ਤਾਜਾ ਖ਼ਬਰਾਂ


25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  3 minutes ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  15 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  31 minutes ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  36 minutes ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  44 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  50 minutes ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  about 1 hour ago
ਜੈਪੁਰ, 20 ਫਰਵਰੀ - ਜੈਪੁਰ ਦੀ ਕੇਂਦਰੀ ਜੇਲ੍ਹ 'ਚ ਸ਼ਕਰ ਉੱਪe ਨਾਂਅ ਦੇ ਇੱਕ ਪਾਕਿਸਤਾਨੀ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਆਈ.ਜੀ ਜੇਲ੍ਹ ਰੁਪਿੰਦਰ ਸਿੰਘ ਨੇ ਦੱਸਿਆ ਕਿ...
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  about 1 hour ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  57 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੌਰਾਨ ਬੋਲਦਿਆਂ ਮੁੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਜਿੱਥੇ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ ਉੱਥੇ ਹੀ ਵੀਜ਼ਾ ਦੀ ....
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  about 1 hour ago
ਨਵੀਂ ਦਿੱਲੀ, 20 ਫਰਵਰੀ - ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਪਾਕਿਸਤਾਨ ਦੇ ਭਾਰਤ 'ਚ ਹੋਣ ਵਾਲੇ ਸ਼ੂਟਿੰਗ ਵਿਸ਼ਵ ਕੱਪ 'ਚ ਹਿੱਸਾ ਲੈਣ ਸਬੰਧੀ ਬੋਲਦਿਆਂ...
ਹੋਰ ਖ਼ਬਰਾਂ..

ਖੇਡ ਜਗਤ

ਮਹਿਲਾ ਵਿਸ਼ਵ ਕੱਪ ਕ੍ਰਿਕਟ-2013-ਆਸਟ੍ਰੇਲੀਆ ਟੀਮ ਮੁੜ ਬਣੀ ਚੈਂਪੀਅਨ

ਪਹਿਲੇ ਮੈਚ ਤੋਂ ਹੀ ਚੈਂਪੀਅਨਾਂ ਵਾਂਗ ਖੇਡਣ ਵਾਲੀ ਆਸਟ੍ਰੇਲੀਆ ਦੀ ਟੀਮ ਆਖਰ ਮੁੜ ਚੈਂਪੀਅਨ ਬਣ ਹੀ ਗਈ। ਪਿਛਲੇ ਵਾਰ ਦੀ ਖਿਤਾਬ ਜੇਤੂ ਇੰਗਲੈਂਡ ਨੂੰ ਤੀਜੀ ਥਾਂ 'ਤੇ ਹੀ ਸਬਰ ਕਰਨਾ ਪਿਆ। ਮਹਿਲਾ ਵਿਸ਼ਵ ਕੱਪ ਵਿਚ ਇਸ ਵਾਰ ਵੈਸਟ ਇੰਡੀਜ਼ ਦੀ ਟੀਮ ਨੇ ਜਿਹੜਾ ਜੁਝਾਰੂਪਨ ਦਿਖਾਇਆ ਹੈ, ਉਸ ਤੋਂ ਬਾਕੀ ਟੀਮਾਂ ਨੂੰ ਸਬਕ ਲੈਣ ਦੀ ਲੋੜ ਹੈ। ਗਰੁੱਪ 'ਏ' 'ਚ ਆਪਣਾ ਪਹਿਲਾ ਮੈਚ ਹਾਰਨ ਤੋਂ ਬਾਅਦ ਉਨ੍ਹਾਂ ਨੇ ਅਗਲੇ ਮੈਚ 'ਚ ਹੀ ਸ੍ਰੀਲੰਕਾ ਨੂੰ ਦਰੜ ਕੇ ਰੱਖ ਦਿੱਤਾ। ਟੇਲਰ ਦੀਆਂ ਸ਼ਾਨਦਾਰ 171 ਦੌੜਾਂ ਸਦਕਾ ਵੈਸਟ ਇੰਡੀਜ਼ ਦੀ ਟੀਮ 50 ਓਵਰਾਂ 'ਚ 368 ਦੌੜਾਂ ਬਣਾ ਗਈ ਪਰ ਅਗਲੇ ਮੈਚ 'ਚ ਇੰਗਲੈਂਡ ਨੇ ਇਸ ਦੇ ਗੋਡੇ ਲਗਾ ਦਿੱਤੇ। ਪਹਿਲੇ ਗੇੜ ਦਾ ਸਿਰਫ ਇਕੋ ਮੈਚ ਜਿੱਤ ਕੇ ਵਧੀਆ ਰਨ-ਰੇਟ ਨਾਲ ਇਸ ਨੂੰ ਸੁਪਰ ਸਿਕਸ 'ਚ ਦਾਖਲਾ ਮਿਲ ਗਿਆ।ਇਸ ਮਿਲੇ ਮੌਕੇ ਤੋਂ ਵੈਸਟ ਇੰਡੀਜ਼ ਦੀ ਟੀਮ ਨੇ ਪੂਰੀ ਤਰ੍ਹਾਂ ਲਾਭ ਉਠਾਇਆ। ਸੁਪਰ ਸਿਕਸ 'ਚ ਉਨ੍ਹਾਂ ਪਹਿਲਾਂ ਦੱਖਣੀ ਅਫਰੀਕਾ ਨੂੰ ਹਰਾਇਆ, ਫਿਰ ਨਿਊਜ਼ੀਲੈਂਡ ਨੂੰ ਮਾਤ ਦਿੱਤੀ। ਆਖਰੀ ਮੈਚ ਵਿਚ ਉਸ ਨੇ ਆਸਟ੍ਰੇਲੀਆ ਨੂੰ ਵੀ ਢਾਹ ਲਿਆ। ਫਾਈਨਲ 'ਚ ਆਸਟ੍ਰੇਲੀਆ ਨੇ ਕੋਈ ਢਿੱਲ ਨਹੀਂ ਦਿਖਾਈ ਅਤੇ ਵੈਸਟ ਇੰਡੀਜ਼ ਨੂੰ ਛੁਪਿਆ ਰੁਸਤਮ ਬਣਨ ਤੋਂ ਰੋਕ ਲਿਆ ਤੇ ਨਾਲ ਹੀ ਖਿਤਾਬ ਆਪਣੇ ਸਿਰ ਸਜਾਇਆ। ਹਾਲਾਂਕਿ ਇਸ ਵਿਸ਼ਵ ਕੱਪ ਵਿਚ ਲਗਾਤਾਰ ਵਧੀਆ ਬੱਲੇਬਾਜ਼ੀ ਨਿਊਜ਼ੀਲੈਂਡ ਦੀ ਬੱਲੇਬਾਜ਼ ਬੇਟਸ ਨੇ ਕੀਤੀ, ਜਿਸ ਨੇ ਕੁੱਲ 407 ਦੌੜਾਂ ਬਣਾਈਆਂ ਪਰ ਉਸ ਨੂੰ ਸਾਥੀ ਖਿਡਾਰਨਾਂ ਵੱਲੋਂ ਸਹਿਯੋਗ ਨਾ ਮਿਲਿਆ, ਜਦਕਿ ਆਸਟ੍ਰੇਲੀਆ ਦੀ ਹੇਨਜ਼ (273 ਦੌੜਾਂ), ਲੈਨਿੰਗ (226 ਦੌੜਾਂ) ਤੇ ਕੈਮਰੂਨ (225 ਦੌੜਾਂ) ਨੇ ਬੱਲੇਬਾਜ਼ੀ ਦਾ ਭਾਰ ਮਿਲ ਕੇ ਚੁੱਕਿਆ। ਆਸਟ੍ਰੇਲੀਆ ਦੀਆਂ ਗੇਂਦਬਾਜ਼ਾਂ ਨੇ ਵੀ ਬਰਾਬਰ ਦਾ ਸਾਥ ਦਿੱਤਾ। ਐਮ. ਸ਼ੱਟ ਨੇ 15 ਤੇ ਫਰਲਿੰਗ ਨੇ 10 ਵਿਕਟਾਂ ਲਈਆਂ। ਵੈਸਟ ਇੰਡੀਜ਼ ਦੀ ਟੀਮ ਨੂੰ ਜੇ ਗੇਂਦਬਾਜ਼ਾਂ ਵੱਲੋਂ ਵੀ ਬਰਾਬਰ ਦਾ ਸਾਥ ਮਿਲਿਆ ਹੁੰਦਾ ਤਾਂ ਸ਼ਾਇਦ ਨਜ਼ਾਰਾ ਹੀ ਹੋਰ ਹੁੰਦਾ। ਉਸ ਦੀ ਕੋਈ ਗੇਂਦਬਾਜ਼ ਵੀ 10 ਵਿਕਟਾਂ ਨਹੀਂ ਲੈ ਸਕੀ। ਬੱਲੇਬਾਜ਼ੀ 'ਚ ਟੇਲਰ (314 ਦੌੜਾਂ) ਤੇ ਡੌਟਿਨ (226 ਦੌੜਾਂ) ਨੇ ਹੀ ਵੈਸਟ ਇੰਡੀਜ਼ ਨੂੰ ਖਿਤਾਬੀ ਦੌਰ ਤੱਕ ਪਹੁੰਚਾਉਣ 'ਚ ਮੁੱਖ ਭੂਮਿਕਾ ਨਿਭਾਈ।

ਇਹ ਵਿਸ਼ਵ ਕੱਪ ਏਸ਼ੀਆ ਮਹਾਂਦੀਪ ਦੇ ਪ੍ਰਮੁੱਖ ਦੇਸ਼ ਭਾਰਤ 'ਚ ਹੋਣ ਦੇ ਬਾਵਜੂਦ ਇਸ ਖਿੱਤੇ ਦੀਆਂ ਪ੍ਰਮੁੱਖ ਤਿੰਨ ਟੀਮਾਂ ਭਾਰਤ, ਪਾਕਿਸਤਾਨ ਤੇ ਸ੍ਰੀਲੰਕਾ ਦਾ ਪ੍ਰਦਰਸ਼ਨ ਆਸ ਨਾਲੋਂ ਵੀ ਹਲਕਾ ਰਿਹਾ। ਸ੍ਰੀਲੰਕਾ ਦੀ ਟੀਮ ਸੁਪਰ ਸਿਕਸ ਤਾਂ ਪੁੱਜੀ ਪਰ ਭਾਰਤ ਤੇ ਪਾਕਿਸਤਾਨ ਤਾਂ ਅੱਠ ਦੇਸ਼ਾਂ ਦੇ ਇਸ ਟੂਰਨਾਮੈਂਟ 'ਚ ਸੱਤਵੇਂ ਤੇ ਅੱਠਵੇਂ ਨੰਬਰ 'ਤੇ ਰਹੇ। ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਦੱਖਣੀ ਅਫਰੀਕਾ ਦੇਸ਼ਾਂ 'ਚ ਮਹਿਲਾ ਕ੍ਰਿਕਟ ਨੂੰ ਵੀ ਬਰਾਬਰ ਦੇ ਮੌਕੇ ਮਿਲਦੇ ਰਹਿੰਦੇ ਹਨ ਤੇ ਉਹ ਆਪਸ ਵਿਚ ਕਾਫੀ ਕ੍ਰਿਕਟ ਖੇਡਦੇ ਹਨ ਪਰ ਭਾਰਤ, ਪਾਕਿਸਤਾਨ ਤੇ ਸ੍ਰੀਲੰਕਾ 'ਚ ਜਿਥੇ ਮਰਦਾਂ ਦੀ ਟੀਮ ਨੂੰ ਆਰਾਮ ਕਰਨ ਦਾ ਮੌਕਾ ਨਹੀਂ ਮਿਲਦਾ, ਉਥੇ ਮਹਿਲਾਵਾਂ ਦੀ ਟੀਮ ਨੂੰ ਖੇਡਣ ਦਾ ਮੌਕਾ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਪ੍ਰਤਿਭਾ ਹੋਣ ਦੇ ਬਾਵਜੂਦ ਕੌਮਾਂਤਰੀ ਪੱਧਰ 'ਤੇ ਅਨੁਭਵ ਦੀ ਘਾਟ ਕਾਰਨ ਟੀਮ ਪਛੜ ਜਾਂਦੀ ਹੈ। ਵੈਸਟ ਇੰਡੀਜ਼ ਦੇ ਫਾਈਨਲ 'ਚ ਪਹੁੰਚਣ ਦਾ ਲਾਭ ਉਥੇ ਦੀ ਮਹਿਲਾ ਕ੍ਰਿਕਟ ਨੂੰ ਜ਼ਰੂਰ ਹੋਵੇਗਾ। ਭਾਰਤੀ ਕ੍ਰਿਕਟ ਬੋਰਡ ਨੂੰ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਵਧੀਆ ਕਰਕੇ ਵਾਹ-ਵਾਹ ਖੱਟਣ ਦੇ ਨਾਲ-ਨਾਲ ਮਹਿਲਾ ਕ੍ਰਿਕਟ ਨੂੰ ਕੌਮਾਂਤਰੀ ਪੱਧਰ 'ਤੇ ਹੋਰ ਉਭਾਰਨ ਲਈ ਮੌਕੇ ਮੁਹੱਈਆ ਕਰਵਾਉਣ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ।

ਧਰਮਿੰਦਰ ਤਿਵਾੜੀ
ਮੋਬਾ: 98141-32420

 


ਖ਼ਬਰ ਸ਼ੇਅਰ ਕਰੋ

ਡੇਵਿਸ ਕੱਪ ਵਿਚ ਭਾਰਤ ਫਿਰ ਫਾਡੀ

ਭਾਰਤੀ ਟੈਨਿਸ ਦਾ ਇਹ ਹਾਲ ਹੈ ਕਿ ਭਾਰਤ ਇਸ ਵੇਲੇ ਗ੍ਰੈਂਡ ਸਲੈਮ ਬਾਰੇ ਤਾਂ ਸੋਚ ਹੀ ਨਹੀਂ ਸਕਦਾ ਅਤੇ ਦੇਸ਼ ਲਈ ਟੈਨਿਸ ਦਾ ਇਕੋ-ਇਕ ਵੱਡਾ ਮੁਕਾਮ ਡੇਵਿਸ ਕੱਪ ਹੀ ਹੁੰਦਾ ਹੈ ਪਰ ਐਤਕੀਂ ਡੇਵਿਸ ਕੱਪ ਵਿਚ ਵੀ ਭਾਰਤ ਫਾਡੀ ਹੀ ਸਾਬਤ ਹੋਇਆ ਹੈ। ਡੇਵਿਸ ਕੱਪ ਟੈਨਿਸ ਵਿਚ ਭਾਰਤ 'ਏਸ਼ੀਆ ਓਸ਼ੇਨੀਆ' ਗਰੁੱਪ-ਇਕ ਵਿਚ ਸ਼ਾਮਲ ਹੈ, ਜਿਸ ਦੇ ਤਹਿਤ ਹੋਏ ਮੁਕਾਬਲੇ ਵਿਚ ਭਾਰਤੀ ਖਿਡਾਰੀ ਇਕ-ਇਕ ਕਰਕੇ ਤਾਸ਼ ਦੇ ਪੱਤਿਆਂ ਵਾਂਗ ਖਿਲਰੇ। ਇਸ ਗਰੁੱਪ ਵਿਚ ਐਤਕੀਂ ਭਾਰਤ ਦਾ ਸਾਹਮਣਾ ਤੇਜ਼-ਤਰਾਰ ਏਸ਼ੀਆਈ ਟੀਮ ਦੱਖਣੀ ਕੋਰੀਆ ਨਾਲ ਹੋਇਆ, ਜਿਸ ਨੇ ਤਸੱਲੀ ਨਾਲ ਭਾਰਤ ਨੂੰ ਹਰਾਇਆ। ਡੇਵਿਸ ਕੱਪ ਦੇ ਫੈਸਲਾਕੁੰਨ ਮੈਚ ਵਿਚ ਐਮ. ਰਣਜੀਤ ਸਿੰਘ ਨੇ ਲੜਾਕੂ ਖੇਡ ਦਾ ਮੁਜ਼ਾਹਰਾ ਕੀਤਾ ਪਰ ਸੁਕ-ਯੰਗ ਜਿਓਂਗ ਦੀ ਜਿੱਤ ਸਦਕਾ ਕੋਰੀਆ ਅਜੇਤੂ ਬੜ੍ਹਤ ਬਣਾ ਕੇ ਅੱਗੇ ਹੋ ਗਿਆ ਸੀ। ਦਰਜਾਬੰਦੀ ਵਿਚ 321 ਨੰਬਰ ਦੇ ਖਿਡਾਰੀ ਰਣਜੀਤ ਨੇ 190ਵੇਂ ਨੰਬਰ ਦੇ ਜਿਓਂਗ ਦਾ ਡਟ ਕੇ ਮੁਕਾਬਲਾ ਕੀਤਾ ਪਰ 2 ਘੰਟੇ 23 ਮਿੰਟ ਚੱਲੇ ਇਸ ਮੈਚ ਵਿਚ ਉਹ ਅੰਤ ਨੂੰ 4-6, 4-6, 6-2 ਨਾਲ ਹਾਰ ਗਿਆ। ਇਸ ਤੋਂ ਪਹਿਲਾਂ, ਲਿਏਂਡਰ ਪੇਸ ਅਤੇ ਪੂਰਵ ਰਾਜਾ ਨੇ ਡਬਲਜ਼ ਵਿਚ ਭਾਰਤ ਨੂੰ ਜਿੱਤ ਦਿਵਾਈ ਸੀ ਅਤੇ ਦੂਜੇ ਗੇੜ ਵਿਚ ਪਹੁੰਚਣ ਲਈ ਭਾਰਤ ਨੂੰ ਇਸ ਤੋਂ ਅਗਲੇਰੇ ਬਾਕੀ ਦੋਵੇਂ ਮੈਚ ਜਿੱਤਣੇ ਜ਼ਰੂਰੀ ਸਨ ਪਰ ਅਜਿਹਾ ਹੋ ਨਹੀਂ ਸਕਿਆ। ਕੋਰੀਆ ਦੇ ਸਿੰਗਲਜ਼ ਖਿਡਾਰੀਆਂ ਨੇ ਸਾਰੇ ਮੁਕਾਬਲਿਆਂ ਦੌਰਾਨ ਭਾਰਤੀ ਖਿਡਾਰੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਪਰ ਸਿਰਫ ਰਣਜੀਤ ਨੇ ਆਰ. ਕੇ. ਖੰਨਾ ਟੈਨਿਸ ਸਟੇਡੀਅਮ ਦੇ ਸੈਂਟਰ ਕੋਰਟ 'ਤੇ ਚੰਗਾ ਮੁਕਾਬਲਾ ਕਰਕੇ ਦਰਸ਼ਕਾਂ ਦਾ ਦਿਲ ਜਿੱਤਿਆ। ਉਤਸ਼ਾਹ ਨਾਲ ਭਰਿਆ ਰਣਜੀਤ ਆਪਣੇ ਅਤੇ ਦੇਸ਼ ਦੀ ਸ਼ਾਨ ਲਈ ਸ਼ੁਰੂ ਤੋਂ ਪੂਰਾ ਤਾਣ ਲਾ ਕੇ ਖੇਡਿਆ। ਪਹਿਲੇ ਦਿਨ ਰਣਜੀਤ ਆਪਣੇ ਪਲੇਠੇ ਮੈਚ ਵਿਚ ਸਿਰਫ ਦੋ ਬਾਜ਼ੀਆਂ ਹੀ ਖੇਡ ਸਕਿਆ ਸੀ ਅਤੇ ਜਦੋਂ ਮੈਚ ਦੀ ਪਹਿਲੀ ਹੀ ਗੇਮ ਵਿਚ ਉਸ ਨੇ ਵਧੀਆ ਸਰਵ ਨਾਲ ਸ਼ੁਰੂਆਤ ਕੀਤੀ ਤਾਂ ਚਾਰੇ ਪਾਸੇ ਖੁਸ਼ੀ ਦੀ ਲਹਿਰ ਫੈਲ ਗਈ ਸੀ। ਪਹਿਲੇ ਦਿਨ ਦੇ ਅਨੁਭਵ ਤੋਂ ਸਿੱਖਦਿਆਂ ਚੇਨਈ ਦੇ ਇਸ 27 ਸਾਲਾ ਖਿਡਾਰੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੋਰੀਆਈ ਖਿਡਾਰੀ ਨਾਲ ਲੰਮੀਆਂ ਰੈਲੀਆਂ 'ਚ ਉਲਝਣ ਦਾ ਕੋਈ ਫਾਇਦਾ ਨਹੀਂ ਹੋਣਾ। ਲਿਹਾਜ਼ਾ, ਉਸ ਨੇ ਕਾਟਵੇਂ ਸ਼ਾਟ ਲਗਾ ਕੇ ਵਿਨਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਇਸ ਰਣਨੀਤੀ ਦਾ ਉਸ ਨੂੰ ਭਰਵਾਂ ਲਾਹਾ ਵੀ ਮਿਲਿਆ। 

ਅੰਤਿਮ ਅਤੇ ਮਹੱਤਵਹੀਣ ਮੈਚ ਵਿਚ ਵਿਜਯੰਤ ਮਲਿਕ, ਜੋ ਆਪਣਾ ਪਹਿਲਾ ਮੈਚ ਜ਼ਖਮੀ ਹੋਣ ਕਾਰਨ ਗੁਆ ਬੈਠਿਆ ਸੀ, ਦਾ ਤੇਜ਼-ਤਰਾਰ ਸੁੰਗ ਨੈਮ ਨਾਲ ਮੁਕਾਬਲਾ ਹੋਇਆ, ਜਿਸ ਵਿਚ ਵਿਜਯੰਤ ਮਲਿਕ ਨੂੰ ਜੀ. ਸੁੰਗ ਨੈਮ ਨੇ 6-2, 6-2 ਨਾਲ ਹਰਾਇਆ। ਵੱਡੀ ਗੱਲ ਇਹ ਹੈ ਕਿ ਕੋਰੀਆ ਨੇ ਇਸ ਮੈਚ ਵਿਚ ਨੌਸਿਖੀਏ ਨੈਮ ਨੂੰ ਤਜਰਬੇਕਾਰ ਮਿਨ ਹਿਯੋਕ ਚੋ ਦੀ ਜਗ੍ਹਾ ਉਤਾਰਿਆ ਸੀ ਪਰ ਭਾਰਤੀ ਖਿਡਾਰੀ ਉਸ ਨੂੰ ਵੀ ਚੁਣੌਤੀ ਪੇਸ਼ ਨਾ ਕਰ ਸਕਿਆ। ਭਾਰਤ ਦੇ ਗੈਰ-ਦਰਜਾ ਖਿਡਾਰੀ ਕਪਤਾਨ ਐੱਸ. ਪੀ. ਮਿਸ਼ਰਾ ਨੂੰ ਆਪਣੇ ਆਖਰੀ ਮੈਚ ਵਿਚ ਹਾਰ ਨਾਲ ਵਿਦਾਈ ਲੈਣੀ ਪਈ, ਜਦਕਿ ਨਵੇਂ ਕੋਚ ਜੀਸ਼ਾਨ ਅਲੀ ਦਾ ਸਵਾਗਤ ਵੀ ਹਾਰ ਨਾਲ ਹੋਇਆ। ਭਾਰਤ ਨੂੰ ਇਹ ਗੇੜ ਜਿੱਤਣ ਦਾ ਵਧੀਆ ਮੌਕਾ ਮਿਲਿਆ ਸੀ ਪਰ ਇਸ ਦੇ ਮੋਹਰੀ ਖਿਡਾਰੀਆਂ ਵੱਲੋਂ ਡੇਵਿਸ ਕੱਪ ਦਾ ਬਾਈਕਾਟ ਕਰਨ ਕਰਕੇ ਅਜਿਹਾ ਹੋ ਨਹੀਂ ਸਕਿਆ।ਜੇਕਰ ਡੇਵਿਸ ਕੱਪ ਦੀਆਂ ਦੂਜੀਆਂ ਟੀਮਾਂ ਦੀ ਗੱਲ ਕਰੀਏ ਤਾਂ ਪਹਿਲਾ ਦਰਜਾ ਪ੍ਰਾਪਤ ਸਪੇਨ ਨੂੰ ਕੈਨੇਡਾ ਹੱਥੋਂ ਵੱਡੇ ਉਲਟਫੇਰ ਦਾ ਸ਼ਿਕਾਰ ਹੋ ਕੇ ਸਾਲ 2006 ਤੋਂ ਬਾਅਦ ਪਹਿਲੀ ਵਾਰ ਡੇਵਿਸ ਕੱਪ ਵਿਸ਼ਵ ਗਰੁੱਪ ਦੇ ਮੁਕਾਬਲਿਆਂ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

ਦੀਪ ਸਿੰਘ ਢਿੱਲੋਂ
-ਪਿੰਡ ਢਿੱਲਵਾਂ, ਡਾਕ: ਦਕੋਹਾ,
ਜ਼ਲਾ ਜਲੰਧਰ।

ਕੌਮੀ ਹਾਕੀ ਸਟਾਰ ਬਰਿੰਦਰ ਲਾਕੜਾ 'ਤੇ ਵਧਿਆ ਭਰੋਸਾ

ਰਾਂਚੀ ਰਾਈਨੋਜ਼ ਟੀਮ ਨੇ ਹੀਰੋ ਹਾਕੀ ਇੰਡੀਆ ਲੀਗ 'ਚ ਫਾਈਨਲ ਮੈਚ ਵੇਲੇ ਜੋ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਸ ਦਾ ਸਿਹਰਾ ਉਲੰਪੀਅਨ ਬਰਿੰਦਰ ਲਾਕੜਾ ਨੂੰ ਵੀ ਜਾਂਦਾ ਹੈ। ਚੈਂਪੀਅਨ ਬਣੀ ਇਸ ਟੀਮ 'ਚ ਖੇਡਣ ਵਾਲੇ ਕੌਮੀ ਹਾਕੀ ਸਿਤਾਰਿਆਂ 'ਤੇ ਭਰੋਸਾ ਵਧਿਆ ਹੈ ਕਿ ਉਹ ਟੀਮ 'ਚ ਆਪਣੀ ਪੁਜ਼ੀਸ਼ਨ ਨੂੰ ਬਾਖੂਬੀ ਨਿਭਾਅ ਸਕਦੇ ਹਨ। ਮਿਡਫੀਲਡਰ ਬਰਿੰਦਰ ਲਾਕੜਾ ਭਾਰਤੀ ਹਾਕੀ ਪ੍ਰੇਮੀਆਂ ਦੇ ਚੇਤਿਆਂ 'ਚ ਸਥਾਪਤ ਹੋ ਚੁੱਕਾ ਨਾਂਅ ਹੈ। ਉੜੀਸਾ ਅਤੇ ਝਾਰਖੰਡ ਦੇ ਆਦਿਵਾਸੀ ਭਾਰਤੀ ਹਾਕੀ 'ਚ ਇਕ ਮਹੱਤਵਪੂਰਨ ਸਥਾਨ ਰੱਖਦੇ ਹਨ, ਸਾਡਾ ਸਟਾਰ ਮਿਡਫੀਲਡਰ ਬਰਿੰਦਰ ਲਾਕੜਾ ਵੀ ਇਸੇ ਖੇਤਰ ਨਾਲ ਸਬੰਧਤ ਹੈ। 3 ਫਰਵਰੀ, 1990 ਨੂੰ ਝਾਰਖੰਡ ਦੇ ਸਿਮਦੇਗਾ ਜ਼ਿਲ੍ਹੇ ਜਨਮਿਆ। ਹੁਣ 18 ਫਰਵਰੀ ਤੋਂ 24 ਫਰਵਰੀ ਤੱਕ ਵਿਸ਼ਵ ਹਾਕੀ ਲੀਗ ਖੇਡਣ ਲਈ ਉਤਸ਼ਾਹਿਤ ਬਰਿੰਦਰ ਲਾਕੜਾ ਰੁੜਕੇਲਾ ਸਟੀਲ ਪਲਾਂਟ ਦੀ ਸੇਲ ਹਾਕੀ ਅਕੈਡਮੀ ਦੀ ਪੈਦਾਵਾਰ ਹੈ। ਇਹ ਮਿਡਫੀਲਡਰ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ 2009 ਦੇ ਜੂਨੀਅਰ ਵਰਲਡ ਕੱਪ ਸਿੰਗਾਪੁਰ-ਮਲੇਸ਼ੀਆ 'ਚ ਚਮਕਣਾ ਸ਼ੁਰੂ ਹੋਇਆ, 2010 'ਚ ਯੂਰਪੀਨ ਦੌਰਾ ਹੈਮਬਰਗ, ਬੈਲਜ਼ੀਅਮ ਅਤੇ ਫਰਾਂਸ 'ਚ ਵੀ ਉਸ ਦਾ ਦਮਦਾਰ ਪ੍ਰਦਰਸ਼ਨ ਬਰਕਰਾਰ ਰਿਹਾ। ਇਸੇ ਵਰ੍ਹੇ ਸਾਊਥ ਏਸ਼ੀਅਨ ਫੈਡਰੇਸ਼ਨ ਗੇਮਜ਼ ਢਾਕਾ (ਬੰਗਲਾਦੇਸ਼) 'ਚ ਵੀ ਉਸ ਨੇ ਕੌਮੀ ਟੀਮ 'ਚ ਆਪਣੀ ਹਾਜ਼ਰੀ ਬਣਾਈ ਰੱਖੀ। 2011 'ਚ ਚੈਂਪੀਅਨਜ਼ ਚੈਲੰਜ ਕੱਪ ਸਾਊਥ ਅਫਰੀਕਾ ਅਤੇ 2012 'ਚ ਉਲੰਪਿਕ ਕੁਆਲੀਫਾਇਰ (ਭਾਰਤ) ਅਤੇ ਉਲੰਪਿਕ ਟੈਸਟ ਈਵੈਂਟ ਇੰਗਲੈਂਡ ਟੂਰਨਾਮੈਂਟਾਂ 'ਚ ਉਸ ਨੇ ਆਪਣੇ ਖੇਡ ਹੁਨਰ ਦਾ ਲੋਹਾ ਮੰਨਵਾਇਆ। ਇਸੇ ਵਰ੍ਹੇ ਸਾਊਥ ਅਫਰੀਕਨ ਟੈਸਟ ਸੀਰੀਜ਼ (ਭਾਰਤ) ਅਤੇ ਸੁਲਤਾਨ ਅਜ਼ਲਾਨ ਸ਼ਾਹ ਕੱਪ (ਇਪੋਹ, ਮਲੇਸ਼ੀਆ) 'ਚ ਉਸ ਨੇ ਨਿਹਾਇਤ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਥੋਂ ਤੱਕ ਕਿ ਇਸੇ ਸੁਲਤਾਨ ਅਜ਼ਲਾਨ ਸ਼ਾਹ ਕੱਪ 'ਚ ਪਾਕਿਸਤਾਨ ਵਿਰੁੱਧ ਮੈਚ 'ਚ ਉਹ 'ਮੈਨ ਆਫ ਦ ਮੈਚ' ਵੀ ਐਲਾਨਿਆ ਗਿਆ।

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਦਿਲੀਪ ਟਿਰਕੀ ਨੂੰ ਆਪਣਾ ਆਦਰਸ਼ ਖਿਡਾਰੀ ਮੰਨਣ ਵਾਲਾ ਬਰਿੰਦਰ ਲਾਕੜਾ ਹਾਲ ਹੀ ਵਿਚ ਮੈਲਬੋਰਨ ਚੈਂਪੀਅਨ ਟਰਾਫੀ ਅਤੇ ਏਸ਼ੀਅਨ ਚੈਂਪੀਅਨ ਟਰਾਫੀ 'ਚ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਬਰਿੰਦਰ ਲਾਕੜਾ ਦੱਸਦਾ ਹੈ ਕਿ ਲੰਦਨ ਉਲੰਪਿਕ ਭਾਰਤੀ ਹਾਕੀ ਟੀਮ 'ਚ ਆਪਣੀ ਚੋਣ ਨੂੰ ਉਹ ਆਪਣੇ ਖੇਡ ਕੈਰੀਅਰ ਦੀ ਵੱਡੀ ਪ੍ਰਾਪਤੀ ਮੰਨਦਾ ਹੈ। ਇਸ ਆਦਿ ਵਾਸੀ ਮਿਡਫੀਲਡਰ ਦੀ ਵਿਸ਼ੇਸ਼ਤਾ ਹੈ ਕਿ ਉਸ ਨੇ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਚੰਗੀ ਖੇਡ ਕਾਰਗੁਜ਼ਾਰੀ ਨੂੰ ਨਿਰੰਤਰ ਬਰਕਰਾਰ ਰੱਖਿਆ ਹੈ। ਕਿਸੇ ਵੀ ਮੈਚ 'ਚ ਉਸ ਦਾ ਪ੍ਰਦਰਸ਼ਨ 'ਫਲਾਪ' ਨਹੀਂ ਰਿਹਾ। ਭਾਰਤ ਦੀ ਕੌਮੀ ਹਾਕੀ ਟੀਮ ਨੂੰ ਉਸ ਤੋਂ ਬਹੁਤ ਆਸਾਂ ਹਨ।ਕੌਮੀ ਟੀਮ ਦੇ ਚੀਫ ਕੋਚ ਮਾਈਕਲ ਨੋਬਜ਼ ਵੀ ਬਰਿੰਦਰ ਲਾਕੜਾ ਦੇ ਖੇਡ ਹੁਨਰ ਤੋਂ ਪ੍ਰਭਾਵਿਤ ਹਨ। ਚੈਂਪੀਅਨ ਰਾਂਚੀ ਰਾਈਨੋਜ਼ ਟੀਮ ਦੇ ਚੀਫ ਕੋਚ ਗਰੈਗ ਕਲਾਰਕ ਸਾਊਥ ਅਫਰੀਕਾ ਦੇ ਅਤੇ ਸਹਾਇਕ ਕੋਚ ਬਲਜੀਤ ਸੈਣੀ ਵੀ ਬਰਿੰਦਰ ਲਾਕੜਾ ਦੇ ਖੇਡ ਹੁਨਰ ਦੇ ਪ੍ਰਸੰਸਕ ਹਨ। ਬਰਿੰਦਰ ਚਾਹੁੰਦਾ ਸੀ ਕਿ ਉਸ ਦੀ ਟੀਮ ਹੀ ਹੀਰੋ ਹਾਕੀ ਇੰਡੀਆ ਲੀਗ ਜਿੱਤੇ। ਉਸ ਨੇ ਸਾਬਤ ਵੀ ਕੀਤਾ।
-ਡੀ. ਏ. ਵੀ. ਕਾਲਜ, ਅੰਮ੍ਰਿਤਸਰ।

ਪ੍ਰੋ: ਪਰਮਜੀਤ ਸਿੰਘ ਰੰਧਾਵਾ
ਮੋਬਾ: 98155-35410.

 

ਭਾਰਤੀ ਖੇਡ ਜਥੇਬੰਦੀਆਂ ਹੋਈਆਂ ਰਾਜਨੀਤੀ ਦਾ ਸ਼ਿਕਾਰ

ਇਸ ਵੇਲੇ ਬਹੁਤ ਸਾਰੀਆਂ ਭਾਰਤੀ ਖੇਡ ਜਥੇਬੰਦੀਆਂ ਅੰਦਰੂਨੀ ਖਾਨਾਜੰਗੀ ਦੇ ਦੌਰ 'ਚੋਂ ਲੰਘ ਰਹੀਆਂ ਹਨ। ਭਾਰਤੀ ਉਲੰਪਿਕ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਜੇ ਸੁਲਝਿਆ ਨਹੀਂ ਸੀ ਕਿ ਭਾਰਤੀ ਮੁੱਕੇਬਾਜ਼ੀ ਐਸੋਸੀਏਸ਼ਨ ਦੀ ਚੋਣ ਦਾ ਮਸਲਾ ਉਲਝ ਗਿਆ। ਕੁਝ ਦਿਨ ਪਹਿਲਾਂ ਪੰਜਾਬ ਰਾਈਫਲ ਐਸੋਸੀਏਸ਼ਨ ਮਾਮਲਾ ਗਰਮਾ ਗਿਆ। ਸਾਡੀਆਂ ਖੇਡ ਜਥੇਬੰਦੀਆਂ 'ਚ ਖੜ੍ਹੇ ਹੋਣ ਵਾਲੇ ਮਸਲਿਆਂ ਪਿੱਛੇ ਇਕੋ-ਇਕ ਵੱਡਾ ਕਾਰਨ ਹੈ, ਅਫਸਰਸ਼ਾਹੀ ਤੇ ਰਾਜਨੀਤਕ ਲੋਕਾਂ ਦੀ ਇਨ੍ਹਾਂ 'ਚ ਲੋੜ ਤੋਂ ਵਧੇਰੇ ਘੁਸਪੈਠ, ਜਿਸ ਕਾਰਨ ਖੇਡ ਸੰਸਥਾਵਾਂ ਰਾਜਨੀਤੀ ਦਾ ਅਖਾੜਾ ਬਣ ਗਈਆਂ ਹਨ। ਕਿਸੇ ਵੀ ਸੰਸਥਾ ਦੇ ਅਹੁਦੇਦਾਰਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ 'ਚ ਪ੍ਰਮੁੱਖ ਅਹੁਦਿਆਂ 'ਤੇ ਰਾਜਨੀਤਿਕ ਤੇ ਅਫਸਰ ਲੋਕ ਸਹਿਜੇ ਹੀ ਨਜ਼ਰ ਆ ਜਾਣਗੇ ਅਤੇ ਖੇਡਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਸਾਧਾਰਨ ਅਹੁਦਿਆਂ 'ਤੇ ਹੀ ਸਬਰ ਕਰਨਾ ਪੈਂਦਾ ਹੈ, ਜਿਨ੍ਹਾਂ ਕਾਰਨ ਸਾਡੇ ਦੇਸ਼ ਦੀਆਂ ਖੇਡ ਸੰਸਥਾਵਾਂ 'ਚ ਬਹੁਤ ਕਿਸਮ ਦੇ ਭੈੜ ਪੈਦਾ ਹੋ ਗਏ ਹਨ।ਸਾਡੇ ਦੇਸ਼ ਦੇ ਰਾਜਨੇਤਾਵਾਂ ਦੀ ਦਖਲਅੰਦਾਜ਼ੀ ਕਾਰਨ ਲਗਭਗ 80 ਫੀਸਦੀ ਖੇਡ ਸੰਸਥਾਵਾਂ ਦੇ ਮਾਮਲੇ ਅਦਾਲਤਾਂ 'ਚ ਚੱਲਦੇ ਹਨ। ਬਹੁਤ ਸਾਰੀਆਂ ਖੇਡਾਂ ਦੀਆਂ ਤਾਂ ਦੋ-ਦੋ ਜਥੇਬੰਦੀਆਂ ਵੀ ਸਮਾਂਤਰ ਕੰਮ ਕਰ ਰਹੀਆਂ ਹਨ, ਜਿਨ੍ਹਾਂ ਕੁਝ ਖੇਡ ਜਥੇਬੰਦੀਆਂ 'ਚ ਸੁਖ-ਸਾਂਦ ਹੈ, ਉਨ੍ਹਾਂ ਦੀ ਵਜ੍ਹਾ ਧੜੱਲੇਦਾਰ ਰਾਜਨੇਤਾਵਾਂ ਦੀ ਤਾਨਾਸ਼ਾਹੀ ਹੈ, ਜਿਸ ਕਾਰਨ ਕੋਈ ਵਿਰੋਧੀ ਸੁਰ ਉਠਦੀ ਨਹੀਂ ਹੈ। ਸਾਡੇ ਦੇਸ਼ ਦੀਆਂ ਪ੍ਰਮੁੱਖ ਖੇਡਾਂ ਕੁਸ਼ਤੀ, ਹਾਕੀ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਮੁੱਕੇਬਾਜ਼ੀ, ਟੇਬਲ ਟੈਨਿਸ, ਖੋ-ਖੋ, ਸਾਈਕਲਿੰਗ, ਕਬੱਡੀ, ਬਾਸਕਟਬਾਲ ਤੇ ਫੁੱਟਬਾਲ ਦੇ ਪ੍ਰਧਾਨ ਤਾਂ ਚੋਟੀ ਦੇ ਰਾਜਨੇਤਾ ਜਾਂ ਅਫਸਰ ਹਨ ਅਤੇ ਬਾਕੀ ਸੰਸਥਾਵਾਂ ਵੀ ਇਨ੍ਹਾਂ ਤੋਂ ਬਚੀਆਂ ਨਹੀਂ ਹਨ। 

ਇਸ ਸਮੱਸਿਆ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਸਾਡੇ ਦੇਸ਼ ਦੇ ਪ੍ਰਬੰਧਕੀ ਢਾਂਚੇ ਦੀ ਹਾਲਤ ਨੂੰ ਧਿਆਨ 'ਚ ਰੱਖਦੇ ਹੋਏ ਹਰੇਕ ਗਤੀਵਿਧੀ ਨੂੰ ਸਫਲ ਬਣਾਉਣ ਲਈ ਰਾਜਨੀਤਕ ਤੇ ਅਫਸਰਸ਼ਾਹੀ ਦੀ ਸਰਪ੍ਰਸਤੀ ਲਾਜ਼ਮੀ ਬਣ ਗਈ ਹੈ। ਚੰਗੇ ਰਾਜਨੇਤਾਵਾਂ ਤੇ ਅਫਸਰਾਂ ਦੀ ਬਦੌਲਤ ਬਹੁਤ ਸਾਰੇ ਕਾਰਜ ਤੇਜ਼ੀ ਨਾਲ ਹੋ ਜਾਂਦੇ ਹਨ, ਕਿਉਂਕਿ ਆਖਰਕਾਰ ਇਹ ਲੋਕ ਵੱਖ-ਵੱਖ ਵਿਭਾਗਾਂ ਦੇ ਮੰਤਰੀ ਜਾਂ ਅਫਸਰ ਹੁੰਦੇ ਹਨ। ਇਸ ਕਰਕੇ ਖੇਡ ਜਥੇਬੰਦੀਆਂ ਦੇ ਸੰਚਾਲਕਾਂ ਨੂੰ ਵੀ ਹੋਰਨਾਂ ਖੇਤਰਾਂ ਵਾਂਗ ਹੀ ਰਾਜਨੀਤਕ ਲੋਕਾਂ ਦੀ ਸਰਪ੍ਰਸਤੀ ਲੈਣੀ ਪੈ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਖੇਡ ਸੰਚਾਲਕਾਂ ਨੇ ਖੇਡਾਂ ਦੇ ਵਿਕਾਸ ਲਈ ਰਾਜਨੀਤਕ ਤੇ ਅਫਸਰ ਲੋਕਾਂ ਨੂੰ ਅੱਗੇ ਲਗਾਉਣਾ ਸ਼ੁਰੂ ਕੀਤਾ ਸੀ ਪਰ ਇਹ ਲੋਕ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਆਪਣੇ-ਆਪ ਨੂੰ ਖੇਡਾਂ ਰਾਹੀਂ ਚਮਕਾਉਣ ਲੱਗ ਪਏ ਹਨ, ਜਿਸ ਕਾਰਨ ਖੇਡ ਸੰਸਥਾਵਾਂ 'ਚ ਰਾਜਨੀਤੀ ਦਾ ਬੋਲਬਾਲਾ ਹੋ ਗਿਆ ਹੈ।

ਇਸ ਸਮੱਸਿਆ ਦਾ ਹੱਲ ਇਹ ਹੈ ਕਿ ਖੇਡ ਜਥੇਬੰਦੀਆਂ 'ਚ ਰਾਜਨੇਤਾਵਾਂ ਤੇ ਅਫਸਰਸ਼ਾਹਾਂ ਦੀ ਨਿਯਮਾਂ ਅਨੁਸਾਰ ਸਰਪ੍ਰਸਤੀ ਹੋਣੀ ਚਾਹੀਦੀ ਹੈ। ਖੇਡ ਸੰਸਥਾਵਾਂ ਦੀਆਂ ਗਤੀਵਿਧੀਆਂ ਨੂੰ ਚਲਾਉਣ ਦਾ ਕੰਮ ਖੇਡਾਂ ਨਾਲ ਜੁੜੇ ਲੋਕਾਂ ਦੇ ਹੱਥਾਂ 'ਚ ਹੋਣਾ ਯਕੀਨੀ ਬਣਾਉਣਾ ਚਾਹੀਦਾ ਹੈ। ਰਾਜਨੇਤਾਵਾਂ ਤੇ ਅਫਸਰਸ਼ਾਹਾਂ ਨੂੰ ਸਿਰਫ ਪ੍ਰਧਾਨ, ਚੇਅਰਮੈਨ ਜਾਂ ਸਰਪ੍ਰਸਤ ਦੇ ਅਹੁਦੇ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ। ਇਨ੍ਹਾਂ ਅਹੁਦਿਆਂ ਦੇ ਨੇੜੇ ਵੀ ਉਨ੍ਹਾਂ ਰਾਜਨੇਤਾਵਾਂ ਜਾਂ ਅਫਸਰਾਂ ਨੂੰ ਆਉਣ ਦਿੱਤਾ ਜਾਣਾ ਚਾਹੀਦਾ ਹੈ ਜੋ ਖੇਡਾਂ ਤੇ ਖਿਡਾਰੀਆਂ ਦੀ ਸੱਚੀ-ਸੁੱਚੀ ਭਾਵਨਾ ਨਾਲ ਸੇਵਾ ਕਰਨੀ ਚਾਹੁੰਦੇ ਹੋਣ। ਪੰਜਾਬ 'ਚ ਕਬੱਡੀ ਤੇ ਹਾਕੀ ਦੇ ਵਿਕਾਸ ਲਈ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਵਿਧਾਇਕ ਸ: ਪ੍ਰਗਟ ਸਿੰਘ (ਸਾਬਕਾ ਨਿਰਦੇਸ਼ਕ ਖੇਡ ਵਿਭਾਗ ਪੰਜਾਬ) ਤੇ ਬਾਸਕਟਬਾਲ ਲਈ ਸ: ਰਾਜਦੀਪ ਸਿੰਘ ਗਿੱਲ ਸਾਬਕਾ ਪੁਲਿਸ ਅਧਿਕਾਰੀ ਨੇ ਜੋ ਭੂਮਿਕਾ ਨਿਭਾਈ ਹੈ, ਉਹ ਖੇਡ ਸੰਸਥਾਵਾਂ 'ਚ ਸਰਗਰਮ ਰਾਜਨੇਤਾਵਾਂ ਤੇ ਅਫਸਰਾਂ ਲਈ ਮਾਰਗ-ਦਰਸ਼ਕ ਹੈ। ਅਫਸੋਸ ਦੀ ਗੱਲ ਹੈ ਕਿ ਅਜਿਹੀ ਸੋਚ ਵਾਲੇ ਲੋਕ ਬਹੁਤ ਘੱਟ ਹਨ। ਸਾਡੇ ਦੇਸ਼ 'ਚ ਇਸ ਵੇਲੇ ਰਾਜਨੇਤਾਵਾਂ ਤੇ ਅਫਸਰਾਂ ਵੱਲੋਂ ਖੇਡ ਸੰਸਥਾਵਾਂ 'ਚ ਸਭ ਸੀਮਾਵਾਂ ਤੋੜ ਕੇ ਬੇਲੋੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਉਸ ਨੂੰ ਠੱਲ੍ਹ ਪਾਉਣ ਲਈ ਸਰਕਾਰ ਅਤੇ ਖੇਡ ਜਥੇਬੰਦੀਆਂ ਵੱਲੋਂ ਬਕਾਇਦਾ ਨਿਯਮ ਬਣਾਉਣੇ ਚਾਹੀਦੇ ਹਨ, ਜਿਸ ਨਾਲ ਖੇਡਾਂ ਦੇ ਖੇਤਰ 'ਚ ਅਸੀਂ ਆਲਮੀ ਮੰਚ 'ਤੇ ਕੁਝ ਜਗ੍ਹਾ ਬਣਾ ਸਕਦੇ ਹਾਂ।

ਡਾ: ਸੁਖਦਰਸ਼ਨ ਸਿੰਘ ਚਹਿਲ
-9779590575
ਮਮਮ. ਫ਼ੀਾਦਕਾ਼ਲ਼ਦਦਜ. ਫਰਠ

ਦਿੜ੍ਹਬਾ ਕਬੱਡੀ ਕੱਪ ਵੱਲੋਂ ਨਵੇਂ ਮਿਆਰ ਕਾਇਮ

ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਵੱਲੋਂ ਚੇਅਰਮੈਨ ਕਰਨ ਘੁਮਾਣ ਕੈਨੇਡਾ ਤੇ ਪ੍ਰਧਾਨ ਗੁਰਮੇਲ ਸਿੰਘ ਦੀ ਅਗਵਾਈ 'ਚ ਨੌਜਵਾਨ ਟੀਮ ਵੱਲੋਂ ਕਰਵਾਏ ਗਏ, ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਦੇ ਪਹਿਲੇ ਦਿਨ ਵੱਡੀ ਗਿਣਤੀ ਦਰਸ਼ਕਾਂ ਦੀ ਹਾਜ਼ਰੀ 'ਚ ਪਿਛਲੇ ਸਾਲ ਸ਼ੁਰੂ ਕੀਤੀ ਗਈ ਟੀ-20 ਕਬੱਡੀ ਦੀ ਨਵੀਂ ਵੰਨਗੀ ਤਹਿਤ 80 ਕਿਲੋ ਵਰਗ ਦੀਆਂ 10 ਅਕੈਡਮੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਚਮਕੌਰ ਯੂ. ਕੇ. ਦੀ ਟੀਮ ਲਿਵਰਪੂਲ ਨੇ ਪੋਜੇਵਾਲ ਅਕੈਡਮੀ ਨੂੰ ਹਰਾ ਕੇ ਸਵ: ਸੁਖਦੇਵ ਸਿੰਘ ਘੁਮਾਣ ਕੱਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਦੂਸਰੇ ਦਿਨ ਦੀ ਸ਼ੂਰਆਤ ਔਰਤਾਂ ਦੇ ਮੁਕਬਾਲਿਆਂ ਨਾਲ ਹੋਈ, ਜਿਨ੍ਹਾਂ 'ਚ ਦੂਸਰਾ ਵਿਸ਼ਵ ਕੱਪ ਜੇਤੂ ਭਾਰਤੀ ਖਿਡਾਰਨਾਂ 'ਤੇ ਆਧਾਰਿਤ ਪੰਜਾਬ ਦੀ ਟੀਮ ਨੇ ਫਸਵੇਂ ਫਾਈਨਲ 'ਚ ਹਰਿਆਣਾ ਨੂੰ ਹਰਾ ਕੇ, ਸਵ: ਸੁਖਮਿੰਦਰ ਕੌਰ ਘੁਮਾਣ ਕੱਪ 'ਤੇ ਕਬਜ਼ਾ ਕੀਤਾ। ਸ੍ਰੀ ਸੁਰਜਨ ਸਿੰਘ ਚੱਠਾ ਦੀ ਅਗਵਾਈ 'ਚ ਨਾਰਥ ਇੰਡੀਆ ਕਬੱਡੀ ਫੈਡਰਸ਼ਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਦਰਮਿਆਨ 40ਵੇਂ ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਲਈ ਜ਼ਬਰਦਸਤ ਮੁਕਾਬਲੇ ਦੇਖਣ ਨੂੰ ਮਿਲੇ। ਅਖੀਰ 'ਚ ਸ਼ਹੀਦ ਬਾਬਾ ਦੀਪ ਸਿੰਘ ਅਕੈਡਮੀ ਨਾਰਵੇ ਦੀ ਟੀਮ ਨੇ ਮੇਜ਼ਬਾਨ ਦਿੜ੍ਹਬਾ ਅਕੈਡਮੀ ਨੂੰ ਹਰਾ ਕੇ, ਵੱਕਾਰੀ ਖਿਤਾਬ 'ਤੇ ਕਬਜ਼ਾ ਕੀਤਾ। ਇਨ੍ਹਾਂ ਮੁਕਾਬਲਿਆਂ 'ਚ ਹਰਦੀਪ ਢਿੱਲੋਂ ਪੰਡੋਰੀ ਤੇ ਬੱਲੂ ਚੱਠਾ ਨੇ ਕ੍ਰਮਵਾਰ ਸਰਬੋਤਮ ਜਾਫੀ ਤੇ ਧਾਵੀ ਵਜੋਂ ਮੋਟਰਸਾਈਕਲ ਜਿੱਤੇ। ਮੇਜ਼ਬਾਨ ਕਲੱਬ ਤੇ ਕਰਨ ਘੁਮਾਣ, ਜੋਗਾ ਸਿੰਘ ਕੰਗ, ਹਰਵਿੰਦਰ ਬਾਸੀ, ਇੰਦਰਜੀਤ ਧੁੱਗਾ, ਸੁੱਖਾ ਬਾਸੀ (ਸਾਰੇ ਕੈਨੇਡਾ ਤੋਂ) ਅਤੇ ਸੱਤਾ ਮੁਠੱਡਾ ਯੂ. ਕੇ. ਨੇ ਆਲਮੀ ਚੈਂਪੀਅਨ ਧਾਵੀ ਸੰਦੀਪ ਲੁੱਧਰ ਦਿੜ੍ਹਬਾ ਨੂੰ ਸਕਾਰਪੀਓ ਗੱਡੀ ਨਾਲ ਸਨਮਾਨਿਤ ਕੀਤਾ। ਨਾਮਵਰ ਗਾਇਕ ਸਤਿੰਦਰ ਸਰਤਾਜ ਨੇ ਸੂਫੀ ਗਾਇਕੀ ਦੀ ਮਹਿਫਲ ਨੂੰ ਯਾਦਗਾਰੀ ਬਣਾ ਦਿੱਤਾ। ਸ਼ਾਮ ਵੇਲੇ ਹਮੇਸ਼ਾ ਦੀ ਤਰ੍ਹਾਂ ਗੁਰਦਾਸ ਮਾਨ ਨੇ ਆਪਣੇ ਮਿਆਰ ਨੂੰ ਕਾਇਮ ਰੱਖਦੇ ਹੋਏ ਹਜ਼ਾਰਾਂ ਸਰੋਤਿਆਂ ਦੇ ਦਿਲ ਜਿੱਤ ਲਏ। ਕਰਨ ਘੁਮਾਣ, ਗੁਰਮੇਲ ਪ੍ਰਧਾਨ, ਗੁਰਬਚਨ ਲਾਲ, ਰਾਮ ਜਨਾਲ, ਗੁਰਦੇਵ ਮੌੜ, ਜਸਪਾਲ ਪਾਲਾ, ਕਸ਼ਮੀਰ ਸਿੰਘ ਰੋੜੇਵਾਲ, ਹਰਪਾਲ ਚੱਠਾ, ਨਵਦੀਪ ਨੋਨੀ, ਹਰਦੀਪ ਸ਼ਰਮਾ, ਸੁਖਵਿੰਦਰ ਭਿੰਦਾ, ਭੁਪਿੰਦਰ ਨਿੱਕਾ, ਸਤਗੁਰ ਘੁਮਾਣ, ਸੱਤਪਾਲ ਖਡਿਆਲ ਤੇ ਦਲਬੀਰ ਯੂ. ਕੇ. ਹੁਰਾਂ ਦੀ ਸ਼ਮੂਲੀਅਤ ਵਾਲੇ ਇਸ ਕੱਪ ਦਾ ਉਦਘਾਟਨ ਪੰਜਾਬ ਦੇ ਖਜ਼ਾਨਾ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ। ਹਲਕਾ ਵਿਧਾਇਕ ਸੰਤ ਬਲਬੀਰ ਸਿੰਘ ਘੁੰਨਸ ਦੀ ਦੇਖ-ਰੇਖ ਵਾਲੇ ਇਨਾਮ ਵੰਡ ਸਮਾਰੋਹ 'ਚ ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪਧਾਰੇ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। 

-ਪਰਵਿੰਦਰ ਸੋਨੂੰ,
ਪੱਤਰਕਾਰ ਦਿੜ੍ਹਬਾ ਮੰਡੀ।
98726-09319

ਸਮਾਜਿਕ ਬੁਰਾਈਆਂ ਖਿਲਾਫ਼ ਹੋਕਾ ਦੇ ਗਿਆ ਰਾਹੋਂ ਦਾ ਖੇਡ ਮੇਲਾ

ਪੰਜਾਬ 'ਚ ਵਗਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ, ਸਮਾਜਿਕ ਬੁਰਾਈਆਂ ਭਰੂਣ-ਹੱਤਿਆ, ਦਾਜ-ਦਹੇਜ ਅਤੇ ਲੱਚਰਤਾ ਦੇ ਵਿਰੋਧ 'ਚ ਲੜਨ ਦਾ ਹੋਕਾ ਦਿੰਦਾ ਹੋਇਆ ਰਾਹੋਂ ਦਾ ਯਾਦਗਾਰੀ ਕਬੱਡੀ ਖੇਡ ਮੇਲਾ ਧੂਮ-ਧੜੱਕੇ ਨਾਲ ਸੰਪੂਰਨ ਹੋ ਗਿਆ। ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਵੱਲੋਂ ਕਰਵਾਏ ਇਸ ਖੇਡ ਮੇਲੇ 'ਚ ਪੰਜਾਬ ਦੀਆਂ 8 ਕਬੱਡੀ ਅਕੈਡਮੀਆਂ ਸਮੇਤ ਵਾਲੀਬਾਲ, ਬੈਡਮਿੰਟਨ ਤੇ ਖੋ-ਖੋ ਦੀਆਂ 52 ਟੀਮਾਂ ਨੇ ਭਾਗ ਲਿਆ। ਅਥਲੈਟਿਕਸ ਮੁਕਾਬਲਿਆਂ 'ਚ ਸ਼ਾਟ ਪੁੱਟ ਓਪਨ ਲੜਕੇ, ਲੜਕੀਆਂ, ਸ਼ਾਟ ਪੁੱਟ 60 ਸਾਲ ਦੀ ਉਮਰ ਤੋਂ ਉੱਪਰ ਪੁਰਸ਼ਾਂ ਦੇ ਮੁਕਾਬਲੇ ਤੇ ਦੌੜਾਂ 100, 200 ਮੀਟਰ ਲੜਕੇ, ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ਦਾ ਉਦਘਾਟਨ ਸ੍ਰੀ ਦਿਨੇਸ਼ ਕੁਮਾਰ ਚੋਪੜਾ ਪ੍ਰਧਾਨ ਨਗਰ ਕੌਂਸਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਕਲੱਬ ਦੇ ਅਹੁਦੇਦਾਰ ਸ: ਸੁਖਦੇਵ ਸਿੰਘ ਮਾਨ ਚੇਅਰਮੈਨ, ਜਸਵੀਰ ਸਿੰਘ ਕੰਗ ਉਪ-ਪ੍ਰਧਾਨ, ਦਰਸ਼ਨ ਸਿੰਘ ਕਾਹਲੋਂ ਪ੍ਰਧਾਨ, ਮਲਕੀਤ ਸਿੰਘ ਕਾਹਲੋਂ ਮੁੱਖ ਸਰਪ੍ਰਸਤ, ਮਾ: ਕਰਨੈਲ ਸਿੰਘ ਰਾਹੋਂ, ਹਰਬੰਸ ਸਿੰਘ ਖਾਲਸਾ, ਕੇਵਲ ਸਿੰਘ ਮਾਹਲ, ਕਰਨੈਲ ਸਿੰਘ ਪਾਬਲਾ, ਕਸ਼ਮੀਰ ਪੱਪੂ, ਮਨਜੀਤ ਕੰਗ, ਬਲਦੇਵ ਸਿੰਘ ਭਾਗੀ, ਬਲਦੇਵ ਸਿੰਘ ਰਾਠੌਰ, ਜਸਪਾਲ ਗਹੂਣੀਆ, ਅੰਮ੍ਰਿਤ ਪਾਲ ਸਿੰਘ ਘੁੰਮਣ, ਪ੍ਰਿੰਸੀਪਲ ਜਗੀਰ ਸਿੰਘ, ਹੇਮੰਤ ਕੁਮਾਰ ਬੌਬੀ, ਜਰਨੈਲ ਸਿੰਘ ਚਾਹਲ, ਰਾਜਵੀਰ ਸਿੰਘ ਗਿੱਲ, ਕਰਨਵੀਰ ਸਿੰਘ ਤੂਰ, ਸ਼ਿੰਗਾਰਾ ਸਿੰਘ ਝੰਡੇਵਾਲ, ਮਨਜੀਤ ਕੰਗ, ਬਲਬੀਰ ਸਿੰਘ ਰੂਬੀ, ਕਾ: ਬਲਵਿੰਦਰ ਸਿੰਘ, ਬਲਜੀਤ ਤੱਤਲਾ, ਸੁਖਦੇਵ ਸਿੰਘ ਮਠਾਰੂ, ਸਤੀਸ਼ ਚੋਪੜਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸ੍ਰੀ ਅਮਰਜੀਤ ਪਾਲ ਐਡੀਸ਼ਨਲ ਡਿਪਟੀ ਕਮਿਸ਼ਨਰ ਨਵਾਂਸ਼ਹਿਰ, ਭੁਪਿੰਦਰ ਸਿੰਘ ਸੈਂਸੋਵਾਲ, ਡਾ: ਪਰਮਜੀਤ ਮਾਨ, ਜਥੇ: ਮਹਿੰਦਰ ਸਿੰਘ ਹੁਸੈਨਪੁਰ ਨੇ ਸਾਂਝੇ ਤੌਰ 'ਤੇ ਕੀਤੀ। ਪਿਛਲੇ ਕਰੀਬ 6 ਸਾਲ ਤੋਂ ਅਰੰਭੇ ਇਸ ਕਬੱਡੀ ਮਹਾਂਕੁੰਭ 'ਚ ਹਰ ਸਾਲ ਪ੍ਰਸਿੱਧ ਸਮਾਜ ਸੇਵਕ ਸ: ਰੇਸ਼ਮ ਸਿੰਘ ਮਾਹਲ-ਕੇਵਲ ਸਿੰਘ ਮਾਹਲ ਸਰਪੰਚ ਕਾਹਲੋਂ ਵੱਲੋਂ ਦੋ ਦਿਨ ਗੁਰੂ ਕੇ ਲੰਗਰਾਂ ਦੀ ਸੇਵਾ, ਖਾਲਸਾ ਡੇਅਰੀ ਤੇ ਸੋਨੂੰ ਡੇਅਰੀ ਰਾਹੋਂ ਵੱਲੋਂ ਸਾਰੇ ਖਿਡਾਰੀਆਂ ਲਈ ਦੁੱਧ ਦੀ ਸੇਵਾ, ਡਾ: ਰਣਜੀਤ ਹਰੀਸ਼ ਹਸਪਤਾਲ ਵੱਲੋਂ ਫਸਟ ਏਡ ਦੀ ਸੇਵਾ ਤੇ ਸ਼ਿਵਮ ਸਟੂਡੀਓ ਵੱਲੋਂ ਫਿਲਮ ਤੇ ਫੋਟੋਗ੍ਰਾਫੀ ਦੀ ਸੇਵਾ ਦਾ ਯੋਗਦਾਨ ਪਾਇਆ ਜਾਂਦਾ ਹੈ। 

-ਸਰੂਪ ਸਿੰਘ ਰਾਹੋਂ,
ਰਾਹੋਂ (ਸ਼: ਭ: ਸ: ਨਗਰ)।

ਵਿਰਾਸਤੀ ਦਿੱਖ ਵਾਲਾ-ਪਲਾਹੀ ਦਾ ਛਿੰਝ ਮੇਲਾ

ਕੁਸ਼ਤੀ ਪ੍ਰੇਮੀ ਆਪਣੇ ਨਿੱਜੀ ਯਤਨਾਂ ਨਾਲ, ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣੀ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸੇ ਸੰਦਰਭ 'ਚ ਫਗਵਾੜਾ ਨੇੜਲੇ ਖੇਡਾਂ ਅਤੇ ਖਿਡਾਰੀਆਂ ਦੇ ਇਤਿਹਾਸਕ ਪਿੰਡ ਪਲਾਹੀ ਦੇ ਸੱਲ ਭਰਾਵਾਂ ਅਮਰੀਕ ਸਿੰਘ ਸੱਲ, ਮਨਜੀਤ ਸਿੰਘ ਸੱਲ, ਨਰਿੰਦਰ ਸਿੰਘ ਸੱਲ ਅਤੇ ਸਰਬਜੀਤ ਸਿੰਘ ਸੱਲ (ਕੈਨੇਡਾ ਅਤੇ ਇੰਗਲੈਂਡ ਨਿਵਾਸੀ) ਵੱਲੋਂ ਹਰ ਸਾਲ ਦੀ ਤਰ੍ਹਾਂ 3 ਮਾਰਚ ਦਿਨ ਐਤਵਾਰ ਨੂੰ ਪਲਾਹੀ ਵਿਖੇ ਛਿੰਝ ਮੇਲਾ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਪੰਜਾਬੀ ਕੁਸ਼ਤੀ ਗਲਿਆਰਿਆਂ ਵਿਚ ਸਿਰਕੱਢ ਬਣਿਆ ਕੁਸ਼ਤੀ ਦਾ ਇਹ ਮਹਾਂਕੁੰਭ ਇਸ ਵਾਰ ਆਪਣੇ 11ਵੇਂ ਪੜਾਅ ਵਿਚ ਦਾਖਲ ਹੋ ਰਿਹਾ ਹੈ। ਆਪਣੀ ਕਿਰਤ ਕਮਾਈ ਨਾਲ ਪਿੰਡ ਦੇ ਵਿਕਾਸ ਦੀਆਂ ਨਵੀਆਂ ਲੀਹਾਂ ਸਿਰਜਣ ਵਾਲਾ ਸੱਲ ਪਰਿਵਾਰ ਦੁਆਬੇ 'ਚ ਕੁਸ਼ਤੀ ਪ੍ਰਮੋਟਰ ਵਜੋਂ ਵੀ ਜਾਣਿਆ-ਪਹਿਚਾਣਿਆ ਨਾਂਅ ਬਣ ਚੁੱਕਾ ਹੈ। ਸ਼ਹੀਦ ਬਾਬਾ ਠਾਕਰ ਸਿੰਘ ਦੀ ਯਾਦ ਵਿਚ ਕਰਵਾਏ ਜਾਣ ਵਾਲੇ ਇਸ ਕੁਸ਼ਤੀ ਮੇਲੇ ਦੀ ਵਿਲੱਖਣਤਾ ਇਹ ਹੈ ਕਿ ਇਸ ਕੁਸ਼ਤੀ ਮੇਲੇ ਵਿਚੋਂ ਕਿਸੇ ਵਿਰਾਸਤੀ ਮੇਲੇ ਦਾ ਛੋਟਾ ਰੂਪ ਹੂ-ਬਹੂ ਦੇਖਣ ਨੂੰ ਮਿਲ ਜਾਂਦਾ ਹੈ। ਵਿੰਗ-ਵਲੇਵੇਂ ਖਾਂਦੀਆਂ, ਡੰਡੀਆਂ-ਪਗਡੰਡੀਆਂ, ਬੰਨਿਆਂ, ਬਸੀਮਿਆਂ, ਰਸਤਿਆਂ, ਚੌਰਸਤਿਆਂ ਤੋਂ ਥੋੜ੍ਹਾ ਹਟਵਾਂ, ਹਰੇ-ਭਰੇ, ਖੁੱਲ੍ਹੇ ਖੇਤਾਂ ਵਿਚ ਲੱਗੇ ਛੋਟੇ-ਵੱਡੇ ਪੰਘੂੜਿਆਂ ਦੀ ਰੀਂ-ਰੀਂ, ਰੋਜ਼ੀ-ਰੋਟੀ ਦੇ ਜ਼ਰੀਏ ਵਜੋਂ ਛੋਟੀਆਂ-ਛੋਟੀਆਂ ਸਜੀਆਂ ਦੁਕਾਨਾਂ ਦਾ ਕੁਦਰਤੀ ਦ੍ਰਿਸ਼ ਵਾਕਿਆ ਹੀ ਕਿਸੇ ਸੱਭਿਆਚਾਰਕ ਸੰਸਥਾ ਵੱਲੋਂ ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਦੇ ਉਪਰਾਲੇ ਵਜੋਂ ਝਾਉਲਾ ਪਾਉਂਦਾ ਹੈ। ਅਕਸਰ ਮਾਰਚ ਮਹੀਨੇ ਦਾ ਪਹਿਲਾ ਐਤਵਾਰ ਹੋਰ ਖੇਡ ਮੇਲਿਆਂ ਦੇ ਪ੍ਰਬੰਧਕਾਂ ਵੱਲੋਂ ਪਲਾਹੀ ਕੁਸ਼ਤੀ ਕੁੰਭ ਲਈ ਰਾਖਵਾਂ ਰੱਖਿਆ ਜਾਂਦਾ ਹੈ। ਅਜਿਹਾ ਸਹਿਯੋਗ ਖੇਡ ਮੇਲੇ ਦੀ ਨਿੱਗਰ ਪਹਿਚਾਣ ਵਜੋਂ ਦੇਖਿਆ ਜਾਂਦਾ ਹੈ। ਖੈਰ... ਕੁਸ਼ਤੀ ਪ੍ਰਮੋਟਰ ਪੂਰੇ ਦਾ ਪੂਰਾ ਸੱਲ ਪਰਿਵਾਰ, ਇਸ ਖੇਡ ਮੇਲੇ ਦੀ ਸਫਲਤਾ ਲਈ ਵਿਦੇਸ਼ਾਂ ਤੋਂ ਜਹਾਜ਼ ਫੜ ਕੇ ਪਲਾਹੀ ਪਹੁੰਚ ਚੁੱਕਾ ਹੈ। ਯਾਰ-ਦੋਸਤ, ਸੱਜਣ-ਮਿੱਤਰ, ਅਗਲੀਆਂ-ਪਿਛਲੀਆਂ ਹਵਾਈ ਉਡਾਣਾਂ ਫੜ ਕੇ ਵਕਤ ਸਿਰ ਪਹੁੰਚਣ ਦੇ ਉਹੜ-ਪੋਹੜ 'ਚ ਹਨ। ਪੰਜਾਬ ਅਤੇ ਨੇੜਲੇ ਸੂਬਿਆਂ ਦੇ ਨਾਮੀ-ਗਰਾਮੀ ਪਹਿਲਵਾਨ ਕੁਸ਼ਤੀ ਮੇਲੇ 'ਚ ਸ਼ਿਰਕਤ ਕਰਨ ਲਈ ਆਪਣੀ ਰਜ਼ਾਮੰਦੀ ਦੇ ਚੁੱਕੇ ਹਨ। ਹਰ ਸਾਲ ਦੀ ਤਰ੍ਹਾਂ ਕੁਸ਼ਤੀ ਦਾ ਇਹ ਮਹਾਂਕੁੰਭ ਯਾਦਗਾਰੀ ਪੈੜਾਂ ਸਿਰਜੇਗਾ। 3 ਮਾਰਚ ਦਿਨ ਐਤਵਾਰ ਨੂੰ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਦੁਪਹਿਰ 2 ਵਜੇ ਦੰਗਲ ਦੀ ਸ਼ੁਰੂਆਤ ਹੋਵੇਗੀ।

ਸੀਤਲ ਸਿੰਘ ਪਲਾਹੀ
-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਮੈਚ ਫਿਕਸਿੰਗ ਵਿਵਾਦਦਾਗ਼ਦਾਰ ਹੋਈਫੁੱਟਬਾਲ ਦੀ ਦੁਨੀਆ

ਦੁਨੀਆ ਦੀ ਸਭ ਤੋਂਹਰਮਨ-ਪਿਆਰੀ ਖੇਡ ਫੁੱਟਬਾਲ, ਜਿਸ ਨੂੰ ਕੁੱਲ ਆਲਮ ਦੀਆਂਖੇਡਾਂਵਿਚ ਸ਼ਾਹੀ ਰੁਤਬਾ ਹਾਸਲ ਹੈ, ਵਿਚ ਉੱਠੇ ਮੈਚ ਫਿਕਸਿੰਗ ਦੇ ਵੱਡੇ ਸਕੈਂਡਲ ਨੇ ਜਿਥੇ ਇਸ ਖੇਡ ਦੇ ਵੱਕਾਰ ਨੂੰ ਦਾਅ'ਤੇ ਲਾ ਦਿੱਤਾ ਹੈ, ਉਥੇ ਇਸ ਦੇ ਸ਼ਾਨਾਮੱਤੇ ਇਤਿਹਾਸ ਨੂੰ ਵੀ ਦਾਗਦਾਰ ਬਣਾ ਦਿੱਤਾ ਹੈ |ਦੁਨੀਆਭਰ ਦੇ ਫੁੱਟਬਾਲ ਮਾਹਰਾਂਸਮੇਤ ਖੇਡ ਪ੍ਰੇਮੀਆਂਨੂੰ ਜਿਥੇ ਇਸ ਕਲੰਕਿਤ ਘਟਨਾ ਨੇ ਹੈਰਤ ਵਿਚ ਪਾ ਦਿੱਤਾ ਹੈ, ਉਥੇ ਆਧੁਨਿਕ ਫੁੱਟਬਾਲ ਦੇ ਵੱਡੇ ਅਲੰਬਰਦਾਰ ਯੂਰਪੀ ਖਿੱਤੇ ਨੂੰ ਸਭਤੋਂ ਵੱਧਸ਼ਰਮਸਾਰ ਕੀਤਾ ਹੈ |ਯੂਰਪੀ ਪੁਲਿਸ ਫੋਰਸ ਅਤੇ ਅਪਰਾਧ ਵਿਰੋਧੀ ਏਜੰਸੀ ਨੇ ਅੰਕੜਿਆਂਦਾ ਵੇਰਵਾ ਦਿੰਦਿਆਂ ਇੰਕਸ਼ਾਫ ਕੀਤਾ ਹੈ ਕਿ ਸੰਨ 2008 ਤੋਂ2011 ਤੱਕ ਕਲੱਬ ਅਤੇ ਰਾਸ਼ਟਰੀ ਪੱਧਰ ਸਮੇਤ ਯੂਰਪੀਅਨ ਚੈਂਪੀਅਨਸ਼ਿਪ, ਚੈਂਪੀਅਨ ਲੀਗ ਅਤੇ ਵਿਸ਼ਵ ਕੱਪ ਕੁਆਲੀਫਾਈ ਮੁਕਾਬਲਿਆਂਵਿਚ ਕੁੱਲ 680 ਮੈਚ ਫਿਕਸ ਕੀਤੇ ਹੋਣ ਦਾ ਖਦਸ਼ਾ ਹੈ, ਜਿਨ੍ਹਾਂਵਿਚੋਂ380 ਮੈਚ ਸਿਰਫ ਯੂਰਪੀ ਖਿੱਤੇ 'ਚ ਖੇਡੇ ਗਏ | ਇਸ ਤੋਂਇਲਾਵਾ 300 ਮੈਚ ਏਸ਼ੀਆ, ਅਫਰੀਕਾ, ਦੱਖਣੀ ਅਤੇ ਮੱਧ-ਅਮਰੀਕਾ ਵਿਚ ਖੇਡੇ ਜਾਣ ਦੀ ਗੱਲ ਕਹੀ ਗਈਹੈ, ਜਦਕਿ ਇਟਲੀ 'ਚ 79 ਮੈਚਾਂਦੀ ਨਿਸ਼ਾਨਦੇਹੀ ਕੀਤੀ ਗਈਹੈ |
ਉਾਜ ਅਜਿਹਾ ਨਹੀਂਹੈ ਕਿ ਫੁੱਟਬਾਲ 'ਚ ਮੈਚ ਫਿਕਸਿੰਗ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆਹੈ, ਏਡੇ ਵੱਡੇ ਪੈਮਾਨੇ 'ਤੇ ਫਿਕਸਿੰਗ ਭਲੇ ਹੀ ਨਾ ਹੋਈਹੋਵੇ ਪਰ ਅਤੀਤ 'ਚ ਵੀ ਮੈਚ ਫਿਕਸਿੰਗ ਦੀ ਸੁਗਬਗਾਹਟ ਉਠਦੀ ਰਹੀ ਹੈ |ਸੰਨ 1964 'ਚ ਸ਼ੇਫੇਲਡ ਵੈਜਨੇਸਡੇ ਟੀਮ ਦੇ ਤਿੰਨ ਖਿਡਾਰੀ ਮੈਚ ਫਿਕਸਿੰਗ ਦੇ ਦੋਸ਼ੀ ਪਾਏਗਏ ਤੇ ਉਨ੍ਹਾਂ'ਤੇ ਆਜੀਵਨ ਪਾਬੰਦੀ ਲਗਾ ਦਿੱਤੀ ਗਈ ਸੀ |ਸੰਨ 2000 'ਚ ਇਟਲੀ 'ਚ ਸੀਰੀਜ਼ 'ਏ' ਅਤੇ ਸੀਰੀਜ਼ 'ਬੀ' ਦੇ ਪੰਜ ਖਿਡਾਰੀ ਦੋਸ਼ੀ ਪਾਏਗਏਸਨ |ਸੰਨ 2000 ਦੇ ਦਹਾਕੇ ਦੇ ਸ਼ੁਰੂ ਵਿਚ ਚੀਨ ਦੇ ਗੋਲਡਨ ਵੀਲਸ ਫੁੱਟਬਾਲ ਸਕੈਂਡਲ ਤੋਂਲੈ ਕੇ, ਦੱਖਣੀਕੋਰੀਆ ਦੀ ਕੇ ਲੀਗ ਤੱਕ 41 ਖਿਡਾਰੀਆਂ'ਤੇ ਮੈਚ ਫਿਕਸਿੰਗ ਦੇ ਚਲਦਿਆਂਪਿਛਲੇ ਮਹੀਨੇ ਫੀਫਾ ਦੁਆਰਾ ਪਾਬੰਦੀ ਲਗਾਏ ਜਾਣਤੱਕ, ਖੇਡਾਂਅਤੇ ਖਾਸਕਰ ਫੁੱਟਬਾਲ ਉੱਪਰ ਕਲੰਕ ਦੇ ਦਾਗ ਗਹਿਰੇ ਹੰੁਦੇ ਜਾ ਰਹੇ ਹਨ |ਫੀਫਾ ਦੇ ਸਾਬਕਾ ਸੁਰੱਖਿਆ ਅਧਿਕਾਰੀ ਕ੍ਰਿਸ ਈਟਨ ਨੇ ਦਾਅਵਾ ਕੀਤਾ ਹੈ ਕਿ ਲਗਭਗ ਤਿੰਨ ਅਰਬ ਡਾਲਰ ਰੋਜ਼ਾਨਾ ਖੇਡਾਂ'ਚ ਸੱਟਾ ਲਗਦਾ ਹੈ, ਜਿਸ ਦਾ ਵੱਡਾ ਹਿੱਸਾ ਸਿਰਫ ਫੁੱਟਬਾਲ ਦੇ ਮੈਚਾਂ'ਤੇ ਲਗਾਇਆਜਾਂਦਾ ਹੈ | ਇਹ ਜ਼ਿਆਦਾਤਰ ਦੱਖਣ-ਪੂਰਬ ਏਸ਼ੀਆ 'ਚ ਲਗਾਇਆਜਾਂਦਾ ਹੈ ਅਤੇ ਦਿਨ-ਬਦਿਨ ਰੈਫਰੀਆਂਦੀ ਖਰੀਦੋ-ਫਰੋਖਤ ਦੇ ਕਿੱਸੇ ਵੀ ਦੱਬੀ-ਘੁੱਟੀ ਜ਼ਬਾਨੇ ਸਾਹਮਣੇ ਆਉਾਦੇ ਰਹੇ ਹਨ |
ਫੁੱਟਬਾਲ ਦੀ ਸਭਤੋਂਵੱਡੀ ਸੰਸਥਾ ਫੀਫਾ ਸਮੇਂ-ਸਮੇਂ ਇਹ ਦਾਅਵਾ ਕਰਦੀ ਰਹੀ ਹੈ ਕਿ ਫੁੱਟਬਾਲ 'ਚ ਕਿਸੇ ਵੀ ਤਰ੍ਹਾਂਦੀ ਗੜਬੜੀ ਨੂੰ ਸਹਿਣਨਹੀਂਕੀਤਾ ਜਾਵੇਗਾ ਅਤੇ ਮੈਚ ਫਿਕਸਿੰਗ ਦੇ ਧੰਦੇ ਨੂੰ ਬੇਨਕਾਬ ਕਰਨ ਲਈਕਰੋੜਾਂ ਡਾਲਰ ਖਰਚੇ ਜਾ ਰਹੇ ਹਨ ਪਰ ਮੈਚ ਫਿਕਸਿੰਗ ਦੇ ਨੈੱਟਵਰਕ ਨੂੰ ਪਕੜਨ 'ਚ ਉਹ ਬੁਰੀ ਤਰ੍ਹਾਂ ਨਾਕਾਮਯਾਬ ਰਹੀ ਹੈ | ਹਾਲਾਂਕਿ ਪਿਛਲੇ ਸਾਲ ਐਾਟੀ ਕੁਰੱਪਸ਼ਨ ਏਜੰਸੀ ਨੇ ਖਬਰਦਾਰ ਕੀਤਾ ਸੀ ਕਿ ਹਰ ਸਾਲ ਖੇਡਾਂਵਿਚ ਦਾਅ'ਤੇ ਲਗਾਈਜਾਣ ਵਾਲੀ 53 ਲੱਖਕਰੋੜ ਦੀ ਰਕਮ ਦਾ ਵੱਡਾ ਹਿੱਸਾ ਫੁੱਟਬਾਲ 'ਤੇ ਲਗਾਇਆਜਾਂਦਾ ਹੈ |ਇਹ ਸਾਰਾ ਗੋਰਖ ਧੰਦਾ ਸਿੰਗਾਪੁਰ ਤੋਂਚਲਾਇਆਜਾਂਦਾ ਹੈ | ਇਸ ਕੁਨਬੇ ਵਿਚ 15 ਦੇਸ਼ਾਂਦੇ 425 ਅਧਿਕਾਰੀ, ਖਿਡਾਰੀ ਅਤੇ ਮੁਜਰਮ ਸ਼ਾਮਿਲ ਹਨ |ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਇਸ ਧੰਦੇ 'ਚ ਜੁੜੇ ਲੋਕ ਆਪਣੇ ਨੈੱਟਵਰਕ ਵਾਲੇ ਦੇਸ਼ਾਂ'ਚ ਆਪਣੇ ਮੈਂਬਰਾਂਨੂੰ ਤਾਇਨਾਤ ਕਰਦੇ ਹਨ, ਜੋ ਖਿਡਾਰੀਆਂ ਅਤੇ ਰੈਫਰੀਆਂਦੇ ਸੰਪਰਕ ਵਿਚ ਰਹਿੰਦੇ ਹਨ | ਹਾਲਾਂਕਿ ਵੱਖ-ਵੱਖ ਖਿੱਤਿਆਂਵਿਚ ਕਿਹੜੇ-ਕਿਹੜੇ ਦੇਸ਼ ਇਸ ਜੂਏ'ਚ ਸ਼ਾਮਿਲ ਹਨ, ਇਸ ਦੇ ਭੇਦ ਤੋਂਪਰਦਾ ਨਹੀਂ ਹਟਾਇਆ ਗਿਆ ਪਰ ਯੂਰਪ ਦੇ 13 ਦੇਸ਼ਫਿਕਸਿੰਗ ਦੀ ਲਪੇਟ ਵਿਚ ਹਨ |ਜਾਂਚ ਜਾਰੀ ਹੋਣਕਰਕੇ ਇਨ੍ਹਾਂ ਦੇ ਨਾਂਅਗੁਪਤ ਰੱਖੇ ਜਾ ਰਹੇ ਹਨ |
ਫੁੱਟਬਾਲ ਇਤਿਹਾਸ ਨਾਲ ਜੁੜੇ ਮੈਚ ਫਿਕਸਿੰਗ ਦੇ ਇਸ ਕਾਲੇ ਅਧਿਆਇਨੇ ਸਮੁੱਚੇ ਵਿਸ਼ਵ ਦੇ ਫੁੱਟਬਾਲ ਗਲਿਆਰਿਆਂ ਵਿਚ ਫੁੱਟਬਾਲ ਦੇ ਭਵਿੱਖ ਨੂੰ ਲੈ ਕੇ ਇਕ ਨਵੀਂਬਹਿਸ ਛੇੜ ਦਿੱਤੀ ਹੈ |ਯੂਰੋਪਾਲ ਏਜੰਸੀ ਦੇ ਮੁਖੀ ਰਾਬ ਬੇਨਰਾਈਟ ਨੇ ਇਸ ਖੁਲਾਸੇ ਨੂੰ ਯੂਰਪੀ ਫੁੱਟਬਾਲ ਦੀ ਤ੍ਰਾਸਦੀ ਅਤੇ ਫੁੱਟਬਾਲ ਦੀ ਅਖੰਡਤਾ ਲਈਵੱਡਾ ਖਤਰਾ ਦੱਸਿਆਹੈ | ਯੂਰੋਪਾਲ ਏਜੰਸੀ ਨੇ 18 ਮਹੀਨਿਆਂਦੀ ਜਾਂਚ ਤੋਂਬਾਅਦ ਲਗਭਗ 50 ਵਿਅਕਤੀਆਂਨੂੰ ਗਿ੍ਫਤਾਰ ਕੀਤਾ ਹੈ |ਇਹ ਜਾਂਚ ਜਰਮਨੀ, ਹੰਗਰੀ, ਸਲੋਵੇਨੀਆ, ਫਿਨਲੈਂਡ ਅਤੇ ਆਸਟ੍ਰੀਆ'ਚ ਕੀਤੀ ਗਈ | ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਲਗਭਗ 150 ਸਬੂਤ ਸੁਰੱਖਿਅਤ ਹਨ | ਜ਼ਿਆਦਾਤਰ ਇਹ ਮੈਚ ਤੁਰਕੀ, ਜਰਮਨੀ ਅਤੇ ਸਵਿਸ ਚੈਂਪੀਅਨਸ਼ਿਪ ਦੌਰਾਨ ਖੇਡੇ ਗਏ ਹਨ |
ਖੈਰ, ਨਿਰਸੰਦੇਹ ਫੁੱਟਬਾਲ ਦੁਨੀਆ ਦੀਆਂ ਅਮੀਰ ਖੇਡਾਂਵਿਚੋਂ ਇਕ ਹੈ ਅਤੇ ਲਾਲਚ ਅੱਜ ਇਕ ਵੱਡੀ ਤਾਕਤ ਬਣਕੇ ਉੱਭਰਿਆਹੈ | ਜਿਥੇ ਕਰੋੜਾਂਦੀ ਸੱਟੇਬਾਜ਼ੀ ਅਤੇ ਸੌਦੇਬਾਜ਼ੀ ਹੋਵੇਗੀ, ਉਥੇ ਭਿ੍ਸ਼ਟਾਚਾਰ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂਕੀਤਾ ਜਾ ਸਕਦਾ | ਇਨ੍ਹਾਂਅਲਾਮਤਾਂਦੇ ਬਾਵਜੂਦ ਫੁੱਟਬਾਲ ਦੇ ਮੈਚ ਲੱਖਾਂਦਰਸ਼ਕਾਂਨੂੰ ਆਕਰਸ਼ਤ ਕਰਦੇ ਹਨ ਪਰ ਅਗਰ ਇਸ ਖੇਡ ਦੀ ਸਾਖ 'ਤੇ ਇਕ ਵਾਰ ਧੱਬਾ ਲੱਗਿਆ ਤਾਂਕਿਤੇ ਅਜਿਹਾ ਨਾ ਹੋਵੇ ਕਿ ਇਸ ਦੇ ਚਹੇਤਿਆਂ ਦਾ ਵਿਸ਼ਵਾਸ ਇਸ ਤੋਂਉਠ ਜਾਵੇ ਅਤੇ ਉਹ ਇਸ ਤੋਂਮੁੱਖ ਮੋੜ ਲੈਣ | ਇਸ ਖੂਬਸੂਰਤ ਖੇਡ 'ਤੇ ਲੱਗ ਰਹੀਆਂਤੁਹਮਤਾਂਦੇ ਮੱਦੇਨਜ਼ਰ ਮੈਚ ਫਿਕਸਿੰਗ ਨਾਲ ਜੁੜੇ ਅਧਿਕਾਰੀਆਂ, ਖਿਡਾਰੀਆਂ ਅਤੇ ਜੁਆਰੀਆਂਦੇ ਇਸ ਵੱਡੇ ਭੇਦ ਤੋਂ ਪਰਦਾ ਚੁੱਕਿਆ ਜਾਣਾ ਚਾਹੀਦਾ ਹੈ, ਤਾਂਕਿ ਦੋਸ਼ੀਆਂਦੇ ਚਿਹਰੇ ਬੇਨਕਾਬ ਹੋ ਸਕਣ | ਫੁੱਟਬਾਲ ਜਥੇਬੰਦੀ ਫੀਫਾ ਨੂੰ ਇਕ ਮਜ਼ਬੂਤ ਨਿਗਰਾਨੀ-ਤੰਤਰ ਖੜ੍ਹਾ ਕਰਕੇ ਫਿਕਸਿੰਗ ਵਰਗੀ ਬੁਰਾਈਨੂੰ ਜੜ੍ਹੋਂ ਉਖਾੜਨ ਦੇ ਯਤਨ ਕਰਨੇ ਹੁਣਵਕਤ ਦਾ ਤਕਾਜ਼ਾ ਹੈ |

ਸੀਤਲ ਸਿੰਘਪਲਾਹੀ
-ਪਿੰਡ ਤੇ ਡਾਕ: ਪਲਾਹੀ, ਫਗਵਾੜਾ |ਮੋਬਾ: 94636-12204ਆਸਟ੍ਰੇਲੀਆਈਕ੍ਰਿਕਟ ਟੀਮ ਦਾ ਭਾਰਤ ਦੌਰਾ ਟੈਸਟ ਟੀਮ ਦੀ ਚੋਣ ਨੇ ਖੜ੍ਹੇ ਕੀਤੇ ਕਈ ਸਵਾਲ

ਆਸਟ੍ਰੇਲੀਆ ਦੀ ਕ੍ਰਿਕਟ ਟੀਮ ਭਾਰਤ 'ਚ ਪੁੱਜ ਚੁੱਕੀ ਹੈ |ਇਥੇ ਉਹ ਭਾਰਤੀ ਕ੍ਰਿਕਟ ਟੀਮ ਨਾਲ 4 ਟੈਸਟ ਮੈਚ ਖੇਡੇਗੀ | ਭਾਰਤ ਦੀ ਚੋਣਕਮੇਟੀ ਨੇ ਪਹਿਲੇ ਦੋ ਮੈਚਾਂਲਈ ਟੀਮ ਦਾ ਐਲਾਨ ਤਾਂਕਰ ਦਿੱਤਾ ਹੈ ਪਰ ਇਹ ਚੋਣਕਈ ਸਵਾਲ ਖੜ੍ਹੇ ਕਰ ਗਈ, ਜਿਨ੍ਹਾਂਦਾ ਜਵਾਬ ਚੋਣਕਾਰ ਹੀ ਦੇ ਸਕਦੇ ਹਨ | ਭਾਰਤੀ ਟੀਮ 'ਚ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦੀ ਵਾਪਸੀ ਹੋਈਹੈ | ਖਰਾਬ ਫਾਰਮ 'ਚ ਹੋਣ ਕਰਕੇ ਉਸ ਨੂੰ ਟੀਮ 'ਚੋਂਬਾਹਰ ਕੀਤਾ ਗਿਆ ਸੀ | ਟੀਮ 'ਚ ਵਾਪਸੀ ਉਸ ਦੇ ਕਿਹੜੇ ਪ੍ਰਦਰਸ਼ਨ ਨੂੰ ਦੇਖ ਕੇ ਹੋਈਹੈ, ਇਹ ਸਮਝਤੋਂਬਾਹਰ ਹੈ |ਦੂਜੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀਆਂਪਿਛਲੀਆਂ 4 ਟੈਸਟ ਪਾਰੀਆਂਦੇਖੀਏਤਾਂ ਉਹ ਟੀਮ 'ਚ ਥਾਂਦੇ ਹੱਕਦਾਰ ਸਨ | ਉਸ ਨੇ ਆਖਰੀ 4 ਟੈਸਟ ਪਾਰੀਆਂ'ਚ 65, 60, 40 ਤੇ 37 ਦੌੜਾਂਬਣਾਈਆਂ | ਸ਼ਾਇਦ ਇਸ ਤੋਂਬਾਅਦ ਪਾਕਿਸਤਾਨ ਤੇ ਇੰਗਲੈਂਡ ਖਿਲਾਫ ਖੇਡੀਆਂਗਈਆਂ ਇਕ-ਦਿਨਾ ਮੈਚਾਂਦੀਆਂਲੜੀਆਂ'ਚ ਉਸ ਦੇ ਹਲਕੇ ਪ੍ਰਦਰਸ਼ਨ ਕਾਰਨ ਉਸ ਨੂੰ ਟੀਮ 'ਚੋਂਬਾਹਰ ਰੱਖਿਆਹੋਵੇ |
ਇਕ-ਦਿਨਾ ਮੈਚਾਂਤੋਂਸੰਨਿਆਸ ਲੈਣਤੋਂਬਾਅਦ ਆਪਣੀ ਫਾਰਮ ਦੀ ਵਾਪਸੀ ਲਈ ਘਰੇਲੂ ਮੈਚਾਂ'ਚ ਖੇਡਣਦਾ ਫ਼ੈਸਲਾ ਸਚਿਨ ਲਈਸਹੀ ਸਾਬਤ ਹੋਇਆ |ਉਸ ਨੇ ਕੁਝ ਵੱਡੀਆਂਪਾਰੀਆਂਵੀ ਖੇਡੀਆਂ ਅਤੇ ਕ੍ਰਿਕਟ ਦੀ ਕਿਤਾਬ ਦਾ ਹਰ ਸਟਰੋਕ ਮਾਰਿਆ |ਦੇਖਣਾ ਹੈ ਕਿ ਵੀ. ਵੀ. ਐਸ. ਲਕਸ਼ਮਣ ਤੇ ਰਾਹੁਲ ਦ੍ਰਾਵਿੜ ਦੀ ਗ਼ੈਰ-ਮੌਜੂਦਗੀ 'ਚ ਪੈਦਾ ਹੋਏਖਲਾਅਨੂੰ ਸਚਿਨ ਕਿਵੇਂਭਰਦਾ ਹੈ |ਸਿਖ਼ਰ ਧਵਨ ਤੇ ਮੁਰਲੀ ਵਿਜੈ ਦੀ ਚੋਣ ਘਰੇਲੂ ਮੈਚਾਂ'ਚ ਵਧੀਆ ਪ੍ਰਦਰਸ਼ਨ ਕਾਰਨ ਹੋਈਹੈ |ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ ਦੀ ਚੋਣਵੀ ਯਕੀਨੀ ਸੀ | ਅਜਿੰਕਿਆਰਹਾਨੇ ਨੇ ਹਾਲੇ ਤੱਕ ਆਪਣੀ ਚੋਣਨੂੰ ਸਾਰਥਿਕ ਕਰਕੇ ਨਹੀਂ ਦਿਖਾਇਆਹੈ | ਇਹ ਉਸ ਦੇ ਲਈ ਬੜਾ ਮਹੱਤਵਪੂਰਨ ਮੌਕਾ ਹੈ ਆਪਣੇ-ਆਪ ਨੂੰ ਸਾਬਤ ਕਰਕੇ ਦਿਖਾਉਣਦਾ |
ਟੀਮ 'ਚ ਇਕ ਖੱਬੂ ਲੈਗ ਸਪਿਨਰ ਪਰਿਗਿਆਨ ਓਝਾ ਪਹਿਲਾਂਹੀ ਮੌਜੂਦ ਹੈ, ਤਾਂਫਿਰ ਉਸ ਸ਼ੈਲੀ ਦੇ ਹੀ ਰਵਿੰਦਰ ਜਡੇਜਾ ਨੂੰ ਲੈਣਦੀ ਕੀ ਲੋੜ ਸੀ |ਸ਼ਾਇਦ ਉਸ ਨੂੰ ਛੇਵੇਂਨੰਬਰ 'ਤੇ ਇਕ ਆਲਰਾਊਾਡਰ ਦੇ ਤੌਰ 'ਤੇ ਅਜ਼ਮਾਉਣਲਈਚੁਣਿਆਗਿਆਹੋਵੇ ਪਰ ਇੰਜ ਲਗਦਾ ਹੈ ਕਿ ਇਸ ਥਾਂਲਈਫਾਰਮ 'ਚ ਚੱਲ ਰਹੇ ਸੁਰੇਸ਼ ਰੈਣਾ ਦੀ ਚੋਣਜ਼ਿਆਦਾ ਠੀਕ ਸੀ |ਇਰਾਨੀ ਟਰਾਫੀ 'ਚ ਬਾਕੀ ਭਾਰਤ ਦੀ ਟੀਮ ਵੱਲੋਂਰੈਣਾ ਨੇ 134 ਤੇ 71 ਦੌੜਾਂਦੀਆਂ ਦੋ ਸ਼ਾਨਦਾਰ ਪਾਰੀਆਂਖੇਡੀਆਂ ਸਨ |
ਗੇਂਦਬਾਜ਼ੀ ਵਾਲੇ ਪਾਸੇ ਹਰਭਜਨ ਸਿੰਘਦੀ ਚੋਣਵੀ ਕੁਝ ਹੈਰਾਨ ਕਰਨ ਵਾਲੀ ਹੈ |ਘਰੇਲੂ ਮੈਚਾਂ'ਚ ਉਸ ਨੇ ਅਜਿਹਾ ਕੋਈਪ੍ਰਦਰਸ਼ਨ ਨਹੀਂਕੀਤਾ ਕਿ ਉਸ ਦੀ ਚੋਣਹੋ ਸਕੇ |ਆਸਟ੍ਰੇਲੀਆਵਿਰੁੱਧਭਾਰਤੀ ਪਿੱਚਾਂ'ਤੇ ਉਸ ਦੇ ਚੰਗੇ ਰਿਕਾਰਡ ਕਾਰਨ ਹੀ ਉਸ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆਹੈ |ਦੇਖਣਾ ਹੈ ਕਿ ਦੂਜੇ ਆਫ ਸਪਿਨਰ ਆਰ. ਆਸ਼ਵਿਨ ਦੇ ਟੀਮ 'ਚ ਹੰੁਦਿਆਂਹਰਭਜਨ ਨੂੰ ਕਿੰਨਾ ਕੁ ਮੌਕਾ ਮਿਲਦਾ ਹੈ |ਉਾਜ ਹਰਭਜਨ ਵਿਚ ਕਾਬਲੀਅਤ ਏਨੀ ਕੁ ਹੈ ਕਿ ਉਹ ਵਿਰੋਧੀ ਬੱਲੇਬਾਜ਼ਾਂਨੂੰ ਪ੍ਰੇਸ਼ਾਨ ਕਰ ਸਕੇ |ਜੰਮੂ-ਕਸ਼ਮੀਰ ਦੇ ਆਫ ਸਪਿਨਰ ਪਰਵੇਜ਼ ਰਸੂਲ ਵੱਲੋਂਲਗਾਤਾਰ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੰਮੇ ਸਮੇਂਤੱਕ ਨਜ਼ਰਅੰਦਾਜ਼ ਨਹੀਂਕੀਤਾ ਜਾ ਸਕਦਾ |ਉਸ ਦੀ ਆਲਰਾਊਾਡਰ ਪ੍ਰਤਿਭਾ ਉਸ ਦਾ ਪਲੜਾ ਭਾਰੀ ਕਰਦੀ ਹੈ |ਇਸ ਲਈਹਰਭਜਨ ਤੇ ਆਸ਼ਵਿਨ ਦੋਵਾਂ'ਤੇ ਵਧੀਆਪ੍ਰਦਰਸ਼ਨ ਦਾ ਦਬਾਅਰਹੇਗਾ | ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਇਕ-ਰੋਜ਼ਾ ਮੈਚਾਂ'ਚ ਬਿਹਤਰ ਸਵਿੰਗ ਗੇਂਦਬਾਜ਼ੀ ਕਰਕੇ ਦਿਖਾਉਣਦਾ ਇਨਾਮ ਮਿਲਿਆਹੈ ਪਰ ਸਵਾਲ ਇਹ ਹੈ ਕਿ ਕੀ ਭੁਵਨੇਸ਼ਵਰ ਟੈਸਟ ਮੈਚ ਤੇ ਵਨ-ਡੇ ਮੈਚ 'ਚ ਗੇਂਦਬਾਜ਼ੀ ਕਰਨ ਦੇ ਫਰਕ ਨੂੰ ਸਮਝਪਾਏਗਾ | ਦੇਖਣ'ਚ ਆਇਆਹੈ ਕਿ ਨਵੀਂਗੇਂਦ ਨਾਲ ਤਾਂ ਉਹ ਬਹੁਤ ਪ੍ਰਭਾਵਸ਼ਾਲੀ ਹੈ ਪਰ ਪੁਰਾਣੀ ਗੇਂਦ ਨਾਲ ਉਹ ਔਸਤ ਤੋਂਵੀ ਹੇਠਾਂਦੇ ਦਰਜੇ ਦਾ ਗੇਂਦਬਾਜ਼ ਲਗਦਾ ਹੈ |ਇਹ ਸਭਜਾਣਦੇ ਹਨ ਕਿ ਟੈਸਟ ਮੈਚਾਂ'ਚ ਪੁਰਾਣੀ ਗੇਂਦ ਨਾਲ ਗੇਂਦਬਾਜ਼ੀ ਬਹੁਤ ਅਹਿਮ ਹੰੁਦੀ ਹੈ | ਕਪਤਾਨ ਧੋਨੀ ਵੀ ਇਸੇ ਕਰਕੇ ਇਕ-ਦਿਨਾ ਮੈਚਾਂ'ਚ ਉਸ ਕੋਲੋਂਇਕੱਠੇ 10 ਓਵਰ ਪਹਿਲਾਂਹੀ ਕਰਵਾ ਲੈਂਦਾ ਸੀ |ਲਗਾਤਾਰ ਫਲਾਪ ਚੱਲ ਰਹੇ ਅਸ਼ੋਕ ਡਿੰਡਾ ਨੂੰ ਪਤਾ ਨਹੀਂਵਾਰ-ਵਾਰ ਕਿਉਾਚੁਣਿਆ ਜਾ ਰਿਹਾ ਹੈ |ਉਸ ਦੀ ਥਾਂਸ਼ੰਮੀ ਅਹਿਮਦ ਨੂੰ ਲਿਆ ਜਾ ਸਕਦਾ ਸੀ, ਜਿਸ ਦੀਆਂ ਗੇਂਦਾਂ 'ਚ ਤੇਜ਼ੀ ਵੀ ਬਾਕੀਆਂਨਾਲੋਂ ਜ਼ਿਆਦਾ ਹੈ |
ਇਹ ਟੀਮ ਦੋ ਮੈਚਾਂਲਈ ਹੀ ਹੈ |ਚੋਣਕਮੇਟੀ ਕੋਲ ਸਮਾਂਹੈ ਕਿ ਉਹ ਅਗਲੇ ਮੈਚਾਂਲਈਟੀਮ ਚੁਣਨ ਵੇਲੇ ਹੋਰ ਜ਼ਿਆਦਾ ਬੈਲੇਂਸ ਰੱਖਣ ਪਾਸੇ ਧਿਆਨ ਦੇਵੇ | ਫਿਲਹਾਲ ਸਾਰਿਆਂ ਦੀ ਨਿਗਾਹ 22 ਫਰਵਰੀ ਨੂੰ ਸ਼ੁਰੂ ਹੋਣਵਾਲੇ ਪਹਿਲੇ ਟੈਸਟ ਮੈਚ ਵੱਲ ਹੈ, ਜਿਸ ਦੇ ਲਈ ਆਸਟ੍ਰੇਲੀਆ ਦੀ ਟੀਮ ਨੂੰ ਕਈ ਅਭਿਆਸ ਮੈਚ ਖੇਡਣਦਾ ਮੌਕਾ ਦਿੱਤਾ ਜਾ ਰਿਹਾ ਹੈ |

ਧਰਮਿੰਦਰ ਤਿਵਾੜੀ
ਮੋਬਾ: 98141-32420

ਖੇਡ ਚਰਚਾ ਉਲੰਪਿਕ ਖੇਡਾਂ ਵਿਚ ਕੁਸ਼ਤੀ 'ਤੇ ਕੁਹਾੜਾ?

2020 ਦੀਆਂ ਉਲੰਪਿਕ ਖੇਡਾਂ ਵਿਚ ਕੁਸ਼ਤੀ ਦੀ ਸ਼ਮੂਲੀਅਤ ਉੱਤੇ ਹਾਲ ਦੀ ਘੜੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ | ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਨੇ ਕੁਸ਼ਤੀ ਨੂੰ 2020 ਦੇ ਉਲੰਪਿਕ ਸਪੋਰਟਸ ਪ੍ਰੋਗਰਾਮ 'ਚੋਂ ਬਾਹਰ ਕਰਨ ਦਾ ਫੈਸਲਾ ਕਰ ਲਿਆ ਹੈ | ਇਧਰ ਸਾਡੇ ਕਬੱਡੀ ਪ੍ਰਮੋਟਰ ਕਬੱਡੀ ਨੂੰ ਉਲੰਪਿਕ ਖੇਡਾਂ ਵਿਚ ਲਿਜਾਣ ਦੀਆਂ ਸ਼ੇਖ਼ੀਆਂ ਮਾਰ ਰਹੇ ਸਨ! ਕਬੱਡੀ ਤੇ ਕੁਸ਼ਤੀ ਪੰਜਾਬ ਦੀਆਂ ਹਰਮਨ ਪਿਆਰੀਆਂ ਦੇਸੀ ਖੇਡਾਂ ਹਨ | ਇਨ੍ਹਾਂ ਖੇਡਾਂ ਦਾ ਇਤਿਹਾਸ ਸਦੀਆਂ ਪੁਰਾਣਾ ਹੈ | ਕੁਸ਼ਤੀ ਤਾਂ 5 ਹਜ਼ਾਰ ਸਾਲ ਪੁਰਾਣੀ ਖੇਡ ਮੰਨੀ ਜਾਂਦੀ ਹੈ, ਜਿਸ ਦਾ ਜ਼ਿਕਰ ਰਾਮਾਇਣ-ਮਹਾਂਭਾਰਤ ਵਿਚ ਵੀ ਮਿਲਦੈ | ਇਹ ਪੁਰਾਤਨ ਉਲੰਪਿਕ ਖੇਡਾਂ ਵਿਚ ਵੀ ਸ਼ਾਮਲ ਰਹੀ ਹੈ ਤੇ ਆਧੁਨਿਕ ਉਲੰਪਿਕ ਖੇਡਾਂ ਵਿਚ ਵੀ | ਕੇਵਲ 1900 ਵਿਚ ਪੈਰਿਸ ਦੀਆਂ ਉਲੰਪਿਕ ਖੇਡਾਂ ਵਿਚ ਹੀ ਇਹ ਸ਼ਾਮਲ ਨਹੀਂ ਸੀ | ਵਿਸ਼ਵ ਦੀਆਂ ਸੈਂਕੜੇ ਖੇਡਾਂ ਵਿਚੋਂ 28 ਖੇਡਾਂ ਹੀ ਹਨ, ਜਿਨ੍ਹਾਂ ਨੂੰ ਸਮਰ ਉਲੰਪਿਕਸ ਦੀਆਂ ਕੋਰ ਸਪੋਰਟਸ ਦਾ ਦਰਜਾ ਹਾਸਲ ਹੈ | ਕੁਸ਼ਤੀ ਉਨ੍ਹਾਂ ਵਿਚ ਸ਼ਾਮਲ ਹੈ |
ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ 2002 ਵਿਚ ਹੋਏ 114ਵੇਂ ਸੈਸ਼ਨ ਵਿਚ ਫੈਸਲਾ ਕੀਤਾ ਗਿਆ ਸੀ ਕਿ ਭਵਿੱਖ ਦੀਆਂ ਉਲੰਪਿਕ ਖੇਡਾਂ ਵਿਚ ਵੱਧ ਤੋਂ ਵੱਧ 28 ਸਪੋਰਟਸ ਤੇ ਵੱਧ ਤੋਂ ਵੱਧ 301 ਈਵੈਂਟ ਹੀ ਹੋਣਗੇ | ਖੇਡਾਂ 16 ਦਿਨਾਂ ਤੋਂ ਵੱਧ ਨਹੀਂ ਚੱਲਣਗੀਆਂ | ਖਿਡਾਰੀ 10500 ਤੇ ਖੇਡਾਂ ਦੇ ਆਫੀਸ਼ਲ 5000 ਤੋਂ ਵੱਧ ਨਹੀਂ ਹੋਣਗੇ | ਉਲੰਪਿਕ ਖੇਡਾਂ ਵਿਚ ਤਿੰਨ ਵਿਸ਼ੇਸ਼ ਸ਼ਬਦ ਹਨ-ਸਪੋਰਟ, ਡਿਸਿਪਲਿਨ ਤੇ ਈਵੈਂਟ | ਇਕੋ ਸਪੋਰਟ ਦੇ ਇਕ ਤੋਂ ਵੱਧ ਡਿਸਿਪਲਿਨ ਤੇ ਈਵੈਂਟ ਹੋ ਸਕਦੇ ਹਨ, ਜਿਵੇਂ ਕਿ ਪਾਣੀ ਦੀਆਂ ਖੇਡਾਂ ਦੇ ਹਨ | 28 ਕੋਰ ਖੇਡਾਂ ਵਿਚੋਂ 7 ਖੇਡਾਂ ਮਲਟੀ ਡਿਸਿਪਲਿਨ ਹਨ | ਕਿਸੇ ਵੀ ਉਲੰਪਿਕਸ ਲਈ ਸ਼ਹਿਰ ਦੀ ਚੋਣ ਤੇ ਸਪੋਰਟਸ ਦਾ ਫੈਸਲਾ 7 ਸਾਲ ਪਹਿਲਾਂ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਸਾਲਾਨਾ ਇਜਲਾਸ ਵਿਚ ਬਹੁਗਿਣਤੀ ਵੋਟਾਂ ਨਾਲ ਕੀਤਾ ਜਾਂਦੈ | ਇਸ ਦੇ ਵੱਧ ਤੋਂ ਵੱਧ 115 ਮੈਂਬਰ ਹੁੰਦੇ ਹਨ | ਕਾਰਜਕਾਰੀ ਬੋਰਡ ਦੇ 15 ਮੈਂਬਰ ਹਨ, ਜੋ ਸਭ ਕਾਸੇ ਦਾ ਅਧਿਐਨ ਕਰਨ ਪਿੱਛੋਂ ਜਨਰਲ ਬਾਡੀ ਨੂੰ ਸਿਫਾਰਸ਼ ਕਰਦੇ ਹਨ | ਜੇ ਕਾਰਜਕਾਰੀ ਬੋਰਡ ਦੀ ਮਈ ਵਿਚ ਹੋਣ ਵਾਲੀ ਮੀਟਿੰਗ 'ਚ ਵੀ ਪਹਿਲਾਂ ਵਾਲਾ ਫੈਸਲਾ ਰਿਹਾ ਤਾਂ 7 ਸਤੰਬਰ 2013 ਨੂੰ ਬਿਊਨਿਸ ਏਅਰਜ਼ ਵਿਚ ਹੋਣ ਜਾ ਰਹੇ ਕੌਮਾਂਤਰੀ ਉਲੰਪਿਕ ਕਮੇਟੀ ਦੇ 125ਵੇਂ ਸੈਸ਼ਨ ਵਿਚ ਇਸ ਫੈਸਲੇ 'ਤੇ ਮੋਹਰ ਲੱਗਣ ਦੀ ਪੂਰੀ ਸੰਭਾਵਨਾ ਹੈ |
ਉਲੰਪਿਕ ਖੇਡਾਂ ਵਿਚ ਉਹੀ ਖੇਡ ਸ਼ਾਮਲ ਕੀਤੀ ਜਾ ਸਕਦੀ ਹੈ, ਜੋ 4 ਮਹਾਂਦੀਪਾਂ ਦੇ ਘੱਟੋ-ਘੱਟ 75 ਦੇਸ਼ਾਂ ਵਿਚ ਖੇਡੀ ਜਾਂਦੀ ਹੋਵੇ, ਜਿਸ ਦੀਆਂ ਨੈਸ਼ਨਲ, ਮਹਾਂਦੀਪੀ ਤੇ ਵਿਸ਼ਵ ਚੈਂਪੀਅਨਸ਼ਿਪਾਂ ਹੁੰਦੀਆਂ ਹੋਣ, ਡੋਪ ਰਹਿਤ ਹੋਵੇ ਅਤੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਵੱਲੋਂ ਮਾਨਤਾ ਪ੍ਰਾਪਤ ਹੋਵੇ | ਕੁਸ਼ਤੀ ਇਹ ਸਾਰੀਆਂ ਸ਼ਰਤਾਂ 'ਤੇ ਖਰੀ ਉਤਰਦੀ ਹੈ ਤੇ ਇਹੋ ਕਾਰਨ ਹੈ ਕਿ ਇਹ ਉਲੰਪਿਕ ਖੇਡਾਂ ਦੀ ਕੋਰ ਸਪੋਰਟਸ ਵਿਚ ਸ਼ਾਮਲ ਹੈ | ਇਸ ਦੀ ਅੰਤਰਰਾਸ਼ਟਰੀ ਖੇਡ ਫੈਡਰੇਸ਼ਨ 'ਫਿਲਾ' ਦੇ 180 ਮੁਲਕ ਮੈਂਬਰ ਹਨ | ਇਨ੍ਹਾਂ ਮੁਲਕਾਂ ਨੂੰ ਲੌਬੀ ਕਰਨੀ ਚਾਹੀਦੀ ਹੈ ਕਿ ਕੁਸ਼ਤੀ ਨੂੰ ਉਲੰਪਿਕ ਖੇਡਾਂ 'ਚੋਂ ਕੱਢਿਆ ਨਾ ਜਾਵੇ |
ਇਥੇ ਇਹ ਦੱਸਣਾ ਵੀ ਬਣਦੈ ਕਿ ਕੋਰ ਸਪੋਰਟਸ ਵਿਚੋਂ 25 ਸਪੋਰਟਸ ਹਰ ਉਲੰਪਿਕਸ ਲਈ ਲਾਜ਼ਮੀ ਹਨ | ਕੇਵਲ 3 ਖੇਡਾਂ 33 'ਐਡੀਸ਼ਨਲ ਰੀਕਗਨਾਈਜ਼ਡ' ਖੇਡਾਂ ਵਿਚੋਂ ਲਈਆਂ ਜਾ ਸਕਦੀਆਂ ਹਨ | ਕਬੱਡੀ ਦਾ ਨਾਂਅ ਅਜੇ ਕਿਧਰੇ ਵੀ ਨਹੀਂ | ਕੁਸ਼ਤੀ ਨੂੰ ਮਾਡਰਨ ਪੈਂਟੈਥਲਨ ਦੀ ਕੀਮਤ 'ਤੇ ਕੱਢਿਆ ਗਿਆ ਹੈ, ਜਿਸ ਵਿਚ ਸ਼ੂਟਿੰਗ, ਫੈਂਸਿੰਗ, ਸ਼ੋਅ ਜੰਪਿੰਗ, ਦੌੜਨ ਤੇ ਤੈਰਾਕੀ ਦੇ ਮੁਕਾਬਲੇ ਹੁੰਦੇ ਹਨ | ਪੁਰਾਤਨ ਪੈਂਟੈਥਲਨ ਵਿਚ ਲੰਮੀ ਛਾਲ, ਜੈਵਲਿਨ, ਡਿਸਕਸ, ਦੌੜ ਤੇ ਕੁਸ਼ਤੀ ਦੇ ਮੁਕਾਬਲੇ ਹੁੰਦੇ ਸਨ | ਕਈਆਂ ਦਾ ਕਹਿਣਾ ਹੈ ਕਿ ਜੇ ਪੈਂਟੈਥਲਨ ਨੂੰ ਹੀ ਉਲੰਪਿਕ ਖੇਡਾਂ ਵਿਚ ਸ਼ਾਮਲ ਰੱਖਣਾ ਹੈ ਤਾਂ ਮਾਡਰਨ ਦੀ ਥਾਂ ਪੁਰਾਤਨ ਪੈਂਟੈਥਲਨ ਰੱਖੀ ਜਾਵੇ, ਜਿਸ ਵਿਚ ਕੁਸ਼ਤੀ ਵੀ ਹੈ |
1896 ਦੀਆਂ ਪਹਿਲੀਆਂ ਨਵੀਨ ਉਲੰਪਿਕ ਖੇਡਾਂ ਵਿਚ ਸਿਰਫ 9 ਸਪੋਰਟਸ ਦੇ 43 ਈਵੈਂਟ ਸਨ, ਜੋ 2016 ਦੀਆਂ ਖੇਡਾਂ ਤੱਕ 28 ਸਪੋਰਟਸ ਦੇ 301 ਈਵੈਂਟਾਂ ਤੱਕ ਵਧ ਗਏ ਹਨ | ਹੁਣ ਇਨ੍ਹਾਂ ਵਿਚ ਹੋਰ ਵਾਧੇ ਦੀ ਗੁੰਜਾਇਸ਼ ਨਹੀਂ ਰਹੀ | ਕੋਰ ਸਪੋਰਟਸ ਵਿਚੋਂ 25 ਤੇ ਰੀਕਗਨਾਈਜ਼ਡ ਸਪੋਰਟਸ ਵਿਚੋਂ 3 ਖੇਡਾਂ ਹੀ ਭਵਿੱਖ ਦੀਆਂ ਉਲੰਪਿਕ ਖੇਡਾਂ ਵਿਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ | ਜਦੋਂ ਕਿਸੇ ਨਵੀਂ ਖੇਡ ਨੂੰ ਪਾਇਆ ਜਾਵੇਗਾ ਤਾਂ ਪਹਿਲਾਂ ਪਈ ਕਿਸੇ ਖੇਡ ਨੂੰ ਕੱਢਣਾ ਪਵੇਗਾ | ਕਿ੍ਕਟ, ਰੱਸਾਕਸ਼ੀ ਤੇ ਪੋਲੋ ਵਰਗੀਆਂ ਖੇਡਾਂ ਉਲੰਪਿਕ ਖੇਡਾਂ 'ਚ ਪੈ ਕੇ ਨਿਕਲੀਆਂ ਹਨ | ਗੌਲਫ਼, ਰਗਬੀ, ਬੇਸਬਾਲ ਤੇ ਸਾਫਟਬਾਲ ਵਰਗੀਆਂ ਖੇਡਾਂ ਪੈਂਦੀਆਂ ਵੀ ਰਹੀਆਂ ਹਨ ਤੇ ਨਿਕਲਦੀਆਂ ਵੀ ਰਹੀਆਂ ਹਨ | 2016 ਵਿਚ ਹੋਣ ਜਾ ਰਹੀਆਂ ਰੀਓ-ਡੀ-ਜਨੇਰੀਓ ਦੀਆਂ ਉਲੰਪਿਕ ਖੇਡਾਂ ਵਿਚ ਕੁਸ਼ਤੀ ਅਜੇ ਸ਼ਾਮਲ ਹੈ | 2020 ਦੀਆਂ ਖੇਡਾਂ ਟੋਕੀਓ, ਇਸਤੰਬੋਲ ਜਾਂ ਮੈਡਰਿਡ ਵਿਚੋਂ ਕਿਸੇ ਸ਼ਹਿਰ ਵਿਚ ਹੋਣਗੀਆਂ | ਹੁਣ 180 ਮੁਲਕਾਂ ਦੀਆਂ ਕੁਸ਼ਤੀ ਫੈਡਰੇਸ਼ਨਾਂ ਤੇ ਅੰਤਰਰਾਸ਼ਟਰੀ ਕੁਸ਼ਤੀ ਫੈਡਰੇਸ਼ਨ 'ਫਿਲਾ' ਦੀ ਆਈ. ਓ. ਸੀ. ਨਾਲ ਅਸਲੀ ਕੁਸ਼ਤੀ ਹੋਵੇਗੀ | ਵੇਖਦੇ ਹਾਂ ਫਿਲਾ ਜਿੱਤਦੀ ਹੈ ਜਾਂ ਹਾਰਦੀ?

ਪਿ੍ੰ: ਸਰਵਣ ਸਿੰਘ

ਸਚਿਨ ਤੇਂਦੁਲਕਰ ਦਾ ਇਕ ਹੋਰ ਨਿਵੇਕਲਾ ਮਾਅਰਕਾ

ਸਚਿਨ ਤੇਂਦੁਲਕਰ ਅਤੇ ਰਿਕਾਰਡ ਇਕ-ਦੂਜੇ ਦੇ ਪੂਰਕ ਹੀ ਲੱਗਦੇ ਹਨ | ਸਚਿਨ ਦੇ ਨਾਂਅ ਅਣਗਿਣਤ ਰਿਕਾਰਡ ਹਨ ਪਰ ਸੰਨਿਆਸ ਲੈਣ ਦੇ ਬਾਅਦ ਵੀ ਮਾਸਟਰ-ਬਲਾਸਟਰ ਨੇ ਇਕ ਹੋਰ ਨਿਵੇਕਲਾ ਰਿਕਾਰਡ ਬਣਾ ਦਿੱਤਾ ਹੈ | ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੇ ਬੀਤੇ ਦਿਨੀਂ ਜਦੋਂ ਮੁੰਬਈ ਲਈ ਖੇਡਦੇ ਹੋਏ ਈਰਾਨੀ ਕੱਪ ਕ੍ਰਿਕਟ ਮੈਚ 'ਚ ਸੈਂਕੜਾ ਲਾ ਕੇ ਸੁਨੀਲ ਗਾਵਸਕਰ ਦੇ ਪਹਿਲੀ ਸ਼੍ਰੇਣੀ ਦੇ ਮੈਚਾਂ 'ਚ ਸਭ ਤੋਂ ਵੱਧ 81 ਸੈਂਕੜੇ ਲਾਉਣ ਦੇ ਭਾਰਤੀ ਰਿਕਾਰਡ ਦੀ ਬਰਾਬਰੀ ਕੀਤੀ ਹੈ, ਜੋ ਕਿ ਆਪਣੇ-ਆਪ ਵਿਚ ਇਕ ਨਿਵੇਕਲਾ ਰਿਕਾਰਡ ਹੈ | ਇਹੀ ਬਸ ਨਹੀਂ, ਆਪਣਾ 330ਵਾਂ ਮੈਚ ਖੇਡ ਰਹੇ 39 ਸਾਲਾ ਸਚਿਨ ਤੇਂਦੁਲਕਰ ਨੇ ਆਪਣੀ ਇਸ ਪਾਰੀ ਦੌਰਾਨ ਪਹਿਲੀ ਸ਼੍ਰੇਣੀ ਮੈਚਾਂ 'ਚ 25 ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ | ਉਹ ਗਾਵਸਕਰ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਹਨ | 

-ਸੁਦੀਪ ਸਿੰਘ ਢਿੱਲੋਂ,
ਪਿੰਡ ਢਿੱਲਵਾਂ, ਡਾਕ: ਦਕੋਹਾ (ਜਲੰਧਰ) |

ਮਾਲਵੇ ਦੇ ਸਿਰਕੱਢ ਕਬੱਡੀ ਕੱਪ

ਹਰਜੀਤ ਬਰਾੜ ਯਾਦਗਾਰੀ ਕਬੱਡੀ ਕੱਪ ਬਾਜਾਖਾਨਾ ਤੇ ਕਬੱਡੀ ਕੱਪ ਪਟਿਆਲਾ ਮਾਲਵੇ ਦੇ ਪ੍ਰਸਿੱਧ ਟੂਰਨਾਮੈਂਟ ਹਨ | ਇਨ੍ਹਾਂ ਕਬੱਡੀ ਕੱਪਾਂ ਦੀ ਖੇਡ ਪ੍ਰੇਮੀਆਂ ਨੂੰ ਹਰ ਸਾਲ ਉਡੀਕ ਰਹਿੰਦੀ ਹੈ | ਇਸ ਵਾਰ ਵੀ ਇਨ੍ਹਾਂ ਕੱਪਾਂ ਦਾ ਆਯੋਜਨ ਫਰਵਰੀ ਮਹੀਨੇ 'ਚ ਸਫਲਤਾਪੂਰਵਕ ਹੋ ਚੁੱਕਾ ਹੈ |
ਹਰਜੀਤ ਬਰਾੜ ਯਾਦਗਾਰੀ ਕਬੱਡੀ ਕੱਪ
ਕਬੱਡੀ ਜਗਤ 'ਚ ਧਰੂ ਤਾਰੇ ਵਾਂਗ ਚਮਕਣ ਵਾਲੇ ਮਰਹੂਮ ਹਰਜੀਤ ਬਰਾੜ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਤਿੰਨ-ਦਿਨਾ 14ਵਾਂ ਕਬੱਡੀ ਕੱਪ ਉਸ ਦੇ ਕਰੀਬੀ ਦੋਸਤਾਂ ਵੱਲੋਂ ਹਰਪ੍ਰੀਤ ਸਿੰਘ ਬਾਬਾ ਕਮਾਲੂ ਦੀ ਅਗਵਾਈ 'ਚ ਬਾਜਾਖਾਨਾ ਵਿਖੇ ਕਰਵਾਇਆ ਗਿਆ, ਜਿਸ ਵਿਚ ਵਜ਼ਨੀ ਮੁਕਾਬਲਿਆਂ ਤੋਂ ਇਲਾਵਾ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਅਕੈਡਮੀਆਂ ਦੇ ਹਰਜੀਤ ਬਰਾੜ ਕੱਪ ਲਈ ਭੇੜ ਹੋਏ | ਹਰ ਰੋਜ਼ ਹਜ਼ਾਰਾਂ ਖੇਡ ਪ੍ਰੇਮੀਆਂ ਨੇ ਆਪਣੇ ਮਹਿਬੂਬ ਖਿਡਾਰੀ ਦੀ ਕਰਮਭੂਮੀ 'ਤੇ ਕਬੱਡੀ ਦਾ ਅਨੰਦ ਮਾਣਿਆ | ਵਕਾਰੀ ਕੱਪ ਲਈ ਸ਼ਹੀਦ ਭਗਤ ਸਿੰਘ ਅਕੈਡਮੀ ਬਰਨਾਲਾ ਤੇ ਹਰਜੀਤ ਬਰਾੜ ਕਲੱਬ ਮਲੂਕਾ ਦੀਆਂ ਟੀਮਾਂ ਦਰਮਿਆਨ ਮੁਕਾਬਲਾ ਹੋਇਆ, ਜਿਸ ਵਿਚ ਹਰਜੀਤ ਬਰਾੜ ਕਲੱਬ ਨੇ 25-12 ਨਾਲ ਖਿਤਾਬੀ ਜਿੱਤ ਹਾਸਲ ਕੀਤੀ | ਇਨ੍ਹਾਂ ਮੁਕਾਬਲਿਆਂ 'ਚ ਕਾਲਾ ਧਨੌਲਾ ਨੂੰ ਸਰਬੋਤਮ ਧਾਵੀ ਤੇ ਕਮਨ ਕਾਲੀਆ ਨੂੰ ਬਿਹਤਰੀਨ ਜਾਫੀ ਚੁਣਿਆ ਗਿਆ | ਵਜ਼ਨੀ ਮੁਕਾਬਲਿਆਂ ਤਹਿਤ 75 ਕਿਲੋ ਵਰਗ 'ਚ ਵਾਂਦਰ ਡੋਡ ਦੀ ਟੀਮ ਅੱਵਲ ਅਤੇ ਬਰਗਾੜੀ ਦੀ ਟੀਮ ਉਪ-ਜੇਤੂ ਰਹੀ | ਫਿੱਡੂ ਝੁਨੀਰ ਤੇ ਸੋਨਾ ਵਾਂਦਰ ਡੋਡ ਸਰਬੋਤਮ ਜਾਫੀ ਤੇ ਸੰਦੀਪ ਦੋਦਾ ਤੇ ਬਲਕਰਨ ਸਿੰਘ ਬਿਹਤਰੀਨ ਧਾਵੀ ਚੁਣੇ ਗਏ |
ਹੋਰਨਾਂ ਵਰਗਾਂ 'ਚ ਬਹਿਬਲ ਕਲਾਂ, ਬਾਜਾਖਾਨਾ, ਪੱਖੋਂ ਕਲਾਂ ਤੇ ਬਰਗਾੜੀ ਨੇ ਜਿੱਤਾਂ ਪ੍ਰਾਪਤ ਕੀਤੀਆਂ | ਤੀਸਰੇ ਵਿਸ਼ਵ ਕਬੱਡੀ ਕੱਪ 'ਚ ਚਮਕੇ ਪਾਲਾ ਜਲਾਲਪੁਰ ਨੂੰ ਹਰਜੀਤ ਬਰਾੜ ਐਵਾਰਡ ਨਾਲ ਸਨਮਾਨਤ ਕੀਤਾ ਗਿਆ | ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਸ: ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਪੰਜਾਬ ਨੇ ਅਦਾ ਕੀਤੀ | ਸੰਸਦੀ ਸਕੱਤਰ ਸ: ਮਨਤਾਰ ਸਿੰਘ ਬਰਾੜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ | ਕੱਪ ਜਿੱਤਣ ਵਾਲੀ ਟੀਮ ਨੂੰ 1.51 ਲੱਖ ਰੁਪਏ ਦਾ ਪਹਿਲਾ ਇਨਾਮ ਟੁੱਟ ਭਰਾਵਾਂ (ਅਮਰੀਕਾ) ਵੱਲੋਂ ਭੇਟ ਕੀਤਾ ਗਿਆ | ਮੰਚ ਸੰਚਾਲਕ ਜਸਬੀਰ ਜੱਸੀ ਫਰੀਦਕੋਟ, ਕੁਮੈਂਟੇਟਰ ਸਤਨਾਮ ਖਾਰਾ, ਅਮਨਦੀਪ ਦਬੜੀਖਾਨਾ, ਜਸਵਿੰਦਰ ਆਸਾ ਬੁੱਟਰ, ਲੱਖਾ ਉਕੰਦਵਾਲਾ ਤੇ ਬਸੰਤ ਬਾਜਾਖਾਨਾ ਨੇ ਖਿਡਾਰੀਆਂ ਤੇ ਦਰਸ਼ਕਾਂ ਨੂੰ ਕਬੱਡੀ ਨਾਲ ਜੋੜ ਕੇ ਰੱਖਿਆ | ਟੂਰਨਾਮੈਂਟ ਦੀ ਸਫਲਤਾ ਲਈ ਜਸਮੇਲ ਸਿੰਘ ਸਰਪੰਚ, ਕਾਕਾ ਬਰਗਾੜੀ, ਬਲਜੀਤ ਰਿੱਕੀ ਸਿੱਧੂ ਰਾਮਪੁਰਾ, ਹਰਜਿੰਦਰ ਜਿੰਦਾ, ਡੀ. ਐਸ. ਪੀ. ਜਨਕ ਸਿੰਘ, ਬਖਸ਼ੀਸ਼ ਸਿੰਘ ਬਰਾੜ, ਰਵੀਇਬਲ ਕੈਨੇਡਾ, ਸੁੱਖਾ ਕੈਨੇਡਾ, ਪਿੱਲੀ ਕੁੱਸਾ ਕੈਨੇਡਾ ਤੇ ਯਾਦਵਿੰਦਰ ਯਾਦੀ ਨੇ ਯੋਗਦਾਨ ਦਿੱਤਾ |
ਕਬੱਡੀ ਕੱਪ ਪਟਿਆਲਾ
ਹਰ ਸਾਲ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ ਚੇਅਰਮੈਨ ਸਤਬੀਰ ਸਿੰਘ ਖੱਟੜਾ, ਮੁੱਖ ਸਰਪ੍ਰਸਤ ਅਮਰੀਕ ਸਿੰਘ ਪੰਧੇਰ ਤੇ ਸਰਪ੍ਰਸਤ ਸੁਖਦੇਵ ਸਿੰਘ ਯੂ. ਐਸ. ਏ. ਦੀ ਅਗਵਾਈ 'ਚ ਡੀ. ਐਮ. ਡਬਲਿਊ. 'ਚ ਕਰਵਾਇਆ ਗਿਆ, ਜਿਸ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਟੀਮਾਂ ਨੇ ਬਲਬੀਰ ਸਿੰਘ ਬਿੱਟੂ ਦੀ ਅਗਵਾਈ 'ਚ ਵਕਾਰੀ ਕੱਪ ਲਈ ਜੌਹਰ ਦਿਖਾਏ | ਇਸ ਤੋਂ ਇਲਾਵਾ ਅਫਰੀਕਨ ਮੁਲਕ ਸੀਆਰਾਲਿਓਨ ਦੀ ਟੀਮ ਨੇ ਰਵਿੰਦਰ ਰਵੀ ਤੇ ਕੋਚ ਗੁਰਮੇਲ ਦਿੜ੍ਹਬਾ ਦੀ ਦੇਖ-ਰੇਖ 'ਚ ਸ਼ੋਅ ਮੈਚ ਨਾਲ ਕੱਪ ਨੂੰ ਸਿਖਰ 'ਤੇ ਪਹੁੰਚਾ ਦਿੱਤਾ | ਪ੍ਰਧਾਨ ਸੁਖਦੇਵ ਸਿੰਘ ਸੁੱਖਾ ਤੇ ਮੁੱਖ ਪ੍ਰਬੰਧਕ ਪ੍ਰੀਤਮ ਸਿੰਘ ਬਿੱਲਾ ਘਲੋਟੀ ਦੀ ਦੇਖ-ਰੇਖ ਵਾਲੇ ਇਸ ਕੱਪ ਦੌਰਾਨ ਸ਼ੇਰ ਸਿੰਘ ਪੰਜੇਟਾ, ਜਗਦੀਸ਼ ਸਿੰਘ ਪੂਨੀਆ ਸਰਪੰਚ ਥੇੜ੍ਹੀ ਤੇ ਕਲੱਬ ਵੱਲੋਂ ਕੌਮਾਂਤਰੀ ਖਿਡਾਰੀ ਸੰਦੀਪ ਲੁੱਧਰ ਦਿੜ੍ਹਬਾ ਨੂੰ ਬੁਲੇਟ ਮੋਟਰਸਾਈਕਲ ਨਾਲ ਅਤੇ ਕਲੱਬ, ਗੁਰਦੀਪ ਬਿੱਟੀ ਘੱਗਾ ਤੇ ਰਾਣਾ ਪ੍ਰਤਾਪ ਭੀਖੀ ਵੱਲੋਂ ਸਵ: ਜਗਜੀਤ ਜੱਗੀ ਘਨੌਰ ਦੀ ਯਾਦ 'ਚ ਅੰਤਰਰਾਸ਼ਟਰੀ ਖਿਡਾਰੀ ਚਮਕੌਰ ਕਕਰਾਲਾ ਨੂੰ ਹੀਰੋ ਸਪਲੈਂਡਰ ਮੋਟਰਸਾਈਕਲ ਨਾਲ ਸਨਮਾਨਤ ਕੀਤਾ ਗਿਆ |
ਵਕਾਰੀ ਕੱਪ ਲਈ ਹੋਏ ਫਾਈਨਲ ਮੁਕਾਬਲੇ 'ਚ ਗੁਰਦਿਆਲ ਸਿੰਘ ਪੱਡਾ ਨਾਰਵੇ ਦੀ ਬਾਬਾ ਦੀਪ ਸਿੰਘ ਅਕੈਡਮੀ ਨਾਰਵੇ ਨੇ ਸ਼ਹੀਦ ਬਚਨ ਸਿੰਘ ਅਕੈਡਮੀ ਦਿੜ੍ਹਬਾ ਨੂੰ ਹਰਾ ਕੇ, ਇਕ ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਜਿੱਤਣ ਦਾ ਮਾਣ ਪ੍ਰਾਪਤ ਕੀਤਾ | ਇਹ ਇਨਾਮ ਇੰਡੀਆ ਕਿੰਗਜ਼ ਟਰਾਂਸਪੋਰਟ ਮੰਡੀ ਗੋਬਿੰਦਗੜ੍ਹ ਵੱਲੋਂ ਦਿੱਤਾ ਗਿਆ | ਇਸ ਕੱਪ ਦੌਰਾਨ ਧਾਵੀ ਸੁਖਮਨ ਚੋਹਲਾ ਸਾਹਿਬ ਤੇ ਦੁੱਲਾ ਬੱਗਾ ਪਿੰਡ ਅਜੇਤੂ ਸਾਬਤ ਹੋਏ | ਸੰਦੀਪ ਲੁੱਧਰ, ਬਲਰਾਮ ਬੱਗਾ ਪਿੰਡ, ਸਲਾਮੂ, ਰਾਜ ਜਖੇਪਲ ਤੇ ਅਰਸ਼ਦੀਪ ਚੋਹਲਾ ਸਾਹਿਬ ਨੇ ਵੀ ਚੰਗੀ ਖੇਡ ਦਿਖਾਈ | ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਆਈ. ਜੀ. ਪਟਿਆਲਾ ਰੇਂਜ ਸ: ਪਰਮਜੀਤ ਸਿੰਘ ਗਿੱਲ ਅਤੇ ਸਤਬੀਰ ਸਿੰਘ ਖੱਟੜਾ ਨੇ ਨਿਭਾਈ | ਅਰਜਨ ਐਵਾਰਡੀ ਜਗਜੀਤ ਜੱਲ੍ਹਾ, ਸ੍ਰੀ ਅਸ਼ੋਕ ਰੌਣੀ, ਬਲਵਿੰਦਰ ਕੰਗ, ਵਰਿੰਦਰ ਰੌਣੀ, ਹਰਵਿੰਦਰ ਧਰੌੜ, ਹਰਜਿੰਦਰ ਝੱਜ, ਕੁਲਬੀਰ ਗਰੇਵਾਲ, ਕੁਲਦੀਪ ਹਾਰਾ ਕੈਨੇਡਾ, ਜਗਦੀਸ਼ ਪੂਨੀਆ, ਇੰਸ. ਗੁਰਪ੍ਰੀਤ ਭਿੰਡਰ, ਰਮੇਸ਼ ਸ਼ਰਮਾ, ਸੁਰਿੰਦਰ ਦਿੱਲੀ ਵਾਲਾ, ਭੋਲਾ ਪ੍ਰਧਾਨ ਸਾਹਨੇਵਾਲ, ਬੱਬੀ ਟਿਵਾਣਾ, ਚਰਨਜੀਤ ਪੰਧੇਰ, ਵਿੱਕੀ ਪੰਧੇਰ, ਕੰਵਰਗੁਰਪ੍ਰੀਤ ਸਿੰਘ, ਕੁਮੈਂਟੇਟਰ ਸਵਰਨ ਸੰਧੂ, ਹਰਪ੍ਰੀਤ ਸੰਧੂ, ਹੈਰੀ ਬਨਭੌਰਾ, ਤਰਸੇਮ ਮਾਹੀ ਘਰਾਚੋਂ ਤੇ ਮਹਿੰਦਰ ਘਲੋਟੀ ਨੇ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਲਈ ਯੋਗਦਾਨ ਦਿੱਤਾ |

ਡਾ: ਸੁਖਦਰਸ਼ਨ ਸਿੰਘ ਚਹਿਲ
-ਮੋਬਾ: 9779590575.

13ਵਾਂ ਨਿੰਮਾ ਯਾਦਗਾਰੀ ਕਬੱਡੀ ਕੱਪ ਕਾਲਖ

ਕਸਬਾ ਡੇਹਲੋਂ ਨਜ਼ਦੀਕ ਘੁੱਗ ਵਸਦੇ ਪਿੰਡ ਕਾਲਖ ਜ਼ਿਲ੍ਹਾ ਲੁਧਿਆਣਾ ਵਿਖੇ ਹਰ ਸਾਲ ਕਰਵਾਏ ਜਾਂਦੇ ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ ਨੂੰ ਕਰਵਾਉਣ ਲਈ ਆਪਣੇ ਸਮੇਂ ਦੇ ਨਾਮਵਰ ਕਬੱਡੀ ਸਟਾਰ ਬਾਈ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਅਤੇ ਵੱਡਾ ਭਰਾ ਸ: ਮਨਮੋਹਨ ਸਿੰਘ ਪੱਪੂ ਕਾਲਖ (ਦੋਵੇਂ ਸੰਚਾਲਕ ਦਸਮੇਸ਼ ਅਕੈਡਮੀ ਕਾਲਖ), ਦੋਵੇਂ ਭਰਾਵਾਂ ਦੇ ਸਾਥੀ ਪਿੰਡ, ਇਲਾਕਾ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ | ਕਬੱਡੀ ਖੇਡ 'ਚ ਆਪਣਾ ਲੋਹਾ ਮਨਵਾਉਣ ਵਾਲੇ ਨਿੰਮੇ ਦੀ ਮੌਤ ਤੋਂਬਾਅਦ ਕੋਈ 13 ਵਰ੍ਹੇ ਪਹਿਲਾਂ ਉਸ ਦੀ ਯਾਦ ਵਿਚ ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ ਖੰਨਾ ਦੀ ਧਰਤੀ 'ਤੇ ਕਰਵਾਉਣਾ ਸ਼ੁਰੂ ਕੀਤਾ ਗਿਆ ਸੀ, ਜੋ ਪਿਛਲੇ 9 ਸਾਲਾਂ ਤੋਂ ਕਾਲਖ ਵਿਖੇ ਹਰ ਸਾਲ ਧੂਮ-ਧੜੱਕੇ ਨਾਲ ਕਰਵਾਇਆ ਜਾਂਦਾ ਹੈ | ਕਾਲਖ ਵਿਖੇ ਸੰਨ 2008 'ਚ ਨਿੰਮਾ ਯਾਦਗਾਰੀ ਕਬੱਡੀ ਕੱਪ ਨੂੰ ਕਰਵਾਉਣ ਸਮੇਂ ਪ੍ਰਬੰਧਕਾਂ ਨੂੰ ਬੇਸ਼ੁਮਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਪਿੰਡ ਅੰਦਰ ਗਰਾਉੂਾਡਾਂ ਨਾ ਹੋਣਾ ਵੱਡੀ ਸਮੱਸਿਆ ਸੀ ਪਰ ਸਦਕੇ ਜਾਈਏ ਟੋਨੀ ਕਾਲਖ ਅਤੇ ਉਨ੍ਹਾਂ ਦੇ ਸਾਥੀਆਂ ਦੇ, ਜਿਨ੍ਹਾਂ ਨੇ 3 ਲੱਖ ਰੁਪਏ ਤੋਂ ਵੱਧ ਖਰਚ ਕਰਕੇ ਇਕ ਟੋਭੇ ਨੂੰ ਪੂਰ ਕੇ ਗਰਾਊਾਡ ਬਣਾਈ ਤੇ ਫਿਰ ਸਵਰਗੀ ਸਰਪੰਚ ਹੁਸ਼ਿਆਰ ਸਿੰਘ ਯਾਦਗਾਰੀ ਸਟੇਡੀਅਮ ਨੂੰ ਬਣਾਉਣ ਦਾ ਟੀਚਾ ਮਿੱਥਿਆ ਤੇ ਸਵ: ਸਰਪੰਚ ਹੁਰਾਂ ਦੇ ਪੁੱਤਰਾਂ ਪਰਮਜੀਤ ਸਿੰਘ ਕੈਨੇਡਾ, ਜਸਵੰਤ ਸਿੰਘ ਅਤੇ ਹੋਰ ਪ੍ਰਵਾਸੀ ਵੀਰਾਂਦੇ ਸਹਿਯੋਗ ਅਤੇ ਪੰਜਾਬ ਸਰਕਾਰ ਵੱਲੋਂਮਿਲੀ ਗ੍ਰਾਂਟ ਨਾਲ ਇਸ ਮਿਥੇ ਟੀਚੇ ਨੂੰ ਪੂਰਾ ਕੀਤਾ | ਇਸ ਵਾਰ ਇਸ ਕਬੱਡੀ ਕੱਪ ਦੀ ਵਿਲੱਖਣਤਾ ਇਹ ਹੋਵੇਗੀ ਕਿ ਕਬੱਡੀ ਖਿਡਾਰੀਆਂ ਸੇਠੀ ਰੱਤੇਵਾਲ ਜ਼ਿਲ੍ਹਾ ਨਵਾਂਸ਼ਹਿਰ ਨੂੰ ਸਵਿਫ਼ਟ ਕਾਰ ਨਾਲ ਗੁੱਜਰ ਭਾਈਚਾਰਾ ਬਲਾਚੌਰ, ਚੌਧਰੀ ਸਵੀਟਸ ਅਹਿਮਦਗੜ੍ਹ, ਦਸਮੇਸ਼ ਕਬੱਡੀ ਕੱਪ ਕਾਲਖ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਜਦ ਕਿ ਗੋਪੀ ਮਾਣਕੀ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਆ ਜਾਵੇਗਾ |
22 ਫਰਵਰੀ 2013 ਨੂੰ ਕਬੱਡੀ ਕੱਪ ਕਾਲਖ 'ਚ ਨਾਮਵਰ ਅੱਠ ਅਕੈਡਮੀਆਂ ਦੇ ਮੈਚਾਂ ਦੌਰਾਨ ਅੰਤਰਰਾਸ਼ਟਰੀ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾਉਣਗੇ, ਉਥੇ ਉਸ ਦੇ ਨਾਲ ਹੀ ਸਾਊਥ ਅਫਰੀਕਾ ਦੇ ਕਾਲਿਆਂ ਦੀ ਕਬੱਡੀ ਟੀਮ ਦਾ ਪ੍ਰਦਰਸ਼ਨ ਖਿੱਚ ਦਾ ਕੇਂਦਰ ਹੋਵੇਗਾ |

-ਅੰਮਿ੍ਤਪਾਲ ਸਿੰਘ ਕੈਲੇ
ਪਿੰਡ ਬੁਟਾਹਰੀ |
ਮੋਬਾ: 99153-00427


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX