ਤੁਸੀਂ ਪਿੱਛੇ ਪੜ੍ਹ ਚੁੱਕੇ ਹੋ : ਆਪਣੀ ਕੁੱਖ ਦੇ ਪੁੱਤਰਾਂ ਦਾ ਲਹੂ ਪੀਂਦੀ ਧਰਤੀ ਕਿਧਰੋਂ ਬੀ ਨਾ ਫਟੀ, ਚੁੱਪ ਚਪੀਤੀ ਆਪਣੀ ਬੁੱਕਲ ਵਿਚ ਸਾਰਾ ਲਹੂ ਸਮੇਟਦੀ ਰਹੀ | ਆਪਣੇ ਪੁੱਤਰਾਂ ਦੀਆਂ ਹੱਡੀਆਂ ਦੇ ਢੇਰਾਂ ਦਾ ਭਾਰ ਆਪਣੀ ਛਾਤੀ ਉਤੇ ਸਹਾਰਦੀ ਰਹੀ ਕਿੰਨੀ ਸਹਿੰਦੜ ਹੋ ਗਈ ਉਹ ਧਰਤੀ', ਅਵਤਾਰ ਨੇ ਅੱਖਾਂ ਭਰ ਕੇ ਕਿਹਾ | ਅੱਗੋਂ ਕੀ ਹੋਇਆ ਅੱਜ ਪੜ੍ਹੋ : ਨਾ ਜੰਝ ਨਾ ਵਾਜੇ-ਗਾਜੇ, ਨਾ ਨਾਚ ਗਾਣਾ, ਨਾ ਕੋਈ ਰੀਤਾਂ ਰਸਮਾਂ ਨਾ ਢੋਲਕੀ ਨਾ ਗੀਤ ਤੇ ਧਰਮਵੀਰ ਪਰਕਾਸ਼ ਦੇ ਵਿਆਹ ਦੀ ਅਰਦਾਸ ਕਰ ਦਿੱਤੀ | ਧਰਮਵੀਰ ਪਰਕਾਸ਼ ਦਾ ਕੈਂਪ ਦੇ ਨੇੜੇ ਗੁਰਦੁਆਰੇ ਵਿਚ ਆਨੰਦ ਕਾਰਜ ਹੈ | ਧਰਮਵੀਰ ਉਦਾਸ ਵੀ ਹੈ ਉਸ ਨੂੰ ਹਾਲੀਂ ਤੱਕ ਆਪਣੇ ਟੱਬਰ ਬਾਰੇ ਕੁਝ ਪਤਾ ਨਹੀਂ ਲੱਗਾ | ਉਹ ਪੰਜ ਫ਼ੌਜੀ ਅਫਸਰਾਂ ਨਾਲ ਗੁਰਦੁਆਰੇ ਆਇਆ ਹੈ, ਪਟਿਆਲੇ ਤੋਂ ਸਰਨ ਸਿੰਘ, ਅਵਤਾਰ ਹੋਰੀਂ ਟੱਬਰ ਸਮੇਤ ਆਏ ਹਨ | ਪਰਕਾਸ਼ ਨੇ ਹਲਕੇ ਪਿਆਜੀ ਰੰਗ ਦਾ ਸਾਦਾ ਜਿਹਾ ਸੂਟ ਪਾਇਆ ਹੈ | ਗੁੱਲਾਂ ਨੇ ਆਪਣੇ ਕਾਂਟੇ, ਮੰੁਦਰੀ, ਕੜੇ, ਗਲ੍ਹ ਦੀ ਚੇਨ ਪਰਕਾਸ਼ ਨੂੰ ਪੁਆਏ ਹਨ 'ਧੀਏ ਆਪਣੇ ਘਰ ਤੈਨੂੰ ਲਦ-ਲਦਾ ਕੇ ਦੇਂਦੀ ਤੇਰਾ ਘਰ ਬਾਰ ਭਰ ਦੇਂਦੀ | ...
ਟਰੱਕ ਆਪਣੀ ਫੁੱਲ ਸਪੀਡ 'ਤੇ ਜਾ ਰਿਹਾ ਸੀ | ਗਰਮੀਆਂ ਦੇ ਮੌਸਮ ਦੀ ਸਵੇਰ ਵਿਚ ਅਜੇ ਕੁਝ ਕੁ ਠੰਢ ਬਚੀ ਹੋਈ ਸੀ | ਟਰੱਕ ਵਿਚ ਬੈਠੀਆਂ ਹੋਈਆਂ ਕੁੱਕੜ-ਕੁੱਕੜੀਆਂ ਚੁੱਪਚਾਪ ਇਕ ਦੂਜੇ ਵੱਲ ਵੇਖ ਰਹੇ ਸਨ | ਹਰ ਇਕ ਦੇ ਮਨ ਵਿਚ ਬੜੇ ਭਾਵ ਉੱਠ ਰਹੇ ਸਨ, ਪਰ ਕੋਈ ਕੁਝ ਵੀ ਬੋਲ ਨਹੀਂ ਰਿਹਾ ਸੀ | ਬੱਗਾ ਕੁੱਕੜ ਜੋ ਕਿ ਹੁਣ ਚਾਰ ਸਾਲ ਦਾ ਹੋ ਗਿਆ ਸੀ ਅਚਾਨਕ ਬੋਲ ਬੈਠਾ | 'ਕਿਉਂ ਬਈ ਸਾਰੇ ਚੁੱਪਚਾਪ ਕਿਉਂ ਬੈਠੇ ਹੋ |' 'ਕਿਉਂ ਪੁਛਨੈ! ਚਾਚਾ!! ਤੈਨੂੰ ਪਤਾ ਈ ਐ ਸਾਰਾ ਹਾਲ, ਹੋਰ ਦੋ ਚਾਰ ਘੰਟੇ ਬਚੇ ਹੋਏ ਨੇ ਮੌਤ ਵਿਚ |' ਦੁੱਖ ਵਿਚ ਡੁੱਬਿਆ ਹੋਇਆ ਇਕ ਜਵਾਨ ਚਿੱਟਾ ਕੁੱਕੜ ਬੋਲ ਪਿਆ |' 'ਉਏ ਜਵਾਨਾ! ਆਪਾਂ ਤਾਂ ਬਣੇ ਈ ਆਂ ਮਰਨ ਵਾਸਤੇ ਆਂ! ਰੱਬ ਦਾ ਸ਼ੁਕਰ ਮਨਾਓ ਕਿ ਪੈਦਾ ਤਾਂ ਹੋ ਗਏ | ਕਈ ਜਣੇ ਤਾਂ ਪਹਿਲਾਂ ਹੀ ਆਮਲੇਟ ਬਣਾ ਕੇ ਪਚਾ ਲਏ ਜਾਂਦੇ ਹਨ' ਬੱਗੇ ਨੇ ਸ਼ੋਸ਼ਾ ਮਾਰਿਆ | 'ਨਾ ਫਿਰ ਇਸ ਵਕਤ ਗਿੱਧਾ ਪਾਈਏ', ਜਵਾਨ ਕੁੱਕੜ ਪੁੱਛ ਬੈਠਾ | 'ਕਿਉਂ ਨਹੀਂ! ਯਾਰੋ ਜ਼ਿੰਦਗੀ ਦਾ ਹਰ ਪਲ ਕੀਮਤੀ ਹੈ | ਸੋ ਸਾਨੂੰ ਹਰ ਪਲ ਖ਼ੁਸ਼ੀ-ਖ਼ੁਸ਼ੀ ਬਿਤਾਉਣਾ ਚਾਹੀਦਾ ਹੈ | ਅਜੇ ਮਾਰਕੀਟ ਆਉਣ ਵਿਚ ਪੂਰਾ ਇਕ ਘੰਟਾ ਬਾਕੀ ਹੈ | ਮੈਂ ...
ਸ਼ੁਕਰ ਹੈ! ਵਿਗਿਆਨਕਾਂ ਨੂੰ ਰੱਬ ਨਹੀਂ, ਤਾਂ ਰੱਬ ਦਾ ਕਣ ਤਾਂ ਮਿਲ ਹੀ ਗਿਆ ਹੈ | ਇਸ ਖੁਦਾਈ ਤੱਤ ਦੇ ਲੱਭਣ ਸਦਕਾ ਸਾਡੇ ਦਿਮਾਗ ਨੂੰ 60 ਸਾਲਾਂ ਬਾਅਦ ਅਸੀਸ ਸਕੂਨ ਤੇ ਸ਼ਾਂਤੀ ਮਿਲੀ ਹੈ | ਅਸੀਂ ਧਰਤੀ ਤੋਂ 300 ਫੁੱਟ ਥੱਲੇ ਪਿਛਲੇ 50 ਸਾਲਾਂ ਤੋਂ ਲਗਨ ਨਾਲ ਖੋਜ ਕਾਰਜ ਕਰ ਰਹੇ ਹਾਂ, ਉਨ੍ਹਾਂ ਪੰਦਰਾਂ ਹਜ਼ਾਰ ਵਿਗਿਆਨਕਾਂ ਦੇ ਵੀ ਕੋਟਿ-ਕੋਟਿ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਮਾਨਸਿਕ ਬੋਝ ਤੋਂ ਮੁਕਤੀ ਦੁਆਈ ਹੈ | ਸਾਡੇ ਨਾਲ ਤਾਂ ਜਿਉਂ ਜੰਮੇ ਬੋਦੀਓਾ ਲੰਮੇ ਵਾਲੀ ਗੱਲ ਹੋਈ ਹੈ | ਸੰਨ 52 ਤੋਂ ਹੀ ਅਸੀਂ ਸਦਾ ਆਪਣੀ ਹੋਂਦ ਸਬੰਧੀ ਤੇ ਇਸ ਧਰਤੀ 'ਤੇ ਆਗਮਨ ਸਬੰਧੀ ਫਿਕਰਮੰਦ ਰਹੇ ਹਾਂ | ਬਚਪਨ ਵਿਚ ਅਸੀਂ ਹਜ਼ਾਰਾਂ ਰਾਤਾਂ ਇਸ ਜਟਿਲ ਪ੍ਰਸ਼ਨ ਬਾਰੇ ਸੋਚ-ਸੋਚ ਕੇ ਤਾਰੇ ਗਿਣ-ਗਿਣ ਕੇ ਲੰਘਾਈਆਂ ਹਨ | ਕਦੇ ਸਾਨੂੰ ਇਹ ਕਹਿ ਕੇ ਵਰਚਾ ਲਿਆ ਜਾਂਦਾ ਸੀ ਕਿ ਸਾਰੇ ਬੱਚੇ ਰੁੱਖਾਂ ਤੋਂ ਡਿਗਦੇ ਹਨ ਤੇ ਅਸੀਂ ਵੀ ਬੋਹੜ ਦੇ ਰੁੱਖ ਤੋਂ ਡਿੱਗੇ ਸੀ | ਇਸ ਕੋਰੀ ਗੱਪ ਨੂੰ ਇਤਿਹਾਸਕ ਸੱਚ ਮੰਨ ਕੇ ਅਸੀਂ ਕਈ ਸਾਲ ਜੰਗਲਾਂ, ਬੇਲਿਆਂ 'ਚ ਘੰੁਮਦੇ ਰਹੇ ਤਾਂ ਕਿ ਛੋਟੇ ਬੱਚੇ ਰੁੱਖਾਂ ਤੋਂ ਡਿਗਦੇ ਦੇਖ ਸਕੀਏ | ਪਰ ਸਾਡੀ ...
ਸੋਚ ਝੜੀ ਲੱਗੀ ਹੋਣ ਕਰਕੇ ਸਾਰਾ ਪਰਿਵਾਰ ਕੋਠੀ ਅੰਦਰ ਬੈਠਾ ਗੱਲਾਂਬਾਤਾਂ ਕਰ ਰਿਹਾ ਸੀ | ਨੱਬੇ ਸਾਲਾਂ ਨੂੰ ਪਹੁੰਚੇ, ਰਤਨ ਸਿਹੁੰ ਨੂੰ ਮਖੌਲ ਕਰਦੇ ਹੋਏ ਪੁੱਤਰ ਅਤੇ ਪੋਤਰਿਆਂ ਨੇ ਕਿਹਾ, 'ਬਾਪੂ ਤੇਰੇ ਦੂਜੇ ਵਿਆਹ ਉਪਰ ਅਸੀਂ ਐਨਾ ਖਰਚ ਕਰ ਦੇਵਾਂਗੇ, ਦੇਖਣ ਵਾਲੇ ਸੋਚਦੇ ਹੀ ਰਹਿ ਜਾਣਗੇ |' ਰਤਨ ਸਿਹੁੰ ਨੇ ਕਿਹਾ, 'ਇਹ ਵਿਆਹ ਮੈਂ ਆਪ ਤਾਂ ਵੇਖ ਨਹੀਂ ਸਕਦਾ ਪਰ ਦੋ ਨੇਤਰਹੀਣਾਂ ਨੂੰ ਜ਼ਰੂਰ ਵਿਖਾ ਦਿਓ | ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ |' ਨਾਨਕਸ਼ਾਹੀ ਇੱਟਾਂ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਲਈ ਸਰਕਾਰ ਨੇ ਘਰ ਬਣਾਉਣ ਦੀ ਨਵੀਂ ਯੋਜਨਾ ਤਿਆਰ ਕੀਤੀ | ਸਰਕਾਰੀ ਗਰਾਂਟ ਮਿਲਣ 'ਤੇ ਪੰਚਾਇਤ ਨੇ ਲੱਭੂ ਰਾਮ ਦਾ ਘਰ ਬਣਾ ਦਿੱਤਾ | ਬਣੇ ਹੋਏ ਘਰ ਨੂੰ ਪਾਸ ਕਰਨ ਲਈ ਸਰਕਾਰੀ ਅਫ਼ਸਰ ਸਮੇਤ ਪੰਚਾਇਤ ਉਥੇ ਪਹੁੰਚ ਗਿਆ | ਅਫ਼ਸਰ ਅਤੇ ਪੰਚਾਇਤ ਨੂੰ ਵੇਖ ਕੇ ਲੱਭੂ ਰਾਮ ਨੂੰ ਚਾਅ ਚੜ੍ਹ ਗਿਆ | ਉਸ ਨੇ ਘਰ ਵਾਲੀ ਨੂੰ ਚਾਹ ਧਰਨ ਲਈ ਕਿਹਾ ਤੇ ਬੱਚੇ ਨੂੰ ਦੁਕਾਨ ਤੋਂ ਬਿਸਕੁਟ ਲਿਆਉਣ ਲਈ ਭੇਜ ਦਿੱਤਾ | ਘਰ ਨੂੰ ਵੇਖਦੇ ਹੋਏ ਅਫ਼ਸਰ ਦੀ ਨਜ਼ਰ ਕੋਨੇ ਵਿਚ ਪਏ ਮਲਬੇ ਦੇ ਢੇਰ 'ਤੇ ਪਈ | ...
ਸਵਾਦ ਮੈਂ ਇਕ ਵਾਰੀ ਚਿਕਨ ਲੈਣ ਬਾਜ਼ਾਰ ਗਿਆ | ਮੇਰੀ ਬੇਟੀ ਵੀ ਮੇਰੇ ਨਾਲ ਚਲੀ ਗਈ | 'ਡੈਡੀ! ਤੁਸੀਂ ਚਿਕਨ ਕਿਉਂ ਖਾਂਦੇ ਹੁੰਦੇ ਓ?' 'ਬੇਟੀ! ਤੇਰੇ ਮਾਮਾ ਜੀ ਆਏ ਹੋਏ ਨੇ ਤਾਂ ਕਰਕੇ |' 'ਚਿਕਨ ਤੁਹਾਨੂੰ ਸਵਾਦ ਲਗਦਾ?' 'ਹਾਂ ਖੁਸ਼ਬੂ, ਬਹੁਤ ਸਵਾਦ ਹੁੰਦਾ, ਤੂੰ ਖਾਂਦੀ ਹੀ ਨਹੀਂ |' ਮੁਰਗੀ ਨੂੰ ਜਾਲੀ 'ਚੋਂ ਕੱਢਦਿਆਂ ਤੇ ਫੇਰ ਉਹਦੀ ਕੱਟ-ਵੱਢ ਕਰਦਿਆਂ ਬੇਟੀ ਨੇ ਦੇਖ ਲਿਆ | ਕੁੜੀ ਬਹੁਤ ਘਬਰਾ ਗਈ | 'ਡੈਡੀ, ਤੁਸੀਂ ਬਹੁਤ ਗੰਦੇ ਹੋ | ਮੁਰਗੀ ਵਿਚਾਰੀ ਕਿਵੇਂ ਰੋਲਾ ਪਾਉਂਦੀ ਰਹੀ, ਥੋਨੂੰ ਉਹ ਰੋਂਦੀ ਸੁਣੀ ਨਹੀਂ?' 'ਪਾਪਾ! ਜਦੋਂ ਉਹਨੂੰ ਕੱਟਦੇ ਨੇ, ਉਹਦੇ ਦਰਦ ਨ੍ਹੀਂ ਹੁਦਾ?' ਕੁੜੀ ਸਵਾਲ 'ਤੇ ਸਵਾਲ ਕਰੀ ਗਈ | ਘਰ ਆ ਕੇ ਚਿਕਨ ਬਣਾਇਆ ਵੀ | ਸਵਾਦ ਵੀ ਕਹਿੰਦੇ ਨੇ ਬਹੁਤ ਬਣਿਆ | ਮੈਂ ਮੰੂਗੀ ਦੀ ਦਾਲ ਨੱਲ ਰੋਟੀ ਖਾਧੀ ਪਰ ਮੈਨੂੰ ਚਿਕਨ ਨਾਲੋਂ ਵੀ ਵੱਧ ਸਵਾਦ ਆਇਆ |' ਲਾਡਲਾ ਮੈਂ ਆਪਣੇ ਲਾਡਲੇ ਨੂੰ ਲੋਰੀਆਂ ਦੇ ਕੇ ਸੁਲਾ ਰਹੀ ਸੀ ਕਿ ਮੇਰਾ ਧਿਆਨ ਮੇਰੀ ਸੱਸ ਵੱਲ ਚੱਲਿਆ ਗਿਆ | ਉਸ ਦੇ ਮੱਥੇ 'ਤੇ ਤਿਉੜੀਆਂ ਸਾਫ਼ ਨਜ਼ਰ ਆ ਰਹੀਆਂ ਸਨ | 'ਮੰਮੀ ਜੀ! ਕਿਸ ਗੱਲੋਂ ਉਦਾਸ ਹੋ?' 'ਨੂੰਹ ਰਾਣੀਏ! ਮੈਂ ਤਾਂ ਤੇਰੇ ਵੱਲ ...
ਪਹੁੰਚੀ ਹੈ ਮੇਰੀ ਜ਼ਿੰਦਗੀ ਕੈਸੇ ਮੁਕਾਮ ਤੇ, ਦਿਲ ਧੜਕਦਾ ਨਹੀਂ ਹੈ ਕਿਸੇ ਦੇ ਵੀ ਨਾਮ ਤੇ | ਹੁਣ ਨਾ ਕਿਸੇ ਦੀ ਆਸ ਹੈ ਨਾ ਇੰਤਜ਼ਾਰ ਹੈ, ਦਿਲ ਲਰਜ਼ਦਾ ਨਹੀਂ ਹੈ ਕਿਸੇ ਦੀ ਪਯਾਮ ਤੇ | ਦੁਨੀਆ ਦੇ ਰੂਪ ਰੰਗ ਨੇ ਬੇਅਰਥ ਜਾਪਦੇ, ਦਿਲ ਛਲਕਦਾ ਨਾ ਸੰਦਲੀ ਨੈਣਾਂ ਦੇ ਜਾਮ ਤੇ | ਮੈਂ ਖ਼ੁਸ਼ ਹਾਂ ਜਾਂ ਉਦਾਸ ਹਾਂ ਇਹ ਵੀ ਪਤਾ ਨਹੀਂ, ਅੰਕੁਸ਼ ਕਿਸੇ ਨੇ ਲਾ ਲਿਆ ਦਿਲ ਦੀ ਲਗਾਮ ਤੇ | ਕਿੰਨੇ ਹੀ ਸਾਹ ਅਮੋਲਵੇਂ ਬਰਬਾਦ ਕਰ ਲਏ ਅਫ਼ਸੋਸ ਉਸ ਸਵੇਰ ਤੇ ਅਫਸੋਸ ਸ਼ਾਮ ਤੇ | ਹੁਣ ਬੱਸ ਤੇਰੀ ਹੀ ਮਹਿਕ ਹੈ ਤੇਰਾ ਸਰੂਰ ਹੈ, ਕੁਰਬਾਨ ਹੈ ਇਹ ਦਿਲ ਤੇਰੀ ਹਸਤੀ ਬੇਨਾਮ ਤੇ | ਛੇੜੀ ਕਿਸੇ ਰਬਾਬ ਹੈ ਕੋਈ ਨਾਦ ਗੰੂਜਦਾ, ਕੁਦਰਤ ਵੀ ਮਸਤ ਹੋ ਗਈ ਤੇਰੇ ਕਲਾਮ ਤੇ | ਮਦਹੋਸ਼ ਹੈ ਬੇਹੋਸ਼ ਹੈ ਅਲਮਸਤ ਬਾਂਵਰਾ, ਕੈਸਾ ਖ਼ੁਮਾਰ ਛਾ ਗਿਆ ਆਲਮ ਤਮਾਮ ਤੇ | ਨੈਣਾਂ ਦਾ ਜਾਮ ਛਲਕਿਆ ਸਿਜਦੇ 'ਚ ਹੈ ਕਲਮ, ਜਾਦੂ ਤੇਰਾ ਹੈ ਚੱਲ ਗਿਆ ਹਿਰਦੇ ਗੁਲਾਮ ਤੇ | -0- ਰੇਤ ਦੇ ਕਿਣਕੇ ਤੋਂ ਮੈਂ ਤਾਂ ਹੋ ਗਈ ਕੋਹਿਨੂਰ ਹਾਂ, ਦੇਖ ਕੇ ਜਲਵਾ ਤੇਰਾ ਮੈਂ ਹੋ ਗਈ ਕੋਹਿਤੂਰ ਹਾਂ | ਮੈਂ ਕੋਈ ਮੀਰਾ, ਕੋਈ ਸਰਮਦ, ਕੋਈ ਸੁਕਰਾਤ ਹਾਂ, ਹਾਂ ਸ਼ਮਸਤਬਰੇਜ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX