ਤਾਜਾ ਖ਼ਬਰਾਂ


ਕਸ਼ਮੀਰ 'ਚ ਫੌਜ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣਗੇ ਜਵਾਨ
. . .  9 minutes ago
ਨਵੀਂ ਦਿੱਲੀ, 21 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ 'ਚ ਨੀਮ ਫੌਜੀ ਬਲਾਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਦੇ ਫ਼ੈਸਲੇ ਮੁਤਾਬਕ ਹੁਣ ਹਰ ਜਵਾਨ ਅਤੇ ਹਰ ਅਫ਼ਸਰ ਦਿੱਲੀ-ਸ੍ਰੀਨਗਰ, ਸ੍ਰੀਨਗਰ...
ਮਮਦੋਟ ਵਿਖੇ ਕਰਿਆਨੇ ਦੀ ਦੁਕਾਨ 'ਚੋਂ ਲੱਖਾਂ ਦੇ ਸਮਾਨ ਦੀ ਚੋਰੀ ਕਰ ਕੇ ਫ਼ਰਾਰ ਹੋਏ ਲੁਟੇਰੇ
. . .  23 minutes ago
ਮਮਦੋਟ 21 ਫਰਵਰੀ (ਸੁਖਦੇਵ ਸਿੰਘ ਸੰਗਮ) - ਲੰਘੀ ਰਾਤ ਨੂੰ ਮਮਦੋਟ ਵਿਖੇ ਚੋਰਾਂ ਵੱਲੋਂ ਮੇਨ ਰੋਡ ਸਥਿਤ ਕੱਕੜ ਜਨਰਲ ਸਟੋਰ 'ਤੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਟੋਰ ਮਾਲਕਾਂ ਮੁਤਾਬਿਕ, ਅੱਧੀ ਰਾਤ ਤੋਂ ਬਾਅਦ ਦੁਕਾਨ ਅੰਦਰ ਦਾਖਲ....
ਪੰਜਾਬ ਦੇ ਸਕੂਲਾਂ 'ਚ ਅਜੇ ਤੱਕ ਵੀ ਨਹੀਂ ਸੁਧਰੇ ਹਾਲਾਤ- ਰਾਜਾ ਵੜਿੰਗ
. . .  32 minutes ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਦੀ ਕਾਰਵਾਈ ਮੌਕੇ ਸਦਨ 'ਚ ਵਿਧਾਇਕ ਰਾਜਾ ਵੜਿੰਗ ਨੇ ਪ੍ਰਸਤਾਵ ਰੱਖਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਹੋਰ ਢਾਂਚੇ ਲਈ ਮਾਸਟਰ ਪਲਾਨ...
ਬਠਿੰਡਾ 'ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆ ਗਈਆਂ ਪੁਲਿਸ ਟੀਮਾਂ
. . .  36 minutes ago
ਬਠਿੰਡਾ, 21 ਫਰਵਰੀ (ਕਮਲਜੀਤ) - ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਅਤੇ ਰਿਸਰਚ ਕੇਂਦਰ ਵਿਖੇ ਮੈਡੀਕਲ ਅਤੇ ਪੈਰਾਮੈਡੀਕਲ ਕੋਰਸਾਂ ਦੀ ਸਿੱਖਿਆ ਲੈ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੇ ਕਾਲਜ ਦੇ ਬਾਹਰ ਪੁਲਿਸ ਸੁਰੱਖਿਆ .....
ਮੁੱਖ ਮੰਤਰੀ ਦੇ ਓ. ਐੱਸ. ਡੀ. ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ
. . .  46 minutes ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਮਿਲਣ ਮੁੱਖ ਮੰਤਰੀ ਦੇ ਓ. ਐੱਸ. ਡੀ. ਜਗਦੀਪ ਸਿੱਧੂ ਧਰਨਾ ਸਥਾਨ 'ਤੇ ਪਹੁੰਚੇ। ਇਸ ਮੌਕੇ ਮੰਗ ਪੱਤਰ ਲੈਣ ਉਪਰੰਤ ਜਗਦੀਪ ਸਿੱਧੂ ਵਲੋਂ...
ਸੁਖਬੀਰ ਬਾਦਲ ਮਲੌਦ ਵਿਖੇ ਰੂਬਰੂ ਸਮਾਗਮ 'ਚ ਹੋਏ ਸ਼ਾਮਲ
. . .  48 minutes ago
ਮਲੌਦ, 21 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਬਲੈਸਿੰਗ ਪੈਰਾਡਾਈਜ਼ ਮਲੌਦ ਵਿਖੇ ਵਰਕਰ ਮਿਲਣੀ ....
ਆਬਕਾਰੀ ਵਿਭਾਗ ਦਾ ਹਵਾਲਦਾਰ ਤੇ ਉਸ ਦਾ ਸਾਥੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  about 1 hour ago
ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ) - ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਆਬਕਾਰੀ ਵਿਭਾਗ 'ਚ ਤਾਇਨਾਤ ਹਵਲਦਾਰ ਕਮਲਜੀਤ ਸਿੰਘ ਅਤੇ ਸ਼ਰਾਬ ਦੇ ਠੇਕੇਦਾਰ ਦੇ ਕਰਿੰਦੇ ਬਖ਼ਸ਼ੀਸ਼ ਸਿੰਘ ਨੂੰ ਪੀੜਤ ਜੱਗਾ ਸਿੰਘ ਦੀ ਸ਼ਿਕਾਇਤ ਤੇ 5 ਹਜ਼ਾਰ ਰੁਪਏ ਦੀ ....
ਮਨਿਸਟਰੀਅਲ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਚੋਣਾਂ ਦੇ ਕੰਮ ਦਾ ਕੀਤਾ ਜਾਵੇਗਾ ਮੁਕੰਮਲ ਬਾਈਕਾਟ - ਪਰਗਟ ਹੇਰ
. . .  about 1 hour ago
ਅਜਨਾਲਾ, 21 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੇ ਰੋਸ ਵਜੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਦਿੱਤੇ ਸੱਦੇ ਦੇ ਚੱਲਦਿਆਂ ਅੱਜ 9ਵੇਂ ਦਿਨ ਵੀ ਐੱਸ.ਡੀ.ਐਮ, ਤਹਿਸੀਲ ....
ਐੱਸ.ਜੀ.ਪੀ.ਸੀ. ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਹੋਈ ਸ਼ੁਰੂ
. . .  about 1 hour ago
ਅੰਮ੍ਰਿਤਸਰ, 21 ਫਰਵਰੀ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਸ਼ੁਰੂ ਹੋ ਗਈ ਹੈ। ਇਸ 'ਚ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ....
ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਦੇ ਲਈ ਲੋਕਾਂ ਨੂੰ ਵੇਚਣੇ ਪੈ ਰਹੇ ਹਨ ਆਪਣੇ ਘਰ - ਕੁਲਤਾਰ ਸੰਧਵਾਂ
. . .  about 1 hour ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਦਨ 'ਚ ਕਿਹਾ ਕਿ ਪੰਜਾਬ 'ਚ ਬਿਜਲੀ ਦੇ ਬਿੱਲ ਇੰਨੇ -ਇੰਨੇ ਵੱਡੇ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਲੋ ਫਿਰ ਬਸੰਤ ਆਈ

ਮਾਘ-ਫੱਗਣ ਦੀ ਰੁੱਤ ਪੰਜਾਬੀ ਰੁੱਤ-ਚੱਕਰ ਵਿਚ ਬਸੰਤ ਰੁੱਤ ਅਖਵਾਉਂਦੀ ਹੈ, ਭਾਵੇਂ ਕਿ ਬਸੰਤ-ਰੁੱਤ ਦਾ ਪਹਿਲਾ ਦਿਨ ਬਸੰਤ-ਪੰਚਮੀ ਦਾ ਦਿਨ ਮੰਨਿਆ ਜਾਂਦੈ | ਇਸ ਰੁੱਤ ਨੂੰ ਪੰਜਾਬ ਦੀ ਸਭ ਤੋਂ ਮਿੱਠੀ ਤੇ ਸੁਹਾਵਣੀ ਰੁੱਤ ਕਿਹਾ ਜਾਂਦੈ, 'ਰਿਤੂ-ਰਾਜ' ਕਰਕੇ ਜਾਣਿਆ ਜਾਂਦੈ | ਖੇਤਾਂ ਵਿਚ ਇਸ ਮੌਸਮ ਵਿਚ ਦੂਰ-ਦੂਰ ਤੱਕ ਹਰਿਆਵਲ ਅਤੇ ਸੋਨੇ ਰੰਗੀ ਸਰ੍ਹੋਂ ਅਲੌਕਿਕ ਨਜ਼ਾਰਾ ਸਿਰਜ ਰਹੀ ਹੁੰਦੀ ਹੈ | ਕਿਤੇ-ਕਿਤੇ ਅਲਸੀ ਦੇ ਨੀਲੇ-ਨੀਲੇ ਫੁੱਲ ਆਪਣੀ ਹਾਜ਼ਰੀ ਲੁਆ ਰਹੇ ਹੁੰਦੇ ਹਨ | ਓਧਰੋਂ ਅੰਬਾਂ ਨੂੰ ਬੂਰ ਪੈਣ ਲੱਗਦੈ | ਸਰਦੀਆਂ ਦੇ ਨਿਕਲਣ ਨਾਲ ਕੋਇਲ ਵੀ ਆਪਣਾ ਸੰਗੀਤ ਸੁਨਾਣ ਲੱਗਦੀ ਹੈ | ਸਰ੍ਹੋਂ ਦੇ ਖੇਤਾਂ ਦੁਆਲੇ ਬੰਨਿਆਂ ਉੱਤੇ ਜਾਂ ਆਡਾਂ ਵਿਚ ਘੁੱਗੀਆਂ ਵੀ ਘੂੰ-ਘੂੰ ਕਰਨ ਲੱਗਦੀਆਂ ਹਨ |
ਅੱਜ ਦੇ ਯੁਗ ਵਿਚ ਮਨੁੱਖ ਭਾਵੇਂ ਕੁਦਰਤ ਤੋਂ ਦੂਰ ਹੋਈ ਜਾ ਰਿਹੈ, ਪਰ ਬੁਨਿਆਦੀ ਤੌਰ 'ਤੇ ਪੰਜਾਬੀ ਕੁਦਰਤ ਦੇ ਅੰਗ-ਸੰਗ ਰਹਿਣ ਵਾਲੇ ਲੋਕ ਹਨ | ਉਹ ਵੀ ਕੁਦਰਤ ਦੇ ਰੰਗਾਂ ਵਿਚ ਘੁਲ-ਮਿਲ ਜਾਣਾ ਲੋਚਦੇ ਹਨ | ਬਸੰਤ ਪੰਚਮੀ ਦੇ ਦਿਹਾੜੇ 'ਤੇ ਪੰਜਾਬੀਏ ਖੇਤਾਂ ਵਿਚ ਪਸਰੇ ਪੀਲੇ ਰੰਗ ਦੇ ਨਾਲ ਰਲ-ਮਿਲ ਜਾਣ ਲਈ ਸਿਰਾਂ 'ਤੇ ਬਸੰਤੀ-ਚੀਰੇ ਸਜਾ ਲੈਂਦੇ ਹਨ ਤੇ ਪੰਜਾਬਣਾਂ ਪੀਲੀਆਂ ਚੁੰਨੀਆਂ | ਪੰਜਾਬ ਵਿਚ ਬਸੰਤ-ਪੰਚਮੀ 'ਤੇ ਵਿਸ਼ੇਸ਼ ਤੌਰ 'ਤੇ ਛੇਹਰਟਾ ਸਾਹਿਬ ਵਿਖੇ ਅਤੇ ਦੂਖ-ਨਿਵਾਰਨ ਸਾਹਿਬ ਪਟਿਆਲਾ ਵਿਖੇ ਮੇਲੇ ਲੱਗਦੇ ਹਨ |
ਬਸੰਤ-ਪੰਚਮੀ ਮੌਕੇ ਭਾਰਤ ਦੇ ਕੁਝ ਹਿੱਸਿਆਂ ਵਿਚ ਕਾਮ-ਦੇਵ ਦੀ ਪੂਜਾ ਕੀਤੀ ਜਾਂਦੀ ਸੀ | ਕਹਿੰਦੇ ਹਨ ਕਾਮ-ਦੇਵ ਕੋਲ ਪੰਜ ਕਾਮ-ਬਾਣ ਹੁੰਦੇ ਹਨ | ਇਨ੍ਹਾਂ ਕਾਮ-ਬਾਣਾਂ ਨੂੰ ਕਾਮ-ਦੇਵ ਦੇ ਫੁੱਲ ਵੀ ਕਿਹਾ ਜਾਂਦਾ ਹੈ | ਫੁੱਲ ਵੈਸੇ ਵੀ ਕਈ ਅਹਿਸਾਸਾਂ ਦਾ ਮੁਜੱਸਮਾ ਹੈ | ਕਾਦਰ ਦੀ ਕੁਦਰਤ ਦਾ ਸਿਖਰ ਹੈ | ਇਸਦੀ ਕੋਮਲਤਾ, ਇਸਦਾ ਰੰਗ-ਰੂਪ, ਸ਼ਕਲ-ਸੂਰਤ, ਖੁਸ਼ਬੂ ਆਦਿ ਮਨੁੱਖ ਦੇ ਸੁਹਜ ਅਤੇ ਸੁਹੱਣਪ ਦੇ ਕਦਰਦਾਨ ਹੋਣ ਦਾ ਸਬੂਤ ਹੈ | ਪੁਰਾਣੇ ਸਮੇਂ ਤੋਂ ਪੁਰਾਤਨ ਭਾਰਤ ਵਿਚ ਫੁੱਲਾਂ ਦੀ ਸੌਗਾਤ ਦੇਣ ਪਿੱਛੇ ਵੀ ਕਾਮ-ਬਾਣ ਵਾਲੀ ਕਾਮਨਾ ਕੰਮ ਕਰ ਰਹੀ ਹੁੰਦੀ ਹੈ, ਕਿਉਂਕਿ ਫੁੱਲਾਂ ਦੀ ਸੌਗਾਤ ਨੌਜਵਾਨਾਂ ਵੱਲੋਂ ਹੀ ਪਿਆਰ ਪ੍ਰਗਟ ਕਰਨ ਲਈ ਦਿੱਤੀ ਜਾਂਦੀ ਹੈ | ਵੈਸੇ ਵੀ ਇਸ ਮੌਸਮ ਵਿਚ ਫੁੱਲਾਂ 'ਤੇ ਬਹਾਰ ਆਉਣ ਲੱਗਦੀ ਹੈ | ਗੁਲਾਬ, ਗੇਂਦਾ ਆਦਿ ਭਰ ਜੋਬਨ 'ਤੇ ਹੁੰਦਾ ਹੈ | ਧਨੀ ਰਾਮ ਚਾਤਿ੍ਕ ਬਸੰਤ ਰੁੱਤ ਨੂੰ ਮੁਖਾਤਬ ਹੁੰਦਿਆਂ ਠੀਕ ਹੀ ਲਿਖਦਾ ਹੈ:
ਨੀ ਕਪਾਹੀ ਦੁਪੱਟੜੇ ਵਾਲੀਏ ਨੀਂ
ਕਾਮਨਹਾਰੀਏ ਕਾਮ ਦੀਏ ਕੁੰਨੀਏ ਨੀਂ
ਟਾਹਣੀ ਵਾਂਗ ਫੁੱਲਾਂ ਨਾਲ ਲੱਦੀਏ ਨੀਂ
ਮਹਿਕਾਂ ਭਰੀ ਫੁਲੇਲ ਵਿਚ ਗੁੰਨੀਏਾ ਨੀਂ
ਇਹ ਮੌਸਮ ਸਭ ਪਾਸੇ ਖਿੜੀਆਂ ਬਹਾਰਾਂ ਦਾ ਹੁੰਦਾ ਹੈ, ਖਿਲਰੀਆਂ ਪਈ ਖੁਸ਼ਬੂਈਆਂ ਦਾ ਹੁੰਦਾ ਹੈ | ਪਸ਼ੂ-ਪੰਛੀ, ਫੁੱਲ-ਬੂਟੇ ਸਰਦੀਆਂ ਦੇ ਸੂਤਕ ਵਿਚੋਂ ਬਾਹਰ ਆਉਂਦੇ ਹਨ | ਮਰਦ-ਔਰਤਾਂ ਵੀ ਟਹਿਕਣ-ਮਹਿਕਣ ਲੱਗਦੇ ਹਨ | ਨਵਾਂ ਖ਼ੂਨ ਚੱਲਦਾ ਹੈ |
ਸੱਜਰੇ ਸ਼ਿਗੂਫ਼ੇ ਪੁੰਗਰੇ,
ਕਲੀਆਂ ਦੇ ਮੁਖੜੇ ਧੁਲ ਗਏ
ਆਈਆਂ ਚਮਨ ਵਿਚ ਬਰਕਤਾਂ,
ਮਹਿਲਾਂ ਦੇ ਦਫ਼ਤਰ ਖੁੱਲ੍ਹ ਗਏ
ਨਿਕਲੀ ਬਸੰਤ ਵੇਸ ਕਰ,
ਫੁੱਲਾਂ ਦੀ ਖਾਰੀ ਸਿਰ ਧਰ
ਖਿੜਕੀ 'ਤੇ ਹੱਸ ਹੱਸ ਗਾਉਂਦੀ,
ਨੱਚਦੀ ਤੇ ਪੈਲਾਂ ਪਾਉਂਦੀ
ਆਸਮਾਨ ਵਿਚ ਨਾ ਤਾਂ ਬੱਦਲਾਂ ਦੀ ਹਾਜ਼ਰੀ ਹੁੰਦੀ ਹੈ ਤੇ ਨਾ ਹੀ ਹਵਾ ਅਠਖੇਲੀਆਂ ਕਰਦੀ ਏ, ਇਸ ਲਈ ਇਹ ਪਤੰਗਬਾਜ਼ੀ ਲਈ ਵੀ ਬੜਾ ਸੋਹਣਾ ਮੌਸਮ ਹੁੰਦੈ | ਬਸੰਤ-ਪੰਚਮੀ ਇਸ ਸ਼ੌਾਕ ਦਾ ਸਿਖਰ ਹੋ ਨਿਬੜਦੈ | ਇਸ ਦਿਨ ਭਾਰਤ ਵਿਚ ਹੀ ਨਹੀਂ ਪਾਕਿਸਤਾਨ ਵਿਚ ਵੀ ਪਤੰਗਬਾਜ਼ੀ ਦੇ ਮੁਕਾਬਲੇ ਬੜੇ ਜ਼ੋਸ਼ੋ-ਖਰੋਸ਼ ਨਾਲ ਕੀਤੇ-ਕਰਾਏ ਜਾਂਦੇ ਹਨ |
ਅਸਲੀਅਤ ਤਾਂ ਇਹ ਹੈ ਕਿ ਸਿਆਲ ਦੀ ਰੁੱਤ ਪੰਜਾਬੀਆਂ ਨੂੰ ਬਹੁਤੀ ਰਾਸ ਨਹੀਂ ਆਉਂਦੀ | ਉਨ੍ਹਾਂ ਦੀਆਂ ਸਾਰੀਆਂ ਸਰਗਰਮੀਆਂ ਮੱਠੀਆਂ ਪੈ ਜਾਂਦੀਆਂ ਹਨ | ਖੇਤੀ ਦੇ ਕਾਰੋਬਾਰ ਰੁਕ ਜਾਂਦੇ ਹਨ | ਸਿਆਲ ਦੀ ਠੰਢ, ਕੱਕਰ, ਕੋਰਾ, ਧੁੰਦ ਆਦਿ ਮੁਸੀਬਤ ਬਣ ਜਾਂਦੇ ਹਨ | ਆਲਾ-ਦੁਆਲਾ ਨਿਰ-ਉਤਸ਼ਾਹਤ ਹੋ ਜਾਂਦੈ | ਰੁੱਖਾਂ ਦੀਆਂ ਨੰਗੀਆਂ-ਬੁੱਚੀਆਂ ਟਾਹਣੀਆਂ ਉਦਾਸ ਮਾਹੌਲ ਸਿਰਜੀ ਰੱਖਦੀਆਂ ਹਨ | ਪਸ਼ੂ-ਪੰਛੀ ਵੀ ਗੰਦੇ-ਮੰਦੇ ਜਿਹੇ ਨਜ਼ਰ ਆਉਂਦੇ ਹਨ | ਖੇਤੀ ਦੇ ਕੰਮ-ਧੰਦੇ ਕਰਨੇ ਵੀ ਔਖੇ ਹੋ ਜਾਂਦੇ ਹਨ | ਇਹੀ ਵਜ੍ਹਾ ਹੈ ਕਿ ਬਸੰਤ-ਰੁੱਤ ਨੂੰ ਬੜੇ ਚਾਅ ਨਾਲ, ਖੁੱਲ੍ਹੀਆਂ ਬਾਹਾਂ ਨਾਲ ਉਡੀਕਿਆ ਜਾਂਦੈ | ਬਸੰਤ ਆਉਣ ਨਾਲ ਹਰ ਜੀਵੰਤ ਵਸਤੂ ਅੰਗੜਾਈਆਂ ਲੈਣ ਲੱਗਦੀ ਹੈ, ਪੌਣਾਂ ਮਹਿਕਾਂ ਛੱਡਣ ਲੱਗਦੀਆਂ ਹਨ, ਸ਼ਾਮ ਸੁਹਾਵਣੀ ਹੋਣ ਲੱਗਦੀ ਹੈ | ਪਾਲਾ ਉਡੰਤ ਭਾਵੇਂ ਨਾ ਹੀ ਹੋਵੇ, ਘਟੰਤ ਜ਼ਰੂਰ ਹੋ ਜਾਂਦੈ |
ਖੇਤਾਂ ਵਿਚ ਹਾੜ੍ਹੀ ਦੀ ਫ਼ਸਲ ਵੀ ਛਿਲੇ ਚੋਂ ਬਾਹਰ ਆਉਂਦੀ ਹੈ | ਸਰ੍ਹੋਂ ਦੇ ਪੀਲੇ ਅਤੇ ਅਲਸੀ ਦੇ ਨੀਲੇ ਫੁੱਲ ਮਨ ਨੂੰ ਨਸ਼ਿਆਉਂਦੇ ਹਨ | ਬਸੰਤ ਅਸਲ ਵਿਚ ਕਿਸੇ ਦਿਹਾੜੇ ਦਾ ਨਾਂਅ ਨਹੀਂ | ਇਹ ਤਾਂ 40 ਦਿਨ ਦੀ ਇਕ ਰੁੱਤ ਦਾ ਨਾਂਅ ਹੈ, ਜੋ ਬਸੰਤ-ਪੰਚਮੀ ਤੋਂ ਹੋਲੀ ਤੱਕ ਚੱਲਦੀ ਹੈ | ਇਹ ਅਰਸਾ ਮੌਜ-ਮਸਤੀ ਦਾ ਹੈ | ਇਹ ਰੁੱਤ ਚੇਤਨਾ, ਚਾਨਣ ਅਤੇ ਚਿੰਤਨ ਦੀ ਮੰਨੀ ਜਾਂਦੀ ਹੈ | ਕਈ ਰਾਜਾਂ ਵਿਚ ਬਸੰਤ ਪੰਚਮੀ ਦੇ ਦਿਨ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ, ਸਕੂਲਾਂ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਂਦੇ ਹਨ | ਬਸੰਤ ਰੁੱਤ ਵਿਚ ਰਾਗ ਹੰਡੋਲ ਅਤੇ ਰਾਗ ਬਸੰਤ ਗਾਏ ਜਾਂਦੇ ਹਨ | ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਵੀ ਰਾਗੀ ਸਿੰਘ ਬਸੰਤ ਰਾਗ ਵਿਚ ਕੀਰਤਨ ਕਰਦੇ ਹਨ ਅਤੇ ਹੋਲੀ ਦੀ ਰਾਤ ਤੱਕ ਅਜਿਹਾ ਸਿਲਸਿਲਾ ਜਾਰੀ ਰਹਿੰਦਾ ਹੈ |
ਜਿੱਥੇ ਦੁਨਿਆਵੀ ਲੋਕਾਂ ਲਈ ਇਹ ਸਰੀਰਕ ਤੌਰ 'ਤੇ ਮਿਲ ਬੈਠਣ ਤੇ ਇਕ-ਦੂਸਰੇ ਦੇ ਰੰਗ ਵਿਚ ਘੁਲਣ ਦੀ ਰੁੱਤ ਹੈ, ਅਧਿਆਤਮਿਕ ਪੱਖੋਂ ਵੀ ਇਹ ਮਿਲਾਪ ਦੀ ਰੁੱਤ ਹੈ | ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:
ਹਿਮਕਰ ਰੁਤਿ ਮਨਿ ਭਾਵਤੀ
ਮਾਘੁ ਫ਼ਗਣੁ ਗੁਣਵੰਤ ਜੀਉ¨
ਸਖੀ ਸਹੇਲੀ ਗਾਉ ਮੰਗਲੋ
ਗਿ੍ਹਿ ਆਏ ਹਰਿ ਕੰਤ ਜੀਉ¨
ਗਿ੍ਹਿ ਲਾਲ ਆਏ ਮਨਿ ਧਿਆਏ
ਸੇਜ ਸੁੰਦਰਿ ਸੋਹੀਆ¨
ਵਣੁ ਤਿ੍ਣੁ ਤਿ੍ਭਵਣ ਭਏ ਹਰਿਆ
ਦੇਖਿ ਦਰਸ਼ਨ ਮੋਹੀਆ¨
(ਰਾਮਕਲੀ ਮਹਲਾ 5, ਰੁਤੀ)
ਸਮਾਂ ਪਾ ਕੇ ਪੰਜਾਬੀਆਂ ਲਈ ਬਸੰਤ-ਰੁੱਤ ਦਾ ਸ਼ੁਰੂਆਤੀ ਤਿਉਹਾਰ ਸੂਰਬੀਰਤਾ ਨਾਲ ਜੁੜ ਗਿਆ ਹੈ | ਬਸੰਤ-ਪੰਚਮੀ ਦਾ ਦਿਨ ਵੀਰ ਹਕੀਕਤ ਰਾਏ ਦੀ ਸ਼ਹਾਦਤ ਨਾਲ ਵੀ ਸੰਬੰਧਤ ਹੈ ਅਤੇ ਬਾਬਾ ਰਾਮ ਸਿੰਘ ਜੀ (ਨਾਮਧਾਰੀ ਸੰਪਰਦਾਇ ਦੇ ਮੋਢੀ) ਦੇ ਜਨਮ-ਦਿਨ ਅਤੇ ਦੇਸ਼-ਨਿਕਾਲੇ ਨਾਲ ਵੀ | ਭਾਵੇਂ ਕਿ ਇਤਿਹਾਸ ਵਿਚ ਇਹ ਮੁਗ਼ਲ ਸਾਮਰਾਜ ਦੇ ਅੱਤਿਆਚਾਰ ਨਾਲ ਜੁੜਿਆ ਹੈ ਪਰ ਅਜੋਕੇ ਸਮਿਆਂ ਵਿਚ ਇਹ ਭਾਰਤ-ਪਾਕਿਸਤਾਨ ਦੀ ਆਪਸੀ ਸਭਿਆਚਾਰਕ ਸਾਂਝ ਦਾ ਵੀ ਪ੍ਰਤੀਕ ਹੈ | ਪਾਕਿਸਤਾਨੀ ਪੰਜਾਬ ਵਿਚ ਲਾਹੌਰ ਵਿਖੇ ਬਸੰਤ ਦਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਮੌਕੇ 'ਤੇ ਮਾਧੋ ਲਾਲ ਹੁਸੈਨ ਦੀ ਸਮਾਧ 'ਤੇ ਖ਼ੂਬ ਪਤੰਗਾਂ ਚੜ੍ਹਾਈਆਂ ਜਾਂਦੀਆਂ ਹਨ | ਕਿਹਾ ਜਾਂਦੈ ਕਿ ਮਾਧੋ ਲਾਲ ਹੁਸੈਨ ਪਤੰਗਬਾਜ਼ੀ ਦਾ ਬੜਾ ਸ਼ੌਕੀਨ ਸੀ | ਉਂਜ ਐਸੇ ਮੌਕੇ ਵੀ ਆਏ ਹਨ ਜਦੋਂ ਪਾਕਿਸਤਾਨ ਵਿਚ ਤੰਗ-ਦਿਲ ਤੇ ਕੱਟੜ ਸਰਕਾਰਾਂ ਵੱਲੋਂ ਬਸੰਤ ਪੰਚਮੀ ਦੇ ਮੌਕੇ ਪਤੰਗਬਾਜ਼ੀ 'ਤੇ ਪਾਬੰਦੀਆਂ ਵੀ ਲਾਈਆਂ ਗਈਆਂ ਪਰ ਆਮ ਲੋਕਾਂ ਵੱਲੋਂ ਸਮੂਹਿਕ ਰੂਪ ਵਿਚ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕੀਤੀ ਗਈ | ਕੱਟੜ-ਪੰਥੀਆਂ ਵੱਲੋਂ, ਮੁੱਲਾਂ ਅਤੇ ਕਾਜ਼ੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਰਿਹੈ ਕਿ ਬਸੰਤ ਪੰਚਮੀ ਹਿੰਦੂ-ਤਿਉਹਾਰ ਹੈ, ਇਸ ਲਈ ਮੁਸਲਮਾਨਾਂ ਵੱਲੋਂ ਇਹ ਤਿਉਹਾਰ ਇਸ ਕਦਰ ਉਤਸ਼ਾਹ ਨਾਲ ਮਨਾਉਣਾ ਉਚਿਤ ਨਹੀਂ, ਪਰ ਆਮ ਜਨਤਾ ਹਮੇਸ਼ਾ ਪਾਕ-ਦਿਲ ਅਤੇ ਸਾਫ਼-ਸਪੱਸ਼ਟ ਹੁੰਦੀ ਹੈ | ਆਮ ਜਨਤਾ ਇਹ ਸਮਝਦੀ ਹੈ ਕਿ ਇਹ ਤਿਉਹਾਰ ਯੁਗਾਂ-ਯੁਗਾਂ ਤੋਂ ਬਸੰਤ ਰੁੱਤ ਦੇ ਆਗਮਨ ਦੀ ਖੁਸ਼ੀ ਵਿਚ ਮਨਾਇਆ ਜਾਂਦੈ | ਇਹ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ | ਇਹ ਖੁਸ਼ੀਆਂ-ਖੇੜਿਆਂ ਨੂੰ ਕਲਾਵੇ ਵਿਚ ਭਰ ਲੈਣ ਦੀ ਚਾਹਨਾ ਹੈ | ਇਹ ਕੁਦਰਤ ਦੇ ਰੰਗਾਂ ਵਿਚ ਰੰਗੇ ਜਾਣ ਦਾ ਅਵਸਰ ਹੈ, ਇਹ ਚੁੰਗੀਆਂ ਭਰਦੀ ਰੂਹ ਦੇ ਉਡੂੰ-ਉਡੂੰ ਕਰਨ ਦੀ ਤਰਜਮਾਨੀ ਹੈ | ਇਹ ਫੁੱਲਾਂ ਦੇ ਖਿੜਣ ਅਤੇ ਰੂਹਾਂ ਦੇ ਮੌਲਣ ਦਾ ਤਿਉਹਾਰ ਹੈ ਅਤੇ ਇਸ ਸਭ ਕਾਸੇ ਦੇ ਸੰਬੰਧ ਵਿਚ ਦੋਵੇਂ ਪੰਜਾਬ ਇਕੋ ਜਿਹੇ ਹਨ | ਦੋਵੀਂ ਪਾਸੀਂ ਸਰ੍ਹੋਂ ਤੇ ਕਣਕਾਂ ਭਰ ਜੋਬਨ ਵਿਚ ਹੁੰਦੀਆਂ ਹਨ | ਦੋਵੀਂ ਪਾਸੀਂ 'ਰੁੱਤ ਫਿਰੀ ਵਣ ਕੰਬਿਆ' ਦਾ ਪ੍ਰਤਾਪ ਪ੍ਰਤੱਖ ਨਜ਼ਰੀਂ ਆਉਂਦਾ ਹੈ | ਦੋਵੀਂ ਪਾਸੀਂ ਹਵਾਵਾਂ ਸੁਗੰਧੀਆਂ ਬਖੇਰਦੀਆਂ ਹਨ | ਦੋਵੀਂ ਪਾਸੀਂ ਮਲਕਾ ਪੁਖਰਾਜ ਦਾ ਰਾਗ ਬਸੰਤ ਵਿਚ ਗਾਇਆ ਗੀਤ ਮਨ ਨੂੰ ਝੂਮਣ ਲਾ ਦਿੰਦੈ:
ਲੋ ਫਿਰ ਬਸੰਤ ਆਈ

ਡਾ: ਆਸਾ ਸਿੰਘ ਘੰੁਮਣ
-ਜੀ. ਟੀ. ਬੀ., ਨੈਸ਼ਨਲ ਕਾਲਜ, ਦਾਖਾ, ਲੁਧਿਆਣਾ |
ਮੋਬਾਈਲ : 98152-53245. nadalaghuman0gmail.com


ਖ਼ਬਰ ਸ਼ੇਅਰ ਕਰੋ

ਪ੍ਰੇਮ ਦਾ ਰੋਗ ਅਵੱਲਾ

ਅੱਗ ਲਗਾਉਣ ਵਾਲੇ ਹਜ਼ਾਰਾਂ ਹਨ,
ਬੁਝਾਉਣ ਵਾਲਾ ਹਜ਼ਾਰਾਂ ਵਿਚੋਂ ਕੋਈ ਹੀ ਹੁੰਦਾ ਹੈ |
-ਗਾਲਿਬ
ਅੱਜ ਦੇ ਦੌਰ 'ਚ ਸੱਚਾ ਪਿਆਰ ਤਾਂ ਲੱਭਿਆਂ ਨਹੀਂ ਲੱਭਦਾ | ਪਦਾਰਥਵਾਦ ਤੇ ਸਵਾਰਥਵਾਦ ਦੀ ਦੌੜ ਨੇ ਇਸ਼ਕ ਹਕੀਕੀ ਨੂੰ ਸਬੂਤਾ ਹੀ ਨਿਗਲ ਲਿਆ ਹੈ | ਹੁਣ ਤਾਂ ਇਹੀ ਡਰ ਲੱਗਾ ਰਹਿੰਦਾ ਹੈ ਕਿ 'ਇਸ਼ਕ ਹਕੀਕੀ' ਸ਼ਬਦ ਹੀ 'ਸ਼ਬਦ-ਕੋਸ਼' ਚੋਂ ਕਿਤੇ ਗ਼ਾਇਬ ਨਾ ਹੋ ਜਾਏ | ਨਵੇਂ ਦੌਰ ਵਿਚ ਇਸ਼ਕ ਮਜਾਜ਼ੀ ਦੀ ਚੜ੍ਹਤ ਹੈ | ਬਹੁਤਿਆਂ ਨੇ ਤਾਂ ਇਸ ਨੂੰ ਵਪਾਰ ਬਣਾ ਲਿਆ ਹੈ; ਇਸ ਤੋਂ ਕਮਾਈ ਵੀ ਮੋਟੀ ਹੁੰਦੀ ਏ |
ਇਕ ਪਾਸੇ ਤਾਂ ਉਹ ਪਿਆਰ-ਮੁਹੱਬਤ ਜੋ ਪ੍ਰਵਾਨ ਹੋ ਜਾਂਦਾ ਏ, ਜ਼ਿਆਦਾਤਰ ਲੋਕ ਉਸ ਦੀਆਂ ਗਾਥਾਵਾਂ ਨੂੰ ਭੁੱਲ ਜਾਂਦੇ ਨੇ; ਪਰ ਦੂਸਰੇ ਪਾਸੇ ਉਹ ਪਿਆਰ-ਮੁਹੱਬਤ ਜਿਹੜਾ ਅਪ੍ਰਵਾਨ ਹੋ ਜਾਵੇ, ਯਾਨੀ ਉਹ ਪ੍ਰੇਮੀ-ਸੂਰਮੇ ਆਪਣੇ ਸੱਚੇ-ਸੁੱਚੇ ਪਿਆਰ ਤੋਂ ਕੁਰਬਾਨ ਹੋ ਜਾਣ; ਲੋਕ ਉਨ੍ਹਾਂ ਦੀ ਪੂਜਾ ਹੀ ਨਹੀਂ, ਸਗੋਂ ਮੰਨਤਾਂ ਵੀ ਮੰਗਦੇ ਹਨ | ਇਸੇ ਸੰਬੰਧ ਵਿਚ ਕਈ ਕਿੱਸੇ ਲਿਖੇ ਜਾ ਚੁੱਕੇ ਹਨ, ਜਿਵੇਂ 'ਹੀਰ-ਰਾਂਝਾ', 'ਮਿਰਜ਼ਾ-ਸਾਹਿਬਾ', ਸੋਹਣੀ-ਮਹੀਵਾਲ ਆਦਿ, ਜਿਨ੍ਹਾਂ ਦੀਆਂ ਪ੍ਰੇਮ-ਕਹਾਣੀਆਂ ਹਰ ਜ਼ਬਾਨ 'ਤੇ ਆਪ-ਮੁਹਾਰੇ ਹੀ ਆ ਜਾਂਦੀਆਂ ਨੇ | ਪੰਜਾਬੀ ਦੇ ਉੱਘੇ ਸ਼ਾਇਰ ਦਲਜੀਤ ਦਰਦੀ ਨੇ ਠੀਕ ਹੀ ਲਿਖਿਆ ਏ:
ਸੱਚੇ ਇਸ਼ਕ ਤੇ ਰੱਬ ਵਿਚ ਫ਼ਰਕ ਹੈ ਨੀ,
ਹੀਰ ਮਾਈ ਦੀ ਵੇਖੋ ਮਜ਼ਾਰ ਲੋਕੋ |
ਜੇ ਗਹੁ ਨਾਲ ਦੇਖਿਆ ਜਾਵੇ ਤਾਂ ਹਰ ਵਿਅਕਤੀ ਦੇ ਜੀਵਨ ਵਿਚ 'ਵਿਆਹ ਦਾ ਬੰਧਨ' ਖਾਸ ਮਾਇਨੇ ਰੱਖਦਾ ਹੈ | ਉਸ ਦਾ ਠਾਠਾਂ ਮਾਰ ਰਿਹਾ ਜੋਬਨ ਤੇ ਮਨ ਵਿਚ ਕੁਝ ਕਰ ਦਿਖਾਉਣ ਦੀ ਭਾਵਨਾ ਸੁਭਾਵਿਕ ਹੀ ਪੈਦਾ ਹੁੰਦੀ ਏ | ਜ਼ਿੰਦਗੀ ਨੂੰ ਸੁਚਾਰੂ ਤੇ ਉਸਾਰੂ ਢੰਗ ਨਾਲ ਚਲਾਉਣ ਲਈ ਉਸ ਨੂੰ ਇਕ ਜੀਵਨ-ਸਾਥੀ ਦੀ ਲੋੜ ਹੁੰਦੀ ਏ | ਇੱਥੋਂ ਤੀਕਰ ਕਿ ਅਜੇ ਬੱਚਾ ਹੋਸ਼ ਹੀ ਸੰਭਾਲ ਰਿਹਾ ਹੁੰਦਾ ਹੈ ਕਿ ਉਸ ਲਈ ਚੰਗੇ ਜੀਵਨ-ਸਾਥੀ ਦੀ ਆਸ ਲਾ ਕੇ ਮਾਪਿਆਂ ਵੱਲੋਂ ਸੱਧਰਾਂ ਦੇ ਦੀਵੇ ਜਗਾਏ ਜਾਂਦੇ ਹਨ | ਕਿਰਨ ਬੇਦੀ ਆਪਣੇ ਲੇਖ 'ਸਫ਼ਲਤਾ ਦੀ ਮੰਜ਼ਿਲ ਨੂੰ ਜਾਂਦੇ ਰਸਤੇ ਦੇ ਭੇਦ ਕੀ ਹਨ?' ਵਿਚ ਲਿਖਦੇ ਹਨ, 'ਪਰਿਵਾਰ ਵਿਚ ਅਹਿਸਾਨ-ਫਰਾਮੋਸ਼ ਵੱਡੀ ਉਮਰ ਦੇ ਲੋਕ ਉਸੇ ਤਰ੍ਹਾਂ ਦੇ ਅਹਿਸਾਨ-ਫਰਾਮੋਸ਼ ਬੱਚੇ ਪੈਦਾ ਕਰ ਸਕਦੇ ਹਨ, ਜਿਸ ਤਰ੍ਹਾਂ ਕਿ ਪਿਆਰ ਕਰਨ ਵਾਲੇ ਅਤੇ ਇਕ-ਦੂਜੇ ਦੀ ਚਿੰਤਾ ਕਰਨ ਵਾਲੇ ਪਰਿਵਾਰ ਚੰਗੇ ਆਚਰਣ ਵਾਲੇ ਬੱਚਿਆਂ ਨੂੰ ਜਨਮ ਦਿੰਦੇ ਹਨ |'
ਪਿਛਲੇ ਸਮਿਆਂ ਵਿਚ ਵਿਆਹ-ਸ਼ਾਦੀਆਂ ਕਰਵਾਉਣ ਵਿਚ ਵਿਚੋਲੇ ਅਹਿਮ ਭੂਮਿਕਾ ਨਿਭਾਉਾਦੇ ਸਨ | ਕਈ-ਕਈ ਸਾਲ ਲੰਘ ਜਾਂਦੇ ਸਨ ਕਿ ਅਸੀਂ ਫਲਾਣੇ ਨੂੰ ਰਿਸ਼ਤੇ ਦੀ ਜ਼ਬਾਨ ਦੇ ਬੈਠੇ ਹਾਂ | ਮੰਗਣਾ ਜਾਂ ਠਾਕਾ ਕਰਕੇ ਤਾਂ ਲੋਕ ਇਉਾ ਮਹਿਸੂਸ ਕਰਦੇ ਸਨ ਜਿਉਾ ਉਨ੍ਹਾਂ ਨੇ ਕਿਸੇ ਨੂੰ ਅਸ਼ਟਾਮ 'ਤੇ ਲਿਖ ਕੇ ਦੇ ਦਿੱਤਾ ਹੋਵੇ | ਪਰ, ਹੁਣ ਹਾਲਾਤ ਬਦਲ ਗਏ ਹਨ | ਅੱਜ ਕੱਲ੍ਹ ਤਾਂ ਜ਼ਬਾਨ ਨਾਂਅ ਦੀ ਚੀਜ਼ ਹੀ ਨਹੀਂ ਰਹਿ ਗਈ | ਹੁਣ ਤਾਂ 'ਝੱਟ ਮੰਗਣੀ, ਪੱਟ ਵਿਆਹ' | ਇਸ ਤੋਂ ਵੀ ਵੱਧ ਇਹ ਹੈ ਕਿ ਕੁੜੀ-ਮੁੰਡਾ ਇਕ-ਦੂਜੇ ਨੂੰ ਪਸੰਦ ਹੀ ਨਹੀਂ ਕਰਦੇ, ਸਗੋਂ ਆਪਸੀ ਗੱਲਬਾਤ ਕਰਨਾ ਵੀ ਪਸੰਦ ਕਰਦੇ ਹਨ | ਪ੍ਰੇਮ-ਵਿਆਹ ਵਾਲੇ ਤਾਂ ਦੋ-ਰਤੀਆਂ ਹੋਰ ਵੀ ਅੱਗੇ ਨਿਕਲ ਜਾਂਦੇ ਹਨ | ਉਹ ਤਾਂ ਇਕ-ਦੂਜੇ ਨੂੰ ਟੋਹ-ਟੋਹ ਕੇ ਦੇਖਦੇ ਹਨ, ਪਰਖਦੇ ਹਨ ਕਿ ਕਿਧਰੇ ਕੋਈ ਪੋਲ ਤਾਂ ਨਹੀਂ |
ਅਜੋਕਾ ਦੌਰ ਸਮਾਜਿਕ ਕੁਰੀਤੀਆਂ ਦਾ ਦੌਰ ਹੈ | ਇਕ ਤੋਂ ਬਾਅਦ ਦੂਜੀ ਆ ਜੁੜਦੀ ਏ | ਇਕ ਹੱਥ ਤਾਂ ਬਰਾਤ ਬਰੂਹਾਂ 'ਤੇ ਖੜੀ ਹੁੰਦੀ ਏ ਤੇ ਦੂਜੇ ਹੱਥ ਵਿਆਹ ਵਾਲੀ ਲੜਕੀ ਘਰੋਂ ਫ਼ਰਾਰ ਹੋ ਜਾਂਦੀ ਏ | ਸਮਾਜ ਦੇ ਮੱਥੇ 'ਤੇ ਇਕ ਹੋਰ ਕਾਲਾ ਟਿੱਕਾ ਲੱਗ ਜਾਂਦਾ ਏ | ਇਸ ਮਾਮਲੇ ਵਿਚ ਮਾਪੇ ਤੇ ਬੇਟੀ ਦੋਵੇਂ ਹੀ ਬਰਾਬਰ ਦੇ ਕਸੂਰਵਾਰ ਹਨ | ਮਾਪਿਆਂ ਨੂੰ ਚਾਹੀਦਾ ਹੈ ਕਿ ਜਿਹਦਾ ਵਿਆਹ ਕਰਨ ਲੱਗੇ ਹੋ, ਉਸ ਨੂੰ ਪੁੱਛ ਤਾਂ ਲਵੋ ਕਿ ਬੀਬਾ! ਤੇਰੀ ਕੋਈ ਚਾਹਤ ਹੈਗੀ ਤਾਂ ਦੱਸ ਦੇ ਅਤੇ ਲੜਕੀ ਨੂੰ ਵੀ ਚਾਹੀਦਾ ਹੈ ਕਿ ਆਪਣੇ ਦਿਲ ਦੀ ਗੱਲ ਮਾਪਿਆਂ ਨੂੰ ਦੱਸ ਦੇਵੇ; ਇਸ ਵਿਚ ਹੀ ਸਭ ਦੀ ਭਲਾਈ ਹੈ | ਅੱਜਕਲ੍ਹ ਤਾਂ ਧੀਆਂ-ਪੁੱਤਾਂ ਦੇ ਰਿਸ਼ਤੇ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ | ਸੱਯਦ ਵਾਰਿਸ ਸ਼ਾਹ ਦਾ ਕਥਨ ਹੈ:
ਵਾਰਸ ਸ਼ਾਹ ਧੀਆਂ ਨਿੱਜ ਜੰਮਣ
ਪੱਗਾਂ ਚਿੱਟੀਆਂ ਨੂੰ ਦਾਗ਼ ਲਾ ਚੱਲੀਆਂ ਨੀ |
ਇਹ ਗੱਲ ਸੌ ਫ਼ੀਸਦੀ ਸੱਚ ਹੈ ਕਿ ਅਜੋਕੀ ਔਰਤ ਹਰ ਖੇਤਰ ਵਿਚ ਵੱਧ-ਚੜ੍ਹ ਕੇ ਮੱਲ੍ਹਾਂ ਮਾਰ ਰਹੀ ਹੈ | ਸਦੀਆਂ ਤੋਂ ਹੀ ਜੱਗ-ਜਣਨੀ ਦੇ ਰੂਪ ਵਿਚ ਸਮਾਜ ਦੀ ਸਿਰਜਣਾ ਕਰ ਰਹੀ ਹੈ ਅਤੇ ਆਪਣੀ ਉੱਚੀ-ਸੁੱਚੀ ਸੋਚ ਦਾ ਦੀਵਾ ਜਗਾ ਕੇ ਸਮਾਜ ਨੂੰ ਰੋਸ਼ਨ ਕਰ ਰਹੀ ਹੈ | ਜੇਮਜ਼ ਸਟੈਫਨਜ਼ ਦਾ ਕਹਿਣਾ ਹੈ, 'ਔਰਤਾਂ ਮਰਦਾਂ ਨਾਲੋਂ ਸਿਆਣੀਆਂ ਹੰੁਦੀਆਂ ਹਨ ਕਿਉਾਕਿ ਉਨ੍ਹਾਂ ਦੀ ਜਾਣਕਾਰੀ ਭਾਵੇਂ ਘੱਟ ਹੁੰਦੀ ਹੈ ਪਰ ਉਨ੍ਹਾਂ ਵਿਚ ਸਮਝਦਾਰੀ ਜ਼ਿਆਦਾ ਹੁੰਦੀ ਹੈ' |
ਜਦੋਂ ਕਿਸੇ ਨੌਜਵਾਨ ਦਾ ਵਿਆਹ ਹੋ ਜਾਂਦਾ ਹੈ ਤਾਂ ਇਹ ਅਕਸਰ ਕਿਹਾ ਜਾਂਦਾ ਹੈ ਕਿ ਉਹ ਕਬੀਲਦਾਰ ਹੋ ਗਿਆ ਏ; ਜ਼ਿੰਮੇਵਾਰੀਆਂ ਦੀ ਪੰਡ ਆਪਣੇ-ਆਪ ਹੀ ਸਿਰ 'ਤੇ ਆ ਪੈਂਦੀ ਏ | ਵਿਆਹੁਤਾ ਜ਼ਿੰਦਗੀ 'ਕੱਲੀ ਫੁੱਲਾਂ ਦੀ ਸੇਜ ਹੀ ਨਹੀਂ, ਸਗੋਂ ਫੁੱਲਾਂ ਤੇ ਖ਼ਾਰਾਂ ਦਾ ਸੰਗਮ ਹੈ | ਵਿਆਹ ਤੋਂ ਪਹਿਲਾਂ ਖਾਧੀਆਂ ਕਸਮਾਂ ਤੇ ਕੀਤੇ ਵਾਅਦੇ, ਦਿਨ ਵੇਲੇ ਲਏ ਗਏ ਸੁਪਨਿਆਂ ਦੇ ਸਮਾਨ ਹੁੰਦੇ ਹਨ |
ਸੁਪਨਿਆਂ ਦਾ ਸੰਸਾਰ ਵਸਾਉਣਾ ਤੇ ਅਸਲੀਅਤ ਵਿਚ ਲੱਖਾਂ-ਕੋਹਾਂ ਦਾ ਫ਼ਰਕ ਹੁੰਦਾ ਏ | ਇਸੇ ਲਈ ਪ੍ਰੇਮ-ਵਿਆਹ ਅਖ਼ਬਾਰਾਂ ਦੀਆਂ ਸੁਰਖ਼ੀਆਂ ਜੋਗੇ ਹੀ ਰਹਿ ਜਾਂਦੇ ਹਨ | ਮੇਰੇ ਵੱਲੋਂ ਪੇਸ਼ ਹਨ ਦੋ-ਕੁ ਸਤਰਾਂ:
ਨੇ੍ਹਰ ਨੂੰ ਛੁਪਾਂਦੇ ਚੰਨ ਤਾਰੇ ਵਿਚ ਬੁੱਕਲਾਂ,
ਰਾਤੀਂ ਚੜੇ੍ਹ ਚਾਨਣੀ ਦਾ ਨੂਰ ਸੱਜਣਾ |
ਚੜ੍ਹਦੀ ਜੁਆਨੀ ਫਿਰੇ ਮੋਢਿਆਂ ਤੋਂ ਥੁੱਕਦੀ,
ਜਦੋਂ ਢਲਦੀ ਤਾਂ ਟੁੱਟਦਾ ਗਰੂਰ ਸੱਜਣਾ |
ਇਸ਼ਕ ਮਜਾਜ਼ੀ ਵਿਚ ਅੰਨ੍ਹੇ ਹੋਏ ਲੋਕ ਆਪਣੇ ਸੰਗੀ-ਸਾਥੀ ਨੂੰ ਵੀ ਬਦ ਤੋਂ ਬਦਤਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ | ਕਈ ਤਾਂ ਜਾਨੋਂ ਮਾਰ ਦਿੰਦੇ ਨੇ ਤੇ ਕਈ ਤੇਜ਼ਾਬ ਸੁੱਟਦੇ ਨੇ | ਵੇਖੋ ਅੱਜ ਦਾ ਦੌਰ, ਸਕੂਲਾਂ/ਕਾਲਜਾਂ ਦੇ ਬੱਚੇ ਹੀ ਕਚਹਿਰੀ ਵਿਚ ਜਾ ਪੇਸ਼ ਹੁੰਦੇ ਹਨ ਕਿ ਉਨ੍ਹਾਂ ਨੇ ਵਿਆਹ ਕਰਵਾਉਣਾ ਹੈ | ਇਹ ਦੇਖ ਕੇ ਜੱਜ ਸਾਹਿਬਾਨ ਵੀ ਹੈਰਾਨ ਰਹਿ ਜਾਂਦੇ ਹਨ | ਉਹ ਬੱਚਿਆਂ ਨੂੰ ਬਥੇਰਾ ਸਮਝਾਉਾਦੇ ਹਨ ਕਿ ਇਹ ਉਮਰ ਪੜ੍ਹਨ-ਲਿਖਣ ਦੀ ਹੈ | ਕੀ ਕਰੋਂਗੇ ਵਿਆਹ ਕਰਵਾ ਕੇ? ਕੌਣ ਖ਼ਰਚ ਉਠਾਏਗਾ ਤੁਹਾਡਾ? ਬੱਚਿਓ! ਪੜ੍ਹੋ, ਆਪਣੇ ਪੈਰਾਂ 'ਤੇ ਖੜ੍ਹੇ ਹੋਵੇ, ਤੁਹਾਡਾ ਵਿਆਹ ਅਸੀਂ ਕਰਵਾਵਾਂਗੇ | ਪਰ, ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ; ਗੱਲ ਕੀ ਇਸ਼ਕ ਮਜਾਜ਼ੀ ਭਾਰੂ ਹੈ |
ਪ੍ਰੇਮ-ਵਿਆਹ ਦੀ ਗਾਥਾ ਮੁੱਢ-ਕਦੀਮ ਤੋਂ ਚੱਲੀ ਆਈ ਏ | ਇੱਥੋਂ ਤੀਕਰ ਕਿ ਭਗਵਾਨ ਸ਼ਿਵ ਤੇ ਭਗਵਾਨ ਕਿ੍ਸ਼ਨ ਜੀ ਨੇ ਵੀ ਪ੍ਰੇਮ-ਵਿਆਹ ਦੀ ਲੀਲ੍ਹਾ ਰਚਾਈ ਸੀ | ਵਿਆਹ ਤਾਂ ਦੋ ਆਤਮਾਵਾਂ ਦਾ ਮੇਲ ਹੁੰਦਾ ਏ ਜਾਂ ਇੰਝ ਕਹਿ ਲਈਏ ਕਿ ਦੋ ਸਰੀਰ ਇਕ ਆਤਮਾ | ਪਰ, ਹੁਣ ਤਾਂ ਇਹ ਟਾਵਾਂ-ਟਾਵਾਂ ਹੀ ਸਿਰੇ ਚੜ੍ਹਦਾ ਏ | ਸੌ ਦੀ ਇਕ ਸੁਣਾਵਾਂ ਕਿ ਅੱਜਕਲ੍ਹ ਲੋਕਾਂ ਦੀਆਂ ਖਾਹਿਸ਼ਾਂ ਬਹੁਤ ਵੱਧ ਗਈਆਂ ਹਨ | ਵਿਆਹ ਤੋਂ ਪਹਿਲਾਂ ਤਾਂ ਉਹ ਅੰਬਰ ਦੇ ਤਾਰੇ ਤੋੜਨ ਦੀ ਗੱਲ ਕਰਦੇ ਹਨ, ਪਰ ਜਦੋਂ ਅਸਲੀਅਤ ਸਾਹਮਣੇ ਆਉਾਦੀ ਹੈ, ਖਾਹਿਸ਼ਾਂ ਨੂੰ ਬੂਰ ਪੈਂਦਾ ਨਹੀਂ ਦਿੱਸਦਾ ਤਾਂ ਤਲਾਕ ਦੀ ਨੌਬਤ ਆ ਜਾਂਦੀ ਹੈ | ਰੂਸੋ ਦਾ ਕਥਨ ਹੈ, 'ਖਾਹਿਸ਼ਾਂ ਮਨੁੱਖ ਨੂੰ ਤਬਾਹ ਕਰ ਦਿੰਦੀਆਂ ਹਨ' |
ਇਹ ਅਕਸਰ ਦੇਖਿਆ ਗਿਆ ਹੈ ਕਿ ਪ੍ਰੇਮ-ਵਿਆਹ ਦੀ ਡੋਰ ਅੱਧ-ਵਾਟੇ ਹੀ ਟੁੱਟ ਜਾਂਦੀ ਏ, ਆਖਿਰ ਕਿਉਾ? ਫਿਰ ਤਾਂ 'ਧੋਬੀ ਦਾ ਕੁੱਤਾ, ਨਾ ਘਰ ਦਾ, ਨਾ ਘਾਟ ਦਾ' | ਇਸੇ ਦੁੱਖੋਂ ਹੀ ਮਾਪੇ ਆਪਣੇ ਬੱਚਿਆਂ ਨੂੰ ਪ੍ਰੇਮ-ਵਿਆਹ ਤੋਂ ਵਰਜਦੇ ਹਨ, ਖ਼ਾਸ ਕਰਕੇ ਲੜਕੀ ਵਾਲੇ | ਇਹ ਬਿਲਕੁਲ ਸੱਚ ਹੈ ਕਿ ਜ਼ਿਆਦਾਤਰ ਪ੍ਰੇਮ-ਵਿਆਹ ਬਦਨਾਮੀ ਦਾ ਕਾਰਨ ਹੀ ਬਣਦੇ ਹਨ ਕਿਉਾਕਿ ਚੰਨ-ਤਾਰਿਆਂ ਦੀ ਛਾਵੇਂ ਬੈਠ ਕੇ ਕੀਤੇ ਵਾਅਦੇ ਮਸਾਂ-ਮਸਾਂ ਚਾਰ ਕੁ ਦਿਨ ਚਲਦੇ ਹਨ | ਜਦੋਂ ਜੀਵਨ ਦਾ ਸੱਚ ਸਾਹਮਣੇ ਆਉਾਦਾ ਏ ਤਾਂ 'ਇਸ਼ਕ ਦਾ ਭੂਤ' ਖੰਭ ਲਾ ਕੇ ਉਡ ਜਾਂਦਾ ਏ, ਸਿੱਟੇ ਵਜੋਂ ਝਗੜੇ-ਝੇੜੇ ਸ਼ੁਰੂ ਹੋ ਜਾਂਦੇ ਨੇ ਤੇ ਗੱਲ ਆਖਿਰ ਤਲਾਕ 'ਤੇ ਮੁੱਕਦੀ ਏ | ਇਹ ਵੀ ਸੱਚ ਹੈ ਕਿ ਮਾਨਵੀ ਸਰੋਕਾਰ ਬੜੀ ਤੇਜ਼ੀ ਨਾਲ ਗ਼ਾਇਬ ਹੁੰਦੇ ਜਾ ਰਹੇ ਨੇ | ਗੁਰਬਖਸ਼ ਸਿੰਘ ਦਾ ਕਹਿਣਾ ਹੈ, 'ਚੰਗਿਆਈ ਕਰਨ ਦੀ ਖਾਹਿਸ਼ ਆਪਣੇ-ਆਪ ਵਿਚ ਇਕ ਸਵਰਗੀ ਅਵਸਥਾ ਹੈ' |
ਮਾਣਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਇਸ ਸੰਦਰਭ ਵਿਚ ਕਈ ਮਹੱਤਵਪੂਰਨ ਫ਼ੈਸਲੇ ਦੇ ਕੇ ਨੌਜਵਾਨ ਵਰਗ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਏ | ਜੇਕਰ ਰਿਸ਼ਤੇਦਾਰਾਂ ਦੀ ਦਖਲ-ਅੰਦਾਜ਼ੀ ਨਾ ਹੋਵੇ ਤਾਂ ਅਜਿਹੇ ਵਿਆਹ ਕਿਸੇ ਹੱਦ ਤੀਕਰ ਕਾਮਯਾਬ ਹੋ ਸਕਦੇ ਹਨ | ਪਰ, ਹੈਰਾਨੀ ਦੀ ਗੱਲ ਇਹ ਹੈ ਕਿ ਕਈ ਸਮਾਜਿਕ ਸੰਸਥਾਵਾਂ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਟਿੱਚ ਸਮਝਦੀਆਂ ਨੇ, ਜਦਕਿ ਆਪਣੇ ਮੁਲਕ ਵਿਚ ਨਿਆਂ-ਪ੍ਰਬੰਧ ਦੀਆਂ ਇਹ ਸਰਵ-ਉੱਚ ਅਦਾਲਤਾਂ ਹਨ |
ਭਾਵੇਂ ਨੌਜਵਾਨਾਂ ਦੀ ਇਹ ਸੋਚ ਕਿਸੇ ਹੱਦ ਤੀਕਰ ਜਾਇਜ਼ ਵੀ ਕਹੀ ਜਾ ਸਕਦੀ ਹੈ ਕਿਉਾਕਿ ਪ੍ਰੇਮ-ਵਿਆਹ ਨਾਲ ਕਈ ਮਸਲੇ ਸੁੱਤੇ-ਸਿੱਧ ਹੀ ਹੱਲ ਜਾਂਦੇ ਨੇ, ਜਿਵੇਂ ਦਾਜ-ਪ੍ਰਥਾ, ਜਾਤ, ਗੋਤ, ਧਰਮ ਆਦਿ | ਇਸ ਨਾਲ ਔਰਤ ਦੀ ਆਜ਼ਾਦੀ ਹੀ ਨਹੀਂ, ਸਗੋਂ ਭਾਈਚਾਰਕ ਸਾਂਝ ਵੀ ਪ੍ਰਫੁੱਲਤ ਹੋ ਸਕਦੀ ਏ | ਪਰ, ਇਹ ਸਫ਼ਲ ਤੱਦ ਹੀ ਹੋ ਸਕਦੇ ਹਨ ਜੇ ਸਰਕਾਰ ਵੀ ਇਨ੍ਹਾਂ ਪ੍ਰੇਮ-ਵਿਆਹਾਂ ਦੇ ਹੱਕ ਵਿਚ ਕੋਈ ਕਾਨੂੰਨ ਘੜ ਦੇਵੇ ਤਾਂ ਜੋ ਇੱਜ਼ਤ ਦੀ ਖ਼ਾਤਿਰ ਹੋ ਰਹੇ ਕਾਤਲਾਨਾਂ ਹਮਲਿਆਂ ਤੋਂ ਇਨ੍ਹਾਂ ਜੋੜਿਆਂ ਨੂੰ ਬਚਾਇਆ ਜਾ ਸਕੇ | ਪ੍ਰਸਿੱਧ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਦੇ ਇਹੋ ਜਿਹੇ ਗੀਤ ਤੋਂ ਸਮਾਜ, ਖ਼ਾਸ ਕਰਕੇ ਅਜੋਕੀ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ:
ਇਸ਼ਕ ਦੀਆਂ ਚੋਟਾਂ ਬੁਰੀਆਂ ਸੀਨੇ 'ਤੇ ਖਾ ਨਾ ਬੈਠੀਂ |
ਇਸ਼ਕੇ ਦਾ ਰੋਗ ਅਵੱਲਾ ਜ਼ਿੰਦੜੀ ਨੂੰ ਲਾ ਨਾ ਬੈਠੀਂ |

ਦਲਵੀਰ ਸਿੰਘ ਲੁਧਿਆਣਵੀ
# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013- ਮੋਬਾਈਲ : 94170-01983.

ਅੱਲੜ੍ਹ ਉਮਰ ਦੀ ਦਰਿੰਦਗੀ

ਦਿੱਲੀ ਵਿਚ ਵਾਪਰੇ ਜਬਰ-ਜਨਾਹ ਦੇ ਮਾਮਲੇ ਦੀ ਖੌਫ਼ਨਾਕ ਕਹਾਣੀ ਦਾ ਦਿੱਲੀ ਪੁਲਿਸ ਨੇ ਬਹੁਤ ਸਾਰਾ ਖੁਲਾਸਾ ਕਰ ਦਿੱਤਾ ਹੈ | ਇਹ ਖੁਲਾਸਾ ਸ਼ਾਇਦ ਕੋਈ ਮੀਡੀਆ ਕਰਮਚਾਰੀ ਅਦਾਲਤ ਦੀ ਮਾਣਹਾਨੀ ਦੇ ਡਰ ਕਰਕੇ ਨਾ ਕਰ ਸਕਦਾ | ਦਿੱਲੀ ਪੁਲਿਸ ਨੇ ਦੱਸਿਆ ਕਿ ਸਮੂਹਿਕ ਜਬਰ-ਜਨਾਹ ਦਾ ਛੇਵਾਂ ਦੋਸ਼ੀ ਜਿਸ ਨੂੰ ਅਦਾਲਤ ਨੇ ਨਾਬਾਲਗ ਕਰਾਰ ਦਿੱਤਾ ਹੈ, ਸਭ ਤੋਂ ਵਧੇਰੇ ਦਰਿੰਦਗੀ ਵੀ ਉਸੇ ਨੇ ਦਿਖਾਈਸੀ | 16 ਦਸੰਬਰ, 2012 ਦੀ ਰਾਤ ਨੂੰ ਪੀੜਤ ਲੜਕੀ (ਦਾਮਿਨੀ) ਨੂੰ ਦੀਦੀ ਕਹਿ ਕੇ ਬੱਸ ਵਿਚ ਬੈਠਣ ਦੀ ਬੇਨਤੀ ਉਸ ਨੇ ਕੀਤੀ ਸੀ | ਉਸ ਨੇ ਉਸ ਦੇ ਨਾਲ ਨਾ ਸਿਰਫ਼ ਦੋ ਵਾਰ ਜਬਰ-ਜਨਾਹ ਕੀਤਾ ਬਲਕਿ ਉਸੇ ਨੇ ਸਰੀਏਦੇ ਵਾਰ ਕੀਤੇ, ਜਿਸ ਕਰਕੇ ਦੇਸ਼ ਅਤੇ ਵਿਦੇਸ਼ ਦੇ ਸਾਰੇ ਡਾਕਟਰਾਂ ਦੀਆਂ ਕੋਸ਼ਿਸ਼ਾਂਦੇ ਬਾਵਜੂਦ ਉਹ ਜਿਊਾਦੀ ਨਾ ਰਹਿ ਸਕੀ | ਇਹੀ ਨਹੀਂ, ਦਿੱਲੀ ਪੁਲਿਸ ਨੇ ਇਸ ਗੱਲ ਦਾ ਵੀ ਖੁਲਾਸਾ ਕਰ ਦਿੱਤਾ ਹੈ ਕਿ ਇਸ ਨਾਬਾਲਗ ਕਰਾਰ ਦਿੱਤੇ ਗਏ ਦੋਸ਼ੀ ਨੇ ਹੀ ਲੜਕੀ ਅਤੇ ਲੜਕੇ ਨੂੰ ਬੱਸ ਵਿਚੋਂ ਹੇਠਾਂਸੁੱਟਣਦੀ ਸਲਾਹ ਆਪਣੇ ਸਾਥੀਆਂ ਨੂੰ ਦਿੱਤੀ ਸੀ |
ਜ਼ਾਹਿਰ ਹੈ ਕਿ ਪੁਲਿਸ ਇਹ ਸਭ ਕਲਪਨਾ ਦੇ ਅਧਾਰ 'ਤੇ ਨਹੀਂਕਹਿ ਰਹੀ | ਇਹ ਪੀੜਤ ਲੜਕੀ ਦੇ ਉਨ੍ਹਾਂ ਬਿਆਨਾਂ ਤੋਂ ਲਏ ਗਏ ਤੱਥ ਹਨ ਜਿਨ੍ਹਾਂਬਿਆਨਾਂ ਨੂੰ ਐਸ. ਡੀ. ਐਮ. ਦੀ ਹਾਜ਼ਰੀ ਵਿਚ ਉਸ ਨੇ ਦਰਜ ਕਰਵਾਇਆਸੀ | ਜੇਕਰ ਇਸ ਪੂਰੀ ਤੱਥਾਂ ਦੀ ਕਹਾਣੀ ਨੂੰ ਅਸੀਂ ਲੜਕੀ ਵੱਲੋਂ ਆਪਣੀ ਮਾਂਨੂੰ ਦੱਸੀ ਗਈ ਉਸ ਦਰਦਨਾਕ ਕਹਾਣੀ ਨਾਲ ਵੀ ਜੋੜ ਦੇਈਏਤਾਂਇਹ ਸਭ ਹੋਰ ਵੀ ਹੈਰਾਨੀਜਨਕ ਹੋ ਜਾਂਦਾ ਹੈ | ਸ਼ਾਇਦ ਮੀਡੀਆ ਵਿਚ ਇਹ ਸਾਰੀਆਂਗੱਲਾਂ ਨਾ ਛਪਦੀਆਂ, ਜੇਕਰ ਦਿੱਲੀ ਪੁਲਿਸ ਦੀ ਉਸ ਮੰਗ ਨੂੰ ਜੁਵੇਨਾਇਲ ਜਸਟਿਸ ਬੋਰਡ ਰੱਦ ਨਾ ਕਰ ਦਿੰਦਾ ਹੈ, ਜਿਸ ਵਿਚ ਦਿੱਲੀ ਪੁਲਿਸ ਇਹ ਚਾਹੁੰਦੀ ਸੀ ਕਿ ਛੇਵੇਂ ਨਾਬਾਲਗ ਦੱਸੇ ਜਾ ਰਹੇ ਦੋਸ਼ੀ ਦੀਆਂਹੱਡੀਆਂਦਾ ਟੈਸਟ ਹੋਵੇ ਅਤੇ ਉਸੇ ਆਧਾਰ 'ਤੇ ਤੈਅ ਕੀਤਾ ਜਾਵੇ ਕਿ ਦੋਸ਼ੀ ਨਾਬਾਲਗ ਹੈ ਜਾਂ ਨਹੀਂ | ਪਰ ਜੁਵੇਨਾਇਲ ਜਸਟਿਸ (ਕੇਅਰ ਪ੍ਰੋਟਕਸ਼ਨ ਆਫ਼ ਚਾਈਲਡ) ਬੋਰਡ ਨੇ 28 ਜਨਵਰੀ, 2013 ਨੂੰ ਪੁਲਿਸ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਅਤੇ ਬੋਰਡ ਦੇ ਸਾਹਮਣੇ ਪੇਸ਼ਦੋਸ਼ੀ ਦੇ ਸਕੂਲ ਸਰਟੀਫਿਕੇਟ ਦੇ ਆਧਾਰ 'ਤੇ ਉਸ ਨੂੰ ਨਾਬਾਲਗ ਕਰਾਰ ਦੇ ਦਿੱਤਾ | ਬੋਰਡ ਦੇ ਸਾਹਮਣੇ ਪੇਸ਼ ਦੋਸ਼ੀ ਦੇ ਸਕੂਲ ਸਰਟੀਫਿਕੇਟ ਵਿਚ ਉਸ ਦੀ ਜਨਮ ਮਿਤੀ 4 ਜੂਨ, 1995 ਦਰਜ ਹੈ | ਇਸ ਦਾ ਮਤਲਬ ਇਹ ਹੋਇਆਕਿ 16 ਦਸੰਬਰ, 2012 ਨੂੰ ਅਪਰਾਧ ਕਰਨ ਵਾਲੇ ਦਿਨ ਉਸ ਦੀ ਉਮਰ 17 ਸਾਲ, 6 ਮਹੀਨੇ, 12 ਦਿਨ ਸੀ | ਇਸ ਤਰ੍ਹਾਂਉਹ 18 ਸਾਲ ਤੋਂ ਘੱਟ ਉਮਰ ਦਾ ਸੀ | ਇਸ ਦਾ ਮਤਲਬ ਇਹ ਹੈ ਕਿ ਆਉਣਵਾਲੀ 4 ਜੂਨ ਤੋਂ ਬਾਅਦ ਇਹ ਸਭ ਤੋਂ ਕਰੂਰ ਅਪਰਾਧੀ ਛੁੱਟ ਵੀ ਸਕਦਾ ਹੈ ਕਿਉਾਕਿ ਉਦੋਂ ਤੱਕ ਇਹ 18 ਸਾਲ ਦਾ ਹੋ ਚੁੱਕਾ ਹੋਵੇਗਾ ਤੇ ਜੁਵੇਨਾਇਲ ਜਸਟਿਸ ਐਕਟ ਦੀ ਧਾਰਾ 15 (ਜੀ) ਮੁਤਾਬਿਕ ਕਿਸੇ ਨਾਬਾਲਗ ਨੂੰ ਵੱਧ ਤੋਂ ਵੱਧ 3 ਸਾਲ ਦੀ ਹੀ ਸਜ਼ਾ ਦਿੱਤੀ ਜਾ ਸਕਦੀ ਹੈ | ਉਹ ਵੀ ਜੇਲ੍ਹ ਵਿਚ ਨਹੀਂ, ਉਸ ਨੂੰ ਬਾਲ ਸੁਧਾਰ ਘਰ ਵਿਚ ਰੱਖਿਆ ਜਾਂਦਾ ਹੈ | ਪਰ ਇਕ ਵੱਡਾ ਪੇਚ ਇਹ ਹੈ ਕਿ ਇਹ 18 ਸਾਲ ਦਾ ਹੁੰਦਿਆਂਹੀ ਅਪਰਾਧੀ ਨੂੰ ਬਾਲ ਸੁਧਾਰ ਘਰ ਛੱਡਣਾ ਪੈ ਸਕਦਾ ਹੈ ਕਿਉਾਕਿ ਦੋਸ਼ੀ ਦੀ ਉਮਰ ਜਿਵੇਂ ਹੀ ਬਾਲਗ ਹੁੰਦੀ ਹੈ, ਉਹ ਕਾਨੂੰਨੀ ਤੌਰ 'ਤੇ ਬਾਲ ਸੁਧਾਰ ਘਰ ਵਿਚ ਰਹਿ ਨਹੀਂਸਕਦਾ ਅਤੇ ਦੂਜੀ ਥਾਂ ਯਾਨਿ ਜੇਲ੍ਹ ਵਿਚ ਰੱਖਿਆ ਨਹੀਂ ਜਾ ਸਕਦਾ | ਮਤਲਬ ਇਹ ਹੈ ਕਿ ਜਿਸ ਸਮੇਂ ਅਜੇ ਮਾਮਲੇ ਦੀ ਕਾਰਵਾਈ ਚਲ ਹੀ ਰਹੀ ਹੋਵੇ, ਉਦੋਂ ਤੱਕ ਇਹ ਸਭਤੋਂ ਕਰੂਰ ਤੇ ਅੱਲੜ੍ਹ ਉਮਰ ਦਾ ਅਪਰਾਧੀ ਸੁਧਾਰ ਘਰ ਤੋਂ ਬਾਹਰ ਆ ਕੇ ਆਜ਼ਾਦ ਘੰੁਮ ਰਿਹਾ ਹੋਵੇ |
ਇਤਿਹਾਸ ਦੇ ਸ਼ਾਇਦ ਸਭਤੋਂ ਖੌਫ਼ਨਾਕ ਜਬਰ-ਜਨਾਹ ਵਾਲੇ ਮਾਮਲੇ ਵਿਚ ਕਾਨੂੰਨ ਦਾ ਇਹ ਮਾੜਾ ਪੱਖ ਹੀ ਹੈ ਕਿ ਜੋ ਤਕਨੀਕੀ ਗ਼ਲਤੀ ਦੇ ਚਲਦਿਆਂ ਇਕ ਵੱਡੀ ਭੁੱਲ ਕਰ ਰਿਹਾ ਹੈ | ਹਾਲਾਂਕਿ ਕਿਹਾ ਜਾ ਸਕਦਾ ਹੈ ਕਾਨੂੰਨ ਭਾਵਨਾਵਾਂ ਦੇ ਆਧਾਰ 'ਤੇ ਨਹੀਂਚਲਦਾ | ਕਾਨੂੰਨ ਸਿਰਫ਼ ਸਬੂਤ ਅਤੇ ਤਰਕ ਦੀ ਬਦੌਲਤ ਹੀ ਕਾਰਵਾਈ ਕਰਦਾ ਹੈ | ਇਸ ਲਈ ਜੇ ਜਬਰ-ਜਨਾਹ ਦੀ ਪੀੜਤਾ ਦੇ ਮਾਂ-ਬਾਪ ਅਤੇ ਪਰਿਵਾਰ ਦੇ ਬਾਕੀ ਮੈਂਬਰ ਇਸ ਛੇਵੇਂ ਅਤੇ ਪੁਲਿਸ ਰਿਕਾਰਡ ਮੁਤਾਬਿਕ ਸਭਤੋਂ ਜ਼ਾਲਮ ਦੁਸ਼ਕਰਮੀ ਨੂੰ ਸਜ਼ਾਏ ਮੌਤ ਦੀ ਮੰਗ ਕਰ ਰਹੇ ਹਨ ਤਾਂ ਇਹ ਉਨ੍ਹਾਂਦੀਆਂਭਾਵਨਾਵਾਂ ਹਨ ਅਤੇ ਕਾਨੂੰਨ ਜੇਕਰ ਇਸ ਦੇ ਨਾਲ ਨਰਮੀ ਵਰਤ ਰਿਹਾ ਹੈ ਤਾਂਇਹ ਉਸ ਦੀ ਮਜਬੂਰੀ ਹੈ | ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਹਾਲ ਹੀ ਦੇ ਸਾਲਾਂਵਿਚ ਇਹ ਕੋਈ ਪਹਿਲਾ ਅਜਿਹਾ ਮਾਮਲਾ ਸਾਹਮਣੇ ਨਹੀਂਆਇਆ ਜਦ ਕੱਚੀ ਉਮਰ ਦੇ ਦਰਿੰਦਿਆਂਨੇ ਦੇਸ਼ ਨੂੰ ਦਹਿਲਾਇਆ ਹੋਵੇ | ਸੱਚੀ ਗੱਲ ਇਹ ਹੈ ਕਿ ਹਾਲ ਹੀ ਦੇ ਸਾਲਾਂਵਿਚ ਵਾਰ-ਵਾਰ ਇਸ ਤਰ੍ਹਾਂਦੇ ਮਾਮਲੇ ਸਾਹਮਣੇ ਆਉਾਦੇ ਰਹੇ ਹਨ ਅਤੇ ਅਸੀਂਹਮੇਸ਼ਾ ਕਾਨੂੰਨ ਦੀ ਦੁਹਾਈ ਦੇ ਕੇ ਆਪਣੇ ਹੱਥ ਬੱਝੇ ਹੋਣਦੀ ਗੱਲ ਕਰਦੇ ਰਹੇ ਹਾਂ | ਸਵਾਲ ਪੈਦਾ ਹੁੰਦਾ ਹੈ ਕਿ ਆਖਰ ਕਦੋਂ ਤੱਕ ਇਵੇਂ ਚੱਲੇਗਾ? ਕਿਉਾਕਿ ਕਈ ਸਾਲਾਂਤੋਂ ਸਾਲ-ਦਰ-ਸਾਲ ਕੱਚੀ ਉਮਰ ਦੇ ਦਰਿੰਦਿਆਂਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹਰ ਵਾਰ ਕਾਨੂੰਨ ਵਿਚ ਤਬਦੀਲੀ ਦੀ ਗੱਲ ਕਹਿ ਕੇ ਨਿਆਂ ਹੱਥ ਮਲਦਾ ਰਹਿ ਜਾਂਦਾ ਹੈ | ਸਿਰਫ਼ ਬਲਾਤਕਾਰਾਂ ਦੇ ਮਾਮਲੇ ਵਿਚ ਹੀ ਨਹੀਂਸਗੋਂ ਹਕੀਕਤ ਇਹ ਵੀ ਹੈ ਕਿ ਅੱਲ੍ਹੜ ਉਮਰ ਦੇ ਅਪਰਾਧੀਆਂਦੀ ਗਿਣਤੀ ਹਰ ਖੇਤਰ ਦੇ ਅਪਰਾਧਾਂਵਿਚ ਬਹੁਤ ਤੇਜ਼ੀ ਨਾਲ ਵਧ ਰਹੀ ਹੈ | ਚਾਹੇ ਕਤਲ ਹੋਵੇ, ਚਾਹੇ ਲੁੱਟ-ਖਸੁੱਟ ਹੋਵੇ, ਭਾਵੇਂ ਮਾਮਲੇ ਠੱਗੀ ਅਤੇ ਡਕੈਤੀ ਦੇ ਹੀ ਕਿਉਾਨਾ ਹੋਣ | ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਆਫ਼ ਇੰਡੀਆ (ਐਨ. ਸੀ. ਆਰ. ਬੀ.) ਦੇ ਅੰਕੜਿਆਂ ਮੁਤਾਬਿਕ ਸਾਲ 2001 ਵਿਚ ਹਰ ਤਰ੍ਹਾਂਦੇ ਅਪਰਾਧ ਕਰਨ ਵਾਲਿਆਂਵਿਚ ਕੱਚੀ ਉਮਰ ਦੇ ਅਪਰਾਧੀਆਂ ਦੀ ਗਿਣਤੀ 16509 ਸੀ, ਜੋ ਸਾਲ 2011 'ਚ ਵਧਕੇ 25125 ਹੋ ਗਈ | ਹਾਲਾਂਕਿ ਕੁੱਲ ਅਪਰਾਧੀਆਂਦੀ ਗਿਣਤੀ ਵਿਚ ਇਹ ਭਾਵੇਂ 100 ਫ਼ੀਸਦੀ ਵਾਧਾ ਨਾ ਵੀ ਹੋਵੇ ਪਰ ਫਿਰ ਵੀ ਇਸ ਦਾ ਵਧਿਆਹੋਇਆਅੰਕੜਾ ਦੱਸਦਾ ਹੈ ਕਿ ਆਮ ਅਪਰਾਧਾਂਨਾਲੋਂ ਵੀ ਜ਼ਿਆਦਾ ਇਨ੍ਹਾਂਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਇਕ ਹੋਰ ਖ਼ਤਰਨਾਕ ਗੱਲ ਉੱਭਰ ਕੇ ਸਾਹਮਣੇ ਆਉਾਦੀ ਹੈ ਕਿ ਜਿਸ ਰਫ਼ਤਾਰ ਨਾਲ ਬਾਲ ਅਪਰਾਧੀਆਂਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉਸੇ ਅਨੁਪਾਤ ਵਿਚ ਉਨ੍ਹਾਂਦੀਆਂ ਗਿ੍ਫ਼ਤਾਰੀਆਂਨਹੀਂ ਹੋ ਰਹੀਆਂ |
ਸਭ ਤੋਂ ਅਹਿਮ ਗੱਲ ਇਹ ਹੈ ਕਿ ਦੇਸ਼ ਭਰ ਦੇ 815 ਬਾਲ ਸੁਧਾਰ ਘਰਾਂ ਵਿਚ ਉਨ੍ਹਾਂਦੀ ਕੁੱਲ ਸਮਰੱਥਾ ਤੋਂ ਕਿਤੇ ਜ਼ਿਆਦਾ ਬਾਲ ਅਪਰਾਧੀ ਮੌਜੂਦ ਹਨ | ਇਸ ਸਮੇਂ ਦੇਸ਼ਵਿਚ 17 ਲੱਖਤੋਂ ਵਧੇਰੇ ਅੱਲੜ੍ਹ ਉਮਰ ਦੇ ਅਪਰਾਧੀ ਹਨ ਅਤੇ ਜੇਕਰ ਆਜ਼ਾਦੀ ਤੋਂ ਬਾਅਦ ਦੇ ਇਨ੍ਹਾਂਦੇ ਸੁਧਰਨ ਦਾ ਅਨੁਪਾਤ ਅਤੇ ਇਨ੍ਹਾਂਦੀ ਗਿਣਤੀ ਵਿਚ ਵਾਧੇ ਦਾ ਅਨੁਪਾਤ ਦੇਖੀਏ ਤਾਂਸਾਫ਼ ਪਤਾ ਲਗਦਾ ਹੈ ਕਿ ਪਿਛਲੇ 60-62 ਸਾਲਾਂ ਵਿਚ ਸਾਰੀਆਂਸਿਧਾਂਤਕ ਗੱਲਾਂ ਅਤੇ ਮਨੋਵਿਗਿਆਨਕ ਉਪਰਾਲਿਆਂ ਦੇ ਬਾਵਜੂਦ ਅੱਲੜ੍ਹ ਉਮਰ ਦੇ ਅਪਰਾਧੀਆਂਦੀ ਗਿਣਤੀ ਵਿਚ ਹਰ ਲੰਘਦੇ ਦਿਨ ਵਾਧਾ ਹੋ ਰਿਹਾ ਹੈ | ਮੰਨਿਆ ਜਾਂਦਾ ਹੈ ਕਿ ਅੱਲੜ੍ਹ ਉਮਰ ਦੀਆਂ ਖੌਫ਼ਨਾਕ ਹਰਕਤਾਂਵਿਚ ਵੀ ਕਿਤੇ ਨਾ ਕਿਤੇ ਬਚਪਨਾ ਝਲਕਦਾ ਹੈ ਪਰ ਪਿਛਲੇ ਇਕ ਦਹਾਕੇ ਦੇ ਅੰਕੜਿਆਂਨੂੰ ਦੇਖੀਏ ਤਾਂਪਤਾ ਲਗਦਾ ਹੈ ਕਿ ਇਸ ਦੌਰਾਨ ਬਾਲ ਅਪਰਾਧੀ ਕਹੇ ਜਾਣ ਵਾਲੇ ਇਨ੍ਹਾਂਖੌਫ਼ਨਾਕ ਅੱਲੜ੍ਹ ਉਮਰ ਵਾਲਿਆਂਵਿਚ 65 ਫ਼ੀਸਦੀ ਤੋਂ ਵਧੇਰੇ ਅਪਰਾਧ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂਅਧੀਨ ਆਉਣਵਾਲੇ ਕੀਤੇ ਗਏ ਹਨ | ਮਤਲਬ ਇਹ ਕਿ ਇਨ੍ਹਾਂਨੇ ਪ੍ਰਪੱਕ ਅਪਰਾਧੀਆਂਵਾਂਗ ਕਤਲ ਕੀਤੇ, ਡਾਕੇ ਮਾਰੇ, ਬਲਾਤਕਾਰ ਕੀਤੇ ਅਤੇ ਬੇਰਹਿਮ ਤਰੀਕੇ ਨਾਲ ਲਾਸ਼ਾਂ ਨੂੰ ਨੁਕਸਾਨ ਪਹੁੰਚਾਇਆ |ਇਹੀ ਨਹੀਂ ਉਨ੍ਹਾਂ ਨੂੰ ਖੌਫ਼ਨਾਕ ਹੁਸ਼ਿਆਰੀ ਨਾਲ ਦਬਾਉਣ, ਛੁਪਾਉਣ ਦੇ ਯਤਨ ਵੀ ਕੀਤੇ |

(ਬਾਕੀ ਅਗਲੇ ਐਤਵਾਰ)

ਲੋਕਮਿੱਤਰ

ਦੇਖਣਾ ਸ਼ੌਕ ਰਜਵਾੜਿਆਂ ਦਾ ਬਾਜ ਕਿਵੇਂ ਕਰਦਾ ਹੈ ਸ਼ਿਕਾਰ

ਜੰਗਲੀ ਜਾਨਵਰ ਨੂੰ ਮਾਰਨ ਜਾਂਜਿਉਾਦੇ ਨੂੰ ਕਾਬੂ ਕਰਨ ਦੀ ਵਿਧੀ ਨੂੰ ਸ਼ਿਕਾਰ ਕਿਹਾ ਜਾਂਦਾ ਹੈ | ਪੇਟ ਦੀ ਅੱਗ ਬੁਝਾਉਣ ਦੇ ਮਸਲੇ 'ਤੇ ਸ਼ਿਕਾਰ ਇਨਸਾਨ ਦੀ ਹਮੇਸ਼ਾ ਤੋਂ ਮੁਢਲੀ ਲੋੜ ਰਹੀ ਹੈ | ਸ਼ੁਰੂ ਦਾ ਇਨਸਾਨ ਜਦੋਂ ਜੰਗਲਾਂ ਵਿਚ, ਜ਼ਮੀਨਦੋਜ਼ ਖੁੱਡਾਂ ਵਿਚ, ਦਰੱਖਤਾਂ ਦੀਆਂ ਬੁੱਕਲਾਂ ਵਿਚ ਦਿਨ ਕਟੀ ਕਰਦਾ ਸੀ ਤਾਂਉਸ ਪਾਸ ਖਾਣ ਲਈਕੀ ਸੀ? ਬਸ ਜੰਗਲੀ ਜਾਨਵਰਾਂ ਦਾ ਮਾਸ (ਸ਼ਿਕਾਰ) ਜਾਂ ਫਿਰ ਜੰਗਲੀ ਦਰੱਖਤਾਂ ਦੇ ਫ਼ਲ ਪੱਤੇ ਕਿਉਾ ਜੋ ਅਨਾਜ ਅਜੇ ਇਨਸਾਨ ਦੀ ਪਹੁੰਚ ਤੱਕ ਨਹੀਂਸੀ ਅੱਪੜਿਆ, ਤਨ ਢਕਣ ਲਈ ਵੀ ਉਹੀ ਜਾਨਵਰਾਂ ਦੀ ਚਮੜੀ, ਅਨਾਜ ਦੀ ਉਪਲਬੱਧੀ ਤੋਂ ਬਾਅਦ ਵੀ ਮਾਸ ਇਨਸਾਨ ਦੀ ਖੁਰਾਕ ਵਿਚ ਮੁੱਖ ਲੋੜ ਬਣ ਕੇ ਰਿਹਾ ਹੈ ਕਿਉਾ ਜੋ ਜੰਗਲੀ ਜਾਨਵਰ ਬਹੁਤ ਸਨ, ਜੰਗਲ ਬਹੁਤ ਸਨ ਅਤੇ ਇਨਸਾਨ ਕੋਲ ਸਮਾਂ ਵੀ ਬੜਾ ਖੁੱਲ੍ਹਾ ਸੀ | ਆਧੁਨਿਕ ਹਥਿਆਰਾਂ ਅਤੇ ਮਸ਼ੀਨਰੀ ਦੇ ਆਉਣ ਨਾਲ ਸ਼ਿਕਾਰ ਦਾ ਕੰਮ ਸੌਖਾ ਹੋ ਗਿਆ ਅਤੇ ਇਸ ਵਿਚੋਂ ਕਠਿਨਾਈਆਂ ਤੇ ਖਤਰੇ ਘੱਟ ਗਏ, ਜਿਸ ਕਰਕੇ ਸ਼ਿਕਾਰ ਅਮੀਰਾਂ ਦਾ ਸ਼ੌਕ ਬਣ ਗਿਆ | ਬਸ ਰਾਈਫ਼ਲ ਚੁੱਕੋ, ਜੀਪ 'ਤੇ ਚੜ੍ਹੋ ਅਤੇ ਜਾਨਵਰਾਂ ਨੂੰ ਮਾਰ-ਮਾਰ ਕੇ ਢੇਰ ਲਾ ਦਿਓ, ਵੱਢ-ਟੁੱਕ ਕੇ ਕੁਝ ਮੌਕੇ 'ਤੇ ਸੁੱਟ ਆਓ ਤੇ ਕੁਝ ਘਰ ਲੈ ਆਓ | ਨਤੀਜਾ ਇਹ ਨਿਕਲਿਆ ਕਿ ਅੱਜ ਜਾਨਵਰਾਂ ਦੀਆਂ ਕਈ ਨਸਲਾਂ ਤਾਂ ਬਿਲਕੁਲ ਖ਼ਤਮ ਹੋ ਗਈਆਂ ਹਨ ਅਤੇ ਬਾਕੀ ਬਚੀਆਂ ਖਾਤਮੇ ਦੇ ਕਿਨਾਰੇ ਖੜ੍ਹੀਆਂਹਨ | ਹਥਿਆਰਾਂ ਤੋਂ ਇਲਾਵਾ ਕਈ ਜਾਨਵਰਾਂ ਨੇ ਵੀ ਇਨਸਾਨ ਦਾ ਸ਼ਿਕਾਰ ਵਿਚ ਬੜਾ ਸਾਥ ਦਿੱਤਾ ਹੈ ਜਿਵੇਂ ਕਿ ਕੁੱਤਾ, ਘੋੜਾ, ਊਠ, ਹਾਥੀ, ਬਾਜ ਆਦਿ ਪਰ ਅੱਜ ਦੇ ਲੇਖ ਵਿਚ ਆਪਾਂ ਕੇਵਲ ਬਾਜ ਦੀ ਭੂਮਿਕਾ ਬਾਰੇ ਵਿਚਾਰ ਕਰਾਂਗੇ |
ਇੱਲ੍ਹ ਪਰਿਵਾਰ 'ਚੋਂ ਇਹ ਪੰਛੀ 'ਬਾਜ' ਸਾਧਾਰਨ ਪੰਛੀਆਂ ਨਾਲੋਂ ਵੱਡਾ ਹੁੰਦਾ ਹੈ | ਕਈ ਕਿਸਮਾਂ ਹਨ ਇਸ ਦੀ ਜਾਤ ਦੀਆਂ, ਕੁਝ ਛੋਟੇ ਕੱਦ-ਕਾਠ ਵਾਲੀਆਂਤੇ ਕੁਝ ਵੱਡੇ | ਕਾਰਗੁਜ਼ਾਰੀ ਵਿਚ ਇਹ ਪੰਛੀ ਬੜਾ ਤੇਜ਼-ਤਰਾਰ, ਬੜਾ ਚਲਾਕ, ਬੜਾ ਸਮਝਦਾਰ, ਤਾਕਤਵਰ ਅਤੇ ਜੁੱਸੇ ਦਾ ਬੜਾ ਜ਼ਾਲਮ ਹੁੰਦਾ ਹੈ | ਬਾਜ ਹਮੇਸ਼ਾ ਮਦੀਨ ਪੰਛੀ ਨੂੰ ਕਿਹਾ ਜਾਂਦਾ ਹੈ ਅਤੇ ਇਸ ਦੇ ਨਰ ਪੰਛੀ ਨੂੰ ਜੁਰਾਅ | ਮੰਨੋ ਨਾ ਮੰਨੋ ਮੈਂ ਤੁਹਾਡੀ ਜਾਣਕਾਰੀ ਵਿਚ ਇਹ ਵਾਧਾ ਕਰ ਦਿੱਤਾ ਹੈ | ਸ਼ਿਕਾਰੀ ਕੁੱਤੇ ਵਾਂਗ ਬਾਜ ਸੁਭਾਵਿਕ ਤੌਰ 'ਤੇ ਆਪਣੇ-ਆਪ ਵਿਚ ਇਕ ਸ਼ਿਕਾਰੀ ਜੀਵ ਹੈ | ਇਸ ਵਿਚ ਹੋਰ ਵੀ ਸਿਫ਼ਤ ਵਾਲੀ ਗੱਲ ਹੈ ਕਿ ਇਹ ਕੁੱਤੇ ਵਾਂਗ ਹੀ ਪਾਲਤੂ ਰੱਖਿਆ ਜਾ ਸਕਦਾ ਹੈ ਅਤੇ ਦੇਖਣ ਵਿਚ ਸੰੁਦਰ, ਸਾਫ਼-ਸੁਥਰਾ ਅਤੇ ਚੰਟ ਪੰਛੀ ਹੈ | ਇਲਾਮਾਂ ਇਕਬਾਲ ਨੇ ਬਾਜ ਦੇ ਕਿਰਦਾਰ ਬਾਰੇ ਇਕ ਸ਼ੇਅਰ ਬੜਾ ਢੁਕਵਾਂ ਕਿਹਾ ਹੈ:
ਹਮਾਮੋਂ ਕਬੂਤਰ ਕਾ ਭੂਖਾ ਨਹੀਂ ਮੈਂ
ਕਿ ਹੈ ਜ਼ਿੰਦਗੀ ਬਾਜ ਕੀ ਸ਼ਾਹੀਆਨਾ
ਝਪਟਨਾ, ਪਲਟਨਾ, ਪਲਟ ਕੇ ਝਪਟਨਾ
ਲਹੂ ਗਰਮ ਰਖਨੇ ਕਾ ਹੈ ਯੇਹ ਬਹਾਨਾ |
ਕੁਦਰਤ ਨੇ ਇਸ ਪੰਛੀ ਦੀ ਬਨਾਵਟ ਪੂਰੀ ਤਰ੍ਹਾਂ ਸ਼ਿਕਾਰ ਦੇ ਅਨੁਕੂਲ ਬਣਾਈ ਹੈ | ਇਸ ਦੀ ਅੱਖ, ਇਸ ਦੀ ਚੰੁਝ ਅਤੇ ਖਾਸ ਕਰਕੇ ਇਸ ਦੇ ਪੰਜੇ ਨੌਾਹਦਰਾਂ ਆਪਣੇ-ਆਪ ਵਿਚ ਸ਼ਿਕਾਰ ਲਈ ਪੂਰੇ ਢੁਕਵੇਂ | ਸ਼ਿਕਾਰ ਕਰਨ ਵੇਲੇ ਸ਼ਿਕਾਰੀ ਇਸ ਪੰਛੀ ਨੂੰ ਆਪਣੀ ਖੱਬੀ ਬਾਂਹ 'ਤੇ ਬਿਠਾਅ ਕੇ ਸ਼ਿਕਾਰ ਦੇ ਮੈਦਾਨ ਵਿਚ ਲੈ ਕੇ ਪੁੱਜਦਾ ਹੈ | ਉਸ ਵੇਲੇ ਸ਼ਿਕਾਰੀ ਦੀ ਬਾਂਹ (ਹੱਥ ਵੱਲ ਦੇ ਪਾਸੇ ਦੀ ਪੋਰੀ) ਉਤੇ ਚਮੜੇ ਦਾ ਕਬਚ ਪਾਇਆਹੁੰਦਾ ਹੈ, ਜਿਸ 'ਤੇ ਬਾਜ ਬਿਠਾਇਆ ਹੁੰਦਾ ਹੈ | ਬਾਜ ਦੇ ਪੰਜਿਆਂ ਵਿਚ ਡੋਰੀਆਂਅਤੇ ਅੱਖਾਂ 'ਤੇ ਟੋਪੀ ਦਿੱਤੀ ਹੁੰਦੀ ਹੈ | ਸ਼ਿਕਾਰ ਦੇ ਮੁਕਾਮ ਕੋਲ ਪੁੱਜ ਕੇ ਸ਼ਿਕਾਰੀ ਆਪਣੇ ਬਾਜ ਨੂੰ ਖੰਘੂਰੇ ਦਾ ਇਸ਼ਾਰਾ ਕਰਦਾ ਹੈ ਜਿਸ 'ਤੇ ਬਾਜ ਹੁਸ਼ਿਆਰ ਹੋ ਜਾਂਦਾ ਹੈ ਅਤੇ ਨਾਲ ਹੀ ਉਸ ਦੀਆਂ ਅੱਖਾਂ ਤੋਂ ਟੋਪੀ ਉਤਾਰ ਦਿੱਤੀ ਜਾਂਦੀ ਹੈ ਅਤੇ ਬਾਜ ਦੀਆਂਅੱਖਾਂ ਕੱਪੜੇ ਨਾਲ ਪੂੰਝ ਕੇ ਤਰੋਤਾਜ਼ੀਆਂ ਕਰ ਦਿੱਤੀਆਂ ਜਾਂਦੀਆਂਹਨ | ਫਿਰ ਖੰਦਿਆਂ ਕੁੱਤਿਆਂ ਜਾਂ ਝਾੜ ਪਾਉਣਵਾਲਿਆਂ ਦੀ ਮਦਦ ਨਾਲ ਸ਼ਿਕਾਰ ਨੂੰ ਝਿੜੀ ਵਿਚੋਂ ਉਠਾਇਆ/ਉਡਾਇਆ ਜਾਂਦਾ ਹੈ, ਜਿਸ ਦੇ ਮਗਰ ਬਾਜ ਨੂੰ ਛੱਡਿਆ ਜਾਂਦਾ ਹੈ | ਬਾਜ ਨੂੰ ਸ਼ਿਕਾਰ ਮਗਰ ਛੱਡਣ ਦੀ ਵੀ ਖਾਸ ਤਰਕੀਬ ਹੁੰਦੀ ਹੈ | ਸ਼ਿਕਾਰੀ ਆਪਣੇ ਬਾਜ ਨੂੰ ਸ਼ਿਕਾਰ ਦੀ ਦਿਸ਼ਾ ਵੱਲ ਇੱਟ ਵਾਂਗੂੰ ਸੁੱਟਦਾ ਹੈ, ਜਿਸ 'ਤੇ ਬਾਜ ਨੂੰ ਸ਼ਿਕਾਰ ਦੀ ਸੇਧ ਮਿਲ ਜਾਂਦੀ ਹੈ ਅਤੇ ਸ਼ਿਕਾਰ ਨੂੰ ਉਹ ਹਵਾ ਵਿਚ ਹੀ ਦਬੋਚ ਲੈਂਦਾ ਹੈ |
ਬੜਾ ਹੀ ਤੇਜ਼ ਹਮਲਾ ਹੁੰਦਾ ਹੈ, ਜਿਸ ਵਿਚ ਬਾਜ ਕਮਾਲ ਦੀ ਫੁਰਤੀ, ਚੀਤੇ ਵਾਲੀ ਤੇਜ਼ੀ, ਟੇਢੀ-ਮੇਢੀ ਉਡਾਣ, ਬੁੱਧੀ ਚਲਾਕੀ, ਝਪਟਣ ਦੀ ਕਲਾ ਅਤੇ ਤਾਕਤ ਦੀ ਵਰਤੋਂ ਕਰਦਾ ਹੈ ਅਤੇ ਹੋਰ ਵੀ ਕਮਾਲ ਜਦੋਂ ਬਾਜ ਆਪਣੇ ਇਕ ਪੰਜੇ ਵਿਚ ਸਿਕਾਰ ਨੂੰ ਫੜ ਕੇ ਆਪ ਜ਼ਮੀਨ 'ਤੇ ਉਤਰਦਾ ਹੈ | ਤਿੱਤਰ ਦੇ ਸ਼ਿਕਾਰ ਵਿਚ ਬਾਜ ਜ਼ਿਆਦਾ ਕਰਕੇ ਤਿੱਤਰ ਦੇ ਹੇਠਾਂ-ਹੇਠਾਂਉਡਾਣ ਭਰਦਾ ਹੈ, ਜੀ ਹਾਂ, ਇਸ ਡਰ ਤੋਂ ਕਿ ਤਿੱਤਰ ਹੇਠਾਂਵੱਲ ਉਤਰ ਕੇ ਮੁੜ ਝਿੜੀ ਵਿਚ ਨਾ ਵੜ ਜਾਵੇ | ਕਈ ਵਾਰ ਬਾਜ ਆਪਣਾ ਸ਼ਿਕਾਰ ਫੜਨ ਵਿਚ ਨਕਾਮਯਾਬ ਵੀ ਹੋ ਜਾਂਦਾ ਹੈ ਅਤੇ ਕਈ ਵਾਰ ਬਾਜ ਆਪ ਵੀ ਸੱਟ-ਫੇਟ ਖਾ ਜਾਂਦਾ ਹੈ | ਨਾਕਾਮਯਾਬੀ ਦੀ ਸੂਰਤ ਵਿਚ ਬਾਜ ਨੇੜੇ-ਤੇੜੇ ਦੇ ਕਿਸੇ ਦਰੱਖਤ ਜਾਂ ਕਿਸੇ ਹੋਰ ਉਚੇ ਥਾਂ 'ਤੇ ਜਾ ਬਹਿੰਦਾ ਹੈ ਅਤੇ ਆਪਣੇ ਸ਼ਿਕਾਰ ਵਿਚ ਨਿਰੰਤਰ ਨਿਗਾਹ ਰੱਖਦਾ ਹੈ | ਕਈ ਵਾਰ ਆਪਣੇ ਮਾਲਕ ਦਾ ਹੁਕਮ ਮੰਨਣ ਤੋਂ ਵੀ ਇਨਕਾਰੀ ਕਰ ਜਾਂਦਾ ਹੈ | ਇਨਕਾਰੀ ਹੋ ਜਾਣ 'ਤੇ ਮਾਲਕ ਸ਼ਿਕਾਰੀ ਆਪਣੇ ਝੋਲੇ ਵਿਚੋਂ ਸ਼ਿਆਰਾ ਕੱਢ ਕੇ ਬਾਜ ਨੂੰ ਦਿਖਾਉਾਦਾ ਹੈ | ਇਹ ਸ਼ਿਆਰਾ (ਲਫ਼ਜ਼ ਇਸ਼ਾਰਾ ਦਾ ਵਿਗੜਿਆ ਰੂਪ) ਕਾਂ ਦੇ ਖੰਭਾਂ ਦਾ ਬਣਿਆ ਹੁੰਦਾ ਹੈ, ਜਿਸ ਨਾਲ ਮਾਸ ਦਾ ਇਕ ਟੁਕੜਾ ਬੰਨਿਆ ਹੁੰਦਾ ਹੈ, ਜਿਸ ਨੂੰ ਦੇਖ ਕੇ ਬਾਜ ਸ਼ਿਕਾਰੀ ਦੀ ਬਾਂਹ 'ਤੇ ਆ ਬੈਠਦਾ ਹੈ ਅਤੇ ਸ਼ਿਕਾਰੀ ਉਸ ਨੂੰ ਖਾਣਲਈਮਾਸ ਦਾ ਟੁਕੜਾ ਦਿੰਦਾ ਹੈ ਜਿਸ ਨੂੰ 'ਚੱਖੀ' ਕਿਹਾ ਜਾਂਦਾ ਹੈ | ਚੱਖੀ ਦੀ ਬਾਜ ਦੀ ਸਿਖਲਾਈ ਵਿਚ ਵੀ ਖਾਸ ਮਹੱਤਤਾ ਹੈ ਅਤੇ ਓਨਾ ਚਿਰ ਬਾਜ ਨੂੰ ਸਿਖਲਾਈ ਪੱਖੋਂ ਮੁਕੰਮਲ ਨਹੀਂ ਸਮਝਿਆ ਜਾਂਦਾ ਜਦ ਤੱਕ ਉਹ ਚੱਖੀ 'ਤੇ ਲੱਗ ਨਾ ਜਾਵੇ |
ਪੁਰਾਣੇ ਸਮਿਆਂ ਵਿਚ ਬਾਜ ਦਾ ਸ਼ਿਕਾਰ ਕਾਫ਼ੀ ਮਕਬੂਲ ਸੀ | ਕਈ-ਕਈ ਸ਼ਿਕਾਰੀ ਇਕੱਠੇ ਹੋ ਕੇ ਆਪਣਾ-ਆਪਣਾ ਬਾਜ ਲੈ ਕੇ ਸ਼ਿਕਾਰ ਲਈ ਨਿਕਲਦੇ ਹਨ ਅਤੇ ਮਨੋਰੰਜਨ ਦਾ ਜਿਵੇਂ ਹੜ੍ਹ ਆ ਜਾਂਦਾ ਸੀ | ਪੰਜਾਬ ਵਿਚ ਵੀ ਇਹ ਸ਼ੌਕ ਸਰਦਾਰਾਂ, ਜਾਗੀਰਦਾਰਾਂ ਅਤੇ ਧਨਾਢ ਚੌਧਰੀ ਪਰਿਵਾਰਾਂ ਵਿਚ ਚਲਦਾ ਰਿਹਾ ਹੈ | ਉਤਰਾਖੰਡ ਵਿਚ ਵਸਦੇ ਪੰਜਾਬੀ ਘਰਾਣਿਆਂ ਵਿਚ ਬਾਜ ਦੇ ਸ਼ਿਕਾਰ ਦਾ ਮੌਕਾ ਮੈਂ ਆਪਣੇ ਅੱਖੀਂ ਵੇਖਿਆ ਹੈ | ਇਹ ਸ਼ਿਕਾਰੀ ਵੱਡੇ-ਵੱਡੇ ਗਰੁੱਪਾਂ ਵਿਚ ਸਮੇਤ ਨੌਕਰ ਚਾਕਰ, ਝਾੜ ਪਾਉਣ ਵਾਲੇ, ਖੰਦੇ ਕੁੱਤੇ, ਪੀਣ ਵਾਲੇ ਪਾਣੀ ਦੀਆਂ ਮਸ਼ਕਾਂ, ਸਮੇਤ ਲੰਗਰ ਪ੍ਰਸ਼ਾਦੇ ਬਾਹਰ ਮੰਡ ਝਿੜੀਆਂ ਵਿਚ ਚਲੇ ਜਾਂਦੇ ਸਨ | ਸ਼ਿਕਾਰ ਜ਼ਿਆਦਾ ਕਰਕੇ ਤਿੱਤਰ, ਕਬੂਤਰ, ਲਡੋਰ, ਖਰਗੋਸ਼ ਆਦਿ ਦਾ ਹੁੰਦਾ ਸੀ ਪਰ ਬਾਜ ਦੀ ਪਹੁੰਚ ਮੁਰਗਾਬੀ, ਹਿਰਨ ਅਤੇ ਹੋਰ ਚੌਪੇਰੇ ਜਾਨਵਰਾਂ ਦੇ ਛੋਟੇ-ਛੋਟੇ ਬੱਚਿਆਂਤੱਕ ਵੀ ਦੇਖੀ ਗਈ ਹੈ | ਬੜਾ ਹੀ ਚੀੜ੍ਹਾ ਜੱਫਾ ਮਾਰ ਜਾਂਦਾ ਹੈ ਇਹ ਹੈਰਾਨ ਕਰ ਦੇਣਵਾਲਾ ਪੰਛੀ ਅਤੇ ਸ਼ਿਕਾਰ ਨੂੰ ਇਹ ਆਪਣੀਆਂਤੇਜ਼ ਨੌਾਹਦਰਾਂ ਨਾਲ ਵਲੰੂਧਰ ਸੁੱਟਦਾ ਹੈ ਅਤੇ ਗਰਦਨ ਨੂੰ ਚੰੁਝ ਨਾਲ ਦਬਾ ਕੇ ਸ਼ਿਕਾਰ ਦੀ ਸਾਹ ਵਾਲੀ ਰਗ ਨੂੰ ਘੁੱਟ ਲੈਂਦਾ ਹੈ ਜਾਂ ਕੁਤਰ ਦਿੰਦਾ ਹੈ | ਆਪਣੇ ਜਿਸਮ ਦੇ ਭਾਰ ਨਾਲੋਂ ਕਿਤੇ ਵੱਧ ਤੱਕ ਦਾ ਵਜ਼ਨ ਇਹ ਆਪਣੇ ਪੰਜੇ ਵਿਚ ਫਸਾ ਕੇ ਬਾਖੂਬੀ ਉੱਡ ਜਾਣ ਦੀ ਸਮਰੱਥਾ ਰੱਖਦਾ ਹੈ | ਇਕ ਵਾਰ ਟੈਲੀਵਿਜ਼ਨ ਦੀ ਇਕ ਫ਼ਿਲਮ ਵਿਚ ਮੈਂ ਦੇਖ ਕੇ ਹੈਰਾਨ ਰਹਿ ਗਿਆ ਜਿਸ ਵਿਚ ਬਾਜ ਨੇ ਚਰਾਂਦ ਵਿਚ ਚਰਦੇ ਇਕ ਭੇਡ ਦੇ ਬੱਚੇ ਨੂੰ ਚੁੱਕਣ ਦੀਆਂਵਾਰ-ਵਾਰ ਕਈ ਕੋਸ਼ਿਸ਼ਾਂ ਕੀਤੀਆਂ | ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੇ ਇਕ ਪਾਰਕ ਵਿਚ ਇਕ ਇਨਸਾਨੀ ਬੱਚੇ ਨੂੰ ਇਕ ਬਾਜ ਨੇ ਚੁੱਕ ਕੇ ਉੱਡ ਜਾਣ ਦੀ ਕੋਸ਼ਿਸ਼ ਕੀਤੀ | ਬੱਲੇ ਓਏ ਬਾਜ ਤੇ ਬੱਲੇ ਬੱਲੇ ਤੇਰਾ ਹੌਸਲਾ | ਐਵੇਂ ਨੀਂ ਲੋਕ ਆਪਣੇ ਜੇਠੇ ਦਾ ਨਾਂਅ ਬਾਜ ਸਿੰਘ ਰੱਖਦੇ ਅਤੇ ਐਵੇਂ ਨੀਂ ਸੂਰਮੇ ਆਪਣੇ ਡੌਲਿਆਂ 'ਤੇ ਬਾਜ ਦੀ ਫੋਟੋ ਉਕਰਾਈ ਫਿਰਦੇ | ਸਾਡੇ ਇਤਿਹਾਸ ਨੇ ਵੀ ਤੈਨੂੰ ਏਨਾ ਮਾਣ ਐਵੇਂ ਨੀਂ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੇ ਯੋਧੇ ਨੂੰ 'ਬਾਜਾਂ ਵਾਲਾ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ |

(ਬਾਕੀ ਅਗਲੇ ਐਤਵਾਰ)

ਪੀ. ਐਸ. ਗਿੱਲ
-ਮੋਬਾਈਲ : 98722-56005.

ਇਮਰੋਜ਼ ਰੰਗਾਂਦਾ ਦਰਿਆ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)


ਅਗਲੇ ਦਿਨ ਇੰਦਰਜੀਤ ਆਪਣੇ ਰੰਗ-ਬੁਰਸ਼ ਤੇ ਡਿਜ਼ਾਈਨ ਕੱਛੇ ਮਾਰ ਦਲੀਪ ਕੁਮਾਰ ਨੂੰ ਮਿਲਣ ਲਈ ਮਹਿਬੂਬ ਸਟੂਡੀਓ ਪਹੁੰਚ ਗਿਆ | ਉਦੋਂ ਭਾਰਤ ਦੀ ਪਹਿਲੀ ਰੰਗੀਨ ਫ਼ਿਲਮ 'ਆਨ' ਬਣ ਚੁੱਕੀ ਸੀ ਪਰ ਉਸ ਦੇ ਸਟਿੱਲ ਅਜੇ ਬਲੈਕ ਐਾਡ ਵਾਈਟ ਹੀ ਸਨ | ਇੰਦਰਜੀਤ ਨੂੰ ਉਨ੍ਹਾਂ ਚਿੱਤਰਾਂ ਨੂੰ ਰੰਗੀਨ ਬਣਾਉਣ ਦਾ ਕੰਮ ਦਿੱਤਾ ਗਿਆ | ਉਸ ਨੇ ਆਪਣੇ ਅੰਦਾਜ਼ ਵਿਚ ਉਨ੍ਹਾਂ ਨੂੰ ਇੰਜ ਰੰਗਾਂਵਿਚ ਢਾਲਿਆ ਕਿ ਇੰਦਰਜੀਤ ਨੂੰ ਆਰੀਆ ਚੱਕਰਵਰਤੀ ਦੀ ਅਗਲੀ ਫ਼ਿਲਮ 'ਦਾਗ਼' ਦੇ ਪੋਸਟਰ ਡਿਜ਼ਾਈਨ ਕਰਨ ਦਾ ਮੌਕਾ ਮਿਲ ਗਿਆ | ਬਹੁਤ ਜਲਦੀ ਇੰਦਰਜੀਤ ਕਈ ਹੋਰ ਫ਼ਿਲਮਾਂ ਦੇ ਪੋਸਟਰ ਬਣਾਉਣ ਲੱਗਾ | ਕੇ. ਆਸਿਫ਼, ਮਹਿਬੂਬ ਖ਼ਾਨ, ਕੇਦਾਰ ਸ਼ਰਮਾ, ਏ. ਕੇ. ਕਾਰਦਾਰ, ਰਾਜ ਕਪੂਰ, ਗੁਰੂ ਦੱਤ, ਓ. ਪੀ. ਰਲਹਨ ਤੇ ਕਈ ਹੋਰ ਫ਼ਿਲਮਕਾਰਾਂ ਦੇ ਪੋਸਟਰ ਤੇ ਕਿਤਾਬਚੇ ਬਣਾਏ | ਪਰ ਜਲਦੀ ਹੀ ਉਸ ਦਾ ਮਨ ਉਕਤਾ ਗਿਆ | ਇਸ ਵਿਚ ਮੌਲਿਕਤਾ ਘੱਟ ਤੇ ਦੂਸਰਿਆਂਦੀ ਦਖਲਅੰਦਾਜ਼ੀ ਵਧੇਰੇ ਸੀ, ਕਦੇ ਹੀਰੋ ਨੇ ਤਬਦੀਲੀ ਕਰਵਾਈ, ਕਦੇ ਨਿਰਦੇਸ਼ਕ ਨੇ, ਕਦੇ ਡਿਸਟੀਬਿਊਟਰ ਨੇ | ਬਸ ਇਕ ਦਿਨ ਉਸ ਨੂੰ ਮੌਕਾ ਮਿਲਿਆ ਤੇ ਉਹ ਫ਼ਿਲਮ ਨਗਰੀ ਨੂੰ ਅਲਵਿਦਾ ਕਹਿ ਕੇ, ਦਿੱਲੀ ਵਿਚ ਇਕ ਲੱਖ ਤੋਂ ਵੀ ਵੱਧ ਛਪਣ ਵਾਲੇ ਰਿਸਾਲੇ 'ਸ਼ਮ੍ਹਾ' ਵਿਚ ਬਤੌਰ ਆਰਟਿਸਟ ਕੰਮ ਕਰਨ ਲੱਗਾ | ਉਰਦੂ ਦੀਆਂ ਨਜ਼ਮਾਂ, ਗ਼ਜ਼ਲਾਂ ਤੇ ਅਫ਼ਸਾਨਿਆਂ ਨੂੰ ਆਪਣੇ ਰੰਗਾਂ ਤੇ ਰੇਖਾਵਾਂ ਨਾਲ ਸ਼ਿੰਗਾਰਣ ਲੱਗ ਪਿਆ |
ਉਨ੍ਹੀਂ ਦਿਨੀਂ ਅੰਮਿ੍ਤਾ ਪ੍ਰੀਤਮ ਨੇ ਆਪਣੀ ਇਕ ਕਿਤਾਬ ਲਿਖੀ 'ਆਖਰੀ ਖ਼ਤ' ਇਹ ਸਾਹਿਰ ਦੇ ਨਾਂਅ ਸੀ, ਉਸ ਦਾ ਟਾਈਟਲ ਬਣਾਉਣ ਲਈਕਿਸੇ ਨੇ ਉਸ ਨੂੰ ਇੰਦਰਜੀਤ ਦੀ ਦੱਸ ਪਾਈ | ਇੰਦਰਜੀਤ ਨੇ ਉਸ ਦੀ ਕਿਤਾਬ ਦਾ ਟਾਈਟਲ ਬਣਾਇਆ ਜੋ ਅੰਮਿ੍ਤਾ ਨੂੰ ਬੁਹਤ ਪਸੰਦ ਆਇਆ ਤੇ ਉਹ ਟਾਈਟਲ ਬਣਾਉਣ ਵਾਲਾ ਆਰਟਿਸਟ ਵੀ, ਇੰਜ ਦੋਸਤੀ ਦਾ ਇਕ ਪੁਲ ਉਸਰਣ ਲੱਗ ਪਿਆ |
ਉਨ੍ਹੀਂ ਦਿਨੀਂ ਇੰਦਰਜੀਤ ਨੂੰ ਗੁਰੂਦੱਤ ਦਾ ਖ਼ਤ ਆਇਆ, ਖ਼ਤ ਵਿਚ ਉਸਨੂੰ ਚੋਖੀ ਤਨਖਾਹ, ਵਧੀਆ ਨੌਕਰੀ ਅਤੇ ਰਹਿਣਲਈ ਫਲੈਟ ਦੀ ਪੇਸ਼ਕਸ਼ ਸੀ | ਗੁਰੂ ਦੱਤ ਇੰਦਰਜੀਤ ਵੱਲੋਂ ਕੀਤੀ 'ਸ਼ਮ੍ਹਾ' ਵਿਚਲੀ ਚਿੱਤਰਕਾਰੀ ਤੋਂ ਬਹੁਤ ਪ੍ਰਭਾਵਿਤ ਸੀ ਤੇ ਉਸ ਨੂੰ ਆਪਣੀ ਪ੍ਰੋਡਕਸ਼ਨ ਕੰਪਨੀ ਨਾਲ ਪੱਕਿਆਂ ਤੌਰ 'ਤੇ ਜੋੜਨਾ ਚਾਹੁੰਦਾ ਸੀ | ਨੌਕਰੀ ਤੇ 'ਸ਼ਮ੍ਹਾ' ਦੀ ਵੀ ਵਧੀਆ ਸੀ, ਉਨ੍ਹੀਂ ਦਿਨੀਂ ਉਸ ਨੂੰ ਹਜ਼ਾਰ ਤੋਂ ਵੀ ਵੱਧ ਤਨਖਾਹ ਮਿਲਦੀ ਸੀ ਪਰ ਗੁਰੂਦੱਤ ਨਾਲ ਮਿਲ ਕੇ ਕੰਮ ਕਰਨ ਦੇ ਚਾਅ ਵਿਚ ਇੰਦਰਜੀਤ ਨੇ ਮੁੜ ਦਿੱਲੀ ਛੱਡਣ ਦਾ ਮਨ ਬਣਾ ਲਿਆ | ਅੰਮਿ੍ਤਾ ਨਾਲ ਇੰਦਰਜੀਤ ਦੀ ਨੇੜਤਾ ਉਦੋਂ ਸਿਰਫ਼ ਕਿ ਦੋਸਤੀ ਇਕ ਦੋਸਤੀ ਦੀ ਹੱਦ ਤੱਕ ਸੀ | ਅੰਮਿ੍ਤਾ ਇਕ ਬਹੁਤ ਵੱਡੇ ਤੂਫ਼ਾਨ 'ਚੋਂ ਗੁਜ਼ਰ ਰਹੀ ਸੀ | ਇਕ ਬੰਨੇ ਮਨਚਾਹੀ ਜ਼ਿੰਦਗੀ ਜਿਊਣ ਦੀ ਲਾਲਸਾ, ਦੂਸਰੇ ਬੰਨੇ ਪਤੀ ਅਤੇ ਪਰਿਵਾਰ ਤੇ ਉਸ ਦੀਆਂਸੋਚਾਂ ਵਿਚ ਸਾਹਿਰ ਸੀ | ਪਰ ਸਾਹਿਰ ਮਹਿਜ਼ 900 ਮੀਲ ਦੂਰ ਨਹੀਂ ਸੀ, ਉਹ ਹੋਰ ਵੀ ਬਹੁਤ ਦੂਰ ਸੀ, ਬਰਾਬਰ ਚਲਦੀਆਂ ਰੇਲਵੇ ਲਾਈਨਾਂ ਵਾਂਗ ਉਨ੍ਹਾਂ ਵਿਚ ਫ਼ਾਸਲਾ ਹਮੇਸ਼ਾ ਬਣਿਆ ਰਿਹਾ | ਇੰਦਰਜੀਤ ਦੇ ਬੰਬਈ ਜਾਣ ਦੇ ਫ਼ੈਸਲੇ ਨੇ ਅੰਮਿ੍ਤਾ ਪ੍ਰੀਤਮ ਨੂੰ ਸੋਚਾਂ ਵਿਚ ਪਾ ਦਿੱਤਾ |ਉਸ ਨੇ ਇੰਦਰਜੀਤ ਤੋਂ ਤਿੰਨ ਦਿਨ ਮੰਗੇ, ਉਹ ਤਿੰਨ ਦਿਨ ਚੁੱਪ-ਚਾਪ ਮਕਬਰਿਆਂ, ਪਾਰਕਾਂ ਤੇ ਅਜਾਇਬ ਘਰਾਂ ਵਿਚ ਘੰੁਮਦੇ ਰਹੇ, ਕਦੇ ਅਮਲਤਾਸ ਦੇ ਰੁੱਖਾਂਹੇਠਾਂਬੈਠੇ ਪੀਲੇ-ਪੱਤੇ ਚੁਗਦੇ ਰਹੇ, ਕਦੇ ਦਿਨ ਨੂੰ ਸ਼ਾਮ ਵਿਚ ਢਲਦਿਆਂ ਵੇਖਦੇ ਰਹੇ | ਫਿਰ ਇੰਦਰਜੀਤ ਬੰਬਈ ਚਲਾ ਗਿਆ ਪਰ ਤੀਸਰੇ ਹੀ ਦਿਨ ਵਾਪਸ ਆ ਗਿਆ ਤੇ ਉਨ੍ਹਾਂਇਕੱਠਿਆਂ ਜ਼ਿੰਦਗੀ ਜਿਊਣ ਦਾ ਫ਼ੈਸਲਾ ਲੈ ਲਿਆ | ਅੰਮਿ੍ਤਾ ਦੇ ਬੱਚੇ ਇੰਦਰਜੀਤ ਨੇ ਆਪਣੀ ਹਿੱਕ ਨਾਲ ਲਾ ਲਏ, ਪਰ ਕਦੇ-ਕਦੇ ਚੇਤਿਆਂਵਿਚ ਅੰਮਿ੍ਤਾ ਇੰਦਰਜੀਤ ਦੀ ਪਿੱਠ ਤੇ ਸਾਹਿਰ ਦਾ ਨਾਂਅਉਕਾਰਦੀ ਰਹੀ | ਪਰ ਸਾਹਿਰ ਇੰਦਰਜੀਤ ਦਾ ਰਕੀਬ ਨਹੀਂ ਸੀ ਕਿਉਾਕਿ ਸਾਹਿਰ ਅੰਮਿ੍ਤਾ ਦੇ ਕਰੀਬ ਵੀ ਨਹੀਂ ਸੀ |
1966 ਵਿਚ ਨਾਗਮਣੀ ਦਾ ਪਹਿਲਾ ਅੰਕ ਛਪਿਆ, ਸੰਪਾਦਕ ਅੰਮਿ੍ਤਾ ਪ੍ਰੀਤਮ ਆਰਟਿਸਟ ਇੰਦਰਜੀਤ ਤੇ ਅਗਲੇ ਅੰਕ ਤੋਂ ਉਹ ਇੰਦਰਜੀਤ ਤੋਂ ਇਮਰੋਜ਼ ਹੋ ਗਿਆ | 35 ਵਰਿ੍ਹਆਂਤੋਂ ਵੀ ਵੱਧ ਉਨ੍ਹਾਂਨਾਗਮਣੀ ਨੂੰ ਆਪਣੀ ਔਲਾਦ ਵਾਂਗ ਪਾਲਿਆ | ਪੰਜਾਬੀ ਪਾਠਕਾਂਨੂੰ ਵਿਸ਼ਵ-ਸਾਹਿਤ ਦੇ ਰੂ-ਬਰੂ ਕੀਤਾ | ਨਵੀਆਂ ਕਲਮਾਂ ਨੂੰ ਸਿੰਜਿਆਂ ਤੇ ਜਦੋਂ ਨਾਗਮਣੀ ਦਾ ਆਖਰੀ ਅੰਕ ਛਪਿਆ ਤੇ ਲਿਖਿਆ ਸੀ, ਕਾਮੇ-ਅੰਮਿ੍ਤਾ ਤੇ ਇਮਰੋਜ਼ |
ਇਮਰੋਜ਼ ਸਾਰੀ ਉਮਰ ਅੰਮਿ੍ਤਾ ਦੀ ਕਲਮ ਦੀ ਸਿਆਹੀ ਬਣਿਆ ਰਿਹਾ | ਘਰ ਦੀ ਹਰ ਦੀਵਾਰ, ਸ਼ੀਸ਼ਾ, ਉਸ ਦੇ ਰੰਗਾਂਨਾਲ ਰੰਗਿਆ ਜਾਂਦਾ ਉਸ ਦੀ ਹਰ ਕਿਤਾਬ ਨੂੰ ਕੈਨਵਸ ਵਾਂਗ ਪੇਂਟ ਕੀਤਾ | ਉਸ ਨੂੰ ਇਕੱਲ, ਹਿਫਾਜ਼ਤ, ਪਿਆਰ ਅਤੇ ਇਬਾਦਤ ਦਿੱਤੀ | ਉਸ ਦੇ ਅੱਖਰ-ਅੱਖਰ ਨੂੰ ਸਾਂਭਿਆ ਤੇ ਆਖਰੀ ਵਰਿ੍ਹਆਂ ਵਿਚ ਜਦੋਂ ਅੰਮਿ੍ਤਾ ਜ਼ਿੰਦਗੀ ਤੋਂ ਰੁਖ਼ਸਤ ਹੋਣ ਲੱਗੀ ਤਾਂ ਉਸ ਦਾ ਹੱਥ ਫੜ ਕੇ ਉਸ ਦੇ ਦਰਦ ਨੂੰ ਚੁੱਪਚਾਪ ਪੀਂਦਾ ਰਿਹਾ | ਕਦੇ ਕਦਾੲੀਂਉਹ ਨਿਰਾਸ਼ ਹੋ ਕੇ ਆਖਦੀ,'ਈਮਾ, ਮੈਨੂੰ ਜ਼ਹਿਰ ਲਿਆਦੇ', ਉਹ ਹੱਸ ਕੇ ਆਖਦਾ,'ਬਰਕਤੇ ਅੱਜਕਲ੍ਹ ਜ਼ਹਿਰ ਮਿਲਦਾ ਕਿੱਥੇ ਏ, ਸਭ ਨਕਲੀ ਏ |'
ਫਿਰ ਅੰਮਿ੍ਤਾ ਇਕ ਦਿਨ ਖ਼ਾਮੋਸ਼ ਹੋ ਗਈ ਤੇ ਉਸ ਦੇ ਚਿਹਰੇ ਵੱਲ ਵੇਖਦਿਆਂ ਇਮਰੋਜ਼ ਨੇ ਪਹਿਲੀ ਨਜ਼ਮ ਲਿਖੀ, 'ਉਸ ਨੇ ਜਿਸਮ ਛੱਡਿਆ ਹੈ, ਸਾਥ ਨਹੀਂ |'
ਬੱਚਿਆਂ ਦੀਆਂ ਲੋੜਾਂ, ਮਜਬੂਰੀਆਂ ਨੂੰ ਵੇਖਦਿਆਂਉਨ੍ਹਾਂਦੇ ਸੁਪਨਿਆਂ ਦਾ ਘਰ, ਕੇ-25 ਵਿਕ ਗਿਆ | ਪੰਜਾਬੀ ਦੇ ਸਾਹਿਤਕ ਤੇ ਪਾਠਕ ਵਰਗ ਵਿਚ ਬੜਾ ਵਾ-ਵਵੇਲਾ ਉਠਿਆ | ਇਮਰੋਜ਼ ਉਸਦੇ ਘਰ ਦੇ ਸਾਰੇ ਸ਼ੀਸ਼ੇ ਦਰਵਾਜ਼ੇ, ਨੇਮ ਪਲੇਟ ਵੀ ਲਾਹ ਕੇ ਲੈ ਆਇਆ ਤੇ ਮੁੜ ਜੀ. ਕੇ. ਦੇ ਇਕ ਵੱਡੇ ਫਲੈਟ ਵਿਚ ਉਸ ਨੂੰ ਜਿਊਾ ਦਾ ਤਿਊਾ ਸਿਰਜ ਦਿੱਤਾ |ਬਹੁਤ ਲੋਕਾਂ ਦੇ ਬਹੁਤ ਵਾਰ ਪੁੱਛਣ 'ਤੇ ਇਕੋ ਸਤਰ ਆਖੀ, 'ਮੇਰਾ ਹਾਸਿਲ ਅਮਿ੍ਤਾ ਹੈ, ਕੇ-25 ਨਹੀਂ |'
26 ਜਨਵਰੀ, 1926 ਨੂੰ ਜਨਮੇ ਇਮਰੋਜ਼ ਨੂੰ ਅੱਜ ਵੀ ਰੰਗਾਂਨਾਲ ਅੰਤਾਂ ਦਾ ਮੋਹ ਹੈ | ਉਹ ਹਰ ਰੋਜ਼ ਨਜ਼ਮ ਲਿਖਦਾ, ਜਿਊਾਦਾ ਹੈ, ਪੇਂਟ ਕਰਦਾ ਹੈ ਓਸ਼ੋ ਨੂੰ ਪੜ੍ਹਦਾ ਹੈ |
ਈਰਖਾ, ਅਫ਼ਸੋਸ, ਉਦਾਸੀ ਅਤੇ ਪੈਸੇ ਦੀ ਲਾਲਸਾ ਨੂੰ ਕਦੇ ਵੀ ਆਪਣੀ ਰੂਹ ਦੀਆਂ ਦਹਿਲੀਜ਼ਾਂ ਟੱਪਣ ਦੀ ਇਜਾਜ਼ਤ ਨਹੀਂ ਦਿੰਦਾ | ਉਸ ਨੂੰ ਹਰ ਸਵੇਰ ਸੂਰਜ ਨੂੰ ਮਿਲ ਕੇ 'ਹੈਲੋ' ਕਹਿਣਾ ਬੜਾ ਚੰਗਾ ਲਗਦਾ ਹੈ | ਖਿੜੇ ਹੋਏ ਫੁੱਲ ਮੁਸਕਰਾਉਾਦੇ ਚਿਹਰੇ ਤੇ ਪੱਤਿਆਂ 'ਤੇ ਲਟਕਦੀ ਸ਼ਬਨਮ ਵੇਖ ਕੇ ਉਹ ਰਤਾ ਖਲੋ ਕੇ ਉਨ੍ਹਾਂਨਾਲ ਗੱਲਾਂਕਰਨ ਲੱਗ ਪਵੇਗਾ | ਪਿਛਲੇ ਵਰ੍ਹੇ ਤੋਂ ਉਸ ਦੇ ਪਿੱਛੇ-ਪਿੱਛੇ ਤੁਰਦਾ ਉਸ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਰਿਹਾ ਹਾਂ | (ਸਮਾਪਤ)

-ਹਰਜੀਤ

1857 ਦੇ ਆਜ਼ਾਦੀ ਘੁਲਾਟੀਏ ਬੇਗਮ ਹਜ਼ਰਤ ਮਹਿਲ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਨਵੰਬਰ 1858 ਨੂੰ ਮਲਿਕਾ ਵਿਕਟੋਰੀਆ ਨੇ ਹਿੰਦੁਸਤਾਨੀਆਂ ਲਈ ਆਮ ਮੁਆਫ਼ੀ ਦਾ ਐਲਾਨ ਕਰ ਦਿੱਤਾ | ਜਿਸ ਦੇ ਜਵਾਬ ਵਿਚ ਬੇਗਮ ਹਜ਼ਰਤ ਮਹਿਲ ਨੇ ਲਿਖਿਆ, 'ਮਲਿਕਾ ਨੇ ਲਿਖਿਆ ਹੈ ਕਿ ਕੰਪਨੀ ਨੇ ਜਿੰਨੇ ਵਾਅਦੇ ਨਵਾਬਾਂ ਅਤੇ ਰਾਜਿਆਂ ਨਾਲ ਕੀਤੇ ਸਨ, ਉਹ ਮੈਨੂੰ ਮਨਜ਼ੂਰ ਹਨ | ਮਲਿਕਾ ਇਹ ਦੱਸੇ ਕਿ ਕੰਪਨੀ ਨੇ ਜਿਸ ਮਹਾਰਾਜੇ ਭਰਤਪੁਰ ਨੂੰ ਪੁੱਤਰ ਬਣਾਇਆ ਸੀ, ਉਸ ਦਾ ਮੁਲਕ ਕਿਉਾ ਖੋਹ ਲਿਆ ਗਿਆ | ਲਾਹੌਰ ਦੇ ਸਿੱਖ ਸਰਦਾਰ ਨੂੰ ਅੰਗਰੇਜ਼ ਲੰਡਨ ਲੈ ਗਏ ਅਤੇ ਮੁੜ ਕੇ ਵਾਪਸ ਨਾ ਆਉਣ ਦਿੱਤਾ | ਨਵਾਬ ਸ਼ਮਸੁੱਦੀਨ ਖ਼ਾਂ ਨੂੰ ਮੁਆਫ਼ ਕਰਨ ਦਾ ਵਾਅਦਾ ਕਰਕੇ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ | ਪੇਸ਼ਵਾ ਨੂੰ ਪੂਨਾ ਸਿਤਾਰਾ ਤੋਂ ਬਰਤਰਫ਼ ਕਰਕੇ ਬਥੌਰ ਵਿਚ ਕੈਦ ਕਰ ਦਿੱਤਾ ਗਿਆ | ਬਨਾਰਸ ਦੇ ਰਾਜੇ ਨੂੰ ਆਗਰੇ ਵਿਚ ਕੈਦ ਕਰ ਦਿੱਤਾ ਗਿਆ | ਬਿਹਾਰ, ਬੰਗਾਲ ਅਤੇ ਉੜੀਸਾ ਦੇ ਕਿਸੇ ਰਾਜੇ ਦਾ ਨਾਂਅ ਤੱਕ ਨਹੀਂ ਛੱਡਿਆ | ਸਾਡੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਅਤੇ ਗੁਜ਼ਾਰੇ ਲਈ ਕੁਝ ਪੈਸੇ ਦੇ ਦਿੱਤੇ ਗਏ | ਮਲਿਕਾ ਦੇ ਹੁਕਮ ਵਿਚ ਸੱਤ ਨੰਬਰ ਉੱਤੇ ਲਿਖਿਆ ਗਿਆ ਹੈ ਕਿ ਹੁਣ ਉਹ ਸਾਡੇ ਕੋਲੋਂ ਕੁਝ ਖੋਹਣਗੇ ਨਹੀਂ | ਪਰ ਹੁਣ ਸਾਡੇ ਕੋਲ ਖੋਹਣ ਲਈ ਰਹਿ ਹੀ ਕੀ ਗਿਆ ਹੈ | ਉਹ ਕਹਿੰਦੀ ਹੈ ਕਿ ਹੁਣ ਕਿਸੇ ਦੇ ਮੁਲਕ ਉੱਤੇ ਕਬਜ਼ਾ ਨਹੀਂ ਕੀਤਾ ਜਾਵੇਗਾ ਪਰ ਉਹ ਕੰਪਨੀ ਸਰਕਾਰ ਦੇ ਖੋਹੇ ਹੋਏ ਮੁਲਕ ਵਾਪਸ ਕਿਉਾ ਨਹੀਂ ਕਰ ਦਿੰਦੀ ਜਦੋਂ ਕਿ ਸਾਰੀ ਰਿਆਇਆ ਦੀ ਸਰਕਾਰ ਨਾਲ ਇਹੋ ਲੜਾਈ ਹੈ'
'ਤਾਰੀਖ਼ ਗਵਾਹ ਹੈ ਕਿ ਕਿਸੇ ਵੀ ਬਾਦਸ਼ਾਹ ਨੇ ਬਗ਼ਾਵਤ ਦੇ ਬਦਲੇ ਫ਼ੌਜ ਅਤੇ ਰਿਆਇਆ ਨੂੰ ਤਬਾਹ ਨਹੀਂ ਕੀਤਾ | ਜੇ ਅਜਿਹਾ ਹੈ ਤਾਂ ਆਮ ਮੁਆਫ਼ੀ ਕਿਉਾ ਨਹੀਂ ਦੇ ਦਿੱਤੀ ਜਾਂਦੀ | ਪਰ ਮਲਿਕਾ ਦੇ ਫ਼ਰਮਾਨ ਵਿਚ ਲਿਖਿਆ ਹੈ ਕਿ ਜਿਨ੍ਹਾਂ ਨੇ ਬਗ਼ਾਵਤ ਕੀਤੀ ਜਾਂ ਬਗ਼ਾਵਤ ਕਰਨ ਲਈ ਦੂਜਿਆਂ ਨੂੰ ਉਕਸਾਇਆ, ਉਨ੍ਹਾਂ ਦੀਆਂ ਜਾਨਾਂ ਬਚ ਜਾਣਗੀਆਂ ਪਰ ਜਿਨ੍ਹਾਂ ਨੇ ਬਗ਼ਾਵਤ ਦੌਰਾਨ ਕੋਈ ਕਤਲ ਕੀਤਾ, ਉਨ੍ਹਾਂ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ | ਇਕ ਬੇਵਕੂਫ਼ ਵੀ ਸਮਝ ਸਕਦਾ ਹੈ ਕਿ ਜਦ ਕੋਈ ਸਜ਼ਾ ਤੋਂ ਬਚ ਹੀ ਨਹੀਂ ਸਕਦਾ ਤਾਂ ਇਨ੍ਹਾਂ ਸ਼ਰਤਾਂ ਉੱਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ |'
ਅਵਧ ਦੇ ਆਜ਼ਾਦੀ ਘੁਲਾਟੀਆਂ ਉੱਤੇ ਮਲਿਕਾ ਵਿਕਟੋਰੀਆ ਦੇ ਐਲਾਨ ਦਾ ਕੋਈ ਅਸਰ ਨਾ ਹੋਇਆ ਅਤੇ ਉਹ ਜੂਨ 1857 ਤੋਂ ਅਪਰੈਲ 1859 ਦੇ ਸਮੇਂ ਵਿਚਕਾਰ ਉਦੋਂ ਤੱਕ ਲੜਦੇ ਰਹੇ ਜਦੋਂ ਤੱਕ ਅੰਗਰੇਜ਼ ਫ਼ੌਜਾਂ ਨੇ ਉਨ੍ਹਾਂ ਨੂੰ ਨੇਪਾਲ ਦੀ ਤਰਾਈ ਤੱਕ ਨਾ ਧੱਕ ਦਿੱਤਾ | ਬੇਗਮ ਹਜ਼ਰਤ ਮਹਿਲ ਅਤੇ ਬਰਜੇਸ਼ ਕਦਰ ਮਾਂ ਬੇਟਾ ਵੀ ਜਨਵਰੀ 1859 ਵਿਚ ਨੇਪਾਲ ਜਾਣ ਲਈ ਮਜਬੂਰ ਹੋ ਗਏ |
'ਗੁਜ਼ਸ਼ਤਾ ਲਖਨਊ' ਦਾ ਲੇਖਕ ਸਫ਼ਾ 72 ਉੱਤੇ ਬੇਗਮ ਦੇ ਨਾਲ ਜਾਣ ਵਾਲਿਆਂ ਬਾਰੇ ਲਿਖਦਾ ਹੈ, 'ਬੇਗਮ ਦੇ ਨਾਲ ਜਾਣ ਵਾਲਿਆਂ ਨੇ ਇਰਾਦਾ ਕੀਤਾ ਕਿ ਹਿਮਾਲੀਆ ਦੀਆਂ ਘਾਟੀਆਂ ਵਿਚ ਪਨਾਹ ਲੈ ਲਈ ਜਾਵੇ ਅਤੇ ਜਦੋਂ ਮੌਕਾ ਮਿਲੇ ਅੰਗਰੇਜ਼ਾਂ ਉੱਤੇ ਹਮਲਾ ਕਰ ਦਿੱਤਾ ਜਾਵੇ | ਜਿੱਤ ਹੋਵੇ ਤਾਂ ਅਪਣੇ ਮੁਲਕ ਚਲੇ ਜਾਇਆ ਜਾਵੇ ਅਤੇ ਜੇ ਹਾਰ ਹੋਵੇ ਤਾਂ ਮੁੜ ਪਹਾੜਾਂ ਵਿਚ ਛੁਪ ਜਾਇਆ ਜਾਵੇ | ਨੇਪਾਲ ਦੀ ਸਰਕਾਰ ਨੇ ਬੇਗਮ ਹਜ਼ਰਤ ਮਹਿਲ ਅਤੇ ਬਰਜੇਸ਼ ਕਦਰ ਨੂੰ ਤਾਂ ਪਨਾਹ ਦੇ ਦਿੱਤੀ ਪਰ ਬਾਕੀਆਂ ਨੂੰ ਨੇਪਾਲ ਵਿੱਚੋਂ ਛੇਤੀ ਤੋਂ ਛੇਤੀ ਚਲੇ ਜਾਣ ਦਾ ਹੁਕਮ ਦਿੱਤਾ | ਨੇਪਾਲ ਸਰਕਾਰ ਨੇ ਬੇਗਮ ਅਤੇ ਉਸ ਦੇ ਪੁੱਤਰ ਤੋਂ ਸਾਰੇ ਗਹਿਣੇ ਖੋਹ ਲਏ ਅਤੇ ਉਨ੍ਹਾਂ ਨੂੰ ਗੁਜ਼ਾਰੇ ਲਈ ਕੁਝ ਵਜ਼ੀਫ਼ਾ ਲਾਗੂ ਕਰ ਦਿੱਤਾ |

(ਬਾਕੀ ਅਗਲੇ ਅੰਕ 'ਚ)

ਸਦੀਆਂ ਦੇ ਬੋਲ

ਨੂਰ ਮੁਹੰਮਦ 'ਨੂਰ'
-ਬੀ 3/524 ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ |
ਮੋਬਾਈਲ-98555-51359.

ਹਰਿਆਵਲਾ 'ਲਾਅਨ' ਬਗੀਚੇ ਦੀ 'ਜਿੰਦ-ਜਾਨ'

ਹਰਿਆਵਲਾ ਗੱਦੇਦਾਰ ਲਾਅਨ (ਘਾਹ ਦਾ ਮੈਦਾਨ) ਕਿਸੇ ਵੀ ਬਗੀਚੇ ਦਾ ਮੁੱਖ ਆਕਰਸ਼ਨ ਹੁੰਦਾ ਹੈ | ਇਹ ਕਿਵੇਂ ਤਿਆਰ ਕੀਤਾ ਜਾਵੇ ਅਤੇ ਇਸ ਦੀ ਕਿਵੇਂ ਦੇਖ-ਭਾਲ ਕਰਨੀ ਹੈ, ਇਸ ਬਾਰੇ ਚਰਚਾ ਹੋਵੇਗੀ | ਇਹ ਕੋਈ ਬਹੁਤਾ ਮੁਸ਼ਕਿਲ ਕੰਮ ਨਹੀਂ, ਕਿਉਾ ਜੋ ਇਹੀ 'ਘਾਹ' ਆਪਣੇ-ਆਪ ਖੇਤਾਂ'ਚ ਫ਼ਸਲਾਂ ਦੇ ਨਾਲ ਉਗ ਪਵੇ ਤਾਂਅਸੀਂਇਸ ਨੂੰ 'ਜੰਗਲੀ ਬੂਟੀ' ਕਹਾਂਗੇ ਕਿਉਾਕਿ ਇਹ ਮੁੱਖ ਫ਼ਸਲ ਦੀ ਖੁਰਾਕ, ਪਾਣੀ 'ਚਟਮ' ਕਰ ਜਾਂਦਾ ਹੈ ਅਤੇ ਕਿਸਾਨ ਨੂੰ ਗੋਡੀ ਕਰਕੇ ਖੇਤ 'ਚੋਂ ਕੱਢਣਾ ਪੈਂਦਾ ਹੈ |
ਇਹੀ ਘਾਹ (ਭਾਵੇਂ ਲਾਅਨ ਦੇ ਤੌਰ'ਤੇ ਵਰਤਣ ਲਈ ਇਸ ਦੀਆਂ 'ਸੋਹਲ' ਕਿਸਮਾਂਤਿਆਰ ਕੀਤੀਆਂ ਗਈਆਂਹਨ) ਜਦੋਂ ਬਗੀਚੇ 'ਚ ਸੰੁਦਰਤਾ ਦੇ ਤੌਰ 'ਤੇ ਵਰਤਣਾ/ਤਿਆਰ ਕਰਨਾ ਹੋਵੇ ਤਾਂ ਚੰਗਾ 'ਤਰਦਦ' ਕਰਨਾ ਪਵੇਗਾ ਆਪ ਨੂੰ | ਇਸੇ ਸਬੰਧ 'ਚ ਕੁਝ ਨੁਕਤੇ ਆਪ ਨਾਲ ਸਾਂਝੇ ਕਰਾਂਗੇ:
• ਜਿਥੇ ਲਾਅਨ ਤਿਆਰ ਕਰਨਾ ਹੋਵੇ ਭਾਵ 'ਘਾਹ' ਲਗਾਉਣਾ ਹੋਵੇ, ਉਹ ਜ਼ਮੀਨ ਚੰਗੀ ਤਰਾਂ ਗੁੱਡ ਕੇ ਰੋੜੇ, ਕੰਕਰ, 'ਨਿੱਕ-ਸੁੱਕ' ਇਕੱਠਾ ਕਰਕੇ ਬਾਹਰ ਕੱਢ ਦਿਓ |
• ਜ਼ਮੀਨ ਬਾਅਦ 'ਚ ਚੰਗੀ ਤਰ੍ਹਾਂਪੱਧਰੀ ਕਰ ਦਿਓ | ਚੰਗਾ ਹੋਵੇ ਜੇ ਇਸ ਕੰਮ ਲਈ ਰਾਜ ਮਿਸਤਰੀ ਦੀ ਸਹਾਇਤਾ ਲੈ ਲਈ ਜਾਵੇ |
• ਜੇਕਰ ਜ਼ਮੀਨ 'ਹਲਕੀ', 'ਰੇਤਲੀ' ਹੈ ਤਾਂਲੋੜ ਅਨੁਸਾਰ ਢੇਰ ਜਾਂ 'ਭਲ' ਆਦਿ ਪਾ ਲਈ ਜਾਵੇ, ਫਿਰ ਚੰਗੀ ਤਰ੍ਹਾਂ ਮਿਕਸ ਕਰਕੇ ਦੁਬਾਰਾ ਫਾਈਨਲ ਪਧਰਾਈ ਕਰ ਲਓ |
• ਬਹੁਤਾ ਠੰਡਾ ਮੌਸਮ ਛੱਡ ਕੇ ਘਾਹ ਤਕਰੀਬਨ ਸਾਰਾ ਸਾਲ ਲਗਾਇਆ ਜਾ ਸਕਦਾ ਹੈ | ਵੈਸੇ ਫਰਵਰੀ-ਮਾਰਚ ਅਤੇ ਬਰਸਾਤ ਦਾ ਮੌਸਮ ਅਤਿ ਢੁੱਕਵਾਂ ਸਮਾਂ ਹੈ, ਲਾਅਨ ਤਿਆਰ ਕਰਨ ਲਈ |
• ਲਾਅਨ ਬੀਜ ਤੋਂ ਅਤੇ 'ਜੜ੍ਹਾਂ' ਲਗਾ ਕੇ ਤਿਆਰ ਕੀਤਾ ਜਾਂਦਾ ਹੈ | ਵਿਕਸਤ ਦੇਸ਼ਾਂ 'ਚ ਵੇਖਿਆ ਗਿਆ ਹੈ ਕਿ ਖਾਸੇ ਵੱਡੇ ਰਕਬੇ 'ਚ ਘਾਹ ਦੀ ਨਰਸਰੀ ਮਸ਼ੀਨਾਂ ਨਾਲ ਲਗਾ ਕੇ ਚੰਗੀ ਤਰ੍ਹਾਂਤਿਆਰ ਕਰਕੇ ਅਤੇ ਫਿਰ ਮਸ਼ੀਨਾਂ ਨਾਲ ਹੀ 'ਖੁਰਚ ਕੇ' ਉਪਰਲੀ ਤਹਿ ਦੇ 'ਥਾਨ' ਬਣਾ ਲਏ ਜਾਂਦੇ ਹਨ (ਜਿਵੇਂ ਕਿ ਫੋਟੋ 'ਚ ਵੇਖਸਕਦੇ ਹੋ) | ਤੁਸੀਂ ਜ਼ਮੀਨ ਦੀ ਤਿਆਰੀ ਕਰੋ ਅਤੇ ਉਸ ਉਪਰ 'ਤਿਆਰ-ਬਰ-ਤਿਆਰ' ਥਾਨ ਖੋਲ੍ਹ/ਵਿਛਾ ਦਿਓ | ਝੀਤਾਂ ਮਿੱਟੀ ਖਾਦ ਦੇ ਮਿਸ਼ਰਣ ਨਾਲ ਭਰ ਦਿਓ ਅਤੇ ਬਾਅਦ ਵਿਚ ਕਿਸੇ 'ਰੋਲਰ' ਵਗੈਰਾ ਨਾਲ ਪ੍ਰੈੱਸ ਕਰ ਦਿਓ ਅਤੇ ਪਾਣੀ ਦੀ ਸਪਰੇਅਕਰੋ | ਕੁਝ ਹੀ ਦਿਨਾਂ ਵਿਚ ਵਧੀਆ'ਲਾਅਨ' ਤਿਆਰ ਹੋ ਜਾਵੇਗਾ | ਇਥੇ ਸਾਡੇ ਦੇਸ਼ 'ਚ ਭਾਵੇਂ ਘਾਹ ਦੇ 'ਥਾਨ' ਤਾਂਨਹੀਂ ਮਿਲਦੇ ਪਰ 'ਸਕਰੈਪ' ਕੀਤੇ ਘਾਹ ਦੇ 'ਥੱਬੇ' ਵੱਡੀਆਂਨਰਸਰੀਆਂ ਤੋਂ ਮਿਲ ਜਾਂਦੇ ਹਨ |
• ਲਾਅਨ ਬਣਾਉਣ ਲਈ ਘਾਹ ਦੀਆਂ ਮੁੱਖਦੋ ਕਿਸਮਾਂ ਹੀ ਹਨ 'ਕਲਕੱਤੀਆ' ਅਤੇ 'ਕੋਰੀਅਨ' | 'ਕਲਕਤੀਆ' ਦੀ ਮਸ਼ੀਨ ਨਾਲ ਚੰਗੀ ਤਰ੍ਹਾਂਕਟਾਈ ਹੋ ਸਕਦੀ ਹੈ ਪਰ 'ਕੋਰੀਅਨ' ਮਸ਼ੀਨ ਦੇ ਬਲੇਡਾਂ 'ਚੋਂ ਨਿਕਲ ਜਾਂਦਾ ਹੈ ਅਤੇ ਭਾਵੇਂ ਹੁੰਦਾ ਚਮਕੀਲਾ/ਨਰਮ ਹੈ ਪਰ ਸਹੀ ਕਟਾਈ ਨਾ ਹੋਣਕਰਕੇ ਕੁਝ ਮਹੀਨਿਆਂ ਬਾਅਦ 'ਗੁੱਛਿਆਂ' ਦੀ ਸ਼ਕਲ ਦੇ ਫੰਬੇ ਜਿਹੇ ਬਣ ਜਾਂਦੇ ਹਨ | ਸੋ, ਨਤੀਜਾ ਇਹ ਨਿਕਲਿਆ ਕਿ ਆਮ ਤੌਰ 'ਤੇ ਅਸੀਂ ਕਲਕੱਤਾ ਘਾਹ ਹੀ ਲਗਾਉਣ ਨੂੰ ਤਰਜੀਹ ਦਿੰਦੇ ਹਾਂ |
• ਲਾਅਨ ਤਿਆਰ ਹੋ ਜਾਵੇ ਤਾਂਬਾਅਦ ਵਿਚ ਵੇਲੇ ਸਿਰ ਪਾਣੀ (ਚੰਗਾ ਹੋਵੇ ਜੇ 'ਸਪਰਿੰਕਲਰ' ਦਾ ਪ੍ਰਬੰਧ ਹੋਵੇ) ਅਤੇ ਸਮੇਂ-ਸਮੇਂ ਲੋੜੀਂਦੀ ਕਟਾਈ ਚੰਗੀ ਮਸ਼ੀਨ ਨਾਲ, ਇਹੀ ਦੋ ਮੁੱਖ ਨੁਕਤੇ ਹਨ ਸਹੀ ਦੇਖਭਾਲ ਦੇ |

ਬਾਗ਼-ਬਗੀਚਾ
ਸੁਰਿੰਦਰਪਾਲ ਸਿੰਘ ਦੁਸਾਂਝ
-dosanjhsps0yahoo.com

ਕੌਣ ਬਣੇਗਾ ਪ੍ਰਧਾਨ ਮੰਤਰੀ?

ਕੌਣ ਬਣੇਗਾ ਕਰੋੜਪਤੀ?
ਅਮਿਤਾਬ ਬੱਚਨ ਦੁਆਰਾ ਪੇਸ਼ਕੀਤਾ ਜਾਂਦਾ ਇਹ ਪ੍ਰੋਗਰਾਮ ਟੀ. ਵੀ. ਚੈਨਲਾਂ ਤੋਂ ਖਤਮ ਹੋ ਗਿਆ ਹੈ, ਹੁਣ ਦੂਜਾ 'ਪ੍ਰਸ਼ਨ' ਸਭੇ ਟੀ. ਵੀ. ਚੈਨਲਾਂ ਤੇ ਸਭੇ ਅਖ਼ਬਾਰਾਂ 'ਚ ਤੇ ਆਮ ਜਨਤਾ ਵਿਚ ਬੜੀ ਸ਼ਿੱਦਤ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆਹੈ:
'ਕੌਣ ਬਣੇਗਾ ਪ੍ਰਧਾਨ ਮੰਤਰੀ?'
'ਕੌਨ ਬਨੇਗਾ ਕਰੋੜਪਤੀ' ਵਿਚ ਇਕ ਤੋਂ ਵਧ ਕਈ ਕਰੋੜਪਤੀ ਬਣਗਏ, ਉਨ੍ਹਾਂ ਲਈ ਕਰੋੜਪਤੀ ਬਣਨ ਲਈਅਕਲਮੰਦ ਹੋਣਾ ਬਹੁਤ ਜ਼ਰੂਰੀ ਸੀ | ਸਵਾਲਾਂ ਦੇ ਜਵਾਬ ਸਹੀ ਦਿੰਦੇ ਜਾਓ, ਉਪਰ ਉਪਰ ਚੜ੍ਹਦੇ ਜਾਓ, ਕਿਸਮਤ ਦੇ ਬਲੀ ਬਣਦੇ ਜਾਓ, ਅੰਤ 'ਚ ਕਰੋੜਪਤੀ ਜ਼ਿੰਦਾਬਾਦ |
ਐਧਰ ਪ੍ਰਧਾਨ ਮੰਤਰੀ ਬਣਨ ਲਈਕਿਸੇ ਸਵਾਲ-ਸਵੂਲ ਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ | ਇਥੇ ਤਾਂ ਦੋ ਚੀਜ਼ਾਂਮਹੱਤਵਪੂਰਨ ਹਨ:-
ਇਕ-ਜੇ ਤੁਸਾਂ ਗਾਂਧੀ ਨਹਿਰੂ ਪਰਿਵਾਰ 'ਚ ਜਨਮ ਲਿਆ ਹੈ, ਪ੍ਰਧਾਨ ਮੰਤਰੀ ਦੀ ਕੁਰਸੀ ਵਟ 'ਤੇ ਪਈ ਹੈ |
ਦੂਜਾ-ਤੁਸੀਂਓਸ ਪਾਰਟੀ ਦੇ ਕਹਿੰਦੇ ਕਹਾਉਾਦੇ ਲੀਡਰ ਹੋ, ਜਿਹਦਾ ਚੋਣਾਂ'ਚ ਬਹੁਮਤ ਆਇਆ ਹੋਵੇ ਜਾਂਐਧਰੋਂ-ਉਧਰੋਂ ਦੂਜੀਆਂ ਪਾਰਟੀਆਂ ਦੇ ਐਮ. ਪੀ. ਆਪਣੇ ਨਾਲ ਰਲਾ-ਮਿਲਾ ਕੇ ਗਠਜੋੜ ਬਣਾ ਕੇ, ਬਹੁਮਤ ਸਿੱਧ ਕਰਨ ਜੋਗੇ ਹੋ ਕੇ, ਆਪਣਾ ਦਾਅਵਾ ਰਾਸ਼ਟਰਪਤੀ ਪਾਸ ਪੇਸ਼ ਕਰ ਦਿੰਦੇ ਹੋ |
ਪਹਿਲੀ ਥਾਂ, ਤਿਗੜਮ ਦੀ ਲੋੜ ਨਹੀਂ, ਤਿਗੜਮ ਜਿੰਨੀ ਮਰਜ਼ੀ ਕਰ ਲਓ, ਪ੍ਰਧਾਨ ਮੰਤਰੀ ਗਾਂਧੀ ਪਰਿਵਾਰ ਵਾਲਾ ਹੀ ਬਣਨਾ ਹੈ | ਦੂਜੀ ਤਿਗੜਮਬਾਜ਼ੀ 'ਚ, ਘਮਾਸਾਨ ਹੁੰਦਾ ਹੈ, ਪਤਾ ਹੀ ਨਹੀਂ ਲਗਦਾ ਅੰਤਿਮ ਫ਼ੈਸਲਾ ਕਿਹਦੇ ਪੱਖ 'ਚ ਹੁੰਦਾ ਹੈ |
ਪੰਜਾਬੀ 'ਚ ਇਕ ਕਹਾਵਤ ਹੈ ਨਾ ਕਿ ਪਿੰਡ ਅਜੇ ਪਏ (ਵਸੇ) ਨਹੀਂ ਕਿ ਉਚੱਕੇ ਪਹਿਲਾਂਆ ਗਏ | 2014 ਦੀਆਂਚੋਣਾਂ ਅਜੇ ਦੂਰ ਹਨ, ਹੋਣੀਆਂਹਨ, ਹੋਈਆਂ ਨਹੀਂ, ਪਤਾ ਨਹੀਂ ਕਿਹਨੇ ਜਿੱਤਣਾ ਹੈ, ਕਿਹਨੇ ਹਾਰਨਾ ਹੈ, ਪਰ 'ਕੌਣਬਣੇਗਾ ਪ੍ਰਧਾਨ ਮੰਤਰੀ', ਇਹਦੀ ਚਰਚਾ ਹੁਣੇ ਤੋਂ ਸ਼ੁਰੂ ਹੋ ਗਈ ਹੈ | ਚਰਚਾ ਦੀ ਫੈਸਲਾਕੁੰਨ ਸੂਈ ਦੋ ਨਾਵਾਂ 'ਤੇ ਆ ਕੇ ਅਟਕੀ ਹੋਈਹੈ:
* ਸੋਨੀਆ ਨੰਦਨ, ਸ੍ਰੀ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਬਿਨਾਂ ਸ਼ੱਕ ਉਮੀਦਵਾਰ |
* ਸ੍ਰੀ ਨਰਿੰਦਰ ਮੋਦੀ-ਗੁਜਰਾਤ ਦੇ ਮੁੱਖ ਮੰਤਰੀ, ਬੀ. ਜੇ. ਪੀ. ਦੇ ਸਿਰਕੱਢ ਨੇਤਾ, ਪਰ ਇਨ੍ਹਾਂ ਦੇ ਰਾਹ 'ਚ ਰੋੜਾ ਇਨ੍ਹਾਂਦੀ ਤਿਗੜਮ ਨਾਲ ਇਕੱਤਰ ਕੀਤੀ ਪਾਰਟੀ ਯੂਨਾਈਟਿਡ ਜਨਤਾ ਦਲ ਉਰਫ਼ ਯੂ. ਡੀ. ਹੈ | ਇਹ ਨਰਿੰਦਰ ਭਾਈ ਮੋਦੀ ਦੀ ਰਾਹ ਦਾ ਪ੍ਰਤੱਖ ਰੋੜਾ ਹੈ |
ਮੁੱਖ ਮੁਕਾਬਲਾ ਐਸ ਵੇਲੇ ਤਾਂਦੋ ਹੀ 'ਗਾਂਧੀਆਂ' ਵਿਚਾਲੇ ਹੈ:
* ਗਾਂਧੀ ਪਰਿਵਾਰ, 10 ਜਨਪਥ, ਜਿਥੇ ਕੁੜੀ ਜੰਮੇ ਜਾਂ ਮੰੁਡਾ, ਸਮਝੋ ਪ੍ਰਧਾਨ ਮੰਤਰੀ ਦਾ ਜਨਮ ਹੋਇਆ ਹੈ | ਜਿਵੇਂ ਗੋਖਲੇ ਨੇ ਨਾਅਰਾ ਦਿੱਤਾ ਸੀ-ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ, ਇਸੇ ਤਰ੍ਹਾਂ ਹੀ ਗਾਂਧੀ ਪਰਿਵਾਰ ਦੀ ਬਿਨਾਂਸ਼ੱਕ ਮਾਨਤਾ ਹੈ ਕਿ ਇਸ ਪਰਿਵਾਰ 'ਚ ਜਨਮੇ ਜੀਅ ਦਾ ਹੀ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਜਨਮ ਸਿੱਧ ਅਧਿਕਾਰ ਹੈ |
ਬਿਲਕੁਲ ਸਾਹਮਣੇ ਮੈਦਾਨ ਵਿਚ ਟੱਕਰ ਦੇਣਲਈ ਤਿਆਰ ਖੜ੍ਹਾ ਹੈ-ਗਾਂਧੀ ਨਗਰ | ਇਹ ਰਾਜਧਾਨੀ ਹੈ ਗੁਜਰਾਤ ਦੀ | ਇਥੇ ਗਾਂਧੀ ਨਗਰ 'ਚ ਪਿਛਲੇ ਪੰਦਰਾਂਸਾਲ ਤੋਂ ਵੀ ਵਧੇਰੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੜੀ ਸ਼ਾਨ ਨਾਲ ਕਾਬਜ਼ ਹੈ ਬੀ. ਜੇ. ਪੀ. ਵਾਲਾ ਨਰਿੰਦਰ ਮੋਦੀ |
ਗਾਂਧੀ ਪਰਿਵਾਰ ਤੇ ਗਾਂਧੀ ਨਗਰ | ਗਾਂਧੀ ਪਰਿਵਾਰ 'ਚ ਤਾਂਕੋਈ ਕਲੇਸ਼ ਨਹੀਂ, ਸਰਬ ਸੰਮਤੀ ਨਾਲ ਯੁਵਰਾਜ ਰਾਹੁਲ ਗਾਂਧੀ ਦੇ ਨਾਂਅ'ਤੇ ਮੋਹਰ ਲੱਗ ਚੁੱਕੀ ਹੈ | ਪਰ ਗਾਂਧੀ ਨਗਰ ਵਾਲੇ ਵਾਸੀ ਦੇ ਸੰਘ-ਪਰਿਵਾਰ 'ਚ ਅਜੇ ਤਾੲੀਂ ਕੋਈ ਮੁਹਰ-ਵੁਹਰ ਨਹੀਂਲੱਗੀ ਕਿਸੇ ਦੇ ਨਾਂਅ'ਤੇ ਵੀ | ਜਿਵੇਂ ਭਾਰਤੀ ਵਿਆਹੀ ਹੋਈਇਸਤਰੀ ਆਪਣੇ ਪਤੀ ਦਾ ਨਾਂਅਨਹੀਂਲੈਂਦੀ, ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ, ਪੰ੍ਰਪਰਾ ਤੇ ਸਟੀਕ ਉਤਰਦਿਆਂ ਹਾਲਾਂ ਤਾੲੀਂ ਨਰਿੰਦਰ ਮੋਦੀ ਦਾ ਖੁੱਲ੍ਹਕੇ ਨਾਂਅ ਨਹੀਂਲੈ ਰਹੀ | ਅਟਕਲਾਂ ਲਾਉਣ ਵਾਲਿਆਂਨੂੰ ਬੀ. ਜੇ. ਪੀ. ਦੇ ਬੁਲਾਰੇ ਐਨਾ ਹੀ ਆਖ ਰਹੇ ਹਨ, 'ਵੇਲਾ ਆਉਣ'ਤੇ, ਸਹੀ ਸਮੇਂ ਪ੍ਰਧਾਨ ਮੰਤਰੀ ਲਈ ਬੀ. ਜੇ. ਪੀ. ਦੇ ਉਮੀਦਵਾਰ ਦਾ ਨਾਂਅ ਜ਼ਾਹਿਰ ਕਰ ਦਿੱਤਾ ਜਾਵੇਗਾ |'
ਬੀ. ਜੇ. ਪੀ. 'ਚ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਰੱਖਣ ਵਾਲੇ ਕਈ ਨੇਤਾ ਹਨ : ਸੁਸ਼ਮਾ ਸਵਰਾਜ, ਅਰੁਣ ਜੇਤਲੀ, ਯਸ਼ਵੰਤ ਸਿਨਹਾ, ਰਾਜਨਾਥ ਸਿੰਘ ਤੇ ਕਈ ਹੋਰ |
ਫਿਲਹਾਲ ਯੂ. ਡੀ. ਦੇ ਨਿਤਿਸ਼ਕੁਮਾਰ ਨੇ ਐਲਾਨੀਆ ਆਖ ਦਿੱਤਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਇਸ ਦੌੜ ਵਿਚ ਬਿਲਕੁਲ ਨਹੀਂ ਹਨ |
'ਚਲ ਨਾ ਸਕਾਂ, ਫਿਟੇ ਮੰੂਹ ਗੋਡਿਆਂ ਦਾ |'
ਗੋਡੇ ਵਾਲਾ ਅੜਿੱਕਾ ਤਾਂ ਡਾਹ ਸਕਦਾ ਹੈ ਨਾ | ਉਹਦੇ ਲਈ ਭਰਪੂਰ ਤਿਆਰੀਆਂਹਨ |
ਰਾਹੁਲ ਗਾਂਧੀ ਲਈ ਵੀ ਇਕ ਅੜਿੱਕਾ ਹੈ-ਆਪਣੇ ਦਰੱਖਤ ਨਾਲੋਂ ਟੁੱਟੀ ਟਾਹਣੀ ਹੀ, ਦਰੱਖਤ ਬਣ ਕੇ ਉਭਰੀ ਹੈ ਤੇ ਪੂਰੀ ਤਰ੍ਹਾਂ ਅੜਿੱਕਾ ਸਾਬਤ ਹੋ ਰਹੀ ਹੈ, ਭਰਾਵੋ ਸ਼ਰਦ ਪਵਾਰ ਦੀ ਐਨ. ਸੀ. ਪੀ. ਇਹ ਮੰਗ ਉਠੀ ਹੈ ਤੇ ਗਰਮ ਹੋ ਰਹੀ ਹੈ ਕਿ ਸ਼ਰਦ ਪਵਾਰ ਕਦਾਵਰ ਨੇਤਾ ਹਨ, ਨਾਲੇ ਸਿਆਸਤ ਦੇ ਵੱਡੇ ਖਿਡਾਰੀ ਹਨ, ਪ੍ਰਧਾਨ ਮੰਤਰੀ ਬਣਨ ਦੇ ਯੋਗ ਇਹ ਸਭ ਤੋਂ ਉਤਮ ਉਮੀਦਵਾਰ ਹਨ | ਇਹ ਰਾਹੁਲ ਗਾਂਧੀ ਨੂੰ ਠਿੱਬੀ ਲਾ ਸਕਦੇ ਹਨ |
ਉਮੀਦਵਾਰ, ਮਤਲਬ ਉਹ ਜਿਨ੍ਹਾਂ ਉਮੀਦ ਲਾਈ ਹੋਵੇ, ਉਮੀਦਾਂ ਤਾਂ ਕਿੰਨਿਆਂ ਦੀਆਂ ਹਨ, ਐਸ ਵੇਲੇ ਇਹ ਪ੍ਰਮੁੱਖ ਹਨ, ਰਾਹੁਲ ਜੀ, ਮੋਦੀ ਜੀ, ਸੁਸ਼ਮਾ ਜੀ, ਅਡਵਾਨੀ ਜੀ, ਸ਼ਰਦ ਪਵਾਰ ਜੀ... |
ਕੁਰਸੀ 'ਤੇ ਇਕ ਏ, ਉਮੀਦਵਾਰ ਕਈ ਨੇ... ਇਸ ਲਈ ਸੁਭਾਵਿਕ ਹੀ ਹੈ ਕਿ ਜਨਤਾ ਦੇ ਮਨਾਂ 'ਚ ਇਹ ਪ੍ਰਸ਼ਨ ਉਭਰੇ 'ਕੌਣ ਬਣੇਗਾ ਪ੍ਰਧਾਨ ਮੰਤਰੀ?'

ਮੰੁਬਈ ਤੋਂ ਆਤਿਸ਼

ਸਾਦਾ ਵਿਆਹ

ਅਸੀਂ ਘਰ ਬੈਠੇ ਸਾਂਕਿ ਲੜਕਾ ਤੇ ਉਸ ਦੇ ਮਾਤਾ-ਪਿਤਾ ਸਾਡੇ (ਲੜਕੀ ਵਾਲਿਆਂ ਦੇ) ਘਰ ਆਏ ਚਾਹ ਦੇ ਕੱਪ 'ਤੇ ਗੱਲਬਾਤ ਉਪਰੰਤ ਰਿਸ਼ਤਾ ਤੈਅ ਹੋ ਗਿਆ | ਉਸੇ ਵੇਲੇ ਨਜ਼ਦੀਕ ਦੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਰਿਸ਼ਤਾ ਕਰਨ ਦੀ ਅਰਦਾਸ ਕਰ ਦਿੱਤੀ ਗਈ | ਅਰਦਾਸ ਕਰਨ ਉਪਰੰਤ ਲੜਕਾ ਤੇ ਮਾਤਾ-ਪਿਤਾ ਘਰ ਵਿਚ ਬਣਿਆ ਸਾਦਾ ਲੰਗਰ ਛਕ ਕੇ ਚਲੇ ਗਏ | ਇਹ ਹੀ ਮੰਗਣੀ ਦੀ ਰਸਮ ਸੀ | ਇਸ ਤੋਂ ਬਾਅਦ ਕੋਈ ਵੀ ਰਿੰਗ ਸੈਰਮਨੀ ਜਾਂ ਹੋਰ ਕੋਈ ਸਮਾਗਮ ਨਹੀਂ ਹੋਇਆ | ਵਿਆਹ ਦੀ ਤਾਰੀਕ ਪੱਕੀ ਹੋ ਗਈ |ਲੜਕੇ ਵਾਲਿਆਂਦੇ ਕਹਿਣ ਮੁਤਾਬਿਕ 10-12 ਜਣੇ ਸ਼ਗਨ ਲੈ ਕੇ ਗਏ | ਸਾਰੀ ਸੰਗਤ ਆਰਾਮ ਨਾਲ ਗੱਦਿਆਂ 'ਤੇ ਬੈਠੀ ਹੋਈ ਸੀ ਤੇ ਚੁੱਪਚਾਪ ਧਿਆਨ ਲਾ ਕੇ ਗੁਰੂ ਕੀਰਤਨ ਸਰਵਨ ਕਰ ਰਹੀ ਸੀ | ਕਿਸੇ ਕਿਸਮ ਦਾ ਕੋਈਰੌਲਾ ਨਹੀਂ ਸੀ ਜਦੋਂ ਕਿ ਲਗਭਗ ਸੌ ਕੁ ਬੀਬੀਆਂ ਅਤੇ ਏਨੇ ਹੀ ਆਦਮੀ ਬੈਠੇ ਸਨ | (ਮੈਂ ਕਦੀ ਵੀ ਇੰਨੀਆਂ ਬੀਬੀਆਂ ਵਿਆਹ ਦੇ ਮੌਕੇ ਸ਼ਾਂਤੀ ਨਾਲ ਬੈਠੀਆਂ ਨਹੀਂਦੇਖੀਆਂ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲੜਕੀ ਦੇ ਪਿਤਾ ਨੇ ਸ਼ਗਨ ਲਗਾਇਆ ਤੇ 1000 ਰੁਪਏ ਅਤੇ ਬਾਕੀਆਂ ਨੇ 500 ਰੁਪਏ ਸ਼ਗਨ ਪਾਇਆ | ਕੋਈ ਸੋਨਾ ਆਦਿ ਨਹੀਂਦਿੱਤਾ ਸੀ |ਲੜਕੇ ਵਾਲਿਆਂ ਦੀ ਖਾਸ ਹਦਾਇਤ ਸੀ ਕਿ 500 ਤੋਂ ਵੱਧ ਸ਼ਗਨ ਕੋਈ ਵੀ ਲੜਕੀ ਦੀ ਤਰਫ਼ ਤੋਂ ਨਾ ਪਾਏ | ਲੜਕੀ ਵਾਲਿਆਂ ਤੋਂ ਬਾਅਦ ਵਾਰੀ-ਵਾਰੀ ਸ਼ਾਂਤੀ ਨਾਲ ਲੜਕੇ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਹਜ਼ੂਰੀ ਵਿਚ ਸ਼ਗਨ ਪਾਇਆ | ਇਸ ਉਪਰੰਤ ਅਸੀਂਲੰਗਰ ਛਕਣ ਲਈ ਚਲੇ ਗਏ | ਆਦਰ ਸਹਿਤ ਗੇਟ 'ਤੇ ਆ ਕੇ ਲੜਕੇ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਸਾਨੂੰ ਵਿਦਾ ਹੀ ਨਹੀਂ ਕੀਤਾ ਸਗੋਂ ਕਿਸੇ ਹੋਈ ਭੁੱਲ 'ਤੇ ਕੋਈ ਵੀ ਕਮੀ ਪੇਸ਼ੀ ਦੀ ਿਖ਼ਮਾ-ਜਾਚਨਾ ਵੀ ਕੀਤੀ | ਵਿਆਹ ਵਾਲੇ ਦਿਨ ਸਿਰਫ਼ ਪਹਿਲੀ ਕਤਾਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀਆਂਮਿਲਣੀਆਂ ਸਿਰਫ਼ ਹਾਰਾਂ ਤੇ ਲੋਈਆਂਨਾਲ ਕੀਤੀਆਂ ਗਈਆਂ |ਕਿਸੇ ਕਿਸਮ ਦਾ ਕੋਈ ਮਾਇਆ ਦਾ ਲਿਫ਼ਾਫ਼ਾ ਜਾਂ ਸੋਨਾ ਆਦਿ ਨਹੀਂ ਦਿੱਤਾ ਗਿਆ |ਹਾਂ, ਵਾਰਨੇ ਕਰਕੇ ਮਾਇਆ ਲਾਗੀ ਨੂੰ ਦਿੱਤੀ ਗਈ |ਵਾਰਨੇ 100 ਰੁਪਏ ਤੋਂ ਵੱਧ ਕੀਤੇ ਗਏ | ਕਿਸੇ ਨੂੰ ਪੈਸੇ ਜਾਂ ਸੋਨੇ ਦੀ ਚੀਜ਼ ਨਹੀਂ ਦਿੱਤੀ ਗਈ | ਮਿਲਣੀ ਵੇਲੇ ਮਾਹੌਲ ਧਾਰਮਿਕ ਸੀ | ਉਪਰੰਤ ਸੰਗਤ ਨੇ ਖਾਣਾ ਖਾਧਾ | ਖਾਣਾ ਸੌ ਫ਼ੀਸਦੀ ਵੈਸ਼ਨੋ ਸੀ ਅਤੇ ਕਿਸੇ ਨੇ ਮੀਟ ਸ਼ਰਾਬ ਦਾ ਸੇਵਨ ਨਹੀਂਕੀਤਾ | ਉਪਰੰਤ ਨਜ਼ਦੀਕ ਦੇ ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜ ਹੋਏ ਤੇ ਭਾਰੀ ਗਿਣਤੀ ਵਿਚ ਲੜਕੇ ਤੇ ਲੜਕੀ ਵਾਲੇ ਇਸ ਵਿਚ ਸ਼ਾਮਿਲ ਹੋਏ | ਆਨੰਦ ਕਾਰਜ ਉਪਰੰਤ ਸਿਰੋਪੇ ਦੇ ਕੇ ਜੋੜੀ ਨੂੰ ਗੁਰਦੁਆਰਾ ਕਮੇਟੀ ਵੱਲੋਂ ਅਸੀਸ ਦਿੱਤੀ ਗਈ | ਗੁਰਦੁਆਰਾ ਵਿਚ ਜੋੜੀ ਨੂੰ ਕੋਈ ਸ਼ਗਨ ਜਾਂ ਪੈਸਾ ਨਹੀਂਦਿੱਤਾ ਗਿਆ |
ਸਿਰਫ਼ ਦੋ ਮਿੰਟ ਵਾਸਤੇ ਲੜਕੀ ਵਾਲਿਆਂ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਗਿਆਅਤੇ ਹੋਰ ਕੋਈ ਭਾਸ਼ਣ ਆਦਿ ਨਹੀਂ ਦਿੱਤਾ ਗਿਆ | ਉਪਰੰਤ ਪੈਲੇਸ ਵਿਚ ਜਾ ਕੇ ਦੋਵੇਂ ਧਿਰਾਂ ਨੇ ਜੋੜੀ ਨੂੰ ਸ਼ਗਨ ਪਾਇਆ | ਲੜਕੀ ਵਾਲਿਆਂ ਨੇ ਡੀ. ਜੇ. ਪ੍ਰਬੰਧ ਕੀਤਾ ਸੀ, ਜਿਸ ਵਿਚ ਕੇਵਲ ਪੰਜਾਬੀ ਸੱਭਿਆਚਾਰ ਨੂੰ ਦਰਸਾਉਾਦੇ ਗੀਤ ਸਨ | ਖਾਣਾ ਖਾਣ ਉਪਰੰਤ ਪੈਲੇਸ ਤੋਂ ਹੀ ਡੋਲੀ ਤੋਰੀ ਗਈ, ਕੋਈਪੈਸੇ ਆਦਿ ਨਹੀਂਸੁੱਟੇ ਗਏ |
ਅਗਲੇ ਦਿਨ ਫੇਰਾ ਪਾਉਣ ਲਈ ਜੋੜੇ ਦੇ ਨਾਲ ਕੁਝ ਕਰੀਬੀ ਰਿਸ਼ਤੇਦਾਰ ਆਏ ਜੋ ਕਿ ਚਾਹ ਦਾ ਕੱਪ ਪੀ ਕੇ ਜਾ ਰਹੇ ਸਨ | ਬਹੁਤ ਜ਼ੋਰ ਪਾਉਣ 'ਤੇ ਉਨ੍ਹਾਂਨੇ ਹਲਕਾ ਜਿਹਾ ਖਾਣਾ ਖਾਧਾ |
ਅੱਜ ਲੋੜ ਹੈ ਇਸ ਤਰ੍ਹਾਂ ਦੇ ਸਾਦੇ ਸਮਾਗਮਾਂ ਦੀ | ਲੜਕੀ ਦੇ ਪਿਤਾ ਪਰਮਜੀਤ ਸਿੰਘ ਖੇਤੀਬਾੜੀ ਕਰਦੇ ਹਨ ਤੇ ਭੱਠਿਆਂਦਾ ਕਾਰੋਬਾਰ ਹੈ ਅਤੇ ਲੜਕੇ ਦੇ ਪਿਤਾ ਜੀ ਸ: ਤਰਲੋਚਨ ਸਿੰਘ ਐਸ. ਜੀ. ਪੀ. ਸੀ. ਸਕੱਤਰ (ਵਿਦਿਆ ਵਿਭਾਗ) ਹਨ | ਲੜਕਾ ਤੇ ਲੜਕੀ ਦੋਵੇਂ ਇਨਫੋਸਿਸ ਕੰਪਨੀ ਵਿਚ ਇੰਜੀਨੀਅਰ, ਚੰਡੀਗੜ੍ਹ ਵਿਖੇ ਲੱਗੇ ਹੋਏ ਹਨ |

ਡਾ: ਗੁਰਪ੍ਰਤਾਪ ਸਿੰਘ
-ਐਮ. ਐਸ. ਆਰਥੋ. ਲਾਜਵੰਤੀ ਹਸਪਤਾਲ, ਜਲੰਧਰ |
ਮੋਬਾਈਲ : 94171-25914.

ਜ਼ਿੰਦਗੀ ਦਾ ਅਸਲੀ ਹੀਰੋ ਸੀ ਭਾਰਤੀ ਜਾਸੂਸ ਬਲੈਕ ਟਾਈਗਰ ਰਵਿੰਦਰ ਕੌਸ਼ਿਕ

ਜਾਸੂਸੀ ਦੇ ਵਿਸ਼ੇ 'ਤੇ ਬਣੀ ਫਿਲਮ 'ਏਕ ਥਾ ਟਾਈਗਰ' 'ਚ ਸਲਮਾਨ ਖਾਨ ਦੀ ਅਦਾਕਾਰੀ ਦੀ ਹਰ ਥਾਂ ਪ੍ਰਸੰਸਾ ਹੋਈ ਪਰ ਜਾਸੂਸੀ ਦੇ ਅਸਲੀ ਕਾਰਨਾਮੇ ਕਰਨ ਵਾਲੇ ਭਾਰਤੀ ਜਾਸੂਸ ਰਵਿੰਦਰ ਕੌਸ਼ਿਕ ਨੂੰ ਕੋਈ ਨਹੀਂ ਜਾਣਦਾ |
ਰਵਿੰਦਰ ਕੌਸ਼ਿਕ ਦਾ ਜਨਮ ਰਾਜਸਥਾਨ ਦੇ ਸ੍ਰੀਗੰਗਾਨਗਰ ਸ਼ਹਿਰ 'ਚ 11 ਅਪ੍ਰੈਲ 1952 ਨੂੰ ਹੋਇਆ | ਬਚਪਨ ਤੋਂ ਹੀ ਉਸ ਨੂੰ ਦੇਸ਼-ਭਗਤੀ ਨਾਲ ਸਬੰਧਤ ਸਟੇਜ ਸ਼ੋਅ ਕਰਨ ਦਾ ਸ਼ੌਕ ਸੀ | ਕਾਲਜ 'ਚ ਸਾਰੇ ਉਸ ਨੂੰ ਵਿਨੋਦ ਖੰਨਾ ਕਿਹਾ ਕਰਦੇ ਸਨ | ਕੱਦ, ਕਾਠ, ਕੱਪੜੇ ਪਹਿਨਣ, ਬੋਲਚਾਲ, ਚੱਲਣਾ-ਫਿਰਨਾ ਸਭ ਵਿਨੋਦ ਖੰਨਾ ਵਰਗਾ ਸੀ | ਸਾਲ 1973 'ਚ ਲਖਨਊ 'ਚ ਯੂਥ ਫੈਸਟੀਵਲ ਹੋਇਆ | ਉਸ ਵੇਲੇ ਰਵਿੰਦਰ ਨੇ ਇਕ ਭਾਰਤੀ ਫ਼ੌਜੀ ਦਾ ਕਿਰਦਾਰ ਨਿਭਾਇਆ, ਜਿਸ ਵਿਚ ਚੀਨੀ ਅਫਸਰ ਭਾਰਤੀ ਫ਼ੌਜੀ ਨੂੰ ਤਸੀਹੇ ਦਿੰਦੇ ਹਨ | ਇਸ ਸਮਾਗਮ ਦਾ ਮੁੱਖ ਮਹਿਮਾਨ ਭਾਰਤੀ ਏਜੰਸੀ ਰਾਅ ਦਾ ਇਕ ਅਫਸਰ ਸੀ | ਰਵਿੰਦਰ ਦੀ ਅਦਾਕਾਰੀ ਨੇ ਉਸ ਨੂੰ ਪ੍ਰਭਾਵਿਤ ਕੀਤਾ | ਉਸ ਅਫਸਰ ਨੇ ਰਵਿੰਦਰ ਨੂੰ ਰਾਅ ਦਾ ਏਜੰਟ ਬਣਨ ਦਾ ਪ੍ਰਸਤਾਵ ਦਿੱਤਾ | ਰਵਿੰਦਰ ਨੇ ਇਸ ਪ੍ਰਸਤਾਵ ਨੂੰ ਖੁਸ਼ੀ-ਖੁਸ਼ੀ ਕਬੂਲ ਕਰ ਲਿਆ |
1975 'ਚ 23 ਸਾਲ ਦੀ ਉਮਰ 'ਚ ਰਵਿੰਦਰ ਟ੍ਰੇਨਿੰਗ ਲੈ ਕੇ ਜਾਸੂਸੀ ਕਰਨ ਲਈਪਾਕਿਸਤਾਨ ਪਹੁੰਚ ਗਿਆ | ਲਾਹੌਰ 'ਚ ਰਵਿੰਦਰ ਕੌਸ਼ਿਕ ਤੋਂ ਨਬੀ ਅਹਿਮਦ ਬਣਕੇ ਕਾਲਜ 'ਚ ਪੜ੍ਹਾਈ ਕਰਕੇ ਵਕਾਲਤ ਦੀ ਡਿਗਰੀ ਹਾਸਲ ਕੀਤੀ | ਪ੍ਰੀਖਿਆ ਦੇ ਕੇ ਫ਼ੌਜੀ ਅਫਸਰ ਬਣਗਿਆ | ਆਪਣੀ ਕਾਬਲੀਅਤ ਨਾਲ ਪਾਕਿਸਤਾਨੀ ਫ਼ੌਜ ਦੇ ਜਨਰਲ ਜ਼ੀਆ-ਉੱਲ-ਹੱਕ ਨਾਲ ਨਜ਼ਦੀਕੀ ਬਣਾ ਲਈ | ਰਵਿੰਦਰ ਨੇ ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਸਮੇਤ ਬਹੁਤ ਸਾਰੀਆਂ ਮਹੱਤਵਪੂਰਨ ਸੂਚਨਾਵਾਂ ਭੇਜੀਆਂ | ਉਸ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਸ ਵੇਲੇ ਦੇ ਭਾਰਤ ਦੇ ਗ੍ਰਹਿ ਮੰਤਰੀ ਵਾਈ. ਬੀ. ਚਵਾਨ ਨੇ ਉਸ ਨੂੰ ਬਲੈਕ ਟਾਈਗਰ ਦਾ ਖਿਤਾਬ ਦਿੱਤਾ | ਪਾਕਿਸਤਾਨ 'ਚ ਰਵਿੰਦਰ ਨੇ ਇਕ ਮੁਸਲਮਾਨ ਲੜਕੀ ਨਾਲ ਵਿਆਹ ਕਰਵਾਇਆ ਅਤੇ ਇਨ੍ਹਾਂਦੇ ਘਰ ਇਕ ਬੇਟੇ ਨੇ ਜਨਮ ਲਿਆ |
ਰਵਿੰਦਰ ਕਈਵਾਰੀ ਭਾਰਤ ਆਕੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਮਿਲਦਾ ਰਿਹਾ ਪਰ ਆਪਣੇ ਜਾਸੂਸ ਹੋਣ ਬਾਰੇ ਘਰਦਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ | ਬਦਕਿਸਮਤੀ ਨਾਲ ਰਵਿੰਦਰ 1983 'ਚ ਲਾਹੌਰ ਦੇ ਜਿਨਾਹ ਪਾਰਕ 'ਚ ਫੜਿਆਗਿਆ | ਉਸ ਨੇ ਆਪਣਾ ਮਿਸ਼ਨ ਪੂਰਾ ਕਰਕੇ ਅਗਲੇ ਦਿਨ ਭਾਰਤ ਆਉਣਾ ਸੀ | ਰਾਅ ਨੇ ਰਵਿੰਦਰ ਦੀ ਥਾਂ 'ਤੇ ਨਵੇਂ ਜਾਸੂਸ ਨੂੰ ਪਾਕਿਸਤਾਨ ਭੇਜਿਆ, ਜਿਹੜਾ ਕਿ ਪਾਕਿਸਤਾਨੀ ਰੇਂਜਰਾਂ ਦੇ ਹੱਥਆ ਗਿਆ | ਰਵਿੰਦਰ ਨੇ ਇਸ ਜਾਸੂਸ ਨੂੰ ਆਖਰੀ ਵਾਰੀ ਜਿਨਾਹ ਪਾਰਕ 'ਚ ਮਿਲਣਾ ਸੀ | ਇਸ ਨਵੇਂ ਜਾਸੂਸ ਵੱਲੋਂ ਰਾਜ ਖੋਲ੍ਹ ਦਿੱਤਾ ਗਿਆ, ਜਿਸ ਕਾਰਨ ਰਵਿੰਦਰ ਫੜਿਆਗਿਆ | 1985 'ਚ ਰਵਿੰਦਰ ਨੂੰ ਪਾਕਿਸਤਾਨ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ | ਪਰ 1990 'ਚ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ | 21 ਨਵੰਬਰ 2001 ਨੂੰ ਲੰਮੀ ਬਿਮਾਰੀ ਤੋਂ ਬਾਅਦ ਰਵਿੰਦਰ ਦੀ ਜੇਲ੍ਹ 'ਚ ਹੀ ਮੌਤ ਹੋ ਗਈ | ਰਾਅ ਦੇ ਸਾਬਕਾ ਡਾਇਰੈਕਟਰ ਮਲੈ ਕ੍ਰਿਸ਼ਨਧਰ ਨੇ ਰਵਿੰਦਰ ਦੀ ਜਾਸੂਸੀ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਜੀਵਨੀ ਤੇ ਮਿਸ਼ਨ ਟੂ ਪਾਕਿਸਤਾਨ ਅਤੇ ਆਪ੍ਰੇਸ਼ਨ ਟਿ੍ਪਲ ਐਕਸ ਨਾਂਅ ਦੀਆਂ ਦੋ ਕਿਤਾਬਾਂ ਵੀ ਲਿਖੀਆਂ | ਭਾਰਤੀ ਫ਼ੌਜੀ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਰਵਿੰਦਰ ਫੜਿਆ ਨਾ ਜਾਂਦਾ ਤਾਂ ਭਾਰਤ ਨੂੰ ਕਾਰਗਿਲ ਦੀ ਲੜਾਈ ਨਹੀਂ ਸੀ ਲੜਨੀ ਪੈਣੀ |

|ਜਗਜੀਤ ਸਿੰਘ ਖੱਖ
-ਸ੍ਰੀਗੰਗਾਨਗਰ | ਮੋਬਾਈਲ : 097729-20166.

ਮੋਬਾਈਲ ਫੋਨ 'ਤੇ ਪੰਜਾਬੀ ਭਾਸ਼ਾ ਕਿਵੇਂ ਵਰਤੀ ਜਾਵੇ?

ਅਜੋਕੇ ਸਮੇਂ ਵਿਚ ਜੋ ਮੋਬਾਈਲ ਫੋਨ ਮਾਰਕੀਟ ਵਿਚ ਆ ਰਹੇ ਹਨ, ਉਨ੍ਹਾਂ ਵਿਚੋਂ ਕੁਝ ਕੁ ਮੋਬਾਈਲ ਹੀ ਹੁੰਦੇ ਹਨ ਜਿੰਨ੍ਹਾਾ ਵਿਚ ਪੰਜਾਬੀ ਪੜ੍ਹਨ ਤੇ ਲਿਖਣ ਦੀ ਸਹੂਲਤ ਹੋਵੇ¢ ਸੋ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਨੂੰ ਆਪਣੇ ਮੋਬਾਈਲ ਵਿਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ¢ ਪਰ ਹੁਣ ਇਸ ਸਮੱਸਿਆ ਦਾ ਹੱਲ ਬਹੁਤ ਹੀ ਅਸਾਨ ਹੈ | ਮੋਬਾਈਲ ਨੂੰ ਪੰਜਾਬੀ ਪੜ੍ਹਨ ਅਤੇ ਲਿਖਣਯੋਗ ਬਣਾਉਣ ਲਈ ਹੇਠ ਲਿਖੀਆਂ ਸ਼ਰਤਾਂ ਦਾ ਪੂਰਾ ਹੋਣਾ ਜ਼ਰੂਰੀ ਹੈ |
1. ਮੋਬਾਈਲ ਘੱਟੋ-ਘੱਟ •1V1 (ਇਕ ਸਾਫ਼ਟਵੇਅਰ ਜੋ ਮੋਬਾਈਲ ਵਿਚ ਪਹਿਲਾਂ ਹੀ ਸ਼ਾਮਿਲ ਹੁੰਦਾ ਹੈ) ਦੇ ਅਨੁਕੂਲ ਹੋਣਾ ਚਾਹੀਦਾ ਹੈ | ਅੱਜਕੱਲ੍ਹ ਲਗਭਗ 3000 ਰੁਪਏ ਜਾਂ ਇਸ ਤੋਂ ਜ਼ਿਆਦਾ ਮੁੱਲ ਵਾਲੇ ਮੋਬਾਈਲ •1V1 ਅਨੁਕੂਲ ਹੁੰਦੇ ਹਨ |
2. ਮੋਬਾਈਲ ਫੋਨ ਵਿਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਜ਼ਿਆਦਾਤਰ ਲੋੜ ਉਦੋਂ ਹੀ ਪੈਂਦੀ ਹੈ, ਜਦੋਂ ਅਸੀਂ ਇੰਟਰਨੈੱਟ ਦੀ ਵਰਤੋਂ ਕਰ ਰਹੇ ਹੁੰਦੇ ਹਾਂ | ਇਸ ਦੌਰਾਨ ਕਿਸੇ ਵੀ ਵੈੱਬਸਾਈਟ 'ਤੇ ਪੰਜਾਬੀ ਜਾਂ ਹੋਰ ਭਾਸ਼ਾ ਵਿਚ ਲਿਖੇ ਗਏ ਅੱਖਰ ਡੱਬੀਆਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ | ਜਿਸ ਕਰਕੇ ਅਸੀਂ ਪੰਜਾਬੀ ਜਾਂ ਹੋਰ ਭਾਸ਼ਾ ਨੂੰ ਪੜ੍ਹਨ ਵਿਚ ਅਯੋਗ ਰਹਿ ਜਾਂਦੇ ਹਾਂ | ਇਸ ਲਈ ਪੰਜਾਬੀ ਜਾਂ ਹੋਰ ਭਾਸ਼ਾ ਪੜ੍ਹਨ ਲਈ ਮੋਬਾਈਲ ਵਿਚ ਇੰਟਰਨੈੱਟ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ | ਅੱਜ-ਕੱਲ੍ਹ ਮੋਬਾਈਲ 'ਤੇ ਇੰਟਰਨੈੱਟ ਚਲਾਉਣ ਦੀ ਸਹੂਲਤ ਵੀ ਬਹੁਤ ਸਸਤੀ ਹੈ, ਸੋ ਅਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ |
3. ਮੋਬਾਈਲ 'ਤੇ ਇੰਟਰਨੈੱਟ ਚਾਲੂ ਹੋਣ ਉਪਰੰਤ ਮੋਬਾਈਲ ਦੇ ਵਿਕਲਪ (Option) ਵਿਚਲੇ “ਇੰਟਰਨੈੱਟ ਬ੍ਰਾਊਜ਼ਰ” 'ਤੇ ਕਲਿੱਕ ਕਰੋ ਅਤੇ www.m.operamini.com ਵੈੱਬਸਾਈਟ 'ਤੇ ਜਾ ਕੇ Opera Mini ਸਾਫ਼ਟਵੇਅਰ ਮੋਬਾਈਲ ਵਿਚ ਡਾਊਨਲੋਡ ਅਤੇ ਇੰਸਟਾਲ ਕਰੋ |
4. Opera Mini ਇਕ ਹਾਈ ਸਪੀਡ ਇੰਟਰਨੈੱਟ ਬ੍ਰਾਊਜ਼ਰ ਸਾਫ਼ਟਵੇਅਰ ਹੈ | Opera Mini ਨੂੰ ਖੋਲ੍ਹਣ ਤੋਂ ਬਾਅਦ 1ddress 2ar (ਜਿਥੇ ਅਸੀਂ ਵੈੱਬਸਾਈਟ ਦਾ ਪਤਾ ਭਰਦੇ ਹਾਂ) ਵਿਚ config: ਟਾਈਪ ਕਰਕੇ OK ਕਰੋ | ਹੁਣ ਇਕ ਪੇਜ਼ ਖੁਲ੍ਹੇਗਾ ਜਿਸ ਵਿਚ ਕਈ ਸਾਰੇ ਬਦਲ ਹੋਣਗੇ | ਪੇਜ਼ ਦੇ ਸਭ ਤੋਂ ਅਖੀਰ 'ਤੇ ਇਕ ਬਦਲ “Use bitmap fonts for complex scripts” ਹੋਵੇਗਾ | ਇਸਦੇ ਸਾਹਮਣੇ ਵਾਲੇ ਬਾਕਸ ਵਿਚ “No” ਲਿਖਿਆ ਆ ਰਿਹਾ ਹੋਵੇਗਾ | ਇਸ ਬਾਕਸ ਵਿਚ ਕਲਿੱਕ ਕਰੋ ਅਤੇ “Yes” ਦੀ ਚੋਣ ਕਰੋ | ਹੁਣ ਇਸਦੇ ਬਿਲਕੁਲ ਨੀਚੇ ਦਿਖ ਰਹੇ “S1V5” ਬਟਨ 'ਤੇ ਕਲਿੱਕ ਕਰੋ |
5. ਹੁਣ ਮੋਬਾਈਲ ਫੋਨ ਪੰਜਾਬੀ, ਹਿੰਦੀ, ਉਰਦੂ ਅਤੇ ਹੋਰ ਕਈ ਭਾਸ਼ਾਵਾਂ ਨੂੰ ਪੜ੍ਹਨ ਦੇ ਯੋਗ ਹੋ ਗਿਆ ਹੈ | ਹੁਣ ਪੰਜਾਬੀ ਭਾਸ਼ਾ ਵਾਲੀ ਕੋਈ ਵੀ ਵੈੱਬਸਾਈਟ ਖੋਲ੍ਹੋ | ਉਦਾਹਰਣ ਦੇ ਤੌਰ 'ਤੇ www.modestjasdeep. wordpress.com ਵੈੱਬਸਾਈਟ ਖੋਲ੍ਹੋ | ਹੁਣ ਤੁਸੀਂ ਪੰਜਾਬੀ ਅਸਾਨੀ ਨਾਲ ਪੜ੍ਹ ਸਕੋਗੇ |
ਪੰਜਾਬੀ ਕਿਸ ਤਰ੍ਹਾਂ ਲਿਖੀ ਜਾਏ?
ਮੋਬਾਈਲ ਵਿਚ ਪੰਜਾਬੀ ਹਮੇਸ਼ਾ“ਯੂਨੀਕੋਡ ਵਿਚ ਹੀ ਦਿਖਾਈ ਦਿੰਦੀ ਹੈ | ਜੇਕਰ ਤੁਹਾਨੂੰ 'ਅਨਮੋਲ ਲਿੱਪੀ', 'ਧਨੀ ਰਾਮ ਚਾਤਿ੍ਕ', 'ਅੱਖਰ', 'ਗੁਰਬਾਣੀ ਲਿੱਪੀ' ਆਦਿ ਪੰਜਾਬੀ ਫ਼ੋਂਟਸ ਵਿਚ ਪੰਜਾਬੀ ਲਿਖਣੀ ਆਉਾਦੀ ਹੈ ਤਾਂ ਮੋਬਾਈਲ ਵਿਚ ਪੰਜਾਬੀ ਲਿਖਣੀ ਬਹੁਤ ਹੀ ਅਸਾਨ ਹੋਵੇਗੀ | ਜੇਕਰ ਨਹੀਂ ਆਉਾਦੀ ਤਾਂ ਕੋਈ ਮੁਸ਼ਕਿਲ ਨਹੀਂ | ਕਿਸੇ ਵੀ ਪੰਜਾਬੀ ਫ਼ੋਂਟ ਵਿਚ ਪੰਜਾਬੀ ਟਾਈਪ ਕਰਨ ਲਈ ਸਭ ਤੋਂ ਪਹਿਲਾਂ ਇਹ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਕੀ-ਬੋਰਡ 'ਤੇ ਅੰਗਰੇਜ਼ੀ ਦੇ ਕਿਸ ਅੱਖਰ ਨੂੰ ਦੱਬਣ ਨਾਲ ਪੰਜਾਬੀ ਦਾ ਕਿਹੜਾ ਅੱਖਰ ਕੰਪਿਊਟਰ ਸਕ੍ਰੀਨ 'ਤੇ ਦਿਖਾਈ ਦੇਵੇਗਾ | ਇਸ ਦੀ ਜਾਣਕਾਰੀ 'ਪੰਜਾਬੀ ਕੀ-ਬੋਰਡ ਲੇਆਉਟ' ਤੋਂ ਮਿਲਦੀ ਹੈ | ਜ਼ਿਆਦਾਤਰ ਪੰਜਾਬੀ ਫ਼ੋਂਟਸ ਦੇ ਕੀ-ਬੋਰਡ ਲੇਆਉਟ ਇਕੋ ਜਿਹੇ ਹੀ ਹੁੰਦੇ ਹਨ | ਅਨਮੋਲ ਲਿੱਪੀ, ਗੁਰਬਾਣੀ ਲਿੱਪੀ ਅਤੇ ਕੁਝ ਹੋਰ ਪੰਜਾਬੀ ਫ਼ੋਂਟਸ ਦੇ ਕੀ-ਬੋਰਡ ਲੇਆਉਟ ਆਪਸ ਵਿਚ ਸਮਾਨ ਹਨ | ਇਨ੍ਹਾਂ ਹੀ ਫ਼ੋਂਟਸ ਵਿਚ ਅੱਜ-ਕੱਲ੍ਹ ਪੰਜਾਬੀ ਟਾਈਪਿੰਗ ਦਾ ਰੁਝਾਨ ਹੈ | ਜੇਕਰ ਤੁਹਾਨੂੰ ਅਨਮੋਲ ਲਿੱਪੀ ਫ਼ੋਂਟ ਵਿਚ ਪੰਜਾਬੀ ਟਾਈਪਿੰਗ ਦੀ ਜਾਣਕਾਰੀ ਨਹੀਂ ਹੈ ਤਾਂ ਤੁਸੀਂ www.modestjasdeep. wordpress.com ਤੋਂ ਅਨਮੋਲ ਲਿੱਪੀ ਦਾ 'ਕੀ-ਬੋਰਡ ਲੇਆਊਟ' ਆਪਣੇ ਮੋਬਾਈਲ ਫ਼ੋਨ ਵਿਚ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਦੀ ਸਹਾਇਤਾ ਨਾਲ ਅਨਮੋਲ ਲਿੱਪੀ ਫ਼ੋਂਟ ਵਿਚ ਪੰਜਾਬੀ ਟਾਈਪ ਕਰ ਸਕਦੇ ਹੋ | ਉਪਰੋਕਤ ਸਾਰੀ ਜਾਣਕਾਰੀ ਹੋਣ ਤੋਂ ਬਾਅਦ ਮੋਬਾਈਲ ਵਿਚ ਪੰਜਾਬੀ ਹੇਠ ਲਿਖੀ ਵਿਧੀ ਅਨੁਸਾਰ ਲਿਖੀ ਜਾ ਸਕਦੀ ਹੈ |
6. ਮੰਨ ਲਉ ਕਿ ਤੁਸੀਂ ਆਪਣੇ ਮੋਬਾਈਲ ਤੋਂ ਪੰਜਾਬੀ ਵਿਚ ਲਿਖ ਕੇ ਈ-ਮੇਲ ਭੇਜਣੀ ਹੈ | ਅਜਿਹਾ ਕਰਨ ਲਈ ਸਭ ਤੋਂ ਪਹਿਲਾਂ OperaMini ਦੇ 1ddress bar ਵਿਚ punjabi.aglsoft.com/punjabi/converter/?show=text ਲਿਖਕੇ OK ਕਰੋ | ਵੈੱਬਸਾਈਟ ਖੁੱਲ੍ਹਣ ਉਪਰੰਤ ਦੋ 'ਮੀਨੂ ਬਾਕਸ' ਦਿਖਾਈ ਦੇਣਗੇ | ਪਹਿਲੇ ਮੀਨੂ ਬਾਕਸ ਵਿਚ “1khar” ਅਤੇ ਦੂਸਰੇ ਵਿਚ “4r3hatrikWeb” ਲਿਖਿਆ ਦਿਖਾਈ ਦੇਵੇਗਾ | 1khar ਦੀ ਜਗ੍ਹਾ 'ਤੇ 7urbaniLipi ਅਤੇ 4r3hatrikWeb ਦੀ ਜਗ੍ਹਾ 'ਤੇ Unicode ਦੀ ਚੋਣ ਕਰੋ |
7. ਹੁਣ ਇਸ ਵੈੱਬਸਾਈਟ 'ਤੇ ਦਿਖਾਈ ਦੇ ਰਹੇ Text 2ox ਵਿਚ ਉਹ ਸਭ ਟਾਈਪ ਕਰੋ ਜੋ ਤੁਸੀਂ ਆਪਣੀ ਈ-ਮੇਲ ਰਾਹੀਂ ਪੰਜਾਬੀ ਵਿਚ ਟਾਈਪ ਕਰਕੇ ਭੇਜਣਾ ਹੈ | ਇਹ ਸਾਰੀ ਟਾਈਪਿੰਗ ਤੁਸੀਂ ਅਨਮੋਲ ਲਿੱਪੀ/ਗੁਰਬਾਣੀ ਲਿੱਪੀ ਦੇ 'ਕੀ-ਬੋਰਡ ਲੇਆਉਟ' ਅਨੁਸਾਰ ਕਰੋਗੇ | ਜੇਕਰ ਤੁਸੀਂ ਕਿਤੇ-ਕਿਤੇ ਇਹ ਭੁੱਲ ਰਹੇ ਹੋ ਕਿ ਪੰਜਾਬੀ ਦੇ ਕਿਸ ਅੱਖਰ ਨੂੰ ਅੰਗਰੇਜ਼ੀ ਦੇ ਕਿਸ ਅੱਖਰ ਨਾਲ ਪਾਉਣਾ ਹੈ ਤਾਂ ਤੁਸੀਂ OperaMini ਨੂੰ minimi੍ਰe ਕਰਕੇ ਆਪਣੇ ਮੋਬਾਈਲ ਵਿਚ ਡਾਊਨਲੋਡ ਕੀਤੀ ਹੋਈ ਅਨਮੋਲ ਲਿੱਪੀ/ਗੁਰਬਾਣੀ ਲਿੱਪੀ ਦੇ ਲੇਆਉਟ ਦੀ ਇਮੇਜ ਦੇਖ ਕੇ ਯਾਦ ਕਰ ਸਕਦੇ ਹੋ | ਉਦਾਹਰਣ ਦੇ ਤੌਰ 'ਤੇ ਮੰਨ ਲਓ ਕਿ 'ਸਤਿ ਸ੍ਰੀ ਅਕਾਲ' |” ਲਿਖਣਾ ਹੈ ਤਾਂ ਤੁਸੀਂ Text 2ox ਵਿਚ ਲਿਖੋਗੇ ਸਤਿ ਸ੍ਰੀ ਅਕਾਲ | (ਬਾਕੀ ਅਗਲੇ ਐਤਵਾਰ)

ਜਸਦੀਪ ਸਿੰਘ ਗੁਣਹੀਣ
-ਪਿੰਡ ਤੇ ਡਾਕ: ਆਸੀ ਕਲਾਂ, ਲੁਧਿਆਣਾ - 141203
ਮੋ: 95-92-120-120
www.modestjasdeep.wordpress.com

ਸਿੱਧਾ ਕੰਪਿਊਟਰ ਦੀ ਡੈਸਕਟਾਪ 'ਤੇ ਜਾਣ ਦਾ ਨੁਸਖ਼ਾ

ਦੋਸਤੋ, ਡੈਸਕਟਾਪ ਦਾ ਨਾਂ ਤੁਸੀਂ ਜ਼ਰੂਰ ਸੁਣਿਆ ਹੋਣਾ ਹੈ | ਕੰਪਿਊਟਰ ਦੇ ਚਾਲੂ ਹੋਣ ਸਮੇਂ ਮੌਨੀਟਰ 'ਤੇ ਨਜ਼ਰ ਆਉਣ ਵਾਲੀ ਸਭ ਤੋਂ ਪਹਿਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ | ਡੈਸਕਟਾਪ ਉੱਤੇ ਕਈ ਆਈਕਾਨ ਅਤੇ ਸ਼ਾਰਟਕੱਟ ਆਦਿ ਨਜ਼ਰ ਆਉਾਦੇ ਹਨ | ਡੈਸਕਟਾਪ ਦੇ ਹੇਠਲੇ ਪਾਸੇ ਇਕ ਲੰਬੀ ਪੱਟੀ ਨਜ਼ਰ ਆਉਾਦੀ ਹੈ ਜਿਸ ਨੂੰ ਟਾਸਕਬਾਰ ਕਿਹਾ ਜਾਂਦਾ ਹੈ |
ਕੰਪਿਊਟਰ 'ਤੇ ਕੰਮ ਕਰਦਿਆਂ ਜੇਕਰ ਤੁਹਾਨੂੰ ਅਧਵਾਟਿਓਾ ਡੈਸਕਟਾਪ 'ਤੇ ਆਉਣ ਦੀ ਲੋੜ ਪਵੇ ਤਾਂ ਤੁਸੀਂ ਪਹਿਲਾਂ ਆਪਣੇ ਪ੍ਰੋਗਰਾਮ ਨੂੰ ਮਿਨੀਮਾਈਜ਼ ਕਰੋਗੇ | ਜੇਕਰ ਇਕ ਤੋਂ ਵੱਧ ਪ੍ਰੋਗਰਾਮ ਖੁੱਲ੍ਹੇ ਹੋਣ ਤਾਂ ਸਾਰਿਆਂ ਨੂੰ ਇਕ-ਇਕ ਕਰਕੇ ਮਿਨੀਮਾਈਜ਼ ਕਰਨਾ ਪਵੇਗਾ ਜੋ ਕਾਫ਼ੀ ਅਕਾਊ ਸਾਬਤ ਹੁੰਦਾ ਹੈ | 'ਸਾਈਬਰ ਸੰਸਾਰ' ਦੇ ਪਾਠਕਾਂ ਨੂੰ ਇਕ ਅਜਿਹਾ ਨੁਸਖ਼ਾ ਦੱਸਿਆ ਜਾ ਰਿਹਾ ਹੈ ਜਿਸ ਨਾਲ ਟਾਸਕਬਾਰ 'ਤੇ ਕਲਿੱਕ ਕਰਕੇ ਹੀ ਡੈਸਕਟਾਪ ਦੀਆਂ ਆਈਟਮਾਂ ਨੂੰ ਦੇਖਿਆ ਜਾ ਸਕਦਾ ਹੈ |
ਇਸ ਨੁਸਖ਼ੇ ਨੂੰ ਅਜ਼ਮਾਉਣ ਲਈ ਸਭ ਤੋਂ ਪਹਿਲਾਂ ਆਪਣੀ ਟਾਸਕਬਾਰ 'ਤੇ ਮਾਊਸ ਦਾ ਸੱਜਾ ਬਟਨ ਕਲਿੱਕ ਕਰੋ 'ਤੇ ਫਿਰ ਪ੍ਰਾਪਰਟੀਜ਼ 'ਤੇ ਕਲਿੱਕ ਕਰੋ | ਇਸ ਉਪਰੰਤ ਇਕ ਨਵੀਂ ਵਿੰਡੋ ਖੁੱਲ੍ਹੇਗੀ | ਇਸ ਵਿਚ ਉੱਪਰ ਜਿਹੇ ਟੈਬ ਵਿਚ ਟੂਲਬਾਰ ਨੂੰ ਕਲਿੱਕ ਕਰੋ 'ਤੇ ਫਿਰ ਡੈਸਕਟਾਪ ਦੇ ਅੱਗੇ ਬਣੇ ਬਕਸੇ ਨੂੰ ਟਿਕ ਕਰਕੇ ਓ.ਕੇ. ਬਟਨ ਦਬਾ ਦਿਓ |
ਇਹ ਕੰਮ ਕਰਨ ਉਪਰੰਤ ਟਾਸਕਬਾਰ ਵਿਚ ਘੜੀ ਵਾਲੀ ਥਾਂ ਕੋਲ ਡੈਸਕਟਾਪ ਦਾ ਆਈਕਾਨ ਬਣਿਆ ਹੋਇਆ ਮਿਲੇਗਾ | ਕੰਮ ਕਰਦਿਆਂ ਜਦੋਂ ਵੀ ਤੁਸੀਂ ਡੈਸਕਟਾਪ ਆਈਕਾਨ ਉੱਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਡੈਸਕਟਾਪ ਦੀ ਹਰੇਕ ਫਾਈਲ/ਫੋਲਡਰ ਖੁੱਲ੍ਹੀ ਵਿੰਡੋ ਦੇ ਉੱਪਰ ਹੀ ਨਜ਼ਰ ਆਵੇਗੀ | ਇਹ ਸੁਵਿਧਾ ਵਿੰਡੋਜ਼ ਵਿਸਟਾ, ਵਿੰਡੋਜ਼ 7 ਅਤੇ ਵਿੰਡੋਜ਼ 8 ਵਾਲੇ ਕੰਪਿਊਟਰਾਂ ਵਿਚ ਉਪਲਬਧ ਹੈ | ਜੇਕਰ ਤੁਸੀਂ ਵਿੰਡੋਜ਼ ਐਕਸ. ਪੀ. ਦੀ ਵਰਤੋਂ ਕਰ ਰਹੇ ਹੋ ਤਾਂ ਕਿਸੇ ਪ੍ਰੋਗਰਾਮ ਵਿਚ ਕੰਮ ਕਰਦਿਆਂ ਆਪਣੀ ਡੈਸਕਟਾਪ 'ਤੇ ਜਾਣ ਲਈ ਟਾਸਕਬਾਰ 'ਤੇ ਸੱਜਾ ਕਲਿੱਕ ਕਰਕੇ 'ਸ਼ੋਅ ਦਾ ਡੈਸਕਟਾਪ' ਬਦਲ ਕੇ ਵਰਤਿਆ ਜਾ ਸਕਦਾ ਹੈ |
ਮੋਬਾਈਲ ਫੋਨਾਂ ਲਈ ਸ਼ਬਦਕੋਸ਼
ਅੱਜ ਸੂਚਨਾ ਤਕਨੀਕ ਦਾ ਜ਼ਮਾਨਾ ਹੈ ਅਤੇ ਉਸੇ ਹੀ ਅਕਾਦਮਿਕ ਕਾਰਜ ਦੀ ਵਰਤੋਂਕਾਰਾਂ ਤੱਕ ਚੰਗੀ ਪਹੁੰਚ ਕੀਤੀ ਜਾ ਸਕਦੀ ਹੈ ਜੋ ਸੂਚਨਾ ਉਪਕਰਨਾਂ 'ਤੇ ਪ੍ਰਾਪਤ ਹੋਵੇ | ਪੰਜਾਬੀ ਭਾਸ਼ਾ ਵਿਚ ਪ੍ਰਾਪਤ ਵੱਧ ਤੋਂ ਵੱਧ ਗਿਆਨ ਨੂੰ ਆਧੁਨਿਕ ਸੂਚਨਾ ਉਪਕਰਨਾਂ 'ਤੇ ਲਿਆਉਣ ਲਈ ਪੰਜਾਬੀ ਯੂਨੀਵਰਸਿਟੀ ਸ਼ਲਾਘਾਯੋਗ ਕੰਮ ਕਰ ਰਹੀ ਹੈ | ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਵੱਲੋਂ ਅੰਗਰੇਜ਼ੀ-ਪੰਜਾਬੀ ਕੋਸ਼ ਦਾ ਮੋਬਾਈਲ ਸੰਸਕਰਨ ਰਿਲੀਜ਼ ਕੀਤਾ ਗਿਆ | ਮੋਬਾਈਲ ਕੋਸ਼ ਦੇ ਇਸ ਸਾਫ਼ਟਵੇਅਰ ਦਾ ਵਿਕਾਸ ਪੰਜਾਬੀ ਵਿਭਾਗ ਦੇ ਅਧਿਆਪਕ ਡਾ: ਰਾਜਵਿੰਦਰ ਸਿੰਘ ਅਤੇ ਇਸ ਕਾਲਮ ਦੇ ਲੇਖਕ ਦੁਆਰਾ ਕੀਤਾ ਗਿਆ ਹੈ | ਇਹ ਸੰਸਕਰਨ ਐਾਡਰੋਇਡ ਵਾਲੇ ਮੋਬਾਈਲਾਂ 'ਤੇ ਚੱਲੇਗਾ ਅਤੇ ਇਸ ਨੂੰ ਯੂਨੀਵਰਸਿਟੀ ਦੀਆਂ ਵੈੱਬਸਾਈਟਾਂ punjabifontconverter.com ਅਤੇ punjabicomputer.com ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ | ਇਸ ਵਿਚ ਤੀਹ ਹਜ਼ਾਰ ਤੋਂ ਵੱਧ ਇੰਦਰਾਜ ਹਨ ਅਤੇ ਇਹ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ |

-0-

ਸਾਈਬਰ ਸੰਸਾਰ
ਸੀ. ਪੀ. ਕੰਬੋਜ

ਰਿਸ਼ਤੇ ਨਿਭਾਉਣ ਦੀ ਕਲਾ

ਰਿਸ਼ਤਿਆਂ ਦੀ ਪਰਿਭਾਸ਼ਾ ਕਈ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ, ਖੂਨ ਦੇ ਰਿਸ਼ਤੇ, ਮੋਹ ਦੇ ਰਿਸ਼ਤੇ, ਪਿਆਰ ਦੇ ਰਿਸ਼ਤੇ, ਦੋਸਤੀ ਦੇ ਰਿਸ਼ਤੇ ਤੇ ਪੈਸੇ ਦੇ ਰਿਸ਼ਤੇ |
ਸਾਡੇ ਸਮਾਜ ਵਿਚ ਸਭ ਤੋਂ ਵੱਧ ਮਹੱਤਤਾ ਖੂਨ ਦੇ ਰਿਸ਼ਤਿਆਂ ਨੂੰ ਦਿੱਤੀ ਜਾਂਦੀ ਹੈ, ਜਦੋਂਕਿ ਖੁੱਲ੍ਹ ਕੇ ਕਿਹਾ ਜਾ ਸਕਦਾ ਹੈ, ਇਹ ਮੇਰੀ ਭੈਣ ਹੈ, ਭਰਾ ਹੈ, ਧੀ ਹੈ, ਚਾਚੇ, ਮਾਮੇ, ਤਾਏ ਜਾਂ ਭੂਆ ਦਾ ਪੁੱਤਰ-ਧੀ ਹੈ | ਇਨ੍ਹਾਂ ਰਿਸ਼ਤਿਆਂ ਦਾ ਇਕ ਨਾਂਅਹੈ | ਭਾਵੇਂ ਇਹ ਤੋੜ ਨਿਭਣ ਜਾਂ ਨਾ) ਪਰ ਕੁਝ ਰਿਸ਼ਤੇ ਬੇਨਾਮ ਹੁੰਦੇ ਹਨ ਜੋ ਮੋਹ, ਪਿਆਰ ਤੇ ਦੋਸਤੀ ਦੀਆਂ ਤੰਦਾਂ ਨਾਲ ਪੀਡੇ ਬੱਝੇ ਹੋਏ ਹੁੰਦੇ ਹਨ, ਪਵਿੱਤਰ ਰਿਸ਼ਤੇ ਹੁੰਦੇ ਹੋਏ ਵੀ ਸਮਾਜ ਉਨ੍ਹਾਂਨੂੰ ਪ੍ਰਵਾਨਗੀ ਨਹੀਂ ਦਿੰਦਾ | ਹਾਲਾਂਕਿ ਇਹ ਰਿਸ਼ਤਾ ਸਕੇ ਭਰਾ ਨਾਲੋਂ ਵੀ ਵੱਧ ਮਾਣ ਸਤਿਕਾਰ ਤੇ ਪਿਆਰ ਵਾਲਾ ਵੀ ਹੋ ਸਕਦਾ ਹੈ | ਭਰਾ ਦੀ ਰੱਖੜੀ ਤੋਂ ਕਿਤੇ ਉਚੇਰਾ ਪਰ ਕਿਸੇ ਨੂੰ ਅਗਲਾ ਭਰਾ ਜਾਂ ਭੈਣ ਮੰਨਣ ਵਾਲੇ ਹਮੇਸ਼ਾ ਸ਼ੱਕ ਦੇ ਘੇਰੇ ਵਿਚ ਆ ਜਾਂਦੇ ਹਨ | ਜੋ ਸਾਡੇ ਸਮਾਜ ਦੀ ਤੰਗ ਸੋਚ ਦਾ ਸਬੂਤ ਹੈ ਜਾਂਫਿਰ ਉਨ੍ਹਾਂ ਕੁਝ ਗਿਣੇ-ਚੁਣੇ ਮੰੁਡਿਆਂ ਜਾਂ ਕੁੜੀਆਂ ਦੀਆਂ ਮਾੜੀਆਂ ਚਾਲਾਂ ਦਾ ਜੋ ਚਾਚੇ ਦੀ ਧੀ ਜਾਂ ਮਾਮੇ ਦਾ ਪੁੱਤਰ ਕਹਿ ਕੇ ਨਾਜਾਇਜ਼ ਰਿਸ਼ਤਿਆਂ ਵਿਚ ਉਲਝ ਜਾਂਦੇ ਹਨ |
ਕੁਝ ਇਨਸਾਨ ਅਜਿਹੇ ਵੀ ਹਨ ਜੋ ਪੈਸੇ ਦੇ ਰਿਸ਼ਤੇ ਨੂੰ ਹੀ ਸਭ ਕੁਝ ਸਮਝਦੇ ਹਨ | ਉਨ੍ਹਾਂ ਦੀ ਧਾਰਨਾ ਇਹ ਹੁੰਦੀ ਹੈ ਕਿ ਅੱਜ ਪੈਸੇ ਕਰਕੇ, ਲੋਕ, ਦੋਸਤ-ਮਿੱਤਰ ਤੇ ਰਿਸ਼ਤੇਦਾਰ ਸਾਡੇ ਨੇੜੇ ਢੁਕ-ਢੁਕ ਬਹਿੰਦੇ ਹਨ ਤੇ ਸਮਾਜ ਵਿਚ ਉਨ੍ਹਾਂ ਦਾ ਸਤਿਕਾਰ ਹੈ | ਕਿਸੇ ਹੱਦ ਤੱਕ ਕੁਝ ਸੁਆਰਥੀ ਲੋਕਾਂ ਨੇ ਇਸ ਧਾਰਨਾ ਨੂੰ ਹਕੀਕਤ ਵੀ ਬਣਾ ਦਿੱਤਾ ਹੈ ਜੋ ਸਿਰਫ਼ ਦੌਲਤਮੰਦ ਲੋਕਾਂਨਾਲ ਸਬੰਧ ਰੱਖਣ ਨੂੰ ਹੀ ਮਾਣ ਵਾਲੀ ਗੱਲ ਸਮਝਦੇ ਹਨ ਪਰ ਡੰੂਘਾਈ ਵਿਚ ਜਾ ਕੇ ਸੋਚੀਏ ਤਾਂ ਪਤਾ ਲਗਦਾ ਹੈ ਕਿ ਰਿਸ਼ਤੇ ਨਿਰੇ-ਪੁਰੇ ਪੈਸਾ ਨਹੀਂ ਹੁੰਦੇ ਤੇ ਨਾ ਹੀ ਲੰਬਾ ਸਮਾਂ ਤੋੜ ਨਿਭਦੇ ਹਨ, ਸਗੋਂ ਪਿਆਰ ਤੇ ਅਪਣੱਤ ਦੀ ਡੋਰ ਨਾਲ ਬੱਝੇ ਰਿਸ਼ਤੇ ਹੀ ਤੋੜ ਨਿਭਦੇ ਹਨ | ਜੇ ਪੈਸਾ ਹੀ ਰਿਸ਼ਤਿਆਂ ਨੂੰ ਜੋੜਦਾ ਤਾਂਅਮੀਰ ਘਰਾਂ ਦੇ ਬੱਚੇ, ਨਸ਼ਿਆਂਦੀ ਪਨਾਹ ਕਿਉਾਲੈਂਦੇ, ਘਰਾਂਨੂੰ ਕਿਉਾ ਛੱਡਦੇ, ਲੜਾਈ-ਝਗੜੇ ਤੇ ਤਲਾਕ ਕਿਉਾਹੁੰਦੇ?
ਰਿਸ਼ਤੇ ਸੰਭਾਲਣ ਦੀ ਜਾਚ ਹੋਣੀ ਚਾਹੀਦੀ ਹੈ ਤੇ ਮੇਰੇ ਵਿਚਾਰ ਵਿਚ ਇਹ ਜਾਚ ਔਰਤ ਨੂੰ ਮਰਦ ਨਾਲੋਂ ਵਧੇਰੇ ਹੁੰਦੀ ਹੈ | ਹੁਣ ਦੀ ਨੌਜਵਾਨ ਪੀੜ੍ਹੀ ਤਾਂਰਿਸ਼ਤਿਆਂ ਨੂੰ ਕੱਪੜਿਆਂ ਵਾਂਗ ਬਦਲਦੀ ਹੈ ਪਰ ਕੁਝ ਸੰਸਕਾਰੀ ਪਰਿਵਾਰ ਹਾਲਾਂ ਵੀ ਹਨ ਜੋ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀ ਲੋੜ, ਹੋਂਦ, ਮਹੱਤਤਾ ਤੇ ਨਿਭਾਉਣ ਦੀ ਸਿੱਖਿਆ ਦਿੰਦੇ ਹਨ ਤੇ ਪਿਆਰ ਦੇ ਰਿਸ਼ਤਿਆਂ ਨੂੰ ਤਰਜੀਹ ਦਿੰਦੇ ਹਨ |
ਇਕ ਨਰੋਆ ਸਮਾਜ ਸਿਰਜਣ ਲਈ ਰਿਸ਼ਤਿਆਂ ਦੀ ਪੀਢੀ ਗੰਢ ਦਾ ਹੋਣਾ ਲਾਜ਼ਮੀ ਹੈ | ਟੁੱਟਦੇ ਪਰਿਵਾਰਾਂ ਨੂੰ ਜੋੜਨ ਵੱਲ ਯਤਨਸ਼ੀਲ ਹੋਣ ਦੀ ਲੋੜ ਹੈ ਤਾਂਕਿ ਨਾਨੇ-ਨਾਨੀਆਂ ਤੇ ਦਾਦੇ-ਦਾਦੀਆਂ ਦੇ ਪਿਆਰ ਤੋਂ ਬੱਚੇ ਜਾਣੂ ਹੋ ਸਕਣ, ਚੰਗੀਆਂਆਦਤਾਂ ਗ੍ਰਹਿਣ ਕਰ ਸਕਣ, ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਇਕੱਲੇ ਮਾਪੇ ਹੀ ਉਨ੍ਹਾਂਦੀ ਸੁਯੋਗ ਅਗਵਾਈ ਨਹੀਂ ਕਰ ਸਕਦੇ (ਆਰਥਿਕ ਮਜਬੂਰੀਆਂ ਤੇ ਸਮੇਂ ਦੀ ਘਾਟ ਕਾਰਨ) ਸਗੋਂ ਬਜ਼ੁਰਗਾਂਦਾ ਅਸ਼ੀਰਵਾਦ, ਨੇੜਤਾ, ਪਿਆਰ ਤੇ ਰਹਿਨੁਮਾਈ ਬਹੁਤ ਜ਼ਰੂਰੀ ਹੈ | ਇਹ ਰੋਲ ਮਾਪੇ ਬਿਹਤਰ ਅਦਾ ਕਰ ਸਕਦੇ ਹਨ, ਬੱਚਿਆਂ ਨੂੰ ਸਾਂਝੇ ਪਰਿਵਾਰਾਂ ਵਿਚ ਰੱਖਕੇ | ਅਜਿਹੇ ਬੱਚੇ ਹੀ ਚੰਗੇ ਸ਼ਹਿਰੀ ਬਣ ਕੇ ਚੰਗੀ ਸੱਭਿਅਤਾ ਤੇ ਸੱਭਿਆਚਾਰ ਦੀ ਨੀਂਹ ਮਜ਼ਬੂਤ ਕਰ ਸਕਦੇ ਹਨ |ਚੰਗੇ ਇਨਸਾਨ ਚੰਗੇ ਸ਼ਹਿਰੀ ਬਣਦੇ, ਚੰਗੇ ਸ਼ਹਿਰੀ ਅਧਿਕਾਰਾਂ ਤੇ ਫ਼ਰਜ਼ਾਂ ਤੋਂ ਜਾਣੂ ਹੁੰਦੇ ਤੇ ਰਿਸ਼ਤੇ ਪੀਢੇ ਕਰਦੇ ਹਨ | ਉਨ੍ਹਾਂ ਦੇ ਮੋਢਿਆਂਉਤੇ ਹੀ ਕੌਮ ਤੇ ਦੇਸ਼ ਦੀ ਤਰੱਕੀ, ਅਮਨ-ਚੈਨ ਤੇ ਖੁਸ਼ਹਾਲੀ ਨਿਰਭਰ ਕਰਦੀ ਹੈ | ਰਿਸ਼ਤਿਆਂ ਦੀ ਸਾਂਝ ਨੂੰ ਇਹ ਤੁਕਾਂ ਪ੍ਰੋੜ੍ਹਤਾ ਪ੍ਰਦਾਨ ਕਰਦੀਆਂਹਨ:-
ਕੁਝ ਰਿਸ਼ਤੇ ਹੁੰਦੇ ਨੇ ਐਸੇ,
ਕੱਚੇ ਧਾਗੇ ਵਾਂਗ ਟੁੱਟ ਜਾਂਦੇ |
ਕੁਝ ਦੀ ਹੁੰਦੀ ਸਾਂਝ ਸਦੀਵੀ,
ਉਮਰਾਂ ਤਾੲੀਂ ਦਰਾਰ ਨਾ ਪਾਂਦੇ |
ਅਟੁੱਟ ਸਬੰਧ, ਵਿਸ਼ਵਾਸ, ਭਰੋਸਾ,
ਜੀਵਨ ਨੂੰ ਚੰਦ ਚਾਰ ਲਗਾਉਾਦੇ |
ਸ਼ੁਭ ਇੱਛਾ, ਸਦ ਭਾਵ ਨਿਮਰਤਾ
ਜੀਵਨ ਬਗੀਆ ਨੂੰ ਮਹਿਕਾਉਾਦੇ |
ਨਾਤਾ ਨਹੀਂਕੇਵਲ ਜਿਸਮਾਂ ਦਾ,
ਰੂਹ ਦੀ ਸਾਂਝ ਅਹਿਸਾਸ ਕਰਾਂਦੇ |
ਜਿਸ ਰਿਸ਼ਤੇ ਦੀ ਸਾਂਝ ਹੈ ਰੂਹ ਦੀ,
ਉਹ ਕਿਉਾਕਰਕੇ ਤੋੜੇ ਜਾਂਦੇ |

ਡਾ: ਜਗਦੀਸ਼ਕੌਰ ਵਾਡੀਆ
-ਮੋਬਾਈਲ : 98555-84298.

ਜਦੋਂ ਧੀ ਨੇ ਬੁੱਢੇ ਬਾਪ ਨੂੰ ਹਿੱਕ ਨਾਲ ਲਾਇਆ..

ਬੜੇ ਚਾਵਾਂਨਾਲ ਧੀ ਬਾਪੂ ਨੂੰ ਮਿਲਣ ਜਾ ਰਹੀ ਸੀ ਅਤੇ ਵਾਰ-ਵਾਰ ਡਰਾਈਵਰ ਨੂੰ ਤੇਜ਼ ਗੱਡੀ ਚਲਾਉਣਵਾਸਤੇ ਕਹਿ ਰਹੀ ਸੀ, ਉਸ ਦਾ ਜੀ ਕਰ ਰਿਹਾ ਸੀ ਕਿ ਉੱਡ ਕੇ ਬਾਪੂ ਦੀ ਹਿੱਕ ਨਾਲ ਲੱਗ ਜਾਵਾਂ | ਕੁਝਹੀ ਸਮੇਂ ਵਿਚ ਬਾਪੂ ਦੇ ਘਰ ਆ ਪਹੁੰਚੀ, ਫਟਾਫਟ ਕਾਰ ਵਿਚੋਂ ਉਤਰ ਕੇ ਘੰਟੀ ਵਜਾਈ, ਨੌਕਰ ਨੇ ਦਰਵਾਜ਼ਾ ਖੋਲਿ੍ਹਆ, ਧੀ ਨੇ ਜ਼ੋਰ ਦੀ ਆਵਾਜ਼ ਦਿੱਤੀ, ਬਾਪੂ ਮੈਂ ਆ ਗਈ, ਪਰ ਉਸ ਨੂੰ ਬਾਪੂ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ | ਇੰਨੇ ਵਿਚ ਕਮਰੇ ਵਿਚੋਂ ਭਰਜਾਈ ਨਿਕਲੀ ਅਤੇ ਕਹਿਣਲੱਗੀ ਕਿ ਬਾਪੂ ਜੀ ਹੁਣਇਸ ਘਰ ਵਿਚ ਨਹੀਂਰਹਿੰਦੇ, ਜਦੋਂ ਦੀ ਬੇਬੇ ਮਰ ਗਈ ਹੈ, ਉਦੋਂ ਦੇ ਬਹੁਤ ਉਦਾਸ ਰਹਿੰਦੇ ਸਨ ਅਤੇ ਵਾਰ-ਵਾਰ ਸਾਨੂੰ ਕਹਿੰਦੇ ਸਨ ਕਿ ਇਥੇ ਮੇਰਾ ਜੀਅ ਨਹੀਂਲਗਦਾ, ਇਸ ਲਈ ਮੈਨੂੰ ਕਿਸੇ ਆਸ਼ਰਮ ਵਿਚ ਛੱਡ ਆਓ ਤਾਂਕਿ ਉਥੇ ਮੇਰੇ ਹਮ-ਉਮਰ ਹੋਣਗੇ, ਉਨ੍ਹਾਂ ਨਾਲ ਗੱਲਾਂ-ਬਾਤਾਂ ਕਰਦਿਆਂਮੇਰਾ ਸਮਾਂ ਪਾਸ ਹੋ ਜਾਏਗਾ | ਬਿਨਾਂ ਪਾਣੀ ਪੀਤਿਉਾ ਧੀ ਆਸ਼ਰਮ ਵੱਲ ਚਲ ਪਈ, ਜਦੋਂ ਆਸ਼ਰਮ ਵਿਚ ਪਹੁੰਚੀ ਤਾਂ ਵੇਖਿਆਕਿ ਉਸ ਦਾ ਬੁੱਢਾ ਬਾਪ ਇਕ ਛੋਟੇ ਜਿਹੇ ਕਮਰੇ ਵਿਚ ਇਕੱਲਾ ਪਿਆ ਹੋਇਆਸੀ | ਬਾਪ ਦਾ ਇਹ ਹਾਲ ਵੇਖਕੇ ਉਸ ਦੇ ਕਲੇਜੇ ਵਿਚੋਂ ਇਕ ਹੂਕ ਨਿਕਲੀ ਤੇ ਪੁੱਛਣ ਲੱਗੀ ਕਿ ਬਾਪੂ ਤੇਰੀ ਸਰਦਾਰੀ ਕਿੱਥੇ ਗਈ | ਤੁਸੀਂਆਪਣਾ ਘਰ ਛੱਡ ਕੇ ਇਥੇ ਕਿਉਾਆ ਗਏ | ਬਾਪੂ ਨੂੰ ਲੱਗਾ ਕਿ ਕਿਸੇ ਨੇ ਦੁੱਖ ਦੀ ਰਗ 'ਤੇ ਹੱਥ ਰੱਖ ਦਿੱਤਾ ਹੈ ਤੇ ਕਹਿਣਲੱਗਾ ਕਿ ਤੇਰੀ ਬੇਬੇ ਦੇ ਨਾਲ ਹੀ ਸਾਰਾ ਕੁਝ ਖਤਮ ਹੋ ਗਿਆ ਸੀ | ਤੇਰੇ ਭਰਾ-ਭਰਜਾਈ ਵਿਚ ਅਕਸਰ ਕਲੇਸ਼ ਰਹਿੰਦਾ ਸੀ, ਪਰ ਮੈਨੂੰ ਇਹ ਨਹੀਂਸੀ ਪਤਾ ਕਿ ਇਹ ਕਲੇਸ਼ ਦਾ ਕਾਰਨ ਕੀ ਹੈ | ਇਕ ਦਿਨ ਤੇਰਾ ਵੀਰ ਮੇਰੇ ਕੋਲ ਆਇਆ ਤੇ ਕਹਿਣਲੱਗਾ, 'ਬਾਪੂ ਜੀ ਅਸੀਂ ਕੋਈ ਵੱਡਾ ਪ੍ਰੋਜੈਕਟ ਲਾਉਣਾ ਚਾਹੁੰਦੇ ਹਾਂ, ਜੇ ਤੁਸੀਂ ਮੇਰੀ ਮਦਦ ਕਰੋ ਤਾਂ ਕੁਝ ਹੀ ਸਮੇਂ ਵਿਚ ਆਪਾਂ ਨੂੰ ਬਹੁਤ ਲਾਭ ਹੋ ਜਾਵੇਗਾ |' ਮੈਂ ਪੁੱਛਿਆ, 'ਮੈਂ ਕਿਸ ਤਰ੍ਹਾਂ ਤੇਰੀ ਮਦਦ ਕਰ ਸਕਦਾ ਹਾਂ', ਉਹ ਕਹਿਣ ਲੱਗਾ ਕਿ, 'ਤੁਸੀਂਆਪਣੀ ਸਾਰੀ ਜ਼ਮੀਨ ਜਾਇਦਾਦ ਮੇਰੇ ਨਾਂਅ ਕਰ ਦਿਓ, ਮੈਂ ਤਾਂ ਸਿਰਫ਼ ਕਾਗਜ਼ਾਂ ਦਾ ਹੀ ਮਾਲਿਕ ਹੋਵਾਂਗਾ, ਅਸਲੀ ਮਾਲਕ ਤਾਂਤੁਸੀਂ ਹੀ ਹੋਵੋਗੇ |' ਮੈਂ ਵੀ ਸੋਚਿਆ ਕਿ ਮੇਰੇ ਤੋਂ ਬਾਅਦ ਵੀ ਤਾਂ ਸਭ ਕੁਝ ਇਸ ਦਾ ਹੀ ਹੈ, ਇਸ ਲਈ ਮੈਂ ਸਭਕੁਝ ਉਸ ਦੇ ਨਾਂਅਕਰਨ ਲਈਮੰਨ ਗਿਆ | ਮੇਰੀ ਬੜੀ ਪੁੱਛਗਿੱਛਹੋਣਲੱਗੀ | ਮੈਂ ਵੀ ਬਹੁਤ ਖੁਸ਼ ਸੀ, ਮੇਰੀ ਹਰ ਚੀਜ਼ ਦਾ ਬੜਾ ਧਿਆਨ ਰੱਖਿਆ ਜਾਂਦਾ ਸੀ | ਇਸ ਦੌਰਾਨ ਜ਼ਮੀਨ-ਜਾਇਦਾਦ ਦੇ ਕਾਗਜ਼ ਤਿਆਰ ਹੋ ਗਏ ਅਤੇ ਸਾਰੀ ਜ਼ਮੀਨ-ਜਾਇਦਾਦ ਤੇਰੇ ਵੀਰ ਦੇ ਨਾਂਅਹੋ ਗਈ | ਦੋ ਹੀ ਦਿਨ ਬੀਤੇ ਤਾਂਘਰ ਵਿਚ ਫਿਰ ਕਲੇਸ਼ ਸ਼ੁਰੂ ਹੋ ਗਿਆ | ਇਕ ਦਿਨ ਮੈਂ ਆਪਣੀ ਕੰਨ੍ਹੀਂ ਸੁਣਿਆ ਤੇਰੀ ਭਰਜਾਈ ਕਹਿ ਰਹੀ ਸੀ ਕਿ ਘਰ ਵਿਚ ਬੁੱਢਾ ਰਹੇਗਾ ਜਾਂ ਮੈਂ ਰਹਾਂਗੀ | ਪਰ ਮੈਂ ਇਹ ਸੁਣ ਕੇ ਵੀ ਚੁੱਪ ਰਿਹਾ ਕਿਉਾਕਿ ਮੈਨੂੰ ਕੋਈ ਹੋਰ ਟਿਕਾਣਾ ਨਜ਼ਰ ਨਹੀਂਆਰਿਹਾ ਸੀ |
ਅਗਲੇ ਹੀ ਦਿਨ ਤੇਰਾ ਵੀਰ ਮੈਨੂੰ ਕਹਿਣ ਲੱਗਾ ਕਿ ਬਾਪੂ ਮੈਂ ਪਿੰਡ ਵੱਲ ਜਾ ਰਿਹਾ ਹਾਂ | ਆਓ, ਤੁਹਾਨੂੰ ਵੀ ਨਾਲ ਲੈ ਚੱਲਾਂ, ਉਸ ਨੇ ਮੈਨੂੰ ਕਿਹਾ ਕਿ ਦੋ ਚਾਰ ਕੱਪੜੇ ਵੀ ਲੈ ਲਓ, ਹੋ ਸਕਦਾ ਹੈ ਕਿ ਆਪਾਂ ਨੂੰ ਉਥੇ ਦੋ-ਚਾਰ ਦਿਨ ਰਹਿਣਾ ਹੀ ਪੈ ਜਾਵੇ | ਮੈਂ ਇਹ ਸੁਣ ਕੇ ਬਹੁਤ ਖੁਸ਼ ਹੋਇਆ | ਮੈਂ ਆਪਣੇ ਪੁੱਤਰ ਨਾਲ ਕਾਰ ਵਿਚ ਬੈਠ ਗਿਆ, ਉਸ ਨੇ ਕਾਰ ਇਸ ਆਸ਼ਰਮ ਦੇ ਕੋਲ ਰੋਕ ਦਿੱਤੀ ਤੇ ਕਹਿਣਲੱਗਾ ਕਿ ਬਾਪੂ ਜੀ ਤੁਸੀਂਇਥੇ ਬੈਠੋ ਮੈਂ ਕੁਝ ਦੇਰ ਵਿਚ ਕੰਮ ਕਰਕੇ ਆ ਰਿਹਾ ਹਾਂ | ਮੈਂ ਸ਼ਾਮ ਤੱਕ ਉਸ ਨੂੰ ਉਡੀਕਦਾ ਰਿਹਾ ਪਰ ਉਹ ਨਾ ਮੁੜਿਆ | ਇੰਨੇ ਵਿਚ ਵੀ ਆਸ਼ਰਮ ਦਾ ਅਧਿਕਾਰੀ ਆ ਕੇ ਮੈਨੂੰ ਕਹਿਣਲੱਗਾ ਕਿ ਬਾਪੂ ਜੀ ਚੱਲ ਕੇ ਆਪਣਾ ਕਮਰਾ ਵੇਖਲਓ | ਮੈਨੂੰ ਉਸ ਦੀ ਗੱਲ ਸਮਝ ਨਹੀਂਸੀ ਆ ਰਹੀ | ਉਸ ਨੇ ਮੈਨੂੰ ਦੱਸਿਆ ਕਿ ਤੁਹਾਡਾ ਪੁੱਤਰ ਆਸ਼ਰਮ 'ਚ ਰਹਿਣ ਦਾ ਤੁਹਾਡਾ ਇੰਤਜ਼ਾਮ ਕਰਵਾ ਗਿਆ ਹੈ |ਇਹ ਸੁਣਦਿਆਂਹੀ ਮੈਂ ਸੰੁਨ ਹੋ ਗਿਆ, ਮੇਰੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ, ਮੈਂ ਸੋਚਣ ਲੱਗਾ ਕਿ ਮੈਂ ਤੇਰੀ ਬੇਬੇ ਨਾਲ ਹੀ ਤੁਰ ਜਾਂਦਾ ਤਾਂਕਿ ਮੈਨੂੰ ਅੱਜ ਦਾ ਦਿਨ ਤਾਂ ਨਾ ਦੇਖਣਾ ਪੈਂਦਾ | ਮੈਂ ਤੈਨੂੰ ਵੀ ਦੱਸਣਾ ਠੀਕ ਨਹੀਂ ਸਮਝਿਆ ਕਿ ਤੂੰ ਇਹ ਸੁਣਕੇ ਬਹੁਤ ਦੁਖੀ ਹੋਵੇਂਗੀ | ਮੈਨੂੰ ਹੁਣ ਪਤਾ ਲੱਗਿਆ ਕਿ ਕਿਸ ਤਰ੍ਹਾਂ ਬੇਗਾਨੀਆਂ ਧੀਆਂਆਉਣ 'ਤੇ ਆਪਣੇ ਪੁੱਤਰ ਵੀ ਬੇਗਾਨੇ ਹੋ ਜਾਂਦੇ ਹਨ | ਬਾਪੂ ਦਾ ਰੋਣ ਥੰਮ ਨਹੀਂ ਸੀ ਰਿਹਾ, ਪਰ ਫਿਰ ਵੀ ਧੀ ਨੂੰ ਹੌਸਲਾ ਦੇ ਰਿਹਾ ਸੀ ਕਿ ਤੂੰ ਫਿਕਰ ਨਾ ਕਰ, ਥੋੜ੍ਹੇ ਦਿਨਾਂ ਵਿਚ ਹੀ ਮੇਰਾ ਦਿਲ ਲੱਗ ਜਾਵੇਗਾ | ਇਹ ਸ਼ਬਦ ਸੁਣਦਿਆਂ ਹੀ ਧੀ ਨੇ ਬੁੱਢੇ ਬਾਪ ਨੂੰ ਹਿੱਕ ਨਾਲ ਲਾਇਆਅਤੇ ਕਹਿਣ ਲੱਗੀ ਕਿ ਬਾਪੂ ਜੀ ਤੁਸੀਂ ਮੇਰੇ ਨਾਲ ਘਰ ਚਲੋਗੇ ਅਤੇ ਹਮੇਸ਼ਾ-ਹਮੇਸ਼ਾ ਵਾਸਤੇ ਸਾਡੇ ਨਾਲ ਰਹੋਗੇ | ਬਾਪੂ ਕਹਿਣ ਲੱਗਾ, ਧੀਏ ਹੁਣਤਾਂਮੇਰੇ ਕੋਲ ਤੈਨੂੰ ਦੇਣਵਾਸਤੇ ਕੁਝਵੀ ਨਹੀਂ ਹੈ, ਮੈਂ ਕਿਸ ਤਰ੍ਹਾਂ ਤੇਰੇ ਨਾਲ ਜਾ ਸਕਦਾ ਹਾਂ | ਧੀ ਕਹਿਣਲੱਗੀ ਕਿ ਬਾਪੂ ਜੀ ਵੀਰ ਨੇ ਤਾਂਦੁਨਿਆਵੀ ਜਾਇਦਾਦ ਲਈ ਹੈ, ਜਿਸ ਦਾ ਕੋਈ ਮੁੱਲ ਹੈ, ਜਿਹੜੀ ਜੀਵਨ ਵਿਚ ਕਈ ਵਾਰੀ ਖਰੀਦੀ ਜਾਣੀ ਹੈ ਤੇ ਕਈਵਾਰੀ ਵੇਚੀ ਜਾਣੀ ਹੈ | ਪਰ ਪਿਓ ਦੇ ਰੂਪ ਵਿਚ ਜਿਹੜੀ ਜਾਇਦਾਦ ਮੈਂ ਲੈ ਕੇ ਜਾ ਰਹੀ ਹਾਂ ਉਹ ਅਮੁੱਲ ਹੈ, ਦੁਨੀਆਉਸ ਦਾ ਮੁੱਲ ਨਹੀਂਪਾ ਸਕਦੀ | ਇਕ ਧੀ ਬੋਹੜ ਬਿ੍ਛ ਤੇ ਅਨੁਭਵਾਂ ਦੇ ਖਜ਼ਾਨੇ ਨੂੰ ਲੈ ਕੇ ਆਪਣੇ ਘਰ ਵੱਲ ਚੱਲ ਪਈ | ਬਾਪੂ ਮਨ ਹੀ ਮਨ ਸੋਚ ਰਿਹਾ ਸੀ ਕਿ ਜੇ ਇਸ ਕੁੜੀ ਦੀ ਥਾਂ ਵੀ ਮੰੁਡਾ ਹੁੰਦਾ ਤਾਂਅੱਜ ਮੇਰਾ ਕੀ ਹਾਲ ਹੁੰਦਾ?
ਕਹਿਣ ਦਾ ਭਾਵ ਇਹ ਹੈ ਕਿ ਅੱਜ ਪੁੱਤਰ ਜਿੰਨੇ ਅਮੀਰ ਹੋਈ ਜਾ ਰਹੇ ਹਨ, ਬੁਢਾਪਾ ਓਨਾ ਗਰੀਬ ਹੋਈਜਾ ਰਿਹਾ ਹੈ |ਪੁੱਤਰ ਜਿੰਨੇ ਲਾਇਕ ਹੋਈਜਾ ਰਹੇ ਹਨ, ਬੁਢਾਪਾ ਓਨਾ ਹੀ ਨਾਲਾਇਕ ਸਾਬਤ ਹੁੰਦਾ ਜਾ ਰਿਹਾ ਹੈ |

ਪ੍ਰਵੀਨ ਅਬਰੋਲ
-27/13-ਏ, ਸੈਂਟਰਲ ਟਾਊਨ, ਜਲੰਧਰ |
ਮੋਬਾਈਲ : 98782-49944.

ਹੱਟ ਮਹਿਕ ਦੀ...

ਕੇਲੀ
ਪੰਜਾਬ ਵਿਚ ਕੇਲੀ ਦੇ ਨਾਂਅਨਾਲ ਜਾਣੇ ਜਾਂਦੇ ਫੁੱਲ ਵਾਲੇ ਪੌਦੇ ਨੂੰ ਦੇਸ਼ਦੇ ਹੋਰਨਾਂ ਹਿੱਸਿਆਂ ਵਿਚ ਕੈਨਾ, ਇੰਡੀਅਨ ਸ਼ੌਟ ਅਤੇ ਅਕੀਕ ਆਦਿ ਨਾਂਅ ਨਾਲ ਜਾਣਿਆ ਜਾਂਦਾ ਹੈ | ਸੰਗਤਰੀ, ਲਾਲ, ਗੁਲਾਬੀ, ਪੀਲਾ, ਸਫੇਦ, ਗੁਲਨਾਰੀ ਵਰਗੇ ਅਨੇਕਾਂ ਖੂਬਸੂਰਤ ਰੰਗਾਂਵਾਲੇ ਇਨ੍ਹਾਂ ਫੁੱਲਾਂਨੂੰ ਬਗੀਚੀਆਂ ਦਾ ਸ਼ਿੰਗਾਰ ਬਣਾਉਣ ਖਾਤਰ ਜੁਲਾਈ ਮਹੀਨੇ ਗੱਠੀਆਂ ਬੀਜੀਆਂਜਾਂਦੀਆਂਹਨ | ਫੁੱਲ ਖਿੜਨ ਦਾ ਸਮਾਂ ਅਕਤੂਬਰ ਤੋਂ ਦਸੰਬਰ ਅਤੇ ਅਪ੍ਰੈਲ ਤੋਂ ਜੂਨ ਮਹੀਨੇ ਦੌਰਾਨ ਹੁੰਦਾ ਹੈ | ਪਹਿਲਾਂਲੱਗੇ ਹੋਏ ਪੌਦਿਆਂ ਦੀਆਂ ਗੱਠੀਆਂ ਨੂੰ ਜ਼ਮੀਨ ਵਿਚੋਂ ਜੂਨ ਮਹੀਨੇ ਪੁੱਟ ਲੈਣਾ ਚਾਹੀਦਾ ਹੈ |

-ਬਲਵਿੰਦਰ ਸਿੰਘ ਲੱਖੇਵਾਲੀ, ਮੋਬਾਈਲ : 98142-39041.

ਜ਼ਰੂਰੀ ਸੂਚਨਾ

ਰੋਜ਼ਾਨਾ 'ਅਜੀਤ' ਦੇ ਅਜੀਤ ਮੈਗਜ਼ੀਨ ਅਤੇ ਹੋਰ ਸਪਲੀਮੈਂਟਾਂ ਲਈ ਰਚਨਾਵਾਂ ਭੇਜਣ ਵਾਲੇ ਲੇਖਕਾਂ/ਸਾਹਿਤਕਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਰਚਨਾਵਾਂ ਭੇਜਦੇ ਸਮੇਂ, ਆਪਣੀ ਰਚਨਾ ਦੀ ਫੋਟੋ ਕਾਪੀ ਆਪਣੇ ਕੋਲ ਜ਼ਰੂਰ ਰੱਖ ਲੈਣ | ਰਚਨਾਵਾਂ ਦੀ ਵੱਡੀ ਗਿਣਤੀ ਵਿਚ ਆਮਦ ਕਾਰਨ ਅਣਛਪੀਆਂ ਰਹਿ ਜਾਣ ਵਾਲੀਆਂ ਰਚਨਾਵਾਂ ਲੇਖਕਾਂ ਨੂੰ ਵਾਪਿਸ ਕਰ ਸਕਣਾ ਸਾਡੇ ਲਈ ਸੰਭਵ ਨਹੀਂ ਹੈ | ਉਮੀਦ ਹੈ ਲੇਖਕ ਸਾਡੀ ਇਸ ਮਜਬੂਰੀ ਨੂੰ ਸਮਝਣਗੇ | -ਸੰਪਾਦਕ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX