ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  55 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 4 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  1 minute ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 5 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਨਾਰੀ ਸੰਸਾਰ

ਉਦਾਸੀ ਦੂਰ ਭਜਾਉਣ ਲਈ ਕੁਝ ਨੁਸਖੇ

ਜੇਕਰ ਤੁਸੀਂ ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਉਦਾਸ ਹੋਣ ਦੀ ਬਜਾਏ ਉਸ ਸਮੱਸਿਆ ਦਾ ਹੱਲ ਚੌਕਸੀ ਨਾਲ ਕਰੋ | ਨਕਾਰਾਤਮਕ ਵਿਚਾਰ ਤੁਹਾਨੂੰ ਹੋਰ ਵੀ ਉਦਾਸ ਕਰ ਦੇਣਗੇ, ਇਸ ਲਈ ਹਮੇਸ਼ਾ ਸਕਾਰਾਤਮਕ ਦਿ੍ਸ਼ਟੀਕੋਣ ਅਪਣਾਓ |
ਜਿਹੜੇ ਵਿਅਕਤੀ ਇਕੱਲਾ ਰਹਿਣਾ ਪਸੰਦ ਕਰਦੇ ਹਨ ਉਨ੍ਹਾਂ ਨੂੰ ਉਦਾਸੀ ਦੀ ਬਿਮਾਰੀ ਘੇਰੇ ਰੱਖਦੀ ਹੈ, ਇਸ ਲਈ ਇਕੱਲੇਪਨ ਦੇ ਜੀਵਨ ਦਾ ਤਿਆਗ ਕਰੋ | ਆਪਣੇ ਸਮਾਜਿਕ ਦਾਇਰੇ ਨੂੰ ਵਧਾਓ | ਚੰਗੇ ਦੋਸਤ ਬਣਾਓ | ਦੋਸਤਾਂ ਦੇ ਨਾਲ ਆਪਣੇ ਦੁਖ-ਸੁਖ ਸਾਂਝੇ ਕਰੋ | ਕੋਈ ਸਮੱਸਿਆ ਆਉਣ 'ਤੇ ਉਨ੍ਹਾਂ ਦੀ ਸਲਾਹ ਲਓ |
ਜ਼ਿਆਦਾ ਦਵਾਈਆਂ ਦਾ ਸੇਵਨ ਵੀ ਉਦਾਸੀ ਦਾ ਕਾਰਨ ਹੋ ਸਕਦਾ ਹੈ, ਇਸ ਲਈ ਜ਼ਿਆਦਾ ਦਵਾਈਆਂ ਨਾ ਲਓ | ਆਸਨ ਜਾਂ ਕਸਰਤ ਕਰੋ, ਆਸਨ ਸਰੀਰ ਦੀਆਂ ਖੂਨਵਹਿਨੀ ਨਾੜਾਂ, ਦਿਲ, ਜਿਗਰ ਅਤੇ ਮਾਸਪੇਸ਼ੀਆਂ ਦੀ ਕਿਰਿਆ ਦਾ ਕੰਮ ਸੁਧਾਰਦਾ ਹੈ | ਇਸ ਦੇ ਇਲਾਵਾ ਇਨ੍ਹਾਂ ਨੂੰ ਕਰਨ ਨਾਲ ਵਾਧੂ ਆਕਸੀਜਨ ਵੀ ਹਾਸਲ ਹੁੰਦੀ ਹੈ |
ਉਦਾਸੀ ਆਉਣ 'ਤੇ ਆਪਣਾ ਧਿਆਨ ਟੈਲੀਵਿਜ਼ਨ ਜਾਂ ਕਿਸੇ ਹੋਰ ਮਨੋਰੰਜਨ ਕੰਮ 'ਤੇ ਕੇਂਦਰਿਤ ਕਰੋ | ਇਸ ਨਾਲ ਧਿਆਨ ਵੰਡੇਗਾ ਤੇ ਤੁਸੀਂ ਉਦਾਸੀ ਦੇ ਕਾਰਨਾਂ ਬਾਰੇ ਘੱਟ ਸੋਚੋਗੇ | ਉਦਾਸੀ ਦੂਰ ਭਜਾਉਣ ਲਈ ਆਪਣੇ-ਆਪ ਨੂੰ ਰੁਝਾਈ ਰੱਖੋ | ਰੁਝੇਵੇਂ ਤੁਹਾਡੀ ਉਦਾਸੀ ਨੂੰ ਦੂਰ ਭਜਾਉਣਗੇ | ਰੁੱਝੇ ਰਹਿਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਥਕਾਵਟ ਵਾਲਾ ਕੰਮ ਕਰੋ | ਕੋਈ ਵੀ ਸੌਖਾ ਕੰਮ ਜਿਵੇਂ ਚਿੱਠੀ ਲਿਖੋ, ਘੁੰਮਣ ਜਾਓ, ਟੀ. ਵੀ. ਦੇਖੋ, ਡਾਇਰੀ ਲਿਖੋ | ਇਸ ਨਾਲ ਤੁਹਾਡਾ ਤਣਾਅ ਦੂਰ ਹੋਵੇਗਾ |

-ਸੋਨੀ ਮਲਹੋਤਰਾ


ਖ਼ਬਰ ਸ਼ੇਅਰ ਕਰੋ

ਇਮਤਿਹਾਨਾਂਦੇ ਦਿਨ ਟੀ. ਵੀ. ਕਰੋ ਪੈਕ

ਟੀ. ਵੀ. ਕਰਕੇ ਪੜ੍ਹਨ ਵਾਲੇ ਬੱਚਿਆਂਦੇ ਮਾਮਲੇ 'ਚ ਹੋਏ ਇਕ ਸਰਵੇਖਣ ਅਨੁਸਾਰ ਟੀ. ਵੀ. ਦੇ ਦਖਲ ਨੇ ਬੱਚਿਆਂਦੇ ਸਿੱਖਣ-ਸਮਝਣਦੇ ਗ੍ਰਾਫ ਨੂੰ ਕਾਫੀ ਹੇਠਾਂਲੈ ਆਂਦਾ ਹੈ |ਇਸ ਕਰਕੇ ਖਾਸ ਤੌਰ 'ਤੇ ਇਮਤਿਹਾਨਾਂ ਦੇ ਦਿਨਾਂ'ਚ ਬੱਚਿਆਂਨੂੰ ਟੀ. ਵੀ. ਤੋਂਦੂਰ ਰੱਖਣਾ ਬਹੁਤ ਜ਼ਰੂਰੀ ਹੈ | ਦੁੱਖਦੀ ਗੱਲ ਹੈ ਕਿ ਮਾਪਿਆਂਦੀ ਅਣਗਹਿਲੀ ਕਰਕੇ ਜਾਂਕਹਿ ਲਓ ਮਜਬੂਰੀਆਂਕਰਕੇ ਅਕਸਰ ਪੜ੍ਹਾਈ ਦੇ ਇਨ੍ਹਾਂ ਅਹਿਮ ਦਿਨਾਂ ਵਿਚ ਵੀ ਬੱਚੇ ਟੀ. ਵੀ. ਦੇਖਦੇ ਹਨ |
ਪੇਂਡੂ ਬੱਚਿਆਂ ਦੇ ਮਾਮਲੇ ਵਿਚ ਤਾਂਹਾਲਤ ਹੋਰ ਵੀ ਮਾੜੀ ਹੈ | ਪੇਂਡੂ ਬੱਚਿਆਂ ਨੂੰ ਟੀ. ਵੀ. ਇਸ ਵਕਤ ਨਸ਼ੇ ਵਾਂਗ ਲੱਗ ਚੁੱਕਾ ਹੈ | ਦੁੱਖਦੀ ਗੱਲ ਇਹ ਹੈ ਕਿ ਜਿਨ੍ਹਾਂਮਾਪਿਆਂ ਨੇ ਘਰ ਵਿਚ ਬੱਚਿਆਂ ਨੂੰ ਟੀ. ਵੀ. ਦੇਖਣਤੋਂਰੋਕਣਾ ਹੰੁਦਾ ਹੈ, ਉਹ ਖੁਦ ਵੱਖ-ਵੱਖਚੈਨਲਾਂ'ਤੇ ਚਲਦੇ ਲੜੀਵਾਰਾਂਦੇ ਸ਼ਿਕੰਜੇ ਵਿਚ ਬੁਰੀ ਤਰ੍ਹਾਂ ਜਕੜੇ ਹੋਏਹਨ |ਉਹ ਖੁਦ ਟੀ. ਵੀ. ਪ੍ਰੋਗਰਾਮ ਦੇਖਦੇ ਹੋਏਬੱਚਿਆਂਨੂੰ ਤਾੜਦੇ ਹਨ ਕਿ ਉਹ ਟੀ. ਵੀ. ਨਾ ਦੇਖਣ, ਵੱਖ ਹੋ ਕੇ ਪੜ੍ਹਾਈ'ਚ ਧਿਆਨ ਲਗਾਉਣ | ਹੁਣਸੋਚਣ ਵਾਲੀ ਗੱਲ ਇਹ ਹੈ ਕਿ ਇਸ ਤਾੜਨਾ ਦਾ ਬੱਚਿਆਂ 'ਤੇ ਕੋਈ ਅਸਰ ਹੋਵੇਗਾ?ਬੱਚੇ ਬੇਸ਼ੱਕ ਡਰਦੇ ਉਨ੍ਹਾਂ ਸਾਹਮਣੇ ਕੁਝਨਾ ਬੋਲਣਪਰ ਉਨ੍ਹਾਂਦੇ ਮਨ 'ਚ ਇਸ ਗੱਲ ਦਾ ਆਉਣਾ ਕੁਦਰਤੀ ਹੈ ਕਿ ਆਪ ਟੀ. ਵੀ. ਦੇਖਦੇ ਹਨ, ਸਾਨੂੰ ਰੋਕਦੇ ਹਨ | ਸੱਚੀ ਗੱਲ ਤਾਂਇਹ ਹੈ ਕਿ ਅਗਰ ਮਾਪੇ ਚਾਹੰੁਦੇ ਹਨ ਕਿ ਇਮਤਿਹਾਨਾਂ ਦੇ ਦਿਨਾਂ'ਚ ਉਨ੍ਹਾਂ ਦੇ ਬੱਚੇ ਧਿਆਨ ਲਗਾ ਕੇ ਪੜ੍ਹਨ ਤਾਂ ਉਨ੍ਹਾਂਨੂੰ ਟੀ. ਵੀ. ਦੇ ਇਨ੍ਹਾਂਲੜੀਵਾਰਾਂਦਾ ਮੋਹ ਤਿਆਗਣਾ ਹੋਵੇਗਾ |
ਇਕ ਅਧਿਆਪਕ ਦੇ ਕਹਿਣ ਅਨੁਸਾਰ, ਜਦੋਂਮਾਪਿਆਂ ਨੂੰ ਕਿਹਾ ਜਾਂਦਾ ਹੈ ਕਿ ਇਮਤਿਹਾਨ ਦੇ ਦਿਨਾਂ'ਚ ਉਹ ਟੀ. ਵੀ. ਨੂੰ ਬੰਦ ਕਰਕੇ ਪੇਟੀ ਜਾਂ ਅਲਮਾਰੀ 'ਚ ਰੱਖਦੇਣ ਤਾਂ ਉਹ ਅਜਿਹਾ ਕਰਨ ਲਈਹੰੁਗਾਰਾ ਨਹੀਂ ਭਰਦੇ |ਨਿਰਸੰਦੇਹ ਉਹ ਟੀ. ਵੀ. ਦੇ ਲੜੀਵਾਰਾਂ ਦੇ ਮਾਇਆ-ਜਾਲ 'ਚੋਂਨਿਕਲਣਾ ਨਹੀਂਚਾਹੰੁਦੇ |ਸਮੇਂਦੀ ਵੱਡੀ ਲੋੜ ਇਹੋ ਹੈ ਕਿ ਮਾਪੇ, ਅਧਿਆਪਕ ਅਤੇ ਸਮਾਜ ਦੀਆਂਹੋਰ ਧਿਰਾਂ ਮਿਲ ਕੇ ਯਤਨ ਕਰਨ ਕਿ ਪੜ੍ਹਾਈ ਦੇ ਇਨ੍ਹਾਂਜ਼ਰੂਰੀ ਦਿਨਾਂ ਵਿਚ ਬੱਚਿਆਂ ਨੂੰ ਟੀ. ਵੀ. ਦੇ ਪ੍ਰਭਾਵ ਤੋਂ ਦੂਰ ਰੱਖਿਆ ਜਾਵੇ, ਤਾਂਜੋ ਉਹ ਚੰਗੇ ਅੰਕ ਲੈ ਕੇ ਆਪਣੀ ਮੰਜ਼ਿਲ ਵੱਲ ਨੂੰ ਸਫਲਤਾ ਨਾਲ ਵਧ ਸਕਣ |

-ਸੁਰਿੰਦਰ ਸਿੰਘਕਰਮ,
ਪਿੰਡ ਤੇ ਡਾਕ: ਲਧਾਣਾ ਉੱਚਾ, ਜ਼ਿਲ੍ਹਾ ਸ਼: ਭ: ਸ: . ਨਗਰ-144510.

ਆਪਣੇ-ਆਪ ਨੂੰ ਬਚਾਉਣਲਈਹਮੇਸ਼ਾ ਰਹੋ ਤਿਆਰ

ਆਪਣੀ ਸੁਰੱਖਿਆ ਆਪ-11

ਜਿੰਨਾ ਹੋ ਸਕੇ ਟਕਰਾਅਤੋਂਬਚੋ : 'ਪੂਰਵ ਅਨੁਮਾਨ ਅਤੇ ਬਚਾਓ' ਮੁੱਖ ਸ਼ਬਦ ਹਨ |ਅਗਰ ਤੁਸੀਂਅਜਿਹੀ ਸਥਿਤੀ ਵਿਚ ਫਸ ਜਾਂਦੇ ਹੋ ਤਾਂਹਮਲਾਵਰ ਨੂੰ ਉਕਸਾਉਣਤੋਂਬਿਨਾਂ ਉਨ੍ਹਾਂਨਾਲ ਗੱਲਬਾਤ ਕਰੋ | ਸ਼ਾਂਤੀ ਬਣਾ ਕੇ ਰੱਖੋ, ਅਸਲ ਵਿਚ ਤਣਾਅਅਤੇ ਡਰਿਆ ਦਿਖਾਈਦੇਣਾ ਹਮਲੇ ਨੂੰ ਉਕਸਾਉਾਦਾ ਹੈ | ਯਾਦ ਰੱਖੋ, ਹਮਲੇ ਦੀਆਂਹਾਲਤਾਂਵਿਚ ਸਰੀਰਕ ਭਾਸ਼ਾ ਮਹੱਤਵਪੂਰਨ ਹੰੁਦੀ ਹੈ | ਇਸ ਲਈ ਹਮਲਾਵਰ ਅਤੇ ਆਪਣੇ ਦਰਮਿਆਨ ਇਕ ਚੰਗਾ ਫਾਸਲਾ ਬਣਾ ਕੇ ਰੱਖੋ |
ਗੈਸ ਜਾਂਬਿਜਲਈ ਹਮਲਾ ਅਲਾਰਮ ਦੀ ਵਰਤੋਂਕਰੋ | ਇਸ ਵਿਚੋਂਨਿਕਲੀ ਆਵਾਜ਼ ਆਰਜ਼ੀ ਤੌਰ 'ਤੇ ਹਮਲਾਵਰ ਨੂੰ ਰੋਕੇਗੀ ਅਤੇ ਤੁਹਾਨੂੰ ਬਚਣਲਈ ਕਾਫੀ ਸਮਾਂਮਿਲ ਜਾਵੇਗਾ |ਇਸ ਨੂੰ ਜਿਥੇ ਤੁਸੀਂਆਪਣੇ ਨਾਲ ਲਿਜਾ ਸਕਦੇ ਹੋ, ਲੈ ਕੇ ਜਾਓ |ਇਸ ਨੂੰ ਬੈਗ ਵਿਚ ਹੀ ਨਾ ਪਿਆ ਰਹਿਣਦਿਓ | ਜੇਕਰ ਤੁਹਾਡੇ ਕੋਲ ਆਪਣਾ ਅਲਾਰਮ ਨਾ ਹੋਵੇ ਤਾਂਆਪ ਰੌਲਾ ਪਾਓ ਜਾਂ ਉੱਚੀ ਆਵਾਜ਼ ਵਿਚ ਚੀਕ ਮਾਰੋ |ਜੇਕਰ ਖਤਰਾ ਵਧੇਰੇ ਹੋਵੇ ਤਾਂ ਆਪਣੇ-ਆਪ ਨੂੰ ਕਾਇਮ ਰੱਖੋ | ਡਰ ਤੁਹਾਨੂੰ ਨਕਾਰਾ ਬਣਾ ਸਕਦਾ ਹੈ, ਇਸ ਲਈ ਇਹ ਜਾਨਣਾ ਲਾਭਦਾਇਕ ਹੋਵੇਗਾ ਕਿ ਮੁਸ਼ਕਿਲ ਹਾਲਤ ਵਿਚ ਕੰਟਰੋਲ ਕਰਨਾ ਹੈ |ਜੇਕਰ ਤੁਹਾਡੇ ਲਈਲੜਨਾ ਜ਼ਰੂਰੀ ਹੋ ਜਾਂਦਾ ਹੈ ਤਾਂ 'ਹਮਲਾ ਅਤੇ ਬਚਾਅ' ਦੀ ਨੀਤੀ ਅਪਣਾਓ | ਮੁੱਖਨਿਸ਼ਾਨੇ ਅੱਖਾਂ, ਨੱਕ, ਮੰੂਹ, ਕੰਨ, ਗਲਾ, ਉਰੂ, ਗੋਡੇ ਜਾਂਨਲੀ ਆਦਿ ਨੂੰ ਬਚਾਓ |
ਜੇਕਰ ਪਿਛਲੇ ਪਾਸਿਓਾ ਫੜੇ ਜਾਂਦੇ ਹੋ, ਜਦੋ-ਜਹਿਦ ਨੂੰ ਅੱਗੇ ਨਾ ਵਧਾਓ, ਤੁਸੀਂਥੱਕ ਜਾਓਗੇ | ਇਸ ਦੀ ਬਜਾਏ ਆਪਣੇ-ਆਪ ਨੂੰ ਪਿੱਛੇ ਵੱਲ ਸੁੱਟੋ, ਆਪਣੇ ਹਮਲਾਵਰ ਨੂੰ ਹੈਰਾਨ ਕਰਨ ਲਈਲੱਤ ਦੇ ਹੇਠਲੇ ਹਿੱਸੇ ਜਾਂ ਪੈਰਾਂ'ਤੇ ਹਮਲਾ ਕਰੋ | ਤੁਹਾਨੂੰ ਪੂਰਨ ਅਖ਼ਤਿਆਰ ਹੈ ਕਿ ਆਪਣੇ-ਆਪ ਨੂੰ ਕਿਵੇਂ ਬਚਾਉਣਾ ਹੈ | ਇਸ ਲਈਤੁਸੀਂਆਪਣੇ ਕੋਲ ਚੀਜ਼ਾਂਜਿਵੇਂਛਤਰੀ, ਬੈਗ, ਬਰੀਫ ਕੇਸ ਜਾਂ ਚਾਬੀਆਂਦੀ ਵਰਤੋਂਕਰ ਸਕਦੇ ਹੋ | ਇਕ ਵਾਰ ਤੁਸੀਂਆਪਣੇ ਹਮਲਾਵਰ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਤਾਂਫਿਰ ਉਥੋਂ ਜਿੰਨੀ ਛੇਤੀ ਹੋਵੇ, ਹਟਣ ਦੀ ਕੋਸ਼ਿਸ਼ ਕਰੋ |ਜੇਕਰ ਤੁਸੀਂਉਨ੍ਹਾਂ'ਤੇ ਕਾਬੂ ਪਾ ਲੈਂਦੇ ਹੋ ਤਾਂਦੁਬਾਰਾ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰੋ, ਤੁਸੀਂਆਪਣੇ-ਆਪ ਨੂੰ ਫਿਰ ਖਤਰੇ ਵਿਚ ਪਾ ਲਓਗੇ |
ਇਹ ਸਵੈ-ਰੱਖਿਆ ਲਈ ਕੁਝ ਮੁਢਲੀਆਂਗੱਲਾਂਹਨ ਪਰ ਹੋਰ ਵਧੇਰੇ ਸਿੱਖਣਲਈ ਇਨ੍ਹਾਂਦਾ ਅਭਿਆਸ ਕਰ ਲੈਣਾ ਜ਼ਰੂਰੀ ਹੈ |ਇਸ ਲਈ ਸਵੈ-ਰੱਖਿਆ ਕਲਾਸ ਅਤੇ ਤੁਹਾਡੇ ਪਰਿਵਾਰ ਤੋਂ ਉਤਸ਼ਾਹ ਪ੍ਰਾਪਤ ਕਰਨਾ ਜ਼ਰੂਰੀ ਹੈ |ਇਹ ਯਾਦ ਰੱਖੋ ਕਿ 'ਪੂਰਵ ਅਨੁਮਾਨ ਅਤੇ ਬਚਾਓ' ਸੁਰੱਖਿਆ ਦੀਆਂਵਧੀਆ ਕਿਸਮਾਂਹਨ |

ਭੱਲੇ ਵੱਖਰੇ-ਵੱਖਰੇ

ਬ੍ਰੈੱਡ ਦੇ ਦਹੀਂਭੱਲੇ
ਸਮੱਗਰੀ : ਬ੍ਰੈੱਡ-8 ਸਲਾਈਸ, ਦਹੀਂ-1 ਕਿਲੋ, ਵੇਸਣ-200 ਗ੍ਰਾਮ, ਹਰੀ ਮਿਰਚ-4, ਨਮਕ, ਲਾਲ ਮਿਰਚ, ਭੰੁਨਿਆ ਜ਼ੀਰਾ, ਹਰਾ ਧਨੀਆ, ਪਾਣੀ ਲੋੜ ਅਨੁਸਾਰ |
ਵਿਧੀ : ਸਲਾਈਸਾਂਨੂੰ 32 ਟੁਕੜੇ ਕੱਟ ਲਓ |ਵੇਸਣਵਿਚ ਲਾਲ ਮਿਰਚ ਅਤੇ ਨਮਕ ਪਾ ਕੇ ਘੋਲੋ | ਹੁਣਕੜਾਹੀ ਵਿਚ ਘਿਓ ਪਾ ਦਿਓ |ਸਲਾਈਸਾਂਦੇ ਟੁਕੜਿਆਂਨੂੰ ਵੇਸਣ ਵਿਚ ਭਿਉਾਕੇ ਤਲ ਲਓ |ਜਦੋਂ ਇਹ ਸੁਰਖ ਹੋ ਜਾਣ ਤਾਂ ਉਤਾਰ ਕੇ ਪਾਣੀ ਵਿਚ ਪਾ ਦਿਓ | ਫਿਰ ਦਹੀਂ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਉਸ ਵਿਚ ਨਮਕ ਪਾ ਦਿਓ | ਹੁਣ ਭੱਲੇ ਨਿਚੋੜ ਕੇ ਉਸ ਵਿਚ ਪਾਓ |ਉੱਪਰੋਂਬਰੀਕ ਪੀਸੀ ਲਾਲ ਮਿਰਚ, ਭੰੁਨਿਆ ਹੋਇਆ ਜ਼ੀਰਾ, ਹਰਾ ਧਨੀਆ ਅਤੇ ਹਰੀਆਂਮਿਰਚਾਂਨਾਲ ਸਜਾ ਦਿਓ | ਬ੍ਰੈੱਡ ਦੇ ਦਹੀਂਭੱਲੇ ਤਿਆਰ |
ਕੇਲੇ ਦੇ ਦਹੀਂ ਬੜੇ
ਸਮੱਗਰੀ : ਕੱਚੇ ਕੇਲੇ-6, ਪਿਆਜ਼-2, ਨਿੰਬੂ-ਇਕ, ਕਾਲਾ ਨਮਕ-1/4 ਛੋਟਾ ਚਮਚ, ਅਦਰਕ-1 ਟੁਕੜਾ, ਸਫੈਦ ਨਮਕ-1/4 ਛੋਟਾ ਚਮਚ, ਦਹੀਂ-1/2 ਕਿਲੋ, ਧਨੀਆ-5 ਪੱਤੇ, ਜ਼ੀਰਾ-25 ਗ੍ਰਾਮ, ਡਬਲਰੋਟੀ-2 ਸਲਾਈਸ, ਗਰਮ ਮਸਾਲਾ-1/2 ਛੋਟਾ ਚਮਚ, ਤੇਲ-200 ਗ੍ਰਾਮ |
ਵਿਧੀ : ਜ਼ੀਰੇ ਨੂੰ ਭੰੁਨ ਕੇ ਪੀਸ ਲਓ |ਦਹੀਂ ਨੂੰ ਮੱਥ ਲਓ | ਜ਼ੀਰਾ ਅਤੇ ਕਾਲਾ ਨਮਕ ਮਿਲਾ ਲਓ | ਕੇਲੇ ਉਬਾਲ ਕੇ ਛਿੱਲੋ ਅਤੇ ਪੀਸੋ ਅਤੇ ਉਸ ਵਿਚ ਡਬਲਰੋਟੀ ਨੂੰ ਭਿਉਾ ਕੇ ਮਿਲਾ ਲਓ |ਪਿਆਜ਼, ਅਦਰਕ, ਹਰੀ ਮਿਰਚ, ਨਮਕ ਮਿਲਾ ਦਿਓ | ਨਿੰਬੂ ਦਾ ਰਸ ਨਿਚੋੜ ਕੇ ਪਾ ਦਿਓ |ਤੇਲ ਪਾ ਕੇ ਮਿਸ਼ਰਣਨੂੰ ਗੋਲ-ਗੋਲ ਜ਼ਰਾ ਹੱਥ'ਤੇ ਚਪਟਾ ਕਰਕੇ ਤਲ ਲਓ |ਉਨ੍ਹਾਂਨੂੰ ਪਾਣੀ ਵਿਚ ਭਿਉਾ ਕੇ ਅਤੇ ਨਿਚੋੜ ਕੇ ਦਹੀਂ ਵਿਚ ਪਾ ਦਿਓ | ਹਰੇ ਧਨੀਏ ਨਾਲ ਸਜਾ ਕੇ ਪਰੋਸੋ |

-ਰੀਤੂ

ਬਦਲਿਆ ਜਾ ਸਕਦਾ ਹੈ ਸੋਚਣ ਦਾ ਅੰਦਾਜ਼

ਮਨ ਰੂਪੀ ਇਸ ਬਗੀਚੇ ਵਿਚੋਂਫਜ਼ੂਲ ਵਿਚਾਰਾਂਨੂੰ ਕੱਢਦੇਈਏ ਅਤੇ ਆਤਮ-ਵਿਸ਼ਵਾਸ ਅਤੇ ਪ੍ਰਸੰਨਤਾ ਨੂੰ ਮਨ ਦਾ ਹਿੱਸਾ ਬਣਾਈਏ | ਆਓ ਵਿਚਾਰ ਕਰੀਏ ਕਿ ਆਪਣੀ ਨਾਂਹਵਾਚੀ ਅਤੇ ਨਿਰਾਸ਼ਸੋਚ ਨੂੰ ਕਿਵੇਂਬਦਲੀਏ |
• ਔਰਤਾਂਵਿਚ ਇਹ ਪ੍ਰਵਿਰਤੀ ਆਮ ਹੀ ਨਜ਼ਰ ਆਉਾਦੀ ਹੈ ਕਿ ਜੇਕਰ ਉਹ ਕਿਸੇ ਯੋਜਨਾ ਵਿਚ ਸਫਲ ਨਹੀਂਹੰੁਦੀਆਂਤਾਂਉਹ ਆਪਣੇ-ਆਪ ਨੂੰ ਹੀ ਇਸ ਦਾ ਜ਼ਿੰਮੇਵਾਰ ਠਹਿਰਾਉਾਦੀਆਂਹਨ |ਜੇਕਰ ਆਪਣੇ ਵੱਲੋਂ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ ਹੋਵੇ ਤਾਂ ਫਿਰ ਵੀ ਸਫਲਤਾ ਹੱਥ ਨਾ ਲੱਗੇ ਤਾਂਉਨ੍ਹਾਂਸਥਿਤੀਆਂਅਤੇ ਕਾਰਨਾਂਦੀ ਜਾਂਚ ਕਰਨੀ ਚਾਹੀਦੀ ਹੈ, ਜਿਨ੍ਹਾਂ ਕਾਰਨ ਕੋਈ ਸਫਲਤਾ ਹੱਥਨਹੀਂ ਆਈ |
• ਸਾਨੂੰ ਸਾਕਾਰਾਤਮਿਕ ਨਜ਼ਰੀਆਰੱਖਣਾ ਚਾਹੀਦਾ ਹੈ ਤੇ ਇਹ ਵੀ ਸੋਲ੍ਹਾਂ ਆਨੇ ਸੱਚ ਹੈ ਕਿ ਨਾਕਾਰਾਤਮਿਕ ਢੰਗ ਨਾਲ ਸੋਚਣਨਾਲ ਕੰਮ ਪ੍ਰਤੀ ਸਾਡਾ ਦਿ੍ਸ਼ਟੀਕੋਣਬਦਲ ਜਾਂਦਾ ਹੈ |ਜੀਵਨ ਵਿਚ ਹਮੇਸ਼ਾ ਚੰਗਾ ਜਾਂਹਮੇਸ਼ਾ ਮੰਦਾ ਹੀ ਨਹੀਂਹੰੁਦਾ, ਸਗੋਂਹਾਰ-ਜਿੱਤ, ਸਫਲਤਾ-ਅਸਫਲਤਾ ਦਾ ਮਿਸ਼ਰਣ ਜੀਵਨ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ, ਇਸ ਲਈ ਹਰ ਸਥਿਤੀ ਨੂੰ ਸਾਕਾਰਾਤਮਿਕ ਢੰਗ ਨਾਲ ਦੇਖਿਆ ਜਾਵੇ |
• ਜੀਵਨ ਵਿਚ ਦੋਹਰਾ ਮਾਪਦੰਡ ਨਾ ਅਪਣਾਈਏ |ਜੇ ਸਾਡਾ ਕੋਈ ਅਜ਼ੀਜ਼ ਮੁਸ਼ਕਿਲ ਵਿਚ ਹੈ ਤਾਂ ਕੀ ਅਸੀਂ ਉਸ ਨੂੰ ਤਸੱਲੀ ਦੇਣਅਤੇ ਹੌਸਲਾ ਵਧਾਉਣ ਦੀ ਬਜਾਏ ਉਸ ਨਾਲ ਨਿਰਾਸ਼ਾ ਭਰੀਆਂ ਗੱਲਾਂਕਰਾਂਗੇ? ਸ਼ਾਇਦ ਨਹੀਂ, ਅਸੀਂ ਉਸ ਨੂੰ ਨਿਰਾਸ਼ਾ 'ਚੋਂ ਕੱਢਣਦੀ ਕੋਸ਼ਿਸ਼ਕਰਾਂਗੇ ਅਤੇ ਫਿਰ ਆਪਣੇ ਲਈ ਵੀ ਆਸ਼ਾਜਨਕ ਰਵੱਈਆਅਪਣਾਉਣਾ ਜ਼ਰੂਰੀ ਹੈ |
• ਆਪਣੇ ਅੰਦਰ ਦੀ ਆਵਾਜ਼ ਸੁਣੀਏ ਤੇ ਆਪਣੇ ਅੰਦਰ ਹੀ ਬੈਠੇ ਇਕ ਆਲੋਚਕ ਨੂੰ ਪਛਾਣੀਏ | ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਸਾਡੇ ਅੰਦਰ ਹਮੇਸ਼ਾ 'ਮਨੋਲਾਗ' (ਮਨਬਚਨੀ) ਚਲਦੀ ਹੈ, ਜਿਵੇਂ 'ਮੈਂ ਇਹ ਕੰਮ ਕਿਉਾਕੀਤਾ?' ਆਪਣੇ ਅੰਦਰ ਦੀ ਆਵਾਜ਼ ਪਛਾਣੀਏ | ਇਹ ਮਨਬਚਨੀ ਅਚੇਤ ਤੌਰ 'ਤੇ ਹੀ ਬਚਪਨ ਤੋਂਸਾਡੇ ਨਾਲ ਹੈ, ਜਿਸ ਦੀ ਆਵਾਜ਼ ਸਥਿਤੀਆਂ ਅਨੁਸਾਰ ਪਛਾਨਣੀ ਤੇ ਫਿਰ ਉਸ ਉੱਪਰ ਅਮਲ ਕਰਨਾ ਜ਼ਰੂਰੀ ਹੈ |
• ਆਪਣੇ ਮਨ ਵਿਚ ਕਿਸੇ ਚਿੰਤਾ ਨੂੰ ਦਬਾਉਣਨਾਲ ਉਹ ਹੋਰ ਵਧ ਜਾਵੇਗੀ | ਇਸ ਲਈ ਚਿੰਤਾ ਜਾਂ ਸਮੱਸਿਆ ਕਿਸੇ ਨਜ਼ਦੀਕੀ ਨਾਲ ਸਾਂਝੀ ਕਰਨ ਨਾਲ ਦਿਲ ਹੀ ਦਿਲ ਘੁਟਣ ਤੋਂਬਚਿਆ ਜਾ ਸਕਦਾ ਤੇ ਚਿੰਤਾ ਦਾ ਡਰ ਵੀ ਘਟ ਜਾਵੇਗਾ |
• ਉੱਨਤੀ ਭਰੇ ਕੰਮਾਂਨੂੰ ਤਰਜੀਹ ਦਿੱਤੀ ਜਾਵੇ |ਅਜਿਹੇ ਕੰਮ ਜਿਨ੍ਹਾਂਨਾਲ ਸਾਡੀ ਸਮਾਜਿਕ ਸਥਿਤੀ ਹੋਰ ਬਿਹਤਰ ਹੋ ਸਕਦੀ ਹੈ, ਅਜਿਹੇ ਕਾਰਜ ਕਰਨ ਤੋਂਪਿੱਛੇ ਨਹੀਂਹਟਣਾ ਚਾਹੀਦਾ |
• ਮੁਸ਼ਕਿਲਾਂ ਉੱਪਰ ਕਾਬੂ ਪਾਉਣਲਈ ਇਹ ਜ਼ਰੂਰੀ ਹੈ ਕਿ ਅਸੀਂਆਪਣੀ ਜ਼ੁਬਾਨ ਤੋਂਨਿਕਲਣਵਾਲੇ ਸ਼ਬਦਾਂ ਉੱਪਰ ਧਿਆਨ ਦੇਈਏ ਅਤੇ ਅਜਿਹੇ ਸ਼ਬਦਾਂ ਅਤੇ ਮੁਹਾਵਰਿਆਂਦਾ ਇਸਤੇਮਾਲ ਕਰੀਏ, ਜੋ ਸਾਡੀ ਸ਼ਕਤੀ, ਊਰਜਾ ਅਤੇ ਦਿ੍ੜ੍ਹਤਾ ਨੂੰ ਵਧਾਉਣ |ਭਾਵ ਚੜ੍ਹਦੀ ਕਲਾ ਵਿਚ ਰਹਿਣਾ ਕਈਮੁਸ਼ਕਿਲਾਂ ਘਟਾ ਦਿੰਦਾ ਹੈ |
• ਖਤਰਿਆਂਨਾਲ ਖੇਡਣ ਵਾਲੇ ਹੀ ਮਹਾਨ ਬਣਦੇ ਹਨ |ਅਕਸਰ ਅਸੀਂਸੁਰੱਖਿਅਤ ਅਤੇ ਸੌਖੇ ਕੰਮਾਂਨੂੰ ਹੀ ਕਰਨਾ ਪਸੰਦ ਕਰਦੇ ਹਾਂਪਰ ਕਦੇ-ਕਦੇ ਮੁਸ਼ਕਿਲਾਂ ਨਾਲ ਟੱਕਰ ਲੈਣਾ ਅਤੇ ਸਮੱਸਿਆਵਾਂ ਦੇ ਹੱਲ ਕੱਢਣਾ ਵੀ ਦਿਲਚਸਪ ਲਗਦਾ ਹੈ |
• ਕਦੀ-ਕਦੀ ਅਸੀਂ ਕੋਈਕਾਰਜ ਕਰਨਾ ਚਾਹੰੁਦੇ ਹਾਂ, ਸਮਝਨਹੀਂ ਆਉਾਦੀ ਕਿ ਉਸ ਕਾਰਜ ਨੂੰ ਕਿਵੇਂ ਨੇਪਰੇ ਚਾੜਿ੍ਹਆਜਾਵੇ, ਅਸੀਂਆਪਣੇ-ਆਪ ਨੂੰ ਬੇਵੱਸ ਸਮਝਦੇ ਹਾਂ |ਐਸੀ ਸਥਿਤੀ ਵਿਚ ਸਾਨੂੰ ਚਾਹੀਦਾ ਹੈ ਕਿ ਜਿਵੇਂਵੀ ਹੋਵੇ, ਆਪਣਾ ਕਾਰਜ ਸ਼ੁਰੂ ਕਰ ਦੇਈਏ |ਇਸ ਪ੍ਰਕਾਰ ਹੌਲੀ-ਹੌਲੀ ਆਤਮ-ਵਿਸ਼ਵਾਸ ਬਣ ਜਾਵੇਗਾ |
• ਆਪਣੇ ਪ੍ਰਤੀ ਕੋਈਹੀਣਭਾਵ ਰੱਖਣਾ ਵੀ ਸਾਡੀ ਸ਼ਖ਼ਸੀਅਤ ਨੂੰ ਅਸਰਅੰਦਾਜ਼ ਕਰਦਾ ਹੈ | ਪਹਿਲਾਂਉਨ੍ਹਾਂਕੰਮਾਂਦੀ ਸੂਚੀ ਬਣਾਓ, ਜੋ ਤੁਹਾਨੂੰ ਜਾਪਦਾ ਹੈ ਤੁਹਾਡੇ ਅਨੁਸਾਰ ਸਹੀ ਨਹੀਂਹਨ ਪਰ ਤੁਸੀਂਅਜਿਹੇ ਕਾਰਜ ਕਰ ਰਹੇ ਹੋ | ਤੁਹਾਨੂੰ ਅਜਿਹੇ ਕੰਮਾਂਦੀ ਸੂਚੀ ਬਣਾ ਕੇ ਸੰਤੁਸ਼ਟੀ ਮਿਲੇਗੀ, ਕਿਉਾਕਿ ਅਸੀਂਕਦੇ ਓਨਾ ਗ਼ਲਤ ਨਹੀਂਹੰੁਦੇ, ਜਿੰਨਾ ਅਸੀਂ ਖੁਦ ਨੂੰ ਗ਼ਲਤ ਸਮਝਦੇ ਹਾਂ |
ਸੋ, ਆਓਬਦਲੀਏਸੋਚਣਦਾ ਅੰਦਾਜ਼, ਤਾਂ ਜੋ ਜੀਵਨ ਦੇ ਹਰ ਪਲ ਨੂੰ ਰੱਜ ਕੇ ਮਾਣਿਆਜਾ ਸਕੇ |ਹੁਣ ਨੂੰ ਜੀਵੀਏ, ਬੀਤ ਗਿਆ ਸੋ ਬੀਤ ਗਿਆ, ਕੱਲ੍ਹਦਾ ਕੋਈਭਰੋਸਾ ਨਹੀਂ, 'ਜੋ ਵੀ ਹੈ ਬਸ ਇਹੋ ਇਕ ਪਲ ਹੈ |'

-ਐਚ. ਐਮ. ਵੀ., ਜਲੰਧਰ |

ਏਹੁ ਹਮਾਰਾ ਜੀਵਣਾ

ਸਦੀਆਂਤੋਂਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਰਿਹਾ ਹੈ |ਸਮਾਜ ਦਾ ਦੂਜਾ ਮਹੱਤਵਪੂਰਨ ਅੰਗ ਔਰਤ ਹੈ, ਜੋ ਕਿ ਧਰਤੀ ਤੋਂਆਕਾਸ਼ਤੱਕ ਦਾ ਸਫ਼ਰ ਤੈਅ ਕਰ ਚੁੱਕੀ ਹੈ |ਔਰਤ ਨਾਲ ਹੀ ਇਸ ਸੰਸਾਰ ਦੀ ਹੋਂਦ ਹੈ ਪਰ ਔਰਤ ਪ੍ਰਤੀ ਮਰਦ ਦੀ ਸੋਚ ਉਹੀ ਸਦੀਆਂਪੁਰਾਣੀ ਹੈ | ਅੱਜ ਵੀ ਔਰਤ ਦੇ ਹਰ ਪਹਿਲੂ, ਹਰ ਹਰਕਤ 'ਤੇ ਅਨੇਕਾਂਸਵਾਲ ਖੜ੍ਹੇ ਹੰੁਦੇ ਹਨ |ਔਰਤ ਨੂੰ ਹਰ ਜਗ੍ਹਾ ਮੁਸ਼ਕਿਲਾਂਦਾ ਸਾਹਮਣਾ ਕਰਨਾ ਪੈਂਦਾ ਹੈ |ਔਰਤ ਦੀਆਂਮੁਸ਼ਕਿਲਾਂਦੀ ਸ਼ੁਰੂਆਤ ਸਮਾਜ ਤੋਂਪਹਿਲਾਂ ਉਸ ਦੇ ਆਪਣੇ ਘਰੋਂਹੀ ਹੰੁਦੀ ਹੈ |ਕਈ ਵਾਰ ਕਿਸੇ ਲੜਕੀ ਦਾ ਵਿਆਹ ਇਸ ਤਰ੍ਹਾਂ ਦੇ ਘਰ ਵਿਚ ਹੋ ਜਾਂਦਾ ਹੈ, ਜਿਥੇ ਉਹ ਪਤਨੀ ਤਾਂਇਕ ਦੀ ਹੰੁਦੀ ਹੈ ਪਰ ਹਵਸ ਦਾ ਸ਼ਿਕਾਰ ਦਿਉਰ, ਜੇਠ, ਸਹੁਰੇ ਹਰ ਰਿਸ਼ਤੇ ਤੋਂਹੰੁਦੀ ਹੈ | ਇਸ ਤੋਂਵੱਧ ਔਰਤ ਲਈਹੋਰ ਮੁਸ਼ਕਿਲ ਕੀ ਹੋ ਸਕਦੀ ਹੈ? ਉਹ ਵਿਚਾਰੀ ਖੁਦਕੁਸ਼ੀ ਲਈਮਜਬੂਰ ਹੋ ਜਾਂਦੀ ਹੈ |ਇਕ ਬੱਚੀ ਜਦੋਂਵੱਡੀ ਹੋ ਜਾਂਦੀ ਹੈ ਤਾਂਸਕੂਲ, ਕਾਲਜ ਪੜ੍ਹਨ ਲਈ ਜਾਂਦੀ ਹੈ ਤਾਂਉਸ ਦੇ ਹਰ ਚੰਗੇ ਕੰਮ ਨੂੰ ਵੀ ਸਮਾਜ ਦੀ ਸੋਚ ਮਾੜਾ ਹੀ ਕਰਾਰ ਦਿੰਦੀ ਹੈ |ਉਹ ਜਦੋਂ ਸਕੂਲ ਜਾਂਕਾਲਜ ਆਉਾਦੀ-ਜਾਂਦੀ ਹੈ ਤਾਂਮਰਦਾਂਨੂੰ ਫਿਕਰੇ ਕੱਸ ਕੇ, ਉਸ ਦਾ ਭੱਦਾ ਮਜ਼ਾਕ ਉਡਾ ਕੇ ਸ਼ਾਂਤੀ ਮਿਲਦੀ ਹੈ |
ਬਾਕੀ ਸਭਤਾਂਦੂਰ ਦੀਆਂਗੱਲਾਂਹਨ, ਜੇਕਰ ਕੋਈ ਜਵਾਨ ਕੁੜੀ ਬੱਸ ਵਿਚ ਬੈਠੀ ਹੋਵੇ ਤਾਂ ਕੰਡਕਟਰ ਉਸ ਨੂੰ ਟਿਕਟ ਦੇਣਦੇ ਬਹਾਨੇ ਉਸ ਦਾ ਹੱਥ ਫੜਨ ਤੱਕ ਜਾਂਦਾ ਹੈ | ਔਰਤ ਨੂੰ ਸਕੂਲ, ਕਾਲਜ, ਹਸਪਤਾਲ ਜਾਂਉੱਚੇ ਤੋਂ ਉੱਚੇ ਅਹੁਦੇ 'ਤੇ ਹੋ ਕੇ ਵੀ ਮਰਦ ਜਾਤ ਦੀ ਘਟੀਆ ਸੋਚ ਦਾ ਸ਼ਿਕਾਰ ਹੋਣਾ ਹੀ ਪੈਂਦਾ ਹੈ, ਕਿਉਾਕਿ ਮਰਦ ਦੀ ਸੋਚ ਵਿਚ ਔਰਤ ਭੋਗ ਦੀ ਵਸਤੂ ਹੀ ਹੈ | ਲੋੜ ਹੈ ਔਰਤਾਂਨੂੰ ਵੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਅਤੇ ਏਕਤਾ ਦੀ |ਕਈ ਵਾਰ ਔਰਤ ਜਾਤ ਹੀ ਔਰਤ ਜਾਤ ਲਈ ਮੁਸ਼ਕਿਲਾਂਖੜ੍ਹੀਆਂ ਕਰ ਦਿੰਦੀ ਹੈ |ਸਰਕਾਰ ਨੂੰ ਕਾਨੂੰਨ ਬਣਾ ਕੇ ਉਸ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ |

-ਗੁਰਵਿੰਦਰ ਕੌਰ ਵਰਪਾਲ

• ਮੈਂਸਮਝਦੀ ਹਾਂ ਕਿ ਕੋਈ ਸਮਾਜ, ਮਰਦ ਜਾਂਹਾਲਾਤ ਔਰਤਾਂ ਦੀ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਨਹੀਂ | ਇਸ ਦਾ ਕਾਰਨ ਉਹੀ ਰੂੜੀਵਾਦੀ ਸੋਚ ਹੈ |ਮੇਰੇ ਕੋਲ ਇਸ ਦੇ ਉੱਤਰ ਨਹੀਂਹਨ | ਹਾਂ, ਕੁਝ ਸਵਾਲ ਜ਼ਰੂਰ ਹਨ, ਜੋ ਮੈਂ ਤੁਹਾਨੂੰ ਸਾਰਿਆਂਨੂੰ ਪੁੱਛਣਾ ਚਾਹਾਂਗੀ-
• ਕੀ ਅੱਜ ਵੀ ਅਸੀਂ ਮੰੁਡਾ ਹੋਣ ਦੀ ਚਾਹ ਨਹੀਂਰੱਖਦੇ?
• ਕੀ ਅਸੀਂ ਅਚੇਤ ਮਨ ਵਿਚ ਕੁੜੀ ਦੇ ਪੈਦਾ ਹੰੁਦੇ ਹੀ ਉਸ ਦੇ ਵਿਆਹ ਦੀ ਫਿਕਰ ਕਰਨੀ ਸ਼ੁਰੂ ਨਹੀਂਕਰ ਦਿੰਦੇ?
• ਕਿਉਾ ਕੁੜੀ ਹੀ ਸਹੁਰੇ ਘਰ ਨੂੰ ਜਾਂਦੀ ਹੈ, ਮੰੁਡੇ ਕਿਉਾਨਹੀਂਸਹੁਰਿਆਂਦੀ 'ਸੇਵਾ' ਕਰ ਸਕਦੇ ਜਾਂ ਦਾਜ ਲਿਆ ਸਕਦੇ?
• ਕਿਉਾ ਸਮਾਜ ਬੱਚੀ, ਭੈਣ, ਮਾਂ, ਨੂੰਹ ਆਦਿ ਤੋਂਏਨੀਆਂ ਉਮੀਦਾਂਕਰਦਾ ਹੈ ਤੇ ਕੋਈਭੁੱਲ ਚੁੱਕ ਹੋਣ'ਤੇ ਨਿੰਦਾ ਕਰਦਾ ਹੈ?
• ਮੰੁਡਿਆਂਨੂੰ ਕਿਸ ਚੀਜ਼ ਦਾ ਤਿਆਗ ਕਰਨਾ ਪੈਂਦਾ ਹੈ? ਨਾ ਉਹ ਆਪਣੇ ਮਾਪੇ ਛੱਡਦੇ ਹਨ, ਨਾ ਘਰ, ਨਾ ਹੀ ਉਨ੍ਹਾਂਨੂੰ ਸਹੁਰਿਆਂਦੀਆਂਗੱਲਾਂਸੁਣਨੀਆਂਪੈਂਦੀਆਂਹਨ, ਫਿਰ ਵੀ ਕਿਉਾ ਉਹ ਮਜ਼ਬੂਤ ਿਲੰਗ ਮੰਨੇ ਜਾਂਦੇ ਹਨ? ਜੇ ਯੋਗਤਾ ਦੇਖਣੀ ਹੈ ਤਾਂਬਰਾਬਰ ਦਾ ਰਵੱਈਆ ਜ਼ਰੂਰੀ ਹੈ |ਅੱਧਾ ਸਮਾਂ ਮੰੁਡਾ ਆਪਣੇ ਘਰ ਤੋਂ ਦੂਰ ਰਹੇ ਅਤੇ ਅੱਧਾ ਸਮਾਂ ਕੁੜੀ, ਤਾਂ ਜੋ ਦੋਵਾਂਨੂੰ ਸਮਾਨ ਅਹਿਸਾਸ ਹੋਵੇ ਕਿ ਕੁੜੀਆਂਕੀ ਕੁਝ ਬਰਦਾਸ਼ਤ ਕਰਦੀਆਂਹਨ?
• ਕਿਉਾਆਦਮੀ ਦਾ ਰੋਹਬ ਨਾਲ ਗੱਲ ਕਰਨਾ 'ਮਰਦਾਨਗੀ' ਹੈ ਤੇ ਔਰਤ ਦਾ ਖਾਮੋਸ਼ੀ ਨਾਲ ਸੁਣਨਾ 'ਸਹਿਣਸ਼ੀਲਤਾ' ਤੇ ਜਵਾਬ ਦੇਣਾ 'ਬਦਤਮੀਜ਼ੀ' ਹੈ?
• ਕਿਉਾਲੈਣ-ਦੇਣ ਦੇ ਵਪਾਰ ਵਿਚ ਕੁੜੀ ਵਾਲੇ ਹਰ ਤਿਉਹਾਰ 'ਤੇ ਦੇਣਾ ਆਪਣਾ ਫਰਜ਼ ਸਮਝਦੇ ਹਨ ਤੇ ਮੰੁਡੇ ਵਾਲੇ ਲੈਣਾ ਹੱਕ ਸਮਝਦੇ ਹਨ?
• ਕਿਉਾਮੰੁਡੇ ਘਰ ਦਾ ਕੰਮ ਨਹੀਂਕਰ ਸਕਦੇ? ਸ਼ੁਰੂ ਤੋਂਹੀ ਉਨ੍ਹਾਂ ਦੇ ਮਨਾਂਵਿਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਇਹ ਸਾਡਾ ਕੰਮ ਨਹੀਂਹੈ | ਔਰਤ ਚਾਹੇ ਜਿੰਨੀ ਵੀ ਥੱਕੀ ਹੋਵੇ, ਉਹ ਉਸ ਦਾ ਫਰਜ਼ ਹੈ?
• ਕਿਉਾ ਵਿਆਹ ਹੋਣਤੋਂਬਾਅਦ ਕੁੜੀ ਦਾ ਪੇਕੇ ਘਰ 'ਤੇ ਕੋਈ ਅਧਿਕਾਰ ਨਹੀਂਰਹਿੰਦਾ? ਕਾਨੂੰਨ ਚਾਹੇ ਜਿੰਨੇ ਮਰਜ਼ੀ ਬਣ ਜਾਣਪਰ ਕੀ ਅਸੀਂਖੁਸ਼ੀ-ਖੁਸ਼ੀ ਇਨ੍ਹਾਂਨੂੰ ਮੰਨਦੇ ਹਾਂ?
ਜਦ ਤੱਕ ਸਾਡੀ ਮਾਨਸਿਕਤਾ ਨਹੀਂਬਦਲਦੀ, ਅਸੀਂ ਲਕੀਰ ਦੇ ਫਕੀਰ ਬਣੇ ਰਹਾਂਗੇ | ਰੀਤੀ-ਰਿਵਾਜ ਇਨਸਾਨ ਲਈ ਹਨ, ਇਨਸਾਨ ਰੀਤੀ-ਰਿਵਾਜਾਂਵਾਸਤੇ ਨਹੀਂ | ਵਿਤਕਰਾ ਅਤੇ ਅਨਿਆਂਹਟਾਉਣ ਵਾਸਤੇ ਸਮਾਜ ਦਾ ਢਾਂਚਾ ਬਦਲਣਾ ਬਹੁਤ ਜ਼ਰੂਰੀ ਹੈ, ਤਾਂਹੀ ਅਸੀਂਪੂਰਨ ਰੂਪ ਵਿਚ 'ਸੱਭਿਅਕ' ਕਹਾਵਾਂਗੇ |

-ਅਮਨਦੀਪ ਕੌਰ ਭੇਲਾ,
ਸ: ਐ: ਸਕੂਲ, ਆਜ਼ਮਪੁਰ, ਨੂਰਪੁਰ ਬੇਦੀ, ਤਹਿ: ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ |

ਹੁਣਹਲਦੀ ਨਿਖਾਰੇਗੀ ਸੰੁਦਰਤਾ

ਹਲਦੀ ਰਸੋਈਘਰ ਵਿਚ ਕੰਮ ਆਉਣਵਾਲਾ ਜਾਣਿਆ-ਪਹਿਚਾਣਿਆ ਪਦਾਰਥ ਹੈ |ਨਾਲ ਹੀ ਸੰੁਦਰਤਾ ਪ੍ਰਸਾਧਨ ਦੇ ਰੂਪ ਵਿਚ ਵੀ ਹਲਦੀ ਬੇਹੱਦ ਉਪਯੋਗੀ ਹੈ |
• ਇਕ ਵੱਡਾ ਚਮਚਾ ਦੁੱਧਵਿਚ ਪੀਸੀ ਹੋਈ ਹਲਦੀ ਮਿਲਾ ਕੇ ਗਾੜ੍ਹਾ ਲੇਪ ਬਣਾ ਲਓ ਅਤੇ ਚਿਹਰੇ 'ਤੇ ਲਗਾ ਲਓ | ਸੁੱਕਣ'ਤੇ ਮਸਲਦੇ ਹੋਏਧੋ ਲਓ | ਇਹ ਚਿਹਰੇ ਦਾ ਰੰਗ ਸਾਫ ਕਰਦਾ ਹੈ ਅਤੇ ਚਮੜੀ ਨੂੰ ਚਮਕਦਾਰ ਰੱਖਦਾ ਹੈ | • ਆਟੇ ਵਿਚ ਹਲਦੀ, ਤੇਲ ਅਤੇ ਪਾਣੀ ਮਿਲਾ ਕੇ ਗਾੜ੍ਹਾ ਲੇਪ ਬਣਾ ਕੇ ਚਿਹਰੇ ਅਤੇ ਪੂਰੇ ਸਰੀਰ 'ਤੇ ਮਲ ਕੇ ਇਸ਼ਨਾਨ ਕਰਨ ਨਾਲ ਸਾਰੇ ਸਰੀਰ ਦੀ ਚਮੜੀ ਨਿਰੋਗੀ, ਉਜਲੀ ਅਤੇ ਚਮਕਦਾਰ ਹੰੁਦੀ ਹੈ |
• ਦੋ ਚਮਚੇ ਵੇਸਣ, ਇਕ ਚਮਚਾ ਦਹੀਂ ਅਤੇ ਚੁਟਕੀ ਭਰ ਹਲਦੀ ਲੈ ਕੇ ਇਸ ਦਾ ਲੇਪ ਬਣਾ ਕੇ ਚਿਹਰੇ 'ਤੇ ਲਗਾਓ |ਚਿਹਰਾ ਗੋਰਾ ਅਤੇ ਚਮਕਦਾਰ ਹੋ ਜਾਵੇਗਾ |
• ਹਲਦੀ ਦੀਆਂਗੰਢਾਂਨੂੰ ਪਾਣੀ ਵਿਚ ਮਿਲਾ ਕੇ ਸਿੱਲ ਉੱਪਰ ਘਸਾ ਕੇ ਤਿਆਰ ਲੇਪ ਨੂੰ ਚਿਹਰੇ 'ਤੇ ਲਗਾਉਣਨਾਲ ਚਿਹਰਾ ਚਮਕ ਉਠੇਗਾ |
• ਦੁੱਧਦੀ ਮਲਾਈਵਿਚ ਥੋੜ੍ਹੀ ਹਲਦੀ ਮਿਲਾ ਕੇ ਰੋਜ਼ ਰਾਤ ਨੂੰ ਚਿਹਰੇ 'ਤੇ ਲਗਾ ਕੇ ਮਲੋ | ਘੰਟੇ ਬਾਅਦ ਮਸਲ ਕੇ ਛੁੜਾ ਲਓ ਅਤੇ ਸਵੇਰੇ ਧੋ ਦਿਓ |ਕੁਝਹੀ ਦਿਨਾਂਵਿਚ ਚਿਹਰਾ ਚਮਕਣ ਲੱਗੇਗਾ |
• ਹਲਦੀ ਦੀਆਂ ਗੰਢਾਂਦੁੱਧ ਵਿਚ ਮਿਲਾ ਕੇ ਰੱਖ ਦਿਓ | ਜਦੋਂਫੁਲ ਜਾਣਤਾਂਪੀਸ ਲਓ | ਇਸ ਵਿਚ ਮੈਦਾ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਲੇਪ ਬਣਾ ਲਓ ਅਤੇ ਸਾਬਣ ਦੀ ਥਾਂ ਇਸ਼ਨਾਨ ਕਰਦੇ ਸਮੇਂ ਇਸ ਨੂੰ ਸਾਰੇ ਸਰੀਰ 'ਤੇ ਲਗਾਓ |

-ਉਮੇਸ਼ ਕੁਮਾਰ ਸਾਹੂ

ਕੱਪੜਿਆਂ ਨੂੰ ਪਹਿਨਣ ਦਾ ਤਰੀਕਾ ਬਦਲੇ ਸਾਡੀ ਦਿੱਖ

ਜਿਥੇ ਗਰਮੀਆਂ ਦੇ ਮੌਸਮ ਵਿਚ ਹਲਕੇ ਰੰਗ ਤਨ ਤੇ ਮਨ ਨੂੰ ਸ਼ਾਂਤੀ ਤੇ ਚੈਨ ਦਿੰਦੇ ਹਨ, ਉਥੇ ਠੰਢ ਦੇ ਮੌਸਮ ਵਿਚ ਗੂੜ੍ਹੇ ਰੰਗ ਮੌਸਮ ਦੀ ਸਰਦੀ ਤੋਂ ਬਚਾਓ ਲਈ ਸਾਵਧਾਨੀ ਦੇ ਤੌਰ 'ਤੇ ਪਹਿਨਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ | ਲਾਲ, ਨੀਲਾ, ਹਰਾ, ਗੂੜ੍ਹਾ ਪੀਲਾ, ਸੰਤਰੀ, ਖਾਕੀ ਅਤੇ ਕਾਲਾ ਰੰਗ ਇਸ ਮੌਸਮ ਵਿਚ ਸਰੀਰਕ ਤੌਰ 'ਤੇ ਗਰਮਾਹਟ ਤੇ ਮਨ ਨੂੰ ਰੂਹਾਨੀ ਖੁਸ਼ੀ ਦਿੰਦੇ ਹਨ | ਸਰਦੀਆਂ ਦੇ ਮੌਸਮ ਵਿਚ ਭਾਰੀ ਕੱਪੜੇ ਵੀ ਪਹਿਨੇ ਜਾ ਸਕਦੇ ਹਨ ਅਤੇ ਸ਼ਾਲ ਜਾਂ ਸਵੈਟਰ ਦੇ ਰੰਗ ਵੀ ਬਦਲੇ ਜਾ ਸਕਦੇ ਹਨ |
ਸਿਲਕ ਦੀ ਸਾੜ੍ਹੀ ਦੇ ਨਾਲ ਊਨੀ ਜਾਂ ਸ਼ਨੀਲ ਦਾ ਬਲਾਊਜ, ਜਿਸ ਦਾ ਰੰਗ ਸਾੜ੍ਹੀ ਦੇ ਰੰਗਾਂ ਨਾਲ ਮੈਚ ਕਰਦਾ ਹੋਵੇ ਜਾਂ ਉਸ 'ਤੇ ਮੈਚਿੰਗ ਰੰਗ ਦੀ ਕਢਾਈ ਕੀਤੀ ਹੋਵੇ ਤਾਂ ਬੜਾ ਖੂਬਸੂਰਤ ਲੱਗੇਗਾ | ਪਸ਼ਮੀਨਾ, ਸੈਮੀ-ਪਸ਼ਮੀਨਾ ਤੇ ਕੁੱਲੂ ਘਾਟੀ ਦੇ ਸ਼ਾਲ, ਜੋ ਕਿ ਅਨੇਕਾਂ ਰੰਗਾਂ ਵਿਚ ਮਿਲਦੇ ਹਨ, ਵੀ ਸਾੜ੍ਹੀ ਤੇ ਸੂਟ ਦੇ ਨਾਲ ਮੈਚ ਕੀਤੇ ਜਾ ਸਕਦੇ ਹਨ | ਸਾੜ੍ਹੀ ਦੇ ਨਾਲ ਟਵਿੱਨ ਸਵੈਟਰ ਵੀ ਪਹਿਨਿਆ ਜਾ ਸਕਦਾ ਹੈ | ਇਸ ਦੇ ਉਪਰ ਵਾਲੇ ਸਵੈਟਰ ਦੇ ਖੱਬੇ ਮੋਢੇ 'ਤੇ ਸਾੜ੍ਹੀ ਦਾ ਪੱਲੂ ਆ ਸਕਦਾ ਹੈ ਜਾਂ ਪੱਲੂ ਨੂੰ ਗਲੇ ਦੇ ਪਿੱਛੇ ਤੋਂ ਅੱਗੇ ਵੱਲ ਫੈਲਾਇਆ ਜਾ ਸਕਦਾ ਹੈ ਅਤੇ ਸਵੈਟਰ ਨੂੰ ਉਪਰ ਦੀ ਪਹਿਨ ਕੇ ਇਸ ਦੇ ਬਟਨ ਖੁੱਲ੍ਹੇ ਛੱਡੇ ਜਾਣ ਤਾਂ ਇਹ ਖੂਬ ਜਚਦਾ ਹੈ | ਜੇਕਰ ਤੁਸੀਂ ਸਾੜ੍ਹੀ ਦੇ ਨਾਲ ਬੰਦ ਗਲੇ ਦਾ ਸਵੈਟਰ ਪਹਿਨਣਾ ਚਾਹੁੰਦੇ ਹੋ ਤਾਂ ਸਾੜ੍ਹੀ ਦੀਆਂ ਪਲੇਟਾਂ ਥੋੜ੍ਹੀਆਂ ਜ਼ਿਆਦਾ ਕਰ ਲਓ ਅਤੇ ਪੱਲੂ ਨੂੰ ਮੋਢੇ ਤੱਕ ਨਾ ਲਿਜਾ ਕੇ ਸਗੋਂ ਕਮਰ ਵਿਚ ਹੀ ਲਪੇਟ ਕੇ ਫਸਾ ਲਵੋ | ਇੰਜ ਸਾੜ੍ਹੀ ਸਕੱਰਟ ਸ਼ੇਪ ਵਿਚ ਆ ਜਾਵੇਗੀ ਅਤੇ ਇਸ ਦੇ ਉਪਰ ਬੰਦ ਗਲੇ ਵਾਲਾ ਫੈਂਸੀ ਕਢਾਈ ਤੇ ਬੁਣਾਈ ਵਾਲਾ ਰੰਗਦਾਰ ਸਵੈਟਰ ਵੀ ਪਹਿਨਿਆ ਜਾ ਸਕਦਾ ਹੈ | ਇਸ ਸਟਾਈਲ ਦੀ ਸਾੜ੍ਹੀ ਖੂਬ ਜਚਦੀ ਹੈ | ਇਸ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਾਸਟਿਊਮ ਪਹਿਨ ਸਕਦੇ ਹੋ |
ਪੰ੍ਰਪਰਾਗਤ ਪਹਿਰਾਵੇ ਨਾਲ ਬੈਲੀ ਤੇ ਬੰਦ ਜਾਂ ਖੁੱਲ੍ਹੇ ਸੈਂਡਲ ਵੀ ਕਾਫ਼ੀ ਵਧੀਆ ਲੱਗਦੇ ਹਨ | ਜੇਕਰ ਤੁਹਾਡਾ ਪਰਸ ‘ਫੁੱਟਵੀਅਰ’ (ਪੈਰਾਂ ਵਿਚ ਪਹਿਨੀ ਜੁੱਤੀ) ਦੇ ਰੰਗ ਨਾਲ ਮਿਲਦਾ ਹੋਵੇ ਤਾਂ ਜ਼ਿਆਦਾ ਵਧੀਆ ਲੱਗਦਾ ਹੈ | ਕਾਲੀ ਸੈਂਡਲ ਦੇ ਨਾਲ ਕਾਲਾ ਪਰਸ, ਸਫੈਦ ਸੈਂਡਲ ਦੇ ਨਾਲ ਸਫੈਦ ਪਰਸ ਤੇ ਲਾਲ ਸੈਂਡਲ ਦੇ ਨਾਲ ਲਾਲ ਪਰਸ ਲਵੋ | ਜੂੜੇ ਦਾ ਕਲਿੱਪ ਜਾਂ ਹੇਅਰ ਪਿੱਨ ਦਾ ਰੰਗ ਸਾੜ੍ਹੀ ਦੇ ਰੰਗ ਨਾਲ ਮੈਚ ਕੀਤਾ ਜਾਣਾ ਚਾਹੀਦਾ ਹੈ |
ਵਾਇਲ ਤੇ ਸ਼ਿਫਾਨ ਦੀ ਸਾੜ੍ਹੀ ਜਾਂ ਕਾਟਨ ਦੇ ਸੂਟ ਦੀ ਥਾਂ ਸਿਲਕ, ਹਾਫਸਿਲਕ ਸਾੜ੍ਹੀਆਂ ਅਤੇ ਕੋਟਸਬੂਲ ਦੀ ਡਰੈੱਸ ਵੀ ਪਹਿਨੀ ਜਾ ਸਕਦੀ ਹੈ | ਲਗਭਗ ਸਾਰੇ ਹੀ ਤੇਜ਼ ਰੰਗਾਂ ਦੇ ਸਵੈਟਰ ਟਵਿੱਨ ਸੈਟ ਵਿਚ ਵੀ ਪਹਿਨੇ ਜਾ ਸਕਦੇ ਹਨ, ਜਿਵੇਂ ਕਿ ਇਕ ਹੀ ਰੰਗ ਦੇ ਬਿਨਾਂ ਬਾਂਹਾਂ ਵਾਲੇ ਸਵੈਟਰ ਦੇ ਉੱਤੋਂ ਉਸੇ ਰੰਗ ਦਾ ਪਲੇਨ ਜਾਂ ਸੈਲਫ ਜਾਂ ਉਸ ਦੇ ਕੰਬੀਨਮੇਸ਼ਨ ਵਾਲਾ ਢਿੱਲਾ ਸਵੈਟਰ ਬਹੁਤ ਸੁੰਦਰ ਲਗਦਾ ਹੈ | ਪੱਛਮੀ ਪੋਸ਼ਾਕ ਦੇ ਨਾਲ ਛੋਟੇ-ਵੱਡੇ ਸਕਾਰਫ ਅਤੇ ਸ਼ਾਲ ਵੀ ਫਬਦੇ ਹਨ | ਸਕਾਰਫ ਗਲੇ ਦੁਆਲੇ ਗੱਠ ਲਗਾ ਕੇ ਜਾਂ ਕੇਵਲ ਇਕ ਪਾਸੇ ਮੋਢੇ 'ਤੇ ਵੀ ਰੱਖਿਆ ਜਾ ਸਕਦਾ ਹੈ | ਰੰਗ-ਬਰੰਗੇ ਮੈਚਿੰਗ ਸ਼ਾਲ ਜਾਂ ਕੰਟਰਾਸਟ ਡਿਜ਼ਾਈਨ ਦੇ ਸ਼ਾਲ ਆਮ ਤਰੀਕੇ ਨਾਲ ਜਾਂ ਮਨੀਪੁਰੀ ਢੰਗ ਨਾਲ ਕਮਰ ਦੁਆਲੇ ਲਪੇਟ ਕੇ ਦੋਵੇਂ ਮੋਢਿਆਂ 'ਤੇ ਖੁੱਲ੍ਹੇ ਵੀ ਛੱਡੇ ਜਾ ਸਕਦੇ ਹਨ | ਇਸ ਰੁੱਤ ਵਿਚ ਵੱਡੇ ਈਅਰ ਰਿੰਗ, ਗਲੇ ਦਾ ਹਾਰ, ਕਾਸਟਿਊਮ, ਗਹਿਣੇ, ਵਾਲੀਆਂ ਜਾਂ ਟਾਪਸ ਵੀ ਬੜੇ ਜਚਦੇ ਹਨ | ਈਅਰਰਿੰਗ ਜਾਂ ਝੁਮਕਿਆਂ ਦਾ ਰੰਗ ਤੁਹਾਡੀ ਸ਼ਰਟ, ਟਾਪ ਜਾਂ ਕੁੜਤੇ ਅਨੁਸਾਰ ਹੋਣਾ ਚਾਹੀਦਾ ਹੈ | ਪੱਛਮੀ ਪਹਿਰਾਵੇ ਨਾਲ ਹੋਰ ਵੀ ਅਨੇਕਾਂ ਪ੍ਰਯੋਗ ਕੀਤੇ ਜਾ ਸਕਦੇ ਹਨ | ਬੰਦ ਜੁੱਤੇ ਤੇ ਬੈਲੀ ਪਹਿਨੇ ਜਾ ਸਕਦੇ ਹਨ | ਚਮੜੀ ਰੰਗ ਮੁਤਾਬਿਕ ਜੁਰਾਬਾਂ ਦਾ ਰੰਗ ਹੋਣਾ ਚਾਹੀਦਾ ਹੈ |
ਸਰਦੀਆਂ ਦੇ ਮੌਸਮ ਵਿਚ ਮੇਕਅੱਪ ਵੀ ਗੂੜ੍ਹਾ ਹੋਣਾ ਚਾਹੀਦਾ ਹੈ | ਲਾਲ, ਮੈਰੂਨ, ਕਾਫੀ ਜਾਂ ਜਾਮਣੀ ਰੰਗ ਦੀ ਨੇਲ ਪਾਲਿਸ਼ ਅਤੇ ਲਿਪਸਟਿਕ ਬਹੁਤ ਸੁੰਦਰ ਲਗਦੀ ਹੈ | ਇਨ੍ਹਾਂ ਨੂੰ ਤੁਸੀਂ ਆਪਣੀ ਡਰੈੱਸ ਜਾਂ ਸਵੈਟਰ, ਸ਼ਾਲ ਦੇ ਰੰਗ ਨਾਲ ਮੈਚ ਕਰਕੇ ਪਹਿਨ ਸਕਦੇ ਹੋ | ਲਾਲ, ਨੀਲਾ, ਪੀਲਾ, ਹਰਾ ਅਤੇ ਕਾਲਾ ਰੰਗ ਸਰਦੀਆਂ ਦੇ ਮੌਸਮ ਦੇ ਰੰਗ ਮੰਨੇ ਜਾਂਦੇ ਹਨ ਅਤੇ ਇਹੀ ਰੰਗ ਇਸ ਮੌਸਮ ਵਿਚ ਖਿੜਨ ਵਾਲੇ ਫੁੱਲਾਂ ਦੇ ਹੁੰਦੇ ਹਨ | ਇਸ ਲਈ ਪ੍ਰਕਿਰਤੀ ਵਾਂਗ ਤੁਸੀਂ ਵੀ ਮਨਮੋਹਕ ਤੇ ਤੇਜ਼ ਰੰਗ ਪਹਿਨ ਕੇ ਕੁਦਰਤ ਦੀ ਰੀਸ ਕਰੋ, ਉਸ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੋ | ਉਹੋ ਜਿਹੀ ਪੋਸ਼ਾਕ ਪਹਿਨੋ ਅਤੇ ਉਸੇ ਵਰਗੇ ਸੁੰਦਰ ਤੇ ਸਦਾਬਹਾਰ ਤਾਜ਼ੇ ਵਿਖਾਈ ਦੇਵੋ ਤੇ ਫੁੱਲਾਂ ਵਾਂਗ ਆਲੇ-ਦੁਆਲੇ ਆਪਣੀ ਮੁਸਕਾਨ ਤੇ ਸ਼ਖ਼ਸੀਅਤ ਦਾ ਜਾਦੂ ਬਿਖ਼ੇਰੋ |

ਮਿਸ ਗਲੋਰੀ
-ਮਾਰਫ਼ਤ ਡਾ: ਐਚ. ਐਸ. ਸੈਮਭੀ, ਮੁਹੱਲਾ ਪਿਲਕਨ ਸਟਰੀਟ,
ਅਨਾਰਕਲੀ ਬਜ਼ਾਰ, ਜਗਰਾਓਾ-142026

ਤੁਸੀਂ ਕਿਤੇ ਜ਼ਿਆਦਾ ਹੀ ਭਾਵੁਕ ਤਾਂ ਨਹੀਂ?

ਹੇਠਾਂਦਿੱਤੇ ਵੱਖ-ਵੱਖ ਬਦਲਾਂਦੀ ਚੋਣਕਰੋ | ਉਨ੍ਹਾਂਦੇ ਅੰਕ ਜੋੜਨ 'ਤੇ ਪਤਾ ਲੱਗੇਗਾ ਕਿ ਤੁਸੀਂਕਿੰਨੇ ਭਾਵੁਕ ਹੋ-
1. ਤੁਹਾਡਾ ਹੋਣ ਵਾਲਾ ਪਤੀ ਨਾਕਾਰਾਤਮਿਕ ਫੀਡਬੈਕ ਦਿੰਦਾ ਹੈ, ਤੁਸੀਂ-
(ਕ) ਅੱਖਾਂਵਿਚ ਅੱਥਰੂ ਭਰ ਲੈਂਦੇ ਹੋ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹੋ ਕਿ ਪ੍ਰੇਮ ਮਰ ਰਿਹਾ ਹੈ | (ਖ) ਦੂਜੀ ਜਗ੍ਹਾ ਦਿਲ ਲਗਾ ਲੈਂਦੇ ਹੋ ਅਤੇ ਜੈਸੇ ਨੂੰ ਤੈਸਾ ਸਬਕ ਸਿਖਾਉਣਦੀ ਕਸਮ ਖਾ ਲੈਂਦੇ ਹੋ | (ਗ) ਉਸ ਦੇ ਤਰਕ ਨੂੰ ਸਮਝਣਦਾ ਯਤਨ ਕਰਦੇ ਹੋ |
2. ਆਪਣੇ ਕੰਮ ਦੇ ਰੁਝੇਵੇਂ ਕਾਰਨ ਤੁਹਾਡਾ ਹੋਣਵਾਲਾ ਪਤੀ ਤੁਹਾਡੇ ਜਨਮ ਦਿਨ ਦੀ ਪਾਰਟੀ ਵਿਚ ਨਹੀਂ ਆ ਸਕਦਾ |ਤੁਸੀਂ-
(ਕ) ਮਹਿਸੂਸ ਕਰਦੇ ਹੋਕਿ ਉਸ ਦਾ ਪਿਆਰ ਧੋਖਾ ਹੈ | (ਖ) ਉਦਾਸ ਹੋ ਪਰ ਦੋਸਤੀ ਦੀਆਂਚੰਗੀਆਂਯਾਦਾਂਤੁਹਾਨੂੰ ਯਕੀਨ ਬੰਨ੍ਹਾਉਾਦੀਆਂਹਨ | (ਗ) ਸਿੱਟਾ ਕੱਢਦੇ ਹੋ ਕਿ ਤੁਸੀਂਬੇਕਾਰ ਹੋ |
3. ਪ੍ਰੋਜੈਕਟ 'ਤੇ ਸਖਤ ਮਿਹਨਤ ਤੋਂਬਾਅਦ ਵੀ ਅਸਫਲਤਾ ਹੱਥਲਗਦੀ ਹੈ | ਤੁਸੀਂ-
(ਕ) ਦੁਖੀ ਹੋ ਪਰ ਫਿਰ ਵੀ ਇਕ ਵਾਰ ਯਤਨ ਕਰਨ ਦੀ ਹਿੰਮਤ ਕਰਦੇ ਹੋ | (ਖ) ਆਪਣੇ-ਆਪ ਨੂੰ ਕਮਰੇ ਵਿਚ ਬੰਦ ਕਰਕੇ ਦੁਨੀਆ ਤੋਂਵੱਖਰਾ ਕਰ ਲੈਂਦੇ ਹੋ | (ਗ) ਧਿਆਨ ਕਿਤੇ ਹੋਰ ਲਾਉਣਲਈਫਿਲਮ ਦੇਖਣਚਲੇ ਜਾਂਦੇ ਹੋ |
4. ਜਦੋਂਵੀ ਕੋਈਦੁੱਖ ਭਰੀ ਕਹਾਣੀ ਸੁਣਾਉਾਦਾ ਹੈ, ਤੁਸੀਂ-
(ਕ) ਹਮੇਸ਼ਾ ਮਦਦ ਦੇ ਲਈ ਤਿਆਰ ਹੋ ਜਾਂਦੇ ਹੋ | (ਖ) ਸੋਚਣਲੱਗ ਜਾਂਦੇ ਹੋ ਕਿ ਤੁਹਾਨੂੰ ਕੁਝ ਕਰਨਾ ਚਾਹੀਦਾ ਹੈ ਜਾਂਨਹੀਂ | (ਗ) ਕਮਜ਼ੋਰੀ ਮਹਿਸੂਸ ਕਰਦੇ ਹੋ ਅਤੇ ਡਰਦੇ ਹੋ |
5. ਤੁਹਾਡੀ ਪਸੰਦੀਦਾ ਟੀਮ ਫਾਈਨਲ ਵਿਚ ਹਾਰ ਜਾਂਦੀ ਹੈ, ਤੁਸੀਂ- (ਕ) ਆਪਣੇ-ਆਪ ਨੂੰ ਟੀ. ਵੀ. ਤੋੜਨ ਤੋਂਰੋਕਦੇ ਹੋ | (ਖ) ਕੁਝ ਦੇਰ ਲਈ ਉਦਾਸ ਹੰੁਦੇ ਹੋ |ਫਿਰ ਜੀਵਨ ਆਮ ਵਾਂਗ ਹੋ ਜਾਂਦਾ ਹੈ | (ਗ) ਹਾਰ ਦੀ ਵਾਰ-ਵਾਰ ਯਾਦ ਆਉਾਦੀ ਰਹਿੰਦੀ ਹੈ |
6. ਸੰਸਾਰ ਤੁਹਾਡੇ ਲਈ-
(ਕ) ਚੰਗੇ-ਮਾੜੇ ਦਾ ਮਿਸ਼ਰਣਹੈ | (ਖ) ਗ਼ਲਤ ਅਤੇ ਜ਼ਾਲਮ ਲੋਕਾਂਨਾਲ ਭਰਿਆਹੋਇਆ ਹੈ | (ਗ) ਸੋਲਰ ਸਿਸਟਮ ਦਾ ਹਿੱਸਾ ਹੈ |
7. ਤੁਹਾਡੇ ਨਜ਼ਦੀਕੀ ਲੋਕ ਮਹਿਸੂਸ ਕਰਦੇ ਹਨ ਕਿ-
(ਕ) ਤੁਸੀਂਮਾਮੂਲੀ ਗੱਲ 'ਤੇ ਘਬਰਾ ਜਾਂਦੇ ਹੋ | (ਖ) ਤੁਸੀਂਭਾਵਨਾਤਮਿਕ ਦਿ੍ਸ਼ਟੀ ਤੋਂ ਅਸਥਿਰ ਹੋ | (ਗ) ਤੁਸੀਂ ਸੰਤੁਲਿਤ ਹੋ |
8. ਇਸ ਕਵਿਜ਼ ਦਾ ਸ਼ੀਰਸ਼ਕ ਪੜ੍ਹਦੇ ਹੀ ਤੁਸੀਂ-
(ਕ) ਇਸ ਵਿਚ ਹਿੱਸਾ ਲੈਣਤੋਂਡਰ ਗਏਕਿ ਕੁਝਪ੍ਰਗਟ ਹੋ ਜਾਵੇਗਾ | (ਖ) ਦੂਜਿਆਂ'ਤੇ ਲਾਗੂ ਕਰਨ ਲੱਗੇ | (ਗ) ਆਪਣੇ ਬਾਰੇ ਜਾਨਣਦੇ ਇੱਛੁਕ ਹੋਏ |
9. ਇਕ ਭਾਵਨਾਤਮਿਕ ਫ਼ਿਲਮ ਦੇਖਣਦੇ ਬਾਅਦ ਤੁਹਾਨੂੰ- (ਕ) ਪ੍ਰੇਸ਼ਾਨ ਕਰਨ ਵਾਲੇ ਸੁਪਨੇ ਆਉਾਦੇ ਹਨ | (ਖ) ਬਹੁਤ ਰੋਣਾ ਆਉਾਦਾ ਹੈ | (ਗ) ਦੂਜੇ ਕੰਮ ਕਰਨ ਵਿਚ ਕੋਈ ਮੁਸ਼ਕਿਲ ਨਹੀਂਹੰੁਦੀ |
ਨਤੀਜਾ : • ਜੇਕਰ ਤੁਹਾਡੇ ਅੰਕ 10-15 ਤੱਕ ਹਨ ਤਾਂਤੁਸੀਂਭਾਵੁਕ ਵਿਅਕਤੀ ਹੋ ਪਰ ਨਾਲ ਹੀ ਆਪਣੀਆਂਭਾਵਨਾਵਾਂ ਦੇ ਕਾਰਨ ਅਤਾਕਿਰਤ ਨਹੀਂਬਣ ਜਾਂਦੇ |ਇਹ ਤਾਕਤ ਤੁਹਾਨੂੰ ਭਾਵਨਾਵਾਂ ਅਤੇ ਅਸਲੀਅਤ ਦਰਮਿਆਨ ਸੰਤੁਲਨ ਬਣਾਈਰੱਖਣ ਵਿਚ ਮਦਦ ਕਰਦੀ ਹੈ ਪਰ ਕੁਝਸੰਦਰਭਾਂਵਿਚ ਤੁਹਾਨੂੰ ਆਪਣਾ ਦਿ੍ਸ਼ਟੀਕੋਣਸਪੱਸ਼ਟ ਕਰਨਾ ਹੋਵੇਗਾ, ਕਿਉਾਕਿ ਕੁਝਅਜਿਹੇ ਲੋਕ ਤੁਹਾਨੂੰ ਗ਼ਲਤੀ ਨਾਲ ਠੰਢਾ ਸਮਝਦੇ ਹਨ |
• ਜੇਕਰ ਤੁਹਾਡੇ ਅੰਕ 16-30 ਹਨ ਤਾਂ ਤੁਸੀਂਬਹੁਤ ਜ਼ਿਆਦਾ ਭਾਵੁਕ ਹੋ |ਅੰਦਰ ਹੀ ਅੰਦਰ ਆਪਣੇ-ਆਪ ਨੂੰ ਨਾਕਾਫੀ ਜਾਂ ਅਧੂਰਾ ਸਮਝਦੇ ਹੋ |ਤੁਹਾਨੂੰ ਆਸਾਨੀ ਨਾਲ ਚੋਟ ਪਹੰੁਚ ਜਾਂਦੀ ਹੈ |ਤੁਸੀਂਦੂਜਿਆਂ 'ਤੇ ਭਰੋਸਾ ਨਹੀਂ ਕਰਦੇ ਅਤੇ ਤੁਹਾਡੇ ਲਈ ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਦੂਜੇ ਪ੍ਰੇਸ਼ਾਨੀਆਂਵਿਚ ਵੀ ਤੁਹਾਡਾ ਸਾਥ ਦੇਣਗੇ |ਤੁਹਾਨੂੰ ਆਪਣੀਆਂ ਭਾਵਨਾਵਾਂਨੂੰ ਕਾਬੂ ਕਰਨ ਦੀ ਲੋੜ ਹੈ, ਵਰਨਾ ਇਹ ਤੁਹਾਡੇ ਜੀਵਨ ਵਿਚ ਮੁਸ਼ਕਿਲਾਂਪੈਦਾ ਕਰ ਸਕਦੀਆਂਹਨ |ਇਕ ਵਾਰ ਜਦੋਂਤੁਸੀਂ ਆਤਮ ਕੰਟਰੋਲ ਕਰ ਲਓਗੇ, ਤਦ ਤੁਹਾਡੀ ਸੰਵੇਦਨਸ਼ੀਲਤਾ ਤੁਹਾਨੂੰ ਦੂਜਿਆਂਦਾ ਪ੍ਰੇਮ ਹਾਸਲ ਕਰਨ ਵਿਚ ਮਦਦ ਕਰੇਗੀ |

ਪੇਸ਼ਕਸ਼ : ਪਿੰਕੀ,
ਇਮੇਜ ਰਿਫਲੈਕਸ਼ਨ ਸੈਂਟਰ |

ਆਂਡੇ ਤੋਂ ਬਿਨਾਂ ਸੁਆਦ ਕੇਕ

ਸਮੱਗਰੀ : ਮੈਦਾ-1 ਪਾਅ, ਮਿਲਕਮੇਡ-1 ਟੀਨ, ਨਮਕੀਨ ਮੱਖਣ-100 ਗ੍ਰਾਮ, ਬੇਕਿੰਗ ਪਾਊਡਰ-ਅੱਧਾ ਚਮਚ, ਮਿੱਠਾ ਸੋਢਾ-ਅੱਧਾ ਚਮਚ, ਕੋਕੋ ਪਾਊਡਰ-2 ਚਮਚ, ਕੋਕ ਜਾਂ ਦੁੱਧ-1 ਬੋਤਲ |
ਵਿਧੀ : ਮੈਦਾ, ਬੇਕਿੰਗ ਪਾਊਡਰ, ਮਿੱਠਾ ਸੋਢਾ, ਕੋਕੋ ਪਾਊਡਰ ਇਕੱਠੇ ਮਿਲਾ ਕੇ ਛਾਣਲਓ |ਇਕ ਖੁੱਲ੍ਹੇ ਬਰਤਨ ਵਿਚ ਪਿਘਲਿਆਹੋਇਆਮੱਖਣਤੇ ਮਿਲਕਮੇਡ ਪਾ ਦਿਓ |ਇਸ ਨੂੰ ਬੀਟਰ ਨਾਲ 15-20 ਮਿੰਟ ਮਿਕਸ ਕਰੋ |
ਫਿਰ ਹੌਲੀ-ਹੌਲੀ ਮੈਦਾ, ਬੇਕਿੰਗ ਪਾਊਡਰ, ਮਿੱਠਾ ਸੋਢਾ, ਕੋਕੋ ਪਾਊਡਰ ਦਾ ਮਿਸ਼ਰਣਪਾਉਾਦੇ ਜਾਓ |ਜਦੋਂ ਮਿਕਸਰ ਗਾੜ੍ਹਾ ਹੋ ਜਾਵੇ ਤਾਂ ਥੋੜ੍ਹਾ-ਥੋੜ੍ਹਾ ਕੋਕ ਪਾਉਾਦੇ ਜਾਓ | ਜਦੋਂ ਮਿਕਸਰ ਤਿਆਰ ਹੋ ਜਾਵੇ ਤਾਂ ਉਸ ਨੂੰ ਪਾਣੀ ਵਾਲੀ ਕੌਲੀ ਵਿਚ ਪਾ ਕੇ ਟੈਸਟ ਕਰੋ | ਬੇਕਿੰਗ ਪੈਨ ਨੂੰ ਪਹਿਲਾਂਤੋਂ ਤੇਲ ਲਗਾ ਕੇ ਰੱਖੋ | ਇਸ ਵਿਚ ਸਾਰਾ ਮਿਕਸਰ ਪਾ ਦਿਓ |ਇਸ ਨੂੰ ਓਵਨ ਵਿਚ 10-15 ਮਿੰਟ ਤੱਕ ਗਰਮ ਕਰਨਾ ਰੱਖੋ ਅਤੇ ਫਿਰ ਮਿਸ਼ਰਣਵਾਲੇ ਪੈਨ ਨੂੰ ਓਵਨ 'ਚ 30 ਤੋਂ 40 ਮਿੰਟ ਲਈ ਗਰਮ ਕਰੋ |ਤਾਪਮਾਨ 21003 'ਤੇ ਰੱਖੋ |

-ਗੁਰਿੰਦਰ ਕੌਰ ਘੁਲਾਲ,
ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ |

ਵਿਧਵਾ ਔਰਤਾਂ ਪ੍ਰਤੀ ਸਮਾਜ ਵਧਾਵੇ ਜ਼ਿੰਮੇਵਾਰੀ

ਕੁਦਰਤ ਦਾ ਇਹ ਅਟੱਲ ਨਿਯਮ ਹੈ ਕਿ ਜੋ ਇਨਸਾਨ ਜਨਮ ਲੈਂਦਾ ਹੈ, ਉਸ ਦੀ ਇਕ ਦਿਨ ਮੌਤ ਵੀ ਹੋਣੀ ਹੀ ਹੁੰਦੀ ਹੈ | ਇਥੋਂ ਤੱਕ ਕਿ ਦੁਨੀਆ ਨੂੰ ਤਾਰਨ ਆਏ 'ਰੱਬੀ ਰਹਿਬਰ' ਵੀ ਇਕ ਦਿਨ ਇਸ ਦੁਨੀਆ ਨੂੰ ਸਰੀਰਕ ਤੌਰ 'ਤੇ ਸਦੀਵੀ ਵਿਛੋੜਾ ਦੇ ਗਏ | 
ਇਸ ਸਮਾਜ ਵਿਚ ਰਹਿੰਦੇ ਹੋਏ ਸਾਨੂੰ ਆਪਣੇ ਆਲੇ-ਦੁਆਲੇ ਨਜ਼ਰ ਮਾਰਨ 'ਤੇ ਹਰ ਉਮਰ ਵਰਗ ਨਾਲ ਸਬੰਧਿਤ ਅਜਿਹੀਆਂ ਔਰਤਾਂ ਨਜ਼ਰ ਪੈ ਜਾਂਦੀਆਂ ਹਨ, ਜੋ ਕਿ ਵਿਧਵਾ ਹੋਣ ਦੀ ਜੂਨ ਹੰਡਾਅ ਰਹੀਆਂ ਹੁੰਦੀਆਂ ਹਨ | ਵਿਧਵਾ ਔਰਤ ਦਾ ਦਰਦ ਉਹੀ ਔਰਤ ਚੰਗੀ ਤਰ੍ਹਾਂ ਸਮਝ ਸਕਦੀ ਹੈ, ਜਿਸ ਨੇ ਖੁਦ ਵਿਧਵਾ ਹੋਣ ਦਾ ਸੰਤਾਪ ਹੱਡੀਂ ਹੰਡਾਇਆ ਹੋਵੇ |
ਇਹ ਵੀ ਇਕ ਸੱਚਾਈ ਹੈ ਕਿ ਵਿਧਵਾ ਔਰਤਾਂ ਲਈ ਸਮਾਜ ਵਿਚ ਤਾਂ ਕੀ ਥਾਂ ਹੋਣੀ ਸੀ, ਸਗੋਂ ਉਹ ਆਪਣੇ ਪਰਿਵਾਰ ਵਿਚ ਹੀ ਬੇਗਾਨੀਆਂ ਜਿਹੀਆਂ ਹੋ ਕੇ ਰਹਿ ਜਾਂਦੀਆਂ ਹਨ | ਜਿਹੜੀਆਂ ਵਿਧਵਾ ਔਰਤਾਂ ਦੀ ਆਮਦਨ ਦਾ ਕੋਈ ਸਾਧਨ ਨਹੀਂ ਹੁੰਦਾ, ਉਹ ਦੂਜਿਆਂ ਦੇ ਸਹਾਰੇ ਹੀ ਦਿਨ ਕੱਟੀ ਕਰਨ ਲਈ ਮਜਬੂਰ ਹੁੰਦੀਆਂ ਹਨ | ਕਈਘਰਾਂਵਿਚ ਆਪਣੀਆਂ ਦਰਾਣੀਆਂ, ਜਠਾਣੀਆਂ ਤੇ ਨਣਦਾਂ ਦੇ ਸਾਰੇ ਕੰਮ ਕਰਨੇ ਪੈਂਦੇ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਪਾਲਣੇ ਪੈਂਦੇ ਹਨ, ਤਾਂ ਜਾ ਕੇ ਉਸ ਨੂੰ ਦੋ ਟਾਈਮ ਦੀ ਰੋਟੀ ਜੁੜਦੀ ਹੈ | ਅਜਿਹੀਆਂ ਵਿਧਵਾ ਔਰਤਾਂ ਦਾ ਬੁਢਾਪਾ ਬੜਾ ਦੁਖਦਾਇਕ ਹੁੰਦਾ ਹੈ |
ਭਾਵੇਂ ਅੱਜ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਲੋਕਾਂ ਦੀ ਸੋਚ ਵਿਚ ਅਜੇ ਆਧੁਨਿਕਤਾ ਨੇ ਪ੍ਰਵੇਸ਼ ਨਹੀਂ ਕੀਤਾ | ਕਈ ਵਾਰ ਦੋ ਬੱਚਿਆਂ ਦੀ ਮਾਂ ਉਸ ਸਮੇਂ ਵਿਧਵਾ ਹੋ ਜਾਂਦੀ ਹੈ, ਜਦੋਂ ਉਹ ਉਮਰ ਦੇ ਅੱਧ-ਵਿਚਾਲੇ ਜਿਹੇ ਹੁੰਦੀ ਹੈ | 35 ਸਾਲ ਤੋਂ ਉਪਰ ਉਮਰ ਦੀਆਂ ਵਿਧਵਾ ਔਰਤਾਂ ਦੇ ਪੁਨਰ-ਵਿਆਹ ਵੀ ਘੱਟ ਹੀ ਹੁੰਦੇ ਹਨ | ਅਜਿਹੀਆਂ ਔਰਤਾਂ ਸਹੁਰੇ ਅਤੇ ਪੇਕਿਆਂ ਵਿਚਾਲੇ ਹੀ ਲਟਕਦੀਆਂ ਰਹਿੰਦੀਆਂ ਹਨ | ਇਸ ਉਮਰ ਵਿਚ ਉਨ੍ਹਾਂ ਦੇ ਦੋ ਕੁ ਬੱਚੇ ਵੀ ਹੰੁਦੇ ਹਨ, ਜਿਹੜੇ ਕਿ ਉਸ ਦੇ ਦੂਜਾ ਵਿਆਹ ਕਰਵਾਉਣ ਵਿਚ ਵੱਡਾ ਅੜਿੱਕਾ ਬਣ ਜਾਂਦੇ ਹਨ | ਇਸ ਤਰ੍ਹਾਂ 30 ਤੋਂ 45 ਸਾਲ ਤੱਕ ਦੀ ਉਮਰ ਵਿਚ ਵਿਧਵਾ ਹੋਣ ਵਾਲੀਆਂ ਔਰਤਾਂ ਅਕਸਰ ਹੀ ਆਪਣੇ ਬੱਚਿਆਂ ਦੀ ਖਾਤਰ ਦੂਜਾ ਵਿਆਹ ਨਹੀਂ ਕਰਵਾਉਂਦੀਆਂ ਤੇ ਆਪਣੇ ਬੱਚਿਆਂ ਦੀ ਪਾਲਣਾ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲੈਂਦੀਆਂ ਹਨ, ਜਦੋਂ ਕਿ ਨੌਜਵਾਨ ਔਰਤ ਵਿਧਵਾ ਹੋ ਜਾਂਦੀ ਹੈ ਤਾਂ ਸਮਾਜ ਦੇ ਭੁੱਖੇ ਭੇ ੜੀਆਂ ਦੀਆਂ ਨਜ਼ਰਾਂ ਉਸ ਉਪਰ ਟਿਕ ਜਾਂਦੀਆਂ ਹਨ |
ਸ਼ਹਿਰਾਂ ਵਿਚ ਤਾਂ ਫੇਰ ਵੀ ਲੋਕ ਵਿਧਵਾ ਔਰਤਾਂ ਬਾਰੇ ਸੋਚ ਕੁਝ ਸਹੀ ਰੱਖਦੇ ਹਨ ਪਰ ਪਿੰਡਾਂ ਵਿਚ ਤਾਂ ਕਈ ਵਾਰ ਵਿਧਵਾ ਔਰਤ ਨੂੰ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨਾ ਹੀ ਔਖਾ ਹੋ ਜਾਂਦਾ ਹੈ | ਜੇ ਕੋਈ ਵਿਧਵਾ ਔਰਤ ਆਪਣੇ ਵਿਧਵਾ ਹੋਣ ਦੇ ਕਈ ਸਾਲ ਬਾਅਦ ਭੁੱਲ-ਭੁਲੇਖੇ ਵੀ ਕੋਈ ਫੁੱਲ-ਬੂਟਿਆਂ ਵਾਲਾ ਕੋਈ ਹਲਕੇ ਰੰਗ ਦਾ ਵੀ ਸੂਟ ਪਾ ਲਵੇ ਤਾਂ ਉਹ ਫੁੱਲ ਆਂਢ-ਗੁਆਂਢ ਦੀਆਂ ਕਈ ਵਿਹਲੜ ਬੁੜੀਆਂ ਨੂੰ ਸੂਲ ਵਾਂਗ ਚੁੱਭਦੇ ਹਨ | ਜੇ ਕਿਤੇ ਵਿਧਵਾ ਔਰਤ ਦਾ ਤਾਏ, ਚਾਚੇ, ਮਾਸੀ, ਭੂਆ, ਮਾਮੇ ਦਾ ਪੁੱਤ ਉਸ ਨੂੰ ਮਿਲਣ ਆ ਜਾਵੇ, ਜੋ ਕਿ ਉਸ ਦੇ ਸਕੇ ਭਰਾ ਵਰਗਾ ਹੀ ਹੁੰਦਾ ਹੈ, ਤਾਂ ਵੀ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ | ਇਸ ਤਰ੍ਹਾਂ ਸਾਰੀ ਉਮਰ ਹੀ ਵਿਧਵਾ ਔਰਤ ਨੂੰ ਅਨੇਕਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ |
ਨੌਜਵਾਨ ਵਿਧਵਾ ਔਰਤਾਂ ਨਾਲ ਤਾਂ ਝਾਂਜਰਾਂ ਦੇ ਬੋਲ ਵੀ ਸਦਾ ਲਈ ਰੁੱਸ ਜਾਂਦੇ ਨੇ | ਵਿਧਵਾ ਔਰਤਾਂ ਦੀਆਂ ਅੱਖਾਂ ਸਾਰੀ ਉਮਰ ਹੀ ਕਜਲੇ ਦੀ ਧਾਰ ਲਈ ਤਰਸਦੀਆਂ ਰਹਿ ਜਾਂਦੀਆਂ ਨੇ | ਵਿਧਵਾ ਔਰਤ ਤਾਂ ਅੱਖਾਂ ਦੁਖਣੀਆਂ ਆਉਣ 'ਤੇ ਵੀ ਕਾਲੀ ਐਨਕ ਨਹੀਂ ਲਗਾ ਸਕਦੀ, ਚੂੜੀਆਂ ਦੀ ਖਣਕ ਸੁਣਨ ਲਈ ਵਿਧਵਾ ਔਰਤਾਂ ਦੇ ਕੰਨ ਤਰਸ ਜਾਂਦੇ ਹਨ | ਵਿਧਵਾ ਔਰਤਾਂ ਦੀ ਹੋਣੀ ਵੇਖ ਕੇ ਹੀ ਤਾਂ ਹਰ ਔਰਤ ਆਪਣੇ-ਆਪ ਨੂੰ ਸੁਹਾਗਣ ਹੀ ਮਰਨਾ ਲੋਚਦੀ ਹੈ |
ਲੋੜ ਤਾਂ ਇਸ ਗੱਲ ਦੀ ਹੈ ਕਿ ਵਿਧਵਾ ਔਰਤਾਂ ਪ੍ਰਤੀ ਸਮਾਜ ਵਿਚ ਰਹਿੰਦੇ ਲੋਕਾਂ ਦਾ ਨਜ਼ਰੀਆ ਬਦਲਿਆ ਜਾਵੇ | ਇਸ ਗੱਲ ਦੀ ਸ਼ੁਰੂਆਤ ਸਾਨੂੰ ਆਪਣੇ-ਆਪ ਤੋਂ ਹੀ ਕਰਨੀ ਚਾਹੀਦੀ ਹੈ | ਵਿਧਵਾ ਔਰਤਾਂ ਦੇ ਪੁਨਰਵਿਆਹ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ | ਔਰਤ ਦੇ ਵਿਧਵਾ ਹੋਣ ਵਿਚ ਉਸ ਦਾ ਕੋਈ ਕਸੂਰ ਨਹੀਂ ਹੁੰਦਾ, ਫਿਰ ਵੀ ਇਸ ਦੀ ਸਜ਼ਾ ਉਸ ਨੂੰ ਸਾਰੀ ਉਮਰ ਹੀ ਭੁਗਤਣੀ ਪੈਂਦੀ ਹੈ | ਵਿਧਵਾ ਔਰਤਾਂ ਪ੍ਰਤੀ ਨਜ਼ਰੀਆ ਬਦਲਣਾ ਹੀ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਦੁੱਖ ਘਟਾ ਸਕਦਾ ਹੈ |
ਸਾਨੂੰ ਵਿਧਵਾ ਔਰਤਾਂ ਨੂੰ ਪ੍ਰੇਸ਼ਾਨ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੇ 'ਦੁੱਖਾਂ ਦੇ ਹਰਕਾਰੇ' ਨਹੀਂ ਬਣਨਾ ਚਾਹੀਦਾ, ਸਗੋਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਹੱਲ ਵਿਚ ਸਹਾਇਤਾ ਕਰਕੇ 'ਸੱਚ ਦੇ ਵਣਜ਼ਾਰੇ' ਬਣਨਾ ਚਾਹੀਦਾ ਹੈ | ਜਿਵੇਂ ਹੁਣ ਪਿੰਡਾਂ 'ਚ ਵੀ ਬੌੜੇ ਦਰਾਂ, ਕੱਚੀਆਂ ਕੰਧਾਂ, ਕੱਚੀ ਜਾਂ ਬਾਲਿਆਂ ਦੀ ਛੱਤ ਵਾਲੇ ਘਰਾਂ ਦੀ ਥਾਂ ਮਹਿਲਾਂ, ਕਿਲਿਆਂ ਵਰਗੇ ਉੱਚੇ, ਖੁੱਲ੍ਹੇ ਤੇ ਲੰਬੇ-ਚੌੜੇ ਘਰ, ਕੋਠੀਆਂ ਤੇ ਬੰਗਲੇ ਬਣ ਗਏ ਹਨ, ਜਿਨ੍ਹਾਂ ਦੇ ਵੱਡੇ-ਵੱਡੇ ਗੇਟ ਹੁੰਦੇ ਹਨ ਤਾਂ ਇਸ ਦੇ ਨਾਲ ਹੀ ਲੋਕਾਂ ਦੀ ਸੋਚ ਵਿਚ ਵੀ ਤਬਦੀਲੀ ਆਉਣੀ ਚਾਹੀਦੀ ਹੈ, ਇਹ ਅੱਜ ਦੇ ਸਮੇਂ ਦੀ ਲੋੜ ਵੀ ਹੈ ਤੇ ਮੰਗ ਵੀ |


ਜਗਮੋਹਨ ਸਿੰਘ ਲੱਕੀ
-ਲੱਕੀ ਨਿਵਾਸ, ਕੋਠੀ ਨੰਬਰ 61-ਏ, ਵਿੱਦਿਆ ਨਗਰ, ਪਟਿਆਲਾ |
ਮੋਬਾ: 94638-19174

ਜਿਸ ਨੇ ਸਮੇਂ ਦੀ ਕਦਰ ਪਛਾਣਲਈ, ਉਹ ਹੋ ਗਿਆ ਸਫ਼ਲ


ਸਮੇਂਦਾ ਸਹੀ ਉਪਯੋਗ ਹੀ ਸਫ਼ਲਤਾ ਦਾ, ਕੈਰੀਅਰ ਦਾ ਮੁੱਖ ਸਿਧਾਂਤ ਹੈ | ਜਿਨ੍ਹਾਂਨੇ ਸਮੇਂਦੀ ਕਦਰ ਕੀਤੀ ਹੈ, ਉਨ੍ਹਾਂਨੇ ਜ਼ਿੰਦਗੀ ਦੇ ਹਰ ਕਦਮ 'ਤੇ ਸਫ਼ਲਤਾ ਪਾਈ ਹੈ |ਖਾਸ ਨੁਕਤੇ ਹਨ, ਜਿਨ੍ਹਾਂਨਾਲ ਕੈਰੀਅਰ ਨੂੰ, ਜ਼ਿੰਦਗੀ ਨੂੰ ਨਵੀਂਰੌਸ਼ਨੀ ਮਿਲੇਗੀ-
• ਹਰ ਦਿਨ ਦਾ ਪ੍ਰੋਗਰਾਮ ਇਕ ਪੇਪਰ 'ਤੇ ਲਿਖਿਆਜਾਵੇ ਕਿ ਪੂਰੇ ਦਿਨ 'ਚ ਕੀ-ਕੀ ਕਰਨਾ ਹੈ | • ਸੌਖੇ-ਸੌਖੇ ਕੰਮਾਂ ਨੂੰ ਪਹਿਲ ਦਿਓ | • ਜਲਦੀ ਉਠਣਨਾਲ ਸਾਰੇ ਕੰਮ ਵਧੀਆਹੰੁਦੇ ਹਨ | • ਹਮੇਸ਼ਾ ਸਾਕਾਰਾਤਮਿਕ ਸੋਚ ਲੈ ਕੇ ਚੱਲੋ ਤਾਂਕੰਮ ਜ਼ਿਆਦਾ ਤੇ ਵਧੀਆਹੰੁਦੇ ਹਨ | • ਨਿਯਮ ਅਨੁਸਾਰ, ਸਮੇਂ ਅਨੁਸਾਰ ਕੀਤੇ ਕੰਮ ਹਮੇਸ਼ਾ ਹੀ ਜੀਵਨ ਦੀ ਗਤੀ ਤੇਜ਼ ਕਰਦੇ ਹਨ | • ਸੁਸਤੀ, ਦੇਰ ਨਾਲ ਉਠਣ ਨਾਲ ਜੀਵਨ ਨਰਕ ਬਣਦਾ ਹੈ |
• ਸੁਸਤੀ ਜ਼ਿੰਦਗੀ ਦੀ ਗਤੀ ਰੋਕਦੀ ਹੈ ਤੇ ਕਈਬਿਮਾਰੀਆਂਦੀ ਜੜ੍ਹ ਹੈ |
• ਜੋ ਲੋਕ ਸਮੇਂਦੀ ਕਦਰ ਕਰਦੇ ਹਨ, ਬੱਚਤ ਕਰਦੇ ਹਨ, ਉਨ੍ਹਾਂ ਦਾ ਹਰੇਕ ਕੰਮ ਸਮੇਂਸਿਰ ਹੰੁਦਾ ਹੈ |
• ਸ਼ਾਂਤਮਈ ਤੇ ਊਰਜਾ ਭਰਪੂਰ ਸਵੇਰ ਦੀ ਸ਼ੁਰੂਆਤ ਕਰਨ ਨਾਲ ਪੂਰਾ ਦਿਨ ਤਾਕਤ ਬਣੀ ਰਹਿੰਦੀ ਹੈ |
• ਸਵੇਰ ਦੀ ਸੈਰ ਨਾਲ, ਚੰਗੇ ਦੋਸਤਾਂਦੇ ਮੇਲ ਨਾਲ ਜ਼ਿੰਦਗੀ 'ਚ ਖੁਸ਼ੀ ਰਹਿੰਦੀ ਹੈ | • ਅਲੱਗ-ਅਲੱਗ ਕੰਮਾਂਨੂੰ ਵੰਡ ਕੇ ਸਮਾਂਦਿੱਤਾ ਜਾਵੇ ਤਾਂਕੰਮ ਤੇਜ਼ ਹੰੁਦਾ ਹੈ | • ਜੇਕਰ ਕੋਈਪ੍ਰੋਗਰਾਮ ਬਦਲ ਜਾਵੇ ਤਾਂ ਇਸ ਤੋਂਘਬਰਾਉਣਦੀ ਜ਼ਰੂਰਤ ਨਹੀਂ, ਸਗੋਂਸਹੂਲਤ ਮੁਤਾਬਿਕ ਕਰੋ ਤਾਂਠੀਕ ਰਹੇਗਾ |• ਬਹੁਤ ਹੀ ਜ਼ਰੂਰੀ ਕੰਮ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ | • ਜਿਵੇਂ-ਜਿਵੇਂਆਦਮੀ ਸਫ਼ਲ ਹੰੁਦਾ ਹੈ ਤਾਂ ਕੰਮ ਆਪਣੇ-ਆਪ ਹੀ ਸਮੇਂ'ਤੇ ਹੰੁਦੇ ਜਾਂਦੇ ਹਨ | • ਜ਼ਿੰਦਗੀ 'ਚ 'ਟਾਈਮ ਮੈਨੇਜਮੈਂਟ' ਦਾ ਬਹੁਤ ਵੱਡਾ ਰੋਲ ਹੈ, ਇਸੇ ਤਰ੍ਹਾਂਇਸ 'ਤੇ ਕੀਤੀ ਜਾਣਵਾਲੀ ਪੜ੍ਹਾਈ ਵੀ ਵਿਸ਼ਾਲ ਹੈ |
-ਤਰਸੇਮ ਬੱਧਣ

ਏਹੁ ਹਮਾਰਾ ਜੀਵਣਾ

• ਔਰਤ ਇਸ ਧਰਤੀ ਉੱਪਰ ਕੁਦਰਤ ਦੀ ਸਭ ਤੋਂ ਮਹਾਨ ਰਚਨਾ ਹੈ, ਜਿਸ ਨੂੰ ਜਨਨੀ ਜਾਂ ਸਮਾਜ ਦਾ ਨੀਂਹ-ਪੱਥਰ ਵੀ ਕਿਹਾ ਜਾਂਦਾ ਹੈ, ਜੋ ਕਿ ਇਕ ਧੀ, ਭੈਣ, ਪਤਨੀ ਤੇ ਫਿਰ ਮਾਂ ਦੇ ਰੂਪ ਵਿਚ ਆਪਣਾ ਰੋਲ ਸੁਆਰਥਹੀਣ ਹੋ ਕੇ ਨਿਭਾਉਾਦੀ ਹੋਈ ਖੁਸ਼ ਰਹਿੰਦੀ ਹੈ ਪਰ ਇੰਨੀ ਮਹਾਨ ਦੇਵੀ ਨੂੰ ਇਹ ਸਮਾਜ ਕਿਸੇ ਵੀ ਰੂਪ ਵਿਚ ਸਤਿਕਾਰ ਨਹੀਂ ਦਿੰਦਾ | ਅਜਿਹਾ ਕਿਉਾ? ਇਕ ਔਰਤ ਆਪਣੇ ਪਿਤਾ ਦੇ ਘਰ ਵਿਚ ਵੀ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ ਤੇ ਆਪਣੇ ਪਤੀ ਦੇ ਘਰ ਵਿਚ ਵੀ ਨਹੀਂ, ਕਿਉਾਕਿ ਆਪਣਾ ਸਮਾਜ ਮਰਦ ਪ੍ਰਧਾਨ ਸਮਾਜ ਹੈ | ਇਸ ਲਈ ਮਰਦ ਹਮੇਸ਼ਾ ਔਰਤ ਉੱਪਰ ਜ਼ੁਲਮ ਕਰਨ ਲਈ ਤਿਆਰ ਰਹਿੰਦਾ ਹੈ | ਜੇਕਰ ਔਰਤ ਚਾਹੇ ਤਾਂ ਮਰਦ ਦੇ ਜ਼ੁਲਮਾਂ ਦਾ ਟਾਕਰਾ ਕਰ ਸਕਦੀ ਹੈ, ਕਿਉਾਕਿ ਅੱਜ ਦੀ ਔਰਤ ਨਿਮਾਣੀ ਨਹੀਂ ਹੈ | ਹਰ ਖੇਤਰ ਵਿਚ ਔਰਤ ਮਰਦ ਦੇ ਬਰਾਬਰ ਖੜ੍ਹਦੀ ਹੈ, ਭਾਵੇਂ ਕੋਈ ਬਿਜਨਸ ਹੋਵੇ ਜਾਂ ਕੋਈ ਨੌਕਰੀ | ਸਮਾਜ ਸੇਵੀ ਕੰਮਾਂ ਵਿਚ ਵੀ ਔਰਤ ਅੱਗੇ ਵਧ ਰਹੀ ਹੈ ਪਰ ਕਿਤੇ ਨਾ ਕਿਤੇ ਮਾਂ-ਬਾਪ ਵੀ ਮਜਬੂਰ ਹੋ ਜਾਂਦੇ ਹਨ, ਕਿਉਾਕਿ ਸਮਾਜ ਵਿਚ ਅਪਰਾਧ ਵਧ ਰਹੇ ਹਨ | ਔਰਤ ਵਿਚ ਆਤਮਵਿਸ਼ਵਾਸ ਜ਼ਰੂਰੀ ਹੈ | ਜੇਕਰ ਔਰਤ ਆਪਣੇ ਪਿਆਰ ਨਾਲ ਸਭ ਦਾ ਮਨ ਜਿੱਤ ਸਕਦੀ ਹੈ ਤਾਂ ਔਰਤ ਜੁਲਮਾਂ ਦਾ ਟਾਕਰਾ ਵੀ ਆਪਣੀ ਸਮਝ ਤੇ ਬਹਾਦਰੀ ਨਾਲ ਕਰ ਸਕਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਔਰਤ ਬੇਵੱਸ ਹੋ ਕੇ ਰਹਿ ਜਾਂਦੀ ਹੈ | 
ਇਕ ਔਰਤ ਨੂੰ ਚਾਹੁੰਦਿਆਂ ਹੋਇਆਂ ਵੀ ਮਰਦ ਦੀ ਬਰਾਬਰਤਾ ਨਹੀਂ ਮਿਲਦੀ | ਕਿਤੇ ਨਾ ਕਿਤੇ ਔਰਤ ਹੀ ਇਸ ਲਈ ਜ਼ਿੰਮੇਵਾਰ ਹੈ, ਕਿਉਾਕਿ ਜਦੋਂ ਬੇਟੀ ਵੱਡੀ ਹੁੰਦੀ ਹੈ ਤਾਂ ਮਾਂ ਉਸ ਨੂੰ ਵਾਰ-ਵਾਰ ਬੇਟੀ ਹੋਣ ਦਾ ਅਹਿਸਾਸ ਕਰਵਾਉਾਦੀ ਰਹਿੰਦੀ ਹੈ ਤੇ ਬਿਨਾਂ ਮਤਲਬ ਤੋਂ ਰੋਕ-ਟੋਕ ਕਰਦੀ ਹੈ | ਇਸ ਦੇ ਉਲਟ ਬੇਟਾ ਘਰ ਵਿਚ ਲੇਟ ਆਵੇ ਤਾਂ ਮਾਤਾ-ਪਿਤਾ ਪੁੱਛਦੇ ਤੱਕ ਨਹੀਂ | ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਹੀ ਭਰੂਣ ਹੱਤਿਆ, ਦਾਜ ਦੀ ਸਮੱਸਿਆ, ਸਰੀਰਕ ਸ਼ੋਸ਼ਣ ਜਿਹੇ ਅਪਰਾਧ ਵਧ ਰਹੇ ਹਨ | ਲੋੜ ਹੈ ਕੁੜੀਆਂ ਨਾਲੋਂ ਵੱਧ ਮੁੰਡਿਆਂ 'ਤੇ ਸ਼ਿਕੰਜਾ ਕੱਸਣ ਦੀ, ਕਿਉਾਕਿ ਮੁੰਡੇ ਮਾਂ-ਬਾਪ ਵੱਲੋਂ ਦਿੱਤੀ ਖੁੱਲ੍ਹ ਦਾ ਨਾਜਾਇਜ਼ ਫਾਇਦਾ ਲੈਂਦੇ ਹਨ | ਪਤੀ ਦੇ ਘਰ ਵਿਚ ਵੀ ਇਕ ਔਰਤ ਨਾਲ ਵਿਤਕਰਾ ਹੁੰਦਾ ਹੈ | ਜੇਕਰ ਘਰ ਤੇ ਸਮਾਜ ਵੱਲੋਂ ਸਤਾਈ ਔਰਤ ਜਿਗਰਾ ਕਰਕੇ ਕਿਸੇ ਅਪਰਾਧ ਵਿਰੁੱਧ ਆਵਾਜ਼ ਉਠਾਉਾਦੀ ਹੈ ਤਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਔਰਤ ਜਾਗ ਚੁੱਕੀ ਹੈ, ਲੋੜ ਹੈ ਸਿਰਫ ਉਸ ਨੂੰ ਆਪਣੇ ਆਤਮ-ਵਿਸ਼ਵਾਸ਼ ਨੂੰ ਹੋਰ ਪੱਕਾ ਕਰਨ ਦੀ | ਹੁਣ ਉਹ ਦਿਨ ਦੂਰ ਨਹੀਂ ਜਦੋਂ ਔਰਤ ਤੇ ਮਰਦ ਹਰ ਖੇਤਰ ਵਿਚ ਬਰਾਬਰ ਦੇ ਹੱਕਦਾਰ ਹੋਣਗੇ |

-ਪਰਮਜੀਤ ਕੌਰ ਸੋਢੀ,
ਭਗਤਾ ਭਾਈਕਾ (ਬਠਿੰਡਾ)

• ਔਰਤ ਨੇ ਆਪਣੀ ਯੋਗਤਾ ਦੇ ਆਧਾਰ 'ਤੇ ਬਹੁਤ ਸਾਰੇ ਖੇਤਰਾਂ ਵਿਚ ਕਾਬਿਲਤਾ ਸਾਬਤ ਕਰ ਦਿੱਤੀ ਹੈ ਪਰ ਫਿਰ ਵੀ ਬਹੁਤ ਸਾਰੇ ਖੇਤਰਾਂ ਅਜਿਹੇ ਨੇ ਜਿਥੇ ਅਜੇ ਵੀ ਉਹ ਆਪਣੀ ਜ਼ਿੰਦਗੀ ਤੇ ਇੱਜ਼ਤ ਲਈ ਲੜ ਰਹੀ ਹੈ ਅਤੇ ਬਰਾਬਰ ਦੇ ਮੌਕੇ ਚਾਹੁੰਦੀ ਹੈ | ਗੱਲ ਕਰਦੇ ਹਾਂ ਸਿੱਖਿਆ ਦੇ ਅਧਿਕਾਰ ਤੋਂ, ਅੱਜ ਵੀ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿਥੇ ਪਿੰਡ ਦੇ ਸਕੂਲ ਜਾਂ ਸ਼ਹਿਰ ਵਿਚ ਪੈਂਦੇ ਕਾਲਜ ਤੋਂ ਬਿਨਾਂ ਅੱਗੇ ਕੁੜੀਆਂ ਨੂੰ ਉੱਚ-ਵਿੱਦਿਆ ਲਈ ਨਹੀਂ ਭੇਜਿਆ ਜਾਂਦਾ | ਅਗਰ ਅੱਜ ਦੀ ਔਰਤ ਸੁਰੱਖਿਅਤ ਨਹੀਂ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ? ਭਾਵੇਂ ਕਿ ਦੇਸ਼ ਦੀ ਆਜ਼ਾਦੀ ਨੂੰ 66 ਸਾਲ ਤੋਂਜ਼ਿਆਦਾ ਬੀਤ ਗਏ ਹਨ ਪਰ ਅੱਜ ਵੀ ਜਦੋਂ ਔਰਤਾਂ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਉਹ ਸੁਰੱਖਿਅਤ ਨਹੀਂ ਹਨ | ਮਾਤਾ-ਪਿਤਾ, ਪਰਿਵਾਰ ਅਗਰ ਉਸ ਨਾਲ ਹਨ ਤਾਂ ਉਹ ਸਮਾਜ ਦਾ ਕੀ ਕਰੇ, ਜੋ ਉਸ ਨੂੰ ਅੱਗੇ ਵਧਣ ਤੋਂ ਰੋਕਦਾ ਹੈ | ਲੜਕੀ ਸਕੂਲ ਜਾਂ ਕਾਲਜ ਜਾਂਦੀ ਹੈ ਤਾਂ ਬੱਸਾਂ ਵਿਚ, ਰਸਤੇ 'ਤੇ ਚਲਦੇ ਹੋਏ ਲੋਕ ਪ੍ਰੇਸ਼ਾਨ ਕਰਦੇ ਹਨ, ਆਪਣੀ ਗੰਦੀ ਸੋਚ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਨਜ਼ਰਅੰਦਾਜ਼ ਕਰਨ 'ਤੇ ਉਸ ਨੂੰ ਕੁੜੀਆਂ ਦੀ ਕਮਜ਼ੋਰੀ ਸਮਝ ਲਿਆ ਜਾਂਦਾ ਹੈ ਅਤੇ ਅਗਰ ਕੁੜੀ ਵਿਰੋਧ ਕਰਦੀ ਹੈ ਤਾਂ ਗੱਲ ਪਰਿਵਾਰ ਦੀ ਤਹਿਜ਼ੀਬ 'ਤੇ ਆ ਜਾਂਦੀ ਹੈ ਕਿ ਲੜਕੀ ਨੂੰ ਸ਼ਰਮ, ਨੀਵੀਂ ਪਾਉਣੀ ਕਿਉਂ ਨਹੀਂ ਆਉਦੀ ਤੇ ਚੁੱਪ ਰਹਿਣ ਦੀ ਹੀ ਸਲਾਹ ਦਿੱਤੀ ਜਾਂਦੀ ਹੈ | ਪਰ ਕਦੋਂ ਤੱਕ ਚੁੱਪ ਰਿਹਾ ਜਾਵੇ |
ਅਗਰ ਸਿੱਖਿਆ ਹਾਸਲ ਕਰਨ ਤੋਂ ਬਾਅਦ ਲੜਕੀ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਆਤਮ-ਨਿਰਭਰ ਬਣ ਸਕੇ ਜਾਂ ਆਪਣੇ ਪਰਿਵਾਰ ਦੀ ਮਦਦ ਕਰ ਸਕੇ ਤਾਂ ਉਸ ਤੋਂ ਵੀ ਗੰਦਾ ਵਾਤਾਵਰਨ ਦਫ਼ਤਰਾਂ ਵਿਚ ਮਿਲਦਾ ਹੈ | ਲੋਕ ਆਪਣੇ ਅਹੁਦੇ ਦਾ ਗਲਤ ਪ੍ਰਯੋਗ, ਦੋਹਰੀ ਸ਼ਬਦਾਵਲੀ ਅਤੇ ਮਜ਼ਾਕ, ਕੁੜੀਆਂ ਨੂੰ ਹਮੇਸ਼ਾ ਗਲਤ ਹੀ ਸਮਝਦੇ ਹਨ ਕਿ ਇਹ ਘਰੋਂ ਨਿਕਲੀ ਹੈ ਤਾਂ ਇਹ ਗਲਤ ਹੀ ਹੋਵੇਗੀ ਅਤੇ ਛੇੜ-ਛਾੜ ਅਤੇ ਜਿਣਸੀ ਸ਼ੋਸ਼ਣ ਵਰਗੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ | ਲੜਕੀਆਂ ਆਪਣਾ ਆਚਰਣ ਉੱਚਾ ਰੱਖਣਾ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲੇ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਵੀ ਯਾਦ ਰਹੇ ਕਿ ਮਾਂ, ਭੈਣ, ਪਤਨੀ ਅਤੇ ਬੇਟੀ ਉਨ੍ਹਾਂ ਦੇ ਘਰ ਵੀ ਹਨ ਤਾਂ ਉਨ੍ਹਾਂ ਨਾਲ ਵੀ ਕੋਈ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਸਕਦਾ ਹੈ |
ਅਗਰ ਵਿਆਹ ਤੋਂ ਮਗਰੋਂ ਨੂੰਹ ਉਨ੍ਹਾਂ ਦੀ ਉਮੀਦ ਮੁਤਾਬਿਕ ਦਾਜ ਨਹੀਂ ਲੈ ਕੇ ਆਉਾਦੀ ਤਾਂ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਮਾਰਿਆ-ਕੁੱਟਿਆ ਅਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਤੇ ਫਿਰ ਵੀ ਗੱਲ ਨਾ ਬਣੇ ਤਾਂ ਤੇਲ ਪਾ ਕੇ ਸਾੜ ਦਿੱਤਾ ਜਾਂਦਾ ਹੈ, ਜਿਸ ਦੀ ਸਾਖਸ਼ੀ ਬਣਦੀਆਂ ਨੇ ਹਰ ਰੋਜ਼ ਦੀਆਂ ਅਖ਼ਬਾਰਾਂ | ਸਾਡੇ ਦੇਸ਼ ਵਿਚ ਔਰਤਾਂ ਨੂੰ ਦੇਵੀ ਸਮਝ ਕੇ ਪੂਜਾ ਕੀਤੀ ਜਾਂਦੀ ਹੈ ਪਰ ਔਰਤਾਂ ਦੀਆਂ ਸਮੱਸਿਆਵਾਂ ਉਸ ਦੇ ਜੰਮਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਤੇ ਮਰਨ ਤੱਕ ਨਾਲ ਹੀ ਚੱਲਦੀਆਂ ਹਨ | ਅੱਜ ਦੇ ਸਮੇਂ ਮੁਤਾਬਿਕ ਇਕ ਔਰਤ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਜਾਗਰੂਕ ਸਿੱਖਿਅਤ ਹੋ ਕੇ ਹੀ ਹੋਇਆ ਜਾ ਸਕਦਾ ਹੈ ਤੇ ਜੇ ਉਸ ਨੂੰ ਆਪਣੇ ਹੱਕ ਪਤਾ ਹੋਣ ਤਾਂਲੋੜ ਪੈਣ 'ਤੇ ਉਸ ਨੂੰ ਹੱਕ ਖੋਹਣੇ ਆਉਣੇ ਵੀ ਜ਼ਰੂਰੀ ਹਨ | ਮਾਪੇ ਆਪਣੀ ਸੋਚ ਬਦਲਣ ਅਤੇ ਧੀਆਂ ਤੇ ਪੁੱਤਾਂ ਵਿਚ ਫਰਕ ਨਾ ਕਰਨ, ਤਾਂ ਜੋ ਘਰ ਤੋਂ ਸ਼ੁਰੂ ਹੋ ਕੇ ਪੂਰੇ ਸਮਾਜ ਦੀ ਸੋਚ ਬਦਲੀ ਜਾ ਸਕੇ |

-ਰਮਨਦੀਪ ਕੌਰ,
ਕਪੂਰਥਲਾ |

ਹੁਣ ਸਿਲਾਈ ਮਸ਼ੀਨ ਚਲਦੀ ਘੱਟ ਪਰ ਰੱਖੋ ਸਾਂਭ ਕੇ


ਸਿਲਾਈ ਮਸ਼ੀਨ ਦੀ ਸਹੀ ਵਰਤੋਂ ਲਈ ਇਸ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਕਰਨੀ ਚਾਹੀਦੀ ਹੈ, ਤਾਂਕਿ ਇਹ ਲੰਬੇ ਸਮੇਂ ਤੱਕ ਬਿਨਾਂਕਿਸੇ ਖਰਾਬੀ ਦੇ ਚਲਦੀ ਰਹੇ |ਇਸ ਲਈ ਹੇਠਲਿਖੀਆਂ ਗੱਲਾਂਦਾ ਖਾਸ ਖਿਆਲ ਰੱਖੋ-
• ਸਿਲਾਈਮਸ਼ੀਨ ਵਿਚ ਜਿਨ੍ਹਾਂ ਥਾਵਾਂ 'ਤੇ ਤੇਲ ਦੇਣਦੇ ਲਈ ਸੁਰਾਖ ਬਣੇ ਹੰੁਦੇ, ਤੇਲ ਉਥੇ ਹੀ ਪਾਉਣਾ ਚਾਹੀਦਾ ਹੈ | • ਮਸ਼ੀਨ ਵਿਚ ਹਫਤੇ ਵਿਚ ਘੱਟੋ-ਘੱਟ ਇਕ ਵਾਰ ਤੇਲ ਜ਼ਰੂਰ ਦੇਣਾ ਚਾਹੀਦਾ ਹੈ |
• ਸੂਈ, ਸ਼ਟਲ ਪੁਆਇੰਟ, ਬਾਬੀਨ, ਧਾਗੇ ਕੱਸਣਵਾਲੀ ਡਿਸਕ ਅਤੇ ਰਬੜ ਰਿੰਗ 'ਤੇ ਕਦੀ ਤੇਲ ਨਾ ਪਾਓ |
• ਤੇਲ ਪਾਉਣ ਦੇ ਬਾਅਦ ਉਸੇ ਦਿਨ ਪਤਲੇ ਕੱਪੜੇ ਨਾਲ ਮਸ਼ੀਨ ਦੀ ਗੰਦਗੀ ਸਾਫਕਰ ਦਿਓ |
• ਨੀਡਲ ਪਲੇਟ ਦੇ ਦੋਵੇਂਪੇਚ ਖੋਲ੍ਹ ਕੇ ਮਸ਼ੀਨ ਦੇ ਦੰਦੇ ਬਰੁਸ਼ ਨਾਲ ਸਾਫਕਰੋ |
• ਸਿਲਾਈ ਕਰਦੇ ਸਮੇਂ ਕੱਪੜੇ ਨੂੰ ਨਾ ਖਿੱਚੋ |
• ਜੇਕਰ ਧਾਗੇ ਵਿਚ ਤਣਾਅ ਆਏ ਤਾਂ ਯੂਡੇਟੇਨਸ਼ਨ ਪੇਚ ਨੂੰ ਘੁਮਾ ਕੇ ਤਣਾਅਲੋੜ ਅਨੁਸਾਰ ਘੱਟ ਜਾਂਵੱਧ ਕਰੋ |
• ਸਿਲਾਈ ਵਿਚ ਧਾਗੇ ਦਾ ਹੀ ਅਹਿਮ ਯੋਗਦਾਨ ਰਹਿੰਦਾ ਹੈ |ਜੇਕਰ ਧਾਗਾ ਚੰਗਾ ਨਹੀਂਹੋਵੇਗਾ ਅਰਥਾਤ ਕੱਚਾ ਹੋਵੇਗਾ ਤਾਂਵਾਰ-ਵਾਰ ਟੁੱਟੇਗਾ | ਇਸ ਲਈਸਿਲਾਈ ਕਰਦੇ ਸਮੇਂ ਕਿਸੇ ਚੰਗੀ ਕੰਪਨੀ ਦੇ ਧਾਗੇ ਦਾ ਹੀ ਇਸਤੇਮਾਲ ਕਰੋ |
• ਜੇਕਰ ਸੂਈ ਲਗਾਉਣ ਵਾਲਾ ਪੇਚ ਪੂਰੀ ਤਰ੍ਹਾਂਕੱਸਿਆਨਹੀਂਰਹਿੰਦਾ ਤਾਂਸੂਈ ਪਲੇਟ ਨਾਲ ਜਾਂ ਪ੍ਰੈਸ਼ਰ ਫੁਟ ਨਾਲ ਟਕਰਾ ਕੇ ਟੁੱਟ ਸਕਦੀ ਹੈ |
• ਸਿਲਾਈਮਸ਼ੀਨ ਜੇਕਰ ਭਾਰੀ ਚੱਲ ਰਹੀ ਹੈ ਤਾਂਸ਼ਟਲ ਨੂੰ ਕੱਢ ਕੇ ਬਰੀਕ ਕੱਪੜੇ ਜਾਂਬਰੁਸ਼ਨਾਲ ਉਸ ਵਿਚੋਂਧਾਗਾ, ਕਚਰਾ ਆਦਿ ਸਾਫਕਰੋ |
• ਮਸ਼ੀਨ ਵਿਚ ਕਦੇ ਵੀ ਏਨਾ ਜ਼ਿਆਦਾ ਤੇਲ ਨਾ ਪਾਓਕਿ ਤੁਹਾਡੇ ਕੱਪੜੇ ਖਰਾਬ ਹੋ ਜਾਣ |
• ਜਦੋਂਤੁਸੀਂ ਸਿਲਾਈ ਨਹੀਂਕਰ ਰਹੇ ਹੋਵੋ ਤਾਂਧਾਗੇ ਨੂੰ ਸੂਈਵਿਚ ਲੱਗਿਆਨਾ ਰਹਿਣਦਿਓ |
• ਸਿਲਾਈ ਮਸ਼ੀਨ ਦਾ ਕੰਮ ਖਤਮ ਹੋਣ ਤੋਂਬਾਅਦ ਮਸ਼ੀਨ ਨੂੰ ਚੰਗੀ ਤਰ੍ਹਾਂਸਾਫ ਕਰਕੇ ਢਕ ਦਿਓ |

ਦੂਸਰੇ ਸ਼ਹਿਰ ਵਿਚ ਰਹੋ ਸਾਵਧਾਨ

ਆਪਣੀ ਸੁਰੱਖਿਆ ਆਪ-10

• ਭਾਵੇਂਤੁਸੀਂ ਕੁਝ ਮਿੰਟਾਂਲਈ ਹੀ ਜਾਂਦੇ ਹੋ, ਆਪਣੀ ਕਾਰ ਦੀਆਂਖਿੜਕੀਆਂਬੰਦ ਕਰੋ ਅਤੇ ਤਾਲਾ ਲਗਾਓ |
• ਆਪਣੇ ਸਾਮਾਨ ਨੂੰ ਨਜ਼ਰ ਤੋਂਪਰੇ ਟਰੰਕ ਵਿਚ ਤਾਲੇ ਅੰਦਰ ਰੱਖੋ | ਆਪਣੇ ਨਿਸ਼ਾਨੇ 'ਤੇ ਜਾਣ ਵੇਲੇ ਚੋਰ ਦੀ ਨਜ਼ਰ ਪੈਣਤੋਂਪਹਿਲਾਂ ਆਪਣੀਆਂਕੀਮਤੀ ਵਸਤਾਂਟਰੰਕ ਵਿਚ ਰੱਖੋ |
• ਯਕੀਨੀ ਬਣਾਓਕਿ ਤੁਸੀਂ ਆਪਣੀ ਕਾਰ ਨੂੰ ਤਾਲਾ ਲਗਾ ਦਿੱਤਾ ਹੈ | • ਜੇਕਰ ਤੁਸੀਂਕਿਸੇ ਮਿੱਤਰ ਜਾਂ ਜਨਤਕ ਵਾਹਨ 'ਤੇ ਜਾਣਲਈ ਇੰਤਜ਼ਾਰ ਕਰ ਰਹੇ ਹੋ ਤਾਂਭੀੜ-ਭੜੱਕੇ ਅਤੇ ਰੌਸ਼ਨੀ ਵਾਲੀ ਥਾਂ'ਤੇ ਕਰੋ | • ਵਾਹਨ ਦੀ ਖਿੜਕੀ 'ਤੇ ਲੱਗੀ ਸਕਿਉਰਿਟੀ ਫ਼ਿਲਮ ਦਾ ਧਿਆਨ ਰੱਖੋ | • ਹਮੇਸ਼ਾ ਚੋਰੀ ਦੀ ਰਿਪੋਰਟ ਪੁਲਿਸ ਨੂੰ ਕਰੋ | • ਜੇਕਰ ਤੁਸੀਂਖਰੀਦਦਾਰੀ ਕਰਦੇ ਵਕਤ ਆਪਣੇ ਬੱਚਿਆਂਤੋਂਵਿਛੜ ਗਏਹੋ ਤਾਂ ਉਨ੍ਹਾਂਨੂੰ ਸਿਖਾਓਕਿ ਅਜਿਹੀ ਹਾਲਤ ਵਿਚ ਮਦਦ ਲਈ ਸਟੋਰ ਦੇ ਕਲਰਕ ਕੋਲ ਜਾਣ | ਉਨ੍ਹਾਂਨੂੰ ਪਾਰਕਿੰਗ ਵਿਚ ਖੜ੍ਹੀ ਕਾਰ ਕੋਲ ਇਕੱਲੇ ਕਦੇ ਨਹੀਂਜਾਣਾ ਚਾਹੀਦਾ ਹੈ | • ਵੱਡੀ ਧਨ ਰਾਸ਼ੀ ਨਕਦ ਵਿਚ ਲਿਜਾਣਤੋਂਬਚੋ | ਜਿੰਨਾ ਸੰਭਵ ਹੋਵੇ, ਖਰੀਦੋ-ਫਰੋਖਤ ਸਮੇਂ ਅਦਾਇਗੀ ਚੈੱਕ ਜਾਂਕ੍ਰੈਡਿਟ ਕਾਰਡ ਰਾਹੀਂਕਰੋ | ਜੇਕਰ ਤੁਹਾਡਾ ਕ੍ਰੈਡਿਟ ਕਾਰਡ ਗੰੁਮ ਗਿਆਹੈ, ਚੋਰੀ ਹੋ ਗਿਆਹੈ ਜਾਂਗ਼ਲਤ ਵਰਤਿਆਗਿਆਹੈ ਤਾਂ ਜਾਰੀ ਕਰਤਾ ਨੂੰ ਤੁਰੰਤ ਦੱਸੋ | • ਬਟੂਆ ਅਤੇ ਸ਼ੋਰਬਾ ਲਈ ਜ਼ਰਾ ਵੱਧਧਿਆਨ ਰੱਖੋ | ਇਹ ਭੀੜ ਵਾਲੀਆਂ ਥਾਵਾਂ, ਖਾਸ ਕਰਕੇ ਸ਼ਾਪਿੰਗ ਖੇਤਰ, ਬੱਸ ਸਟਾਪ ਅਤੇ ਜਨਤਕ ਵਾਹਨ ਵਿਚ ਜੁਰਮ ਲਈ ਵਧੇਰੇ ਨਿਸ਼ਾਨੇ 'ਤੇ ਹੰੁਦੇ ਹਨ | • ਵਧੇਰੇ ਸਾਮਾਨ ਨਾਲ ਆਪਣੇ-ਆਪ ਨੂੰ ਨਾ ਲੱਦੋ | ਦੁਰਘਟਨਾ ਤੋਂਬਚਣਲਈ ਤੁਹਾਨੂੰ ਸਹੀ ਦਿਖਾਈਦੇਣਾ ਅਤੇ ਆਜ਼ਾਦੀ ਨਾਲ ਚੱਲ ਸਕਣਾ ਬਹੁਤ ਜ਼ਰੂਰੀ ਹੈ | • ਘਰ ਵਿਚੋਂਬਾਹਰ ਜਾਂਦੇ ਸਮੇਂਭਾਵੇਂਥੋੜ੍ਹੀ ਦੇਰ ਲਈਹੀ, ਸਦਾ ਹੁਸ਼ਿਆਰ ਰਹੋ ਅਤੇ ਖਿੜਕੀਆਂ-ਦਰਵਾਜ਼ੇ ਚੰਗੇ ਤਰ੍ਹਾਂ ਬੰਦ ਕਰਕੇ ਜਾਓ |ਰੌਸ਼ਨੀ, ਰੇਡੀਓ ਜਾਂਟੈਲੀਵਿਜ਼ਨ ਚਲਦਾ ਛੱਡ ਕੇ ਹੀ ਜਾਓ ਤਾਂਜੋ ਇਸ ਤਰ੍ਹਾਂਲੱਗੇ ਕਿ ਘਰ ਵਿਚ ਕੋਈ ਹੈ | ਘਰ ਅੰਦਰ ਪਏ ਤੋਹਫ਼ੇ ਖਿੜਕੀਆਂ ਜਾਂਦਰਵਾਜ਼ਿਆਂ ਰਾਹੀਂਬਾਹਰ ਨਜ਼ਰ ਨਹੀਂਆਉਣੇ ਚਾਹੀਦੇ |
• ਜੇਕਰ ਤੁਸੀਂਛੁੱਟੀਆਂਲਈਬਾਹਰ ਜਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂਲੱਗੇ ਕਿ ਕੋਈਘਰ ਵਿਚ ਹੈ |ਗੁਆਂਢੀਆਂਦੀ ਨਜ਼ਰ ਵਿਚ ਤੁਹਾਡਾ ਘਰ ਹੋਣਾ ਚਾਹੀਦਾ ਹੈ ਤੇ ਉਹ ਤੁਹਾਡੀਆਂ ਅਖਬਾਰਾਂ ਅਤੇ ਡਾਕ ਚੁੱਕ ਲੈਣ |
• ਜੇਕਰ ਤੁਸੀਂ ਪੌਦੇ ਉੱਪਰ ਰੌਸ਼ਨੀ ਲਗਾਉਾਦੇ ਹੋ ਤਾਂ ਇਹ ਯਕੀਨੀ ਬਣਾਓਕਿ ਉਹ ਚੰਗੀ ਹਾਲਤ ਵਿਚ ਹਨ |
• ਆਪਣੇ ਨਵੇਂ ਗਿਫਟ, ਡਰਾਈਵਿੰਗ ਲਾਈਸੈਂਸ ਨੰਬਰ, ਸਾਰੀਆਂਲੜੀਆਂਦੇ ਨੋਟਾਂਦੇ ਨੰਬਰ ਸੁਰੱਖਿਅਤ ਜਗ੍ਹਾ 'ਤੇ ਰਿਕਾਰਡ ਰੱਖਣਲਈ ਤੁਰੰਤ ਨੋਟ ਕਰੋ |
• ਯਾਦ ਰੱਖੋ, ਇਨ੍ਹਾਂ ਛੁੱਟੀਆਂਦੇ ਮੌਸਮ ਵਿਚ ਚੰਗੇ ਮਿੱਤਰ ਅਤੇ ਗੁਆਂਢੀ ਬਣੋ | ਇਹ ਟਿਪਸ ਪਰਿਵਾਰ ਵਿਚ ਦੂਜਿਆਂਨਾਲ ਅਤੇ ਗੁਆਂਢੀਆਂਨਾਲ ਸਾਂਝੇ ਕਰੋ | ਤੁਸੀਂਧਾਰਮਿਕ ਪ੍ਰੋਗਰਾਮ 'ਤੇ ਵੀ ਗੁਆਂਢੀਆਂਨਾਲ ਇਕੱਠੇ ਕਿਉਾਨਹੀਂਹੰੁਦੇ | ਬਜ਼ੁਰਗ ਅਤੇ ਦੂਜੇ ਲੋਕਾਂਬਾਰੇ ਵੀ ਯਾਦ ਰੱਖੋ ਕਿ ਉਹ ਛੁੱਟੀਆਂ ਵਿਚ ਇਕੱਲੇ ਨਾ ਹੋ ਜਾਣ | ਜਲਦੀ ਹੀ ਤੁਸੀਂ ਚਾਹੋਗੇ ਕਿ ਗੁਆਂਢ ਵਿਚ ਨਜ਼ਰ ਰੱਖਣਵਾਲਾ ਗਰੁੱਪ ਕਾਇਮ ਹੋ ਜਾਵੇ | ਲੋਕ ਹੀ ਲੋਕਾਂਦੀ ਮਦਦ ਕਰਦੇ ਹਨ |

ਬੱਚੇ ਦਾਦਾ-ਦਾਦੀ ਤੇ ਨਾਨਾ-ਨਾਨੀ ਦੀ ਗੱਲ ਜ਼ਰੂਰ ਮੰਨਦੇ ਹਨ ਨਿਅਤੀ ਭੰਡਾਰੀ


ਦਾਦਾ-ਦਾਦੀ ਅਤੇ ਨਾਨਾ-ਨਾਨੀ, ਹੀਰੇ-ਮੋਤੀ ਅਤੇ ਰਤਨਾਂਤੋਂਭਰਪੂਰ ਸਮੰੁਦਰ ਦੇ ਸਮਾਨ ਹਨ, ਜਿਨ੍ਹਾਂਦੀ ਛਤਰ-ਛਾਇਆਹੇਠ ਦੋਹਤਿਆਂ-ਪੋਤਿਆਂਵਿਚ ਸ਼ਕਤੀ, ਸ਼ਾਂਤੀ, ਸੁਖ, ਪ੍ਰੇਮ, ਅਨੰਦ ਦਾ ਅਹਿਸਾਸ ਹੰੁਦਾ ਹੈ |ਦਾਦਾ-ਦਾਦੀ ਜਾਂ ਨਾਨਾ-ਨਾਨੀ ਵੀ ਆਪਣੇ ਦੋਹਤਿਆਂ-ਪੋਤਿਆਂਦੇ ਮੋਹ ਵਿਚ ਬੱਝੇ ਹੰੁਦੇ ਹਨ | ਜਿਥੇ ਸੰਯੁਕਤ ਪਰਿਵਾਰ ਵਿਚ ਮੈਂਬਰਾਂਨੂੰ ਅਨੇਕਾਂਸੰਸਕਾਰ ਸਿਖਾਏਜਾਂਦੇ ਹਨ, ਉਥੇ ਇਕੱਲੇ ਪਰਿਵਾਰਾਂਵਿਚ ਰੁਝੇਵੇਂਵਧ ਜਾਣਦੇ ਕਾਰਨ ਉੱਚ ਸੰਸਕਾਰਾਂਨੂੰ ਗ੍ਰਹਿਣਕਰਵਾਉਣਾ ਬੇਕਾਰ ਸਮਝਿਆ ਜਾਣ ਲੱਗਾ ਹੈ, ਜਿਸ ਨਾਲ ਸਮਾਜ ਵਿਚ ਅਰਾਜਕਤਾ, ਭਿ੍ਸ਼ਟਾਚਾਰ ਵਰਗੀਆਂ ਅਨੇਕਾਂਬੁਰਾਈਆਂ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਪਰ ਵੱਡੇ ਆਪਣੇ ਬੱਚਿਆਂ ਦੇ ਲਈ ਰੋਲ ਮਾਡਲ ਬਣਕੇ ਉਨ੍ਹਾਂਨੂੰ ਚੰਗੇ ਸੰਸਕਾਰ ਪ੍ਰਦਾਨ ਕਰਕੇ ਦੇਸ਼ ਨੂੰ ਚੰਗੇ ਨਾਗਰਿਕ ਪ੍ਰਦਾਨ ਕਰ ਸਕਦੇ ਹਨ |ਬੱਚੇ ਤਾਂ ਘੁਮਿਆਰ ਦੀ ਕੱਚੀ ਮਿੱਟੀ ਦੇ ਸਮਾਨ ਹੰੁਦੇ ਹਨ, ਜਿਸ ਨੂੰ ਮਨ ਚਾਹਿਆ ਆਕਾਰ ਦਿੱਤਾ ਜਾ ਸਕਦਾ ਹੈ, ਤਾਂਆਓ ਜਾਣੀਏਕੁਝ ਨੁਕਤੇ-
ਆਪਣੀ ਦਿੱਖ ਤੋਂ ਸੰਤੁਸ਼ਟ ਰਹੋ : ਵੱਡੇ ਬਜ਼ੁਰਗ ਆਪਣੀ ਕਾਇਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਪਰ ਇਹ ਅਜਿਹੀ ਅਟੱਲ ਸਚਾਈਹੈ, ਜਿਸ ਨੂੰਪ੍ਰਾਣੀ ਨੂੰ ਨਾ ਚਾਹੰੁਦੇ ਹੋਏਵੀ ਝੱਲਣਾ ਪੈਂਦਾ ਹੈ | ਛੋਟੇ ਬੱਚੇ ਸਦਾ ਫੈਸ਼ਨ ਦੀ ਦੁਨੀਆਵਿਚ ਗਵਾਚੇ ਰਹਿੰਦੇ ਹਨ |ਉਨ੍ਹਾਂਨੂੰ ਮਨ ਦਾ ਦੁਆਰ ਸਦਾ ਸਾਫਅਤੇ ਖੁੱਲ੍ਹਾ ਰੱਖਣਦੀ ਸਲਾਹ ਦਿਓ | ਬਾਹਰੀ ਦਿੱਖ ਨਾਲੋਂਵੱਧ ਅੰਦਰੂਨੀ ਗੁਣਾਂ ਨਾਲ ਦੂਜਿਆਂਦਾ ਪ੍ਰੇਮ ਪਾਇਆਜਾ ਸਕਦਾ ਹੈ |
ਖੁੱਲ੍ਹੇ ਵਿਚਾਰਾਂਵਾਲੇ ਬਣੋ : ਦਾਦਾ-ਦਾਦੀ, ਨਾਨਾ-ਨਾਨੀ ਨੂੰ ਦੋਹਤਿਆਂ-ਪੋਤਿਆਂ ਨਾਲ ਦੋਸਤਾਨਾ ਵਿਵਹਾਰ ਰੱਖਣਾ ਚਾਹੀਦਾ ਹੈ, ਤਾਂਕਿ ਉਹ ਆਪਣੇ ਵਿਚਾਰ ਖੁੱਲ੍ਹ ਕੇ ਸਾਹਮਣੇ ਰੱਖਸਕਣ | ਕਠੋਰ ਅਨੁਸ਼ਾਸਨ ਹੇਠ ਬੱਚਾ ਉਗਰ ਹੋ ਜਾਂਦਾ ਹੈ |ਸ਼ੁੱਭਅਤੇ ਸ੍ਰੇਸ਼ਠ ਵਿਚਾਰਾਂਵਾਲਾ ਹੀ ਸੰਪੂਰਨ ਅਤੇ ਤੰਦਰੁਸਤ ਹੈ |
ਸਾਕਾਰਾਤਮਿਕ ਰਵੱਈਆ ਅਪਣਾਓ: ਕੁਝਅਜਿਹਾ ਸਾਕਾਰਾਤਮਿਕ ਰਵੱਈਆ ਅਪਣਾਓ, ਤਾਂਕਿ ਕਿਸੇ ਖੇਤਰ ਵਿਚ ਅਸਫ਼ਲਤਾ ਮਿਲਣ 'ਤੇ ਉਹ ਹੀਣਭਾਵਨਾ ਵਿਚ ਗ੍ਰਸਤ ਨਾ ਹੋਵੇ, ਬਲਕਿ ਉਸ ਨੂੰ ਆਤਮ-ਵਿਸ਼ਵਾਸ ਵਧਾਉਣਵਾਲਾ ਮਾਹੌਲ ਦਿਓ |ਸਾਕਾਰਾਤਮਿਕਤਾ ਵਿਚ ਬਹੁਤੀ ਸਾਦਗੀ ਹੰੁਦੀ ਹੈ, ਜੋ ਚੀਜ਼ ਸਾਦੀ ਹੈ, ਉਹ ਸੱਚ ਦੇ ਨਜ਼ਦੀਕ ਹੈ |ਜਦੋਂ ਮਨ ਨੂੰ ਗੁਣਾਂਨਾਲ ਭਰ ਲਿਆ ਜਾਂਦਾ ਹੈ ਤਾਂ ਇਹ ਗੁਣਸਾਡੇ ਕਰਮਾਂ 'ਚੋਂਪ੍ਰਗਟ ਹੋਣਾ ਸ਼ੁਰੂ ਕਰ ਦਿੰਦੇ ਹਨ |
ਭੋਜਨ ਦੇ ਪ੍ਰਤੀ ਸਵੀਕਾਰਾਤਮਿਕ ਰਹੋ : ਬਹੁਤ ਪਰਿਵਾਰਾਂਵਿਚ ਵੱਡੇ ਬਜ਼ੁਰਗ ਛੋਟੇ ਬੱਚਿਆਂਦੇ ਖਾਣਾ ਨਾ ਖਾਣ 'ਤੇ ਉਨ੍ਹਾਂਦੀਆਂਪਸੰਦੀਦਾ ਵਸਤਾਂਖਰੀਦ ਕੇ ਦਿੰਦੇ ਹਨ ਜਾਂਪੈਸੇ ਦੇ ਕੇ ਆਪਣਾ ਪਿਆਰ ਦਿਖਾਉਾਦੇ ਹਨ, ਜੋ ਸਰਾਸਰ ਉਨ੍ਹਾਂਨੂੰ ਅਸੰਤੁਲਤ ਆਹਾਰ ਦੇ ਲਈਪ੍ਰੇਰਿਤ ਕਰਨਾ ਹੈ | ਸਾਦਾ ਭੋਜਨ ਉੱਚ ਵਿਚਾਰ, ਤੰਦਰੁਸਤ ਤਨ-ਮਨ ਦਾ ਆਧਾਰ ਹੈ | ਸਦਾ ਪੋਸ਼ਟਿਕ ਅਤੇ ਸੰਤੁਲਤ ਆਹਾਰ ਦੇ ਪ੍ਰਤੀ ਦੋਹਤੇ-ਪੋਤਿਆਂ ਦਾ ਰੁਝਾਨ ਵਧਾਓ |
ਚੰਗੇ ਵਿਚਾਰਾਂਪ੍ਰਤੀ ਸੁਚੇਤ ਕਰੋ : ਆਧੁਨਿਕ ਯੁੱਗ ਵਿਚ ਇਕ ਛੱਤ ਦੇ ਹੇਠਾਂਰਹਿਣਦੇ ਬਾਵਜੂਦ ਪਰਿਵਾਰਕ ਮੈਂਬਰਾਂਦੇ ਵਿਚ ਮਿਠਾਸ ਦੀ ਬਜਾਏਖਟਾਸ ਆਉਣਲਗਦੀ ਹੈ | ਹਰੇਕ ਪੱਖਆਪਣੀ ਗੱਲ ਸਾਬਤ ਕਰਨ ਦੇ ਲਈਗੱਲਾਂਦੇ ਤੀਰ ਮੰੂਹ 'ਚੋਂਛੱਡਦੇ ਰਹਿੰਦੇ ਹਨ | ਅਜਿਹੇ ਵਾਤਾਵਰਨ ਵਿਚ ਬੱਚੇ ਆਪਣੇ ਵੱਡਿਆਂਦੀ ਨਕਲ ਕਰਨ ਤੋਂਨਹੀਂਹਟਦੇ | ਅਜਿਹੀ ਹਾਲਤ ਵਿਚ ਵੱਡੇ ਬਜ਼ੁਰਗ ਬੱਚਿਆਂਨੂੰ ਸਮਝਾਉਣ ਕਿ ਦੂਜਿਆਂਦੀਆਂਕਮੀਆਂ ਮਨ ਵਿਚ ਰੱਖਣਨਾਲ ਉਹ ਛੇਤੀ ਹੀ ਆਪਣੀਆਂਹੋ ਜਾਂਦੀਆਂਹਨ | ਸ਼ੁੱਭ ਅਤੇ ਸ੍ਰੇਸ਼ਠ ਵਿਚਾਰਾਂਵਾਲਾ ਹੀ ਸੰਪੂਰਨ ਵਿਅਕਤੀ ਹੈ |
ਮੁਆਫ਼ ਕਰਨਾ : ਜੋ ਦੂਜਿਆਂਨਾਲ ਮਿਲਜੁਲ ਕੇ ਚੱਲਦਾ ਹੈ, ਉਹ ਜਿਊਣ ਦੀ ਕਲਾ ਜਾਣਦਾ ਹੈ | ਬੱਚਿਆਂਦੀ ਗ਼ਲਤੀ ਨੂੰ ਕੁੱਟ-ਮਾਰ ਜਾਂ ਧਮਕਾ ਕੇ ਸੁਧਾਰਨ ਦੀ ਥਾਂਗ਼ਲਤੀਆਂਨਾ ਕਰਨ ਦੀ ਸਿੱਖਿਆਪ੍ਰੇਮ ਨਾਲ ਦਿਉ |ਅਜਿਹੇ ਰਵੱਈਏ ਨਾਲ ਹਰੇਕ ਦਿਲ ਵਿਚ ਥਾਂਬਣਾਈ ਜਾ ਸਕਦੀ ਹੈ |

ਨਿਅਤੀ ਭੰਡਾਰੀ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX