ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਸਾਡੀ ਸਿਹਤ

ਨੌਜਵਾਨਾਂ 'ਚ ਵਧਿਆ ਦਿਲ ਦੇ ਰੋਗਾਂ ਦਾ ਖ਼ਤਰਾ

ਆਧੁਨਿਕਤਾ ਦੇ ਕਾਰਨ ਆਜ਼ਾਦੀ ਵਧੀ, ਜੀਵਨ-ਸ਼ੈਲੀ ਅਤੇ ਖਾਣ-ਪੀਣ ਬਦਲ ਗਿਆ | ਨਾਲ ਹੀ ਅਨਿਯਮਤਾ ਵਧ ਗਿਆ, ਜਿਸ ਨਾਲ ਨੌਜਵਾਨ ਦਿਲਾਂ ਦੀਆਂ ਕਮਜ਼ੋਰੀਆਂ ਵਧੀਆਂਅਤੇ ਦਿਲ ਤੇ ਬਿਮਾਰੀਆਂ ਦਾ ਖ਼ਤਰਾ ਵਧ ਗਿਆ | ਹੁਣ ਵੀਹ ਸਾਲ ਦੀ ਉਮਰ ਵਿਚ ਵੀ ਦਿਲ ਦੀਆਂ ਸਮੱਸਿਆਵਾਂ ਹੋਣ ਲੱਗੀਆਂ ਹਨ | ਅੱਜ ਵੀਹ ਫ਼ੀਸਦੀ ਭਾਰਤੀ ਦਿਲ ਦੇ ਰੋਗੀ ਹਨ | ਜਿਨ੍ਹਾਂਵਿਚ ਨੌਜਵਾਨ ਜੋ 40 ਸਾਲ ਤੋਂ ਅਧਿਕ ਉਮਰ ਦੇ ਹਨ, ਉਨ੍ਹਾਂਵਿਚੋਂ 30 ਫ਼ੀਸਦੀ ਦਿਲ ਦੇ ਰੋਗੀ ਬਣਗਏ ਹਨ | ਇਥੇ ਸਾਲਾਨਾ 1.73 ਕਰੋੜ ਲੋਕ ਦਿਲ ਦੇ ਦੌਰਿਆਂ ਕਾਰਨ ਮਰ ਰਹੇ ਹਨ | ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਸਿਹਤ ਦੇ ਮਾਮਲੇ ਵਿਚ ਸੁਚੇਤ ਹੋਣ | ਆਪਣਾ ਕੰਮ ਕਰਨ ਦਾ ਤਰੀਕਾ ਬਦਲਣ | ਮੋਟਾਪਾ, ਬੀ. ਪੀ., ਸ਼ੂਗਰ ਵਰਗੀਆਂ ਬਿਮਾਰੀਆਂਤੋਂ ਬਚਣ, ਨਸ਼ੇ ਤੇ ਸਿਗਰਟਨੋਸ਼ੀ ਤਿਆਗਣ, ਆਪਣੇ ਤਨ, ਮਨ ਨੂੰ ਬਚਾਉਣ | ਵਰਨਾ ਘੱਟ ਉਮਰ, ਬੇਵਕਤੀ ਅਣਿਆਈ ਮੌਤ ਦੇ ਲਈ ਤਿਆਰ ਰਹੋ |


ਖ਼ਬਰ ਸ਼ੇਅਰ ਕਰੋ

ਸਿਹਤ ਖ਼ਬਰਨਾਮਾ

ਵਿਟਾਮਿਨਾਂ ਦਾ ਸੇਵਨ ਤੇ ਨਜ਼ਰ
ਅਮਰੀਕਾ ਵਿਚ ਹੋਏ ਅਧਿਐਨ ਦੇ ਨਤੀਜੇ ਵਜੋਂ ਮਾਹਿਰ ਇਸ ਨਤੀਜੇ 'ਤੇ ਪਹੰੁਚੇ ਹਨ ਕਿ ਵਿਟਾਮਿਨਾਂਦਾ ਸੇਵਨ ਵਧਦੀ ਉਮਰ ਵਿਚ ਹੋਣ ਵਾਲੀ ਨਜ਼ਰ ਦੀ ਹਾਨੀ ਨੂੰ ਰੋਕਦਾ ਹੈ | 65 ਸਾਲ ਅਤੇ ਉਸ ਤੋਂਵੱਧਉਮਰ ਦੇ ਵਿਅਕਤੀਆਂਵਿਚ ਏਜ ਰਿਲੇਟਿਡ ਮੈਕੂਲਰ ਡਿਜਨਰੇਸ਼ਨ ਏ. ਐਮ. ਡੀ. ਅੰਨ੍ਹੇਪਣਦਾ ਕਾਰਨ ਹੈ | ਮਾਹਿਰਾਂਨੇ ਆਪਣੀ ਖੋਜ ਦੌਰਾਨ ਪਾਇਆ ਕਿ ਵਿਟਾਮਿਨ 'ਸੀ', 'ਈ' ਬੀਟਾ ਕੈਰੋਟੀਨ ਜ਼ਿੰਕ ਅਤੇ ਜ਼ਿੰਕ ਆਕਸਾਈਡ ਦੇ ਸੇਵਨ ਨਾਲ ਏ. ਐਮ. ਡੀ. ਦੀ ਰੋਕਥਾਮ ਕੀਤੀ ਜਾ ਸਕਦੀ ਹੈ |
ਮਾਂਬਣਨਾ ਤਣਾਓ ਦੂਰ ਭਜਾਉਾਦਾ ਹੈ
ਮਾਂਬਣਨਾ ਇਕ ਅਜਿਹੀ ਭਾਵਨਾ ਹੈ, ਜਿਸ ਨਾਲ ਔਰਤ ਨੂੰ ਬੇਹੱਦ ਸੰਤੁਸ਼ਟੀ ਪ੍ਰਾਪਤ ਹੰੁਦੀ ਹੈ | ਮਾਂ ਬਣਨਾ ਹਰ ਇਕ ਔਰਤ ਦੇ ਗੌਰਵ ਨੂੰ ਵਧਾ ਦਿੰਦਾ ਹੈ |ਮਾਂਬਣਨਾ ਨਾ ਸਿਰਫ ਔਰਤ ਨੂੰ ਸਮਾਰਟ ਬਣਾ ਦਿੰਦਾ ਹੈ, ਬਲਕਿ ਉਸ ਨੂੰ ਮੁਸ਼ਕਿਲ ਹਾਲਤਾਂਵਿਚ ਸਾਹਸ ਵੀ ਪ੍ਰਦਾਨ ਕਰਦਾ ਹੈ |ਇਕ ਖੋਜ ਅਨੁਸਾਰ ਗਰਭਅਵਸਥਾ ਵਿਚ ਪੈਦਾ ਹੋਏ ਹਾਰਮੋਨ ਦਿਮਾਗ ਦੇ ਉਨ੍ਹਾਂਸੈੱਲਾਂਦਾ ਸ਼ੋਸ਼ਣਕਰਦੇ ਹਨ, ਜਿਨ੍ਹਾਂਦਾ ਸਬੰਧਯਾਦਾਸ਼ਤ ਨਾਲ ਹੈ |ਇਹ ਪ੍ਰਯੋਗ ਜਾਨਵਰਾਂ'ਤੇ ਵੀ ਕੀਤਾ ਗਿਆ | ਇਸ ਦੇ ਨਤੀਜੇ ਕੱਢਣਲਈ ਅਜੇ ਹੋਰ ਖੋਜਾਂਕੀਤੀਆਂ ਜਾ ਰਹੀਆਂਹਨ |
ਕੁਦਰਤ ਨੇੜੇ ਰਹਿ ਕੇ ਲਾਭਹੰੁਦੈ
ਹਰਿਆਲੀ ਹਰ ਕਿਸੇ ਦੀਆਂ ਅੱਖਾਂਨੂੰ ਭਾਉਾਦੀ ਹੈ |ਇਹ ਵਿਅਕਤੀ ਨੂੰ ਚੰਗਾ ਵੀ ਮਹਿਸੂਸ ਕਰਵਾਉਾਦੀ ਹੈ | ਟੈਕਸਾਸ ਦੇ ਐਾਡ ਐਮ ਯੂਨੀ: ਦੇ ਮਾਹਿਰਾਂਅਨੁਸਾਰ ਹੈਲਥ ਕੇਅਰ ਸੈਂਟਰ ਅਤੇ ਹਸਪਤਾਲ ਵਿਚ ਜੇਕਰ ਪੇੜ-ਪੌਦਿਆਂ ਵਿਚ ਰੋਗੀ ਰਹਿੰਦਾ ਹੈ ਤਾਂਉਹ ਚੰਗਾ ਮਹਿਸੂਸ ਕਰਦਾ ਹੈ ਅਤੇ ਘੱਟ ਦਰਦ ਤੇ ਘੱਟ ਤਣਾਅ ਮਹਿਸੂਸ ਕਰਦਾ ਹੈ |ਇਹੀ ਨਹੀਂ, ਉਸ ਨੂੰ ਦੇਖਣਵਾਲੇ ਸਟਾਫ ਮੈਂਬਰ ਵੀ ਤਣਾਅ-ਮੁਕਤ ਮਹਿਸੂਸ ਕਰਦੇ ਹਨ | ਕੁਦਰਤ ਨੂੰ ਸ਼ੁਰੂ ਤੋਂਹੀ ਸਿਹਤ ਲਈ ਚੰਗਾ ਸਮਝਿਆ ਜਾਂਦਾ ਹੈ | ਹਸਪਤਾਲਾਂਵਿਚ ਹੀਿਲੰਗ ਗਾਰਡਨ ਸਥਾਪਤ ਕਰਨੇ ਚਾਹੀਦੇ ਹਨ, ਜਿਥੇ ਬਿਮਾਰ ਕੁਦਰਤ ਦਾ ਅਨੰਦ ਮਾਣਸਕਣਅਤੇ ਆਪਣੀ ਬਿਮਾਰੀ ਦੇ ਦਰਦ ਤੋਂਰਾਹਤ ਮਹਿਸੂਸ ਕਰ ਸਕਣ |

ਪੌਸ਼ਟਿਕ ਆਹਾਰ ਹੈ ਪਨੀਰ

ਦੁੱਧ, ਚਿਕਨਾਈ ਰਹਿਤ ਦੁੱਧ, ਲੱਸੀ ਜਾਂਕਰੀਮ ਤੋਂਬਣਾਇਆ ਜਾਣਵਾਲਾ ਉਹ ਪੌਸ਼ਟਿਕ ਪਦਾਰਥ, ਜੋ ਭੋਜਨ ਵਿਚ ਮਾਸ ਦੀ ਥਾਂ'ਤੇ ਪਰੋਸਿਆ ਜਾਂਦਾ ਹੈ, ਪਨੀਰ ਕਹਾਉਾਦਾ ਹੈ | ਇਹ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਮੁੱਖ ਸੋਮਾ ਹੈ | 450 ਗ੍ਰਾਮ ਪਨੀਰ ਵਿਚ 1780 ਕੈਲੋਰੀ ਊਰਜਾ ਹੰੁਦੀ ਹੈ |ਪੱਛਮੀ ਦੇਸ਼ਾਂਵਿਚ ਪਨੀਰ ਦੀ ਜ਼ਿਆਦਾ ਵਰਤੋਂ ਹੰੁਦੀ ਹੈ |ਵਿਸ਼ਵ ਵਿਚ ਪਨੀਰ ਦੀਆਂ ਲਗਭਗ 18 ਕਿਸਮਾਂਹੰੁਦੀਆਂਹਨ |ਇਨ੍ਹਾਂ ਕਿਸਮਾਂਦੇ ਲਗਭਗ 400 ਨਾਂਅਹਨ |
ਭਾਰਤ ਵਿਚ ਮਧਮ ਸਵਾਦ ਵਾਲਾ ਪਨੀਰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ | ਭਾਰਤ ਵਿਚ ਪਸੰਦ ਕੀਤੀਆਂ ਜਾਣ ਵਾਲੀਆਂਪ੍ਰਮੁੱਖ ਕਿਸਮਾਂ ਕਾਟੇਜ ਪਨੀਰ, ਚੇਡਰ ਪਨੀਰ ਅਤੇ ਪਰਿਸ਼ੁਧ ਪਨੀਰ ਹਨ |ਕਾਟੇਜ ਪਨੀਰ ਚਿਕਨਾਈ ਰਹਿਤ ਦੁੱਧਤੋਂ ਬਣਾਇਆਜਾਂਦਾ ਹੈ, ਜਿਸ ਵਿਚ ਮਾਸ ਤੋਂਵੱਧ ਤੋਂ ਵੱਧ ਮਾਤਰਾ ਵਿਚ ਪ੍ਰੋਟੀਨ ਹੰੁਦੀ ਹੈ |
ਪਰਿਸ਼ੁਧ ਪਨੀਰ ਨੂੰ ਚੇਡਰ ਬਿਰਕ ਅਤੇ ਸਵਿਸ ਆਦਿ ਪਨੀਰਾਂਨੂੰ ਪਕਾ ਕੇ ਤਿਆਰ ਕੀਤਾ ਜਾਂਦਾ ਹੈ |ਮੱਝਦੇ ਦੁੱਧ ਤੋਂ ਤਿਆਰ ਚੇਡਰ ਪਨੀਰ ਗਾਂਦੇ ਦੁੱਧਤੋਂ ਤਿਆਰ ਕੀਤੇ ਗਏ ਪਨੀਰ ਦੇ ਮੁਕਾਬਲੇ ਵਧੇਰੇ ਨਮ ਹੰੁਦਾ ਹੈ | ਇਸ ਵਿਚ ਪ੍ਰੋਟੀਨ ਤੇ ਚਿਕਨਾਈਦੀ ਮਾਤਰਾ ਵੀ ਘੱਟ ਹੰੁਦੀ ਹੈ |ਇਸ ਨੂੰ ਤਿਆਰ ਕਰਨ ਵਿਚ ਜ਼ਿਆਦਾ ਸਮਾਂਲਗਦਾ ਹੈ |
ਤਿਆਰ ਕਰਨ ਦੀ ਵਿਧੀ : ਸਭਤੋਂਪਹਿਲਾਂਸਾਫ-ਸੁਥਰੇ ਤਾਜ਼ੇ ਦੁੱਧ ਨੂੰ ਮਲਮਲ ਦੇ ਕੱਪੜੇ ਵਿਚ ਚੰਗੀ ਤਰ੍ਹਾਂ ਛਾਣ ਕੇ 62 ਡਿਗਰੀ ਤਾਪਮਾਨ 'ਤੇ 10 ਮਿੰਟ ਤੱਕ ਉਬਾਲੋ | ਇਸ ਤੋਂਬਾਅਦ 15 ਸੈਕਿੰਡ ਤੱਕ ਲਗਭਗ 72 ਡਿਗਰੀ ਸੈਂਟੀਗ੍ਰੇਡ ਤਾਪ 'ਤੇ ਗਰਮ ਕਰਕੇ 30 ਡਿਗਰੀ ਸੈਂਟੀਗ੍ਰੇਡ ਤਾਪ ਤੱਕ ਠੰਢਾ ਹੋਣਦਿਓ |
ਇਸ ਤੋਂਬਾਅਦ ਇਸ ਵਿਚ ਦੁਗਅਮਲ ਜੀਵਾਣੂ 0.5 ਤੋਂ1 ਫੀਸਦੀ ਤੱਕ ਮਿਲਾਉਾਦੇ ਹਾਂ | ਰੈਨੇਟ ਮਿਲਾਉਣਨਾਲ ਦੁੱਧ ਦਾ ਕੈਸੀਨ ਜਾਂਛੈਣਾ 30 ਤੋਂ45 ਮਿੰਟਾਂ ਵਿਚ ਜੰਮ ਜਾਂਦਾ ਹੈ, ਜਿਸ ਨੂੰ ਇਕ ਖਾਸ ਤਰ੍ਹਾਂਦੇ ਚਾਕੂ ਨਾਲ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਿਆ ਜਾਂਦਾ ਹੈ |ਫਿਰ ਇਨ੍ਹਾਂਕੱਟੇ ਹੋਏਟੁਕੜਿਆਂ ਨੂੰ ਗਰਮ ਪਾਣੀ ਦੁਆਰਾ ਗਰਮ ਕੀਤਾ ਜਾਂਦਾ ਹੈ |ਗਰਮ ਹੋਣ'ਤੇ ਇਹ ਟੁਕੜੇ ਮੱਠਾ ਜਾਂਤੋੜ ਵਿਚ ਤੈਰਦੇ ਰਹਿੰਦੇ ਹਨ, ਜਿਨ੍ਹਾਂਨੂੰ ਲਗਭਗ ਇਕ ਘੰਟੇ ਤੱਕ ਗਰਮ ਕੀਤਾ ਜਾਂਦਾ ਹੈ |ਉਸ ਤੋਂਬਾਅਦ ਟੁਕੜਿਆਂ ਨੂੰ ਕੱਢਕੇ ਉਨ੍ਹਾਂਨੂੰ ਦਬਾਅਕੇ ਤੋੜ ਨੂੰ ਪੂਰੀ ਤਰ੍ਹਾਂ ਕੱਢਕੇ ਟੁਕੜਿਆਂਵਿਚ ਨਮਕ ਮਿਲਾ ਦਿੱਤਾ ਜਾਵੇ |
ਚੇਡਰ ਪਨੀਰ ਦੇ ਮੁਕਾਬਲੇ ਛੈਣਾ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੰੁਦੀ ਹੈ, ਕਿਉਾਕਿ ਦੁੱਧ ਨੂੰ ਉਬਾਲਣਨਾਲ ਪਨੀਰ ਜਲ ਕੇ ਪ੍ਰੋਟੀਨ ਦਾ ਵੀ ਕਲਾਟਨ ਹੋ ਜਾਂਦਾ ਹੈ |ਦੁੱਧ ਵਿਚ ਚਰਬੀ ਦੀ ਮਾਤਰਾ ਜਿੰਨੀ ਵੱਧਹੋਵੇਗੀ, ਓਨੀ ਹੀ ਜ਼ਿਆਦਾ ਚਰਬੀ ਦੀ ਮਾਤਰਾ ਪਨੀਰ ਜਲ ਵਿਚ ਹੋਵੇਗੀ, ਜਿਵੇਂਕਿ ਮੱਝਦਾ ਦੁੱਧਵਰਤਣ 'ਤੇ ਹੰੁਦਾ ਹੈ |

-ਕਾਂਤੀ ਸੋਨੀ

ਹੋਮਿਓਪੈਥੀ ਦੇ ਝਰੋਖੇ 'ਚੋਂ ਮਾਈਗਰੇਨ : ਕਾਰਨ ਤੇ ਇਲਾਜ

ਮਾਈਗਰੇਨ ਅਰਥਾਤ ਅੱਧੇ ਸਿਰ ਦਾ ਦਰਦ ਇਕ ਬਹੁਤ ਪੁਰਾਣਾ ਅਤੇ ਜਟਿਲ ਰੋਗ ਹੈ, ਜਿਸ ਵਿਚ ਪੀੜਤ ਨੂੰ ਨਾ-ਸਹਿਣਯੋਗ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ |ਭਾਰਤ ਵਿਚ ਲਗਭਗ 4 ਕਰੋੜ ਲੋਕਾਂਵਿਚੋਂ ਇਸ ਭਿਆਨਕ ਰੋਗ ਤੋਂਗ੍ਰਸਤ ਸਿਰਫ2 ਫੀਸਦੀ ਹੀ ਬਚਾਓਲਈ ਇਲਾਜ ਕਰਦੇ ਹਨ |ਪੁਰਸ਼ਾਂਦੇ ਮੁਕਾਬਲੇ ਔਰਤਾਂਵਿਚ ਮਾਈਗਰੇਨ ਜ਼ਿਆਦਾ ਪਾਇਆ ਜਾਂਦਾ ਹੈ |ਬਹੁਤ ਲੋਕ ਇਸ ਦਰਦ 'ਤੇ ਕਾਬੂ ਪਾਉਣਲਈ ਦਰਦ ਨਿਵਾਰਕ ਗੋਲੀਆਂਲੈਂਦੇ ਹਨ |
ਮਾਹਿਰਾਂ ਅਨੁਸਾਰ ਮਾਈਗਰੇਨ ਰੋਗ ਦੀ ਉਤਪਤੀ ਸਬੰਧੀ ਸਪੱਸ਼ਟ ਰੂਪ ਵਿਚ ਕੁਝ ਨਹੀਂਕਿਹਾ ਜਾ ਸਕਦਾ ਪਰ ਏਨਾ ਨਿਸਚਿਤ ਹੈ ਕਿ ਭਾਰੀ ਭੋਜਨ ਅਤੇ ਸਰੀਰਕ ਵਿਕਾਰ ਕਰਕੇ ਇਸ ਦੀ ਉਤਪਤੀ ਹੰੁਦੀ ਹੈ |ਭੋਜਨ ਦੇ ਰਸਾਇਣਕ ਪਦਾਰਥ ਦਿਮਾਗ ਦੀਆਂ ਖੂਨ ਦੀਆਂ ਨਾੜੀਆਂਵਿਚ ਵਿਕਾਰ ਪੈਦਾ ਕਰਕੇ ਰੋਗ ਨੂੰ ਜਨਮ ਦਿੰਦੇ ਹਨ |
ਮਾਈਗਰੇਨ ਮੁੱਖਰੂਪ ਵਿਚ ਚਾਰ ਤਰ੍ਹਾਂਦਾ ਹੰੁਦਾ ਹੈ-ਕਲਾਸੀਕਲ ਮਾਈਗਰੇਨ, ਆਮ ਜਾਂਸਾਧਾਰਨ ਮਾਈਗਰੇਨ, ਮਾਈਗਰੇਨ ਨਿਯੂਰੈਲਿਜਿਆ, ਐਾਡੋਮਿਨਲ ਮਾਈਗਰੇਨ | ਕਲਾਸੀਕਲ ਮਾਈਗਰੇਨ ਸਿਰਫ 30 ਫੀਸਦੀ ਰੋਗੀਆਂਵਿਚ ਹੰੁਦਾ ਹੈ | ਇਸ ਦੇ ਵੱਖ-ਵੱਖਔਰਤਾਂ-ਮਰਦਾਂਵਿਚ ਵੱਖ-ਵੱਖਲੱਛਣ ਹੰੁਦੇ ਹਨ ਪਰ ਰੋਗੀ ਨੂੰ ਅੱਧੇ ਸਿਰ ਦਾ ਦਰਦ ਹੰੁਦਾ ਹੈ, ਜੋ ਹੌਲੀ-ਹੌਲੀ ਸ਼ੁਰੂ ਹੋ ਕੇ ਕਦੀ ਅੱਖ ਦੇ ਉੱਪਰ ਅਤੇ ਕਦੀ ਸਿਰ ਦੇ ਇਕ ਪਾਸੇ ਤੇਜ਼ੀ ਨਾਲ ਬੇਚੈਨ ਕਰਨ ਵਾਲਾ ਦਰਦ ਸ਼ੁਰੂ ਹੰੁਦਾ ਹੈ, ਜੋ ਕੁਝਘੰਟੇ ਜਾਂਕੁਝ ਦਿਨ ਰਹਿੰਦਾ ਹੈ |ਇਸ ਨਾਲ ਸਿਰ ਵਿਚ ਚੱਕਰ ਆਉਣ ਦੇ ਨਾਲ ਸੁਣਨ ਵਿਚ ਵੀ ਪ੍ਰੇਸ਼ਾਨੀ ਹੋ ਸਕਦੀ ਹੈ |ਉੱਚ ਖੂਨ ਦਬਾਅ ਵੀ ਮਾਈਗਰੇਨ ਦੇ ਦਰਦ ਨੂੰ ਤੇਜ਼ ਕਰਦਾ ਹੈ |
ਇਹ ਬਿਮਾਰੀ ਦੁਖਦਾਈਜ਼ਰੂਰ ਹੈ ਪਰ ਜਾਨਲੇਵਾ ਨਹੀਂਹੈ |ਜਿਸ ਵੇਲੇ ਇਹ ਦਰਦ ਹੰੁਦਾ ਹੈ, ਉਸ ਨੂੰ ਦੂਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ |ਇਸ ਦਰਦ 'ਤੇ ਕਾਬੂ ਪਾਉਣਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਜ਼ਰੂਰੀ ਹੈ | ਦਰਦ ਵੇਲੇ ਮਰੀਜ਼ ਨੂੰ ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਆਰਾਮ ਕਰਨਾ ਚਾਹੀਦਾ ਹੈ |ਗਰਦਨ ਅਤੇ ਮੋਢਿਆਂ ਦਾ ਆਰਾਮ ਵੀ ਜ਼ਰੂਰੀ ਹੈ |
ਐਲੋਪੈਥੀ ਵਿਚ ਮਾਈਗਰੇਨ ਦੇ ਲਈ ਬਹੁਤ ਦਵਾਈਆਂ ਹਨ | ਸਿਰਦਰਦ ਰੋਕਣਦੇ ਲਈ ਚਿਤਾਵਨੀ ਦੇਣਵਾਲੇ ਲੱਛਣਾਂਦੇ ਪੈਦਾ ਹੋਣ ਪਿੱਛੋਂ ਜਿੰਨੀ ਛੇਤੀ ਹੋ ਸਕੇ, ਇਨ੍ਹਾਂ ਦਵਾਈਆਂ ਨੂੰ ਲੈਣਾ ਚਾਹੀਦਾ ਹੈ ਪਰ ਸਥਾਈਤੌਰ 'ਤੇ ਇਸ ਬਿਮਾਰੀ ਤੋਂਛੁਟਕਾਰਾ ਨਹੀਂ ਪਾਇਆ ਜਾ ਸਕਦਾ |
ਹੋਮਿਓਪੈਥੀ ਵਿਚ ਇਸ ਬਿਮਾਰੀ ਲਈ ਬਹੁਤ ਸਾਰੀਆਂ ਅਜਿਹੀਆਂ ਦਵਾਈਆਂਹਨ, ਜਿਨ੍ਹਾਂਦੀ ਵਰਤੋਂ ਨਾਲ ਕੁਝਸਮੇਂ ਬਾਅਦ ਸਥਾਈਛੁਟਕਾਰਾ ਪਾਇਆਜਾ ਸਕਦਾ ਹੈ |ਚੰਗੇ ਡਾਕਟਰ ਨੂੰ ਦਿਖਾ ਕੇ ਹੀ ਦਵਾਈ ਲਓ ਅਤੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਕੇ ਸੁਖਮਈ ਜੀਵਨ ਬਤੀਤ ਕਰੋ |

-ਡਾ: ਅਨੂਪ ਅਬਰੋਲ,
(ਹੋਮਿਓ.), ਅਬਰੋਲ ਹੋਮਿਓਪੈਥਿਕ ਕਲੀਨਿਕ |

ਆਧੁਨਿਕ ਬਿਮਾਰੀ ਹੈ ਤਣਾਅ

ਤਣਾਅ ਆਧੁਨਿਕ ਯੁੱਗ ਦੀਆਂ ਵੱਡੀਆਂਬਿਮਾਰੀਆਂ ਵਿਚੋਂਇਕ ਹੈ |ਚਾਹੇ ਅਸੀਂਦੂਜਿਆਂ ਨੂੰ ਟੈਨਸ਼ਨ ਨਾ ਲੈਣ ਦੀ ਸਲਾਹ ਦਿੰਦੇ ਹਾਂਪਰ ਆਪ ਅਸੀਂ ਉਸ ਤੋਂਬਚ ਕੇ ਨਹੀਂਰਹਿੰਦੇ, ਬਸ ਫਰਕ ਏਨਾ ਹੈ ਕਿ ਕੁਝਲੋਕ ਗੱਲ-ਗੱਲ 'ਤੇ ਤਣਾਅਗ੍ਰਸਤ ਹੋ ਜਾਂਦੇ ਹਨ ਅਤੇ ਕੁਝ ਸਿਰਫਵੱਡੀਆਂਗੱਲਾਂ 'ਤੇ |
ਤਣਾਅ ਆਪਣੇ ਨਾਲ ਜਾਣੇ-ਅਣਜਾਣੇ ਕਈ ਬਿਮਾਰੀਆਂ ਲੈ ਆਉਾਦੀ ਹੈ, ਜਿਸ ਵਿਚ ਆਮ ਸਮੱਸਿਆਹੈ |ਟੈਨਸ਼ਨ ਸਿਰਦਰਦ ਦੀ ਦਵਾਈਲੈਣ ਨਾਲ ਵੀ ਠੀਕ ਨਹੀਂਹੰੁਦੀ | ਹੁਣਵੱਡੇ-ਛੋਟੇ ਸਭ ਇਸ ਦੀ ਗਿ੍ਫਤ ਵਿਚ ਆ ਰਹੇ ਹਨ | ਇਹ ਮਹਾਂਮਾਰੀ ਵਾਂਗ ਫੈਲ ਰਹੀ ਹੈ |ਇਸ 'ਤੇ ਸਮੇਂਸਿਰ ਕਾਬੂ ਪਾ ਲਿਆ ਜਾਵੇ ਤਾਂਕੁਝਹੱਦ ਤੱਕ ਬਚਿਆਜਾ ਸਕਦਾ ਹੈ |
ਤਣਾਅ(ਟੈਨਸ਼ਨ) ਨੂੰ ਡਾਕਟਰ ਦੋ ਸ਼੍ਰੇਣੀਆਂਵਿਚ ਵੰਡਦੇ ਹਨ-ਇਕ ਕਰਾਨਿਕ ਅਤੇ ਦੂਜੀ ਐਪੀਸੋਡਿਕ | ਕਰਾਨਿਕ ਟੈਨਸ਼ਨ ਦਾ ਸਿਰਦਰਦ ਅਜਿਹਾ ਹੰੁਦਾ ਹੈ ਜੋ ਕਈਹਫਤੇ, ਮਹੀਨੇ ਤੱਕ ਬਣਿਆਰਹਿੰਦਾ ਹੈ | ਐਪੀਸੋਡਿਕ ਟੈਨਸ਼ਨ ਦਾ ਸਿਰਦਰਦ ਕਦੀ-ਕਦੀ ਹੰੁਦਾ ਹੈ, ਜਿਸ 'ਤੇ ਅਸਾਨੀ ਨਾਲ ਕਾਬੂ ਪਾਇਆਜਾ ਸਕਦਾ ਹੈ |
ਤਣਾਅਕਾਰਨ ਸਿਰਦਰਦ ਦੇ ਬਿਨਾਂਹੋਰ ਪ੍ਰੇਸ਼ਾਨੀਆਂਵੀ ਸਹਿਣੀਆਂਪੈਂਦੀਆਂਹਨ, ਜਿਵੇਂਗਰਦਨ ਦਰਦ, ਭੁੱਖ ਨਾ ਲੱਗਣਾ, ਚਿੜਚਿੜਾਪਨ, ਕੰਮ ਵਿਚ ਮਨ ਨਾ ਲੱਗਣਾ, ਇਕਾਗਰਚਿਤ ਨਾ ਹੋਣਾ, ਗੈਸ ਬਣਨਾ ਆਦਿ |
ਟੈਨਸ਼ਨ ਸਿਰਦਰਦ ਦਾ ਇਕ ਸਰਲ ਉਪਾਅ ਹੈ-ਇਸ ਤੋਂਦੂਰ ਰਹਿਣਾ | ਵੈਸੇ ਤਾਂਇਹ ਅਸੰਭਵ ਲਗਦਾ ਹੈ ਪਰ ਇਸ ਦੀ ਤਹਿ ਵਿਚ ਜਾ ਕੇ ਇਸ ਦਾ ਹੱਲ ਲੱਭਿਆ ਜਾ ਸਕਦਾ ਹੈ | ਤਣਾਅ ਤੋਂਬਚਣਲਈਦਰਦ ਨਿਵਾਰਕ ਗੋਲੀਆਂ ਦਾ ਸੇਵਨ ਸਿਹਤ 'ਤੇ ਮਾੜਾ ਅਸਰ ਕਰ ਸਕਦਾ ਹੈ |ਇਹ ਗੋਲੀਆਂਕੁਝਸਮੇਂਲਈ ਤਾਂ ਆਰਾਮ ਦਿੰਦੀਆਂਹਨ ਪਰ ਜਦੋਂ ਨਾੜੀਆਂ ਫਿਰ ਤੋਂਸਰਗਰਮ ਹੰੁਦੀਆਂਹਨ ਤਾਂ ਦਰਦ ਮੁੜ ਸ਼ੁਰੂ ਹੋ ਜਾਂਦਾ ਹੈ |
ਟੈਨਸ਼ਨ ਨੂੰ ਦੂਰ ਕਰਨ ਲਈ ਆਪਣੀਆਂ ਆਦਤਾਂਵਿਚ ਤਬਦੀਲੀ ਕਰਕੇ ਵੀ ਅਸੀਂਟੈਨਸ਼ਨ ਘੱਟ ਕਰ ਸਕਦੇ ਹਾਂ |ਕੁਝਕੰਮ ਜੋ ਏਨੇ ਜ਼ਰੂਰੀ ਨਹੀਂ, ਉਨ੍ਹਾਂਨੂੰ ਆਰਾਮ ਨਾਲ ਵੀ ਕਰ ਸਕਦੇ ਹਾਂ | ਹਮੇਸ਼ਾ ਸਾਨੂੰ ਪ੍ਰਫੈਕਸ਼ਨਿਸਟ ਨਹੀਂ ਬਣਨਾ ਚਾਹੀਦਾ, ਨਾ ਹੀ ਆਪਣੇ ਸਾਹਮਣੇ ਵਾਲੇ ਵਿਚ ਪ੍ਰਫੈਕਸ਼ਨ ਨੂੰ ਦੇਖਣਾ ਚਾਹੀਦਾ ਹੈ | ਕੰਮ ਦੀ ਬਹੁਲਤਾ ਹੋਣ'ਤੇ ਦੂਜਿਆਂਦੀ ਮਦਦ ਲਈ ਜਾ ਸਕਦੀ ਹੈ |ਇਸ ਵਿਚ ਸੰਕੋਚ ਨਾ ਕਰੋ | ਦੂਜਿਆਂ ਦੀ ਮਦਦ ਲਈ ਵੀ ਤਿਆਰ ਰਹੋ |
ਆਪਣੇ ਅੰਦਰਲੇ ਸ਼ੌਕ ਨੂੰ ਉਭਾਰਨ ਦਾ ਯਤਨ ਕਰੋ, ਕਿਉਾਕਿ ਸ਼ੌਕ ਪੂਰਾ ਹੋਣ'ਤੇ ਟੈਨਸ਼ਨ ਵਿਚ ਕਮੀ ਆਉਾਦੀ ਹੈ |ਨਿਯਮਤ ਕਸਰਤ ਕਰਕੇ ਵੀ ਤਣਾਅਘਟਦਾ ਹੈ |
ਆਪਣੀ ਨੀਂਦ ਪੂਰੀ ਲਓ, ਸ਼ਾਂਤਚਿੱਤ ਸਮੱਸਿਆਵਾਂਨੂੰ ਹੱਲ ਕਰਦੀ ਹੈ |ਜਦੋਂਤੁਸੀਂ ਉਠਦੇ ਹੋ ਤਾਂਮਨ ਪ੍ਰਫੁਲਤ ਹੰੁਦਾ ਹੈ ਅਤੇ ਤੁਸੀਂਕੰਮ ਕਰਨ ਲਈਪੂਰੀ ਤਰ੍ਹਾਂਫਿੱਟ ਹੰੁਦੇ ਹੋ |ਕਦੀ-ਕਦੀ ਰਿਲੈਕਸ ਮੂਡ ਵਿਚ ਛੁੱਟੀਆਂ ਬਿਤਾ ਕੇ ਵੀ ਟੈਨਸ਼ਨ ਤੋਂਛੁਟਕਾਰਾ ਪਾਇਆਜਾ ਸਕਦਾ ਹੈ | ਕਿਉਾਕਿ ਨਵੀਂ ਥਾਂ'ਤੇ ਜਾਂਹੋਰ ਥਾਂ ਜਾ ਕੇ ਟੈਨਸ਼ਨ ਨਾਲ ਨਹੀਂਰਹਿੰਦੀ | ਮੈਡੀਟੇਸ਼ਨ ਨਾਲ ਵੀ ਤਣਾਅਤੋਂ ਰਾਹਤ ਪਾ ਸਕਦੇ ਹਾਂ | ਤੁਸੀਂਮਨਪਸੰਦ ਸੰਗੀਤ, ਮਿੱਤਰਾਂਨਾਲ ਗੱਪਾਂਮਾਰ ਕੇ ਵੀ ਤਣਾਅਦੂਰ ਕਰ ਸਕਦੇ ਹੋ |ਕਰਾਨਿਕ ਤਣਾਅਲਈਡਾਕਟਰ ਨਾਲ ਸਲਾਹ ਕਰੋ |

-ਨੀਤੂ ਗੁਪਤਾ

ਵਜ਼ਨ ਘਟਣਾ ਵੀ ਹੈ ਇਕ ਘਾਤਕ ਬਿਮਾਰੀ

ਲੰਬੇ ਸਮੇਂ ਤੱਕ ਚੱਲਣ ਵਾਲੀ ਇਨਫੈਕਸ਼ਨ ਮੁੱਖ ਰੋਗ ਹੈ। ਫੇਫੜਿਆਂ ਵਿਚ ਬਿਮਾਰੀ ਦਾ ਛੇਤੀ ਪਤਾ ਲੱਗ ਜਾਂਦਾ ਹੈ ਪਰ ਅੰਤੜੀਆਂ ਵਿਚ ਛੇਤੀ ਪਤਾ ਨਹੀਂ ਲਗਦਾ। ਇਸ ਲਈ ਸਹੀ ਇਲਾਜ ਨਹੀਂ ਹੁੰਦਾ।

ਮਨੁੱਖੀ ਸਰੀਰ ਦਾ ਵਜ਼ਨ, ਆਦਰਸ਼ ਵਜ਼ਨ ਤੋਂਘੱਟ ਜਾਂਵੱਧਹੋਣਾ ਦੋਵੇਂਹੀ ਰੋਗ ਜਾਂ ਅਸਵਸਥ ਹੋਣਦੀ ਨਿਸ਼ਾਨੀ ਹਨ | ਵੱਖ-ਵੱਖਦੇਸ਼ਾਂ ਅਤੇ ਜਲਵਾਯੂ ਵਿਚ ਲੰਬਾਈਦੇ ਅਨੁਪਾਤ ਨਾਲ ਸਰੀਰ ਦੇ ਵੱਖ-ਵੱਖ ਆਦਰਸ਼ ਵਜ਼ਨ ਨਿਰਧਾਰਤ ਕੀਤੇ ਗਏਹਨ |ਆਮ ਤੌਰ 'ਤੇ ਉਮਰ ਦੇ ਨਾਲ-ਨਾਲ ਮਨੁੱਖ ਦਾ ਭਾਰ ਵੀ ਵਧਦਾ ਜਾਂਦਾ ਹੈ | ਭਾਰਤ ਵਿਚ ਇਕ ਤੰਦਰੁਸਤ ਵਿਅਕਤੀ ਦਾ ਆਦਰਸ਼ ਭਾਰ ਲੰਬਾਈਦੇ ਅਨੁਪਾਤ ਵਿਚ ਅਮਰੀਕਾ ਜਾਂ ਇੰਗਲੈਂਡ ਵਿਚ ਰਹਿਣਵਾਲੇ ਅੰਗਰੇਜ਼ ਨਾਗਰਿਕ ਨਾਲੋਂਕੁਝਘੱਟ ਹੰੁਦਾ ਹੈ, ਅਰਥਾਤ ਆਮ ਭਾਰਤੀ ਮੁਕਾਬਲਤਨ ਕੁਝਪਤਲੇ ਹੰੁਦੇ ਹਨ |
ਸਰੀਰ ਦੇ ਭਾਰ ਨਾਲ ਸਬੰਧਤ ਦੋ ਤਰ੍ਹਾਂਦੇ ਰੋਗ ਪਾਏਜਾਂਦੇ ਹਨ |ਇਕ ਹੈਭਾਰ ਦਾ ਵਧ ਜਾਣਾ ਤੇ ਦੂਜਾ ਹੈ ਘਟ ਜਾਣਾ ਅਰਥਾਤ ਪਤਲਾਪਣ |ਬਿਮਾਰੀ ਦੀ ਹਾਲਤ ਵਿਚ ਤਿ੍ਪਤੀ ਕੇਂਦਰਾਂਦਾ ਸੰਚਾਲਨ ਗੜਬੜਾ ਜਾਂਦਾ ਹੈ |ਕਈਵਾਰ ਭੁੱਖ ਪੂਰੀ ਦੀ ਪੂਰੀ ਮਾਰੀ ਜਾਂਦੀ ਹੈ |ਇਸ ਤੋਂਇਲਾਵਾ ਬਹੁਤ ਸਾਰੇ ਰੋਗਾਂਵਿਚ ਸਰੀਰ ਵਿਚ ਇਕ ਅਜਿਹੀ ਅਵਸਥਾ ਪੈਦਾ ਹੋ ਜਾਂਦੀ ਹੈ ਜਿਸ ਨੂੰ ਹਾਇਪਰਕੈਟਾਬੋਲਿਕ ਸਟੇਟ ਕਹਿੰਦੇ ਹਨ |ਇਸ ਦਾ ਅਰਥ ਹੈ ਸਰੀਰ ਦੇ ਅੰਗਾਂਤੋਂਚਰਬੀ ਦਾ ਤੇਜ਼ੀ ਨਾਲ ਹਟਣਾ |ਅਜਿਹੀ ਹਾਲਤ ਵਿਚ ਭਾਰ ਤੇਜ਼ੀ ਨਾਲ ਘਟਣਲਗਦਾ ਹੈ, ਕਿਉਾਕਿ ਰੋਗੀ ਜ਼ਿਆਦਾ ਖਾਣਾ ਖਾ ਕੇ ਵੀ ਨੁਕਸਾਨ ਪੂਰਾ ਨਹੀਂਕਰ ਸਕਦਾ |
ਭਾਰ ਘਟਣਦਾ ਇਕ ਹੋਰ ਵੀ ਕਾਰਨ ਹੋ ਸਕਦਾ ਹੈ ਅਤੇ ਉਹ ਹੈ ਸਰੀਰ ਦੇ ਲਈਲਾਭਦਾਇਕ ਕਿਸੇ ਪਦਾਰਥਦਾ ਮੂਤਰ ਜਾਂਮਲ ਨਾਲ ਵਿਅਰਥ ਨਿਕਲ ਜਾਣਾ |ਇਸ ਦੀ ਉਦਾਹਰਨ ਸ਼ੂਗਰ ਹੈ | ਜਦੋਂ ਭੋਜਨ ਪੂਰੀ ਤਰ੍ਹਾਂ ਹਜ਼ਮ ਨਹੀਂਹੋਵੇਗਾ ਤਾਂਬਹੁਤ ਸਾਰੇ ਭੋਜਨ ਦੇ ਜ਼ਰੂਰੀ ਤੱਤ ਪਖਾਨੇ ਵਿਚ ਨਿਕਲ ਜਾਣਗੇ ਅਤੇ ਸਰੀਰ ਨੂੰ ਇਹ ਤੱਤ ਨਹੀਂਮਿਲ ਪਾਉਣਗੇ, ਜਿਸ ਕਾਰਨ ਵਜ਼ਨ ਘਟਦਾ ਜਾਵੇਗਾ | ਕੁਝਕਾਰਨ ਹਨ-
• ਗਰਮ ਜਲਵਾਯੂ ਵਿਚ ਖਾਣ ਨਾਲ ਲੱਗਣਵਾਲੇ ਦਸਤ |
• ਬੱਚਿਆਂਦੇ ਦਸਤ |
• ਦੁੱਧਦਾ ਹਜ਼ਮ ਨਾ ਹੋਣਾ |

ਕਈ ਲੋਕ ਦੁੱਧਹਜ਼ਮ ਨਹੀਂਕਰ ਸਕਦੇ | ਉਨ੍ਹਾਂਦੇ ਪੇਟ ਵਿਚ ਮਰੋੜ ਲਗਦੇ ਹਨ ਜਾਂਅਫਾਰਾ ਪੈਦਾ ਹੋ ਜਾਂਦਾ ਹੈ, ਪੇਟ ਫੁੱਲ ਜਾਂਦਾ ਹੈ ਅਤੇ ਦਸਤ ਵੀ ਲੱਗ ਜਾਂਦੇ ਹਨ |
ਅੰਤੜੀਆਂਦੇ ਕਈਰੋਗਾਂਵਿਚ ਅੰਤੜੀਆਂ ਵਿਚੋਂ ਕਾਫੀ ਮਾਤਰਾ ਵਿਚ ਮਿਊਕਸ ਲਾਰ ਦੀ ਤਰ੍ਹਾਂਦਾ ਪਦਾਰਥ ਬਾਹਰ ਨਿਕਲ ਜਾਂਦਾ ਹੈ | ਇਸ ਮਿਊਕਸ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਹੰੁਦਾ ਹੈ |ਇਹ ਸਾਰਾ ਮਿਊਕਸ ਅਤੇ ਪ੍ਰੋਟੀਨ ਪਿਸ਼ਾਬ ਰਾਹੀਂਬਾਹਰ ਨਿਕਲ ਜਾਂਦਾ ਹੈ |ਸਰੀਰ ਵਿਚ ਇਨ੍ਹਾਂਦੀ ਕਮੀ ਕਾਰਨ ਕਮਜ਼ੋਰੀ ਆ ਜਾਂਦੀ ਹੈ, ਜੋ ਕਈਬਿਮਾਰੀਆਂ ਨੂੰ ਜਨਮ ਦਿੰਦੀ ਹੈ | ਜਿਵੇਂ-
ਜ਼ਖਮ ਵਾਲੀ ਪੇਚਿਸ਼ : ਇਸ ਨਾਲ ਵੱਡੀ ਅੰਤੜੀ ਵਿਚ ਜ਼ਖਮ ਬਣਜਾਂਦੇ ਹਨ, ਜਿਸ ਨਾਲ ਮਿਊਕਸ ਨਿਕਲਦਾ ਹੈ | ਮਿਆਦੀ ਬੁਖਾਰ ਦਾ ਟਾਇਫਾਈਡ ਹੋ ਜਾਂਦਾ ਹੈ |
ਪੈਪਟਿਕ ਅਲਸਰ : ਮਿਹਦੇ ਵਿਚ ਜ਼ਖਮ, ਅੰਤੜੀਆਂਵਿਚ ਖੂਨ ਰਿਸਣਲਗਦਾ ਹੈ |ਖੂਨ ਵਿਚ ਪ੍ਰੋਟੀਨ ਵੀ ਵੱਡੀ ਮਾਤਰਾ ਵਿਚ ਹੰੁਦੀ ਹੈ | ਥੋੜ੍ਹੀ-ਥੋੜ੍ਹੀ ਹਾਨੀ ਸਰੀਰ ਨੂੰ ਕਮਜ਼ੋਰ ਕਰਕੇ ਨੁਕਸਾਨ ਕਰਦੀ ਹੈ | ਜਿਗਰ ਜਾਂਲਿਵਰ ਦੇ ਰੋਗ ਪ੍ਰੋਟੀਨ ਦੀ ਘਾਟ ਕਰਕੇ ਹੰੁਦੇ ਹਨ | ਜੇਕਰ ਜਿਗਰ ਵਿਚ ਨੁਕਸ ਪੈ ਜਾਵੇ ਤਾਂਪ੍ਰੋਟੀਨ ਬਣਨੀ ਬੰਦ ਹੋ ਜਾਵੇਗੀ ਤੇ ਭਾਰ ਘਟਣਲੱਗੇਗਾ |
ਜਿਗਰ ਦੀਆਂ ਬਿਮਾਰੀਆਂਕਾਰਨ ਪੇਟ ਵਿਚ ਪਾਣੀ ਭਰਨ ਲਗਦਾ ਹੈ |ਇਸ ਪਾਣੀ ਵਿਚ ਵੀ ਕਾਫੀ ਮਾਤਰਾ ਵਿਚ ਪ੍ਰੋਟੀਨ ਹੰੁਦੀ ਹੈ | ਜਦੋਂਡਾਕਟਰ ਇਸ ਪਾਣੀ ਨੂੰ ਬਾਹਰ ਕੱਢਦੇ ਹਨ ਤਾਂਪ੍ਰੋਟੀਨ ਦਾ ਵੀ ਨੁਕਸਾਨ ਹੰੁਦਾ ਹੈ |ਜੇਕਰ ਭੋਜਨ ਪੇਟ ਵਿਚ ਰੁਕੇਗਾ ਹੀ ਨਹੀਂਤਾਂਉਲਟੀਆਂਲੱਗ ਜਾਣਗੀਆਂ | ਲਗਾਤਾਰ ਉਲਟੀਆਂ ਕਾਰਨ ਭਾਰ ਘਟ ਜਾਂਦਾ ਹੈ |
ਜੇਕਰ 5-6 ਦਿਨ ਇਹ ਬਿਮਾਰੀ ਰਹੇ ਤਾਂਕੋਈਖਾਸ ਫਰਕ ਨਹੀਂਪੈਂਦਾ ਪਰ ਕਈਵਾਰ ਇਹ ਸਾਲਾਂਤੱਕ ਚਲਦਾ ਹੈ, ਇਸ ਦੌਰਾਨ ਭੁੱਖ ਘਟ ਜਾਂਦੀ ਹੈ |
ਲੰਬੇ ਸਮੇਂ ਤੱਕ ਚੱਲਣਵਾਲੀ ਇਨਫੈਕਸ਼ਨ ਮੁੱਖਰੋਗ ਹੈ |ਫੇਫੜਿਆਂਵਿਚ ਬਿਮਾਰੀ ਦਾ ਛੇਤੀ ਪਤਾ ਲੱਗ ਜਾਂਦਾ ਹੈ ਪਰ ਅੰਤੜੀਆਂਵਿਚ ਛੇਤੀ ਪਤਾ ਨਹੀਂਲਗਦਾ |ਇਸ ਲਈ ਸਹੀ ਇਲਾਜ ਨਹੀਂਹੰੁਦਾ |
ਜਿਗਰ ਵਿਚ ਅਮੀਬਾ ਦਾ ਫੋੜਾ : ਭਾਰਤ ਵਿਚ ਇਹ ਰੋਗ ਬਹੁਤ ਹੰੁਦਾ ਹੈ | ਇਸ ਵਿਚ ਹਲਕਾ ਬੁਖਾਰ ਹੋ ਸਕਦਾ ਹੈ ਅਤੇ ਪੇਟ ਵਿਚ ਸੱਜੇ ਪਾਸੇ ਪਸਲੀਆਂ ਦੇ ਹੇਠਾਂਦਰਦ ਹੰੁਦੀ ਹੈ |

-ਡਾ: ਵਿਭਾ ਸਿੰਘ

ਜੇਕਰ ਰਹਿਣਾ ਚਾਹੰੁਦੇ ਹੋ ਤੰਦਰੁਸਤ...

ਪੀਣ ਵਾਲੇ ਪਦਾਰਥਾਂਵਿਚ ਸਾਵਧਾਨੀ ਵਰਤਣੀ ਚਾਹੀਦੀ ਹੈ |ਉੱਬਲਿਆ ਹੋਇਆ ਸ਼ੁੱਧਪਾਣੀ ਇਕ ਚੰਗਾ ਪੀਣ ਵਾਲਾ ਪਦਾਰਥ ਹੈ | ਦਿਨ ਵਿਚ 8-10 ਗਿਲਾਸ ਪਾਣੀ ਪੀਓ | ਨਿੰਬੂ ਪਾਣੀ ਪੀਓ | ਤਾਜ਼ੇ ਫਲਾਂਦਾ ਰਸ ਲਿਆ ਜਾ ਸਕਦਾ ਹੈ ਪਰ ਰੰਗੀਨ ਪਾਣੀ ਬਿਲਕੁਲ ਠੀਕ ਨਹੀਂਹਨ |
ਭਲਾ ਤੰਦਰੁਸਤ ਕੌਣ ਨਹੀਂ ਰਹਿਣਾ ਚਾਹੰੁਦਾ | ਪਰ ਵਧਦੇ ਹੋਏ ਪ੍ਰਦੂਸ਼ਣ ਅਤੇ ਮਹਿੰਗਾਈਕਰਕੇ ਤੰਦਰੁਸਤ ਰਹਿਣਾ ਮੁਸ਼ਕਿਲ ਹੋ ਗਿਆਹੈ |ਫਿਰ ਅਜਿਹੀ ਹਾਲਤ ਵਿਚ ਤੰਦਰੁਸਤ ਕਿਵੇਂ ਰਿਹਾ ਜਾਵੇ?
ਤੰਦਰੁਸਤ ਰਹਿਣ ਦੇ ਲਈਮੁੱਖਤੌਰ 'ਤੇ ਤਿੰਨ ਗੱਲਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ-ਖਾਣ-ਪੀਣ, ਕਸਰਤ ਅਤੇ ਰਹਿਣ-ਸਹਿਣ |ਤੰਦਰੁਸਤ ਰਹਿਣਲਈਸਭਤੋਂ ਪਹਿਲਾਂਜ਼ਰੂਰੀ ਹੈ ਪੌਸ਼ਟਿਕ ਭੋਜਨ | ਪੌਸ਼ਟਿਕ ਭੋਜਨ ਸਰੀਰ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਤੰਦਰੁਸਤ ਵੀ ਰੱਖਦਾ ਹੈ |ਰੋਗਾਂਨਾਲ ਲੜਨ ਦੇ ਸਮਰੱਥਬਣਾਉਾਦਾ ਹੈ | ਪੌਸ਼ਟਿਕਤਾ ਮਹਿੰਗੀਆਂਵਸਤਾਂਵਿਚ ਹੀ ਨਹੀਂਹੰੁਦੀ, ਘਰ ਵਿਚ ਵਰਤੀਆਂ ਜਾਂਦੀਆਂ ਆਮ ਚੀਜ਼ਾਂਵਿਚੋਂ ਵੀ ਮਿਲ ਜਾਂਦੀ ਹੈ |
ਹਰੀਆਂਸਬਜ਼ੀਆਂਦੀ ਵਰਤੋਂ: ਹਰੀਆਂਸਬਜ਼ੀਆਂ ਸਰੀਰ ਨੂੰ ਉਚਿਤ ਮਾਤਰਾ ਵਿਚ ਪੌਸ਼ਟਿਕਤਾ ਦੇਣ ਵਿਚ ਸਮਰੱਥਹਨ |ਹਰੀਆਂਸਬਜ਼ੀਆਂਨੂੰ ਕੱਚੇ ਰੂਪ ਵਿਚ ਵਰਤਣਾ ਵਧੇਰੇ ਲਾਭਕਾਰੀ ਹੰੁਦਾ ਹੈ | ਮੂਲੀ, ਗਾਜਰ, ਸ਼ਲਗਮ, ਟਮਾਟਰ, ਖੀਰਾ, ਮਟਰ ਆਦਿ ਨੂੰ ਸਲਾਦ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ |ਇਹ ਵਧੇਰੇ ਲਾਭਕਾਰੀ ਹੋਵੇਗਾ |
ਸਾਗ, ਪਾਲਕ, ਬਾਥੂ, ਮੂਲੀ ਦਾ ਸਾਗ, ਚਨੇ ਦਾ ਸਾਗ ਆਦਿ ਲਾਭਦਾਇਕ ਰਹਿੰਦਾ ਹੈ | ਯਾਦ ਰੱਖੋ, ਵਿਟਾਮਿਨ 'ਬੀ' ਅਤੇ 'ਸੀ' ਸਾਨੂੰ ਸਬਜ਼ੀਆਂ ਤੋਂਸਿੱਧਾ ਮਿਲਦਾ ਹੈ |
ਬਾਰੀਕ ਖਾਧ ਪਦਾਰਥ ਘੱਟ ਵਰਤੋ : ਪੇਟ ਸਰੀਰ ਨੂੰ ਭੋਜਨ ਉਪਲਬਧਕਰਵਾਉਾਦਾ ਹੈ |ਬੇਸਣ, ਮੈਦਾ ਆਦਿ ਤੋਂ ਬਣੇ ਖਾਧ ਪਦਾਰਥ ਘੱਟ ਖਾਓ | ਮੋਟੇ ਪੀਸੇ ਹੋਏ ਅਤੇ ਰੇਸ਼ੇਦਾਰ ਖਾਧ ਪਦਾਰਥਾਂਦਾ ਸੇਵਨ ਪੇਟ ਨੂੰ ਠੀਕ ਰੱਖਦਾ ਹੈ, ਕਿਉਾਕਿ ਇਨ੍ਹਾਂਨੂੰ ਪਚਾਉਣ ਲਈ ਅੰਤੜੀਆਂਨੂੰ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਤੰਦਰੁਸਤੀ ਬਣੀ ਰਹਿੰਦੀ ਹੈ |
ਪੀਣ ਵਾਲੇ ਪਦਾਰਥਾਂਵਿਚ ਸਾਵਧਾਨੀ ਵਰਤਣੀ ਚਾਹੀਦੀ ਹੈ |ਉਬਲਿਆ ਹੋਇਆ ਸ਼ੁੱਧਪਾਣੀ ਇਕ ਚੰਗਾ ਪੀਣ ਵਾਲਾ ਪਦਾਰਥ ਹੈ | ਦਿਨ ਵਿਚ 8-10 ਗਲਾਸ ਪਾਣੀ ਪੀਓ | ਨਿੰਬੂ ਪਾਣੀ ਪੀਓ | ਤਾਜ਼ੇ ਫਲਾਂਦਾ ਰਸ ਲਿਆ ਜਾ ਸਕਦਾ ਹੈ ਪਰ ਰੰਗੀਨ ਪਾਣੀ ਬਿਲਕੁਲ ਠੀਕ ਨਹੀਂਹਨ |
ਘਿਓ-ਤੇਲ ਦਾ ਪ੍ਰਯੋਗ ਕਿੰਨਾ ਉਚਿਤ : ਵੈਸੇ ਵੀ ਘਿਓ-ਤੇਲ ਦੀਆਂ ਕੀਮਤਾਂਆਕਾਸ਼ਨੂੰ ਛੂਹ ਰਹੀਆਂਹਨ | ਇਹ ਜਿੰਨੀਆਂਮਹਿੰਗੀਆਂਹਨ, ਓਨੀਆਂਹੀ ਖਤਰਨਾਕ ਵੀ |ਘਿਓ ਦੇ ਜ਼ਿਆਦਾ ਸੇਵਨ ਤੋਂਬਚਣਾ ਚਾਹੀਦਾ ਹੈ | ਦਿਨ ਭਰ ਵਿਚ ਇਕ ਚਮਚਾ ਤੇਲ ਜਾਂਘਿਓਕਾਫੀ ਹੈ | ਵਧੇਰੇ ਮਾਤਰਾ ਵਿਚ ਪ੍ਰਯੋਗ ਬਿਮਾਰੀਆਂਨੂੰ ਸੱਦਾ ਹੈ |
ਚਾਹ ਤੇ ਕੌਫੀ ਕਿੰਨੀ ਕਾਫੀ : ਯਾਦ ਰੱਖੋ ਕਿ ਚਾਹ ਜਲਦੀ ਮੋਟਾਪਾ ਲਿਆਉਾਦੀ ਹੈ | ਇਸ ਲਈ ਇਸ ਦੀ ਵਰਤੋਂਘੱਟ ਤੋਂਘੱਟ ਕਰੋ | ਦਿਨ ਵਿਚ ਦੋ-ਤਿੰਨ ਕੱਪ ਚਾਹ ਕਾਫੀ ਹੈ | ਇਸ ਤੋਂਵੱਧਠੀਕ ਨਹੀਂ ਹੈ | ਹਾਲ ਹੀ ਵਿਚ ਕੀਤੀਆਂਖੋਜਾਂਤੋਂਪਤਾ ਲੱਗਾ ਹੈ ਕਿ ਕੌਫੀ ਦੀ ਵਰਤੋਂਬਿਲਕੁਲ ਨਹੀਂ ਹੋਣੀ ਚਾਹੀਦੀ, ਕਿਉਾਕਿ ਇਹ ਕੈਲੋਸਟਰੋਲ ਵਧਾਉਾਦੀ ਹੈ |
ਭੋਜਨ ਸੰਤੁਲਿਤ ਹੋਵੇ : ਸਰੀਰ ਨੂੰ ਭੁੱਖਲੱਗਣ 'ਤੇ ਹੀ ਖਾਣਾ ਖਾਓ | ਸਮਾਰੋਹ ਵਿਚ ਅਕਸਰ ਲੋਕ ਵੱਧਖਾ ਲੈਂਦੇ ਹਨ |ਅਜਿਹੀ ਭੁੱਲ ਨਹੀਂ ਕਰਨੀ ਚਾਹੀਦੀ | ਅਜਿਹਾ ਕਰਨ ਨਾਲ ਬਦਹਜ਼ਮੀ ਹੋ ਜਾਂਦੀ ਹੈ, ਜੋ ਬਿਮਾਰੀਆਂਨੂੰ ਸੱਦਾ ਹੈ |
ਪੌਸ਼ਟਿਕ ਆਹਾਰ ਕਰਨ ਦੇ ਨਾਲ-ਨਾਲ ਕਸਰਤ ਬੜੀ ਜ਼ਰੂਰੀ ਹੈ | ਰਾਤ ਵੇਲੇ 15-20 ਮਿੰਟ ਟਹਿਲਣਾ ਬਹੁਤ ਜ਼ਰੂਰੀ ਹੈ |ਇਸ ਨਾਲ ਪਾਚਣਕਿਰਿਆ ਠੀਕ ਰਹਿੰਦੀ ਹੈ |ਦਿਲ ਦੇ ਰੋਗੀਆਂਨੂੰ ਰਾਤ ਵੇਲੇ ਸੈਰ ਨਹੀਂ ਕਰਨੀ ਚਾਹੀਦੀ | ਸਰੀਰ ਨੂੰ ਚੁਸਤ-ਦਰੁਸਤ ਰੱਖਣਲਈਪੌਸ਼ਟਿਕ ਭੋਜਨ ਅਤੇ ਕਸਰਤ ਦੇ ਨਾਲ ਸ਼ੁੱਧਹਵਾ ਬਹੁਤ ਜ਼ਰੂਰੀ ਹੈ |

-ਜੈ ਪ੍ਰਕਾਸ਼ ਸਿੰਘ

ਅਮਰੂਦ


ਅਮਰੂਦ ਨੂੰ ਜਾਮਫਲ ਦੇ ਨਾਂਅਨਾਲ ਜਾਣਿਆਜਾਂਦਾ ਹੈ | ਪੌਸ਼ਟਿਕ ਤੱਤਾਂਵਿਚ ਇਹ ਸੇਬ ਤੋਂਵੱਧਪੌਸ਼ਟਿਕ ਹੈ | ਇਸ ਦਾ ਉਪਯੋਗ ਕਈਰੂਪਾਂਵਿਚ ਕੀਤਾ ਜਾਂਦਾ ਹੈ | ਇਨ੍ਹਾਂਵਿਚ ਅਮਰੂਦ ਦਾ ਪਨੀਰ, ਡੱਬਾਬੰਦ ਅਮਰੂਦ, ਜੈਮ, ਜੈਲੀ, ਮਕਰੰਦ ਆਦਿ ਪ੍ਰਮੁੱਖ ਹਨ | ਅਮਰੂਦ ਮਰਦਾਨਾ ਤਾਕਤ ਵਰਧਕ, ਸੀਤਲ, ਪਿਤਨਾਸ਼ਕ ਅਤੇ ਰੁਚੀਕਰ ਹੰੁਦਾ ਹੈ |ਇਹ ਬੇਹੋਸ਼ੀ ਅਤੇ ਪਿਆਸ ਨੂੰ ਦੂਰ ਕਰਦਾ ਹੈ | ਅਮਰੂਦ ਵਿਚ ਪ੍ਰੋਟੀਨ 10.5 ਫੀਸਦੀ, ਚਰਬੀ 0.2, ਕੈਲਸ਼ੀਅਮ 1.01 ਫੀਸਦੀ, ਵਿਟਾਮਿਨ 'ਬੀ' 0.2 ਫੀਸਦੀ ਪਾਇਆਜਾਂਦਾ ਹੈ |
ਅਮਰੂਦ ਦਾ ਫਲਾਂਵਿਚ ਤੀਜਾ ਸਥਾਨ ਹੈ | ਪਹਿਲੇ ਦੋ ਨੰਬਰ 'ਤੇ ਅਉਲਾ ਅਤੇ ਚੈਰੀ ਹਨ |ਇਨ੍ਹਾਂਫਲਾਂਦਾ ਪ੍ਰਯੋਗ ਤਾਜ਼ੇ ਫਲਾਂਦੀ ਤਰ੍ਹਾਂਨਹੀਂਕੀਤਾ ਜਾ ਸਕਦਾ | ਵਿਟਾਮਿਨ 'ਸੀ' ਛਿਲਕੇ ਵਿਚ ਅਤੇ ਉਸ ਦੇ ਠੀਕ ਹੇਠਾਂਹੰੁਦਾ ਹੈ | ਇਸ ਲਈ ਅਮਰੂਦ ਵਿਟਾਮਿਨ 'ਸੀ' ਦੀ ਪੂਰਤੀ ਲਈ ਕਾਫੀ ਹੈ |
ਫਲ ਦੇ ਪੱਕਣ ਦੇ ਨਾਲ-ਨਾਲ ਇਹ ਮਾਤਰਾ ਵਧਦੀ ਜਾਂਦੀ ਹੈ |ਅਮਰੂਦ ਵਿਚ ਪ੍ਰਮੁੱਖਸਿਟਰਿਕ ਅਮਲ ਹੈ |6 ਤੋਂ12 ਫੀਸਦੀ ਹਿੱਸੇ ਵਿਚ ਬੀਜ ਹੰੁਦੇ ਹਨ |ਇਸ ਵਿਚੋਂ ਨਾਰੰਗੀ, ਪੀਲਾ ਸੁਗੰਧਿਤ ਤੇਲ ਪ੍ਰਾਪਤ ਹੰੁਦਾ ਹੈ |

-ਮਧੂ

ਤਰਲ ਖਾਣਾ ਲੈ ਕੇ ਤੁਸੀਂ ਵੀ ਰਹਿ ਸਕਦੇ ਹੋ ਫਿਟ


ਪਿਛਲੇ ਇਕ-ਦੋ ਦਹਾਕਿਆਂ ਵਿਚ ਭੱਜ-ਦੌੜ ਏਨੀ ਵਧ ਗਈ ਹੈ ਕਿ ਸਾਰੇ ਨੰਬਰ ਵੰਨ ਦੀ ਰੇਸ ਵਿਚ ਰਹਿਣਾ ਚਾਹੁੰਦੇ ਹਨ, ਚਾਹੇ ਉਸ ਲਈ ਸਿਹਤ ਦਾ ਹਾਲ ਕਿਵੇਂ ਵੀ ਰਹੇ | ਭੋਜਨ ਕਦੋਂ ਖਾਧਾ ਹੈ, ਕਿਵੇਂ ਖਾਧਾ ਹੈ, ਪੌਸ਼ਟਿਕ ਹੈ ਜਾਂ ਨਹੀਂ, ਇਸ ਦੀ ਪ੍ਰਵਾਹ ਉਨ੍ਹਾਂ ਨੂੰ ਨਹੀਂ ਹੈ | ਜਦੋਂ ਭੁੱਖ ਲੱਗੇ ਤਾਂ ਕੁਝ ਵੀ ਕੰਟੀਨ ਤੋਂ ਲੈ ਕੇ ਖਾ ਲੈਂਦੇ ਹੋ ਅਤੇ ਆਪਣੀ ਭੁੱਖ ਸ਼ਾਂਤ ਕਰ ਲੈਂਦੇ ਹੋ | ਨਤੀਜਾ ਹੌਲੀ-ਹੌਲੀ ਸਰੀਰ ਦੀ ਤਾਕਤ ਘੱਟ ਹੁੰਦੀ ਜਾਂਦੀ ਹੈ ਅਤੇ ਸਰੀਰ ਓਨੀ ਭੱਜ-ਦੌੜ ਬਰਦਾਸ਼ਤ ਨਹੀਂ ਕਰ ਸਕਦਾ |
ਤੇਜ਼ ਜ਼ਿੰਦਗੀ ਦੇ ਜੀਵਨ ਵਿਚ ਬਸ ਇਕ ਹੀ ਚੀਜ਼ ਹੈ ਉਨ੍ਹਾਂ ਕੋਲ, ਫਾਸਟ ਫੂਡ ਦਾ ਖਾਣਾ ਅਤੇ ਦੂਜਿਆਂ ਤੋਂ ਅੱਗੇ ਰਹਿਣਾ | ਉਨ੍ਹਾਂ ਦੇ ਕੋਲ ਨਾ ਤਾਂ ਘਰ ਵਿਚ ਭੋਜਨ ਬਣਾਉਣ ਦਾ ਸਮਾਂ ਹੈ, ਨਾ ਸਮੇਂ 'ਤੇ ਆਰਾਮ ਨਾਲ ਭੋਜਨ ਖਾਣ ਦਾ ਸਮਾਂ ਅਤੇ ਨਾ ਹੀ ਆਪਣਿਆਂ ਨਾਲ ਗੱਲ ਕਰਨ ਦਾ ਸਮਾਂ ਹੈ |
ਸਵੇਰੇ ਉੱਠ ਦੇ ਹੀ ਦਫਤਰ ਜਾਣ ਦੀ ਜਲਦੀ ਵਿਚ ਬਸ ਥੋੜ੍ਹਾ-ਬਹੁਤ ਕੰਮ ਨਬੇੜ ਕੇ ਭੱਜਦੇ ਹਾਂ | ਇਸ ਭੱਜ-ਦੌੜ ਵਿਚ ਉਨ੍ਹਾਂ ਦੇ ਕੋਲ ਨਾਸ਼ਤੇ ਦਾ ਵੀ ਸਮਾਂ ਨਹੀਂ ਹੁੰਦਾ | ਸੈਂਡਵਿਚ ਨਾਲ ਲੈ ਕੇ ਰਸਤੇ ਵਿਚ ਖਾਂਦੇ ਜਾਣਗੇ ਜਾਂ ਦਫਤਰ ਜਾ ਕੇ ਆਰਡਰ ਕਰਨਗੇ |
ਖਾਣ ਦਾ ਸਮਾਂ ਤੇ ਕਸਰਤ ਲਈ ਸਮਾਂ ਤਾਂ ਕੱਢਣਾ ਹੀ ਪਵੇਗਾ | ਜੇਕਰ ਇਸ ਤਰ੍ਹਾਂ ਕਰ ਪਾਉਣ ਵਿਚ ਅਸਮਰੱਥ ਹੋ ਤਾਂ ਹਫਤੇ ਵਿਚ ਇਕ ਵਾਰ ਤਰਲ ਭੋਜਨ ਲਓ ਤਾਂ ਕਿ ਤੁਹਾਡੇ ਸਰੀਰ ਨੂੰ ਊਰਜਾ ਮਿਲ ਸਕੇ | ਤਰਲ ਭੋਜਨ ਵਿਚ ਤੁਸੀਂ ਤਾਜ਼ੇ ਫਲਾਂ ਦੇ ਜੂਸ, ਸਬਜ਼ੀਆਂ ਦਾ ਸੂਪ, ਨਿੰਬੂ ਸ਼ਹਿਦ ਪਾਣੀ, ਨਾਰੀਅਲ ਪਾਣੀ, ਹਰਬਲ ਟੀ ਲੈ ਸਕਦੇ ਹੋ |
ਸਵੇਰ ਦੀ ਸ਼ੁਰੂਆਤ ਲੰਬੀ ਸੈਰ ਦੇ ਬਾਅਦ ਇਕ ਗਿਲਾਸ ਕੋਸੇ ਪਾਣੀ ਵਿਚ ਅੱਧਾ ਨਿੰਬੂ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਕਰੋ | ਫਿਰ ਆਪਣੀ ਦਿਨ ਦੀ ਸ਼ੁਰੂਆਤ ਤੋਂ ਨਿਪਟਣ ਦੇ ਬਾਅਦ ਦਫਤਰ ਜਾਣ ਤੋਂ ਪਹਿਲਾਂ ਇਕ ਗਿਲਾਸ ਗਰਮ ਦੁੱਧ ਲੈ ਸਕਦੇ ਹੋ | ਜੇਕਰ ਦੁੱਧ ਨਹੀਂ ਪੀਂਦੇ ਹੋ ਤਾਂ ਆਂਵਲਾ ਰਸ ਸ਼ਹਿਦ ਮਿਲਾ ਕੇ ਲੈ ਸਕਦੇ ਹੋ | ਤਾਜ਼ੇ ਫਲਾਂ ਦਾ ਜੂਸ ਵੀ ਨਾਸ਼ਤੇ ਵਿਚ ਠੀਕ ਹੁੰਦਾ ਹੈ | ਫਲਾਂ ਦਾ ਜੂਸ ਤੁਹਾਨੂੰ ਇਨਸਟੈਂਟ ਊਰਜਾ ਦੇਵੇਗਾ | ਆਂਵਲੇ ਦਾ ਰਸ ਤੁਹਾਡੀਆਂ ਅੱਖਾਂ, ਵਾਲਾਂ ਅਤੇ ਚਮੜੀ ਨੂੰ ਲਾਭ ਪਹੁੰਚਾਏਗਾ |
ਦੁਪਹਿਰ ਅਤੇ ਰਾਤ ਵਿਚਾਲੇ ਸ਼ਾਮ ਨੂੰ ਵੀ ਤੁਸੀਂ ਇਕ ਕੱਪ ਹਰਬਲ ਚਾਹ ਦੁੱਧ ਵਾਲੀ ਥੋੜ੍ਹਾ ਨਿੰਬੂ ਦਾ ਰਸ ਮਿਲਾ ਕੇ ਲੈ ਸਕਦੇ ਹੋ |
ਰਾਤ ਨੂੰ ਤਾਜ਼ੀਆਂ ਸਬਜ਼ੀਆਂ ਦਾ ਜੂਸ ਲੈ ਸਕਦੇ ਹੋ | ਕੋਸ਼ਿਸ਼ ਕਰੋ ਕਿ ਇਕ ਹੀ ਸਬਜ਼ੀ ਦਾ ਬਣਾਓ, ਉਸ ਵਿਚ ਪੁੰਗਰੀਆਂ ਦਾਲਾਂ ਦੀ ਮੁੱਠੀ ਜਾਂ ਮੂੰਗ ਸਾਬਤ, ਸਾਬਤ ਮਸਰ ਦੀ ਇਕ ਮੁੱਠੀ ਮਿਲਾ ਕੇ ਸੂਪ ਤਿਆਰ ਕਰਕੇ ਪੀਓ | ਦਾਲ ਪਾਉਣ ਨਾਲ ਸੂਪ ਕੁਝ ਗਾੜ੍ਹਾ ਹੋ ਜਾਵੇਗਾ | ਪੇਟ ਵੀ ਭਰੇਗਾ ਅਤੇ ਊਰਜਾ ਵੀ ਮਿਲੇਗੀ | ਸੂਪ ਵਿਚ ਹਲਕਾ ਨਮਕ, ਪੀਸੀ ਕਾਲੀ ਮਿਰਚ, ਭੰੁਨਿਆ ਜ਼ੀਰਾ ਮਿਲਾ ਕੇ ਉਸ ਦੇ ਸਵਾਦ ਨੂੰ ਵਧਾ ਸਕਦੇ ਹੋ |
ਸੂਪ ਨਾਲ ਤੁਹਾਨੂੰ ਵਿਟਾਮਿਨ ਅਤੇ ਭਰਪੂਰ ਪੌਸ਼ਟਿਕ ਤੱਤ ਵੀ ਮਿਲਣਗੇ | ਇਹ ਡਾਈਟ ਤੁਸੀਂ ਹਫਤੇ ਵਿਚ ਇਕ ਦਿਨ ਜਾਂ 10 ਦਿਨ ਵਿਚ ਇਕ ਦਿਨ ਲੈ ਸਕਦੇ ਹੋ | ਇਸ ਨਾਲ ਪੇਟ ਗੈਸ ਤੋਂ ਛੁਟਕਾਰਾ ਮਿਲੇਗਾ, ਚਮੜੀ ਵਿਚ ਚਮਕ ਬਣੀ ਰਹੇਗੀ, ਚਮੜੀ ਦੀਆਂ ਝੁਰੜੀਆਂ ਅਤੇ ਕਿਲ ਮੁਹਾਸੇ ਦੂਰ ਹੋਣਗੇ | ਫਲਾਂ ਵਿਚ ਚੀਕੂ, ਕੇਲਾ, ਅੰਬ ਤੋਂ ਪਰਹੇਜ਼ ਕਰੋ ਕਿਉਂਕਿ ਇਸ ਫਲ 'ਚ ਵਾਧੂ ਕੈਲੋਰੀਜ਼ ਮਿਲਦੀ ਹੈ | -(ਸਵਸੱਥ ਦਰਪਣ)

ਕਸਰਤ ਕਰਦੇ ਸਮੇਂ ਰੱ ਖੋ ਕੁਝ ਸਾਵਧਾਨੀਆਂ

ਕਸਰਤ ਕਰਦੇ ਸਮੇਂ ਸਰੀਰ ਵਿਚ ਪਾਣੀ ਅਤੇ ਨਮਕ ਦੀ ਘਾਟ ਹੋ ਜਾਂਦੀ ਹੈ | ਜੇਕਰ ਸੰਭਵ ਹੋਵੇ ਤਾਂ ਇਕ ਗਿਲਾਸ ਇਲੈਕਟ੍ਰਾਲ ਦਾ ਘੋਲ ਪੀਓ ਨਹੀਂ ਤਾਂ ਸਾਦਾ ਪਾਣੀ ਪੀਓ | ਜੇਕਰ ਕਸਰਤ ਪੰਦਰਾਂ ਮਿੰਟ ਤੋਂ ਜ਼ਿਆਦਾ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਫਿਰ ਪਾਣੀ ਪੀਓ, ਜੇਕਰ ਕਸਰਤ ਇਕ ਘੰਟਾ ਦੀ ਹੋਵੇ ਤਾਂ ਹਰ ਪੰਦਰਾਂ ਮਿੰਟ 'ਤੇ ਪਾਣੀ ਪੀਓ |
• ਕਸਰਤ ਖਤਮ ਹੋਣ 'ਤੇ ਇਕ ਗਿਲਾਸ ਦੁੱਧ, ਸ਼ਰਬਤ, ਫਲਾਂ ਦਾ ਜੂਸ ਜਾਂ ਗਲੂਕੋਜ਼ ਦਾ ਘੋਲ ਪੀਓ |
• ਕਸਰਤ ਜਿਥੋਂ ਤੱਕ ਸੰਭਵ ਹੋ ਸਕੇ ਖੁੱਲ੍ਹੀ ਜਗ੍ਹਾ 'ਤੇ ਕਰੋ ਤਾਂ ਕਿ ਫੇਫੜਿਆਂ ਨੂੰ ਸ਼ੁੱਧ ਤੇ ਠੰਢੀ ਹਵਾ ਮਿਲ ਸਕੇ |
• ਕਸਰਤ ਦਾ ਸਹੀ ਸਮਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਹੈ | ਖੁੱਲ੍ਹੀ ਧੁੱਪ ਵਿਚ ਕਸਰਤ ਨਹੀਂ ਕਰਨੀ ਚਾਹੀਦੀ |
• ਕਸਰਤ ਕਰਦੇ ਸਮੇਂ ਢਿੱਲੇ ਕੱਪੜੇ ਪਾਉਣੇ ਚਾਹੀਦੇ ਜਿਸ ਨਾਲ ਅੰਗ ਸੰਚਾਲਨ ਵਿਚ ਸੌਖ ਰਹੇ |
• ਸਰੀਰਕ ਰੂਪ ਵਿਚ ਕਮਜ਼ੋਰ ਅਤੇ ਮਰੀਜ਼ਾਂ ਨੂੰ ਸਖ਼ਤ ਕਸਰਤਾਂ ਬਹੁਤ ਦੇਰ ਤੱਕ ਨਹੀਂ ਕਰਨੀਆਂ ਚਹੀਦੀਆਂ ਕਿਉਂਕਿ ਕਸਰਤ ਵਿਚ ਸਰੀਰ ਤੋਂ ਊਰਜਾ, ਪਾਣੀ ਤੇ ਨਮਕ ਖਰਚ ਹੁੰਦਾ ਹੈ | ਇਸ ਨਾਲ ਖੂਨ ਦਬਾਉ ਘੱਟ ਹੁੰਦਾ ਹੈ | ਬਲੱਡ ਪ੍ਰੈਸ਼ਰ ਦੀ ਘਾਟ ਕਾਰਨ ਜ਼ਿਆਦਾ ਕਮਜ਼ੋਰੀ ਜਾਂ ਘਬਰਾਹਟ ਦੀ ਸਮੱਸਿਆ ਕੁਝ ਸਮੇਂ ਲਈ ਹੋ ਜਾਵੇਗੀ | ਇਹ ਸਥਿਤੀ ਕੁਝ ਲੋਕਾਂ ਲਈ ਹਾਨੀਕਾਰਕ ਵੀ ਹੋ ਸਕਦੀ ਹੈ, ਇਸ ਲਈ ਇਸ ਤਰ੍ਹਾਂ ਦੇ ਲੋਕ ਹਲਕੀ-ਫੁਲਕੀ ਕਸਰਤ ਘੱਟ ਸਮੇਂ ਲਈ ਕਰਨ |
• ਤੇਜ਼ ਕਸਰਤ ਕਰਨ ਨਾਲ ਮੋਟੇ ਲੋਕਾਂ ਨੂੰ ਮੁਸ਼ਕਿਲ ਹੋ ਸਕਦੀ ਹੈ ਕਿਉਂਕਿ ਸਰੀਰ ਵਿਚ ਮੌਜੂਦ ਚਰਬੀ ਸਰੀਰ ਚੋਂ ਗਰਮੀ ਕੱਢਣ ਵਿਚ ਰੁਕਾਵਟ ਪਾਉਂਦੀ ਹੈ | ਇਸ ਲਈ ਇਸ ਤਰ੍ਹਾਂ ਦੇ ਲੋਕ ਹਲਕੀ ਕਸਰਤ ਨਾਲ ਸ਼ੁਰੂਆਤ ਕਰਨ | ਪਹਿਲੇ ਦਿਨ ਹਲਕੀ ਕਸਰਤ ਥੋੜ੍ਹੇ ਸਮੇਂ ਤੱਕ ਕਰੋ, ਫਿਰ ਹਰ ਦਿਨ ਉਸ ਵਿਚ ਇਕ ਅੱਧ ਮਿੰਟ ਦਾ ਵਾਧਾ ਕਰਦੇ ਜਾਵੋ | ਕਸਰਤ ਕਰਨ ਦੀ ਰਫ਼ਤਾਰ ਵੀ ਵਧਾ ਦਿਉ |
• ਹੁੰਮਸ ਭਰੇ ਮੌਸਮ ਵਿਚ ਸਖ਼ਤ ਕਸਰਤ ਨਾ ਕਰੋ |
• ਸਰੀਰ ਦਾ ਤਾਪਮਾਨ ਬਾਹਰ ਦੇ ਤਾਪਮਾਨ ਤੋਂ ਘੱਟ ਹੋਵੇਗਾ ਤਾਂ ਸਰੀਰ ਦੀ ਗਰਮੀ ਬਾਹਰ ਕੱਢਣ ਵਿਚ ਦੇਰ ਲੱਗੇਗੀ | ਇਸ ਤਰ੍ਹਾਂ ਥੋੜ੍ਹੇ ਸਮੇਂ ਵਿਚ ਹਲਕੀ ਕਸਰਤ ਕਰੋ |
• ਨਿਯਮਤ ਕਸਰਤ ਤਨ ਅਤੇ ਮਨ ਦੋਵਾਂ ਲਈ ਫਾਇਦੇਮੰਦ ਹੈ | ਨਿਯਮਤ ਕਸਰਤ ਕਰਨ ਨਾਲ ਸਰੀਰ ਵਿਚ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ, ਤਣਾਅ ਦੂਰ ਹੁੰਦਾ ਹੈ, ਸੌਾਦੇੇ ਸਮੇਂ ਚੰਗੀ ਨੀਂਦ ਆਉਂਦੀ ਹੈ | ਨਿਯਮਤ ਕਸਰਤ ਨਾਲ ਰੋਗ-ਪ੍ਰਤੀਰੋਧਕ ਤਾਕਤ ਵਧਦੀ ਹੈ, ਮਾਸਪੇਸ਼ੀਆਂ ਠੀਕ ਰਹਿੰਦੀਆਂ ਹਨ | ਇਸ ਨਾਲ ਸਰੀਰ ਸੁਡੌਲ ਰਹਿੰਦਾ ਹੈ ਅਤੇ ਕਾਫੀ ਹੱਦ ਤੱਕ ਮਨ ਵੀ ਖੁਸ਼ ਰਹਿੰਦਾ ਹੈ |
• ਜ਼ਿਆਦਾ ਹੁੰਮਸ ਜਾਂ ਠੰਢ ਵਿਚ ਅਤੇ ਕਈ ਵਾਰ ਕਿਸੇ ਹੋਰ ਮਾਹੌਲ ਵਿਚ ਕਸਰਤ ਕਰਨ ਦੀ ਇੱਛਾ ਨਹੀਂ ਹੁੰਦੀ ਹੈ ਤਾਂ ਵੀ ਕਸਰਤ ਕਰਨੀ ਹੀ ਚਾਹੀਦੀ ਹੈ ਕਿਉਂਕਿ ਕਸਰਤ ਦੀ ਸਰੀਰ ਨੂੰ ਸਿਹਤਮੰਦ ਰੱਖਣ ਲਈ ਲਗਭਗ ਉਸੇ ਤਰ੍ਹਾਂ ਦੀ ਜ਼ਰੂਰਤ ਹੈ ਜਿਵੇਂ ਭੋਜਨ ਅਤੇ ਪਾਣੀ ਆਦਿ |
ਅਯੁੱਧਿਆ ਪ੍ਰਸਾਦ ਭਾਰਤੀ
ਕਸਰਤ ਦਾ ਸਹੀ ਸਮਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਹੈ | ਖੁੱਲ੍ਹੀ ਧੁੱਪ ਵਿਚ ਕਸਰਤ ਨਹੀਂ ਕਰਨੀ ਚਾਹੀਦੀ | ਕਸਰਤ ਕਰਦੇ ਸਮੇਂ ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ ਜਿਸ ਨਾਲ ਅੰਗ ਸੰਚਾਲਨ ਵਿਚ ਸੌਖ ਰਹੇ |

ਅਯੁੱਧਿਆ ਪ੍ਰਸਾਦ ਭਾਰਤੀ

ਲਾਪ੍ਰਵਾਹੀ ਨਾ ਵਰਤੋ ਜਦੋਂ ਸਾਹ ਲੈਣ 'ਚ ਤਕਲੀਫ਼ ਹੋਵੇ


ਸਰਦੀ ਦਾ ਮੌਸਮ ਦਿਨ-ਪ੍ਰਤੀ-ਦਿਨ ਹੁਣ ਢਲਣ 'ਤੇ ਹੈ | ਜ਼ਿਆਦਾ ਸਰਦੀ ਦੇ ਦਿਨਾਂ ਵਿਚ ਕਈ ਬਿਮਾਰੀਆਂ ਸਰੀਰ ਨੂੰ ਮੌਕਾ ਪਾਉਂਦੇ ਹੀ ਆਪਣੀ ਗਿ੍ਫ਼ਤ ਵਿਚ ਲੈ ਲੈਂਦੀਆਂ ਹਨ ਪਰ ਸਰਦੀ ਦੇ ਘੱਟ ਹੋਣ 'ਤੇ ਵੀ ਸਾਨੂੰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਉਦੋਂ ਵੀ ਕਈ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ | ਇਨ੍ਹਾਂ ਸਭ ਬਿਮਾਰੀਆਂ ਵਿਚ ਇਕ ਬਿਮਾਰੀ ਹੈ ਸਾਹ ਲੈਣ ਵਿਚ ਤਕਲੀਫ਼ ਹੋਣਾ | ਸਾਨੂੰ ਜੇਕਰ ਆਪਣੇ ਜਾਂ ਬੱਚੇ ਲਈ ਕਦੀ ਵੀ ਮਹਿਸੂਸ ਹੋਵੇ ਕਿ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਸਾਨੂੰ ਤੁਰੰਤ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ | ਲਾਪ੍ਰਵਾਹੀ ਵਰਤਣਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ |
ਕਈ ਵਾਰ ਸਾਹ ਲੈਣ 'ਚ ਤਕਲੀਫ ਉਨ੍ਹਾਂ ਲੋਕਾਂ ਨੂੰ ਵੀ ਹੁੰਦੀ ਹੈ ਜਿਨ੍ਹਾਂ ਨੂੰ ਹਾਈਪਰਟੈਂਸ਼ਨ ਅਤੇ ਬ੍ਰਾਕਾਈਟਿਸ ਹੋਵੇ | ਅਸਥਮਾ ਵਾਲੇ ਰੋਗੀਆਂ ਨੂੰ ਤਾਂ ਇਹ ਸ਼ਿਕਾਇਤ ਕਾਫੀ ਹੁੰਦੀ ਹੈ | ਸਾਹ ਲੈਣ ਵਿਚ ਤਕਲੀਫ ਫਾਗ ਜਾਂ ਸਮਾਗ ਦੇ ਕਾਰਨ ਵੀ ਹੁੰਦੀ ਹੈ | ਅਕਸਰ ਫੇਫੜੇ ਸਰਦੀਆਂ ਵਿਚ ਸੁੰਗੜ ਜਾਂਦੇ ਹਨ | ਇਸ ਨਾਲ ਆਕਸੀਜਨ ਸਾਡੇ ਖੂਨ ਵਿਚ ਸਹੀ ਢੰਗ ਨਾਲ ਨਹੀਂ ਪਹੁੰਚ ਪਾਉਂਦੀ ਅਤੇ ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ |
ਕਿਨ੍ਹਾਂ ਨੂੰ ਹੁੰਦੀ ਜ਼ਿਆਦਾ ਸਮੱਸਿਆ :
• ਹਾਈਪਰਟੈਂਸ਼ਨ ਵਾਲੇ ਲੋਕਾਂ ਨੂੰ | • ਜਿਨ੍ਹਾਂ ਲੋਕਾਂ ਨੂੰ ਛਾਤੀ ਵਿਚ ਲਗਾਤਾਰ ਇਨਫੈਕਸ਼ਨ ਰਹਿੰਦਾ ਹੋਵੇ | • ਬ੍ਰੋਂਕਾਈਟਿਸ ਵਾਲੇ ਰੋਗੀਆਂ ਨੂੰ | • ਜਿਨ੍ਹਾਂ ਨੂੰ ਅਸਥਮਾ ਹੋਵੇ |
ਇਸ ਦੇ ਲੱਛਣ ਕੀ ਹਨ :
• ਖੰਘ ਦਾ ਲਗਾਤਾਰ ਬਣੇ ਰਹਿਣਾ | • ਬਲਗਮ ਦਾ ਨਿਕਲਣਾ | • ਛਾਤੀ ਵਿਚ ਜਕੜਨ ਹੋਣਾ | • ਗਲੇ ਵਿਚ ਦਰਦ ਦੇ ਬਣਿਆ ਰਹਿਣਾ | • ਤੇਜ਼ ਬੁਖਾਰ ਦਾ ਹੋਣਾ, ਸਰੀਰ ਦਰਦ ਅਤੇ ਸਿਰ ਵਿਚ ਦਰਦ ਹੋਣ ਨਾਲ | • ਚਲਦੇ ਸਮੇਂ ਜਾਂ ਕੰਮ ਕਰਦੇ ਸਮੇਂ ਸਾਹ ਦਾ ਫੁੱਲਣਾ | • ਕਿਸੇ ਵੀ ਬਿਮਾਰੀ ਦੇ ਲਗਾਤਾਰ ਬਣੇ ਰਹਿਣ ਨਾਲ ਅਤੇ ਉਸ ਦਾ ਸਹੀ ਇਲਾਜ ਨਾ ਕਰਨ ਨਾਲ ਵੀ ਸਾਹ ਫੁੱਲਦਾ ਹੈ |
ਬਚਾਅ : • ਨਿੱਜੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ | ਕੁਝ ਵਕਫ਼ੇ ਬਾਅਦ ਆਪਣੇ ਹੱਥ-ਮੂੰਹ ਸਾਫ ਪਾਣੀ ਨਾਲ ਧੋਂਦੇ ਰਹੋ | ਸਾਫ਼ ਰੁਮਾਲ ਜਾਂ ਹੈਂਡ ਟਾਵਲ ਦਾ ਪ੍ਰਯੋਗ ਕਰੋ |
• ਸੈਰ 'ਤੇ ਜਾਣ ਤੋਂ ਪਹਿਲਾਂ ਪਾਣੀ ਦਾ ਸੇਵਨ ਕਰੋ | ਜੇਕਰ ਬਾਹਰ ਠੰਢੀ ਹਵਾ ਹੈ ਜਾਂ ਸਰਦੀ ਹੈ ਤਾਂ ਸਿਰ, ਗਲਾ, ਕੰਨ ਢਕ ਕੇ ਜਾਓ | • ਦਮਾ ਰੋਗੀਆਂ ਨੂੰ ਇਨਹੇਲਰ ਹਮੇਸ਼ਾ ਨਾਲ ਰੱਖਣਾ ਚਾਹੀਦਾ | • ਬਾਹਰ ਨਿਕਲਦੇ ਸਮੇਂ ਆਪਣੀ ਨੱਕ ਅਤੇ ਮੂੰਹ ਨੂੰ ਢਕ ਲਓ ਤਾਂ ਕਿ ਬਾਹਰੀ ਪ੍ਰਦੂਸ਼ਣ ਸਿੱਧਾ ਤੁਹਾਡੇ ਅੰਦਰ ਦਾਖਲ ਨਾ ਹੋ ਸਕੇ | ਜੇਕਰ ਪ੍ਰਦੂਸ਼ਣ ਦੇ ਕਣ ਤੁਹਾਡੇ ਸਾਹ ਦੇ ਨਾਲ ਅੰਦਰ ਚਲੇ ਜਾਣਗੇ ਤਾਂ ਤੁਹਾਨੂੰ ਸਾਹ ਲੈਣ ਵਿਚ ਮੁਸ਼ਕਿਲ ਜ਼ਿਆਦਾ ਹੋਵੇਗੀ |
• ਸਵੇਰੇ ਅਤੇ ਸ਼ਾਮ ਨੂੰ ਕੋਸੇ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰੋ | • ਕੋਈ ਵੀ ਤਲਿਆ ਭੋਜਨ ਖਾਣ ਤੋਂ ਬਾਅਦ ਕੋਸਾ ਪਾਣੀ ਪੀਓ | ਇਸ ਨਾਲ ਗਲੇ ਵਿਚਲੇ ਤੇਲ ਦੇ ਤੱਤ ਪੇਸ਼ਾਬ ਜਾਂ ਬਲਗਮ ਨਾਲ ਬਾਹਰ ਨਿਕਲ ਜਾਣਗੇ |
• ਸਬਜ਼ੀਆਂ ਦਾ ਸੂਪ ਪੀਓ | ਤਾਜ਼ੇ ਫਲ ਅਤੇ ਸਬਜ਼ੀਆਂ ਖਾਓ | ਵਿਟਾਮਿਨ ਸੀ ਦਾ ਸੇਵਨ ਸਹੀ ਮਾਤਰਾ ਵਿਚ ਕਰੋ ਜਿਸ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਤਾਕਤ ਬਣੀ ਰਹੇ |
• ਅਸਥਮਾ ਅਤੇ ਬ੍ਰੋਂਕਾਈਟਿਸ ਵਾਲੇ ਰੋਗੀ ਹਮੇਸ਼ਾ ਧੁੱਪ ਨਿਕਲਣ ਦੇ ਬਾਅਦ ਬਾਹਰ ਨਿਕਲਣ | • ਪਾਣੀ ਦਾ ਸੇਵਨ ਜ਼ਿਆਦਾ ਕਰੋ ਤਾਂ ਕਿ ਹਾਨੀਕਾਰਕ ਤੱਤ ਪੇਸ਼ਾਬ ਦੇ ਨਾਲ ਬਾਹਰ ਨਿਕਲ ਜਾਣ | ਹੋ ਸਕੇ ਤਾਂ ਸਰਦੀਆਂ ਵਿਚ ਪਾਣੀ ਕੋਸਾ ਪੀਓ | • ਸਵੇਰੇ ਪਹਿਲੀ ਚਾਹ ਤੁਲਸੀ, ਅਦਰਕ ਵਾਲੀ ਪੀਓ ਜ਼ਿਆਦਾ ਤਬੀਅਤ ਖਰਾਬ ਹੋਣ 'ਤੇ ਝੱਟ ਡਾਕਟਰ ਤੋਂ ਜਾਂਚ ਕਰਵਾਓ |

ਨੀਤੂ ਗੁਪਤਾ

ਤੁਲਸੀ ਗੁਣਕਾਰੀ

ਭਾਰਤੀ ਘਰਾਂਵਿਚ ਪਾਇਆਜਾਣਵਾਲਾ ਤੁਲਸੀ ਦਾ ਪੌਦਾ ਸਿਰਫਪਵਿੱਤਰ ਪੌਦਾ ਹੀ ਨਹੀਂਹੈ, ਬਲਕਿ ਰੋਗਨਾਸ਼ਕ ਸ਼ਕਤੀ ਨਾਲ ਭਰਪੂਰ ਇਕ ਔਸ਼ਧੀ ਪੌਦਾ ਵੀ ਹੈ | ਇਸ ਦੀ ਵਰਤੋਂ ਕਰਕੇ ਅਨੇਕਾਂਰੋਗਾਂਤੋਂਛੁਟਕਾਰਾ ਪਾਇਆਜਾ ਸਕਦਾ ਹੈ |ਇਸ ਦੀ ਜੜ੍ਹ ਅਤੇ ਫੁੱਲ ਆਦਿ ਹੀ ਨਹੀਂ, ਇਸ ਦੀਆਂਜੜ੍ਹਾਂਨਾਲ ਚਿਪਕੀ ਮਿੱਟੀ ਵਿਚ ਵੀ ਰੋਗਨਾਸ਼ਕ ਤਾਕਤ ਹੰੁਦੀ ਹੈ | ਇਥੇ ਤੁਲਸੀ ਦੇ ਕੁਝਫਾਇਦੇ ਦਿੱਤੇ ਜਾ ਰਹੇ ਹਨ-
• ਕਿੱਲ-ਮੁਹਾਸੇ : ਕਿੱਲ-ਮੁਹਾਸੇ ਨੌਜਵਾਨ ਮੰੁਡੇ-ਕੁੜੀਆਂਦੀ ਇਕ ਆਮ ਸਮੱਸਿਆਹੈ | ਜੇਕਰ ਤੁਸੀਂ ਇਸ ਸਮੱਸਿਆਤੋਂਪੀੜਤ ਹੋ ਤਾਂਤੁਲਸੀ ਦੇ ਪੱਤਿਆਂ ਦੇ ਅਰਕ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ | ਕਿੱਲ-ਮੁਹਾਸੇ ਦੂਰ ਹੋਣਗੇ |
• ਕੋਹੜ ਰੋਗ : ਤੁਲਸੀ ਦੀ ਜੜ੍ਹ ਦਾ ਚੂਰਨ ਅਤੇ ਸੰੁਢਦਾ ਚੂਰਨ ਗਰਮ ਪਾਣੀ ਨਾਲ ਲੈਣਨਾਲਰੋਗ ਠੀਕ ਹੰੁਦਾ ਹੈ, ਤੁਲਸੀ ਦੇ ਪੱਤੇ ਖਾਣਨਾਲ ਅਤੇ ਉਸ ਦਾ ਰਸ ਕੋਹੜ ਦੇ ਜ਼ਖ਼ਮ 'ਤੇ ਲਗਾਉਣਨਾਲ ਰੋਗ ਮਿਟਦਾ ਹੈ |
• ਤੁਲਸੀ ਦੀ ਜੜ੍ਹ ਨਾਲ ਚਿਪਕੀ ਮਿੱਟੀ ਚਿਹਰੇ ਜਾਂਸਰੀਰ ਦੇ ਸਫ਼ੈਦ ਦਾਗ 'ਤੇ ਮਲਣ ਨਾਲ ਸਫ਼ੈਦ ਦਾਗ ਦੂਰ ਹੰੁਦੇ ਹਨ |
• ਬੱਚੇ ਦੀ ਛਾਤੀ ਵਿਚ ਕਫ਼ ਭਰ ਗਈਹੋਵੇ ਤਾਂਤੁਲਸੀ ਦੇ ਪੱਤਿਆਂ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ 2-3 ਵਾਰ ਪਿਲਾਉਣਨਾਲ ਲਾਭ ਮਿਲਦਾ ਹੈ |ਤੁਲਸੀ ਦਾ ਰਸ ਕੋਸਾ ਕਰਕੇ ਛਾਤੀ, ਨੱਕ ਤੇ ਮੱਥੇ 'ਤੇ ਲਗਾਉਣਾ ਚਾਹੀਦਾ ਹੈ |
• ਕਾਲੀ ਮਿਰਚ, ਤੁਲਸੀ ਦੇ ਪੱਤੇ ਅਤੇ ਸੰੁਢ ਦਾ ਚੂਰਨ ਬਰਾਬਰ ਮਾਤਰਾ ਵਿਚ ਲੈ ਕੇ ਸ਼ਹਿਦ ਦੇ ਨਾਲ ਦੇਣਨਾਲ ਪੁਰਾਣਾ ਬੁਖਾਰ ਠੀਕ ਹੰੁਦਾ ਹੈ |

-ਰਾਜਾ ਤਾਲੁਕਦਾਰ

ਨਦੀਆਂ ਦੇ ਪਾਣੀ ਤੋਂਖ਼ਤਰਾ


ਨਦੀ ਦੇ ਪਾਣੀ ਵਿਚ ਕੈਡਮਿਅਮ, ਕੋਬਾਲਟ, ਕੋਰੋਨੀਅਮ, ਤਾਂਬਾ, ਲੋਹਾ, ਮੈਗਨੀਜ਼, ਨਿਕਲ, ਸੀਸਾ ਅਤੇ ਜਿਸਤ ਵਰਗੀਆਂਭਾਰੀਆਂਧਾਤਾਂਹੋਣ ਕਾਰਨ ਤਟਵਰਤੀ ਲੋਕਾਂਨੂੰ ਕਈ ਤਰ੍ਹਾਂਦੇ ਗੰਭੀਰ ਰੋਗ, ਜਿਨ੍ਹਾਂਵਿਚ ਗੁਰਦੇ ਦੀ ਖਰਾਬੀ ਵੀ ਸ਼ਾਮਿਲ ਹੈ, ਹੋ ਸਕਦੇ ਹਨ |ਇਸ ਦਾ ਪ੍ਰਤੱਖਪ੍ਰਮਾਣ ਹੈ ਗੰਗਾ ਯਮਨਾ, ਕਾਲੀ ਅਤੇ ਹਿਰਣ ਨਦੀਆਂ ਦੇ ਕਿਨਾਰੇ ਵਸੇ ਲੋਕਾਂਦੀਆਂ ਬਿਮਾਰੀਆਂ, ਕਿਉਾਕਿ ਇਨ੍ਹਾਂਵਿਚ ਮੁਕਾਬਲਤਨ ਵਧੇਰੇ ਮਾਤਰਾ ਵਿਚ ਭਾਰੀ ਧਾਤਾਂਹਨ |
ਭਾਰੀਆਂਧਾਤਾਂਦਾ ਅਸਰ ਪਿਛਲੇ ਤਿੰਨ ਦਹਾਕਿਆਂ ਵਿਚ ਬਹੁਤ ਰੰਗ ਦਿਖਾ ਰਿਹਾ ਹੈ |ਰਿਪੋਰਟ ਅਨੁਸਾਰ ਉਦਯੋਗਿਕ ਬਸਤੀਆਂਦੀ ਵਧਦੀ ਗਿਣਤੀ ਕਾਰਨ ਨਦੀਆਂਵਿਚ ਕਾਰਖਾਨਿਆਂਦੀ ਗੰਦਗੀ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ, ਜੋ ਆਦਮੀ ਅਤੇ ਮੱਛੀ ਦੋਵਾਂਲਈਖਤਰਨਾਕ ਹੈ |ਦੂਸ਼ਿਤ ਮੱਛੀਆਂ ਖਾਣਨਾਲ ਜਪਾਨੀ ਪ੍ਰੇਸ਼ਾਨ ਹਨ | ਕਈ ਤਾਂ ਬੇਵਕਤ ਹੀ ਮਰ ਗਏ | 

ਢਲਦੀ ਉਮਰ ਦਾ ਅਜੀਬ ਰੋਗ : ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ


ਜਿਵੇਂ-ਜਿਵੇਂ ਉਮਰ ਢਲਦੀ ਜਾਂਦੀ ਹੈ ਸਰੀਰ ਵਿਚ ਕਈ ਮੁਸ਼ਕਿਲਾਂ ਪੈਦਾ ਹੁੰਦੀਆਂ ਜਾਂਦੀਆਂ ਹਨ | ਪੰਜਾਹ ਦੀ ਉਮਰ ਦੇ ਬਾਅਦ ਤਕਰੀਬਨ ਮਰਦਾਂ ਵਿਚ ਇਕ ਰੋਗ ਆਮ ਪੈਦਾ ਹੋ ਜਾਂਦਾ ਹੈ ਉਹ ਹੈ ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ | ਪੇਟ ਤੋਂ ਹੇਠਾਂ ਮੂਤਰ ਗੰ੍ਰਥੀ ਦੀ ਗਰਦਨ 'ਤੇ ਪ੍ਰੋਸਟੇਟ ਗ੍ਰੰਥੀ ਹੁੰਦੀ ਹੈ | ਇਹ ਮਰਦ ਪ੍ਰਜਣਨ ਪ੍ਰਣਾਲੀ ਦਾ ਇਕ ਅੰਗ ਹੈ | ਇਸ ਦਾ ਮੁੱਖ ਕੰਮ ਅੰਡਾਸ਼ਿਆ ਵਿਚ ਬਣੇ ਸ਼ੁਕਰਾਣੂਆਂ ਨੂੰ ਤਰਲ ਨਾਲ ਪਰਿਪੂਰਤ ਕਰਨਾ ਹੈ ਜਿਸ ਤੋਂ ਉਨ੍ਹਾਂ ਨੂੰ ਭੋਜਨ ਮਿਲਦਾ ਹੈ | ਇਸ ਦੇ ਇਲਾਵਾ ਇਸੇ ਦ੍ਰਵ ਵਿਚ ਤੈਰਦੇ ਇਹ ਸ਼ੁਕਰਾਣੂ ਸਮਾਗਮ ਸਮੇਂ ਗਰਭ ਵਿਚ ਜਾਂਦੇ ਹਨ | ਇਸ ਦ੍ਰਵ ਨੂੰ ਵੀਰਜ ਕਹਿੰਦੇ ਹਨ | 60 ਤੋਂ 70 ਸਾਲ ਦੀ ਉਮਰ ਵਿਚ ਇਹ ਰੋਗ ਜ਼ਿਆਦਾ ਹੁੰਦਾ ਹੈ ਪਰ ਕੁਝ ਲੋਕਾਂ ਵਿਚ ਇਹ 40 ਤੋਂ 60 ਸਾਲ ਦੀ ਉਮਰ ਵਿਚ ਵੀ ਪੈਦਾ ਹੋ ਜਾਂਦਾ ਹੈ | 70 ਸਾਲ ਦੇ ਬਾਅਦ ਵੀ ਇਸ ਦੇ ਪੈਦਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ |
ਜਦੋਂ ਪ੍ਰੋਸਟੇਟ ਗ੍ਰੰਥੀ ਵਧਦੀ ਹੈ ਤਾਂ ਸ਼ੁਰੂ ਵਿਚ ਕਾਮੁਕਤਾ ਵਧਦੀ ਹੈ | ਉਦੋਂ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਕਾਸ਼! ਉਹ ਫਿਰ ਤੋਂ ਜਵਾਨ ਹੋ ਸਕਦੇ ਤਾਂ ਕਿੰਨਾ ਚੰਗਾ ਹੁੰਦਾ | ਪ੍ਰੋਸਟੇਟ ਗ੍ਰੰਥੀ ਵਧਣ ਨਾਲ ਜਿਵੇਂ-ਜਿਵੇਂ ਮੂਤਰ ਗ੍ਰੰਥੀ 'ਤੇ ਦਬਾਅ ਵਧਦਾ ਜਾਂਦਾ ਹੈ ਤਿਵੇਂ-ਤਿਵੇਂ ਮੂਤਰ ਸਿਰਜਣ ਵਿਚ ਮੁਸ਼ਕਿਲ ਆਉਂਦੀ ਜਾਂਦੀ ਹੈ | ਸ਼ੁਰੂ ਵਿਚ ਘੰਟੇ-ਅੱਧੇ ਘੰਟੇ ਵਿਚ ਪੇਸ਼ਾਬ ਕਰਨਾ ਪੈਂਦਾ ਹੈ | ਹਰ ਸਮੇਂ ਇਸ ਤਰ੍ਹਾਂ ਲਗਦਾ ਹੈ ਕਿ ਬਹੁਤ ਪੇਸ਼ਾਬ ਆਵੇਗਾ ਪਰ ਬਹੁਤ ਥੋੜ੍ਹਾ ਆਉਂਦਾ ਹੈ ਅਤੇ ਇਹ ਅਨੁਭਵ ਹੁੰਦਾ ਹੈ ਕਿ ਪੇਸ਼ਾਬ ਹਾਲੇ ਕਾਫੀ ਰਹਿ ਗਿਆ ਹੈ | ਇਨ੍ਹੀਂ ਦਿਨੀਂ ਮੂਤਰ ਗ੍ਰੰਥੀ ਵਿਚ ਸੰਕਰਮਣ ਹੋ ਜਾਂਦਾ ਹੈ ਜਿਸ ਨਾਲ ਪੇਟ ਦੇ ਹੇਠਾਂ ਦਰਦ ਰਹਿਣ ਲਗਦਾ ਹੈ | ਜੇਕਰ ਇਸ ਸਮੇਂ ਸਮੱਸਿਆ ਦਾ ਹੱਲ ਨਾ ਕੀਤਾ ਜਾਵੇ ਤਾਂ ਸਥਿਤੀ ਭਿਆਨਕ ਹੋ ਸਕਦੀ ਹੈ | ਉਸ ਵੇਲੇ ਤੁਰੰਤ ਸਹੀ ਡਾਕਟਰ ਦੀ ਸਹਾਇਤਾ ਜਾਂ ਸਲਾਹ ਜ਼ਰੂਰੀ ਹੈ |
ਪ੍ਰੋਸਟੇਟ ਦੇ ਮਾਮਲੇ ਵਿਚ ਆਮ ਤੌਰ 'ਤੇ ਡਾਕਟਰ ਮਲਾਸ਼ਯ ਵਿਚ ਉਂਗਲੀ ਪਾ ਕੇ ਇਹ ਪਤਾ ਲਗਾ ਲੈਂਦੇ ਹਨ ਕਿ ਪ੍ਰੋਸਟੇਟ ਵਧਿਆ ਹੈ ਜਾਂ ਨਹੀਂ | ਇਹ ਬਿਨਾਂ ਕਿਸੇ ਖਰਚ ਦੀ ਜਾਂਚ ਹੈ | ਉਂਝ ਜ਼ਿਆਦਾਤਰ ਡਾਕਟਰ ਅਲਟ੍ਰਾਸਾਊਾਡ ਕਰਾਉਣ ਦੀ ਸਲਾਹ ਦੇ ਦਿੰਦੇ ਹਨ | ਵਧਿਆ ਹੋਇਆ ਪ੍ਰੋਸਟੇਟ ਆਪ੍ਰੇਸ਼ਨ ਨਾਲ ਹੀ ਕੱਢਿਆ ਜਾ ਸਕਦਾ ਹੈ | ਅਲਟਰਾਸਾਊਾਡ ਦੇ ਇਲਾਵਾ ਬਲੱਡ ਯੂਰੀਆ ਅਤੇ ਆਈ. ਵੀ. ਪੀ. ਰੰਗੀਨ ਐਕਸ-ਰੇ ਜਾਂਚ ਵੀ ਕਰਾਈ ਜਾ ਸਕਦੀ ਹੈ | ਸਿਸਟੋ ਯੂਰੇਥ੍ਰੋਸਕੋਪੀ ਜਾਂਚ ਵਿਚ ਪਤਲੀ ਟਿਊਬ ਨਾਲ ਮੂਤਰ ਗ੍ਰੰਥੀ ਦੇ ਅੰਦਰ ਪਾ ਕੇ ਵੀ ਦੇਖਿਆ ਜਾ ਸਕਦਾ ਹੈ | ਪ੍ਰੋਸਟੇਟ ਦੇ ਵਧਣ ਨਾਲ ਸਭ ਤੋਂ ਜ਼ਿਆਦਾ ਮੂਤਰ ਗ੍ਰੰਥੀ ਨੂੰ ਨੁਕਸਾਨ ਪਹੁੰਚਦਾ ਹੈ | ਮੂਤਰ ਗ੍ਰੰਥੀ ਵਿਚ ਸੰਕਰਮਣ ਹੋ ਜਾਂਦਾ ਹੈ, ਦੀਵਾਰਾਂ ਵਿਗੜ ਜਾਂਦੀਆਂ ਹਨ ਅਤੇ ਪੱਥਰੀ ਵੀ ਬਣ ਜਾਂਦੀ ਹੈ | ਲੰਮੇ ਸਮੇਂ ਤੱਕ ਰੋਗ ਬਣਿਆ ਰਹੇ ਤਾਂ ਗੁਰਦੇ ਫੁੱਲ ਜਾਂਦੇ ਹਨ ਅਤੇ ਉਹ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਪਾਉਂਦੇ |
ਪ੍ਰੋਸਟੇਟ ਜਾਨਲੇਵਾ ਹੋ ਸਕਦਾ ਹੈ ਜੇਕਰ ਸਮੇਂ ਸਿਰ ਸਹੀ ਇਲਾਜ ਨਾ ਕੀਤਾ ਜਾਵੇ | ਪ੍ਰੋਸਟੇਟ ਦੇ ਵਧੇ ਹੋਏ ਹਿੱਸੇ ਨੂੰ ਕੱਟ ਕੇ ਬਾਹਰ ਕੱਢਣਾ ਹੀ ਇਸ ਦਾ ਇਕ-ਮਾਤਰ ਹੱਲ ਹੈ | ਉਹ ਚਾਹੇ ਪੇਟ ਦੇ ਹੇਠਾਂ ਚੀਰਾ ਲਗਾ ਕੇ ਕੱਢਿਆ ਜਾਵੇ ਜਾਂ ਰਿਸਕਟੋਸਕੋਪ ਜ਼ਰੀਏ | ਦੋਵਾਂ ਤਰ੍ਹਾਂ ਦੇ ਤਰੀਕੇ ਵਧੀਆ ਸਰਜਨ ਤੋਂ ਕਰਵਾਉਣੇ ਚਾਹੀਦੇ | ਮਾਹਰ ਸਰਜਨ ਉਹੀ ਹੋਵੇਗਾ ਜੋ ਆਏ ਦਿਨ ਪ੍ਰੋਸਟੇਟ ਦੇ ਆਪ੍ਰੇਸ਼ਨ ਕਰਦਾ ਰਹਿੰਦਾ ਹੋਵੇ | ਇਸ ਲਈ ਇਸ ਤਰ੍ਹਾਂ ਦੇ ਨਿੱਜੀ ਜਾਂ ਸਰਕਾਰੀ ਹਸਪਤਾਲ ਦੀ ਚੋਣ ਕਰੋ ਜਿਥੇ ਪੱਥਰੀ ਅਤੇ ਪ੍ਰੋਸਟੇਟ ਦੇ ਆਪ੍ਰੇਸ਼ਨ ਹੁੰਦੇ ਰਹਿੰਦੇ ਹਨ | ਧਿਆਨ ਰੱਖਣ ਦੀ ਗੱਲ ਹੈ ਕਿ ਪ੍ਰੋਸਟੇਟ ਦੀ ਸਮੱਸਿਆ ਦਾ ਹੱਲ ਦਵਾਈ ਨਾਲ ਕਿਸੇ ਵੀ ਪੈਥੀ ਵਿਚ ਨਹੀਂ ਹੈ | ਵਧੇ ਹੋਏ ਪ੍ਰੋਸਟੇਟ ਨੂੰ ਕੱਟ ਕੇ ਕੱਢੇ ਬਿਨਾਂ ਕਿਸੇ ਦਵਾਈ ਨਾਲ ਘੱਟ ਨਹੀਂ ਕੀਤਾ ਜਾ ਸਕਦਾ |

-ਏ. ਪੀ. ਭਾਰਤੀ


ਔਰਤਾਂਵਿਚ ਰੋਜ਼ਮਰ੍ਹਾ ਦੀਆਂਤਕਲੀਫ਼ਾਂ


ਅੱਜ ਅਸੀਂਔਰਤ ਤੇ ਲੜਕੀਆਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਹੋਣਵਾਲੀਆਂ ਤਕਲੀਫਾਂਤੇ ਉਨ੍ਹਾਂਦੇ ਇਲਾਜ ਬਾਰੇ ਜਾਣੂ ਕਰਵਾਵਾਂਗੇ, ਤਾਂਕਿ ਉਹ ਲੋੜ ਪੈਣ'ਤੇ ਬਿਨਾਂਕਿਸੇ ਹਿਚਕਿਚਾਹਟ ਦੇ ਡਾਕਟਰ ਨਾਲ ਸੰਪਰਕ ਕਰਕੇ ਆਪਣਾ ਇਲਾਜ ਕਰਵਾ ਸਕਣ |
ਸ਼ੁਰੂ ਅਸੀਂਲੜਕੀਆਂਤੋਂਕਰਾਂਗੇ | ਲੜਕੀਆਂਵਿਚ ਮਾਹਵਾਰੀ 12-13 ਸਾਲ ਦੀ ਉਮਰ ਵਿਚ ਸ਼ੁਰੂ ਹੰੁਦੀ ਹੈ |ਇਹ ਇਕ ਮਹੀਨੇ (28-30 ਦਿਨਾਂ) ਬਾਅਦ ਦੁਬਾਰਾ ਹੰੁਦੀ ਹੈ ਤੇ 3-5 ਦਿਨ ਤੱਕ ਰਹਿੰਦੀ ਹੈ |ਕਈਵਾਰੀ ਕੁਝ ਲੜਕੀਆਂ ਵਿਚ ਉਮਰ ਹੋਣਦੇ ਬਾਵਜੂਦ ਮਾਹਵਾਰੀ ਸ਼ੁਰੂ ਨਹੀਂਹੰੁਦੀ | ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਤੇ ਇਸ ਸਥਿਤੀ ਵਿਚ ਡਾਕਟਰ ਨਾਲ ਸੰਪਰਕ ਜ਼ਰੂਰੀ ਹੈ, ਤਾਂਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੜਕੀ ਵਿਚ ਇਹ ਸਥਿਤੀ ਕਿਸੇ ਨੁਕਸ ਜਿਵੇਂਬੱਚੇਦਾਨੀ ਜਾਂਅੰਡੇਦਾਨੀ ਦੇ ਸਹੀ ਆਕਾਰ ਤੋਂਘੱਟ ਜਾਂ ਨਾ ਹੋਣਕਰਕੇ ਤਾਂਨਹੀਂ |
ਕਈਵਾਰੀ ਅਜਿਹੇ ਕੇਸਾਂਵਿਚ ਜਾਂਚ ਦੌਰਾਨ ਇਹ ਦੇਖਿਆ ਜਾਂਦਾ ਹੈ ਕਿ ਅੰਡੇਦਾਨੀ ਅੰਦਰ ਛੋਟੀਆਂ-ਛੋਟੀਆਂ ਰਸੌਲੀਆਂਹੰੁਦੀਆਂਹਨ, ਜਿਸ ਨੂੰ ਅਸੀਂ ਪੀ. ਸੀ. ਓ. ਡੀ. ਆਖਦੇ ਹਾਂ |ਅਜਿਹੀ ਸਥਿਤੀ ਵਿਚ ਅੰਡੇਦਾਨੀ ਦਾ ਆਕਾਰ ਆਮ ਤੋਂਜ਼ਿਆਦਾ ਹੰੁਦਾ ਹੈ ਤੇ ਇਹ ਮੇਲ ਹਾਰਮੋਨਜ਼ ਜ਼ਿਆਦਾ ਮਿਕਦਾਰ ਵਿਚ ਪੈਦਾ ਕਰਦੀਆਂਹਨ |
ਅਜਿਹੇ ਕੇਸਾਂਵਿਚ ਮਰੀਜ਼ ਦੇ ਖੂਨ ਵਿਚ ਹਾਰਮੋਨਜ਼ ਦੀ ਮਿਕਦਾਰ ਦਾ ਪਤਾ ਲਗਾਇਆਜਾਂਦਾ ਹੈ ਤੇ ਦੂਰਬੀਨ ਪੇਟ ਵਿਚ ਪਾ ਕੇ ਅੰਡੇਦਾਨੀਆਂਦੇ ਵਿਚਲੀਆਂਰਸੌਲੀਆਂਨੂੰ ਕਿਰਨਾਂਨਾਲ ਖਤਮ ਕੀਤਾ ਜਾਂਦਾ ਹੈ |
ਅਗਲੀ ਸ਼੍ਰੇਣੀ ਅਜਿਹੇ ਮਰੀਜ਼ਾਂ ਦੀ ਹੈ, ਜਿਨ੍ਹਾਂਨੂੰ ਕੁਦਰਤੀ ਮਾਹਵਾਰੀ ਨਹੀਂਆਉਾਦੀ ਤੇ ਸਿਰਫਦਵਾਈ ਲੈਣਨਾਲ ਹੀ ਆਉਾਦੀ ਹੈ | ਇਹ ਸਥਿਤੀ ਤਦ ਪੈਦਾ ਹੰੁਦੀ ਹੈ ਜਦ-
•ਬੱਚੇਦਾਨੀ ਦਾ ਆਕਾਰ ਬਹੁਤ ਛੋਟਾ ਹੰੁਦਾ ਹੈ | •ਅੰਡੇਦਾਨੀ ਦਾ ਵਿਕਾਸ ਸਹੀ ਨਹੀਂਹੰੁਦਾ | •ਅੰਡੇਦਾਨੀ ਦੀ ਰਸੌਲੀ | •ਹਾਰਮੋਨਜ਼ ਦੇ ਸੇਵਨ ਤੋਂਬਾਅਦ | •ਹਾਰਮੋਨਜ਼ ਦੀ ਅਸੰਤੁਲਤਾ ਕਰਕੇ | •ਦਿਮਾਗ ਦੀ ਰਸੌਲੀ | •ਆਪ੍ਰੇਸ਼ਨ ਬਾਅਦ ਦੋਵੇਂਰਸੌਲੀਆਂਕੱਢਣਦੇ ਬਾਅਦ |
ਅਜਿਹੇ ਮਰੀਜ਼ਾਂਨੂੰ ਉਨ੍ਹਾਂਦੀ ਤਕਲੀਫਦੇ ਅਨੁਸਾਰ ਇਲਾਜ ਕੀਤਾ ਜਾਂਦਾ ਹੈ |ਕੁਝ ਇਕ ਹਾਲਾਤ ਵਿਚ ਮਰੀਜ਼ ਨੂੰ ਦਵਾਈ ਨਾਲ ਮਾਹਵਾਰੀ ਤਾਂਆਜਾਂਦੀ ਹੈ ਪਰ ਅੰਡੇ ਨਹੀਂਬਣਦੇ ਤੇ ਗਰਭਨਹੀਂਠਹਿਰਦਾ |
ਹੁਣਅਸੀਂਉਨ੍ਹਾਂਮਰੀਜ਼ਾਂਦੀ ਗੱਲ ਕਰਾਂਗੇ, ਜਿਨ੍ਹਾਂਦੇ ਪੇਟ ਦੇ ਹੇਠਲੇ ਹਿੱਸੇ, ਨਲਾਂ ਤੇ ਪਿੱਠ ਦੇ ਹੇਠਲੇ ਹਿੱਸੇ ਵਿਚ ਲਗਾਤਾਰ ਦਰਦ ਰਹਿੰਦੀ ਹੈ ਤੇ ਮਰੀਜ਼ ਪਾਣੀ ਪੈਣਦੀ ਸ਼ਿਕਾਇਤ ਵੀ ਕਰਦਾ ਹੈ |ਜੇਕਰ ਪਾਣੀ ਪੀਲੇ ਰੰਗ ਦਾ ਹੈ ਤਾਂ ਇਹ ਇਨਫੈਕਸ਼ਨ ਕਰਕੇ ਹੰੁਦਾ ਹੈ ਤੇ ਮਰੀਜ਼ ਦਾ ਮੁਕੰਮਲ ਮੁਆਇਨਾ ਕਰਕੇ ਲੋੜੀਂਦਾ ਇਲਾਜ ਕੀਤਾ ਜਾਂਦਾ ਹੈ | ਕਈ ਵਾਰੀ ਇਹ ਪਾਣੀ ਭੂਰੇ ਰੰਗ ਦਾ ਹੰੁਦਾ ਹੈ |ਕਈ ਵਾਰੀ ਇਹ ਸਥਿਤੀ ਬੱਚੇਦਾਨੀ ਦੇ ਮੰੂਹ 'ਤੇ ਜ਼ਖਮਾਂਕਰਕੇ ਹੋ ਸਕਦੀ ਹੈ ਤੇ ਇਸ ਨੂੰ ਲੇਜਰ ਨਾਲ ਠੀਕ ਕੀਤਾ ਜਾਂਦਾ ਹੈ |ਜ਼ਿਆਦਾ ਪਾਣੀ ਪੈਣਨਾਲ ਬਾਂਝਪਨ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ |
ਵਿਆਹ ਤੋਂਬਾਅਦ ਇਕ ਸਾਲ ਪਤੀ ਨਾਲ ਇਕੱਠਾ ਰਹਿਣ'ਤੇ ਕਿਸੇ ਤਰ੍ਹਾਂਦੀ ਗਰਭ-ਨਿਰੋਧਕ ਵਿਧੀ ਨਾ ਵਰਤਦਿਆਂ ਜੇਕਰ ਔਰਤ ਨੂੰ ਗਰਭ ਨਾ ਠਹਿਰੇ ਤਾਂਵੀ ਡਾਕਟਰੀ ਸਲਾਹ ਜ਼ਰੂਰੀ ਹੈ ਪਰ ਕੁਝ ਇਕ ਸਥਿਤੀ ਵਿਚ ਇਨ੍ਹਾਂ ਜੋੜਿਆਂ ਨੂੰ ਇਕ ਸਾਲ ਤੱਕ ਇੰਤਜ਼ਾਰ ਨਾ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ, ਜਦ-
•ਔਰਤ ਦੀ ਮਾਹਵਾਰੀ ਨਿਯਮਿਤ ਨਾ ਹੋਵੇ | •ਵਿਆਹ ਵੇਲੇ ਔਰਤ ਦੀ ਉਮਰ ਜ਼ਿਆਦਾ ਹੋਵੇ | •ਆਦਮੀ ਵਿਚ ਸ਼ੁਕਰਾਣੂਆਂ ਘੱਟ ਜਾਂਨਾ ਹੋਣਦੀ ਸਥਿਤੀ ਵਿਚ |
ਬਾਂਝਪਨ ਦੀ ਸਥਿਤੀ ਵਿਚ ਆਦਮੀ, ਔਰਤ ਦੋਵਾਂਦਾ ਵਿਸਥਾਰ ਨਾਲ ਮੁਆਇਨਾ ਜ਼ਰੂਰੀ ਹੰੁਦਾ ਹੈ |ਔਰਤਾਂਵਿਚ ਬੱਚੇਦਾਨੀ, ਅੰਡੇਦਾਨੀ, ਟਿਊਬ ਤੇ ਹਾਰਮੋਨਜ਼ ਦੀ ਜਾਂਚ ਕੀਤੀ ਜਾਂਦੀ ਹੈ |
ਜੇਕਰ ਨੁਕਸ ਅੰਡੇਦਾਨੀ ਦੇ ਅੰਦਰ ਹੈ ਤਾਂ ਉਸ ਨੂੰ ਦੂਰਬੀਨ ਨਾਲ ਠੀਕ ਕੀਤਾ ਜਾਂਦਾ ਹੈ |ਜੇਕਰ ਮਾਹਵਾਰੀ ਅਨਿਯਮਿਤ ਹੈ ਤਾਂਹਾਰਮੋਨਜ਼ ਟੈਸਟ ਕੀਤੇ ਜਾਂਦੇ ਹਨ |ਜੇਕਰ ਟਿਊਬਾਂਬੰਦ ਹਨ ਤਾਂ ਉਨ੍ਹਾਂਨੂੰ ਦੂਰਬੀਨ ਨਾਲ ਖੋਲਿ੍ਹਆਜਾਂਦਾ ਹੈ |ਜੇਕਰ ਇਸ ਦੇ ਬਾਵਜੂਦ ਗਰਭਨਾ ਠਹਿਰੇ ਤਾਂਮਰੀਜ਼ ਨੂੰ ਟੈਸਟ ਟਿਊਬ ਬੇਬੀ ਵਿਧੀ ਰਾਹੀਂਗਰਭ ਧਾਰਨ ਦੀ ਸਲਾਹ ਦਿੱਤੀ ਜਾਂਦੀ ਹੈ |

ਡਾ: ਰਵਜੀਤ ਕੌਰ
-231, ਡਿਫੈਂਸ ਕਾਲੋਨੀ, ਜਲੰਧਰ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX