ਤਾਜਾ ਖ਼ਬਰਾਂ


ਕਿਸਾਨਾਂ ਲਈ ਵਰਦਾਨ ਸਾਬਿਤ ਹੋਣਗੇ ਵਰਚੁਅਲ ਮੇਲੇ-ਵਿਧਾਇਕ ਦਰਸ਼ਨ ਲਾਲ ਮੰਗੂਪੁਰ
. . .  16 minutes ago
ਬਲਾਚੌਰ, 18 ਸਤੰਬਰ ( ਦੀਦਾਰ ਸਿੰਘ ਬਲਾਚੌਰੀਆ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਚੌਰ ਵੱਲੋਂ ਤਹਿਸੀਲ ਪੱਧਰੀ ਵਰਚੁਅਲ ਕਿਸਾਨ ਮੇਲੇ ਦਾ ਆਯੋਜਨ ਐਮ. ਆਰ. ਸਿਟੀ ਸਕੂਲ, ਬਲਾਚੌਰ ਵਿਖੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲ ਦੀ...
ਪੰਜਾਬ ਸਰਕਾਰ ਵਲੋਂ ਫੂਡ ਪ੍ਰੋਸੈਸਿੰਗ ਖੇਤਰ 'ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਲਾਹਕਾਰ ਕਮੇਟੀ ਦਾ ਗਠਨ
. . .  25 minutes ago
ਚੰਡੀਗੜ੍ਹ, 18 ਸਤੰਬਰ - ਸੂਬੇ ਵਿਚ ਫੂਡ ਪ੍ਰੋਸੈਸਿੰਗ ਖੇਤਰ 'ਚ ਨਿਵੇਸ਼ ਨੂੰ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਅੱਜ ਇਕ ਸਲਾਹਕਾਰ ਕਮੇਟੀ ਗਠਨ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ...
ਰਾਜਪੁਰਾ 'ਚ 45 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  31 minutes ago
ਰਾਜਪੁਰਾ, 18 ਸਤੰਬਰ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੋਂ 45 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਮੋਗਾ 'ਚ 22 ਕੋਰੋਨਾ ਦੇ ਨਵੇਂ ਆਏ ਮਾਮਲੇ, ਇਕ ਵਿਅਕਤੀ ਦੀ ਮੌਤ
. . .  36 minutes ago
ਮੋਗਾ, 18 ਸਤੰਬਰ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ 'ਚ ਇਕ 70 ਸਾਲਾ ਬਜ਼ੁਰਗ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ਤੇ 22 ਹੋਰ ਨਵੇਂ ਪਾਜ਼ੀਟਿਵ ਮਾਮਲੇ ਆਏ ਹਨ। ਮੋਗਾ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ 56 ਹੋ ਗਈ ਹੈ ਤੇ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1961 ਹੈ, ਜਿਨ੍ਹਾਂ ਵਿਚੋਂ 435 ਐਕਟਿਵ...
ਖੇਤੀ ਬਿਲਾਂ ਨਾਲ ਪੰਜਾਬ ਨੂੰ ਹਰ ਸਾਲ ਪਏਗਾ ਭਾਰੀ ਵਿੱਤੀ ਘਾਟਾ - ਮਨਪ੍ਰੀਤ ਸਿੰਘ ਬਾਦਲ
. . .  41 minutes ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਖੇਤੀ ਬਿਲਾਂ ਨਾਲ ਪੰਜਾਬ ਨੂੰ ਹਰ ਸਾਲ ਭਾਰੀ ਵਿੱਤੀ ਘਾਟਾ ਪਏਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਹਰ ਸਾਲ 4 ਹਜ਼ਾਰ ਕਰੋੜ ਦਾ ਘਾਟਾ ਪਏਗਾ। ਉਨ੍ਹਾਂ ਨੇ ਕਿਹਾ ਕਿ ਇਹ ਬਿਲ ਕਿਸਾਨਾਂ ਨੂੰ ਤਬਾਹ ਕਰ ਦੇਣਗੇ ਤੇ ਦਿਹਾਤੀ...
ਅੰਮ੍ਰਿਤਸਰ 'ਚ ਕੋਰੋਨਾ ਦਾ ਜ਼ਬਰਦਸਤ ਧਮਾਕਾ : 400 ਮਾਮਲੇ ਆਏ ਸਾਹਮਣੇ, 5 ਹੋਰ ਮਰੀਜ਼ ਨੇ ਤੋੜਿਆ ਦਮ
. . .  29 minutes ago
ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 400 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ...
21 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਸੁਖਬੀਰ ਅਤੇ ਬੀਬਾ ਬਾਦਲ
. . .  about 1 hour ago
ਜਲੰਧਰ, 18 ਸਤੰਬਰ- ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇਣ ਮਗਰੋਂ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 21 ਸਤੰਬਰ...
ਬੀਬਾ ਬਾਦਲ ਦੇ ਅਸਤੀਫ਼ੇ ਮਗਰੋਂ ਵਧੀਆਂ ਨਰੇਂਦਰ ਤੋਮਰ ਦੀਆਂ ਜ਼ਿੰਮੇਵਾਰੀਆਂ
. . .  58 minutes ago
ਨਵੀਂ ਦਿੱਲੀ, 18 ਸਤੰਬਰ- ਖੇਤੀ ਬਿੱਲਾਂ ਦੇ ਆਉਣ ਤੋਂ ਬਾਅਦ ਜਿਹੜਾ ਹੜਕੰਪ ਮਚਿਆ ਹੋਇਆ ਸੀ, ਉਸ ਦਾ ਫ਼ਾਇਦਾ ਕੈਬਨਿਟ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਹੋਇਆ। ਅਸਲ 'ਚ ਬੀਬਾ ਬਾਦਲ ਵਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ...
ਹੁਸ਼ਿਆਰਪੁਰ ਕੋਰੋਨਾ ਦਾ ਕਹਿਰ ਜਾਰੀ : 103 ਹੋਰ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  about 1 hour ago
ਹੁਸ਼ਿਆਰਪੁਰ, 18 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 103 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3472 ਹੋ ਗਈ ਹੈ, ਜਦਕਿ 7 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ...
ਲੋਕ ਸਭਾ ਦੀ ਕਾਰਵਾਈ ਸ਼ਾਮੀਂ 6 ਵਜੇ ਤੱਕ ਲਈ ਮੁਲਤਵੀ
. . .  about 1 hour ago
ਪਠਾਨਕੋਟ 'ਚ ਕੋਰੋਨਾ ਦਾ ਧਮਾਕਾ, 119 ਮਾਮਲੇ ਆਏ ਸਾਹਮਣੇ ਅਤੇ ਦੋ ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 1 hour ago
ਪਠਾਨਕੋਟ, 18 ਸਤੰਬਰ (ਆਰ. ਸਿੰਘ, ਸੰਧੂ, ਚੌਹਾਨ, ਆਸ਼ੀਸ਼ ਸ਼ਰਮਾ)- ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਠਾਨਕੋਟ 'ਚ ਅੱਜ 119 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ...
ਪਾਵਰਕਾਮ ਵਲੋਂ ਕੋਈ ਸੁਣਵਾਈ ਨਾ ਕਰਨ 'ਤੇ ਕਿਸਾਨ ਜਥੇਬੰਦੀ ਨੇ ਕੌਮੀ ਮਾਰਗ ਕੀਤਾ ਜਾਮ
. . .  about 1 hour ago
ਤਪਾ ਮੰਡੀ, 18 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਵੇਰ ਸਮੇਂ ਪਾਵਰਕਾਮ ਵਲੋਂ ਕੀਤੇ ਜੁਰਮਾਨਿਆਂ ਦੇ ਵਿਰੋਧ 'ਚ ਤਪਾ ਵਿਖੇ ਸਥਿਤ ਬਿਜਲੀ ਦਫ਼ਤਰ 'ਚ ਯੂਨੀਅਨ ਦੇ...
ਖੇਤੀ ਬਿੱਲਾਂ ਵਿਰੁੱਧ ਲੋਕ ਇਨਸਾਫ਼ ਪਾਰਟੀ ਵਲੋਂ ਸੰਸਦ ਭਵਨ ਦਾ ਘਿਰਾਓ ਕਰਨ ਦਾ ਐਲਾਨ
. . .  about 1 hour ago
ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਵਿਰੁੱਧ ਲੋਕ ਇਨਸਾਫ਼ ਪਾਰਟੀ ਵਲੋਂ 23 ਸਤੰਬਰ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਦਿੱਲੀ ਤੱਕ ਮੋਟਰਸਾਈਕਲ ਰੋਸ ਯਾਤਰਾ ਕੱਢਣ ਦਾ ਐਲਾਨ..
ਲੋਕ ਸਭਾ ਦੀ ਕਾਰਵਾਈ ਸ਼ਾਮੀਂ 5.30 ਵਜੇ ਤੱਕ ਲਈ ਮੁਲਤਵੀ
. . .  1 minute ago
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ 2 ਹੋਰ ਮਰੀਜ਼ਾਂ ਦੀ ਮੌਤ, 47 ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 2 ਹੋਰ ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ 47 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ ਸ੍ਰੀ ਮੁਕਤਸਰ ਸਾਹਿਬ...
ਸਰਕਾਰੀ ਸਕੂਲਾਂ 'ਚ ਦਾਖ਼ਲੇ ਲਏ ਟਰਾਂਸਫ਼ਰ ਸਰਟੀਫਿਕੇਟ ਜਾਂ ਡੀ. ਐੱਸ. ਸੀ. ਨਹੀਂ ਪਵੇਗੀ ਲੋੜ
. . .  about 2 hours ago
ਚੰਡੀਗੜ੍ਹ, 18 ਸਤੰਬਰ- ਪੰਜਾਬ 'ਚ ਹੁਣ ਸਰਕਾਰੀ ਸਕੂਲ 'ਚ ਦਾਖ਼ਲ ਲਏ ਲਈ ਟਰਾਂਸਫ਼ਰ ਸਰਟੀਫਿਕੇਟ (ਟੀ. ਸੀ.) ਡੀਟੇਲਡ ਮਾਰਕਸ ਸ਼ੀਟ (ਡੀ. ਐੱਮ. ਸੀ) ਦੀ ਲੋੜ ਨਹੀਂ ਪਏਗੀ। ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ...
ਬੇਰੁਜ਼ਗਾਰਾਂ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ, ਮੰਗੀ ਭੀਖ
. . .  about 2 hours ago
ਪਟਿਆਲਾ, 18 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪਿਛਲੇ ਦਿਨਾਂ ਤੋਂ ਬੇਰੁਜ਼ਗਾਰ ਡੀ. ਪੀ. ਈ. ਅਧਿਆਪਕ ਯੂਨੀਅਨ ਪੰਜਾਬ ਵਲੋਂ 873 ਡੀ. ਪੀ. ਈ. ਦੀਆਂ ਪੋਸਟਾਂ 'ਚ ਸੋਧ ਕਰਕੇ 1000 ਹੋਰ ਪੋਸਟ ਦਾ ਵਾਧਾ ਕਰਵਾ ਕੇ ਉਨ੍ਹਾਂ ਨੂੰ...
ਲੋਕ ਸਭਾ ਦੀ ਕਾਰਵਾਈ ਸ਼ਾਮੀਂ 5.00 ਵਜੇ ਤੱਕ ਲਈ ਮੁਲਤਵੀ
. . .  about 2 hours ago
ਸ਼੍ਰੋਮਣੀ ਅਕਾਲੀ ਦਲ ਨੂੰ ਕੁਰਸੀ ਨਹੀਂ, ਪੰਜਾਬ ਦੇ ਕਿਸਾਨਾਂ ਦੇ ਹਿੱਤ ਪਹਿਲਾਂ ਜ਼ਰੂਰੀ- ਡਾਕਟਰ ਉਪਿੰਦਰਜੀਤ ਕੌਰ
. . .  about 2 hours ago
ਸੁਲਤਾਨਪੁਰ ਲੋਧੀ, 18 ਸਤੰਬਰ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਬਲਵਿੰਦਰ ਸਿੰਘ ਲਾਡੀ)- ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਸੰਸਦ 'ਚ ਪਾਸ ਕੀਤੇ ਜਾਣ ਤੋਂ ਬਾਅਦ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ...
'ਆਪ' ਵਲੋਂ ਰਾਜ ਪੱਧਰੀ ਆਕਸੀਜਨ ਚੈੱਕ ਮੁਹਿੰਮ ਦਾ ਆਗਾਜ਼, ਹਰਪਾਲ ਸਿੰਘ ਅਤੇ ਵਿਧਾਇਕ ਜੈਤੋ ਨੇ ਕੀਤੀ ਸ਼ੁਰੂਆਤ
. . .  about 1 hour ago
ਜਲੰਧਰ, 18 ਸਤੰਬਰ (ਮੇਜਰ ਸਿੰਘ)- ਆਮ ਆਦਮੀ ਪਾਰਟੀ ਵਲੋਂ ਕੋਰੋਨਾ ਕਾਰਨ ਲਗਾਤਾਰ ਮੌਤ ਦਰ ਹੋ ਰਹੇ ਵਾਧੇ ਨੂੰ ਕੰਟਰੋਲ ਕਰਨ ਲਈ ਦਿੱਲੀ ਦੀ ਤਰਜ਼ 'ਤੇ ਲੋਕਾਂ ਦਾ ਆਕਸੀਜਨ ਪੱਧਰ ਚੈੱਕ ਕਰਨ ਦੀ ਰਾਜ ਪੱਧਰੀ ਮੁਹਿੰਮ ਆਰੰਭ...
ਲੋਕ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ
. . .  about 3 hours ago
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦਿੱਤਾ ਅਸਤੀਫ਼ਾ
. . .  about 3 hours ago
ਅੰਮ੍ਰਿਤਸਰ, 18 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।ਜ਼ਿਕਰਯੋਗ ਹੈ ਕਿ ਅੱਜ ਅਕਾਲ ਤਖ਼ਤ ਸਾਹਿਬ ਵਿਖੇ 2016 ਵਾਲੀ ਸਮੁੱਚੀ...
ਗੂਗਲ ਪਲੇ ਸਟੋਰ ਤੋਂ ਹਟਾਇਆ ਗਿਆ ਪੇਟੀਐੱਮ
. . .  about 3 hours ago
ਨਵੀਂ ਦਿੱਲੀ, 18 ਸਤੰਬਰ- ਪੇਟੀਐੱਮ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਲਿਆ ਗਿਆ ਹੈ। ਇਸ ਦੇ ਲਈ ਨੀਤੀ ਉਲੰਘਣਾ ਦਾ ਹਵਾਲਾ ਦਿੱਤਾ ਗਿਆ ਹੈ। ਹਾਲਾਂਕਿ ਹੋਰ ਐਪਸ ਜਿਵੇਂ ਕਿ ਪੇਟੀਐੱਮ ਫ਼ਾਰ ਬਿਜ਼ਨੈੱਸ, ਪੇਟੀਐੱਮ ਮਾਲ...
ਖੇਤੀ ਬਿੱਲਾਂ ਬਾਰੇ ਕੇਂਦਰ ਸਰਕਾਰ ਨੂੰ ਮੁੜ ਸੋਚਣ ਦੀ ਲੋੜ, ਇਨ੍ਹਾਂ ਦੇ ਨਾਲ ਸਰਹੱਦੀ ਸੂਬੇ ਪੰਜਾਬ ਦੀ ਸ਼ਾਂਤੀ ਭੰਗ ਹੋ ਜਾਵੇਗੀ- ਕੈਪਟਨ
. . .  about 3 hours ago
ਚੰਡੀਗੜ੍ਹ, 18 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਨ੍ਹਾਂ ਬਿੱਲਾਂ ਬਾਰੇ ਕੇਂਦਰ ਸਰਕਾਰ ਨੂੰ ਮੁੜ ਸੋਚਣ ਦੀ ਲੋੜ ਹੈ, ਕਿਉਂਕਿ ਇਨ੍ਹਾਂ ਦੇ ਨਾਲ ਸਰਹੱਦੀ ਸੂਬੇ...
2163 ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਅਤੇ 22600 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ ਦੋ ਕਾਬੂ
. . .  about 4 hours ago
ਪਠਾਨਕੋਟ, 18 ਸਤੰਬਰ (ਚੌਹਾਨ)- ਥਾਣਾ ਡਵੀਜ਼ਨ ਨੰਬਰ 1 ਪਠਾਨਕੋਟ ਦੀ ਪੁਲਿਸ ਵਲੋਂ ਏ. ਐੱਸ. ਆਈ. ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸੰਬੰਧ 'ਚ ਅਥਰੋਲ ਨਗਰ ਨਵਾਂ 'ਤੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਨੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। --ਆਰਿਆ ਭੱਟ

ਪਹਿਲਾ ਸਫ਼ਾ

ਖੇਤੀ ਬਿੱਲਾਂ ਦੇ ਖ਼ਿਲਾਫ਼ ਹਰਸਿਮਰਤ ਵਲੋਂ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਸਤੰਬਰ-ਸੰਸਦ ਤੋਂ ਲੈ ਕੇ ਸੜਕ ਤੱਕ ਫੈਲੇ ਭਾਰੀ ਵਿਰੋਧ ਅਤੇ ਤਕਰੀਬਨ 5 ਘੰਟੇ ਚੱਲੀ ਬਹਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਖੇਤੀਬਾੜੀ ਸਬੰਧੀ ਦੋ ਬਿੱਲਾਂ ਕਿਸਾਨਾਂ ਦੇ ਉਤਪਾਦ ਦੇ ਵਪਾਰ ਅਤੇ ਸਨਅਤ ਨੂੰ (ਉਤਸ਼ਾਹਿਤ ਕਰਨ ਅਤੇ ਸੁਖਾਲਾ ਬਣਾਉਣ) ਬਾਰੇ ਬਿੱਲ 2020 ਅਤੇ ਕਿਸਾਨਾਂ ਦੇ (ਸਸ਼ਕਤੀਕਰਨ ਅਤੇ ਰਾਖੀ ਲਈ) ਕੀਮਤਾਂ ਦੇ ਭਰੋਸੇ ਅਤੇ ਖੇਤੀਬਾੜੀ ਸੇਵਾਵਾਂ ਦੇ ਕਰਾਰ ਬਾਰੇ ਬਿੱਲ 2020 ਨੂੰ ਲੋਕ ਸਭਾ 'ਚੋਂ ਪਾਸ ਕਰਵਾ ਲਿਆ | (ਜ਼ਬਾਨੀ ਵੋਟਾਂ ਰਾਹੀਂ ਪਾਸ ਹੋਏ ਦੋਵੇਂ ਬਿੱਲ ਹੁਣ ਆਰਡੀਨੈਂਸ ਦੀ ਥਾਂਅ ਲੈਣਗੇ) | ਬਿੱਲਾਂ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਐਨ.ਡੀ.ਏ. ਦੇ ਗੱਠਜੋੜ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਨਾਰਾਜ਼ਗੀ ਨੂੰ ਪ੍ਰਤਖ ਤੌਰ 'ਤੇ ਪ੍ਰਗਟਾਇਆ ਅਤੇ ਮੰਤਰੀ ਮੰਡਲ 'ਚ ਪਾਰਟੀ ਦੀ ਨੁਮਾਇੰਦਗੀ ਕਰ ਰਹੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ | ਹਰਸਿਮਰਤ ਤੇ ਸੁਖਬੀਰ ਨੇ ਬਿੱਲਾਂ ਖ਼ਿਲਾਫ਼ ਵੋਟ ਪਾਈ | ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਹਿਲੀ ਵਾਰ ਸਰਕਾਰ ਖ਼ਿਲਾਫ਼ ਸਟੈਂਡ ਲੈਂਦਿਆ ਜਦੋਂ ਲੋੜੀਂਦੀਆਂ ਵਸਤਾਂ ਬਾਰੇ (ਸੋਧ) ਬਿੱਲ ਦਾ ਵਿਰੋਧ ਕੀਤਾ ਗਿਆ ਉਸ ਸਮੇਂ ਤੋਂ ਹੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ਾ ਦੇਣ ਦੇ ਕਿਆਸ ਲਗਾਏ ਜਾਣ ਲੱਗੇ ਸਨ | ਕਿਆਸਾਂ ਮੁਤਾਬਿਕ ਵੀਰਵਾਰ ਨੂੰ ਹਰਸਿਮਰਤ ਨੇ ਅਸਤੀਫ਼ਾ ਦਿੰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਕਿਸੇ ਵੀ ਕਿਸਾਨ ਵਿਰੋਧੀ ਫੈਸਲੇ ਦੀ ਭਾਈਵਾਲ ਨਹੀਂ ਬਣ ਸਕਦੀ | ਅਸਤੀਫ਼ੇ 'ਚ ਹਰਸਿਮਰਤ ਨੇ ਇਸ ਗੱਲ 'ਤੇ ਉਚੇਚਾ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨ ਵਸਤਾਂ ਦੀ ਖਰੀਦ ਸਬੰਧੀ ਆਰਡੀਨੈਂਸ ਲਿਆਉਣ ਤੋਂ ਪਹਿਲਾਂ, ਲਿਆਉਣ ਦੌਰਾਨ ਅਤੇ ਬਾਅਦ 'ਚ ਵੀ ਉਨ੍ਹਾਂ ਵਾਰ-ਵਾਰ ਕੇਂਦਰ ਸਰਕਾਰ ਨੂੰ ਇਸ ਸਬੰਧ 'ਚ ਕਿਸਾਨਾਂ ਨੂੰ ਵਿਸ਼ਵਾਸ 'ਚ ਲੈਣ ਨੂੰ ਕਿਹਾ ਪਰ ਕੇਂਦਰ ਵਲੋਂ ਇਹ ਪ੍ਰਭਾਵ ਦਿੱਤਾ ਗਿਆ ਕਿ ਆਰਡੀਨੈਂਸ ਤਾਂ ਆਰਜ਼ੀ ਕਦਮ ਹੈ ਪਰ ਬਿੱਲ ਲਿਆ ਕੇ ਕਾਨੂੰਨ ਬਣਾਉਣ ਸਮੇਂ ਕਿਸਾਨਾਂ ਦੇ ਤੌਖਲੇ ਦੂਰ ਕੀਤੇ ਜਾਣਗੇ | ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਸਰਕਾਰ ਨੇ ਇਸ ਸਭ ਦੇ ਬਾਵਜੂਦ ਕਿਸਾਨਾਂ ਨੂੰ ਭਰੋਸੇ 'ਚ ਨਹੀਂ ਲਿਆ | ਅਕਾਲੀ ਦਲ ਆਗੂ ਨੇ ਆਪਣੇ 4 ਸਫਿਆਂ ਦੇ ਅਸਤੀਫ਼ੇ 'ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹਿਤਾਂ ਲਈ ਕਿਸੇ ਵੀ ਹੱਦ ਤੱਕ ਜਾਣ ਵਾਲੀ ਪਾਰਟੀ ਹੈ ਅਤੇ ਉਨ੍ਹਾਂ ਨੂੰ ਫਖ਼ਰ ਹੈ ਉਹ ਪਾਰਟੀ ਦੀ ਇਸ ਵਿਰਾਸਤ ਨੂੰ ਹੋਰ ਅੱਗੇ ਵਧਾਉਣ 'ਚ ਆਪਣੀ ਭੂਮਿਕਾ ਨਿਭਾਅ ਰਹੇ ਹਨ | ਉਨ੍ਹਾਂ ਅਸਤੀਫ਼ੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਕੋਈ ਕੁਰਬਾਨੀ ਨਹੀਂ ਸਗੋਂ ਕਿਸੇ ਵੀ ਸਵੈਮਾਣ ਵਾਲੀ ਕਿਸਾਨ ਪੱਖੀ ਪਾਰਟੀ ਲਈ ਸੁਭਾਵਿਕ ਕਦਮ ਹੈ | ਹਰਸਿਮਰਤ ਨੇ ਮੰਤਰੀ ਮੰਡਲ 'ਚ ਰਹਿੰਦਿਆਂ ਪੰਜਾਬ, ਸਿੱਖਾਂ ਅਤੇ ਕਿਸਾਨਾਂ ਲਈ ਚੁੱਕੇ ਕਦਮਾਂ ਨੂੰ ਪੰਜਾਬ ਪ੍ਰਤੀ ਆਪਣੀ ਉਪਲਬਧੀ ਕਰਾਰ ਦਿੰਦਿਆਂ 1984 ਦੇ ਦੰਗਿਆਂ ਦੇ ਦੋਸ਼ੀਆਂ ਦੇ ਦੁਆਲੇ ਕਾਨੂੰਨੀ ਸ਼ਿਕੰਜਾ ਕੱਸਣ ਦਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ | ਉਨ੍ਹਾਂ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਵਾਉਣ, ਅਫ਼ਗਾਨਿਸਤਾਨ 'ਚ ਫਸੇ ਸਿੱਖਾਂ ਦੀ ਵਾਪਸੀ ਦਾ ਰਾਹ ਪੱਧਰ ਕਰਵਾਉਣ, ਲੰਗਰ ਤੋਂ ਜੀ.ਐਸ.ਟੀ. ਮੁਆਫ ਕਰਵਾਉਣ ਅਤੇ ਹਰਿਮੰਦਰ ਸਾਹਿਬ ਲਈ ਵਿਦੇਸ਼ ਮੁਦਰਾ ਕਾਨੂੰਨ ਤੋਂ ਛੋਟਾਂ ਦੁਆਉਣ ਆਦਿ ਨੂੰ ਆਪਣੇ ਕਾਰਜਕਾਲ ਸਮੇਂ ਚੁੱਕੇ ਅਹਿਮ ਕਦਮਾਂ ਦੀ ਸੂਚੀ 'ਚ ਸ਼ਾਮਿਲ ਕੀਤਾ | ਹਰਸਿਮਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਸਮੇਤ ਪੰਜਾਬ ਲਈ ਕਈ ਵਿਕਾਸ ਪ੍ਰਾਜੈਕਟਾਂ ਨੂੰ ਵੀ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਕੀਤਾ ਪਰ ਬਹੁਮਤ ਦੇ ਆਧਾਰ 'ਤੇ ਕੇਂਦਰ ਸਰਕਾਰ ਨੇ ਜ਼ਬਾਨੀ ਵੋਟਾਂ ਰਾਹੀਂ ਬਿੱਲ ਲੋਕ ਸਭਾ 'ਚੋਂ ਪਾਸ ਕਰਵਾ ਲਏ | ਬਿੱਲ ਦਾ ਵਿਰੋਧ ਕਰਦਿਆਂ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਨੇ ਸਦਨ 'ਚੋਂ ਵਾਕ ਆਊਟ ਕਰ ਦਿੱਤਾ | ਹਾਲਾਂਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੰਸਦ ਮੈਂਬਰਾਂ ਦੇ ਖਦਸ਼ੇ ਮਿਟਾਉਣ ਦੀ ਕੋਸ਼ਿਸ਼ ਮੁੜ ਦੁਹਰਾਉਂਦਿਆਂ ਕਿਹਾ ਕਿ ਐਮ.ਐਸ.ਪੀ. ਨੂੰ ਖਤਮ ਨਹੀਂ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਰਾਜਾਂ ਦੇ ਏ.ਪੀ.ਐਮ.ਸੀ. ਸਿਸਟਮ ਨੂੰ ਕੇਂਦਰ ਵਲੋਂ ਛੇੜਿਆ ਨਹੀਂ ਗਿਆ ਹੈ | ਇਹ ਸਿਰਫ ਕਿਸਾਨਾਂ ਨੂੰ ਲਾਇਸੈਂਸ, ਇੰਸਪੈਕਟਰ ਰਾਜ ਤੇ ਭਿ੍ਸ਼ਟਾਚਾਰ ਤੋਂ ਮੁਕਤੀ ਦੁਆਏਗਾ ਅਤੇ ਕਿਸਾਨਾਂ ਨੂੰ ਸੂਬਾਈ ਦਾਇਰੇ ਤੋਂ ਬਾਹਰ ਕੱਢ ਕੇ ਰਾਸ਼ਟਰੀ ਪੱਧਰ 'ਤੇ ਲੈ ਕੇ ਜਾਏਗਾ ਜੋ ਕਿ ਕਿਸਾਨਾਂ ਲਈ ਇਕ ਕ੍ਰਾਂਤੀਕਾਰੀ ਕਦਮ ਹੋਏਗਾ ਪਰ ਤੋਮਰ ਨਾ ਤਾਂ ਆਪਣੇ ਗੱਠਜੋੜ ਭਾਈਵਾਲ ਨੂੰ ਸੰਤੁਸ਼ਟ ਕਰ ਸਕੇ ਅਤੇ ਨਾ ਹੀ ਵਿਰੋਧੀ ਧਿਰਾਂ ਦੇ ਸ਼ੰਕੇ ਮਿਟਾ ਸਕੇ, ਜਿਸ ਕਾਰਨ ਭਾਈਵਾਲ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਮੰਤਰੀ ਮੰਡਲ ਛੱਡਣ ਦਾ ਫੈਸਲਾ ਕੀਤਾ ਅਤੇ ਵਿਰੋਧੀ ਧਿਰਾਂ ਨੇ ਵੋਟਿੰਗ ਤੋਂ ਪਹਿਲਾਂ ਹੀ ਵਾਕ ਆਊਟ ਕਰਕੇ ਆਪਣਾ ਰੋਸ ਪ੍ਰਗਟਾਇਆ |
ਹਰ ਮੰਚ 'ਤੇ ਕਿਸਾਨਾਂ ਦੇ ਸ਼ੰਕੇ ਉਠਾਉਣ ਦੀ ਕੀਤੀ ਕੋਸ਼ਿਸ਼-ਸੁਖਬੀਰ
ਐਨ.ਡੀ.ਏ. ਦੇ ਗੱਠਜੋੜ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ 2 ਦਿਨ ਅੰਦਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਾਂਦਿਆਂ ਕੇਂਦਰ ਵਲੋਂ ਲਿਆਂਦੇ ਬਿੱਲਾਂ ਦਾ ਵਿਰੋਧ ਕੀਤਾ | ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਹਿਤਾਂ ਖ਼ਿਲਾਫ਼ ਨਹੀਂ ਜਾਵੇਗੀ | ਸੁਖਬੀਰ ਨੇ ਪੰਜਾਬ ਖਿੱਤੇ ਦੇ ਖੇਤੀ ਮੁਖੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਨੇ ਪਿਛਲੇ 50 ਸਾਲ ਸਿਰਫ ਖੇਤੀ ਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ 'ਚ ਕੱਢੇ ਹਨ | ਉਨ੍ਹਾਂ ਪੰਜਾਬ ਵਲੋਂ ਦੇਸ਼ ਦਾ ਅੰਨ ਭੰਡਾਰ ਭਰਨ ਲਈ ਦਿੱਤੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਝੋਨਾ ਲਾਉਣ ਲਈ ਪੰਜਾਬ ਨੇ ਦੇਸ਼ ਲਈ ਆਪਣਾ ਪਾਣੀ ਕੁਰਬਾਨ ਕਰ ਦਿੱਤਾ | ਪੰਜਾਬ ਦੇ 12000 ਪਿੰਡਾਂ 'ਚ 1900 ਮੰਡੀਆਂ ਦੇ ਮਜ਼ਬੂਤ ਬੁਨਿਆਦੀ ਢਾਂਚੇ ਦਾ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਕਾਨੂੰਨ ਬਣਨ ਨਾਲ ਸੂਬੇ ਦੀ 50 ਸਾਲ ਦੀ ਤਪੱਸਿਆ ਤਬਾਹ ਹੋ ਜਾਏਗੀ | ਅਕਾਲੀ ਆਗੂ ਨੇ ਆਪਣੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਰੁਖ਼ 'ਤੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੇ ਆਰਡੀਨੈਂਸ ਲਿਆਉਣ ਦੇ ਫੈਸਲੇ ਦਾ ਨਾ ਸਿਰਫ ਕੈਬਨਿਟ 'ਚ ਵਿਰੋਧ ਕੀਤਾ ਸਗੋਂ ਵੱਖਰੇ ਤੌਰ 'ਤੇ ਚਿੱਠੀ ਲਿਖ ਕੇ ਆਪਣੇ ਸ਼ੰਕੇ ਪ੍ਰਗਟਾਏ |
ਐਮ.ਐਸ.ਪੀ. ਨਾ ਹਟਾਉਣ ਦੀ ਜ਼ਬਾਨੀ ਗਰੰਟੀ 'ਤੇ ਨਹੀਂ ਕੀਤਾ ਜਾ ਸਕਦਾ ਯਕੀਨ-ਬਿੱਟੂ
ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਚਰਚਾ ਲਈ ਲਿਆਂਦੇ ਬਿੱਲਾਂ 'ਤੇ ਤਿੱਖੇ ਸ਼ਬਦਾਂ 'ਚ ਕੇਂਦਰ ਸਰਕਾਰ ਨੂੰ ਰਗੜੇ ਲਾਏ | ਬਿੱਟੂ ਨੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਘੱਟੋ ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਨੂੰ ਅਤੇ ਐਫ. ਸੀ. ਆਈ. ਨੂੰ ਪੰਜਾਬ ਦੀ ਜਾਨ ਦੱਸਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਪੰਜ ਮਹੀਨਿਆਂ 'ਚ ਜੇਕਰ ਪੰਜਾਬ ਦੇ ਭਰੇ ਗੁਦਾਮਾਂ 'ਚੋਂ ਅਨਾਜ ਨਾਲ ਕਰੋੜਾਂ ਲੋਕਾਂ ਦਾ ਢਿੱਡ ਭਰਦਾ ਰਿਹਾ ਹੈ ਤਾਂ ਉਹ ਐਮ. ਐਸ. ਪੀ. ਕਾਰਨ ਹੀ ਸੰਭਵ ਹੋ ਸਕਿਆ ਹੈ | ਕਾਂਗਰਸੀ ਆਗੂ ਨੇ ਕਿਹਾ ਕਿ ਜੇਕਰ ਐਮ.ਐਸ.ਪੀ. ਨਾ ਹੁੰਦੀ ਤਾਂ ਗੁਦਾਮ ਕਿਵੇਂ ਭਰਦੇ? ਇਸ ਦੇ ਨਾਲ ਸਬੰਧਿਤ ਬਿੱਲਾਂ ਦੀ ਸਭ ਤੋਂ ਵੱਡੀ ਖਾਮੀ ਵੱਲ ਸਰਕਾਰ ਦਾ ਧਿਆਨ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਤਿੰਨੇ ਬਿੱਲਾਂ 'ਚ ਐਮ.ਐਸ.ਪੀ. ਦਾ ਨਾਂਅ ਤੱਕ ਵੀ ਸ਼ਾਮਿਲ ਨਹੀਂ ਕੀਤਾ ਗਿਆ ਫਿਰ ਸਰਕਾਰ ਦੀ ਐਮ.ਐਸ.ਪੀ. ਨਾ ਹਟਾਉਣ ਦੀ ਗਰੰਟੀ ਦਾ ਕਿਵੇਂ ਯਕੀਨ ਕੀਤਾ ਜਾਏ | ਬਿੱਟੂ ਨੇ ਇਸ ਦੇ ਨਾਲ ਹੀ ਅਸਿੱਧੇ ਤੌਰ 'ਤੇ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਜੇਕਰ ਦੇਸ਼ ਦਾ ਸੰਵਿਧਾਨ ਬਦਲਿਆ ਜਾ ਸਕਦਾ ਹੈ ਤਾਂ ਬਿਨਾਂ ਲਿਖੇ ਇਸ 'ਜ਼ਬਾਨੀ ਭਰੋਸੇ' ਦੀ ਕੀ ਕੀਮਤ ਹੋ ਸਕਦੀ ਹੈ? ਬਿੱਟੂ ਨੇ ਇਕ ਦਹਾਕੇ ਪਹਿਲਾਂ ਬਿਹਾਰ 'ਚੋਂ ਪੀ.ਐਮ.ਸੀ. ਖਤਮ ਕਰਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਬਣਿਆ ਸਿਸਟਮ ਖਤਮ ਹੋਣ 'ਤੇ ਬਿਹਾਰ ਦੇ ਕਿਸਾਨ ਹੁਣ ਪੰਜਾਬ 'ਚ ਮਜ਼ਦੂਰ ਬਣਨ ਨੂੰ ਮਜਬੂਰ ਹਨ | ਉਨ੍ਹਾਂ ਸੱਤਾ ਧਿਰ ਭਾਜਪਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜ ਵਾਰ ਪੰਜਾਬ 'ਤੇ ਰਾਜ ਕੀਤਾ ਹੈ | ਉਨ੍ਹਾਂ ਲਈ ਇਹ ਮਾਮੂਲੀ ਜਿਹੀ ਵਜ਼ਾਰਤ (ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਮੰਤਰੀ) ਕੋਈ ਮਾਅਨੇ ਨਹੀਂ ਰੱਖਦੀ |
ਸਦਨ 'ਚ ਭਿੜੇ ਕਾਂਗਰਸੀ ਤੇ ਅਕਾਲੀ
ਖੇਤੀਬਾੜੀ ਬਿੱਲਾਂ 'ਤੇ ਚਰਚਾ ਕਰਦੇ ਸਮੇਂ ਲੋਕ ਸਭਾ ਉਸ ਸਮੇਂ ਪੰਜਾਬ ਵਿਧਾਨ ਸਭਾ ਬਣੀ ਨਜ਼ਰ ਆਈ ਜਦੋਂ ਕਾਂਗਰਸੀ ਤੇ ਅਕਾਲੀ ਆਪਸ 'ਚ ਹੀ ਭਿੜ ਗਏ | ਅੰਮਿ੍ਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੋਣ ਲਈ ਪਿਛਲੀ ਅਕਾਲੀ ਸਰਕਾਰ ਵਲੋਂ ਕੀਤੇ ਕਰਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ 'ਤੇ ਯੂ-ਟਰਨ ਲੈਣ ਦਾ ਦੋਸ਼ ਵੀ ਲਾਇਆ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋੜਵਾਂ ਜਵਾਬ ਦਿੰਦਿਆਂ ਆਪਣੀ ਚਰਚਾ ਦੇ ਚੋਖੇ ਹਿੱਸੇ 'ਚ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਨੇ 2019 ਦੇ ਚੋਣ ਮਨੋਰਥ ਪੱਤਰ 'ਚ ਹੀ ਇਹ ਲਿਖਿਆ ਸੀ ਕਿ ਪਾਰਟੀ ਸੂਬੇ 'ਚ ਏ. ਪੀ. ਐਮ. ਸੀ. ਨੂੰ ਖਤਮ ਕਰੇਗੀ | ਸੁਖਬੀਰ ਦੇ ਬਿਆਨ ਤੋਂ ਬਾਅਦ ਕਾਂਗਰਸੀ ਸੰਸਦਾਂ ਮੈਂਬਰਾਂ ਵਲੋਂ ਵਿਰੋਧ ਪ੍ਰਗਟਾਇਆ ਗਿਆ | ਕਾਂਗਰਸ ਤੇ ਅਕਾਲੀ ਦਲ ਆਗੂ ਆਪੋ ਆਪਣੇ ਭਾਸ਼ਨਾਂ 'ਚ ਕਿਸਾਨਾਂ ਦੀ 'ਸੱਚੀ' ਪਾਰਟੀ ਹੋਣ ਦਾ ਦਾਅਵਾ ਕਰਦੇ ਨਜ਼ਰ ਆਏ |
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਖੇਤੀਬਾੜੀ ਬਿੱਲਾਂ ਦੀਆਂ ਸਾੜੀਆਂ ਕਾਪੀਆਂ
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ 'ਚ ਖੇਤੀਬਾੜੀ ਨਾਲ ਸਬੰਧਿਤ ਬਿੱਲਾਂ ਦੀਆਂ ਕਾਪੀਆਂ ਸਾੜਦੇ ਹੋਏ ਇਨ੍ਹਾਂ ਦਾ ਵਿਰੋਧ ਕੀਤਾ ਅਤੇ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ | ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ, ਰਵਨੀਤ ਸਿੰਘ ਬਿੱਟੂ ਤੇ ਜਸਬੀਰ ਸਿੰਘ ਗਿੱਲ ਨੇ ਸੰਸਦ ਭਵਨ ਦੇ ਬਾਹਰ ਖੇਤੀਬਾੜੀ ਉਪਜ ਵਪਾਰ ਅਤੇ ਵਣਜ (ਪ੍ਰਮੋਸ਼ਨ ਐਾਡ ਫੈਸੀਲੀਟੇਸ਼ਨ) ਬਿੱਲ 2020 ਅਤੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਕੀਮਤ ਭਰੋਸਾ ਸਮਝੌਤਾ ਅਤੇ ਖੇਤੀ ਸੇਵਾ ਬਿੱਲ 2020 ਦੀਆਂ ਕਾਪੀਆਂ ਸਾੜੀਆਂ | ਜ਼ਿਕਰਯੋਗ ਹੈ ਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਇਹ ਬਿੱਲ ਲੋਕ ਸਭਾ 'ਚ ਪੇਸ਼ ਕੀਤੇ ਸਨ | ਇਨ੍ਹਾਂ ਸੰਸਦ ਮੈਂਬਰਾਂ ਨੇ ਕਾਲੇ ਚੋਲੇੇ ਪਹਿਨੇ ਹੋਏ ਸਨ ਜਿਨ੍ਹਾਂ 'ਤੇ ਲਿਖਿਆ ਹੋਇਆ ਸੀ ਕਿ 'ਮੈਂ ਇਕ ਕਿਸਾਨ ਤੇ ਮਜ਼ਦੂਰ ਹਾਂ ਮੇਰੇ ਨਾਲ ਧੋਖਾ ਨਾ ਕਰੋ |'
ਸਮਾਜਵਾਦੀ ਪਾਰਟੀ, ਡੀ.ਐਮ.ਕੇ., ਟੀ.ਐਮ.ਸੀ. ਸਮੇਤ ਕਈ ਪਾਰਟੀਆਂ ਵਲੋਂ ਵਿਰੋਧ

ਕਾਂਗਰਸ ਤੋਂ ਇਲਾਵਾ ਡੀ.ਐਮ.ਕੇ., ਟੀ.ਐਮ.ਸੀ., ਟੀ.ਆਰ.ਐਸ., ਸਮਾਜਵਾਦੀ ਪਾਰਟੀ, ਆਰ.ਐਸ.ਪੀ., ਬੀ.ਐਸ.ਪੀ., ਏ.ਆਈ.ਐਮ.ਆਈ.ਐਮ. ਵਲੋਂ ਤਾਂ ਬਿੱਲ ਦਾ ਵਿਰੋਧ ਕੀਤਾ ਹੀ ਗਿਆ, ਸਰਕਾਰ ਦੀ ਹਮਾਇਤ 'ਚ ਸਦਨ 'ਚ ਖੜ੍ਹੀ ਹੋਣ ਵਾਲੀ ਬੀ.ਜੇ.ਡੀ. ਨੇ ਵੀ ਇਸ ਦਾ ਵਿਰੋਧ ਕਰਦਿਆਂ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਣ ਦੀ ਸਿਫਾਰਸ਼ ਕੀਤੀ | ਟੀ.ਐਮ.ਸੀ. ਨੇਤਾ ਮਹੁਆ ਮੋਇਤਰਾ ਨੇ ਇਸ ਨੂੰ ਸੰਘੀ ਢਾਂਚੇ 'ਤੇ ਕੀਤਾ ਹਮਲਾ ਕਰਾਰ ਦਿੱਤਾ | ਸੰਸਦ ਮੈਂਬਰਾਂ ਵਲੋਂ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਬਲੈਕ ਮਾਰਕੀਟਿੰਗ, ਜਮ੍ਹਾਂਖੋਰੀ ਵਧੇਗੀ ਅਤੇ ਪੂਰਾ ਖੇਤੀ ਕਿੱਤਾ ਨਿੱਜੀਕਰਨ ਵੱਲ ਮੋੜ ਦਿੱਤਾ ਜਾਏਗਾ | ਵਿਰੋਧ ਕਰਨ ਵਾਲਿਆਂ ਨੇ ਇਨ੍ਹਾਂ ਬਿੱਲਾਂ ਰਾਹੀਂ ਰਾਜਾਂ ਨੂੰ ਹੋਣ ਵਾਲੇ ਮਾਲੀਏ ਦੀ ਘਾਟ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ |
ਜਨਤਾ ਦਲ (ਯੂ), ਸ਼ਿਵ ਸੈਨਾ ਨੇ ਕੀਤਾ ਸਮਰਥਨ

ਐਨ.ਡੀ.ਏ. ਦੇ ਗੱਠਜੋੜ ਭਾਈਵਾਲ ਜਨਤਾ ਦਲ ਯੂ ਨੇ ਤਾਂ ਬਿੱਲਾਂ ਦਾ ਸਮਰਥਨ ਕੀਤਾ ਹੀ, ਸ਼ਿਵ ਸੈਨਾ ਅਤੇ ਟੀ.ਡੀ.ਪੀ. ਨੇ ਵੀ ਇਸ ਦਾ ਸਮਰਥਨ ਕੀਤਾ ਹਾਲਾਂਕਿ ਦੋਹਾਂ ਨੇ ਕੁਝ ਖਦਸ਼ੇ ਵੀ ਪ੍ਰਗਟਾਏ, ਸ਼ਿਵ ਸੈਨਾ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਮੌਜੂਦਾ ਬੁਨਿਆਦੀ ਢਾਂਚੇ ਨੂੰ ਨਵੇਂ ਪ੍ਰਬੰਧ ਹੇਠ ਕਿਵੇਂ ਲਿਆਂਦਾ ਜਾਏਗਾ | ਟੀ.ਡੀ.ਪੀ. ਨੇ ਇਹ ਵੀ ਕਿਹਾ ਕਿ ਖੇਤੀਬਾੜੀ ਰਾਜਾਂ ਦਾ ਵਿਸ਼ਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਇਸ 'ਤੇ ਸੰਸਦ 'ਚ ਕਾਨੂੰਨ ਕਿਵੇਂ ਬਣਾ ਸਕਦੀ ਹੈ ?

ਅਕਾਲੀ ਦਲ ਕਿਸਾਨਾਂ ਦੇ ਹਿਤਾਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ-ਸੁਖਬੀਰ

ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਸੰਸਦ ਭਵਨ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੀ ਨੇਤਾ ਹਰਸਿਮਰਤ ਕੌਰ ਬਾਦਲ ਵਲੋਂ ਤਿੰਨ ਖੇਤੀ ਬਿੱਲਾਂ ਦੇ ਵਿਰੋਧ 'ਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਬਾਅਦ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਹਿਤਾਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਵਿੱਖ 'ਚ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਐਨ. ਡੀ. ਏ. ਗਠਜੋੜ ਨਾਲ ਬਣਿਆ ਰਹੇਗਾ ਜਾਂ ਨਹੀਂ, ਇਸ ਬਾਰੇ ਪਾਰਟੀ ਦੀ ਬੈਠਕ 'ਚ ਬਾਅਦ 'ਚ ਫ਼ੈਸਲਾ ਲਿਆ ਜਾਵੇਗਾ | ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ 'ਚ ਪ੍ਰਸਤਾਵਿਤ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਨਾਲ ਪੰਜਾਬ ਸਰਕਾਰਾਂ ਤੇ ਕਿਸਾਨਾਂ ਵਲੋਂ ਖੇਤੀ ਖੇਤਰ ਨੂੰ ਸਥਾਪਤ ਕਰਨ ਲਈ 50 ਸਾਲਾਂ ਦੀ ਕੀਤੀ ਸਖ਼ਤ ਮਿਹਨਤ 'ਬਰਬਾਦ' ਹੋ ਜਾਵੇਗੀ | ਇਸ ਦੌਰਾਨ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੂੰ ਸੌਾਪਣ ਬਾਅਦ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਰਕਾਰ ਦੇ ਅਜਿਹੇ ਕਿਸੇ ਵੀ ਫ਼ੈਸਲੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ ਜੋ ਖੇਤੀ ਸੈਕਟਰ ਤੇ ਕਿਸਾਨਾਂ ਦੇ ਹਿਤਾਂ ਨੂੰ ਅਣਡਿੱਠ ਕਰ ਕੇ ਲਿਆ ਗਿਆ ਹੋਵੇ |

ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ-ਮੋਦੀ

ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ 'ਚ ਖੇਤੀ ਸੈਕਟਰ ਦੇ 3 ਬਿੱਲਾਂ ਦੇ ਪਾਸ ਹੋਣ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਪ੍ਰਸਤਾਵਿਤ ਕਾਨੂੰਨਾਂ ਨੂੰ ਇਤਿਹਾਸਕ ਦੱਸਿਆ ਹੈ, ਜਿਸ ਨਾਲ ਕਿਸਾਨ ਤੇ ਖੇਤੀ ਸੈਕਟਰ ਵਿਚੋਲਿਆਂ ਤੇ ਹੋਰ ਅੜਚਣਾਂ ਤੋਂ ਮੁਕਤ ਹੋ ਸਕੇਗਾ | ਉਨ੍ਹਾਂ ਕਿਸਾਨ ਭਾਈਚਾਰੇ ਨੂੰ ਭਰੋਸਾ ਦਿਵਾਉਂਦਿਆ ਕਿਹਾ ਕਿ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਅਤੇ ਉਪਜ ਦੀ ਸਰਕਾਰੀ ਖ਼ਰੀਦ ਜਾਰੀ ਰਹੇਗੀ | ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਇਨ੍ਹਾਂ ਬਿੱਲਾਂ ਦੇ ਵਿਰੋਧ 'ਚ ਵਿਰੋਧੀ ਧਿਰ ਨਾਲ ਸ਼ਾਮਿਲ ਹੋ ਜਾਣ 'ਤੇ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਕਿਸਾਨਾਂ ਨੂੰ 'ਗੁੰਮਰਾਹ' ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ |

ਕੋਈ ਤਾਕਤ ਭਾਰਤੀ ਫ਼ੌਜ ਨੂੰ ਗਸ਼ਤ ਕਰਨ ਤੋਂ ਨਹੀਂ ਰੋਕ ਸਕਦੀ-ਰਾਜਨਾਥ

ਨਵੀਂ ਦਿੱਲੀ, 17 ਸਤੰਬਰ (ਉਪਮਾ ਡਾਗਾ ਪਾਰਥ)-ਧਰਤੀ 'ਤੇ ਕੋਈ ਵੀ ਤਾਕਤ ਭਾਰਤੀ ਫ਼ੌਜ ਨੂੰ ਗਸ਼ਤ ਕਰਨ ਤੋਂ ਨਹੀਂ ਰੋਕ ਸਕਦੀ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਚੀਨ ਨਾਲ ਸਰਹੱਦੀ ਅੜਿੱਕੇ 'ਤੇ ਰਾਜ ਸਭਾ 'ਚ ਬਿਆਨ ਦਿੰਦਿਆਂ ਉਕਤ ਵਿਚਾਰ ਪ੍ਰਗਟਾਏ | ਰਾਜਨਾਥ ਸਿੰਘ ਨੇ ਗਲਵਾਨ ਵਾਦੀ 'ਚ ਫਿੰਗਰ 8 ਤੱਕ ਭਾਰਤੀ ਫ਼ੌਜਾਂ ਨੂੰ ਗਸ਼ਤ ਨਾ ਕਰਨ ਦੇਣ 'ਤੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਹੀ ਤਾਂ ਚੀਨ ਨਾਲ ਸਾਡੀ ਲੜਾਈ ਦਾ ਕਾਰਨ ਹੈ | ਰਾਜਨਾਥ ਸਿੰਘ ਨੇ ਸਾਬਕਾ ਰੱਖਿਆ ਮੰਤਰੀ ਏ.ਕੇ.ਐਾਟੋਨੀ ਵਲੋਂ ਗਲਵਾਨ ਵਾਦੀ 'ਚ ਗਸ਼ਤਾਂ ਨਾ ਕਰਨ ਦੇਣ ਸਬੰਧੀ ਪ੍ਰਗਟਾਏ ਖਦਸ਼ਿਆਂ 'ਤੇ ਉਕਤ ਸਪੱਸ਼ਟੀਕਰਨ ਦਿੱਤਾ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜਸਭਾ 'ਚ ਵੀਰਵਾਰ ਨੂੰ ਬਿਆਨ ਦੇਣ ਤੋਂ ਬਾਅਦ ਕੁਝ ਮੈਂਬਰਾਂ ਵਲੋਂ ਪ੍ਰਗਟਾਏ ਸਰੋਕਾਰਾਂ 'ਤੇ ਸੰਸਦ ਮੈਂਬਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਭਾਰਤੀ ਫ਼ੌਜ ਦੇ ਗਸ਼ਤ ਕਰਨ ਦੇ ਪੈਟਰਨ 'ਚ ਕੋਈ ਬਦਲਾਅ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਸਥਿਤੀ ਜਿਉਂ ਦੀ ਤਿਉਂ ਬਣਾਏ ਰੱਖਣ ਲਈ ਗੱਲਬਾਤ ਜਾਰੀ ਹੈ | ਰੱਖਿਆ ਮੰਤਰੀ ਨੇ ਅਸਲ ਕੰਟਰੋਲ ਰੇਖਾ 'ਤੇ ਹਾਲਾਤ ਲਈ ਚੀਨ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਚੀਨ ਦੀ ਕਥਨੀ ਅਤੇ ਕਰਨੀ 'ਚ ਫ਼ਰਕ ਹੈ | ਰਾਜਨਾਥ ਸਿੰਘ ਨੇ ਲੋਕ ਸਭਾ 'ਚ ਮੰਗਲਵਾਰ ਨੂੰ ਦਿੱਤੇ ਬਿਆਨ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਚੀਨ ਨੇ 38 ਹਜ਼ਾਰ ਵਰਗ ਕਿੱਲੋਮੀਟਰ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ ਅਤੇ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਤੋਂ 5000 ਵਰਗ ਕਿੱਲੋਮੀਟਰ ਜ਼ਮੀਨ ਚੀਨ ਨੂੰ ਦੇ ਦਿੱਤੀ ਹੈ |
ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਸਮਝੌਤਿਆਂ ਅਤੇ ਆਪਸੀ ਸਮਝ ਮੁਤਾਬਿਕ ਚਲੇ ਆ ਰਹੇ ਪ੍ਰਬੰਧ ਵਾਂਗ ਹੀ ਐੱਲ.ਏ.ਸੀ. ਨੂੰ ਵੇਖਦੇ ਹਾਂ ਪਰ ਚੀਨ ਮੰਨ ਨਹੀਂ ਰਿਹਾ | ਉਨ੍ਹਾਂ ਭਾਰਤ ਦਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਦੁਵੱਲੇ ਸਬੰਧਾਂ ਨੂੰ ਵਿਕਸਿਤ ਕਰਨ ਦੇ ਨਾਲ ਹੀ ਸਰਹੱਦੀ ਮੁੱਦਿਆਂ 'ਤੇ ਵੀ ਗੱਲਬਾਤ ਜਾਰੀ ਰੱਖੀ ਜਾ ਸਕਦੀ ਹੈ ਪਰ ਚੀਨ ਵਲੋਂ ਅਜਿਹਾ ਨਾ ਕੀਤੇ ਜਾਣ 'ਤੇ ਨਿਰਾਸ਼ਾ ਵੀ ਪ੍ਰਗਟਾਈ | ਉਨ੍ਹਾਂ ਕਿਹਾ ਕਿ ਉਕਸਾਉਣ ਵਾਲੀ ਕਿਸੇ ਕਾਰਵਾਈ ਦੀ ਪਹਿਲ ਭਾਰਤ ਵਲੋਂ ਨਹੀਂ ਕੀਤੀ ਗਈ | ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਦੇਸ਼ ਹਿਤ 'ਚ ਕਿੰਨਾ ਵੀ ਵੱਡਾ ਅਤੇ ਸਖ਼ਤ ਕਦਮ ਚੁੱਕਣਾ ਪਏ, ਭਾਰਤ ਉਸ ਤੋਂ ਗੁਰੇਜ਼ ਨਹੀਂ ਕਰੇਗਾ | ਰੱਖਿਆ ਮੰਤਰੀ ਦੇ ਰਾਜਸਭਾ ਦੇ ਚੇਅਰਮੈਨ ਅਤੇ ਉੱਪ ਰਾਸ਼ਟਰਪਤੀ ਐੱਮ.ਵੈਂਕੇਈਆ ਨਾਇਡੂ ਨੇ ਕਿਹਾ ਮਾਮਲੇ ਸੁਲਝਾਉਣ ਲਈ ਭਾਰਤ ਵਲੋਂ ਗੱਲਬਾਤ ਕਰਨ ਦਾ ਰਾਹ ਅਪਣਾਉਣ ਦਾ ਇਤਿਹਾਸ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤ ਨੇ ਅਤੀਤ 'ਚ ਵੀ ਕਦੇ ਕਿਸੇ ਮੁਲਕ ਤੇ ਪਹਿਲਾਂ ਹਮਲਾ ਨਹੀਂ ਕੀਤਾ ਅਤੇ ਹੁਣ ਵੀ ਅਸੀਂ ਉਸੇ ਰਵਾਇਤ 'ਤੇ ਚੱਲ ਰਹੇ ਹਾਂ | ਰਾਜਨਾਥ ਸਿੰਘ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੰਦਿਆਂ ਜਦ ਹੋਰ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕੀਤਾ ਤਾਂ ਨਾਇਡੂ ਨੇ ਸੁਝਾਅ ਦਿੰਦਿਆਂ ਕਿਹਾ ਕਿ ਕੁਝ ਸੰਸਦ ਮੈਂਬਰਾਂ ਨੂੰ ਬੁਲਾ ਕੇ ਉਹ ਉਨ੍ਹਾਂ ਨਾਲ ਬੰਦ ਕਮਰਾ ਮੀਟਿੰਗ ਕਰਨ | ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਵਲੋਂ ਮੰਗਲਵਾਰ ਨੂੰ ਲੋਕ ਸਭਾ 'ਚ ਬਿਆਨ ਦੇਣ ਤੋਂ ਬਾਅਦ ਜਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਕਾਂਗਰਸ ਵਲੋਂ ਕਾਫ਼ੀ ਇਤਰਾਜ਼ ਪ੍ਰਗਟਾਏ ਗਏ ਸਨ | ਨਾਇਡੂ ਨੇ ਸਦਨ 'ਚ ਚਰਚਾ ਕਰਵਾਉਣ ਤੋਂ ਤਾਂ ਸਪੱਸ਼ਟ ਨਾਂਹ ਕਰ ਦਿੱਤੀ ਪਰ ਸਦਨ 'ਚ ਸੰਖੇਪ 'ਚ ਸੰਸਦ ਮੈਂਬਰਾਂ ਨੂੰ ਆਪਣੀ ਗੱਲ ਰੱਖਣ ਦੀ ਇਜਾਜ਼ਤ ਦਿੱਤੀ ਜਿਸ 'ਤੇ ਸਾਰੀਆਂ ਪਾਰਟੀਆਂ ਨੇ ਫ਼ੌਜਾਂ ਦੇ ਨਾਲ ਖੜ੍ਹੇ ਹੋਣ ਦਾ ਅਹਿਦ ਪ੍ਰਗਟਾਇਆ ਜਿਸ 'ਤੇ ਰੱਖਿਆ ਮੰਤਰੀ ਨੇ ਸਾਰੇ ਸਦਨ ਦੀ ਭਾਵਨਾ ਨੂੰ ਨਮਨ ਕਰਦਿਆਂ ਕਿਹਾ ਕਿ ਉਹ ਧੰਨਵਾਦ ਨਹੀਂ ਕਰਨਾ ਚਾਹੁੰਦੇ ਕਿਉਂਕਿ ਦੇਸ਼ ਹਿੱਤ ਦੇ ਮੁੱਦੇ 'ਤੇ ਅਸੀਂ ਸਭ ਇਕੱਠੇ ਹਾਂ |

ਸ੍ਰੀਨਗਰ ਮੁਕਾਬਲੇ 'ਚ 3 ਅੱਤਵਾਦੀ ਹਲਾਕ-ਔਰਤ ਦੀ ਮੌਤ

ਸ੍ਰੀਨਗਰ, 16 ਸੰਤਬਰ (ਮਨਜੀਤ ਸਿੰਘ)-ਸ੍ਰੀਨਗਰ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਅੱਜ ਤੜਕੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 3 ਸਥਾਨਕ ਅੱਤਵਾਦੀ ਮਾਰੇ ਗਏ ਅਤੇ ਇਸ ਮੁਕਾਬਲੇ ਦੌਰਾਨ ਦੁਪਾਸੜ ਗੋਲੀਬਾਰੀ 'ਚ ਇਕ ਔਰਤ ਵੀ ਮਾਰੀ ਗਈ, ਜਦਕਿ ਸੀ.ਆਰ.ਪੀ.ਐਫ. ਦੇ ਇਕ ਸਹਾਇਕ ਕਮਾਂਡੈਟ ਤੇ ਇਕ ਜਵਾਨ ਜ਼ਖ਼ਮੀ ਹੋ ਗਿਆ | ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀ ਸ੍ਰੀਨਗਰ 'ਚ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਹੱਤਿਆ 'ਚ ਸ਼ਮਿਲ ਸਨ | ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਤੇ ਸੀ.ਆਰ.ਪੀ.ਐਫ. ਦੀ 117 ਬਟਾਲੀਅਨ ਨੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 2 ਕੁ ਵਜੇ ਸ੍ਰੀਨਗਰ ਦੇ ਬਟਮਾਲੂ ਦੇ ਫਿਰੋਦਸਬਾਦ ਕਾਲੋਨੀ 'ਚ ਪੱਕੀ ਸੂਚਨਾ 'ਤੇ ਕਾਰਵਾਈ ਕਰਦਿਆਂ ਉਸ ਮਾਕਨ ਨੂੰ ਘੇਰ ਲਿਆ, ਜਿਥੇ ਅੱਤਵਾਦੀ ਲੁਕੇ ਹੋਏ ਸਨ | ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ, ਜਿਸ ਦਾ ਜਵਾਬ ਗੋਲੀਬਾਰੀ ਨਾਲ ਦਿੰਦਿਆਂ ਅੱਤਵਾਦੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਰੱਖਿਆ ਬਲਾਂ ਦਾ ਘੇਰੇ ਨੂੰ ਤੋੜਨ 'ਚ ਨਾਕਾਮ ਰਹੇ | ਪੁਲਿਸ ਨੇ ਦੱਸਿਆ ਕਿ ਵੀਰਵਾਰ ਸਵੇਰ ਹੋਣ ਤੱਕ ਤਕਰੀਬਨ 6 ਘੰਟੇ ਚੱਲੇ ਇਸ ਮੁਕਾਬਲੇ ਦੌਰਾਨ 3 ਅੱਤਵਾਦੀ ਮਾਰੇ ਗਏ ਅਤੇ ਤਲਾਸ਼ੀ ਦੌਰਾਨ 3 ਅੱਤਵਾਦੀਆਂ ਦੀਆਂ ਲਾਸ਼ਾਂ ਤੇ ਭਾਰੀ ਅਸਲਾ ਬਰਾਮਦ ਹੋਇਆ ਹੈ | ਇਹ ਅੱਤਵਾਦੀ ਦੱਖਣੀ ਕਸ਼ਮੀਰ ਨਾਲ ਸੰਬਧਿਤ ਸਨ, ਜਿਨ੍ਹਾਂ 'ਚੋਂ ਜ਼ਾਕਿਰ ਅਹਿਮਦ ਪਾਲ ਵਾਸੀ ਆਲੋਰਾ ਇਮਾਮ ਸਹਿਬ ਸ਼ੋਪੀਆਂ, ਮੁਸ਼ਤਾਕ ਅਹਿਮਦ ਭੱਟ ਵਾਸੀ ਭਦਰਗੁੰਡ ਕੁਲਗਾਮ ਦੋਵੇਂ ਹਿਜ਼ਬੁਲ ਨਾਲ ਸੰਬਧਿਤ ਹਨ ਜਦਕਿ ਆਦਿਲ ਹੁਸੈਨ ਭੱਟ ਵਾਸੀ ਭੱਟਪੋਰਾ ਅਵੰਤੀਪੋਰਾ ਅਲ-ਬਦਰ ਸੰਗਠਨ ਨਾਲ ਸਬੰਧਿਤ ਹੈ | ਇਸ ਮੁਕਾਬਲੇ ਦੌਰਾਨ ਸੀ.ਆਰ.ਪੀ.ਐਫ. ਦਾ ਸਹਾਇਕ ਕਮਾਂਡੈਂਟ ਰਾਹੁਲ ਕੁਮਾਰ ਤੇ ਇਕ ਜਵਾਨ ਤੋਂ ਇਲਾਵਾ ਇਕ ਔਰਤ ਕੋਸਰ ਰਿਆਜ਼ (45) ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸ੍ਰੀਨਗਰ ਦੇ 92 ਬੇਸ ਹਸਪਤਾਲ ਬਾਦਾਮੀਬਾਗ ਭਰਤੀ ਕਰਵਾਇਆ ਗਿਆ | ਜਿਥੇ ਜ਼ਖ਼ਮੀ ਔਰਤ ਦੀ ਸ੍ਰੀਨਗਰ ਦੇ ਸਰਕਾਰੀ ਹਸਪਤਾਲ ਲਿਜਾਣ ਦੌਰਾਨ ਮੌਤ ਹੋ ਗਈ | ਇਸ ਮੁਕਾਬਲੇ ਵਾਲੇ ਸਥਾਨ 'ਤੇ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ 'ਤੇ ਭਾਰੀ ਪਥਰਾਅ ਕੀਤਾ, ਜਿਨ੍ਹਾਂ ਨੂੰ ਭਜਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਲਾਠੀਚਾਰਜ ਕਰਨ ਲਈ ਮਜਬੂਰ ਹੋਣਾ ਪਿਆ | ਕਸ਼ਮੀਰ 'ਚ ਅੱਤਵਾਦ ਦੇ ਦੌਰ 'ਚ ਇਹ ਪਹਿਲੀ ਵਾਰ ਹੈ ਜਦੋਂ ਮੁਕਾਬਲੇ ਦੌਰਾਨ ਇੰਟਰਨੈਟ ਸੇਵਾ ਨੂੰ ਮੁਅੱਤਲ ਨਹੀਂ ਕੀਤਾ ਗਿਆ |

ਅਗਲੇ ਸਾਲ ਦੇ ਸ਼ੁਰੂ 'ਚ ਆਏਗਾ ਕੋਰੋਨਾ ਲਈ ਟੀਕਾ-ਸਿਹਤ ਮੰਤਰੀ

ਨਵੀਂ ਦਿੱਲੀ, 17 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ 'ਚ ਕੋਰੋਨਾ ਵਾਇਰਸ ਲਈ ਟੀਕਾ ਅਗਲੇ ਸਾਲ ਦੇ ਸ਼ੁਰੂ 'ਚ ਉਪਲਬਧ ਹੋ ਸਕਦਾ ਹੈ | ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਵੀਰਵਾਰ ਨੂੰ ਰਾਜ ਸਭਾ 'ਚ ਕੋਰੋਨਾ ਬਾਰੇ ਚਰਚਾ ਕਰਦਿਆਂ ਸਦਨ ਨੂੰ ਇਹ ਜਾਣਕਾਰੀ ਦਿੱਤੀ | ਡਾ: ਹਰਸ਼ ਵਰਧਨ ਨੇ ਕਿਹਾ ਕਿ ਭਾਰਤ 'ਚ ਨਵੇਂ ਟੀਕੇ ਲਈ ਟ੍ਰਾਇਲ ਪਹਿਲੇ, ਦੂਜੇ ਅਤੇ ਤੀਜੇ ਪੜਾਅ 'ਚ ਪਹੁੰਚ ਗਏ ਹਨ | ਉਨ੍ਹਾਂ ਟੀਕੇ ਬਾਰੇ ਅੱਗੇ ਇਹ ਵੀ ਕਿਹਾ ਕਿ ਮਾਹਿਰਾਂ ਦਾ ਇਕ ਗਰੁੱਪ ਟੀਕਾ ਵਿਕਸਿਤ ਕਰਨ ਦੇ ਪੂਰੇ ਅਮਲ ਦੀ ਨਿਗਰਾਨੀ ਕਰ ਰਿਹਾ ਹੈ ਤੇ ਸਰਕਾਰ ਵਿਸ਼ਵ ਸਿਹਤ ਸੰਗਠਨ ਨਾਲ ਵੀ ਤਾਲਮੇਲ ਕਰ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਟੀਕਾ ਆਉਣ ਤੱਕ ਮਾਸਕ ਅਤੇ ਸਮਾਜਿਕ ਦੂਰੀ ਹੀ ਸਮਾਜਿਕ ਟੀਕਾ ਹੈ | ਸਿਹਤ ਮੰਤਰੀ ਨੇ ਕੇਂਦਰ ਸਰਕਾਰ ਵਲੋਂ ਰਾਜਾਂ ਨੂੰ ਸੁਵਿਧਾਵਾਂ ਦੇਣ ਲਈ ਕਿਸੇ ਕਿਸਮ ਦਾ ਵਿਤਕਰਾ ਨਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਨੋਇਡਾ 'ਚ ਮਸ਼ੀਨਾਂ ਲਾਉਂਦੇ ਸਮੇਂ ਕੇਂਦਰ ਨੇ ਇਹ ਧਿਆਨ ਨਹੀਂ ਦਿੱਤਾ ਕਿ ਸੂਬੇ 'ਚ ਕਿਸ ਪਾਰਟੀ ਦੀ ਸਰਕਾਰ ਹੈ | ਸਿਹਤ ਮੰਤਰੀ ਨੇ ਖੁੱਲ੍ਹਦਿਲੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਤਿਹਾਸ ਉਨ੍ਹਾਂ (ਮੋਦੀ) ਨੂੰ ਪੂਰੇ ਹਾਲਾਤ ਦੀ ਚੰਗੀ ਤਰ੍ਹਾਂ ਨਿਗਰਾਨੀ ਕਰਨ ਲਈ ਯਾਦ ਕਰੇਗਾ | ਉਨ੍ਹਾਂ ਤਾਲਾਬੰਦੀ ਦੌਰਾਨ ਹੀ ਬਿਹਤਰ ਹੋਈਆਂ ਸਿਹਤ ਸੁਵਿਧਾਵਾਂ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਪੀ.ਪੀ.ਈ. ਕਿੱਟਾਂ ਬਣਾਉਣ ਵਾਲੀਆਂ ਕੰਪਨੀਆਂ ਹੁਣ 110 ਹੋ ਗਈਆਂ ਹਨ | ਵੈਂਟੀਲੇਟਰ ਉਤਪਾਦਕਾਂ ਦੀ ਗਿਣਤੀ 25 ਹੋ ਗਈ ਅਤੇ ਐੱਨ-95 ਮਾਸਕ ਦੇ ਵੀ 10 ਉਤਪਾਦਕ ਹੋ ਗਏ ਹਨ | ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਤਾਲਾਬੰਦੀ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਤਕਲੀਫ਼ ਹੋਈ ਸੀ ਪਰ ਗ੍ਰਹਿ ਮੰਤਰਾਲੇ ਨੇ ਸਮੇਂ ਸਿਰ ਕਦਮ ਚੁੱਕ ਕੇ ਤਕਰੀਬਨ 64 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਜੱਦੀ ਰਾਜਾਂ 'ਚ ਪਹੁੰਚਾਇਆ |

ਕਸ਼ਮੀਰ 'ਚ 52 ਕਿੱਲੋ ਧਮਾਕਾਖੇਜ਼ ਸਮੱਗਰੀ ਦੀ ਬਰਾਮਦਗੀ ਨਾਲ ਪੁਲਵਾਮਾ-ਜਿਹਾ ਹਮਲਾ ਟਲਿਆ

ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਭਾਰਤੀ ਸੈਨਾ ਵਲੋਂ ਕਸ਼ਮੀਰ 'ਚ ਗਾਡੀਕਲ ਦੇ ਕਰੇਵਾ ਇਲਾਕੇ ਤੋਂ 52 ਕਿਲੋ ਧਮਾਕਾਖੇਜ ਸਮੱਗਰੀ ਦੀ ਬਰਾਮਦਗੀ ਕੀਤੇ ਜਾਣ ਨਾਲ ਪੁਲਵਾਮਾ-ਜਿਹਾ ਅੱਤਵਾਦੀ ਹਮਲਾ ਟਲ ਗਿਆ ਹੈ | ਇਹ ਜਿਸ ਸਥਾਨ ਤੋਂ ਬਰਾਮਦ ਕੀਤੀ ਗਈ ਹੈ ਉਹ ਰਾਸ਼ਟਰੀ ਮਾਰਗ 'ਤੇ ਪਿਛਲੇ ਸਾਲ ਪੁਲਵਾਮਾ ਵਿਖੇ ਹੋਏ ਫਿਦਾਇਨ ਹਮਲੇ ਵਾਲੇ ਸਥਾਨ ਦੇ ਨੇੜੇ ਹੈ, ਜਿਸ 'ਚ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ | ਸੈਨਾ ਦੇ ਅਧਿਕਾਰੀ ਨੇ ਕਿਹਾ ਕਿ ਸੈਨਾ ਨੇ ਪੁਲਵਾਮਾ-ਜਿਹਾ ਇਕ ਹੋਰ ਅੱਤਵਾਦੀ ਹਮਲਾ ਟਾਲ ਦਿੱਤਾ ਹੈ |
ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ 8 ਕੁ ਵਜੇ ਇਲਾਕੇ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਪਾਣੀ ਦੇ ਟੈਂਕੀ 'ਚੋਂ ਧਮਾਕਾਖੇਜ ਸਮੱਗਰੀ ਦੇ 416 ਪੈਕੇਟ ਬਰਾਮਦ ਹੋਏ, ਹਰੇਕ ਪੈਕੇਟ 'ਚ 125 ਗ੍ਰਾਮ ਧਮਾਕਾਖੇਜ ਹੈ | ਇਸ ਦੇ ਨਾਲ ਹੀ ਪਲਾਸਟਿਕ ਦੀ ਇਕ ਹੋਰ ਟੈਂਕੀ 'ਚੋਂ 50 ਡੈਟੋਨੇਟਰ ਬਰਾਮਦ ਹੋਏ ਹਨ | ਇਸ ਧਮਾਕਾਖੇਜ ਨੂੰ 'ਸੁਪਰ-90' ਜਾਂ 'ਐਸ-90' ਕਿਹਾ ਜਾਂਦਾ ਹੈ |

ਸਰਕਾਰ ਕਾਰਪੋਰੇਟ ਦੇ ਹਿਤਾਂ ਨੂੰ ਉਤਸ਼ਾਹਿਤ ਕਰ ਰਹੀ-ਔਜਲਾ

ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬਿੱਲ ਨੂੰ ਕਾਰਪੋਰੇਟਾਂ ਦੇ ਹਿਤਾਂ ਨੂੰ ਉਤਸ਼ਾਹਿਤ ਕਰਨ ਵਾਲਾ ਦੱਸਿਆ | ਔਜਲਾ ਨੇ ਸਵਾਲ ਉਠਾਦਿਆਂ ਕਿਹਾ ਕਿ ਜੇਕਰ ਖੇਤੀ 'ਚ ਠੇਕਾ ਸਿਸਟਮ ਆਇਆ ਤਾਂ ਪ੍ਰਾਈਵੇਟ ਮੰਡੀਆਂ ਆਉਣਗੀਆਂ ਫਿਰ ਸਰਕਾਰ ਕਿਸਾਨਾਂ ਨੂੰ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਲਈ ਬੇਹੱਦ ਖ਼ਾਸ-ਰਾਵਤ

ਨਵੀਂ ਦਿੱਲੀ, 17 ਸਤੰਬਰ (ਆਈ.ਏ.ਐਨ.ਐਸ.)-ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਇੰਚਾਰਜ ਹਰੀਸ਼ ਰਾਵਤ ਨੇ ਖ਼ਬਰ ਏਜੰਸੀ ਆਈ.ਏ. ਐਨ.ਐਸ. ਨੂੰ ਦੱਸਿਆ ਕਿ ਉਨ੍ਹਾਂ ਅਮਰਿੰਦਰ ਸਿੰਘ ਨੂੰ ਪਾਰਟੀ ਦਾ ਘੋਸ਼ਣਾ ਪੱਤਰ ਲਾਗੂ ਕਰਨ ਬਾਰੇ ਗੱਲਬਾਤ ਕੀਤੀ ਸੀ ਅਤੇ ਜੋ ਵਾਅਦੇ ਕੀਤੇ ਗਏ ...

ਪੂਰੀ ਖ਼ਬਰ »

ਰੋਸ ਵਜੋਂ ਨਾਗਰਾ ਦਾ ਅਸਤੀਫ਼ਾ

ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਬਲਜਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਲੋਕ ਸਭਾ ਇਜਲਾਸ ਦੌਰਾਨ ਖੇਤੀ ਆਰਡੀਨੈਂਸਾਂ ਨੂੰ ਪ੍ਰਵਾਨਗੀ ਦਿੱਤੇ ਜਾਣ ਦੇ ਰੋਸ ਵਜੋਂ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ...

ਪੂਰੀ ਖ਼ਬਰ »

ਕਿਸਾਨਾਂ ਨੂੰ ਆਪਣੀ ਮਿੱਟੀ ਤੋਂ ਵੱਖ ਕੀਤੇ ਜਾ ਰਿਹੈ-ਡਿੰਪਾ

ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਨੂੰ ਆਪਣੀ ਮਿੱਟੀ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ | ਡਿੰਪਾ ਨੇ ਬਿੱਲ ਦੇ ਵਿਰੋਧ 'ਚ ਬੋਲਦਿਆਂ ਕਿਹਾ ਕਿ ਖੇਤੀਬਾੜੀ ਕਿੱਤੇ ਨੂੰ ਹੀ ਸਿੱਖ ਧਰਮ 'ਚ ਉੱਚਾ ਦਰਜਾ ਦਿੱਤਾ ਗਿਆ ...

ਪੂਰੀ ਖ਼ਬਰ »

ਹਰਸਿਮਰਤ ਦਾ ਅਸਤੀਫ਼ਾ ਸੂਬੇ ਦੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼-ਬਾਜਵਾ

ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਹਰਸਿਮਰਤ ਦਾ ਅਸਤੀਫ਼ਾ ਨਾਕਾਫ਼ੀ ਤੇ ਬਹੁਤ ਦੇਰ ਨਾਲ ਚੁੱਕਿਆ ਕਦਮ-ਕੈਪਟਨ

ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਕੈਬਨਿਟ 'ਚੋਂ ਦਿੱਤੇ ਅਸਤੀਫ਼ੇ ਨੂੰ ਅਕਾਲੀ ਦਲ ਵਲੋਂ ਇਕ ਤੋਂ ਬਾਅਦ ਇਕ ਰਚੇ ਜਾ ਰਹੇ ਡਰਾਮਿਆਂ 'ਚੋਂ ਇਕ ਹੋਰ ਡਰਾਮਾ ਦੱਸਿਆ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਹਰਸਿਮਰਤ ਦਾ ਅਸਤੀਫ਼ਾ ਹਾਸੋਹੀਣਾ-ਚੀਮਾ

ਸੰਗਰੂਰ, 17 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਰਸਿਮਰਤ ਕੌਰ ਬਾਦਲ ਵਲੋਂ ਅਸਤੀਫਾ ਦੇਣ ਨੂੰ ਹਾਸੋਹੀਣੀ ਕਾਰਵਾਈ ਦੱਸਿਆ | ਉਨ੍ਹਾਂ ਕਿਹਾ ਕਿ ਦੋ ਦਿਨ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਨਾਲ 63 ਹੋਰ ਮੌਤਾਂ, 2768 ਨਵੇਂ ਮਾਮਲੇ

2248 ਹੋਏ ਸਿਹਤਯਾਬ ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 63 ਹੋਰ ਮੌਤਾਂ ਹੋ ਗਈਆਂ, ਉੱਥੇ 2248 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX