ਤਾਜਾ ਖ਼ਬਰਾਂ


ਨੌਜਵਾਨ ਦਿਵਸ ਟਿਕਰੀ ਬਾਰਡਰ 'ਤੇ ਪਹੁੰਚੇ ਰਵਿੰਦਰ ਗਰੇਵਾਲ
. . .  34 minutes ago
ਟਿਕਰੀ ਬਾਰਡਰ, 26 ਫਰਵਰੀ- ਅੱਜ ਕਿਸਾਨਾਂ ਵਲੋਂ ਨੌਜਵਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਟਿਕਰੀ ਬਾਰਡਰ 'ਤੇ ਪਹੁੰਚੇ ਅਤੇ ਕਿਸਾਨਾਂ ਖ਼ਾਸ ਕਰਕੇ...
21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਦੇ 1000 ਤੋਂ ਘੱਟ ਸਰਗਰਮ ਮਾਮਲੇ- ਕੇਂਦਰੀ ਸਿਹਤ ਮੰਤਰਾਲਾ
. . .  40 minutes ago
ਨਵੀਂ ਦਿੱਲੀ, 26 ਫਰਵਰੀ- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ 1000 ਤੋਂ ਘੱਟ...
ਹਿਮਾਚਲ ਪ੍ਰਦੇਸ਼ : ਵਿਧਾਨ ਸਭਾ ਦੇ ਬਾਹਰ ਰਾਜਪਾਲ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਵਿਰੋਧੀ ਧਿਰ ਦੇ 5 ਵਿਧਾਇਕ ਮੁਅੱਤਲ
. . .  55 minutes ago
ਸ਼ਿਮਲਾ, 26 ਫਰਵਰੀ- ਅੱਜ ਵਿਰੋਧੀ ਧਿਰ ਦੇ ਨੇਤਾਵਾਂ ਨੇ ਵਿਧਾਨ ਸਭਾ ਦੇ ਬਾਹਰ ਰਾਜਪਾਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਹਿਮਾਚਲ ਪ੍ਰਦੇਸ਼ ਅਸੈਂਬਲੀ ਨੇ 5 ਵਿਧਾਇਕਾਂ- ਐਲਓਪੀ ਮੁਕੇਸ਼ ਅਗਨੀਹੋਤਰੀ...
ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 156ਵੇਂ ਦਿਨ 'ਚ ਦਾਖਲ
. . .  about 1 hour ago
ਜੰਡਿਆਲਾ ਗੁਰੂ, 26 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 156ਵੇਂ ਦਿਨ ਵਿਚ ਦਾਖਲ...
ਸੂਰਤ 'ਚ ਜਿੱਤ ਤੋਂ ਬਾਅਦ ਬੋਲੇ ਕੇਜਰੀਵਾਲ, ਕਿਹਾ- ਗੁਜਰਾਤ 'ਚ ਪਹਿਲੀ ਵਾਰ ਕਿਸੇ ਨੇ ਭਾਜਪਾ ਨੂੰ ਦਿਖਾਈ ਅੱਖ
. . .  about 1 hour ago
ਸੂਰਤ, 26 ਫਰਵਰੀ- ਗੁਜਰਾਤ 'ਚ ਸਥਾਨਕ ਚੋਣਾਂ 'ਚ ਬਿਹਤਰ ਪ੍ਰਦਰਸ਼ਨ ਕਰਨ ਅਤੇ ਸੂਰਤ ਨਗਰ ਨਿਗਮ 'ਚ ਮੁੱਖ ਵਿਰੋਧੀ ਪਾਰਟੀ ਦੇ ਤੌਰ 'ਤੇ ਆਮ ਆਦਮੀ ਪਾਰਟੀ ਦੇ ਚੁਣੇ ਜਾਣ ਤੋਂ...
ਬੰਗਾਲ ਦੇ ਲੋਕਾਂ ਨੇ ਟੀਐਮਸੀ ਨੂੰ ਹਰਾਉਣ ਦਾ ਫ਼ੈਸਲਾ ਕੀਤਾ-ਸਮ੍ਰਿਤੀ ਈਰਾਨੀ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਮਮਤਾ ਬੈਨਰਜੀ ਦਾ ਕਾਰਜਕਾਲ ਹਿੰਸਾ ਦਾ ਕਾਰਜਕਾਲ ਰਿਹਾ ਹੈ, ਇਸ ਲਈ ਬੰਗਾਲ ਦੇ ਲੋਕਾਂ ਨੇ ਫ਼ੈਸਲਾ ਲਿਆ ਹੈ ਕਿ ਇਸ ਵਾਰ ਉਹ ਟੀਐਮਸੀ...
ਜੰਮੂ ਪਹੁੰਚੇ ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ
. . .  about 1 hour ago
ਸ੍ਰੀਨਗਰ, 26 ਫਰਵਰੀ- ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਅੱਜ ਜੰਮੂ ਪਹੁੰਚੇ ਹਨ। ਹਾਲ ਹੀ 'ਚ ਉਹ ਰਾਜ ਸਭਾ ਤੋਂ ਇਕ ਸੰਸਦ ਮੈਂਬਰ ਦੇ ਰੂਪ 'ਚ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦਾ ਕਾਰਜਕਾਲ...
ਦਿੱਲੀ ਧਰਨੇ 'ਚ 18 ਸਾਲਾ ਨੌਜਵਾਨ ਦੀ ਮੌਤ
. . .  about 2 hours ago
ਭਾਦਸੋਂ, 26 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)- ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦੌਰਾਨ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਖੇੜੀ...
ਸੜਕ ਹਾਦਸੇ 'ਚ ਇਕ ਦੀ ਮੌਤ
. . .  about 2 hours ago
ਗੁਰਾਇਆ, 26 ਫਰਵਰੀ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਥਾਣੇ ਦੇ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਇੱਕ ਕੈਂਟਰ ਅਤੇ ਟਰਾਲੇ ਦੀ ਟੱਕਰ 'ਚ ਟਰਾਲਾ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਡਿਊਟੀ...
ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤੇ ਐਲ. ਕੇ. ਜੀ. ਅਤੇ ਯੂ. ਕੇ. ਜੀ.
. . .  about 2 hours ago
ਚੰਡੀਗੜ੍ਹ, 26 ਫਰਵਰੀ- ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ 'ਚ ਚੱਲ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲਣ ਦਾ ਐਲਾਨ ਕੀਤਾ ਹੈ। ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ-1 ਜਮਾਤ ਦਾ ਨਾਂ ਬਦਲ...
ਲਾਲ ਕਿਲ੍ਹਾ ਮਾਮਲਾ : ਦੀਪ ਸਿੱਧੂ ਵਲੋਂ ਦਾਇਰ ਪਟੀਸ਼ਨ 'ਤੇ ਅਦਾਲਤ ਨੇ ਸ਼ਾਮੀਂ 4 ਵਜੇ ਤੱਕ ਸੁਰੱਖਿਅਤ ਰੱਖਿਆ ਫ਼ੈਸਲਾ
. . .  about 3 hours ago
ਨਵੀਂ ਦਿੱਲੀ, 26 ਫਰਵਰੀ- 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਦੇ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਨੇ ਅਦਾਲਤ 'ਚ ਇਕ ਪਟੀਸ਼ਨ ਦਾਇਰ...
ਬਜਟ ਇਜਲਾਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਰਕਾਰੀਆ ਨੂੰ ਹੋਇਆ ਕੋਰੋਨਾ
. . .  about 3 hours ago
ਜਲੰਧਰ, 26 ਫਰਵਰੀ- ਇਕ ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਕੋਰੋਨਾ ਰਿਪੋਰਟ...
ਜੰਮੂ 'ਚ ਸ਼ਿਵ ਸੈਨਾ ਨੇ ਸਕੂਟਰੀ ਨੂੰ ਅੱਗ ਲਾ ਕੇ ਕੀਤਾ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਵਿਰੋਧ
. . .  about 3 hours ago
ਸ੍ਰੀਨਗਰ, 26 ਫਰਵਰੀ- ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਅੱਜ ਸ਼ਿਵ ਸੈਨਾ ਦੇ ਆਗੂਆਂ ਅਤੇ ਵਰਕਰਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ...
ਦੇਸ਼ ਵਿਆਪੀ ਬੰਦ ਦੇ ਸੱਦੇ ਦਾ ਫ਼ਿਰੋਜ਼ਪੁਰ 'ਚ ਨਹੀਂ ਕੋਈ ਅਸਰ, ਆਮ ਵਾਂਗ ਖੁੱਲ੍ਹੇ ਬਾਜ਼ਾਰ
. . .  about 4 hours ago
ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਜੀ. ਐਸ. ਟੀ. ਦੀਆਂ ਤਰੁੱਟੀਆਂ, ਈ-ਵੇਅ ਬਿੱਲਾਂ ਅਤੇ ਤੇਲ ਕੀਮਤਾਂ 'ਚ ਲਗਾਤਾਰ ਵਾਧੇ ਦੇ ਵਿਰੋਧ 'ਚ ਕਨਫੈਡਰੇਸ਼ਨ ਆਫ਼ ਆਲ ਇੰਡੀਆ...
ਖਾਣਾ ਖਾਣ ਤੋਂ ਬਾਅਦ ਵਿਗੜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਹੋਸਟਲ 'ਚ ਰਹਿੰਦੇ ਕਈ ਵਿਦਿਆਰਥੀਆਂ ਦੀ ਸਿਹਤ
. . .  about 4 hours ago
ਕਪੂਰਥਲਾ, 26 ਫਰਵਰੀ (ਸਡਾਨਾ)- ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਹੋਸਟਲ 'ਚ ਰਹਿੰਦੇ 40 ਤੋਂ ਵਧ ਵਿਦਿਆਰਥੀਆਂ ਦੀ ਖਾਣਾ ਖਾਣ ਤੋਂ ਬਾਅਦ ਅੱਜ ਸਿਹਤ ਵਿਗੜ ਗਈ...
ਮਜ਼ਦੂਰ ਆਗੂ ਨੌਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤੀ ਜ਼ਮਾਨਤ
. . .  about 4 hours ago
ਚੰਡੀਗੜ੍ਹ, 26 ਫਰਵਰੀ- ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜ਼ਦੂਰ ਆਗੂ ਨੌਦੀਪ ਕੌਰ ਉਸ ਦੇ ਵਿਰੁੱਧ ਦਰਜ ਤੀਜੀ ਐਫ. ਆਈ. ਆਰ. 'ਚ ਜ਼ਮਾਨਤ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ...
ਅੱਜ ਸ਼ਾਮੀਂ 4.30 ਵਜੇ ਪ੍ਰੈੱਸ ਕਾਨਫ਼ਰੰਸ ਕਰੇਗਾ ਚੋਣ ਕਮਿਸ਼ਨ, ਬੰਗਾਲ ਸਮੇਤ ਪੰਜ ਸੂਬਿਆਂ 'ਚ ਹੋਵੇਗਾ ਚੋਣ ਤਰੀਕਾਂ ਦਾ ਐਲਾਨ
. . .  about 4 hours ago
ਨਵੀਂ ਦਿੱਲੀ, 26 ਫਰਵਰੀ- ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਸ਼ਾਮੀਂ 4.30 ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਚੋਣ ਕਮਿਸ਼ਨ ਪੱਛਮੀ ਬੰਗਾਲ, ਅਸਮ, ਕੇਰਲ, ਤਾਮਿਲਨਾਡੂ ਅਤੇ...
ਅੱਜ ਵੀ ਰਾਹਤ, ਲਗਾਤਾਰ ਤੀਜੇ ਦਿਨ ਵੀ ਨਹੀਂ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
. . .  about 5 hours ago
ਨਵੀਂ ਦਿੱਲੀ, 26 ਫਰਵਰੀ- ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਨਰਮੀ ਵਿਚਾਲੇ ਘਰੇਲੂ ਬਾਜ਼ਾਰ 'ਚ ਅੱਜ ਲਗਾਤਾਰ ਤੀਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਸਥਿਰਤਾ ਰਹੀ। ਰਾਜਧਾਨੀ ਦਿੱਲੀ...
ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤਾ ਸਮਾਪਤ
. . .  about 6 hours ago
ਤਪਾ ਮੰਡੀ, 26 ਫਰਵਰੀ (ਵਿਜੇ ਕੁਮਾਰ)- ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਸੰਘਰਸ਼ 'ਚੋਂ ਪਰਤੇ ਨੇੜਲੇ ਪਿੰਡ ਜੈਮਲ ਸਿੰਘ ਵਾਲਾ ਦੇ ਕਿਸਾਨ ਸਤਵੰਤ ਸਿੰਘ ਪੁੱਤਰ ਗੁਰਚਰਨ ਸਿੰਘ (30) ਨੇ ਫਾਹਾ ਲੈ ਕੇ...
ਦਿਨ ਚੜ੍ਹਦੇ ਹੀ ਤਪਾ ਪੁਲਿਸ ਨੇ ਸ਼ਹਿਰ ਦੀ ਬਾਜ਼ੀਗਰ ਬਸਤੀ 'ਚ ਚਲਾਇਆ ਸਰਚ ਅਭਿਆਨ
. . .  about 6 hours ago
ਤਪਾ ਮੰਡੀ,26 ਫਰਵਰੀ (ਪ੍ਰਵੀਨ ਗਰਗ/ਵਿਜੇ ਸ਼ਰਮਾ) ਜ਼ਿਲ੍ਹਾ ਪੁਲੀਸ ਮੁਖੀ ਬਰਨਾਲਾ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਤਪਾ ਬਲਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਪੁਲਿਸ ਵਲੋਂ...
ਬਾਲਾਕੋਟ ਏਅਰ ਸਟ੍ਰਾਈਕ ਦੀ ਵਰੇਗੰਢ 'ਤੇ ਮੈਂ ਬੇਮਿਸਾਲ ਹੌਂਸਲੇ ਤੇ ਆਈਏਐਫ ਦੀ ਮਿਹਨਤ ਨੂੰ ਸਲਾਮ ਕਰਦਾ - ਰੱਖਿਆ ਮੰਤਰੀ
. . .  about 7 hours ago
ਤਾਮਿਲਨਾਡੂ:ਪ੍ਰਧਾਨ ਮੰਤਰੀ ਅੱਜ ਡਾ: ਐਮ.ਜੀ.ਆਰ.ਮੈਡੀਕਲ ਯੂਨੀਵਰਸਿਟੀ 'ਚ 33ਵੇਂ ਕਨਵੋਕੇਸ਼ਨ ਨੂੰ ਕਰਨਗੇ ਸੰਬੋਧਨ
. . .  about 7 hours ago
ਚੇਨਈ ,26ਫਰਵਰੀ- ਪ੍ਰਧਾਨ ਮੰਤਰੀ ਮੋਦੀ ਅੱਜ ਤਾਮਿਲਨਾਡੂ ਦੇ ਡਾ: ਐਮ.ਜੀ.ਆਰ.ਮੈਡੀਕਲ ਯੂਨੀਵਰਸਿਟੀ 'ਚ...
ਉੱਤਰ ਪ੍ਰਦੇਸ਼: ਰਾਮਪੁਰ ਵਿੱਚ ਬਜ਼ੁਰਗ ਦੀ ਹੱਤਿਆ
. . .  about 7 hours ago
ਲਖਨਊ , 26 ਫਰਵਰੀ - ਉੱਤਰ ਪ੍ਰਦੇਸ਼ ਰਾਮਪੁਰ ਦੇ ਅਜਿਮਨਗਰ ਥਾਣੇ ਪਿੰਡ ਦੀ ਇੱਕ ਮਸਜਿਦ ਵਿੱਚ ਇੱਕ ਬਜ਼ੁਰਗ ਦੀ...
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ ਸੂਰਤ
. . .  about 7 hours ago
ਗੁਜਰਾਤ,26 ਫਰਵਰੀ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ...
ਐਮਾਜ਼ਾਨ ਪ੍ਰਾਈਮ ਇੰਡੀਆ ਦੀ ਮੁਖੀ ਅਪਰਨਾ ਪੁਰੋਹਿਤ ਦੀ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਰੱਦ
. . .  about 5 hours ago
ਨਵੀਂ ਦਿੱਲੀ, 26 ਫਰਵਰੀ - ਅਲਾਹਾਬਾਦ ਹਾਈ ਕੋਰਟ ਵੱਲੋਂ ਐਮਾਜ਼ਾਨ ਪ੍ਰਾਈਮ ਦੀ ਵੈੱਬ ਸੀਰੀਜ਼ ਤਾਂਡਵ ਦੇ ਮਾਮਲੇ 'ਚ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 15 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਪਹਿਲਾ ਸਫ਼ਾ

ਲੰਡਨ ਦੀ ਅਦਾਲਤ ਵਲੋਂ ਨੀਰਵ ਮੋਦੀ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ

14,000 ਕਰੋੜ ਦੇ ਪੀ.ਐੱਨ.ਬੀ. ਘੁਟਾਲੇ 'ਚ ਭਾਰਤ ਨੂੰ ਲੋੜੀਂਦਾ ਹੈ ਹੀਰਾ ਕਾਰੋਬਾਰੀ
ਮਨਪ੍ਰੀਤ ਸਿੰਘ ਬੱਧਨੀ ਕਲਾਂ

ਲੰਡਨ, 25 ਫਰਵਰੀ-ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨਾਲ ਕਰੀਬ 14,000 ਕਰੋੜ ਦੀ ਧੋਖਾਧੜੀ ਦੇ ਮਾਮਲੇ 'ਚ ਲੰਡਨ ਦੀ ਅਦਾਲਤ ਨੇ ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ (ਨੀਰਵ ਮੋਦੀ) ਨੂੰ ਭਾਰਤ ਭੇਜਣ ਦੇ ਮਾਮਲੇ 'ਚ ਫੈਸਲਾ ਸੁਣਾਇਆ ਹੈ | ਲੰਡਨ ਦੀ ਵੈਸਟਮਿਨਸਟਰ ਮੈਜਿਸਟਰੇਟ ਅਦਾਲਤ ਨੇ ਉਕਤ ਧੋਖਾਧੜੀ ਦੇ ਮਾਮਲੇ 'ਚ ਲੋੜੀਂਦੇ 49 ਸਾਲਾ ਨੀਰਵ ਮੋਦੀ (ਨੀਰਵ ਮੋਦੀ) ਨੂੰ ਦੇਸ਼ ਨਿਕਾਲਾ ਦੇਣ ਦਾ ਫ਼ੈਸਲਾ ਸੁਣਾਇਆ ਹੈ | ਅਦਾਲਤ ਨੇ ਕਿਹਾ ਕਿ ਨੀਰਵ ਮੋਦੀ ਨੂੰ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਠਹਿਰਾਇਆ ਜਾ ਸਕਦਾ ਹੈ | ਵੈਸਟਮਿਨਸਟਰ ਮੈਜਿਸਟਰੇਟ ਦੀ ਅਦਾਲਤ 'ਚ ਜ਼ਿਲ੍ਹਾ ਜੱਜ ਸੈਮੁਅਲ ਗੂਜੀ ਨੇ ਕਿਹਾ ਕਿ ਨੀਰਵ ਮੋਦੀ ਤੇ ਬੈਂਕ ਅਧਿਕਾਰੀਆਂ ਸਮੇਤ ਹੋਰਨਾਂ ਵਿਚਕਾਰ ਸਪੱਸ਼ਟ ਸਬੰਧ ਸਨ | ਜੱਜ ਨੇ ਕਿਹਾ ਨੀਰਵ ਮੋਦੀ ਨੇ ਬਾਅਦ 'ਚ ਪੀ.ਐੱਨ.ਬੀ. ਨੂੰ ਨਿੱਜੀ ਤੌਰ 'ਤੇ ਲਿਖਿਆ ਕਿ ਉਹ ਕਰਜ਼ ਸਵੀਕਾਰ ਕਰਨ ਅਤੇ ਕਰਜ਼ਾ ਚੁਕਾਉਣ ਦਾ ਵਾਅਦਾ ਕਰੇਗਾ | ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਨੀਰਵ ਮੋਦੀ ਦੀ ਫਰਮ ਨਕਲੀ ਭਾਈਵਾਲ ਸੀ, ਉਨ੍ਹਾਂ ਕਿਹਾ ਕਿ ਇਹ ਕੰਪਨੀਆਂ ਨੀਰਵ ਮੋਦੀ ਵਲੋਂ ਚਲਾਈਆਂ ਜਾਂਦੀਆਂ ਸ਼ੈਡੋ ਕੰਪਨੀਆਂ ਹਨ | ਅਦਾਲਤ ਨੇ ਕਿਹਾ ਕਿ 14,000 ਕਰੋੜ ਰੁਪਏ ਦੇ ਪੀ.ਐੱਨ.ਬੀ. ਘੁਟਾਲੇ 'ਚ ਲੋੜੀਂਦੇ ਨੀਰਵ ਮੋਦੀ ਨੂੰ ਭਾਰਤ ਭੇਜਿਆ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਨੀਰਵ ਮੋਦੀ ਨੂੰ 19 ਮਾਰਚ, 2019 ਨੂੰ ਦੇਸ਼ ਨਿਕਾਲੇ ਦੇ ਵਾਰੰਟ 'ਤੇ ਲੰਡਨ 'ਚ ਗਿ੍ਫ਼ਤਾਰ ਕੀਤਾ ਗਿਆ ਸੀ |
ਹਾਈਕੋਰਟ 'ਚ ਅਪੀਲ ਕਰਨ ਦਾ ਅਧਿਕਾਰ
ਭਾਰਤ ਹਵਾਲਗੀ ਦਾ ਕੇਸ ਹਾਰ ਚੁੱਕੇ ਨੀਰਵ ਮੋਦੀ ਦੀ ਭਾਰਤ ਹਵਾਲਗੀ ਲਈ ਆਖਰੀ ਕਾਰਵਾਈ ਕਰਨ ਲਈ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਹੁਕਮਾਂ ਲਈ ਗ੍ਰਹਿ ਵਿਭਾਗ ਨੂੰ ਅਦਾਲਤੀ ਫੈਸਲੇ ਦੀ ਕਾਪੀ ਭੇਜੀ ਜਾਵੇਗੀ, ਜਿਸ ਲਈ ਗ੍ਰਹਿ ਵਿਭਾਗ ਕੋਲ ਭਾਰਤ ਹਵਾਲੇ ਕਰਨ ਦੇ ਫੈਸਲੇ ਲਈ 2 ਮਹੀਨੇ ਦਾ ਸਮਾਂ ਹੋਵੇਗਾ | ਨੀਰਵ ਮੋਦੀ ਕੋਲ ਵੈਸਟਮਿਨਸਟਰ ਅਦਾਲਤ ਵਲੋਂ ਸੁਣਾਏ ਗਏ ਫੈਸਲੇ ਵਿਰੁੱਧ ਅਪੀਲ ਕਰਨ ਦੇ ਵੀ ਅਧਿਕਾਰ ਹਨ, ਜਿਸ ਲਈ ਉਹ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾ ਸਕਦਾ ਹੈ | ਸੀ.ਬੀ.ਆਈ. ਨੇ ਯੂ.ਕੇ. ਦੀ ਅਦਾਲਤ ਵਲੋਂ ਨੀਰਵ ਮੋਦੀ ਨੂੰ ਦੇਸ਼ ਨਿਕਾਲੇ ਸਬੰਧੀ ਸੁਣਾਏ ਫੈਸਲੇ ਨੂੰ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਉਕਤ ਫੈਸਲਾ ਦੇਸ਼ ਦੇ ਹੋਰਨਾਂ ਭਗੌੜੇ ਦੋਸ਼ੀਆਂ ਲਈ ਚਿਤਾਵਨੀ ਹੈ |

ਛੇਤੀ ਹਵਾਲਗੀ ਲਈ ਬਰਤਾਨੀਆ ਨਾਲ ਰਾਬਤਾ ਕਰਾਂਗੇ-ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 25 ਫਰਵਰੀ (ਏਜੰਸੀ)-ਭਾਰਤ ਦੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਦੀ ਅਦਾਲਤ ਵਲੋਂ ਦੇਸ਼ ਨਿਕਾਲੇ ਦਾ ਫੈਸਲਾ ਸੁਣਾਉਣ ਤੋਂ ਬਾਅਦ ਵਿਦੇਸ਼ ਮੰਤਰਾਲਾ ਵੀ ਹਰਕਤ 'ਚ ਆ ਗਿਆ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੀਰਵ ਮੋਦੀ ਦੀ ਹਵਾਲਗੀ ਲਈ ਬਰਤਾਨੀਆਂ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਤਾਂ ਜੋ ਦੇਸ਼ ਨਾਲ ਹਜ਼ਾਰਾਂ ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਛੇਤੀ ਤੋਂ ਛੇਤੀ ਲਿਆ ਕੇ ਸਜ਼ਾ ਦਿਵਾਈ ਜਾ ਸਕੇ |

ਸਰਕਾਰ ਵਲੋਂ ਸੋਸ਼ਲ ਮੀਡੀਆ ਤੇ ਓ. ਟੀ. ਟੀ. 'ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਡਿਜੀਟਲ ਮੰਚਾਂ ਨੂੰ ਅਨੁਸ਼ਾਸਿਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 25 ਫਰਵਰੀ -ਸੋਸ਼ਲ ਮੀਡੀਆ, ਡਿਜੀਟਲ ਅਤੇ ਓ.ਟੀ.ਟੀ. ਮੰਚਾਂ ਨੂੰ ਅਨੁਸ਼ਾਸਿਤ ਕਰਨ ਲਈ ਕੇਂਦਰ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤਹਿਤ ਸੋਸ਼ਲ ਮੀਡੀਆ 'ਤੇ ਪਾਈ ਗ਼ਲਤ ਸਮੱਗਰੀ ਨੂੰ 24 ਘੰਟਿਆਂ ਅੰਦਰ ਹਟਾਉਣਾ ਪਵੇਗਾ ਅਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਗ਼ਲਤ ਇਸਤੇਮਾਲ 'ਤੇ ਇਸ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਵਸਥਾ ਤਿਆਰ ਕਰਨੀ ਪਵੇਗੀ | ਇਸੇ ਤਰਜ਼ 'ਤੇ ਡਿਜੀਟਲ ਖ਼ਬਰਾਂ ਅਤੇ ਓ.ਟੀ.ਟੀ. ਮੰਚਾਂ ਲਈ ਵੀ 3 ਪੜਾਵੀਂ ਵਿਵਸਥਾ ਤਿਆਰ ਕੀਤੀ ਜਾਵੇਗੀ ਜਿਸ ਦਾ ਮੁੱਖ ਉਦੇਸ਼ ਕੰਪਨੀਆਂ ਦਾ ਰਜਿਸਟ੍ਰੇਸ਼ਨ ਨਹੀਂ ਸਗੋਂ ਜਾਣਕਾਰੀ ਮੁਹੱਈਆ ਕਰਨੀ ਹੈ | ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਰਵੀ ਸ਼ੰਕਰ ਪ੍ਰਸਾਦ ਵਲੋਂ ਵੀਰਵਾਰ ਦੁਪਹਿਰ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਇਨ੍ਹਾਂ ਨੇਮਾਂ ਬਾਰੇ ਐਲਾਨ ਕੀਤਾ ਗਿਆ, ਜਿਨ੍ਹਾਂ ਦੇ ਦਾਇਰੇ 'ਚ ਫੇਸਬੁੱਕ, ਟਵਿੱਟਰ ਜਿਹੇ ਸੋਸ਼ਲ ਮੀਡੀਆ ਅਤੇ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਅਤੇ ਹਾਟ-ਸਟਾਰ ਜਿਹੇ ਓ.ਟੀ.ਟੀ. ਮੰਚ ਆਉਣਗੇ | ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅਜਿਹੇ ਨੇਮ ਲਿਆਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਮੰਚਾਂ ਨੂੰ ਸਵੈ ਨੇਮਬੱਧ ਕਰਨ ਲਈ 2 ਵਾਰ ਮੌਕਾ ਦਿੱਤਾ | ਜਾਵੜੇਕਰ ਨੇ ਦੂਜੇ ਮਾਧਿਅਮਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਪ੍ਰੈੱਸ 'ਚ ਕੰਮ ਕਰਨ ਵਾਲਿਆਂ ਨੂੰ ਪ੍ਰੈੱਸ ਕੌ ਾਸਲ ਦੇ ਨੇਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਪਰ ਡਿਜੀਟਲ ਮੀਡੀਆ ਲਈ ਅਜਿਹਾ ਕੋਈ ਬੰਧਨ ਨਹੀਂ | ਇਸੇ ਤਰ੍ਹਾਂ ਟੀ.ਵੀ. ਵਾਲੇ ਕੇਬਲ ਨੈੱਟਵਰਕ ਕਾਨੂੰਨ ਤਹਿਤ ਨੇਮਾਂ ਦੀ ਪਾਲਣਾ ਕਰਦੇ ਹਨ ਪਰ ਓ.ਟੀ.ਟੀ. ਪਲੇਟਫਾਰਮ ਲਈ ਅਜਿਹਾ ਕੋਈ ਨੇਮ ਨਹੀਂ | ਪ੍ਰਕਾਸ਼ ਜਾਵੜੇਕਰ ਨੇ ਨਵੀਂ ਨੇਮ ਵਿਵਸਥਾ ਨੂੰ ਸਾਰੇ ਮੀਡੀਆ ਪਲੇਟਫਾਰਮਾਂ ਲਈ ਨਿਆਇਕ ਵਿਵਸਥਾ ਤਹਿਤ ਲਿਆਉਣ ਦਾ ਅਮਲ ਕਰਾਰ ਦਿੱਤਾ | ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਡਿਜੀਟਲ ਨਿਊਜ਼ ਸਾਈਟਾਂ ਅਤੇ ਓ.ਟੀ.ਟੀ. ਲਈ ਲਿਆਂਦੇ ਨੇਮਾਂ ਨੂੰ ਇਕਸਾਰ ਵਿਵਸਥਾ ਕਾਇਮ ਕਰਨ ਲਈ ਲਿਆਂਦਾ ਲਚਕਦਾਰ ਸੰਸਥਾਗਤ ਪ੍ਰਬੰਧ ਕਰਾਰ ਦਿੱਤਾ |
ਪਹਿਲੀ ਵਾਰ ਲਿਆਂਦੇ ਗਏ ਨੇਮ
ਸਰਕਾਰ ਵਲੋਂ ਡਿਜੀਟਲ ਸੰਸਥਾਵਾਂ, ਸੋਸ਼ਲ ਮੀਡੀਆ ਅਤੇ ਓ.ਟੀ.ਟੀ. ਪਲੇਟਫਾਰਮਾਂ ਨੂੰ ਨੇਮਬੱਧ ਕਰਨ ਲਈ ਪਹਿਲੀ ਵਾਰ ਸੂਚਨਾ ਤਕਨਾਲੋਜੀ (ਸਾਲਸੀ ਅਤੇ ਡਿਜੀਟਲ ਮੀਡੀਆ ਨੀਤੀ ਬਾਰੇ ਸੇਧਾਂ) ਨੇਮ 2021 ਲਿਆਂਦੇ ਗਏ ਹਨ | ਸਰਕਾਰ ਮੁਤਾਬਿਕ ਇਹ ਵਿਵਸਥਾ ਸਿਰਫ਼ ਭਾਰਤ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਜਿਹੇ ਮਾਮਲਿਆਂ 'ਤੇ ਲਾਗੂ ਹੋਵੇਗੀ | ਇਸ ਤੋਂ ਇਲਾਵਾ ਸਮਾਜਿਕ ਵਿਵਸਥਾ, ਦੂਜੇ ਦੇਸ਼ਾਂ ਨਾਲ ਸਬੰਧ, ਜਬਰ ਜਨਾਹ, ਜਿਨਸੀ ਸ਼ੋਸ਼ਣ ਜਿਹੇ ਮਾਮਲਿਆਂ 'ਚ ਵੀ ਇਹ ਵਿਵਸਥਾ ਲਾਗੂ ਹੋਵੇਗੀ |
ਲਾਲ ਕਿਲ੍ਹਾ ਹਿੰਸਾ ਦਾ ਕੀਤਾ ਜ਼ਿਕਰ
ਰਵੀ ਸ਼ੰਕਰ ਪ੍ਰਸਾਦ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਮੰਚ ਦੀ ਦੁਰਵਰਤੋਂ ਦਾ ਮਸਲਾ ਸਿਵਲ ਸੁਸਾਇਟੀ ਤੋਂ ਲੈ ਕੇ ਸੰਸਦ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅੱਤਵਾਦੀ ਕਾਰਵਾਈਆਂ ਲਈ ਵੀ ਇਨ੍ਹਾਂ ਮੰਚਾਂ ਦਾ ਇਸਤੇਮਾਲ ਹੋ ਰਿਹਾ ਹੈ | ਪ੍ਰਸਾਦ ਨੇ ਲਾਲ ਕਿਲ੍ਹਾ ਹਿੰਸਾ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਸੋਸ਼ਲ ਮੀਡੀਆ ਦਾ ਸਵਾਗਤ ਹੈ ਪਰ ਇਸ ਲਈ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ | ਪ੍ਰਸਾਦ ਨੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ 'ਚ ਵੱਟਸਐਪ ਦੇ 50 ਕਰੋੜ, ਫੇਸਬੱੁਕ ਦੇ 41 ਕਰੋੜ ਇੰਸਟਾਗ੍ਰਾਮ ਦੇ 21 ਕਰੋੜ ਅਤੇ ਟਵਿੱਟਰ ਦੇ ਡੇਢ ਕਰੋੜ ਲੋਕ ਵਰਤੋਂ ਕਰਨ ਵਾਲੇ ਹਨ | ਇਨ੍ਹਾਂ ਸੋਸ਼ਲ ਮੀਡੀਆ ਦੇ ਗ਼ਲਤ ਇਸਤੇਮਾਲ ਅਤੇ ਫ਼ਰਜ਼ੀ ਖ਼ਬਰਾਂ ਦੀਆਂ ਸ਼ਿਕਾਇਤਾਂ ਚਿੰਤਾਜਨਕ ਹਨ ਜਿਸ ਲਈ ਸਰਕਾਰ ਨੇ ਨੇਮ ਬਣਾਉਣ ਦਾ ਫ਼ੈਸਲਾ ਕੀਤਾ ਹੈ |
ਨਿਯੁਕਤ ਕਰਨਾ ਹੋਵੇਗਾ ਸ਼ਿਕਾਇਤ ਅਧਿਕਾਰੀ
ਸੋਸ਼ਲ ਮੀਡੀਆ 'ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੰਪਨੀਆਂ ਨੂੰ ਸ਼ਿਕਾਇਤ ਅਧਿਕਾਰੀਆਂ ਦੀ ਤਾਇਨਾਤੀ ਕਰਨੀ ਹੋਵੇਗੀ | ਇਨ੍ਹਾਂ 'ਚ ਮੁੱਖ ਸ਼ਿਕਾਇਤ ਅਧਿਕਾਰੀ ਭਾਰਤ ਦਾ ਨਿਵਾਸੀ ਹੋਣਾ ਚਾਹੀਦਾ ਹੈ | ਇਕ ਅਜਿਹੇ ਅਧਿਕਾਰੀ ਦੀ ਵੀ ਤਾਇਨਾਤੀ ਕੀਤੀ ਜਾਵੇਗੀ ਜੋ ਹਰ ਸਮੇਂ ਕਾਨੂੰਨੀ ਏਜੰਸੀਆਂ ਦੇ ਸੰਪਰਕ 'ਚ ਰਹੇਗਾ | 24 ਘੰਟਿਆਂ ਅੰਦਰ ਸ਼ਿਕਾਇਤ ਦਰਜ ਕਰੇਗਾ ਅਤੇ 15 ਦਿਨਾਂ 'ਚ ਇਸ ਦਾ ਨਿਪਟਾਰਾ ਕਰੇਗਾ | ਜੇਕਰ ਕੋਈ ਅਦਾਲਤ ਜਾਂ ਸਰਕਾਰੀ ਸੰਸਥਾ ਕਿਸੇ ਇਤਰਾਜ਼ਯੋਗ, ਸ਼ਰਾਰਤੀ ਟਵੀਟ ਜਾਂ ਸੰਦੇਸ਼ ਜਾਰੀ ਕਰਨ ਵਾਲੇ ਸਭ ਤੋਂ ਪਹਿਲੇ ਵਿਅਕਤੀ ਬਾਰੇ ਜਾਣਕਾਰੀ ਮੰਗਦੀ ਹੈ ਤਾਂ ਉਹ ਦੇਣੀ ਹੋਵੇਗੀ | ਇਸ ਤੋਂ ਇਲਾਵਾ ਵਰਤੋਂ ਕਰਨ ਵਾਲਿਆਂ ਦੇ ਸਨਮਾਨ ਖ਼ਾਸ ਤੌਰ 'ਤੇ ਔਰਤਾਂ ਦੇ ਬਾਰੇ 'ਚ ਜੇਕਰ ਕੋਈ ਇਤਰਾਜ਼ਯੋਗ ਤਸਵੀਰ ਪੋਸਟ ਕਰਦਾ ਹੈ ਤਾਂ ਸ਼ਿਕਾਇਤ ਮਿਲਣ ਦੇ 24 ਘੰਟਿਆਂ ਅੰਦਰ ਉਹ ਸਮੱਗਰੀ ਹਟਾਉਣੀ ਹੋਵੇਗੀ | ਨਿਗਰਾਨੀ ਦੀ ਇਸ ਵਿਵਸਥਾ ਲਈ ਇਕ ਕਮੇਟੀ ਵੀ ਬਣਾਈ ਜਾਵੇਗੀ, ਜਿਸ 'ਚ ਰੱਖਿਆ, ਵਿਦੇਸ਼, ਗ੍ਰਹਿ, ਸੂਚਨਾ ਅਤੇ ਪ੍ਰਸਾਰਨ, ਸੂਚਨਾ ਤਕਨਾਲੋਜੀ ਅਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲਿਆਂ ਦੇ ਨੁਮਾਇੰਦੇ ਹੋਣਗੇ |
ਡਿਜੀਟਲ ਮੀਡੀਆ ਅਤੇ ਓ.ਟੀ.ਟੀ. ਲਈ ਵੀ ਜਾਰੀ ਕੀਤੇ ਨੇਮ
ਡਿਜੀਟਲ ਮੀਡੀਆ ਅਤੇ ਓ.ਟੀ.ਟੀ. ਲਈ 3 ਪੜਾਵੀ ਸ਼ਿਕਾਇਤ ਵਿਵਸਥਾ ਹੋਵੇਗੀ, ਜਿਸ ਤਹਿਤ ਸਾਰੀਆਂ ਕੰਪਨੀਆਂ ਨੂੰ ਜਾਣਕਾਰੀਆਂ ਦੇਣੀਆਂ ਹੋਣਗੀਆਂ ਹਾਲਾਂਕਿ ਕੰਪਨੀਆਂ ਦੇ ਲਾਜ਼ਮੀ ਰਜਿਸਟ੍ਰੇਸ਼ਨ ਦੇ ਦਾਅਵੇ ਤੋਂ ਮੁਕਤ ਰੱਖਿਆ ਗਿਆ | ਸੁਪਰੀਮ ਕੋਰਟ ਜਾਂ ਹਾਈਕੋਰਟ ਦੇ ਸੇਵਾਮੁਕਤ ਜੱਜ ਜਾਂ ਅਜਿਹੇ ਅਹੁਦੇ ਦੀ ਅਗਵਾਈ ਤਹਿਤ ਇਕ ਨੇਮਬੱਧ ਸੰਸਥਾ ਬਣਾਈ ਜਾਵੇਗੀ ਜੋ ਸ਼ਿਕਾਇਤਾਂ ਦਾ ਨਿਪਟਾਰਾ ਕਰੇਗੀ | ਕਿਸੇ ਮਾਮਲੇ 'ਚ ਫੌਰੀ ਕਾਰਵਾਈ ਦੀ ਲੋੜ 'ਤੇ ਸਰਕਾਰ ਦੇ ਪੱਧਰ 'ਤੇ ਵੀ ਵਿਵਸਥਾ ਕੀਤੀ ਜਾਵੇਗੀ | ਸੋਸ਼ਲ ਅਤੇ ਡਿਜੀਟਲ ਮੀਡੀਆ ਵਾਂਗ ਓ.ਟੀ.ਟੀ. ਪਲੇਟਫਾਰਮ ਨੂੰ ਵੀ ਅਨੁਸ਼ਾਸਿਤ ਕਰਨ ਦੀ ਕਵਾਇਦ ਤਹਿਤ ਨੇਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ | ਓ.ਟੀ.ਟੀ. 'ਤੇ ਪਾਈ ਸਮੱਰਗੀ ਨੂੰ ਉਮਰ ਦੇ ਲਿਹਾਜ਼ ਨਾਲ ਵੀ ਵੰਡਿਆ ਜਾਵੇਗਾ | ਇਸ ਲਈ 13+, 16+ ਤੇ ਏ (18 ਸਾਲ ਦੀ ਉਮਰ ਤੋਂ ਵੱਧ) ਦੇ ਵਰਗਾਂ 'ਚ ਵੰਡਿਆ ਜਾਵੇਗਾ | ਇਸ 'ਚ 'ਪੈਰੇਂਟਲ ਲਾਕ' ਦੀ ਵੀ ਵਿਵਸਥਾ ਕੀਤੀ ਜਾਵੇਗੀ |
ਕਦੋਂ ਤੋਂ ਲਾਗੂ ਹੋਣਗੀਆਂ ਸੇਧਾਂ
ਸੋਸ਼ਲ ਮੀਡੀਆ ਲਈ ਬਣਾਏ ਗਏ ਨੇਮ ਅਗਲੇ 3 ਮਹੀਨਿਆਂ 'ਚ ਲਾਗੂ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਆਪਣੀ ਵਿਵਸਥਾ ਸੁਧਾਰਨ ਦਾ ਸਮਾਂ ਮਿਲ ਸਕੇ ਜਦਕਿ ਡਿਜੀਟਲ ਅਤੇ ਓ.ਟੀ.ਟੀ ਪਲੇਟਫਾਰਮਾਂ ਲਈ ਨੇਮ ਉਸ ਦਿਨ ਤੋਂ ਹੀ ਅਮਲ 'ਚ ਆ ਜਾਣਗੇ ਜਿਸ ਦਿਨ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇਗਾ |

ਭਾਰਤ ਤੇ ਪਾਕਿ ਕੰਟਰੋਲ ਰੇਖਾ 'ਤੇ ਸ਼ਾਂਤੀ ਬਣਾਈ ਰੱਖਣ ਲਈ ਸਹਿਮਤ

ਜੰਗਬੰਦੀ ਸਬੰਧੀ ਸਾਰੇ ਸਮਝੌਤਿਆਂ ਦਾ ਸਖ਼ਤੀ ਨਾਲ ਕਰਨਗੇ ਪਾਲਣ
ਨਵੀਂ ਦਿੱਲੀ, 25 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤ ਅਤੇ ਪਾਕਿਸਤਾਨ ਵਲੋਂ ਇਕ ਵਾਰ ਫਿਰ ਰਿਸ਼ਤੇ ਸੁਧਾਰਨ ਦੀ ਕਵਾਇਦ ਸ਼ੁਰੂ ਕਰਦਿਆਂ ਬੁੱਧਵਾਰ ਨੂੰ ਦੋਵਾਂ ਦੇਸ਼ਾਂ ਦੇ 'ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼' (ਡੀ.ਜੀ.ਐੱਮ.ਓ.) ਪੱਧਰ ਦੀ ਬੈਠਕ ਕੀਤੀ ਗਈ | ਬੈਠਕ 'ਚ ਤੈਅ ਕੀਤਾ ਗਿਆ ਕਿ 24-25 ਫਰਵਰੀ ਦੀ ਰਾਤ ਤੋਂ ਹੀ ਸਮੇਂ-ਸਮੇਂ 'ਤੇ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਾਰੇ ਪੁਰਾਣੇ ਸਮਝੌਤਿਆਂ ਨੂੰ ਮੁੜ ਤੋਂ ਅਮਲ 'ਚ ਲਿਆਂਦਾ ਜਾਵੇਗਾ | ਬੈਠਕ ਤੋਂ ਬਾਅਦ ਦੋਵਾਂ ਦੇਸ਼ਾਂ ਵਲੋਂ ਜਾਰੀ ਸਾਂਝੇ ਬਿਆਨ 'ਚ ਰਿਸ਼ਤੇ ਸੁਧਾਰਨ ਲਈ 3 ਨੁਕਤਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ, ਜਿਸ ਤਹਿਤ ਇਕ ਹਾਟਲਾਈਨ ਸੰਪਰਕ ਵਿਵਸਥਾ ਤਿਆਰ ਕੀਤੀ ਜਾਵੇਗੀ, ਜਿਸ ਦੀ ਮਦਦ ਨਾਲ ਦੋਵਾਂ ਦੇਸ਼ਾਂ ਦਰਮਿਆਨ ਸਮੇਂ-ਸਮੇਂ 'ਤੇ ਗੱਲਬਾਤ ਹੋ ਸਕੇ | ਸਾਂਝੇ ਬਿਆਨ ਮੁਤਾਬਿਕ ਦੋਵਾਂ ਧਿਰਾਂ ਵਲੋਂ ਰੈਗੂਲਰ ਫਲੈਗ ਮੀਟਿੰਗ ਮੁੜ ਤੋਂ ਸ਼ੁਰੂ ਕਰਨ 'ਤੇ ਰਜ਼ਾਮੰਦੀ ਪ੍ਰਗਟਾਈ ਗਈ ਜਿਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਆਈ ਗ਼ਲਤ ਫਹਿਮੀ ਨੂੰ ਦੂਰ ਕੀਤਾ ਜਾ ਸਕੇ | ਇਸ ਤੋਂ ਇਲਾਵਾ ਗੋਲੀਬੰਦੀ ਦੀ ਉਲੰਘਣਾ, ਘੁਸਪੈਠ ਜਿਹੇ ਹੋਰ ਮਾਮਲਿਆਂ ਨੂੰ ਵੀ ਗੱਲਬਾਤ ਰਾਹੀਂ ਸੁਲਝਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਗੋਲੀਬੰਦੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਨਵੰਬਰ 2003 'ਚ ਸਮਝੌਤਾ ਹੋਇਆ ਸੀ | ਦੋਵਾਂ ਧਿਰਾਂ ਵਲੋਂ 3 ਸਾਲ ਤੱਕ ਗੋਲੀਬੰਦੀ ਦੀ ਪਾਲਣਾ ਕੀਤੀ ਗਈ ਪਰ ਉਸ ਤੋਂ ਬਾਅਦ ਪਾਕਿਸਤਾਨ ਵਲੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾਂਦੀ ਰਹੀ ਹੈ | 2010 'ਚ ਜਿੱਥੇ ਗੋਲੀਬੰਦੀ ਦੇ 44 ਮਾਮਲੇ ਸਨ, 2017 'ਚ ਵਧ ਕੇ 1300 ਤੱਕ ਪਹੁੰਚ ਗਏ ਸਨ ਜਦਕਿ 2018 'ਚ 3000, 2019 'ਚ 3233 ਮਾਮਲੇ ਸਾਹਮਣੇ ਆਏ | ਸਾਲ 2020 'ਚ ਗੋਲੀਬੰਦੀ ਦੀ ਉਲੰਘਣਾ ਦੇ ਮਾਮਲਿਆਂ 'ਚ ਰਿਕਾਰਡ ਵਾਧਾ ਹੋਇਆ | ਪਿਛਲੇ ਸਾਲ ਪਾਕਿਸਤਾਨ ਨੇ 4100 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ | ਵੀਰਵਾਰ ਨੂੰ ਹੋਈ ਗੱਲਬਾਤ 'ਚ ਗੋਲੀਬੰਦੀ ਦੀ ਉਲੰਘਣਾ ਤੋਂ ਇਲਾਵਾ ਕਸ਼ਮੀਰ ਮੁੱਦੇ 'ਤੇ ਵੀ ਗੱਲ ਹੋਈ | ਹਾਲਾਂਕਿ ਇਸ ਦੌਰਾਨ ਭਾਰਤੀ ਫ਼ੌਜ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ | ਇਸ ਤੋਂ ਇਲਾਵਾ ਭਾਰਤੀ ਫ਼ੌਜ ਅਸਲ ਕੰਟਰੋਲ ਰੇਖਾ (ਐੱਲ.ਓ.ਸੀ) 'ਤੇ ਘੁਸਪੈਠ ਰੋਕਣ ਲਈ ਵੀ ਕਾਰਵਾਈਆਂ ਜਾਰੀ ਰੱਖੇਗੀ | ਹਲਕਿਆਂ ਮੁਤਾਬਿਕ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ 'ਚ ਸੁਧਾਰ ਦੀ ਮੁੜ ਬਹਾਲੀ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਵਿਸ਼ੇਸ਼ ਭੂਮਿਕਾ ਹੈ | ਪਿਛਲੇ ਕਈ ਮਹੀਨਿਆਂ 'ਤੋਂ ਡੋਵਾਲ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਅਹੁਦਾ ਡਬਲਿਊ. ਯੂਸੁਫ਼ ਇਕ-ਦੂਜੇ ਨਾਲ ਲਗਾਤਾਰ ਸੰਪਰਕ 'ਚ ਹਨ |
ਜੇ.ਕੇ.ਐਨ.ਸੀ. ਅਤੇ ਪੀ.ਡੀ.ਪੀ. ਵਲੋਂ ਸਵਾਗਤ
ਸ੍ਰੀਨਗਰ, (ਏਜੰਸੀ)-ਭਾਰਤ ਤੇ ਪਾਕਿ ਫ਼ੌਜਾਂ ਵਲੋਂ ਐਲ.ਓ.ਸੀ. ਅਤੇ ਹੋਰ ਸੈਕਟਰਾਂ 'ਚ ਜੰਗਬੰਦੀ ਦੀ ਉਲੰਘਣ ਨਾ ਕਰਨ ਦੇ ਸਮਝੌਤੇ ਦੇ ਫ਼ੈਸਲੇ ਦਾ ਜੰਮੂ ਤੇ ਕਸ਼ਮੀਰ ਨੈਸ਼ਨਲ ਕਾਨਫ਼ਰੰਸ (ਜੇ.ਕੇ.ਐਨ.ਸੀ.) ਅਤੇ ਪੀ.ਡੀ.ਪੀ. ਨੇ ਵੀਰਵਾਰ ਨੂੰ ਸਵਾਗਤ ਕੀਤਾ ਹੈ | ਪਾਰਟੀ ਨੇ ਇਕ ਬਿਆਨ 'ਚ ਕਿਹਾ ਕਿ ਜੇ.ਕੇ.ਐਨ.ਸੀ. ਹਮੇਸ਼ਾ ਕੰਟਰੋਲ ਰੇਖਾ 'ਤੇ ਜੰਗਬੰਦੀ ਦਾ ਵੱਡਾ ਸਮਰਥਕ ਰਿਹਾ ਹੈ ਤੇ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਮਝੌਤੇ ਦਾ ਸਖ਼ਤਾਈ ਨਾਲ ਅਤੇ ਭਾਵਪੂਰਨ ਤਰੀਕੇ ਨਾਲ ਪਾਲਨ ਕੀਤਾ ਜਾਵੇਗਾ | ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਇਕ ਟਵੀਟ 'ਚ ਜੰਗਬੰਦੀ ਦੀ ਘੋਸ਼ਣਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਗੱਲਬਾਤ ਹੀ ਇਸ ਦਾ ਇਕਲੌਤਾ ਰਸਤਾ ਹੈ | ਮਹਿਬੂਬਾ ਨੇ ਕਿਹਾ ਕਿ ਇਕ ਵੱਡਾ ਤੇ ਸਵਾਗਤਯੋਗ ਕਦਮ ਹੈ ਕਿ ਭਾਰਤ ਤੇ ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ ਜੰਗਬੰਦੀ ਉਲੰਘਣਾ ਰੋਕਣ ਲਈ ਸਹਿਮਤੀ ਜਤਾਈ ਹੈ |
ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਹਲ ਕਰਨ ਲਈ ਵਚਨਬੱਧ-ਭਾਰਤ
ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਵੀਰਵਾਰ ਨੂੰ ਕਿਹਾ ਕਿ ਭਾਰਤ, ਪਾਕਿਸਤਾਨ ਦੇ ਨਾਲ ਆਮ ਗੁਆਂਢੀਆਂ ਵਰਗੇ ਸਬੰਧਾਂ ਦੀ ਇੱਛਾ ਰੱਖਦਾ ਹੈ ਅਤੇ ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਦੁਵੱਲੇ ਰੂਪ ਨਾਲ ਹਲ ਕਰਨ ਲਈ ਵਚਨਬੱਧ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਇਕ ਵਰਚੂਅਲ ਪ੍ਰੈੱਸ ਕਾਨਫ਼ਰੰਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਮੁੱਖ ਮੁੱਦਿਆਂ 'ਤੇ ਸਾਡੀ ਸਥਿਤੀ 'ਚ ਕੋਈ ਤਬਦੀਲੀ ਨਹੀਂ ਹੋਈ ਹੈ | ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਨੂੰ ਦੁਹਰਾਉਣ ਦੀ ਜ਼ਰੂਰਤ ਹੈ |

ਰਸੋਈ ਗੈਸ ਸਿਲੰਡਰ 25 ਰੁਪਏ ਮਹਿੰਗਾ

ਨਵੀਂ ਦਿੱਲੀ, 25 ਫਰਵਰੀ (ਬਲਵਿੰਦਰ ਸਿੰਘ ਸੋਢੀ)-ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਫਰਵਰੀ 'ਚ ਤੀਜੀ ਵਾਰ ਵਾਧਾ ਕੀਤਾ ਗਿਆ ਹੈ | ਸਾਰੇ ਵਰਗਾਂ 'ਚ ਐਲ. ਪੀ. ਜੀ. ਦੀਆਂ ਕੀਮਤਾਂ 25 ਰੁਪਏ ਪ੍ਰਤੀ ਸਿਲੰਡਰ ਵਧ ਗਈਆਂ ਹਨ, ਜਿਸ ਨਾਲ ਫਰਵਰੀ ਮਹੀਨੇ 'ਚ ਹੀ ਘਰੇਲੂ ਗੈਸ ਦੀਆਂ ਕੀਮਤਾਂ 'ਚ 100 ਰੁਪਏ ਵਾਧਾ ਕੀਤਾ ਗਿਆ ਹੈ | ਦਿੱਲੀ 'ਚ ਹੁਣ 14.2 ਕਿੱਲੋ ਦੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ ਹੈ, ਜਦੋਂਕਿ ਇਸ ਤੋਂ ਪਹਿਲਾਂ ਕੀਮਤ 769 ਰੁਪਏ ਸੀ | ਖਾਸ ਗੱਲ ਇਹ ਹੈ ਕਿ ਸਬਸਿਡੀ ਤੇ ਬਿਨਾ-ਸਬਸਿਡੀ ਵਾਲੇ ਯਾਨੀ ਦੋਵੇਂ ਸਿਲੰਡਰਾਂ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ | ਦੇਸ਼ਭਰ 'ਚ ਐਲ.ਪੀ.ਜੀ. ਦੀ ਕੀਮਤ ਇਕ ਹੀ ਹੁੰਦੀ ਹੈ | ਇਸ ਤੋਂ ਪਹਿਲਾਂ 4 ਫਰਵਰੀ ਨੂੰ ਐਲ.ਪੀ.ਜੀ. ਦੀ ਕੀਮਤ 'ਚ 25 ਰੁਪਏ ਪ੍ਰਤੀ ਸਿਲੰਡਰ ਤੇ 15 ਫਰਵਰੀ ਨੂੰ 50 ਰੁਪਏ ਪ੍ਰਤੀ ਸਿਲੰਡਰ ਵਧਾਏ ਗਏ ਸਨ |

ਮੈਂ 2022 ਚੋਣਾਂ ਦੀ ਅਗਵਾਈ ਕੈਪਟਨ ਨੂੰ ਦੇਣ ਦੀ ਗੱਲ ਕਹੀ ਸੀ-ਜਾਖੜ

ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਵਿਧਾਇਕ ਤੇ ਪਾਰਟੀ ਹਾਈਕਮਾਂਡ ਕਰੇਗੀ
ਚੰਡੀਗੜ੍ਹ, 25 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਮਗਰਲੇ ਕੁਝ ਦਿਨਾਂ ਤੋਂ ਪਾਰਟੀ ਅੰਦਰ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਚੱਲ ਰਹੇ ਵਿਵਾਦ ਸਬੰਧੀ ਅੱਜ ਸਪਸ਼ਟ ਕੀਤਾ ਕਿ ਉਨ੍ਹਾਂ ਕਦੀ ਵੀ ਇਹ ਨਹੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 2022-2027 ਲਈ ਮੁੱਖ ਮੰਤਰੀ ਉਮੀਦਵਾਰ ਹੋਣਗੇ | 'ਅਜੀਤ' ਨਾਲ ਗੱਲ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ 2022 ਵਿਧਾਨ ਸਭਾ ਚੋਣਾਂ ਲਈ ਪਾਰਟੀ ਚੋਣ ਮੁਹਿੰਮ ਦੀ ਅਗਵਾਈ ਕਰਨਗੇ, ਜਿਸ ਲਈ ਇਕ ਤਰ੍ਹਾਂ ਨਾਲ ਚੋਣ ਮੁਹਿੰਮ ਸ਼ੁਰੂ ਹੋ ਚੱੁਕੀ ਹੈ ਤੇ ਇਸ ਚੋਣ ਮੁਹਿੰਮ ਦੀ ਅਗਵਾਈ ਵੀ ਕਿਸੇ ਵਲੋਂ ਕੀਤੀ ਹੀ ਜਾਣੀ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਮੁੱਦਾ ਆਉਂਦੀਆਂ ਚੋਣਾਂ ਜਿੱਤਣਾ ਹੈ | ਜਦੋਂ ਕਿ ਅਗਲੇ ਮੁੱਖ ਮੰਤਰੀ ਉਮੀਦਵਾਰ ਸਬੰਧੀ ਫ਼ੈਸਲਾ ਤਾਂ ਚੋਣ ਜਿੱਤਣ ਤੋਂ ਬਾਅਦ ਵਿਧਾਇਕਾਂ ਅਤੇ ਪਾਰਟੀ ਹਾਈਕਮਾਂਡ ਵਲੋਂ ਹੀ ਲਿਆ ਜਾਵੇਗਾ | ਵਰਨਣਯੋਗ ਹੈ ਕਿ ਸ੍ਰੀ ਜਾਖੜ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਬੀਤੇ ਦਿਨੀਂ ਮਿਉਂਸਪਲ ਚੋਣਾਂ ਵਿਚ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ 2022 ਦੀਆਂ ਚੋਣਾਂ ਲਈ ਵੀ ਪਾਰਟੀ ਦੇ ਕੈਪਟਨ ਵਜੋਂ ਪੇਸ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਪਾਰਟੀ ਵਿਚ ਕਾਫ਼ੀ ਵਿਵਾਦ ਅਤੇ ਚਰਚਾ ਚੱਲ ਰਹੀ ਸੀ | ਪਾਰਟੀ ਆਗੂਆਂ ਦਾ ਕਹਿਣਾ ਸੀ ਕਿ ਅਗਲੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਅਧਿਕਾਰ ਕੇਵਲ ਪਾਰਟੀ ਹਾਈਕਮਾਂਡ ਕੋਲ ਹੈ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜਿਹਾ ਐਲਾਨ ਹਾਈਕਮਾਂਡ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਕਰ ਸਕਦੇ | ਸ. ਪਰਗਟ ਸਿੰਘ ਦਾ ਬਿਆਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਸ਼ਾਦੀ ਸਮਾਗਮ ਦੌਰਾਨ ਰੱਖੇ ਦੁਪਹਿਰ ਦੇ ਖਾਣੇ ਮੌਕੇ ਵੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿਸ ਵਿਚ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਤੇ ਸ੍ਰੀ ਜਾਖੜ ਤੋਂ ਇਲਾਵਾ ਰਾਜ ਦੇ ਤਕਰੀਬਨ ਸਾਰੇ ਮੰਤਰੀ ਤੇ ਪਾਰਟੀ ਵਿਧਾਇਕ ਹਾਜ਼ਰ ਸਨ | ਬਹੁਤ ਸਾਰੇ ਵਿਧਾਇਕਾਂ ਦੀ ਰਾਏ ਸੀ ਕਿ ਇਸ ਵਿਵਾਦ ਨੂੰ ਤੁਰੰਤ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ | ਹਾਲਾਂਕਿ ਇਸ ਸ਼ਾਹੀ ਭੋਜ ਦੌਰਾਨ ਸ੍ਰੀ ਰਾਵਤ ਅਤੇ ਸ੍ਰੀ ਸੁਨੀਲ ਜਾਖੜ ਦੀ ਕੋਈ ਵਿਸ਼ੇਸ਼ ਗੱਲਬਾਤ ਨਹੀਂ ਹੋ ਸਕੀ, ਪਰ ਸ੍ਰੀ ਜਾਖੜ ਵਲੋਂ ਉਕਤ ਸਮਾਗਮ ਤੋਂ ਤੁਰੰਤ ਬਾਅਦ ਪੈਦਾ ਹੋਏ ਇਸ ਵਿਵਾਦ ਸਬੰਧੀ ਆਪਣਾ ਸਪਸ਼ਟੀਕਰਨ ਦੇ ਦਿੱਤਾ ਗਿਆ ਪਰ ਮੁੱਖ ਮੰਤਰੀ ਵਲੋਂ ਆਪਣੇ ਫਾਰਮ ਹਾਊਸ 'ਤੇ ਰੱਖੇ ਇਸ ਦੁਪਹਿਰ ਦੇ ਖਾਣੇ 'ਚ ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਤੇ ਸ. ਪਰਗਟ ਸਿੰਘ, ਜੋ ਕਿ ਸ. ਸਿੱਧੂ ਦੇ ਨਿਕਟਵਰਤੀ ਸਾਥੀ ਵੀ ਸਮਝੇ ਜਾਂਦੇ ਹਨ, ਹਾਜ਼ਰ ਨਹੀਂ ਸਨ | ਹਾਲਾਂਕਿ ਸ੍ਰੀ ਹਰੀਸ਼ ਰਾਵਤ ਵਲੋਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਤੇ ਸ. ਸਿੱਧੂ ਦਰਮਿਆਨ ਨੇੜਤਾ ਵਧਾਉਣ ਲਈ ਸ. ਸਿੱਧੂ ਲਈ ਮੁੱਖ ਮੰਤਰੀ ਦੇ ਫਾਰਮ ਹਾਊਸ 'ਤੇ ਇਕ ਖਾਣਾ ਵੀ ਰਖਵਾਇਆ ਸੀ, ਜਿਸ ਵਿਚ ਉਹ ਖ਼ੁਦ ਵੀ ਸ਼ਾਮਿਲ ਹੋਏ ਸਨ | ਵਰਨਣਯੋਗ ਹੈ ਕਿ ਮੁੱਖ ਮੰਤਰੀ ਵਲੋਂ ਸ. ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਨੂੰ ਉਕਤ ਖਾਣੇ ਦੇ ਸਮਾਗਮ ਲਈ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਭੇਜਿਆ ਗਿਆ ਸੀ |

ਕਾਰੋਬਾਰੀਆਂ ਵਲੋਂ ਭਾਰਤ ਬੰਦ ਅੱਜ


ਨਵੀਂ ਦਿੱਲੀ, 25 ਫਰਵਰੀ (ਏਜੰਸੀ)-ਜੀ.ਐਸ.ਟੀ. ਦੀਆਂ ਖ਼ਾਮੀਆਂ, ਈ-ਵੇਅ ਬਿੱਲਾਂ ਅਤੇ ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਖ਼ਿਲਾਫ਼ ਸਿਖਰਲੇ ਵਪਾਰੀ ਸੰਗਠਨ ਕੰਨਫੇਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ 26 ਫਰਵਰੀ (ਸ਼ੁੱਕਰਵਾਰ) ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਜਿਸ 'ਚ ਦੇਸ਼ ਭਰ ਦੇ 40 ਹਜ਼ਾਰ ਵਪਾਰਕ ਸੰਗਠਨਾਂ ਨਾਲ ਜੁੜੇ ਕਰੀਬ 8 ਕਰੋੜ ਲੋਕ ਪ੍ਰਦਰਸ਼ਨ ਕਰਨਗੇ | ਕੈਟ ਦੇ ਇਸ ਭਾਰਤ ਬੰਦ ਦਾ ਸਮਰਥਨ ਆਲ ਇੰਡੀਆ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਤੋਂ ਇਲਾਵਾ ਆਲ ਇੰਡੀਆ ਐੱਫ਼.ਐਮ.ਸੀ.ਜੀ ਡਿਸਟ੍ਰੀਬਿਊਟਰ ਫੈਡਰੇਸ਼ਨ, ਫੈਡਰੇਸ਼ਨ ਆਫ਼ ਐਲੂਮਿਨੀਅਮ ਯੂਟੈਂਸਿਲਸ ਮੈਨੂਫੈਕਚਰਰਜ਼ ਐਂਡ ਟਰੇਡਜ਼ ਐਸੋਸੀਏਸ਼ਨ ਦੇ ਨਾਲ-ਨਾਲ ਨਾਰਥ ਇੰਡੀਆ ਸਪਾਈਸਿਜ਼ ਟਰੇਡਰਜ਼ ਐਸੋਸੀਏਸ਼ਨ ਆਦਿ ਵਰਗੇ ਵਪਾਰਕ ਸੰਗਠਨ ਸਮਰਥਨ ਕਰ ਰਹੇ ਹਨ | ਬੰਦ ਦੌਰਾਨ ਦੇਸ਼ ਭਰ 'ਚ 1500 ਥਾਵਾਂ 'ਤੇ ਧਰਨਾ ਪ੍ਰਦਰਸ਼ਨ ਅਤੇ ਚੱਕਾ ਜਾਮ ਕੀਤਾ ਜਾਵੇਗਾ | ਇਸ ਬੰਦ ਦੌਰਾਨ ਸਾਰੇ ਬਾਜ਼ਾਰਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਦੌਰਾਨ ਜਿੱਥੇ ਦੇਸ਼ ਭਰ ਦੇ ਸਾਰੇ ਸੂਬਾ ਪੱਧਰੀ ਵਾਹਨ ਐਸੋਸੀਏਸ਼ਨਾਂ ਨੇ ਸਵੇਰੇ 6 ਵਜੇ ਤੋਂ ਰਾਤ ਦੇ 8 ਵਜੇ ਤੱਕ ਵਾਹਨਾਂ ਨੂੰ ਨਾ ਚਲਾਉਣ ਦਾ ਫ਼ੈਸਲਾ ਕੀਤਾ ਹੈ, ਉੱਥੇ ਹੀ ਟਰਾਂਸਪੋਰਟ ਦੇ ਦਫ਼ਤਰਾਂ ਨੂੰ ਵੀ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ | ਬੰਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਮਾਲ ਦੀ ਬੁਕਿੰਗ, ਡਿਲੀਵਰੀ, ਢੁਆਈ ਜਾਂ ਉਤਰਵਾਈ ਨਹੀਂ ਹੋਵੇਗੀ |


ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਮਨਾਇਆ ਜਾਵੇਗਾ ਨੌਜਵਾਨ ਦਿਵਸ

ਨਵੀਂ ਦਿੱਲੀ, 25 ਫਰਵਰੀ (ਉਪਮਾ ਡਾਗਾ ਪਾਰਥ)-ਕਿਸਾਨ ਅੰਦੋਲਨ ਨੂੰ ਮੁੜ ਲੀਹ 'ਤੇ ਲਿਆਉਣ ਲਈ ਚਲਾਏ ਜਾ ਰਹੇ ਮਹਾਂਪੰਚਾਇਤਾਂ ਦੇ ਅਮਲ ਨੂੰ ਰੋਕ ਕੇ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਧਰਨਿਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਹੈ, ਜਦਕਿ 26 ਫਰਵਰੀ ...

ਪੂਰੀ ਖ਼ਬਰ »

ਜਦੋਂ ਮਛੇਰਿਆਂ ਨਾਲ ਸਮੁੰਦਰ 'ਚ ਉੱਤਰੇ ਰਾਹੁਲ

ਕੋਲਮ (ਕੇਰਲ), 25 ਫਰਵਰੀ (ਏਜੰਸੀ)-ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮਛੇਰਿਆਂ ਦੇ ਜੀਵਨ ਨੂੰ ਨੇੜਿਓਾ ਦੇਖਣ ਤੇ ਸਮਝਣ ਲਈ ਉਨ੍ਹਾਂ ਨਾਲ ਸਮੁੰਦਰ 'ਚ ਚੁੱਭੀ ਲਾਈ | ਇਸ ਤੋਂ ਪਹਿਲਾਂ ਕਿਸ਼ਤੀ 'ਚ ਸਵਾਰ ਹੋ ਕੇ ਉਹ ਕੇਰਲ ਦੇ ਕੋਲਮ ਤਟ 'ਤੇ ਸਮੁੰਦਰ 'ਚ ਗਏ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ ਦੀ ਅਦਾਲਤ ਵਲੋਂ ਰਾਕੇਸ਼ ਟਿਕੈਤ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ

ਨਵੀਂ ਦਿੱਲੀ, 25 ਫਰਵਰੀ (ਏਜੰਸੀ)-ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਆਗੂ ਰਾਕੇਸ਼ ਟਿਕੈਤ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਮੱਧ ਪ੍ਰਦੇਸ਼ ਦੀ ਇਕ ਅਦਾਲਤ ਵਲੋਂ ਟਿਕੈਤ ਖ਼ਿਲਾਫ਼ 2012 ਦੇ ਇਕ ਮਾਮਲੇ ਸਬੰਧੀ, ਜਿਸ 'ਚ ਉਨ੍ਹਾਂ ਖ਼ਿਲਾਫ਼ ਹੱਤਿਆ ...

ਪੂਰੀ ਖ਼ਬਰ »

ਭਾਕਿਯੂ (ਉਗਰਾਹਾਂ) ਦੇ ਸੱਦੇ 'ਤੇ ਕਿਸਾਨ ਅੱਜ ਘੱਤਣਗੇ ਦਿੱਲੀ ਵੱਲ ਵਹੀਰਾਂ

ਜਲੰਧਰ, 25 ਫਰਵਰੀ (ਮੇਜਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਟਿੱਕਰੀ ਬਾਰਡਰ ਵਿਖੇ ਭਗਤ ਰਵਿਦਾਸ ਦਾ ਪ੍ਰਕਾਸ਼ ਪੁਰਬ ਤੇ ਦੇਸ਼ ਦੀ ਆਜ਼ਾਦੀ ਦੀ ਲਹਿਰ 'ਚ ਅੰਗਰੇਜ਼ ਸਾਮਰਾਜ ਖ਼ਿਲਾਫ਼ ਜੂਝ ਕੇ ...

ਪੂਰੀ ਖ਼ਬਰ »

ਡਾ: ਅਸ਼ੋਕ ਤੰਵਰ ਨੇ ਲਾਂਚ ਕੀਤਾ 'ਆਪਣਾ ਭਾਰਤ ਮੋਰਚਾ'

ਸਿਰਸਾ, 25 ਫਰਵਰੀ (ਏਜੰਸੀ)-ਸਿਰਸਾ (ਹਰਿਆਣਾ) ਦੇ ਸਾਬਕਾ ਸੰਸਦ ਮੈਂਬਰ ਡਾ. ਅਸ਼ੋਰ ਤੰਵਰ ਨੇ ਕਿਹਾ ਕਿ ਅੱਜ ਭਾਰਤ ਅਰਥ ਵਿਵਸਥਾ, ਭਰਮ ਅਤੇ ਸਮਾਜਿਕ ਰਾਜਨੀਤਕ ਪਛਾਣ ਸੰਕਟ ਦੇ ਚੌਰਾਹੇ 'ਤੇ ਖੜ੍ਹਾ ਹੈ | ਅਜਿਹੇ 'ਚ 'ਆਪਣਾ ਭਾਰਤ ਮੋਰਚਾ' ਦੇ ਲਾਂਚ ਨਾਲ ਇਕ ਅਜਿਹੇ ਭਾਰਤ ਦੇ ...

ਪੂਰੀ ਖ਼ਬਰ »

ਆਈ.ਐਨ.ਐਸ. ਨੇ ਗੂਗਲ ਤੋਂ ਭਾਰਤੀ ਅਖ਼ਬਾਰਾਂ ਦੀ ਸਮੱਗਰੀ ਦੀ ਵਰਤੋਂ ਕਰਨ 'ਤੇ ਕੀਤੀ ਮੁਆਵਜ਼ੇ ਦੀ ਮੰਗ

ਨਵੀਂ ਦਿੱਲੀ, 25 ਫਰਵਰੀ (ਏਜੰਸੀ)-ਭਾਰਤੀ ਅਖ਼ਬਾਰ ਸੁਸਾਇਟੀ (ਆਈ.ਐਨ.ਐਸ.) ਨੇ ਵੀਰਵਾਰ ਨੂੰ ਗੂਗਲ ਨੂੰ ਕਿਹਾ ਹੈ ਕਿ ਉਹ ਭਾਰਤੀ ਅਖ਼ਬਾਰਾਂ ਦੀ ਸਮੱਗਰੀ ਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਮੁਆਵਜ਼ਾ ਦੇਵੇ ਅਤੇ ਇਸ ਦੇ ਨਾਲ ਹੀ ਜ਼ੋਰ ਦੇ ਕੇ ਵਿਸ਼ਵ ਵਿਆਪੀ ਸਰਚ ਕੰਪਨੀ ...

ਪੂਰੀ ਖ਼ਬਰ »

ਪੁਡੂਚੇਰੀ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ

ਨਵੀਂ ਦਿੱਲੀ, 25 ਫਰਵਰੀ (ਏਜੰਸੀ)-ਕੇਂਦਰੀ ਮੰਤਰੀ ਮੰਡਲ ਵਲੋਂ ਕੀਤੀ ਸਿਫਾਰਸ਼ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ | ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦਸਤਖ਼ਤ ਵਾਲੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »

ਦਿੱਲੀ ਕਮੇਟੀ ਦੇ ਯਤਨਾਂ ਸਦਕਾ 18 ਹੋਰ ਕਿਸਾਨਾਂ ਨੂੰ ਜ਼ਮਾਨਤ ਮਿਲੀ

ਨਵੀਂ ਦਿੱਲੀ, 25 ਫਰਵਰੀ (ਅਜੀਤ ਬਿਊਰੋ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਤਿੰਨ ਮਾਮਲਿਆਂ 'ਚ ਇਕੋ ਦਿਨ 18 ਹੋਰ ਕਿਸਾਨਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਕੇਸਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX