ਤਾਜਾ ਖ਼ਬਰਾਂ


ਮੁੱਖ ਮੰਤਰੀ ਦਾ ਘਿਰਾਓ ਕਰਨ ਜਾਂਦੇ ਡੀ.ਪੀ.ਈ ਬੇਰੁਜ਼ਗਾਰ ਅਧਿਆਪਕ ਪੁਲਿਸ ਨੇ ਰੋਕੇ
. . .  15 minutes ago
ਪਟਿਆਲਾ, 25 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ) - ਡੀ.ਪੀ.ਈ ਡਿਪਾਰਟਮੈਂਟ ਫਿਜ਼ੀਕਲ ਐਜੂਕੇਸ਼ਨ ਯੂਨੀਅਨ ਪੰਜਾਬ ਦੇ ਸੈਂਕੜੇ ਕਾਰਕੁਨਾਂ ਵੱਲੋਂ ਮੁੱਖ ਮੰਤਰੀ ਦੀ ਪਟਿਆਲਾ ਫੇਰੀ ਦੌਰਾਨ ਉਨ੍ਹਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਨ੍ਹਾਂ ਨੂੰ ਸੂਹ ਮਿਲਣ 'ਤੇ ਭਾਰੀ ਪੁਲਿਸ ਫੋਰਸ ਵੱਲੋਂ ਮੁੱਖ...
ਮੋਦੀ ਦੇ ਸਾੜੇ ਜਾ ਰਹੇ ਪੁਤਲੇ
. . .  21 minutes ago
ਜੰਡਿਆਲਾ ਗੁਰੂ (ਅੰਮ੍ਰਿਤਸਰ)/ ਲਾਢੂਵਾਲ (ਲੁਧਿਆਣਾ), 25 ਅਕਤੂਬਰ (ਰਣਜੀਤ ਸਿੰਘ ਜੋਸਨ/ਅਮਰ ਸਿੰਘ ਮਾਹਲਾ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ ਕਿਸਾਨਾਂ- ਮਜ਼ਦੂਰਾਂ, ਬੀਬੀਆਂ ਵੱਲੋਂ ਬਾਈਪਾਸ ਜੰਡਿਆਲਾ ਗੁਰੂ ਵਿਖੇ ਦੁਸਹਿਰੇ...
ਕੈਪਟਨ ਵਲੋਂ ਰੇਲਵੇ ਲਾਈਨਾਂ 'ਤੇ ਦਿੱਤੇ ਜਾ ਰਹੇ ਧਰਨੇ ਨੂੰ ਖਤਮ ਕਰਨ ਦੀ ਅਪੀਲ, ਨਹੀਂ ਤਾਂ 3 ਦਿਨ ਬਾਅਦ ਸੂਬਾ ਹੋ ਜਾਵੇਗਾ ਬਲੈਕ ਆਊਟ
. . .  32 minutes ago
ਪਟਿਆਲਾ, 25 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ/ਗੁਰਪ੍ਰੀਤ ਸਿੰਘ ਚੱਠਾ) - ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ 'ਚ ਕਾਂਗਰਸੀ ਤੇ ਗ਼ੈਰ ਕਾਂਗਰਸੀ ਸਰਕਾਰਾਂ ਵਿਧਾਨ ਸਭਾ ਵਿਚ ਖੇਤੀ ਕਾਨੂੰਨ ਖ਼ਿਲਾਫ਼...
ਭਿਆਨਕ ਹਾਦਸੇ ਵਿਚ ਦੋ ਲੜਕਿਆਂ ਦੀ ਮੌਤ
. . .  52 minutes ago
ਢਿਲਵਾਂ (ਕਪੂਰਥਲਾ), 25 ਅਕਤੂਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)- ਦੇਰ ਰਾਤ ਅੱਡਾ ਮਿਆਦੀ ਬਕਰਪੁਰ ਤੋਂ ਢਿਲਵਾਂ ਨੂੰ ਆਉਂਦਿਆਂ ਦੋ ਲੜਕਿਆਂ ਦੀ, ਮੋਟਰਸਾਈਕਲ ਦਰਖਤ 'ਚ ਵੱਜਣ ਕਾਰਨ ਮੌਤ ਹੋ ਗਈ। ਢਿਲਵਾਂ ਦੇ ਏ.ਐਸ.ਆਈ...
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੁਸਹਿਰੇ ਮੌਕੇ ਕਿਸਾਨ ਸਾੜ ਰਹੇ ਮੋਦੀ ਦੇ ਪੁਤਲੇ
. . .  about 1 hour ago
ਗੁਰੂਹਰਸਹਾਏ/ਖੇਮਕਰਨ/ਛੇਹਰਟਾ/ਬੱਚੀਵਿੰਡ/ਕਾਦੀਆਂ, 25 ਅਕਤੂਬਰ (ਹਰਚਰਨ ਸਿੰਘ ਸੰਧੂ/ਰਾਕੇਸ਼ ਬਿੱਲਾ/ਸੁੱਖ ਵਡਾਲੀ/ਬਲਦੇਵ ਸਿੰਘ ਕੰਬੋ/ਪ੍ਰਦੀਪ ਸਿੰਘ ਬੇਦੀ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਅੱਜ ਪੰਜਾਬ ਦੇ ਵੱਖ ਵੱਖ ਥਾਈਂ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ...
ਐਸ.ਸੀ ਵਰਗ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਦੇ ਨਿਰਦੇਸ਼ ਜਾਰੀ
. . .  about 1 hour ago
ਅੰਮ੍ਰਿਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋਫ਼ੈਸਰ ਸਰਬਜੋਤ ਸਿੰਘ ਬਹਿਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਜਲੰਧਰ ਅਤੇ ਗੁਰਦਾਸਪੁਰ, ਯੂਨੀਵਰਸਿਟੀ...
ਅੱਜ ਕਿਸਾਨ ਵੱਖ ਵੱਖ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿਚ ਫੂਕ ਰਹੇ ਹਨ ਮੋਦੀ ਦੇ ਪੁਤਲੇ, ਨਾਭਾ 'ਚ ਬਣਾਇਆ 35 ਫੁੱਟ ਉੱਚਾ ਪੁਤਲਾ
. . .  about 2 hours ago
ਨਾਭਾ/ਬੁਢਲਾਡਾ/ਮਲੇਰਕੋਟਲਾ, 25 ਅਕਤੂਬਰ (ਅਮਨਦੀਪ ਸਿੰਘ ਲਵਲੀ/ਸਵਰਨ ਸਿੰਘ ਰਾਹੀ/ਕੁਠਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਨਾਭਾ ਤੋਂ ਆਗੂ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੂਬੇ ਪੰਜਾਬ ਦੇ ਅਣਗਿਣਤ ਪਿੰਡਾਂ ਵਿੱਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ...
ਨੌਜਵਾਨ ਦੀ ਮੌਤ ਨੂੰ ਲੈ ਕੇ ਪੁਲਿਸ 'ਤੇ ਲੱਗੇ ਕੁੱਟਮਾਰ ਕਰਨ ਦੇ ਦੋਸ਼
. . .  about 2 hours ago
ਸੁਲਤਾਨਵਿੰਡ (ਅੰਮ੍ਰਿਤਸਰ) , 25 ਅਕਤੂਬਰ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਦੀ ਪੱਤੀ ਮਨਸੂਰ ਦੀ ਵਿਖੇ ਅੱਜ ਸਵੇਰੇ ਹੋਈ ਨੌਜਵਾਨ ਸਰਵਨ ਸਿੰਘ ਘੱਕੀ ਦੀ ਮੌਤ 'ਤੇ ਪਰਿਵਾਰਕ ਮੈਬਰਾਂ ਅਤੇ ਪਿਤਾ ਸੁੱਚਾ ਸਿੰਘ ਨੇ ਦੋਸ਼ ਲਾਉਂਦਿਆ ਦੱਸਿਆ ਕਿ ਉਨ੍ਹਾਂ ਦੇ ਲੜਕੇ ਘੱਕੀ ਨੂੰ ਇਕ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ
. . .  about 2 hours ago
ਪਟਿਆਲਾ, 25 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ/ਅਮਰਬੀਰ ਸਿੰਘ ਵਾਲੀਆਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰੇ ਮੌਕੇ ਪਟਿਆਲਾ ਸ਼ਹਿਰ ਵਿਚ ਚਾਰ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ । 1100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਦੇ ਨਾਲ ਲੋਕ ਸਭਾ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 50,129 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 25 ਅਕਤੂਬਰ - ਦੇਸ਼ 'ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 50,129 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 578 ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿਚ ਕੋਰੋਨਾ ਦੇ...
ਮੋਦੀ ਕਰਨਗੇ ਅੱਜ ਕਰਨਗੇ 'ਮਨ ਕੀ ਬਾਤ'
. . .  about 4 hours ago
ਨਵੀਂ ਦਿੱਲੀ, 25 ਅਕਤੂਬਰ - ਦੁਸਹਿਰੇ ਦੇ ਖਾਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ...
ਭੱਠੀ ਫਟਣ ਨਾਲ ਦੋ ਵਰਕਰ ਜ਼ਖਮੀ
. . .  about 5 hours ago
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਗੀਤਾ ਕਲੋਨੀ ਵਿਚ ਅੱਜ ਸਵੇਰੇ ਭੱਠੀ ਫੱਟਣ ਨਾਲ ਦੋ ਵਰਕਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਗੀਤਾ ਕਾਲੋਨੀ ਸਥਿਤ...
ਦੇਵੀਦਾਸਪੁਰਾ ਰੇਲ ਮਾਰਗ 'ਤੇ ਕਿਸਾਨਾਂ ਦਾ ਚੱਲ ਰਿਹਾ ਧਰਨਾ 32ਵੇਂ ਦਿਨ ਵੀ ਜਾਰੀ
. . .  about 6 hours ago
ਜੰਡਿਆਲਾ ਗੁਰੂ (ਅੰਮ੍ਰਿਤਸਰ), 25 ਅਕਤੂਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ ਪਿੰਡ ਦੇਵੀਦਾਸਪੁਰਾ 'ਤੇ ਚੱਲ ਰਿਹਾ ਧਰਨਾ ਅੱਜ 32ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ...
ਬਿਹਾਰ 'ਚ ਉਮੀਦਵਾਰ ਦੀ ਗੋਲੀਆਂ ਮਾਰ ਕੇ ਹੱਤਿਆ
. . .  about 6 hours ago
ਸ਼ਿਵਹਰ, 25 ਅਕਤੂਬਰ - ਬਿਹਾਰ ਵਿਚ ਚੋਣਾਂ ਤੋਂ ਪਹਿਲਾ ਇਕ ਵਾਰ ਫਿਰ ਗੋਲੀਆਂ ਦੀ ਗੂੰਜ ਸੁਣਾਈ ਦਿੱਤੀ ਹੈ। ਸ਼ਿਵਹਰ ਜ਼ਿਲ੍ਹੇ ਵਿਚ ਜਨਤਾ ਦਲ ਰਾਸ਼ਟਰਵਾਦੀ ਦੇ ਉਮੀਦਵਾਰ ਸ੍ਰੀਨਰਾਇਣ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਵਾਰਦਾਤ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ...
ਅੱਜ ਦਾ ਵਿਚਾਰ
. . .  about 6 hours ago
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਕਾਰ ਹੋਈ ਹਾਦਸਾਗ੍ਰਸਤ
. . .  1 day ago
ਮਾਨਾਂਵਾਲਾ, 24 ਅਕਤੂਬਰ (ਗੁਰਦੀਪ ਸਿੰਘ ਨਾਗੀ) ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਮਾਨਾਂਵਾਲਾ ਵਿਖੇ ਅੱਜ ਪਿੰਗਲਵਾੜਾ ਨੇੜੇ ਇਕ ਅਵਾਰਾ ਗਾਂ ਦੇ ਸੜਕ 'ਤੇ ਆ ਕੇ ਆਣ ਵੱਜੀ, ਜਿਸ ਨਾਲ ...
ਆਈ ਪੀ ਐੱਲ 2020 : ਕਿੰਗਜ਼ ਇਲੈਵਨ ਪੰਜਾਬ ਦੀ 12 ਦੌੜਾਂ ਨਾਲ ਜਿੱਤ
. . .  1 day ago
ਅਬੋਹਰ ਵਿਚ ਪੰਜਾਬ ਪੁਲਿਸ ਦਾ ਨਕਲੀ ਸਬ ਇੰਸਪੈਕਟਰ ਵਰਦੀ ਸਣੇ ਕਾਬੂ ਕੀਤਾ
. . .  1 day ago
ਅਬੋਹਰ { ਫਾਜ਼ਿਲਕਾ} ,24 ਅਕਤੂਬਰ (ਕੁਲਦੀਪ ਸਿੰਘ ਸੰਧੂ) - ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਾਂਝੀ ਕਾਰਵਾਈ ਕਰਦੇ ਹੋਏ ਇੱਕ ...
ਵਿਆਹ ਸਮਾਗਮ ‘ਚ ਗੋਲੀ ਚੱਲਣ ਨਾਲ 2 ਜ਼ਖ਼ਮੀ , ਦਸੂਹਾ ਅੰਦਰ ਦੋ ਦਿਨਾਂ ‘ਚ ਦੂਜੀ ਵਾਰ ਗੋਲੀਆਂ ਚੱਲੀਆਂ
. . .  1 day ago
ਦਸੂਹਾ ,24 ਅਕਤੂਬਰ -(ਕੌਸ਼ਲ, ਭੁੱਲਰ)- ਦਸੂਹਾ ਦੇ ਪਿੰਡ ਮੰਡ ਪੰਡੇਰ ਵਿਖੇ ਇੱਕ ਵਿਆਹ ਸਮਾਗਮ ਦੇ ਘਰ ਗੋਲੀ ਚੱਲਣ ਨਾਲ ਦੋ ਰਿਸ਼ਤੇਦਾਰ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ , ਇਸ ਸਬੰਧੀ ...
ਆਈ ਪੀ ਐੱਲ 2020 : ਪੰਜਾਬ ਨੇ ਹੈਦਰਾਬਾਦ ਨੂੰ ਦਿੱਤਾ 127 ਦੌੜਾਂ ਦਾ ਟੀਚਾ
. . .  1 day ago
ਪਠਾਨਕੋਟ ‘ਚ ਅੱਜ 7 ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ,ਇਕ ਦੀ ਮੌਤ, 32 ਡਿਸਚਾਰਜ
. . .  1 day ago
ਪਠਾਨਕੋਟ ,24 ਅਕਤੂਬਰ (ਆਰ.ਸਿੰਘ)- ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਠਾਨਕੋਟ ਵਿੱਚ ਅੱਜ 7 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ। ਇਸ ਦੀ ਪੁਸ਼ਟੀ ਪਠਾਨਕੋਟ ਸਿਵਲ ਹਸਪਤਾਲ ਦੇ ਐਸਐਮਓ ਡਾ. ਭੁਪਿੰਦਰ ਸਿੰਘ ...
ਲੁਧਿਆਣਾ ਵਿਚ ਦਿਨ ਦਿਹਾੜੇ ਦੋ ਸਾਲ ਦੀ ਬੱਚੀ ਅਗਵਾ
. . .  1 day ago
ਲੁਧਿਆਣਾ , 24 ਅਕਤੂਬਰ {ਪਰਮਿੰਦਰ ਸਿੰਘ ਆਹੂਜਾ }-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਕੈਲਾਸ਼ ਨਗਰ ਵਿਚ ਦਿਨ ਦਿਹਾੜੇ ਇਕ ਸਾਈਕਲ ਸਵਾਰ ਨੌਜਵਾਨ ਵੱਲੋਂ ਦੋ ਸਾਲ ਦੀ ਬੱਚੀ ਨੂੰ ...
ਜ਼ੀਰਕਪੁਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਕਲੀ ਓ.ਐਸ.ਡੀ. ਕਾਬੂ
. . .  1 day ago
ਜ਼ੀਰਕਪੁਰ {ਮੁਹਾਲੀ}, 24 ਅਕਤੂਬਰ { ਹੈਪੀ ਪੰਡਵਾਲਾ}- ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਓ.ਐੱਸ.ਡੀ. ਦੱਸਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ...
ਆਈ ਪੀ ਐੱਲ 2020 : ਹੈਦਰਾਬਾਦ ਨੇ ਜਿੱਤਿਆ ਟਾਸ ,ਪੰਜਾਬ ਦੀ ਬੱਲੇਬਾਜ਼ੀ
. . .  1 day ago
ਆਈ ਪੀ ਐੱਲ 2020 : ਕੋਲਕਾਤਾ ਨੇ ਦਿੱਲੀ ਨੂੰ 59 ਦੌੜਾਂ ਨਾਲ ਹਰਾਇਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੈ। -ਜਾਰਜ ਡਬਲਿਊ. ਬੁਸ਼

ਪਹਿਲਾ ਸਫ਼ਾ

ਗੁਪਕਰ ਗੱਠਜੋੜ ਦੇ ਚੇਅਰਮੈਨ ਬਣੇ ਫਾਰੂਕ ਅਬਦੁੱਲਾ, ਮਹਿਬੂਬਾ ਉਪ-ਚੇਅਰਪਰਸਨ

ਕਿਹਾ-ਅਸੀਂ ਭਾਜਪਾ ਵਿਰੋਧੀ ਨਾ ਕਿ ਦੇਸ਼ ਵਿਰੋਧੀ
ਸ੍ਰੀਨਗਰ, 24 ਅਕਤੂਬਰ (ਮਨਜੀਤ ਸਿੰਘ)-ਪੀਪਲਜ਼ ਫ਼ਾਰ ਗੁਪਕਰ 'ਚ ਸ਼ਾਮਿਲ 6 ਰਾਜਨੀਤਕ ਪਾਰਟੀਆਂ ਨੇ ਡਾ. ਫ਼ਾਰੂਕ ਅਬਦੁੱਲਾ ਨੂੰ ਗੱਠਜੋੜ ਦਾ ਚੇਅਰਮੈਨ ਅਤੇ ਮਹਿਬੂਬਾ ਮੁਫ਼ਤੀ ਨੂੰ ਉਪ-ਚੇਅਰਪਰਸਨ ਥਾਪਿਆ ਹੈ | ਇਸ ਗੱਲ ਦਾ ਫ਼ੈਸਲਾ ਮਹਿਬੂਬਾ ਮੁਫ਼ਤੀ ਦੀ ਗੁਪਕਰ ਸਥਿਤ ਸਰਕਾਰੀ ਕੋਠੀ 'ਤੇ ਕਸ਼ਮੀਰ ਦੇ ਪ੍ਰਮੁੱਖ ਆਗੂਆਂ ਦੀ ਮੌਜੂਦਗੀ 'ਚ ਲਗਪਗ 2 ਘੰਟੇ ਚੱਲੀ ਮੀਟਿੰਗ 'ਚ ਕੀਤਾ ਗਿਆ | ਚੇਅਰਮੈਨ ਦਾ ਅਹੁਦਾ ਸਾਂਭਣ ਦੇ ਤੁਰੰਤ ਬਾਅਦ ਫ਼ਾਰੂਕ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਇਹ ਗੱਠਜੋੜ ਭਾਜਪਾ ਵਿਰੋਧੀ ਹੈ ਨਾ ਦੇਸ਼ ਵਿਰੋਧੀ | ਸਾਡਾ ਸੰਘਰਸ਼ ਜੰਮੂ-ਕਸ਼ਮੀਰ ਅਤੇ ਲੱਦਾਖ਼ ਦੇ ਧੱਕੇ ਨਾਲ 5 ਅਗਸਤ 2019 ਨੂੰ ਖੋਹੇ ਗਏ ਹੱਕਾਂ ਦੀ ਬਹਾਲੀ ਲਈ ਹੈ | ਇਸ ਦੇ ਲਈ ਸਾਰੀਆਂ ਪਾਰਟੀਆਂ ਅਮਨ ਸ਼ਾਂਤੀ ਅਤੇ ਜਮਹੂਰੀਅਤ ਤੌਰ 'ਤੇ ਲੜਨਗੀਆਂ | ਇਹ ਕੋਈ ਧਾਰਮਿਕ ਲੜਾਈ ਨਹੀਂ ਹੈ | ਗੱਠਜੋੜ ਦੇ ਬੁਲਾਰੇ ਦੀ ਜ਼ਿੰਮੇਵਾਰੀ ਸਾਂਭਣ ਵਾਲੇ ਪੀਪਲਜ਼ ਕਾਨਫ਼ਰੰਸ ਦੇ ਚੇਅਰਮੈਨ ਸਜਾਦ ਗਨੀ ਲੋਨ ਨੇ ਗੱਠਜੋੜ ਦੇ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ | ਸੀ.ਪੀ.ਆਈ.ਐਮ. ਦੇ ਯੂਸਫ਼ ਤਾਰਾ ਗਾਮੀ ਨੂੰ ਪੀਪਲਜ਼ ਗੱਠਜੋੜ ਦਾ ਕਨਵੀਨਰ ਬਣਾਇਆ ਗਿਆ | ਸਜਾਦ ਨੇ ਕਿਹਾ ਕਿ ਗੱਠਜੋੜ ਇਕ ਮਹੀਨੇ ਦੇ ਅੰਦਰ ਜੰਮੂ-ਕਸ਼ਮੀਰ ਦੇ ਮਾਮਲਿਆਂ ਨਾਲ ਜੁੜੇ ਮਸਲੇ ਅਤੇ 5 ਅਗਸਤ 2019 ਦੇ ਬਾਅਦ ਲਏ ਗਏ ਫ਼ੈਸਲਿਆਂ ਬਾਰੇ ਦੇਸ਼ ਦੇ ਲੋਕਾਂ ਦੇ ਸਾਹਮਣੇ ਵਾਈਟ ਪੇਪਰ ਜਾਰੀ ਕਰੇਗਾ | ਮੀਟਿੰਗ 'ਚ ਇਹ ਫ਼ੈਸਲਾ ਵੀ ਲਿਆ ਗਿਆ ਕਿ ਗੱਠਜੋੜ ਦਾ ਪ੍ਰਤੀਕ ਜੰਮੂ ਕਸ਼ਮੀਰ ਦਾ ਵਿਵਾਦਿਤ ਮੌਜੂਦਾ ਝੰਡਾ ਰਹੇਗਾ | ਗੱਠਜੋੜ ਮੀਟਿੰਗ ਅਗਲੇ 2 ਹਫ਼ਤੇ ਦੇ ਅੰਦਰ ਜੰਮੂ ਵਿਖੇ ਕਰਵਾਈ ਜਾਵੇਗੀ, ਜਦਕਿ 17 ਨਵੰਬਰ ਨੂੰ ਇਕ ਭਾਰੀ ਕਨਵੈਸ਼ਨ ਕੀਤੀ ਜਾਵੇਗੀ | ਗੱਠਜੋੜ ਦਾ ਨਾਂਅ ਪਹਿਲੇ ਗੁਪਕਰ ਐਲਾਨਨਾਮਾ ਰੱਖਿਆ ਗਿਆ ਸੀ ਜਿਸ ਨੂੰ ਬਦਲ ਕੇ ਪੀਪਲਜ਼ ਗੱਠਜੋੜ ਰੱਖਣ 'ਤੇ ਆਮ ਸਹਿਮਤੀ ਜਤਾਈ ਗਈ | ਇਸ ਗੱਠਜੋੜ 'ਚ ਨੈਸ਼ਨਲ ਕਾਨਫ਼ਰੰਸ, ਪੀ.ਡੀ.ਪੀ. ਸਮੇਤ 3 ਹੋਰ ਪਾਰਟੀਆਂ ਅਵਾਮੀ ਨੈਸ਼ਨਲ ਕਾਨਫ਼ਰੰਸ, ਸੀ.ਪੀ.ਆਈ.ਐਮ. ਤੋਂ ਇਲਾਵਾ ਪੀਪਲਜ਼ ਕਾਨਫ਼ਰੰਸ ਸ਼ਾਮਿਲ ਹਨ |

ਸਤਿਕਾਰ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਮੁੱਖ ਦਰਵਾਜ਼ੇ ਨੂੰ ਤਾਲਾ ਲਾਉਣ ਕਰਕੇ ਹਿੰਸਕ ਟਕਰਾਅ ਹੋਇਆ

• ਧਰਨਾਕਾਰੀਆਂ ਨੇ ਮੁਲਾਜ਼ਮਾਂ ਤੇ ਟਾਸਕ ਫੋਰਸ 'ਤੇ ਕੀਤਾ ਜਾਨਲੇਵਾ ਹਮਲਾ-ਸ਼ੋ੍ਰਮਣੀ ਕਮੇਟੀ • ਧਰਨਾਕਾਰੀਆਂ ਨੇ ਲਾਏ ਸ਼੍ਰੋਮਣੀ ਕਮੇਟੀ 'ਤੇ ਵਧੀਕੀ ਕਰਨ ਦੇ ਦੋਸ਼
ਅੰਮਿ੍ਤਸਰ, 24 ਅਕਤੂਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦਫ਼ਤਰ ਸਾਹਮਣੇ ਲਾਪਤਾ ਪਾਵਨ ਸਰੂਪ ਮਾਮਲੇ 'ਚ ਕਰੀਬ ਸਵਾ ਮਹੀਨੇ ਤੋਂ ਰੋਸ ਧਰਨਾ ਦੇ ਰਹੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ 7 ਮੈਂਬਰੀ ਕਮੇਟੀ ਦੇ ਇਕ ਮੈਂਬਰ ਸੁਖਜੀਤ ਸਿੰਘ ਖੋਸਾ ਵਲੋਂ ਅੱਜ ਸ਼ੋ੍ਰਮਣੀ ਕਮੇਟੀ ਮੁੱਖ ਦਫ਼ਤਰ ਦੇ ਮੁੱਖ ਦਰਵਾਜ਼ੇ ਨੂੰ ਤਾਲਾ ਮਾਰ ਕੇ ਵੱਖਰਾ ਰੋਸ ਧਰਨਾ ਸ਼ੁਰੂ ਕਰਨ ਤੇ ਰਸਤਾ ਬੰਦ ਕਰ ਦੇਣ ਤੋਂ ਬਾਅਦ ਹੋਈ ਹਿੰਸਕ ਝੜਪ 'ਚ ਸ਼ੋ੍ਰਮਣੀ ਕਮੇਟੀ ਦੇ 4 ਤੋਂ ਵਧੇਰੇ ਮੁਲਾਜ਼ਮਾਂ ਸਮੇਤ ਧਰਨਾ ਦੇਣ ਵਾਲਿਆਂ ਦੇ ਕਈ ਮੈਂਬਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸ਼ੋ੍ਰਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਧਰਨਾਕਾਰੀਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਦੀ ਉਲੰਘਣਾ ਕਰਨ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਇਹ ਟਕਰਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਰੋਸ ਧਰਨਾ ਦੇ ਰਹੀਆਂ ਸਤਿਕਾਰ ਕਮੇਟੀਆਂ ਦੇ ਇਕ ਮੈਂਬਰ ਸੁਖਜੀਤ ਸਿੰਘ ਖੋਸਾ ਵਲੋਂ ਪਹਿਲਾਂ ਦਿੱਤੇ ਜਾ ਰਹੇ ਰੋਸ ਧਰਨੇ ਤੋਂ ਵੱਖਰੇ ਤੌਰ 'ਤੇ ਸ਼ੋ੍ਰਮਣੀ ਕਮੇਟੀ ਦਫ਼ਤਰ ਦੇ ਮੁੱਖ ਦਰਵਾਜ਼ਿਆਂ ਨੂੰ ਮੁੜ ਤਾਲਾ ਮਾਰ ਦਿੱਤਾ ਗਿਆ | ਉਨ੍ਹਾਂ ਦਾ ਦੋਸ਼ ਸੀ ਕਿ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਲਕੀ ਸਾਹਿਬ ਦੀ ਸੇਵਾ ਕਰਨ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਇਕ ਮੁਲਾਜ਼ਮ ਵਲੋਂ ਉਨ੍ਹਾਂ ਦਾ ਦੁਮਾਲਾ ਉਤਾਰ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਉਹ ਦਫ਼ਤਰ ਦਾ ਦਰਵਾਜ਼ਾ ਬੰਦ ਕਰ ਰਹੇ ਹਨ | ਜਦੋਂ ਦੁਪਹਿਰ ਦੇ ਖਾਣੇ ਦੀ ਛੁੱਟੀ ਸਮੇਂ ਸ਼ੋ੍ਰਮਣੀ ਕਮੇਟੀ ਮੁਲਾਜ਼ਮ ਤੇ ਅਧਿਕਾਰੀ ਬਾਹਰ ਜਾਣ ਲੱਗੇ ਤਾਂ ਦਰਵਾਜ਼ਿਆਂ ਨੂੰ ਤਾਲਾਬੰਦੀ ਹੋਣ ਕਾਰਨ ਦੋਹਾਂ ਧਿਰਾਂ ਵਿਚ ਬੋਲ-ਬੁਲਾਰਾ ਹੋ ਗਿਆ ਜਿਸ ਤੋਂ ਬਾਅਦ ਦੂਜੇ ਪਾਸੇ ਧਰਨੇ 'ਤੇ ਬੈਠੀ ਸੰਗਤ ਵੀ ਇਨ੍ਹਾਂ ਦੀ ਹਮਾਇਤ 'ਤੇ ਆ ਗਈ ਤੇ ਦੇਖਦੇ ਹੀ ਦੇਖਦੇ ਕੁਝ ਵਿਅਕਤੀਆਂ ਨੇ ਕਿ੍ਪਾਨਾਂ ਨਾਲ ਹਮਲਾ ਕਰ ਦਿੱਤਾ | ਧਰਨਾਕਾਰੀਆਂ ਦਾ ਦੋਸ਼ ਸੀ ਕਿ ਕਿ੍ਪਾਨਾਂ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਟਾਸਕ ਫੋਰਸ ਨੇ ਚਲਾਈਆਂ ਜਦੋਂਕਿ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਧਰਨਾਕਾਰੀਆਂ ਨੇ ਹੀ ਕ੍ਰਿਪਾਨਾਂ ਨਾਲ ਕਈ ਮੁਲਾਜ਼ਮਾਂ ਨੂੰ ਜ਼ਖ਼ਮੀ ਕੀਤਾ ਹੈ | ਸ਼ਾਮ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਅੰਤਿ੍ੰਗ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ ਤੇ ਭਾਈ ਅਜਾਇਬ ਸਿੰਘ ਅਭਿਆਸੀ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਸਾਹਮਣੇ ਬੀਤੇ ਕਈ ਦਿਨਾਂ ਤੋਂ ਧਰਨਾ ਲਗਾਈ ਬੈਠੇ ਲੋਕਾਂ ਵਲੋਂ ਲਗਾਤਾਰ ਹੁੱਲ੍ਹੜਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੇ ਅੱਜ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਕਿ੍ਪਾਨਾਂ ਨਾਲ ਜਾਨਲੇਵਾ ਹਮਲਾ ਕੀਤਾ ਹੈ, ਜਿਸ ਨਾਲ ਕਈ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਕੁਝ ਲੋਕ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਗੇਟ ਨੂੰ ਤਾਲਾ ਲਗਾ ਕੇ ਬੈਠ ਗਏ ਤੇ ਸ਼੍ਰੋਮਣੀ ਕਮੇਟੀ ਦੇ ਦੁਪਹਿਰ ਦੇ ਲੰਗਰ ਸਮੇਂ ਜਾ ਰਹੇ ਮੁਲਾਜ਼ਮਾਂ ਨੂੰ ਗੇਟ ਤੋਂ ਬਾਹਰ ਨਾ ਨਿਕਲਣ ਦੇਣ ਦੀ ਕੋਝੀ ਹਰਕਤ ਕੀਤੀ ਅਤੇ ਕਥਿਤ ਤੌਰ 'ਤੇ ਕਿ੍ਪਾਨਾਂ ਉਛਾਲ ਕੇ ਗਾਲੀ-ਗਲੋਚ ਕਰਦਿਆਂ ਪ੍ਰਬੰਧਕੀ ਕੰਮਕਾਜ 'ਚ ਵਿਘਨ ਪਾਇਆ | ਉਨ੍ਹਾਂ ਕਿਹਾ ਕਿ ਧਰਨਾ ਲਗਾਉਣ ਵਾਲੇ ਸੁਖਜੀਤ ਸਿੰਘ ਖੋਸਾ, ਭਾਈ ਬਲਬੀਰ ਸਿੰਘ ਮੁੱਛਲ, ਦਿਲਬਾਗ ਸਿੰਘ, ਪਰਮਜੀਤ ਸਿੰਘ ਅਕਾਲੀ, ਮਨਜੀਤ ਸਿੰਘ ਝਬਾਲ, ਲਖਬੀਰ ਸਿੰਘ ਮੁਹਾਲਮ ਆਦਿ ਮੌਜੂਦ ਹਨ, ਬੀਤੇ ਕਈ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਦਖ਼ਲ ਦੇਣ ਦੇ ਨਾਲ-ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਆਉਂਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸੱਟ ਮਾਰ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਧਰਨਾਕਾਰੀਆਂ ਵਲੋਂ ਕੀਤੇ ਹਮਲੇ ਵਿਚ ਸ਼ੋ੍ਰਮਣੀ ਕਮੇਟੀ ਮੁਲਾਜ਼ਮ ਸਰਬਜੀਤ ਸਿੰਘ ਤੇ ਵਧੀਕ ਸਕੱਤਰ ਬਿਜੈ ਸਿੰਘ ਸਮੇਤ ਸ਼ੋ੍ਰਮਣੀ ਕਮੇਟੀ ਦੇ 5 ਦੇ ਕਰੀਬ ਮੁਲਾਜ਼ਮ ਜ਼ਖਮੀ ਹੋਏ ਹਨ ਜਿਨ੍ਹਾਂ 'ਚੋਂ ਇਕ ਸਰਬਜੀਤ ਸਿੰਘ ਨਾਂਅ ਦੇ ਮੁਲਾਜ਼ਮ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ | ਸ: ਧਾਮੀ ਨੇ ਕਿਹਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਰੋਸ ਧਰਨੇ ਲਗਾਉਣੇ ਗ਼ਲਤ ਗੱਲ ਹੈ ਜੇਕਰ ਕਿਸੇ ਨੇ ਧਰਨਾ ਦੇਣਾ ਵੀ ਹੈ ਤਾਂ ਸ੍ਰੀ ਦਰਬਾਰ ਸਾਹਿਬ ਸਮੂਹ ਤੋਂ ਬਾਹਰ ਦਿੱਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਧਰਨਾ ਉਠਾਉਣ ਲਈ ਕਈ ਵਾਰ ਲਿਖਿਆ ਹੈ ਪਰੰਤੂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ | ਉਨ੍ਹਾਂ ਕਿਹਾ ਸ਼ੋ੍ਰਮਣੀ ਕਮੇਟੀ ਵਲੋਂ ਇਨ੍ਹਾਂ ਹੁੱਲ੍ਹੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਧਾਰਮਿਕ ਕਾਰਵਾਈ ਕੀਤੀ ਜਾਵੇ |
ਸਤਿਕਾਰ ਕਮੇਟੀ ਮੈਂਬਰਾਂ ਦਾ ਪੱਖ
ਦੂਜੇ ਪਾਸੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਦੇਰ ਸ਼ਾਮ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਕਮੇਟੀ ਮੈਂਬਰ ਸੁਖਜੀਤ ਸਿੰਘ ਖੋਸਾ ਦੀ ਅੱਜ ਸਵੇਰੇ ਪਾਲਕੀ ਸਾਹਿਬ ਦੀ ਸੇਵਾ ਦੌਰਾਨ ਇਕ ਮੁਲਾਜ਼ਮ ਨੇ ਦੁਮਾਲਾ ਉਤਾਰ ਦਿੱਤਾ ਸੀ ਜਿਸ 'ਤੇ ਉਸ ਨੇ ਸ਼ੋ੍ਰਮਣੀ ਕਮੇਟੀ ਦਫ਼ਤਰ ਦੇ ਦਰਵਾਜ਼ੇ ਨੂੰ ਤਾਲਾ ਮਾਰ ਦਿੱਤਾ ਸੀ, ਜਿਸ ਤੋਂ ਟਕਰਾਅ ਵਧ ਗਿਆ | ਉਨ੍ਹਾਂ ਦੋਸ਼ ਲਾਇਆ ਕਿ ਸ਼ੋ੍ਰਮਣੀ ਕਮੇਟੀ ਕਰਮਚਾਰੀ ਤੇ ਅਧਿਕਾਰੀੇ ਖੋਸਾ ਸਮੇਤ ਸ਼ਾਂਤਮਈ ਰੋਸ ਧਰਨਾ ਦੇ ਰਹੇ ਆਗੂਆਂ ਨੂੰ ਧੂਹ ਕੇ ਸ਼ੋ੍ਰਮਣੀ ਕਮੇਟੀ ਦਫ਼ਤਰ ਅੰਦਰ ਲੈ ਕੇ ਉਨ੍ਹਾਂ ਦੀ ਭਾਰੀ ਕੁੱਟਮਾਰ ਕੀਤੀ ਗਈ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਾਥੀ ਦਿਲਬਾਗ ਸਿੰਘ ਸਮੇਤ ਤਿੰਨ ਤੋਂ ਵਧੇਰੇ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਇਸੇ ਦੌਰਾਨ ਡੀ.ਸੀ.ਪੀ. ਜਗਮੋਹਨ ਸਿੰਘ ਵਲੋਂ ਦੇਰ ਸ਼ਾਮ ਪੁਲਿਸ ਅਧਿਕਾਰੀਆਂ ਦੀ ਟੀਮ ਨਾਲ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਸੀ | ਜਾਣਕਾਰੀ ਅਨੁਸਾਰ ਦੋਹਾਂ ਧਿਰਾਂ ਵਲੋਂ ਆਪਣੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਕੇ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ |
ਢੀਂਡਸਾ ਵਲੋਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਕੀਤੇ ਹਮਲੇ ਦੀ ਨਿੰਦਾ
ਚੰਡੀਗੜ੍ਹ, (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਸਰੂਪਾਂ ਬਾਰੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੁਆਰਾ ਕੀਤੇ ਹਮਲੇ ਦੀ ਨਿੰਦਾ ਕਰਦਾ ਹੈ | ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਵਰਕਰਾਂ ਨੂੰ ਜ਼ਖ਼ਮੀ ਹੋਏ ਸਿੰਘਾਂ-ਸਿੰਘਣੀਆਂ ਦੀ ਸਾਂਭ ਸੰਭਾਲ ਕਰਨ ਦੇ ਆਦੇਸ਼ ਦਿੱਤੇ ਹਨ | ਸ. ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਲ ਦੀ ਵਰਤੋਂ ਨਾਲ ਸਿੱਖਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਸਰੂਪਾਂ ਦਾ ਹਿਸਾਬ ਸਿੱਖ ਸੰਗਤ ਨੂੰ ਦੇਣਾ ਹੀ ਪਵੇਗਾ |

ਸਰਕਾਰ ਵਲੋਂ 2 ਕਰੋੜ ਤੱਕ ਦੇ ਕਰਜ਼ੇ ਦਾ ਵਿਆਜ 'ਤੇ ਵਿਆਜ ਮੁਆਫ਼

ਨਵੀਂ ਦਿੱਲੀ, 24 ਅਕਤੂਬਰ (ਉਪਮਾ ਡਾਗਾ ਪਾਰਥ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਮੁਸ਼ਕਿਲ ਹਾਲਾਤ 'ਚ ਵੀ ਕਿਸ਼ਤਾਂ ਭਰਨ ਵਾਲਿਆਂ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਲੋਨ (ਮੌਰੇਟੋਰੀਅਮ) ਦੀ ਮਿਆਦ (1 ਮਾਰਚ ਤੋਂ 31 ਅਗਸਤ 2020) ਤੱਕ ਲਈ ਕੈਸ਼ਬੈਕ ਦੇਣ ਦਾ ਐਲਾਨ ਕੀਤਾ ਹੈ | ਸਰਕਾਰ ਵਲੋਂ ਵਿਆਜ 'ਤੇ ਵਿਆਜ ਦੇ ਭੁਗਤਾਨ ਵਾਲੀ ਸਕੀਮ ਨੂੰ ਮਨਜ਼ੂਰੀ ਦਿੰਦਿਆਂ ਉਕਤ ਸਪੱਸ਼ਟੀਕਰਨ ਨੂੰ ਵੀ ਐਲਾਨ ਦੇ ਨਾਲ ਜੋੜਦਿਆਂ ਸਕੀਮ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ | ਸ਼ੁੱਕਰਵਾਰ ਦੇਰ ਰਾਤ ਕੇਂਦਰ ਸਰਕਾਰ ਨੇ 2 ਕਰੋੜ ਰੁਪਏ ਤੱਕ ਦੇ ਕਰਜ਼ੇ ਲਈ ਵਿਆਜ 'ਤੇ ਵਿਆਜ 'ਚ ਛੋਟ ਦੇਣ ਦਾ ਐਲਾਨ ਕੀਤਾ | ਇਸ ਸਕੀਮ ਦਾ ਫਾਇਦਾ ਸੂਖਮ, ਲਘੂ ਤੇ ਦਰਮਿਆਨੇ ਉਦਮਾਂ (ਐੱਮ. ਐੱਸ. ਐੱਮ. ਈ.) ਕਰਜ਼ੇ, ਸਿੱਖਿਆ ਕਰਜ਼ੇ, ਵਾਹਨਾਂ ਲਈ ਲਏ ਕਰਜ਼ੇ, ਪੇਸ਼ੇਵਰਾਂ ਵਲੋਂ ਲਿਆ ਨਿੱਜੀ ਕਰਜ਼ਾ, ਘਰ ਲਈ ਕਰਜ਼ੇ ਲੈੈਣ ਵਾਲਿਆਂ ਨੂੰ ਸਕੀਮ ਦਾ ਫਾਇਦਾ ਮਿਲੇਗਾ | 1 ਮਾਰਚ ਤੋਂ 31 ਅਗਸਤ ਤੱਕ ਜਿਨ੍ਹਾਂ ਨੇ ਲੋਨ (ਮੌਰੇਟੋਰੀਅਮ) ਯੋਜਨਾ ਦਾ ਫਾਇਦਾ ਲਿਆ ਸੀ ਅਤੇ ਜਿਨ੍ਹਾਂ ਨੇ ਫਾਇਦਾ ਨਹੀਂ ਸੀ ਲਿਆ, ਉਨ੍ਹਾਂ ਲੋਕਾਂ ਦੇ ਵਿਆਜ 'ਤੇ ਵਿਆਜ ਅਤੇ ਸਾਧਾਰਨ ਵਿਆਜ ਦੇ ਫ਼ਰਕ ਦਾ ਭੁਗਤਾਨ ਕੇਂਦਰ ਸਰਕਾਰ ਵਲੋਂ ਕੀਤਾ ਜਾਵੇਗਾ | ਯੋਜਨਾ 'ਚ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਜਿਨ੍ਹਾਂ 'ਚ ਬੈਂਕ, ਸਹਿਕਾਰੀ ਬੈਂਕ, ਹਾਊਸਿੰਗ ਫਾਈਨਾਂਸ ਕੰਪਨੀਆਂ ਅਤੇ ਮਾਈਕਰੋਫਾਈਨਾਂਸ ਸੰਸਥਾਵਾਂ ਸ਼ਾਮਿਲ ਹਨ | ਇਹ ਸੰਸਥਾਵਾਂ, ਕਰਜ਼ਦਾਰਾਂ ਦੇ ਸਬੰਧਿਤ ਖਾਤਿਆਂ 'ਚ ਚੱਕਰਵਤੀ ਵਿਆਜ ਅਤੇ ਸਾਧਾਰਨ ਵਿਆਜ ਦੇ ਫ਼ਰਕ ਦੀ ਰਕਮ ਜਮ੍ਹਾਂ ਕਰਵਾਉਣਗੀਆਂ ਅਤੇ ਸੰਸਥਾਵਾਂ ਨੂੰ ਇਸ ਦਾ ਭੁਗਤਾਨ ਕੇਂਦਰ ਸਰਕਾਰ ਵਲੋਂ ਕੀਤਾ ਜਾਵੇਗਾ | ਇਸ ਨਾਲ ਸਰਕਾਰ 'ਤੇ ਤਕਰੀਬਨ 6500 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ | ਸਕੀਮ 'ਚ ਇਹ ਉਚੇਚੇ ਤੌਰ 'ਤੇ ਕਿਹਾ ਗਿਆ ਹੈ ਕਿ ਕਰਜ਼ਾ ਲੈਣ ਵਾਲੇ ਨੇ ਰਿਜ਼ਰਵ ਬੈਂਕ ਵਲੋਂ 27 ਮਾਰਚ 2020 ਵਲੋਂ ਐਲਾਨੀ ਗਈ ਕਿਸ਼ਤ ਭੁਗਤਾਨ ਤੋਂ ਛੋਟ ਯੋਜਨਾ ਦਾ ਪੂਰਾ ਜਾਂ ਅੰਸ਼ਕ ਲਾਭ ਦਾ ਵਿਕਲਪ ਚੁਣਿਆ ਹੋਵੇ ਜਾਂ ਨਹੀਂ, ਉਸ ਨੂੰ ਵਿਆਜ ਰਾਹਤ ਦਾ ਪਾਤਰ ਮੰਨਿਆ ਜਾਵੇਗਾ | ਇਸ ਸਕੀਮ ਦਾ ਫਾਇਦਾ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗਾ ਜਿਸ ਦਾ ਕਰਜ਼ਾ 2 ਕਰੋੜ ਰੁਪਏ ਤੋਂ ਘੱਟ ਹੈ | ਇਸ ਤੋਂ ਇਲਾਵਾ ਇਹ ਸਕੀਮ ਦਾ ਫਾਇਦਾ ਸਿਰਫ਼ ਐੱਮ. ਐੱਸ. ਐੱਮ. ਈ. ਅਤੇ ਨਿੱਜੀ ਕਰਜ਼ਦਾਰਾਂ ਨੂੰ ਹੀ ਮਿਲੇਗਾ | ਸਨਅਤੀ ਅਦਾਰਿਆਂ ਨੂੰ ਇਸ ਦਾ ਫਾਇਦਾ ਨਹੀਂ ਮਿਲੇਗਾ | ਜ਼ਿਕਰਯੋਗ ਹੈ ਕਿ ਵਿਆਜ 'ਤੇ ਵਿਆਜ ਵਾਲਾ ਮਾਮਲਾ ਇਸ ਸਮੇਂ ਸੁਪਰੀਮ ਕੋਰਟ ਦੇ ਵਿਚਾਰ ਗੋਚਰੇ ਹੈ | ਇਸ ਮਾਮਲੇ 'ਚ ਪਿਛਲੀ ਸੁਣਵਾਈ ਸਮੇਂ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੇ ਕੇਂਦਰ ਅਤੇ ਬੈਂਕਾਂ ਨੂੰ ਕਿਹਾ ਸੀ ਕਿ ਆਮ ਆਦਮੀ ਦੀ ਦੀਵਾਲੀ ਹੁਣ ਤੁਹਾਡੇ ਹੱਥ 'ਚ ਹੈ | ਇਸ ਮਾਮਲੇ ਦੀ ਅਗਲੀ ਸੁਣਵਾਈ 2 ਨਵੰਬਰ ਨੂੰ ਹੋਵੇਗੀ |

ਵਿਆਹ ਬੰਧਨ 'ਚ ਬੱਝੇ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰੰਘ

ਨਵੀਂ ਦਿੱਲੀ, 24 ਅਕਤੂਬਰ (ਏਜੰਸੀ)-ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ | ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਸਿੱਖ ਰੀਤੀ ਰਿਵਾਜਾਂ ਅਨੁਸਾਰ ਲਾਂਵਾ ਫੇਰੇ ਲਏ ਤੇ ਅਨੰਦ ਕਾਰਜ ਦੀ ਰਸਮ ਨਵੀਂ ਦਿੱਲੀ ਸਥਿਤ ਇਕ ਸਥਾਨਕ ਗੁਰਦੁਆਰੇ 'ਚ ਹੋਈ, ਜਿਸ 'ਚ ਦੋਹਾਂ ਪਰਿਵਾਰਾਂ ਦੇ ਮੈਂਬਰ ਤੇ ਖਾਸ ਦੋਸਤ ਸ਼ਾਮਿਲ ਸਨ | ਮੂਲ ਰੂਪ 'ਚ ਰਿਸ਼ੀਕੇਸ਼ ਨਿਵਾਸੀ ਨੇਹਾ ਕੱਕੜ ਨੇ ਸ਼ਾਮ ਨੂੰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਰੋਹਨਪ੍ਰੀਤ ਸਿੰਘ ਨਾਲ ਫੇਰਿਆਂ ਦੀ ਰਸਮ ਪੂਰੀ ਕੀਤੀ | ਜਾਣਕਾਰੀ ਅਨੁਸਾਰ 26 ਅਕਤੂਬਰ ਨੂੰ ਜ਼ੀਰਕਪੁਰ (ਪੰਜਾਬ) 'ਚ ਵਿਆਹ ਦੀ 'ਗ੍ਰੈਂਡ ਰਿਸੈਪਸ਼ਨ' ਹੋਵੇਗੀ, ਜਿਸ 'ਚ ਬਾਲੀਵੁੱਡ ਤੇ ਰਾਜਨੀਤੀ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ |

ਹੁਣ 31 ਦਸੰਬਰ ਤੱਕ ਭਰੀ ਜਾ ਸਕੇਗੀ ਆਮਦਨ ਕਰ ਰਿਟਰਨ

ਨਵੀਂ ਦਿੱਲੀ, 24 ਅਕਤੂਬਰ (ਉਪਮਾ ਡਾਗਾ ਪਾਰਥ)-ਕੋਰੋਨਾ ਮਹਾਂਮਾਰੀ ਦੇ ਪਿਛੋਕੜ 'ਚ ਆਮਦਨ ਕਰ ਵਿਭਾਗ ਨੇ ਰਿਟਰਨ ਭਰਨ ਦੀ ਆਖਰੀ ਤਾਰੀਖ ਇਕ ਵਾਰ ਫਿਰ ਵਧਾਉਂਦਿਆਂ 31 ਦਸੰਬਰ, 2020 ਤੱਕ ਕਰ ਦਿੱਤੀ ਹੈ | ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀ.ਬੀ.ਡੀ.ਟੀ.) ਵਲੋਂ ਜਾਰੀ ਬਿਆਨ ਮੁਤਾਬਿਕ ਨਿੱਜੀ ਕਰ ਭਰਨ ਵਾਲਿਆਂ ਲਈ ਮਾਲੀ ਸਾਲ 2019-20 ਦੀ ਟੈਕਸ ਰਿਟਰਨ ਭਰਨ ਦੀ ਸਮਾਂ ਸੀਮਾ ਨੂੰ 30 ਨਵੰਬਰ ਤੋਂ ਵਧਾ ਕੇ 31 ਦਸੰਬਰ ਤੱਕ ਕਰ ਦਿੱਤਾ ਗਿਆ ਹੈ | ਮੰਤਰਾਲੇ ਮੁਤਾਬਿਕ ਅਜਿਹੇ ਟੈਕਸ ਭਰਨ ਵਾਲੇ ਜਿਨ੍ਹਾਂ ਦੀ ਰਿਟਰਨ 'ਚ ਆਡਿਟ ਰਿਪੋਰਟ ਲਾਉਣੀ ਪੈਂਦੀ ਹੈ, ਉਨ੍ਹਾਂ ਲਈ ਰਿਟਰਨ ਭਰਨ ਦੀ ਆਖਰੀ ਤਰੀਕ 31 ਜਨਵਰੀ, 2021 ਤੈਅ ਕੀਤੀ ਗਈ ਹੈ | ਹਾਲ ਹੀ 'ਚ ਆਮਦਨ ਕਰ ਵਿਭਾਗ ਨੇ 2019-20 'ਚ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ 31 ਜੁਲਾਈ ਤੋਂ ਵਧਾ ਕੇ 30 ਨਵੰਬਰ ਕੀਤੀ ਸੀ | ਬੋਰਡ ਮੁਤਾਬਿਕ ਕੋਰੋਨਾ ਵਾਇਰਸ ਦੇ ਕਾਰਨ ਟੈਕਸ ਭਰਨ ਵਾਲਿਆਂ ਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ | ਇਸ ਤੋਂ ਇਲਾਵਾ ਵਿੱਤੀ ਸਾਲ 2018-19 ਦਾ ਜੀ.ਐਸ.ਟੀ. ਰਿਟਰਨ ਭਰਨ ਦੀ ਸਮਾਂ ਸੀਮਾ 2 ਮਹੀਨੇ ਵਧਾ ਦਿੱਤੀ ਗਈ ਹੈ | ਸਰਕਾਰ ਨੇ ਅੱਜ ਕਾਰੋਬਾਰੀਆਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਹੁਣ 2018-19 ਦੀ ਸਾਲਾਨਾ ਜੀ.ਐਸ.ਟੀ. ਰਿਟਰਨ 31 ਦਸੰਬਰ ਤੱਕ ਭਰੀ ਜਾ ਸਕਦੀ ਹੈ | ਸਰਕਾਰ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਜੀ.ਐਸ.ਟੀ. ਰਿਟਰਨ ਭਰਨ ਦਾ ਸਮਾਂ ਵਧਾ ਕੇ 31 ਅਕਤੂਬਰ 2020 ਕਰ ਦਿੱਤਾ ਸੀ |

ਹੁਸ਼ਿਆਰਪੁਰ ਜਬਰ ਜਨਾਹ ਕੇਸ ਦੇ ਮੱੁਦੇ 'ਤੇ ਭਾਜਪਾ-ਕਾਂਗਰਸ ਆਹਮੋ ਸਾਹਮਣੇ

ਜਾਵੜੇਕਰ ਅਤੇ ਸੀਤਾਰਮਨ ਨੇ ਰਾਹੁਲ ਦੀ ਚੱੁਪੀ 'ਤੇ ਚੁੱਕੇ ਸਵਾਲ
ਨਵੀਂ ਦਿੱਲੀ, 24 ਅਕਤੂਬਰ (ਉਪਮਾ ਡਾਗਾ ਪਾਰਥ)-ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪ੍ਰਵਾਸੀ ਦਲਿਤ ਬੱਚੀ ਦੇ ਜਬਰ ਜਨਾਹ ਅਤੇ ਹੱਤਿਆ ਦੀ ਘਟਨਾ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਹਨ | ਭਾਜਪਾ ਨੇ ਹੁਸ਼ਿਆਰਪੁਰ ਦੇ ਟਾਂਡਾ 'ਚ ਪ੍ਰਵਾਸੀ ਬੱਚੀ ਦੇ ਜਬਰ ਜਨਾਹ ਅਤੇ ਹੱਤਿਆ 'ਤੇ ਕਾਂਗਰਸ ਨੇਤਾਵਾਂ ਦੀ ਚੁੱਪੀ 'ਤੇ ਸਵਾਲ ਉਠਾਉਂਦਿਆਂ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ | ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੜੇਕਰ ਨੇ ਵਿਸ਼ੇਸ਼ ਤੌਰ 'ਤੇ ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਹਾਥਰਸ 'ਤੇ ਅੰਦੋਲਨ ਕਰਨ ਵਾਲੇ ਰਾਹੁਲ ਗਾਂਧੀ ਹੁਸ਼ਿਆਰਪੁਰ ਕਿਉਂ ਨਹੀਂ ਜਾਂਦੇ, ਜਿਸ 'ਤੇ ਪੰਜਾਬ ਕਾਂਗਰਸ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਦੋਹਾਂ ਘਟਨਾਵਾਂ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ | ਜਿੱਥੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਹਾਥਰਸ ਮਾਮਲਾ ਦਬਾ ਰਹੀ ਸੀ ਉੱਥੇ ਪੰਜਾਬ ਸਰਕਾਰ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਉਸ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੀ ਹੈ |
ਰਾਹੁਲ ਨੂੰ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨੀ ਚਾਹੀਦੀ-ਜਾਵੜੇਕਰ
ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਰੈਲੀਆਂ ਦੀ ਥਾਂ 'ਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ | ਜਾਵੜੇਕਰ ਨੇ ਕਿਹਾ ਕਿ ਜੋ ਲੋਕ ਹਾਥਰਸ ਦੀ ਘਟਨਾ ਨੂੰ ਲੈ ਕੇ ਅੰਦੋਲਨ ਕਰ ਰਹੇ ਸਨ, ਉਹ ਟਾਂਡਾ ਦੀ ਘਟਨਾ 'ਤੇ ਚੁੱਪ ਕਿਉਂ ਹਨ |
ਰਾਹੁਲ ਨੇ ਇਕ ਵੀ ਟਵੀਟ ਨਹੀਂ ਕੀਤਾ-ਸੀਤਾਰਮਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਗੱਲ-ਗੱਲ 'ਤੇ ਟਵੀਟ ਕਰਨ ਵਾਲੇ ਨੇਤਾ ਰਾਹੁਲ ਗਾਂਧੀ ਦਾ ਇਸ ਮਾਮਲੇ 'ਚ ਕੋਈ ਟਵੀਟ ਤੱਕ ਨਹੀਂ ਆਇਆ | ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਕਾਂਗਰਸ ਸ਼ਾਸਿਤ ਰਾਜਾਂ 'ਚ ਹੋ ਰਹੇ ਜੁਰਮਾਂ ਨੂੰ ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਵੇਖਣਾ ਹੀ ਨਹੀਂ ਚਾਹੁੰਦੇ | ਸੀਤਾਰਮਨ ਨੇ ਤਲਖ ਲਫ਼ਜ਼ਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਇਸ ਮਾਮਲੇ 'ਤੇ ਨਾ ਕੋਈ ਟਵੀਟ, ਨਾ ਨਾਰਾਜ਼ਗੀ ਨਾ ਕੋਈ ਪਿਕਨਿਕ | ਵਿੱਤ ਮੰਤਰੀ ਨੇ ਬਿਹਾਰ 'ਚ ਕਾਂਗਰਸ ਨਾਲ ਗੱਠਜੋੜ 'ਚ ਚੋਣਾਂ ਲੜ ਰਹੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੂੰ ਵੀ ਸੁਆਲੀਆ ਲਹਿਜ਼ੇ 'ਚ ਪੁੱਛਿਆ ਕੀ ਉਹ ਉਸ ਪਰਿਵਾਰ ਪ੍ਰਤੀ ਜਵਾਬਦੇਹ ਨਹੀਂ ਹਨ |
ਹਾਥਰਸ ਅਤੇ ਹੁਸ਼ਿਆਰਪਰ ਮਾਮਲੇ ਦੀ ਤੁਲਨਾ ਬੇਮਾਅਨੀ-ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਅਤੇ ਹਾਥਰਸ ਮਾਮਲੇ ਦੀ ਤੁਲਨਾ ਨੂੰ ਬੇਮਾਅਨੀ ਕਰਦਿਆਂ ਕਿਹਾ ਕਿ ਜਿੱਥੇ ਉੱਤਰ ਪ੍ਰਦੇਸ਼ ਸਰਕਾਰ ਅਤੇ ਪੁਲਿਸ ਨੇ ਉੱਚੀ ਜਾਤ ਦੇ ਦੋਸ਼ੀਆਂ ਨੂੰ ਬਚਾਉਣ ਲਈ ਹਾਥਰਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਪੰਜਾਬ ਪੁਲਿਸ ਨੇ ਫੌਰੀ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਹੈ | ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਇਸ ਮਾਮਲੇ ਨੂੰ ਫਾਸਟਟ੍ਰੈਕ ਦੇ ਆਧਾਰ 'ਤੇ ਸੁਣਵਾਈ ਕਰਨ ਦੇ ਆਦੇਸ਼ ਦਿੱਤੇ ਹਨ | ਕੈਪਟਨ ਨੇ ਇਹ ਵੀ ਕਿਹਾ ਕਿ ਕਾਂਗਰਸ ਇਸ ਲਈ ਹਾਥਰਸ ਕਾਂਡ 'ਚ ਬੋਲਣ ਨੂੰ ਮਜਬੂਰ ਹੋਈ ਕਿਉਂਕਿ ਉੱਥੋਂ ਦੀ ਸਰਕਾਰ ਦਲਿਤ ਲੜਕੀ ਨੂੰ ਨਿਆਂ ਦਿਵਾਉਣ 'ਚ ਨਾਕਾਮ ਰਹੀ | ਕੈਪਟਨ ਨੇ ਸੀਤਾਰਮਨ ਅਤੇ ਜਾਵੜੇਕਰ ਦੀ ਪਿਕਨਿਕ ਟੂਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਭਾਜਪਾ ਦੀ ਦਲਿਤ ਵਿਰੋਧੀ ਅਤੇ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਹੈ |

ਫੌਜ ਨੇ ਕੁਪਵਾੜਾ ਦੇ ਕੇਰਨ ਸੈਕਟਰ 'ਚ ਸੁੱਟਿਆ ਪਾਕਿ ਡਰੋਨ

ਸ੍ਰੀਨਗਰ, 24 ਅਕਤੂਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਕੇਰਨ ਸੈਕਟਰ 'ਚ ਭਾਰਤੀ ਫ਼ੌਜ ਵਲੋਂ ਪਾਕਿਸਤਾਨ ਦੇ ਇਕ ਡਰੋਨ ਨੂੰ ਸੁੱਟਣ ਦੀ ਖ਼ਬਰ ਹੈ | ਫ਼ੌਜ ਦੇ ਬੁਲਾਰੇ ਅਨੁਸਾਰ ਸਨਿਚਰਵਾਰ ਸਵੇਰੇ 8 ਵਜੇ ਕੰਟਰੋਲ ਰੇਖਾ 'ਤੇ ਚੌਕਸ ਜਵਾਨਾਂ ਨੇ ਪਾਕਿਸਤਾਨ ਵਲੋਂ ਵਰਤੇ ਜਾ ਰਹੇ ਚੀਨ ਦੇ ਬਣੇ ਕਵਾਡਕਾਪਟਰ (ਡੀਜੇਆਈ ਮੈਵਿਕ-2 ਪ੍ਰੋ ਮਾਡਲ) ਡਰੋਨ ਨੂੰ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ | ਬੁਲਾਰੇ ਅਨੁਸਾਰ ਉਕਤ ਡਰੋਨ ਪਹਿਲਾਂ ਪਾਕਿਸਤਾਨ ਦੀ ਸਰਹੱਦ 'ਤੇ ਉਡਾਣ ਭਰ ਰਿਹਾ ਸੀ ਤੇ ਫਿਰ ਭਾਰਤੀ ਖੇਤਰ ਦੇ ਲਗਪਗ 70 ਮੀਟਰ ਤੱਕ ਅੰਦਰ ਆ ਗਿਆ, ਜਿਸ ਨੂੰ ਤੁਰੰਤ ਅਗਲੇਰੀ ਚੌਕੀ 'ਤੇ ਤਾਇਨਾਤ ਜਵਾਨਾਂ ਨੇ ਗੋਲੀ ਮਾਰ ਕੇ ਹੇਠਾਂ ਸੁੱਟ ਲਿਆ ਤੇ ਆਪਣੇ ਕਬਜ਼ੇ 'ਚ ਲੈ ਲਿਆ | ਜ਼ਿਕਰਯੋਗ ਹੈ ਕਿ ਪਾਕਿਸਤਾਨ ਬਰਫ਼ਬਾਰੀ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਵੱਧ ਤੋਂ ਵੱਧ ਅੱਤਵਾਦੀਆਂ ਨੂੰ ਕਸ਼ਮੀਰ 'ਚ ਘੁਸਪੈਠ ਕਰਵਾਉਣ ਦੇ ਨਾਲ-ਨਾਲ ਵਾਦੀ 'ਚ ਸਰਗਰਮ ਅੱਤਵਾਦੀ ਸਮੂਹਾਂ ਤੱਕ ਹਥਿਆਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਫ਼ੌਜ ਦੇ ਬੁਲਾਰੇ ਅਨੁਸਾਰ ਸਰਹੱਦ ਦੇ ਉਸ ਪਾਰ 300 ਦੇ ਕਰੀਬ ਅੱਤਵਾਦੀ ਘੁਸਪੈਠ ਦੀ ਫਿਰਾਕ 'ਚ ਹਨ |
ਕੀ ਹੁੰਦਾ ਹੈ 'ਕਵਾਡਕਾਪਟਰ'
ਕਵਾਡਕਾਪਟਰ ਇਕ ਖਾਸ ਤਰ੍ਹਾਂ ਦਾ ਡਰੋਨ ਹੁੰਦਾ ਹੈ, ਜਿਸ ਦੇ ਉੱਡਣ ਲਈ ਚਾਰ ਕੋਨਿਆਂ 'ਤੇ ਚਾਰ ਪੱਖੇ ਲੱਗੇ ਹੁੰਦੇ ਹਨ, ਜੋ 'ਰੋਟਰਸ' ਕਹਾਉਂਦੇ ਹਨ ਤੇ ਇਸੇ ਲਈ ਇਸ ਨੂੰ ਕਵਾਡਕਾਪਟਰ ਕਿਹਾ ਜਾਂਦਾ ਹੈ | ਚੀਨ ਦਾ ਬਣਿਆ ਕਵਾਡਕਾਪਟਰ (ਡੀਜੀਆਈ ਮੈਵਿਕ-2 ਪ੍ਰੋ ਮਾਡਲ), ਜਿਸ ਨੂੰ ਪਾਕਿ ਫ਼ੌਜ ਵਰਤ ਰਹੀ ਹੈ, ਨੂੰ ਸਮਾਰਟ ਡਰੋਨ ਮੰਨਿਆ ਜਾਂਦਾ ਹੈ, ਜਿਸ ਦੀ ਰਫ਼ਤਾਰ ਹਵਾ ਤੋਂ ਵੀ ਤੇਜ਼ ਹੈ | ਇਹ ਇਕੋ ਗਤੀ ਨਾਲ ਸਾਫ ਵੀਡੀਓ ਤੇ ਤਸਵੀਰਾਂ ਲੈ ਸਕਦਾ ਹੈ, ਜਦੋਂਕਿ ਇਸ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ |

ਮੁੱਖ ਮੰਤਰੀ ਵਲੋਂ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ

ਸ਼ਹਿਰੀ ਖੇਤਰਾਂ 'ਚ ਬਕਾਇਆ ਵੈਟ ਮੁਲਾਂਕਣਾਂ ਲਈ ਇਕਮੁਸ਼ਤ ਨਿਪਟਾਰਾ ਯੋਜਨਾ ਦਾ ਐਲਾਨ ਚੰਡੀਗੜ੍ਹ , 24 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 700 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਵਰਚੂਅਲ ਢੰਗ ਨਾਲ ਨੀਂਹ ਪੱਥਰ ਰੱਖ ਕੇ 11,000 ਕਰੋੜ ...

ਪੂਰੀ ਖ਼ਬਰ »

ਕੇਂਦਰ ਵਲੋਂ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਚ-ਪੱਧਰੀ ਕਮੇਟੀ ਦਾ ਗਠਨ

ਨਵੀਂ ਦਿੱਲੀ, 24 ਅਕਤੂਬਰ (ਏਜੰਸੀ)-ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਸ ਕਮੇਟੀ 'ਚ ਸਾਬਕਾ ...

ਪੂਰੀ ਖ਼ਬਰ »

ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਚੁੱਕ ਰਹੀ ਹੈ ਕਦਮ-ਮੋਦੀ

ਅਹਿਮਦਾਬਾਦ, 24 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਦਾ ਇਹ ਬਿਆਨ ਕਿਸਾਨਾਂ ਤੇ ...

ਪੂਰੀ ਖ਼ਬਰ »

ਯੂ.ਪੀ. 'ਚ 13 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ

ਜਾਲੌਨ (ਯੂ.ਪੀ.), 24 ਅਕਤੂਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਜਾਲੌਨ ਦੇ ਥਾਣੇ ਕੁਠੌਾਦ ਅਧੀਨ ਪੈਂਦੇ ਇਕ ਪਿੰਡ 'ਚ ਦੋ ਨੌਜਵਾਨਾਂ ਵਲੋਂ 13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਦੀ ਖ਼ਬਰ ਹੈ | ਪੁਲਿਸ ਅਨੁਸਾਰ 9ਵੀਂ ਕਲਾਸ 'ਚ ਪੜ੍ਹਦੀ ਪੀੜਤ ਲੜਕੀ ਵੀਰਵਾਰ ਰਾਤ ਨੂੰ ...

ਪੂਰੀ ਖ਼ਬਰ »

ਅੱਤਵਾਦੀਆਂ ਦੀ ਘੁਸਪੈਠ ਲਈ ਪਾਕਿ ਵਲੋਂ ਰਾਤ ਭਰ ਗੋਲੀਬਾਰੀ

ਸ੍ਰੀਨਗਰ, 24 ਅਕਤੂਬਰ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੀ ਸਰਹੱਦ 'ਤੇ ਪਾਕਿਸਤਾਨ ਫ਼ੌਜ ਵਲੋਂ ਸ਼ੁੱਕਰਵਾਰ ਦੇਰ ਸ਼ਾਮ ਤੋਂ ਜ਼ਿਲ੍ਹਾ ਪੁਣਛ ਦੇ ਸੈਕਟਰਾਂ 'ਚ ਰਾਤ ਭਰ ਗੋਲੀਬਾਰੀ ਕਰਨ ਦੀ ਖ਼ਬਰ ਹੈ | ਇਸ ਦੌਰਾਨ ਪਾਕਿ ਵਲੋਂ ਗੋਲੀਬਾਰੀ ਦੀ ਆੜ 'ਚ ਅੱਤਵਾਦੀਆਂ ਨੂੰ ਭਾਰਤੀ ...

ਪੂਰੀ ਖ਼ਬਰ »

ਦੇਵੇਂਦਰ ਫੜਨਵੀਸ ਨੂੰ ਹੋਇਆ ਕੋਰੋਨਾ

ਮੁੰਬਈ, 24 ਅਕਤੂਬਰ (ਏਜੰਸੀ)-ਬਿਹਾਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਲੀਡਰਸ਼ਿਪ ਨੂੰ ਕੋਰੋਨਾ ਹੋਣਾ ਸ਼ੁਰੂ ਹੋ ਗਿਆ ਹੈ | ਪਹਿਲਾਂ ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਤੇ ਨੇਤਾ ਰਾਜੀਵ ਪ੍ਰਤਾਪ ਰੂਡੀ ਨੂੰ ਕੋਰੋਨਾ ਹੋਇਆ ਸੀ ਤੇ ਹੁਣ ...

ਪੂਰੀ ਖ਼ਬਰ »

ਸ਼ਰੀਫ਼ ਦੇ ਜਵਾਈ ਦੀ ਗਿ੍ਫ਼ਤਾਰੀ ਦਾ ਖ਼ੁਲਾਸਾ ਕਰਨ ਵਾਲਾ ਪਾਕਿਸਤਾਨੀ ਪੱਤਰਕਾਰ ਲਾਪਤਾ

ਅੰਮਿ੍ਤਸਰ, 24 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਵਾਈ ਕੈਪਟਨ (ਸੇਵਾ ਮੁਕਤ) ਮੁਹੰਮਦ ਸਫ਼ਦਰ ਦੀ ਕਰਾਚੀ ਦੇ ਹੋਟਲ 'ਚ ਹੋਈ ਗਿ੍ਫ਼ਤਾਰੀ ਦਾ ਸੀ.ਸੀ.ਟੀ.ਵੀ. ਫੁਟੇਜ ਕੱਢਣ ਵਾਲਾ ਜੀ.ਓ. ਨਿਊਜ਼ ਚੈਨਲ ਦਾ ਪੱਤਰਕਾਰ ਅਲੀ ...

ਪੂਰੀ ਖ਼ਬਰ »

ਧਰਨਾਕਾਰੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਮੁਲਾਜ਼ਮਾਂ 'ਤੇ ਕੀਤਾ ਹਮਲਾ-ਭਾਈ ਲੌਾਗੋਵਾਲ

ਤਲਵੰਡੀ ਸਾਬੋ, 24 ਅਕਤੂਬਰ (ਰਣਜੀਤ ਸਿੰਘ ਰਾਜੂ)-ਅੱਜ ਦਰਬਾਰ ਸਾਹਿਬ ਕੰਪਲੈਕਸ 'ਚ ਸਿੱਖ ਸੰਸਥਾ ਦੇ ਕਾਰਕੁਨਾਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਕਾਰ ਹੋਈ ਝੜਪ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਦੇ 485 ਮਾਮਲੇ-12 ਮੌਤਾਂ

ਚੰਡੀਗੜ੍ਹ, 24 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਘਟਦਾ ਦਿਖਾਈ ਦੇ ਰਿਹਾ ਹੈ | ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਵਾਇਰਸ ਕਾਰਨ ਅੱਜ ਜਿਥੇ 12 ਹੋਰ ਮੌਤਾਂ ਹੋ ਗਈਆਂ, ਉਥੇ 521 ਮਰੀਜ਼ਾਂ ਦੇ ਠੀਕ ਹੋਣ ਦੀ ਵੀ ਖ਼ਬਰ ਹੈ | ਦੂਜੇ ...

ਪੂਰੀ ਖ਼ਬਰ »

ਨਕਸਲੀਆਂ ਨਾਲ ਮੁਕਾਬਲੇ 'ਚ ਜਵਾਨ ਸ਼ਹੀਦ

ਨਾਰਾਇਣਪੁਰ, 24 ਅਕਤੂਬਰ (ਏਜੰਸੀਆਂ)-ਛੱਤੀਸਗੜ੍ਹ ਦੇ ਨਾਰਾਇਣਪੁਰ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋ ਗਿਆ | ਲਗਪਗ ਇਕ ਘੰਟਾ ਚੱਲੇ ਇਸ ਮੁਕਾਬਲੇ 'ਚ ਡੀ.ਆਰ.ਜੀ. (ਡਿਸਟਿ੍ਕ ਰਿਜ਼ਰਵ ਗਾਰਡ) ਦਾ ਇਕ ਜਵਾਨ ਸ਼ਹੀਦ ਹੋ ਗਿਆ | ਕਈ ਹੋਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX