ਤਾਜਾ ਖ਼ਬਰਾਂ


ਸਿੱਖਾਂ ਨੇ ਖੋਲ੍ਹਿਆ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ, ਹੋਵੇਗਾ ਮੁਫ਼ਤ ਇਲਾਜ
. . .  6 minutes ago
ਨਵੀਂ ਦਿੱਲੀ, 7 ਮਾਰਚ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ 'ਚ ਅੱਜ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ ਖੋਲ੍ਹਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ...
ਪ੍ਰਧਾਨ ਮੰਤਰੀ ਮੋਦੀ ਨੇ ਸ਼ਿਲਾਂਗ 'ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਦਾ ਕੀਤਾ ਉਦਘਾਟਨ
. . .  14 minutes ago
ਨਵੀਂ ਦਿੱਲੀ, 7 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨ ਔਸ਼ਧੀ ਸਮਾਰੋਹ 'ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਿਲਾਂਗ 'ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਦਾ ਉਦਘਾਟਨ...
ਲਦਾਖ਼ 'ਚ ਲੱਗੇ ਭੂਚਾਲ ਦੇ ਝਟਕੇ
. . .  32 minutes ago
ਲੇਹ, 7 ਮਾਰਚ- ਲਦਾਖ਼ 'ਚ ਅੱਜ ਸਵੇਰੇ 9.57 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ...
11 ਮਾਰਚ ਨੂੰ ਜਲੰਧਰ 'ਚ ਮਨਾਏ ਜਾ ਰਹੇ ਵੈਟਨਰੀ ਇੰਸਪੈਕਟਰ ਦਿਵਸ ਦੀਆਂ ਤਿਆਰੀਆਂ ਮੁਕੰਮਲ -- ਸੱਚਰ,ਮਹਾਜ਼ਨ
. . .  about 1 hour ago
ਪਠਾਨਕੋਟ,7 ਮਾਰਚ (ਚੌਹਾਨ ) ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ 11 ਮਾਰਚ 2021 ਨੂੰ ਦੇਸ਼ ਭਗਤ ਯਾਦਗਾਰ ਹਾਲ ...
ਪ੍ਰਧਾਨ ਮੰਤਰੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ ਜਨਤਕ ਰੈਲੀ ਨੂੰ ਕਰਨਗੇ ਸੰਬੋਧਨ
. . .  about 2 hours ago
ਨਵੀਂ ਦਿੱਲੀ,07 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ...
ਜੰਮੂ-ਕਸ਼ਮੀਰ 'ਚ ਲੱਗੇ ਭੁਚਾਲ ਦੇ ਝਟਕੇ
. . .  about 2 hours ago
ਜੰਮੂ-ਕਸ਼ਮੀਰ,07 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਵਿਖੇ ਲੱਗੇ ਭੂਚਾਲ ਦੇ ਝਟਕੇ...
ਬਰਨਾਲਾ : ਇਕ ਸ਼ਰਾਰਤੀ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ
. . .  about 3 hours ago
ਹੰਡਿਆਇਆ /ਬਰਨਾਲਾ ,7 ਮਾਰਚ (ਗੁਰਜੀਤ ਸਿੰਘ ਖੁੱਡੀ )- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਖੁਰਦ ਵਿਖੇ ਬੀਤੀ ਸ਼ਾਮ ਨੂੰ ਇਕ ਸ਼ਰਾਰਤੀ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ....
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਜ਼ਿਲ੍ਹੇ ’ਚ ਨਾਈਟ ਕਰਫਿਊ ਲਗਾਉਣ ਦੇ ਹੁਕਮ
. . .  1 day ago
ਟਿਕਰੀ ਬਾਰਡਰ ਤੇ ਰੋਸ ਧਰਨੇ ਤੇ ਬੈਠੇ ਪਿੰਡ ਗੰਢੂਆ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਰੁਪਿੰਦਰ ਸਿੰਘ ਸੱਗੂ) - ਟਿਕਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਵਿਚ ਗਏ ਪਿੰਡ ਗੰਢੂਆ ਦੇ ਕਿਸਾਨ ਜਨਕ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ...
ਭਾਜਪਾ ਨੇ ਪੱਛਮੀ ਬੰਗਾਲ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਨੰਦੀਗ੍ਰਾਮ 'ਤੇ ਟਿੱਕੀਆਂ ਹੁਣ ਤੋਂ ਹੀ ਨਜ਼ਰਾਂ
. . .  1 day ago
ਨਵੀਂ ਦਿੱਲੀ, 6 ਮਾਰਚ - ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ 57 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸਭ ਤੋਂ ਅਹਿਮ ਨਾਮ ਸ਼ੁਭੇਂਦੂ ਅਧਿਕਾਰੀ ਦਾ ਹੈ, ਜੋ ਨੰਦੀਗ੍ਰਾਮ ਤੋਂ ਚੋਣ ਲੜੇਗਾ...
ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਫਾਟਕ ਮੈਨ ਦੀ ਮੌਤ
. . .  1 day ago
ਬਹਿਰਾਮ, 6 ਮਾਰਚ {ਨਛੱਤਰ ਸਿੰਘ ਬਹਿਰਾਮ} ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਰੇਲਵੇ ਫਾਟਕ ਮੈਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਰੇਲਵੇ ਪੁਲਿਸ ਮਲਾਜਮਾਂ ਅਤੇ ਏ.ਐਸ.ਆਈ...
ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਮੁੰਬਈ, 6 ਮਾਰਚ- ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਮੁੰਬਈ ਦੇ ਕੂਪਰ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ...
ਲੰਬੇ ਅਨੁਭਵਾਂ 'ਚੋਂ ਨਿਕਲਿਆ ਸੀ ਪੰਜਾਬੀ ਪੱਤਰਕਾਰ ਮੇਜਰ ਸਿੰਘ- ਛੋਟੇਪੁਰ
. . .  1 day ago
ਕਲਾਨੌਰ, 6 ਮਾਰਚ (ਪੁਰੇਵਾਲ)-ਪੰਜਾਬੀ ਪੱਤਰਕਾਰੀ 'ਚ ਅਹਿਮ ਨਾਂ ਨਾਲ ਜਾਣੇ ਜਾਂਦੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦਾ ਇਸ ਤਰ੍ਹਾਂ ਬੇਵਕਤ ਚਲੇ ਜਾਣ ਨਾਲ ਸਮਾਜ ਸਮੇਤ ਪੱਤਰਕਾਰੀ ਖੇਤਰ 'ਚ ਵੱਡਾ ਘਾਟਾ...
ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
. . .  1 day ago
ਪਠਾਨਕੋਟ, 6 ਮਾਰਚ (ਸੰਧੂ)- ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ 'ਰੋਜ਼ਾਨਾ ਅਜੀਤ' ਦੇ ਸੀਨੀਅਰ ਸਟਾਫ਼ ਰਿਪੋਰਟਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਇਲਾਕਾ ਲੌਂਗੋਵਾਲ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 6 ਮਾਰਚ (ਸ. ਸ. ਖੰਨਾ, ਵਿਨੋਦ)- 'ਰੋਜ਼ਾਨਾ ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ, ਜਿਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਨ੍ਹਾਂ 'ਚ...
ਕੋਰੋਨਾ ਕਾਰਨ 6 ਮਾਰਚ ਤੋਂ ਨਵਾਂਸ਼ਹਿਰ 'ਚ ਵੀ ਲੱਗੇਗਾ ਨਾਈਟ ਕਰਫ਼ਿਊ, ਰਾਤੀਂ 11 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਹੋਵੇਗਾ ਸਮਾਂ
. . .  1 day ago
ਨਵਾਂਸ਼ਹਿਰ, 6 ਮਾਰਚ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਨਵਾਂਸ਼ਹਿਰ ਜ਼ਿਲ੍ਹੇ 'ਚ ਕੋਵਿਡ-19 (ਕੋਰੋਨਾ ਵਾਇਰਸ) ਦੇ ਕੇਸਾਂ 'ਚ ਮੁੜ ਤੋਂ ਦਿਨ-ਪ੍ਰਤੀ-ਦਿਨ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕ ਹਿੱਤ...
ਕਿਸਾਨ ਜੀਤ ਸਿੰਘ ਨੱਥੂਵਾਲਾ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਪ੍ਰਸ਼ਾਸਨਿਕ ਦਫ਼ਤਰਾਂ ਮੂਹਰੇ ਲਾਸ਼ ਰੱਖ ਕੇ ਕਰਾਂਗੇ ਸੰਘਰਸ਼- ਕਿਸਾਨ ਆਗੂ
. . .  1 day ago
ਨੱਥੂਵਾਲਾ ਗਰਬੀ, 6 ਮਾਰਚ (ਸਾਧੂ ਰਾਮ ਲੰਗੇਆਣਾ)- ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਮਿਸਤਰੀ ਵਾਸੀ ਨੱਥੂਵਾਲਾ ਗਰਬੀ, ਜੋ ਬੀਤੀ 1 ਮਾਰਚ ਨੂੰ ਕੁੰਡਲੀ ਬਾਰਡਰ ਦਿੱਲੀ ਵਿਖੇ ਕਿਸਾਨੀ ਹੱਕਾਂ ਲਈ ਲੜਾਈ ਲੜਦਿਆਂ ਸੜਕ...
ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਬਟਾਲਾ, 6 ਮਾਰਚ (ਕਾਹਲੋਂ)- ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ...
ਕੋਰੋਨਾ ਖ਼ਤਮ ਨਹੀਂ ਹੋਇਆ ਅਤੇ ਹੁਣ ਡੇਂਗੂ ਨੇ ਦਿੱਤੀ ਸਰਹੱਦੀ ਖੇਤਰ 'ਚ ਦਸਤਕ
. . .  1 day ago
ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਠੰਢ ਦਾ ਸੀਜ਼ਨ ਖ਼ਤਮ ਹੁੰਦਿਆਂ...
ਬੀਬੀ ਜਗੀਰ ਕੌਰ ਨੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਚਲਾਣੇ 'ਤੇ ਪ੍ਰਗਟਾਇਆ ਦੁੱਖ
. . .  1 day ago
ਅੰਮ੍ਰਿਤਸਰ, 6 ਮਾਰਚ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ...
ਪੰਜ ਤੱਤਾਂ 'ਚ ਵਿਲੀਨ ਹੋਏ ਸੀਨੀਅਰ ਪੱਤਰਕਾਰ ਮੇਜਰ ਸਿੰਘ
. . .  1 day ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦਾ ਅੰਤਿਮ ਸਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਇਸ ਮੌਕੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ...
ਆਮ ਆਦਮੀ ਪਾਰਟੀ ਵਲੋਂ ਵਪਾਰ ਵਿੰਗ ਦੇ ਅਹੁਦੇਦਾਰ ਨਿਯੁਕਤ
. . .  1 day ago
ਚੰਡੀਗੜ੍ਹ, 6 ਮਾਰਚ- ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਵਪਾਰ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ...
ਵਿਸ਼ਵਾਸ ਮਤ 'ਚ ਇਮਰਾਨ ਖ਼ਾਨ ਦੀ ਸਰਕਾਰ ਦੀ ਜਿੱਤ, ਪੱਖ 'ਚ ਪਈਆਂ 178 ਵੋਟਾਂ
. . .  1 day ago
ਇਸਲਾਮਾਬਾਦ, 6 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੈਸ਼ਨਲ ਅਸੈਂਬਲੀ 'ਚ ਬਹੁਮਤ ਹਾਸਲ ਕਰ ਲਿਆ ਹੈ। ਅਵਿਸ਼ਵਾਸ ਪ੍ਰਸਤਾਵ 'ਤੇ ਅੱਜ ਅਸੈਂਬਲੀ 'ਚ ਹੋਈ ਵੋਟਿੰਗ 'ਚ ਉਨ੍ਹਾਂ ਨੇ ਇਹ...
ਚੌਥੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਦਿੱਤੀ ਮਾਤ, ਲੜੀ 'ਤੇ 3-1 ਨਾਲ ਕੀਤਾ ਕਬਜ਼ਾ
. . .  1 day ago
ਅਹਿਮਦਾਬਾਦ, 6 ਮਾਰਚ- ਅਹਿਮਦਾਬਾਦ 'ਚ ਖੇਡੇ ਗਏ ਚੌਥੇ ਅਤੇ ਆਖ਼ਰੀ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਦੂਜੀ ਪਾਰੀ 135 ਦੌੜਾਂ 'ਤੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 24 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਪਹਿਲਾ ਸਫ਼ਾ

ਕਿਸਾਨਾਂ ਨੇ ਕਾਲਾ ਦਿਵਸ ਮਨਾਇਆ ਕੁੰਡਲੀ-ਮਾਨੇਸਰ-ਪਲਵਲ ਹਾਈਵੇਅ ਰੱਖਿਆ ਜਾਮ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 6 ਮਾਰਚ-ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਨੂੰ ਕਿਸਾਨਾਂ ਨੇ 5 ਘੰਟੇ ਕੁੰਡਲੀ, ਮਾਨੇਸਰ ਅਤੇ ਪਲਵਲ (ਕੇ.ਐੱਮ.ਪੀ.) ਐਕਸਪ੍ਰੈੱਸ ਵੇਅ ਜਾਮ ਕਰਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੀਤੇ ਇਸ 5 ਘੰਟੇ ਦੇ ਜਾਮ 'ਚ ਕਿਸੇ ਵੀ ਲੋੜੀਂਦੀ ਸੇਵਾ ਦੇ ਵਾਹਨ ਨੂੰ ਨਹੀਂ ਰੋਕਿਆ ਗਿਆ ਅਤੇ ਨਾ ਹੀ ਇਸ ਦੌਰਾਨ ਕਿਸੇ ਵੀ ਸਰਕਾਰੀ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਮਿਲੀ | ਹਾਲਾਂਕਿ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ | ਕਿਸਾਨਾਂ ਵਲੋਂ ਮਿੱਥੀਆਂ ਗਈਆਂ ਨਾਕਾਬੰਦੀ ਦੀਆਂ ਥਾਵਾਂ ਡਾਸਨਾ, ਦੁਹਾਈ, ਬਾਗਪਤ, ਦਾਦਰੀ, ਗ੍ਰੇਟਰ ਨੋਇਡਾ ਆਦਿ 'ਤੇ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਦੀ ਤਾਇਨਾਤੀ ਤੋਂ ਇਲਾਵਾ ਦੰਗਾ ਵਿਰੋਧੀ ਵਾਹਨ ਵੀ ਥਾਂ-ਥਾਂ 'ਤੇ ਖੜ੍ਹੇ ਕੀਤੇ ਗਏ ਸਨ | ਕਿਸਾਨਾਂ ਦੇ ਜਾਮ ਦੇ ਮੱਦੇਨਜ਼ਰ ਪੁਲਿਸ ਵਲੋਂ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਸਨ | ਹਾਲਾਂਕਿ ਮੀਡੀਆ ਦੀਆਂ ਗੱਡੀਆਂ ਨੂੰ ਪੁੱਛਗਿੱਛ ਤੋਂ ਬਾਅਦ ਰੋਕਿਆ ਨਹੀਂ ਜਾ ਰਿਹਾ ਸੀ |
ਬਿਨਾਂ ਟੈਂਟਾਂ ਦੇ ਧੱੁਪੇ ਹੀ ਲਾਏ ਧਰਨੇ
136 ਕਿੱਲੋਮੀਟਰ ਦੇ ਕੇ.ਐੱਮ.ਪੀ. ਐਕਸਪ੍ਰੈੱਸ ਵੇਅ ਦੇ ਟੋਲ ਪਲਾਜ਼ਿਆਂ 'ਤੇ ਕੀਤੀ ਨਾਕਾਬੰਦੀ ਦੌਰਾਨ ਕਿਸਾਨਾਂ ਵਲੋਂ ਆਪੋ-ਆਪਣੀ ਜਥੇਬੰਦੀ, ਨਿਸ਼ਾਨ ਸਾਹਿਬ ਅਤੇ ਭਾਰਤ ਦੇ ਰਾਸ਼ਟਰੀ ਝੰਡੇ ਲੈ ਕੇ ਮਾਰਚ ਕੀਤਾ ਗਿਆ | ਵੱਖ-ਵੱਖ ਥਾਵਾਂ 'ਤੇ ਲਾਏ ਨਾਕਿਆਂ 'ਚ ਕਿਸਾਨ ਧੁੱਪੇ ਬੈਠ ਕੇ ਹੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਨਜ਼ਰ ਆਏ | ਇਸ ਦੌਰਾਨ ਉਹ ਲੰਗਰ, ਚਾਹ-ਪਾਣੀ ਵੀ ਵਰਤਾਉਂਦੇ ਨਜ਼ਰ ਆਏ, ਜਿਸ ਦੌਰਾਨ ਉਹ ਉੱਥੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੂੰ ਵੀ ਵਾਰ-ਵਾਰ ਖਾਣ-ਪੀਣ ਬਾਰੇ ਪੁੱਛਦੇ ਦਿਸੇ | ਜਾਮ ਦੌਰਾਨ ਟਰੈਕਟਰਾਂ ਦੀ ਗਿਣਤੀ ਸੀਮਤ ਰੱਖਣ ਅਤੇ ਲੋਕਾਂ ਦੀ ਤਦਾਦ ਜ਼ਿਆਦਾ ਰੱਖਣ ਦੇ ਆਪਣੇ ਆਗੂਆਂ ਦੀ ਅਪੀਲ ਨੂੰ ਵੀ ਪ੍ਰਵਾਨ ਕਰਦਿਆਂ ਜ਼ਿਆਦਾਤਰ ਕਿਸਾਨ ਪੈਦਲ ਹੀ ਚੱਲੇ | ਕਿਸਾਨਾਂ ਵਲੋਂ ਗਦਪੁਰੀ ਬਾਰਡਰ, ਦੁਧੌਲਾ ਮੋੜ, ਕਰਮਨ ਬਾਰਡਰ, ਬਾਬਰੀ ਮੋੜ, ਅਸਾਵਟਾ ਮੋੜ, ਆਗਰਾ ਚੌਕ ਅਤੇ ਜਲਹਾਕਾ ਅਤੇ ਨੂੰ ਹ ਬਾਰਡਰ 'ਤੇ ਵੀ ਨਾਕੇ ਲਗਾਏ ਗਏ |
ਅੰਦੋਲਨ ਮਜ਼ਬੂਤੀ ਨਾਲ ਵਧ ਰਿਹਾ ਹੈ-ਕਿਸਾਨ ਆਗੂ
ਕਿਸਾਨ ਆਗੂਆਂ ਨੇ ਜਾਮ ਦੌਰਾਨ ਦਿੱਤੇ ਭਾਸ਼ਨ 'ਚ ਕਿਸਾਨਾਂ ਨੂੰ ਸੰਜਮ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਖ਼ਤਮ ਨਹੀਂ ਹੋਣ ਜਾ ਰਿਹਾ, ਸਗੋਂ ਉਹ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਲੰਮੇ ਅੰਦੋਲਨ ਨੇ ਏਕਤਾ ਦਾ ਸੰਦੇਸ਼ ਦਿੱਤਾ ਹੈ ਅਤੇ ਦੇਸ਼ ਦੇ ਸਿਆਸੀ ਖਾਕੇ 'ਚ ਇਕ ਵਾਰ ਫਿਰ ਕਿਸਾਨਾਂ ਦੀ ਅਹਿਮੀਅਤ ਉਭਰੀ ਹੈ | ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਇਸ ਅੰਦੋਲਨ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਕਿਸਾਨ ਇਕ ਵਾਰ ਫਿਰ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਹਰ ਸਿਆਸੀ ਆਗੂ ਨੂੰ ਇਕ ਸਬਕ ਸਿਖਾਇਆ ਹੈ ਕਿ ਕਿਸਾਨਾਂ ਨਾਲ ਪੰਗਾ ਨਾ ਲਓ |
ਕਿਸਾਨਾਂ ਦਾ ਟੈਂਕ ਹੈ ਟਰੈਕਟਰ-ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਟਰੈਕਟਰ ਨੂੰ ਕਿਸਾਨਾਂ ਦਾ ਟੈਂਕ ਦੱਸਦਿਆਂ ਕਿਹਾ ਕਿ ਲੰਮੀ ਲੜਾਈ ਦੇ ਲਈ ਇਕ ਪਿੰਡ, ਇਕ ਟਰੈਕਟਰ, 15 ਕਿਸਾਨ ਅਤੇ 10 ਦਿਨ ਦਾ ਫਾਰਮੂਲਾ ਅਪਨਾਉਣਾ ਹੋਵੇਗਾ | ਟਿਕੈਤ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਕਿਸਾਨੀ ਦੇ ਹੱਲ ਲਈ ਆਖਰੀ ਸਾਹ ਤੱਕ ਸੰਘਰਸ਼ ਕਰਦੇ ਰਹਾਂਗੇ | ਟਿਕੈਤ ਨੇ 100 ਦਿਨ ਤੱਕ ਅੰਦੋਲਨ ਚਲਾਉਣ ਲਈ ਧੰਨਵਾਦ ਵੀ ਕੀਤਾ | ਟਿਕੈਤ ਨੇ ਫ਼ਸਲਾਂ ਦੇ ਫ਼ੈਸਲੇ ਕਿਸਾਨ ਵਲੋਂ ਕਰਨ ਦਾ ਹੋਕਾ ਦਿੰਦਿਆਂ ਕਿਹਾ ਕਿ ਦੇਸ਼ 'ਚ ਅਗਲਾ ਜੋ ਵੀ ਅੰਦੋਲਨ ਹੋਵੇਗਾ ਉਸ 'ਚ ਕਿਤੇ ਬੈਰੀਕੇਡਿੰਗ ਨਹੀਂ ਹੋਣੀ ਚਾਹੀਦੀ, ਜੇਕਰ ਹੋਵੇਗੀ ਤਾਂ ਉਹ ਤੋੜੀ ਜਾਵੇਗੀ | ਟਿਕੈਤ ਨੇ ਸਰਕਾਰ ਵਲੋਂ ਉਦਯੋਗਪਤੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਉਹ ਹੀ ਕਰ ਰਹੀ ਹੈ ਜੋ ਵਪਾਰੀ ਉਨ੍ਹਾਂ ਨੂੰ ਕਹਿ ਰਹੇ ਹਨ | ਉਹ ਗੋਦਾਮ ਪਹਿਲਾਂ ਬਣਵਾ ਰਹੀ ਹੈ ਅਤੇ ਕਾਨੂੰਨ ਬਾਅਦ 'ਚ ਬਣਵਾ ਰਹੀ ਹੈ | ਕਿਸਾਨਾਂ ਵਲੋਂ ਅਗਲੇ ਮਿੱਥੇ ਪ੍ਰੋਗਰਾਮਾਂ 'ਚ 8 ਮਾਰਚ ਨੂੰ ਔਰਤ ਕਿਸਾਨ ਦਿਵਸ ਅਤੇ 15 ਮਾਰਚ ਨੂੰ ਨਿੱਜੀਕਰਨ ਵਿਰੋਧੀ ਦਿਵਸ ਮਨਾਇਆ ਜਾਵੇਗਾ |
ਅੰਦੋਲਨ 'ਚ ਔਰਤਾਂ ਵੀ ਡਟੀਆਂ
ਕਿਸਾਨ ਅੰਦੋਲਨ ਅਤੇ ਉਨ੍ਹਾਂ ਵਲੋਂ ਮਿੱਥੇ ਪ੍ਰੋਗਰਾਮਾਂ 'ਚ ਔਰਤਾਂ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ | ਡਸਨਾ ਨਾਕੇ 'ਤੇ ਹਰਦੋਈ ਤੋਂ ਆਈ 60 ਸਾਲਾ ਕੁਲਬੀਰ ਕੌਰ ਨੇ ਕਿਹਾ ਕਿ ਹੁਣ ਘਰਾਂ 'ਚ ਵੜ ਕੇ ਗੁਜ਼ਾਰਾ ਨਹੀਂ ਹੈ | ਕੁਲਬੀਰ ਕੌਰ ਦਾ ਘਰਵਾਲਾ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ 'ਚ ਗਾਜ਼ੀਪੁਰ ਬਾਰਡਰ 'ਤੇ ਹੈ | ਕੁਲਬੀਰ ਨੇ ਸੰਘਰਸ਼ 'ਚ ਸ਼ਾਮਿਲ ਹੋਣ ਬਾਰੇ ਅੱਗੇ ਬੋਲਦਿਆਂ ਇਹ ਵੀ ਦੱਸਿਆ ਕਿ ਪੜ੍ਹਨ-ਲਿਖਣ ਤੋਂ ਬਾਅਦ ਵੀ ਉਸ ਦੇ ਤਿੰਨੋਂ ਪੁੱਤ ਵਾਹੀ ਦੇ ਕੰਮ 'ਚ ਹੀ ਹਨ ਤੇ ਕਿੱਤਾ ਬਚਾਉਣ ਲਈ ਸੰਘਰਸ਼ ਕਰਨਾ ਹੀ ਪਵੇਗਾ | ਕੁਲਬੀਰ ਕੌਰ ਦੇ ਤਿੰਨੋਂ ਮੁੰਡੇ ਤਾਂ ਵਾਰੋ-ਵਾਰੀ ਧਰਨੇ 'ਤੇ ਆਉਦੇ ਹੀ ਹਨ, ਉਸ ਨੇ ਮੁਸਕਰਾਂਦਿਆਂ ਕਿਹਾ ਕਿ ਉਸ ਦੇ 5 ਅਤੇ 9 ਸਾਲ ਦੇ ਪੋਤੇ ਵੀ ਧਰਨੇ 'ਤੇ ਆਉਣ ਦੀ ਜ਼ਿੱਦ ਫੜ ਲੈਂਦੇ ਹਨ |
ਬਾਪੂ-ਬੇਬੇ ਨੂੰ ਤਾਂ ਉਨ੍ਹਾਂ ਦੇ ਹੋਰ ਜਾਏ ਸੰਭਾਲ ਲੈਣਗੇ ਪਰ ਕਿਸਾਨੀ ਨੂੰ ਕੌਣ ਸਾਂਭੂ...
ਕਿਸਾਨ ਅੰਦੋਲਨ ਕਿੰਨਾ ਵੀ ਲੰਮਾ ਚੱਲੇ, ਕਾਨੂੰਨ ਵਾਪਸ ਕਰਵਾ ਕੇ ਹੀ ਘਰਾਂ ਨੂੰ ਮੁੜਾਂਗੇ | ਇਹ ਕਹਿਣਾ ਹੈ ਉੱਤਰਾਖੰਡ ਦੇ ਰੁਦਰਪੁਰ ਤੋਂ ਆਏ ਨੌਜਵਾਨਾਂ ਦੇ ਇਕ ਜਥੇ ਦਾ | ਗੁਰਨੂਰ ਹਾਂਜਰਾ, ਗੁਰਸੇਵਕ ਸਿੰਘ ਸਮੇਤ ਰੁਦਰਪੁਰ ਤੋਂ ਆਏ 5 ਨੌਜਵਾਨਾਂ ਦੇ ਇਸ ਜਥੇ ਦਾ ਦਾਅਵਾ ਹੈ ਕਿ ਗਾਜ਼ੀਪੁਰ ਧਰਨੇ 'ਤੇ ਆਉਣ ਵਾਲਾ ਉਨ੍ਹਾਂ ਦਾ ਪਹਿਲਾ ਟਰੈਕਟਰ ਸੀ | 'ਅਜੀਤ' ਨੇ ਜਦ ਇਨ੍ਹਾਂ ਨੌਜਵਾਨਾਂ ਤੋਂ ਪੁੱਛਿਆ ਕਿ ਪਿੱਛੋਂ ਉਨ੍ਹਾਂ ਦਾ ਕੰਮਕਾਰ ਅਤੇ ਪਰਿਵਾਰ ਕੌਣ ਸੰਭਾਲ ਰਿਹਾ ਹੈ ਤਾਂ ਗੁਰਨੂਰ ਨੇ ਫੋਕਾ ਹਾਸਾ ਹੱਸਦਿਆਂ ਕਿਹਾ ਕਿ ਪੈਲੀ ਬਚੇਗੀ ਤਾਂ ਹੀ ਕੁਝ ਕਰ ਪਾਵਾਂਗੇ | ਫਿਰ ਜੋਸ਼ ਭਰਦਿਆਂ ਕਿਹਾ ਕਿ ਬੇਬੇ-ਬਾਪੂ ਨੂੰ ਤਾਂ ਉਨ੍ਹਾਂ ਦੇ ਹੋਰ ਜਾਏ ਸੰਭਾਲ ਲੈਣਗੇ, ਕਿਸਾਨੀ ਨੂੰ ਕੌਣ ਸਾਂਭੂ |

ਭਾਰਤੀ ਸੈਨਾ ਭਵਿੱਖ ਦੀ ਤਾਕਤ ਵਜੋਂ ਵਿਕਸਿਤ ਹੋਵੇ-ਮੋਦੀ

ਕੇਵੜੀਆ (ਗੁਜਰਾਤ), 6 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਉੱਤਰੀ ਸਰਹੱਦ 'ਤੇ ਚੁਣੌਤੀਪੂਰਨ ਸਥਿਤੀ ਅਤੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨ ਦੇ ਸੰਦਰਭ 'ਚ ਪਿਛਲੇ ਸਾਲ ਭਾਰਤੀ ਹਥਿਆਰਬੰਦ ਸੈਨਾਵਾਂ ਵਲੋਂ ਵਿਖਾਏ ਦਿ੍ੜ ਸਮਰਪਣ ਦੀ ਪ੍ਰਸੰਸਾ ਕੀਤੀ | ਕੇਵੜੀਆ 'ਚ ਸੰਯੁਕਤ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਭਾਰਤੀ ਸੈਨਾ ਨੂੰ 'ਭਵਿੱਖ ਦੀ ਤਾਕਤ' ਵਜੋਂ ਵਿਕਸਿਤ ਹੋਣ ਲਈ ਕਿਹਾ | ਇਸ ਮੌਕੋ ਮੋਦੀ ਨੇ ਨਾ ਕੇਵਲ ਹਥਿਆਰਾਂ ਲਈ ਬਲਕਿ ਸਿਧਾਂਤਾਂ, ਪ੍ਰਕਿਰਿਆਵਾਂ ਤੇ ਰੀਤੀ ਰਿਵਾਜ਼ਾਂ 'ਚ ਵੀ ਰਾਸ਼ਟਰੀ ਸੁਰੱਖਿਆ ਪ੍ਰਣਾਲੀ ਦੇ ਸਵਦੇਸ਼ੀਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ ਸੰਮੇਲਨ ਦੌਰਾਨ ਚਰਚਾ ਬਾਰੇ ਰੱਖਿਆ ਸਟਾਫ ਦੇ ਮੁਖੀ ਨੇ ਮੋਦੀ ਨੂੰ ਸੰਖੇਪ ਜਾਣਕਾਰੀ ਦਿੱਤੀ | ਮੋਦੀ ਨੇ ਰੱਖਿਆ ਮੰਤਰਾਲੇ ਦੁਆਰਾ ਕਰਵਾਏ ਤਿੰਨ ਦਿਨਾ ਸੰਮੇਲਨ 'ਚ ਜੂਨੀਅਰ ਕਮਿਸ਼ਨਡ ਅਧਿਕਾਰੀਆਂ ਤੇ ਗੈਰ ਕਮਿਸ਼ਨਡ ਅਧਿਕਾਰੀਆਂ ਨੂੰ ਸ਼ਾਮਿਲ ਕਰਨ ਦੀ ਸ਼ਲਾਘਾ ਕੀਤੀ | ਰਾਸ਼ਟਰੀ ਰੱਖਿਆ ਪ੍ਰਣਾਲੀ ਦੇ ਚੋਟੀ ਦੇ ਗੈਰ-ਫੌਜੀ ਤੇ ਮਿਲਟਰੀ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਰਾਸ਼ਟਰੀ ਸੁਰੱਖਿਆ ਦੀ ਨਿਰਮਾਣ ਸ਼ੈਲੀ ਦੇ ਦੋਵੇਂ ਫੌਜੀ ਤੇ ਗੈਰ-ਫੌਜੀ ਹਿੱਸਿਆਂ 'ਚ ਜਨਸ਼ਕਤੀ ਯੋਜਨਾ ਨੂੰ ਅਨੁਕੂਲਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਸੇਵਾਵਾਂ ਨੂੰ ਸਲਾਹ ਦਿੱਤੀ ਕਿ ਉਹ ਵਿਰਾਸਤ ਪ੍ਰਣਾਲੀਆਂ ਤੇ ਪ੍ਰਥਾਵਾਂ ਤੋਂ ਖੁਦ ਨੂੰ ਛੁਟਕਾਰਾ ਦਿਵਾਉਣ ਜਿਨ੍ਹਾਂ ਉਸ ਦੀ ਉਪਯੋਗਤਾ ਤੇ ਸਾਰਥਿਕਤਾ ਨੂੰ ਬਾਹਰ ਰੱਖਿਆ ਹੈ | ਤੇਜ਼ੀ ਨਾਲ ਬਦਲ ਰਹੇ ਤਕਨੀਕੀ ਹਾਲਾਤ 'ਤੇ ਧਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤੀ ਸੈਨਾ ਨੂੰ ਇਕ 'ਭਵਿੱਖ ਦੀ ਤਾਕਤ' ਦੇ ਰੂਪ 'ਚ ਵਿਕਸਿਤ ਹੋਣ ਦੀ ਲੋੜ 'ਤੇ ਰੌਸ਼ਨੀ ਪਾਈ | ਉਨ੍ਹਾਂ ਕਿਹਾ ਕਿ ਅਗਲੇ ਸਾਲ ਦੇਸ਼ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾਏਗਾ ਅਤੇ ਹਥਿਆਰਬੰਦ ਸੈਨਾਵਾਂ ਇਸ ਮੌਕੇ ਦੀ ਵਰਤੋਂ ਸਰਗਰਮੀਆਂ ਤੇ ਪਹਿਲਾਂ ਲਈ ਕਰਨ ਤਾਂ ਜੋ ਨੌਜਵਾਨ ਪ੍ਰੇਰਿਤ ਹੋਣ |

ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦਿਹਾਂਤ

ਸਸਕਾਰ ਮੌਕੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਹੋਏ ਸ਼ਾਮਿਲ
ਜਲੰਧਰ, 6 ਮਾਰਚ (ਜਸਪਾਲ ਸਿੰਘ)- ਪੰਜਾਬੀ ਪੱਤਰਕਾਰੀ 'ਚ ਹੀ ਨਹੀਂ, ਸਗੋਂ ਸਮੁੱਚੇ ਸਿਆਸੀ, ਧਾਰਮਿਕ ਤੇ ਸਮਾਜਿਕ ਖੇਤਰ 'ਚ ਇਹ ਖ਼ਬਰ ਬੜੇ ਦੁਖੀ ਮਨ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਪੱਤਰਕਾਰੀ ਦੇ ਮਜ਼ਬੂਤ ਥੰਮ੍ਹ ਤੇ ਅਦਾਰਾ 'ਅਜੀਤ' ਦੇ ਸੀਨੀਅਰ ਸਟਾਫ ਰਿਪੋਰਟਰ ਮੇਜਰ ਸਿੰਘ (68) ਦਾ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ | ਉਨ੍ਹਾਂ ਦੀ ਬੇਵਕਤ ਮੌਤ ਦੀ ਆਈ ਖ਼ਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਉਨ੍ਹਾਂ ਨਾਲ ਸਾਂਝ ਰੱਖਣ ਵਾਲੇ ਹਰ ਸ਼ਖ਼ਸ ਨੂੰ ਡੂੰਘਾ ਸਦਮਾ ਲੱਗਾ | ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਚੰਗਾ ਭਲਾ ਗੱਲ ਕਰਦਾ ਇਨਸਾਨ ਇਸ ਦੁਨੀਆਂ ਤੋਂ ਅਚਾਨਕ ਰੁਖਸਤ ਹੋ ਗਿਆ | ਕੁਦਰਤ ਸਨਿਚਰਵਾਰ ਦੀ ਸਵੇਰ ਸਾਡੇ ਕੋਲੋਂ ਇਕ ਅਜਿਹੇ ਸੂਝਵਾਨ ਤੇ ਤਜਰਬੇਕਾਰ ਪੱਤਰਕਾਰ ਨੂੰ ਖੋਹ ਕੇ ਲੈ ਗਈ, ਜਿਸ ਨੇ ਆਖਰੀ ਸਾਹ ਤੱਕ ਪੰਜਾਬੀ ਪੱਤਰਕਾਰੀ ਨਾਲ ਵਫ਼ਾ ਕਰਦਿਆਂ ਆਪਣੀ ਨਿਰਪੱਖ, ਨਿਡਰ ਤੇ ਬੇਬਾਕ ਕਲਮ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦਹਾਕਿਆਂ ਤੱਕ ਸੇਵਾ ਕੀਤੀ | ਉਨ੍ਹਾਂ ਦਾ ਜਨਮ ਜ਼ਿਲ੍ਹਾ ਮਾਨਸਾ ਦੇ ਪਿੰਡ ਦਰਿਆਪੁਰ ਕਲਾਂ ਵਿਖੇ ਹੋਇਆ ਤੇ ਬਾਅਦ 'ਚ ਉਹ ਪਰਿਵਾਰ ਸਮੇਤ ਜਲੰਧਰ ਵਿਖੇ ਆ ਵਸੇ | ਉਨ੍ਹਾਂ ਦੇ ਤਿੰਨ ਪੁੱਤਰ ਪ੍ਰਤੀਕ ਸਿੰਘ, ਪੁਨੀਤਪਾਲ ਸਿੰਘ ਤੇ ਤਨਵੀਰ ਸਿੰਘ ਹਨ | ਉੁਨ੍ਹਾਂ ਦੀ ਬੇਵਕਤ ਮੌਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਪ੍ਰਮੁੱਖ ਆਗੂਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਮੇਜਰ ਸਿੰਘ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਕਰ ਦਿੱਤਾ ਗਿਆ | ਇਸ ਮੌਕੇ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ, ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਤੇਜਿੰਦਰ ਸਿੰਘ ਬਿੱਟੂ ਚੇਅਰਮੈਨ ਪਨਸਪ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਗੋਲਡਨ ਸਟਾਰ ਮਲਕੀਤ ਸਿੰਘ, ਦਲਵਿੰਦਰ ਦਿਆਲਪੁਰੀ, ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ: ਲਖਵਿੰਦਰ ਸਿੰਘ ਜੌਹਲ, ਪਰਮਵੀਰ ਸਿੰਘ ਤੇ ਹਰਪ੍ਰੀਤ ਸਿੰਘ ਵਿੱਕਾ (ਡਾਇਰੈਕਟਰ ਸਰਬ ਮਲਟੀਪਲੈਕਸ), ਗੁਰਚਰਨ ਸਿੰਘ ਚੰਨੀ, ਡਾ: ਨਵਜੋਤ ਸਿੰਘ ਦਾਹੀਆ, ਹੈਪੀ ਸੰਧੂ, ਬਲਬੀਰ ਸਿੰਘ ਚੌਹਾਨ, ਅਦਾਰਾ 'ਅਜੀਤ' ਤੋਂ ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ, ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ, ਸਿਮਰ ਸਦੋਸ਼, ਵਿਕਾਸ ਸਚਦੇਵਾ ਤੇ ਪੰਜਾਬ ਪ੍ਰੈੱਸ ਕਲੱਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਸਮੇਤ ਹੋਰਨਾਂ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਾਹਿਤਕ ਤੇ ਪੱਤਰਕਾਰੀ ਖੇਤਰ ਨਾਲ ਸਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪੱਤਰਕਾਰੀ ਦੇ ਇਕ ਯੁੱਗ ਦਾ ਅੰਤ

ਮੇਜਰ ਸਿੰਘ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ ਦੇ ਖੇਤਰ 'ਚ ਇਕ ਖਲਾਅ ਪੈਦਾ ਹੋ ਗਿਆ ਹੈ ਤੇ ਸਮਾਜ ਇਕ ਸੁਲਝੇ ਹੋਏ ਪੱਤਰਕਾਰ ਤੋਂ ਵਾਂਝਾ ਹੋ ਗਿਆ ਹੈ | ਉਨ੍ਹਾਂ 'ਜਨਤਕ ਲਹਿਰ' ਤੋਂ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕਰਦਿਆਂ ਕੁਝ ਸਮਾਂ 'ਅੱਜ ਦੀ ਆਵਾਜ਼' ਵਿਚ ਵੀ ਕੰਮ ਕੀਤਾ ਤੇ ਫਿਰ ਕਈ ਦਹਾਕੇ ਅਦਾਰਾ 'ਅਜੀਤ' ਵਿਚ ਸੇਵਾ ਨਿਭਾਉਂਦੇ ਰਹੇ | ਨਕਸਲਵਾੜੀ ਲਹਿਰ 'ਚ ਵੀ ਉਨ੍ਹਾਂ ਸਰਗਰਮ ਰੋਲ ਅਦਾ ਕੀਤਾ ਤੇ ਇਥੋਂ ਹੀ ਉਨ੍ਹਾਂ ਨੂੰ ਪੱਤਰਕਾਰੀ ਦੀ ਚੇਟਕ ਲੱਗੀ | ਦੱਸਣਯੋਗ ਹੈ ਕਿ ਪੱਤਰਕਾਰੀ ਦੇ ਖੇਤਰ 'ਚ ਅਨੇਕਾਂ ਉਤਰਾਅ-ਚੜ੍ਹਾਅ ਦੇਖਣ ਵਾਲੇ ਮੇਜਰ ਸਿੰਘ ਨੇ ਹਾਲਾਤ ਨਾਲ ਕਦੇ ਸਮਝੌਤਾ ਨਹੀਂ ਕੀਤਾ | ਆਪਣੀ ਕਲਮ ਨਾਲ ਪੰਜਾਬੀ ਪੱਤਰਕਾਰੀ ਦੇ ਖੇਤਰ 'ਚ ਨਵੀਆਂ ਪੈੜਾਂ ਸਿਰਜਣ ਵਾਲੇ ਮੇਜਰ ਸਿੰਘ ਇਕ ਨਿਡਰ ਅਤੇ ਬੇਬਾਕ ਪੱਤਰਕਾਰ ਵਜੋਂ ਜਾਣੇ ਜਾਂਦੇ ਸਨ | ਉਹ ਸਾਰੀ ਜ਼ਿੰਦਗੀ ਸਮਾਜਿਕ ਸਰੋਕਾਰਾਂ ਨਾਲ ਜੁੜੇ ਰਹੇ ਤੇ ਉਨ੍ਹਾਂ ਦੀਆਂ ਲਿਖਤਾਂ 'ਚ ਪੰਜਾਬ ਪ੍ਰਤੀ ਦਰਦ, ਭਵਿੱਖ ਦੀਆਂ ਚੁਣੌਤੀਆਂ ਤੇ ਚੇਤਨਾ ਦੀ ਝਲਕ ਪੈਂਦੀ ਸੀ | ਸਿਆਸੀ ਖੇਤਰ 'ਚ ਤਾਂ ਉਨ੍ਹਾਂ ਦੀ ਪਕੜ ਇਸ ਕਦਰ ਮਜ਼ਬੂਤ ਸੀ ਕਿ ਉਨ੍ਹਾਂ ਦਾ ਇਕ ਲੇਖ ਸੂਬੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹੁੰਦਾ ਸੀ ਤੇ ਵੱਡੇ ਤੋਂ ਵੱਡੇ ਸਿਆਸੀ ਆਗੂ ਤੇ ਇਥੋਂ ਤੱਕ ਸਰਕਾਰਾਂ ਵੀ ਉਨ੍ਹਾਂ ਦੀ ਲੇਖਣੀ ਨੂੰ ਬੜੀ ਗੰਭੀਰਤਾ ਨਾਲ ਲੈਂਦੀਆਂ ਸਨ | ਉਨ੍ਹਾਂ ਕਰੀਬ 5 ਦਹਾਕੇ ਪੰਜਾਬੀ ਪੱਤਰਕਾਰੀ ਤੇ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਹੁੰਦੇ ਹੋਏ ਪੱਤਰਕਾਰਾਂ ਦੀ ਬਿਹਤਰੀ ਲਈ ਵੀ ਸ਼ਲਾਘਾਯੋਗ ਕੰਮ ਕੀਤੇ | ਉਨ੍ਹਾਂ ਦੇ ਸਨੇਹੀਆਂ ਤੇ ਸ਼ੁਭ ਚਿੰਤਕਾਂ ਦਾ ਘੇਰਾ ਬੜਾ ਵਿਸ਼ਾਲ ਹੈ ਤੇ ਅੱਜ ਜਿਉਂ ਹੀ ਉਨ੍ਹਾਂ ਦੇ ਬੇਵਕਤ ਵਿਛੋੜੇ ਦੀ ਖ਼ਬਰ ਆਈ ਤਾਂ ਮੀਡੀਆ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਤੇ ਸੋਸ਼ਲ ਮੀਡੀਆ ਉਨ੍ਹਾਂ ਦੀਆਂ ਖ਼ਬਰਾਂ ਤੇ ਸ਼ੋਕ ਸੁਨੇਹਿਆਂ ਨਾਲ ਭਰ ਗਿਆ | ਪੱਤਰਕਾਰੀ ਦੇ ਖੇਤਰ 'ਚ ਉੱਚ ਮੁਕਾਮ ਹਾਸਲ ਕਰਨ ਦੇ ਬਾਵਜੂਦ ਉਹ ਜ਼ਮੀਨ ਨਾਲ ਜੁੜੇ ਰਹੇ ਤੇ ਸਮਾਜ 'ਚ ਇਕ ਸੰਵੇਦਨਸ਼ੀਲ ਇਨਸਾਨ ਵਜੋਂ ਵਿਚਰਦੇ ਰਹੇ |

ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ

ਅਹਿਮਦਾਬਾਦ, 6 ਮਾਰਚ (ਏਜੰਸੀ)-ਰਵੀਚੰਦਰਨ ਅਸ਼ਵਿਨ ਅਤੇ ਅਕਸ਼ਰ ਪਟੇਲ ਨੇ ਇਕ ਵਾਰ ਫਿਰ ਫਿਰਕੀ ਦਾ ਜਾਲ ਬੁਣ ਕੇ ਚੌਥੇ ਅਤੇ ਆਖਰੀ ਟੈਸਟ ਦੇ ਤੀਸਰੇ ਦਿਨ ਇੰਗਲੈਂਡ ਨੂੰ ਪਾਰੀ ਅਤੇ 25 ਦੌੜਾਂ ਨਾਲ ਹਰਾਇਆ | ਇਸ ਦੇ ਨਾਲ ਹੀ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਗਿਆ ਹੈ | ਪਟੇਲ ਤੇ ਅਸ਼ਵਿਨ ਨੇ 5-5 ਵਿਕਟਾਂ ਲਈਆਂ | ਇੰਗਲੈਂਡ ਨੇ ਪਾਰੀ ਦੀ ਹਾਰ ਟਾਲਣ ਲਈ 160 ਦੌੜਾਂ ਬਣਾਉਣੀਆਂ ਸਨ, ਪਰ ਉਨ੍ਹਾਂ ਦੀ ਦੂਸਰੀ ਪਾਰੀ 135 ਦੌੜਾਂ 'ਤੇ ਸਿਮਟ ਗਈ | ਭਾਰਤ ਨੇ ਪਾਰੀ 'ਚ 365 ਦੌੜਾਂ ਬਣਾ ਕੇ 160 ਦੌੜਾਂ ਦੀ ਬੜਤ ਲਈ ਸੀ | ਇੰਗਲੈਂਡ ਦੇ ਕਪਤਾਨ ਜੋ ਰੂਟ (30) ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ | ਡੋਮ ਸਿਬਲੀ (3), ਜੈਕ ਕ੍ਰਾਊਲੀ (5), ਜਾਨੀ ਬੇਅਰਸਟੋ (ਸਿਫਰ) ਅਤੇ ਬੇਨ ਸਟੋਕਸ (0) ਗੇਂਦ ਦੀ ਉਛਾਲ ਦਾ ਅਨੁਮਾਨ ਨਹੀਂ ਲਗਾ ਸਕੇ ਤੇ ਗਲਤ ਸ਼ਾਟ ਖੇਡਦਿਆਂ ਆਊਟ ਹੋ ਗਏ | ਇਸ ਤੋਂ ਪਹਿਲਾਂ 8ਵੇਂ ਨੰਬਰ 'ਤੇ ਪ੍ਰਪੱਕ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਨ ਵਾਲੇ ਵਾਸ਼ਿੰਗਟਨ ਸੁੰਦਰ ਪਹਿਲੇ ਟੈਸਟ ਸੈਂਕੜੇ ਤੋਂ 4 ਦੌੜਾਂ ਨਾਲ ਖੁੰਝ ਗਏ | ਭਾਰਤ ਨੇ ਆਖਰੀ ਤਿੰਨ ਵਿਕਟਾਂ ਪੰਜ ਗੇਂਦਾਂ ਦੇ ਅੰਦਰ ਗਵਾ ਦਿੱਤੀਆਂ | ਬੇਨ ਸਟੋਕਸ ਨੇ 4 ਵਿਕਟਾਂ ਲਈਆਂ | ਰਿਸ਼ਭ ਪੰਤ ਦੀ ਤਰ੍ਹਾਂ ਸੈਂਕੜੇ ਵੱਲ ਵਧ ਰਹੇ ਸੁੰਦਰ ਨੇ ਪਟੇਲ ਨਾਲ 8ਵੀਂ ਵਿਕਟ ਲਈ 106 ਦੌੜਾਂ ਜੋੜ ਭਾਰਤ ਨੂੰ ਵੱਡੀ ਬੜਤ ਤੋਂ ਰੋਕਣ ਦੇ ਇੰਗਲੈਂਡ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ | ਅਕਸ਼ਰ ਪਟੇਲ ਨੇ 97 ਗੇਂਦਾਂ ਖੇਡਦਿਆਂ 43 ਦੌੜਾਂ ਬਣਾਈਆਂ | ਸੁੰਦਰ ਨੇ ਆਪਣੀ ਪਾਰੀ 'ਚ 10 ਚੌਕੇ ਅਤੇ ਇਕ ਛੱਕਾ ਲਗਾਇਆ, ਜਦਕਿ ਅਕਸ਼ਰ ਨੇ 5 ਚੌਕੇ ਤੇ ਇਕ ਛੱਕਾ ਲਗਾਇਆ |

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਫੁੱਟ ਖੁੱਲ੍ਹ ਕੇ ਆਈ ਸਾਹਮਣੇ

ਗੁਹਲਾ ਚੀਕਾ, 6 ਮਾਰਚ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫੁੱਟ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਬੈਠਕ ਦੌਰਾਨ ਕੁਝ ਮੈਂਬਰਾਂ ਵਿਚ ਤੰੂ-ਤੰੂ, ਮੈਂ-ਮੈਂ ਤੇ ਧੱਕਾ-ਮੁੱਕੀ ਹੋ ਗਈ | ਇਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਮੀਟਿੰਗ ਹੋਈ, ਜਿਸ 'ਚ ਕਰੀਬ 8 ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਮੈਂਬਰਾਂ ਨੇ ਹਿੱਸਾ ਲਿਆ, ਉਨ੍ਹਾਂ ਵਿਚ ਜਥੇਦਾਰ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਉਪ ਪ੍ਰਧਾਨ ਕਰਨੈਲ ਸਿੰਘ ਨਿੰਮਨਾਬਾਦ, ਜਸਬੀਰ ਸਿੰਘ, ਗੁਰਚਰਨ ਸਿੰਘ ਚੀਮੋ, ਸਵਰਨ ਸਿੰਘ ਰਤੀਆ, ਅਮਰਿੰਦਰ ਸਿੰਘ ਅਰੋੜਾ, ਸਤਪਾਲ ਸਿੰਘ ਪਿਹੋਵਾ ਤੇ ਅਪਾਰ ਸਿੰਘ ਕਿਸ਼ਨਗੜ੍ਹ ਆਦਿ ਸ਼ਾਮਿਲ ਸਨ | ਥੋੜ੍ਹੀ ਦੇਰ ਬਾਅਦ ਅਪਾਰ ਸਿੰਘ, ਕਰਨੈਲ ਸਿੰਘ ਆਦਿ ਕੁਝ ਮੈਂਬਰ ਮੀਟਿੰਗ ਤੋਂ ਬਾਹਰ ਆ ਗਏ ਤੇ ਗੁੱਸੇ ਚ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਇਥੇ ਕਮੇਟੀ ਦੇ ਮੈਂਬਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਪ੍ਰਧਾਨ ਆਪਣੀ ਮਰਜ਼ੀ ਕਰ ਰਿਹਾ ਹੈ | ਏਨੇ 'ਚ ਪ੍ਰਧਾਨ ਦਾਦੂਵਾਲ ਦੇ ਨਿੱਜੀ ਗੰਨਮੈਨ ਅਪਾਰ ਸਿੰਘ ਕੋਲ ਪਹੁੰਚ ਗਏ ਤੇ ਕਹਿਣ ਲੱਗਾ ਕਿ ਤੁਸੀਂ ਗਾਲ੍ਹਾਂ ਕਿਉਂ ਕੱਢ ਰਹੇ ਹੋ, ਅਪਾਰ ਸਿੰਘ ਨੇ ਕਿਹਾ ਕਿ ਉਹ ਗਾਲਾਂ ਨਹੀਂ ਕੱਢ ਰਹੇ | ਉਹ ਆਪਣੀ ਆਵਾਜ਼ ਚੁੱਕ ਰਿਹਾ ਹੈ ਤੇ ਗੱਲ ਖਿੱਚੋਤਾਣ 'ਤੇ ਆ ਗਈ | ਇਸ ਦੌਰਾਨ ਕਰਨੈਲ ਸਿੰਘ ਨਿੰਮਨਾਬਾਦ ਤੇ ਕੁਝ ਲੋਕਾਂ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਵਾਇਆ | ਜਥੇਦਾਰ ਦਾਦੂਵਾਲ ਵਲੋਂ ਵੀ ਤੂੰ-ਤੂੰ, ਮੈ-ਮੈਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ | ਕਮੇਟੀ ਮੈਂਬਰ ਅਪਾਰ ਸਿੰਘ ਕਿਸ਼ਨਗੜ੍ਹ ਨਾਲ ਉਪਰੋਕਤ ਮਾਮਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਮੇਟੀ 'ਚ ਉਨ੍ਹਾਂ ਦੀ ਕੋਈ ਨਹੀਂ ਸੁਣਦਾ, ਜਿਸ ਸਬੰਧੀ ਉਹ ਨਾਰਾਜ਼ ਹਨ | ਬਲਜੀਤ ਸਿੰਘ ਦਾਦੂਵਾਲ ਨਾਲ ਉਪਰੋਕਤ ਮਾਮਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸ਼ ਬੇਬੁਨਿਆਦ ਹਨ ਅਤੇ ਕਮੇਟੀ 'ਚ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਹੀਂ ਹੈ | ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਤੋਂ ਕਿਸੇ ਨੂੰ ਪੈਸੇ ਖਾਣ ਦੀ ਆਗਿਆ ਨਹੀਂ ਹੈ | ਕਮੇਟੀ ਦੇ ਅੰਦਰ ਹਰ ਮੈਂਬਰ ਦੀ ਸੁਣਵਾਈ ਹੁੰਦੀ ਹੈ, ਕੰਮ ਕੀਤਾ ਜਾ ਰਿਹਾ ਹੈ ਅਤੇ ਸੰਗਤ ਦੇ ਹਿੱਤ 'ਚ ਕੀਤਾ ਜਾਵੇਗਾ |

ਗੁਆਂਢੀ ਦੇ ਦੋ ਬੱਚਿਆਂ ਦੀ ਹੱਤਿਆ ਉਪਰੰਤ ਨੌਜਵਾਨ ਵਲੋਂ ਖ਼ੁਦਕੁਸ਼ੀ

ਲੁਧਿਆਣਾ, 6 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜੀਵ ਗਾਂਧੀ ਕਾਲੋਨੀ ਵਿਚ ਗੁਆਂਢੀ ਦੇ ਦੋ ਮਾਸੂਮ ਬੱਚਿਆਂ ਦੀ ਹੱਤਿਆ ਕਰਨ ਉਪਰੰਤ ਇਕ ਨੌਜਵਾਨ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਬੱਚਿਆਂ 'ਚ ਰਜਨੀਸ਼ (8) ਅਤੇ ਮਨੀਸ਼ (6) ਪੁੱਤਰ ਸ਼ਿਵ ਸ਼ੰਕਰ ਤਿਵਾੜੀ ਸ਼ਾਮਿਲ ਹਨ | ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸ਼ਿਵ ਸ਼ੰਕਰ ਪਿਛਲੇ ਕੁੱਝ ਸਮੇਂ ਤੋਂ ਆਪਣੇ ਪਰਿਵਾਰ ਨਾਲ ਰਾਜੀਵ ਗਾਂਧੀ ਕਾਲੋਨੀ 'ਚ ਕਿਰਾਏ 'ਤੇ ਰਹਿ ਰਿਹਾ ਹੈ | ਉਸ ਦੇ ਗੁਆਂਢ ਵਿਚ ਮੂਲ ਰੂਪ 'ਚ ਬਿਹਾਰ ਦਾ ਸ਼ੈਲਿੰਦਰ (21) ਵੀ ਆਪਣੇ ਇਕ ਰਿਸ਼ਤੇਦਾਰ ਨਾਲ ਰਹਿ ਰਿਹਾ ਸੀ ਤੇ ਅਜੇ ਕੁਆਰਾ ਹੀ ਸੀ | ਸ਼ੈਲਿੰਦਰ ਬੱਚਿਆਂ ਦੀ ਮਾਂ 'ਤੇ ਮਾੜੀ ਨਿਗ੍ਹਾ ਰੱਖਦਾ ਸੀ ਤੇ ਉਸ ਨਾਲ ਛੇੜਖਾਨੀ ਵੀ ਕਰਦਾ ਸੀ | ਪੀੜਤਾ ਨੇ ਇਸ ਸਬੰਧੀ ਆਪਣੇ ਪਤੀ ਸ਼ਿਵ ਸ਼ੰਕਰ ਨੂੰ ਦੱਸਿਆ ਸੀ | ਬੀਤੇ ਦਿਨ ਸ਼ਿਵ ਸ਼ੰਕਰ ਨੇ ਸ਼ੈਲਿੰਦਰ ਦੀ ਸ਼ਿਕਾਇਤ ਮਕਾਨ ਮਾਲਕ ਨੂੰ ਕੀਤੀ ਸੀ ਤੇ ਮਾਲਕ ਨੇ ਸ਼ਲਿੰਦਰ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਵੀ ਦਿੱਤੀ ਸੀ | ਸ਼ੈਲਿੰਦਰ ਗੁਆਂਢੀ ਸ਼ਿਵ ਸ਼ੰਕਰ ਨਾਲ ਰੰਜਿਸ਼ ਰੱਖਣ ਲੱਗ ਪਿਆ | ਅੱਜ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਉਹ ਸ਼ਿਵ ਸ਼ੰਕਰ ਦੇ ਕਮਰੇ ਵਿਚ ਗਿਆ ਜਿੱਥੇ ਕਿ ਬੱਚੇ ਖੇਡ ਰਹੇ ਸਨ ਅਤੇ ਤੇਜ਼ਧਾਰ ਹਥਿਆਰ ਨਾਲ ਬੱਚਿਆਂ ਦੇ ਗਲੇ 'ਤੇ ਵਾਰ ਕਰ ਦਿੱਤਾ | ਬੱਚਿਆਂ ਦੀ ਚੀਕਾਂ ਦੀ ਸੁਣ ਕੇ ਸ਼ਿਵ ਸ਼ੰਕਰ ਦੀ ਪਤਨੀ ਜੋ ਕਿ ਬਾਹਰ ਭਾਂਡੇ ਧੋ ਰਹੀ ਸੀ, ਤੁਰੰਤ ਕਮਰੇ 'ਚ ਆਈ, ਪਰ ਦੋਸ਼ੀ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ ਸੀ | ਰੌਲੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਆ ਗਏ ਤੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਦੋਵੇਂ ਬੱਚੇ ਦਮ ਤੋੜ ਚੁੱਕੇ ਸਨ ਤੇ ਉਨ੍ਹਾਂ ਦੀਆਂ ਲਹੂ ਲੁਹਾਨ ਲਾਸ਼ਾਂ ਜ਼ਮੀਨ 'ਤੇ ਪਈਆਂ ਸਨ | ਸ਼ੈਲੇਂਦਰ ਨੇ ਵੀ ਉੱਥੇ ਹੀ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਸੀ | ਘਟਨਾ ਸਮੇਂ ਸ਼ਿਵ ਸ਼ੰਕਰ ਫੈਕਟਰੀ 'ਚ ਡਿਊਟੀ 'ਤੇ ਗਿਆ ਹੋਇਆ ਸੀ | ਪੁਲਿਸ ਅਨੁਸਾਰ ਸ਼ੈਲਿੰਦਰ ਆਪਣੇ ਰਿਸ਼ਤੇਦਾਰ ਨਾਲ ਪਿਛਲੇ ਦੋ ਸਾਲ ਤੋਂ ਇਥੇ ਰਹਿ ਰਿਹਾ ਸੀ ਅਤੇ ਮਜ਼ਦੂਰੀ ਕਰਦਾ ਸੀ | ਉਸ ਦੀ ਰਾਤ ਦੀ ਡਿਊਟੀ ਹੁੰਦੀ ਸੀ | ਪੁਲਿਸ ਵਲੋਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ | ਮਿ੍ਤਕ ਰਜਨੀਸ਼ ਪਹਿਲੀ ਜਮਾਤ ਅਤੇ ਮਨੀਸ਼ ਐਲ.ਕੇ.ਜੀ. ਜਮਾਤ ਵਿਚ ਪੜ੍ਹਦਾ ਸੀ |

ਇਮਰਾਨ ਖ਼ਾਨ ਨੇ ਕੌਮੀ ਅਸੈਂਬਲੀ 'ਚ ਭਰੋਸੇ ਦੀ ਵੋਟ ਜਿੱਤੀ

ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਅਸੈਂਬਲੀ 'ਚ ਭਰੋਸੇ ਦੀ ਵੋਟ ਹਾਸਲ ਕੀਤੀ | ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਦਨ 'ਚ ਮਤਾ ਪੇਸ਼ ਕੀਤਾ | 342 ਮੈਂਬਰੀ ਸਦਨ 'ਚ ਸਰਕਾਰ ਦੇ ਹੱਕ 'ਚ 178 ਵੋਟਾਂ ਪਈਆਂ, ...

ਪੂਰੀ ਖ਼ਬਰ »

ਪਾਕਿਸਤਾਨ 'ਚ ਹਿੰਦੂ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ

ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਇਕ ਹਿੰਦੂ ਪਰਿਵਾਰ ਦੇ ਪੰਜ ਲੋਕਾਂ ਦੀਆਂ ਲਾਸ਼ਾਂ ਭੇਦਭਰੀ ਹਾਲਤ 'ਚ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਉਕਤ ਹਿੰਦੂ ਪਰਿਵਾਰ ਦੇ ਮੁਖੀ ਰਾਮ ਚੰਦ ਮੇਘਵਾਰ (36), ਉਸ ਦੇ ਪੁੱਤਰ ਪ੍ਰੇਮ ...

ਪੂਰੀ ਖ਼ਬਰ »

ਸਰਕਾਰ ਨਾਲ ਗੱਲਬਾਲ ਲਈ ਤਿਆਰ ਪਰ ਸਾਡੀ ਮੰਗ ਸਪੱਸ਼ਟ-ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, 6 ਮਾਰਚ (ਏਜੰਸੀ)-ਕਿਸਾਨ ਆਗੂਆਂ ਨੇ ਸਨਿਚਰਵਾਰ ਨੂੰ ਕਿਹਾ ਕਿ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਤਿੰਨ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਵਾਲੀ ਆਪਣੀ ਮੰਗ 'ਤੇ ਸਪੱਸ਼ਟ ਹਨ ਅਤੇ ਇਹ ਵੀ ਜ਼ਿਕਰ ਕੀਤਾ ਕਿ ਉਹ ਸਰਕਾਰ ਨਾਲ ਗੱਲਬਾਤ ਲਈ ...

ਪੂਰੀ ਖ਼ਬਰ »

5 ਮਾਰਚ ਨੂੰ 15 ਲੱਖ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ

ਨਵੀਂ ਦਿੱਲੀ, 6 ਮਾਰਚ (ਏਜੰਸੀ)- ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ 5 ਮਾਰਚ ਨੂੰ ਕਰੀਬ 15 ਲੱਖ ਲੋਕਾਂ ਨੂੰ ਕੋਰੋਨਾ ਟੀਕੇ ਲਗਾਏ ਗਏ, ਜੋ ਹੁਣ ਤੱਕ ਇਕ ਦਿਨ 'ਚ ਸਭ ਤੋਂ ਜ਼ਿਆਦਾ ਗਿਣਤੀ 'ਚ ਲਗਾਇਆ ਗਿਆ ਟੀਕਾ ਹੈ | ਇਸ ਦੇ ਨਾਲ ਹੀ ਹੁਣ ਤੱਕ ਦੇਸ਼ ਭਰ 'ਚ 1.94 ਕਰੋੜ ਤੋਂ ...

ਪੂਰੀ ਖ਼ਬਰ »

ਸਰਕਾਰ ਨਵੇਂ ਖੇਤੀ ਕਾਨੂੰਨਾਂ 'ਚ ਸੋਧ ਲਈ ਤਿਆਰ-ਤੋਮਰ

ਨਵੀਂ ਦਿੱਲੀ, 6 ਮਾਰਚ (ਏਜੰਸੀ)-ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਹੈ ਤੇ ਤਿੰਨ ਨਵੇਂ ਖੇਤੀ ਕਾਨੂੰਨਾਂ 'ਚ ਸੋਧ ਕਰਨ ਲਈ ਤਿਆਰ ਹੈ | ਉਨ੍ਹਾਂ ਵਿਰੋਧੀ ਪਾਰਟੀਆਂ ਖਿਲਾਫ਼ ਹਮਲਾਵਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX