ਤਾਜਾ ਖ਼ਬਰਾਂ


ਨਹਿਰ ਵਿਚ ਡੁੱਬੇ ਦੋ ਨੌਜਵਾਨ ਵਿੱਚੋਂ ਇਕ ਦੀ ਲਾਸ਼ ਹੋਈ ਬਰਾਮਦ, ਦੂਜੇ ਦੀ ਭਾਲ ਜਾਰੀ
. . .  44 minutes ago
ਕਰਨਾਲ, 3 ਅਗਸਤ (ਗੁਰਮੀਤ ਸਿੰਘ ਸੱਗੂ ) -ਬੀਤੀ ਦੇਰ ਸ਼ਾਮ ਨੂੰ ਪਿੰਡ ਘੋਘੜੀਪੁਰ ਦੇ ਨਾਲੋ ਲੰਘਦੀ ਪਛਮੀ ਯਮੁਨਾ ਨਹਿਰ ਵਿਚ ਨਹਾਉਂਦੇ ਹੋਏ ਤਿਨ ਨੌਜਵਾਨ ਵਿੱਚੋਂ ਦੋ ਨੌਜਵਾਨ ਨਹਿਰ ਵਿਚ ਡੁੱਬ ਗਏ ਜਿਨ੍ਹਾਦੀ ਭਾਲ ਬੀਤੀ ਰਾਤ ਤੋ ...
ਕੋਵਿਡ : 19 -ਇਮਰਾਨ ਖਾਨ ਨੇ ਨਿਯੁਕਤ ਕੀਤਾ ਨਵਾਂ ਸਿਹਤ ਮੰਤਰੀ
. . .  54 minutes ago
ਇਸਲਾਮਾਬਾਦ ,3 ਅਗਸਤ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੀਜਾ ਸਿਹਤ ਮੰਤਰੀ ਨਿਯੁਕਤ ਕੀਤਾ ਹੈ । ਇਹ 2 ਸਾਲ 'ਚ ਸਿਹਤ ਮੰਤਰੀ ਦੀ ਤੀਜੀ ਨਿਯੁਕਤੀ ਹੈ । ਪਾਕਿਸਤਾਨ 'ਚ ਕੋਰੋਨਾ ਦੇ 2 ਲਖ 80 ਹਜ਼ਾਰ ...
ਪਿੰਡ ਕੰਗ ਕਲਾਂ ਦੇ ਕਤਲ ਕੇਸ 'ਚ ਫਰਾਰ 'ਗੋਲਡੀ' ਨੂੰ ਪੁਲਿਸ ਨੇ ਨੱਪਿਆ, 8 ਤੱਕ ਮਿਲਿਆ ਰਿਮਾਂਡ
. . .  about 1 hour ago
ਲੋਹੀਆਂ ਖਾਸ {ਜਲੰਧਰ}, 3 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ ) -ਲੰਘੀ 17 ਜੁਲਾਈ ਦੀ ਰਾਤ ਨੂੰ ਹੋਈ ਲੜਾਈ 'ਚ ਮਾਰੇ ਗਏ ਪਿੰਡ ਕੰਗ ਕਲਾਂ ਦੇ ਅਨਮੋਲਦੀਪ ਸਿੰਘ ਪੁੱਤਰ ਅਜੀਤ ਸਿੰਘ ਦੇ ਕਤਲ ਕੇਸ ...
ਜੰਡਿਆਲਾ ਗੁਰੂ ਵਿਖੇ ਸ਼ਰਾਬ ਪੀਣ ਨਾਲ ਇਕ ਹੋਰ ਵਿਅਕਤੀ ਦੀ ਮੌਤ , ਮੌਤਾਂ ਦੀ ਗਿਣਤੀ 2 ਹੋਈ
. . .  about 1 hour ago
ਜੰਡਿਆਲਾ ਗੁਰੂ , 03 ਅਗਸਤ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਵਿਖੇ ਇਕ ਹੋਰ ਵਿਅਕਤੀ ਦੀ ਸ਼ਰਾਬ ਪੀਣ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਮੌਤਾਂ ਦੀ ਗਿਣਤੀ ਹੁਣ 2 ਹੋ ...
ਸੁੱਚਾ ਸਿੰਘ ਲੰਗਾਹ ਮਾਮਲਾ : ਭਾਈ ਲੌਂਗੋਵਾਲ ਨੇ ਕੀਤੀ ਕਾਰਵਾਈ
. . .  about 2 hours ago
ਅੰਮ੍ਰਿਤਸਰ, 3 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ) - ਸੁੱਚਾ ਸਿੰਘ ਲੰਗਾਹ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰਵਾਈ ਕਰਦੇ ਹੋਏ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਨੰਗਲ ਦੇ ਤਿੰਨ...
ਪੰਜਾਬ 'ਚ ਪਿਛਲੇ 24 ਘµਟਿਆਂ ਦੌਰਾਨ ਕੋਰੋਨਾ ਕਾਰਨ 19 ਮੌਤਾਂ, 677 ਨਵੇਂ ਮਾਮਲੇ
. . .  about 2 hours ago
ਚੰਡੀਗੜ੍ਹ, 3 ਅਗਸਤ - ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 19 ਮਰੀਜ਼ਾਂ ਦੀ ਮੌਤ ਹੋਈ ਹੈ, ਜਦਕਿ 677 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 18527 ਹੋ ਗਈ ਹੈ, ਜਿਨ੍ਹਾਂ ਵਿਚੋਂ 11882 ਡਿਸਚਾਰਜ...
ਸ਼ਾਹਕੋਟ (ਜਲੰਧਰ) ਇਲਾਕੇ 'ਚ ਨਿੱਜੀ ਬੈਂਕ ਮੁਲਾਜ਼ਮ ਦੇ ਪਤੀ ਸਮੇਤ 2 ਕੋਰੋਨਾ ਪਾਜ਼ੀਟਿਵ
. . .  about 2 hours ago
ਸ਼ਾਹਕੋਟ, 3 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਇਲਾਕੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਰੱਖੜੀ ਵਾਲੇ ਦਿਨ ਵੀ ਇਲਾਕੇ ਵਿਚ 2 ਕੋਰੋਨਾ ਮਰੀਜ਼ ਮਿਲੇ, ਜਿਸ ਵਿਚ...
ਈ.ਡੀ ਵੱਲੋਂ ਸੁਸ਼ਾਂਤ ਰਾਜਪੂਤ ਦੇ ਸੀ.ਏ ਤੋਂ ਪੁੱਛਗਿੱਛ
. . .  about 2 hours ago
ਮੁੰਬਈ, 3 ਅਗਸਤ - ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਅੱਜ ਈ.ਡੀ ਨੇ ਸੁਸ਼ਾਂਤ ਰਾਜਪੂਤ ਦੇ ਸੀ.ਏ ਸੰਦੀਪ ਸ੍ਰੀਧਰ ਤੋਂ ਪੁੱਛਗਿੱਛ...
ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਰਾਜਪਾਲ ਪਾਸੋਂ ਤੁਰੰਤ ਐਕਸ਼ਨ ਦੀ ਮੰਗ
. . .  about 2 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸ਼ਰਾਬ ਨਾਲ ਹੋਈਆਂ ਮੌਤਾਂ...
ਮਾਨਸਾ 'ਚ 2 ਗੁੱਟਾਂ ਦੀ ਲੜਾਈ ਦੌਰਾਨ ਇਕ ਦੀ ਮੌਤ, 1 ਜ਼ਖ਼ਮੀ
. . .  about 3 hours ago
ਮਾਨਸਾ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਅੱਜ ਦੇਰ ਸ਼ਾਮ ਸਥਾਨਕ ਲੱਲੂਆਣਾ ਰੋਡ 'ਤੇ ਹੇਅਰ ਡਰੈਸਰ ਦੀ ਦੁਕਾਨ 'ਤੇ 2 ਗੁੱਟਾਂ ਦੀ ਲੜਾਈ ਦੌਰਾਨ ਗੋਲੀ ਲੱਗਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਨਾਲ ਇਕ ਨੌਜਵਾਨ ਦੀ ਮੌਤ...
ਹਰੀ ਸਿੰਘ ਜ਼ੀਰਾ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ਮੁਲਤਵੀ
. . .  about 3 hours ago
ਚੰਡੀਗੜ੍ਹ, 3 ਅਗਸਤ - ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਹਰੀ ਸਿੰਘ ਜ਼ੀਰਾ ਦੇ ਦੇਹਾਂਤ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ...
ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਨਹੀਂ ਰਹੇ
. . .  about 2 hours ago
ਜ਼ੀਰਾ, 3 ਅਗਸਤ (ਪ੍ਰਤਾਪ ਸਿੰਘ ਜ਼ੀਰਾ) - ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਉਸ ਵੇਲੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦ ਜ਼ੀਰਾ ਤੋਂ ਪੰਜ ਵਾਰ ਵਿਧਾਇਕ ਬਣਨ ਵਾਲੇ ਜਥੇਦਾਰ ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਦਾ ਅਚਾਨਕ...
ਢੈਪਈ (ਲੁਧਿਆਣਾ) 2 ਕਾਰਾਂ ਤੇ ਮੋਟਰਸਾਈਕਲ ਦੀ ਟੱਕਰ 'ਚ ਬਜ਼ੁਰਗ ਦੀ ਮੌਤ
. . .  about 3 hours ago
ਜੋਧਾਂ, 2 ਅਗਸਤ (ਗੁਰਵਿੰਦਰ ਸਿੰਘ ਹੈਪੀ)- ਜ਼ਿਲ੍ਹਾ ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਢੈਪਈ ਨਹਿਰ ਪੁਲ ਨਜ਼ਦੀਕ 2 ਕਾਰਾਂ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਦੀ ਮੌਤ ਹੋਣ ਅਤੇ ਉਸ ਦੇ ਪੁੱਤਰ ਦੀ ਜ਼ਖਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ...
ਬਠਿੰਡਾ 'ਚ ਕੋਰੋਨਾ ਦੇ 75 ਨਵੇਂ ਮਾਮਲੇ ਪਾਜ਼ੀਟਿਵ
. . .  about 3 hours ago
ਬਠਿੰਡਾ, 3 ਅਗਸਤ (ਨਾਇਬ ਸਿੱਧੂ) - ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਅੰਦਰ ਸੋਮਵਾਰ ਦੀ ਸ਼ਾਮ ਤੱਕ 29 ਹੋਰ ਵਿਅਕਤੀ ਕੋਰੋਨਾ ਨੂੰ ਹਰਾ ਕੇ ਘਰ ਪਰਤ ਗਏ ਹਨ। ਬੀਤੇ 24...
ਲੁਧਿਆਣਾ 'ਚ ਕੋਰੋਨਾ ਦਾ ਫਿਰ ਵੱਡਾ ਧਮਾਕਾ, 9 ਮਰੀਜ਼ਾਂ ਦੀ ਮੌਤ-228 ਨਵੇਂ ਮਾਮਲੇ
. . .  about 3 hours ago
ਲੁਧਿਆਣਾ, 3 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਅੱਜ ਫਿਰ ਵੱਡਾ ਧਮਾਕਾ ਹੋਇਆ ਹੈ, ਜਿਸ ਪਿੱਛੋਂ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 9 ਜਣਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਅੱਗੇ ਦੱਸਿਆ...
ਮੋਗਾ 'ਚ ਕੋਰੋਨਾ ਦੇ 23 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮੋਗਾ, 3 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਕੋਰੋਨਾ ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 459 ਹੋ ਗਈ...
ਹੁਸ਼ਿਆਰਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ ਅੱਜ ਕੋਰੋਨਾ ਦੇ 12 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 587 ਹੋ ਗਈ ਹੈ। ਇਸ ਸੰਬੰਧੀ...
ਅੰਮ੍ਰਿਤਸਰ 'ਚ ਕੋਰੋਨਾ ਦੇ 47 ਹੋਰ ਮਾਮਲੇ ਆਏ ਸਾਹਮਣੇ, 2 ਹਜ਼ਾਰ ਤੋਂ ਪਾਰ ਹੋਇਆ ਕੁੱਲ ਅੰਕੜਾ
. . .  about 5 hours ago
ਅੰਮ੍ਰਿਤਸਰ, 3 ਅਗਸਤ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 47 ਹੋਰ ਮਾਮਲੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ...
ਖਡੂਰ ਸਾਹਿਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਵਿਅਕਤੀਆਂ ਦੀ ਮੌਤ, ਤੀਜੇ ਦੀ ਹਾਲਤ ਗੰਭੀਰ
. . .  about 5 hours ago
ਖਡੂਰ ਸਾਹਿਬ, 3 ਅਗਸਤ (ਰਸ਼ਪਾਲ ਸਿੰਘ ਕੁਲਾਰ)- ਮਾਝੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਜ਼ਹਿਰੀਲੀ ਸ਼ਰਾਬ ਨਾਲ ਹੁਣ ਜ਼ਿਲ੍ਹਾ ਤਰਨ...
ਜੰਡਿਆਲਾ ਦੇ ਸਿਹਤ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਜੰਡਿਆਲਾ ਮੰਜਕੀ, 3 ਅਗਸਤ (ਸੁਰਜੀਤ ਸਿੰਘ ਜੰਡਿਆਲਾ)- ਜਲੰਧਰ ਦੇ ਕਸਬੇ ਜੰਡਿਆਲਾ ਮੰਜਕੀ 'ਚ ਅੱਜ ਇੱਕ ਸਿਹਤ ਮੁਲਾਜ਼ਮ ਮੂਲਾ ਰਾਮ (60) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਕਸਬੇ...
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਸਾਬਕਾ ਸਰਪੰਚ ਗੁਰਚਰਨ ਫੱਲੜ ਸਾਥੀਆਂ ਸਣੇ ਕਾਂਗਰਸ 'ਚ ਸ਼ਾਮਲ
. . .  about 5 hours ago
ਰਾਮਾਂ ਮੰਡੀ, 3 ਅਗਸਤ (ਅਮਰਜੀਤ ਲਹਿਰੀ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਫੱਲੜ 'ਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ...
ਫ਼ਾਜ਼ਿਲਕਾ 'ਚ 9 ਸਾਲਾ ਬੱਚੀ ਸਣੇ 14 ਹੋਰਨਾਂ ਨੂੰ ਹੋਇਆ ਕੋਰੋਨਾ
. . .  about 5 hours ago
ਫ਼ਾਜ਼ਿਲਕਾ, 3 ਅਗਸਤ (ਪ੍ਰਦੀਪ ਕੁਮਾਰ )- ਫ਼ਾਜ਼ਿਲਕਾ ਜ਼ਿਲ੍ਹੇ 'ਚ ਇੱਕ 9 ਸਾਲਾ ਦੀ ਬੱਚੀ ਸਣੇ ਕੋਰੋਨਾ ਦੇ 14 ਹੋਰ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਸਿਵਲ ਸਰਜਨ ਡਾ. ਸੀ. ਐੱਮ...
ਕੋਰੋਨਾ ਜ਼ਿਲ੍ਹਾ ਸੰਗਰੂਰ 'ਚ 29 ਵੀਂ ਮੌਤ
. . .  about 6 hours ago
ਸੰਗਰੂਰ, 3 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ ਅੱਜ ਇੱਕ ਹੋਰ ਮੌਤ ਹੋ ਗਈ। ਕੋਰੋਨਾ ਤੋਂ ਪੀੜਤ ਧੂਰੀ ਦੀ 33 ਸਾਲਾ ਸੁਨੈਨਾ ਗੁਪਤਾ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖ਼ਲ...
ਕਾਂਗਰਸ ਸਰਕਾਰ ਦੇ ਖ਼ਿਲਾਫ਼ ਪੂਰੇ ਪੰਜਾਬ 'ਚ ਭਲਕੇ ਅਰਥੀ ਫੂਕ ਮੁਜ਼ਾਹਰੇ ਕਰੇਗੀ ਬਸਪਾ : ਜਸਵੀਰ ਗੜ੍ਹੀ
. . .  about 6 hours ago
ਬਲਾਚੌਰ, 3 ਅਗਸਤ (ਸ਼ਾਮ ਸੁੰਦਰ ਮੀਲੂ)- ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਪੰਜਾਬ 'ਚ 4 ਅਗਸਤ ਨੂੰ ਨਕਲੀ ਅਤੇ ਜ਼ਹਿਰੀਲੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੱਤਾਟਿੱਬਾ ਨਾਲ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 19 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਜਦੋਂ ਕੋਈ ਚੁਣੌਤੀ ਆਵੇ, ਉਸ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ, ਉਸ ਦਾ ਦਲੇਰੀ ਨਾਲ ਸਾਹਮਣਾ ਕਰੋ। -ਡੇਵਿਡ ਵੈਦਰ ਫੋਰਡ

ਪਹਿਲਾ ਸਫ਼ਾ

ਜ਼ਹਿਰੀਲੀ ਸ਼ਰਾਬ ਨਾਲ ਗਈਆਂ 104 ਜਾਨਾਂ, ਤਰਨ ਤਾਰਨ 'ਚ 17 ਹੋਰ ਮੌਤਾਂ-ਕਈਆਂ ਨੇ ਗੁਆਈ ਅੱਖਾਂ ਦੀ ਰੌਸ਼ਨੀ

ਮਾਝੇ ਦੇ ਪਿੰਡਾਂ-ਮੁਹੱਲਿਆਂ 'ਚ ਸ਼ਰੇਆਮ ਵਿਕਦੀਆਂ ਹਨ 20-20 ਰੁਪਏ ਦੀਆਂ ਨਕਲੀ ਸ਼ਰਾਬ ਦੀਆਂ 'ਥੈਲੀਆਂ'
ਹਰਿੰਦਰ ਸਿੰਘ
ਤਰਨ ਤਾਰਨ, 2 ਅਗਸਤ-ਸੂਬੇ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 104 ਤੱਕ ਪੁੱਜ ਗਈ ਹੈ | ਤਰਨ ਤਾਰਨ ਜ਼ਿਲ੍ਹੇ ਵਿਚ ਐਤਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ 17 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦਰਜਨ ਤੋਂ ਵੱਧ ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ | ਇਸੇ ਤਰ੍ਹਾਂ ਐਤਵਾਰ ਨੂੰ ਇਕ ਮੌਤ ਗੁਰਦਾਸਪੁਰ ਅਤੇ ਇਕ ਮੌਤ ਅੰਮਿ੍ਤਸਰ ਜ਼ਿਲ੍ਹੇ 'ਚ ਹੋਈ | ਜ਼ਿਲ੍ਹਾ ਤਰਨ ਤਾਰਨ ਵਿਚ ਪਿਛਲੇ ਤਿੰਨ ਦਿਨਾਂ 'ਚ ਮਰਨ ਵਾਲਿਆਂ ਦੀ ਗਿਣਤੀ 80 ਹੋ ਗਈ ਹੈ ਅਤੇ ਹੁਣ ਤੱਕ ਤਿੰਨ ਜ਼ਿਲਿ੍ਹਆਂ 'ਚ ਕੁੱਲ 104 ਮੌਤਾਂ ਹੋ ਚੁੱਕੀਆਂ ਹਨ | ਸਨਿਚਰਵਾਰ ਦੇਰ ਸ਼ਾਮ ਤੱਕ ਸਰਕਾਰੀ ਹਸਪਤਾਲ ਤਰਨ ਤਾਰਨ ਦੇ ਡਾਕਟਰਾਂ ਵਲੋਂ 13 ਮਿ੍ਤਕ ਵਿਅਕਤੀਆਂ ਦਾ ਪੋਸਟਮਾਰਟਮ ਕਰ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ | ਸਨਿਚਰਵਾਰ ਦੀ ਸਵੇਰ ਤੋਂ ਹੀ ਮੁਰਦਾਘਰ ਦੇ ਬਾਹਰ ਮਿ੍ਤਕਾਂ ਦੇ ਪਰਿਵਾਰਕ ਮੈਂਬਰ ਪੋਸਟਮਾਰਟਮ ਕਰਵਾਉਣ ਲਈ ਕਤਾਰਾਂ ਵਿਚ ਲੱਗੇ ਰਹੇ | ਦੇਰ ਸ਼ਾਮ ਤੱਕ 17 ਹੋਰ ਮਿ੍ਤਕ ਵਿਅਕਤੀਆਂ ਦੇ ਡਾਕਟਰਾਂ ਵਲੋਂ ਪੋਸਟਮਾਰਟਮ ਕੀਤੇ ਗਏ | ਇਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਕੁੱਲ 30 ਵਿਅਕਤੀਆਂ ਦੇ ਪੋਸਟਮਾਰਟਮ ਹੋਏ ਹਨ, ਜਦਕਿ 45 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਪੋਸਟਮਾਰਟਮ ਤੋਂ ਹੀ ਮਿ੍ਤਕਾਂ ਦੇ ਸਸਕਾਰ ਕਰ ਦਿੱਤੇ | ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਵਿਅਕਤੀ, ਸਨਿਚਰਵਾਰ ਨੂੰ ਇਹ ਗਿਣਤੀ 63 ਤੱਕ ਪੁੱਜ ਗਈ, ਜਦਕਿ ਐਤਵਾਰ ਨੂੰ 17 ਹੋਰ ਵਿਅਕਤੀਆਂ ਦੀ ਮੌਤ ਤੋਂ ਬਾਅਦ ਮਿ੍ਤਕਾਂ ਦੀ ਗਿਣਤੀ 80 ਹੋ ਗਈ | ਜ਼ਹਿਰੀਲੀ ਸ਼ਰਾਬ ਪੀਣ ਨਾਲ ਤਰਨ ਤਾਰਨ ਸ਼ਹਿਰ ਦੇ ਮੁਹੱਲਾ ਗੋਕਲਪੁਰਾ, ਸਚਖੰਡ ਰੋਡ, ਸਰਹਾਲੀ ਰੋਡ, ਮੁਹੱਲਾ ਨਾਨਕਸਰ, ਮੁਰਾਦਪੁਰਾ, ਪਿੰਡ ਕੱਕਾ ਕੰਡਿਆਲਾ, ਪਿੰਡ ਕੰਗ, ਨੌਰੰਗਾਬਾਦ, ਕੱਲ੍ਹਾ, ਮੱਲਮੋਹਰੀ, ਬਚੜੇ, ਮਲ੍ਹੀਆ, ਸੰਘੇ ਪਿੰਡ ਨਾਲ ਸਬੰਧਿਤ 80 ਲੋਕਾਂ ਦੀ ਮੌਤ ਹੋਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਪਿੰਡਾਂ ਅਤੇ ਸ਼ਹਿਰ ਦੇ ਇਲਾਕਿਆਂ ਵਿਚ ਜਾ ਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਜੇਕਰ ਕੋਈ ਹੋਰ ਵਿਅਕਤੀ ਦੀ ਮੌਤ ਹੋਈ ਹੈ ਤਾਂ ਉਸ ਸਬੰਧੀ ਵੀ ਜਾਣਕਾਰੀ ਹਾਸਲ ਹੋ ਸਕੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿ੍ਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਲੱਖ ਰੁਪਏ ਦੀ ਐਲਾਨੀ ਗਈ ਗ੍ਰਾਂਟ ਜਲਦੀ ਹੀ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਇਨ੍ਹਾਂ ਸਾਰੇ ਵਿਅਕਤੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ, ਜਿਹੜੇ ਵਿਅਕਤੀ ਜ਼ਹਿਰੀਲੀ ਸ਼ਰਾਬ ਕਾਰਨ ਹਸਪਤਾਲਾਂ ਵਿਚ ਦਾਖ਼ਲ ਹਨ | ਉਨ੍ਹਾਂ ਦੱਸਿਆ ਕਿ 8 ਵਿਅਕਤੀ ਸਰਕਾਰੀ ਹਸਪਤਾਲ ਤਰਨ ਤਾਰਨ ਵਿਚ, ਤਿੰਨ ਵਿਅਕਤੀ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ ਅਤੇ ਇਕ ਵਿਅਕਤੀ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਇਲਾਜ ਕਰਵਾ ਰਹੇ ਹਨ | ਜਦਕਿ ਕਈ ਹੋਰ ਵਿਅਕਤੀ ਆਪਣੇ ਪੱਧਰ 'ਤੇ ਹੀ ਨਿੱਜੀ ਡਾਕਟਰਾਂ ਪਾਸੋਂ ਆਪਣਾ ਇਲਾਜ ਕਰਵਾ ਰਹੇ ਹਨ | ਮਿ੍ਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਪੂਰੇ ਧੜੱਲੇ ਨਾਲ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ | ਸ਼ਰਾਬ ਵੇਚਣ ਵਾਲਿਆਂ ਨੂੰ ਫੜਨਾ ਤਾਂ ਦੂਰ ਪੁਲਿਸ ਪਿੰਡ ਵਿਚ ਗੇੜਾ ਵੀ ਨਹੀਂ ਮਾਰਦੀ | ਹੇਠਲੇ ਪੱਧਰ 'ਤੇ ਪੁਲਿਸ ਕਰਮਚਾਰੀਆਂ ਦੀ ਮਿਲੀ ਭੁਗਤ ਅਤੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਨਾਲ ਇਹ ਧੰਦਾ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ | ਇਥੋਂ ਤੱਕ ਕਿ ਹਲਕੇ ਦੇ ਇਕ ਵਿਧਾਇਕ ਦੇ ਪੀ.ਏ. ਦਾ ਨਾਂਅ ਵੀ ਪੀੜਤ ਪਰਿਵਾਰਾਂ ਵਲੋਂ ਖੁੱਲ੍ਹ ਕੇ ਲਿਆ ਜਾ ਰਿਹਾ ਹੈ ਅਤੇ ਉਸ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ | ਐਤਵਾਰ ਨੂੰ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਸਪੁੱਤਰ ਡਾ. ਸੰਦੀਪ ਅਗਨੀਹੋਤਰੀ ਵਲੋਂ ਨਸ਼ੀਲੀ ਸ਼ਰਾਬ ਪੀਣ ਨਾਲ ਮਰੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਵਿਅਕਤੀਆਂ ਨਾਲ ਮਿਲ ਕੇ ਜਿਥੇ ਦੁੱਖ ਸਾਂਝਾ ਕੀਤਾ ਗਿਆ, ਉਥੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿਵਾਉਣ ਦਾ ਵਿਸ਼ਵਾਸ ਦਿਵਾਇਆ |

ਤਰਨ ਤਾਰਨ 'ਚ ਮਿ੍ਤਕਾਂ ਦੀ ਗਿਣਤੀ ਹੋਈ 80

ਤਰਨ ਤਾਰਨ-ਜ਼ਹਿਰੀਲੀ ਸ਼ਰਾਬ ਪੀਣ ਦੇ ਮਾਮਲੇ ਵਿਚ ਜਿਥੇ ਜ਼ਿਲ੍ਹਾ ਤਰਨ ਤਾਰਨ ਦੇ 80 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਥੇ ਬਹੁਤ ਸਾਰੇ ਲੋਕ ਇਹ ਸ਼ਰਾਬ ਪੀਣ ਨਾਲ ਆਪਣੀਆਂ ਅੱਖਾਂ ਦੀ ਰੌਸ਼ਨੀ ਜਾਂ ਤਾਂ ਗੁਆ ਚੁੱਕੇ ਹਨ ਜਾਂ ਉਨ੍ਹਾਂ ਦੀ ਰੌਸ਼ਨੀ ਲਗਾਤਾਰ ਘਟਦੀ ਜਾ ਰਹੀ ਹੈ | ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਜੁਗਰਾਜ ਸਿੰਘ ਵਾਸੀ ਤਰਨ ਤਾਰਨ ਨੇ ਦੱਸਿਆ ਕਿ ਵੀਰਵਾਰ ਨੂੰ ਉਸ ਨੇ 20 ਰੁਪਏ ਦੀ ਨਾਜਾਇਜ਼ ਸ਼ਰਾਬ ਦੀ ਥੈਲੀ ਲੈ ਕੇ ਪੀਤੀ ਸੀ ਤੇ ਸ਼ੁੱਕਰਵਾਰ ਦੀ ਸਵੇਰ ਨੂੰ ਹੀ ਉਸ ਦੇ ਢਿੱਡ ਵਿਚ ਦਰਦ ਹੋਣ ਦੇ ਨਾਲ-ਨਾਲ ਉਸ ਦੀ ਅੱਖਾਂ ਦੀ ਰੌਸ਼ਨੀ ਖ਼ਤਮ ਹੁੰਦੀ ਗਈ ਤੇ ਉਸ ਨੂੰ ਹੁਣ ਬਿਲਕੁਲ ਦਿਖਾਈ ਨਹੀਂ ਦੇ ਰਿਹਾ | ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ | ਉਸ ਦੀਆਂ ਅੱਖਾਂ ਦੀ ਰੌਸ਼ਨੀ ਜਾਣ ਨਾਲ ਹੁਣ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪਏ ਹੋਏ ਹਨ | ਜੋਬਨਜੀਤ ਸਿੰਘ ਵਾਸੀ ਕੱਕਾ ਕੰਡਿਆਲਾ ਨੇ ਦੱਸਿਆ ਕਿ ਉਹ, ਉਸ ਦਾ ਚਾਚਾ ਕੁਲਦੀਪ ਸਿੰਘ ਅਤੇ ਸੁਖਦੇਵ ਸਿੰਘ ਨੇ ਵੀ ਪਿੰਡ ਕੱਕਾ ਕੰਡਿਆਲਾ ਵਿਖੇ ਵੀਰਵਾਰ ਨੂੰ ਇਹ ਜ਼ਹਿਰੀਲੀ ਸ਼ਰਾਬ ਪੀਤੀ ਸੀ ਅਤੇ ਜਿਸ ਦਾ ਅਸਰ ਉਨ੍ਹਾਂ ਦੀਆਂ ਅੱਖਾਂ 'ਤੇ ਵੀ ਪਿਆ ਹੈ | ਉਨ੍ਹਾਂ ਦੇ ਪਿੰਡ ਦੇ 10 ਲੋਕ ਇਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰ ਚੁੱਕੇ ਹਨ | ਪਿੰਡ ਕੱਲ੍ਹਾ ਦੇ ਰਹਿਣ ਵਾਲੇ ਰਾਮ ਸਿੰਘ ਨੇ ਦੱਸਿਆ ਕਿ ਉਸ ਨੇ ਵੀਰਵਾਰ ਨੂੰ ਨਾਜਾਇਜ਼ ਸ਼ਰਾਬ ਦੀ 20 ਰੁਪਏ ਦੀ ਥੈਲੀ ਲੈ ਕੇ ਪੀਤੀ ਸੀ ਅਤੇ ਉਸ ਦੇ ਢਿੱਡ ਵਿਚ ਦਰਦ ਹੋਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਵੀ ਜਾ ਰਹੀ ਹੈ | ਪਿੰਡ ਬਚੜੇ ਦੇ ਰਹਿਣ ਵਾਲੇ ਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਉਸ ਦੇ ਲੜਕੇ ਗੁਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਰਹੀ ਹੈ | ਉਨ੍ਹਾਂ ਦੇ ਪਿੰਡ ਵਿਚੋਂ ਗੁਰਵੇਲ ਸਿੰਘ ਅਤੇ ਖਜਾਨ ਸਿੰਘ ਨਾਮਕ ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ | ਇਸ ਤੋਂ ਇਲਾਵਾ ਹੋਰ ਨਿੱਜੀ ਹਸਪਤਾਲਾਂ 'ਚ ਦਾਖ਼ਲ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਵਿਅਕਤੀਆਂ ਦੀਆਂ ਅੱਖਾਂ ਦੀ ਰੌਸ਼ਨੀ ਲਗਾਤਾਰ ਘਟ ਰਹੀ ਹੈ |
ਪੰਜਾਬ ਸਰਕਾਰ ਵਲੋਂ ਹਰ ਸਾਲ ਆਪਣੀ ਆਬਾਕਾਰੀ ਨੀਤੀ ਤਹਿਤ ਅਰਬਾਂ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਜਾਂਦੀ ਹੈ | ਸਾਲ 2020-21 ਲਈ ਪੰਜਾਬ ਸਰਕਾਰ ਵਲੋਂ 6200 ਕਰੋੜ ਰੁਪਏ ਦੀ ਰਕਮ ਇਕੱਠੀ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਪਰ ਪੰਜਾਬ ਵਿਚ ਸਿਆਸੀ ਸਰਪ੍ਰਸਤੀ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਵੱਡੇ ਪੱਧਰ 'ਤੇ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਤੋਂ ਘਬਰਾਏ ਠੇਕੇਦਾਰਾਂ ਵਲੋਂ ਵੱਡੇ ਪੱਧਰ 'ਤੇ ਸ਼ਰਾਬ ਦੇ ਠੇਕੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ | ਸਿਆਸੀ ਦਬਾਅ ਦੇ ਨਾਲ-ਨਾਲ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਸ਼ਰਾਬ ਦੇ ਠੇਕੇਦਾਰਾਂ ਨੂੰ ਇਹ ਕਹਿ ਕੇ ਕਾਰੋਬਾਰ ਦਿੱਤੇ ਗਏ ਕਿ ਉਨ੍ਹਾਂ ਦੇ ਹਲਕਿਆਂ ਵਿਚ ਨਾਜਾਇਜ਼ ਸ਼ਰਾਬ ਦੀ ਇਕ ਬੂੰਦ ਵੀ ਵਿਕਣ ਨਹੀਂ ਦਿੱਤੀ ਜਾਵੇਗੀ | ਠੇਕਿਆਂ ਦੀ ਨਿਲਾਮੀ ਦੇ ਕੁਝ ਦਿਨ ਪਹਿਲਾਂ ਤੇ ਕੁਝ ਦਿਨ ਬਾਅਦ ਧੜੱਲੇ ਨਾਲ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਉੱਪਰ ਪਰਚੇ ਕੱਟ ਦਿੱਤੇ ਗਏ | ਪੁਲਿਸ ਨੂੰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਬਾਰੇ ਏਨੀ ਵੱਡੀ ਜਾਣਕਾਰੀ ਸੀ ਕਿ ਬਹੁਤ ਸਾਰਿਆਂ ਨੂੰ ਭਗੌੜੇ ਦਿਖਾ ਕੇ ਹੀ ਪਰਚੇ ਕੀਤੇ ਗਏ | ਕੁਝ ਦਿਨ ਬੀਤਣ ਤੋਂ ਬਾਅਦ ਪਰਨਾਲਾ ਉਥੇ ਦਾ ਉਥੇ ਰਹਿ ਗਿਆ | ਮਾਝੇ ਦੇ ਜ਼ਿਲ੍ਹਾ ਤਰਨ ਤਾਰਨ, ਅੰਮਿ੍ਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਦੇ ਨਾਲ-ਨਾਲ ਦਰਿਆ ਦੇ ਲਾਗੇ ਪੈਂਦੇ ਜ਼ਿਲ੍ਹਾ ਫ਼ਿਰੋਜ਼ਪੁਰ, ਕਪੂਰਥਲਾ, ਫ਼ਾਜ਼ਿਲਕਾ, ਅਬੋਹਰ ਇਲਾਕਿਆਂ ਵਿਚ ਦੇਸੀ ਗੁੜ ਦੀ ਭੱਠੀ ਲਗਾ ਕੇ 'ਲਾਹਣ' (ਦੇਸੀ ਸ਼ਰਾਬ) ਤਿਆਰ ਕੀਤੀ ਜਾਂਦੀ ਸੀ | ਇਸ ਸ਼ਰਾਬ ਨੂੰ ਤਿਆਰ ਕਰਨ ਲਈ ਮਿਹਨਤ ਦੇ ਨਾਲ-ਨਾਲ ਖ਼ਰਚਾ ਵੀ ਕਾਫ਼ੀ ਹੋ ਜਾਂਦਾ ਸੀ | ਹੁਣ ਉਕਤ ਜ਼ਿਲਿ੍ਹਆਂ ਵਿਚ ਭੱਠੀਆਂ ਲਗਾ ਕੇ ਨਾਜਾਇਜ਼ ਸ਼ਰਾਬ ਤਿਆਰ ਕਰਨ ਦੀ ਬਜਾਇ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀ 'ਮਿਥਾਈਲ ਅਲਕੋਹਲ' ਦੇ ਨਾਲ ਨਕਲੀ ਸ਼ਰਾਬ ਤਿਆਰ ਕਰਨ ਲੱਗ ਪਏ ਹਨ | ਇਸ ਵਿਚ ਮਿਹਨਤ ਬਿਲਕੁਲ ਨਹੀਂ ਹੁੰਦੀ ਤੇ ਉੱਪਰੋਂ ਪੈਸੇ ਵੀ ਜ਼ਿਆਦਾ ਬਣਦੇ ਹਨ | ਮਾਝੇ ਦੇ ਹਰੇਕ ਪਿੰਡ ਅਤੇ ਕਸਬਿਆਂ ਦੀਆਂ ਗਲੀਆਂ ਅਤੇ ਮੁਹੱਲਿਆਂ 'ਚ 'ਮਿਥਾਈਲ ਅਲਕੋਹਲ' ਤੋਂ ਸ਼ਰਾਬ ਤਿਆਰ ਕਰ ਕੇ ਪਲਾਸਟਿਕ ਦੀਆਂ 'ਥੈਲੀਆਂ' ਵਿਚ ਪਾ ਕੇ 20-20 ਰੁਪਏ 'ਥੈਲੀ' ਦੇ ਰੂਪ ਵਿਚ ਵੇਚੀ ਜਾ ਰਹੀ ਹੈ | ਐਕਸਾਈਜ਼ ਵਿਭਾਗ ਦੇ ਕੁਝ ਅਧਿਕਾਰੀਆਂ ਅਨੁਸਾਰ ਇਹ ਮਿਥਾਈਲ ਅਲਕੋਹਲ ਤੋਂ ਤਿਆਰ ਹੋਣ ਵਾਲੀ ਨਕਲੀ ਸ਼ਰਾਬ ਵਿਚ ਜੇਕਰ ਮਿਥਾਈਲ ਅਲਕੋਹਲ ਦੀ ਮਾਤਰਾ ਥੋੜ੍ਹੀ ਜਿਹੀ ਵੀ ਜ਼ਿਆਦਾ ਹੋ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਜਾਂਦੀ ਹੈ ਤੇ ਇਸ ਦਾ ਅਸਰ ਮਨੁੱਖ ਦੇ ਸਰੀਰ ਦੇ ਨਾਲ-ਨਾਲ ਉਨ੍ਹਾਂ ਦੀਆਂ ਅੱਖਾਂ 'ਤੇ ਵੀ ਪੈਂਦਾ ਹੈ | ਸ਼ਰਾਬ ਦੀਆਂ ਫੈਕਟਰੀਆਂ ਵਿਚ 'ਮਿਥਾਈਲ ਅਲਕੋਹਲ' ਦੀ ਵਰਤੋਂ ਹੁੰਦੀ ਹੈ, ਜਿਥੇ ਤਜਰਬੇਕਾਰ ਅਤੇ ਮਾਹਿਰ ਅਧਿਕਾਰੀ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਤਿਆਰ ਕਰਨ ਲਈ ਮਿਕਦਾਰ ਅਨੁਸਾਰ ਇਸ ਦੀ ਵਰਤੋਂ ਕਰਦੇ ਹਨ | ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਆਪਣੇ ਬਣਾਏ ਸੰਪਰਕਾਂ ਰਾਹੀਂ ਇਹ 'ਮਿਥਾਈਲ ਅਲਕੋਹਲ' ਪ੍ਰਾਪਤ ਕਰ ਕੇ ਉਸ ਦੀ ਪੂਰੇ ਸੂਬੇ ਵਿਚ ਸਪਲਾਈ ਕਰਦੇ ਹਨ | ਫ਼ਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਹਰਦਿਆਲ ਸਿੰਘ ਮਾਨ ਨੇ ਵੀ ਜ਼ਿਲ੍ਹਾ ਤਰਨ ਤਾਰਨ, ਅੰਮਿ੍ਤਸਰ ਅਤੇ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਪਿੱਛੇ 'ਮਿਥਾਈਲ ਅਲਕੋਹਲ' ਨਾਲ ਤਿਆਰ ਹੋਈ ਜ਼ਹਿਰੀਲੀ ਸ਼ਰਾਬ ਨੂੰ ਹੀ ਦੱਸਿਆ ਹੈ, ਜੋ ਕਿ ਰਾਜਪੁਰਾ ਇਲਾਕੇ ਵਿਚੋਂ ਮਾਝੇ ਦੇ ਵੱਖ-ਵੱਖ ਪਿੰਡਾਂ ਵਿਚ ਸਪਲਾਈ ਹੁੰਦੀ ਸੀ | ਉਕਤ ਜ਼ਿਲਿ੍ਹਆਂ 'ਚ ਆਈ ਇਹ ਜ਼ਹਿਰੀਲੀ ਸ਼ਰਾਬ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪੀਣ ਵਾਲਿਆਂ ਲਈ ਮੌਤ ਬਣ ਕੇ ਆਈ | ਇਨ੍ਹਾਂ ਦੋ ਦਿਨਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਰਨ ਤਾਰਨ 'ਚ 80 ਵਿਅਕਤੀ ਆਪਣੀ ਜਾਨ ਗਵਾ ਚੁੱਕੇ ਹਨ, ਜਦਕਿ ਅੰਮਿ੍ਤਸਰ ਅਤੇ ਬਟਾਲਾ ਨੂੰ ਜੋੜ ਲਈਏ ਤਾਂ ਇਹ ਗਿਣਤੀ 104 ਤੱਕ ਪੁੱਜ ਜਾਂਦੀ ਹੈ | ਇਹ ਤਾਂ ਸਰਕਾਰੀ ਅੰਕੜੇ ਹਨ | ਇਸ ਤੋਂ ਇਲਾਵਾ ਕਈ ਵਿਅਕਤੀ ਇਸ ਸ਼ਰਾਬ ਨਾਲ ਪਹਿਲਾਂ ਵੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ | ਖ਼ਤਰਨਾਕ ਰਸਾਇਣ ਤੋਂ ਤਿਆਰ ਹੋਈ ਇਹ ਜ਼ਹਿਰੀਲੀ ਸ਼ਰਾਬ ਦਾ ਜਖ਼ੀਰਾ ਜਿਨ੍ਹਾਂ ਪਿੰਡਾਂ ਵਿਚ ਸਪਲਾਈ ਹੋਇਆ, ਉਨ੍ਹਾਂ ਪਿੰਡਾਂ ਅਤੇ ਕਸਬਿਆਂ 'ਚ ਮੌਤਾਂ ਨਾਲ ਮਾਤਮ ਛਾ ਗਿਆ | ਮਰਨ ਵਾਲਿਆਂ ਵਿਚ ਲਗਪਗ ਸਾਰੇ ਵਿਅਕਤੀ ਹੀ ਦਿਹਾੜੀ ਦੱਪਾ ਕਰਨ ਵਾਲੇ ਸਨ, ਜੋ ਕਿ ਮਿਹਨਤ ਮਜ਼ਦੂਰੀ ਤੋਂ ਬਾਅਦ ਸ਼ਾਮ ਨੂੰ 20 ਰੁਪਏ ਦੀ ਥੈਲੀ ਲੈ ਕੇ ਆਪਣੀ ਥਕਾਵਟ ਦੂਰ ਕਰਦੇ ਸਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਬਿਨਾਂ ਮਿਕਦਾਰ ਦੇ ਬਣਨ ਵਾਲੀ ਇਹ ਨਸ਼ੀਲੀ ਸ਼ਰਾਬ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋਵੇਗੀ |
ਦੇਸੀ ਸ਼ਰਾਬ (ਠੇਕਾ) ਦਾ ਮੁੱਲ ਵੱਧ ਹੋਣ ਕਾਰਨ ਲੋਕਾਂ ਦਾ ਝੁਕਾਅ ਹੁੰਦਾ ਹੈ ਨਾਜਾਇਜ਼ ਸ਼ਰਾਬ ਪੀਣ ਵੱਲ
ਪੰਜਾਬ ਸਰਕਾਰ ਵਲੋਂ ਹਰ ਸਾਲ ਸ਼ਰਾਬ ਦੇ ਸਰਕਾਰੀ ਠੇਕਿਆਂ ਦੀ ਨਿਲਾਮੀ ਵਿਚ ਵਾਧਾ ਕਰਨ ਤੋਂ ਬਾਅਦ ਹਰ ਸਾਲ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀ ਕੀਮਤ 'ਚ ਵਾਧਾ ਹੁੰਦਾ ਜਾ ਰਿਹਾ ਹੈ | ਦੇਸੀ ਸ਼ਰਾਬ ਹੇਠਲੇ ਵਰਗ ਦੇ ਲੋਕ ਹੀ ਜ਼ਿਆਦਾ ਪੀਂਦੇ ਹਨ, ਪਰ ਕੀਮਤ ਜ਼ਿਆਦਾ ਹੋਣ ਕਾਰਨ ਉਹ ਠੇਕੇ ਦੀ ਸ਼ਰਾਬ ਪੀਣ ਦੀ ਬਜਾਇ ਅਲਕੋਹਲ ਤੋਂ ਤਿਆਰ ਸ਼ਰਾਬ ਅਤੇ ਭੱਠੀਆਂ ਲਗਾ ਕੇ ਤਿਆਰ ਕੀਤੀ ਨਾਜਾਇਜ਼ ਸ਼ਰਾਬ ਪੀਣ ਨੂੰ ਹੀ ਪਹਿਲ ਦਿੰਦੇ ਹਨ | ਇਹ ਨਾਜਾਇਜ਼ ਸ਼ਰਾਬ ਪੀਣ ਲਈ ਉਨ੍ਹਾਂ ਨੂੰ ਮਿਹਨਤ ਵੀ ਨਹੀਂ ਕਰਨੀ ਪੈਂਦੀ | ਇਥੋਂ ਤੱਕ ਕਿ ਪਿੰਡਾਂ ਵਿਚ ਉਨ੍ਹਾਂ ਨੂੰ ਨਾਜਾਇਜ਼ ਸ਼ਰਾਬ ਦੀ ਸਪਲਾਈ ਘਰਾਂ ਤੱਕ ਵੀ ਮਿਲ ਜਾਂਦੀ ਹੈ ਅਤੇ 20-30 ਰੁਪਏ 'ਚ ਉਹ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰ ਲੈਂਦੇ ਹਨ |

20 ਲੀਟਰ ਪਾਣੀ ਵਿਚ ਇਕ ਲੀਟਰ 'ਮਿਥਾਈਲ ਅਲਕੋਹਲ' ਪਾ ਕੇ ਤਿਆਰ ਹੁੰਦੀ ਹੈ ਨਕਲੀ ਸ਼ਰਾਬ

ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਹੁਣ ਭੱਠੀਆਂ ਲਗਾ ਕੇ ਨਾਜਾਇਜ਼ ਸ਼ਰਾਬ ਤਿਆਰ ਕਰਨ ਦੀ ਬਜਾਇ 'ਮਿਥਾਈਲ ਅਲਕੋਹਲ' ਵਿਚ ਪਾਣੀ ਪਾ ਕੇ ਸ਼ਰਾਬ ਤਿਆਰ ਕਰਨ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ | ਹਰ ਪਿੰਡ ਵਿਚ ਇਸ ਨਕਲੀ ਸ਼ਰਾਬ ਦਾ ਕਾਰੋਬਾਰ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਜੋ ਕਿ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ | ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਦੇ ਸਿਰ 'ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦਾ ਹੱਥ ਨਾ ਹੋਵੇ | ਨਕਲੀ ਸ਼ਰਾਬ ਤਿਆਰ ਕਰਨ ਲਈ 20 ਲੀਟਰ ਪਾਣੀ ਵਿਚ ਸਿਰਫ਼ ਇਕ ਲੀਟਰ 'ਮਿਥਾਈਲ ਅਲਕੋਹਲ' ਮਿਲਾ ਕੇ ਸ਼ਰਾਬ ਤਿਆਰ ਕਰ ਕੇ ਉਸ ਨੂੰ ਪਲਾਸਟਿਕ ਦੀਆਂ ਛੋਟੀਆਂ ਥੈਲੀਆਂ ਵਿਚ ਭਰ ਕੇ 20 ਰੁਪਏ ਤੋਂ ਲੈ ਕੇ 30 ਰੁਪਏ ਵਿਚ ਵੇਚਿਆ ਜਾਂਦਾ ਹੈ | ਇਸ ਤੋਂ ਇਲਾਵਾ ਮੱਝਾਂ ਨੂੰ ਲਗਾਉਣ ਵਾਲੇ ਟੀਕੇ 'ਆਕਸੀਟੌਕਸਿਨ' ਵੀ ਇਸ ਸ਼ਰਾਬ ਵਿਚ ਮਿਲਾ ਕੇ ਦਿੱਤੇ ਜਾਂਦੇ ਹਨ, ਤਾਂ ਜੋ ਪੀਣ ਵਾਲਿਆਂ ਨੂੰ ਜ਼ਿਆਦਾ ਨਸ਼ਾ ਹੋ ਸਕੇ |

ਪੰਜਾਬ 'ਚ 19 ਮੌਤਾਂ , 652 ਨਵੇਂ ਕੇਸ

ਚੰਡੀਗੜ੍ਹ, 2 ਅਗਸਤ (ਅਜੀਤ ਬਿਊਰੋ)-ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ | ਜਾਣਕਾਰੀ ਅਨੁਸਾਰ ਪੰਜਾਬ ਵਿਚ ਦੇਰ ਸ਼ਾਮ ਤੱਕ ਵੱਖ-ਵੱਖ ਥਾਵਾਂ ਤੋਂ ਜਿਥੇ 652 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ 19 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ | ਅੱਜ ਹੋਈਆਂ ਮੌਤਾਂ 'ਚੋਂ 4 ਅੰਮਿ੍ਤਸਰ, 8 ਲੁਧਿਆਣਾ, 1 ਰੋਪੜ, 1 ਜਲੰਧਰ, 3 ਪਟਿਆਲਾ, 2 ਮੁਹਾਲੀ ਨਾਲ ਸਬੰਧਿਤ ਹਨ | ਅੱਜ ਆਏ ਨਵੇਂ ਮਾਮਲਿਆਂ 'ਚੋਂ ਜ਼ਿਲ੍ਹਾ ਲੁਧਿਆਣਾ ਤੋਂ 99, ਅੰਮਿ੍ਤਸਰ ਤੋਂ 55, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ 103, ਮੋਗਾ ਤੋਂ 46, ਕਪੂਰਥਲਾ ਤੋਂ 9, ਫ਼ਿਰੋਜ਼ਪੁਰ ਤੋਂ 26, ਗੁਰਦਾਸਪੁਰ ਤੋਂ 30, ਪਟਿਆਲਾ ਤੋਂ 88, ਫਾਜ਼ਿਲਕਾ ਤੋਂ 7, ਫਰੀਦਕੋਟ ਤੋਂ 14, ਮੁਹਾਲੀ ਤੋਂ 45, ਰੋਪੜ ਤੋਂ 9, ਬਠਿੰਡਾ ਤੋਂ 98, ਬਰਨਾਲਾ ਤੋਂ 17 ਮਰੀਜ਼ ਸ਼ਾਮਿਲ ਹਨ ¢ ਸੂਬੇ 'ਚ ਐਕਟਿਵ ਕੇਸਾਂ ਦੀ ਗਿਣਤੀ 5964 'ਤੇ ਪਹੁੰਚ ਗਈ ਹੈ, ਜਦੋਂਕਿ ਇਨ੍ਹਾਂ ਵਿਚੋਂ 146 ਆਕਸੀਜਨ ਅਤੇ 11 ਵੈਂਟੀਲੇਟਰ 'ਤੇ ਹਨ | ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਗਰਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਿਲ ਰਹੇ ਪਾਜ਼ੀਟਿਵ ਕੇਸਾਂ ਵਿਚੋਂ ਬਹੁਤਿਆਂ ਦੀ ਬਿਮਾਰੀ ਦਾ ਸੰਪਰਕ ਨਹੀਂ ਮਿਲ ਰਿਹਾ ਅਤੇ ਕੋਈ 40 ਤੋਂ 45 ਫੀਸਦੀ ਨਵੇਂ ਕੇਸਾਂ ਦੇ ਬਿਮਾਰੀ ਦੇ ਸੰਪਰਕ ਸਬੰਧੀ ਹੀ ਪਤਾ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਸਬੰਧੀ ਰਾਜ ਸਰਕਾਰ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੀ ਕਿ ਰਾਜ 'ਚ ਕੋਰੋਨਾ ਮਹਾਂਮਾਰੀ ਦਾ ਸਮਾਜਿਕ ਫੈਲਾਅ ਅਜੇ ਸੂਬੇ 'ਚ ਸ਼ੁਰੂ ਨਹੀਂ ਹੋਇਆ |
ਲੁਧਿਆਣਾ 'ਚ 8 ਮੌਤਾਂ- 99 ਨਵੇਂ ਮਾਮਲੇ
ਲੁਧਿਆਣਾ, (ਸਲੇਮਪੁਰੀ)-ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ 'ਚ 8 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜੋ ਸਾਰੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ | ਉਨ੍ਹਾਂ ਦੱਸਿਆ ਕਿ ਅੱਜ ਕੋਰੋਨਾ ਦੇ 99 ਨਵੇਂ ਮਾਮਲੇ ਸਾਹਮਣੇ ਆਏ ਹਨ |
ਅੰਮਿ੍ਤਸਰ 'ਚ 4 ਮੌਤਾਂ- 55 ਨਵੇਂ ਮਾਮਲੇ
ਅੰਮਿ੍ਤਸਰ, (ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ 'ਚ ਅੱਜ 4 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ, ਜਦੋਂਕਿ 55 ਨਵੇਂ ਮਾਮਲੇ ਸਾਹਮਣੇ ਆਏ | ਮਰਨ ਵਾਲਿਆਂ 'ਚ 48 ਸਾਲਾ ਵਿਅਕਤੀ ਵਾਸੀ ਪਿੰਡ ਫੇਰੂਮਾਨ ਬਾਬਾ ਬਕਾਲਾ ਸਾਹਿਬ, 72 ਸਾਲਾ ਔਰਤ ਵਾਸੀ ਬੱਲ ਕਲਾਂ ਮਜੀਠਾ, 67 ਸਾਲਾ ਵਿਅਕਤੀ ਵਾਸੀ ਸੰਧੂ ਕਾਲੋਨੀ ਬਟਾਲਾ ਰੋਡ ਅਤੇ 69 ਸਾਲਾ ਔਰਤ ਵਾਸੀ ਪਿੰਡ ਚਮਿਆਰੀ ਅਜਨਾਲਾ ਸ਼ਾਮਿਲ ਹਨ |
ਪਟਿਆਲਾ 'ਚ 3 ਮੌਤਾਂ- 88 ਨਵੇਂ ਮਾਮਲੇ
ਪਟਿਆਲਾ, (ਪਰਗਟ ਸਿੰਘ ਬਲਬੇੜਾ)-ਪਟਿਆਲਾ 'ਚ ਅੱਜ ਕੋਰੋਨਾ ਦੇ 88 ਨਵੇਂ ਮਾਮਲੇ ਆਏ ਹਨ ਤੇ 3 ਲੋਕਾਂ ਦੀ ਮੌਤ ਹੋ ਗਈ ਹੈ | ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਮਰਨ ਵਾਲਿਆਂ 'ਚ ਰਾਜਪੁਰਾ ਦਾ ਰਹਿਣ ਵਾਲਾ 55 ਸਾਲਾ ਵਿਅਕਤੀ, ਪਿੰਡ ਢਕਾਨਸੂ ਦਾ 53 ਸਾਲਾ ਵਿਅਕਤੀ ਅਤੇ ਪਿੰਡ ਹਰਿਆਊ ਖ਼ੁਰਦ ਦੀ 80 ਸਾਲਾ ਬਜ਼ੁਰਗ ਔਰਤ ਸ਼ਾਮਿਲ ਹਨ |
ਜਲੰਧਰ 'ਚ 1 ਮੌਤ- 103 ਨਵੇਂ ਮਾਮਲੇ
ਜਲੰਧਰ, (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਪੀੜਤ 60 ਸਾਲਾ ਔਰਤ ਦੀ ਮੌਤ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਅੱਜ 103 ਹੋਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ |

ਬਟਾਲਾ 'ਚ ਇਕ ਹੋਰ ਮੌਤ

ਬਟਾਲਾ, (ਕਮਲ ਕਾਹਲੋਂ)-ਪਿਛਲੇ ਦਿਨੀਂ ਬਟਾਲਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈਆਂ ਦੀ ਹਾਲਤ ਗੰਭੀਰ ਹੋ ਗਈ ਸੀ | ਕੁਝ ਨੂੰ ਅੰਮਿ੍ਤਸਰ ਦੇ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ 'ਚੋਂ ਹੀ ਇਕ, ਜਿਸ ਨੇ ਉਨ੍ਹਾਂ ਦਿਨਾਂ 'ਚ ਹੀ ਹਾਥੀ ਗੇਟ ਤੋਂ ਸ਼ਰਾਬ ਲੈ ਕੇ ਪੀਤੀ ਸੀ, ਆਪਣੇ ਘਰ 'ਚ ਹੀ ਦਵਾ-ਦਾਰੂ ਕਰਵਾ ਰਿਹਾ ਸੀ, ਪ੍ਰੰਤੂ ਅੱਜ ਉਸ ਦੀ ਹਾਲਤ ਖਰਾਬ ਹੋ ਜਾਣ 'ਤੇ ਸਿਵਲ ਹਸਪਤਾਲ ਬਟਾਲਾ ਦਾਖਲ ਕਰਵਾਇਆ ਗਿਆ | ਡਾਕਟਰਾਂ ਨੇ ਉਸ ਦੀ ਹਾਲਤ ਨੂੰ ਅਤਿ ਨਾਜ਼ੁਕ ਦੱਸਦਿਆਂ ਅੰਮਿ੍ਤਸਰ ਤਬਦੀਲ ਕਰ ਦਿੱਤਾ, ਜਿੱਥੇ ਪਹੁੰਚਿਦਆਂ ਹੀ ਉਸ ਦੀ ਮੌਤ ਹੋ ਗਈ | ਦੀਨਾਨਗਰ ਦੇ ਰਹਿਣ ਵਾਲੇ ਯੂਨਸ ਮਸੀਹ ਦੀ ਹਾਲਤ ਖਰਾਬ ਹੋਣ 'ਤੇ ਉਸ ਨੂੰ ਅੱਜ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਸ਼ਰਾਬ ਦਾ ਜ਼ਹਿਰ ਏਨਾ ਸੀ ਕਿ ਉਸ ਦੀ ਤੜਫ-ਤੜਫ ਕੇ ਮੌਤ ਹੋ ਗਈ | ਬਟਾਲਾ ਦੇ ਐਸ.ਡੀ.ਐਮ. ਅਨੁਸਾਰ ਹੁਣ ਤੱਕ ਇਥੇ 13 ਮੌਤਾਂ ਹੋ ਚੁੱਕੀਆਂ ਹਨ |

ਟਾਂਗਰਾ 'ਚ ਨੌਜਵਾਨ ਨੇ ਤੋੜਿਆ ਦਮ


ਟਾਂਗਰਾ, (ਹਰਜਿੰਦਰ ਸਿੰਘ ਕਲੇਰ)-ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਣ ਦੀ ਦੁਖਦਾਇਕ ਘਟਨਾ 'ਚ ਇਕ ਹੋਰ ਨਾਂਅ ਜੁੜਦਿਆਂ ਪਿੰਡ ਖਿਲਚੀਆਂ ਦੀ ਕਾਲੋਨੀ ਮਤੇਪੁਰ ਦੇ ਵਾਸੀ ਮਹਿਕਦੀਪ ਸਿੰਘ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਵਾਪਰੀ ਘਟਨਾ ਵਾਲੇ ਦਿਨ ਉਕਤ ਨੌਜਵਾਨ ਵੀ ਪਟਿਆਂ ਵਾਲੀ ਬੀਬੀ ਦੇ ਘਰੋਂ ਸ਼ਰਾਬ ਪੀ ਕੇ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਸਿਹਤ ਢਿੱਲੀ ਹੋ ਗਈ ਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਦਾਖ਼ਲ ਕਰਵਾ ਦਿੱਤਾ ਸੀ ਅਤੇ ਅੱਜ ਉਸ ਦੀ ਉੱਥੇ ਹੀ ਮੌਤ ਹੋ ਗਈ | ਮਿ੍ਤਕ ਦਾ ਦੂਸਰਾ ਭਰਾ ਵੀ ਹਸਪਤਾਲ ਵਿਚ ਦਾਖ਼ਲ ਹੈ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੇ ਵੀ ਜ਼ਹਿਰੀਲੀ ਸ਼ਰਾਬ ਪੀਤੀ ਸੀ |


ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਕੋਰੋਨਾ, ਹਸਪਤਾਲ ਦਾਖ਼ਲ

ਨਵੀਂ ਦਿੱਲੀ, 2 ਅਗਸਤ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | 55 ਸਾਲਾ ਅਮਿਤ ਸ਼ਾਹ ਨੇ ਇਸ ਸਬੰਧੀ ਜਾਣਕਾਰੀ ਟਵਿੱਟਰ 'ਤੇ ਸਾਂਝੀ ਕੀਤੀ | ਉਨ੍ਹਾਂ ਟਵਿੱਟਰ 'ਤੇ ਲਿਖਿਆ ਸ਼ੁਰੂਆਤੀ ਲੱਛਣ ਨਜ਼ਰ ਆਉਣ ਤੋਂ ਬਾਅਦ ਉਨ੍ਹਾਂ ਨੇ ਕੋਰੋਨਾ ਵਾਇਰਸ ਸਬੰਧੀ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ | ਮੇਰੀ ਸਿਹਤ ਬਿਲਕੁਲ ਠੀਕ ਹੈ ਪਰ ਡਾਕਟਰ ਨੇ ਹਸਪਤਾਲ ਦਾਖ਼ਲ ਹੋਣ ਦੀ ਸਲਾਹ ਦਿੱਤੀ ਹੈ | ਉਨ੍ਹਾਂ ਨਾਲ ਹੀ ਲਿਖਿਆ ਕਿ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਆਪਣੇ-ਆਪ ਨੂੰ ਆਈਸੋਲੇਟ ਕਰਦੇ ਹੋਏ ਕੋਰੋਨਾ ਵਾਇਰਸ ਸਬੰਧੀ ਟੈਸਟ ਕਰਵਾ ਲੈਣ | ਦੱਸਣਯੋਗ ਹੈ ਕਿ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਸਬੰਧੀ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਆਗੂਆਂ ਵਲੋਂ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ | ਭਾਜਪਾ ਪ੍ਰਧਾਨ ਜੇ. ਪੀ. ਨੱਢਾ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਟਵੀਟ ਕਰਦੇ ਹੋਏ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ | ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਨੇ ਬੀਤੇ ਕੱਲ੍ਹ ਸਨਿਚਰਵਾਰ ਨੂੰ ਬਾਲ ਗੰਗਾਧਰ ਤਿਲਕ ਦੀ 100ਵੀਂ ਬਰਸੀ ਮੌਕੇ ਆਈ. ਸੀ. ਸੀ. ਆਰ. ਵਲੋਂ ਕਰਵਾਏ ਇਕ ਵੈਬੀਨਾਰ 'ਲੋਕਮਾਨਿਆ ਤਿਲਕ : ਸਵਰਾਜ ਤੋਂ ਆਤਮਨਿਰਭਰ ਭਾਰਤ' ਨੂੰ ਸੰਬੋਧਨ ਕੀਤਾ ਸੀ |
ਯੇਦੀਯੁਰੱਪਾ ਵੀ ਹੋਏ ਪਾਜ਼ੀਟਿਵ

ਇਸ ਤੋਂ ਇਲਾਵਾ ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਵਲੋਂ ਆਪ ਦਿੱਤੀ ਗਈ | ਉਨ੍ਹਾਂ ਕਿਹਾ ਕਿ ਭਾਵੇਂ ਕਿ ਉਹ ਠੀਕ ਹਨ ਪਰ ਫਿਰ ਵੀ ਡਾਕਟਰਾਂ ਦੇ ਕਹਿਣ 'ਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ |

ਹੁਣ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਡ-ਡੇ-ਮੀਲ ਤੋਂ ਇਲਾਵਾ ਮਿਲੇਗਾ ਨਾਸ਼ਤਾ

ਨਵੀਂ ਦਿੱਲੀ, 2 ਅਗਸਤ (ਏਜੰਸੀ)-ਹੁਣ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਮਿਡ-ਡੇ-ਮੀਲ ਤੋਂ ਇਲਾਵਾ ਨਾਸ਼ਤਾ (ਬ੍ਰੇਕਫਾਸਟ) ਵੀ ਮਿਲੇਗਾ | ਪਿਛਲੇ ਹਫ਼ਤੇ ਕੇਂਦਰੀ ਮੰਤਰੀ ਮੰਡਲ ਵਲੋਂ ਪਾਸ ਕੀਤੀ ਗਈ ਨਵੀਂ ਸਿੱਖਿਆ ਨੀਤੀ (ਐਨ. ਈ. ਪੀ.) ਵਿਚ ਕਿਹਾ ਗਿਆ ਹੈ ਕਿ ਪੌਸ਼ਟਿਕ ...

ਪੂਰੀ ਖ਼ਬਰ »

ਸ਼ਰਾਬੀ ਪੁਲਿਸ ਮੁਲਾਜ਼ਮ ਨੇ ਲਈਆਂ 3 ਜਾਨਾਂ

ਆਦਮਪੁਰ, 2 ਅਗਸਤ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਨੇੜਲੇ ਪਿੰਡ ਉਦੇਸੀਆਂ 'ਚ ਸਥਿਤ ਪੈਟਰੋਲ ਪੰਪ ਨੇੜੇ ਇਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਆਪਣੀ ਇਨੋਵਾ 2 ਐਕਟਿਵਾ ਸਕੂਟਰੀਆਂ 'ਤੇ ਚੜ੍ਹਾ ਦਿੱਤੀ, ਜਿਸ ਕਾਰਨ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬੀ ਨੌਜਵਾਨ ਵਲੋਂ ਖ਼ੁਦਕੁਸ਼ੀ

ਟੋਰਾਂਟੋ, 2 ਅਗਸਤ (ਸਤਪਾਲ ਸਿੰਘ ਜੌਹਲ)-ਸਨਿਚਰਵਾਰ ਨੂੰ ਪੰਜਾਬੀਆਂ ਦੇ ਗੜ੍ਹ ਸ਼ਹਿਰ ਬਰੈਂਪਟਨ 'ਚ ਇਕ ਪੰਜਾਬੀ ਨੌਜਵਾਨ ਹਰਮਿੰਦਰ ਸਿੰਘ (22) ਵਲੋਂ ਖੁਦਕੁਸ਼ੀ ਕਰ ਲਈ ਗਈ | ਉਹ ਅਜੇ ਢਾਈ ਕੁ ਸਾਲ ਪਹਿਲਾਂ ਹੀ ਪੜ੍ਹਨ ਲਈ ਕੈਨੇਡਾ 'ਚ ਗਿਆ ਸੀ ਅਤੇ ਉਸ ਨੇ ਪੱਕੇ ਹੋਣ ਲਈ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਸਿੱਖਾਂ 'ਤੇ ਹਮਲਿਆਂ ਲਈ ਜ਼ਿੰਮੇਵਾਰ ਅੱਤਵਾਦੀ ਹਲਾਕ

ਕਾਬੁਲ/ ਇਸਲਾਮਾਬਾਦ, 2 ਅਗਸਤ (ਏਜੰਸੀ)-ਮਾਰਚ 'ਚ ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਨ ਅਤੇ ਸਿੱਖਾਂ 'ਤੇ ਹਮਲੇ ਕਰਨ ਵਾਲੇ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ ਦੀ ਖੁਰਾਸਾਨ ਇਕਾਈ ਦੇ ਪਾਕਿਸਤਾਨੀ ਮੂਲ ਦੇ ਖ਼ੁਫ਼ੀਆ ਮੁਖੀ ਨੂੰ ਪੂਰਬੀ ਜਲਾਲਾਬਾਦ ਨੇੜੇ ...

ਪੂਰੀ ਖ਼ਬਰ »

ਯੂ.ਪੀ. ਦੀ ਤਕਨੀਕੀ ਸਿੱਖਿਆ ਮੰਤਰੀ ਦੀ ਕੋਰੋਨਾ ਕਾਰਨ ਮੌਤ

ਲਖਨਊ, 2 ਅਗਸਤ (ਏਜੰਸੀ)-ਉੱਤਰ ਪ੍ਰਦੇਸ਼ ਦੀ ਤਕਨੀਕੀ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਦੀ ਇਥੇ ਸੰਜੇ ਗਾਂਧੀ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਕੋਰੋਨਾ ਕਾਰਨ ਮੌਤ ਹੋ ਗਈ | ਕਮਲ ਰਾਣੀ (62) ਉੱਤਰ ਪ੍ਰਦੇਸ਼ ਦੀ ਪਹਿਲੀ ਮੰਤਰੀ ਹੈ ਜਿਸ ਦੀ ...

ਪੂਰੀ ਖ਼ਬਰ »

ਭਾਰਤ-ਚੀਨ ਵਲੋਂ ਸਮਾਂਬੱਧ ਤਰੀਕੇ ਨਾਲ ਫ਼ੌਜਾਂ ਹਟਾਉਣ ਲਈ ਢਾਂਚਾ ਤਿਆਰ ਕਰਨ 'ਤੇ ਜ਼ੋਰ

ਕਮਾਂਡਰਾਂ ਵਲੋਂ ਪੂਰਬੀ ਲੱਦਾਖ ਮਤਭੇਦ ਬਾਰੇ ਪੰਜਵੇਂ ਗੇੜ ਦੀ ਗੱਲਬਾਤ ਨਵੀਂ ਦਿੱਲੀ, 2 ਅਗਸਤ (ਏਜੰਸੀ)-ਪੂਰਬੀ ਲੱਦਾਖ਼ ਵਿਚ ਅਸਲ ਕੰਟਰੋਲ ਰੇਖਾ (ਐਲ. ਓ. ਸੀ.) 'ਤੇ ਸਾਰੇ ਮਤਭੇਦ ਵਾਲੇ ਇਲਾਕਿਆਂ ਵਿਚੋਂ ਫ਼ੌਜ ਨੂੰ ਪੂਰੀ ਤਰ੍ਹਾਂ ਹਟਾਉਣ ਨੂੰ ਯਕੀਨੀ ਬਣਾਉਣ ਲਈ ਅੱਜ ...

ਪੂਰੀ ਖ਼ਬਰ »

ਚੀਨ ਵਲੋਂ ਲੱਦਾਖ਼ ਵਾਲੇ ਪਾਸੇ ਲੰਬੀ ਦੂਰੀ ਦੇ ਪ੍ਰਮਾਣੂ ਬੰਬਾਰ ਤਾਇਨਾਤ

ਲੱਦਾਖ਼, 2 ਅਗਸਤ (ਇੰਟ.)-ਜਿੱਥੇ ਇਕ ਪਾਸੇ ਚੀਨ ਦੇ ਆਗੂ ਅਸਲ ਕੰਟਰੋਲ ਰੇਖਾ 'ਤੇ ਭਾਰਤ ਨਾਲ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਦਾ ਦਾਅਵਾ ਕਰ ਰਹੇ ਹਨ, ਉੱਥੇ ਦੂਜੇ ਪਾਸੇ ਪੀਪਲਸ ਲਿਬਰੇਸ਼ਨ ਆਰਮੀ (ਪੀ. ਐਲ.ਏ.) ਸਰਹੱਦ ਕੋਲ ਆਪਣੀ ਤਾਕਤ ਵਧਾਉਂਦੀ ਜਾ ਰਹੀ ਹੈ | ਤਾਜ਼ਾ ...

ਪੂਰੀ ਖ਼ਬਰ »

ਸ਼ਰਾਬੀ ਪੁਲਿਸ ਮੁਲਾਜ਼ਮ ਨੇ ਲਈਆਂ 3 ਜਾਨਾਂ

ਆਦਮਪੁਰ, 2 ਅਗਸਤ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਨੇੜਲੇ ਪਿੰਡ ਉਦੇਸੀਆਂ 'ਚ ਸਥਿਤ ਪੈਟਰੋਲ ਪੰਪ ਨੇੜੇ ਇਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਆਪਣੀ ਇਨੋਵਾ 2 ਐਕਟਿਵਾ ਸਕੂਟਰੀਆਂ 'ਤੇ ਚੜ੍ਹਾ ਦਿੱਤੀ, ਜਿਸ ਕਾਰਨ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ...

ਪੂਰੀ ਖ਼ਬਰ »

ਪੰਜਾਬ ਦੀ ਸੀਨੀਅਰ ਵਧੀਕ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਦਾ ਅਸਤੀਫ਼ਾ ਰੱਦ

ਐਡਵੋਕੇਟ ਜਨਰਲ ਦੀ ਪਤਨੀ ਵਲੋਂ ਦਿੱਤੇ ਅਸਤੀਫ਼ੇ ਕਾਰਨ ਅਟਕਲਾਂ ਦਾ ਬਾਜ਼ਾਰ ਗਰਮ ਚੰਡੀਗੜ੍ਹ, 2 ਅਗਸਤ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀ ਸੀਨੀਅਰ ਵਧੀਕ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਵਲੋਂ ਦਿੱਤਾ ਗਿਆ ਅਸਤੀਫ਼ਾ ...

ਪੂਰੀ ਖ਼ਬਰ »

ਦੇਸ਼ 'ਚ ਕੋਰੋਨਾ ਮਾਮਲੇ 18 ਲੱਖ ਤੋਂ ਪਾਰ

ਨਵੀਂ ਦਿੱਲੀ, 2 ਅਗਸਤ (ਏਜੰਸੀ)-ਦੇਸ਼ ਭਰ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 18 ਲੱਖ ਨੂੰ ਪਾਰ ਕਰ ਗਈ ਹੈ | 24 ਘੰਟਿਆਂ 'ਚ 60,391 ਨਵੇਂ ਮਾਮਲੇ ਆਉਣ ਕਾਰਨ ਕੁੱਲ ਗਿਣਤੀ 18,01,648 'ਤੇ ਪੁੱਜ ਗਈ ਹੈ | ਮੌਤਾਂ ਦੀ ਗਿਣਤੀ 38,106 ਹੋ ਗਈ ਹੈ | ਇਕੋ ਦਿਨ 857 ਮਰੀਜ਼ਾਂ ਦੀ ਮੌਤ ਹੋਈ | ਪਿਛਲੇ 24 ...

ਪੂਰੀ ਖ਼ਬਰ »

ਅਮਿਤਾਭ ਬੱਚਨ ਨੇ ਕੋਰੋਨਾ ਖ਼ਿਲਾਫ਼ ਜਿੱਤੀ ਜੰਗ

ਮੁੰਬਈ, 2 ਅਗਸਤ (ਏਜੰਸੀ)-ਮੈਗਾਸਟਾਰ ਅਮਿਤਾਬ ਬਚਨ ਨੇ ਕਿਹਾ ਕਿ ਉਸ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਤੇ ਹੁਣ ਉਹ ਘਰ 'ਚ ਇਕਾਂਤਵਾਸ 'ਚ ਰਹਿਣਗੇ। ਅਦਾਕਾਰ ਜੋ ਕਿ 11 ਜੁਲਾਈ ਨੂੰ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਪਣੇ ਬੇਟੇ ਅਭਿਸ਼ੇਕ ਨਾਲ ਨਾਨਾਵਤੀ ਹਸਪਤਾਲ ਦਾਖ਼ਲ ...

ਪੂਰੀ ਖ਼ਬਰ »

ਮੌਜੂਦਾ ਸਮੇਂ ਪਾਕਿਸਤਾਨ 'ਚ ਸੁਰੱਖਿਅਤ ਨਹੀਂ ਹਨ ਸਿੱਖ

ਨਵੀਂ ਦਿੱਲੀ, 2 ਅਗਸਤ (ਆਈ.ਏ.ਐਨ.ਐਸ.)-ਪਿਛਲੇ ਕੁਝ ਮਹੀਨਿਆਂ 'ਚ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਸਿੱਖਾਂ ਨੂੰ ਡਰਾਉਣ-ਧਮਕਾਉਣ ਵਰਗੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ | ਪਾਕਿਸਤਾਨ 'ਚ ਸਿੱਖ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਤਬਦੀਲ ...

ਪੂਰੀ ਖ਼ਬਰ »

ਪੁਲਾੜ ਯਾਤਰੀਆਂ ਨਾਲ ਧਰਤੀ 'ਤੇ ਪਰਤਿਆ 'ਸਪੇਸ ਐਕਸ ਡ੍ਰੈਗਨ'

ਵਾਸ਼ਿੰਗਟਨ, 2 ਅਗਸਤ (ਏਜੰਸੀ)-ਸਪੇਸਐਕਸ ਕਰੂ ਡੈ੍ਰਗਨ ਏਾਡੇਵਰ ਐਤਵਾਰ ਨੂੰ ਮੈਕਸੀਕੋ ਦੀ ਖਾੜੀ ਵਿਚ ਉਤਾਰਿਆ ਗਿਆ | ਇਸ ਤੋਂ ਪਹਿਲਾਂ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰਨ ਦੇ ਨਾਲ ਹੀ ਪੈਰਾਸ਼ੂਟ ਇਸਤੇਮਾਲ ਕਰਨ ਵਿਚ ਸਫਲ ਰਿਹਾ ਸੀ | ਦੱਸਣਯੋਗ ਹੈ ਕਿ ਇਹ 1975 ਦੇ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਸੀ.ਬੀ.ਆਈ. ਜਾਂਚ ਹੋਵੇ-ਕੇਜਰੀਵਾਲ

ਨਵੀਂ ਦਿੱਲੀ, 2 ਅਗਸਤ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਨ ਦੀ ਮੰਗ ਕੀਤੀ ਹੈ | ਕੇਜਰੀਵਾਲ ਜਿਨ੍ਹਾਂ ਦੀ ਆਮ ਆਦਮੀ ਪਾਰਟੀ ਪੰਜਾਬ 'ਚ ਵਿਰੋਧੀ ਧਿਰ ਹੈ, ...

ਪੂਰੀ ਖ਼ਬਰ »

ਤਾਮਿਲਨਾਡੂ ਦੇ ਰਾਜਪਾਲ ਨੂੰ ਵੀ ਕੋਰੋਨਾ

ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪ੍ਰੋਹਿਤ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ | ਚੇਨਈ ਦੇ ਕਾਵੇਰੀ ਹਸਪਤਾਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ | ਰਾਜਪਾਲ ਨੂੰ ਘਰ 'ਚ ਹੀ ਆਈਸੋਲੇਟ ਰਹਿਣ ਦੀ ਸਲਾਹ ਦਿੱਤੀ ਗਈ ਹੈ, ਜਿੱਥੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX