ਤਾਜਾ ਖ਼ਬਰਾਂ


ਐਨ.ਆਈ.ਏ. ਵਲੋਂ ਵਾਜ਼ੇ ਦਾ ਸਹਿਯੋਗੀ ਗ੍ਰਿਫ਼ਤਾਰ
. . .  37 minutes ago
ਮੁੰਬਈ, 11 ਅਪ੍ਰੈਲ - ਕੌਮੀ ਜਾਂਚ ਏਜੰਸੀ (ਐਨ.ਆਈ.ਏ) ਨੇ ਸਚਿਨ ਵਾਜੇ ਦਾ ਸਹਿਯੋਗੀ ਏ.ਪੀ.ਆਈ. ਰਿਆਜ਼ ਕਾਜ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਜ਼ੇ ਐਨਟਿਲੀਆ ਬੰਬ ਮਾਮਲੇ ਤੇ...
ਮਿਆਂਮਾਰ ਵਿਚ ਸਥਾਨਕ ਮੀਡੀਆ ਦਾ ਦਾਅਵਾ - ਫ਼ੌਜ ਹੱਥੋਂ 82 ਲੋਕਾਂ ਦੀ ਮੌਤ
. . .  53 minutes ago
ਯੰਗੂਨ, 11 ਅਪ੍ਰੈਲ - ਮਿਆਂਮਾਰ 'ਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਯੰਗੂਨ ਸ਼ਹਿਰ ਦੇ ਕੋਲ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾ ਦਿੱਤੀ। ਜਿਸ ਵਿਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਮਿਆਂਮਾਰ...
ਜੋ ਵੀ ਕੂਚ ਬਿਹਾਰ 'ਚ ਹੋਇਆ ਉਹ ਕਤਲੇਆਮ ਸੀ - ਮਮਤਾ ਬੈਨਰਜੀ
. . .  about 1 hour ago
ਕੋਲਕਾਤਾ, 11 ਅਪ੍ਰੈਲ - ਬੀਤੇ ਕੱਲ੍ਹ ਪੱਛਮੀ ਬੰਗਾਲ ਵਿਚ ਚੌਥੇ ਗੇੜ ਤਹਿਤ ਵੋਟਿੰਗ ਦੌਰਾਨ ਹਿੰਸਾ ਦਾ ਦੌਰ ਦੇਖਣ ਨੂੰ ਮਿਲਿਆ। ਕੂਚ ਬਿਹਾਰ 'ਚ ਗੋਲੀਬਾਰੀ ਦੌਰਾਨ ਪੰਜ ਮੌਤਾਂ ਵੀ ਹੋਈਆਂ। ਜਿਸ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ...
ਦਿੱਲੀ ਵਿਚ ਕੋਰੋਨਾ ਦੇ ਨਵੰਬਰ ਤੋਂ ਵੀ ਵੱਧ ਖ਼ਤਰਨਾਕ ਹਾਲਾਤ - ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 11 ਅਪ੍ਰੈਲ - ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 10 ਹਜ਼ਾਰ ਤੋਂ ਵੱਧ ਕੇਸ ਆਉਣ ਨਾਲ ਆਮ ਲੋਕਾਂ ਸਮੇਤ ਕੇਜਰੀਵਾਲ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਸਬੰਧੀ ਮੁੱਖ...
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮਾਂ ਦੀ ਹੋਈ ਸ਼ੁਰੂਆਤ
. . .  about 1 hour ago
ਤਲਵੰਡੀ ਸਾਬੋ, 11 ਅਪ੍ਰੈਲ (ਰਣਜੀਤ ਰਾਜੂ/ਰਵਜੋਤ ਰਾਹੀ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲਾ ਜੋੜ ਮੇਲਾ ਅੱਜ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਿੰਨ-ਰੋਜ਼ਾ ਖ਼ਾਲਸਾ ਸਾਜਨਾ ਦਿਵਸ ਸਮਾਗਮਾਂ ਦੀ ਹੋਈ ਅਰੰਭਤਾ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 11 ਅਪ੍ਰੈਲ (ਨਿੱਕੂਵਾਲ ਅਤੇ ਕਰਨੈਲ ਸਿੰਘ) - ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਬੰਧ 'ਚ ਤਿੰਨ ਰੋਜ਼ਾ ਸਮਾਗਮਾਂ ਦੀ ਅਰੰਭਤਾ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ...
ਦਾਣਾ ਮੰਡੀ ਵਿਚ ਐਕਟਿਵਾ ਦੀ ਰੌਸ਼ਨੀ ਵਿਚ ਫ਼ਸਲ ਦੀ ਕਿਸਾਨਾਂ ਨੂੰ ਕਰਾਉਣੀ ਪਈ ਭਰਾਈ
. . .  about 2 hours ago
ਡੇਰਾਬੱਸੀ, 11 ਅਪ੍ਰੈਲ (ਗੁਰਮੀਤ ਸਿੰਘ) - ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਦਿਆਂ ਮੰਡੀਆਂ ਵਿਚ ਕਿਸਾਨਾਂ ਨੂੰ ਹਰੇਕ ਸਹੂਲਤ ਦੇਣ ਦਾ ਭਰੋਸਾ ਤਾਂ ਦਿੰਦੀ ਹੈ, ਲੇਕਿਨ ਜ਼ਮੀਨੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਇਕ ਲੱਖ 52 ਹਜ਼ਾਰ ਤੋਂ ਆਏ ਵਧੇਰੇ ਮਾਮਲੇ, 839 ਲੋਕਾਂ ਦੀ ਹੋਈ ਮੌਤ
. . .  about 3 hours ago
ਨਵੀਂ ਦਿੱਲੀ, 11 ਅਪ੍ਰੈਲ - ਭਾਰਤ ਵਿਚ ਕੋਰੋਨਾ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਕੋਰੋਨਾ ਦੀ ਦੂਸਰੀ ਲਹਿਰ ਖ਼ਤਰਨਾਕ ਸਾਬਤ ਹੋ ਰਹੀ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 1 ਲੱਖ 52 ਹਜ਼ਾਰ, 879 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ...
ਸੁੱਤੇ ਪਰਿਵਾਰ 'ਤੇ ਕੱਚੇ ਘਰ ਦੀ ਛੱਤ ਡਿੱਗੀ,10 ਸਾਲਾਂ ਬੱਚੇ ਦੀ ਮੌਤ
. . .  about 3 hours ago
ਡੇਰਾਬੱਸੀ, 11 ਅਪ੍ਰੈਲ (ਗੁਰਮੀਤ ਸਿੰਘ) - ਡੇਰਾਬੱਸੀ ਦੇ ਸੈਕਟਰ 5 ਵਿਚ ਪੈਂਦੇ ਪਿੰਡ ਮੀਰਪੁਰ ਵਿਖੇ ਸੁੱਤੇ ਪਰਿਵਾਰ 'ਤੇ ਰਾਤ ਨੂੰ ਕੱਚੇ ਘਰ ਦੀ ਛੱਤ ਡਿਗ ਪਈ। ਇਸ ਹਾਦਸੇ ਵਿਚ 10 ਸਾਲਾਂ ਬੱਚੇ ਦੀ ਮੌਤ ਹੋ ਗਈ। ਹਾਦਸਾ ਅੱਧੀ ਰਾਤ ਨੂੰ ਵਾਪਰਿਆ...
ਜਲੰਧਰ 'ਚ ਨਾਈਟ ਕਰਫ਼ਿਊ ਦੌਰਾਨ ਪੁਲਿਸ 'ਤੇ ਹਮਲਾ
. . .  about 4 hours ago
ਜਲੰਧਰ, 11 ਅਪ੍ਰੈਲ - ਜਲੰਧਰ ਵਿਚ ਨਾਈਟ ਕਰਫ਼ਿਊ ਦੌਰਾਨ ਪੁਲਿਸ 'ਤੇ ਹਮਲਾ ਹੋਇਆ। ਥਾਣਾ ਭਾਰਗੋ ਕੈਂਪ ਦੇ ਐਸ.ਐਚ.ਓ. ਦੀ ਵਰਦੀ 'ਤੇ ਹੱਥ ਪਾਇਆ ਗਿਆ ਤੇ ਕੁੱਟਮਾਰ ਕੀਤੀ ਗਈ। ਪੁਲਿਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ...
ਕੋਵਿਡ19 : ਅੱਜ ਤੋਂ 14 ਅਪ੍ਰੈਲ ਤੱਕ ਦੇਸ਼ 'ਚ ਮਨਾਇਆ ਜਾਵੇਗਾ 'ਟੀਕਾ ਉਤਸਵ'
. . .  about 4 hours ago
ਨਵੀਂ ਦਿੱਲੀ, 11 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ ਦੇਸ਼ ਵਿਚ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ 'ਟੀਕਾ ਉਤਸਵ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਯੋਗ ਲਾਭਪਾਤਰੀਆਂ ਦਾ ...
ਸ਼ੋਪੀਆਂ ਵਿਚ 3 ਅੱਤਵਾਦੀ ਢੇਰ, ਤਿੰਨ ਦਿਨਾਂ ਵਿਚ 11 ਦੀ ਮੌਤ
. . .  about 5 hours ago
ਸ੍ਰੀਨਗਰ, 11 ਅਪ੍ਰੈਲ - ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿਚ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ ਹੈ। ਅਨੰਤਨਾਗ ਦੇ ਬਿਜਬੇਹਾ ਵਿਚ ਵੀ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ ਹੈ। ਮੰਨਿਆ ਜਾ ਰਿਹਾ...
ਅੱਜ ਦਾ ਵਿਚਾਰ
. . .  about 5 hours ago
ਆਈ.ਪੀ.ਐਲ. 2021 : ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ...
ਆਈ.ਪੀ.ਐਲ. 2021 : ਦਿੱਲੀ ਕੈਪਟੀਲਜ 14 ਓਵਰਾਂ ਮਗਰੋਂ 139/1 'ਤੇ
. . .  1 day ago
ਆਈ.ਪੀ.ਐਲ. 2021 : ਦਿੱਲੀ ਕੈਪਟੀਲਸ ਦੀ ਤੇਜ ਸ਼ੁਰੂਆਤ, 8 ਓਵਰਾਂ ਵਿਚ 75/0
. . .  1 day ago
ਆਈ.ਪੀ.ਐਲ. 2021 : ਚੇਨਈ ਨੇ ਦਿੱਲੀ ਨੂੰ ਦਿੱਤਾ 189 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ. 2021 : ਚੇਨਈ ਨੇ ਦਿੱਲੀ ਨੂੰ ਦਿੱਤਾ 189 ਦੌੜਾਂ ਦਾ ਟੀਚਾ...
ਬਾਘਾ ਪੁਰਾਣਾ ਦੇ ਸੀ.ਆਈ.ਏ. ਸਟਾਫ਼ ਦੇ ਕਾਂਸਟੇਬਲ ਦੇ ਲੱਗੀ ਗੋਲੀ, ਹਾਲਤ ਗੰਭੀਰ
. . .  1 day ago
ਮੋਗਾ, 10 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਬਾਘਾ ਪੁਰਾਣਾ ਦੇ ਸੀ.ਆਈ.ਏ. ਸਟਾਫ਼ ਵਿਚ ਤਾਇਨਾਤ ਹੈੱਡ ਕਾਂਸਟੇਬਲ ਗੁਰਜੀਤ ਸਿੰਘ ਆਪਣੀ ਹੀ ਸਰਕਾਰੀ ਪਿਸਤੌਲ ਨਾਲ ਅਚਾਨਕ ਗੋਲੀ ਚੱਲਣ ਨਾਲ ਜ਼ਖ਼ਮੀ ਹੋ ਗਿਆ...
ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਰਿਪੋਰਟ ਰੱਦ ਹੋਣ ਦੀ ਸੂਰਤ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਕਰੇਗੀ ਰੁਖ - ਕੈਪਟਨ
. . .  1 day ago
ਚੰਡੀਗੜ੍ਹ, 10 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਕੋਟਕਪੂਰਾ ਗੋਲੀਕਾਂਡ ਬਾਰੇ ਜਾਂਚ ਰਿਪੋਰਟ ਮੁਕੰਮਲ ਰੂਪ ਨਾਲ ਨਿਰਪੱਖ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈਕੋਰਟ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ...
30 ਏਕੜ ਖੜ੍ਹੀ ਕਣਕ ਸੜ ਕੇ ਸੁਆਹ
. . .  1 day ago
ਕੁੱਪ ਕਲਾਂ (ਸੰਗਰੂਰ) , 10 ਅਪ੍ਰੈਲ ( ਮਨਜਿੰਦਰ ਸਿੰਘ ਸਰੌਦ ) - ਅੱਜ ਨੇੜਲੇ ਪਿੰਡ ਵਜੀਦਗੜ੍ਹ ਰੋਹਣੋ ਵਿਖੇ ਕਿਸਾਨਾਂ ਦੀ ਜਿੱਤਵਾਲ ਵਾਲੀ ਸੜਕ 'ਤੇ ਲਗਭਗ 30 ਏਕੜ ਖੜ੍ਹੀ ਕਣਕ ਅੱਗ ਲੱਗਣ ਕਾਰਨ ਸੜ ਕੇ ਰਾਖ ਹੋ...
ਸ੍ਰੀ ਮੁਕਤਸਰ ਸਾਹਿਬ ਵਿਖੇ 40 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 306 ਮਾਮਲੇ ਆਏ ਸਾਹਮਣੇ, 5 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 10 ਅਪ੍ਰੈਲ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 306 ਰਿਕਾਰਡ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤੇ 5 ਮੌਤਾਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ ਰਿਕਾਰਡ 93 ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 10 ਅਪ੍ਰੈਲ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿਚ ਇਸ ਸਾਲ ਦੇ ਸਭ ਤੋਂ ਵੱਧ 93 ਕੋਰੋਨਾ ਪਾਜ਼ੀਟਿਵ...
ਤਾਰਾਂ ਦੀ ਸਪਾਰਕਿੰਗ ਨਾਲ ਦੋ ਏਕੜ ਕਣਕ ਸੜ ਕੇ ਸੁਆਹ
. . .  1 day ago
ਛੇਹਰਟਾ,10 ਅਪ੍ਰੈਲ (ਵਡਾਲੀ ) - ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਜੰਡਪੀਰ ਵਿਖੇ ਬਿਜਲੀ ਬੋਰਡ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਦੋ ਏਕੜ ਕਣਕ ਸੜਨ ਦਾ ਸਮਾਚਾਰ ਪ੍ਰਾਪਤ...
ਰਾਜਪੁਰਾ ਅਨਾਜ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਹੋਈ ਸ਼ੁਰੂ
. . .  1 day ago
ਰਾਜਪੁਰਾ, 10 ਅਪ੍ਰੈਲ (ਰਣਜੀਤ ਸਿੰਘ) - ਅਨਾਜ ਮੰਡੀ ਰਾਜਪੁਰਾ ਵਿਖੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ 'ਤੇ ਖੁਸ਼ੀ 'ਚ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਚੇਤ ਸੰਮਤ 553
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਪਹਿਲਾ ਸਫ਼ਾ

ਪੰਜਾਬ 'ਚ ਕਣਕ ਦੀ ਖ਼ਰੀਦ ਸ਼ੁਰੂ ਆੜ੍ਹਤੀਆਂ ਵਲੋਂ ਹੜਤਾਲ ਖ਼ਤਮ

ਚੰਡੀਗੜ੍ਹ, 10 ਅਪ੍ਰੈਲ (ਅਜੀਤ ਬਿਊਰੋ)-ਆੜ੍ਹਤੀਆਂ ਵਲੋਂ ਆਪਣੀ ਹੜਤਾਲ ਖਤਮ ਕਰ ਦੇਣ ਨਾਲ ਪੰਜਾਬ 'ਚ ਅੱਜ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਰੀਦ ਪ੍ਰਕਿਰਿਆ 'ਚ ਆੜ੍ਹਤੀਆਂ ਦੀ ਨਿਰੰਤਰ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤੇ ਉਨ੍ਹਾਂ ਦੀ 131 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਸਮੇਤ ਕਈ ਹੋਰ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ | ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਖਰੀਦ ਸਬੰਧੀ ਸਾਫਟਵੇਅਰ 'ਚ ਸੋਧ ਕਰ ਦਿੱਤੀ ਹੈ ਤਾਂ ਜੋ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਜਾਰੀ ਕਰਨ ਦੀ ਪ੍ਰਕਿਰਿਆ 'ਚ ਆੜ੍ਹਤੀਆਂ ਦੀ ਸ਼ਮੂਲੀਅਤ ਸੋਧੇ ਰੂਪ 'ਚ ਹੀ ਸਹੀ, ਬਣੀ ਜ਼ਰੂਰ ਰਹੇਗੀ ਜਦਕਿ ਸੂਬਾ ਸਰਕਾਰ ਵਲੋਂ ਨਿਰਧਾਰਤ ਸਮੇਂ ਅਨੁਸਾਰ ਕਿਸਾਨਾਂ ਨੂੰ 48 ਘੰਟਿਆਂ 'ਚ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਅਦਾਇਗੀ ਮਿਲ ਜਾਵੇਗੀ | ਪੰਜਾਬ ਦੇ ਆੜ੍ਹਤੀਆਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਸਪੱਸ਼ਟ ਵਚਨਬੱਧਤਾ ਦਾ ਐਲਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆੜ੍ਹਤੀਆਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਬਾਹਰ ਰੱਖਣ ਬਾਰੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ ਉਹ ਖਰੀਦ ਪ੍ਰਕਿਰਿਆ ਨਾਲ ਹਮੇਸ਼ਾ ਜੁੜੇ ਰਹਿਣਗੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਂ ਇੱਥੇ ਹਾਂ ਤੁਸੀਂ ਵਿਵਸਥਾ ਦਾ ਹਿੱਸਾ ਬਣੇ ਰਹੋਗੇ ਤੇ ਤੁਹਾਡੀ ਭੂਮਿਕਾ ਹਮੇਸ਼ਾ ਕਾਇਮ ਰਹੇਗੀ | ਉਨ੍ਹਾਂ ਕਿਹਾ ਕਿ ਉਹ ਯਕੀਨ ਦਿਵਾਉਂਦੇ ਹਨ ਕਿ ਏ.ਪੀ.ਐਮ.ਸੀ. ਐਕਟ ਤਹਿਤ ਆੜ੍ਹਤੀਆ ਕਮਿਸ਼ਨ ਤੇ ਹੋਰ ਲਾਗਤਾਂ ਜਾਰੀ ਰਹਿਣਗੀਆਂ | ਭਾਰਤ ਸਰਕਾਰ ਵਲੋਂ ਸਿੱਧੀ ਅਦਾਇਗੀ ਦੀ ਪ੍ਰਣਾਲੀ ਨੂੰ ਮੁਲਤਵੀ ਕਰਨ ਲਈ ਸੂਬਾ ਸਰਕਾਰ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦੇਣ 'ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ 'ਤੇ ਅਸੀਂ ਕੇਂਦਰ ਨਾਲ ਸਖ਼ਤ ਲੜਾਈ ਲੜੀ, ਪਰ ਉਹ ਅੜੇ ਰਹੇ ਤੇ ਇੱਥੋਂ ਤੱਕ ਕਿ ਸਿੱਧੀ ਅਦਾਇਗੀ ਦੀ ਪ੍ਰਣਾਲੀ ਨੂੰ ਲਾਗੂ ਨਾ ਕਰਨ ਦੀ ਸੂਰਤ 'ਚ ਪੰਜਾਬ ਤੋਂ ਖਰੀਦ ਨਾ ਕਰਨ ਦੀ ਧਮਕੀ ਦੇਣ ਤੱਕ ਗਏ | ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ 131 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੀ ਉਡੀਕ ਕੀਤੇ ਬਿਨਾਂ ਤੁਰੰਤ ਜਾਰੀ ਕਰਨ ਦੇ ਹੁਕਮ ਕੀਤੇ ਕਿਉਂ ਜੋ ਕੁਝ ਆੜ੍ਹਤੀਆਂ ਵਲੋਂ ਵੇਰਵੇ ਅਪਲੋਡ ਨਾ ਕਰਨ ਕਰਕੇ ਐਫ.ਸੀ.ਆਈ. ਨੇ ਇਹ ਰਾਸ਼ੀ ਰੋਕ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਆੜ੍ਹਤੀਆਂ ਨੂੰ ਉਸ ਵੇਲੇ ਸ਼ਾਇਦ ਅਜਿਹੇ ਲੋਕਾਂ ਨੇ ਰੋਕ ਦਿੱਤਾ ਹੋਵੇ, ਜੋ ਸਿਆਸਤ ਖੇਡਣਾ ਚਾਹੁੰਦੇ ਹੋਣ | ਉਨ੍ਹਾਂ ਕਿਹਾ ਕਿ ਭਾਵੇਂ ਕਿ ਐਫ.ਸੀ.ਆਈ. ਪਾਸੋਂ ਇਹ ਰਾਸ਼ੀ ਅਜੇ ਆਉਣੀ ਹੈ ਪਰ ਉਨ੍ਹਾਂ ਦੀ ਸਰਕਾਰ ਇਸ ਦੀ ਉਡੀਕ ਕੀਤੇ ਬਿਨਾਂ ਤੁਰੰਤ ਜਾਰੀ ਕਰੇਗੀ | ਮੁੱਖ ਮੰਤਰੀ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਐਫ.ਸੀ.ਆਈ. ਵਲੋਂ ਕੀਤੀ ਲੇਬਰ ਦੀ ਅਦਾਇਗੀ 'ਚ 30 ਫੀਸਦੀ ਦੀ ਕਟੌਤੀ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਏਗੀ | ਕੈਪਟਨ ਅਮਰਿੰਦਰ ਸਿੰਘ ਨੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦਾ ਉਨ੍ਹਾਂ ਦੀ ਸਰਕਾਰ ਵਲੋਂ ਸੰਭਾਵੀ ਹੜਤਾਲ ਵਾਪਸ ਲੈਣ ਸਬੰਧੀ ਕੀਤੀ ਅਪੀਲ ਨੂੰ ਮੰਨਣ ਤੇ ਅਨਾਜ ਦੀ ਚੁਕਾਈ ਕਰਨ ਲਈ ਧੰਨਵਾਦ ਕੀਤਾ | ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕਰਦੇ ਹੋਏ ਤੁਰੰਤ ਹੀ ਖ਼ਰੀਦ ਸ਼ੁਰੂ ਕਰਨ ਤੇ ਕੋਵਿਡ ਸਬੰਧੀ ਨਿਯਮਾਂ ਦਾ ਪਾਲਣਾ ਕਰਨ ਲਈ ਕਿਹਾ | ਮੌਜੂਦਾ ਵਰ੍ਹੇ ਕੋਵਿਡ-19 ਦੇ ਦੂਜੇ ਦੌਰ ਕਾਰਨ ਸਰਕਾਰ ਨੂੰ ਪਹਿਲਾਂ ਨਿਰਧਾਰਿਤ 1 ਅਪ੍ਰੈਲ ਦੀ ਥਾਂ 'ਤੇ ਖ਼ਰੀਦ ਪ੍ਰਕਿਰਿਆ 10 ਅਪ੍ਰੈਲ ਤੱਕ ਮੁਲਤਵੀ ਕਰਨੀ ਪਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਵੀ ਬੀਤੇ ਵਰ੍ਹੇ ਵਾਂਗ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਕੋਵਿਡ ਮਹਾਂਮਾਰੀ ਦੀ ਸਥਿਤੀ ਨੂੰ ਵੇਖਦੇ ਹੋਏ ਮੰਡੀਆਂ 'ਚ ਭੀੜ ਘਟਾਈ ਜਾ ਸਕੇ | ਉਨ੍ਹਾਂ ਯਕੀਨ ਦਵਾਇਆ ਕਿ ਕਿਸਾਨਾਂ ਨੂੰ ਪਾਸ ਜ਼ਿਲ੍ਹਾ ਪੱਧਰ 'ਤੇ ਆੜ੍ਹਤੀਆਂ ਨਾਲ ਵਿਚਾਰ-ਵਟਾਂਦਰੇ ਪਿੱਛੋਂ ਜਾਰੀ ਕੀਤੇ ਜਾਣਗੇ ਕਿਉਂਕਿ ਆੜ੍ਹਤੀਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਕਿਹੜੇ ਕਿਸਾਨ ਨੇ ਆਪਣੀ ਫ਼ਸਲ ਦੀ ਵਾਢੀ ਕਰ ਲਈ ਹੈ ਤੇ ਉਹ ਮੰਡੀ 'ਚ ਆਉਣ ਲਈ ਤਿਆਰ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕੇਂਦਰ ਸਰਕਾਰ ਆੜ੍ਹਤੀਆਂ ਤੇ ਕਿਸਾਨਾਂ ਨਾਲ ਅਜਿਹਾ ਭੈੜਾ ਸਲੂਕ ਕਿਉਂ ਕਰ ਰਹੀ ਹੈ | ਉਨ੍ਹਾਂ ਯਾਦ ਕਰਦੇ ਹੋਏ ਕਿਹਾ ਕਿ ਆੜ੍ਹਤੀਆ ਪ੍ਰਣਾਲੀ ਉਦੋਂ ਵੀ ਚੱਲਦੀ ਸੀ ਜਦੋਂ ਉਹ ਛੋਟੇ ਸਨ ਤੇ ਆਪਣੇ ਦਾਦੇ ਦੇ ਨਾਲ ਮੰਡੀਆਂ 'ਚ ਜਾਂਦੇ ਸਨ | ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਭਾਰਤ ਸਰਕਾਰ ਇਸ ਪ੍ਰਣਾਲੀ ਨੂੰ ਬਰਬਾਦ ਕਰਨ 'ਤੇ ਕਿਉਂ ਤੁਲੀ ਹੋਈ ਹੈ ਕਿਉਂਕਿ ਆੜ੍ਹਤੀਏ ਕੋਈ ਵਿਚੋਲਗਿਰੀ ਨਹੀਂ ਕਰਦੇ ਸਗੋਂ ਸੇਵਾਵਾਂ ਪ੍ਰਦਾਨ ਕਰਦੇ ਹਨ ਤੇ ਨਿੱਜੀ ਖੇਤਰ ਦਾ ਕੰਮਕਾਜ ਮੌਜੂਦਾ ਪ੍ਰਣਾਲੀ ਦੇ ਨਾਲ ਚੱਲ ਸਕਦਾ ਹੈ, ਇਸ ਲਈ ਮੌਜੂਦਾ ਪ੍ਰਣਾਲੀ ਨੂੰ ਬਦਲੇ ਜਾਣ ਦੀ ਕੋਈ ਲੋੜ ਨਹੀਂ ਹੈ | ਕਿਸਾਨਾਂ ਦੀ ਆਮਦਨੀ 'ਚ 72 ਫੀਸਦੀ ਵਾਧੇ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਦਾ ਸਿਹਰਾ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਰਲ ਕੇ ਕੀਤੇ ਜਾਂਦੇ ਸੁਹਿਰਦ ਯਤਨਾਂ ਸਿਰ ਬੰਨਿ੍ਹਆ |

ਪੱਛਮੀ ਬੰਗਾਲ ਦੇ ਚੌਥੇ ਗੇੜ ਦੌਰਾਨ ਹਿੰਸਾ 5 ਮੌਤਾਂ-80.09 ਫ਼ੀਸਦੀ ਮਤਦਾਨ

ਸੀਤਲਕੁਚੀ ਦੇ ਬੂਥ ਨੰ: 126 'ਤੇ ਵੋਟਿੰਗ ਰੱਦ, ਜਾਂਚ ਦੇ ਆਦੇਸ਼
ਕੋਲਕਾਤਾ/ਕੂਚ ਬਿਹਾਰ, 10 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਸਨਿਚਰਵਾਰ ਨੂੰ ਵਿਧਾਨ ਸਭਾ ਦੀਆਂ ਚੌਥੇ ਗੇੜ ਦੀਆਂ ਪਈਆਂ ਵੋਟਾਂ ਦੌਰਾਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐਫ.) ਦੇ ਜਵਾਨਾਂ ਵਲੋਂ ਕੂਚ ਬਿਹਾਰ ਦੇ ਇਕ ਪੋਲਿੰਗ ਸਟੇਸ਼ਨ ਵਿਖੇ ਕੀਤੀ ਗੋਲੀਬਾਰੀ ਦੌਰਾਨ 4 ਵਿਅਕਤੀਆਂ ਸਮੇਤ 5 ਮੌਤਾਂ ਹੋ ਜਾਣ ਦੀ ਖ਼ਬਰ ਹੈ, ਜਿਸ ਨੇ ਸੂਬੇ 'ਚ ਰਾਜਨੀਤਿਕ ਘਮਾਸਾਨ ਨੂੰ ਸਿਖਰ 'ਤੇ ਪਹੁੰਚਾ ਦਿੱਤਾ ਹੈ | ਪੁਲਿਸ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਜ਼ਿਲ੍ਹਾ ਕੂਚ ਬਿਹਾਰ 'ਚ ਸਥਾਨਕ ਲੋਕਾਂ ਦੇ ਇਕ ਸਮੂਹ ਵਲੋਂ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ ਗਿਆ ਤੇ ਜਵਾਨਾਂ ਤੋਂ ਬੰਦੂਕਾਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੌਰਾਨ ਆਤਮ-ਰੱਖਿਆ ਲਈ ਕੀਤੀ ਗੋਲੀਬਾਰੀ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ | ਚੋਣ ਕਮਿਸ਼ਨ ਨੇ ਕੂਚ ਬਿਹਾਰ ਦੇ ਸੀਤਲਕੁਚੀ ਸਥਿਤ ਪੋਿਲੰਗ ਸਟੇਸ਼ਨ ਨੰਬਰ 126, ਜਿਥੇ ਉਕਤ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਵੋਟਿੰਗ ਰੱਦ ਕਰਕੇ ਘਟਨਾ ਦੀ ਵਿਸਥਾਰਤ ਜਾਂਚ ਦੇ ਆਦੇਸ਼ ਦਿੱਤੇ ਹਨ | ਅਧਿਕਾਰਕ ਸੂਤਰਾਂ ਅਨੁਸਾਰ ਚੋਣ ਕਮਿਸ਼ਨ ਦੇ ਵਿਸ਼ੇਸ਼ ਪੁਲਿਸ ਅਬਜ਼ਰਵਰ ਵਲੋਂ ਸੌਂਪੀ ਗਈ ਮੁਢਲੀ ਰਿਪੋਰਟ 'ਚ ਕਿਹਾ ਗਿਆ ਹੈ ਕਿ 350-400 ਲੋਕਾਂ ਦੇ ਸਮੂਹ ਵਲੋਂ ਕੇਂਦਰੀ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਵੈ-ਰੱਖਿਆ 'ਚ ਗੋਲੀਬਾਰੀ ਕੀਤੀ | ਸੀਤਲਕੁਚੀ 'ਚ ਵਾਪਰੀ ਇਕ ਹੋਰ ਘਟਨਾ 'ਚ ਸੱਤਾਧਾਰੀ ਤਿ੍ਣਮੂਲ ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਪਠਾਨਤੁਲੀ ਦੇ ਬੂਥ ਨੰਬਰ 85 ਦੇ ਬਾਹਰ ਹੋਈ ਹਿੰਸਕ ਝੜਪ 'ਚ ਪਹਿਲੀ ਵਾਰ ਵੋਟ ਪਾਉਣ ਆਏ 18 ਸਾਲ ਦੇ ਅਨੰਦ ਬਰਮਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ | ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੋਟ ਪਾਉਣ ਲਈ ਕਤਾਰ 'ਚ ਖੜੇ ਲੋਕਾਂ 'ਤੇ ਗੋਲੀ ਚਲਾਉਣ ਦੇ ਕੇਂਦਰੀ ਸੁਰੱਖਿਆ ਬਲਾਂ 'ਤੇ ਦੋਸ਼ ਲਗਾਉਂਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਸਪੱਸ਼ਟ ਹਾਰ ਤੋਂ ਬੁਖਲਾਈ ਹੁਣ ਲੋਕਾਂ ਨੂੰ ਮਾਰਨ ਦੀ ਸਾਜਿਸ਼ ਰਚ ਰਹੀ ਹੈ | ਉਨ੍ਹਾਂ ਆਪਣੇ ਵਰਕਰਾਂ ਨੂੰ ਸ਼ਾਂਤ ਰਹਿਣ ਦੀ ਵੀ ਅਪੀਲ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੂਚ ਬਿਹਾਰ 'ਚ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟ ਕਰਦਿਆਂ ਚੋਣ ਕਮਿਸ਼ਨ ਤੋਂ ਘਟਨਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ | ਇਸ ਦੇ ਨਾਲ ਹੀ ਉਨ੍ਹਾਂ ਸੱਤਾਧਾਰੀ ਤਿ੍ਣਮੂਲ ਕਾਂਗਰਸ 'ਤੇ ਚੋਣਾਵੀਂ ਹਿੰਸਾ ਕਰਵਾਉਣ ਦਾ ਦੋਸ਼ ਵੀ ਲਗਾਇਆ ਹੈ |
71 ਹੋਰ ਕੰਪਨੀਆਂ ਬੰਗਾਲ ਭੇਜੀਆਂ
ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਗ੍ਰਹਿ ਮੰਤਰਾਲੇ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ. ਏ. ਪੀ. ਐਫ਼ਜ਼) ਦੀਆਂ 71 ਹੋਰ ਕੰਪਨੀਆਂ ਨੂੰ ਪੱਛਮੀ ਬੰਗਾਲ ਦੀਆਂ ਰਹਿੰਦੀਆਂ ਚਾਰ ਪੜਾਵਾਂ ਦੀਆਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਰਵਾਨਾ ਕਰ ਦਿੱਤਾ ਹੈ |
80.09 ਫ਼ੀਸਦੀ ਮਤਦਾਨ
ਪੱਛਮੀ ਬੰਗਾਲ 'ਚ ਚੌਥੇ ਗੇੜ ਦੀਆਂ 44 ਸੀਟਾਂ ਲਈ 5 ਜ਼ਿਲਿ੍ਹਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ 80.09 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਹੈ | ਇਕ ਸੀਨੀਅਰ ਚੋਣ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਵੱਧ 79.73 ਫ਼ੀਸਦੀ ਮਤਦਾਨ ਜ਼ਿਲ੍ਹਾ ਕੂਚ ਬਿਹਾਰ 'ਚ ਹੋਇਆ ਹੈ, ਜਦੋਂਕਿ ਹੁਗਲੀ 'ਚ 76.20, ਦੱਖਣੀ 24 ਪਰਗਨਾ 'ਚ 75.49 ਫ਼ੀਸਦੀ, ਹਾਵੜਾ 'ਚ 75.03 ਫ਼ੀਸਦੀ ਤੇ ਅਲੀਪੁਰਦੁਆਰ 'ਚ 73.65 ਫ਼ੀਸਦੀ ਮਤਦਾਨ ਹੋਇਆ ਹੈ | ਸੂਬੇ 'ਚ ਪਹਿਲੇ ਗੇੜ 'ਚ 84.13, ਦੂਜੇ 'ਚ 86.11 ਤੇ ਤੀਜੇ 'ਚ 84.61 ਫ਼ੀਸਦੀ ਮਤਦਾਨ ਹੋਇਆ ਸੀ |

ਚੋਣ ਕਮਿਸ਼ਨ ਵਲੋਂ ਅਗਲੇ 72 ਘੰਟਿਆਂ ਲਈ ਨੇਤਾਵਾਂ ਦੇ ਕੂਚ ਬਿਹਾਰ ਜਾਣ 'ਤੇ ਰੋਕ

ਚੋਣ ਕਮਿਸ਼ਨ ਨੇ ਪੱਛਮੀ ਬੰਗਾਲ 'ਚ ਚੌਥੇ ਗੇੜ ਦੇ ਮਤਦਾਨ ਦੌਰਾਨ ਜ਼ਿਲ੍ਹਾ ਕੂਚ ਬਿਹਾਰ 'ਚ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਅਗਲੇ 72 ਘੰਟਿਆਂ ਲਈ ਰਾਜਸੀ ਨੇਤਾਵਾਂ ਦੇ ਉਕਤ ਜ਼ਿਲ੍ਹੇ 'ਚ ਜਾਣ 'ਤੇ ਰੋਕ ਲਗਾ ਦਿੱਤੀ ਹੈ | ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ 5ਵੇਂ ਗੇੜ ਦੀਆਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਅਗਾਊਾ ਚੋਣ ਪ੍ਰਚਾਰ 48 ਘੰਟਿਆਂ ਤੋਂ ਪਹਿਲਾਂ ਥੰਮਣ ਦੀ ਬਜਾਇ ਮਿਆਦ ਵਧਾ ਕੇ 72 ਘੰਟੇ ਕਰ ਦਿੱਤੀ ਹੈ |

ਕਿਸਾਨਾਂ ਨੇ ਜਾਮ ਕੀਤਾ ਕੇ.ਐੱਮ.ਪੀ. ਹਾਈਵੇ

• ਆਵਾਜਾਈ ਠੱਪ • ਅੰਦੋਲਨ ਨੂੰ ਸ਼ਾਂਤਮਈ ਬਣਾਏ ਰੱਖਣ ਦੀ ਜ਼ਿੰਮੇਵਾਰੀ ਵੀ ਕਿਸਾਨਾਂ ਦੀ-ਰਾਜੇਵਾਲ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 10 ਅਪ੍ਰੈਲ-ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸਨਿਚਰਵਾਰ ਨੂੰ ਦਿੱਲੀ ਦੀਆਂ ਹੱਦਾਂ ਨੂੰ ਜੋੜਦੇ ਅਹਿਮ ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ) ਸ਼ਾਹਰਾਹ ਅਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇ.ਜੀ.ਪੀ) ਸ਼ਾਹਰਾਹ ਨੂੰ 24 ਘੰਟਿਆਂ ਲਈ ਜਾਮ ਕਰ ਦਿੱਤਾ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੀਤੇ ਇਸ ਜਾਮ ਦੌਰਾਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ ਜਦਕਿ ਪੁਲਿਸ ਪ੍ਰਸ਼ਾਸਨ ਨੇ ਵੀ ਕਿਸਾਨਾਂ ਦੇ ਇਸ ਮੁੱਦੇ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਵਧਾ ਦਿੱਤੀ | ਕਿਸਾਨ ਆਗੂਆਂ ਵਲੋਂ ਬੰਦ ਦੇ ਇਸ ਸੱਦੇ ਨੂੰ ਸਫਲ ਬਣਾਉਣ ਦੇ ਨਾਲ-ਨਾਲ ਇਸ ਗੱਲ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਕਿ ਇਹ ਸੱਦਾ ਸ਼ਾਂਤਮਈ ਬਣਿਆ ਰਹੇ ਜਿਸ 'ਚ ਕਾਫ਼ੀ ਹੱਦ ਤੱਕ ਕਾਮਯਾਬੀ ਵੀ ਮਿਲੀ | ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਬਿਆਨ ਮੁਤਾਬਿਕ ਹਰਿਆਣਾ ਪੁਲਿਸ ਵਲੋਂ ਮੇਵਾਤ 'ਚ ਪ੍ਰਦਰਸ਼ਨ ਕਰ ਰਹੇ ਕੁਝ ਕਿਸਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਕੁਝ ਕਿਸਾਨਾਂ ਨਾਲ ਕੁੱਟਮਾਰ ਵੀ ਕੀਤੀ ਗਈ | ਗਿ੍ਫ਼ਤਾਰ ਕਿਸਾਨਾਂ ਨੂੰ ਬਾਅਦ 'ਚ ਕਿਸਾਨਾਂ ਦੇ ਦਬਾਅ ਹੇਠ ਰਿਹਾਅ ਵੀ ਕਰ ਦਿੱਤਾ ਗਿਆ | ਮੋਰਚੇ ਮੁਤਾਬਿਕ ਸਨਿਚਰਵਾਰ ਸਵੇਰੇ ਸ਼ੁਰੂ ਹੋਏ ਇਸ ਬੰਦ ਦੌਰਾਨ ਕਿਸਾਨਾਂ ਨੇ ਸੰਜਮ ਦਾ ਵਿਖਾਵਾ ਕੀਤਾ ਅਤੇ ਅੰਦੋਲਨ ਸ਼ਾਂਤਮਈ ਬਣਿਆ ਰਿਹਾ | ਪ੍ਰਦਰਸ਼ਨਕਾਰੀ ਕਿਸਾਨਾਂ ਨੇ 135 ਕਿੱਲੋਮੀਟਰ ਲੰਮੇ ਇਸ ਸ਼ਾਹਰਾਹ ਨੂੰ ਜਾਮ ਕਰਨ ਲਈ ਮੁੱਖ ਫੋਕਸ ਟੋਲ ਪਲਾਜ਼ਿਆਂ 'ਤੇ ਹੀ ਰੱਖਿਆ | ਕਿਸਾਨਾਂ ਵਲੋਂ ਗਾਜ਼ੀਪੁਰ ਸਰਹੱਦ, ਡਾਸਨਾ ਪਲਾਜ਼ਾ, ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ਦੇ ਨਾਲ ਲੱਗਦੇ ਟੋਲ ਪਲਾਜ਼ਿਆਂ 'ਤੇ ਧਰਨੇ ਲਾ ਕੇ ਆਵਾਜਾਈ ਠੱਪ ਕਰ ਦਿੱਤੀ | ਕਿਸਾਨ ਆਗੂਆਂ ਨੇ ਸਥਾਨਕ ਲੋਕਾਂ ਨੂੰ ਵਾਰ-ਵਾਰ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਉਹ ਇਹ ਕਰਨਾ ਨਹੀਂ ਚਾਹੁੰਦੇ ਪਰ ਸਰਕਾਰ ਉਨ੍ਹਾਂ ਤੋਂ ਇਹ ਕਰਵਾ ਰਹੀ ਹੈ | ਹਾਲਾਂਕਿ ਕਿਸਾਨਾਂ ਨੇ ਜਾਮ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਆਉਣ ਵਾਲੇ ਕੁਝ ਵਾਹਨਾਂ ਨੂੰ ਮਨੁੱਖਤਾ ਦੇ ਆਧਾਰ 'ਤੇ ਜਾਣ ਵੀ ਦਿੱਤਾ |
ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਅਮਲ
ਸੰਯੁਕਤ ਕਿਸਾਨ ਮੋਰਚੇ ਵਲੋਂ ਕੇ.ਐੱਮ.ਪੀ. ਜਾਮ ਦਾ ਸੱਦਾ ਉਂਝ ਤਾਂ ਸਨਿਚਰਵਾਰ ਸਵੇਰੇ 8 ਵਜੇ ਤੋਂ ਲੈ ਕੇ ਐਤਵਾਰ ਸਵੇਰੇ 8 ਵਜੇ ਤੱਕ ਦਾ ਦਿੱਤਾ ਗਿਆ ਸੀ ਪਰ ਜਥੇਬੰਦੀਆਂ ਦੇ ਆਗੂ ਸਮੇਂ ਤੋਂ ਪਹਿਲਾਂ ਹੀ ਉੱਥੇ ਪਹੁੰਚਣਾ ਸ਼ੁਰੂ ਹੋ ਗਏ ਸਨ | ਕਾਰਾਂ, ਟਰੈਕਟਰਾਂ-ਟਰਾਲੀਆਂ 'ਚ ਪਹੁੰਚ ਰਹੇ ਕਾਫ਼ਲੇ ਟੋਲ ਪਲਾਜ਼ਿਆਂ 'ਤੇ ਆਪੋ-ਆਪਣੀ ਜਥੇਬੰਦੀ ਦੀ ਪਛਾਣ ਝੰਡਿਆਂ ਦੇ ਨਾਲ ਹੀ ਪਛਾਣੇ ਜਾ ਰਹੇ ਸਨ | ਲੋਕਾਂ ਦੇ ਹੱਥਾਂ ਅਤੇ ਵਾਹਨਾਂ ਤੋਂ ਇਲਾਵਾ ਇਹ ਲਾਲ, ਹਰੇ, ਪੀਲੇ ਰੰਗਾਂ ਦੇ ਝੰਡੇ ਟੋਲ ਪਲਾਜ਼ਿਆਂ 'ਤੇ ਵੀ ਝੂਲਦੇ ਨਜ਼ਰ ਆਏ | ਸਵੇਰੇ 7 ਵਜੇ ਹੀ ਸਿੰਘੂ ਬਾਰਡਰ ਦੇ ਨਾਲ ਲਗਦੇ ਕੇ.ਐੱਮ.ਪੀ. ਸ਼ਾਹਰਾਹ ਦੇ ਟੋਲ ਪਲਾਜ਼ੇ 'ਤੇ ਗੁਰਬਾਣੀ ਦੇ ਸ਼ਬਦ ਸ਼ੁਰੂ ਕਰ ਦਿੱਤੇ ਗਏ, ਜਿਸ ਦੇ ਨਾਲ-ਨਾਲ ਕਿਸਾਨ ਆਪਣੀਆਂ ਤਿਆਰੀਆਂ ਕਰਦੇ ਵੀ ਨਜ਼ਰ ਆਏ | ਕਿਸਾਨਾਂ ਵਲੋਂ ਬੈਠਣ ਦੇ ਇੰਤਜ਼ਾਮ ਵਜੋਂ ਦਰੀਆਂ ਤੋਂ ਇਲਾਵਾ ਛੋਟੀ ਜਿਹੀ ਸਟੇਜ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਜਿਸ 'ਤੇ ਕਨਾਤਾਂ ਲਾ ਕੇ ਧੁੱਪ ਤੋਂ ਬਚਾਅ ਦਾ ਪ੍ਰਬੰਧ ਕੀਤਾ ਗਿਆ |
ਬੀਬੀਆਂ ਦੇ ਜਥੇ ਵੀ ਹੋਏ ਜਾਮ 'ਚ ਸ਼ਾਮਿਲ
ਕੇ.ਐੱਮ.ਪੀ. ਹਾਈਵੇ 'ਤੇ ਸਿਰਫ ਕਿਸਾਨ ਹੀ ਨਹੀਂ ਬੀਬੀਆਂ ਵੀ ਵੱਡੀ ਗਿਣਤੀ 'ਚ ਆਈਆਂ | ਜੋਸ਼ 'ਚ ਭਰੀਆਂ ਬੀਬੀਆਂ ਨੇ ਇਹ ਵੀ ਕਿਹਾ ਕਿ ਵਾਢੀ ਦਾ ਸਮਾਂ ਹੋਣ ਕਾਰਨ ਜੇਕਰ ਮਰਦਾਂ ਨੂੰ ਪਿੱਛੇ ਖੇਤ ਸਾਂਭਣੇ ਪਏ ਤਾਂ ਉਹ ਇਥੇ ਮੋਰਚੇ ਵੀ ਸੰਭਾਲਣਗੀਆਂ |
ਇਤਿਹਾਸ ਯਾਦ ਕਰਨ ਤੋਂ ਇਲਾਵਾ ਉਸ ਨੂੰ ਬਣਦਿਆਂ ਵੇਖਣ ਆਇਆ-ਗੌਰਵ
ਇਸ ਟੋਲ ਪਲਾਜ਼ਿਆਂ 'ਤੇ ਲੱਗੇ ਧਰਨਿਆਂ 'ਤੇ ਬੀਬੀਆਂ, ਬਜ਼ੁਰਗਾਂ ਤੋਂ ਇਲਾਵਾ ਬੱਚੇ ਵੀ ਸ਼ਾਮਿਲ ਸਨ | ਉਨ੍ਹਾਂ 'ਚੋਂ ਹੀ 10ਵੀਂ ਜਮਾਤ 'ਚ ਪੜ੍ਹਨ ਵਾਲੇ ਗੌਰਵ ਤੋਂ ਜਦੋਂ 'ਅਜੀਤ' ਵਲੋਂ ਧਰਨੇ 'ਚ ਆਉਣ ਦਾ ਸਬਬ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਤਿਹਾਸ ਯਾਦ ਕਰਨ ਤੋਂ ਇਲਾਵਾ ਉਹ ਇਤਿਹਾਸ ਬਣਦਾ ਵੇਖਣ ਆਇਆ ਹੈ |
ਸੁਰੱਖਿਆ ਦੇ ਪੁਖਤਾ ਪ੍ਰਬੰਧ
ਕਿਸਾਨਾਂ ਵਲੋਂ ਦਿੱਤੇ 24 ਘੰਟੇ ਦੇ ਹਾਈਵੇ ਜਾਮ ਦੇ ਸੱਦੇ ਦੇ ਮੱਦੇਨਜ਼ਰ ਪੁਲਿਸ ਵਲੋਂ ਵੀ ਸੁਰੱਖਿਆ ਦਾ ਪੁਖਤਾ ਬੰਦੋਬਸਤ ਕੀਤੇ ਗਏ | ਹਾਸਲ ਜਾਣਕਾਰੀ ਮੁਤਾਬਿਕ ਕੇ.ਐੱਮ.ਪੀ. 'ਤੇ ਸੁਰੱਖਿਆ ਵਿਵਸਥਾ ਲਈ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਜਿਨ੍ਹਾਂ 'ਚੋਂ 6 ਡੀ.ਐੱਸ.ਪੀ. ਅਤੇ 17 ਇੰਸਪੈਕਟਰਾਂ ਦੀ ਅਗਵਾਈ 'ਚ ਕੰਮ ਕਰ ਰਹੀਆਂ ਸਨ | ਇਸ 'ਚ ਡੀ.ਐੱਸ.ਪੀ. ਦੀ ਅਗਵਾਈ 'ਚ ਤਾਇਨਾਤ 20 ਕੰਪਨੀਆਂ 'ਚੋਂ 12 ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ਼) ਦੀਆਂ ਅਤੇ 8 ਪੁਲਿਸ ਦੀਆਂ ਕੰਪਨੀਆਂ ਸਨ |
ਅੰਦੋਲਨ ਸ਼ਾਂਤਮਈ ਬਣਾਈ ਰੱਖਣਾ ਇਕ ਵੱਡੀ ਜ਼ਿੰਮੇਵਾਰੀ-ਰਾਜੇਵਾਲ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਸਰਕਾਰ ਦੀਆਂ ਨੀਤੀਆਂ ਪ੍ਰਤੀ ਚੌਕਸ ਰਹਿਣ ਦੇ ਨਾਲ-ਨਾਲ ਅੰਦੋਲਨ ਨੂੰ ਸ਼ਾਂਤਮਈ ਬਣਾਏ ਰੱਖਣ ਦੀ ਅਪੀਲ ਕੀਤੀ | ਰਾਜੇਵਾਲ ਨੇ ਕਿਸਾਨ ਅੰਦੋਲਨ ਦੇ ਨਾਲ ਆਮ ਲੋਕਾਂ ਦਾ ਸਾਥ ਹੋਣ ਨੂੰ ਇਕ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਜਿਹੜੇ ਅੰਦੋਲਨ ਦੇ ਨਾਲ ਆਮ ਲੋਕ ਜੁੜ, ਜਾਣ ਸਰਕਾਰ ਉਸ ਨੂੰ ਦਬਾ ਨਹੀਂ ਸਕਦੀ | ਸਿੰਘੂ ਬਾਰਡਰ ਦੇ ਨਾਲ ਲਗਦੇ ਕੇ.ਐੱਮ.ਪੀ. ਐਕਸਪ੍ਰੈੱਸਵੇਅ ਦੇ ਟੋਲ ਪਲਾਜ਼ੇ 'ਤੇ ਕਿਸਾਨਾਂ ਨੂੰ ਕੀਤੇ ਤਕਰੀਬਨ 15-20 ਮਿੰਟ ਦੇ ਸੰਬੋਧਨ 'ਚ ਰਾਜੇਵਾਲ ਨੇ ਕਿਸਾਨਾਂ ਨੂੰ ਆਪਣੀ ਤਾਕਤ ਪਹਿਚਾਣਨ ਦੇ ਨਾਲ-ਨਾਲ ਸਰਕਾਰ ਦੀ ਪਾੜ ਪਾਉਣ ਦੀ ਨੀਤੀ ਤੋਂ ਵੀ ਸੁਚੇਤ ਰਹਿਣ ਲਈ ਕਿਹਾ |
ਕਿਸਾਨ ਆਗੂਆਂ ਦੇ ਸੰਬੋਧਨਾਂ 'ਚ ਗੂੰਜਿਆਂ ਸਿੱਧੀ ਅਦਾਇਗੀ ਦਾ ਮੁੱਦਾ
ਕਿਸਾਨ ਆਗੂਆਂ ਵਲੋਂ ਕੀਤੀਆਂ ਤਕਰੀਰਾਂ 'ਚ ਖੇਤੀ ਕਾਨੂੰਨਾਂ ਦੇ ਵਿਰੋਧ ਤੋਂ ਇਲਾਵਾ ਸਭ ਤੋਂ ਵੱਧ ਜਿਸ ਮੁੱਦੇ ਦੀ ਚਰਚਾ ਹੋਈ ਉਹ ਸਿੱਧੀ ਅਦਾਇਗੀ ਦਾ ਸੀ | ਹਾਲਾਂਕਿ ਕੁਝ ਆਗੂਆਂ ਵਲੋਂ ਸਿੱਧੀ ਅਦਾਇਗੀ ਦੀ ਧਾਰਨਾ ਨੂੰ ਹੀ ਖਾਰਜ ਕਰ ਦਿੱਤਾ ਗਿਆ, ਜਦਕਿ ਕੁਝ ਨੇ ਇਸ ਨੂੰ ਗ਼ਲਤ ਸਮੇਂ 'ਤੇ ਲਿਆ ਫ਼ੈਸਲਾ ਕਰਾਰ ਦਿੱਤਾ | ਜਗਜੀਤ ਸਿੰਘ ਡੱਲੇਵਾਲ ਨੇ ਸਿੱਧੀ ਅਦਾਇਗੀ ਨੂੰ ਦੁਫਾੜ ਕਰਨ ਵਜੋਂ ਚੁੱਕਿਆ ਕਦਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕਿਸਾਨ ਇਹ ਮੰਗ ਪਿਛਲੇ 30 ਸਾਲ ਤੋਂ ਕਰ ਰਿਹਾ ਹੈ ਅਤੇ ਸਰਕਾਰ ਇਸ ਨੂੰ ਅਜਿਹੇ ਸਮੇਂ 'ਚ ਲੈ ਕੇ ਆਈ ਹੈ ਜਦੋਂ ਕਿਸਾਨ ਦਾ ਵਾਲ-ਵਾਲ ਕਰਜ਼ੇ 'ਚ ਵਿੰਨਿ੍ਹਆ ਪਿਆ | ਦੂਜੇ ਪਾਸੇ ਰਾਜੇਵਾਲ ਨੇ ਸਿੱਧੀ ਅਦਾਇਗੀ ਦੀ ਧਾਰਨਾ ਨੂੰ ਹੀ ਖਾਰਜ ਕਰਦਿਆਂ ਕਿਹਾ ਕਿ ਪੰਜਾਬ ਦਾ ਮੰਡੀ ਸਿਸਟਮ ਇਕ ਬਿਹਤਰੀਨ ਸਿਸਟਮ ਹੈ ਅਤੇ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਅਜਿਹੇ ਕਦਮ ਚੁੱਕ ਰਹੀ ਹੈ |

ਦੇਸ਼ ਭਰ 'ਚ 1 ਲੱਖ 45 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ-794 ਮੌਤਾਂ

ਨਵੀਂ ਦਿੱਲੀ, 10 ਅਪ੍ਰੈਲ (ਏਜੰਸੀ)-ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਕਹਿਰ ਜਾਰੀ ਹੈ | ਭਾਰਤ 'ਚ ਕੁੱਲ ਕੋਰੋਨਾ ਮਾਮਲਿਆਂ 'ਚੋਂ ਸਿਰਫ 72.33 ਫੀਸਦੀ ਮਾਮਲੇ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਉੱਤਰ ਪ੍ਰਦੇਸ਼ ਤੇ ਕੇਰਲ 'ਚ ਦਰਜ ਕੀਤੇ ਗਏ ਹਨ, ਜਿਥੇ ਇਹ ਸਿਰਫ ਸਾਢੇ 6 ਮਹੀਨਿਆਂ 'ਚ ਹੀ 10 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ | ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ 'ਚ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਅੱਜ ਵੀ ਸਵਾ ਲੱਖ ਤੋਂ ਜ਼ਿਆਦਾ ਹੈ | ਇਸ ਅਨੁਸਾਰ ਪਿਛਲੇ 24 ਘੰਟਿਆਂ 'ਚ ਭਾਰਤ 'ਚ ਕੋਵਿਡ-19 ਦੇ 1,45,384 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 794 ਲੋਕਾਂ ਦੀ ਮੌਤ ਹੋ ਗਈ | ਦੇਸ਼ 'ਚ ਹੁਣ ਤੱਕ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ 1,32,05, 926 ਹੋ ਗਿਆ ਹੈ ਤੇ ਮਰਨ ਵਾਲਿਆਂ ਦੀ ਗਿਣਤੀ 1,68,436 ਹੋ ਗਈ ਹੈ | ਇਨ੍ਹਾਂ ਅੰਕੜਿਆਂ ਨਾਲ ਕੋਰੋਨਾ ਪੀੜਤ ਦੇਸ਼ਾਂ 'ਚੋਂ ਭਾਰਤ ਤੀਸਰੇ ਸਥਾਨ 'ਤੇ ਹੈ | ਪਹਿਲਾ ਸਥਾਨ ਅਮਰੀਕਾ ਤੇ ਦੂਸਰਾ ਬ੍ਰਾਜ਼ੀਲ ਦਾ ਹੈ | ਇਸ ਸਬੰਧੀ ਭਾਰਤੀ ਕੌਂਸਲ ਆਫ ਮੈਡੀਕਲ ਰਿਸਰਚ ਦਾ ਕਹਿਣਾ ਹੈ ਕਿ ਭਾਰਤ 'ਚ ਸ਼ੁੱਕਰਵਾਰ ਤੱਕ ਕੋਰੋਨਾ ਵਾਇਰਸ ਦੇ ਕੁੱਲ 25,52,14, 803 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 11,73,219 ਟੈਸਟ ਸਿਰਫ ਕੱਲ੍ਹ ਹੀ ਕੀਤੇ ਗਏ ਹਨ | ਮੰਤਰਾਲੇ ਅਨੁਸਾਰ ਅਜੇ ਦੇਸ਼ 'ਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 10,46,631 ਹੈ ਤੇ ਸਿਹਤਯਾਬਾਂ ਦੀ ਗਿਣਤੀ 1,19,90,859 ਹੈ | ਇਸ ਸਾਲ ਜਨਵਰੀ ਮਹੀਨੇ ਤੋਂ ਸ਼ੁਰੂ ਕੀਤੀ ਗਈ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ ਦੇਸ਼ 'ਚ ਕੁੱਲ 9,80,75,160 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਹੈ | ਹਾਲਾਂਕਿ ਮਹਾਰਾਸ਼ਟਰ ਤੇ ਦਿੱਲੀ ਸਮੇਤ ਕਈ ਰਾਜਾਂ ਤੋਂ ਵੈਕਸੀਨ ਦੀ ਮੰਗ ਕੀਤੀ ਗਈ ਹੈ | ਇਨ੍ਹਾਂ ਦਾ ਕਹਿਣਾ ਹੈ ਕਿ ਵੈਕਸੀਨ ਦੀ ਕਮੀ ਕਾਰਨ ਵੈਕਸੀਨੇਸ਼ਨ ਕੇਂਦਰਾਂ ਨੂੰ ਬੰਦ ਕਰਨ ਦੀ ਨੌਬਤ ਆ ਗਈ ਹੈ |
ਦੇਸ਼ ਭਰ 'ਚ ਟੀਕਾ ਉਤਸਵ ਦੀ ਸ਼ੁਰੂਆਤ ਅੱਜ ਤੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਭਰ 'ਚ ਅੱਜ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ ਟੀਕਾ ਉਤਸਵ ਮਨਾਇਆ ਜਾ ਰਿਹਾ ਹੈ ਤਾਂ ਜੋਂ ਹਰੇਕ ਯੋਗ ਵਿਅਕਤੀ ਨੂੰ ਕੋਰੋਨਾ ਵਾਇਰਸ ਰੋਕੂ ਟੀਕਾ ਲਗਾਇਆ ਜਾ ਸਕੇ |
ਭਾਰਤ ਨੇ ਕੋਰੋਨਾ ਦੇ ਸਭ ਤੋਂ ਤੇਜ਼ 10 ਕਰੋੜ ਟੀਕੇ ਲਗਾਏ
ਭਾਰਤ ਵਲੋਂ ਕੋਰੋਨਾ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਦਾ ਅੰਕੜਾ ਪੂਰਾ ਕਰ ਲੈਣ 'ਤੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਨੇ ਕੋਰੋਨਾ ਵੈਕਸੀਨ ਦੇ 10 ਕਰੋੜ ਟੀਕੇ ਲਗਾਉਣ ਦਾ ਅੰਕੜਾ 85 ਦਿਨਾਂ 'ਚ ਹੀ ਪੂਰਾ ਕਰ ਲਿਆ ਹੈ | ਸਿਹਤ ਮੰਤਰਾਲੇ ਨੇ ਕਿਹਾ ਕਿ ਹਾਲਾਂਕਿ ਅਮਰੀਕਾ ਨੂੰ ਇਹ ਅੰਕੜਾ ਪੂਰਾ ਕਰਨ 'ਚ 89 ਦਿਨ ਲੱਗੇ ਜਦਕਿ ਚੀਨ ਨੂੰ 10 ਕਰੋੜ ਟੀਕੇ ਲਗਾਉਣ 'ਚ 102 ਦਿਨ ਲੱਗੇ |

ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ

ਲੁਧਿਆਣਾ, 10 ਅਪ੍ਰੈਲ (ਪੁਨੀਤ ਬਾਵਾ)-ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਅਦਾਕਾਰ ਸਤੀਸ਼ ਕੌਲ ਦਾ ਅੱਜ ਲੁਧਿਆਣਾ ਵਿਖੇ ਦਿਹਾਂਤ ਹੋ ਗਿਆ | ਸਤੀਸ਼ ਕੌਲ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਲੁਧਿਆਣਾ ਦੇ ਦਰੇਸੀ ਵਿਖੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਸਨ, ਜਿਥੇ ਉਨ੍ਹਾਂ ਦੇ ਆਖ਼ਰੀ ਸਾਹ ਲਿਆ | ਉਨ੍ਹਾਂ ਦਾ ਜਨਮ 26 ਸਤੰਬਰ, 1948 ਨੂੰ ਕਸ਼ਮੀਰ ਵਿਖੇ ਹੋਇਆ | ਉਨ੍ਹਾਂ ਨੇ ਪਹਿਲੀ ਹਿੰਦੀ ਫ਼ਿਲਮ 'ਪ੍ਰੇਮ ਪ੍ਰਭਾਤ' 1973 ਵਿਚ ਤੇ 1998 'ਚ ਆਖਰੀ ਹਿੰਦੀ ਫ਼ਿਲਮ 'ਪਿਆਰ ਤੋਂ ਹੋਨਾ ਹੀ ਥਾ' ਵਿਚ ਕੰਮ ਕੀਤਾ ਅਤੇ ਉਨ੍ਹਾਂ ਨੇ ਪਹਿਲੀ ਪੰਜਾਬੀ ਫ਼ਿਲਮ 'ਡੇਰਾ ਆਸ਼ਕਾਂ ਦਾ' 1979 ਤੇ ਆਖਰੀ ਫ਼ਿਲਮ 'ਆਜ਼ਾਦੀ ਦ ਫਰੀਡਮ' 2015 ਵਿਚ ਕੰਮ ਕੀਤਾ | ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਧਾਰਮਿਕ ਨਾਟਕ 'ਮਹਾਂਭਾਰਤ' ਵਿਚ 1988 ਵਿਚ ਇੰਦਰਦੇਵ ਦਾ ਅਤੇ 'ਵਿਕਰਮ ਔਰ ਬੇਤਾਲ' ਵਿਚ ਨਿਭਾਏ ਕਿਰਦਾਰਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ | ਸਤੀਸ਼ ਕੌਲ ਨੂੰ 2011 ਵਿਚ 'ਪੀ.ਟੀ.ਸੀ. ਫ਼ਿਲਮ ਫੇਅਰ ਐਵਾਰਡ' ਦੌਰਾਨ 'ਲਾਈਫ਼ ਟਾਈਮ ਅਚੀਵਮੈਂਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਲੁਧਿਆਣਾ ਵਿਚ 2011 ਵਿਚ ਐਕਟਿੰਗ ਸਕੂਲ ਵੀ ਖੋਲਿ੍ਹਆ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਵਿਖੇ ਹੀ ਰਹਿ ਰਹੇ ਸਨ | ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਤੋਂ ਤਲਾਕ ਲੈ ਲਿਆ ਹੈ, ਜਿਸ ਤੋਂ ਬਾਅਦ ਉਹ ਪਹਿਲਾਂ ਕੁੱਝ ਸਮਾਂ ਸਵਾਮੀ ਵਿਵੇਦਾਨੰਦ ਆਸ਼ਰਮ ਲੁਧਿਆਣਾ ਵਿਖੇ ਰਹੇ ਤੇ ਕੁਝ ਸਾਲਾਂ ਤੋਂ ਆਪਣੀ ਇਕ ਪ੍ਰਸੰਸਕ ਕੋਲ ਰਹਿ ਰਹੇ ਸਨ | ਫ਼ਿਲਮ ਜਗਤ ਵਿਚ ਨਾਮਣਾ ਖੱਟਣ ਵਾਲੇ ਸਤੀਸ਼ ਕੌਲ ਨੇ ਭਾਵੇਂ ਬਹੁਤ ਹੀ ਦੌਲਤ ਤੇ ਸ਼ੌਹਰਤ ਕਮਾਈ, ਪਰ ਉਨ੍ਹਾਂ ਦੇ ਆਖਰੀ ਕੁੱਝ ਸਾਲ ਬੜੀ ਹੀ ਗੁਰਬਤ ਤੇ ਤੰਗੀ ਵਿਚ ਲੰਘੇ | 2019 ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਤੀਸ਼ ਕੌਲ ਨੂੰ 5 ਲੱਖ ਰੁਪਏ ਦੀ ਮਾਲੀ ਸਹਾਇਤਾ ਭੇਜੀ ਗਈ ਸੀ ਅਤੇ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਗਿਆ ਸੀ | ਸਤੀਸ਼ ਕੌਲ ਦੇ ਦਿਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੌਲ ਵਲੋਂ ਪੰਜਾਬੀ ਸਿਨੇਮਾ, ਕਲਾ ਤੇ ਸੱਭਿਆਚਾਰ ਦੇ ਪ੍ਰਚਾਰ ਲਈ ਜੋ ਕੰਮ ਕੀਤਾ, ਉਸ ਨੂੰ ਸਦਾ ਯਾਦ ਰੱਖਿਆ ਜਾਵੇਗਾ |
ਮੁੱਖ ਮੰਤਰੀ ਵਲੋਂ ਦੁੱਖ ਪ੍ਰਗਟ

ਚੰਡੀਗੜ੍ਹ, (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਮਵਰ ਪੰਜਾਬੀ ਅਦਾਕਾਰ ਸਤੀਸ਼ ਕੌਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਆਪਣੇ ਸ਼ੋਕ ਸੰਦੇਸ਼ 'ਚ ਮੁੱਖ ਮੰਤਰੀ ਨੇ ਸਤੀਸ਼ ਕੌਲ ਨੂੰ ਬਹੁ-ਪੱਖੀ ਅਦਾਕਾਰ ਦੱਸਿਆ, ਜਿਨ੍ਹਾਂ ਨੇ ਪੰਜਾਬੀ ਸਿਨੇਮਾ, ਕਲਾ ਤੇ ਸੱਭਿਆਚਾਰ ਦੇ ਪਾਸਾਰ 'ਚ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਹੋਣ ਦੇ ਨਾਤੇ ਸਤੀਸ਼ ਕੌਲ ਨੂੰ ਪੰਜਾਬੀ ਸਿਨੇਮੇ ਨੂੰ ਲੋਕਾਂ 'ਚ ਮਕਬੂਲ ਕਰਨ ਲਈ ਪਾਏ ਗਏ ਮਿਸਾਲੀ ਯੋਗਦਾਨ ਲਈ ਹਮੇਸ਼ਾ ਚੇਤੇ ਕੀਤਾ ਜਾਵੇਗਾ |

ਪੰਜਾਬ ਕੋਲ ਸਿਰਫ਼ ਪੰਜ ਦਿਨ ਦੀ ਕੋਰੋਨਾ ਵੈਕਸੀਨ ਬਚੀ-ਕੈਪਟਨ

ਚੰਡੀਗੜ੍ਹ, 10 ਅਪ੍ਰੈਲ (ਅਜੀਤ ਬਿਊਰੋ)-ਪੰਜਾਬ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ | ਅਜਿਹੇ 'ਚ ਸੂਬਾ ਸਰਕਾਰ ਰੋਜ਼ਾਨਾ 2 ਲੱਖ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਦੀ ਤਿਆਰੀ 'ਚ ਹੈ, ਪਰ ਟੀਕੇ ਦੀ ਘਾਟ ਕਾਰਨ ਸਰਕਾਰ ਅਜਿਹਾ ਕਰ ਸਕਣ 'ਚ ਸਮਰੱਥ ਨਹੀਂ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਲਗਪਗ 90 ਹਜ਼ਾਰ ਲੋਕਾਂ ਨੂੰ ਰੋਜ਼ਾਨਾ ਟੀਕਾ ਲਗਾਇਆ ਜਾ ਰਿਹਾ ਹੈ | ਸੂਬੇ 'ਚ ਟੀਕੇ ਦੇ ਵਰਤਮਾਨ ਸਟਾਕ 5 ਦਿਨ (5.7 ਲੱਖ ਕੋਵਿਡ ਵੈਕਸੀਨ ਖ਼ੁਰਾਕ) ਦਾ ਹੈ | ਅਜਿਹੇ 'ਚ ਜੇਕਰ 2 ਲੱਖ ਲੋਕਾਂ ਨੂੰ ਰੋਜ਼ਾਨਾ ਟੀਕਾ ਲਗਾਇਆ ਜਾਵੇ ਤਾਂ ਮੌਜੂਦਾ ਸਮੇਂ ਉਪਲਬਧ ਵੈਕਸੀਨ ਦਾ ਸਟਾਕ ਤਿੰਨ ਦਿਨਾਂ 'ਚ ਖ਼ਤਮ ਹੋ ਜਾਵੇਗਾ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਤੇ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਅਗਲੀ ਸਪਲਾਈ ਬਾਰੇ ਪ੍ਰੋਗਰਾਮ ਸਾਂਝਾ ਕਰਨ ਲਈ ਆਖਿਆ ਹੈ | ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਕੋਵਿਡ ਦੀ ਸਥਿਤੀ ਬਾਰੇ ਵਿਚਾਰ-ਚਰਚਾ ਕਰਨ ਲਈ ਸੱਦੀ ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਟੀਕਾਕਰਨ ਦੀ ਸ਼ੁਰੂਆਤ ਹੌਲੀ ਹੋਣ ਦੇ ਬਾਵਜੂਦ ਰੋਜ਼ਾਨਾ 85,000-90,000 ਵਿਅਕਤੀਆਂ ਦੇ ਹਿਸਾਬ ਨਾਲ ਪੰਜਾਬ ਹੁਣ 16 ਲੱਖ ਵਿਅਕਤੀਆਂ ਨੂੰ ਕੋਵਿਡ ਖੁਰਾਕਾਂ ਦੇ ਚੁੱਕਾ ਹੈ | ਕੈਪਟਨ ਨੇ ਸੋਨੀਆ ਗਾਂਧੀ ਨੂੰ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਤੇ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਸੂਬਿਆਂ ਨੂੰ ਆਪਣੇ ਪੱਧਰ 'ਤੇ ਟੀਕਾਕਰਨ ਦੀ ਕਾਰਜਨੀਤੀ ਉਲੀਕਣ 'ਚ ਢਿੱਲ ਦੇਣ ਦੀ ਮੰਗ ਕੀਤੀ ਸੀ | ਕੈਪਟਨ ਨੇ ਕਿਹਾ ਕਿ ਉਨ੍ਹਾਂ ਕੇਂਦਰ ਸਰਕਾਰ ਨੂੰ ਜਿਗਰ ਤੇ ਗੁਰਦੇ ਦੀ ਬਿਮਾਰੀ ਨਾਲ ਪੀੜਤ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਟੀਕਾਕਰਨ ਮੁਹਿੰਮ 'ਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਸੀ | ਇਸੇ ਤਰ੍ਹਾਂ ਵੱਧ ਜੋਖਮ ਵਾਲੇ ਇਲਾਕਿਆਂ 'ਚ ਸਾਰੇ ਬਾਲਗਾਂ ਦੇ ਟੀਕਾਕਰਨ ਤੋਂ ਇਲਾਵਾ ਸਾਰੀਆਂ ਵਿੱਦਿਅਕ ਸੰਸਥਾਵਾਂ 'ਚ ਅਧਿਆਪਕਾਂ ਤੇ ਸਟਾਫ, ਜੱਜਾਂ ਤੇ ਜੁਡੀਸ਼ੀਅਲ ਅਫਸਰਾਂ, ਬੱਸ ਡਰਾਈਵਰਾਂ ਤੇ ਕੰਡਕਟਰਾਂ ਤੇ ਚੁਣੇ ਹੋਏ ਨੁਮਾਇੰਦਿਆਂ ਲਈ ਕਿੱਤਾ ਆਧਾਰਿਤ ਟੀਕਾਕਰਨ ਦੀ ਮੰਗ ਵੀ ਉਠਾਈ ਸੀ |

ਪੰਜਾਬ ਸਰਕਾਰ ਹਾਈਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਵੇਗੀ-ਕੈਪਟਨ

ਕਿਹਾ, ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਨੂੰ ਕਾਨੂੰਨੀ ਸਿੱਟੇ 'ਤੇ ਲਿਜਾਇਆ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇਗੀ ਚੰਡੀਗੜ੍ਹ, 10 ਅਪ੍ਰੈਲ (ਅਜੀਤ ਬਿਊਰੋ)-ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਜਾਂਚ ਨੂੰ ਪੂਰੀ ਤਰ੍ਹਾਂ ਨਿਰਪੱਖ ਦੱਸਦੇ ਹੋਏ ...

ਪੂਰੀ ਖ਼ਬਰ »

ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਅੰਦੋਲਨ ਵਾਪਸ ਲੈਣ ਕਿਸਾਨ-ਤੋਮਰ

ਕਿਹਾ, ਸਰਕਾਰ ਗੱਲਬਾਤ ਲਈ ਤਿਆਰ ਨਵੀਂ ਦਿੱਲੀ, 10 ਅਪ੍ਰੈਲ (ਏਜੰਸੀ)- ਦੇਸ਼ ਭਰ 'ਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਅੰਦੋਲਨ ਵਾਪਸ ਲੈਣ ਦੀ ...

ਪੂਰੀ ਖ਼ਬਰ »

ਸੋਨੀਆ ਵਲੋਂ ਕਾਂਗਰਸ ਸ਼ਾਸਿਤ ਸੂਬਿਆਂ ਨਾਲ ਕੋਰੋਨਾ ਦੇ ਹਾਲਾਤ 'ਤੇ ਸਮੀਖਿਆ

ਨਵੀਂ ਦਿੱਲੀ, 10 ਅਪ੍ਰੈਲ (ਏਜੰਸੀ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਸੱਤਾ ਵਾਲੇ ਸੂਬਿਆਂ ਨਾਲ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੇ ਕੋਰੋਨਾ ਵੈਕਸੀਨ ਮੁਹਿੰਮ ਬਾਰੇ ਚਰਚਾ ਕੀਤੀ | ਉਨ੍ਹਾਂ ਸਨਿਚਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕਾਂਗਰਸ ...

ਪੂਰੀ ਖ਼ਬਰ »

ਹਾਈਕੋਰਟ ਦੇ ਫੈਸਲੇ ਨੇ ਸਪੱਸ਼ਟ ਕੀਤਾ ਕਿ ਬਾਦਲ ਪਰਿਵਾਰ ਨੂੰ ਫਸਾਉਣ ਲਈ ਹੋਈ ਸੀ ਕੇਸ ਦੀ ਵਰਤੋਂ-ਸੁਖਬੀਰ

• ਕਿਹਾ, ਭਾਜਪਾ ਨਾਲ ਰਲ ਕੇ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਕੈਪਟਨ ਅਸਤੀਫ਼ਾ ਦੇਣ ਚੰਡੀਗੜ੍ਹ,10 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ...

ਪੂਰੀ ਖ਼ਬਰ »

ਪੂਰਬੀ ਲੱਦਾਖ 'ਚ ਵਿਵਾਦਿਤ ਇਲਾਕਿਆਂ ਤੋਂ ਸੈਨਿਕਾਂ ਦੀ ਵਾਪਸੀ 'ਤੇ ਚੀਨ ਨੇ ਨਹੀਂ ਵਿਖਾਇਆ ਲਚੀਲਾਪਨ

ਦੋਵਾਂ ਦੇਸ਼ਾਂ ਵਲੋਂ ਜ਼ਮੀਨੀ ਪੱਧਰ 'ਤੇ ਸਥਿਰਤਾ ਬਣਾਈ ਰੱਖਣ ਦੀ ਸਹਿਮਤੀ ਨਵੀਂ ਦਿੱਲੀ, 10 ਅਪ੍ਰੈਲ (ਏਜੰਸੀ)-ਪੂਰਬੀ ਲੱਦਾਖ 'ਚ ਹਾਟ ਸਪਰਿੰਗਜ਼, ਗੋਗਰਾ ਤੇ ਦੇਪਸਾਂਗ ਦੇ ਵਿਵਾਦਿਤ ਖੇਤਰਾਂ 'ਚੋਂ ਸੈਨਿਕਾਂ ਨੂੰ ਪਿੱਛੇ ਹਟਾਉਣ ਲਈ ਭਾਰਤ-ਚੀਨ ਵਿਚਾਲੇ ਹੋਈ ਤਾਜ਼ਾ ...

ਪੂਰੀ ਖ਼ਬਰ »

ਮਿਆਂਮਾਰ 'ਚ ਸੁਰੱਖਿਆ ਬਲਾਂ ਵਲੋਂ ਇਕੋ ਦਿਨ 82 ਲੋਕਤੰਤਰ ਸਮਰਥਕਾਂ ਦੀ ਹੱਤਿਆ

ਯੰਗੂਨ, 10 ਅਪ੍ਰੈਲ (ਏ.ਪੀ.)-ਮਿਆਂਮਾਰ 'ਚ ਸੁਰੱਖਿਆ ਬਲਾਂ ਨੇ ਸੈਨਿਕ ਤਖਤਾਪਲਟ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਘੱਟ ਤੋਂ ਘੱਟ 82 ਲੋਕਤੰਤਰ ਸਮਰਥਕਾਂ ਦੀ ਇਕੋ ਦਿਨ ਹੱਤਿਆ ਕਰ ਦਿੱਤੀ | ਮਾਰੇ ਗਏ ਪ੍ਰਦਰਸ਼ਨਕਾਰੀਆਂ ਦੀ ਗਿਣਤੀ 'ਤੇ ਨਜ਼ਰ ਰੱਖਣ ਵਾਲੇ ਇਕ ਸੰਗਠਨ ਅਤੇ ...

ਪੂਰੀ ਖ਼ਬਰ »

ਸਾਡੇ ਜਵਾਨ ਗੋਲੀਬਾਰੀ 'ਚ ਸ਼ਾਮਿਲ ਨਹੀਂ-ਸੀ. ਆਰ. ਪੀ. ਐਫ.

ਬੰਗਾਲ 'ਚ ਚੌਥੇ ਗੇੜ ਦੀਆਂ ਵੋਟਾਂ ਦੌਰਾਨ ਵਾਪਰੀ ਗੋਲੀਬਾਰੀ ਦੀ ਘਟਨਾ, ਜਿਸ 'ਚ 4 ਲੋਕ ਮਾਰੇ ਗਏ ਹਨ, ਸਬੰਧੀ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ. ਆਰ. ਪੀ. ਐਫ.) ਨੇ ਸਪੱਸ਼ਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਕੂਚ ਬਿਹਾਰ ਦੇ ਸੀਤਲਕੁਚੀ ਵਿਧਾਨ ਸਭਾ ਦੇ ਜੋਰਪਤਾਕੀ ਸਥਿਤ ...

ਪੂਰੀ ਖ਼ਬਰ »

ਸੂਬੇ 'ਚ 3294 ਨਵੇਂ ਮਾਮਲੇ-58 ਹੋਰ ਮੌਤਾਂ

ਚੰਡੀਗੜ੍ਹ,10 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 58 ਹੋਰ ਮੌਤਾਂ ਹੋ ਗਈਆਂ, ਉਥੇ 2385 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 3294 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 58 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX