ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  55 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 4 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  1 minute ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 5 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਪੰਜਾਬ ਦੀਆਂ ਰਿਆਸਤਾਂ ਦਾ ਗਠਨ ਕਿਵੇਂ ਹੋਇਆ?

ਭਾਰਤ ਦੀ ਵੰਡ

ਮੈਂ ਆਪਣੇ ਪਿਛਲੇ ਲੇਖ ਦੇ ਅੰਤ ਵਿਚ ਜ਼ਿਕਰ ਕੀਤਾ ਸੀ ਕਿ ਭਾਰਤ ਸਰਕਾਰ ਚੜ੍ਹਦੇ ਪੰਜਾਬ ਅਤੇ ਇਸ ਦੀਆਂ ਰਿਆਸਤਾਂ ਵਿਚ ਸਿੱਖ ਸਿਆਸਤ ਦਾ ਜਾਇਜ਼ਾ ਲੈ ਰਹੀ ਸੀ, ਇਸੇ ਕਾਰਨ ਰਿਆਸਤਾਂ ਦੇ ਗਠਨ ਦਾ ਫੈਸਲਾ ਲਟਕਾਇਆ ਜਾ ਰਿਹਾ ਸੀ | ਉਸੇ ਲੇਖ ਵਿਚ ਪਾਠਕ ਪੰਜਾਬੀਆਂ ਪ੍ਰਤੀ ਪੰ: ਨਹਿਰੂ ਦੇ ਵਿਚਾਰ ਵੀ ਜਾਣ ਚੁੱਕੇ ਹਨ ਅਤੇ ਮਾਸਟਰ ਤਾਰਾ ਸਿੰਘ ਨੇ ਆਪਣੀ ਮੁਲਾਕਾਤ (19.9.1947) ਵਿਚ ਪੰ: ਨਹਿਰੂ ਨੂੰ ਸਾਫ ਹੀ ਕਿਹਾ ਸੀ ਕਿ ਸਿੱਖ ਭਾਰਤ ਦੀ ਆਬਾਦੀ ਵਿਚ ਬਹੁਤ ਘੱਟ ਗਿਣਤੀ ਵਿਚ ਹਨ, ਇਸ ਲਈ ਉਹ ਹਿੰਦੂਆਂ ਨਾਲ ਭਰਾਵਾਂ ਵਾਂਗ ਹੀ ਰਹਿਣਾ ਚਾਹੁੰਦੇ ਹਨ |
ਹੁਣ ਮੈਂ ਪੰਜਾਬ ਦੀਆਂ ਰਿਆਸਤਾਂ ਦੇ ਬਾਰੇ ਗੱਲ ਕਰਦਾ ਹਾਂ | ਆਿਖ਼ਰਕਾਰ ਫ਼ੈਸਲਾ ਹੋਇਆ ਕਿ ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਮਲੇਰਕੋਟਲਾ ਅਤੇ ਕਪੂਰਥਲਾ ਰਿਆਸਤਾਂ ਨਾਲ ਕਲਸੀਆ ਅਤੇ ਨਾਲਾਗੜ੍ਹ ਰਿਆਸਤਾਂ ਨੂੰ ਵੀ ਮਿਲਾ ਕੇ ਸਾਰੀਆਂ ਰਿਆਸਤਾਂ ਦਾ ਗਠਨ ਕਰ ਦਿੱਤਾ ਜਾਵੇ | ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਨੇ ਵੀ ਇਸ ਫ਼ੈਸਲਾ 'ਤੇ ਸਹਿਮਤੀ ਜਤਾਈ | 15 ਜੁਲਾਈ, 1948 ਨੂੰ ਇਸ ਯੂਨੀਅਨ ਦਾ ਉਦਾਘਟਨ ਹੋਣਾ ਸੀ, ਜਿਸ ਵਾਸਤੇ ਸਰਦਾਰ ਪਟੇਲ ਅਤੇ ਵੀ. ਪੀ. ਮੈਨਨ ਪਟਿਆਲੇ ਆ ਗਏ ਪਰ ਵੀ. ਪੀ. ਮੈਨਨ ਆਉਾਦੇ ਸਾਰ ਹੀ ਪੈਪਸੂ ਯੂਨੀਅਨ ਦੀ ਸਰਕਾਰ ਬਣਾਉਣ ਲਈ ਜੁਟ ਗਏ |
ਇਹ ਗੱਲ ਦੱਸਣੀ ਵਰਨਣਯੋਗ ਹੈ ਕਿ ਇਨ੍ਹਾਂ ਰਿਆਸਤਾਂ ਦੀ ਪ੍ਰਜਾ ਮੰਡਲ ਪਾਰਟੀ ਆਪਣੇ-ਆਪ ਨੂੰ ਬੜੀ ਅਹਿਮ ਸਮਝਦੀ ਸੀ ਅਤੇ ਨਾਲ ਦੀ ਨਾਲ ਆਪਣੇ-ਆਪ ਵਿਚ ਦੂਸਰੇ ਪ੍ਰਦੇਸ਼ਾਂ ਦੀਆਂ ਕਾਂਗਰਸ ਪਾਰਟੀਆਂ ਦੇ ਬਰਾਬਰ ਹੋਣ ਦਾ ਅਧਿਕਾਰ ਮੰਗਦੀ ਸੀ ਪਰ ਸਚਾਈ ਇਹ ਹੈ ਕਿ ਪ੍ਰਦੇਸ਼ ਕਾਂਗਰਸ ਪਾਰਟੀਆਂ ਨੂੰ ਬਹੁਤ ਮਿਹਨਤ ਕਰਨੀ ਪਈ ਸੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਪ੍ਰਜਾ ਮੰਡਲ ਪਾਰਟੀ ਦੀ ਲੀਡਰਸ਼ਿਪ ਤੋਂ ਬਹੁਤ ਉਚੇਰਾ ਰੁਤਬਾ ਰੱਖਦੀ ਸੀ | ਹਾਲਾਤ ਨੂੰ ਪਿੱਛੇ ਮੁੜ ਕੇ ਦੇਖਿਆ ਜਾਵੇ ਤਾਂ ਇਹੀ ਗੱਲ ਉਭਰ ਕੇ ਆਉਾਦੀ ਹੈ ਕਿ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਦੀ ਅਕਾਲੀ ਪਾਰਟੀ ਵਿਚੋਂ ਹੀ ਉਭਰ ਕੇ ਆਈ ਸੀ, ਜਿਸ ਦਾ ਆਰੰਭ ਸ: ਸੇਵਾ ਸਿੰਘ ਠੀਕਰੀਵਾਲੇ ਤੋਂ ਹੁੰਦਾ ਹੈ ਪਰ ਬਾਅਦ ਵਿਚ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਵਿਚ ਕਾਂਗਰਸ ਦਾ ਦੂਜਾ ਰੂਪ ਧਾਰਨ ਕਰ ਗਈ ਸੀ ਅਤੇ ਹਿੰਦੂ ਭਾਈਚਾਰਾ ਇਸ 'ਤੇ ਭਾਰੂ ਹੋ ਗਿਆ ਸੀ | ਨਾਲ ਦੀ ਨਾਲ ਹੀ ਅਕਾਲੀ ਦਲ ਵੀ ਇਹ ਮੰਗ ਕਰ ਰਿਹਾ ਸੀ ਕਿ ਸਿਰਫ਼ ਅਕਾਲੀ ਪਾਰਟੀ ਹੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਪ੍ਰਜਾ ਮੰਡਲ ਨੂੰ ਕੋਈ ਇਸ ਕਿਸਮ ਦਾ ਅਧਿਕਾਰ ਨਹੀ | ਵੀ. ਪੀ. ਮੈਨਨ ਇਸ ਗੱਲ ਨੂੰ ਇਸ ਤਰ੍ਹਾਂ ਥੋੜ੍ਹੇ ਸ਼ਬਦਾਂ ਵਿਚ ਦੱਸਦੇ ਹਨ ਕਿ ਪ੍ਰਜਾ ਮੰਡਲ ਵਿਚ ਸਭ ਤੋਂ ਵੱਡੀ ਘਾਟ ਇਹ ਸੀ ਕਿ ਉਸ ਪਾਰਟੀ ਵਿਚ ਵਿਅਕਤੀਗਤ ਰੂਪ ਵਿਚ ਇਕ ਵੀ ਇਹੋ ਜਿਹਾ ਸਿੱਖ ਮੈਂਬਰ ਨਹੀਂ ਸੀ, ਜੋ ਸਿਆਸਤ ਵਿਚ ਵਿਸ਼ੇਸ਼ ਰੁਤਬਾ ਰੱਖਦਾ ਹੋਵੇ |
ਵਜ਼ਾਰਤ ਬਣਾਉਣ ਸਮੇਂ ਇਕ ਹੋਰ ਵੀ ਵਿਸ਼ੇਸ਼ ਗੱਲ ਵਾਪਰੀ ਸੀ | ਇਕ 'ਲੋਕ ਸੇਵਕ ਪਾਰਟੀ' ਖੁੰਬ ਵਾਂਗ ਪੈਦਾ ਹੋ ਗਈ, ਜਿਸ ਦੀ ਅਗਵਾਈ ਜਥੇਦਾਰ ਊਧਮ ਸਿੰਘ ਨਾਗੋਕੇ ਕਰ ਰਹੇ ਸਨ ਅਤੇ ਬਾਅਦ ਵਿਚ ਖੁੰਬ ਵਾਂਗ ਹੀ ਜ਼ਿੰਦਗੀ ਭੋਗ ਕੇ ਇਹ ਪਾਰਟੀ ਲਾਪਤਾ ਹੋ ਗਈ | ਪ੍ਰਜਾ ਮੰਡਲ ਦੇ ਲੀਡਰ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਸਨ ਕਿ ਜੇ ਇਕ ਵਾਰ ਪ੍ਰਜਾਤੰਤਰ ਪੈਪਸੂ ਵਿਚ ਲਾਗੂ ਹੋ ਜਾਵੇ ਤਾਂ ਕੇਵਲ ਪ੍ਰਜਾ ਮੰਡਲ ਹੀ ਅਜਿਹੀ ਪਾਰਟੀ ਹੋਵੇਗੀ, ਜਿਸ ਨੂੰ ਸਰਕਾਰ ਬਣਾਉਣ ਵਾਸਤੇ ਨਿਮੰਤਰਿਤ ਕੀਤਾ ਜਾ ਸਕਦਾ ਹੈ | ਦੂਸਰੇ ਪਾਸੇ ਸਿੱਖ ਪ੍ਰਜਾ ਮੰਡਲ ਨੂੰ ਇਕ ਹਿੰਦੂ ਜਮਾਤ ਸਮਝਦੇ ਸਨ | ਉਨ੍ਹਾਂ ਦੀ ਇਕ ਵਿਸ਼ੇਸ਼ ਸੋਚ ਇਹ ਸੀ ਕਿ ਸਿਰਫ ਪੈਪਸੂ ਦਾ ਹੀ ਇਕ ਅਜਿਹਾ ਇਲਾਕਾ ਹੈ, ਜਿਸ ਵਿਚ ਸਿੱਖ ਬਹੁ-ਗਿਣਤੀ ਵਿਚ ਹਨ ਅਤੇ ਇਸ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਹੈ | ਆਖਰਕਾਰ ਵੀ. ਪੀ. ਮੈਨਨ ਦੀ ਇਹ ਸੋਚ ਸੀ ਕਿ ਅਜਿਹੀ ਮਿਸ਼ਰਤ ਸਰਕਾਰ ਬਣਾਈ ਜਾਵੇ, ਜੋ ਸਭ ਨੂੰ ਕਬੂਲ ਹੋਵੇ | ਇਸ ਸੋਚ ਦੇ ਮੁਤਾਬਕ, 4 ਸੀਟਾਂ ਕਾਂਗਰਸ, 2 ਲੋਕ ਸੇਵਾ ਸਭਾ, 2 ਅਕਾਲੀ ਦਲ ਨੂੰ ਦਿੱਤੀਆਂ ਜਾਣ ਅਤੇ ਸਾਂਝਾ ਮੁੱਖ ਮੰਤਰੀ ਸਿੱਖ ਹੋਵੇ | ਪਰ ਅਕਾਲੀ ਦਲ ਨੇ ਦੋ ਕਾਰਨਾਂ ਕਰਕੇ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ | ਇਕ ਤਾਂ ਇਹ ਕਿ ਇਸ ਪਾਰਟੀ ਨੂੰ ਘੱਟ ਸੀਟਾਂ ਦਿੱਤੀਆਂ ਗਈਆਂਸਨ ਅਤੇ ਦੂਸਰਾ ਇਹ ਕਿ ਅਕਾਲੀ ਦਲ ਆਪਣੀ ਅਕਾਲੀ ਸਿਆਸਤ ਬਰਕਰਾਰ ਰੱਖੇਗਾ |
ਇਸ ਲਈ ਹੋਰ ਤਜਵੀਜ਼ਾਂ 'ਤੇ ਵੀ ਗੌਰ ਕੀਤਾ ਗਿਆ ਪਰ ਕੋਈ ਗੱਲ ਸਿਰੇ ਨਾ ਚੜ੍ਹੀ | ਕਾਂਗਰਸੀ ਆਗੂਆਂ ਨੇ ਆਪਣੀ ਚਤੁਰਾਈ ਦਿਖਾਈ ਕਿ ਜੇ ਕੋਈ ਗੱਲ ਸਿਰੇ ਨਾ ਹੀ ਚੜ੍ਹੇ, ਅਖੀਰ 'ਤੇ ਕਾਂਗਰਸ ਨੂੰ ਹੀ ਬੁਲਾਵਾ ਦਿੱਤਾ ਜਾਵੇਗਾ ਕਿ ਉਹ ਹੀ ਆ ਕੇ ਸਰਕਾਰ ਬਣਾ ਲਵੇ ਪਰ ਇਹ ਚਤਰਾਈ ਨਾ ਚੱਲ ਸਕੀ |
ਵੀ. ਪੀ. ਮੈਨਨ ਨੇ ਸਰਦਾਰ ਪਟੇਲ ਨੂੰ 15 ਜੁਲਾਈ, 1948 ਨੂੰ ਸਵੇਰੇ ਸਾਰੀ ਗੱਲਬਾਤ ਦੱਸ ਦਿੱਤੀ | ਆਖਰਕਾਰ ਬਗ਼ੈਰ ਕੋਈ ਵਜ਼ਾਰਤ ਬਣਾਏ ਸਰਦਾਰ ਪਟੇਲ ਨੇ ਯੂਨੀਅਨ ਦਾ ਉਦਘਾਟਨ ਕਰ ਦਿੱਤਾ ਪਰ ਫਿਰ ਅਗਸਤ, 1948 ਵਿਚ ਵੀ ਵਜ਼ਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਵੀ ਸਿਰੇ ਨਾ ਚੜ੍ਹੀ, ਤਦ ਸ: ਗਿਆਨ ਸਿੰਘ ਨੂੰ ਫਿਰ ਨਿਗਰਾਨ ਪ੍ਰੀਮੀਅਰ ਬਣਾ ਦਿੱਤਾ ਗਿਆ | ਇਹ ਵਜ਼ਾਰਤ 1952 ਤੱਕ ਕਾਇਮ ਰਹੀ, 1952 ਵਿਚ ਚੋਣਾਂ ਹੋਈਆਂ ਤਾਂ ਫਿਰ ਸ: ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣੇ | ਉਸ ਤੋਂ ਬਾਅਦ ਚੋਣਾਂ 1954 ਵਿਚ ਹੋਈਆਂ ਤਾਂ ਕਰਨਲ ਰਘਬੀਰ ਸਿੰਘ ਮੁੱਖ ਮੰਤਰੀ ਬਣੇ ਅਤੇ ਫਿਰ ਚੋਣਾਂ 1955 ਵਿਚ ਹੋਈਆਂ ਤਾਂ ਬਿ੍ਸ਼ ਭਾਨ ਮੁੱਖ ਮੰਤਰੀ ਬਣੇ | ਆਖ਼ਰ 1 ਨਵੰਬਰ 1956 ਪੈਪਸੂ ਨੂੰ ਪੰਜਾਬ ਵਿਚ ਸ਼ਾਮਿਲ ਕਰ ਦਿੱਤਾ ਗਿਆ |
ਮਾਣ-ਅਭਿਮਾਨ ਵੀ ਇਨਸਾਨੀ ਫ਼ਿਤਰਤ ਦਾ ਇਕ ਵਿਸ਼ੇਸ਼ ਅੰਗ ਹੈ | ਪੈਪਸੂ ਬਣਨ ਵੇਲੇ ਪਟਿਆਲਾ ਦੇ ਅਫ਼ਸਰ ਆਪਣੇ-ਆਪ ਨੂੰ ਦੂਸਰੀਆਂ ਰਿਆਸਤਾਂ ਦੇ ਅਫ਼ਸਰਾਂ ਨਾਲੋਂ ਉਚੇਰੇ ਸਮਝਣ ਲੱਗ ਪਏ ਸਨ ਅਤੇ ਜਦ ਪੈਪਸੂ ਪੰਜਾਬ ਵਿਚ ਸ਼ਾਮਲ ਹੋ ਗਿਆ ਤਾਂ ਚੰਡੀਗੜ੍ਹ ਦੇ ਅਫ਼ਸਰ ਬੜੇ ਫ਼ਾਤਿਹਾਨਾ ਅੰਦਾਜ਼ ਵਿਚ ਪ੍ਰਵੇਸ਼ ਕਰ ਗਏ ਸਨ | ਇਥੇ ਮੈਂ ਇਕ ਅਜੀਬ ਜਿਹਾ ਕਿੱਸਾ ਦੱਸਦਾ ਹਾਂ | ਮੈਂ ਪੰਜਾਬ ਸਰਕਾਰ ਤੋਂ ਇਕ ਕੰਪਨੀ ਦੇ ਹਿੱਸੇ ਖ਼ਰੀਦੇ ਸਨ | ਕੁਝ ਅਜਿਹੇ ਦਸਤਾਵੇਜ਼ ਸਨ, ਜਿਸ ਉਤੇ ਮੇਰੇ ਤੇ ਸਕੱਤਰ, ਇੰਡਸਟਰੀਜ਼ ਦੇ ਇਕੱਠਿਆਂ ਦਸਤਖ਼ਤ ਹੋਣੇ ਸਨ | ਮਿਥੀ ਤਾਰੀਖ਼ 'ਤੇ ਸਕੱਤਰ ਸਾਹਿਬ ਛੁੱਟੀ 'ਤੇ ਚਲੇ ਗਏ | ਮੈਂ ਡਿਪਟੀ ਸਕੱਤਰ ਨੂੰ ਕਿਹਾ, 'ਕੀ ਫ਼ਰਕ ਪੈਂਦਾ ਹੈ ਜੇ ਮੈਂ ਅੱਜ ਹੀ ਦਸਤਖ਼ਤ ਕਰ ਦੇਵਾਂ ਅਤੇ ਜਿਸ ਦਿਨ ਸਕੱਤਰ ਸਾਹਿਬ ਆਵਣ ਤਾਂ ਉਹ ਦਸਤਖ਼ਤ ਕਰ ਦੇਣਗੇ |' ਡਿਪਟੀ ਸਕੱਤਰ ਨੇ ਬੜੀ ਹਕਾਰਤ ਨਾਲ ਕਿਹਾ, 'ਇਹ ਕੋਈ ਪੈਪਸੂ ਨਹੀਂ ਜਿੱਥੇ ਇਸ ਤਰ੍ਹਾਂ ਹੋਵੇ |' ਚਲੋ, ਮਿਥੀ ਤਾਰੀਖ 'ਤੇ ਮੈਂ ਫਿਰ ਚੰਡੀਗੜ੍ਹ ਪਹੁੰਚਿਆ ਤਾਂ ਉਸ ਦਿਨ ਸਕੱਤਰ ਸਾਹਿਬ ਦਫ਼ਤਰ ਵਿਚ ਤਾਂ ਆਏ ਨਹੀਂ ਸਨ ਪਰ ਛੁੱਟੀ 'ਤੇ ਵੀ ਨਹੀਂ ਸਨ | ਆਖ਼ਰ ਡਿਪਟੀ ਸਕੱਤਰ ਨੂੰ ਕਿਸੇ ਮਜਬੂਰੀ ਕਾਰਨ ਦਸਤਖ਼ਤ ਮੇਰੇ ਇਕੱਲੇ ਤੋਂ ਹੀ ਕਰਵਾਉਣੇ ਪਏ ਪਰ ਅੱਖ ਉਨ੍ਹਾਂ ਦੀ ਨੀਵੀਂ ਹੀ ਰਹੀ, ਜਦੋਂ ਕਿ ਮੇਰੇ ਚਿਹਰੇ 'ਤੇ ਕੁਝ-ਕੁਝ ਸ਼ਰਾਰਤ ਭਰੀ ਮੁਸਕਾਨ ਸੀ | ਇਨਸਾਨੀ ਜ਼ਿੰਦਗੀ ਵੀ ਬੜੇ ਅਜੀਬ-ਅਜੀਬ ਮੋੜ ਫਟਾਫਟ ਲੈ ਲੈਂਦੀ ਹੈ |

ਹਰਜਿੰਦਰ ਸਿੰਘਤਾਂਗੜੀ
-ਮਚਾਕੀ ਮੱਲ ਸਿੰਘ ਰੋਡ, ਫਰੀਦਕੋਟ | 95014-16848


ਖ਼ਬਰ ਸ਼ੇਅਰ ਕਰੋ

ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨਾਲ ਜੁੜੇ ਕੁਝ ਮੁੱਦੇ


ਗੁਰੂ ਨਾਨਕ ਸਾਹਿਬ ਵੱਲੋਂਉਚਾਰੇ ਗਏ ਪਹਿਲੇ ਸਿੱਖਿਆਦਾਇਕ ਸ਼ਬਦਾਂ, ਗੁਰਮਤਿ ਦੇ ਤੱਤ ਵਿਚਾਰਾਂ ਅਤੇ ਪ੍ਰਚਾਰ ਵਿਧੀਆਂ ਤੋਂਲੈ ਕੇ ਵਰਤਮਾਨ ਤੱਕ ਦੀ ਸਿੱਖ ਧਾਰਮਿਕ ਲਹਿਰ ਅਤੇ ਸਿੱਖੀ ਪ੍ਰਚਾਰ-ਪ੍ਰਸਾਰ ਯਤਨ ਹਰ ਦੌਰ ਦੀਆਂ ਸਥਿਤੀਆਂਅਤੇ ਹਾਲਤ ਦਾ ਸਾਹਮਣਾ ਕਰਦੇ ਹੋਏ ਇਕ ਵਿਸ਼ੇਸ਼ਦਿਸ਼ਾ ਵੱਲ ਵਧ ਰਹੇ ਹਨ |ਗੁਰਸਿੱਖੀ ਜੀਵਨ, ਸਿੱਖਕਦਰਾਂ-ਕੀਮਤਾਂ, ਸਿੱਖਵਿਚਾਰਧਾਰਕ ਆਧਾਰਾਂ, ਇਤਿਹਾਸ ਸਿਰਜਣਾ ਅਤੇ ਧਾਰਮਿਕ-ਸਮਾਜਿਕ ਵਿਵਸਥਾਵਾਂ ਨਾਲ ਸਥਾਨਕ ਤੋਂਵਿਸ਼ਵ ਪੱਧਰ ਤੱਕ ਜੁੜਿਆ ਹਰ ਸਿੱਖਸਿੱਧੇ-ਅਸਿੱਧੇ ਢੰਗ ਨਾਲ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਦਾ ਆਰਿਹਾ ਹੈ | ਇਸ ਤਰ੍ਹਾਂਉਹ ਸਮੁੱਚੀ ਸਿੱਖਧਾਰਮਿਕ ਲਹਿਰ ਦਾ ਇਕ ਜਾਂਦੂਜੇ ਰੂਪ ਵਿਚ ਕਰਮਸ਼ੀਲ ਹਿੱਸਾ ਵੀ ਹੰੁਦਾ ਹੈ | ਇਸ ਪ੍ਰਥਾਇ ਉਸ ਦਾ ਇਸ ਲਹਿਰ ਦੇ ਭੂਤ, ਵਰਤਮਾਨ ਅਤੇ ਭਵਿੱਖਦੇ ਸਰੋਕਾਰਾਂਪ੍ਰਤੀ ਸੱਜਗ ਰਹਿਣਾ ਅਤੇ ਇਸ ਦੇ ਉਜਵਲ ਭਵਿੱਖ ਲਈ ਇਕ ਚਿੰਤਾ ਵਿਚੋਂਚਿੰਤਨ ਕਰਨਾ ਗੁਰੂ ਹੁਕਮਾਂ ਅਨੁਸਾਰ ਸਰਬੋਤਮ ਫਰਜ਼ ਬਣਦਾ ਹੈ |
ਹਰ ਯੁੱਗ ਦੀਆਂ ਨਵੀਆਂਲੋੜਾਂ ਅਤੇ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਲਈ ਸਿੱਖ ਧਾਰਮਿਕ ਲਹਿਰ ਦੀ ਦਿਸ਼ਾ ਅਤੇ ਦਸ਼ਾ ਨੂੰ ਸੰਵਾਰਨ ਲਈਧਾਰਮਿਕ ਜਥੇਬੰਦੀਆਂ ਅਤੇ ਵਿਅਕਤੀਗਤ ਪੱਧਰ ਉੱਤੇ ਕਰਮਸ਼ੀਲ ਸਿੱਖਇਹ ਭੂਮਿਕਾ ਕਿਵੇਂਨਿਭਾਅਰਹੇ ਹਨ, ਇਹ ਸਿੱਖਪੰਥਸਾਹਮਣੇ ਗੰਭੀਰ ਚਿੰਤਨ ਦਾ ਵਿਸ਼ਾ ਹੈ | ਦੂਜਾ, ਸਿੱਖ ਧਾਰਮਿਕ ਲਹਿਰ ਮੂਲ ਰੂਪ ਵਿਚ ਰਾਜਨੀਤਕ-ਬੌਧਿਕ-ਸਮਾਜਿਕ ਆਦਿ ਲਹਿਰਾਂਦਾ ਮੁਢਲਾ ਸ਼ਕਤੀ ਧੁਰਾ ਹੈ | ਇਸ ਦੇ ਆਗੂਆਂ ਤੇ ਸੰਸਥਾਵਾਂਵਿਸ਼ੇਸ਼ ਕਰਕੇ ਅਕਾਲ ਤਖ਼ਤ ਸਾਹਿਬ ਵੱਲੋਂਪੰਥ ਨੂੰ ਕਿਹੜੀ ਦਿਸ਼ਾ ਕਿਵੇਂ ਮਿਲ ਰਹੀ ਹੈ, ਇਹ ਇਸ ਚਿੰਤਨ ਦਾ ਇਕ ਹੋਰ ਮਹੱਤਵਪੂਰਨ ਵਿਸ਼ਾ ਹੈ |
ਸਿੱਖਧਾਰਮਿਕ ਲਹਿਰ ਦੇ ਚਿੰਤਨ ਦੇ ਮੁੱਖ ਮੁੱਦਿਆਂ ਨੂੰ ਇਥੇ ਇਸ਼ਾਰੇ-ਮਾਤਰ ਹੀ ਬਿਆਨ ਕੀਤਾ ਜਾ ਰਿਹਾ ਹੈ | ਇਸ ਦਾ ਵਿਸਥਾਰ ਪੰਥਦੇ ਦਿਬ-ਦਿ੍ਸ਼ਟ ਵਿਦਵਾਨਾਂ, ਧਾਰਮਿਕ ਕਾਰਕੰੁਨਾਂ ਅਤੇ ਚੇਤਨ ਸਿੱਖ ਸੰਗਤਾਂਨੇ ਉਲੀਕਣਾ ਹੈ |ਇਹ ਮੁੱਦੇ ਪ੍ਰਸ਼ਨ ਰੂਪ ਵਿਚ ਉਠਾਏਜਾ ਰਹੇ ਹਨ, ਕਿਉਾਕਿ ਮੈਂਮਹਿਸੂਸ ਕਰਦਾ ਹਾਂਕਿ ਇਤਿਹਾਸ ਦੇ ਇਕ ਵਿਸ਼ੇਸ਼ ਮੋੜ ਉੱਤੇ ਸਮੇਂਦੇ ਪ੍ਰਸੰਗਿਕ ਪ੍ਰਸ਼ਨ ਉਠਾਉਣਤੇ ਉਨ੍ਹਾਂਦਾ ਚਿੰਤਨ ਕਰਕੇ ਨਵੇਂਮਾਰਗ ਬਣਾਉਣ ਨਾਲ ਇਤਿਹਾਸ ਨੂੰ ਨਵੀਂਦਿਸ਼ਾ ਮਿਲ ਜਾਂਦੀ ਹੈ |
• ਗੁਰਦੁਆਰਾ ਸੰਸਥਾ ਸਿੱਖੀ ਦੀ ਜੀਵਨ ਧਾਰਾ ਹੈ |ਇਹ ਕੇਵਲ ਪੂਜਾ-ਪਾਠਦਾ ਸਥਾਨ ਹੀ ਨਹੀਂਹੈ, ਸਗੋਂਸਿੱਖਸਮਾਜਿਕ ਸਰਗਰਮੀ ਅਤੇ ਸਮਾਜਿਕ ਤਬਦੀਲੀ ਲਿਆਉਣਦਾ ਮਹੱਤਵਪੂਰਨ ਕੇਂਦਰ ਵੀ ਹੈ ਪਰ ਕੀ ਵਰਤਮਾਨ ਸਮੇਂਵਿਚ ਆਪਣੀ ਪਰਿਭਾਸ਼ਾ ਤੇ ਵਿਆਖਿਆ ਅਨੁਸਾਰ ਇਹ ਸੰਸਥਾ ਆਪਣੀ ਭੂਮਿਕਾ ਠੀਕ ਪ੍ਰਸੰਗ ਵਿਚ ਨਿਭਾਅਰਹੀ ਹੈ? ਗੁਰਦੁਆਰਾ ਸੰਸਥਾ ਦੀ ਸਿੱਖਸਮਾਜਿਕ ਜੀਵਨ ਅਤੇ ਭਵਿੱਖਦੀਆਂਮਹੱਤਵਪੂਰਨ ਪ੍ਰਾਪਤੀਆਂਕਰਨ ਵਿਚ ਪ੍ਰਸੰਗਿਕਤਾ ਕਿਵੇਂਬਣੀ ਰਹਿ ਸਕਦੀ ਹੈ, ਇਹ ਚਿੰਤਨ ਦਾ ਪਹਿਲਾ ਵੱਡਾ ਮੁੱਦਾ ਹੈ |
• ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਟੇਟ ਬੋਰਡਾਂ, ਸਿੰਘਸਭਾ ਗੁਰਦੁਆਰਾ ਕਮੇਟੀਆਂ ਅਤੇ ਪਿੰਡ ਤੋਂਲੈ ਕੇ ਵਿਸ਼ਵ ਪੱਧਰ ਤੱਕ ਸਥਾਪਿਤ ਹੋਏਗੁਰਦੁਆਰਿਆਂਦੀਆਂਪ੍ਰਬੰਧਕ ਕਮੇਟੀਆਂਨੇ ਗੁਰਦੁਆਰਾ ਸੰਸਥਾ ਦੀ ਭੂਮਿਕਾ ਅਤੇ ਸਿੱਖ ਧਾਰਮਿਕ ਲਹਿਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਪਰ ਕੀ ਇਨ੍ਹਾਂਕਮੇਟੀਆਂ ਦਾ ਆਗੂ ਢਾਂਚਾ, ਵੋਟ ਚੋਣ ਸਿਸਟਮ ਅਤੇ ਇਸ ਨਾਲ ਜੁੜੇ ਕਈਹੋਰ ਮੁੱਦਿਆਂਕਾਰਨ ਇਹ ਪ੍ਰਬੰਧਕ ਕਮੇਟੀਆਂਗੁਰੂ ਦੇ ਸੁਨੇਹੇ ਨੂੰ ਸਿੱਖਪੰਥ ਅਤੇ ਵਿਸ਼ਵ ਤੱਕ ਪਹੰੁਚਾਉਣਵਿਚ ਯੋਗ ਰੋਲ ਨਿਭਾਅਰਹੀਆਂਹਨ? ਵੋਟ ਸਿਸਟਮ ਅਤੇ ਆਪਸੀ ਈਰਖਾ ਵਿਚੋਂਨਿਕਲੇ ਫੁੱਟ ਦੇ ਆਲਮ ਵਿਚ ਗੁਰਦੁਆਰਾ ਕਮੇਟੀਆਂਵਿਚਕਾਰ ਆਪਸੀ ਤਾਲਮੇਲ ਪੈਦਾ ਕਰਕੇ ਅਗਵਾਈ ਦਾ ਸੰਗਤੀ ਮਾਡਲ ਕੀ ਸਿਰਜਿਆਜਾ ਰਿਹਾ ਹੈ? ਰਾਜਨੀਤਕਾਂ, ਸਰਕਾਰੀ ਅਤੇ ਅਦਾਲਤਾਂਆਦਿ ਦੀ ਦਖਲਅੰਦਾਜ਼ੀ ਕਾਰਨ ਸ਼੍ਰੋਮਣੀ ਕਮੇਟੀ ਦੀ ਹੋਂਦ ਅੱਗੇ ਲਗਾਏਜਾ ਰਹੇ ਪ੍ਰਸ਼ਨ-ਚਿੰਨ੍ਹ ਦੇ ਪੰਥਕੋਲ ਕੀ ਜਵਾਬ ਅਤੇ ਬਦਲ ਹਨ?
• ਗੁਰਦੁਆਰਾ ਸੰਸਥਾ ਰਾਹੀਂ ਅਤੇ ਇਨ੍ਹਾਂਤੋਂਬਾਹਰ ਸਿੱਖੀ ਪ੍ਰਚਾਰ-ਪ੍ਰਸਾਰ ਦੀ ਸੇਵਾ ਨਿਭਾਅਰਹੇ ਗ੍ਰੰਥੀ ਸਿੰਘਾਂ, ਕਥਾਵਾਚਕਾਂ, ਢਾਡੀਆਂ, ਨਵੇਂਪ੍ਰਚਾਰਕਾਂਦੀ ਤਿਆਰੀ ਅਤੇ ਸਮੁੱਚੇ ਧਾਰਮਿਕ ਪ੍ਰਚਾਰ-ਪ੍ਰਸਾਰ ਦੀ ਵਿਵਸਥਾ ਦਾ ਪੱਧਰ, ਗੁਣਵੰਤਾ ਅਤੇ ਇਨ੍ਹਾਂਵੱਲੋਂਧਾਰਮਿਕ ਸਟੇਜਾਂਤੋਂਦਿੱਤਾ ਜਾ ਰਿਹਾ ਗੁਰਮਤਿ ਤੇ ਇਤਿਹਾਸ ਦਾ ਸੁਨੇਹਾ ਕੀ ਸਮੇਂਦੀਆਂਲੋੜਾਂਅਤੇ ਚੁਣੌਤੀਆਂਦੇ ਸਨਮੁਖ ਆਪਣੇ ਪੱਧਰ ਅਤੇ ਪਹੰੁਚ ਨੂੰ ਕਾਇਮ ਰੱਖ ਰਿਹਾ ਹੈ?ਕੀ ਇਸ ਸਬੰਧੀ ਕੁਝਨਵੀਆਂਰਵਾਇਤਾਂਕਾਇਮ ਕਰਨ ਦਾ ਸਮਾਂਨਹੀਂਆਗਿਆ?
(ਬਾਕੀ ਅਗਲੇ ਅੰਕ 'ਚ)

ਭਾਈ ਹਰਿਸਿਮਰਨ ਸਿੰਘ
-ਡਾਇਰੈਕਟਰ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ |
ਮੋਬਾ: 98725-91713

ਭਾਈ ਸਤਨਾਮ ਸਿੰਘ ਸੁੱਚਾ ਸਠਿਆਲਾ ਦਾ ਕਵੀਸ਼ਰੀ ਜਥਾ

ਮਾਝੇ 'ਚ ਜਦ ਵੀ ਕਵੀਸ਼ਰੀ ਦਾ ਜ਼ਿਕਰ ਹੰੁਦਾ ਹੈ ਤਾਂ ਸਵਰਗਵਾਸੀ ਗਿਆਨੀ ਜੋਗਿੰਦਰ ਸਿੰਘ ਮਹਿਤਾ ਵੱਲੋਂ ਹੱਥੀਂ ਲਗਾਏ ਬੂਟੇ ਉਨ੍ਹਾਂ ਦੇ ਹੋਣਹਾਰ ਸ਼ਗਿਰਦ ਭਾਈ ਸਤਨਾਮ ਸਿੰਘਉਰਫਸੁੱਚਾ ਦੇ ਕਵੀਸ਼ਰੀ ਜਥੇ ਦਾ ਨਾਂਅ ਜ਼ਰੂਰ ਲਿਆ ਜਾਂਦਾ ਹੈ |
ਭਾਈ ਸਤਨਾਮ ਸਿੰਘਉਰਫ ਸੁੱਚਾ ਦਾ ਜਨਮ ਦਸੰਬਰ 1977 ਵਿਚ ਇਤਿਹਾਸਕ ਕਸਬਾ ਸਠਿਆਲਾ, ਤਹਿਸੀਲ ਬਾਬਾ ਬਕਾਲਾ, ਜ਼ਿਲ੍ਹਾ ਅੰਮਿ੍ਤਸਰ ਵਿਖੇ ਮਾਤਾ ਸ੍ਰੀਮਤੀ ਕੁਲਵੰਤ ਕੌਰ ਤੇ ਪਿਤਾ ਸ: ਮਾਧੋ ਸਿੰਘ ਦੇ ਗ੍ਰਹਿ ਵਿਖੇ ਹੋਇਆ | ਭਾਈਸਤਨਾਮ ਸਿੰਘਸੁੱਚਾ ਨੇ ਦੱਸਿਆਕਿ ਉਨ੍ਹਾਂ ਨੂੰ ਬਚਪਨ ਤੋਂਹੀ ਕਵੀਸ਼ਰੀ ਦਾ ਸ਼ੌਕ ਸੀ | ਮੈਟਿ੍ਕ ਤੋਂਬਾਅਦ ਚੀਫਖਾਲਸਾ ਦੀਵਾਨ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ ਤੋਂਦੋ ਸਾਲਾ ਡਿਪਲੋਮਾ, ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂਸੰਗੀਤ ਦੀ ਬੀ. ਏ., ਦਮਦਮੀ ਟਕਸਾਲ ਮਹਿਤਾ ਤੋਂ ਗੁਰਬਾਣੀ ਵਿੱਦਿਆ ਹਾਸਲ ਕੀਤੀ |
ਕਵੀਸ਼ਰੀ ਦੇ ਗੁਰ, ਸਿੱਖਕੌਮ ਦੇ ਉੱਚਕੋਟੀ ਦੇ ਕਵੀਸ਼ਰ ਸਵਰਗਵਾਸੀ ਗਿਆਨੀ ਜੁਗਿੰਦਰ ਸਿੰਘ ਮਹਿਤਾ ਪਾਸੋਂਹਾਸਲ ਕੀਤੇ ਅਤੇ ਉਨ੍ਹਾਂ ਦੇ ਜਥੇ ਨਾਲ ਕਾਫੀ ਅਰਸਾ ਸੇਵਾ ਕੀਤੀ | ਉਨ੍ਹਾਂ ਦੇ ਅਕਾਲ ਚਲਾਣੇ ਤੋਂਬਾਅਦ ਭਾਈ ਸਤਨਾਮ ਸਿੰਘਸੁੱਚਾ ਭਾਈਰਣਜੀਤ ਸਿੰਘ ਮਹਿਤਾ ਸਪੁੱਤਰ ਸਵ: ਜੋਗਿੰਦਰ ਸਿੰਘਮਹਿਤਾ ਅਤੇ ਭਾਈ ਅੰਗਰੇਜ਼ ਸਿੰਘਬੁੱਟਰ ਨੂੰ ਲੈ ਕੇ ਆਪਣਾ ਜਥਾ ਬਣਾ ਕੇ ਮਿੱਠੀ ਆਵਾਜ਼ 'ਚ ਕਵੀਸ਼ਰੀ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ |ਹਲਕਾ ਬਾਬਾ ਬਕਾਲਾ ਸਾਹਿਬ ਤੋਂਨੌਜਵਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਇਸ ਜਥੇ ਨੂੰ ਸ਼੍ਰੋਮਣੀ ਕਮੇਟੀ ਦੀ ਹਰੇਕ ਸਟੇਜ 'ਤੇ ਕਵੀਸ਼ਰੀ ਲਈ ਨਿਯੁਕਤ ਕੀਤਾ ਹੈ |ਇਹ ਜਥਾ ਯੂ. ਪੀ., ਮੱਧ ਪ੍ਰਦੇਸ਼, ਹਰਿਆਣਾ, ਛਤੀਸਗੜ੍ਹ, ਭਲਾਈ ਤੱਕ ਕਵੀਸ਼ਰੀ ਨਾਲ ਸੰਗਤਾਂਨੂੰ ਸਿੱਖ ਇਤਿਹਾਸ ਤੋਂਜਾਣੂ ਕਰਾਇਆ ਹੈ |ਇਸ ਜਥੇ ਦੀ ਸੁਰੀਲੀ ਅਤੇ ਬੁਲੰਦ ਆਵਾਜ਼ ਕਰਕੇ ਅਨੇਕਾਂਵਾਰੀ ਮਾਣ-ਸਨਮਾਨ ਪ੍ਰਾਪਤ ਹੋ ਚੁੱਕੇ ਹਨ |

-ਅਜਮੇਰ ਸਿੰਘਬੱਲ,
ਪਿੰਡ ਤੇ ਡਾਕ: ਬੁਤਾਲਾ (ਅੰਮਿ੍ਤਸਰ) |
ਮੋਬਾ: 98153-24630

ਯੁਗਾਂਤਰ ਆਸ਼ਰਮ ਦੀ ਸਥਾਪਨਾ ਕਿਵੇਂਹੋਈ?

ਗ਼ਦਰ ਪਾਰਟੀ-2
ਇਕ ਮਕਾਨ ਕਿਰਾਏ'ਤੇ ਲੈ ਕੇ ਗ਼ਦਰ ਪਾਰਟੀ ਦਾ ਕੇਂਦਰੀ ਦਫਤਰ 436 ਹਿੱਲ ਸਟਰੀਟ, ਸਾਨਫਰਾਂਸਿਸਕੋ ਵਿਚ ਬਣਾਇਆਗਿਆ | ਪਿੱਛੋਂ ਇਹ ਹੈੱਡਕੁਆਟਰ 5 ਵੁੱਡ ਸਟਰੀਟ 'ਤੇ ਤਬਦੀਲ ਹੋ ਗਿਆ | ਲਾਲਾ ਹਰਦਿਆਲ ਇਸ ਹੈੱਡ ਕੁਆਰਟਰ ਦੇ ਇੰਚਾਰਜ ਥਾਪੇ ਗਏ | ਇਸ ਦਫਤਰ ਤੋਂਹੀ 'ਗ਼ਦਰ' ਅਖ਼ਬਾਰ ਕੱਢਣਦਾ ਨਿਰਣਾ ਕੀਤਾ ਗਿਆ | ਹੌਲੀ-ਹੌਲੀ ਇਸ ਦਾ ਨਾਂਅ 'ਗਦਰ ਆਸ਼ਰਮ' ਵਜੋਂ ਵੀ ਪ੍ਰਸਿੱਧ ਹੋ ਗਿਆ |ਇਥੇ ਗਦਰੀ ਦੇਸ਼-ਭਗਤ ਆਉਾਦੇ, ਰਹਿੰਦੇ, ਪਬਲਿਕ ਤੇ ਗੁਪਤ ਮੀਟਿੰਗਾਂਕਰਕੇ ਸਲਾਹ-ਮਸ਼ਵਰਾ ਕਰਦੇ, ਅਗਲੀਆਂਯੋਜਨਾਵਾਂਉਲੀਕਦੇ | ਇਥੇ ਕੰਮ ਕਰਨ ਵਾਲੇ ਨਿੱਜੀ ਗਰਜ਼ਾਂਤੋਂ ਉੱਪਰ ਉਠ ਕੇ ਪਾਰਟੀ ਲਈ ਪੂਰੇ ਸਮਰਪਣਭਾਵ ਨਾਲ ਕੰਮ ਕਰਦੇ | ਪਹਿਲਾਂਇਹ ਅਸੂਲ ਬਣਾਇਆ ਗਿਆਕਿ ਨਿੱਜੀ ਖਰਚਾ ਹਰੇਕ ਬੰਦਾ ਆਪਣੇ ਪੱਲਿਓਾਕਰੇਗਾ |ਜਦੋਂਜੇਬ ਵਿਚਲੇ ਪੈਸੇ ਮੁੱਕ ਜਾਣ ਤਾਂਉਹ ਬਾਹਰ ਕਮਾਈਕਰਕੇ ਖਰਚੇ ਲਈ ਪੈਸੇ ਜਮ੍ਹਾਂਕਰ ਲਵੇ ਪਰ ਇਸ ਨਾਲ ਕੰਮ ਦਾ ਬੜਾ ਹਰਜ ਹੰੁਦਾ ਦੇਖਕੇ ਪਾਰਟੀ ਨੇ ਉਨ੍ਹਾਂਦਾ ਦੋ ਡਾਲਰ ਪ੍ਰਤੀ ਮਹੀਨਾ ਖਰਚਾ ਬੰਨ੍ਹ ਦਿੱਤਾ |
ਪਿੱਛੋਂਦਫਤਰ ਵਿਚ ਖਾਣ-ਪੀਣਲਈ ਸਾਰਾ ਰਾਸ਼ਨ ਬਾਬਾ ਜਵਾਲਾ ਸਿੰਘਦੇ ਫਾਰਮ ਤੋਂ ਆਉਣਲੱਗਾ | ਰੋਟੀ-ਕੱਪੜਾ ਵੀ ਦਫਤਰ ਵੱਲੋਂਹੀ ਦਿੱਤਾ ਜਾਂਦਾ ਸੀ |5 ਵੁੱਡ ਸਟਰੀਟ ਵਿਚ ਪ੍ਰੈੱਸ ਮਸ਼ੀਨ ਲਾਈਗਈ, ਜਿਸ ਨੂੰ ਪਹਿਲਾਂ ਗੋਰਾ ਮਸ਼ੀਨਮੈਨ ਚਲਾਉਾਦਾ ਸੀ |ਉਸ ਨੂੰ ਅੱਧੇ ਡਾਲਰ ਦੀ ਉਜਰਤ ਉੱਤੇ ਰੱਖਿਆਗਿਆ ਸੀ | ਛੇਤੀ ਹੀ ਕਰਤਾਰ ਸਿੰਘਸਰਾਭਾ ਇਹ ਕੰਮ ਸਿੱਖਕੇ ਖੁਦ ਕਰਨ ਲੱਗ ਪਿਆ |ਇਥੋਂ ਛਪਣਵਾਲੇ ਹਫਤਾਵਾਰੀ ਅਖ਼ਬਾਰ ਦਾ ਨਾਂਅ'ਗਦਰ' ਰੱਖਣਪਿੱਛੇ ਮੂਲ ਕਾਰਨ 1857 ਦੇ ਅੰਗਰੇਜ਼ ਵਿਰੋਧੀ ਗਦਰ ਨੂੰ ਯਾਦ ਕਰਦਿਆਂ ਲੜੀ ਗਈ ਉਸ ਹਥਿਆਰਬੰਦ ਲੜਾਈ ਦੀ ਨਿਰੰਤਰਤਾ ਨੂੰ ਕਾਇਮ ਰੱਖਣਾ ਵੀ ਸੀ ਅਤੇ ਅੰਗਰੇਜ਼ਾਂਨੂੰ ਚਿੜਾਉਣਾ ਵੀ ਸੀ |ਲਾਲਾ ਜੀ ਦੀ ਸਹਾਇਤਾ ਲਈ ਉੱਤਰ ਪ੍ਰਦੇਸ਼ ਦਾ ਇਕ ਨੌਜਵਾਨ ਰਘਬੀਰ ਦਿਆਲ ਸਹਾਇਤਾ ਲਈਭੇਜਿਆ ਗਿਆ |ਬਰਕਲੇ ਯੂਨੀਵਰਸਿਟੀ ਦਾ ਵਿਦਿਆਰਥੀ ਕਰਤਾਰ ਸਿੰਘਸਰਾਭਾ ਵੀ ਉਨ੍ਹਾਂਦੀ ਮਦਦ ਕਰਨ ਲਈ ਆਸ਼ਰਮ ਵਿਚ ਪਹੰੁਚ ਗਿਆ |
ਆਖਰ ਪਹਿਲੀ ਨਵੰਬਰ, 1913 ਨੂੰ 'ਗਦਰ' ਅਖ਼ਬਾਰ ਦਾ ਪਹਿਲਾ ਪਰਚਾ ਪ੍ਰਕਾਸ਼ਿਤ ਕੀਤਾ ਗਿਆ | ਪਰਚਾ ਪਹਿਲਾਂ ਉਰਦੂ ਤੇ ਗੁਰਮੁਖੀ ਵਿਚ ਛਾਪਿਆ ਗਿਆ ਤੇ ਪਿੱਛੋਂਪਾਰਟੀ ਦੀ ਨੀਤੀ ਅਨੁਸਾਰ ਬੰਗਾਲੀ, ਹਿੰਦੀ ਤੇ ਗੁਜਰਾਤੀ ਵਿਚ ਵੀ ਛਾਪਣਾ ਸ਼ੁਰੂ ਕੀਤਾ | ਇਹ ਉਨ੍ਹਾਂ ਦੀ ਵਿਗਿਆਨਕ ਤੇ ਭਵਿੱਖ-ਮੁਖੀ ਸੋਚ ਦਾ ਪ੍ਰਗਟਾਅ ਹੀ ਹੈ ਕਿ ਗ਼ਦਰੀ ਦੇਸ਼-ਭਗਤ ਉਸ ਸਮੇਂਹੀ ਆਪਣੇ ਲੋਕਾਂਲਈ ਦੇਸੀ ਜ਼ਬਾਨਾਂਦੇ ਮਹੱਤਵ ਨੂੰ ਪਛਾਣਦੇ ਸਨ |ਇਸੇ ਕਰਕੇ 'ਗਦਰ' ਦੇ ਪਹਿਲੇ ਪਰਚੇ ਦੀਆਂਪਹਿਲੀਆਂਸਤਰਾਂਹੀ 'ਵਿਦੇਸ਼ੀ ਧਰਤੀ ਤੋਂ ਦੇਸੀ ਜ਼ਬਾਨਾਂ ਵਿਚ' ਅੰਗਰੇਜ਼ ਸਾਮਰਾਜ ਵਿਰੁੱਧਜੰਗ ਦਾ ਐਲਾਨ ਕੀਤਾ ਗਿਆ |ਆਮ ਤੌਰ 'ਤੇ ਅਖ਼ਬਾਰ ਦਾ ਮਜ਼ਮੂਨ ਲਾਲਾ ਹਰਦਿਆਲ ਲਿਖਦੇ |ਉਰਦੂ ਅਖ਼ਬਾਰ ਦੀ ਕਿਤਾਬਤ ਰਘਬੀਰ ਦਿਆਲ ਕਰ ਲੈਂਦਾ ਤੇ ਉਸ ਦਾ ਉਲੱਥਾ ਕਰਤਾਰ ਸਿੰਘ ਸਰਾਭਾ ਕਰ ਦਿੰਦਾ | ਸਰਾਭਾ ਆਪ ਵੀ ਅਖ਼ਬਾਰ ਲਈ ਲੇਖ ਲਿਖਣਲੱਗਾ | ਇਸ ਅਖ਼ਬਾਰ ਨੇ ਦੇਸ਼-ਵਿਦੇਸ਼ ਵਿਚ ਵਸਦੇ ਭਾਰਤੀਆਂ ਦੇ ਦਿਲਾਂਅੰਦਰ ਗ਼ਦਰ ਕਰਕੇ ਆਜ਼ਾਦੀ ਹਾਸਲ ਕਰਨ ਦੀ ਜਵਾਲਾ ਬਾਲ਼ ਦਿੱਤੀ | ਅਖ਼ਬਾਰ ਤੋਂਇਲਾਵਾ ਆਸ਼ਰਮ ਨੇ ਕਈਘਟਨਾਵਾਂਤੇ ਮਸਲਿਆਂਬਾਰੇ ਕਈਕਿਤਾਬਚੇ ਵੀ ਛਾਪੇ | ਇਨ੍ਹਾਂਵਿਚੋਂ'ਫਰੰਗੀ ਦਾ ਫਰੇਬ' ਵਿਚ ਅੰਗਰੇਜ਼ਾਂਦੀ ਧੋਖੇ ਤੇ ਧੱਕੇ ਦੀ ਨੀਤੀ ਨੂੰ ਨੰਗਾ ਕੀਤਾ ਗਿਆ | 'ਸ਼ਾਬਾਸ਼' ਕਿਤਾਬਚੇ ਵਿਚ ਲਾਰਡ ਹਾਰਡਿੰਗ 'ਤੇ ਬੰਬ ਸੁੱਟਣਵਾਲਿਆਂਦੀ ਪ੍ਰਸੰਸਾ ਕੀਤੀ ਗਈ |
ਇਸ ਤੋਂਇਲਾਵਾ ਕੌਮੀ ਅਣਖ ਨੂੰ ਜਗਾਉਣ ਵਾਲੀਆਂਕਵਿਤਾਵਾਂਇਕੱਠੀਆਂਕਰਕੇ 'ਗ਼ਦਰ ਦੀ ਗੰੂਜ' ਦੇ ਨਾਂਅਹੇਠ ਛਪਵਾਈਆਂਗਈਆਂ | ਇਸ ਪ੍ਰਚਾਰ ਦਾ ਅਸਰ ਇਹ ਹੋਇਆਕਿ ਵੱਖ-ਵੱਖ ਮੁਲਕਾਂਤੇ ਵੱਖ-ਵੱਖ ਥਾਵਾਂ'ਤੇ ਗ਼ਦਰ ਪਾਰਟੀ ਦੀਆਂਸ਼ਾਖਾਵਾਂਖੁੱਲ੍ਹਣਲੱਗੀਆਂ | ਬਾਅਦ ਵਿਚ ਅਮਰੀਕੀ ਸਰਕਾਰ ਦੇ ਦਬਾਅਕਾਰਨ ਜਦੋਂਲਾਲਾ ਹਰਦਿਆਲ ਨੂੰ ਅਮਰੀਕਾ ਛੱਡਣਲਈ ਮਜਬੂਰ ਹੋਣਾ ਪਿਆਤਾਂਭਾਈ ਸੰਤੋਖ ਸਿੰਘ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆਗਿਆ |ਉਸ ਨੇ ਆਸ਼ਰਮ ਤੇ ਜਥੇਬੰਦੀ ਦਾ ਕੰਟਰੋਲ ਸੰਭਾਲਿਆ |ਮੌਲਵੀ ਬਰਕਤੁੱਲਾ ਜਾਪਾਨ ਤੋਂ ਅਤੇ ਭਾਈ ਭਗਵਾਨ ਸਿੰਘਫਿਲਪਾਈਨ ਤੋਂਆਕੇ ਆਸ਼ਰਮ ਵਿਚ ਕੰਮ ਕਰਨ ਲੱਗੇ | ਇਨ੍ਹਾਂਸਭਨਾਂਤੋਂਇਲਾਵਾ ਸੋਹਣ ਲਾਲ ਪਾਠਕ, ਪੰਡਿਤ ਕਾਸ਼ੀ ਰਾਮ, ਹਰਨਾਮ ਸਿੰਘਟੰੁਡੀਲਾਟ, ਹਰਨਾਮ ਸਿੰਘ ਸਾਹਰੀ ਤੇ ਰਾਮ ਚੰਦ ਆਦਿ ਵੀ ਸਮੇਂ-ਸਮੇਂ ਆਸ਼ਰਮ ਵਿਚ ਰਹਿੰਦੇ ਤੇ 'ਗਦਰ' ਅਖ਼ਬਾਰ ਅਤੇ ਗਦਰ ਲਹਿਰ ਲਈ ਪੂਰਾ ਸਮਾਂਕੰਮ ਕਰਦੇ ਰਹੇ | ਗਦਰ ਲਹਿਰ ਨੂੰ ਸੰਗਠਤ ਕਰਨ, ਆਜ਼ਾਦੀ ਦੇ ਵਿਚਾਰ ਨੂੰ ਪ੍ਰਸਾਰਨ-ਪ੍ਰਚਾਰਨ ਵਿਚ ਇਸ ਆਸ਼ਰਮ ਦੇ ਯੋਗਦਾਨ ਨੂੰ ਭੁਲਾਇਆਨਹੀਂਜਾ ਸਕਦਾ |
ਦੇਸ਼ਆਜ਼ਾਦ ਹੋਣ ਉਪਰੰਤ 1949 ਨੂੰ ਇਸ ਆਸ਼ਰਮ ਦਾ ਪ੍ਰਬੰਧਭਾਰਤ ਸਰਕਾਰ ਨੂੰ ਸੌਾਪ ਦਿੱਤਾ ਗਿਆ ਅਤੇ ਉਥੇ ਪਈਆਂ ਇਤਿਹਾਸਕ ਵਸਤਾਂਤੇ ਹੋਰ ਮਸਾਲਾ ਸਰਕਾਰ ਦੇ ਅਧਿਕਾਰ ਵਿਚ ਚਲਾ ਗਿਆ |ਹੁਣ ਇਸ ਆਸ਼ਰਮ ਦਾ ਨਾਂਅ'ਗਦਰ ਮੈਮੋਰੀਅਲ' ਹੈ |

ਪ੍ਰੋ: ਵਰਿਆਮ ਸਿੰਘ ਸੰਧੂ

ਸੁੱਚੇ ਮੋਤੀ -ਨਾ ਸਦਾ ਨਿੰਦਾ- ਨਾ ਸਦਾ ਸ਼ੋਭਾ

ਤਥਾਗਤ ਬੁੱਧਦੇ 'ਧੱਮ' ਦੀ ਚਰਚਾ ਸੁਣਕੇ ਸ਼੍ਰਾਵਸਤੀ ਨਿਵਾਸੀ ਅਤੁੱਲ ਆਪਣੇ ਸਾਥੀਆਂਸਮੇਤ ਧੱਮ ਦਾ ਉਪਦੇਸ਼ਸੁਣਨ ਲਈਨਿਕਲਿਆ |ਪਹਿਲਾਂਉਹ ਬੁੱਧਦੇ ਸ਼ਿਸ਼ ਰੇਵਤ ਥੇਰ ਕੋਲ ਗਿਆ |ਫਿਰ ਉਸ ਨੇ ਸਾਰਿਪੁੱਤ ਤੋਂਬੋਧ ਕਥਾਵਾਂਨੂੰ ਸੁਣਿਆ ਅਤੇ ਇਸ ਤੋਂਬਾਅਦ ਅਨੰਦ ਤੋਂਬੁੱਧਦੀਆਂਸਿੱਖਿਆਵਾਂਨੂੰ ਸੁਣਿਆ | ਸੁਣਦੇ-ਸੁਣਦੇ ਉਹ ਅੱਗੇ ਵਧਦੇ ਗਏ | ਉਨ੍ਹਾਂਦੇ ਮਨ ਦੀ ਸੰਤੁਸ਼ਟੀ ਨਹੀਂਹੋਈ |ਉਨ੍ਹਾਂ ਨੂੰ ਕਿਸੇ ਦੇ ਪ੍ਰਵਚਨ ਪਸੰਦ ਨਹੀਂਆਏ | ਅਖੀਰ ਅਤੁੱਲ ਆਪਣੇ ਸਾਥੀਆਂਸਮੇਤ ਬੁੱਧਤੱਕ ਪਹੰੁਚ ਗਿਆ |
ਬੁੱਧਦੇ ਸਨਮੁਖਹੰੁਦਿਆਂ ਅਤੁੱਲ ਨੇ ਆਪਣੇ ਮਨ ਦੀ ਦਸ਼ਾ ਬਿਆਨਦਿਆਂਕਿਹਾ, 'ਭੰਤੇ, ਮੈਂ ਆਪਣੇ ਸਾਥੀਆਂਨੂੰ ਨਾਲ ਲੈ ਕੇ ਧੱਮ ਦਾ ਉਪਦੇਸ਼ਸੁਣਨ ਲਈ ਆਇਆਹਾਂ |ਪਹਿਲਾਂ ਅਸੀਂ ਆਪ ਦੇ ਸ਼ਿਸ਼ ਰੇਵਤ ਥੇਰ ਕੋਲ ਗਏ | ਸੁਣਿਆਸੀ ਕਿ ਰੇਵਤ ਥੇਰ ਬੜੇ ਗਿਆਨੀ ਪੁਰਸ਼ਹਨ ਪਰ ਉਹ ਕੁਝਬੋਲੇ ਹੀ ਨਹੀਂ | ਭਲਾ ਚੁੱਪ ਰਹਿ ਕੇ ਵੀ ਕੋਈਸਿੱਖਿਆਦਿੱਤੀ ਜਾ ਸਕਦੀ ਹੈ | ਫਿਰ ਅਸੀਂਸਾਰਿਪੁੱਤ ਕੋਲ ਗਏ | ਉਹ ਬੜਾ ਬੋਲੇ |ਉਨ੍ਹਾਂਦੀਆਂਗੱਲਾਂਸਾਡੇ ਸਿਰ ਉੱਪਰੋਂਲੰਘਗਈਆਂ | ਸਾਰਿਪੁੱਤ ਨੂੰ ਏਨਾ ਲੰਬਾ ਉਪਦੇਸ਼ ਨਹੀਂਕਰਨਾ ਚਾਹੀਦਾ ਸੀ |ਇਸ ਤੋਂਬਾਅਦ ਅਸੀਂਅਨੰਦ ਕੋਲ ਗਏ |ਸੋਚਿਆਸੀ ਕਿ ਅਨੰਦ ਬੜਾ ਗੁਣੀ ਮਹਾਤਮਾ ਹੈ | ਉਸ ਨੇ ਬੜੇ ਸੰਖੇਪ ਵਿਚ ਸ਼ੀਲਾ ਦੀ ਸਿੱਖਿਆਦਿੱਤੀ | ਸਾਨੂੰ ਕਿਸੇ ਗੱਲ ਦੀ ਸਮਝ ਨਹੀਂਆਈ, ਬਲਕਿ ਉਸ ਨੂੰ ਸਮਝਣਾ ਸਾਡੇ ਵੱਸ ਦੀ ਗੱਲ ਵੀ ਨਹੀਂਸੀ |ਅਨੰਦ ਨੂੰ ਚਾਹੀਦਾ ਸੀ ਕਿ ਸਾਨੂੰ ਵਿਸਥਾਰ ਵਿਚ ਸਿੱਖਿਆਦਿੰਦੇ ਪਰ ਅਜਿਹਾ ਨਹੀਂਹੋਇਆ | ਅਖੀਰ ਆਪ ਦੇ ਕੋਲ ਆਏਹਾਂ |ਆਪ ਹੀ ਸਾਨੂੰ ਚੰਗੀ ਤਰ੍ਹਾਂਸਮਝਾਵੋ |'
ਬੁੱਧ ਨੇ ਉਪਦੇਸ਼ ਕਰਦਿਆਂਕਿਹਾ, 'ਹੇ ਅਤੁੱਲ! ਇਹ ਅੱਜ ਦੀ ਗੱਲ ਨਹੀਂਹੈ |ਇਹ ਬੜੀ ਪੁਰਾਣੀ ਗੱਲ ਹੈ | ਲੋਕ ਚੁੱਪ ਬੈਠਣ ਵਾਲੇ ਦੀ ਨਿੰਦਾ ਕਰਦੇ ਹਨ |ਲੋਕ ਵੱਧਬੋਲਣਵਾਲੇ ਦੀ ਵੀ ਨਿੰਦਾ ਕਰਦੇ ਹਨ |ਲੋਕ ਘੱਟ ਬੋਲਣਵਾਲੇ ਦੀ ਵੀ ਨਿੰਦਾ ਕਰਦੇ ਹਨ | ਸੰਸਾਰ ਵਿਚ ਅਜਿਹਾ ਆਦਮੀ ਨਾ ਕਦੇ ਸੀ, ਨਾ ਹੀ ਕਦੇ ਹੋਵੇਗਾ, ਜਿਸ ਦੀ ਸਦਾ ਨਿੰਦਾ ਹੋਈਹੋਵੇ ਜਾਂ ਜਿਸ ਦੀ ਸਦਾ ਹੀ ਸ਼ੋਭਾ ਹੋਈਹੋਵੇ | ਅਤੁੱਲ! ਦੁਰਬਚਨਾਂਤੋਂ ਆਪਣੀ ਰੱਖਿਆ ਕਰੋ | ਜੀਭ ਉੱਤੇ ਕਾਬੂ ਰੱਖੋ, ਮਨ ਦੇ ਕ੍ਰੋਧਦਾ ਤਿਆਗ ਕਰ ਦਿਓ ਅਤੇ ਮਨ ਨਾਲ ਕੁਸ਼ਲ ਕਰਮ ਕਰੋ | ਇਸ ਵਿਚ ਹੀ ਭਲਾਈਹੈ |

-ਜਗਤਾਰ ਸਿੰਘਹਿੱਸੋਵਾਲ,
ਪਿੰਡ ਤੇ ਡਾਕ: ਹਿੱਸੋਵਾਲ, ਜ਼ਿਲ੍ਹਾ ਲੁਧਿਆਣਾ
ਮੋਬਾ: 97790-80317

ਬਰਸੀ 'ਤੇ ਵਿਸ਼ੇਸ਼- ਸੰਤ ਬਾਬਾ ਹੀਰਾ ਦਾਸ

ਤਹਿਸੀਲ ਅਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਚਿੱਟੀ ਦੇ ਬ੍ਰਹਮ ਗਿਆਨੀ, ਦਇਆ-ਧਰਮ ਦੀ ਪ੍ਰਤੱਖ ਮੂਰਤ, ਨਾਮ ਦੇ ਰਸੀਏ, ਸੇਵਾ-ਸਿਮਰਨ ਦੇ ਪੁੰਜ, 19ਵੀਂ ਸਦੀ ਦੇ ਪਰਉਪਕਾਰੀ ਮਹਾਂਪੁਰਖ ਸੰਤ ਬਾਬਾ ਹੀਰਾ ਦਾਸ ਹੋਏ ਹਨ। ਆਪ ਦੀਨ-ਦੁਖੀਆਂ, ਗਰੀਬਾਂ ਤੇ ਭੁੱਲੀਆਂ-ਭਟਕੀਆਂ ਰੂਹਾਂ ਨੂੰ ਸੱਚੇ ਮਾਰਗ 'ਤੇ ਪਾਉਣ ਲਈ ਸਾਰੀ ਉਮਰ ਕਾਰਜਸ਼ੀਲ ਰਹੇ। ਆਪ ਦਾ ਜਨਮ ਸੰਨ 1837 ਵਿਚ ਮਾਲਵੇ ਵਿਚ ਹੋਇਆ। ਛੋਟੀ ਉਮਰ ਵਿਚ ਹੀ ਆਪ ਨੇ ਘਰ-ਬਾਰ ਤਿਆਗ ਦਿੱਤਾ ਤੇ ਪਿੰਡ ਚਿੱਟੀ ਤੋਂ ਬਾਹਰ ਉਜਾੜ ਥੇਹ 'ਤੇ ਆਪਣਾ ਡੇਰਾ ਲਾ ਲਿਆ। ਇਸ ਬੇਆਬਾਦ ਜਗ੍ਹਾ 'ਤੇ ਆਪ ਨੇ ਕਾਨਿਆਂ ਦੀ ਛੰਨ ਪਾ ਲਈ। ਸੰਤਾਂ ਦੀ ਮਹਿਮਾ ਸੁਣ ਕੇ ਸੰਗਤਾਂ ਭਾਰੀ ਗਿਣਤੀ ਵਿਚ ਉਨ੍ਹਾਂ ਦੇ ਡੇਰੇ 'ਤੇ ਆਉਣ ਲੱਗ ਪਈਆਂ। ਸੰਤਾਂ ਦੇ ਇਕ ਸੇਵਕ ਨੇ ਛੰਨ ਵਾਲੀ ਥਾਂ 'ਤੇ ਇਕ ਕਮਰਾ ਅਤੇ ਤਪ ਅਸਥਾਨ ਦੀ ਉਸਾਰੀ ਕਰਵਾ ਦਿੱਤੀ। ਹੌਲੀ-ਹੌਲੀ ਇਸ ਅਸਥਾਨ ਦੀ ਮਾਨਤਾ ਦੂਰ-ਦੂਰ ਤੱਕ ਹੋਣ ਲੱਗ ਪਈ। ਇਲਾਕੇ ਭਰ ਦੀਆਂ ਸੰਗਤਾਂ ਲਈ ਅੱਜਕਲ੍ਹ ਇਹ ਡੇਰਾ ਅਤੇ ਗੁਰਦੁਆਰਾ ਬਹੁਤ ਸੁੰਦਰ, ਦੇਖਣ ਤੇ ਪੂਜਣਯੋਗ ਅਸਥਾਨ ਬਣ ਗਿਆ ਹੈ।
ਸੰਤ ਬਾਬਾ ਹੀਰਾ ਦਾਸ ਨੇ ਆਪਣੇ ਜਾਦੂਮਈ ਉਪਦੇਸ਼ਾਂ ਨਾਲ ਨਸ਼ਿਆਂ ਦੀ ਦਲਦਲ ਵਿਚ ਧੱਸੇ ਲੋਕਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਰੂਹਾਨੀਅਤ ਦੇ ਸੱਚੇ ਪ੍ਰੇਮੀ ਬਣਾ ਦਿੱਤਾ। ਜੰਮਦੀਆਂ ਧੀਆਂ ਨੂੰ ਮਾਰਨ ਵਿਰੁੱਧ ਸੰਤਾਂ ਨੇ ਖੂਬ ਆਵਾਜ਼ ਉਠਾਈ। ਆਪ ਇਸਤਰੀ ਜਾਤੀ ਦੇ ਮੁਕਤੀਦਾਤਾ ਸਨ। ਬ੍ਰਹਮਚਾਰੀ ਰਹਿਣ ਦੀ ਪ੍ਰਤਿੱਗਿਆ ਉਨ੍ਹਾਂ ਸਾਰੀ ਉਮਰ ਨਿਭਾਈ। ਆਪਣਾ ਇਕ ਆਸ਼ਰਮ (ਡੇਰਾ) ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਵਿਚ ਵੀ ਕਾਇਮ ਕੀਤਾ। ਇਸ ਆਸ਼ਰਮ ਦੇ ਅਸਥਾਨ 'ਤੇ ਇਨ੍ਹਾਂ ਦੀ ਯਾਦ ਨੂੰ ਸਮਰਪਿਤ 'ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਾ' ਅੱਜਕਲ੍ਹ ਬੜੀ ਕਾਮਯਾਬੀ ਨਾਲ ਇਲਾਕੇ ਦੀਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਆਪ ਨੇ ਆਪਣਾ ਪੱਕਾ ਟਿਕਾਣਾ ਪਿੰਡ ਚਿੱਟੀ ਵਿਖੇ ਹੀ ਰੱਖਿਆ। ਅੱਜਕਲ੍ਹ 'ਸੰਤ ਹੀਰਾ ਦਾਸ ਸਪੋਰਟਸ ਕਲੱਬ' (ਰਜਿ:) ਅਤੇ ਸੰਤ ਹੀਰਾ ਦਾਸ ਖੇਡ ਸਟੇਡੀਅਮ ਜੋ ਪਿੰਡ ਚਿੱਟੀ ਵਿਚ ਹਨ, ਇਨ੍ਹਾਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਨ। ਸੁਆਮੀ ਦਇਆ ਨੰਦ ਆਪ ਦੇ ਪਹਿਲੇ ਗੱਦੀਨਸ਼ੀਨ ਸਨ।
ਸੰਤ ਹੀਰਾ ਦਾਸ ਮੰਗਲਵਾਰ 28 ਫਰਵਰੀ, 1928 ਈ: ਨੂੰ ਪਿੰਡ ਚਿੱਟੀ ਵਿਖੇ ਗੁਰਪੁਰੀ ਸਿਧਾਰ ਗਏ। ਡੇਰਾ ਤੇ ਗੁਰਦੁਆਰਾ ਸੰਤ ਬਾਬਾ ਹੀਰਾ ਦਾਸ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਨੌਜਵਾਨ ਸਭਾ, ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਪਰਿਵਾਰ, ਗ੍ਰਾਮ ਪੰਚਾਇਤ, ਸੰਤ ਹੀਰਾ ਦਾਸ ਸਪੋਰਟਸ ਕਲੱਬ (ਰਜਿ:) ਅਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਸੰਤਾਂ ਦੀ ਸਾਲਾਨਾ ਬਰਸੀ ਦੇ ਸਮਾਗਮ ਵੀਰਵਾਰ 28 ਫਰਵਰੀ 2013 (17 ਫੱਗਣ) ਨੂੰ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਏ ਜਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ, ਢਾਡੀ ਤੇ ਪ੍ਰਚਾਰਕ ਸੰਗਤਾਂ ਨੂੰ ਸੰਤਾਂ ਦੇ ਜੀਵਨ ਬਾਬਤ ਚਾਨਣ ਪਾਉਂਦਿਆਂ ਗੁਰੂ-ਘਰ ਨਾਲ ਜੋੜਨਗੇ।

ਆਤਮਾ ਸਿੰਘ ਚਿੱਟੀ
-ਪਿੰਡ ਤੇ ਡਾਕ: ਚਿੱਟੀ (ਜਲੰਧਰ)।
ਫੋਨ : 0181-2796427

ਕੁਰੈਸ਼ ਵੱਲੋਂ ਵਿਰੋਧਤਾ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਹਜ਼ਰਤ ਮੁਹੰਮਦ ਵੱਲੋਂ ਦਿੱਤੀ ਦੀਨ ਦੀ ਦਾਅਵਤ ਤੋਂ ਬਾਅਦ ਜਦੋਂ ਮੱਕਾ ਵਿਚ ਵਸਦੇ ਖ਼ਾਨਦਾਨ ਤੋਂ ਬਾਹਰਲੇ ਲੋਕਾਂ ਨੂੰ ਪਤਾ ਲੱਗਿਆ ਕਿ ਹਜ਼ਰਤ ਮੁਹੰਮਦ ਸਾਹਿਬ ਦਿਨ-ਰਾਤ ਇਕ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ ਅਤੇ ਆਪ ਦਾ ਦਿੱਤਾ ਰੱਬੀ ਸੁਨੇਹਾ ਹਰ ਰੋਜ਼ ਲੋਕਾਂ ਦੇ ਦਿਲਾਂ ਵਿਚ ਘਰ ਕਰਦਾ ਜਾ ਰਿਹਾ ਹੈ, ਤਾਂ ਉਨ੍ਹਾਂ ਨੇ ਸਖ਼ਤ ਰੁਖ਼ ਅਪਣਾ ਕੇ ਆਪ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਆਪ ਨੂੰ ਅਤੇ ਆਪ ਦੇ ਪੈਰੋਕਾਰ ਮੁਸਲਮਾਨਾਂ ਨੂੰ ਕਈ ਤਰੀਕਿਆਂ ਨਾਲ ਤਕਲੀਫ਼ਾਂ ਦੇਣ ਲੱਗੇ। ਇਸ ਜ਼ੁਲਮ ਨੂੰ ਕਰਨ ਵਿਚ ਕੁਰੈਸ਼ ਦੇ ਸਾਰੇ ਵੱਡੇ ਸਰਦਾਰ, ਜਿਨ੍ਹਾਂ ਵਿਚ ਅਬੂ ਜਿਹਲ, ਅਬੂ ਲਹਿਬ, ਆਸ ਪੁੱਤਰ ਵਾਇਲ, ਵਲੀਦ ਪੁੱਤਰ ਮੁਗ਼ੀਰਾ, ਨਜ਼ਰ ਪੁੱਤਰ ਹਾਰਸ ਅਤੇ ਆਸ ਪੁੱਤਰ ਸਈਦ ਸ਼ਾਮਿਲ ਸਨ। ਇਹ ਲੋਕ ਕਈ ਤਰ੍ਹਾਂ ਦੀਆਂ ਘਟੀਆ ਹਰਕਤਾਂ ਕਰਦੇ। ਜਦੋਂ ਆਪ ਕੁਰਆਨ ਪੜ੍ਹਦੇ ਤਾਂ ਉਹ ਸ਼ੋਰ ਮਚਾਉਂਦੇ। ਆਪ ਦੇ ਰਸਤੇ ਵਿਚ ਕੰਡੇ ਅਤੇ ਆਪ ਦੇ ਉੱਤੇ ਕੂੜਾ ਸੁੱਟਦੇ। ਜਦੋਂ ਨਮਾਜ਼ ਪੜ੍ਹਨ ਲਈ ਕਾਅਬੇ ਵਿਚ ਜਾਂਦੇ ਤਾਂ ਆਪ ਨੂੰ ਧੱਕੇ ਦਿੰਦੇ। ਅਰਬਾਂ ਵੱਲੋਂ ਇਸਲਾਮ ਦੀ ਵਿਰੋਧਤਾ ਬਾਰੇ ਲਿਖਦਿਆਂ ਪ੍ਰਸਿੱਧ ਵਿਦਵਾਨ ਅਬਦੁਲ ਹਈ ਲਿਖਦਾ ਹੈ ਕਿ ਇਸ ਸਮੇਂ ਤੱਕ ਇਸਲਾਮ ਦੇ ਮੰਨਣ ਵਾਲਿਆਂ ਦੀ ਗਿਣਤੀ 40 ਤੱਕ ਹੋ ਗਈ ਸੀ। ਇਕ ਦਿਨ ਹਜ਼ਰਤ ਮੁਹੰਮਦ ਸਾਹਿਬ ਨੇ ਖ਼ਾਨਾ ਕਾਅਬਾ ਦੇ ਅੰਦਰ ਜਾ ਕੇ ਤੌਹੀਦ (ਇਕ ਰੱਬ ਦੀ ਪੂਜਾ) ਦਾ ਐਲਾਨ ਕਰ ਦਿੱਤਾ। ਇਸ ਐਲਾਨ ਨੂੰ ਕੁਰੈਸ਼ ਵਾਲਿਆਂ ਨੇ ਕਾਅਬੇ ਦਾ ਅਪਮਾਨ ਸਮਝਿਆ ਅਤੇ ਚਾਰੇ ਪਾਸਿਆਂ ਤੋਂ ਆਪ ਨੂੰ ਮਾਰਨ ਲਈ ਟੁੱਟ ਪਏ।
ਇਹ ਲੋਕ ਬਾਹਰ ਤੋਂ ਹੱਜ ਜਾਂ ਵਪਾਰ ਲਈ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਆਖ ਦਿੰਦੇ ਕਿ ਇਹ ਆਦਮੀ ਆਪਣੇ ਬਾਪ-ਦਾਦੇ ਦੇ ਦੀਨ ਤੋਂ ਫ਼ਿਰ ਗਿਆ ਹੈ, ਇਸ ਨਾਲ ਬਾਤ ਨਹੀਂ ਕਰਨੀ। ਕੁਰੈਸ਼ ਦੇ ਸਰਦਾਰਾਂ ਨੇ ਆਪ ਦੇ ਚਾਚੇ ਅਬੂ ਤਾਲਿਬ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਿਚੋਂ ਕਈ ਲੋਕ ਇਕੱਠੇ ਹੋ ਕੇ ਅਬੂ ਤਾਲਿਕ ਕੋਲ ਗਏ ਅਤੇ ਕਹਿਣ ਲੱਗੇ ਕਿ ਤੁਸੀਂ ਮੁਹੰਮਦ ਦੀ ਹਮਾਇਤ ਨਾ ਕਰੋ ਪਰ ਆਪ ਨੇ ਉਨ੍ਹਾਂ ਨੂੰ ਟਾਲ ਦਿੱਤਾ। ਕੁਰੈਸ਼ ਵਾਲਿਆਂ ਵੱਲੋਂ ਵਾਰ-ਵਾਰ ਜ਼ੋਰ ਪਾਉਣ ਉੱਤੇ ਇਕ ਦਿਨ ਅਬੂ ਤਾਲਿਬ ਨੇ ਆਪ ਨੂੰ ਕਿਹਾ, 'ਭਤੀਜੇ, ਮੇਰੇ ਬੁਢੇਪੇ ਉੱਤੇ ਐਨਾ ਬੋਝ ਨਾ ਪਾਓ ਕਿ ਮੈਂ ਉਸ ਨੂੰ ਚੁੱਕ ਹੀ ਨਾ ਸਕਾਂ।' ਮਿਹਰਬਾਨ ਚਾਚੇ ਦੀ ਬਾਤ ਸੁਣ ਕੇ ਆਪ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਆਪ ਆਪਣੇ ਚਾਚੇ ਨੂੰ ਕਹਿਣ ਲੱਗੇ, 'ਚਾਚਾ ਜੀ, ਜੇ ਇਹ ਲੋਕ ਮੇਰੇ ਇਕ ਹੱਥ ਉੱਤੇ ਚੰਦ ਅਤੇ ਦੂਜੇ ਉੱਤੇ ਸੂਰਜ ਵੀ ਧਰ ਦੇਣ ਤਾਂ ਵੀ ਮੈਂ ਲੋਕਾਂ ਨੂੰ ਇਸਲਾਮ ਦੀ ਦਾਅਵਤ ਦੇਣੀ ਬੰਦ ਨਾ ਕਰਾਂਗਾ।' ਅਬੂ ਤਾਲਿਬ ਨੇ ਆਪ ਦਾ ਹੌਸਲਾ ਅਤੇ ਦ੍ਰਿੜ੍ਹਤਾ ਦੇਖ ਕੇ ਕਿਹਾ, 'ਤਾਂ ਠੀਕ ਹੈ, ਆਪਣਾ ਕੰਮ ਜਾਰੀ ਰੱਖ, ਮੈਂ ਤੇਰੀ ਰਖਵਾਲੀ ਕਰਦਾ ਰਹਾਂਗਾ।' ਜਦੋਂ ਮੱਕਾ ਦੇ ਲੋਕ ਹਜ਼ਰਤ ਮੁਹੰਮਦ ਨੂੰ ਇਸਲਾਮ ਦਾ ਪ੍ਰਚਾਰ ਕਰਨ ਤੋਂ ਨਾ ਰੋਕ ਸਕੇ ਤਾਂ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ, ਜਿਹੜੇ ਮੁਸਲਮਾਨ ਹੋ ਚੁੱਕੇ ਸਨ। ਉਨ੍ਹਾਂ ਵਿਚੋਂ ਵੀ ਉਨ੍ਹਾਂ ਉੱਤੇ ਬਹੁਤੀਆਂ ਸਖ਼ਤੀਆਂ ਹੁੰਦੀਆਂ, ਜਿਹੜੇ ਉਨ੍ਹਾਂ ਦੇ ਗ਼ੁਲਾਮ ਸਨ ਜਾਂ ਗ਼ਰੀਬ ਘਰਾਂ ਨਾਲ ਸਬੰਧ ਰੱਖਦੇ ਸਨ। (ਬਾਕੀ ਅਗਲੇ ਅੰਕ 'ਚ)

ਨੂਰ ਮੁਹੰਮਦ ਨੂਰ
-ਮੋਬਾ: 98555-51359

ਪ੍ਰੇਰਨਾ-ਸਰੋਤ

ਸੱਚ ਕੇਵਲ ਇਕ ਹੀ ਹੈ, ਉਹ ਹੈ ਆਤਮਾ
ਵੇਦਾਂਤ ਦਾ ਸਾਰ ਹੈ ਕਿ ਸੱਚ ਕੇਵਲ ਇਕ ਹੀ ਹੈ ਅਤੇ ਹਰ ਆਤਮਾ ਪੂਰਨ ਰੂਪ ਵਿਚ ਉਹ ਸੱਚ ਹੈ, ਨਾ ਕਿ ਉਸ ਸੱਚ ਦਾ ਅੰਸ਼ | ਇਸ ਸਬੰਧੀ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਹਨ, 'ਤਰੇਲ ਦੀ ਹਰ ਬੰੂਦ ਵਿਚ ਸੂਰਜ ਦਾ ਪ੍ਰਤੀਬਿੰਬ ਦਿਸਦਾ ਹੈ |ਦੇਸ਼, ਕਾਲ ਚਿੰਨ੍ਹਰਾਹੀਂਸੰਕੇਤਕ ਬ੍ਰਹਮ ਹੀ ਮਨੁੱਖ ਹੈ | ਜਿਵੇਂ ਅਸੀਂ ਉਸ ਨੂੰ ਜਾਣਦੇ ਹਾਂਪਰ ਸਾਰੇ ਨਾਂਵਾਂ-ਰੂਪਾਂਪਿੱਛੇ ਇਕ ਹੀ ਸੱਚ ਹੈ |ਸਾਨੂੰ ਇਸ ਦੁਖਦਾਈ ਸੁਪਨੇ ਤੋਂਛੁਟਕਾਰਾ ਲੈਣਾ ਹੈ ਕਿ ਅਸੀਂ ਦੇਹ ਹਾਂ |ਸਾਨੂੰ ਇਹ ਸੱਚ ਜਾਣਨਾ ਚਾਹੀਦਾ ਹੈ ਕਿ 'ਮੈਂ ਉਹ ਹਾਂ |' ਅਸੀਂਇਕ ਬੰੂਦ ਨਹੀਂ, ਜੋ ਕਿ ਸਮੰੁਦਰ ਵਿਚ ਜਾ ਕੇ ਅਲੋਪ ਹੋ ਜਾਵੇ |ਅਸੀਂਸੰਪੂਰਨ ਸੀਮਾਹੀਨ ਸਾਗਰ ਹਾਂ |ਸਾਨੂੰ ਇਸ ਸਚਾਈ ਦਾ ਅਹਿਸਾਸ ਤਦ ਹੋਵੇਗਾ, ਜਦੋ ਅਸੀਂ ਮਾਇਆਦੀਆਂਬੇੜੀਆਂਤੋਂਮੁਕਤ ਹੋ ਜਾਵਾਂਗੇ |ਅਸੀਮਤ ਨੂੰ ਕਦੇ ਵੀ ਵੰਡਿਆਨਹੀਂਜਾ ਸਕਦਾ |ਸਭਕੁਝਉਹ ਹੀ ਇਕ ਹੈ |ਇਹ ਗਿਆਨ ਸਾਰਿਆਂਨੂੰ ਪ੍ਰਾਪਤ ਹੋਵੇਗਾ ਪਰ ਸਾਨੂੰ ਇਹ ਗਿਆਨ ਪ੍ਰਾਪਤ ਕਰਨ ਲਈ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ | ਜਦ ਤੱਕ ਅਸੀਂ ਇਹ ਗਿਆਨ ਪ੍ਰਾਪਤ ਨਹੀਂਕਰ ਲੈਂਦੇ, ਅਸੀਂ ਮਨੁੱਖਜਾਤੀ ਦੀ ਸਹਾਇਤਾ ਨਹੀਂਕਰ ਸਕਦੇ | ਜੀਵਤ ਰਹਿੰਦੇ ਹੋਏਹੀ 'ਗਿਆਨੀ' ਹੀ ਕੇਵਲ ਅਸਲਪ੍ਰਸ, ਅਸਲ ਦਾਨ, ਅਸਲ ਸੱਚ ਦੇਣਵਿਚ ਸਮਰੱਥਹੰੁਦਾ ਹੈ |ਇਹ ਸੱਚ ਹੀ ਸਾਨੂੰ ਮੁਕਤ ਕਰਦਾ ਹੈ |ਕਾਮਨਾ ਸਾਨੂੰ ਗੁਲਾਬ ਬਣਾਉਾਦੀ ਹੈ |ਉਹ ਇਕ ਅੱਤਿਆਚਾਰੀ (ਜ਼ਾਲਮ) ਸ਼ਾਸਕ ਦੀ ਤਰ੍ਹਾਂਆਪਣੇ ਦਾਸ ਨੂੰ ਚੈਨ ਨਾਲ ਨਹੀਂ ਬੈਠਣਦਿੰਦੀ ਪਰ ਗਿਆਨੀ ਸੱਚ ਨੂੰ ਜਾਣਕੇ ਇਸ ਕਾਮਨਾ ਨੂੰ ਵੀ ਜਿੱਤ ਲੈਂਦਾ ਹੈ |

-ਸੰਜੀਵਨ ਸਿੰਘ ਡਢਵਾਲ,
ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ |
94175-50741

ਸ਼ਬਦ ਵਿਚਾਰ

ਸਲੋਕ ਵਾਰਾਂਤੇ ਵਧੀਕ ਮਹਲਾ 5
ਸਜਣੁ ਸਚਾ ਪਾਤਿਸਾਹੁ
ਸਿਰਿ ਸਾਹਾਂਦੈ ਸਾਹੁ¨
ਜਿਸੁ ਪਾਸਿ ਬਹਿਠਿਆ ਸੋਹੀਐ
ਸਭਨਾਂ ਦਾ ਵੇਸਾਹੁ¨ 22¨ (ਅੰਗ 1426)
ਪਦ ਅਰਥ : ਸਜਣੁ-ਮਿੱਤਰ | ਸਚਾ-ਸਦਾ ਥਿਰ ਰਹਿਣਵਾਲਾ | ਸਾਹਾਂ-ਸ਼ਾਹਾਂ | ਸਾਹੁ-ਪਾਤਿਸ਼ਾਹ | ਸਿਰਿ ਸਾਹਾਂ-ਪਾਤਸ਼ਾਹਾਂਦੇ ਸਿਰ ਉੱਤੇ | ਸੋਹੀਐ-ਸੋਹੀਦਾ ਹੈ, ਸੋਭਾ ਖੱਟੀਦੀ ਹੈ |ਵੇਸਾਹੁ-ਆਸਰਾ |
ਸਲੋਕ ਵਾਰਾਂਤੇ ਵਧੀਕ ਮਹਲਾ 5 ਦਾ ਇਹ ਅੰਤਲਾ (22ਵਾਂ) ਸਲੋਕ ਹੈ |ਇਸ ਤੋਂ ਪਹਿਲਾਂਸਲੋਕ ਮਹਲਾ 1 (33 ਸਲੋਕ), ਸਲੋਕ ਮਹਲਾ 3 (67 ਸਲੋਕ) ਅਤੇ ਸਲੋਕ ਮਹਲਾ 4 (30 ਸਲੋਕ) ਦੇ ਸਲੋਕਾਂ 'ਤੇ ਵਿਚਾਰ ਹੋ ਚੁੱਕੀ ਹੈ | ਜਿਵੇਂਕਿ ਪਹਿਲਾਂਵੀ ਦੱਸਿਆ ਜਾ ਚੁੱਕਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਕੇਵਲ ਸਲੋਕਾਂਦੀ ਹੀ ਰਚਨਾ ਕੀਤੀ ਹੈ | ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਇਨ੍ਹਾਂਸਲੋਕਾਂਨੂੰ ਵੱਖ-ਵੱਖਵਾਰਾਂਦੀਆਂ ਪਉੜੀਆਂ ਨਾਲ ਅੰਕਤ ਕਰ ਦਿੱਤਾ |
ਵਿਚਾਰ ਅਧੀਨ ਸਲੋਕ ਦਾ ਸਮੁੱਚਾ ਭਾਵ ਇਸ ਪ੍ਰਕਾਰ ਹੈ ਕਿ ਸਦਾ ਕਾਇਮ ਰਹਿਣਵਾਲਾ ਪ੍ਰਭੂ ਪਾਤਸ਼ਾਹ ਸਾਡਾ ਸੱਜਣ ਹੈ, ਮਿੱਤਰ ਹੈ, ਜੋ ਜਗਤ ਦੇ ਸਾਰੇ ਪਾਤਸ਼ਾਹਾਂਦੇ ਸਿਰ 'ਤੇ ਪਾਤਸ਼ਾਹ ਹੈ | ਉਹ ਪਾਤਸ਼ਾਹ ਸਭਜੀਵਾਂ ਦਾ ਆਸਰਾ ਹੈ, ਜਿਸ ਦੇ ਪਾਸ ਬੈਠਣ ਨਾਲ, ਜਿਸ ਦੇ ਸਰਨੀਂ ਪਿਆਂ ਜਗਤ ਵਿਚ ਸ਼ੋਭਾ ਹੰੁਦੀ ਹੈ |
ਸਦਾ ਥਿਰ ਰਹਿਣਵਾਲੇ ਸੱਜਣਪ੍ਰਭੂ ਦੇ ਗੁਣਾਂਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਦੇ ਗੁਣਾਂਦਾ ਅੰਤ ਪਾਇਆਨਹੀਂਜਾ ਸਕਦਾ |ਉਹ ਦਇਆਲ ਪੁਰਖ ਸਾਡੀ ਪਹੰੁਚ ਤੋਂਪਰੇ ਹੈ, ਅਪਹੰੁਚ ਹੈ, ਬੇਅੰਤ ਹੈ |ਗੁਰਵਾਕ ਹੈ-
ਤੂ ਅਗਮ ਦਇਆਲੁ ਬੇਅੰਤੁ
ਤੇਰੀ ਕੀਮਤਿ ਕਹੈ ਕਉਣੁ¨
(ਰਾਗੁ ਮਾਰੂ ਕੀ ਵਾਰ ਮਹਲਾ 5, ਅੰਗ 1094)
ਅਗਮ-ਅਪਹੰੁਚ, ਜਿਸ ਤੱਕ ਪਹੰੁਚਿਆਨਾ ਜਾ ਸਕੇ |ਕੀਮਤਿ-ਗੁਣ |
ਇਹ ਸਾਰਾ ਜਗਤ ਪ੍ਰਭੂ ਦਾ ਹੀ ਪੈਦਾ ਕੀਤਾ ਹੋਇਆ ਹੈ | ਤਿੰਨੇ ਭਵਨਾਂ(ਧਰਤੀ, ਆਕਾਸ਼ ਅਤੇ ਪਾਤਾਲ) ਦਾ ਮਾਲਕ ਪ੍ਰਭੂ ਆਪ ਹੀ ਹੈ-
ਤੁਧੁ ਸਿਰਜਿਆ ਸਭੁ ਸੰਸਾਰੁ
ਤੂ ਨਾਇਕੁ ਸਗਲ ਭਉਣ¨ (ਅੰਗ 1094)
ਸਿਰਜਿਆ-ਪੈਦਾ ਕੀਤਾ ਹੈ | ਨਾਇਕੁ-ਮਾਲਕ | ਸਗਲ-ਸਾਰੇ | ਭਉਣ-ਭਵਨ |ਸਗਲ ਭਉਣ-ਸਾਰੇ ਭਵਨ (ਧਰਤੀ, ਆਕਾਸ਼ਅਤੇ ਪਾਤਾਲ) |
ਪ੍ਰਮਾਤਮਾ ਸਰਬ ਵਿਆਪਕ ਹੈ ਅਤੇ ਕੋਈ ਵੀ ਜੀਵ ਉਸ ਦੇ ਭੇਦਾਂਦਾ ਅੰਦਾਜ਼ਾ ਨਹੀਂਲਾ ਸਕਦਾ-
ਤੇਰੀ ਕੁਦਰਤਿ ਕੋਇ ਨ ਜਾਣੈ
ਮੇਰੇ ਠਾਕੁਰ ਸਗਲ ਰਾਉਣ¨ (ਅੰਗ 1094)
ਤੇਰੀ ਕੁਦਰਤਿ-ਤੇਰੇ ਭੇਦਾਂਦੀ | ਸਗਲ ਰਉਣ-ਸਰਬ ਵਿਆਪਕ |
ਹੇ ਅਬਿਨਾਸ਼ੀ ਪ੍ਰਭੂ, ਤੰੂ ਹੀ ਜਗਤ ਦਾ ਬੇੜਾ ਪਾਰ ਕਰਨ ਵਾਲਾ ਹੈਂ, ਕੋਈ ਜੀਵ ਤੇਰੀ ਬਰਾਬਰੀ ਨਹੀਂਕਰ ਸਕਦਾ-
ਤੁਧੁ ਅਪੜਿ ਕੋਇ ਨ ਸਕੇ
ਤੂ ਅਬਿਨਾਸੀ ਜਗ ਉਧਰਣ¨ (ਅੰਗ 1094-95)
ਅਬਿਨਾਸੀ-ਜਿਸ ਦਾ ਕਦੀ ਨਾਸ ਨਹੀਂਹੰੁਦਾ | ਜਗ ਉਧਰਣ-ਜਗਤ ਦਾ ਬੇੜਾ ਬੰਨੇ ਲਾਉਣਵਾਲਾ ਹੈ, ਜਗਤ ਨੂੰ ਤਾਰਨ ਵਾਲਾ ਹੈ |
ਸਾਰੀ ਪਿ੍ਥਵੀ ਉਸ ਪ੍ਰਭੂ ਦੀ ਹੀ ਰਚੀ ਹੋਈ ਹੈ ਅਤੇ ਚਾਰੇ ਜੁਗ (ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਿਜੁਗ) ਪ੍ਰਮਾਤਮਾ ਹੀ ਬਣਾਏ ਹਨ-
ਤੁਧੁ ਥਾਪੇ ਚਾਰੇ ਜੁਗ
ਤੂ ਕਰਤਾ ਸਗਲ ਧਰਣ¨ (ਅੰਗ 1094-95)
ਧਰਣ-ਪਿ੍ਥਵੀ |
ਜਦੋਂਤੋਂਜਗਤ ਰਚਨਾ ਹੋਈਹੈ, ਉਦੋਂਤੋਂਹੀ ਪ੍ਰਮਾਤਮਾ ਭਗਤਾਂਦੀ ਸਦਾ ਪੈਜ ਰੱਖਦਾ ਹੈ-
ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ
ਧੁਰਿ ਤੂ ਰਖਦਾ ਆਇਆ¨ (ਅੰਗ 637)
ਪ੍ਰਹਿਲਾਦ ਜਿਹੇ ਭਗਤਾਂ ਦੀ ਪ੍ਰਮਾਤਮਾ ਨੇ ਪੈਜ ਰੱਖੀ ਅਤੇ ਦੁਸ਼ਟ ਹਰਣਾਖਸ਼ ਨੂੰ ਮਾਰ ਮੁਕਾਇਆ-
ਪ੍ਰਹਿਲਾਦ ਜਨ ਤੁਧੁ ਰਾਖਿਲਏਹਰਿ ਜੀਉ
ਹਰਣਾਖਸੁ ਮਾਰਿ ਪਚਾਇਆ¨ (ਅੰਗ 637)
ਜਦੋਂਭਗਤ ਪ੍ਰਹਿਲਾਦ ਜੀ ਨੇ ਆਪਣੀ ਮਾਤਾ ਅਤੇ ਅਧਿਆਪਕਾਂ ਦੇ ਸਮਝਾਉਣ 'ਤੇ ਵੀ ਪਿਤਾ ਹਰਣਾਖਸ਼ਦੀ ਪੂਜਾ ਕਰਨ ਤੋਂਨਾਂਹ ਕਰ ਦਿੱਤੀ ਅਤੇ ਆਖਿਆ 'ਨਹੀ ਛੋਡਉ ਰੇ ਬਾਬਾ ਰਾਮ ਨਾਮ' ਤਾਂ ਹਰਣਾਖਸ਼ ਨੇ ਉਸ ਨੂੰ ਕਈ ਪ੍ਰਕਾਰ ਦੇ ਤਸੀਹੇ ਦਿੱਤੇ |
ਭਗਤ ਜੀ ਨੂੰ ਪਹਾੜ ਤੋਂਸੁੱਟਿਆ ਗਿਆ ਪਰ ਉਸ ਦੇ ਇਕ ਖਰੋਚ ਤੱਕ ਨਾ ਆਈ |ਇਸ ਤੋਂ ਬਾਅਦ ਆਪ ਜੀ ਨੂੰ ਮਸਤ ਹਾਥੀ ਅੱਗੇ ਸੁੱਟਿਆਗਿਆਪਰ ਹਾਥੀ ਨੇ ਸੰੁਡ ਚੁੱਕ ਕੇ ਭਗਤ ਜੀ ਨੂੰ ਸਲਾਮ ਕੀਤਾ |ਫਿਰ ਪ੍ਰਹਿਲਾਦ ਨੂੰ ਬੰਨ੍ਹਕੇ ਸਮੰੁਦਰ ਵਿਚ ਸੁੱਟਿਆਗਿਆ ਪਰ ਡੁੱਬਣਦੀ ਥਾਂਉਸ ਦਾ ਸਰੀਰ ਮੁਰਗਾਬੀ ਦੀ ਤਰ੍ਹਾਂਪਾਣੀ ਤੋਂਅਭਿੱਜ ਰਿਹਾ |
ਹੁਣਹੋਰ ਕੋਈਚਾਰਾ ਚਲਦਾ ਨਾ ਦੇਖ ਕੇ ਹਰਣਾਖਸ਼ ਨੇ ਆਪਣੀ ਭੈਣ ਹੋਲਿਕਾ ਨੂੰ ਪ੍ਰਹਿਲਾਦ ਨੂੰ ਆਪਣੀ ਗੋਦ ਵਿਚ ਲੈ ਕੇ ਅੱਗ ਵਿਚ ਬੈਠਣਲਈਕਿਹਾ | ਆਖਿਆਜਾਂਦਾ ਹੈ ਕਿ ਹੋਲਿਕਾ ਨੂੰ ਸ਼ਿਵਜੀ ਪਾਸੋਂਵਰ ਪ੍ਰਾਪਤ ਸੀ ਕਿ ਜੇਕਰ ਇਕ ਖਾਸ ਕਿਸਮ ਦਾ ਕੱਪੜਾ ਆਪਣੇ ਸਿਰ 'ਤੇ ਲੈ ਕੇ ਉਹ ਅੱਗ ਵਿਚ ਬੈਠੇਗੀ ਤਾਂ ਉਹ ਸੜ ਨਹੀਂਸਕਦੀ, ਅਗਨੀ ਦਾ ਉਸ 'ਤੇ ਕੋਈਪ੍ਰਭਾਵ ਨਹੀਂਪਵੇਗਾ | ਪਰ ਪ੍ਰਮਾਤਮਾ ਦੀ ਅਜਿਹੀ ਕਰਨੀ ਹੋਈਕਿ ਅਜਿਹੀ ਤੇਜ਼ ਹਵਾ ਚੱਲੀ ਕਿ ਹੋਲਿਕਾ ਦੇ ਸਿਰ ਤੋਂ ਉਡ ਕੇ ਕੱਪੜਾ ਪ੍ਰਹਿਲਾਦ 'ਤੇ ਜਾ ਪਿਆ, ਜਿਸ ਨਾਲ ਪ੍ਰਹਿਲਾਦ ਤਾਂਬਚ ਗਿਆਪਰ ਹੋਲਿਕਾ ਅੱਗ ਵਿਚ ਸੜ ਕੇ ਸੁਆਹ ਹੋ ਗਈ |
ਇਹ ਦੇਖ ਕੇ ਹਰਣਾਖਸ਼ ਲੋਹਾ-ਲਾਖਾ ਹੋ ਗਿਆ | ਪ੍ਰਹਿਲਾਦ ਨੂੰ ਮਾਰਨ ਦੀਆਂਉਸ ਦੀਆਂਸਾਰੀਆਂਸਕੀਮਾਂਫੇਲ੍ਹਹੋ ਗਈਆਂ | ਉਸ ਨੂੰ ਇਕ ਤਰਤੀਬ ਸੁੱਝੀ | ਇਕ ਲੋਹੇ ਦੇ ਥੰਮ੍ਹ ਨੂੰ ਅੱਗ ਨਾਲ ਲਾਲ ਸੁਰਖ ਕਰਕੇ, ਪ੍ਰਹਿਲਾਦ ਨੂੰ ਜਾ ਕੇ ਉਸ ਨੂੰ ਜੱਫਾ ਮਾਰਨ ਲਈਕਿਹਾ |
ਪ੍ਰਹਿਲਾਦ ਪਹਿਲਾਂਤਾਂਡਰਿਆਪਰ ਇਕ ਅਜਿਹਾ ਚਮਤਕਾਰ ਹੋਇਆਕਿ ਉਸ ਨੇ ਇਕ ਕੀੜੀ ਨੂੰ ਲਾਲ ਸੁਰਖ ਥੰਮ੍ਹ 'ਤੇ ਚਲਦੀ ਹੋਈਨੂੰ ਦੇਖਿਆ | ਉਸ ਦੇ ਮਨ ਵਿਚ ਆਇਆਕਿ ਜੇਕਰ ਇਹ ਕੀੜੀ ਨਹੀਂਸੜ ਸਕਦੀ ਤਾਂਮੈਂਕਿਵੇਂਸੜ ਸਕਦਾ ਹਾਂ? ਇਹ ਸੋਚ ਕੇ ਉਸ ਨੇ ਅੱਗ ਨਾਲ ਲਾਲ ਹੋਏ ਸੁਰਖ ਲੋਹੇ ਦੇ ਥੰਮ੍ਹ ਨੂੰ ਜਾ ਜੱਫਾ ਮਾਰਿਆ | ਭਗਤ ਜੀ ਦੀ ਛੋਹ ਨਾਲ ਥੰਮ੍ਹ ਸੀਤਲ ਹੋ ਗਿਆ |ਸਭਦੇਖ ਕੇ ਹੈਰਾਨ ਹੋ ਗਏ |
ਹੁਣਹਰਣਾਖਸ਼ ਦੇ ਕ੍ਰੋਧ ਦੀ ਹੱਦ ਨਾ ਰਹੀ |ਮਿਆਨ ਵਿਚੋਂ ਤਲਵਾਰ ਨੂੰ ਧੂਹ ਕੇ, ਪ੍ਰਹਿਲਾਦ ਨੂੰ ਮਾਰਨ ਲਈਜਿਉਾਹੀ ਉਹ ਅੱਗੇ ਵਧਿਆ, ਪ੍ਰਭੂ ਨੇ ਨਰਸਿੰਘ ਦਾ ਰੂਪ ਧਾਰ ਕੇ ਹਰਣਾਖਸ਼ ਨੂੰ ਆਦਬੋਚਿਆ | ਸ਼ਾਮ ਦਾ ਵੇਲਾ ਸੀ | ਸੂਰਜ ਅੱਧਾ ਅੰਦਰ ਸੀ ਅਤੇ ਅੱਧਾ ਬਾਹਰ ਸੀ, ਬੂਹੇ ਦੀ ਦਹਿਲੀਜ਼ 'ਤੇ ਹਰਣਾਖਸ਼ ਨੂੰ ਆਪਣੇ ਪੱਟ 'ਤੇ ਰੱਖ ਕੇ ਹਰਣਾਖਸ਼ ਦੇ ਪੇਟ ਨੂੰ ਆਪਣੇ ਨਹੰੁਆਂਨਾਲ ਪਾੜ ਕੇ ਮਾਰ ਦਿੱਤਾ | ਗੁਰਵਾਕ ਹੈ-
ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮ ਰਾਜੇ¨
ਹਰਣਾਖਸੁ ਦੁਸਟੁ ਹਰਿ ਮਾਰਿਆ
ਪ੍ਰਹਲਾਦੁ ਤਰਾਇਆ¨
(ਰਾਗੁ ਆਸਾ ਮਹਲਾ 4, ਅੰਗ 451)
ਨਰਸਿੰਘ ਦਾ ਸਿਰ ਸ਼ੇਰ ਦਾ ਸੀ ਅਤੇ ਧੜ ਆਦਮੀ ਦਾ | ਇਕ ਕਹਾਵਤ ਅਨੁਸਾਰ ਹਰਣਾਖਸ਼ ਨੇ ਤਪੱਸਿਆਕਰਕੇ ਵਰ ਲਿਆਹੋਇਆਸੀ ਕਿ ਨਾ ਉਹ ਦਿਨੇ ਮਰੇਗਾ, ਨਾ ਰਾਤੀਂ, ਨਾ ਕਿਸੇ ਆਦਮੀ ਪਾਸੋਂ ਮਰੇਗਾ, ਨਾ ਜਾਨਵਰ ਪਾਸੋਂ, ਨਾ ਕਿਸੇ ਹਥਿਆਰ ਨਾਲ ਮਰੇਗਾ, ਨਾ ਅੰਦਰ, ਨਾ ਬਾਹਰ ਮਰੇਗਾ |
ਇੰਜ ਜੋ ਪ੍ਰਮਾਤਮਾ ਦੇ ਪਾਸ ਅਰਥਾਤ ਅੰਗ-ਸੰਗ ਵਸਦੇ ਹਨ, ਉਨ੍ਹਾਂ ਭਗਤਾਂ, ਧਰਮੀਆਂ ਦੀ ਸਦਾ ਜੈ ਜੈਕਾਰ ਹੰੁਦੀ ਹੈ, ਸੋਭਾ ਹੰੁਦੀ ਹੈ ਅਤੇ ਪਾਪੀਆਂ ਨੂੰ ਪ੍ਰਮਾਤਮਾ ਦੰਡ ਦਿੰਦਾ ਹੈ | ਸਿਰੀਰਾਗੁ ਕੀ ਵਾਰ ਮਹਲਾ 4 ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਜੈਕਾਰੁ ਕੀਓ ਧਰਮੀਆ ਕਾ
ਪਾਪੀ ਕਉ ਡੰਡੁ ਦੀਓਇ¨

(ਅੰਗ 89)
ਸਾਧੂ ਸਿੰਘ ਗੋਬਿੰਦਪੁਰੀ
-217-ਆਰ, ਮਾਡਲ ਟਾਊਨ, ਜਲੰਧਰ |

27 ਫਰਵਰੀ ਨੂੰ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼- ਜਦੋਂ 6 ਬੱਬਰਾਂਨੇ ਇਕੱਠਿਆਂ ਫਾਂਸੀ ਦਾ ਰੱਸਾ ਚੰੁਮਿਆ

ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿਚ ਪੰਜਾਬ ਦੀ ਧਰਤੀ ਤੋਂ ਵੀ ਅਨੇਕਾਂ ਲਹਿਰਾਂਚੱਲੀਆਂ | ਉਸ ਸਮੇਂ ਸਮੁੱਚਾ ਹਿੰਦੁਸਤਾਨ ਗੁਲਾਮੀ, ਅਨਪੜ੍ਹਤਾ ਅਤੇ ਗਰੀਬੀ ਕਾਰਨ ਸਾਹ-ਸਤਹੀਣਹੋ ਚੁੱਕਾ ਸੀ |ਦੇਸ਼ ਨੂੰ ਯੋਗ ਆਗੂਆਂ ਦੀ ਅਗਵਾਈ ਦੀ ਲੋੜ ਸੀ | ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਨ ਨੇ ਕਰਮਸ਼ੀਲ ਰਹਿ ਕੇ ਅਣਖੀ ਜੀਵਨ ਜਿਊਣਦੀ ਗੁੜ੍ਹਤੀ ਦਿੱਤੀ ਹੋਈ ਹੈ |ਜਦੋਂ ਅੰਗਰੇਜ਼ੀ ਰਾਜ ਦੌਰਾਨ ਪੰਜਾਬ ਦੇ ਗੁਰਧਾਮ ਮਹੰਤਾਂ, ਗੱਦੀਦਾਰਾਂਅਤੇ ਮਨਮਤੀਆਂ ਦੀਆਂਆਪਹੁਦਰੀਆਂਕਾਰਨ ਅਪਵਿੱਤਰ ਹੋ ਰਹੇ ਸਨ, ਤਾਂਸਿੱਖ ਹਿਤਾਂ ਲਈ ਜੂਝਣਵਾਲੀ ਨਵੀਂਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈਵਿਚ ਸਿੱਖ ਜਗਤ ਨੇ ਸ਼ਾਂਤਮਈਢੰਗ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਿਲ ਹੋ ਕੇ ਤਸੀਹੇ ਝਲਦਿਆਂ ਸ਼ਹੀਦੀਆਂਪ੍ਰਾਪਤ ਕੀਤੀਆਂ | ਇਨ੍ਹਾਂਦਿਨਾਂਵਿਚ ਹੀ ਸਿੱਖ ਸ਼ਹਾਦਤਾਂ ਅਤੇ ਗਿ੍ਫਤਾਰੀਆਂਦੇ ਦੌਰ ਵਿਚ ਅਕਾਲੀਆਂ ਵਿਚੋਂ ਹੀ ਇਕ ਗਰਮ ਦਲ ਤਿਆਰ ਹੋ ਗਿਆ | ਇਸ ਅੰਦੋਲਨ ਨੂੰ 'ਬੱਬਰ ਅਕਾਲੀ ਲਹਿਰ' ਦਾ ਨਾਂਅਦਿੱਤਾ ਗਿਆ |ਇਨ੍ਹਾਂਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਵਿਚ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਸੂਹੀਆਂ ਨੂੰ ਸਬਕ ਸਿਖਾਉਣਾ ਸੀ |
19 ਤੋਂ21 ਮਾਰਚ 1921 ਨੂੰ ਹੁਸ਼ਿਆਰਪੁਰ ਵਿਚ ਸਿੱਖਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਜਲੰਧਰ ਸ਼ਹਿਰ ਦੀ ਬੁੱਕਲ ਵਿਚ ਵਸੇ ਪਿੰਡ ਬੜਿੰਗ ਦੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ ਅਗਵਾਈਵਿਚ ਇਨ੍ਹਾਂਗਰਮ ਦਲੀਏ ਨੌਜਵਾਨਾਂਦੀ ਇਕ ਖੁਫੀਆਮੀਟਿੰਗ ਹੋਈ | ਇਸ ਮੀਟਿੰਗ ਵਿਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣਦਾ ਫੈਸਲਾ ਕੀਤਾ ਗਿਆ |ਇਸ ਤੋਂਥੋੜ੍ਹੇ ਦਿਨਾਂਬਾਅਦ ਇਨ੍ਹਾਂਯੋਧਿਆਂਨੂੰ, ਜਿਨ੍ਹਾਂਨੂੰ ਇਹ ਕੰਮ ਸੌਾਪਿਆਗਿਆ ਸੀ, 23 ਮਈ 1921 ਨੂੰ ਗਿ੍ਫਤਾਰ ਕਰ ਲਿਆਗਿਆ |ਇਸ ਦੌਰਾਨ ਮਾਸਟਰ ਮੋਤਾ ਸਿੰਘਅਤੇ ਜਥੇਦਾਰ ਕਿਸ਼ਨ ਸਿੰਘਗੜਗੱਜ ਰੂਪੋਸ਼ ਹੋ ਗਏ |ਇਸੇ ਗੁਪਤਵਾਸ ਦੇ ਦੌਰਾਨ ਜਥੇਦਾਰ ਕਿਸ਼ਨ ਸਿੰਘਨੇ ਆਪਣਾ ਇਕ ਗੁਪਤ ਜਥਾ ਤਿਆਰ ਕੀਤਾ, ਜਿਸ ਦਾ ਨਾਂਅ'ਚੱਕਰਵਰਤੀ ਜਥਾ' ਰੱਖਿਆਗਿਆ |ਇਸ ਜਥੇ ਦਾ ਕੰਮ ਪਿੰਡਾਂਦੇ ਲੋਕਾਂਵਿਚ ਅੰਗਰੇਜ਼ ਸ਼ਾਸਕਾਂਵਿਰੁੱਧ ਵਿਦਰੋਹ ਦੀ ਭਾਵਨਾ ਪੈਦਾ ਕਰਨਾ ਸੀ |ਹੁਸ਼ਿਆਰਪੁਰ ਵਿਚ ਜਥੇਦਾਰ ਕਰਮ ਸਿੰਘ ਹਰੀਪੁਰ ਨੇ ਵੀ ਇਸੇ ਲੀਹ 'ਤੇ ਚਲਦਿਆਂਆਪਣਾ ਜਥਾ ਤਿਆਰ ਕੀਤਾ |
ਸਰਕਾਰ ਵੱਲੋਂਬੱਬਰ ਅਕਾਲੀਆਂ ਨੂੰ ਫੜਨ ਲਈਇਨਾਮ ਵੀ ਐਲਾਨੇ ਗਏ |ਸਰਕਾਰ ਦੀ ਸਖਤੀ ਕਾਰਨ ਅੰਦੋਲਨ ਨੂੰ ਚਲਾਉਣਾ ਔਖਾ ਹੋ ਗਿਆ | ਜੂਨ, 1924 ਵਿਚ ਲਾਇਲਪੁਰ ਜ਼ਿਲ੍ਹੇ ਵਿਚ ਜਥੇਦਾਰ ਵਰਿਆਮ ਸਿੰਘ ਦੀ ਸ਼ਹਾਦਤ ਪਿੱਛੋਂ ਸਮੁੱਚੇ ਪੰਜਾਬ ਵਿਚੋਂਬੱਬਰਾਂਦੀਆਂਗਿ੍ਫਤਾਰੀਆਂ ਸ਼ੁਰੂ ਹੋ ਗਈਆਂ |ਫਰਵਰੀ, 1925 ਵਿਚ ਇਨ੍ਹਾਂਸਾਰੇ ਗਿ੍ਫਤਾਰ ਕੀਤੇ ਬੰਦੀਆਂਦਾ ਫੈਸਲਾ ਸੁਣਾਇਆਗਿਆ |ਇਨ੍ਹਾਂਵਿਚੋਂਕੁਝ ਕੈਦ ਦੌਰਾਨ ਹੀ ਸ਼ਹਾਦਤ ਦਾ ਜਾਮ ਪੀ ਗਏ |ਕੁੱਲ 34 ਯੋਧਿਆਂ ਨੂੰ ਬਰੀ ਕੀਤਾ ਗਿਆ |6 ਬੱਬਰ ਅਕਾਲੀ ਸੂਰਬੀਰਾਂ ਤੇ ਕੁਰਬਾਨੀ ਦੇ ਪੁਤਲਿਆਂਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ |49 ਬਹਾਦਰ ਬੱਬਰਾਂਨੂੰ ਉਮਰ ਕੈਦ ਅਤੇ ਹੋਰ ਵੱਖ-ਵੱਖ ਸਜ਼ਾਵਾਂਦਿੱਤੀਆਂਗਈਆਂ |27 ਫਰਵਰੀ, 1926 ਨੂੰ ਜਿਨ੍ਹਾਂ6 ਬੱਬਰ ਅਕਾਲੀਆਂਨੂੰ ਫਾਂਸੀ ਦੇ ਫੰਦੇ 'ਤੇ ਲਟਕਾਇਆਗਿਆ, ਉਨ੍ਹਾਂਵਿਚ ਜਥੇਦਾਰ ਕਿਸ਼ਨ ਸਿੰਘਗੜਗੱਜ, ਬਾਬੂ ਸੰਤਾ ਸਿੰਘ ਛੋਟੀ ਹਰਿਓ, ਭਾਈ ਦਲੀਪ ਸਿੰਘਧਾਮੀਆਂ, ਭਾਈਕਰਮ ਸਿੰਘ ਹਰੀਪੁਰ, ਭਾਈਨੰਦ ਸਿੰਘਘੁੜਿਆਲ, ਭਾਈਧਰਮ ਸਿੰਘਹਯਾਤਪੁਰ ਸ਼ਾਮਿਲ ਸਨ |ਇਨ੍ਹਾਂਮਹਾਨ ਮਰਜੀਵੜਿਆਂਨੇ ਆਪਣੀ ਕੁਰਬਾਨੀ ਦੇ ਕੇ ਅੰਗਰੇਜ਼ ਸਰਕਾਰ ਵਿਰੁੱਧਚੱਲ ਰਹੇ ਸੰਘਰਸ਼ ਵਿਚ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ |ਇਨ੍ਹਾਂ ਮਹਾਨ ਸ਼ਹੀਦਾਂਦਾ ਸੰਸਕਾਰ ਲਾਹੌਰ ਵਿਖੇ ਹੀ ਰਾਵੀ ਦਰਿਆਦੇ ਕਿਨਾਰੇ ਕਰ ਦਿੱਤਾ ਗਿਆ |

ਭਗਵਾਨ ਸਿੰਘਜੌਹਲ
-ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ (ਜਲੰਧਰ)-144101.
ਮੋਬਾ: 98143-24040

ਕ੍ਰਿਪਾਨ : ਮੰੁਬਈ ਅਤੇ ਸਿੰਧ ਪ੍ਰਾਂਤ ਵਿਚ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮਿਸਟਰ ਇਮਰਸਨ ਨੇ ਸਿੰਧ ਵਿਚ ਵੀ ਸਿੱਖਾਂ ਦੇ ਕ੍ਰਿਪਾਨ ਪਹਿਨਣ ਬਾਰੇ ਗੁਆਂਢੀ ਪ੍ਰਾਂਤ ਪੰਜਾਬ ਵਰਗੇ ਨਿਯਮ ਲਾਗੂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ | ਉਸ ਦਾ ਮਤ ਸੀ ਕਿ ਇਨ੍ਹਾਂ ਦੋਵਾਂ ਇਲਾਕਿਆਂ ਵਿਚ ਲੋਕਾਂ ਦੀ ਆਮਦੋ-ਰਫ਼ਤ ਵਿਚ ਦਿਨੋ-ਦਿਨ ਵਾਧਾ ਹੋਵੇਗਾ | ਉਸ ਨੇ ਅਜਿਹਾ ਹੋਣ ਦਾ ਕਾਰਨ ਸੁਕਰ ਬੰਨ੍ਹ ਮੁਕੰਮਲ ਹੋ ਜਾਣ ਪਿੱਛੋਂ ਨਹਿਰੀ ਪਾਣੀ ਦੀ ਸਹੂਲਤ ਵਧਣ ਦੇ ਫਲਸਰੂਪ ਸਿੱਖਾਂ ਦੇ ਪੱਕੇ ਤੌਰ ਉੱਤੇ ਸਿੰਧ ਵਿਚਲੇ ਵਸੇਬੇ ਨੂੰ ਦੱਸਿਆ | ਉਸ ਦੀ ਮਨੌਤ ਸੀ ਕਿ ਉਸ ਸਮੇਂ ਜੇਕਰ ਸਿੱਖ ਕ੍ਰਿਪਾਨ ਦੀ ਲੰਬਾਈ ਉੱਪਰ ਲੱਗੀ ਬੰਦਿਸ਼ ਨੂੰ ਹਟਾਉਣ ਲਈ ਅੰਦੋਲਨ ਕਰਦੇ ਹਨ ਤਾਂ ਇਹ ਸਿੰਧ ਅਤੇ ਪੰਜਾਬ ਸਰਕਾਰ ਦੋਵਾਂ ਲਈ ਬਿਪਤਾ ਦਾ ਕਾਰਨ ਹੋਵੇਗਾ | ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ-ਗੋਚਰੇ ਰੱਖਦਿਆਂ ਹੀ ਉਸ ਨੇ ਕ੍ਰਿਪਾਨ ਪਹਿਨਣ ਸੰਬੰਧੀ ਨਿਯਮਾਂ ਦੀ ਇਕਸਾਰਤਾ ਉੱਤੇ ਜ਼ੋਰ ਦਿੱਤਾ | ਪਾਠਕਾਂ ਨੂੰ ਯਾਦ ਹੋਵੇਗਾ ਕਿ ਇਹ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਰਾਜ ਦੇ ਲਗਭਗ ਦੋ ਤਿਹਾਈ ਤੋਂ ਵਧੇਰੇ ਭਾਗ ਵਿਚ ਹਰ ਕਿਸੇ ਨੂੰ ਤਲਵਾਰ ਰੱਖ ਸਕਣ ਦੀ ਖੁੱਲ੍ਹ ਦੇ ਚੁੱਕੀ ਸੀ ਅਤੇ ਰਹਿੰਦੇ ਭਾਗ ਵਿਚ ਵੀ ਵਸੋਂ ਦੇ ਕੁਝ ਚੋਣਵੇਂ ਵਰਗਾਂ ਨੂੰ ਅਜਿਹਾ ਅਧਿਕਾਰ ਪ੍ਰਾਪਤ ਸੀ | ਇਸ ਕਾਰਨ ਮੁੱਖ ਸਕੱਤਰ, ਪੰਜਾਬ ਸਰਕਾਰ ਦੇ ਇਹ ਵਿਚਾਰ ਪੜ੍ਹ ਕੇ ਅਚੰਭਾ ਨਹੀਂ ਹੋਣਾ ਚਾਹੀਦਾ | ਪਰ ਮੰੁਬਈ ਸਰਕਾਰ ਨੇ ਪੰਜਾਬ ਸਰਕਾਰ ਦੀ ਸਲਾਹ ਅਣਗੌਲੀ ਕਰ ਦਿੱਤੀ ਅਤੇ ਆਪਣੀ ਪਹਿਲਾਂ ਤਿਆਰ ਕੀਤੀ ਨੀਤੀ ਅਨੁਸਾਰ ਹੀ ਕਾਰਵਾਈ ਕਰਨ ਦਾ ਮਨ ਪੱਕਾ ਰੱਖਿਆ |
ਅਜੇ ਮੰੁਬਈ ਪ੍ਰਾਂਤ ਦੀ ਸਿੰਧ ਪ੍ਰੈਜ਼ੀਡੈਂਸੀ ਅੰਦਰ ਸਿੱਖਾਂ ਦੁਆਰਾ 9 ਇੰਚ ਤੋਂ ਵੱਡੀ ਕ੍ਰਿਪਾਨ ਪਹਿਨੇ ਜਾਣ ਦਾ ਝਗੜਾ ਖ਼ਤਮ ਨਹੀਂ ਸੀ ਹੋਇਆ ਕਿ ਮੰੁਬਈ ਪ੍ਰੈਜ਼ੀਡੈਂਸੀ ਵਿਚ ਵੀ ਇਹ ਮਸਲਾ ਉਤਪੰਨ ਹੋ ਗਿਆ | ਸਾਲ 1929 ਦੌਰਾਨ ਮੰੁਬਈ ਸ਼ਹਿਰ ਵਿਚ ਆਟਾ ਮਿੱਲ ਮਾਲਕਾਂ ਅਤੇ ਗਿਰਨੀ ਕਾਮਗਾਰ ਸਭਾ ਦਰਮਿਆਨ ਪੈਦਾ ਹੋਏ ਝਗੜੇ ਨੇ ਫਿਰਕੂ ਰੂਪ ਧਾਰਨ ਕਰ ਲਿਆ | ਇਸ ਸਮੇਂ ਹੋਏ ਫਿਰਕੂ ਦੰਗਿਆਂ ਦੌਰਾਨ 15 ਮੁਸਲਮਾਨ ਅਤੇ 17 ਹਿੰਦੂ ਮਾਰੇ ਗਏ | ਜ਼ਖਮੀਆਂ ਵਿਚ 103 ਮੁਸਲਮਾਨ ਅਤੇ 133 ਹਿੰਦੂ ਸ਼ਾਮਲ ਸਨ | ਜਦੋਂ ਫਰਵਰੀ ਦੇ ਮਹੀਨੇ ਫਿਰਕੂ-ਤਣਾਅ ਉਤਪੰਨ ਹੋਣਾ ਸ਼ੁਰੂ ਹੋਇਆ ਸੀ ਤਾਂ ਬਹੁਤ ਸਾਰੇ ਮਿੱਲ ਮਾਲਕਾਂ ਨੇ ਪਠਾਨ ਚੌਕੀਦਾਰਾਂ ਨੂੰ ਹਟਾ ਕੇ ਸਿੱਖ ਚੌਕੀਦਾਰ ਨਿਯੁਕਤ ਕਰ ਲਏ ਸਨ | ਇਨ੍ਹਾਂ ਵਿਚ ਵੱਡੀ ਗਿਣਤੀ ਅੰਮਿ੍ਤਧਾਰੀ ਸਿੱਖਾਂ ਦੀ ਹੋਣ ਕਾਰਨ ਉਹ 9 ਇੰਚ ਲੰਮੀ ਕ੍ਰਿਪਾਨ ਪਹਿਨਦੇ ਸਨ | ਉਹ ਅਜਿਹਾ ਆਰਮਜ਼ ਰੂਲਜ਼ ਅਧੀਨ ਮਿਲੀ ਖੁੱਲ੍ਹ ਕਾਰਨ ਕਾਨੂੰਨ ਅੰਦਰ ਰਹਿੰਦਿਆਂ ਹੀ ਕਰਦੇ ਸਨ ਪਰ ਮੁਸਲਮਾਨਾਂ ਨੇ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦੀ ਦਿੱਤੀ ਖੁੱਲ੍ਹ ਨੂੰ ਇਕ ਮੁੱਦੇ ਵਜੋਂ ਉਭਾਰਨਾ ਸ਼ੁਰੂ ਕੀਤਾ | ਮੁਸਲਮਾਨ ਵਸੋਂ ਦਾ ਦਬਾਅ ਵਧ ਜਾਣ ਉੱਤੇ ਸਰਕਾਰ ਨੇ ਮੰੁਬਈ ਸ਼ਹਿਰ ਵਿਚ ਸਿੱਖਾਂ ਨੂੰ ਦਿੱਤੀ ਇਹ ਛੋਟ ਰੱਦ ਕਰ ਦਿੱਤੀ |
(ਬਾਕੀ ਅਗਲੇ ਅੰਕ 'ਚ)

ਡਾ: ਗੁਰਦੇਵ ਸਿੰਘਸਿੱਧੂ
-3154, ਸੈਕਟਰ-71, ਮੁਹਾਲੀ-160071.
ਮੋਬਾ: 94170-49417

ਮਹਾਂ-ਪਰਉਪਕਾਰੀ ਬਾਬਾ ਬੁੱਢਾ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਕੋਲੋਂ ਲਿਖਵਾਈ ਸੀ |ਉਸ ਬੀੜ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਚ ਕਰਨ ਸਮੇਂ ਬਾਬਾ ਬੁੱਢਾ ਜੀ ਨੂੰ ਸਭਸਿੱਖਾਂਵਿਚੋਂ ਸ਼੍ਰੋਮਣੀ ਤੇ ਕਰਨੀ ਵਾਲੇ ਜਾਣਕੇ ਪਹਿਲੇ ਗ੍ਰੰਥੀ ਦਾ ਮਾਣਬਖਸ਼ਿਆ |ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਵਾਕ ਲਿਆ ਤਾਂ ਇਹ ਸ਼ਬਦ ਆਇਆ-
ਸੂਹੀ ਮਹਲਾ 5
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ.... |
ਸਿੱਖਇਤਿਹਾਸ ਦੇ ਬਜ਼ੁਰਗ ਮਹਾਂਪੁਰਸ਼ਾਂਵਿਚੋਂ ਬਾਬਾ ਬੁੱਢਾ ਜੀ ਦਾ ਨਾਂਅ ਵੱਖਰੀ ਹੀ ਮਹੱਤਤਾ ਤੇ ਮਹਾਨਤਾ ਰੱਖਦਾ ਹੈ | ਇਨ੍ਹਾਂਦਾ ਸਮਾਂਸ੍ਰੀ ਗੁਰੂ ਨਾਨਕ ਦੇਵ ਜੀ ਤੋਂਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੱਕ ਦਾ ਹੈ |ਬਾਬਾ ਬੁੱਢਾ ਜੀ ਨੇ ਦੂਜੀ ਤੋਂਛੇਵੀਂ ਪਾਤਸ਼ਾਹੀ ਤੱਕ ਗੁਰਤਾਗੱਦੀ ਸਮੇਂ ਤਿਲਕ ਲਾਉਣ ਦੀ ਰਸਮ ਨਿਭਾਈ | ਬਚਪਨ ਤੋਂਹੀ ਭਗਤੀ ਦੀ ਲਗਨ ਕਰਕੇ ਗੁਰੂ ਨਾਨਕ ਦੇਵ ਜੀ ਤੋਂ ਬਖਸ਼ਿਸ਼ਾਂਪ੍ਰਾਪਤ ਕੀਤੀਆਂ |
ਬਚਪਨ ਤੋਂ ਆਪ ਅਨਪੜ੍ਹਸਨ ਪਰ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਆਉਣਤੋਂ ਬਾਅਦ ਉਨ੍ਹਾਂਨੇ ਗੁਰਮੁਖੀ ਪੜ੍ਹਨੀ ਸਿੱਖਲਈ |ਬਾਣੀ ਪੜ੍ਹ-ਸੁਣਕੇ ਨਾਮਬਾਣੀ ਦਾ ਜਾਪ ਕਰਦੇ ਅਤੇ ਆਈ ਸਾਧਸੰਗਤ ਦੀ ਸੇਵਾ ਕਰਦੇ |ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਾਪੀ ਤਾਂ ਉਨ੍ਹਾਂਨੇ ਬਾਬਾ ਬੁੱਢਾ ਜੀ ਨੂੰ ਆਖਿਆ, 'ਤੁਸੀਂਪੂਰਨ ਗੁਰਸਿੱਖ ਹੋ, ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਾ ਤਿਲਕ ਤੁਸੀਂਲਗਾਓ |'
ਪੰਜਵੇਂਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਦਰਬਾਰ ਸਾਹਿਬ ਅਤੇ ਸਰੋਵਰ ਦਾ ਕੰਮ ਸ਼ੁਰੂ ਕੀਤਾ ਤਾਂਆਪ ਸੇਵਾ ਕਰਨ ਵਾਲਿਆਂਵਿਚ ਸਭ ਤੋਂ ਅੱਗੇ ਹੰੁਦੇ ਸੀ |ਬੇਰੀ ਸਾਹਿਬ ਦੇ ਹੇਠਾਂ ਬੈਠ ਕੇ ਬਾਬਾ ਬੁੱਢਾ ਜੀ ਕਾਰ ਸੇਵਾ ਦੀ ਨਿਗਰਾਨੀ ਕਰਿਆ ਕਰਦੇ ਸਨ |ਇਹ ਬੇਰੀ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਉੱਤਰ ਵਾਲੇ ਪਾਸੇ ਘੰਟਾਘਰ ਚੌਕ ਤੋਂਹੇਠਾਂਪਰਿਕਰਮਾ ਵਿਚ ਅੱਜ ਵੀ ਮੌਜੂਦ ਹੈ |ਇਹ ਬੇਰੀ ਸਾਹਿਬ ਹਰ ਔਖੇ ਮੌਕੇ 'ਤੇ ਅਡੋਲ ਰਹੀ | ਇਸ ਦੇ ਦਰਸ਼ਨ ਵੱਡੇ-ਵੱਡੇ ਸ਼ਹੀਦਾਂਨੇ ਆਪਣੇ ਸਮੇਂ ਵਿਚ ਕੀਤੇ | ਅਬਦਾਲੀ ਜਾਂ ਅੰਗਰੇਜ਼ੀ ਸਰਕਾਰ ਇਸ ਦਾ ਵਾਲ ਵਿੰਗਾ ਨਾ ਕਰ ਸਕੇ |ਇਸ ਨੂੰ ਬਾਬਾ ਬੁੱਢਾ ਜੀ ਦੀ ਬੇਰੀ ਆਖਿਆ ਜਾਂਦਾ ਹੈ |
ਸਰੋਵਰ ਦੀ ਕਾਰ ਸੇਵਾ ਪਿੱਛੋਂਬਾਬਾ ਬੁੱਢਾ ਜੀ ਝਬਾਲ ਨੇੜੇ, ਜਿਹੜੀ ਜਗ੍ਹਾ ਅੱਜਕਲ੍ਹ ਬੀੜ ਬਾਬਾ ਬੁੱਢਾ ਜੀ ਦੇ ਨਾਂਅਨਾਲ ਜਾਣੀ ਜਾਂਦੀ ਹੈ, ਵਿਖੇ ਜਾ ਕੇ ਰਹਿਣਲੱਗੇ |ਉਥੇ ਹੀ ਇਹ ਗੁਰੂ-ਘਰ ਦੇ ਡੰਗਰ ਚਾਰਿਆਕਰਦੇ ਸਨ |ਇਥੇ ਬਹੁਤ ਸਾਰੀ ਸੰਗਤ ਬਾਬਾ ਜੀ ਦੇ ਦਰਸ਼ਨ ਕਰਨ ਜਾਂਦੀ ਸੀ |ਇਸ ਥਾਂ'ਤੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨੂੰ ਇਨ੍ਹਾਂਨੇ ਸੰਤਾਨ ਪ੍ਰਾਪਤੀ ਦਾ ਵਰ ਦਿੱਤਾ |
ਸੋ, ਬਾਬਾ ਬੁੱਢਾ ਜੀ ਮਹਾਂਪਰਉਪਕਾਰੀ ਸਨ | ਜਦੋਂ ਇਨ੍ਹਾਂ ਦੀ ਉਮਰ 125 ਸਾਲ ਦੀ ਹੋ ਗਈ, ਸੇਵਾ ਕਰਨ ਦੀ ਹਿੰਮਤ ਨਾ ਰਹੀ ਤਾਂਗੁਰੂ ਜੀ ਦੀ ਆਗਿਆਲੈ ਕੇ ਝੰਡਾ ਰਮਦਾਸਪੁਰ ਆ ਗਏ |ਉਥੇ ਹੀ ਇਨ੍ਹਾਂਦਾ ਬੇਟਾ 'ਭਾਨਾ ਜੀ' ਸੀ |ਆਪਣੇ ਅੰਤਲੇ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੰੁਦੇ ਸੀ |ਇਸ ਕਰਕੇ ਭਾਨਾ ਜੀ ਨੇ ਗੁਰੂ ਜੀ ਕੋਲ ਜਾ ਕੇ ਖਬਰ ਕੀਤੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਭਾਨਾ ਜੀ ਦੇ ਨਾਲ ਹੀ ਆਗਏ | ਬਾਬਾ ਬੁੱਢਾ ਜੀ ਬਹੁਤ ਖੁਸ਼ਹੋਏ |ਕੀਰਤਨੀ ਸਿੱਖਾਂਨੇ ਸ਼ਬਦ ਪੜਿ੍ਹਆ-
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ
ਮੁਹਲਤਿ ਪੰੁਨੀ ਚਲਣਾ ਤੰੂ ਸੰਮਲੁ ਘਰ ਬਾਰੁ¨
ਜਿਉਾ ਹੀ ਸ਼ਬਦ ਦਾ ਭੋਗ ਪਿਆ,
ਬਾਬਾ ਜੀ ਨੇ ਅੰਤਿਮ ਸਵਾਸ ਲਿਆ |
ਪਵਨੈ ਮਹਿ ਪਵਨੁ ਸਮਾਇਆ¨
ਜੋਤੀ ਮਹਿ ਜੋਤਿ ਰਲਿ ਜਾਇਆ¨
ਇਹ 14 ਮੱਘਰ 1668 ਬਿਕਰਮੀ ਸੀ |
ਇਸ ਤਰ੍ਹਾਂਇਨ੍ਹਾਂ ਨੇ ਗੁਰੂ-ਘਰ ਦੀ ਸੇਵਾ ਕਰਕੇ ਨਾਮ ਖੱਟਿਆ ਤੇ ਮਾਝੇ ਦੇ ਨਾਂਅਨੂੰ ਚਾਰ ਚੰਨ ਲਾਏ |ਬਾਬਾ ਬੁੱਢਾ ਜੀ ਨੂੰ ਪੁੱਤਰਾਂਦੇ ਦਾਨੀ ਵਜੋਂ ਵੀ ਜਾਣਿਆ ਜਾਂਦਾ ਹੈ |ਇਨ੍ਹਾਂਹੀ ਕਾਰਨਾਂਕਰਕੇ ਆਪ ਦਾ ਨਾਂਅਸਿੱਖਜਗਤ ਵਿਚ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ |

ਹਰਸਿਮਰਨ ਕੌਰ
-98551-05665

ਲੇਖਕ ਤੇ ਕਵੀਸ਼ਰ-ਪ੍ਰੀਤ ਸਿੰਘਸੰਦਲ, ਮਕਸੂਦੜਾ

ਜ਼ਿੰਦਗੀ ਦਾ ਅਸਲ ਦਮ ਉਦੋਂ ਘੁੱਟਿਆ ਜਾਂਦਾ ਹੈ, ਜਦੋਂਰੀਝਾਂਆਪਣੀ ਹੀ ਜਾਤ ਨਾਲ ਨਫਰਤ ਕਰਨ ਲੱਗ ਜਾਣ |ਹਕੀਕਤ ਇਹ ਵੀ ਹੈ ਕਿ ਭਾਵੇਂਜਿੰਨੇ ਮਰਜ਼ੀ ਸੰਕਟਾਂ'ਚੋਂਲੰਘੇ ਪਰ ਜ਼ਿੰਦਗੀ ਪਿਆਰ ਦੀ ਹਮੇਸ਼ਾ ਅਮੋੜ ਆਸ਼ਕ ਰਹੀ ਹੈ ਤੇ ਰਹੇਗੀ | ਜਿਵੇਂ ਫੁੱਲਾਂਦੀ ਸੁਗੰਧੀ ਵਾੜਾਂ ਦੇ ਡੱਕਿਆਂ ਨਾਲ ਰੁਕ ਨਹੀਂਸਕਦੀ, ਬਿਲਕੁਲ ਉਸੇ ਤਰ੍ਹਾਂਜ਼ਿੰਦਗੀ ਪ੍ਰਤੀ ਆਸ਼ਾਵਾਦੀ ਲੋਕ ਮਨੁੱਖਤਾ ਨਾਲ ਪਿਆਰ ਕਰਦੇ ਹਨ |ਇਨ੍ਹਾਂਵਿਚਾਰਾਂਦੇ ਹੀ ਧਾਰਨੀ ਪ੍ਰੀਤ ਸਿੰਘਸੰਦਲ ਦਾ ਜਨਮ ਤਹਿਸੀਲ ਪਾਇਲ ਦੇ ਨਾਮੀ ਪਿੰਡ ਮਕਸੂਦੜਾ ਵਿਖੇ ਮਾਤਾ ਸੱਤਿਆਕੌਰ ਦੀ ਕੁੱਖੋਂਪਿਤਾ ਸ: ਨਾਹਰ ਸਿੰਘ ਦੇ ਗ੍ਰਹਿ ਵਿਖੇ 20 ਮਈ, 1974 ਈ: ਨੂੰ ਹੋਇਆ | ਪੰਜਾਬ ਦੇ ਨਾਮੀ ਕਵੀਸ਼ਰਾਂ'ਚ ਪ੍ਰੀਤ ਸਿੰਘਸੰਦਲ ਦਾ ਨਾਂਅਬੜੇ ਅਦਬ ਨਾਲ ਲਿਆ ਜਾਂਦਾ ਹੈ |ਉਹ ਨਾਮੀ ਕਵੀਸ਼ਰ ਅਤੇ ਨਾਮੀ ਗੀਤਕਾਰ ਹੈ | ਗੀਤਕਾਰੀ 'ਚ ਵੀ ਉਸ ਦੀਆਂਪ੍ਰਾਪਤੀਆਂਨੂੰ ਦੁਨੀਆ ਜਾਣਦੀ ਹੈ ਤੇ ਕਵੀਸ਼ਰੀ ਖੇਤਰ ਵਿਚ ਵੀ ਉਹ ਜਾਣਿਆ-ਪਛਾਣਿਆ ਨਾਂਅ ਬਣ ਚੁੱਕਾ ਹੈ |
ਉਸ ਨੇ ਦੱਸਿਆਕਿ ਉਸ ਨੇ ਮਲਵਈਕਵੀਸ਼ਰੀ ਦੇ ਬਾਬਾ ਬੋਹੜ ਸ: ਗੁਰਨਾਮ ਸਿੰਘਬਰਾੜ (ਬਾਸੀ ਅਰਕ) ਨੂੰ 1999 ਈ: ਵਿਚ ਉਸਤਾਦ ਧਾਰਨ ਕਰਕੇ ਕਵੀਸ਼ਰੀ ਦੀਆਂਬਾਰੀਕੀਆਂ ਦੀ ਤਾਲੀਮ ਹਾਸਲ ਕੀਤੀ ਅਤੇ ਆਪਣਾ ਜਥਾ ਬਣਾ ਕੇ ਗਾਉਣਾ ਸ਼ੁਰੂ ਕੀਤਾ | ਸਮੇਂ-ਸਮੇਂ ਉਸ ਦੇ ਜਥੇ ਵਿਚ ਜਗਤਾਰ ਸਿੰਘਰਾਮਾ, ਤੇਜਿੰਦਰ ਸਿੰਘਲੁਧਿਆਣਾ, ਭੋਲਾ ਸਿੰਘਪਾਰਸ, ਪਾਲਾ ਸਿੰਘ ਘੋਲੀਆ ਉਸ ਦੇ ਸਾਥੀ ਰਹੇ | ਮੌਜੂਦਾ ਸਮੇਂ ਪ੍ਰੇਮ ਸਿੰਘਰਾਊਕੇ ਅਤੇ ਗੁਰਮੀਤ ਸਿੰਘਭਨੋਹੜ ਉਸ ਦੇ ਸਾਥੀ ਹਨ | ਸਿੱਖ ਗੁਰੂ ਸਾਹਿਬਾਨ, ਸਨਾਤਨ ਧਰਮ ਦੇ ਪ੍ਰਸੰਗ ਅਤੇ ਭਗਤਾਂਦੇ ਜੀਵਨ ਤੋਂ ਇਲਾਵਾ ਉਹ ਸਮਾਜਿਕ ਪ੍ਰਸੰਗ ਵੀ ਗਾਉਾਦੇ ਹਨ |ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਣੀ ਜਿੰਦਾਂ, ਦੁੱਲਾ ਭੱਟੀ, ਵਿਆਹ ਪੰਜਵੇਂ ਗੁਰਾਂ ਦਾ, ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘਸ਼ਹੀਦ, ਸਾਕਾ ਸਰਹਿੰਦ, ਸਾਕਾ ਚਮਕੌਰ ਸਾਹਿਬ ਸਮੇਤ ਉਸ ਨੇ ਅਨੇਕਾਂਇਤਿਹਾਸਕ ਘਟਨਾਵਾਂਨੂੰ ਕਵੀਸ਼ਰੀ ਵਿਚ ਲਿਖਿਆਹੈ, ਜਿਸ ਨੂੰ ਪੰਜਾਬ ਦੇ ਅਨੇਕਾਂ ਕਵੀਸ਼ਰ ਸਟੇਜਾਂਉੱਪਰ ਗਾਉਾਦੇ ਹਨ | ਕਵੀਸ਼ਰੀ ਤੋਂਇਲਾਵਾ ਪ੍ਰੀਤ ਸਿੰਘਸੰਦਲ ਸਾਹਿਤਕ ਹਲਕਿਆਂਵਿਚ ਵੀ ਭਰਪੂਰ ਹਾਜ਼ਰੀ ਲਵਾਉਾਦਾ ਹੈ | ਲਿਖਾਰੀ ਸਭਾ ਪਾਇਲ, ਲੇਖਕ ਮੰਚ ਰਾੜਾ ਸਾਹਿਬ ਦਾ ਅਹੁਦੇਦਾਰ ਪ੍ਰੀਤ ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਬਹੁਤ ਦੇਰ ਤੋਂਜੁੜਿਆਹੋਇਆਹੈ |ਉਸ ਦੇ ਲਿਖੇ ਨਿਰੋਲ ਸਾਹਿਤਕ ਗੀਤਾਂਦੀ ਕਿਤਾਬ 'ਕਾਮਿਆਂਦੇ ਗੀਤ' ਛੇਤੀ ਹੀ ਪੰਜਾਬੀ ਪ੍ਰੇਮੀਆਂ ਦੇ ਹੱਥਾਂਵਿਚ ਹੋਵੇਗੀ |

-ਪਾਲਾ ਰਾਜੇਵਾਲੀਆ,
ਪਿੰਡ ਤੇ ਡਾਕ: ਰਾਜੇਵਾਲ (ਰੋਹਣੋ), ਤਹਿ: ਖੰਨਾ |

ਗੁਰਮਤਿ ਸੰਗੀਤ ਪਰੰਪਰਾ-116, ਗੁਰਮਤਿ ਸੰਗੀਤ ਰਚਨਾਕਾਰ ਡਾ: ਜਾਗੀਰ ਸਿੰਘ

ਡਾ: ਜਾਗੀਰ ਸਿੰਘ ਗੁਰਮਤਿ ਸੰਗੀਤ ਦੇ ਖੇਤਰ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਕਾਰਜਸ਼ੀਲ ਨਾਮਵਰ ਸ਼ਖ਼ਸੀਅਤ ਹਨ | ਆਪ ਨੇ ਆਪਣੀਆਂ ਖੋਜ ਭਰਪੂਰ ਲਿਖਤਾਂ, ਕੀਰਤਨ ਦੀਆਂ ਵਿਸ਼ੇਸ਼ ਆਡੀਓ ਵੀਡੀਓ ਰਿਕਾਰਡਿੰਗਜ਼ ਅਤੇ ਵਿਵਹਾਰਕ ਰੂਪ ਵਿਚ ਕੀਰਤਨ ਦੀ ਨਿਰੰਤਰ ਸੇਵਾ ਦੁਆਰਾ ਅੰਤਰਰਾਸ਼ਟਰੀ ਪੱਧਰ 'ਤੇ ਮਹਤੱਵਪੂਰਨ ਪ੍ਰਾਪਤੀਆਂ ਕੀਤੀਆਂ ਹਨ |
ਡਾ: ਜਾਗੀਰ ਸਿੰਘ ਨੂੰ ਸੰਗੀਤ ਤੇ ਗੁਰਮਤਿ ਸੰਗੀਤ ਦੀ ਸਿੱਖਿਆ ਵਿਰਾਸਤ ਵਿਚੋਂ ਪ੍ਰਾਪਤ ਹੋਈ | ਆਪ ਨੇ ਸ਼ਬਦ ਕੀਰਤਨ ਦੀ ਸਿਖਲਾਈ ਆਪਣੇ ਪਿਤਾ ਸ਼੍ਰੋਮਣੀ ਰਾਗੀ ਭਾਈ ਉੱਤਮ ਸਿੰਘ ਪਾਸੋਂ ਪ੍ਰਾਪਤ ਕੀਤੀ ਅਤੇ ਭਾਈ ਬਖਸ਼ੀਸ਼ ਸਿੰਘ ਨਾਲ ਤਿੰਨ ਸਾਲ ਬਤੌਰ ਸਹਾਇਕ ਰਾਗੀ ਕੀਰਤਨ ਕਰਦਿਆਂ ਵੀ ਕਾਫੀ ਕੁਝ ਸਿੱਖਿਆ | ਇਨ੍ਹਾਂ ਤੋਂ ਇਲਾਵਾ ਆਪ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਆਗਰਾ ਘਰਾਣੇ ਦੇ ਪ੍ਰਸਿੱਧ ਗਾਇਕ ਪੰਡਤ ਯਸ਼ਪਾਲ ਜੀ ਪਾਸੋਂ ਪ੍ਰਾਪਤ ਕੀਤੀ | ਆਪ ਨੇ ਪੰਜਾਬੀ, ਸੰਗੀਤ ਅਤੇ ਧਰਮ ਅਧਿਐਨ ਵਿਚ ਐਮ. ਏ. ਕਰਨ ਤੋਂ ਇਲਾਵਾ 'ਗੁਰੂ ਸਾਹਿਬਾਨ ਦੀ ਬਾਣੀ ਅਤੇ ਸੰਗੀਤ ਦੇ ਅੰਤਰ ਸਬੰਧ' ਵਿਸ਼ੇ ਉਤੇ ਪੀ-ਐਚ. ਡੀ. ਕਰਕੇ ਗੁਰਬਾਣੀ ਅਤੇ ਸੰਗੀਤ ਦੇ ਆਪਸੀ ਗਹਿਰੇ ਰਿਸ਼ਤੇ ਨੂੰ ਗੁਰਮਤਿ ਸੰਗੀਤ ਵੱਲੋਂ ਸਮਝਣ ਦਾ ਰਾਹ ਆਸਾਨ ਕੀਤਾ | ਉੱਚ-ਵਿੱਦਿਆ ਪ੍ਰਾਪਤ ਹੋਣ ਦੇ ਨਾਤੇ ਆਪ ਗੁਰੂ ਘਰ ਦੇ ਕੀਰਤਨੀਆਂ ਲਈ ਇਕ ਆਦਰਸ਼ ਵਜੋਂ ਉਜਾਗਰ ਹੋਏ | ਆਪ ਨੇ ਆਪਣੀ ਅਕਾਦਮਿਕ ਸੇਵਾ ਦਾ ਆਰੰਭ ਗੁਰੂ ਗੋਬਿੰਦ ਕਾਲਜ, ਚੰਡੀਗੜ੍ਹ ਤੋਂ ਬਤੌਰ ਲੈਕਚਰਾਰ ਕੀਤਾ ਅਤੇ ਆਪ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਡਿਪਟੀ ਡਾਇਰੈਕਟਰ ਵਜੋਂ ਵੀ ਕਾਰਜਸ਼ੀਲ ਰਹੇ ਹਨ |
ਗੁਰਮਤਿ ਸੰਗੀਤ ਦੇ ਖੇਤਰ ਵਿਚ ਡਾ: ਜਾਗੀਰ ਸਿੰਘ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਆਪ ਨੂੰ 2003 ਵਿਚ ਸੰਗੀਤ ਨਾਟਕ ਅਕੈਡਮੀ, ਦਿੱਲੀ ਵੱਲੋਂ ਨੈਸ਼ਨਲ ਐਵਾਰਡ ਰਾਸ਼ਟਰਪਤੀ ਦੁਆਰਾ ਅਨੇਕ ਮਾਣ-ਸਨਮਾਨ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿਚ 1989 ਵਿਚ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਰਾਗੀ ਐਵਾਰਡ ਅਤੇ 2002 ਵਿਚ ਜਵੱਦੀ ਟਕਸਾਲ, ਲੁਧਿਆਣਾ ਵੱਲੋਂ ਗੁਰਮਤਿ ਸੰਗੀਤ ਆਦਿ ਵਿਸ਼ੇਸ਼ ਹਨ |
ਉਕਤ ਪ੍ਰਾਪਤੀਆਂ ਤੋਂ ਇਲਾਵਾ ਡਾ: ਜਾਗੀਰ ਸਿੰਘ ਇਕ ਪ੍ਰਬੁੱਧ ਗੁਰਮਤਿ ਸੰਗੀਤ ਸ਼ਬਦ ਕੀਰਤਨ ਰਚਨਾਕਾਰ ਹਨ | ਕੀਰਤਨ ਦੇ ਰੂਪ ਵਿਚ ਆਪ ਦੀਆਂ ਵਿਸ਼ੇਸ਼ ਰਿਕਾਰਡਿੰਗਜ਼ ਤਾਂ ਸੰਗੀਤ ਜਗਤ ਵਿਚ ਮੌਜੂਦ ਹਨ ਹੀ, ਆਪ ਨੇ ਪੁਸਤਕ 'ਫਰੀਦ ਬਾਣੀ ਸੰਗੀਤਕ ਪਰਿਪੇਖ' ਵਿਚ ਰਾਗ ਆਸਾ, ਸੂਹੀ, ਸੂਹੀ ਲਲਿਤ, ਚੰਦਰ ਕੋਂਸ, ਮਲਾਰ, ਬੈਰਾਗੀ, ਸਾਰੰਗ, ਕਲਿਆਣ, ਸੋਰਠਿ, ਮਾਲਕੋਂਸ, ਤੁਖਾਰੀ, ਤਿਲੰਗ, ਕੀਰਵਾਨੀ ਰਾਗਾਂ ਵਿਚ ਫਰੀਦ ਜੀ ਦੀ ਬਾਣੀ ਨੂੰ ਸੁਰਲਿਪੀਬੱਧ ਕੀਤਾ ਹੈ, ਜਿਹੜਾ ਇਸ ਦਿਸ਼ਾ ਵਿਚ ਨਿਵੇਕਲਾ ਕਾਰਜ ਹੈ | ਇਸ ਤਰ੍ਹਾਂ ਆਪ ਨੇ ਗੁਰਮਤਿ ਸੰਗੀਤ ਤੇ ਭਾਰਤੀ ਸੰਗੀਤ ਦੇ ਰਾਗਾਤਮਕ ਧਰਾਤਲ ਵਿਚ ਫਰੀਦ ਬਾਣੀ ਦੇ ਸੰਗੀਤਕ ਪਰਿਪੇਖ ਨੂੰ ਪਛਾਣਨ ਤੇ ਪੁਨਰ-ਪ੍ਰਤੱਖ ਕਰਨ ਦੀ ਕੋਸ਼ਿਸ਼ ਕੀਤੀ ਹੈ | ਰਹਾਉ, ਅੰਕ ਅਤੇ ਸ਼ਬਦ ਕੀਰਤਨ ਸ਼ੈਲੀ ਦੀ ਪਾਲਣਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਧਾਰਤ ਪਰੰਪਰਾ ਦੀਆਂ ਅਨੁਸਾਰੀ ਵੀ ਹਨ | ਇਨ੍ਹਾਂ ਵਿਚ ਸ਼ਬਦ ਕੀਰਤਨ ਅੰਗ ਨੂੰ ਕਾਇਮ ਰੱਖਣ ਦਾ ਪੂਰਨ ਯਤਨ ਕੀਤਾ ਗਿਆ ਹੈ |
ਡਾ: ਜਾਗੀਰ ਸਿੰਘ 'ਅੰਮਿ੍ਤ ਕੀਰਤਨ ਟਰਸਟ' ਦੇ ਚੇਅਰਮੈਨ ਵਜੋਂ ਗੁਰਮਤਿ ਸੰਗੀਤ ਤੇ ਸੰਗੀਤ ਦੀ ਨਿਰੰਤਰ ਸੇਵਾ ਕਰ ਰਹੇ ਹਨ | 1989 ਤੋਂ ਮਾਸਕ ਪੱਤਿ੍ਕਾ 'ਅੰਮਿ੍ਤ ਕੀਰਤਨ' ਦਾ ਬਤੌਰ ਸੰਪਾਦਨ ਨਿਰੰਤਰ ਪ੍ਰਕਾਸ਼ਨ, ਇਸ ਖੇਤਰ ਵਿਚ ਆਪ ਦੀ ਵਿਸ਼ੇਸ਼ ਪ੍ਰਤੀਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ, ਜਿਸ ਵਿਚ ਆਪ ਜੀ ਦੀਆਂ ਗੁਰਮਤਿ ਸੰਗੀਤ ਸ਼ਬਦ ਕੀਰਤਨ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਹਨ |
ਡਾ: ਜਾਗੀਰ ਸਿੰਘ ਗੁਰਮਤਿ ਸੰਗੀਤ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵਜੋਂ ਸੇਵਾ ਨਿਵਰਿਤ ਹੋਏ ਹਨ | ਪੰਜਾਬੀ ਯੂਨੀਵਰਸਿਟੀ ਵੱਲੋਂ ਆਪ ਨੂੰ 2012-13 ਲਈ ਫੈਲੋਸ਼ਿਪ ਪ੍ਰਦਾਨ ਕੀਤੀ ਗਈ | ਆਪ ਦੀਆਂ ਸ਼ਬਦ ਕੀਰਤਨ ਰਚਨਾਵਾਂ ਪੰਜਾਬੀ ਯੂਨੀਵਰਸਿਟੀ ਵਿਚ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਦੀ ਵੈੱਬਸਾਈਟ www.gurmatsangeetlibrary.com ਦਾ ਹਿੱਸਾ ਹਨ | ਆਪ ਕੋਲੋਂ ਭਵਿੱਖ ਵਿਚ ਅਸੀਂ ਹੋਰ ਗੁਰਮਤਿ ਸੰਗੀਤ ਸ਼ਬਦ ਕੀਰਤਨ ਰਚਨਾਵਾਂ ਦੀ ਆਸ ਕਰਦੇ ਹਾਂ | ਇਨ੍ਹਾਂ ਸਤਰਾਂ ਦੇ ਲੇਖਕ ਨੂੰ ਡਾ: ਜਾਗੀਰ ਸਿੰਘ ਜੀ ਦਾ ਨਿੱਕਾ ਭਰਾ ਹੋਣ ਦਾ ਮਾਣ ਪ੍ਰਾਪਤ ਹੈ |

ਡਾ: ਗੁਰਨਾਮ ਸਿੰਘ
ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ |

ਪੰਜ ਕਾਰ ਸੇਵਕ ਮਹਾਪੁਰਸ਼ਾਂ ਦੇ ਬਰਸੀ ਸਮਾਗਮ

ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ (ਪੰਜਾਬ) ਦੀ ਪਾਵਨ ਧਰਤੀ ਬੜੇ ਭਾਗਾਂ ਵਾਲੀ ਧਰਤੀ ਹੈ, ਜਿਸ ਨੂੰ 8 ਗੁਰੂ ਸਾਹਿਬਾਨ ਨੇ ਆਪਣੇ ਮੁਬਾਰਕ ਚਰਨ ਪਾ ਕੇ ਪਵਿੱਤਰ ਕੀਤਾ | ਇਸੇ ਹੀ ਧਰਤੀ ਤੋਂ ਬਾਬਾ ਗੁਰਮੁਖ ਸਿੰਘ ਤੇ ਸੰਤ ਬਾਬਾ ਸਾਧੂ ਸਿੰਘ ਨੇ ਕਈ ਦਹਾਕੇ ਪਹਿਲਾਂ ਕਾਰ ਸੇਵਾ ਸੰਪਰਦਾ ਦਾ ਮਹਾਨ ਕੁੰਭ ਆਰੰਭ ਕੀਤਾ ਸੀ, ਜੋ ਕਿ ਲਗਾਤਾਰ ਹੀ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ | ਮਹਾਪੁਰਸ਼ਾਂ ਨੇ ਇਸ ਪਵਿੱਤਰ ਧਰਤੀ ਦੀਆਂ ਪੁਰਾਤਨ ਯਾਦਾਂ ਨੂੰ ਸਾਂਭੀ ਰੱਖਣ ਲਈ ਜਿਥੇ ਗੁਰਦੁਆਰਾ ਤਪਿਆਣਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ (ਦਰਬਾਰ ਸਾਹਿਬ), ਗੁਰਦੁਆਰਾ ਮੱਲ ਅਖਾੜਾ ਸਾਹਿਬ ਅਤੇ ਗੁਰਦੁਆਰਾ ਮਾਈ ਭਰਾਈ ਆਦਿ ਗੁਰਧਾਮਾਂ ਦੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਕਰਵਾਈ, ਉਥੇ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੱਕ ਜਿਨ੍ਹਾਂ ਰਾਹਾਂ ਵਿਚ ਗੁਰੂ ਸਾਹਿਬਾਨ ਦਿਨ-ਰਾਤ ਵਿਚਰਦੇ ਰਹੇ, ਉਸ 9 ਕਿਲੋਮੀਟਰ ਲੰਮੇ ਰਸਤੇ ਨੂੰ ਵੀ ਪੱਕਾ ਕਰਵਾਇਆ | ਸੰਤ ਬਾਬਾ ਸਾਧੂ ਸਿੰਘ, ਸੰਤ ਬਾਬਾ ਗੁਰਮੁਖ ਸਿੰਘ, ਸੰਤ ਬਾਬਾ ਅਮਰ ਸਿੰਘ ਅਤੇ ਸੰਤ ਬਾਬਾ ਝੰਡਾ ਸਿੰਘ ਦੇ ਅਕਾਲ ਚਲਾਣੇ ਪਿੱਛੋਂ 1961 ਵਿਚ ਕਾਰ ਸੇਵਾ ਦੀ ਜ਼ਿੰਮੇਵਾਰੀ ਸੰਤ ਬਾਬਾ ਉੱਤਮ ਸਿੰਘ ਨੂੰ ਸੰਭਾਲੀ ਗਈ | ਆਪ ਨੇ ਗੁਰਧਾਮਾਂ ਦੀ ਕਾਰ ਸੇਵਾ ਦੇ ਨਾਲ-ਨਾਲ ਸਮੇਂ ਨੂੰ ਭਾਂਪਦਿਆਂ ਇਲਾਕੇ ਵਿਚ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਮੁੱਖ ਰੱਖ ਕੇ ਸਾਲ 1970 ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਡਿਗਰੀ ਕਾਲਜ ਖਡੂਰ ਸਾਹਿਬ ਦੀ ਅਰੰਭਤਾ ਕੀਤੀ | ਆਪ ਨੇ ਗੁਰਦੁਆਰਾ ਦਾਤਾ ਬੰਦੀ ਛੋੜ (ਗਵਾਲੀਅਰ), ਜਿਸ ਅਸਥਾਨ ਵਿਖੇ ਬਾਬਾ ਅਮਰ ਸਿੰਘ ਵੀ ਬੜਾ ਲੰਮੇ ਅਰਸੇ ਤੱਕ ਸੇਵਾ ਕਰਦੇ ਰਹੇ ਅਤੇ ਗੁਰਦੁਆਰਾ ਚਰਨ ਕਮਲ ਸਾਹਿਬ ਨਰੈਣਾ (ਰਾਜਸਥਾਨ) ਆਦਿ ਦੀ ਸੇਵਾ ਵੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ |
ਸਾਲ 1992 ਵਿਚ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ (ਬੀ. ਐੱਡ. ਕਾਲਜ), ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ, ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਖਡੂਰ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕੈਰੀਅਰ ਐਾਡ ਕੋਰਸਿਜ਼, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕੰਪੀਟੀਟਿਵ ਐਗਜ਼ਾਮੀਨੇਸ਼ਨਜ਼, ਨੈਸ਼ਨਲ ਡਿਫੈਂਸ ਅਕੈਡਮੀ ਕਮਿਸ਼ਨਡ ਅਫਸਰਾਂ ਲਈ ਭਰਤੀ ਵਾਸਤੇ ਕੋਚਿੰਗ ਸੈਂਟਰ ਅਤੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਵਿਖੇ ਅਨੇਕਾਂ ਹੀ ਹੋਰ ਵਿੱਦਿਅਕ ਪ੍ਰਾਜੈਕਟਾਂ ਦੀ ਸਥਾਪਨਾ ਕਰਕੇ ਮਨੁੱਖਤਾ ਪ੍ਰਤੀ ਦੂਰ-ਦਿ੍ਸ਼ਟੀ ਦੀ ਪ੍ਰਮਾਣਿਕਤਾ ਨੂੰ ਪ੍ਰਪੱਕ ਕੀਤਾ ਹੈ | ਬਾਬਾ ਸੇਵਾ ਸਿੰਘ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਵੱਲੋਂ ਆਪ ਨੂੰ 'ਪਦਮ ਸ੍ਰੀ', ਯੂ. ਐੱਨ ਦੇ ਸਕੱਤਰ ਮਾਨਯੋਗ ਬਾਨ ਕੀ ਮੂਨ ਅਤੇ ਬਰਤਾਨੀਆ ਦੇ ਮਾਨਯੋਗ ਪਿ੍ੰਸ ਫਿਲਿਪਸ ਵੱਲੋਂ ਪ੍ਰਮਾਣ-ਪੱਤਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ | ਮੱਧ ਪ੍ਰਦੇਸ਼ ਵਿਚ ਚਲਾਏ ਜਾ ਰਹੇ 4 ਸਕੂਲਾਂ ਸਮੇਤ ਇਨ੍ਹਾਂ ਵਿੱਦਿਅਕ ਅਦਾਰਿਆਂ ਵਿਚ ਕੋਈ 8 ਹਜ਼ਾਰ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ |
ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਅਦਾਰਿਆਂ ਤੋਂ ਸਿੱਖਿਆ ਪ੍ਰਾਪਤ ਕਰਕੇ ਇਸ ਸਾਲ 22 ਵਿਦਿਆਰਥੀਆਂ ਨੂੰ ਐੱਮ. ਬੀ. ਬੀ. ਐਸ. ਅਤੇ ਫਿਜ਼ੀਓਥਰੈਪੀ ਆਦਿ ਵਿਚ ਦਾਖਲਾ ਮਿਲ ਚੁੱਕਾ ਹੈ | ਇਥੇ ਹੀ ਬਸ ਨਹੀਂ, 2004 ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਵਿਸ਼ਵ ਪੱਧਰ 'ਤੇ ਮਨਾਈ ਗਈ 5ਵੀਂ ਪ੍ਰਕਾਸ਼ ਸ਼ਤਾਬਦੀ ਆਪਣੇ-ਆਪ ਵਿਚ ਇਕ ਮਿਸਾਲ ਬਣ ਚੁੱਕੀ ਹੈ | ਇਸ ਮੌਕੇ 'ਤੇ ਹੀ 'ਨਿਸ਼ਾਨ ਏ ਸਿੱਖੀ' ਦੀ ਅੱਠ ਮੰਜ਼ਲਾ ਇਮਾਰਤ ਦਾ ਨੀਂਹ-ਪੱਥਰ ਰੱਖ ਕੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਇਸ ਇਮਾਰਤ ਨੂੰ ਮੁਕੰਮਲ ਕਰਕੇ ਕੌਮ ਨੂੰ ਸਮਰਪਿਤ ਕੀਤਾ ਜਾ ਚੁੱਕਾ ਹੈ | 2004 ਵਿਚ ਡਾ: ਰਘਬੀਰ ਸਿੰਘ ਬੈਂਸ ਵੱਲੋਂ ਤਿਆਰ ਕੀਤੇ ਵਿਸ਼ਵ ਦੇ ਪਹਿਲੇ ਆਧੁਨਿਕ ਮਲਟੀਮੀਡੀਆ ਸਿੱਖ ਮਿਊਜ਼ੀਅਮ ਦੀ ਸਥਾਪਨਾ ਕਰਕੇ ਮਨੁੱਖਤਾ ਲਈ 300 ਕਿਲੋਮੀਟਰ ਤੋਂ ਵੱਧ ਸੜਕਾਂ 'ਤੇ ਕੋਈ ਤਿੰਨ ਲੱਖ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਜਾ ਚੁੱਕੇ ਹਨ, ਜਿਥੇ ਪੰਛੀਆਂ ਲਈ ਰੈਣ ਬਸੇਰਾ ਅਤੇ ਮਨੁੱਖਤਾ ਨੂੰ ਨਿਰੰਤਰ ਆਕਸੀਜਨ ਮਿਲ ਰਹੀ ਹੈ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਡੂਰ ਸਾਹਿਬ ਵਿਖੇ 28 ਫਰਵਰੀ 2013 ਨੂੰ ਉਪਰੋਕਤ ਪੰਜ ਮਹਾਪੁਰਸ਼ਾਂ ਦੀ ਅਮਰ ਯਾਦ ਨੂੰ ਕਾਰ ਸੇਵਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮਾਂ ਰਾਹੀਂ ਬੜੇ ਪਿਆਰ, ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ |

ਧਰਮਵੀਰ ਮਲਹਾਰ
-ਤਰਨ ਤਾਰਨ | 9914588778

ਅਣਖੀ ਯੋਧਿਆਂ ਦੀ ਸ਼ਹੀਦੀ ਦੀ ਦਾਸਤਾਨ ਸਾਕਾ ਨਨਕਾਣਾ ਸਾਹਿਬ

21 ਫਰਵਰੀ ਲਈ ਵਿਸ਼ੇਸ਼
ਅੰਗਰੇਜ਼ੀ ਰਾਜ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤ ਨਰੈਣ ਦਾਸ ਕੋਲ ਸੀ, ਜਿਸ ਨੇ ਗੁਰਦੁਆਰਾ ਸਾਹਿਬ ਵਿਚ ਬਦਮਾਸ਼ ਪਾਲੇ ਹੋਏ ਸਨ ਅਤੇ ਗੁਰਦੁਆਰਾ ਸਾਹਿਬ ਨੂੰ ਇਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ | ਪਿੰਡ ਧਾਰੋਵਾਲੀ ਦੇ ਭਾਈ ਲਛਮਣ ਸਿੰਘ, ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਬੂਟਾ ਸਿੰਘ ਨੇ ਗੁਰਦੁਆਰਾ ਸਾਹਿਬ ਨੂੰ ਮਹੰਤ ਤੋਂ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਇਕੱਠ ਕਰਨ ਦਾ ਮਨ ਬਣਾਇਆ | ਇਸ ਤਹਿਤ ਪਿੰਡ-ਪਿੰਡ ਜਾ ਕੇ ਸਿੱਖਾਂ ਨੂੰ ਲਾਮਬੰਦ ਕਰਨ ਦਾ ਨਿਰਣਾ ਕੀਤਾ ਗਿਆ | ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਤੋਂ ਮੁਕਤ ਕਰਵਾਉਣ ਲਈ ਭਾਈ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ, ਭਾਈ ਬੂਟਾ ਸਿੰਘ ਨੇ 20 ਫਰਵਰੀ ਦਾ ਦਿਨ ਨਿਸਚਿਤ ਕਰ ਲਿਆ | ਉਧਰ ਮਹੰਤ ਨਰੈੈਣ ਦਾਸ ਨੂੰ ਵੀ ਪਤਾ ਲੱਗ ਗਿਆ, ਜਿਸ ਨੇ ਅੰਗਰੇਜ਼ ਹਕੂਮਤ ਦੀ ਸ਼ਹਿ 'ਤੇ ਭਾਰੀ ਗੋਲਾ ਬਾਰੂਦ, ਕ੍ਰਿਪਾਨਾਂ, ਲਾਠੀਆਂ, ਮਿੱਟੀ ਦਾ ਤੇਲ ਇਕੱਠਾ ਕਰ ਲਿਆ ਅਤੇ ਵੱਡੀ ਤਦਾਦ ਵਿਚ ਹੋਰ ਗੁੰਡੇ ਮੰਗਵਾ ਲਏ | ਸਮੇਂ ਦੀ ਨਜ਼ਾਕਤ ਦੇਖਦਿਆਂ ਸਿੱਖ ਜਥੇਬੰਦੀਆਂ ਨੇ ਇਹ ਸੋਚ ਕੇ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਜਥੇ ਜਾਣ ਦਾ ਪ੍ਰੋਗਰਾਮ ਕੁਝ ਦਿਨਾਂ ਲਈ ਅੱਗੇ ਪਾ ਦਿੱਤਾ ਪਰ ਭਾਈ ਲਛਮਣ ਸਿੰਘ ਆਪਣੇ ਭਤੀਜੇ ਭਾਈ ਈਸ਼ਰ ਸਿੰਘ ਨਾਲ ਪਿੰਡ-ਪਿੰਡ ਜਾ ਕੇ ਸਿੱਖਾਂ ਨੂੰ ਸ਼ਹੀਦੀ ਪ੍ਰਵਾਨੇ ਵੰਡ ਰਹੇ ਸਨ | ਮਿਥੇ ਹੋਏ ਦਿਨ ਅਤੇ ਸਮੇਂ ਅਨੁਸਾਰ ਭਾਈ ਲਛਮਣ ਸਿੰਘ ਨੇ ਜਥੇ ਨੂੰ ਧਾਰੋਵਾਲੀ ਤੋਂ ਚੱਲਣ ਵੇਲੇ ਅਰਦਾਸ ਕਰਕੇ ਹੁਕਮਨਾਮਾ ਲਿਆ |
ਇਹ ਜਥਾ ਗੁਰਬਾਣੀ ਪੜ੍ਹਦਾ 21 ਫਰਵਰੀ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਾਂਤਮਈ ਢੰਗ ਨਾਲ ਜਦੋਂ ਦਾਖਲ ਹੋਇਆ ਤਾਂ ਮਹੰਤ ਨੇ ਬਾਹਰਲੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਜਥੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਤਾਬਿਆ 'ਤੇ ਬੈਠੇ ਸਿੰਘ ਅਤੇ ਗੁਰੂ ਸਾਹਿਬ ਦੀ ਬੀੜ ਨੂੰ ਵੀ ਗੋਲੀਆਂ ਲੱਗੀਆਂ | ਭਾਈ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ | ਆਪਣੇ ਕਾਰਖਾਨੇ ਵਿਚ ਬੈਠੇ ਭਾਈ ਉੱਤਮ ਸਿੰਘ ਅਤੇ ਭਾਈ ਦਲੀਪ ਸਿੰਘ ਗੋਲੀਆਂ ਦੀ ਆਵਾਜ਼ ਸੁਣ ਕੇ ਭੱਜੇ ਆਏ ਅਤੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਵੀ ਭਖਦੀ ਭੱਠੀ ਵਿਚ ਸੁੱਟ ਦਿੱਤਾ | ਦੂਸਰੇ ਪਾਸੇ ਜਥਾ ਲੈ ਕੇ ਆ ਰਹੇ ਭਾਈ ਲਛਮਣ ਸਿੰਘ ਦੇ ਭਤੀਜੇ ਭਾਈ ਈਸ਼ਰ ਸਿੰਘ ਨੇ ਗੁਰਦੁਆਰਾ ਸਾਹਿਬ ਤੋਂ ਮੀਲ ਕੁ ਪਿੱਛੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣ ਲਈ, ਜਿਸ 'ਤੇ ਜਥੇ ਵਿਚ ਹੋਈ ਹਿੱਲ-ਜੁਲ ਦੇਖਦਿਆਂ ਭਾਈ ਈਸ਼ਰ ਸਿੰਘ ਅਤੇ ਭਾਈ ਨਰੈਣ ਸਿੰਘ ਨੇ ਸੋਟੀ ਨਾਲ ਲਕੀਰ ਮਾਰ ਕੇ ਕਿਹਾ ਕਿ 'ਖਾਲਸਾ ਜੀ, ਜਿਨ੍ਹਾਂ ਗੁਰੂ ਨੂੰ ਸੀਸ ਭੇਟ ਕਰਨੇ ਹਨ, ਉਹ ਲਕੀਰ ਟੱਪ ਕੇ ਆ ਜਾਵੋ' | ਫਿਰ ਵੱਡੀ ਗਿਣਤੀ ਵਿਚ ਆਏ ਸਾਥੀਆਂ ਨਾਲ ਗੁਰਦੁਆਰਾ ਸਾਹਿਬ ਵੱਲ ਦੌੜ ਲਗਾ ਲਈ ਅਤੇ ਪਵਿੱਤਰ ਧਰਮ ਅਸਥਾਨ ਵਿਚੋਂ ਅਧਰਮ ਨੂੰ ਕੱਢਣ ਹਿਤ ਖਿੜੇ-ਮੱਥੇ ਧਰਮੀ ਗੁਰੂ ਦਾ ਅੱਖਾਂ ਸਾਹਮਣੇ ਧਿਆਨ ਧਰਦਿਆਂ ਹੋਇਆਂ ਇਨ੍ਹਾਂ ਸਿੰਘਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ, ਸ਼ਹਾਦਤ ਦੀ ਮੰਜ਼ਿਲ ਉਤੇ ਦਿ੍ੜ੍ਹਤਾ ਨਾਲ ਰੱਖਿਆ ਗਿਆ ਇਕ ਕਦਮ ਵੀ ਪਿੱਛੇ ਨਾ ਹਟਾਇਆ | ਭਾਈ ਈਸ਼ਰ ਸਿੰਘ ਦੇ ਪੁੱਤਰਾਂ ਨੇ ਵੀ ਪੰਥ ਲਈ ਅਤੇ ਦੇਸ਼ ਦੀ ਆਜ਼ਾਦੀ ਲਈ ਕਈ ਜੇਲ੍ਹਾਂ ਕੱਟੀਆਂ |
ਭਾਈ ਲਛਮਣ ਸਿੰਘ ਧਾਰੋਵਾਲੀ ਤੇ ਸ਼ਹੀਦ ਭਾਈ ਈਸ਼ਰ ਸਿੰਘ ਧਾਰੋਵਾਲੀ
ਭਾਈ ਗੁਲਾਬ ਸਿੰਘ ਦੇ 6 ਪੁੱਤਰ ਭਾਈ ਨਰੰਗ ਸਿੰਘ, ਭਾਈ ਮੇਹਰ ਸਿੰਘ, ਭਾਈ ਚੇਤ ਸਿੰਘ, ਭਾਈ ਮੰਗਲ ਸਿੰਘ, ਭਾਈ ਬਹਾਦਰ ਸਿੰਘ ਅਤੇ ਭਾਈ ਸ਼ੇਰ ਸਿੰਘ ਸਨ | ਇਨ੍ਹਾਂ ਵਿਚੋਂ ਭਾਈ ਮੇਹਰ ਸਿੰਘ ਦੇ 4 ਪੁੱਤਰ ਹੋਏ, ਜਿਨ੍ਹਾਂ ਵਿਚੋਂ ਇਕ ਪੁੱਤਰ ਭਾਈ ਲਛਮਣ ਸਿੰਘ (ਸ਼ਹੀਦ) ਸਨ, ਜਿਨ੍ਹਾਂ ਦਾ ਜਨਮ 16 ਭਾਦੋਂ 1885 ਈ: ਨੂੰ ਹੋਇਆ ਅਤੇ ਸ਼ਾਦੀ 7 ਹਾੜ੍ਹ 1901 ਈ: ਨੂੰ ਬੰਡਾਲਾ ਚੱਕ 64 ਦੇ ਬੁੱਧ ਸਿੰਘ ਦੀ ਪੁੱਤਰੀ ਬੀਬੀ ਇੰਦਰ ਕੌਰ ਨਾਲ ਹੋਈ | ਆਪ ਦੇ ਘਰ ਪ੍ਰਮਾਤਮਾ ਨੇ ਭੁਝੰਗੀ ਹਰਬੰਸ ਸਿੰਘ ਦੀ ਦਾਤ ਬਖਸ਼ੀ, ਜੋ 8 ਮਹੀਨੇ ਦਾ ਹੋ ਕੇ ਗੁਜ਼ਰ ਗਿਆ ਅਤੇ ਮੁੜ ਸੰਤਾਨ ਨਾ ਹੋਈ | ਆਜ਼ਾਦੀ ਉਪਰੰਤ ਬੀਬੀ ਇੰਦਰ ਕੌਰ ਅਤੇ ਸ਼ਹੀਦ ਭਾਈ ਲਛਮਣ ਸਿੰਘ ਦੇ ਭਰਾ ਊਧਮ ਸਿੰਘ, ਹਾਕਮ ਸਿੰਘ ਅਤੇ ਮੂਲਾ ਸਿੰਘ ਪਿੰਡ ਗੋਧਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਚ ਆ ਗਏ | ਭਾਈ ਗੁਲਾਬ ਸਿੰਘ ਦੇ ਵੱਡੇ ਪੁੱਤਰ ਨਰੰਗ ਸਿੰਘ ਦੇ ਦੋ ਪੁੱਤਰ ਗੁਰਦਿੱਤ ਸਿੰਘ (ਸਾਧ) ਅਤੇ ਹਰਦਿੱਤ ਸਿੰਘ ਹੋਏ, ਹਰਦਿੱਤ ਸਿੰਘ ਦੇ ਤਿੰਨ ਪੁੱਤਰਾਂ ਠਾਕੁਰ ਸਿੰਘ, ਕਰਮ ਸਿੰਘ ਤੇ ਤੀਸਰੇ ਭਾਈ ਈਸ਼ਰ ਸਿੰਘ ਸ਼ਹੀਦ ਸਨ | ਆਪ ਦਾ ਜਨਮ 1870 ਈ: ਵਿਚ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ, ਦਾਦਾ ਨਰੰਗ ਸਿੰਘ ਸੰਤ ਹੋ ਗਏ ਸਨ ਅਤੇ ਪਿਤਾ ਹਰਦਿੱਤ ਸਿੰਘ ਫੌਜ ਵਿਚ ਸਨ | 15 ਫੱਗਣ 1885 ਈ: ਵਿਚ ਆਪ ਦੀ ਸ਼ਾਦੀ ਮੁਹੱਦੀਪੁਰ (ਜਲੰਧਰ) ਦੇ ਭਾਈ ਹਰਨਾਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਈ, ਜਿਸ ਉਪਰੰਤ 2 ਲੜਕੀਆਂ ਬੀਬੀ ਕਰਤਾਰ ਕੌਰ, ਬੀਬੀ ਪਾਰੋ ਅਤੇ ਚਾਰ ਪੁੱਤਰ ਭਾਈ ਮੇਜਾ ਸਿੰਘ, ਭਾਈ ਅਮਰੀਕ ਸਿੰਘ, ਭਾਈ ਚੰਨਣ ਸਿੰਘ ਅਤੇ ਭਾਈ ਸੁਹਾਵਾ ਸਿੰਘ ਚਾਰ ਪੁੱਤਰ ਹੋਏ | ਇਹ ਪਰਿਵਾਰ ਪਿੰਡ ਬੂਲੇਵਾਲ-ਗੋਧਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਰਹਿ ਰਿਹਾ ਹੈ | 21 ਫਰਵਰੀ ਨੂੰ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਹੈ | -

ਤੇਜ ਪ੍ਰਤਾਪ ਸਿੰਘ ਕਾਹਲੋਂ
ਮੋਬਾ: 94172-76185.

 

ਭਾਰਤ ਦੀ ਵੰਡ ਛੇਤੀ ਗੁੱਸੇ ਵਿਚ ਆਜਾਂਦੇ ਸਨ ਨਹਿਰੂ

ਪੰਜਾਬ ਦੀਆਂ ਰਿਆਸਤਾਂ ਬਾਰੇ ਮੈਂ ਇਸ ਤੋਂ ਪਹਿਲਾਂ ਦੋ ਲੇਖ ਲਿਖ ਚੁੱਕਾ ਹਾਂ | ਪਹਿਲਾ ਤਾਂ ਖ਼ਾਸ ਫ਼ਰੀਦਕੋਟ ਬਾਰੇ ਲਿਖਿਆ ਸੀ ਅਤੇ ਦੂਸਰਾ ਰਿਆਸਤਾਂ ਸਬੰਧੀ ਕੁਝ ਹੋਰ ਗੱਲਾਂ ਬਾਰੇ | ਇਹ ਲੇਖ ਪੰਜਾਬ ਦੀਆਂ ਰਿਆਸਤਾਂ ਦੇ ਗਠਨ ਪ੍ਰਤੀ ਅਤੇ ਪੰਡਿਤ ਨਹਿਰੂ ਦੇ ਪੰਜਾਬੀਆਂ ਪ੍ਰਤੀ ਰੋਸ ਬਾਰੇ ਲਿਖ ਰਿਹਾ ਹਾਂ |
ਚੜ੍ਹਦੇ ਪੰਜਾਬ ਵਿਚ ਪਟਿਆਲਾ, ਨਾਭਾ, ਜੀਂਦ, ਫ਼ਰੀਦਕੋਟ, ਕਪੂਰਥਲਾ ਅਤੇ ਮਾਲੇਰਕੋਟਲਾ 6 ਰਿਆਸਤਾਂ ਸਨ | ਪਹਿਲੀਆਂ ਚਾਰ ਫੂਲਕੀਆ ਰਿਆਸਤਾਂ ਦਾ ਪਿਛੋਕੜ ਸਾਂਝਾ ਹੈ | ਪੰਜਵੀਂ ਸਿੱਖ ਰਿਆਸਤ ਕਪੂਰਥਲਾ ਦਾ ਬਾਨੀ ਰਾਜਾ ਜੱਸਾ ਸਿੰਘ ਆਹਲੂਵਾਲੀਆ ਸੀ, ਜੋ ਕਿ ਨਾਦਰ ਸ਼ਾਹ ਦਾ ਸਮਕਾਲੀ ਸੀ |
ਪਟਿਆਲਾ ਰਿਆਸਤ ਪੰਜਾਬ ਦੀਆਂ ਬਾਕੀ ਰਿਆਸਤਾਂ ਤੋਂ ਕਾਫ਼ੀ ਵਿਸ਼ੇਸ਼ਤਾ ਰੱਖਦੀ ਸੀ | ਇਸ ਦਾ ਰਕਬਾ ਕਾਫ਼ੀ ਸੀ, ਜੋ ਪਹਾੜੀ ਇਲਾਕੇ ਤੱਕ ਫੈਲਿਆ ਹੋਇਆ ਸੀ ਅਤੇ ਦੂਸਰੇ ਪਾਸੇ ਨਾਰਨੌਲ ਦਾ ਇਲਾਕਾ ਵੀ ਇਸੇ ਰਿਆਸਤ ਦਾ ਹਿੱਸਾ ਸੀ | ਮਹਾਰਾਜਾ ਭੂਪਿੰਦਰ ਸਿੰਘ ਬੜੇ ਦਮਦਾਰ ਵਿਅਕਤੀ ਸਨ ਅਤੇ ਵਿਵਾਦਾਂ ਵਿਚ ਵੀ ਘਿਰੇ ਰਹਿੰਦੇ ਸਨ | ਉਨ੍ਹਾਂ ਵਿਚ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਆਪਣਾ ਪ੍ਰਸ਼ਾਸਨ ਚਲਾਉਣ ਵਾਸਤੇ ਬੜੇ ਪ੍ਰਤਿਭਾਸ਼ੀਲ ਪ੍ਰਮੁੱਖ ਵਜ਼ੀਰ ਰੱਖਦੇ ਸਨ | ਇਸ ਅਹੁਦੇ 'ਤੇ ਸਰ ਲਿਆਕਤ ਹਿਯਾਤ ਖ਼ਾਨ ਟਿਵਾਣਾ, ਕੇ. ਐਮ. ਪਨਿਕਰ ਅਤੇ ਮਲਿਕ ਹਰਦਿਤ ਸਿੰਘ ਜਿਹੀਆਂ ਪ੍ਰਸਿੱਧ ਹਸਤੀਆਂ ਸਨ | ਪੰਜਾਬ ਨੂੰ ਉਸ ਸਮੇਂ ਮਹਿੰਦਰਾ ਕਾਲਜ ਪ੍ਰਦਾਨ ਕੀਤਾ ਗਿਆ, ਜਦੋਂ ਕਿ ਪੰਜਾਬ ਯੂਨੀਵਰਸਿਟੀ ਸਥਾਪਤ ਵੀ ਨਹੀਂ ਹੋਈ ਸੀ | ਇਸੇ ਕਾਰਨ ਇਹ ਕਾਲਜ ਕਲਕੱਤਾ ਯੂਨੀਵਰਸਿਟੀ ਤੋਂ ਪ੍ਰਮਾਣਿਤ ਕਰਵਾਇਆ ਗਿਆ ਸੀ | ਰਾਜਿੰਦਰਾ ਕਾਲਜ ਬਠਿੰਡਾ ਵਿਚ ਵੀ ਖੋਲਿ੍ਹਆ ਗਿਆ ਸੀ ਪਰ ਬਹੁਤ ਸਮੇਂ ਬਾਅਦ | ਫ਼ਰੀਦਕੋਟ ਪ੍ਰਤੀ ਤੁਸੀਂ ਪਹਿਲੇ ਲੇਖ ਵਿਚ ਜਾਣ ਚੁੱਕੇ ਹੋ ਕਿ ਇਥੇ ਸਨਅਤ ਤੋਂ ਬਿਨਾਂ ਹਰ ਖੇਤਰ ਵਿਚ ਕਿੰਨੀ ਤਰੱਕੀ ਹੋਈ ਸੀ ਅਤੇ ਅੱਜ ਦੇ ਜ਼ਮਾਨੇ ਵਿਚ ਵੀ ਇਹ ਹਰ ਕਿਸਮ ਦੀ ਵਿੱਦਿਆ ਦਾ ਇਕ ਚੰਗਾ ਕੇਂਦਰ ਬਣਿਆ ਹੋਇਆ ਹੈ, ਬਾਕੀ ਰਿਆਸਤਾਂ ਵਿਚ ਉਥੋਂ ਦੇ ਰਾਜਿਆਂ ਨੇ ਸਿੱਖਿਆਤੇ ਵਿਕਾਸ ਦੇ ਖੇਤਰ ਵਿਚ ਕੋਈ ਖ਼ਾਸ ਵਿਸ਼ੇਸ਼ਤਾ ਪ੍ਰਾਪਤ ਨਹੀਂ ਕੀਤੀ ਸੀ | ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਚੜ੍ਹਦੇ ਪੰਜਾਬ ਅਤੇ ਇਸ ਦੀਆਂ ਰਿਆਸਤਾਂ ਵਿਚ ਸਿੱਖ ਸਿਆਸਤ ਦਾ ਜਾਇਜ਼ਾ ਲੈ ਰਹੀ ਸੀ | ਇਹ ਗੱਲ ਕੁਝ ਨਿਮ੍ਹੇ ਤਰੀਕੇ ਨਾਲ ਵੀ. ਪੀ. ਮੈਨਨ ਆਪਣੀ ਕਿਤਾਬ (ਸਫ਼ਾ ਨੰ: 243) ਵਿਚ ਲਿਖਦੇ ਹਨ ਪਰ ਇਹ ਪਤਾ ਨਹੀਂ ਸੀ ਲੱਗਦਾ ਕਿ ਇਸ ਲਿਖਤ ਦਾ ਕਾਰਨ ਕੀ ਸੀ | ਜੋ ਹਾਲਾਤ ਮੁਲਕ ਵਿਚ ਚੱਲ ਰਹੇ ਸਨ, ਉਨ੍ਹਾਂ ਤੋਂ ਪ੍ਰੇਸ਼ਾਨ ਹੋ ਕੇ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਇਹ ਖ਼ਤ 5 ਸਤੰਬਰ, 1947 ਨੂੰ ਸਰਦਾਰ ਪਟੇਲ ਨੂੰ ਲਿਖਿਆ |
'ਇਨ੍ਹੀਂ ਦਿਨੀਂ ਹੀ ਮੈਨੂੰ ਸਿੱਖ ਲੀਡਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ | ਉਨ੍ਹਾਂ ਦੀ ਨਾਉਮੀਦ ਅਤੇ ਦੁਖਾਂਤ ਹੱਦੋਂ ਪਾਰ ਦਿਸ ਰਿਹਾ ਸੀ | ਸਿੱਖ ਨੌਜਵਾਨ ਤਬਕਾ ਭੜਕ ਉਠਿਆ ਹੈ ਅਤੇ ਆਪਣੇ ਦੁਖਾਂਤ ਤੋਂ ਛੁਟਕਾਰਾ ਪਾਉਣ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ | ਮੈਂ ਆਪ ਜੀ ਨੂੰ ਉਤੇਜਿਤ ਕਰਦਾ ਹਾਂ ਕਿ ਨੌਜਵਾਨਾਂ ਦੀ ਮਾਨਸਿਕ ਸਥਿਤੀ ਨੂੰ ਮੁੱਖ ਰੱਖਦਿਆਂ ਤੇ ਉਨ੍ਹਾਂ ਦੇ ਗਵਾਚੇ ਵਿਸ਼ਵਾਸ ਅਤੇ ਭਰੋਸੇ ਨੂੰ ਬਹਾਲ ਕਰਨ ਵਾਸਤੇ ਕਿਸੇ ਵੀ ਮਨੋਵਿਗਿਆਨਕ ਮੌਕੇ ਨੂੰ ਖੰੁਝਣ ਨਾ ਦਿੱਤਾ ਜਾਵੇ | ਸਰਕਾਰ ਵੱਲੋਂ ਫੌਰੀ ਤੌਰ 'ਤੇ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਯੋਗ ਅਸਥਾਨ ਦਿੱਤਾ ਜਾਣਾ ਜ਼ਰੂਰੀ ਹੈ |'
ਭਾਰਤ ਸਰਕਾਰ ਦੀ ਆਪਣੀ ਹੀ ਕੋਈ ਨੀਤੀ ਸੀ, ਜਿਸ ਨੂੰ ਸਮਝਣਾ ਮੁਸ਼ਕਿਲ ਸੀ | ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਡਤ ਨਹਿਰੂ ਅਤੇ ਸਰਦਾਰ ਪਟੇਲ ਕਈ ਪੱਖਾਂ ਤੋਂ ਆਪੋ-ਆਪਣੀਆਂ ਅੱਡ-ਅੱਡ ਸੋਚਾਂ ਬਣਾਈ ਬੈਠੇ ਸਨ, ਜੋ ਸਮੇਂ ਅਨੁਸਾਰ ਹੀ ਸਪੱਸ਼ਟ ਹੁੰਦੀਆਂ ਰਹੀਆਂ ਸਨ | ਇਨ੍ਹਾਂ ਦੋਵਾਂ ਨੂੰ ਇਕੋ ਵਾਰੀ ਸਮਝਣਾ ਮੁਸ਼ਕਿਲ ਹੁੰਦਾ ਸੀ | ਪਾਠਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ 15 ਅਗਸਤ, 1947 ਨੂੰ ਪੂਰਬੀ ਪੰਜਾਬ ਸੂਬਾ ਵਜੂਦ ਵਿਚ ਆ ਚੁੱਕਾ ਸੀ ਅਤੇ ਕਾਂਗਰਸ-ਅਕਾਲੀ ਸਰਕਾਰ ਸਥਾਪਤ ਹੋ ਗਈ ਸੀ, ਜਿਸ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸਨ | ਇਸ ਅਸੈਂਬਲੀ ਦੇ ਉਹੀ ਮੈਂਬਰ ਸਨ, ਜੋ ਆਜ਼ਾਦੀ ਤੋਂ ਪਹਿਲਾਂ ਵਾਲੇ ਪੰਜਾਬ ਦੀ ਅਸੈਂਬਲੀ ਦੇ ਹਿੰਦੂ ਅਤੇ ਸਿੱਖ ਮੈਂਬਰ ਸਨ | ਕਾਂਗਰਸ ਪਾਰਟੀ ਦੇ 51 ਮੈਂਬਰ ਸਨ, ਜੋ 2 ਧੜਿਆਂ ਵਿਚ ਵੰਡੀ ਹੋਈ ਸੀ | ਅਸੈਂਬਲੀ ਮੈਂਬਰ ਅੱਧੋ-ਅੱਧੀ ਵੰਡੇ ਹੋਏ ਸਨ | ਗੋਪੀ ਚੰਦ ਧੜੇ ਨੂੰ ਸਰਦਾਰ ਪਟੇਲ ਦੀ ਹਮਾਇਤ ਸੀ ਅਤੇ ਦੂਸਰੇ ਧੜੇ, ਜਿਸ ਦੇ ਮੋਢੀ ਭੀਮ ਸੈਨ ਸੱਚਰ ਸਨ, ਨੂੰ ਜਵਾਹਰ ਲਾਲ ਨਹਿਰੂ ਦੀ ਹਮਾਇਤ ਸੀ | ਅਕਾਲੀ ਗਰੁੱਪ ਦੀ ਹਮਾਇਤ ਨਾਲ ਹੀ ਸਰਕਾਰ ਚੱਲ ਸਕਦੀ ਸੀ |
ਸਰਕਾਰ ਦੀ ਨੀਤੀ ਨੂੰ ਸਮਝਣ ਵਾਸਤੇ ਿ ੲਹ ਜਾਣਕਾਰੀ ਜ਼ਰੂਰੀ ਸੀ ਕਿ ਅੱਡ-ਅੱਡ ਸਮਿਆਂ 'ਤੇ ਕਾਂਗਰਸੀ ਲੀਡਰਾਂ ਨੇ ਪੰਜਾਬ, ਪੰਜਾਬੀਆਂ ਅਤੇ ਸਿੱਖਾਂ ਬਾਰੇ ਸਮੇਂ-ਸਮੇਂ ਸਿਰ ਕੀ ਕਿਹਾ? ਉਜੜੇ ਪੰਜਾਬੀਆਂ ਦੇ ਮੁੜ-ਵਸੇਬੇ ਵਾਸਤੇ ਕੀ ਕਿਹਾ ਜਾਂ ਸੋਚਿਆ? ਹਿੰਦੂ ਪੰਜਾਬੀਆਂ ਨੇ ਆਪਣੇ ਵਸੇਬੇ ਵਾਸਤੇ ਇਕ ਕਮੇਟੀ ਬਣਾਈ, ਜਿਸ ਦੇ ਮੁਖੀ ਬਖ਼ਸ਼ੀ ਟੇਕ ਚੰਦ, ਚੀਫ਼ ਜਸਟਿਸ, ਪੰਜਾਬ ਹਾਈ ਕੋਰਟ ਲਾਹੌਰ, ਦੇ ਸਨ | ਉਸ ਕਮੇਟੀ ਦੀ ਮੀਟਿੰਗ 20.9.1947 ਨੂੰ ਪੰ: ਨਹਿਰੂ ਨਾਲ ਹੋਈ | ਪੰਜਾਬ ਨੈਸ਼ਨਲ ਬੈਂਕ ਦੇ ਚੇਅਰਮੈਨ ਨੂੰ ਇਕ ਮੰਗ ਦੇ ਜਵਾਬ ਵਿਚ ਪੰ: ਨਹਿਰੂ ਕਹਿੰਦੇ ਹਨ ਕਿ ਮੈਂ ਪੰਜਾਬੀਆਂ ਨੂੰ ਦਿੱਲੀ ਤੋਂ 7 ਮੀਲ ਤਾਂ ਕੀ 700 ਮੀਲ ਤੱਕ ਨੇੜੇ ਨਹੀਂ ਦੇਖਣਾ ਚਾਹੁੰਦਾ | ਨਹਿਰੂ ਨੂੰ ਪੰਜਾਬੀਆਂ ਦੀ ਇਸ ਗੱਲ ਤੋਂ ਰੋਸ ਸੀ ਕਿ ਉਨ੍ਹਾਂ ਨੇ ਦਿੱਲੀ ਵਿਚ ਮਾਰਧਾੜ ਕਰਕੇ ਮੁਲਕ ਨੂੰ ਦੁਨੀਆ ਭਰ ਵਿਚ ਬਦਨਾਮ ਕਰ ਦਿੱਤਾ ਹੈ ਤੇ ਸਰਕਾਰ ਦੇ ਰਿਆਸਤਾਂ ਪ੍ਰਤੀ ਪ੍ਰਬੰਧ ਵਿਚ ਵਿਘਨ ਪਾ ਦਿੱਤਾ ਹੈ ਪਰ ਪੰ: ਨਹਿਰੂ ਨੇ ਇਹ ਨਹੀਂ ਸੋਚਿਆ ਕਿ ਇਹ ਲੋਕ, ਜੋ ਉਸ ਨੂੰ ਮਿਲਣ ਆਏ ਸਨ, ਕੀ ਮੁਸਲਮਾਨਾਂ ਦੀ ਮਾਰਧਾੜ ਤੋਂ ਬਚੇ ਹੋਏ ਸਨ? ਲੀਡਰਾਂ ਨੂੰ ਕੀ ਫ਼ਿਕਰ ਸੀ, ਕਿਉਾਕਿ ਉਹ ਸਾਰੇ ਆਪ ਮਾਰਧਾੜ ਤੋਂ ਬਚੇ ਹੋਏ ਸਨ ਅਤੇ ਸੁਖੀ ਵਸ ਰਹੇ ਸਨ |
ਮੈਨੂੰ ਇਹ ਗੱਲ ਕਹਿਣ ਵਿਚ ਰੱਤੀ ਭਰ ਸੰਕੋਚ ਨਹੀਂ ਕਿ ਪੰ: ਨਹਿਰੂ ਸੋਚਦੇ ਘੱਟ ਸੀ ਤੇ ਬੋਲਦੇ ਜ਼ਿਆਦਾ | ਧਰਤੀ 'ਤੇ ਘੱਟ ਤੁਰਦੇ ਸੀ, ਅਸਮਾਨ ਵਿਚ ਉਡਾਰੀ ਜ਼ਿਆਦਾ ਮਾਰਦੇ ਸਨ | ਪੰ: ਨਹਿਰੂ ਨੂੰ ਦਿੱਲੀ ਦੇ ਫ਼ਸਾਦਾਂ ਦਾ ਜ਼ਿਆਦਾ ਿਖ਼ਆਲ ਸੀ ਅਤੇ ਹਿੰਦੂਆਂ ਅਤੇ ਸਿੱਖਾਂ ਦੀਆਂ ਜਾਨਾਂ ਦੀ ਕੋਈ ਪ੍ਰਵਾਹ ਨਹੀਂ ਸੀ, ਜਦੋਂ ਕਿ ਮੁਲਕ ਦੀ ਵੰਡ ਤੋਂ ਪਹਿਲਾਂ ਹੀ ਰਾਵਲਪਿੰਡੀ ਅਤੇ ਦੂਸਰੇ ਸ਼ਹਿਰਾਂ ਵਿਚ ਮੁਸਲਮਾਨਾਂ ਨੇ ਫਸਾਦ ਸ਼ੁਰੂ ਕਰ ਦਿੱਤੇ ਸਨ | ਇਨ੍ਹਾਂ ਲੀਡਰਾਂ ਨੂੰ 15 ਅਗਸਤ ਦੀ ਕੀ ਕਾਹਲੀ ਸੀ? ਮਹੀਨਾ-ਦੋ ਮਹੀਨੇ ਆਜ਼ਾਦੀ ਟਲ ਸਕਦੀ ਸੀ, ਲੋਕਾਂ ਦੀ ਆਵਾਜਾਈ ਦਾ ਪਹਿਲਾਂ ਇੰਤਜ਼ਾਮ ਕਰ ਲੈਂਦੇ | ਬਖਸ਼ੀ ਟੇਕ ਚੰਦ ਨੇ ਜਦ ਨਹਿਰੂ ਨੂੰ ਗੱਲ ਸਮਝਾਈ, ਤਾਂ ਉਸ ਨੂੰ ਹੋਸ਼ ਆਈ | ਨਹਿਰੂ ਬਿਨਾਂ ਸੋਚੇ-ਸਮਝੇ ਹੀ ਕਾਹਲੇਪਣ ਦੇ ਸ਼ਿਕਾਰ ਹੋ ਜਾਂਦੇ ਸਨ |
ਦੁਰਗਾ ਦਾਸ, ਇਕ ਪ੍ਰਸਿੱਧ ਅਖ਼ਬਾਰ ਨਵੀਸ ਸਨ | ਉਸ ਦੇ ਪੁੱਛਣ 'ਤੇ ਨਹਿਰੂ ਨੇ ਇਹ ਦੱਸਿਆ ਕਿ ਮਾਸਟਰ ਤਾਰਾ ਸਿੰਘ ਉਸ ਨੂੰ ਕੱਲ੍ਹ ਹੀ ਮਿਲੇ ਸਨ (19.9.1947), ਪੁੱਛਣ 'ਤੇ ਮਾਸਟਰ ਤਾਰਾ ਸਿੰਘ ਨੇ ਦੱਸਿਆ ਕਿ ਸਿੱਖ ਹਿੰਦੋਸਤਾਨ ਵਿਚ ਬੜੀ ਘੱਟ-ਗਿਣਤੀ ਵਿਚ ਹਨ ਅਤੇ ਹਿੰਦੂਆਂ ਨਾਲ ਉਹ ਕੋਈ ਝਗੜਾ ਨਹੀਂ ਰੱਖਦੇ ਅਤੇ ਉਹ ਉਨ੍ਹਾਂ ਨਾਲ ਭਰਾਵਾਂ ਦੇ ਵਾਂਗ ਹੀ ਰਹਿਣਾ ਚਾਹੁੰਦੇ ਹਨ |
ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਕਿ ਭਾਰਤ ਸਰਕਾਰ ਚੜ੍ਹਦੇ ਪੰਜਾਬ ਅਤੇ ਇਸ ਦੀਆਂ ਰਿਆਸਤਾਂ ਵਿਚ ਸਿੱਖ ਸਿਆਸਤ ਦਾ ਜਾਇਜ਼ਾ ਲੈ ਰਹੀ ਸੀ, ਇਸੇ ਕਾਰਨ ਰਿਆਸਤਾਂ ਦੇ ਗਠਨ ਦਾ ਫੈਸਲਾ ਲਟਕਾਇਆ ਜਾ ਰਿਹਾ ਸੀ | ਇਸ ਲਈ ਪੰਜਾਬ ਅਤੇ ਸਿੱਖ ਸਿਆਸਤ ਬਾਰੇ ਬਹੁਤ ਕੁਝ ਲਿਖਣਾ ਬਾਕੀ ਹੈ, ਜੋ ਅਗਲੇ ਲੇਖ ਵਿਚ ਲਿਖਿਆ ਜਾਵੇਗਾ |

ਹਰਜਿੰਦਰ ਸਿੰਘਤਾਂਗੜੀ
-ਮਚਾਕੀ ਮੱਲ ਸਿੰਘ ਰੋਡ, ਫ਼ਰੀਦਕੋਟ |
ਮੋਬਾ: 9501416848

ਇਸਲਾਮ ਦਾ ਖੁੱਲ੍ਹੇਆਮ ਪ੍ਰਚਾਰ

ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ -19
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਹਜ਼ਰਤ ਮੁਹੰਮਦ ਸਾਹਿਬ ਨੂੰ ਨਬੀ ਬਣਿਆਂ ਜਦੋਂ ਚਾਰ ਸਾਲ ਹੋ ਗਏ ਤਾਂ ਰੱਬ ਵੱਲੋਂ ਆਪ ਨੂੰ ਹੁਕਮ ਹੋਇਆ ਕਿ ਹੁਣ ਇਸਲਾਮ ਦਾ ਸ਼ਰੇਆਮ ਪ੍ਰਚਾਰ ਸ਼ੁਰੂ ਕਰ ਦਿਉ ਅਤੇ ਕਿਸੇ ਦੀ ਵਿਰੋਧਤਾ ਦੀ ਪ੍ਰਵਾਹ ਨਾ ਕਰੋ | ਰੱਬ ਦੇ ਹੁਕਮ ਨੂੰ ਮੰਨਦਿਆਂ ਸਭ ਤੋਂ ਪਹਿਲਾਂ ਆਪ ਨੇ ਕਾਅਬਾ ਵਿਖੇ ਨਮਾਜ਼ ਪੜ੍ਹਾਉਣੀ ਸ਼ੁਰੂ ਕਰ ਦਿੱਤੀ | ਆਪ ਨੇ ਨੇੜਲੇ ਰਿਸ਼ਤੇਦਾਰਾਂ ਨੂੰ ਖਾਣੇ ਉੱਤੇ ਬੁਲਾਇਆ ਅਤੇ ਇਸਲਾਮ ਦੀ ਦਾਅਵਤ ਦਿੱਤੀ ਪਰ ਆਪ ਦੇ ਚਾਚਾ ਅਬੂ ਲਹਿਬ ਨੇ ਇਸ ਦੀ ਸਖ਼ਤ ਵਿਰੋਧਤਾ ਕੀਤੀ, ਜਿਸ ਦੀ ਪੈਰਵੀ ਕਰਦਿਆਂ ਆਪ ਦੇ ਚਾਚੇ ਅਬੂ ਤਾਲਿਬ ਤੋਂ ਬਿਨਾਂ ਦੂਜੇ ਰਿਸ਼ਤੇਦਾਰ ਵੀ ਕੋਈ ਜਵਾਬ ਦਿੱਤੇ ਬਿਨਾਂਚਲੇ ਗਏ | ਅਬੂ ਤਾਲਿਬ ਨੇ ਆਪ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਮੈਂ ਦੁਸ਼ਮਣਾਂ ਦੇ ਮੁਕਾਬਲੇ ਆਪ ਦੀ ਹਮਾਇਤ ਕਰਾਂਗਾ, ਜਦੋਂ ਕਿ ਉਸ ਦਾ ਪੁੱਤਰ ਹਜ਼ਰਤ ਅਲੀ ਪਹਿਲਾਂ ਹੀ ਮੁਸਲਮਾਨ ਹੋ ਚੁੱਕਾ ਸੀ |
ਇਕ ਦਿਨ ਆਪ ਮੱਕਾ ਦੇ ਕਰੀਬ ਸਫ਼ਾ ਨਾਂਅ ਦੇ ਪਹਾੜ ਉੱਤੇ ਚੜ੍ਹ ਗਏ ਅਤੇ ਉਸ ਦੀ ਚੋਟੀ ਉੱਤੇ ਖੜ੍ਹ ਕੇ ਕੁਰੈਸ਼ ਦੇ ਇਕ-ਇਕ ਕਬੀਲੇ ਦਾ ਨਾਂਅ ਲੈ ਕੇ ਆਵਾਜ਼ਾਂ ਮਾਰਨ ਲੱਗੇ | ਜਦੋਂ ਸਭ ਲੋਕ ਇਕੱਠੇ ਹੋ ਗਏ ਤਾਂ ਆਪ ਉਨ੍ਹਾਂ ਨੂੰ ਸੰਬੋਧਨ ਕਰਕੇ ਆਖਣ ਲੱਗੇ, 'ਜੇ ਮੈਂ ਕਹਾਂ ਕਿ ਇਸ ਪਹਾੜੀ ਦੇ ਪਿੱਛੇ ਦੁਸ਼ਮਣਾਂ ਦੀ ਇਕ ਵੱਡੀ ਫ਼ੌਜ ਹਮਲਾ ਕਰਨ ਲਈ ਆ ਰਹੀ ਹੈ, ਤਾਂ ਕੀ ਤੁਸੀਂ ਯਕੀਨ ਕਰ ਲਵੋਗੇ |' ਸਾਰਿਆਂ ਨੇ ਇਕਜੁਟ ਹੋ ਕੇ ਆਖਿਆ, 'ਹਾਂ, ਕਿਉਂਕਿ ਅਸੀਂ ਹਮੇਸ਼ਾ ਤੁਹਾਨੂੰ ਸੱਚ ਬੋਲਦਿਆਂ ਹੀ ਦੇਖਿਆ ਹੈ |'
ਆਪ ਆਖਣ ਲੱਗੇ, 'ਤਾਂ ਸੁਣੋ, ਆਪਣੇ ਬਣਾਏ ਹੋਏ ਬੁੱਤਾਂ ਦੀ ਪੂਜਾ ਕਰਨੀ ਛੱਡ ਦਿਉ | ਇਹ ਬੜਾ ਗੁਨਾਹ ਹੈ | ਇਕ ਰੱਬ ਉੱਤੇ ਈਮਾਨ ਲੈ ਆਓ ਅਤੇ ਉਸ ਦੀ ਹੀ ਬੰਦਗੀ ਕਰੋ | ਜੇ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਰੱਬ ਵੱਲੋਂ ਸਖ਼ਤ ਅਜ਼ਾਬ ਆਵੇਗਾ |'
ਆਪ ਦੀਆਂ ਗੱਲਾਂ ਨੂੰ ਸੁਣ ਕੇ ਅਬੂ ਲਹਿਬ ਬੋਲਿਆ, 'ਤੇਰਾ ਨਾਸ਼ ਹੋਵੇ | ਕੀ ਤੂੰ ਇਸੇ ਲਈ ਸਾਨੂੰ ਏਥੇ ਬੁਲਾਇਆ ਸੀ |' ਉਹ ਇਹ ਕਹਿ ਕੇ ਉਥੋਂ ਤੁਰ ਗਿਆ ਅਤੇ ਦੂਜੇ ਲੋਕ ਵੀ ਉਸ ਦੇ ਪਿੱਛੇ ਹੀ ਵਾਪਸ ਚਲੇ ਗਏ ਪਰ ਆਪ ਨੇ ਇਨ੍ਹਾਂ ਲੋਕਾਂ ਦੀ ਵਿਰੋਧਤਾ ਦੀ ਪ੍ਰਵਾਹ ਕੀਤੇ ਬਿਨਾਂ ਇਸਲਾਮ ਦਾ ਪ੍ਰਚਾਰ ਜਾਰੀ ਰੱਖਿਆ |
ਹਜ਼ਰਤ ਮੁਹੰਮਦ ਸਾਹਿਬ ਵੱਲੋਂ ਕੀਤੇ ਸ਼ਰੇਆਮ ਪ੍ਰਚਾਰ ਦੇ ਆਰੰਭ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ 'ਹਜ਼ਰਤ ਮੁਹੰਮਦ ਜੀਵਨ ਤੇ ਸੰਦੇਸ਼' ਦਾ ਲੇਖਕ ਮੁਹੰਮਦ ਅਬਦੁਲ ਹੱਈ ਲਿਖਦਾ ਹੈ, 'ਇਸਲਾਮੀ ਸੱਦੇ ਦੀ ਇਹ ਪਹਿਲੀ ਪੁਕਾਰ ਸੀ, ਜਿਸ ਵਿਚ ਹਜ਼ਰਤ ਮੁਹੰਮਦ ਸਾਹਿਬ ਨੇ ਸਾਫ਼-ਸਾਫ਼ ਆਖ ਦਿੱਤਾ ਸੀ ਕਿ ਉਸ ਨੂੰ ਰੱਬ ਨੇ ਕਿਹੜੇ ਕਾਰਜ ਉੱਤੇ ਨਿਯੁਕਤ ਕੀਤਾ ਹੈ ਅਤੇ ਉਹ ਕਿਹੜਾ ਮਾਰਗ ਹੈ, ਜਿਸ ਵੱਲ ਉਹ ਸਾਰੇ ਲੋਕਾਂ ਨੂੰ ਸੱਦ ਰਿਹਾ ਹੈ | ਉਨ੍ਹਾਂ ਨੇ ਖੁੱਲ੍ਹ ਕੇ ਆਖਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਵਿਸ਼ਾਲ ਸੰਸਾਰ ਦਾ ਮਾਲਕ ਸਿਰਫ਼ ਅੱਲ੍ਹਾ ਹੀ ਹੈ, ਜਿਹੜਾ ਮਨੁੱਖ ਨੂੰ ਪੈਦਾ ਕਰਨ ਵਾਲਾ ਹੈ ਅਤੇ ਉਸ ਦਾ ਮਾਲਕ ਵੀ ਹੈ | ਮਨੁੱਖ ਵਿਚ ਇਸ ਤੋਂ ਵੱਧ ਕੋਈ ਖ਼ੂਬੀ ਨਹੀਂ ਕਿ ਉਹ ਰੱਬ ਦਾ ਬਣਾਇਆ ਹੋਇਆ ਹੈ ਅਤੇ ਉਸ ਦਾ ਗ਼ੁਲਾਮ ਹੈ |
ਇਸਲਾਮ ਦਾ ਸ਼ਰੇਆਮ ਪ੍ਰਚਾਰ-2
ਰੱਬ ਦੀ ਆਗਿਆ ਦਾ ਪਾਲਣ ਕਰਨਾ ਬੰਦੇ ਦਾ ਧਰਮ ਹੈ | ਦੂਜਿਆਂ ਨੂੰ ਉਸ ਦਾ ਸ਼ਰੀਕ ਬਣਾਉਣਾ ਅਤੇ ਦੂਜਿਆਂ ਅੱਗੇ ਸਿਰ ਝੁਕਾਉਣਾ ਉਸ ਮਨੁੱਖੀ ਰੁਤਬੇ ਦੇ ਵਿਰੁੱਧ ਹੈ, ਜਿਹੜਾ ਉਸ ਨੂੰ ਬਣਾਉਣ ਵਾਲੇ ਨੇ ਬਖ਼ਸ਼ਿਆ ਹੈ | ਅੱਲਾ ਹੀ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਅਤੇ ਪੂਜਣਯੋਗ ਰੱਬ ਅਤੇ ਸ਼ਾਸਕ ਹੈ | ਉਸ ਦੇ ਰਾਜ ਵਿਚ ਮਨੁੱਖ ਨਾ ਖ਼ੁਦ-ਮੁਖ਼ਤਿਆਰ ਹੈ ਅਤੇ ਨਾ ਕਿਸੇ ਹੋਰ ਦਾ ਬੰਦਾ | ਇਸ ਸੰਸਾਰ ਵਿਚ ਰੱਬ ਵੱਲੋਂ ਬੰਦੇ ਨੂੰ ਕੁਝ ਅਧਿਕਾਰ ਦੇ ਕੇ ਘੱਲਿਆ ਗਿਆ ਹੈ | ਰੱਬ ਨੇ ਪਰਖ ਦਾ ਇਕ ਸਮਾਂ ਨੀਅਤ ਕੀਤਾ ਹੋਇਆ ਹੈ, ਜਿਸ ਵਿਚ ਉਹ ਮਨੁੱਖ ਦੇ ਕੀਤੇ ਸਾਰੇ ਕੰਮਾਂ ਦੀ ਪਰਖ ਕਰਕੇ ਫ਼ੈਸਲਾ ਕਰੇਗਾ ਕਿ ਕਿਹੜਾ ਮਨੁੱਖ ਇਸ ਪ੍ਰੀਖਿਆ ਵਿਚ ਸਫ਼ਲ ਹੋਇਆ ਹੈ ਅਤੇ ਕਿਹੜਾ ਫ਼ੇਲ੍ਹ ਹੋਇਆ ਹੈ |
ਇਹ ਐਲਾਨ ਕੋਈ ਆਮ ਜਾਂ ਸਾਧਾਰਨ ਐਲਾਨ ਨਹੀਂ ਸੀ | ਇਸ ਨੇ ਕੁਰੈਸ਼ ਅਤੇ ਅਰਬ ਦੇ ਦੂਜੇ ਲੋਕਾਂ ਵਿਚ ਨਵੀਨਤਾ ਦਾ ਭਾਂਬੜ ਬਾਲ ਦਿੱਤਾ ਅਤੇ ਹਰ ਪਾਸੇ ਇਸ ਪ੍ਰਚਾਰ ਬਾਰੇ ਕਾਨਾ-ਫੂਸੀਆਂ ਹੋਣ ਲੱਗੀਆਂ | ਇਸ ਐਲਾਨ ਤੋਂ ਕੁਝ ਦਿਨਾਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਨੇ ਹਜ਼ਰਤ ਅਲੀ ਨੂੰ ਆਖਿਆ ਕਿ ਇਕ ਦਾਅਵਤ ਦਾ ਇੰਤਜ਼ਾਮ ਕਰੋ | ਇਸ ਦਾਅਵਤ ਵਿਚ ਅਬਦੁਲ ਮੁਤਲਿਬ ਦੇ ਸਾਰੇ ਖ਼ਾਨਦਾਨ ਨੂੰ ਸੱਦਿਆ ਗਿਆ ਸੀ, ਜਿਸ ਵਿਚ ਹਮਜ਼ਾ, ਅਬੂ ਤਾਲਿਬ ਅਤੇ ਅੱਬਾਸ ਜਿਹੇ ਸਾਰੇ ਮੁੱਖ ਮੈਂਬਰ ਸ਼ਾਮਿਲ ਸਨ | ਖਾਣਾ ਖਾਣ ਤੋਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਨੇ ਖੜ੍ਹੇ ਹੋ ਕੇ ਆਖਿਆ, 'ਮੈਂ ਉਹ ਚੀਜ਼ ਲੈ ਕੇ ਆਇਆ ਹਾਂ, ਜਿਹੜੀ ਦੀਨ ਅਤੇ ਦੁਨੀਆ ਦੋਵਾਂ ਲਈ ਜ਼ਰੂਰੀ ਹੈ | ਇਸ ਵੱਡੇ ਭਾਰ ਨੂੰ ਚੁੱਕਣ ਲਈ ਕੌਣ ਮੇਰਾ ਸਾਥ ਦੇਵੇਗਾ |' ਇਸ ਸਵਾਲ ਦਾ ਜਵਾਬ ਬੜਾ ਔਖਾ ਸੀ | ਹਾਂ ਦਾ ਇਸ਼ਾਰਾ ਕਰਨ ਵਾਲੇ ਲਈ ਸਪੱਸ਼ਟ ਸੰਦੇਸ਼ ਸੀ, ਉਹ ਪਰਿਵਾਰ, ਸਮਾਜ, ਕਬੀਲੇ ਅਤੇ ਪੂਰੇ ਅਰਬ ਵਾਸੀਆਂ ਦਾ ਵਿਰੋਧ ਝੱਲਣ ਲਈ ਤਿਆਰ ਹੋ ਜਾਵੇ | ਇਸ ਦੇ ਬਦਲੇ ਵਿਚ ਐਨੀ ਹੀ ਆਸ ਰੱਖੇ ਕਿ ਉਸ ਦੀ ਆਖ਼ਰਤ (ਮਰਨ ਤੋਂ ਬਾਅਦ) ਦਾ ਜੀਵਨ ਸਫ਼ਲ ਹੋਵੇਗਾ ਅਤੇ ਉਹ ਕਿਆਮਤ ਦੇ ਦਿਨ ਆਪਣੇ ਬਣਾਉਣ ਵਾਲੇ ਮਾਲਿਕ ਦੇ ਸਾਹਮਣੇ ਸਨਮਾਨ ਨਾਲ ਪੇਸ਼ ਹੋਵੇਗਾ |
ਇਸ ਤੋਂ ਸਿਵਾ ਕਿਸੇ ਨੂੰ ਆਰਥਿਕ ਜਾਂ ਹੋਰ ਕਿਸਮ ਦਾ ਲਾਭ ਪ੍ਰਾਪਤ ਨਹੀਂ ਹੋਣ ਵਾਲਾ ਸੀ | ਇਸ ਲਈ ਸਾਰਾ ਕਬੀਲਾ ਚੁੱਪ-ਚਾਪ ਬੈਠਾ ਰਿਹਾ | ਜਿਹੜੇ ਬੰਦੇ ਨੇ ਸਾਰੇ ਮਜ੍ਹਮੇ ਵਿਚ ਉੱਠ ਕੇ ਬੋਲਣ ਦੀ ਹਿੰਮਤ ਕੀਤੀ, ਉਹ ਇਕ ਛੋਟਾ ਬਾਲ ਸੀ, ਜਿਸ ਨੇ ਆਖਿਆ ਕਿ ਭਾਵੇਂ ਮੈਂ ਬਹੁਤ ਛੋਟਾ ਹਾਂ, ਅੱਖਾਂ ਦੁਖ ਰਹੀਆਂ ਹਨ, ਲੱਤਾਂ ਬਹੁਤ ਪਤਲੀਆਂ-ਪਤਲੀਆਂ ਹਨ, ਬਹੁਤ ਕਮਜ਼ੋਰ ਹਾਂ ਪਰ ਫੇਰ ਵੀ ਮੈਂ ਆਪ ਦਾ ਸਾਥ ਦੇਵਾਂਗਾ | ਕੁਰੈਸ਼ ਵਾਲਿਆਂ ਲਈ ਇਸ 13 ਸਾਲ ਦੇ ਬੱਚੇ ਦਾ ਅਜਿਹਾ ਫੈਸਲਾ ਲੈਣਾ ਕਿੰਨਾ ਅਜੀਬ ਸੀ | ਵਰਣਨਯੋਗ ਗੱਲ ਇਹ ਹੈ ਕਿ ਬਾਅਦ ਵਿਚ ਇਹ ਬਾਲ ਹੀ 'ਸ਼ੇਰੇ ਖ਼ੁਦਾ' ਦੇ ਰੁਤਬੇ ਨਾਲ ਨਵਾਜ਼ਿਆ ਗਿਆ | ਹਜ਼ਰਤ ਮੁਹੰਮਦ ਸਾਹਿਬ ਦੀ ਸਭ ਤੋਂ ਪਿਆਰੀ ਪੁੱਤਰੀ ਹਜ਼ਰਤ ਫ਼ਾਤਿਮਾ ਨੂੰ ਵਿਆਹਿਆ ਗਿਆ | ਇਸਲਾਮ ਦਾ ਤੀਜਾ ਖ਼ਲੀਫ਼ਾ ਬਣਿਆ ਅਤੇ ਇਸ ਦੇ ਰਾਜ ਵਿਚ ਇਸਲਾਮੀ ਫ਼ੌਜਾਂ ਨੇ ਅਨੇਕਾਂ ਜਿੱਤਾਂ ਜਿੱਤੀਆਂ | (ਚਲਦਾ)

ਨੂਰ ਮੁਹੰਮਦ ਨੂਰ
-ਮੋਬਾ: 98555-51359

ਸੰਤ ਨਰਾਇਣ ਹਰੀ ਜੀ ਮਨੀਕਰਨ ਸਾਹਿਬ ਵਾਲ

ਬਰਸੀ 'ਤੇ ਵਿਸ਼ੇਸ਼
ਇਤਿਹਾਸਕ ਗੁਰਦੁਆਰਾ ਸ੍ਰੀ ਹਰੀ ਹਰਿ ਘਾਟ ਮਨੀਕਰਨ ਸਾਹਿਬ ਦੀ ਖੋਜ ਕਰਨ ਵਾਲੇ ਮਹਾਨ ਤਪੱਸਵੀ ਸੰਤ ਬਾਬਾ ਨਰਾਇਣ ਹਰੀ ਦਾ ਜਨਮ ਪਿਤਾ ਲਾਲਾ ਜਵਾਲਾ ਸ਼ਾਹ ਤੇ ਮਾਤਾ ਲਾਜਵੰਤੀ ਦੀ ਕੁੱਖੋਂ ਮਾਘ ਮਹੀਨੇ 1909 ਈ: ਨੂੰ ਜ਼ਿਲ੍ਹਾ ਕੈਮਲਪੁਰ ਦੇ ਪਿੰਡ ਬੰਗੋ (ਪਾਕਿਸਤਾਨ) ਵਿਚ ਹੋਇਆ | ਆਪ ਦੇ ਪਿਤਾ ਸ਼ਾਹੂਕਾਰੇ ਦਾ ਕੰਮ ਕਰਦੇ ਸਨ | ਆਪ ਦੇ ਪਿਤਾ ਅਤੇ ਮਾਤਾ ਬਚਪਨ ਵਿਚ ਹੀ ਚੱਲ ਵਸੇ, ਜਿਸ ਕਾਰਨ ਆਪ ਦਾ ਸਾਰਾ ਬਚਪਨ ਭੂਆ ਕੋਲ ਹੀ ਬੀਤਿਆ | ਆਪ ਦਾ ਸੁਭਾਅ ਬਚਪਨ ਤੋਂ ਹੀ ਗਰੀਬਾਂ ਦੀ ਮਦਦ ਕਰਨਾ, ਪ੍ਰਮਾਤਮਾ ਦਾ ਨਾਮ ਜਪਣਾ ਅਤੇ ਦੂਸਰਿਆਂ ਦੇ ਕੰਮ ਆਉਣਾ ਸੀ | ਬਚਪਨ ਵਿਚ ਮਾਤਾ-ਪਿਤਾ ਦੇ ਚੱਲ ਵਸਣ ਕਾਰਨ ਆਪ ਦਾ ਕਰੀਬ 15 ਸਾਲ ਦੀ ਉਮਰ ਵਿਚ ਹੀ ਬੀਬੀ ਬਸੰਤ ਕੌਰ ਨਾਲ ਵਿਆਹ ਹੋ ਗਿਆ | ਆਪ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਹੀ ਘਰੋਂ ਨਿਕਲ ਆਏ ਸਨ, ਜਿਸ ਪਿੱਛੋਂ ਅੰਮਿ੍ਤਸਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਅਨੰਦਪੁਰ ਸਾਹਿਬ, ਭੰੁਤਰ ਗੁਰੂ ਘਰਾਂ ਵਿਚ ਲੰਮਾ ਸਮਾਂ ਸੇਵਾ ਕਰਦੇ ਰਹੇ | ਆਪ ਦੀ ਪਤਨੀ ਬੀਬੀ ਬਸੰਤ ਕੌਰ ਤਕਰੀਬਨ ਆਪ ਦੇ ਨਾਲ ਹੀ ਰਹੇ | 1938 ਈ: ਵਿਚ ਆਪ ਨੇ ਮਨੀਕਰਨ ਸਾਹਿਬ ਤੋਂ ਅੱਗੇ ਖੀਰ ਗੰਗਾ ਵਿਖੇ ਵੀ ਸਰੋਵਰਾਂ ਦੀ ਸੇਵਾ ਕਰਾਈ ਅਤੇ 1939 ਈ: ਵਿਚ ਮੁੜ ਮਨੀਕਰਨ ਸਾਹਿਬ ਆ ਗਏ ਤੇ ਇਥੇ ਸੇਵਾ ਅਰੰਭ ਦਿੱਤੀ |
ਉਦੋਂ ਮਨੀਕਰਨ ਇਕ ਛੋਟਾ ਜਿਹਾ ਪਿੰਡ ਸੀ, ਜਿਸ ਵਿਚ ਬ੍ਰਾਹਮਣਾਂ ਦੇ ਕੁਝ ਘਰ ਸਨ | ਬਾਬਾ ਜੀ ਨੇ ਹੱਥੀਂ ਮਿਹਨਤ ਕੀਤੀ, ਭੰੁਤਰ (ਕੁੱਲੂ) ਤੋਂ ਮੋਢਿਆਂ 'ਤੇ ਸੀਮੈਂਟ ਦੀਆਂ ਬੋਰੀਆਂ ਢੋਹ-ਢੋਹ ਕੇ ਲੱਕੜੀ ਦਾ ਇਕ ਕਮਰਾ ਬਣਾਇਆ, ਜਿਸ ਵਿਚ ਦੋ ਵਕਤ ਕੀਰਤਨ ਹੋਣ ਲੱਗਾ ਅਤੇ ਲੰਗਰ ਲਈ ਜਗ੍ਹਾ ਬਣਾਈ | ਗੁਰਦੁਆਰਾ ਸਾਹਿਬ ਦੀ ਨੀਂਹ ਰੱਖਣ ਸਮੇਂ ਸਥਾਨਕ ਲੋਕਾਂ ਵੱਲੋਂ ਬਹੁਤ ਵਿਰੋਧ ਕੀਤਾ ਗਿਆ ਪਰ ਬਾਬਾ ਜੀ ਨੇ ਕਦੇ ਵੀ ਕਿਸੇ ਨੂੰ ਮੰਦਾ ਬੋਲ ਨਹੀਂ ਬੋਲਿਆ | ਬਾਬਾ ਜੀ ਹਿਕਮਤ ਜਾਣਦੇ ਸਨ, ਲੋਕਾਂ ਨੂੰ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਦੀ ਚਲਾਈ ਸੇਵਾ 'ਤੇ ਪਹਿਰਾ ਦਿੰਦੇ ਹੋਏ ਅੱਜ ਵੀ ਬਾਬਾ ਗੁਰਬਚਨ ਸਿੰਘ ਉਸੇ ਤਰ੍ਹਾਂ ਗੁਰੂ ਘਰ ਵਿਚ ਆਏ ਸ਼ਰਧਾਲੂਆਂ ਨੂੰ ਮੁਫਤ ਦਵਾਈਆਂ ਦੀ ਸੇਵਾ ਨਿਭਾਅ ਰਹੇ ਹਨ | ਅਖੀਰ 22 ਫਰਵਰੀ 1989 ਦਿਨ ਬੁੱਧਵਾਰ ਨੂੰ ਅੰਮਿ੍ਤ ਵੇਲੇ ਬਾਬਾ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਸੰਤ ਸਰੋਵਰ ਵਿਚ ਤਿਆਗ ਦਿੱਤਾ | ਅੱਜ ਇਸ ਅਸਥਾਨ 'ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ | 22 ਫਰਵਰੀ ਨੂੰ ਹਰ ਸਾਲ ਬਾਬਾ ਜੀ ਦੀ ਬਰਸੀ ਬਹੁਤ ਹੀ ਪਿਆਰ ਭਾਵਨਾ ਨਾਲ ਮਨਾਈ ਜਾਂਦੀ ਹੈ |

-ਹਰਜੀਤ ਸਿੰਘ ਮਾਵੀ,
ਪੱਤਰ ਪ੍ਰੇਰਕ, ਸੰਘੋਲ | 98723-62601

ਕਥਾਵਾਚਕ ਭਾਈ ਗੁਰਲਾਲ ਸਿੰਘ ਜਗਦੇਵ ਕਲਾਂ

ਵਡਮੁੱਲੇ ਵਿਚਾਰਾਂਦਾ ਧਾਰਨੀ ਕਥਾਵਾਚਕ ਗੁਰਸਿੱਖਭਾਈ ਗੁਰਲਾਲ ਸਿੰਘਦਾ ਜਨਮ ਮਾਤਾ ਪਰਮਿੰਦਰ ਕੌਰ ਦੀ ਕੁੱਖੋਂ ਪਿਤਾ ਸ: ਬਲਜੀਤ ਸਿੰਘ ਦੇ ਘਰ ਪਿੰਡ ਜਗਦੇਵ ਕਲਾਂ, ਜ਼ਿਲ੍ਹਾ ਅੰਮਿ੍ਤਸਰ ਵਿਖੇ ਹੋਇਆ | ਸੰਸਾਰ ਪ੍ਰਸਿੱਧਕਵੀ ਹਾਸ਼ਮ ਸ਼ਾਹ ਦੇ ਪਿੰਡ ਵਿਚ ਜਨਮੇ ਇਸ ਹੋਣਹਾਰ ਨੌਜਵਾਨ ਨੇ ਮੁਢਲੀ ਸਿੱਖਿਆਪਿੰਡ ਦੇ ਸਕੂਲ ਵਿਚੋਂਕਰਨ ਉਪਰੰਤ ਕਥਾਵਾਚਕ ਦਾ ਡਿਪਲੋਮਾ ਗਿਆਨੀ ਦਿੱਤ ਸਿੰਘ ਇੰਸਟੀਚਿਊਟ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਤੋਂ ਕਰਨ ਉਪਰੰਤ ਸਮੁੱਚੇ ਪੰਜਾਬ ਅਤੇ ਹੋਰ ਸੂਬਿਆਂਵਿਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਕਥਾ-ਕਹਾਣੀਆਂ ਰਾਹੀਂਗੁਰੂ ਸਾਹਿਬਾਨਾਂ ਦੇ ਵਿਚਾਰਾਂਦੀ ਲੋਕਾਂਨੂੰ ਜਾਗ ਲਗਾਈ |ਹੁਣਤੱਕ ਆਪ ਨੂੰ ਵੱਖ-ਵੱਖ ਸੰਸਥਾਵਾਂ ਅਤੇ ਸੁਸਾਇਟੀਆਂਵੱਲੋਂਕਈਮਾਣ-ਸਨਮਾਨ ਦਿੱਤੇ ਜਾ ਚੁੱਕੇ ਹਨ |ਅੱਜਕਲ੍ਹਆਪ ਜਿਥੇ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਰਣਜੀਤ ਐਵੇਨਿਊ (ਅੰਮਿ੍ਤਸਰ) ਵਿਖੇ ਕਥਾਵਾਚਕ ਦੀ ਸੇਵਾ ਕਰਕੇ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ, ਉਥੇ ਆਪ ਵੱਲੋਂਸਕੂਲਾਂਦੇ ਬੱਚਿਆਂਨੂੰ ਮੁਫਤ ਧਾਰਮਿਕ ਸਿੱਖਿਆ ਵੀ ਦਿੱਤੀ ਜਾ ਰਹੀ ਹੈ |

-ਮਹਾਂਬੀਰ ਸਿੰਘਗਿੱਲ,
ਪਿੰਡ ਤੇ ਡਾਕ: ਚੇਤਨਪੁਰਾ (ਅੰਮਿ੍ਤਸਰ) | ਮੋਬਾ: 98144-16722

ਗ਼ਦਰ ਪਾਰਟੀ ਦੀ ਸਥਾਪਨਾ

ਅੰਗਰੇਜ਼ਾਂਦੇ ਭਾਰਤ ਉੱਤੇ ਕਾਬਜ਼ ਹੋਣਤੋਂਬਾਅਦ ਲੋਕਾਂਦੀ ਲੁੱਟ ਦਾ ਸਿਲਸਿਲਾ ਤੇਜ਼ ਗਤੀ ਨਾਲ ਚੱਲ ਪਿਆ |1860 ਵਿਚ ਅੰਗਰੇਜ਼ਾਂ ਵੱਲੋਂ ਕੀਤੇ ਜ਼ਮੀਨੀ ਬੰਦੋਬਸਤ ਕਾਰਨ ਜ਼ਮੀਨੀ ਮਾਲੀਏਦੀ ਨਕਦ ਅਦਾਇਗੀ, ਜ਼ਮੀਨ ਵੇਚਣਤੇ ਖਰੀਦਣ ਦੇ ਅਧਿਕਾਰ ਵਾਹੀਕਾਰਾਂਲਈ ਬੜੇ ਹਾਨੀਕਾਰਕ ਸਿੱਧਹੋਏ |ਦੂਜੇ ਪਾਸੇ ਕੱਪੜਾ ਤੇ ਖੇਤੀਬਾੜੀ ਦੇ ਸੰਦ ਬਣਾ ਕੇ ਝੱਟ ਲੰਘਾਉਣਵਾਲੇ ਪੇਂਡੂ ਦਸਤਕਾਰ ਬਰਤਾਨੀਆਦੇ ਕਾਰਖਾਨਿਆਂ ਤੇ ਮਸ਼ੀਨਾਂਵਿਚ ਬਣੇ ਮਾਲ ਦਾ ਮੁਕਾਬਲਾ ਨਾ ਕਰ ਸਕੇ | ਮਜਬੂਰੀ ਵੱਸ ਉਨ੍ਹਾਂਨੂੰ ਵੀ ਖੇਤੀਬਾੜੀ ਦੇ ਕੰਮ ਉੱਤੇ ਹੀ ਨਿਰਭਰ ਹੋਣਾ ਪੈ ਗਿਆ |ਫਲਸਰੂਪ 1872-73 ਤੋਂਲੈ ਕੇ 1902-03 ਤੱਕ 30 ਸਾਲ ਦੇ ਅਰਸੇ ਵਿਚ ਮੁਜਾਹਰਿਆਂਦੀ ਗਿਣਤੀ ਵਧਕੇ ਪੰਜ ਗੁਣਾ ਹੋ ਗਈਤੇ ਪ੍ਰਤੀ ਹਲ ਹੇਠ ਰਕਬਾ 8 ਤੋਂ12 ਏਕੜ ਦੀ ਥਾਂਸੰੁਗੜ ਕੇ 3 ਤੋਂ8 ਏਕੜ ਤੱਕ ਆਣਪੁੱਜਾ |ਥੋੜ੍ਹੀਆਂਜ਼ਮੀਨਾਂਦੇ ਮਾਲਕਾਂਲਈਨਕਦ ਮਾਲੀਆ ਤਾਰਨਾ ਔਖਾ ਹੋ ਗਿਆ | ਉਹ ਹੌਲੀ-ਹੌਲੀ ਕਰਜ਼ੇ ਹੇਠਾਂਦੱਬਦੇ ਗਏਤੇ ਸ਼ਾਹੂਕਾਰਾਂਕੋਲ ਜ਼ਮੀਨ ਵੇਚਣਤੇ ਹੋਰ ਰੁਜ਼ਗਾਰ ਲੱਭਣਲਈਮਜਬੂਰ ਹੋ ਗਏ |ਬੇਰੁਜ਼ਗਾਰੀ, ਕਾਲ ਅਤੇ ਬਿਮਾਰੀਆਂਦਾ ਸ਼ਿਕਾਰ ਹੋਏ ਪੰਜਾਬੀ ਕਿਸਾਨ ਅਤੇ ਦਸਤਕਾਰ ਆਪਣਾ ਪਰਿਵਾਰ ਤੇ ਦੇਸ਼ਛੱਡ ਕੇ ਅੰਗਰੇਜ਼ੀ ਫੌਜ ਵਿਚ ਭਰਤੀ ਹੋਣੇ ਸ਼ੁਰੂ ਹੋ ਗਏ |ਇੰਜ ਉਹ ਪਹਿਲਾਂਮਲਾਇਆ, ਹਾਂਗਕਾਂਗ, ਸਿੰਗਾਪੁਰ ਵਿਚ ਪੁੱਜੇ ਅਤੇ ਫੌਜ ਦੀ ਨੌਕਰੀ ਪੂਰੀ ਹੋਣਉਪਰੰਤ ਚੌਕੀਦਾਰ ਤੇ ਚਪੜਾਸੀ ਬਣਕੇ ਅੰਗਰੇਜ਼ਾਂਦੀਆਂਹੋਰ ਬਸਤੀਆਂਵਿਚੋਂਘੰੁਮਦੇ-ਘੰੁਮਾਉਾਦੇ ਕੈਨੇਡਾ-ਅਮਰੀਕਾ ਵਿਚ ਵੀ ਜਾ ਪੁੱਜੇ |
ਉੱਨੀਵੀਂ ਸਦੀ ਦੇ ਆਖਰੀ ਦਹਾਕੇ ਦੇ ਪਿਛਲੇਰੇ ਸਾਲ ਵਿਚ ਪਹਿਲਾ ਭਾਰਤੀ, ਜੋ ਸ਼ਾਂਤ ਸਾਗਰ ਦੇ ਪੱਛਮੀ ਤੱਟ 'ਤੇ ਉਤਰਿਆ, ਉਹ ਸੀ ਉਸ ਵੇਲੇ ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ਸੁਰ ਸਿੰਘਦਾ ਭਾਈਬਖਸ਼ੀਸ਼ ਸਿੰਘ | ਉਸ ਤੋਂਬਾਅਦ ਹੋਰ ਹਿੰਦੀ ਵੀ ਅਮਰੀਕਾ-ਕੈਨੇਡਾ ਪਹੰੁਚਣੇ ਸ਼ੁਰੂ ਹੋ ਗਏ, ਕਿਉਾਕਿ ਉਨ੍ਹਾਂਨੂੰ ਪਹਿਲਾਂਤੋਂਇਥੇ ਆਣਵੱਸੇ ਆਪਣੇ ਜਾਣਕਾਰਾਂਤੇ ਸਕੇ-ਸਬੰਧੀਆਂ ਤੋਂ ਇਨ੍ਹਾਂਮੁਲਕਾਂਵਿਚ ਮਿਲਦੀ ਵੱਧਮਜ਼ਦੂਰੀ ਦੀ ਸੋਅ ਮਿਲ ਗਈਸੀ | ਇਥੇ ਆਣਕੇ ਉਹ ਖੇਤਾਂ, ਬਾਗਾਂ, ਰੇਲਵੇ ਲਾਈਨਾਂਤੇ ਕਾਰਖਾਨਿਆਂਵਿਚ ਮਜ਼ਦੂਰੀ ਕਰਕੇ ਕਮਾਈਕਰਨ ਲੱਗੇ |ਉਹ ਕਰੜੇ ਤੇ ਤਕੜੇ ਜੁੱਸਿਆਂ ਦੇ ਮਾਲਕ ਹੋਣਕਰਕੇ ਵੱਧਕੰਮ ਕਰਦੇ ਸਨ ਤੇ ਲੋੜ ਪੈਣ'ਤੇ ਘੱਟ ਮਜ਼ਦੂਰੀ ਉੱਤੇ ਵੀ ਕੰਮ ਕਰਨ ਨੂੰ ਤਿਆਰ ਸਨ | ਇਸ ਨਾਲ ਸਥਾਨਕ ਮਜ਼ਦੂਰਾਂਵਿਚ ਰੋਸ ਅਤੇ ਨਸਲੀ ਵਿਤਕਰੇ ਦੀ ਲਹਿਰ ਪੈਦਾ ਹੋ ਗਈ |ਉਨ੍ਹਾਂਨੇ ਹਿੰਦੀ ਮਜ਼ਦੂਰਾਂਨਾਲ ਲੜਾਈ-ਫਸਾਦ ਕਰਨਾ ਸ਼ੁਰੂ ਕਰ ਦਿੱਤਾ | ਮਜਬੂਰੀ ਵੱਸ ਹਿੰਦੀ ਮਜ਼ਦੂਰਾਂਨੂੰ ਵੀ ਜਥੇਬੰਦ ਹੋਣਾ ਪਿਆਤੇ ਉਨ੍ਹਾਂਨੇ ਆਪਣੀਆਂਰੱਖਿਆ ਕਮੇਟੀਆਂਬਣਾ ਲਈਆਂ ਅਤੇ ਗਰੁੱਪਾਂਵਿਚ ਰਹਿ ਕੇ ਖੇਤਾਂ, ਮਿੱਲਾਂਤੇ ਰੇਲ ਪਟੜੀਆਂਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ |ਉਨ੍ਹਾਂਦੀ ਅਣਖਜਾਗ ਉਠੀ ਤੇ ਸੂਝ-ਬੂਝ ਵਿਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ |
ਉਹ ਇਕੱਠੇ ਹੋ ਕੇ ਆਪਣੇ ਮਸਲੇ ਵਿਚਾਰਨ ਲੱਗੇ ਤੇ ਉਨ੍ਹਾਂਨੂੰ ਪਹਿਲੀ ਵਾਰ ਬੜੀ ਸ਼ਿੱਦਤ ਨਾਲ ਇਹ ਅਹਿਸਾਸ ਹੋਇਆਕਿ ਉਨ੍ਹਾਂ ਦੀ ਅਜਿਹੀ ਹਾਲਤ ਦਾ ਕਾਰਨ ਉਨ੍ਹਾਂਦੀ ਗੁਲਾਮੀ ਹੀ ਹੈ |ਉਨ੍ਹਾਂਨੂੰ 33 ਕਰੋੜ ਭੇਡਾਂਨਾਲ ਤੁਲਨਾਇਆ ਜਾਂਦਾ, ਜੋ ਮੁੱਠੀ ਭਰ ਅੰਗਰੇਜ਼ਾਂਦੇ ਗੁਲਾਮ ਬਣੇ ਹੋਏ ਸਨ |ਉਨ੍ਹਾਂਨੂੰ 'ਕਾਲੇ ਕੁੱਲੀ' ਕਿਹਾ ਜਾਂਦਾ ਤੇ ਇਸ ਗੱਲ ਲਈ ਗੋਰੇ ਬੱਚਿਆਂਵੱਲੋਂਉਨ੍ਹਾਂਦਾ ਮਜ਼ਾਕ ਉਡਾਇਆ ਜਾਂਦਾ ਕਿ ਉਨ੍ਹਾਂ ਦਾ ਆਪਣਾ ਕੋਈਝੰਡਾ ਹੀ ਨਹੀਂ | ਉਨ੍ਹਾਂਨੂੰ ਕਈਹੋਟਲਾਂਵਿਚ ਵੜਨਾ ਵੀ ਵਰਜਿਤ ਕਰਾਰ ਦਿੱਤਾ ਹੋਇਆ ਸੀ |ਦੂਜੇ ਪਾਸੇ ਅਮਰੀਕਾ ਦੇ ਆਜ਼ਾਦ-ਖਿਆਲ ਲੋਕਾਂਨੇ ਉਨ੍ਹਾਂਨੂੰ ਆਪਣੇ ਮੁਲਕ (ਭਾਰਤ) ਨੂੰ ਆਜ਼ਾਦ ਕਰਾਉਣਲਈਪ੍ਰੇਰਨਾ ਸ਼ੁਰੂ ਕਰ ਦਿੱਤਾ | ਬਾਬਾ ਜਵਾਲਾ ਸਿੰਘ ਦਾ ਫਾਰਮ ਸੇਂਟ ਜੌਹਾਨ, ਜਿਥੇ ਪੰਡਿਤ ਕਾਸ਼ੀ ਰਾਮ ਮੜੌਲੀ ਤੇ ਬਾਬਾ ਸੋਹਨ ਸਿੰਘ ਭਕਨਾ ਆਰਾ ਮਿੱਲ ਵਿਚ ਕੰਮ ਕਰਦੇ ਸਨ ਅਤੇ ਬਰਕਲੇ ਵਿਸ਼ਵ ਵਿਦਿਆਲਾ, ਜਿਥੇ ਲਾਲਾ ਹਰਦਿਆਲ ਪ੍ਰੋਫੈਸਰ ਸਨ, ਆਦਿ ਥਾਵਾਂਭਾਰਤੀਆਂਦੇ ਮਿਲ ਬੈਠਣਤੇ ਵਿਚਾਰ ਚਰਚਾ ਕਰਨ ਦਾ ਕੇਂਦਰ ਬਣਗਈਆਂ |ਸਟਾਕਟਨ ਦੇ ਗੁਰਦੁਆਰੇ ਦੀ ਬਾਬਾ ਜਵਾਲਾ ਸਿੰਘ, ਭਾਈਸੰਤੋਖ ਸਿੰਘ ਤੇ ਸੰਤ ਵਿਸਾਖਾ ਸਿੰਘ 'ਤੇ ਆਧਾਰਿਤ ਕਮੇਟੀ ਪਹਿਲਾਂਹੀ ਵਜ਼ੀਫੇ ਦੇ ਕੇ ਚੰਗੇ ਪੜ੍ਹਾਕੂੂਆਂਨੂੰ ਵਿੱਦਿਆਹਾਸਲ ਕਰਨ ਲਈ ਅਮਰੀਕਾ ਵਿਚ ਸੱਦ ਰਹੀ ਸੀ |
ਇਨ੍ਹਾਂਕੇਂਦਰਾਂਵਿਚ ਮਿਲ ਬੈਠਣਤੇ ਲੰਮੀ ਸੋਚ-ਵਿਚਾਰ ਬਾਅਦ ਅਤੇ ਨਿੱਜੀ ਤਜਰਬਾ ਹਾਸਲ ਕਰਕੇ ਵੀ ਉਨ੍ਹਾਂਮੁਲਕਾਂਦੇ ਹਿੰਦੀਆਂ ਨੇ ਮਹਿਸੂਸ ਕਰ ਲਿਆਕਿ ਜਿੰਨਾ ਚਿਰ ਉਹ ਆਪਣਾ ਮੁਲਕ ਆਜ਼ਾਦ ਨਹੀਂਕਰਵਾ ਲੈਂਦੇ, ਓਨਾ ਚਿਰ ਤੱਕ ਉਨ੍ਹਾਂ ਦੇ ਦੁੱਖਾਂਦਾ ਕੋਈ ਇਲਾਜ ਨਹੀਂਹੋ ਸਕਦਾ |ਇੰਜ ਕਈ ਜਥੇਬੰਦੀਆਂਹੋਂਦ ਵਿਚ ਆਉਣੀਆਂ ਸ਼ੁਰੂ ਹੋ ਗਈਆਂ |ਇਨ੍ਹਾਂਖਿਲਰੀਆਂਸਰਗਰਮੀਆਂਨੂੰ ਕੇਂਦਰਿਤ ਕਰਨ ਲਈ ਇਕ ਸਾਂਝੀ ਨੀਤੀ 'ਤੇ ਸਾਂਝੇ ਅਮਲ ਦੀ ਜ਼ਰੂਰਤ ਸੀ |ਇਸ ਜ਼ਰੂਰਤ ਵਿਚੋਂਹੀ ਦੇਸ਼ ਜਾ ਕੇ ਹਥਿਆਰਬੰਦ ਇਨਕਲਾਬ ਕਰਨ ਲਈ ਇਕ ਕੇਂਦਰੀ ਜਥੇਬੰਦੀ ਦੀ ਲੋੜ ਮਹਿਸੂਸ ਹੋਣਲੱਗੀ ਤਾਂ 21 ਅਪ੍ਰੈਲ, 1913 ਨੂੰ 'ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ' ਨਾਂਅਦੀ ਜਥੇਬੰਦੀ ਕਾਇਮ ਕੀਤੀ ਗਈ, ਜੋ ਪਿੱਛੋਂਜਾ ਕੇ 'ਹਿੰਦੁਸਤਾਨ ਗ਼ਦਰ ਪਾਰਟੀ' ਦੇ ਨਾਂਅਨਾਲ ਮਸ਼ਹੂਰ ਹੋਈ |
ਬਾਬਾ ਸੋਹਣਸਿੰਘ ਭਕਨਾ ਪ੍ਰਧਾਨ, ਭਾਈਕੇਸਰ ਸਿੰਘ ਠਠਗੜ੍ਹ ਮੀਤ ਪ੍ਰਧਾਨ, ਲਾਲਾ ਹਰਦਿਆਲ ਜਨਰਲ ਸਕੱਤਰ, ਪੰਡਿਤ ਕਾਸ਼ੀ ਰਾਮ ਮੜੌਲੀ ਖਜ਼ਾਨਚੀ ਚੁਣੇ ਗਏ |ਇਸ ਦਾ ਉਦੇਸ਼ ਸਭਦੇਸ਼-ਭਗਤ ਜਥੇਬੰਦੀਆਂ ਨੂੰ ਇਕੱਠਾ ਕਰਕੇ ਇਕ ਝੰਡੇ ਹੇਠਲਿਆਉਣਾ ਅਤੇ ਹਥਿਆਰਬੰਦ ਇਨਕਲਾਬ ਰਾਹੀਂਦੇਸ਼ਆਜ਼ਾਦ ਕਰਵਾ ਕੇ ਅਫਿਰਕੂ ਜਮਹੂਰੀ ਰਾਜ ਕਾਇਮ ਕਰਨਾ ਸੀ |ਇਸ ਲਈਜ਼ਰੂਰੀ ਸੀ ਕਿ ਭਾਰਤੀ ਭਾਸ਼ਾਵਾਂਵਿਚ ਇਕ ਅਖਬਾਰ ਕੱਢਿਆ ਜਾਵੇ, ਜੋ ਹਿੰਦੁਸਤਾਨ ਦੇ ਨਾਲ-ਨਾਲ ਹੋਰਨਾਂ ਦੇਸ਼ਾਂਵਿਚ ਵਸਦੇ ਪੰਜਾਬੀਆਂਤੱਕ ਪਹੰੁਚਾਇਆਜਾਵੇ | ਇਸ ਦੇ ਨਾਲ ਹੀ ਦੂਜੇ ਮੁਲਕਾਂਵਿਚ ਗ਼ਦਰ ਪਾਰਟੀ ਦੀਆਂ ਸ਼ਾਖਾਵਾਂਖੋਲ੍ਹੀਆਂਜਾਣ | ਕੁਝਲੋਕ ਹਿੰਦੁਸਤਾਨ ਵਿਚ ਗੁਪਤ ਢੰਗ ਨਾਲ ਗ਼ਦਰ ਦਾ ਪ੍ਰਚਾਰ ਕਰਨ ਲਈਭੇਜੇ ਜਾਣਅਤੇ ਉਹ ਆਮ ਪਬਲਿਕ ਦੇ ਨਾਲ-ਨਾਲ ਫੌਜਾਂਵਿਚ ਪ੍ਰਚਾਰ ਕਰਕੇ ਭਾਰਤੀ ਸਿਪਾਹੀਆਂਨੂੰ ਆਪਣਾ ਮਕਸਦ ਸਮਝਾ ਕੇ ਆਪਣੇ ਨਾਲ ਜੋੜਨ ਤੇ ਜਦੋਂਗ਼ਦਰ ਲਈ ਹਾਲਾਤ ਤਿਆਰ ਹੋ ਜਾਣਤਾਂਇਕ ਨਿਸ਼ਚਿਤ ਤਰੀਕ ਤੈਅ ਕਰਕੇ ਗ਼ਦਰ ਕਰ ਦਿੱਤਾ ਜਾਵੇ |ਇਸ ਸਾਰੇ ਕੰਮ ਨੂੰ ਯੋਜਨਾਬੱਧਢੰਗ ਨਾਲ ਸਿਰੇ ਚਾੜ੍ਹਨ ਲਈਕਿਸੇ ਕੇਂਦਰੀ ਦਫਤਰ ਦੀ ਲੋੜ ਸੀ, ਜਿਥੋਂ ਅਖਬਾਰ ਚਾਲੂ ਕੀਤਾ ਜਾ ਸਕੇ ਤੇ ਉਥੋਂਸਾਰੀ ਲਹਿਰ ਨੂੰ ਨਿਯੰਤਰਤ ਕੀਤਾ ਜਾ ਸਕੇ |ਸਾਨਫਰਾਂਸਿਸਕੋ ਵਿਖੇ ਜਥੇਬੰਦੀ ਦਾ ਮੁੱਖਦਫਤਰ ਸਥਾਪਤ ਕੀਤਾ ਗਿਆ |ਇਸ ਦਾ ਨਾਂਅ'ਯੁਗਾਂਤਰ ਆਸ਼ਰਮ' ਰੱਖਿਆਗਿਆ |

ਸਿੱਖ ਇਤਿਹਾਸ ਦਾ ਸਭ ਤੋਂ ਲੰਮਾ ਮੋਰਚਾ : ਜੈਤੋ ਦਾ ਮੋਰਚਾ

21 ਫਰਵਰੀ ਨੂੰ ਮੇਲੇ 'ਤੇ ਵਿਸ਼ੇਸ਼
ਜੈਤੋ ਦੇ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ 'ਗੁਰਦੁਆਰਾ ਐਕਟ' ਬਣਾਉਣ ਲਈ ਮਜਬੂਰ ਹੋਣਾ ਪਿਆ | ਇਸੇ ਐਕਟ ਦੇ ਅਧੀਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿਚ ਆਇਆ | ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ, ਜਦੋਂ ਅੰਗਰੇਜ਼ੀ ਹਕੂਮਤ ਸ੍ਰੀ ਰਿਪੁਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿਚੋਂ ਕੱਢ ਦਿੱਤਾ | ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲਣੀ ਕੁਦਰਤੀ ਸੀ, ਕਿਉਾਕਿ ਮਹਾਰਾਜਾ ਨਾਭਾ ਸਿੱਖਾਂ ਵਿਚ ਬਹੁਤ ਹਰਮਨ-ਪਿਆਰੇ ਹੋ ਚੁੱਕੇ ਸਨ | ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਹੀ 5 ਅਗਸਤ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ 'ਚ ਹੋਈ ਬੈਠਕ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕਰਕੇੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿਚ ਨਾਭਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ |
ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗਾਵਤ ਦੇ ਤੌਰ 'ਤੇ ਲਿਆ ਅਤੇ 14 ਸਤੰਬਰ ਨੂੰ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਉਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗਿ੍ਫਤਾਰ ਕਰ ਲਿਆ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ | ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ | ਇਹ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਦੁਰਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ | ਜੈਤੋ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ | ਸਿੱਖਾਂ ਦੀ ਧਾਰਮਿਕ ਜਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮਿ੍ਤਸਰ ਤੋਂ ਰੋਜ਼ਾਨਾ 25-25 ਸਿੰਘਾਂ ਦੇ ਜਥੇ ਜੈਤੋ ਵੱਲ ਭੇਜਣੇ ਸ਼ੁਰੂ ਕੀਤੇ | 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ 25 ਸਿੰਘਾਂ ਦੇ ਜਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਮੋਰਚੇ ਨੂੰ ਹੋਰ ਤੇਜ਼ ਕਰਨ ਲਈ 500-500 ਸਿੰਘਾਂ ਦੇ ਜਥੇ ਭੇਜਣ ਦਾ ਫੈਸਲਾ ਕੀਤਾ ਗਿਆ | ਪਹਿਲੇ ਜਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ |
ਇਹ ਵਿਸ਼ਾਲ ਜਥਾ 20 ਫਰਵਰੀ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ | 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜਥਾ ਜੈਤੋ ਵੱਲ ਕੂਚ ਕਰਨ ਲੱਗਾ | ਜਥੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਸੰਗਤ ਵੀ ਸ਼ਰਧਾਵੱਸ ਨਾਲ ਚੱਲ ਰਹੀ ਸੀ | ਅੰਗਰੇਜ਼ੀ ਹਕੂਮਤ ਵੱਲੋਂ ਜਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ ਵਿੱਥ 'ਤੇ ਰੋਕ ਕੇ ਗੋਲੀ ਚਲਾ ਦੇਣ ਦੀ ਧਮਕੀ ਦਿੱਤੀ ਗਈਪਰ ਜਥਾ ਸ਼ਾਂਤਮਈ ਅੱਗੇ ਵਧਦਾ ਰਿਹਾ, ਜਿਸ 'ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ | ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ | ਲੋਕ ਸ਼ਹੀਦੀ ਜਥਿਆਂ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਲੱਗੇ | ਇਸ ਤਰ੍ਹਾਂ 500-500 ਦੇ ਜਥੇ ਭੇਜਣ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ ਅਤੇ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਅੰਗਰੇਜ਼ੀ ਹਕੂਮਤ ਨੇ ਹੱਥ ਖੜ੍ਹੇ ਨਾ ਕੀਤੇ | ਅੰਤ ਹਕੂਮਤ ਸਿੱਖ ਸੰਘਰਸ਼ ਅੱਗੇ ਝੁਕ ਗਈ | ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰਕੇ ਮੋਰਚੇ ਨੂੰ ਤੋੜ ਚੜ੍ਹਾਇਆ |

-ਭੋਲਾ ਸ਼ਰਮਾ,
ਪੱਤਰਕਾਰ, ਜੈਤੋ | ਮੋਬਾ: 98721-84024

ਸ਼ਬਦ ਵਿਚਾਰ

ਖੰਭ ਵਿਕਾਂਦੜੇ ਜੇ ਲਹਾਂ
ਘਿੰਨਾ ਸਾਵੀ ਤੋਲਿ¨
ਸਲੋਕ ਵਾਰਾਂ ਤੇ ਵਧੀਕ ਮਹਲਾ 5
ਖੰਭ ਵਿਕਾਂਦੜੇ ਜੇ ਲਹਾਂ
ਘਿੰਨਾ ਸਾਵੀ ਤੋਲਿ¨
ਤੰਨਿ ਜੜਾੲਾ ੀ ਆਪਣੈ
ਲਹਾਂਸੁ ਸਜਣੁ ਟੋਲਿ¨ 21¨ (ਅੰਗ 1426)
ਪਦ ਅਰਥ : ਵਿਕਾਂਦੜੇ-ਵਿਕਦੇ ਹੋਣ |ਲਹਾਂ-ਲਵਾਂ |ਘਿੰਨਾ-ਮੈਂਲੈ ਲਵਾਂ | ਸਾਵੀ-ਬਰਾਬਰ | ਸਾਵੀ ਤੋਲਿ-ਆਪਣੇ ਆਪ ਦੇ ਬਰਾਬਰ ਤੋਲ ਕੇ |ਤੰਨਿ-ਸਰੀਰ 'ਤੇ | ਜੜਾੲਾ ੀ-ਜੜ ਲਵਾਂ | ਲਹਾਂ-ਲਵਾਂ | ਸੁ ਸਜਣੁ-ਉਸ ਪ੍ਰਭੂ ਸੱਜਣ ਨੂੰ |
ਭਾਵ ਜੇਕਰ ਕਿਧਰੇ ਖੰਭ ਵਿਕਦੇ ਹੋਣ ਤਾਂਖੰਭਵੇਚਣਵਾਲੇ ਨੂੰ ਲੱਭਕੇ ਮੈਂ ਆਪਣੇ-ਆਪ ਦੇ ਬਰਾਬਰ ਖੰਭ ਤੋਲ ਕੇ ਲੈ ਲਵਾਂ |ਉਨ੍ਹਾਂਖੰਭਾਂਨੂੰ ਮੈਂ ਆਪਣੇ ਸਰੀਰ 'ਤੇ ਜੜ ਲਵਾਂਅਤੇ ਉਡਾਰੀ ਮਾਰ ਕੇ ਆਪਣੇ ਸੱਜਣਪ੍ਰਭੂ ਨੂੰ ਲੱਭਲਵਾਂ |
ਜਦੋਂਪ੍ਰਭੂ ਦਾ ਵਿਛੋੜਾ ਝੱਲਿਆਨਹੀਂਜਾਂਦਾ ਅਤੇ ਅੱਖੀਆਂਦਰਸ਼ਨਾਂਲਈਤਰਸ ਰਹੀਆਂਹੰੁਦੀਆਂਹਨ ਕਿ ਕਦੋਂ ਦਰਸ਼ਨ ਹੋਣਗੇ, ਤਾਂ ਆਪ ਜੀ ਸੱਜਣਪ੍ਰਭੂ ਦੇ ਆਖਣ'ਤੇ ਆਪਣਾ ਸਿਰ ਲਾਹ ਕੇ ਵੀ ਉਸ ਅੱਗੇ ਭੇਟ ਕਰਨ ਲਈਤਿਆਰ ਹਨ-
ਤੂ ਚਉ ਸਜਣ ਮੈਡਿਆ
ਡੇਈਸਿਸੁ ਉਤਾਰਿ¨
ਨੈਣਮਹਿੰਜੇ ਤਰਸਦੇ
ਕਦਿ ਪਸੀ ਦੀਦਾਰੁ¨
(ਰਾਗੁ ਮਾਰੂ ਕੀ ਵਾਰ ਮਹਲਾ 5,
ਅੰਗ 1094)
ਚਉ-ਆਖੇਂ | ਮੈਡਿਆ-ਮੇਰੇ | ਡੇਈ-ਦਿਆਂ | ਸਿਸੁ-ਸੀਸ, ਸਿਰ |ਉਤਾਰਿ-ਲਾਹ ਕੇ |ਨੈਣ-ਅੱਖੀਆਂ | ਮਹਿੰਜੇ-ਮੇਰੀਆਂ | ਪਸੀ ਦੀਦਾਰ-ਦਰਸ਼ਨ ਕਰਾਂਗਾ |
ਵਾਸਤਵ ਵਿਚ ਆਪਣੇ ਪਿਆਰੇ ਦਾ ਵਿਛੋੜਾ ਅਕਹਿ ਹੰੁਦਾ ਹੈ, ਸਹਾਰਿਆਨਹੀਂਜਾਂਦਾ, ਅੱਖੀਆਂਵਿਚੋਂਨਿਸ਼ਚੇ ਹੀ ਵਿਜੋਗ ਦੇ ਅੱਥਰੂ ਵਗ ਤੁਰਦੇ ਹਨ | ਜਗਤ ਗੁਰੂ ਬਾਬੇ ਦੇ ਰਾਗੁ ਮਾਝਵਿਚ ਪਾਵਨ ਬਚਨ ਹਨ-
ਹਉਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ
ਮੈ ਨੀਰੁ ਵਹੇ ਵਹਿ ਚਲੈ ਜੀਉ¨ (ਅੰਗ 94)
ਨੀਰੁ-ਪਾਣੀ, ਅੱਥਰੂ | ਵਹੇ ਵਹਿ ਚਲੈ-ਵਗਦੇ ਜਾ ਰਹੇ ਹਨ |
ਜਿਵੇਂ ਪਤੀਬਰਤਾ ਪਰਦੇਸ ਗਏਪਤੀ ਦੇ ਆਉਣਦਾ ਬੜੀ ਬੇਸਬਰੀ ਨਾਲ ਰਾਹ ਤੱਕਦੀ ਹੈ, ਪਤੀ ਦੇ ਵਿਜੋਗ ਵਿਚ ਉਸ ਦੀਆਂ ਅੱਖਾਂਅੱਥਰੂਆਂਨਾਲ ਭਰੀਆਂਹੋਈਆਂਹਨ ਅਤੇ ਉਡੀਕ ਵਿਚ ਖੜ੍ਹੀ ਲੰਮੇ ਸਾਹ ਲੈਂਦੀ ਹੈ, ਉਸ ਦਾ ਮਨ ਹੋਰ ਕਿਧਰੇ ਨਹੀਂ ਪਸੀਜਦਾ, ਨਾ ਹੀ ਉਸ ਦੇ ਪੈਰ ਖਿਸਕਦੇ ਹਨ, ਭਾਵ ਇਕੋ ਥਾਂ'ਤੇ ਖੜ੍ਹੀ ਰਹਿੰਦੀ ਹੈ, ਇਹੋ ਜਿਹੀ ਹਾਲਤ ਹੰੁਦੀ ਹੈ ਉਸ ਬਿਰਹਨੀ ਦੀ, ਜਿਸ ਨੂੰ ਪ੍ਰਮਾਤਮਾ ਦੇ ਮਿਲਾਪ ਦੀ ਆਸ ਹੰੁਦੀ ਹੈ |ਭਗਤ ਕਬੀਰ ਜੀ ਦਾ ਰਾਗੁ ਗਉੜੀ ਵਿਚ ਬੜਾ ਸੰੁਦਰ ਕਥਨ ਹੈ-
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ¨
ਉਰ ਨ ਭਿਜੈ ਪਗੁ ਨ ਖਿਸੈ
ਹਰਿ ਦਰਸਨ ਕੀ ਆਸਾ¨ (ਅੰਗ 337-38)
ਪੰਥੁ-ਰਾਹ, ਰਸਤਾ | ਨਿਹਾਰੈ-ਤਕਦੀ ਹੈ, ਦੇਖਦੀ ਹੈ |ਕਾਮਨੀ-ਪਿਆਰ ਕਰਨ ਵਾਲੀ, ਪਤੀਬਰਤਾ | ਲੋਚਨ-ਅੱਖਾਂ |ਉਰ-ਹਿਰਦਾ |ਨ ਭਿਜੈ-ਭਿਜਦਾ ਨਹੀਂ, ਰੱਜਦਾ ਨਹੀਂ, ਪਸੀਜਦਾ ਨਹੀਂ |ਪਗੁ-ਪੈਰ | ਨ ਖਿਸੈ-ਖਿਸਕਦੇ ਨਹੀਂ | ਉਸਾਸਾ-ਲੰਮੇ ਸਾਹ |
ਕੋਈ ਵੱਸ ਚਲਦਾ ਨਾ ਦੇਖ, ਅਜਿਹੀ ਬਿਰਹਨੀ ਫਿਰ ਕਾਂਨੂੰ ਆਖਦੀ ਹੈ ਕਿ ਹੇ ਕਾਲੇ ਕਾਂ, ਤੰੂ ਉਡਦਾ ਕਿਉਾਨਹੀਂ?ਜਾ ਛੇਤੀ ਜਾ ਕੇ ਖ਼ਬਰ ਲਿਆ ਕਿ ਉਹ ਆਪ ਆ ਰਹੇ ਹਨ, ਤਾਂਕਿ ਮੈਂ ਆਪਣੇ ਪਿਆਰੇ ਰਾਮ ਨੂੰ ਛੇਤੀ ਮਿਲ ਸਕਾਂ-
ਉਡਹੁ ਨ ਕਾਗਾ ਕਾਰੇ¨
ਬੇਗਿ ਮਲੀਜੈ ਅਪੁਨੇ ਰਾਮ ਪਿਆਰੇ¨
(ਅੰਗ 338)
ਕਾਗਾ ਕਾਰੇ-ਹੇ ਕਾਲੇ ਕਾਂ | ਉਡਹੁ ਨ-ਉਡਦਾ ਕਿਉਾਨਹੀਂ | ਬੇਗਿ-ਛੇਤੀ |
ਅੰਤ ਵਿਚ ਭਗਤ ਜੀ ਦਿ੍ੜ੍ਹਕਰਵਾ ਰਹੇ ਹਨ ਕਿ ਬਿਰਹਨੀ ਵਾਂਗ ਸਾਨੂੰ ਵੀ ਸਹੀ ਜੀਵਨ ਪਦ ਦੀ ਪ੍ਰਾਪਤੀ ਲਈ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਪ੍ਰਭੂ ਦੇ ਨਾਮ ਦਾ ਓਟ-ਆਸਰਾ ਲੈਣਾ ਚਾਹੀਦਾ ਹੈ ਅਤੇ ਰਸਨਾ ਨਾਲ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ-
ਕਹਿ ਕਬੀਰ ਜੀਵਨ ਪਦ ਕਾਰਨਿ
ਹਰਿ ਕੀ ਭਗਤਿ ਕਰੀਜੈ¨
ਏਕੁ ਆਧਾਰੁ ਨਾਮੁ ਨਾਰਾਇਨਿ
ਰਸਨਾ ਰਾਮ ਰਵੀਜੈ¨ (ਅੰਗ 338)
ਆਧਾਰੁ-ਆਸਰਾ |ਰਸਨਾ-ਜੀਭ | ਰਵੀਜੈ-ਸਿਮਰਨਾ ਚਾਹੀਦਾ ਹੈ |ਜੀਵਨ ਪਦ-ਸਤਿਕਾਰ ਨਾਲ ਜੀਵਨ ਜਿਊਣ ਦੀ ਜਾਚ |
ਦੂਜੇ ਗੁਰਦੇਵ ਦੇ ਪਾਵਨ ਬਚਨ ਹਨ ਕਿ ਜਿਸ ਪਿਆਰੇ ਨਾਲ ਪ੍ਰੇਮ ਹੋਵੇ, ਆਪਾ-ਭਾਵ ਮਿਟਾ ਕੇ ਉਸ ਦੇ ਸਨਮੁਖਰਹਿਣਾ ਚਾਹੀਦਾ ਹੈ | ਜਗਤ ਵਿਚ ਉਸ ਪ੍ਰਭੂ ਤੋਂਬੇਮੁਖ ਹੋ ਕੇ ਜਿਉਣਾ ਧਿਰਕਾਰਜੋਗ ਹੈ-
ਜਿਸੁ ਪਿਆਰੇ ਸਿਉਨੇਹੁ
ਤਿਸੁ ਆਗੈ ਮਰਿ ਚਲੀਐ¨
ਧਿ੍ਗੁ ਜੀਵਣੁ ਸੰਸਾਰਿ
ਤਾ ਕੈ ਪਾਛੈ ਜੀਵਣਾ¨
(ਸਿਰੀਰਾਗੁ ਕੀ ਵਾਰ ਮਹਲਾ 4, ਅੰਗ 83)
ਸਿਉ-ਨਾਲ | ਨੇਹੁ-ਪਿਆਰ, ਪ੍ਰੇਮ | ਤਿਸੁ ਆਗੈ-ਉਸ ਦੇ ਸਨਮੁੱਖ, ਸਾਹਮਣੇ | ਮਰਿ ਚਲੀਐ-ਆਪਾ ਭਾਵ ਮਿਟਾ ਦੇਈਏ | ਤਾ ਕੈ ਪਾਛੈ-ਉਸ ਤੋਂਬੇਮੁਖਹੋ ਕੇ |
ਰਾਗੁ ਸੂਹੀ ਵਿਚ ਗੁਰੂ ਰਾਮਦਾਸ ਜੀ ਤਾਂ ਇਸ ਗੱਲ ਦੀ ਜਾਚਨਾ ਕਰ ਰਹੇ ਹਨ ਕਿ ਜੇਕਰ ਕੋਈ ਲਿਆਕੇ ਮੈਨੂੰ ਪਿਆਰਾ ਪ੍ਰੀਤਮ ਮਿਲਾ ਦੇਵੇ ਤਾਂ ਉਸ ਅੱਗੇ ਮੈਂ ਆਪਣੇ-ਆਪ ਨੂੰ ਵੇਚ ਦਿਆਂ-
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ
ਹਉਤਿਸੁ ਪਹਿ ਆਪੁ ਵੇਚਾਈ¨ (ਅੰਗ 757)
ਆਣਿ-ਲਿਆਕੇ |ਹਉ-ਹਉਾ, ਮੈਂ | ਤਿਸੁ ਪਹਿ-ਉਸ ਅੱਗੇ |ਆਪੁ-ਆਪਣੇ ਆਪ ਨੂੰ | ਵੇਚਾਈ-ਵੇਚ ਦਿਆਂ |
ਗੁਰੂ ਜੀ ਦਿ੍ੜ੍ਹ ਕਰਵਾ ਰਹੇ ਹਨ ਕਿ ਕਿਸੇ ਪ੍ਰਕਾਰ ਦਾ ਹੰਕਾਰ ਕਰਨਾ ਨਹੀਂਚਾਹੀਦਾ, ਸਗੋਂਪ੍ਰਮਾਤਮਾ ਦੇ ਸ਼ਰਨੀਂਪੈ ਕੇ ਉਸ ਦੇ ਦਰਸ਼ਨਾਂਲਈ ਆਪਾ ਨਿਛਾਵਰ ਕਰਨਾ ਚਾਹੀਦਾ ਹੈ-
ਮਾਨੁ ਨ ਕੀਜੈ ਸਰਣਿਪਰੀਜੈ
ਦਰਸਨ ਕਉ ਬਲਿਹਾਰੀ¨
(ਅੰਗ 455)
ਮਾਨੁ-ਹੰਕਾਰ | ਪਰੀਜੈ-ਪੈਣਾ ਚਾਹੀਦਾ ਹੈ | ਬਲਿਹਾਰੀ-ਸਦਕੇ ਜਾਣਾ ਚਾਹੀਦਾ ਹੈ, ਨਿਛਾਵਰ ਕਰਨਾ ਚਾਹੀਦਾ ਹੈ |
ਪੰ੍ਰਤੂ ਜੋ ਸਿਰ ਪ੍ਰਮਾਤਮਾ ਦੀ ਯਾਦ ਵਿਚ ਨਹੀਂਝੁਕਦਾ, ਉਹ ਸਿਰ ਨਕਾਰਾ ਹੈ, ਗੁਣਹੀਣ ਹੈ |ਇਸੇ ਤਰ੍ਹਾਂ ਜਿਸ ਸਰੀਰ ਵਿਚ ਪ੍ਰਮਾਤਮਾ ਲਈ ਪਿਆਰ ਦੀ ਖਿੱਚ ਨਹੀਂ, ਉਸ ਸਰੀਰ ਨੂੰ ਸਾੜ ਦਿਓ | ਸਿਰੀਰਾਗੁ ਕੀ ਵਾਰ ਮਹਲਾ 4 ਦੀ 15ਵੀਂਪਉੜੀ ਨਾਲ ਗੁਰੂ ਅੰਗਦ ਦੇਵ ਜੀ ਦਾ ਸਲੋਕ ਅੰਕਤ ਹੈ-
ਜੋ ਸਿਰੁ ਸਾਂਈ ਨਾ ਨਿਵੈ
ਸੋ ਸਿਰੁ ਦੀਜੈ ਡਾਰਿ¨
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ
ਸੋ ਪਿੰਜਰੁ ਲੈ ਜਾਰਿ¨ (ਅੰਗ 89)
ਸਾਂਈ-ਮਾਲਕ ਪ੍ਰਭੂ | ਡਾਰੁ-ਸੁੱਟ ਦਿਓ, ਕਿਉਾਕਿ ਨਾਕਾਰਾ ਹੈ |ਪਿੰਜਰ-ਸਰੀਰ | ਮਹਿ-ਵਿਚ |ਬਿਰਹਾ-ਪਿਆਰ ਦੀ ਖਿੱਚ | ਜਾਰਿ-ਸਾੜ ਦਿਓ |

ਸਾਧੂ ਸਿੰਘ ਗੋਬਿੰਦਪੁਰੀ
-217-ਆਰ, ਮਾਡਲ ਟਾਊਨ, ਜਲੰਧਰ |

 

ਕ੍ਰਿਪਾਨ : ਮੰੁਬਈ ਅਤੇ ਸਿੰਧ ਪ੍ਰਾਂਤ ਵਿਚ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸ: ਖੜਕ ਸਿੰਘ ਦੇ ਜਥੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨਾਲ ਰਲਣ ਵਾਲੇ ਸਥਾਨਕ ਸਿੱਖਾਂ ਜਾਂ ਇਸ ਪਿੱਛੋਂ ਪੰਜਾਬ ਤੋਂ ਆਉਣ ਵਾਲੇ ਸਿੱਖਾਂ ਦੇ ਹੋਰ ਜਥਿਆਂ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਸਪੱਸ਼ਟ ਕਰਦਿਆਂ ਦੱਸਿਆ ਗਿਆ ਕਿ 'ਇਨ੍ਹਾਂ ਵਿਚੋਂ ਅਸਰ ਰਸੂਖ ਅਤੇ ਪ੍ਰਭਾਵ ਰੱਖਣ ਵਾਲਿਆਂ ਵਿਰੁੱਧ ਖੜਕ ਸਿੰਘ ਵਰਗੀ ਹੀ ਕਾਰਵਾਈ ਕੀਤੀ ਜਾਵੇ ਅਤੇ ਬਾਕੀਆਂ ਨੂੰ ਇੰਡੀਅਨ ਆਰਮਜ਼ ਐਕਟ ਦੀ ਧਾਰਾ 13 ਅਧੀਨ ਬੇ-ਹਥਿਆਰ ਕਰਕੇ ਉਨ੍ਹਾਂ ਦੀਆਂ ਕ੍ਰਿਪਾਨਾਂ ਜ਼ਾਬਤਾ ਫੌਜਦਾਰੀ ਦੀ ਦਫ਼ਾ 532 ਅਧੀਨ ਜ਼ਬਤ ਕਰਨ ਲਈ ਪੇਸ਼ ਕੀਤੀਆਂ ਜਾਣ |' ਮੰੁਬਈ ਸਰਕਾਰ ਦੀ ਸਮਝ ਸੀ ਕਿ ਜੇਕਰ ਉਪਰ ਦੱਸੇ ਤਰੀਕੇ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਖੜਕ ਸਿੰਘ ਅਤੇ ਉਸ ਦੀ ਸੋਚ ਦੇ ਧਾਰਨੀ ਹੋਰ ਲੋਕਾਂ ਨੂੰ ਪ੍ਰਚਾਰ ਦਾ ਕੋਈ ਅਵਸਰ ਨਹੀਂ ਮਿਲੇਗਾ |
ਮੰੁਬਈ ਸਰਕਾਰ ਨੇ ਕਮਿਸ਼ਨਰ ਸਿੰਧ ਨੂੰ ਲਿਖੇ ਉਪਰੋਕਤ ਪੱਤਰ ਨੰ: 2750-ਰਾਜਸੀ, ਮਿਤੀ 19 ਦਸੰਬਰ, 1927 ਦਾ ਉਤਾਰਾ ਪੰਜਾਬ ਸਰਕਾਰ ਨੂੰ ਭੇਜਦਿਆਂ ਪ੍ਰਸਤਾਵਿਤ ਕਾਰਵਾਈ ਬਾਰੇ ਟਿੱਪਣੀ ਕਰਨ/ਸੁਝਾਅ ਭੇਜਣ ਦੀ ਬੇਨਤੀ ਕੀਤੀ | ਇਸ ਸਮੇਂ ਮਿਸਟਰ ਐੱਚ. ਡਬਲਿਊ. ਇਮਰਸਨ ਪੰਜਾਬ ਸਰਕਾਰ ਦਾ ਮੁੱਖ ਸਕੱਤਰ ਸੀ | ਉਸ ਨੇ ਮੰੁਬਈ ਸਰਕਾਰ ਦੇ ਗ੍ਰਹਿ ਸਕੱਤਰ ਮਿਸਟਰ ਜੇ. ਮੌਨਟੀਥ ਨੂੰ ਲਿਖੇ ਪੱਤਰ ਨੰ: 6007-ਮਿਲ, ਮਿਤੀ 18 ਫਰਵਰੀ, 1928 ਦੁਆਰਾ ਮੰੁਬਈ ਪ੍ਰਾਂਤ ਵਿਚ ਸਿੱਖਾਂ ਦੁਆਰਾ ਪਹਿਨੀ ਜਾਣ ਵਾਲੀ ਕ੍ਰਿਪਾਨ ਦੀ ਲੰਬਾਈ 9 ਇੰਚ ਤੱਕ ਸੀਮਿਤ ਕਰਨ ਦੇ ਫੈਸਲੇ ਲਈ ਮੰੁਬਈ ਸਰਕਾਰ ਵੱਲੋਂ ਆਧਾਰ ਬਣਾਈਆਂ ਦਲੀਲਾਂ ਦਾ ਇਕ-ਇਕ ਕਰਕੇ ਜ਼ੋਰਦਾਰ ਖੰਡਨ ਕੀਤਾ |
ਮੰੁਬਈ ਸਰਕਾਰ ਦੀ ਪਹਿਲੀ ਦਲੀਲ ਸੀ ਕਿ ਉਸ ਨੇ ਸਿੱਖਾਂ ਨੂੰ ਕ੍ਰਿਪਾਨ, ਭਾਵੇਂ ਉਸ ਦੀ ਲੰਬਾਈ 9 ਇੰਚ ਤੱਕ ਸੀਮਿਤ ਕੀਤੀ ਗਈ ਹੈ, ਪਹਿਨਣ ਦੀ ਆਗਿਆ ਇਕ ਰਿਆਇਤ ਵਜੋਂ ਦਿੱਤੀ ਹੈ | ਮਿਸਟਰ ਇਮਰਸਨ ਦਾ ਕਹਿਣਾ ਸੀ ਕਿ ਅਸਲ ਵਿਚ ਇਹ ਕਾਰਵਾਈ ਰਿਆਇਤ ਨਹੀਂ, ਸਗੋਂ ਹਿੰਦੁਸਤਾਨ ਸਰਕਾਰ ਵੱਲੋਂ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦੀ ਦਿੱਤੀ ਆਜ਼ਾਦੀ ਦਾ ਹਨਨ ਹੈ, ਕਿਉਾ ਜੋ ਸਮੁੱਚੇ ਬਰਤਾਨਵੀ ਹਿੰਦੁਸਤਾਨ ਵਿਚ ਸਿੱਖਾਂ ਨੂੰ ਸ਼ਰ੍ਹੇਆਮ ਮਨਚਾਹੀ ਲੰਬਾਈ ਵਾਲੀ ਕ੍ਰਿਪਾਨ ਪਹਿਨਣ ਦੀ ਆਜ਼ਾਦੀ ਉੱਤੇ ਵਾਰ ਕੀਤਾ ਗਿਆ ਹੈ |
ਮਿਸਟਰ ਇਮਰਸਨ ਨੇ ਅੱਗੇ ਲਿਖਿਆ ਕਿ ਪੰਜਾਬ ਵਿਚ ਸਿੱਖਾਂ ਦੁਆਰਾ ਕ੍ਰਿਪਾਨ ਪਹਿਨਣ ਉੱਤੇ ਪਾਬੰਦੀ ਉਠਾਏ ਜਾਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਦੋ ਖ਼ਦਸ਼ੇ ਸਨ : ਪਹਿਲਾ ਕਿ ਫਿਰਕੂ ਜਾਂ ਹੋਰ ਦੰਗੇ ਫ਼ਸਾਦ ਸਮੇਂ ਸਿੱਖ ਇਸ ਅਸੀਮਿਤ ਰਿਆਇਤ ਦਾ ਵਿਰੋਧੀਆਂ ਉੱਤੇ ਹਮਲਾ ਕਰਨ ਦਾ ਨਾਜ਼ਾਇਜ਼ ਲਾਭ ਉਠਾਉਣਗੇ ਅਤੇ ਦੂਜਾ : ਕਿ ਜਿਨ੍ਹਾਂ ਫਿਰਕਿਆਂ ਨੂੰ ਕ੍ਰਿਪਾਨ ਪਹਿਨਣ ਦਾ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ, ਉਨ੍ਹਾਂ ਦੇ ਮਨ ਵਿਚ ਜਾਇਜ਼ ਸ਼ੰਕਾ ਅਤੇ ਰੋਸ ਉਤਪੰਨ ਹੋਵੇਗਾ | ਮਿਸਟਰ ਇਮਰਸਨ ਨੇ ਲਿਖਿਆ ਕਿ ਮੰੁਬਈ ਸਰਕਾਰ ਵੱਲੋਂ ਵੀ ਕ੍ਰਿਪਾਨ ਦੀ ਲੰਬਾਈ ਤੋਂ ਬੰਦਿਸ਼ ਨਾ ਹਟਾਏ ਜਾਣ ਪਿੱਛੇ ਇਹ ਦੋਵੇਂ ਜਾਂ ਇਨ੍ਹਾਂ ਵਿਚੋਂ ਕੋਈ ਇਕ ਕਾਰਨ ਹੋ ਸਕਦਾ ਹੈ | ਉਸ ਨੇ ਪੰਜਾਬ ਵਿਚ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦੀ ਖੁੱਲ੍ਹ ਦਿੱਤੇ ਜਾਣ ਸਬੰਧੀ ਆਪਣਾ ਤਜਰਬਾ ਸਾਂਝਾ ਕਰਦਿਆਂ ਲਿਖਿਆ ਕਿ ਜਿਥੋਂ ਤੱਕ ਸਾਧਾਰਨ ਜੁਰਮ ਅਤੇ ਫਿਰਕੂ ਦੰਗਿਆਂ ਦਾ ਪ੍ਰਸ਼ਨ ਹੈ, ਕ੍ਰਿਪਾਨ ਅਥਵਾ ਤਲਵਾਰ ਰੱਖਣ ਦੀ ਖੁੱਲ੍ਹ ਦੇਣ ਦੇ ਸਿੱਟੇ ਵਜੋਂ ਇਸ ਵਿਚ ਕੋਈ ਵਾਧਾ ਨਹੀਂ ਹੋਇਆ | ਲਾਹੌਰ ਵਿਚ ਮਾਰਚ, 1927 ਦੌਰਾਨ ਹੋਏ ਫਿਰਕੂ ਦੰਗਿਆਂ ਦਾ ਹਵਾਲਾ ਦਿੰਦਿਆਂ ਮਿਸਟਰ ਇਮਰਸਨ ਨੇ ਲਿਖਿਆ ਕਿ ਫਿਰਕੂ ਦੰਗਿਆਂ ਦੌਰਾਨ ਕਈ ਮੌਕਿਆਂ ਉੱਤੇ ਕ੍ਰਿਪਾਨ ਦੀ ਵਰਤੋਂ ਕੀਤੀ ਗਈ ਹੈ ਪਰ ਤਜਰਬਾ ਦੱਸਦਾ ਹੈ ਕਿ ਅਜਿਹੇ ਮੌਕੇ ਮੁਸਲਮਾਨ ਗੁੰਡਿਆਂ ਨੂੰ ਵੀ ਕ੍ਰਿਪਾਨ ਜਿੰਨੇ ਹੀ ਅਸਰਦਾਰ ਹੋਰ ਹਥਿਆਰ ਜਿਵੇਂ ਚਾਕੂ ਆਦਿ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਿਲ ਨਹੀਂ ਸੀ ਆਈ | (ਬਾਕੀ ਅਗਲੇ ਅੰਕ 'ਚ)

ਡਾ: ਗੁਰਦੇਵ ਸਿੰਘਸਿੱਧੂ
-3154, ਸੈਕਟਰ-71,
ਮੁਹਾਲੀ-160071. ਮੋਬਾ: 94170-49417

ਜਨਮ ਦਿਹਾੜੇ 'ਤੇ ਵਿਸ਼ੇਸ਼ ਭਾਈਮਰਦਾਨਾ ਜੀ

br/>
ਭਾਈਮਰਦਾਨਾ ਜੀ ਦਾ ਜਨਮ ਫੱਗਣ ਮਹੀਨੇ 1459 ਵਿਚ ਰਾਇਭੋਇ ਦੀ ਤਲਵੰਡੀ ਵਿਖੇ ਪਿਤਾ ਮੀਰ ਬਾਦਰਾਂ ਅਤੇ ਮਾਤਾ ਲੱਖੋ ਜੀ ਦੇ ਗ੍ਰਹਿ ਵਿਖੇ ਹੋਇਆ | ਜਿਸ ਵੇਲੇ ਮਰਦਾਨੇ ਦਾ ਮਿਲਾਪ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤਾਂਇਹ ਭਾਈਮਰਦਾਨਾ ਬਣਗਿਆ |
ਭਾਈਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਸਨ | ਜੀਵਨ ਸਾਥੀ ਦੀ ਮਹਾਨਤਾ ਦੁਨਿਆਵੀ ਰਿਸ਼ਤਿਆਂ ਵਿਚ ਸਭਨਾਲੋਂਵੱਧ ਨਜ਼ਦੀਕ ਹੰੁਦੀ ਹੈ | ਭਾਈਮਰਦਾਨਾ ਪੰਜ-ਤਾਰਾ ਰਬਾਬ ਵਜਾਉਣਵਿਚ ਧਨੀ ਸਨ |ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂਉਚਾਰੀ ਗਈ ਧੁਰ ਕੀ ਬਾਣੀ ਨੂੰ ਨਿਰਧਾਰਿਤ ਰਾਗਾਂਵਿਚ ਗਾਇਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵਾਸਪਾਤਰ ਬਣੇ | ਸ੍ਰੀ ਗੁਰੂ ਨਾਨਕ ਦੇਵ ਜੀ ਆਪ ਆਲਮ-ਫ਼ਾਜਲ ਸਨ, ਉਨ੍ਹਾਂਦਾ ਪਰਿਵਾਰ ਵੀ ਪੜਿ੍ਹਆ-ਲਿਖਿਆ ਸੀ | ਪਿਤਾ ਮਹਿਤਾ ਕਲਿਆਣਦਾਸ ਜੀ ਪਟਵਾਰੀ ਸਨ, ਭਨਵਈਆ ਜੈ ਰਾਮ ਵੀ ਪਟਵਾਰੀ ਸਨ ਅਤੇ ਸਹੁਰਾ ਮੂਲ ਚੰਦ ਵੀ ਪਟਵਾਰੀ ਸਨ |ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਭਤੋਂਪਹਿਲਾਂਰਾਏਬੁਲਾਰ ਭਟੀ ਨੇ ਪਛਾਣਿਆ ਕਿ ਇਹ ਕੋਈ ਦੁਨਿਆਵੀ ਮਨੁੱਖ ਨਹੀਂ, ਇਹ ਤਾਂਕੋਈ ਫ਼ਰਿਸ਼ਤਾ ਹੈ |
ਭਾਈਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਾਰ-ਵਾਰ ਯਾਦ ਦਿਵਾਇਆ ਕਰਨ, ਘਰੇ ਮੰੁਡੇ ਸ਼ਹਿਜ਼ਾਦੇ ਦਾ ਵਿਆਹ ਰੱਖਿਆ ਹੈ | ਗੁਰੂ ਸਾਹਿਬ ਹੱਸ ਕੇ ਕਹਿਣਮਰਦਾਨਿਆ, ਜਿਸ ਵੇਲੇ ਢੁਕਵਾਂਸਮਾਂ ਆਇਆ, ਤੈਨੂੰ ਭੇਜ ਦੇਵਾਂਗੇ |ਇਕ ਦਿਨ ਗੁਰੂ ਸਾਹਿਬ ਅਤੇ ਮਰਦਾਨਾ ਜਾ ਰਹੇ ਸਨ ਤਾਂਰਸਤੇ ਵਿਚ ਲੋਕ ਇਕ ਮਿ੍ਤਕ ਨੂੰ ਲੈ ਕੇ ਜਾ ਰਹੇ ਸਨ | ਸ਼ਮਸ਼ਾਨਘਾਟ ਤੋਂਪਹਿਲਾਂਮਿ੍ਤਕ ਨੂੰ ਇੱਟਾਂਦੀ ਥੜ੍ਹੀ ਉੱਪਰ ਰੱਖਕੇ ਮਿੱਟੀ ਦਾ ਘੜਾ ਭੰਨਿਆ ਗਿਆ | ਜਿਸ ਵੇਲੇ ਸਭ ਪਿੰਡ ਵਾਲੇ ਸਸਕਾਰ ਕਰਕੇ ਚਲੇ ਗਏਤਾਂਗੁਰੂ ਸਾਹਿਬ ਕਹਿਣਲੱਗੇ, ਮਰਦਾਨਿਆ ਇਹ ਘੜੇ ਦੀਆਂਠੀਕਰੀਆਂ ਇਕੱਠੀਆਂਕਰਕੇ ਸਾਫੇ ਦੇ ਪੱਲੇ ਵਿਚ ਬੰਨ੍ਹਲੈ | ਮਰਦਾਨਾ ਕਹਿਣਲੱਗਾ, ਬਾਬਾ ਘਰੇ ਖੁਸ਼ੀਆਂਦਾ ਕੰਮ ਹੈ, ਤੁਸੀਂਇਹ ਮੁਰਦੇ ਦੇ ਘੜੇ ਦੀਆਂ ਠੀਕਰੀਆਂਦੇ ਕੇ ਬਦਸ਼ਗਨੀ ਕਿਉਾਕਰਦੇ ਹੋ?ਬਾਬਾ ਕਹਿੰਦਾ, ਮਰਦਾਨਿਆ ਇਹ ਸਾਂਭ ਕੇ ਲੈ ਕੇ ਜਾਵੀਂ |ਮਰਦਾਨਾ ਮੰੂਹ ਵਿਚ ਬੁੜ-ਬੁੜ ਕਰਦਾ ਤੁਰ ਪਿਆ |
ਰਸਤੇ ਵਿਚ ਜਾ ਕੇ ਅੱਧੀਆਂਠੀਕਰੀਆਂਸੁੱਟ ਦਿੱਤੀਆਂ ਅਤੇ ਜਿਸ ਵੇਲੇ ਘਰੇ ਪੁੱਜਿਆ ਤਾਂਸਾਰਾ ਪਰਿਵਾਰ ਇਕੱਠਾ ਹੋਇਆਤਾਂ ਕਹਿਣਲੱਗੇ, ਚਲੋ ਤੁਸੀਂ ਆਗਏ ਤਾਂਹੁਣਵਿਆਹ ਦਾ ਕਾਰਜ ਹੋ ਜਾਵੇਗਾ | ਕੀ ਲੈ ਕੇ ਆਏਹੋ? ਮਰਦਾਨਾ ਗੁੱਸੇ ਵਿਚ ਬੋਲਿਆ, 'ਮੁਰਦੇ ਦੀਆਂ ਠੀਕਰੀਆਂ |' ਘਰ ਦੇ ਕਹਿਣਲੱਗੇ, 'ਸੁੱਖੀਂ-ਸਾਂਦੀਂ ਇਸ ਤਰ੍ਹਾਂਕਿਉਾਬੋਲਦੇ ਹੋ?' ਜਦੋਂਸਾਫੇ ਦੀ ਗੰਢ ਖੋਲ੍ਹੀ ਤਾਂਇਹ ਸਭ ਠੀਕਰੀਆਂਸੋਨੇ ਦੀਆਂਸਨ |ਮਰਦਾਨਾ ਕਹਿੰਦਾ, 'ਅੱਧੀਆਂ ਤਾਂਮੈਂਰਸਤੇ ਵਿਚ ਸੁੱਟ ਆਇਆਹਾਂ |' ਅਜਿਹੇ ਖਾਸ ਮੌਕੇ ਭਾਈ ਮਰਦਾਨਾ ਜੀ ਦੀ ਜ਼ਿੰਦਗੀ ਵਿਚ ਬੜੇ ਆਏ ਹੋਣਗੇ ਪਰ ਗੁਰੂ ਸਾਹਿਬ ਨਾਰਾਜ਼ ਨਹੀਂਹੋਏ |ਉਹ ਜਾਣਦੇ ਸਨ ਕਿ ਇਹ ਦੁਨਿਆਵੀ ਮਨੁੱਖ ਹੈ |ਸਹਿਜੇ-ਸਹਿਜੇ ਭਾਈ ਮਰਦਾਨਾ ਵੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ-ਖਿਆਲਾਂ ਬਾਰੇ ਸੋਝੀ ਰੱਖਣਲੱਗ ਪਏ ਸਨ | ਇਸ ਵਾਰ ਵੀ ਫਿਰੋਜ਼ਪੁਰ ਵਿਖੇ 23 ਅਤੇ 24 ਫਰਵਰੀ ਨੂੰ ਭਾਈਮਰਦਾਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਅੰਤਰਰਾਸ਼ਟਰੀ ਕੀਰਤਨ ਦਰਬਾਰ ਕਰਵਾਇਆਜਾ ਰਿਹਾ ਹੈ |

-ਹਰਪਾਲ ਸਿੰਘਭੁੱਲਰ,
ਪ੍ਰਧਾਨ, ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ,
ਫਿਰੋਜ਼ਪੁਰ |ਮੋਬਾ: 98145-11007

ਗੁਰਮਤਿ ਸੰਗੀਤ ਰਚਨਾਕਾਰ ਪ੍ਰੋ: ਕਰਤਾਰ ਸਿੰਘ

ਗੁਰਮਤਿ ਸੰਗੀਤ ਪਰੰਪਰਾ-115
ਗੁਰਮਤਿ ਸੰਗੀਤ ਦੇ ਕਾਫਲੇ ਦੀ ਪਹਿਲੀ ਕਤਾਰ ਵਿਚ ਸ਼ੁਮਾਰ ਪ੍ਰੋ: ਕਰਤਾਰ ਸਿੰਘ ਗੁਰਮਤਿ ਸੰਗੀਤ ਦੀ ਅਗਲੀ ਪੀੜ੍ਹੀ ਲਈ ਇਕ ਆਦਰਸ਼ ਗੁਰਮਤਿ ਸੰਗੀਤਾਚਾਰੀਆ ਹਨ, ਜਿਨ੍ਹਾਂ ਕੋਲ ਇਸ ਵਿਸ਼ੇ ਦਾ ਕਿਰਿਆਤਮਕ ਗਿਆਨ ਤੇ ਉਸ ਦੀ ਪੇਸ਼ਕਾਰੀ ਦਾ ਮੌਲਿਕ ਅੰਦਾਜ਼ ਹੈ | ਗੁਰਮਤਿ ਸੰਗੀਤ ਦੇ ਰਚਨਾਤਮਕ ਖੇਤਰ ਵਿਚ ਆਪ ਦਾ ਵਿਸ਼ੇਸ਼ ਯੋਗਦਾਨ ਹੈ | ਆਪ ਨੇ ਗੁਰਮਤਿ ਸੰਗੀਤ ਰਚਨਾਵਾਂ ਦੇ ਤਿੰਨ ਪੁਸਤਕਾਂ ਦੇ ਰੂਪ ਵਿਚ ਸੁਰਲਿਪੀਬੱਧ ਸੰਗ੍ਰਹਿ ਭੇਟ ਕੀਤੇ ਹਨ |
ਸੰਗੀਤਾਚਾਰੀਆ ਪ੍ਰੋ: ਤਾਰਾ ਸਿੰਘ ਦੀ ਤਰ੍ਹਾਂ ਪ੍ਰੋ: ਕਰਤਾਰ ਸਿੰਘ ਵੀ ਪਹਿਲਾਂ ਭਾਰਤੀ ਸੰਗੀਤ ਦੇ ਕੁਸ਼ਲ ਅਧਿਆਪਕ ਤੇ ਬਾਅਦ ਵਿਚ ਗੁਰਮਤਿ ਸੰਗੀਤ ਦੇ ਵਿਦਵਾਨ ਪ੍ਰਚਾਰਕ ਵਜੋਂ ਜਾਣੇ ਜਾਂਦੇ ਹਨ | ਦੋਵਾਂ ਨੇ ਹੀ ਸੰਗੀਤ ਅਧਿਆਪਨ ਦੀ ਸੇਵਾ ਨਿਵਰਤੀ ਉਪਰੰਤ ਆਪਣਾ ਜੀਵਨ ਗੁਰਮਤਿ ਸੰਗੀਤ ਨੂੰ ਸਮਰਪਿਤ ਕੀਤਾ ਅਤੇ ਮਹੱਤਵਪੂਰਨ ਗੁਰਮਤਿ ਸੰਗੀਤ ਲਿਖਤਾਂ ਪ੍ਰਦਾਨ ਕੀਤੀਆਂ | ਦੋਵਾਂ ਦੀ ਛਾਂ ਮਾਣਨ ਦਾ ਲੇਖਕ ਨੂੰ ਸੁਭਾਗ ਪ੍ਰਾਪਤ ਹੈ |
ਪ੍ਰੋ: ਕਰਤਾਰ ਸਿੰਘ ਦਾ ਜਨਮ 3 ਅਪ੍ਰੈਲ, 1928 ਨੂੰ ਸ: ਅਤਰ ਸਿੰਘ ਦੇ ਗ੍ਰਹਿ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿੰਡ ਘੁਮਾਣ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ | ਪਿੰਡ ਤੋਂ ਸਕੂਲੀ ਪੜ੍ਹਾਈ ਪ੍ਰਾਪਤ ਕਰਦਿਆਂ ਆਪ ਨੂੰ ਸ਼ਬਦ ਅਤੇ ਸ਼ਬਦ ਕੀਰਤਨ ਸੁਣਨ ਦੀ ਚੇਟਕ ਲੱਗੀ | ਆਪ ਨੇ ਪੰਡਿਤ ਨੱਥੂ ਰਾਮ (ਤਰਨ ਤਾਰਨ ਟਕਸਾਲ ਵਾਲੇ), ਗਿਆਨੀ ਗੁਰਚਰਨ ਸਿੰਘ ਕੈਨੇਡੀਅਨ, ਭਾਈ ਸੁੰਦਰ ਸਿੰਘ (ਕਸੂਰ ਵਾਲੇ), ਭਾਈ ਦਲੀਪ ਸਿੰਘ, ਭਾਈ ਪੂਰਨ ਸਿੰਘ (ਤਰਨ ਤਾਰਨ), ਭਾਈ ਅਮੋਲਕ ਸਿੰਘ (ਲਾਹੌਰ) ਅਤੇ ਕਰਮਾ ਰਬਾਬੀ ਆਦਿ ਤੋਂ ਸੰਗੀਤ ਅਤੇ ਗੁਰਮਤਿ ਸੰਗੀਤ ਦੀ ਗੂੜ੍ਹ ਤਾਲੀਮ ਹਾਸਲ ਕੀਤੀ | ਇਸ ਤੋਂ ਇਲਾਵਾ ਆਪ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗਿਆਨੀ, ਉਸਤਾਦ ਜਸਵੰਤ ਸਿੰਘ ਭੰਵਰਾ ਦੀ ਅਗਵਾਈ ਹੇਠ 'ਸੰਗੀਤ ਪ੍ਰਭਾਕਰ' ਅਤੇ 'ਸੰਗੀਤ ਭਾਸਕਰ' ਗਾਇਨ-ਵਾਦਨ ਦੀ ਡਿਗਰੀ, ਸ੍ਰੀ ਬਲਵੰਤ ਰਾਇ ਜਸਵਾਲ ਦੀ ਸਰਪ੍ਰਸਤੀ ਹੇਠ ਪ੍ਰਯਾਗ ਸੰਗੀਤ ਸੰਗਤੀ, ਇਲਾਹਾਬਾਦ ਤੋਂ 'ਸੰਗੀਤ ਪ੍ਰਵੀਨ' ਅਤੇ 1967 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੰਗੀਤ ਦੀ ਮਾਸਟਰ ਡਿਗਰੀ ਹਾਸਲ ਕੀਤੀ |
ਪ੍ਰੋ: ਕਰਤਾਰ ਸਿੰਘ ਗੁਰਮਤਿ ਸੰਗੀਤ ਦੀ ਵਿਹਾਰਕਤਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ | ਆਪ ਨੇ ਦੇਸ਼ ਵੰਡ ਤੋਂ ਪਹਿਲਾਂ 1945 ਵਿਚ ਪਾਕਿਸਤਾਨ ਦੇ ਗੁਰਦੁਆਰਾ ਸਿੰਘ ਸਭਾ ਮੰਡੀ ਰੀਨਾਲਾ ਖੁਰਦ ਜ਼ਿਲ੍ਹਾ ਮਿੰਟਗੁਮਰੀ ਅਤੇ ਗੁਰਦੁਆਰਾ ਸਿੰਘ ਸਭਾ ਗੁਜਰਾਂਵਾਲਾ ਤੋਂ ਕੀਰਤਨ ਦੀ ਸੇਵਾ ਪ੍ਰਾਰੰਭ ਕੀਤੀ | ਵਰਤਮਾਨ ਸਮੇਂ ਵੀ ਆਪ ਗੁਰਮਤਿ ਸੰਗੀਤ ਦੀ ਵਿਹਾਰਕਤਾ ਨਾਲ ਨਿਰੰਤਰ ਜੁੜੇ ਹੋਏ ਹਨ | ਸ਼ਬਦ ਕੀਰਤਨ ਦੇ ਨਾਲ-ਨਾਲ ਆਪ ਨੇ ਸੰਗੀਤ ਅਧਿਆਪਨ ਦੇ ਕਾਰਜ ਨੂੰ ਅਪਣਾਇਆ ਅਤੇ ਅਨੇਕਾਂ ਵਿਦਿਆਰਥੀਆਂ ਨੂੰ ਸੰਗੀਤ ਤੇ ਗੁਰਮਤਿ ਸੰਗੀਤ ਨਾਲ ਜੋੜਿਆ | ਆਪ ਵੱਲੋਂ ਸ਼ਬਦ ਕੀਰਤਨ ਰਚਨਾਵਾਂ ਦੇ ਰੂਪ ਵਿਚ ਜੋ ਕਾਰਜ ਕੀਤਾ ਗਿਆ ਹੈ, ਉਸ ਪਿੱਛੇ ਆਪ ਦੇ ਜੀਵਨ ਦਾ ਸੰਗੀਤ ਪ੍ਰਤੀ ਲੰਬਾ ਤਜਰਬਾ ਸਪੱਸ਼ਟ ਪ੍ਰਤੱਖ ਹੁੰਦਾ ਹੈ | ਸੰਗੀਤ ਰਚਨਾ ਕਿਸੇ ਕਲਾਕਾਰ ਮਨ ਦੇ ਉੱਤਮ ਮੌਲਿਕ ਸੰਗੀਤਕ ਅਨੁਭਵ ਦੀ ਕਿਰਤ ਵਜੋਂ ਸੰਗੀਤਕ ਰੂਪ ਵਿਚ ਸਰੂਪਤ ਹੁੰਦੀ ਹੈ | ਸੰਗੀਤ ਰਚਨਾ ਸਾਧਾਰਨ ਅਨੁਭਵ ਤੋਂ ਪਰੇ ਦੀ ਅਵਸਥਾ ਤੇ ਅਕਹਿ ਪਲਾਂ ਦੀ ਦਾਸਤਾਂ ਹੈ | ਇਸੇ ਕਰਕੇ ਸੰਗੀਤ ਦੇ ਖੇਤਰ ਦਾ ਹਰ ਗਾਇਕ ਜਾਂ ਅਧਿਆਪਕ ਸੰਗੀਤ ਰਚਨਾਕਾਰ ਤਾਂ ਨਹੀਂ ਹੋ ਸਕਦਾ | ਗੁਰਮਤਿ ਸੰਗੀਤ ਵਿਚ ਸ਼ਬਦ ਰਚਨਾ ਸੰਗੀਤ ਦੀਆਂ ਦੂਸਰੀਆਂ ਪਰੰਪਰਾਵਾਂ ਨਾਲੋਂ ਹੋਰ ਵੀ ਕਠਿਨ ਕਾਰਜ ਹੈ | ਸ਼ਬਦ ਤੇ ਸੰਗੀਤ ਨੂੰ 'ਕੀਰਤਨ' ਹਿਤ ਰਚਨਾ ਵਜੋਂ ਪ੍ਰਸਤੁਤ ਕਰਨ ਲਈ ਜ਼ਰੂਰੀ ਹੈ ਮਨ, ਬਚਨ, ਕਰਮ ਕਰਕੇ 'ਸ਼ਬਦ' ਨਾਲ ਅਨੁਭਵ ਦੇ ਪੱਧਰ 'ਤੇ ਜੁੜਨਾ, ਕੀਰਤਨ ਰੂਪ ਵਿਚ ਸ਼ਬਦ ਨੂੰ ਸੰਗੀਤਕ ਕੈਨਵਸ ਉੱਤੇ ਸੰਪੂਰਨ ਕਰਨਾ, ਦੋਧਾਰੀ ਤਲਵਾਰ 'ਤੇ ਚੱਲਣ ਸਮਾਨ ਹੈ |
ਰਚਨਾਕਾਰ ਦੇ ਤੌਰ 'ਤੇ ਪ੍ਰੋ: ਕਰਤਾਰ ਸਿੰਘ ਦੀਆਂ ਹੁਣ ਤੱਕ ਤਿੰਨ ਪੁਸਤਕਾਂ ਉਪਲਬਧ ਹਨ, ਜਿਨ੍ਹਾਂ ਵਿਚ 'ਗੁਰਬਾਣੀ ਸੰਗੀਤ ਦਰਪਣ' (1996), 'ਗੁਰੂ ਅੰਗਦ ਦੇਵ ਸੰਗੀਤ ਦਰਪਣ' (2004) ਅਤੇ 'ਗੁਰਮਤਿ ਸੰਗੀਤ ਦਰਪਣ' (ਭਾਗ ਪਹਿਲਾ (2003), ਭਾਗ ਦੂਜਾ (2006), ਭਾਗ ਤੀਜਾ (2010)) ਦੇ ਨਾਂਅ ਸ਼ਾਮਲ ਹਨ | ਇਹ ਸਾਰੀਆਂ ਪੁਸਤਕਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਹੋਈਆਂ ਹਨ | ਇਨ੍ਹਾਂ ਪੁਸਤਕਾਂ ਵਿਚ ਗੁਰਮਤਿ ਸੰਗੀਤ ਦੇ 100 ਤੋਂ ਵੱਧ ਨਿਰਧਾਰਤ ਅਤੇ ਮਿਸ਼ਰਤ ਰਾਗਾਂ ਅਧੀਨ 1200 ਤੋਂ ਵੱਧ ਸ਼ਬਦ ਕੀਰਤਨ ਰਚਨਾਵਾਂ ਦਾ ਵਿਸ਼ਾਲ ਸੰਗ੍ਰਹਿ ਮੌਜੂਦ ਹੈ | ਇਹ ਸਾਰੀਆਂ ਸ਼ਬਦ ਕੀਰਤਨ ਰਚਨਾਵਾਂ ਵੱਖ-ਵੱਖ ਗਾਇਨ ਸ਼ੈਲੀਆਂ ਜਿਵੇਂ ਧਰੁਪਦ, ਧਮਾਰ, ਖਿਆਲ, ਪੜਤਾਲ, ਘੋੜੀਆਂ, ਅਲਾਹੁਣੀਆਂ ਆਦਿ ਵਿਚ ਸੁਰਲਿਪੀਬੱਧ ਕੀਤੀਆਂ ਗਈਆਂ ਹਨ | ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਹਿਤ ਆਪ ਵੱਲੋਂ ਵੱਖ-ਵੱਖ ਪ੍ਰਚਲਿਤ ਅਤੇ ਅਪ੍ਰਚਲਿਤ ਸਰਲ ਤੇ ਵਿਕਟ ਤਾਲਾਂ ਦਾ ਪ੍ਰਯੋਗ ਕੀਤਾ ਗਿਆ ਹੈ | ਇਸ ਤੋਂ ਇਲਾਵਾ ਇਨ੍ਹਾਂ ਪੁਸਤਕਾਂ ਵਿਚ ਗੁਰਮਤਿ ਸੰਗੀਤ ਪ੍ਰਤੀ ਸੰਖੇਪ ਜਾਣਕਾਰੀ ਵੀ ਦਰਜ ਕੀਤੀ ਗਈ ਹੈ | ਇਹ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਦੀ ਵੈੱਬਸਾਈਟ www.gurmatsangeetlibrary.com 'ਤੇ ਅਪਲੋਡ ਵੀ ਕੀਤੀਆਂ ਗਈਆਂ ਹਨ | ਵਰਤਮਾਨ ਸਮੇਂ ਗੁਰਮਤਿ ਸੰਗੀਤ ਅਕੈਡਮੀ, ਅਨੰਦਪੁਰ ਸਾਹਿਬ ਦੇ ਡਾਇਰੈਕਟਰ ਵਜੋਂ ਕਾਰਜਰਤ ਪ੍ਰੋ: ਕਰਤਾਰ ਸਿੰਘ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਡਮੁੱਲੇ ਯੋਗਦਾਨ ਹਿਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਮੇਂ-ਸਮੇਂ 'ਤੇ ਵਿਸ਼ੇਸ਼ ਰੂਪ ਵਿਚ ਸਨਮਾਨਤ ਕੀਤਾ ਗਿਆ ਹੈ |
ਗੁਰਮਤਿ ਸੰਗੀਤ ਦੇ ਖੇਤਰ ਵਿਚ ਪ੍ਰੋ: ਕਰਤਾਰ ਸਿੰਘ ਦਾ ਕਾਰਜ ਇਕ ਨਿਵੇਕਲੀ ਧਾਰਾ ਵਜੋਂ ਪਛਾਣਿਆ ਜਾਂਦਾ ਰਹੇਗਾ | ਸਿਹਤਯਾਬੀ ਤੇ ਲੰਮੀ ਉਮਰ ਦੀ ਕਾਮਨਾ ਨਾਲ ਅੱਜ ਪ੍ਰੋ: ਕਰਤਾਰ ਸਿੰਘ ਤੋਂ ਅਸੀਂ ਹੋਰ ਗੁਰਮਤਿ ਸੰਗੀਤ ਰਚਨਾਵਾਂ ਦੀ ਆਸ ਰੱਖਦੇ ਹਾਂ |

ਡਾ: ਗੁਰਨਾਮ ਸਿੰਘ

ਗੁਰਦੁਆਰਾ ਸੁਧਾਰ ਲਹਿਰ ਦਾ ਸਿਦਕੀ ਆਗੂ ਸ: ਤੇਜਾ ਸਿੰਘਸਮੰੁਦਰੀ

ਫਰਵਰੀ ਨੂੰ ਜਨਮ ਦਿਨ 'ਤੇ ਵਿਸ਼ੇਸ਼
ਸਾਦਗੀ, ਦਿ੍ੜ੍ਹਤਾ, ਸਿਦਕਦਿਲੀ ਅਤੇ ਨਿਸ਼ਕਾਮ ਸੇਵਕ ਵਜੋਂ ਜਿਹੜਾ ਮਹਾਨ ਯੋਗਦਾਨ ਗੁਰਦੁਆਰਾ ਸੁਧਾਰ ਲਹਿਰ ਲਈ ਸ: ਤੇਜਾ ਸਿੰਘਸਮੰੁਦਰੀ ਨੇ ਪਾਇਆ, ਉਸ ਨੂੰ ਕੌਮ ਕਦੇ ਵੀ ਭੁੱਲ ਨਹੀਂਸਕਦੀ | ਸ: ਤੇਜਾ ਸਿੰਘ ਦਾ ਜਨਮ ਰਿਸਾਲਦਾਰ ਮੇਜਰ ਸ: ਦੇਵਾ ਸਿੰਘਦੇ ਗ੍ਰਹਿ ਵਿਖੇ ਮਾਤਾ ਨੰਦ ਕੌਰ ਦੀ ਕੁੱਖ ਤੋਂ ਉਸ ਸਮੇਂਦੇ ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਤਰਨ ਤਾਰਨ ਦੇ ਪਿੰਡ ਰਾਇ ਕਾ ਬੁਰਜ ਵਿਖੇ 20 ਫਰਵਰੀ, 1882 ਈ: ਨੂੰ ਹੋਇਆ | ਉਨ੍ਹਾਂਦੀ ਰੁਚੀ ਧਾਰਮਿਕ ਅਤੇ ਸਮਾਜਿਕ ਕਾਰਜਾਂਵਿਚ ਸੀ |ਚੀਫ ਖਾਲਸਾ ਦੀਵਾਨ ਦੇ ਮੈਂਬਰ ਵਜੋਂਸਭ ਤੋਂ ਪਹਿਲਾਂਕਾਰਜਸ਼ੀਲ ਹੋਏ |ਆਪਣੇ ਸ਼ਹਿਰ ਸਮੰੁਦਰੀ ਵਿਚ ਸਭਤੋਂਪਹਿਲਾਂਖਾਲਸਾ ਦੀਵਾਨ ਕਾਇਮ ਕੀਤਾ | ਇਸ ਤੋਂਪਿੱਛੋਂ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂਨੂੰ ਮਿਲਾ ਕੇ 'ਖਾਲਸਾ ਦੀਵਾਨ ਬਾਰ' ਦੀ ਸਥਾਪਨਾ ਕੀਤੀ | ਆਪਣੇ ਪਿੰਡ ਵਿਚ ਖਾਲਸਾ ਮਿਡਲ ਸਕੂਲ ਅਤੇ ਸਰਹਾਲੀ 'ਚ ਸ੍ਰੀ ਗੁਰੂ ਗੋਬਿੰਦ ਸਿੰਘਖਾਲਸਾ ਹਾਈ ਸਕੂਲ ਦੀ ਸਥਾਪਨਾ ਕਰਕੇ ਲੋਕਾਂਨੂੰ ਸਿੱਖਿਅਤ ਕਰਨ ਲਈਵੱਡਾ ਉੱਦਮ ਕੀਤਾ | ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ ਤੋਂਗੁਰਦੁਆਰਾ ਜਨਮ ਸਥਾਨ ਦੇ ਪ੍ਰਬੰਧਲਈ ਬਣਾਈ ਪ੍ਰਬੰਧਕ ਕਮੇਟੀ ਵਿਚ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ |ਨਵੇਂਬਣੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਛੇਤੀ ਹੀ 'ਅਕਾਲੀ ਪੱਤਿ੍ਕਾ' ਦੀ ਪ੍ਰਕਾਸ਼ਨਾ ਸ਼ੁਰੂ ਕੀਤੀ | ਇਸ ਅਖਬਾਰ ਲਈ ਮਾਇਕ ਸਹਾਇਤਾ ਵੀ ਕੀਤੀ |ਜਦੋਂਗੁਰਦੁਆਰਾ ਰਕਾਬਗੰਜ ਦਿੱਲੀ ਵਿਖੇ ਮੋਰਚਾ ਅਰੰਭਹੋਇਆ ਤਾਂਸ: ਤੇਜਾ ਸਿੰਘ ਸਮੰੁਦਰੀ ਨੇ ਸੌ ਸਿੰਘਾਂਦੇ ਜਥੇ ਸਮੇਤ ਗਿ੍ਫ਼ਤਾਰੀ ਲਈ ਆਪਣਾ ਨਾਂਅਪੇਸ਼20 ਕੀਤਾ | ਗੁਰਦੁਆਰਾ ਸੁਧਾਰ ਲਹਿਰ ਦੇ ਸਰਗਰਮ ਆਗੂ ਵਜੋਂ ਹਮੇਸ਼ਾ ਮੂਹਰੀ ਆਗੂ ਵਜੋਂਵਿਚਰੇ | 13 ਅਕਤੂਬਰ, 1923 ਨੂੰ ਜਥੇ ਸਮੇਤ ਗਿ੍ਫ਼ਤਾਰ ਹੋਏ | 1925 ਈ: ਵਿਚ ਜਦੋਂਭਾਰਤ ਵਿਚ ਹਕੂਮਤ ਕਰ ਰਹੀ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਐਕਟ ਪਾਸ ਕੀਤਾ, ਉਸ ਸਮੇਂਗੁਰਦੁਆਰਾ ਸੁਧਾਰ ਲਹਿਰ ਲਈਸੰਘਰਸ਼ ਕਰ ਰਹੇ ਸਿੱਖਆਗੂ ਦੋ ਧੜਿਆਂਵਿਚ ਵੰਡੇ ਗਏ |ਜਿਹੜੇ ਸੰਘਰਸ਼ਸ਼ੀਲ ਆਗੂਆਂਨੇ ਗੁਰਦੁਆਰਾ ਐਕਟ ਨੂੰ ਪ੍ਰਵਾਨ ਨਹੀਂਸੀ ਕੀਤਾ, ਉਨ੍ਹਾਂਜੇਲ੍ਹਵਿਚੋਂਰਿਹਾਅਹੋਣਤੋਂ ਇਨਕਾਰ ਕਰ ਦਿੱਤਾ | ਸ: ਤੇਜਾ ਸਿੰਘ ਸਮੰੁਦਰੀ ਵੀ ਰਿਹਾਅਹੋਣ ਤੋਂਇਨਕਾਰ ਕਰਨ ਵਾਲੇ ਆਗੂਆਂਵਿਚ ਸ਼ਾਮਿਲ ਸਨ | ਦਲੇਰੀ ਅਤੇ ਸਿਦਕਦਿਲੀ ਕਰਕੇ ਸ: ਤੇਜਾ ਸਿੰਘ ਸਮੰੁਦਰੀ ਦਾ ਸਤਿਕਾਰ ਸਮੁੱਚਾ ਸਿੱਖ ਜਗਤ ਕਰਦਾ ਸੀ | ਅੰਗਰੇਜ਼ ਹਕੂਮਤ ਵੱਲੋਂਜੇਲ੍ਹ ਵਿਚ ਹੀ ਤੰਗੀਆਂ-ਤੁਰਸ਼ੀਆਂਵਾਲਾ ਜੀਵਨ ਬਤੀਤ ਕਰਦਿਆਂ 17 ਜੁਲਾਈ, 1926 ਈ: ਨੂੰ ਦਿਲ ਦਾ ਦੌਰਾ ਪਿਆ | ਇਸ ਮਾਰੂ ਦੌਰੇ ਨਾਲ ਆਪ ਸਦੀਵੀ ਵਿਛੋੜਾ ਦੇ ਗਏ |ਸ: ਤੇਜਾ ਸਿੰਘ ਸਮੰੁਦਰੀ ਦੀ ਯਾਦ ਨੂੰ ਹਮੇਸ਼ਾ ਲਈ ਤਾਜ਼ਾ ਰੱਖਣਲਈਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਕੱਤਰੇਤ ਲਈਬਣਾਏਦਫਤਰ ਦਾ ਨਾਂਅ'ਤੇਜਾ ਸਿੰਘਸਮੰੁਦਰੀ ਹਾਲ' ਰੱਖਿਆ | ਸ: ਤੇਜਾ ਸਿੰਘ ਸਮੰੁਦਰੀ ਦੇ ਸਪੁੱਤਰ ਸ: ਬਿਸ਼ਨ ਸਿੰਘ ਸਮੰੁਦਰੀ ਨੂੰ 1969 ਈ: ਵਿਚ ਨਵੀਂਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣਾਇਆਗਿਆ | ਅੱਜ ਇਸ ਮਹਾਨ ਸਿੱਖ ਆਗੂ ਦੀ ਕੇਵਲ ਯਾਦ ਹੀ ਬਾਕੀ ਹੈ |

-ਭਗਵਾਨ ਸਿੰਘਜੌਹਲ,
ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ
(ਜਲੰਧਰ)-144101. ਮੋਬਾ: 98143-24040

ਗੁਰਦੁਆਰਾ ਹਰੀਆਂ ਵੇਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਜਥੇਬੰਦੀ ਦੇ ਮੁਖੀ ਜ਼ਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿਚ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਮਨਾਏ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕਰਵਾਏ ਕੀਰਤਨ ਦਰਬਾਰ 'ਚ ਗੁਰੂ ਘਰ ਦੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਨਾਮ ਸਿੰਘ ਹਜ਼ੂਰੀ ਜਥਾ ਹਰੀਆਂ ਵੇਲਾਂ, ਭਾਈ ਨਿਰੰਜਨ ਸਿੰਘ ਜਵੱਦੀ ਕਲਾਂ ਵਾਲੇ, ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਜ਼ਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਬੀਬੀ ਯਸ਼ਪਾਲ ਕੌਰ ਕੈਨੇਡਾ, ਬੀਬੀ ਬਲਰਾਜ ਕੌਰ ਕੈਨੇਡਾ, ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਧਾਮੀ, ਮੁੱਖ ਪਾਰਲੀਮਾਨੀ ਸਕੱਤਰ ਸ: ਸੋਹਣ ਸਿੰਘ ਠੰਡਲ, ਸ਼੍ਰੋਮਣੀ ਕਮੇਟੀ ਮੈਂਬਰ ਤੇ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਚੱਬੇਵਾਲ ਦੀਆਂ ਵਿਦਿਆਰਥਣਾਂ, ਢਾਡੀ ਪਿ੍ਤਪਾਲ ਸਿੰਘ ਬੈਂਸ, ਭਾਈ ਰਾਮ ਸਿੰਘ ਸਮਾਧਾਂ, ਭਾਈ ਤੇਜਿੰਦਰ ਸਿੰਘ, ਭਾਈ ਹਜ਼ਾਰਾ ਸਿੰਘ ਭੀਖੋਵਾਲ ਆਦਿ ਦੇ ਜਥਿਆਂ, ਸਿੱਖ ਵਿਦਵਾਨਾਂ ਅਤੇ ਸੰਤ-ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਕਥਾ-ਕੀਰਤਨ, ਢਾਡੀ ਵਾਰਾਂ, ਗੁਰਮਤਿ ਵਿਚਾਰਾਂ ਅਤੇ ਗੁਰ-ਇਤਿਹਾਸ ਦੁਆਰਾ ਨਿਹਾਲ ਕੀਤਾ | ਇਸ ਮੌਕੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹੀ ਸੱਤਵੀਂ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਕਿਹਾ | ਇਸ ਮੌਕੇ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ | 

-ਰਾਜਾ ਸਿੰਘ ਪੱਟੀ
ਪ.ਪ. ਚੱਬੇਵਾਲ (ਹੁਸ਼ਿਆਰਪੁਰ) | ਮੋਬਾ: 98158-25766

ਅੱਜ ਭੰਡਾਰੇ 'ਤੇ ਵਿਸ਼ੇਸ਼ ਸ੍ਰੀ 108 ਸੁਆਮੀ ਸਰੂਪਾਨੰਦ ਜੀ

ਧੰਨ-ਧੰਨ ਸ੍ਰੀ 108 ਬ੍ਰਹਮ ਗਿਆਨੀ ਸੁਆਮੀ ਸਰੂਪਾਨੰਦ ਦਾ ਜਨਮ ਸਤੰਬਰ, 1900 ਵਿਚ ਪਿਤਾ ਵੀਰ ਸਿੰਘਤੇ ਮਾਤਾ ਵੀਰ ਕੌਰ ਦੀ ਕੁੱਖੋਂਪਿੰਡ ਜਗਮਾਲ ਵਾਲੀ, ਜ਼ਿਲ੍ਹਾ ਬਠਿੰਡਾ (ਹੁਣ ਜ਼ਿਲ੍ਹਾ ਸਿਰਸਾ, ਹਰਿਆਣਾ) ਵਿਖੇ ਹੋਇਆ |ਆਪ ਦੀ ਉਮਰ ਅਜੇ 5-6 ਸਾਲ ਹੀ ਹੋਈ ਸੀ ਕਿ ਆਪ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ |ਆਪ ਦਾ ਪਾਲਣ-ਪੋਸ਼ਣ ਆਪ ਦੇ ਤਾਏ ਹਰੀ ਸਿੰਘ ਤੇ ਤਾਈਮਹਾਂਕੌਰ ਨੇ ਕੀਤਾ |ਆਪ ਜਦ 12 ਸਾਲ ਦੇ ਹੋਏਤਾਂਆਪ ਦੇ ਤਾਇਆ ਜੀ ਨੇ ਉਨ੍ਹਾਂਨੂੰ ਮੱਝਾਂਚਾਰਨ ਵਾਸਤੇ ਭੇਜਣਾ ਸ਼ੁਰੂ ਕਰ ਦਿੱਤਾ | ਮੱਝਾਂਚਾਰਦੇ ਇਕ ਦਿਨ ਉਨ੍ਹਾਂਦਾ ਮੇਲ ਭਰਮਣ ਕਰਦੇ ਸਾਧੂਆਂਨਾਲ ਹੋਇਆ ਤੇ ਆਪ ਮੱਝਾਂਚਰਦੀਆਂਛੱਡ ਕੇ ਸਾਧੂਆਂਨਾਲ ਰਲ ਗਏ | ਘੰੁਮਦੇ-ਘੰੁਮਦੇ ਆਪ ਪਿੰਡ ਸ਼ੇਰਪੁਰ, ਨੇੜੇ ਜਗਰਾਵਾਂ, ਜ਼ਿਲ੍ਹਾ ਲੁਧਿਆਣਾ ਵਿਖੇ ਆਪਹੰੁਚੇ, ਜਿਥੇ ਆਪ ਦਾ ਮੇਲ ਸ੍ਰੀ 108 ਭੂਰੀ ਵਾਲੇ ਗਰੀਬਦਾਸੀਏਬ੍ਰਹਮ ਗਿਆਨੀ ਸਤਿਗੁਰੂ ਜਗਦੀਸਰਾ ਨੰਦ ਨਾਲ ਹੋਇਆ | ਕੁਝਸਮਾਂਪਾ ਕੇ ਇਹ ਮੇਲ ਮਿੱਤਰਤਾ ਵੱਲ ਵਧਕੇ ਗੁਰੂ-ਚੇਲੇ ਵਿਚ ਬਦਲ ਗਿਆ |
ਇਕ ਦਿਨ ਆਪ ਮਾਲਵੇ ਤੋਂਬਾਬਾ ਨਾਮਦੇਵ ਨਗਰ ਘੁਮਾਣਵਿਖੇ ਦਰਸ਼ਨ ਕਰਨ ਵਾਸਤੇ ਆਏ | ਇਥੋਂਪਿੰਡ ਮੰਡ ਵਿਖੇ ਚਲੇ ਗਏ |ਨਹਿਰ ਦੇ ਕਿਨਾਰੇ ਕਠਿਨ ਤਪੱਸਿਆਕਰਦੇ ਰਹੇ ਤੇ ਪਿੰਡ ਵਾਸੀਆਂਦੇ ਜ਼ੋਰ ਦੇਣ'ਤੇ ਇਥੇ ਹੀ ਰਹਿ ਗਏ |ਇਥੇ ਉਹ ਹਜ਼ਾਰਾਂਸਾਧੂਆਂਨੂੰ ਭੰਡਾਰੇ ਕਰਦੇ | ਉਨ੍ਹਾਂ ਦੀ ਤਪੱਸਿਆਸਦਕਾ ਇਥੇ ਤਪ ਅਸਥਾਨ ਪਿੰਡ ਮੰਡ ਵਿਖੇ ਸੁਸ਼ੋਭਿਤ ਹੈ | ਉਨ੍ਹਾਂਦੀ ਯਾਦ ਵਿਚ ਹਰ ਸਾਲ ਸੁਆਮੀ ਗੁਰਬਖਸ਼ ਦੇਵੀ ਮੁੱਖ ਸੇਵਾਦਾਰ ਦੀ ਰਹਿਨੁਮਾਈਹੇਠਸਮੂਹ ਇਲਾਕੇ ਦੀਆਂਸੰਗਤਾਂਦੇ ਸਹਿਯੋਗ ਨਾਲ ਸਾਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ |ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਜਾਂਦੇ ਹਨ |ਕਬੱਡੀ ਟੂਰਨਮੈਂਟ ਵੀ ਕਰਵਾਇਆਜਾਂਦਾ ਹੈ | ਇਸ ਵਾਰ 22 ਤੋਂ24 ਫਰਵਰੀ ਤੱਕ ਭੰਡਾਰਾ ਪਿੰਡ ਮੰਡ ਵਿਖੇ ਕਰਵਾਇਆਜਾਵੇਗਾ |

-ਗੁਰਚਰਨਜੀਤ ਸਿੰਘਬਾਵਾ,
ਘੁਮਾਣ | ਮੋਬਾ: 98153-18561


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX