ਤਾਜਾ ਖ਼ਬਰਾਂ


ਚੌਥੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਦਿੱਤੀ ਮਾਤ, ਲੜੀ 'ਤੇ 3-1 ਨਾਲ ਕੀਤਾ ਕਬਜ਼ਾ
. . .  2 minutes ago
ਅਹਿਮਦਾਬਾਦ, 6 ਮਾਰਚ- ਅਹਿਮਦਾਬਾਦ 'ਚ ਖੇਡੇ ਗਏ ਚੌਥੇ ਅਤੇ ਆਖ਼ਰੀ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਦੂਜੀ ਪਾਰੀ 135 ਦੌੜਾਂ 'ਤੇ...
'ਆਪ' ਵਲੋਂ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
. . .  24 minutes ago
ਜਲੰਧਰ, 6 ਮਾਰਚ- ਆਮ ਆਦਮੀ ਪਾਰਟੀ ਨੇ ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ...
ਐਨ ਆਰ ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਹੋਤਾ ਵਲੋਂ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
. . .  52 minutes ago
ਮਾਹਿਲਪੁਰ, 6 ਮਾਰਚ (ਦੀਪਕ ਅਗਨੀਹੋਤਰੀ)- ਅਜੀਤ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਜੀ ਦੇ ਅਚਾਨਕ ਅਕਾਲ ਚਲਾਣੇ ਤੇ ਐਨ ਆਰ...
ਜਲੰਧਰ ਵਿਚ ਚੱਲੀ ਗੋਲੀ, ਇਕ ਮੌਤ
. . .  56 minutes ago
ਜਲੰਧਰ, 6 ਮਾਰਚ - ਜਲੰਧਰ ਸਥਿਤ ਸੋਢਲ ਰੋਡ ਦੇ ਪ੍ਰੀਤ ਨਗਰ ਵਿਚ ਅੱਜ ਦੁਪਹਿਰ ਕੁੱਝ ਨੌਜਵਾਨਾਂ ਨੇ ਪੀਵੀਸੀ ਦੁਕਾਨ ਮਾਲਕ ਨੂੰ ਗੋਲੀ ਮਾਰ ਦਿੱਤੀ। ਕਿਹਾ ਜਾ ਰਿਹਾ ਹੈ ਕਿ ਇਸ ਵਾਰਦਾਤ ਵਿਚ ਇਕ ਮੌਤ ਹੋਈ ਹੈ। ਖ਼ਬਰਾਂ ਮੁਤਾਬਿਕ ਰੰਜਸ਼ ਦੇ ਚੱਲਦਿਆਂ...
ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ 153ਵੇਂ ਦਿਨ ਵੀ ਜਾਰੀ
. . .  about 1 hour ago
ਜੰਡਿਆਲਾ ਗੁਰੂ, 6 ਮਾਰਚ (ਰਣਜੀਤ ਸਿੰਘ ਜੋਸਨ)- ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਧਰਨਾ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਰਣਜੀਤ ਸਿੰਘ ਢਿੱਲੋਂ)- ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਬੇਵਕਤ ਵਿਛੋੜੇ 'ਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ...
ਪੱਤਰਕਾਰ ਮੇਜਰ ਸਿੰਘ ਦੇ ਘਰ ਪਹੁੰਚੀ ਉਨ੍ਹਾਂ ਦੀ ਮ੍ਰਿਤਕ ਦੇਹ
. . .  about 1 hour ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚ ਚੁੱਕੀ ਹੈ। ਸ਼ਾਮੀਂ 3:30 ਵਜੇ ਉਨ੍ਹਾਂ ਦੇ ਨਿਵਾਸ ਸਥਾਨ...
ਹਰਿਆਣਾ ਦੇ ਪਲਵਲ 'ਚ ਕਿਸਾਨਾਂ ਨੇ ਜਾਮ ਕੀਤਾ ਕੇ. ਐਮ. ਪੀ. ਹਾਈਵੇ
. . .  about 1 hour ago
ਪਲਵਲ, 6 ਮਾਰਚ- ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਕਿਸਾਨਾਂ ਵਲੋਂ ਹਰਿਆਣਾ ਦੇ ਪਲਵਲ 'ਚ ਕੁੰਡਲੀ-ਮਾਨੇਸਰ-ਪਲਵਲ ਭਾਵ ਕਿ...
ਮਾਛੀਵਾੜਾ 'ਚ ਕੋਰੋਨਾ ਦੇ 5 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਮਾਛੀਵਾੜਾ ਸਾਹਿਬ, 6 ਮਾਰਚ (ਮਨੋਜ ਕੁਮਾਰ)- ਮਾਛੀਵਾੜਾ ਇਲਾਕੇ 'ਚ ਇਕ ਵਾਰ ਫਿਰ ਕੋਰੋਨਾ ਨੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਅੱਜ ਇੱਥੇ 5 ਕੋਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ...
ਜਲੰਧਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਜਲੰਧਰ, 6 ਮਾਰਚ- ਜਲੰਧਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਇਹ ਦੋਸ਼ ਲਾਇਆ ਹੈ ਕਿ ਮੁਹੱਲੇ...
ਜਲੰਧਰ ਦੇ ਸੋਡਲ ਰੋਡ 'ਤੇ ਸਥਿਤ ਇਕ ਦੁਕਾਨ 'ਚ ਚੱਲੀ ਗੋਲੀ, ਨੌਜਵਾਨ ਜ਼ਖ਼ਮੀ
. . .  about 1 hour ago
ਜਲੰਧਰ, 6 ਮਾਰਚ- ਜਲੰਧਰ ਦੇ ਸੋਡਲ ਰੋਡ 'ਤੇ ਸਥਿਤ ਇਕ ਦੁਕਾਨ ਗੋਲੀ ਚੱਲਣ ਦੀ ਖ਼ਬਰ ਹੈ। ਇਹ ਗੋਲੀ ਦੁਕਾਨ ਦੇ ਇਕ ਨੌਜਵਾਨ ਲੱਗੀ ਹੈ, ਜਿਸ ਨੂੰ ਕਿ ਇਲਾਜ ਇਕ ਸ਼ਹਿਰ ਦੇ ਇਕ ਨਿੱਜੀ ਹਸਪਤਾਲ...
ਕੋਰੋਨਾ ਦੇ ਵਧਦੇ ਕੇਸਾਂ ਦੇ ਚੱਲਦਿਆਂ ਜਲੰਧਰ 'ਚ ਲੱਗੇਗਾ ਨਾਈਟ ਕਰਫ਼ਿਊ, ਡੀ. ਸੀ. ਨੇ ਦਿੱਤੇ ਹੁਕਮ
. . .  about 1 hour ago
ਜਲੰਧਰ, 6 ਮਾਰਚ- ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਆਈ. ਏ. ਐਸ. ਨੇ ਜ਼ਿਲ੍ਹੇ ਦੀ ਹਦੂਦ ਅੰਦਰ ਅੱਜ ਰਾਤ ਭਾਵ ਕਿ 6 ਮਾਰਚ ਤੋਂ ਨਾਈਟ...
ਫ਼ਿਰੋਜ਼ਪੁਰ ਪੁਲਿਸ ਨੇ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਨੂੰਹ ਅਤੇ ਭਾਣਜੇ ਸਮੇਤ ਤਿੰਨ ਕਾਬੂ
. . .  1 minute ago
ਫ਼ਿਰੋਜ਼ਪੁਰ, 6 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਪੁਲਿਸ ਥਾਣਾ ਸਿਟੀ ਜ਼ੀਰਾ ਅਧੀਨ ਪੈਂਦੇ ਪਿੰਡ ਠੱਠਾ ਦਲੇਰ ਸਿੰਘ ਦੀ ਵਸਨੀਕ ਅੰਗਰੇਜ਼ ਕੌਰ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ...
ਕੇਜਰੀਵਾਲ ਸਰਕਾਰ ਦਾ ਐਲਾਨ- ਦਿੱਲੀ ਦਾ ਆਪਣਾ ਹੋਵੇਗਾ ਸਿੱਖਿਆ ਬੋਰਡ
. . .  about 2 hours ago
ਨਵੀਂ ਦਿੱਲੀ, 6 ਮਾਰਚ- ਕੌਮੀ ਰਾਜਧਾਨੀ ਦਿੱਲੀ ਦਾ ਹੁਣ ਆਪਣਾ ਵੱਖਰਾ ਸਿੱਖਿਆ ਬੋਰਡ ਹੋਵੇਗਾ। ਕੇਜਰੀਵਾਲ ਸਰਕਾਰ ਨੇ ਅੱਜ 'ਦਿੱਲੀ ਬੋਰਡ ਆਫ਼ ਐਜੂਕੇਸ਼ਨ' ਦੇ ਗਠਨ ਨੂੰ ਮਨਜ਼ੂਰੀ ਦਿੱਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਪ੍ਰਗਟਾਇਆ ਦੁੱਖ
. . .  about 2 hours ago
ਪਠਾਨਕੋਟ, 6 ਮਾਰਚ (ਸੰਧੂ)- ਸੀਨੀਅਰ ਪੱਤਰਕਾਰ ਅਤੇ ਕਲਮ ਦੇ ਧਨੀ ਸ. ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ...
ਕੈਪਟਨ ਵਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
. . .  about 3 hours ago
ਚੰਡੀਗੜ੍ਹ, 6 ਮਾਰਚ- 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਟਵੀਟ ਕੀਤਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
. . .  about 3 hours ago
ਮਾਹਿਲਪੁਰ 06 ਮਾਰਚ (ਦੀਪਕ ਅਗਨੀਹੋਤਰੀ)- 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਜੀ ਦੇ ਅਕਾਲ ਚਲਾਣੇ 'ਤੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ...
ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਨੇ ਜ਼ਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਦਾ ਕੀਤਾ ਘਿਰਾਓ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਰਣਜੀਤ ਸਿੰਘ ਢਿੱਲੋਂ)- ਨਗਰ ਕੌਂਸਲ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕਈ ਅਕਾਲੀ ਆਗੂਆਂ 'ਤੇ ਪਰਚੇ ਦਰਜ ਕੀਤੇ ਗਏ ਸਨ, ਜਿਨ੍ਹਾਂ 'ਚ ਨਗਰ ਕੌਂਸਲ ਦੇ...
ਹੁਸ਼ਿਆਰਪੁਰ ਦੇ ਪਿੰਡ ਮੁੱਗੋਵਾਲ 'ਚ ਕਿਸਾਨ ਸੰਮੇਲਨ ਸ਼ੁਰੂ
. . .  about 3 hours ago
ਮਾਹਿਲਪੁਰ, 6 ਮਾਰਚ (ਦੀਪਕ ਅਗਨੀਹੋਤਰੀ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਨੂੰਨਾਂ ਦੇ ਵਿਰੋਧ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਮੁੱਗੋਵਾਲ 'ਚ ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ...
ਦੋ ਬੱਚਿਆਂ ਦਾ ਕਤਲ ਕਰਨ ਉਪਰੰਤ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਲੁਧਿਆਣਾ, 6 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜੀਵ ਗਾਂਧੀ ਕਾਲੋਨੀ 'ਚ ਅੱਜ ਇਕ ਵਿਅਕਤੀ ਵਲੋਂ ਦੋ ਬੱਚਿਆਂ ਦਾ ਕਤਲ ਕਰਨ ਉਪਰੰਤ ਬਾਅਦ 'ਚ ਖ਼ੁਦਕੁਸ਼ੀ...
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਲਵਾਇਆ ਕੋਰੋਨਾ ਦਾ ਟੀਕਾ
. . .  about 3 hours ago
ਨਵੀਂ ਦਿੱਲੀ, 6 ਮਾਰਚ- ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਦਿੱਲੀ ਦੇ ਆਰ. ਐਮ. ਐਲ. ਹਸਪਤਾਲ 'ਚ ਜਾ ਕੇ ਕੋਰੋਨਾ ਦੀ ਪਹਿਲੀ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਸੁਨੀਲ ਜਾਖੜ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 3 hours ago
ਅਬੋਹਰ, 6 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ...
ਕੇ. ਐਮ. ਪੀ. ਹਾਈਵੇ ਜਾਮ ਕਰਨ ਦੀ ਹਮਾਇਤ 'ਚ ਗੁਰੂਹਰਸਹਾਏ 'ਚ ਕੱਢਿਆ ਗਿਆ ਮੋਟਰਸਾਈਕਲ ਰੋਸ ਮਾਰਚ
. . .  about 4 hours ago
ਗੁਰੂਹਰਸਹਾਏ, 6 ਮਾਰਚ (ਹਰਚਰਨ ਸਿੰਘ ਸੰਧੂ)- ਦਿੱਲੀ 'ਚ ਕੇ. ਐਮ. ਪੀ. ਹਾਈਵੇ ਜਾਮ ਕਰਨ ਦੀ ਹਮਾਇਤ ਕਰਦੇ ਹੋਏ ਗੁਰੂਹਰਸਹਾਏ ਵਿਖੇ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੀਆਂ...
ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ 'ਤੇ ਕਿਸਾਨਾਂ ਨੇ ਕੇ. ਐਮ. ਪੀ. ਹਾਈਵੇ ਕੀਤਾ ਜਾਮ
. . .  about 4 hours ago
ਨਵੀਂ ਦਿੱਲੀ, 6 ਮਾਰਚ- ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਵਲੋਂ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਸੁਖਬੀਰ ਬਾਦਲ ਅਤੇ ਬੀਬਾ ਬਾਦਲ ਵਲੋਂ ਦੁੱਖ ਦਾ ਪ੍ਰਗਟਾਵਾ
. . .  about 4 hours ago
ਚੰਡੀਗੜ੍ਹ, 6 ਮਾਰਚ- 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੁੱਖ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਰੁੱਖ ਲਗਾਉਣਾ ਅਤੇ ਪਾਣੀ ਦੀ ਉਚਿਤ ਵਰਤੋਂ ਕਰਨਾ ਸਭ ਤੋਂ ਵੱਡਾ ਕੰਮ ਮੰਨਿਆ ਜਾਂਦਾ ਹੈ। ਵਿਨੋਬਾ ਭਾਵੇ

ਪਹਿਲਾ ਸਫ਼ਾ

ਤਿੰਨੋਂ ਖੇਤੀ ਕਾਨੂੰਨ ਬਿਨਾਂ ਸ਼ਰਤ ਵਾਪਸ ਲਵੇ ਕੇਂਦਰ-ਕੈਪਟਨ

• ਕਾਨੂੰਨ ਰੱਦ ਕਰਨ ਦਾ ਵਿਧਾਨ ਸਭਾ 'ਚ ਸਰਬ ਸੰਮਤੀ ਨਾਲ ਮਤਾ ਪਾਸ • ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਦਰਜ ਸਾਰੇ ਕੇਸ ਵਾਪਸ ਲੈਣ ਦੀ ਭਾਰਤ ਸਰਕਾਰ ਨੂੰ ਅਪੀਲ
- ਹਰਕਵਲਜੀਤ ਸਿੰਘ -

ਚੰਡੀਗੜ੍ਹ, 5 ਮਾਰਚ -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਨ 'ਤੇ ਬਹਿਸ ਦਾ ਜਵਾਬ ਦਿੰਦਿਆਂ ਆਪਣੇ ਕਾਰਜ ਕਾਲ ਵਿਚ ਚਾਰ ਸਾਲ ਗ਼ੈਰ-ਕਾਨੰੂਨੀ ਖਨਨ ਜਾਰੀ ਰਹਿਣ ਤੋਂ ਬਾਅਦ ਅੱਜ ਐਲਾਨ ਕੀਤਾ ਕਿ ਉਹ ਰੇਤ ਬਜਰੀ ਦੇ ਇਸ ਗ਼ੈਰ-ਕਾਨੰੂਨੀ ਖਨਨ ਨੂੰ ਰੋਕਣ ਲਈ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਗਠਨ ਕਰਨਗੇ | ਉਨ੍ਹਾਂ ਕਿਹਾ ਕਿ ਅਕਾਲੀ ਰਾਜ 'ਚ ਇਸ ਖਨਨ ਵਿਚ ਜੋ ਕੇਵਲ 35 ਕਰੋੜ ਰੁਪਏ ਦਾ ਸਾਲਾਨਾ ਮਾਲੀਆ ਮਿਲਦਾ ਸੀ ਉਹ ਹੁਣ ਢਾਈ ਸੌ ਕਰੋੜ ਹੋ ਗਿਆ ਹੈ ਅਤੇ ਉਹ ਆਉਂਦੇ ਸਮੇਂ ਵਿਚ ਨਾਜਾਇਜ਼ ਖਨਨ ਨੂੰ ਰੋਕ ਕੇ ਇਸ ਵਿਚ ਹੋਰ ਵਾਧਾ ਕਰਨਗੇ | ਇਸ ਦੇ ਨਾਲ ਹੀ ਕੈਪਟਨ ਨੇ ਸਦਨ 'ਚ ਕਿਹਾ ਕਿ ਵਿਵਾਦਤ ਤਿੰਨੇ ਖੇਤੀ ਕਾਨੂੰਨ ਕੇਂਦਰ ਬਿਨਾਂ ਸ਼ਰਤ ਵਾਪਸ ਲਵੇ | ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ 'ਚ ਸਰਬ ਸੰਮਤੀ ਨਾਲ ਇਕ ਮਤਾ ਵੀ ਪਾਸ ਕੀਤਾ ਗਿਆ | ਇਸ ਦੇ ਨਾਲ ਹੀ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਵਾਪਸ ਲੈਣ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ | ਮੁੱਖ ਮੰਤਰੀ ਨੇ ਸਦਨ ਵਿਚ ਇਹ ਵੀ ਐਲਾਨ ਕੀਤਾ ਕਿ ਮੈਂਬਰਾਂ ਵਲੋਂ ਮਹਿੰਗੀ ਬਿਜਲੀ ਦਾ ਜੋ ਮੁੱਦਾ ਵਾਰ-ਵਾਰ ਉਠਾਇਆ ਜਾ ਰਿਹਾ ਹੈ, ਉਹ ਰਾਜ ਦੇ ਲੋਕਾਂ ਨੂੰ ਇਹ ਦੱਸਣ ਲਈ ਕਿ ਇਸ ਮਹਿੰਗੀ ਬਿਜਲੀ ਲਈ ਅਸਲ ਵਿਚ ਕੌਣ ਜ਼ਿੰਮੇਵਾਰ ਹੈ, ਰਾਜ ਸਰਕਾਰ ਬਿਜਲੀ 'ਤੇ ਇਕ ਵਾਈਟ ਪੇਪਰ ਵੀ ਜਾਰੀ ਕਰੇਗੀ | ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਦੌਰਾਨ ਦਿੱਲੀ ਅਤੇ ਹਰਿਆਣਾ ਦੀਆਂ ਜੇਲ੍ਹਾਂ 'ਚ ਨੌਜਵਾਨਾਂ 'ਤੇ ਕੀਤਾ ਗਿਆ ਤਸ਼ੱਦਦ ਅਤੇ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਸਿੱਖ ਕਕਾਰਾਂ ਦੀ ਬੇਅਦਬੀ ਦੀ ਜਾਂਚ ਅਤੇ ਉਸ 'ਤੇ ਰਿਪੋਰਟ ਬਣਾਉਣ ਲਈ ਸਦਨ ਦੀ ਇਕ ਕਮੇਟੀ ਬਣਾਉਣ ਦੀ ਮੈਂਬਰਾਂ ਦੀ ਤਜਵੀਜ਼ ਨੂੰ ਵੀ ਪ੍ਰਵਾਨ ਕਰ ਲਿਆ | ਸਦਨ ਵਿਚ ਅੱਜ ਅਕਾਲੀ ਮੈਂਬਰ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਕਿ ਦਿੱਲੀ ਦੀਆਂ ਜੇਲ੍ਹਾਂ, ਜੋ ਕਿ ਕੇਜਰੀਵਾਲ ਸਰਕਾਰ ਦੇ ਅਧੀਨ ਹਨ ਅਤੇ 'ਆਪ' ਦਾ ਜੇਲ੍ਹ ਮੰਤਰੀ ਹੈ, ਵਿਚ ਸਿੱਖ ਨੌਜਵਾਨਾਂ ਦੀਆਂ ਦਾੜ੍ਹੀਆਂ ਤੇ ਕੇਸ ਪੁੱਟੇ ਗਏ, ਪੱਗਾਂ 'ਤੇ ਜੁੱਤੀਆਂ ਮਾਰੀਆਂ ਗਈਆਂ ਤੇ ਤਸੀਹੇ ਦਿੱਤੇ ਗਏ, ਜਦੋਂ ਕਿ ਹਰਿਆਣਾ ਵਿਚ ਵੀ ਰਿਹਾਅ ਹੋਏ ਨੌਦੀਪ ਕੌਰ ਅਤੇ ਦੂਜੇ ਕੈਦੀਆਂ ਨੇ ਦੱਸਿਆ ਕਿ ਜੇਲ੍ਹ ਸਟਾਫ਼ ਵਲੋਂ ਉਨ੍ਹਾਂ ਦੀ ਕਿਵੇਂ ਕੁੱਟ-ਮਾਰ ਹੁੰਦੀ ਰਹੀ | ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਘੋਰ ਅਪਮਾਨ ਹੈ | 'ਆਪ' ਤੋਂ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸਿੰਘ ਸੰਧੂ ਨੇ ਵੀ ਇਸ ਮੁੱਦੇ 'ਤੇ ਸਦਨ ਵਿਚ ਕਾਫੀ ਜ਼ੋਰ ਨਾਲ ਵਿਸ਼ੇਸ਼ ਜਾਂਚ ਅਤੇ ਸਦਨ ਕਮੇਟੀ ਦੀ ਮੰਗ ਰੱਖੀ, ਜਦੋਂ ਕਿ ਹੋਰ ਵੀ ਕਈ ਮੈਂਬਰਾਂ, ਜਿਨ੍ਹਾਂ 'ਚ ਕੁਲਤਾਰ ਸਿੰਘ ਸੰਧਵਾਂ ਆਦਿ ਸ਼ਾਮਿਲ ਸਨ, ਨੇ ਇਸ ਮੰਗ ਦਾ ਸਮਰਥਨ ਕੀਤਾ | ਮੁੱਖ ਮੰਤਰੀ ਨੇ ਅੱਜ ਸਦਨ 'ਚ ਕਿਹਾ ਕਿ ਰਾਜ ਸਰਕਾਰ ਦੀ ਸੂਚਨਾ ਅਨੁਸਾਰ ਅੱਜ ਸਵੇਰ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਪੰਜਾਬ ਦੇ 125 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕੇਂਦਰੀ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਮੰਤਰੀ ਕਿਸਾਨਾਂ ਦੀਆਂ ਇਨ੍ਹਾਂ ਸ਼ਹੀਦੀਆਂ ਦਾ ਮਜ਼ਾਕ ਉਡਾ ਰਹੇ ਹਨ | ਮੁੱਖ ਮੰਤਰੀ ਨੇ ਅੱਜ ਸਦਨ ਵਿਚ ਇਹ ਵੀ ਐਲਾਨ ਕੀਤਾ ਕਿ ਬੱਸਾਂ ਵਿਚ ਹੁੰਦੇ ਛੇੜਛਾੜ ਦੇ ਮਾਮਲਿਆਂ ਵਿਚ ਆਉਂਦੇ 1 ਸਾਲ ਦੌਰਾਨ ਸਾਰੀਆਂ ਬੱਸਾਂ 'ਚ ਐਮਰਜੈਂਸੀ ਬਟਨ ਅਤੇ ਜੀ.ਪੀ.ਐਸ. ਲਗਾ ਦਿੱਤੇ ਜਾਣਗੇ | ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਤੇ ਕਿਸਾਨ ਵਿਰੋਧੀ ਬਿੱਲਾਂ ਸਬੰਧੀ ਅਕਾਲੀ ਆਗੂਆਂ ਦੀ ਕਾਰਗੁਜ਼ਾਰੀ ਦਾ ਵੀ ਖ਼ੁਲਾਸਾ ਕੀਤਾ ਤੇ ਸਦਨ ਵਿਚ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਲਿਖਿਆ ਗਿਆ ਇਕ ਪੱਤਰ ਸਦਨ ਵਿਚ ਪੇਸ਼ ਕੀਤਾ ਜਿਸ ਵਿਚ ਸੁਖਬੀਰ ਵਲੋਂ ਤਿੰਨ ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕਰਦਿਆਂ ਕਾਂਗਰਸ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ | ਉਨ੍ਹਾਂ ਸਦਨ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸੋਮ ਪ੍ਰਕਾਸ਼ ਦੇ ਉਹ ਬਿਆਨ ਵੀ ਸਦਨ ਦੀ ਮੇਜ਼ 'ਤੇ ਰੱਖੇ ਜਿਨ੍ਹਾਂ ਵਿਚ ਉਨ੍ਹਾਂ ਕਿਹਾ ਸੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਿੱਲ ਪਾਸ ਕਰਨ ਮੌਕੇ ਕੈਬਨਿਟ 'ਚ ਹਾਜ਼ਰ ਹੋਣ ਦੇ ਬਾਵਜੂਦ ਬਿੱਲਾਂ ਦਾ ਕੋਈ ਵਿਰੋਧ ਨਹੀਂ ਕੀਤਾ | ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਤਿੰਨ ਕੇਂਦਰੀ ਬਿੱਲਾਂ ਦਾ ਸਭ ਤੋਂ ਪਹਿਲਾਂ ਵਿਰੋਧ ਕੀਤਾ | ਮੁੱਖ ਮੰਤਰੀ ਨੇ ਇਸ ਗੱਲ 'ਤੇ ਅਫ਼ਸੋਸ ਪ੍ਰਗਟ ਕੀਤਾ ਕਿ ਸੂਬਾ ਸਰਕਾਰ ਵਲੋਂ ਵਿਧਾਨ ਸਭਾ ਰਾਹੀਂ ਇਨ੍ਹਾਂ ਬਿੱਲਾਂ ਦਾ ਅਸਰ ਘਟਾਉਣ ਲਈ ਪਾਸ ਕੀਤੇ ਗਏ ਤਿੰਨ ਬਿੱਲਾਂ ਨੂੰ ਰਾਸ਼ਟਰਪਤੀ ਵਲੋਂ ਹੁਣ ਤੱਕ ਪ੍ਰਵਾਨਗੀ ਨਹੀਂ ਦਿੱਤੀ ਗਈ ਤੇ ਉਨ੍ਹਾਂ ਇਸ ਮੁੱਦੇ 'ਤੇ ਸਦਨ ਵਿਚ ਇਕ ਮਤਾ ਵੀ ਪੇਸ਼ ਕੀਤਾ ਜਿਸ ਵਿਚ ਕੇਂਦਰ ਦੇ ਕਿਸਾਨਾਂ ਪ੍ਰਤੀ ਰਵੱਈਏ ਦੀ ਨਿੰਦਾ ਕਰਦਿਆਂ ਤਿੰਨੋ ਕੇਂਦਰੀ ਕਾਨੂੰਨ ਤੁਰੰਤ ਰੱਦ ਕਰਨ ਤੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਨੂੰ ਬਿਨਾਂ ਕਿਸੇ ਦੇਰੀ ਪ੍ਰਵਾਨਗੀ ਦਿੱਤੇ ਜਾਣ ਦੀ ਮੰਗ ਉਠਾਈ ਗਈ | ਇਸ ਮਤੇ ਨੂੰ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਹਾਲਾਂਕਿ ਸਦਨ ਵਿਚ ਉਸ ਸਮੇਂ ਅਕਾਲੀ ਦਲ ਤੇ 'ਆਪ' ਦੇ ਵਿਧਾਇਕ ਹਾਜ਼ਰ ਨਹੀਂ ਸਨ | ਮੁੱਖ ਮੰਤਰੀ ਨੇ ਰਾਜ 'ਚ ਅਮਨ ਕਾਨੂੰਨ ਦੀ ਚੰਗੀ ਸਥਿਤੀ ਤੇ ਕੋਰੋਨਾ ਨਾਲ ਨਜਿੱਠਣ ਲਈ ਰਾਜ ਸਰਕਾਰ ਵਲੋਂ ਕੀਤੇ ਗਏ ਕੰਮ ਦਾ ਵੀ ਜ਼ਿਕਰ ਕੀਤਾ |
ਸਿਫ਼ਰ ਕਾਲ
ਇਸ ਤੋਂ ਪਹਿਲਾਂ ਸਿਫ਼ਰ ਕਾਲ ਦੌਰਾਨ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੌਮੀ ਸੜਕ ਅਥਾਰਿਟੀ ਵਲੋਂ ਕਟੜਾ-ਦਿੱਲੀ ਹਾਈਵੇਅ ਲਈ ਪ੍ਰਾਪਤ ਕੀਤੀ ਜਾ ਰਹੀ ਜ਼ਮੀਨ ਲਈ ਕਿਸਾਨਾਂ ਨੂੰ ਬਣਦੀ ਕੀਮਤ ਨਾ ਦੇਣ ਦਾ ਮੁੱਦਾ ਉਠਾਇਆ ਤੇ ਕਿਸਾਨਾਂ 'ਤੇ ਦਿੱਲੀ ਤੇ ਹਰਿਆਣਾ ਵਿਚ ਹੋਏ ਤਸ਼ੱਦਦ ਕਾਰਨ ਦੇਸ਼ ਦੇ ਕੌਮਾਂਤਰੀ ਪੱਧਰ 'ਤੇ ਖ਼ਰਾਬ ਹੋਏ ਅਕਸ 'ਤੇ ਵੀ ਮਤਾ ਲਿਆਉਣ ਦੀ ਮੰਗ ਕੀਤੀ | ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਉਹ ਕੈਦੀਆਂ ਦੀ ਵੀਡੀਓ ਰਿਕਾਰਡਿੰਗ ਪੇਸ਼ ਕਰ ਸਕਦੇ ਹਨ, ਜਿਸ ਵਿਚ ਦਿੱਲੀ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ 'ਤੇ ਹੋਏ ਤਸ਼ੱਦਦ ਦਾ ਕੈਦੀ ਖ਼ੁਦ ਜ਼ਿਕਰ ਕਰ ਰਹੇ ਹਨ | ਸੁਖਪਾਲ ਸਿੰਘ ਖਹਿਰਾ ਨੇ ਪੁਲਿਸ ਤਸ਼ੱਦਦ ਅਤੇ ਭਾਜਪਾ ਤੇ ਆਰ.ਐਸ.ਐਸ. ਦੇ ਵਰਕਰਾਂ ਵਲੋਂ ਕੀਤੀ ਗਈ ਧੱਕੇਸ਼ਾਹੀ ਦਾ ਮੁੱਦਾ ਉਠਾਇਆ | ਉਨ੍ਹਾਂ ਸਿੰਘੂ ਸਰਹੱਦ 'ਤੇ ਲੰਗਰ ਵਿਚ ਕੰਮ ਕਰਨ ਵਾਲੇ ਨਵਾਂਸ਼ਹਿਰ ਦੇ ਰਣਜੀਤ ਸਿੰਘ ਨੇ ਮੂੰਹ 'ਤੇ ਪੈਰ ਰੱਖ ਕੇ ਪੁਲਿਸ ਦੇ ਇਕ ਐਸ.ਐਚ.ਓ. ਦੇ ਖੜ੍ਹੇ ਹੋਣ ਦੀ ਤਸਵੀਰ ਵੀ ਸਦਨ 'ਚ ਪੇਸ਼ ਕੀਤੀ, ਜਦੋਂ ਕਿ ਨਵਾਂਸ਼ਹਿਰ ਤੋਂ ਕਾਂਗਰਸ ਮੈਂਬਰ ਅੰਗਦ ਸਿੰਘ ਨੇ ਵੀ ਉਕਤ ਘਟਨਾ ਦਾ ਜ਼ਿਕਰ ਕਰਦਿਆਂ ਤਸ਼ੱਦਦ ਦੇ ਸ਼ਿਕਾਰ ਕਿਸਾਨਾਂ ਦੀ ਕਾਨੂੰਨੀ ਮਦਦ ਦਾ ਮੁੱਦਾ ਉਠਾਇਆ | 'ਆਪ' ਦੇ ਮੀਤ ਹੇਅਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਪੀ.ਪੀ.ਐਸ.ਸੀ. ਦੇ ਪੇਪਰ ਵਿਚ ਹੋਈ ਹੇਰਾਫੇਰੀ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਣੀ ਜ਼ਰੂਰੀ ਹੈ | ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਨਿੱਜੀ ਸਕੂਲ ਸਰਕਾਰ ਦੇ ਫ਼ੀਸ ਨਾ ਵਧਾਉਣ ਅਤੇ ਲੇਟ ਫ਼ੀਸ 'ਤੇ ਜ਼ੁਰਮਾਨੇ ਨਾ ਲਗਾਉਣ ਦੇ ਆਦੇਸ਼ਾਂ ਦੇ ਬਾਵਜੂਦ ਫ਼ੀਸਾਂ ਵੀ ਵਧਾ ਰਹੇ ਹਨ ਤੇ ਜ਼ੁਰਮਾਨੇ ਵੀ ਵਸੂਲ ਰਹੇ ਹਨ | ਉਨ੍ਹਾਂ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ | 'ਆਪ' ਦੇ ਅਮਨ ਅਰੋੜਾ ਨੇ ਭਾਰਤੀ ਖਾਧ ਨਿਗਮ ਵਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਮਾਮਲਾ ਉਠਾਇਆ |
ਅਨੁਪੂਰਕ ਮੰਗਾਂ ਪ੍ਰਵਾਨ
ਵਿਧਾਨ ਸਭਾ ਵਲੋਂ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੇਸ਼ 6523.68 ਕਰੋੜ ਦੀਆਂ ਅਨੁਪੂਰਕ ਮੰਗਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਅਤੇ ਇਸ ਸਬੰਧੀ ਖ਼ਜ਼ਾਨਾ ਬਿੱਲ ਨੂੰ ਵੀ ਪਾਸ ਕਰ ਦਿੱਤਾ ਗਿਆ |

ਰਾਜਪਾਲ ਦੇ ਭਾਸ਼ਨ 'ਤੇ ਮੁੱਖ ਮੰਤਰੀ ਦੇ ਜਵਾਬ ਦੌਰਾਨ ਭਾਰੀ ਹੰਗਾਮਾ

ਪੰਜਾਬ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਨ 'ਤੇ ਹੋਈ 2 ਦਿਨਾ ਬਹਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਦਿੱਤੇ ਗਏ ਜਵਾਬ ਦੌਰਾਨ ਵਿਰੋਧੀ ਧਿਰ ਨੇ ਭਾਰੀ ਹੰਗਾਮਾ ਕੀਤਾ | ਵਿਰੋਧੀ ਮੈਂਬਰਾਂ ਦਾ ਦੋਸ਼ ਸੀ ਕਿ ਮੁੱਖ ਮੰਤਰੀ ਝੂਠੇ ਦੋਸ਼ ਲਾ ਰਹੇ ਹਨ ਤੇ ਅਸਲ ਜਨਤਕ ਮੁੱਦਿਆਂ 'ਤੇ ਕੋਈ ਜਵਾਬ ਨਹੀਂ ਦੇ ਰਹੇ | ਮੁੱਖ ਮੰਤਰੀ ਨੇ ਅੱਜ ਸਦਨ 'ਚ ਜਿਵੇਂ ਹੀ ਰਾਜਪਾਲ ਦੇ ਭਾਸ਼ਣ 'ਤੇ ਹੋਈ ਬਹਿਸ ਸਬੰਧੀ ਜਵਾਬ ਦੇਣਾ ਸ਼ੁਰੂ ਕੀਤਾ ਤਾ ਅਕਾਲੀ ਦਲ ਤੇ 'ਆਪ' ਦੇ ਮੈਂਬਰ ਨਾਅਰੇ ਮਾਰਦੇ ਸਪੀਕਰ ਦੀ ਕੁਰਸੀ ਸਾਹਮਣੇ ਆ ਗਏ | ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪਹਿਲਾਂ ਮੁੱਖ ਮੰਤਰੀ ਵਲੋਂ ਅੰਗਰੇਜ਼ੀ ਵਿਚ ਭਾਸ਼ਨ ਪੜ੍ਹੇ ਜਾਣ 'ਤੇ ਇਤਰਾਜ਼ ਕੀਤਾ, ਜਿਸ ਨੂੰ ਸਪੀਕਰ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਵਿਧਾਨ ਸਭਾ 'ਚ ਬੋਲਣ ਲਈ ਅੰਗਰੇਜ਼ੀ ਵੀ ਪ੍ਰਵਾਨਿਤ ਭਾਸ਼ਾ ਹੈ | ਸਪੀਕਰ ਵਲੋਂ ਲਗਾਤਾਰ ਵਿਰੋਧੀ ਮੈਂਬਰਾਂ ਨੂੰ ਸੀਟਾਂ 'ਤੇ ਵਾਪਸ ਜਾਣ ਅਤੇ ਮੁੱਖ ਮੰਤਰੀ ਨੂੰ ਬੋਲਣ ਦੇਣ ਲਈ ਕਿਹਾ ਜਾਂਦਾ ਰਿਹਾ, ਜਦੋਂਕਿ ਵਿਧਾਨ ਸਭਾ ਲਈ ਤਾਇਨਾਤ ਕੋਈ 80-90 ਵਾਚ ਐਂਡ ਵਾਰਡ ਦੇ ਸੁਰੱਖਿਆ ਕਰਮੀਆਂ ਨੇ ਸਪੀਕਰ ਦੀ ਕੁਰਸੀ ਵਾਲੇ ਪਾਸੇ ਨੂੰ ਘੇਰੇ 'ਚ ਲੈ ਲਿਆ ਅਤੇ ਮੁੱਖ ਮੰਤਰੀ ਦੀ ਕੁਰਸੀ ਪਿੱਛੇ 15-20 ਕਾਂਗਰਸੀ ਮੰਤਰੀ ਤੇ ਵਿਧਾਇਕਾਂ ਨੇ ਵੀ ਜਵਾਬੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਸਦਨ ਵਿਚ ਕੋਈ 15 ਮਿੰਟ ਦੇ ਹੰਗਾਮੇ ਤੋਂ ਬਾਅਦ ਸਪੀਕਰ ਵਲੋਂ ਸਦਨ ਦੀ ਕਾਰਵਾਈ ਨੂੰ 15 ਮਿੰਟਾਂ ਲਈ ਮੁਲਤਵੀ ਕਰ ਦਿੱਤਾ ਗਿਆ ਤੇ ਆਪਣੇ ਚੈਂਬਰ ਵਿਚ ਅਕਾਲੀ ਵਿਧਾਇਕਾਂ ਨਾਲ ਗੱਲਬਾਤ ਵੀ ਕੀਤੀ | ਮੁੱਖ ਮੰਤਰੀ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮੁੱਖ ਮੰਤਰੀ ਨੂੰ ਆਪਣਾ ਭਾਸ਼ਨ ਰੋਕ ਕੇ ਦੁਬਾਰਾ ਬੈਠਣਾ ਪਿਆ | ਅਕਾਲੀ ਵਿਧਾਇਕ ਬਿਜਲੀ ਬਿੱਲਾਂ ਦੇ ਮੁੱਦੇ 'ਤੇ ਅਤੇ ਮੁੱਖ ਮੰਤਰੀ 'ਤੇ ਝੂਠੇ ਦਾਅਵਿਆਂ 'ਤੇ ਰੋਸ ਪ੍ਰਗਟਾ ਰਹੇ ਸਨ | ਸਪੀਕਰ ਨੇ ਸਦਨ ਦੀ ਕਾਰਵਾਈ ਚਲਾਉਣ ਦੀ ਲਗਾਤਾਰ ਕੋਸ਼ਿਸ਼ ਕਾਮਯਾਬ ਨਾ ਹੋਣ 'ਤੇ ਅਕਾਲੀ ਵਿਧਾਇਕਾਂ ਨੂੰ ਸਦਨ ਦੀ ਬਾਕੀ ਰਹਿੰਦੀ ਤਿੰਨ ਦਿਨਾਂ ਦੀ ਕਾਰਵਾਈ ਤੋਂ ਮੁਅੱਤਲ ਕਰਨ ਤੇ ਉਨ੍ਹਾਂ ਦੇ ਨਾਂਅ ਲਏ ਜਾਣ ਦੀ ਚਿਤਾਵਨੀ ਦਿੱਤੀ, ਜਿਸ 'ਤੇ ਅਕਾਲੀ ਵਿਧਾਇਕ ਨਾਅਰੇ ਮਾਰਦੇ ਵਾਕਆਊਟ ਕਰ ਗਏ | ਮੁੱਖ ਮੰਤਰੀ ਵਲੋਂ ਭਾਸ਼ਨ ਦੁਬਾਰਾ ਸ਼ੁਰੂ ਕਰਨ ਅਤੇ ਖੇਤੀ ਬਿੱਲਾਂ ਸਬੰਧੀ ਅਕਾਲੀ ਦਲ ਦੇ ਕਥਿਤ ਦੋਗਲੇ ਰਵੱਈਏ ਦਾ ਜ਼ਿਕਰ ਕਰਨ ਮੌਕੇ ਅਕਾਲੀ ਮੈਂਬਰ ਸਦਨ 'ਚ ਵਾਪਸ ਆ ਗਏ | ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ ਚਲਦੀ ਨਾ ਦੇਖ ਕੇ ਸਦਨ ਵਿਚ ਐਲਾਨ ਕੀਤਾ ਕਿ ਅਕਾਲੀ ਮੈਂਬਰ ਮੇਰੀਆਂ ਬੇਨਤੀਆਂ ਦੀ ਪ੍ਰਵਾਹ ਨਹੀਂ ਕਰ ਰਹੇ ਤੇ ਆਪਣੀਆਂ ਸੀਟਾਂ ਛੱਡ ਸਦਨ 'ਚ ਨਾਅਰੇਬਾਜ਼ੀ ਕਰ ਰਹੇ ਹਨ | ਇਸ ਲਈ ਮੈਂ ਸਦਨ ਵਿਚ ਅਕਾਲੀ ਦਲ ਦੇ ਵਿਧਾਇਕਾਂ ਦਾ ਨਾਂਅ ਲੈਂਦਾ ਹਾਂ ਤੇ ਵਿਧਾਨ ਸਭਾ ਨਿਯਮਾਂ ਦੇ ਸੈਕਸ਼ਨ 97/2 ਹੇਠ ਅਕਾਲੀ ਮੈਂਬਰਾਂ ਨੂੰ ਮੁਅੱਤਲ ਕਰਨ ਅਤੇ ਸਦਨ ਦੇ ਮਾਰਸ਼ਲ ਨੂੰ ਇਨ੍ਹਾਂ ਮੈਂਬਰਾਂ ਨੂੰ ਸਦਨ ਤੋਂ ਬਾਹਰ ਕਰਨ ਅਤੇ ਅਗਲੇ ਤਿੰਨ ਦਿਨ ਸਦਨ ਦੀ ਕਾਰਵਾਈ 'ਚ ਸ਼ਾਮਿਲ ਨਾ ਹੋਣ ਦਾ ਆਦੇਸ਼ ਦਿੰਦਾ ਹਾਂ | ਸਪੀਕਰ ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰਕੇ ਚਲੇ ਗਏ, ਜਦੋਂਕਿ ਅਕਾਲੀ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਧਰਨਾ ਦੇ ਕੇ ਬੈਠ ਗਏ | ਐਸ.ਪੀ. ਪੱਧਰ ਦੇ ਸਦਨ 'ਚ ਹਾਜ਼ਰ 2 ਮਾਰਸ਼ਲਾਂ ਵਲੋਂ ਪੁਲਿਸ ਵਿਭਾਗ ਤੋਂ ਸੈਸ਼ਨ ਲਈ ਡੈਪੂਟੇਸ਼ਨ 'ਤੇ ਲਏ ਕੋਈ 100 ਦੇ ਕਰੀਬ ਵਾਚ ਐਂਡ ਵਾਰਡ ਦੀ ਮਦਦ ਨਾਲ ਅਕਾਲੀ ਮੈਂਬਰਾਂ ਨੂੰ ਚੁੱਕ ਕੇ ਸਦਨ ਤੋਂ ਬਾਹਰ ਲੈ ਗਏ | ਲੇਕਿਨ ਇਹ ਸਪੱਸ਼ਟ ਨਹੀਂ ਹੋ ਰਿਹਾ ਸੀ ਕਿ ਅਕਾਲੀ ਦਲ ਦੇ ਸਦਨ 'ਚ ਹਾਜ਼ਰ 10 ਮੈਂਬਰਾਂ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂੰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਨ.ਕੇ. ਸ਼ਰਮਾ, ਮਨਪ੍ਰੀਤ ਸਿੰਘ ਇਆਲੀ, ਕਮਲਜੀਤ ਸਿੰਘ ਰੋਜ਼ੀ ਬਰਕੰਦੀ, ਡਾ. ਸੁਖਵਿੰਦਰ ਸਿੰਘ ਤੇ ਬਲਦੇਵ ਖਹਿਰਾ ਨੂੰ ਹੀ ਸਦਨ ਦੀ ਕਾਰਵਾਈ ਤੋਂ ਮੁਅੱਤਲ ਕੀਤਾ ਗਿਆ ਹੈ ਕਿ ਸਾਰੇ 13 ਅਕਾਲੀ ਮੈਂਬਰ ਮੁਅੱਤਲ ਕੀਤੇ ਗਏ ਹਨ, ਕਿਉਂਕਿ ਸ. ਪ੍ਰਕਾਸ਼ ਸਿੰਘ ਬਾਦਲ, ਦਿਲਰਾਜ ਸਿੰਘ ਭੂੰਦੜ ਤੇ ਲਖਬੀਰ ਸਿੰਘ ਲੋਧੀਨੰਗਲ ਅੱਜ ਸਦਨ ਦੀ ਕਾਰਵਾਈ 'ਚ ਸ਼ਾਮਿਲ ਨਹੀਂ ਸਨ, ਜਦੋਂਕਿ ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਹੀ ਅਕਾਲੀ ਮੈਂਬਰਾਂ ਤੋਂ ਵੱਖ ਹਨ ਤੇ ਉਹ ਵੀ ਅੱਜ ਸਦਨ 'ਚ ਹਾਜ਼ਰ ਨਹੀਂ ਸਨ | ਪੰਜਾਬ ਵਿਧਾਨ ਸਭਾ ਦੇ ਸਟਾਫ਼ ਵਲੋਂ ਸੂਚਨਾ ਅਨੁਸਾਰ ਸਦਨ ਦੇ ਮੁੱਖ ਦਰਵਾਜ਼ਿਆਂ 'ਤੇ ਮੁਅੱਤਲ ਕੀਤੇ ਅਕਾਲੀ ਵਿਧਾਇਕਾਂ ਦੇ ਨਾਂਅ ਲਗਾਏ ਜਾ ਰਹੇ ਹਨ ਅਤੇ ਕੱਲ੍ਹ ਸਵੇਰ ਦੀ ਬੈਠਕ ਤੋਂ ਸਦਨ ਦੇ ਪ੍ਰਵੇਸ਼ ਦੁਆਰਾਂ 'ਤੇ ਇਸ ਮੰਤਵ ਲਈ ਕਰੜੇ ਸੁਰੱਖਿਆ ਪ੍ਰਬੰਧ ਰੱਖੇ ਜਾਣਗੇ | ਵਰਣਨਯੋਗ ਹੈ ਕਿ ਅਕਾਲੀ ਮੈਂਬਰਾਂ ਨੂੰ ਸਦਨ 'ਚੋਂ ਮੁਅੱਤਲ ਕਰਨ ਤੋਂ ਬਾਅਦ ਸਦਨ ਵਿਚ ਹਾਜ਼ਰ 'ਆਪ' ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਦੁਬਾਰਾ ਇਹ ਮੁੱਦਾ ਉਠਾਇਆ ਕਿ ਮੁੱਖ ਮੰਤਰੀ ਜਦੋਂ ਖੇਤੀ ਬਿੱਲਾਂ ਨੂੰ ਬਣਾਉਣ ਲਈ ਕਮੇਟੀ ਦੇ ਮੈਂਬਰ ਸਨ ਤਾਂ ਉਨ੍ਹਾਂ ਵਲੋਂ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਕੇ ਇਨ੍ਹਾਂ ਨੂੰ ਉਸ ਮੌਕੇ ਰੋਕਿਆ ਕਿਉਂ ਨਹੀਂ ਗਿਆ? ਸਪੀਕਰ ਵਲੋਂ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਾ ਦੇਣ 'ਤੇ 'ਆਪ' ਦੇ 11 ਵਿਧਾਇਕ ਪਹਿਲਾਂ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇ ਮਾਰਦੇ ਆਏ ਤੇ ਫਿਰ ਸਦਨ 'ਚੋਂ ਵਾਕਆਊਟ ਕਰ ਗਏ, ਜਦੋਂ ਕਿ 'ਆਪ' ਦੇ 5 ਬਾਗ਼ੀ ਵਿਧਾਇਕ ਸਦਨ 'ਚ ਮੌਜੂਦ ਰਹੇ |

ਅੱਜ ਕਿਸਾਨ ਮਨਾਉਣਗੇ ਕਾਲਾ ਦਿਵਸ 5 ਘੰਟੇ ਜਾਮ ਕਰਨਗੇ ਕੇ.ਐੱਮ.ਪੀ.

ਸੰਯੁਕਤ ਕਿਸਾਨ ਮੋਰਚੇ ਵਲੋਂ 2 ਸਾਲਾ ਬੱਚੀ ਸਮੇਤ ਔਰਤਾਂ ਨੂੰ ਨਜ਼ਰਬੰਦ ਕਰਨ ਦੀ ਨਿਖੇਧੀ
-ਉਪਮਾ ਡਾਗਾ ਪਾਰਥ-

ਨਵੀਂ ਦਿੱਲੀ, 5 ਮਾਰਚ -ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ 6 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 4 ਵਜੇ ਤੱਕ ਕੇ.ਐੱਮ.ਪੀ. (ਕੁੰਡਲੀ, ਮਾਨੇਸਰ, ਪਲਵਲ) ਐਕਸਪ੍ਰੈੱਸਵੇ ਜਾਮ ਕੀਤਾ ਜਾਵੇਗਾ | ਦਿੱਲੀ ਦੀਆਂ ਸਾਰੀਆਂ ਸਰਹੱਦਾਂ ਟਿਕਰੀ, ਸਿੰਘੂ, ਖੜਕੌਦਾ, ਸ਼ਾਹਜਹਾਂਪੁਰ, ਗਾਜ਼ੀਪੁਰ ਤੋਂ ਇਸ ਜਾਮ ਦੇ ਸਮਰਥਨ 'ਚ ਕਿਸਾਨ ਧੱੁਪੇ ਬੈਠ ਕੇ ਜਾਮ ਲਗਾਉਣਗੇ | ਕਿਸਾਨਾਂ ਵਲੋਂ ਰੋਹ ਪ੍ਰਦਰਸ਼ਨ ਕਰਨ ਲਈ ਅੱਜ ਦੇ ਦਿਨ ਨੂੰ 'ਕਾਲੇ ਦਿਵਸ' ਵਜੋਂ ਮਨਾਉਣ ਦਾ ਵੀ ਐਲਾਨ ਕੀਤਾ ਗਿਆ, ਜਿਸ 'ਚ ਉਹ ਨਾ ਸਿਰਫ਼ ਆਪਣੇ ਸਰੀਰ 'ਤੇ ਕਾਲੀਆਂ ਪੱਟੀਆਂ ਬੰਨ੍ਹਣਗੇ ਸਗੋਂ ਆਪਣੀਆਂ ਕਾਰਾਂ, ਟਰੈਕਟਰਾਂ ਅਤੇ ਹੋਰ ਵਾਹਨਾਂ 'ਤੇ ਕਾਲੇ ਝੰਡੇ ਲਾ ਕੇ ਰੋਸ ਮੁਜ਼ਾਹਰਾ ਕਰਨਗੇ | ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਸ਼ੁੱਕਰਵਾਰ ਸ਼ਾਮ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਇਹ ਜਾਣਕਾਰੀ ਦਿੰਦਿਆਂ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਸਾਰੇ ਆਪਣੇ ਘਰਾਂ 'ਤੇ ਕਾਲੇ ਝੰਡੇ ਲਾਉਣ | ਇਸ ਤੋਂ ਇਲਾਵਾ ਜਿੱਥੇ ਵੀ ਜਾਓ, ਕਾਲੀ ਪੱਟੀ ਬੰਨ੍ਹ ਕੇ ਜਾਓ | ਰਾਜੇਵਾਲ ਨੇ ਸਨਿਚਰਵਾਰ ਦੇ ਜਾਮ 'ਚ ਟਰੈਕਟਰਾਂ ਦੀ ਘੱਟ ਸ਼ਮੂਲੀਅਤ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇ.ਐੱਮ.ਪੀ. ਜਾਮ ਲਈ ਨਾਕਿਆਂ 'ਤੇ ਟਰੈਕਟਰਾਂ ਦੀ ਗਿਣਤੀ 10 ਜਾਂ 20 ਤੱਕ ਹੀ ਰੱਖੀ ਜਾਵੇਗੀ | ਟਰੈਕਟਰਾਂ ਦੀ ਥਾਂ ਲੋਕ ਆਪ ਸੜਕਾਂ 'ਤੇ ਬੈਠ ਕੇ ਪ੍ਰਦਰਸ਼ਨ ਕਰਨਗੇ | ਉਨ੍ਹਾਂ ਕਿਹਾ ਕਿ ਧਰਨੇ ਲਈ ਕੋਈ ਪੰਡਾਲ ਨਹੀਂ ਲਾਇਆ ਜਾਵੇਗਾ | ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਸੱਦੇ ਟਰੈਕਟਰ ਮਾਰਚ 'ਤੇ ਕਈ ਟਰੈਕਟਰ ਮਿੱਥੇ ਰੂਟ ਤੋਂ ਬਾਹਰ ਚਲੇ ਗਏ ਸਨ, ਜਿਸ ਤੋਂ ਬਾਅਦ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਰੈਲੀ ਵਾਪਸ ਲੈ ਲਈ ਸੀ | ਰਾਜੇਵਾਲ ਨੇ ਇਸ 5 ਘੰਟੇ ਦੇ ਜਾਮ ਨੂੰ ਹੋਰ ਵਿਆਪਕ ਬਣਾਉਣ ਲਈ ਇਸ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਲੈ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਿਆਂ 'ਚ ਧਰਨੇ 'ਤੇ ਬੈਠੇ ਕਿਸਾਨ ਵੀ ਆਪਣੇ ਨਾਕਿਆਂ ਦੀ ਥਾਂ ਚੁਣਨ ਅਤੇ ਮਿੱਥੇ ਸਮੇਂ 'ਤੇ ਜਾਮ ਕਰਨ |
ਕੁਦਰਤ ਆਪ ਵੀ ਸਰਕਾਰ ਨੂੰ ਦਰੁੱਸਤ ਕਰ ਰਹੀ ਹੈ
ਰਾਜੇਵਾਲ ਨੇ ਤਿੱਖੀ ਧੁੱਪ 'ਚ ਕਿਸਾਨਾਂ ਦੇ ਬਿਨਾਂ ਪੰਡਾਲ ਦੇ ਧਰਨੇ ਲਾਉਣ ਦੇ ਐਲਾਨ ਕਰਨ ਦੇ ਨਾਲ ਜ਼ਿਆਦਾ ਤਾਪਮਾਨ 'ਚ ਕਣਕ ਦੀ ਫ਼ਸਲ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਇਸ ਤਾਪਮਾਨ 'ਚ ਕਣਕ ਦੀ ਫ਼ਸਲ ਕਿੰਨੀ ਕੁ ਹੋਵੇਗੀ, ਇਹ ਵੱਡੀ ਚਿੰਤਾ ਦ ਵਿਸ਼ਾ ਹੈ, ਨਾਲ ਹੀ ਉਨ੍ਹਾਂ ਸਰਕਾਰ 'ਤੇ ਤਨਜ਼ ਕਰਦਿਆਂ ਕਿਹਾ ਕਿ ਹਾਲੇ ਤੱਕ ਸਰਕਾਰ ਕਿਸਾਨਾਂ ਦੀ ਗੱਲ ਇਹ ਕਹਿ ਕੇ ਨਹੀਂ ਸੁਣ ਰਹੀ ਕਿ ਸਾਡੇ ਕੋਲ ਅਨਾਜ ਦੀ ਬਹੁਤਾਤ ਹੈ | ਹੁਣ ਜਿਵੇਂ ਕੁਦਰਤ ਆਪਣੀ ਕਰੋਪੀ ਨਾਲ ਸਰਕਾਰ ਦਾ ਦਿਮਾਗ ਦਰੁੱਸਤ ਕਰਨਾ ਚਾਹ ਰਹੀ ਹੈ | ਰਾਜੇਵਾਲ ਨੇ ਸਰਕਾਰ 'ਤੇ ਕਿਸਾਨਾਂ ਨਾਲ ਮਤਰੇਆ ਵਿਹਾਰ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਸਫ਼ਾਈ ਜਾਂ ਹੋਰ ਸਹੂਲਤਾਂ ਦੀ ਸਾਰ ਤਾਂ ਕੀ ਲੈਣੀ ਹੈ ਸਗੋਂ ਕਿਸਾਨਾਂ ਨਾਲ ਦੁਸ਼ਮਣਾਂ ਵਾਂਗ ਵਿਹਾਰ ਕਰ ਰਹੀ ਹੈ |
ਦਿੱਲੀ ਪੁਲਿਸ ਵਲੋਂ 2 ਸਾਲਾ ਬੱਚੀ ਸਮੇਤ ਔਰਤ ਪ੍ਰਦਰਸ਼ਨਕਾਰੀਆਂ ਨੂੰ ਨਜ਼ਰਬੰਦ ਕਰਨ ਦੀ ਨਿਖੇਧੀ
ਸੰਯੁਕਤ ਕਿਸਾਨ ਮੋਰਚੇ ਨੇ ਬੁੱਧਵਾਰ ਰਾਤ ਨੂੰ ਪ੍ਰਦਰਸ਼ਨਕਾਰੀ ਔਰਤਾਂ ਦੇ ਇਕ ਸਮੂਹ ਜਿੰਨ੍ਹਾਂ 'ਚ 2 ਸਾਲ ਦੀ ਬੱਚੀ ਵੀ ਸ਼ਾਮਿਲ ਸੀ, ਨੂੰ ਨਜ਼ਰਬੰਦ ਕਰਨ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ | ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਾਮ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਕਿ ਕਾਰਾਂ 'ਤੇ ਕਿਸਾਨ ਜਥੇਬੰਦੀਆਂ ਅਤੇ ਸ੍ਰੀ ਨਿਸ਼ਾਨ ਸਾਹਿਬ ਦੇ ਝੰਡੇ ਲਾਉਣ ਕਾਰਨ ਨਜ਼ਰਬੰਦ ਕਰਨਾ ਗ਼ੈਰ-ਕਾਨੂੰਨੀ ਹੈ | ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਤੋਂ ਰਕਾਬ ਗੰਜ ਜਾ ਰਹੇ ਔਰਤਾਂ ਦੇ ਇਕ ਜਥੇ ਨੂੰ ਰੋਕਿਆ | ਔਰਤ ਨੇਤਾ ਮਨਜੀਤ ਕੌਰ ਦੀ ਅਗਵਾਈ 'ਚ ਗੁਰਦੁਆਰੇ ਜਾ ਰਹੇ ਇਸ ਜਥੇ 'ਚ 2 ਸਾਲ ਦੀ ਬੱਚੀ ਯਸਮੀ ਕੌਰ ਵੀ ਸ਼ਾਮਿਲ ਸੀ | ਤਕਰੀਬਨ 25 ਔਰਤਾਂ ਦਾ ਇਹ ਜਥਾ ਜਿਸ ਟੈਂਪੂ ਟਰੈਵਲਰ 'ਚ ਸੀ, ਉਸ 'ਤੇ ਖ਼ਾਲਸਾ ਪੰਥ ਅਤੇ ਕਿਸਾਨ ਮੋਰਚੇ ਦੇ ਝੰਡੇ ਲੱਗੇ ਹੋਏ ਸਨ | ਜਦੋਂ ਉਨ੍ਹਾਂ ਦੀ ਗੱਡੀ ਰੋਕ ਕੇ ਉਨ੍ਹਾਂ ਨੂੰ ਝੰਡਾ ਉਤਾਰਨ ਨੂੰ ਕਿਹਾ ਤਾਂ ਕਥਿਤ ਤੌਰ 'ਤੇ ਉਨ੍ਹਾਂ ਦੇ ਇਨਕਾਰ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ | ਬਾਅਦ 'ਚ ਉਨ੍ਹਾਂ ਨੂੰ ਤਿਲਕ ਮਾਰਗ ਪੁਲਿਸ ਸਟੇਸ਼ਨ ਤੋਂ ਰਿਹਾਅ ਕਰ ਦਿੱਤਾ ਗਿਆ | ਸੰਯੁਕਤ ਕਿਸਾਨ ਮੋਰਚੇ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਨੂੰਨ ਮੁਤਾਬਿਕ 7 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਥਾਣੇ 'ਚ ਨਜ਼ਰਬੰਦ ਨਹੀਂ ਕੀਤਾ ਜਾਣਾ ਚਾਹੀਦਾ | ਦੂਜਾ ਸ਼ਾਮ ਤੋਂ ਬਾਅਦ ਕਿਸੇ ਵੀ ਔਰਤ ਨੂੰ ਪੁਲਿਸ ਸਟੇਸ਼ਨ 'ਚ ਨਹੀਂ ਰੱਖਿਆ ਜਾਣਾ ਚਾਹੀਦਾ |
ਬਰਤਾਨੀਆ ਦੀ ਸੰਸਦ ਦਾ ਕੀਤਾ ਧੰਨਵਾਦ
ਰਾਜੇਵਾਲ ਨੇ 8 ਮਾਰਚ ਨੂੰ ਬਰਤਾਨੀਆ ਦੀ ਸੰਸਦ ਹਾਊਸ ਆਫ਼ ਕਾਮਨਜ਼ 'ਚ ਕਿਸਾਨੀ ਅੰਦੋਲਨ ਦੇ ਮੁੱਦੇ 'ਤੇ ਹੋਣ ਵਾਲੀ ਚਰਚਾ ਦਾ ਸਵਾਗਤ ਕੀਤਾ ਤੇ ਨਾਲ ਹੀ ਕਿਹਾ ਕਿ ਅਗਲੇ ਹਫ਼ਤੇ ਆਸਟ੍ਰੇਲੀਆ ਦੀ ਸੰਸਦ 'ਚ ਵੀ ਅਜਿਹੀ ਚਰਚਾ ਹੋਣ ਦੀ ਸੰਭਾਵਨਾ ਹੈ |

ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਦੀ ਨਿਬੇੜਾ ਹੋਣ ਤੱਕ ਕਰਾਂਗੇ ਪੈਰਵਾਈ-ਲੀਗਲ ਪੈਨਲ

ਚੰਡੀਗੜ੍ਹ, 5 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਖਿਲਾਫ਼ ਦਿੱਲੀ 'ਚ ਦਰਜ ਹੋਏ ਮਾਮਲਿਆਂ ਦੀ ਪੈਰਵਾਈ ਕਰ ਰਹੇ ਲੀਗਲ ਪੈਨਲ ਨੇ ਅੱਜ ਕਿਸਾਨ ਭਵਨ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ | ਪੈਨਲ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਖਿਲਾਫ਼ ਮਾਮਲੇ ਦਰਜ ਹੋਏ ਹਨ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਅਤੇ ਪੈਨਲ ਤਦ ਤੱਕ ਕਿਸਾਨਾਂ ਦੇ ਕੇਸਾਂ ਦੀ ਪੈਰਵਾਈ ਕਰੇਗਾ, ਜਦ ਤੱਕ ਮਾਮਲਿਆਂ ਦਾ ਨਿਬੇੜਾ ਨਹੀਂ ਹੋ ਜਾਂਦਾ | ਪੈਨਲ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ 26 ਜਨਵਰੀ ਦੀ ਘਟਨਾ ਬਾਅਦ ਜਿੰਨੇ ਕਿਸਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ ਉਨ੍ਹਾਂ 'ਚੋਂ ਜ਼ਿਆਦਾਤਰ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਜੋ ਹਾਲੇ ਵੀ ਜੇਲ੍ਹਾਂ 'ਚ ਬੰਦ ਹਨ, ਉਨ੍ਹਾਂ ਨੂੰ ਵੀ ਜਲਦ ਜ਼ਮਾਨਤ ਮਿਲ ਜਾਵੇਗੀ | ਵਕੀਲ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ 151 ਕਿਸਾਨਾਂ ਨੂੰ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 134 ਕਿਸਾਨਾਂ ਦੀ ਜ਼ਮਾਨਤ ਹੋ ਚੁੱਕੀ ਹੈ ਅਤੇ 150 ਦੇ ਕਰੀਬ ਵਕੀਲ ਉਨ੍ਹਾਂ ਦੇ ਮਾਮਲਿਆਂ ਦੀ ਪੈਰਵਾਈ ਕਰ ਰਹੇ ਹਨ | ਪੈਨਲ ਨੇ ਦੱਸਿਆ ਕਿ ਕੇਸਾਂ ਦੀ ਪੈਰਵਾਈ ਕਰਨ ਲਈ ਜਿਹੜਾ ਫੰਡ ਇਕੱਠਾ ਹੋਇਆ ਹੈ, ਜੇਕਰ ਬਾਅਦ ਵਿਚ ਉਸ 'ਚੋਂ ਪੈਸੇ ਬਚਦੇ ਹਨ ਤਾਂ ਉਹ ਮੋਰਚੇ 'ਚ ਜਾਨਾਂ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੰਡ ਦਿੱਤੇ ਜਾਣਗੇ | ਇਸ ਦੌਰਾਨ ਵਕੀਲ ਹਰਪਾਲ ਸਿੰਘ, ਓਮਕਾਰ ਸਿੰਘ, ਕਿਰਨਜੀਤ ਸਿੰਘ ਸੇਖੋਂ, ਚਰਨਜੀਤ ਕੌਰ ਵੀ ਸ਼ਾਮਿਲ ਸਨ |

'ਟਾਈਮ' ਮੈਗਜ਼ੀਨ ਦੇ ਕਵਰ ਪੇਜ 'ਤੇ ਕਿਸਾਨ ਅੰਦੋਲਨ 'ਚ ਸ਼ਾਮਿਲ ਔਰਤਾਂ

8 ਨੂੰ ਮਨਾਇਆ ਜਾਵੇਗਾ 'ਕਿਸਾਨ ਔਰਤ ਦਿਵਸ'
ਨਵੀਂ ਦਿੱਲੀ, 5 ਮਾਰਚ (ਉਪਮਾ ਡਾਗਾ ਪਾਰਥ)-ਦੇਸ਼-ਵਿਦੇਸ਼ 'ਚ ਚਰਚਾ ਦਾ ਵਿਸ਼ੇ ਬਣ ਚੁੱਕੇ ਕਿਸਾਨ ਅੰਦੋਲਨ ਨੂੰ ਹੁਣ ਮਸ਼ਹੂਰ ਅਮਰੀਕੀ ਰਸਾਲੇ ਟਾਈਮ ਨੇ ਆਪਣੇ ਮਾਰਚ ਦੇ ਐਡੀਸ਼ਨ ਦੇ ਕਵਰ ਪੇਜ 'ਤੇ ਕਿਸਾਨ ਅੰਦੋਲਨ 'ਚ ਸ਼ਾਮਿਲ ਔਰਤਾਂ ਨੂੰ ਥਾਂ ਦਿੱਤੀ ਹੈ | ਕਵਰ 'ਤੇ ਬਜ਼ੁਰਗ ਅਤੇ ਨੌਜਵਾਨ ਔਰਤਾਂ ਤੋਂ ਇਲਾਵਾ ਬੱਚੇ ਵੀ ਸ਼ਾਮਿਲ ਹਨ | ਮੈਗਜ਼ੀਨ ਦੇ ਕਵਰ ਪੇਜ 'ਤੇ ਤਸਵੀਰ ਤੋਂ ਇਲਾਵਾ ਅੰਦਰ ਛਪੇ ਲੇਖ ਦਾ ਸਿਰਲੇਖ ਹੈ 'ਮੈਨੂੰ ਡਰਾਇਆ-ਧਮਕਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖ਼ਰੀਦਿਆ ਨਹੀਂ ਜਾ ਸਕਦਾ |' 'ਟਾਈਮ' ਮੈਗਜ਼ੀਨ ਨੇ ਆਪਣੇ ਅਧਿਕਾਰਕ ਟਵਿੱਟਰ ਹੈਾਡਲ ਤੋਂ ਵੀ ਇਸ ਦੀ ਜਾਣਕਾਰੀ ਦਿੰਦਿਆਂ ਅਤੇ ਕਵਰ ਪੇਜ ਸਾਂਝਾ ਕਰਦਿਆਂ ਲਿਖਿਆ ਟਾਈਮ ਦਾ ਨਵਾਂ 'ਇੰਟਰਨੈਸ਼ਨਲ ਕਵਰ' | ਟਾਈਮ ਮੈਗਜ਼ੀਨ ਵਲੋਂ ਟਵਿੱਟਰ 'ਤੇ ਸਾਂਝੀ ਕੀਤੀ ਤਸਵੀਰ ਦੇ ਨਾਲ ਅੰਦਰ ਛਪੇ ਲੇਖ ਦਾ ਲਿੰਕ ਵੀ ਸਾਂਝਾ ਕੀਤਾ ਗਿਆ ਹੈ, ਜਿਸ 'ਚ ਭਾਰਤ ਦੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਔਰਤਾਂ ਦੀ ਗੱਲ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਅਤੇ ਚੀਫ਼ ਜਸਟਿਸ ਤੱਕ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕਰ ਚੁੱਕੇ ਹਨ ਕਿ ਉਹ ਬਜ਼ੁਰਗਾਂ ਅਤੇ ਔਰਤਾਂ ਨੂੰ ਘਰ ਜਾਣ ਨੂੰ ਕਹਿਣ ਜਿਸ 'ਤੇ ਔਰਤਾਂ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਸੀ ਕਿ ਕਿਸਾਨ ਅੰਦੋਲਨ ਸਿਰਫ਼ ਮਰਦਾਂ ਦਾ ਨਹੀਂ ਹੈ | ਲੇਖ 'ਚ ਪੰਜਾਬ ਤੋਂ ਤਲਵੰਡੀ ਦੀ 41 ਸਾਲਾ ਅਮਨਦੀਪ ਕੌਰ ਦਾ ਵੀ ਬਿਆਨ ਸ਼ਾਮਿਲ ਹੈ, ਜਿਸ ਦੇ ਪਤੀ ਨੇ 5 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ | ਅਮਨਦੀਪ ਕੌਰ ਨੇ ਆਪਣੀ ਹੱਡਬੀਤੀ ਬਿਆਨ ਕਰਦਿਆਂ ਕਿਹਾ ਕਿ ਜਦੋਂ ਉਸ ਦੇ ਪਤੀ ਨੇ ਖੁਦਕੁਸ਼ੀ ਕੀਤੀ ਸੀ ਤਾਂ ਉਸ ਨੂੰ ਆਪਣੇ ਹੱਕਾਂ ਦਾ ਵੀ ਨਹੀਂ ਪਤਾ ਸੀ | ਲੇਖ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਧਰਨੇ 'ਤੇ ਬੈਠੀਆਂ ਪੰਜਾਬ, ਹਰਿਆਣਾ ਅਤੇ ਉੱਤਰਾਖੰਡ ਦੀਆਂ ਔਰਤਾਂ ਦਾ ਜ਼ਿਕਰ ਕੀਤਾ ਗਿਆ | ਇਸ 'ਚ ਗੁਰਮਰ ਕੌਰ, ਸੁਰਜੀਤ ਕੌਰ, ਜਸਵੰਤ ਕੌਰ, ਸਰਜੀਤ ਕੌਰ ਤੇ ਦਲਬੀਰ ਕੌਰ ਆਦਿ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਅੰਦੋਲਨ ਵਲੋਂ 8 ਮਾਰਚ ਨੂੰ ਔਰਤ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ | ਉਸ ਦਿਨ ਸਟੇਜ ਦਾ ਸਾਰਾ ਸੰਚਾਲਨ ਔਰਤਾਂ ਕਰਨਗੀਆਂ ਅਤੇ ਬੁਲਾਰੇ ਵੀ ਔਰਤਾਂ ਹੋਣਗੀਆਂ |

ਮੰਤਰੀ ਮੰਡਲ ਵਲੋਂ ਮਿਸ਼ਨ ਲਾਲ ਲਕੀਰ ਤੇ 2 ਇੰਜੀਨੀਅਰਿੰਗ ਕਾਲਜਾਂ ਨੂੰ 'ਵਰਸਿਟੀਆਂ ਦਾ ਦਰਜਾ ਦੇਣ ਲਈ ਬਿੱਲਾਂ ਨੂੰ ਪ੍ਰਵਾਨਗੀ

ਚੰਡੀਗੜ੍ਹ, 5 ਮਾਰਚ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਮੰਤਰੀ ਮੰਡਲ ਦੀ ਹੋਈ ਬੈਠਕ ਵਲੋਂ ਸਵਾ ਮਿਤਵਾ ਸਕੀਮ ਅਧੀਨ ਪਿੰਡਾਂ ਦੀ ਲਾਲ ਲਕੀਰ ਅੰਦਰ ਦੀਆਂ ਜਾਇਦਾਦਾਂ ਦਾ ਰਿਕਾਰਡ ਤਿਆਰ ਕਰਨ ਲਈ ਆਬਾਦੀ ਦੇਹ ਰਿਕਾਰਡ ਦਾ ਅਧਿਕਾਰ ਬਿੱਲ 2021 ਨੂੰ ਵਿਧਾਨ ਸਭਾ 'ਚ ਲਿਆਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਤਾਂ ਜੋ ਸੂਬੇ 'ਚ ਪਿੰਡਾਂ ਦੀਆਂ ਜਾਇਦਾਦਾਂ ਦਾ ਪੂਰਾ ਰਿਕਾਰਡ ਬਣਾਇਆ ਜਾ ਸਕੇ | ਇਸੇ ਤਰ੍ਹਾਂ ਪੰਜਾਬ ਵਿਲੇਜ਼ ਕਾਮਨ ਲੈਂਡ ਐਕਟ 'ਚ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਤਾਂ ਜੋ ਗ਼ੈਰ-ਕਾਨੰੂਨੀ ਕਬਜ਼ਿਆਂ ਤੋਂ ਆਜ਼ਾਦ ਲਾਲ ਲਕੀਰ ਅੰਦਰ ਖ਼ਾਲੀ ਜ਼ਮੀਨਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ | ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲੇ ਰਾਹੀਂ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਸਾਂਝੇ ਕਾਡਰ ਦੀ ਵੰਡ ਨੂੰ ਵੀ ਪ੍ਰਵਾਨਗੀ ਦਿੱਤੀ ਅਤੇ ਦੋਵਾਂ ਵਿਭਾਗਾਂ ਲਈ ਅਸਾਮੀਆਂ ਨੂੰ ਵੀ ਪ੍ਰਵਾਨਗੀ ਮਿਲ ਗਈ | ਮੰਤਰੀ ਮੰਡਲ ਵਲੋਂ ਲਾਲਫੀਤਾਸ਼ਾਹੀ ਵਿਰੁੱਧ ਬਿੱਲ, ਜਿਸ ਦਾ ਮੰਤਵ ਸਰਕਾਰੀ ਸੇਵਾਵਾਂ ਲੋਕਾਂ ਤੱਕ ਸੁਖਾਲੇ ਢੰਗ ਨਾਲ ਪਹੁੰਚਾਉਣਾ ਹੈ, ਨੂੰ ਵਿਧਾਨ ਸਭਾ ਦੇ ਮੌਜੂਦਾ ਸਮਾਗਮ ਦੌਰਾਨ ਪੇਸ਼ ਕੀੇਤੇ ਜਾਣ ਦੀ ਤਜਵੀਜ਼ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ | ਇਸੇ ਤਰ੍ਹਾਂ ਮੰਤਰੀ ਮੰਡਲ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ (ਫਿਰੋਜ਼ਪੁਰ)ਅਤੇ ਸ. ਬੇਅੰਤ ਸਿੰਘ ਸਟੇਟ ਯੂਨੀਵਰਸਿਟੀ (ਗੁਰਦਾਸਪੁਰ) ਸਬੰਧੀ ਬਿੱਲਾਂ ਨੂੰ ਵੀ ਬਜਟ ਸਮਾਗਮ 'ਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ | ਇਨ੍ਹਾਂ ਥਾਵਾਂ 'ਤੇ ਪਹਿਲਾਂ ਦੋ ਇੰਜੀਨੀਅਰਿੰਗ ਕਾਲਜ ਚੱਲ ਰਹੇ ਸਨ ਜਿਨ੍ਹਾਂ ਨੂੰ ਹੁਣ ਅਪਗਰੇਡ ਕਰਕੇ ਯੂਨੀਵਰਸਿਟੀਆਂ ਦਾ ਦਰਜਾ ਦਿੱਤਾ ਜਾ ਰਿਹਾ ਹੈ ਅਤੇ ਮੰਤਰੀ ਮੰਡਲ ਵਲੋਂ ਹਰੇਕ ਯੂਨੀਵਰਸਿਟੀ ਨੂੰ ਅਗਲੇ ਸਾਲ 15-15 ਕਰੋੜ ਦੀ ਸਾਲਾਨਾ ਗਰਾਂਟ ਦੇਣ ਦੀ ਵੀ ਸਹਿਮਤੀ ਦਿੱਤੀ ਗਈ | ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲਾ ਲੈਂਦਿਆਂ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਨੂੰ ਸਾਲ 2019-20 ਦੇ ਹਾੜੀ ਮੰਡੀਕਰਨ ਸੀਜ਼ਨ ਕੀਤੇ ਪ੍ਰਬੰਧਕੀ ਖ਼ਰਚਿਆਂ ਲਈ 36.70 ਕਰੋੜ ਦੀ ਗਰਾਂਟ ਨੂੰ ਪ੍ਰਵਾਨਗੀ ਦਿੱਤੀ ਗਈ | ਇਹ ਪ੍ਰਬੰਧਕੀ ਖ਼ਰਚਾ ਜੋ ਮੁੱਖ ਤੌਰ 'ਤੇ ਕੇਂਦਰ ਲਈ ਖ਼ਰੀਦੀ ਜਾਂਦੀ ਫ਼ਸਲ 'ਤੇ ਆਉਂਦਾ ਹੈ ਰਾਜ ਸਰਕਾਰ ਵਲੋਂ ਦਿੱਤਾ ਜਾਂਦਾ ਹੈ |

ਦਿੱਲੀ ਕਮੇਟੀ ਵਲੋਂ ਕੰਗਣਾ ਖ਼ਿਲਾਫ਼ ਕੇਸ ਦਾਇਰ

ਨਵੀਂ ਦਿੱਲੀ, 5 ਮਾਰਚ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟਿਆਲਾ ਹਾਊਸ ਕੋਰਟ 'ਚ ਅਦਾਕਾਰਾ ਕੰਗਣਾ ਰਣੌਤ ਖਿਲਾਫ ਕਿਸਾਨਾਂ ਵਿਰੁੱਧ ਕੀਤੇ ਟਵੀਟ ਨੂੰ ਲੈ ਕੇ ਕੇਸ ਦਾਇਰ ਕੀਤਾ ਹੈ | ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕੰਗਣਾ ਖਿਲਾਫ 156/13 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ | ਕੰਗਣਾ ਵਲੋਂ ਕਿਸਾਨਾਂ ਖਿਲਾਫ ਫਿਰਕੂ ਨਫਰਤ ਭੜਕਾਉਣ ਤੇ ਉਨ੍ਹਾਂ ਨੂੰ ਅੱਤਵਾਦੀ ਦੱਸਣ ਲਈ ਕੇਸ ਦਾਇਰ ਕੀਤਾ ਗਿਆ ਹੈ | ਅਦਾਲਤ ਨੇ ਸੁਣਵਾਈ 10 ਮਾਰਚ ਤੈਅ ਕੀਤੀ ਹੈ | ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਡੀ.ਸੀ.ਪੀ. ਨਵੀਂ ਦਿੱਲੀ ਕੋਲ ਕੰਗਣਾ ਖਿਲਾਫ ਸ਼ਿਕਾਇਤ ਕੀਤੀ ਸੀ, ਪਰ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਅਦਾਲਤ ਜਾਣ ਲਈ ਮਜ਼ਬੂਰ ਹੋਏ ਹਾਂ |

ਈ.ਡੀ. ਵਲੋਂ ਮਹਿਬੂਬਾ ਮੁਫਤੀ 15 ਨੂੰ ਤਲਬ

ਨਵੀਂ ਦਿੱਲੀ, 5 ਮਾਰਚ (ਮਨਜੀਤ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ (60) ਨੂੰ ਹਵਾਲਾ ਰਾਸ਼ੀ ਦੇ ਇਕ ਮਾਮਲੇ 'ਚ ਪੁੱਛ-ਗਿੱਛ ਲਈ 15 ਮਾਰਚ ਨੂੰ ਤਲਬ ਕੀਤਾ ਹੈ | ਪੀਪਲਜ਼ ਡੈਮੋਕੇ੍ਰਟਿਕ ਪਾਰਟੀ ...

ਪੂਰੀ ਖ਼ਬਰ »

ਫੋਰਟੀਫਾਈਡ ਚੌਲ ਨੂੰ ਲੈ ਕੇ ਰਾਇਸ ਮਿੱਲਰਾਂ ਵਲੋਂ ਪਿਯੂਸ਼ ਗੋਇਲ ਨਾਲ ਮੀਟਿੰਗ

• ਸ਼ੈਲਰ ਉਦਯੋਗ ਨੂੰ ਤਬਾਹ ਹੋਣ ਤੋਂ ਬਚਾਉਣ ਦੀ ਮੰਗ • ਜਲਦ ਕਢਿਆ ਜਾਵੇਗਾ ਹੱਲ-ਗੋਇਲ ਜਸਵਿੰਦਰ ਸਿੰਘ ਸੰਧੂ ਫਿਰੋਜ਼ਪੁਰ, 5 ਮਾਰਚ - ਕੇਂਦਰ ਦੀ ਅਨਾਜ ਖਰੀਦ ਏਜੰਸੀ ਐਫ. ਸੀ. ਆਈ. ਵਲੋਂ ਅਚਾਨਕ ਰਾਇਸ ਮਿੱਲਰਾਂ ਕੋਲੋਂ ਸਾਧਾਰਨ ਛੜਾਈ ਵਾਲਾ ਚੌਲ ਲੈਣ ਦੀ ਬਜਾਏ ...

ਪੂਰੀ ਖ਼ਬਰ »

ਐਨ.ਸੀ.ਬੀ. ਵਲੋਂ ਸੁਸ਼ਾਂਤ ਖੁਦਕੁਸ਼ੀ ਨਾਲ ਸਬੰਧਿਤ ਡਰੱਗ ਮਾਮਲੇ 'ਚ ਦੋਸ਼ ਪੱਤਰ ਦਾਖਲ

ਰੀਆ ਤੇ ਉਸ ਦੇ ਭਰਾ ਸਮੇਤ 32 ਦੋਸ਼ੀਆਂ ਦੇ ਨਾਂਅ ਸ਼ਾਮਿਲ ਮੁੰਬਈ, 5 ਮਾਰਚ (ਏਜੰਸੀ)- ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਨੇ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਨਾਲ ਸਬੰਧਿਤ ਡਰੱਗ ਮਾਮਲੇ 'ਚ ਸ਼ੁੱਕਰਵਾਰ ਨੂੰ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ | ਕਰੀਬ 12 ...

ਪੂਰੀ ਖ਼ਬਰ »

ਬਿਹਾਰ 'ਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ 9 ਨੂੰ ਮੌਤ ਦੀ ਸਜ਼ਾ

4 ਔਰਤਾਂ ਨੂੰ ਉਮਰ ਕੈਦ ਗੋਪਾਲਗੰਜ, 5 ਮਾਰਚ (ਏਜੰਸੀ)-ਬਿਹਾਰ 'ਚ ਨਿਤਿਸ਼ ਸਰਕਾਰ ਵਲੋਂ ਰਾਜ ਭਰ 'ਚ ਕੀਤੀ ਸ਼ਰਾਬਬੰਦੀ ਦੇ ਚਾਰ ਮਹੀਨਿਆਂ ਬਾਅਦ 16 ਅਗਸਤ, 2016 ਨੂੰ ਖਜੂਰਬਾਣੀ ਖੇਤਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 19 ਵਿਅਕਤੀਆਂ ਦੀਆਂ ਮੌਤਾਂ ਦੇ ਮਾਮਲੇ ਦਾ ...

ਪੂਰੀ ਖ਼ਬਰ »

18 ਲੱਖ 88 ਹਜ਼ਾਰ ਦੀ ਨਕਦੀ ਸਮੇਤ ਏ.ਟੀ.ਐਮ. ਪੁੱਟ ਕੇ ਲੈ ਗਏ ਲੁਟੇਰੇ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ 4-5 ਮਾਰਚ ਦੀ ਦਰਮਿਆਨੀ ਰਾਤ ਨੂੰ ਲੁਟੇਰੇ ਸਰਹਿੰਦ ਸ਼ਹਿਰ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐਮ. ਪੁੱਟ ਕੇ ਲੈ ਗਏ, ਜਿਸ 'ਚ 18 ਲੱਖ 88 ਹਜ਼ਾਰ ਰੁਪਏ ਦੀ ਨਗਦੀ ਦੱਸੀ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਦੋ ਬੱਚਿਆਂ ਸਮੇਤ ਜ਼ਹਿਰ ਖਾਧਾ-ਮੌਤ

ਗੁਰਾਇਆ, 5 ਮਾਰਚ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪਿੰਡ ਚੀਮਾ ਖੁਰਦ 'ਚ ਇਕ ਪਿਤਾ ਨੇ ਦੋ ਬੱਚਿਆਂ ਸਮੇਤ ਜ਼ਹਿਰ ਨਿਗਲ ਲਿਆ | ਜਾਣਕਾਰੀ ਅਨੁਸਾਰ ਕੇਹਰ ਚੰਦ (40) ਪੁੱਤਰ ਰੋਣਕੀ ਰਾਮ ਜੋ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਤੱਗੜਾ ਪਿੰਡ ਵਿਆਹਿਆ ਹੋਇਆ ਸੀ ਅਤੇ ...

ਪੂਰੀ ਖ਼ਬਰ »

2019 'ਚ ਦੁਨੀਆ ਭਰ 'ਚ 93.1 ਕਰੋੜ ਟਨ ਖਾਣਾ ਹੋਇਆ ਬਰਬਾਦ-ਰਿਪੋਰਟ

ਸੰਯੁਕਤ ਰਾਸ਼ਟਰ, 5 ਮਾਰਚ (ਏਜੰਸੀ)- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਿਕ ਸਾਲ 2019 'ਚ ਦੁਨੀਆ ਭਰ 'ਚ 93.1 ਕਰੋੜ ਟਨ ਖਾਣਾ ਬਰਬਾਦ ਹੋਇਆ | ਇਸ 'ਚ ਭਾਰਤ ਦੇ ਘਰਾਂ 'ਚ ਬਰਬਾਦ ਹੋਏ ਭੋਜਨ ਦੀ ਮਾਤਰਾ 6 ਕਰੋੜ 87 ਲੱਖ ਟਨ ਹੈ | ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ...

ਪੂਰੀ ਖ਼ਬਰ »

ਵਿੱਤ ਮੰਤਰੀ ਨੇ ਖੇਤੀ ਕਾਨੂੰਨਾਂ ਸਬੰਧੀ ਮੀਟਿੰਗਾਂ ਦਾ ਰਿਕਾਰਡ ਸਦਨ ਦੇ ਮੇਜ਼ 'ਤੇ ਰੱਖਿਆ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਵਲੋਂ ਬਣਾਈ ਗਈ ਸਲਾਹਕਾਰ ਕਮੇਟੀ, ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਹਿਲੀ ਮੀਟਿੰਗ ਤੋਂ ਬਾਅਦ ਮੈਂਬਰ ਬਣਾਇਆ ਗਿਆ ਅਤੇ ਉਸ ਦੀ ਦੂਜੀ ਮੀਟਿੰਗ ਜੋ ...

ਪੂਰੀ ਖ਼ਬਰ »

ਸਪੀਕਰ ਨੇ ਮੁੱਖ ਮੰਤਰੀ ਦੇ ਹੱਥਾਂ 'ਚ ਖੇਡਦਿਆਂ ਪਾਰਟੀ ਵਿਧਾਇਕ ਮੁਅੱਤਲ ਕੀਤੇ-ਅਕਾਲੀ ਦਲ

ਚੰਡੀਗੜ੍ਹ, 5 ਮਾਰਚ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ 'ਚ ਖੇਡ ਰਹੇ ਹਨ ਅਤੇ ਮੁੱਖ ਮੰਤਰੀ ਵਲੋਂ ਇਸ਼ਾਰਾ ਕਰਨ ਮਗਰੋਂ ਹੀ ਪਾਰਟੀ ਦੇ ਵਿਧਾਇਕਾਂ ਨੂੰ ਬਜਟ ਇਜਲਾਸ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX