ਤਾਜਾ ਖ਼ਬਰਾਂ


ਹਾਥਰਸ ਮਾਮਲਾ ਦਿੱਲੀ ਤਬਦੀਲ ਹੋਵੇਗਾ ਜਾਂ ਨਹੀਂ, ਸੁਪਰੀਮ ਕੋਰਟ ਵਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ
. . .  8 minutes ago
ਨਵੀਂ ਦਿੱਲੀ, 27 ਅਕਤੂਬਰ- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਇਕ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਅੱਜ ਆਪਣਾ ਫ਼ੈਸਲਾ ਸੁਣਾਇਆ ਜਾਵੇਗਾ। ਸੁਪਰੀਮ ਕੋਰਟ...
ਸੈਨਾ ਦੇ ਕਮਾਂਡਰਾਂ ਦੀ ਕਾਨਫ਼ਰੰਸ ਦਾ ਅੱਜ ਦੂਜਾ ਦਿਨ, ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਸੰਬੋਧਨ
. . .  54 minutes ago
ਨਵੀਂ ਦਿੱਲੀ, 27 ਅਕਤੂਬਰ- ਸੈਨਾ ਦੇ ਉੱਚ ਕਮਾਂਡਰਾਂ ਦੀ ਚਾਰ ਰੋਜ਼ਾ ਕਾਨਫ਼ਰੰਸ ਦੇ ਅੱਜ ਦੂਜੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਬੋਧਿਤ ਕਰਨਗੇ। ਇਸ ਤੋਂ ਇਲਾਵਾ ਅੱਜ ਸੰਮੇਲਨ ਦੇ ਦੂਜੇ ਦਿਨ ਪੂਰਬੀ ਲਦਾਖ਼...
ਇੰਨਫੈਂਟਰੀ ਦਿਵਸ ਮੌਕੇ ਸੀ. ਐਸ. ਡੀ. ਰਾਵਤ ਅਤੇ ਫੌਜ ਮੁਖੀ ਨਰਵਾਣੇ ਨੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 27 ਅਕਤੂਬਰ- ਇੰਨਫੈਂਟਰੀ ਦਿਵਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਐਸ. ਡੀ.) ਜਨਰਲ ਬਿਪਿਨ ਰਾਵਤ ਅਤੇ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਅੱਜ ਕੌਮੀ ਯੁੱਧ ਸਮਾਰਕ...
ਅੱਜ ਦਾ ਵਿਚਾਰ
. . .  about 1 hour ago
ਆਈ.ਪੀ.ਐਲ. 2020 : ਪੰਜਾਬ ਨੇ ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2020 : ਪੰਜਾਬ ਨੇ ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ...
ਆਈ.ਪੀ.ਐਲ. 2020 : ਪੰਜਾਬ ਨੇ 16 ਓਵਰਾਂ 'ਚ 123/1, ਜਿੱਤ ਦੇ ਪਹੁੰਚਿਆਂ ਨੇੜੇ
. . .  1 day ago
ਪੰਜਾਬ ਸਰਕਾਰ ਦੇ 5 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਬੁਢਲਾਡਾ (ਮਾਨਸਾ), 26 ਅਕਤੂਬਰ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਪ੍ਰੋਸੋਨਲ ਵਿਭਾਗ ਵੱਲੋਂ 5 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਮੁੱਖ ਸਕੱਤਰ ਪੰਜਾਬ ਵਿੰਨੀ ਮਹਾਜਨ ਦੇ ਦਸਤਖਤਾਂ ਹੇਠ ਜਾਰੀ ਤਾਜ਼ਾ ਹੁਕਮਾ 'ਚ ਆਈ.ਏ. ਐਸ. ਅਧਿਕਾਰੀ ਮਾਲਵਿੰਦਰ ਸਿੰਘ ਜੱਗੀ, ਵਿਪਨ...
ਆਈ.ਪੀ.ਐਲ. 2020 : ਪੰਜਾਬ ਨੇ 7 ਓਵਰਾਂ ਵਿਚ ਬਿਨਾਂ ਵਿਕਟ ਗੁਆਏ ਬਣਾਈਆਂ 41 ਦੌੜਾਂ
. . .  1 day ago
ਆਈ.ਪੀ.ਐਲ. 2020 : ਕੋਲਕਾਤਾ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 149 ਦੌੜਾਂ, ਪੰਜਾਬ ਨੂੰ ਮਿਲਿਆ 150 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ. 2020 : ਕੋਲਕਾਤਾ 10 ਓਵਰਾਂ 'ਚ 92/4 'ਤੇ
. . .  1 day ago
ਜ਼ੀਰਕਪੁਰ ਏ.ਟੀ.ਐਮ. ਪੁੱਟੇ ਜਾਣ ਮਾਮਲੇ 'ਚ ਦੋ ਹੋਰ ਚੋਰ ਕਾਬੂ
. . .  1 day ago
ਜ਼ੀਰਕਪੁਰ, 26 ਅਕਤੂਬਰ (ਹੈਪੀ ਪੰਡਵਾਲਾ) - ਲੰਘੀ 20 ਤਰੀਕ ਨੂੰ ਤੜਕਸਾਰ ਇੱਥੋਂ ਦੀ ਵੀ.ਆਈ.ਪੀ. ਸੜਕ 'ਤੇ 4 ਚੋਰਾਂ ਨੇ ਫ਼ਿਲਮੀ ਸੀਨ ਦੀ ਤਰ੍ਹਾਂ ਕੋਟਕ ਮਹਿੰਦਰਾ ਬੈਂਕ ਦਾ ਏ.ਟੀ.ਐਮ. ਪੁੱਟ ਲਿਆ ਸੀ। ਮੁਲਜ਼ਮ ਏ.ਟੀ.ਐਮ. ਨੂੰ ਗੱਡੀ ਦੇ ਪਿੱਛੇ ਬੰਨ੍ਹ ਕਿ ਘੜੀਸਦੇ ਹੋਏ ਸੁੰਨਸਾਨ ਥਾਂ 'ਤੇ ਲੈ ਗਏ ਸਨ। ਪਰ ਪੁਲਿਸ...
ਆਈ.ਪੀ.ਐਲ. 2020 : ਕੋਲਕਾਤਾ ਦੇ 10 ਦੌੜਾਂ 'ਤੇ ਤਿੰਨ ਖਿਡਾਰੀ ਆਊਟ
. . .  1 day ago
ਮਾਲ ਗੱਡੀਆਂ 'ਤੇ ਪਾਬੰਦੀ ਵਧਾਉਣ ਨਾਲ ਭੜਕ ਸਕਦੇ ਹਨ ਕਿਸਾਨ - ਕੈਪਟਨ ਨੇ ਰੇਲਵੇ ਮੰਤਰੀ ਨੂੰ ਦਿੱਤੀ ਚੇਤਾਵਨੀ
. . .  1 day ago
ਚੰਡੀਗੜ੍ਹ, 26 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲਵੇ ਮੰਤਰੀ ਪਿਓਸ਼ ਗੋਇਲ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਮਾਲ ਢੁਲਾਈ ਗਤੀ ਨੂੰ ਬਹਾਲ ਕਰਵਾਉਣ ਲਈ ਨਿੱਜੀ ਤੌਰ 'ਤੇ ਦਖਲ ਦੇਣ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਾਲ ਗੱਡੀਆਂ 'ਤੇ ਪਾਬੰਦੀ ਵਧਾਈ...
ਆਈ.ਪੀ.ਐਲ. 2020 : ਪੰਜਾਬ ਨੇ ਜਿੱਤੀ ਟਾਸ, ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਦਿੱਤਾ ਨਿਓਤਾ
. . .  1 day ago
ਤਿਰੰਗੇ ਨੂੰ ਲੈ ਕੇ ਦਿੱਤੇ ਬਿਆਨ ਨਾਲ ਮੁਸੀਬਤ 'ਚ ਮਹਿਬੂਬਾ, 3 ਨੇਤਾਵਾਂ ਨੇ ਦਿੱਤੇ ਅਸਤੀਫੇ
. . .  1 day ago
ਸ੍ਰੀਨਗਰ, 26 ਅਕਤੂਬਰ - ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਟੀ.ਐਸ. ਬਾਜਵਾ, ਵੇਦ ਮਹਾਜਨ ਤੇ ਹੁਸੈਨ ਏ ਵਫਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਮਹਿਬੂਬਾ ਮੁਫਤੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਉਹ ਮੁਫਤੀ ਦੇ ਕੁੱਝ ਕਾਰਜਾਂ ਤੇ ਅਣਚਾਹੇ ਕਥਨਾਂ ਨਾਲ ਵਿਸ਼ੇਸ਼ ਰੂਪ ਵਿਚ ਅਸਹਿਜ ਮਹਿਸੂਸ...
ਨਰਮੇ ਦੀ ਤੁਲਾਈ ਨਾ ਹੋਣ ਤੋਂ ਦੁਖੀ ਕਿਸਾਨਾਂ ਨੇ ਅਧਿਕਾਰੀਆਂ ਖਿਲਾਫ ਕੀਤੀ ਨਾਅਰੇਬਾਜ਼ੀ
. . .  1 day ago
ਬੁਢਲਾਡਾ (ਮਾਨਸਾ) , 26 ਅਕਤੂਬਰ (ਸੁਨੀਲ ਮਨਚੰਦਾ) - ਸਥਾਨਕ ਰੇਲਵੇ ਪੁਲ ਦੇ ਨਜ਼ਦੀਕ ਸੀ.ਸੀ.ਆਈ ਵੱਲੋਂ ਕਿਸਾਨਾਂ ਪਾਸੋਂ ਖਰੀਦੇ ਨਰਮੇ ਦੀ ਤੁਲਾਈ ਕਰਨ ਸਮੇਂ ਲੇਬਰ ਦਾ ਪ੍ਰਬੰਧ ਨਾ ਕਰਨ ਦੇ ਰੋਸ ਵਜੋਂ ਵੱਖ ਵੱਖ ਪਿੰਡਾਂ 'ਚੋਂ ਆਪਣਾ ਨਰਮਾ ਵੇਚਣ ਆਏ ਕਿਸਾਨਾਂ ਵੱਲੋਂ...
ਕੈਪਟਨ ਕਿਸਾਨ ਅੰਦੋਲਨ ਫ਼ੇਲ ਕਰਨਾ ਚਾਹੁੰਦੇ ਹਨ - ਬਿਕਰਮ ਸਿੰਘ ਮਜੀਠੀਆ
. . .  1 day ago
ਚੰਡੀਗੜ੍ਹ, 26 ਅਕਤੂਬਰ (ਸੁਰਿੰਦਰਪਾਲ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਨੂੰ ਫ਼ੇਲ ਕਰਨਾ ਚਾਹੁੰਦੇ ਹਨ...
ਪਠਾਨਕੋਟ ਵਿਚ ਕੋਰੋਨਾ ਨਾਲ ਇੱਕ ਹੋਰ ਮੌਤ, 13 ਆਏ ਨਵੇਂ ਕੇਸ
. . .  1 day ago
ਪਠਾਨਕੋਟ, 26 ਅਕਤੂਬਰ (ਸੰਧੂ/ਚੌਹਾਨ/ਅਸ਼ੀਸ਼ ਸ਼ਰਮਾ) - ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਕ ਅੱਜ 13 ਨਵੇਂ ਕੇਸ ਕੋਰੋਨਾ ਦੇ ਸਾਹਮਣੇ ਆਏ ਹਨ। ਜਦੋਂ ਕਿ ਇੱਕ ਕੋਰੋਨਾ...
ਪੰਜਾਬ ਪੁਲਿਸ ਦੇ 9 ਪੀ.ਪੀ.ਐਸ. ਅਧਿਕਾਰੀਆਂ ਤਬਾਦਲੇ
. . .  1 day ago
ਫਗਵਾੜਾ, 26 ਅਕਤੂਬਰ (ਤਰਨਜੀਤ ਸਿੰਘ ਕਿੰਨੜਾ) - ਪੰਜਾਬ ਪੁਲਿਸ ਦੇ 9 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ...
ਲੁਧਿਆਣਾ ਵਿੱਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ,30 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 26 ਅਕਤੂਬਰ ਸਲੇਮਪੁਰੀ - ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 3 ਮਰੀਜ਼ਾਂ ਦੀ ਮੌਤ ਹੋ ਗਈ ਹੈ,ਜਿਸ ਵਿਚ ਜਿਲ੍ਹਾ ਲੁਧਿਆਣਾ ਅਤੇ ਕਪੂਰਥਲਾ ਤੋਂ ਇਲਾਵਾ ਚੰਡੀਗੜ੍ਹ ਨਾਲ ਸਬੰਧਿਤ 1-1 ਮ੍ਰਿਤਕ ਮਰੀਜ...
ਖੇਤਾਂ ਵਿਚ ਕੰਮ ਕਰ ਰਹੇ ਕਿਸਾਨ ਦੀ ਸੱਪ ਦੇ ਡੰਗਣ ਕਾਰਨ ਮੌਤ
. . .  1 day ago
ਅਜਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਬਾਹਰੀ ਪਿੰਡ ਸੂਰੇਪੁਰ (ਇਬਰਾਹਿਮਪੁਰਾ) ਵਿਖੇ ਖੇਤਾਂ ਵਿਚ ਕੰਮ ਕਰਦੇ ਸਮੇਂ ਇਕ ਕਿਸਾਨ ਨੂੰ ਸੱਪ ਲੜਨ ਕਾਰਨ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਅਜਨਾਲਾ ਵਿਖੇ ਮ੍ਰਿਤਕ ਕਿਸਾਨ ਦੇ ਭਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ...
ਸੰਗਰੂਰ 'ਚ ਕਿਸਾਨਾਂ ਨੇ ਰਿਲਾਇੰਸ ਦੀ ਐਕਸਚੇਂਜ ਨੂੰ ਲਾਇਆ ਤਾਲਾ
. . .  1 day ago
ਸੰਗਰੂਰ, 26 ਅਕਤੂਬਰ (ਧੀਰਜ ਪਸ਼ੋਰੀਆ)- ਅੱਜ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ 'ਤੇ ਰੋਸ ਰੈਲੀ ਕਰਨ ਤੋਂ ਬਾਅਦ ਕਿਸਾਨ ਉੱਥੋਂ ਰੋਸ ਮਾਰਚ ਕਰਦੇ ਹੋਏ ਬਰਨਾਲਾ ਰੋਡ 'ਤੇ ਸਥਿਤ ਰਿਲਾਇੰਸ ਦੀ ਐਕਸਚੇਂਜ ਤੱਕ ਗਏ ਅਤੇ ਉਸ...
ਰਾਮਦਾਸ ਅਠਾਵਲੇ ਦੀ ਪਾਰਟੀ ਆਰ. ਪੀ. ਆਈ. 'ਚ ਸ਼ਾਮਿਲ ਹੋਈ ਅਦਾਕਾਰਾ ਪਾਇਲ ਘੋਸ਼
. . .  1 day ago
ਮੁੰਬਈ, 26 ਅਕਤੂਬਰ- ਅਦਾਕਾਰਾ ਪਾਇਲ ਘੋਸ਼ ਮੁੰਬਈ 'ਚ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੀ ਅਗਵਾਈ ਵਾਲੀ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ.) 'ਚ ਸ਼ਾਮਿਲ ਹੋ ਗਈ। ਪਾਰਟੀ...
ਦੇਵੀਦਾਸਪੁਰ ਰੇਲਵੇ ਟਰੈਕ ਤੋਂ ਚੁੱਕ ਕੇ ਕਿਸਾਨਾਂ ਨੇ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਲਾਇਆ ਧਰਨਾ
. . .  1 day ago
ਜੰਡਿਆਲਾ ਗੁਰੂ, 26 ਅਕਤੂਬਰ (ਰਣਜੀਤ ਸਿੰਘ ਜੋਸਨ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ 'ਤੇ ਪਿੰਡ ਦੇਵੀਦਾਸਪੁਰਾ ਵਿਖੇ ਲਾਏ ਦਾ ਸਥਾਨ ਬਦਲ ਦਿੱਤਾ ਹੈ। ਕਿਸਾਨਾਂ...
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 26 ਅਕਤੂਬਰ- ਹਿਮਾਚਲ ਪ੍ਰਦੇਸ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋੜਿੰਗ ਪਿੰਡ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ, ਜਿਸ ਤੋਂ ਬਾਅਦ ਤਾਪਮਾਨ 'ਚ ਹੋਰ ਗਿਰਾਵਟ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਪਹਿਲਾ ਸਫ਼ਾ

ਮੁੱਖ ਮੰਤਰੀ ਵਲੋਂ ਪਟਿਆਲਾ 'ਚ ਪਹਿਲੀ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ

ਸ਼ਹਿਰ 'ਚ ਨਵੇਂ ਬੱਸ ਅੱਡੇ ਦੇ ਕੰਮ ਦੀ ਕਰਵਾਈ ਸ਼ੁਰੂਆਤ
ਗੁਰਪ੍ਰੀਤ ਸਿੰਘ ਚੱਠਾ, ਅਮਰਬੀਰ ਸਿੰਘ ਆਹਲੂਵਾਲੀਆ

ਪਟਿਆਲਾ, 25 ਅਕਤੂਬਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਅੰਦਰ ਅੱਜ 4 ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਲਈ ਨੀਂਹ ਪੱਥਰ ਰੱਖਿਆ ਗਿਆ | ਉਨ੍ਹਾਂ ਸਭ ਤੋਂ ਪਹਿਲਾਂ ਸ਼ਹਿਰ ਦੀ ਹਦੂਦ ਦੇ ਨਾਲ ਲਗਦੇ ਪਿੰਡ ਸਿੱਧੂਵਾਲ ਵਿਖੇ ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਯੂਨੀਵਰਸਿਟੀ ਦੇ ਪਹਿਲੇ ਪੜਾਅ ਲਈ ਲੋੜੀਂਦੇ 60 ਕਰੋੜ ਰੁਪਏ ਮੌਕੇ 'ਤੇ ਹੀ ਜਾਰੀ ਕੀਤੇ ਗਏ | ਇਸ ਤੋਂ ਬਾਅਦ ਉਨ੍ਹਾਂ 65 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਟਿਆਲੇ ਦੇ ਬੱਸ ਅੱਡੇ ਦਾ ਨੀਂਹ ਪੱਥਰ ਵੀ ਡਿਜੀਟਲ ਤਰੀਕੇ ਨਾਲ ਰੱਖਿਆ | ਉਨ੍ਹਾਂ ਕਿਹਾ ਆਪਣੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੇ ਅੱਜ ਦੁਸਹਿਰੇ ਵਾਲੇ ਦਿਨ 129ਵੇਂ  ਜਨਮ ਦਿਨ ਮੌਕੇ ਇਸ ਯੂਨੀਵਰਸਿਟੀ ਨੂੰ ਸਥਾਪਤ ਕਰਨਾ ਖੁਸ਼ੀ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਖੇਡਾਂ ਦਾ ਧੁਰਾ ਬਣੇ ਤੇ ਸਾਡੇ ਖਿਡਾਰੀ ਤੇ ਕੋਚ ਵਿਗਿਆਨਕ ਸੋਚ ਨਾਲ ਲੈਸ ਹੋਣ | ਮੁੱਖ ਮੰਤਰੀ ਨੇ ਇਸ ਯੂਨੀਵਰਸਿਟੀ ਲਈ 100 ਕਿੱਲੇ ਦੇ ਕਰੀਬ ਜ਼ਮੀਨ ਮੁਫ਼ਤ ਮੁਹੱਈਆ ਕਰਨ ਵਾਲੇ ਪਿੰਡ ਸਿੱਧੂਵਾਲ ਦੇ ਸਰਪੰਚ ਤਰਸੇਮ ਸਿੰਘ, ਸਮੁੱਚੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਿੰਡ ਨੇ ਪਹਿਲਾਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਲਈ ਮੁਫ਼ਤ ਜ਼ਮੀਨ ਮੁਹੱਈਆ ਕਰਵਾਈ ਸੀ | ਉਨ੍ਹਾਂ ਨੇ ਪਿੰਡ ਸਿੱਧੂਵਾਲ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ 50 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ | ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍ਰ: ਰਾਬਰਟ ਐਲੀਸਨ ਵਲੋਂ ਦਿੱਤਾ ਗਿਆ ਸੁਨੇਹਾ ਵੀ ਸੁਣਾਇਆ ਗਿਆ | ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਯੂਨੀਵਰਸਿਟੀ ਪਟਿਆਲਾ ਨੂੰ ਖੇਡਾਂ ਦੇ ਖੇਤਰ 'ਚ ਦੁਨੀਆਂ ਦੇ ਨਕਸ਼ੇ 'ਤੇ ਉਭਾਰੇਗੀ | ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ਼ਟੀਨੈਂਟ ਜਨਰਲ ਜੇ. ਐਸ. ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਖ਼ਾਸ ਤੌਰ 'ਤੇ ਉਨ੍ਹਾਂ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੇ ਖੇਡਾਂ ਪ੍ਰਤੀ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਖ਼ੁਲਾਸਾ ਕੀਤਾ ਕਿ 142 ਵਿਦਿਆਰਥੀਆਂ ਦੀ ਕੁੱਲ ਸਮਰਥਾ ਵਿਚੋਂ 120 ਵਿਦਿਆਰਥੀ ਸਾਲ 2021-22 ਦੇ ਅਕਾਦਮਿਕ ਸੈਸ਼ਨ ਵਿਚ ਦਾਖਲਾ ਲੈ ਚੁੱਕੇ ਹਨ |
ਨਵੇਂ ਹਾਈ-ਟੈੱਕ ਬੱਸ ਅੱਡੇ ਦਾ ਰੱਖਿਆ ਨੀਂਹ ਪੱਥਰ
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਦੇ ਨਵਾਂ ਬਣਨ ਵਾਲੇ ਬੱਸ ਅੱਡੇ ਦਾ ਨੀਂਹ ਪੱਥਰ ਡਿਜੀਟਲ ਤੌਰ 'ਤੇ ਰੱਖਦਿਆਂ ਕਿਹਾ ਕਿ ਨਵੇਂ ਹਾਈ-ਟੈੱਕ ਬੱਸ ਅੱਡਾ ਬਣਨ ਨਾਲ ਪਟਿਆਲਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਬੱਸ ਅੱਡਾ 15 ਮਹੀਨਿਆਂ ਵਿਚ ਮੁਕੰਮਲ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰਾਜਪੁਰਾ ਰੋਡ ਜਿਥੇ ਬੱਸ ਅੱਡਾ ਬਣਾਇਆ ਜਾ ਰਿਹਾ ਹੈ, ਨੂੰ ਵੀ ਅਗਲੇ ਸਾਲ ਤੱਕ ਚੌੜਾ ਕੀਤਾ ਜਾਵੇਗਾ | ਇਸ ਮੌਕੇ ਪ੍ਰਨੀਤ ਕੌਰ, ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਰਜੀਆ ਸੁਲਤਾਨਾ, ਵਿਜੈਇੰਦਰ ਸਿੰਗਲਾ, ਗੁਰਸ਼ਰਨ ਕੌਰ ਰੰਧਾਵਾ, ਬੀਬਾ ਜੈ ਇੰਦਰ ਕੌਰ, ਸੰਤੋਖ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ, ਰਾਜਾ ਰਣਧੀਰ ਸਿੰਘ, ਰਾਜਾ ਮਾਲਵਿੰਦਰ ਸਿੰਘ, ਚੇਅਰਮੈਨ ਮੰਡੀ ਬੋਰਡ ਲਾਲ ਸਿੰਘ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ, ਰਾਜਿੰਦਰ ਸਿੰਘ ਸਮਾਣਾ, ਮੇਅਰ ਸੰਜੀਵ ਕੁਮਾਰ ਬਿੱਟੂ, ਗੁਰਸੇਵਕ ਸਿੰਘ ਝਿੱਲ, ਚੇਅਰਮੈਨ ਕੇ.ਕੇ. ਸ਼ਰਮਾ, ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ, ਨਿਰਮਲ ਸਿੰਘ ਪ੍ਰਧਾਨ ਸੇਵਾ ਦਲ, ਕੌਾਸਲਰ ਰਿਚੀ ਡਕਾਲਾ, ਫੂਲਾ ਸਿੰਘ ਸਧਾਰਨਪੁਰ ਅਤੇ ਚਿਮਨ ਲਾਲ ਡਕਾਲਾ ਆਦਿ ਹਾਜ਼ਰ ਹਨ |

4 ਕਾਂਗਰਸ ਸ਼ਾਸਿਤ ਪ੍ਰਦੇਸ਼ ਖੇਤੀ ਕਾਨੂੰਨਾਂ ਖ਼ਿਲਾਫ਼ ਜਲਦੀ ਹੀ ਪਾਸ ਕਰਨਗੇ ਮਤੇ-ਕੈਪਟਨ

ਪਟਿਆਲਾ, 25 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ, ਅਮਰਬੀਰ ਸਿੰਘ ਆਹਲੂਵਾਲੀਆ)- ਦੇਸ਼ ਦੇ 11 ਸੂਬਿਆਂ 'ਚ ਗੈਰ-ਭਾਜਪਾਈ ਸਰਕਾਰਾਂ ਹਨ, ਜਿਨ੍ਹਾਂ 'ਚੋਂ 4 ਕਾਂਗਰਸ ਸ਼ਾਸਿਤ ਪ੍ਰਦੇਸ਼ਾਂ 'ਚ ਜਲਦੀ ਹੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ੂ ਰੱਦ ਕਰਨ ਲਈ ਆਪਣੀਆਂ ਵਿਧਾਨ ਸਭਾਵਾਂ 'ਚ ਮਤੇ ਪਾਸ ਕੀਤੇ ਜਾਣਗੇ | ਦੂਸਰੀਆਂ ਹੋਰ ਗੈਰ-ਭਾਜਪਾਈ ਸਰਕਾਰਾਂ ਨੂੰ ਵੀ ਇਸ ਤਰ੍ਹਾਂ ਦੇ ਮਤੇ ਆਪਣੀਆਂ ਵਿਧਾਨ ਸਭਾਵਾਂ 'ਚ ਪਾਸ ਕਰਕੇ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ ਹੈ | ਇਹ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਿੰਡ ਸਿੱਧੂਵਾਲ ਦੇ ਨੀਂਹ ਪੱਥਰ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਆਪਣੇ ਸੰਘਰਸ਼ ਦੀ ਰੂਪਰੇਖਾ ਬਦਲ ਕੇ ਧਰਨਾ ਦਿੱਲੀ 'ਚ ਲਾਉਣਾ ਚਾਹੀਦਾ ਹੈ, ਕਿਉਂਕਿ ਸੂਬੇ ਅੰਦਰਲੇ ਤਾਪ ਘਰਾਂ 'ਚ ਬਿਜਲੀ ਉਤਪਾਦਨ ਲਈ ਲੋੜੀਂਦੇ ਕੋਲੇ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇ ਮਾਲ ਗੱਡੀਆਂ ਦੀ ਆਵਾਜਾਈ ਇਸੇ ਤਰ੍ਹਾਂ ਹੀ ਰੁਕੀ ਰਹੀ ਤਾਂ ਸੂਬੇ ਅੰਦਰ ਜਲਦੀ ਹੀ 'ਬਲੈਕ ਆਊਟ' ਵਰਗੀ ਸਥਿਤੀ ਬਣ ਸਕਦੀ ਹੈ, ਜਿਸ ਦਾ ਖ਼ਮਿਆਜ਼ਾ ਸਨਅਤਕਾਰਾਂ ਤੇ ਵਪਾਰੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਜੋ ਲੋਕ ਕੌਮੀ ਗਰਿੱਡ ਤੋਂ ਬਿਜਲੀ ਖ਼ਰੀਦਣ ਦੀ ਗੱਲ ਕਹਿੰਦੇ ਹਨ, ਉਹ ਸੰਭਵ ਨਹੀਂ, ਕਿਉਂਕਿ ਸੂਬੇ ਦੀ ਵਿੱਤੀ ਹਾਲਤ ਇਸ ਕਾਬਲ ਨਹੀਂ ਹੈ ਕਿ ਬਿਜਲੀ ਖ਼ਰੀਦ ਕੇ ਲੋਕਾਂ ਨੂੰ ਦਿੱਤੀ ਜਾ ਸਕੇ | ਇਸ ਤੋਂ ਇਲਾਵਾ ਸਰਕਾਰ ਕੋਲ 10 ਫ਼ੀਸਦੀ ਯੂਰੀਆ ਹੀ ਉਪਲਬਧ ਹੈ ਤੇ ਬਾਕੀ ਦਾ 90 ਫ਼ੀਸਦੀ ਬਾਹਰੀ ਰਾਜਾਂ ਤੋਂ ਆਉਣਾ ਹੈ, ਜਿਸ ਕਾਰਨ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਹਾਥਰਸ ਮਾਮਲੇ 'ਚ ਢਿੱਲੀ ਕਾਰਗੁਜ਼ਾਰੀ ਨੂੰ ਹੁਸ਼ਿਆਰਪੁਰ ਜਬਰ ਜਨਾਹ ਤੇ ਕਤਲ ਮਾਮਲੇ ਦੇ ਬਰਾਬਰ ਨਹੀਂ ਦੇਖਿਆ ਜਾਣਾ ਚਾਹੀਦਾ, ਕਿਉਂਕਿ ਪੰਜਾਬ ਪੁਲਿਸ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਕਾਂਡ ਦੇ ਕਥਿਤ ਮੁਲਜ਼ਮਾਂ ਨੂੰ ਫੜ ਲਿਆ ਹੈ ਤੇ ਇਕ ਹਫ਼ਤੇ 'ਚ ਇਸ ਦਾ ਚਲਾਨ ਵੀ ਪੇਸ਼ ਕਰ ਦਿੱਤਾ ਜਾਵੇਗਾ | ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਲਈ ਉਨ੍ਹਾਂ ਵਲੋਂ ਜੋ ਸਪੱਸ਼ਟ ਸਟੈਂਡ ਲਿਆ ਗਿਆ ਹੈ, ਉਸ ਤੋਂ ਬਾਅਦ ਇਨਫੋਰਸਮੈਂਟ ਵਿਭਾਗ (ਈ.ਡੀ.) ਵਲੋਂ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਭੇਜੇ ਜਾਣ 'ਤੇ ਵੀ ਉਨ੍ਹਾਂ ਦਾ ਸਟੈਂਡ ਕਿਸਾਨਾਂ ਦੇ ਹੱਕਾਂ ਪ੍ਰਤੀ ਸਪੱਸ਼ਟ ਰਹੇਗਾ | ਉਨ੍ਹਾਂ ਕਿਹਾ ਕਿ ਜਿਥੋਂ ਤੱਕ ਸਵਾਲ ਈ.ਡੀ. ਦੇ ਨੋਟਿਸ ਦਾ ਹੈ, ਇਸ ਤਰ੍ਹਾਂ ਦੇ ਨੋਟਿਸ ਉਨ੍ਹਾਂ ਦੇ ਪਰਿਵਾਰ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕੇ ਹਨ ਤੇ ਇਹ ਕੋਈ ਨਵੀਂ ਗੱਲ ਨਹੀਂ ਹੈ | ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਕਿਸਾਨ ਵਿਰੋਧੀ ਕਾਨੂੰਨ ਲਿਆਉਣ 'ਚ ਸ਼ਾਮਿਲ ਸੀ, ਜਦੋਂ ਇਹ ਮਤਾ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਗਿਆ ਤਾਂ ਉਹ ਬਤੌਰ ਕੈਬਨਿਟ ਮੰਤਰੀ ਸੰਸਦ 'ਚ ਹਾਜ਼ਰ ਸਨ | ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਸੰਸਦ ਮੈਂਬਰ ਪ੍ਰਨੀਤ ਕੌਰ, ਮੰਤਰੀ ਸਾਧੂ ਸਿੰਘ ਧਰਮਸੋਤ, ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਰਾਜਾ ਰਣਧੀਰ ਸਿੰਘ, ਹਰਦਿਆਲ ਸਿੰਘ ਕੰਬੋਜ, ਰਜਿੰਦਰ ਸਿੰਘ, ਨਿਰਮਲ ਸਿੰਘ ਸ਼ੁਤਰਾਣਾ ਤਿੰਨੇ ਵਿਧਾਇਕ, ਹਰਿੰਦਰਪਾਲ ਸਿੰਘ ਹੈਰੀਮਾਨ, ਮੇਅਰ ਸੰਜੀਵ ਕੁਮਾਰ ਬਿੱਟੂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਕੇ.ਕੇ. ਮਲਹੋਤਰਾ, ਡਾਇਰੈਕਟਰ ਸਪੋਰਟਸ ਡੀ.ਐਸ. ਖਰਬੰਦਾ, ਮੁੱਖ ਮੰਤਰੀ ਦੇ ਓ.ਐਸ.ਡੀ. ਮੇਜਰ ਅਮਰਦੀਪ ਸਿੰਘ ਆਦਿ ਹਾਜ਼ਰ ਸਨ |

ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਦੇ ਸਨਮਾਨ 'ਚ ਦੀਵੇ ਜਗਾਓ-ਮੋਦੀ

• 'ਮਨ ਕੀ ਬਾਤ' 'ਚ ਜਵਾਨਾਂ ਦੇ ਯੋਗਦਾਨ ਤੇ ਸੇਵਾ ਦੀ ਕੀਤੀ ਸ਼ਲਾਘਾ • ਤਿਉਹਾਰਾਂ ਮੌਕੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲੋਕ
ਨਵੀਂ ਦਿੱਲੀ, 25 ਅਕਤੂਬਰ (ਏਜੰਸੀ)-ਇਸ ਗੱਲ 'ਤੇ ਜ਼ੋਰ ਦਿੰਦਿਆਂ, ਕਿ ਭਾਰਤ ਆਪਣੇ ਬਹਾਦਰ ਜਵਾਨਾਂ ਨਾਲ ਦਿ੍ੜ੍ਹਤਾ ਨਾਲ ਖੜ੍ਹਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਮਨਾਉਣ ਮੌਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੁਰੱਖਿਆ ਜਵਾਨਾਂ ਦੇ ਸਨਮਾਨ 'ਚ ਆਪਣੇ ਘਰਾਂ 'ਚ ਇਕ ਦੀਵਾ ਜ਼ਰੂਰ ਜਗਾਉਣ | ਮਹੀਨਾਵਾਰ ਰੇਡੀਓ ਸੰਵਾਦ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਨੂੰ ਯਾਦ ਕਰਦਿਆਂ, ਜਿਨ੍ਹਾਂ ਦੀ ਜਨਮ ਵਰੇ੍ਹਗੰਢ 31 ਅਕਤੂਬਰ ਨੂੰ ਆ ਰਹੀ ਹੈ, ਦੇਸ਼ ਦੇ ਨਾਗਰਿਕਾਂ ਨੂੰ ਦੇਸ਼ 'ਚ ਮਜ਼ਬੂਤ ਏਕਤਾ ਦਾ ਸੱਦਾ ਦਿੱਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਏਕਤਾ ਊਰਜਾ, ਤਾਕਤ, ਤਰੱਕੀ ਤੇ ਸਸ਼ਕਤੀਕਰਨ ਹੈ ਤੇ ਅਸੀਂ ਇਕੱਠੇ ਰਹਿ ਕੇ ਹੀ ਨਵੀਆਂ ਉਚਾਈਆਂ ਨੂੰ ਸਰ ਕਰ ਸਕਦੇ ਹਾਂ | ਉਨ੍ਹਾਂ ਕਿਹਾ ਕਿ ਇਥੇ ਕੁਝ ਤਾਕਤਾਂ ਹਨ, ਜੋ ਲਗਾਤਾਰ ਸ਼ੱਕ ਦੇ ਬੀਜ ਸਾਡੇ ਮਨਾਂ 'ਚ ਬੀਜ ਰਹੀਆਂ ਹਨ ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਦੇਸ਼ ਨੇ ਵੀ ਹਰ ਵਾਰ ਇਨ੍ਹਾਂ ਮਾੜੇ ਇਰਾਦੇ ਵਾਲੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ | ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਗਾਤਾਰ ਆਪਣੀ ਰਚਨਾਤਮਿਕਤਾ ਦੀ ਵਰਤੋਂ ਕਰਕੇ ਛੋਟੇ-ਛੋਟੇ ਕਾਰਜਾਂ ਰਾਹੀਂ 'ਏਕ ਭਾਰਤ-ਸ੍ਰੇਸ਼ਠ ਭਾਰਤ' ਦੇ ਖੂਬਸੂਰਤ ਰੰਗਾਂ 'ਚ ਪਿਆਰ ਲੈ ਕੇ ਆਉਣ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਦੇ ਜਨਮ ਦਿਨ ਮੌਕੇ ਉਹ ਗੁਜਰਾਤ ਵਿਖੇ 'ਸਟੈਚੂ ਆਫ ਯੂਨਿਟੀ' 'ਚ ਤੇ ਇਸ ਦੇ ਆਸ-ਪਾਸ ਹੋਣ ਵਾਲੇ ਸਮਾਗਮਾਂ 'ਚ ਹਿੱਸਾ ਲੈਣਗੇ | ਮੋਦੀ ਨੇ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦੀ ਬਰਸੀ 31 ਅਕਤੂਬਰ ਨੂੰ ਆ ਰਹੀ ਹੈ | ਇਸ ਮੌਕੇ ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਉਹ ਆ ਰਹੇ ਤਿਉਹਾਰਾਂ ਦੇ ਮੱਦੇਨਜ਼ਰ ਹੌਸਲਾ ਰੱਖਣ ਤੇ ਇਨ੍ਹਾਂ ਨੂੰ ਮਨਾਉਣ ਮੌਕੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ | ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਸੀਜ਼ਨ 'ਚ ਵਿਦੇਸ਼ੀ ਚੀਜਾਂ ਨੂੰ ਖਰੀਦਣ ਦੀ ਬਜਾਏ ਸਵਦੇਸ਼ੀ ਤੇ ਦੇਸ਼ 'ਚ ਬਣੇ ਸਾਮਾਨ ਦੀ ਖਰੀਦਦਾਰੀ ਕਰਨ | ਆਪਣੇ 30 ਮਿੰਟ ਦੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਦੇਸ਼ ਦੇ ਜਵਾਨਾਂ ਦੇ ਯੋਗਦਾਨ ਤੇ ਸੇਵਾ ਦੀ ਸ਼ਲਾਘਾ ਕੀਤੀ |

50 ਦੇਸ਼ਾਂ ਵਲੋਂ ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਾਉਣ ਲਈ ਸੰਯੁਕਤ ਸੰਧੀ ਨੂੰ ਪ੍ਰਵਾਨਗੀ

ਸਾਨ ਫਰਾਂਸਿਸਕੋ, 25 ਅਕਤੂਬਰ (ਐੱਸ. ਅਸ਼ੋਕ. ਭੌਰਾ)- ਸੰਯੁਕਤ ਰਾਸ਼ਟਰ ਨੇ ਐਲਾਨ ਕੀਤਾ ਹੈ ਕਿ 50 ਦੇਸ਼ਾਂ ਨੇ ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਾਉਣ ਲਈ ਇਕ ਸੰਯੁਕਤ ਸੰਧੀ ਨੂੰ ਪ੍ਰਵਾਨਗੀ ਦਿੱਤੀ ਹੈ ਜਦਕਿ ਅਮਰੀਕਾ ਸਮੇਤ ਪ੍ਰਮਾਣੂ ਸ਼ਕਤੀ ਵਾਲੇ ਪ੍ਰਮੁੱਖ ਦੇਸ਼ ਰੂਸ, ਚੀਨ, ਬਿ੍ਟੇਨ ਤੇ ਫਰਾਂਸ ਨੇ ਇਸ ਦਾ ਵਿਰੋਧ ਕੀਤਾ ਹੈ | ਆਉਣ ਵਾਲੇ 90 ਦਿਨਾਂ 'ਚ ਇਸ ਸੰਧੀ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਸੰਧੀ 'ਤੇ 49 ਹਸਤਾਖਰ ਹੋਏ ਹਨ ਤੇ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਹੋਂਡੁਰਸ ਤੋਂ 50ਵੀਂ ਪ੍ਰਵਾਨਗੀ ਮਿਲ ਗਈ ਹੈ | ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਾਟੋਨੀਓ ਗੁਟੇਰੇਸ ਨੇ 50 ਦੇਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਧੀ ਦਾ 22 ਜਨਵਰੀ ਨੂੰ ਹੋਂਦ 'ਚ ਆਉਣਾ ਵਿਸ਼ਵਵਿਆਪੀ ਅੰਦੋਲਨ ਦੀ ਸ਼ੁਰੂਆਤ ਹੈ ਤਾਂ ਕਿ ਪ੍ਰਮਾਣੂ ਹਥਿਆਰਾਂ ਦੀ ਕਿਸੇ ਵੀ ਵਰਤੋਂ ਦੇ ਭਿਆਨਕ ਮਾਨਵਤਾਵਾਦੀ ਨਤੀਜਿਆਂ ਵੱਲ ਸਭ ਦਾ ਧਿਆਨ ਖਿੱਚਿਆ ਜਾ ਸਕੇ | ਇਹ ਪ੍ਰਮਾਣੂ ਵਿਸਫੋਟਕਾਂ ਤੇ ਪ੍ਰੀਖਣਾਂ ਤੋਂ ਬਚੇ ਲੋਕਾਂ ਨੂੰ ਸਮਰਪਿਤ ਹੈ | ਗੁਟਰੇਸ ਨੇ ਕਿਹਾ ਕਿ ਇਹ ਸੰਧੀ ਪ੍ਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਲਈ ਸਾਰਥਕ ਵਚਨਬੱਧਤਾ ਨੂੰ ਦਰਸਾਉਂਦੀ ਹੈ | ਪ੍ਰਮਾਣੂ ਹਥਿਆਰਾਂ ਦੇ ਖਾਤਮੇ ਲਈ ਕੌਮਾਂਤਰੀ ਮੁਹਿੰਮ ਦੇ ਕਾਰਜਕਾਰੀ ਨਿਰਦੇਸ਼ਕ ਤੇ 2017 ਦੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਬੀਟਰਿਸ ਫੀਹਨ, ਜਿਨ੍ਹਾਂ ਪ੍ਰਮਾਣੂ ਪਾਬੰਦੀ ਸੰਧੀ ਦੀ ਅਗਵਾਈ ਕੀਤੀ ਸੀ, ਨੇ ਕਿਹਾ ਕਿ ਇਸ ਸੰਧੀ ਨੂੰ ਪ੍ਰਵਾਨਗੀ ਦੇਣ ਵਾਲੇ 50 ਦੇਸ਼ ਇਕ ਨਵਾਂ ਕੌਮਾਂਤਰੀ ਨਿਯਮ ਸਥਾਪਿਤ ਕਰਨ 'ਚ ਸਹੀ ਅਗਵਾਈ ਦਿਖਾ ਰਹੇ ਹਨ | 50ਵੀਂ ਪ੍ਰਵਾਨਗੀ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਮਨਜ਼ੂਰੀ ਦੀ 75ਵੀਂ ਵਰ੍ਹੇਗੰਢ ਯਾਨਿ ਕਿ ਸੰਯੁਕਤ ਰਾਸ਼ਟਰ ਦਿਵਸ 'ਤੇ ਆਈ ਹੈ | ਦੂਜੇ ਪਾਸੇ ਅਮਰੀਕਾ ਨੇ ਸੰਧੀ ਕਰਨ ਵਾਲੇ ਦੇਸ਼ਾਂ ਨੂੰ ਲਿਖਿਆ ਹੈ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਉਨ੍ਹਾਂ ਇਕ ਰਣਨੀਤਕ ਗਲਤੀ ਕੀਤੀ ਹੈ | ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੀ ਪ੍ਰਵਾਨਗੀ ਵਾਪਸ ਲੈਣ | ਐਸੋਸੀਏਟਡ ਪ੍ਰੈੱਸ ਦੁਆਰਾ ਪ੍ਰਾਪਤ ਅਮਰੀਕਾ ਦੇ ਪੱਤਰ 'ਚ ਕਿਹਾ ਗਿਆ ਹੈ ਕਿ ਪੰਜ ਮੂਲ ਪ੍ਰਮਾਣੂ ਸ਼ਕਤੀਆਂ ਅਮਰੀਕਾ, ਰੂਸ, ਚੀਨ, ਬਿ੍ਟੇਨ ਤੇ ਫਰਾਂਸ ਅਤੇ ਅਮਰੀਕਾ ਦੇ ਨਾਟੋ ਸਹਿਯੋਗੀ ਇਸ ਸੰਧੀ ਦੇ ਸੰਭਾਵਿਤ ਨਤੀਜਿਆਂ ਦੇ ਵਿਰੋਧ 'ਚ ਇਕਜੁੱਟ ਹਨ |

ਕਿਸੇ ਨੂੰ ਨਹੀਂ ਲੈਣ ਦੇਵਾਂਗੇ ਦੇਸ਼ ਦੀ ਇਕ ਇੰਚ ਜ਼ਮੀਨ-ਰਾਜਨਾਥ ਸਿੰਘ

ਨਵੀਂ ਦਿੱਲੀ, 25 ਅਕਤੂਬਰ (ਏਜੰਸੀ)-ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਪੂਰਬੀ ਲੱਦਾਖ ਵਿਚ ਚੀਨ ਨਾਲ ਸਰਹੱਦੀ ਵਿਵਾਦ ਖ਼ਤਮ ਕਰਨਾ ਚਾਹੁੰਦਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦੇ ਕਿਹਾ ਕਿ ਭਾਰਤ ਦੇ ਸੈਨਿਕ ਦੇਸ਼ ਦਾ ਇਕ ਇੰਚ ਹਿੱਸਾ ਵੀ ਕਿਸੇ ਨੂੰ ਲੈਣ ਨਹੀਂ ਦੇਣਗੇ | ਰੱਖਿਆ ਮੰਤਰੀ ਦੁਸਹਿਰੇ ਮੌਕੇ ਪੱਛਮੀ ਬੰਗਾਲ ਦੇ ਦਾਰਜੀਲਿੰਗ 'ਚ ਭਾਰਤੀ ਸੈਨਾ ਦੀ 33 ਕੋਰ ਦੇ ਸੁਕਨਾ ਸਥਿਤ ਹੈਡਕੁਆਰਟਰ ਵਿਖੇ ਸ਼ਸਤਰ ਪੂਜਾ ਕਰਨ ਪੁੱਜੇ ਸਨ | ਅਧਿਕਾਰੀਆਂ ਨੇ ਕਿਹਾ ਕਿ ਰਾਜਨਾਥ ਸਿੰਘ ਦਾ ਸਿੱਕਮ ਵਿਚ ਅਸਲ ਕੰਟਰੋਲ ਰੇਖਾ ਕੋਲ ਉਚਾਈ ਵਾਲੇ ਸਰਹੱਦੀ ਇਲਾਕੇ ਸ਼ੇਰਥਾਂਗ ਵਿਚ ਪੂਜਾ ਕਰਨ ਦਾ ਪ੍ਰੋਗਰਾਮ ਸੀ ਪਰ ਮੌਸਮ ਖਰਾਬ ਹੋਣ ਕਾਰਨ ਉਹ ਉੱਥੇ ਜਾ ਨਹੀਂ ਸਕੇ | ਰਾਜਨੀਤਕ ਤੌਰ 'ਤੇ ਅਹਿਮ ਸੈਨਿਕ ਅੱਡੇ 'ਤੇ ਰਾਜਨਾਥ ਸਿੰਘ ਨੇ ਅਜਿਹੇ ਸਮੇਂ ਦੌਰਾਨ ਸ਼ਸਤਰ ਪੂਜਾ ਕੀਤੀ ਹੈ ਜਦੋਂ ਭਾਰਤ ਅਤੇ ਚੀਨ ਵਿਚਕਾਰ ਬੀਤੇ ਪੰਜ ਮਹੀਨਿਆਂ ਤੋਂ ਪੂਰਬੀ ਲੱਦਾਖ ਖੇਤਰ 'ਚ ਵਿਵਾਦ ਚੱਲ ਰਿਹਾ ਹੈ | ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਤਣਾਅ ਖ਼ਤਮ ਕਰਨਾ ਅਤੇ ਸ਼ਾਂਤੀ ਬਹਾਲ ਕਰਨਾ ਚਾਹੁੰਦਾ ਹੈ | ਮੈਨੂੰ ਯਕੀਨ ਹੈ ਕਿ ਸਾਡੀ ਸੈਨਾ ਭਾਰਤ ਦੀ ਇਕ ਇੰਚ ਵੀ ਜ਼ਮੀਨ ਹੋਰ ਹੱਥਾਂ ਵਿਚ ਨਹੀਂ ਜਾਣ ਦੇਵੇਗੀ | ਦੱਸਣਯੋਗ ਹੈ ਕਿ ਰਾਜਨਾਥ ਸਿੰਘ ਪਿਛਲੇ ਕਈ ਸਾਲਾਂ ਤੋਂ ਸ਼ਸਤਰ ਪੂਜਾ ਕਰ ਰਹੇ ਹਨ | ਇਸ ਮੌਕੇ ਫੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਪੂਜਾ ਕਰਨ ਤੋਂ ਬਾਅਦ ਰੱਖਿਆ ਮੰਤਰੀ ਨੇ ਵੀਡੀਓ ਕਾਨਫਰਸਿੰਗ ਜ਼ਰੀਏ ਸਿੱਕਮ ਵਿਚ ਇਕ ਨਵੀਂ ਸੜਕ ਦਾ ਵੀ ਉਦਾਘਟਨ ਕੀਤਾ | ਉਨ੍ਹਾਂ ਨੇ ਕਿਹਾ ਕਿ ਮੈਂ ਵਿਸ਼ਵਾਸ ਅਤੇ ਠੋਸ ਜਾਣਕਾਰੀ ਦੇ ਆਧਾਰ 'ਤੇ ਕਹਿ ਸਕਦਾ ਹਾਂ ਕਿ ਪਿਛਲੇ ਸਮੇਂ ਦੌਰਾਨ ਪੂਰਬੀ ਲਦਾਖ ਵਿਚ ਚੀਨ ਨਾਲ ਜੋ ਕੁਝ ਵੀ ਹੋਇਆ ਹੈ ਉਸ ਸਬੰਧ ਵਿਚ ਭਾਰਤੀ ਜਵਾਨਾਂ ਦੇ ਹੌਸਲੇ ਅਤੇ ਬਹਾਦਰੀ ਦੇੇ ਕੰਮ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ | ਸੈਨਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਜਨੀਤਕ ਤੌਰ 'ਤੇ ਮਹੱਤਵਪੂਰਨ ਸੈਨਿਕ ਅੱਡੇ 'ਤੇ ਰੱਖਿਆ ਮੰਤਰੀ ਵਲੋਂ ਕੀਤੀ ਸ਼ਸਤਰ ਪੂਜਾ ਭਾਰਤ ਦੇ ਵਿਰੋਧ ਦਾ ਸੰਦੇਸ਼ ਹੈ |

ਪੰਜਾਬ 'ਚ ਕੋਰੋਨਾ ਦੇ 415 ਨਵੇਂ ਮਾਮਲੇ, 10 ਮੌਤਾਂ

ਚੰਡੀਗੜ੍ਹ, 25 ਅਕਤੂਬਰ (ਬਿਊਰੋ ਚੀਫ਼)-ਪੰਜਾਬ ਵਿਚ ਅੱਜ ਕੋਰੋਨਾ ਦੇ ਨਵੇਂ 415 ਕੇਸ ਰਿਪੋਰਟ ਕੀਤੇ ਗਏ, ਜਦੋਂ ਕਿ ਕੋਰੋਨਾ ਕਾਰਨ ਸੂਬੇ ਵਿਚ ਅੱਜ 10 ਮੌਤਾਂ ਦੀ ਰਿਪੋਰਟ ਹੈ | ਸੂਬੇ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਹੁਣ ਘੱਟ 4217 'ਤੇ ਆ ਗਈ ਹੈ ਅਤੇ ਇਸ ਵੇਲੇ ਸੂਬੇ ਵਿਚ 105 ਮਰੀਜ਼ ਆਕਸੀਜਨ ਅਤੇ 20 ਵੈਂਟੀਲੇਟਰਾਂ 'ਤੇ ਹਨ | ਪਰ ਦਿਲਚਸਪ ਗੱਲ ਇਹ ਹੈ ਕਿ ਮਗਰਲੇ 24 ਘੰਟਿਆਂ ਵਿਚ ਕਿਸੇ ਵੀ ਮਰੀਜ਼ ਨੂੰ ਵੈਂਟੀਲੇਟਰ ਜਾਂ ਆਕਸੀਜਨ ਦੀ ਲੋੜ ਨਹੀਂ ਪਈ ਅਤੇ ਨਾ ਹੀ ਕੋਈ ਨਵਾਂ ਮਰੀਜ਼ ਆਈ.ਸੀ.ਯੂ. ਵਿਚ ਭੇਜਿਆ ਗਿਆ | ਅੱਜ ਸੂਬੇ ਵਿਚ ਜੋ 10 ਮੌਤਾਂ ਹੋਈਆਂ ਉਨ੍ਹਾਂ ਵਿਚ 2-2 ਪਠਾਨਕੋਟ ਤੇ ਰੋਪੜ, ਅੰਮਿ੍ਤਸਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਮੋਗਾ ਅਤੇ ਐਸ.ਏ.ਐਸ. ਨਗਰ ਤੋਂ 1-1 ਮੌਤ ਦੀ ਖ਼ਬਰ ਹੈ | ਅੱਜ ਸੂਬੇ ਵਿਚ ਸਭ ਤੋਂ ਵੱਧ ਨਵੇਂ ਪਾਜ਼ੀਟਿਵ ਕੇਸ 74 ਹੁਸ਼ਿਆਰਪੁਰ ਤੋਂ ਮਿਲੇ ਜਦੋਂ ਕਿ ਲੁਧਿਆਣਾ ਤੋਂ 55, ਜਲੰਧਰ ਤੋਂ 45, ਐਸ.ਏ.ਐਸ. ਨਗਰ ਤੋਂ 43, ਪਟਿਆਲਾ ਤੋਂ 31, ਅੰਮਿ੍ਤਸਰ ਤੋਂ 29, ਬਠਿੰਡਾ ਤੋਂ 26, ਫਾਜ਼ਿਲਕਾ ਤੋਂ 22, ਪਠਾਨਕੋਟ ਤੋਂ 21 ਅਤੇ ਕਪੂਰਥਲਾ ਤੇ ਗੁਰਦਾਸਪੁਰ ਤੋਂ 13-13 ਕੇਸ ਨਵੇਂ ਮਿਲੇ, ਜਦੋਂ ਕਿ ਰੋਪੜ ਤੋਂ 10, ਫਿਰੋਜ਼ਪੁਰ ਤੋਂ 8, ਮੁਕਤਸਰ ਅਤੇ ਫਤਹਿਗੜ੍ਹ ਸਾਹਿਬ ਤੋਂ 6-6, ਫਰੀਦਕੋਟ ਤੋਂ 5, ਬਰਨਾਲਾ ਤੋਂ 4, ਸੰਗਰੂਰ ਤੋਂ 2 ਅਤੇ ਮੋਗਾ ਤੇ ਤਰਨ ਤਾਰਨ ਤੋਂ 1-1 ਨਵਾਂ ਮਾਮਲਾ ਸਾਹਮਣੇ ਆਇਆ | ਅੱਜ ਮਾਨਸਾ ਅਤੇ ਸ਼ਹੀਦ ਭਗਤ ਸਿੰਘ ਨਗਰ ਤੋਂ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ | ਰਾਜ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਇਸ ਵੇਲੇ ਸੂਬੇ ਵਿਚ ਸਭ ਤੋਂ ਵੱਧ ਐਕਟਿਵ ਕੇਸ 550 ਐਸ.ਏ.ਐਸ. ਨਗਰ ਵਿਚ ਹਨ, ਜਦੋਂ ਕਿ ਜਲੰਧਰ ਵਿਚ 483, ਬਠਿੰਡਾ ਵਿਚ 309, ਪਟਿਆਲਾ ਵਿਚ 294, ਅੰਮਿ੍ਤਸਰ ਵਿਚ 291, ਲੁਧਿਆਣਾ ਵਿਚ 248, ਹੁਸ਼ਿਆਰਪੁਰ ਵਿਚ 234 ਕੋਰੋਨਾ ਦੇ ਮਰੀਜ਼ ਹਨ | ਬਰਨਾਲਾ ਅਤੇ ਫਾਜ਼ਿਲਕਾ ਵਿਚ 193-193, ਗੁਰਦਾਸਪੁਰ ਵਿਚ 173, ਮੁਕਤਸਰ ਵਿਚ 152, ਰੋਪੜ ਵਿਚ 162, ਫਰੀਦਕੋਟ ਵਿਚ 142, ਫਿਰੋਜ਼ਪੁਰ ਵਿਚ 143, ਕਪੂਰਥਲਾ ਵਿਚ 131, ਤਰਨ ਤਾਰਨ ਵਿਚ 90, ਮਾਨਸਾ ਵਿਚ 81, ਸੰਗਰੂਰ ਵਿਚ 88, ਫਤਹਿਗੜ੍ਹ ਸਾਹਿਬ ਵਿਚ 60, ਸ਼ਹੀਦ ਭਗਤ ਸਿੰਘ ਨਗਰ ਵਿਚ 38 ਅਤੇ ਮੋਗਾ ਵਿਚ 25 ਮਰੀਜ਼ ਹਨ | ਸੂਬੇ ਵਿਚ ਅੱਜ ਜੋ 465 ਮਰੀਜ਼ ਠੀਕ ਹੋਏ ਹਨ ਉਨ੍ਹਾਂ ਵਿਚੋਂ ਲੁਧਿਆਣਾ ਤੋਂ 66, ਬਠਿੰਡਾ 'ਚ 50, ਪਟਿਆਲਾ 'ਚ 35, ਐਸ.ਏ.ਐਸ. ਨਗਰ 'ਚ 32, ਜਲੰਧਰ 'ਚ 33, ਹੁਸ਼ਿਆਰਪੁਰ 'ਚ 29, ਰੋਪੜ 'ਚ 62, ਪਠਾਨਕੋਟ 'ਚ 20, ਕਪੂਰਥਲਾ 'ਚ 22, ਤਰਨ ਤਾਰਨ 'ਚ 16, ਮੁਕਤਸਰ 'ਚ 15, ਫਰੀਦਕੋਟ 'ਚ 13, ਅੰਮਿ੍ਤਸਰ 'ਚ 15, ਗੁਰਦਾਸਪੁਰ 'ਚ 18, ਸੰਗਰੂਰ 'ਚ 7, ਬਰਨਾਲਾ 'ਚ 8, ਸ਼ਹੀਦ ਭਗਤ ਸਿੰਘ ਨਗਰ 'ਚ 7, ਫਾਜ਼ਿਲਕਾ 'ਚ 6, ਮੋਗਾ ਅਤੇ ਮਾਨਸਾ 'ਚ 4-4 ਅਤੇ ਫ਼ਤਹਿਗੜ੍ਹ ਸਾਹਿਬ 'ਚ 3 ਮਰੀਜ਼ ਠੀਕ ਹੋਏ ਹਨ |

ਆਰ.ਬੀ.ਆਈ. ਦੇ ਗਵਰਨਰ ਨੂੰ ਕੋਰੋਨਾ

ਨਵੀਂ ਦਿੱਲੀ, 25 ਅਕਤੂਬਰ (ਏਜੰਸੀ)-ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਤਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਪਰ ਉਹ ਇਕਾਂਤਵਾਸ 'ਚ ਰਹਿੰਦੇ ਹੋਏ ਕੰਮ ਕਰਦੇ ਰਹਿਣਗੇ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ ਅਤੇ ਉਨ੍ਹਾਂ ਨੇ ਆਪਣੇ ਸੰਪਰਕ 'ਚ ਆਉਣ ਵਾਲਿਆਂ ਨੂੰ ਟੈਸਟ ਕਰਵਾਉਣ ਲਈ ਕਿਹਾ ਹੈ |

ਬਿਹਾਰ ਚੋਣ ਸਰਗਰਮੀਆਂ

ਪਟਨਾ ਸਾਹਿਬ ਤੋਂ ਅਨਿਲ ਜੈਨ

ਮੋਦੀ ਨੂੰ ਨਿਸ਼ਾਨਾ ਬਣਾਉਣ ਤੋਂ ਬਚ ਰਿਹਾ ਹੈ ਮਹਾਂ ਗੱਠਜੋੜ ਬਿਹਾਰ ਵਿਚ ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦਾ ਮਹਾਂ ਗੱਠਜੋੜ ਆਪਣੀ ਚੋਣ ਮੁਹਿੰਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਤੋਂ ਪ੍ਰਹੇਜ਼ ਕਰ ਰਿਹਾ ਹੈ | ...

ਪੂਰੀ ਖ਼ਬਰ »

ਬਿਹਾਰ 'ਚ ਭਾਜਪਾ ਨੂੰ ਪਾਕਿਸਤਾਨ, ਜਿਨਾਹ ਅਤੇ ਅੱਤਵਾਦ ਦਾ ਸਹਾਰਾ

ਬਿਹਾਰ ਵਿਚ ਭਾਰਤੀ ਜਨਤਾ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਮੇਸ਼ਾ ਦੀ ਤਰ੍ਹਾਂ ਇਨ੍ਹਾਂ ਚੋਣਾਂ ਵਿਚ ਵੀ ਉਹ ਸਮਾਜ ਨੂੰ ਵੰਡਣ ਵਾਲੇ ਮੁੱਦਿਆਂ ਦਾ ਸਹਾਰਾ ਲੈਣ ਤੋਂ ਗੁਰੇਜ਼ ਨਹੀਂ ਕਰੇਗੀ | ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜ ਦੀ ਨਿਤਿਸ਼ ਕੁਮਾਰ ਸਰਕਾਰ ਦੇ ...

ਪੂਰੀ ਖ਼ਬਰ »

ਸਟਾਰ ਪ੍ਰਚਾਰਕਾਂ ਵਿਚ ਕਈ ਨਾਂਅ ਜਾਣੇ-ਪਹਿਚਾਣੇ, ਕਈ ਨੌਜਵਾਨ ਚਿਹਰੇ

ਬਿਹਾਰ ਚੋਣਾਂ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਾਪ ਦਿੱਤੀ ਹੈ | ਇਨ੍ਹਾਂ ਸੂਚੀਆਂ ਵਿਚ ਕਈ ਨਾਂਅ ਤਾਂ ਸਥਾਪਿਤ ਤੇ ਜਾਣੇ-ਪਹਿਚਾਣੇ ਹਨ ਅਤੇ ਕਈ ਨੌਜਵਾਨ ਚਿਹਰੇ ਹਨ | ਭਾਜਪਾ ਵਲੋਂ 30 ਸਟਾਰ ਪ੍ਰਚਾਰਕਾਂ ਦੀ ...

ਪੂਰੀ ਖ਼ਬਰ »

ਬਿਹਾਰ ਚੋਣਾਂ 'ਚ ਮਹਾਰਾਸ਼ਟਰ ਦੀਆਂ ਪਾਰਟੀਆਂ ਦੀ ਰੁਚੀ

ਮਹਾਰਾਸ਼ਟਰ ਦੇ ਮੁੰਬਈ ਸਮੇਤ ਕਈ ਸ਼ਹਿਰਾਂ ਵਿਚ ਬਿਹਾਰ ਦੇ ਲੋਕ ਵੱਡੀ ਗਿਣਤੀ ਵਿਚ ਕੰਮ ਕਰਦੇ ਹਨ, ਇਸ ਲਈ ਮਹਾਰਾਸ਼ਟਰ ਦੀਆਂ ਚੋਣਾਂ ਵਿਚ ਬਿਹਾਰ ਦੇ ਵੋਟਰਾਂ ਦੀ ਵੱਡੀ ਗਿਣਤੀ ਦੀ ਵੱਡੀ ਭੂਮਿਕਾ ਹੁੰਦੀ ਹੈ ਅਤੇ ਇਸ ਲਈ ਬਿਹਾਰ ਦੇ ਨੇਤਾ ਵੀ ਉੱਥੋਂ ਚੋਣਾਂ ਵਿਚ ...

ਪੂਰੀ ਖ਼ਬਰ »

ਕੇਂਦਰੀ ਖੇੇਤੀ ਕਾਨੂੰਨਾਂ ਖ਼ਿਲਾਫ਼ 31 ਨੂੰ ਬਿੱਲ ਲਿਆਵੇਗੀ ਰਾਜਸਥਾਨ ਸਰਕਾਰ

ਜੈਪੁਰ, 25 ਅਕਤੂਬਰ (ਪੀ. ਟੀ. ਆਈ.)-ਇਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਰਾਜਸਥਾਨ ਸਰਕਾਰ 31 ਅਕਤੂਬਰ ਨੂੰ ਰਾਜ ਵਿਧਾਨ ਸਭਾ 'ਚ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਇਕ ਬਿੱਲ ਲਿਆਵੇਗੀ | ਕਾਂਗਰਸ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੈਨੂਗੋਪਾਲ ਨੇ ...

ਪੂਰੀ ਖ਼ਬਰ »

ਭਾਰਤ ਨੂੰ ਚੀਨ ਨਾਲੋਂ ਵਧੇਰੇ ਸ਼ਕਤੀਸ਼ਾਲੀ ਬਣਨ ਦੀ ਜ਼ਰੂਰਤ-ਮੋਹਨ ਭਾਗਵਤ

ਨਾਗਪੁਰ, 25 ਅਕਤੂਬਰ (ਏਜੰਸੀ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸੈਨਿਕ ਤਿਆਰੀ ਦੇ ਮਾਮਲੇ 'ਚ ਭਾਰਤ ਨੂੰ ਚੀਨ ਨਾਲੋਂ ਵਧੇਰੇ ਸ਼ਕਤੀਸ਼ਾਲੀ ਬਣਨ ਦੀ ਜ਼ਰੂਰਤ ਹੈ | ਭਾਗਵਤ ਆਰ.ਐਸ.ਐਸ. ਦੀ ਸਾਲਾਨਾ ਵਿਜੈਦਸ਼ਮੀ ਰੈਲੀ ਨੂੰ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਹਵਾਈ ਹਮਲੇ ਦੌਰਾਨ 12 ਬੱਚਿਆਂ ਦੀ ਮੌਤ

ਕਾਬੁਲ, 25 ਅਕਤੂਬਰ (ਏਜੰਸੀ)-ਅਮਰੀਕਾ ਵਲੋਂ ਅਫ਼ਗਾਨਿਸਤਾਨ ਲਈ ਨਾਮਜ਼ਦ ਕੀਤੇ ਵਿਸ਼ੇਸ਼ ਪ੍ਰਤੀਨਿਧ ਜ਼ਾਲਮੈ ਖਲੀਲਜ਼ਾਦ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਲਾਸਾ ਕੀਤਾ ਹੈ ਕਿ ਅਫ਼ਗਾਨਿਸਤਾਨ ਸੁਰੱਖਿਆ ਬਲਾਂ ਵਲੋਂ ਉੱਤਰ ...

ਪੂਰੀ ਖ਼ਬਰ »

ਸ਼ਾਸਕ ਦੇ ਜੀਵਨ 'ਚ ਹੰਕਾਰ ਤੇ ਵਾਅਦੇ ਤੋੜਨ ਲਈ ਕੋਈ ਜਗ੍ਹਾ ਨਹੀਂ-ਸੋਨੀਆ

ਨਵੀਂ ਦਿੱਲੀ, 25 ਅਕਤੂਬਰ (ਏਜੰਸੀ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਲੋਕਾਂ ਨੂੰ ਦੁਸਹਿਰੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਵਿਜੈ ਦਸ਼ਮੀ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਲੋਕ ਸ਼ਾਸਨ 'ਚ ਹਾਕਮ ਦੇ ਜੀਵਨ 'ਚ ਹੰਕਾਰ, ਝੂਠ ਤੇ ਵਾਅਦੇ ਤੋੜਨ ਲਈ ...

ਪੂਰੀ ਖ਼ਬਰ »

ਹਰਿਆਣਾ 'ਚ ਭਾਰਤੀ ਕਿਸਾਨ ਯੂਨੀਅਨ ਨੇ ਸਾੜੇ ਮੋਦੀ ਦੇ ਪੁਤਲੇ

ਅੰਬਾਲਾ/ਕੁਰੂਕਸ਼ੇਤਰ, 25 ਅਕਤੂਬਰ (ਏਜੰਸੀ)-ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਵਰਕਰਾਂ ਨੇ ਅੱਜ ਹਰਿਆਣਾ ਦੀਆਂ ਵੱਖ-ਵੱਖ ਥਾਵਾਂ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ | ਕੁਰੂਕਸ਼ੇਤਰ ਦੇ ...

ਪੂਰੀ ਖ਼ਬਰ »

ਗੁਲਮਰਗ 'ਚ ਹੋਈ ਬਰਫ਼ਬਾਰੀ

ਸ੍ਰੀਨਗਰ, 25 ਅਕਤੂਬਰ (ਏਜੰਸੀ)-ਕਸ਼ਮੀਰ ਵਾਦੀ 'ਚ ਐਤਵਾਰ ਦੁਪਹਿਰ ਬਾਅਦ ਗੁਲਮਰਗ ਦੇ ਵਿਸ਼ਵ ਪ੍ਰਸਿੱਧ ਸਕਾਈ ਰਿਜ਼ੋਰਟ ਦੇ ਉੱਚੇ ਪਹਾੜੀ ਖੇਤਰ 'ਚ ਬਰਫ਼ਬਾਰੀ ਹੋਣ ਦੇ ਚੱਲਦੇ ਲੋਕਾਂ ਨੂੰ ਗਰਮ ਕੱਪੜੇ ਪਹਿਨਣ ਲਈ ਮਜਬੂਰ ਹੋਣਾ ਪਿਆ ਹੈ | ਮੌਸਮ ਵਿਭਾਗ ਵਲੋਂ ਵਾਦੀ 'ਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX