ਤਾਜਾ ਖ਼ਬਰਾਂ


ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋੋ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
3 ਲੁਟੇਰਿਆਂ ਨੇ ਦਿਨ ਦਿਹਾੜੇ ਪਤੀ ਪਤਨੀ ਨੂੰ ਲੁੱਟਿਆ
. . .  1 day ago
ਨਸ਼ਾ ਤਸਕਰ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਸਾਰੀ ਮਹਿਲ ਕਲਾਂ ਪੁਲਿਸ ਇਕਾਂਤਵਾਸ
. . .  1 day ago
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਅੰਦਰ ਹੜਕੰਪ ਮਚ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ...
ਡਾ. ਸੰਦੀਪ ਗੋਇਲ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ
. . .  1 day ago
ਚੰਡੀਗੜ੍ਹ, 4 ਜੂਨ - ਪੰਜਾਬ ਸਰਕਾਰ ਨੇ ਅੱਜ ਮੀਡੀਆ 'ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਗਠਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ...
ਨੌਜਵਾਨ ਕਿਸਾਨ ਨੇ ਕਰਜ਼ੇ ਦੇ ਚਲਦਿਆਂ ਕੀਤੀ ਖੁਦਕੁਸ਼ੀ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ) - ਬਠਿੰਡਾ ਜ਼ਿਲ੍ਹੇ ਦੇ ਚੱਕ ਹੀਰਾ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ...
ਜਲੰਧਰ ਰੇਂਜ ਦੇ ਨਵਨਿਯੁਕਤ ਡੀ.ਆਈ.ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 4 ਜੂਨ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) - ਜਲੰਧਰ ਰੇਂਜ ਦੇ ਨਵ -ਨਿਯੁਕਤ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਜੈਮਲ ਸਿੰਘ ਪਟਿਆਲੇ...
ਕੁਵੈਤ ਤੋਂ ਆਏ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 4 ਜੂਨ (ਗੁਰਬਖਸ਼ ਸਿੰਘ ਮਹੇ) - ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿੱਚ ਇਕਾਂਤਵਾਸ ਵਿੱਚ ਰੱਖੇ ਕੁਵੈਤ ਤੋਂ ਵਾਪਿਸ ਆਏ ਇੱਕ ਵਿਅਕਤੀ ਜੋ ਕਿ ਰਾਹੋਂ ਨਾਲ ਸਬੰਧਤ ਹੈ ਉਸ ਦਾ ਕੋਰੋਨਾ ਟੈਸਟ...
ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਤੇਜ਼ ਹਨੇਰੀ ਅਤੇ ਬਾਰਿਸ਼
. . .  1 day ago
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਾਮ ਮੌਕੇ ਅਚਾਨਕ ਮੌਸਮ ਵਿਚ ਤਬਦੀਲੀ ਆ ਗਈ ਅਤੇ ਤੇਜ਼ ਹਨੇਰੀ ਮਗਰੋਂ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਫ਼ਸਲਾਂ ਲਈ ਵੀ ਬਾਰਿਸ਼ ਲਾਹੇਵੰਦ ਮੰਨੀ ਜਾ ਰਹੀ ਹੈ। ਅਨਾਜ ਮੰਡੀ...
ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਹੋਏ ਰਿਪੋਰਟ
. . .  1 day ago
ਅੰਮ੍ਰਿਤਸਰ, 4 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਸ ਨਾਲ ਕੁੱਲ 420 ਪਾਜ਼ੀਟਿਵ ਕੇਸ ਹੋ ਗਏ ਹਨ। 325 ਡਿਸਚਾਰਜ ਹੋਏ ਹਨ, 87 ਦਾਖਲ ਤੇ 7...
ਕਸਬਾ ਲੌਂਗੋਵਾਲ ਵਿਖੇ ਕਰਿਆਨਾ ਸਟੋਰ ਨੂੰ ਲੱਗੀ ਅੱਗ
. . .  1 day ago
ਲੌਂਗੋਵਾਲ, 4 ਜੂਨ ( ਸ.ਸ.ਖੰਨਾ,ਵਿਨੋਦ) - ਸਥਾਨਕ ਕਸਬਾ ਲੌਂਗੋਵਾਲ ਮੇਨ ਬੱਸ ਸਟੈਂਡ ਤੇ ਬੀਤੀ ਰਾਤ ਕਰਿਆਨੇ...
ਪੰਜਾਬ 'ਚ ਟਿੱਡੀ ਦਲ ਨੂੰ ਆਉਣ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਨੇ ਪੂਰੇ ਕੀਤੇ ਪ੍ਰਬੰਧ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ)- ਪਹਿਲਾਂ ਕੋਰੋਨਾ ਵਾਇਰਸ ਨੇ ਪ੍ਰਸ਼ਾਸਨ ਅਤੇ ਲੋਕਾਂ 'ਚ ਦਹਿਸ਼ਤ ਪਾਈ ਹੋਈ ਹੈ ਅਤੇ ਹੁਣ ਟਿੱਡੀ ਦਲ ਨੇ ਪ੍ਰਸ਼ਾਸਨ...
ਦਰਸ਼ਨ ਕੁੰਦਰਾ ਚੇਅਰਮੈਨ ਤੇ ਆਨੰਦ ਵਾਇਸ ਚੇਅਰਮੈਨ ਬਣੇ
. . .  1 day ago
ਮਾਛੀਵਾੜਾ ਸਾਹਿਬ, 4 ਜੂਨ (ਮਨੋਜ ਕੁਮਾਰ) - ਕਾਫੀ ਅਰਸੇ ਤੋ ਬਾਅਦ ਅੱਜ ਅਖੀਰ ਮਾਛੀਵਾੜਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ....
ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਵਿਦੇਸ਼ੀਆਂ ਦੀ ਭਾਰਤ ਯਾਤਰਾ 'ਤੇ ਲੱਗੀ 10 ਸਾਲ ਦੀ ਪਾਬੰਦੀ
. . .  1 day ago
ਨਵੀਂ ਦਿੱਲੀ, 4 ਜੂਨ- ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਲੈ...
ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਕਾਰਜਕਾਲ ਦਾ ਸਮਾਂ 30 ਸਤੰਬਰ ਤੱਕ ਵਧਾਇਆ
. . .  1 day ago
ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਦਾ ਕਾਰਜਕਾਲ...
ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ.ਐਮ ਜੈਤੋ ਦੇ ਦਫ਼ਤਰ ਅੱਗੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  1 day ago
ਜੈਤੋ, 4 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾ ਦੇ ਵਿਰੋਧ ਵਿਚ 12 ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ....
ਤਾਏ ਦੇ ਕਤਲ 'ਚ ਭਤੀਜੇ ਦੀ ਜ਼ਮਾਨਤ ਦੀ ਅਰਜ਼ੀ ਹੋਈ ਖ਼ਾਰਜ
. . .  1 day ago
ਸਲਾਣਾ 4 ਜੂਨ (ਗੁਰਚਰਨ ਸਿੰਘ ਜੰਜੂਆ) -ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਸਕੇ ਤਾਏ ਦੇ...
ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਕੀਤੀ ਗਈ ਸ਼ਿਆਮਾ ਪ੍ਰਸ਼ਾਦ ਸਕੀਮ ਸਬੰਧੀ ਸਮੀਖਿਆ ਮੀਟਿੰਗ
. . .  1 day ago
ਖਮਾਣੋਂ ,4 ਜੂਨ (ਮਨਮੋਹਣ ਸਿੰਘ ਕਲੇਰ)- ਬਲਾਕ ਸੰਮਤੀ ਖਮਾਣੋਂ ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਬਲਾਕ ਦੇ ਉਨ੍ਹਾਂ 10 ਪਿੰਡਾਂ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਜੇਠ ਸੰਮਤ 552
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਪਹਿਲਾ ਸਫ਼ਾ

ਕਿਸਾਨ ਹੁਣ ਕਿਸੇ ਵੀ ਸੂਬੇ 'ਚ ਵੇਚ ਸਕਣਗੇ ਫ਼ਸਲ

ਨਵੀਂ ਦਿੱਲੀ, 3 ਜੂਨ (ਉਪਮਾ ਡਾਗਾ ਪਾਰਥ)-ਕਿਸਾਨ ਨੂੰ ਫ਼ਸਲ ਵੇਚਣ ਲਈ ਸਬੰਧਿਤ ਰਾਜਾਂ ਦੇ ਦਾਇਰੇ 'ਚੋਂ ਬਾਹਰ ਕੱਢਦਿਆਂ ਕੇਂਦਰ ਨੇ 'ਇਕ ਦੇਸ਼ ਇਕ ਮੰਡੀ' ਦੀ ਧਾਰਨਾ ਲਈ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ, ਜਿਸ ਤੋਂ ਬਾਅਦ ਹੁਣ ਕਿਸਾਨ ਕਿਸੇ ਵੀ ਰਾਜ 'ਚ ਆਪਣੀ ਫ਼ਸਲ ਵੇਚ ਸਕਦਾ ਹੈ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਤਕਰੀਬਨ ਇਕ ਮਹੀਨੇ ਪਹਿਲਾਂ ਆਰਥਿਕ ਪੈਕੇਜ ਦੇ ਸਮੇਂ ਕੀਤੇ ਗਏ ਇਸ ਐਲਾਨ ਸਮੇਤ ਹੋਰ ਕਈ ਐਲਾਨਾਂ 'ਤੇ ਬੁੱਧਵਾਰ ਨੂੰ ਮੰਤਰੀ ਮੰਡਲ ਨੇ ਆਪਣੀ ਮੁਹਰ ਲਾ ਦਿੱਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੈਬਨਿਟ ਵਲੋਂ ਲਏ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ | ਕੈਬਨਿਟ ਨੇ ਕਿਸਾਨਾਂ ਨੂੰ ਵਧੇਰੇ ਤਾਕਤ ਦਿੰਦਿਆਂ ਹੋਲਸੇਲਰਾਂ, ਵੱਡੇ ਰਿਟੇਲਰਾਂ, ਨਿਰਯਾਤਕਾਂ ਆਦਿ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਲਈ ਖੇਤੀਬਾੜੀ ਉਤਪਾਦਾਂ ਬਾਰੇ ਵਪਾਰ ਅਤੇ ਸਨਅਤ (ਸਮਰਥਨ ਅਤੇ ਸਰਲੀਕਰਨ) ਬਾਰੇ ਆਰਡੀਨੈਂਸ 2020 (ਦਿ ਫਾਰਮਰਜ਼ ਐਗਰੀਮੈਂਟ ਪ੍ਰਾਈਜ਼ ਐਸ਼ੋਰੈਂਸ ਐਾਡ ਫਾਰਮ ਸਰਵਿਸਿਜ਼ ਆਰਡੀਨੈਂਸ-2020) ਨੂੰ ਮਨਜ਼ੂਰੀ ਦੇ ਦਿੱਤੀ ਹੈ | ਤੋਮਰ ਨੇ ਇਨ੍ਹਾਂ ਫ਼ੈਸਲਿਆਂ ਬਾਰੇ ਐਲਾਨ ਕਰਦਿਆਂ ਸਪੱਸ਼ਟ ਕਿਹਾ ਕਿ ਰਾਜਾਂ ਦਾ ਏ.ਪੀ.ਐੱਮ.ਸੀ. ਕਾਨੂੰਨ ਉਂਝ ਹੀ ਪ੍ਰਭਾਵੀ ਰਹੇਗਾ | ਇਹ ਆਰਡੀਨੈਂਸ ਸਬੰਧਿਤ ਕਾਨੂੰਨ ਤੋਂ ਅਲੱਗ ਹੈ ਅਤੇ ਇਸ ਨਾਲ ਰਾਜਾਂ ਦੀਆਂ ਮੰਡੀਆਂ 'ਚ ਕੋਈ ਫ਼ਰਕ ਨਹੀਂ ਪਵੇਗਾ | ਉਨ੍ਹਾਂ ਕਿਹਾ ਕਿ ਇਹ ਇਕ ਕੇਂਦਰੀ ਕਾਨੂੰਨ ਹੋਵੇਗਾ ਪਰ ਰਾਜਾਂ ਦੇ ਅਧਿਕਾਰਾਂ ਦੇ ਰਸਤੇ 'ਚ ਨਹੀਂ ਆਵੇਗਾ | ਤੋਮਰ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਫ਼ੈਸਲਾ ਰਾਜਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਲਿਆ ਗਿਆ ਹੈ | ਖੇਤੀਬਾੜੀ ਮੰਤਰੀ ਨੇ ਉਚੇਚੇ ਤੌਰ 'ਤੇ ਪੰਜਾਬ ਅਤੇ ਹਰਿਆਣਾ ਦਾ ਨਾਂਅ ਲੈਂਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਅਨਾਜ ਦੇ ਵੱਡੇ ਉਤਪਾਦਕ ਹਨ ਅਤੇ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਆਵੇਗਾ | ਤੋਮਰ ਨੇ ਇਸ ਨੂੰ ਇਤਿਹਾਸਕ ਫ਼ੈਸਲਾ ਅਤੇ ਦਿਨ ਕਰਾਰ ਦਿੰਦਿਆਂ ਕਿਹਾ ਕਿ ਭਾਵੇਂ ਦੇਸ਼ ਨੇ 1947 'ਚ ਆਜ਼ਾਦੀ ਹਾਸਲ ਕੀਤੀ ਸੀ ਪਰ ਕਿਸਾਨਾਂ ਨੂੰ ਅਸਲ ਆਜ਼ਾਦੀ ਅੱਜ ਹਾਸਲ ਹੋਈ ਹੈ | ਤੋਮਰ ਨੇ ਇਨ੍ਹਾਂ ਫ਼ੈਸਲਿਆਂ ਨੂੰ ਦੂਰਅੰਦੇਸ਼ੀ ਕਦਮ ਕਰਾਰ ਦਿੰਦਿਆਂ ਕਿਹਾ ਕਿ ਮੰਡੀਆਂ ਅਤੇ ਏ.ਪੀ.ਐੱਮ.ਸੀ. ਕਾਨੂੰਨ ਹੋਣਗੇ ਪਰ ਹੁਣ ਕਿਸਾਨ ਨੂੰ ਕਿਸੇ ਵੀ ਰਾਜ 'ਚ ਬਿਨਾਂ ਟੈਕਸ ਅਤੇ ਕਾਨੂੰਨੀ ਬੰਦਿਸ਼ਾਂ ਦੀ ਚਿੰਤਾ ਕੀਤੇ ਬਿਨਾਂ ਆਪਣੀ ਫ਼ਸਲ ਵੇਚਣ ਦੀ ਆਜ਼ਾਦੀ ਹੋਵੇਗੀ | ਮੌਜੂਦਾ ਅਮਲ ਮੁਤਾਬਿਕ ਜੇ ਕਿਸਾਨਾਂ ਨੂੰ ਆਪਣਾ ਉਤਪਾਦ ਨੋਟੀਫਾਈਡ ਏ.ਪੀ.ਐੱਮ.ਸੀ. ਮੰਡੀਆਂ ਅਤੇ ਰਾਜ ਸਰਕਾਰ ਦੇ ਲਾਈਸੈਂਸ ਧਾਰਕਾਂ ਨੂੰ ਵੀ ਵੇਚ ਸਕਦਾ ਸੀ | ਇਕ ਰਾਜ 'ਚੋਂ ਦੂਜੇ ਰਾਜ 'ਚ ਫ਼ਸਲ ਵੇਚਣ ਸਬੰਧੀ ਵੀ ਕੁਝ ਕਾਨੂੰਨੀ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਜਾਵੜੇਕਰ ਨੇ ਇਕ ਰਾਸ਼ਟਰ ਇਕ ਮੰਡੀ ਦੀ ਧਾਰਨਾ ਨੂੰ ਕਿਸਾਨ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਇਸ ਆਰਡੀਨੈਂਸ ਨਾਲ ਕਿਸਾਨਾਂ ਅਤੇ ਵਪਾਰੀਆਂ ਨੂੰ ਉਤਪਾਦਾਂ ਨੂੰ ਖ਼ਰੀਦਣ ਵੇਚਣ ਦੇ ਰੈਗੂਲੇਟਿਡ ਢਾਂਚੇ 'ਚ ਬਾਹਰ ਆਉਣ 'ਚ ਮਦਦ ਮਿਲੇਗੀ |
ਲੋੜੀਂਦੀਆਂ ਵਸਤਾਂ
ਕੈਬਨਿਟ ਨੇ ਲੋੜੀਦੀਆਂ ਵਸਤਾਂ ਬਾਰੇ ਕਾਨੂੰਨ 'ਚ ਸੋਧ ਨੂੰ ਵੀ ਮਨਜ਼ੂਰੀ ਦੇ ਦਿੱਤੀ | ਹੁਣ ਅਨਾਜ, ਤੇਲ, ਤਿਲ, ਦਾਲ, ਪਿਆਜ਼ ਅਤੇ ਆਲੂ ਵਰਗੇ ਉਤਪਾਦਾਂ ਨੂੰ ਲੋੜੀਂਦੀਆਂ ਵਸਤਾਂ ਦੇ ਦਾਇਰੇ 'ਚੋਂ ਬਾਹਰ ਕਰ ਦਿੱਤਾ ਹੈ | ਹੁਣ ਕਿਸਾਨ ਯੋਜਨਾ ਤਹਿਤ ਇਨ੍ਹਾਂ ਵਸਤਾਂ ਦੀ ਵਿਕਰੀ ਅਤੇ ਭੰਡਾਰ ਕਰ ਸਕਦਾ ਹੈ | ਜਾਵੜੇਕਰ ਨੇ ਕਿਹਾ ਕਿ ਕਿਸਾਨ ਪਿਛਲੇ 50 ਸਾਲਾਂ ਤੋਂ ਇਸ ਬਦਲਾਅ ਦੀ ਮੰਗ ਕਰ ਰਿਹਾ ਸੀ | ਸੋਧ ਮੁਤਾਬਿਕ ਕਿਸਾਨ ਦੇ ਉਤਪਾਦ 'ਤੇ ਹੁਣ ਸਟਾਕ ਲਿਮਿਟ ਲਾਗੂ ਨਹੀਂ ਹੋਵੇਗੀ ਉਹ ਜਿੰਨਾ ਚਾਹੇ ਸਟੋਰ ਜਾਂ ਫਿਰ ਨਿਰਯਾਤ ਕਰ ਸਕਦਾ ਹੈ | ਸਿਰਫ਼ ਜੰਗ, ਬਹੁਤ ਮਹਿੰਗਾਈ ਜਾਂ ਆਫ਼ਤਾਂ ਦੇ ਸਮੇਂ 'ਚ ਸਰਕਾਰ ਵਲੋਂ ਦਖ਼ਲਅੰਦਾਜ਼ੀ ਕੀਤੀ ਜਾਵੇਗੀ ਅਤੇ ਸਟੋਰੇਜ ਨਾਲ ਜੁੜੀਆਂ ਪਾਬੰਦੀਆਂ ਲਾਈਆਂ ਜਾਣਗੀਆਂ |
ਕਿਸਾਨ ਅਤੇ ਵਪਾਰੀ ਕਰ ਸਕਣਗੇ ਸਿੱਧਾ ਸਮਝੌਤਾ
ਕਿਸਾਨਾਂ ਨੂੰ ਘੱਟੋ-ਘੱਟ ਕੀਮਤ ਦੀ ਗਾਰੰਟੀ ਦੇਣ ਲਈ ਅਤੇ ਕਿਸਾਨ ਅਤੇ ਵਪਾਰੀ ਦਰਮਿਆਨ ਸਿੱਧੇ ਸਮਝੌਤੇ ਦਾ ਰਾਹ ਪੱਧਰਾ ਕਰਦਿਆਂ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ | ਦਿ ਫਾਰਮਰਜ਼ ਐਗਰੀਮੈਂਟ ਪ੍ਰਾਈਜ਼ ਇੰਸ਼ੋਰੈਂਸ ਐਾਡ ਫਾਰਮ ਸਰਵਿਸਿਜ਼ ਆਰਡੀਨੈਂਸ-2020 ਰਾਹੀਂ ਘੱਟੋ-ਘੱਟ ਕੀਮਤ ਪਹਿਲਾਂ ਹੀ ਨਿਸਚਿਤ ਕੀਤੀ ਜਾਵੇਗੀ | ਇਸ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਨਹੀਂ ਹੋਵੇਗਾ | ਜੇਕਰ ਫ਼ਸਲ ਆਉਣ 'ਤੇ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਵਪਾਰੀ ਨੂੰ ਹੋਣ ਵਾਲੇ ਫ਼ਾਇਦੇ 'ਚੋਂ ਕਿਸਾਨ ਨੂੰ ਵੀ ਹਿੱਸਾ ਮਿਲੇਗਾ | ਇਸ ਤਰ੍ਹਾਂ ਦੀ ਵਿਵਸਥਾ 'ਚ ਕਿਸੇ ਵੀ ਤਰ੍ਹਾਂ ਦਾ ਵਿਵਾਦ ਹੋਣ 'ਤੇ ਮਾਮਲਾ ਅਦਾਲਤ 'ਚ ਨਹੀਂ ਜਾਵੇਗਾ ਸਗੋਂ ਪ੍ਰਸ਼ਾਸਨਿਕ ਪੱਧਰ 'ਤੇ ਹੀ ਇਸ ਦਾ ਨਿਪਟਾਰਾ ਕੀਤਾ ਜਾਵੇਗਾ | ਕਿਸਾਨਾਂ ਤੋਂ ਖ਼ਰੀਦ ਦਾ ਭੁਗਤਾਨ 3 ਦਿਨਾਂ 'ਚ ਕਰਨਾ ਹੋਵੇਗਾ | ਆਰਡੀਨੈਂਸ ਮੁਤਾਬਿਕ ਪਹਿਲੀ ਸ਼ਿਕਾਇਤ ਐੱਸ.ਡੀ.ਐੱਮ. ਦੇ ਕੋਲ ਜਾਵੇਗੀ, ਜਿਸ ਦਾ ਫ਼ੈਸਲਾ 30 ਦਿਨਾਂ ਦੇ ਅੰਦਰ ਦੇਣਾ ਪਵੇਗਾ | ਐੱਸ.ਡੀ.ਐੱਮ. ਦੇ ਫ਼ੈਸਲੇ 'ਤੇ ਸੰਤੁਸ਼ਟੀ ਨਾ ਹੋਣ 'ਤੇ ਕਲੈਕਟਰ ਕੋਲ ਮਾਮਲਾ ਜਾਵੇਗਾ |
ਕੈਬਨਿਟ ਦੇ ਹੋਰ ਫ਼ੈਸਲੇ
ਕੈਬਨਿਟ ਵਲੋਂ ਲਏ ਹੋਰ ਫ਼ੈਸਲਿਆਂ 'ਚ ਕੋਲਕਾਤਾ ਬੰਦਰਗਾਹ ਦਾ ਨਾਂਅ ਬਦਲ ਕੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ 'ਤੇ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ | ਪ੍ਰਧਾਨ ਮੰਤਰੀ ਨੇ 11 ਜਨਵਰੀ ਨੂੰ ਇਸ ਦਾ ਐਲਾਨ ਕੀਤਾ ਸੀ | ਦੇਸ਼ 'ਚ ਨਿਵੇਸ਼ ਵਧਾਉਣ ਲਈ ਐਮਪਾਵਰਡ ਗਰੁੱਪ ਆਫ਼ ਸੈਕਰੇਟਰੀ ਅਤੇ ਪ੍ਰਾਜੈਕਟ ਵਿਕਾਸ ਸੈੱਲ ਬਣਾਉਣ ਨੂੰ ਵੀ ਮੁੱਖ ਉਦੇਸ਼ ਨਿਵੇਸ਼ ਦਾ ਰਾਹ ਪੱਧਰਾ ਕਰਨਾ ਹੋਵੇਗਾ | ਇਨ੍ਹਾਂ ਵਲੋਂ ਧਿਆਨ ਰੱਖਿਆ ਜਾਵੇਗਾ ਕਿ ਨਿਵੇਸ਼ਕਾਂ ਨੂੰ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਤੋਂ ਸਮੇਂ 'ਤੇ ਮਨਜ਼ੂਰੀ ਮਿਲ ਜਾਵੇ | ਇਨ੍ਹਾਂ 'ਤੇ ਦੇਸ਼ 'ਚ ਨਿਵੇਸ਼ ਵਧਾਉਣ ਦੀਆਂ ਯੋਜਨਾਵਾਂ ਬਣਾਉਣ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਮਦਦ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ | ਕੈਬਨਿਟ ਨੇ ਆਯੁਸ਼ ਮੰਤਰਾਲੇ ਤਹਿਤ ਫਾਰਮਾਕਾਪਿਆ ਕਮਿਸ਼ਨ ਫ਼ਾਰ ਇੰਡੀਅਨ ਮੈਡੀਸਨ ਐਾਡ ਹੋਮਿਓਪੈਥੀ ਬਣਾਉਣ 'ਤੇ ਵੀ ਆਪਣੀ ਮੁਹਰ ਲਾ ਦਿੱਤੀ |
ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ
ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸਰਕਾਰ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਖ਼ਤਮ ਕਰਨ ਦੀ ਕੋਈ ਮਨਸ਼ਾ ਨਹੀਂ ਹੈ | ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਕੁਝ ਕਿਸਾਨ ਜਥੇਬੰਦੀਆਂ ਵਲੋਂ ਇਹ ਖ਼ਦਸ਼ਾ ਪ੍ਰਗਟਾਇਆ ਗਿਆ ਸੀ ਕਿ ਸਰਕਾਰ ਸਮਰਥਨ ਮੁੱਲ ਵਿਵਸਥਾ ਖ਼ਤਮ ਕਰਨ ਦਾ ਰਹੀ ਹੈ | ਤੋਮਰ ਨੇ ਭਰੋਸਾ ਦਿਵਾਉਣ ਨਾਲ ਇਹ ਵੀ ਕਿਹਾ ਕਿ ਸਰਕਾਰ ਨੇ ਹਾਲੇ ਸੋਮਵਾਰ ਨੂੰ ਹੀ ਸਾਉਣੀ ਦੀਆਂ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਹੈ |
ਇਕ ਹਫ਼ਤੇ 'ਚ ਦੂਜੀ ਕੈਬਨਿਟ ਬੈਠਕ
ਕੈਬਨਿਟ ਦੀ ਇਕ ਹਫ਼ਤੇ ਅੰਦਰ ਇਹ ਦੂਜੀ ਬੈਠਕ ਸੀ | ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਕੈਬਨਿਟ ਦੀ ਬੈਠਕ ਹੋਈ ਸੀ ਜੋ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੂਜੇ ਸਾਲ ਦੀ ਪਹਿਲੀ ਬੈਠਕ ਸੀ | ਉਸ ਬੈਠਕ 'ਚ ਸੂਖਮ, ਛੋਟੇ ਅਤੇ ਦਰਮਿਆਨੇ ਉ ੱਦਮਾਂ, ਖੇਤਰ ਅਤੇ ਕਿਸਾਨਾਂ ਨੂੰ ਲੈ ਕੇ ਕੁਝ ਐਲਾਨ ਕੀਤੇ ਗਏ ਸਨ |

ਖੇਤੀ ਸੈਕਟਰ ਕਾਰਪੋਰੇਟ ਹੱਥ ਦੇਣ ਦੀ ਤਿਆਰੀ

ਪੰਜਾਬ ਨੂੰ ਵੱਜੇਗੀ ਵੱਡੀ ਵਿੱਤੀ ਸੱਟ
- ਮੇਜਰ ਸਿੰਘ -
ਜਲੰਧਰ, 3 ਜੂਨ-ਕੋਵਿਡ-19 ਦੇ ਸੰਕਟ ਮੌਕੇ ਦੁਨੀਆ ਭਰ 'ਚ ਨਿੱਜੀ ਸਿਹਤ ਸੇਵਾਵਾਂ ਦੁਆਰਾ ਸਿਹਤ ਸਹੂਲਤਾਂ ਦਿੱਤੇ ਜਾਣ 'ਚ ਅਸਫਲ ਰਹਿਣ ਦਾ ਤਜਰਬਾ ਤਾਂ ਇਹ ਦੱਸਦਾ ਹੈ ਕਿ ਜਨਤਕ ਖੇਤਰ ਨੂੰ ਮਜ਼ਬੂਤ ਕਰਨ ਵੱਲ ਧਿਆਨ ਦਿੱਤਾ ਜਾਵੇ, ਪਰ ਕੇਂਦਰ ਸਰਕਾਰ ਨੇ ਮਹਾਂਮਾਰੀ ਦੇ ਸੰਕਟ ਵਿਚ ਹੀ ਅੱਜ ਕੀਤੇ ਫ਼ੈਸਲਿਆਂ ਨਾਲ ਖੇਤੀ ਸੈਕਟਰ ਕਾਰਪੋਰੇਟ ਖੇਤਰ ਦੇ ਹਵਾਲੇ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ | ਕੈਬਨਿਟ ਨੇ ਕਿਸਾਨੀ ਜਿਣਸਾਂ ਨੂੰ ਜ਼ਰੂਰੀ ਵਸਤਾਂ ਦੇ ਘੇਰੇ ਵਿਚੋਂ ਬਾਹਰ ਕੱਢ ਕੇ ਕਾਰਪੋਰੇਟ ਕੰਪਨੀਆਂ ਨੂੰ ਖ਼ਰੀਦ ਤੇ ਭੰਡਾਰ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ | ਕਿਹਾ ਤਾਂ ਭਾਵੇਂ ਇਹ ਗਿਆ ਹੈ ਕਿ ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ ਫ਼ਸਲ ਵੇਚਣ ਦੀ ਆਜ਼ਾਦੀ ਮਿਲੇਗੀ, ਅਸਲ ਵਿਚ ਇਸ ਫ਼ੈਸਲੇ ਨਾਲ ਕਿਸਾਨ ਨੂੰ ਨਹੀਂ, ਵੱਡੀਆਂ ਕੰਪਨੀਆਂ ਨੂੰ ਖੁੱਲ੍ਹ ਖੇਡ ਦੀ ਆਜ਼ਾਦੀ ਦੇ ਦਿੱਤੀ ਗਈ ਹੈ | ਅਜਿਹੀਆਂ ਕੰਪਨੀਆਂ ਦੇ ਜਿਣਸਾਂ ਦੀ ਖ਼ਰੀਦ ਤੇ ਭੰਡਾਰ ਕਰਨ ਉੱਪਰ ਪਹਿਲਾਂ ਲੱਗਣ ਵਾਲੀਆਂ ਸਭ ਬੰਦਿਸ਼ਾਂ ਖੋਲ੍ਹ ਦਿੱਤੀਆਂ ਗਈਆਂ ਹਨ |
ਪੰਜਾਬ ਨੂੰ ਹੋਵੇਗਾ ਵੱਡਾ ਵਿੱਤੀ ਘਾਟਾ
ਕੇਂਦਰੀ ਕੈਬਨਿਟ ਦੇ ਨਵੇਂ ਫ਼ੈਸਲਿਆਂ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਆਮਦਨੀ ਵਸੀਲੇ ਹੋਰ ਸੁੰਗੜ ਜਾਣਗੇ | ਖੇਤੀ ਜਿਣਸ ਦੀ ਖ਼ਰੀਦ ਉੱਪਰ ਹਰ ਸਾਲ ਲਗਦੇ ਵਿਕਰੀ ਕਰ ਤੋਂ ਪੰਜਾਬ ਸਰਕਾਰ ਨੂੰ ਸਾਢੇ 3-4 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਸੀ ਪਰ ਇਹ ਆਮਦਨ ਤਾਂ ਕੇਂਦਰ ਸਰਕਾਰ ਦੀ ਜੀ.ਐੱਸ.ਟੀ. ਹੀ ਚੱਟ ਗਈ ਹੈ ਤੇ ਹੁਣ ਮੰਡੀਕਰਨ ਬਾਰੇ ਨਵਾਂ ਫ਼ੈਸਲਾ ਪੰਜਾਬ ਦੇ ਦੁਨੀਆ ਭਰ 'ਚ ਮੰਨੇ ਜਾਂਦੇ ਬਿਹਤਰੀਨ ਤੇ ਮਜ਼ਬੂਤ ਮੰਡੀ ਦੇ ਬੁਨਿਆਦੀ ਢਾਂਚੇ ਨੂੰ ਤੀਲਾ-ਤੀਲਾ ਕਰਕੇ ਬਿਖੇਰਨ ਵੱਲ ਸੇਧਤ ਹੈ | ਕੇਂਦਰ ਸਰਕਾਰ ਦੇ ਨਵੇਂ ਖਾਕੇ ਮੁਤਾਬਿਕ ਖ਼ਰੀਦ ਮੰਡੀ ਦਾ ਘੇਰਾ ਹੁਣ ਪੂਰੇ ਖੇਤਰ 'ਚ ਨਹੀਂ ਸਿਰਫ਼ ਮੰਡੀ ਵਾਲੀ ਜਗ੍ਹਾ ਤੱਕ ਸੀਮਤ ਕਰ ਦਿੱਤਾ ਹੈ | ਪਹਿਲਾਂ ਖ਼ਰੀਦ ਮੰਡੀ ਅਧੀਨ 2-3 ਪਿੰਡਾਂ ਦਾ ਖੇਤਰ ਆਇਆ ਸੀ ਤੇ ਉੱਥੇ ਕੀਤੀ ਗਈ ਖ਼ਰੀਦ ਦਾ ਟੈਕਸ ਮੰਡੀ ਬੋਰਡ ਨੂੰ ਤਾਰਨਾ ਪੈਂਦਾ ਸੀ ਪਰ ਹੁਣ ਕਿਸਾਨ ਨੂੰ ਮੁਕਤ ਕਰਨ ਲੱਗਿਆਂ ਮੰਡੀ ਵਾਲੀ ਜਗ੍ਹਾ ਦੇ ਬਾਹਰੋਂ ਕੋਈ ਵੀ ਹੋਰ ਕੰਪਨੀ ਜਿਣਸ ਖ਼ਰੀਦ ਸਕੇਗੀ ਤੇ ਮੰਡੀ ਬੋਰਡ ਨੂੰ ਧੇਲਾ ਵੀ ਨਹੀਂ ਦੇਵੇਗੀ | ਨਵੇਂ ਪਾਸ ਮੰਡੀਕਰਨ ਸੋਧ ਬਿੱਲ, ਜਿਸ ਨੂੰ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਪ੍ਰਵਾਨ ਕਰਨ 'ਚ ਕਾਹਲੀ ਦਿਖਾਈ ਹੈ, ਮੁਤਾਬਿਕ ਨਿੱਜੀ ਕੰਪਨੀਆਂ ਆਪਣੇ ਖ਼ਰੀਦ ਕੇਂਦਰ ਬਣਾ ਸਕਣਗੀਆਂ ਤੇ ਭੰਡਾਰ ਵਾਸਤੇ ਆਪਣੇ ਵੱਡੇ ਸਾਇਲੋ ਗੋਦਾਮ ਉਸਾਰ ਸਕਣਗੀਆਂ | ਅੰਬਾਨੀ ਗਰੁੱਪ ਨੇ ਤਾਂ ਮਾਲਵਾ ਖੇਤਰ 'ਚ ਆਪਣੇ ਕਈ ਸਾਇਲੋ ਉਸਾਰ ਵੀ ਲਏ ਹਨ |
ਸਮਰਥਨ ਮੁੱਲ ਖ਼ਤਮ ਕਰਨ ਵੱਲ ਕਦਮ
ਮੋਦੀ ਸਰਕਾਰ ਵਲੋਂ ਖੇਤੀ ਖੇਤਰ ਨਿੱਜੀ ਹੱਥਾਂ ਵਿਚ ਦੇਣ ਦੀ ਦਿਸ਼ਾ ਅਖ਼ਤਿਆਰ ਕਰਨ ਨਾਲ ਝੋਨੇ ਤੇ ਕਣਕ ਦੇ ਸਮਰਥਨ ਮੁੱਲ 'ਤੇ ਸਰਕਾਰੀ ਖ਼ਰੀਦ ਨਿਸ਼ਾਨੇ ਉੱਪਰ ਆ ਗਈ ਹੈ | ਖੇਤੀ ਮੁੱਲ ਕਮਿਸ਼ਨ ਦੀਆਂ ਜਿਨ੍ਹਾਂ ਸਿਫ਼ਾਰਸ਼ਾਂ ਉੱਪਰ ਕੇਂਦਰ ਸਰਕਾਰ ਨਵੇਂ ਸਾਲ ਫ਼ੈਸਲੇ ਲੈ ਰਹੀ ਹੈ, ਇਨ੍ਹਾਂ ਸਿਫ਼ਾਰਸ਼ਾਂ 'ਚ ਬੜੇ ਧੜੱਲੇ ਨਾਲ ਕਿਹਾ ਗਿਆ ਹੈ ਕਿ ਪੰਜਾਬ ਤੇ ਹਰਿਆਣਾ 'ਚ ਸਰਕਾਰੀ ਖ਼ਰੀਦ ਨਾਲ ਫ਼ਸਲੀ ਵਿਭਿੰਨਤਾ ਦੇ ਉੱਦਮ ਨੂੰ ਸੱਟ ਵੱਜ ਰਹੀ ਹੈ ਤੇ ਇਸ ਫ਼ਸਲੀ ਚੱਕਰ ਨਾਲ ਧਰਤੀ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ, ਜਿਸ ਕਰਕੇ ਇਨ੍ਹਾਂ ਦੋਵਾਂ ਸੂਬਿਆਂ ਵਿਚ ਸਮਰਥਨ ਮੁੱਲ ਦੀ ਨੀਤੀ ਨੂੰ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ | ਆਉਣ ਵਾਲੇ ਸਮੇਂ 'ਚ ਪੰਜਾਬ ਦੀ ਕਿਸਾਨੀ ਲਈ ਇਹ ਫ਼ੈਸਲਾ ਬੜਾ ਘਾਤਕ ਸਿੱਧ ਹੋ ਸਕਦਾ ਹੈ | ਭਾਰਤੀ ਸੰਵਿਧਾਨ ਮੁਤਾਬਿਕ ਖੇਤੀ ਵਿਸ਼ਾ ਸੂਬਿਆਂ ਦਾ ਵਿਸ਼ਾ ਹੈ ਪਰ ਕੇਂਦਰੀ ਕੈਬਨਿਟ ਵਲੋਂ ਲਏ ਫ਼ੈਸਲੇ ਤੇ ਬਣਾਏ ਜਾ ਰਹੇ ਨਵੇਂ ਕਾਨੂੰਨ ਪੂਰੀ ਤਰ੍ਹਾਂ ਖੇਤੀ ਖੇਤਰ ਨੂੰ ਕੇਂਦਰ ਸਰਕਾਰ ਅਧੀਨ ਕਰਨ ਵਾਲੇ ਹਨ | ਭਾਰਤੀ ਕਿਸਾਨ ਯੂਨੀਅਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੇ ਆਪਹੁਦਰੇ ਤੇ ਕਿਸਾਨ ਵਿਰੋਧੀ ਫ਼ੈਸਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ |

ਮਹਾਰਾਸ਼ਟਰ 'ਚ ਤੂਫ਼ਾਨ 'ਨਿਸਰਗ' ਵਲੋਂ ਤਬਾਹੀ

ਮੁੰਬਈ, 3 ਜੂਨ (ਏਜੰਸੀ)-ਸਮੁੰਦਰੀ ਤੂਫ਼ਾਨ 'ਨਿਸਰਗ' ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ਨਾਲ ਟਕਰਾਇਆ, ਇਸ ਸਮੇਂ ਹਵਾ ਦੀ ਰਫ਼ਤਾਰ 110 ਕਿੱਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਸੀ | ਤੂਫ਼ਾਨ ਮੁੰਬਈ ਨਾਲ ਲਗਦੇ ਰਾਏਗੜ੍ਹ ਜ਼ਿਲ੍ਹੇ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ | ਇਸ ਨਾਲ ਕਈ ਦਰਖ਼ੱਤ ਅਤੇ ਬਿਜਲੀ ਦੇ ਖੰਭੇ ਉੱਖੜ ਕੇ ਡਿਗ ਗਏ | ਰਤਨਾਗਿਰੀ ਦੀ ਕਲੈਕਟਰ ਨਿਧੀ ਚੌਧਰੀ ਨੇ ਦੱਸਿਆ ਕਿ ਤੂਫ਼ਾਨ ਰਾਏਗੜ੍ਹ ਤੋਂ 87 ਕਿੱਲੋਮੀਟਰ ਦੂਰ ਸ੍ਰੀਵਰਧਨ 'ਚ ਦਿਵੇ ਅਗਰ ਵਿਖੇ ਟਕਰਾਇਆ | ਸ੍ਰੀਵਰਧਨ ਦੇ ਨਾਲ-ਨਾਲ ਅਲੀਬਾਗ 'ਚ ਤੇਜ਼ ਹਵਾਵਾਂ ਦੇ ਨਾਲ ਕਈ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਪੁੱਟੇ ਗਏ | ਭਾਰਤੀ ਮੌਸਮ ਵਿਭਾਗ ਅਨੁਸਾਰ ਤੂਫ਼ਾਨ ਦੇ ਜ਼ਮੀਨ ਨਾਲ ਟਕਰਾਉਣ ਦੀ ਪ੍ਰਕਿਰਿਆ 12:30 ਵਜੇ ਦੇ ਕਰੀਬ ਅਲੀਬਾਗ 'ਚ ਸ਼ੁਰੂ ਹੋਈ | ਅਲੀਬਾਗ ਤੇ ਰਤਨਾਗਿਰੀ 'ਚ ਤੇਜ਼ ਹਵਾਵਾਂ ਦੇ ਨਾਲ ਉੱਚੀਆਂ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ | ਕਈ ਥਾਵਾਂ 'ਤੇ ਘਰਾਂ ਨੂੰ ਵੀ ਨੁਕਸਾਨ ਪੁੱਜਾ | ਸ਼ਾਮ 7 ਵਜੇ ਤੱਕ ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਟਰਮੀਨਲ 'ਤੇ ਜਹਾਜ਼ਾਂ ਦੀਆਂ ਉਡਾਣਾਂ 'ਤੇ ਰੋਕ ਲਾ ਦਿੱਤੀ ਗਈ | ਮੁੰਬਈ 'ਚ ਮੀਂਹ ਤੇ ਤੇਜ਼ ਹਵਾਵਾਂ ਚੱਲੀਆਂ | ਕਈ ਇਲਾਕਿਆਂ 'ਚ ਦਰੱਖ਼ਤ ਡਿਗਣ ਨਾਲ ਵਾਹਨਾਂ ਨੂੰ ਨੁਕਸਾਨ ਹੋਇਆ | ਸੜਕਾਂ ਬੰਦ ਹੋ ਗਈਆਂ | ਕਿਹਾ ਜਾ ਰਿਹਾ ਹੈ ਕਿ ਮੁੰਬਈ ਆਉਣ ਵਾਲਾ ਤੂਫ਼ਾਨ 50 ਕਿੱਲੋਮੀਟਰ ਦੱਖਣ 'ਚ ਚਲਾ ਗਿਆ | ਇਸ ਨਾਲ ਮੁੰਬਈ 'ਤੇ ਇਸ ਦਾ ਖ਼ਤਰਾ ਘੱਟ ਹੋਇਆ ਹੈ | ਰਤਨਾਗਿਰੀ ਦੀ ਕਲੈਕਟਰ ਨਿਧੀ ਚੌਧਰੀ ਨੇ ਦੱਸਿਆ ਕਿ ਤੂਫ਼ਾਨ ਦੀ ਅੱਖ (ਕੇਂਦਰ ਬਿੰਦੂ) ਲਗਪਗ 60 ਕਿੱਲੋਮੀਟਰ ਦੂਰ ਸੀ | ਮੁੰਬਈ 'ਚ ਸਮੁੰਦਰੀ ਤਟ ਨੇੜੇ ਰਹਿੰਦੇ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ | ਬੀ. ਐਮ. ਸੀ. ਨੇ ਦੱਸਿਆ ਕਿ ਜਦੋਂ ਇਹ ਤੂਫ਼ਾਨ ਲੰਘ ਜਾਵੇਗਾ ਇਨ੍ਹਾਂ ਲੋਕਾਂ ਨੂੰ ਸਿਹਤ ਜਾਂਚ ਦੇ ਬਾਅਦ ਉਨ੍ਹਾਂ ਦੇ ਘਰਾਂ 'ਚ ਭੇਜ ਦਿੱਤਾ ਜਾਵੇਗਾ | ਬੀ. ਐਮ. ਸੀ. ਨੇ 10,840 ਲੋਕਾਂ ਨੂੰ ਸਮੁੰਦਰੀ ਤੱਟ ਨੇੜਲੇ ਇਲਾਕਿਆਂ ਤੋਂ ਮਿਊਾਸਪਲ ਦੇ 35 ਸਕੂਲਾਂ, ਜਿਥੇ ਆਰਜ਼ੀ ਤੌਰ 'ਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ, 'ਚ ਭੇਜਿਆ ਗਿਆ | ਇਸ ਦੇ ਇਲਾਵਾ 30,000 ਲੋਕ ਬੀ. ਐਮ. ਸੀ. ਦੀ ਅਪੀਲ ਦੇ ਬਾਅਦ ਆਪਣੇ ਤੌਰ 'ਤੇ ਇਨ੍ਹਾਂ ਕੈਂਪਾਂ 'ਚ ਪੁੱਜੇ | ਸ਼ਹਿਰ 'ਚ ਦਰੱਖ਼ਤ ਡਿਗਣ ਦੀਆਂ 37 ਸ਼ਿਕਾਇਤਾਂ ਮਿਲੀਆਂ ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ | ਪੂਰੇ ਕੋਂਕਣ ਖੇਤਰ 'ਚ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਹਵਾ 'ਚ ਉੱਡਦੀਆਂ ਦਿਖਾਈ ਦਿੱਤੀਆਂ | ਮੁੰਬਈ ਪੁਲਿਸ ਨੇ ਵੀ ਕਿਹਾ ਕਿ ਸਮੁੰਦਰੀ ਕੰਢੇ 'ਤੇ ਪੈਂਦੇ ਇਲਾਕੇ ਜਿਵੇਂ ਦੱਖਣੀ ਮੁੰਬਈ 'ਚ ਕੋਲਾਬਾ, ਕੇਂਦਰੀ ਮੁੰਬਈ 'ਚ ਵਰਲੀ ਅਤੇ ਦਾਦਰ ਅਤੇ ਪੱਛਮੀ ਮੁੰਬਈ 'ਚ ਜੁਹੂ ਅਤੇ ਵਰਸੋਵਾ 'ਚ ਰਹਿੰਦੇ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ | ਇਕ ਅਧਿਕਾਰੀ ਨੇ ਦੱਸਿਆ ਕਿ ਰਤਨਾਗਿਰੀ ਦੇ ਮਿਰਯਾ ਬੁੰਦੇਰ ਤੋਂ ਅਮਲੇ ਦੇ 10 ਮੈਂਬਰਾਂ ਨਾਲ ਇਕ ਕਿਸ਼ਤੀ ਨੂੰ ਦੇਖਿਆ ਗਿਆ | ਤੂਫ਼ਾਨ ਕਾਰਨ ਉੱਠੀਆਂ ਉੱਚੀਆਂ ਲਹਿਰਾਂ ਅਤੇ ਤੇਜ਼ੀ ਮੀਂਹ ਦੌਰਾਨ ਫਸੀ ਇਸ ਕਿਸ਼ਤੀ 'ਚੋਂ ਘੱਟੋ-ਘੱਟ 10 ਲੋਕਾਂ ਨੂੰ ਬਚਾਇਆ ਗਿਆ |

ਦੇਸ਼ 'ਚ ਕੋਰੋਨਾ ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਲੱਖ ਤੋਂ ਪਾਰ

ਨਵੀਂ ਦਿੱਲੀ, 3 ਜੂਨ (ਏਜੰਸੀ)-ਦੇਸ਼ 'ਚ ਇਕ ਲੱਖ ਤੋਂ ਵੱਧ ਮਰੀਜ਼ ਜਾਨਲੇਵਾ ਕੋਰੋਨਾ ਵਾਇਰਸ ਿਖ਼ਲਾਫ਼ ਜੰਗ ਜਿੱਤ ਚੁੱਕੇ ਹਨ | ਹੁਣ ਤੱਕ 1,03,460 ਮਰੀਜ਼ ਸਿਹਤਯਾਬ ਹੋ ਚੁੱਕੇ ਹਨ | ਦੇਸ਼ 'ਚ ਮਹਾਂਮਾਰੀ ਦੇ ਸੰਦਰਭ 'ਚ ਸਿਹਤਮੰਦ ਹੋਣ ਦੀ ਦਰ 48.31 ਫ਼ੀਸਦੀ ਹੈ, ਜਦੋਂਕਿ ਮੌਤ ਦਰ 2.8 ਫ਼ੀਸਦੀ ਹੈ | ਉਧਰ 24 ਘੰਟਿਆਂ 'ਚ 8842 ਨਵੇਂ ਮਾਮਲੇ ਆਉਣ ਨਾਲ ਕੁੱਲ ਮਰੀਜ਼ਾਂ ਦਾ ਅੰਕੜਾ 2,09,163 'ਤੇ ਪਹੁੰਚ ਗਿਆ ਹੈ ਅਤੇ ਇਕੋ ਦਿਨ 257 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮੌਤਾਂ ਦਾ ਅੰਕੜਾ 5996 ਹੋ ਗਿਆ ਹੈ | ਦੇਸ਼ ਦੇ ਹੋਰਨਾਂ ਰਾਜਾਂ ਦੀ ਤੁਲਨਾ 'ਚ ਸਭ ਤੋਂ ਵੱਧ ਕੁੱਲ 74860 ਮਾਮਲਿਆਂ ਨਾਲ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਹੈ | ਇਸ ਤੋਂ ਬਾਅਦ 24586 ਮਾਮਲਿਆਂ ਨਾਲ ਤਾਮਿਲਨਾਡੂ ਤੇ 22132 ਮਾਮਲਿਆਂ ਨਾਲ ਦਿੱਲੀ ਦਾ ਸਥਾਨ ਹੈ | ਮਹਾਰਾਸ਼ਟਰ 'ਚ ਹੀ ਸਭ ਤੋਂ ਵੱਧ ਮੌਤਾਂ ਹੋਈਆਂ ਹਨ | ਇਥੇ ਮਹਾਂਮਾਰੀ ਕਾਰਨ 2465 ਲੋਕ ਜਾਨ ਗਵਾ ਚੁੱਕੇ ਹਨ | ਇਸ ਤੋਂ ਬਾਅਦ ਗੁਜਰਾਤ, ਦਿੱਲੀ ਤੇ ਮੱਧ ਪ੍ਰਦੇਸ਼ 'ਚ ਕ੍ਰਮਵਾਰ 1092, 556 ਤੇ 364 ਮੌਤਾਂ ਹੋਈਆਂ ਹਨ | ਪੰਜ ਹਜ਼ਾਰ ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਰਾਜਾਂ 'ਚ ਮੱਧ ਪ੍ਰਦੇਸ਼ (8420), ਰਾਜਸਥਾਨ (9373), ਉੱਤਰ ਪ੍ਰਦੇਸ਼ (8361) ਤੇ ਪੱਛਮੀ ਬੰਗਾਲ (6168) ਸ਼ਾਮਿਲ ਹਨ |

ਪੰਜਾਬ 'ਚ ਕੋਰੋਨਾ ਨਾਲ ਇਕ ਹੋਰ ਮੌਤ, 31 ਨਵੇਂ ਮਾਮਲੇ

ਚੰਡੀਗੜ੍ਹ, 3 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਅੱਜ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 31 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਸੂਬੇ 'ਚ ਅੱਜ ਫਿਰ ਇਕ ਹੋਰ ਮੌਤ ਦਰਜ ਕੀਤੀ ਗਈ ਹੈ | ਅੱਜ ਹੋਈ ਮੌਤ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਹੈ ਅਤੇ ਪੀੜਤ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ 'ਚ ਜ਼ੇਰੇ ਇਲਾਜ ਸੀ | ਅੱਜ ਪਟਿਆਲਾ ਤੋਂ 2, ਐਸ. ਏ. ਐਸ. ਨਗਰ ਤੋਂ 7, ਮੁਕਤਸਰ ਤੋਂ 2, ਗੁਰਦਾਸਪੁਰ ਤੋਂ 3, ਬਠਿੰਡਾ ਤੋਂ 2, ਫ਼ਰੀਦਕੋਟ ਤੋਂ 3, ਹੁਸ਼ਿਆਰਪੁਰ ਤੋਂ 3, ਪਠਾਨਕੋਟ ਤੋਂ 7 ਅਤੇ ਅੰਮਿ੍ਤਸਰ ਤੋਂ 2 ਮਾਮਲੇ ਸਾਹਮਣੇ ਆਏ ਹਨ | ਦੂਜੇ ਪਾਸੇ ਵੱਖ-ਵੱਖ ਜ਼ਿਲਿ੍ਹਆਂ ਵਿਚ 12 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਸੂਚਨਾ ਹੈ | ਸਿਹਤ ਵਿਭਾਗ ਅਨੁਸਾਰ ਅੱਜ ਆਏ ਕੇਸਾਂ 'ਚੋਂ 13 ਮਾਮਲਿਆਂ ਦਾ ਸਰੋਤ ਬਾਹਰੋਂ ਆਈ ਇਨਫੈਕਸ਼ਨ ਹੀ ਹੈ | ਅੱਜ ਸਿਹਤਯਾਬ ਹੋਣ ਵਾਲਿਆਂ ਵਿਚ ਅੰਮਿ੍ਤਸਰ ਤੋਂ 3, ਹੁਸ਼ਿਆਰਪੁਰ ਤੋਂ 4, ਪਠਾਨਕੋਟ ਤੋਂ 4 ਅਤੇ ਬਰਨਾਲਾ ਤੋਂ 1 ਮਰੀਜ਼ ਸ਼ਾਮਿਲ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 101036 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਦਕਿ ਸੂਬੇ 'ਚ 300 ਐਕਟਿਵ ਕੇਸ ਹਨ | ਇਸ ਦੇ ਇਲਾਵਾ ਸਿਹਤ ਵਿਭਾਗ ਵਲੋਂ ਆਕਸੀਜ਼ਨ ਸਪੋਰਟ 'ਤੇ 2 ਮਰੀਜ਼ ਜਦਕਿ ਵੈਂਟੀਲੇਟਰ 'ਤੇ 1 ਮਰੀਜ਼ ਰੱਖਿਆ ਹੋਇਆ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 2029 ਮਰੀਜ਼ ਕੋਰੋਨਾ ਿਖ਼ਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋ ਚੁੱਕੇ ਹਨ | ਸਿਹਤ ਵਿਭਾਗ ਅਨੁਸਾਰ ਅੱਜ ਆਏ ਕੇਸਾਂ ਵਿਚ 5 ਮਾਮਲੇ ਵਿਦੇਸ਼ੋਂ ਪਰਤਣ ਵਾਲਿਆਂ ਨਾਲ ਸਬੰਧਿਤ ਹਨ ਜਦਕਿ ਕੁਝ ਮਾਮਲਿਆਂ 'ਚ ਪਾਜ਼ੀਟਿਵ ਪਾਏ ਜਾਣ ਵਾਲੇ ਬਾਹਰੀ ਸੂਬਿਆਂ ਤੋਂ ਪਰਤੇ ਸਨ |
ਮੁਹਾਲੀ 'ਚ 7 ਨਵੇਂ ਮਾਮਲੇ
ਐੱਸ. ਏ. ਐੱਸ. ਨਗਰ, (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਣ ਨਾਲ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 123 ਹੋ ਗਈ ਹੈ | ਸਿਵਲ ਸਰਜਨ ਡਾ: ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਬਲਟਾਣਾ ਦੀ ਮਾਡਰਨ ਇਨਕਲੇਵ ਦੀ ਇਕ 50 ਸਾਲਾ ਮਹਿਲਾ ਅਤੇ ਉਸ ਦੇ 26 ਸਾਲਾ ਪੁੱਤਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ ਢਕੌਲੀ ਹੈਲਥ ਸੈਂਟਰ ਦੇ ਦਰਜਾ-4 ਕਰਮਚਾਰੀ ਨੂੰ ਵੀ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ | ਇਸ ਤੋਂ ਇਲਾਵਾ ਲਾਲੜੂ ਦੇ ਇਕ ਵਸਨੀਕ ਅਤੇ ਪਿੰਡ ਨੱਗਲ ਛੱੜਬੜ ਵਾਸੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ, ਜਦਕਿ ਡੇਰਾਬੱਸੀ ਦੇ ਦੋ ਵਸਨੀਕ ਵੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 103 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਦਕਿ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ |
ਹੁਸ਼ਿਆਰਪੁਰ 'ਚ 3 ਨਵੇਂ ਕੇਸ

ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 3 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਉਪਰੰਤ ਇੱਥੇ ਮਰੀਜ਼ਾਂ ਦੀ ਗਿਣਤੀ 134 ਹੋ ਗਈ ਹੈ | ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਸਿਹਤ ਕੇਂਦਰ ਬਲਾਕ ਟਾਂਡਾ ਨਾਲ ਸਬੰਧਿਤ ਪਿੰਡ ਨੰਗਲੀ ਦੇ 3 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਤੇ ਇਸ ਪਿੰਡ 'ਚੋਂ ਜ਼ਿਆਦਾ ਕੇਸ ਸਾਹਮਣੇ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ |

10 ਜੂਨ ਤੋਂ 1 ਸਤੰਬਰ ਤੱਕ ਵਿਸ਼ਵ ਦੇ 71 ਹਵਾਈ ਅੱਡਿਆਂ ਤੋਂ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ

ਭਾਰਤ, ਪਾਕਿਸਤਾਨ ਤੇ ਇੰਡੋਨੇਸ਼ੀਆ ਵਲੋਂ 10 ਜੁਲਾਈ, ਕੈਨੇਡਾ ਵਲੋਂ
1 ਜੁਲਾਈ ਨੂੰ ਅਤੇ ਅਮਰੀਕਾ ਵਲੋਂ 1 ਸਤੰਬਰ ਨੂੰ ਉਡਾਣਾਂ ਚਾਲੂ ਕਰਨ ਦੀ ਸਹਿਮਤੀ

- ਪੁਨੀਤ ਬਾਵਾ -
ਲੁਧਿਆਣਾ, 3 ਜੂਨ - ਕੋਵਿਡ-19 ਕਰਕੇ ਦੁਨੀਆ ਭਰ ਦੇ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣਾਂ ਬੰਦ ਪਈਆਂ ਹਨ | ਬੰਦ ਪਈਆਂ ਕੌਮਾਂਤਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਵੱਖ-ਵੱਖ ਦੇਸ਼ਾਂ ਵਲੋਂ ਸੰਭਾਵਿਤ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ 10 ਜੂਨ ਤੋਂ 1 ਸਤੰਬਰ 2020 ਤਕ ਦੁਨੀਆ ਦੇ 71 ਹਵਾਈ ਅੱਡਿਆਂ ਤੋਂ ਉਡਾਣਾਂ ਚਾਲੂ ਹੋਣ ਦੀ ਆਸ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 10 ਜੂਨ ਨੂੰ ਬਹਿਰੀਨ, ਕਤਰ, ਬੁਲਗਾਰੀਆ, ਗਰੀਸ, 15 ਜੂਨ ਨੂੰ ਜਾਪਾਨ, ਉੱਤਰੀ ਮੈਕੇਡੋਨੀਆ, ਲੀਥੂਨੀਆ, ਹੰਗਰੀ, ਪੋਲੈਂਡ, ਰੋਮਾਨੀਆ, ਸਰਬੀਆ, ਜਰਮਨੀ, ਆਸਟਰੀਆ, ਚੈੱਕ ਗਣਰਾਜ, ਅਜ਼ਰਬਾਈਜਾਨ, ਸਵਿਟਜ਼ਰਲੈਂਡ, 20 ਜੂਨ ਨੂੰ ਨੀਦਰਲੈਂਡ, ਕਜ਼ਾਕਿਸਤਾਨ, 22 ਜੂਨ ਨੂੰ ਅਲਬਾਨੀਆ, ਬੋਸਨੀਆ, ਹਰਜੈਗੋਵਿਨਾ, ਡੈਨਮਾਰਕ, ਈਸਟੋਨੀਆ, ਫਿਨਲੈਂਡ, ਉੱਤਰੀ ਕੋਰੀਆ, ਆਇਰਲੈਂਡ, ਕਜ਼ਾਕਿਸਤਾਨ, ਲਤਾਵੀਆ, ਨਾਰਵੇ, ਸਲੋਵਾਕੀਆ, 1 ਜੁਲਾਈ ਨੂੰ ਆਸਟ੍ਰੇਲੀਆ, ਬੈਲਜੀਅਮ, ਬੈਲਾਰੂਸ, ਚੀਨ ਦੇ ਬੀਜਿੰਗ, ਸਵੀਡਨ, ਕੈਨੇਡਾ, ਕੋਲੰਬੀਆ, ਕੋਸੋਵਾ, ਮਲੇਸ਼ੀਆ, ਮੌਲਡੋਵਾ, ਉਜ਼ਬੇਕਿਸਤਾਨ, ਰਿਪਬਲਿਕ ਆਫ਼ ਤਾਇਵਾਨ, ਤੁਰਕਮੇਨਿਸਤਾਨ, ਯੁਕਰੇਨ, ਯੂ.ਏ.ਈ., 10 ਜੁਲਾਈ ਨੂੰ ਇੰਡੋਨੇਸ਼ੀਆ, ਭਾਰਤ, ਪਾਕਿਸਤਾਨ, 15 ਜੁਲਾਈ ਨੂੰ ਲਿਬਨਾਨ, ਜੌਰਡਨ, ਅਲਜੀਰੀਆ, ਮੋਰੱਕੋ, ਫਿਲਪੀਨਜ਼, ਦੱਖਣੀ ਅਫ਼ਰੀਕਾ, ਜਾਰਜੀਆ ਸਿਟੀ, ਇੰਗਲੈਂਡ, ਕੁਵੈਤ, ਲਿਬੀਆ, ਰੂਸ, 1 ਅਗਸਤ ਨੂੰ ਇਰਾਕ, ਈਰਾਨ, ਮਿਸਰ, ਸਾਊਦੀ ਅਰਬ, ਤੁਨੀਸੀਆ, ਬ੍ਰਾਜ਼ੀਲ, ਅਰਮਾਨੀਆ, ਫ਼ਰਾਂਸ, ਸਪੇਨ, ਇਟਲੀ, ਸ਼ਵੇਤ ਬਗ਼ਦਾਦ ਅਤੇ 1 ਸਤੰਬਰ ਨੂੰ ਅਮਰੀਕਾ ਤੋਂ ਕੌਮਾਂਤਰੀ ਉਡਾਣਾਂ ਚਾਲੂ ਹੋਣ ਦੀ ਉਮੀਦ ਹੈ | ਹਵਾਈ ਉਡਾਣਾਂ ਚਾਲੂ ਕਰਨ ਸਮੇਂ ਵੱਖ-ਵੱਖ ਮੁਲਕਾਂ ਵਲੋਂ ਸਮਾਜਿਕ ਦੂਰੀ ਰੱਖਣ, ਮਾਸਕ ਪਾਉਣ ਤੋਂ ਇਲਾਵਾ ਵਿਸ਼ਵ ਸਿਹਤ ਸੰਸਥਾ ਵਲੋਂ ਜੋ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਹਦਾਇਤ ਦਿੱਤੀ ਗਈ ਹੈ | ਉਸ ਦਾ ਪਾਲਣ ਕੀਤਾ ਜਾਵੇਗਾ | ਕੌਮਾਂਤਰੀ ਉਡਾਣਾਂ ਚਾਲੂ ਹੋਣ ਨਾਲ ਕੌਮਾਂਤਰੀ ਕਾਰੋਬਾਰ ਵੀ ਚਾਲੂ ਹੋਣ ਦੀ ਸੰਭਾਵਨਾ ਹੈ |

ਜੈਸ਼ ਦੇ ਆਈ.ਈ.ਡੀ. ਮਾਹਿਰ 'ਫ਼ੌਜੀ ਭਾਈ' ਸਣੇ ਤਿੰਨ ਅੱਤਵਾਦੀ ਹਲਾਕ

• ਮਸੂਦ ਅਜ਼ਹਰ ਦਾ ਨਜ਼ਦੀਕੀ ਸੀ • ਲੋਕਾਂ ਵਲੋਂ ਸੁਰੱਖਿਆ ਬਲਾਂ 'ਤੇ ਪਥਰਾਅ • ਇੰਟਰਨੈੱਟ ਸੇਵਾ ਮੁਅੱਤਲ
ਸ੍ਰੀਨਗਰ, 3 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਇਲਾਕੇ 'ਚ ਫ਼ੌਜ ਨੇ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਪਾਕਿਸਤਾਨ 'ਚ ਬੈਠੇ ਸਰਗਨਾ ਮਸੂਦ ਅਜ਼ਹਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਆਈ.ਈ.ਡੀ. ਮਾਹਰ ਅਬਦੁਲ ਰਹਿਮਾਨ ਉਰਫ਼ 'ਫ਼ੌਜੀ ਭਾਈ' ਸਮੇਤ 3 ਅੱਤਵਾਦੀ ਨੂੰ ਹਲਾਕ ਕਰ ਦਿੱਤਾ | ਮੁਕਾਬਲਾ ਸ਼ੁਰੂ ਹੋਣ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਆਪੇ੍ਰਸ਼ਨ 'ਚ ਵਿਘਨ ਪਾਉਣ ਲਈ ਮੁਕਾਬਲੇ ਵਾਲੀ ਥਾਂ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਦੌਰਾਨ ਭਾਰੀ ਪਥਰਾਅ ਕੀਤਾ | ਪੁਲਿਸ ਨੇ ਇਨ੍ਹਾਂ ਨੂੰ ਰੋਕਣ ਲਈ ਕਾਰਵਾਈ ਕਰਦੇ ਹੋਏ ਅੱਥਰੂ ਗੈੱਸ ਦੇ ਗੋਲੇ ਛੱਡ ਕੇ ਮੁਕਾਬਲੇ ਵਾਲੀ ਥਾਂ ਤੋਂ ਦੂਰ ਰੱਖਣ ਲਈ ਕਾਰਵਾਈ ਕੀਤੀ, ਜਿਸ 'ਚ ਦਰਜਨ ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ | ਇਲਾਕੇ 'ਚ ਬੀਤੇ ਦਿਨ ਤੋਂ ਅਫ਼ਵਾਹਾਂ 'ਤੇ ਰੋਕ ਲਗਾਉਣ ਦੇ ਮੱਦੇਨਜ਼ਰ ਪੁਲਵਾਮਾ 'ਚ ਇੰਟਰਨੈੱਟ ਸੇਵਾ ਦੂਜੇ ਦਿਨ ਲਗਾਤਾਰ ਮੁਅੱਤਲ ਰਹੀ | ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਐਸ.ਪੀ. ਪਾਨੀ ਅਨੁਸਾਰ ਮੰਗਲਵਾਰ ਦੇਰ ਰਾਤ 55 ਆਰ.ਆਰ., ਪੁਲਿਸ ਦੇ ਸਪੈਸ਼ਲ ਆਪੇ੍ਰਸ਼ਨ ਗਰੁੱਪ (ਐਸ.ਓ.ਜੀ.) ਅਤੇ ਸੀ.ਆਰ.ਪੀ.ਐਫ਼. ਦੀ 182 ਬਟਾਲੀਅਨ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸੰਗਠਨ ਦੇ ਪਾਕਿਸਤਾਨੀ ਅੱਤਵਾਦੀ ਸਮੇਤ 3 ਸਥਾਨਕ ਅੱਤਵਾਦੀਆਂ ਦੇ ਜ਼ਿਲ੍ਹਾ ਪੁਲਵਾਮਾ ਦੇ ਕੰਗਨ ਇਲਾਕੇ 'ਚ ਮੌਜੂਦ ਹੋਣ ਦੀ ਸੂਚਨਾ 'ਤੇ ਘੇਰਾਬੰਦੀ ਕਰਦੇ ਹੋਏ ਤਲਾਸ਼ੀ ਮੁਹਿੰਮ ਛੇੜੀ | ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਫ਼ੌਜ ਨੂੰ ਆਪਣੇ ਵੱਲ ਵਧਦਾ ਦੇਖ ਗੋਲਾਬਾਰੀ ਕਰ ਦਿੱਤੀ | ਫ਼ੌਜ ਨੇ ਉਸ ਮਕਾਨ ਨੂੰ ਸੀਲ ਕਰਕੇ ਜਿੱਥੋਂ ਅੱਤਵਾਦੀ ਗੋਲਾਬਾਰੀ ਕਰ ਰਹੇ ਸਨ ਮੁਕਾਬਲੇ 'ਚ ਉਲਝਾ ਦਿੱਤਾ ਅਤੇ ਕਈ ਘੰਟੇ ਚੱਲੀ ਇਸ ਕਾਰਵਾਈ ਦੌਰਾਨ ਮਕਾਨ ਨੂੰ ਉਡਾ ਦਿੱਤਾ | ਫ਼ੌਜੀ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਜਾਂ ਕਿਸੇ ਨਾਗਰਿਕ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ | ਇਕ ਜਵਾਨ ਮਾਮੂਲੀ ਜ਼ਖ਼ਮੀ ਹੋਇਆ ਹੈ | ਪੁਲਿਸ ਨੇ ਮਕਾਨ ਦੇ ਮਲਬੇ ਹੇਠੋਂ ਤਲਾਸ਼ੀ ਦੌਰਾਨ 3 ਅੱਤਵਾਦੀਆਂ ਦੀਆਂ ਲਾਸ਼ਾਂ ਸਮੇਤ ਭਾਰੀ ਮਾਤਰਾ 'ਚ ਅਸਲ੍ਹਾ ਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ | ਸੂਤਰਾਂ ਨੇ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਮੁਲਤਾਨ ਪਾਕਿਸਤਾਨ ਦੇ ਅਬਦੁਲ ਰਹਿਮਾਨ ਉਰਫ਼ 'ਫ਼ੌਜੀ ਭਾਈ' ਉਰਫ਼ ਇਸਮਾਈਲ, ਜ਼ਾਹਿਦ ਮਨਜ਼ੂਰ ਵਾਸੀ ਕਰੀਮਾਬਾਦ ਕਾਕਾਪੋਰਾ ਪੁਲਵਾਮਾ ਅਤੇ ਮਨਜ਼ੂਰ ਅਹਿਮਦ ਕਾਰ ਵਾਸੀ ਸਰੀਓਨ ਸ਼ੋਪੀਆ ਵਜੋਂ ਕੀਤੀ ਹੈ |
ਇਸਮਾਈਲ ਨੇ ਹੀ ਫਿੱਟ ਕੀਤੀ ਸੀ ਨਾਕਾਮ ਪੁਲਵਾਮਾ ਹਮਲੇ ਦੌਰਾਨ ਕਾਰ ਅੰਦਰ ਆਈ.ਈ.ਡੀ.

ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਸ੍ਰੀਨਗਰ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬੀਤੀ 28 ਮਈ ਨੂੰ ਪੁਲਵਾਮਾ ਦੇ ਰਾਜਪੋਰਾ ਇਲਾਕੇ 'ਚ ਆਈ.ਈ.ਡੀ. ਫਿੱਟ ਕਰ ਕੇ ਲਿਜਾਈ ਜਾ ਰਹੀ ਕਾਰ ਜਿਸ ਨੂੰ ਕਾਰਵਾਈ ਦੌਰਾਨ ਅੱਤਵਾਦੀ ਛੱਡ ਕੇ ਫ਼ਰਾਰ ਹੋ ਗਏ ਸਨ 'ਚ ਇਸਮਾਈਲ ਦਾ ਹੱਥ ਦੱਸਿਆ ਜਾਂਦਾ ਹੈ ਜੋ ਕਸ਼ਮੀਰ ਵਾਦੀ 'ਚ 2017 ਤੋਂ ਸਰਗਰਮ ਸੀ ਅਤੇ ਅਫ਼ਗਾਨਿਸਤਾਨ 'ਚ ਵੀ ਅੱਤਵਾਦੀ ਕਾਰਵਾਈਆਂ 'ਚ ਸ਼ਾਮਿਲ ਰਹਿ ਚੁੱਕਾ ਸੀ | ਉਨ੍ਹਾਂ ਦੱਸਿਆ ਕਿ ਵਲੀਦ ਭਾਈ ਅਤੇ ਲੰਬੂ ਭਾਈ ਦੋਵੇਂ ਪਾਕਿਸਤਾਨੀ ਅੱਤਵਾਦੀ ਅਜੇ ਜ਼ਿੰਦਾ ਹਨ ਅਤੇ ਇਹ ਆਈ.ਈ.ਡੀ. ਬਣਾਉਣ ਦੇ ਮਾਹਰ ਹਨ ਅਤੇ ਸੁਰੱਖਿਆ ਬਲ ਇਨ੍ਹਾਂ ਨੂੰ ਕਾਬੂ ਕਰਨ ਲਈ ਕੰਮ ਕਰ ਰਹੇ ਹਨ |

ਪਤਨੀ ਤੇ ਭਾਣਜੇ ਦਾ ਕਤਲ

ਸਾਲੀ ਤੇ ਇਕ ਭਾਣਜਾ ਗੰਭੀਰ ਜ਼ਖ਼ਮੀ ਮੋਰਿੰਡਾ, 3 ਜੂਨ (ਤਰਲੋਚਨ ਸਿੰਘ ਕੰਗ , ਪਿ੍ਤਪਾਲ ਸਿੰਘ) - ਬੀਤੀ ਰਾਤ ਲਗਪਗ ਇਕ ਵਜੇ ਵਾਰਡ ਨੰਬਰ-1 ਮਿੱਲ ਰੋਡ ਮੋਰਿੰਡਾ ਦੇ ਇਕ ਘਰ ਜਵਾਈ ਪਤੀ ਆਲਮ ਪੁੱਤਰ ਚੈਨ ਲਾਲ ਉਰਫ਼ ਪੱਪੀ ਨਾਥ ਨੇ ਆਪਣੀ ਪਤਨੀ ਕਾਜਲ (26) ਤੇ ਭਾਣਜੇ ਸਾਹਿਲ (12) ...

ਪੂਰੀ ਖ਼ਬਰ »

ਗਵਾਦਰ 'ਚ ਚੀਨ ਜਲ ਸੈਨਾ ਦੇ ਅੱਡੇ ਨੂੰ ਕਰ ਰਿਹੈ ਮਜ਼ਬੂਤ

ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਿਆ ਹੈ ਕਿ ਚੀਨ ਪਾਕਿਸਤਾਨ ਦੀ ਗਵਾਦਰ ਬੰਦਰਗਾਹ 'ਤੇ ਨੇਵਲ (ਜਲ ਸੈਨਾ) ਬੇਸ ਨੂੰ ਮਜ਼ਬੂਤ ਕਰਨ 'ਚ ਲੱਗਾ ਹੋਇਆ ਹੈ ਤਾਂ ਕਿ ਉਹ ਆਪਣੀਆਂ ਜਲ ਸੈਨਾ ਸੰਪਤੀਆਂ ਨੂੰ ਤਾਇਨਾਤ ਕਰ ਸਕੇ | ਸੁਰੱਖਿਆ ...

ਪੂਰੀ ਖ਼ਬਰ »

ਸਾਨੂੰ ਸਭ ਨੂੰ ਨਸਲਵਾਦ ਨੂੰ ਖਾਰਜ ਕਰਨਾ ਚਾਹੀਦਾ ਹੈ-ਗੁਟਰੇਸ

ਸੰਯੁਕਤ ਰਾਸ਼ਟਰ, 3 ਜੂਨ (ਏਜੰਸੀ)-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਂਨੀਓ ਗੁਟਰੇਸ ਨੇ ਅੱਜ ਅਮਰੀਕਾ 'ਚ ਅਫ਼ਰੀਕੀ ਮੂਲ ਦੇ ਅਮਰੀਕੀ ਵਿਅਕਤੀ ਦੀ ਹੱਤਿਆ ਤੋਂ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ 'ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਨਸਲਵਾਦ ਨੂੰ ਸਾਨੂੰ ਸਭ ...

ਪੂਰੀ ਖ਼ਬਰ »

ਰੱਖਿਆ ਸਕੱਤਰ ਅਜੇ ਕੁਮਾਰ ਕੋਰੋਨਾ ਦੀ ਲਪੇਟ 'ਚ

ਨਵੀਂਦਿੱਲੀ, 3 ਜੂਨ (ਏਜੰਸੀ)- ਭਾਰਤ ਦੇ ਰੱਖਿਆ ਸਕੱਤਰ ਅਜੇ ਕੁਮਾਰ 'ਚ ਕੋਵਿਡ-19 ਦੇ ਲੱਛਣ ਵੇਖੇ ਜਾਣ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ 'ਚ ਹੀ ਇਕਾਂਤਵਾਸ 'ਚ ਭੇਜ ਦਿੱਤਾ | ਰੱਖਿਆ ਮੰਤਰਾਲੇ ਨੇ ...

ਪੂਰੀ ਖ਼ਬਰ »

ਹਾਈਡ੍ਰੋਕਸੀਕਲੋਰੋਕੁਇਨ ਦਾ ਪ੍ਰੀਖਣ ਮੁੜ ਹੋਵੇਗਾ ਸ਼ੁਰੂ

ਲੰਡਨ, 3 ਜੂਨ (ਏਜੰਸੀ)-ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਮਾਹਿਰਾਂ ਵਲੋਂ ਹਾਈਡ੍ਰੋਕਸੀਕਲੋਰੋਕੁਇਨ ਦੇ ਸੁਰੱਖਿਆ ਅੰਕੜੇ ਦੀ ਸਮੀਖਿਆ ਕਰਨ ਤੋਂ ਉਪਰੰਤ ਪਹਿਲਾਂ ਤੋਂ ਨਿਰਧਾਰਤ ਯੋਜਨਾ ਅਨੁਸਾਰ ਇਸ ਦੇ ਪ੍ਰੀਖਣ ਨੂੰ ਜਾਰੀ ਰੱਖਣ ...

ਪੂਰੀ ਖ਼ਬਰ »

ਲੱਦਾਖ 'ਚ ਤਣਾਅ ਸਬੰਧੀ ਭਾਰਤ ਤੇ ਚੀਨ ਦੇ ਸੈਨਿਕ ਕਮਾਂਡਰਾਂ ਵਲੋਂ ਗੱਲਬਾਤ 6 ਨੂੰ

ਨਵੀਂ ਦਿੱਲੀ, 3 ਜੂਨ (ਉਪਮਾ ਡਾਗਾ ਪਾਰਥ)-ਭਾਰਤ ਅਤੇ ਚੀਨ ਦੇ ਸੈਨਿਕ ਕਮਾਂਡਰਾਂ ਵਲੋਂ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਪਿਛਲੇ ਇਕ ਮਹੀਨੇ ਤੋਂ ਚੱਲ ਰਹੇ ਤਣਾਅ ਨੂੰ ਖ਼ਤਮ ਕਰਨ ਸਬੰਧੀ 6 ਜੂਨ ਨੂੰ ਇਕ ਮਹੱਤਵਪੂਰਨ ਬੈਠਕ ਕੀਤੀ ਜਾਵੇਗੀ | ਸੈਨਾ ਦੇ ਸੂਤਰਾਂ ...

ਪੂਰੀ ਖ਼ਬਰ »

ਪਾਕਿ 'ਚ ਵਿਧਾਇਕ ਤੇ ਸਿੰਧ ਦੇ ਮੰਤਰੀ ਦੀ ਕੋਰੋਨਾ ਨਾਲ ਮੌਤ

ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਮਾਨਵ ਸੰਸਾਧਨ ਮੰਤਰੀ ਗੁਲਾਮ ਮੁਰਤਜ਼ਾ ਬਲੋਚ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਹੈ ਅਤੇ ਪਖਤੂਨਵਾ ਸੂਬੇ ਦੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਿਧਾਇਕ (ਐਮ. ਪੀ. ਏ.) ਮੀਆਂ ਜਮਸ਼ੇਦ ...

ਪੂਰੀ ਖ਼ਬਰ »

ਫ਼ੈਸਲਿਆਂ ਨਾਲ ਪੇਂਡੂ ਭਾਰਤ 'ਤੇ ਪਵੇਗਾ ਬਹੁਤ ਸਾਕਾਰਾਤਮਕ ਪ੍ਰਭਾਵ-ਪ੍ਰਧਾਨ ਮੰਤਰੀ

ਨਵੀਂ ਦਿੱਲੀ, 3 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਲੋਂ ਫਸਲਾਂ ਦੀ ਵੇਚ-ਖ਼ਰੀਦ 'ਤੇ ਪਾਬੰਦੀਆਂ ਨੂੰ ਹਟਾਉਣ ਦੇ ਲਏ ਗਏ ਫ਼ੈਸਲਿਆਂ ਨਾਲ ਕਿਸਾਨਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਗਈ ਹੈ | ਹਿੰਦੀ ਅਤੇ ਅੰਗਰੇਜ਼ੀ ...

ਪੂਰੀ ਖ਼ਬਰ »

ਜਲੰਧਰ ਦੇ ਇਕ ਮਰੀਜ਼ ਦੀ ਲੁਧਿਆਣਾ 'ਚ ਮੌਤ

ਲੁਧਿਆਣਾ, 3 ਜੂਨ (ਸਲੇਮਪੁਰੀ)-ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ, ਉਹ ਜਲੰਧਰ ਸ਼ਹਿਰ ਦੇ ਟੈਗੋਰ ਨਗਰ ਦਾ ਵਸਨੀਕ ਸੀ ਅਤੇ ਇਸ ਵੇਲੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਜ਼ੇਰੇ ਇਲਾਜ ਸੀ | ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX