ਤਾਜਾ ਖ਼ਬਰਾਂ


ਆਈ.ਏ.ਐਸ ਦੇ ਲੜਕੇ ਨੂੰ ਅਗਵਾ ਮਾਮਲੇ 'ਚ ਅਦਾਲਤ ਨੇ ਸਾਬਕਾ ਥਾਣੇਦਾਰਾਂ ਨੂੰ ਦਿੱਤਾ ਝਟਕਾ
. . .  19 minutes ago
ਐਸ.ਏ.ਐਸ ਨਗਰ, 7 ਅਗਸਤ (ਜਸਬੀਰ ਸਿੰਘ ਜੱਸੀ) - 1991 ਵਿਚ ਆਈ.ਏ.ਐਸ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸਾਬਕਾ ਥਾਣੇਦਾਰਾਂ ਹਰ ਸਹਾਏ ਸ਼ਰਮਾ, ਜਗੀਰ ਸਿੰਘ ਅਤੇ ਕੁਲਦੀਪ ਸਿੰਘ ਵਲੋਂ ਵਾਅਦਾ ਮੁਆਫ਼ ਗਵਾਹ ਬਣਨ ਦਿੱਤੇ 164 ਦੇ ਬਿਆਨਾਂ ਨੂੰ ਹੇਠਲੀ ਅਦਾਲਤ ਵਲੋਂ ਖ਼ਾਰਜ ਕਰ ਦਿੱਤਾ ਗਿਆ ਹੈ। ਅਦਾਲਤ...
ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਰੀਆ ਸਮੇਤ ਪੁਲਿਸ ਅਧਿਕਾਰੀ ਘਿਰਦਾ ਹੋਇਆ ਆ ਰਿਹੈ ਨਜ਼ਰ
. . .  25 minutes ago
ਮੁੰਬਈ, 7 ਅਗਸਤ - ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਜਿਵੇਂ ਜਿਵੇਂ ਅੱਗੇ ਵੱਧ ਰਹੀ ਹੈ, ਓਵੇਂ ਓਵੇਂ ਕਈ ਚੀਜਾਂ ਦੀ ਪਰਤਾਂ ਖੁੱਲ ਰਹੀਆਂ ਹਨ। ਸੁਸ਼ਾਂਤ ਦੀ ਗਰਲਫਰੈਂਡ ਰੀਆ ਚੱਕਰਵਰਤੀ ਸਮੇਤ ਮੁੰਬਈ ਪੁਲਿਸ ਦੇ ਕਈ ਅਧਿਕਾਰੀ ਵੀ ਇਸ ਮਾਮਲੇ ਵਿਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਰੀਆ ਦੀ ਕਾਲ ਡਿਟੇਲਜ਼ ਤੋਂ ਇਹ ਗੱਲ ਸਾਹਮਣੇ ਆ ਰਹੀ...
ਫਿਰੋਜ਼ਪੁਰ 'ਚ 12 ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  47 minutes ago
ਫਿਰੋਜ਼ਪੁਰ, 7 ਅਗਸਤ ( ਜਸਵਿੰਦਰ ਸਿੰਘ ਸੰਧੂ) - ਸਿਹਤ ਵਿਭਾਗ ਵਲੋਂ ਲਏ ਗਏ ਕੋਰੋਨਾ ਸ਼ੱਕੀਆਂ ਦੇ ਟੈਸਟਾਂ ਦੀਆਂ ਆਈਆਂ ਰਿਪੋਰਟਾ 'ਚ ਨਵੇਂ ਹੋਰ 12 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉਧਰ ਇਲਾਜ ਦੌਰਾਨ ਤੰਦੁਰੁਸਤ ਪਾਏ ਗਏ 11 ਮਰੀਜ਼ਾਂ ਨੂੰ ਵਿਭਾਗ ਵਲੋਂ ਛੁੱਟੀ ਦੇ ਕੇ ਘਰੋਂ ਘਰੀ ਭੇਜ ਦਿੱਤਾ ਹੈ ਜਿਸ ਕਾਰਨ ਜਿਲ੍ਹੇ ਅੰਦਰ ਇਲਾਜ ਅਧੀਨ ਮਰੀਜਾਂ ਦੀ...
ਚੀਮਾ ਨੇ ਕੋਰੋਨਾ ਬਾਰੇ ਵਾਈਟ ਪੇਪਰ ਜਾਰੀ ਕਰਨ ਦੀ ਕੀਤੀ ਮੰਗ
. . .  53 minutes ago
ਸੰਗਰੂਰ, 7 ਅਗਸਤ (ਧੀਰਜ ਪਸ਼ੋਰੀਆ) - ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਕਿ ਹੁਣ ਕੋਰੋਨਾ ਮਹਾਂਮਾਰੀ ਦੌਰਾਨ ਹੋ ਰਹੀਆਂ ਬੇਨਿਯਮੀਆਂ ਅਤੇ ਸਰਗਰਮ ਹੋ ਰਹੇ ਕੋਰੋਨਾ ਮਾਫ਼ੀਆ ਦਾ ਮੁੱਦਾ ਗਰਮਾ ਗਿਆ ਹੈ । ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਗਿਣਤੀ 623 ਹੋਈ
. . .  58 minutes ago
ਹੁਸ਼ਿਆਰਪੁਰ, 7 ਅਗਸਤ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 623 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ 387 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ 'ਚ 7 ਸੈਂਪਲ ਪਾਜ਼ੀਟਿਵ ਆਏ, ਜਿਨਾਂ ਚ ਗੜਸ਼ੰਕਰ...
ਗੁਰਾਇਆ ਪੁਲਿਸ ਨੇ ਚੂਰਾ ਪੋਸਤ ਅਤੇ ਨਜਾਇਜ਼ ਸ਼ਰਾਬ ਸਮੇਤ ਦੋ ਕਾਬੂ ਕੀਤੇ
. . .  about 1 hour ago
ਗੁਰਾਇਆ, 7 ਅਗਸਤ ( ਚਰਨਜੀਤ ਸਿੰਘ ਦੁਸਾਂਝ)- ਪੁਲਿਸ ਨੇ ਵੱਖ ਵੱਖ ਮਾਮਲਿਆਂ 'ਚ ਜੋ ਵਿਅਕਤੀਆਂ ਨੂੰ ਚੂਰਾ-ਪੋਸਤ ਅਤੇ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆ ਦੇ ਐਸ.ਐਚ.ਓ. ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਥਾਣਾ ਗੁਰਾਇਆ ਦੇ ਏ.ਐਸ.ਆਈ ਗੁਰਨਾਮ ਸਿੰਘ ਸਮੇਤ ਪੁਲਿਸ...
ਏ.ਐਸ.ਆਈ. ਸਮੇਤ ਦੋ ਮੁਲਜ਼ਮਾਂ ਨੂੰ ਹੋਇਆ ਕੋਰੋਨਾ
. . .  2 minutes ago
ਸੁਲਤਾਨਪੁਰ ਲੋਧੀ, 7 ਅਗਸਤ (ਲਾਡੀ,ਹੈਪੀ,ਥਿੰਦ) - ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਇੱਕ ਏ.ਐਸ.ਆਈ, ਦੋ ਮੁਲਜ਼ਮਾਂ, ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਐਸ.ਐਮ.ਓ. ਡਾ ਅਨਿਲ...
ਪ੍ਰਵਾਸੀ ਮਜ਼ਦੂਰ ਨੇ ਆਪਣੀ ਪਤਨੀ ਦਾ ਕੀਤਾ ਕਤਲ, ਮਾਮਲਾ ਦਰਜ
. . .  about 1 hour ago
ਦੇਵੀਗੜ੍ਹ, 7 ਅਗਸਤ (ਰਾਜਿੰਦਰ ਸਿੰਘ ਮੌਜੀ) - ਇਥੋਂ ਥੋੜੀ ਦੂਰ ਪਿੰਡ ਰੌਹੜ ਜਗੀਰ ਜ਼ਿਲ੍ਹਾ ਪਟਿਆਲਾ 'ਚ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੀ ਪਤਨੀ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ। ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੌਕਾ ਏ ਵਾਰਦਾਤ 'ਤੇ ਜਾ ਕੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ...
ਮੱਧ ਪ੍ਰਦੇਸ਼ ਸਰਕਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰੇ-ਭਾਈ ਲੌਂਗੋਵਾਲ
. . .  about 1 hour ago
ਅੰਮ੍ਰਿਤਸਰ, 7 ਅਗਸਤ (ਜਸਵੰਤ ਸਿੰਘ ਜੱਸ) - ਮੱਧ ਪ੍ਰਦੇਸ਼ ਦੇ ਪਿੰਡ ਪਲਸੂਦ ਜ਼ਿਲ੍ਹਾ ਬੜਵਾਨੀ ਵਿਖੇ ਗ੍ਰੰਥੀ ਪ੍ਰੇਮ ਸਿੰਘ ਖ਼ਾਲਸਾ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਰ੍ਹੇਆਮ ਕੀਤੀ ਗਈ ਮਾਰ ਕੁਟਾਈ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਗੁਰਸਿੱਖ ਨਾਲ...
ਮੋਗਾ 'ਚ ਆਏ 14 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  about 1 hour ago
ਮੋਗਾ, 7 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਮੋਗਾ ਨੂੰ ਕੋਰੋਨਾ ਸਬੰਧੀ ਪ੍ਰਾਪਤ ਹੋਈਆਂ ਰਿਪੋਰਟਾਂ 'ਚ 14 ਜਾਣਿਆਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਹੋਈ ਹੈ ਤੇ ਜ਼ਿਲ੍ਹੇ ਵਿਚ ਹੁਣ ਮਰੀਜਾਂ ਦੀ ਕੁੱਲ ਗਿਣਤੀ ਦਾ ਅੰਕੜਾ...
ਸ਼ਰਾਬ ਮਾਫੀਆ ਖਿਲਾਫ ਯੁਵਾ ਮੋਰਚਾ ਭਾਜਪਾ ਨੇ ਬਲਾਚੌਰ ਦੇ ਵਿਧਾਇਕ ਦਾ ਰਿਹਾਇਸ਼ ਅੱਗੇ ਧਰਨਾ
. . .  about 1 hour ago
ਬਲਾਚੌਰ, 7 ਅਗਸਤ ( ਦੀਦਾਰ ਸਿੰਘ ਬਲਾਚੌਰੀਆ ) ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਪ੍ਰਦੇਸ਼ ਇਕਾਈ ਦੇ ਮੈਂਬਰ ਇੰਜੀਨੀਅਰ ਰਾਹੁਲ ਚੌਧਰੀ ਆਦੋਆਣਾ ਅਤੇ ਭਾਜਪਾ ਬਲਾਚੌਰ ਦੇ ਮੰਡਲ ਪ੍ਰਧਾਨ ਨੰਦ ਕਿਸ਼ੋਰ ਦੀ ਅਗਵਾਈ ਹੇਠ ਪੰਜਾਬ ਵਿੱਚ ਜਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਜਿੰਮੇਵਾਰ ਸ਼ਰਾਬ ਮਾਫੀਆ ਨੂੰ ਗ੍ਰਿਫਤਾਰ ਕਰਨ ਕਾਂਗਰਸ...
ਅਬੋਹਰ ਵਿੱਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼
. . .  about 1 hour ago
ਅਬੋਹਰ, 7 ਅਗਸਤ (ਕੁਲਦੀਪ ਸਿੰਘ ਸੰਧੂ) - ਸਥਾਨਕ ਅਬੋਹਰ ਪੈਲੇਸ ਵਿੱਚ ਥਾਣਾ ਸਿਟੀ 1ਦੀ ਪੁਲਸ ਨੇ ਦੇਹ ਵਪਾਰ ਦੇ ਚੱਲ ਰਹੇ ਅੱਡੇ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਮੌਕੇ ਤੋਂ ਅੱਡਾ ਸੰਚਾਲਕ ਰਾਮਾ ਸੇਤੀਆ ਅਤੇ ਦੋ ਲੜਕੀਆਂ ਸਮੇਤ ਤਿੰਨ ਗਾਹਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਹਿਰ ਦੇ ਐਨ ਵਿਚਕਾਰ ਚੱਲ...
ਸੁਖਬੀਰ ਬਾਦਲ ਪਹਿਲਾਂ 267 ਸਰੂਪਾਂ ਦੇ ਗੁੰਮ ਹੋਣ ਦੀ ਜਾਂਚ ਕਰਵਾਉਣ - ਬੀਰਦਵਿੰਦਰ ਸਿੰਘ
. . .  about 1 hour ago
ਪਟਿਆਲਾ, 7 ਅਗਸਤ (ਗਗੁਰਪ੍ਰੀਤ ਸਿੰਘ ਚੱਠਾ )-ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਵਿਖੇ ਪੁਰਾਤਨ ਸਰੂਪ ਚੋਰੀ ਹੋਣ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਗਰੁੱਪ ਦੇ ਆਗੂ ਬੀਰਦਵਿੰਦਰ ਸਿੰਘ, ਤੇਜਿੰਦਰਪਾਲ ਸਿੰਘ ਸੰਧੂ ,ਰਣਧੀਰ ਸਿੰਘ ਰੱਖੜਾ ਤੇ ਗੁਰਸੇਵ ਸਿੰਘ ਹਰਪਾਲਪੁਰ, ਸਾਬਕਾ ਡੀ. ਐਸ. ਪੀ. ਨਾਹਰ ਸਿੰਘ ਆਦਿ ਆਗੂਆਂ...
ਖੰਨਾ 'ਚ ਭਾਜਪਾ ਵਲੋਂ ਵਿਧਾਇਕ ਗੁਰਕੀਰਤ ਸਿੰਘ ਦੇ ਘੇਰੀ ਕੋਠੀ
. . .  about 1 hour ago
ਖੰਨਾ, 7 ਅਗਸਤ (ਹਰਜਿੰਦਰ ਸਿੰਘ ਲਾਲ) - ਅੱਜ ਯੁਵਾ ਭਾਜਪਾ ਵਰਕਰਾਂ ਨੇ ਜਿਲ੍ਹਾ ਯੁਵਾ ਮੋਰਚਾ ਪ੍ਰਧਾਨ ਹਰਸਿਮਰਨਜੀਤ ਸਿੰਘ ਰਿਚੀ ਦੀ ਅਗਵਾਈ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਅਤੇ ਨਸ਼ੇ ਦੀ ਵਿਕਰੀ ਖਿਲਾਫ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਦੀ ਕੋਠੀ ਘੇਰਣ ਲਈ ਰੋਸ...
ਗੈਸ ਚੜਨ ਨਾਲ ਤਿੰਨ ਵਿਅਕਤੀਆਂ ਵਿਚੋਂ 2 ਦੀ ਮੌਤ
. . .  about 2 hours ago
ਲੋਹੀਆਂ ਖਾਸ, 7 ਅਗਸਤ (ਬਲਵਿੰਦਰ ਸਿੰਘ ਵਿੱਕੀ) - ਸਥਾਨਕ ਥਾਣੇ ਦੇ ਪਿੰਡ ਮੁੰਡੀ ਚੋਹਲੀਆਂ ਵਿਖੇ ਕਿਸਾਨ ਮੈਂਥਾ ਪਲਾਟ ਦੇ ਡਰਮਾਂ ਦੀ ਵੇਸਟ ਸਾਫ਼ ਕਰਨ ਲਈ ਡਰਮਾਂ ਵਿੱਚ ਵੜੇ 3 ਵਿਅਕਤੀਆਂ ਨੂੰ ਗੈਸ ਚੜਨ ਨਾਲ 2 ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਇੱਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਏ ਜਾਣ ਦੀ ਜਾਣਕਾਰੀ ਮਿਲੀ ਹੈ। ਸੁਖਦੇਵ...
ਮਿੰਨੀ ਕੈਪਟਨ ਵਜੋਂ ਜਾਣੇ ਜਾਂਦੇ ਯੂਥ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ
. . .  about 2 hours ago
ਮੁੱਲਾਂਪੁਰ ਗਰੀਬਦਾਸ (ਮੁਹਾਲੀ), 7 ਅਗਸਤ (ਦਿਲਬਰ ਸਿੰਘ ਖੈਰਪੁਰ) - ਕਾਂਗਰਸ ਦੇ ਸੀਨੀਅਰ ਯੂਥ ਆਗੂ ਤੇ ਸਾਬਕਾ ਸੰਮਤੀ ਮੈਂਬਰ ਰਿੰਕੂ ਵਰਮਾ ਮੁੱਲਾਂਪੁਰ ਭਰ ਜਵਾਨੀ ਵਿੱਚ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ ਅਤੇ ਇਲਾਕੇ ਦੇ ਲੋਕਾਂ ਉਹ ਮਿੰਨੀ ਕੈਪਟਨ ਵਜੋਂ ਜਾਣਿਆ ਜਾਂਦਾ ਸੀ। ਇਲਾਕੇ ਵਿੱਚ ਕਾਂਗਰਸ ਪਾਰਟੀ...
ਮਜੀਠੀਆ ਤੇ ਭੂੰਦੜ ਨੂੰ ਹਿਰਾਸਤ 'ਚ ਲੈਣ ਮਗਰੋਂ ਕੀਤਾ ਰਿਹਾਅ
. . .  about 2 hours ago
ਚੰਡੀਗੜ੍ਹ, 7 ਅਗਸਤ (ਸੁਰਿੰਦਰਪਾਲ) - ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਪੰਜਾਬ ਰਾਜ ਭਵਨ ਨੇੜੇ ਕੈਪਟਨ ਸਰਕਾਰ ਖਿਲਾਫ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਬਲਵਿੰਦਰ ਸਿੰਘ ਭੂੰਦੜ ਸਮੇਤ ਵਰਕਰਾਂ ਨੇ ਪ੍ਰਦਰਸ਼ਨ...
ਮਨੋਜ ਸਿਨਹਾ ਨੇ ਉਪ ਰਾਜਪਾਲ ਵਜੋਂ ਚੁੱਕਿਆ ਹਲਫ
. . .  about 2 hours ago
ਨਵੀਂ ਦਿੱਲੀ, 7 ਅਗਸਤ - ਸਾਬਕਾ ਕੇਂਦਰੀ ਮੰਤਰੀ ਮਨੋਜ ਸਿਨਹਾ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕ ਲਈ। ਜੰਮੂ ਕਸ਼ਮੀਰ ਹਾਈਕੋਰਟ ਦੇ ਚੀਫ ਜਸਟਿਸ ਨੇ ਉਨ੍ਹਾਂ ਨੂੰ...
ਭਾਜਪਾ ਯੁਵਾ ਮੋਰਚਾ ਨੇ ਘੇਰਿਆ ਵਿਧਾਇਕ ਅਗਨੀਹੋਤਰੀ ਦਾ ਕੈਂਪ ਆਫਿਸ, ਕੀਤੀ ਨਾਅਰੇਬਾਜ਼ੀ
. . .  about 3 hours ago
ਤਰਨਤਾਰਨ, 7 ਅਗਸਤ ( ਹਰਿੰਦਰ ਸਿੰਘ , ਵਿਕਾਸ ਮਰਵਾਹਾ) - ਪੰਜਾਬ ਦੇ ਸਰਹੱਦੀ ਜ਼ਿਲਿਆਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਵਾਰਿਸਾਂ ਨੂੰ 25-25 ਲੱਖ ਰੁਪਏ ਮੁਆਵਜਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਵੱਡੇ ਸ਼ਰਾਬ ਤਸਕਰਾਂ ਖਿਲਾਫ ਕਰਵਾਈ ਦੀ ਮੰਗ ਨੂੰ ਲੈ ਕੇ ਭਾਜਪਾ ਯੁਵਾ ਮੋਰਚਾ ਵੱਲੋਂ ਵਿਧਾਇਕ ਅਗਨੀਹੋਤਰੀ...
ਮੱਧ ਪ੍ਰਦੇਸ਼ 'ਚ ਸਿੱਖਾਂ 'ਤੇ ਪੁਲਿਸ ਵਲੋਂ ਕੀਤੇ ਜੁਲਮ ਦੀ ਵੱਖ ਵੱਖ ਆਗੂਆਂ ਵਲੋਂ ਨਿਖੇਧੀ, ਸਖ਼ਤ ਕਾਰਵਾਈ ਕੀਤੀ ਮੰਗ
. . .  about 3 hours ago
ਜਲੰਧਰ, 7 ਅਗਸਤ - ਮੱਧ ਪ੍ਰਦੇਸ਼ ਵਿਚ ਸਿੱਖਾਂ 'ਤੇ ਸਥਾਨਕ ਪੁਲਿਸ ਵਲੋਂ ਕੀਤੇ ਗਏ ਜ਼ਾਲਮਾਨਾ ਹਮਲੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ...
ਵਿਧਾਇਕ ਤਲਵਾੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ
. . .  about 3 hours ago
ਲੁਧਿਆਣਾ, 7 ਅਗਸਤ ਸਲੇਮਪੁਰੀ - ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਸੰਜੇ ਤਲਵਾੜ ਦੀ ਲੈਬ ਜਾਂਚ ਦੌਰਾਨ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ ।ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਤਲਵਾੜ ਤੋਂ ਇਲਾਵਾ ਉਨ੍ਹਾਂ ਦੀ ਪਤਨੀ, ਦੋ ਬੱਚਿਆਂ ਅਤੇ ਉਨ੍ਹਾਂ ਦੇ...
ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਤੇ ਹੁਣ ਨਿਗਾ ਰੱਖੇਗਾ ਡਰੋਨ
. . .  about 3 hours ago
ਰਾਜਾਸਾਂਸੀ 7ਅਗਸਤ (ਹੇਰ)- ਮਾਝੇ ਦੇ ਤਿੰਨ ਜ਼ਿਲਿਆਂ ਅੰਮ੍ਰਿਤਸਰ ਗੁਰਦਾਸਪੁਰ ਅਤੇ ਤਰਨਤਾਰਨ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਸ਼ਰਾਬ ਤਸਕਰਾਂ ਖਿਲਾਫ ਸਖਤੀ ਕੀਤੀ ਜਾ ਰਹੀ ਹੈ, ਇਸੇ ਦੇ ਚੱਲਦਿਆਂ ਹੀ ਪੁਲਿਸ ਵੱਲੋਂ ਸ਼ਰਾਬ ਤਸਕਰਾਂ ਤੇ ਨਿਗਾਹ...
ਕੇਰਲ 'ਚ ਜਮੀਨ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ, 5 ਦੀ ਮੌਤ, 80 ਮਲਬੇ ਹੇਠਾਂ ਦੱਬੇ
. . .  about 3 hours ago
ਕੋਚੀ, 7 ਅਗਸਤ - ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਰਾਜਮਾਲਾ ਇਲਾਕੇ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਰਾਜ ਵਿਚ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਇਲਾਕੇ ਵਿਚ ਅੱਜ ਜਮੀਨ ਖਿਸਕਣ ਦਾ ਹਾਦਸਾ ਵਾਪਰ ਗਿਆ। ਜਿਸ ਵਿਚ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 80 ਤੋਂ ਵਧੇਰੇ ਮਜ਼ਦੂਰ ਮਲਬੇ...
ਜ਼ਹਿਰੀਲੀ ਸ਼ਰਾਬ ਮਾਮਲੇ ਚ ਭਾਜਪਾ ਯੁਵਾ ਮੋਰਚਾ ਦੇ ਆਗੂਆਂ ਦਿੱਤਾ ਕੈਬਨਿਟ ਮੰਤਰੀ ਰਾਣਾ ਸੋਢੀ ਦੀ ਕੋਠੀ ਅੱਗੇ ਧਰਨਾ
. . .  about 3 hours ago
ਗੁਰੂਹਰਸਹਾਏ, 7 ਅਗਸਤ (ਹਰਚਰਨ ਸਿੰਘ ਸੰਧੂ) - ਬੀਤੇ ਦਿਨੀਂ ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੁੱਚੇ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨਾ ਪਰਦਰਸ਼ਨ ਕੀਤਾ ਗਿਆ । ਉਧਰ ਗੁਰੂਹਰਸਹਾਏ ਵਿਖੇ...
ਈ.ਡੀ. ਦਫ਼ਤਰ ਪਹੁੰਚੀ ਰੀਆ ਚੱਕਰਵਰਤੀ
. . .  about 4 hours ago
ਨਵੀਂ ਦਿੱਲੀ, 7 ਅਗਸਤ - ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਹੁਣ ਜਾਂਚ ਸੀ.ਬੀ.ਆਈ. ਦੇ ਹੱਥ ਹੈ। ਉੱਥੇ ਹੀ, ਈ.ਡੀ. ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿਚ ਰੀਆ ਚੱਕਰਵਰਤੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 23 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਪਹਿਲਾ ਸਫ਼ਾ

ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਸਾਥੀਆਂ ਸਮੇਤ ਢੀਂਡਸਾ ਦੀ ਪਾਰਟੀ 'ਚ ਸ਼ਾਮਿਲ

ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾਂ, 6 ਅਗਸਤ (ਬਲਜਿੰਦਰ ਸਿੰਘ, ਰਵਿੰਦਰ ਮੌਦਗਿਲ, ਗ.ਸ. ਰੁਪਾਲ, ਐਚ.ਐਸ. ਗੌਤਮ)-ਸ਼੍ਰੋਮਣੀ ਅਕਾਲੀ ਦਲ ਡੈਮੋਕੈ੍ਰਟਿਕ ਵਲੋਂ ਕਿਸੇ ਵੀ ਸੂਰਤ 'ਚ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਕਾਂਗਰਸ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਕੀਤਾ ਜਾਵੇਗਾ | ਜਦੋਂਕਿ ਲੋਕ ਸਭਾ, ਵਿਧਾਨ ਸਭਾ ਤੇ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਉਕਤ ਦੋਵੇਂ ਪਾਰਟੀਆਂ ਨੂੰ ਛੱਡ ਕੇ ਹੋਰਨਾਂ ਹਮਿਖ਼ਆਲੀ ਪਾਰਟੀਆਂ ਨਾਲ ਲੋੜ ਪੈਣ 'ਤੇ ਗੱਠਜੋੜ ਜ਼ਰੂਰ ਕੀਤਾ ਜਾ ਸਕਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਹਲਕਾ ਬਸੀ ਪਠਾਣਾਂ ਦੇ ਪਿੰਡ ਰਸੂਲਪੁਰ ਸਥਿਤ ਥਾਬਲ ਰਾਈਸ ਮਿੱਲ 'ਚ ਸਾਬਕਾ ਵਿਧਾਇਕ ਤੇ ਸੇਵਾ-ਮੁਕਤ ਜੱਜ ਨਿਰਮਲ ਸਿੰਘ ਨੂੰ ਪਾਰਟੀ 'ਚ ਸ਼ਾਮਿਲ ਕਰਨ ਲਈ ਰੱਖੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਸ. ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਨਾ ਕੇਵਲ ਪਾਰਟੀ 'ਚ ਵੱਡੇ ਪੱਧਰ 'ਤੇ ਗਿਰਾਵਟ ਆਈ ਹੈ ਬਲਕਿ ਪੰਥਕ ਪਰੰਪਰਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦਾ ਘਾਣ ਹੋਣ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ 'ਚ ਵੱਡੇ ਘਪਲੇ ਵੀ ਸਾਹਮਣੇ ਆਏ ਹਨ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ਼ਾਇਬ ਹੋਏ 267 ਪਾਵਨ ਸਰੂਪਾਂ ਸਬੰਧੀ ਸ. ਢੀਂਡਸਾ ਨੇ ਕਿਹਾ ਕਿ ਬੇਸ਼ੱਕ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਗ੍ਰਹਿ ਵਿਭਾਗ ਸੀ ਫਿਰ ਵੀ ਨਾ ਤਾਂ ਉਸ ਵੇਲੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਿਖ਼ਲਾਫ਼ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ ਮੌਜੂਦਾ ਕਾਂਗਰਸ ਸਰਕਾਰ ਤੋਂ ਹੀ ਸਿੱਖ ਕੌਮ ਨੂੰ ਕੋਈ ਇਨਸਾਫ਼ ਮਿਲਿਆ ਹੈ | ਸ. ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਬਣਾਉਣ ਦਾ ਮਕਸਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਕਰਵਾਉਣਾ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ 'ਚ ਆਏ ਨਿਘਾਰ 'ਚ ਸੁਧਾਰ ਕਰਨ, ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਤੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣਾ ਹੈ | ਜਿਸ ਕਰਕੇ ਪੰਥ ਦਰਦੀ ਧਰਮ ਦੀ ਲੜਾਈ ਲੜਨ ਲਈ ਅਕਾਲੀ ਦਲ ਨੂੰ ਛੱਡ ਕੇ ਉਨ੍ਹਾਂ ਦੇ ਕਾਫ਼ਲੇ 'ਚ ਸ਼ਾਮਿਲ ਹੋ ਰਹੇ ਹਨ ਅਤੇ ਜਿਸ ਤਰੀਕੇ ਨਾਲ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਉਨ੍ਹਾਂ ਨੂੰ ਕਿਸੇ ਪਾਰਟੀ ਨਾਲ ਗੱਠਜੋੜ ਕਰਨ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾਲ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਸਗੋਂ ਇਹ ਲੜਾਈ ਧਾਰਮਿਕ ਤੇ ਸਿਧਾਂਤਾਂ ਦੀ ਹੈ | ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਬੰਧੀ ਸ. ਢੀਂਡਸਾ ਨੇ ਕਿਹਾ ਕਿ ਉਹ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਆਏ ਹਨ ਜਿਸ 'ਚ ਉਨ੍ਹਾਂ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਇਸ ਮੌਕੇ ਸ. ਢੀਂਡਸਾ ਨੇ ਅਕਾਲੀ ਦਲ (ਬ) ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਡੈਮੋਕੈ੍ਰਟਿਕ 'ਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਲਖਵੀਰ ਸਿੰਘ ਥਾਬਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਮੀਤ ਸਿੰਘ ਧਾਲੀਵਾਲ, ਅਮਰੀਕ ਸਿੰਘ ਰੋਮੀ, ਸੁਰਿੰਦਰ ਸਿੰਘ ਭੰਗੂ, ਸਵਰਨ ਸਿੰਘ ਮੁਸਤਫਾਬਾਦ, ਕੁਲਦੀਪ ਸਿੰਘ ਨੰਬਰਦਾਰ ਸਰਪੰਚ ਥਾਬਲਾਂ ਤੋਂ ਇਲਾਵਾ ਹੋਰਨਾਂ ਆਗੂਆਂ ਤੇ ਵਰਕਰਾਂ ਨੂੰ ਸਿਰੋਪਾਓ ਦੇ ਕੇ ਸਵਾਗਤ ਕੀਤਾ |
ਜਸਟਿਸ ਨਿਰਮਲ ਸਿੰਘ ਨੇ ਭਾਵਪੂਰਨ ਲਹਿਜ਼ੇ 'ਚ ਕਿਹਾ ਕਿ ਬਾਦਲ ਦਲ 'ਚ ਕਿਸੇ ਵੀ ਵਫ਼ਾਦਾਰ ਅਹੁਦੇਦਾਰ ਜਾਂ ਵਰਕਰ ਦੀ ਕੋਈ ਸੁਣਵਾਈ ਨਹੀਂ ਹੁੰਦੀ, ਸਗੋਂ ਹੁਕਮ ਸੁਣਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਮੀਡੀਆ ਸੁਖਬੀਰ ਨੂੰ ਪੁੱਛੇ ਕਿ ਕਿਉਂ ਅਹੁਦੇਦਾਰ ਤੇ ਵਰਕਰ ਪਾਰਟੀ ਛੱਡ ਕੇ ਜਾ ਰਹੇ ਹਨ? ਉਨ੍ਹਾਂ ਕਿਹਾ ਕਿ ਪਾਰਟੀ 'ਚ ਫੈਲੇ ਭਿ੍ਸ਼ਟਾਚਾਰ ਕਾਰਨ ਹਰ ਵਰਕਰ ਤੇ ਅਹੁਦੇਦਾਰ ਨਿਰਾਸ਼ ਹਨ | ਜਿਸ ਕਰਕੇ ਰੋਜ਼ਾਨਾ ਹੀ ਪਾਰਟੀ ਦੇ ਵਫ਼ਾਦਾਰ ਆਗੂ ਤੇ ਵਰਕਰ ਸੁਖਬੀਰ ਦੇ ਤਾਨਾਸ਼ਾਹੀ ਰਵੱਈਏ ਤੋਂ ਖ਼ਫ਼ਾ ਹੋ ਕੇ ਜਾਂ ਤਾਂ ਘਰਾਂ 'ਚ ਨਿਰਾਸ਼ ਹੋ ਕੇ ਬੈਠ ਗਏ ਹਨ ਜਾਂ ਫਿਰ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਹਨ | ਮੰਚ ਦਾ ਸੰਚਾਲਨ ਲਖਵੀਰ ਸਿੰਘ ਥਾਬਲ ਨੇ ਕੀਤਾ | ਇਸ ਸਮਾਗਮ 'ਚ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਰਣਧੀਰ ਸਿੰਘ ਰੱਖੜਾ, ਹਰਮੀਤ ਕੌਰ, ਸਿਮਰਨ ਕੌਰ, ਗੁਰਸੇਵ ਸਿੰਘ ਹਰਪਾਲਪੁਰ, ਦਵਿੰਦਰ ਸਿੰਘ ਸੋਢੀ ਸਿਆਸੀ ਸਲਾਹਕਾਰ ਤੇ ਅਮਰੀਕ ਸਿੰਘ ਰੋਮੀ ਵੀ ਹਾਜ਼ਰ ਸਨ | ਸ਼੍ਰੋਮਣੀ ਅਕਾਲੀ ਦਲ ਡੈਮੋਕੈ੍ਰਟਿਕ 'ਚ ਸ਼ਾਮਿਲ ਹੋਣ ਵਾਲਿਆਂ 'ਚ ਅਜੀਤ ਸਿੰਘ ਮੱਕੜ, ਰਾਜੇਸ਼ ਸਿੰਗਲਾ ਆੜ੍ਹਤੀ, ਸੇਵਾ ਸਿੰਘ ਬਹਿਰਾਮਪੁਰ, ਜਗਤਾਰ ਸਿੰਘ ਮੈੜਾਂ, ਸਤਨਾਮ ਸਿੰਘ ਮੈੜਾਂ, ਰਾਮ ਸਿੰਘ ਗੋਪਾਲੋਂ, ਬਲਵਿੰਦਰ ਬਿੱਟੂ, ਬਲਵਿੰਦਰ ਸਿੰਘ ਰਿਆ, ਦਰਸ਼ਨ ਸਿੰਘ ਨੌਗਾਵਾਂ, ਪਰਮਜੀਤ ਸਿੰਘ ਮਹਾਦੀਆਂ, ਜਗੀਰ ਸਿੰਘ, ਬਲਦੇਵ ਸਿੰਘ ਹਵਾਰਾ, ਕੁਲਵੰਤ ਸਿੰਘ, ਰਘਵੀਰ ਸਿੰਘ, ਜਸਕਰਨ ਸਿੰਘ, ਰਣਦੀਪ ਸਿੰਘ ਰਾਣਾ, ਸਤਿੰਦਰ ਸਿੰਘ, ਮਨਜੀਤ ਸਿੰਘ, ਪਿਸ਼ੌਰਾ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਹਰਵਿੰਦਰ ਕੌਰ, ਬਲਜੀਤ ਸਿੰਘ, ਅਵਤਾਰ ਸਿੰਘ ਆਦਿ ਵੀ ਸ਼ਾਮਿਲ ਸਨ |

ਪੰਜਾਬ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ

ਸ਼ਰਾਬ ਕਾਂਡ ਦੀ ਹਾਈ ਕੋਰਟ ਜਾਂ ਸੀ. ਬੀ. ਆਈ. ਤੋਂ ਕਰਵਾਈ ਜਾਵੇ ਜਾਂਚ
ਚੰਡੀਗੜ੍ਹ, 6 ਅਗਸਤ (ਵਿਕਰਮਜੀਤ ਸਿੰਘ ਮਾਨ)- ਅਕਾਲੀ-ਭਾਜਪਾ ਵਫ਼ਦ ਵਲੋਂ ਅੱਜ ਸ. ਸੁਖਬੀਰ ਸਿੰਘ ਬਾਦਲ ਅਤੇ ਸ੍ਰੀ ਮਨੋਰੰਜਨ ਕਾਲੀਆ ਦੀ ਅਗਵਾਈ 'ਚ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਸ਼ਰਾਬ ਕਾਂਡ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕਰਕੇ ਮਾਮਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ | ਵਫ਼ਦ ਨੇ ਮੰਗ ਕੀਤੀ ਕਿ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ 'ਚ ਸ਼ਾਮਿਲ ਸਾਰੇ ਦੋਸ਼ੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਣ ਅਤੇ ਡਿਸਟਿਲਰੀਆਂ ਤੋਂ ਸਪਿਰਿਟ ਤੇ ਈ. ਐੱਨ. ਏ. ਦੀ ਸਪਲਾਈ ਰੋਕੀ ਜਾਵੇ | ਵਫ਼ਦ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੇ ਜਿਨ੍ਹਾਂ ਦੋਸ਼ੀਆਂ ਦੇ ਨਾਂਅ ਲਏ ਹਨ, ਖ਼ਾਸ ਤੌਰ 'ਤੇ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਿਖ਼ਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ | ਮੰਗ ਪੱਤਰ ਦੇਣ ਮਗਰੋਂ ਰਾਜ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਮਾਮਲੇ 'ਚ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਰਾਹੁਲ ਗਾਂਧੀ ਦੋਵੇਂ ਇਸ ਕਰ ਕੇ ਚੁੱਪ ਹਨ ਕਿਉਂਕਿ ਗੈਰ-ਕਾਨੂੰਨੀ ਸ਼ਰਾਬ ਦੇ ਇਸ ਧੰਦੇ 'ਚੋਂ ਇਨ੍ਹਾਂ ਨੂੰ ਵੀ ਹਰ ਮਹੀਨੇ ਹਿੱਸੇ ਮਿਲਦੇ ਹਨ | ਉਨ੍ਹਾਂ ਕਿਹਾ ਕਿ ਕਿੰਨਾ ਸ਼ਰਮਨਾਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਉਨ੍ਹਾਂ ਕੋਲ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਹੈ | ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪਾਲ ਨੂੰ ਦਿੱਤੇ ਮੰਗ ਪੱਤਰ 'ਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਆਬਕਾਰੀ ਤੇ ਗ੍ਰਹਿ ਮੰਤਰੀ ਵਜੋਂ ਆਪਣੀ ਸੰਵਿਧਾਨਿਕ ਡਿਊਟੀ ਨਿਭਾਉਣ 'ਚ ਫ਼ੇਲ੍ਹ ਹੋ ਗਏ ਹਨ ਅਤੇ ਰਾਜਪੁਰਾ ਤੇ ਖੰਨਾ ਵਿਖੇ ਫੜੀਆਂ ਗਈਆਂ ਦੋ ਡਿਸਟਿਲਰੀਆਂ/ਬਾਟਲਿੰਗ ਪਲਾਂਟਾਂ ਦਾ ਖ਼ੁਲਾਸਾ ਹੋਣ ਦੇ ਬਾਵਜੂਦ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਦੋ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਿਖ਼ਲਾਫ਼ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਹ ਦੋਵੇਂ ਹੀ ਮੁੱਖ ਦੋਸ਼ੀਆਂ ਦੀ ਸਰਪ੍ਰਸਤੀ 'ਚ ਸ਼ਾਮਿਲ ਹਨ | ਵਫ਼ਦ ਨੇ ਕਿਹਾ ਕਿ ਇਸ ਪੱਧਰ ਦੀ ਸ਼ਰਾਬ ਦੀ ਸਪਲਾਈ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਅਤੇ ਪੁਲਿਸ ਤੇ ਆਬਕਾਰੀ ਮੁਲਾਜ਼ਮਾਂ ਵਿਚਾਲੇ ਗੰਢਤੁਪ ਨਾਲ ਹੀ ਹੋਈ ਹੈ | ਵਫ਼ਦ ਨੇ ਕਿਹਾ ਕਿ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਦੀਆਂ ਡਿਸਟਿਲਰੀਆਂ ਤੋਂ ਸ਼ਰਾਬ ਦੀ ਤਸਕਰੀ ਕੀਤੇ ਜਾਣ ਤੇ ਈ. ਐੱਨ. ਏ. ਤੇ ਡਿਨੇਚਰਡ ਸਪਿਰਿਟ ਮਾਰਕੀਟ 'ਚ ਗੈਰ-ਕਾਨੂੰਨੀ ਤੌਰ 'ਤੇ ਵੇਚੇ ਜਾਣ ਦੇ ਦੋਸ਼ ਲੱਗੇ ਹਨ, ਦੇ ਿਖ਼ਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ | ਵਫ਼ਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦੇ ਪ੍ਰਬੰਧ ਵੀ ਕੀਤੇ ਜਾਣ | ਵਫ਼ਦ 'ਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਮਨਜਿੰਦਰ ਸਿੰਘ ਸਿਰਸਾ, ਯੂਥ ਆਗੂ ਪਰਮਬੰਸ ਸਿੰਘ ਰੋਮਾਣਾ ਅਤੇ ਸਰਬਜੋਤ ਸਿੰਘ ਸਾਬੀ ਵੀ ਸ਼ਾਮਿਲ ਸਨ |
ਪੀੜਤ ਪਰਿਵਾਰ ਵਲੋਂ ਵੀ ਰਾਜਪਾਲ ਨਾਲ ਮੁਲਾਕਾਤ

ਅਕਾਲੀ-ਭਾਜਪਾ ਵਫ਼ਦ ਨਾਲ ਇਕ ਪੀੜਤ ਪਰਿਵਾਰ ਨੇ ਵੀ ਰਾਜਪਾਲ ਨੂੰ ਮੰਗ ਪੱਤਰ ਸੌਾਪਦਿਆਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਸਰਕਾਰੀ ਸਰਪ੍ਰਸਤੀ ਦਾ ਸਿੱਧਾ ਨਤੀਜਾ ਹੈ ਤੇ ਇਸੇ ਲਈ ਅੰਮਿ੍ਤਸਰ, ਤਰਨ ਤਾਰਨ ਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ ਲੋਕ ਇਸ ਜ਼ਹਿਰੀਲੀ ਸ਼ਰਾਬ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ | ਪੀੜਤ ਪਰਿਵਾਰ ਦੀ ਮੈਂਬਰ ਕਮਲਜੀਤ ਕੌਰ ਨੇ ਦੋਸ਼ ਲਗਾਉਂਦਿਆਂ ਰਾਜਪਾਲ ਨੂੰ ਕਿਹਾ ਕਿ ਜਦੋਂ ਤੋਂ ਉਸ ਨੇ ਖਡੂਰ ਸਾਹਿਬ ਦੇ ਵਿਧਾਇਕ ਿਖ਼ਲਾਫ਼ ਸ਼ਿਕਾਇਤ ਦਰਜ ਕਰਵਾਈ ਹੈ, ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਸ ਨੂੰ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋਣ ਦੇ ਬਾਵਜੂਦ 2 ਲੱਖ ਰੁਪਏ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਜਦਕਿ ਹੋਰਨਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਰਿਹਾ ਹੈ |

ਦੇਸ਼ 'ਚ ਕੋਰੋਨਾ ਮਾਮਲੇ 20 ਲੱਖ ਤੋਂ ਪਾਰ

21 ਦਿਨਾਂ 'ਚ ਵਧੇ 10 ਲੱਖ ਮਾਮਲੇ
ਨਵੀਂ ਦਿੱਲੀ, 6 ਅਗਸਤ (ਏਜੰਸੀ)-ਦੇਸ਼ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ ਅਤੇ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 20 ਲੱਖ ਤੋਂ ਪਾਰ ਹੋ ਗਈ ਹੈ | ਵੀਰਵਾਰ ਨੂੰ ਇਕੋ ਦਿਨ 61,669 ਨਵੇਂ ਪਾਜ਼ੀਟਿਵ ਮਾਮਲੇ ਆਉਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 20,19,930 ਤੱਕ ਪੁੱਜ ਗਈ ਹੈ | ਪਿਛਲੇ 21 ਦਿਨਾਂ 'ਚ 10 ਲੱਖ ਤੋਂ ਜ਼ਿਆਦਾ ਨਵੇਂ ਮਰੀਜ਼ ਸਾਹਮਣੇ ਆਏ, ਭਾਵ ਹਰ ਦਿਨ ਔਸਤ 47 ਹਜ਼ਾਰ ਤੋਂ ਜ਼ਿਆਦਾ | ਹੁਣ ਦੁਨੀਆ ਦੇ ਸਿਰਫ਼ ਤਿੰਨ ਦੇਸ਼ਾਂ ਭਾਰਤ, ਬ੍ਰਾਜ਼ੀਲ ਅਤੇ ਅਮਰੀਕਾ 'ਚ 20 ਲੱਖ ਤੋਂ ਜ਼ਿਆਦਾ ਕੋਰੋਨਾ ਪਾਜ਼ੀਟਿਵ ਹਨ ਪਰ 10 ਲੱਖ ਤੋਂ 20 ਲੱਖ ਮਾਮਲੇ ਹੋਣ 'ਚ ਭਾਰਤ 'ਚ ਸਭ ਤੋਂ ਘੱਟ ਸਮਾਂ ਲੱਗਾ | ਦੇਸ਼ 'ਚ ਸਿਰਫ਼ 21 ਦਿਨ 'ਚ ਅਜਿਹਾ ਹੋਇਆ ਹੈ | ਜਦਕਿ ਅਮਰੀਕਾ 'ਚ 41 ਦਿਨਾਂ 'ਚ ਅਤੇ ਬਾਜ਼੍ਰੀਲ 'ਚ 27 ਦਿਨਾਂ 'ਚ ਕੋਰੋਨਾ ਪੀੜਤਾਂ ਦਾ ਅੰਕੜਾ 10 ਲੱਖ ਤੋਂ 20 ਲੱਖ ਹੋਇਆ ਸੀ | ਇਹ ਹੀ ਰਫ਼ਤਾਰ ਬਣੀ ਰਹੀ ਤਾਂ 20 ਲੱਖ ਤੋਂ 30 ਲੱਖ ਮਾਮਲੇ ਹੋਣ 'ਚ 21 ਤੋਂ ਵੀ ਘੱਟ ਦਿਨ ਲੱਗਣਗੇ | ਇਸ ਤੋਂ ਇਲਾਵਾ 24 ਘੰਟਿਆਂ ਦੌਰਾਨ 891 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦਾ ਅੰਕੜਾ 41,573 'ਤੇ ਪੁੱਜ ਗਿਆ ਹੈ | ਰਾਹਤ ਵਾਲੀ ਗੱਲ ਇਹ ਹੈ ਕਿ 24 ਘੰਟਿਆਂ ਦੌਰਾਨ 49,619 ਮਰੀਜ਼ ਠੀਕ ਵੀ ਹੋਏ ਹਨ, ਜਿਸ ਨਾਲ ਹੁਣ ਤੱਕ 13,70,347 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ | ਮਹਾਰਾਸ਼ਟਰ ਕੋਰੋਨਾ ਨਾਲ ਦੇਸ਼ 'ਚ ਸਭ ਤੋਂ ਪ੍ਰਭਾਵਿਤ ਸੂਬਾ ਬਣਿਆ ਹੋਇਆ ਹੈ, ਇੱਥੇ ਹੁਣ ਤੱਕ 4,79,779 ਕੇਸ ਆ ਚੁੱਕੇ ਹਨ ਅਤੇ 16,792 ਮਰੀਜ਼ ਦਮ ਤੋੜ ਚੁੱਕੇ ਹਨ |

ਪੰਜਾਬ 'ਚ 25 ਹੋਰ ਮੌਤਾਂ-994 ਨਵੇਂ ਮਾਮਲੇ

ਚੰਡੀਗੜ੍ਹ, 6 ਅਗਸਤ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ ਜਿੱਥੇ 994 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ 25 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ | ਅੱਜ ਹੋਈਆਂ ਮੌਤਾਂ 'ਚੋਂ ਜ਼ਿਲ੍ਹਾ ਲੁਧਿਆਣਾ 'ਚ 9, ਪਟਿਆਲਾ, ਸੰਗਰੂਰ, ਅੰਮਿ੍ਤਸਰ, ਜਲੰਧਰ, ਬਠਿੰਡਾ ਅਤੇ ਗੁਰਦਾਸਪੁਰ 'ਚ 2-2 ਮੌਤਾਂ ਜਦੋਂ ਕਿ ਹੁਸ਼ਿਆਰਪੁਰ, ਕਪੂਰਥਲਾ, ਤਰਨ ਤਾਰਨ ਤੇ ਫ਼ਤਿਹਗੜ੍ਹ ਸਾਹਿਬ 'ਚ 1-1 ਮੌਤ ਹੋਈ ਹੈ | ਦੂਜੇ ਪਾਸੇ ਅੱਜ ਵੱਖ-ਵੱਖ ਜ਼ਿਲਿ੍ਹਆਂ ਤੋਂ 716 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ | ਅੱਜ ਆਏ ਮਾਮਲਿਆਂ 'ਚੋਂ ਜ਼ਿਲ੍ਹਾ ਲੁਧਿਆਣਾ ਤੋਂ 209, ਪਟਿਆਲਾ ਤੋਂ 135, ਅੰਮਿ੍ਤਸਰ ਤੋਂ 44, ਹੁਸ਼ਿਆਰਪੁਰ ਤੋਂ 15, ਐਸ.ਏ.ਐਸ. ਨਗਰ ਤੋਂ 68, ਜਲੰਧਰ ਤੋਂ 98, ਪਠਾਨਕੋਟ ਤੋਂ 22, ਮੋਗਾ ਤੋਂ 44, ਕਪੂਰਥਲਾ ਤੋਂ 21, ਫ਼ਿਰੋਜ਼ਪੁਰ ਤੋਂ 36, ਸੰਗਰੂਰ ਤੋਂ 12, ਮਾਨਸਾ ਤੋਂ 16, ਫ਼ਰੀਦਕੋਟ ਤੋਂ 25, ਗੁਰਦਾਸਪੁਰ ਤੋਂ 25, ਬਠਿੰਡਾ ਤੋਂ 112, ਫ਼ਤਿਹਗੜ੍ਹ ਸਾਹਿਬ ਤੋਂ 24, ਰੋਪੜ ਤੋਂ 31, ਮੁਕਤਸਰ ਤੋਂ 7, ਬਰਨਾਲਾ ਤੋਂ 35, ਐਸ. ਬੀ. ਐਸ. ਨਗਰ ਤੋਂ 15 ਮਰੀਜ਼ ਸ਼ਾਮਿਲ ਹਨ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 634271 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਦਕਿ ਸੂਬੇ 'ਚ 6715 ਐਕਟਿਵ ਕੇਸ ਹਨ | ਅੱਜ ਆਕਸੀਜਨ 'ਤੇ 2, ਆਈ.ਸੀ.ਯੂ. 'ਚ 13 ਜਦਕਿ ਵੈਂਟੀਲੇਟਰ 'ਤੇ 6 ਮਰੀਜ਼ਾਂ ਨੂੰ ਰੱਖਿਆ ਗਿਆ ਹੈ | ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 13659 ਮਰੀਜ਼ ਕੋਰੋਨਾ ਿਖ਼ਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋ ਚੁੱਕੇ ਹਨ |
ਲੁਧਿਆਣਾ 'ਚ 9 ਮੌਤਾਂ, 209 ਨਵੇਂ ਮਾਮਲੇ
ਲੁਧਿਆਣਾ, (ਸਲੇਮਪੁਰੀ)-ਸਿਵਲ ਸਰਜਨ ਡਾ: ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 11 ਦੀ ਮੌਤ ਹੋਈ ਹੈ, ਜਿਸ 'ਚ 9 ਮਿ੍ਤਕ ਮਰੀਜ਼ ਲੁਧਿਆਣਾ ਨਾਲ, ਜਦਕਿ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਨਾਲ ਸਬੰਧਿਤ 1-1 ਮਿ੍ਤਕ ਮਰੀਜ਼ ਸ਼ਾਮਿਲ ਹੈ | ਉਨ੍ਹਾਂ ਅੱਗੇ ਦੱਸਿਆ ਕਿ ਲੁਧਿਆਣਾ 'ਚ ਅੱਜ 226 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 209 ਮਰੀਜ਼ ਲੁਧਿਆਣਾ ਨਾਲ, ਜਦਕਿ 17 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ |
ਜਲੰਧਰ 'ਚ 2 ਮੌਤਾਂ- 98 ਮਾਮਲੇ
ਜਲੰਧਰ, 6 ਅਗਸਤ (ਐੱਮ. ਐੱਸ. ਲੋਹੀਆ)-ਜਲੰਧਰ 'ਚ ਕੋਰੋਨਾ ਪੀੜਤ 2 ਵਿਅਕਤੀਆਂ ਦੀ ਮੌਤ ਹੋ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚੋਂ 98 ਹੋਰ ਕੋਰੋਨਾ ਪੀੜਤ ਮਿਲੇ ਹਨ |

ਕੇਂਦਰ ਨੇ ਕੋਰੋਨਾ ਨਾਲ ਨਜਿੱਠਣ ਲਈ ਜਾਰੀ ਕੀਤੀ 890 ਕਰੋੜ ਦੀ ਦੂਜੀ ਕਿਸ਼ਤ

ਨਵੀਂ ਦਿੱਲੀ, 6 ਅਗਸਤ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਮੇਤ 22 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ 890 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ | ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਦੂਜੀ ਕਿਸ਼ਤ 'ਚ ਵਿੱਤੀ ਮਦਦ ਹਾਸਲ ਕਰਨ ਵਾਲੇ ਰਾਜਾਂ 'ਚ ਪੰਜਾਬ ਤੋਂ ਇਲਾਵਾ ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ, ਤੇਲੰਗਾਨਾ, ਆਂਧਰਾ ਪ੍ਰਦੇਸ਼, ਗੋਆ, ਗੁਜਰਾਤ, ਕਰਨਾਟਕ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਆਸਾਮ, ਮੇਘਾਲਿਆ, ਮਨੀਪੁਰ, ਮਿਜ਼ੋਰਮ ਅਤੇ ਸਿੱਕਮ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਇਲਾਜ ਅਤੇ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ 15 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ | ਇਸ ਪੈਕੇਜ ਦੀ ਪਹਿਲੀ ਕਿਸ਼ਤ ਅਪ੍ਰੈਲ 'ਚ ਜਾਰੀ ਕੀਤੀ ਗਈ ਸੀ ਜਦਕਿ ਹੁਣ ਦੂਜੀ ਕਿਸ਼ਤ ਜਾਰੀ ਕੀਤੀ ਗਈ ਹੈ | ਮੰਤਰਾਲੇ ਨੇ ਕਿਹਾ ਕਿ ਦੂਜੀ ਕਿਸ਼ਤ ਦਾ ਇਸਤੇਮਾਲ ਆਰ. ਟੀ. ਪੀ. ਸੀ. ਆਰ. ਮਸ਼ੀਨਾਂ, ਸੀ.ਬੀ.ਨੈੱਟ ਮਸ਼ੀਨਾਂ ਆਦਿ ਖ਼ਰੀਦਣ, ਜਨ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਆਈ.ਸੀ.ਯੂ. ਬਿਸਤਰਿਆਂ ਦੀ ਗਿਣਤੀ ਵਧਾਉਣ, ਜਨ ਸਿਹਤ ਕੇਂਦਰਾਂ 'ਚ ਆਕਸੀਜਨ ਜਨਰੇਟਰਾਂ ਮੈਡੀਕਲ ਗੈਸ ਪਾਈਪਲਾਈਨ ਲਗਵਾਉਣ, ਨਵੀਆਂ ਭਰਤੀਆਂ ਕਰਵਾਉਣ, ਉਨ੍ਹਾਂ ਨੂੰ ਸਿਖਲਾਈ ਦੇਣ ਅਤੇ ਕੋਵਿਡ ਡਿਊਟੀ 'ਤੇ ਤਾਇਨਾਤ ਆਸ਼ਾ ਵਰਕਰਾਂ ਅਤੇ ਸਿਹਤ ਮੁਲਾਜ਼ਮਾਂ ਨੂੰ ਮੁਆਵਜ਼ਾ ਦੇਣ 'ਚ ਕੀਤਾ ਜਾਵੇਗਾ |

ਸੁਸ਼ਾਂਤ ਮਾਮਲਾ:”ਸੀ. ਬੀ. ਆਈ. ਵਲੋਂ ਰੀਆ ਸਮੇਤ 6 ਿਖ਼ਲਾਫ਼ ਐਫ਼.ਆਈ.ਆਰ.

ਨਵੀਂ ਦਿੱਲੀ, 6 ਅਗਸਤ (ਏਜੰਸੀ)- ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਸੀ. ਬੀ. ਆਈ. ਨੇ ਕੇਂਦਰ ਤੋਂ ਨੋਟੀਫਿਕੇਸ਼ਨ ਮਿਲਣ ਤੋਂ ਬਾਅਦ ਰੀਆ ਚੱਕਰਵਰਤੀ ਸਮੇਤ 6 ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਆਪਣੇ ਹੱਥ 'ਚ ਲੈ ਲਈ ਹੈ | ਸੀ. ਬੀ. ਆਈ. ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ, ਇੰਦਰਜੀਤ ਚੱਕਰਵਰਤੀ, ਸੰਧਿਆ ਚੱਕਰਵਰਤੀ, ਸ਼ੋਵਿਕ ਚੱਕਰਵਰਤੀ, ਸੈਮੁਅਲ ਮਿਰਾਂਡਾ, ਸ਼ਰੂਤੀ ਮੋਦੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਨ੍ਹਾਂ 6 ਲੋਕਾਂ ਦੇ ਿਖ਼ਲਾਫ਼ ਆਤਮ ਹੱਤਿਆ ਦੇ ਲਈ ਉਕਸਾਉਣ, ਅਪਰਾਧਿਕ ਸਾਜਿਸ਼ ਰਚਣ, ਚੋਰੀ, ਧੋਖਾਧੜੀ ਅਤੇ ਧਮਕੀ ਦੇਣ ਸਮੇਤ ਹੋਰ ਦੋਸ਼ਾਂ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਸੁਸ਼ਾਂਤ ਦੇ ਪਿਤਾ ਕੇ. ਕੇ. ਸਿੰਘ ਦੀ ਸ਼ਿਕਾਇਤ 'ਤੇ ਪਟਨਾ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਅਤੇ ਸੀ. ਬੀ. ਆਈ. ਨੇ ਬਿਹਾਰ ਪੁਲਿਸ ਦੀ ਐੱਫ. ਆਈ. ਆਰ. ਦੇ ਆਧਾਰ 'ਤੇ ਕੇਸ ਦਰਜ ਕੀਤਾ ਹੈ | ਸੁਸ਼ਾਂਤ ਦੀ ਮੌਤ ਦੇ ਮਾਮਲੇ ਦੀ ਮਨੋਜ ਸ਼ਸ਼ੀਧਰ ਦੀ ਅਗਵਾਈ 'ਚ ਜਾਂਚ ਕੀਤੀ ਜਾਵੇਗੀ ਅਤੇ ਡੀ. ਆਈ. ਜੀ. ਗਗਨਦੀਪ ਸਿੰਘ ਜਾਂਚ ਦੀ ਨਿਗਰਾਨੀ ਕਰਨਗੇ ਜਦਕਿ ਅਨਿਲ ਯਾਦਵ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ |

ਦਿੱਲੀ 'ਚ ਜਬਰ ਜਨਾਹ ਪੀੜਤ 12 ਸਾਲਾ ਬੱਚੀ ਦੀ ਹਾਲਤ ਨਾਜ਼ੁਕ

ਨਵੀਂ ਦਿੱਲੀ, 6 ਅਗਸਤ (ਏਜੰਸੀ)-ਦੇਸ਼ ਦੀ ਰਾਜਧਾਨੀ ਦਿੱਲੀ 'ਚ 5 ਸਾਲ ਦੀ ਬੱਚੀ 'ਗੁੜੀਆ' ਦੇ ਨਾਲ ਹੋਈ ਸਮੂਹਿਕ ਜਬਰ ਜਨਾਹ ਦੀ ਘਟਨਾ ਦੇ 7 ਸਾਲ ਬਾਅਦ, ਇਕ 12 ਸਾਲਾ ਬੱਚੀ ਦੇ ਨਾਲ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜੋ ਏਮਜ਼ ਹਸਪਤਾਲ 'ਚ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ | ਬਾਹਰੀ ਦਿੱਲੀ ਦੇ ਪੱਛਮੀ ਵਿਹਾਰ 'ਚ ਬੀਤੀ 4 ਅਗਸਤ (ਮੰਗਲਵਾਰ) ਸ਼ਾਮ ਨੂੰ ਇਕ ਅਣਪਛਾਤੇ ਵਿਅਕਤੀ ਨੇ 12 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਹਮਲਾ ਕਰ ਦਿੱਤਾ, ਦੋਸ਼ੀ ਅਜੇ ਫਰਾਰ ਹੈ | ਜਿਸ ਵੇਲੇ ਬੱਚੀ ਨਾਲ ਜਬਰ ਜਨਾਹ ਹੋਇਆ, ਉਹ ਘਰ 'ਚ ਇਕੱਲੀ ਸੀ ਕਿਉਂਕਿ ਉਸ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ | ਏਮਜ਼ 'ਚ ਅੱਜ ਪੀੜਤ ਲੜਕੀ ਦੀ ਸਰਜਰੀ ਕੀਤੀ ਗਈ | ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਅੱਜ ਏਮਜ਼ 'ਚ ਪੀੜਤ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਲੜਕੀ ਦੀ ਹਾਲਤ ਬਹੁਤ ਗੰਭੀਰ ਹੈ, ਉਸ ਦੇ ਪੇਟ 'ਤੇ ਗੰਭੀਰ ਸੱਟਾਂ ਤੋਂ ਇਲਾਵਾ ਪੂਰੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ | ਜਾਣਕਾਰੀ ਅਨੁਸਾਰ ਬੱਚੀ ਨੂੰ ਪਹਿਲਾਂ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਨੇ ਗੰਭੀਰ ਸੱਟਾਂ ਨੂੰ ਦੇਖਣ ਤੋਂ ਬਾਅਦ ਏਮਜ਼ ਰੈਫਰ ਕਰ ਦਿੱਤਾ | ਪੁਲਿਸ ਵਲੋਂ ਅਣਪਛਾਤੇ ਹਮਲਾਵਰ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ | ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਜ਼ਿੰਦਗੀ ਦੀ ਲੜਾਈ ਲੜ ਰਹੀ ਬੱਚੀ ਦੀ ਸਿਹਤ ਬਾਰੇ ਜਾਣਨ ਲਈ ਏਮਜ਼ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੀੜਤ ਪਰਿਵਾਰ ਨੂੰ 10 ਲੱਖ ਦਾ ਵਿੱਤੀ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ | ਇਸੇ ਦੌਰਾਨ ਦਿੱਲੀ ਪੁਲਿਸ ਨੇ ਵੀਰਵਾਰ ਨੂੰ 12 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਦੀ ਪਛਾਣ ਸੀ. ਸੀ. ਟੀ. ਵੀ. ਦੀ ਫੁਟੇਜ਼ ਦੇ ਆਧਾਰ 'ਤੇ ਕੀਤੀ ਗਈ ਹੈ | ਹਾਲਾਂਕਿ ਦੋਸ਼ੀ ਦੀ ਪਛਾਣ ਬਾਰੇ ਅਜੇ ਨਹੀਂ ਦੱਸਿਆ ਗਿਆ |

ਮੁੰਬਈ 'ਚ ਭਾਰੀ ਮੀਂਹ ਨਾਲ ਹੜ੍ਹ ਵਰਗੇ ਹਾਲਾਤ

ਮੁੰਬਈ, 6 ਅਗਸਤ (ਏਜੰਸੀ)-ਮੁੰਬਈ 'ਚ ਬੁੱਧਵਾਰ ਨੂੰ ਹੋਈ ਰਿਕਾਰਡ ਤੋੜ ਬਾਰਿਸ਼ ਬਾਅਦ ਅੱਜ ਦੁਪਹਿਰ 1:51 ਵਜੇ ਹਾਈ ਟਾਈਡ ਦੇ ਮਰੀਨ ਡਰਾਈਵ ਨਾਲ ਟਕਰਾਉਣ ਉਪਰੰਤ ਪੂਰੇ ਸ਼ਹਿਰ 'ਚ ਭਾਰੀ ਬਾਰਿਸ਼ ਮੁੜ ਸ਼ੁਰੂ ਹੋ ਜਾਣ ਨਾਲ ਹੜ੍ਹ ਜਿਹੇ ਹਾਲਾਤ ਬਣ ਗਏ ਹਨ, ਜਿਸ ਨੂੰ ਵੇਖਦਿਆਂ ...

ਪੂਰੀ ਖ਼ਬਰ »

ਅਹਿਮਦਾਬਾਦ 'ਚ ਹਸਪਤਾਲ ਨੂੰ ਲੱਗੀ ਅੱਗ-8 ਕੋਰੋਨਾ ਮਰੀਜ਼ਾਂ ਦੀ ਮੌਤ

ਅਹਿਮਦਾਬਾਦ, 6 ਅਗਸਤ (ਏਜੰਸੀ)-ਗੁਜਰਾਤ ਦੇ ਅਹਿਮਦਾਬਾਦ ਦੇ ਨਵਰੰਗਪੁਰਾ ਵਿਚ ਵੀਰਵਾਰ ਤੜਕੇ ਇਕ ਕੋਵਿਡ-19 ਹਸਪਤਾਲ ਦੇ ਆਈ. ਸੀ. ਯੂ. ਵਿਚ ਸ਼ਾਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਕਾਰਨ 8 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ | ਮਰਨ ਵਾਲਿਆਂ ਵਿਚ ਪੰਜ ਪੁਰਸ਼ ਤੇ ਤਿੰਨ ਔਰਤਾਂ ...

ਪੂਰੀ ਖ਼ਬਰ »

ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਪਿੰਡ ਫ਼ਿੱਡੇ ਕਲਾਂ ਦੇ ਫ਼ਿਲਪੀਨਜ਼ (ਮਨੀਲਾ) 'ਚ ਪਿਛਲੇ 12-13 ਸਾਲਾਂ ਤੋਂ ਰਹਿ ਰਹੇ ਪੰਜਾਬੀ ਨੌਜਵਾਨ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਵੇਰ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ ਪਿੰਡ ਫ਼ਿੱਡੇ ਦਾ ...

ਪੂਰੀ ਖ਼ਬਰ »

ਟੀ.ਵੀ. ਅਦਾਕਾਰ ਸਮੀਰ ਸ਼ਰਮਾ ਵਲੋਂ ਖ਼ੁਦਕੁਸ਼ੀ

ਮੁੰਬਈ, 6 ਅਗਸਤ (ਏਜੰਸੀ)-ਟੀ.ਵੀ. ਸੀਰੀਅਲ 'ਯੇ ਰਿਸ਼ਤੇ ਹੈਾ ਪਿਆਰ ਕੇ' 'ਚ ਸ਼ੌਰਯਾ ਮਹੇਸ਼ਵਰੀ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਸਮੀਰ ਸ਼ਰਮਾ (44) ਨੇ ਬੀਤੀ ਰਾਤ ਮੁੰਬਈ ਦੇ ਮਲਾਡ ਸਥਿਤ ਆਪਣੇ ਕਿਰਾਏ ਦੇ ਮਕਾਨ 'ਚ ਖੁਦਕੁਸ਼ੀ ਕਰ ਲਈ ਹੈ | ਮਲਾਡ ਪੁਲਿਸ ਥਾਣੇ ਦੇ ...

ਪੂਰੀ ਖ਼ਬਰ »

ਮਨੋਜ ਸਿਨਹਾ ਜੰਮੂ-ਕਸ਼ਮੀਰ ਦੇ ਨਵੇਂ ਉਪ- ਰਾਜਪਾਲ ਨਿਯੁਕਤ

ਸ੍ਰੀਨਗਰ, 6 ਅਗਸਤ (ਮਨਜੀਤ ਸਿੰਘ)-ਉੱਤਰ ਪ੍ਰਦੇਸ਼ ਨਾਲ ਸਬੰਧਿਤ ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਮਨੋਜ ਸਿਨਹਾ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਨਵਾਂ ਉਪ-ਰਾਜਪਾਲ ਨਿਯੁਕਤ ਕੀਤਾ ਗਿਆ ਹੈ, ਉਹ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਦੀ ...

ਪੂਰੀ ਖ਼ਬਰ »

ਗਗਨਯਾਨ ਲਈ ਚੁਣੇ ਪੁਲਾੜ ਯਾਤਰੀਆਂ ਨੇ ਰੂਸ 'ਚ ਲੈਂਡਿੰਗ ਮਡਿਊਲ 'ਤੇ ਸਿਖਲਾਈ ਕੀਤੀ ਪੂਰੀ

ਬੇਂਗਲੁਰੂ, 6 ਅਗਸਤ (ਏਜੰਸੀ)-ਰੂਸ ਦੇ ਪੁਲਾੜ ਸੰਗਠਨ ਰੋਸਕੋਮੋਸ ਦੀ ਇਕ ਸਹਾਇਕ ਕੰਪਨੀ ਗਲਾਵਕੋਸਮੋਸ ਨੇ ਅੱਜ ਕਿਹਾ ਕਿ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਦੇ ਲਈ ਚੁਣੇ ਗਏ 4 ਭਾਰਤੀ ਪੁਲਾੜ ਯਾਤਰੀਆਂ ਨੇ ਅਸਧਾਰਣ ਸਥਿਤੀ 'ਚ ਲੈਂਡਿੰਗ ਲਈ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਮੁੱਖ ਮੰਤਰੀ ਲੋਕਾਂ ਵਲੋਂ ਮੁਜਰਮ ਕਰਾਰ ਦਿੱਤੇ ਆਗੂਆਂ ਿਖ਼ਲਾਫ਼ ਕੇਸ ਦਰਜ ਕਰ ਕੇ ਹੀ ਤਰਨ ਤਾਰਨ ਜਾਣ- ਸੁਖਬੀਰ

ਚੰਡੀਗੜ੍ਹ, 6 ਅਗਸਤ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਕਿਹਾ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਮਾਮਲੇ 'ਚ ਉਹ ਪਹਿਲਾਂ ਲੋਕਾਂ ਵਲੋਂ ਮੁਜਰਮ ਕਰਾਰ ਦਿੱਤੇ ਗਏ ਕਾਂਗਰਸੀ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ 'ਚ ਕਸ਼ਮੀਰ ਮੁੱਦੇ 'ਤੇ ਚਰਚਾ ਲਈ ਪਾਕਿਸਤਾਨ ਦਾ ਪ੍ਰਸਤਾਵ ਮੁੜ ਅਸਫਲ

• ਚੀਨ ਨੇ ਕੀਤੀ ਪਾਕਿ ਦੀ ਹਮਾਇਤ • ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ ਸੰਯੁਕਤ ਰਾਸ਼ਟਰ, 6 ਅਗਸਤ (ਏਜੰਸੀ)-ਭਾਰਤ ਦੇ ਇਕ ਸੀਨੀਅਰ ਕੂਟਨੀਤਕ ਨੇ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਜ਼ਰੀਏ ਅੰਤਰਰਾਸ਼ਟਰੀ ਪੱਧਰ 'ਤੇ ਉਠਾਉਣ ਦੀ ਪਾਕਿਸਤਾਨ ਦੀ ...

ਪੂਰੀ ਖ਼ਬਰ »

ਬੈਰੂਤ ਧਮਾਕਾ-ਲਾਪ੍ਰਵਾਹੀ ਦੇ ਸਬੰਧ 'ਚ ਕੀਤੀ ਜਾ ਰਹੀ ਹੈ ਜਾਂਚ

ਬੈਰੂਤ, 6 ਅਗਸਤ (ਏਜੰਸੀ)- ਲਿਬਨਾਨੀ ਅਧਿਕਾਰੀ ਬੈਰੂਤ 'ਚ ਹੋਏ ਭਿਆਨਕ ਧਮਾਕੇ ਦੇ ਮਾਮਲੇ 'ਚ ਸ਼ਹਿਰ ਦੀ ਬੰਦਰਗਾਹ 'ਤੇ ਧਮਾਕਾਖੇਜ਼ ਪਦਾਰਥ ਰੱਖੇ ਜਾਣ ਦੇ ਮਾਮਲੇ 'ਚ ਵਰਤੀ ਲਾਪ੍ਰਵਾਹੀ ਦੇ ਸਬੰਧ 'ਚ ਜਾਂਚ ਕਰ ਰਹੇ ਹਨ | ਇਹ ਧਮਾਕਾ ਬੀਤੀ 4 ਅਗਸਤ ਨੂੰ ਅਚਾਨਕ ਲੱਗੀ ਅੱਗ ...

ਪੂਰੀ ਖ਼ਬਰ »

ਪਾਕਿ ਵਲੋਂ ਪੁਣਛ ਦੇ 2 ਸੈਕਟਰਾਂ 'ਚ ਗੋਲਾਬਾਰੀ

ਜੰਮੂ, 6 ਅਗਸਤ (ਏਜੰਸੀ)- ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਵਲੋਂ ਵੀਰਵਾਰ ਨੂੰ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ 2 ਸੈਕਟਰਾਂ ਦੇ ਅਗਾਊਾ ਇਲਾਕਿਆਂ 'ਚ ਭਾਰੀ ਗੋਲਾਬਾਰੀ ਕੀਤੀ ਗਈ ਹੈ, ਜਿਸ ਦਾ ਭਾਰਤੀ ਸੈਨਾ ਵਲੋਂ ...

ਪੂਰੀ ਖ਼ਬਰ »

ਕਸ਼ਮੀਰ 'ਚ ਭਾਜਪਾ ਸਰਪੰਚ ਦੀ ਹੱਤਿਆ

ਸ੍ਰੀਨਗਰ, 6 ਅਗਸਤ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਦਿਨ ਦਿਹਾੜੇ ਭਾਜਪਾ ਨਾਲ ਸਬੰਧਿਤ ਸਰੰਪਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ, ਪਿਛਲੇ 48 ਘੰਟਿਆਂ ਦੌਰਾਨ ਭਾਜਪਾ ਨਾਲ ਸਬੰਧਿਤ ਸਰਪੰਚਾਂ 'ਤੇ ਇਹ ਦੂਜਾ ਹਮਲਾ ਹੈ | ...

ਪੂਰੀ ਖ਼ਬਰ »

ਭਾਰਤ ਨੇ ਚੀਨ 'ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ, 6 ਅਗਸਤ (ਪੀ.ਟੀ.ਆਈ.)-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਕਸ਼ਮੀਰ ਮਾਮਲਾ ਉਠਾਉਣ ਦੀ ਇਕ ਹੋਰ ਕੋਸ਼ਿਸ਼ ਕਰਨ 'ਤੇ ਚੀਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਨੂੰ ਅਜਿਹੀਆਂ ਵਿਅਰਥ ਕੋਸ਼ਿਸ਼ਾਂ ਤੋਂ ਉੱਚਿਤ ਸਿੱਖਿਆ ਲੈਣੀ ਚਾਹੀਦੀ ਹੈ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX