ਤਾਜਾ ਖ਼ਬਰਾਂ


ਹੁਸ਼ਿਆਰਪੁਰ ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ, ਗਿਣਤੀ 121 ਹੋਈ
. . .  6 minutes ago
ਹੁਸ਼ਿਆਰਪੁਰ, 30 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 6 ਹੋਰ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਣਿਤੀ 121 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਿਦਆਂ ਸਿਵਲ ਸਰਜਨ ਡਾ: ਜਸਬੀਰ...
ਡਿਊਟੀ ਦੌਰਾਨ ਆਸ਼ਾ ਵਰਕਰ ਅਤੇ ਏ ਐੱਨ ਐੱਮ ਨਾਲ ਕੁੱਟਮਾਰ
. . .  22 minutes ago
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲੇ ਸਾਹਮਣੇ ਆਏ
. . .  0 minutes ago
ਅੰਮ੍ਰਿਤਸਰ, 30 ਮਈ (ਹਰਜਿੰਦਰ ਸਿੰਘ ਸ਼ੈਲੀ)-ਅੰਮ੍ਰਿਤਸਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਜਿੱਥੇ ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਸਨ ਉਥੇ ਹੀ ਹੁਣ ਸ਼ਨੀਵਾਰ ਅੰਮ੍ਰਿਤਸਰ...
ਲੁਧਿਆਣਾ 'ਚ ਕੋਰੋਨਾ ਮਰੀਜ਼ਾਂ 'ਚ ਹੋਇਆ ਵਾਧਾ, ਦੋ ਹੋਰ ਮਰੀਜ਼ ਮਿਲੇ
. . .  32 minutes ago
ਲੁਧਿਆਣਾ, 30 ਮਈ (ਰੁਪੇਸ਼ ਕੁਮਾਰ) - ਲੁਧਿਆਣਾ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ। ਪਟਿਆਲਾ ਜੀਐੱਮਸੀ ਦੀ ਰਿਪੋਰਟ ਮੁਤਾਬਿਕ ਦੋ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਕ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ। ਜਦੋਂ ਕਿ ਦੂਜੇ...
ਫਾਜ਼ਿਲਕਾ ਜ਼ਿਲ੍ਹੇ ਵਿਚ ਦੋ ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  41 minutes ago
ਫ਼ਾਜ਼ਿਲਕਾ, 30 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦੇ ਦੋ ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਫਾਜ਼ਿਲਕਾ ਸਿਵਲ ਸਰਜਨ ਸੀ.ਐਮ. ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਵਿਚ ਇਕ ਨੌਜਵਾਨ ਇੱਕੀ ਸਾਲਾ ਦਾ ਹੈ, ਜੋ 29 ਤਰੀਕ...
ਪਠਾਨਕੋਟ ਵਿਚ 6 ਸਾਲ ਦੇ ਬੱਚੇ ਸਮੇਤ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  45 minutes ago
ਪਠਾਨਕੋਟ, 30 ਮਈ (ਸੰਧੂ) - ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਪਠਾਨਕੋਟ ਅੰਦਰ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਪੁਸ਼ਟੀ ਕਰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ...
ਤਹਿਸੀਲ ਬਾਬਾ ਬਕਾਲਾ ਸਾਹਿਬ ਨੂੰ ਮਿਲੀ ਵੱਡੀ ਰਾਹਤ
. . .  about 1 hour ago
ਬਾਬਾ ਬਕਾਲਾ ਸਾਹਿਬ, 30 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਬ ਡਵੀਜਨ ਬਾਬਾ ਬਕਾਲਾ ਸਾਹਿਬ ਲਈ ਅੱਜ ਰਾਹਤ ਵਾਲੀ ਖਬਰ ਹੈ ਕਿ ਸਬ ਡਵੀਜਨ ਦੇ ਵੱਖ ਵੱਖ ਪਿੰਡਾਂ ਨਾਲ ਸੰਬੰਧਿਤ 29 ਮਈ ਨੂੰ ਜੋ 30 ਵਿਅਕਤੀਆਂ ਦੇ ਸੈਂਪਲ ਲੈ ਕੇ ਅੰਮ੍ਰਿਤਸਰ ਭੇਜੇ ਗਏ ਹਨ। ਉਨ੍ਹਾਂ...
ਆਪਣੇ ਫੇਸਬੁੱਕ ਪੇਜ਼ ਤੋਂ ਲੋਕਾਂ ਨਾਲ ਗੱਲਬਾਤ ਕਰਨਗੇ ਮੁੱਖ ਮੰਤਰੀ
. . .  about 1 hour ago
ਚੰਡੀਗੜ੍ਹ, 30 ਮਈ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਆਪਣੇ ਫੇਸਬੁੱਕ ਪੇਜ਼ 'ਤੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਸੂਬੇ ਵਿਚ ਕੋਵਿਡ19 ਦੇ ਤਾਜ਼ਾ ਹਾਲਾਤਾਂ ਸਮੇਤ ਲਾਕਡਾਊਨ ਨੂੰ ਲੈ ਕੇ ਲੋਕਾਂ ਦੇ...
ਅਮਰੀਕਾ ਵਿਚ ਨੌਜਵਾਨ ਦੀ ਡੁੱਬਣ ਕਾਰਨ ਹੋਈ ਸੀ ਮੌਤ, ਅੱਜ ਸੇਜਲ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  about 1 hour ago
ਚੌਕ ਮਹਿਤਾ, 30 ਮਈ (ਜਗਦੀਸ਼ ਸਿੰਘ ਬਮਰਾਹ) - ਨੌਜਵਾਨ ਆਕਾਸ਼ਦੀਪ ਸਿੰਘ ਜੱਜ ਜਿਸ ਦੀ ਕੁੱਝ ਦਿਨ ਪਹਿਲਾ ਅਮਰੀਕਾ ਵਿਚ ਦੇ ਸਿਆਟਲ ਸ਼ਹਿਰ 'ਚ ਡੁੱਬਣ ਕਾਰਨ ਦੁਖਦਾਈ ਮੌਤ ਹੋ ਗਈ ਸੀ। ਅੱਜ ਉਸ ਦਾ ਮਹਿਲਾ ਚੌਕ ਦੇ ਸ਼ਮਸ਼ਾਨ ਘਾਟ ਵਿਚ ਹਜ਼ਾਰਾਂ ਸੇਜਲ ਅੱਖਾਂ ਨਾਲ...
ਖੂੰਖਾਰ ਅਵਾਰਾ ਕੁੱਤਿਆਂ ਨੇ ਬੁਝਾਇਆ ਘਰ ਦਾ ਇਕਲੌਤਾ ਚਿਰਾਗ
. . .  about 2 hours ago
ਅੰਮ੍ਰਿਤਸਰ, 30 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਪਿੰਡ ਵਰਪਾਲ ਵਿਖੇ ਖ਼ੂੰਖ਼ਾਰ ਆਵਾਰਾ ਕੁੱਤਿਆਂ ਨੇ ਦੋ ਸਾਲਾ ਮਾਸੂਮ ਨੂੰ ਇਸ ਕਦਰ ਨੋਚ ਨੋਚ ਖਾਧਾ ਕਿ ਗਹਿਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਘਰ ਦਾ ਇਕਲੌਤਾ ਚਿਰਾਗ਼ ਮੌਕੇ ਤੇ ਹੀ ਦਮ ਤੋੜ ਗਿਆ। ਇਸ ਸਬੰਧੀ...
ਫੱਟੜ ਸਬਜ਼ੀ ਵਿਕਰੇਤਾ ਪੀ.ਜੀ.ਆਈ. ਚੰਡੀਗੜ੍ਹ ਪਹੁੰਚ ਕੇ ਕੋਰੋਨਾ ਪੀੜਤ ਨਿਕਲਿਆ
. . .  about 2 hours ago
ਮਲੇਰਕੋਟਲਾ, 30 ਮਈ (ਕੁਠਾਲਾ) - ਸ਼ੁੱਕਰਵਾਰ ਸਵੇਰੇ ਪੰਜ ਵਜੇ ਮਲੇਰਕੋਟਲਾ ਲੁਧਿਆਣਾ ਰੋਡ 'ਤੇ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਫੱਟੜ ਹੋਇਆ ਇਕ 50 ਸਾਲਾ ਸਬਜ਼ੀ ਵਿਕਰੇਤਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜਾਂਚ ਦੌਰਾਨ ਕੋਰੋਨਾ ਵਾਇਰਸ ਦਾ ਪੀੜਤ ਪਾਇਆ...
ਡੁੱਬਣ ਕਾਰਨ 9 ਸਾਲਾ ਬੱਚੇ ਦੀ ਮੌਤ
. . .  about 2 hours ago
ਬਾਘਾ ਪੁਰਾਣਾ, 30 ਮਈ (ਬਲਰਾਜ ਸਿੰਗਲਾ) - ਨੇੜਲੇ ਪਿੰਡ ਚੰਦ ਨਵਾਂ ਵਿਖੇ ਸੋਮਤ ਸਿੰਘ (9) ਪੁੱਤਰ ਜਸਪਾਲ ਸਿੰਘ ਦੀ ਅੱਜ ਪਿੰਡ ਦੇ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਗਈ। ਸੋਮਤ ਹੋਰਨਾਂ ਬੱਚਿਆਂ ਨਾਲ ਪਿੰਡ ਦੇ ਛੱਪੜ 'ਚ ਨਹਾਉਣ...
ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਹੰਗਾਮੀ ਬੈਠਕ
. . .  about 2 hours ago
ਚੰਡੀਗੜ੍ਹ, 30 ਮਈ (ਸੁਰਿੰਦਰਪਾਲ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਧਾਰਮਿਕ ਸਥਾਨ ਤੁਰੰਤ ਖੋਲ੍ਹੇ ਜਾਣ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ...
ਡਿਊਟੀ ਕਰਦੇ ਸਮੇਂ ਪੁਲਿਸ ਮੁਲਾਜ਼ਮ ਦੀ ਮੌਤ
. . .  about 2 hours ago
ਬੰਗਾ, 30 ਮਈ (ਜਸਬੀਰ ਸਿੰਘ ਨੂਰਪੁਰ) - ਬੰਗਾ ਸਿਟੀ ਵਿਖੇ ਡਿਊਟੀ ਦੌਰਾਨ ਹੋਮਗਾਰਡ ਮੁਲਾਜ਼ਮ ਹਰਮੇਸ਼ ਲਾਲ ਦੀ ਮੌਤ ਹੋ ਗਈ। ਉਸ ਨੂੰ ਸਥਾਨਕ ਹਸਪਤਾਲ ਵਿਖੇ ਜਦੋਂ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੀਸੀ ਅਨੂਪ ਸਿੰਘ ਨੇ ਦੱਸਿਆ ਕਿ...
ਸਿੱਧੂ ਮੂਸੇਵਾਲਾ ਮਾਮਲਾ : ਹੈੱਡ ਕਾਂਸਟੇਬਲ ਸਮੇਤ ਤਿੰਨ ਨੂੰ ਵੀ ਸੰਗਰੂਰ ਅਦਾਲਤ ਨੇ ਦਿੱਤੀ ਅਗਾਊਂ ਜ਼ਮਾਨਤ
. . .  about 2 hours ago
ਸੰਗਰੂਰ, 30 ਮਈ (ਧੀਰਜ ਪਸ਼ੋਰੀਆ) - ਚਰਚਿਤ ਗਾਇਕ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਦਰਜ ਮਾਮਲੇ ਦੇ ਸਬੰਧ ਵਿਚ ਅੱਜ ਵਧੀਕ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ...
ਸੰਜੇ ਕੁੰਡੂ ਹਿਮਾਚਲ ਪ੍ਰਦੇਸ਼ ਦੇ ਨਵੇਂ ਬਣੇ ਡੀ.ਜੀ.ਪੀ.
. . .  about 3 hours ago
ਸ਼ਿਮਲਾ, 30 ਮਈ - 1989 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸੰਜੇ ਕੁੰਡੂ ਨੂੰ ਅੱਜ ਹਿਮਾਚਲ ਪ੍ਰਦੇਸ਼ ਦਾ ਨਵਾਂ ਡਾਇਰੈਕਟਰ ਜਨਰਲ ਆਫ਼ ਪੁਲਿਸ ਨਿਯੁਕਤ ਕੀਤਾ ਗਿਆ ਹੈ। ਉਹ ਸੀਤਾ ਰਾਮ ਮਰਡੀ ਦੀ ਜਗ੍ਹਾ ਲੈ ਰਹੇ ਹਨ, ਜੋ ਭਲਕੇ 31 ਮਈ ਨੂੰ ਸੇਵਾ ਮੁਕਤ ਹੋਣ ਜਾ ਰਹੇ ਹਨ...
ਪਾਈਲਟ ਨਿਕਲਿਆ ਕੋਰੋਨਾ ਪਾਜ਼ੀਟਿਵ, ਮਾਸਕੋ ਜਾ ਰਹੀ ਏਅਰ ਇੰਡੀਆ ਦੀ ਉਡਾਣ ਦਿੱਲੀ ਵਾਪਸ ਪਰਤੀ
. . .  about 3 hours ago
ਨਵੀਂ ਦਿੱਲੀ, 30 ਮਈ - ਏਅਰ ਇੰਡੀਆ ਦੀ ਦਿੱਲੀ ਤੋਂ ਮਾਸਕੋ ਜਾਣ ਵਾਲੀ ਉਡਾਣ ਅੱਧ ਵਿਚਕਾਰੋਂ ਦਿੱਲੀ ਵਾਪਸ ਪਰਤ ਆਈ। ਅਧਿਕਾਰੀਆਂ ਮੁਤਾਬਿਕ ਜਦੋਂ ਗਰਾਊਂਡ ਸਟਾਫ ਵਲੋਂ ਪਾਇਆ ਗਿਆ ਕਿ ਉਡਾਣ ਦਾ ਪਾਈਲਟ ਕੋਰੋਨਾਵਾਇਰਸ ਤੋਂ ਪੀੜਤ ਹੈ ਤਾਂ ਉਡਾਣ ਦਿੱਲੀ...
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਰਕਾਰ ਦੀ ਅਰਥੀ ਸਾੜ ਕੇ ਕੀਤੀ ਨਾਅਰੇਬਾਜ਼ੀ
. . .  about 3 hours ago
ਤਪਾ ਮੰਡੀ, 30 ਮਈ (ਪ੍ਰਵੀਨ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਦਰਸ਼ਨ ਸਿੰਘ ਮਹਿਤਾ ਮੀਤ ਪ੍ਰਧਾਨ ਬਰਨਾਲਾ ਦੀ ਅਗਵਾਈ ਹੇਠ ਖੇਤੀਬਾੜੀ ਮੋਟਰਾਂ ਦੇ ਬਿਜਲੀ ਬਿੱਲ ਮੁੜ ਲਾਉਣ ਦੇ ਪ੍ਰਸਤਾਵ ਦੇ ਰੋਸ ਵਜੋਂ ਬਿਜਲੀ ਗਰਿੱਡ ਤਪਾ ਵਿਖੇ ਸੂਬਾ ਅਤੇ...
ਲਾਕਡਾਊਨ ਅਜੇ ਨਾ ਹਟਾਇਆ ਜਾਵੇ - ਰਾਣਾ ਕੇਪੀ ਸਿੰਘ
. . .  about 4 hours ago
ਚੰਡੀਗੜ੍ਹ, 30 ਮਈ (ਸੁਰਿੰਦਰਪਾਲ) - ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਲਾਕਡਾਊਨ ਨੂੰ ਲੈ ਕੇ ਕਿਹਾ ਕਿ ਇਹ ਅਜੇ ਖੋਲ੍ਹਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅਜੇ ਇਹ ਮਹਾਂਮਾਰੀ ਜਲਦ ਖਤਮ ਨਹੀਂ ਹੋਣ ਵਾਲੀ ਇਸ ਲਈ ਸਾਨੂੰ ਹੁਣ...
ਸੀ.ਆਈ.ਏ. ਸਟਾਫ ਵਲੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ, ਦੋ ਕਾਬੂ
. . .  about 4 hours ago
ਬਾਘਾ ਪੁਰਾਣਾ, 30 ਮਈ (ਬਲਰਾਜ ਸਿੰਗਲਾ) - ਸੀ.ਆਈ.ਏ. ਸਟਾਫ ਧਰਮਕੋਟ ਵਲੋਂ ਬਾਘਾ ਪੁਰਾਣਾ ਨੇੜਿਓਂ ਇਕ ਮਹਿੰਦਰਾ ਪਿਕਅੱਪ ਗੱਡੀ ਸਮੇਤ ਦੋ ਵਿਅਕਤੀਆਂ ਨੂੰ ਸ਼ਰਾਬ ਦੀਆਂ 115 ਪੇਟੀਆਂ ਨਾਲ ਕਾਬੂ ਕੀਤਾ। ਮਾਮਲੇ ਦੀ ਅਗਲੇਰੀ ਕਾਰਵਾਈ ਸੀ.ਆਈ.ਏ. ਸਟਾਫ...
ਦੁਕਾਨ ਵਿਚ ਸੁੱਤੇ ਹੋਏ ਨੌਜਵਾਨ ਦੀ ਅੱਗ 'ਚ ਝੁਲਸਣ ਕਾਰਨ ਹੋਈ ਮੌਤ
. . .  about 4 hours ago
ਕਰਨਾਲ,30 ਮਈ ( ਗੁਰਮੀਤ ਸਿੰਘ ਸੱਗੂ ) - ਜ਼ਿਲ੍ਹੇ ਦੇ ਕਸਬਾ ਜੁੰਡਲਾ ਵਿਖੇ ਆਪਣੀ ਦੁਕਾਨ ਵਿਚ ਸੁੱਤੇ ਹੋਏ ਨੌਜਵਾਨ ਦੀ ਅੱਗ ਵਿਚ ਝੁਲਸ ਜਾਣ ਕਾਰਨ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਕਲਪਨਾ ਚਾਵਲਾ ਮੈਡੀਕਲ...
ਹਮੇਸ਼ਾ ਲਈ ਲਾਕਡਾਊਨ ਨਹੀਂ ਰੱਖ ਸਕਦੇ - ਕੇਜਰੀਵਾਲ
. . .  about 4 hours ago
ਨਵੀਂ ਦਿੱਲੀ, 30 ਮਈ - ਕੋਰੋਨਾਵਾਇਰਸ ਤੋਂ ਬਚਾਅ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਮਹਾਂਮਾਰੀ ਤੋਂ ਬਚਾਅ ਲਈ ਲੋੜੀਂਦੇ ਇੰਤਜ਼ਾਮ ਕੀਤੇ ਹਨ। ਕੋਰੋਨਾ ਦੇ ਮਰੀਜ਼ਾਂ ਦੀ ਘੱਟ ਤੋਂ ਘੱਟ ਮੌਤਾਂ ਹੋਣ, ਇਸ ਲਈ...
ਪੰਜਾਬ ਸਰਕਾਰ ਦਾ ਪੁਤਲਾ ਫੂਕ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਕੀਤਾ ਰੋਸ ਵਿਖਾਵਾ
. . .  about 5 hours ago
ਫ਼ਿਰੋਜ਼ਪੁਰ, 30 ਮਈ (ਜਸਵਿੰਦਰ ਸਿੰਘ ਸੰਧੂ)- ਕਿਸਾਨ ਨਾਲ ਕੀਤੇ ਕਰਜ਼ਾ ਮੁਆਫ਼ੀ ਆਦਿ ਚੋਣਾਵੀਂ ਵਾਅਦਿਆਂ ਅਤੇ ਹੱਕੀ ਮੰਗਾਂ ਨੂੰ ਪੂਰਾ ਕਰਨ ਤੋਂ ਪਾਸਾ ਵੱਟੀ ਬੈਠੀ ਪੰਜਾਬ ਸਰਕਾਰ ਵਲੋਂ ਬਿਜਲੀ ਟਿਊਬਵੈਲਾਂ ਦੇ ਬਿੱਲ ਲਾਉਣ ਦੀ ਕੀਤੀ ਤਿਆਰੀ ਨੂੰ ਕਿਸਾਨ ਵਿਰੋਧੀ ਗਰਦਾਨਦੇ...
ਕਿਸਾਨਾਂ ਨੂੰ ਬਿਜਲੀ ਦੇ ਬਿਲ ਨਹੀਂ ਲੱਗਣਗੇ - ਬਾਜਵਾ ਨੇ ਸਰਕਾਰ ਦਾ ਰੱਖਿਆ ਪੱਖ
. . .  about 5 hours ago
ਚੰਡੀਗੜ੍ਹ, 30 ਮਈ (ਸੁਰਿੰਦਰਪਾਲ) - ਪੰਜਾਬ 'ਚ ਕਿਸਾਨਾਂ ਨੂੰ ਟਿਊਬਵੈੱਲ ਬਿਜਲੀ ਬਿਲ ਲਗਾ ਕੇ ਉਸ ਤੋਂ ਬਾਅਦ ਸਿੱਧਾ 'ਚ ਸਬਸਿਡੀ ਦੇ ਰੂਪ ਵਿਚ ਪੈਸੇ ਦੀ ਅਦਾਇਗੀ ਨੂੰ ਲੈ ਕੇ ਕੈਬਨਿਟ ਵਿਚ ਜਿਸ ਤਰ੍ਹਾਂ ਨਾਲ ਚਰਚਾ ਚਲੀ, ਉਸ ਤੋਂ ਬਾਅਦ ਅਕਾਲੀ ਦਲ ਤੇ ਆਪ ਪਾਰਟੀ ਨੇ ਜੰਮ ਕੇ ਘੇਰਿਆ। ਜਿਸ...
ਸੀ.ਐਮ.ਸਿਟੀ ਵਿਖੇ ਆਏ 2 ਕੋਰੋਨਾ ਪਾਜੀਟਿਵ
. . .  about 5 hours ago
ਕਰਨਾਲ,30 ਮਈ ( ਗੁਰਮੀਤ ਸਿੰਘ ਸੱਗੂ ) - ਸੀ ਐਮ ਸਿਟੀ ਵਿਖੇ ਕੋਰੋਨਾ ਪਾਜੀਟਿਵ ਪੀੜਤਾਂ ਦੀ ਗਿਣਤੀ ਹਰ ਰੋਜ਼ ਲਗਾਤਾਰ ਵਧਦੀ ਜਾ ਰਹੀ ਹੈ। ਅੱਜ 2 ਹੋਰ ਕੋਰੋਨਾ ਪਾਜੀਟਿਵ ਮਾਮਲੇ ਆਉਣ ਤੋਂ ਬਾਅਦ ਹੁਣ ਜਿਲੇ ਅੰਦਰ ਕੋਰੋਨਾ ਮਰੀਜਾਂ ਦੀ ਗਿਣਤੀ 50 ਹੋ ਗਈ ਹੈ। ਅੱਜ...
ਹੋਰ ਖ਼ਬਰਾਂ..

ਖੇਡ ਜਗਤ

ਹਾਕੀ ਦੇ ਯੁੱਗ ਪੁਰਸ਼ ਬਲਬੀਰ ਸਿੰਘ ਦਾ ਚਲਾਣਾ

ਹਾਕੀ ਦਾ ਯੁੱਗ ਪੁਰਸ਼ ਬਲਬੀਰ ਸਿੰਘ 97ਵੇਂ ਸਾਲ ਦੀ ਉਮਰ ਵਿਚ ਜਾਂਦੀ ਵਾਰ ਦੀ ਫ਼ਤਹਿ ਬੁਲਾ ਗਿਆ। ਉਸ ਨੇ ਪਹਿਲਾ ਸਾਹ 31 ਦਸੰਬਰ, 1923 ਦੀ ਰਾਤ ਨੂੰ ਆਪਣੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਦੀ ਫ਼ਿਜ਼ਾ ਵਿਚ ਲਿਆ ਸੀ ਤੇ ਆਖ਼ਰੀ ਸਾਹ 25 ਮਈ 2020 ਦੀ ਸਵੇਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਿਆ। ਉਸ ਦੀ ਧੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਨੇ ਦੱਸਿਆ ਕਿ ਰਾਤੀਂ ਜਦ ਉਹ ਹਸਪਤਾਲ ਹੋ ਕੇ ਆਏ ਤਾਂ ਉਹ ਠੀਕ-ਠਾਕ ਸਨ ਪਰ ਤੜਕਸਾਰ ਦਿਲ ਦਾ ਚੌਥਾ ਦੌਰਾ ਪੈਣ ਨਾਲ ਜੀਵਨ ਦੀ ਖੇਡ ਹੀ ਖ਼ਤਮ ਹੋ ਗਈ। ਬਲਬੀਰ ਸਿੰਘ ਦੀ ਪਤਨੀ ਸੁਸ਼ੀਲ ਕੌਰ 1982 ਵਿਚ ਗੁਜ਼ਰ ਗਈ ਸੀ। ਉਸ ਦੇ ਤਿੰਨ ਪੁੱਤਰ ਹਨ ਤੇ ਇਕ ਧੀ। ਤਿੰਨੇ ਪੁੱਤਰ ਇਸ ਵੇਲੇ ਕੈਨੇਡਾ ਵਿਚ ਹਨ। ਧੀ ਦਾ ਪਤੀ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ 2012 ਵਿਚ ਗੁਜ਼ਰ ਗਿਆ ਸੀ। ਪਿਛਲੇ ਕੁਝ ਸਾਲਾਂ ਤੋਂ ਬਲਬੀਰ ਸਿੰਘ ਆਪਣੀ ਧੀ ਤੇ ਦੋਹਤੇ ਪਾਸ ਚੰਡੀਗੜ੍ਹ ਰਹਿ ਰਿਹਾ ਸੀ, ਜੋ ਉਸ ਦੀ ਯੋਗ ਸੇਵਾ ਸੰਭਾਲ ਕਰ ਰਹੇ ਸਨ। ਉਨ੍ਹਾਂ ਨੇ ਇਲਾਜ ਕਰਵਾਉਣ ਤੇ ਸੇਵਾ ਕਰਨ ਦੀ ਕੋਈ ਕਸਰ ਨਹੀਂ ਛੱਡੀ। ਬਲਬੀਰ ਸਿੰਘ ਸਰੀਰਕ ਤੌਰ 'ਤੇ ਬੇਸ਼ਕ ਨਹੀਂ ਰਿਹਾ ਪਰ ਉਹਦਾ ਨਾਂਅ ਸਦਾ ਅਮਰ ਰਹੇਗਾ।
ਹਾਕੀ ਦੇ 'ਗੋਲ ਕਿੰਗ' ਬਲਬੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ। ਉਸ ਦਾ ਦਾਦਕਾ ਪਿੰਡ ਪਵਾਦੜਾ ਹੈ। ਦੋਵੇਂ ਪਿੰਡ ਤਹਿਸੀਲ ਫਿਲੌਰ ਵਿਚ ਹਨ। ਬਲਬੀਰ ਸਿੰਘ ਨਾਲ ਮੇਰੀਆਂ ਮਿਲਣੀਆਂ ਤੇ ਗੱਲਾਂਬਾਤਾਂ ਹੁੰਦੀਆਂ ਰਹਿੰਦੀਆਂ ਸਨ। ਉਨ੍ਹਾਂ ਗੱਲਾਂਬਾਤਾਂ ਵਿਚੋਂ ਹੀ ਪੁਸਤਕ 'ਗੋਲਡਨ ਗੋਲ' ਨਿਕਲੀ ਸੀ, ਜਿਹੜੀ ਸੰਗਮ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ। ਉਹ ਕਹਿੰਦਾ ਹੁੰਦਾ ਸੀ, 'ਮੈਂ ਪਿਛਲਝਾਤ ਮਾਰਦਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦੈ। ਉਥੇ ਮੈਂ ਪਿੰਡ ਦੇ ਨਿਆਣੇ ਖਿੱਦੋ-ਖੂੰਡੀ ਖੇਡਦੇ ਦੇਖੇ। ਪੰਜ ਕੁ ਸਾਲ ਦਾ ਸਾਂ ਜਦੋਂ ਮੋਗੇ ਗਿਆ। ਉਥੇ ਮੇਰੇ ਪਿਤਾ ਜੀ ਅਧਿਆਪਕ ਸਨ। ਮੈਂ ਮੁੰਡਿਆਂ ਨੂੰ ਸਕੂਲ ਦੇ ਮੈਦਾਨ ਵਿਚ ਹਾਕੀ ਖੇਡਦੇ ਦੇਖੀ ਜਾਂਦਾ। ਹਾਕੀ ਮੈਨੂੰ ਮੈਸਮਰਾਈਜ਼ ਕਰ ਦਿੰਦੀ। ਮੈਨੂੰ ਸੁਰਤ ਨਾ ਰਹਿੰਦੀ ਕਿ ਧੁੱਪੇ ਬੈਠਾ ਹਾਂ ਜਾਂ ਛਾਵੇਂ? ਫਿਰ ਮੇਰਾ ਜਨਮ ਦਿਨ ਆਇਆ। ਪਿਤਾ ਜੀ ਨੇ ਪੁੱਛਿਆ, ਕਿਹੜਾ ਖਿਡਾਉਣਾ ਲੈਣਾ? ਮੈਂ ਹਾਕੀ ਦੀ ਮੰਗ ਕੀਤੀ, ਜੋ ਮੈਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਮਿਲੀ। ਉਹ ਦਿਨ ਤੇ ਆਹ ਦਿਨ, ਹਾਕੀ ਮੇਰਾ ਇਸ਼ਕ ਹੈ...। ਮੇਰੇ 'ਤੇ ਰੱਬ ਦੀ ਰਹਿਮਤ ਹੈ ਜਿਸ ਨੇ ਮੈਨੂੰ ਮਿਹਨਤ ਕਰਨੀ ਤੇ ਵੱਡਿਆਂ ਦੀ ਇਜ਼ਤ ਕਰਨੀ ਸਿਖਾਈ। ਮੈਨੂੰ ਅਨੁਸ਼ਾਸਨ ਸਿਖਾਇਆ, ਹਾਰ ਸਹਿਣੀ ਤੇ ਜਿੱਤ ਪਚਾਉਣੀ ਸਿਖਾਈ। ਮੈਂ ਜੋ ਕੁਝ ਹਾਂ ਆਪਣੇ ਮਾਪਿਆਂ, ਅਧਿਆਪਕਾਂ, ਕੋਚ ਸਾਹਿਬਾਨ, ਟੀਮ ਦੇ ਸਾਥੀਆਂ, ਦੋਸਤਾਂ-ਮਿੱਤਰਾਂ ਤੇ ਪਰਿਵਾਰ ਦੇ ਸਹਿਯੋਗ ਸਦਕਾ ਹਾਂ। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹਨ। ਮੈਂ ਅਕਸਰ ਆਖਦਾਂ ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ। ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਸਮਝਣ ਦੀ ਥਾਂ ਭੈਣ ਸਮਝਿਆ।'
ਬਲਬੀਰ ਸਿੰਘ ਨੂੰ ਉਲੰਪਿਕ ਖੇਡਾਂ 'ਚੋਂ ਤਿੰਨ ਸੋਨ ਤਗਮਾ ਜਿੱਤਣ ਕਰਕੇ 'ਗੋਲਡਨ ਹੈਟ ਟ੍ਰਿੱਕ' ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਉਲੰਪਿਕ ਖੇਡਾਂ ਵਿਚ ਸੈਮੀਫਾਈਨਲ ਅਤੇ ਫਾਈਨਲ ਮੈਚਾਂ 'ਚ ਭਾਰਤੀ ਟੀਮ ਦੇ 9 ਗੋਲਾਂ 'ਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ 'ਚੋਂ ਉਸ ਦੇ 5 ਗੋਲ ਸਨ, ਜੋ ਉਲੰਪਿਕ ਖੇਡਾਂ ਦਾ 68 ਸਾਲ ਪੁਰਾਣਾ ਰਿਕਾਰਡ ਹੈ। ਉਸ ਤੋਂ ਪਹਿਲਾਂ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਇੰਗਲੈਂਡ ਦੇ ਰੈਗੀ ਪ੍ਰਿਡਮੋਟ ਦਾ ਸੀ। ਉਸ ਨੇ ਲੰਡਨ-1908 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ 8 ਵਿੱਚੋਂ 4 ਗੋਲ ਕੀਤੇ ਸਨ। ਬਰਲਿਨ-1936 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਵਿਚ ਧਿਆਨ ਚੰਦ ਦੇ 8 ਵਿੱਚੋਂ 3 ਗੋਲ ਸਨ।
ਲੰਡਨ ਉਲੰਪਿਕਸ-2012 ਦੀ ਉਲੰਪਿਕ ਨੁਮਾਇਸ਼ ਲਈ ਉਲੰਪਿਕ ਖੇਡਾਂ ਦੇ ਸਫ਼ਰ 'ਚੋਂ ਜਿਹੜੇ 16 'ਆਈਕੋਨਿਕ ਉਲੰਪੀਅਨ' ਚੁਣੇ ਗਏ ਉਨ੍ਹਾਂ ਵਿਚ ਬਲਬੀਰ ਸਿੰਘ ਵੀ ਸੀ। ਸਾਰੀ ਦੁਨੀਆ 'ਚੋਂ ਉਹ ਹਾਕੀ ਦਾ ਇਕੋ ਖਿਡਾਰੀ ਸੀ, ਜਿਸ ਨੂੰ ਇਹ ਮਾਣ ਮਿਲਿਆ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਤਾਂ ਉਸ ਨੂੰ ਉਲੰਪਿਕ ਰਤਨ ਬਣਾ ਹੀ ਦਿੱਤਾ ਸੀ ਭਾਰਤ ਸਰਕਾਰ ਨੇ ਪਤਾ ਨਹੀਂ ਕਿਉਂ ਉਸ ਨੂੰ 'ਭਾਰਤ ਰਤਨ' ਨਹੀਂ ਬਣਾਇਆ?
ਉਸ ਦੇ ਜੀਵਨ ਦੀਆਂ ਕੁਝ ਯਾਦਗਾਰੀ ਘਟਨਾਵਾਂ ਹਾਜ਼ਰ ਹਨ:
* ਐੱਮ. ਏ. ਵਿਚ ਪੜ੍ਹਦਾ ਬਲਬੀਰ ਸਿੰਘ ਪੁਲਿਸ 'ਚ ਭਰਤੀ ਕੀਤੇ ਜਾਣ ਤੋਂ ਬਚਦਾ ਅੰਬਰਸਰੋਂ ਦਿੱਲੀ ਦੌੜ ਗਿਆ ਸੀ। ਆਪਣੀ ਮੰਗੇਤਰ ਸੁਸ਼ੀਲ ਕੌਰ ਨਾਲ ਉਹਦਾ ਪ੍ਰੇਮ ਪੱਤਰ ਚੱਲ ਰਿਹਾ ਸੀ। ਉਹ ਸੁਫ਼ਨੇ ਲੈ ਰਿਹਾ ਸੀ ਕਿ ਸੁਸ਼ੀਲ ਨਾਲ ਵਿਆਹ ਕਰਾਵੇਗਾ ਤੇ ਸੁਸ਼ੀਲ ਦਿੱਲੀ ਆ ਜਾਵੇਗੀ...। ਉਹ ਇੰਡੀਆ ਦੀ ਟੀਮ ਵਿਚ ਖੇਡੇਗਾ, ਉਲੰਪਿਕ ਖੇਡਾਂ 'ਚ ਜਾਵੇਗਾ ਤੇ ਤਗਮੇ ਜਿੱਤੇਗਾ... ਉਹ ਸੁਫ਼ਨਿਆਂ ਵਿਚ ਸਰਸ਼ਾਰ ਸੀ ਕਿ ਕਿਸੇ ਨੇ ਬੂਹਾ ਆ ਠਕੋਰਿਆ। ਕੌਣ ਹੋ ਸਕਦਾ ਸੀ ਇਸ ਵੇਲੇ? ਕੀ ਪਤਾ ਸੁਸ਼ੀਲ ਹੀ ਆ ਗਈ ਹੋਵੇ? ਉਸ ਨੇ ਕੱਚੀ ਨੀਂਦੇ ਉੱਠਦਿਆਂ ਬੂਹਾ ਖੋਲ੍ਹਿਆ। ਸਾਹਮਣੇ ਬਾਵਰਦੀ ਪੁਲਿਸ ਸਾਰਜੈਂਟ ਖੜ੍ਹਾ ਸੀ। ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ, 'ਲਾ ਲਓ ਹੱਥਕੜੀ।' ਬਲਬੀਰ ਸਿੰਘ ਨੇ ਪੁੱਛਿਆ, 'ਕਿਹੜੇ ਜੁਰਮ ਵਿਚ?' ਸਾਰਜੈਂਟ ਨੇ ਕਿਹਾ, 'ਜਲੰਧਰ ਜਾ ਕੇ ਦੱਸਾਂਗੇ। ਸਮਝ ਗਿਆ ਹੋਵੇਂਗਾ ਸਾਰੀ ਗੱਲ!'
ਹੱਥਕੜੀ ਲਾ ਕੇ ਪੁਲਿਸ ਪਾਰਟੀ ਰਾਤ ਦੇ ਹਨੇਰੇ ਵਿਚ ਰੇਲਵੇ ਸਟੇਸ਼ਨ 'ਤੇ ਪਹੁੰਚੀ ਤੇ ਅੰਮ੍ਰਿਤਸਰ ਵਾਲੀ ਗੱਡੀ ਚੜ੍ਹ ਗਈ। ਹਾਕੀ ਦਾ 'ਗੋਲ ਕਿੰਗ' ਬਣਨਾ ਉਸ ਦਾ ਜੁਰਮ ਬਣ ਗਿਆ ਸੀ! ਰਾਹ ਵਿਚ ਬਲਬੀਰ ਸਿੰਘ ਨੇ ਹੱਥਕੜੀ ਖੋਲ੍ਹਣ ਲਈ ਕਿਹਾ ਤਾਂ ਜਵਾਬ ਮਿਲਿਆ, 'ਉਤੋਂ ਹੁਕਮ ਹੈ ਪਈ ਜਲੰਧਰ ਲਿਆ ਕੇ ਈ ਖੋਲ੍ਹਣੀ ਹੈ। ਉਹਦਾ ਪਤਾ ਨੀ ਰਾਹ ਵਿਚ ਫੇਰ ਨਾ ਡਾਜ ਮਾਰ ਜੇ!'
* 1947 ਦੇ ਖ਼ੂਨੀ ਦਿਨ ਸਨ। ਬਲਬੀਰ ਸਿੰਘ ਨਾਲ ਵੀ ਇਕ ਦੁਰਘਟਨਾ ਵਾਪਰ ਗਈ। ਜੇਕਰ ਰਾਈਫਲ 'ਚੋਂ ਨਿਕਲੀ ਗੋਲੀ ਰਤਾ ਕੁ ਨੀਵੀਂ ਹੁੰਦੀ ਤਾਂ ਨਾ ਬਲਬੀਰ ਸਿੰਘ ਬਚਦਾ ਤੇ ਨਾ ਉਹਤੋਂ ਉਲੰਪਿਕ ਖੇਡਾਂ ਦਾ 'ਗੋਲਡਨ ਹੈਟ ਟ੍ਰਿਕ' ਵੱਜਦਾ। ਪਰ ਬਲਬੀਰ ਸਿੰਘ ਕਿਸਮਤ ਦਾ ਬਲੀ ਨਿਕਲਿਆ, ਜੋ ਲੰਮੀ ਉਮਰ ਜਿਊਣ ਲਈ ਮੌਤ ਦੇ ਹੱਥ ਆਉਣੋਂ ਬਚ ਗਿਆ। ਗੋਲੀ ਉਹਦੇ ਮੱਥੇ ਉੱਪਰ ਦੀ ਵਾਲਾਂ ਨੂੰ ਛੋਂਹਦੀ ਪੱਗ ਵਿਚ ਦੀ ਨਿਕਲ ਗਈ ਸੀ!
* ਬਲਬੀਰ ਸਿੰਘ ਦੇ ਦੋਸਤ ਗੁਰਿੰਦਰ ਨੇ 1948 ਵਿਚ ਮੋਗੇ ਦੀ ਇਕ ਮਾਈ ਨਾਲ ਹੋਈ ਗੱਲਬਾਤ ਦੱਸੀ। ਉਹ ਹਾਰਾਂ ਨਾਲ ਲੱਦੇ ਬਲਬੀਰ ਸਿੰਘ ਤੇ ਸੁਸ਼ੀਲ ਨੂੰ ਵੇਖ ਰਹੀ ਸੀ। ਹੈਰਾਨ ਹੋਈ ਮਾਈ ਨੇ ਗੁਰਿੰਦਰ ਨੂੰ ਪੁੱਛਿਆ, 'ਬੇਟਾ, ਇਹ ਕਿਹੜੇ ਸ਼ਹਿਜ਼ਾਦੇ ਦਾ ਵਿਆਹ ਹੋਇਐ?' ਗੁਰਿੰਦਰ ਨੇ ਕਿਹਾ, 'ਮਾਤਾ, ਇਹ ਤਾਂ ਗਿਆਨੀ ਦਲੀਪ ਸਿੰਘ ਦਾ ਲੜਕਾ ਬਲਬੀਰ ਸਿੰਘ ਲੰਡਨ ਦੀਆਂ ਉਲੰਪਿਕ ਖੇਡਾਂ 'ਚੋਂ ਹਾਕੀ ਦਾ ਸੋਨ ਤਗਮਾ ਜਿੱਤ ਕੇ ਲਿਆਇਆ। ਲੋਕ ਉਹਦਾ ਸਵਾਗਤੀ ਜਲੂਸ ਕੱਢਦੇ ਆ।' ਮਾਈ ਨੇ ਹੈਰਾਨੀ ਪ੍ਰਗਟ ਕੀਤੀ, 'ਇਹਦੇ ਮੂੰਹ 'ਤੇ ਤਾਂ ਕਿੱਡੀ ਵੱਡੀ ਦਾੜ੍ਹੀ ਐ। ਇਹ ਅਜੇ ਵੀ ਖੇਡੀ ਜਾਂਦੈ!'
* ਲਾਸ ਏਂਜਲਸ-1984 ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਦਾ ਹਾਕੀ ਮੈਚ ਹੋਣ ਲੱਗਾ ਤਾਂ ਕੁਝ ਦਰਸ਼ਕਾਂ ਨੇ ਤਿਰੰਗੇ ਚੁੱਕੇ ਹੋਏ ਸਨ। ਅਸ਼ਵਨੀ ਕੁਮਾਰ ਹੋਰੀਂ ਉਪਰ ਬੈਠੇ ਸਨ ਤੇ ਬਲਬੀਰ ਸਿੰਘ ਇਕ ਕਤਾਰ ਹੇਠਾਂ ਬੈਠਾ ਸੀ। ਭਾਰਤ ਵਿਰੁੱਧ ਦੇ ਨਾਹਰੇ ਲਾਉਂਦੇ ਇਕ ਨੌਜੁਆਨ ਨੇ ਕਿਸੇ ਕੋਲੋਂ ਤਿਰੰਗਾ ਖੋਹਿਆ ਤੇ ਪੈਰਾਂ ਹੇਠ ਮਿਧਣ ਲੱਗਾ। ਬਲਬੀਰ ਸਿੰਘ ਨੇ ਭੱਜ ਕੇ ਝੰਡਾ ਉਸ ਦੇ ਪੈਰਾਂ ਹੇਠੋਂ ਖਿੱਚ ਲਿਆ। ਉਹ ਤਿਰੰਗੇ ਝੰਡੇ ਦੀ ਬੇਅਦਬੀ ਨਾ ਸਹਿ ਸਕਿਆ ਜੋ ਉਹ ਉਲੰਪਿਕ ਖੇਡਾਂ ਵਿਚ ਝੁਲਾਉਂਦਾ ਰਿਹਾ ਸੀ। ਨੌਜੁਆਨ ਨੇ ਕਸ਼ਮਕਸ਼ ਵਿਚ ਤਿਰੰਗਾ ਪਾੜਨਾ ਚਾਹਿਆ। ਤਦ ਤਕ ਪੁਲਿਸ ਆ ਗਈ, ਜਿਸ ਨੇ ਸਥਿਤੀ ਸੰਭਾਲ ਲਈ।
* ਲਾਸ ਏਂਜਲਸ ਤੋਂ ਪਾਕਿਸਤਾਨ ਦੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਲਿਆ ਸੀ। ਪਾਕਿਸਤਾਨ ਨੇ ਕਰਾਚੀ ਵਿਚ ਉਲੰਪਿਕ ਜੇਤੂ ਟੀਮ ਦਾ ਰੈਸਟ ਆਫ਼ ਵਰਲਡ ਟੀਮ ਨਾਲ ਮੈਚ ਕਰਾਉਣਾ ਸੀ। ਬਲਬੀਰ ਸਿੰਘ ਨੂੰ ਕਰਾਚੀ ਸੱਦਿਆ ਗਿਆ ਤੇ ਰੈੱਸਟ ਆਫ਼ ਵਰਲਡ ਟੀਮ ਦਾ ਮੈਨੇਜਰ ਬਣਾਇਆ ਗਿਆ, ਜਿਸ ਵਿਚ ਪੰਜ ਮੁਲਕਾਂ ਦੇ ਖਿਡਾਰੀ ਸ਼ਾਮਿਲ ਕੀਤੇ ਗਏ। ਪਾਕਿਸਤਾਨ ਦਾ ਸਦਰ ਜਨਰਲ ਜ਼ਿਆ ਉੱਲ ਹੱਕ ਸਟੇਡੀਅਮ ਵਿਚ ਮੌਜੂਦ ਸੀ। ਉਸ ਨੇ ਬਲਬੀਰ ਸਿੰਘ ਨੂੰ ਆਪਣੇ ਪਾਸ ਸੱਦਦਿਆਂ ਕਿਹਾ, 'ਬਲਬੀਰ ਸਿੰਘ ਮੇਰੇ ਕੋਲ ਆਓ, ਆਪਾਂ ਤਾਂ ਇਕੋ ਇਲਾਕੇ ਦੇ ਹਾਂ। ਤੁਸੀਂ ਵੀ ਜ਼ਿਲ੍ਹਾ ਜਲੰਧਰ ਦੇ ਓ ਤੇ ਮੈਂ ਵੀ ਜਲੰਧਰ ਦੀ ਬਸਤੀ ਦਾ ਹਾਂ।' ਅਪਣੱਤ ਭਰੇ ਸੱਦੇ ਨਾਲ ਬਲਬੀਰ ਸਿੰਘ ਜਨਰਲ ਜ਼ਿਆ ਉੱਲ ਹੱਕ ਕੋਲ ਜਾ ਬੈਠਾ। ਹਾਫ਼ ਟਾਈਮ ਵੇਲੇ ਬਲਬੀਰ ਸਿੰਘ ਮੈਦਾਨ 'ਚ ਆਪਣੀ ਟੀਮ ਕੋਲ ਗਿਆ ਤਾਂ ਸਟੈਂਡਾਂ ਤੋਂ 'ਬਲਬੀਰ ਸਿੰਘ ਜ਼ਿੰਦਾਬਾਦ' ਦੇ ਨਾਅਰੇ ਲੱਗਣ ਲੱਗੇ। ਉਸ ਨੇ ਹੱਥ ਹਿਲਾ ਕੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ। ਬਾਹਰ ਆਉਣ ਲੱਗਾ ਤਾਂ ਹਜੂਮ ਨੇ 'ਇੰਡੀਆ ਮੁਰਦਾਬਾਦ' ਦਾ ਨਾਅਰਾ ਲਾ ਦਿੱਤਾ, ਜਿਸ ਲਈ ਬਲਬੀਰ ਸਿੰਘ ਨੇ ਸਿਰ ਫੇਰ ਕੇ ਉਨ੍ਹਾਂ ਨੂੰ ਅਜਿਹਾ ਕਰਨੋ ਰੋਕਿਆ। ਉਨ੍ਹਾਂ ਨੇ ਕਿਹਾ, 'ਸਰਦਾਰ ਜੀ, ਅਸੀਂ ਤਾਂ ਤੁਹਾਨੂੰ ਖ਼ਾਲਿਸਤਾਨ ਦੇ ਰਹੇ ਹਾਂ, ਤੁਸੀਂ ਪਸੰਦ ਨਹੀਂ ਕਰ ਰਹੇ।' ਬਲਬੀਰ ਸਿੰਘ ਦਾ ਜਵਾਬ ਸੀ, 'ਤੁਸੀਂ ਖ਼ਾਲਿਸਤਾਨ ਦੇ ਸਕਦੇ ਹੁੰਦੇ ਤਾਂ ਆਪਣਾ ਬੰਗਲਾਦੇਸ਼ ਨਾ ਖੁਹਾਉਂਦੇ!'
ਬਲਬੀਰ ਸਿੰਘ ਕਹਿੰਦਾ ਹੁੰਦਾ ਸੀ, 'ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ 'ਗੋਲਡਨ ਗੋਲ' ਹੋ ਗਿਆ ਤਾਂ ਖੇਡ ਖ਼ਤਮ।'
ਆਖ਼ਰ ਬਲਬੀਰ ਸਿੰਘ ਦੀ ਜੀਵਨ ਖੇਡ 25 ਮਈ, 2020 ਨੂੰ ਸਵੇਰੇ ਸਵਾ ਛੇ ਵਜੇ ਖ਼ਤਮ ਹੋ ਗਈ।


ਖ਼ਬਰ ਸ਼ੇਅਰ ਕਰੋ

ਕਬੱਡੀ ਦੇ ਵਿਦੇਸ਼ੀ ਸੀਜ਼ਨ ਨੂੰ ਲੱਗਿਆ ਕੋਰੋਨਾ ਦਾ ਜੱਫਾ

ਪਿਛਲੇ ਵਰ੍ਹੇ ਕਬੱਡੀ 'ਚ ਡੋਪਿੰਗ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਸਰਗਰਮ ਬਹੁਤ ਸਾਰੀਆਂ ਜਥੇਬੰਦੀਆਂ ਨੇ ਆਪੋ-ਆਪਣੇ ਮੁਲਕਾਂ 'ਚ ਕਬੱਡੀ ਟੂਰਨਾਮੈਂਟ ਨਹੀਂ ਕਰਵਾਏ ਸਨ, ਜਿਸ ਕਾਰਨ ਬਹੁਤ ਸਾਰੇ ਖਿਡਾਰੀਆਂ ਲਈ ਵਿਦੇਸ਼ੀ ਧਰਤੀ 'ਤੇ ਖੇਡਣ ਦਾ ਮੌਕਾ ਖੁੱਸ ਗਿਆ ਸੀ। ਚਾਲੂ ਵਰ੍ਹੇ ਦੀ ਗਰਮ ਰੁੱਤ ਦੌਰਾਨ ਵੱਖ-ਵੱਖ ਮੁਲਕਾਂ 'ਚ ਹੋਣ ਵਾਲੇ ਕਬੱਡੀ ਕੱਪਾਂ ਨੂੰ ਵੀ ਕੋਰੋਨਾ ਨੇ ਜੱਫਾ ਲਗਾ ਕੇ ਰੋਕ ਦਿੱਤਾ। ਇਸ ਤਰ੍ਹਾਂ ਲਗਾਤਾਰ ਦੂਸਰੇ ਸਾਲ ਵੀ ਵਿਦੇਸ਼ਾਂ 'ਚ ਉੱਚਕੋਟੀ ਦੀ ਕਬੱਡੀ ਖੇਡਣ ਤੇ ਦੇਖਣ ਤੋਂ ਬਹੁਤ ਸਾਰੇ ਖਿਡਾਰੀ/ਖੇਡ-ਪ੍ਰੇਮੀ ਵਾਂਝੇ ਰਹਿ ਗਏ। ਹਰ ਸਾਲ ਗਰਮ ਰੁੱਤ 'ਚ ਚੜ੍ਹਦੀ ਜੂਨ ਤੋਂ ਕੈਨੇਡਾ ਦੇ ਸ਼ਹਿਰਾਂ ਟੋਰਾਂਟੋ, ਵੈਨਕੂਵਰ, ਐਡਮਿੰਟਨ, ਕੈਲਗਰੀ ਤੇ ਵਿੰਨੀਪੈੱਗ ਵਿਖੇ ਵੱਡੀ ਗਿਣਤੀ 'ਚ ਕਬੱਡੀ ਕੱਪ ਹੁੰਦੇ ਹਨ, ਜਿਨ੍ਹਾਂ ਲਈ ਭਾਰਤ 'ਚੋਂ ਤਕਰੀਬਨ 120-150 ਦੇ ਕਰੀਬ ਖਿਡਾਰੀ ਪੁੱਜਦੇ ਹਨ। ਟੋਰਾਂਟੋ ਵਿਖੇ ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ 8 ਤੋਂ 10 ਚੋਟੀ ਦੇ ਕੱਪਾਂ ਤੋਂ ਇਲਾਵਾ ਹਰ ਸਾਲ ਇੰਡੋਰ ਸਟੇਡੀਅਮ 'ਚ ਮਿਆਰੀ ਤੇ ਮਹਿੰਗਾ ਵਿਸ਼ਵ ਕਬੱਡੀ ਕੱਪ ਕਰਵਾਇਆ ਜਾਂਦਾ ਹੈ, ਜੋ ਮੈਟਰੋ ਪੰਜਾਬੀ ਇੰਟਰਨੈਸ਼ਨਲ ਕਲੱਬ ਦੀ ਮੇਜ਼ਬਾਨੀ 'ਚ ਪਿਛਲੇ ਵਰ੍ਹੇ ਨਹੀਂ ਹੋ ਸਕਿਆ ਸੀ ਤੇ ਇਸ ਵਾਰ ਵੀ ਕੋਰੋਨਾ ਦੀ ਭੇਟ ਚੜ੍ਹ ਗਿਆ। ਇਸ ਦੇ ਨਾਲ ਹੀ ਵੈਨਕੂਵਰ ਵਿਖੇ ਵੀ ਦੋ ਵੱਖ-ਵੱਖ ਫੈਡਰੇਸ਼ਨਾਂ ਵਲੋਂ ਦਰਜਨ ਦੇ ਕਰੀਬ ਟੂਰਨਾਮੈਂਟ ਕਰਵਾਏ ਜਾਂਦੇ ਹਨ। ਵਿਨੀਪੈਗ, ਐਡਮਿੰਟਨ ਤੇ ਕੈਲਗਰੀ ਵਿਖੇ ਵੀ 5 ਤੋਂ 6 ਟੂਰਨਾਮੈਂਟ ਹੁੰਦੇ ਹਨ। ਇਸ ਤਰ੍ਹਾਂ ਇਕੱਲੇ ਕੈਨੇਡਾ 'ਚ ਹੀ ਕਬੱਡੀ ਦਾ 20 ਕਰੋੜ ਰੁਪਏ ਦੇ ਕਰੀਬ ਦਾ ਹਰ ਸਾਲ ਕਾਰੋਬਾਰ ਹੁੰਦਾ ਹੈ। ਕੈਨੇਡਾ ਸੀਜ਼ਨ ਦੇ ਪਿਛਲੇ ਦੌਰ ਦੇ ਸਮਾਂਤਰ ਹੀ ਅਮਰੀਕਾ 'ਚ ਕਬੱਡੀ ਕੱਪ ਸ਼ੁਰੂ ਹੋ ਜਾਂਦੇ ਹਨ, ਜਿੱਥੇ ਉੱਚਕੋਟੀ ਦੀ ਕਬੱਡੀ ਦੇ ਅੱਧੀ ਦਰਜਨ ਤੋਂ ਵੱਧ ਟੂਰਨਾਮੈਂਟ ਹੁੰਦੇ ਹਨ। ਇੱਥੇ ਵੀ ਤਕਰੀਬਨ 5 ਕਰੋੜ ਰੁਪਏ ਕਬੱਡੀ 'ਤੇ ਖਰਚ ਹੁੰਦੇ ਹਨ। ਇਸ ਤੋਂ ਇਲਾਵਾ ਮਾਰਚ ਤੇ ਅਪ੍ਰੈਲ ਮਹੀਨੇ 'ਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਖੇ 8 ਦੇ ਕਰੀਬ ਟੂਰਨਾਮੈਂਟ ਕਰਵਾਏ ਜਾਂਦੇ ਹਨ, ਜਿੱਥੇ ਭਾਰਤ 'ਚੋਂ ਚੋਟੀ ਦੇ ਖਿਡਾਰੀ ਹਿੱਸਾ ਲੈਣ ਜਾਂਦੇ ਹਨ। ਇੱਥੇ ਵੀ ਤਕਰੀਬਨ 5 ਤੋਂ 10 ਕਰੋੜ ਰੁਪਏ ਦੀ ਕਬੱਡੀ ਖੇਡੀ ਜਾਂਦੀ ਹੈ। ਇੰਗਲੈਂਡ ਵਿਖੇ ਵੀ ਕੁਝ ਵਰ੍ਹਿਆਂ ਦੇ ਵਕਫ਼ੇ ਬਾਅਦ ਇਸ ਸਾਲ ਕਬੱਡੀ ਦੀਆਂ ਸਰਗਰਮੀਆਂ ਸ਼ੁਰੂ ਹੋਣੀਆਂ ਸਨ।
ਇਸ ਸਬੰਧੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫੈਡਰੇਸ਼ਨ ਵਲੋਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ ਅਤੇ ਇੰਗਲੈਂਡ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲੇ ਵਲੋਂ ਖਿਡਾਰੀਆਂ ਨੂੰ ਸੱਦਣ ਲਈ ਪ੍ਰਵਾਨਗੀ ਵੀ ਦੇ ਦਿੱਤੀ ਸੀ। ਪਰ ਕੋਰੋਨਾ ਨੇ ਸਭ ਨੂੰ ਬੇਵੱਸ ਕਰ ਦਿੱਤਾ ਹੈ। ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਗੁਰਲਾਟ ਸਿੰਘ ਲਾਡ ਸਹੋਤਾ ਦਾ ਕਹਿਣਾ ਹੈ ਕਿ ਕੈਨੇਡਾ, ਕਬੱਡੀ ਖਿਡਾਰੀਆਂ ਨੂੰ ਖੇਡਣ ਦਾ ਵੱਡਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਉੱਚ ਕੋਟੀ ਦੇ ਖਿਡਾਰੀਆਂ ਦੇ ਜੌਹਰ ਦੇਖਣ ਲਈ ਖੇਡ-ਪ੍ਰੇਮੀ ਹਰ ਸਾਲ ਬੇਤਾਬ ਰਹਿੰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਹਾਲਾਤ ਠੀਕ ਹੋਣ 'ਤੇ ਕੈਨੇਡਾ 'ਚ ਮੁੜ ਰੌਣਕਾਂ ਲੱਗਣਗੀਆਂ।

-ਪਟਿਆਲਾ।
ਮੋਬਾਈਲ : 97795-90575.

ਕੋਰੋਨਾ ਵਾਇਰਸ ਨੇ ਖਿਡਾਰੀਆਂ ਦੀ ਨਿਯਮਾਂ ਤਹਿਤ ਕੀਤੀ ਘੇਰਾਬੰਦੀ

ਅੱਜ ਸਾਨੂੰ ਕੋਰੋਨਾ ਵਾਇਰਸ ਦੇ ਨਿਯਮਾਂ ਹੇੇਠ ਇਹ ਯਾਦ ਰੱਖਣਾ ਪਵੇਗਾ ਕਿ ਉਹ ਹੀ ਖਿਡਾਰੀ ਮੈਦਾਨ ਵਿਚ ਜਾ ਸਕੇਗਾ ਜੋ ਸਮਾਜਿਕ ਦੂਰੀ ਅਪਣਾਏਗਾ ਤੇ ਹੁਣ ਇਹ ਖਿਡਾਰੀਆਂ ਦੀ ਜ਼ਿੰਦਗੀ ਦਾ ਇਕ ਅਹਿਮ ਅੰਗ ਬਣਨ ਜਾ ਰਿਹਾ ਹੈ। ਭਾਰਤੀ ਖੇਡ ਅਥਾਰਿਟੀ ਦੀ 6 ਮੈਂਬਰੀ ਕਮੇਟੀ ਨੇ 45 ਪੰਨਿਆਂ ਨੇ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਦੇਸ਼ ਦੇ ਖਿਡਾਰੀਆਂ ਲਈ ਤਿਆਰ ਕੀਤਾ ਹੈ। ਇਹ ਐਸ.ਓ.ਪੀ. ਦੇੇਸ਼ ਦੇ ਖਿਡਾਰੀਆਂ ਨਾਲ ਕੋਚਿੰਗ ਸਟਾਫ਼ ਤੇ ਹੋਰ ਸਹਿਯੋਗੀ ਸਟਾਫ਼, ਹੋਸਟਲ ਦੇ ਕਰਮਚਾਰੀਆਂ 'ਤੇ ਵੀ ਲਾਗੂ ਹੋਵੇਗਾ। ਹੁਣ ਹਰ ਇਕ ਖਿਡਾਰੀ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਹੋਵੇਗਾ ਤੇ ਜਿੰਮ ਨੂੰ ਵੀ ਸ਼ਿਫਟ ਵਿਚ ਇਸਤੇਮਾਲ ਕਰਨਾ ਪਵੇਗਾ ਤੇ ਸਮੇਂ-ਸਮੇਂ 'ਤੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਪ੍ਰਤੀ ਸੁਚੇਤ ਵੀ ਕੀਤਾ ਜਾਵੇਗਾ, ਇਹ ਸਾਰੇ ਦਿਸ਼ਾ-ਨਿਰਦੇਸ਼ ਖਿਡਾਰੀਆਂ, ਕੋਚਾਂ, ਪ੍ਰਬੰਧਕਾਂ ਤੇ ਹੋਰ ਸਹਿਯੋਗੀ ਸਟਾਫ਼ 'ਤੇ ਵੀ ਲਾਗੂ ਹੋਣਗੇ। ਇਸ ਦਾਇਰੇ ਵਿਚ ਰਹਿ ਕੇ ਉਹ ਪ੍ਰੈਕਟਿਸ ਕਰਨਗੇ। ਹੁਣ ਖਿਡਾਰੀਆਂ ਲਈ ਇਕ ਹਾਈਜੈਨਿਕ ਅਫ਼ਸਰ ਦੀ ਨਿਯੁਕਤੀ ਲਾਜ਼ਮੀ ਹੋਵੇਗੀ ਤੇ ਖਿਡਾਰੀਆਂ ਲਈ ਇਕ ਕੋਵਿਡ ਟਾਸਕ ਫੋਰਸ ਵੀ ਬਣਾਈ ਜਾਵੇਗੀ ਤੇ ਇਸ ਦੀ ਅਗਵਾਈ ਹੇਠ ਖੇਡਾਂ ਦੀ ਸ਼ੁਰੂਆਤ ਹੋਵੇਗੀ।
ਐਸ.ਓ.ਪੀ. ਨਾਲ ਦੇੇਸ਼ ਦੇ ਵਿਚ ਖੇਡ ਗਤੀਵਿਧੀਆ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਵਿਚ ਖੇਡਾਂ ਨੂੰ 4 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਏ ਵਰਗ ਵਿਚ ਨਾਨ ਕੰਨਟੈਕਟ ਸਪੋਰਟਸ (ਆਰਚਰੀ, ਸ਼ੂਟਿੰਗ, ਸਾਈਕਲਿੰਗ, ਫੈਸਿੰਗ ਤੇ ਅਥਲੈਟਿਕਸ) ਦੇ ਮੁਕਾਬਲੇ ਰੱਖੇ ਗਏ ਹਨ। ਬੀ ਵਰਗ ਵਿਚ (ਮੀਡੀਅਮ ਕੰਨਟੈਕਟ ਸਪੋਰਟਸ ਫੁੱਟਬਾਲ, ਹਾਕੀ, ਬਾਸਕਟਬਾਲ, ਹੈਂਡਬਾਲ ਤੇ ਇਨਡਾਇਰੈਕਟ ਕੰਨਕੈਟਕ ਵੇਟ ਲਿਫਟਿੰਗ, ਲਾਅਨ ਟੈਨਿਸ, ਟੈਨਿਸ, ਬੈਡਮਿੰਟਨ ਤੇ ਟੇਬਲ ਟੈਨਿਸ) ਦੇ ਮੁਕਾਬਲੇ ਹਨ। ਸੀ ਵਰਗ ਵਿਚ ਫੁੱਲ ਕੰਨਟੈਕਟ ਸਪੋਰਟਸ (ਬਾਕਸਿੰਗ, ਜੂਡੋ, ਵੁਸ਼ੂ, ਤਾਇਕਵਾਂਡੋ ਤੇ ਕੁਸ਼ਤੀ) ਦੇ ਮੁਕਾਬਲੇ ਰੱਖੇ ਗਏ ਹਨ। ਗਰੁੱਪ ਡੀ ਵਿਚ (ਵਾਟਰ ਸਪੋਰਟਸ ਕੈਨੋਇੰਗ, ਸੇਲਿੰਗ, ਰੋਇੰਗ, ਤੈਰਾਕੀ) ਸ਼ਾਮਿਲ ਹਨ। ਖੇਡ ਦੀ ਵੱਖਰੀ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ ਤੇ ਫਿਲਹਾਲ ਕੁਸ਼ਤੀ, ਬਾਕਸਿੰਗ ਵਰਗੀਆਂ ਖੇਡਾਂ ਦੇ ਖਿਡਾਰੀ ਇਕ-ਦੂਜੇ ਨਾਲ ਪ੍ਰੈਕਟਿਸ ਨਹੀਂ ਕਰਨਗੇ।
1. ਅਥਲੈਟਿਕਸ ਵਿਚ ਹਾਈ ਜੰਪ, ਲਾਂਗ ਜੰਪ, ਤੀਹਰੀ ਛਾਲ ਤੇ ਪੋਲ ਵਾਲਟ ਤੇ ਬੈਟਨ ਐਕਸਚੇਂਜ ਇਨ ਰੀਲੇਅ ਦੀ ਮਨਜ਼ੂਰੀ ਆਪਣੇ ਸਾਮਾਨ ਨਾਲ ਹੋਵੇਗੀ ਤੇ ਡਿਸਕਸ, ਸ਼ਾਟਪੁੱਟ, ਜੈਵਲਿਨ ਤੇ ਟਰੈਕ ਦੇ ਮੁਕਾਬਲੇ ਵਿਚ ਸਮਾਜਿਕ ਦੂਰੀ ਰੱਖਣੀ ਹੋਵੇਗੀ ਤੇ ਸਾਮਾਨ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਦੇ ਬਾਅਦ ਵਿਚ ਸੈਨੇਟਾਈਜ਼ ਕਰਨਾ ਜ਼ਰੂਰੀ ਹੋਵੇਗਾ।
2. ਹਾਕੀ ਵਿਚ ਖਿਡਾਰੀ ਹੀ ਆਪਣੀ ਸਟਿੱਕ ਨੂੰ ਇਸਤੇਮਾਲ ਕਰ ਸਕਣਗੇ ਤੇ ਸਮਾਜਿਕ ਦੂਰੀ ਦਾ ਇਸਤੇਮਾਲ ਵੀ ਕਰਨਗੇ ਤੇ ਸਿਰਫ਼ 12 ਖਿਡਾਰੀ ਹੀ ਇਕੋ ਵੇਲੇ ਪ੍ਰੈਕਟਿਸ ਕਰ ਸਕਣਗੇ ਤੇ ਟਰਫ਼ ਤੇ ਲੇਟ ਕੇ ਤੇ ਬੈਠ ਕੇ ਕਸਰਤ ਕਰਨ ਦੀ ਮਨਾਹੀ ਹੋਵੇਗੀ।
3. ਵੇਟਲਿਫਟਿੰਗ ਵਿਚ ਇਕ ਪਲੇਟਫਾਰਮ ਤੋਂ ਦੂਜੇ ਦੀ ਦੂਰੀ 2 ਮੀਟਰ ਹੋਵੇਗੀ ਤੇ ਟ੍ਰੇਨਿੰਗ ਸਾਮਾਨ ਦਾ ਖਿਡਾਰੀ ਇਸਤੇਮਾਲ ਕਰ ਸਕਣਗੇ।
4. ਬੈਡਮਿੰਟਨ ਵਿਚ ਇਕੋ ਵੇਲੇ ਦੋ ਖਿਡਾਰੀ ਤੇ ਕੋਚ ਮੌਜੂਦ ਰਹਿਣਗੇ ਤੇ ਖਿਡਾਰੀ ਆਪਣੇ ਰੈਕਟ ਦਾ ਇਸਤੇਮਾਲ ਕਰ ਸਕਣਗੇ।
5. ਆਰਚਰੀ ਵਿਚ ਖਿਡਾਰੀ ਆਪਣਾ ਨਿੱਜੀ ਸਾਮਾਨ ਹੀ ਇਸਤੇਮਾਲ ਕਰ ਸਕਣਗੇ ਤੇ ਆਉਟਡੋਰ ਵਿਚ ਵੀ ਪ੍ਰੈਕਟਿਸ ਕੀਤੀ ਜਾਵੇਗੀ। ਜ਼ਰੂਰੀ ਹੋਵੇਗਾ ਤਾਂ ਇਨਡੋਰ ਵਿਚ ਸਿੰਗਲ ਵਰਗ ਵਿਚ ਪ੍ਰੈਕਟਿਸ ਕੀਤੀ ਜਾ ਸਕਦੀ ਹੈ।
6. ਬਾਕਸਿੰਗ ਵਿਚ ਸਕਿੱਲ ਟ੍ਰੇਨਿੰਗ ਦੌਰਾਨ 2 ਮੀਟਰ ਦੀ ਦੂਰੀ ਜ਼ਰੂਰੀ ਹੋਵੇਗਾ ਤੇ ਖਿਡਾਰੀ ਆਪਣੇ ਨਿੱਜੀ ਬੈਗ ਤੇ ਗਲਵਜ਼ ਦਾ ਇਸਤੇਮਾਲ ਕਰ ਸਕਣਗੇ ਤੇ ਉਸ ਨੂੰ ਸੈਨੇਟਾਈਜ਼ ਕਰਨਾ ਜ਼ਰੂਰੀ ਹੋਵੇਗਾ।
7. ਆਰਚਰੀ ਵਿਚ ਵਿਅਕਤੀਗਤ ਟਾਰਗੈਟ ਸੈੱਟ ਮਨਜ਼ੂਰ ਹੋਣਗੇ ਤੇ ਆਰਚਰਾਂ ਨੂੰ ਕਿਸੇ ਦੇ ਸਾਮਾਨ ਨਾਲ ਪ੍ਰੈਕਟਿਸ ਕਰਨ ਦੀ ਮਨਾਹੀ ਹੈ।
8. ਫੈਸਿੰਗ ਦੇ ਖਿਡਾਰੀ ਜੋੜੀਦਾਰ ਦੇ ਨਾਲ ਪ੍ਰੈਕਟਿਸ ਨਹੀਂ ਕਰ ਸਕਣਗੇ ਤੇ ਉਹ ਡੱਮੀ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਖਿਡਾਰੀ ਛੋਟੇ ਗਰੁੱਪਾਂ ਵਿਚ ਪ੍ਰੈਕਟਿਸ ਕਰ ਸਕਣਗੇ।
9. ਸਾਈਕਲਿੰਗ ਵਿਚ ਲੋੜੀਂਦੇ ਸਾਈਕਲਿਸਟ ਨੂੰ ਹੀ ਮਨਜ਼ੂਰੀ ਹੋਵੇਗੀ ਤੇ ਸਮਾਜਿਕ ਦੂਰੀ ਵੀ ਜ਼ਰੂਰੀ ਹੈ ਤੇ ਇਕ ਦੂਜੇ ਦੇ ਸਾਈਕਲ ਨੂੰ ਚਲਾਉਣ ਦੀ ਮਨਾਹੀ ਹੈ।
10. ਬਾਕਸਿੰਗ ਵਿਚ ਸਕਿੱਲ ਟ੍ਰੇਨਿੰਗ ਵਿਚ ਆਪਣੇ ਨਿੱਜੀ ਸਾਮਾਨ ਦੀ ਮਨਜ਼ੂਰੀ ਹੋਵੇਗੀ ਤੇ ਸਮਾਜਿਕ ਦੂਰੀ ਬਣਾਉਣੀ ਹੋਵੇਗੀ ਤੇ ਬਾਕਸਿੰਗ ਰਿੰਗ ਨੂੰ ਸ਼ੇਅਰ ਕਰਨਾ ਤੇ ਇਕ ਦੂਜੇ ਨਾਲ ਕੰਨਟੈਕਟ ਦੀ ਮਨਜ਼ੂਰੀ ਨਹੀਂ ਹੋਵੇਗੀ।
11. ਕੁਸ਼ਤੀ ਵਿਚ ਇਕੋ ਵੇਲੇ ਇਕ ਪਹਿਲਵਾਨ ਹੀ ਮੈਟ 'ਤੇ ਆਵੇਗਾ। ਮੈਟ 'ਤੇ ਡੰਮੀ ਨਾਲ ਪ੍ਰੈਕਟਿਸ ਕੀਤੀ ਜਾਵੇਗੀ। ਮੈਟ 'ਤੇ ਡੰਮੀ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤਾ ਜਾਵੇਗਾ।
12. ਟੇਬਲ ਟੈਨਿਸ ਦੇ ਇੰਡੋਰ ਵਿਚ ਸਿੰਗਲ ਵਰਗ ਵਿਚ ਸਿਖਲਾਈ ਦੀ ਆਗਿਆ ਹੋਵੇਗੀ ਤੇ ਹਰ ਇਕ ਖਿਡਾਰੀ ਆਪਣੇ ਬਾਲ ਦਾ ਹੀ ਇਸਤੇਮਾਲ ਕਰੇਗਾ ਤੇ ਸਿਖਲਾਈ ਬਦਲਵੇਂ ਬੋਰਡਾਂ 'ਤੇ ਪੂਰੀ ਸਾਵਧਾਨੀ ਨਾਲ ਕੀਤੀ ਜਾਵੇਗੀ। ਸਾਮਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਸੈਨੇਟਾਈਜ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਹਰ ਇਕ ਖਿਡਾਰੀ, ਕੋਚ ਤੇ ਹੋਰ ਸਾਰੇ ਸਟਾਫ਼ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਜੇਕਰ ਕੋਈ ਵੀ ਖਿਡਾਰੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦਾ ਕੋਰੋਨਾ ਟੈਸਟ ਨੈਗਟਿਵ ਆਉਣ ਤੱਕ ਖਿਡਾਰੀ ਇਕਾਂਤਵਾਸ ਵਿਚ ਰਹੇਗਾ ਤੇ ਖਿਡਾਰੀ ਨੂੰ ਫ਼ਾਈਨਲ ਮਨਜ਼ੂਰੀ ਸਾਈ ਦੇ ਡਾਕਟਰਾਂ ਵਲੋਂ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਉਹ ਖੇਡ ਮੈਦਾਨ ਵਿਚ ਆ ਸਕੇਗਾ।

-ਮੋਬਾਈਲ : 9872978781

ਡਿਸਕਸ ਥ੍ਰੋ ਦਾ ਅੰਤਰਰਾਸ਼ਟਰੀ ਖਿਡਾਰੀ ਹੈ ਹਰਿਆਣਾ ਦਾ ਯੋਗੇਸ਼ ਕਾਥੂਨੀਆ

ਹਰਿਆਣਾ ਦਾ 23 ਸਾਲਾ ਨੌਜਵਾਨ ਖਿਡਾਰੀ ਹੈ ਯੋਗੇਸ਼ ਕਾਥੂਨੀਆ ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦਾ ਮਾਣ ਪ੍ਰਾਪਤ ਹੈ । ਯੋਗੇਸ਼ ਕਾਥੂਨੀਆ ਦਾ ਜਨਮ ਬਹਾਦਰਗੜ੍ਹ ਪਿੰਡ ਵਿਚ 3 ਮਾਰਚ, 1997 ਨੂੰ ਪਿਤਾ ਗਿਆਨ ਚੰਦ ਦੇ ਘਰ ਮਾਤਾ ਮੀਨਾ ਦੇਵੀ ਦੀ ਕੁੱਖੋਂ ਹੋਇਆ। ਸਾਲ 2006 ਵਿਚ ਉਹ ਇਕ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਯਾਨੀ ਕਿ ਉਸ ਦੇ ਦੋਵੇਂ ਹੱਥ ਅਤੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਿਸ ਨੂੰ ਅਧਰੰਗ ਦਾ ਹੀ ਹਿੱਸਾ ਆਖਦੇ ਹਨ ਪਰ ਇਹ ਹਰ ਵਕਤ ਨਹੀਂ ਹੁੰਦਾ। ਭਾਵੇਂ ਯੋਗੇਸ਼ ਇਸ ਬਿਮਾਰੀ ਤੋਂ ਪੀੜਤ ਹੋ ਗਿਆ ਪਰ ਉਸ ਨੇ ਹਿੰਮਤ ਨਹੀਂ ਛੱਡੀ ਅਤੇ ਉਸ ਨੇ ਆਮ ਵਾਂਗ ਹੀ ਆਪਣੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਤੋਰ ਲਿਆ ਅਤੇ ਸਕੂਲੀ ਜੀਵਨ ਆਰੰਭ ਕਰ ਦਿੱਤਾ। ਸਕੂਲੀ ਪੱਧਰ 'ਤੇ ਹੀ ਉਸ ਨੂੰ ਖੇਡਾਂ ਦਾ ਬਹੁਤ ਸ਼ੌਕ ਸੀ ਪਰ ਬਿਮਾਰੀ ਕਾਰਨ ਉਸ ਦਾ ਵੱਸ ਨਹੀਂ ਸੀ ਚਲਦਾ ਪਰ ਉਸ ਦੇ ਖੇਡਾਂ ਪ੍ਰਤੀ ਇਰਾਦੇ ਮਜ਼ਬੂਤ ਸਨ । ਗਾਹੇ ਬਗਾਹੇ ਉਸ ਦੀ ਮੁਲਾਕਾਤ ਹਰਿਆਣਾ ਦੇ ਹੀ ਪ੍ਰਸਿੱਧ ਖਿਡਾਰੀ ਅਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਕੋਚ ਨਵਲ ਸਿੰਘ ਨਾਲ ਹੋਈ ਅਤੇ ਜਦ ਉਸ ਨੇ ਯੋਗੇਸ਼ ਵਿਚ ਖੇਡ ਭਾਵਨਾ ਵੇਖੀ ਤਾਂ ਚੇਲਾ ਅਤੇ ਗੁਰੂ ਇਕ ਹੋ ਗਏ। ਕੋਚ ਨਵਲ ਸਿੰਘ ਨੇ ਯੋਗੇਸ਼ ਨੂੰ ਐਸਾ ਖੇਡ ਦੇ ਮੈਦਾਨ ਵਿਚ ਉਤਾਰਿਆ ਤਾਂ ਉਹ ਸਦਾ ਲਈ ਖੇਡ ਮੈਦਾਨ ਦਾ ਹੀ ਨਹੀਂ ਹੋਇਆ ਸਗੋਂ ਡਿਸਕਸ-ਥ੍ਰੋ ਖੇਡਦਿਆਂ ਨੈਸ਼ਨਲ ਪੱਧਰ 'ਤੇ ਮੱਲਾਂ ਮਾਰਨ ਲੱਗਿਆ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਸਾਲ 2017 ਵਿਚ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ ਸੀ ਅਤੇ ਛੇਤੀ ਹੀ ਸਾਲ 2018 ਵਿਚ ਉਸ ਨੇ ਏਸੀਅਨ ਖੇਡਾਂ ਵਿਚ ਹਿੱਸਾ ਲੈ ਕੇ ਪੂਰੇ ਏਸ਼ੀਆ 'ਚੋਂ ਚੌਥੀ ਪੁਜ਼ੀਸ਼ਨ ਹਾਸਲ ਕਰ ਲਈ। ਸਾਲ 2019 ਵਿਚ ਯੋਗੇਸ਼ ਨੇ ਦੁਬਈ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਡਿਸਕਸ ਥਰੋ ਵਿਚ ਕਾਂਸੀ ਦਾ ਤਗਮਾ ਹਾਸਲ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਉੱਚਾ ਕੀਤਾ। ਟੋਕੀਓ ਜਾਪਾਨ ਵਿਖੇ ਹੋਣ ਜਾ ਰਹੀ ਪੈਰਾ ਉਲੰਪਿਕ ਵਿਚ ਵੀ ਉਸ ਦੀ ਚੋਣ ਹੋਈ ਹੈ ਅਤੇ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਪੈਰਾ ਉਲੰਪਿਕ ਵਿਚ ਵੀ ਜਿੱਤ ਦਰਜ ਕਰ ਕੇ ਤਿਰੰਗਾ ਲਹਿਰਾਏਗਾ। ਯੋਗੇਸ਼ ਕਾਥੂਨੀਆ ਨੇ ਹੁਣ ਤੱਕ ਨੈਸ਼ਨਲ ਪੱਧਰ ਤੱਕ 6 ਸੋਨ ਤਗਮੇ ਜਿੱਤ ਕੇ ਆਪਣੇ ਬੁਲੰਦ ਹੌਸਲੇ ਦਾ ਪ੍ਰਮਾਣ ਦਿੱਤਾ ਹੈ । ਯੋਗੇਸ਼ ਆਖਦਾ ਹੈ ਕਿ, ਮੰਜ਼ਿਲ ਪਾਉਣ ਵਾਸਤੇ ਹਿੰਮਤ ਅਤੇ ਸਮਰਪਣ ਦੀ ਭਾਵਨਾ ਚਾਹੀਦੀ ਹੈ ਅਤੇ ਰਸਤੇ ਖੁਦ ਹੀ ਮਿਲ ਜਾਇਆ ਕਰਦੇ ਹਨ । ਯੋਗੇਸ਼ ਦਾ ਖੇਡ ਗੁਰੂ ਅਤੇ ਕੋਚ ਨਵਲ ਸਿੰਘ ਮਾਣ ਨਾਲ ਆਖਦਾ ਹੈ ਕਿ, ਯੋਗੇਸ਼ ਵੀ ਇਕ ਦਿਨ ਖੇਡ ਦੇ ਮੈਦਾਨ ਦਾ ਦਰੋਣਾਚਾਰੀਆ ਹੋਵੇਗਾ।

-ਮੋਗਾ (ਪੰਜਾਬ) ਮੋਬਾਈਲ : 98551-14484

ਅਲੋਪ ਹੋ ਰਹੀਆਂ ਪੰਜਾਬ ਦੀਆਂ ਵਿਰਾਸਤੀ ਖੇਡਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਾਲ ਮੁੰਡਿਆਂ ਵਿਚ ਟਿਬਲਾ-ਟਿਬਲੀ ਦੀ ਖੇਡ ਵੀ ਬਹੁਤ ਲੋਕਪ੍ਰਿਯ ਰਹੀ ਹੈ। ਇਹ ਸਿਆਲ ਦੀ ਰੁੱਤ ਵਿਚ ਖੇਡੀ ਜਾਣ ਵਾਲੀ ਦਿਲਚਸਪ ਖੇਡ ਹੁੰਦੀ ਸੀ। ਇਸ ਖੇਡ ਰਾਹੀਂ ਗਲੀ ਗੁਆਂਢ ਦੇ ਘਰੀਂ ਵਸਦੇ ਇਸਤਰੀ, ਪੁਰਸ਼ ਮੈਂਬਰਾਂ ਦੀ ਜਾਣਕਾਰੀ ਦਿੱਤੀ/ਲਈ ਜਾਂਦੀ ਸੀ। ਇਬਲਾ ਸ਼ਬਦ ਪੁਰਸ਼ਾਂ ਲਈ ਅਤੇ ਇਬਲੀ ਇਸਤਰੀਆਂ ਲਈ ਪ੍ਰਯੋਗ ਹੁੰਦਾ ਸੀ। ਸ਼ੱਕਰ ਭਿੱਜੀ ਖੇਡ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਸੀ। ਟੋਲੀਆਂ ਆੜੀ ਚੁਣਨ ਦੀ ਵਿਧੀ ਦੁਆਰਾ ਬਣਦੀਆਂ ਸਨ। ਇਕ ਟੋਲੀ ਵਿਚ ਚਾਰ ਪੰਜ ਖਿਡਾਰੀ ਹੁੰਦੇ ਸਨ। ਜਿਸ ਟੋਲੀ ਦੀ ਵਾਰੀ ਹੋਵੇ, ਉਹ ਇਕ ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਖਲੋ ਜਾਂਦੇ ਸਨ। ਇਸ ਟੋਲੀ ਦਾ ਅਗਲਾ ਖਿਡਾਰੀ ਆਸਰੇ ਲਈ ਕਿਸੇ ਦਰੱਖ਼ਤ ਜਾਂ ਕੰਧ ਆਦਿ ਨੂੰ ਹੱਥ ਪਾਉਂਦਾ ਹੈ। ਦੂਜੀ ਟੋਲੀ ਦੇ ਖਿਡਾਰੀਆਂ ਵਿਚੋਂ ਇਕ ਜਣਾ ਦੂਰੋਂ ਦੌੜ ਕੇ ਬਲਕੀ ਮਾਰ ਕੇ ਝੁਕੇ ਹੋਏ ਖਿਡਾਰੀਆਂ ਦੀ ਪਿੱਠ 'ਤੇ ਬੈਠਦਾ ਹੈ। ਜੇਕਰ ਕਿਸੇ ਦਾ ਵੀ ਪੈਰ ਧਰਤੀ 'ਤੇ ਲੱਗੇ, ਹੇਠਲੀ ਟੋਲੀ ਥੱਕ ਜਾਵੇ ਤਾਂ ਉਧਰਲੇ ਪੁੱਛਦੇ ਹਨ, 'ਸ਼ੱਕਰ ਭਿੱਜੀ ਕਿ ਨਾ?' ਜੇਕਰ ਹੇਠਲੀ ਟੋਲੀ ਹਾਂ ਕਹਿ ਦੇਵੇ ਤਾਂ ਉਨ੍ਹਾਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ।
ਕੋਟਲਾ-ਛਪਾਕੀ, ਅੱਡੀ-ਛੜੱਪਾ/ ਅੱਡੀ-ਟੱਪਾ, ਭੰਡਾ-ਭੰਡਾਰੀਆ, ਬੁੱਢੀ ਮਾਈ ਕੁੜੀਆਂ ਦੀਆਂ ਹਰਮਨ ਪਿਆਰੀਆਂ ਖੇਡਾਂ ਰਹੀਆਂ ਹਨ। ਅੱਡੀ ਟੱਪਾ ਦੀ ਖੇਡ ਨੂੰ ਦੋ ਟੋਲੀਆਂ ਖੇਡਦੀਆਂ ਹਨ। ਹਰ ਟੋਲੀ ਵਿਚ ਚਾਰ-ਪੰਜ ਕੁੜੀਆਂ ਹੁੰਦੀਆਂ ਹਨ। ਇਸ ਖੇਡ ਰਾਹੀਂ ਕੁੜੀਆਂ ਦੌੜਨ ਤੇ ਉੱਚੀਆਂ ਛਾਲਾਂ ਮਾਰਨ ਅਤੇ ਸਰੀਰ ਨੂੰ ਜ਼ਬਤ ਵਿਚ ਰੱਖਣ ਦਾ ਅਭਿਆਸ ਕਰਦੀਆਂ ਹਨ। ਇਹ ਖੇਡ ਸਰੀਰ ਨੂੰ ਫੁਰਤੀਲਾ ਰੱਖਣ ਵਾਲੀ ਖੇਡ ਹੈ।
ਅਜੋਕਾ ਪੂੰਜੀਵਾਦੀ ਉਦਯੋਗਿਕ ਯੁੱਗ ਲੋਕ-ਖੇਡਾਂ ਦੇ ਅਨੁਕੂਲ ਨਹੀਂ ਹੈ। ਅੱਜ ਨਾ ਖਿੱਦੋ ਮੜ੍ਹਨ ਵਾਲੇ ਸਿਆਣੇ ਬਜ਼ੁਰਗ ਹਨ ਤੇ ਨਾ ਹੀ ਕਿੱਕਰ, ਬੇਰੀ ਦੇ ਖੂੰਡੇ ਤੇ ਨਾ ਹੀ ਇਨ੍ਹਾਂ ਨੂੰ ਖੇਡਣ ਵਾਲੇ ਬੱਚੇ ਹੀ ਮਿਲਦੇ ਹਨ। ਅਜੋਕੇ ਯੁੱਗ ਵਿਚ ਖਿੱਦੋ-ਖੂੰਡੀ, ਪਿੱਠੂ, ਲੁਕਣ-ਮੀਟੀ ਜਾਂ ਦਾਈਆਂ-ਦੂਹਕੜੇ ਵਰਗੀਆਂ ਖੇਡਾਂ ਵਿਚ ਨਾ ਤਾਂ ਕਿਸੇ ਬੱਚੇ ਦੀ ਰੁਚੀ ਹੁੰਦੀ ਹੈ ਤੇ ਨਾ ਹੀ ਉਸ ਦੇ ਕੋਲ ਵਿਹਲ ਹੁੰਦੀ ਹੈ। ਉਸ ਦੀ ਪੜ੍ਹਾਈ ਤਾਂ ਲਗਪਗ ਢਾਈ ਸਾਲ ਤੋਂ ਆਰੰਭ ਹੋ ਜਾਂਦੀ ਹੈ।
ਇਹ ਵਿਰਾਸਤੀ ਖੇਡਾਂ ਸਾਡੇ ਜੀਵਨ ਵਿਚੋਂ ਗੁਆਚ ਰਹੀਆਂ ਹਨ। ਨਾ ਹੁਣ ਪਿੰਡਾਂ ਵਿਚ ਉਹ ਜੂਹਾਂ ਰਹੀਆਂ ਹਨ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ ਤੇ ਨਾ ਹੀ ਕਿਸੇ ਕੋਲ ਖੇਡਣ ਦੀ ਵਿਹਲ ਹੈ। ਬਸ ਹੁਣ ਤਾਂ ਖੇਡਾਂ ਦੇ ਨਾਂਅ ਹੀ ਚੇਤੇ ਰਹਿ ਗਏ ਹਨ - ਪੰਜਾਬੀ ਅਖਾਣ ਹੈ, 'ਖੇਡਾਂ ਤੇ ਮਾਵਾਂ ਮੁੱਕਣ 'ਤੇ ਹੀ ਚੇਤੇ ਆਉਂਦੀਆਂ ਹਨ।' ਇਹ ਵਿਰਾਸਤੀ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਨ੍ਹਾਂ ਦੀ ਸੰਭਾਲ ਅਤਿਅੰਤ ਜ਼ਰੂਰੀ ਹੈ। (ਸਮਾਪਤ)

ਪੰਜਾਬੀ ਵਿਭਾਗ
ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ (ਹਰਿਆਣਾ) ਸੰਪਰਕ : 98784-47758



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX