• ਲੁਧਿਆਣਾ ਦੇ 2 ਇਲਾਕੇ ਪੂਰੀ ਤਰ੍ਹਾਂ ਸੀਲ • ਸਰਕਾਰ ਵਲੋਂ ਉਦਯੋਗਾਂ ਨੂੰ ਆਕਸੀਜਨ ਸਪਲਾਈ 'ਤੇ ਪਾਬੰਦੀ
ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)- ਕੇਂਦਰੀ ਸਿਹਤ ਮੰਤਰਾਲੇ ਵਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ 'ਚ ਇਕੋ ਦਿਨ ਕੋਰੋਨਾ ਵਾਇਰਸ ਦੀ ਲਾਗ ਦੇ ਰਿਕਾਰਡ 2,61,500 ਨਵੇਂ ਮਾਮਲੇ ਆਉਣ ਨਾਲ ਕੁੱਲ ਗਿਣਤੀ 1,47,88,109 ਤੱਕ ਪੁੱਜ ਗਈ ਹੈ, ਜਦਕਿ ਸਰਗਰਮ ਮਾਮਲੇ 18 ਲੱਖ ਤੋਂ ਪਾਰ ਹੋ ਗਏ ਹਨ | ਸਰਕਾਰ ਨੇ ਕਿਹਾ ਕਿ 16.69 ਫੀਸਦੀ ਨਾਲ 12 ਦਿਨਾਂ 'ਚ ਕੋਵਿਡ-19 ਦੀ ਪਾਜ਼ੀਟਿਵ ਦਰ ਦੁੱਗਣੀ ਹੋ ਗਈ ਹੈ | ਕੋਰੋਨਾ ਕਾਰਨ ਇਕੋ ਦਿਨ 1,501 ਨਵੀਆਂ ਮੌਤਾਂ ਨਾਲ ਕੁੱਲ ਅੰਕੜਾ 1,77,150 ਨੂੰ ਪਾਰ ਕਰ ਗਿਆ ਹੈ | ਇਹ ਅੰਕੜੇ ਸਵੇਰੇ 8 ਵਜੇ ਦੇ ਹਨ | ਮੰਤਰਾਲੇ ਨੇ ਕਿਹਾ ਕਿ ਲਗਾਤਾਰ 39ਵੇਂ ਦਿਨ ਵਾਧਾ ਦਰਜ ਕਰਦਿਆਂ ਸਰਗਰਮ ਮਾਮਲੇ 18,01,316 ਹਨ, ਜਿਸ 'ਚ ਕੁੱਲ ਲਾਗ ਦਾ 12.18 ਫੀਸਦੀ ਹੈ, ਜਦਕਿ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ਹੇਠਾਂ ਡਿਗ ਕੇ 86.62 ਫੀਸਦੀ 'ਤੇ ਆ ਗਈ ਹੈ | ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ 1,28,09,643 ਹੈ, ਜਦਕਿ ਮੌਤ ਦਰ 'ਚ ਪਹਿਲਾਂ ਨਾਲੋਂ 1.20 ਫੀਸਦੀ ਗਿਰਾਵਟ ਆਈ ਹੈ | ਉਧਰ ਦੂਜੇ ਪਾਸੇ ਕੇਂਦਰ ਨੇ 9 ਖ਼ਾਸ ਉਦਯੋਗਾਂ ਨੂੰ ਛੱਡ ਕੇ ਉਦਯੋਗਿਕ ਉਦੇਸ਼ ਲਈ ਆਕਸੀਜਨ ਦੀ ਸਪਲਾਈ 'ਤੇ ਪਾਬੰਦੀ ਲਾ ਦਿੱਤੀ ਹੈ ਤਾਂ ਕਿ ਕੋਵਿਡ-19 ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾ ਸਕੇ | ਇਹ ਫ਼ੈਸਲਾ 22 ਅਪ੍ਰੈਲ ਤੋਂ ਲਾਗੂ ਹੋਵੇਗਾ | ਸਾਰੇ ਰਾਜਾਂ ਨੂੰ ਲਿਖੇ ਪੱਤਰ 'ਚ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਕੋਵਿਡ-19 ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਅਤੇ ਇਸ ਕਾਰਨ ਮੈਡੀਕਲ ਆਕਸੀਜਨ ਦੀ ਵਧਦੀ ਮੰਗ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਗਠਿਤ ਉੱਚ ਅਧਿਕਾਰ ਪ੍ਰਾਪਤ ਇਕ ਕਮੇਟੀ ਨੇ ਉਦਯੋਗਿਕ ਵਰਤੋਂ ਲਈ ਆਕਸੀਜਨ ਸਪਲਾਈ ਦੀ ਸਮੀਖਿਆ ਕੀਤੀ ਹੈ ਤਾਂ ਕਿ ਦੇਸ਼ 'ਚ ਮੈਡੀਕਲ ਆਕਸੀਜਨ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ ਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ | ਇਸ ਅਨੁਸਾਰ ਕਮੇਟੀ ਨੇ 22 ਅਪ੍ਰੈਲ ਤੋਂ ਨਿਰਮਾਤਾਵਾਂ ਅਤੇ ਸਪਲਾਈਕਰਤਾਵਾਂ ਵਲੋਂ ਉਦਯੋਗਿਕ ਉਦੇਸ਼ ਲਈ ਆਕਸੀਜਨ ਦੀ ਸਪਲਾਈ 'ਤੇ ਅਗਲੇ ਆਦੇਸ਼ ਤੱਕ ਪਾਬੰਦੀ ਲਾ ਦਿੱਤੀ ਹੈ | ਲੁਧਿਆਣਾ ਦੇ ਜ਼ਿਲ੍ਹਾ ਮੈਜਿਸਟਰੇਟ ਕਮ-ਡਿਪਟੀ-ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਥਾਨਕ ਅਰਬਨ ਅਸਟੇਟ ਦੁਗਰੀ ਦੇ ਫੇਸ ਇਕ ਅਤੇ ਫੇਸ 2 ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਅਗਲੇ ਹੁਕਮਾਂ ਤੱਕ ਪੂਰਨ ਤਾਲਾਬੰਦੀ ਲਗਾ ਦਿੱਤੀ ਗਈ ਹੈ | ਇਸ ਵਿਚ 9 ਉਦਯੋਗਾਂ ਨੂੰ ਛੋਟ ਦਿੱਤੀ ਗਈ ਹੈ | ਭਾਰਤ ਦੀ ਕੋਵਿਡ-19 ਦਰ 7 ਅਗਸਤ ਨੂੰ 20 ਲੱਖ ਤੋਂ ਪਾਰ, 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ ਅਤੇ 16 ਸਤੰਬਰ ਨੂੰ 50 ਲੱਖ 'ਤੇ ਸੀ | 28 ਸਤੰਬਰ ਨੂੰ ਇਹ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 90 ਲੱਖ ਅਤੇ 19 ਦਸੰਬਰ ਨੂੰ ਇਕ ਕਰੋੜ ਦਾ ਅੰਕੜਾ ਪਾਰ ਕਰ ਗਈ ਸੀ | ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਨੁਸਾਰ 17 ਅਪ੍ਰੈਲ ਤੱਕ 26,65,38,416 ਕੋਰੋਨਾ ਦੇ ਨਮੂਨੇ ਲਏ ਜਾ ਚੁੱਕੇ ਹਨ, ਜਦਕਿ ਸਨਿਚਰਵਾਰ ਨੂੰ 15,66,394 ਨਮੂਨੇ ਟੈਸਟ ਕੀਤੇ ਗਏ | ਕੋਰੋਨਾ ਕਾਰਨ ਇਕ ਦਿਨ 'ਚ ਹੋਈਆਂ 1,501 ਨਵੀਆਂ ਮੌਤਾਂ 'ਚ ਪੰਜਾਬ ਦੀਆਂ 68, ਮਹਾਰਾਸ਼ਟਰ ਦੀਆਂ 419, ਦਿੱਲੀ ਦੀਆਂ 167, ਛੱਤੀਸਗੜ੍ਹ ਦੀਆਂ 158, ਉੱਤਰ ਪ੍ਰਦੇਸ਼ ਦੀਆਂ 120, ਗੁਜਰਾਤ ਦੀਆਂ 97, ਕਰਨਾਟਕ ਦੀਆਂ 80, ਮੱਧ ਪ੍ਰਦੇਸ਼ ਦੀਆਂ 66 ਅਤੇ ਤਾਮਿਲਨਾਡੂ ਦੀਆਂ 39 ਸ਼ਾਮਿਲ ਹਨ |
ਰਾਜਸਥਾਨ 'ਚ 3 ਮਈ ਤੱਕ ਦਫ਼ਤਰ ਤੇ ਬਾਜ਼ਾਰ ਬੰਦ
ਜੈਪੁਰ-ਕੋਰੋਨਾ ਦੇ ਵਧ ਰਹੇ ਮਾਮਲਿਆਂ ਦੌਰਾਨ ਰਾਜਸਥਾਨ ਸਰਕਾਰ ਨੇ 3 ਮਈ ਤੱਕ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫ਼ਤਰ ਅਤੇ ਬਾਜ਼ਾਰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ | ਸਰਕਾਰ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਹ 15 ਦਿਨ ਕੇਵਲ ਜ਼ਰੂਰੀ ਸੇਵਾਵਾਂ ਹੀ ਜਾਰੀ ਰਹਿਣਗੀਆਂ |
ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)-ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਕਰਵਾਈ ਜਾਣ ਵਾਲੀ ਵੱਕਾਰੀ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਜੇ.ਈ.ਈ.-ਮੇਨਜ਼, ਜੋ 27-30 ਅਪ੍ਰੈਲ ਨੂੰ ਕਰਵਾਈ ਜਾਣੀ ਸੀ, ਨੂੰ ਮੁਲਤਵੀ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸੋਧੀਆਂ ਹੋਈਆਂ ਤਰੀਕਾਂ ਦਾ ਐਲਾਨ ਬਾਅਦ 'ਚ ਤੇ ਪ੍ਰੀਖਿਆ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਕਰ ਦਿੱਤਾ ਜਾਵੇਗਾ | ਐਨ.ਟੀ.ਏ. ਵਲੋਂ ਸਾਲ 'ਚ ਚਾਰ ਵਾਰ ਫਰਵਰੀ, ਮਾਰਚ, ਅਪ੍ਰੈਲ ਤੇ ਮਈ 'ਚ ਪ੍ਰੀਖਿਆ ਲਈ ਜਾਂਦੀ ਹੈ |
ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)- ਰਾਸ਼ਟਰੀ ਟਰਾਂਸਪੋਰਟਰ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਭਰ 'ਚ ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਸਿਲੰਡਰ ਸਪਲਾਈ ਕਰਨ ਲਈ ਰੇਲਵੇ ਅਗਲੇ ਕੁਝ ਦਿਨਾਂ 'ਚ 'ਆਕਸੀਜਨ ਐਕਸਪ੍ਰੈੱਸ' ਚਲਾਏਗੀ | ਦੇਸ਼ ਭਰ 'ਚ ਕੋਰੋਨਾ ਦੇ ਦਿਨੋ-ਦਿਨ ਵਧ ਰਹੇ ਮਾਮਲਿਆਂ ਕਾਰਨ ਮੈਡੀਕਲ ਆਕਸੀਜਨ ਦੀ ਮੰਗ ਆਕਾਸ਼ 'ਤੇ ਪਹੁੰਚ ਗਈ ਹੈ | ਸਰਕਾਰੀ ਸੂਤਰਾਂ ਨੇ ਕਿਹਾ ਕਿ ਕਾਲਮਬੋਲੀ, ਬਾਏਸਰ ਅਤੇ ਮੁੰਬਈ ਨੇੜੇ ਰੇਲਵੇ ਸਟੇਸ਼ਨਾਂ ਤੋਂ ਸੋਮਵਾਰ ਨੂੰ ਖਾਲੀ ਟੈਂਕਰ ਤਰਲ ਮੈਡੀਕਲ ਆਕਸੀਜਨ ਭਰਨ ਲਈ ਵਿਜ਼ਾਗ, ਜਮਸ਼ੇਦਪੁਰ, ਰੁੜਕੇਲਾ ਅਤੇ ਬੋਕਾਰੋ ਲਈ ਆਪਣੀ ਯਾਤਰਾ ਸ਼ੁਰੂ ਕਰ ਦੇਣਗੇ | ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸੂਬਿਆਂ ਦੀਆਂ ਸਰਕਾਰਾਂ ਨੇ ਪਹਿਲਾਂ ਰੇਲਵੇ ਮੰਤਰਾਲੇ ਕੋਲ ਇਹ ਪਤਾ ਲਗਾਉਣ ਲਈ ਪਹੁੰਚ ਕੀਤੀ ਕਿ, ਕੀ ਰੇਲ ਨੈੱਟਵਰਕ ਰਾਹੀਂ ਤਰਲ ਮੈਡੀਕਲ ਆਕਸੀਜਨ ਟੈਂਕਰਾਂ ਰਾਹੀਂ ਪਹੁੰਚਾਈ ਜਾ ਸਕੇਗੀ ਜਾਂ ਨਹੀਂ | ਦੋ ਰਾਜਾਂ ਵਲੋਂ ਮੰਗ ਉਠਾਉਣ 'ਤੇ ਰੇਲਵੇ ਨੇ ਤੁਰੰਤ ਆਕਸੀਜਨ ਦੀ ਢੁਆ-ਢੁਆਈ ਦੀ ਤਕਨੀਕੀ ਸੰਭਾਵਨਾ ਦਾ ਪਤਾ ਲਗਾਇਆ | ਮੰਤਰਾਲੇ ਦੀ ਪ੍ਰਵਾਨਗੀ ਮਿਲਣ ਪਿੱਛੋਂ ਹੁਣ ਇਹ ਪ੍ਰਕਿਰਿਆ 19 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ |
ਰਾਏਪੁਰ, 18 ਅਪ੍ਰੈਲ (ਏਜੰਸੀ)- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਇਕ ਨਿੱਜੀ ਹਸਪਤਾਲ ਦੇ ਕੋਵਿਡ-19 ਵਾਰਡ 'ਚ ਅੱਗ ਲੱਗਣ ਕਾਰਨ ਕੋਰੋਨਾ ਵਾਇਰਸ ਦੇ 5 ਮਰੀਜ਼ਾਂ ਦੀ ਮੌਤ ਹੋ ਗਈ ਹੈ | ਰਾਏਪੁਰ ਦੇ ਕੁਲੈਕਟਰ ਭਾਰਤੀ ਦਾਸਨ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੰਦਿਆਂ ਅਧਿਕਾਰੀਆਂ ਨੂੰ ਸ਼ਹਿਰ ਦੇ ਹੋਰ ਕੋਰੋਨਾ ਵਾਇਰਸ ਹਸਪਤਾਲਾਂ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਕਿਹਾ ਹੈ | ਇਕ ਪੁਲਿਸ ਅਧਿਕਾਰੀ ਨੇ ਅੱਜ ਦੱਸਿਆ ਕਿ ਸਨਿਚਰਵਾਰ ਨੂੰ ਰਾਏਪੁਰ ਦੇ ਰਾਜਧਾਨੀ ਹਸਪਤਾਲ 'ਚ ਅੱਗ ਲੱਗਣ ਨਾਲ 5 ਕੋਰੋਨਾ ਮਰੀਜ਼ ਮਾਰੇ ਗਏ, ਇਨ੍ਹਾਂ 'ਚੋਂ ਇਕ ਮਰੀਜ਼ ਦੀ ਸੜਨ ਤੇ 4 ਹੋਰਾਂ ਦੀ ਦਮ ਘੁਟਣ ਨਾਲ ਮੌਤ ਹੋਈ ਹੈ | ਅੱਗ ਲੱਗਣ ਸਮੇਂ ਵਾਰਡ 'ਚ 30 ਮਰੀਜ਼ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਮਾਲਕਾਂ ਖ਼ਿਲਾਫ਼ ਲਾਪ੍ਰਵਾਹੀ ਵਰਤਣ ਦਾ ਕੇਸ ਦਰਜ ਕੀਤਾ ਜਾਵੇਗਾ | ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਿ੍ਤਕਾਂ ਦੇ ਪਰਿਵਾਰਾਂ ਲਈ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ |
ਸੁਰਿੰਦਰ ਕੋਛੜ
ਅੰਮਿ੍ਤਸਰ, 18 ਅਪ੍ਰੈਲ-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਅੱਜ ਸਾਂਝੇ ਤੌਰ 'ਤੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਜੈਕਾਰਿਆਂ ਦੀ ਗੂੰਜ 'ਚ ਮਨਾਇਆ ਗਿਆ | ਸੰਗਤ ਵਲੋਂ ਸਮਾਗਮ 'ਚ ਫੁੱਲਾਂ ਦੀ ਵਰਖਾ ਕੀਤੀ ਗਈ | ਲਾਹੌਰ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਵਿਖੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ | ਇਸ ਮੌਕੇ ਘੱਟ ਗਿਣਤੀ ਤੇ ਮਨੁੱਖੀ ਅਧਿਕਾਰ ਸੂਬਾਈ ਮੰਤਰੀ ਇਜਾਜ਼ ਆਲਮ ਔਗਸਟਿਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਦੇ ਇਲਾਵਾ ਸਾਈਾ ਮੀਆਂ ਮੀਰ ਮੁਅਈਨ-ਉਲ-ਇਸਲਾਮ ਦਰਬਾਰ ਦੇ ਮੌਜੂਦਾ ਸੇਵਾਦਾਰ ਸਾਈਾ ਅਲੀ ਰਜ਼ਾ, ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਅਮੀਰ ਸਿੰਘ, ਡਾ: ਮਿਮਪਾਲ ਸਿੰਘ, ਈ.ਟੀ.ਪੀ.ਬੀ. ਦੇ ਵਧੀਕ ਸਕੱਤਰ ਤਾਰਿਕ ਵਜ਼ੀਰ ਖ਼ਾਨ, ਮੁਸਰਤ ਜਮਸ਼ੇਰ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਜਥੇ ਦੇ ਆਗੂ ਹਰਪਾਲ ਸਿੰਘ ਜੱਲ੍ਹਾ, ਗੁਰਮੀਤ ਸਿੰਘ ਬੂਹ, ਅਮਰਜੀਤ ਸਿੰਘ ਭਲਾਈਪੁਰ, ਬੀਬੀ ਜੋਗਿੰਦਰ ਕੌਰ, ਬਲਵਿੰਦਰ ਸਿੰਘ ਵੇੲੀਂਪੂਈਾ, ਸੰਤਾ ਸਿੰਘ ਤੇ ਦਰਸ਼ਨ ਸਿੰਘ ਕੈਨੇਡਾ ਸਮੇਤ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੀ ਭਾਰਤੀ ਸਿੱਖ ਸੰਗਤ ਤੇ ਸ੍ਰੀ ਪੰਜਾ ਸਾਹਿਬ, ਲਾਹੌਰ ਤੇ ਸ੍ਰੀ ਨਨਕਾਣਾ ਸਾਹਿਬ ਦੀ ਸੰਗਤ ਹਾਜ਼ਰ ਰਹੀ | ਲਾਹੌਰ ਤੋਂ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਬਾਬਰ ਜਲੰਧਰੀ ਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਹਰਪਾਲ ਸਿੰਘ ਜੱਲ੍ਹਾ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਸਾਈਾ ਅਲੀ ਰਜ਼ਾ ਨੇ ਸੰਬੋਧਨ ਦੌਰਾਨ ਸੰਗਤ ਨੂੰ ਨੌਵੇਂ ਪਾਤਸ਼ਾਹ ਦੇ ਫ਼ਲਸਫ਼ੇ ਨਾਲ ਜੁੜਨ ਦੀ ਅਪੀਲ ਕੀਤੀ ਤੇ ਕਿਹਾ ਕਿ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਤੇ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਸਾਡੇ ਸਮਿਆਂ 'ਚ ਆਉਣੀ ਸਾਡੀ ਖ਼ੁਸ਼ਕਿਸਮਤੀ ਹੈ | ਬਿਸ਼ਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਮਾਣ ਹੈ ਕਿ ਗੁਰੂ ਸਾਹਿਬਾਨ ਵਲੋਂ ਦਰਸਾਈਆਂ ਮਨੁੱਖੀ ਸੁਧਾਰ ਦੀਆਂ ਬਿਹਤਰ ਸਿੱਖਿਆਵਾਂ ਸਿੱਖਾਂ ਕੋਲ ਹਨ | ਸਤਵੰਤ ਸਿੰਘ ਤੇ ਅਮੀਰ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਕੌਮ ਦੀ ਪਛਾਣ ਦੱਸਦਿਆਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬੁੱਧੀਜੀਵੀਆਂ ਦੀ ਪ੍ਰਵਾਨਗੀ ਤੇ ਵਿਦਵਾਨਾਂ ਨਾਲ ਵਿਚਾਰ ਚਰਚਾਵਾਂ ਕਰਕੇ ਲਾਗੂ ਕੀਤਾ ਗਿਆ ਸੀ, ਇਸ ਲਈ ਪੀ. ਐਸ. ਜੀ. ਪੀ. ਸੀ. ਵਲੋਂ 400 ਸਾਲਾ ਪ੍ਰਕਾਸ਼ ਪੁਰਬ ਤੇ ਹੋਰ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਮਨਾਏ ਜਾਣਗੇ |
ਅੰਮਿ੍ਤਸਰ, 18 ਅਪ੍ਰੈਲ (ਸੁਰਿੰਦਰ ਕੋਛੜ)-ਖ਼ਾਲਸਾ ਸਾਜਨਾ ਦਿਵਸ ਦੇ ਮੱਦੇਨਜ਼ਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ ਤੋਂ ਪਹੁੰਚੇ ਪੰਜ ਪਿਆਰਿਆਂ ਦੀ ਅਗਵਾਈ ਹੇਠ 19 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਨਾਲ ਲਗਦੀ ਜ਼ੀਰੋ ਲਾਈਨ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ | ਨਾਰੋਵਾਲ ਤੋਂ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਪਾਕਿ ਗੁਰਦੁਆਰਾ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਜੁਆਇੰਟ ਚੈਕ ਪੋਸਟ ਰਾਹੀਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੀ ਭਾਰਤੀ ਸਿੱਖ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਸਜਾਏ ਜਾਣ ਵਾਲੇ ਨਗਰ ਕੀਰਤਨ 'ਚ ਸ਼ਿਰਕਤ ਕਰੇਗੀ | ਉਨ੍ਹਾਂ ਕਿਹਾ ਕਿ ਇਸ ਮੌਕੇ ਸੰਗਤ ਵਲੋਂ ਜ਼ੀਰੋ ਗੇਟ 'ਤੇ ਪਹੁੰਚ ਕੇ ਭਾਰਤ ਤਰਫੋਂ ਲਾਂਘਾ ਖੋਲ੍ਹੇ ਜਾਣ ਲਈ ਅਰਦਾਸ ਵੀ ਕੀਤੀ ਜਾਵੇਗੀ |
ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)- ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ 92 ਦਿਨਾਂ 'ਚ 12 ਕਰੋੜ ਲੋਕਾਂ ਨੂੰ ਟੀਕੇ ਲਗਾਉਣ ਦੇ ਨਾਲ ਭਾਰਤ ਸਭ ਤੋਂ ਤੇਜ਼ ਵੈਕਸੀਨੇਸ਼ਨ ਵਾਲਾ ਦੇਸ਼ ਬਣ ਗਿਆ ਹੈ | ਇਸ ਦੇ ਮੁਕਾਬਲੇ 'ਚ ਅਮਰੀਕਾ ਨੇ ਏਨੀ ਵੈਕਸੀਨੇਸ਼ਨ 97 ਦਿਨਾਂ 'ਚ ਅਤੇ ਚੀਨ ਨੇ 108 ਦਿਨਾਂ 'ਚ ਕੀਤੀ ਹੈ | ਮੰਤਰਾਲੇ ਨੇ ਬਿਆਨ 'ਚ ਕਿਹਾ ਗਿਆ ਕਿ ਕੋਵਿਡ-19 ਖੁਰਾਕਾਂ ਦੀ ਸੰਪੂਰਨ ਸੰਖਿਆ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ 12 ਕਰੋੜ ਨੂੰ ਪਾਰ ਕਰ ਗਈ ਹੈ | ਸਵੇਰ 7 ਵਜੇ ਤੱਕ ਦੀ ਰਿਪੋਰਟ ਅਨੁਸਾਰ 18,15,325 ਸੀਜ਼ਨਾਂ ਰਾਹੀਂ 12,26,22,590 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ | ਇਨ੍ਹਾਂ 'ਚੋਂ 91,28,146 ਸਿਹਤ ਕਰਮੀ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ ਅਤੇ 57,08,223 ਸਿਹਤ ਕਰਮੀ ਦੂਸਰੀ ਖੁਰਾਕ ਲੈ ਚੁੱਕੇ ਹਨ | ਸਿਹਤ ਕਰਮੀਆਂ ਤੋਂ ਬਿਨਾਂ 1,12,33,415 ਲਾਭਪਾਤਰੀ ਪਹਿਲੀ ਖੁਰਾਕ ਅਤੇ 55,10,238 ਲਾਭਪਾਤਰੀ ਦੂਸਰੀ ਖੁਰਾਕ ਲੈ ਚੁੱਕੇ ਹਨ | ਦੇਸ਼ ਦੇ 8 ਸੂਬਿਆਂ 'ਚ 59.5 ਫੀਸਦੀ ਕੋਵਿਡ-19 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ | 24 ਘੰਟਿਆਂ 'ਚ 26 ਲੱਖ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ | ਇਸ ਤੋੋਂ ਬਿਨਾਂ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਮਨੋਹਰ ਅਗਨਾਨੀ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਤਾਲਾਬੰਦੀ ਤੇ ਕਰਫ਼ਿਊ ਵਰਗੀਆਂ ਪਾਬੰਦੀਆਂ ਲਗਾਉਣ ਸਮੇਂ ਇਹ ਵੀ ਯਕੀਨੀ ਬਣਾਉਣ ਕਿ ਕੋਰੋਨਾ ਵੈਕਸੀਨੇਸ਼ਨ ਦੀ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ |
ਚੰਡੀਗੜ੍ਹ, 18 ਅਪ੍ਰੈਲ (ਬਿਊਰੋ ਚੀਫ਼)-ਪੰਜਾਬ 'ਚ ਅੱਜ ਵੀ ਕੋਰੋਨਾ ਦੇ ਰਿਕਾਰਡ 4957 ਨਵੇਂ ਕੇਸ ਮਿਲੇ, ਜਦੋਂਕਿ 68 ਮੌਤਾਂ ਦੀਆਂ ਖ਼ਬਰ ਹੈ | ਅੰਮਿ੍ਤਸਰ 'ਚ ਸਭ ਤੋਂ ਵੱਧ 11 ਮੌਤਾਂ, ਜਦੋਂਕਿ ਗੁਰਦਾਸਪੁਰ 'ਚ 9, ਪਟਿਆਲਾ 'ਚ 7, ਰੋਪੜ 6, ਲੁਧਿਆਣਾ ਤੇ ਐਸ.ਏ.ਐਸ. ਨਗਰ 'ਚ 5-5 ਮੌਤਾਂ ਦੀ ...
ਮੂਣਕ, 18 ਅਪ੍ਰੈਲ (ਕੇਵਲ ਸਿੰਗਲਾ)-ਸੂਬੇ 'ਚ ਕਣਕ ਦੀ ਵਾਢੀ ਦਾ ਕੰਮ ਤਕਰੀਬਨ 70 ਫ਼ੀਸਦੀ ਤੋਂ ਉੱਪਰ ਮੁਕੰਮਲ ਹੋ ਚੁੱਕਿਆ ਹੈ ਪਰ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਹੋਰ ਵੀ ਵਾਧਾ ਕਰ ਦਿੱਤਾ ਹੈ | ਕਿਸਾਨਾਂ ਦੀ ਸਭ ਤੋਂ ਚਹੇਤੀ ਕਿਸਮ ਐੱਚ.ਡੀ.3086 ਨੇ ਇਕ ...
ਅੰਮਿ੍ਤਸਰ, 18 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਪਾਬੰਦੀਸ਼ੁਦਾ ਕੱਟੜਪੰਥੀ ਸੰਗਠਨ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀ. ਐਲ. ਪੀ.) ਅਤੇ ਸੁਰੱਖਿਆ ਬਲਾਂ ਵਿਚਾਲੇ ਅੱਜ ਵੀ ਝੜਪਾਂ ਜਾਰੀ ਰਹੀਆਂ | ਇਨ੍ਹਾਂ ਝੜਪਾਂ 'ਚ ਪੁਲਿਸ ਦੇ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ ...
ਕਾਬੁਲ, 18 ਅਪ੍ਰੈਲ (ਏਜੰਸੀ)-ਅਫ਼ਗਾਨਿਸਤਾਨ ਦੇ ਨੰਗਰਹਾਰ ਸੂਬੇ ਦੀ ਇਕ ਮਸਜਿਦ 'ਚ ਅਣਪਛਾਤੇ ਬੰਦੂਕਧਾਰੀ ਵਲੋਂ ਕੀਤੀ ਤਾਬੜਤੋੜ ਗੋਲੀਬਾਰੀ ਨਾਲ ਇਕ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਸੂਬੇ ਦੇ ਗਵਰਨਰ ਨੇ ਦੱਸਿਆ ਕਿ ਘਟਨਾ ਸੂਬੇ ਦੀ ਰਾਜਧਾਨੀ ...
ਵਾਸ਼ਿੰਗਟਨ, 18 ਅਪ੍ਰੈਲ (ਏਜੰਸੀ)- ਇੰਡੀਆਨਾ 'ਚ ਗੋਲੀਬਾਰੀ ਕਰਨ ਵਾਲੇ ਸਿਰਫਿਰੇ ਗੋਰੇ ਦੇ ਪਰਿਵਾਰ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਕੋਲੋਂ ਮੁਆਫ਼ੀ ਮੰਗੀ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਵਲੋਂ ਕੀਤੀ ਘਿਨਾਉਣੀ ਹਰਕਤ ਤੋਂ ਬਹੁਤ ਦੁਖੀ ਹਨ | ਘਟਨਾ ਦੇ ਦੋਸ਼ੀ ...
ਸ਼ਾਹਦੋਲ, 18 ਅਪ੍ਰੈਲ (ਏਜੰਸੀ)- ਮੱਧ ਪ੍ਰਦੇਸ਼ ਦੇ ਸ਼ਾਹਦੋਲ 'ਚ ਇਕ ਸਰਕਾਰੀ ਹਸਪਤਾਲ 'ਚ ਦਾਖਲ 6 ਕੋਰੋਨਾ ਮਰੀਜ਼ਾਂ ਦੀ ਆਈ.ਸੀ.ਯੂ. 'ਚ ਆਕਸੀਜਨ ਦੀ ਕਮੀ ਕਾਰਨ ਮੌਤ ਹੋ ਗਈ | ਇਹ ਘਟਨਾ ਸਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ...
ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)-ਸੁਪਰੀਮ ਕੋਰਟ ਨੇ ਕਿਹਾ ਕਿ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਮਾਸੂਮ ਕਮਜ਼ੋਰ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ ਅਤੇ ਸਿਰਫ਼ ਇਸ ਕਰਕੇ ਕਿ ਦੋਸ਼ੀ ਗ਼ਰੀਬ ਹੈ ਅਤੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਜੀਅ ਹੈ, ...
ਜਲੰਧਰ, 18 ਅਪ੍ਰੈਲ (ਸ਼ਿਵ ਸ਼ਰਮਾ)-ਪਾਵਰਕਾਮ ਵਲੋਂ ਰਾਜ 'ਚ ਬਿਜਲੀ ਚੋਰੀ ਦੇ ਮਾਮਲੇ ਮੌਕੇ 'ਤੇ ਹੀ ਫੜਨ ਲਈ ਜਰਮਨੀ ਦੀਆਂ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਹਨ | ਬਰੀਫ਼ਕੇਸ ਦੇ ਸਾਈਜ਼ ਜਿੰਨੀਆਂ ਮਸ਼ੀਨਾਂ ਮੌਕੇ 'ਤੇ ਬਿਜਲੀ ਮੀਟਰਾਂ ਨਾਲ ਛੇੜਛਾੜ ਦਾ ਪਤਾ ਲਗਾ ਸਕਦੀਆਂ ...
ਕੋਲਕਾਤਾ, 18 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਕੋਰੋਨਾ ਦੇ ਵਧ ਰਹੇ ਪ੍ਰਕੋਪ ਨੂੰ ਵੇਖਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੱਛਮੀ ਬੰਗਾਲ 'ਚ ਆਪਣਾ ਰਾਜਨੀਤਕ ਪ ੍ਰੋਗਰਾਮ ਰੱਦ ਕਰਨ ਦਾ ਐਲਾਨ ਕੀਤਾ ਹੈ | ਇਕ ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਮੈਂ ...
ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਨਵੀਂ ਦਿੱਲੀ, 18 ਅਪ੍ਰੈਲ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕੋਵਿਡ-19 ਸੰਕਟ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਜ਼ੋਰ ਦੇ ਕੇ ਕਿਹਾ ਕਿ ਮਹਾਂਮਾਰੀ ਖ਼ਿਲਾਫ਼ ਜੰਗ ਜਿੱਤਣ ਲਈ ਟੀਕਾਕਰਨ ...
ਸਿਓਲ (ਦੱਖਣੀ ਕੋਰੀਆ), 18 ਅਪ੍ਰੈਲ (ਏਜੰਸੀ)-ਦੁਨੀਆ ਦੇ ਸਭ ਤੋਂ ਵੱਡੇ ਕਾਰਬਨ ਪ੍ਰਦੂਸ਼ਕ ਅਮਰੀਕਾ ਅਤੇ ਚੀਨ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਹੋਰ ਦੇਸ਼ਾਂ ਨਾਲ ਸਹਿਯੋਗ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ | ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ...
ਕੋਲਕਾਤਾ 'ਚ ਕੀਤਾ ਰੋਡ ਸ਼ੋਅ
ਕੋਲਕਾਤਾ, 18 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ 'ਚ ਵਿਖਾਈ ਬਦਇੰਤਜ਼ਾਮੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ | ...
ਕੋਲਕਾਤਾ, 18 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਪੰਜ ਪੜਾਵਾਂ 'ਚ 180 ਸੀਟਾਂ 'ਤੇ ਵੋਟਾਂ ਪੈ ਗਈਆਂ ਹਨ ਅਤੇ ਤਿੰਨ ਪੜਾਵਾਂ 'ਚ 114 ਸੀਟਾਂ ਦਾ ਮਤਦਾਨ ਬਾਕੀ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ 180 ਸੀਟਾਂ 'ਚੋਂ 122 ਤੋਂ ਵੱਧ ਸੀਟਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX