ਤਾਜਾ ਖ਼ਬਰਾਂ


ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਨੂੰ ਲੱਗੀ ਅੱਗ
. . .  22 minutes ago
ਮਮਦੋਟ, 25 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਬਲਾਕ ਦੇ ਪਿੰਡ ਸਦਰਦੀਨ ਵਾਲਾ ਵਿਖੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਇਕ ਕਿਸਾਨ ਦੀ ਤਿੰਨ ਏਕੜ ਕਣਕ ਸੜ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ....
ਪੀ.ਡੀ.ਏ ਅਤੇ ਸੀ.ਪੀ.ਆਈ ਦੀ ਸਾਂਝੀ ਉਮੀਦਵਾਰ ਦਵਿੰਦਰ ਕੌਰ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  40 minutes ago
ਅੰਮ੍ਰਿਤਸਰ, 25 ਅਪ੍ਰੈਲ- ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਤੋਂ ਪੰਜਾਬ ਡੈਮੋਕਰੈਟਿਕ ਪਾਰਟੀ(ਪੀ.ਡੀ.ਏ) ਅਤੇ ਸੀ.ਪੀ.ਆਈ. ਦੀ ਸਾਂਝੀ ਸੀਟ ਤੋਂ ਉਮੀਦਵਾਰ ਦਵਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਮੌਕੇ ਸੁਖਪਾਲ ਖਹਿਰਾ ਸਮੇਤ ਹੋਰ ਆਗੂ ਮੌਜੂਦ ....
ਵਾਰਾਨਸੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਸ਼ੁਰੂ
. . .  32 minutes ago
ਲਖਨਊ, 25 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕਰ ਰਹੇ ਹਨ। ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਰੋਡ ਸ਼ੋਅ ਤੋਂ ਬਾਅਦ ਮੋਦੀ ਗੰਗਾ ਆਰਤੀ 'ਚ ਸ਼ਾਮਲ.....
ਪਾਦਰੀ ਐਂਥਨੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ 'ਚ ਅਦਾਲਤ ਨੇ ਥਾਣੇਦਾਰ ਨੂੰ ਰਿਮਾਂਡ 'ਤੇ ਭੇਜਿਆ
. . .  44 minutes ago
ਐੱਸ.ਏ.ਐੱਸ. ਨਗਰ, 25 ਅਪ੍ਰੈਲ (ਜਸਬੀਰ ਸਿੰਘ ਜੱਸੀ)- ਪਾਦਰੀ ਐਂਥਨੀ ਦੇ 6 ਕਰੋੜ 65 ਲੱਖ ਰੁਪਏ ਗੁੰਮ ਹੋਣ ਦੇ ਮਾਮਲੇ 'ਚ ਥਾਣਾ ਸਟੇਟ ਕ੍ਰਾਈਮ ਸੈਲ ਵੱਲੋਂ ਗ੍ਰਿਫ਼ਤਾਰ ਥਾਣੇਦਾਰ ਦਿਲਬਾਗ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ
ਆਂਗਣਵਾੜੀ ਮੁਲਾਜ਼ਮ ਯੂਨੀਅਨ 1 ਮਈ ਨੂੰ ਆਰੰਭ ਕਰੇਗੀ ਤਿੱਖਾ ਸੰਘਰਸ਼ - ਗੁਰਮੀਤ ਕੌਰ
. . .  about 1 hour ago
ਜੈਤੋ, 25 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਕੋਟਕਪੂਰਾ-02 ਦੀ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ ਨੇ ਦੱਸਿਆ ਹੈ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ....
19 ਮਈ ਤੋਂ ਪਹਿਲਾਂ ਰਿਲੀਜ਼ ਨਹੀਂ ਹੋਣੀ ਚਾਹੀਦੀ ਫ਼ਿਲਮ 'ਪੀ.ਐਮ. ਨਰਿੰਦਰ ਮੋਦੀ' - ਚੋਣ ਕਮਿਸ਼ਨ
. . .  about 1 hour ago
ਨਵੀਂ ਦਿੱਲੀ, 25 ਅਪ੍ਰੈਲ- ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਪੀ.ਐਮ. ਨਰਿੰਦਰ ਮੋਦੀ' ਨੂੰ 19 ਮਈ ਤੋਂ ਪਹਿਲਾਂ ਰਿਲੀਜ਼ ਨਹੀਂ ਕੀਤਾ ਜਾਣਾ ....
ਡੀ.ਸੀ. ਵੱਲੋਂ ਔਜਲਾ ਦੇ ਹੱਕ 'ਚ ਵਿਸ਼ਾਲ ਰੈਲੀਆਂ
. . .  about 1 hour ago
ਅਟਾਰੀ, 25 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਹਲਕਾ ਅਟਾਰੀ ਵਿਚ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਵਿਧਾਇਕ ਤਰਸੇਮ ਸਿੰਘ ਡੀ.ਸੀ. ਦੀ ਅਗਵਾਈ ਹੇਠ ਰੈਲੀਆਂ ਕੀਤੀਆਂ.....
ਮੁਕੇਰੀਆਂ : ਅੱਗ ਲੱਗਣ ਕਾਰਨ ਪੰਜ ਏਕੜ ਕਣਕ ਸੜ ਕੇ ਹੋਈ ਸੁਆਹ
. . .  about 1 hour ago
ਮੁਕੇਰੀਆਂ, 25 ਅਪ੍ਰੈਲ (ਰਾਮਗੜ੍ਹੀਆ)- ਮੁਕੇਰੀਆਂ ਦੇ ਪਿੰਡ ਪੀ ਡੇਰਾ ਕਲਾਂ ਵਿਖੇ ਅੱਜ ਦੁਪਹਿਰ ਲੱਗੀ ਅੱਗ ਨਾਲ ਕਰੀਬ ਪੰਜ ਏਕੜ ਕਣਕ ਸੜ ਕੇ ਸੁਆਹ ਹੋ ਗਈ। ਇਸ ਸੰਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ, ਅੱਜ ਜਦੋਂ ਕਣਕ ਦੀ ਕਟਾਈ ਹਰਨੇਕ ਸਿੰਘ ਦੇ ਖੇਤਾਂ 'ਚ .....
ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਸ਼ਹਿਰ 'ਚ ਆਵਾਜਾਈ ਹੋਈ ਪ੍ਰਭਾਵਿਤ
. . .  about 1 hour ago
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਆਹੂਜਾ)- ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫ਼ਤਹਿਗੜ੍ਹ ਸਾਹਿਬ ਵਿਖੇ ਫੇਰੀ ਨੂੰ ਲੈ ਕੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕੀਤੀਆਂ ਨਾਕੇਬੰਦੀਆਂ ਕਾਰਨ ਆਵਾਜਾਈ ਵੱਡੇ ਪੱਧਰ 'ਤੇ ਪ੍ਰਭਾਵਿਤ ਹੁੰਦੀ ਰਹੀ। ਹੈਰਾਨੀ ਦੀ ਗੱਲ .....
ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਦਾਸਤਾਨ-ਏ-ਸੰਜੇ ਦੱਤ

ਸੁਪਰੀਮ ਕੋਰਟ ਨੇ ਅਭਿਨੇਤਾ ਸੰਜੇ ਦੱਤ ਨੂੰ 5 ਸਾਲ ਦੀ ਸਜ਼ਾ ਸੁਣਾ ਦਿੱਤੀ ਅਤੇ ਅਦਾਲਤ ਦੇ ਇਸ ਫ਼ੈਸਲੇ ਨਾਲ ਪਿਛਲੇ 20 ਸਾਲਾਂਤੋਂ ਸੰਜੇ ਦੱਤ ਦੇ ਸਿਰ 'ਤੇ ਜੋ ਤਲਵਾਰ ਲਟਕ ਰਹੀ ਸੀ ਉਹ ਆਖਰ ਉਸਉੱਪਰ ਆਣਡਿੱਗੀ | ਅਦਾਲਤ ਨੇ ਸੰਜੇ ਦੱਤ ਨੂੰ ਆਤਮ-ਸਮਰਪਣ ਕਰਨ ਲਈ ਚਾਰ ਹਫਤਿਆਂਦਾ ਸਮਾਂ ਦਿੱਤਾ ਹੈ ਅਤੇ ਸੰਜੇ ਦੱਤ ਕੋਲ ਆਤਮ-ਸਮਰਪਣ ਕਰਨ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ | ਹੁਣ ਸੰਜੇ ਦੱਤ ਨੂੰ ਇਹ ਅਹਿਸਾਸ ਵੀ ਹੋ ਗਿਆ ਹੋਵੇਗਾ ਕਿ ਕਾਨੂੰਨ ਦੇ ਹੱਥ ਸੱਚਮੁੱਚ ਲੰਬੇ ਹੁੰਦੇ ਹਨ |
ਕਾਨੂੰਨ ਦੀ ਸਜ਼ਾ ਤੋਂ ਬਚਣ ਲਈ ਉਸ ਨੇ ਹਰ ਤਰ੍ਹਾਂ ਦੇ ਪਾਪੜ ਵੇਲੇ ਪਰ ਅੰਤ ਕੋਈ ਫਾਇਦਾ ਨਹੀਂ ਹੋਇਆ | ਕਾਨੂੰਨ ਦੇ ਨਾਲ ਅੱਖ-ਮਟੱਕਾ ਖੇਡਣ ਦੀ ਉਸਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਉਹ ਮਾਰੀਸ਼ਸ ਵਿਚ ਫ਼ਿਲਮ 'ਆਤਿਸ਼' ਦੀ ਸ਼ੂਟਿੰਗ ਕਰ ਰਿਹਾ ਸੀ | ਇਹ ਸਾਲ 1993 ਦੀ ਗੱਲ ਹੈ | ਉਦੋਂ ਮੰੁਬਈ ਬੰਬ ਧਮਾਕਿਆਂ ਦੀ ਜਾਂਚ ਕਰ ਰਹੀ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਸੰਜੇ ਦੱਤ ਨੇ ਆਪਣੇ ਕੋਲ ਗ਼ੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖੇ ਹੋਏ ਹਨ | ਇਨ੍ਹਾਂ ਵਿਚ ਇਕ ਪਿਸਤੌਲ, ਇਕ ਏ. ਕੇ. 56 ਅਤੇ ਕੁਝ ਬੰਬ ਹਨ | ਆਪਣੇ ਘਰ ਵਿਚ ਇਨ੍ਹਾਂਖਤਰਨਾਕ ਚੀਜ਼ਾਂਨੂੰ ਰੱਖਣਬਾਰੇ ਬਾਅਦ ਵਿਚ ਸੰਜੇ ਦੱਤ ਨੇ ਇਹ ਦਲੀਲ ਦਿੱਤੀ ਸੀ ਕਿ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਉਸਨੇ ਇਹ ਹਥਿਆਰ ਰੱਖੇ ਸਨ | ਅਸਲ ਵਿਚ ਜਦ ਸਾਲ 1992 ਵਿਚ ਬਾਬਰੀ ਮਸਜਿਦ ਢਾਹੀ ਗਈ ਸੀ ਤਾਂ ਇਸ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂਦੇ ਨਾਲ-ਨਾਲ ਮੰੁਬਈ ਵਿਚ ਵੀ ਦੰਗੇ ਭੜਕ ਉਠੇ ਸਨ | ਮੰੁਬਈਵਿਚ ਸ਼ਿਵ ਸੈਨਾ ਅਤੇ ਸ਼ਿਵ ਸੈਨਿਕਾਂ ਨੇ ਘੱਟ-ਗਿਣਤੀ ਫਿਰਕੇ 'ਤੇ ਕਹਿਰ ਢਾਹਿਆਸੀ ਅਤੇ ਉਦੋਂ ਘੱਟ-ਗਿਣਤੀ ਫਿਰਕੇ ਦੇ ਲੋਕਾਂ'ਤੇ ਜਬਰ ਹੋਇਆ ਸੀ | ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਉਦੋਂ ਸੰਸਦ ਮੈਂਬਰ ਸਨ ਅਤੇ ਇਕ ਸੰਸਦ ਮੈਂਬਰ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨਿਭਾਉਾਦੇ ਹੋਏ ਉਨ੍ਹਾਂਨੇ ਘੱਟ-ਗਿਣਤੀ ਫਿਰਕੇ ਦੇ ਲੋਕਾਂ ਦੀ ਸੁਰੱਖਿਆਅਤੇ ਉਨ੍ਹਾਂਨੂੰ ਮੁੜ ਵਸਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ | ਉਦੋਂ ਇਕ ਦਿਨ ਉਹ ਮੰੁਬਈ ਦੇ ਵੀਟੀ ਸਟੇਸ਼ਨ ਵੀ ਪਹੁੰਚ ਗਏ ਸਨ ਅਤੇ ਉਥੇ ਪਬਲਿਕ ਅਡਰੈਸ ਸਿਸਟਮ ਰਾਹੀਂ ਘੱਟ-ਗਿਣਤੀ ਫਿਰਕੇ ਦੇ ਲੋਕਾਂਨੂੰ ਸ਼ਹਿਰ ਛੱਡ ਕੇ ਨਾ ਜਾਣ ਦੀ ਬੇਨਤੀ ਕੀਤੀ ਸੀ, 'ਮੈਂ ਤੁਹਾਡਾ ਐਮ. ਪੀ. ਸੁਨੀਲ ਦੱਤ ਬੋਲ ਰਿਹਾ ਹਾਂ ਤੁਸੀਂਲੋਕ ਕਿਰਪਾ ਕਰਕੇ ਸ਼ਹਿਰ ਛੱਡ ਕੇ ਨਾ ਜਾਓ, ਸਰਕਾਰ ਤੁਹਾਨੂੰ ਪੂਰੀ ਸੁਰੱਖਿਆ ਦੇਵੇਗੀ |' ਇਨ੍ਹਾਂ ਦੰਗਿਆਂਤੋਂ ਬਾਅਦ ਸੁਨੀਲ ਦੱਤ ਨੂੰ ਘੱਟ-ਗਿਣਤੀ ਫਿਰਕੇ ਪ੍ਰਤੀ ਜ਼ਿਆਦਾ ਝੁਕਦਿਆਂ ਦੇਖ ਕੇ ਕਈਆਂਨੂੰ ਉਨ੍ਹਾਂਦੀ ਇਹ ਹਰਕਤ ਰੜਕਣ ਲੱਗ ਗਈਸੀ | ਸਿੱਟੇ ਵਜੋਂ ਸੁਨੀਲ ਦੱਤ ਨੂੰ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਸਨ | ਕੁਝ ਇਕ ਨੇ ਤਾਂ ਇਹ ਧਮਕੀ ਵੀ ਦਿੱਤੀ ਸੀ ਕਿ ਉਹ ਉਨ੍ਹਾਂਦੀਆਂ ਦੋਵੇਂ ਧੀਆਂ (ਪ੍ਰੀਆ ਅਤੇ ਨਮਰਤਾ) ਨੂੰ ਚੁੱਕ ਕੇ ਲੈ ਜਾਣਗੇ | ਇਨ੍ਹਾਂਧਮਕੀਆਂਤੋਂ ਬਾਅਦ ਸੰਜੇ ਦੱਤ ਨੂੰ ਜਾਪਿਆ ਕਿ ਉਸ ਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹਥਿਆਰਾਂ ਦੀ ਲੋੜ ਹੈ ਅਤੇ ਉਸਨੇ ਫ਼ਿਲਮ ਨਿਰਮਾਤਾ ਜੋੜੀ ਹਨੀਫ਼ ਕੜਾਵਾਲਾ-ਸਮੀਰ ਹਿੰਗੋਰਾ ਅਤੇ ਗੈਂਗਸਟਰ ਅੱਬੂ ਸਲੇਮ ਦੀ ਮਦਦ ਨਾਲ ਹਥਿਆਰ ਪ੍ਰਾਪਤ ਕਰ ਲਏ | ਉਦੋਂ ਅੱਬੂ ਸਲੇਮ ਦੇ ਮੋਨਿਕਾ ਬੇਦੀ ਦੇ ਨਾਲ ਕਰੀਬੀ ਸਬੰਧ ਸਨ ਅਤੇ ਇਸੇ ਕਾਰਨ ਸੰਜੇ ਦੱਤ ਨੇ ਉਸ ਨੂੰ ਫ਼ਿਲਮ 'ਜੋੜੀ ਨੰਬਰ ਵੰਨ' ਵਿਚ ਆਪਣੀ ਹੀਰੋਇਨ ਬਣਾਉਣਾ ਵੀ ਕਬੂਲ ਕੀਤਾ ਸੀ |
ਸੰਜੇ ਦੱਤ ਨੇ ਹਥਿਆਰ ਤਾਂ ਹਾਸਲ ਕਰ ਲਏ ਪਰ ਇਨ੍ਹਾਂਹਥਿਆਰਾਂ ਬਾਰੇ ਪੁਲਿਸ ਨੂੰ ਕਿਵੇਂ ਪਤਾ ਲੱਗਾ ਇਹ ਵੀ ਇਕ ਰੌਚਿਕ ਕਿੱਸਾ ਹੈ | ਅਸਲ ਵਿਚ ਮੰੁਬਈ ਬੰਬ ਧਮਾਕਿਆਂਦੇ ਸਿਲਸਿਲੇ ਵਿਚ ਪੁਲਿਸ ਨੇ ਕੁਝਲੋਕਾਂਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਪੁਲਿਸ ਉਨ੍ਹਾਂ ਤੋਂ ਆਪਣੇ ਤਰੀਕੇ ਨਾਲ ਪੁੱਛਗਿੱਛ ਕਰ ਰਹੀ ਸੀ | ਜਦੋਂ ਇਕ ਸ਼ੱਕੀ ਵਿਅਕਤੀ ਦੀ ਪੁਲਿਸ ਨੇ ਜ਼ਿਆਦਾ ਹੀ ਮਾਰਕੁੱਟ ਕੀਤੀ ਤਾਂਉਸ ਦੇ ਮੰੂਹੋਂ ਨਿਕਲ ਗਿਆ ਕਿ ਉਹ ਗ਼ਰੀਬ ਹੈ, ਇਸ ਲਈ ਉਸ ਨੂੰ ਕੁੱਟਿਆ ਜਾ ਰਿਹਾ ਹੈ | ਇਕ ਵੱਡੇ ਬਾਪ ਦਾ ਬੇਟਾ ਆਪਣੇ ਘਰ ਵਿਚ ਹਥਿਆਰ ਰੱਖੀ ਬੈਠਾ ਹੈ, ਉਸ ਨੂੰ ਤਾਂਪੁਲਿਸ ਕੁਝ ਨਹੀਂ ਕਹਿੰਦੀ | ਇਹ ਸੁਣ ਕੇ ਪੁਲਿਸ ਚੌਾਕ ਉੱਠੀ ਅਤੇ ਜ਼ਿਆਦਾ ਕੁਝ ਪੁੱਛਗਿੱਛ ਕਰਨ 'ਤੇ ਉਸ ਨੇ ਸੰਜੇ ਦੱਤ ਦਾ ਨਾਂਅਲੈ ਦਿੱਤਾ |
ਹੁਣਸੰਜੇ ਦੱਤ ਵਰਗੇ ਸਟਾਰ ਦਾ ਨਾਂਅ ਸਾਹਮਣੇ ਆਉਣ ਨਾਲ ਪੁਲਿਸ ਸੋਚੀਂ ਪੈ ਗਈ ਕਿ ਤਫਤੀਸ਼ ਨੂੰ ਅੱਗੇ ਕਿਵੇਂ ਵਧਾਇਆ ਜਾਵੇ | ਸੰਜੇ ਦੱਤ ਸਟਾਰ ਤਾਂ ਹੈ ਹੀ ਸੀ, ਨਾਲ ਹੀ ਸੰਸਦ ਮੈਂਬਰ ਦਾ ਪੁੱਤਰ ਵੀ ਸੀ | ਸੁਨੀਲ ਦੱਤ ਦੀ ਪਹੁੰਚ ਦਿੱਲੀ ਤੱਕ ਸੀ | ਇਸ ਲਈ ਮੰੁਬਈ ਪੁਲਿਸ ਆਪਣਾ ਹਰ ਕਦਮ ਫੂਕ-ਫੁਕ ਕੇ ਰੱਖਣਾ ਚਾਹੁੰਦੀ ਸੀ | ਉਦੋਂ ਸੰਜੇ ਦੱਤ ਮਾਰੀਸ਼ਸ ਵਿਚ ਸੀ | ਸੋ ਪੁਲਿਸ ਨੇ ਪਹਿਲਾ ਕੰਮ ਸੁਨੀਲ ਦੱਤ ਨਾਲ ਸੰਪਰਕ ਕਰਨ ਦਾ ਕੀਤਾ ਅਤੇ ਦੱਸਿਆਕਿ ਉਨ੍ਹਾਂਕੋਲ ਇਹ ਜਾਣਕਾਰੀ ਹੈ ਕਿ ਉਨ੍ਹਾਂਦੇ ਪੁੱਤਰ ਕੋਲ ਨਾਜਾਇਜ਼ ਹਥਿਆਰ ਹਨ | ਇਹ ਸੁਣ ਕੇ ਸੁਨੀਲ ਦੱਤ ਦਾ ਹੈਰਾਨ ਹੋਣਾ ਸੁਭਾਵਿਕ ਸੀ | ਪਹਿਲਾਂਤਾਂਉਨ੍ਹਾਂ ਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਹੀ ਨਹੀਂਹੋਇਆ | ਸਚਾਈ ਪਰਖਣ ਲਈ ਉਨ੍ਹਾਂਨੇ ਆਪਣੇ ਪੁੱਤਰ ਸੰਜੇ ਦੱਤ ਨੂੰ ਫੋਨ ਕੀਤਾ ਤਾਂਸੰਜੇ ਦੱਤ ਨੇ ਸਚਾਈ ਨੂੰ ਕਬੂਲ ਕਰਨ ਦੀ ਬਜਾਏ ਇਹ ਝੂਠ ਬੋਲ ਦਿੱਤਾ ਕਿ ਉਸ ਕੋਲ ਕੋਈ ਹਥਿਆਰ ਨਹੀਂਹੈ | ਪਿਤਾ ਨੇ ਬੇਟੇ ਦੀ ਗੱਲ 'ਤੇ ਯਕੀਨ ਕਰ ਲਿਆ ਅਤੇ ਨਾਲ ਹੀ ਪੁਲਿਸ ਨੂੰ ਇਹ ਵੀ ਭਰੋਸਾ ਦਿੱਤਾ ਕਿ ਜਦੋਂ ਸੰਜੇ ਭਾਰਤ ਆਵੇਗਾ ਤਾਂਉਹ ਖੁਦ ਉਸ ਨੂੰ ਲੈ ਕੇ ਪੁਲਿਸ ਕੋਲ ਆਉਣਗੇ ਤਾਂਕਿ ਪੁਲਿਸ ਸੰਜੇ ਤੋਂ ਪੁੱਛਗਿੱਛਕਰ ਸਕੇ | ਪਰ ਸੁਨੀਲ ਦੱਤ ਨੂੰ ਬੇਟੇ ਨੂੰ ਪੁਲਿਸ ਦੇ ਕੋਲ ਲੈ ਕੇ ਜਾਣ ਦੀ ਲੋੜ ਹੀ ਨਹੀਂਪਈ ਕਿਉਾਕਿ ਪੁਲਿਸ ਨੇ ਪਹਿਲਾਂਹੀ ਆਪਣਾ ਜਾਲ ਵਿਛਾ ਦਿੱਤਾ ਸੀ ਅਤੇ ਸੰਜੇ ਦੱਤ ਇਸ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕਾ ਸੀ |
ਮਾਰੀਸ਼ਸ ਵਿਚ 'ਆਤਿਸ਼' ਦੀ ਸ਼ੂਟਿੰਗ ਕਰ ਰਹੇ ਸੰਜੇ ਦੱਤ ਨੇ ਉਥੋਂ ਆਪਣੇ ਦੋਸਤ ਯੂਸਫ਼ ਨਲਵਾਲਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਨ੍ਹਾਂਦੇ ਗੈਰਾਜ ਵਿਚ ਛੁਪਾ ਕੇ ਰੱਖੀ ਏ. ਕੇ. 56 ਨੂੰ ਲਿਜਾ ਕੇ ਉਹ ਉਸ ਨੂੰ ਨਸ਼ਟ ਕਰ ਦੇਵੇ | ਯੂਸਫ਼ ਨੇ ਸੰਜੇ ਨੂੰ ਬਚਾਉਣਲਈ ਇਸ ਕੰਮ ਨੂੰ ਅੰਜਾਮ ਦੇ ਵੀ ਦਿੱਤਾ ਸੀ | ਫਿਰ ਸੰਜੇ ਦੱਤ ਇਸ ਗੱਲੋਂ ਬੇਫਿਕਰ ਸੀ ਕਿ ਉਹ ਏ. ਕੇ. 56 ਤੋਂ ਛੁਟਕਾਰਾ ਹਾਸਲ ਕਰ ਚੁੱਕਾ ਹੈ, ਕਿਉਾਕਿ ਉਸ ਦੇ ਕਬਜ਼ੇ ਵਿਚ ਕੋਈਹਥਿਆਰ ਨਹੀਂਹੈ ਇਸ ਲਈ ਪੁਲਿਸ ਉਸ ਦਾ ਕੁਝ ਨਹੀਂਵਿਗਾੜ ਸਕੇਗੀ | ਮਾਰੀਸ਼ਸ ਤੋਂ ਜਦੋਂ ਸੰਜੇ ਦੱਤ ਮੰੁਬਈਆਇਆਤਾਂ ਏਅਰਪੋਰਟ 'ਤੇ ਉਸ ਨੂੰ ਲਿਜਾਣ ਲਈ ਪੁਲਿਸ ਮੌਜੂਦ ਸੀ | ਉਹ ਸਿੱਧਾ ਉਸ ਨੂੰ ਪੁਲਿਸ ਹੈਡਕੁਆਰਟਰ ਲੈ ਗਈ | ਉਦੋਂ ਰਸਤੇ ਵਿਚ ਸੰਜੇ ਪੁਲਿਸ ਵਾਲਿਆਂ ਸਾਹਮਣੇ ਇਹੀ ਕਹਿੰਦਾ ਰਿਹਾ ਉਸ ਕੋਲ ਕੋਈਹਥਿਆਰ ਨਹੀਂਹੈ | ਇਹ ਗੱਲ ਉਨ੍ਹਾਂ ਨੇ ਉਦੋਂ ਵੀ ਕਹਿਣੀ ਜਾਰੀ ਰੱਖੀ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ | ਜਦੋਂ ਪੁਲਿਸ ਨੂੰ ਲੱਗਾ ਕਿ ਸੰਜੇ ਆਪਣਾ ਗੁਨਾਹ ਨਹੀਂਕਬੂਲ ਰਿਹਾ ਤਾਂਇਕ ਅਧਿਕਾਰੀ ਨੇ ਉਥੇ ਰੱਖੇ ਟੇਪ ਰਿਕਾਰਡ ਦਾ ਬਟਨ ਦਬਾ ਦਿੱਤਾ | ਇਸ ਦੇ ਬਟਨ ਦੱਬਣ ਦੇ ਨਾਲ ਹੀ ਸੰਜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ | ਉਸ ਦੇ ਹੋਸ਼ਉੱਡ ਗਏ | ਉਸ ਟੇਪਰਿਕਾਰਡਰ ਵਿਚ ਇਹ ਗੱਲ ਟੇਪ ਕਰ ਲਈਗਈ ਸੀ ਜੋ ਸੰਜੇ ਨੇ ਯੂਸਫ਼ ਨਲਵਾਲਾ ਨਾਲ ਫੋਨ 'ਤੇ ਸਾਂਝੀ ਕੀਤੀ ਸੀ | ਸੱਚ ਸਾਹਮਣੇ ਆਉਣ'ਤੇ ਇਹ ਵੱਡਾ ਸਟਾਰ ਪੁਲਿਸ ਦੇ ਪੈਰੀਂ ਡਿਗ ਪਿਆ ਅਤੇ ਰੋਂਦੇ ਹੋਏ ਬੇਨਤੀ ਕਰਨ ਲੱਗਾ ਕਿ ਉਸ ਨੂੰ ਬਚਾ ਲਿਆਜਾਵੇ | ਜੇਲ੍ਹ ਹੋ ਗਈ ਤਾਂਜ਼ਿੰਦਗੀ ਬਰਬਾਦ ਹੋ ਜਾਵੇਗੀ ਅਤੇ ਕੈਰੀਅਰ ਚੌਪਟ ਹੋ ਜਾਵੇਗਾ | ਸੰਜੇ ਦੱਤ ਦਾ ਰੋਣਾ-ਧੋਣਾ ਕਿਸੇ ਕੰਮ ਨਾ ਆਇਆਅਤੇ ਉਸਨੂੰ ਗਿ੍ਫ਼ਤਾਰ ਕਰ ਲਿਆਗਿਆ |
ਆਮ ਤੌਰ 'ਤੇ ਸਾਡੇ ਦੇਸ਼ ਵਿਚ ਵੱਡੇ ਬਾਪ ਦੇ ਬੇਟਿਆਂ ਨੂੰ ਜੇਲ੍ਹ ਜਾਂਦੇ ਹੋਏ ਘੱਟ ਹੀ ਦੇਖਿਆ ਗਿਆ ਹੈ | ਸੰਜੇ ਦੱਤ ਵੀ ਵੱਡੇ ਬਾਪ ਦਾ ਬੇਟਾ ਸੀ | ਪੁਲਿਸ ਚਾਹੁੰਦੀ ਤਾਂ ਇਸ ਪੂਰੇ ਮਾਮਲੇ ਨੂੰ ਰਫਾ-ਦਫਾ ਕਰ ਸਕਦੀ ਸੀ | ਖ਼ੁਦ ਕੁਝ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਦਬਾਉਣ ਲਈ ਉਨ੍ਹਾਂ 'ਤੇ ਕਾਫ਼ੀ ਦਬਾਅ ਵੀ ਪਾਇਆ ਗਿਆ ਸੀ | ਦੂਜੇ ਪਾਸੇ ਰਾਜਨੀਤਕ ਲੋਕਾਂ ਦਾ ਇਕ ਤਬਕਾ ਇਸ ਤਰ੍ਹਾਂ ਦਾ ਵੀ ਸੀ ਜੋ ਚਾਹੁੰਦਾ ਸੀ ਕਿ ਸੰਜੇ ਦੱਤ ਜੇਲ੍ਹ ਜਾਵੇ ਤਾਂ ਕਿ ਸੁਨੀਲ ਦੱਤ ਦਾ ਸਿਰ ਨੀਵਾਂ ਹੋ ਜਾਵੇ | ਇਸ ਤਰ੍ਹਾਂ ਪੁਲਿਸ 'ਤੇ ਦੋਵਾਂ ਪਾਸਿਉਂ ਦਬਾਅ ਸੀ ਪਰ ਅਖੀਰ ਵਿਚ ਪੁਲਿਸ ਨੇ ਉਹੀ ਕੀਤਾ ਜੋ ਸਹੀ ਸੀ ਅਤੇ ਸੰਜੇ ਦੱਤ ਦੇ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ |
ਕਿਹਾ ਇਹ ਵੀ ਜਾ ਰਿਹਾ ਹੈ ਕਿ ਸੰਜੇ ਦੱਤ ਨੂੰ ਸੁਨੀਲ ਦੱਤ ਦਾ ਬੇਟਾ ਹੋਣ ਦਾ ਹਰਜਾਨਾ ਵੀ ਭੁਗਤਣਾ ਪੈ ਗਿਆ | ਰਾਜਨੀਤਕ ਗਲਿਆਰਿਆਂ ਵਿਚ ਉੱਡ ਰਹੀ ਇਕ ਅਫ਼ਵਾਹ ਅਨੁਸਾਰ ਜਦੋਂ ਰਾਜੀਵ ਗਾਂਧੀ ਦੀ ਹੱਤਿਆ ਹੋਈ ਸੀ, ਉਦੋਂ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਬਣਨ ਲਈ ਆਪਣਾ ਦਾਅਵਾ ਪੇਸ਼ ਕੀਤਾ ਸੀ | ਆਪਣੇ ਸਮਰਥਨ ਵਿਚ ਉਹ ਕਈ ਸੰਸਦ ਮੈਂਬਰਾਂ ਨੂੰ ਨਾਲ ਲੈ ਚੁੱਕੇ ਸਨ ਅਤੇ ਉਹ ਚਾਹੁੰਦੇ ਸਨ ਕਿ ਸੁਨੀਲ ਦੱਤ ਵੀ ਉਸ ਦਾ ਸਾਥ ਦੇਵੇ | ਉਦੋਂ ਸੁਨੀਲ ਦੱਤ ਨੇ ਇਹ ਕਹਿ ਕੇ ਉਸ ਦਾ ਸਾਥ ਨਹੀਂ ਸੀ ਦਿੱਤਾ ਕਿ ਇਹ ਸਮਾਂ ਸੋਗ ਦਾ ਹੈ, ਸੰਵੇਦਨਾ ਦਾ ਹੈ, ਰਾਜਨੀਤੀ ਕਰਨ ਦਾ ਨਹੀਂ | ਸੁਨੀਲ ਦੱਤ ਵੱਲੋਂ ਸਾਥ ਨਾ ਦਿੱਤੇ ਜਾਣ ਤੋਂ ਬਾਅਦ ਹੋਰ ਸੰਸਦ ਮੈਂਬਰਾਂ ਵਿਚ ਵੀ ਹਿੰਮਤ ਆਈ ਅਤੇ ਉਹ ਵੀ ਸ਼ਰਦ ਪਵਾਰ ਦਾ ਸਾਥ ਨਾ ਦੇਣ ਦੇ ਪੱਖ ਵਿਚ ਅੱਗੇ ਆ ਗਏ | ਇਸ ਤਰ੍ਹਾਂ ਸੁਨੀਲ ਦੱਤ ਦੀ ਵਜ੍ਹਾ ਕਰਕੇ ਸ਼ਰਦ ਪਵਾਰ ਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਟੁੱਟ ਗਿਆ | ਉਦੋਂ ਤੋਂ ਹੀ ਸ਼ਰਦ ਪਵਾਰ ਇਸ ਫਿਰਾਕ ਵਿਚ ਸੀ ਕਿ ਉਹ ਸੁਨੀਲ ਦੱਤ ਨਾਲ ਕਿਵੇਂ ਹਿਸਾਬ ਬਰਾਬਰ ਕਰ ਸਕੇ ਅਤੇ ਉਸ ਨੂੰ ਇਹ ਮੌਕਾ ਸੰਜੇ ਦੱਤ ਦੇ ਕਾਰਨਾਮੇ ਦੀ ਬਦੌਲਤ ਮਿਲ ਗਿਆ | ਕਿਹਾ ਇਹ ਵੀ ਜਾ ਰਿਹਾ ਹੈ ਕਿ ਸ਼ਰਦ ਪਵਾਰ ਦੇ ਇਸ਼ਾਰੇ 'ਤੇ ਹੀ ਸੰਜੇ ਦੱਤ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਵਰਨਾ ਸੁਨੀਲ ਦੱਤ ਦੀ ਉੱਚੀ ਪਹੁੰਚ ਦੇ ਚਲਦਿਆਂ ਇਹ ਮਾਮਲਾ ਸ਼ਾਇਦ ਦਬਾਅ ਵੀ ਦਿੱਤਾ ਜਾਂਦਾ | ਇਹੀ ਵਜ੍ਹਾ ਸੀ ਕਿ ਬਾਅਦ ਵਿਚ ਆਪਣੇ ਕੁਝ ਇੰਟਰਵਿਊਜ਼ ਵਿਚ ਸੁਨੀਲ ਦੱਤ ਨੇ ਸਾਫ਼ ਸ਼ਬਦਾਂ ਵਿਚ ਇਹ ਕਿਹਾ ਸੀ ਕਿ ਸੰਜੇ ਨੂੰ ਉਨ੍ਹਾਂ ਦਾ ਬੇਟਾ ਹੋਣ ਦੀ ਵਜ੍ਹਾ ਕਰਕੇ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਗਿਆ ਹੈ |
ਸੰਜੇ ਦੱਤ ਪਹਿਲੀ ਵਾਰ 19 ਅਪ੍ਰੈਲ 1993 ਵਾਲੇ ਦਿਨ ਗਿ੍ਫ਼ਤਾਰ ਹੋਇਆ ਸੀ | ਉਦੋਂ ਉਸ ਦੀ ਗਿ੍ਫ਼ਤਾਰੀ ਟਾਡਾ ਦੇ ਕਾਨੂੰਨ ਹੇਠ ਹੋਈ ਸੀ | ਉਦੋਂ ਉਹ ਤਿੰਨ ਹਫਤੇ ਤੱਕ ਜੇਲ੍ਹ ਵਿਚ ਰਿਹਾ ਸੀ ਅਤੇ ਫਿਰ ਜ਼ਮਾਨਤ 'ਤੇ ਰਿਹਾਅ ਹੋ ਗਿਆ ਸੀ | ਜ਼ਮਾਨਤ ਕੈਂਸਲ ਹੋ ਜਾਣ 'ਤੇ ਉਸ ਨੂੰ 4 ਜੁਲਾਈ 1994 ਵਾਲੇ ਦਿਨ ਦੁਬਾਰਾ ਗਿ੍ਫ਼ਤਾਰ ਕਰ ਲਿਆ ਗਿਆ ਸੀ | ਉਦੋਂ 16 ਮਹੀਨੇ ਉਸ ਨੂੰ ਸਲਾਖਾਂ ਦੇ ਪਿੱਛੇ ਗੁਜ਼ਾਰਨੇ ਪੈ ਗਏ ਸਨ | ਉਸ ਦੇ ਜੇਲ੍ਹ ਜਾਣ ਦੀ ਵਜ੍ਹਾ ਨਾਲ ਉਦੋਂ 'ਅਮਾਨਤ', 'ਸਫਾਰੀ', 'ਮਹਾਨਤਾ' ਆਦਿ ਫ਼ਿਲਮਾਂ ਦੇ ਨਿਰਮਾਤਾਵਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਗਿਆ ਸੀ | ਉਨ੍ਹਾਂ ਦੀ ਇਕ ਫ਼ਿਲਮ 'ਅਨੋਖੀ ਅਦਾ' ਬੰਦ ਹੀ ਹੋ ਗਈ ਸੀ | ਹੁਣ ਜਦੋਂ ਦੁਬਾਰਾ ਉਸ ਨੂੰ ਜੇਲ੍ਹ ਜਾਣਾ ਪੈ ਰਿਹਾ ਹੈ ਤਾਂ ਇਸ ਵਾਰ ਵੀ ਉਸ ਦੀਆਂ ਕਈ ਫ਼ਿਲਮਾਂ ਅੱਗੇ ਪ੍ਰਸ਼ਨ-ਚਿੰਨ੍ਹ ਲੱਗ ਗਏ ਹਨ |
ਸੰਜੇ ਦੱਤ ਦੀਆਂ ਜੋ ਫ਼ਿਲਮਾਂ ਇਸ ਸਮੇਂ ਨਿਰਮਾਣ ਅਧੀਨ ਹਨ ਉਨ੍ਹਾਂ ਵਿਚ 'ਪੁਲਿਸਗੀਰੀ', 'ਜ਼ੰਜੀਰ', 'ਉਂਗਲੀ', 'ਪੀ ਕੇ' ਤੇ 'ਸ਼ੇਰ' ਆਦਿ ਸ਼ਾਮਿਲ ਹਨ | ਉਨ੍ਹਾਂ ਨੂੰ ਲੈ ਕੇ 'ਮੁੰਨਾਭਾਈ' ਤੇ 'ਹਸਮੁਖ' ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਦੋਵੇਂ ਫ਼ਿਲਮਾਂ ਸ਼ੁਰੂ ਨਹੀਂ ਹੋਈਆਂ ਹਨ | ਤਕਰੀਬਨ ਦੋ ਸੌ ਕਰੋੜ ਦਾ ਦਾਅ ਫ਼ਿਲਮਾਂ ਵਲਿਆਂ ਵੱਲੋਂ ਉਨ੍ਹਾਂ 'ਤੇ ਲਗਾਇਆ ਗਿਆ ਹੈ | ਹੁਣ ਜਦੋਂ ਆਤਮ-ਸਮਰਪਣ ਕਰਨ ਦੀ ਸ਼ਰਤ ਦੀ ਵਜ੍ਹਾ ਕਰਕੇ ਉਸ ਦੇ ਕੋਲ ਇਨ੍ਹਾਂ ਫ਼ਿਲਮਾਂ ਨੂੰ ਪੂਰੀਆਂ ਕਰਨ ਦਾ ਸਮਾਂ ਬਹੁਤ ਘੱਟ ਰਹਿ ਗਿਆ ਹੈ, ਇਸ ਸਥਿਤੀ ਵਿਚ ਉਹ ਕਿਸ ਫ਼ਿਲਮ ਵਲ ਤਵੱਜੋ ਦੇਣਾ ਪਸੰਦ ਕਰਦੇ ਹਨ, ਇਹ ਦੇਖਣਾ ਹੋਵੇਗਾ |
ਸੰਜੇ ਦੱਤ ਖ਼ੁਦ ਇਕ ਵੱਡਾ ਸਟਾਰ ਹੈ ਅਤੇ ਉਸ ਵਿਚ ਇਹ ਸਮਝ ਹੋਣੀ ਚਾਹੀਦੀ ਹੈ ਕਿ ਉਸ ਦੀ ਇਕ ਗ਼ਲਤੀ ਦਾ ਨੁਕਸਾਨ ਵੀ ਕਿੰਨਾ ਵੱਡਾ ਹੋ ਸਕਦਾ ਹੈ | ਗ਼ੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੀ ਉਸ ਨੇ ਜੋ ਗ਼ਲਤੀ ਕੀਤੀ ਉਸ ਦੀ ਵਜ੍ਹਾ ਕਰਕੇ ਉਸ ਨੂੰ ਤਾਂ ਸਜ਼ਾ ਮਿਲੀ ਹੀ, ਨਾਲ ਹੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੇ ਉਨ੍ਹਾਂ ਨੂੰ ਲੈ ਕੇ ਫ਼ਿਲਮਾਂ ਬਣਾ ਰਹੇ ਨਿਰਮਾਤਾਵਾਂ ਨੂੰ ਵੀ ਹੁਣ ਕਿੰਨਾ ਕੁਝ ਝੱਲਣਾ ਪੈ ਗਿਆ ਹੈ |
ਵੈਸੇ, ਉਸ ਦੀ ਗਿ੍ਫ਼ਤਾਰੀ ਨਾਲ ਸਪੱਸ਼ਟ ਸੰਦੇਸ਼ਤਾਂ ਇਹੀ ਗਿਆ ਹੈ ਕਿ ਕਦੀ ਵੀ ਕਿਸੇ ਨੂੰ ਕਾਨੂੰਨ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ | ਦੇਸ਼ ਦੇ ਕਾਨੂੰਨ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਅਤੇ ਇਸੇ ਵਿਚ ਹਰ ਕਿਸੇ ਦੀ ਭਲਾਈ ਹੈ | ਕਾਨੂੰਨ ਤੋਂ ਉੱਪਰ ਕੋਈ ਨਹੀਂ ਹੁੰਦਾ | ਫਿਰ ਚਾਹੇ ਸੰਜੇ ਦੱਤ ਵਰਗਾ ਸਟਾਰ ਅਤੇ ਵੱਡੇ ਬਾਪ ਦਾ ਬੇਟਾ ਹੀ ਕਿਉਂ ਨਾ ਹੋਵੇ |

ਮੁੰਬਈ ਤੋਂ ਇੰਦਰਮੋਹਨ ਪੰਨੂੰ


ਖ਼ਬਰ ਸ਼ੇਅਰ ਕਰੋ

ਹੁਣ ਪਿੰਡ ਨਹੀਂ ਜਾ ਹੋਣਾ

ਬੜਾ ਮਨ ਕਰਦਾ ਹੈ ਆਪਣੇ ਪਿੰਡ ਜਾਵਾਂ | ਇਸ ਦੀਆਂ ਗਲੀਆਂ ਨੂੰ ਸਜਦਾ ਕਰਾਂ ਜਿਨ੍ਹਾਂ ਨੇ ਮੇਰੇ ਬਚਪਨ ਦੀਆਂ ਯਾਦਾਂ ਨੂੰ ਸੰਭਾਲਿਆ ਹੋਇਆ ਏ | ਆਪਣੇ ਪਿੱਤਰੀ ਘਰ ਵਿਚ ਫੈਲੀ ਹੋਈ ਗੰਧ ਨੂੰ ਆਪਣੇ ਅੰਦਰ 'ਚ ਉਤਾਰਾਂ ਜਿਸ ਨੇ ਮੇਰੇ ਮੱਥੇ ਵਿਚ ਸੁੱਚੇ ਸੁਪਨੇ ਧਰੇ ਸਨ | ਇਸ ਦੀ ਕੋਠੜੀ ਵਿਚ ਕਦਮ ਰੱਖਾਂ ਜਿਥੇ ਕਦੇ ਬੱਚੇ ਹੁੰਦਿਆਂ ਜੇਠ-ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਨੂੰ ਨੀਂਦ ਦਾ ਅਨੰਦ ਮਾਣਿਆ ਸੀ | ਇਸ ਦੀ ਲੱਕੜ ਦੀ ਪੌੜੀ ਦੀ ਯਾਦ ਤਾਜ਼ੀ ਕਰਾਂ ਜੋ ਆਪਣੀ ਹੋਂਦ ਤਾਂ ਗਵਾ ਚੁੱਕੀ ਹੈ ਪਰ ਮੇਰੇ ਚੇਤਿਆਂ ਵਿਚ ਸੱਜਰਾ ਹੈ ਬਾਪ ਦਾ ਕੁਇੰਟਲ ਦੀ ਬੋਰੀ ਪਿੱਠ 'ਤੇ ਲੈ ਕੇ ਕੋਠੇ ਤੋਂ ਉਤਰਨਾ ਅਤੇ ਪਿੰਡੋਂ ਬਾਹਰ ਖੜੇ੍ਹ ਗੱਡੇ 'ਤੇ ਲੱਦਣਾ | ਮਨ ਬੜਾ ਕਰਦਾ ਏ ਕਿ ਉਸ ਚੁਬਾਰੇ ਦੀਆਂ ਕੰਧਾਂ ਨੂੰ ਆਪਣੇ ਮੱਥੇ ਨਾਲ ਛੁਹਾਵਾਂ ਜਿਥੇ ਕਦੇ ਸਿਆਲ ਦੀ ਰੁੱਤੇ ਬੋਰੀਆਂ ਲਟਕਾ ਕੇ ਪੜ੍ਹਦਾ ਹੁੰਦਾ ਸਾਂ ਅਤੇ ਬਲਬ ਨਾਲ ਹੀ ਆਪਣੇ ਠਰੇ ਹੱਥਾਂ ਨੂੰ ਨਿੱਘੇ ਕਰਦਿਆਂ, ਪੜ੍ਹਦਿਆਂ-ਪੜ੍ਹਦਿਆਂ ਕੁੱਕੜ ਪਹਿਲੀ ਬਾਂਗ ਦੇ ਦਿੰਦਾ ਹੁੰਦਾ ਸੀ | ਚੁਬਾਰੇ ਦਾ ਢਾਂਚਾ ਤਾਂ ਖੜ੍ਹਾ ਹੋ ਗਿਆ ਸੀ ਪਰ ਆਰਥਿਕ ਮੰਦਹਾਲੀ ਨੇ ਬੂਹੇ 'ਤੇ ਬਾਰੀਆਂ ਲਾਉਣ ਦੀ ਗੁੰਜਾਇਸ਼ ਨਹੀਂ ਸੀ ਰਹਿਣ ਦਿੱਤੀ | ਹੁਣ ਯਾਦ ਆਉਾਦਾ ਹੈ ਕਿ ਕਠਿਨਾਈਆਂ ਵਿਚ ਪੜ੍ਹਨ ਦਾ ਹੀ ਕਿ੍ਸ਼ਮਾ ਸੀ ਕਿ ਉਸ ਸਾਲ ਯੂਨੀਵਰਸਿਟੀ ਦਾ ਵਜ਼ੀਫਾ ਮਿਲ ਗਿਆ ਸੀ | ਪਰ ਭਰਾਵਾਂ ਨੇ ਬਾਹਰ ਫਿਰਨੀ 'ਤੇ ਕੋਠੀ ਪਾਉਾਦੇ ਸਾਰ ਹੀ ਪਿੰਡ ਵਿਚਲਾ ਘਰ ਵੇਚ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਉਸ ਘਰ ਨਾਲ ਜੁੜੀਆਂ ਯਾਦਾਂ ਨੇ ਸੁੰਨ ਵੱਟ ਲਈ ਸੀ | ਸੋਚਦਾ ਹਾਂ ਜੇ ਪਿੰਡ ਜਾ ਕੇ ਵੀ ਆਪਣੇ ਪੁਰਾਣੇ ਘਰ ਦੀਆਂ ਸਰਦਲਾਂ ਨੂੰ ਨਤਮਸਤਕ ਨਾ ਹੋ ਸਕਿਆ, ਚੁਬਾਰੇ ਦੇ ਬੂਹੇ-ਬਾਰੀਆਂ ਨੂੰ ਗਲੇ ਮਿਲ ਨਹੀਂ ਸਕਾਂਗਾ ਜਾਂ ਲੱਕੜ ਦੀ ਪੌੜੀ ਦੀ ਅਚੇਤ ਵਿਚ ਵੱਸੀ ਯਾਦ ਨੂੰ ਨਵਿਆ ਨਹੀਂ ਸਕਾਂਗਾ ਤਾਂ ਪਿੰਡ ਜਾਣ ਦੇ ਕੀ ਅਰਥ ਰਹਿ ਜਾਂਦੇ ਨੇ?
ਕਦੇ ਯਾਦ ਕਰਦਾ ਹਾਂ ਕਿ ਘਰਦਿਆਂ ਨੇ ਪੁਰਾਣੇ ਰੇਡੀਓ ਨੂੰ ਵੇਚ ਕੇ ਪੁਰਾਣਾ ਸਾਈਕਲ ਲੈ ਦਿੱਤਾ ਸੀ ਤਾਂ ਕਿ ਦੂਸਰੇ ਪਿੰਡ ਪੜ੍ਹਨ ਜਾਣ ਸਮੇਂ, ਤੁਰਨ ਦੀ ਬਜਾਏ ਸਾਈਕਲ 'ਤੇ ਜਾਣਾ ਅਸਾਨ ਰਹੇਗਾ | ਬਾਪ ਦਾ ਵਾਹੀ ਦੇ ਨਾਲ-ਨਾਲ ਗੱਡਾ ਵਾਹੁਣਾ ਅਤੇ ਆਪਣੇ ਬੱਚਿਆਂ ਦੀ ਸੋਚ ਵਿਚ ਮਿਹਨਤ ਅਤੇ ਸੁਹਿਰਦਤਾ ਦਾ ਜਾਗ ਲਾਉਣਾ, ਸਾਡੀਆਂ ਕਿਸਮਤ ਰੇਖਾਵਾਂ ਹੀ ਤਾਂ ਬਣ ਗਿਆ ਸੀ | ਹੁਣ ਇਹ ਇਕ ਸੁਪਨੇ ਵਾਂਗ ਜਾਪਦਾ ਏ ਜਦ ਮੈਂ ਪਿੰਡ ਦੇ ਹਰ ਜੁਆਕ ਦੇ ਕੰਨ ਵਿਚ ਕੋੋਕੇ, ਹੱਥਾਂ ਵਿਚ ਮੋਬਾਈਲ ਅਤੇ ਹੇਠਾਂ ਮੋਟਰਸਾਈਕਲ ਦੇਖਦਾ ਹਾਂ | ਪਿੰਡ ਦੇ ਗੱਭਰੂਆਂ ਨੂੰ ਉਡੀਕਦੇ ਖੇਤ ਆਖਰ ਨੂੰ ਵਿਕਾਊ ਹੋ ਗਏ ਨੇ ਅਤੇ ਤੜਫ ਕੇ ਰਹਿ ਗਈ ਏ ਜ਼ਮੀਨ ਨੂੰ ਸੰਭਾਲ ਕੇ ਰੱਖਣ ਵਾਲੀ ਪੁਰਖਿਆਂ ਦੀ ਦਿਲੀ ਹਸਰਤ | ਖੇਤਾਂ 'ਚ ਜਦ ਕਾਲੋਨੀ ਉਗ ਆਵੇ, ਇਸ ਦੀਆਂ ਬਰੂਹਾਂ ਤੱਕ ਪੱਥਰਾਂ ਦਾ ਜੰਗਲ ਫੈਲ ਜਾਵੇ ਅਤੇ ਇਸ ਦੀ ਅਮੀਰ ਵਿਰਾਸਤ ਨੂੰ ਸ਼ਹਿਰੀਕਰਨ ਖਾ ਜਾਵੇ ਤਾਂ ਪਿੰਡ ਆ ਕੇ ਕਿਹੜੇ ਖੇਤਾਂ ਨੂੰ ਗੇੜਾ ਮਾਰਨ ਦਾ ਸੋਚ ਸਕਦਾ ਹਾਂ | ਖੇਤ 'ਚ ਹੁਣ ਕਿਹੜਾ ਸ਼ਰੀਕਾਂ ਨੇ ਵੜਨ ਦੇਣਾ ਹੈ | ਤੁਸੀਂ ਪਿੰਡ 'ਤੋਂ ਬਾਹਰ ਪੈਰ ਪੁੱਟੋ ਸਹੀ, ਪਿੰਡ ਨਾਲ ਤੁਹਾਡੀ ਹਰ ਸਾਂਝ ਅਤੇ ਅਮਾਨਤ ਨੂੰ ਕਬਰ ਵਿਚ ਡੁੰਘਾ ਦਬਾ ਦਿੱਤਾ ਜਾਂਦਾ ਹੈ | ਫਿਰ ਸੋਚਦਾ ਹਾਂ, ਚਲੋ ਭਰਮ ਬਣਿਆ ਹੀ ਰਹੇ ਤਾਂ ਚੰਗਾ ਹੈ |
ਬਰਸਾਤਾਂ ਦੇ ਦਿਨੀਂ ਝੜੀਆਂ ਲਗਦੀਆਂ ਸਨ, ਪਿੰਡਾਂ ਦੀਆਂ ਕੱਚੀਆਂ ਗਲੀਆਂ 'ਚ ਹਰ ਪਾਸੇ ਪਾਣੀ ਹੀ ਪਾਣੀ ਹੁੰਦਾ ਸੀ | ਰੱਬ ਦੀ ਰਜ਼ਾ ਵਿਚ ਰਹਿੰਦੇ ਮਾਲਕਾਂ ਦੇ ਫਾਕਿਆਂ ਦੇ ਨਾਲ-ਨਾਲ, ਡੰਗਰ ਵੀ ਫਾਕਾ ਕੱਟਦੇ ਸਨ | ਕਦੇ-ਕਦਾਈਾ ਮੀਂਹ 'ਚ ਡਿੱਗੇ ਢਾਰੇ ਕਿਸੇ ਗਰੀਬ ਲਈ ਨਵੀਂ ਮੁਸੀਬਤ ਲੈ ਕੇ ਆਉਾਦੇ ਸਨ | ਖੂਹਾਂ ਦੇ ਪਾਣੀ ਧਰਤੀ ਤੋਂ ਹੱਥ ਕੁ ਹੀ ਨੀਵੇਂ ਰਹਿ ਜਾਂਦੇ ਸਨ | ਪਰ ਹੁਣ ਤਾਂ ਮੀਂਹ ਵੀ ਪੰਜਾਬ ਤੋਂ ਦੁਖੀ ਹੋ ਕੇ ਦੂਰ ਤੁਰ ਗਏ ਹਨ ਅਤੇ ਅਸੀਂ ਇਸ ਦੇ ਪਾਣੀ ਨੂੰ ਪਤਾਲ ਤੱਕ ਹੜੱਪ ਕਰ ਚੁੱਕੇ ਹਾਂ | ਪਾਣੀ ਵਿਹੂਣੇ ਪਿੰਡ ਬਾਰੇ ਤਾਂ ਮੈਂ ਕਦੇ ਕਿਆਸ ਵੀ ਨਹੀਂ ਸੀ ਕੀਤਾ ਅਤੇ ਨਾ ਹੀ ਸੋਚਿਆ ਸੀ ਪਿੰਡ ਦੀਆਂ ਖੂਹੀਆਂ, ਟਿਊਬਵੈੱਲ ਅਤੇ ਨਲਕੇ ਖਾਰੇ ਤੇ ਜ਼ਹਿਰੀਲੇ ਹੋਣ ਦਾ ਸੰਤਾਪ ਹੰਢਾਉਣਗੇ | ਮਨ 'ਚ ਆਉਾਦਾ ਏ ਇਨ੍ਹਾਂ ਅੰਮਿ੍ਤ ਦੇ ਸੁੱਕੇ ਸੋਮਿਆਂ ਲਈ ਹਾਅ ਦਾ ਨਾਅਰਾ ਮਾਰਾਂ | ਪਰ ਕੌਣ ਸੁਣਦਾ ਏ ਸੰਵੇਦਨਾ ਭਰੀ ਹਾਕ ਨੂੰ, ਜਦ ਹਰ ਵਿਅਕਤੀ ਨਿੱਜੀ ਮੁਫਾਦ ਨੂੰ ਪਹਿਲ ਦੇਣ ਲੱਗ ਪਵੇ | ਲ਼ਾਲਚਪੁਣੇ ਕਾਰਨ ਮਾਨਵਤਾ ਦੇ ਸਰੋਕਾਰ ਖੁਦਕੁਸ਼ੀ ਕਰ ਲੈਂਦੇ ਨੇ | ਅਜਿਹਾ ਹੀ ਮੇਰੇ ਪਿੰਡ ਦੀ ਪਾਕ ਫਿਜ਼ਾ ਵਿਚ ਹੋ ਰਿਹਾ ਏ |
ਚੇਤਿਆਂ 'ਚ ਵੱਸੇ ਪਿੰਡ ਵਿਚ ਹਰ ਬੱਚਾ ਸਭ ਦਾ ਸਾਂਝਾ ਹੁੰਦਾ ਸੀ ਅਤੇ ਕੋਈ ਵੀ ਵਡੇਰਾ ਤੁਹਾਡੀ ਗ਼ਲਤੀ 'ਤੇ ਕੰਨ ਮਰੋੜ ਸਕਦਾ ਸੀ, ਤੁਹਾਡੇ ਮੌਰਾਂ ਵਿਚ ਮੁੱਕੇ ਧਰ ਸਕਦਾ ਸੀ, ਪੇਪਰ ਵਾਲੇ ਦਿਨ ਦਹੀਂ ਖਾ ਕੇ ਜਾਣ ਦੀ ਨਸੀਹਤ ਦੇ ਸਕਦਾ ਸੀ ਜਾਂ ਉਚੇਰੀ ਸਿੱਖਿਆ ਲੈਣ ਲਈ ਸੇਧ ਦੇ ਸਕਦਾ ਸੀ ਜਿਸ ਦਾ ਹਰ ਕੋਈ ਸਤਿਕਾਰ ਕਰਦਾ ਸੀ | ਇਕ ਬੱਚੇ ਦੀ ਪ੍ਰਾਪਤੀ ਸਾਰੇ ਪਿੰਡ ਲਈ ਮਾਣ ਹੁੰਦੀ ਸੀ | ਉਹ ਇਕ-ਦੂਸਰੇ ਨਾਲ ਖੁਸ਼ੀ ਨੂੰ ਸਾਂਝਾ ਕਰਨਾ ਪਰਮ ਧਰਮ ਸਮਝਦੇ ਸਨ | ਪਿੰਡ ਵਿਚ ਹਰ ਧੀ ਪਿੰਡ ਦੀ ਧੀ ਹੁੰਦੀ ਸੀ | ਗਰੀਬ-ਗੁਰਬੇ ਦੀ ਮਦਦ ਕਰਨਾ ਹਰ ਇਕ ਦਾ ਫਰਜ਼ ਹੁੰਦਾ ਸੀ | ਵਿਆਹ, ਪਾਠ, ਕੁੜਮਾਈ ਸਮੇਤ ਹਰ ਸਮਾਗਮ, ਸਭ ਦਾ ਸਾਂਝਾ ਹੁੰਦਾ ਸੀ ਅਤੇ ਇਸ ਦੀ ਸਫਲਤਾ ਲਈ ਸਾਰੇ ਇਕੱਠੇ ਹੁੰਦੇ ਸਨ | ਸੋਚਦਾ ਹਾਂ ਇਹ ਕੇਹੇ ਵਕਤ ਆ ਗਏ ਨੇ ਕਿ ਪਿੰਡ ਦੀ ਧੀ ਨੂੰ ਮਾਸ਼ੂਕ/ਪਤਨੀ ਬਣਾਉਣ ਲੱਗਿਆਂ, ਪਿੰਡ ਦੇ ਗਭਰੀਟ ਦੇਰ ਨਹੀਂ ਲਾਉਾਦੇ | ਕਿਸੇ ਦੇ ਜੁਆਕ ਨੂੰ ਨਸ਼ਿਆਂ 'ਚ ਲਾ ਕੇ ਸ਼ਰੀਕ ਦੀ ਜ਼ਮੀਨ ਵਿਕਾਉਣ ਅਤੇ ਉਸ ਨੂੰ ਕੰਗਾਲ ਕਰਨ ਦੀ ਬਿਰਤੀ ਹਰ ਸ਼ਖਸ ਵਿਚ ਭਾਰੂ ਏ | ਪਿੰਡ ਦੇ ਲਾਗੀ ਦਰਾਂ 'ਚੋਂ ਹੀ ਦੁਰਕਾਰੇ ਜਾਂਦੇ ਨੇ | ਬੜਾ ਚੇਤਾ ਆਉਾਦਾ ਏ ਗੋਹਾ-ਕੂੜਾ ਕਰਨ ਵਾਲੀ ਤਾਈ ਚਿੰਤੀ ਦੇ ਘਰ ਜਾਣਾ, ਕੰਬਦੇ ਹੱਥਾਂ ਦੀ ਅਸੀਸ ਲੈਣਾ ਅਤੇ ਪਿੱਤਲ ਦੇ ਗਿਲਾਸ ਵਿਚ ਸੁੜਾਕਿਆਂ ਨਾਲ ਚਾਹ ਪੀਣਾ | ਮਾਂ ਵਰਗਾ ਪਿਆਰ ਕਰਨ ਵਾਲੀਆਂ ਚਿੰਤੀਆਂ ਹੁਣ ਕਿੱਥੇ ਰਹਿ ਗਈਆਂ ਨੇ ਅਤੇ ਨਾ ਹੀ ਹੁਣ ਜੁਆਕ ਘਰ ਵਿਚ ਕੰਮ ਕਰਨ ਵਾਲੀਆਂ ਨਾਲ ਮੋਹ ਅਤੇ ਸਤਿਕਾਰ ਨਾਲ ਪੇਸ਼ ਆਉਾਦੇ ਨੇ | ਉਨ੍ਹਾਂ ਲਈ ਵੱਡਿਆਂ ਸੰਗ ਯਾਰੀ ਹੀ ਸਮਾਜਿਕ ਰੁਤਬੇ ਦਾ ਬਿੰਬ ਏ | ਪਿੰਡ ਦੇ ਚੌਗਿਰਦੇ ਵਿਚ ਫੈਲੀ ਹੋਈ ਆਪਾ-ਮਾਰੂ ਸੋਚ ਨੇ ਪਿੰਡ ਨੂੰ ਹੀ ਦੂਸ਼ਿਤ ਕਰ ਦਿੱਤਾ ਏ | ਇਸ ਪਲੀਤ ਵਾਤਾਵਰਨ ਵਿਚ ਜਾ ਕੇ ਮੈਨੂੰ ਕੀ ਹਾਸਲ ਹੋਵੇਗਾ? ਇਸ ਸਦਮੇ ਵਰਗੇ ਸੱਚ ਦਾ ਸਾਹਮਣਾ ਕਰਨ ਤੋਂ ਮੈਂ ਘਾਬਰਦਾ ਹਾਂ ਅਤੇ ਪਿੰਡ ਵੰਨੀਂ ਜਾਣ ਤੋਂ ਤਿ੍ਹਣ ਲੱਗ ਪੈਂਦਾ ਹਾਂ |
ਪਿੰਡ ਵਿਚ ਦਿਨ-ਦਿਹਾਰ 'ਤੇ ਘਰ ਦੀ ਕੱਢੀ ਦਾਰੂ ਪੀ ਕੇ ਲਲਕਾਰੇ ਮਾਰਨਾ, ਸਿਰ ਪਾੜਨਾ ਜਾਂ ਕਤਲ ਕਰਨਾ, ਇਕ ਨਾਂਹ-ਪੱਖੀ ਵਰਤਾਰਾ ਹੁੰਦਾ ਸੀ | ਹਰ ਦੀਵਾਲੀ ਜਾਂ ਤਿਉਹਾਰ 'ਤੇ ਗਲੀਆਂ 'ਚ ਖੜਕਦੀਆਂ ਡਾਂਗਾਂ ਅਤੇ ਪੈਂਦੇ ਲਲਕਾਰੇ ਪਿੰਡ ਦੇ ਸੱਭਿਆਚਾਰ ਦਾ ਹਿੱਸਾ ਤਾਂ ਹੁੰਦੇ ਸਨ ਪਰ ਕਿਸੇ ਸਾਂਝੇ ਕਾਰਜ ਲਈ ਕੋਈ ਕਦੇ ਵੀ ਰੁਕਾਵਟ ਨਹੀਂ ਸੀ ਬਣਦਾ | ਬਿਗਾਨੇ ਵਿਹੜੇ 'ਚੋਂ ਜਾਮਣਾਂ ਤੋੜਨਾ, ਅੰਬਰ ਜੇਡ ਉੱਚੀਆਂ ਖਜੂਰਾਂ 'ਤੇ ਚੜ੍ਹ ਕੇ ਖਜੂਰਾਂ ਲਾਹੁਣਾ ਜਾਂ ਕਿਸੇ ਦੇ ਕੱਚੇ ਅਮਰੂਦ ਤੋੜਨਾ, ਬਚਪਨੀ ਸ਼ਰਾਰਤਾਂ ਦਾ ਅਧਾਰ ਸੀ | ਪਰ ਕੋਈ ਗੁੱਸਾ ਨਹੀਂ ਸੀ ਕਰਦਾ ਸਿਰਫ ਰੋਅਬਦਾਰ ਝਿੜਕਾਂ ਜ਼ਰੂਰ ਪੈਂਦੀਆਂ ਸਨ ਜਿਸਦਾ ਅਲਬੇਲਾ ਬਚਪਨਾ ਬਹੁਤ ਲੁਤਫ ਉਠਾਉਾਦਾ ਸੀ | ਹੁਣ ਤਾਂ ਪਿੰਡ ਨਿੱਕੇ ਦਾਇਰਿਆਂ ਵਿਚ ਸੁੰਗੜ ਗਿਆ ਏ | ਸਮਾਜਿਕ ਵੰਡ ਤਾਂ ਕਦੇ ਪਿੰਡਾਂ ਵਿਚ ਹੁੰਦੀ ਸੀ ਪਰ ਹੁਣ ਰਾਜਨੀਤਕ ਅਤੇ ਧਾਰਮਿਕ ਵੰਡ ਨੇ ਪਿੰਡ ਦੀ ਪਾਕੀਜ਼ਗੀ ਨੂੰ ਲੀਰੋ-ਲੀਰ ਕਰ ਦਿੱਤਾ ਏ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤਾਰ-ਤਾਰ ਕਰ ਦਿੱਤਾ ਏ | ਮੇਰੇ ਕੋਲ ਦੇਖ ਨਹੀਂ ਹੋਣਾ ਆਪਣਿਆਂ ਹੱਥੋਂ ਆਪਣਿਆਂ ਦਾ ਚੀਰਹਰਨ, ਆਪਣਿਆਂ ਦੀ ਰੁਲਦੀ ਪੱਗ ਦੇ ਲੰਗਾਰ ਅਤੇ ਆਪਣੀ ਧਾਰਮਿਕ ਆਸਥਾ ਦੀ ਉੱਚਮਤਾ ਲਈ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਬਿਰਤੀ | ਵੱਖ-ਵੱਖ ਅਕੀਦਿਆਂ ਨੂੰ ਸਰਬ-ਸੁੱਖਨ ਦੀ ਕਾਮਨਾ ਕਰਨ ਵਾਲੇ ਬਜ਼ੁਰਗ ਕਬਰਾਂ 'ਚ ਸਮਾ ਗਏ ਨੇ ਅਤੇ ਉਨ੍ਹਾਂ ਨਾਲ ਹੀ ਸੂਲੀ 'ਤੇ ਚੜ੍ਹ ਗਈ ਏ ਸਰਬੱਤ ਦੇ ਭਲੇ ਦੀ ਲੋਚਾ |
ਹਰ ਦਮ ਕੁਦਰਤ ਦੀ ਸੰਗਤ ਮਾਣਨ ਵਾਲੇ ਪਿੰਡ ਦੇ ਭੋਲੇ-ਭਾਲੇ ਲੋਕ, ਕੁਦਰਤ 'ਚੋਂ ਹੀ ਆਪਣਾ ਜੀਵਨ ਕਿਆਸਦੇ ਸਨ | ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਦਾ ਸ਼ੁਕਰ ਮਨਾਉਾਦੇ, ਬੇਫਿਕਰੀ ਦੇ ਆਲਮ ਵਿਚ ਢੋਲੇ ਦੀਆਂ ਲਾਉਾਦੇ ਸਨ | ਮੇਰੇ ਪਿੰਡ ਵਿਚ ਇਹ ਕੇਹੀ ਵਾਅ ਵੱਗੀ ਏ ਕਿ ਅਸੀਂ ਕੁਦਰਤ ਦੀਆਂ ਕੀਮਤੀ ਨਿਸ਼ਾਨੀਆਂ ਨੂੰ ਖੁਰਦ-ਬੁਰਦ ਕਰਨ ਦੇ ਆਹਰ ਵਿਚ, ਰੁੱਖਾਂ ਅਤੇ ਕੁੱਖਾਂ ਦਾ ਮਲੀਆ-ਮੇਟ ਕਰਨ ਦੇ ਰਾਹ ਤੁਰ ਪਏ ਹਾਂ | ਖੇਤਾਂ ਵਿਚ ਅੱਜਕਲ੍ਹ ਫਸਲ-ਰੂਪੀ ਖੁਸ਼ਹਾਲੀ ਨਹੀਂ ਸਗੋਂ ਖੁਦਕੁਸ਼ੀਆਂ ਉੱਗਦੀਆਂ ਨੇ | ਜੀਵਨ ਬਖਸ਼ਣ ਵਾਲੀਆਂ ਨਿਆਮਤਾਂ ਧਰਤ, ਪਾਣੀ ਅਤੇ ਹਵਾ, ਹੁਣ ਜੀਵ ਸੰਸਾਰ ਦੀ ਤਲੀ 'ਤੇ ਮੌਤ ਖੁਣ ਰਹੀਆਂ ਨੇ | ਪਰਿੰਦੇ ਅੱਜਕਲ੍ਹ ਭਗਵਾਨ ਦੇ ਗੁਣ ਨਹੀਂ ਗਾਉਾਦੇ ਸਗੋਂ ਉਨ੍ਹਾਂ ਦੇ ਬੋਲਾਂ ਵਿਚ ਮਰਸੀਆ ਪਨਪਦਾ ਏ | ਦਰਿਆਵਾਂ ਦੀ ਰਵਾਨਗੀ, ਨਿਸ਼ਾਰ 'ਚੋਂ ਡੁੱਲ੍ਹਦੇ ਪਾਣੀ ਦੇ ਸੰਗੀਤ ਅਤੇ ਹੱਲ ਵੱਗਦੇ ਬਲਦਾਂ ਦੀਆਂ ਟੱਲੀਆਂ ਨਾਲ ਕੁਦਰਤ ਸੰਗ ਇਕਸੁਰਤਾ ਅਲੋਪ ਹੋ ਚੁੱਕੀ ਹੈ | ਮੇਰੇ ਪਿੰਡ ਦੇ ਵਾਸੀ ਅਹਿਸਾਸ ਵਿਹੂਣੇ ਹੋ ਜਾਣਗੇ, ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ | ਹੁਣ ਮੈਂ ਕਿਵੇਂ ਦੇਖਾਂਗਾ ਆਪਣੇ ਹੀ ਸਾਹਾਂ 'ਤੇ ਕਤਲਗਾਹਾਂ ਉਸਾਰ ਰਹੇ ਹਮ-ਗਰਾਈਆਂ ਨੂੰ |
ਮੇਰੇ ਖਿਆਲਾਂ ਵਿਚ ਵੱਸਿਆ ਪਿੰਡ ਪਤਾ ਨਹੀਂ ਕਿੱਥੇ ਅਲੋਪ ਹੋ ਗਿਆ? ਕਿੱਧਰ ਤੁਰ ਗਏ ਨੇ ਪੇਂਡੂਆਂ ਦੀ ਪਾਕੀਜ਼ਗੀ ਦੇ ਕਿੱਸੇ? ਕਿਸ ਨੇ ਅਗਵਾ ਕਰ ਲਈਆਂ ਨੇ ਬਜ਼ੁਰਗ ਮਾਵਾਂ ਦੀਆਂ ਅਸੀਸਾਂ ਭਰੀਆਂ ਠੰਢੜੀਆਂ ਛਾਵਾਂ?  ਕਿਹਨੇ ਬਜ਼ੁਰਗਾਂ ਦੀਆਂ ਅਸ਼ੀਰਵਾਦਾਂ ਵਿਚ ਹਿਚਕੀਆਂ ਬੀਜੀਆਂ? ਕਿਸ ਨੇ ਪਿੰਡ ਦੀ ਅਸੀਮ ਆਸਥਾ ਨੂੰ ਖੇਰੂੰ ਖੇਰੂੰ ਕੀਤਾ ਏ? ਆਰਤੀ, ਅਜ਼ਾਨ ਅਤੇ ਅਰਦਾਸ ਸੰਗ ਰੂਹ 'ਚੋਂ ਅਕੀਦਤ ਭੇਟ ਕਰਨ ਵਾਲੇ ਬਜ਼ੁਰਗ ਜਦ ਪਿੰਡ 'ਚੋਂ ਰੁੱਖਸਤ ਕਰ ਜਾਣ ਤਾਂ ਵਲਗਣਾਂ ਵਿਚ ਸਾਹ ਘੁੱਟਦਾ ਏ | ਭਲਾ! ਢਲਦੀ ਉਮਰੇ ਮੈੈਂ ਆਪਣੇ ਸਾਹਾਂ ਨੂੰ ਕਾਲ ਕੋਠੜੀ ਵਿਚ ਕੈਦ ਕਿੰਝ ਕਰਾਂ |
ਕਦੇ ਪਿੰਡ ਵਿਚ ਕੁਝ ਘਰ, ਪਾੜਿ੍ਹਆਂ ਦੇ ਘਰ ਨਾਲ ਜਾਣੇ ਜਾਂਦੇ ਸਨ | ਜੁਆਕਾਂ ਦੇ ਮਨਾਂ ਵਿਚ ਆਪਣੇ ਘਰ ਨੂੰ ਵੀ ਪਾੜਿ੍ਹਆਂ ਦਾ ਘਰ ਬਣਾਉਣ ਦਾ ਸੁਪਨਾ ਹੁੰਦਾ ਸੀ | ਪਰ ਹੁਣ ਤਾਂ ਜੁਆਕਾਂ ਨੂੰ ਪੜ੍ਹਾਈ ਭੁੱਲ ਚੁੱਕੀ ਹੈ | ਹੁਣ ਉਨ੍ਹਾਂ ਨੇ ਨੇਕਨੀਤੀ ਨਾਲ ਘਰ ਦੀਆਂ ਸੰਗਮਰਮਰੀ ਕੰਧਾਂ ਸਿਰਜਣ ਦੀ ਬਜਾਏ, ਨਸ਼ਿਆਂ ਦੀ ਤਸਕਰੀ, ਲੁੱਟਾਂ-ਖੋਹਾਂ ਜਾਂ ਬੇਈਮਾਨੀ ਨੂੰ ਆਪਣਾ ਇਮਾਨ ਬਣਾ ਲਿਆ ਏ | ਪਾੜਿ੍ਹਆਂ ਦੇ ਘਰ ਇਕ ਨੁੱਕਰ ਵਿਚ  ਸੁੰਗੜ ਕੇ ਦਿਸਣੋਂ ਹਟ ਗਏ ਨੇ ਅਤੇ ਸਿਰਫ ਬਹੁ-ਮੰਜ਼ਲੀ ਕੋਠੀਆਂ ਹੀ ਨਜ਼ਰ ਆਉਾਦੀਆਂ ਨੇ ਜਿਨ੍ਹਾਂ ਵਿਚੋਂ ਕੁਝ ਤਾਂ ਵਿਦੇਸ਼ਾਂ ਵਿਚ ਵੱਸਿਆਂ ਨੇ ਪਿੱਤਰੀ ਮੋਹ ਦੀ ਪੂਰਨਤਾ ਲਈ ਪਾਈਆਂ ਨੇ ਅਤੇ ਬਾਕੀਆਂ ਨੇ ਜ਼ਮੀਨਾਂ ਵੇਚ ਕੇ ਜਾਂ ਬਲੈਕ/ਭਿ੍ਸ਼ਟਾਚਾਰ ਦੀ ਮੋਟੀ ਕਮਾਈ ਨਾਲ | ਜੀ ਤਾਂ ਬੜਾ ਕਰਦਾ ਏ ਕਿ ਪਾੜਿ੍ਹਆਂ ਦੇ ਘਰ ਨੂੰ ਆਖਰੀ ਸਜਦਾ ਹੀ ਕਰ ਆਵਾਂ ਪਰ ਮੈਨੂੰ ਅਜਿਹੇ ਘਰਾਂ ਦੇ ਖੰਡਰਾਂ ਦੀ ਵੀ ਸੂਹ ਨਹੀਂ ਮਿਲਦੀ |
ਬੜੀਆਂ ਦੁਆਵਾਂ ਕੀਤੀਆਂ, ਲਿਲਕੜੀਆਂ ਲਈਆਂ, ਪਰ ਪਿੰਡ ਤਾਂ ਸੁਣਦਾ ਹੀ ਨਹੀਂ | ਜਦ ਕਦੇ ਪਿੰਡ ਨੇ ਕਰਵਟ ਲਈ ਤਾਂ ਪਿੰਡ ਜ਼ਰੂਰ ਜਾਵਾਂਗਾ | ਪਰ ਹਾਲੇ ਪਿੰਡ ਜਾਣ ਨੂੰ ਜੀਅ ਨਹੀਂ ਕਰਦਾ | ਤੁਸੀਂ ਦੱਸਣਾ ਕਿੰਝ ਮੈਂ ਪਿੰਡ ਨੂੰ ਜਾਵਾਂ |

ਆਮੀਨ....


ਡਾ: ਗੁਰਬਖ਼ਸ਼ ਸਿੰਘ ਭੰਡਾਲ
ਫੋਨ # 647-702-5445

ਹੁਣ ਫ਼ੋਨ ਚਲਦੈ ਤਾਰ ਬਿਨਾਂ

ਹਿੰਦੁਸਤਾਨ ਵਿਚ ਫ਼ੋਨ ਭਾਵੇਂ ਦੇਰਾਂ ਤੋਂ ਵਰਤੋਂ ਵਿਚ ਸੀ ਪਰ ਮੇਰੀ ਇਸ ਨਾਲ ਮੁਲਾਕਾਤ ਸੈਨਾ ਵਿਚ ਹੀ ਹੋਈ ਯਾਨਿ 1955 ਵਿਚ | ਸੈਨਾ ਦੇ ਫ਼ੋਨਾਂ ਦੀ ਬਣਤਰ ਲੜਾਈ ਦੇ ਹਾਲਾਤ ਵਿਚ ਸੇਵਾ ਦੇਣਦੀ ਸੀ ਨਾ ਕਿ ਖ਼ੂਬਸੂਰਤੀ ਦੀ ਤੇ ਇਹ ਗੋਲੀ ਵਗੈਰਾ ਨੂੰ ਟਿੱਚ ਹੀ ਸਮਝਦੇ ਸਨ | ਇਹ ਦਾ ਸਾਇਜ਼ ਪੱਕੀ ਇੱਟ ਤੋਂ ਥੋੜ੍ਹਾ ਕੁ ਵੱਡਾ ਹੁੰਦਾ ਤੇ ਇਸ ਨੂੰ ਮੋਢੇ ਮਾਰਿਆ ਜਾ ਸਕਦਾ ਸੀ | ਇਸ ਨੂੰ ਦੋ ਤਾਰਾਂ ਰਾਹੀਂਦੂਜੇ ਫ਼ੋਨ ਜਾਂਐਕਸਚੇਂਜ ਨਾਲ ਜੋੜਿਆ ਜਾਂਦਾ ਤੇ ਇਸ 'ਤੇ ਲੱਗੇ ਹੈਂਡਲ ਨੂੰ ਜ਼ੋਰ ਨਾਲ ਘੁਮਾਉਣਾ ਪੈਂਦਾ ਤੇ ਫਿਰ ਐਕਸਚੇਂਜ ਰਾਹੀਂ ਅਸੀਂ ਇਕ-ਦੂਜੇ ਨਾਲ ਗੱਲਬਾਤ ਕਰ ਸਕਦੇ ਸਾਂ |
ਅਜਿਹਾ ਤੇ ਹੋਰ ਸਭ ਕੁਝ ਕਰਨ ਵਿਚ ਘੰਟੇ ਲੰਘ ਜਾਂਦੇ ਤੇ ਬਾਅਦ ਵਿਚ ਜੇਕਰ ਤਾਰਾਂ ਟੁੱਟ ਜਾਂਦੀਆਂਤਾਂ ਸਰ ਗਿਆ ਹੁੰਦਾ ਸੀ | ਊਾ ਵੀ ਫ਼ੋਨ ਦੀ ਮਰਜ਼ੀ ਹੁੰਦੀ ਕਿ ਇਹ ਕੰਮ ਕਰਦਾ ਜਾਂ ਨਹੀਂਤੇ ਇਸ 'ਤੇ ਗੁੱਸਾ ਕੱਢਣ ਲਈਇਸ ਨੂੰ ਵਗਾਹ ਕੇ ਮਾਰਨ ਨਾਲ ਇਸ ਦਾ ਕੁਝ ਨਹੀਂ ਸੀ ਵਿਗੜਦਾ |
1990 ਵਿਚ ਜਦ ਮੈਂ ਰਿਟਾਇਰ ਹੋ ਕੇ ਜਗਰਾਵੀਂ ਆਣ ਡੇਰੇ ਲਗਾਏ ਤਾਂ ਸਰਕਾਰ ਤੋਂ ਫੋਨ ਕੁਨੈਕਸ਼ਨ ਲੈਣ ਲਈ ਦੋ-ਤਿੰਨ ਹਜ਼ਾਰ ਦੀ ਪਹਿਲਾਂ ਸਕਿਉਰਿਟੀ ਜਮ੍ਹਾਂ ਕਰਵਾਉਣੀ ਲਾਜ਼ਮੀ ਹੁੰਦੀ ਤੇ ਫਿਰ ਵੀ ਜਦ ਨੂੰ ਫ਼ੋਨ ਲਗਦਾ ਤਦ ਨੂੰ ਸਹਿਜੇ ਦੋ-ਤਿੰਨ ਵਰ੍ਹੇ ਲੰਘ ਜਾਂਦੇ | ਬਸ, ਇਉਾ ਸਮਝ ਲਵੋ ਕਿ ਫੋਨ ਦਾ ਲਗਵਾਉਣਾ ਟਿੱਬੇ 'ਤੇ ਪਾਣੀ ਚੜ੍ਹਾਉਣ ਵਾਲੀ ਗੱਲ ਹੁੰਦੀ | ਵਿਦੇਸ਼ਾਂ ਵਿਚ ਰਹਿ ਰਹੇ ਆਪਣਿਆਂ ਨਾਲ ਗੱਲਬਾਤ ਕਰਨ ਵਾਸਤੇ ਕਾਲ ਬੁੱਕ ਕਰਵਾਉਣੀ ਪੈਂਦੀ ਤੇ ਕਾਲ ਅੱਧੀ ਰਾਤ ਨੂੰ ਜਾਂ ਹਫ਼ਤੇ ਵਿਚ ਕਦੇ ਵੀ ਲੱਗ ਸਕਦੀ ਸੀ, ਕਿਉਾਕਿ ਹਰ ਚੀਜ਼ ਸਰਕਾਰੀ ਐਕਸਚੇਂਜ ਦੇ ਰਹਿਮ 'ਤੇ ਹੁੰਦੀ |ਸੰਖੇਪ ਜਿਹੀ ਕਾਲ ਲਈ ਥੱਬਾ ਨੋਟਾਂ ਦਾ ਦੇਣਾ ਪੈਂਦਾ |ਇਹ ਸਭ ਕੁਝ ਸ਼ਹਿਰੀਆਂ ਵਾਸਤੇ ਸੀ ਤੇ ਪੇਂਡੂਆਂ ਲਈਇਹ ਇਕ ਨਾ ਹੱਥ ਲੱਗਣ ਵਾਲਾ ਸੁਪਨਾ ਸੀ |
ਫਿਰ 20ਵੀਂ ਸਦੀ ਦੀ ਸਾਂਵਲੀ ਸ਼ਾਮ ਜਿਹੀ ਵਿਚ ਤੇ 21ਵੀਂ ਦੇ ਰੰਗੀਨ ਪਹੁ-ਫੁਟਾਲੇ ਵਿਚ... ਸੈੱਲ ਫੋਨ ਉਰਫ਼ ਮੋਬਾਈਲ ਪਟਾਕ ਆਣ ਪ੍ਰਗਟ ਹੋਇਆ | ਆਪਾਂਇਉਾ ਆਖ ਲਈਏਕਿ ਅਲਾਦੀਨ ਦਾ ਚਿਰਾਗ਼ ਨਵੇਂ ਅਵਤਾਰ ਵਿਚ ਮੋਬਾਈਲ ਬਣ ਕੇ ਆਇਆ, ਜਿਸ ਨੂੰ ਰਗੜਨ ਦੀ ਥਾਵੇਂ ਇਸ ਦੇ ਬਟਨਾਂ ਨੂੰ ਦਬਾਉਣਾ ਸੀ ਤੇ ਹੁਣਇਸ ਦੀ ਸਕਰੀਨ ਨੂੰ ਉਂਗਲ-ਪੋਟਿਆਂ ਨਾਲ ਸਿਰਫ਼ ਛੂਹਣਾ ਹੀ ਹੁੰਦਾ ਹੈ ਜਾਂਦਸਤਕ ਦੇ ਰਹੀ ਨਵੀਨ ਤਕਨਾਲੋਜੀ ਸਦਕਾ ਕਿ ਤੁਸੀਂ ਸਿਰਫ਼ ਹੁਕਮ ਹੀ ਕਰਨਾ ਹੈ, ਫਿਰ ਦੇਖੋ ਇਸ ਦੀਆਂ ਫੁਰਤੀਆਂ ਕਿ ਇਹ ਕੀ-ਕੀ ਕਰ ਸਕਦਾ ਹੈ |ਸਾਡੀ ਪੀੜ੍ਹੀ ਦੇ ਲੋਕਾਂ ਦੇ ਤਾਂ ਸਿਰ ਹੀ ਚਕਰਾਅ ਜਾਂਦੇ ਨੇ ਕਿਉਾਕਿ ਜ਼ਿਆਦਾਤਰ ਅਸੀਂਕੰਪਿਊਟਰ-ਸੰਗਾਊ ਹਾਂ | ਸੰਸਾਰ ਦੇ ਇਤਿਹਾਸ ਵਿਚ ਸ਼ਾਇਦ ਹੀ ਕੋਈਅਜਿਹੀ ਮਿਸਾਲ ਮਿਲਦੀ ਹੋਵੇ ਜਿਥੇ ਇਕ ਯੰਤਰ ਰਾਹੀਂ ਤਕਰੀਬਨ ਸਾਰੇ ਮੁਲਕਾਂ ਦੀ ਏਨੀ ਵਿਸ਼ਾਲ ਖਲਕਤ ਆਪਸ ਵਿਚ ਏਨੀ ਛੇਤੀ ਤੇ ਏਨੀ ਨੇੜਤਾ ਨਾਲ ਜੁੜੀ ਹੋਵੇ | ਚਾਕੂ, ਸੀਖ-ਡੱਬੀ, ਕਲਮ, ਕਾਗਜ਼ ਵਗੈਰਾ ਮੋਬਾਈਲ ਸਾਹਮਣੇ ਐਵੇਂ ਦਾ ਰੁਤਬਾ ਰੱਖਦੇ ਨੇ ਤੇ ਇਸ ਦੇ ਨੇੜੇ-ਤੇੜੇ ਅਗਰ ਕੁਝ ਆ ਸਕਦਾ ਹੈ ਤਾਂਇਹ ਸ਼ਾਇਦ ਪੈਸਾ ਹੈ | ਪੈਸਾ ਫਿਰ ਮਾਰ ਖਾ ਜਾਂਦਾ ਹੈ, ਕਿਉਾਕਿ ਕੋਈਹੀ ਆਪਣੇ ਬਟੂਏ ਸਮੇਤ ਸੌਾਦਾ ਹੈ | ਆਪਾਂਆਪਣੇ ਬਟੂਏ ਨੂੰ ਵਾਰ-ਵਾਰ ਦੇਖਦੇ ਨਹੀਂਪਰ ਮੋਬਾਈਲ ਨੂੰ 10 ਵਿਚੋਂ 9 ਇਨਸਾਨ ਮਿੰਟਾਂ ਬਾਅਦ ਦੇਖਦੇ ਨੇ ਤੇ ਇਹਨੂੰ ਆਪਣੇ ਸਰ੍ਹਾਣੇ ਰੱਖ ਕੇ ਸੌਾਦੇ ਨੇ | ਜੇਬ ਵਿਚ ਪੈਸਾ ਜਾਂ ਬੈਂਕਾਂ ਵਿਚ ਅੰਕੜਿਆਂ ਦੇ ਰੂਪ ਵਿਚ ਪਿਆ ਪੈਸਾ... ਸੁੱਤਾ ਪਿਆ ਹੈ ਜਦ ਤੱਕ ਇਹ ਵਰਤੋਂ ਵਿਚ ਨਹੀਂ ਆਉਾਦਾ ਪਰ ਮੋਬਾਈਲ ਹਰ ਸਕਿੰਟ ਆਪਣੀ ਡਿਊਟੀ 'ਤੇ ਤਾਇਨਾਤ ਹੈ | ਆਪਣੇ ਦੇਖਦਿਆਂ-ਦੇਖਦਿਆਂ ਮੋਬਾਈਲ ਵੱਲੋਂ ਨੋਟਾਂ, ਸਿੱਕਿਆਂਦਾ ਵੀ ਪੱਤਾ ਕੱਟਿਆ ਲਓ!
ਸ਼ੁਰੂ ਵਿਚ ਸ਼ਾਇਦ ਹੀ ਕਿਸੇ ਨੇ ਇਸ ਪਿੱਦੇ ਜਿਹੇ ਫ਼ੋਨ ਦੀ ਸਮਰੱਥਾ 'ਤੇ ਸ਼ੱਕ ਕੀਤਾ ਹੋਵੇ, ਜਿਥੇ ਅੱਜ ਇਹ ਪੂਰੀ ਦੁਨੀਆ ਨੂੰ ਲਿਆਈ ਖੜ੍ਹਾ ਹੈ ਕਿ ਇਨਸਾਨ ਦੀ ਮੁੱਠੀ ਵਿਚ ਏਨਾ ਗਿਆਨ ਬੰਦ ਹੋਵੇ ਤੇ ਸਿਰਫ਼ ਨਿੱਕਾ ਜਿਹਾ ਬਟਨ ਦਬਾਉਣ ਦੀ ਹਰਕਤ ਦੀ ਲੋੜ ਹੈ | ਅਜੋਕੇ ਸਮਾਰਟ ਮੋਬਾਈਲ ਵਿਚ ਕੰਮ ਕਰਨ ਦੀ ਤਾਕਤ ਕਿਤੇ ਜ਼ਿਆਦਾ ਹੈ ਜੇ ਆਪਾਂਇਸ ਦਾ ਮੁਕਾਬਲਾ 'ਅਪੋਲੋ-ਟੂ' ਨਾਲ ਕਰੀਏ ਜੀਹਨੇ ਇਨਸਾਨ ਨੂੰ ਚੰਦਰਮਾ 'ਤੇ 1979 ਵਿਚ ਜਾ ਉਤਾਰਿਆ ਸੀ | ਕਈ ਥਾਵੀਂ ਪੀਣ ਵਾਲਾ ਪਾਣੀ ਲੋਕਾਂ ਨੂੰ ਭਾਵੇਂ ਨਾ ਵੀ ਮਿਲਦਾ ਹੋਵੇ ਪਰ ਉਨ੍ਹਾਂ ਕੋਲ ਮੋਬਾਈਲ ਜ਼ਰੂਰ ਹੈ ਤੇ ਕਈਆਂਵਾਸਤੇ ਉਨ੍ਹਾਂ ਦੀ ਜ਼ਿੰਦਗੀ ਦਾ ਪਹਿਲਾ ਫੋਨ ਹੈ | ਹੁਣ ਕੀਹਦੇ ਕੋਲ ਫੋਨ ਨਹੀਂ... ਗਿਣਨੇ ਸੌਖੇ ਰਹਿਣਗੇ, ਬਜਾਏ ਜਿਨ੍ਹਾਂ ਕੋਲ ਹੈਣ ਤੇ ਸਮਾਜ ਵਿਚ ਕੌਣ, ਕਿਸ ਥਾਂ 'ਤੇ ਹੈ, ਅਜਿਹੇ ਇਸ਼ਾਰੇ ਕਰਨ ਲੱਗ ਪਿਆ ਹੈ ਯਾਨੀ 'ਸਟੇਟਸ ਸਿੰਬਲ' ਬਣ ਗਿਆ ਹੈ | ਗੱਲ ਇਥੇ ਹੀ ਮੁੱਕਦੀ ਨਹੀਂ, ਸਗੋਂ ਇਹ ਇਨਸਾਨੀ ਮਾਨਸਿਕਤਾ, ਜੀਵਨ-ਸ਼ੈਲੀ ਆਦਿ ਵਿਚ ਘਰ ਕਰ ਚੁੱਕਾ ਹੈ |ਇਕੱਠ ਵਿਚ ਬੈਠਿਆਂ ਜਦ ਕਿਸੇ ਦਾ ਮੋਬਾਈਲ ਕਾਲਰ ਟਿਊਨ ਕੱਢਦਾ ਹੈ ਤਾਂਉਸ ਇਨਸਾਨ ਦੀਆਂ ਮਰੋੜੇ ਖਾਂਦੀਆਂ ਹਰਕਤਾਂ ਵੇਖਣ ਯੋਗ ਹੁੰਦੀਆਂਨੇ | ਪਹਿਲਾਂ ਉਹ ਮੋਬਾਈਲ ਨੂੰ ਚਾਕੂ ਵਾਂਗ ਖੋਲ੍ਹੇਗਾ, ਨੰਬਰ 'ਤੇ ਨਜ਼ਰ ਫੇਰੇਗਾ ਕਿ ਕਾਲ ਕੀਹਦਾ ਹੈ ਤੇ ਕਾਲ ਦੀ ਮਹੱਤਤਾ, ਗੁੱਝੇਪਣ ਆਦਿ ਦੇ ਪ੍ਰਸੰਗ ਵਿਚ ਸ਼ਾਇਦ ਉਹ ਉਠ ਕੇ ਪਰ੍ਹਾਂ ਨੂੰ ਤੁਰਦਾ ਹੋਵੇਗਾ | ਉਸ ਦੀ ਰੂਹ ਮੋਬਾਈਲ 'ਤੇ ਗੱਲਬਾਤ ਕਰਦੀ ਹੋਈ, ਉਸ ਕਾਲ ਵਿਚ ਮੁਕੰਮਲ ਤੌਰ 'ਤੇ ਲੀਨ, ਇਸ ਪੂਰੀ ਦੁਨੀਆ ਤੇ ਵਕਤ ਤੋਂ ਪਰ੍ਹਾਂ, ਕਿਸੇ ਹੋਰ ਰੂਹ, ਜਿਹੜੀ ਕਿ ਧਰਤ ਦੇ ਸ਼ਾਇਦ ਦੂਸਰੇ ਪਾਸੇ ਹੋਵੇ, ਨਾਲ ਘਿਓ-ਖਿਚੜੀ ਹੋਈ ਰਹੇਗੀ | ਗੱਲਬਾਤ ਦੇ ਸੰਦਰਭ ਵਿਚ ਉਸ ਦਾ ਸਰੀਰ ਲਹਿਰਾਉਾਦਾ ਹੋਇਆ, ਖੁਸ਼ੀ ਘੋਲਦਾ ਹੋਇਆ ਤੇ ਉਸ ਦੀ ਚਾਲ : ਮੱਠੀਆਂ ਹਰਕਤਾਂ ਵਿਚ (ਸਲੋ ਮੋਸ਼ਨ) ਤੇ ਪੈਰਾਂ ਨੂੰ ਬੋਚ-ਬੋਚ ਕੇ ਟਿਕਾਉਾਦਾ ਹੋਇਆ ਤੇ ਮੁਕੰਮਲ ਬੇਖ਼ਬਰੀ ਵਿਚ ਲਿਪਟਿਆ ਹੋਇਆ ਕਿਧਰੇ ਨੂੰ ਤੁਰਿਆ ਜਾ ਰਿਹਾ ਹੋਵੇਗਾ | ਵਾਪਸ ਮੁੜਨ 'ਤੇ ਉਹ ਸ਼ਾਇਦ ਉੱਚੀ ਹਵਾਈ ਵਿਚ ਹੋਵੇਗਾ ਤੇ ਸ਼ਾਇਦ ਪੋਲੇ ਜਿਹੇ ਮੂੰਹ ਨਾਲ ਉਹ ਆਖੇ ਵੀ ਕਿ ਲੋਕ ਉਸ ਨੂੰ ਸਾਹ ਵੀ ਲੈਣ ਨਹੀਂ ਦਿੰਦੇ ਯਾਨਿ ਦੂਸਰੇ ਸ਼ਬਦਾਂ ਵਿਚ ਕਿ ਉਸ ਦੀ ਪੁੱਛਗਿੱਛ ਕਿਤੇ ਵੱਧ ਹੈ | ਆਪਾਂ ਮੋਬਾਈਲ ਲਹਿਰ ਦੇ ਜਿਸ ਵੀ ਮੁਕਾਮ 'ਤੇ ਅੱਜ ਹਾਂਸਾਡੇ ਵਾਸਤੇ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਸਾਨੂੰ ਕਿਸ ਦਿਸ਼ਾ ਵਿਚ ਘੜੀਸੀ ਜਾ ਰਹੀ ਹੈ |
ਮੋਬਾਈਲ, ਜੀਹਨੂੰ ਦੇਖਣਾ ਸਾਡੇ ਬਜ਼ੁਰਗਾਂ ਦੇ ਨਸੀਬਾਂ ਵਿਚ ਨਹੀਂਸੀ, ਹੁਣ ਸਾਡੇ ਵਾਸਤੇ ਇਕ ਜ਼ਰੂਰਤ ਹੈ | ਇਸ ਬਿਨਾਂ ਜਿਊਣਾ ਸਾਡੇ ਲਈ ਦੁੱਭਰ ਹੈ | ਕਈ ਤਾਂਇਸ ਬਿਨਾਂਇਕ ਦਿਨ ਵੀ ਨਹੀਂਕੱਢ ਸਕਦੇ ਤੇ ਕਈਆਂ ਵਾਸਤੇ ਘੰਟਾ ਵੀ ਕੱਢਣਾ ਮੁਸ਼ਕਿਲ ਹੈ | ਲੋਕ ਘੜੀ-ਮੁੜੀ ਆਪਣੇ ਮੋਬਾਈਲ ਨੂੰ ਚੈੱਕ ਕਰਦੇ ਨੇ... ਆਪਣੇ-ਆਪਣੇ ਕਾਰਨਾਂਕਰਕੇ ਤੇ ਕਈ ਮੋਬਾਈਲ ਬਿਨਾਂ ਇਉਾ ਮਹਿਸੂਸ ਕਰਦੇ ਨੇ ਕਿ ਉਨ੍ਹਾਂਦੀ ਜ਼ਿੰਦਗੀ ਕਿੰਨੀ ਸੱਖਣੀ, ਵੀਰਾਨ, ਗੁਆਚੀ-ਗੁਆਚੀ ਜਿਹੀ ਹੈ |ਸਾਡੇ ਜਿਊਣਦੀ ਇਹ ਇਕ ਵਜੋਂ ਦੀ ਖੁਰਾਕ ਬਣ ਗਈ ਹੈ... ਅਸੀਂ ਹਰ ਵੇਲੇ ਦੁਨੀਆ ਦੀ ਖ਼ਬਰ, ਕ੍ਰਿਕਟ ਮੈਚ ਦਾ ਸਕੋਰ, ਦੋਸਤਾਂਆਦਿ ਬਾਰੇ ਬਿੜਕ ਰੱਖਣਾ ਚਾਹੁੰਦੇ ਹਾਂ | ਰੋਟੀ ਖਾਂਦੇ ਹੋਈਏ ਭਾਵੇਂ ਧਾਰਮਿਕ ਸਥਾਨਾਂ'ਤੇ ਹੋਈਏ, ਵਿਆਹ ਚਲ ਰਿਹਾ ਹੋਵੇ, ਵਗੈਰਾ-ਵਗੈਰਾ, ਅਸੀਂ ਮੋਬਾਈਲ ਦੀ ਸੁਣਾਂਗੇ ਹੀ |
ਮਿਹਰਬਾਨੀ ਮੋਬਾਈਲ ਦੀ ਕਿ ਕਈਆਂ ਦੀ ਦੋਸਤੀ ਗਹਿਰਾਅ ਕੇ ਯਾਰੀਆਂਬਣ ਗਈਆਂ ਨੇ | ਕਈਆਂਨੇ ਮੋਬਾਈਲ ਰਾਹੀਂ ਆਪਣੇ ਜੀਵਨ ਸਾਥੀ ਲੱਭ ਲਏ ਨੇ | ਟੈਕਸਟਿੰਗ ਰਾਹੀਂਬਹੁਤਿਆਂ ਨੇ ਆਪਸੀ ਮੁਲਾਕਾਤਾਂ ਸਾਕਾਰੀਆਂ ਨੇ | ਫਿਰ ਕੁਝ ਦਿਲਫੈਂਕ ਮੌਕਾਪ੍ਰਸਤ ਲੋਕ, ਅਸ਼ਲੀਲਤਾ ਦੀ ਆਪਸੀ ਤਜ਼ਾਰਤ ਵੀ ਕਰਦੇ ਨੇ |
ਕਿਸੇ ਕਾਰੋਬਾਰੀ ਨੂੰ ਜ਼ਰਾ ਕੁ ਪੁੱਛ ਕੇ ਤਾਂ ਸੁਣੋ ਕਿ ਉਹ ਕਿਵੇਂ ਮੋਬਾਈਲ ਦੇ ਸੋਹਲੇ ਗਾਉਾਦਾ ਹੈ ਕਿ ਜਿਸ ਸਦਕਾ ਉਹ ਆਪਣਾ ਕਾਰੋਬਾਰ ਕਿਤੇ ਚੰਗਾ ਚਲਾ ਰਿਹਾ ਹੈ, ਆਪਣੇ ਫੈਕਟਰੀ ਉਤਪਾਦ ਨੂੰ ਵਧਾ ਰਿਹਾ ਹੈ, ਆਪਣੇ ਦਫ਼ਤਰ ਤੋਂ ਪਰ੍ਹਾਂ ਰਹਿੰਦਿਆਂ ਹੋਇਆਂ ਵੀ ਉਹ ਸਭ ਕੁਝ ਹਰ ਵੇਲੇ ਜੁੜਿਆ ਰਹਿ ਸਕਦਾ ਹੈ |ਆਪਣੇ ਕਾਰੋਬਾਰ ਦੀ ਭੋਰਾ-ਭੋਰਾ ਬਿੜਕ ਹਰ ਪਲ ਰੱਖਸਕਦਾ ਹੈ ਤੇ ਉਹ ਆਪਣੇ ਕੰਮ, ਆਪਣੀ ਜ਼ਿੰਦਗੀ ਦੇ ਸੰਤੁਲਨ ਨੂੰ ਮੋਬਾਈਲ ਰਾਹੀਂ ਕਿਤੇ ਵਧੀਆ ਤੇ ਟਿਕਾਊ ਬਣਾ ਰਿਹਾ ਹੈ |

(ਬਾਕੀ ਅਗਲੇ ਐਤਵਾਰ)

ਕਿਸ਼ਤਵਾਰ ਛਪਣ ਵਾਲਾ ਲੇਖ
ਕਰਨਲ ਗੁਰਦੀਪ ਜਗਰਾਉਂ

ਭਾਰਤੀ ਸੱਭਿਆਚਾਰ ਵਿਚ ਸੁਰੱਖਿਆ ਪ੍ਰਤੀ ਅਣਗਹਿਲੀ

ਜਿਨ੍ਹਾਂ ਨੂੰ ਅਮਰੀਕਾ ਵਿਚ ਆਉਣ, ਇਥੇ ਵੱਸਣ ਅਤੇ ਅਮਰੀਕਾ ਨੂੰ ਆਪਣਾ ਦੇਸ਼ ਸਵੀਕਾਰ ਕਰਨ ਤੋਂ ਪਹਿਲਾਂ ਭਾਰਤ ਵਿਚ ਰਹਿਣ ਦਾ ਅਨੁਭਵ ਹੈ, ਕੇਵਲ ਉਹ ਹੀ ਮੇਰੀਆਂ ਗੱਲਾਂ ਨੂੰ ਸਹੀ ਢੰਗ ਨਾਲ ਸਮਝ ਸਕਣਗੇ | ਭਾਰਤ ਵਿਚ ਬਚਪਨ ਤੋਂ ਹੀ ਅਸੀਂ ਅਜਿਹੇ ਵਾਤਾਵਰਨ ਵਿਚ ਪਾਲੇ ਗਏ ਸਾਂ ਜਿਥੇ ਨਿੱਕੇ-ਨਿੱਕੇ ਫਾਇਦਿਆਂ ਵਾਸਤੇ ਅਸੀਂ ਹੋਣ ਵਾਲੇ ਵੱਡੇ-ਵੱਡੇ ਨੁਕਸਾਨਾਂ ਪ੍ਰਤੀ ਲਾਪ੍ਰਵਾਹ ਹੋ ਜਾਂਦੇ ਰਹੇ ਸਾਂ | ਸਕੂਲਾਂ, ਕਾਲਜਾਂ ਜਾਂ ਕੰਮਕਾਜ ਵਾਲੀਆਂ ਥਾਵਾਂ 'ਤੇ ਨਾ ਸਾਨੂੰ ਪਤਾ ਲੱਗਿਆ ਅਤੇ ਨਾ ਹੀ ਕਿਸੇ ਨੇ ਸਾਨੂੰ ਸਿਖਾਇਆ ਕਿ ਸੁਰੱਖਿਆ, ਹਿਫਾਜ਼ਤ ਜਾਂ ਸਲਾਮਤੀ ਕੀ ਹੁੰਦੀ ਹੈ | ਉਸ ਵੇਲੇ ਕੋਈ ਅਜਿਹਾ ਸਪੱਸ਼ਟ ਢੰਗ-ਤਰੀਕਾ ਵੀ ਨਹੀਂ ਸੀ ਕਿ ਸੁਰੱਖਿਆ ਸਬੰਧੀ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਜਾਂ ਕਿਸੇ ਨੂੰ ਅਜਿਹੀ ਜ਼ਿੰਮੇਵਾਰੀ ਦਿਤੀ ਜਾ ਸਕਦੀ ਹੁੰਦੀ ਤਾਂ ਜੋ ਅੱਗੋਂ ਹੋਣ ਵਾਲੇ ਨੁਕਸਾਨ ਤੋਂ ਬਚਾਓ ਹੋ ਸਕੇ | ਸੱਚ ਤਾਂ ਇਹ ਹੈ ਕਿ ਜ਼ਿੰਮੇਵਾਰੀ ਦਾ ਸ਼ਬਦ ਸਾਡੀ ਡਿਕਸ਼ਨਰੀ ਵਿਚ ਹੀ ਨਹੀਂ ਸੀ | ਅਜਿਹੇ ਵਾਤਾਵਰਨ ਵਿਚ ਸੁਭਾਵਿਕ ਹੀ ਅਸੀਂ ਆਪਣੇ ਕਾਰਜਾਂ ਦੇ ਨਿਕਲਣ ਵਾਲੇ ਸਿੱਟਿਆਂ-ਨਤੀਜਿਆਂ ਪ੍ਰਤੀ ਅਣਜਾਣ ਵੀ ਸਾਂ ਅਤੇ ਗ਼ੈਰ-ਜ਼ਿੰਮੇਵਾਰ ਵੀ | ਨਿਰਸੰਦੇਹ ਇਹ ਕਹਿਣਾ ਅਯੋਗ ਨਹੀਂ ਹੋਵੇਗਾ ਕਿ ਸੁਰੱਖਿਆ ਬਾਰੇ ਸੂਝ-ਬੂਝ ਸਾਨੂੰ ਇਥੇ ਆ ਕੇ ਹੀ ਪ੍ਰਾਪਤ ਹੋਈ ਹੈ |
ਪਰ ਇਸ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਇਥੋਂ ਦਾ ਵਰਤ-ਵਰਤਾਰਾ ਸੰਪੂਰਨ ਅਤੇ ਉੱਤਮ ਹੈ ਅਤੇ ਸਾਡਾ ਸੱਭਿਆਚਾਰ ਨੀਵਾਂ ਅਤੇ ਨਿਕੰਮਾ ਹੈ | ਇਥੋਂ ਦੇ ਸੱਭਿਆਚਾਰ ਦੀਆਂ ਆਪਣੀਆਂ ਸੀਮਾਵਾਂ ਅਤੇ ਸਮੱਸਿਆਵਾਂ ਹਨ | ਇਥੇ ਮੈਂ ਸੱਭਿਆਚਾਰਾਂ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ | ਸੋ, ਮੈਂ ਆਪਣਾ ਧਿਆਨ ਇਸ ਲੇਖ ਦੇ ਉੱਪਰ ਦਿੱਤੇ ਵਿਸ਼ੇ ਉਤੇ ਹੀ ਕੇਂਦਰਿਤ ਕਰਾਂਗਾ |
ਭਾਰਤ ਦੇ ਰਾਜਸੀ ਆਗੂਆਂ ਦੀ ਕਾਰਗੁਜ਼ਾਰੀ ਵੱਲ ਵੇਖਦਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦਾ ਇਕ-ਸੂਤਰੀ ਪ੍ਰੋਗਰਾਮ ਇਹ ਹੁੰਦਾ ਹੈ ਕਿ ਘੱਟ ਤੋਂ ਘੱਟ ਸਮੇਂ ਵਿਚ ਕਿਵੇਂ ਦੇਸ਼ ਨੂੰ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਲੁੱਟਿਆ ਜਾਵੇ | ਨੇਤਾਵਾਂ ਵਲੋਂ ਚੋਣਾਂ ਇਸ ਉਦੇਸ਼ ਨਾਲ ਲੜੀਆਂ ਜਾਂਦੀਆਂ ਹਨ ਕਿ ਜਾਇਜ਼-ਨਜਾਇਜ਼ ਢੰਗਾਂ ਨਾਲ ਵੱਧ ਤੋਂ ਵੱਧ ਧਨ ਇਕੱਠਾ ਕੀਤਾ ਜਾ ਸਕੇ | ਆਪਣੇ ਲੋਕਾਂ ਦੀ ਹਿਫਾਜ਼ਤ ਜਾਂ ਸਲਾਮਤੀ ਵੱਲ ਉਨ੍ਹਾਂ ਦਾ ਧਿਆਨ ਹੀ ਨਹੀਂ ਜਾਂਦਾ ਕਿਉਾਕਿ ਇਹ ਸਭ ਕੁਝ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ | ਨਿਰਸੰਦੇਹ ਭਾਰਤ ਵਿਚ ਜੀਵਨ ਨਾਲ ਸਬੰਧਤ ਸੁਰੱਖਿਆ ਦੇ ਅਨੇਕਾਂ ਮਸਲੇ ਹਨ ਅਤੇ ਕਈ ਬੜੇ ਗੁੰਝਲਦਾਰ ਵੀ ਹਨ ਪਰ ਇਥੇ ਅਸੀਂ ਇਨ੍ਹਾਂ ਦੀ ਵਿਚਾਰ-ਚਰਚਾ ਤਾਂ ਕਰ ਹੀ ਸਕਦੇ ਹਾਂ | ਭਾਵੇਂ ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾ ਨਹੀਂ ਸਕਦੇ ਪਰ ਪ੍ਰਵਾਸੀ ਭਾਰਤੀਆਂ ਨੂੰ ਇਨ੍ਹਾਂ ਸਮੱਸਿਆਵਾਂ ਪ੍ਰਤੀ ਸੁਚੇਤ ਜ਼ਰੂਰ ਕਰ ਸਕਦੇ ਹਾਂ |
ਸੰਸਾਰ ਦੇ ਦੂਜੇ ਭਾਗਾਂ ਵਿਚ ਵਸਦੇ ਲੋਕਾਂ ਵਾਂਗ ਭਾਰਤ ਵਾਸੀਆਂ ਦੀ ਵੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਕੋਲ ਕੋਈ ਕਾਰ ਜਾਂ ਗੱਡੀ ਹੋਵੇ ਪਰ ਇਥੇ ਇੱਛਾ ਦੀ ਸਾਂਝ ਮੁੱਕ ਜਾਂਦੀ ਹੈ ਅਤੇ ਵਖਰੇਵੇਂ ਉੱਘੜਨ ਲੱਗ ਪੈਂਦੇ ਹਨ | ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਇੱਛਾ ਤਾਂ ਪੂਰੀ ਹੋ ਜਾਂਦੀ ਹੈ ਪਰ ਹਰ ਰੋਜ਼ ਵਾਪਰਨ ਵਾਲੀਆਂ ਸੜਕੀ ਦੁਰਘਟਨਾਵਾਂ ਵਿਚ ਹੋਣ ਵਾਲੀਆਂ ਅਜਾਈਾ ਮੌਤਾਂ ਬੜਾ ਦੁਖੀ ਕਰਦੀਆਂ ਹਨ | ਅਸੀਂ ਸਾਰੇ ਉਨ੍ਹਾਂ ਕਾਰਨਾਂ ਨੂੰ ਜਾਣਦੇ ਹਾਂ ਜਿਹੜੇ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੁੰਦੇ ਹਨ | ਨਿਰਸੰਦੇਹ ਕਈ ਪੱਖ ਅਜਿਹੇ ਹਨ, ਜਿਨ੍ਹਾਂ ਦਾ ਕੋਈ ਇਲਾਜ ਨਹੀਂ ਅਤੇ ਜਿਨ੍ਹਾਂ ਨੂੰ ਸੁਧਾਰਿਆ ਨਹੀਂ ਜਾ ਸਕਦਾ ਪਰ ਜੇ ਧਿਆਨ ਦਿੱਤਾ ਜਾਵੇ ਤਾਂ ਅਨੇਕਾਂ ਹੀ ਦੁਰਘਟਨਾਵਾਂ ਅਤੇ ਉਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਟਾਲੀਆਂ ਜਾ ਸਕਦੀਆਂ ਹਨ | ਰੱਬ ਨਾ ਕਰੇ ਜੇ ਕੋਈ ਸੜਕੀ ਹਾਦਸਾ ਵਾਪਰਦਾ ਹੈ ਤਾਂ ਕਈ ਘਰਾਂ ਵਿਚ ਸੱਥਰ/ਦਰੀਆਂ ਵਿਛ ਜਾਂਦੀਆਂ ਹਨ | ਕਾਨੂੰਨ ਲਾਗੂ ਕਰਨ ਵਾਲੇ ਅਦਾਰਿਆਂ ਦੀ ਸੁਸਤ, ਨੀਵੀਂ ਅਤੇ ਕੋਝੀ ਕਾਰਗੁਜ਼ਾਰੀ ਕਾਰਨ ਸਾਡੇ ਮਨਾਂ ਵਿਚ ਇਹ ਗੱਲ ਬਹਿ ਗਈ ਹੈ ਕਿ ਇਨਸਾਫ ਦੀ ਆਸ ਕਰਨੀ ਮੂਰਖਤਾ ਹੈ | ਇਸ ਸਾਰੇ ਕੁਝ ਨਾਲ ਅਸੀਂ ਭਾਗਵਾਦੀ ਅਤੇ ਭਾਂਜਵਾਦੀ ਹੋ ਗਏ ਹਾਂ ਅਤੇ ਸਥਿਤੀ ਨੂੰ ਸੁਧਾਰਨ ਲਈ ਅਸੀਂ ਕੁਝ ਨਹੀਂ ਕਰਦੇ | ਹਰੇਕ ਪ੍ਰਵਾਸੀ ਨੇ ਆਪਣੇ ਮਿੱਤਰਾਂ-ਪਿਆਰਿਆਂ, ਸਾਕ-ਸਬੰਧੀਆਂ ਦੀਆਂ ਅਜਿਹੇ ਹਾਦਸਿਆਂ ਵਿਚ ਹੋਈਆਂ ਮੌਤਾਂ ਜਾਂ ਉਨ੍ਹਾਂ ਦੇ ਲੂਲ੍ਹੇ-ਲੰਗੜੇ ਬਣ ਜਾਣ ਦਾ ਸੰਤਾਪ ਹੰਢਾਇਆ ਹੋਵੇਗਾ | ਜੇ ਹਿਫਾਜ਼ਤ ਵਰਤੀ ਗਈ ਹੁੰਦੀ ਤਾਂ ਇਹ ਹਾਦਸੇ ਟਾਲੇ ਜਾ ਸਕਦੇ ਸਨ | ਹਿਫਾਜ਼ਤੀ ਨੇਮਾਂ ਨੂੰ ਡਰਾਈਵਰ, ਪਬਲਿਕ ਅਤੇ ਪੁਲਿਸ ਸਾਰੇ ਤੋੜਨ ਵਿਚ ਮਾਹਰ ਹਨ ਅਤੇ ਇਵੇਂ ਲਗਦਾ ਹੈ ਕਿ ਨੇਮ-ਕਾਨੂੰਨ ਹੈ ਹੀ ਕੋਈ ਨਹੀਂ |
ਆਪਣੀ ਗੱਲ ਦੀ ਪ੍ਰੋੜ੍ਹਤਾ ਵਿਚ ਮੈਂ ਆਪਣੇ ਨਾਲ ਵਾਪਰੀ ਇਕ ਘਟਨਾ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ | ਪਿੱਛੇ ਜਿਹੇ ਆਪਣੇ ਵਤਨ ਦੀ ਫੇਰੀ ਦੌਰਾਨ ਮੈਂ ਆਪਣੇ ਸ਼ਹਿਰ ਪਟਿਆਲੇ ਤੋਂ ਲਗਭਗ ਡੇਢ ਸੌ ਮੀਲ ਦੇ ਫਾਸਲੇ 'ਤੇ ਸਥਿਤ ਭਾਰਤ ਦੀ ਰਾਜਧਾਨੀ ਦਿੱਲੀ ਲਈ ਟੈਕਸੀ ਕਿਰਾਏ 'ਤੇ ਲਈ | ਮੇਰੀ ਕਿਸਮਤ ਹੀ ਮਾੜੀ ਸੀ ਕਿਉਾਕਿ ਸੀਟ-ਬੈਲਟ ਟੁੱਟੀ ਹੋਈ ਸੀ ਪਰ ਡਰਾਈਵਰ ਨੇ ਕਾਰ ਦੀ ਬਾਰੀ ਨਾਲ ਲਟਕਦੀ ਮੈਨੂੰ ਇਕ ਕਾਲੇ ਰੰਗ ਦੀ ਰੱਸੀ ਦਿੰਦਿਆਂ ਕਿਹਾ, ਇਸ ਨੂੰ ਪੈਂਟ ਦੀ ਬੈਲਟ ਵਿਚ ਅੜਾ ਲਓ | ਮੈਂ ਉਸ ਨੂੰ ਪੁੱਛਿਆ ਕਿ ਦੁਰਘਟਨਾ ਦੀ ਸੂਰਤ ਵਿਚ ਇਹ ਰੱਸੀ ਮੇਰਾ ਕੀ ਬਚਾਓ ਕਰੇਗੀ? ਡਰਾਈਵਰ ਨੇ ਦੱਸਿਆ ਕਿ ਉਸ ਰੱਸੀ ਕਾਰਨ ਉਨ੍ਹਾਂ ਦਾ ਰਸਤੇ ਵਿਚ ਚਲਾਣ ਨਹੀਂ ਕੀਤਾ ਜਾਵੇਗਾ | ਜਦੋਂ ਮੈਂ ਕਿਹਾ ਕਿ ਉਹ ਰੱਸੀ ਕਿਸੇ ਨੂੰ ਵੀ ਬਚਾ ਨਹੀਂ ਸਕੇਗੀ ਤਾਂ ਉਸ ਦੀ ਦਲੀਲ ਹੋਰ ਵੀ ਹਾਸੋਹੀਣੀ ਸੀ, ਉਸ ਨੇ ਕਿਹਾ ਕਿ ਮਸਲਾ ਬਚਾਓ ਦਾ ਹੈ ਹੀ ਨਹੀਂ, ਹਰ ਕਿਸੇ ਨੂੰ ਪਤਾ ਹੈ, ਪੁਲਿਸ ਵਾਲੇ ਵੀ ਜਾਣਦੇ ਹਨ | ਮਸਲਾ ਇਹ ਹੈ ਕਿ ਕੁਝ ਅਜਿਹਾ ਹੋਣਾ ਚਾਹੀਦਾ ਹੈ ਜਿਸ ਤੋਂ ਸੇਫਟੀ-ਬੈਲਟ ਹੋਣ ਦਾ ਭਾਵੇਂ ਭੁਲੇਖਾ ਹੀ ਪਵੇ | ਇਹ ਭੁਲੇਖਾ ਪਾਉਣ ਵਾਸਤੇ ਹੀ ਮੈਂ ਟੈਕਸੀ ਵਿਚ ਇਹ ਰੱਸੀ ਬੰਨ੍ਹੀ ਹੋਈ ਹੈ | ਉਸ ਦੀ ਗੱਲ ਸੁਣ ਕੇ ਮੈਨੂੰ ਸੁੱਝ ਨਹੀਂ ਸੀ ਰਿਹਾ ਕਿ ਮੈਂ ਕੀ ਕਹਾਂ | ਮੈਂ ਮਹਿਸੂਸ ਕੀਤਾ ਕਿ ਉਸ ਵਾਂਗ ਪੁਲਿਸਮੈਨ ਨੂੰ ਵੀ ਬੈਲਟ ਲਾਉਣ ਦੀ ਅਸਲੀ ਲੋੜ ਦਾ ਪਤਾ ਨਹੀਂ ਸੀ | ਰਸਮ ਪੂਰੀ ਕੀਤੀ ਜਾ ਰਹੀ ਸੀ ਜਦੋਂ ਕਿ ਸੁਰੱਖਿਆ ਅਤੇ ਬਚਾਓ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ |
ਇਵੇਂ ਹੀ ਅਸੀਂ ਬਿਜਲੀ ਦਾ ਕਰੰਟ ਲੱਗਣ ਦੀਆਂ ਦੁਰਘਟਨਾਵਾਂ ਸੁਣਦੇ ਹੀ ਰਹਿੰਦੇ ਹਾਂ ਅਤੇ ਇਹ ਘਟਨਾਵਾਂ ਮੀਂਹ ਦੇ ਮੌਸਮ ਵਿਚ ਹੋਰ ਵੀ ਵਧ ਜਾਂਦੀਆਂ ਹਨ ਜਦੋਂਕਿ ਥੋੜ੍ਹੀ ਜਿਹੀ ਸਾਵਧਾਨੀ ਨਾਲ ਹੀ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ | ਟੁੱਟੇ ਅਤੇ ਝੁਕੇ ਹੋਏ ਜ਼ੰਗਾਲ-ਖਾਧੇ ਅਤੇ ਡਿਗ-ਡਿਗ ਪੈਂਦੇ ਬਿਜਲੀ ਦੇ ਖੰਭਿਆਂ ਤੋਂ ਤਾਰਾਂ ਇਤਨੀਆਂ ਨੀਵੀਂਆਂ ਲਟਕ ਰਹੀਆਂ ਹੁੰਦੀਆਂ ਹਨ ਕਿ ਘਰਾਂ ਦੀਆਂ ਛੱਤਾਂ ਨੂੰ ਛੂੰਹਦੀਆਂ ਹਨ ਅਤੇ ਮਨੁੱਖੀ ਜਾਨਾਂ ਲਈ ਖਤਰੇ ਸਿਰਜਦੀਆਂ ਹਨ | ਇਹ ਅੱਗ ਲੱਗਣ ਦਾ ਬੁਲਾਵਾ ਬਣਦੀਆਂ ਹਨ | ਇਨ੍ਹਾਂ ਸਾਰੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ | ਲੋਕਾਂ ਵਿਚ ਸੁਰੱਖਿਆ ਦੀ ਚੇਤਨਾ ਨਹੀਂ ਅਤੇ ਗ਼ੈਰ-ਜ਼ਿੰਮੇਵਾਰ ਅਮਲੇ ਨੂੰ ਕਿਸੇ ਦੀ ਜਾਨ ਦੀ ਪ੍ਰਵਾਹ ਨਹੀਂ | ਸੋ, ਭਿਆਨਕ ਅਤੇ ਦੁਖਦਾਈ ਹਾਦਸੇ ਵਾਪਰਦੇ ਰਹਿੰਦੇ ਹਨ | ਬਿਜਲੀ ਦੇ ਕਾਮਿਆਂ ਨੂੰ ਦਸਤਾਨਿਆਂ ਜਾਂ ਹੋਰ ਹਿਫਾਜ਼ਤੀ ਸਾਜ਼-ਸਮਾਨ ਤੋਂ ਬਿਨਾਂ ਹੀ ਖੰਭਿਆਂ 'ਤੇ ਚੜ੍ਹਨ ਲਈ ਕਿਹਾ ਜਾਂਦਾ ਹੈ | ਹਿਫਾਜ਼ਤੀ ਸਾਜ਼-ਸਮਾਨ ਦਾ ਹੋਣਾ ਜਾਂ ਨਾ ਹੋਣਾ ਰੁਤਬੇ ਜਾਂ ਅਹੁਦੇ 'ਤੇ ਨਿਰਭਰ ਕਰਦਾ ਹੈ | ਇਸ ਦਾ ਕਾਰਨ ਇਹ ਹੈ ਕਿ ਭਾਰਤ ਵਿਚ ਗਰੀਬ ਅਤੇ ਖੁਸ਼ਹਾਲ ਵਿਅਕਤੀ ਦੀ ਜਾਨ ਦਾ ਮੁੱਲ ਇਕਸਾਰ ਨਹੀਂ | ਭਾਰਤ ਵਿਚ ਵਾਪਰਨ ਵਾਲੇ ਹਾਦਸਿਆਂ ਅਤੇ ਦੁਰਘਟਨਾਵਾਂ ਦੀ ਵੰਨਗੀ ਬੜੀ ਵਿਸ਼ਾਲ ਹੈ ਅਤੇ ਸੂਚੀ ਅਤਿਅੰਤ ਲੰਮੀ ਹੈ |
ਜਦੋਂ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਕਿਸਮਤ ਵਿਚ ਆਪਣੇ ਵਿਸ਼ਵਾਸ ਕਾਰਨ ਅਸੀਂ ਅਕਸਰ ਕਹਿੰਦੇ ਹਾਂ ਕਿ ਇਹ ਰੱਬ ਦਾ ਭਾਣਾ ਹੈ | ਇਸੇ ਵਿਸ਼ਵਾਸ ਕਾਰਨ ਹੀ ਅਸੀਂ ਜਿਊਾਦਿਆਂ ਸਦਾ ਯਾਦ ਰੱਖਦੇ ਹਾਂ ਕਿ ਅਸੀਂ ਇਕ ਦਿਨ ਮਰਨਾ ਹੀ ਹੈ | ਸੋ, ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕਿਵੇਂ ਮਰਦਾ ਹੈ | ਮਰਨਾ ਹੀ ਹੈ, ਜੇ ਸੁਰੱਖਿਆ ਦੀ ਘਾਟ ਕਰਕੇ ਮਰ ਗਏ ਜਾਂ ਕਿਸੇ ਬਿਮਾਰੀ ਨਾਲ ਮਰ ਗਏ, ਸਾਡੇ ਵਾਸਤੇ ਇਕ ਹੀ ਗੱਲ ਹੈ ਪਰ ਅਜਿਹੀਆਂ ਗੱਲਾਂ ਕਰਦਿਆਂ ਅਸੀਂ ਸਹਿਜੇ ਹੀ ਭੁੱਲ ਜਾਂਦੇ ਹਾਂ ਕਿ ਸਾਡਾ ਇਹ ਸਰੀਰ ਪ੍ਰਮਾਤਮਾ ਦੀ ਹੀ ਦਿੱਤੀ ਹੋਈ ਸੌਗਾਤ ਹੈ ਅਤੇ ਇਹ ਸਰੀਰ ਹਰੀ ਦਾ ਮੰਦਰ ਵੀ ਹੈ | ਸੋ, ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਇਸ ਦੀ ਦੇਖ-ਭਾਲ ਕਰੀਏ, ਇਸ ਨੂੰ ਅਰੋਗ ਰੱਖੀਏ ਅਤੇ ਇਸ ਦੀ ਹਿਫਾਜ਼ਤ ਬਾਰੇ ਸੋਚੀਏ | ਭਾਵੇਂ ਸਾਨੂੰ ਆਪਣੀ ਪ੍ਰਵਾਹ ਨਹੀਂ ਪਰ ਪ੍ਰਮਾਤਮਾ ਦੀ ਪ੍ਰਵਾਹ ਤਾਂ ਸਾਨੂੰ ਕਰਨੀ ਹੀ ਚਾਹੀਦੀ ਹੈ |
ਆਸ ਕੀਤੀ ਜਾ ਸਕਦੀ ਹੈ ਕਿ ਭਾਰਤ ਦੇ ਲੋਕ ਟਾਲੀਆਂ ਜਾ ਸਕਣ ਵਾਲੀਆਂ ਦੁਰਘਟਨਾਵਾਂ ਦੇ ਆਪਣੀ ਅਣਗਹਿਲੀ ਕਾਰਨ ਸ਼ਿਕਾਰ ਹੋਣ ਤੋਂ ਬਚਣ ਦਾ ਉਪਰਾਲਾ ਕਰਨਗੇ ਅਤੇ ਆਪਣੀ ਹੋਣੀ ਦੇ ਆਪ ਸਵਾਮੀ ਬਣ ਸਕਣਗੇ | ਸੁੰਗੜਦੇ ਹੋਏ ਸੰਸਾਰ ਵਿਚ ਹਿਫਾਜ਼ਤ ਸਬੰਧੀ ਪੱਛਮੀ ਜੀਵਨ ਦੀ ਸੋਚ ਦਾ ਜਿਉਾ-ਜਿਉਾ ਸਾਡੇ ਉਤੇ ਪ੍ਰਭਾਵ ਪਵੇਗਾ ਤਾਂ ਦੂਰ-ਦੁਰਾਡੇ ਇਲਾਕਿਆਂ ਵਿਚ ਵਸਦੇ ਭਾਰਤ ਵਾਸੀ ਵੀ ਸੰਸਾਰ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਿਚ ਪਿੱਛੇ ਨਹੀਂ ਰਹਿਣਗੇ | ਇਸ ਚੇਤਨਾ ਨੂੰ ਵਿਕਸਿਤ ਕਰਨ ਵਾਸਤੇ ਮੈਂ ਕੁਝ ਖਰੀਆਂ-ਖਰੀਆਂ ਗੱਲਾਂ ਕੀਤੀਆਂ ਹਨ | ਹਿਫਾਜ਼ਤ ਸਬੰਧੀ ਪੱਛਮ ਤੋਂ ਗਿਆਨ ਪ੍ਰਾਪਤ ਕਰਨ ਵਿਚ ਅਤੇ ਆਪਣਾ ਕਾਰਜ ਜ਼ਿੰਮੇਵਾਰੀ ਦੀ ਭਾਵਨਾ ਨਾਲ ਕਰਨ ਨਾਲ ਸਾਡੀ ਮੁੱਛ ਨੀਵੀਂ ਨਹੀਂ ਹੋ ਜਾਵੇਗੀ | ਸੁਰੱਖਿਆ ਦੇ ਨੇਮ ਅਪਣਾਉਣ ਨਾਲ ਉਨ੍ਹਾਂ ਭਾਰਤ ਵਾਸੀਆਂ ਦਾ ਜੀਵਨ ਸੁਖਾਲਾ ਅਤੇ ਸੁਖਮਈ ਹੋ ਜਾਵੇਗਾ ਜਿਨ੍ਹਾਂ ਨੇ ਅਗਿਆਨਤਾ ਅਤੇ ਅਣਗਹਿਲੀ ਕਾਰਨ ਪਹਿਲਾਂ ਹੀ ਬੜੇ ਦੁੱਖ ਭੋਗੇ ਹੋਏ ਹਨ ਅਤੇ ਵੱਡੇ-ਵੱਡੇ ਘਾਟੇ ਬਰਦਾਸ਼ਤ ਕੀਤੇ ਹੋਏ ਹਨ | ਅਜਾਈਾ ਜਾਣ ਵਾਲੀਆਂ ਕੀਮਤੀ ਜਾਨਾਂ ਬਚਾਉਣ ਲਈ ਸਾਨੂੰ ਹਿਫਾਜ਼ਤ ਅਤੇ ਸਲਾਮਤੀ ਸਬੰਧੀ ਆਪਣੀ ਸੁਸਤੀ, ਅਣਗਹਿਲੀ ਅਤੇ ਅਗਿਆਨਤਾ ਤਿਆਗਣੀ ਚਾਹੀਦੀ ਹੈ |

ਡਾ: ਜਸਵੰਤ ਸਿੰਘ ਸੱਚਦੇਵ ਫੀਨਕਸ, ਐਰੀਜ਼ੋਨਾ |
-ਅਨੁਵਾਦਕ : ਨਰਿੰਦਰ ਸਿੰਘ ਕਪੂਰ

ਗਜ਼ਬ ਕੀਆ, ਤੇਰੇ ਵਾਅਦੇ ਪੇ ਏਤਬਾਰ ਕੀਆ

ਸਾਡੀ ਪਾਰਲੀਮੈਂਟ ਲੋਕਤੰਤਰ ਦਾ ਮੰਦਿਰ ਹੈ, ਇਥੇ ਸੰਵਿਧਾਨ ਦੀ ਤਾਬਿਆ, ਲੋਕ ਸਭਾ ਜਾਂਰਾਜ-ਸਭਾ ਦਾ ਸਪੀਕਰ ਬੈਠਿਆ ਹੁੰਦਾ ਹੈ | ਪਰ ਪਾਰਲੀਮੈਂਟ 'ਚ ਜਿੰਨਾ ਸ਼ੋਰ-ਸ਼ਰਾਬਾ ਹੁੰਦਾ ਹੈ, ਉਹ ਕਦੇ ਵੀ ਕਿਸੇ ਵੀ ਧਰਮ ਅਸਥਾਨ 'ਚ ਨਹੀਂਹੁੰਦਾ | ਇਕ ਹੋਰ ਵੀ ਅੰਤਰ ਹੈ, ਇਥੇ 'ਰੌਲਾ' ਬੀਬੀਆਂ ਨਹੀਂਪਾਉਾਦੀਆਂ ਸਗੋਂ ਬੀਬੇ ਯਾਨਿ ਮਰਦ ਪਾਉਾਦੇ ਹਨ ਤੇ ਖੂਬ ਪਾਉਾਦੇ ਹਨ | ਬੀਬੀਆਂ ਤਾਂਲੋਕ-ਸਭਾ 'ਚ ਬੀਬੀਆਂ ਦੇ 50 ਫ਼ੀਸਦੀ ਰਾਖਵੀਆਂਸੀਟਾਂ ਵਾਲੇ ਬਿੱਲ ਨੂੰ ਵੀ ਰੌਲਾ-ਰੱਪਾ ਪਾ ਕੇ ਪਾਸ ਨਹੀਂ ਕਰਵਾ ਸਕੀਆਂ, ਕਿਉਾਕਿ ਉਨ੍ਹਾਂ ਦੀ ਨਫ਼ਰੀ ਬਹੁਤ ਘੱਟ ਹੈ | ਉਹ ਸੰਸਦ ਦੇ ਦੋਵਾਂਸਦਨਾਂਵਿਚ ਸੱਚਮੁੱਚ ਬੀਬੀਆਂ ਬਣ ਕੇ ਬੈਠੀਆਂ ਰਹਿੰਦੀਆਂ ਹਨ ਤੇ ਰੌਲਾ ਪਾਉਣ ਦਾ ਫਰਜ਼ ਮਰਦ ਐਮ. ਪੀ. ਨਿਭਾਉਾਦੇ ਹਨ |
ਵਿਚਾਰਾ ਜਾਂ ਵਿਚਾਰੀ ਸਪੀਕਰ ਇਕੋ ਬੇਨਤੀ ਦੁਹਰਾਈ ਜਾਂਦੇ ਹਨ, 'ਬੈਠ ਜਾਈਏ... ਆਪ ਬੈਠ ਜਾਈ... ਪਲੀਜ਼ ਆਪ ਬੈਠ ਜਾਈਏ...' ਪਰ ਆਪਣੀ ਥਾਂਬਹਿ ਕੇ ਪਾਇਆ ਰੌਲਾ ਵੀ ਕੋਈ ਰੌਲਾ ਹੁੰਦਾ ਹੈ | ਸਪੀਕਰ ਦੇ ਨੇੜੇ ਆ ਕੇ ਸਪੀਕਰ ਦੀਆਂ ਬੇਨਤੀਆਂ ਨੂੰ ਫਜ਼ੂਲ ਤੇ ਬੇਅਸਰ ਸਾਬਤ ਕਰਨ 'ਚ ਇਨ੍ਹਾਂ ਨੂੰ ਇਕ ਅਜੀਬ ਜਿਹੀ ਮਸੱਰਤ ਤੇ ਸਕੂਨ ਮਹਿਸੂਸ ਹੁੰਦਾ ਹੈ |
ਇਹ ਹਾਊਸ ਨਹੀਂਚੱਲਣ ਦਿੰਦੇ | ਇਹਨੂੰ ਹੀ ਕਹਿੰਦੇ ਨੇ ਹਾਊਸ ਨਹੀਂ ਚੱਲਣ ਦੇਣਾ |
ਹਾਰ ਕੇ ਸਪੀਕਰ, ਹਾਊਸ ਦੀ ਕਾਰਵਾਈ ਕੁਝ ਸਮੇਂ ਲਈ ਜਾਂ ਫਿਰ ਸਾਰੇ ਦਿਨ ਲਈ ਸਥਗਿਤ ਕਰ ਦਿੰਦਾ ਹੈ |
ਕਈ ਵਾਰ ਆਪਣੇ ਲੀਡਰ ਪਿੱਛੇ ਲੱਗਿਆਂ ਦਾ ਪੂਰੇ ਦਾ ਪੂਰਾ ਲਾਣਾ ਹਾਊਸ 'ਚੋਂ ਵਾਕ ਆਊਟ ਕਰ ਜਾਂਦਾ ਹੈ |
ਅਜਿਹਾ ਕੁਝ ਦਿਨ ਪਹਿਲਾਂ ਇਕ ਵਾਰ ਫਿਰ ਪਾਰਲੀਮੈਂਟ ਦੇ ਦੋਵਾਂਸਦਨਾਂ 'ਚ ਦੋਵਾਂ ਸਦਨਾਂ ਦੀ ਕਾਰਵਾਈ ਸਾਰੇ ਦਿਨ ਲਈ ਸਥਗਿਤ ਕਰਾਉਣ 'ਚ ਬੀ. ਜੇ. ਪੀ. ਦਾ ਤੇ ਡੀ. ਐਮ. ਕੇ. ਤੇ ਏ. ਆਈ. ਡੀ. ਐਮ. ਕੇ. ਵਾਲਿਆਂ ਦਾ ਮੁੱਖਯੋਗਦਾਨ ਰਿਹਾ | ਕਾਰਨ....?
ਇਟਲੀ ਤੇ ਇਡਲੀ
ਇਟਲੀ 'ਚ ਬੇਸ਼ੱਕ ਉਸ ਸਮੇਂ ਨਵੇਂ ਪੋਪ ਦੀ ਚੋਣ'ਤੇ ਸਸਪੈਂਸ ਬਣਿਆ ਹੋਇਆਸੀ ਪਰ ਰੌਲੇ-ਰੱਪੇ ਦਾ ਇਹ ਕਾਰਨ ਨਹੀਂਸੀ, ਕਾਰਨ ਸੀ, ਇਟਲੀ ਦੇ ਦੋ ਗੁਨਾਹਗਾਰ ਮੈਰੀਨਰ ਜਿਨ੍ਹਾਂ 'ਤੇ ਕੇਰਲ ਦੇ ਦੋ ਮਾਛੀਆਂ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮੁਕੱਦਮਾ ਚਲ ਰਿਹਾ ਸੀ, ਉਹ ਦੋਵੇਂ ਸੁਪਰੀਮ ਕੋਰਟ 'ਚ ਇਹ ਐਫੀਡੇਵਿਟ ਦੇ ਕੇ ਕਿ ਉਹ ਵੋਟ ਪਾਉਣਲਈਇਟਲੀ 'ਚ ਜਾਣਗੇ, ਵੋਟ ਪਾ ਕੇ ਮੁੜ ਵਾਪਸ ਆ ਜਾਣਗੇ | ਇਹ ਐਫੀਡੇਵਿਟ ਭਾਰਤ 'ਚ ਇਟਲੀ ਦੇ ਰਾਜਦੂਤ ਵੱਲੋਂ ਸੁਪਰੀਮ ਕੋਰਟ 'ਚ ਦਿੱਤਾ ਗਿਆ ਸੀ | ਸੋ, ਸੁਪਰੀਮ ਕੋਰਟ ਨੇ ਜ਼ਮਾਨਤ 'ਤੇ ਉਨ੍ਹਾਂਦੋਵਾਂ ਇਤਾਲਵੀਆਂ ਨੂੰ ਵਾਪਸ ਇਟਲੀ ਜਾਣ ਦੀ ਆਗਿਆ ਦੇ ਦਿੱਤੀ | ਪਰ ਉਹ ਦੋਵੇਂ ਜਿਉਾ ਹੀ ਵਤਨਾਂ ਨੂੰ ਗਏ, ਮੁੜ ਵਤਨੋਂ ਨਾ ਆਏ | (ਬਾਅਦ ਵਿਚ ਭਾਵੇਂ ਇਟਲੀ ਸਰਕਾਰ ਉਨ੍ਹਾਂ ਨੂੰ ਭੇਜਣ ਲਈ ਮੰਨ ਗਈ)
ਪਰ ਇਸ ਤੋਂ ਪਹਿਲਾਂ ਇਟਲੀ ਸਰਕਾਰ ਨੇ ਬੜੀ ਇਮਾਨਦਾਰੀ ਨਾਲ ਭਾਰਤ ਸਰਕਾਰ ਨੂੰ ਜਾਣੂ ਕਰਾਇਆ ਕਿ ਹੁਣਉਨ੍ਹਾਂ ਦੋਵਾਂ ਮੈਰੀਨਰਜ਼ 'ਤੇ ਮੁਕੱਦਮਾ ਉਨ੍ਹਾਂਦੇ ਆਪਣੇ ਦੇਸ਼ ਇਟਲੀ ਵਿਚ ਹੀ ਇਟਲੀ ਦੇ ਕਾਨੂੰਨ ਅਧੀਨ ਚੱਲੇਗਾ | ਭਾਰਤ ਸਰਕਾਰ ਦੀ ਭੰਬੀਰੀ ਭੌਾ ਗਈ | ਇਹ ਕੀ ਹੋਇਆ? ਕਿਵੇਂ ਹੋਇਆ? ਕਿਉਾਹੋਇਆ? ਕਿਉਾਕਿ ਇਸ ਤੋਂ ਪਹਿਲਾਂਵੀ ਇਕ ਵਾਰ ਇਹੋ ਦੋਵੇਂ ਮੈਰੀਨਰ ਜ਼ਮਾਨਤ 'ਤੇ ਕ੍ਰਿਸਮਸ ਦਾ ਤਿਉਹਾਰ ਮਨਾਉਣ ਇਟਲੀ ਗਏ ਸਨ ਤੇ ਭਾਰਤ ਦੇ ਕਾਨੂੰਨ, ਅਦਾਲਤ ਦਾ ਆਦਰ ਮਾਣ ਰੱਖਦਿਆਂ ਕ੍ਰਿਸਮਸ ਮਨਾ ਕੇ 'ਬੀਬੇ' ਬੰਦਿਆਂਵਾਂਗ ਵਾਪਸ ਪਰਤ ਆਏ ਸਨ | ਇਸ ਤਰ੍ਹਾਂ ਇਨ੍ਹਾਂ ਨੇ ਆਪਣਾ ਇਤਬਾਰ ਪੂਰੀ ਤਰ੍ਹਾਂ ਜਮਾ ਲਿਆ ਸੀ | ਦੂਜੀ ਵਾਰ...
ਗਜ਼²ਬ ਕੀਆ, ਤੇਰੇ ਵਾਅਦੇ
ਪੇ ਏਤਬਾਰ ਕੀਆ |
ਬੀ. ਜੇ. ਪੀ. ਵਾਲਿਆਂ ਨੂੰ ਇਸ ਨਾਲ ਕੋਈਸਰੋਕਾਰ ਨਹੀਂਸੀ ਕਿ ਇਟਲੀ ਦੀ ਸਰਕਾਰ ਨੇ ਧੋਖਾ ਕਰਕੇ ਮਾਮਲਾ ਗੜਬੜ ਕੀਤਾ ਹੈ, ਉਨ੍ਹਾਂ ਨੂੰ ਤਾਂਗਿਲਾ ਹੈ ਕਿ ਇਸ ਮੁਲਕ 'ਚ ਇਟਲੀ ਵਾਲੇ ਕਿਸੇ ਸ਼ਖ਼ਸ ਨੂੰ ਬੇਸ਼ੱਕ ਉਹ ਭਾਰਤ 'ਚ ਕਿੰਨਾ ਵੀ ਅਪਰਾਧ ਕਰੇ, ਉਹਦੀ ਇਟਲੀ ਵਾਪਸੀ ਸੁਰੱਖਿਅਤ ਹੈ | ਪਹਿਲਾਂ ਬੋਫੋਰਜ਼ ਤੋਪਾਂ ਵਾਲਾ ਪ੍ਰਸਿੱਧ ਇਟਲੀ ਵਾਲਾ ਕਵਾਤਰੋਚੀ ਸੁਖੀਂ-ਸਾਂਦੀ ਇਉਾਇਟਲੀ ਵਾਪਸ ਪਹੁੰਚ ਗਿਆ, ਜਿਵੇਂ ਮੱਖਣ 'ਚੋਂ ਵਾਲ ਨਿਕਲਦਾ ਹੈ | ਇਟਲੀ ਕਨੈਕਸ਼ਨ ਲਈਇਸ਼ਾਰਾ ਖਾਸ ਕਰਕੇ ਇਕ ਰਾਜ-ਪਾਟ ਦੀ ਮਾਲਿਕ ਸ਼ਖ਼ਸੀਅਤ ਵੱਲ ਹੈ | ਇਟਲੀ ਤੋਂ ਮਗਰੋਂ ਇਡਲੀ ਵਾਲ, ਇਸ ਲਈ ਸੰਸਦ ਨਹੀਂ ਚੱਲਣਦੇ ਰਹੇ ਕਿ ਸ੍ਰੀਲੰਕਾ 'ਚ ਤਾਮਿਲਾਂ ਨਾਲ ਬੜਾ ਅਨਿਆਂ ਤੇ ਜ਼ੁਲਮ ਹੋ ਰਿਹਾ ਹੈ | ਲਿੱਟੇ ਦੇ ਮੁਖੀ ਪ੍ਰਭਾਕਰਨ ਨੂੰ ਖਤਮ ਕਰਨ ਪਿੱਛੋਂ ਉਹਦੇ ਪੁੱਤਰ ਨੂੰ ਵੀ ਬੇਰਹਿਮੀ ਨਾਲ ਮਾਰ ਸੁੱਟਿਆ | ਹੁਣਉਨ੍ਹਾਂ ਦੀ ਮੰਗ ਹੈ ਕਿ ਭਾਰਤ ਸਰਕਾਰ ਯੂ. ਐਨ. ਓ. 'ਚ ਸ੍ਰੀਲੰਕਾ ਵਿਰੁੱਧ ਵੋਟ ਕਰੇ |
ਖਿੱਚ ਕਾਂਟਾ... ਚਲੋ ਅਸੀਂ ਕਾਂਟਾ ਬਦਲ ਕੇ ਸਿੱਧਾ ਇਟਲੀ-ਇਡਲੀ ਤੋਂ ਪੰਜ ਦਰਿਆਵਾਂ ਵਾਲੇ ਪੰਜਾਬ 'ਚ ਆ ਜਾਂਦੇ ਹਾਂ | ਇਥੇ ਪੰਜਾਬ ਅਸੰਬਲੀ ਦਾ ਬਜਟ ਸੈਸ਼ਨ ਚਲ ਰਿਹਾ ਹੈ | ਹਾਲਤ ਇਹ ਹੈ ਕਿ...
ਤਾਏ ਦੀ ਧੀ ਚੱਲੀ, ਮੈਂ ਕਿਉਾਰਹਾਂ 'ਕੱਲੀ?
ਇਥੇ ਮੁੱਖ ਵਿਰੋਧੀ ਧਿਰ ਦੇ ਕਾਂਗਰਸੀਆਂ ਨੇ ਚੰਗਾ ਰੌਲਾ-ਰੱਪਾ ਪਾਇਆਹੈ | ਹੱਦ ਇਹ ਹੈ ਕਿ ਸੈਸ਼ਨ ਸ਼ੁਰੂ ਹੋਣਤੋਂ ਪਹਿਲਾਂਵਿਧਾਨ ਸਭਾ ਦੇ ਸਪੀਕਰ ਨੇ ਸਭਨਾਂ ਪਾਰਟੀਆਂ ਨੂੰ ਬੁਲਾ ਕੇ ਉਨ੍ਹਾਂ ਦੀ ਆਮ ਰਾਇ ਬਣਵਾ ਲਈ ਸੀ ਕਿ ਉਹ ਸਭੇ ਧਿਰਾਂ ਇਹ ਸੈਸ਼ਨ ਆਰਾਮ ਨਾਲ, ਬਿਨਾਂ ਰੌਲੇ-ਰੱਪੇ, ਸੁਖਚੈਨ ਨਾਲ ਚੱਲਣ ਦੇਣਗੀਆਂ | ਪਰ ਪੰਜਾਬ ਤਾਂ ਉਹ ਵਿਸ਼ੇਸ਼ ਥਾਂਹੈ ਜਿਥੇ 'ਹੀਰ' ਦਾ ਕਰਤਾ ਵਾਰਿਸ ਸ਼ਾਹ ਪੈਦਾ ਹੋਇਆ ਸੀ | ਵਾਰਿਸ ਸ਼ਾਹ ਨੇ ਬਹੁਤ ਪਹਿਲਾਂ ਲਿਖ ਦਿੱਤਾ ਹੈ ਕਿ...
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕਟੀਏ ਪੋਰੀਆਂ-ਪੋਰੀਆਂ ਜੀ |
ਆਦਤ ਤੋਂ ਮਜਬੂਰ, ਜੋਸ਼ਨਾਲ ਭਰਪੂਰ, ਕਾਂਗਰਸੀ ਵਿਧਾਇਕਾਂ ਨੇ ਅਸੰਬਲੀ 'ਚ ਖੂਬ ਰੌਲਾ ਪਾਇਆ |
ਵਿਰੋਧੀ ਪਾਰਟੀ ਕਾਂਗਰਸ ਨੇ ਆਪਣੀ ਹੀ ਅਸੰਬਲੀ ਬਣਾ ਕੇ ਬਜਟ ਸੈਸ਼ਨ ਦੀ ਅਸੰਬਲੀ ਤੋਂ ਬਾਹਰ ਹੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ |
ਆਪੇ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜਿਊਣ |
ਫੇਰ, ਚੋਣਾਂਲੜਨ ਦੀ ਕੀ ਲੋੜ? ਅਸੰਬਲੀਆਂਤੋਂ ਬਾਹਰ ਬਹਿ ਕੇ ਹੀ ਪੰਜ ਸਾਲ ਕੱਟ ਲਵੋ | ਜਿੰਨਾ ਮਰਜ਼ੀ ਐ ਰੌਲਾ ਪਾਈ ਜਾਓ, ਅਸੰਬਲੀ ਦੇ ਰਿਕਾਰਡ 'ਚ ਤਾਂ ਜਾਣਾ ਨਹੀਂ | ਕਹਿੰਦੇ ਨੇ ਨਾ ਕਿ...
ਪੀਨੇ ਵਾਲੋਂ ਕੋ ਪੀਨੇ ਕਾ
ਬਹਾਨਾ ਚਾਹੀਏ |
ਸਾਡੇ, ਚੁਣੇ ਹੋਏ ਪ੍ਰਤੀਨਿਧਾਂ ਐਮ. ਪੀਆਂ ਤੇ ਐਮ. ਐਲਿਆਂ ਨੂੰ ਰੌਲਾ ਪਾਉਣ ਲਈ ਬਸ ਬਹਾਨਾ ਚਾਹੀਦਾ ਹੈ | ਜੇਕਰ ਅੰਦਰ ਨਹੀਂ ਪਾਉਣਦਿੱਤਾ ਕਿਸੇ ਨੇ ਤਾਂ ਬਾਹਰ ਪਾ ਲਿਆ | ਪਾਰਲੀਮੈਂਟ ਵੀ ਆਪਣੀ, ਅਸੰਬਲੀਆਂਵੀ ਆਪਣੀਆਂ ਤੇ ਸੜਕਾਂ ਵੀ ਆਪਣੀਆਂ | ਕਦੇ 'ਸਦਨ' ਵਿਚ ਤੇ ਕਦੇ ਸੜਕ 'ਤੇ |
ਮੈਨੂੰ ਯਾਦ ਹੈ, ਜਦ ਪੁਰਵੋ ਸੰਗਮਾ, ਪਾਰਲੀਮੈਂਟ ਦੇ ਸਪੀਕਰ ਸਨ ਤਾਂਉਨ੍ਹਾਂ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਦੋਵਾਂਸਦਨਾਂ ਵਿਚ ਰੌਲਾ ਪਾਉਣ ਵਾਲੀ ਪਰਵਿਰਤੀ ਦਾ ਬਖਾਨ ਕਰਦਿਆਂ ਦੇਸ਼ਵਾਸੀਆਂ ਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂਨੂੰ ਸਕੂਲੀ ਬੱਚਿਆਂਵੱਲੋਂ ਲੱਖਾਂ ਹੀ ਚਿੱਠੀਆਂ ਮਿਲੀਆਂਹਨ, ਜਿਨ੍ਹਾਂ 'ਚ ਬੱਚਿਆਂ ਨੇ ਪੁੱਛਿਆ ਹੈ ਕਿ ਅਸੀਂਸਕੂਲ ਦੀਆਂ ਕਲਾਸਾਂ ਵਿਚ ਕਦੇ ਵੀ ਐਨਾ ਸ਼ੋਰ ਨਹੀਂ ਮਚਾਇਆ, ਜਿੰਨਾ ਇਹ ਸਾਡੇ ਚੁਣੇ ਹੋਏ'ਸਦਸਯ' ਮਚਾਉਾਦੇ ਹਨ |
ਸਕੂਲਾਂਵਿਚ ਤਾਂ ਫਿਰ ਵੀ ਮਾਸਟਰ ਜਾਂਹੈਡਮਾਸਟਰ ਗੁੱਸੇ ਮਗਰੋਂ ਸੋਟੀ ਮਾਰ ਕੇ ਸ਼ੋਰ ਮਚਾਉਣ ਵਾਲਿਆਂ ਨੂੰ ਚੁੱਪ ਕਰਾ ਦਿੰਦੇ ਹਨ | ਪਰ ਇਥੇ ਤਾਂ 'ਸਪੀਕਰ' ਵਿਚਾਰਾ ਇਹੋ ਆਖੀ ਜਾਂਦਾ ਹੈ, ਪਲੀਜ਼... ਪਲੀਜ਼... ਕਿਰਪਾ ਕਰਕੇ ਬੈਠਜਾਈਏ... ਸ਼ਾਂਤ ਹੋ ਜਾਈਏ... ਬੈਠਜਾਈਏ... ਬੈਠ ਜਾਈਏ... |
ਕਿਉਾ ਬਹਿ ਜਾਣ ਦੀ ਕਿਰਪਾ ਕਰਨ ਜਾਂ ਚੁੱਪ ਦਾ ਦਾਨ ਬਖਸ਼ਣ? ਇਹ ਤਾਂ ਜਨਤਾ ਦੀਆਂਲੱਖਾਂ, ਹਜ਼ਾਰਾਂ ਵੋਟਾਂ ਨਾਲ ਚੁਣ ਕੇਆਏਹਨ |
ਸਕੂਲੀ ਬੱਚਿਆਂ ਨੂੰ ਸ਼ਿਕਾਇਤ ਨਹੀਂ ਕਰਨੀ ਚਾਹੀਦੀ, ਕਿਉਾਕਿ ਰੌਲਾ ਪਾਉਣਾ ਜਨਤਾ ਦੇ ਇਨ੍ਹਾਂ ਪ੍ਰਤੀਨਿਧੀਆਂ ਦਾ ਜਨਮ-ਸਿੱਧ ਅਧਿਕਾਰ ਹੈ |

ਮੰੁਬਈ ਤੋਂ ਆਤਿਸ਼

1857 ਦੇ ਆਜ਼ਾਦੀ ਘੁਲਾਟੀਏ ਬਹਾਦਰ ਸ਼ਾਹ ਜ਼ਫ਼ਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਹਾਦਰ ਸ਼ਾਹ ਜ਼ਫ਼ਰ ਦੇ ਆਜ਼ਾਦੀ ਦੀ ਲੜਾਈ ਦੀ ਸਰਪ੍ਰਸਤੀ ਨੂੰ ਸਵੀਕਾਰ ਕਰਦਿਆਂ ਹੀ ਵੱਡੇ ਸਰਦਾਰਾਂ ਅਤੇ ਰਿਆਸਤਾਂ ਦੇ ਹੁਕਮਰਾਨਾਂ ਨੇ ਨਜ਼ਰਾਨੇ ਭੇਜਣ ਅਤੇ ਵਫ਼ਾਦਾਰੀਆਂ ਦਰਸਾਉਣ ਦਾ ਸਿਲਸਲਾ ਆਰੰਭ ਕਰ ਦਿੱਤਾ | ਜਿਹੜੇ ਹੁਕਮਰਾਨਾਂ ਦੇ ਸਭ ਤੋਂ ਪਹਿਲਾਂ ਸੁਨੇਹੇ ਪ੍ਰਾਪਤ ਹੋਏ, ਉਨ੍ਹਾਂ ਵਿਚ ਅਵਧ ਦੇ ਨਵਾਬ ਬਰਜੇਸ਼ ਕਦਰ, ਰੁਹੇਲ ਖੰਡ ਦੇ ਖ਼ਾਨ ਬਹਾਦਰ ਖ਼ਾਂ ਅਤੇ ਬਜਨੌਰ ਦੇ ਮਹਿਮੂਦ ਖ਼ਾਂ ਸਭ ਤੋਂ ਅੱਗੇ ਸਨ | ਕਈ ਛਾਉਣੀਆਂ ਤੋਂ ਬਗ਼ਾਵਤ ਕਰਨ ਵਾਲੇ ਫ਼ੌਜੀ ਦਸਤੇ ਵੀ ਬਹਾਦਰ ਸ਼ਾਹ ਜ਼ਫ਼ਰ ਦੀ ਅਧੀਨਗੀ ਲਈ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਜਨਰਲ ਬਖ਼ਤ ਖ਼ਾਂ ਦੀ ਕਮਾਨ ਹੇਠ ਪਹੁੰਚਣ ਵਾਲਾ ਬਰੇਲੀ ਬਿ੍ਗੇਡ ਸੀ ਅਤੇ ਦੂਜਾ ਬਿ੍ਗੇਡ ਗੌਸ ਮੁਹੰਮਦ ਦੀ ਕਮਾਨ ਹੇਠ ਪਹੁੰਚਿਆ ਸੀ ਜਿਨ੍ਹਾਂ ਨੂੰ ਦੇਖਦਿਆਂ ਬੁੱਢੇ ਬਹਾਦਰ ਸ਼ਾਹ ਦਾ ਹੌਸਲਾ ਬੁਲੰਦ ਹੋ ਗਿਆ ਅਤੇ ਉਸ ਨੇ ਹਿੰਦੁਸਤਾਨ ਦੇ ਸਰਦਾਰਾਂ ਨੂੰ ਸੁਨੇਹੇ ਭੇਜੇ ਕਿ ਉਹ ਵੀ ਆਜ਼ਾਦੀ ਲਈ ਲੜੀ ਜਾਣ ਵਾਲੀ ਇਸ ਲੜਾਈ ਵਿਚ ਸ਼ਾਮਿਲ ਹੋ ਜਾਣ ਤਾਂ ਜੋ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਬਾਹਰ ਕੱਢਿਆ ਜਾ ਸਕੇ |
ਭਾਵੇਂ ਆਜ਼ਾਦੀ ਦੀ ਲੜਾਈ ਸ਼ੁਰੂ ਹੋਣ ਦੇ ਸਮੇਂ ਬਹਾਦਰ ਸ਼ਾਹ ਜ਼ਫ਼ਰ ਦੀ ਹਕੂਮਤ ਕਿਲ੍ਹੇ ਅਤੇ ਜਾਮਾ ਮਸਜਿਦ ਦੇ ਨੇੜੇ ਤੇੜੇ ਉਰਦੂ ਬਾਜ਼ਾਰ ਦੇ 15-20 ਹਜ਼ਾਰ ਲੋਕਾਂ ਉੱਤੇ ਹੀ ਨਿਰਭਰ ਸੀ ਅਤੇ ਉਸ ਦਾ ਸ਼ਾਹੀ ਰੋਅਬ-ਦਾਬ ਖ਼ਤਮ ਹੋ ਚੁੱਕਿਆ ਸੀ ਪਰ ਉਨ੍ਹਾਂ ਨੇ ਆਪਣੇ ਇਲਾਕੇ ਦਾ ਲਾਅ ਐਾਡ ਆਰਡਰ ਠੀਕ ਕਰਨ ਅਤੇ ਅਮਨ ਬਹਾਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ | ਉਨ੍ਹਾਂ ਨੇ ਫ਼ੌਜ ਨੂੰ ਅਨੁਸ਼ਾਸਨ ਵਿਚ ਰਹਿਣ ਅਤੇ ਆਪਣੇ ਫ਼ਰਜ਼ ਦੀ ਅਦਾਇਗੀ ਠੀਕ ਤਰ੍ਹਾਂ ਕਰਨ ਲਈ ਕਿਹਾ | ਨਰਮ ਦਿਲ ਬਾਦਸ਼ਾਹ ਨੇ ਅੰਗਰੇਜ਼ ਅਫ਼ਸਰਾਂ ਦਾ ਕਤਲ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੋਕ ਨਾ ਹਟੇ ਤਾਂ ਉਨ੍ਹਾਂ ਨੇ ਫ਼ਰਮਾਨ ਜਾਰੀ ਕੀਤਾ ਜਿਸ ਵਿਚ ਲਿਖਿਆ ਸੀ ਕਿ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਕੱਢਣ ਲਈ ਅਪਣਾ ਮਾਰੂਸੀ ਤਖ਼ਤ ਸੰਭਾਲ ਲਿਆ ਹੈ ਅਤੇ ਹੁਕਮ ਕੀਤਾ ਹੈ ਕਿ ਅੰਗਰੇਜ਼ਾਂ ਨੂੰ ਕਤਲ ਨਾ ਕੀਤਾ ਜਾਵੇ ਅਤੇ ਨਿਸਾਫ਼ ਤੋਂ ਕੰਮ ਲਿਆ ਜਾਵੇ | ਬਾਦਸ਼ਾਹ ਦੇ ਇਸ ਫ਼ਰਮਾਨ ਦਾ ਲੋਕਾਂ ਉੱਤੇ ਕੁਝ ਅਸਰ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਨੂੰ ਕਤਲ ਕਰਨਾ ਬੰਦ ਕਰ ਦਿੱਤਾ |
'ਜੰਗੇ ਆਜ਼ਾਦੀ ਕੇ ਮੁਸਲਿਮ ਮੁਸ਼ਾਹੀਰ' ਦਾ ਲੇਖਕ 'ਦਿਹਲੀ ਗ਼ਜ਼ਟ 1857' ਦੇ ਹਵਾਲੇ ਨਾਲ ਲਿਖਦਾ ਹੈ, 'ਬਹਾਦਰ ਸ਼ਾਹ ਜ਼ਫ਼ਰ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਕੁਝ ਹਿੰਦੂ ਅਤੇ ਮੁਸਲਮਾਨ ਜਿਨ੍ਹਾਂ ਨੇ ਆਪਣੇ ਧਰਮ ਦੀ ਰਖਵਾਲੀ ਲਈ ਬਹੁਤ ਸਮਾਂ ਪਹਿਲਾਂ ਆਪਣੇ ਘਰ-ਬਾਰ ਛੱਡ ਦਿੱਤੇ ਸਨ ਅਤੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਉਹ ਮੇਰੇ ਕੋਲ ਆਏ ਹਨ | ਉਨ੍ਹਾਂ ਨੇ ਅਜੋਕੇ ਹਿੰਦੁਸਤਾਨੀ ਜਹਾਦ ਵਿਚ ਹਿੱਸਾ ਲਿਆ ਹੈ ਅਤੇ ਇਸ ਗੱਲ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ ਕਿ ਬਹੁਤ ਛੇਤੀ ਦੱਖਣ ਦੇ ਸਰਪਸੰਦਾਂ ਦੀ ਫ਼ੌਜ ਵੀ ਪਹੁੰਚ ਜਾਵੇਗੀ | ਸਾਰੇ ਲੋਕਾਂ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਇਸ਼ਤਿਹਾਰ ਦੀ ਤਾਮੀਲ ਕਰਨ | ਨਿੱਤ ਦਾ ਕਮਾ ਕੇ ਖਾਣ ਵਾਲੇ ਲੋਕ ਜਿਹੜੇ ਇਸ ਆਜ਼ਾਦੀ ਦੀ ਲੜਾਈ ਵਿਚ ਸ਼ਾਮਿਲ ਹਨ, ਉਨ੍ਹਾਂ ਨੂੰ ਗ਼ੁਜ਼ਾਰਾ ਦਿੱਤਾ ਜਾਵੇਗਾ | ਹਿੰਦੂ ਅਤੇ ਮੁਸਲਮਾਨਾਂ ਦੀ ਕਦੀਮ ਤਸਾਨੀਫ਼ (ਪੁਰਾਣੀ ਸਭਿਅਤਾ) ਜੋਤਸ਼ੀਆਂ ਅਤੇ ਪੰਡਿਤਾਂ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਦਾ ਰਾਜ ਹਿੰਦੁਸਤਾਨ ਅਤੇ ਹੋਰ ਮੁਲਕਾਂ ਉੱਤੇ ਬਹੁਤੀ ਦੇਰ ਨਹੀਂ ਰਹੇਗਾ | ਇਸ ਲਈ ਹਰ ਬੰਦੇ ਨੂੰ ਚਾਹੀਦਾ ਹੈ ਕਿ ਉਹ ਅੰਗਰੇਜ਼ ਹਕੂਮਤ ਦੇ ਲੰਬੇ ਅਰਸੇ ਤੱਕ ਚੱਲਣ ਦੀ ਉਮੀਦ ਛੱਡ ਦੇਵੇ ਅਤੇ ਮੇਰਾ ਸਾਥ ਦੇਵੇ | ਜੇ ਇਹ ਸੁਨਹਿਰੀ ਮੌਕਾ ਹੱਥੋਂ ਜਾਂਦਾ ਰਿਹਾ ਤਾਂ ਸਾਰਿਆਂ ਨੂੰ ਆਪਣੀ ਗ਼ਲਤੀ ਉੱਤੇ ਹੱਥ ਮਲਣੇ ਪੈਣਗੇ | ਆਜ਼ਾਦੀ ਦੀ ਇਸ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਸਰਪਸੰਦਾਂ ਨੂੰ ਕੋਈ ਮਾਲੀ ਨੁਕਸਾਨ ਹੋਵੇਗਾ, ਉਸ ਦੀ ਪੂਰਤੀ ਆਜ਼ਾਦੀ ਮਿਲਣ ਤੋਂ ਬਾਅਦ ਸ਼ਾਹੀ ਖ਼ਜ਼ਾਨੇ ਵਿੱਚੋਂ ਕਰ ਦਿੱਤੀ ਜਾਵੇਗੀ |'
ਬਹਾਦਰ ਸ਼ਾਹ ਜਫ਼ਰ ਨੇ ਲੋਕਾਂ ਨੂੰ ਦੱਸਿਆ, 'ਇਹ ਗੱਲ ਦੇਖਣ ਵਿਚ ਆਈ ਹੈ ਕਿ ਬਰਤਾਨਵੀ ਸਰਕਾਰ ਨੇ ਜ਼ਮੀਂਦਾਰਾਂ ਉੱਤੇ ਬੇਹੱਦ ਟੈਕਸ ਲਾਏ ਹੋਏ ਹਨ ਅਤੇ ਬਹੁਤ ਸਾਰੇ ਜ਼ਮੀਦਾਰਾਂ ਨੂੰ ਟੈਕਸ ਨਾ ਦੇ ਸਕਣ ਕਰਕੇ ਉਨ੍ਹਾਂ ਦੀਆਂ ਜ਼ਮੀਨਾਂ ਨਿਲਾਮ ਕਰਕੇ ਬੇਇੱਜ਼ਤ ਕੀਤਾ ਹੈ | ਜ਼ਿੰਮੀਦਾਰਾਂ ਉੱਤੇ ਕਈ ਕਿਸਮ ਦੇ ਹੋਰ ਟੈਕਸ ਵੀ ਲਾਏ ਹੋਏ ਹਨ | ਮੈਂ ਵਾਅਦਾ ਕਰਦਾ ਹਾਂ ਕਿ ਬਾਦਸ਼ਾਹੀ ਹਕੂਮਤ ਵਿਚ ਕੋਈ ਅਜਿਹਾ ਟੈਕਸ ਨਹੀਂ ਲਾਇਆ ਜਾਵੇਗਾ | ਜਿਹੜੇ ਜ਼ਮੀਂਦਾਰ ਇਸ ਜੰਗ ਵਿਚ ਬਾਦਸ਼ਾਹੀ ਹਕੂਮਤ ਲਈ ਜੱਦੋਜਹਿਦ ਕਰਨਗੇ ਜਾਂ ਸਹਾਇਤਾ ਦੇਣਗੇ, ਉਨ੍ਹਾਂ ਲਈ ਇਕ ਚੌਥਾਈ ਟੈਕਸ ਸਦਾ ਲਈ ਮੁਆਫ਼ ਕਰ ਦਿੱਤਾ ਜਾਵੇਗਾ' |
'ਦੇਖਣ ਵਿਚ ਆਇਆ ਹੈ ਕਿ ਅੰਗਰੇਜ਼ ਸਰਕਾਰ ਤੇਲ ਅਤੇ ਦੂਜੀਆਂ ਵਸਤਾਂ ਦਾ ਵਪਾਰ ਆਪਣੇ ਹੱਥਾਂ ਵਿਚ ਲਈ ਬੈਠੀ ਹੈ ਅਤੇ ਛੋਟਾ-ਮੋਟਾ ਵਪਾਰ ਦੂਸਰੇ ਲੋਕਾਂ ਲਈ ਛੱਡਿਆ ਹੋਇਆ ਹੈ | ਇਸ ਉੱਤੇ ਵੀ ਮਹਿਸੂਲ ਅਤੇ ਦੂਜੇ ਐਨੇੇ ਟੈਕਸ ਲਾਏ ਹੋਏ ਹਨ ਕਿ ਲੋਕਾਂ ਦਾ ਵਪਾਰ ਕਰਨਾ ਮਜ਼ਾਕ ਬਣ ਕੇ ਰਹਿ ਗਿਆ ਹੈ | ਮੈਂ ਵਾਅਦਾ ਕਰਦਾ ਹਾਂ ਕਿ ਬਾਦਸ਼ਾਹੀ ਹਕੂਮਤ ਦੇ ਆਉਾਦਿਆਂ ਹੀ ਇਹ ਸਾਰੇ ਟੈਕਸ ਖ਼ਤਮ ਕਰ ਦਿੱਤੇ ਜਾਣਗੇ | ਧਰਾਤਲ ਅਤੇ ਸਮੁੰਦਰੀ ਵਪਾਰ, ਵਪਾਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ | ਹਕੂਮਤ ਦੀ ਤਰਫ਼ ਤੋਂ ਜਹਾਜ਼ਾਂ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਪੂੰਜੀ ਨਾ ਹੋਣ ਦੀ ਸੂਰਤ ਵਿਚ ਵਪਾਰੀਆਂ ਨੂੰ ਖ਼ਜ਼ਾਨੇ ਵਿੱਚੋਂ ਸਹਾਇਤਾ ਦਿੱਤੀ ਜਾਵੇਗੀ | ਸੋ, ਹਰ ਵਪਾਰੀ ਦਾ ਫ਼ਰਜ਼ ਹੈ ਕਿ ਉਹ ਬੇਝਿੱਜਕ ਆਜ਼ਾਦੀ ਦੀ ਇਸ ਲੜਾਈ ਵਿਚ ਹਿੱਸਾ ਲਵੇ ਅਤੇ ਅੰਗਰੇਜ਼ ਹਕੂਮਤ ਦੀ ਅਧੀਨਗੀ ਨੂੰ ਸਵੀਕਾਰ ਨਾ ਕਰੇ |
ਬਹਾਦਰ ਸ਼ਾਹ ਜ਼ਫ਼ਰ ਨੇ ਆਪਣੇ ਇਕ ਪੁੱਤਰ ਮਿਰਜ਼ਾ ਮੁਗ਼ਲ ਨੂੰ ਫ਼ੌਜ ਦਾ ਕਮਾਂਡਰ ਨਿਯੁਕਤ ਕੀਤਾ ਜਿਸ ਨੂੰ ਲੜਾਈ ਦੇ ਮੈਦਾਨ ਦਾ ਕੋਈ ਵੀ ਤਜਰਬਾ ਨਹੀਂ ਸੀ | ਮਿਰਜ਼ਾ ਮੁਗ਼ਲ ਨੇ ਆਜ਼ਾਦੀ ਘੁਲਾਟੀਆਂ ਦੀਆਂ ਗਤੀਵਿਧੀਆਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ | ਅੰਗਰੇਜ਼ ਫ਼ੌਜ ਨੇ ਪਹਾੜੀ ਉੱਤੋਂ ਦਿੱਲੀ ਸ਼ਹਿਰ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ | ਪਹਾੜੀ ਦੇ ਨੇੜਲੇ ਇਲਾਕੇ ਉੱਤੇ ਕਬਜ਼ਾ ਕਰ ਲੈਣ ਤੋਂ ਬਾਅਦ ਅੰਗਰੇਜ਼ਾਂ ਨੇ ਤੋਪਾਂ ਨੂੰ ਸ਼ਹਿਰੀ ਇਲਾਕੇ ਦੇ ਨੇੜੇ ਲਿਆ ਕੇ ਐਨੀ ਗੋਲਾਬਾਰੀ ਕੀਤੀ ਕਿ ਚਾਰਦੀਵਾਰੀ ਵਿਚ ਮਘੋਰੇ ਹੋ ਗਏ ਅਤੇ ਬੁਰਜ ਡਿੱਗ ਪਏ | ਅੰਗਰੇਜ਼ਾਂ ਨੇ ਇਕ ਹੋਰ ਚਾਲ ਚੱਲਦਿਆਂ ਕੁਝ ਫ਼ੌਜ ਨੂੰ ਸ਼ਹਿਰ ਦੇ ਦੂਜੇ ਦਰਵਾਜ਼ੇ ਵਲ ਭੇਜ ਦਿੱਤਾ | ਆਜ਼ਾਦੀ ਘੁਲਾਟੀਏ ਉਨ੍ਹਾਂ ਦੀ ਚਾਲ ਨਾ ਸਮਝ ਸਕੇ ਅਤੇ ਉਨ੍ਹਾਂ ਨੇ ਅੰਗਰੇਜ਼ੀ ਫ਼ੌਜ ਨੂੰ ਰੋਕਣ ਲਈ ਦੂਜੇ ਦਰਵਾਜ਼ੇ ਵਲ ਚਾਲੇ ਪਾ ਦਿੱਤੇ ਅਤੇ ਅੰਗਰੇਜ਼ ਫ਼ੌਜ ਢਹੇ ਹੋਏ ਦਰਵਾਜ਼ੇ ਵਿੱਚੋਂ ਦੀ ਸ਼ਹਿਰ ਵਿਚ ਦਾਖ਼ਲ ਹੋ ਗਈ |

(ਬਾਕੀ ਅਗਲੇ ਐਤਵਾਰ)

ਸਦੀਆਂ ਦੇ ਬੋਲ

ਨੂਰ ਮੁਹੰਮਦ 'ਨੂਰ'
-ਬੀ 3/524 ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ |
ਮੋਬਾਇਲ-98555-51359.

'ਮੇਰੇ ਨਾਵਲ ਪੁਲਿਸ ਵਿਰੋਧੀ ਨਹੀਂ; ਇਹ ਪੁਲਿਸ ਵਿਭਾਗ ਨੇ ਵੀ ਪਸੰਦ ਕੀਤੇ ਹਨ'

ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਸ੍ਰੀ ਮਿੱਤਰ ਸੈਨ ਮੀਤ ਨਾਲ ਇਕ ਵਿਸ਼ੇਸ਼ ਮੁਲਾਕਾਤ
ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਤੇ ਨਾਮਵਰ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਜ਼ਿਲ੍ਹਾ ਅਟਾਰਨੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ | ਨਿਆਂ-ਪ੍ਰਣਾਲੀ ਵਿਚ ਆਪਣੇ ਸੇਵਾ-ਕਾਲ ਸਮੇਂ ਉਨ੍ਹਾਂ ਨੂੰ ਨਿਆਂਇਕ ਅਤੇ ਪੁਲਿਸ ਪ੍ਰਬੰਧ ਦੀ ਕਾਰਜਪ੍ਰਣਾਲੀ ਦੇ ਅਥਾਹ ਅਨੁਭਵ ਹੋਏ ਹਨ ਜਿਸ ਨੂੰ ਉਨ੍ਹਾਂ ਨੇ ਸਾਹਿਤਕ ਵਿਧੀ ਰਾਹੀਂ ਪਾਠਕਾਂ ਦੇ ਰੂਬਰੂ ਬਾਖੂਬੀ ਪੇਸ਼ ਕੀਤਾ ਹੈ | ਉਨ੍ਹਾਂ ਦੇ ਉਪ ਦਫ਼ਤਰ ਬਰਨਾਲਾ ਵਿਖੇ ਪਹੁੰਚਣ 'ਤੇ ਉਨ੍ਹਾਂ ਨਾਲ ਕੀਤੀ ਗੱਲਬਾਤ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ |
? ਮੀਤ ਜੀ! ਫ਼ੌਜਦਾਰੀ ਨਿਆਂ ਪ੍ਰਬੰਧ ਵਰਗੇ ਅਛੂਤੇ ਵਿਸ਼ੇ 'ਤੇ ਪੰਜਾਬੀ ਸਾਹਿਤ ਜਗਤ ਵਿਚ ਤੁਹਾਡੇ ਨਾਵਲ ਨਿਵੇਕਲੀ ਥਾਂ ਪ੍ਰਾਪਤ ਕਰ ਚੁੱਕੇ ਹਨ | ਇਸ ਸਬੰਧੀ ਕੁਝ ਵਿਚਾਰ ਪਾਠਕਾਂ ਨਾਲ ਸਾਂਝੇ ਕਰਨਾ ਚਾਹੋਗੇ?
-ਨਾਵਲ ਕੌਰਵ ਸਭਾ ਨੂੰ ਹਿੰਦੀ ਦੇ ਸਨਮਾਨਤ ਅਦਾਰੇ ਭਾਰਤੀ ਗਿਆਨ ਪੀਠ ਵੱਲੋਂ ਹਿੰਦੀ ਵਿਚ ਪ੍ਰਕਾਸ਼ਤ ਕੀਤਾ ਗਿਆ ਹੈ | ਇਸ ਦਾ ਦੂਸਰਾ ਅਡੀਸ਼ਨ ਵੀ ਪ੍ਰਕਾਸ਼ਤ ਹੋ ਰਿਹਾ ਹੈ | ਹਰਿਆਣਾ ਪੁਲਿਸ ਅਕਾਦਮੀ ਮਧੂਵਨ ਵੱਲੋਂ ਤਫ਼ਤੀਸ਼, ਕਟਹਿਰਾ ਅਤੇ ਸੁਧਾਰ ਘਰ ਨਾਵਲਾਂ ਨੂੰ ਰਾਮ ਰਾਜਯ ਦੇ ਨਾਮ ਹੇਠ ਹਿੰਦੀ ਵਿਚ ਅਨੁਵਾਦ ਕਰਵਾ ਕੇ ਪੁਲਿਸ ਕਰਮਚਾਰੀਆਂ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਹੈ | ਇਸ ਨਾਵਲ ਤ੍ਰਾਈ ਦਾ ਵੀ ਦੂਸਰਾ ਅਡੀਸ਼ਨ ਸਮਾਪਤ ਹੋ ਚੁੱਕਾ ਹੈ, ਤੀਸਰਾ ਅਡੀਸ਼ਨ ਸਾਹਿਤ ਉਪਕ੍ਰਮ ਵੱਲੋਂ ਕੁੱਝ ਦਿਨਾਂ ਵਿਚ ਹੀ ਪ੍ਰਕਾਸ਼ਤ ਹੋਣ ਵਾਲਾ ਹੈ |
? ਕੀ ਹਿੰਦੀ ਜਗਤ ਵਿਚ ਤੁਹਾਡੇ ਨਾਵਲਾਂ ਦੇ ਅਨੁਵਾਦ ਰਾਹੀਂ ਤੁਹਾਡੇ ਵਿਚਾਰਾਂ ਦੀ ਜਾਣ ਪਹਿਚਾਣ ਕਰਵਾਉਣ ਤੋਂ ਬਾਅਦ ਵਿਸ਼ਵ ਪੱਧਰ ਤੇ ਤੁਹਾਡੇ ਨਿਆਂ ਪ੍ਰਬੰਧ ਦੇ ਅਨੁਭਵ ਨੂੰ ਪੁੱਜਦਾ ਕਰਨ ਲਈ ਵੀ ਕੀ ਕੋਈ ਉਪਰਾਲਾ ਹੋ ਰਿਹਾ ਹੈ?
- ਜੀ ਹਾਂ! ਨੈਸ਼ਨਲ ਪੁਲਿਸ ਅਕਾਦਮੀ ਹੈਦਰਾਬਾਦ ਵੱਲੋਂ ਪੰਜਾਬੀ ਦੇ ਕਲਾਸਿਕ ਨਾਵਲ 'ਕੌਰਵ ਸਭਾ' ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਪ੍ਰਕਾਸ਼ਤ ਕੀਤਾ ਗਿਆ ਹੈ | ਇਕ ਹੋਰ ਕਾਨੂੰਨ ਸਬੰਧੀ ਪੁਸਤਕ ਪਹਿਲਾਂ ਪੰਜਾਬ ਸਰਕਾਰ ਵੱਲੋਂ ਛਾਪੀ ਜਾ ਚੁੱਕੀ ਹੈ ਅਤੇ ਹੁਣ ਨੈਸ਼ਨਲ ਪੁਲਿਸ ਅਕਾਦਮੀ ਹੈਦਰਾਬਾਦ ਵੱਲੋਂ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਇਕ ਹੋਰ ਪੁਸਤਕ ਪ੍ਰਕਾਸ਼ਿਤ ਹੋਣ ਦੀ ਤਿਆਰੀ ਵਿਚ ਹੈ |
? ਪੁਲਿਸ ਪ੍ਰਸ਼ਾਸਨ ਅਤੇ ਨਿਆਂ-ਪ੍ਰਬੰਧ ਸਬੰਧੀ ਤੁਹਾਡੇ ਵੱਲੋਂ ਰਚਿਤ ਸਾਹਿਤ ਨੂੰ ਕੋਈ ਮਾਣ-ਸਨਮਾਨ ਵੀ ਮਿਲਿਆ ਹੈ?
- ਜੀ ਹਾਂ! ਪੀੜ੍ਹਤ ਧਿਰਾਂ ਦੇ ਹੱਕ ਵਿਚ ਉਚ ਅਦਾਲਤਾਂ ਵੱਲੋਂ ਦਿੱਤੇ ਗਏ ਫ਼ੈਸਲਿਆਂ ਦੀ ਖ਼ੋਜ ਕਰਨ ਲਈ ਨੈਸ਼ਨਲ ਪੁਲਿਸ ਅਕਾਦਮੀ ਵੱਲੋਂ ਪ੍ਰਤਿਸ਼ਠਿਤ ਫ਼ੈਲੋਸ਼ਿਪ ਦਿੱਤੀ ਗਈ | ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ ਇਹ ਮਾਣ ਪੰਜਾਬ ਦੇ ਕਿਸੇ ਪਹਿਲੇ ਲੇਖਕ, ਸਰਕਾਰੀ ਜਾਂ ਨਿੱਜੀ ਪ੍ਰੈਕਟਿਸ ਕਰਨ ਵਾਲੇ ਵਕੀਲ ਨੂੰ ਪ੍ਰਾਪਤ ਹੈ |
? ਮੀਤ ਜੀ ਆਮ ਪਾਠਕ ਤੁਹਾਡੇ ਨਾਵਲਾਂ ਨੂੰ ਪੁਲਿਸ ਵਿਰੋਧੀ ਸਮਝਦੇ ਹਨ ਜਦੋਂ ਕਿ ਤੁਹਾਡੇ ਸਾਰੇ ਨਾਵਲ ਹਿੰਦੀ ਜਾਂ ਅੰਗਰੇਜ਼ੀ ਵਿਚ ਪੁਲਿਸ ਵਿਭਾਗ ਵੱਲੋਂ ਹੀ ਪ੍ਰਕਾਸ਼ਿਤ ਕਰਵਾਏ ਗਏ ਹਨ | ਇਹ ਆਪਾ ਵਿਰੋਧੀ ਵਰਤਾਰਾ ਕਿਉਂ?
-ਮੇਰੇ ਨਾਵਲਾਂ ਵਿਚ ਫ਼ੌਜਦਾਰੀ ਨਿਆਂ ਪ੍ਰਬੰਧ ਨੂੰ ਡੂੰਘਾਈ ਨਾਲ ਚਿਤਰਿਆ ਗਿਆ ਹੈ | ਓਪਰੀ ਨਜ਼ਰੇ ਆਮ ਆਦਮੀ ਨੂੰੂ ਇਹ ਨਾਵਲ ਪੁਲਿਸ ਵਿਰੋਧੀ ਲਗਦੇ ਹਨ | ਦਰਅਸਲ ਇਹ ਨਾਵਲ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਜਾਣ ਦੀ ਥਾਂ ਪੂਰੇ ਨਿਆਂ-ਪ੍ਰਬੰਧ ਦੀਆਂ ਤਰੁਟੀਆਂ ਨੂੰ ਉਜਾਗਰ ਕਰਦੇ ਹਨ | ਕਾਨੂੰਨੀ ਕਮੀਆਂ ਨੂੰ ਦੂਰ ਕਰੇ ਬਿਨਾਂ ਨਿਆਂ ਪ੍ਰਬੰਧ ਦਾ ਲੋਕ ਪੱਖੀ ਹੋਣਾ ਅਸੰਭਵ ਹੈ | ਪੁਲਿਸ ਪ੍ਰਬੰਧਕਾਂ ਨੂੰ ਵੀ ਇਸ ਦੀ ਭਲੀ-ਭਾਂਤ ਸਮਝ ਹੈ | ਪ੍ਰਬੰਧ ਦੀਆਂ ਕਮਜ਼ੋਰੀਆਂ ਨੂੰ ਸਮਝਣ ਲਈ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰੂ ਸਮਝਾਉਣ ਲਈ ਪੁਲਿਸ ਵਿਭਾਗ ਇਨ੍ਹਾਂ ਨਾਵਲਾਂ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ | ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਪੜ੍ਹਾਉਣ ਲਈ ਹੀ ਇਹ ਨਾਵਲ ਹਿੰਦੀ ਵਿਚ ਪ੍ਰਕਾਸ਼ਿਤ ਕੀਤੇ ਗਏ | ਇਨ੍ਹਾਂ ਨਾਵਲਾਂ ਨੂੰ ਆਈ.ਪੀ.ਐਸ. ਅਧਿਕਾਰੀਆਂ ਨੂੰ ਪੜ੍ਹਾਉਣ ਲਈ ਹੀ ਨੈਸ਼ਨਲ ਪੁਲਿਸ ਅਕਾਦਮੀ ਹੈਦਰਾਬਾਦ ਵੱਲੋਂ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਪੁਲਿਸ ਦੇ ਉਚ ਅਧਿਕਾਰੀਆਂ ਦੇ ਇਨ੍ਹਾਂ ਨਾਵਲਾਂ ਦੇ ਪੜ੍ਹੇ ਜਾਣ ਨਾਲ ਪ੍ਰਬੰਧ ਵਿਚ ਸੁਧਾਰ ਦੀ ਪ੍ਰਕਿਰਿਆ ਤੇਜ਼ ਹੋਵੇਗੀ |
? ਚਰਚਿੱਤ ਨਾਵਲ 'ਕੌਰਵ ਸਭਾ' ਬਾਰੇ ਕੋਈ ਹੋਰ ਪ੍ਰਤੀਕਰਮ?
- ਇਹ ਨਾਵਲ 31 ਦਸੰਬਰ 2012 ਨੂੰ ਭਾਰਤੀ ਪੁਲਿਸ ਦੇ ਸਭ ਤੋਂ ਵੱਧ ਸਨਮਾਨਿਤ ਅਤੇ ਵਿਦਵਾਨ ਆਈ. ਪੀ. ਐਸ. ਅਧਿਕਾਰੀ, ਪਦਮ ਸ੍ਰੀ ਐਸ. ਸੁਬਰਾਮਨੀਅਮ ਵੱਲੋਂ ਰਿਲੀਜ਼ ਕੀਤਾ ਗਿਆ ਸੀ | ਛੇ ਦਿਨਾਂ ਵਿਚ ਨਾਵਲ ਪੜ੍ਹਨ ਉਪਰੰਤ ਉਨ੍ਹਾਂ ਵੱਲੋਂ ਫ਼ੋਨ ਰਾਹੀਂ ਕੇਵਲ ਮੈਨੂੰ ਹੀ ਵਧਾਈ ਨਹੀਂ ਦਿੱਤੀ ਗਈ ਸਗੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਟੋਪਕੋਪ (TOP3OP) ਕਲੱਬ ਦੇ ਮੈਂਬਰਾਂ ਨੂੰ ਇਹ ਨਾਵਲ ਪੜ੍ਹਨ ਦੀ ਸਿਫ਼ਾਰਿਸ਼ ਕੀਤੀ ਗਈ, ਜਿਸ ਦੇ ਹਜ਼ਾਰਾਂ ਆਈ.ਪੀ.ਐਸ. ਅਧਿਕਾਰੀ ਮੈਂਬਰ ਹਨ | ਬਾਅਦ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਸ ਨਾਵਲ ਨੂੰ ਪੜ੍ਹ ਕੇ ਵਧਾਈਆਂ ਦਿੱਤੀਆਂ ਗਈਆਂ |
? ਤੁਹਾਡੀ ਕਾਨੂੰਨ ਸਬੰਧੀ ਨੈਸ਼ਨਲ ਪੁਲਿਸ ਅਕਾਦਮੀ ਹੈਦਰਾਬਾਦ ਵੱਲੋਂ ਪ੍ਰਕਾਸ਼ਿਤ ਪੁਸਤਕ ਸਬੰਧੀ ਵੀ ਕੋਈ ਚਾਨਣਾ ਪਾਉ?
-ਮੈਂ ਅਜਿਹੇ ਫ਼ੈਸਲੇ ਖ਼ੋਜ ਕੇ ਇਕੱਠੇ ਕੀਤੇ ਹਨ ਜਿਨ੍ਹਾਂ ਰਾਹੀਂ ਮੁਲਜ਼ਮ ਨੂੰ ਜੇਲ੍ਹ ਦਾ ਦਰਵਾਜ਼ਾ ਦੇਖਣਾ ਪਵੇ ਅਤੇ ਪੀੜਤ ਧਿਰ ਨੂੰ ਰਾਹਤ ਮਿਲੇ | ਦੋਸ਼ੀਆਂ ਦੇ ਜਲਦੀ ਜ਼ਮਾਨਤ 'ਤੇ ਰਿਹਾਅ ਕਰਨ ਦੇ ਵਿਰੋਧ ਵਿਚ ਉਚ ਅਦਾਲਤਾਂ ਵੱਲੋਂ ਦਿੱਤੇ ਗਏ ਫ਼ੈਸਲਿਆਂ, ਦਿਸ਼ਾ-ਨਿਰਦੇਸ਼ਾਂ ਨੂੰ ਮੈਂ ਇਕੱਠੇ ਕਰਕੇ ਇਕ ਪੁਸਤਕ ਵਿਚ ਦਰਜ ਕੀਤਾ ਹੈ ਜਿਸ ਦਾ ਨਾਂਅ ਪਰੋ-ਪਰਾਸੀਕਿਉੂਸ਼ਨ ਕੇਸ ਲਾਅ ਓਨ ਕਸਟਡੀ ਐਾਡ ਬੇਲਜ਼ ਹੈ | ਨੈਸ਼ਨਲ ਪੁਲਿਸ ਅਕਾਦਮੀ ਵੱਲੋਂ ਇਹ ਪੁਸਤਕ ਛਾਪੀ ਗਈ ਹੈ | ਇਸ ਪੁਸਤਕ ਵਿਚ 80 ਫ਼ੈਸਲੇ ਦਰਜ ਹਨ ਜਿਨ੍ਹਾਂ ਦੇ ਹਵਾਲੇ ਨਾਲ ਸੰਗੀਨ ਜੁਰਮਾਂ ਦੇ ਦੋਸ਼ੀਆਂ ਨੂੰ ਜਲਦੀ ਜਮਾਨਤ 'ਤੇ ਰਿਹਾਅ ਹੋਣ ਤੋਂ ਰੋਕਿਆ ਜਾ ਸਕੇਗਾ | ਇਸੇ ਤਰ੍ਹਾਂ ਇਕ ਹੋਰ ਪੁਸਤਕ ਵਿਚ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਫ਼ੜੇ ਗਏ ਸਰਕਾਰੀ ਦੋਸ਼ੀਆਂ ਨੂੰ ਸਜ਼ਾ ਦੇਣ ਬਾਰੇ ਉਚ ਅਦਾਲਤਾਂ ਦੇ ਫ਼ੈਸਲੇ ਦਰਜ ਹਨ | ਇਨ੍ਹਾਂ ਫ਼ੈਸਲਿਆਂ ਦੇ ਆਧਾਰ 'ਤੇ ਰਿਸ਼ਵਤ ਵਰਗੇ ਸੰਗੀਨ ਜੁਰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਨੂੰ ਸਜ਼ਾ ਕਰਵਾਉਣ ਵਿਚ ਸਰਕਾਰੀ ਵਕੀਲਾਂ ਨੂੰ ਸਹਾਇਤਾ ਮਿਲੇਗੀ ਅਤੇ ਅਦਾਲਤਾਂ ਨੂੰ ਵੀ ਇਸ ਪੁਸਤਕ ਦਾ ਲਾਭ ਮਿਲੇਗਾ | ਨੈਸ਼ਨਲ ਪੁਲਿਸ ਅਕਾਦਮੀ ਵੱਲੋਂ ਵੀ ਮੈਨੂੰ ਫ਼ੈਲੋਸ਼ਿਪ ਦਾ ਸਨਮਾਨ ਦੇਣ ਮੌਕੇ ਕਿਹਾ ਗਿਆ ਸੀ ਕਿ ਮੈਂ ਕਤਲ ਅਤੇ ਜਬਰ-ਜਨਾਹ ਦੇ ਫ਼ੈਸਲਿਆਂ ਦੀ ਵੀ ਖੋਜੀ ਪੁਸਤਕ ਲਿਖਾਂ ਤਾਂ ਜੋ ਪੇਸ਼ੇਵਰ ਦੋਸ਼ੀਆਂ ਤੋਂ ਸਮਾਜ ਨੂੰ ਰਾਹਤ ਮਿਲ ਸਕੇ | ਅਜਿਹੀ ਪੁਸਤਕ ਲਈ ਵੀ ਕੋਸ਼ਿਸ਼ ਜਾਰੀ ਹੈ |

ਪੇਸ਼ਕਸ਼: ਯਾਦਵਿੰਦਰ ਸਿੰਘ ਤਪਾ
ਅਜੀਤ ਉਪ ਦਫ਼ਤਰ ਬਰਨਾਲਾ |

ਮਿੰਨੀ ਕਹਾਣੀਆਂ

ਕਿਸਮਤ
ਕਿਉਾ ਬਾਪੂ! ਜੇ ਐਤਕੀਂ ਸਰਕਾਰ ਬਦਲ ਗਈ ਤਾਂਸਾਡੀ ਕਿਸਮਤ ਵੀ ਬਦਲ ਜਾਊਗੀ |
ਕੌਣ ਕਿਸੇ ਦੀ ਕਿਸਮਤ ਬਦਲਦੈ ਪੁੱਤ ਸਭ ਆਪੋ-ਆਪਣੀ ਬਦਲਦੇ ਐ | ਜੇ ਸਰਕਾਰ ਬਦਲਣ ਨਾਲ ਕਿਸਮਤ ਬਦਲਦੀ ਹੋਵੇ ਤਾਂਬੀਤੇ ਪੈਂਹਠ ਸਾਲਾਂ 'ਚ ਕਿੰਨੀ ਵਾਰੀ ਸਰਕਾਰਾਂ ਬਦਲੀਆਂ ਐਾ | ਆਪਾਂ ਤਾਂ ਘਾਹੀਆਂਦੇ ਪੁੱਤਾਂ ਨੇ ਘਾਹ ਈ ਖੋਤਣਾ ਏਾ, ਖੋਤੀ ਚੱਲ... |
ਵੱਡੀ ਹੈਰਾਨੀ
ਸੰਘਣੀ ਵਸੋਂ ਵਾਲੇ ਇਲਾਕੇ 'ਚ ਵੱਡੇ ਸ਼ਾਹ ਦੀ ਵਪਾਰਕ ਬਿਲਡਿੰਗ ਸੀ | ਹੁਣ ਇਸ ਦੀ ਛੱਤ ਉਤੇ ਮਾਡਲ ਸਕੂਲ ਖੁੱਲ੍ਹ ਗਿਆ, ਨਾ ਕੋਈ ਗਰਾਊਾਡ, ਨਾ ਵਿਹੜਾ... ਦਾਖਲੇ ਸਮੇਂ ਬਾਕੀ ਫੰਡਾਂਦੇ ਨਾਲ ਲਿਖਿਆ ਸੀ, 'ਮੰਥਲੀ ਸਪੋਰਟਸ ਫੰਡ ਪੰਜਾਹ ਰੁਪਏ |' ਤਿੰਨ ਸਾਲ ਦੇ ਪੋਤਰੇ ਨੂੰ ਸਕੂਲ 'ਚ ਦਾਖਲ ਕਰਵਾ ਕੇ ਹੈਰਾਨ ਹੋਇਆ ਦਾਦਾ ਸੋਚ ਰਿਹਾ ਸੀ ਕਿ ਚਲੋ ਸਪੋਰਟਸ ਫੰਡ ਤਾਂਲੈ ਲਿਆ ਪਰ ਪੱਪੂ ਨੇ ਖੇਡਣਾ ਕਿੱਥੇ ਐ |

-ਡਾ: ਇੰਦਰਜੀਤ ਸਿੰਘ ਗੋਗੋਆਣੀ
1/160, ਪ੍ਰਤਾਪ ਐਵੇਨਿਊ, ਅੰਮਿ੍ਤਸਰ |

ਦੁੱਖਸੁੱਖ
ਜਿਹੜਾ ਇਕ ਫੇਸ ਆ ਰਿਹਾ ਸੀ ਉਹ ਵੀ ਚਲੇ ਗਿਆ | ਬਿਜਲੀ ਬੰਦ ਹੋ ਗਈ | ਹੌਲੀ-ਹੌਲੀ ਚਲਦੇ ਪੱਖੇ ਵੀ ਬੰਦ ਹੋ ਗਏ | ਗਰਮੀ ਆਪਣਾ ਰੰਗ ਦਿਖਾਉਣਲੱਗੀ |
ਬੱਚੇ ਹੌਲੀ-ਹੌਲੀ ਕਮਰਿਆਂ'ਚੋਂ ਨਿਕਲ ਕੇ ਛੱਤ ਉਪਰ ਜਾ ਪਏ | ਪਰ ਉਹ ਦੋਵੇਂ ਮੀਆਂ-ਬੀਵੀ ਕਮਰੇ 'ਚੋਂ ਬਾਹਰ ਨਹੀਂਨਿਕਲੇ |
ਸਵੇਰੇ ਉਠਦਿਆਂ ਬੰਤਾ ਸਿੰਘ ਦੀ ਪੋਤੀ ਨੇ ਪੁੱਛਿਆ, 'ਦਾਦੂ ਤੁਹਾਨੂੰ ਗਰਮੀ ਨਹੀਂਸੀ ਲਗਦੀ, ਤੁਸੀਂਅੰਦਰ ਹੀ ਪਏ ਰਹੇ |'
ਬੇਟਾ ਗਰਮੀ ਤਾਂਲਗਦੀ ਸੀ ਪਰ ਤੇਰੀ ਦਾਦੀ ਮਾਂਉਠ ਕੇ ਪੌੜੀਆਂ ਨਹੀਂਸੀ ਚੜ੍ਹ ਸਕਦੀ, ਉਸ ਨੂੰ ਤਕਲੀਫ਼ ਸੀ | ਇਸ ਕਰਕੇ ਮੈਂ ਉਸ ਨੂੰ ਇਕੱਲੀ ਛੱਡ ਕੇ ਨਹੀਂਆਇਆ |
ਲਾਵਾਂ ਵੇਲੇ ਆਪਸ ਵਿਚ ਬਚਨ ਦਿੱਤਾ ਸੀ ਕਿ ਦੁੱਖ-ਸੁੱਖ ਵੇਲੇ ਇਕ-ਦੂਜੇ ਦਾ ਸਾਥ ਨਹੀਂਛੱਡਾਂਗੇ | ਸੋ, ਬਚਨ ਨਿਭਾਅ ਰਹੇ ਹਾਂ | ਜ਼ਿੰਦਗੀ ਖੁਸ਼ੀ ਭਰਪੂਰ ਗੁਜ਼ਰ ਰਹੀ ਹੈ |

-ਭੁਪਿੰਦਰ ਉਸਤਾਦ
ਈ. ਜੀ. 919, ਗੋਬਿੰਦਗੜ੍ਹ, ਜਲੰਧਰ ਸ਼ਹਿਰ |
ਮੋਬਾਈਲ : 98726-08542.

ਆਓ, ਕੁਝ 'ਧੀ ਪੰਜਾਬ' ਤੋਂ ਸਿੱਖੀਏ

17 ਮਾਰਚ ਨੂੰ ਛਪੇ 'ਅਜੀਤ ਮੈਗਜ਼ੀਨ' 'ਚ ਮੇਰੇ 'ਬਾਗ਼-ਬਗੀਚਾ' ਕਾਲਮ ਵਿਚਲੀ 'ਫੁੱਲ-ਬੂਟਿਆਂ ਦੀ ਸੁਰਖੀ-ਬਿੰਦੀ' ਤੋਂ ਅਤਿ ਪ੍ਰਭਾਵਿਤ ਹੋਈ ਹੁਸ਼ਿਆਰਪੁਰ ਦੀ ਕਾਕੀ ਸਿਮਰਨ ਦੁਆਰਾ ਭੇਜੀ ਈ-ਮੇਲ ਮਿਲੀ | ਬੜੀ ਖੁਸ਼ੀ ਹੋਈਉਸ ਦੁਆਰਾ ਭੇਜੀਆਂ ਉਸ ਦੇ ਆਪਣੇ ਘਰ ਦੇ ਬਾਹਰਵਾਰ ਰੰਗੀਨ ਫੁੱਲਾਂਦੀ ਜੋ 'ਬਹਾਰ' ਉਸ ਆਪ ਲਗਾਈ ਹੈ, ਉਸ ਦੀਆਂਫੋਟੋਆਂਵੇਖ (ਮੈਂ ਉਸ ਕੋਲੋਂ ਅਗਾਊਾ ਸਹਿਮਤੀ ਲੈ ਇਹ ਆਪ ਸਭ ਨੂੰ ਵਿਖਾ ਰਿਹਾ ਹਾਂ) |
ਘਰ ਅੰਦਰ ਤਾਂ ਕਈ ਸੱਜਣ ਬਗੀਚੀ ਦਾ ਆਨੰਦ ਲੈਣ ਲਈ ਮਿਹਨਤ ਕਰਦੇ ਹਨ ਪਰ ਬਾਹਰਲੀ ਕੰਧ ਨਾਲ ਫੁੱਲ-ਬੂਟੇ ਉਗਾ ਕੇ ਇਸ ਬਾਲੜੀ ਨੇ ਆਲਾ-ਦੁਆਲਾ ਸੰੁਦਰ ਕਰਨ 'ਚ ਜੋ ਯੋਗਦਾਨ ਪਾਇਆਹੈ, ਉਹ ਉਚੇਚੀ ਸਰਾਹਨਾ ਦਾ ਹੱਕਦਾਰ ਹੈ |
ਪਿਛਲੇ ਕਾਲਮ 'ਚ ਮੇਰੇ ਦੁਆਰਾ ਅਮਰੀਕਾ ਅਤੇ ਕੈਨੇਡਾ ਸ਼ਹਿਰਾਂ ਦੇ ਬਜ਼ਾਰਾਂ 'ਚ ਫੁੱਲ-ਟੋਕਰੀਆਂ 'ਚੋਂ ਲਮਕਦੇ ਫੁੱਲਾਂਦੇ ਗੁੱਛਿਆਂ ਨੂੰ ਵੇਖ, ਪ੍ਰਭਾਵਿਤ ਹੋ, ਸਿਮਰਨ ਲੋਚਦੀ ਹੈ, 'ਉਸ ਦੇ ਸ਼ਹਿਰ ਹੁਸ਼ਿਆਰਪੁਰ 'ਚ ਇਹੋ ਜਿਹਾ ਉਪਰਾਲਾ ਕਿਉਾ ਨਹੀਂ ਹੁੰਦਾ ਜਾਂ ਹੋ ਸਕਦਾ?' ਅੱਗੋਂ ਉਹ ਖਾਹਿਸ਼ ਜ਼ਾਹਰ ਕਰਦੀ ਹੈ, 'ਮੇਰਾ ਸੁਪਨਾ ਹੈ ਕਿ ਇਸ ਪੀਰਾਂ, ਪੈਗ਼ੰਬਰਾਂ ਦੀ ਧਰਤੀ ਹੁਸ਼ਿਆਰਪੁਰ ਦੇ ਬਜ਼ਾਰਾਂ, ਸੜਕਾਂ ਵੀ ਇਉਾ ਹੀ ਫੁੱਲ-ਬੂਟਿਆਂ ਦੀ ਰੰਗੀਨੀ ਬਖੇਰਨ', ਮੇਰੇ ਕੋਲੋਂ ਯੋਗਦਾਨ ਦੀ ਆਸ ਕਰਦੀ ਹੈ, ਇਸ ਸਬੰਧੀ |
ਬਾਗ-ਬਗੀਚਾ ਦੇ ਪਾਠਕ ਅਕਸਰ ਮੇਰੇ ਨਾਲ ਈ-ਮੇਲ ਰਾਹੀਂ ਕੁਝ ਸਬੰਧਤ ਜਾਣਕਾਰੀ ਲੈਣ ਲਈ ਸੰਪਰਕ ਕਰਦੇ ਰਹਿੰਦੇ ਹਨ | ਪਰ ਨਵੀਂਪੀੜ੍ਹੀ ਦੀ ਤਰਜ਼ਮਾਨੀ ਕਰਦੀ ਇਸ ਬੱਚੀ ਦੀ ਈ-ਮੇਲ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ |
ਮੈਂ ਜੋ ਥੋੜ੍ਹਾ ਵਕਤ ਲਗਾ ਲੈਂਡਸਕੇਪਿੰਗ/ਬਾਗਬਾਨੀ ਵਿਸ਼ੇ ਸਬੰਧੀ ਆਪਣੀ ਪੜ੍ਹਾਈ ਅਤੇ ਤਜਰਬੇ ਦੇ ਆਧਾਰ 'ਤੇ ਕੁਝ ਨੁਕਤੇ ਪਾਠਕਾਂ ਨਾਲ ਸਾਂਝੇ ਕਰਦਾ ਆ ਰਿਹਾ ਹਾਂ, ਉਸ ਦਾ ਮੁੱਖ ਉਦੇਸ਼ ਹੀ ਇਹੋ ਹੈ ਕਿ ਪ੍ਰਕਿਰਤਿਕ ਦੇਣ 'ਫੁੱਲ-ਬੂਟਿਆਂ ਦੇ ਸੁਚਾਰੂ ਢੰਗ ਨਾਲ ਇਸਤੇਮਾਲ ਕਰਦਿਆਂ, ਰੱਖ-ਰਖਾਓ ਕਰਦਿਆਂ, ਕਿਵੇਂ ਅਸੀਂਆਪਣੇ ਆਲੇ-ਦੁਆਲੇ ਨੂੰ ਰੰਗੀਨ, ਹੁਸੀਨ ਅਤੇ ਸਵੱਛ ਬਣਾਈਏ |'
'ਪੰਜਾਬ ਦੀ ਧੀ' ਸਿਮਰਨ ਦੀ ਇਸ ਈ-ਮੇਲ ਨਾਲ ਮੈਨੂੰ 'ਬਲ' ਮਿਲਿਆ ਹੈ ਅਤੇ ਮੈਂ ਮਹਿਸੂਸ ਕੀਤਾ ਹੈ ਕਿ ਮੇਰੀ ਨਿਮਾਣੀ ਕੋਸ਼ਿਸ਼ 'ਅਜਾੲੀਂ' ਨਹੀਂ ਜਾ ਰਹੀ | ਜੋ 'ਜਾਗ' ਮੈਂ ਲਗਾਉਾਦਾ ਆ ਰਿਹਾ ਹਾਂ, ਉਸ ਦਾ ਕੁਝ ਤਾਂਸਾਰਥਿਕ ਅਸਰ ਹੋ ਹੀ ਰਿਹਾ ਹੈ |
ਮੈਂ ਧੰਨਵਾਦੀ ਹਾਂ ਬਰਜਿੰਦਰ ਭਾਅ ਜੀ ਦਾ, ਜੋ ਆਪ ਬਹੁਤ ਵੱਡੇ ਪੱਧਰ 'ਤੇ 'ਅਜੀਤ ਹਰਿਆਵਲ ਲਹਿਰ' ਰਾਹੀਂ ਆਲਾ-ਦੁਆਲਾ, ਸੰੁਦਰ ਅਤੇ ਸਵੱਛ ਬਣਾਉਣ ਦਾ ਉਪਰਾਲਾ ਕਰ ਰਹੇ ਹਨ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ, ਆਪਣਾ ਤੁਛ ਯੋਗਦਾਨ ਪਾਉਣ ਦਾ |

ਬਾਗ਼-ਬਗੀਚਾ
ਸੁਰਿੰਦਰਪਾਲ ਸਿੰਘ ਦੁਸਾਂਝ
dosanjhsps0yahoo.com

ਫਜ਼ੂਲ ਦੀਆਂ ਰਸਮਾਂ ਨੇ ਖ਼ੁਸ਼ੀਆਂ ਤੋਂ ਸੱਖਣੇ ਕਰ ਦਿੱਤੇ ਵਿਆਹ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਹੁਣ ਮਨੋਰੰਜਨ ਦੇ ਸਾਧਨ ਵਲ ਆ ਜਾਓ | ਸਟੇਜ 'ਤੇ ਮਹਿੰਗੇ ਤੋਂ ਮਹਿੰਗਾ ਕਲਾਕਾਰ, ਅੱਧ ਨੰਗੀਆਂ ਲੜਕੀਆਂ, ਕੈਬਰੇ ਲੜਕੀਆਂ, ਅਸ਼ਲੀਲ ਅੰਦਾਜ਼ ਵਿਚ ਨੱਚਦੀਆਂ ਨਜ਼ਰ ਆਉਣਗੀਆਂ | ਹੋਰ ਤਾਂਹੋਰ ਅੱਜਕਲ੍ਹ ਵਿਆਹ ਦੀ ਪਾਰਟੀ ਦਿਨ ਦੀ ਹੋਵੇ ਜਾਂ ਰਾਤ ਦੀ ਹੋਵੇ, ਇਕ ਨਵਾਂਹੀ ਰਿਵਾਜ ਪੰਜਾਬੀਆਂ ਨੇ ਚਲਾ ਦਿੱਤਾ ਹੈ | ਬਿਲਕੁਲ ਅੱਧ ਨੰਗੇ ਕੱਪੜਿਆਂ ਵਿਚ ਟੀਨ ਏਜ਼ਰ ਲੜਕੀਆਂ ਬਰਾਤ ਨੂੰ ਸ਼ਰਾਬ ਵਰਤਾਅ ਰਹੀਆਂਹੁੰਦੀਆਂਹਨ | ਮੈਂ ਸਮਝਦਾ ਹਾਂਕਿ ਪੰਜਾਬੀਆਂ ਦੀ ਇਹ ਨੈਤਿਕ ਪੱਖ ਤੋਂ ਘੋਰ ਗਿਰਾਵਟ ਦੀ ਨਿਸ਼ਾਨੀ ਹੀ ਹੈ | ਜੇਕਰ ਤੁਸੀਂਕਿਸੇ ਦੀ ਧੈਣ-ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂਘੱਟ ਤੋਂ ਘੱਟ ਉਨ੍ਹਾਂਲੜਕੀਆਂ ਦੀ ਨੌਕਰੀ ਦੀ ਮਜਬੂਰੀ ਕਾਰਨ ਉਨ੍ਹਾਂਨੂੰ ਅੱਧਨੰਗੀ ਹਾਲਤ ਵਿਚ ਤਾਂਲੋਕਾਂ ਸਾਹਮਣੇ ਪੇਸ਼ਨਾ ਹੋਣ ਦਿਓ... ਪਤਾ ਨਹੀਂਸਾਡੇ ਬੁੱਧੀਜੀਵੀ ਧਾਰਮਿਕ ਸੰਸਥਾਵਾਂ ਦੇ ਮੁਖੀ ਤੇ ਲੀਡਰ ਲੋਕ ਕਿਸ ਮਜਬੂਰੀ ਕਾਰਨ ਇਸ ਘੋਰ ਨੈਤਿਕ ਕੁਰੀਤੀ ਵਿਰੁੱਧਬੋਲ ਨਹੀਂਰਹੇ? ਪਰਿਵਾਰਾਂ ਵਿਚ ਹੋ ਰਹੇ ਨੈਤਿਕ ਘਾਣ ਦਾ ਕਾਰਨ ਵੀ ਸ਼ਾਇਦ ਇਹ ਨਾਚ ਗਾਣੇ ਹਨ | ਸ਼ਰਾਬ ਪੀ ਕੇ ਕਈ ਆਪੇ ਤੋਂ ਬਾਹਰ ਹੋ ਜਾਂਦੇ ਹਨ, ਨਸ਼ੇ ਵਿਚ ਨੋਟਾਂ ਤੇ ਨੋਟ ਵਾਰੀ ਜਾਣਗੇ, ਕਈ ਤਾਂ ਲੜਕੀਆਂ ਨਾਲ ਨੱਚਣ ਦੀ ਜ਼ਿੱਦ ਕਰਦੇ ਐ, ਕਈ ਬਰਾਤੀ ਸ਼ਰਾਬ ਦੇ ਨਸ਼ੇ ਵਿਚ ਹਵਾਈ ਫਾਇਰ ਕਰਨ ਲੱਗ ਜਾਂਦੇ ਹਨ, ਅਖ਼ਬਾਰ ਵਿਚ ਇਸ ਸਬੰਧੀ ਕਈ ਘਟਨਾਵਾਂ ਪੜ੍ਹਦੇ ਹਾਂ ਕਿ ਵਿਆਹ ਵਿਚ ਗੋਲੀਆਂ ਚਲਾਉਣ ਕਾਰਨ ਬਰਾਤੀਦੀ ਮੌਤ, ਇਕ ਦੋ ਕੇਸਾਂ ਵਿਚ ਤਾਂ ਲਾੜੇ ਦੀ ਵੀ ਮੌਤ ਹੋ ਗਈ ਸੀ | ਇਕ ਕੇਸ ਵਿਚ ਸ਼ਰਾਬ ਨੂੰ ਨਸ਼ੇ ਵਿਚ ਇਕ ਬਰਾਤੀ ਨੇ ਮਸ਼ਹੂਰ ਕਲਾਕਾਰ ਦੇ ਗੋਲੀ ਮਾਰ ਦਿੱਤੀ ਸੀ |
ਇਕ ਆਮ ਆਦਮੀ ਵੱਧ ਤੋਂ ਵੱਧ 500-600 ਗ੍ਰਾਮ ਖੁਰਾਕ ਹੀ ਖਾ ਸਕਦਾ ਹੈ, ਪਰ ਵਿਆਹ ਸ਼ਾਦੀਆਂ ਵਿਚ ਕਾਫ਼ੀ, ਕੋਲਡ ਡਿ੍ੰਕ, ਚਾਟ, ਗੋਲਗੱਪੇ, ਜੂਸ, ਤਰ੍ਹਾਂ-ਤਰ੍ਹਾਂ ਦੇ ਚਿਕਨ, ਮੀਟ, ਪਨੀਰ ਦੀਆਂ ਆਈਟਮਾਂ ਚਾਵਲ, ਨਾਨ, ਕਈ ਤਰ੍ਹਾਂ ਦੀਆਂ ਆਈਸਕ੍ਰੀਮਾਂ ਅਤੇ ਹੋਰ ਕਈ ਤਰ੍ਹਾਂ ਦੇ ਸਵਾਦਿਸ਼ਟ ਖਾਣੇ ਪਰੋਸੇ ਹੁੰਦੇ ਹਨ | ਨਾ ਚਾਹੁੰਦੇ ਹੋਏ ਵੀ ਕਈ ਲੋਕ ਲਾਲਚ ਵਸ ਵੱਧ ਖਾ ਘਰੇ ਜਾ ਕੇ ਬਿਮਾਰ ਹੋ ਜਾਂਦੇ ਹਨ |
ਪਹਿਲਾਂ ਲੋਕ ਲੜਕੀ ਨੂੰ ਡੋਲੀ ਦੀ ਰਸਮ ਨਾਲ ਘਰੋਂ ਵਿਦਾ ਕਰਦੇ ਸਨ | ਡੋਲੀ ਦੀ ਰਸਮ ਵੇਲੇ ਮਾਹੌਲ ਗਮਗੀਨ, ਉਦਾਸੀ ਭਰਿਆ ਹੁੰਦਾ ਸੀ | ਬੈਂਡ ਵਾਜੇ ਵਾਲੇ ਵਿਦਾਈ ਧੁਨਾਂ ਕੱਢਦੇ ਤੇ ਪਰਿਵਾਰਕ ਮੈਂਬਰ ਲਾੜੀ ਦੀਆਂ ਸਹੇਲੀਆਂ, ਭੈਣਾਂ ਵਿਛੋੜੇ ਦੇ ਗੀਤ ਗਾ-ਗਾ ਸਭ ਦੀਆਂ ਅੱਖਾਂ ਵਿਚੋਂ ਹੰਝੂ ਲਿਆ ਦਿੰਦੀਆਂ ਸਨ | ਇਸ ਰਸਮ ਵੇਲੇ ਗਾਏ ਜਾਂਦੇ ਗੀਤ ਮੋਹ ਤਰਲੇ ਵਾਲੇ ਹੁੰਦੇ ਸਨ, '...ਤੇਰੇ ਮਹਿਲਾਂ ਵਿਚ ਬਾਬੁਲਾ... ਵੇ ਗੁੱਡੀਆਂ... ਕੌਣ... ਖੇਡੂ?... ਮੇਰੀਆਂ ਖੇਡਣ... ਪੋਤਰੀਆਂ ਤੂੰ ਧੀਏ... ਘਰ ਜਾ ਆਪਣੇ |' 'ਸਾਡਾ ਚਿੜੀਆਂ ਦਾ ਚੰਬਾ ਵੇ... ਬਾਬਲ ਅਸਾਂ ਉੱਡ ਜਾਣਾ | ... ਸਾਡੀ ਲੰਬੀ ਉਡਾਰੀ ਵੇ... | ਇਸ ਤਰ੍ਹਾਂ ਵਿੱਛੜ ਰਹੀ ਧੀ ਦਾ ਪਰਿਵਾਰਕ ਮੈਂਬਰਾਂ, ਭਾਬੀਆਂ-ਭੈਣਾਂ, ਭਰਾਵਾਂ ਸਹੇਲੀਆਂ ਨੂੰ ਜੱਫੀ ਪਾ-ਪਾ ਮਿਲਣਾ ਇਕ ਅਜੀਬ ਗ਼ਮ ਭਰਿਆ ਮਾਹੌਲ ਸਿਰਜ ਦਿੰਦਾ ਸੀ | ਡੋਲੀ ਦੇ ਉੱਤੋਂ ਦੀ ਚਾਵਲ, ਦਾਣੇ ਦੀਆਂ ਮੁੱਠੀਆਂ ਭਰ-ਭਰ ਪਿੱਛੇ ਸੁੱਟਣੀਆਂ ਤੇ ਲਾੜੇ ਵਾਲਿਆਂ ਦੀ ਤਰਫ਼ੋਂ ਖੁਸ਼ੀ ਵਿਚ ਗੁਥਲੀਆਂ ਵਿਚ ਭਰੇ ਪੈਸੇ, ਡਬਲ ਪੈਸੇ, ਬਰਾਤ ਦੇ ਉਤੋਂ ਦੀ ਵਾਰ-ਵਾਰ ਮੁੱਠਾਂ ਭਰ ਭਰ ਕੇ ਸੁੱਟੇ ਜਾਂਦੇ ਸਨ | ਪਰ ਅੱਜਕਲ੍ਹ ਤਾਂ ਇਹ ਰਸਮਾਂ ਬੀਤੇ ਦੀ ਕਹਾਣੀ ਬਣ ਗਈਆਂ ਹਨ | ਕੋਈ ਵਿਰਲਾ ਹੀ ਕੁੜੀ ਦੀ ਡੋਲੀ ਘਰੋਂ ਤੋਰਦਾ ਹੈ, ਜ਼ਿਆਦਾਤਰ ਤਾਂ ਹੁਣ ਡੋਲੀ ਦੀ ਰਸਮ ਮੈਰਿਜ ਪੈਲੇਸ ਵਿਚ ਹੀ ਜਲਦੀ-ਜਲਦੀ ਕਸਮ ਸਮਝ ਕੇ ਨਿਪਟਾ ਦਿੰਦੇ ਹਨ |
ਇਸ ਤਰ੍ਹਾਂ ਵਿਆਹ ਸ਼ਾਦੀਆਂ ਦੀਆਂ ਰਸਮਾਂ ਦਿਨੋ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ | ਇਹ ਵਧ ਰਹੀ ਕੁਰੀਤੀ ਭਾਰਤ ਵਰਗੇ ਗ਼ਰੀਬ ਦੇਸ਼, ਖਾਸ ਕਰਕੇ ਪੰਜਾਬ ਤੇ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਹੈ? ਵਿਆਹ ਵਰਗੀ ਪਵਿੱਤਰ ਰਸਮ ਨੂੰ ਲੋਕ ਫੋਕੀ ਚੌਧਰਬਾਜ਼ੀ, ਮੁਕਾਬਲੇਬਾਜ਼ੀ ਦੀ ਰਸਮ ਬਣਾ ਰਹੇ ਹਨ | ਅਮੀਰ ਤਬਕਾ ਤਾਂ ਆਪਣੀ ਹੈਂਕੜਬਾਜ਼ੀ ਕਰਕੇ ਇਹ ਸਭ ਕਰ ਸਕਦਾ ਹੈ | ਪ੍ਰੰਤੂ ਇਸ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਗ਼ਰੀਬ ਮੱਧਵਰਗੀ ਪਰਿਵਾਰਾਂ ਨੂੰ ਹੋ ਰਿਹਾ ਹੈ | ਦੂਜਿਆਂ ਦੀ ਦੇਖਾਦੇਖੀ ਉਹ ਵੀ ਅਮੀਰਾਂ ਦੀ ਬਰਾਬਰੀ ਕਰਨ ਲਈ ਵਿਆਹ ਸ਼ਾਦੀਆਂ 'ਤੇ ਖਰਚੇ ਲਈ ਕਰਜ਼ੇ ਚੁੱਕਦੇ ਹਨ ਤੇ ਘਰ ਫੂਕ ਤਮਾਸ਼ਾ ਦੇਖਣ ਵਾਲੀ ਮਿਸਾਲ ਬਣ ਬੈਠਦੇ ਹਨ? ਜ਼ਰਾ ਧਿਆਨ ਨਾਲ ਸੋਚੋ?... ਵਿਆਹ ਸ਼ਾਦੀ ਦੀ ਇਕ ਦਿਨ ਦੀ ਰਸਮ ਲਈ ਲੱਖਾਂ ਕਰੋੜਾਂ ਰੁਪਏ ਖਰਚ ਕਰ ਦੇਣੇ ਕਿੱਥੋਂ ਦੀ ਅਕਲਮੰਦੀ ਹੈ? ਮੁਕਾਬਲੇਬਾਜ਼ੀ ਤੇ ਫਜ਼ੂਲ ਦਿਖਾਵੇ ਦੇ ਨਾਂਅ 'ਤੇ ਖਾਣ ਪੀਣ ਦੇ ਵੱਧ ਤੋਂ ਵੱਧ ਸਟਾਲ ਲਾਉਣੇ ਅੰਨ ਦੀ ਬਰਬਾਦੀ ਹੈ? ਕਹਿਣ ਨੂੰ ਤਾਂ ਸਰਕਾਰ ਨੇ 'ਗੈਸਟ ਕੰਟਰੋਲ ਐਕਟ' ਵਰਗੇ ਕਾਨੂੰਨ ਬਣਾਏ ਹਨ, ਪਰ ਇਨ੍ਹਾਂ ਦੀ ਪਾਲਣਾ ਕਿੱਥੇ ਹੁੰਦੀ ਹੈ? ਕਾਨੂੰਨ ਬਣਾਉਣ ਵਾਲੇ ਆਪ ਹੀ ਵੱਡੇ-ਵੱਡੇ ਲੀਡਰ, ਮੰਤਰੀ, ਇੱਜ਼ਤਦਾਰ ਸੰਸਥਾਵਾਂ ਦੇ ਪ੍ਰਧਾਨ ਆਦਿ ਅਜਿਹੀਆਂ ਰਸਮਾਂ 'ਤੇ ਫਜ਼ੂਲ ਕਰੋੜਾਂ ਰੁਪਏ ਫੂਕ ਰਹੇ ਹਨ | ਜਿਸ ਤਰ੍ਹਾਂ ਤਾਮਿਲਨਾਡੂ ਦੀ ਮੁੱਖ ਮੰਤਰੀ ਜਯਾ ਲਲਿਤਾ ਦੇ ਪੁੱਤਰ ਦੀ ਸ਼ਾਦੀ ਸਮੇਂ ਪਦਮ ਵਿਭੂਸ਼ਣ ਐਵਾਰਡ ਪ੍ਰਾਪਤ ਪੰਜਾਬੀ ਉਦਯੋਗਪਤੀ ਸੰਤ ਸਿੰਘ ਛਤਵਾਲ ਤੇ ਹੋਰ ਕਈ ਲੋਕ ਸ਼ਾਮਲ ਸਨ | ਮੈਂਬਰਾਂ, ਸਿਆਸਤਦਾਨਾਂ, ਉਦਯੋਗਪਤੀਆਂ ਦੇ ਬੇਟੇ ਬੇਟੀਆਂ ਦੀਆਂ ਸ਼ਾਦੀਆਂ ਸੰਬੰਧੀ ਅਖ਼ਬਾਰਾਂ, ਟੀ. ਵੀ. ਭਰੇ ਪਏ ਹਨ ਕਿ ਫਲਾਣੇ ਦੇ ਬੇਟੇ-ਬੇਟੀਆਂ ਦੀ ਸ਼ਾਦੀ 'ਤੇ ਏਨੇ ਕਰੋੜ ਰੁਪਏ ਲਾਏ, ਫਲਾਣੇ ਮੁੱਖ ਮੰਤਰੀ ਨੇ ਏਨੇ ਕਰੋੜ ਬੇਟੀ ਦੇ ਵਿਆਹ 'ਤੇ ਖਰਚੇ ਆਦਿ |
ਦੇਸ਼ ਦੇ ਲੀਡਰਾਂ, ਬੁੱਧੀਜੀਵੀਆਂ, ਧਾਰਮਿਕ ਅਦਾਰਿਆਂ ਨੂੰ ਇਸ ਸੰਬੰਧੀ ਸੋਚਣਾ ਚਾਹੀਦਾ ਹੈ ਅਤੇ ਸਾਦੇ ਵਿਆਹ-ਸ਼ਾਦੀ ਸਮਾਗਮ ਕਰਨ ਸਬੰਧੀ ਲੋਕ ਰਾਏ ਪੈਦਾ ਕਰਨੀ ਚਾਹੀਦੀ ਹੈ | ਇਸ ਸਬੰਧੀ ਕੀਤੇ ਉਪਰਾਲਿਆਂ ਵਿਚ ਸਿੱਖਾਂ ਦੀ ਨਾਮਧਾਰੀ ਜਮਾਤ ਨੇ ਸ਼ਲਾਘਾਯੋਗ ਰਿਵਾਜ ਬਣਾਏ ਹਨ | ਇਕੋ ਸਮੇਂ ਬਿਲਕੁਲ ਸਾਦੇ ਤਰੀਕੇ ਨਾਲ ਸੈਂਕੜੇ ਲੜਕੇ ਲੜਕੀਆਂ ਦੇ ਵਿਆਹ, ਅਨੰਦਕਾਰਜ ਇਕੱਠੇ ਹੀ ਕੀਤੇ ਜਾ ਰਹੇ ਹਨ | ਕੋਈ ਫਜ਼ੂਲ ਦਿਖਾਵਾ, ਦਾਜ-ਦਹੇਜ ਨਹੀਂ, ਲੋਕਾਂ ਨੂੰ ਨਾਮਧਾਰੀ ਸਮਾਜ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ | ਅੱਤਵਾਦ ਦੇ ਦਿਨਾਂ ਵਿਚ ਵੀ ਖਾੜਕੂਆਂ ਨੇ ਸਾਦੇ ਵਿਆਹ ਕਰਨ, ਵੱਧ ਤੋਂ ਵੱਧ 11 ਬੰਦੇ ਬਾਰਾਤ ਲੈ ਕੇ ਜਾਣ ਦੀ ਪੈਰਵੀ ਕੀਤੀ ਸੀ | ਲੋਕ ਤਕਰੀਬਨ ਉਸੇ ਮੁਤਾਬਿਕ ਸਾਦੇ ਵਿਆਹ ਸ਼ਾਦੀਆਂ ਕਰਨ ਲੱਗ ਪਏ ਸਨ | ਉਸ ਸਮੇਂ ਸਭ ਤੋਂ ਵੱਧ ਖੁਸ਼ੀ ਮੱਧਵਰਗੀ ਪਰਿਵਾਰਾਂ ਨੂੰ ਹੋਈ ਸੀ |
ਟੀ. ਵੀ. 'ਤੇ ਚੱਲੇ ਅਸ਼ਲੀਲ ਸੀਰੀਅਲ 'ਰਾਖੀ ਕਾ ਸਵੰਬਰ', 'ਰਾਹੁਲ ਕਾ ਸਵੰਬਰ', 'ਬਿੱਗ ਬੌਸ' ਆਦਿ ਦੇਖ-ਦੇਖ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੀ ਗ਼ੁਲਾਮ ਹੋ ਰਹੀ ਤੇ ਉਨ੍ਹਾਂ ਨੇ ਵਿਆਹ ਸ਼ਾਦੀ ਵਰਗੀ ਪਵਿੱਤਰ ਰਸਮ ਨੂੰ ਵਪਾਰਕ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ | ਕਈ ਨੌਜਵਾਨ ਲੜਕੇ ਲੜਕੀਆਂ ਆਪਣੀ ਸ਼ਾਦੀ ਦਾ ਫੈਸਲਾ ਆਪਣੇ ਮਾਂ-ਬਾਪ ਨੂੰ ਹੁਕਮ ਦੇਣ ਵਾਂਗ ਸੁਣਾ ਦਿੰਦੇ ਹਨ ਤੇ ਕਈ ਸ਼ਾਦੀ ਕਰਨ ਤੋਂ ਬਾਅਦ ਇਸ ਦੀ ਸੂਚਨਾ ਮਾਂ-ਬਾਪ ਨੂੰ ਦਿੰਦੇ ਹਨ? ਵਿਦੇਸ਼ ਜਾਣ ਦੀ ਲਾਲਸਾ ਕਾਰਨ ਕਈ ਬੇਵਕੂਫ਼ ਇਸ ਪਵਿੱਤਰ ਰਸਮ ਨੂੰ ਬਦਨਾਮ ਕਰਨ ਤੱਕ ਜਾਂਦੇ ਹਨ | ਕਈ ਕੇਸਾਂ ਵਿਚ ਭੈਣ-ਭਰਾ, ਚਾਚੇ-ਭਤੀਜਿਆਂ, ਨਜ਼ਦੀਕੀ ਰਿਸ਼ਤੇਦਾਰ ਆਪਸੀ ਵਿਆਹ ਦਿਖਾਉਣ ਦੀ ਖਾਤਿਰ ਸ੍ਰੀ ਗੁਰੂ ਗਰੰਥ ਸਾਹਿਬ ਦੁਆਲੇ ਲਾਵਾਂ ਲੈਂਦੇ ਹਨ | ਡਰਾਮੇਬਾਜ਼ੀ ਕਰਦੇ ਹਨ, ਇਹ ਇਕ ਘੋਰ ਪਾਪ ਹੈ? ਓ ਪੰਜਾਬੀਓ... ਓ ਨੌਜਵਾਨੋ... ਆਪਣੀ ਕੌਮ ਦੇ ਇਤਿਹਾਸ ਵੱਲ ਕੁਝ ਨਿਗ੍ਹਾ ਮਾਰੋ?... ਘੋਰ ਗਿਰਾਵਟ ਵੱਲ ਨਾ ਜਾਵੋ? ਅੱਜਕਲ੍ਹ ਪਤੀ-ਪਤਨੀ ਦੇ ਰਿਸ਼ਤਿਆਂ, ਆਪਸੀ ਰਿਸ਼ਤਿਆਂ ਵਿਚ ਜੋ ਘਾਟ ਨਜ਼ਰ ਆ ਰਹੀ ਹੈ, ਮਾਰ-ਕੁੱਟ, ਤਲਾਕ ਦੇਣ, ਸਾੜ-ਫੂਕ, ਅਦਾਲਤੀ ਚੱਕਰ, ਦਿਨੋ ਦਿਨ ਵਧ ਰਹੇ ਹਨ | ਇਸ ਦਾ ਕਾਰਨ ਮੈਂ ਪੰਜਾਬੀਆਂ ਵਿਚ ਆਈ ਨੈਤਿਕ ਗਿਰਾਵਟੀ ਸਮਝਦਾ ਹਾਂ |
ਆਖਰ 'ਤੇ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਪੰਜਾਬੀਓ! ਆਪਣੀਆਂ ਜੜ੍ਹਾਂ ਨਾਲ ਜੁੜੋ, ਇਹ ਧਰਤੀ ਗੁਰੂਆਂ-ਪੀਰਾਂ, ਸੰਤਾਂ-ਮਹਾਤਮਾਵਾਂ ਦੀ ਧਰਤੀ ਹੈ | ਨੈਤਿਕ ਗਿਰਾਵਟ ਵੱਲ ਨਾ ਜਾਓ | ਹੁਣ ਵੀ ਸੰਭਲ ਜਾਓ | ਆਪਣੇ ਬੱਚੇ ਬੱਚੀਆਂ ਦੇ ਸਾਦੇ ਢੰਗ ਨਾਲ ਵਿਆਹ ਕਰੋ | ਪੁਰਾਣੇ ਸਮਿਆਂ ਵਾਲਾ ਪਰਿਵਾਰਕ ਮੋਹ ਪਿਆਰ, ਭਰਾਤਰੀਭਾਵ ਅਪਨਾਉ | ਇਨ੍ਹਾਂ ਫਜ਼ੂਲ ਖਰਚਿਆਂ ਨੂੰ ਰੋਕੋ ਤੇ ਜੋ ਪੈਸੇ ਬਚਦੇ ਹਨ, ਉਨ੍ਹਾਂ ਨੂੰ ਬਿਮਾਰੀ ਕਾਰਨ ਇਲਾਜਖੁਣੋ ਤੜਫ ਰਹੇ ਲੋਕਾਂ 'ਤੇ ਜਾਂ ਕਿਸੇ ਮਾਸੂਮ ਲੋੜਵੰਦ ਬੱਚੀ-ਬੱਚੇ ਦੀ ਸ਼ਾਦੀ 'ਤੇ ਲਗਾਓ ਤੇ ਉਨ੍ਹਾਂ ਦੀਆਂ ਅਸੀਸਾਂ ਲਉ | (ਸਮਾਪਤ)

ਸੁਰਜੀਤ ਸਿੰਘ ਫੱਕਰ
-ਮੈਨੇਜਰ ਗੁਰਦੁਆਰਾ ਮਾਡਲ ਟਾਊਨ ਐਕਸਟੇਸ਼ਨ, ਲੁਧਿਆਣਾ |
ਮੋਬਾ: 99152-30583.

ਮੰਗਾ ਬਾਸੀ ਦੀਆਂ ਕੈਨੇਡੀਅਨ ਬੋਲੀਆਂ

ਐਪਰ ਭਾਰਤੀ ਪੰਜਾਬ ਵਾਲੀ ਗੁਲਾਮੀ ਵੀ ਇਥੋਂ ਦੀ ਔਰਤ ਹੁਣ ਭੋਗਣੀ ਨਹੀਂ ਚਾਹੁੰਦੀ | ਨਾ ਹੀ ਉਹ ਆਪਣੇ ਆਪ ਨੂੰ ਪਰਾਇਆਧਨ ਸਮਝਦੀ ਹੈ | ਜੇ ਪਾਣੀ ਸਿਰ ਤੋਂ ਉਪਰ ਝੁਲਦਾ ਦਿਸੇ ਤਾਂਉਹ ਮਰਦ ਦੀ ਫੋਕੀ ਧਿੰਗੇੜ ਜ਼ਿਆਦਾ ਦੇਰ ਨਹੀਂ ਝੱਲਦੀ | ਉਹ ਆਪਣੇ ਮਾਪਿਆਂ ਦੀ ਸਿੱਖਿਆ ਨੂੰ ਵੀ ਵੰਗਾਰਨਾ ਜਾਣਦੀ ਹੈ |
ਨੀ ਮਾਏ ਕੰਨ ਕਰਕੇ ਸੁਣ ਲੈ
ਮੈਂ ਤੈਨੂੰ ਸਮਝਾਵਾਂ
ਧਨ ਪਰਾਇਆ ਮੈਂ ਨਹੀਂਅੜੀਏ
ਆਪੇ ਕਦਮ ਉਠਾਵਾਂ
ਸੌੜੀਆਂਸੋਚਾਂ ਟੰਗ ਕੇ ਕਿੱਲੀ
ਨਵੇਂ ਰਿਵਾਜ ਬਣਾਵਾਂ
ਹੱਕ ਦੇ ਚਰਖੇ 'ਤੇ
ਮੈਂ ਤੰਦ ਕਿਰਨਾਂਦੀ ਪਾਵਾਂ
ਬੇਸ਼ੱਕ ਇਥੇ ਉਹ ਧੰਦੇ ਕਰਨੇ ਪੈਂਦੇ ਹਨ, ਜਿਨ੍ਹਾਂ ਨੂੰ ਭਾਰਤੀ ਪੰਜਾਬ ਵਿਚ ਬਹੁਤ ਚੰਗੇ ਨਹੀਂ ਸਮਝਿਆ ਜਾਂਦਾ ਪਰ ਕਿਰਤ ਹੀ ਇਥੋਂ ਦੀ ਅਸਲ ਪੂੰਜੀ ਹੈ | ਕੋਈ ਕੰਮ ਵੀ ਮਾੜਾ ਨਹੀਂ-ਕੰਮ ਮਿਲਣਾ ਚਾਹੀਦਾ ਹੈ | ਸਬਰ ਜ਼ਰੂਰ ਲੋੜੀਂਦਾ ਹੈ ਜਿਸ ਦੀ ਇਥੇ ਕੁਝ ਜ਼ਿਆਦਾ ਹੀ ਘਾਟ ਹੈ:
ਟਰੱਕ ਟੈਕਸੀ ਗਿੱਲ ਫਾਰਮ ਕੰਮ
ਸਾਡੇ ਲੇਖ ਲਿਖਾਇਆ
ਜਾਂ ਫਿਰ ਵਿਰਲੇ ਵਿਰਲੇ ਲੋਕਾਂ
ਘਰਾਂਦਾ ਵਣਜ ਚਲਾਇਆ
ਤੁਰ ਪਏ ਵਾਂਗ ਓਪਰੇ ਪਾਂਧੀ
ਰਾਹ ਕੋਈ ਮੇਚ ਨਾ ਆਇਆ
ਸਬਰ ਗੁਆਚ ਗਿਆ
ਜੀਵਨ ਚੱਕਰ ਚਲਾਇਆ...
ਸਮੇਂ ਦੇ ਬੀਤਣ ਨਾਲ ਮਿਹਨਤ ਨੂੰ ਫਲ ਪੈਂਦਾ ਹੈ ਅਤੇ ਜੀਵਨ ਵਿਚ ਵੀ ਆਰਾਮਤਲਬੀ ਨਸੀਬ ਹੋ ਜਾਂਦੀ ਹੈ, ਜਿਵੇਂ ਕੈਨੇਡੀਅਨ ਬੋਲੀਆਂ ਲਿਖਣਵਾਲਾ ਮੰਗਾ ਸਿੰਘ ਬਾਸੀ 34 ਸਾਲਾਂ ਦੀ ਸਖਤ ਮੁਸ਼ੱਕਤ ਮਗਰੋਂ ਅੱਜ ਕਰੋੜਾਂਪਤੀ ਠੇਕੇਦਾਰ ਅਤੇ ਮੋਟਲ ਮਾਲਕ ਬਣਚੁੱਕਾ ਹੈ:
ਮਹਿਲਾਂ ਵਰਗੀ ਰਹਿਣੀ ਏਥੇ
ਚੱਲਣ ਮਰਸਡੀ ਕਾਰਾਂ
ਮਹਿਲ ਜਿਹਾ ਇਕ ਘਰ ਬਣ ਵਾ ਕੇ
ਧਾਂਕ ਜਮਾ ਲਈ ਯਾਰਾਂ
ਨੱਕ ਚੜਵਾਣ ਫਾਰਮ ਤੋਂ ਹੁਣ
ਪੜ੍ਹ ਲਿਖ ਕੇ ਮੁਟਿਆਰਾਂ
ਜਿਊਣ ਪੰਜਾਬੀ ਦਾ
ਫੁੱਲ ਬਣਕੇ ਵਿਚ ਖਾਰਾਂ...
ਸੁੱਖਸਹੂਲਤਾਂ ਦੇ ਨਾਲੋ-ਨਾਲ ਖਾਣ-ਪਹਿਨਣ ਦੀ ਤੰਗੀ ਨਹੀਂ, ਸਰੀਰਕ ਸਜਾਵਟ ਲਈ ਬੜਾ ਕੁਝ ਮਿਲਦਾ ਹੈ | ਹਾਰ-ਸ਼ਿੰਗਾਰ ਦੀ ਘਾਟ ਵੀ ਪੂਰੀ ਕੀਤੀ ਜਾ ਸਕਦੀ ਹੈ ਐਪਰ ਮਤਲਬਪ੍ਰਸਤੀ ਤੋਂ ਪਿੱਛਾ ਕਿਵੇਂ ਛੁਡਾਇਆ ਜਾਵੇ, ਹਰੇਕ ਬੰਦਾ ਆਪਣੀ ਗਰਜ਼ ਲਈ ਹੀ ਸਾਨੂੰ ਯਾਦ ਕਰਦਾ ਹੈ:
ਗਹਿਣੇ ਗੱਟੇ ਦੀ ਥੋੜ ਨਾ ਏਥੇ
ਖਾਈਏ ਜੋ ਮਨ ਭਾਉਾਦਾ
ਡਾਲਰ ਜੋੜ ਖਰੀਦੀ ਧਰਤੀ
ਪਰ ਮਨ ਨਹੀਂ ਅਪਨਾਉਾਦਾ
ਆਪ ਬੀਜ ਕੇ ਬਿ੍ਛ ਦੇਖ ਲਏ
ਛਾਵੇਂ ਕੌਣ ਬਿਠਾਉਾਦਾ
ਬਿਨ ਖੁਦਗਰਜ਼ੀ ਤੋਂ
ਮਿਲਣ ਕੋਈ ਨਾ ਆਉਾਦਾ...
ਆਪੇ ਪਾਲੇ ਪ੍ਰਵਾਨ ਚੜਵਾਏ ਪੁੱਤਰ ਵੀ ਹੁਣ ਬਿਲਕੁਲ ਆਪ-ਹੁਦਰੇ ਹੋ ਚੁੱਕੇ ਹਨ | ਜਿਨ੍ਹਾਂਬਜ਼ੁਰਗਾਂ ਨੇ ਬੇਰੀ ਫਾਰਮਾਂ ਵਿਚ ਵੱਟਾਂ ਮਿਧਦਿਆਂ ਆਪਣੇ ਗੋਡੇ ਵਿੰਗੇ ਕਰ ਲਏ, ਮਿੱਲਾਂ ਵਿਚ ਫੱਟੇ ਖਿਚਦਿਆਂ ਕੁੱਬੇ ਹੋ ਗਏਅਤੇ ਸਾਰੀ ਜ਼ਿੰਦਗੀ ਟੱਬਰ ਦੇ ਲੇਖੇ ਲਾ ਦਿੱਤੀ, ਉਨ੍ਹਾਂ ਬੀਬੀਆਂ ਦੀ ਪਰਾਈਆਂ ਜਾਈਆਂਬਾਤ ਨਹੀਂ ਪੁੱਛਦੀਆਂ:
ਇਕੱਠੀਆਂ ਹੋ ਕੇ ਪੰਜ ਸੱਤ ਬੁੱਢੀਆਂ
ਬਾਤ ਦਿਲਾਂ ਦੀ ਤੋਰੀ
ਇਕ ਕਹਿੰਦੀ ਮੇਰੀ ਨੂੰਹ ਨੇ ਕੇਸੀਂ
ਪਾਈ ਕਦੇ ਨਾ ਡੋਰੀ
ਦੂਜੀ ਬੋਲੀ ਛੱਡ ਨੀ ਭੈਣੇ
ਬਣਨਾ ਚਾਹੁੰਦੀ ਗੋਰੀ
ਤੀਜੀ ਆਖੇ ਸੰਗ ਸ਼ਰਮ ਕੋਈ
ਲੈ ਗਿਆ ਕਰਕੇ ਚੋਰੀ
ਏਥੇ ਬੁੱਢਿਆਂ ਦੀ
ਬਣਦਾ ਕੌਣ ਡੰਗੋਰੀ...
ਪੋਤੇ-ਪੋਤੀਆਂ ਵਾਲੀ ਤੀਜੀ ਪੀੜ੍ਹੀ ਤਾਂਉੱਕੀ ਆਗਿਆਕਾਰੀ ਨਹੀਂ, ਪੀੜ੍ਹੀ ਪਾੜਾ ਸਮਝ ਲਓ ਜਾਂ ਪੱਛਮੀ ਜੀਵਨ ਦਾ ਪ੍ਰਭਾਤ ਏਨਾ ਮਾਰੂ ਹੈ ਕਿ ਦਾਦੇ-ਦਾਦੀ ਜਾਂ ਨਾਨੇ-ਨਾਨੀ ਨੂੰ ਕੋਈ ਗੌਲਦਾ ਨਹੀਂ:
ਪੋਤੇ-ਪੋਤੀਆਂ ਨਾਲ ਜੇ ਬੋਲਾਂ
ਅੱਖੀਆਂਕੱਢ ਦਿਖਾਉਾਦੇ
ਮੇਰੇ ਪੱਲੇ ਤਾਂ ਕੁਝ ਨਹੀਂ ਪੈਂਦਾ
ਗਿੱਟ-ਗਿੱਟ ਕਰ ਸਮਝਾਉਾਦੇ
ਮੈਂ ਤਾਂ ਦਿਲ ਦੀ ਖੋਲ੍ਹ ਸੁਣਾਵਾਂ
ਇਹ ਖਾਨੇ ਨਾ ਪਾਉਾਦੇ
ਭੁੱਲ ਕੇ ਸਤਲੁਜ ਨੂੰ
ਵਿਚ ਫਰੇਜ਼ਰ ਨ੍ਹਾਉਾਦੇ...
(ਫਰੇਜ਼ਰ : ਵੈਨਕੂਵਰ ਦਾ ਵੱਡਾ ਦਰਿਆ)

(ਬਾਕੀ ਅਗਲੇ ਐਤਵਾਰ)

ਅਵਤਾਰ ਸਿੰਘ ਬਿਿਲੰਗ
ਮੋਬਾਈਲ : 82849-09596.

ਪ੍ਰੇਸ਼ਾਨੀ ਮੁਕਤ ਜੀਵਨ ਜਿਊਣ ਦੇ ਗੁਰ

ਜੀਵਨ ਕੇਵਲ ਸੁੱਖ ਤੇ ਖੁਸ਼ੀ ਦਾ ਨਾਂਅਨਹੀਂ, ਸੰਘਰਸ਼, ਮਾਨਸਿਕ ਤਣਾਅ, ਦੁੱਖ, ਅਸਫ਼ਲਤਾ ਵੀ ਇਸ ਦਾ ਇਕ ਹਿੱਸਾ ਹੈ | ਅਜੋਕੇ ਪਦਾਰਥਵਾਦੀ ਯੁੱਗ ਵਿਚ ਜਿਥੇ ਪੈਸੇ ਦੀ ਦੌੜ ਵਧਦੀ ਜਾ ਰਹੀ ਹੈ, ਉਥੇ ਸਮੇਂ ਦੀ ਘਾਟ ਹੁੰਦੀ ਜਾ ਰਹੀ ਹੈ | ਜਿਸ ਵਿਚ ਆਪਣਾ ਸੁਖੀ ਜੀਵਨ ਬਿਤਾ ਸਕੀਏ, ਸੁੱਖਦਾ ਸਾਹ ਲੈ ਸਕੀਏ, ਚੈਨ ਦੀ ਨੀਂਦ ਸੌਾ ਸਕੀਏ | ਇਸ ਦੌੜ ਨੇ ਮਨ ਦੀ ਸ਼ਾਂਤੀ, ਸਕੂਨ, ਮੁਸਕਰਾਹਟ ਤੇ ਪਿਆਰ ਭਰਿਆ ਜੀਵਨ ਸਾਥੋਂ ਖੋਹ ਲਿਆ ਹੈ ਤੇ ਬਦਲੇ ਵਿਚ ਮਿਲੀਆਂ ਹਨ ਉਲਝਣਾਂ, ਤਣਾਅ, ਮਾਨਸਿਕ ਪ੍ਰੇਸ਼ਾਨੀ ਤੇ ਨਿਰੰਤਰ ਸੰਕਟ | ਭਾਵੇਂ ਇਹ ਸਭ ਕੁਝ ਜੀਵਨ ਦੇ ਆਰੰਭ ਤੋਂ ਹੀ ਜੀਵਨ ਦਾ ਹਿੱਸਾ ਰਿਹਾ ਹੈ ਪਰ ਹੁਣ ਵਿਗਿਆਨ ਦੀ ਤਰੱਕੀ ਤੇ ਪਦਾਰਥਵਾਦੀ ਦੌੜ ਕਾਰਨ ਇਹ ਹਿੱਸਾ ਹਾਵੀ ਹੁੰਦਾ ਜਾ ਰਿਹਾ ਹੈ | ਅਜਿਹੇ ਹਾਲਾਤ ਵਿਚ ਲੋੜ ਹੈ ਇਹ ਸੋਚ-ਵਿਚਾਰ ਕਰਨ ਦੀ ਕਿ ਇਸ ਤਣਾਅ ਤੇ ਪ੍ਰੇਸ਼ਾਨੀ ਨੂੰ ਕਿਵੇਂ ਘਟਾਇਆਜਾਂਇਸ ਤੋਂ ਮੁਕਤੀ ਕਿਵੇਂ ਪਾਈ ਜਾ ਸਕੇ |
ਪਹਿਲੀ ਗੱਲ ਤਾਂਇਹ ਹੈ ਕਿ ਪ੍ਰੇਸ਼ਾਨੀ ਦੇ ਕਾਰਨਾਂਨੂੰ ਸਹਿਜ ਭਾਵ ਨਾਲ ਵਿਚਾਰਿਆ ਜਾਵੇ, ਕਾਹਲੇ ਪੈਣ ਜਾਂਉਤਾਵਲੇ ਹੋਣ ਦੀ ਲੋੜ ਨਹੀਂ ਕਿਉਾਕਿ ਕਿਸੇ ਵੀ ਸਮੱਸਿਆ ਦਾ ਹੱਲ ਸ਼ਾਂਤ, ਚਿੱਤ ਰਹਿ ਕੇ ਗੰਭੀਰਤਾ ਨਾਲ ਹੀ ਨਿਕਲ ਸਕਦਾ ਹੈ ਕਿਉਾਕਿ Time is the best 8ealer ਜੀਵਨ ਵਿਚ ਆਈ ਸਮੱਸਿਆ ਨੂੰ ਜੀਵਨ ਦਾ ਹਿੱਸਾ ਸਮਝ ਕੇ ਸਵੀਕਾਰ ਕਰੀਏ ਤੇ ਇਸਦਾ ਸਾਹਮਣਾ ਹੌਾਸਲੇ ਨਾਲ ਕਰੀਏ | ਆਪਣੇ ਅੰਦਰੋਂ ਜ਼ਿੰਦਾਦਿਲੀ ਤੇ ਜੋਸ਼ ਨੂੰ ਉਭਾਰੀਏ ਭਾਵ ਆਪਣੀ ਬੈਟਰੀ ਚਾਰਜ ਕਰਦੇ ਰਹੀਏ ਤਾਂ ਕਿ ਹਿੰਮਤ ਨਾਲ ਔਕੜਾਂ ਦਾ ਸਾਹਮਣਾ ਕੀਤਾ ਜਾ ਸਕੇ |
ਦੂਸਰੀ ਗੱਲ ਆਪਣੇ ਰੋਜ਼ਾਨਾ ਜੀਵਨ ਦਾ ਟੀਚਾ ਮਿੱਥ ਕੇ ਦਿਨ ਦੀ ਸ਼ੁਰੂਆਤ ਸ਼ਾਂਤ-ਚਿਤ ਰਹਿ ਕੇ ਪ੍ਰਮਾਤਮਾ ਦਾ ਨਾਂਅ ਲੈ ਕੇ ਕਰੀਏ | ਕਿਸੇ ਦੇ ਉਕਸਾਉਣ 'ਤੇ ਆਪਣਾ ਮਾਨਸਿਕ ਸੰਤੁਲਨ ਨਾ ਗਵਾਈਏ | ਆਪਣੇ-ਆਪ ਨੂੰ ਬਦਲਦੇ ਹਾਲਾਤ ਮੁਤਾਬਿਕ ਢਾਲਣ ਦਾ ਯਤਨ ਕਰੀਏ | ਕਈ ਵਾਰ ਗਹਿਰ-ਗੰਭੀਰ ਤੇ ਸ਼ਾਂਤ ਰਹਿ ਕੇ ਰੂਟੀਨ ਵਿਚ ਆਈ ਤਬਦੀਲੀ ਸਫ਼ਲਤਾ ਵੱਲ ਜਾਂਦਾ ਰਾਹ ਉਲੀਕ ਦਿੰਦੀ ਹੈ | ਆਪਣੇ ਟੀਚੇ ਮਿੱਥਣਲੱਗਿਆਂ ਸੂਝ-ਬੂਝ ਤੋਂ ਕੰਮ ਲੈਣਾ ਉਚਿਤ ਹੈ ਤੇ ਫਿਰ ਜਿੰਨੀ ਦਿ੍ੜ੍ਹਤਾ ਨਾਲ ਉਸ ਟੀਚੇ ਵੱਲ ਵਧਾਂਗੇ, ਓਨੇ ਹੀ ਸਫ਼ਲਤਾ ਦੇ ਨੇੜੇ ਤੇ ਪ੍ਰੇਸ਼ਾਨੀ ਤੋਂ ਦੂਰ ਹੁੰਦੇ ਜਾਵਾਂਗੇ | ਜ਼ਿੰਦਗੀ ਫੁੱਟਬਾਲ ਦੀ ਤਰ੍ਹਾਂਹੈ, ਆਪਣੀ ਦਿਮਾਗੀ ਮਸ਼ੀਨਰੀ ਨੂੰ ਗਤੀਸ਼ੀਲ ਰੱਖੋ, ਜਦ ਪਹਿਲੀ ਪੌੜੀ 'ਤੇ ਪੈਰ ਰੱਖੋਗੇ ਤਾਂ ਮਿਸ਼ਨ ਦੀ ਸੰਪੂਰਨਤਾ ਸਹਿਜੇ ਹੀ ਨੇੜੇ ਨਜ਼ਰ ਆਏਗੀ-ਸਵਾਲ ਟੀਚਾ ਹਾਸਲ ਕਰਨ ਦੀ ਤੀਬਰਤਾ ਦੀ ਹੋਂਦ ਦਾ ਹੈ |
ਤੀਸਰੀ ਗੱਲ ਕੰਮ ਦੀ ਯੋਜਨਾ ਬਣਾਉਾਦੇ ਹੋਏ ਮਨ ਹੀ ਮਨ ਉਸ ਨੂੰ ਪੂਰਾ ਕਰਨ ਲਈ ਦਿ੍ੜ੍ਹਤਾ ਨਾਲ ਪ੍ਰਤੀਬੱਧ ਹੋਈਏ ਤੇ ਆਪਣੀ ਸੋਚ ਨੂੰ ਸਾਕਾਰਾਤਮਿਕ ਰੂਪ ਦੇਈਏ | ਇਸ ਨਾਲ ਆਸ ਦੀ ਕਿਰਨ ਨਜ਼ਰ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਤੇ ਪ੍ਰੇਸ਼ਾਨੀ ਤੋਂ ਮੁਕਤ ਹੋਣ ਦੀ | ਕਿਸੇ ਔਕੜ ਤੋਂ ਘਬਰਾਉਣ ਦੀ ਬਜਾਏ ਜੇ ਮਨ ਨੂੰ ਸੰਤੁਲਤ ਰੱਖ ਕੇ ਇਸ ਨੂੰ ਹੱਲ ਕਰਨ ਵੱਲ ਸੋਚ ਦੇ ਘੋੜੇ ਦੌੜਾਈਏ ਤੇ ਇਹ ਸੋਚੀਏ ਕਿ ਅਸੀਂਇਕੱਲੇ ਹੀ ਪੇ੍ਰਸ਼ਾਨ ਨਹੀਂਸਾਡੇ ਜਿਹੇ ਹੋਰ ਵੀ ਹਨ ਤਾਂਸੋਚ ਮਜ਼ਬੂਤ ਤੇ ਮਨ ਬਲਵਾਨ ਹੋਵੇਗਾ | ਸਚਾਈ ਤੇਸੂਝ-ਬੂਝ ਦੋਵੇਂ ਸਾਡੇ ਮਿੱਤਰ ਹਨ, ਸਚਾਈਨੂੰ ਸਮਝੀਂ, ਸ਼ਾਂਤ ਰਹੋ, ਆਪਣੇ ਦਿਲ ਦਿਮਾਗ ਦੇ ਬਾਦਸ਼ਾਹ ਬਣ ਕੇ ਵਿਚਰੋ ਤਾਂਵੇਖੋ ਪ੍ਰੇਸ਼ਾਨੀ ਦਾ ਹੱਲ ਕਿਵੇਂ ਨਹੀਂ ਨਿਕਲਦਾ | ਇਸ ਤੋਂ ਇਲਾਵਾ ਆਪਣੇ ਵਿਹਲੇ ਸਮੇਂ ਨੂੰ ਕਿਸੇ ਉਸਾਰੂ ਕੰਮ ਵੱਲ ਲਾਓ, ਹਉਮੈ ਨੂੰ ਕਾਬੂ ਵਿਚ ਰੱਖੋ, ਮਨ ਵਿਚ ਕਿਸੇ ਨਾਲ ਵੀ ਵੈਰ ਭਾਵ ਨਾ ਰੱਖੋ ਸਗੋਂ ਪਿਆਰ ਦੀ ਡੋਰੀ ਨਾਲ ਜੁੜੇ ਰਹੋ, ਇਸ ਨਾਲ ਮਨ ਨੂੰ ਸਕੂਨ ਮਿਲੇਗਾ ਤੇ ਪ੍ਰੇਸ਼ਾਨੀ ਤੋਂ ਛੁਟਕਾਰਾ ਵੀ |
ਅਗਲੀ ਗੱਲ ਕਿਸੇ ਵੀ ਸੰਕਟ ਦੀ ਘੜੀ ਵਿਚ ਅਜਿਹੇ ਕੰਮਾਂ ਵਿਚ ਰੁਝ ਜਾਓ, ਜਿਸ ਨਾਲ ਮਨ ਤੇ ਰੂਹ ਨੂੰ ਸਕੂਨ ਮਿਲੇ | ਜਿਵੇਂ ਲੰਮੀ ਸੈਰ 'ਤੇ ਨਿਕਲ ਜਾਣਾ, ਲਾਇਬ੍ਰੇਰੀ ਵਿਚ ਬੈਠ ਕੇ ਪੁਸਤਕਾਂ ਪੜ੍ਹਨਾ, ਕੁਝ ਲਿਖਣਾ, ਸੰਗੀਤ ਸੁਣਨਾ ਜਾਂ ਸੌਾ ਕੇ ਦਿਮਾਗ ਨੂੰ ਆਰਾਮ ਦੇਣਾ | ਸੰਗੀਤ ਰੂਹ ਦੀ ਖੁਰਾਕ ਹੈ, ਮਨ ਨੂੰ ਸ਼ਾਂਤੀ ਤੇ ਟਿਕਾਅ ਬਖਸ਼ਦਾ ਹੈ | ਚਿੰਤਾ ਦੇ ਗੁਲਾਮ ਨਾ ਬਣੋ | ਈਰਖਾ, ਦੁਸ਼ਮਣੀ ਤੇ ਵਿਰੋਧ ਨੂੰ ਆਪਣੀ ਸੋਚ ਦਾ ਹਿੱਸਾ ਨਾ ਬਣਨ ਦਿਓ | ਇਕ ਚੀਨੀ ਕਹਾਵਤ ਹੈ, 'You cant stop the birds of the air from flying over your head but you need not let them nest in your hair.
ਆਪਣੀਆਂ ਸਮੱਸਿਆਵਾਂ ਬਾਰੇ ਸੋਚ-ਵਿਚਾਰ ਕਰੋ ਤੇ ਅਜਿਹੇ ਹਾਲਾਤ ਪੈਦਾ ਕਰਨ ਵਾਲੀ ਸਥਿਤੀ ਦਾ ਨਿਰੀਖਣ ਕਰੋ, ਦੋਸਤਾਂ-ਮਿੱਤਰਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ, ਸੋਚ ਨੂੰ ਉਸਾਰੂ ਪਾਸੇ ਲਾਓ ਤੇ ਗੁੱਸੇ ਉੱਤੇ ਕਾਬੂ ਰੱਖੋ | ਆਪਣੇ ਮਨ ਨੂੰ ਖੂਬਸੂਰਤ ਕਮਰੇ ਵਾਂਗ ਸਾਫ਼-ਸੁਥਰਾ, ਸ਼ਾਂਤ ਤੇ ਸੰੁਦਰ ਰੱਖੋ, ਪ੍ਰੇਸ਼ਾਨੀ ਤੋਂ ਭਾਂਜ ਦੀ ਨੀਤੀ ਨਾ ਅਪਣਾਓ, ਹਕੀਕਤ ਦਾ ਸਾਹਮਣਾ ਕਰੋ, ਜਿਥੋਂ ਤੱਕ ਹੋ ਸਕੇ ਕੁਦਰਤ ਨੂੰ ਮਾਣੋ ਜੋ ਮਨ ਨੂੰ ਸਕੂਨ ਦੇਣ ਲਈ ਵੱਡਾ ਸਹਾਰਾ ਹੈ | ਵਿਲੀਅਮ ਵਰਡਜ਼ਵਰਥ ਦੇ ਅਨੁਸਾਰ ਕੁਦਰਤ ਮਨੁੱਖ ਦੀ ਸਭ ਤੋਂ ਵੱਡੀ ਦੋਸਤ ਹੈ ਜੋ ਸਾਨੂੰ ਚਿੰਤਾਮੁਕਤ ਕਰਕੇ ਨਵਾਂਜੋਸ਼ ਭਰਦੀ ਹੈ, ਖਿੜੇ ਹੋਏ ਫੁੱਲ ਖੁਸ਼ੀ ਦਾ ਸੁਨੇਹਾ ਦਿੰਦੇ ਹਨ | ਪਾਣੀ, ਝਰਨੇ, ਚਸ਼ਮੇ, ਪਹਾੜ, ਸਮੰੁਦਰ, ਘਾਟੀਆਂ ਆਦਿ ਮਨੁੱਖੀ ਮਨ ਉਤੇ ਸਕੂਨ ਭਰਿਆ ਪ੍ਰਭਾਵ ਛੱਡਦੇ ਹਨ | ਝਰਨੇ ਦਾ ਗੀਤ ਨਿਰੰਤਰ ਵਹਿੰਦੇ ਜੀਵਨ ਦਾ ਸੰਦੇਸ਼ ਹੈ | ਜਿਸ ਦੇ ਰਾਹ ਵਿਚ ਔਕੜਾਂ ਵੀ ਆਉਾਦੀਆਂ ਹਨ ਪਰ ਨਿਰੰਤਰ ਵਹਿੰਦਾ ਮੰਜ਼ਿਲ ਵਲ ਵਧਦਾ ਜਾਂਦਾ ਹੈ | ਖ਼ਲੀਲ ਜਿਬਰਾਨ ਪ੍ਰਕ੍ਰਿਤੀ ਨੂੰ ਕੁਝ ਇਸ ਅੰਦਾਜ਼ ਵਿਚ ਚਿਤਰਦਾ ਹੈ:
ਝਰਨੇ ਦੌੜੇ ਜਾਂਦੇ ਨੇ ਆਪਣੇ ਪ੍ਰੇਮ ਸਾਗਰ ਵਲ,
ਫੁੱਲ ਮੁਸਕਰਾਉਾਦੇ ਨੇ ਵੇਖ ਪਿਆਰੇ ਸੂਰਜ ਵੱਲ,
ਬੱਦਲ ਉਤਰਦੇ ਨੇ ਆਪਣੀ ਆਸ਼ਕ ਘਾਟੀ 'ਤੇ,
ਤੇ ਦੇਂਦੇ ਨੇ ਸੰਦੇਸ਼ ਸਭੇ ਪ੍ਰੇਮ ਦਾ |
ਮਨੁੱਖਲਈ ਵੀ ਇਹੀ ਸੰਦੇਸ਼ ਹੈ, ਖਿਤਿਜ ਦੇ ਉਸ ਪਾਰ ਵੇਖੋ ਜਿਥੇ ਖੁਸ਼ੀਆਂ ਹੀ ਖੁਸ਼ੀਆਂਹਨ |

ਡਾ: ਜਗਦੀਸ਼ਕੌਰ ਵਾਡੀਆ
-ਮੋਬਾਈਲ : 98555-84298.

ਚਾਂਦਨੀ

ਕਈ ਸੱਜਣਾਂ ਦਾ ਅਕਸਰ ਇਹ ਸਵਾਲ ਹੁੰਦਾ ਹੈ ਕਿ ਅਜਿਹੇ ਹੁਸੀਨ ਪੌਦੇ ਬਾਰੇ ਦੱਸੋ ਜਿਹੜਾ ਨਾ ਬਹੁਤ ਵੱਡਾ ਹੋਵੇ, ਜਿਸ ਦੇ ਪੱਤੇ ਲਿਸ਼ਕਾਂ ਮਾਰਦੇ ਹੋਣਅਤੇ ਜਿਸ ਨੂੰ ਸਾਲ ਦੇ ਕਈ ਮਹੀਨੇ ਫੁੱਲ ਖਿੜਦੇ ਰਹਿਣ ਉਨ੍ਹਾਂਸੱਜਣਾਂ ਲਈ 'ਚਾਂਦਨੀ' ਨਾਮੀ ਇਹ ਪੌਦਾ ਬਿਲਕੁਲ ਢੁੱਕਵਾਂ ਹੈ | ਖੂਬਸੂਰਤੀ ਦੇ ਨਾਲ-ਨਾਲ ਇਨ੍ਹਾਂ ਫੁੱਲਾਂਨੂੰ ਲੋਕ ਅਕਸਰ ਭਗਵਾਨ ਨੂੰ ਅਰਪਣ ਕਰਦੇ ਦੇਖੇ ਜਾਂਦੇ ਹਨ | ਫਾਈਕਸ ਜਾਤੀ ਨੂੰ ਬਹੁਤ ਜ਼ਿਆਦਾ ਵਰਤਣ ਵਾਲੇ ਦੋਸਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਬਗੀਚੀਆਂ ਵਿਚ 'ਚਾਂਦਨੀ' ਵਰਗੇ ਫੁੱਲਾਂ ਨੂੰ ਵੀ ਜਗ੍ਹਾ ਜ਼ਰੂਰ ਦੇਣ | ਮੌਜੂਦਾ ਰੁੱਤ ਜਾਂ ਫਿਰ ਬਰਸਾਤ ਰੁੱਤ ਪੌਦੇ ਲਾਉਣ ਲਈਬਿਲਕੁਲ ਢੁੱਕਵੀਂ ਹੈ |

-ਬਲਵਿੰਦਰ ਸਿੰਘ ਲੱਖੇਵਾਲੀ,
ਮੋਬਾਈਲ : 98142-39041.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX