ਤਾਜਾ ਖ਼ਬਰਾਂ


ਟਰੰਪ ਨੂੰ ਭਾਰਤ ਦਾ ਜਵਾਬ ,ਚੀਨ ਮੁੱਦੇ 'ਤੇ ਵਿਚੋਲਗੀ ਦੀ ਜ਼ਰੂਰਤ ਨਹੀਂ
. . .  55 minutes ago
ਨਵੀਂ ਦਿੱਲੀ ,28 ਮਈ -ਭਾਰਤ-ਚੀਨ ਸੀਮਾ ਵਿਵਾਦ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਤੀਸਰੇ ਪੱਖ ਦੀ ਦਖਲਅੰਦਾਜ਼ੀ ਦੀ ਜ਼ਰੂਰਤ ...
ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ
. . .  about 1 hour ago
ਸੁਜਾਨਪੁਰ, 28 ਮਈ (ਜਗਦੀਪ ਸਿੰਘ) - ਸੁਜਾਨਪੁਰ ਜੁਗਿਆਲ ਸੜਕ 'ਤੇ ਪੈਂਦੇ ਰੇਲਵੇ ਸਟੇਸ਼ਨ ਸ਼ਨੀ ਦੇਵ ਮੰਦਿਰ ਕੋਲ ਪਿਛਲੀ ਰਾਤ ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ...
ਮੀਂਹ ਨੇ ਘਟਾਈ ਤਪਸ਼
. . .  about 1 hour ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  about 2 hours ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  about 2 hours ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  about 2 hours ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  about 2 hours ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
. . .  about 2 hours ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ...
ਸੰਗਰੂਰ ਜੇਲ੍ਹ ਵਿਚੋਂ 2 ਕੈਦੀ ਭੇਦ ਭਰੇ ਹਾਲਾਤਾਂ ਵਿਚ ਫ਼ਰਾਰ
. . .  about 3 hours ago
ਸੰਗਰੂਰ, 28 ਮਈ(ਦਮਨਜੀਤ ਸਿੰਘ)- ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਭੇਦ ਭਰੇ ਹਾਲਾਤਾਂ ਵਿਚ 2 ਕੈਦੀਆਂ ਦੇ ਭੱਜਣ ਦੀ ਸਨਸਨੀ ਭਰੀ ਖ਼ਬਰ ਪ੍ਰਾਪਤ ਹੋਈ ਹੈ । ਸੰਗਰੂਰ ਪੁਲਿਸ ਦੇ ਅਧਿਕਾਰੀਆਂ ਮੁਤਾਬਿਕ ਕਤਲ ਦੇ ਮੁਕੱਦਮੇ ਵਿਚ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੁਰਦਰਸ਼ਨ ਸਿੰਘ...
ਅੰਮ੍ਰਿਤਸਰ 'ਚ ਅੱਜ ਮਿਲੇ ਕੋਰੋਨਾ ਦੇ 9 ਕੇਸ
. . .  about 3 hours ago
ਅੰਮ੍ਰਿਤਸਰ, 28 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 9 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਅੰਮ੍ਰਿਤਸਰ ਵਿਚ 362 ਕੇਸ ਪਾਜ਼ੀਟਿਵ ਹਨ। 306 ਨੂੰ ਡਿਸਚਾਰਜ ਕੀਤਾ ਗਿਆ ਹੈ ਤੇ 48 ਦਾਖਲ ਹਨ ਅਤੇ 7 ਮੌਤਾਂ...
ਪੰਜਾਬ ਵਿਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਟੀਮਾਂ ਪੁਰੀ ਤਰ੍ਹਾਂ ਮੁਸਤੈਦ-ਡਿਪਟੀ ਕਮਿਸ਼ਨਰ
. . .  about 3 hours ago
ਫਾਜ਼ਿਲਕਾ, 28 ਮਈ(ਪ੍ਰਦੀਪ ਕੁਮਾਰ): ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਏ ਦੇ ਪਿੰਡਾਂ ’ਚ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ, ਅਤੇ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰ...
ਸੀ.ਐਮ.ਸਿਟੀ ਵਿਖੇ 5 ਹੋਰ ਨਵੇ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ
. . .  about 2 hours ago
ਕਰਨਾਲ, 28 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ 5 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤਕ ਇਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 42 ਹੋ ਗਈ ਹੈ। ਅੱਜ ਆਏ 5 ਮਾਮਲਿਆਂ...
ਪੁਲਿਸ ਵੱਲੋਂ 396 ਸ਼ਰਾਬ ਦੀਆ ਪੇਟੀਆਂ ਸਮੇਤ ਇੱਕ ਕਾਬੂ
. . .  about 3 hours ago
ਬੰਗਾ,28 ਮਈ (ਜਸਬੀਰ ਸਿੰਘ ਨੂਰਪੁਰ ,ਸੁਖਜਿੰਦਰ ਸਿੰਘ ਬਖਲੌਰ) - ਪੁਲਿਸ ਥਾਣਾ ਮੁਕੰਦਪੁਰ ਵੱਲੋਂ 396 ਪੇਟੀਆਂ ਸ਼ਰਾਬ ਵਾਲਾ ਕੈਂਟਰ ਇੱਕ ਵਿਅਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਮੁਕੰਦਪੁਰ ਪਵਨ...
ਹੁਸ਼ਿਆਰਪੁਰ ਜ਼ਿਲ੍ਹੇ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 3 hours ago
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ ਅੱਜ 4 ਹੋਰ ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦੀ ਕੁੱਲ ਗਿਣਤੀ 115 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਵਾਇਰਸ...
ਕੁੱਝ ਥਾਵਾਂ 'ਤੇ ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
. . .  about 3 hours ago
ਹੰਡਿਆਇਆ (ਬਰਨਾਲਾ)/ਬਾਘਾ ਪੁਰਾਣਾ/ਤਪਾ ਮੰਡੀ, 28 ਮਈ (ਗੁਰਜੀਤ ਸਿੰਘ ਖੁੱਡੀ/ਬਲਰਾਜ ਸਿੰਗਲਾ/ਵਿਜੇ ਸ਼ਰਮਾ) - ਅੱਜ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ...
ਜਲੰਧਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
. . .  about 3 hours ago
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਰ.ਪੀ.ਐਫ਼. ਦੇ ਮੁਲਾਜ਼ਮ ਪਵਨ ਕੁਮਾਰ (49) ਪੁੱਤਰ ਰਾਮ ਆਸਰਾ ਵਾਸੀ ਕਰੋਲ...
ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  1 minute ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  about 4 hours ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  about 4 hours ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  about 4 hours ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  about 4 hours ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 5 hours ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 5 hours ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 5 hours ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਜੇਠ ਸੰਮਤ 552
ਿਵਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਪਹਿਲਾ ਸਫ਼ਾ

ਮੁੱਖ ਸਕੱਤਰ ਨੇ ਮੰਗੀ ਮੁਆਫ਼ੀ ਪੰਜਾਬ ਵਜ਼ਾਰਤ ਦਾ ਮਾਮਲਾ ਸੁਲਝਿਆ

* ਮੰਤਰੀ ਮੰਡਲ ਵਲੋਂ ਸੂਬੇ ਨੂੰ ਆਰਥਿਕ ਸੰਕਟ 'ਚੋਂ ਕੱਢਣ ਲਈ 51102 ਕਰੋੜ ਦੀ ਵਿੱਤੀ ਸਹਾਇਤਾ ਦੀ ਮੰਗ
* 5665 ਕਰੋੜ ਦੇ ਦਿਹਾਤੀ ਵਿਕਾਸ ਪ੍ਰੋਗਰਾਮਾਂ ਨੂੰ ਪ੍ਰਵਾਨਗੀ

ਚੰਡੀਗੜ੍ਹ, 27 ਮਈ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਸਕੱਤਰੇਤ ਵਿਚ ਹੋਈ ਮੀਟਿੰਗ ਵਿਚ ਮੁੱਖ ਸਕੱਤਰ ਦਾ ਵਿਵਾਦ ਉਸ ਸਮੇਂ ਹੱਲ ਹੋ ਗਿਆ ਜਦੋਂ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੀਟਿੰਗ ਵਿਚ ਖੜ੍ਹੇ ਹੋ ਕੇ ਸਾਰੇ ਮੈਂਬਰਾਂ ਤੋਂ ਮੁਆਫ਼ੀ ਦਿੱਤੇ ਜਾਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਮੈਂ ਜੋ ਕੁਝ ਵੀ ਹੋਇਆ, ਉਸ ਲਈ ਮੁਆਫ਼ੀ ਮੰਗਦਾ ਹਾਂ ਅਤੇ ਅੱਗੋਂ ਤੋਂ ਇਹੋ ਜਿਹੀ ਕਦੀ ਕੋਈ ਗ਼ਲਤੀ ਨਹੀਂ ਹੋਵੇਗੀ, ਜਿਸ 'ਤੇ ਮੁੱਖ ਮੰਤਰੀ ਅਤੇ ਕੁਝ ਮੰਤਰੀਆਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤੇ ਜਾਣ ਦਾ ਸਮਰਥਨ ਕੀਤਾ ਅਤੇ ਮੰਤਰੀ ਮੰਡਲ ਨੇ ਉਨ੍ਹਾਂ ਨੂੰ ਮੁਆਫ਼ ਕਰਦਿਆਂ ਉਨ੍ਹਾਂ ਸਬੰਧੀ ਚੱਲ ਰਹੇ ਵਿਵਾਦ ਨੂੰ ਅੱਜ ਖ਼ਤਮ ਕਰ ਦਿੱਤਾ। ਇਸ ਤੋਂ ਇਲਾਵਾ ਮੀਟਿੰਗ ਵਿਚ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਗਿਆ ਕਿ ਉਹ ਸੂਬੇ 'ਚ ਤਾਲਾਬੰਦੀ ਅੱਗੇ ਵਧਾਉਣ ਜਾਂ ਨਾ ਵਧਾਉਣ ਸਬੰਧੀ ਫੈਸਲਾ ਲੈਣ, ਜਿਸ ਲਈ ਮੁੱਖ ਮੰਤਰੀ ਨੇ 30 ਮਈ ਨੂੰ ਅਧਿਕਾਰੀਆਂ ਅਤੇ ਮਾਹਰਾਂ ਦੀ ਇਕ ਮੀਟਿੰਗ ਸੱਦੀ ਹੈ, ਜਿਸ 'ਚ ਮੁੱਖ ਮੰਤਰੀ ਵੱਖ-ਵੱਖ ਰਿਪੋਰਟਾਂ ਦੇ ਆਧਾਰ 'ਤੇ ਅੱਗੋਂ ਕੋਈ ਐਲਾਨ ਕਰਨਗੇ। ਮੰਤਰੀ ਮੰਡਲ ਵਲੋਂ ਸੂਬੇ ਨੂੰ ਦਰਪੇਸ਼ ਆਰਥਿਕ ਔਕੜਾਂ 'ਤੇ ਵੀ ਵਿਚਾਰ ਕੀਤਾ ਗਿਆ ਅਤੇ ਫੈਸਲਾ ਲਿਆ ਗਿਆ ਕਿ ਕੋਰੋਨਾ ਕਾਰਨ ਸੂਬਾ ਜਿਸ ਵਿੱਤੀ ਸੰਕਟ ਵਿਚ ਘਿਰ ਗਿਆ ਹੈ, ਉਸ ਤੋਂ ਬਾਹਰ ਕੱਢਣ ਲਈ ਕੇਂਦਰ ਪਾਸੋਂ 51102 ਕਰੋੜ ਦੀ ਵਿੱਤੀ ਸਹਾਇਤਾ ਦੀ ਮੰਗ ਕੀਤੀ ਜਾਵੇ ਅਤੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਬਕਾਇਦਾ ਮੰਗ ਪੱਤਰ ਆਉਂਦੇ ਦਿਨਾਂ ਦੌਰਾਨ ਸੌਂਪਿਆ ਜਾਵੇਗਾ। ਇਸ ਤੋਂ ਇਲਾਵਾ ਸੂਬੇ ਸਿਰ ਫ਼ਸਲੀ ਕਰਜ਼ਾ ਲਿਮਟ ਦੇ ਬਕਾਇਆ ਖੜ੍ਹੇ ਕਰਜ਼ੇ ਨੂੰ ਵੀ ਖ਼ਤਮ ਕਰਨ ਦੀ ਮੰਗ ਉਠਾਈ ਗਈ ਅਤੇ ਸੂਬੇ ਵਿਚ ਸਿਹਤ ਸੇਵਾਵਾਂ ਲਈ ਬੁਨਿਆਦੀ ਢਾਂਚੇ ਨੂੰ ਸੁਧਾਰ ਹਿੱਤ 6603 ਕਰੋੜ ਦੀ ਮੰਗ ਰੱਖੀ ਗਈ ਜਦੋਂਕਿ ਸੂਬੇ ਵਿਚ ਵਾਇਰੋਲੌਜੀ ਕੇਂਦਰ ਸਥਾਪਤ ਕਰਨ ਲਈ 650 ਕਰੋੜ, ਪਿੰਡਾਂ ਵਿਚ ਕੂੜੇ ਦੇ ਪ੍ਰਬੰਧਨ ਲਈ 5068 ਕਰੋੜ ਅਤੇ ਖੇਤੀਬਾੜੀ ਲਈ 12560 ਕਰੋੜ ਅਤੇ ਪਸ਼ੂ ਪਾਲਣ ਤੇ ਡੇਅਰੀ ਲਈ 1161 ਕਰੋੜ ਰੁਪਏ ਦੀ ਮੰਗ ਰੱਖਣ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਕੇਂਦਰ ਦੀਆਂ ਵੱਖ-ਵੱਖ ਸਕੀਮਾਂ, ਸਮਾਰਟ ਸਿਟੀ ਅਤੇ ਅਮਰੂਤ ਆਦਿ ਹੇਠ 2302 ਕਰੋੜ ਦੀ ਵਾਧੂ ਗਰਾਂਟ ਦੀ ਵੀ ਮੰਗ ਕੀਤੀ ਗਈ। ਇਸੇ ਤਰ੍ਹਾਂ ਕੇਂਦਰ ਵਲੋਂ ਸੂਬਿਆਂ ਨੂੰ ਕੁੱਲ ਘਰੇਲੂ ਉਤਪਾਦ 'ਤੇ ਡੇਢ ਫ਼ੀਸਦੀ ਵਾਧੂ ਕਰਜ਼ਾ ਲੈਣ ਦੀ ਦਿੱਤੀ ਸਹੂਲਤ ਨਾਲ ਲਗਾਈਆਂ ਕੁਝ ਸ਼ਰਤਾਂ ਨੂੰ ਪੂਰਾ ਕਰਨ ਦਾ ਵੀ ਫੈਸਲਾ ਕੀਤਾ ਗਿਆ ਤਾਂ ਜੋ ਸੂਬਾ ਕੇਂਦਰ ਵਲੋਂ ਦਿੱਤੀ ਢਿੱਲ ਅਨੁਸਾਰ ਵਾਧੂ ਕਰਜ਼ਾ ਚੁੱਕ ਸਕੇ। ਸੂਚਨਾ ਅਨੁਸਾਰ ਕੇਂਦਰ ਵਲੋਂ ਉਕਤ ਵਾਧੂ ਕਰਜ਼ੇ ਦੀ ਸਹੂਲਤ ਲੈਣ ਲਈ ਬਿਜਲੀ ਸੁਧਾਰ ਲਾਗੂ ਕਰਨ ਅਤੇ ਸਨਅਤੀ ਤੇ ਵਪਾਰਕ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸੁਧਾਰ ਲਿਆਉਣ, ਲਾਇਸੈਂਸਿੰਗ ਸੁਧਾਰਾਂ ਨੂੰ ਅਮਲ ਵਿਚ ਲਿਆਉਣ, ਕੰਪਿਊਟਰ ਰਾਹੀਂ ਫੁਟਕਲ ਨਿਰੀਖਣ ਪ੍ਰਣਾਲੀ ਲਾਗੂ ਕਰਨ ਅਤੇ ਸਥਾਨਕ ਸਰਕਾਰਾਂ ਵਿਭਾਗ ਵਿਚ ਸੁਧਾਰਾਂ ਨੂੰ ਲਾਗੂ ਕਰਨ ਵਰਗੀਆਂ ਆਦਿ ਸ਼ਰਤਾਂ ਸੂਬੇ ਨੂੰ ਪੂਰੀਆਂ ਕਰਨੀਆਂ ਪੈਣਗੀਆਂ। ਇਸੇ ਤਰ੍ਹਾਂ ਮੰਤਰੀ ਮੰਡਲ ਵਲੋਂ ਦਿਹਾਤੀ ਖੇਤਰ ਲਈ 5665 ਕਰੋੜ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਤਾਂ ਜੋ ਦਿਹਾਤੀ ਖੇਤਰਾਂ ਵਿਚ ਰੁਜ਼ਗਾਰ ਦੇ ਵਾਧੂ ਸਾਧਨ ਪੈਦਾ ਕੀਤੇ ਜਾ ਸਕਣ। ਸੂਚਨਾ ਅਨੁਸਾਰ ਉਕਤ ਰਾਸ਼ੀ ਵਿਚੋਂ 1200 ਕਰੋੜ ਮਨਰੇਗਾ, 1879 ਆਰ.ਡੀ.ਐਫ. ਅਤੇ 1088 14ਵੇਂ ਵਿੱਤ ਕਮਿਸ਼ਨ ਅਤੇ 1388 ਕਰੋੜ 15ਵੇਂ ਵਿੱਤ ਕਮਿਸ਼ਨ ਰਾਹੀਂ ਸੂਬੇ ਨੂੰ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਦਿਹਾਤੀ ਖੇਤਰਾਂ ਵਿਚ ਤਲਾਬਾਂ ਦੀ ਸਫ਼ਾਈ ਅਤੇ ਪਿੰਡਾਂ ਦੇ ਵਿਕਾਸ ਨਾਲ ਸਬੰਧਿਤ ਹੋਰ ਕੰਮਾਂ ਨੂੰ ਛੇਤੀ ਸ਼ੁਰੂ ਕਰਕੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੰਤਰੀ ਮੰਡਲ ਵਲੋਂ ਅੱਜ ਪੰਜਾਬ ਵਿਚ ਕਣਕ ਦੀ ਖ਼ਰੀਦ ਬਿਨਾਂ ਕਿਸੇ ਮੁਸ਼ਕਿਲ ਦੇ ਪੂਰੀ ਹੋਣ ਲਈ ਰਾਜ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਫੂਡ ਸਪਲਾਈ ਵਿਭਾਗ ਆਦਿ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ ਗਿਆ ਅਤੇ ਇਸ ਗੱਲ 'ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਸਮੁੱਚੀ ਖ਼ਰੀਦ ਪ੍ਰਕਿਰਿਆ ਵਿਚ 4,000 ਮੰਡੀਆਂ ਵਿਚੋਂ ਹੋਈ ਖ਼ਰੀਦ ਦੌਰਾਨ ਕੋਰੋਨਾ ਤੋਂ ਬਚਣ ਲਈ ਜਾਰੀ ਹਦਾਇਤਾਂ ਦਾ ਵੀ ਪੂਰਾ ਪਾਲਣ ਹੋਇਆ ਅਤੇ ਮੰਡੀ ਬੋਰਡ ਤੇ ਸਬੰਧਿਤ ਕਾਰਪੋਰੇਸ਼ਨਾਂ ਅਤੇ ਆੜ੍ਹਤੀਆਂ ਆਦਿ ਵਲੋਂ ਵੀ ਇਸ ਕੰਮ ਨੂੰ ਸਫ਼ਲਤਾਪੂਰਵਕ ਸਿਰੇ ਚਾੜ੍ਹਨ ਲਈ ਅਹਿਮ ਭੂਮਿਕਾ ਨਿਭਾਈ।
ਟਰਾਂਸਪੋਰਟ ਵਿਭਾਗ ਦੀ ਕਾਰਗੁਜ਼ਾਰੀ ਦੀ ਹੋਈ ਤਿੱਖੀ ਨੁਕਤਾਚੀਨੀ
ਮੰਤਰੀ ਮੰਡਲ ਦੀ ਬੈਠਕ ਵਿਚ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਟਰਾਂਸਪੋਰਟ ਵਿਭਾਗ ਵਲੋਂ ਬੱਸ ਪਰਮਿਟਾਂ ਵਿਚ ਦਿੱਤੇ ਵਾਧੇ ਖ਼ਤਮ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਣ ਦਾ ਮੁੱਦਾ ਉਠਾਇਆ ਪਰ ਇਸ 'ਤੇ ਬੋਲਦਿਆਂ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਟਰਾਂਸਪੋਰਟ ਵਿਭਾਗ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਕਿਹਾ ਕਿ ਨਵੇਂ ਨੋਟਿਸ ਅਨੁਸਾਰ ਕਾਂਗਰਸੀ ਆਗੂਆਂ ਅਵਤਾਰ ਹੈਨਰੀ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀਆਂ ਕੰਪਨੀਆਂ ਨੂੰ ਤਾਂ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਪਰ ਬਾਦਲਾਂ ਨਾਲ ਸਬੰਧਿਤ ਕੰਪਨੀਆਂ ਔਰਬਿੱਟ, ਜੁਝਾਰ ਬੱਸ, ਨਿਊ ਦੀਪ ਬੱਸ ਅਤੇ ਬਾਬਾ ਬੁੱਢਾ ਸਿੰਘ ਬੱਸ ਕੰਪਨੀ ਆਦਿ ਵਿਚੋਂ ਕਿਸੇ ਇਕ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੀ ਕਾਰਨ ਹੈ ਕਿ ਵਿਭਾਗ ਨੇ ਪਹਿਲਾਂ ਕਾਂਗਰਸੀਆਂ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਅਤੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਨੇ ਕਿਹਾ ਕਿ ਬਾਕੀਆਂ ਨੂੰ ਵੀ ਆਉਂਦੇ ਦਿਨਾਂ ਵਿਚ ਨੋਟਿਸ ਜਾਰੀ ਹੋ ਜਾਣਗੇ। ਸ. ਰੰਧਾਵਾ ਨੇ ਦੋਸ਼ ਲਗਾਇਆ ਕਿ ਸਾਡੀ ਸਰਕਾਰ ਅਕਾਲੀਆਂ ਦੀ ਮਦਦ 'ਤੇ ਤੁਲੀ ਹੋਈ ਹੈ ਅਤੇ ਟਰਾਂਸਪੋਰਟ ਵਿਭਾਗ ਇਹ ਚਾਹੁੰਦਾ ਹੈ ਕਿ ਕਾਂਗਰਸੀਆਂ ਨੂੰ ਨੋਟਿਸ ਦੇਵੋ ਅਤੇ ਉਹ ਅਦਾਲਤਾਂ ਵਿਚ ਜਾ ਕੇ ਸਟੇਅ ਆਰਡਰ ਲੈਣ ਅਤੇ ਅਕਾਲੀਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਕੁਝ ਹੋਰ ਮੰਤਰੀਆਂ ਵੀ ਅਕਾਲੀਆਂ ਪ੍ਰਤੀ ਨਰਮ ਨੀਤੀ 'ਤੇ ਇਤਰਾਜ਼ ਕੀਤਾ ਪ੍ਰੰਤੂ ਮੁੱਖ ਮੰਤਰੀ ਵਲੋਂ ਇਸ ਸਬੰਧੀ ਕੋਈ ਜਵਾਬ ਨਹੀਂ ਆਇਆ।
ਰੰਧਾਵਾ ਵਲੋਂ ਉਨ੍ਹਾਂ ਵਿਰੁੱਧ ਬੀਜ ਘੁਟਾਲੇ ਦੇ ਦੋਸ਼ਾਂ ਦੀ ਜਾਂਚ ਦੀ ਮੰਗ
ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਦੀ ਮੀਟਿੰਗ ਵਿਚ ਅਕਾਲੀਆਂ ਵਲੋਂ ਉਨ੍ਹਾਂ ਵਿਰੁੱਧ ਲਗਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਦਾ ਮੁੱਦਾ ਉਠਾਇਆ ਅਤੇ ਮੁੱਖ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਵਿਰੁੱਧ ਅਕਾਲੀਆਂ ਵਲੋਂ ਲੱਗ ਰਹੇ ਇਨ੍ਹਾਂ ਦੋਸ਼ਾਂ ਦੀ ਸਮਾਂਬੱਧ ਤਰੀਕੇ ਨਾਲ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੈਨੂੰ ਹੁਣ ਜਾਂਚ ਕਰਨ 'ਤੇ ਪਤਾ ਲੱਗਾ ਹੈ ਕਿ ਮੇਰੇ ਪਿੰਡ ਦੇ ਜਿਸ ਅਧਿਕਾਰੀ ਨੂੰ ਬੀਜਾਂ ਦੇ ਸਰਟੀਫ਼ਿਕੇਟ ਦੇਣ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ, ਉਹ ਤਾਂ ਅੰਮ੍ਰਿਤਸਰ ਵਿਖੇ ਨਿਯੁਕਤ ਹੈ ਅਤੇ ਲੁਧਿਆਣਾ ਦੇ ਬੀਜਾਂ ਲਈ ਸਰਟੀਫ਼ਿਕੇਟ ਦੇ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਬੀਜ ਕੰਪਨੀ ਨੂੰ ਵੀ ਸਰਕਾਰੀ ਪ੍ਰਵਾਨਗੀ ਸਾਡੀ ਸਰਕਾਰ ਬਣਨ ਤੋਂ 2 ਸਾਲ ਪਹਿਲਾਂ 2015 ਵਿਚ ਮਿਲੀ ਸੀ, ਜਦੋਂ ਕਿ ਅਕਾਲੀ ਮੇਰੇ 'ਤੇ ਦੋਸ਼ ਲਗਾ ਰਹੇ ਹਨ ਕਿ ਇਹ ਪ੍ਰਵਾਨਗੀ ਮੈਂ ਦਿਵਾਈ। ਉਨ੍ਹਾਂ ਝੂਠੇ ਦੋਸ਼ ਲਾਉਣ ਵਾਲੇ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ ਅਤੇ ਇਸ ਗੱਲ ਲਈ ਵੀ ਅਫ਼ਸੋਸ ਪ੍ਰਗਟਾਇਆ ਕਿ ਮੁੱਖ ਮੰਤਰੀ ਦਾ ਆਪਣਾ ਖੇਤੀ ਵਿਭਾਗ ਜਿਸ ਨਾਲ ਇਹ ਮਾਮਲਾ ਸਬੰਧਿਤ ਹੈ। ਅਸਲ ਤੱਥ ਸਾਹਮਣੇ ਲਿਆਉਣ ਦੀ ਥਾਂ ਮਾਮਲੇ ਵਿਚ ਚੁੱਪੀ ਸਾਧ ਕੇ ਬੈਠਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਖੇਤੀਬਾੜੀ ਵਿਭਾਗ ਵਲੋਂ ਸੁੱਚਾ ਸਿੰਘ ਲੰਗਾਹ ਵਿਰੁੱਧ 13 ਸਾਲ ਪੁਰਾਣੇ ਕੇਸ ਅਤੇ ਤੋਤਾ ਸਿੰਘ ਵਿਰੁੱਧ 3 ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡਾ ਆਪਣਾ ਵਿਭਾਗ ਹੀ ਚੋਰਾਂ ਦੀ ਮਦਦ ਕਰ ਰਿਹਾ ਹੈ।
ਮਨਪ੍ਰੀਤ ਵਲੋਂ ਪੱਤਰਕਾਰਾਂ ਨਾਲ ਗੱਲਬਾਤ
ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਸਕੱਤਰ ਨੇ 3 ਵਾਰ ਮੁਆਫ਼ੀ ਮੰਗ ਲਈ ਸੀ। ਪਹਿਲੀ ਵਾਰ ਉਨ੍ਹਾਂ ਮੁਆਫ਼ੀ ਘਟਨਾ ਵਾਲੇ ਦਿਨ, ਦੂਸਰੀ ਵਾਰ ਮੇਰੇ ਪਿਤਾ ਦੇ ਭੋਗ 'ਤੇ ਅਤੇ ਤੀਸਰੀ ਵਾਰ ਅੱਜ ਮੁਆਫ਼ੀ ਮੰਗੀ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਨਸਾਨ ਤੋਂ ਗ਼ਲਤੀ ਹੋ ਜਾਂਦੀ ਹੈ ਅਤੇ ਸਮੁੱਚੇ ਮੰਤਰੀ ਮੰਡਲ ਵਲੋਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਗਿਆ। ਪ੍ਰੰਤੂ ਉਨ੍ਹਾਂ ਕਿਹਾ ਕਿ ਨਾ ਤਾਂ ਇਹ ਪਹਿਲੀ ਘਟਨਾ ਹੈ ਅਤੇ ਨਾ ਹੀ ਇਸ ਨੂੰ ਆਖਰੀ ਘਟਨਾ ਸਮਝਿਆ ਜਾਵੇ। ਕਿਉਂਕਿ ਅਫ਼ਸਰਾਂ ਕੋਲ 30 ਤੋਂ 35 ਸਾਲ ਦਾ ਕਾਰਜਕਾਲ ਹੁੰਦਾ ਹੈ ਜਦੋਂ ਕਿ ਲੋਕਾਂ ਦੇ ਚੁਣੇ ਨੁਮਾਇੰਦੇ ਹਰ 5 ਸਾਲ ਬਾਅਦ ਜਵਾਬਦੇਹ ਬਣਦੇ ਹਨ, ਇਸ ਲਈ ਉਨ੍ਹਾਂ ਨੂੰ ਲੋਕਾਂ ਨੂੰ ਕੰਮ ਵਿਖਾਉਣ ਦੀ ਕਾਹਲੀ ਵੀ ਹੁੰਦੀ ਹੈ। ਮੁੱਖ ਸਕੱਤਰ 'ਤੇ ਲੱਗੇ ਦੋਸ਼ਾਂ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਮੁੱਖ ਸਕੱਤਰ ਨੇ ਮੁੱਖ ਮੰਤਰੀ ਨੂੰ ਲਿਖ ਕੇ ਦਿੱਤਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਪੰਜਾਬ ਵਿਚ ਕਿਸੇ ਤਰ੍ਹਾਂ ਦਾ ਕੋਈ ਕਾਰੋਬਾਰ ਨਹੀਂ ਹੈ।
ਕਮੇਟੀ ਰੂਮ, ਦਫ਼ਤਰ ਕੀਤਾ ਸੈਨੇਟਾਈਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਅੱਜ ਪੰਜਾਬ ਸਿਵਲ ਸਕੱਤਰੇਤ ਵਿਚ ਲੰਬੇ ਸਮੇਂ ਬਾਅਦ ਸਾਲ 2020 ਦੌਰਾਨ ਪਹਿਲੀ ਵਾਰ ਆਪਣੇ ਦਫ਼ਤਰ ਪੁੱਜੇ ਦੀ ਸਿਵਲ ਸਕੱਤਰੇਤ ਵਿਚ ਆਮਦ ਨੂੰ ਮੁੱਖ ਰੱਖ ਕੇ ਅੱਜ ਸਵੇਰ ਤੋਂ ਹੋ ਸਮੁੱਚੇ ਮੁੱਖ ਮੰਤਰੀ ਸਕੱਤਰੇਤ, ਕਮੇਟੀ ਰੂਮ ਅਤੇ ਥੱਲਿਓਂ ਕਾਰ ਤੋਂ ਉਤਰ ਕੇ ਕਮੇਟੀ ਰੂਮ ਤੱਕ ਜਾਣ ਦੇ ਸਾਰੇ ਰਸਤੇ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਮੀਟਿੰਗ ਦੌਰਾਨ ਵੀ ਬਕਾਇਦਾ ਮਾਸਕ ਲਾ ਕੇ ਬੈਠੇ ਨਜ਼ਰ ਆਏ ਅਤੇ ਮੀਟਿੰਗ ਵਿਚ ਕੈਬਨਿਟ ਮੈਂਬਰਾਂ ਦਾ ਆਪਸ ਵਿਚ ਅਤੇ ਮੁੱਖ ਮੰਤਰੀ ਤੋਂ ਸਰੀਰਕ ਦੂਰੀ ਵੀ ਕਾਇਮ ਰੱਖਿਆ ਗਿਆ ਪਰ ਦਿਲਚਸਪ ਗੱਲ ਇਹ ਸੀ ਕਿ ਮੀਟਿੰਗ ਵਿਚ ਹਾਜ਼ਰ ਬਹੁਤੇ ਮੰਤਰੀਆਂ ਵਲੋਂ ਮੀਟਿੰਗ ਵਿਚ ਮਾਸਕ ਨਹੀਂ ਲਗਾਏ ਗਏ ਸਨ।
ਸਵੱਛ ਭਾਰਤ ਮਿਸ਼ਨ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਦੀ ਪ੍ਰਵਾਨਗੀ
ਮੰਤਰੀ ਮੰਡਲ ਦੀ ਅੱਜ ਇਥੇ ਹੋਈ ਬੈਠਕ ਵਲੋਂ ਸਵੱਛ ਭਾਰਤ ਮਿਸ਼ਨ ਦਿਹਾਤੀ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ। 15ਵੇਂ ਵਿੱਤ ਕਮਿਸ਼ਨ ਵਲੋਂ ਪ੍ਰਾਪਤ ਗ੍ਰਾਂਟਾਂ ਅਧੀਨ ਇਸ ਮਿਸ਼ਨ ਨੂੰ ਲਾਗੂ ਕੀਤਾ ਜਾਵੇਗਾ ਅਤੇ ਮਾਰਚ 2022 ਤੱਕ ਪੇਂਡੂ ਖੇਤਰਾਂ ਵਿਚ 100 ਫ਼ੀਸਦੀ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਦੇਣ ਦਾ ਟੀਚਾ ਵੀ ਪੂਰਾ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਕੇਂਦਰ ਵਲੋਂ 60 ਪ੍ਰਤੀਸ਼ਤ ਅਤੇ 40 ਪ੍ਰਤੀਸ਼ਤ ਸੂਬੇ ਵਲੋਂ ਪੈਸਾ ਖਰਚਿਆ ਜਾਵੇਗਾ।

ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਭਰੀ ਉਡਾਣ

ਹਵਾਈ ਸੈਨਾ ਨੂੰ ਮਿਲੀ ਤੇਜਸ ਲੜਾਕੂ ਜਹਾਜ਼ਾਂ ਦੀ ਨਵੀਂ ਸਕੁਆਰਡ

ਕੋਇੰਬਟੂਰ, 27 ਮਈ (ਏਜੰਸੀ)-ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਅੱਜ ਕੋਇੰਬਟੂਰ ਨੇੜੇ ਸੂਲੂਰ ਹਵਾਈ ਅੱਡੇ ਤੋਂ ਇਕ ਸੀਟ ਵਾਲੇ ਹਲਕੇ ਲੜਾਕੂ ਜੈੱਟ ਹਵਾਈ ਜਹਾਜ਼ ਤੇਜਸ 'ਚ ਉਡਾਣ ਭਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਸੈਨਾ ਮੁਖੀ ਭਦੌਰੀਆ ਸ਼ੁਰੂ ਤੋਂ ਤੇਜਸ ਜੈਟ ਨੂੰ ਵਿਕਸਤ ਕਰਨ ਵਾਲੀ ਟੀਮ ਨਾਲ ਕੰਮ ਕਰਦੇ ਰਹੇ ਹਨ ਅਤੇ ਉਨ੍ਹਾਂ ਵਲੋਂ ਉਡਾਇਆ ਗਿਆ ਤੇਜਸ ਜੈੱਟ ਭਾਰਤੀ ਹਵਾਈ ਸੈਨਾ ਦੀ 45 ਸਕੁਆਰਡਨ ਨਾਲ ਸਬੰਧਿਤ ਹੈ। ਇਸ ਦੌਰਾਨ ਚੀਫ ਆਫ ਏਅਰ ਸਟਾਫ ਭਦੌਰੀਆ ਨੇ ਸੂਲੂਰ 'ਚ ਭਾਰਤੀ ਹਵਾਈ ਸੈਨਾ ਦੀ 18 ਸਕੁਆਰਡਨ ਦੀ ਆਪ੍ਰੇਸ਼ਨਲ ਸ਼ੁਰੂਆਤ ਕੀਤੀ, ਜਿਸ ਨੂੰ 'ਫਲਾਇੰਗ ਬੁਲੇਟਸ' ਦਾ ਨਾਂਅ ਦਿੱਤਾ ਗਿਆ ਹੈ। ਇਸ ਮੌਕੇ ਸਭ ਧਰਮਾਂ ਦੀ ਪ੍ਰਾਰਥਨਾ ਕੀਤੀ ਗਈ ਤੇ ਨਾਰੀਅਲ ਵੀ ਤੋੜਿਆ ਗਿਆ। ਇਹ ਭਾਰਤੀ ਹਵਾਈ ਸੈਨਾ 'ਚ ਤੇਜਸ ਜੈੱਟ ਹਵਾਈ ਜਹਾਜ਼ਾਂ ਦੀ ਦੂਸਰੀ ਸਕੁਆਰਡਨ ਹੈ ਅਤੇ ਤੇਜਸ ਦੀ ਪਹਿਲੀ ਸਕੁਆਰਡਨ 'ਫਲਾਇੰਗ ਡੈਂਗਰਸ' ਵੀ ਸੂਲੂਰ ਨੇੜੇ ਸਥਿਤ ਹੈ। ਜ਼ਿਕਰਯੋਗ ਹੈ ਕਿ ਤੇਜਸ ਜੈੱਟ ਏਅਰੋਨੋਟੀਕਲ ਡਿਵੈੱਲਪਮੈਂਟ ਏਜੰਸੀ ਅਤੇ ਐਚ.ਏ.ਐਲ. ਵਲੋਂ ਵਿਕਸਤ ਕੀਤੇ ਗਏ ਹਨ, ਜਿਨ੍ਹਾਂ ਦੀ ਉਮਰ ਮੂਹਰਲੀ ਕਤਾਰ ਦੇ ਆਮ ਲੜਾਕੂ ਜਹਾਜ਼ਾਂ ਵਾਂਗ 30 ਸਾਲ ਦੇ ਕਰੀਬ ਹੈ। ਭਾਰਤੀ ਹਵਾਈ ਸੈਨਾ ਦੇ ਬੇੜੇ 'ਚ ਇਸ ਸਮੇਂ ਸਾਢੇ ਤਿੰਨ ਤੋਂ ਚੌਥੀ ਪੀੜੀ ਦੇ ਲੜਾਕੂ ਜੈੱਟ ਹਵਾਈ ਜਹਾਜ਼ ਸ਼ਾਮਿਲ ਹਨ। ਤੇਜਸ ਦੀ ਪਹਿਲੀ ਸਕੁਆਰਡਨ 1 ਜੁਲਾਈ 2015 ਨੂੰ ਬੈਂਗਲੁਰੂ 'ਚ ਤਿਆਰ ਕੀਤੀ ਗਈ ਸੀ, ਜਿਸ ਨੂੰ ਬਾਅਦ 'ਚ ਸੂਲੂਰ ਲਿਜਾਇਆ ਗਿਆ ਸੀ। ਦੱਸਣਯੋਗ ਹੈ ਕਿ 1965 'ਚ ਪਹਿਲੀ ਵਾਰ 18 ਸਕੁਆਰਡਨ ਦੀ ਸ਼ੁਰੂਆਤ ਹੋਈ ਸੀ ਅਤੇ ਇਸ ਦਾ ਮਾਟੋ 'ਤੀਵਰ ਔਰ ਨਿਰਭੈ' ਭਾਵ 'ਤੇਜ ਤੇ ਨਿਡਰ' ਸੀ, ਉਸ ਸਮੇਂ ਇਸ 'ਚ ਮਿੱਗ 27 ਹਵਾਈ ਜਹਾਜ਼ ਸ਼ਾਮਿਲ ਸਨ ਅਤੇ 1971 'ਚ ਪਕਿਸਤਾਨ ਨਾਲ ਜੰਗ ਸਮੇਂ ਸਕੁਆਰਡਨ 18 ਵਲੋਂ ਪੂਰੀ ਸਰਗਰਮੀ ਨਾਲ ਹਿੱਸਾ ਲਿਆ ਗਿਆ ਸੀ।

ਗ਼ੈਰ-ਮਿਆਰੀ ਬੀਜ ਵੇਚਣ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਸ਼ੁਰੂ

ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਕੁਝ ਦਿਨ ਪਹਿਲਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਵਲੋਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਸਾਹਮਣੇ ਪੈਂਦੇ ਬੀਜ ਸਟੋਰ 'ਤੇ ਛਾਪੇਮਾਰੀ ਦੌਰਾਨ ਇੱਥੋਂ ਬੀਜ ਦੇ ਨਮੂਨੇ, ਬਿੱਲ ਬੁੱਕਾਂ ਅਤੇ ਹੋਰ ਦਸਤਾਵੇਜ਼ ਕਬਜ਼ੇ 'ਚ ਲੈ ਕੇ ਪੁਲਿਸ ਮਾਮਲਾ ਦਰਜ ਕਰਵਾਇਆ ਸੀ। ਇਹ ਮਾਮਲਾ ਹੁਣ ਵਿਜੀਲੈਂਸ ਵਿਭਾਗ ਦੇ ਦਰਬਾਰ ਵਿਚ ਵੀ ਪੁੱਜ ਗਿਆ ਹੈ। ਮਾਮਲੇ ਦੇ ਤੱਥਾਂ ਨੂੰ ਘੋਖਣ ਲਈ ਵਿਜੀਲੈਂਸ ਵਿਭਾਗ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਸ. ਰੁਪਿੰਦਰ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਲੁਧਿਆਣਾ ਦੇ ਮੁੱਖ ਖੇਤੀਬਾੜੀ ਵਿਭਾਗ ਅਫ਼ਸਰ ਸ. ਨਰਿੰਦਰ ਸਿੰਘ ਬੈਨੀਪਾਲ ਨਾਲ ਮੀਟਿੰਗ ਕੀਤੀ। ਦੱਸਣਯੋਗ ਹੈ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਉਕਤ ਬੀਜ ਸਟੋਰ ਦੇ ਮਾਲਕ ਵਲੋਂ ਕਿਸਾਨਾਂ ਨੂੰ ਵੱਧ ਮੁੱਲ ' ਤੇ ਜਾਅਲੀ ਬੀਜ ਵੇਚੇ ਜਾ ਰਹੇ ਹਨ। ਇਸ ਸਬੰਧੀ ਇਕ ਕਿਸਾਨ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੂੰ ਲਿਖ਼ਤੀ ਸ਼ਿਕਾਇਤ ਵੀ ਕੀਤੀ ਗਈ ਸੀ ਕਿ ਉਸ ਨੂੰ ਪੀ.ਆਰ. 128 ਕਿਸਮ 200 ਰੁਪਏ ਪ੍ਰਤੀ ਕਿੱਲੋ ਵੇਚੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਸ਼ਿਕਾਇਤ 'ਤੇ ਕਾਰਵਾਈ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕੀਤੀ ਸੀ, ਜਿਸ 'ਤੇ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਕਰਕੇ ਪੀ.ਆਰ. 128, 129 ਕਿਸਮਾਂ, ਕੱਟੇ ਬਿੱਲਾਂ ਦੀਆਂ ਵੱਡੀ ਗਿਣਤੀ ਵਿਚ ਬਿੱਲ ਬੁੱਕਾਂ ਬਰਾਮਦ ਕੀਤੀਆਂ ਗਈਆਂ ਅਤੇ ਮੌਕੇ ' ਤੇ ਪ੍ਰਾਪਤ ਸਾਰੇ ਬੀਜਾਂ ਦੇ ਨਮੂਨੇ ਲਏ ਸਨ। ਇਸ ਸਬੰਧੀ ਪੁਲਿਸ ਵਲੋਂ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ। ਮੀਟਿੰਗ ਦੌਰਾਨ ਸ. ਰੁਪਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਆਪਣੇ ਵਿਭਾਗੀ ਅਧਿਕਾਰੀਆਂ ਦੀ ਡਿਊਟੀ ਲਗਾਈ। ਉਨ੍ਹਾਂ ਦੱਸਿਆ ਕਿ ਝੋਨੇ ਦਾ ਇਹ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਕੋਈ ਵੀ ਵਿਕਰੇਤਾ ਵੇਚ ਨਹੀਂ ਸਕਦਾ।

ਦੇਸ਼ ਭਰ 'ਚ ਕੋਰੋਨਾ ਮਾਮਲੇ ਡੇਢ ਲੱਖ ਤੋਂ ਪਾਰ

ਨਵੀਂ ਦਿੱਲੀ, 27 ਮਈ (ਏਜੰਸੀ)-ਦੇਸ਼ ਭਰ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ ਅਤੇ ਕੁੱਲ ਮਾਮਲਿਆਂ ਦੀ ਗਿਣਤੀ ਡੇਢ ਲੱਖ ਤੋਂ ਟੱਪ ਕੇ 1,53,531 'ਤੇ ਜਾ ਪੁੱਜੀ ਹੈ। ਬੀਤੇ 24 ਘੰਟਿਆਂ 'ਚ 6026 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਭਰ 'ਚ ਕੁੱਲ ਮੌਤਾਂ ਦੀ ਗਿਣਤੀ ਦਾ ਅੰਕੜਾ 4446 ਹੋ ਗਿਆ ਹੈ ਅਤੇ 24 ਘੰਟਿਆਂ ਦੌਰਾਨ 178 ਮਰੀਜ਼ਾਂ ਦੀ ਮੌਤ ਹੋਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 66754 ਲੋਕ ਸਿਹਤਯਾਬ ਵੀ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਲਗਪਗ 42.45 ਫ਼ੀਸਦੀ ਮਰੀਜ਼ ਠੀਕ ਹੋਏ ਹਨ। ਰਾਜਧਾਨੀ ਦਿੱਲੀ 'ਚ ਇਕੋ ਦਿਨ 792 ਨਵੇਂ ਮਾਮਲੇ ਸਾਹਮਣੇ ਆਏ ਹਨ। ਤਾਮਿਲਨਾਡੂ 'ਚ ਵੀ ਇਕੋ ਦਿਨ 'ਚ ਹੁਣ ਤੱਕ ਦੇ ਸਭ ਤੋਂ ਵੱਧ 817 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।

31 ਨੂੰ ਮੋਦੀ ਕਰ ਸਕਦੇ ਹਨ ਤਾਲਾਬੰਦੀ-5 ਦਾ ਐਲਾਨ

ਨਵੀਂ ਦਿੱਲੀ, 27 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਐਤਵਾਰ ਨੂੰ ਤਾਲਾਬੰਦੀ ਦੇ ਪੰਜਵੇਂ ਗੇੜ ਦਾ ਐਲਾਨ ਕਰ ਸਕਦੇ ਹਨ। ਇਹ ਐਲਾਨ ਆਕਾਸ਼ਵਾਣੀ 'ਤੇ ਪ੍ਰਸਾਰਨ ਕੀਤੇ ਜਾਣ ਵਾਲੇ ਮਹੀਨੇਵਾਰ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਕੀਤੇ ਜਾਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ 31 ਮਈ ਨੂੰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਹਨ ਅਤੇ ਇਹ ਤਾਲਾਬੰਦੀ ਦੇ ਚੌਥੇ ਗੇੜ ਦਾ ਆਖ਼ਰੀ ਦਿਨ ਹੈ। ਸੂਤਰਾਂ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਉਸੇ ਦਿਨ ਹੀ ਤਾਲਾਬੰਦੀ ਦੇ ਪੰਜਵੇਂ ਗੇੜ ਦਾ ਐਲਾਨ ਕਰ ਸਕਦੇ ਹਨ।

ਦੁਨੀਆ ਭਰ 'ਚ ਮੌਤਾਂ ਦੀ ਗਿਣਤੀ ਸਾਢੇ 3 ਲੱਖ ਤੋਂ ਟੱਪੀ

ਪੈਰਿਸ, 27 ਮਈ (ਏਜੰਸੀ)-ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 57 ਲੱਖ 27 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 53 ਹਜ਼ਾਰ ਨੂੰ ਪਾਰ ਕਰ ਗਈ ਹੈ, ਜਦਕਿ 24 ਲੱਖ 56 ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ ਤੇ 53 ਹਜ਼ਾਰ ਤੋਂ ਵਧੇਰੇ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਅਤੇ ਵਿਸ਼ਵ ਭਰ 'ਚ 29 ਲੱਖ ਤੋਂ ਵੱਧ ਪੀੜਤ ਜ਼ੇਰੇ ਇਲਾਜ ਹਨ। ਅਮਰੀਕਾ ਕੋਰੋਨਾ ਦੇ 17,30,205 ਮਾਮਲਿਆਂ ਨਾਲ ਸਭ ਤੋਂ ਅੱਗੇ ਹੈ, ਇਥੇ 1 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਲੱਖ 80 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ। ਬ੍ਰਾਜ਼ੀਲ ਤੇ ਰੂਸ 'ਚ ਵੀ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵਧ ਰਹੇ ਹਨ।
ਪਾਕਿ 'ਚ 1225 ਮੌਤਾਂ
ਅੰਮ੍ਰਿਤਸਰ, (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ 1225 ਤੱਕ ਪਹੁੰਚ ਚੁੱਕੀ ਹੈ ਅਤੇ ਪੀੜਤਾਂ ਦੀ ਕੁੱਲ ਗਿਣਤੀ 59,386 ਦੱਸੀ ਜਾ ਰਹੀ ਹੈ। ਪਾਕਿ ਕੌਮੀ ਸਿਹਤ ਸੇਵਾ ਮੰਤਰਾਲੇ ਦੇ ਅਨੁਸਾਰ ਲਹਿੰਦੇ ਪੰਜਾਬ ਸੂਬੇ 'ਚ 20654, ਸਿੰਧ 'ਚ 24206, ਖ਼ੈਬਰ ਪਖਤੂਨਖਵਾ 'ਚ 8259 ਅਤੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) 'ਚ 214 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 19,142 ਲੋਕ ਠੀਕ ਹੋਏ ਵੀ ਦੱਸੇ ਜਾ ਰਹੇ ਹਨ।

ਪੰਜਾਬ 'ਚ 37 ਨਵੇਂ ਮਾਮਲੇ

ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਅੱਤ ਦੀ ਗਰਮੀ ਦੇ ਦੌਰਾਨ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਵਾਧਾ ਲਗਾਤਾਰ ਜਾਰੀ ਹੈ। ਇਸ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਬਹੁਤੀ ਨਹੀਂ ਰਹੀ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ਦੇ ਕਿਸੇ ਵੀ ਜ਼ਿਲ੍ਹੇ 'ਚ ਕਿਸੇ ਵੀ ਮਰੀਜ਼ ਦੇ ਸਿਹਤਯਾਬ ਹੋਣ ਦੀ ਸੂਚਨਾ ਨਹੀਂ ਹੈ, ਜਦਕਿ ਵੱਖ-ਵੱਖ ਜ਼ਿਲ੍ਹਿਆਂ 'ਚ 37 ਨਵੇਂ ਮਾਮਲੇ ਜ਼ਰੂਰ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 1 ਮਾਮਲਾ ਵਿਦੇਸ਼ੋਂ ਪਰਤੇ ਅਤੇ ਕੁਝ ਹੋਰ ਪੀੜਤ ਬਾਹਰੀ ਸੂਬਿਆਂ ਤੋਂ ਪਰਤੇ ਵਿਅਕਤੀਆਂ ਨਾਲ ਸਬੰਧਿਤ ਹਨ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਅੱਜ ਸੰਗਰੂਰ ਤੋਂ 2, ਅੰਮ੍ਰਿਤਸਰ ਤੋਂ 16, ਗੁਰਦਾਸਪੁਰ ਤੋਂ 1, ਪਠਾਨਕੋਟ ਤੋਂ 3, ਬਰਨਾਲਾ ਤੋਂ 1, ਲੁਧਿਆਣਾ ਤੋਂ 1, ਰੋਪੜ ਤੋਂ 1, ਜਲੰਧਰ ਤੋਂ 3, ਪਟਿਆਲਾ ਤੋਂ 7 ਅਤੇ ਤਰਨਤਾਰਨ ਤੋਂ 2 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਅਨੁਸਾਰ ਐਸ. ਏ. ਐਸ. ਨਗਰ ਤੋਂ ਆਇਆ ਇਕ ਮਾਮਲਾ ਦਿੱਲੀ ਨਾਲ ਸਬੰਧ ਰੱਖਦਾ ਹੈ, ਜਦਕਿ ਜਲੰਧਰ ਤੋਂ ਆਇਆ ਆਰ. ਪੀ. ਐਫ. ਦਾ ਇਕ ਮਾਮਲਾ ਹਰਿਆਣਾ ਨਾਲ ਸਬੰਧਿਤ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 72468 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 66417 ਦੇ ਸੈਂਪਲ ਨੈਗੇਟਿਵ ਆਏ ਹਨ, ਜਦਕਿ 3912 ਦੇ ਜਾਂਚ ਸੈਂਪਲਾਂ ਦੀ ਉਡੀਕ ਕੀਤੀ ਜਾ ਰਹੀ ਹੈ ਜਦਕਿ 1 ਮਰੀਜ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਵੈਂਟੀਲੇਟਰ ਦੀ ਸਪੋਰਟ 'ਤੇ ਰੱਖਿਆ ਗਿਆ ਹੈ ਅਤੇ ਇਕ ਮਰੀਜ਼ ਆਕਸੀਜ਼ਨ ਸਪੋਰਟ 'ਤੇ ਰੱਖਿਆ ਹੋਇਆ ਹੈ। ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 1918 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋ ਚੁੱਕੇ ਹਨ।
ਪਟਿਆਲਾ ਜ਼ਿਲ੍ਹੇ 'ਚ 7 ਨਵੇਂ ਮਾਮਲੇ
ਪਟਿਆਲਾ/ਰਾਜਪੁਰਾ, (ਗੁਰਵਿੰਦਰ ਸਿੰਘ ਔਲਖ, ਰਣਜੀਤ ਸਿੰਘ)-ਪਟਿਆਲਾ ਜ਼ਿਲ੍ਹੇ 'ਚ ਅੱਜ 7 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਰਾਜਪੁਰਾ ਦੇ ਗਰਗ ਕਾਲੋਨੀ ਦੀ ਰਹਿਣ ਵਾਲੀ 20 ਸਾਲਾ ਗਰਭਵਤੀ ਔਰਤ ਜੋ ਕਿ ਪਿਛਲੇ ਦਿਨੀਂ ਪਾਜ਼ੀਟਿਵ ਆਈ ਸੀ, ਦੇ ਨੇੜੇ ਦੇ ਸੰਪਰਕ 'ਚ ਆਏ ਪੰਜ ਵਿਅਕਤੀਆਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਜਿਨ੍ਹਾਂ 'ਚ ਉਸ ਦਾ 24 ਸਾਲਾ ਪਤੀ, 2 ਸਾਲ ਦਾ ਪੁੱਤਰ, ਸੁੰਦਰ ਨਗਰ ਗਗਨ ਚੌਕ 'ਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ 33 ਸਾਲਾ ਨੌਜਵਾਨ, 23 ਸਾਲਾ ਔਰਤ ਤੇ ਇਕ ਸਾਲ ਦਾ ਲੜਕਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਨਾਭਾ ਦੀ ਬੈਂਕ ਕਾਲੋਨੀ 'ਚ ਰਹਿਣ ਵਾਲੀ 58 ਸਾਲਾ ਔਰਤ ਜੋ ਕਿ ਬੀਤੇ ਦਿਨੀਂ ਦਿੱਲੀ ਤੋਂ ਵਾਪਸ ਆਈ ਸੀ, ਵੀ ਪਾਜ਼ੀਟਿਵ ਪਾਈ ਗਈ। ਇਕ 30 ਸਾਲਾ ਗਰਭਵਤੀ ਔਰਤ ਵੀ ਪਾਜ਼ੀਟਿਵ ਪਾਈ ਗਈ।
ਅੰਮ੍ਰਿਤਸਰ 'ਚ ਇਕੋ ਦਿਨ 16 ਨਵੇਂ ਮਾਮਲੇ
ਅੰਮ੍ਰਿਤਸਰ, (ਰੇਸ਼ਮ ਸਿੰਘ)-ਕੋਰੋਨਾ ਵਾਇਰਸ ਦੇ ਸੂਬੇ ਭਰ 'ਚ ਸਭ ਤੋਂ ਵੱਧ ਕੇਸਾਂ ਨਾਲ ਰੈੱਡ ਜ਼ੋਨ 'ਚ ਚੱਲ ਰਹੇ ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਇਕੋ ਦਿਨ 16 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 370 ਹੋ ਗਿਆ ਹੈ। ਇਥੇ ਗੁਰੁੂ ਨਾਨਕ ਦੇਵ ਹਸਪਤਾਲ ਦੇ ਵਿਸ਼ੇਸ਼ ਆਈਸੋਲੇਸ਼ਨ ਵਾਰਡ 'ਚ ਇਨ੍ਹਾਂ 16 ਸਣੇ 46 ਮਰੀਜ਼ ਜ਼ੇਰੇ ਇਲਾਜ ਹਨ ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਨੇ ਦੱਸਿਆ ਕਿ ਅੱਜ ਦੇ 16 ਪਾਜ਼ੀਟਿਵ ਮਾਮਲਿਆਂ 'ਚ ਦੋ ਮਰੀਜ਼ ਸਥਾਨਕ ਸ਼ਹਿਰੀ ਹਨ ਜਦੋਂ ਕਿ ਇਕ ਮੁੁੰਬਈ ਤੇ ਦਿੱਲੀ ਪਰਤੇ ਯਾਤਰੂ ਹਨ, ਜਦੋਂ ਕਿ ਪਹਿਲਾਂ ਪਾਜ਼ਟਿਵ ਪਾਏ ਗਏ ਅਸ਼ੋਕ ਅਰੋੜਾ ਦੇ ਸੰਪਰਕ 'ਚ ਆਏ 3 ਅਤੇ ਇਕ ਵਿਮਲ ਮਹਿਰਾ ਤੇ 8 ਵਿਨੋਦ ਕੁਮਾਰ ਦੇ ਸੰਪਰਕ 'ਚ ਆਏ ਲੋਕ ਹਨ।
ਜਲੰਧਰ 'ਚ 3 ਹੋਰ ਪੀੜਤ
ਜਲੰਧਰ, (ਐੱਮ.ਐੱਸ. ਲੋਹੀਆ)-ਜਲੰਧਰ 'ਚ ਕੋਰੋਨਾ ਵਾਇਰਸ ਤੋਂ ਪੀੜਤ 3 ਹੋਰ ਮਰੀਜ਼ਾਂ ਦਾ ਪਤਾ ਲੱਗਾ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 241 ਹੋ ਗਈ ਹੈ। ਅੱਜ ਪਾਜ਼ੀਟਿਵ ਆਏ ਮਰੀਜ਼ਾਂ 'ਚ 52-52 ਸਾਲ ਦੇ 2 ਮਰੀਜ਼ ਰਸਤਾ ਮੁਹੱਲਾ ਦੇ ਰਹਿਣ ਵਾਲੇ ਹਨ, ਜਦਕਿ 35 ਸਾਲ ਦਾ ਇਕ ਮਰੀਜ਼ ਪਿੰਡ ਡੱਲਾਂ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ 214 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਹੁਣ ਨਿਪਾਲ ਵਲੋਂ ਭਾਰਤ ਨੂੰ ਧਮਕੀ

ਕਾਠਮੰਡੂ, 27 ਮਈ (ਏਜੰਸੀ)-ਚੀਨ ਦੀ ਸ਼ਹਿ 'ਤੇ ਛਾਲਾਂ ਮਾਰ ਰਹੇ ਨਿਪਾਲ ਨੇ ਭਾਰਤ ਨੂੰ ਯੁੱਧ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਹੈ। ਨਿਪਾਲ ਦੇ ਰੱਖਿਆ ਮੰਤਰੀ ਤੇ ਉੁਪ-ਪ੍ਰਧਾਨ ਮੰਤਰੀ ਈਸ਼ਵਰ ਪੋਖਰੇਲ ਦਾ ਕਹਿਣਾ ਹੈ ਜ਼ਰੂਰਤ ਪੈਣ 'ਤੇ ਨਿਪਾਲ ਦੀ ਸੈਨਾ ਭਾਰਤ ਨੂੰ ਜਵਾਬ ...

ਪੂਰੀ ਖ਼ਬਰ »

ਟਰੰਪ ਵਲੋਂ ਭਾਰਤ ਤੇ ਚੀਨ ਦਰਮਿਆਨ ਵਿਚੋਲਗੀ ਦੀ ਪੇਸ਼ਕਸ਼

ਵਾਸ਼ਿੰਗਟਨ, 27 ਮਈ (ਏਜੰਸੀ)-ਹੈਰਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਭਾਰਤ ਅਤੇ ਚੀਨ ਦਰਮਿਆਨ ਤੀਬਰ ਸਰਹੱਦੀ ਵਿਵਾਦ 'ਚ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਕਿਹਾ ਕਿ ਉਹ ਦੋਵੇਂ ਗੁਆਂਢੀ ਮੁਲਕਾਂ ਦੀਆਂ ਸੈਨਾਵਾਂ ਦਰਮਿਆਨ ਜਾਰੀ ...

ਪੂਰੀ ਖ਼ਬਰ »

20 ਸਾਲਾਂ 'ਚ ਪਹਿਲੀ ਵਾਰ ਬਠਿੰਡਾ ਦਾ ਪਾਰਾ 47.5 ਡਿਗਰੀ

ਅੰਮ੍ਰਿਤਪਾਲ ਸਿੰਘ ਵਲ੍ਹਾਣ ਬਠਿੰਡਾ, 27 ਮਈ-ਪੰਜਾਬ ਸਮੇਤ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਹ ਸਾਰਾ ਇਲਾਕਾ ਇਕ ਭੱਠੀ ਵਾਂਗ ਤਪ ਰਿਹਾ ਹੈ, ਜਿਸ ਦਾ ਅੰਦਾਜ਼ਾ ਬਠਿੰਡਾ ਦੇ ਤਾਪਮਾਨ ਤੋਂ ਲਗਾਇਆ ਜਾ ਸਕਦਾ ਹੈ ਜਿੱਥੇ ਪਾਰਾ ਅੱਜ 47.5 ਡਿਗਰੀ ...

ਪੂਰੀ ਖ਼ਬਰ »

ਜਿੱਥੇ ਵਿਦਿਆਰਥੀ ਮੌਜੂਦ ਹਨ, ਉਥੇ ਹੀ ਦੇ ਸਕਣਗੇ ਪੇਪਰ

ਨਵੀਂ ਦਿੱਲੀ, 27 ਮਈ (ਏਜੰਸੀ)-ਕੇਂਦਰੀ ਮਨੁੱਖੀ ਸਰੋਤਾਂ ਬਾਰੇ ਵਿਕਾਸ ਮੰਤਰੀ ਰਾਮੇਸ਼ ਪੋਖਰਿਆਲ ਨਿਸ਼ਾਂਕ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਕੋਵਿਡ-19 ਦੇ ਚੱਲਦਿਆਂ ਤਾਲਾਬੰਦੀ ਕਾਰਨ ਸਕੂਲ ਬੰਦ ਹੋਣ 'ਤੇੇ 10ਵੀਂ ਤੇ 12ਵੀਂ ਦੇ ਜੋ ਵਿਦਿਆਰਥੀ ਵੱਖ-ਵੱਖ ਸੂਬਿਆਂ ਜਾਂ ...

ਪੂਰੀ ਖ਼ਬਰ »

ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ 'ਚ ਅਲਰਟ ਜਾਰੀ

ਪੁਨੀਤ ਬਾਵਾ ਲੁਧਿਆਣਾ, 27 ਮਈ -ਪੰਜਾਬ 'ਚ ਵੀ ਟਿੱਡੀ ਦਲ ਦੇ ਹਮਲੇ ਦੇ ਖ਼ਤਰੇ ਨੂੰ ਦੇਖਦੇ ਹੋਏ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਕਿਹਾ ਗਿਆ ਹੈ ਕਿ ਟਿੱਡੀ ਦਲ ਸਬੰਧੀ ਹਰ ਤਰ੍ਹਾਂ ਦੀ ਹਰਕਤ 'ਤੇ ਨਜ਼ਰ ਰੱਖੀ ਜਾਵੇ। ਪੰਜਾਬ ਦੇ ਖੇਤੀਬਾੜੀ ...

ਪੂਰੀ ਖ਼ਬਰ »

ਆਨਲਾਈਨ ਪੜ੍ਹਾਈ ਤੋਂ ਕੰਨੀ ਕਤਰਾ ਰਹੇ ਹਨ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀ

ਗੜ੍ਹਸ਼ੰਕਰ, 27 ਮਈ (ਧਾਲੀਵਾਲ)-ਕੈਨੇਡਾ, ਆਸਟ੍ਰੇਲੀਆ, ਯੂ.ਕੇ. ਆਦਿ ਮੁਲਕਾਂ 'ਚ ਪੜ੍ਹਨ ਜਾਣ ਦੀ ਤਿਆਰੀ ਕੱਸੀ ਬੈਠੇ ਸੂਬੇ ਦੇ ਹਜ਼ਾਰਾਂ ਵਿਦਿਆਰਥੀਆਂ ਦੀ ਕੋਰੋਨਾ ਮਹਾਂਮਾਰੀ ਨੇ ਖੇਡ ਵਿਗਾੜ ਦਿੱਤੀ ਹੈ। ਇਕੱਲੇ ਕੈਨੇਡਾ ਜਾਣ ਵਾਲੇ ਕਰੀਬ ਇਕ ਲੱਖ ਤੋਂ ਵਧੇਰੇ ...

ਪੂਰੀ ਖ਼ਬਰ »

ਭੁੱਖ ਨਾਲ ਮਰ ਚੁੱਕੀ ਮਾਂ ਨੂੰ ਜਗਾਉਂਦਾ ਰਿਹਾ ਬੱਚਾ

ਮੁਜ਼ੱਫਰਪੁਰ, 27 ਮਈ (ਏਜੰਸੀ)-ਬਿਹਾਰ ਦੇ ਮੁਜ਼ੱਫਰਪੁਰ ਰੇਲਵੇ ਸਟੇਸ਼ਨ 'ਤੇ ਬੁੱਧਵਾਰ ਨੂੰ ਇਕ ਛੋਟੇ ਬੱਚੇ ਦੀ ਆਪਣੀ ਮਰ ਚੁੱਕੀ ਮਾਂ ਨੂੰ ਸਦੀਵੀ ਨੀਂਦ ਤੋਂ ਜਗਾਉਣ ਦੀ ਨਾਕਾਮ ਕੋਸ਼ਿਸ਼ ਨੇ ਕਈ ਸੂਬਿਆਂ 'ਚ ਫੈਲੀ ਵਿਸ਼ਾਲ ਪ੍ਰਵਾਸੀ ਤ੍ਰਾਸਦੀ ਦੀ ਸਭ ਤੋਂ ਭਿਆਨਕ ਤਸਵੀਰ ਪੇਸ਼ ...

ਪੂਰੀ ਖ਼ਬਰ »

ਸਖ਼ਤ ਤਾਲਾਬੰਦੀ ਨਾਲ ਤਬਾਹ ਹੋ ਜਾਵੇਗੀ ਭਾਰਤੀ ਅਰਥਵਿਵਸਥਾ-ਹਾਰਵਰਡ ਦੇ ਮਾਹਿਰ

ਨਵੀਂ ਦਿੱਲੀ, 27 ਮਈ (ਉਪਮਾ ਡਾਗਾ ਪਾਰਥ)-'ਅਸੀਂ ਵੱਡੀਆਂ ਮਹਾਂਮਾਰੀਆਂ ਦੇ ਦੌਰ 'ਚ ਜਾ ਰਹੇ ਹਾਂ। ਕੋਰੋਨਾ ਕੋਈ ਆਖ਼ਰੀ ਮਹਾਂਮਾਰੀ ਨਹੀਂ ਹੈ। ਤਾਲਾਬੰਦੀ ਤੋਂ ਬਾਅਦ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੇ ਸਮੇਂ ਲੋਕਾਂ ਦਾ ਭਰੋਸਾ ਵਧਾਉਣ ਦਾ ਲੋੜ ਹੈ।' ਇਹ ਰਾਇ ਕਾਂਗਰਸ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਕੋਰੋਨਾ ਦੇ ਚਲਦਿਆਂ ਘੋੜੇ ਨੂੰ ਇਕ ਮਹੀਨੇ ਲਈ ਕੀਤਾ ਇਕਾਂਤਵਾਸ

ਸ੍ਰੀਨਗਰ, 27 ਮਈ (ਮਨਜੀਤ ਸਿੰਘ)-ਕੋਰੋਨਾ ਮਹਾਂਮਾਰੀ ਦੇ ਚੱਲਦੇ ਰਾਜੌਰੀ ਜ਼ਿਲ੍ਹੇ 'ਚ ਕਸ਼ਮੀਰ ਵਾਦੀ ਤੋਂ ਆਪਣੇ ਘੋੜੇ ਸਮੇਤ ਪਰਤੇ ਇਕ ਵਿਅਕਤੀ ਨੂੰ ਆਪਣੇ ਘੋੜੇ ਸਮੇਤ ਘਰ 'ਚ ਇਕਾਂਤਵਾਸ 'ਚ ਰੱਖਣ ਦਾ ਪਹਿਲਾ ਨਿਰਦੇਸ਼ ਸਾਹਮਣੇ ਆਇਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭਾਰਤ ਆਪਣੇ ਗੁਆਂਢੀਆਂ ਲਈ ਖ਼ਤਰਾ-ਇਮਰਾਨ ਖ਼ਾਨ

ਅੰਮ੍ਰਿਤਸਰ, 27 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਿਪਾਲ ਅਤੇ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦਾਂ ਨੂੰ ਲੈ ਕੇ ਭਾਰਤ ਸਰਕਾਰ 'ਤੇ ਹਮਲਾ ਬੋਲਦਿਆਂ ਟਵੀਟ ਕੀਤਾ ਹੈ ਕਿ ਹਿੰਦੂਵਾਦੀ ਮੋਦੀ ਸਰਕਾਰ ਦੀਆਂ ਹੰਕਾਰੀ ਵਿਸਥਾਰਵਾਦੀ ...

ਪੂਰੀ ਖ਼ਬਰ »

ਪਾਕਿ 'ਚ ਅੱਤਵਾਦੀ ਹਮਲਾ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ

ਅੰਮ੍ਰਿਤਸਰ, 27 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਇਸਲਾਮਾਬਾਦ 'ਚ ਇਕ ਜਾਂਚ ਚੌਕੀ 'ਤੇ ਸ਼ੱਕੀ ਅੱਤਵਾਦੀਆਂ ਨੇ ਪੁਲਿਸ ਕਰਮਚਾਰੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਨਾਲ ਦੋ ਪੁਲਿਸ ਮੁਲਾਜ਼ਮ ਮੌਕੇ 'ਤੇ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX