ਤਾਜਾ ਖ਼ਬਰਾਂ


ਭਾਰੀ ਮੀਂਹ ਅਤੇ ਤੇਜ਼ ਗਤੀ ਨਾਲ ਹਨੇਰੀ ਨੇ ਕੀਤਾ ਜਨ ਜੀਵਨ ਪ੍ਰਭਾਵਿਤ
. . .  42 minutes ago
ਮਲੌਦ, 30 ਮਈ (ਸਹਾਰਨ ਮਾਜਰਾ)-ਹੁਣੇ ਸ਼ਾਮ ਨੂੰ ਅਚਾਨਕ ਆਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਇੱਕ ਦਮ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਤੇਜ਼ ਰਫਤਾਰ ਹਨੇਰੀ ਨੇ ਕਈ ਦਰੱਖਤਾਂ ਦੀਆਂ ਜੜਾਂ ਹਿਲਾ ਕੇ ਰੱਖ ...
ਰੂਪਨਗਰ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 10 ਹੋਈ - ਡਿਪਟੀ ਕਮਿਸ਼ਨਰ
. . .  54 minutes ago
ਰੂਪਨਗਰ 30 ਮਈ (ਸਤਨਾਮ ਸਿੰਘ ਸੱਤੀ) - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ 10 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 3061 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ...
ਮੈਂ ਸੂਬੇ ਵਿਚ ਕੋਰੋਨਾ ਦਾ ਖ਼ਾਤਮਾ ਕਰਕੇ ਹੀ ਰਹਾਂਗਾ - ਕੈਪਟਨ
. . .  about 1 hour ago
ਚੰਡੀਗੜ੍ਹ, 30 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਨੂੰ ਸੰਬੋਧਨ ਨੂੰ ਕੀਤਾ ਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਦੇ ਖ਼ਾਤਮੇ ਲਈ ਜੁਰਮਾਨਿਆਂ ਵਿਚ ਵਾਧਾ ਕੀਤਾ ਗਿਆ ਹੈ...
ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ
. . .  about 1 hour ago
ਆਨਲਾਕ 1 : 8 ਜੂਨ ਤੋਂ ਬਾਅਦ ਸ਼ਰਤਾਂ ਨਾਲ ਖੁੱਲਣਗੇ ਧਾਰਮਿਕ ਸਥਾਨ, ਸਕੂਲ ਖੋਲ੍ਹਣ ਦਾ ਫੈਸਲਾ ਸੂਬਿਆਂ ਹੱਥ
. . .  about 1 hour ago
ਲਾਕਡਾਊਨ 5.0 ਨੂੰ ਨਾਂ ਦਿੱਤਾ ਗਿਆ ਅਨਲਾਕ-1, ਮੈਟਰੋ ਰੇਲ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲਜ਼, ਮੰਨੋਰੰਜਨ ਪਾਰਕ, ਸਮੀਖਿਆ ਕਰਨ ਤੋਂ ਬਾਅਦ ਖੁੱਲ੍ਹਣਗੇ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ਼ ਤੋਂ ਲੋਕਾਂ ਨਾਲ ਕਰ ਰਹੇ ਹਨ ਗੱਲਬਾਤ, ਪ੍ਰਸ਼ਨਾ ਦੇ ਰਹੇ ਹਨ ਉਤਰ
. . .  about 1 hour ago
ਲਾਕਡਾਊਨ 5.0 ਲਈ ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼, ਕਨਟੇਨਮੈਂਟ ਜ਼ੋਨਾਂ 'ਚ ਰਹੇਗੀ ਸਖ਼ਤੀ
. . .  about 1 hour ago
ਨਵੀਂ ਦਿੱਲੀ, 30 ਮਈ - ਦੇਸ਼ ਵਿਚ ਲਾਕਡਾਊਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਨੂੰ ਅਨਲਾਕ-1 ਦਾ ਨਾਂ ਦਿੱਤਾ ਗਿਆ ਹੈ ਤੇ 8 ਜੂਨ ਤੋਂ ਬਾਅਦ ਧਾਰਮਿਕ ਸਥਾਨ ਖੋਲ੍ਹੇ ਜਾਣਗੇ। ਕੰਨਟੇਨਮੈਂਟ ਜੋਨਾਂ ਵਿਚ ਚਰਨਬੱਧ...
ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ
. . .  about 2 hours ago
ਹੁਸ਼ਿਆਰਪੁਰ/ਬਲਾਚੌਰ, 30 ਮਈ (ਬਲਜਿੰਦਰਪਾਲ ਸਿੰਘ/ਦੀਦਾਰ ਸਿੰਘ ਬਲਾਚੌਰੀਆ) - ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਹੁਸ਼ਿਆਰਪੁਰ ਵਾਸੀਆਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਸ਼ਾਮ ਕਰੀਬ 4:45 ਵਜੇ ਤੋਂ ਸ਼ੁਰੂ ਹੋਇਆ ਮੂਸਲਾਧਾਰ ਮੀਂਹ ਕਰੀਬ...
ਸਹਾਇਕ ਥਾਣੇਦਾਰ ਦੀ ਡਿਊਟੀ ਦੌਰਾਨ ਅਚਾਨਕ ਮੌਤ
. . .  about 2 hours ago
ਬਟਾਲਾ, 30 ਮਈ (ਹਰਦੇਵ ਸਿੰਘ ਸੰਧੂ) - ਬਟਾਲਾ ਟਰੈਫਿਕ ਪੁਲਿਸ 'ਚ ਬਤੌਰ ਸਹਾਇਕ ਥਾਣੇਦਾਰ ਵਜੋਂ ਡਿਊਟੀ ਕਰਦੇ ਨਿਰਮਲ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਗਾਦੜੀਆਂ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਹੈ। ਇਸ ਬਾਰੇ ਇਕੱਤਰ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ...
ਕੋਰੋਨਾ ਪੀੜਤ ਮ੍ਰਿਤਕ ਦਾ ਅੱਜ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਅੰਤਿਮ ਸੰਸਕਾਰ
. . .  about 2 hours ago
ਮੱਤੇਵਾਲ 30 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)- ਨਜ਼ਦੀਕੀ ਪਿੰਡ ਬੁਲਾਰਾ ਤੋਂ ਜਸਪਾਲ ਕੌਰ (60) ਪਤਨੀ ਗੁਰਮੀਤ ਸਿੰਘ ਜਿਸ ਦੀ ਬੀਤੀ ਸ਼ਾਮ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ। ਜਿਸ ਪਿੱਛੋਂ ਅੱਜ ਡਿਊਟੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਤਰਸਿੱਕਾ ਰਤਨਜੀਤ...
ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ - ਕੈਪਟਨ
. . .  about 2 hours ago
ਚੰਡੀਗੜ੍ਹ, 30 ਮਈ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਚੱਲੇਗੀ ਉਦੋਂ ਤੱਕ ਸੂਬੇ ਦੇ ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਹਿਤਾਂ ਨਾਲ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ
. . .  about 2 hours ago
ਮੰਡੀ ਗੋਬਿੰਦਗੜ, 30 ਮਈ (ਬਲਜਿੰਦਰ ਸਿੰਘ, ਮੁਕੇਸ਼ ਘਈ)— ਕੋਰੋਨਾ ਮਹਾਂਮਾਰੀ ਦੇ ਸੰਕਟ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਇਕ ਫਿਰ ਤੋਂ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਦੇ ਚੱਲਦਿਆਂ ਮੰਡੀ ਗੋਬਿੰਦਗੜ ਦੇ ਮੁਹੱਲਾ ਕੱਚਾ ਸ਼ਾਂਤੀ ਨਗਰ ਵਿਚ ਇਕ ਨਵਾਂ ਕੋਰੋਨਾ ਪਾਜ਼ੀਵਿਟ...
ਬਠਿੰਡਾ ਵਿਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ
. . .  about 2 hours ago
ਬਠਿੰਡਾ, 30 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ ਆਈ ਹੈ। ਪਾਜ਼ੀਟਿਵ ਆਈ ਔਰਤ ਰਾਮਾਂ ਮੰਡੀ ਦੀ ਰਹਿਣ ਵਾਲੀ ਹੈ, ਜੋ ਕੁੱਝ ਦਿਨ ਪਹਿਲਾ ਹੀ ਦਿੱਲੀ ਤੋਂ ਪਰਤੀ ਸੀ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੋਰੋਨਾ ਪ੍ਰਭਾਵਿਤ...
ਹੁਸ਼ਿਆਰਪੁਰ ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ, ਗਿਣਤੀ 121 ਹੋਈ
. . .  about 2 hours ago
ਹੁਸ਼ਿਆਰਪੁਰ, 30 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 6 ਹੋਰ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਣਿਤੀ 121 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਿਦਆਂ ਸਿਵਲ ਸਰਜਨ ਡਾ: ਜਸਬੀਰ...
ਡਿਊਟੀ ਦੌਰਾਨ ਆਸ਼ਾ ਵਰਕਰ ਅਤੇ ਏ ਐੱਨ ਐੱਮ ਨਾਲ ਕੁੱਟਮਾਰ
. . .  1 minute ago
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲੇ ਸਾਹਮਣੇ ਆਏ
. . .  about 2 hours ago
ਅੰਮ੍ਰਿਤਸਰ, 30 ਮਈ (ਹਰਜਿੰਦਰ ਸਿੰਘ ਸ਼ੈਲੀ)-ਅੰਮ੍ਰਿਤਸਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਜਿੱਥੇ ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਸਨ ਉਥੇ ਹੀ ਹੁਣ ਸ਼ਨੀਵਾਰ ਅੰਮ੍ਰਿਤਸਰ...
ਲੁਧਿਆਣਾ 'ਚ ਕੋਰੋਨਾ ਮਰੀਜ਼ਾਂ 'ਚ ਹੋਇਆ ਵਾਧਾ, ਦੋ ਹੋਰ ਮਰੀਜ਼ ਮਿਲੇ
. . .  about 3 hours ago
ਲੁਧਿਆਣਾ, 30 ਮਈ (ਰੁਪੇਸ਼ ਕੁਮਾਰ) - ਲੁਧਿਆਣਾ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ। ਪਟਿਆਲਾ ਜੀਐੱਮਸੀ ਦੀ ਰਿਪੋਰਟ ਮੁਤਾਬਿਕ ਦੋ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਕ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ। ਜਦੋਂ ਕਿ ਦੂਜੇ...
ਫਾਜ਼ਿਲਕਾ ਜ਼ਿਲ੍ਹੇ ਵਿਚ ਦੋ ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  about 3 hours ago
ਫ਼ਾਜ਼ਿਲਕਾ, 30 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦੇ ਦੋ ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਫਾਜ਼ਿਲਕਾ ਸਿਵਲ ਸਰਜਨ ਸੀ.ਐਮ. ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਵਿਚ ਇਕ ਨੌਜਵਾਨ ਇੱਕੀ ਸਾਲਾ ਦਾ ਹੈ, ਜੋ 29 ਤਰੀਕ...
ਪਠਾਨਕੋਟ ਵਿਚ 6 ਸਾਲ ਦੇ ਬੱਚੇ ਸਮੇਤ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 3 hours ago
ਪਠਾਨਕੋਟ, 30 ਮਈ (ਸੰਧੂ) - ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਪਠਾਨਕੋਟ ਅੰਦਰ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਪੁਸ਼ਟੀ ਕਰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ...
ਤਹਿਸੀਲ ਬਾਬਾ ਬਕਾਲਾ ਸਾਹਿਬ ਨੂੰ ਮਿਲੀ ਵੱਡੀ ਰਾਹਤ
. . .  about 2 hours ago
ਬਾਬਾ ਬਕਾਲਾ ਸਾਹਿਬ, 30 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਬ ਡਵੀਜਨ ਬਾਬਾ ਬਕਾਲਾ ਸਾਹਿਬ ਲਈ ਅੱਜ ਰਾਹਤ ਵਾਲੀ ਖਬਰ ਹੈ ਕਿ ਸਬ ਡਵੀਜਨ ਦੇ ਵੱਖ ਵੱਖ ਪਿੰਡਾਂ ਨਾਲ ਸੰਬੰਧਿਤ 28 ਮਈ ਨੂੰ ਜੋ 30 ਵਿਅਕਤੀਆਂ ਦੇ ਸੈਂਪਲ ਲੈ ਕੇ ਅੰਮ੍ਰਿਤਸਰ ਭੇਜੇ ਗਏ ਹਨ। ਉਨ੍ਹਾਂ...
ਆਪਣੇ ਫੇਸਬੁੱਕ ਪੇਜ਼ ਤੋਂ ਲੋਕਾਂ ਨਾਲ ਗੱਲਬਾਤ ਕਰਨਗੇ ਮੁੱਖ ਮੰਤਰੀ
. . .  about 4 hours ago
ਚੰਡੀਗੜ੍ਹ, 30 ਮਈ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਆਪਣੇ ਫੇਸਬੁੱਕ ਪੇਜ਼ 'ਤੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਸੂਬੇ ਵਿਚ ਕੋਵਿਡ19 ਦੇ ਤਾਜ਼ਾ ਹਾਲਾਤਾਂ ਸਮੇਤ ਲਾਕਡਾਊਨ ਨੂੰ ਲੈ ਕੇ ਲੋਕਾਂ ਦੇ...
ਅਮਰੀਕਾ ਵਿਚ ਨੌਜਵਾਨ ਦੀ ਡੁੱਬਣ ਕਾਰਨ ਹੋਈ ਸੀ ਮੌਤ, ਅੱਜ ਸੇਜਲ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  about 4 hours ago
ਚੌਕ ਮਹਿਤਾ, 30 ਮਈ (ਜਗਦੀਸ਼ ਸਿੰਘ ਬਮਰਾਹ) - ਨੌਜਵਾਨ ਆਕਾਸ਼ਦੀਪ ਸਿੰਘ ਜੱਜ ਜਿਸ ਦੀ ਕੁੱਝ ਦਿਨ ਪਹਿਲਾ ਅਮਰੀਕਾ ਵਿਚ ਦੇ ਸਿਆਟਲ ਸ਼ਹਿਰ 'ਚ ਡੁੱਬਣ ਕਾਰਨ ਦੁਖਦਾਈ ਮੌਤ ਹੋ ਗਈ ਸੀ। ਅੱਜ ਉਸ ਦਾ ਮਹਿਲਾ ਚੌਕ ਦੇ ਸ਼ਮਸ਼ਾਨ ਘਾਟ ਵਿਚ ਹਜ਼ਾਰਾਂ ਸੇਜਲ ਅੱਖਾਂ ਨਾਲ...
ਖੂੰਖਾਰ ਅਵਾਰਾ ਕੁੱਤਿਆਂ ਨੇ ਬੁਝਾਇਆ ਘਰ ਦਾ ਇਕਲੌਤਾ ਚਿਰਾਗ
. . .  about 4 hours ago
ਅੰਮ੍ਰਿਤਸਰ, 30 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਪਿੰਡ ਵਰਪਾਲ ਵਿਖੇ ਖ਼ੂੰਖ਼ਾਰ ਆਵਾਰਾ ਕੁੱਤਿਆਂ ਨੇ ਦੋ ਸਾਲਾ ਮਾਸੂਮ ਨੂੰ ਇਸ ਕਦਰ ਨੋਚ ਨੋਚ ਖਾਧਾ ਕਿ ਗਹਿਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਘਰ ਦਾ ਇਕਲੌਤਾ ਚਿਰਾਗ਼ ਮੌਕੇ ਤੇ ਹੀ ਦਮ ਤੋੜ ਗਿਆ। ਇਸ ਸਬੰਧੀ...
ਫੱਟੜ ਸਬਜ਼ੀ ਵਿਕਰੇਤਾ ਪੀ.ਜੀ.ਆਈ. ਚੰਡੀਗੜ੍ਹ ਪਹੁੰਚ ਕੇ ਕੋਰੋਨਾ ਪੀੜਤ ਨਿਕਲਿਆ
. . .  about 4 hours ago
ਮਲੇਰਕੋਟਲਾ, 30 ਮਈ (ਕੁਠਾਲਾ) - ਸ਼ੁੱਕਰਵਾਰ ਸਵੇਰੇ ਪੰਜ ਵਜੇ ਮਲੇਰਕੋਟਲਾ ਲੁਧਿਆਣਾ ਰੋਡ 'ਤੇ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਫੱਟੜ ਹੋਇਆ ਇਕ 50 ਸਾਲਾ ਸਬਜ਼ੀ ਵਿਕਰੇਤਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜਾਂਚ ਦੌਰਾਨ ਕੋਰੋਨਾ ਵਾਇਰਸ ਦਾ ਪੀੜਤ ਪਾਇਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 17 ਜੇਠ ਸੰਮਤ 552
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਪਹਿਲਾ ਸਫ਼ਾ

ਅਸੁਵਿਧਾ ਕਿਤੇ ਆਫ਼ਤ 'ਚ ਨਾ ਬਦਲ ਜਾਵੇ, ਰੱਖਣਾ ਹੋਵੇਗਾ ਧਿਆਨ-ਮੋਦੀ

ਦੂਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਹੋਣ 'ਤੇ ਦੇਸ਼ ਵਾਸੀਆਂ ਨੂੰ ਲਿਖੀ ਚਿੱਠੀ
ਨਵੀਂ ਦਿੱਲੀ, 29 ਮਈ (ਉਪਮਾ ਡਾਗਾ ਪਾਰਥ)-ਕੋਰੋਨਾ ਮਹਾਂਮਾਰੀ ਦੇ ਦੌਰ ਵਿਚੋਂ ਲੰਘ ਰਹੇ ਦੇਸ਼ ਵਾਸੀਆਂ ਨੂੰ ਹੌਸਲਾ ਦਿੰਦਿਆਂ ਅਤੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਲੋੜੀਂਦੀਆਂ ਸੇਧਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਧਿਆਨ ਰੱਖਣਾ ਹੋਵੇਗਾ ਕਿ ਜੀਵਨ 'ਚ ਹੋ ਰਹੀ ਅਸੁਵਿਧਾ ਕਿਤੇ ਆਫ਼ਤ ਵਿਚ ਨਾ ਬਦਲ ਜਾਏ | ਪ੍ਰਧਾਨ ਮੰਤਰੀ ਨੇ ਇਹ ਸੰਦੇਸ਼ ਦੇਸ਼ਵਾਸੀਆਂ ਦੇ ਨਾਂਅ ਲਿਖੀ ਉਸ ਚਿੱਠੀ ਰਾਹੀਂ ਦਿੱਤਾ, ਜੋ ਉਨ੍ਹਾਂ ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਹੋਣ ਮੌਕੇ ਲਿਖੀ ਹੈ |
ਪ੍ਰਧਾਨ ਮੰਤਰੀ ਨੇ 3 ਸਫ਼ਿਆਂ ਦੀ ਤਵਸੀਲੀ ਚਿੱਠੀ 'ਚ ਪਿਛਲੇ ਇਕ ਸਾਲ ਵਿਚ ਸਰਕਾਰ ਵਲੋਂ ਕੀਤੇ ਕੰਮਕਾਜ ਦਾ ਤਵਸੀਲੀ ਬਿਓਰਾ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਸਹੀ ਹੁੰਦੇ ਤਾਂ ਉਹ ਆਪ ਲੋਕਾਂ ਦਰਮਿਆਨ ਆ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ | ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 ਵਿਚ 303 ਸੀਟਾਂ ਜਿੱਤ ਕੇ ਲਗਾਤਾਰ ਦੂਜੀ ਵਾਰ ਬਹੁਮਤ ਵਾਲੀ ਸਰਕਾਰ ਕਾਇਮ ਕਰਨ ਵਾਲੀ ਮੋਦੀ ਸਰਕਾਰ ਦਾ ਪਹਿਲਾ ਸਾਲ 30 ਮਈ ਨੂੰ ਪੂਰਾ ਹੋ ਗਿਆ ਹੈ, ਜਿੱਥੇ ਸਰਕਾਰ ਦੇ ਕਾਰਜਕਾਲ ਦੇ 100 ਦਿਨ ਪੂਰੇ ਹੋਣ 'ਤੇ ਕੇਂਦਰ ਵਲੋਂ ਕੀਤੇ ਕੰਮਾਂ ਦਾ ਲੇਖਾ-ਜੋਖਾ ਦਿੰਦਿਆਂ ਇਕ ਕਿਤਾਬ ਛਪਵਾਈ ਗਈ ਸੀ | ਇਸ ਵਾਰ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਕਾਰਨ ਮੋਦੀ ਸਰਕਾਰ ਨੇ ਇਕ ਸਾਲਾ ਵਰ੍ਹੇਗੰਢ ਦੇ ਜਸ਼ਨ ਵਰਚੂਅਲ ਹੀ ਮਨਾਉਣ ਦਾ ਫ਼ੈਸਲਾ ਕੀਤਾ ਹੈ | ਇਸ ਕਵਾਇਦ ਤਹਿਤ ਭਾਜਪਾ ਆਗੂ 750 ਵਰਚੂਅਲ ਰੈਲੀਆਂ ਅਤੇ 1000 ਈ-ਕਾਨਫਰੰਸਾਂ ਕਰਨਗੇ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਕਰੋੜ ਪਰਿਵਾਰਾਂ ਨੂੰ ਉਕਤ ਚਿੱਠੀ ਭੇਜਣਗੇ |
ਪ੍ਰਧਾਨ ਮੰਤਰੀ ਨੇ ਜਿੱਥੇ 2014 ਵਿਚ ਮਿਲੀ ਜਿੱਤ ਨੂੰ 'ਬਦਲਾਅ ਲਈ ਕੀਤਾ ਵੋਟ' ਕਰਾਰ ਦਿੱਤਾ, ਉੱਥੇ ਉਨ੍ਹਾਂ ਪਹਿਲੇ ਕਾਰਜਕਾਲ ਨੂੰ 'ਜ਼ਰੂਰਤਾਂ ਦੀ ਪੂਰਤੀ' ਲਈ ਸਮਰਪਿਤ ਕਾਰਜਕਾਲ ਕਰਾਰ ਦਿੱਤਾ, ਜਿਸ ਦੌਰਾਨ ਸਰਕਾਰ ਦੀਆਂ ਗਰੀਬ ਪੱਖੀ ਨੀਤੀਆਂ, ਬੈਂਕ ਖਾਤੇ, ਮੁਫ਼ਤ ਗੈਸ ਕੁਨੈਕਸ਼ਨ, ਜੀ. ਐਸ. ਟੀ. ਲਾਗੂ ਕਰਨਾ, ਵਨ ਰੈਂਕ ਵਨ ਪੈਨਸ਼ਨ, ਕਿਸਾਨਾਂ ਦੀ ਐਮ. ਐਸ. ਪੀ. ਮੰਗ ਪੂਰੀ ਕਰਨਾ ਆਦਿ ਦਾ ਵਿਸ਼ੇਸ਼ ਜ਼ਿਕਰ ਕੀਤਾ |
ਮੋਦੀ ਨੇ 2019 ਵਿਚ ਮਿਲੀ ਜਿੱਤ ਨੂੰ ਦੇਸ਼ ਦੇ ਵੱਡੇ ਸੁਫ਼ਨਿਆਂ ਲਈ ਮਿਲਿਆ ਫ਼ਤਵਾ ਕਰਾਰ ਦਿੱਤਾ | ਉਨ੍ਹਾਂ ਧਾਰਾ 370, ਤੀਹਰਾ ਤਲਾਕ, ਨਾਗਰਿਕਤਾ ਸੋਧ ਕਾਨੂੰਨ ਅਤੇ ਰਾਮ ਮੰਦਰ ਦੀ ਉਸਾਰੀ ਨੂੰ ਸਰਕਾਰ ਦੀਆਂ ਉਪਲਬਧੀਆਂ ਵਜੋਂ ਪੇਸ਼ ਕਰਨ ਦੇ ਨਾਲ-ਨਾਲ ਕਿਸਾਨ ਸਨਮਾਨ ਨਿਧੀ, ਸਾਫ਼ ਪਾਣੀ, ਛੋਟੇ ਦੁਕਾਨਦਾਰਾਂ ਲਈ ਪੈਨਸ਼ਨ, ਮਛੇਰਿਆਂ, ਵਪਾਰੀਆਂ ਆਦਿ ਦੇ ਹਿਤਾਂ ਲਈ ਚੁੱਕੇ ਗਏ ਅਤੇ ਐਲਾਨੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ | ਕੋਰੋਨਾ ਮਹਾਂਮਾਰੀ ਕਾਰਨ ਵਿਕਾਸ ਕਾਰਜਾਂ ਵਿਚ ਆਏ ਠਹਿਰਾਵ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈਆਂ ਵਲੋਂ ਇਹ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਭਾਰਤ ਪੂਰੀ ਦੁਨੀਆ ਲਈ ਸੰਕਟ ਬਣ ਜਾਏਗਾ ਪਰ ਦੇਸ਼ਵਾਸੀਆਂ ਦੀ ਸਮੂਹਿਕ ਸਮਰੱਥਾ ਨੂੰ ਦੇਸ਼ ਦੀ ਤਾਕਤ ਦੱਸਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਕੋਈ ਵੀ ਸੰਕਟ ਪਾਰ ਕਰ ਸਕਦੇ ਹਾਂ | ਪ੍ਰਧਾਨ ਮੰਤਰੀ ਨੇ ਕੋਰੋਨਾ ਸੰਕਟ ਵਿਚ ਦੇਸ਼ਵਾਸੀਆਂ ਦੀ ਸ਼ਲਾਘਾ ਕਰਨ ਦੇ ਨਾਲ ਤਾਲੀ-ਥਾਲੀ ਵਜਾਉਣ ਅਤੇ ਦੀਵਾ ਜਲਾਉਣ ਦਾ ਵੀ ਉਚੇਚਾ ਜ਼ਿਕਰ ਕਰਦਿਆਂ ਇਸ ਨੂੰ ਸਮੂਹਿਕ ਜਜ਼ਬਾ ਕਰਾਰ ਦਿੱਤਾ | ਪ੍ਰਧਾਨ ਮੰਤਰੀ ਨੇ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਹੇਠਲੇ ਤਬਕੇ ਨੂੰ ਤਾਲਾਬੰਦੀ ਕਾਰਨ ਦਰਪੇਸ਼ ਆਈਆਂ ਮੁਸ਼ਕਿਲਾਂ ਨੂੰ ਚਿੱਠੀ ਵਿਚ ਸ਼ਾਮਿਲ ਕਰਦਿਆਂ ਕਿਹਾ ਕਿ ਏਨੇ ਵੱਡੇ ਸੰਕਟ ਵਿਚ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਕਿਸੇ ਨੂੰ ਕੋਈ ਤਕਲੀਫ਼ ਨਾ ਹੋਵੇ | ਉਨ੍ਹਾਂ ਕਿਹਾ ਕਿ ਇਨ੍ਹਾਂ ਤਬਕਿਆਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਚਿੱਠੀ ਦੇ ਆਖਰ ਵਿਚ ਭਾਵੁਕ ਸੰਦੇਸ਼ ਦਿੰਦਿਆਂ ਕਿਹਾ ਕਿ ਦੇਸ਼ ਦੇ ਸਾਹਮਣੇ ਅਜੇ ਕਈ ਚੁਣੌਤੀਆਂ ਹਨ, ਜਿਨ੍ਹਾਂ ਲਈ ਬਹੁਤ ਕੁਝ ਕਰਨਾ ਹੈ | ਮੋਦੀ ਨੇ ਕਿਹਾ ਕਿ ਉਹ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਵਿਚ ਕਮੀ ਹੋ ਸਕਦੀ ਹੈ ਪਰ ਦੇਸ਼ ਵਿਚ ਕੋਈ ਕਮੀ ਨਹੀਂ ਹੈ | ਮੋਦੀ ਨੇ ਸੰਕਟ ਦੀ ਘੜੀ ਨੂੰ ਸੰਕਲਪ ਦੀ ਘੜੀ ਬਣਾਉਣ ਦੀ ਅਪੀਲ ਕਰਦਿਆਂ ਦੇਸ਼ਵਾਸੀਆਂ ਨੂੰ ਉਨ੍ਹਾਂ 'ਤੇ ਭਰੋਸਾ ਬਣਾਏ ਰੱਖਣ ਲਈ ਧੰਨਵਾਦ ਕੀਤਾ |

ਦੋ ਹਫ਼ਤੇ ਹੋਰ ਵਧ ਸਕਦੀ ਹੈ ਤਾਲਾਬੰਦੀ

ਧਾਰਮਿਕ ਸਥਾਨ ਖੋਲ੍ਹਣ ਅਤੇ ਹੋਰ ਰਿਆਇਤਾਂ ਦੇਣ ਦੀ ਜ਼ਿੰਮੇਵਾਰੀ ਰਾਜਾਂ 'ਤੇ ਪਾਈ ਜਾਵੇਗੀ
ਨਵੀਂ ਦਿੱਲੀ, 29 ਮਈ (ਏਜੰਸੀ)-ਰਾਸ਼ਟਰੀ ਤਾਲਾਬੰਦੀ ਦਾ ਚੌਥਾ ਪੜਾਅ 31 ਮਈ ਨੂੰ ਪੂਰਾ ਹੋਣ ਵਾਲਾ ਹੈ, ਪਰ ਇਸ ਨੂੰ ਹੋਰ ਢਿੱਲ ਦੇਣ ਦੇ ਨਾਲ ਹੋਰ ਅੱਗੇ ਵਧਾਇਆ ਜਾ ਸਕਦਾ ਹੈ, ਕਿਉਂਕਿ ਜ਼ਿਆਦਾਤਰ ਰਾਜ ਤਾਲਾਬੰਦੀ ਨੂੰ ਦੋ ਹਫ਼ਤੇ ਹੋਰ ਵਧਾਉਣ ਦੇ ਪੱਖ 'ਚ ਹਨ | ਇਸ ਦੌਰਾਨ ਕੇਂਦਰ ਵਲੋਂ ਸੀਮਤ ਭੂਮਿਕਾ ਬਣਾਈ ਰੱਖਣ ਅਤੇ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨੂੰ 1 ਜੂਨ ਤੋਂ ਆਪਣੇ ਅਧਿਕਾਰ ਖੇਤਰਾਂ 'ਚ ਕੌਮੀ ਤਾਲਾਬੰਦੀ 'ਚ ਸਖ਼ਤੀ ਕਰਨ ਜਾਂ ਹੋਰ ਰਿਆਇਤਾਂ ਦੇਣ 'ਤੇ ਫ਼ੈਸਲਾ ਲੈਣ ਦੀ ਇਜਾਜ਼ਤ ਦਿੱਤੇ ਜਾਣ ਦੀ ਸੰਭਾਵਨਾ ਹੈ | ਕੇਂਦਰ ਸਰਕਾਰ ਹਾਲਾਂਕਿ ਸੂਬਾ ਅਥਾਰਟੀਆਂ ਨੂੰ 30 ਬੁਰੀ ਤਰਾਂ ਪ੍ਰਭਾਵਿਤ ਮਿਉਂਸੀਪਲ ਖੇਤਰਾਂ, ਜਿਥੇ ਦੇਸ਼ ਦੇ ਕੁੱਲ ਪਾਜ਼ੀਟਿਵ ਕੇਸਾਂ ਦੀ 80 ਫ਼ੀਸਦੀ ਗਿਣਤੀ ਹੈ, 'ਚ ਕੰਟੇਨਮੈਂਟ ਜ਼ੋਨਾਂ 'ਚ ਸਖ਼ਤ ਪਾਬੰਦੀਆਂ ਜਾਰੀ ਰੱਖਣ ਦੀ ਸਲਾਹ ਦੇ ਸਕਦੀ ਹੈ | ਇਹ 30 ਮਿਉਂਸੀਪਲ ਖੇਤਰ ਪੰਜਾਬ, ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਉੱਤਰ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਰਾਜਾਂ ਤੋਂ ਹਨ | ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਹਰ ਸੰਭਾਵਨਾ ਹੈ ਕਿ ਕੇਂਦਰ 1 ਜੂਨ ਤੋਂ ਪਾਬੰਦੀਆਂ ਲਾਉਣ ਜਾਂ ਢਿੱਲਾਂ ਦੇਣ ਨਾਲ ਸਬੰਧਿਤ ਸੀਮਤ ਭੂਮਿਕਾ ਨਿਭਾਏਗਾ | ਸੂਬੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਸਥਾਨਿਕ ਸਥਿਤੀ 'ਤੇ ਨਿਰਭਰ ਅਜਿਹੇ ਮੁੱਦਿਆਂ 'ਤੇ ਫ਼ੈਸਲਾ ਲੈਣਗੇ | ਕੇਂਦਰ ਸਰਕਾਰ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਅਤੇ ਸਿਆਸੀ ਇਕੱਤਰਤਾਵਾਂ ਰੱਦ ਰੱਖਣ ਦੇ ਨਾਲ-ਨਾਲ ਮਾਲਾਂ ਅਤੇ ਸਿਨੇਮੇ ਬੰਦ ਰੱਖਣ ਦਾ ਆਦੇਸ਼ ਦੇ ਸਕਦੀ ਹੈ | ਇਸ ਤੋਂ ਇਲਾਵਾ ਅੱਗੇ ਤੋਂ ਵੀ ਜਨਤਕ ਥਾਵਾਂ 'ਤੇ ਲੋਕਾਂ ਵਲੋਂ ਮਾਸਕ ਪਾਉਣ ਅਤੇ ਹਰ ਜਗ੍ਹਾ 'ਤੇ ਸਮਾਜਿਕ ਦੂਰੀ ਬਣਾਈ ਰੱਖਣ ਦਾ ਆਦੇਸ਼ ਦੇ ਸਕਦੀ ਹੈ | ਸਕੂਲ ਖੋਲ੍ਹਣ ਜਾਂ ਮੈਟਰੋ ਰੇਲ ਸੇਵਾ ਮੁੜ ਬਹਾਲ ਕਰਨ ਦੇ ਮਾਮਲੇ 'ਤੇ ਸੂਬਿਆਂ ਨੂੰ ਫ਼ੈਸਲਾ ਲੈਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ | ਅਧਿਕਾਰੀ ਨੇ ਕਿਹਾ ਕਿ ਹੁਣ ਤੋਂ ਹਰ ਪੰਦਰਾਂ ਦਿਨਾਂ ਬਾਅਦ ਤਾਲਾਬੰਦੀ ਦੇ ਉਪਰਾਲਿਆਂ ਦੀ ਸਮੀਖਿਆ ਹੋਵੇਗੀ, ਜਿਥੇ ਸੂਬੇ ਆਪਣੇ ਅਧਿਕਾਰ ਖੇਤਰਾਂ ਨਾਲ ਸਬੰਧਿਤ ਹਰ ਫ਼ੈਸਲਾ ਲੈਣਗੇ | ਸੂਬਿਆਂ ਨੂੰ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲੈਣ ਦਾ ਅਧਿਕਾਰ ਵੀ ਦਿੱਤਾ ਜਾ ਸਕਦਾ ਹੈ, ਜੋ ਕਿ 25 ਮਾਰਚ, ਜਦੋਂ ਤਾਲਾਬੰਦੀ ਸ਼ੁਰੂ ਹੋਈ ਸੀ, ਤੋਂ ਬੰਦ ਹਨ | ਕਰਨਾਟਕ ਦੇ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਹਾਲ ਹੀ 'ਚ ਕਿਹਾ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਕਰਨਾਟਕ ਨੂੰ ਮੰਦਿਰ, ਮਸਜਿਦਾਂ, ਚਰਚ ਅਤੇ ਹੋਰ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ | ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਸ਼ਟਰ ਪੱਧਰੀ ਤਾਲਾਬੰਦੀ ਦਾ ਪਹਿਲਾਂ ਪ੍ਰਧਾਨ ਮੰਤਰੀ ਵਲੋਂ 24 ਮਾਰਚ ਨੂੰ 21 ਦਿਨਾਂ ਲਈ ਐਲਾਨ ਕੀਤਾ ਗਿਆ ਸੀ | ਇਸ ਵਿਚ ਪਹਿਲੀ ਵਾਰ 3 ਮਈ ਤੱਕ ਅਤੇ ਫਿਰ 17 ਮਈ ਤੱਕ ਵਾਧਾ ਕੀਤਾ ਗਿਆ ਸੀ | ਉਸ ਤੋਂ ਬਾਅਦ ਤਾਲਾਬੰਦੀ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਸੀ | ਕੇਂਦਰ ਸਰਕਾਰ 'ਚ ਹੁਣ ਤੱਕ ਬੰਦ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਅਤੇ ਐਤਵਾਰ ਨੂੰ ਸਮਾਪਤ ਹੋ ਰਹੇ ਤਾਲਾਬੰਦੀ ਦੇ ਚੌਥੇ ਪੜਾਅ ਦੀਆਂ ਪਾਬੰਦੀਆਂ ਦੇ ਬਾਅਦ ਕੇਂਦਰ ਸਰਕਾਰ ਅਤੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਵਿਚਾਰ-ਚਰਚਾ ਜਾਰੀ ਹੈ | ਕੇਂਦਰ ਸਰਕਾਰ ਚਾਰ ਵੱਡੇ ਸ਼ਹਿਰਾਂ ਮੁੰਬਈ, ਦਿੱਲੀ, ਕੋਲਕਾਤਾ ਤੇ ਚੇਨਈ ਸਮੇਤ 30 ਸ਼ਹਿਰਾਂ, ਜਿਥੇ ਪਾਜ਼ੀਟਿਵ ਕੇਸ ਤੇਜ਼ੀ ਨਾਲ ਵਧ ਰਹੇ ਹਨ, 'ਚ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਚਿੰਤਤ ਹੈ |

ਅਮਿਤ ਸ਼ਾਹ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਤਾਲਾਬੰਦੀ ਸਬੰਧੀ ਮੁੱਖ ਮੰਤਰੀਆਂ ਦੇ ਵਿਚਾਰਾਂ ਤੋਂ ਕਰਵਾਇਆ ਜਾਣੂ
ਨਵੀਂ ਦਿੱਲੀ, 29 ਮਈ (ਉਪਮਾ ਡਾਗਾ ਪਾਰਥ)-ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਕੀਤੀ ਤਾਲਾਬੰਦੀ, ਜੋ ਇਸ ਸਮੇਂ ਆਪਣੇ ਚੌਥੇ ਗੇੜ 'ਚ ਹੈ, ਦੀ ਮਿਆਦ 31 ਮਈ ਨੂੰ ਖ਼ਤਮ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ, ਜਿਸ 'ਚ ਮੁੱਖ ਤੌਰ 'ਤੇ ਤਾਲਾਬੰਦੀ ਦੇ ਪੰਜਵੇਂ ਗੇੜ ਅਤੇ ਹੋਰ ਸੰਭਾਵਿਤ ਉਪਰਾਲਿਆਂ 'ਤੇ ਚਰਚਾ ਕੀਤੀ ਗਈ | ਹਲਕਿਆਂ ਮੁਤਾਬਿਕ ਕੇਂਦਰ ਸਰਕਾਰ ਸਨਿਚਰਵਾਰ ਨੂੰ ਮਿਆਦ ਅਤੇ ਪਾਬੰਦੀਆਂ ਨਿਸਚਿਤ ਕਰਨ ਬਾਰੇ ਫ਼ੈਸਲਾ ਕਰ ਸਕਦੀ ਹੈ | ਪ੍ਰਧਾਨ ਮੰਤਰੀ ਨਾਲ ਬੈਠਕ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ 31 ਮਈ ਤੋਂ ਬਾਅਦ ਤਾਲਾਬੰਦੀ ਵਧਾਉਣ ਬਾਰੇ ਰਾਇ ਮੰਗੀ | ਸ਼ਾਹ ਨੇ ਗੰਭੀਰ ਹਾਲਾਤ ਵਾਲੇ ਖੇਤਰਾਂ ਬਾਰੇ ਵੀ ਉਨ੍ਹਾਂ ਦੀ ਰਾਇ ਮੰਗਦਿਆਂ ਪੁੱਛਿਆ ਕਿ ਇਕ ਜੂਨ ਤੋਂ ਬਾਅਦ ਕਿਨ੍ਹਾਂ ਖੇਤਰਾਂ ਨੂੰ ਖੋਲ੍ਹਣਾ ਚਾਹੀਦਾ ਹੈ | ਇੱਥੇ ਜ਼ਿਕਰਯੋਗ ਹੈ ਕਿ ਹਾਲੇ ਤੱਕ ਤਾਲਾਬੰਦੀ ਬਾਰੇ ਕੁਝ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਹੀ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਦੇ ਰਹੇ ਹਨ | ਇਹ ਪਹਿਲੀ ਵਾਰ ਹੈ ਕਿ ਗ੍ਰਹਿ ਮੰਤਰੀ ਨੇ ਤਾਲਾਬੰਦੀ ਦਾ ਇਹ ਗੇੜ ਖਤਮ ਹੋਣ ਤੋਂ ਪਹਿਲਾਂ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ | ਦੂਜੇ ਪਾਸੇ 31 ਮਈ ਨੂੰ ਤਾਲਾਬੰਦੀ ਦਾ ਚੌਥਾ ਗੇੜ ਖ਼ਤਮ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਵਲੋਂ ਤਾਲਾਬੰਦੀ ਦੀ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ | ਗ੍ਰਹਿ ਮੰਤਰਾਲੇ ਅਤੇ ਸਿਹਤ ਮੰਤਰਾਲੇ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਦੇ ਆਧਾਰ 'ਤੇ ਇਕ ਜੂਨ ਤੋਂ ਅਪਨਾਉਣ ਵਾਲੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਹਲਕਿਆਂ ਮੁਤਾਬਿਕ ਕਾਂਗਰਸ ਸ਼ਾਸਤ ਰਾਜਾਂ ਨੇ ਤਾਲਾਬੰਦੀ ਖ਼ਤਮ ਕਰਨ ਦੀ ਮੰਗ ਕੀਤੀ ਹੈ | ਜਦਕਿ ਕਰਨਾਟਕ ਵਰਗੇ ਰਾਜਾਂ ਨੇ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ ਮੰਗੀ ਹੈ | ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਦੋ ਹਫ਼ਤੇ ਲਈ ਤਾਲਾਬੰਦੀ ਹੋਰ ਵਧਾਉਣ ਦੀ ਸੰਭਾਵਨਾ ਪ੍ਰਗਟਾਈ ਹੈ |

ਮੌਤਾਂ ਦੇ ਮਾਮਲੇ 'ਚ ਚੀਨ ਤੋਂ ਅੱਗੇ ਨਿਕਲਿਆ ਭਾਰਤ

9ਵਾਂ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਬਣਿਆ
ਨਵੀਂ ਦਿੱਲੀ, 29 ਮਈ (ਏਜੰਸੀ)- ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਹੁਣ ਤੱਕ ਹੋਈਆਂ 4784 ਮੌਤਾਂ ਨਾਲ ਭਾਰਤ ਨੇ ਚੀਨ 'ਚ ਹੋਈਆਂ ਮੌਤਾਂ ਦੇ ਅੰਕੜੇ ਨੂੰ ਪਛਾੜ ਦਿੱਤਾ ਹੈ | ਇਸ ਤੋਂ ਇਲਾਵਾ ਭਾਰਤ ਕੋਰੋਨਾ ਪੀੜਤਾਂ ਦੀ ਗਿਣਤੀ (1,68,386 ਪੀੜਤ) ਦੇ ਮਾਮਲੇ 'ਚ ਤੁਰਕੀ ਨੂੰ ਪਛਾੜਦਾ ਹੋਇਆ ਦੁਨੀਆ 'ਚ 9ਵਾਂ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਬਣ ਗਿਆ ਹੈ | ਸਿਹਤ ਮੰਤਰਾਲੇ ਅਨੁਸਾਰ ਦੇਸ਼ ਭਰ 'ਚ ਅੱਜ ਇਕੋ ਦਿਨ 'ਚ ਹੀ 151 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ 7720 ਨਵੇਂ ਮਾਮਲੇ ਦਰਜ ਕੀਤੇ ਗਏ | ਜੋਹਨ ਹੋਪਕਿੰਸ ਯੂਨੀਵਰਸਿਟੀ (ਜੇ.ਐਚ.ਯੂ.) ਦੇ ਅੰਕੜੇ ਅਨੁਸਾਰ ਭਾਰਤ ਨੇ ਕੋਰੋਨਾ ਪੀੜਤਾਂ ਦੇ ਮਾਮਲੇ 'ਚ ਤੁਰਕੀ ਨੂੰ ਪਛਾੜ ਦਿੱਤਾ ਹੈ ਤੇ ਅਮਰੀਕਾ, ਬ੍ਰਾਜ਼ੀਲ, ਰੂਸ, ਯੂ.ਕੇ. ਸਪੇਨ, ਇਟਲੀ, ਫਰਾਂਸ ਤੇ ਜਰਮਨੀ ਤੋਂ ਬਾਅਦ 9ਵਾਂ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਬਣ ਗਿਆ ਹੈ | ਜੇ.ਐਚ.ਯੂ. ਅਨੁਸਾਰ ਚੀਨ 'ਚ ਹੁਣ ਤੱਕ ਕੁੱਲ 84106 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 4638 ਮੌਤਾਂ ਹੋ ਚੁੱਕੀਆਂ ਹਨ | ਇਹ ਪਹਿਲੀ ਵਾਰ ਹੈ ਕਿ ਭਾਰਤ ਨੇ ਪੀੜਤਾਂ ਦੀ ਗਿਣਤੀ 'ਚ ਇਕੋ ਦਿਨ 7 ਹਜ਼ਾਰ ਦੇ ਅੰਕੜੇ ਨੂੰ ਪਾਰ ਕੀਤਾ ਹੈ | ਇਸ ਤੋਂ ਪਹਿਲਾਂ ਦੇਸ਼ 'ਚ 22 ਮਈ ਤੋਂ ਅੱਜ ਤੱਕ 6 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਸਨ | ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਨੁਸਾਰ ਦੇਸ਼ ਭਰ 'ਚ ਅੱਜ ਤੱਕ ਕੁੱਲ ਸਰਗਰਮ ਮਰੀਜ਼ਾਂ ਦੀ ਗਿਣਤੀ 89987 ਹੈ ਜਦਕਿ 71105 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ | ਯਾਨੀ ਕਿ ਹੁਣ ਤੱਕ 42.89 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ |
ਰਾਜ ਸਭਾ ਸਕੱਤਰੇਤ ਪਹੁੰਚਿਆ ਕੋਰੋਨਾ, ਇਕ ਹਿੱਸਾ ਸੀਲ
ਨਵੀਂ ਦਿੱਲੀ, (ਜਗਤਾਰ ਸਿੰਘ)-ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਇਸ ਨੇ ਰਾਜ ਸਭਾ ਸਕੱਤਰੇਤ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ | ਜਾਣਕਾਰੀ ਮੁਤਾਬਿਕ ਇਕ ਅਧਿਕਾਰੀ ਦੇ ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਰਾਜ ਸਭਾ ਸਕੱਤਰੇਤ ਦੇ ਇਕ ਹਿੱਸੇ ਨੂੰ ਸੈਨੇਟਾਈਜ਼ ਕਰਨ ਦੇ ਲਈ ਸੀਲ ਕਰ ਦਿੱਤਾ ਗਿਆ ਹੈ | ਅਧਿਕਾਰੀਆਂ ਮੁਤਾਬਿਕ ਸੰਸਦ ਦੇ ਉਪਰਲੇ ਸਦਨ ਰਾਜ ਸਭਾ 'ਚ ਤਾਇਨਾਤ ਇਕ ਅਧਿਕਾਰੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ, ਅਧਿਕਾਰੀ ਦੀ ਪਤਨੀ ਅਤੇ ਬੱਚੇ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਜਿਸ ਮੰਜ਼ਿਲ 'ਤੇ ਇਸ ਅਧਿਕਾਰੀ ਦਾ ਦਫ਼ਤਰ ਸੀ, ਉਸ ਨੂੰ ਸੀਲ ਕਰ ਦਿੱਤਾ ਗਿਆ ਅਤੇ ਉਥੇ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ | ਇਸ ਅਧਿਕਾਰੀ ਦੇ ਸੰਪਰਕ 'ਚ ਆਏ ਲੋਕਾਂ ਨੂੰ ਆਪਣੀ ਸਿਹਤ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ | ਸੰਸਦ ਭਵਨ ਕੰਪਲੈਕਸ 'ਚ ਇਹ ਕੋਰੋਨਾ ਦਾ ਦੂਜਾ ਮਾਮਲਾ ਹੈ |

ਪਾਕਿ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥ ਤੇ ਹਥਿਆਰ ਮੰਗਵਾਉਣ ਵਾਲੇ ਗਰੋਹ ਦਾ ਮੁੱਖ ਸਰਗਨਾ ਕਾਬੂ

ਅਟਾਰੀ, 29 ਮਈ (ਰੁਪਿੰਦਰਜੀਤ ਸਿੰਘ ਭਕਨਾ)-ਅੰਮਿ੍ਤਸਰ ਦਿਹਾਤੀ ਪੁਲਿਸ ਨੂੰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਪਲਾਈ ਲਾਈਨ ਦੇ ਵੱਡੇ ਨੈੱਟਵਰਕ ਨੂੰ ਤੋੜਨ 'ਚ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਸ ਨੇ ਡਰੋਨ ਕੇਸ ਦੇ ਮੁੱਖ ਦੋਸ਼ੀ ਅਜੇਪਾਲ ਸਿੰਘ ਕਾਬੂ ਕਰ ਲਿਆ | ਅਜੇਪਾਲ ਸਿੰਘ ਵਾਸੀ ਮੋਦੇ ਅਤੇ ਉਸ ਦੇ ਸਾਥੀਆਂ ਿਖ਼ਲਾਫ਼ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਡਰੋਨ ਰਾਹੀਂ ਕਰਨ ਦੇ ਦੋਸ਼ ਹੇਠ ਥਾਣਾ ਘਰਿੰਡਾ 'ਚ ਜਨਵਰੀ 2020 'ਚ ਪਰਚਾ ਦਰਜ ਕੀਤਾ ਗਿਆ ਸੀ | ਅੰਮਿ੍ਤਸਰ ਦਿਹਾਤੀ ਪੁਲਿਸ ਦੇ ਐੱਸ.ਐੱਸ.ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਡਰੋਨ ਰਾਹੀਂ ਬੀਤੇ ਕੁਝ ਮਹੀਨਿਆਂ ਤੋਂ ਕੀਤੀ ਜਾ ਰਹੀ ਸੀ, ਜਿਸ ਦੇ ਨੈੱਟਵਰਕ ਨੂੰ ਅੰਮਿ੍ਤਸਰ ਦਿਹਾਤੀ ਪੁਲਿਸ ਵਲੋਂ ਤੋੜਦਿਆਂ 10 ਦੋਸ਼ੀਆਂ ਨੂੰ ਥਾਣਾ ਘਰਿੰਡਾ ਵਿਖੇ ਦਰਜ ਮਾਮਲੇ 'ਚ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਿਸ ਵਿਚ ਪਾਕਿਸਤਾਨ ਦੇ ਤਸਕਰਾਂ, ਜੋ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਦੇ ਸਨ, ਦੇ ਨਾਂਅ ਸਾਹਮਣੇ ਆਏ ਅਤੇ ਪੁਛਗਿੱਛ ਵਿਚ ਇਹ ਵੀ ਸਾਹਮਣੇ ਆਇਆ ਕਿ ਗਿ੍ਫ਼ਤਾਰ ਕੀਤਾ ਗਿਆ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੋਦੇ ਇਸ ਸਾਰੇ ਨੈੱਟਵਰਕ ਦਾ ਮੁੱਖ ਸਰਗਨਾ ਹੈ | ਉਨ੍ਹਾਂ ਦੱਸਿਆ ਕਿ ਜਨਵਰੀ 'ਚ ਦਰਜ ਕੀਤੇ ਗਏ ਮਾਮਲੇ 'ਚ ਦੋ ਹੈਵੀ ਡਿਊਟੀ ਡਰੋਨ ਅਤੇ ਉਨ੍ਹਾਂ ਦੇ ਰਿਮੋਟ ਦੋ ਵਾਇਰਲੈੱਸ ਸੈੱਟ 6 ਲੱਖ 24 ਹਜ਼ਾਰ ਰੁਪਏ ਡਰੱਗ ਮਨੀ, ਇਕ ਹੁੰਡਈ ਆਈ ਟਵੰਟੀ ਕਾਰ ਬਰਾਮਦ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਅਜੇਪਾਲ ਸਿੰਘ ਨੂੰ ਛੇਹਰਟਾ ਇਲਾਕੇ 'ਚੋਂ ਗਿ੍ਫ਼ਤਾਰ ਕੀਤਾ ਗਿਆ ਤੇ ਉਸ ਨੂੰ ਦਿਲਬਾਗ ਸਿੰਘ ਉਰਫ਼ ਬਾਗਾ ਵਾਸੀ ਖ਼ਾਸਾ ਵਲੋਂ ਪਨਾਹ ਦਿੱਤੀ ਗਈ ਸੀ, ਜਿਸ ਿਖ਼ਲਾਫ਼ ਵੀ ਵੱਖਰਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ | ਵਰਨਣਯੋਗ ਹੈ ਕਿ ਸਰਹੱਦੀ ਖੇਤਰ ਵਿਚ ਡਰੋਨ ਉੱਡਣ ਦੀਆਂ ਸੂਚਨਾਵਾਂ ਤੋਂ ਬਾਅਦ ਅੰਮਿ੍ਤਸਰ ਦਿਹਾਤੀ ਪੁਲਿਸ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਵਲੋਂ ਚਲਾਏ ਗਏ ਵਿਸ਼ੇਸ਼ ਅਪਰੇਸ਼ਨ ਵਿਚ ਡੀ.ਐੱਸ.ਪੀ. ਗੁਰਿੰਦਰਪਾਲ ਸਿੰਘ ਨਾਗਰਾ ਡੀ.ਐੱਸ.ਪੀ. ਗੁਰਪ੍ਰਤਾਪ ਸਿੰਘ ਸੋਹਤਾ, ਮੁੱਖ ਅਫ਼ਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਦੀ ਅਗਵਾਈ ਹੇਠਲੀ ਟੀਮ ਵਲੋਂ ਸਖ਼ਤ ਮਿਹਨਤ ਕਰਦਿਆਂ ਪਿੰਡ ਧਨੋਏ ਖ਼ੁਰਦ ਦੇ ਸਰਪੰਚ ਧਰਮਿੰਦਰ ਸਿੰਘ ਸਣੇ ਹੋਰ ਦੋਸ਼ੀਆਂ ਨੂੰ ਜਿਸ ਵਿਚ ਇਕ ਫ਼ੌਜੀ ਜਵਾਨ ਵੀ ਸ਼ਾਮਿਲ ਸੀ, ਨੂੰ ਡਰੋਨ ਤੇ ਉਸ ਦੇ ਹਿੱਸੇ ਪੁਰਜ਼ਿਆਂ ਸਮੇਤ ਕਾਬੂ ਕਰਦਿਆਂ ਇਸ ਵੱਡੇ ਤਸਕਰ ਗਰੋਹ ਨੂੰ ਕਾਬੂ ਕਰ ਕੇ ਇੱਕ ਵੱਡੀ ਸਪਲਾਈ ਲਾਈਨ ਤੋੜੀ ਗਈ ਸੀ ਜਦੋਂ ਕਿ ਉਸ ਸਮੇਂ ਅਜੇਪਾਲ ਸਿੰਘ ਭੱਜਣ 'ਚ ਕਾਮਯਾਬ ਹੋ ਗਿਆ ਸੀ | ਇਹ ਵਿਅਕਤੀ ਪਾਕਿਸਤਾਨ ਤੋਂ ਡਰੋਨ ਰਸਤੇ ਹੈਰੋਇਨ ਦੀ ਤਸਕਰੀ ਕਰਦੇ ਸਨ ¢

ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 59 ਲੱਖ ਤੋਂ ਪਾਰ

ਪੈਰਿਸ, 29 ਮਈ (ਏਜੰਸੀ)- ਵਰਲਡੋਮੀਟਰ ਅਨੁਸਾਰ ਹੁਣ ਤੱਕ ਵਿਸ਼ਵ ਭਰ 'ਚ 59 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ, ਜਿਸ 'ਚੋਂ 3, 63, 197 ਲੋਕਾਂ ਦੀ ਮੌਤ ਹੋ ਚੁੱਕੀ ਹੈ | ਦੁਨੀਆ ਦੇ ਕਰੀਬ 213 ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ 'ਚ 91, 940 ਨਵੇਂ ਕੋਰੋਨਾ ਪੀੜਤ ਸਾਹਮਣੇ ਆਏ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 'ਚ 4,055 ਦਾ ਵਾਧਾ ਹੋਇਆ ਹੈ | ਇਸ ਤੋਂ ਇਲਾਵਾ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਇਕ ਦਿਨ ਪਹਿਲਾਂ 3,096 ਲੋਕਾਂ ਦੀ ਮੌਤ ਹੋ ਗਈ ਸੀ | ਇਸ ਦੇ ਨਾਲ ਹੀ 26, 22,313 ਵਿਅਕਤੀ ਕੋਰੋਨਾ ਮੁਕਤ ਹੋ ਚੁੱਕੇ ਹਨ | ਦੁਨੀਆ ਦੇ ਲਗਭਗ 74 ਫੀਸਦੀ ਮਾਮਲੇ ਸਿਰਫ 12 ਦੇਸ਼ਾਂ 'ਚੋਂ ਆਏ ਹਨ | ਇਨ੍ਹਾਂ ਦੇਸ਼ਾਂ 'ਚ ਕੋਰੋਨਾ ਪੀੜਤਾਂ ਦੀ ਗਿਣਤੀ 42 ਲੱਖ ਹੈ¢
ਪਾਕਿ 'ਚ 1346 ਮੌਤਾਂ
ਅੰਮਿ੍ਤਸਰ, (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1346 ਤੱਕ ਪਹੁੰਚ ਚੁੱਕੀ ਹੈ ਅਤੇ ਪੀੜਤਾਂ ਦੀ ਕੁੱਲ ਗਿਣਤੀ 64520 ਦੱਸੀ ਜਾ ਰਹੀ ਹੈ | ਹੁਣ ਤੱਕ 22305 ਲੋਕ ਠੀਕ ਹੋਏ ਵੀ ਦੱਸੇ ਜਾ ਰਹੇ ਹਨ |

ਰਾਜੀਵ ਸਕਸੈਨਾ ਦੀ 385 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 29 ਮਈ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਸ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲੇ 'ਚ ਵਿਚੌਲੇ ਰਾਜੀਵ ਸਕਸੈਨਾ ਦੇ 5 ਸਵਿਸ ਬੈਂਕ ਖਾਤਿਆਂ ਸਮੇਤ 385.44 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਜਾਇਦਾਦ ਦਾ ਮੁੱਲ 50.90 ਮਿਲੀਅਨ ਅਮਰੀਕੀ ਡਾਲਰ (385.44 ਕਰੋੜ ਰੁਪਏ) ਬਣਦੀ ਹੈ ਜਦਕਿ ਇਸ ਸਬੰਧੀ ਆਰਜ਼ੀ ਆਦੇਸ਼ ਹਵਾਲਾ ਰਾਸ਼ੀ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਜਾਰੀ ਕੀਤੇ ਗਏ ਹਨ |

ਪਾਕਿ 'ਚ ਹਾਦਸਾਗ੍ਰਸਤ ਹਵਾਈ ਜਹਾਜ਼ ਦੇ ਮਲਬੇ 'ਚੋਂ ਮਿਲੇ 3 ਕਰੋੜ

ਅੰਮਿ੍ਤਸਰ, 29 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ 'ਚ ਪੀ. ਆਈ. ਏ. ਦੇ ਹਾਦਸਾਗ੍ਰਸਤ ਹੋਏ ਜਹਾਜ਼ ਦੇ ਮਲਬੇ 'ਚੋਂ 3 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ | ਲਾਹੌਰ ਤੋਂ ਕਰਾਚੀ ਜਾ ਰਹੇ ਉਕਤ ਜਹਾਜ਼ ਨੰਬਰ ਪੀ. ਕੇ.-8303 'ਚ 99 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 9 ਬੱਚਿਆਂ ...

ਪੂਰੀ ਖ਼ਬਰ »

ਮਾਸਕ ਨਾ ਪਾਉਣ ਅਤੇ ਜਨਤਕ ਥਾਂ 'ਤੇ ਥੁੱਕਣ ਵਾਲਿਆਂ ਨੂੰ ਲੱਗੇਗਾ 500 ਰੁਪਏ ਜੁਰਮਾਨਾ

ਚੰਡੀਗੜ੍ਹ, 29 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਤੇ ਨਿਰਦੇਸ਼ਾਂ ਨੂੰ ਹੋਰ ਸਖ਼ਤ ਕਰਦੇ ਹੋਏ ਤਾਲਾਬੰਦੀ ਤੋੜਨ ਵਾਲਿਆਂ ਨੂੰ ਭਾਰੀ ਜੁਰਮਾਨੇ ਕਰਨ ਦੇ ਹੁਕਮ ਦਿੱਤੇ ਹਨ | ਨਵੇਂ ...

ਪੂਰੀ ਖ਼ਬਰ »

ਪੁਲਵਾਮਾ ਸਾਜਿਸ਼ 'ਚ ਸ਼ਾਮਿਲ ਬਾਰੂਦੀ ਕਾਰ ਦੇ ਮਾਲਕ ਦੀ ਹੋਈ ਪਛਾਣ

ਮਨਜੀਤ ਸਿੰਘ ਸ੍ਰੀਨਗਰ, 29 ਮਈ-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ 'ਚ ਜੈਸ਼ ਅਤੇ ਹਿਜ਼ਬੁਲ ਵਲੋਂ ਰਚੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੇ ਬਾਅਦ ਪੁਲਿਸ ਨੇ ਕਾਰ ਮਾਲਕ ਦਾ ਪਤਾ ਲਗਾ ਕੇ ਅਹਿਮ ਸਫਲਤਾ ਪ੍ਰਾਪਤ ਕੀਤੀ | ਬਾਰੂਦੀ ਕਾਰ ਦਾ ਮਾਲਕ ਜ਼ਿਲ੍ਹਾ ਸ਼ੋਪੀਆਂ ਦੇ ...

ਪੂਰੀ ਖ਼ਬਰ »

ਹਿਜ਼ਬੁਲ ਸਰਗਨਾ ਸਲਾਹੂਦੀਨ 'ਤੇ ਜਾਨਲੇਵਾ ਹਮਲਾ-ਹਾਲਤ ਗੰਭੀਰ

ਆਈ.ਐਸ.ਆਈ. 'ਤੇ ਸਾਜਿਸ਼ ਰਚਣ ਦਾ ਸ਼ੱਕ ਅੰਮਿ੍ਤਸਰ, 29 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਪਾਕਿ ਆਧਾਰਿਤ ਅੱਤਵਾਦੀ ਸੰਗਠਨ 'ਹਿਜ਼ਬੁਲ ਮੁਜਾਹਦੀਨ' ਦੇ ਮੁਖੀ ਸਈਦ ਮੁਹੰਮਦ ਯੂਨਸ ਸ਼ਾਹ ਉਰਫ਼ ਸਈਦ ਸਲਾਹੁਦੀਨ 'ਤੇ ਜਾਨਲੇਵਾ ਹਮਲਾ ਹੋਣ ਬਾਰੇ ...

ਪੂਰੀ ਖ਼ਬਰ »

ਸਿੱਖਿਆ ਬੋਰਡ ਨੇ 5ਵੀਂ, 8ਵੀਂ ਤੇ 10ਵੀਂ ਦਾ ਐਲਾਨਿਆ ਨਤੀਜਾ

ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ੁੱਕਰਵਾਰ ਨੂੰ 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਦੇ ਆਧਾਰ 'ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ | ਇਹ ਨਤੀਜੇ ਬੋਰਡ ਦੀ ਵੈਬਸਾਈਟ www.pseb.ac.in ਅਤੇ ...

ਪੂਰੀ ਖ਼ਬਰ »

ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਅਜੀਤ ਜੋਗੀ ਦਾ ਦਿਹਾਂਤ

ਰਾਏਪੁਰ, 29 ਮਈ (ਏਜੰਸੀ)-ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਅਤੇ ਵੱਡੇ ਨੇਤਾ ਅਜੀਤ ਜੋਗੀ ਦਾ ਅੱਜ ਇਥੇ ਨਿੱਜੀ ਹਸਪਤਾਲ ਵਿਖੇ ਦਿਹਾਂਤ ਹੋ ਗਿਆ | ਜੋਗੀ (74) ਪਿਛਲੇ 20 ਦਿਨਾਂ ਤੋਂ ਨਿੱਜੀ ਹਸਪਤਾਲ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ | ਉਹ ਆਪਣੇ ਪਿੱਛੇ ਪਤਨੀ ...

ਪੂਰੀ ਖ਼ਬਰ »

ਟੈਂਟਾਂ ਤੇ ਮੈਰਿਜ ਪੈਲੇਸਾਂ ਦਾ ਕਾਰੋਬਾਰ ਹੋਇਆ ਤਬਾਹ

ਵਿਆਹ ਤੇ ਹੋਰ ਸਮਾਗਮਾਂ ਨਾਲ ਜੁੜੇ 70 ਫ਼ੀਸਦੀ ਤੋਂ ਵੱਧ ਕਾਰੋਬਾਰਾਂ ਦਾ ਭਵਿੱਖ ਖ਼ਤਰੇ 'ਚ ਪੁਨੀਤ ਬਾਵਾ ਲੁਧਿਆਣਾ, 29 ਮਈ-ਕੋਰੋਨਾ ਵਾਇਰਸ ਨੇ ਦੇਸ਼ ਦੇ 15 ਲੱਖ ਟੈਂਟਾਂ ਤੇ 25 ਹਜ਼ਾਰ ਮੈਰਿਜ ਪੈਲੇਸਾਂ ਦਾ ਕਾਰੋਬਾਰ ਵੀ ਤਬਾਹ ਕਰ ਦਿੱਤਾ ਹੈ, ਜਿਨ੍ਹਾਂ ਨੂੰ ਆਪਣੇ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਦੇ 42 ਨਵੇਂ ਮਾਮਲੇ-ਇਕ ਮੌਤ

ਚੰਡੀਗੜ੍ਹ, 29 ਮਈ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਨਵੇਂ ਮਾਮਲਿਆਂ 'ਚ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਅੱਜ ਜਿੱਥੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 42 ਨਵੇਂ ਮਾਮਲੇ ...

ਪੂਰੀ ਖ਼ਬਰ »

ਅੰਮਿ੍ਤਸਰ 'ਚ 12 ਹੋਰ ਪਾਜ਼ੀਟਿਵ

ਅੰਮਿ੍ਤਸਰ, (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਅੱਜ 12 ਨਵੇਂ ਪਾਜ਼ੀਟਿਵ ਮਾਮਲੇ ਹੋਰ ਸਾਹਮਣੇ ਆਏ ਹਨ, ਜਿਸ ਨਾਲ ਹੁਣ ਇੱਥੇ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 374 ਹੋ ਗਈ ਹੈ | ਅੱਜ ਮਿਲੇ 12 ਪਾਜ਼ੀਟਿਵ ਮਰੀਜ਼ਾਂ 'ਚੋਂ 8 ਮੁੰਬਈ, ਇਕ ਤਾਮਿਲਨਾਡੂ, ਇਕ ਆਂਧਰਾ ਪ੍ਰਦੇਸ਼ ਤੋਂ ...

ਪੂਰੀ ਖ਼ਬਰ »

ਲੁਧਿਆਣਾ 'ਚ ਇਕ ਹੋਰ ਮੌਤ

ਲੁਧਿਆਣਾ, (ਸਲੇਮਪੁਰੀ)-ਅੱਜ ਲੁਧਿਆਣਾ 'ਚ ਇਕ ਹੋਰ ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ, ਜੋ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਦਾਖ਼ਲ ਸੀ | ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਦੱਸਿਆ ਕਿ ਮਿ੍ਤਕ ਮਰੀਜ਼ ਕੱਲ੍ਹ ਰਾਤ ...

ਪੂਰੀ ਖ਼ਬਰ »

494 ਘਰੇਲੂ ਉਡਾਣਾਂ ਰਾਹੀਂ 38,078 ਯਾਤਰੀਆਂ ਨੇ ਕੀਤਾ ਸਫ਼ਰ-ਪੁਰੀ

ਨਵੀਂ ਦਿੱਲੀ, 29 ਮਈ (ਏਜੰਸੀ)- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਵੀਰਵਾਰ ਨੂੰ ਚੱਲੀਆਂ ਕੁੱਲ 494 ਘਰੇਲੂ ਉਡਾਣਾਂ ਰਾਹੀਂ 38078 ਯਾਤਰੀਆਂ ਨੇ ਸਫਰ ਕੀਤਾ | ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੱਗੀ ਤਾਲਾਬੰਦੀ ਕਾਰਨ 2 ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤੀ 'ਕਵਾਡਕਾਪਟਰ' ਸੁੱਟਣ ਦਾ ਦਾਅਵਾ

ਇਸਲਾਮਾਬਾਦ, 29 ਮਈ (ਏਜੰਸੀ)-ਪਾਕਿਸਤਾਨੀ ਫ਼ੌਜ ਨੇ ਅੱਜ ਦਾਅਵਾ ਕੀਤਾ ਹੈ ਕਿ ਉਸ ਨੇ ਕੰਟਰੋਲ ਰੇਖਾ ਪਾਰ ਕਰਕੇ ਘੁਸਪੈਠ ਕਰਨ ਵਾਲੇ ਭਾਰਤੀ 'ਕਵਾਡਕਾਪਟਰ' ਨੂੰ ਸੁੱਟ ਦਿੱਤਾ ਹੈ | ਫ਼ੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਦੱਸਿਆ ਕਿ ਇਹ ਕਾਪਟਰ ਘੁਸਪੈਠ ਕਰਕੇ ...

ਪੂਰੀ ਖ਼ਬਰ »

ਭਾਰਤ ਦੀ ਆਰਥਿਕ ਵਿਕਾਸ ਦਰ ਘਟ ਕੇ 3.1 ਫੀਸਦੀ 'ਤੇ ਆਈ

ਨਵੀਂ ਦਿੱਲੀ, 29 ਮਈ (ਏਜੰਸੀ)-ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਿਕਾਸ ਦਰ ਪਿਛਲੇ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਵਿਚ ਘਟ ਕੇ 3.1 ਪ੍ਰਤੀਸ਼ਤ ਰਹਿ ਗਈ ਹੈ | ਇਹ ਜਾਣਕਾਰੀ ਰਾਸ਼ਟਰੀ ਅੰਕੜਾ ਦਫ਼ਤਰ ਵਲੋਂ ਜਾਰੀ ਕੀਤੇ ਅੰਕੜਿਆਂ 'ਚ ਦਿੱਤੀ ਗਈ ...

ਪੂਰੀ ਖ਼ਬਰ »

ਪੁਲਿਸ 'ਚ ਆਈ. ਜੀ. ਅਤੇ ਡੀ. ਆਈ. ਜੀ. ਪੱਧਰ ਦੀਆਂ ਤਰੱਕੀਆਂ

ਚੰਡੀਗੜ੍ਹ, 29 ਮਈ (ਬਿਊਰੋ ਚੀਫ਼)-ਪੰਜਾਬ ਸਰਕਾਰ ਵਲੋਂ ਇਕ ਹੁਕਮ ਜਾਰੀ ਕਰਕੇ ਪੁਲਿਸ ਦੇ 6 ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ | ਰਾਜ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਪ੍ਰਦੀਪ ਕੁਮਾਰ ਯਾਦਵ ਅਤੇ ਸੁਰਿੰਦਰ ਕੁਮਾਰ ਕਾਲੀਆ ਨੂੰ ਤਰੱਕੀ ਦੇ ਕੇ ...

ਪੂਰੀ ਖ਼ਬਰ »

ਚੀਨ ਨੇ ਟਰੰਪ ਵਲੋਂ ਵਿਚੋਲਗੀ ਦੀ ਪੇਸ਼ਕਸ਼ ਨੂੰ ਠੁਕਰਾਇਆ

ਬੀਜਿੰਗ, 29 ਮਈ (ਏਜੰਸੀ)-ਚੀਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਤੇ ਚੀਨ 'ਚ ਚੱਲ ਰਹੇ ਮੌਜੂਦਾ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਕੀਤੀ ਵਿਚੋਲਗੀ ਦੀ ਪੇਸ਼ਕਸ਼ ਨੂੰ ਇਹ ਕਹਿੰਦਿਆਂ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਦੋਵਾਂ ਦੇਸ਼ਾਂ ਨੂੰ ਆਪਣੇ ...

ਪੂਰੀ ਖ਼ਬਰ »

ਸ੍ਰੀ ਨਨਕਾਣਾ ਸਾਹਿਬ ਦੇ ਡੀ.ਪੀ.ਓ. ਨੂੰ ਕੋਰੋਨਾ

ਅੰਮਿ੍ਤਸਰ, (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਡੀ. ਪੀ. ਓ. (ਡਿਸਟਿ੍ਕ ਪੁਲਿਸ ਅਫ਼ਸਰ) ਰਾਜਾ ਮਨਸੂਰ ਅਹਿਮਦ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ | ਲਾਹੌਰ ਤੋਂ ਬਾਬਰ ...

ਪੂਰੀ ਖ਼ਬਰ »

ਰਾਣਾ ਸ਼ਫ਼ੀਕ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਜਲੰਧਰ, 29 ਮਈ (ਅਜੀਤ ਬਿਊਰੋੋ)-ਭਾਰਤ ਅਤੇ ਪਾਕਿਸਤਾਨ ਦਰਮਿਆਨ ਅਮਨ ਅਤੇ ਦੋਸਤੀ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ, ਸਾਫਮਾ ਅਤੇ ਪੰਜਾਬ ਜਾਗਿ੍ਤੀ ਮੰਚ ਦੇ ਨੇਤਾਵਾਂ ਕ੍ਰਮਵਾਰ ਸਤਨਾਮ ਸਿੰਘ ਮਾਣਕ, ਰਮੇਸ਼ ਯਾਦਵ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX