ਤਾਜਾ ਖ਼ਬਰਾਂ


56 ਸਾਲ ਦੇ ਹੋਏ ਅਮਿਤ ਸ਼ਾਹ
. . .  30 minutes ago
ਨਵੀਂ ਦਿੱਲੀ, 22 ਅਕਤੂਬਰ - ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 56 ਸਾਲਾ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਅੱਜ ਦੇ ਦਿਨ 1964 ਨੂੰ ਮੁੰਬਈ ਵਿਖੇ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ ਵੱਖ ਆਗੂਆਂ ਨੇ ਉਨ੍ਹਾਂ ਨੂੰ ਇਸ...
ਅੱਜ ਜਲ ਸੈਨਾ ਵਿਚ ਸ਼ਾਮਲ ਹੋਵੇਗਾ ਆਈ.ਐਨ.ਐਸ. ਕਵਰਤੀ
. . .  39 minutes ago
ਨਵੀਂ ਦਿੱਲੀ, 22 ਅਕਤੂਬਰ - ਕੁੱਝ ਮਹੀਨਿਆਂ ਤੋਂ ਚੀਨ ਦੇ ਨਾਲ ਚੱਲ ਰਹੇ ਲਗਾਤਾਰ ਟਕਰਾਅ ਵਿਚਕਾਰ ਭਾਰਤ ਆਪਣੀ ਤਾਕਤ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕਈ ਕਦਮ ਚੁੱਕ ਰਿਹਾ ਹੈ। ਇਸੇ ਕੜੀ ਤਹਿਤ ਭਾਰਤ ਅੱਜ ਆਪਣੀ ਜਲ ਸੈਨਾ ਵਿਚ ਆਈ.ਐਨ.ਐਸ. ਕਵਰਤੀ ਨੂੰ ਸ਼ਾਮਲ ਕਰਨ ਜਾ ਰਿਹਾ ਹੈ। ਇਸ...
ਓਡੀਸ਼ਾ ਤੇ ਆਂਧਰਾ ਪ੍ਰਦੇਸ਼ ਵਿਚ ਭਾਰੀ ਮੀਂਹ ਪੈਣ ਦਾ ਖਦਸ਼ਾ, ਸਮੁੰਦਰ ਵਿਚ ਉੱਠ ਸਕਦੀਆਂ ਹਨ ਉੱਚੀਆਂ ਲਹਿਰਾਂ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਭਾਰਤ ਦੇ ਮੌਸਮ ਵਿਭਾਗ ਨੇ ਦੇਸ਼ ਦੇ ਕਈ ਰਾਜਾਂ ਵਿਚ ਗਰਜ ਤੇ ਤੇਜ਼ ਹਵਾਵਾਂ ਸਮੇਤ ਭਾਰੀ ਮੀਂਹ ਦਾ ਅਨੁਮਾਨ ਜਤਾਇਆ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਬੰਗਾਲ , ਓਡੀਸ਼ਾ ਵਿਚ ਤੇਜ਼ ਹਵਾ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ ਅਤੇ ਤਟੀ ਆਂਧਰਾ ਪ੍ਰਦੇਸ਼ ਵਿਚ ਵੀ ਭਾਰੀ ਮੀਂਹ ਪੈਣ ਦੇ...
ਅੱਜ ਦਾ ਵਿਚਾਰ
. . .  about 2 hours ago
ਲੁਟੇਰਿਆਂ ਨੇ ਨੌਜਵਾਨ ਤੋਂ ਖੋਹੇ 80 ਹਜ਼ਾਰ
. . .  1 day ago
ਜਲੰਧਰ , 21 ਅਕਤੂਬਰ - ਮਿਸ਼ਨ ਕੰਪਾਉਂਡ ਦੇ ਕੋਲ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਨੌਜਵਾਨ ਨਾਲ ਕੁੱਟ ਮਾਰ ਕਰਕੇ 80 ਹਜ਼ਾਰ ਖੋਹ ਕੇ ਫ਼ਰਾਰ ਹੋ ਗਏ ।ਲੁਟੇਰਿਆਂ ਦੇ ਕੋਲ ਦਾਤ ਅਤੇ ਪਿਸਤੌਲ ...
ਆਈ.ਪੀ.ਐਲ-2020 : ਰਾਇਲ ਚੈਲੇਂਜਰਸ ਬੈਂਗਲੌਰ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ
. . .  1 day ago
ਇਜਲਾਸ ਦੇ ਆਖ਼ਰੀ ਦਿਨ 7 ਸਰਕਾਰੀ ਬਿੱਲਾਂ ਨੂੰ ਮਿਲੀ ਹਰੀ ਝੰਡੀ
. . .  1 day ago
ਚੰਡੀਗੜ੍ਹ , 21 ਅਕਤੂਬਰ (ਹਰਕਵਲਜੀਤ ਸਿੰਘ)- ਸਦਨ ਵਲੋਂ ਅੱਜ 7 ਸਰਕਾਰੀ ਬਿੱਲ ਪਾਸ ਕੀਤੇ ਗਏ, ਇਨ੍ਹਾਂ ਬਿੱਲਾਂ ਵਿਚ 'ਪੰਜਾਬ ਭੋਂਡੇਦਾਰ, ਬੂਟੇਮਾਰ, ਡੋਹਲੀਦਾਰ, ਇਨਸਾਰ ਮਿਆਦੀ, ਮੁਕਰਰੀਦਾਰ, ਮੰਢੀਮਾਰ ...
ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਨੂੰ ਮੁੰਬਈ ਪੁਲਿਸ ਨੇ ਭੇਜਿਆ ਸਮਨ
. . .  1 day ago
ਮੁੰਬਈ , 21 ਅਕਤੂਬਰ - ਦੇਸ਼ ਧ੍ਰੋਹ ਮਾਮਲੇ ‘ਚ ਮੁੰਬਈ ਪੁਲਿਸ ਨੇ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਦੇ ਖਿਲਾਫ ਕੇਸ ਨੂੰ ਲੈ ਕੇ ਸਮਨ ਭੇਜਿਆ ਹੈ , ਤੇ 26 ਨੂੰ ਪੇਸ਼ ਹੋਣ ਦੇ ਆਦੇਸ਼ ਦਿਤੇ ...
ਆਈ.ਪੀ.ਐਲ-2020 : ਕੋਲਕਾਤਾ ਨੇ ਬੈਂਗਲੌਰ ਨੂੰ ਜਿਤਣ ਲਈ ਦਿੱਤਾ 85 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ-2020 : 11 ਓਵਰਾਂ ਬਾਅਦ ਕੋਲਕਾਤਾ 39/5
. . .  1 day ago
ਸੜਕ ਹਾਦਸੇ 'ਚ ਪਿਓ-ਪੁੱਤਰ ਦੀ ਮੌਤ
. . .  1 day ago
ਨਾਭਾ, 21 ਅਕਤੂਬਰ (ਅਮਨਦੀਪ ਸਿੰਘ ਲਵਲੀ) - ਜ਼ਿਲਾ ਪਟਿਆਲਾ ਦੇ ਸ਼ਹਿਰ ਨਾਭਾ ਦੇ ਮੁਹੱਲਾ ਕਰਤਾਰਪੁਰਾ ਵਿੱਚ ਰਹਿੰਦੇ ਪਿਉ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਚਰਨ ਸਿੰਘ ਅਤੇ ਉਸ...
ਪੰਜਾਬ 'ਚ ਅੱਜ ਕੋਰੋਨਾ ਦੇ 499 ਨਵੇਂ ਮਾਮਲੇ, 23 ਮੌਤਾਂ
. . .  1 day ago
ਚੰਡੀਗੜ੍ਹ, 21 ਅਕਤੂਬਰ - ਪੰਜਾਬ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ 'ਚ ਅੱਜ ਕੋਰੋਨਾ ਦੇ 499 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 23 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਨਾਲ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ...
ਆਈ.ਪੀ.ਐਲ-2020 : 5 ਓਵਰਾਂ ਬਾਅਦ ਕੋਲਕਾਤਾ 15/4
. . .  1 day ago
60 ਲੱਖ ਦੀ ਲਾਗਤ ਨਾਲ ਬਣਾਇਆ ਡਾ.ਸਾਧੂ ਸਿੰਘ ਹਮਦਰਦ ਮਾਰਗ - ਪੱਲੀਝਿਕੀ
. . .  1 day ago
ਬੰਗਾ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਵੱਲੋਂ ਬੰਗਾ ਤੋਂ ਪੱਦੀ ਮੱਠਵਾਲੀ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਮਾਰਗ 60 ਲੱਖ ਦੀ ਲਾਗਤ ਨਾਲ ਬਣਾਇਆ ਗਿਆ ਹੈ।ਇਹ ਪ੍ਰਗਟਾਵਾ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ...
ਗੰਨ ਹਾਊਸ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਸਰਗਨਾ ਸਾਥੀ ਸਮੇਤ ਕਾਬੂ
. . .  1 day ago
ਜੰਡਿਆਲਾ ਗੁਰੂ, 21 ਅਕਤੂਬਰ (ਰਣਜੀਤ ਸਿੰਘ ਜੋਸਨ) - ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਹੇਠ ਆਉਂਦੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੁਖੀ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ
. . .  1 day ago
ਬੁਢਲਾਡਾ, 21 ਅਕਤੂਬਰ (ਸਵਰਨ ਸਿੰਘ ਰਾਹੀ) - ਆਪਣੇ ਸਿਰ ਚੜੇ ਕਰਜ਼ੇ ਦੇ ਬੋਝ ਨੂੰ ਨਾ ਸਹਾਰਦਿਆਂ ਪਿੰਡ ਭਾਦੜਾ ਦੇ ਇਕ ਛੋਟੇ ਕਿਸਾਨ ਹਰਬੰਸ ਸਿੰਘ (60) ਪੁੱਤਰ ਹਜੂਰਾ ਸਿੰਘ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ...
ਨੋਇਡਾ ਵਾਸੀ ਨੌਜਵਾਨ ਦੀ ਜ਼ੀਰਕਪੁਰ 'ਚ ਲੁੱਟੀ ਟੈਕਸੀ
. . .  1 day ago
ਜ਼ੀਰਕਪੁਰ, 21 ਅਕਤੂਬਰ, (ਹੈਪੀ ਪੰਡਵਾਲਾ) - ਦਿੱਲੀ ਤੋਂ ਪੰਚਕੂਲਾ ਸਵਾਰੀਆਂ ਛੱਡ ਕੇ ਵਾਪਸ ਜਾ ਰਹੇ ਟੈਕਸੀ ਚਾਲਕ ਨੂੰ ਲੁਟੇਰਿਆਂ ਨੇ ਲੁੱਟ ਲਿਆ। ਲੁਟੇਰੇ ਡਰਾਈਵਰ ਦੀ ਮਾਰਕੁੱਟ ਕਰ ਕੇ ਉਸ ਦੀ ਕਾਰ, ਨਗਦੀ ਤੇ ਮੋਬਾਈਲ ਲੁੱਟ ਕੇ ਲੈ ਗਏ। ਪੀੜਤ ਦੀ ਪਹਿਚਾਣ...
ਪਲਾਟ ਦੇ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ
. . .  1 day ago
ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ,ਗੁਰਇਕਬਾਲ ਸਿੰਘ ਖ਼ਾਲਸਾ) - ਪਾਤੜਾਂ ਸ਼ਹਿਰ ਵਿਚ ਇੱਕ ਪਲਾਟ ਦੇ ਝਗੜੇ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ 'ਤੇ ਗੋਲੀਆਂ ਚਲਾਈਆਂ ਅਤੇ 4 ਵਿਅਕਤੀਆਂ ਜ਼ਖਮੀ ਕਰ ਦਿੱਤਾ। ਹਮਲਾਵਰ ਜਾਂਦੇ ਹੋਏ ਜ਼ਖਮੀ ਧਿਰ...
ਆਈ.ਪੀ.ਐਲ-2020 : ਬੈਂਗਲੌਰ ਖ਼ਿਲਾਫ਼ ਟਾਸ ਜਿੱਤ ਕੇ ਕੋਲਕਾਤਾ ਨੇ ਚੁਣੀ ਪਹਿਲਾਂ ਬੱਲੇਬਾਜ਼ੀ
. . .  1 day ago
ਆਈਟਮ ਵਾਲੇ ਬਿਆਨ 'ਤੇ ਚੋਣ ਕਮਿਸ਼ਨ ਨੇ ਕਮਲਨਾਥ ਤੋਂ 48 ਘੰਟਿਆਂ ਅੰਦਰ ਮੰਗਿਆ ਜਵਾਬ
. . .  1 day ago
ਨਵੀਂ ਦਿੱਲੀ, 21 ਅਕਤੂਬਰ - ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੱਲੋਂ ਆਈਟਮ ਵਾਲੇ ਬਿਆਨ 'ਤੇ ਚੋਣ ਕਮਿਸ਼ਨ ਨੇ ਕਮਲਨਾਥ ਨੂੰ ਨੋਟਿਸ ਭੇਜ 48 ਘੰਟਿਆਂ ਅੰਦਰ...
5 ਸਾਲਾ ਦੀ ਬੱਚੀ ਦਾ ਜ਼ਿੰਦਾ ਜਲਾ ਕੇ ਕਤਲ
. . .  1 day ago
ਟਾਂਡਾ ਉੜਮੁੜ, 21 ਅਕਤੂਬਰ (ਦੀਪਕ ਬਹਿਲ) - ਟਾਂਡਾ ਉੜਮੁੜ ਦੇ ਪਿੰਡ ਜਲਾਲਪੁਰ ਵਿਖੇ ਇੱਕ ਹੌਲਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਇੱਕ 5 ਸਾਲਾ ਬੱਚੀ ਦਾ ਜਿੰਦਾ ਜਲਾ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਬੋਰਿਆਂ ਨਾਲ ਢੱਕ ਦਿੱਤਾ ਗਿਆ। ਇਸ...
ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਦੀ ਕੈਪਟਨ ਵਲੋਂ ਸ਼ਲਾਘਾ
. . .  1 day ago
ਚੰਡੀਗੜ੍ਹ, 21 ਅਕਤੂਬਰ - ਕਿਸਾਨ ਜਥੇਬੰਦੀਆਂ ਵਲੋਂ ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਫ਼ੈਸਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਅੱਜ ਇਕ ਬੈਠਕ ਕਰਕੇ ਇਹ ਫ਼ੈਸਲਾ ਲਿਆ...
ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 21 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਦਲਜੀਤ ਸਿੰਘ ਮੱਕੜ)- ਅੱਜ ਸਵੇਰੇ ਚੀਮਾ ਮੰਡੀ ਝਾੜੋਂ ਸੜਕ 'ਤੇ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ...
ਅੰਮ੍ਰਿਤਸਰ 'ਚ ਕੋਰੋਨਾ ਦੇ 50 ਨਵੇਂ ਮਾਮਲੇ ਆਏ ਸਾਹਮਣੇ, 1 ਹੋਰ ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 50 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 11552 ਹੋ ਗਏ...
ਰਾਜਾਸਾਂਸੀ ਪਹੁੰਚੇ ਅਮਰੀਕਾ ਤੋਂ ਡਿਪੋਰਟ ਕੀਤੇ 69 ਭਾਰਤੀ, ਇਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਰਾਜਾਸਾਂਸੀ, 21 ਅਕਤੂਬਰ (ਹੇਰ)- ਸੁਨਹਿਰੀ ਭਵਿੱਖ ਦੀ ਤਾਂਘ ਮਨ 'ਚ ਲੈ ਕੇ ਅਮਰੀਕਾ ਪੁੱਜਣ 'ਚ ਕਾਮਯਾਬ ਹੋਣ ਵਾਲੇ ਭਾਰਤੀਆਂ 'ਚੋਂ ਕਾਨੂੰਨੀ ਲੜਾਈ ਹਾਰਨ ਵਾਲੇ 69 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੋ। -ਸੁਕਰਾਤ

ਪਹਿਲਾ ਸਫ਼ਾ

ਪੰਜਾਬ ਵਿਧਾਨ ਸਭਾ ਵਲੋਂ ਕੇਂਦਰ ਦੇ ਖੇਤੀ ਕਾਨੂੰਨ ਰੱਦ

ਕਿਸਾਨਾਂ ਨਾਲ ਬੇਇਨਸਾਫ਼ੀ ਅੱਗੇ ਸਿਰ ਝੁਕਾਉਣ ਦੀ ਬਜਾਏ ਅਸਤੀਫ਼ਾ ਦੇਣਾ ਜਾਂ ਬਰਖਾਸਤ ਹੋਣਾ ਪ੍ਰਵਾਨ-ਕੈਪਟਨ
ਐਮ.ਐਸ.ਪੀ. ਦੀ ਸੁਰੱਖਿਆ ਅਤੇ ਅਨਾਜ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਮੁੱਖ ਮੰਤਰੀ ਵਲੋਂ ਸਦਨ ਵਿਚ ਪੇਸ਼ ਤਿੰਨ ਸੋਧ ਬਿੱਲ ਸਰਬਸੰਮਤੀ ਨਾਲ ਪਾਸ
ਹਰਕਵਲਜੀਤ ਸਿੰਘ

ਚੰਡੀਗੜ੍ਹ, 20 ਅਕਤੂਬਰ-ਪੰਜਾਬ ਵਿਧਾਨ ਸਭਾ ਵਲੋਂ ਅੱਜ ਕੇਂਦਰ ਵਲੋਂ ਪਾਸ ਕੀਤੇ ਗਏ ਤਾਜ਼ਾ 3 ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਵਲੋਂ ਪੇਸ਼ ਕੀਤੇ ਗਏ ਮਤੇ ਅਤੇ ਕਿਸਾਨਾਂ ਨੂੰ ਜਮ੍ਹਾਂਖੋਰੀ ਅਤੇ ਐਮ.ਐਸ.ਪੀ. ਸਬੰਧੀ ਸੁਰੱਖਿਅਤ ਰੱਖਣ ਲਈ ਲਿਆਂਦੇ ਗਏ 3 ਬਿੱਲਾਂ 'ਤੇ ਹੋਈ ਧੂੰਆਂਧਾਰ ਬਹਿਸ ਦੌਰਾਨ ਇਕ ਭਾਜਪਾ ਨੂੰ ਛੱਡ ਸਮੁੱਚਾ ਪੰਜਾਬ ਅਤੇ ਸਿਆਸੀ ਧਿਰਾਂ ਇਕਜੁੱਟ ਦਿਸੀਆਂ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਐਲਾਨ ਕੀਤਾ ਕਿ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨੂੰ ਬਰਦਾਸ਼ਤ ਕਰਨ ਦੀ ਬਜਾਏ ਉਹ ਅਸਤੀਫ਼ਾ ਦੇਣ ਜਾਂ ਬਰਖਾਸਤ ਹੋਣ ਨੂੰ ਤਰਜੀਹ ਦੇਣਗੇ | ਮੁੱਖ ਮੰਤਰੀ ਦੀ ਅਗਵਾਈ 'ਚ ਸਦਨ 'ਚ ਹਾਜ਼ਰ 114 ਮੈਂਬਰਾਂ ਵਲੋਂ ਅੱਜ ਸ਼ਾਮ ਸਦਨ ਦੀ ਬੈਠਕ ਉੱਠਣ ਤੋਂ ਤੁਰੰਤ ਬਾਅਦ ਪੰਜਾਬ ਰਾਜ ਭਵਨ 'ਚ ਜਾ ਕੇ ਸੂਬੇ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਅਤੇ ਬਿੱਲਾਂ ਦੀਆਂ ਕਾਪੀਆਂ ਦਿੰਦਿਆਂ ਅਪੀਲ ਕੀਤੀ ਗਈ ਕਿ ਉਹ ਇਨ੍ਹਾਂ ਬਿੱਲਾਂ ਨੂੰ ਬਿਨਾਂ ਕਿਸੇ ਦੇਰੀ ਪ੍ਰਵਾਨਗੀ ਦੇਣ, ਜੋ ਸੂਬੇ ਦੀ ਕਿਸਾਨੀ ਦੇ ਭਵਿੱਖ ਲਈ ਅਤਿ ਮਹੱਤਵਪੂਰਨ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦਾ ਦੇਸ਼ ਅਤੇ ਸੂਬੇ ਦੀ ਕਿਸਾਨੀ ਨਾਲ ਕਿੰਨਾ ਪਿਆਰ ਹੈ, ਉਹ ਵਿਧਾਨ ਸਭਾ ਦੇ ਇਜਲਾਸ ਦੌਰਾਨ ਸਪੱਸ਼ਟ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਰਾਜਪਾਲ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੁਕਰਾਅ ਨਹੀਂ ਸਕਣਗੇ ਅਤੇ ਬਿੱਲਾਂ ਨੂੰ ਪ੍ਰਵਾਨਗੀ ਦੇਣਗੇ ਪਰ ਉਨ੍ਹਾਂ ਆਪਣੀ ਸਰਕਾਰ ਸਬੰਧੀ ਕੇਂਦਰ ਵਲੋਂ ਡਿਸਮਿਸ ਕਰਨ ਦੀਆਂ ਅਟਕਲਾਂ ਦੇ ਜਵਾਬ 'ਚ ਕਿਹਾ ਕਿ ਅਸਤੀਫ਼ਾ ਹਮੇਸ਼ਾ ਮੇਰੀ ਜੇਬ ਵਿਚ ਰਹਿੰਦਾ ਹੈ ਅਤੇ ਸਾਨੂੰ ਸਰਕਾਰ ਦੇ ਬਰਤਰਫ਼ ਹੋਣ ਦਾ ਕੋਈ ਡਰ ਨਹੀਂ | ਅੱਜ ਸਦਨ ਵਿਚ ਉਕਤ ਮਤੇ ਅਤੇ ਬਿੱਲਾਂ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਨਤੀਜੇ ਵਜੋਂ ਸੂਬੇ ਦੀ ਅਮਨ ਸ਼ਾਂਤੀ ਭੰਗ ਹੋਣ ਅਤੇ ਕੌਮੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਸਕਦਾ ਹੈ, ਕਿਉਂਕਿ ਕੋਈ ਵੀ ਵਿਅਕਤੀ ਆਪਣੀ ਰੋਟੀ-ਰੋਜ਼ੀ ਖੋਹਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੀ ਕਾਰਵਾਈ ਬਰਦਾਸ਼ਤ ਨਹੀਂ ਕਰ ਸਕਦਾ | ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਜੇਕਰ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਸੂਬੇ ਦੀ ਨੌਜਵਾਨ ਪੀੜ੍ਹੀ ਸੜਕਾਂ 'ਤੇ ਉਤਰੇਗੀ, ਜਿਸ ਨਾਲ ਅਫਰਾ-ਤਫਰੀ ਫੈਲ ਸਕਦੀ ਹੈ | ਉਨ੍ਹਾਂ ਕਿਹਾ ਕਿ 1980-90 ਦੇ ਦਹਾਕੇ ਦੌਰਾਨ ਵਾਪਰੇ ਦੁਖਾਂਤ ਲਈ ਵੀ ਅਜਿਹੇ ਹਾਲਾਤ ਹੀ ਜ਼ਿੰਮੇਵਾਰ ਸਨ ਅਤੇ ਚੀਨ ਤੇ ਪਾਕਿਸਤਾਨ ਦਾ ਆਪਸੀ ਗੰਢਤੁੱਪ ਸੂਬੇ ਵਿਚ ਬੇਚੈਨੀ ਅਤੇ ਅਫਰਾ-ਤਫਰੀ ਵਾਲੇ ਹਾਲਾਤ ਦਾ ਫਾਇਦਾ ਲੈਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਨ, ਜੋ ਦੇਸ਼ ਦੀ ਕੌਮੀ ਸੁਰੱਖਿਆ ਲਈ ਚੰਗਾ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕੋਲ ਆਪਣੇ ਆਪ ਅਤੇ ਪਰਿਵਾਰਾਂ ਨੂੰ ਬਚਾਉਣ ਲਈ ਸੰਘਰਸ਼ ਤੋਂ ਇਲਾਵਾ ਹੁਣ ਹੋਰ ਕੀ ਰਸਤਾ ਬਚਿਆ ਹੈ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਪੇਸ਼ ਕੀਤੇ ਗਏ ਬਿੱਲ ਕਿਸਾਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਹਨ, ਜਿਨ੍ਹਾਂ 'ਚੋਂ ਇਕ ਦਾ ਮੰਤਵ ਘੱਟੋ-ਘੱਟ ਖਰੀਦ ਮੁੱਲ ਤੋਂ ਘੱਟ ਕੀਮਤ 'ਤੇ ਕਣਕ ਝੋਨਾ ਖਰੀਦਣ ਵਾਲੇ ਨੂੰ 3 ਸਾਲ ਦੀ ਸਜ਼ਾ ਦੇਣਾ ਅਤੇ ਵੱਡੀਆਂ ਕੰਪਨੀਆਂ ਵਲੋਂ ਜਮ੍ਹਾਂਖੋਰੀ ਕਰਨ ਦੀਆਂ ਸੰਭਾਵਨਾਵਾਂ ਨੂੰ ਕਾਨੂੰਨੀ ਦਾਇਰੇ 'ਚ ਲਿਆਉਣਾ ਹੈ | ਉਨ੍ਹਾਂ ਪੰਜਾਬ ਦੀਆਂ ਸਮੂਹ ਪਾਰਟੀਆਂ ਨੂੰ ਪੰਜਾਬ ਦੀ ਕਿਸਾਨੀ ਖਾਤਰ ਸਿਆਸੀ ਹਿੱਤਾਂ ਤੋਂ ਉਪਰ ਉੱਠਣ ਦੀ ਅਪੀਲ ਵੀ ਕੀਤੀ | ਮੁੱਖ ਮੰਤਰੀ ਨੇ ਅੱਜ ਸਦਨ ਵਿਚ ਬੋਲਦਿਆਂ ਸਪੱਸ਼ਟ ਕੀਤਾ ਕਿ ਜੇਕਰ ਰਾਜਪਾਲ ਜਾਂ ਰਾਸ਼ਟਰਪਤੀ ਸੂਬਾ ਸਰਕਾਰ ਦੇ ਬਿੱਲਾਂ ਨੂੰ ਲੋੜੀਂਦੀ ਪ੍ਰਵਾਨਗੀ ਨਹੀਂ ਦਿੰਦੇ ਤਾਂ ਰਾਜ ਸਰਕਾਰ ਇਸ ਮਸਲੇ ਨੂੰ ਦੇਸ਼ ਦੀ ਉੱਚ ਅਦਾਲਤ ਵਿਚ ਵੀ ਚੁਣੌਤੀ ਦੇਣ ਤੋਂ ਪਿੱਛੇ ਨਹੀਂ ਹਟੇਗੀ | ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਅੱਜ ਦੇ ਬਿੱਲਾਂ ਨਾਲ ਢਾਈ ਏਕੜ ਤੱਕ ਦੀ ਮਲਕੀਅਤ ਵਾਲੇ ਕਿਸਾਨਾਂ ਨੂੰ ਕੁਰਕੀ ਤੋਂ ਹਮੇਸ਼ਾ ਲਈ ਰਾਹਤ ਮਿਲ ਜਾਵੇਗੀ | ਕੁਝ ਮੈਂਬਰਾਂ ਵਲੋਂ ਸੂਬਾ ਸਰਕਾਰ ਨੂੰ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਆਪਣੇ ਵਲੋਂ ਦੇਣ ਦੀ ਦਿੱਤੀ ਗਈ ਰਾਇ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਕਣਕ ਅਤੇ ਝੋਨੇ ਦੀ ਖਰੀਦ ਲਈ ਸੂਬਾ ਸਰਕਾਰ ਨੂੰ ਹਰ ਸਾਲ 60,000 ਕਰੋੜ ਰੁਪਏ ਲੋੜੀਂਦੇ ਹੋਣਗੇ, ਜੋ ਕਿ ਰਾਜ ਸਰਕਾਰ ਦੇ ਵਿੱਤੀ ਸਾਧਨ ਅਜਿਹੀ ਵੱਡੀ ਰਾਸ਼ੀ ਲਈ ਕਦੀ ਵੀ ਇਜਾਜ਼ਤ ਨਹੀਂ ਦੇ ਸਕਣਗੇ | ਉਨ੍ਹਾਂ ਕਿਹਾ ਕਿ ਝੋਨੇ-ਕਣਕ ਦੀ ਖਰੀਦ ਐਮ.ਐਸ.ਪੀ. 'ਤੇ ਕਰਨ ਦਾ ਕੰਮ ਕੇਂਦਰ ਸਰਕਾਰ ਨੂੰ ਹੀ ਜਾਰੀ ਰੱਖਣਾ ਪਵੇਗਾ |
ਮਤੇ ਅਤੇ ਬਿੱਲਾਂ 'ਤੇ ਇਜਲਾਸ 'ਚ ਬਹਿਸ
ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੇ ਕੇਂਦਰ ਦੇ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਦੇ ਮੌਤ ਦੇ ਵਰੰਟ ਦੱਸਿਆ ਅਤੇ ਕਿਹਾ ਕਿ ਇਸ ਨਾਲ ਇਕੱਲੇ ਕਿਸਾਨ ਨਹੀਂ ਬਲਕਿ ਖੇਤ ਮਜ਼ਦੂਰ, ਆੜ੍ਹਤੀਏ, ਟਰਾਂਸਪੋਰਟਰ ਅਤੇ ਮੰਡੀਆਂ ਵਿਚ ਕੰਮ ਕਰਦੇ ਕਾਮੇ ਵੀ ਖ਼ਤਮ ਹੋਣਗੇ | ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਬੋਲਦਿਆਂ ਕਿਹਾ ਕਿ ਕੇਂਦਰ ਵਲੋਂ ਆਪਣੇ ਕਾਨੂੰਨ ਲਾਗੂ ਕਰ ਲਏ ਗਏ ਹਨ, ਜਦੋਂਕਿ ਸਾਡੇ ਕਾਨੂੰਨਾਂ ਨੂੰ ਪ੍ਰਵਾਨਗੀ ਮਿਲਣੀ ਅਜੇ ਬਾਕੀ ਹੈ | ਉਨ੍ਹਾਂ ਕਿਹਾ ਕਿ ਲੜਾਈ ਅੱਜ ਮੁੱਕਣੀ ਨਹੀਂ, ਬਲਕਿ ਇਸ ਦੀ ਅੱਜ ਸ਼ੁਰੂਆਤ ਹੋ ਰਹੀ ਹੈ |
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ. ਹਰਪਾਲ ਸਿੰਘ ਚੀਮਾ ਨੇ ਸਦਨ ਵਿਚ ਬੋਲਦਿਆਂ ਕਿਹਾ ਕਿ ਅਫਸੋਸ ਦੀ ਗੱਲ ਇਹ ਹੈ ਕਿ ਕੇਂਦਰ ਨੇ ਕਿਸੇ ਇਕ ਵੀ ਕਿਸਾਨ ਜਥੇਬੰਦੀ ਨੂੰ ਆਪਣੇ ਕਾਨੂੰਨ ਬਣਾਉਣ ਤੋਂ ਪਹਿਲਾਂ ਭਰੋਸੇ ਵਿਚ ਨਹੀਂ ਲਿਆ | ਉਨ੍ਹਾਂ ਕਿਹਾ ਕਿ ਕਣਕ, ਮੱਕੀ ਅਤੇ ਕੁਝ ਹੋਰ ਫ਼ਸਲਾਂ ਦੀ ਇਕ ਸੂਬੇ ਤੋਂ ਖਰੀਦ ਅਤੇ ਦੂਜੇ ਸੂਬੇ ਵਿਚ ਵਿਕਰੀ ਨਾਲ ਕਾਲਾਬਾਜ਼ਾਰੀ ਹੋ ਰਹੀ ਹੈ | ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਜੇ ਸੂਬੇ ਵਿਚ ਰੇਤ ਬਜਰੀ, ਸ਼ਰਾਬ, ਟਰਾਂਸਪੋਰਟ ਮਾਫੀਏ ਖ਼ਤਮ ਕਰ ਦਿੱਤੇ ਜਾਣ ਤਾਂ ਸੂਬੇ ਦੇ ਵਿੱਤੀ ਸਾਧਨ ਵਧਾ ਕੇ ਸੂਬਾ ਸਰਕਾਰ ਵੀ ਖਾਦ ਪਦਾਰਥਾਂ ਦੀ ਖ਼ਰੀਦ ਸਬੰਧੀ ਸੋਚ ਸਕਦੀ ਹੈ | ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਦਨ ਵਿਚ ਬੋਲਦਿਆਂ ਕਿਹਾ ਕਿ ਸਾਨੂੰ ਚੀਨ ਅਤੇ ਪਾਕਿਸਤਾਨ ਤੋਂ ਨਹੀਂ, ਬਲਕਿ ਮੋਦੀ ਤੋਂ ਵੱਡਾ ਖ਼ਤਰਾ ਹੈ | ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸਦਨ ਵਿਚ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਜੇ ਕਿਸਾਨ ਸੁਖੀ ਤਾਂ ਪੰਜਾਬ ਵੀ ਸੁਖੀ ਹੋਵੇਗਾ ਪਰ ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਕੇਂਦਰ ਦੀਆਂ ਸਰਕਾਰਾਂ ਹਮੇਸ਼ਾ ਪੰਜਾਬ ਨਾਲ ਧੱਕਾ ਕਰਦੀਆਂ ਰਹੀਆਂ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਮਗਰਲੇ 6 ਸਾਲਾਂ ਤੋਂ ਭਾਰਤੀ ਖਾਦ ਨਿਗਮ ਨੂੰ ਦੇਸ਼ ਵਿਚ ਅਨਾਜ ਦੀ ਵੰਡ ਪ੍ਰਣਾਲੀ 1 ਲੱਖ ਦੀ ਸਾਲਾਨਾ ਗ੍ਰਾਂਟ ਨਾ ਦਿੱਤੇ ਜਾਣ ਕਾਰਨ ਖਾਦ ਨਿਗਮ 'ਤੇ 6.60 ਲੱਖ ਕਰੋੜ ਦਾ ਕਰਜ਼ਾ ਖੜ੍ਹਾ ਹੋ ਗਿਆ ਹੈ, ਜਦੋਂਕਿ ਮੋਦੀ ਸਰਕਾਰ ਨੇ ਦੇਸ਼ ਦੇ ਵੱਡੇ ਸਨਅਤੀ ਘਰਾਣਿਆਂ ਨੂੰ 1.39 ਲੱਖ ਕਰੋੜ ਦਾ ਕਾਰਪੋਰੇਟ ਟੈਕਸ ਮੁਆਫ਼ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦਾਂ 'ਤੇ 5000 ਰੁਪਏ ਦੀ ਨਿਸ਼ਚਿਤ ਸਬਸਿਡੀ ਦੇਣ ਨਾਲ ਇਕੱਲੇ ਪੰਜਾਬ ਨੂੰ 4000 ਕਰੋੜ ਦਾ ਘਾਟਾ ਪਵੇਗਾ | ਮਤੇ 'ਤੇ ਸਿਮਰਜੀਤ ਸਿੰਘ ਬੈਂਸ ਨੇ ਬੋਲਦਿਆਂ ਦੋਸ਼ ਲਗਾਇਆ ਕਿ ਪੰਜਾਬ ਨਾਲ ਮੁੱਢ ਕਦੀਮ ਤੋਂ ਧੱਕੇ ਹੁੰਦੇ ਆਏ ਹਨ ਅਤੇ ਮੋਦੀ ਸਰਕਾਰ ਨੇ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ | ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਟਰੈਕਟਰ ਨੋਟੰਕੀਆਂ ਕਰਨ ਦੀ ਥਾਂ ਸਾਨੂੰ ਕਿਸਾਨ ਮੁੱਦਿਆਂ 'ਤੇ ਸੰਜੀਦਾ ਬਹਿਸ ਕਰਨੀ ਚਾਹੀਦੀ ਹੈ ਅਤੇ ਸੂਬੇ ਵਿਚ ਫਸਲੀ ਵਿਭਿੰਨਤਾ ਅਤੇ ਬੱਚਿਆਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਵਰਗੇ ਮੁੱਦਿਆਂ 'ਤੇ ਸਦਨ ਨੂੰ ਵਿਚਾਰਨਾ ਚਾਹੀਦਾ ਹੈ | ਮਤੇ 'ਤੇ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੋਦੀ ਆਪਣਾ ਧਾਰਮਿਕ ਏਜੰਡਾ ਅਪਣਾ ਕੇ ਦੇਸ਼ 'ਤੇ ਕਾਬਜ਼ ਹੋ ਗਿਆ ਹੈ ਅਤੇ ਰਾਸ਼ਟਰਪਤੀ ਅਤੇ ਰਾਜਪਾਲ ਤੋਂ ਕੀ ਆਸ ਕੀਤੀ ਜਾ ਸਕਦੀ ਹੈ, ਜੋ ਕੇਂਦਰ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ | ਮਤੇ 'ਤੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, 'ਆਪ' ਦੇ ਗੁਰਮੀਤ ਸਿੰਘ ਹੇਅਰ, ਸਰਬਜੀਤ ਕੌਰ ਮਾਣੂਕੇ, ਬਲਜਿੰਦਰ ਕੌਰ, ਜੈ ਕਿਸ਼ਨ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਰਵਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ ਅਤੇ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ, ਰਾਜਾ ਵੜਿੰਗ, ਹਰਪ੍ਰਤਾਪ ਸਿੰਘ ਅਜਨਾਲਾ ਅਤੇ ਕੁਲਜੀਤ ਸਿੰਘ ਨਾਗਰਾ ਨੇ ਵੀ ਆਪਣੇ ਵਿਚਾਰ ਰੱਖੇ | ਮੁੱਖ ਮੰਤਰੀ ਨੇ ਸਦਨ ਵਲੋਂ ਬਿੱਲਾਂ ਅਤੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰਨ ਲਈ ਸਾਰੀਆਂ ਦੂਜੀਆਂ ਸਿਆਸੀ ਪਾਰਟੀਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ |
ਮੁੱਖ ਮੰਤਰੀ ਵਲੋਂ ਕਿਸਾਨ ਜਥੇਬੰਦੀਆਂ ਨੂੰ ਅਪੀਲ
ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਰੇਲ ਗੱਡੀਆਂ ਦੀਆਂ ਲਾਈਨਾਂ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ, ਕਿਉਂਕਿ ਸੂਬੇ ਦੇ ਬਿਜਲੀ ਦੇ 2 ਯੂਨਿਟ ਕੋਲਾ ਨਾ ਹੋਣ ਕਾਰਨ ਬੰਦ ਹੋ ਗਏ ਹਨ ਅਤੇ 2 ਹੋਰਾਂ ਕੋਲ 8-10 ਦਿਨ ਦਾ ਕੋਲਾ ਹੈ, ਜਦੋਂਕਿ 1 ਯੂਨਿਟ ਕੋਲ ਕੇਵਲ 1 ਦਿਨ ਦਾ ਕੋਲਾ ਬਚਿਆ ਹੈ | ਉਨ੍ਹਾਂ ਕਿਹਾ ਕਿ ਬਿਜਲੀ ਦੀ ਕਮੀ ਕਾਰਨ ਸੂਬੇ ਦੀ ਸਨਅਤ ਬੰਦ ਹੋ ਜਾਵੇਗੀ, ਜਿਸ 'ਚ ਬਹੁਤ ਵੱਡੀ ਗਿਣਤੀ ਵਿਚ ਕਾਮੇ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਸੂਬੇ ਕੋਲ ਯੂਰੀਆ ਦੀ ਉਪਲਬਧਤਾ ਵੀ ਲੋੜ ਮੁਕਾਬਲੇ ਕੇਵਲ 10 ਪ੍ਰਤੀਸ਼ਤ ਹੈ ਅਤੇ ਰਾਜ ਤੋਂ ਖਾਦ ਪਦਾਰਥਾਂ ਦੀ ਢੋਆ-ਢੁਆਈ ਨਾ ਹੋਣ ਕਾਰਨ ਖਰੀਦੇ ਜਾ ਰਹੇ ਝੋਨੇ ਨੂੰ ਸਟਾਕ ਕਰਨ ਲਈ ਵੀ ਜਗ੍ਹਾ ਉਪਲਬਧ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਸੂਬੇ ਦੀ ਕਿਸਾਨੀ ਮੇਰੇ ਖਿਆਲ 'ਚ ਕਦੀ ਵੀ ਪੰਜਾਬ ਦਾ ਨੁਕਸਾਨ ਨਹੀਂ ਚਾਹਵੇਗੀ, ਜਦੋਂਕਿ ਰਾਜ ਸਰਕਾਰ ਉਨ੍ਹਾਂ ਦੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰਨ ਦੇ ਹੱਕਾਂ ਦਾ ਪੂਰਾ ਸਤਿਕਾਰ ਕਰਦੀ ਹੈ |
ਕੇਂਦਰ ਖ਼ਿਲਾਫ਼ ਦਿ੍ੜ੍ਹਤਾ ਦਿਖਾਉਣ 'ਤੇ ਜਾਖੜ ਵਲੋਂ ਕੈਪਟਨ ਦੀ ਸ਼ਲਾਘਾ
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੰਜਾਬ ਵਿਧਾਨ ਸਭਾ 'ਚ ਕੇਂਦਰ ਸਰਕਾਰ ਨੂੰ ਸਿੱਧੀ ਚੁਣੌਤੀ ਦੇਣ ਤੇ ਕਿਸਾਨਾਂ ਦੇ ਹੱਕ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਰਹਿਣ ਦੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਸ਼ਲਾਘਾ ਕੀਤੀ ਗਈ ਹੈ | ਜਾਖੜ ਨੇ ਟਵੀਟ ਕਰਕੇ ਕਿਹਾ ਹੈ ਕਿ ਕੈਪਟਨ ਵਲੋਂ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਆਪਣੇ ਸੰਬੋਧਨ ਵਿਚ ਇਹ ਕਹਿਣਾ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਅੱਗੇ ਉਹ ਝੁਕਣ ਲਈ ਤਿਆਰ ਨਹੀਂ ਚਾਹੇ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਬਰਖਾਸਤ ਕਰ ਦੇਵੇ | ਜਾਖੜ ਨੇ ਇਸ ਮਗਰੋਂ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਹਿੱਸੇ ਦਾ ਕੰਮ ਕਰ ਦਿੱਤਾ ਹੈ ਅਤੇ ਹੁਣ ਗੇਂਦ ਆਮ ਆਦਮੀ ਪਾਰਟੀ ਦੇ ਪਾਲੇ ਵਿਚ ਹੈ |

ਹਰੀਸ਼ ਰਾਵਤ ਦੀ ਹਾਜ਼ਰੀ 'ਚ ਸਿੱਧੂ ਦੀ ਕੈਪਟਨ ਨਾਲ ਨਾਸ਼ਤੇ 'ਤੇ ਮੁਲਾਕਾਤ

ਕਾਂਗਰਸ ਦੇ ਉੱਚ ਹਲਕਿਆਂ ਨੇ ਅੱਜ ਇਥੇ ਦੱਸਿਆ ਕਿ ਪਾਰਟੀ ਹਾਈਕਮਾਂਡ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਸ. ਨਵਜੋਤ ਸਿੰਘ ਸਿੱਧੂ ਨੂੰ ਅੱਜ ਸਵੇਰੇ ਮੁੱਖ ਮੰਤਰੀ ਕੋਲ ਲੈ ਕੇ ਗਏ, ਜਿੱਥੇ ਉਨ੍ਹਾਂ ਦੀ ਸਵੇਰ ਦੇ ਨਾਸ਼ਤੇ 'ਤੇ ਮੁੱਖ ਮੰਤਰੀ ਨਾਲ ਗੱਲਬਾਤ ਹੋਈ | ਹਾਲਾਂਕਿ ਗੱਲਬਾਤ ਦੇ ਵੇਰਵਿਆਂ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਪਰ ਸਮਝਿਆ ਜਾਂਦਾ ਹੈ ਕਿ ਸ੍ਰੀ ਰਾਵਤ ਵਲੋਂ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਦੂਰੀਆਂ ਨੂੰ ਖ਼ਤਮ ਕਰਾਉਣ ਲਈ ਇਸ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ | ਸ. ਸਿੱਧੂ ਅੱਜ ਸਦਨ 'ਚ ਸਾਰਾ ਦਿਨ ਹਾਜ਼ਰ ਰਹੇ ਅਤੇ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ | ਦਿਲਚਸਪ ਗੱਲ ਇਹ ਸੀ ਕਿ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਦੀ ਸ਼ਲਾਘਾ ਵੀ ਕੀਤੀ |

ਭਾਜਪਾ ਨੂੰ ਛੱਡ ਕੇ ਸਮੂਹ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਦੀ ਅਗਵਾਈ 'ਚ ਰਾਜਪਾਲ ਨੂੰ ਮਿਲੇ

ਕੈਪਟਨ ਨੂੰ ਰਾਜਪਾਲ ਵਲੋਂ ਪੰਜਾਬ ਦੀ ਆਵਾਜ਼ ਸੁਣਨ ਦੀ ਉਮੀਦ ਪਰ ਅਦਾਲਤੀ ਚਾਰਾਜੋਈ ਲਈ ਵੀ ਪੂਰੀ ਤਰ੍ਹਾਂ ਤਿਆਰ
ਭਾਜਪਾ ਨੂੰ ਛੱਡ ਕੇ ਸਮੂਹ ਪਾਰਟੀਆਂ ਦੇ ਆਗੂਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਰਾਜ ਭਵਨ ਵਿਚ ਜਾ ਕੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਅਤੇ ਬਿੱਲਾਂ ਦੀਆਂ ਕਾਪੀਆਂ ਦਿੰਦਿਆਂ ਅਪੀਲ ਕੀਤੀ ਗਈ ਕਿ ਉਹ ਇਨ੍ਹਾਂ ਬਿੱਲਾਂ ਨੂੰ ਬਿਨਾਂ ਕਿਸੇ ਦੇਰੀ ਦੇ ਪ੍ਰਵਾਨਗੀ ਦੇਣ ਜੋ ਸੂਬੇ ਦੀ ਕਿਸਾਨੀ ਦੇ ਭਵਿੱਖ ਲਈ ਅਤਿ ਮਹੱਤਵਪੂਰਨ ਹਨ | ਵੱਡੀ ਪੱਧਰ 'ਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਦੇ ਹੋਰ ਆਗੂਆਂ ਤੋਂ ਇਲਾਵਾ 'ਆਪ' ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਹਾਜ਼ਰੀ ਵਿਚ ਇਹ ਉਮੀਦ ਜ਼ਾਹਿਰ ਕੀਤੀ ਕਿ ਪੰਜਾਬ ਦੇ ਰਾਜਪਾਲ ਸੂਬੇ ਦੀ ਆਵਾਜ਼ ਜ਼ਰੂਰ ਸੁਣਨਗੇ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸਾਨਾਂ ਅਤੇ ਖੇਤੀ ਨੂੰ ਬਚਾਉਣ ਲਈ ਵਿਧਾਨ ਸਭਾ 'ਚ ਪਾਸ ਕੀਤੇ ਸੋਧ ਬਿੱਲਾਂ 'ਤੇ ਰਾਜਪਾਲ ਵਲੋਂ ਦਸਤਖ਼ਤ ਨਹੀਂ ਕੀਤੇ ਜਾਂਦੇ ਤਾਂ ਉਨ੍ਹਾਂ ਦੀ ਸਰਕਾਰ ਕਾਨੂੰਨੀ ਚਾਰਾਜੋਈ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ | ਉਨ੍ਹਾਂ ਨੇ ਰਾਸ਼ਟਰਪਤੀ ਕੋਲੋਂ 2 ਤੇ 5 ਨਵੰਬਰ ਦੇ ਦਰਮਿਆਨ ਸਮਾਂ ਮੰਗਿਆ ਹੈ ਅਤੇ ਪੰਜਾਬ ਦੇ ਸਾਰੇ ਵਿਧਾਇਕ ਇਕੱਠੇ ਹੋ ਕੇ ਰਾਸ਼ਟਰਪਤੀ ਕੋਲ ਜਾਣਗੇ ਤਾਂ ਜੋ ਸੂਬੇ ਦੇ ਹਿਤ 'ਚ ਉਨ੍ਹਾਂ ਦਾ ਦਖ਼ਲ ਮੰਗਿਆ ਜਾ ਸਕੇ | ਮੁੱਖ ਮੰਤਰੀ ਵਲੋਂ ਅੱਜ ਸ਼ਾਮ ਰਾਜਪਾਲ ਨਾਲ ਮੁਲਾਕਾਤ ਕਰਨ ਮੌਕੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ 'ਚ ਸਾਰੇ 'ਆਪ' ਵਿਧਾਇਕ, ਸ਼ਰਨਜੀਤ ਸਿੰਘ ਢਿੱਲੋਂ, ਅਕਾਲੀ ਮੈਂਬਰਾਂ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ 2 ਮੈਂਬਰ ਅਤੇ ਸ. ਸੁਖਪਾਲ ਸਿੰਘ ਖਹਿਰਾ ਸਮੇਤ ਸਦਨ ਵਿਚ ਹਾਜ਼ਰ ਸਾਰੇ ਮੈਂਬਰ ਸ਼ਾਮਿਲ ਸਨ | ਵਰਨਣਯੋਗ ਹੈ ਕਿ ਭਾਜਪਾ ਦੇ 2 ਮੈਂਬਰ ਸਦਨ ਦੀ ਕੱਲ੍ਹ ਅਤੇ ਅੱਜ ਦੀ ਬੈਠਕ ਵਿਚੋਂ ਗ਼ੈਰ ਹਾਜ਼ਰ ਸਨ, ਜਦੋਂਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਦਨ ਦੇ ਮਗਰਲੇ ਕੁਝ ਇਜਲਾਸਾਂ ਤੋਂ ਸਦਨ ਵਿਚ ਹਾਜ਼ਰ ਨਹੀਂ ਹੋ ਰਹੇ |
ਕੈਪਟਨ ਵਲੋਂ ਕਿਸਾਨਾਂ ਲਈ ਸਾਰੀਆਂ ਸਿਆਸੀ ਧਿਰਾਂ ਨੂੰ ਨਾਲ ਲੈਣ ਦੀ ਹੋਈ ਸ਼ਲਾਘਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖ਼ੁਦ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਤੇ ਕੁਝ ਹੋਰ ਮੰਤਰੀਆਂ ਵਲੋਂ ਕਿਸਾਨ ਮੁੱਦਿਆਂ 'ਤੇ ਸਮੁੱਚੀ ਵਿਰੋਧੀ ਧਿਰ ਨੂੰ ਸਰਕਾਰ ਦਾ ਸਾਥ ਦੇਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਅੱਜ ਮਿਲੀ ਸਫਲਤਾ ਸਾਰਿਆਂ ਲਈ ਹੈਰਾਨੀ ਦਾ ਵਿਸ਼ਾ ਸੀ, ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਆਪਣੇ ਸਿਆਸੀ ਮੁਫ਼ਾਦ ਛੱਡ ਮੁੱਖ ਮੰਤਰੀ ਵਲੋਂ ਪੇਸ਼ ਬਿੱਲਾਂ ਅਤੇ ਮਤੇ ਦੀ ਪੁਰਜ਼ੋਰ ਹਮਾਇਤ ਕੀਤੀ | ਮੁੱਖ ਮੰਤਰੀ ਦੀ ਇਸ ਲਈ ਪਾਰਟੀ ਅੰਦਰੋਂ ਅਤੇ ਦੂਜੀਆਂ ਪਾਰਟੀਆਂ 'ਚੋਂ ਵੀ ਇਨ੍ਹਾਂ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ ਗਈ ਅਤੇ ਕਈ ਆਗੂਆਂ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਕਿਸਾਨਾਂ ਨੂੰ ਅਜਿਹੀ ਘੁੰਮਣਘੇਰੀ 'ਚੋਂ ਕੱਢਣ ਦੇ ਸਮਰੱਥ ਹਨ |

ਇਕ ਦਿਨ ਲਈ ਹੋਰ ਵਧਾਇਆ ਇਜਲਾਸ

ਪੰਜਾਬ ਵਿਧਾਨ ਸਭਾ ਦਾ ਇਜਲਾਸ ਜੋ ਪਹਿਲਾਂ 1 ਦਿਨ ਲਈ ਰੱਖਿਆ ਗਿਆ ਨੂੰ ਕੱਲ੍ਹ ਇਕ ਦਿਨ ਹੋਰ ਵਧਾਏ ਜਾਣ ਤੋਂ ਬਾਅਦ ਅੱਜ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਇਜਲਾਸ ਦਾ ਸਮਾਂ ਇਕ ਦਿਨ ਹੋਰ ਵਧਾਉਣ ਦਾ ਮਤਾ ਪੇਸ਼ ਕੀਤਾ, ਜਿਸ ਦੀ ਮੁੱਖ ਮੰਤਰੀ ਨੇ ਵੀ ਪ੍ਰੋੜਤਾ ਕੀਤੀ, ਕਿਉਂਕਿ ਅੱਜ ਸਦਨ ਵਿਚ ਕਿਸਾਨਾਂ ਸਬੰਧੀ ਹੋਈ ਬਹਿਸ ਸ਼ਾਮ ਕੋਈ 4 ਵਜੇ ਤੱਕ ਚੱਲੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਅਗਵਾਈ 'ਚ ਸਾਰੇ ਵਿਧਾਇਕਾਂ ਨੇ ਰਾਜ ਭਵਨ ਜਾਣਾ ਸੀ ਇਸ ਲਈ ਦੂਜੇ ਵਿਧਾਨਕ ਕੰਮਕਾਜ ਜਿਸ ਵਿਚ ਕੋਈ ਅੱਧੀ ਦਰਜਨ ਬਿੱਲ ਸ਼ਾਮਿਲ ਸਨ ਨੂੰ ਪੂਰਾ ਕਰਨ ਦਾ ਕੰਮ ਹੁਣ ਕੱਲ੍ਹ ਦੀ ਬੈਠਕ ਵਿਚ ਹੋਵੇਗਾ, ਜੋ ਸਵੇਰੇ 11 ਵਜੇ ਸ਼ੁਰੂ ਹੋਵੇਗੀ |

ਹਰੀ ਪੱਗ ਬੰਨ੍ਹ ਕੇ ਆਏ ਮੁੱਖ ਮੰਤਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਦਨ 'ਚ ਹਰੇ ਰੰਗ ਦੀ ਪੱਗ ਬੰਨ੍ਹ ਕੇ ਆਏ, ਜੋ ਆਮ ਤੌਰ 'ਤੇ ਕਿਸਾਨ ਜਥੇਬੰਦੀਆਂ ਦੇ ਆਗੂ ਬੰਨ੍ਹਦੇ ਹਨ | ਸਦਨ ਦੀ ਅੱਜ ਦੀ ਬੈਠਕ ਲਈ 3 ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਮੁਹੰਮਦ ਸਦੀਕ ਅਤੇ ਗੁਰਜੀਤ ਸਿੰਘ ਔਜਲਾ ਵੀ ਸਪੀਕਰ ਦੀ ਗੈਲਰੀ 'ਚ ਬੈਠ ਕੇ ਵਿਚਾਰ-ਵਟਾਂਦਰੇ ਨੂੰ ਸੁਣਦੇ ਰਹੇ |

ਪਾਸ ਕੀਤੇ ਗਏ ਬਿੱਲ

ਸਦਨ ਵਲੋਂ ਅੱਜ ਖੇਤੀਬਾੜੀ ਉਪਜ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਵਿਸ਼ੇਸ਼ ਵਿਵਸਥਾਵਾਂ ਅਤੇ ਪੰਜਾਬ ਸੋਧ ਬਿੱਲ 2020 ਪਾਸ ਕੀਤਾ ਗਿਆ, ਜਿਸ ਰਾਹੀਂ ਜ਼ਰੂਰੀ ਵਸਤਾਂ ਐਕਟ 1955 'ਚ ਤਰਮੀਮ ਕੀਤੀ ਗਈ | ਇਸੇ ਤਰ੍ਹਾਂ ਕਿਸਾਨਾਂ ਦੇ ਸਸ਼ਕਤੀਕਰਨ ਤੇ ਸੁਰੱਖਿਆ ਕੀਮਤ ਦੇ ਭਰੋਸੇ ਬਾਰੇ ਕਰਾਰ ਅਤੇ ਖੇਤੀ ਸੇਵਾਵਾਂ ਸੋਧ ਬਿੱਲ 2020 ਪਾਸ ਕੀਤਾ ਗਿਆ, ਜਿਸ ਵਿਚ ਢਾਈ ਏਕੜ ਤੱਕ ਜ਼ਮੀਨ ਦੀ ਮਲਕੀਅਤ ਵਾਲੇ ਕਿਸਾਨਾਂ ਨੂੰ ਕੁਰਕੀ ਤੋਂ ਛੋਟ ਦੇਣ ਅਤੇ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਝੋਨਾ ਜਾਂ ਕਣਕ ਖਰੀਦਣ ਲਈ ਘੱਟੋ-ਘੱਟ 3 ਸਾਲ ਦੀ ਸਜ਼ਾ ਰੱਖਣ ਦਾ ਉਪਬੰਧ ਹੈ | ਇਸੇ ਤਰ੍ਹਾਂ ਕਿਸਾਨ ਜਿਣਸਾਂ ਵਪਾਰ ਅਤੇ ਵਣਜ ਸੁਖਾਲਾ ਬਣਾਉਣ ਲਈ ਸੋਧ ਬਿੱਲ 2020 ਤਹਿਤ ਸੂਬੇ ਵਿਚ ਕਣਕ ਜਾਂ ਝੋਨੇ ਦੀ ਵਿਕਰੀ ਜਾਂ ਖਰੀਦ ਐਮ.ਐਸ.ਪੀ. ਤੋਂ ਘੱਟ ਕੀਮਤ 'ਤੇ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਤਰਮੀਮਾਂ ਕੀਤੀਆਂ ਗਈਆਂ ਹਨ |

ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ 'ਤੇ ਵਾਪਰੇ ਹਾਦਸੇ 'ਚ 5 ਮੌਤਾਂ

ਕਪੂਰਥਲਾ/ਹੁਸੈਨਪੁਰ, 20 ਅਕਤੂਬਰ (ਅਮਰਜੀਤ ਸਿੰਘ ਸਡਾਨਾ, ਤਰਲੋਚਨ ਸੋਢੀ)-ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ 'ਤੇ ਅੱਜ ਸ਼ਾਮ ਪਿੰਡ ਖੈੜਾ ਦੋਨਾ ਦੀ ਮੰਡੀ ਨੇੜੇ ਇਕ ਟਰੱਕ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ ਤਿਆਰ ਕੀਤੇ ਗਏ ਮੋਟਰਸਾਈਕਲ ਰੇਹੜੇ ਨੂੰ ਟੱਕਰ ਮਾਰੇ ਜਾਣ ਕਾਰਨ 2 ਬੱਚੀਆਂ, 2 ਔਰਤਾਂ ਸਮੇਤ 5 ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਉਪਿੰਦਰ ਕੁਮਾਰ ਵਾਸੀ ਬਿਹਾਰ ਆਪਣੇ ਪਰਿਵਾਰ ਸਮੇਤ ਰੇਲ ਕੋਚ ਫ਼ੈਕਟਰੀ ਦੇ ਬਾਹਰ ਬਣੀਆਂ ਝੁੱਗੀਆਂ ਵਿਚ ਰਹਿੰਦਾ ਸੀ ਅਤੇ ਅੱਜ ਪਰਿਵਾਰ ਦੇ ਨਾਲ ਮਜ਼ਦੂਰੀ ਕਰਨ ਉਪਰੰਤ ਆਪਣੇ ਮੋਟਰਸਾਈਕਲ ਰੇਹੜੇ 'ਤੇ ਝੁੱਗੀਆਂ ਵੱਲ ਵਾਪਸ ਆ ਰਿਹਾ ਸੀ ਕਿ ਖੈੜਾ ਦੋਨਾ ਮੰਡੀ ਨੇੜੇ ਇਕ ਟਰੱਕ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਰੇਹੜੇ ਨੂੰ ਟੱਕਰ ਮਾਰ ਦਿੱਤੀ | ਇਸ ਭਿਆਨਕ ਹਾਦਸੇ 'ਚ 2 ਬੱਚੀਆਂ, 2 ਔਰਤਾਂ ਅਤੇ ਰੇਹੜਾ ਚਾਲਕ ਉਪਿੰਦਰ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਕੁਝ ਰਾਹਗੀਰਾਂ ਵਲੋਂ ਇਕ ਛੋਟੇ ਹਾਥੀ ਟੈਂਪੂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਆਂਦਾ ਗਿਆ | ਇਸ ਹਾਦਸੇ 'ਚ ਜ਼ਖ਼ਮੀ ਹੋਇਆ ਲੜਕਾ ਸਰਗੁਨ (8), ਉਸਦੀ ਛੋਟੀ ਭੈਣ ਸ਼ਾਂਤੀ (4), ਉਸਦਾ ਭਰਾ ਸ਼ਰਮਜੀਤ ਤੇ ਸੁਰਿੰਦਰ ਇਲਾਜ਼ ਅਧੀਨ ਹਨ, ਜਦਕਿ ਉਸ ਦੀ ਮਾਂ ਉਨ੍ਹਾਂ ਦੀ ਮਾਸੀ, ਪਿਤਾ ਤੇ 2 ਭੈਣਾਂ ਦੀ ਮੌਤ ਹੋ ਗਈ ਹੈ | ਥਾਣਾ ਸੁਲਤਾਨਪੁਰ ਲੋਧੀ ਅਧੀਨ ਆਉਂਦੀ ਭੁਲਾਣਾ ਚੌਾਕੀ ਦੀ ਪੁਲਿਸ ਵਲੋਂ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

ਜਨਰਲ ਬਾਜਵਾ ਵਲੋਂ ਅੱਤਵਾਦੀ ਸੰਗਠਨਾਂ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਨਾਲ ਗੁਪਤ ਬੈਠਕ

ਕਿਹਾ-ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ ਤੇਜ਼ ਕੀਤੀਆਂ ਜਾਣ ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਲੋਂ ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ ਨੂੰ ਤੇਜ਼ ਕਰਨ ਲਈ ਅੱਤਵਾਦੀ ਸੰਗਠਨਾਂ ਜੈਸ਼-ਏ-ਮੁਹੰਮਦ, ...

ਪੂਰੀ ਖ਼ਬਰ »

ਤਾਲਾਬੰਦੀ ਖ਼ਤਮ ਹੋਈ ਹੈ, ਕੋਰੋਨਾ ਨਹੀਂ-ਮੋਦੀ

ਦੇਸ਼ ਵਾਸੀਆਂ ਨੂੰ ਹੋਰ ਸਾਵਧਾਨੀ ਵਰਤਣ ਦੀ ਅਪੀਲ ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਅਤੇ ਇਹਿਤਿਆਤ ਚਾਲੂ ਰੱਖਣ ਦੀ ਤਾਗੀਦ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਪੁਲਵਾਮਾ ਮੁਕਾਬਲੇ 'ਚ ਲਸ਼ਕਰ ਦੇ 3 ਅੱਤਵਾਦੀ ਹਲਾਕ

ਸ੍ਰੀਨਗਰ, 20 ਅਕਤੂਬਰ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਤੇ ਪੁਲਵਾਮਾ ਜ਼ਿਲਿ੍ਹਆਂ 'ਚ ਬੀਤੇ 24 ਘੰਟਿਆ ਦੌਰਾਨ ਸੁਰੱਖਿਆ ਬਲਾਂ ਨਾਲ ਹੋਏ 2 ਵੱਖ-ਵੱਖ ਮੁਕਾਬਲਿਆਂ 'ਚ 5 ਅੱਤਵਾਦੀ ਮਾਰੇ ਗਏ ਹਨ, ਪੁਲਵਾਮਾ 'ਚ ਅੱਜ ਸਵੇਰੇ ਹੋਏ ਮੁਕਾਬਲੇ ਦੌਰਾਨ ਲਸ਼ਕਰ ਦੇ ਇਕ ...

ਪੂਰੀ ਖ਼ਬਰ »

ਸ਼ਾਹਬਾਜ਼ ਸ਼ਰੀਫ਼ ਨੂੰ ਭੇਜਿਆ ਜੇਲ੍ਹ

ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਮੁਖੀ ਅਤੇ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਨੂੰ ਅੱਜ ਹਵਾਲਾ ਰਾਸ਼ੀ ਦੇ ਇਕ ਮਾਮਲੇ 'ਚ ਜੇਲ੍ਹ ਭੇਜ ਦਿੱਤਾ ਗਿਆ | ਪਾਕਿ ਦੀ ਇਕ ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਸਾਂਝ ਸਵਾਗਤਯੋਗ-ਪਰ ਪਾਸ ਮਤੇ ਤੋਂ ਕੋਈ ਉਮੀਦ ਨਹੀਂ

• ਵੱਖ-ਵੱਖ ਕਿਸਾਨ ਆਗੂਆਂ ਦਾ ਪ੍ਰਤੀਕਰਮ • ਅੱਜ ਮੀਟਿੰਗ ਕਰ ਕੇ ਕਿਸਾਨ ਸੰਗਠਨ ਕਰਨਗੇ ਫ਼ੈਸਲਾਮੇਜਰ ਸਿੰਘ ਜਲੰਧਰ, 20 ਅਕਤੂਬਰ-ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਵੱਖ-ਵੱਖ ਗੱਲਬਾਤ ਕਰਦਿਆਂ ਜ਼ਾਹਰ ਕੀਤੇ ਪ੍ਰਤੀਕਰਮਾਂ ਤੋਂ ਇਹ ਪ੍ਰਭਾਵ ਬਣਿਆ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਵਿਸ਼ੇਸ਼ ਇਜਲਾਸ ਬੁਲਾ ਕੇ ਕਿਸਾਨੀ ਸੰਘਰਸ਼ ਦਾ ਮੁੱਲ ਪਾਇਆ-ਸਿੱਧੂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਇਜਲਾਸ ਦੀ ਕਾਰਵਾਈ ਸ਼ੁਰੂ ਹੋਣ 'ਤੇ ਪੇਸ਼ ਕੀਤੇ ਗਏ ਬਿੱਲਾਂ ਅਤੇ ਮਤੇ 'ਤੇ ਆਪਣੇ ਵਿਚਾਰ ਰੱਖੇ ਜਾਣ ਤੋਂ ਬਾਅਦ ਦੂਜੇ ਸਪੀਕਰ ਸ. ਨਵਜੋਤ ਸਿੰਘ ਸਿੱਧੂ ਨੂੰ ਰੱਖਿਆ ਗਿਆ, ਜੋ ਕਿ ਕੱਲ੍ਹ ਦੀ ਬੈਠਕ ਵਿਚ ਵੀ ਹਾਜ਼ਰ ਸਨ | ਸ. ...

ਪੂਰੀ ਖ਼ਬਰ »

ਸ਼ਰੀਫ਼ ਖ਼ਿਲਾਫ਼ ਐਲਾਨ ਯੂ. ਕੇ. ਦੇ ਅਖ਼ਬਾਰਾਂ 'ਚ ਨਹੀਂ ਕੀਤਾ ਜਾਵੇਗਾ ਪ੍ਰਕਾਸ਼ਿਤ

ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਅਦਾਲਤ ਨੇ ਸੰਘੀ ਸਰਕਾਰ ਵਲੋਂ ਬਰਤਾਨੀਆ ਦੀਆਂ ਦੋ ਅਖ਼ਬਾਰਾਂ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਐਲਾਨ ਪ੍ਰਕਾਸ਼ਿਤ ਕਰਨ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ | ਵਧੀਕ ਅਟਾਰਨੀ ਜਨਰਲ ...

ਪੂਰੀ ਖ਼ਬਰ »

ਕਿਸਾਨਾਂ ਦਾ ਭਵਿੱਖ ਬਚਾਉਣ ਲਈ ਬਹੁਤ ਕੁਝ ਕਰਨ ਦੀ ਲੋੜ-ਮਜੀਠੀਆ

ਕੇਂਦਰ ਤੋਂ ਪੰਜਾਬ ਦੇ ਕਿਸਾਨਾਂ ਦੇ ਹੱਕ ਲੈਣ ਵਾਸਤੇ ਸਮੂਹਿਕ ਤੌਰ 'ਤੇ ਅਸਤੀਫ਼ੇ ਦੇਣ ਦੀ ਪੇਸ਼ਕਸ਼ ਚੰਡੀਗੜ੍ਹ, 20 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਅੱਜ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ...

ਪੂਰੀ ਖ਼ਬਰ »

ਪੂਰੇ ਪੰਜਾਬ ਨੂੰ ਬੇਵਕੂਫ਼ ਬਣਾ ਰਹੀ ਹੈ ਕੈਪਟਨ ਸਰਕਾਰ-ਚੀਮਾ

ਚੰਡੀਗੜ੍ਹ, 20 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਪੂਰੇ ਪੰਜਾਬ ਨੂੰ ਬੇਵਕੂਫ਼ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਰਾਜਪਾਲ ਪੰਜਾਬ ਨੂੰ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਦੇ 454 ਨਵੇਂ ਮਾਮਲੇ-16 ਮੌਤਾਂ

ਚੰਡੀਗੜ੍ਹ, 20 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਮਚਾਉਣ ਵਾਲੇ ਵਾਇਰਸ ਦਾ ਅਸਰ ਘਟਦਾ ਦਿਖਾਈ ਦੇ ਰਿਹਾ ਹੈ | ਤਾਜ਼ਾ ਅੰਕੜਿਆਂ ਅਨੁਸਾਰ ਹਾਲਾਤ 'ਚ ਕੁਝ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ | ਸੂਬੇ 'ਚ ਅੱਜ ਕੋਰੋਨਾ ਕਾਰਨ 16 ...

ਪੂਰੀ ਖ਼ਬਰ »

ਦਸਤਾਰ ਬੇਅਦਬੀ ਮਾਮਲਾ

ਬਲਵਿੰਦਰ ਸਿੰਘ ਜ਼ਮਾਨਤ 'ਤੇ ਰਿਹਾਅ

ਕੋਲਕਾਤਾ, 20 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਬੀਤੇ ਦਿਨੀਂ ਹਾਵੜਾ 'ਚ ਭਾਜਪਾ ਵਲੋਂ ਰਾਜ ਸਕੱਤਰੇਤ ਘਿਰਾਓ ਲਈ ਲਈ ਚਲਾਈ ਗਈ ਮੁਹਿੰਮ ਦੌਰਾਨ ਪਿਸਤੌਲ ਸਮੇਤ ਗਿ੍ਫ਼ਤਾਰ ਬਲਵਿੰਦਰ ਸਿੰਘ ਨੂੰ ਹਾਵੜਾ ਅਦਾਲਤ ਨੇ 2500 ਰੁਪਏ ਦੇ ਨਿੱਜੀ ਬਾਂਡ 'ਤੇ ਰਿਹਾਅ ਕਰ ਦਿੱਤਾ ਹੈ | ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX