ਤਾਜਾ ਖ਼ਬਰਾਂ


ਤਲਵੰਡੀ ਸਾਬੋ (ਬਠਿੰਡਾ) ਦੇ 4 ਵਿਅਕਤੀ ਮਿਲੇ ਕੋਰੋਨਾ ਪਾਜ਼ੀਟੀਵ
. . .  30 minutes ago
ਤਲਵੰਡੀ ਸਾਬੋ, 15 ਅਗਸਤ (ਰਣਜੀਤ ਸਿੰਘ ਰਾਜੂ) - ਬਠਿੰਡਾ ਦੀ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਚ ਕੋਰੋਨਾ ਮਰੀਜ਼ਾਂ ਦੀ ਲੰਬੀ ਹੁੰਦੀ ਜਾ ਰਹੀ ਲੜੀ ਵਿਚ ਅੱਜ ਹੋਰ ਵਾਧਾ ਹੋ ਗਿਆ ਜਦੋਂ ਤਲਵੰਡੀ ਸਾਬੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚੋਂ 3 ਅਤੇ ਬਹਿਮਨ ਕੌਰ ਸਿੰਘ ਪਿੰਡ ਤੋਂ 1 ਨੌਜਵਾਨ ਕੋਰੋਨਾ ਪਾਜ਼ੀਟੀਵ...
ਰਾਜਪੁਰਾ (ਪਟਿਆਲਾ) ਸ਼ਹਿਰ 'ਚ ਕੋਰੋਨਾ ਦੇ 22 ਨਵੇਂ ਮਾਮਲੇ ਪਾਜ਼ੀਟਿਵ
. . .  30 minutes ago
ਰਾਜਪੁਰਾ, 15 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 22 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਗਾਂਧੀ ਕਲੋਨੀ,ਵਰਕ...
ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੇ ਵੀ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ
. . .  about 1 hour ago
ਮੁੰਬਈ, 15 ਅਗਸਤ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ ਅµਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਇੱਕ ਹੋਰ ਖਿਡਾਰੀ ਸੁਰੇਸ਼ ਰੈਨਾ ਨੇ ਵੀ ਅੰਤਰਰਾਸ਼ਟਰੀ...
ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
. . .  about 2 hours ago
ਮੁੰਬਈ, 15 ਅਗਸਤ - ਭਾਰਤ ਦੇ ਮਹਾਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ...
ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਹੋਇਆ ਕੋਰੋਨਾ ਬਲਾਸਟ, 57 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਫ਼ਿਰੋਜ਼ਪੁਰ , 15 ਅਗਸਤ (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨਾਲ ਪੀੜਤਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਿਤ ਪਹਿਲਾ 36 ਆਏ ਸਨ ਤੇ ਹੁਣ 57 ਹੋਰ ਨਵੇਂ ਪਾਜ਼ੀਟਿਵ ਮਰੀਜ਼ਾਂ...
ਤਖ਼ਤ ਸ੍ਰੀ ਦਮਦਮਾ ਸਾਹਿਬ ਦੁਆਲੇ ਪੁਲਿਸ ਤਾਇਨਾਤ
. . .  about 2 hours ago
ਤਲਵੰਡੀ ਸਾਬੋ, 15 ਅਗਸਤ (ਰਣਜੀਤ ਸਿੰਘ ਰਾਜੂ)- ਸਿੱਖ ਫ਼ਾਰ ਜਸਟਿਸ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਰੈਫਰੈਂਡਮ 2020 ਲਈ ਤਖ਼ਤ ਸਾਹਿਬਾਨ ਤੋਂ ਅਰਦਾਸ ਕੀਤੇ ਜਾਣ ਦੇ ਐਲਾਨ ਦੇ ਮੱਦੇਨਜ਼ਰ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੁਆਲੇ 2 ਦਿਨ ਲਈ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ...
ਸੰਵਿਧਾਨਿਕ ਕੀਮਤਾਂ ਖਿਲਾਫ ਮੋਦੀ ਸਰਕਾਰ - ਸੋਨੀਆ ਗਾਂਧੀ
. . .  about 2 hours ago
ਨਵੀਂ ਦਿੱਲੀ, 15 ਅਗਸਤ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਵਾਸੀਆਂ ਨੂੰ ਸੁਤੰਤਰਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਲੋਕਤੰਤਰਿਕ ਵਿਵਸਥਾ, ਸੰਵਿਧਾਨਿਕ ਕੀਮਤਾਂ ਤੇ ਸਥਾਪਿਤ ਪਰੰਪਰਾਵਾਂ...
ਥਾਣਾ ਸਦਰ ਅਹਿਮਦਗੜ੍ਹ ਦੇ 2 ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਕੁੱਪ ਕਲਾਂ ( ਸੰਗਰੂਰ ) 15 ਅਗਸਤ ( ਮਨਜਿੰਦਰ ਸਿੰਘ ਸਰੌਦ ) - ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਇੰਸ. ਸੰਜੀਵ ਕਪੂਰ ਅਨੁਸਾਰ ਬੀਤੇ ਦਿਨ ਲਗਭਗ ਇੱਕ ਦਰਜਨ ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਸੈਂਪਲ ਭਰੇ ਗਏ ਸਨ ਉਨ੍ਹਾਂ ਵਿੱਚੋਂ 2 ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ ਅਤੇ 10 ਮੁਲਾਜ਼ਮ ਠੀਕ...
ਕਪੂਰਥਲਾ ਵਿਚ ਕੋਰੋਨਾ ਦੇ 20 ਮਾਮਲੇ ਆਏ ਸਾਹਮਣੇ-ਇਕ ਵਿਅਕਤੀ ਦੀ ਹੋਈ ਮੌਤ
. . .  about 3 hours ago
ਕਪੂਰਥਲਾ, 15 ਅਗਸਤ (ਅਮਰਜੀਤ ਸਿੰਘ ਸਡਾਨਾ) - ਜਿਲੇ ਵਿੱਚ ਕਰੋਨਾ ਦੇ ਅੱਜ 20 ਮਾਮਲੇ ਸਾਹਮਣੇ ਆਏ ਹਨ। ਜਦਕਿ ਇਕ 64 ਸਾਲਾ ਵਿਅਕਤੀ ਦੀ ਜਲੰਧਰ ਦੇ ਹਸਪਤਾਲ ਵਿਖੇ ਮੌਤ ਹੋ ਗਈ ਹੈ। ਅੱਜ ਦੇ ਮਾਮਲਿਆਂ ਵਿੱਚ ਥਾਣਾ ਤਲਵੰਡੀ ਚੋਧਰੀਆਂ ਦੇ ਮੁਖੀ ਸਮੇਤ 12 ਪੁਲਿਸ ਕਰਮਚਾਰੀਆਂ ਦੀ ਰਿਪੋਰਟ...
ਫ਼ਾਜ਼ਿਲਕਾ ਜ਼ਿਲ੍ਹੇ 'ਚ 2 ਕੋਰੋਨਾ ਪਾਜੀਟਿਵ ਮਰੀਜਾਂ ਦੀ ਮੌਤ , 27 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 3 hours ago
ਫ਼ਾਜ਼ਿਲਕਾ, 15 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ' ਚ 2 ਕੋਰੋਨਾ ਪਾਜੀਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 27 ਹੋਰ ਨਵੇਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ । ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਐਨ. ਕੇ. ਅਗਰਵਾਲ ਨੇ ਦੱਸਿਆ ਕਿ...
'ਆਪ' ਵਿਧਾਇਕਾਂ ਦੇ ਵਫਦ ਨੇ ਜਥੇਦਾਰ ਅਕਾਲ ਤਖਤ ਨਾਲ ਕੀਤੀ ਮੁਲਾਕਾਤ
. . .  about 3 hours ago
ਤਲਵੰਡੀ ਸਾਬੋ, 15 ਅਗਸਤ (ਰਣਜੀਤ ਸਿੰਘ ਰਾਜੂ) ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਫਦ ਨੇ ਸ਼੍ਰੋਮਣੀ ਕਮੇਟੀ ਕੋਲੋਂ 267 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗਾਇਬ ਹੋਣ ਦੇ ਮਸਲੇ ਤੇ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾ. ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ...
ਭਾਕਿਯੂ ਰਾਜੇਵਾਲ ਨੇ ਆਰਡੀਨੈਂਸਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਕਾਲ਼ੀ ਆਜ਼ਾਦੀ
. . .  about 3 hours ago
ਮਹਿਲ ਕਲਾਂ (ਬਰਨਾਲਾ) , 15 ਜੁਲਾਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਆਜ਼ਾਦੀ ਦਿਹਾੜੇ ਨੂੰ ਕਾਲ਼ੀ ਆਜ਼ਾਦੀ ਵਜੋਂ ਮਨਾਇਆ ਗਿਆ। ਇਸ ਸੰਬੰਧ ਵਿਚ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਦੀ...
ਕੋਰੋਨਾ ਪੀੜਤ ਸਾਬਕਾ ਕ੍ਰਿਕਟਰ ਤੇ ਮੰਤਰੀ ਚੇਤਨ ਚੌਹਾਨ ਦੀ ਹਾਲਤ ਗੰਭੀਰ
. . .  about 3 hours ago
ਲਖਨਊ, 15 ਅਗਸਤ - ਸਾਬਕਾ ਕ੍ਰਿਕਟਰ ਤੇ ਯੂ.ਪੀ. ਦੇ ਸਰਕਾਰ ਦੇ ਮੰਤਰੀ ਚੇਤਨ ਚੌਹਾਨ ਦੀ ਹਾਲਤ ਗੰਭੀਰ ਹੈ। ਕੋਰੋਨਾਵਾਇਰਸ ਤੋਂ ਪ੍ਰਭਾਵਿਤ ਉਤਰ ਪ੍ਰਦੇਸ਼ ਦੇ ਹੋਮਗਾਰਡ ਮੰਤਰੀ ਚੇਤਨ ਚੌਹਾਨ ਨੂੰ ਹੁਣ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ
. . .  about 3 hours ago
ਲੁਧਿਆਣਾ, 15 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 13 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਵਿਚ 12 ਮਰੀਜ਼ ਲੁਧਿਆਣਾ ਨਾਲ ਜਦਕਿ 1 ਮਰੀਜ਼ ਮੋਗਾ...
ਵਿਧਾਇਕ ਭਲਾਈਪੁਰ ਨੇ ਕੌਮੀ ਝੰਡਾ ਲਹਿਰਾਇਆ
. . .  about 4 hours ago
ਮੀਆਂਵਿੰਡ, 15 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ 74ਵੇਂ ਅਜਾਦੀ ਦਿਵਸ ਤੇ ਝੰਡਾ ਲਹਿਰਾਕੇ ਅਜਾਦੀ ਦੇ ਸੂਰਬੀਰਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਤੇ ਦੇਸ਼ ਵਾਸੀਆਂ ਨੂੰ ਅਜਾਦੀ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ...
ਮੋਗਾ 'ਚ ਹੋਇਆ ਕੋਰੋਨਾ ਧਮਾਕਾ, ਅੱਜ ਆਏ 62 ਮਾਮਲੇ
. . .  about 4 hours ago
ਮੋਗਾ, 15 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 62 ਜਣਿਆਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 686 ਹੋ ਗਈ ਹੈ ਅਤੇ ਸਰਗਰਮ ਕੇਸ 222 ਹੋ ਗਏ ਹਨ। ਜ਼ਿਲ੍ਹੇ ਵਿਚ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਹੋਰ ਨਵੇਂ ਕੇਸ
. . .  about 4 hours ago
ਬਰਨਾਲਾ, 15 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਅੱਜ 55 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਈਆਂ ਰਿਪੋਰਟਾਂ 23 ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀ, 15 ਸ਼ਹਿਰ ਬਰਨਾਲਾ, 5 ਬਲਾਕ ਧਨੌਲਾ, 11 ਬਲਾਕ ਤਪਾ...
ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ ਤੇ ਸਾੜਿਆ ਪੁਤਲਾ
. . .  1 minute ago
ਰਾਮ ਤੀਰਥ , 15 ਅਗਸਤ ( ਧਰਵਿੰਦਰ ਸਿੰਘ ਔਲਖ ) - ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਜਮਹੂਰੀ ਕਿਸਾਨ ਸਭਾ ਦੇ ਆਗੂ ਤਰਲੋਕ ਸਿੰਘ ਰਾਏ ਦੀ ਅਗਵਾਈ ਹੇਠ ਅੱਡਾ ਖਿਆਲਾ ਕਲਾਂ ਵਿਖੇ ਰੋਸ ਮੁਜ਼ਾਹਰਾ ਕੀਤਾ ਅਤੇ ਪੁਤਲਾ ਸਾੜਿਆ ਗਿਆ । ਇਸ ਮੌਕੇ ਤੇ ਸੰਬੋਧਨ...
ਤਹਿਸੀਲਦਾਰ ਕਮ ਐਸ.ਡੀ.ਐਮ ਜਸਪਾਲ ਸਿੰਘ ਬਰਾੜ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਅਬੋਹਰ, 15 ਅਗਸਤ (ਸੁਖਜਿੰਦਰ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗਾਤਾਰ ਫੈਲਦੀ ਜਾ ਰਹੀ ਹੈ। ਕੋਰੋਨਾ ਦੀ ਲਪੇਟ ਵਿਚ ਪ੍ਰਸ਼ਾਸਨਿਕ ਅਧਿਕਾਰੀ ਵੀ ਆ ਰਹੇ ਹਨ। ਅਬੋਹਰ ਵਿਖੇ ਤਹਿਸੀਲਦਾਰ ਕਮ ਐਸ.ਡੀ.ਐਮ...
ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 36 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 5 hours ago
ਫ਼ਿਰੋਜ਼ਪੁਰ , 15 ਅਗਸਤ (ਕੁਲਬੀਰ ਸਿੰਘ ਸੋਢੀ) ਜ਼ਿਲ੍ਹਾ ਫ਼ਿਰੋਜ਼ਪੁਰ ਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨਾਲ ਪੀੜਤਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਖੇਤਰਾਂ ਨਾਲ...
ਅਕਾਲੀ ਦਲ ਅਮ੍ਰਿਤਸਰ ਨੇ ਅਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਵਜੋਂ ਮਨਾਉਂਦਿਆ ਕੀਤਾ ਰੋਸ ਪ੍ਰਦਰਸ਼ਨ
. . .  about 5 hours ago
ਫ਼ਿਰੋਜ਼ਪੁਰ 15 ਅਗਸਤ (ਜਸਵਿੰਦਰ ਸਿੰਘ ਸੰਧੂ ) - ਅਜ਼ਾਦੀ ਦਿਹਾੜੇ ਨੂੰ ਅਕਾਲੀ ਦਲ ਅਮ੍ਰਿਤਸਰ ਨੇ ਕਾਲੇ ਦਿਵਸ ਵਜੋਂ ਮਨਾਉਂਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰਧਾਨ ਅਤੇ ਸੂਬਾਈ ਕਾਰਜਕਾਰਨੀ ਕਮੇਟੀ ਮੈਂਬਰ ਗੁਰਚਰਨ ਸਿੰਘ ਭੁੱਲਰ ਸਤੀਏ ਵਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਹੱਥਾਂ...
ਦੋ ਨਸ਼ਾ ਤਸਕਰ 2 ਕਰੋੜ 60 ਲੱਖ ਰੁਪਏ ਦੀ ਹੈਰੋਇਨ ਸਣੇ ਕਾਬੂ, ਇਕ ਫਰਾਰ
. . .  about 5 hours ago
ਲੁਧਿਆਣਾ, 15 ਅਗਸਤ (ਰੁਪੇਸ਼ ਕੁਮਾਰ) - ਐਸਟੀਐਫ ਲੁਧਿਆਣਾ ਰੇਂਜ ਨੇ ਮੁਖਬਰੀ ਦੇ ਅਧਾਰ 'ਤੇ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਦੋ ਨਸ਼ਾ ਤਸਕਰਾਂ ਨੂੰ 530 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਦਕਿ ਇਕ ਦੋਸ਼ੀ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਕਾਰਨ ਹੋਈਆਂ ਅੱਜ 4 ਮੌਤਾਂ
. . .  about 5 hours ago
ਸੰਗਰੂਰ, 15 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਨੇ ਚਾਰ ਹੋਰ ਜਾਨਾਂ ਲੈ ਲਈਆਂ ਹਨ। ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 52...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਾਲੀ ਅਜਾਦੀ ਮਨਾਉਂਦੇ ਹੋਏ ਮੋਦੀ ਦਾ ਪੁਤਲਾ ਫੂਕਿਆ
. . .  about 5 hours ago
ਲੋਹੀਆਂ ਖਾਸ, 15 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) ਮੋਦੀ ਸਰਕਾਰ ਦੇ ਪਾਸ ਕੀਤੇ ਤਿੰਨ ਆਰਡੀਨੈਂਸਾਂ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿਛਲੇ ਦਿਨੀ ਕੀਤੇ ਐਲਾਨ ਮੁਤਾਬਕ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਦੀ ਅਗਵਾਈ ਹੇਠ ਲੋਹੀਆਂ ਦੇ ਟੀ ਪੁਆਇੰਟ ਵਿਖੇ ਕਾਲੀ ਅਜਾਦੀ...
ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੇ ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਲੱਖਾਂ ਰੂਪੈ ਦੇ ਚੈੱਕ ਭੇਟ ਕੀਤੇ
. . .  about 5 hours ago
ਖਡੂਰ ਸਾਹਿਬ, 15 ਅਗਸਤ (ਰਸ਼ਪਾਲ ਸਿੰਘ ਕੁਲਾਰ) - ਦੇਸ਼ ਵਿਚ ਜਿੱਥੇ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉੱਥੇ ਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਲੱਖਾਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 31 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਪਹਿਲਾ ਸਫ਼ਾ

ਭਾਰਤ ਕਿਸੇ ਵੀ ਹਮਲੇ ਦਾ ਕਰਾਰਾ ਜਵਾਬ ਦੇਣ ਦੇ ਸਮਰੱਥ-ਰਾਸ਼ਟਰਪਤੀ

ਨਵੀਂ ਦਿੱਲੀ, 14 ਅਗਸਤ (ਏਜੰਸੀ)-ਸਰਹੱਦੀ ਵਿਵਾਦ ਦਰਮਿਆਨ ਚੀਨ ਨੂੰ ਅਸਿੱਧਾ ਜਵਾਬ ਦਿੰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਸ਼ਾਂਤੀ 'ਚ ਵਿਸ਼ਵਾਸ ਰੱਖਦਾ ਹੈ, ਪਰ ਕਿਸੇ ਵੀ ਹਮਲੇ ਦਾ ਕਰਾਰਾ ਜਵਾਬ ਦੇਣ ਦੇ ਵੀ ਸਮਰੱਥ ਹੈ। 74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ਮੌਕੇ ਦੇਸ਼ ਨੂੰ
ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ 'ਆਤਮ-ਨਿਰਭਰ' ਪਹਿਲ ਦਾ ਵੀ ਜ਼ਿਕਰ ਕੀਤਾ। ਕੋਵਿਡ-19 ਮਹਾਂਮਾਰੀ ਬਾਰੇ ਬੋਲਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਦੁਨੀਆ ਭਰ 'ਚ ਕਈ ਲੋਕਾਂ ਦੀ ਜਾਨ ਲੈਣ ਵਾਲੇ ਤੇ ਸਾਰੀਆਂ ਗਤੀਵਿਧੀਆਂ ਨੂੰ ਰੋਕ ਕੇ ਰੱਖ ਦੇਣ ਵਾਲੇ ਕੋਰੋਨਾ ਵਾਇਰਸ ਨਾਲ ਅੱਗੇ ਹੋ ਕੇ ਲੜਾਈ ਲੜ ਰਹੇ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮੀਆਂ ਦਾ ਦੇਸ਼ ਕਰਜ਼ਦਾਰ ਹੈ। ਉਨ੍ਹਾਂ ਚੀਨ ਦਾ ਨਾਂਅ ਲਏ ਬਗੈਰ ਕਿਹਾ ਕਿ ਜਦੋਂ ਪੂਰੇ ਵਿਸ਼ਵ ਭਾਈਚਾਰੇ ਨੂੰ ਮਨੁੱਖਤਾ ਦੀ ਸਭ ਤੋਂ ਵੱਡੀ ਚੁਣੌਤੀ ਕੋਵਿਡ-19 ਨਾਲ ਇਕਜੁੱਟ ਹੋ ਕੇ ਲੜਨ ਦੀ ਲੋੜ ਸੀ ਤਾਂ ਉਸ ਵੇਲੇ ਸਾਡੇ ਕੁਝ ਗੁਆਂਢੀ ਆਪਣੇ ਵਿਸਤਾਰ ਦੇ ਗਲਤ ਇਰਾਦਿਆਂ ਦੀ ਕੋਸ਼ਿਸ਼ 'ਚ ਲੱਗੇ ਰਹੇ। ਰਾਸ਼ਟਰਪਤੀ ਕੋਵਿੰਦ ਨੇ ਦੇਸ਼ ਦੇ ਉਨ੍ਹਾਂ ਬਹਾਦਰ ਜਵਾਨਾਂ ਨੂੰ ਸਲੂਟ ਕੀਤਾ, ਜਿਨ੍ਹਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ 'ਭਾਰਤ ਮਾਤਾ' ਦੇ ਉਨ੍ਹਾਂ ਮਹਾਨ ਸਪੂਤਾਂ, ਜਿਨ੍ਹਾਂ ਗਲਵਾਨ ਵਾਦੀ 'ਚ ਸ਼ਹਾਦਤ ਪ੍ਰਾਪਤ ਕੀਤੀ, ਨੂੰ ਸਿਜਦਾ ਕਰਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਯੁੱਧਿਆ 'ਚ ਰਾਮ ਜਨਮ ਭੂਮੀ 'ਤੇ ਰਾਮ ਮੰਦਰ ਦਾ ਨਿਰਮਾਣ ਦੇਸ਼ ਲਈ ਮਾਣ ਵਾਲਾ ਪਲ ਹੈ।

ਅੱਤਵਾਦੀ ਹਮਲੇ 'ਚ ਦੋ ਪੁਲਿਸ ਜਵਾਨ ਸ਼ਹੀਦ

ਜੈਸ਼ ਨੇ ਲਈ ਜ਼ਿੰਮੇਵਾਰੀ

ਸ੍ਰੀਨਗਰ,14 ਅਗਸਤ (ਮਨਜੀਤ ਸਿੰਘ)-ਸ੍ਰੀਨਗਰ ਦੇ ਨੌਗਾਮ ਇਲਾਕੇ 'ਚ ਅੱਤਵਾਦੀਆਂ ਵਲੋਂ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਸ੍ਰੀਨਗਰ 'ਚ ਜਾਰੀ ਅਲਰਟ ਦੌਰਾਨ ਕੀਤੇ ਹਮਲੇ 'ਚ ਜੰਮੂ-ਕਸ਼ਮੀਰ ਪੁਲਿਸ ਦੇ 2 ਜਵਾਨ ਸ਼ਹੀਦ ਹੋ ਗਏ ਤੇ ਇਕ ਹੋਰ ਜ਼ਖ਼ਮੀ ਹੋ ਗਿਆ। ਸੂਤਰਾਂ ਅਨੁਸਾਰ ਸ੍ਰੀਨਗਰ ਦੇ ਬਾਹਰਵਾਰ ਨੌਗਾਮ ਬਾਈਪਾਸ ਦੇ ਗੁਲਸ਼ਨ ਨਗਰ ਦੀ ਇਕ ਤੰਗ ਗਲੀ 'ਚ ਸ਼ੁੱਕਰਵਰ ਸਵੇਰੇ 9.45 ਵਜੇ ਆਧੁਨਿਕ ਹਥਿਆਰਾਂ ਨਾਲ ਲੈਸ 2 ਅੱਤਵਾਦੀਆਂ ਵਲੋਂ ਪੁਲਿਸ ਤੇ ਹਥਿਆਰਬੰਦ ਐਸ.ਐਸ.ਬੀ. ਦੇ ਸਾਂਝੇ ਨਾਕੇ 'ਤੇ ਤਾਇਨਾਤ ਜਵਾਨਾਂ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ 'ਚ ਪੁਲਿਸ ਦੇ 3 ਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ 2 ਪੁਲਿਸ ਮੁਲਾਜ਼ਮਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰੱਖਿਆ ਬਲਾਂ ਨੇ ਹਮਲੇ ਦੇ ਤੁਰੰਤ ਬਾਅਦ ਅੱਤਵਾਦੀਆਂ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਗਈ, ਪਰ ਅੱਤਵਾਦੀ ਫਰਾਰ ਹੋਣ 'ਚ ਸਫ਼ਲ ਹੋ ਗਏ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ 'ਚ ਸ਼ਹੀਦ ਹੋਏ ਕਾਂਸਟੇਬਲ ਫਿਆਜ਼ ਅਹਿਮਦ ਤੇ ਕਾਂਸਟੇਬਲ ਇਸ਼ਫਾਕ ਆਯੂਬ ਅਤੇ ਜ਼ਖ਼ਮੀ ਕਾਂਸਟੇਬਲ ਮੁਹੰਮਦ ਅਸ਼ਰਫ ਜੰਮੂ-ਕਸ਼ਮੀਰ ਪੁਲਿਸ ਦੀ 20ਵੀਂ ਆਈ.ਆਰ.ਪੀ. ਬਟਾਲੀਅਨ ਨਾਲ ਸਬੰਧਿਤ ਸਨ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੌਰਾਨ ਦੱਸਿਆ ਕਿ ਪੁਲਿਸ ਨੂੰ ਗਣਤੰਤਰ ਦਿਵਸ ਮੌਕੇ ਸ੍ਰੀਨਗਰ 'ਚ ਅੱਤਵਾਦੀਆਂ ਵਿਖੇ ਹਮਲੇ ਦੀ ਸੂਚਨਾ ਮਿਲੀ ਰਹੀ ਸੀ, ਜਿਸ ਲਈ ਸ੍ਰੀਨਗਰ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਇਹ ਘਟਨਾ ਵਾਪਰ ਗਈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਕਸ਼ਮੀਰ 'ਚ ਬਿਹਤਰ ਹੋ ਰਹੇ ਹਾਲਤਾਂ ਕਾਰਨ ਬੁਖਲਾਏ ਹੋਏ ਹਨ ਅਤੇ ਪਾਕਿਸਤਾਨ ਦੀ ਸ਼ਹਿ 'ਤੇ ਪੁਲਿਸ, ਸੁਰੱਖਿਆ ਬਲਾਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਮੌਕੇ ਕਸ਼ਮੀਰ ਰੇਂਜ ਦੇ ਆਈ.ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਸ ਹਮਲੇ ਪਿੱਛੇ ਜੈਸ਼ ਅੱਤਵਾਦੀਆਂ ਦਾ ਹੱਥ ਹੋਣ ਦੇ ਸੁਰਾਗ ਮਿਲੇ ਹਨ, ਇਸ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਦੀ ਪਛਾਣ ਕਰਕੇ ਜਲਦ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਇਸ ਸਮਾਰੋਹ 'ਚ ਸ਼ਾਮਿਲ ਹੋਏ ਉਪ-ਰਾਜਪਾਲ ਦੇ ਸਲਾਹਕਾਰ ਬੀ.ਆਰ. ਭਟਨਾਗਰ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਬਾਅਦ ਕਿਹਾ ਕਿ ਇਨ੍ਹਾਂ ਦੀ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾਵੇਗਾ ਅਤੇ ਦੁੱਖ ਦੀ ਇਸ ਘੜੀ 'ਚ ਪ੍ਰਸ਼ਾਸਨ ਦੇ ਨਾਲ ਕਸ਼ਮੀਰ ਦੇ ਲੋਕ ਸ਼ਹੀਦ ਪੁਲਿਸ ਕਰਮੀਆਂ ਦੇ ਪਰਿਵਾਰਾਂ ਨਾਲ ਖੜ੍ਹੇ ਹਨ।

ਪਾਕਿ ਗੋਲੀਬਾਰੀ 'ਚ 2 ਨਾਗਰਿਕ ਹਲਾਕ

ਸ੍ਰੀਨਗਰ, 14 ਅਗਸਤ (ਏਜੰਸੀ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕਰੇਨ ਸੈਕਟਰ 'ਚ ਪਾਕਿ ਸੈਨਾ ਵਲੋਂ ਵੀਰਵਾਰ ਦੇਰ ਰਾਤ ਸੈਨਾ ਦੀਆਂ ਅਗਾਉੂਂ ਚੌਕੀਆਂ ਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੌਰਾਨ 2 ਨਾਗਰਿਕ ਮਾਰੇ ਗਏ ਹਨ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਾਕਿ ਸੈਨਾ ਵਲੋਂ ਤੰਗਦਾਰ ਸੈਕਟਰ 'ਚ ਨਾਗਰਿਕ ਇਲਾਕਿਆਂ 'ਚ ਕੀਤੀ ਗੋਲੀਬਾਰੀ ਤੇ ਗੋਲੀਬਾਰੀ ਦੌਰਾਨ 2 ਨਾਗਰਿਕ ਮਾਰੇ ਗਏ ਤੇ 4 ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਭਾਰਤੀ ਸੈਨਾ ਵਲੋਂ ਪਾਕਿ ਗੋਲੀਬਾਰੀ ਦਾ ਮੂੰਹ-ਤੋੜ ਜਵਾਬ ਦਿੱਤਾ ਗਿਆ ਹੈ। ਇਸ ਦੌਰਾਨ ਪਾਕਿ ਸੈਨਾ ਨੇ ਅੱਜ ਮੁੜ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਦਾ ਭਾਰਤੀ ਸੈਨਾ ਵਲੋਂ ਢੁੱਕਵਾਂ ਜਵਾਬ ਦਿੱਤਾ ਗਿਆ ਹੈ। ਪਾਕਿ ਸੈਨਾ ਵਲੋਂ ਵਾਰ-ਵਾਰ ਨਾਗਰਿਕ ਇਲਾਕਿਆਂ 'ਚ ਕੀਤੀ ਜਾ ਰਹੀ ਗੋਲੀਬਾਰੀ ਤੇ ਗੋਲਾਬਾਰੀ ਦੇ ਚੱਲਦੇ ਲੋਕ ਸਹਿਮੇ ਹੋਏ ਹਨ ਅਤੇ ਆਪਣੇ ਘਰਾਂ ਨੂੰ ਛੱਡ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਸ਼ਰਨ ਲੈਣ ਲਈ ਮਜਬੂਰ ਹੋ ਰਹੇ ਹਨ।

ਗਹਿਲੋਤ ਨੇ ਜਿੱਤਿਆ ਵਿਸ਼ਵਾਸ ਮਤ

ਜੈਪੁਰ, 14 ਅਗਸਤ (ਏਜੰਸੀ)-ਅਸ਼ੋਕ ਗਹਿਲੋਤ ਸਰਕਾਰ ਨੇ ਅੱਜ ਰਾਜਸਥਾਨ ਵਿਧਾਨ ਸਭਾ 'ਚ ਵਿਸ਼ਵਾਸ ਮਤ ਜਿੱਤ ਲਿਆ ਜਿਸ ਨਾਲ ਆਪਸੀ ਮਤਭੇਦ ਕਾਰਨ ਸੂਬਾ ਸਰਕਾਰ ਲਈ ਪੈਦਾ ਹੋਇਆ ਖ਼ਤਰਾ ਵੀ ਟਲ ਗਿਆ। ਕਾਂਗਰਸ ਸਰਕਾਰ ਵਲੋਂ ਲਿਆਂਦਾ ਗਿਆ ਵਿਸ਼ਵਾਸ ਮਤ ਜ਼ਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਸਚਿਨ ਪਾਇਲਟ ਨੇ ਖ਼ੁਦ ਨੂੰ ਕਾਂਗਰਸ ਦਾ ਸਭ ਤੋਂ ਤਾਕਤਵਰ ਯੋਧਾ ਵੀ ਕਿਹਾ। ਪ੍ਰਸਤਾਵ 'ਤੇ ਬਹਿਸ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਕਾਂਗਰਸ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਤੁਸੀਂ ਕੋਈ ਵੀ ਕੋਸ਼ਿਸ਼ ਕਰ ਲਓ ਮੈਂ ਕਿਸੇ ਵੀ ਕੀਮਤ 'ਤੇ ਸਰਕਾਰ ਨਹੀਂ ਡਿੱਗਣ ਦੇਵਾਂਗਾ। ਬਹਿਸ ਦੌਰਾਨ ਵਿਰੋਧੀ ਪਾਰਟੀ ਭਾਜਪਾ ਨੇ ਦੋਸ਼ ਲਾਇਆ ਕਿ ਗਹਿਲੋਤ ਧੜਾ ਉਨ੍ਹਾਂ 'ਤੇ ਦੋਸ਼ ਮੜ੍ਹ ਰਿਹਾ ਹੈ ਜਦੋਂ ਕਿ ਇਹ ਕਾਂਗਰਸ ਦੀ ਆਪਸੀ ਲੜਾਈ ਹੈ। ਇਸੇ ਦੌਰਾਨ ਸੰਬੋਧਨ ਕਰਦੇ ਹੋਏ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਆਪਣੇ ਆਪ ਨੂੰ ਕਾਂਗਰਸ ਦਾ ਸਭ ਤੋਂ ਤਾਕਤਵਰ ਯੋਧਾ ਦੱਸਦਿਆਂ ਕਿਹਾ ਕਿ ਉਹ ਆਪਣੀ ਪਾਰਟੀ ਨੂੰ ਕਿਸੇ ਵੀ ਕੀਮਤ 'ਤੇ ਸੁਰੱਖਿਅਤ ਰੱਖਣਗੇ। ਬਹਿਸ ਦੌਰਾਨ ਵਿਰੋਧੀ ਧਿਰ ਦੇ ਉੱਪ ਨੇਤਾ ਰਾਜੇਂਦਰ ਰਾਠੌਰ ਨੇ ਰਾਜਨੀਤਕ ਉਤਰਾਅ ਚੜ੍ਹਾਅ ਅਤੇ ਐਸ. ਓ. ਜੀ. ਵਲੋਂ ਨੋਟਿਸ ਜਾਰੀ ਕਰਨ ਸਮੇਤ ਕਈ ਵਾਰ ਪਾਇਲਟ ਦਾ ਨਾਂਅ ਲਿਆ ਜਿਨ੍ਹਾਂ ਨੂੰ ਰੋਕਦੇ ਹੋਏ ਪਾਇਲਟ ਨੇ ਕਿਹਾ ਕਿ ਉਹ ਮੇਰਾ ਨਾਂਅ ਵਾਰ ਵਾਰ ਲੈ ਰਹੇ ਹਨ। ਮੇਰੀ ਸੀਟ ਬਦਲੇ ਜਾਣ ਤੋਂ ਪਹਿਲਾਂ ਮੈਂ ਸੁਰੱਖਿਅਤ ਸੀ ਅਤੇ ਸਰਕਾਰ ਦਾ ਹਿੱਸਾ ਸੀ। ਫਿਰ ਮੈਂ ਸੋਚਿਆ ਕਿ ਸਾਡੇ ਪ੍ਰਧਾਨ ਤੇ ਚੀਫ਼ ਵਿਪ੍ਹ ਨੇ ਮੈਨੂੰ ਇੱਥੇ ਸੀਟ ਕਿਉਂ ਦਿੱਤੀ ਹੈ? ਮੈਂ ਦੋ ਮਿੰਟ ਸੋਚਿਆ ਤੇ ਫਿਰ ਦੇਖਿਆ ਕਿ ਇਹ ਤਾਂ ਸਰਹੱਦ ਹੈ। ਇਸ ਪਾਸੇ ਸੱਤਾਧਾਰੀ ਧਿਰ ਹੈ ਅਤੇ ਇਕ ਪਾਸੇ ਵਿਰੋਧੀ ਧਿਰ। ਉਨ੍ਹਾਂ ਕਿਹਾ ਕਿ ਸਰਹੱਦ 'ਤੇ ਸਭ ਤੋਂ ਤਾਕਤਵਰ ਯੋਧੇ ਨੂੰ ਭੇਜਿਆ ਜਾਂਦਾ ਹੈ। ਬਹਿਸ ਤੋਂ ਬਾਅਦ ਹਾਊਸ ਨੂੰ ਅਗਲੇ ਸ਼ੁੱਕਰਵਾਰ ਤੱਕ ਉਠਾ ਦਿੱਤਾ ਗਿਆ।

ਕੈਨੇਡਾ 'ਚ ਬਟਾਲਾ ਦੇ ਨੌਜਵਾਨ ਦਾ ਲੁਟੇਰਿਆਂ ਵਲੋਂ ਕਤਲ

ਬਟਾਲਾ, 14 ਅਗਸਤ (ਸਚਲੀਨ ਸਿੰਘ ਭਾਟੀਆ)-ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਬਟਾਲਾ ਦੇ ਇਕ ਨੌਜਵਾਨ ਦਾ ਲੁਟੇਰਿਆਂ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਸੂਰਜਦੀਪ ਸਿੰਘ (23) ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਮ੍ਰਿਤਕ ਸੂਰਜਦੀਪ ਸਿੰਘ ਪੁੱਤਰ ਕੰਵਲਜੀਤ ਸਿੰਘ ਪਟਵਾਰੀ ਵਾਸੀ 68-ਬੀ ਗ੍ਰੇਟਰ ਕੈਲਾਸ਼ ਬਟਾਲਾ ਦੇ ਤਾਇਆ ਦਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਸੂਰਜਦੀਪ ਉੱਥੋਂ ਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਘਰ ਜਾ ਰਿਹਾ ਸੀ ਕਿ ਰਸਤੇ 'ਚ ਲੁੱਟ ਦੀ ਨੀਅਤ ਨਾਲ 2 ਅਫਰੀਕੀ ਮੂਲ ਦੇ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਸੂਰਜਦੀਪ ਦੀ ਮੌਕੇ 'ਤੇ ਮੌਤ ਹੋ ਗਈ। ਹਮਲਾਵਰ ਸੂਰਜਦੀਪ ਦੀ ਘੜੀ ਅਤੇ ਪਰਸ ਲੈ ਕੇ ਫਰਾਰ ਹੋ ਗਏ।

ਸੁਪਰੀਮ ਕੋਰਟ ਵਲੋਂ ਪ੍ਰਸ਼ਾਂਤ ਭੂਸ਼ਣ ਦੋਸ਼ੀ ਕਰਾਰ

ਨਵੀਂ ਦਿੱਲੀ, 14 ਅਗਸਤ (ਏਜੰਸੀ)- ਸੁਪਰੀਮ ਕੋਰਟ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਨਿਆਂਪਾਲਿਕਾ ਖਿਲਾਫ ਕੀਤੇ ਅਪਮਾਨਜਨਕ ਟਵੀਟਾਂ ਲਈ ਅਪਰਾਧਕ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ ਹੈ। ਉਕਤ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਸ਼ਾਂਤ ਭੂਸ਼ਣ ਨਿਆਂਪਾਲਿਕਾ ਦੀ ਕਾਰਜਪ੍ਰਣਾਲੀ ਦੀ ਆਲੋਚਨਾ ਨੂੰ ਜਨਤਕ ਨਹੀਂ ਕਰ ਸਕਦੇ। ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਦੀਆਂ ਸਾਰੀਆਂ ਸੰਸਥਾਵਾਂ ਦੀ ਨਿੰਦਾ ਕਰਨ ਦਾ ਦੋਸ਼ੀ ਕਰਾਰ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਨਾਲ ਰਾਸ਼ਟਰੀ ਸਨਮਾਨ ਤੇ ਪ੍ਰਤਿਸ਼ਠਾ ਨੂੰ ਨੁਕਸਾਨ ਪੁੱਜਦਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਸਜ਼ਾ ਦਾ ਐਲਾਨ ਕਰਨ ਲਈ 20 ਅਗਸਤ ਦੀ ਤਰੀਕ ਨਿਸ਼ਚਿਤ ਕੀਤੀ ਹੈ।

ਸਤਲੁਜ 'ਚ ਡੁੱਬਣ ਨਾਲ 4 ਮਾਸੂਮ ਬੱਚੀਆਂ ਦੀ ਮੌਤ

ਸਿੱਧਵਾਂ ਬੇਟ, 14 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਅੱਜ ਬਾਅਦ ਦੁਪਹਿਰ ਲਾਗਲੇ ਪਿੰਡ ਗੋਰਸੀਆਂ ਕਾਦਰਬਖਸ਼ ਦੀ ਬਸਤੀ (ਚੰਡੀਗੜ੍ਹ ਛੰਨਾਂ) ਦੀਆਂ 4 ਮਾਸੂਮ ਬੱਚੀਆਂ ਦੀ ਉਸ ਸਮੇਂ ਦਰਿਆ ਸਤਲੁਜ ਦੇ ਬੰਨ੍ਹ 'ਚ ਖੜ੍ਹੇ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ, ਜਦੋਂ ਉਹ ਅਚਾਨਕ ਕੱਕੇ ਰੇਤੇ ਦੀ ਮਾਈਨਿੰਗ ਸਮੇਂ ਪੁੱਟੇ ਗਏ ਇਕ ਟੋਏ 'ਚ ਜਾ ਡਿੱਗੀਆਂ ਸਨ। ਜਾਣਕਾਰੀ ਅਨੁਸਾਰ ਸੁਮਨ ਕੌਰ (10) ਪੁੱਤਰੀ ਗੁਰਮੀਤ ਸਿੰਘ, ਕੁਲਵਿੰਦਰ ਕੌਰ (7) ਪੁੱਤਰੀ ਮੁਖਤਿਆਰ ਸਿੰਘ, ਮਨਪ੍ਰੀਤ ਕੌਰ (10) ਪੁੱਤਰੀ ਪਰਮਜੀਤ ਸਿੰਘ ਤੇ ਗਗਨਦੀਪ ਕੌਰ (10) ਪੁੁੱਤਰੀ ਮਲਕੀਤ ਸਿੰਘ ਆਪਣੀਆਂ ਹੋਰ ਸਹੇਲੀਆਂ ਨਾਲ ਦਰਿਆ ਸਤਲੁਜ 'ਚ ਸਥਿਤ ਆਪਣੇ ਖੇਤਾਂ 'ਚ ਖੇਡਣ ਗਈਆਂ ਸਨ, ਪਰ ਸਤਲੁਜ 'ਚ ਪਾਣੀ ਦਾ ਪੱਧਰ ਵਧਣ ਨਾਲ ਕੱਕੇ ਰੇਤੇ ਦੀ ਮਾਈਨਿੰਗ ਨਾਲ ਬਣੀ ਖੱਡ 'ਚ ਵੀ ਪਾਣੀ ਭਰ ਗਿਆ, ਜਿਸ 'ਚ ਚਾਰੇ ਬੱਚੀਆਂ ਅਚਾਨਕ ਡਿਗ ਪਈਆਂ। ਇਸ ਮੌਕੇ ਨਾਲ ਗਈਆਂ ਸਹੇਲੀਆਂ ਨੇ ਰੌਲਾ ਪਾ ਦਿੱਤਾ ਤਾਂ ਲਾਗੇ ਕੰਮ ਕਰਦੇ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਕੱਢਕੇ ਲੜਕੀਆਂ ਦੇ ਪੇਟ 'ਚ ਭਰੇ ਪਾਣੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਸਿੱਧਵਾਂ ਬੇਟ ਦੇ ਸਿਵਲ ਹਸਪਤਾਲ ਲਿਆਂਦਾ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਪੁੱਜੇ ਮੁੱਖ ਮੰਤਰੀ ਦੇ ਓ.ਐਸ.ਡੀ. ਕੈਪਟਨ ਸੰਦੀਪ ਸਿੰਘ ਸੰਧੂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ। ਮੌਕੇ 'ਤੇ ਪੁੱਜੀ ਪੁਲਿਸ ਜਦੋਂ ਮ੍ਰਿਤਕ ਬੱਚੀਆਂ ਦਾ ਪੋਸਟਮਾਰਟਮ ਕਰਵਾਉਣ ਦੀ ਤਿਆਰੀ ਕਰ ਰਹੀ ਸੀ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਇਹ ਕਹਿ ਕੇ ਪੋਟਸਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਮਾਸੂਮਾਂ ਦਾ ਹੋਰ ਦੁੱਖ ਨਹੀਂ ਵੇਖ ਸਕਦੇ। ਭਾਵੇਂ ਇਸ ਮੌਕੇ ਕੈਪਟਨ ਸੰਧੂ ਤੇ ਹੋਰ ਜ਼ਿੰਮੇਵਾਰ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨੇ। ਉਪਰੰਤ ਸਰਪੰਚ ਜਗਦੇਵ ਸਿੰਘ ਦਿਉਲ, ਪੰਚਾਂ ਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਲਾਸ਼ਾਂ ਨੂੰ ਪਰਿਵਾਰਾਂ ਦੇ ਸਪੁਰਦ ਕਰ ਦਿੱਤਾ ਗਿਆ।

ਪਾਰਟੀ 'ਚ ਬਾਗ਼ੀ ਸੁਰਾਂ ਮੱਠੀਆਂ ਪੈਣੀਆਂ ਮੁਸ਼ਕਿਲ

ਮਾਮਲਾ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਹਰਕਵਲਜੀਤ ਸਿੰਘ ਚੰਡੀਗੜ੍ਹ, 14 ਅਗਸਤ -ਮੁੱਖ ਮੰਤਰੀ ਪੰਜਾਬ ਦੇ ਨਿਕਟਵਰਤੀ ਹਲਕਿਆਂ ਵਲੋਂ ਕੀਤੇ ਦਾਅਵੇ ਕਿ ਪਾਰਟੀ ਹਾਈ ਕਮਾਨ ਨੇ ਪੰਜਾਬ ਵਿਚ 2 ਸੀਨੀਅਰ ਕਾਂਗਰਸ ਸੰਸਦ ਮੈਂਬਰਾਂ ਵਲੋਂ ਮਾਫੀਆ ਰਾਜ ਤੇ ਨਕਲੀ ਸ਼ਰਾਬ ...

ਪੂਰੀ ਖ਼ਬਰ »

ਏ.ਡੀ.ਜੀ.ਪੀ. ਵਰਿੰਦਰ ਕੁਮਾਰ ਅਤੇ ਅਨੀਤਾ ਪੁੰਜ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ

ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)-ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿੰਗ ਦੇ ਮੁਖੀ ਵਰਿੰਦਰ ਕੁਮਾਰ ਅਤੇ ਪੰਜਾਬ ਪੁਲਿਸ ਅਕੈਡਮੀ ਦੀ ਪਹਿਲੀ ਔਰਤ ਡਾਇਰੈਕਟਰ ਬਣ ਕੇ ਆਪਣੀ ਪਹਿਚਾਣ ਕਾਇਮ ਕਰਨ ਵਾਲੀ ਅਨੀਤਾ ਪੁੰਜ ਨੂੰ ਸਾਲ 2020 ਲਈ ਬਿਹਤਰੀਨ ਸੇਵਾਵਾਂ ਲਈ ਦਿੱਤੇ ਜਾਣ ...

ਪੂਰੀ ਖ਼ਬਰ »

ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਐਸ.ਪੀ. ਤੇ ਐਸ.ਐਚ.ਓ. ਵਿਰੁੱਧ ਦੋਸ਼ ਪੱਤਰ ਦਾਇਰ

ਫ਼ਰੀਦਕੋਟ, 14 ਅਗਸਤ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਸਥਾਨਕ ਡਿਊਟੀ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ 'ਚ ਐਸ.ਪੀ. ਬਲਜੀਤ ਸਿੰਘ ਤੇ ਤਤਕਾਲੀ ਐਸ. ਐਚ. ਓ. ਗੁਰਦੀਪ ਸਿੰਘ ਪੰਧੇਰ ...

ਪੂਰੀ ਖ਼ਬਰ »

ਦੋਵਾਂ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਚੰਡੀਗੜ੍ਹ, 14 ਅਗਸਤ (ਸੁਰਜੀਤ ਸਿੰਘ ਸੱਤੀ)-ਇਸੇ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਹਿਬਲ ਕਲਾਂ ਗੋਲੀਕਾਂਡ 'ਚ ਫਸੇ ਐਸ.ਪੀ. ਬਲਜੀਤ ਸਿੰਘ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਨੇ ਇਸ ਤੋਂ ਪਹਿਲਾਂ ਜਾਂਚ ਅਫ਼ਸਰ ਨੂੰ ਹਦਾਇਤ ਕੀਤੀ ਸੀ ਕਿ ਜੇਕਰ ਬਲਜੀਤ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਦੇ 1135-ਨਵੇਂ ਮਾਮਲੇ, 31 ਹੋਰ ਮੌਤਾਂ

ਚੰਡੀਗੜ੍ਹ, 14 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ ਜਿਥੇ ਦੇਰ ਸ਼ਾਮ ਤੱਕ 1135 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ 31 ਹੋਰ ਮੌਤਾਂ ਵੀ ਦਰਜ ਕੀਤੀਆਂ ...

ਪੂਰੀ ਖ਼ਬਰ »

ਦੇਸ਼ ਕੋਰੋਨਾ ਮਾਮਲੇ 25 ਲੱਖ ਤੋਂ ਪਾਰ

ਨਵੀਂ ਦਿੱਲੀ, 14 ਅਗਸਤ (ਏਜੰਸੀ)-ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਹੁਣ ਤੱਕ ਦੇਸ਼ 'ਚ ਕੁੱਲ ਮਾਮਲੇ 25 ਲੱਖ 18 ਹਜ਼ਾਰ 498 ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 62, 425 ਨਵੇਂ ਮਾਮਲੇ ਜਦੋਂ ਕਿ ਇਸ ਇਸ ਵਾਇਰਸ ਨਾਲ 976 ਨਵੀਆਂ ਮੌਤਾਂ ਹੋਇਆਂ ...

ਪੂਰੀ ਖ਼ਬਰ »

ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ 25ਵਾਂ ਹਿੰਦ-ਪਾਕਿ ਮਿੱਤਰਤਾ ਮੇਲਾ

ਅੰਮ੍ਰਿਤਸਰ 14 ਅਗਸਤ (ਹਰਮਿੰਦਰ ਸਿੰਘ)-ਭਾਰਤ ਅਤੇ ਪਾਕਿਸਤਾਨ ਮੁਲਕਾਂ ਵਿਚਕਾਰ ਮਜ਼ਬੂਤ ਸਾਂਝ ਸਥਾਪਤ ਕਰਨ ਲਈ ਯਤਨਸ਼ੀਲ ਹਿੰਦ ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ, ਸਾਫ਼ਮਾ ਅਤੇ ਪੰਜਾਬ ਜਾਗ੍ਰਿਤੀ ਮੰਚ ਵਲੋਂ ਹਿੰਦ-ਪਾਕਿ ਮਿੱਤਰਤਾ ਮੇਲਾ ਪ੍ਰਭਾਵਸ਼ਾਲੀ ਢੰਗ ...

ਪੂਰੀ ਖ਼ਬਰ »

ਅਮਿਤ ਸ਼ਾਹ ਨੇ ਕੋਰੋਨਾ ਨੂੰ ਹਰਾਇਆ

ਨਵੀਂ ਦਿੱਲੀ, 14 ਅਗਸਤ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (55) ਕੋਰੋਨਾ ਵਾਇਰਸ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ। ਸ਼ਾਹ ਨੇ ਖ਼ੁਦ ਟਵੀਟ ਕਰਕੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗਟਿਵ ਆਈ ਹੈ ਪਰ ਉਹ ...

ਪੂਰੀ ਖ਼ਬਰ »

ਪਾਕਿ ਆਜ਼ਾਦੀ ਦਿਹਾੜੇ ਮੌਕੇ ਇਮਰਾਨ ਨੇ ਫਿਰ ਛੇੜਿਆ ਕਸ਼ਮੀਰ ਦਾ ਰਾਗ

ਅੰਮ੍ਰਿਤਸਰ, 14 ਅਗਸਤ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਵਧਾਈ ਦਿੰਦਿਆਂ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਾਪਦਿਆਂ ਭਾਰਤ 'ਤੇ ਦੋਸ਼ ਲਗਾਏ। ਇਮਰਾਨ ਖ਼ਾਨ ਨੇ ਕਸ਼ਮੀਰ ਬਾਰੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX