ਤਾਜਾ ਖ਼ਬਰਾਂ


ਪੰਜਾਬ ਪੁਲਿਸ ਵੱਲੋਂ ਪੰਨੂੰ ਤੇ ਉਸ ਦੇ ਸਾਥੀਆਂ ਵਿਰੁੱਧ ਦੋ ਮੁਕੱਦਮੇ ਦਰਜ , ਐਕਟਿਵ ਮੈਂਬਰ ਜੋਗਿੰਦਰ ਸਿੰਘ ਭੁਲੱਥ ਤੋਂ ਗ੍ਰਿਫਤਾਰ
. . .  1 day ago
ਅੰਮ੍ਰਿਤਸਰ/ਭੁਲੱਥ,2 ਜੁਲਾਈ [ਗੁਰਪ੍ਰੀਤ ਢਿਲੋਂ ,ਸੁਖਜਿੰਦਰ ਮੁਲਤਾਨੀ ]-ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਗੁਰਪਤਵੰਤ ਸਿੰਘ ...
2 ਹੋਰ ਕੋਰੋਨਾ ਪੀੜਤਾਂ ਦੀ ਹੋਈ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 8
. . .  1 day ago
ਕਰਨਾਲ, 2 ਜੁਲਾਈ ( ਗੁਰਮੀਤ ਸਿੰਘ ਸੱਗੂ ) – ਡੀ.ਸੀ.ਨਿਸ਼ਾਂਤ ਕੁਮਾਰ ਯਾਦਵ ਨੇ ਦਸਿਆ ਕਿ ਸੀ.ਐਮ.ਸਿਟੀ ਵਿਖੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਨੂੰ ਲੈ ਕੇ ਰੋਜਾਨਾਂ ਹੀ ਪਿਛਲੇ ਰਿਕਾਰਡ ਟੁਟ ਰਹੇ ਹਨ ।ਅਜ ਕੋਰੋਨਾ ਪਾਜ਼ੀਟਿਵ 41 ਰਿਕਾਰਡ ਤੋੜ ...
ਅਨੁਪਮ ਖੇਰ ਦੇ ਟਵੀਟ ਨਾਲ ਸਿੱਖਾਂ ਦੇ ਵਿਚ ਰੋਹ,ਦਿੱਲੀ ਗੁਰਦੁਆਰਾ ਕਮੇਟੀ ਨੇ ਭੇਜਿਆ ਲੀਗਲ ਨੋਟਿਸ
. . .  1 day ago
ਸੱਪ ਦੇ ਡੰਗ ਕਾਰਨ ਗਰਭਵਤੀ ਔਰਤ ਦੀ ਮੌਤ
. . .  1 day ago
ਖਮਾਣੋਂ, 2 ਜੁਲਾਈ (ਪਰਮਵੀਰ ਸਿੰਘ) - ਸੱਪ ਵਲੋਂ ਡੰਗ ਦਿੱਤੇ ਜਾਣ ਕਾਰਨ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਮੁਤਾਬਿਕ ਪਿੰਡ ਧਿਆਨੂੰਮਾਜਰਾ ਵਾਸੀ ਗਰਭਵਤੀ ਔਰਤ ਮਨਪ੍ਰੀਤ ਕੌਰ (28) ਦੀ ਤੜਕੇ ਘਰ ਅੰਦਰ...
ਪ੍ਰੇਮੀ ਦੀ ਖ਼ੁਦਕੁਸ਼ੀ ਦੇ 5 ਘੰਟੇ ਬਾਅਦ ਪ੍ਰੇਮਿਕਾ ਦੀ ਲਾਸ਼ ਗਲੀ 'ਚ ਮਿਲੀ
. . .  1 day ago
ਮਾਹਿਲਪੁਰ, 2 ਜੁਲਾਈ (ਦੀਪਕ ਅਗਨੀਹੋਤਰੀ) - ਪਿੰਡ ਪੈਂਸਰਾ ਵਿਖੇ ਪ੍ਰੇਮੀ ਵਲੋਂ ਕੀਤੀ ਖੁਦਕੁਸ਼ੀ ਤੋਂ ਬਾਦ ਸਾਢੇ ਪੰਜ ਵਜੇ ਪ੍ਰੇਮਿਕਾ ਦੀ ਲਾਸ਼ ਆਪਣੇ ਹੀ ਘਰ ਦੇ ਬਾਹਰ ਮਿਲਣ ਨਾਲ ਪਿੰਡ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਨੇ ਪ੍ਰੇਮਿਕਾ ਦੀ ਲਾਸ਼ ਕਬਜ਼ੇ ਚ ਲੈ ਕੇ ਅਗਲੀ...
ਰਜਵਾਹੇ 'ਚ ਨਹਾ ਰਹੇ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ, ਪਰਿਵਾਰਕ ਮੈਂਬਰਾਂ ਨੂੰ ਕਤਲ ਦਾ ਸ਼ੱਕ
. . .  1 day ago
ਘਨੌਰ, 2 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ) - ਪਿੰਡ ਸੀਲ ਨੇੜੇ ਰਜਵਾਹੇ ਚ ਨਹਾ ਰਹੇ ਨੌਜਵਾਨ ਦੀ ਭੇਦਭਰੀ ਹਾਲਤ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਪੂਰਾ ਸ਼ੱਕ ਕਿ ਉਸ ਦਾ ਕਤਲ ਹੋਇਆ ਹੈ। ਜਾਣਕਾਰੀ...
ਸੁਨਾਮ ਦੇ ਅਕਾਲੀ ਕਾਡਰ ਨੇ ਢੀਂਡਸਿਆਂ ਵਾਲੇ ਗਰਿੱਡ ਨੂੰ ਛੱਡ ਕੇ ਬਾਦਲਾਂ ਦੇ ਥਰਮਲ ਨਾਲ ਤਾਰਾਂ ਜੋੜੀਆਂ
. . .  1 day ago
ਮੰਡੀ ਕਿਲਿਆਂਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ) - ਸੁਖਦੇਵ ਸਿੰਘ ਢੀਂਡਸਾ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਸੁਨਾਮ ਤੋਂ ਉਹਨਾਂ ਦੇ ਕਾਫੀ ਗਿਣਤੀ ਕੱਟੜ ਸਮਰਥਕਾਂ ਨੇ ਉਹਨਾਂ ਅਤੇ ਉਹਨਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲੋਂ ਤੋੜ ਵਿਛੋੜਾ ਕਰ ਕੇ ਸੁਖਬੀਰ...
ਮਨੀਮਾਜਰਾ ਐੱਸ. ਐੱਚ. ਓ. ਰਿਸ਼ਵਤ ਮਾਮਲੇ ਦੀ ਜਾਂਚ ਲਈ ਸੀ. ਬੀ. ਆਈ. ਟੀਮ ਦਿੜ੍ਹਬਾ ਇਲਾਕੇ 'ਚ ਪੁੱਜੀ
. . .  1 day ago
ਦਿੜ੍ਹਬਾ ਮੰਡੀ, 2 ਜੁਲਾਈ (ਹਰਬੰਸ ਸਿੰਘ ਛਾਜਲੀ) ਪੁਲਿਸ ਥਾਣਾ ਮਨੀਮਾਜਰਾ ਦੀ ਐਸ ਐਚ ਓ ਖਿਲਾਫ ਪੰਜ ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਬੀਤੇ ਦਿਨ ਦਰਜ ਕੀਤੇ ਮੁਕੱਦਮੇ ਦੀ ਜਾਂਚ ਸਬੰਧੀ ਸੀ. ਬੀ. ਆਈ. ਟੀਮ ਦਿੜ੍ਹਬਾ ਨੇੜਲੇ ਪਿੰਡ ਸਮੂਰਾਂ ਵਿਖੇ ਪੁੱਜੀ। ਪ੍ਪਤ ਜਾਣਕਾਰੀ...
ਤਿੰਨ ਬੱਚਿਆਂ ਦੇ ਪਿਤਾ ਅਤੇ ਪ੍ਰੇਮਿਕਾ ਨੇ ਸਪਰੇਅ ਪੀ ਕੇ ਖੁਦਕੁਸ਼ੀ ਕੀਤੀ
. . .  1 day ago
ਮੰਡੀ ਕਿੱਲਿਆਂਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪਿੰਡ ਖਿਉਵਾਲੀ ਇਸ਼ਕ ਦੀ ਹਨੇਰੀ 'ਚ ਖੁੱਭੇ ਤਿੰਨ ਬੱਚਿਆਂ ਦੇ ਪਿਤਾ ਅਤੇ ਪ੍ਰੇਮਿਕਾ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਪਿੰਡ ਲੰਬੀ ਨੇੜੇ ਵਗਦੇ ਮਾਈਨਰ ਕੰਢਿਓਂ ਬਰਾਮਦ ਹੋਈਆਂ ਹਨ। ਲਾਸ਼ਾਂ...
ਗੁਰਬਾਣੀ ਤੁਕ ਤੋੜ ਮਰੋੜ ਕੇ ਪੇਸ਼ ਕਰਨ 'ਤੇ ਮੁਆਫੀ ਮੰਗੇ ਅਨੁਪਮ ਖੇਰ - ਲੌਂਗੋਵਾਲ
. . .  1 day ago
ਤਲਵੰਡੀ ਸਾਬੋ, 2 ਜੁਲਾਈ (ਰਣਜੀਤ ਸਿੰਘ ਰਾਜੂ) - ਫ਼ਿਲਮ ਅਦਾਕਾਰ ਅਨੁਪਮ ਖੇਰ ਵੱਲੋਂ ਅੱਜ ਗੁਰਬਾਣੀ ਦੀ ਇੱਕ ਤੁਕ ਨੂੰ ਤੋੜ ਮਰੋੜ ਕੇ ਟਵੀਟ ਕਰਨ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰਦਾ ਕਰਦਿਆਂ ਕਿਹਾ ਕਿ ਅਦਾਕਾਰ ਸਮੁੱਚੀ ਸਿੱਖ ਕੌਮ ਤੋਂ...
ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਉਣ ਦਾ ਫੈਸਲਾ
. . .  1 day ago
ਬੁਢਲਾਡਾ, 2 ਜੁਲਾਈ (ਸਵਰਨ ਸਿੰਘ ਰਾਹੀ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿੱਦਿਅਕ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ...
ਅੰਮ੍ਰਿਤਸਰ 'ਚ ਪੰਜ ਨਵੇਂ ਮਾਮਲੇ ਇਕ ਔਰਤ ਦੀ ਮੌਤ
. . .  1 day ago
ਅੰਮ੍ਰਿਤਸਰ 2 ਜੁਲਾਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਕ ਹੋਰ ਔਰਤ ਮਰੀਜ਼ ਦੀ ਮੌਤ ਹੋ ਗਈ ਜੋ ਕਿ ਕੋਰੋਨਾ ਤੋਂ ਪੀੜਤ ਸੀ। ਇਸ ਦੀ ਪੁਸ਼ਟੀ ਸਿਵਲ ਸਰਜ਼ਨ ਡਾ: ਨਵਦੀਪ ਸਿੰਘ...
ਜ਼ਿਲ੍ਹਾ ਕਪੂਰਥਲਾ ਵਿਚ 6 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਕਪੂਰਥਲਾ, 2 ਜੁਲਾਈ (ਅਮਰਜੀਤ ਸਿੰਘ ਸਡਾਨਾ)-ਕਪੂਰਥਲਾ ਜ਼ਿਲ੍ਹੇ ਵਿਚ ਅੱਜ ਕੋਰੋਨਾ ਨਾਲ ਸਬੰਧਿਤ 6 ਨਵੇਂ ਕੇਸ ਪਾਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋਂ 5 ਵਿਅਕਤੀ ਪਹਿਲਾਂ ਪਾਜ਼ੀਟਿਵ ਪਾਏ ਗਏ ਇਕ ਵਿਅਕਤੀ ਦੇ ਪਰਿਵਾਰ ਨਾਲ ਸਬੰਧਿਤ ਹਨ। ਜਦਕਿ ਇਕ ਵਿਅਕਤੀ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ 5 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 2 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ 5 ਹੋਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ,ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ 28 ਐਕਟਿਵ ਕੇਸ ਹੋ ਗਏ ਹਨ ,ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ...
ਗੰਨਾ ਕਾਸ਼ਤਕਾਰਾਂ ਦੇ ਭੁਗਤਾਨ ਨੂੰ ਤੁਰੰਤ ਯਕੀਨੀ ਬਣਾਏ ਜਾਣ ਦਾ ਮੁੱਖ ਮੰਤਰੀ ਵੱਲੋਂ ਨਿਰਦੇਸ਼
. . .  1 day ago
ਚੰਡੀਗੜ੍ਹ, 2 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਗੰਨਾ ਕਾਸ਼ਤਕਾਰਾਂ ਦੇ 2019-20 ਲਈ ਭੁਗਤਾਨ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਸੂਬੇ ਦੀਆਂ 9 ਗੰਨਾ ਕੋਆਪਰੇਟਿਵ...
ਕੈਪਟਨ ਨੇ ਹੈਲਥ ਕੇਅਰ ਵਰਕਰਾਂ ਲਈ ਜਾਰੀ ਕੀਤਾ ਕੋਵਿਡ ਕਲੀਨਿਕਲ ਮੈਨੇਜਮੈਂਟ ਟੂਲ
. . .  1 day ago
ਚੰਡੀਗੜ੍ਹ, 2 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੈਲਥ ਕੇਅਰ ਵਰਕਰਾਂ ਲਈ ਕੋਵਿਡ ਕਲੀਨਿਕਲ ਮੈਨੇਜਮੈਂਟ ਟੂਲ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਆਸਾਨੀ ਨਾਲ ਸਮਝ 'ਚ ਆਉਣ...
ਐਸ.ਸੀ ਕਮਿਸ਼ਨਰ ਪੰਜਾਬ ਦੇ ਮੈਂਬਰ ਵਲੋਂ ਪੱਖੋ ਕਲਾਂ ਜਮੀਨੀ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਉਪਰੰਤ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਆਦੇਸ਼
. . .  1 day ago
ਬਰਨਾਲਾ/ਰੂੜੇਕੇ ਕਲਾਂ 2 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਵਿਖੇ ਗ੍ਰਾਮ ਪੰਚਾਇਤ ਪੱਖੋਂ ਕਲਾਂ ਦੀ ਐੱਸ.ਸੀ ਭਾਈਚਾਰੇ ਲਈ ਰਾਖਵੀਂ ਜ਼ਮੀਨ ਕਰੀਬ 14 ਏਕੜ ਦੀ ਬੋਲੀ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਅਤੇ ਆਪਣੇ...
ਮਲੇਰਕੋਟਲਾ ਦੀ 60 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਜ਼ਿਲ੍ਹਾ ਸੰਗਰੂਰ 'ਚ 14ਵੀਂ ਮੌਤ
. . .  1 day ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ 14ਵੀਂ ਜਾਨ ਲੈ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਕੋਰੋਨਾ ਪੀੜਤ ਮਲੇਰਕੋਟਲਾ ਦੀ 60 ਸਾਲਾ ਔਰਤ ਰਜ਼ੀਆ ਬੇਗਮ ਜੋ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ। 23 ਜੂਨ ਤੋਂ ਲੁਧਿਆਣਾ...
ਮੋਗਾ 'ਚ ਦੋ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਨੂੰ ਹੋਇਆ ਕੋਰੋਨਾ
. . .  1 day ago
ਮੋਗਾ, 2 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਆਈਆਂ ਰਿਪੋਰਟਾਂ 'ਚ ਦੋ ਪੁਲਿਸ ਮੁਲਾਜਮਾਂ ਸਮੇਤ 4 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਚਾਰੇ ਪਾਜ਼ੀਟਿਵ ਮਰੀਜ਼ ਬਾਘਾ ਪੁਰਾਣਾ ਤੋਂ ਪਾਜ਼ੀਟਿਵ ਪੁਲਿਸ ਦੇ ਹੀ ਸੰਪਰਕ 'ਚ ਰਹੇ ਸਨ। ਜ਼ਿਲ੍ਹੇ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ 4 ਹੋਰ ਮਾਮਲੇ ਆਏ ਸਾਹਮਣੇ
. . .  1 day ago
ਬਰਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਦੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿਚ ਸ਼ਹਿਰ ਬਰਨਾਲਾ ਦੀ ਇੱਕ 23 ਸਾਲਾ ਲੜਕੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਨੌਜਵਾਨ ਨੇ ਸਰੋਵਰ ਵਿਚ ਛਾਲ ਮਾਰੀ-ਭਾਲ ਜਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਸਰੋਵਰ ਵਿਚ ਇਕ ਦੁਕਾਨਦਾਰ ਨੌਜਵਾਨ ਵਲੋਂ ਛਾਲ ਮਾਰ ਦਿੱਤੀ ਗਈ ਅਤੇ ਉਸ ਦੀ ਭਾਲ ਲਈ ਗੋਤਾਖੋਰ ਬੁਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਚੌਂਕ ਨੇੜੇ...
ਕੈਪਟਨ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 'ਜੰਗ-ਏ-ਆਜ਼ਾਦੀ' ਮੈਮੋਰੀਅਲ ਦੀਆਂ ਜ਼ਿਮੇਵਾਰੀਆਂ ਤੋਂ ਮੁਕਤ ਕਰਨ ਤੋਂ ਕੀਤਾ ਇਨਕਾਰ, ਬਣੇ ਰਹਿਣਗੇ ਚੇਅਰਮੈਨ
. . .  1 day ago
ਚੰਡੀਗੜ੍ਹ, 2 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ 'ਜੰਗ-ਏ-ਆਜ਼ਾਦੀ' ਮੈਮੋਰੀਅਲ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਇਸ ਦੀ ਐਗਜ਼ੀਕਿਊਟਿਵ ਕਮੇਟੀ...
ਅਬੋਹਰ ਇਲਾਕੇ ਵਿਚ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ
. . .  1 day ago
ਅਬੋਹਰ, 2 ਜੁਲਾਈ (ਕੁਲਦੀਪ ਸਿੰਘ ਸੰਧੂ) ਅਬੋਹਰ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਵਿੱਚ ਅੱਜ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ ਦੇਖੇ ਗਏ । ਥਾਣਾ ਸਦਰ ਪੁਲਿਸ ਦੇ ਏ. ਐੱਸ. ਆਈ. ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਮਲੁਕਪੁਰ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ...
ਜਲੰਧਰ 'ਚ ਕੋਰੋਨਾ ਦੇ 18 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਜਲੰਧਰ, 2 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 18 ਕੋਰੋਨਾ ਪਾਜ਼ੀਟਿਵ ਮਰੀਜ਼ਾਂ ....
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ, 2 ਜੁਲਾਈ- ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 19 ਹਾੜ ਸੰਮਤ 552
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਪਹਿਲਾ ਸਫ਼ਾ

ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐਫ਼. ਦਾ ਜਵਾਨ ਸ਼ਹੀਦ, ਇਕ ਨਾਗਰਿਕ ਹਲਾਕ

ਫ਼ੌਜ ਨੇ ਤਿੰਨ ਸਾਲਾ ਮਾਸੂਮ ਨੂੰ ਬਚਾਇਆ
ਮਨਜੀਤ ਸਿੰਘ
ਸ੍ਰੀਨਗਰ, 1 ਜੁਲਾਈ -ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁੱਲਾ ਦੇ ਸੋਪੋਰ ਇਲਾਕੇ 'ਚ ਅੱਤਵਾਦੀਆਂ ਵਲੋਂ ਸੀ.ਆਰ.ਪੀ.ਐਫ. ਦੇ ਗਸ਼ਤੀ ਦਲ 'ਤੇ ਕੀਤੇ ਹਮਲੇ 'ਚ ਇਕ ਜਵਾਨ ਸ਼ਹੀਦ ਹੋ ਗਿਆ ਜਦੋਂ ਕਿ 3 ਹੋਰ ਜਵਾਨ ਜ਼ਖ਼ਮੀ ਹੋ ਗਏ | ਗੋਲੀਬਾਰੀ ਦੌਰਾਨ ਇਕ ਆਮ ਨਾਗਰਿਕ ਵੀ ਮਾਰਿਆ ਗਿਆ | ਗੋਲੀਬਾਰੀ ਦੀ ਇਸ ਘਟਨਾ ਦੇ ਬਾਅਦ ਉਸ ਸਮੇਂ ਹਰ ਅੱਖ ਨਮ ਹੋ ਕੇ ਰਹਿ ਗਈ, ਜਦ ਮਿ੍ਤਕ ਨਾਨੇ ਦੀ ਛਾਤੀ 'ਤੇ ਉਸ ਦੇ 3 ਸਾਲਾ ਦੋਹਤੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ | ਪੁਲਿਸ ਮੁਤਾਬਿਕ ਮੰਗਲਵਾਰ ਸਵੇਰ ਸੋਪੋਰ ਕਸਬੇ ਦੇ ਮਾਡਲ ਟਾਊਨ ਇਲਾਕੇ 'ਚ ਇਕ ਮਸਜਿਦ 'ਚ ਲੁਕੇ ਹੋਏ ਅੱਤਵਾਦੀਆਂ ਨੇ ਸੀ. ਆਰ. ਪੀ. ਐਫ. ਦੀ 179ਵੀਂ ਬਟਾਲੀਅਨ ਦੇ ਗਸ਼ਤੀ ਦਲ 'ਤੇ ਅੰਨੇ੍ਹਵਾਹ ਗੋਲੀਆਂ ਚਲਾਈਆਂ, ਜਿਸ 'ਚ 4 ਜਵਾਨਾਂ ਸਮੇਤ ਇਕ ਨਾਗਰਿਕ ਜ਼ਖ਼ਮੀ ਹੋ ਗਿਆ ਅਤੇ ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ | ਜਿੱਥੇ ਡਾਕਟਰਾਂ ਨੇ ਕਾਂਸਟੇਬਲ ਦੀਪਾ ਚੰਦ ਵਰਮਾ ਅਤੇ ਨਾਗਰਿਕ ਬਸ਼ੀਰ ਅਹਿਮਦ ਵਾਸੀ ਐਚ.ਐਮ.ਟੀ. ਸ੍ਰੀਨਗਰ ਨੂੰ ਮਿ੍ਤਕ ਐਲਾਨ ਦਿੱਤਾ | ਗੰਭੀਰ ਤੌਰ 'ਤੇ ਜ਼ਖ਼ਮੀ ਜਵਾਨਾਂ ਕਾਂਸਟੇਬਲ ਬੋਇਆ ਰਾਜੇਸ਼, ਕਾਂਸਟੇਬਲ ਦੀਪਕ ਪਾਟਿਲ ਅਤੇ ਕਾਂਸਟੇਬਲ ਨਿਲੇਸ਼ ਚਾਵਡੇ ਨੂੰ ਸ੍ਰੀਨਗਰ ਦੇ 92 ਫ਼ੌਜੀ ਹਸਪਤਾਲ ਬਦਾਮੀ ਬਾਗ਼ ਤਬਦੀਲ ਕਰ ਦਿੱਤਾ ਗਿਆ | ਹਮਲੇ ਦੇ ਤੁਰੰਤ ਬਾਅਦ ਅੱਤਵਾਦੀ ਫਰਾਰ ਹੋ ਗਏ |
ਰਾਜੌਰੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਅੱਤਵਾਦੀ ਹਲਾਕ
ਸ੍ਰੀਨਗਰ, (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਕੇਰੀ ਸੈਕਟਰ 'ਚ ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਇਕ ਅੱਤਵਾਦੀ ਨੂੰ ਹਲਾਕ ਕਰ ਦਿੱਤਾ | ਇੱਧਰ ਤਰਾਲ 'ਚ ਮੁਕਾਬਲੇ ਦੌਰਾਨ ਅੱਤਵਾਦੀ ਫਰਾਰ ਹੋਣ 'ਚ ਸਫ਼ਲ ਰਹੇ | ਬੁਲਾਰੇ ਅਨੁਸਾਰ ਉਸ ਦੀ ਲਾਸ਼ ਕੋਲੋਂ ਇਕ ਏ.ਕੇ. 47, 2 ਮੈਗਜ਼ੀਨ ਬਰਾਮਦ ਹੋਏ | ਫ਼ੌਜ ਵਲੋਂ ਬਾਕੀ ਅੱਤਵਾਦੀਆਂ ਦੀ ਭਾਲ ਜਾਰੀ ਹੈ | ਦੂਜੇ ਪਾਸੇ ਤਰਾਲ ਇਲਾਕੇ 'ਚ ਬਰਨਲ ਤਰਾਲ 'ਚ ਬੀਤੀ ਦੇਰ ਰਾਤ ਸ਼ੁਰੂ ਹੋਏ ਮੁਕਾਬਲੇ ਦੌਰਾਨ ਅੱਤਵਾਦੀਆਂ ਦੇ ਫਰਾਰ ਹੋਣ ਕਾਰਨ ਮੰਗਲਵਾਰ ਸਵੇਰੇ ਆਪ੍ਰੇਸ਼ਨ ਸਮਾਪਤ ਕਰ ਦਿੱਤਾ ਗਿਆ |

ਨਾਨੇ ਦੀ ਲਾਸ਼ 'ਤੇ ਬੈਠਾ ਰਿਹਾ ਦੋਹਤਾ

ਇਸੇ ਦੌਰਾਨ ਇਸ ਹਮਲੇ ਦੀ ਇਕ ਤਸਵੀਰ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਹੀ ਹੈ, ਜੋ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ | ਅਸਲ ਵਿਚ ਇਸ ਹਮਲੇ ਵਿਚ ਇਕ 60 ਸਾਲਾ ਬਸ਼ੀਰ ਅਹਿਮਦ ਨਾਂਅ ਦੇ ਬਜ਼ੁਰਗ ਦੀ ਵੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬਸ਼ੀਰ ਆਪਣੇ 3 ਸਾਲ ਦੇ ਦੋਹਤੇ ਦੀ ਜ਼ਿੱਦ ਕਾਰਨ ਉਸ ਨੂੰ ਬਾਜ਼ਾਰ ਲੈ ਆਏ | ਗੋਲੀਬਾਰੀ ਦੌਰਾਨ ਬਸ਼ੀਰ ਗੋਲੀ ਲੱਗਣ ਕਾਰਨ ਸੜਕ 'ਤੇ ਡਿਗ ਪਏ ਤੇ ਸੋਹੇਲ ਨਾਂਅ ਦਾ ਇਹ ਮਾਸੂਮ ਆਪਣੇ ਨਾਨੇ ਦੀ ਲਾਸ਼ 'ਤੇ ਬੈਠਾ ਰੋਣ ਲੱਗਾ | ਇਸ ਦੌਰਾਨ ਜਦੋਂ ਇਕ ਜਵਾਨ ਨੇ ਸੋਹੇਲ ਨੂੰ ਦੇਖਿਆ ਤਾਂ ਬਾਕੀ ਸਾਥੀਆਂ ਨੇ ਉਸ ਨੂੰ ਸੁਰੱਖਿਆ ਦੇਣ ਲਈ ਅੱਤਵਾਦੀਆਂ ਵੱਲ ਗੋਲੀਬਾਰੀ ਕੀਤੀ ਅਤੇ ਸੋਹੇਲ ਨੂੰ ਸੁਰੱਖਿਅਤ ਆਪਣੇ ਕੋਲ ਲੈ ਆਂਦਾ | ਸੈਨਾ ਨੇ ਸੋਹੇਲ ਨੂੰ ਬਿਸਕੁਟ ਅਤੇ ਚਾਕਲੇਟ ਦੇ ਕੇ ਉਸ ਦੇ ਘਰ ਸੁਰੱਖਿਅਤ ਪਹੁੰਚਾਇਆ |

ਸ਼ਾਹਰਾਹ ਪ੍ਰਾਜੈਕਟਾਂ 'ਚ ਚੀਨੀ ਕੰਪਨੀਆਂ ਨੂੰ ਨਹੀਂ ਦਿੱਤੀ ਜਾਵੇਗੀ ਇਜਾਜ਼ਤ

• ਖ਼ੁਰਾਕ ਮੰਤਰਾਲੇ ਨੇ ਵੀ ਚੀਨੀ ਉਤਪਾਦਾਂ ਲਈ ਕੀਤੇ ਦਰਵਾਜ਼ੇ ਬੰਦ • ਬੀ.ਐੱਸ.ਐੱਨ.ਐੱਲ. ਨੇ ਰੱਦ ਕੀਤਾ ਟੈਂਡਰ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 1 ਜੁਲਾਈ -ਭਾਰਤ ਅਤੇ ਚੀਨ ਦਰਮਿਆਨ ਲੱਦਾਖ 'ਚ ਚੱਲ ਰਹੇ ਅੜਿੱਕੇ ਦਰਮਿਆਨ ਜਿੱਥੇ ਸਰਹੱਦ 'ਤੇ ਤਣਾਅ ਘੱਟ ਕਰਨ ਲਈ ਦੋਵਾਂ ਧਿਰਾਂ ਦਰਮਿਆਨ ਸਫ਼ਾਰਤੀ ਅਤੇ ਫ਼ੌਜੀ ਪੱਧਰ ਦੀ ਗੱਲਬਾਤ ਦਾ ਦੌਰ ਜਾਰੀ ਹੈ, ਉੱਥੇ ਭਾਰਤ ਵਲੋਂ ਚੀਨੀ ਉਤਪਾਦਾਂ ਦੇ ਬਾਈਕਾਟ ਦੀ ਕਵਾਇਦ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ | ਇਸੇ ਕਵਾਇਦ ਤਹਿਤ ਸੜਕੀ ਆਵਾਜਾਈ ਅਤੇ ਸ਼ਾਹਰਾਹ ਬਾਰੇ ਮੰਤਰੀ ਨਿਤਿਨ ਗਡਕਰੀ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਆਪੋ-ਆਪਣੇ ਮੰਤਰਾਲਿਆਂ 'ਚ ਚੀਨੀ ਕੰਪਨੀਆਂ ਅਤੇ ਚੀਨੀ ਉਤਪਾਦਾਂ ਦੀ ਵਰਤੋਂ ਕਰਨ ਤੋਂ ਇਨਕਾਰ ਦਾ ਆਦੇਸ਼ ਦੇ ਦਿੱਤਾ ਹੈ | ਇਹ ਆਦੇਸ਼ ਚੀਨ 'ਤੇ ਕੀਤੀ ਡਿਜੀਟਲ ਸਟ੍ਰਾਈਕ ਤਹਿਤ 59 ਚੀਨੀ ਐਪਾਂ 'ਤੇ ਪਾਬੰਦੀ ਲਾਉਣ ਤੋਂ 2 ਦਿਨ ਬਾਅਦ ਦਿੱਤਾ ਗਿਆ ਹੈ |
ਚੀਨੀ ਕੰਪਨੀਆਂ 'ਤੇ ਪਾਬੰਦੀ
ਸੜਕੀ ਆਵਾਜਾਈ ਅਤੇ ਸ਼ਾਹਰਾਹ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕਰਦਿਆਂ ਕਿਹਾ ਕਿ ਭਾਰਤ ਸ਼ਾਹਰਾਹ ਪ੍ਰਾਜੈਕਟਾਂ 'ਚ ਚੀਨੀ ਕੰਪਨੀਆਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਕਿਸੇ ਭਾਰਤੀ ਜਾਂ ਹੋਰ ਕੰਪਨੀ ਨਾਲ ਮਿਲ ਕੇ ਵੀ ਬੋਲੀ ਲਾਉਂਦੀ ਹੈ ਤਾਂ ਉਸ ਨੂੰ ਵੀ ਸ਼ਾਮਿਲ ਨਹੀਂ ਕੀਤਾ ਜਾਵੇਗਾ | ਗਡਕਰੀ ਨੇ ਕਿਹਾ ਕਿ ਸਰਕਾਰ ਛੇਤੀ ਹੀ ਇਸ ਸਬੰਧ 'ਚ ਨਵੀਂ ਨੀਤੀ ਲਿਆਵੇਗੀ, ਜਿਸ 'ਚ ਚੀਨੀ ਕੰਪਨੀਆਂ 'ਤੇ ਪਾਬੰਦੀ ਲਾਉਣ ਅਤੇ ਭਾਰਤੀ ਕੰਪਨੀਆਂ ਨੂੰ ਸ਼ਾਹਰਾਹ ਪ੍ਰਾਜੈਕਟਾਂ 'ਚ ਢਿੱਲ ਦੇਣ ਲਈ ਨੇਮ ਤੈਅ ਕੀਤੇ ਜਾਣਗੇ | ਗਡਕਰੀ ਨੇ ਇਹ ਵੀ ਕਿਹਾ ਕਿ ਸਰਕਾਰ ਇਹ ਵੀ ਯਕੀਨੀ ਬਣਾਏਗੀ ਕਿ ਚੀਨੀ ਨਿਵੇਸ਼ਕਾਂ ਨੂੰ ਸੂਖ਼ਮ, ਛੋਟੇ ਅਤੇ ਦਰਮਿਆਨੇ ਉਦਮਾਂ ਜਿਹੇ ਖੇਤਰਾਂ 'ਚ ਵੀ ਨਿਵੇਸ਼ ਤੋਂ ਰੋਕਿਆ ਜਾਵੇ | ਜ਼ਿਕਰਯੋਗ ਹੈ ਕਿ ਬਾਇਕਾਟ ਚੀਨ ਮੁਹਿੰਮ ਤਹਿਤ ਭਾਰਤੀ ਰੇਲਵੇ ਨੇ ਚੀਨ ਦੀ ਕੰਪਨੀ ਨੂੰ ਦਿੱਤੇ 471 ਕਰੋੜ ਰੁਪਏ ਦਾ ਠੇਕਾ ਰੱਦ ਕੀਤਾ ਸੀ | ਤਕਰੀਬਨ 417 ਕਿੱਲੋਮੀਟਰ ਲੰਬਾ ਕਾਰੀਡੋਰ ਬਣਾਉਣ ਦਾ ਠੇਕਾ ਚੀਨ ਦੀ ਕੰਪਨੀ ਨੂੰ ਦਿੱਤਾ ਗਿਆ ਸੀ | ਰੇਲਵੇ ਨੇ ਚਾਰ ਸਾਲਾਂ 'ਚ ਕੰਮ 'ਚ ਤੇਜ਼ੀ ਨਾ ਆਉਣ ਨੂੰ ਕਾਰਨ ਦੱਸਦਿਆਂ ਇਹ ਠੇਕਾ ਰੱਦ ਕੀਤਾ |
ਖੁਰਾਕ ਮੰਤਰਾਲਾ
ਖ਼ਪਤਕਾਰ ਮਾਮਲਿਆਂ ਬਾਰੇ ਅਤੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਵੀ ਬਾਇਕਾਟ ਚੀਨ ਮੁਹਿੰਮ ਤਹਿਤ ਆਦੇਸ਼ ਦਿੱਤਾ ਕਿ ਉਨ੍ਹਾਂ ਦੇ ਵਿਭਾਗ 'ਚ ਹੁਣ ਕੋਈ ਵੀ ਚੀਨੀ ਸਾਮਾਨ ਨਹੀਂ ਆਵੇਗਾ | ਪਾਸਵਾਨ ਨੇ ਇਸ ਸਬੰਧ 'ਚ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ | ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਵਿਦੇਸ਼ੀ ਵਸਤਾਂ ਨੂੰ ਭਾਰਤੀ ਮਾਨਕ ਬਿਊਰੋ ਵਲੋਂ ਤੈਅ ਮਾਸਕਾਂ ਤੇ ਵੀ ਪਰਖਿਆ ਜਾਵੇਗਾ | ਖੁਰਾਕ ਮੰਤਰਾਲੇ ਦੇ ਇਸ ਫ਼ੈਸਲੇ ਤੋਂ ਬਾਅਦ ਮੰਤਰਾਲੇ ਅਤੇ ਉਸ ਤਹਿਤ ਆਉਣ ਵਾਲੇ ਵਿਭਾਗਾਂ 'ਚ ਵਰਤੇ ਜਾਣ ਵਾਲੇ ਉਤਪਾਦਾਂ 'ਚ ਹੁਣ ਚੀਨੀ ਉਤਪਾਦ ਸ਼ਾਮਿਲ ਨਹੀਂ ਕੀਤੇੇ ਜਾਣਗੇ | ਮੰਤਰਾਲੇ ਵਲੋਂ ਜਾਰੀ ਸਰਕੂਲਰ ਮੁਤਾਬਿਕ ਚੀਨ 'ਚ ਬਣਾਇਆ ਗਿਆ ਕੋਈ ਵੀ ਉਤਪਾਦ ਜੀ.ਈ.ਐੱਮ. ਪੋਰਟਲ ਜਾਂ ਕਿਸੇ ਹੋਰ ਸਰੋਤ ਤੋਂ ਨਹੀਂ ਖ਼ਰੀਦੇ ਜਾਣਗੇ |
ਬੀ.ਐੱਸ.ਐੱਨ.ਐੱਲ.
ਟੈਲੀਕਾਮ ਵਿਭਾਗ ਨੇ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਦੇ 4ਜੀ ਅਪਗ੍ਰੇਡੇਸ਼ਨ ਲਈ ਜਾਰੀ ਕੀਤਾ ਟੈਂਡਰ ਰੱਦ ਕਰ ਦਿੱਤਾ ਹੈ | ਕੇਂਦਰ ਸਰਕਾਰ ਨੇ ਬੀ.ਐੱਸ.ਐੱਨ.ਐੱਲ. ਨੂੰ ਅਪਗ੍ਰੇਡੇਸ਼ਨ ਲਈ ਚੀਨੀ ਉਤਪਾਦਾਂ ਦੀ ਵਰਤੋਂ ਕਰਨ ਤੋਂ ਮਨਾਂ ਕਰਨ ਤੋਂ ਬਾਅਦ ਵਿਭਾਗ ਨੇ ਜਾਰੀ ਟੈਂਡਰ ਰੱਦ ਕਰ ਦਿੱਤਾ ਹੈ | ਹੁਣ ਨਵਾਂ ਟੈਂਡਰ ਜਾਰੀ ਕੀਤਾ ਜਾਵੇਗਾ | ਹਲਕਿਆਂ ਮੁਤਾਬਿਕ ਨਵੇਂ ਟੈਂਡਰ 'ਚ ਭਾਰਤੀ ਸਮਰੱਥਾ ਨੂੰ ਵਧਾਉਣ ਅਤੇ ਸਵਦੇਸ਼ੀ ਤਕਨੀਕ ਦੇ ਇਸਤੇਮਾਲ ਨੂੰ ਬੜਾਵਾ ਦੇੇਣ 'ਤੇ ਜ਼ੋਰ ਦਿੱਤਾ ਜਾਵੇਗਾ | ਇਸ 'ਚ 'ਮੇਕ ਇਨ ਇੰਡੀਆ' ਨੂੰ ਬੜਾਵਾ ਦਿੱਤੇ ਜਾਣ ਦੀ ਸੰਭਾਵਨਾ ਹੈ | ਇਹ ਕਿਆਸ ਲਾਏ ਜਾ ਰਹੇ ਹਨ ਕਿ ਨਵੇਂ ਟੈਂਡਰ 'ਚ ਅਪਗ੍ਰੇਡ ਲਈ ਉਪਕਰਨ ਮੁਹੱਈਆ ਕਰਵਾਉਣ ਵਾਲੀਆਂ ਚੀਨੀ ਕੰਪਨੀਆਂ ਨੂੰ ਸੂਚੀ ਤੋਂ ਬਾਹਰ ਕਰ ਦਿੱਤਾ ਜਾਵੇਗਾ |

ਅਮਰੀਕਾ ਨੇ ਵੀ 2 ਚੀਨੀ ਕੰਪਨੀਆਂ 'ਤੇ ਲਗਾਈ ਪਾਬੰਦੀ

ਸਿਆਟਲ, 1 ਜੁਲਾਈ (ਹਰਮਨਪ੍ਰੀਤ ਸਿੰਘ)-ਅਮਰੀਕਾ ਨੇ 2 ਚੀਨੀ ਕੰਪਨੀਆਂ ਹੁਆਵੇਈ ਅਤੇ ਜ਼ੈੱਡ ਟੀ.ਈ. ਨੂੰ ਅਮਰੀਕਾ ਲਈ ਖ਼ਤਰਾ ਦੱਸਦਿਆਂ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ | ਅਮਰੀਕਾ ਨੇ ਇਕ ਆਦੇਸ਼ ਜਾਰੀ ਕਰਕੇ ਅਮਰੀਕੀ ਕੰਪਨੀਆਂ ਨੂੰ ਕਿਹਾ ਕਿ ਇਨ੍ਹਾਂ ਦੋਵੇਂ ਚੀਨੀ ਕੰਪਨੀਆਂ ਦੇ ਉਪਕਰਨਾਂ ਨੂੰ ਤੁਰੰਤ ਹਟਾਉਣਾ ਪਵੇਗਾ | ਇਨ੍ਹਾਂ ਦੋਵਾਂ ਕੰਪਨੀਆਂ 'ਤੇ ਪਾਬੰਦੀ ਦਾ ਫ਼ੁਰਮਾਨ ਟਰੰਪ ਪ੍ਰਸ਼ਾਸਨ ਦਾ ਚੀਨ ਨੂੰ ਝਟਕਾ ਹੈ | ਆਉਣ ਵਾਲੇ ਦਿਨਾਂ 'ਚ ਚੀਨ ਨੂੰ ਕਈ ਹੋਰ ਵੱਡੇ ਝਟਕੇ ਅਮਰੀਕਾ ਦੇ ਸਕਦਾ ਹੈ | ਅਮਰੀਕੀ ਸੰਘੀ ਸੰਚਾਰ ਕਮਿਸ਼ਨ (ਐਫ. ਸੀ. ਸੀ.) ਨੇ ਚੀਨ ਤਕਨਾਲੋਜੀ ਕੰਪਨੀ ਹੁਆਵੇਈ ਤੇ ਜ਼ੈੱਡ ਟੀ.ਈ. ਨੂੰ ਰਾਸ਼ਟਰ ਲਈ ਖ਼ਤਰਾ ਦੱਸਦਿਆਂ ਅਮਰੀਕੀ ਕੰਪਨੀਆਂ ਨੂੰ ਉਪਕਰਨ ਖ਼ਰੀਦਣ ਲਈ ਪ੍ਰਾਪਤ 38.3 ਅਰਬ ਡਾਲਰ ਫੰਡ ਨੂੰ ਵੀ ਰੋਕ ਦਿੱਤਾ ਹੈ | ਐਫ.ਸੀ.ਸੀ. ਨੇ ਕਿਹਾ ਕਿ ਦੂਰ ਸੰਚਾਰ ਕੰਪਨੀਆਂ ਨੂੰ ਇਨ੍ਹਾਂ ਦੋਵਾਂ ਚੀਨੀ ਕੰਪਨੀਆਂ ਦੇ ਉਪਕਰਨਾਂ ਨੂੰ ਆਪਣੇ ਬੁਨਿਆਦੀ ਢਾਂਚੇ ਤੋਂ ਤੁਰੰਤ ਹਟਾਉਣਾ ਪਵੇਗਾ | ਅਮਰੀਕਾ ਨੇ ਕਿਹਾ ਕਿ ਉਹ ਚੀਨ ਨੂੰ ਅਮਰੀਕਾ ਦੀ ਸੁਰੱਖਿਆ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵੇਗਾ |

ਕੱਲ੍ਹ ਲੱਦਾਖ ਜਾਣਗੇ ਰੱਖਿਆ ਮੰਤਰੀ ਅਤੇ ਫ਼ੌਜ ਮੁਖੀ

ਨਵੀਂ ਦਿੱਲੀ, 1 ਜੁਲਾਈ (ਉਪਮਾ ਡਾਗਾ ਪਾਰਥ)-ਅਸਲ ਕੰਟਰੋਲ ਰੇਖਾ ਨੂੰ ਲੈ ਕੇ ਭਾਰਤ-ਚੀਨ ਦਰਮਿਆਨ ਤਣਾਅ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਲੱਦਾਖ ਦੇ ਦੌਰੇ 'ਤੇ ਜਾਣਗੇ | ਰੱਖਿਆ ਮੰਤਰੀ ਦੇ ਨਾਲ ਫ਼ੌਜ ਮੁਖੀ ਜਨਰਲ ਮੁਕੁੰਦ ਨਰਵਾਣੇ ਵੀ ਜਾਣਗੇ | ਹਲਕਿਆਂ ਮੁਤਾਬਿਕ ਰਾਜਨਾਥ ਸਿੰਘ ਭਾਰਤ 'ਚ ਫ਼ੌਜੀ ਤਿਆਰੀਆਂ ਦਾ ਜਾਇਜ਼ਾ ਲੈਣਗੇ | ਉਹ ਅਗਲੀਆਂ ਚੌਕੀਆਂ ਦਾ ਦੌਰਾ ਵੀ ਕਰ ਸਕਦੇ ਹਨ | ਰੱਖਿਆ ਮੰਤਰੀ ਸਰਹੱਦ 'ਤੇ ਉੱਚ ਫ਼ੌਜੀ ਅਧਿਕਾਰੀਆਂ ਨਾਲ ਗਲਵਾਨ ਅਤੇ ਵਾਦੀ ਦੀ ਹਿੰਸਾ 'ਚ ਜ਼ਖ਼ਮੀ ਫ਼ੌਜੀਆਂ ਨਾਲ ਵੀ ਮੁਲਾਕਾਤ ਕਰਨਗੇ | ਰੱਖਿਆ ਮੰਤਰੀ ਦਾ ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਸਰਹੱਦੀ ਅੜਿੱਕੇ ਨੂੰ ਹੱਲ ਕਰਨ ਲਈ ਜਾਰੀ ਗੱਲਬਾਤ ਦਾ ਤੀਜਾ ਗੇੜ ਵੀ ਬੇਸਿੱਟਾ ਰਿਹਾ | ਤੀਜੇ ਗੇੜ 'ਚ ਦੋਹਾਂ ਧਿਰਾਂ ਵਲੋਂ ਲੈਫ਼ਟੀਨੈਂਟ ਜਨਰਲ ਪੱਧਰ ਦੇ ਅਧਿਕਾਰੀਆਂ ਦਰਮਿਆਨ ਤਕਰੀਬਨ 12 ਘੰਟੇ ਗੱਲਬਾਤ ਚੱਲੀ | ਮੰਗਲਵਾਰ ਰਾਤ 11 ਵਜੇ ਖ਼ਤਮ ਹੋਈ ਬੈਠਕ 'ਚ ਭਾਰਤ ਨੇ ਚੀਨ ਨੂੰ 22 ਜੂਨ ਨੂੰ ਹੋਏ ਸਮਝੌਤੇ ਦਾ ਪਾਲਣ ਕਰਨ ਨੂੰ ਅਤੇ ਅਸਲ ਕੰਟਰੋਲ ਰੇਖਾ 'ਤੇ ਅਪ੍ਰੈਲ 2020 ਦੀ ਜਿਉਂ ਦੀ ਤਿਉਂ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ ਪਰ ਗੱਲਬਾਤ ਦਰਮਿਆਨ ਹੀ ਚੀਨ ਨੇ ਪੂਰਬੀ ਲੱਦਾਖ 'ਚ ਫ਼ੌਜ ਦੀ ਤਾਇਨਾਤੀ ਵਧਾ ਦਿੱਤੀ ਹੈ | ਹਲਕਿਆਂ ਮੁਤਾਬਿਕ ਚੀਨ ਨੇ ਐੱਲ.ਏ.ਸੀ. 'ਤੇ ਤਕਰੀਬਨ 20 ਹਜ਼ਾਰ ਫ਼ੌਜੀ ਵਧਾ ਦਿੱਤੇ ਹਨ | ਚੀਨ ਵਲੋਂ ਸਿਨਜਿਆਂਗ 'ਚ ਫ਼ੌਜ ਦੀਆਂ ਗੱਡੀਆਂ ਅਤੇ ਹਥਿਆਰ ਜਮ੍ਹ੍ਹਾਂ ਕੀਤੇ ਜਾ ਰਹੇ ਹਨ, ਜੋ 48 ਘੰਟੇ ਅੰਦਰ ਭਾਰਤੀ ਹੱਦ ਅੰਦਰ ਪਹੁੰਚਾਏ ਜਾ ਸਕਦੇ ਹਨ | ਹਲਕਿਆਂ ਮੁਤਾਬਿਕ 6 ਹਫ਼ਤਿਆਂ ਤੋਂ ਜਾਰੀ ਗੱਲਬਾਤ ਦੇ ਬਾਵਜੂਦ ਚੀਨ ਵਲੋਂ ਫ਼ੌਜੀਆਂ ਦੀ ਗਿਣਤੀ ਅਤੇ ਹਥਿਆਰਾਂ ਦੀ ਤਾਇਨਾਤੀ ਵਧਦੀ ਜਾ ਰਹੀ ਹੈ | ਭਾਰਤ ਇਨ੍ਹਾਂ ਦੀ ਸਥਿਤੀ 'ਤੇ ਨੇੜਿਓਾ ਨਜ਼ਰ ਰੱਖ ਰਿਹਾ ਹੈ | ਭਾਰਤ ਵਲੋਂ ਜਵਾਬੀ ਕਾਰਵਾਈ ਦੀ ਤਿਆਰੀ ਵਜੋਂ ਉਸ ਸੈਕਟਰ 'ਚ ਦੋ ਡਵੀਜ਼ਨ ਵਧਾ ਦਿੱਤੀ ਗਈ ਹੈ | ਇਸ ਤੋਂ ਇਲਾਵਾ ਦੌਲਤ ਬੇਗ ਔਲਡੀ 'ਚ ਵੀ ਹਥਿਆਰਬੰਦ ਫ਼ੌਜਾਂ ਨੇ ਮੋਰਚਾ ਸੰਭਾਲ ਲਿਆ ਹੈ | ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਸਤੰਬਰ-ਅਕਤੂਬਰ 'ਚ ਬਰਫ਼ਬਾਰੀ ਸ਼ੁਰੂ ਹੋਣ ਤੋਂ ਪਹਿਲਾਂ ਤਣਾਅ ਘਟਣ ਦੇ ਆਸਾਰ ਘੱਟ ਹਨ |

ਭਾਰਤ-ਚੀਨ ਵਲੋਂ ਪਹਿਲ ਦੇ ਆਧਾਰ 'ਤੇ ਤਣਾਅ ਘੱਟ ਕਰਨ 'ਤੇ ਜ਼ੋਰ

ਨਵੀਂ ਦਿੱਲੀ, 1 ਜੁਲਾਈ (ਏਜੰਸੀ)-ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਵਿਚਾਲੇ ਲੈਫ਼ਟੀਨੈਂਟ ਜਨਰਲ ਪੱਧਰ ਦੀ ਹੋਈ ਬੈਠਕ ਜੋ ਕਰੀਬ 12 ਘੰਟੇ ਤੱਕ ਚੱਲੀ 'ਚ ਪਹਿਲ ਦੇ ਆਧਾਰ 'ਤੇ ਤੇਜ਼ੀ ਨਾਲ ਅਤੇ ਪੜਾਅ ਵਾਰ ਤਰੀਕੇ ਨਾਲ ਐਲ. ਏ. ਸੀ. 'ਤੇ ਤਣਾਅ ਘਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ, ਜਿਸ ਦਾ ਉਦੇਸ਼ ਪਿਛਲੇ ਕਰੀਬ 7 ਹਫ਼ਤਿਆਂ ਤੋਂ ਚੱਲ ਰਹੇ ਮਤਭੇਦ ਨੂੰ ਦੂਰ ਕਰਨਾ ਹੈ | ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੀਤੀ 17 ਜੂਨ ਨੂੰ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਵਿਚਾਲੇ ਟੈਲੀਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਬਣੀ ਸਹਿਮਤੀ ਕਿ ਸਥਿਤੀ ਨੂੰ ਜ਼ਿੰਮੇਵਾਰ ਤਰੀਕੇ ਨਾਲ ਸੰਭਾਲਿਆ ਜਾਵੇਗਾ ਤਹਿਤ ਇਹ ਸਹਿਮਤੀ ਬਣੀ ਹੈ | ਫ਼ੌਜੀ ਸੂਤਰਾਂ ਨੇ ਦੱਸਿਆ ਕਿ ਅਸਲ ਕੰਟਰੋਲ ਰੇਖਾ (ਐਲ. ਏ. ਸੀ.) 'ਤੇ ਤਣਾਅ ਘੱਟ ਕਰਨ ਲਈ ਦੋਵਾਂ ਪੱਖਾਂ ਦੀ ਪ੍ਰਤੀਬੱਧਤਾ 'ਤੇ ਵਿਚਾਰ-ਵਟਾਂਦਰਾ ਹੋਇਆ ਅਤੇ ਫ਼ੌਜੀ ਤੇ ਕੂਟਨੀਤਕ ਦੋਵਾਂ ਪੱਧਰਾਂ 'ਤੇ ਮਾਮਲੇ ਦੇ ਪ੍ਰਸਪਰ ਹੱਲ 'ਤੇ ਪਹੁੰਚਣ ਲਈ ਹੋਰ ਬੈਠਕਾਂ ਹੋਣ ਦੀ ਉਮੀਦ ਹੈ | ਫ਼ਿਲਹਾਲ ਦੋਵੇਂ ਪੱਖ ਇਸ ਗੱਲ 'ਤੇ ਰਾਜ਼ੀ ਹਨ ਕਿ ਫ਼ੌਜਾਂ ਪਿੱਛੇ ਹਟਣੀਆਂ ਚਾਹੀਦੀਆਂ ਹਨ | ਸੂਤਰਾਂ ਅਨੁਸਾਰ ਐਲ. ਏ. ਸੀ. 'ਤੇ ਤਣਾਅ ਘਟਾਉਣ ਦੀ ਪ੍ਰਕਿਰਿਆ ਗੁੰਝਲਦਾਰ ਹੈ ਅਤੇ ਅਜਿਹੇ ਸਮੇਂ ਅਟਕਲਾਂ ਤੇ ਅਪੁਸ਼ਟ ਰਿਪੋਰਟਾਂ ਤੋਂ ਬਚਣ ਦੀ ਜ਼ਰੂਰਤ ਹੈ | ਭਾਰਤ ਵਲੋਂ ਬੈਠਕ ਦੀ ਅਗਵਾਈ 14 ਕੋਰ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦੋਂ ਕਿ ਚੀਨ ਵਲੋਂ ਬੈਠਕ ਦੀ ਅਗਵਾਈ ਤਿੱਬਤ ਮਿਲਟਰੀ ਡਿਸਟਿ੍ਕ ਮੇਜਰ ਜਨਰਲ ਲਿਊ ਲਿਨ ਵਲੋਂ ਕੀਤੀ ਗਈ | ਸੂਤਰਾਂ ਨੇ ਦੱਸਿਆ ਕਿ ਕੋਵਿਡ-19 ਪ੍ਰੋਟੋਕਾਲ ਨੂੰ ਧਿਆਨ 'ਚ ਰੱਖਦੇ ਹੋਏ ਮੰਗਲਵਾਰ ਨੂੰ ਬੈਠਕ ਲੰਬੀ ਚੱਲੀ, ਜਿਸ ਦੌਰਾਨ ਦੋਹਾਂ ਪੱਖਾਂ ਨੇ ਵਿਚਾਰ ਵਟਾਂਦਰੇ ਸਮੇਂ ਸਰਹੱਦ 'ਤੇ ਤਣਾਅ ਘਟਾਉਣ ਦੀ ਪ੍ਰਤੀਬੱਧਤਾ ਜ਼ਾਹਰ ਕੀਤੀ | ਇਹ ਸੀਨੀਅਰ ਫ਼ੌਜੀ ਕਮਾਂਡਰ ਪੱਧਰ 'ਤੇ ਹੋਈ ਦੋਵਾਂ ਦੇਸ਼ਾਂ ਵਿਚਾਲੇ ਤੀਜੀ ਬੈਠਕ ਸੀ | ਜ਼ਿਕਰਯੋਗ ਹੈ ਕਿ ਇਹ ਬੈਠਕ ਪੂਰਬੀ ਲੱਦਾਖ ਦੇ ਚੁਸ਼ੂਲ ਸੈਕਟਰ 'ਚ ਐਲ.ਏ.ਸੀ. ਦੇ ਭਾਰਤ ਵਾਲੇ ਪਾਸੇ ਹੋਈ | ਜ਼ਿਕਰਯੋਗ ਹੈ ਕਿ ਇਕ ਪਾਸੇ ਚੀਨ ਗੱਲਬਾਤ ਰਾਹੀਂ ਮਾਮਲੇ ਨੂੰ ਸੁਲਝਾਉਣ ਦੀ ਗੱਲ ਕਰ ਰਿਹਾ ਹੈ ਅਤੇ ਦੂਜੇ ਪਾਸੇ ਐਲ. ਏ. ਸੀ. ਕੋਲ ਲਗਾਤਾਰ ਫ਼ੌਜ ਵਧਾਉਂਦਾ ਜਾ ਰਿਹਾ ਹੈ | ਕੋਰ ਕਮਾਂਡਰ ਪੱਧਰ 'ਤੇ ਪਿਛਲੀਆਂ ਦੋ ਬੈਠਕਾਂ 6 ਤੇ 22 ਜੂਨ ਨੂੰ ਚੀਨ ਵਾਲੇ ਪਾਸੇ ਮੋਲਡੋ 'ਚ ਹੋਈਆਂ ਸਨ, ਜਿਸ ਦੌਰਾਨ ਚੀਨ ਪੈਂਗੋਂਗ ਸੋ 'ਚੋਂ ਵਾਪਸ ਪਰਤਣ ਲਈ ਤਿਆਰ ਹੋ ਗਿਆ ਸੀ ਪਰ ਉਹ ਉੱਥੋਂ ਪਿੱਛੇ ਨਹੀਂ ਹਟਿਆ | ਭਾਰਤ ਨੇ ਫਿੰਗਰ 8 'ਤੇ ਅਸਲ ਕੰਟਰੋਲ ਰੇਖਾ ਦਾ ਦਾਅਵਾ ਕੀਤਾ ਹੈ ਅਤੇ ਚੀਨੀ ਫਿੰਗਰ 4 ਅਤੇ 5 ਪੁਆਇੰਟ ਐਸ ਵਿਚਾਲੇ ਬੈਠੇ ਹਨ | ਦੇਪਸੰਗ ਅਤੇ ਦੇਮਚੋਕ 'ਚ ਵੀ ਇਸੇ ਤਰ੍ਹਾਂ ਦੇ ਹੀ ਮਤਭੇਦ ਹਨ |

ਥਰਮਲ ਪਲਾਂਟ ਬਠਿੰਡਾ ਦੇ ਮੁੱਖ ਗੇਟ ਅੱਗੇ ਕਿਸਾਨ ਨੇ ਤਿਆਗੇ ਪ੍ਰਾਣ

ਇੰਪਲਾਈਜ਼ ਫੈਡਰੇਸ਼ਨ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਅਤੇ ਥਰਮਲ ਦੀ ਜ਼ਮੀਨ ਨਾ ਵੇਚਣ ਦੀ ਮੰਗ
ਕੰਵਲਜੀਤ ਸਿੰਘ ਸਿੱਧੂ

ਬਠਿੰਡਾ, 1 ਜੁਲਾਈ-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਕਿਸਾਨ ਜੋਗਿੰਦਰ ਸਿੰਘ ਭੋਲਾ ਚੀਮਾ ਮੰਡੀ ਨੇ ਅੱਜ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਸਾਹਮਣੇ ਇਸ ਥਰਮਲ ਪਲਾਂਟ ਦੀ ਜ਼ਮੀਨ ਨੂੰ ਨਾ ਵੇਚਣ ਦੇ ਰੋਸ ਵਜੋਂ ਥਰਮਲ ਦੇ ਮੁੱਖ ਗੇਟ ਸਾਹਮਣੇ ਬੈਠਣ ਤੋਂ ਕੁਝ ਸਮੇਂ ਬਾਅਦ ਪ੍ਰਾਣ ਤਿਆਗ ਦਿੱਤੇ | ਪ੍ਰਤੱਖ ਦਰਸ਼ੀਆਂ ਅਨੁਸਾਰ ਮਿ੍ਤਕ ਕਿਸਾਨ ਜੋ 65 ਕੁ ਸਾਲ ਦਾ ਸੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਮੁੱਖ ਗੇਟ 'ਤੇ ਆਇਆ, ਜਿਸ ਦੇ ਹੱਥ ਵਿਚ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਤਖ਼ਤੀ ਵੀ ਉਸ ਦੇ ਗਲ ਵਿਚ ਸੀ ਜਿਸ 'ਤੇ ਲਿਖਿਆ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਇਤਿਹਾਸਕ ਸ਼ਾਨ ਹੈ, ਮੈਂ ਇਸ ਨੂੰ ਵੇਚਣ ਤੋਂ ਰੋਕਣ ਲਈ ਆਪਣੀ ਜਿੰਦ ਕੁਰਬਾਨ ਕਰਦਾ ਹਾਂ ਅਤੇ ਕੁਝ ਸਮੇਂ ਬਾਅਦ ਉਸ ਨੇ ਪ੍ਰਾਣ ਤਿਆਗ ਦਿੱਤੇ ਜਿਸ ਦੀ ਦੇਹ ਨੂੰ ਥਾਣਾ ਥਰਮਲ ਦੀ ਪੁਲਿਸ ਨੇ ਸਿਵਲ ਹਸਪਤਾਲ ਪਹੰੁਚਾਇਆ | ਸੂਚਨਾ ਮਿਲਣ 'ਤੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਇਜ਼ ਫ਼ੈਡਰੇਸ਼ਨ ਦੇ ਨੁਮਾਇੰਦੇ ਗੁਰਸੇਵਕ ਸਿੰਘ ਸੰਧੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਝੰਡਾ ਸਿੰਘ ਜੇਠੂਕੇ ਸਮੇਤ ਕਿਸਾਨ ਆਗੂ ਅਤੇ ਯੂਨੀਅਨ ਦੇ ਨੁਮਾਇੰਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵੀ ਮੌਕੇ 'ਤੇ ਪਹੰੁਚੇ ਅਤੇ ਕਿਹਾ ਕਿ ਜੋਗਿੰਦਰ ਸਿੰਘ ਭੋਲਾ ਚੀਮਾ ਮੰਡੀ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਬਣੇ ਪਹਿਲੇ ਥਰਮਲ ਪਲਾਂਟ, ਜਿਸ ਦੀ ਜ਼ਮੀਨ ਨੂੰ ਪੰਜਾਬ ਸਰਕਾਰ ਨੇ ਵੇਚਣ ਲਈ ਪੁੱਡਾ ਦੇ ਨਾਂਅ ਤਬਦੀਲ ਕਰ ਦਿੱਤਾ ਹੈ, ਦੀ ਕੁਰਬਾਨੀ ਨੂੰ ਅਜਾਈਾ ਨਹੀਂ ਜਾਣ ਦਿੱਤਾ ਜਾਵੇਗਾ | ਸ. ਮਲੂਕਾ ਨੇ ਦੋਸ਼ ਲਗਾਇਆ ਕਿ ਮਿ੍ਤਕ ਕਿਸਾਨ ਜੋਗਿੰਦਰ ਸਿੰਘ ਦੀ ਮੌਤ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਜ਼ਮੀਨ ਵੇਚਣ ਦੇ ਮਾਮਲੇ ਨੂੰ ਲੈ ਕੇ ਉਕਤ ਕਿਸਾਨ ਬਹੁਤ ਨਿਰਾਸ਼ ਸੀ | ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਕਾਰ ਸਿੰਘ ਗੋਨਿਆਣਾ, ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਚਮਕੌਰ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਵਿੰਦਰ ਸਿੰਘ ਸਿੱਧੂ, ਸੀਨੀਅਰ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਪੈੱ੍ਰਸ ਸਕੱਤਰ ਡਾ: ਓਮ ਪ੍ਰਕਾਸ਼ ਸ਼ਰਮਾ, ਰਤਨ ਸ਼ਰਮਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ | ਉੱਧਰ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਮੇਟੀ ਮੈਂਬਰ ਜਗਸੀਰ ਸਿੰਘ ਝੂੰਬਾ ਨੇ ਕਿਹਾ ਕਿ ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਨ੍ਹਾਂ ਦੇ ਸਾਥੀ ਕਿਸਾਨ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, 10 ਲੱਖ ਮੁਆਵਜ਼ਾ ਦੇਣ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਸਥਾਪਿਤ ਥਰਮਲ ਪਲਾਂਟ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਇਸ ਨੂੰ ਚਲਾਇਆ ਜਾਵੇ |

ਪੰਜਾਬ 'ਚ ਕੋਰੋਨਾ ਨਾਲ 4 ਹੋਰ ਮੌਤਾਂ-92 ਨਵੇਂ ਮਾਮਲੇ

ਚੰਡੀਗੜ੍ਹ, 1 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਵਾਇਰਸ ਨਾਲ 4 ਹੋਰ ਮੌਤਾਂ ਹੋਣ ਦੀ ਖ਼ਬਰ ਹੈ | ਦੇਰ ਸ਼ਾਮ ਤੱਕ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 92 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ | ਅੱਜ ਹੋਈਆਂ ਮੌਤਾਂ 'ਚੋਂ ਇਕ ਗੁਰਦਾਸਪੁਰ, ਇਕ ਤਰਨ ਤਾਰਨ, ਇਕ ਲੁਧਿਆਣਾ ...

ਪੂਰੀ ਖ਼ਬਰ »

ਪਾਕਿ 'ਚ ਪਹਿਲੀ ਮਹਿਲਾ ਲੈਫ਼ਟੀਨੈਂਟ ਜਨਰਲ ਨਿਯੁਕਤ

ਅੰਮਿ੍ਤਸਰ, 1 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਫ਼ੌਜ ਨੇ ਦੇਸ਼ ਦੇ ਇਤਿਹਾਸ 'ਚ ਪਹਿਲੀ ਮਹਿਲਾ ਲੈਫ਼ਟੀਨੈਂਟ ਜਨਰਲ ਦੀ ਨਿਯੁਕਤੀ ਕੀਤੀ ਹੈ | ਪਾਕਿ ਸੈਨਾ 'ਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਔਰਤ ਨੂੰ ਫ਼ੌਜ ਦੇ ਇਕ ਵੱਡੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ | ਸੈਨਾ ...

ਪੂਰੀ ਖ਼ਬਰ »

ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਸਲਮਾਨ, ਕਰਨ ਜੌਹਰ ਸਮੇਤ 8 ਿਖ਼ਲਾਫ਼ ਮਾਮਲਾ ਦਰਜ

ਹਾਜੀਪੁਰ, 1 ਜੁਲਾਈ (ਏਜੰਸੀ)-ਬਿਹਾਰ ਦੇ ਜ਼ਿਲ੍ਹਾ ਵੈਸ਼ਾਲੀ ਦੀ ਇਕ ਅਦਾਲਤ 'ਚ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਅਦਾਕਾਰ ਸਲਮਾਨ ਖ਼ਾਨ, ਨਿਰਦੇਸ਼ਕ ਕਰਨ ਜੌਹਰ ਤੇ ਸਾਜਿਦ ਨਾਡੀਆਵਾਲਾ ਸਮੇਤ 8 ਲੋਕਾਂ ਿਖ਼ਲਾਫ਼ ਅਦਾਲਤ 'ਚ ...

ਪੂਰੀ ਖ਼ਬਰ »

ਚੀਨ ਨਾਲ ਵਪਾਰ ਨੀਤੀਆਂ ਦਾ ਖੁਲਾਸਾ ਕਰਨ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ

ਨਵੀਂ ਦਿੱਲੀ, 1 ਜੁਲਾਈ (ਜਗਤਾਰ ਸਿੰਘ)-ਭਾਰਤ ਤੇ ਚੀਨ ਵਿਚਕਾਰ ਤਲਖ਼ੀ ਭਰੇ ਮਾਹੌਲ ਦੌਰਾਨ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਚੀਨ ਨਾਲ ਦੇਸ਼ ਦੀਆਂ ਵਪਾਰ ਨੀਤੀਆਂ ਦਾ ਖ਼ੁਲਾਸਾ ਕਰਨ ਲਈ ਭਾਰਤ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ | ...

ਪੂਰੀ ਖ਼ਬਰ »

ਪਾਕਿ ਨੇ ਮਕਬੂਜ਼ਾ ਕਸ਼ਮੀਰ 'ਚ ਤਾਇਨਾਤ ਕੀਤੇ 20 ਹਜ਼ਾਰ ਜਵਾਨ

(ਬਾਕੀ ਸਫ਼ਾ 10 ਕਾਲਮ 6) ਅੰਮਿ੍ਤਸਰ, 1 ਜੁਲਾਈ (ਸੁਰਿੰਦਰ ਕੋਛੜ)- ਲੱਦਾਖ 'ਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਦੌਰਾਨ ਪਾਕਿਸਤਾਨ ਨੇ ਗਿਲਗਿਤ-ਬਾਲਟਿਸਤਾਨ 'ਚ ਕੰਟਰੋਲ ਰੇਖਾ ਨੇੜੇ ਫ਼ੌਜ ਦੀਆਂ ਦੋ ਡਵੀਜ਼ਨ ਤਾਇਨਾਤ ਕੀਤੀਆਂ ਹਨ | ਪਾਕਿ ਸੈਨਾ ਦੇ ਐਲ. ਓ. ਸੀ. ...

ਪੂਰੀ ਖ਼ਬਰ »

ਹੁਣ 109 ਰੇਲ ਰੂਟਾਂ 'ਤੇ ਚੱਲਣਗੀਆਂ ਨਿੱਜੀ ਯਾਤਰੀ ਰੇਲ ਗੱਡੀਆਂ

ਨਵੀਂ ਦਿੱਲੀ, 1 ਜੁਲਾਈ (ਏਜੰਸੀ)- ਰੇਲਵੇ ਨੇ ਆਪਣੇ ਹੀ ਨੈਟਵਰਕ 'ਤੇ ਯਾਤਰੀ ਰੇਲ ਗੱਡੀਆਂ ਚਲਾਉਣ ਲਈ ਨਿੱਜੀ ਕੰਪਨੀਆਂ ਨੂੰ ਇਜਾਜ਼ਤ ਦੇਣ ਲਈ ਯੋਜਨਾ ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰ ਦਿੱਤੀ ਹੈ | ਇਸ ਸਬੰਧੀ ਦੇਸ਼ ਦੀ ਸਰਕਾਰੀ ਆਵਾਜਾਈ ਕੰਪਨੀ ਨੇ ਦੱਸਿਆ ਇਸ ਯੋਜਨਾ ਲਈ ...

ਪੂਰੀ ਖ਼ਬਰ »

ਤਿਹਾੜ ਜੇਲ੍ਹ 'ਚ ਕੈਦੀ ਵਲੋਂ ਫ਼ਿਲਮੀ ਅੰਦਾਜ਼ 'ਚ ਭੈਣ ਨਾਲ ਜਬਰ ਜਨਾਹ ਕਰਨ ਵਾਲੇ ਦੀ ਹੱਤਿਆ

ਨਵੀਂ ਦਿੱਲੀ, 1 ਜੁਲਾਈ (ਏਜੰਸੀ)-ਦੇਸ਼ ਹੀ ਨਹੀਂ ਏਸ਼ੀਆ ਦੀ ਅਤਿ ਸੁਰੱਖਿਅਤ ਮੰਨੀ ਜਾਣ ਵਾਲੀ ਤਿਹਾੜ ਜੇਲ੍ਹ 'ਚ ਇਕ ਕੈਦੀ ਵਲੋਂ ਫ਼ਿਲਮੀ ਅੰਦਾਜ਼ 'ਚ ਆਪਣੀ ਭੈਣ ਨਾਲ ਜਬਰ ਜਨਾਹ ਕਰਨ ਵਾਲੇ ਦੀ ਹੱਤਿਆ ਕਰਨ ਦੀ ਖ਼ਬਰ ਹੈ | ਪੁਲਿਸ ਅਨੁਸਾਰ ਹੱਤਿਆ ਦੇ ਮਾਮਲੇ 'ਚ ਜੇਲ੍ਹ 'ਚ ...

ਪੂਰੀ ਖ਼ਬਰ »

ਖ਼ਾਲਿਸਤਾਨੀ ਸੰਗਠਨਾਂ ਨਾਲ ਸਬੰਧਿਤ 9 ਵਿਅਕਤੀਆਂ ਨੂੰ ਅੱਤਵਾਦੀਆਂ ਦੀ ਸੂਚੀ 'ਚ ਪਾਇਆ

ਨਵੀਂ ਦਿੱਲੀ, 1 ਜੁਲਾਈ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਯੂ.ਏ.ਪੀ.ਏ. ਐਕਟ ਤਹਿਤ ਵੱਖਵਾਦੀ ਸੰਗਠਨਾਂ ਨਾਲ ਸਬੰਧਿਤ 9 ਵਿਅਕਤੀਆਂ ਨੂੰ ਅੱਤਵਾਦੀਆਂ ਦੀ ਸੂਚੀ ਵਿਚ ਪਾ ਦਿੱਤਾ ਹੈ | ਇਨ੍ਹਾਂ ਸੰਗਠਨਾਂ ਵਿਚੋਂ 4 ਪਾਕਿਸਤਾਨ 'ਚ ਹਨ | ਗ੍ਰਹਿ ਮੰਤਰਾਲੇ ਦੇ ...

ਪੂਰੀ ਖ਼ਬਰ »

ਲੰਗਰ ਘੁਟਾਲਾ ਮਾਮਲੇ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਮੇਤ ਪੰਜ ਅਧਿਕਾਰੀ ਮੁਅੱਤਲ

ਸ੍ਰੀ ਅਨੰਦਪੁਰ ਸਾਹਿਬ, 1 ਜੁਲਾਈ (ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਵਿਚ ਪਿਛਲੇ ਦਿਨੀਂ ਹੋਏ ਚਰਚਿਤ ਸਬਜ਼ੀ ਘਪਲੇ ਵਿਚ ਮੈਨੇਜਰ ਜਸਵੀਰ ਸਿੰਘ ਸਮੇਤ ਪੰਜ ਦੋਸ਼ੀ ਪਾਏ ਗਏ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਤੁਰੰਤ ਪ੍ਰਭਾਵ ...

ਪੂਰੀ ਖ਼ਬਰ »

ਪੁਸਤਕਾਂ ਸਬੰਧੀ ਸਿੱਖਿਆ ਬੋਰਡ ਦਾ ਸੀਨੀਅਰ ਮੈਨੇਜਰ ਮੁਅੱਤਲ

ਐੱਸ.ਏ.ਐੱਸ. ਨਗਰ, 1 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਲੋਂ ਬੋਰਡ ਦੇ ਸੀਨੀਅਰ ਮੈਨੇਜਰ ਪੁਸਤਕਾਂ ਨੂੰ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀਆਂ ਪਾਠ ਪੁਸਤਕਾਂ ਲਗਾਉਣ ਸਬੰਧੀ ਜਾਰੀ ਕੀਤੇ ਪੱਤਰ 'ਚ ਗ਼ਲਤ ...

ਪੂਰੀ ਖ਼ਬਰ »

ਪਾਕਿ ਨੇ ਜੇਲ੍ਹਾਂ 'ਚ ਬੰਦ 324 ਭਾਰਤੀ ਕੈਦੀਆਂ ਦੀ ਸੂਚੀ ਸੌ ਾਪੀ

ਅੰਮਿ੍ਤਸਰ, 1 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਵੱਖ-ਵੱਖ ਜੇਲ੍ਹਾਂ 'ਚ ਬੰਦ 324 ਭਾਰਤੀ ਕੈਦੀਆਂ ਦੀ ਸੂਚੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਸੌਾਪੀ | ਪਾਕਿ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਹ ਕਦਮ 21 ਮਈ, 2008 ਨੂੰ ਭਾਰਤ ਤੇ ਪਾਕਿਸਤਾਨ ...

ਪੂਰੀ ਖ਼ਬਰ »

ਇਸ ਸਾਲ ਜੁਲਾਈ 'ਚ ਵਧੇਰੇ ਬਾਰਿਸ਼ ਦੀ ਉਮੀਦ-ਮੌਸਮ ਵਿਭਾਗ

ਨਵੀਂ ਦਿੱਲੀ, 1 ਜੁਲਾਈ (ਏਜੰਸੀ)- ਭਾਰਤੀ ਮੌਸਮ ਵਿਭਾਗ ਵਲੋਂ ਬੁੱਧਵਾਰ ਨੂੰ ਕਿਹਾ ਗਿਆ ਹੈ ਕਿ ਜੂਨ ਮਹੀਨੇ 'ਚ 'ਜ਼ਿਆਦਾ' ਬਾਰਿਸ਼ ਰਿਕਾਰਡ ਕੀਤੀ ਗਈ ਹੈ ਅਤੇ ਇਸ ਸਾਲ ਜੁਲਾਈ 'ਚ ਵੀ ਵਧੇਰੇ ਬਾਰਿਸ਼ ਹੋਣ ਦੀ ਉਮੀਦ ਹੈ | ਮੌਸਮ ਵਿਭਾਗ ਦੇ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ...

ਪੂਰੀ ਖ਼ਬਰ »

'84 ਮਾਮਲੇ ਦੇ ਕੋਰੋਨਾ ਪਾਜ਼ੀਟਿਵ ਦੋਸ਼ੀ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 1 ਜੁਲਾਈ (ਪੀ.ਟੀ.ਆਈ.)-ਸੁਪਰੀਮ ਕੋਰਟ ਨੇ 1984 ਸਿੱਖ ਕਤਲੇਆਮ ਮਾਮਲੇ 'ਚ 10 ਸਾਲ ਦੀ ਕੈਦ ਕੱਟ ਰਹੇ ਦੋਸ਼ੀ ਸਾਬਕਾ ਵਿਧਾਇਕ ਮਹੇਂਦਰ ਯਾਦਵ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਦਰਅਸਲ ਉਕਤ ਦੋਸ਼ੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ...

ਪੂਰੀ ਖ਼ਬਰ »

ਦੇਸ਼ ਡਾਕਟਰਾਂ ਦੀ ਸੇਵਾ ਭਾਵਨਾ ਨੂੰ ਸਲਾਮ ਕਰਦਾ-ਰਾਸ਼ਟਰਪਤੀ

ਨਵੀਂ ਦਿੱਲੀ, 1 ਜੁਲਾਈ (ਏਜੰਸੀ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ 'ਡਾਕਟਰ ਦਿਵਸ' ਮੌਕੇ ਮੈਡੀਕਲ ਪੇਸ਼ੇਵਰਾਂ ਨੂੰ ਸ਼ੁਭ-ਕਾਮਨਾਵਾਂ ਦਿੰਦਿਆਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੁਕਾਬਲੇ ਲਈ ਉਨ੍ਹਾਂ ਵਲੋਂ ਕੀਤੇ ਸਵਾਰਥਹੀਣ ਸੇਵਾ ਭਾਵ ਲਈ ਧੰਨਵਾਦ ਕੀਤਾ ਹੈ | ...

ਪੂਰੀ ਖ਼ਬਰ »

ਸਰਕਾਰ ਨੇ ਪਿ੍ਅੰਕਾ ਗਾਂਧੀ ਨੂੰ ਬੰਗਲਾ ਖ਼ਾਲੀ ਕਰਨ ਲਈ ਕਿਹਾ

ਨਵੀਂ ਦਿੱਲੀ, 1 ਜੁਲਾਈ (ਏਜੰਸੀ)-ਕੇਂਦਰ ਸਰਕਾਰ ਨੇ ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨੂੰ ਦਿੱਲੀ ਦੇ ਲੋਧੀ ਅਸਟੇਟ ਸਥਿਤ ਸਰਕਾਰੀ ਬੰਗਲਾ ਖਾਲੀ ਕਰਨ ਨੂੰ ਕਿਹਾ ਹੈ | ਪਿ੍ਅੰਕਾ ਗਾਂਧੀ ਨੂੰ ਇਸ ਲਈ 1 ਅਗਸਤ 2020 ਤੱਕ ਦੀ ਮੋਹਲਤ ਦਿੱਤੀ ਗਈ ਹੈ | ਦੱਸਣਯੋਗ ...

ਪੂਰੀ ਖ਼ਬਰ »

ਅਮਰੀਕਾ ਨੇ ਭਾਰਤ ਵਲੋਂ ਮੋਬਾਈਲ ਐਪਾਂ 'ਤੇ ਲਗਾਈ ਪਾਬੰਦੀ ਦੀ ਕੀਤੀ ਹਮਾਇਤ

ਵਾਸ਼ਿੰਗਟਨ, 1 ਜੁਲਾਈ (ਏਜੰਸੀ)-ਅਮਰੀਕਾ ਨੇ ਭਾਰਤ ਵਲੋਂ 59 ਚੀਨੀ ਮੋਬਾਈਲ ਐਪਾਂ 'ਤੇ ਲਗਾਈ ਗਈ ਪਾਬੰਦੀ ਦੀ ਹਮਾਇਤ ਕੀਤੀ ਹੈ | ਕੁਝ ਨਾਮੀ ਅਮਰੀਕੀ ਸੰਸਦ ਮੈਂਬਰਾਂ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਹੋ ਜਿਹਾ ਕਦਮ ਚੁੱਕੇ ਕਿਉਂਕਿ ਉਨ੍ਹਾਂ ਦਾ ...

ਪੂਰੀ ਖ਼ਬਰ »

ਦੇਸ਼ ਭਰ 'ਚ ਮਾਮਲਿਆਂ ਦੀ ਗਿਣਤੀ 6 ਲੱਖ ਨੇੜੇ ਪੁੱਜੀ

ਨਵੀਂ ਦਿੱਲੀ, 1 ਜੁਲਾਈ (ਏਜੰਸੀ)- ਦੇਸ਼ ਭਰ 'ਚ ਅੱਜ ਇਕੋ ਦਿਨ ਕੋਰੋਨਾ ਵਾਇਰਸ ਨਾਲ 502 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ ਕੋਰੋਨਾ ਮਾਮਲਿਆਂ ਦੀ ਗਿਣਤੀ 21815 ਦਾ ਵਾਧਾ ਹੋਇਆ | ਜੇਕਰ ਹੁਣ ਤੱਕ ਕੁੱਲ ਕੋਰੋਨਾ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਗਿਣਤੀ 6 ਲੱਖ ...

ਪੂਰੀ ਖ਼ਬਰ »

20 ਸਾਲਾਂ ਦੇ ਵਿਦੇਸ਼ੀ ਨਿਵੇਸ਼ ਦੇ ਅੰਕੜੇ

ਚੀਨ ਨੂੰ ਲੈ ਕੇ ਤਣਾਅ ਦਰਮਿਆਨ ਕੇਂਦਰ ਨੇ ਪਿਛਲੇ 20 ਸਾਲਾਂ ਦੀ ਸਿੱਧੀ ਵਿਦੇਸ਼ੀ ਨਿਵੇਸ਼ (ਐੱਫ਼.ਡੀ.ਆਈ) ਦੇ ਅੰਕੜੇ ਵੀ ਜਾਰੀ ਕੀਤੇ | ਵਣਜ ਮੰਤਰਾਲੇ ਵਲੋਂ ਜਾਰੀ ਇਨ੍ਹਾਂ ਅੰਕੜਿਆਂ ਮੁਤਾਬਿਕ ਚੀਨ, ਭਾਰਤ 'ਚ ਨਿਵੇਸ਼ ਕਰਨ ਵਾਲੇ ਚੋਟੀ ਦੇ 10 ਦੇਸ਼ਾਂ 'ਚ ਸ਼ਾਮਿਲ ਨਹੀਂ ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤੀ ਡਿਪਟੀ ਹਾਈ ਕਮਿਸ਼ਨਰ ਤਲਬ

ਅੰਮਿ੍ਤਸਰ, 1 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਜ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਸ੍ਰੀ ਗੌਰਵ ਆਹਲੂਵਾਲੀਆ ਨੂੰ ਤਲਬ ਕਰਕੇ ਭਾਰਤੀ ਸੁਰੱਖਿਆ ਬਲਾਂ ਵਲੋਂ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਕਥਿਤ ਤੌਰ 'ਤੇ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਬਾਰੇ ਵਿਰੋਧ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਛੱਡੀ 'ਵੀਬੋ' ਐਪ

ਨਵੀਂ ਦਿੱਲੀ, 1 ਜੁਲਾਈ (ਉਪਮਾ ਡਾਗਾ ਪਾਰਥ)- ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਐਪ 'ਵੀਬੋ' ਤੋਂ ਆਪਣਾ ਅਕਾਊਾਟ ਹਟਾ ਲਿਆ ਹੈ | ਇਸ ਐਪ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2015 'ਚ ਅਪਨਾਇਆ ਸੀ | ਵੀਬੋ ਵੀ ਉਨ੍ਹਾਂ 59 ਚੀਨੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX