ਤਾਜਾ ਖ਼ਬਰਾਂ


ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ
. . .  1 day ago
ਮੁੰਬਈ ,19 ਅਗਸਤ -ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ ਹੋ ਗਿਆ , ਉਹ 93 ਸਾਲ ਦੇ ਸਨ ।
ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਐੱਮ.ਪੀ. ਚੌਧਰੀ ਤੇ ਵਿਧਾਇਕ ਲਾਡੀ ਵੱਲੋਂ ਦੌਰਾ
. . .  1 day ago
ਲੋਹੀਆਂ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਜਿੱਥੋਂ ਸਤਲੁਜ ਦਰਿਆ ਦੇ ਬੰਨ੍ਹ ਨੇ ਟੁੱਟ ਕੇ ਕਰੀਬ 30 ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਦਾ ਜਲੰਧਰ ਤੋਂ ...
ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਸਤਲੁਜ ਅੰਦਰ ਪਾਣੀ ਦਾ ਪੱਧਰ - ਐੱਸ.ਡੀ.ਓ ਸੁਖਵਿੰਦਰ ਸਿੰਘ
. . .  1 day ago
ਫਿਲੌਰ, 19 ਅਗਸਤ - (ਇੰਦਰਜੀਤ ਚੰਦੜ੍ਹ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਇਹ ਜਾਣਕਾਰੀ ਐੱਸ.ਡੀ.ਓ ਡਰੇਨਜ਼ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ...
ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਪਿੰਡ ਚੇਤਾ ਹੋਇਆ ਜਲ ਥਲ, ਫ਼ਸਲਾਂ 'ਚ ਭਰਿਆ ਨੱਕੋਂ ਨੱਕ ਪਾਣੀ​
. . .  1 day ago
ਕਟਾਰੀਆਂ, 19 ਅਗਸਤ (ਨਵਜੋਤ ਸਿੰਘ ਜੱਖੂ)- ਆਜ਼ਾਦੀ ਦੇ 72 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਚੇਤਾ ਵਿਕਾਸ ਦੇ ਪੱਖੋਂ ਅਜੇ ਵੀ ਪਛੜਿਆ...
ਤਾਜੋਵਾਲ- ਮੰਢਾਲਾ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਹੋਇਆ ਤੇਜ਼
. . .  1 day ago
ਉਸਮਾਨਪੁਰ, 19 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਕੱਲ੍ਹ ਭਾਖੜਾ ਡੈਮ ਤੋਂ ਦਰਿਆ ...
ਪ੍ਰਸ਼ਾਸਨ ਨੇ ਜਲਾਲਾਬਾਦ ਤਹਿਸੀਲ ਦੇ ਪੰਜ ਪਿੰਡਾਂ ਨੂੰ ਖ਼ਾਲੀ ਕਰਨ ਦੇ ਦਿੱਤੇ ਹੁਕਮ
. . .  1 day ago
ਜਲਾਲਾਬਾਦ,19 ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡਾਂ ਜਿੱਥੇ ਸਤਲੁਜ ਦਰਿਆ ਦੀਆਂ ਫਾਟਾਂ ਪੈਂਦੀਆਂ ਹਨ, ਦੇ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇ...
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਅਤੇ ਮੰਡਾਲਾ ਸਾਹਮਣੇ ਸਤਲੁਜ ਦਾ ਐਡਵਾਂਸ ਬੰਨ੍ਹ ਹੋਇਆ ਤਹਿਸ ਨਹਿਸ
. . .  1 day ago
ਲੋਹੀਆ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਤਲੁਜ ਦਰਿਆ 'ਚ ਆਏ ਬੇਤਹਾਸ਼ਾ ਪਾਣੀ ਜਿਸ ਨੇ ਭਿਆਨਕ ਹੜ੍ਹ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਸਤਲੁਜ ਦਰਿਆ ਦੇ ਦੋਵੇਂ...
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦੀਆਂ ਡਾਇੰਗਾਂ ਬੰਦ ਕਰਨ ਦੇ ਹੁਕਮ
. . .  1 day ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਫ਼ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਲੁਧਿਆਣਾ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਗਰਵਾਲ ਨੇ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ...
ਨਸ਼ਾ ਤਸਕਰਾਂ ਦੇ ਪਰਿਵਾਰ ਤੋ ਰਿਸ਼ਵਤ ਲੈਣ ਵਾਲੇ ਐੱਸ.ਐੱਚ.ਓ ਅਤੇ ਥਾਣੇਦਾਰ 'ਤੇ ਵੱਡੀ ਕਾਰਵਾਈ
. . .  1 day ago
ਫ਼ਾਜ਼ਿਲਕਾ,19 ਅਗਸਤ (ਪ੍ਰਦੀਪ ਕੁਮਾਰ)- ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਪਕੜੇ ਗਏ ਦੋਸ਼ੀ ਦੇ ਪਰਿਵਾਰਿਕ ਮੈਂਬਰਾਂ ਨੂੰ ਕੇਸ 'ਚ ਫਸਾਉਣ ਅਤੇ ਦੋਸ਼ੀਆਂ ਦੀ ਕੁੱਟਮਾਰ ...
ਕੈਬਨਿਟ ਮੰਤਰੀ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ ਪਿੰਡਾਂ ਦਾ ਦੌਰਾ
. . .  1 day ago
ਨਾਭਾ, 19 ਅਗਸਤ (ਕਰਮਜੀਤ ਸਿੰਘ) ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ ਤੇ ਅਧਿਕਾਰਤ ਮਾਮਲਿਆਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ...
ਹੋਰ ਖ਼ਬਰਾਂ..

ਦਿਲਚਸਪੀਆਂ

ਮਾਂ ਤੂੰ ਜਾਵੀਂ ਨਾ

ਦਾਰਜੀ ਦੇ ਪੂਰੇਹੋ ਜਾਣ ਮਗਰੋਂ ਬੀਜੀ ਦੀ ਸੰਘਣੀ ਛਾਂ ਦਾ ਸਾਡੇ ਚਾਰਾਂ ਭੈਣ-ਭਰਾਵਾਂ ਦੇ ਸਿਰਾਂ 'ਤੇ ਬਰਕਰਾਰ ਰਹਿਣਾ ਸਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਕਹਿ ਸਕਦੇ ਹਾਂ | ਕਦੇ ਬੀਜੀ ਨੇ ਸਾਡੇ ਸੁੱਖਾਂ ਲਈ ਆਪਣੀ ਉਮਰ ਦਾ ਸੁਹਾਵਣਾ ਦੌਰ ਸਾਡੇ 'ਤੇ ਕੁਰਬਾਨ ਕੀਤਾ ਸੀ ਤੇ ਅੱਜ ਸਾਡਾ ਏਹੀ ਚਾਰਾ ਹੈ ਕਿ ਉਨ੍ਹਾਂ ਦੀ ਹਰ ਲੋੜ ਤੇ ਚਾਹਤ 'ਤੇ ਫੁੱਲ ਚੜ੍ਹਾਏ ਜਾਣ | 90 ਸਾਲਾਂ ਨੂੰ ਢੁੱਕੇ ਬੀਜੀ ਜ਼ਿਆਦਾ ਤਰਜੀਹ ਤਾਂ ਜੱਦੀ ਘਰ ਮੇਰੇ ਤੋਂ ਛੋਟੇ ਨਾਲ ਰਹਿਣ ਨੂੰ ਹੀ ਦਿੰਦੇ ਨੇ ਪਰ ਜਦੋਂ ਉਨ੍ਹਾਂ ਦੀ ਖ਼ੁਸ਼ੀ ਹੋਵੇ ਸਾਲ 'ਚ ਇਕ-ਦੋ ਵਾਰ ਮਹੀਨਾ-ਦੋ ਮਹੀਨੇ ਸਾਡੇ ਕੋਲ ਵੀ ਆ ਜਾਂਦੇ ਨੇ | ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ ਤੋਂ ਸਾਨੂੰ ਹਰ ਪਲ ਜਾਣੂ ਕਰਵਾਉਂਦੇ, ਆਪਣੇ ਤਜਰਬਿਆਂ ਨੂੰ ਵੰਡਦੇ, ਸਾਡੇ ਪੁੱਤ-ਪੋਤਿਆਂ ਨੂੰ ਚੰਗੇ ਸੁਝਾਅ ਦਿੰਦੇ ਤੇ ਬੱਚਿਆਂ ਦੀਆਂ ਛੋਟੀਆਂ-ਵੱਡੀਆਂ ਸ਼ਰਾਰਤਾਂ ਨੂੰ ਬੜੇ ਗਹੁ ਨਾਲ ਨਿਹਾਰਦੇ, ਉਹ ਕਈ ਵਾਰ ਸੋਚੀਂ ਪੈ ਜਾਂਦੇ ਨੇ | ਸਾਨੂੰ ਹਰ ਔਕੜ ਸਮੇਂ ਆਪਣੇ ਗੁਰੂਆਂ ਅੱਗੇ ਅਰਦਾਸ ਕਰਨ ਦੀ ਪ੍ਰੇਰਨਾ ਦਿੰਦੇ ਨੇ | ਕੁਝ ਕੁ ਵਰ੍ਹੇ ਪਹਿਲਾਂ ਜਦੋਂ ਬੀਜੀ ਮੇਰੇ ਕੋਲ ਆਏ ਤਾਂ ਮੇਰੇ ਛੋਟੇ ਪੋਤੇ ਪ੍ਰਭਵੀਰ ਨੂੰ ਬੜਾ ਚਾਅ ਚੜਿ੍ਹਆ | 'ਬੀਜੀ-ਬੀਜੀ' ਕਰਦਾ ਉਨ੍ਹਾਂ ਦੇ ਦੁਆਲੇ ਫਿਰੇ, ਉਹ ਖੜੋਤੇ ਹੁੰਦੇ ਤਾਂ ਕੁਰਸੀ ਉਨ੍ਹਾਂ ਵੱਲ ਖਿੱਚ ਲਿਆਉਂਦਾ, ਸਵੇਰੇ ਅਖ਼ਬਾਰ ਆਉਂਦੀ ਤਾਂ ਜਿਹੜਾ ਪੱਤਰਾ ਉਹਦੇ ਹੱਥ ਲਗਦਾ, ਬੀਜੀ ਵੱਲ ਲੈ ਤੁਰਦਾ, ਸ਼ਾਮੀਂ ਚਾਦਰ ਘੜੀਸੀ ਡਿਗਦਾ-ਢਹਿੰਦਾ ਉਨ੍ਹਾਂ ਕੋਲ ਲੈ ਅੱਪੜਦਾ | ਬੀਜੀ ਉਹਨੂੰ ਅਸੀਸਾਂ ਵੀ ਦਿੰਦੇ ਤੇ ਉਹਦੀ ਅਕਲ 'ਤੇ ਹੈਰਾਨ ਵੀ ਹੁੰਦੇ | ਇਕ ਦਿਨ ਮੇਰੇ ਕੋਲ ਬੈਠਿਆਂ ਪਤਾ ਨਹੀਂ ਉਨ੍ਹਾਂ ਕੀ ਸੁਝੀ ਕਹਿਣ ਲੱਗੇ, 'ਜੀਤ ਨਿਆਣਿਆਂ ਦਾ ਮੋਹ ਵੀ ਕੀ ਚੀਜ਼ ਏ, ਬੰਦੇ ਨੂੰ ਅੱਗੇ ਤੋਂ ਅੱਗੇ ਬੰਨ੍ਹੀਂ ਜਾਂਦੈ, ਅੱਗਾ ਵੀ ਦਿਸਦੈ ਪਰ ਜਾਣ ਨੂੰ ਜੀਅ ਵੀ ਨਹੀਂ ਕਰਦਾ ਜਹਾਨੋਂ | ਨਾ ਜਾਓ ਫਿਰ, ਨੁਕਤਾ ਮੈਂ ਦੱਸ ਦੇਨਾਂ | ਮੇਰੀ ਗੱਲ ਸੁਣ ਕੇ ਉਨ੍ਹਾਂ ਹੈਰਾਨੀ ਨਾਲ ਮੇਰੇ ਵੱਲ ਵੇਖਿਆ | ਮੈਂ ਕਿਹਾ, ਮੈਂ ਪੜਿ੍ਹਆ ਸੀ ਬੀਜੀ ਜੇ ਉਮਰ ਲੰਮੀ ਕਰਨੀ ਹੋਵੇ ਤਾਂ ਜਿਹੜਾ ਜੁਆਕ ਘਰ 'ਚ ਜੰਮੇ ਤੁਸੀਂ ਇਹ ਸੋਚ ਲਿਆ ਕਰੋ ਉਹਦਾ ਵਿਆਹ ਵੇਖ ਕੇ ਮਰਨਾ ਏ, ਫਿਰ ਤੁਹਾਨੂੰ ਕੁਝ ਨਹੀਂ ਹੁੰਦਾ | ਜਾਹ ਵੇ ਪਰ੍ਹਾਂ ਮੈਥੋਂ ਨਹੀਂ ਫੋਕੇ ਭਰਮ ਪਾਲੇ ਜਾਂਦੇ, ਐਵੇਂ ਮਨ ਨੂੰ ਝੂਠੀਆਂ ਤਸੱਲੀਆਂ ਦੇਂਦੀ ਫਿਰਾਂ, ਹੁਣ ਤਾਂ ਬਥੇਰਾ ਕੁਝ ਵੇਖ ਲਿਆ ਹੈ |
ਪਰ ਡੇਢ ਕੁ ਮਹੀਨਾ ਫੁੱਲਾਂ 'ਤੇ ਲੰਘ ਗਿਆ, ਬੀਜੀ ਜੱਦੀ ਘਰ ਪਰਤ ਗਏ | ਉਥੇ ਵੀ ਮੇਰੇ ਭਤੀਜੇ ਦਾ ਤਿੰਨ ਕੁ ਸਾਲ ਦਾ ਪੁੱਤਰ ਏ ਅਦਬ, ਬਾਹਾਂ ਖਿਲਾਰੀ ਬੀਜੀ ਵੱਲ ਭੱਜਦਾ ਏ, ਤਰ੍ਹਾਂ-ਤਰ੍ਹਾਂ ਦੀਆਂ ਪਿਆਰੀਆਂ-ਪਿਆਰੀਆਂ ਗੱਲਾਂ ਉਨ੍ਹਾਂ ਨੂੰ ਸੁਣਾਉਂਦਾ ਏ ਤੇ ਜਦੋਂ ਉਹ ਇਹ ਕਹਿ ਦਿੰਦੇ ਏ ਬੀਜੀ ਹੁਣ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ, ਤੁਸੀਂ ਆਪਣੇ ਘਰ ਹੀ ਰਿਹਾ ਕਰੋ ਤਾਂ ਬੀਜੀ ਉਹਨੂੰ ਘੁੱਟ ਕੇ ਗੱਲ ਨਾਲ ਲਾ ਲੈਂਦੇ ਨੇ, ਆਪ ਮੁਹਾਰੇ ਹੀ ਉਨ੍ਹਾਂ ਦੇ ਮੰੂਹੋਂ ਨਿਕਲ ਜਾਂਦੈ, 'ਵੇ ਤੇਰਾ ਵਿਆਹ ਤਾਂ ਮੈਂ ਵੇਖ ਕੇ ਈ ਜਾਊਾ' ਇਕ ਸ਼ਾਮ ਅਸੀਂ ਸਾਰਾ ਪਰਿਵਾਰ ਬੀਜੀ ਹੁਰਾਂ ਨੂੰ ਮਿਲਣ ਪਿੰਡ ਗਏ | ਉਹ ਛੋਟੇ ਵੀਰ ਵਲੋਂ ਵਿਹੜੇ ਵਿਚ ਸਜਾਏ ਫੁੱਲਾਂ ਲੱਦੇ ਗਮਲਿਆਂ ਕੋਲ ਬੈਠੇ ਆਪਣੇ ਪੁੱਤਰ ਨਾਲ ਕੋਈ ਗੱਲ ਸਾਂਝੀ ਕਰ ਰਹੇ ਸਨ | ਸਾਨੂੰ ਵੇਖ ਕੇ ਸਾਰੇ ਖੁਸ਼ ਹੋ ਗਏ | ਪ੍ਰਭਵੀਰ ਕਹਿਣ ਲੱਗਾ, ਬੀਜੀ ਉਥੇ ਆਪਣੇ ਘਰ ਕਦੋਂ ਜਾਣਾ ਏਾ, ਉਥੇ ਬੜੇ ਅਮਰੂਦ ਲੱਗੇ ਨੇ, ਨਾਲੇ ਨਿੰਬੂ ਵੀ, ਨਾਲੇ ਸਬਜ਼ੀਆਂ ਬੀਜੀਆਂ ਨੇ | ਚੰਗਾ ਪੁੱਤ ਆ ਲੈਣ ਦੇ ਥੋੜ੍ਹੀ ਜਿਹੀ ਰੁੱਤ ਫਰੱਕੀ, ਤੁਹਾਡੇ ਕੋਲ ਵੀ ਆ ਜਾਊਾ, ਜੇ ਤੁਸੀਂ ਏਨਾ ਪਿਆਰ ਕਰਦੇ ਰਹੇ ਮੈਨੂੰ ਕੁਝ ਨਹੀਂ ਹੁੰਦਾ | ਕਹਿੰਦਿਆਂ ਪ੍ਰਭਵੀਰ ਨੂੰ ਗਲਵਕੜੀ 'ਚ ਲੈਂਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ | ਛੋਟੇ ਵੀਰ ਨੇ ਵੇਖ ਲਿਆ, ਝੱਟ ਉਠਿਆ ਟਹਿਣੀ ਸਣੇ ਗੁਲਦੌਦੀ ਦਾ ਫੁੱਲ ਤੋੜ ਕੇ ਬੀਜੀ ਵੱਲ ਵਧਾਉਂਦੇ ਹੋਏ ਸ਼ੁੱਭ ਕਾਮਨਾਵਾਂ ਕਹਿੰਦੇ ਹੋਏ ਉਨ੍ਹਾਂ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ | ਮੇਰੇ ਦਿਲ 'ਚ ਉਨ੍ਹਾਂ ਲੋਕਾਂ ਦਾ ਖਿਆਲ ਆਉਣ ਲੱਗਾ ਜਿਹੜੇ ਮਾਵਾਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਕੇ ਸੁਰਖਰੂ ਹੋਇਆ ਮਹਿਸੂਸ ਕਰਦੇ ਨੇ, ਫਿਰ ਮੈਂ ਸੋਚਿਆ ਉਨ੍ਹਾਂ ਦੀ ਮਜਬੂਰੀ ਉਹੀ ਜਾਣਨ |

-ਸਾਹਨੇਵਾਲ |
ਮੋਬਾ : 98144-51558.


ਖ਼ਬਰ ਸ਼ੇਅਰ ਕਰੋ

ਭਾਈਚਾਰਾ

ਹਰਤੇਜ ਸਿੰਘ ਛੇ ਸਾਲਾਂ ਬਾਅਦ ਕੈਨੇਡਾ ਤੋਂ ਆਪਣੇ ਘਰ ਮਹਿਜ਼ ਇਕ ਮਹੀਨੇ ਦੀ ਛੁੱਟੀ ਕੱਟਣ ਲਈ ਆਇਆ ਸੀ | ਆਪਣੀ ਜਨਮ ਭੋਇੰ 'ਤੇ ਅੱਪੜ ਕੇ ਉਸ ਨੂੰ ਅਜੀਬ ਜਿਹਾ ਅਹਿਸਾਸ ਹੋਇਆ | ਨਿੱਕੇ-ਨਿੱਕੇ ਘਰਾਂ ਦੀ ਥਾਂ ਆਲੀਸ਼ਾਨ ਇਮਾਰਤਾਂ ਉਸਰੀਆਂ ਵੇਖ ਕੇ ਉਸ ਨੂੰ ਲੋਕਾਂ ਵਿਚ ਆਰਥਿਕ ਖ਼ੁਸ਼ਹਾਲੀ ਆਉਣ ਦਾ ਅਨੁਭਵ ਹੋਇਆ | ਘਰ ਆਉਂਦਿਆਂ ਹੀ ਉਹ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਤਪਾਕ ਨਾਲ ਮਿਲਿਆ | ਰਾਤ ਦੀ ਰੋਟੀ ਖਾ ਕੇ ਉਸ ਨੂੰ ਸਫ਼ਰ ਦੇ ਥਕੇਵੇਂ ਸਦਕਾ ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਗੱਲਾਂ ਕਰਦਿਆਂ-ਕਰਦਿਆਂ ਅੱਖ ਲੱਗ ਗਈ | ਦਿਨ ਚੜ੍ਹਦਿਆਂ ਉਹ ਬੇਫ਼ਿਕਰੀ ਨਾਲ ਉੱਠਿਆ ਅਤੇ ਉਸਦਾ ਹਾਲ-ਚਾਲ ਜਾਨਣ ਆਏ ਲੋਕਾਂ ਨੂੰ ਮਿਲ ਕੇ ਆਨੰਦਿਤ ਹੋ ਗਿਆ | ਬਦਲੇ ਹੋਏ ਭੂਗੋਲਿਕ ਵਾਤਾਵਰਨ ਕਾਰਨ ਉਸ ਨੂੰ ਹਲਕਾ ਜਿਹਾ ਬੁਖ਼ਾਰ ਹੋ ਗਿਆ, ਪਰ ਉਹ ਛੇਤੀ ਹੀ ਠੀਕ ਹੋ ਗਿਆ | ਆਂਢ-ਗੁਆਂਢ 'ਚ ਰਹਿੰਦੇ ਕੁਝ ਕੁ ਵਿਅਕਤੀ ਉਸ ਦਾ ਪਤਾ ਲੈਣ ਲਈ ਆਏ, ਪਰ ਆਪਣੇ ਸਕੇ ਚਾਚੇ-ਤਾਇਆਂ ਅਤੇ ਕੁਝ ਹੋਰ ਸ਼ਰੀਕੇ ਦੇ ਘਰਾਂ 'ਚੋਂ ਕੋਈ ਵੀ ਨਾ ਆਉਣ ਕਾਰਨ ਉਹ ਕਾਫ਼ੀ ਚਿੰਤਤ ਸੀ | ਇਸ ਉਤਸੁਕਤਾ ਨੂੰ ਖ਼ਤਮ ਕਰਨ ਲਈ ਉਸ ਨੇ ਆਪਣੀ ਭਰਜਾਈ ਬਲਵਿੰਦਰ ਕੌਰ ਨੂੰ ਪੁੱਛ ਹੀ ਲਿਆ, 'ਮਿਖ਼ਆ ਭਾਬੀ ਆਹ ਆਪਣੇ ਚਾਚੇ ਗੁਰਜੀਤ ਕੇ ਤੇ ਤਾਏ ਮਹਿੰਦਰ ਕੇ ਆਪਣੇ ਨਾਲ ਗ਼ੁੱਸੇ ਆ' | 'ਹਰਤੇਜ ਆਹ ਵੋਟਾਂ ਵੇਲੇ ਦੇ ਕਾਫ਼ੀ ਫ਼ਰਕ ਜਿਹਾ ਬਣਾਈ ਬੈਠੇ ਆ', ਰਸੋਈ ਵਲੋਂ ਚੁੰਨੀ ਸੰਭਾਲਦੀ ਆਉਂਦੀ ਬਲਵਿੰਦਰ ਨੇ ਆਖਿਆ | 'ਊਾ ਲੜੇ-ਬੋਲੇ ਤਾਂ ਨੀਂ, ਬੱਸ ਮੂੰਹ ਦਾ ਈ ਵੱਟ ਆ' | 'ਉਹ ਸਾਨੂੰ ਕਿਸੇ ਨੂੰ ਨਈਾ ਬੁਲਾਉਂਦੇ ਤੇ ਅਸੀਂ ਉਨ੍ਹਾਂ ਨੂੰ ...' | 'ਇਹ ਵੀ ਭਲਾ ਕੋਈ ਗੱਲ ਹੋਈ, ਵੋਟਾਂ ਜਿੱਥੇ ਮਰਜ਼ੀ ਪਾਈ ਜਾਓ | ਕੋਈ ਜਿੱਤ ਗਿਆ... ਕੋਈ ਹਰ ਗਿਆ | ਭਲਿਓਮਾਨਸੋ! ਆਪਣਾ ਭਾਈਚਾਰਾ ਕਿਉਂ ਤੋੜਦੇ ਹੋ? ਪਤੈ ਜਿਨ੍ਹਾਂ ਪਿੱਛੇ ਐਡਾ ਫ਼ਰਕ ਪਾਈ ਬੈਠੋ ਓ, ਉਹ ਸਭ ਆਪਸ 'ਚ ਇਕ ਹੀ ਨੇ...' | ਭਾਵੁਕ ਹੋਇਆ ਹਰਤੇਜ ਲਗਾਤਾਰ ਬੋਲੀ ਜਾ ਰਿਹਾ ਸੀ |

-ਪਿੰਡ ਤੇ ਡਾਕ : ਸਿਰਸੜੀ, ਫ਼ਰੀਦਕੋਟ-151207.
ਮੋਬਾਈਲ : 98156-59110

ਇਤਿਹਾਸ

ਮੇਰੀ ਮਾਂ ਬਹੁਤ ਹੀ ਨਿੱਘੇ ਸੁਭਾਅ ਅਤੇ ਸਬਰ ਵਾਲੀ ਔਰਤ ਸੀ | ਕਾਹਲ ਤਾਂ ਸ਼ਾਇਦ ਰੱਬ ਨੇ ਉਹਦੇ ਸੁਭਾਅ 'ਚ ਪਾਈ ਹੀ ਨਹੀਂ ਸੀ | ਹਰ ਕੰਮ ਹੌਲੀ-ਹੌਲੀ ਕਰਨਾ ਉਹਦਾ ਨੇਮ ਹੀ ਸੀ | ਘਰੇ ਸਭ ਨੇ ਕਹਿਣਾ ਕਿ ਇਕ ਕੰਮ 'ਤੇ ਘੰਟਾ ਲਾ ਦਿੰਨੀ ਐ, ਪਰ ਉਹ ਉਵੇਂ ਹੀ ਆਪਣੀ ਚਾਲ ਚਲਦੀ | ਆਟਾ ਕਾਫ਼ੀ ਢਿੱਲਾ ਗੁੰਨ੍ਹਦੀ ਪਰ ਮਜ਼ਾਲ ਕੀ ਉਹਦੀ ਵੇਲੀ ਰੋਟੀ ਕਦੇ ਚਕਲੇ ਨਾਲ ਚਿੰਬੜਦੀ ਜਾਂ ਉਸ ਨੂੰ ਪਲੇਥਣ ਵੱਧ ਲੱਗਿਆ ਹੁੰਦਾ | ਮੇਰੀ ਪਤਨੀ ਬਹੁਤ ਵਾਰ ਖਿਝਦੀ 'ਮੰਮੀ ਐਨਾ ਢਿੱਲਾ ਆਟਾ ਕਿਵੇਂ ਪਕਾਵਾਂ |'
ਉਹ ਕਹਿੰਦੀ 'ਕੋਈ ਨਾ ਮੈਂ ਪਕਾ ਲੈਨੀ ਆਂ ਪੁੱਤ |' ਅੱਜ ਅਚਾਨਕ ਮੈਂ ਰਸੋਈ ਦੇ ਅੱਗੇ ਖੜੇ੍ਹ ਨੇ ਸੁਣਿਆ ਮੇਰੀ ਨੂੰ ਹ ਕਹਿ ਰਹੀ ਸਹੀ 'ਮਾਂ ਪਤਾ ਨੀ ਐਨਾ ਢਿੱਲਾ ਆਟਾ ਕਿਉਂ ਗੁੰਨ੍ਹਦੇ ਹੋ? ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਸੀ |

-ਮੋਬਾਈਲ : 9501115015

ਮਨੀਟਰ

ਸੱਤਵੀਂ-ਅੱਠਵੀਂ ਸ਼੍ਰੇਣੀ ਵਿਚ ਸਾਡਾ ਮਨੀਟਰ ਚਤਰ ਸਿੰਘ ਸੀ | ਉੱਚਾ-ਲੰਮਾ ਤੇ ਫੁਰਤੀਲਾ ਹੋਣ ਕਰਕੇ ਖੇਡਾਂ-ਦੌੜਾਂ ਵਿਚ ਤਾਂ ਅੱਵਲ ਆਉਂਦਾ ਹੀ ਸੀ, ਸਗੋਂ ਸਕੂਲ ਦੇ ਹਰ ਸਮਾਗਮ ਵਿਚ ਵੀ ਸਭ ਤੋਂ ਮੋਹਰੀ ਹੁੰਦਾ ਸੀ | ਅਧਿਆਪਕਾਂ ਦਾ ਆਗਿਆਕਾਰੀ ਹੋਣ ਕਰਕੇ ਉਹ ਸਾਡਾ ਮਨੀਟਰ ਸੀ | ਅਧਿਆਪਕ ਦੀ ਗ਼ੈਰ-ਹਾਜ਼ਰੀ ਦੌਰਾਨ ਉਹ ਸੈਕਿੰਡ ਮਾਸਟਰ ਤੋਂ ਘੱਟ ਨਹੀਂ ਸੀ, ਪੂਰਾ ਰੋਹਬ ਪਾ ਕੇ ਡਰਾਉਂਦਾ ਸੀ | ਇਕ ਵਾਰ ਅਸੀਂ ਸ਼ਰਾਰਤਾਂ ਕਰਦੇ ਫੜੇ ਗਏ ਤਾਂ ਉਸ ਨੇ ਹੈੱਡਮਾਸਟਰ ਸਾਹਿਬ ਕੋਲ ਸ਼ਿਕਾਇਤ ਲਗਾਉਣ ਦਾ ਡਰਾਵਾ ਦੇ ਕੇ ਸਾਨੂੰ ਲੱਤਾਂ ਹੇਠੋਂ ਕੰਨ ਫੜਾ ਕੇ, ਡੱਡੂ-ਚਾਲੇ ਤੁਰਨ ਦੀ ਸਜ਼ਾ ਦਿੱਤੀ ਸੀ | ਚਤਰ ਸਿੰਘ ਪੜ੍ਹਾਈ ਵਿਚ ਵੀ ਹੁਸ਼ਿਆਰ ਸੀ, ਅੱਠਵੀਂ ਵਿਚੋਂ ਉਹ ਜ਼ਿਲ੍ਹੇ ਵਿਚੋਂ ਅੱਵਲ ਆਇਆ ਸੀ | ਮਿਡਲ ਸਕੂਲ ਹੋਣ ਕਰਕੇ ਉੱਚ ਵਿੱਦਿਆ ਲਈ ਅਸੀਂ ਅੱਡ-ਅੱਡ ਹੋ ਗਏ | ਬਾਅਦ ਵਿਚ ਉਸ ਦਾ ਨਾਂਅ ਬੀ. ਏ. ਦੀ ਮੈਰਿਟ ਲਿਸਟ ਵਿਚ ਵੀ ਪੜਿ੍ਹਆ ਸੀ | ਉਸ ਦੇ ਪਿੰਡ ਦੇ ਵਾਸੀ ਤੋਂ ਪਤਾ ਲੱਗਿਆ ਸੀ ਕਿ ਉਹ ਯੂਨੀਵਰਸਿਟੀ ਵਿਚੋਂ ਉਚੇਰੀ ਵਿੱਦਿਆ ਪੂਰੀ ਕਰ ਕੇ ਸ਼ਹਿਰ ਵਿਚ ਕਾਲਜ ਦਾ ਪਿ੍ੰਸੀਪਲ ਲੱਗਾ ਹੋਇਆ ਹੈ | ਸੁਣ ਕੇ ਖ਼ੁਸ਼ੀ ਹੋਈ ਸੀ ਕਿਉਂਕਿ ਕਾਬਲੀਅਤ ਅਨੁਸਾਰ ਉਹ ਪਿ੍ੰਸੀਪਲ ਬਣਨ ਦਾ ਹੱਕਦਾਰ ਸੀ |
ਰੱਬ ਦੀ ਮਿਹਰ ਨਾਲ ਮੈਨੂੰ ਵੀ ਸਕੂਲ ਮਾਸਟਰੀ ਨਸੀਬ ਹੋ ਗਈ ਸੀ, ਹੁਣ ਦੋ ਸਾਲਾਂ ਬਾਅਦ ਮਾਸਟਰ ਹੀ ਰਿਟਾਇਰ ਹੋ ਜਾਣਾ ਹੈ | ਅੱਜ ਚੰਡੀਗੜ੍ਹ ਤੋਂ ਦਫ਼ਤਰੀ ਕੰਮ ਬਾਅਦ ਬੱਸ ਵਿਚ ਵਾਪਸੀ ਆ ਰਿਹਾ ਸੀ ਕਿ ਕੋਲ ਬੈਠੀ ਸਵਾਰੀ ਜਾਣੀ-ਪਛਾਣੀ ਜਾਪੀ | ਹੌਸਲਾ ਕਰ ਕੇ ਪੁੱਛ ਹੀ ਲਿਆ, ਜਾਣ ਕੇ ਖ਼ੁਸ਼ੀ ਹੋਈ ਇਹ ਹਮ-ਜਮਾਤੀ ਚਤਰ ਸਿੰਘ ਹੀ ਸੀ ਜੋ ਚਾਲੀ ਸਾਲ ਬਾਅਦ ਅਚਨਚੇਤ ਮਿਲਿਆ ਸੀ | ਉਸ ਦੇ ਪੁੱਛਣ 'ਤੇ ਮੈਂ ਦੱਸਿਆ, 'ਬੀ. ਐੱਡ ਬਾਅਦ ਸਰਕਾਰ ਵੱਲੋਂ ਸਕੂਲ-ਮਾਸਟਰੀ ਮਿਲ ਗਈ ਸੀ, ਪਹਿਲਾਂ ਤਾਂ ਘੱਟ ਸੀ ਹੁਣ ਲੱਖ ਤੋਂ ਉੱਪਰ ਤਨਖਾਹ ਹੋ ਗਈ ਹੈ, ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਹੈ |' ਆਪਣੇ ਬਾਰੇ ਦੱਸ ਕੇ ਮੈਂ ਕਿਹਾ, 'ਮੈਨੂੰ ਵੀ ਪਤਾ ਲੱਗਾ ਸੀ, ਤੁਸੀਂ ਕਿਸੇ ਕਾਲਜ ਵਿਚ ਪਿ੍ੰਸੀਪਲ ਲੱਗੇ ਹੋ, ਖ਼ੂਬ ਕਮਾਈਆਂ ਕਰ ਕੇ ਹੁਣ ਤਾਂ ਆਲੀਸ਼ਾਨ ਕੋਠੀਆਂ ਵਿਚ ਐਸ਼ ਨਾਲ ਰਹਿੰਦੇ ਹੋਵੋਗੇ |'
ਚਤਰ ਸਿੰਘ ਨੇ ਲੰਮਾ ਹਾਉਕਾ ਲੈਂਦਿਆਂ ਕਿਹਾ, 'ਯਾਰ, ਕੀ ਦੱਸਾਂ? ਯੂਨੀਵਰਸਿਟੀ ਦੀ ਉੱਚੀ ਵਿੱਦਿਆ ਤੇ ਮੈਰਿਟ ਪੁਜ਼ੀਸ਼ਨਾਂ ਨੂੰ ਵੇਖ ਕੇ ਵੀ, ਸਰਕਾਰ ਨੇ ਪੰਜ ਸਾਲ ਕੋਈ ਕਦਰ-ਕੀਮਤ ਨਹੀਂ ਪਾਈ, ਬਥੇਰੀ ਦੌੜ-ਭੱਜ ਕੀਤੀ, ਅੰਤ ਪ੍ਰਾਈਵੇਟ ਕਾਲਜ ਨੇ ਹੀ ਆਸਰਾ ਦਿੱਤਾ, ਜਿਸ ਵਿਚ ਜ਼ਰੂਰ ਵੀਹ ਸਾਲ ਤੋਂ ਪਿ੍ੰਸੀਪਲ ਲੱਗਾ ਹੋਇਆ ਹਾਂ, ਵੀਹ ਕੁ ਹਜ਼ਾਰ ਹੀ ਤਨਖ਼ਾਹ ਮਿਲਦੀ ਹੈ, ਮੈਨੇਜਿੰਗ ਕਮੇਟੀ ਤੇ ਬੱਚਿਆਂ ਦੇ ਮਾਪਿਆਂ ਦੇ ਨਿੱਤ ਤਾਹਨੇ-ਮਿਹਣੇ ਸੁਣ ਕੇ ਅੱਕ ਚੁੱਕਾ ਹਾਂ ਪਰ ਪਰਿਵਾਰ ਦੀ ਖ਼ਾਤਰ ਗ਼ੁਲਾਮੀ ਦਾ ਜੀਵਨ ਬਿਤਾਉਣਾ ਪੈ ਰਿਹਾ ਹੈ |'
'ਹੱਕਾ-ਬੱਕਾ ਉਸ ਦੇ ਗ਼ਮਗੀਨ ਚਿਹਰੇ ਨੂੰ ਵੇਖਦਾ ਮੇਰਾ ਅੰਦਰਲਾ ਮਨ ਬੋਲਿਆ, 'ਰੱਬਾ! ਕੀ ਇਹ ਕਿਸਮਤ ਦੀ ਹੀ ਖੇਡ ਹੈ ਜਾਂ ਵਾਕਈ ਹੀ ਸੱਚਮੁੱਚ ਸਾਡਾ ਰਾਜਨੀਤਕ ਢਾਂਚਾ ਹੀ ਐਨਾ ਵਿਗੜ ਚੁੱਕਾ ਹੈ ਜਿਥੇ ਸਾਡੀ ਵਿੱਦਿਆ ਵਿਚਾਰੀ ਦੀ ਕਦਰ ਕੀਮਤ ਏਨੀ ਘਟ ਗਈ ਹੈ |'
ਬੱਸ ਮੰਜ਼ਿਲ 'ਤੇ ਪਹੁੰਚ ਚੁੱਕੀ ਸੀ | ਖ਼ੁਸ਼ੀ ਦੀ ਬਿਜਾਏ, ਫੋਕੀ ਝੂਠੀ ਮੁਸਕਾਨ ਚਿਹਰੇ 'ਤੇ ਲਿਆ ਕੇ, 'ਚੰਗਾ ਫਿਰ ਮਿਲਾਂਗੇ |' ਆਖਦੇ ਹੋਏ ਮੈਨੂੰ ਮਨੀਟਰ ਚਤਰ ਸਿੰਘ ਪਾਸੋਂ ਵਿਦਾਇਗੀ ਮੰਗਣੀ ਪਈ |

-ਦੂਰਦਰਸ਼ਨ ਇਨਕਲੇਵ, ਫੇਜ਼-1, ਜਲੰਧਰ ਸ਼ਹਿਰ | ਮੋਬਾਈਲ : 98144-32347.

ਕੀ ਕਸੂਰ ਹੈ?

ਇਕ ਦਿਨ ਦੁਖੀ ਮਨ ਨਾਲ ਕੁਰਸੀ 'ਤੇ ਬੈਠ ਕੇ ਅੱਖਾਂ ਬੰਦ ਕਰ ਲਈਆਂ ਅਤੇ ਖਿਆਲਾਂ ਵਿਚ ਰੱਬ ਕੋਲ ਪਹੁੰਚ ਗਿਆ | ਰੱਬ ਨੂੰ ਉਲਾਂਭੇ ਦੇ ਤੌਰ 'ਤੇ ਕਿਹਾ 'ਜਿਹੜੇ ਆਦਮੀ, ਆਪਣੇ ਤੋਂ ਛੋਟਿਆਂ ਨੂੰ ਅਤੇ ਗ਼ਰੀਬਾਂ ਨੂੰ ਅਤੇ ਮਜ਼ਲੂਮਾਂ ਨੂੰ ਤੰਗ ਕਰਦੇ ਹਨ, ਤੁਸੀਂ ਉਨ੍ਹਾਂ ਨੂੰ ਧਰਤੀ 'ਤੇ ਕਿਉਂ ਭੇਜਦੇ ਹੋ', ਤਾਂ ਰੱਬ ਨੇ ਕੁਝ ਸੋਚਦੇ ਹੋਏ ਆਖਿਆ ਕਿ ਮੈਂ ਤਾਂ ਸਾਰਿਆਂ ਨੂੰ ਇਕੋ ਜਿਹਾ ਬਣਾ ਕੇ ਭੇਜਦਾ ਹਾਂ | ਪਰ ਜਿਨ੍ਹਾਂ ਨੂੰ ਆਪਣੇ-ਆਪ 'ਤੇ ਭਰੋਸਾ ਨਹੀਂ ਜਾਂ ਕੁਝ ਕਰਨਾ ਨਹੀਂ ਚਾਹੁੰਦੇ, ਉਹ ਆਪਣੇ ਤੋਂ ਵੱਡਿਆਂ ਦੀ ਚਮਚੀ ਮਾਰ ਕੇ, ਨਾਂਅ ਜਾਂ ਦੌਲਤ ਤਾਂ ਕਮਾ ਲੈਂਦੇ ਨੇ, ਪਰ ਉਨ੍ਹਾਂ ਦੇ ਮਨ ਨੂੰ ਸਕੂਨ ਨਹੀਂ ਮਿਲਦਾ ਤੇ ਉਹ ਸੋਚਦੇ ਨੇ ਕਿ ਜਿਵੇਂ ਅਸੀਂ ਆਪਣੇ ਤੋਂ ਵੱਡਿਆਂ ਦੀਆਂ ਚਮਚੀਆਂ ਮਾਰਦੇ ਹਾਂ, ਮੈਥੋਂ ਛੋਟੇ ਵੀ ਉਸੇ ਤਰ੍ਹਾਂ ਹੀ ਮੇਰੀ ਚਮਚੀ ਮਾਰਨ |
ਪਰ ਸਾਰਿਆਂ ਦੀਆਂ ਜ਼ਮੀਰਾਂ ਤਾਂ ਉਨ੍ਹਾਂ ਵਾਂਗ ਮਰੀਆਂ ਨਹੀਂ ਹੁੰਦੀਆਂ | ਇਸੇ ਲਈ ਜਿਹੜੇ ਉਨ੍ਹਾਂ ਦੀਆਂ ਚਮਚੀਆਂ ਨਹੀਂ ਮਾਰਦੇ, ਉਹ ਉਨ੍ਹਾਂ ਦੇ ਦੁਸ਼ਮਣ ਬਣ ਜਾਂਦੇ ਹਨ | ਹੁਣ ਤੂੰ ਹੀ ਦੱਸ, ਇਸ ਵਿਚ ਮੇਰਾ ਕੀ ਕਸੂਰ ਹੈ?

-ਢਿੱਲੋਂ ਕਾਟੇਜ, 155 ਸੈਕਟਰ 2-ਏ, ਸ਼ਾਮ ਨਗਰ, ਮੰਡੀ ਗੋਬਿੰਦਗੜ੍ਹ |
ਮੋਬਾਈਲ : 98554-80191.

ਕਾਵਿ-ਵਿਅੰਗ

           ਭਾਵਨਾ
• ਨਵਰਾਹੀ ਘੁਗਿਆਣਵੀ •

ਪੰੁਨ ਦਾਨ ਦੀ ਭਾਵਨਾ ਬਹੁਤ ਚੰਗੀ
ਸਫਲ ਹੁੰਦੀ ਜੇ ਨੇਕ ਕਮਾਈ ਹੋਵੇ |
ਇਸ ਦੇ ਨਾਲ ਹੈ ਆਤਮਾ ਸ਼ੁੱਧ ਹੁੰਦੀ,
ਵਾਤਾਵਰਨ ਦੀ ਯੋਗ ਸਫਾਈ ਹੋਵੇ |
ਇਹ ਨਾ ਹੋਵੇ ਕਿ ਲੁੱਟ ਦੇ ਮਾਲ ਵਿਚੋਂ,
ਬੁਰਕੀ ਹੋਰਾਂ ਦੇ ਮੰੂਹ ਵਿਚ ਪਾਈ ਹੋਵੇ |
ਗੱਲ ਤਾਂ ਹੀ ਸੋਭਦੀ ਸਾਰਿਆਂ ਨੂੰ ,
ਥੋੜ੍ਹੀ ਬਹੁਤੀ ਜੇ ਵਿਚ ਸੱਚਾਈ ਹੋਵੇ |

           ਪ੍ਰਭਾਤ
ਪਾਣੀ ਰਿੜਕਿਆਂ ਮੱਖਣ ਨਹੀਂ ਆ ਸਕਦਾ,
ਕੇਵਲ ਗੱਲਾਂ ਥੀਂ ਨਹੀਂ ਨਿਜਾਤ ਹੋਣੀ |
ਸੁੱਤੇ ਰਹੇ ਜੇ ਨਸ਼ੇ ਦੇ ਅਸਰ ਹੇਠਾਂ,
ਲੰਮੀ ਹੋਰ ਸਗਵਾਂ ਸਾਡੀ ਰਾਤ ਹੋਣੀ |
ਸਾਨੂੰ ਆਸ ਹੈ ਲੋਕਾਂ ਦੇ ਰੋਹ ਅੱਗੇ,
ਬਾਜ਼ੀ ਕੂੜ-ਕੁਸੱਤ ਦੀ ਮਾਤ ਹੋਣੀ |
ਘੁੱਪ ਨ੍ਹੇਰ ਦੀ ਕੁੱਖ 'ਚੋਂ ਜਨਮ ਲੈ ਕੇ,
ਬਹੁਤ ਜਲਦ ਹੀ, ਸੁਰਖ਼ ਪ੍ਰਭਾਤ ਹੋਣੀ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX