ਤਾਜਾ ਖ਼ਬਰਾਂ


ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  10 minutes ago
ਨਵੀਂ ਦਿੱਲੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਅਪ੍ਰੈਲ ਨੂੰ ਵਾਰਾਨਸੀ 'ਚ ਨਾਮਜ਼ਦਗੀ ਭਰਨ ਤੋਂ ਪਹਿਲਾ ਰੋਡ ਸ਼ੋਅ ਕੱਢਣਗੇ। ਇਹ ਰੋਡ ਸ਼ੋਅ ਕਰੀਬ 7 ਕਿੱਲੋਮੀਟਰ ਲੰਬਾ ਹੋਵੇਗਾ। ਇਸ ਦੌਰਾਨ ਭਾਜਪਾ ਦੇ 52 ਵੱਡੇ ਨੇਤਾ ਵੀ ਮੌਜੂਦ ਹੋਣਗੇ। ਨਾਮਜ਼ਦਗੀ ਦੀ ਪ੍ਰਕਿਰਿਆ 11 ਵੱਜ ਕੇ 30 ਮਿੰਟ...
ਅੱਜ ਦਾ ਵਿਚਾਰ
. . .  26 minutes ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲੜੀਵਾਰ ਨਾਵਲ -ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਗੁੱਲਾਂ ਦੇ ਚਿਹਰੇ ਦੀ ਰੌਣਕ ਜਾਂਦੀ ਰਹੀ | ਅੱਖਾਂ ਬੁਝੀਆਂ-ਬੁਝੀਆਂ ਨਜ਼ਰ ਆਉਂਦੀਆਂ ਸਨ | ਉਹ ਹਰ ਵੇਲੇ ਨਿਢਾਲ ਪਈ ਰਹਿੰਦੀ | ਖੰਘ ਨਾਲ ਉਸ ਦਾ ਬੁਰਾ ਹਾਲ ਹੋ ਜਾਂਦਾ | 'ਹੀਆਂ ਬਲਾ' ਵਾਲਾ ਬਾਬਾ ਉਸ ਨੂੰ ਕੋਈ ਓਪਰੀ ਕਸਰ ਹੋ ਗਈ ਦੱਸਦਾ | ਗੁੱਲਾਂ ਆਪਣੀਆਂ ਧੀਆਂ ਵੱਲ ਦੇਖ-ਦੇਖ ਝੂਰਦੀ ਰਹਿੰਦੀ | ਅੱਗੇ ਕੀ ਹੋਇਆ ਅੱਜ ਪੜ੍ਹੋ :

ਹੁਣ ਭਾਗ ਸਿੰਘ ਦੀ ਚਿੱਠੀ ਆਉਾਦੀ ਰਹਿੰਦੀ ਹੈ | ਘਰ ਵਿਚ ਚੈਨ ਹੈ | ਐਤਕੀਂ ਉਸ ਲਿਖਿਆ ਹੈ, 'ਸਾਡੇ ਉਤੇ ਨਿਗਰਾਨੀ ਬਹੁਤ ਸਖਤ ਹੋ ਗਈਏ ਸਾਡੇ ਵਿਚੋਂ ਹੀ ਕੁਝ ਅਫਸਰ ਤੇ ਸਿਪਾਹੀ ਕੈਂਪ ਵਿਚੋਂ ਨੱਸ ਗਏ | ਉਨ੍ਹਾਂਰਲ ਕੇ ਜ਼ਮੀਨ ਦੇ ਅੰਦਰੋਂ ਅੰਦਰੀ ਰਸਤਾ ਬਣਾਇਆ | ਭਾਰਤੀ ਤੇ ਅੰਗਰੇਜ਼ ਦੋਵੇ ਰਲੇ ਹੋਏ ਹੋਏ | ਕੈਂਪ ਅਥਾਰਿਟੀ ਨੂੰ ਪਤਾ ਲੱਗ ਗਿਆ, ਉਨ੍ਹਾਂਉੱਤੇ ਤਾਂ ਸਖਤ ਪਹਿਰਾ ਹੋਣਾ ਹੀ ਹੈ, ਅਸੀਂ ਸਾਰੇ ਬੀ ਨਾਲ ਹੀ ਦਰੜੇ ਗਏ | ਸਾਡੇ ਉਤੇ ਬੀ ਬੜੀ ਕੜੀ ਨਜ਼ਰ ਰੱਖਣਲੱਗ ਪਏਹਨ |ਹਰ ਗੱਲ 'ਤੇ ਸ਼ੱਕ ਕਰਦੇ ਹਨ |ਹੁਣ ਕੈਂਪ ਦੇ ਆਸ-ਪਾਸ ਦੀ ਚਾਰ ਦੀਵਾਰੀ ਉਤੇ ਕੰਡਿਆਂ ਦੀਆਂ ਤਾਰਾਂ ਹੋਰ ਉੱਚੀਆਂ ਹੋ ਗਈਆਂਨ ਤੇ ਹੱਥ ਲਗਣਨਾਲ ਹੀ ਬਿਜਲੀ ਦੀ ਕਰੰਟ ਦਾ ਜ਼ੋਰ ਨਾਲ ਝਟਕਾ ਲਗਦੈ | ਹੁਣ ਡਰ ਨਾਲ ਕੋਈ ਚਾਰ ਦੀਵਾਰੀ ਦੇ ਨੇੜੇ ਬੀ ਨਹੀਂ ਜਾਂਦਾ |ਜੇ ਕੋਈ ਨੇੜੇ-ਤੇੜੇ ਜਾਵੇ ਤਾਂ ਜਰਮਨ ਸਿਪਾਹੀਆਂ ਨੂੰ ਹੁਕਮ ਹੈ ਕਿ ਉਹ ਗੋਲੀ ਮਾਰ ਦੇਣ |
-0-
ਕੁਲਦੀਪ ਡੇਢ ਸਾਲ ਦਾ ਹੋ ਗਿਆ ਹੈ ਪਰ ਹਾਲੀ ਤੱਕ ਨਾ ਉਸ ਘਸੀਟੀ ਮਾਰੀ ਹੈ ਨਾ ਰਿੜਨਾ ਸਿਖਿਆ ਹੈ | ਨਿਆਮਤ ਨੇ ਕਦੀ ਉਸ ਨੂੰ ਪਲੰਗ ਤੋਂ ਹੇਠਾਂ ਧਰਤੀ ਉਤੇ ਨਹੀਂਉਤਾਰਿਆ, 'ਕੀੜੀ ਲੜ ਜਾਸਸ ਤੇ ਰੋਸੀ ਪਿਆ |' ਕੁਲਦੀਪ ਨੇ ਧਰਤੀ ਦੀ ਸਖਥ ਛੋਹ ਮਾਣੀ ਹੀ ਨਹੀਂ | 'ਮਾਮਾ', 'ਦਾਦਾ', 'ਚੋਚੀ', 'ਮਮ' ਉਹ ਚੰਗੀ ਤਰ੍ਹਾਂ ਬੋਲਣਲੱਗ ਪਿਆ ਹੈ | ਕੰਧ ਨਾਲ ਹੱਥ ਟਿਕਾਅ ਕੇ ਖਲੋ ਜਾਂਦਾ ਹੈ | ਆਪਣੀ ਜਿੱਤ ਲਈ ਖਿੜ-ਖਿੜ ਕਰਦਾ ਹੱਸਦਾ ਹੈ | ਨਿਆਮਤ ਦੀਆਂ ਬਾਹਵਾਂ ਉਸ ਦੇ ਆਸ-ਪਾਸ ਹੀ ਖੁੱਲੀਆਂ ਰਹਿੰਦੀਆਂਹਨ |ਭੈਣਾਂ ਕੁਲਦੀਪ ਨੂੰ ਲਾਡ ਲਡਾਉਾਦੀਆਂ ਚੁਕਦੀਆਂ ਤਾਂ ਨਿਆਮਤ ਜਾਂ ਝਾਈ ਦੇ ਹੱਥ ਉਸ ਦੇ ਹੇਠਾਂ ਹੀ ਹੁੰਦੇ... 'ਹੁਸ਼ ਕਰ... | ਸੱਟ ਨਾ ਪਾਵੇਂਸ ਢਹਿ ਪੈਸੀਆਂ ਕੋਲੋਂ... ਕਿਧਰੇ ਕਵੱਲੀ ਲੱਗ ਜਾਸਸ... |' (ਖ਼ਬਰਦਾਰ ਡਿਗ ਨਾ ਪਏ, ਕਿਧਰੇ ਚੋਟ ਨਾ ਲੱਗ ਜਾਏ) |
ਟਲੀਆਂ ਵਾਲੇ ਲਾਲ ਤਿੰਨ ਪਹੀਆਂ ਵਾਲੇ ਰੇੜ੍ਹੇ ਨਾਲ ਪੈਰ ਪੁੱਟ ਕੇ ਕਿਲਕਾਰੀਆਂ ਮਾਰਦਾ, ਧਰਤੀ ਉਤੇ ਉਛਲਦਾ, ਜਿਵੇਂ ਧਰਤੀ ਉਤੇ ਉਸ ਦੇ ਨਿੱਕੇ-ਨਿੱਕੇ ਗੋਭਲੇ ਪੈਰ ਦੁਖਦੇ ਹੋਣ | ਮੋਟੀਆਂ-ਮੋਟੀਆਂ ਹੇਠਾਂ ਲਟਕਦੀਆਂ ਗੱਲ੍ਹਾਂ ਵਿਚ ਉਸ ਦੀਆਂ ਅੱਖਾਂ ਛੁਪ ਜਾਂਦੀਆਂ ਜਿਵੇਂ ਕਿਸੀ ਤਿਬਤੀ ਜਾਂ ਜਾਪਾਨੀ ਬੱਚੇ ਦੀਆਂਅੱਖਾਂ ਦੀ ਸਿਰਫ਼ ਲੀਕ ਹੀ ਦਿਸਦੀ ਹੋਵੇ |

(ਬਾਕੀ ਅਗਲੇ ਐਤਵਾਰ)

-ਮੋਬਾ: 099996-82767


ਖ਼ਬਰ ਸ਼ੇਅਰ ਕਰੋ

ਜ਼ਮਾਨਾ ਬਦਲ ਗਿਆ ਹੈ

ਕਹਾਣੀ

ਬੜੀ ਠੰਢ ਸੀ | ਜਨਵਰੀ ਦਾ ਮਹੀਨਾ ਸੀ | ਠੰਢੀਆਂ ਹਵਾਵਾਂ ਚਲ ਰਹੀਆਂਸਨ | ਸ਼ਿਮਲੇ ਦੇ ਪਹਾੜਾਂ 'ਤੇ ਤਾਜ਼ੀ-ਤਾਜ਼ੀ ਬਰਫ਼ਬਾਰੀ ਹੋਈ ਸੀ | ਸ਼ਾਮ ਢਲ ਗਈਸੀ | ਹਨੇਰਾ ਹੋਣਲੱਗ ਪਿਆਸੀ, ਮੇਰੇ ਤੋਂ ਉੱਪਰਲੇ ਫਲੈਟ ਵਾਲੀ ਮਿਸਿਜ਼ ਦਾਸ ਨੇ ਬੈੱਲ ਕੀਤੀ ਤੇ ਹੱਸਦੀ-ਹੱਸਦੀ ਬੋਲੀ, 'ਦੀਦੀ ਜ਼ਰਾ ਉੱਪਰ ਛੱਤ ਤੱਕ ਆਇਓ |' ਮੈਨੂੰ ਬਿਨਾਂ ਕੁਝ ਪੁੱਛਣ ਦਾ ਮੌਕਾ ਦਿੱਤਿਆਂ ਉਹ ਝਟਪਟ ਪੌੜੀਆਂ ਚੜ੍ਹ ਗਈ | ਥੋੜ੍ਹੀ ਦੇਰ ਬਾਅਦ ਮੈਂ ਵੀ ਛੱਤ 'ਤੇ ਚਲੀ ਗਈ | ਉੱਪਰ ਖੁੱਲ੍ਹੀ ਛੱਤ 'ਤੇ ਕਰੀਨੇ ਨਾਲ ਲੱਕੜੀਆਂਚਿਣੀਆਂ ਹੋਈਆਂਸਨ | ਇਕ ਮੇਜ਼ 'ਤੇ ਦੋ-ਤਿੰਨ ਪਲੇਟਾਂ ਵਿਚ ਮੰੂਗਫਲੀ, ਰੇਵੜੀਆਂ, ਫੁੱਲੇ ਤੇ ਗਚਕ ਪਈਸੀ | 4-5 ਅਣਜਾਣ ਜਿਹੇ ਬੰਦੇ ਖੜ੍ਹੇ ਸਨ | ਮਿਸਿਜ਼ ਦਾਸ ਨੇ ਝਟਪਟ ਲੱਕੜੀਆਂ ਨੂੰ ਅੱਗ ਲਾ ਕੇ ਸਾਰੀ ਛੱਤ 'ਤੇ ਰੌਸ਼ਨੀ ਕਰ ਦਿੱਤੀ | ਫਿਰ ਅਸੀਂ ਸਾਰਿਆਂ ਨੇ ਅੱਗ ਵਿਚ ਰੇਵੜੀਆਂ ਤੇ ਮੰੂਗਫਲੀ ਸੁੱਟ ਕੇ ਮੱਥਾ ਟੇਕ ਕੇ ਲੋਹੜੀ ਮਨਾਈ ਤੇ ਇਕ-ਦੂਜੇ ਨੂੰ ਲੋਹੜੀ ਦੀ ਵਧਾਈ ਦਿੱਤੀ | ਮੈਂ ਮਿਸਿਜ਼ ਦਾਸ ਨੂੰ ਪੁੱਛਿਆ, 'ਕੀ ਗੱਲ ਲੋਹੜੀ ਤਾਂਸਾਰੇ ਬਲਾਕ ਵਾਲੇ ਹੇਠਾਂ ਪਾਰਕ ਦੇ ਕੋਨੇ ਵਿਚ ਹਰ ਸਾਲ ਮਨਾਉਾਦੇ ਹੀ ਹਨ, ਫਿਰ ਇਹ ਤੁਸੀਂਅਲੱਗ ਤੋਂ ਇਹ ਗੁੱਪਚੁੱਪ ਲੋਹੜੀ ਕਿਉਾ ਮਨਾਈ ਹੈ |' ਉਹ ਹੌਲੀ ਜੇਹੀ ਬੋਲੀ, 'ਆਓ ਹੇਠਾਂ ਮੇਰੇ ਨਾਲ ਮੈਂ ਦੱਸਦੀ ਹਾਂ', ਫਿਰ ਉਸ ਨੇ ਬਾਕੀ ਸਭ ਨੂੰ ਵਿਦਾ ਕਰ ਦਿੱਤਾ ਤੇ ਮੈਨੂੰ ਲੈ ਕੇ ਉਹ ਹੇਠਾਂ ਆਪਣੇ ਫਲੈਟ ਵਿਚ ਆ ਗਈ |
ਮੈਨੂੰ ਕੌਫ਼ੀ ਦਾ ਕੱਪ ਫੜਾਉਾਦਿਆਂ ਉਹ ਬੋਲੀ, 'ਅੱਜ ਮੰੁਨੀਆ ਦੀ ਪਹਿਲੀ ਲੋਹੜੀ ਹੈ', ਮੰੁਨੀਆਂ ਉਸ ਦੀ ਬੇਟੀ ਸੀ | ਬੀ. ਏ. ਵਿਚ ਪੜ੍ਹਦੀ ਸੀ ਤੇ ਇਸ ਵੇਲੇ ਉਹ ਘਰ ਨਹੀਂ ਸੀ | ਮੈਂ ਪੁੱਛਿਆ, 'ਪਹਿਲੀ ਲੋਹੜੀ, ਮਤਲਬ ਮੰੁਨੀਆਂ ਦੀ ਸ਼ਾਦੀ...', ਹਾਂ ਦੀਦੀ ਉਸ ਦੀ ਸ਼ਾਦੀ ਅਸੀਂ ਪਿਛਲੇ ਮਹੀਨੇ ਕਰ ਦਿੱਤੀ ਸੀ | ਵੈਸੇ ਹਾਲਾਂਅਸੀਂਦੱਸਿਆ ਕਿਸੇ ਨੂੰ ਵੀ ਨਹੀਂ, ਸ਼ਾਦੀ ਵੀ ਅਸੀਂਦਿੱਲੀ ਜਾ ਕੇ ਕੀਤੀ ਸੀ |ਤੁਹਾਨੂੰ ਹੀ ਦੱਸਣ ਲੱਗੀ ਹਾਂ, ਉਹ ਮੇਰੀ ਵੱਡੀ ਭੈਣ ਦਾ ਬੇਟਾ ਹੈ ਨਾ ਰੋਹਿਤ, ਉਸੇ ਨਾਲ | ਕੀ ਕਰੀਏ ਦੀਦੀ, ਬੱਚਿਆਂਦੀ ਮਰਜ਼ੀ ਅੱਗੇ ਤਾਂ ਝੁਕਣਾ ਹੀ ਪੈਂਦਾ ਹੈ ਨਾ, ਅੱਗੇ ਮੈਂ ਆਪਣਾ ਪਤੀ ਗੁਆ ਦਿੱਤਾ ਸਭਕੁਝ ਚੁੱਪ-ਚਾਪ, ਹੌਲੀ-ਹੌਲੀ ਤਾਂ ਸਭ ਨੂੰ ਪਤਾ ਲੱਗ ਹੀ ਜਾਏਗਾ | ਇਕ ਵਾਰੀ ਜ਼ਰੂਰ ਵਾਵਰੋਲਾ ਉੱਠੇਗਾ, ਲੰਘ ਜਾਏਗਾ |' ਉਹ ਥੋੜ੍ਹੀ ਉਦਾਸ ਸੀ, ਥੋੜ੍ਹੀ ਨਿਸਚਿੰਤ | ਮੈਂ ਉਸ ਨੂੰ ਵਧਾਈ ਦਿੱਤੀ ਤੇ ਕੌਫ਼ੀ ਖਤਮ ਕਰਕੇ ਹੇਠਾਂਆਪਣੇ ਫਲੈਟ ਵਿਚ ਆ ਗਈ |
ਮੇਰਾ ਮਨ ਕਿਧਰੇ ਡੰੂਘੀਆਂ ਸੋਚਾਂ ਵਿਚ ਉਤਰ ਗਿਆ ਸੀ | ਮੰੁਨੀਆ ਦੀ ਸ਼ਾਦੀ ਦੀ ਖ਼ਬਰ ਨਾਲ ਜਿਵੇਂ ਮੇਰੇ ਅੰਦਰ ਦਾ ਕੋਈ ਸਾਲਾਂ ਪੁਰਾਣਾ ਜ਼ਖ਼ਮ ਚਸਕਣ ਲੱਗ ਪਿਆਸੀ |ਕਾਫ਼ੀ ਸਾਲ ਪਹਿਲਾਂ ਦੀ ਗੱਲ ਹੈ, ਅਸੀਂਨਵਾਂ ਘਰ ਬਦਲ ਕੇ ਸ਼ਿਵਾਜੀ ਕਾਲੋਨੀ ਦੇ 170 ਨੰਬਰ ਕੁਆਰਟਰ ਵਿਚ ਆਏ ਸਾਂ | ਮੈਂ ਉਦੋਂ ਬੀ. ਏ. ਵਿਚ ਪੜ੍ਹਦੀ ਸਾਂ, ਕਾਲਜ ਘਰ ਤੋਂ ਕੋਈਇਕ-ਡੇਢ ਕਿਲੋਮੀਟਰ ਦੂਰ ਹੋਵੇਗਾ |ਉਦੋਂ ਸਕੂਟਰ ਜਾਂਕਾਰ ਦੀ ਸਹੂਲਤ ਤਾਂ ਹੈ ਨਹੀਂਸੀ |ਬਸ ਪੈਦਲ ਹੀ ਜਾਈਦਾ ਸੀ | ਇਕ ਦਿਨ ਮੈਂ ਘਰੋਂ ਨਿਕਲੀ ਹੀ ਸਾਂਕਿ ਇਕ ਸਾਈਕਲ ਵਾਲੀ ਕੁੜੀ ਨੇ ਮੇਰੇ ਅੱਗੇ ਸਾਈਕਲ ਰੋਕ ਕੇ ਮੈਨੂੰ ਕਿਹਾ, 'ਆ ਜਾ ਬੈਠ ਜਾ | ਤੇਰਾ ਕਾਲਜ ਮੇਰੇ ਰਾਹ ਵਿਚ ਹੀ ਹੈ, ਤੈਨੂੰ ਉਥੇ ਉਤਾਰ ਕੇ ਮੈਂ ਅੱਗੇ ਚਲੀ ਜਾਵਾਂਗੀ |' ਮੈਂ ਹੈਰਾਨ ਹੋ ਗਈ, ਉਹ ਹੱਸਦੀ ਹੋਈ ਬੋਲੀ, 'ਤੂੰ ਮੈਨੂੰ ਨਹੀਂ ਜਾਣਦੀ, ਮੈਂ ਤੇਰੇ ਤੋਂ ਅਗਲੇ ਘਰ 171 ਨੰਬਰ ਵਿਚ ਰਹਿੰਦੀ ਹਾਂ | ਮੇਰਾ ਨਾਂਅ ਪੁਸ਼ਪਾ ਹੈ | ਛੋਟੀ ਜਿੰਨੀ ਤਾਂਕਾਲੋਨੀ ਹੈ, ਇਥੇ ਝਟਪਟ ਸਭ ਨੂੰ ਪਤਾ ਚੱਲ ਜਾਂਦਾ ਹੈ ਕਿ ਕੌਣ ਨਵਾਂਆਇਆਹੈ ਤੇ ਕਿਹੜੇ ਘਰ ਵਿਚ ਤੇ ਫੈਮਿਲੀ ਵਿਚ ਕਿੰਨੀ ਮੈਂਬਰ ਹਨ |' ਮੈਂ ਉਸ ਦੀ ਸਾਈਕਲ 'ਤੇ ਬੈਠਗਈ ਤੇ ਉਸ ਨੇ ਮੈਨੂੰ ਕਾਲਜ ਦੇ ਗੇਟ ਅੱਗੇ ਉਤਾਰ ਦਿੱਤਾ | ਜਾਣ-ਪਛਾਣ ਹੋ ਗਈ, ਉਸ ਨੇ ਜਾਂਦੇ-ਜਾਂਦੇ ਕਿਹਾ, 'ਮੈਂ ਸ਼ਾਮ ਨੂੰ ਤੇਰੇ ਘਰ ਆਵਾਂਗੀ |'
ਮੈਂ ਦੁਪਹਿਰ ਨੂੰ ਦੋ ਵਜੇ ਕਾਲਜ ਤੋਂ ਆ ਜਾਂਦੀ ਸੀ | ਰੋਟੀ ਖਾ ਕੇ ਪੜ੍ਹਨ ਬੈਠਜਾਂਦੀ ਸੀ | ਬਸ ਸਾਨੂੰ ਮਾਂ-ਬਾਪ ਨੇ ਏਹੀ ਸਿਖਾਇਆਸੀ ਕਿ ਅਸੀਂ ਬੱਚਿਆਂ ਨੇ ਸਿਰਫ਼ ਪੜ੍ਹਨਾ ਹੀ ਹੈ | ਕੋਈ ਕੰਮ ਨਹੀਂਕਰਨਾ | ਮਾਂ ਸਾਰੇ ਕੰਮ ਕਰਦੀ ਸੀ ਤੇ ਪਿਤਾ ਜੀ ਨੌਕਰੀ ਕਰਦੇ ਸਨ, ਜ਼ਿੰਦਗੀ ਬਹੁਤ ਸਿੰਪਲ ਸੀ, ਕਦੇ ਕਿਸੇ ਥੁੜ ਦਾ ਅਹਿਸਾਸ ਨਹੀਂਸੀ ਹੋਇਆ | ਵਿਹੜੇ ਵਿਚ ਇਕ ਸੰਵਾਜਨੇ ਦਾ ਦਰੱਖਤ ਸੀ, ਉਸ ਦੀ ਛਿਤਰੀ-ਛਿਤਰੀ ਛਾਂ ਥੱਲੇ ਕੁਰਸੀ ਡਾਹ ਕੇ ਮੈਂ ਪੜ੍ਹਨੇ ਬੈਠਜਾਂਦੀ | ਹੋਰ ਭੈਣ-ਭਰਾ ਵੀ ਨੇੜੇ-ਨੇੇੜੇ ਹੀ ਖੇਡਦੇ, ਤੁਰੇ ਫਿਰਦੇ, ਵੱਡਾ ਭਰਾ ਆਪਣੇ ਦੋਸਤਾਂਨਾਲ ਘੰੁਮਣ ਚਲਾ ਜਾਂਦਾ, ਕਦੇ ਹਾਕੀ ਖੇਡਦਾ, ਕਦੇ ਫੁੱਟਬਾਲ | ਉਹ ਆਪਦੇ ਕਾਲਜ ਦਾ ਬੈਸਟ ਅਥਲੀਟ ਚੁਣਿਆ ਗਿਆ ਸੀ ਉਸ ਸਾਲ | ਸ਼ਾਮ ਨੂੰ ਪੁਸ਼ਪਾ ਆ ਗਈ, ਉਹ ਥੱਕੀ-ਥੱਕੀ ਲੱਗ ਰਹੀ ਸੀ | ਬੀਜੀ ਨੇ ਉਸ ਨੂੰ ਬੈਠਣ ਲਈਮੂਹੜਾ ਦਿੱਤਾ ਤੇ ਨਾਲ ਹੀ ਗਿਲਾਸ ਪਾਣੀ ਦਾ | ਉਹ ਗਟਗਟ ਕਰਕੇ ਪੀ ਗਈ, ਬੋਲੀ, ਮੈਂ ਸਿੱਧੀ ਸਕੂਲ ਤੋਂ ਹੀ ਆ ਰਹੀ ਹਾਂ | ਬਸ ਸਾਈਕਲ ਰੱਖਿਆ ਤੇ ਭੱਜ ਆਈ ਇਧਰ ਨੂੰ |'
ਮੈਂ ਮਾਂ ਨੂੰ ਉਸ ਦੀ ਬਾਬਤ ਦੱਸਿਆ ਬਈਇਹ ਸਾਡੇ ਪੜੌਸ ਵਿਚ ਰਹਿੰਦੇ ਹਨ | ਬਾਕੀ ਪੁਸ਼ਪਾ ਨੇ ਖੁਦ ਹੀ ਦੱਸ ਦਿੱਤਾ, 'ਮਾਸੀ ਜੀ ਤੁਹਾਡੇ ਨਾਲ ਵਾਲਾ ਸਾਡਾ ਘਰ ਹੈ, ਮੈਂ ਕਿਸੇ ਪਿੰਡ ਵਿਚ ਨੌਕਰੀ ਕਰਦੀ ਹਾਂ, ਜੇ. ਬੀ. ਟੀ. ਕਰਕੇ ਸਕੂਲ ਵਿਚ ਪੜ੍ਹਾਉਣ ਲੱਗ ਗਈਸਾਂ |ਹੁਣ ਤਾਂ ਕਈ ਸਾਲ ਹੋ ਗਏ ਹਨ, ਤੁਹਾਡੇ ਇਸ ਘਰ ਵਿਚ ਆਉਣਕਰਕੇ ਮੈਨੂੰ ਬੜੀ ਖੁਸ਼ੀ ਹੋਈਹੈ, ਮੈਨੂੰ ਇਕ ਸਹੇਲੀ ਮਿਲ ਗਈ |
ਸ਼ਾਇਦ ਉਹ ਮੇਰੇ ਤੋਂ 2-4 ਸਾਲ ਵੱਡੀ ਸੀ | ਬਿਲਕੁਲ ਮਾੜਚੂ ਜਿਹੀ ਪਤਲੀ ਪਤੰਗ | ਸਵੇਰੇ ਜਲਦੀ ਉੱਠਦੀ, ਮਾਂ ਨਾਲ ਘਰ ਦਾ ਸਾਰਾ ਕੰਮ ਕਰਾਉਾਦੀ, ਛੋਟੇ ਭੈਣ-ਭਾਈਆਂ ਨੂੰ ਸਕੂਲ ਲਈ ਤਿਆਰ ਕਰਦੀ, ਉਨ੍ਹਾਂ ਨੂੰ ਨਾਸ਼ਤਾ ਕਰਾਉਾਦੀ ਤੇ ਉਨ੍ਹਾਂਦੇ ਡੱਬਿਆਂ ਵਿਚ ਪਰਾਊਾਠੀਆਂ ਪਾ ਕੇ ਉਨ੍ਹਾਂਨੂੰ ਦਿੰਦੀ | ਬਾਅਦ ਵਿਚ ਆਪਣਾ ਟਿਫਨ ਤਿਆਰ ਕਰਦੀ ਤੇ ਸਾਈਕਲ ਨੂੰ ਝਾੜ-ਪੂੰਝ ਕੇ ਸਕੂਲ ਲਈ ਤੁਰ ਪੈਂਦੀ | ਸ਼ਾਮ ਨੂੰ ਆ ਕੇ ਫਿਰ ਉਹੀ ਰੂਟੀਨ, ਬਸ ਕੁਝ ਟਾਈਮ ਕੱਢ ਕੇ ਮੇਰੇ ਕੋਲ ਜ਼ਰੂਰ ਆ ਜਾਂਦੀ | ਜਦ ਵੀ ਆਉਾਦੀ, ਪਿਛੋਂ ਝੱਟ ਹੀ ਉਸ ਦੀ ਮਾਂ 'ਵਾਜਾਂ ਮਾਰਨ ਲੱਗ ਪੈਂਦੀ, 'ਪੁਸ਼ੀ ਨੀ, ਪੁਸ਼ੀ ਦੀ ਬੱਚੀ, ਕਿੱਥੇ ਮਰ ਗਈ, ਕਿੰਨਾ ਕੰਮ ਪਿਆ ਹੈ ਕਰਨ ਵਾਲਾ, ਜਲਦੀ ਆ ਜਾ ਭੱਜ ਕੇ |' ਪਰ ਪੁਸ਼ਪਾ ਬੈਠੀ ਰਹਿੰਦੀ | ਜਦ ਮੈਂ ਉਸ ਨੂੰ ਜਾਣ ਲਈ ਕਹਿੰਦੀ ਤਾਂ ਉਹ ਹੱਸਦੀ ਹੋਈ ਕਹਿੰਦੀ, 'ਝਾਈ ਨੂੰ ਤਾਂਬਸ 'ਵਾਜਾਂ ਮਾਰਨ ਦੀ ਆਦਤ ਪਈ ਹੋਈ ਹੈ | ਪੰਜ ਮਿੰਟ ਵੀ ਆਪਣੇ ਬੱਚਿਆਂ ਨੂੰ ਅੱਖੋਂ ਓਹਲੇ ਨਹੀਂਹੋਣ ਦਿੰਦੀ | ਕਈ ਵਾਰੀ ਭਾਈਏ ਹੋਰਾਂਨਾਲ ਵੀ ਗੁੱਸੇ ਹੋ ਜਾਂਦੀ ਹੈ |' ਉਹ ਲੋਕ ਪਾਕਿਸਤਾਨ ਦੇ ਝੰਗ ਜ਼ਿਲ੍ਹੇ 'ਚੋਂ ਉਜੜ ਕੇ ਆਏ ਹੋਏ ਸਨ, ਜਿਥੇ ਮਾਂ ਨੂੰ ਝਾਈ ਤੇ ਬਾਪ ਨੂੰ ਭਾਈਆ ਕਹਿੰਦੇ ਸਨ | ਆਖੀਰ ਉਸ ਦੀ ਝਾਈ ਖੁਦ ਹੀ ਆਉਾਦੀ ਤੇ ਪੁਸ਼ਪਾ ਨੂੰ ਬਾਹੋਂ ਫੜ ਕੇ ਘੜੀਸਦੀ ਹੋਈ ਲੈ ਜਾਂਦੀ |'

(ਬਾਕੀ ਅਗਲੇ ਐਤਵਾਰ)

-1682, 7 ਫੇਜ਼, ਮੋਹਾਲੀ |
ਮੋਬਾਈਲ : 99881-52523.

ਕਹਾਣੀ ਦਾ ਚਿਹਰਾ

ਰਿਕਸ਼ਾ ਸ਼ਹਿਰ ਵੱਲ ਨੂੰ ਜਾ ਰਿਹਾ ਸੀ |
ਉਪਰ ਮਹਿੰਦਰ ਸਿੰਘ ਨਾਲ ਮੰੂਹ ਸਿਰ ਜਿਹਾ ਛੁਪਾਈ ਪਰਮਜੀਤ ਬੈਠੀ ਸੀਜੋ ਘਰੋਂ ਸਹੇਲੀ ਨੂੰ ਮਿਲਣ ਦਾ ਬਹਾਨਾ ਲਾ ਕੇ ਆਈ ਸੀ |ਥੋੜ੍ਹੀ ਦੇਰ ਪਹਿਲਾਂਇਹੀ ਪ੍ਰੇਮੀ ਜੋੜਾ ਬੱਸ ਅੱਡੇ ਦੇ ਬੈਂਚ 'ਤੇ ਬੈਠਾ ਇਕ-ਦੂਜੇ ਦੀਆਂ ਸਿਫ਼ਤਾਂ ਦੇ ਪੁਲ ਇਸ ਤਰ੍ਹਾਂ ਬਣਾ ਰਿਹਾ ਸੀ, ਜਿਵੇਂ ਇਕ-ਦੂਜੇ ਨੂੰ ਆਪਣੇ ਵਾਸਤੇ ਤਿਆਰ ਕਰ ਰਿਹਾ ਹੋਵੇ | ਆਖਰ ਮਹਿੰਦਰ ਸਿੰਘ ਨੇ ਟਾਈਮ ਵੇਖਦਿਆਂ ਕਿਹਾ, 'ਹੁਣ ਫਿਰ ਚੱਲੀਏ | ਮੈਂ ਮਲੋਟ ਨੂੰ ਮੁੜਨਾ ਵੀ ਹੈ | ਬਾਪੂ ਤਾਂਆਉਣ ਨਹੀਂ ਸੀ ਦਿੰਦਾ | ਮਸਾਂ ਪੁਲਿਸ ਭਰਤੀ ਦੇ ਫਾਰਮ ਖਰੀਦਣ ਦਾ ਬਹਾਨਾ ਲਾ ਕੇ ਆਇਆ ਹਾਂ |'
'ਹਾਂ-ਹਾਂ ਦਸ | ਮੈਂ ਵੀ ਸੁਣਨ ਵਾਸਤੇ ਕਾਹਲੀ ਹਾਂ ਜਿਹੜੀ ਗੱਲ ਤੂੰ ਮੈਨੂੰ ਕੱਲੀ ਨੂੰ ਦੱਸਣੀ ਚਾਹੁੰਨੈ', ਪਰਮਜੀਤ ਬੋਲੀ |
'ਕਈਆਂ ਗੱਲਾਂਵਾਸਤੇ ਪਰਦਾ ਹੋਣਾ ਜ਼ਰੂਰੀ ਹੁੰਦਾ ਪਰਮਜੀਤ | ਫੋਨ 'ਤੇ ਤਾਂ ਤੂੰ ਦੱਸਿਆ ਸੀ ਕਿ ਤੇਰਾ ਘਰ ਅੱਜ ਵੇਹਲਾ ਹੋਊ | ਸੁਣ ਕੇ ਦੌੜਿਆ ਆਇਆ ਹਾਂ', ਮਹਿੰਦਰ ਨੇ ਸਰਟੀਫਿਕੇਟਾਂ ਵਾਲਾ ਲਿਫ਼ਾਫ਼ਾ ਸਾਂਭਦਿਆਂ ਕਿਹਾ |
'ਫਿਰ ਤਾਂ ਦੌੜਿਆ-ਦੌੜਿਆ ਹੀ ਮੁੜ ਜਾ ਕਿਉਾਕਿ ਘਰਦਿਆਂ ਨੇ ਜਿਥੇ ਜਾਣਾ ਸੀ, ਉਥੋਂ ਫੋਨ ਆ ਗਿਆ ਕਿ ਅੱਜ ਨਾ ਆਇਓ | ਮੁੜ ਕੇ ਫੋਨ ਕਰਨ ਦਾ ਮੌਕਾ ਹੀ ਨਹੀਂਮਿਲਿਆ ਮੈਨੂੰ', ਕੁੜੀ ਬੋਲੀ |
'ਓਹ ਵੈਰੀ ਬੈਡ', ਮਹਿੰਦਰ ਕਸੈਲਾ ਜਿਹਾ ਮੰੂਹ ਬਣਾ ਕੇ ਬੋਲਿਆ, 'ਪਤਾ ਨਹੀਂ ਅੱਜ ਕੀਹਦਾ ਮੰੂਹ ਵੇਖ ਬੈਠਾ ਕਿ ਸਾਰੀਆਂ ਹੀ ਪੁੱਠੀਆਂਪਈ ਜਾਂਦੀਆਂ |ਘਰੋਂ ਨਿਕਲਿਆ ਤਾਂ ਇਕ ਕੁੱਤੇ ਨੇ ਵੱਢ ਖਾਣਾ ਸੀ | ਸੜਕ 'ਤੇ ਆਇਆ ਤਾਂਇਕ ਟਰੱਕ ਹੇਠ ਆ ਜਾਣਾ ਸੀ | ਬੱਸ 'ਚ ਚੜਿ੍ਹਆ ਤਾਂ ਕੰਡਕਟਰ ਨੂੰ 500 ਦਾ ਨੋਟ ਦੇ ਕੇ ਬਕਾਇਆ ਲੈਣਾ ਭੁੱਲ ਗਿਆ | ਖ਼ੈਰ, ਤੇਰੇ ਧਿਆਨ 'ਚ ਹੈ ਕੋਈ ਜਗ੍ਹਾ ਜਿਥੇ ਬੈਠ ਕੇ ਦੋ ਪਲ ਅਸ਼ਾਂਤ ਮਨ ਨੂੰ...', ਕੁੜੀ ਦਾ ਪ੍ਰਤੀਕਰਮ ਜਾਣਨ ਵਾਸਤੇ ਮਹਿੰਦਰ ਨੇ ਗੱਲ ਅਧੂਰੀ ਛੱਡ ਦਿੱਤੀ | ਉਨ੍ਹਾਂ ਨੂੰ ਨਹੀਂ ਪਤਾ ਸੀ ਇਕ ਰਿਕਸ਼ੇ ਵਾਲਾ ਵੀ ਉਨ੍ਹਾਂਦੀਆਂਗੱਲਾਂ ਮਗਰ ਖੜੋਤਾ ਸੁਣ ਰਿਹਾ ਹੈ |
'ਕਮਾਲ ਦੀ ਗੱਲ ਐ ਮਹਿੰਦਿਆ', ਕੁੜੀ ਵਿਗੜ ਕੇ ਬੋਲੀ 'ਮੈਂ ਭਲਾ ਐਹੋ ਜੀਆਂ ਥਾਂਵਾਂਵੇਖਦੀ ਫਿਰਦੀ ਹਾਂ |'
'ਸੌਰੀ, ਮੈਂ ਭੁੱਲ ਗਿਆ ਸੀ ਕਿ... |'
'ਜਗ੍ਹਾ ਹੈ...', ਰਿਕਸ਼ੇ ਵਾਲੇ ਮੂਹਰੇ ਆ ਕੇ ਕਿਹਾ, 'ਪ੍ਰੇਸ਼ਾਨ ਹੋਣ ਦੀ ਲੋੜ ਨਹੀਂ | ਪਿਆਰ-ਮੁਹੱਬਤ ਹੀ ਜ਼ਿੰਦਗੀ ਦੀ ਨੀਂਹ ਹੈ |ਹਰ ਰੋਜ਼ ਮੈਂ ਦੋ-ਚਾਰ ਜੋੜਿਆਂ ਨੂੰ ਉਨ੍ਹਾਂਦੀ ਮਨਪਸੰਦ ਥਾਂਵਾਂ 'ਤੇ ਪਹੁੰਚਾਉਾਦਾ ਹਾਂ |'
ਮਹਿੰਦਰ ਉਸ ਨੂੰ ਦੂਰ ਲੈ ਗਿਆ | ਵਿਸਥਾਰ ਨਾਲ ਗੱਲਾਂਬਾਤਾਂ ਹੋਈਆਂ ਮਹਿੰਦਰ ਨੂੰ ਉਸ ਦੀਆਂ ਗੱਲਾਂ ਜਚ ਗਈਆਂ | ਇਸ ਵਾਸਤੇ ਰਿਕਸ਼ੇ ਵਾਲੇ ਨੇ ਰੁਪਏ ਲੈਣ ਦੀ ਗੱਲ ਕਹੀ, ਉਹ ਵੀ ਚੱਲਣਤੋਂ ਪਹਿਲਾਂ |
'ਇਕ ਮਿੰਟ ਮੈਂ ਮੈਡਮ ਨਾਲ ਸਲਾਹ ਕਰ ਲਵਾਂ', ਫਿਰ ਵਾਪਸ ਆ ਕੇ ਰਿਕਸ਼ੇ ਵਾਲੇ ਨੂੰ ਬੋਲਿਆ, 'ਤੇਰਾ ਘਰ ਕਿਧਰ ਹੈ..?'
'ਜੀ | ਫਾਟਕੋਂ ਪਾਰ ਤਿਲਕ ਨਗਰ ਬਸਤੀ ਮੰਦਿਰ ਦੇ ਕੋਲ, ਰਿਕਸ਼ੇ ਵਾਲੇ ਗੁਲਜਾਰ ਨੂੰ ਭਲਾ ਕੌਣ ਨਹੀਂ ਜਾਣਦਾ', ਰਿਕਸ਼ੇ ਵਾਲੇ ਨੇ ਆਪਣੀ ਪਛਾਣ ਦੱਸੀ |
ਗੱਲਬਾਤ ਹੋ ਗਈ | ਦੋ ਨੋਟ ਰਿਕਸ਼ੇ ਵਾਲੇ ਦੀ ਜੇਬ 'ਚ ਚਲੇ ਗਏ |
ਰਿਕਸ਼ਾ ਚੱਲ ਪਿਆ | ਮੰਗੇ ਦੇ ਪੈਟਰੋਲ ਪੰਪ ਕੋਲ ਆ ਕੇ ਮਹਿੰਦਰ ਦਾ ਫੋਨ ਖੜਕ ਪਿਆ | ਉਸ ਨੇ ਆਨ ਕਰਕੇ ਕਿਹਾ 'ਹੈਲੋ ਡੈਡੀ, ਮੈਂ ਪਹੁੰਚ ਗਿਆ ਮੁਕਤਸਰ... ਤਿੰਨ ਸੌ ਰੁਪਿਆ ਫਾਰਮਾਂ 'ਤੇ ਲੱਗੂ ਮੈਂ ਲਾ ਕੇ ਅਪਲਾਈ ਕਰ ਆਵਾਂਗਾ, ਕੀ ਬਿਜਲੀ ਦਾ ਬਿੱਲ... ਉਹ ਵੀ ਭਰ ਆਵਾਂਗਾ... ਹੈਲੋ ਹੈਲੋ ਹੈਲੋ... ਆਪ ਦੀ ਆਵਾਜ਼ ਨਹੀਂਆ ਰਹੀ ਡੈਡ...', ਕਹਿ ਕੇ ਮਹਿੰਦਰ ਨੇ ਆਪ ਹੀ ਫੋਨ ਕੱਟ ਦਿੱਤਾ | ਨਾਲ ਦੀ ਨਾਲ ਫੋਨ ਦੀ ਬੈਟਰੀ ਕੱਢ ਕੇ ਫੋਨ ਰੇਂਜ ਤੋਂ ਬਾਹਰ ਕਰ ਲਿਆ |
'ਸਾਰਾ ਹਜ਼ਾਰ ਰੁਪਿਆ ਲੈ ਕੇ ਆਇਐਾ ਘਰੋਂ | ਪੰਜ ਸੌ ਕਨੈਕਟਰ ਲੈ ਗਿਆ, ਦੋ ਸੌ ਰਿਕਸ਼ੇ ਦਾ | ਤਿੰਨ ਸੌ ਦੇ ਫਾਰਮ ਅਪਲਾਈ ਕਰਕੇ ਬਚੂ ਕੀ ਤੇਰੇ ਕੋਲ | ਉਤੋਂ ਬਿਜਲੀ ਦੇ ਬਿੱਲ ਭਰਨ ਨੂੰ ਆਖ ਰਿਹੈਂ', ਪਰਮਜੀਤ ਬੋਲੀ |
'ਆਪਾਂ ਨਾ ਭਰਤੀ ਦੇ ਫਾਰਮ ਅਪਲਾਈ ਕਰਨੇ, ਨਾ ਬਿਜਲੀ ਦਾ ਬਿੱਲ ਭਰਨਾ | ਹੋਰ ਪੁੱਛਕੀ ਪੁੱਛਣਾ ਚਾਹੁੰਨੀ ਐਾ...', ਮਹਿੰਦਰ ਨੇ ਕਿਹਾ, 'ਸੱਚੀ ਗੱਲ ਦੱਸ ਦਿੰਦਾ ਤਾਂ ਬੁੜੇ ਨੇ ਗਾਲਾਂ ਦੀ ਸ਼ੂਟ ਧਰ ਲੈਣੀ ਸੀ |'
'ਵਾਹ ਵੇ ਪਿਓ ਦਿਆ ਸਰਵਣ ਪੁੱਤਾ! ਝੂਠ ਬੋਲੇ ਤਾਂ ਕੋਈ ਤੇਰੇ ਵਾਂਗੂ', ਕਹਿ ਕੇ ਪਰਮਜੀਤ ਹੱਸ ਪਈ |
'ਵਾਹ ਨੀ ਮਾਂ ਦੀਏ ਸੱਤੀਏ ਸਵਿੱਤਰੀਏ! ਘਰੋਂ ਸਹੇਲੀ ਨੂੰ ਮਿਲਣ ਦਾ ਬਹਾਨਾ ਲਾ ਕੇ ਆਈਅਤੇ ਮਿਲਦੀ ਫਿਰਦੀ ਸਹੇਲਿਆਂ ਨੂੰ | ਨਹੀਂਰੀਸਾਂ ਤੇਰੀਆਂ', ਮਹਿੰਦਰ ਨੇ ਜਵਾਬ 'ਚ ਉਸ ਦੇ ਹੱਡ 'ਤੇ ਮਾਰੀ | ਜਦ ਕੁੜੀ ਨੇ ਅੱਖਾਂਵਿਖਾਈਆਂਤਾਂ ਨਰਮ ਪੈ ਕੇ ਬੋਲਿਆ, 'ਮ... ਮ... ਮੇਰੇ ਕਹਿਣਦਾ ਮਤਲਬ ਲੰਡੇ ਨੂੰ ਖੰੁਡਾ ਵਲ ਭੰਨ ਕੇ ਮਿਲਿਐ', ਕੁੜੀ ਫਿਰ ਹੱਸ ਪਈ |
ਚਲਦਿਆਂ-ਚਲਦਿਆਂ ਰਿਕਸ਼ਾ ਇਕ ਸਕੂਲ ਮੂਹਰੇ ਰੁਕਿਆ | ਰਿਕਸ਼ੇ ਵਾਲਾ ਇਹ ਕਹਿ ਕੇ ਸਕੂਲ 'ਚ ਵੜ ਗਿਆ ਕਿ ਮੈਂ ਬੱਚੇ ਦਾ ਪਤਾ ਕਰ ਆਵਾਂ, ਆਇਆ ਕਿ ਨਹੀਂ | ਸਕੂਲੋਂ ਨਿਕਲਿਆ ਤਾਂ ਬੈਂਕ ਮੂਹਰੇ ਆ ਰੁਕਿਆ | ਅਖੇ ਮੈਂ ਕਿਰਾਏ ਦੀ ਕਿਸ਼ਤ ਭਰ ਆਵਾਂ | ਰਾਸ਼ਨ ਡਿਪੂ ਕੋਲ ਦੀ ਲੰਘਣਲੱਗਿਆ ਤਾਂ ਡੀਪੂ 'ਚ ਵੜ ਗਿਆ | ਜਿਵੇਂ ਟਾਇਮ ਪਾਸ ਕਰ ਰਿਹਾ ਹੋਵੇ |
'ਉਪਰਲੀਆਂ ਸਵਾਰੀਆਂਅੱਕ ਗਈਆਂ', ਪਰਮਜੀਤ ਬੋਲੀ 'ਇਹ ਹੈ ਪਹਿਲਾਂ ਪੈਸੇ ਦੇਣਦਾ ਨਤੀਜਾ | ਥਾਂ-ਥਾਂ ਰੁਕਦਾ ਫਿਰਦਾ ਹੈਂ | ਪਤਾ ਨਹੀਂਕਦੋਂ ਪਹੁੰਚੂਗਾ ਟਿਕਾਣੇ 'ਤੇ |'
'ਫਿਰ ਕੀ ਕਰਦੇ | ਫਸਿਆਂ ਨੂੰ ਮਾਰ ਖਾਣੀ ਪਈ | ਅਖੇ ਤਿਲਕ ਨਗਰ ਲੈ ਕੇ ਜਾਊਾਗਾ | ਲੱਗਦਾ ਤਿਲਕ ਨਗਰ ਦਾ | ਕਿਤੇ ਜਾਂਦੇ-ਜਾਂਦੇ ਊਾਹੀ ਨਾ ਤਿਲਕ ਜਾਈਏ', ਕਹਿੰਦਿਆਂਦੋਵੇਂ ਮੰੂਹ ਛੁਪਾ ਕੇ ਹੱਸ ਪਏ |
ਰਿਕਸ਼ਾ ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਜਲਾਲਾਬਾਦ ਰੋਡ, ਕੋਟਲੀ ਰੋਡ, ਬਾਗ ਵਾਲੀ ਗਲੀ, ਕਦੇ ਟਿੱਬੀ ਸਾਹਿਬ ਅਤੇ ਕਦੇ ਗੁਪਤਸਰ ਦੀਆਂ ਗਲੀਆਂ 'ਚ ਐਵੇਂ ਹੀ ਘੰੁਮਾਉਾਦਾ ਰਿਹਾ ਜਿਵੇਂ ਜਾਣ-ਬੁੱਝ ਕੇ ਖਰਾਬ ਕਰ ਰਿਹਾ ਹੋਵੇ |
ਤਿਲਕ ਨਗਰ ਵੜਦਿਆਂ ਹੀ ਸਟੈਂਡ 'ਤੇ ਇਕ ਖੜਸੁਕ ਜਿਹਾ ਸਰਦਾਰ ਖੜ੍ਹਾ ਹੱਥਲੀ ਨੋਟ-ਬੁੱਕ 'ਚ ਪਤਾ ਨਹੀਂ ਆਪਣੇ ਹੀ ਮੰੂਹ ਧਿਆਨ ਕੀ ਲਿਖ ਰਿਹਾ ਸੀ | ਵੇਖਦਿਆਂ ਹੀ ਰਿਕਸ਼ਾ ਰੋਕ ਲਿਆ | ਸਰਦਾਰ ਨੂੰ ਬੋਲਿਆ, 'ਸਤਿ ਸ੍ਰੀ ਅਕਾਲ ਲੇਖਕ ਸਾਹਬ... |'
ਲੇਖਕ ਨੇ ਧਿਆਨ ਪੱਟ ਕੇ ਉਸ ਵੱਲ ਵੇਖਿਆ ਅਤੇ ਬੋਲਿਆ, 'ਉਏ ਸਤਿ ਸ੍ਰੀ ਅਕਾਲ ਗੁਲਜ਼ਾਰਿਆ ਕਿਹੜੀ ਮਾਰ 'ਤੇ ਐਾ ਅੱਜਕਲ੍ਹ?'
'ਬਸ ਜੀ ਯਾਹ ਵਾਹ ਕਰਕੇ ਰੋਟੀ-ਫੁਲਕਾ ਚਲਾਈ ਜਾਨੇ ਆਂ | ਮੈਂ ਕਹਿ ਰਿਹਾ ਸੀ ਕਿਤੇ ਸਾਡੀ ਰਿਕਸ਼ੇ ਵਾਲਿਆਂ ਦੀ ਵੀ ਕਹਾਣੀ ਲਿਖਦਿਆ ਕਰੋ | ਸਾਰੇ ਅਖ਼ਬਾਰਾਂ 'ਚ ਅਮੀਰਾਂ ਦੇ ਗੁਣ ਹੀ ਗਾਈ ਜਾਨੇ ਓਾ |'
'ਲਿਖੰੂਗਾ ਜ਼ਰੂਰ ਲਿਖੰੂਗਾ | ਅਜੇ ਤੱਕ ਮੈਨੂੰ ਰਿਕਸ਼ੇ ਵਾਲਿਆਂ ਸਬੰਧੀ ਕੋਈ ਕਹਾਣੀ ਦਾ ਚੇਹਰਾ ਨਹੀਂਸੁਝਿਆ', ਕਹਿ ਕੇ ਉਹ ਫਿਰ ਲਿਖਣਲੱਗ ਪਿਆ |
'ਉਹ ਤਾਂ ਮੈਂ ਦੱਸ ਦਿਨਾਂ ਤੁਸੀਂ ਲਿਖਣ ਵਾਲੇ ਬਣੋ', ਗੁਲਜ਼ਾਰਾ ਬੋਲਿਆ |
'ਓਏ ਆਜਾ ਯਾਰ ਅਸੀਂ ਮੁੜਨਾ ਵੀ ਹੈ', ਮਹਿੰਦਰ ਨੇ ਕਿਹਾ |
'ਚਲਦੇ ਆਂ ਜੀ ਚਲਦੇ ਆਂ | ਦੋ ਮਿੰਟ ਲੇਖਕ ਸਾਹਬ ਨਾਲ ਲਾ ਲਈਏ ਮਸਾਂ ਮਿਲੇ ਐ', ਰਿਕਸ਼ੇ ਵਾਲੇ ਨੇ ਕਿਹਾ ਅਤੇ ਫਿਰ ਲੇਖਕ ਨੂੰ ਮੁਖਾਤਬਤ ਹੋਇਆ, 'ਜੀ ਗੱਲ ਐਾ ਆਂ ਬਈਇਕ ਰਿਕਸ਼ੇ ਵਾਲੇ ਦੇ ਘਰ ਵੀਹੀ 'ਤੇ ਬਣੀ ਬੈਠਕ 'ਚ ਇਕ ਪੁਲਿਸ ਵਾਲਾ ਕਿਰਾਏ 'ਤੇ ਰਹਿਣ ਲੱਗਦਾ ਹੈ | ਉਹ ਜਾਣ ਲੱਗਿਆਂਬੈਠਕ ਨੂੰ ਜਿੰਦਾ ਲਾ ਕੇ ਚਾਬੀ ਬੂਹੇ ਦੇ ਕਿਤੇ ਨੇੜੇ-ਤੇੜੇ ਹੀ ਲਕੋ ਜਾਂਦਾ ਹੈ | ਰਿਕਸ਼ੇ ਵਾਲੇ ਨੂੰ ਚਾਬੀ ਦਾ ਪਤਾ ਲੱਗ ਜਾਂਦਾ ਹੈ | ਚਾਬੀ ਚੁੱਕ ਕੇ ਉਹ ਬੈਠਕ ਖੋਲ੍ਹ ਲੈਂਦਾ ਹੈ | ਥਾਣੇਦਾਰ ਦੇ ਸਾਮਾਨ ਦੀ ਫਰੋਲਾ-ਫਰਾਲੀ ਕਰਦਿਆਂਉਸ ਨੂੰ ਪੌਣੀ ਕੁ ਬੋਤਲ ਸ਼ਰਾਬ ਅਤੇ ਇਕ ਰੁਪਿਆਂ ਵਾਲਾ ਪਰਸ ਮਿਲ ਜਾਂਦਾ ਹੈ | ਰਿਕਸ਼ੇ ਵਾਲਾ ਪਰਸ 'ਚੋਂ ਕੁਝ ਰੁਪਏ ਅਤੇ ਸ਼ਰਾਬੀ ਦੀ ਬੋਤਲ 'ਚੋਂ ਇਕ ਗਿਲਾਸ ਸ਼ਰਾਬ ਦਾ ਕੱਢਕੇ ਓਨਾ ਹੀ ਵਿਚ ਪਾਣੀ ਪਾ ਦਿੰਦਾ ਹੈ ਤਾਂਕਿ ਥਾਣੇਦਾਰ ਨੂੰ ਮਹਿਸੂਸ ਨਾ ਹੋਵੇ', ਕਹਿੰਦਿਆਂ ਰਿਕਸ਼ੇ ਵਾਲੇ ਨੇ ਕੁਨੱਖੀ ਨਜ਼ਰ ਰਿਕਸ਼ੇ ਵੱਲ ਵੇਖਿਆ | ਕੁੜੀ-ਮੰੁਡਾ ਉਸ ਦੀ ਗੱਲ ਬੜੇ ਗੌਰ ਨਾਲ ਸੁਣੀ ਜਾ ਰਹੇ ਸਨ |
'ਇਹ ਤਾਂ ਲਗਦਾ ਆਵਦੀਆਂ ਹੀ ਵਹਿਵਤਾਂ ਦੱਸੀ ਜਾਨਾ ਐਾ ਉਏ ਤੂੰ...', ਲੇਖਕ ਨੇ ਹੱਸ ਕੇ ਕਿਹਾ ਤਾਂਅੱਗੋਂ ਉਹਨੂੰ ਚੁੱਪ ਕਰਾਉਾਦਾ | ਰਿਕਸ਼ੇ ਵਾਲਾ ਬੋਲਿਆ, 'ਸੁਣੀ ਚਲੋ ਕਹਾਣੀ, ਬਹੁਤ ਦਿਲਚਸਪ ਹੈ ਮਸਾਲਾ ਲਾਉਣ ਦੀ ਲੋੜ ਨਹੀਂ ਪੈਣੀ |'
'ਇਸ ਤਰ੍ਹਾਂ ਜਦੋਂ ਵੀ ਦਾਅ ਲੱਗਿਆ ਕਈ ਵਾਰਉਸ ਨੇ ਉਸ ਦੇ ਕਮਰੇ ਦੀ ਛੇੜਛਾੜ ਕੀਤੀ | ਥਾਣੇਦਾਰ ਨੂੰ ਸ਼ੱਕ ਵੀ ਹੋਇਆ ਕਿ ਉਸ ਦੇ ਜਾਣ ਤੋਂ ਬਾਅਦ ਕੋਈਉਸ ਦਾ ਕਮਰਾ ਖੋਲ੍ਹਦਾ ਹੈ | ਫਿਰ ਵੀ ਉਸ ਨੇ ਕੋਈ ਪ੍ਰਵਾਹ ਨਾ ਕੀਤੀ | ਨਾ ਕਿਸੇ ਕਿਸਮ ਦੀ ਭੋਲ-ਭੰਨੀ, ਨਾ ਜਿੰਦਾ ਬਦਲਿਆ ਅਤੇ ਨਾ ਚਾਬੀ ਚੁਗਾਠ 'ਤੇ ਰੱਖਣੋਂ ਹਟਿਆ | ਬਸ ਪਰਸ ਅਤੇ ਹੋਰ ਮਹਿੰਗੀਆਂ ਚੀਜ਼ਾਂ ਬਚਾ ਕੇ ਰੱਖਣਲੱਗ ਪਿਆ | ਸ਼ਾਇਦ ਉਹ ਚੋਰ ਨੂੰ ਰੰਗੇ ਹੱਥੀਂ ਫੜਨਾ ਚਾਹੁੰਦਾ ਹੋਵੇ | ਰਿਕਸ਼ੇ ਵਾਲੇ ਨੂੰ ਹੋਰ ਮੰੂਹ ਪੈ ਗਿਆ | ਉਹ ਚੰਗੇ ਮਾੜੇ ਮਰਦ-ਔਰਤਾਂ ਨੂੰ ਵੀ ਬੈਠਕ 'ਚ ਵਾੜਨ ਲੱਗ ਪਿਆ | ਇਕ ਦਿਨ ਐਸਾ ਛਾਪਾ ਪਿਆ, ਐਸਾ ਛਾਪਾ ਪਿਆ ਕਿ ਹੇ ਮੇਰਿਆ ਮਾਲਕਾ, ਰਿਕਸ਼ੇ ਵਾਲਾ ਤਾਂ ਭੱਜ ਗਿਆ ਪਰ ਮੌਕੇ ਤੋਂ ਪਕੜੇ ਮਰਦ-ਔਰਤ ਨੂੰ ਪੁਲਿਸ ਬੰਨ੍ਹਕੇ ਲੈ ਗਈ |'
'ਚੰਗਾ, ਸਵਾਰੀਆਂ ਭੱਜ ਗਈਆਂ ਤੇਰੀਆਂ, ਮੋੜ ਉਨ੍ਹਾਂਨੂੰ', ਲੇਖਕ ਨੇ ਖਾਲੀ ਖੜ੍ਹੇ ਰਿਕਸ਼ੇ ਵੱਲ ਇਸ਼ਾਰਾ ਕੀਤਾ |
'ਕੋਈ ਗੱਲ ਨਹੀਂ, ਭਜਾਉਣੀਆਂ ਹੀ ਸੀ', ਰਿਕਸ਼ੇ ਵਾਲੇ ਨੇ ਕਿਹਾ |
ਕੁੜੀ-ਮੰੁਡਾ ਹੁਣੇ-ਹੁਣੇ ਆ ਕੇ ਖੜੋਤੀ ਬੱਸ ਚੜ੍ਹ ਰਹੇ ਸਨ |

-ਥਾਂਦੇਵਾਲਾ, ਸਿਵਲ ਹਸਪਤਾਲ, ਮੁਕਤਸਰ |
ਮੋਬਾਈਲ : 98885-26276.

ਕਾਵਿ-ਮਹਿਫ਼ਲ

• ਸੁਖਦੇਵ ਸਿੰਘਗਰੇਵਾਲ •
ਸੂਰਜਾਂ ਦੇ ਨਾਲ ਤੁਰ ਕੇ ਵੀ ਅਜਬ ਠਾਰੀ ਰਹੀ |
ਪਲ ਨਹੀਂ ਦੋ ਪਲ ਨਹੀਂਇਹ ਤਾਂਉਮਰ ਸਾਰੀ ਰਹੀ |
ਕਿਸ ਤਰ੍ਹਾਂ ਦਾ ਲੈ ਕੇ ਦਿਲ ਬੇਚੈਨ ਹਾਂ ਜਨਮੇ ਅਸੀਂ
ਭਾਲ ਭਾਵੇਂ ਮੁੱਕ ਗਈ ਪਰ ਭਟਕਣਾ ਜਾਰੀ ਰਹੀ |
ਸਾਨੂੰ ਆਪਣਾ ਆਪ ਮੁੜ ਕੇ ਆਪਣਾ ਲੱਗਿਆਨਹੀਂ
ਉਸ ਦੇ ਚੁੱਪ ਤੁਰ ਜਾਣਦੀ ਤਾਂਸੱਟ ਬੜੀ ਕਾਰੀ ਰਹੀ |
ਪਤਝੜਾਂ ਵਿਚ ਵੀ ਅਸੀਂਖਿੜਦੇ ਰਹੇ ਮਹਿਕੇ ਰਹੇ
ਹਿਜਰ ਦੇ ਸਾਹਵੇਂ ਕਦੇ ਵੀ ਜਿੰਦ ਨਹੀਂ ਹਾਰੀ ਰਹੀ |
ਧੁੱਪ ਵੀ ਜੇਕਰ ਮਿਲੀ ਤਾਂ ਇਸ ਤਰ੍ਹਾਂ ਦੀ ਹੀ ਮਿਲੀ,
ਜਿਸਮ ਨਿੱਘੇ ਹੋ ਗਏ ਪਰ ਦਿਲ 'ਚ ਇਕ ਠਾਰੀ ਰਹੀ |
ਵਕਤ ਹੈ ਬਲਵਾਨ ਐਪਰ ਵਕਤ ਵੀ ਗਿਆ ਹਾਰ ਹੈ
ਜ਼ਖ਼ਮ ਭਾਵੇਂ ਭਰ ਗਏ ਪਰ ਪੀੜ ਇਕ ਜਾਰੀ ਰਹੀ |
ਬਹਿ ਸਕੇ, ਨਾ ਉਠ ਸਕੇ, ਨਾ ਗਿਰ ਸਕੇ, ਨਾ ਤੁਰ ਸਕੇ,
ਨਾਂਹ ਤੇਰੀ ਹਲਕੀ ਜੇਹੀ ਤਾਂ ਬਹੁਤ ਹੀ ਭਾਰੀ ਰਹੀ |
ਸ਼ਹਿਦ ਵਰਗੇ ਨਗਰ ਅੰਦਰ ਬਰਸਿਆ ਅੰਮਿ੍ਤ ਬੜਾ
ਸਾਡੇ ਹਿੱਸੇ ਬੰੂਦ ਜੋ ਆਈ ਬੜੀ ਖਾਰੀ ਰਹੀ |
ਕਿਸ ਤਰ੍ਹਾਂ ਦਾ ਮੋਹ ਹੈ ਇਹ ਰਿਸ਼ਤਾ ਹੈ ਕੇਹੋ ਜਿਹਾ
ਟੁੱਟ ਕੇ ਸੌ ਵਾਰ ਵੀ ਹੈ ਗੱਲ ਉਵੇਂ ਜਾਰੀ ਰਹੀ |

-ਮੋਬਾਈਲ : 99880-18550

• ਡਾ: ਸੁਰਿੰਦਰ ਪਾਲ ਚਾਵਲਾ •
ਮੁੜ ਬਹਾਰਾਂ ਆ ਗਈਆਂ ਹੈ ਚਮਨ ਵੀਰਾਨ ਕਿਉਾ
ਫਲ ਸਜਾ ਕੇ ਕਾਗਜ਼ਾਂ ਦੇ ਮਹਕਦਾ ਗੁਲਦਾਨ ਕਿਉਾ |
ਤੋੜਿਆ ਨਾ ਦਿਲ ਕਿਸੇ ਨੇ ਵਿਛੜਿਆ ਮਹਿਬੂਬ ਨਾ
ਫੇਰ ਤੇਰੇ ਦਿਲ ਦੀਆਂਇਹ ਬਸਤੀਆਂਸੁੰਨਸਾਨ ਕਿਉਾ |
ਆਦਮੀ 'ਚੋਂ ਆਦਮੀਅਤ ਖ਼ਤਮ ਹੋਈ ਦੇਹ ਦੀ,
ਅੱਜ ਹਰ ਇਕ ਆਦਮੀ ਵਿਚ ਬਣ ਰਿਹਾ ਭਗਵਾਨ ਕਿਉਾ |
ਅੱਜ ਹਵਾਵਾਂ ਲੁੱਟਿਆ ਹੈ ਦਿਨ ਦਿਹਾੜੇ ਹੀ ਚਮਨ,
ਫਿਰ ਚਮਨ ਦੇ ਰਾਖਿਆਂ ਦਾ ਐਵੇਂ ਹੀ ਅਪਮਾਨ ਕਿਉਾ |
ਲਟ ਤੇਰੀ ਵਿਚ ਫਸ ਗਿਆ ਹੈ ਕੋਈਅਪਣੇ ਆਪ ਦਿਲ
ਦੋਸ਼ ਸਾਰਾ ਹੈ ਦਿਲਾਂਦਾ ਜ਼ੁਲਫ਼ ਬੇ-ਈਮਾਨ ਕਿਉਾ |
ਹੁਸਨ ਉਸਦਾ ਹੈ ਗ਼ਜ਼ਬ ਦਾ ਹਰ ਅਦਾ ਕਾਤਿਲ ਹੁਸੀਨ ਕਾਤਿਲ
ਜੇ ਤੂੰ ਫੱਕਰ ਹੋ ਗਿਆ ਸੀ ਡੋਲਿਆ ਈਮਾਨ ਕਿਉਾ |
ਚੰਦ ਤਾਰੇ ਸੂਰਜਾਂ ਤੱਕ ਆਦਮੀ ਜਾ ਪਹੁੰਚਿਆ,
ਫੇਰੇ ਸਾਰੇ ਸ਼ਹਿਰ ਵਿਚ 'ਪਾਗਲ' ਫਿਰੇ ਨਾਦਾਨ ਕਿਉਾ |

ਮਾਰਫਤ : ਚਾਵਲਾ ਕਲੀਨਿਕ ਕਾਲਜ ਰੋਡ, ਜਗਰਾਉਾ |
ਮੋਬਾਈਲ : 98155-19333.

• ਪ੍ਰੋ: ਸਾਧੂ ਸਿੰਘ •
ਜੁਗਨੂੰ ਏਧਰ ਬੁਝਦੇ, ਔਧਰ ਜਗਦੇ ਰਹੇ |
ਅਸੀਂ ਨਿਆਣੇ ਬਾਲਕ, ਪਿੱਛੇ ਭੱਜਦੇ ਰਹੇ |
ਆਈ ਪੱਤਝੜ ਪੱਤਾ ਪੱਤਾ ਸੂਤ ਗਈ
ਬੂਟੇ ਸਿਰ ਤੋਂ ਪੈਰਾਂ ਤੀਕਰ ਸਜਦੇ ਰਹੇ |
ਡੋਲੀ ਅੰਦਰ ਕੂਕਾਂ ਚੀਕਾਂ ਫ਼ਰਿਯਾਦਾਂ,
ਬੈਂਡ, ਬੰਸਰੀ, ਵਾਜੇ, ਢੋਲਕ ਵੱਜਦੇ ਰਹੇ |
ਮੰੁਦਰੀ ਦੇ ਵਿਚ ਭਾਵੇਂ ਕਿਸੇ ਜੜਾਇਆ ਨਾ,
ਅਸੀਂ ਨਗੀਨੇ ਰੇਤੇ ਵਿਚ ਵੀ ਦਗ਼ਦੇ ਰਹੇ |
ਗਿੱਲੇ ਗੋਹੇ ਵਾਕਣ ਧੁਖ ਧੁਖ ਮੱਚੇ ਸੀ,
ਐਵੇਂ ਨਹੀਂ ਅੰਗਿਆਰਾਂ ਵਾਂਗੂੰ ਮਘਦੇ ਰਹੇ |
ਹਾਥੀ ਆਪਣੀ ਮਸਤ ਤੋਰ ਹੀ ਤੁਰੀ ਗਿਆ
ਕੁੱਤੇ ਬਿੱਲੇ ਲੱਤਾਂਦੇ ਵਿਚ ਵੱਜਦੇ ਰਹੇ |
ਹੋ ਕੇ ਸੱਤ-ਬੇਗਾਨੇ ਤੁਰਦੇ ਮੀਤ ਗਏ
ਐਵੇਂ ਸਾਨੂੰ ਆਪਣੇ-ਆਪਣੇ ਲਗਦੇ ਰਹੇ |

-ਬੀ-12/35, ਹਰਿੰਦਰਾ ਨਗਰ, ਫਰੀਦਕੋਟ |
ਮੋਬਾਈਲ : 98883-50229.

• ਪ੍ਰੋ: ਕੁਲਵੰਤ ਔਜਲਾ •

ਹਰ ਰੋਜ਼ ਵਾਪਰ ਜਾਂਦਾ ਹੈ ਕੋਈ ਨਾ ਕੋਈ ਤਹਿਲਕਾ
ਸਦੀਆਂ ਤੋ ਧੁਖ਼ ਰਹੀ ਹੈ ਮੇਰੇ ਮਨ ਦੀ ਅਯੁੱਧਿਆ |

ਕੂੜੋ ਕੂੜ ਹੋਇਆ ਸਰਬ ਸਾਂਝੀ ਜ਼ਿੰਦਗੀ ਦਾ ਫਲਸਫ਼ਾ
ਘਰਾਂਵਿਚ ਹਰ ਜੀਅ ਲਈ ਹੁਣ ਵੱਖਰਾ ਵੱਖਰਾ ਤੌਲੀਆ |

ਪੁਸਤਕਾਂ ਦੀ ਮੁਹੱਬਤ 'ਚੋਂ ਮਿਲੀਆਂ ਨੇ ਬਸ ਕੁਝ ਪੁਸਤਕਾਂ
ਪੈਸਾ ਹੁੰਦਾ ਤਾਂ ਚਲਦਾ ਰਹਿਣਾ ਸੀ ਇਕ ਨਿਰੰਤਰ ਸਿਲਸਿਲਾ |

ਏਹੋ ਸੋਚ ਸੋਚ ਕੇ ਪ੍ਰੇਸ਼ਾਨ ਰਹਿੰਦਾ ਹੈ ਹਰ ਕੋਈ
ਖ਼ੌਰੇ ਕਦ ਵਾਪਰ ਜਾਣਾ ਹੈ ਮੌਤ ਵਰਗਾ ਕੋਈ ਹਾਦਸਾ |

ਚਾਚੀਆਂ, ਤਾਈਆਂ, ਮਾਸੀਆਂ ਵਰਗੀਆਂ ਤਾਂਲਿਖੀਆਂ ਨੇ ਬਹੁਤ ਨਜ਼ਮਾਂ
ਲਿਖ ਨਹੀਂ ਹੋਈ ਪਰ ਮੈਥੋਂ ਮਾਂ ਵਰਗੀ ਇਕ ਵੀ ਕਵਿਤਾ |

ਮੇਰੇ ਜ਼ਿਹਨ ਵਿਚ ਵੀ ਵਸਦੇ ਨੇ ਬਹੁਤ ਸਾਰੇ ਤਾਲਿਬਾਨ
ਮੈਂ ਪਰ ਜਦ ਵੀ ਤੋੜਿਆਖ਼ੁਦ ਨੂੰ ਹੀ ਤੋੜਿਆ |

ਸੀਨੇ 'ਚ ਸਰਦ ਹੋ ਗਈ ਕੁਝ ਕਰਨ ਮਰਨ ਦੀ ਆਰਜ਼ੂ
ਰਹਿ ਗਈ ਕੁਲਵੰਤ ਕੋਲ, ਸਿਰਫ਼ ਬੀਤ ਚੁੱਕੇ ਦੀ ਵਿਥਿਆ |

97, ਮਾਡਲ ਟਾਊਨ, ਕਪੂਰਥਲਾ |
ਫੋਨ : 01822-235343, 502556.

ਕੋਠੇ ਖੜਕ ਸਿੰਘ-ਕਿਵੇਂ ਲਿਖਿਆ ਅਣਖੀ ਨੇ ਸਾਹਿਤ ਅਕਾਦਮੀ ਇਨਾਮ ਜੇਤੂ ਨਾਵਲ?

13 ਫਰਵਰੀ ਨੂੰ ਬਰਸੀ 'ਤੇ ਵਿਸ਼ੇਸ਼

ਪੰਜਾਬੀ ਦਾ ਪ੍ਰਤੀਨਿਧ ਅਤੇ ਮਲਵਈ ਆਚਲਿਕਤਾ ਵਾਲਾ ਗਲਪਕਾਰ ਰਾਮ ਸਰੂਪ ਅਣਖੀ ਕਿੱਤੇ ਵਜੋਂ ਭਾਵੇਂ ਇਕ ਸਕੂਲ ਅਧਿਆਪਕ ਸੀ ਪਰ ਉਸ ਨੇ ਆਪਣੇ ਜੀਵਨ ਦੇ ਕਰੀਬ 53 ਸਾਲ ਕਲਮ ਦੇ ਲੇਖੇ ਲਾਏ | ਮੌਤ ਆਉਣਤੱਕ ਉਹ ਆਪਣਾ ਨਵਾਂ ਨਾਵਲ 'ਪਿੰਡ ਦੀ ਮਿੱਟੀ' ਲਿਖਣ ਵਿਚ ਰੁਝਿਆ ਹੋਇਆ ਸੀ |
28 ਅਗਸਤ, 1932 ਤੋਂ 13 ਫਰਵਰੀ, 2010 ਤੱਕ ਦੀ ਕਰੀਬ 78 ਸਾਲਾਂ ਦੀ ਆਪਣੀ ਸੰਸਾਰਕ ਯਾਤਰਾ ਦੌਰਾਨ ਉਸ ਨੇ ਕਰੀਬ ਤਿੰਨ ਦਰਜਨ ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚ ਨਾਵਲ, ਕਹਾਣੀ ਸੰਗ੍ਰਹਿ, ਕਾਵਿ-ਸੰਗ੍ਰਹਿ, ਸਵੈ-ਜੀਵਨੀ, ਯਾਦਾਂਅਤੇ ਹੋਰ ਕਈ ਪ੍ਰਕਾਰ ਦੀਆਂ ਰਚਨਾਵਾਂਸ਼ਾਮਿਲ ਹਨ | ਸਾਹਿਤ ਰਚਨਾ ਬਦਲੇ ਉਸ ਨੂੰ ਬਹੁਤ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਮਾਣ-ਸਨਮਾਨ ਵੀ ਪ੍ਰਾਪਤ ਹੋਏ | ਨਾਵਲ ਲਿਖਣ ਲਈਉਹਨੇ ਕਦੇ ਬਹੁਤ ਹੀ ਘੱਟ ਸਮਾਂ ਲਾਇਆ, ਜਿਵੇਂ 'ਕੱਖਾਂਕਾਨਿਆਂ ਦੇ ਪੁਲ' ਨੂੰ ਸਿਰਫ਼ 21 ਦਿਨਾਂਵਿਚ ਮੁਕਾ ਲਿਆ | (17 ਦਸੰਬਰ, 1980 ਤੋਂ 3 ਜਨਵਰੀ, 1981 ਤੱਕ), ਪਰ ਕਦੇ-ਕਦਾੲੀਂ ਨਾਵਲ ਮੁਕੰਮਲ ਕਰਨ ਵਿਚ ਸਾਲਾਂਬੱਧੀ ਮਿਹਨਤ ਵੀ ਕਰਨੀ ਪਈ, ਜਿਵੇਂ 'ਕੋਠੇ ਖੜਕ ਸਿੰਘ' ਨੂੰ ਕਰੀਬ ਦੋ ਸਾਲਾਂਵਿਚ ਮੁਕਾਇਆ (1982 ਦੇ ਸ਼ੁਰੂ ਤੋਂ 1984 ਦੇ ਸ਼ੁਰੂ ਤੱਕ) |
1987 ਵਿਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਨਾਵਲ 'ਕੋਠੇ ਖੜਕ ਸਿੰਘ' ਦੀ ਲੇਖਕ ਅਤੇ ਪ੍ਰਕਾਸ਼ਨ ਨਾਲ ਸਬੰਧਤ ਇਕ ਬੜੀ ਦਿਲਚਸਪ ਗਾਥਾ ਹੈ, ਜਿਸ ਨੂੰ ਅਣਖੀ ਨੇ 'ਮਲ੍ਹੇ ਝਾੜੀਆਂ' ਵਿਚ ਵਿਸਤਿ੍ਤ ਰੂਪ ਵਿਚ ਬਿਆਨਿਆ ਹੈ | ਆਓ, ਜਾਣੀਏ, ਅਣਖੀ ਨੇ ਇਹ ਨਾਵਲ ਕਿਵੇਂ ਅਤੇ ਕਿਨ੍ਹਾਂ ਪ੍ਰਸਥਿਤੀਆਂ ਵਿਚ ਮੁਕੰਮਲ ਕੀਤਾ |
ਇਹ ਨਾਵਲ ਅਣਖੀ ਨੇ ਪ੍ਰੋ: ਸੁਰਿੰਦਰ ਸਿੰਘ ਨਰੂਲਾ ਦੇ ਇਹ ਕਹਿਣ 'ਤੇ 'ਅਣਖੀ, ਕੀ ਨਾਵਲੜੀਆਂ ਜਿਹੀਆਂ ਲਿਖੀ ਜਾਨੈਂ, ਕੋਈ ਵੱਡੇ ਕੈਨਵਸ ਵਾਲਾ ਨਾਵਲ ਲਿਖ | ਵੱਡੇ ਨਾਵਲ ਬਗੈਰ ਗਤੀ ਨਹੀਂਹੋਣੀ ਤੇਰੀ', ਇਕ ਪ੍ਰੇਰਨਾ ਸੂਤਰ ਅਤੇ ਚੈਲੰਜ ਵਜੋਂ ਲਿਖਣਾ ਸ਼ੁਰੂ ਕੀਤਾ ਸੀ | ਅਣਖੀ ਖੁਦ ਵੀ ਚਾਹੁੰਦਾ ਸੀ ਕਿ ਉਹ ਪਿੰਡਾਂ ਦੇ ਜੀਵਨ ਦੀ ਭਰਪੂਰ ਪੇਸ਼ਕਾਰੀ ਅਤੇ ਛੋਟੇ ਕਿਸਾਨ ਦੀ ਦਸ਼ਾ ਦਾ ਬਹੁਪਰਤੀ ਯਥਾਰਥ ਚਿਤਰਣ ਆਪਣੇ ਕਿਸੇ ਵੱਡੇ ਨਾਵਲ ਵਿਚ ਕਰੇ | ਪਰ ਏਨਾ ਵੱਡਾ ਨਾਵਲ ਲਿਖਣ ਦਾ ਕਦੇ ਉਸ ਵਿਚ ਹੌਸਲਾ ਨਹੀਂਸੀ ਪਿਆ |
ਕਾਲਜ ਦੇ ਦਿਨਾਂ ਵਿਚ ਉਹਨੇ ਟਾਮਸ ਹਾਰਡੀ ਦੇ ਤਿੰਨ ਵੱਡੇ ਨਾਵਲ 'ਮੇਅਰ ਆਫ਼ ਦ ਕਾਸਟਰ ਬਰਿਜ', 'ਫਾਰ ਫਰਾਮ ਦਾ ਮੈਡਿੰਗ ਕਰਾਊਡ' ਅਤੇ 'ਟੈੱਸ' ਅੰਗਰੇਜ਼ੀ ਵਿਚ ਪੜ੍ਹੇ ਸਨ | ਉਹ ਹਾਰਡੀ ਵੱਲੋਂ ਇੰਨੇ ਵੱਡੇ ਆਕਾਰੀ ਨਾਵਲ ਲਿਖਣ ਦੇ ਢੰਗ 'ਤੇ ਬੜਾ ਹੈਰਾਨ ਹੁੰਦਾ | ਪੰਜਾਬੀ ਵਿਚ ਨਾਨਕ ਸਿੰਘ (ਚਿੱਟਾ ਲਹੂ), ਸੋਹਣਸਿੰਘ ਸੀਤਲ (ਤੂਤਾਂਵਾਲਾ ਖੂਹ), ਜਸਵੰਤ ਸਿੰਘ ਕੰਵਲ (ਲਹੂ ਦੀ ਲੋਅ), ਕੇਸਰ ਸਿੰਘ ਕੇਸਰ (ਜੰਗੀ ਕੈਦੀ), ਗੁਰਦਿਆਲ ਸਿੰਘ (ਅਣਹੋਏ), ਸੁਖਬੀਰ (ਸੜਕਾਂ ਤੇ ਕਮਰੇ) ਅਤੇ ਮਹੀਪ ਸਿੰਘ (ਇਹ ਵੀ ਨਹੀਂ) ਦੇ ਰਚਨਾ-ਸ਼ਿਲਪ ਨੇ ਵੀ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ |
ਦਿੱਲੀ ਰਹਿੰਦੇ ਗੁਰਬਚਨ ਸਿੰਘ ਭੁੱਲਰ ਨਾਲ ਵੀ ਅਣਖੀ ਨੇ ਵੱਡਾ ਨਾਵਲ ਲਿਖਣ ਬਾਰੇ ਲੰਮੀ ਵਿਚਾਰ-ਚਰਚਾ ਕੀਤੀ | ਸਿੱਟੇ ਵਜੋਂ ਉਸ ਨੇ ਇਸ ਔਖੇ ਕੰਮ ਨੂੰ ਹੱਥਪਾਉਣ ਦਾ ਸੰਕਲਪ ਕਰ ਲਿਆ | ਉਸ ਨੇ ਆਪਣੇ ਦਿਮਾਗ ਵਿਚ ਇਹਦੀ ਕਹਾਣੀ ਵੀ ਸੋਚ ਲਈ, ਜਿਸ ਵਿਚ ਆਜ਼ਾਦੀ ਮਿਲਣ ਤੋਂ 12-13 ਸਾਲਾਂ ਬਾਅਦ ਦੇ ਪੇਂਡੂ ਪੰਜਾਬ ਨੂੰ ਰੇਖਾਂਕਿਤ ਕਰਨਾ ਸੀ | ਜਿਵੇਂ ਜੱਟਾਂ ਦੀ ਪੈਦਾ ਹੋ ਰਹੀ ਨਵੀਂ ਸ਼੍ਰੇਣੀ, ਖੇਤੀ ਦੀਆਂ ਨਵੀਆਂਸਕੀਮਾਂ, ਸੁਧਰੇ ਹੋਏ ਬੀਜ, ਬਨਾਉਟੀ ਖਾਦਾਂ, ਕੀੜੇਮਾਰ ਦਵਾਈਆਂ, ਵੱਡੇ-ਵੱਡੇ ਕਰਜ਼ਿਆਂ ਦਾ ਲਾਭ, ਜਾਗੀਰਦਾਰੀ ਦਾ ਦੂਜਾ ਰੂਪ, ਟਰੈਕਟਰਾਂ ਦਾ ਆਉਣਾ, ਸ਼ਹਿਰਾਂਵੱਲ ਪਲਾਇਨ, ਬੁਰਜੂਆ ਚਾਲਾਂ, ਮਨੁੱਖੀ ਕਦਰਾਂ-ਕੀਮਤਾਂ ਦੀ ਟੁੱਟ-ਭੱਜ, ਰਾਜਨੀਤੀ ਪ੍ਰਤੀ ਖਿੱਚ, ਪਿੰਡ ਦਾ ਸ਼ਾਹੂਕਾਰਾ ਕੰਮ ਸੰਭਾਲਣਾ, ਇਹ ਸਭਕੁਝ ਅਣਖੀ ਨੇ ਅੱਖੀਂ ਵੇਖਿਆ ਅਤੇ ਹੱਡੀਂ ਹੰਢਾਇਆ ਸੀ | ਇਸ ਲਈਇਹੋ ਜਿਹੀ ਨਾਵਲੀ ਗੋਦ ਨੂੰ ਗੰੁਦਣਾ ਉਸ ਨੂੰ ਔਖਾ ਪ੍ਰਤੀਤ ਨਾ ਹੋਇਆ |
ਉਨ੍ਹਾਂ ਦਿਨਾਂ ਵਿਚ ਹੀ ਉਸ ਨੇ ਚੰਡੀਗੜ੍ਹ ਜਾ ਕੇ ਪੰਜਾਬ ਬੁੱਕ ਸੈਂਟਰ ਦੇ ਸੁਰਜੀਤ ਖੁਰਸ਼ੀਦੀ ਤੋਂ ਰੂਸੀ ਭਾਸ਼ਾ ਦੇ ਪੰਜਾਬੀ ਵਿਚ ਅਨੁਵਾਦ ਹੋਏ 10-12 ਨਾਵਲ ਖਰੀਦੇ, ਜਿਨ੍ਹਾਂਵਿਚ ਸੋਲੋਖੋਵ ਦਾ 1970 ਵਿਚ ਪੜਿ੍ਹਆ 'ਤੇ ਡਾਨ ਵਹਿੰਦਾ ਰਿਹਾ' ਨਾਵਲ ਵੀ ਸ਼ਾਮਿਲ ਸੀ |ਵੱਡੇ ਕੈਨਵਸ ਵਾਲੇ ਨਾਵਲ ਪੜ੍ਹਨ ਦਾ ਉਹਨੂੰ ਇਹ ਫਾਇਦਾ ਹੋਇਆਕਿ ਇਨ੍ਹਾਂਦਾ ਪੈਟਰਨ ਉਸ ਦੇ ਦਿਮਾਗ ਵਿਚ ਬੈਠ ਗਿਆ | ਲਗਭਗ 20 ਹੋਰ ਨਾਵਲਾਂਵਿਚੋਂ ਉਹਨੂੰ ਜਿਹੜੇ 10 ਬਹੁਤ ਵਧੀਆ ਲੱਗੇ, ਉਹ ਸਨ : ਬੁੱਧੂ (ਦੋਸਤੋਵਸਕੀ), ਭੈਣਾਂ (ਅਕਸਦ ਮੁਖਤਾਰ), ਅਸਲੀ ਇਨਸਾਨ ਦੀ ਕਹਾਣੀ (ਬੋਰਿਸ ਪੋਲੇਵੋਈ), ਆਗ ਕਾ ਦਰਿਆ (ਕੁਰਤੁਲ ਐਨ ਹੈਦਰ), ਗੋਦਾਨ (ਮੁਨਸ਼ੀ ਪ੍ਰੇਮ ਚੰਦ), ਲਮਿਜ਼ਰੇਬਲ (ਵਿਕਟਰ ਹਿਊਗੋ), ਲਸਟ ਫਾਰ ਲਾਈਫ (ਇਰਵਿੰਗ ਸਟੋਨ), ਜੀਵਨ ਇਕ ਨਾਟਕ (ਪੰਨਾ ਲਾਲ ਪਟੇਲ), ਅੰਧੇਰੇ ਬੰਦ ਕਮਰੇ (ਮੋਹਨ ਰਾਕੇਸ਼), ਇਕ ਪਿੰਡ ਦੀ ਕਹਾਣੀ (ਰਾਵ ਬਹਾਦੁਰ ਕੁਲਕਰਨੀ) | ਇਨ੍ਹਾਂ ਸਾਰਿਆਂ ਨੂੰ ਅਣਖੀ ਨੇ ਨਿੱਠ ਕੇ ਇਕ-ਇਕ ਕਰਕੇ ਧਿਆਨ ਨਾਲ ਇਉਾਪੜਿ੍ਹਆ ਜਿਵੇਂ ਕੋਈਇਮਤਿਹਾਨ ਦੇਣਾ ਹੋਵੇ |
ਲਿਖੇ ਜਾਣ ਵਾਲੇ ਨਾਵਲ ਲਈ ਪਾਤਰਾਂ ਦੀ ਚੋਣ ਉਹਨੇ ਆਪਣੇ ਪਿੰਡ ਦੇ ਲੋਕਾਂ'ਚੋਂ ਹੀ ਕੀਤੀ, ਜਿਨ੍ਹਾਂ 'ਚੋਂ ਕੁਝ ਜਿਊਾਦੇ ਸਨ ਤੇ ਕੁਝ ਮਰ ਚੁੱਕੇ | ਪਹਿਲਾਂ ਉਹਨੇ ਆਪਣੇ ਪਿੰਡ ਨੂੰ ਹੀ ਘਟਨਾ ਸਥੱਲ ਬਣਾਉਣਾ ਚਾਹਿਆ ਪਰ ਫਿਰ ਕੁਝ ਸੋਚ ਕੇ ਸੰਘੇੜਾ, ਭਾਈ ਰੂਪਾ, ਜਲਾਲ, ਦਿਆਲਪੁਰਾ, ਬਾਜਾਖਾਨਾ, ਭਦੌੜ, ਸਲਾਬਤਪੁਰਾ, ਬੁਰਜ ਗਿੱਲਾਂ, ਸੇਲਬਰਾਹ ਆਦਿ ਪਿੰਡਾਂ ਦਾ ਨੀਝ ਨਾਲ ਭ੍ਰਮਣ ਕੀਤਾ |ਗਲੀਆਂ ਗਾਹੀਆਂ, ਕਾਰੋਬਾਰ ਵੇਖੇ, ਲੋਕਾਂ ਨਾਲ ਗੱਲਬਾਤ ਕੀਤੀ... ਆਖਰਕਾਰ ਉਹਨੇ ਭਾਈ ਰੂਪਾ ਦੇ ਨੇੜੇ ਇਕ ਕਲਪਿਤ ਪਿੰਡ ਵਸਾ ਦਿੱਤਾ 'ਕੋਠੇ ਖੜਕ ਸਿੰਘ' ਇਸ ਪਿੰਡ ਦਾ ਪੂਰਾ ਨਕਸ਼ਾ ਉਹਨੇ ਆਪਣੇ ਦਿਮਾਗ ਵਿਚ ਬਣਾ ਲਿਆ ਅਤੇ ਜਿਵੇਂ-ਜਿਵੇਂ ਨਾਵਲ ਅੱਗੇ ਵਧਦਾ ਗਿਆ, ਪਿੰਡ ਦਾ ਨਕਸ਼ਾ ਨਾਲੋ-ਨਾਲ ਉਘੜਦਾ ਗਿਆ | (ਬਾਕੀ ਅਗਲੇ ਐਤਵਾਰ)

ਪ੍ਰੋ: ਨਵ ਸੰਗੀਤ ਸਿੰਘ
-ਮੁਖੀ, ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ-151302 (ਬਠਿੰਡਾ) |
ਮੋਬਾਈਲ : 94176-92015.

ਮਿੰਨੀ ਕਹਾਣੀ-ਮਨੌਤੀ

ਮਠਿਆਈਆਂ ਦੇ ਡੱਬੇ ਤੇ ਕਾਰਡ, ਗੁਆਂਢੀਆਂ ਨੇ ਸ਼ਹਿਰ ਵਿਚ ਵੰਡਣੇ ਸ਼ੁਰੂ ਕਰ ਦਿੱਤੇ ਸਨ | ਵਿਆਹ ਵਿਚ ਕੇਵਲ ਇਕ ਹਫ਼ਤਾ ਹੀ ਬਾਕੀ ਰਹਿ ਗਿਆ ਸੀ | ਗੁਆਂਢੀ ਘਰ ਜਿਸ ਨਾਲ ਕਾਫ਼ੀ ਦੇਰ ਤੋਂ ਆਪਸੀ ਰੰਜਸ਼ ਕਾਰਨ, ਬੋਲਚਾਲ ਬੰਦ ਹੋ ਚੁੱਕੀ ਸੀ, ਵਿਆਹ ਵਾਲਿਆਂਨੇ ਮਠਿਆਈ ਦਾ ਡੱਬਾ ਤੇ ਕਾਰਡ ਦੇਣਦਾ ਫ਼ੈਸਲਾ ਕਰ ਲਿਆਸੀ, ਤਾਂਜੋ ਫਿਰ ਤੋਂ ਆਪਸੀ ਮਿਲਵਰਤਨ ਬਣਾਇਆ ਜਾ ਸਕੇ | ਜਦੋਂ ਵਿਆਹ ਵਾਲੇ ਡੱਬਾ ਤੇ ਕਾਰਡ ਦੇਣਲਈ ਗੁਆਂਢੀ ਘਰ ਪੁੱਜੇ ਤਾਂ ਘਰੇ, ਗੁਆਂਢੀ ਦੀ ਤਿ੍ਮਤ ਹੀ ਸੀ | ਬੱਚੇ ਸਕੂਲ ਜਾ ਚੁੱਕੇ ਸਨ ਤੇ ਪਤੀ ਆਪਣੇ ਕਾਰੋਬਾਰ 'ਤੇ ਗਿਆ ਹੋਇਆ ਸੀ | ਅਜਿਹੀ ਸਥਿਤੀ ਵਿਚ ਘਰ ਵਾਲੀ ਨੂੰ ਫ਼ੈਸਲਾ ਕਰਨ ਵਿਚ ਕਾਫ਼ੀ ਦਿੱਕਤ ਮਹਿਸੂਸ ਹੋ ਰਹੀ ਸੀ | ਪੰ੍ਰਤੂ ਫਿਰ ਵੀ ਉਹਨੇ ਘਰ ਆਏ ਗੁਆਂਢੀਆਂਦਾ ਚਾੲੀਂ-ਚਾੲੀਂ ਸਵਾਗਤ ਕੀਤਾ ਤੇ ਮੰੁਡੇ ਦੇ ਵਿਆਹ ਦੀ ਵਧਾਈ ਵੀ ਦਿੱਤੀ | ਉਹਨੇ ਬੈਠਕ ਵਿਚ ਲਿਜਾ ਕੇ, ਸੋਫ਼ੇ 'ਤੇ ਬਿਠਾਉਾਦਿਆਂ, ਚਾਹ-ਪਾਣੀ ਲਈ ਸੁਲਾਹ ਵੀ ਮਾਰੀ |
ਕੁਝ ਸੋਚਣ ਉਪਰੰਤ ਤਿ੍ਮਤ ਨੇ ਮਠਿਆਈ ਦਾ ਡੱਬਾ ਤਾਂਮੋੜ ਦਿੱਤਾ ਪੰ੍ਰਤੂ ਕਾਰਡ ਲੈ ਕੇ ਆਪਣੇ ਮੱਥੇ ਨਾਲ ਛੁਹਾਇਆ ਤੇ ਘਰ ਆਏਗੁਆਂਢੀਆਂ ਨੂੰ ਫਿਰ ਵਧਾਈਦਿੱਤੀ | ਵਿਆਹ ਵਾਲਿਆਂ ਨੇ ਡੱਬਾ ਰੱਖਣਲਈ, ਕੁਝ ਇਸਰਾਰ ਵੀ ਕੀਤਾ ਪੰ੍ਰਤੂ ਹੋਰ ਵਧੇਰੇ ਕਹਿ-ਕਹਾਈ, ਉਨ੍ਹਾਂ ਚੰਗੀ ਨਾ ਸਮਝੀ ਤੇ ਉਹ ਉਠ ਕੇ ਅਗਲੇ ਘਰ ਵਲ ਚਲੇ ਗਏਸਨ |
ਸ਼ਾਮੀਂ ਜਦੋਂ ਖਾਵੰਦ ਘਰ ਪਰਤਿਆ ਤਾਂਉਸ ਨੇ ਸਾਰੀ ਸਥਿਤੀ ਤੋਂ ਉਹਨੂੰ ਜਾਣੂ ਕਰਾਇਆ |
'ਤੂੰ ਕਾਰਡ ਵੀ ਮੋੜ ਦੇਣਾ ਸੀ... ਪੁਰਾਣੇ ਜ਼ਖ਼ਮਾਂ ਨੂੰ ਫਿਰ ਤੋਂ ਹਰੇ ਕਰਨ ਦਾ ਕੀ ਫਾਇਦਾ?' ਉਹਨੇ ਕਿਹਾ |
'ਸਰਦਾਰ ਜੀ, ਵਿਆਹ ਵਿਚ ਜਾਣਾ, ਨਾ ਜਾਣਾ ਤੁਹਾਡਾ ਫ਼ੈਸਲਾ ਹੋਵੇਗਾ... ਇਹ ਉਨ੍ਹਾਂਦੇ ਘਰ ਦਾ ਪਹਿਲਾ ਵਿਆਹ ਹੈ... ਕਾਰਡ ਇਸ ਲਈ ਰੱਖਿਆ ਹੈ ਕਿ ਕਿਤੇ ਸਾਥੋਂ ਬਦਸ਼ਗਨੀ ਨਾ ਹੋ ਜਾਵੇ... ਬਦਸ਼ਗਨੀ ਕਦੇ ਵੀ ਚੰਗੀ ਨਹੀਂਹੁੰਦੀ... ਉਂਝ ਵੀ ਸ਼ਗਨਾਂਦੇ ਕੰਮ ਵਿਚ ਬਦਸ਼ਗਨੀ ਜ਼ਿੰਮੇ ਲੈਣਾ ਕਿਸੇ ਪਾਪ ਤੋਂ ਘੱਟ ਨਹੀਂ... ਤੁਸੀਂ ਜ਼ਰਾ ਵਿਚਾਰ ਲਵੋ... ਅਗਲੇ ਆਪ ਘਰ ਚੱਲ ਕੇ ਆਏ ਹਨ... ਨਾਲੇ ਵਖਰੇਵਿਆਂ ਦੀ ਕੋਈ ਹੱਦ ਹੁੰਦੀ ਹੈ... ਜ਼ਿੰਦਗੀ ਵਿਚ ਮਨਮਨੌਤੀਆਂ ਵੀ ਹੁੰਦੀਆਂਨੇ... |'
ਖਾਵੰਦ, ਆਪਣੀ ਸੁੱਘੜ ਸਿਆਣੀ ਪਤਨੀ ਦੀ ਗੱਲ ਨੂੰ ਬੜੀ ਸੰਜੀਦਗੀ ਨਾਲ ਵਾਰ-ਵਾਰ ਵਿਚਾਰ ਰਿਹਾ ਸੀ |

-ਸੁਰਜੀਤ ਸਿੰਘ ਮਰਜਾਰਾ
ਫੋਨ : 01765-257059.

ਕਾਵਿ-ਮਹਿਫ਼ਲ

• ਮੁਖਤਾਰ ਸਿੰਘ ਚੰਦੀ •

ਜਗਾ ਲੈ ਗਿਆਨ ਦਾ ਦੀਵਾ, ਹਨੇਰਾ ਦੂਰ ਕਰਨਾ ਜੇ
ਸ਼ਬਦ ਸੁਲਤਾਨ ਦਾ ਦੀਵਾ, ਹਨੇਰਾ ਦੂਰ ਕਰਨਾ ਜੇ |

ਲਫ਼ਜ਼ਾਂ ਤੋਂ ਸ਼ਬਦ ਬਣਦੇ ਨੇ, ਸ਼ਬਦਾਂ ਦੇ ਅਰਥ ਹੁੰਦੇ ਨੇ,
ਧਰ ਲੈ ਧਿਆਨ ਦਾ ਦੀਵਾ, ਹਨੇਰਾ ਦੂਰ ਕਰਨਾ ਜੇ |

ਸਿਦਕ ਤੇ ਸਿਰੜ ਰੱਖਪੱਲੇ, ਜੇ ਹੋਣੈ ਪਾਰ ਮੁਸ਼ਕਿਲਾਂਤੋਂ
ਤੇ ਬਣ ਜਾ ਮਰਦ ਮਰ ਜੀਵਾ, ਹਨੇਰਾ ਦੂਰ ਕਰਨਾ ਜੇ |

ਇਹਦੇ ਤੋਂ ਕੁਝਵੀ ਹਾਸਲ ਨਹੀਂ, ਦਿਲਾ ਛੱਡ ਦੁਸ਼ਮਣੀ ਰੱਖਣੀ,
ਕਿ ਹੋ ਜਾ ਪਿਆਰ ਵਿਚ ਖੀਵਾ, ਹਨੇਰਾ ਦੂਰ ਕਰਨਾ ਜੇ |

ਬਾਜੀ ਸਿਰ-ਧੜ ਦੀ ਲਾਉਣੀ ਪਊ, ਇਸ਼ਕ ਵਿਚ ਪੈਰ ਧਰਨਾ ਜੇ,
ਜਗਾ ਦਿਲ ਜਾਨ ਦਾ ਦੀਵਾ, ਹਨੇਰਾ ਦੂਰ ਕਰਨਾ ਜੇ |

ਜੇ ਆਪਣੀ ਖੈਰ ਚਾਹੁੰਨੈ ਤਾਂ, ਭਲਾ ਸਰਬੱਤ ਦਾ ਮੰਗ ਲੈ,
ਜਗਾ ਸਨਮਾਨ ਦਾ ਦੀਵਾ, ਹਨੇਰਾ ਕਰਨਾ ਜੇ |

ਕਿਸੇ ਦੇ ਹੱਕ ਪਰਾਏ 'ਤੇ, ਨਾ ਰੱਖਲਲਚਾਉਾਦੀਆਂ ਨਜ਼ਰਾਂ,
ਜਗਾ ਈਮਾਨ ਦਾ ਦੀਵਾ, ਹਨੇਰਾ ਕਰਨਾ ਜੇ |

ਸਿੱਖਲੈ ਸ਼ੁਕਰ ਵਿਚ ਰਹਿਣਾ, ਨਾ ਰੋ-ਧੋ ਕਿਸਮਤਾਂ ਬਹਿ ਕੇ,
ਜਗਾ ਮੁਸਕਾਨ ਦਾ ਦੀਵਾ, ਹਨੇਰਾ ਦੂਰ ਕਰਨਾ ਜੇ |

ਢਾਹ ਦੇ ਸਭ ਵਲ੍ਹਗਣਾਂ ਫਿਰਕੂ, ਤੇ ਹੋ ਜਾ ਸੁਰਖਰੂ 'ਚੰਦੀ',
ਜਗਾ ਇਨਸਾਨ ਦਾ ਦੀਵਾ, ਹਨੇਰਾ ਦੂਰ ਕਰਨਾ ਜੇ |

-ਪਿੰਡ ਚੰਨਣ ਵਿੰਡੀ, ਜ਼ਿਲ੍ਹਾ ਕਪੂਰਥਲਾ |
ਮੋਬਾਈਲ : 95921-15075.

• ਅਵਤਾਰ ਸਿੰਘ ਪੁਆਰ •

ਫ਼ਿਜ਼ਾ ਵਿਚ ਆਪਣੇ ਬੋਲਾਂਦੀ ਖੁਸ਼ਬੂ ਘੋਲਦੇ ਪੰਛੀ |
ਨਹੀਂ ਦੇਖੇ ਬਨੇਰੇ 'ਤੇ ਕਦੇ ਹੁਣ ਬੋਲਦੇ ਪੰਛੀ |

ਬੜਾ ਹੀ ਸ਼ੋਰ ਗੰਧਲਾ ਹੋ ਗਿਐ ਇਸ ਸ਼ਹਿਰ ਦਾ ਮੌਸਮ,
ਜਦੋਂ ਲੰਘਦੇ ਨੇ ਕੋਲੇ ਦੀ ਉਦੋਂ ਵੀ ਡੋਲਦੇ ਪੰਛੀ |

ਜ਼ਰਾ ਵੀ ਦੇਰ ਨਾ ਲਾਈ ਉਹ ਵੱਢਕੇ ਲੈ ਗਏ ਰੁੱਖ ਨੂੰ,
ਢਲੀ ਜਦ ਸ਼ਾਮ ਤਾਂਆਪਣੇ ਘਰਾਂਨੂੰ ਟੋਲ੍ਹਦੇ ਪੰਛੀ |

ਉਦੋਂ ਮਹਿਸੂਸ ਕਰਦੇ ਨੇ ਦਿਲ ਵਿਚ ਦਰਦ 'ਜਾਂ ਆਪਣੇ,
ਜਦੋਂ ਬੀਤੇ ਹੋਏ ਸਮਿਆਂ ਨੂੰ ਬਹਿ ਪੜਚੋਲਦੇ ਪੰਛੀ |

ਉਨ੍ਹਾਂ ਤਾਂ ਬੋਲਕੇ ਮੰਗਿਆ ਸੀ ਹੱਕ ਆਪਣੀ ਆਜ਼ਾਦੀ ਦਾ,
ਜਰੇ ਪਰ ਨਾ ਜ਼ਮਾਨੇ ਤੋਂ ਗਏ ਮੰੂਹ ਖੋਲ੍ਹਦੇ ਪੰਛੀ |

ਰਹੂਗੀ ਪੁਆਰ ਜੇ ਵਧਦੀ ਤਪਸ਼ ਧਰਤੀ ਦੀ ਏਦਾਂ ਹੀ,
ਬਣੰੂਗਾ ਫਿਰ ਅਸਾਂ ਦਾ ਕੀ ਪਏਨੇ ਹੌਲਦੇ ਪੰਛੀ |

-ਪਿੰਡ ਪਿਲਖਣੀ, ਡਾਕ: ਤੇ ਤਹਿ: ਰਾਜਪੁਰਾ, ਜ਼ਿਲ੍ਹਾ ਪਟਿਆਲਾ |
ਬਾਈਲ : 94173-72986.

• ਮਦਨ ਬੰਗੜ •


ਤਣ ਪੱਤਣਨਾ ਲਗਦੀ ਜ਼ਿੰਦਗੀ, ਜਿੰਦ ਨੂੰ ਸੌ ਸਿਆਪੇ,
ਤਾਣੀ ਟੁੱਟੀ ਗੰਢਦੇ-ਗੰਢਦੇ ਮੁੱਕ ਗਏਮੇਰੇ ਮਾਪੇ |

ਪਿਆਰ, ਮੁਹੱਬਤ, ਇਸ਼ਕ ਦੇ ਬਾਰੇ ਸਾਨੂੰ ਪਤਾ ਨਾ ਕਾਈ,
ਅਸਾਂਤਾਂ ਜੋ ਵੀ ਸੁਪਨੇ ਵੇਖੇ, ਸੁਪਨੇ ਗਏ ਸਰਾਪੇ |

ਕੁੱਲੀ ਗੁੱਲੀ ਜੁੱਲੀ ਖਾਤਿਰ ਜ਼ਿੰਦਗੀ ਰੁਲਦੀ ਜਾਂਦੀ,
ਦੂਜੇ ਪਾਸੇ ਸਾਨੂੰ ਬੜੇ ਸਤਾਉਾਦੇ ਨੇ ਇਕਲਾਪੇ |

ਦੁੱਖਾਂ, ਗ਼ਮਾਂ ਤੇ ਹਾਵਿਆਂ, ਹੌਕਿਆਂ ਨੂੰ ਘਰ ਲੱਭਾ ਸਾਡਾ,
ਮੈਨੂੰ ਤਾਂਹੁਣ 'ਬੰਗੜਾ' ਸਾਰੇ ਆਪਣੇ-ਆਪਣੇ ਜਾਪੇ |

ਤਣ ਪੱਤਣ ਨਾ ਲਗਦੀ ਜ਼ਿੰਦਗੀ ਜਿੰਦ ਨੂੰ ਸੌ ਸਿਆਪੇ,
ਤਾਣੀ ਟੁੱਟੀ ਗੰਢਦੇ-ਗੰਢਦੇ ਮੁੱਕ ਗਏਮੇਰੇ ਮਾਪੇ |

-ਪਿੰਡ ਤੇ ਡਾਕ: ਸਿਕੰਦਰਪੁਰ, ਅਲਾਵਲਪੁਰ, ਜ਼ਿਲ੍ਹਾ ਜਲੰਧਰ-144301.
ਮੋਬਾਈਲ : 98155-43969. ਈਮੇਲ : madanbanger0gmail.com

• ਸੁਖਦੇਵ ਸਿੰਘਗਰੇਵਾਲ •

ਪੀ ਗਿਆ ਮੈਂ ਪੀੜ ਸਾਰੀ ਗ਼ਮ ਹਾਂ ਸਾਰੇ ਖਾ ਗਿਆ |
ਮੈਨੂੰ ਏਹੋ ਤਜਰਬਾ ਹੀ ਜੀਣਾ ਹੈ ਸਿਖਲਾ ਗਿਆ |

ਨਾ ਕਦੀ ਬੁਝਦੀ ਹੈ ਇਹ ਤੇ ਨਾ ਹੀ ਬਣਦੀ ਲਾਟ ਹੈ
ਦਿਲ 'ਚ ਮੇਰੇ ਚਿਣਗ ਕੋਈ, ਇਸ ਤਰ੍ਹਾਂ ਦੀ ਲਾ ਗਿਆ |

ਰੌਸ਼ਨੀ ਘਟਣੀ ਜਾਂ ਵਧਣੀ ਹੈ ਨਾ ਇਸ ਦੇ ਆਣ 'ਤੇ
ਦੀਵਿਆਂ ਦੀ ਭੀੜ ਵਿਚ ਜੁਗਨੂੰ ਹੈ ਐਵੇਂ ਆ ਗਿਆ |

ਨਾ ਤਾਂਕੋਈ ਪੈੜ ਦਿਸਦੀ ਹੈ ਨਾ ਉਸ ਦੀ ਮਹਿਕ ਹੈ
ਉਹ ਸੱਚ ਸੀ ਜਾਂ ਝੂਠ ਸੀ, ਭਰਮਾਂ 'ਚ ਮੈਨੂੰ ਪਾ ਗਿਆ |

ਤਾਰਿਆਂ ਨੇ, ਚੰਦਰਮਾ ਨੇ, ਰੋਕਿਆ ਸੂਰਜ ਨੇ ਵੀ,
ਫੇਰ ਵੀ ਮੈਂ ਦੇਖਲੋ ਹਾਂਅਰਸ਼ ਉਤੇ ਆ ਛਾ ਗਿਆ |

ਹੌਸਲਾ ਸੂਲਾਂ 'ਤੇ ਵੀ ਇਹ ਤੁਰਨ ਦਾ ਦਿੰਦਾ ਰਿਹਾ
ਮਹਿਕ ਦਾ ਬੁੱਲਾ ਜੋ ਮੈਨੂੰ ਪਲ ਕੁ ਸੀ ਬਹਿਲਾ ਗਿਆ |

ਆਲ੍ਹਣਾ ਤੂਫ਼ਾਨ ਜੋ ਢਾਇਆ ਹੈ ਮੁੜ ਬਣ ਜਾਏਗਾ
ਸ਼ੁਕਰ ਹੈ ਪੰਛੀ ਤਾਂ ਮੁੜ ਕੇ ਸ਼ਾਖ਼ 'ਤੇ ਹੈ ਆ ਗਿਆ |

-ਮੋਬਾਈਲ : 99880-18550.

ਕਹਾਣੀ -ਬੀਮਾ ਏਜੰਟ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

'ਏਡੇ ਵੱਡੇ ਸ਼ਹਿਰ 'ਚ ਪੈਸੇ ਬਿਨਾਂ ਬਣਦਾ ਵੀ ਕੀ ਹੈ | ਸੱਚ! ਤੁਸੀਂ ਵੀ ਬੀਮਾ ਕਰਵਾ ਲਵੋ |'
'ਨਹੀਂ ਮੈਂ ਬੀਮੇ 'ਚ ਵਿਸ਼ਵਾਸ ਨਹੀਂਕਰਦਾ ਜਦੋਂ ਆਦਮੀ ਆਪ ਹੀ ਮਰ ਗਿਆ ਤਾਂ ਸਭਕੁਝ ਖਤਮ |'
'ਪਰ ਬੱਚਿਆਂ ਬਾਰੇ ਵੀ ਤਾਂਸੋਚਣਾ ਚਾਹੀਦੈ |'
'ਜਦੋਂ ਅਜੇ ਵਿਆਹ ਨਹੀਂਹੋਇਆ ਤਾਂ ਬੱਚੇ ਕਿੱਥੋਂ ਆ ਗਏ |'
'ਅਕਸਰ ਤਾਂ ਵਿਆਹ ਕਰਵਾਓਗੇ |'
'ਕੋਈ ਜ਼ਰੂਰੀ ਤਾਂ ਨਹੀਂ |'
'ਵੈਸੇ ਬੀਮਾ ਇਕ ਤਰ੍ਹਾਂ ਦੀ ਬੱਚਤ ਹੀ ਹੈ | ਫਾਇਦੇ ਵਾਲੀ ਚੀਜ਼ ਹੈ | ਤੁਸੀਂ ਬੀਮਾ ਕਰਵਾ ਲਵੋ |'
'ਬੀਮਾ ਕੀ ਜੇ ਤੂੰ ਕਹੇ ਤਾਂ ਮੈਂ ਮਰ ਵੀ ਸਕਦਾ ਹਾਂ |'
'ਨਾ ਬਾਬਾ ਨਾ ਮੈਂ ਤਾਂ ਕਹਿੰਦੀ ਹਾਂ ਤੁਸੀਂ ਹਜ਼ਾਰਾਂ ਸਾਲ ਜੀਵੋ | ਉਹ ਨਵੇਂ-ਨਵੇਂ ਏਜੰਟ ਬਣੇ ਨੇ ਸਾਨੂੰ ਕੇਸ ਚਾਹੀਦੇ ਹਨ |'
'ਵੇਖ ਤੇਰੀ ਖਾਤਰ ਅੱਗੇ ਕੀ ਨਹੀਂ ਕੀਤਾ? ਆਹ ਬੀਮਾ ਵੀ ਕੋਈ ਚੀਜ਼ ਹੈ, ਤੂੰ ਹੁਕਮ ਕਰ |'
'ਕਿਸੇ ਦੇ ਪੌੜੀਆਂ ਚੜ੍ਹਨ ਦੀ ਆਵਾਜ਼ ਆਈ | ਤੇ ਉਹ ਸਤਰਕ ਹੋ ਕੇ ਬੈਠਗਈ | ਉਸ ਦੀ ਸੱਸ ਆ ਗਈ ਸੀ | ਮੈਂ ਨਮਸਕਾਰ ਲਈ ਖੜ੍ਹਾ ਹੋ ਗਿਆ | ਉਸ ਨੇ ਮੇਰੀ ਜਾਣ-ਪਛਾਣ ਕਰਵਾ ਦਿੱਤੀ |
'ਬੇਟੀ ਇਨ੍ਹਾਂ ਨੂੰ ਖਾਣਾ ਖਾਧੇ ਬਿਨਾਂ ਨਾ ਜਾਣ ਦੇਵੀਂ', ਇਹ ਕਹਿੰਦੀ ਹੋਈਉਸ ਦੀ ਸੱਸ ਆਪਣੇ ਕਮਰੇ ਵਿਚ ਚਲੀ ਗਈ |
ਮੇਰੇ ਮੂਹਰੇ ਇਕ ਰਸਾਲਾ ਤੇ ਅੱਜ ਦਾ ਅਖ਼ਬਾਰ ਸਿੱਟ ਕੇ ਉਹ ਵੀ ਰਸੋਈ ਵਿਚ ਖਾਣਾ ਬਣਾਉਣ ਚਲੀ ਗਈ ਤੇ ਮੈਂ ਪੜ੍ਹਨ ਵਿਚ ਮਗਨ ਹੋਣ ਦਾ ਨਾਟਕ ਕਰਨ ਲੱਗਿਆ |
ਡੇਢਕੁ ਦੇ ਕਰੀਬ ਉਸ ਦਾ ਪਤੀ ਵੀ ਦੁਕਾਨ ਤੋਂ ਆ ਗਿਆ ਆਪਣੇ ਕਮਰੇ ਵਿਚੋਂ ਉਹ ਸਿੱਧਾ ਹੀ ਰਸੋਈ ਵਿਚ ਗਿਆ | ਮੈਂ ਚੋਰ ਅੱਖ ਨਾਲ ਰਸੋਈ ਵੱਲ ਵੇਖਿਆ |
ਦੋ-ਤਿੰਨ ਮਿੰਟ ਉਹ ਦੋਵੇਂ ਕੋਈ ਗੱਲ ਕਰਦੇ ਰਹੇ | ਮੇਰੇ ਬਾਰੇ ਹੀ ਦੱਸਿਆ ਹੋਵੇਗਾ ਤੇ ਉਹ ਫਿਰ ਡਰਾਇੰਗ ਰੂਮ 'ਚ ਆ ਵੜਿਆ |
ਮੈਂ ਉਠ ਕੇ ਖਲੋ ਗਿਆ |
ਉਸ ਨੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਇਆ ਤੇ ਮੇਰੇ ਨਾਲ ਬੈਠ ਗਿਆ ਤੇ ਦੋ ਕੁ ਇਧਰ-ਉਧਰ ਦੀਆਂਗੱਲਾਂ ਕਰਕੇ ਫਿਰ ਆਪਣੇ ਕਮਰੇ ਵਿਚ ਚਲਾ ਗਿਆ |
ਸਧਾਰਨ ਕੱਦ-ਕਾਠ ਤੇ ਨੈਣ-ਨਕਸ਼, ਕਮਜ਼ੋਰ ਜਿਹੀ ਸਿਹਤ | ਵਾਲਾਂਵਿਚ ਪੈ ਰਿਹਾ ਗੰਜ | ਮੈਨੂੰ ਹੈਰਾਨੀ ਹੋਈ ਕਿ ਇਸ ਨੂੰ ਪਸੰਦ ਕਿਵੇਂ ਕਰ ਲਿਆ ਗਿਆ?
ਜਦੋਂ ਉਹਦੀ ਕਿਤੇ ਵਿਆਹ ਬਾਰੇ ਗੱਲ ਚਲਦੀ ਤਾਂਉਹ ਮੈਨੂੰ ਜ਼ਰੂਰ ਦੱਸਦੀ ਤੇ ਮੇਰੀ ਰਾਇ ਲੈਂਦੀ | ਕਈ ਥਾਂਉਸ ਦੀ ਗੱਲ ਚੱਲੀ ਸੀ | ਅਖ਼ਬਾਰਾਂ 'ਚ ਵੀ ਉਸ ਨੇ ਮੈਟਰੀਮੋਨੀਅਲ ਦਿੱਤਾ ਸੀ | ਅਨੇਕਾਂ ਹੀ ਚਿੱਠੀਆਂ ਆ ਗਈਆਂਸਨ | ਉਸ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਤਿੰਨ ਖਤ ਛਾਂਟ ਦਿਓ, ਜਿਹੜੇ ਤੁਹਾਨੂੰ ਚੰਗੇ ਲੱਗਦੇ ਹਨ | ਮੈਂ ਸਾਰੀਆਂ ਚਿੱਠੀਆਂ ਪੜ੍ਹ ਕੇ ਤਿੰਨ ਛਾਂਟ ਦਿੱਤੀਆਂਸਨ | ਪਰ ਉਨ੍ਹਾਂ ਨੂੰ ਇਹ ਲੜਕਾ ਪਸੰਦ ਆਇਆ | ਸ਼ਾਇਦ ਉਸ ਦੇ ਮਾਂ-ਬਾਪ ਦੀ ਪਸੰਦ ਹੋਵੇ ਜਾਂਉਹ ਇਸ ਦੀ ਜਾਇਦਾਦ ਵੇਖ ਕੇ ਮੰਨ ਗਈ ਹੋਵੇ ਕਿ ਵੱਡੇ ਸ਼ਹਿਰ 'ਚ ਕੋਠੀ ਹੈ, ਲੱਖਾਂ ਦੀ ਕੀਮਤ ਦੀ | ਇਹ ਕਿਹੜਾ ਘੱਟ ਹੈ? ਮੈਂ ਮਨ 'ਚ ਉਧੇੜ-ਬੁਣ ਕਰਦਾ ਰਿਹਾ |
ਤੇ ਮੈਂ ਕੀ ਹਾਂ? ਕੁਝਵੀ ਨਹੀਂ? ਇਕ ਤੀਜੇ ਦਰਜੇ ਦਾ ਮੁਲਾਜ਼ਮ | ਪਿੰਡ ਵਿਚ ਟੁੱਟਿਆ-ਫੁਟਿਆ ਘਰ? ਬੈਠੇ-ਬੈਠੇ ਮੇਰੇ ਮਨ 'ਚ ਹੀਣ ਭਾਵਨਾ ਜਿਹੀ ਆਈ |
'ਆਓ, ਫਿਰ ਖਾਣਾ ਖਾ ਲਈਏ', ਸਤੀਸ਼ ਨੇ ਆਵਾਜ਼ ਦਿੱਤੀ |
'ਡਾਈਨਿੰਗ ਟੇਬਲ ਪਲੇਟਾਂ ਨਾਲ ਭਰਿਆ ਪਿਆ ਸੀ | ਮੇਰੀ ਮਨਪਸੰਦ ਸਬਜ਼ੀ ਬੈਂਗਣ ਦਾ ਭੜਥਾ ਵੀ ਸੀ | ਮਟਰ ਪਨੀਰ ਸੀ ਤੇ ਸਵੀਟ ਡਿਸ਼ ਮਿੱਠੀਆਂ ਸੇਵੀਆਂ | ਖਾਣਾ ਖਾਂਦੇ ਉਹ ਦੋਵੇਂ ਜੀ ਆਪਸ ਵਿਚ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ | ਮੈਂ ਚੁੱਪ-ਚਾਪ ਖਾਣਾ ਖਾਂਦਾ ਰਿਹਾ |
'ਬਹੁਤ ਦੇਰ ਬਾਅਦ ਏਨਾ ਸਵਾਦੀ ਖਾਣਾ ਖਾਧਾ ਹੈ', ਸਤੀਸ਼ ਵਾਸ਼ ਬੇਸਨ ਤੇ ਹੱਥ ਧੋਣ ਗਿਆ ਤਾਂ ਮੈਂ ਉਸ ਨੂੰ ਹੌਲੀ ਜਿਹੀ ਕਹਿ ਦਿੱਤਾ | ਉਹ ਮੁਸਕਰਾ ਕੇ ਪਲੇਟਾਂਇਕੱਠੀਆਂ ਕਰਦੀ ਰਹੀ |
ਖਾਣਾ ਖਾ ਕੇ ਅਸੀਂ ਫਿਰ ਡਰਾਇੰਗ ਰੂਮ 'ਚ ਆ ਬੈਠੇ | 'ਸਤੀਸ਼ ਜੀ, ਇਨ੍ਹਾਂ ਦੇ ਫਾਰਮ ਵੀ ਭਰ ਹੀ ਲਵੋ', ਬੈਠਦਿਆਂ ਹੀ ਉਸ ਨੇ ਆਪਣੇ ਪਤੀ ਨੂੰ ਕਿਹਾ |
ਆਗਿਆਕਾਰ ਬੱਚੇ ਵਾਂਗ ਸਤੀਸ਼ ਆਪਣਾ ਬੈਗ ਚੁੱਕ ਲਿਆਇਆ ਅਤੇ ਕਈ ਕਾਗਜ਼ ਕੱਢ ਕੇ ਬਾਹਰ ਰੱਖਲਏ |
'ਵੇਖੋ ਜੀ, ਇਸ ਪਾਲਿਸੀ 'ਤੇ ਵਿਆਜ... |'
'ਇਨ੍ਹਾਂਨੂੰ ਸਮਝਾਉਣ ਦੀ ਕੀ ਲੋੜ ਹੈ? ਤੁਸੀਂ ਚੁੱਪ ਕਰਕੇ ਲੱਖ ਦਾ ਬੀਮਾ ਕਰ ਦੇਵੋ', ਉਹ ਬੋਲ ਪਈ | ਸਤੀਸ਼ ਨੇ ਸਹਿਮਤੀ ਲਈਮੇਰੇ ਵੱਲ ਵੇਖਿਆ |
'ਹਾਂ, ਹਾਂ ਠੀਕ ਹੈ |ਤੁਸੀਂ ਮੇਰੇ ਤੋਂ ਦਸਤਖਤ ਵਗੈਰਾ ਕਰਵਾ ਲਵੋ ਬਾਕੀ ਕਾਰਵਾਈਆਪੇ ਬਾਅਦ 'ਚ ਕਰ ਲੈਣਾ |' ਇਹ ਕਹਿ ਕੇ ਮੈਂ ਆਪਣਾ ਪੈੱਨ ਖੋਲ੍ਹਲਿਆ | ਸਤੀਸ਼ ਫਾਰਮ ਭਰਦਾ ਰਿਹਾ ਤੇ ਨਾਲ ਹੀ ਬੀਮੇ ਦੇ ਗੁਣ ਗਾਉਾਦਾ ਰਿਹਾ |
'ਵੇਖੋ ਜੀ, ਬੀਮੇ ਦੇ ਬੜੇ ਫਾਇਦੇ ਹਨ | ਬੱਚਤ ਦੀ ਬੱਚਤ ਹੈ ਤੇ ਨਾਲੇ ਰਿਸਕ ਕਵਰ ਹੁੰਦੈ | ਭੱਜ-ਨੱਠ ਦੀ ਜ਼ਿੰਦਗੀ ਹੈ ਪਤਾ ਨਹੀਂ ਕਦੋਂ ਕਿਸੇ ਨਾਲ ਦੁਰਘਟਨਾ ਵਾਪਰ ਜਾਵੇ |ਸਰਕਾਰੀ ਮੁਲਾਜ਼ਮ ਲਈ ਤਾਂ ਬੀਮਾ ਹੋਰ ਵੀ ਜ਼ਰੂਰੀ ਹੈ, ਇਸ ਨਾਲ ਤੁਹਾਨੂੰ ਇਨਕਮ ਟੈਕਸ ਤੋਂ ਵੀ ਛੋਟ ਮਿਲੇਗੀ... |'
'ਇਨ੍ਹਾਂਨੂੰ ਸਭ ਪਤਾ, ਇਹ ਵੇਖਣ'ਚ ਹੀ ਭੋਲੇ ਲਗਦੇ ਨੇ', ਉਹ ਵਿਚਕਾਰੋਂ ਹੀ ਬੋਲ ਪਈ |
ਉਸ ਦੀ ਇਸ ਟਿੱਪਣੀ 'ਤੇ ਮੈਂ ਹੈਰਾਨ ਰਹਿ ਗਿਆ | ਸਤੀਸ਼ ਬੜਾ ਖੁਸ਼ ਦਿਖਾਈ ਦਿੰਦਾ ਸੀ | ਉਹ ਫਿਰ ਬੋਲਣ ਲੱਗ ਪਿਆ...
'ਵੇਖੋ ਜੀ ਤੁਸੀਂ ਆਪਣੇ ਬੰਦੇ ਹੋ, ਮੈਂ ਤੁਹਾਡੇ ਤੋਂ ਕਮਿਸ਼ਨ ਨਹੀਂ ਲੈਣੀ | ਹਾਂ ਕਿਸ਼ਤ ਤੁਸੀਂ ਮਨੀ-ਆਰਡਰ ਰਾਹੀਂ ਮੈਨੂੰ ਭੇਜ ਦਿਆ ਕਰਨੀ |ਜੇ ਇਧਰ ਆਵੋ ਤਾਂ ਕਿਸ਼ਤ ਘਰ ਦੇ ਜਾਇਆ ਕਰਨਾ | ਤੁਹਾਡਾ ਆਪਣਾ ਘਰ ਹੈ |ਤੁਸੀਂ ਜਦੋਂ ਮਰਜ਼ੀ ਆ ਜਾਇਆ ਕਰਨਾ... |'
ਮੈਨੂੰ ਸਤੀਸ਼ ਵਿਚਾਰਾ ਜਿਹਾ ਲੱਗਣ ਲੱਗ ਪਿਆ, ਵਿਚਾਰਾ ਬੀਮਾ ਏਜੰਟ | (ਸਮਾਪਤ)

ਹਰਜਿੰਦਰ ਸਿੰਘ ਸੂਰੇਵਾਲੀਆ
-ਮੋਬਾਈਲ : 98551-43502.

ਲੜੀਵਾਰ ਨਾਵਲ-ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਭਾਗ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਚਿੱਠੀ ਅਵਤਾਰ ਸਿੰਘ ਦੇ ਦਫ਼ਤਰ ਦੇ ਪਤੇ 'ਤੇ ਆਉਂਦੀ ਹੈ | ਚਿੱਠੀ ਵਿਚ ਉਸ ਨੇ ਆਪਣੇ ਕੈਂਪ ਵਿਚਲੇ ਹਾਲਾਤ ਦਾ ਵਰਨਣ ਕੀਤਾ ਸੀ | ਉਸ ਨੇ ਲਿਖਿਆ ਸੀ ਕਿ ਅੰਗਰੇਜ਼ ਤੇ ਅਸੀਂ ਹਿੰਦੁਸਤਾਨੀ ਕੈਦੀ ਵਿਹਲੇ ਸਮੇਂ 'ਚ ਇਕ ਦੂਜੇ ਕੋਲੋਂ ਪੜ੍ਹਨਾ ਲਿਖਣਾ ਸਿਖਦੇ ਹਾਂ | ਸਾਡਾ ਕੈਂਪ ਬਰੂਮਜ਼ਵਿਕ 'ਚ ਬਹੁਤ ਵੱਡਾ ਜੰਗੀ ਕੈਦੀ ਕੈਂਪ ਹੈ | ਇਟੈਲੀਅਨ ਗਾਰਦ ਇਥੇ ਟਰੱਕਾਂ ਦੇ ਟਰੱਕ ਜੰਗੀ ਕੈਦੀ ਲੈ ਕੇ ਆਉਂਦੀ ਹੈ | ਅੱਗੋਂ ਕੀ ਹੋਇਆ ਅੱਜ ਪੜ੍ਹੋ :
ਸਾਨੂੰ ਜੰਗੀ ਮੁਹਾਜ਼ ਦੀਆਂਖ਼ਬਰਾਂ ਬਾਰੇ ਵੀ ਗੁਪਤ ਤੌਰ 'ਤੇ ਦੱਸਿਆ ਜਾਂਦੈ | ਸਾਨੂੰ ਪਤਾ ਹੈ ਇਟਲੀ ਤੇ ਜਰਮਨੀ ਵਿਚ ਖਿਚਾਤਾਣੀ ਵਧ ਰਹੀ ਹੈ | ਇਟਲੀ ਦੇ ਮੁਸੋਲਿਨੀ ਦੀ ਬੜੀ ਖਿਲਾਫ਼ਤ ਹੋ ਰਹੀ ਏ, ਤੁਹਾਨੂੰ ਬੀ ਅਖ਼ਬਾਰਾਂ ਰੇਡੀਓ ਤੋਂ ਖ਼ਬਰਾਂ ਦਾ ਪਤਾ ਲਗਦਾ ਹੋਣੈ | ਸਾਡੇ ਜੰਗੀ ਕੈਦੀਆਂ ਦੇ ਕੈਂਪ ਬਦਲਦੇ ਵੀ ਰਹਿੰਦੇ ਨ | ਪਿਛਲੇ ਵਾਰੀ ਇਥੇ ਬਰੂਮਜ਼ਵਿਕ ਕੈਂਪ ਤੱਕ ਪੁੱਜਣ ਵਿਚ ਬੜੀ ਔਖ ਹੋਈ |ਸਾਨੂੰ ਅਠਾਰਾਂ ਕੈਦੀਆਂ ਨੂੰ ਵੈਗਨ ਵਿਚ ਥੋੜ੍ਹੀ ਜਿਹੀ ਥਾਂ ਉਤੇ ਤੂੜ ਕੇ ਕੰਡਿਆਲੀ ਤਾਰ ਲਗਾਈ ਤੇ ਪੂਰੀ ਖਾਲੀ ਵੈਗਨ ਵਿਚ ਛੇ ਮੁਸ਼ਟੰਡੇ ਸਾਡੇ ਵਲ ਬੰਦੂਕਾਂ ਤਾਣੀ ਆਰਾਮ ਨਾਲ ਲੱਤਾਂ ਪਸਾਰ ਕੇ ਬੈਠਗਏ | ਪੂਰੇ ਦੋ ਦਿਨ ਦਾ ਸਫ਼ਰ, ਅਸੀਂ ਹਿਲ-ਜੁਲ ਵੀ ਨਹੀਂਸਕਦੇ, ਹੱਥਹਲਾਣਾ ਵੀ ਮੁਸ਼ਕਿਲ ਪਰ ਕੁਝਕਰ ਨਾ ਸਕਦੇ ਅਸੀਂ ਅੰਗਰੇਜ਼ੀ ਫ਼ੌਜ ਦੇ ਜੁਆਨ ਅਫਸਰ ਜਰਮਨੀ ਦੇ ਕੈਦੀ ਉਹ ਸਾਡੇ ਨਾਲ ਡੰਗਰਾਂ ਤੋਂ ਬੀ ਬਦੱਤਰ ਸਲੂਕ ਕਰਦੇ ਨੇ |ਸਾਨੂੰ ਹੱਥਕੜੀਆਂ ਲਗਾ ਦਿੰਦੇ... ਅਸੀਂਖੋਲ੍ਹ ਦੇਂਦੇ | ਸਾਡੇ ਕੈਂਪ ਉਤੇ ਵੀ ਰੋਜ਼ ਹਵਾਈ ਹਮਲੇ ਹੁੰਦੇ ਬੰਬ ਵਸਦੇ ਨੇ | ਦੋ ਦਿਨ ਪਹਿਲਾਂ ਹੀ ਇਕ ਅੰਗਰੇਜ਼ ਅਫਸਰ ਨੇ ਦੇ ਸਿਪਾਹੀ ਮਰੇ ਨੇ ਤੇ ਪੰਜਾਹ ਕੈਦੀ ਜ਼ਖ਼ਮੀ ਹੋਏ | ਵਾਹਿਗੁਰੂ ਦਾ ਸ਼ੁਕਰ ਏ, ਮੈਂ ਵਾਲ ਵਾਲ ਬਚ ਗਿਆ |
ਵੈਸੇ ਵੀ ਕੈਂਪ ਵਿਚ ਕੈਦੀਆਂ ਦੀ ਗਿਣਤੀ ਘਟਦੀ ਰਹਿੰਦੀ ਏ, ਕੋਈ ਭੁੱਖ ਨਾਲ ਮਰ ਜਾਂਦੈ, ਕੋਈ ਬਿਮਾਰੀ ਨਾਲ ਤੇ ਕੋਈ ਹਵਾਈ ਹਮਲਿਆਂ ਨਾਲ | ਮੇਰਾ ਹਾਲੀਂ ਤੱਕ ਵਾਹਿਗੁਰੂ ਰਾਖਾ ਏ, ਸ਼ਾਇਦ ਤੁਹਾਡੇ ਸਾਰਿਆਂ ਦੀਆਂਅਰਦਾਸਾਂ ਕਰਕੇ, ਮੈਂ ਬਚਿਆ ਹੋਇਆ ਹਾਂ, ਸਾਡੀ ਬੰਦ ਖੁਲਾਸੀ ਵਾਸਤੇ ਬੀ ਅਰਦਾਸ ਕੀਤਾ ਕਰੋ |
ਇਥੇ ਕੈਂਪ ਵਿਚ ਕਈ ਵਾਰੀ ਬੜੀਆਂ ਮਜ਼ੇਦਾਰ ਗੱਲਾਂ ਬੀ ਹੋਂਦੀਆਂਨ ਹਵਾਈ ਹਮਲਿਆਂ ਤੇ ਵਸਦੇ ਬੰਬਾਂ ਵਿਚ ਵੀ ਮੌਤ ਦਾ ਡਰ ਨੱਸ ਜਾਂਦੈ ਤੇ ਹੱਸ ਹੱਸ ਕੇ ਢਿੱਡਾਂ ਵਿਚ ਕੜਵਲ ਪੈ ਜਾਂਦੇਨ | ਸਾਡਾ ਇਕ ਅੰਗਰੇਜ਼ੀ ਅਫ਼ਸਰ ਪਾਈਪ ਪੀਂਦੈ(ਲੰਮਾ ਤੰਮਾਕੂ ਦਾ ਭਰਿਆ ਧੂਤਾ ਜਿਹਾ) ਤੰਮਾਕੂ ਤੇ ਪਾਈਪ ਤਾਂਇਥੇ ਮਿਲਦੀ ਨਹੀਂ, ਉਹ ਗੱਦੇ ਵਿਚ ਭਰੀ ਸਣ ਦਾ ਚੂਰਾ ਬਣਾ, ਸਿਗਰਟਾਂ ਦੇ ਬਚੇ-ਖੁਚੇ ਟੋਟੇ ਭੋਰ, ਚਾਹ ਦੀ ਪੱਤੀ ਦਾ ਫੋਗ ਰਲਾ ਕੇ ਉਹ ਮੋਟੇ ਕਾਗਜ਼ ਵਿਚ ਭਰ ਕੇ ਪਾਈਪ ਬਣਾ ਕੇ ਆਪਣਾ ਠਰਕ ਪੂਰਾ ਕਰਦਾ ਰਿਹਾ | ਹੌਲੀ-ਹੌਲੀ ਉਸ ਨੇ ਗੱਦੇ ਦੀ ਸਾਰੀ ਸਣ ਫੂਕ ਦਿੱਤੀ, ਹੁਣਲੋਹੇ ਦੇ ਵਾਣੇ ਮੰਜੇ ਉਤੇ ਇਕੋ ਕੰਬਲ ਵਿਚ ਆਪਣੇ-ਆਪ ਨੂੰ ਲਪੇਟ ਕੇ ਸੌਾਦੈ |
ਸਾਨੂੰ ਸਿੱਖ ਕੈਦੀਆਂ ਨੂੰ ਪਹਿਲਾਂ ਬੜੀ ਮੌਜ ਲੱਗੀ | ਸਾਨੂੰ ਵੀ ਸਿਗਰਟਾਂ ਦੀਆਂ ਡੱਬੀਆਂਮਿਲਦੀਆਂ | ਅਸੀਂਅੰਗਰੇਜ਼ਾਂ ਤੋਂ ਖਾਣ ਪੀਣ ਦੀਆਂ ਚੀਜ਼ਾਂ ਬਦਲੇ ਸਿਗਰਟ ਦੀਆਂ ਡੱਬੀਆਂ ਵਟਾ ਲੈਂਦੇ | ਹੁਣਜਰਮਨ ਅਫਸਰਾਂ ਨੂੰ ਪਤਾ ਲੱਗ ਗਿਐਕਿ ਅਸੀਂ ਲੋਕ ਸਿਗਰਟ ਨਹੀਂਪੀਂਦੇ | ਸਾਨੂੰ ਹੁਣਸਿਗਰਟ ਦੀਆਂ ਡੱਬੀਆਂ ਨਹੀਂ ਮਿਲਦੀਆਂਤੇ ਸਾਡੀ ਅਯਾਸ਼ੀ ਖਤਮ ਹੋ ਗਈਏ | ਅੰਗਰੇਜ਼ ਵੱਡੇ ਅਫਸਰ ਨੂੰ ਵਾਣੀ ਮੰਜੀ ਉਤੇ ਸੌਾਦੇ ਵੇਖ ਹੱਸ-ਹੱਸ ਕੇ ਸਾਡੇ ਢਿੱਡ ਪੀੜ ਪੈਂਦੀ ਏ | ਬੜਾ ਰੋਹਬ ਜਮਾਂਦਾ ਸੀ ਸਾਡੇ 'ਤੇ | ਹੁਣ ਹੱਡੀਆਂ ਦੁਖਦੀਆਂਸ ਤਾਂ ਨਾਨੀ ਯਾਦ ਕਰਦੈ |
...ਅਸੀਂਸਾਰੇ ਉਨ੍ਹਾਂਵੱਲ ਵੇਖ ਬੜਾ ਹੱਸਨਿਆਂ, ਉਨ੍ਹਾਂਨੂੰ ਟਿਚਕਰਾਂ ਕਰਨਿਆਂ | ਮੈਂ ਹੁਣਅੰਗਰੇਜ਼ੀ ਬੀ ਬੋਲ ਲੈਨਾਂ ਗੋਰਿਆਂਨਾਲ |
ਰੱਬ ਖੈਰ ਕਰੇ, ਜੰਗ ਦੀਆਂਬੜੀਆਂ ਗੱਲਾਂਆ ਕੇ ਸੁਣਾਸਾਂ | ਸਾਡੇ ਕੈਂਪ ਵਿਚ ਜਿਹੜਾ ਡਰਾਈਵਰ ਰਾਸ਼ਨ ਲੈ ਕੇ ਆਂਦੈ ਮੇਰਾ ਦੋਸਤ ਬਣਗਿਐ, ਇਹ ਚਿੱਠੀ ਉਸੀ ਨੇ ਡਾਕਖਾਨੇ ਵਿਚ ਪਾਈਏ |
ਰੱਬ ਰਾਖਾ! ਸਾਰਿਆਂ ਬੱਚਿਆਂਨੂੰ ਪਿਆਰ | ਸੁਰਜੀਤ ਨੂੰ ਸਕੂਲ ਦਾਖਲ ਕਰਾ ਦਿਓ | ਮੈਂ ਉਸ ਨੂੰ ਫ਼ੌਜੀ ਅਫਸਰ ਬਣਾਂਸਾ | ਸਭ ਨੂੰ ਮੇਰਾ ਸਤਿ ਸ੍ਰੀ ਅਕਾਲ | ਭੁੱਲ ਚੁੱਕ ਮੁਆਫ | ਮੇਰੀ ਗੁੱਲਾਂਦਾ ਖਿਆਲ ਰੱਖਣਾ |
-ਤੁਹਾਡਾ ਵੀਰ
ਭਾਗ ਸਿੰਘ ਬਰੂਮਜ਼ਾਵਿਕ ਕੈਂਪ |
'ਸ਼ੁਕਰ ਏ, ਵਾਹਿਗੁਰੂ ਤੇਰਾ ਕੋਟਾਨ ਕੋਟ ਸ਼ੁਕਰ' ਗੁੱਲਾਂ ਨੇ ਆਕਾਸ਼ ਵੱਲ ਹੱਥ ਜੋੜ ਮੱਥਾ ਟੇਕਿਆ | ਕਿੰਨੀਆਂ ਮੰਨਤਾਂ ਮੰਨੀਆਂਨ... ਕੋਈ ਥਾਂ ਛੋੜੀ ਨੀਂਗਾ ਜਿਥੇ ਅਰਦਾਸ ਨਾ ਕੀਤੀ ਹੋਵੇ... ਕਾਲੇ ਵੱਟੇ ਦੀ ਜੋਤ ਵਿਚ ਸ਼ੁਕਰਵਾਰ ਤੇਲ ਪਾ ਕੇ ਆਨੀਆਂ... ਭਾਈ ਜੋਗਾ ਸਿੰਘ ਦੇ ਗੁਰਦੁਆਰੇ ਜੋਤਾਂ ਵਿਚ ਰੋਜ਼ ਤੇਲ ਚੜਾ ਕੇ ਆਨੀ ਆਂ, ਪਰਕਾਸ਼ਦਾ ਭਾਪਾ ਹਿਕ ਵਾਰੀ ਅੱਖੀਂ ਵੇਖਾਂ ਮੈਂ ਪੰਜਾ ਸਾਹਿਬ ਬੀ ਜਾਸਾਂ ਤੇ ਵਲੀ ਕੰਧਾਰੀ ਦੀ ਦਰਗਾਹ 'ਤੇ ਮੱਥਾ ਟੇਕ ਕੇ ਆਸਾਂ' ਕਹਿੰਦੇ ਗੁੱਲਾਂ ਦੀ ਆਵਾਜ਼ ਭਰੜਾ ਗਈ |
'ਹੁਣ ਤਾਂ ਭਲਾ ਹੋਵਨ ਨੇ ਸੁਖ ਨਾਲ ਟੱਬਰ ਵਿਚ ਬੈਠਵੀਂ ਆਂ ਕੋਈ ਫਿਕਰ ਸ਼ਿਕਰ ਨੀਂਗਾ... | ਸੰੁਦਰ ਕੌਰ ਨੇ ਸਾਰੇ ਟੱਬਰ ਨੂੰ ਅੱਖੀਆਂ 'ਤੇ ਬਿਠਾਇਵੈ ਆਪਣੇ ਘ੍ਹਾਰ ਘਲੀ ਹੋਂਦੀਓ ਤਾਂ ਜੀਂਦੀ ਹੀ ਨਾ ਬਚਦੀ... ਭਲਾ ਹੋਵਸ |'
ਗੁੱਲਾਂਦੇ ਚਿਹਰੇ ਉਤੇ ਮੁਰਦੇਹਾਣੀ ਛਾਈ ਹੈ | ਪੀਲਾ ਹਲਦੀ ਚਿਹਰਾ ਬੁਝੀਆਂ-ਬੁਝੀਆਂਸੁਜੀਆਂ ਅੱਖਾਂ | ਚੌਵੀ ਘੰਟੇ ਸਿੱਧੀ ਸਤੀਰ ਗੇ੍ਹਲੀ ਵਾਂਗ ਪਈ ਰਹਿੰਦੀ ਹੈ | 'ਹੀਆਂ ਬਲਾ' ਵਾਲਾ ਬਾਬਾ ਰੋਜ਼ ਗੁੱਲਾਂਦੀ ਨਜ਼ਰ ਭੰਨਣਆਉਾਦਾ ਹੈ | ਕਾਲੇ ਭੱਖੇ ਹੋਏ ਕੋਲਿਆਂ ਦੇ ਕੜਛੇ ਵਿਚ ਮੁੱਠੀ ਭਰ ਕੇ ਕੁਝ ਸੁਟਦਾ ਤੇ ਗੁੱਲਾਂਕਾਲੇ ਧੰੂਏਾ ਦੀ ਗਾਰ ਵਿਚ ਪਲ ਦਾ ਪਲ ਛੁਪ ਜਾਂਦੀ ਹੈ | ਕੌੜੇ ਧੰੂਏਾ ਦੀ ਕੁੜਿੱਤਣ ਨਾਲ ਖੰਘ ਖੰਘ ਬੇਹਾਲ ਹੋ ਜਾਂਦੀ ਹੈ | 'ਹੀਆਂ ਬੱਲਾ' ਸੁਰਮੇ ਭਰੀਆਂਮੋਟੀਆਂਅੱਖਾਂ ਦੇ ਆਨੇ ਕੱਢ ਕੇ ਉੱਚੀ-ਉੱਚੀ ਬੋਲਦਾ ਹੈ, 'ਅੱਲਾਹ ਪਾਕ ਦੀ ਕਸਮ, ਤਨੂੰ ਇਸ ਤਨ ਵਿਚੋਂ ਕੱਢਕੇ ਛੋੜਸਾਂ... ਬੋਲ ਕੌਣ ਏ ਤੰੂ?... ਇਸ ਵਿਚਾਰੀ ਕੋਲੋਂ ਕੇ, ਲੈਣਈ...? ਕਿਉ ਪਕੜਵਈ ਇਸ ਸ਼ੋਹਦੀ ਨੂੰ?' ਬੋਲ... ਬੋਲ... ਨੀਂ ਤਾਂ ਮਾਰ-ਮਾਰ ਤੇਰਾ ਭੜਥਾ ਕਰਸਾਂ... ਉਹ ਹੱਥ ਦੀ ਸੋਟੀ ਨੂੰ ਜ਼ੋਰ ਨਾਲ ਜ਼ਮੀਨ ਉਤੇ ਪਟਕਦਾ |.
'ਹੀਆਂ ਬਲਾ' ਕਹਿੰਦਾ ਗੁੱਲਾਂਨੂੰ ਕੋਈ ਓਪਰੀ ਕਸਰ ਏ, ਕੋਈ ਭੂਤ ਪ੍ਰੇਤ ਦੀ ਪਕੜ ਏ ਨਹੀਂ ਤਾਂ ਭੁੱਖੀ ਭਾਣੀ, ਬੱਚਿਆਂ ਤੋਂ ਅਵੇਸਲੀ ਉਹ ਚੌਵੀ ਘੰਟੇ, ਕਿਵੇਂ ਸਿੱਧੀ ਸ਼ਤੀਰ ਵਾਂਗ ਲੰਮੀ ਪਈ ਰਹਿੰਦੀ ਏ |'
ਗੁੱਲਾਂ ਨੂੰ ਡੇਰਾ ਵਡਭਾਗ ਸਿੰਘ ਧੌਲੀ ਧਾਰ ਦੋ ਵਾਰੀ ਇਸ਼ਨਾਨ ਕਰਾਣ ਵੀ ਲੈ ਗਏ, ਕਈਓਝਿਆਂ ਨੇ ਫਫੜਤਾਲ ਕੀਤੇ ਪਰ ਗੁੱਲਾਂਨੂੰ ਕੋਈ ਫਰਕ ਨਾ ਪਿਆਤੇ ਜ਼ਿੰਦਗੀ ਇਵੇਂ ਹੀ ਕਦਮ ਪੁੱਟਦੀ ਦਿਨ ਰਾਤ ਟੁਰਨ ਲੱਗ ਪਈ |
ਗੁੱਲਾਂ ਠੰਡਾ ਸਾਹ ਭਰਦੇ ਇਹੋ ਹੀ ਕਹਿੰਦੀ, 'ਚਿੱਠੀ ਬੇਸ਼ਕ ਆਈ ਏ, ਗੁਰੂ ਰਾਖਾ ਹੋਵਸ, ਅੱਖਾਂਨਾਲ ਵੇਖਸਾਂ ਤਾਂ ਹੀ ਸਬਰ ਆਸੀ... ਇਹ ਜਿਹੜੀਆਂ ਕੌੜੀਆਂਵੇਲਾਂ ਸਿਰ ਕੱਢ ਗਈਆਂਨ ਇਨ੍ਹਾਂ ਵੱਲ ਤਕਨੀਆਂ ਤਾਂ ਕਲੇਜੇ 'ਚ ਸੂਲ ਪੈਂਦੇਨ... | ਨਿੱਕੇ ਜਿਹੇ ਸੁਰਜੀਤ ਨੇ ਤਾਂ ਹਾਲੀਂ ਸਿਰ ਬੀ ਨੀ ਚੁੱਕਿਆ |' 'ਦਿਲ 'ਚੋਂ ਪ੍ਰੇਸ਼ਾਨੀ ਤਾਂ ਨਿਕਲਦੀ ਨੀਂਗਾ, ਨਾ ਕੁਝ ਹੋਰ ਸੁਝਦੈ ਨਾ ਏਡਾ ਲੰਮਾ ਦਿਨ ਲੰਘਦੈ... ਸੂਰਜ ਬੀ ਹਿਕੋ ਥਾਂ ਖਲੋ ਕੇ 'ਮੇਰਾ ਤਮਾਸ਼ਾ ਵੇਖਦੈ... | ਸਾਰਾ ਬਦਨ ਟੁਟਦੈ, ਸਿਰ ਵਿਚ ਇਕੋ ਸੋਚ ਦਾ ਹਥੌੜਾ ਵਜਦੈ... ਕ੍ਹੇ ਬਣਸੀ ਮੇਰਾ...? ਕ੍ਹੇ ਕਰਸਾਂ ਬੱਚਿਆਂਦਾ...?

(ਬਾਕੀ ਅਗਲੇ ਐਤਵਾਰ)

ਕਿਸ਼ਤ ਨੰ: 42

ਚੰਦਨ ਨੇਗੀ
-ਮੋਬਾ: 099996-82767


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX