ਤਾਜਾ ਖ਼ਬਰਾਂ


ਅੰਮ੍ਰਿਤਸਰ ਤੋਂ ਯੂਥ ਕਾਂਗਰਸੀ ਵਰਕਰ ਦਾ ਦਲ ਹੋਇਆ ਰਵਾਨਾ
. . .  6 minutes ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ) - ਕਿਸਾਨਾਂ ਉੱਪਰ ਜ਼ੁਲਮ ਢਾਹੁਣ ਵਾਲੀ ਹਰਿਆਣਾ ਦੀ ਖੱਟਰ ਸਰਕਾਰ ਖਿਲਾਫ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਯੂਥ ਜਨਰਲ ਸੈਕਟਰੀ ਪੰਜਾਬ ਦਿਲਰਾਜ ਸਰਕਾਰੀਆ, ਪ੍ਰਧਾਨ ਦਿਲਸ਼ੇਰ ਸਿੰਘ ਵਾਈਸ ਪ੍ਰਧਾਨ, ਗੁਰਸੇਵਕ ਸਿੰਘ ਗੈਵੀ ਲੋਪੋਕੇ ਦੀ ਅਗਵਾਈ ਹੇਠ ਅੰਮ੍ਰਿਤਸਰ...
ਤੀਸਰਾ ਵਨਡੇ : ਭਾਰਤ ਨੇ 42ਵੇਂ ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਦਾ ਅੰਕੜਾਂ ਕੀਤਾ ਪਾਰ
. . .  12 minutes ago
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 71ਵੇਂ ਦਿਨ ਵੀ ਜਾਰੀ
. . .  27 minutes ago
ਜੰਡਿਆਲਾ ਗੁਰੂ (ਅੰਮ੍ਰਿਤਸਰ) , 2 ਦਸੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 71ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ...
ਕਿਸਾਨ ਜਥੇਬੰਦੀਆਂ ਵਿਚਕਾਰ ਸਿੰਘੂ ਬਾਰਡਰ 'ਤੇ ਬੈਠਕਾਂ ਦਾ ਦੌਰ ਜਾਰੀ
. . .  41 minutes ago
ਨਵੀਂ ਦਿੱਲੀ, 2 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਕਿਸਾਨ ਜਥੇਬੰਦੀਆਂ ਦੀ ਸਿੰਘੂ ਬਾਰਡਰ 'ਤੇ ਅਹਿਮ ਮੀਟਿੰਗ ਚੱਲ ਰਹੀ ਹੈ। ਸਰਕਾਰ ਨਾਲ ਵਾਰਤਾ ਤੋਂ ਪਹਿਲਾ ਜਥੇਬੰਦੀਆਂ ਵਿਚਾਰ ਚਰਚਾ 'ਚ ਰੁੱਝੀਆਂ...
ਪ੍ਰਾਪਰਟੀ ਕਾਰੋਬਾਰੀ ਦੀ ਅਗਵਾ ਦੋ ਸਾਲ ਦੀ ਮਾਸੂਮ ਬੱਚੀ ਹੋਈ ਬਰਾਮਦ, ਮੁੱਖ ਦੋਸ਼ੀ ਕਾਬੂ
. . .  57 minutes ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਪ੍ਰਾਪਰਟੀ ਕਾਰੋਬਾਰੀ ਦੀ ਦੋ ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ। ਜਦ ਕਿ ਉਸ ਦੇ ਤਿੰਨ ਹੋਰ ਸਾਥੀ ਅਜੇ ਫ਼ਰਾਰ ਹਨ...
ਖੱਟਰ ਸਰਕਾਰ ਨੂੰ ਸੁੱਟਣ ਲਈ ਹਰਿਆਣਾ 'ਚ ਇਕੱਠੇ ਹੋਏ ਕਿਸਾਨ, ਚਲਾਉਣਗੇ ਮੁਹਿੰਮ
. . .  about 1 hour ago
ਜੀਂਦ, 2 ਦਸੰਬਰ - ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 40 ਖਾਪਾਂ ਦੀ ਮਹਾਂ ਪੰਚਾਇਤ ਹੋਈ। ਇਸ ਮਹਾਂ ਪੰਚਾਇਤ 'ਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਜਿਸ ਵਿਚ ਖ਼ਾਸਕਰ ਹਰਿਆਣਾ ਦੀ ਖੱਟਰ ਸਰਕਾਰ ਨੂੰ ਸੁੱਟਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ...
ਭਾਰਤ 'ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 501 ਮੌਤਾਂ
. . .  about 1 hour ago
ਨਵੀਂ ਦਿੱਲੀ, 2 ਦਸੰਬਰ - ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 36 ਹਜ਼ਾਰ 604 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 94 ਲੱਖ 99 ਹਜ਼ਾਰ 414 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ ਕਾਰਨ 501 ਲੋਕਾਂ...
ਤੀਸਰਾ ਵਨਡੇ : 114 ਦੌੜਾਂ 'ਤੇ ਭਾਰਤ ਨੂੰ ਲੱਗਾ ਤੀਸਰਾ ਝਟਕਾ
. . .  about 1 hour ago
ਦਿੱਲੀ ਯੂਪੀ ਬਾਰਡਰ 'ਤੇ ਕਿਸਾਨਾਂ ਵਲੋਂ ਪ੍ਰਦਰਸ਼ਨ, ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ
. . .  about 1 hour ago
ਨਵੀਂ ਦਿੱਲੀ, 2 ਦਸੰਬਰ - ਦਿੱਲੀ ਉਤਰ ਪ੍ਰਦੇਸ਼ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਵਲੋਂ ਪੁਲਿਸ ਵਲੋਂ ਲਗਾਏ ਬੈਰੀਕੇਡ ਸੁੱਟ ਦਿੱਤੇ ਗਏ ਹਨ ਅਤੇ ਜੰਮ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ...
ਮਿੰਨੀ ਬੱਸ ਅਪਰੇਟਰਾਂ ਵਰਕਰ ਯੂਨੀਅਨ ਅੰਮ੍ਰਿਤਸਰ ਵਲੋਂ ਚੱਕਾ ਜਾਮ
. . .  about 1 hour ago
ਚੋਗਾਵਾਂ (ਅੰਮ੍ਰਿਤਸਰ), 2 ਦਸੰਬਰ (ਗੁਰਬਿੰਦਰ ਸਿੰਘ ਬਾਗੀ) - ਮਿੰਨੀ ਬੱਸ ਆਪ੍ਰੇਟਰ ਵਰਕਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਅੱਜ ਸਵੇਰੇ 6 ਵਜੇ ਤੋਂ ਕਸਬਾ ਚੋਗਾਵਾਂ ਦੇ ਚਾਰੇ ਰੋਡ ਉੱਪਰ 150 ਦੇ ਕਰੀਬ ਬੱਸਾਂ ਖੜੀਆ ਕਰਕੇ ਰੋਸ ਮੁਜ਼ਾਹਰਾ ਕੀਤਾ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਮਿੰਨੀ ਬੱਸ ਆਪਰੇਟਰ ਵਰਕਰ...
ਭਾਰਤ ਆਸਟਰੇਲੀਆ ਤੀਸਰਾ ਵਨਡੇ : ਭਾਰਤ ਨੇ 16 ਓਵਰਾਂ 'ਚ 84/2 'ਤੇ
. . .  about 1 hour ago
ਉਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ 8 ਲੋਕਾਂ ਦੀ ਮੌਤ
. . .  1 minute ago
ਕੌਸ਼ਾਂਬੀ, 2 ਦਸੰਬਰ - ਉਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਰੇਤ ਨਾਲ ਲੱਦੇ ਟਰੱਕ ਦੇ ਕਾਰ 'ਤੇ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਕਾਰ ਵਿਚ 10 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਗੰਭੀਰ ਰੂਪ ਵਿਚ...
ਭਾਰਤ ਪਾਕਿਸਤਾਨ ਸਰਹੱਦ 'ਤੇ ਮੁੜ ਨਜ਼ਰ ਆਈ ਡਰੋਨ ਵਰਗੀ ਵਸਤੂ ਦੀ ਹਰਕਤ
. . .  about 2 hours ago
ਗੱਗੋਮਾਹਲ/ਅਜਨਾਲਾ, 2 ਦਸੰਬਰ (ਬਲਵਿੰਦਰ ਸਿੰਘ ਸੰਧੂ/ ਗੁਰਪ੍ਰੀਤ ਸਿੰਘ ਢਿੱਲੋਂ) - ਬੀਤੇ ਕੱਲ੍ਹ ਵਾਂਗ ਅੱਜ ਰਾਤ ਸਮੇਂ ਮੁੜ ਭਾਰਤ ਪਾਕਿਸਤਾਨ ਸਰਹੱਦ 'ਤੇ ਕੋਟ ਰਜ਼ਾਦਾ ਚੌਂਕੀ ਨਜ਼ਦੀਕ ਡਰੋਨ ਦੀ ਹਰਕਤ ਨਜ਼ਰ ਆਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ ਜਵਾਨਾਂ...
ਭਾਰਤ ਆਸਟਰੇਲੀਆ ਤੀਸਰਾ ਵਨਡੇ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  about 3 hours ago
ਕੈਨਬਰਾ, 2 ਦਸੰਬਰ - ਭਾਰਤ ਆਸਟਰੇਲੀਆ ਵਿਚਕਾਰ ਤੀਸਰੇ ਇਕ ਦਿਨਾਂ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਦਾ ਫੈਸਲਾ ਲਿਆ ਹੈ। ਭਾਰਤ ਇਸ ਲੜੀ ਵਿਚ 2-0 ਨਾਲ ਪਿੱਛੇ ਹੈ ਤੇ ਲੜੀ...
ਵਿਜੀਲੈਂਸ ਬਿਊਰੋ ਵਲੋਂ ਸੱਤ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ,ਰਿਸ਼ਵਤ ਲੈਣ ਵਾਲੇ 4 ਪੁਲਿਸ ਮੁਲਾਜ਼ਮ ਗ੍ਰਿਫਤਾਰ
. . .  about 3 hours ago
ਅੰਮ੍ਰਿਤਸਰ, 2 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੀਡੀਓ ਸਬੂਤਾਂ ਦੇ ਅਧਾਰ 'ਤੇ ਅੰਮ੍ਰਿਤਸਰ ਜ਼ਿਲੇ ਦੇ ਚਾਟੀਵਿੰਡ ਥਾਣੇ ਦੇ ਸੱਤ ਪੁਲਿਸ ਮੁਲਾਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ...
ਸਰਹੱਦੀ ਖੇਤਰ ਵਿਚ ਧੁੰਦ ਨੇ ਦਿੱਤੀ ਦਸਤਕ
. . .  about 4 hours ago
ਅਜਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਸਰਹੱਦੀ ਖੇਤਰ ਵਿਚ ਅੱਜ ਧੁੰਦ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਜਿੱਥੇ ਠੰਢ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਇਸ ਨਾਲ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ। ਸੜਕਾਂ 'ਤੇ ਚੱਲਣ ਵਾਲੇ ਵਾਹਨਾਂ ਦੀ ਰਫ਼ਤਾਰ ਇਕਦਮ ਘੱਟ ਕੇ ਰਹਿ ਗਈ...
ਕਿਸਾਨ ਅੰਦੋਲਨ ਕਾਰਨ ਉੱਤਰੀ ਰੇਲਵੇ ਨੇ ਰੱਦ ਕੀਤੀਆਂ ਬਹੁਤ ਸਾਰੀਆਂ ਟਰੇਨਾਂ
. . .  about 4 hours ago
ਨਵੀਂ ਦਿੱਲੀ, 2 ਦਸੰਬਰ - ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ ਕੁੱਝ ਟਰੇਨਾਂ ਦੀ ਸੇਵਾਵਾਂ ਨੂੰ ਰੱਦ ਕੀਤਾ ਹੈ। ਕਈ ਟਰੇਨਾਂ ਨੂੰ ਕੁੱਝ ਸਮੇਂ ਲਈ ਬੰਦ ਕੀਤਾ ਗਿਆ ਹੈ। ਕਈ ਟਰੇਨਾਂ ਨੂੰ ਦੂਸਰੇ ਰਸਤਿਆਂ ਤੋਂ ਚਲਾਇਆ ਜਾ...
ਅੱਜ ਦਾ ਵਿਚਾਰ
. . .  about 4 hours ago
ਲੁਧਿਆਣਾ ਤੋਂ ਅਗਵਾ ਹੋਏ ਬੱਚੇ ਨਾਲ ਸਬੰਧਤ ਕਾਰ ਕੋਟ ਈਸੇ ਖਾਂ ਨੇੜਿਓਂ ਬਰਾਮਦ
. . .  1 day ago
ਕੋਟ ਈਸੇ ਖਾਂ, 1 ਦਸੰਬਰ (ਗੁਰਮੀਤ ਸਿੰਘ ਖਾਲਸਾ)- ਅੱਜ ਦੁਪਹਿਰ ਮੌਕੇ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਨਗਰ ਤੋਂ ਅਗਵਾ ਹੋਏ ਹੋਟਲ ਮਾਲਕ ਦਾ ਢਾਈ ਸਾਲਾ ਬੱਚਾ ਵਿਨਬਰ ਗੁਪਤਾ ...
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪੁੱਜੇ ਮੁੰਬਈ
. . .  1 day ago
ਮੁੰਬਈ ,1 ਦਸੰਬਰ - ਅਭਿਨੇਤਾ ਅਕਸ਼ੈ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮੁੰਬਈ ਬੁਲਾਇਆ । ਯੂਪੀ ਦੇ ਮੁੱਖ ਮੰਤਰੀ ਭਲਕੇ ਬੰਬੇ ਸਟਾਕ ਐਕਸਚੇਂਜ ਵਿਖੇ 200 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ...
ਚੌਧਰੀ ਦੇਵੀ ਲਾਲ ਦੇ ਦੋਵੇਂ ਪੜਪੋਤਰੇ ਕਰਨ ਅਤੇ ਅਰਜਨ ਦਾ ਵਿਆਹ
. . .  1 day ago
ਡੱਬਵਾਲੀ, 1 ਦਸੰਬਰ (ਇਕਬਾਲ ਸਿੰਘ ਸ਼ਾਂਤ)-ਧਰਮ ਅਤੇ ਖਿੱਤੇ ਦੇ ਵਖਰੇਵੇਂ ਬਾਵਜੂਦ ਜੱਟ ਸਿੱਖ ਅਤੇ ਜਾਟ ਭਾਈਚਾਰੇ ਦੀਆਂ ਸਮਾਜਿਕ ਗੂੜੀਆਂ ਤੰਦਾਂ ਦੇ ਸੁਮੇਲ ਚੋਟੀ ਦੇ ਕਿਸਾਨ ਆਗੂ ਸਵਰਗੀ ...
72 ਸਾਲਾਂ ਵਿਅਕਤੀ ਦੀ ਕਰੋਨਾ ਨਾਲ ਮੌਤ
. . .  1 day ago
ਤਪਾ ਮੰਡੀ,1 ਦਸੰਬਰ (ਪ੍ਰਵੀਨ ਗਰਗ)- ਪੂਰੇ ਦੇਸ਼ 'ਚ ਜਿਥੇ ਕਰੋਨਾ ਮਹਾਂਮਾਰੀ ਦੇ ਕਹਿਰ ਨੂੰ ਠੱਲ੍ਹ ਪੈਣੀ ਸ਼ੁਰੂ ਹੋ ਚੁੱਕੀ ਸੀ,ਉਥੇ ਹੁਣ ਦੁਬਾਰਾ ਕਰੋਨਾ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ,ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ...
ਅਸੀਂ ਕਿਸਾਨਾਂ ਨੂੰ ਪ੍ਰਦਰਸ਼ਨ ਨੂੰ ਰੋਕਣ ਦੀ ਅਪੀਲ ਕਰਦੇ ਹਾਂ: ਖੇਤੀਬਾੜੀ ਮੰਤਰੀ ਤੋਮਰ
. . .  1 day ago
ਨਵੀਂ ਦਿੱਲੀ, 1 ਦਸੰਬਰ -ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪ੍ਰਦਰਸ਼ਨ ਨੂੰ ਰੋਕਣ ਅਤੇ ਸਾਡੇ ਨਾਲ ਗੱਲ ਕਰਨ। ਹਾਲਾਂਕਿ, ਇਹ ਫੈਸਲਾ ਕਿਸਾਨ ਸੰਗਠਨਾਂ ...
ਫਗਵਾੜਾ 'ਚ ਇਕ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲ਼ਿਆ ਜ਼ਹਿਰ
. . .  1 day ago
ਫਗਵਾੜਾ , 1 ਦਸੰਬਰ - ਫਗਵਾੜਾ 'ਚ ਇਕ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲ਼ਿਆ ਹੈ । ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਹੈ । ਇਕ ਬੱਚੀ ਦੀ ਮੌਤ ਹੋ ਗਈ ...
ਕਿਸਾਨਾਂ ਤੇ ਸਰਕਾਰ ਵਿਚਕਾਰ ਬਾਕੀ ਦੀ ਗੱਲਬਾਤ ਹੋਵੇਗੀ 3 ਦਸੰਬਰ ਨੂੰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 18 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਤਮ-ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫ੍ਰੈਂਕਲਿਨ ਰੂਜ਼ਵੈਲਟ

ਪਹਿਲਾ ਸਫ਼ਾ

ਬੇਸਿੱਟਾ ਰਹੀ ਬੈਠਕ-ਕਿਸਾਨਾਂ ਵਲੋਂ ਕੇਂਦਰ ਦੀ ਕਮੇਟੀ ਬਣਾਉਣ ਦੀ ਪੇਸ਼ਕਸ਼ ਖ਼ਾਰਜ

* ਸਾਢੇ 4 ਘੰਟੇ ਚੱਲੀ ਗੱਲਬਾਤ * 35 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ 'ਚ ਤੋਮਰ, ਗੋਇਲ ਤੇ ਸੋਮ ਪ੍ਰਕਾਸ਼ ਹੋਏ ਸ਼ਾਮਿਲ

ਉਪਮਾ ਡਾਗਾ ਪਾਰਥ, ਜਗਤਾਰ ਸਿੰਘ
ਨਵੀਂ ਦਿੱਲੀ, 1 ਦਸੰਬਰ -ਨਵੇਂ ਖੇਤੀਬਾੜੀ ਕਾਨੂੰਨਾਂ ਸਬੰਧੀ ਬਣੇ ਹੋਏ ਅੜਿੱਕੇ ਨੂੰ ਖ਼ਤਮ ਕਰਨ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਦਰਮਿਆਨ ਮੰਗਲਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ 'ਚ ਹੋਈ ਮੀਟਿੰਗ 'ਚ ਦੋਵੇਂ ਧਿਰਾਂ ਨੇ ਆਪੋ ਆਪਣੇ ਪੱਖੋਂ ਦੂਰ ਅੰਦੇਸ਼ੀ ਦਾ ਵਿਖਾਵਾ ਕਰਦਿਆਂ ਗੱਲਬਾਤ ਦੇ ਬੂਹੇ ਖੋਲ੍ਹੇ ਰੱਖਣ 'ਤੇ ਰਜ਼ਾਮੰਦੀ ਪ੍ਰਗਟਾਈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ, ਰੇਲ ਮੰਤਰੀ ਪਿਊਸ਼ ਗੋਇਲ ਤੇ ਕੇਂਦਰ 'ਚ ਪੰਜਾਬ ਦੀ ਨੁਮਾਇੰਦਗੀ ਕਰਦੇ ਇਕਲੌਤੇ ਮੰਤਰੀ ਵਣਜ ਤੇ ਉਦਯੋਗਾਂ ਬਾਰੇ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ 35 ਕਿਸਾਨ ਜਥੇਬੰਦੀਆਂ ਦੇ ਆਗੂਆਂ ਦਰਮਿਆਨ ਹੋਈ ਤਵਸੀਲੀ ਬੈਠਕ, ਜੋ ਕਿ ਤਕਰੀਬਨ ਸਾਢੇ 4 ਘੰਟੇ ਚੱਲੀ, ਵਿਚ ਸਰਕਾਰ ਵਲੋਂ ਕਿਸਾਨਾਂ ਨੂੰ 35 ਦੀ ਥਾਂ 'ਤੇ ਇਕ ਛੋਟੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਪਰ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੇ ਇਸ ਮਤੇ ਨੂੰ ਖ਼ਾਰਜ ਕਰਨ ਤੋਂ ਬਾਅਦ ਦੋਹਾਂ ਧਿਰਾਂ ਵਲੋਂ ਵਿਚਲਾ ਰਾਹ ਤਲਾਸ਼ਦਿਆਂ ਜਥੇਬੰਦੀਆਂ ਵਲੋਂ 5 ਬੁਲਾਰੇ ਨਿਯੁਕਤ ਕੀਤੇ ਜਾਣ ਦੇ ਪ੍ਰਸਤਾਵ 'ਤੇ ਸਹਿਮਤੀ ਪ੍ਰਗਟਾਈ ਗਈ। ਕਿਸਾਨ ਜਥੇਬੰਦੀਆਂ ਵਲੋਂ ਨਿਯੁਕਤ ਕੀਤੇ ਗਏ ਬੁਲਾਰਿਆਂ 'ਚ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ ਸਿੰਘ, ਕੁਲਵੰਤ ਸਿੰਘ ਸੰਧੂ, ਹਨਨ ਮੌਲਾ ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਂਅ ਸ਼ਾਮਿਲ ਹਨ।
ਜਾਰੀ ਰਹੇਗਾ ਅੰਦੋਲਨ
ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਆਗੂਆਂ ਨੇ ਇਕ ਸੁਰ 'ਚ ਕਿਹਾ ਕਿ ਦਿੱਲੀ ਦਾਖ਼ਲ ਹੋਣ ਦੇ ਰਸਤਿਆਂ, ਜਿਨ੍ਹਾਂ 'ਚ ਸਿੰਘੂ ਬਾਰਡਰ, ਟਿਕਰੀ ਬਾਰਡਰ ਮੁੱਖ ਤੌਰ 'ਤੇ ਸ਼ਾਮਿਲ ਹਨ, 'ਤੇ ਕਿਸਾਨਾਂ ਵਲੋਂ ਚਲ ਰਿਹਾ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਨੇ ਮੰਗਲਵਾਰ ਦੀ ਮੀਟਿੰਗ ਲਈ ਕਿਸੇ ਵੀ ਤਿੱਖੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦਿਆਂ ਇਸ ਦੇ 'ਸੁਖਾਵੇਂ' ਮਾਹੌਲ 'ਚ ਹੋਈ ਮੀਟਿੰਗ ਅਤੇ 'ਸੰਤੋਖਜਨਕ' ਮੀਟਿੰਗ ਕਰਾਰ ਦਿੱਤਾ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਮੀਟਿੰਗ ਦੇ ਨਤੀਜੇ ਤੋਂ ਉਹ ਬਹੁਤੇ ਖੁਸ਼ ਨਹੀਂ ਹਨ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਇਕ ਤਰ੍ਹਾਂ ਦੀ ਨਰਮ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਅੰਦੋਲਨ ਜੋ ਹੁਣ ਇਸ ਵੇਲੇ ਏਨਾ ਵਿਸ਼ਾਲ ਰੂਪ ਧਾਰ ਚੁੱਕਾ ਹੈ, ਇਹ ਜੇ ਅੱਗੇ ਸਾਡੇ ਲਈ ਮੁਸ਼ਕਿਲ ਹੈ ਤਾਂ ਸਰਕਾਰ ਲਈ ਵੀ ਅੱਗੇ ਦਾ ਰਸਤਾ ਹੋਰ ਔਕੜਾ ਭਰਿਆ ਹੋਏਗਾ। ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਰਕਾਰ ਅੱਗੇ 2 ਰਾਹ ਪੇਸ਼ ਕਰਕੇ ਆਏ ਹਾਂ, ਜਾਂ ਤਾਂ ਕਾਨੂੰਨ ਵਾਪਸ ਲੈ ਲਓ ਜਾਂ ਫਿਰ ਸਾਨੂੰ ਗੋਲੀ ਮਾਰ ਦਿਓ। ਭਾਵੁਕ ਹੋਏ ਕਿਸਾਨਾਂ ਨੇ ਇਹ ਵੀ ਕਿਹਾ ਕਿ ਏਨਾ ਅੱਗੇ ਆ ਕੇ ਉਨ੍ਹਾਂ ਲਈ ਪਿੱਛੇ ਜਾਣ ਦਾ ਕੋਈ ਰਸਤਾ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸੇ ਮਸਲੇ ਬਾਰੇ ਕੁਝ ਦਿਨ ਪਹਿਲਾਂ ਕ੍ਰਿਸ਼ੀ ਭਵਨ 'ਚ ਹੋਈ ਮੀਟਿੰਗ 'ਚ ਕਿਸਾਨ ਆਗੂ ਕਾਫੀ ਰੋਸ 'ਚ ਆ ਗਏ ਸਨ। ਉਨ੍ਹਾਂ ਉਸ ਮੀਟਿੰਗ 'ਚ ਖੇਤੀਬਾੜੀ ਮੰਤਰੀ ਦੇ ਸ਼ਾਮਿਲ ਨਾ ਹੋਣ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕ੍ਰਿਸ਼ੀ ਭਵਨ ਦੇ ਅੱਗੇ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫਾੜੀਆਂ ਤੇ 'ਮੋਦੀ ਮੁਰਦਾਬਾਦ' ਦੇ ਨਾਅਰੇ ਵੀ ਲਗਾਏ ਸਨ। ਮੰਗਲਵਾਰ ਦੀ ਮੀਟਿੰਗ 'ਚ ਕਿਸਾਨਾਂ ਨੇ ਅਜਿਹਾ ਕੁਝ ਨਾ ਕਰਦਿਆਂ ਇਹ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਰੋਕਾਰ ਸੁਣਨ ਲਈ ਤਿਆਰ ਹੋ ਗਈ ਹੈ ਅਤੇ ਹੁਣ ਬੁੱਧਵਾਰ ਨੂੰ ਕਿਸਾਨ ਆਗੂਆਂ ਵਲੋਂ ਤਿੰਨੇ ਕਾਨੂੰਨਾਂ 'ਚ ਇਤਰਾਜ਼ਯੋਗ ਨੁਕਤਿਆਂ ਬਾਰੇ ਇਕ ਲਿਖਤੀ ਬਿਓਰਾ ਪੇਸ਼ ਕੀਤਾ ਜਾਵੇਗਾ।
ਕੱਲ੍ਹ ਮੁੜ ਹੋਵੇਗੀ ਗੱਲਬਾਤ
ਮੀਟਿੰਗ ਦੇ ਸੰਤੋਖਜਨਕ ਨਤੀਜੇ ਵਜੋਂ ਨਿਕਲਿਆਂ ਗੱਲਬਾਤ ਦਾ ਦੌਰ ਬੁੱਧਵਾਰ ਤੋਂ ਸ਼ੁਰੂ ਹੋਏਗਾ। ਵਰਣਨਯੋਗ ਹੈ ਕਿ ਕਿਸਾਨ ਜਥੇਬੰਦੀਆਂ ਨਾਲ ਦਿੱਲੀ ਦੇ ਕ੍ਰਿਸ਼ੀ ਭਵਨ 'ਚ 3 ਦਸੰਬਰ ਦੀ ਮੀਟਿੰਗ ਪਿਛਲੇ ਹਫ਼ਤੇ ਤੋਂ ਪ੍ਰਸਤਾਵਿਤ ਹੈ। ਕ੍ਰਿਸ਼ੀ ਭਵਨ 'ਚ ਸਵੇਰੇ ਸਾਢੇ 10 ਵਜੇ ਹੋਣ ਵਾਲੀ ਮੀਟਿੰਗ 'ਚ ਕਿਸਾਨਾਂ ਦੇ ਨਾਲ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਅਤੇ ਰੇਲ ਮੰਤਰੀ ਪਿਊਸ਼ ਗੋਇਲ ਸ਼ਾਮਿਲ ਹੋਣਗੇ। ਮੀਟਿੰਗ ਤੋਂ ਬਾਹਰ ਆਏ ਕਿਸਾਨ ਆਗੂਆਂ ਮੁਤਾਬਿਕ ਬੁੱਧਵਾਰ ਨੂੰ ਕਿਸਾਨਾਂ ਵਲੋਂ ਪ੍ਰਗਟਾਏ ਗਏ ਸਰੋਕਾਰਾਂ 'ਤੇ ਵੀਰਵਾਰ ਨੂੰ ਚਰਚਾ ਕੀਤੀ ਜਾਏਗੀ। ਕਿਸਾਨ ਆਗੂਆਂ ਨੇ ਕਿਹਾ ਕਿ ਤੋਮਰ ਵਜੋਂ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਗੱਲਬਾਤ ਦਾ ਦੌਰ ਅੱਗੇ ਵੀ ਜਾਰੀ ਰਹੇਗਾ।
ਕਿਸਾਨਾਂ ਨੇ ਚਾਹ ਦੀ ਪੇਸ਼ਕਸ਼ ਠੁਕਰਾਈ, ਕੇਂਦਰੀ ਮੰਤਰੀਆਂ ਨੂੰ ਲੰਗਰ 'ਚ ਜਲੇਬੀਆਂ ਤੇ ਪਕੌੜੇ ਖਾਣ ਦਾ ਦਿੱਤਾ ਸੱਦਾ ਮੀਟਿੰਗ 'ਚ ਪ੍ਰਾਹੁਣਚਾਰੀ ਨਿਭਾਉਂਦੇ ਹੋਏ ਕੇਂਦਰ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਚਾਹ ਅਤੇ ਖਾਣੇ ਦੀ ਪੇਸ਼ਕਸ਼ ਕੀਤੀ ਗਈ, ਜਿਸ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ। ਹਾਲਾਂਕਿ ਪੇਸ਼ਕਸ਼ ਠੁਕਰਾਉਣ ਤੋਂ ਬਾਅਦ ਵੀ ਮਾਹੌਲ ਨੂੰ ਹਲਕਾ ਬਣਾਉਣ ਲਈ ਤੋਮਰ ਨੇ ਇਹ ਵੀ ਕਿਹਾ ਕਿ ਕਿਸਾਨ ਉਨ੍ਹਾਂ ਦੀ ਮੇਜ਼ਬਾਨੀ ਪ੍ਰਵਾਨ ਨਹੀਂ ਕਰਨਾ ਚਾਹੁੰਦੇ ਤਾਂ ਉਹ (ਤੋਮਰ ਅਤੇ ਗੋਇਲ) ਕਿਸਾਨਾਂ ਦੇ ਮਹਿਮਾਨ ਬਣ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਕੋਲ ਪਹੁੰਚ ਜਾਣਗੇ। ਜਿਸ 'ਤੇ ਇਕ ਕਿਸਾਨ ਆਗੂ ਨੇ ਵੀ ਓਨੀ ਹੀ ਖੁੱਲ੍ਹਦਿਲੀ ਦਾ ਮੁਜ਼ਾਹਰਾ ਕਰਦਿਆਂ ਕਿਹਾ ਕਿ ਉਹ ਜਦ ਚਾਹੁਣ, ਉਨ੍ਹਾਂ ਕੋਲ ਸਿੰਘੂ ਬਾਰਡਰ ਆ ਕੇ ਚਾਹ ਨਾਲ ਪਕੌੜੇ ਤੇ ਜਲੇਬੀਆਂ ਛਕ ਸਕਦੇ ਹਨ।
ਸੰਤੋਖਜਨਕ ਰਹੀ ਮੀਟਿੰਗ-ਤੋਮਰ

ਖੇਤੀ ਕਾਨੂੰਨਾਂ ਬਾਰੇ ਮੀਟਿੰਗ ਖ਼ਤਮ ਹੋਣ ਉਪਰੰਤ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਸੰਤੋਖਜਨਕ ਰਹੀ ਹੈ ਅਤੇ ਅਸੀਂ ਫ਼ੈਸਲਾ ਕੀਤਾ ਹੈ ਕਿ 3 ਦਸੰਬਰ ਨੂੰ ਦੁਬਾਰਾ ਗੱਲਬਾਤ ਹੋਏਗੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਕਿਸਾਨਾਂ ਦੇ ਦੁਆਰਾ ਇਕ ਛੋਟੀ ਕਮੇਟੀ ਬਣਾਈ ਜਾਵੇ ਪਰ ਕਿਸਾਨ ਆਗੂ ਚਾਹੁੰਦੇ ਸਨ ਕਿ ਹਰ ਕਿਸੇ ਨਾਲ ਗੱਲਬਾਤ ਹੋਵੇ। ਤੋਮਰ ਨੇ ਕਿਹਾ ਕਿ ਸਾਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੈ।
ਨਹੀਂ ਸ਼ਾਮਿਲ ਹੋਏ ਅਮਿਤ ਸ਼ਾਹ ਤੇ ਰਾਜਨਾਥ
ਵਿਗਿਆਨ ਭਵਨ 'ਚ ਹੋਈ ਬੈਠਕ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਹੋਣੀ ਸੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਾਮਿਲ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਸੀ ਪਰ ਮੰਗਲਵਾਰ ਦੀ ਮੀਟਿੰਗ 'ਚ ਉਕਤ ਦੋਵੇਂ ਆਗੂ ਸ਼ਾਮਿਲ ਨਹੀਂ ਹੋਏ। ਹਾਲਾਂਕਿ ਉਕਤ ਦੋਵਾਂ ਨੇਤਾਵਾਂ ਦੇ ਮੀਟਿੰਗ 'ਚ ਸ਼ਾਮਿਲ ਨਾ ਹੋਣ 'ਤੇ ਕਿਸਾਨਾਂ ਨੂੰ ਕੋਈ ਖਾਸ ਨਿਰਾਸ਼ਾ ਨਹੀਂ ਸੀ। ਕਿਸਾਨ ਆਗੂਆਂ ਨੇ ਦਲੀਲ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਚਰਚਾ ਸਮੇਂ ਖੇਤੀਬਾੜੀ ਮੰਤਰੀ ਦੀ ਮੌਜੂਦਗੀ ਕਾਫੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੇ ਕਦੇ ਵੀ ਇਹ ਮੰਗ ਨਹੀਂ ਕੀਤੀ ਕਿ ਰਾਜਨਾਥ ਅਤੇ ਸ਼ਾਹ ਮੀਟਿੰਗ 'ਚ ਸ਼ਾਮਿਲ ਹੋਣ। ਕਿਸਾਨਾਂ ਮੁਤਾਬਿਕ ਮੀਟਿੰਗ ਦੌਰਾਨ ਰੇਲ ਮੰਤਰੀ ਗੋਇਲ ਵੀ ਕਾਫੀ ਠਰੰਮੇ ਨਾਲ ਗੱਲ ਕਰਦੇ ਨਜ਼ਰ ਆਏ ਜਦਕਿ ਸਭ ਤੋਂ ਪਹਿਲੀ ਮੀਟਿੰਗ 'ਚ ਗੋਇਲ ਵਲੋਂ ਕਾਫੀ ਹਮਲਾਵਰ ਰੁਖ਼ ਅਖਤਿਆਰ ਕੀਤਾ ਗਿਆ ਸੀ।
ਯੋਗੇਂਦਰ ਯਾਦਵ ਸਮੇਤ 4 ਕਿਸਾਨ ਆਗੂਆਂ ਨੂੰ ਕੀਤਾ ਇਨਕਾਰ
ਮੰਗਲਵਾਰ ਦੀ ਮੀਟਿੰਗ ਲਈ ਦਿੱਤੇ ਸੱਦੇ 'ਚ ਕੇਂਦਰ ਵਲੋਂ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਸਮੇਤ 4 ਕਿਸਾਨ ਆਗੂਆਂ ਨੂੰ ਮੀਟਿੰਗ 'ਚ ਸ਼ਾਮਿਲ ਨਾ ਹੋਣ ਲਈ ਕਿਹਾ ਗਿਆ। ਡਾ. ਦਰਸ਼ਨ ਪਾਲ ਮੁਤਾਬਿਕ ਇਨ੍ਹਾਂ ਚਾਰ ਆਗੂਆਂ 'ਚ ਸ਼ਿਵ ਕੁਮਾਰ ਕੱਕਾ, ਗੁਰਨਾਮ ਸਿੰਘ, ਹਨਨ ਮੌਲਾ ਤੇ ਯੋਗੇਂਦਰ ਯਾਦਵ ਸ਼ਾਮਿਲ ਹਨ। ਡਾ. ਦਰਸ਼ਨ ਪਾਲ ਮੁਤਾਬਿਕ ਅਮਿਤ ਸ਼ਾਹ ਨੇ ਨਿੱਜੀ ਤੌਰ 'ਤੇ ਇਹ ਯਕੀਨੀ ਬਣਾਉਣ ਨੂੰ ਕਿਹਾ ਕਿ ਯੋਗੇਂਦਰ ਯਾਦਵ ਇਕ ਸਿਆਸੀ ਆਗੂ ਹਨ, ਇਸ ਲਈ ਉਨ੍ਹਾਂ ਨੂੰ ਇਸ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਿੱਤਾ ਜਾਵੇ। ਡਾ. ਦਰਸ਼ਨ ਪਾਲ ਨੇ ਗ੍ਰਹਿ ਮੰਤਰੀ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਪੰਜਾਬ ਅੰਦੋਲਨ ਤੱਕ ਹੀ ਕੇਂਦਰਿਤ ਰੱਖਣਾ ਚਾਹੁੰਦੇ ਹਨ ਜਦਕਿ ਹੁਣ ਇਹ ਅੰਦੋਲਨ ਸਮੁੱਚੇ ਭਾਰਤ ਦਾ ਅੰਦੋਲਨ ਬਣ ਚੁੱਕਾ ਹੈ।

ਠੰਢੀਆਂ ਰਾਤਾਂ 'ਚ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ

- ਜਸਪਾਲ ਸਿੰਘ -
ਤਸਵੀਰਾਂ: ਜੀ.ਪੀ. ਸਿੰਘ
ਸਿੰਘੂ ਬਾਰਡਰ (ਦਿੱਲੀ) , 1 ਦਸੰਬਰ -ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਅਸਫ਼ਲ ਰਹਿਣ ਪਿੱਛੋਂ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਤੇ ਕਾਲੀਆਂ ਠੰਢੀਆਂ ਹਨੇਰੀਆਂ ਰਾਤ 'ਚ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨਾਂ ਨੇ ਹੋਰ ਵੀ ਦ੍ਰਿੜ੍ਹਤਾ ਤੇ ਜੋਸ਼ ਨਾਲ ਇਸ ਸੰਘਰਸ਼ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ। ਸਿੰਘੂ ਬਾਰਡਰ 'ਤੇ ਪਿਛਲੇ 6 ਦਿਨਾਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਨੇ ਕਿਹਾ ਹੈ ਕਿ ਇਸ ਧੱਕੇਸ਼ਾਹੀ ਦੀ ਮੋਦੀ ਸਰਕਾਰ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੇਸ਼ ਕੌਮ 'ਤੇ ਭੀੜ ਪਈ ਤਾਂ ਪੰਜਾਬੀਆਂ ਨੇ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ ਤੇ ਹੁਣ ਜਦ ਕਿਸਾਨੀ 'ਤੇ ਹਮਲਾ ਹੋ ਰਿਹਾ ਹੈ ਤਾਂ ਕਿਸਾਨ ਚੁੱਪ ਕਰਕੇ ਨਹੀਂ ਬੈਠ ਸਕਦੇ ਤੇ ਆਪਣੇ ਹੱਕਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਧਰਨੇ ਦੀ ਸਟੇਜ ਤੋਂ ਸੰਬੋਧਨ ਕਰਦੇ ਹੋਏ ਵੱਖ-ਵੱਖ ਆਗੂਆਂ ਨੇ ਬਹੁਤ ਹੀ ਤਿੱਖੇ ਤੇਵਰ ਦਿਖਾਉਂਦੇ ਹੋਏ ਕੇਂਦਰ ਸਰਕਾਰ ਨੂੰ ਲਲਕਾਰ ਭਰੀ ਆਵਾਜ਼ 'ਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਅਗਵਾਈ ਦਿੱਤੀ ਹੈ ਤੇ ਕਿਸਾਨ ਅੰਦੋਲਨ ਦੌਰਾਨ ਵੀ ਦੇਸ਼ ਭਰ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਵੱਲ ਦੇਖ ਰਹੇ ਹਨ ਤੇ ਉਨ੍ਹਾਂ ਦਾ ਸਾਥ ਦੇਣ ਲਈ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਕੇਵਲ ਪੰਜਾਬ ਜਾਂ ਹਰਿਆਣੇ ਦੇ ਕਿਸਾਨਾਂ ਦੀ ਨਹੀਂ ਬਲਕਿ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕਿਸਾਨ ਵੀ ਉਨ੍ਹਾਂ ਦੇ ਨਾਲ ਹਨ। ਧਰਨੇ 'ਚ ਸ਼ਾਮਿਲ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਦੋ ਟੁਕ ਸ਼ਬਦਾਂ 'ਚ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਦੇ ਨਾਂਅ 'ਤੇ ਜ਼ਮੀਨਾਂ ਖੋਹਣ ਦੀ ਕਿਸੇ ਵੀ ਤਰ੍ਹਾਂ ਦੀ ਸਾਜਿਸ਼ ਨੂੰ ਸਫਲ ਨਹੀਂ ਹੋਣ ਦੇਣਗੇ ਅਤੇ ਇਸ ਦਾ ਡਟ ਕੇ ਸਾਹਮਣਾ ਕਰਨਗੇ। ਉਹ 6-6 ਮਹੀਨੇ ਦਾ ਰਾਸ਼ਨ ਆਪਣੇ ਨਾਲ ਲੈ ਕੇ ਆਏ ਹਨ ਤੇ ਉਨ੍ਹਾਂ ਨੂੰ ਚਾਹੇ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਉਹ ਆਪਣੇ ਹੱਕ ਲੈ ਕੇ ਹੀ ਵਾਪਸ ਜਾਣਗੇ। ਧਰਨੇ 'ਚ ਸ਼ਾਮਿਲ ਹੋਣ ਲਈ ਅੱਜ ਵੀ ਕਿਸਾਨਾਂ ਤੇ ਨੌਜਵਾਨਾਂ ਦੇ ਕਾਫ਼ਲੇ ਵੱਡੀ ਗਿਣਤੀ 'ਚ ਸਿੰਘੂ ਬਾਰਡਰ 'ਤੇ ਪੁੱਜੇ। ਦਿਨੋ ਦਿਨ ਕਿਸਾਨ ਅੰਦੋਲਨ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ ਤੇ ਹੋਰਨਾਂ ਸੂਬਿਆਂ ਤੋਂ ਵੀ ਨੌਜਵਾਨ ਕਿਸਾਨ ਤੇ ਬੀਬੀਆਂ ਵੀ ਧਰਨੇ ਵਾਲੀ ਥਾਂ 'ਤੇ ਪੁੱਜ ਰਹੀਆਂ ਹਨ। ਪੰਜਾਬ ਤੋਂ ਟਰੈਕਟਰ-ਟਰਾਲੀਆਂ ਲੈ ਕੇ ਕਿਸਾਨਾਂ ਦਾ ਆਉਣਾ ਲਗਾਤਾਰ ਜਾਰੀ ਹੈ ਤੇ ਕਾਫੀ ਕਿਸਾਨ ਆਪੋ-ਆਪਣੀਆਂ ਗੱਡੀਆਂ ਲੈ ਕੇ ਵੀ ਧਰਨੇ 'ਚ ਪੁੱਜ ਰਹੇ ਹਨ। ਸਵੇਰੇ 11 ਵਜੇ ਤੋਂ ਸ਼ੁਰੂ ਹੁੰਦਾ ਤਕਰੀਰਾਂ ਦਾ ਸਿਲਸਿਲਾ ਸ਼ਾਮੀਂ 4 ਵਜੇ ਤੱਕ ਲਗਾਤਾਰ ਚਲਦਾ ਹੈ ਤੇ ਇਸ ਦੌਰਾਨ ਕਿਸਾਨਾਂ ਵਲੋਂ ਆਪਣੇ ਆਗੂਆਂ ਤੇ ਹੋਰਨਾਂ ਪ੍ਰਮੁੱਖ ਕਿਸਾਨਾਂ ਦੀਆਂ ਤਕਰੀਰਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਜਾਂਦਾ ਹੈ ਤੇ ਉਨ੍ਹਾਂ ਦੇ ਭਾਸ਼ਨਾਂ 'ਚ ਦਿਲਚਸਪੀ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਉਹ ਹਰ ਬੁਲਾਰੇ ਵਲੋਂ ਲਗਾਏ ਗਏ ਕਿਸਾਨ ਏਕਤਾ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦਾ ਜਵਾਬ ਬਹੁਤ ਹੀ ਜੋਸ਼ੀਲੇ ਅੰਦਾਜ਼ 'ਚ ਦਿੰਦੇ ਹਨ।
ਕਿਸਾਨ ਏਕਤਾ ਤੇ ਸਵੈ ਜ਼ਾਬਤਾ ਬਣਿਆ ਮਿਸਾਲ
ਪੱਕਾ ਧਰਨਾ ਲਗਾ ਕੇ ਬੈਠੇ ਕਿਸਾਨ ਪੂਰੀ ਤਰ੍ਹਾਂ ਨਾਲ ਇਕਜੁੱਟ ਹਨ ਤੇ ਕਿਸਾਨ ਏਕਤਾ ਦੀ ਅਜਿਹੀ ਮਿਸਾਲ ਸ਼ਾਇਦ ਹੀ ਕਿਧਰੇ ਦੇਖਣ ਨੂੰ ਮਿਲੀ ਹੋਵੇ। ਪੰਜਾਬ ਦੇ ਹੀ ਨਹੀਂ ਸਗੋਂ ਹੋਰਨਾਂ ਗੁਆਂਢੀ ਰਾਜਾਂ ਤੋਂ ਆਏ ਕਿਸਾਨਾਂ ਵਲੋਂ ਇਕ ਦੂਸਰੇ ਨਾਲ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਇਕ ਦੂਸਰੇ ਦੀ ਸੇਵਾ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਵੱਖ-ਵੱਖ ਖ਼ੇਤਰਾਂ ਤੋਂ ਆਉਣ ਦੇ ਬਾਵਜੂਦ ਕਿਸਾਨ ਇਕ-ਦੂਸਰੇ ਦੀ ਮਦਦ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਨ ਦਾ ਜਜ਼ਬਾ ਰੱਖਦਾ ਹੈ। ਲੰਗਰ ਤੇ ਚਾਹ ਪਾਣੀ ਲਈ ਪੁੱਛਿਆ ਜਾ ਰਿਹਾ ਹੈ ਤੇ ਰਹਿਣ-ਸਹਿਣ ਤੋਂ ਇਲਾਵਾ ਹੋਰਨਾਂ ਜ਼ਰੂਰਤਾਂ ਦਾ ਸਾਮਾਨ ਵੀ ਇਕ ਦੂਸਰੇ ਨਾਲ ਬਿਨਾਂ ਕਿਸੇ ਵਖਰੇਵੇਂ ਦੇ ਸਾਂਝਾ ਕੀਤਾ ਜਾ ਰਿਹਾ ਹੈ। ਪਿਛਲੇ ਕਰੀਬ 6 ਦਿਨਾਂ ਤੋਂ ਚਲ ਰਹੇ ਇਸ ਧਰਨੇ ਦੌਰਾਨ ਪੰਜਾਬੀਆਂ ਨੇ ਸਵੈ ਜ਼ਾਬਤੇ ਦੀ ਵੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਧਰਨੇ 'ਚ ਸ਼ਾਮਿਲ ਨੌਜਵਾਨ ਵੀ ਪੂਰੀ ਤਰ੍ਹਾਂ ਜ਼ਾਬਤੇ 'ਚ ਰਹਿ ਕੇ ਵਿਰੋਧ ਕਰ ਰਹੇ ਹਨ। ਪਖਾਨਿਆਂ ਤੇ ਹੋਰਨਾਂ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਦੇ ਦੌਰਾਨ ਵੀ ਕਿਧਰੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ ਤੇ ਨੌਜਵਾਨ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਆਮ ਦੇਖੇ ਜਾ ਸਕਦੇ ਹਨ। ਹਾਲਾਂਕਿ ਨੌਜਵਾਨਾਂ ਵਲੋਂ ਮੋਦੀ ਸਰਕਾਰ ਖ਼ਿਲਾਫ਼ ਬਹੁਤ ਹੀ ਜੋਸ਼ ਭਰਪੂਰ ਨਾਅਰੇਬਾਜ਼ੀ ਕਰਕੇ ਆਪਣੇ ਮਨ ਦੀ ਭੜਾਸ ਕੱਢੀ ਜਾ ਰਹੀ ਹੈ ਤੇ ਉਨ੍ਹਾਂ ਵਲੋਂ ਟਰੈਕਟਰਾਂ ਤੇ ਜੀਪਾਂ 'ਤੇ ਕਿਸਾਨੀ ਵਿਰੋਧੀ ਫ਼ੈਸਲਿਆਂ ਸਬੰਧੀ ਗੀਤ ਵਜਾ ਕੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ।
ਲਗਾਤਾਰ ਚੱਲ ਰਹੇ ਨੇ ਲੰਗਰ ਤੇ ਮੈਡੀਕਲ ਕੈਂਪ
ਕਿਸਾਨ ਅੰਦੋਲਨ ਦੌਰਾਨ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਲਗਾਤਾਰ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਖ਼ਾਲਸਾ ਏਡ ਸਮੇਤ ਹੋਰਨਾਂ ਸੰਸਥਾਵਾਂ ਤੇ ਕਿਸਾਨਾਂ ਵਲੋਂ ਖ਼ੁਦ ਵੀ ਆਪੋ-ਆਪਣੇ ਲੰਗਰ ਤਿਆਰ ਕਰਕੇ ਸੰਗਤ 'ਚ ਵਰਤਾਏ ਜਾ ਰਹੇ ਹਨ। ਲੰਗਰ ਤਿਆਰ ਕਰਨ ਦਾ ਕੰਮ ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਤੇ ਅਨੇਕਾਂ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਜਾ ਰਹੇ ਹਨ। ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ ਵਲੋਂ ਲੰਗਰਾਂ ਦੀ ਸੇਵਾ ਸੁਖਵਿੰਦਰ ਸਿੰਘ ਡਿਪਟੀ ਜਨਰਲ ਮੈਨੇਜਰ ਦੀ ਅਗਵਾਈ ਹੇਠ ਰਾਤ ਦਿਨ ਚਲ ਰਹੀ ਹੈ। ਕਰੀਬ 10 ਕਿਲੋਮੀਟਰ ਲੰਬੇ ਇਸ ਧਰਨੇ 'ਚ ਹਜ਼ਾਰਾਂ ਟਰੈਕਟਰਾਂ ਟਰਾਲੀਆਂ ਲੈ ਕੇ ਪੁੱਜੇ ਕਿਸਾਨਾਂ ਵਲੋਂ ਥਾਂ-ਥਾਂ 'ਤੇ ਚਾਹ ਪਕੌੜਿਆਂ, ਖੀਰ, ਜਲੇਬੀਆਂ ਤੇ ਹੋਰਨਾਂ ਕਈ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ ਹਨ, ਜਿਨ੍ਹਾਂ ਤੋਂ ਕੇਵਲ ਕਿਸਾਨ ਹੀ ਨਹੀਂ ਸਗੋਂ ਦਿੱਲੀ ਤੇ ਹਰਿਆਣੇ ਦੇ ਲੋਕ ਵੀ ਲੰਗਰ ਛਕ ਕੇ ਜਾ ਰਹੇ ਹਨ। ਇਸੇ ਤਰ੍ਹਾਂ ਥਾਂ-ਥਾਂ 'ਤੇ ਅਨੇਕਾਂ ਸੰਸਥਾਵਾਂ ਵਲੋਂ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ। ਜਿਨ੍ਹਾਂ 'ਚ ਮਾਸਕ ਤੇ ਹੋਰ ਜ਼ਰੂਰਤ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।
ਨਾਮਵਰ ਗਾਇਕਾਂ ਨੇ ਵੀ ਕੀਤੀ ਸ਼ਿਰਕਤ
ਉੱਘੇ ਪੰਜਾਬੀ ਗਾਇਕ ਅੰਮ੍ਰਿਤ ਮਾਨ, ਪਰਮੀਸ਼ ਵਰਮਾ, ਜੋਰਡਨ ਸੰਧੂ ਤੇ ਦਿਲਪ੍ਰੀਤ ਸਿੰਘ ਢਿੱਲੋਂ ਵਲੋਂ ਵੀ ਕਿਸਾਨ ਅੰਦੋਲਨ 'ਚ ਆਪਣਾ ਯੋਗਦਾਨ ਪਾਉਂਦੇ ਹੋਏ ਖ਼ਾਲਸਾ ਏਡ ਵਲੋਂ ਲਗਾਏ ਗਏ ਲੰਗਰਾਂ 'ਚ ਸੇਵਾ ਕੀਤੀ। ਇਸ ਮੌਕੇ ਇਨ੍ਹਾਂ ਕਲਾਕਾਰਾਂ ਨੇ ਕਿਹਾ ਕਿ ਉਹ ਇਸ ਅੰਦੋਲਨ 'ਚ ਕਿਸਾਨਾਂ ਦਾ ਡਟ ਕੇ ਸਾਥ ਦੇਣਗੇ ਅਤੇ ਜਿੰਨਾ ਚਿਰ ਇਹ ਸੰਘਰਸ਼ ਚੱਲੇਗਾ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਇਹ ਕਾਨੂੰਨ ਕਿਸਾਨ ਵਿਰੋਧੀ ਹਨ ਤੇ ਪੰਜਾਬ ਦੇ ਕਲਾਕਾਰ ਇਨ੍ਹਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਨਾਲ ਖੜ੍ਹੇ ਹਨ।

ਟਿਕਰੀ ਬਾਰਡਰ ਦਾ 30 ਤੋਂ 40 ਕਿੱਲੋਮੀਟਰ ਖੇਤਰ ਬਣਿਆ ਕਿਸਾਨਾਂ ਦਾ ਗੜ੍ਹ

* ਪੰਜਾਬ, ਹਰਿਆਣਾ ਤੋਂ ਬਾਅਦ ਰਾਜਸਥਾਨ ਦੇ ਕਿਸਾਨ ਤੇ ਸਥਾਨਕ ਲੋਕ ਵੀ ਸੰਘਰਸ਼ 'ਚ ਹੋਏ ਸ਼ਾਮਿਲ * ਦਾਨੀਆਂ ਵਲੋਂ ਰਾਸ਼ਨ, ਦੁੱਧ, ਘਿਓ, ਪਾਣੀ, ਕੰਬਲ ਤੇ ਹੋਰ ਲੋੜੀਂਦੇ ਸਾਜ਼ੋ-ਸਾਮਾਨ ਦੀ ਨਿਰੰਤਰ ਸਪਲਾਈ ਜਾਰੀ

ਕੰਵਲਜੀਤ ਸਿੰਘ ਸਿੱਧੂ, ਅਮਨਦੀਪ ਸਿੰਘ ਬਿੱਟਾ,
ਦਮਨਜੀਤ ਸਿੰਘ, ਵਿਪਿਨ ਧਾਲੀਵਾਲ
ਟਿਕਰੀ ਬਾਰਡਰ, 1 ਦਸੰਬਰ-ਕਿਸਾਨਾਂ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟਿਕਰੀ ਬਾਰਡਰ 'ਤੇ ਸੜਕਾਂ 'ਤੇ ਬੈਠੇ 5ਵੇਂ ਦਿਨ ਵੀ ਆਪਣੇ ਹੱਕਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸਵੇਰੇ ਤੜਕੇ ਤੋਂ ਜ਼ਾਬਤੇ 'ਚ ਰਹਿ ਕੇ ਇੱਥੇ ਕਿਸਾਨਾਂ ਵਲੋਂ ਲੰਗਰ-ਪਾਣੀ ਉਪਰੰਤ 31 ਕਿਸਾਨ ਜਥੇਬੰਦੀਆਂ ਦੀ ਸਾਂਝੀ ਸਟੇਜ ਸਜਾਈ ਗਈ। ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨਾਂ ਨੇ ਕਿਸਾਨੀ ਮੰਗਾਂ ਦੀ ਪੂਰਤੀ ਉਪਰੰਤ ਹੀ ਇੱਥੋਂ ਹਟਣ ਦੇ ਅਹਿਦ ਨੂੰ ਮੁੜ ਦੁਹਰਾਇਆ। ਇਸ ਮੌਕੇ ਇਸ ਟਿਕਰੀ ਬਾਰਡਰ ਦਾ 30 ਤੋਂ 40 ਕਿੱਲੋਮੀਟਰ ਦਾ ਖੇਤਰ ਜੋ ਇਕ ਤਰੀਕੇ ਨਾਲ ਪੰਜਾਬ ਹੀ ਬਣਿਆ ਹੋਇਆ ਵਿਖਾਈ ਦੇ ਰਿਹਾ ਹੈ, ਸਾਰੇ ਪਾਸੇ ਟਰੈਕਟਰ-ਟਰਾਲੀਆਂ, ਕਿਸਾਨਾਂ ਦੀ ਚਹਿਲ-ਪਹਿਲ ਦਾ ਗੜ੍ਹ ਬਣਿਆ ਹੋਇਆ ਹੈ, ਜਿੱਥੇ 24 ਘੰਟੇ ਦੀ ਚਹਿਲ-ਪਹਿਲ ਤੋਂ ਇਲਾਵਾ ਦਿੱਲੀ-ਹਰਿਆਣਾ ਦੇ ਵਸਨੀਕਾਂ ਅਤੇ ਦਾਨੀ ਸੱਜਣਾਂ ਵਲੋਂ ਦਿਲ ਖੋਲ੍ਹ ਕੇ ਕਿਸਾਨ ਸੰਘਰਸ਼ਾਂ 'ਚ ਆਪਣਾ ਯੋਗਦਾਨ ਦਿੰਦਿਆਂ ਦੁੱਧ, ਪਾਣੀ, ਕੰਬਲ ਅਤੇ ਹੋਰ ਲੋੜੀਂਦੇ ਸਾਜੋ-ਸਾਮਾਨ ਦੀ ਸਪਲਾਈ ਨਿਰੰਤਰ ਜਾਰੀ ਹੈ, ਜਿਸ ਦਾ ਕਿਸਾਨਾਂ ਵਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਉੱਧਰ ਕਿਸਾਨੀ ਸੰਘਰਸ਼ਾਂ ਨੂੰ ਸੂਫ਼ੀ ਗਾਇਕ ਕਨਵਰ ਗਰੇਵਾਲ, ਸਿੱਧੂ ਮੂਸੇਵਾਲਾ, ਹਰਭਜਨ ਮਾਨ, ਕਰਮਜੀਤ ਅਨਮੋਲ, ਹਰਫ਼ ਚੀਮਾ, ਅੰਮ੍ਰਿਤ ਮਾਨ, ਕੋਰਾਲਾ ਮਾਨ ਅਤੇ ਸੋਸ਼ਲ ਮੀਡੀਆ ਕਾਰਕੁੰਨ ਭਾਨਾ ਸਿੱਧੂ ਸਮੇਤ ਹੋਰ ਗਾਇਕਾਂ ਅਤੇ ਨਾਮੀ ਸ਼ਖ਼ਸੀਅਤਾਂ ਵਲੋਂ ਲਗਾਤਾਰ ਕਿਸਾਨਾਂ ਦੇ ਸੰਘਰਸ਼ 'ਚ ਪੁੱਜ ਕੇ ਕਿਸਾਨਾਂ ਦੀ ਹੌਸਲਾ ਅਫ਼ਜਾਈ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੀ ਸਾਂਝੀ ਸਟੇਜ ਦੇ ਸੰਚਾਲਕ ਪ੍ਰਗਟ ਸਿੰਘ ਸਕੱਤਰ ਬੀ.ਕੇ.ਯੂ. ਰਾਜੇਵਾਲ ਫ਼ਿਰੋਜ਼ਪੁਰ ਨੇ ਕਿਹਾ ਕਿ ਉਨ੍ਹਾਂ ਦੇ ਇਰਾਦੇ ਪੱਕੇ ਹਨ ਅਤੇ ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਵੱਡੀ ਗਿਣਤੀ 'ਚ ਕਿਸਾਨਾਂ ਨੇ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਇਕੱਠਿਆਂ ਹੋ ਕੇ ਕੇਂਦਰ ਵਿਰੁੱਧ ਅਜਿਹਾ ਮੋਰਚਾ ਲਗਾਇਆ ਹੈ। ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਸੰਘਰਸ਼ਾਂ ਕਾਰਨ ਆ ਰਹੀਆਂ ਮੁਸ਼ਕਿਲਾਂ ਲਈ ਖ਼ਿਮਾ ਵੀ ਮੰਗੀ ਹੈ। ਉੱਧਰ ਇਸ ਸਬੰਧੀ ਔਰਤਾਂ ਜਿਨ੍ਹਾਂ 'ਚ 85 ਸਾਲ ਤੱਕ ਦੀਆਂ ਮਾਈਆਂ ਪੋਤੇ-ਦੋਹਤਿਆਂ ਨਾਲ ਡਟੀਆਂ ਹੋਈਆਂ ਹਨ, ਜੋ ਨਾ ਕੇਵਲ ਸਟੇਜ ਨਜ਼ਦੀਕ ਕਿਸਾਨ ਬੁਲਾਰਿਆਂ ਦੇ ਵਿਚਾਰ ਸੁਣਦੀਆਂ ਹਨ, ਬਲਕਿ ਕਈ ਥਾਵਾਂ 'ਤੇ ਲੰਗਰਾਂ ਅਤੇ ਹੋਰ ਲੋੜੀਂਦੇ ਸਾਜੋ-ਸਾਮਾਨ ਦੀ ਵੀ ਜ਼ਿੰਮੇਵਾਰੀ ਨਿਰੰਤਰ ਸੰਭਾਲ ਰਹੀਆਂ ਹਨ। ਜਿਨ੍ਹਾਂ ਦਾ ਸਮੂਹਿਕ ਤੌਰ 'ਤੇ ਇਹੀ ਕਹਿਣਾ ਸੀ ਕਿ ਉਹ ਆਪਣੇ ਧੀਆਂ-ਪੁੱਤਰਾਂ ਦੇ ਹੱਕਾਂ ਲਈ ਇਨ੍ਹਾਂ ਸੰਘਰਸ਼ਾਂ 'ਚ ਸ਼ਾਮਿਲ ਹੋਣ ਲਈ ਆਈਆਂ ਹਨ। ਇਸ ਮੌਕੇ ਵੱਖ-ਵੱਖ ਮੈਡੀਕਲ ਖੇਤਰ ਦੀਆਂ ਟੀਮਾਂ ਨੇ ਵੀ ਇਸ 40 ਤੋਂ 50 ਕਿੱਲੋਮੀਟਰ ਦੇ ਕਿਸਾਨੀ ਸੰਘਰਸ਼ ਦੇ ਗੜ੍ਹ ਬਣੇ ਇਲਾਕੇ 'ਚ ਆਪਣੀਆਂ ਸੇਵਾਵਾਂ ਕਿਸਾਨਾਂ ਲਈ ਵੱਡੀ ਪੱਧਰ 'ਤੇ ਸ਼ੁਰੂ ਕਰ ਦਿੱਤੀਆਂ ਹਨ, ਜੋ ਧਰਨੇ ਪ੍ਰਦਰਸ਼ਨਾਂ 'ਚ ਸ਼ਾਮਿਲ ਇਨ੍ਹਾਂ ਲੋਕਾਂ ਲਈ ਮੈਡੀਕਲ ਸਹਾਇਤਾ ਆਪਣੇ ਵਲੰਟੀਅਰਾਂ ਰਾਹੀਂ ਦੇ ਰਹੇ ਹਨ। ਇਸ ਮੌਕੇ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਰਾਜਾਂ ਤੋਂ ਕਿਸਾਨ ਇਨ੍ਹਾਂ ਸੰਘਰਸ਼ਾਂ 'ਚ ਨਾ ਕੇਵਲ ਪੁੱਜ ਹੀ ਨਹੀਂ ਰਹੇ, ਬਲਕਿ ਸੰਪੂਰਨ ਹਮਾਇਤ ਵੀ ਦੇਣ ਲੱਗੇ ਹਨ, ਜੋ ਅੱਗੇ ਹੋ ਕੇ ਆਪਣੇ ਕਿਸਾਨ ਭਾਈਚਾਰੇ ਨਾਲ ਡੱਟ ਗਏ ਹਨ। ਟਿਕਰੀ ਸਰਹੱਦ 'ਤੇ ਅੱਜ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਟਿਕਰੀ ਸਰਹੱਦ ਮੋਰਚੇ 'ਚ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਲਈ ਇਕੱਲੀ ਐਮ.ਐਸ.ਪੀ. ਲੈਣ ਨਹੀਂ ਆਏ, ਸਗੋਂ ਕਿਸਾਨ ਵਿਰੋਧੀ ਕਾਨੂੰਨਾਂ ਤੇ ਨੀਤੀਆਂ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਸਾਰੇ ਸੂਬਿਆਂ 'ਚ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਖ਼ਰੀਦ ਮੁੱਲ ਨੂੰ ਸੰਵਿਧਾਨਕ ਦਰਜਾ ਦਿਵਾਉਣ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਮੈਦਾਨ 'ਚ ਨਿੱਤਰੇ ਹਨ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਕਿਸਾਨ ਜਥੇਬੰਦੀ ਦੀ ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਦਿੱਲੀ ਮੋਰਚੇ 'ਚ ਪੰਜਾਬ 'ਚੋਂ ਲਗਾਤਾਰ ਕਾਫ਼ਲੇ ਆ ਰਹੇ ਹਨ ਅਤੇ ਪੰਜਾਬ 'ਚ ਭਾਜਪਾ ਆਗੂਆਂ, ਟੋਲ ਪਲਾਜ਼ਿਆਂ ਤੇ ਸ਼ਾਪਿੰਗ ਮਾਲਾਂ ਅੱਗੇ ਲੱਗੇ ਮੋਰਚਿਆਂ 'ਚ ਗਿਣਤੀ ਵਧ ਰਹੀ ਹੈ। ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਰਾਜਸਥਾਨ ਦੇ ਕਿਸਾਨ ਆਗੂ ਰਕੇਸ਼ ਬਿਸ਼ਨੋਈ ਤੇ ਗੁਲਾਬ ਸਿੰਘ, ਹਰਿਆਣਾ ਦੇ ਆਗੂ ਫ਼ਲ ਸਿੰਘ, ਜਨਵਾਦੀ ਇਸਤਰੀ ਸਭਾ ਦੀ ਆਗੂ ਰਾਜ ਕੁਮਾਰੀ ਤੋਂ ਇਲਾਵਾ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਪਿੱਥੋ, ਰਾਮ ਸਿੰਘ ਭੈਣੀ ਬਾਘਾ, ਅਮਰੀਕ ਸਿੰਘ ਗੰਢੂਆਂ, ਰਾਜਵਿੰਦਰ ਸਿੰਘ ਰਾਮਨਗਰ ਤੇ ਜਨਕ ਸਿੰਘ ਭੁਟਾਲ ਨੇ ਵੀ ਸੰਬੋਧਨ ਕੀਤਾ।

ਹਰਿਆਣਾ, ਉੱਤਰ ਪ੍ਰਦੇਸ਼ ਦੀਆਂ ਹੱਦਾਂ 'ਤੇ ਹੋਰ ਸਖ਼ਤ ਪ੍ਰਬੰਧ

ਟਿਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰਾਂ 'ਤੇ ਕਿਸਾਨ ਪੂਰੇ ਜੋਸ਼ 'ਚ

ਨਵੀਂ ਦਿੱਲੀ, 1 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕਿਸਾਨਾਂ ਵਲੋਂ ਦਿੱਲੀ 'ਚ ਪ੍ਰਵੇਸ਼ ਕਰਨ ਦੇ ਰਸਤੇ ਬੰਦ ਕਰਨ ਦੀ ਚਿਤਾਵਨੀ ਦੇਣ ਤੋਂ ਬਾਅਦ ਪੁਲਿਸ ਨੇ ਦਿੱਲੀ ਦੇ ਨਾਲ ਲਗਦੇ ਹਰਿਆਣਾ, ਉੱਤਰ ਪ੍ਰਦੇਸ਼ ਦੀਆਂ ਹੱਦਾਂ ਜਿਨ੍ਹਾਂ 'ਚ ਟਿਕਰੀ, ਸਿੰਘੂ, ਗਾਜ਼ੀਪੁਰ, ਗੁੜਗਾਓਂ ਤੇ ਝੱਜਰ-ਬਹਾਦਰਗੜ੍ਹ ਬਾਰਡਰ ਸ਼ਾਮਿਲ ਹਨ 'ਤੇ ਹੋਰ ਵੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਹਨ। ਇਸ ਸਮੇਂ ਕਿਸਾਨ ਇਨ੍ਹਾਂ ਬਾਰਡਰਾਂ 'ਤੇ ਪੂਰੇ ਉਤਸ਼ਾਹ, ਜੋਸ਼ ਅਤੇ ਹੌਸਲੇ ਨਾਲ ਡਟੇ ਹੋਏ ਹਨ। ਇਨ੍ਹਾਂ ਸਾਰੇ ਬਾਰਡਰਾਂ ਦੇ ਪੁਲਿਸ ਦੇ ਸੀਨੀਅਰ ਅਧਿਕਾਰੀ ਪੂਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਦਿੱਲੀ ਪੁਲਿਸ ਦੇ ਕਮਿਸ਼ਨਰ ਐੱਸ.ਐੱਨ. ਸ੍ਰੀਵਾਸਤਵ ਨਿੱਜੀ ਤੌਰ 'ਤੇ ਪੁੱਜ ਕੇ ਜਾਇਜ਼ਾ ਲੈ ਰਹੇ ਹਨ। ਸਿੰਘੂ ਬਾਰਡਰ ਤੇ ਕਿਸਾਨਾਂ ਤੇ ਪੁਲਿਸ ਦੀ ਆਪਸੀ ਝੜਪ 'ਚ ਪੁਲਿਸ ਨੇ ਮਾਮਲੇ ਦਰਜ ਕੀਤੇ ਹਨ ਪਰ ਕਿਸਾਨਾਂ ਨੂੰ ਕੋਈ ਪ੍ਰਵਾਹ ਨਹੀਂ। ਉਧਰ ਹਰਿਆਣੇ ਦੀ ਖੇਪਾਂ ਦੇ ਨਾਲ ਜੁੜੇ ਹੋਏ ਕਾਫ਼ੀ ਗਿਣਤੀ ਵਿਚ ਕਿਸਾਨ ਪੁੱਜ ਰਹੇ ਹਨ, ਜਿਨ੍ਹਾਂ ਕੋਲ ਟਰੈਕਟਰ ਤੇ ਟਰਾਲੀਆਂ ਹਨ, ਜਿਨ੍ਹਾਂ 'ਚ ਕਿਸਾਨਾਂ ਨੇ ਰਾਸ਼ਨ ਅਤੇ ਹੋਰ ਵਰਤੋਂ ਵਾਲਾ ਸਾਮਾਨ ਰੱਖਿਆ ਹੋਇਆ ਹੈ।

ਆਜ਼ਾਦ ਵਿਧਾਇਕ ਸਾਂਗਵਾਨ ਨੇ ਖੱਟਰ ਸਰਕਾਰ ਤੋਂ ਵਾਪਸ ਲਿਆ ਸਮਰਥਨ

- ਰਾਮ ਸਿੰਘ ਬਰਾੜ -
ਚੰਡੀਗੜ੍ਹ, 1 ਦਸੰਬਰ-ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਸਰਕਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਚਰਖੀ ਦਾਦਰੀ ਤੋਂ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਤੇ ਦਿਨ ਪਸ਼ੂ ਧਨ ਵਿਕਾਸ ਬੋਰਡ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਂਗਵਾਨ ਨੇ ਕਿਹਾ ਕਿ ਰਾਜਨੀਤੀ ਅਤੇ ਅਹੁਦੇ ਦਾ ਉਨ੍ਹਾਂ ਨੂੰ ਕੋਈ ਲਾਲਚ ਨਹੀਂ ਹੈ। ਕਿਸੇ ਵੀ ਅਹੁਦੇ ਤੋਂ ਵੱਡੇ ਸਮਾਜ ਅਤੇ ਲੋਕਾਂ ਦੇ ਹਿੱਤ ਹਨ। ਭਾਈਚਾਰੇ ਨੂੰ ਕਾਇਮ ਰੱਖਣ ਲਈ ਉਹ ਖੁਦ ਤੱਤਪਰ ਹਨ। ਉਨ੍ਹਾਂ ਦੱਸਿਆ ਕਿ ਹੁਣ ਉਹ ਕਿਸਾਨ ਅੰਦੋਲਨ ਦੇ ਸਮਰਥਨ 'ਚ ਸਾਂਗਵਾਨ ਖਾਪ ਦੇ ਨਾਲ ਉਤਰੇ ਹਨ ਅਤੇ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਤੋਂ ਬਾਅਦ ਸਾਂਗਵਾਨ ਖਾਪ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਲਈ ਦਿੱਲੀ ਜਾ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਮੇਹਮ ਦੇ ਆਜ਼ਾਦ ਵਿਧਾਇਕ ਬਲਰਾਜ ਕੂੰਡੂ ਪਹਿਲਾਂ ਹੀ ਮਨੋਹਰ ਲਾਲ ਸਰਕਾਰ ਤੋਂ ਸਮਰਥਨ ਵਾਪਸ ਲੈ ਚੁੱਕੇ ਹਨ। ਜਿਥੋਂ ਤੱਕ ਸੋਮਬੀਰ ਸਾਂਗਵਾਨ ਵਲੋਂ ਸਮਰਥਨ ਵਾਪਸ ਲੈਣ ਦੀ ਗੱਲ ਹੈ ਤਾਂ ਉਹ ਸਾਂਗਵਾਨ ਖਾਪ ਦੇ ਪ੍ਰਧਾਨ ਵੀ ਹਨ ਅਤੇ ਖਾਪ ਨੇ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ। ਸੋਮਬੀਰ ਸਾਂਗਵਾਨ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਚਰਖੀ ਦਾਦਰੀ ਸੀਟ ਤੋਂ ਭਾਜਪਾ ਦੀ ਉਮੀਦਵਾਰ ਬਬੀਤਾ ਫੋਗਟ ਨੂੰ ਹਰਾ ਕੇ ਵਿਧਾਨ ਸਭਾ 'ਚ ਪੁੱਜੇ ਸਨ।

ਦਿੱਲੀ ਜਾਣਗੇ ਹਰਿਆਣਾ ਦੇ ਕਿਸਾਨ

ਖਾਪਾਂ ਦੀ ਮਹਾਪੰਚਾਇਤ 'ਚ ਫ਼ੈਸਲਾ

ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਦੀਆਂ ਵੱਖ-ਵੱਖ ਖਾਪਾਂ ਦੇ ਪ੍ਰਤੀਨਿਧੀਆਂ ਨੇ ਫ਼ੈਸਲਾ ਕੀਤਾ ਹੈ ਕਿ ਹਰਿਆਣਾ ਦੇ ਪਿੰਡਾਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ 'ਚ ਭਾਗ ਲੈਣ ਲਈ ਹਰਿਆਣਾ ਦੇ ਕਿਸਾਨ ਵੀ ਦਿੱਲੀ ਜਾਣਗੇ। ਕਿਸਾਨ ਅੰਦੋਲਨ 'ਤੇ ਜੀਂਦ 'ਚ ਵੱਖ-ਵੱਖ ਖਾਪਾਂ ਦੀ ਮਹਾਪੰਚਾਇਤ ਹੋਈ। ਇਸ 'ਚ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਵਿਆਪਕ ਪੱਧਰ 'ਤੇ ਚਰਚਾ ਕੀਤੀ ਗਈ। ਇਸ ਮਹਾਪੰਚਾਇਤ 'ਚ ਖਾਪ ਪ੍ਰਤੀਨਿਧੀਆਂ ਨੇ ਫ਼ੈਸਲਾ ਕੀਤਾ ਕਿ ਪਿੰਡਾਂ ਤੋਂ ਕਿਸਾਨ ਅੰਦੋਲਨ 'ਚ ਭਾਗ ਲੈਣ ਲਈ ਦਿੱਲੀ ਜਾਣਗੇ। ਇਸ 'ਚ ਕਈ ਫ਼ੈਸਲੇ ਕੀਤੇ ਗਏ। ਖਾਪ ਪ੍ਰਤੀਨਿਧੀਆਂ ਨੇ ਕਿਹਾ ਕਿ ਅੰਦੋਲਨ 'ਚ ਭਾਗ ਲੈ ਰਹੇ ਕਿਸਾਨਾਂ ਲਈ ਦੁੱਧ ਅਤੇ ਰਾਸ਼ਨ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਹਰ ਪਿੰਡ ਤੋਂ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਣ ਲਈ ਜਾਣਗੇ। ਖਾਪਾਂ ਦੀ ਮਹਾਪੰਚਾਇਤ ਅਰਬਨ ਅਸਟੇਟ ਸਥਿਤ ਜਾਟ ਧਰਮਸ਼ਾਲਾ ਦੇ ਅਹਾਤੇ 'ਚ ਕੀਤਾ ਗਿਆ। ਮਹਾਪੰਚਾਇਤ 'ਚ ਕਿਸਾਨ ਅੰਦੋਲਨ 'ਚ ਦੇਸ਼ ਭਰ ਤੋਂ ਭਾਗੀਦਾਰੀ ਵਧਾਉਣ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਰਾਸ਼ਨ ਅਤੇ ਆਰਥਿਕ ਮਦਦ ਲਈ ਰਣਨੀਤੀ ਬਣਾਈ ਗਈ।
ਦਾੜਨ ਖਾਪ ਦੇ ਕਿਸਾਨ ਦਿੱਲੀ ਧਰਨੇ ਲਈ ਹੋਏ ਰਵਾਨਾ
ਸਰਬ ਜਾਤੀ ਦਾੜਨ ਖਾਪ ਚਬੂਤਰਾ ਪਾਲਵਾਂ 'ਤੇ ਖਾਪ ਦੀ ਬੈਠਕ ਹੋਈ। ਇਸ ਦੀ ਪ੍ਰਧਾਨਗੀ ਖਾਪ ਦੇ ਪ੍ਰਧਾਨ ਦਲਬੀਰ ਖੇੜੀ ਮੰਸਾਨੀਆ ਨੇ ਕੀਤੀ। ਬੈਠਕ 'ਚ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦਾ ਫ਼ੈਸਲਾ ਲਿਆ ਗਿਆ। ਖਾਪ ਤੋਂ 60 ਟਰੈਕਟਰ-ਟਰਾਲੀਆਂ ਦਿੱਲੀ ਤੋਂ ਰਵਾਨਾ ਹੋਈਆਂ, ਜਿਸ 'ਚ ਹਰਿਆਣਾ ਦੇ ਕਿਸਾਨ ਸਵਾਰ ਹੋ ਕੇ ਦਿੱਲੀ ਧਰਨੇ 'ਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਏ। ਖਾਪ ਦੇ ਹਰੇਕ ਪਿੰਡ ਤੋਂ ਦੋ-ਦੋ ਟਰੈਕਟਰ-ਟਰਾਲੀਆਂ 'ਚ ਕਿਸਾਨ ਦਿੱਲੀ ਲਈ ਰਵਾਨਾ ਹੋਏ।

ਅਸਟਰਾਜ਼ੇਨੇਕਾ ਦਾ ਕੋਵਿਡ-19 ਟੀਕਾ ਪੂਰੀ ਤਰ੍ਹਾਂ ਸੁਰੱਖਿਅਤ-ਸੀਰਮ

ਨਵੀਂ ਦਿੱਲੀ, 1 ਦਸੰਬਰ (ਏਜੰਸੀ)- ਵਿਸ਼ਵ 'ਚ ਸਭ ਤੋਂ ਵੱਧ ਟੀਕਿਆਂ ਦੇ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਮੰਗਲਵਾਰ ਨੂੰ ਕੋਵਿਡ-19 ਦੀ ਅਜ਼ਮਾਇਸ਼ 'ਚ ਸ਼ਾਮਿਲ ਹੋਏ ਇਕ ਵਾਲੰਟੀਅਰ ਵਲੋਂ ਗੰਭੀਰ ਬਿਮਾਰ ਹੋਣ 'ਤੇ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਅਸਟਰਾਜ਼ੇਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਤ ਕੀਤਾ ਗਿਆ ਕੋਵਿਡ-19 ਦਾ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਤੇ ਇਮਯੂਨਜੇਨਿਕ ਹੈ। ਪੂਨਾ ਅਧਾਰਿਤ ਇੰਸਟੀਚਿਊਟ ਸੀਰਮ ਵਲੋਂ ਆਪਣੇ ਬਲਾਗ 'ਚ ਦੱਸਿਆ ਗਿਆ ਹੈ ਕਿ ਅਸੀਂ ਹਰ ਕਿਸੇ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਇਸ ਟੀਕੇ ਨੂੰ ਉਸ ਸਮੇਂ ਤੱਕ ਜਾਰੀ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਇਹ ਵੱਡੇ ਪੱਧਰ 'ਤੇ ਸੁਰੱਖਿਅਤ ਤੇ ਇਮਯੂਨਜੇਨਿਕ ਸਾਬਿਤ ਨਹੀਂ ਹੋ ਜਾਂਦਾ।
ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਇਸ ਟੀਕੇ ਦੀ ਅਜ਼ਮਾਇਸ਼ ਸ਼ਾਮਿਲ ਹੋਏ ਚੇਨਈ ਦੇ ਇਕ ਵਾਲੰਟੀਅਰ ਨੇ ਇਸ ਦੀ ਖੁਰਾਕ ਕਾਰਨ ਦਿਮਾਗੀ ਤੇ ਮਨੋਵਿਗਿਆਨਕ ਮਾੜੇ ਪ੍ਰਭਾਵ ਪੈਣ ਦਾ ਹਵਾਲਾ ਦਿੰਦਿਆਂ ਕੰਪਨੀ ਤੇ ਹੋਰਾਂ 'ਤੇ ਮੁਕੱਦਮਾ ਕਰਦਿਆਂ 5 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ।

ਕੈਨੇਡਾ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਹਮੇਸ਼ਾ ਬਚਾਅ ਕਰੇਗਾ-ਟਰੂਡੋ

ਕਿਸਾਨਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ

ਟੋਰਾਂਟੋ, 1 ਦਸੰਬਰ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਲੋਕਤੰਤਰ ਲੋਕਾਂ ਨੂੰ ਸ਼ਾਂਤੀਪੂਰਵਕ ਵਿਰੋਧ ਦਾ ਹੱਕ ਦਿੰਦਾ ਹੈ ਜੋ ਬਰਕਰਾਰ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਦੇਸ਼ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੇ ਅਧਿਕਾਰ ਦਾ ...

ਪੂਰੀ ਖ਼ਬਰ »

ਪੁਣਛ 'ਚ ਪਾਕਿ ਦੇ ਸਨਾਈਪਰ ਹਮਲੇ ਦੌਰਾਨ ਬੀ.ਐਸ.ਐਫ. ਦਾ ਅਧਿਕਾਰੀ ਸ਼ਹੀਦ

ਸ੍ਰੀਨਗਰ, 1 ਦਸੰਬਰ (ਮਨਜੀਤ ਸਿੰਘ) ਪਾਕਿਸਤਾਨ ਕੰਟਰੋਲ ਰੇਖਾ 'ਤੇ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ, ਪਾਕਿ ਸੈਨਾ ਨੇ ਮੰਗਲਵਾਰ ਸਵੇਰੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ ਦੇ ਤਾਰਕੁੰਢਈ ਇਲਾਕੇ 'ਚ ਬੀ.ਐਸ.ਐਫ. ਦੀ ਅਗਲੇਰੀ ਚੌਕੀ 'ਤੇ ...

ਪੂਰੀ ਖ਼ਬਰ »

ਕਿਸਾਨਾਂ ਦੇ ਅੰਦੋਲਨ 'ਚ ਸ਼ਾਮਿਲ ਹੋਣ ਗਈ ਬਿਲਕਿਸ ਦਾਦੀ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ

ਨਵੀਂ ਦਿੱਲੀ, 1 ਦਸੰਬਰ (ਏਜੰਸੀਆਂ)-ਸ਼ਾਹੀਨ ਬਾਗ 'ਚ ਨਾਗਰਿਕਤਾ ਕਾਨੂੰਨ ਖ਼ਿਲਾਫ਼ ਹੋਏ ਪ੍ਰਦਰਸ਼ਨ ਦੌਰਾਨ ਚਰਚਾ 'ਚ ਆਈ ਬਿਲਕਿਸ ਦਾਦੀ ਵੀ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਬਣਨ ਲਈ ਸਿੰਘੂ ਬਾਰਡਰ 'ਤੇ ਪਹੁੰਚੀ। ਇਥੇ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਇਸ ਤੋਂ ...

ਪੂਰੀ ਖ਼ਬਰ »

ਕਿਸਾਨਾਂ ਨਾਲ ਮੇਰਾ ਪੂਰਾ ਸਮਰਥਨ-ਪੱਪੂ ਯਾਦਵ

ਨਵੀਂ ਦਿੱਲੀ, 1 ਦਸੰਬਰ (ਆਈ.ਏ.ਐਨ.ਐਸ.)-ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਤਾਂ ਦੂਜੇ ਪਾਸੇ ਗਾਜੀਪੁਰ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਸਾਬਕਾ ਸੰਸਦ ਮੈਂਬਰ ਅਤੇ ਜਨਅਧਿਕਾਰ ...

ਪੂਰੀ ਖ਼ਬਰ »

ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੂੰ ਹਮਾਇਤ ਦੇਣ ਪੁੱਜੇ ਭੀਮ ਆਰਮੀ ਮੁਖੀ ਚੰਦਰ ਸ਼ੇਖਰ

ਨਵੀਂ ਦਿੱਲੀ, 1 ਦਸੰਬਰ (ਆਈ.ਏ.ਐਨ.ਐਸ.)-ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵੱਖ-ਵੱਖ ਰਾਜਾਂ ਦੇ ਕਈ ਕਿਸਾਨ ਅਤੇ ਕਿਸਾਨ ਸੰਗਠਨ ਲਗਾਤਾਰ ਵਿਰੋਧ ਕਰ ਰਹੇ ਹਨ। ਪੰਜਾਬ-ਹਰਿਆਣਾ ਅਤੇ ਯੂ.ਪੀ. ਦੇ ਕਿਸਾਨ ਵਿਰੋਧ ਕਰਕੇ ਲਗਾਤਾਰ ਅੰਦੋਲਨ ਕਰ ਰਹੇ ਹਨ। ਭੀਮ ਆਰਮੀ ਮੁਖੀ ਚੰਦਰਸ਼ੇਖਰ ...

ਪੂਰੀ ਖ਼ਬਰ »

ਪੰਜਾਬ 'ਚ ਕੁਝ ਅੜਿੱਕੇ ਨਾਲ ਆਮ ਵਾਂਗ ਚੱਲ ਰਹੀਆਂ ਰੇਲ ਗੱਡੀਆਂ-ਰੇਲਵੇ

ਨਵੀਂ ਦਿੱਲੀ, 1 ਦਸੰਬਰ (ਏਜੰਸੀ)-ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ. ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਪੰਜਾਬ 'ਚ 3 ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਅੰਦੋਲਨ ਦੇ ਚੱਲਦਿਆਂ ਲਗਭਗ 2 ਮਹੀਨਿਆਂ ਤੋਂ ਬੰਦ ਪਈ ਰੇਲ ਸੇਵਾ 32 ਕੁ ਕਿਲੋਮੀਟਰ ਦੇ ਅੜਿੱਕੇ ਨੂੰ ਛੱਡ ਕੇ ਆਮ ਵਾਂਗ ...

ਪੂਰੀ ਖ਼ਬਰ »

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਕਿਸਾਨ ਅੰਦੋਲਨ ਖ਼ਿਲਾਫ਼ ਭਾਜਪਾ ਆਗੂਆਂ ਦੀ ਬਿਆਨਬਾਜ਼ੀ ਦੀ ਨਿੰਦਾ

ਅਸੀਂ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਾਂ, ਕਿਸਾਨਾਂ ਦੀਆਂ ਮੰਗਾਂ ਵਾਜਬ : ਸਿਰਸਾ

ਨਵੀਂ ਦਿੱਲੀ, 1 ਦਸੰਬਰ (ਅਜੀਤ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਘਰਸ਼ ਕਰ ਰਹੇ ਕਿਸਾਨਾਂ ਖ਼ਿਲਾਫ਼ ਭਾਜਪਾ ਆਗੂਆਂ ਵਲੋਂ ਕੀਤੀ ਹਲਕੀ ਕਿਸਮ ਦੀ ਬਿਆਨਬਾਜ਼ੀ ਦੀ ਜ਼ੋਰਦਾਰ ਨਿੰਦਾ ਕੀਤੀ ਤੇ ਐਲਾਨ ਕੀਤਾ ਕਿ ਕਮੇਟੀ ਡੱਟ ਕੇ ਕਿਸਾਨਾਂ ਨਾਲ ਖੜ੍ਹੀ ...

ਪੂਰੀ ਖ਼ਬਰ »

ਹਰਿਆਣਾ 'ਚ ਭਾਜਪਾ ਦੀ ਭਾਈਵਾਲ ਜੇ.ਜੇ.ਪੀ. ਵਲੋਂ ਕੇਂਦਰ ਨੂੰ ਐਮ.ਐਸ.ਪੀ. 'ਤੇ ਲਿਖਤੀ ਭਰੋਸਾ ਦੇਣ ਦਾ ਸੁਝਾਅ

ਚੰਡੀਗੜ੍ਹ, 1 ਦਸੰਬਰ (ਪੀ.ਟੀ.ਆਈ.)-ਹਰਿਆਣਾ 'ਚ ਸੱਤਾਧਾਰੀ ਭਾਜਪਾ ਦੀ ਭਾਈਵਾਲ ਜਨਨਾਇਕ ਜਨਤਾ ਪਾਰਟੀ (ਜੇ.ਜੀ.ਪੀ.) ਨੇ ਕੇਂਦਰ ਨੂੰ ਸੁਝਾਅ ਦਿੱਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਪ੍ਰਣਾਲੀ ਜਾਰੀ ਰੱਖਣ ਸਬੰਧੀ ਉਸ ਨੂੰ ਕਿਸਾਨਾਂ ਨੂੰ ਲਿਖਤੀ 'ਚ ਭਰੋਸਾ ਦੇਣਾ ਚਾਹੀਦਾ ...

ਪੂਰੀ ਖ਼ਬਰ »

ਪੰਜਾਬ ਦੇ ਟਰੱਕ ਆਪ੍ਰੇਟਰ ਕਰਨਗੇ ਕਿਸਾਨਾਂ ਦੇ ਹੱਕ 'ਚ ਚੱਕਾ ਜਾਮ-ਹੈਪੀ ਸੰਧੂ

ਸਿੰਘੂ ਬਾਰਡਰ, 1 ਦਸੰਬਰ (ਜਸਪਾਲ ਸਿੰਘ)-ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਅੱਜ ਆਪਣੇ ਸਾਥੀਆਂ ਸਮੇਤ ਕਿਸਾਨਾਂ ਦੇ ਵਿਸ਼ਾਲ ਧਰਨੇ ਸਿੰਘੂ ਬਾਰਡਰ ਵਿਖੇ ਸ਼ਾਮਿਲ ਹੋਏ ਤੇ ਮੋਦੀ 'ਤੇ ਭੜਾਸ ਕੱਢੀ । ਹੈਪੀ ਸੰਧੂ ਨਾਲ ਹਲਕਾ ਨਕੋਦਰ ਦੇ ...

ਪੂਰੀ ਖ਼ਬਰ »

ਦਿੱਲੀ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਲੋਂ ਕਿਸਾਨਾਂ ਦੇ ਧਰਨੇ 'ਚ ਸ਼ਿਰਕਤ

ਨਵੀਂ ਦਿੱਲੀ, 1 ਦਸੰਬਰ (ਪੀ.ਟੀ.ਆਈ.)-ਦਿੱਲੀ ਵਿਚਲੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਸਿੰਘੂ ਤੇ ਟਿਕਰੀ ਸਰਹੱਦਾਂ 'ਤੇ ਕਿਸਾਨਾਂ ਵਲੋਂ ਲਗਾਏ ਧਰਨੇ 'ਚ ਸ਼ਿਰਕਤ ਕਰਦਿਆਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਨਾਲ ਕਿਸਾਨਾਂ ਦੀ ਲੜਾਈ 'ਚ ਇਕਜੁਟਤਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX