ਤਾਜਾ ਖ਼ਬਰਾਂ


ਨਵਾਂਸ਼ਹਿਰ ਜ਼ਿਲ੍ਹੇ 'ਚ 11 ਦੀ ਹੋਰ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਅੱਜ ਦੀ ਗਿਣਤੀ ਹੋਈ 15
. . .  2 minutes ago
ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ 'ਚ ਕੁਝ ਸਮਾਂ ਪਹਿਲਾਂ ਆਈ ਚਾਰ ਦੀ ਕੋਰੋਨਾ ਰਿਪੋਰਟ ਤੋਂ ਬਾਅਦ 11 ਲੋਕਾਂ ਦੀ ਰਿਪੋਰਟ ਹੋਰ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਚ 10 ਵਿਅਕਤੀ...
ਆਈ.ਏ.ਐਸ. ਤੇ ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ
. . .  5 minutes ago
ਚੰਡੀਗੜ੍ਹ, 6 ਅਗਸਤ (ਤਰਨਜੀਤ ਸਿੰਘ ਕਿੰਨੜਾ) - ਪੰਜਾਬ 'ਚ 4 ਆਈ.ਏ.ਐਸ. ਤੇ 5 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ...
ਹਰਸਿਮਰਤ ਬਾਦਲ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ 'ਅਪਰੇਸ਼ਨ ਗ੍ਰੀਨਜ਼' ਨੂੰ ਕਿਸਾਨਾਂ 'ਤੱਕ ਪਹੁੰਚਾਉਣ ਲਈ ਮੁੱਖ ਮੰਤਰੀਆਂ ਨੂੰ ਲਿਖਿਆ ਪੱਤਰ
. . .  10 minutes ago
ਮੰਡੀ ਕਿੱਲਿਆਂਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)-ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਰੇ ਭਾਰਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਉਨ•ਾਂ ਨੂੰ ਭਾਰਤ ਸਰਕਾਰ ਦੀ ਨਵੀਂ ਪਹਿਲਕਦਮੀ 'ਆਪਰੇਸ਼ਨ ਗ੍ਰੀਨਜ਼' ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਲਿਆਉਣ ਦੀ ਮੁਹਿੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਆਤਮ...
ਲੁਧਿਆਣਾ 'ਚ 226 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਦੀ ਹੋਈ ਮੌਤ
. . .  13 minutes ago
ਲੁਧਿਆਣਾ, 6 ਅਗਸਤ (ਸਲੇਮਪੁਰੀ) - ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 11 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਵਿਚ 9 ਮ੍ਰਿਤਕ ਮਰੀਜ ਲੁਧਿਆਣਾ ਨਾਲ ਜਦਕਿ...
ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ ਵੱਖ ਹਲਕਿਆਂ ਵਿੱਚ ਆਵਾਜ਼ ਉਠਾਏਗੀ
. . .  16 minutes ago
ਸੁਲਤਾਨਪੁਰ ਲੋਧੀ 6 ਅਗਸਤ (ਥਿੰਦ,ਲਾਡੀ, ਹੈਪੀ) ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅੱਜ ਸੁਲਤਾਨਪੁਰ ਲੋਧੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  19 minutes ago
ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਪੱਕੇ ਰੁਜ਼ਗਾਰ ਦੇ ਲਈ ਫ਼ਿਲਪਾਈਨ (ਮਨੀਲਾ) 'ਚ ਪਿਛਲੇ 12-13 ਸਾਲਾਂ ਤੋਂ ਰਹਿ ਰਹੇ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਮਾਨ ਵਾਸੀ ਪਿੰਡ ਫ਼ਿੱਡੇ ਕਲਾਂ (ਫ਼ਰੀਦਕੋਟ) ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਵੇਰ ਸਮੇਂ...
ਕੇਂਦਰ ਵਲੋਂ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਨਿਰਮਾਣ ਤੋਂ ਕੋਰੀ ਨਾਂਹ
. . .  26 minutes ago
ਫ਼ਾਜ਼ਿਲਕਾ ਜ਼ਿਲ੍ਹੇ 'ਚ 7 ਸਾਲਾਂ ਬੱਚੀ ਸਣੇ 7 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  26 minutes ago
ਫ਼ਾਜ਼ਿਲਕਾ , 6 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 7 ਹੋਰ ਕੋਰੋਨਾ ਮਾਮਲਿਆਂ ਪੁਸ਼ਟੀ ਹੋਈ ਹੈ, ਜਿਸ ਵਿਚ ਫ਼ਾਜ਼ਿਲਕਾ 'ਚ 3 ਕੇਸ, ਅਬੋਹਰ 'ਚ 3 ਕੇਸ ਅਤੇ ਜਲਾਲਾਬਾਦ 'ਚ 1 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ, ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਫ਼ਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਵਿਚ 7 ਸਾਲਾਂ ਬੱਚੀ, 60...
ਆਰ.ਸੀ.ਐਫ. ਵਲੋਂ ਘੱਟ ਭਾਰ ਵਾਲੇ ਐਲ.ਐਚ.ਬੀ. ਰੇਲ ਡੱਬੇ ਬਣਾਉਣ ਲਈ ਡਿਜ਼ਾਈਨ ਤਿਆਰ
. . .  28 minutes ago
ਕਪੂਰਥਲਾ, 6 ਅਗਸਤ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਘੱਟ ਭਾਰ ਵਾਲੇ ਐਲ.ਐਚ.ਵੀ. ਡੱਬਿਆਂ ਦੇ ਨਿਰਮਾਣ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ ਤੇ ਅਗਲੇ ਡੇਢ ਮਹੀਨੇ ਵਿਚ ਘੱਟ ਭਾਰ ਵਾਲੇ ਇਸ ਰੇਲ ਡੱਬੇ ਦਾ ਪ੍ਰੋਟੋਟਾਈਪ ਤਿਆਰ ਕਰਕੇ ਭਾਰਤੀ ਰੇਲਵੇ ਨੂੰ ਭੇਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਤੇਸ਼...
ਬਾਜਵਾ ਤੇ ਦੂਲੋ ਨੂੰ ਤੁਰੰਤ ਕਾਂਗਰਸ ਵਿਚੋਂ ਕੱਢਿਆ ਜਾਵੇ - ਪੰਜਾਬ ਕੈਬਨਿਟ
. . .  30 minutes ago
ਚੰਡੀਗੜ੍ਹ, 6 ਅਗਸਤ - ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਵਲੋਂ ਤੁਰੰਤ ਪ੍ਰਭਾਵ ਨਾਲ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਅਨੁਸ਼ਾਸਨਹੀਣਤਾ ਦੇ ਚੱਲਦਿਆਂ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਟੀਵੀ ਤੇ ਫਿਲਮ ਅਦਾਕਾਰਾ ਨੇ ਕੀਤੀ ਖੁਦਕੁਸ਼ੀ
. . .  39 minutes ago
ਮੁੰਬਈ, 6 ਅਗਸਤ - ਟੈਲੀਵਿਜ਼ਨ ਅਦਾਕਾਰਾ ਅਨੂਪਮਾ ਪਾਠਕ ਨੇ ਦੋ ਅਗਸਤ ਨੂੰ ਆਪਣੀ ਰਿਹਾਇਸ਼ ਵਿਖੇ ਲਟਕ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਆਰਥਿਕ ਸੰਕਟ ਦੱਸਿਆ ਜਾ ਰਿਹਾ ਹੈ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਫੇਸਬੁੱਕ 'ਤੇ 10 ਮਿੰਟ...
ਪਤਰਕਾਰ ਸਮੇਤ ਦੋ ਵਿਆਕਤੀ ਕੋਰੋਨਾ ਪਾਜੀਟਿਵ
. . .  45 minutes ago
ਜਿਲ੍ਹਾਂ ਪ੍ਰਧਾਨ ਐਸ. ਸੀ. ਵਿੰਗ ਲਖਵਿੰਦਰ ਸਿੰਘ ਘੁੰਮਣ ਨੇ ਹਲਕਾ ਸ਼੍ਰੀ ਹਰਗੋਬਿੰਦਪੁਰ ਵਿਖੇ ਕੀਤੇ ਰੋਸ ਪ੍ਰਦਰਸ਼ਨ
. . .  46 minutes ago
ਬਟਾਲਾ, 6 ਅਗਸਤ (ਕਾਹਲੋਂ) - ਜਿਲ੍ਹਾਂ ਪ੍ਰਧਾਨ ਐਸ. ਸੀ. ਵਿੰਗ ਲਖਵਿੰਦਰ ਸਿੰਘ ਘੁੰਮਣ ਨੇ ਵੱਖ-ਵੱਖ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਐਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਸ. ਗੁਲਜ਼ਾਰ ਸਿੰਘ ਰਾਣੀਕੇ ਅਤੇ ਜਿਲ੍ਹਾਂ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਦਿਸ਼ਾ...
ਐਮ. ਪੀ ਮਨੀਸ਼ ਤਿਵਾੜੀ ਨੇ ਹੜ ਰੋਕੂ ਪ੍ਰਬੰਧਾਂ ਅਤੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
. . .  49 minutes ago
ਬਲਾਚੌਰ, 6 ਅਗਸਤ ( ਦੀਦਾਰ ਸਿੰਘ ਬਲਾਚੌਰੀਆ ) - ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਵੱਲੋਂ ਬਲਾਚੌਰ ਵਿਖੇ ਸੰਭਾਵੀ ਹੜਾਂ ਦੀ ਰੋਕਥਾਮ ਲਈ ਕੀਤੇ ਗਏ ਅਗਾਊਂ ਪ੍ਰਬੰਧਾਂ ਅਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਪੰਜਾਬ ਲਾਰਜ ਇੰਡਸਟਰੀਜ਼ ਵਿਕਾਸ...
ਜ਼ਿਲ੍ਹਾ ਕਪੂਰਥਲਾ ਵਿਚ 12 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  51 minutes ago
ਕਪੂਰਥਲਾ, 6 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 12 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 5 ਫਗਵਾੜਾ, ਇਕ ਡੀ.ਸੀ. ਦਫ਼ਤਰ ਕਪੂਰਥਲਾ, ਇਕ ਪੁਲਿਸ ਲਾਈਨ ਕਪੂਰਥਲਾ, ਇਕ ਥਾਣਾ ਢਿਲਵਾਂ, ਇਕ ਸੁਭਾਨਪੁਰ...
ਨਵਾਂਸ਼ਹਿਰ 'ਚ ਐੱਸ. ਐੱਚ. ਓ. ਸਮੇਤ ਚਾਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਨਵਾਂਸ਼ਹਿਰ, 6 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਇੱਥੋਂ ਦੇ ਇੱਕ ਐੱਸ. ਐੱਚ. ਓ. ਸਮੇਤ ਚਾਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ...
ਸਰਕਾਰ ਨੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੋਲ੍ਹੇ ਨਵੇਂ ਰਾਹ : ਕੇਂਦਰ ਸਰਕਾਰ ਦੇ ਐੱਨ. ਸੀ. ਐੱਸ. ਪੋਰਟਲ ਨਾਲ ਜੋੜਿਆ 'ਘਰ-ਘਰ ਰੋਜ਼ਗਾਰ' ਪੋਰਟਲ
. . .  about 1 hour ago
ਚੰਡੀਗੜ੍ਹ, 6 ਅਗਸਤ- ਪੰਜਾਬ ਦੇ ਨੌਜਵਾਨਾਂ ਨੂੰ ਵਧੇਰੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਪੋਰਟਲ ਨੂੰ ਕੌਮੀ ਕੈਰੀਅਰ ਸਰਵਿਸ (ਐੱਨ. ਸੀ. ਐੱਸ) ਨਾਲ ਜੋੜ ਦਿੱਤਾ ਹੈ...
ਜਥੇਬੰਦੀਆਂ ਨੇ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ
. . .  about 1 hour ago
ਜੈਤੋ, 6 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਅਤੇ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਉਲੀਕੇ ਸਾਂਝੇ...
ਮੋਗਾ 'ਚ ਕੋਰੋਨਾ ਦਾ ਧਮਾਕਾ, 44 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਮੋਗਾ, 6 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ ਕੋਰੋਨਾ ਦੇ 44 ਹੋਰ ਮਾਮਲੇ ਸਾਹਮਣੇ ਆਉਣ ਕਾਰਨ ਮੋਗਾ ਸ਼ਹਿਰ 'ਚ ਇੱਕ ਵਾਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਅੱਜ ਆਏ ਮਾਮਲਿਆਂ 'ਚੋਂ ਵਧੇਰੇ ਮੋਗਾ ਗੀਤਾ...
ਅੰਮ੍ਰਿਤਸਰ 'ਚ ਕੋਰੋਨਾ ਦੇ 44 ਹੋਰ ਮਾਮਲੇ ਆਏ ਸਾਹਮਣੇ, ਦੋ ਹੋਰ ਮੌਤਾਂ
. . .  about 1 hour ago
ਅੰਮ੍ਰਿਤਸਰ, 6 ਅਗਸਤ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 44 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਕਾਰਨ ਜ਼ਿਲ੍ਹੇ 'ਚ 2 ਹੋਰ ਮੌਤਾਂ ਵੀ ਹੋਈਆਂ ਹਨ। 44 ਨਵੇਂ...
ਮਨਿਸਟਰੀਅਲ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 2 hours ago
ਤਲਵੰਡੀ ਸਾਬੋ/ਸੀਂਗੋ ਮੰਡੀ, 6 ਅਗਸਤ (ਲਕਵਿੰਦਰ ਸ਼ਰਮਾ)- ਪੰਜਾਬ 'ਚ ਜਿੱਥੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਉੱਥੇ ਹੀ ਸੂਬੇ ਦੇ ਮਨਿਸਟਰੀਅਲ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ...
ਮਾਝਾ ਖੇਤਰ 'ਚ ਜ਼ਹਿਰੀਲੀ ਸ਼ਰਾਬ ਨਾਲ 120 ਨਿਰਦੋਸ਼ ਲੋਕਾਂ ਦੀ ਮੌਤ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ- ਅਸ਼ਵਨੀ ਸ਼ਰਮਾ
. . .  about 2 hours ago
ਜੰਡਿਆਲਾ ਗੁਰੂ, 6 ਅਗਸਤ (ਰਣਜੀਤ ਸਿੰਘ ਜੋਸਨ)- ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਜੰਡਿਆਲਾ ਗੁਰੂ ਵਿਖੇ ਭਾਜਪਾ ਕਾਰਜਕਾਰਨੀ ਦੇ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਗ੍ਰਹਿ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਜੰਡਿਆਲਾ ਗੁਰੂ ਨੇੜਲੇ ਪਿੰਡ ਮੁੱਛਲ ਵਿਖੇ...
ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਵਿਖੇ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਭਦੌੜ, 6 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)- ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਅਤੇ ਲਾਗਲੇ ਪਿੰਡਾਂ 'ਚ 7 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਲੋਕਾਂ ਵਿਚ ਮੁੜ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੀ. ਐੱਚ. ਸੀ. ਭਦੌੜ ਦੇ...
ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ 'ਤੇ ਕਤਲ ਕੇਸ ਦੇ ਪਰਚੇ ਕਰਨ ਦਰਜ- ਭਗਵੰਤ ਮਾਨ
. . .  about 2 hours ago
ਪਟਿਆਲਾ, 6 ਅਗਸਤ (ਗੁਰਪ੍ਰੀਤ ਸਿੰਘ ਚੱਠਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇ ਆਪਣੇ ਵਿਧਾਇਕਾਂ 'ਤੇ 307 ਦੇ ਪਰਚੇ ਕਰੇਗਾ, ਫਿਰ ਪਤਾ ਲੱਗੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਪਟਿਆਲਾ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ...
ਤਰਲੋਕ ਸਿੰਘ ਬਾਠ ਅਤੇ ਰਾਜਾ ਚੌਧਰੀਵਾਲ ਦੀ ਅਗਵਾਈ 'ਚ ਸ੍ਰੀ ਹਰਗੋਬਿੰਦਪੁਰ ਹਲਕੇ 'ਚ ਲੱਗਾ ਧਰਨਾ
. . .  about 2 hours ago
ਬਟਾਲਾ, 6 ਅਗਸਤ (ਕਾਹਲੋਂ)-ਕਾਂਗਰਸ ਸਰਕਾਰ ਦੇ ਖ਼ਿਲਾਫ਼ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਤਰਲੋਕ ਸਿੰਘ ਬਾਠ ਅਤੇ ਰਾਜਾ ਚੌਧਰੀਵਾਲ ਦੀ ਅਗਵਾਈ 'ਚ ਧਰਨਾ ਲਗਾਇਆ ਗਿਆ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ। ਸ. ਬਾਠ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ-4-ਗਤੀ ਨਿਯਮਾਂ ਦਾ ਪਿਤਾਮਾ ਨਿਊਟਨ

ਇਕ ਬੱਚੇ ਦਾ ਜਦੋਂ ਜਨਮ ਹੋਇਆ, ਉਸ ਦੀ ਦਾਈ ਕਹਿੰਦੀ, ਇਸ ਮਾੜਕੂ ਜਿਹੇ ਬੱਚੇ ਨੂੰ ਤਾਂ ਮੈਂ ਛੋਟੇ ਭਬਕੇ ਵਿਚ ਟਿਕਾ ਸਕਦੀ ਹਾਂ। ਮੈਨੂੰ ਨਹੀਂ ਲਗਦਾ ਕਿ ਇਹ ਬੱਚਾ ਬਚੇਗਾ ਵੀ? ਪਰ ਦਾਈ ਨੂੰ ਕੀ ਪਤਾ ਸੀ ਕਿ ਇਹੀ ਮਾੜਕੂ ਬੱਚਾ ਅੱਗੇ ਜਾ ਕੇ ਵਿਸ਼ਵ ਪ੍ਰਸਿੱਧ ਵਿਗਿਆਨੀ ਬਣੇਗਾ। ਤੁਹਾਨੂੰ ਪਤਾ ਕਿ ਉਹ ਬੱਚਾ ਕੌਣ ਸੀ? ਉਹ ਬੱਚਾ ਆਈਜੈਕ ਨਿਊਟਨ ਸੀ। ਉਹੀ ਨਿਊਟਨ, ਜਿਸ ਨੇ ਗਤੀ ਦੇ ਨਿਯਮ ਲੱਭੇ ਸਨ। ਗੁਰੂਤਾ ਆਕਰਸ਼ਣ ਦਾ ਨਿਯਮ ਖੋਜਿਆ। ਗਣਿਤ ਵਿਚ ਵਿਲੱਖਣ ਖੋਜਾਂ ਕੀਤੀਆਂ ਸਨ।
ਨਿਊਟਨ ਇਕ ਸਰਦੇ-ਪੁੱਜਦੇ ਜ਼ਿਮੀਂਦਾਰ ਦਾ 'ਕੱਲਾ-'ਕੱਲਾ ਪੁੱਤਰ ਸੀ। ਉਦੋਂ ਉਹ ਆਪਣੀ ਮਾਂ ਦੇ ਗਰਭ ਵਿਚ ਹੀ ਸੀ, ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਤਿੰਨ ਸਾਲ ਲੰਘੇ, ਉਸ ਦੀ ਮਾਂ 'ਹਨਾ' ਨੇ ਨਿੱਕੇ ਨਿਊਟਨ ਨੂੰ ਉਸ ਦੇ ਨਾਨੇ ਕੋਲ ਛੱਡ ਦਿੱਤਾ। ਆਪ ਪਾਦਰੀ ਬਾਰਨਬਾਸ ਸਮਿੱਥ ਨਾਲ ਦੂਜੀ ਸ਼ਾਦੀ ਕਰ ਲਈ ਅਤੇ ਰਹਿਣ ਲਈ ਉਸ ਕੋਲ ਚਲੀ ਗਈ ਸੀ। ਨਿਊਟਨ ਨੇ ਮਾਂ-ਪਿਓ ਤੋਂ ਬਿਨਾਂ ਉਮਰ ਦਾ ਜੋ ਸਮਾਂ ਬਿਤਾਇਆ, ਉਹ ਇਕ ਡਰ ਬਣ ਕੇ , ਉਸ ਦੀ ਰੂਹ ਵਿਚ ਬੈਠ ਗਿਆ। ਜ਼ਿੰਦਗੀ ਭਰ ਉਸ ਵਿਚ ਅਸੁਰੱਖਿਅਤਾ ਦੀ ਭਾਵਨਾ ਬਣੀ ਰਹੀ ਸੀ। ਸ਼ੁਰੂ ਤੋਂ ਹੀ ਉਹ ਅਜੀਬ ਸੁਭਾਅ ਦਾ ਬੱਚਾ ਸੀ। ਇਕੱਲਾ ਰਹਿਣਾ ਪਸੰਦ ਕਰਦਾ। ਹੋਰਾਂ ਜੁਆਕਾਂ ਨਾਲ ਖੇਡਦਾ ਵੀ ਨਾ। ਲੱਕੜੀ ਦੇ ਟੁਕੜੇ, ਮੇਖਾਂ ਅਤੇ ਹਥੌੜੀ ਹਮੇਸ਼ਾ ਆਪਣੇ ਕੋਲ ਰੱਖਦਾ। ਖ਼ੁਦ ਖਿਡੌਣੇ ਤਿਆਰ ਕਰ ਲੈਂਦਾ। ਪਹਿਲਾਂ ਤਾਂ ਉਸ ਨੂੰ ਪਿੰਡ ਦੇ ਸਕੂਲ ਵਿਚ ਪੜ੍ਹਨੇ ਪਾਇਆ ਗਿਆ। ਫਿਰ ਉਸ ਨੂੰ ਕਿੰਗਜ ਸਕੂਲ ਗਰੰਥਮ ਵਿਚ ਪੜ੍ਹਨ ਲਗਾ ਦਿੱਤਾ। ਇੱਥੇ ਉਸ ਦੀ ਮਾਂ ਦੀ ਕਿਸੇ ਸਹੇਲੀ ਦੇ ਘਰ ਉਸ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ। ਸਕੂਲ ਦੀ ਪੜ੍ਹਾਈ ਉਸ ਨੂੰ ਨੀਰਸ ਲੱਗਦੀ ਸੀ। ਘਰੇ ਉਹ ਲੱਕੜੀਆਂ ਠੋਕ ਕੇ ਨਵੇਂ-ਨਵੇਂ ਖਿਡੌਣੇ ਬਣਾਉਂਦਾ ਰਹਿੰਦਾ।
ਸਕੂਲ ਵਿਚ ਉਹ ਇਕ ਔਸਤ ਪੱਧਰ ਦਾ ਵਿਦਿਆਰਥੀ ਸੀ। ਇੱਥੇ ਸਕੂਲ ਵਿਚ ਇਕ ਘਟਨਾ ਵਾਪਰ ਗਈ। ਨਿਊਟਨ ਦਾ ਕਿਸੇ ਵਿਦਿਆਰਥੀ ਨਾਲ ਝਗੜਾ ਹੋ ਗਿਆ। ਦੋਸਤਾਂ ਨੇ ਨਿਊਟਨ ਨੂੰ ਹਵਾ ਦੇ ਦਿੱਤੀ। ਨਿਊਟਨ ਨੇ ਉਸ ਵਿਦਿਆਰਥੀ ਨੂੰ ਚੰਗਾ ਕੁੱਟਿਆ। ਇਸ ਘਟਨਾ ਪਿੱਛੋਂ ਨਿਊਟਨ ਦਾ ਕਲਾਸ ਵਿਚ ਦਬਦਬਾ ਵਧ ਗਿਆ ਸੀ। ਪਰ ਉਸ ਮੁੰਡੇ ਨੂੰ ਕੁੱਟਣ ਪਿੱਛੋਂ ਨਿਊਟਨ ਮਨੋ-ਮਨ ਬੜਾ ਪਛਤਾਇਆ। ਉਹ ਮੁੰਡਾ ਉਸ ਦੀ ਕਲਾਸ ਦਾ ਸਭ ਤੋਂ ਹੁਸ਼ਿਆਰ ਵਿਦਿਆਰਥੀ ਸੀ। ਨਿਊਟਨ ਦੇ ਮਨ ਵਿਚ ਵੀ ਖੁੰਦਕ ਜਾਗ ਪਈ ਕਿ ਉਹ ਵੀ , ਉਸ ਮੁੰਡੇ ਨਾਲੋਂ ਵੱਧ ਹੁਸ਼ਿਆਰ ਬਣ ਕੇ ਦਿਖਾਵੇਗਾ। ਉਹ ਸਖ਼ਤ ਮਿਹਨਤ ਕਰਨ ਲੱਗਾ। ਦੇਰ ਰਾਤ ਤੀਕ ਜਾਗਦਾ ਰਹਿੰਦਾ। ਉਹ ਵੀ ਸਮਾਂ ਆ ਗਿਆ ਜਦੋਂ ਨਤੀਜਾ ਨਿਕਲਿਆ ਅਤੇ ਉਹ ਕਲਾਸ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਸੀ। ਨਿਊਟਨ ਉਸ ਹੁਸ਼ਿਆਰ ਮੁੰਡੇ ਤੋਂ ਵੱਧ ਅੰਕ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ ਸੀ। ਹੁਣ ਤਾਂ ਉਹ ਹਰ ਸਾਲ ਕਲਾਸ ਵਿਚੋਂ ਅੱਵਲ ਹੀ ਰਹਿੰਦਾ ਸੀ। ਹੁਸ਼ਿਆਰ ਹੋਣ ਦੇ ਨਾਲ ਉਹ ਪੌਣ ਚੱਕੀ, ਜਲ ਘੜੀ ਅਤੇ ਧੁੱਪ ਘੜੀਆਂ ਦੇ ਮਾਡਲ ਬਨਾਉਣ ਕਰਕੇ ਵੀ ਬੜਾ ਚਰਚਿਤ ਹੋ ਗਿਆ ਸੀ। ਲਓ ਇਸ ਬਾਰੇ ਪੂਰੀ ਕਹਾਣੀ ਵੀ ਸੁਣ ਲਓ। ਉਨ੍ਹਾਂ ਦਿਨਾਂ ਵਿਚ ਗਰੰਥਮ ਅਤੇ ਗਨਖੀ
ਵਿਚਾਲੇ ਇਕ ਪੌਣ ਚੱਕੀ (w}nd m}&&) ਲਗਾਈ ਜਾ ਰਹੀ ਸੀ। ਇਸ ਚੱਕੀ ਨੂੰ ਦਾਲਾਂ ਅਤੇ ਅਨਾਜ ਪੀਸਣ ਲਈ ਵਰਤਿਆ ਜਾਣਾ ਸੀ। ਇਹ ਚੱਕੀ ਪੌਣ ਦੇ ਬੁੱਲ੍ਹਿਆਂ ਨਾਲ ਚੱਲਦੀ ਸੀ। ਨਿਊਟਨ ਨੇ ਪੌਣ ਚੱਕੀ ਦੇ ਕਈ ਮਾਡਲ ਤਿਆਰ ਕੀਤੇ। ਉਸ ਨੇ ਇਕ ਜਲ ਘੜੀ ਵੀ ਬਣਾਈ। ਇਕ ਡੱਬੇ ਵਿਚ ਪਾਣੀ ਭਰ ਕੇ ਲੱਕੜੀ ਦੇ ਟੁਕੜਿਆਂ ਨਾਲ ਦੋ ਸੂਈਆਂ ਲਟਕਾ ਦਿੱਤੀਆਂ ਸਨ। ਉਨ੍ਹਾਂ ਉੱਪਰ ਤੁਪਕਾ ਤੁਪਕਾ ਪਾਣੀ ਡੇਗਣ ਦਾ ਪ੍ਰਬੰਧ ਕੀਤਾ ਗਿਆ। ਪਾਣੀ ਤੁਪਕਾ-ਤੁਪਕਾ ਡਿਗੀ ਜਾਂਦਾ ਅਤੇ ਘੜੀ ਦੀਆਂ ਸੂਈਆਂ ਗਤੀ ਕਰਦੀਆਂ ਸਨ। ਇੰਜ ਸਮੇਂ ਦਾ ਗਿਆਨ ਸਹਿਜੇ ਹੀ ਹੋ ਜਾਂਦਾ ਸੀ। ਇਸ ਤੋਂ ਪ੍ਰੇਰਨਾ ਲੈ ਕੇ ਉਸ ਨੇ ਧੁੱਪ ਘੜੀ ਬਣਾਈ ਸੀ।
ਇਕ ਵਾਰ ਨਿਊਟਨ ਨੂੰ ਪਤੰਗ ਉਡਾਉਣ ਦਾ ਸ਼ੌਕ ਜਾਗ ਪਿਆ। ਉਹ ਹੋਰਾਂ ਨਾਲੋਂ ਵੱਖਰੇ ਤਰੀਕੇ ਨਾਲ ਪਤੰਗ ਉਡਾਉਣਾ ਚਾਹੁੰਦਾ ਸੀ। ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਜਗਦੀ ਬੱਤੀ ਡੋਰ ਨਾਲ ਬੰਨ੍ਹ ਕੇ ਪਤੰਗ ਉਡਾਇਆ। ਪਤੰਗ ਸਫਲਤਾ ਨਾਲ ਉੱਡਣ ਲੱਗਾ। ਲਹਿੰਦੀ ਅਤੇ ਚੜ੍ਹਦੀ ਰੌਸ਼ਨੀ ਦੇਖ ਕੇ ਲੋਕ ਹੈਰਾਨ ਰਹਿ ਗਏ। ਛੋਟੇ ਹੁੰਦੇ ਉਸ ਨੂੰ ਤੁੱਕਾਂ ਜੋੜਨ ਦੀ ਵੀ ਆਦਤ ਸੀ। ਉਹ ਕੋਇਲੇ ਨਾਲ ਕੰਧਾਂ 'ਤੇ ਅਜਬ ਗ਼ਜ਼ਬ ਆਕ੍ਰਿਤੀਆਂ ਬਣਾਇਆ ਕਰਦਾ ਸੀ।

-ਮੋਬਾਈਲ : 97806-67686


ਖ਼ਬਰ ਸ਼ੇਅਰ ਕਰੋ

ਆਓ 'ਰਾਜੀਵ ਗਾਂਧੀ ਖੇਲ ਰਤਨ' ਪੁਰਸਕਾਰ ਬਾਰੇ ਜਾਣੀਏ

ਪਿਆਰੇ ਬੱਚਿਓ, ਭਾਰਤ ਸਰਕਾਰ ਹਰ ਸਾਲ ਵੱਖ-ਵੱਖ ਖੇਤਰਾਂ ਵਿਚ ਸਰਬਉੱਚ ਪੁਰਸਕਾਰ ਪ੍ਰਦਾਨ ਕਰਦੀ ਹੈ, ਜਿਵੇਂ ਫ਼ੌਜ ਦਾ 'ਪਰਮਵੀਰ ਚੱਕਰ', ਸਾਹਿਤ ਦਾ 'ਗਿਆਨਪੀਠ ਪੁਰਸਕਾਰ', ਫ਼ਿਲਮਾਂ ਦਾ 'ਕੌਮੀ ਫ਼ਿਲਮ ਪੁਰਸਕਾਰ', ਖੇਤੀਬਾੜੀ ਦਾ 'ਕੌਮੀ ਕ੍ਰਿਸ਼ੀ ਵਿਗਿਆਨ ਪੁਰਸਕਾਰ', ਸਿੱਖਿਆ ਖੇਤਰ ਦਾ 'ਰਾਸ਼ਟਰੀ ਪੁਰਸਕਾਰ' ਅਤੇ ਖੇਡਾਂ ਦਾ 'ਰਾਜੀਵ ਗਾਂਧੀ ਖੇਲ ਰਤਨ' ਪੁਰਸਕਾਰ ਆਦਿ।
ਸੋ ਬੱਚਿਓ, ਅੱਜ ਆਪਾਂ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਇਹ ਪੁਰਸਕਾਰ ਭਾਰਤ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂਅ 'ਤੇ ਸਾਲ 1991-92 ਵਿਚ ਸ਼ੁਰੂ ਕੀਤਾ ਗਿਆ। ਇਹ ਪੁਰਸਕਾਰ ਹਰ ਸਾਲ 29 ਅਗਸਤ ਨੂੰ ਖੇਡ ਦਿਵਸ ਮੌਕੇ ਰਾਸ਼ਟਰਪਤੀ ਦੁਆਰਾ ਉਨ੍ਹਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਉਲਪਿੰਕ ਖੇਡਾਂ, ਕਾਮਨਵੈੱਲਥ ਖੇਡਾਂ ਤੇ ਏਸ਼ਿਆਈ ਖੇਡਾਂ ਵਿਚ ਭਾਰਤ ਦੇਸ਼ ਦਾ ਨਾਂਅ ਚਮਕਾਇਆ ਹੋਵੇ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਨਕਦ ਸੱਤ ਲੱਖ ਪੰਜਾਹ ਹਜ਼ਾਰ ਰੁਪਏ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਜੇਕਰ ਖਿਡਾਰੀਆਂ ਦੀ ਇਸ ਪੁਰਸਕਾਰ ਲਈ ਚੋਣ ਦੀ ਗੱਲ ਕਰੀਏ ਤਾਂ ਖੇਡ ਮੰਤਰਾਲੇ ਵਲੋਂ 31 ਮਈ ਤੱਕ ਖਿਡਾਰੀਆਂ ਦੀ ਨਾਮਜ਼ਦਗੀ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਭਾਰਤ ਸਰਕਾਰ ਵਲੋਂ ਤੇ ਖੇਡ ਮੰਤਰਾਲੇ ਦੁਆਰਾ ਇਕ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ, ਜਿਸ ਦੁਆਰਾ ਇਸ ਪੁਰਸਕਾਰ ਲਈ ਖਿਡਾਰੀ ਦੀ ਚੋਣ ਹੁੰਦੀ ਹੈ। ਇਹ ਪੁਰਸਕਾਰ ਖਿਡਾਰੀ ਨੂੰ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਹੀ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਕਿਸੇ ਵੀ ਖਿਡਾਰੀ ਨੂੰ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ। ਸੋ, ਪਿਆਰੇ ਬੱਚਿਓ, ਇਸ ਪੁਰਸਕਾਰ ਨੂੰ ਪ੍ਰਾਪਤ ਕਰਨਾ ਹਰੇਕ ਖਿਡਾਰੀ ਦਾ ਸੁਪਨਾ ਹੁੰਦਾ ਹੈ।

-ਸ਼ਹੀਦ ਜੈਮਲ ਸਿੰਘ ਸੀਨੀ. ਸੈਕੰ. ਸਕੂਲ, ਘਲੋਟੀ (ਮੋਗਾ)।
ਮੋਬਾਈਲ : 98555-40392

ਬਾਲ ਕਹਾਣੀ-ਕਿੱਤਾ ਅਤੇ ਨਿਪੁਨੰਤਾ

ਟਿੱਕਾ ਅਤੇ ਜਿੰਦੂ ਦੋਵੇਂ ਬਚਪਨ ਦੇ ਆੜੀ ਸਨ। ਦਸਵੀਂ ਜਮਾਤ ਤੱਕ ਦੋਵੇਂ ਇੱਕਠੇ ਪੜ੍ਹੇ ਪਰ ਅੱਗੋਂ ਉਨ੍ਹਾਂ ਆਪੋ-ਆਪਣੇ ਘਰ ਦੀ ਹਾਲਤ ਨੂੰ ਮੁੱਖ ਰੱਖ ਕੋਈ ਕੰਮ-ਧੰਦਾ ਸਿੱਖਣਾ ਹੀ ਠੀਕ ਸਮਝਿਆ। ਟਿੱਕਾ ਮੁੱਢ ਤੋਂ ਹੀ ਟਿਕਵੇਂ ਸੁਭਾਅ ਦਾ ਮਾਲਕ ਰਿਹਾ ਪਰ ਚੰਚਲ ਜਿੰਦੂ ਝੱਟ ਹੀ ਕਾਹਲਾ ਪੈ ਜਾਂਦਾ ਸੀ। ਸਕੂਲੀ ਪੜ੍ਹਾਈ ਦੇ ਮੁੱਕਦਿਆਂ ਹੀ ਟਿੱਕੇ ਨੇ ਇੱਕ ਵੈਲਡਿੰਗ ਵਾਲੇ ਦੀ ਦੁਕਾਨ 'ਤੇ ਵੈਲਡਰ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਆਪਣੇ ਕੰਮ 'ਚ ਅਜਿਹੀ ਲਗਨ ਲਗਾਈ ਕਿ ਉਹ ਛੇਤੀ ਹੀ ਸਾਰਾ ਕੰਮ ਸਿੱਖ਼ ਗਿਆ ਤੇ ਉਸ ਦੇ ਹੁਨਰ ਨੂੰ ਪਛਾਣਦਿਆਂ ਦੁਕਾਨ ਮਾਲਿਕ ਨੇ ਹੁਣ ਉਸ ਨੂੰ ਮਿਹਨਤਾਨਾ ਵੀ ਦੇਣਾ ਸ਼ੁਰੂ ਕਰ ਦਿੱਤਾ। ਇਸ ਦੇ ਉਲਟ ਜਿੰਦੂ ਹੁਣ ਤੱਕ ਇੰਨੇ ਹੀ ਸਮੇਂ ਵਿਚ ਤਿੰਨ ਕੰਮ ਬਦਲ ਚੁੱਕਾ ਸੀ। ਪਹਿਲਾਂ ਉਸ ਨੇ ਥੋੜ੍ਹਾ ਚਿਰ ਬਿਜਲੀ ਰਿਪੇਅਰ ਦਾ ਕੰਮ ਸਿੱਖਿਆ। ਫ਼ਿਰ ਇਹ ਕੰਮ ਵਿਚਾਲੇ ਛੱਡ, ਉਹ ਰਾਜ ਮਿਸਤਰੀਆਂ ਨਾਲ ਜਾਣ ਲੱਗਾ। ਸਿਖ਼ਰ ਦੁਪਹਿਰੇ ਉੱਚੀਆਂ ਪੈੜਾਂ 'ਤੇ ਚੜ੍ਹਦਿਆਂ-ਉੱਤਰਦਿਆਂ ਉਸ ਨੂੰ ਇਹ ਕੰਮ ਵੀ ਔਖ਼ਾ ਜਾਪਿਆ ਤੇ ਹੁਣ ਉਹ ਇਕ ਫ਼ਰਨੀਚਰ ਹਾਊਸ 'ਤੇ ਕਾਰਪੇਂਟਰ ਦਾ ਕੰਮ ਸਿੱਖਣ ਲੱਗਾ ਸੀ। ਇੱਥੇ ਵੀ ਉਸ ਨੂੰ ਅਕਸਰ ਟੇਢੇ-ਮੇਢੇ ਚੀਰਾਂ ਕਾਰਨ ਮਾਲਕ ਕੋਲੋਂ ਝਿੜਕੇ ਸੁਣਨੇ ਪੈ ਜਾਂਦੇ।
ਇੱਕ ਦਿਨ ਦੋਵੇਂ ਦੋਸਤ ਕਈ ਚਿਰ ਪਿੱਛੋਂ ਇੱਕਠੇ ਹੋਏ ਤਾਂ ਉਹ ਇੱਕ-ਦੂਜੇ ਦਾ ਹਾਲ ਪੁੱਛਣ ਲੱਗੇ। ਜਦੋਂ ਟਿੱਕੇ ਨੇ ਖ਼ੁਸ਼ ਹੁੰਦਿਆਂ ਇਹ ਦੱਸਿਆ ਕਿ ਹੁਣ ਤਾਂ ਉਸ ਨੂੰ ਕੰਮ ਤੋਂ ਤਨਖ਼ਾਹ ਵੀ ਮਿਲਣ ਲੱਗੀ ਹੈ ਤਾਂ ਜਿੰਦੂ ਬਹੁਤ ਹੈਰਾਨ ਹੋਇਆ। ਮੂੰਹ ਅੱਡਦਿਆਂ ਉਹ ਕਹਿਣ ਲੱਗਾ, 'ਅੱਛਾ! ਫ਼ੇਰ ਤੇਰਾ ਕੰਮ ਤਾਂ ਵਧੀਆ, ਮੇਰੇ ਵਾਲੇ ਕੰਮ 'ਤੇ ਤਾਂ ਹਾਲੇ ਝਿੜਕੇ ਹੀ ਮਿਲਦੇ।'
ਉਸ ਦੀ ਇਹ ਗੱਲ ਸੁਣ ਟਿੱਕੇ ਨੇ ਉਸ ਨੂੰ ਸਮਝਾਇਆ, 'ਭਰਾਵਾ, ਕੰਮ ਤਾਂ ਤੇਰੇ ਵਾਲਾ ਵੀ ਮਾੜਾ ਨਹੀਂ ਪਰ ਤੂੰ ਕਿਤੇ ਟਿਕੇ ਵੀ ਤਾਂ ਸਹੀ।'
ਉਸ ਦੀ ਇਹ ਗੱਲ ਸੁਣ ਜਿੰਦੂ ਨੇ ਗੁੱਸੇ ਨਾਲ ਮੂੰਹ ਫ਼ੁਲਾ ਲਿਆ, ' ਤੈਨੂੰ ਕੰਮ ਵਧੀਆ ਮਿਲ ਗਿਆ, ਤਾਂ ਹੀ ਤੈਨੂੰ ਗੱਲਾਂ ਆਉਂਦੀਆਂ।' ਉਨ੍ਹਾਂ ਦੋਨਾਂ ਦੀਆਂ ਗੱਲਾਂ ਕੋਲੋਂ ਲੰਘ ਰਿਹਾ ਇੱਕ ਬਜ਼ੁਰਗ ਗੇਜਾ ਸਿਹੁੰ ਵੀ ਸੁਣ ਰਿਹਾ ਸੀ। ਵੈਸੇ ਵੀ ਉਨ੍ਹਾਂ ਦੋਵਾਂ ਦੇ ਗੁਆਂਢ 'ਚ ਰਹਿੰਦਾ ਹੋਣ ਕਰਕੇ ਉਹ ਦੋਵਾਂ ਦੇ ਸੁਭਾਅ ਤੋਂ ਚੰਗੀ ਤਰਾਂ ਜਾਣੂੰ ਸੀ। ਸਮਝਾਉਂਦਿਆਂ ਉਹ ਉਨ੍ਹਾਂ ਦੋਵਾਂ ਨੂੰ ਕਹਿਣ ਲੱਗਾ, 'ਪੁੱਤਰੋ! ਕਿੱਤਾ ਭਾਵੇਂ ਕੋਈ ਵੀ ਹੋਵੇ ਮੁੱਲ ਤਾਂ ਨਿਪੁੰਨਤਾ ਦਾ ਪੈਂਦਾ ਹੈ।'

-ਬਗੀਚੀ ਮੁਹੱਲਾ ਮਾਹਿਲਪੁਰ ਹੁਸ਼ਿਆਰਪੁਰ।
ਮੋਬਾਈਲ : 98550-24495

ਮਹੱਤਵਪੂਰਨ ਜਾਣਕਾਰੀ

ਸਭ ਤੋਂ ਲੰਮੀ ਨਦੀ (ਗੰਗਾ 2525 ਕਿਲੋਮੀਟਰ)
ਸਭ ਤੋਂ ਲੰਮਾ ਬੰਨ੍ਹ (ਹੀਰਾ ਕੁੰਡ ਬੰਨ੍ਹ, ਓਡੀਸ਼ਾ)
ਸਭ ਤੋਂ ਲੰਮੀ ਸਮੁੰਦਰੀ ਬੀਚ (ਮਰੀਆਨਾ ਬੀਚ, ਚੇਨਈ)
ਸਭ ਤੋਂ ਉੱਚੀ ਝੀਲ (ਦੇਵਤਲ ਝੀਲ, ਉੱਤਰਾਖੰਡ)
ਸਭ ਤੋਂ ਉੱਚਾ ਬੰਨ੍ਹ (ਭਾਖੜਾ ਨੰਗਲ ਡੈਮ, ਪੰਜਾਬ)
ਸਭ ਤੋਂ ਵੱਡੀ ਝੀਲ (ਵੁੱਲਰ ਝੀਲ, ਜੰਮੂ-ਕਸ਼ਮੀਰ)
ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ (ਵੁੱਲਰ ਝੀਲ)
ਲੰਮਾ ਸਮੁੰਦਰੀ ਪੁਲ (ਬਾਂਦਰਾ ਵਰਲੀ, ਸਮੁੰਦਰੀ ਲਿੰਕ)
ਸਭ ਤੋਂ ਵੱਡਾ ਮਾਰੂਥਲ (ਥਾਰ, ਰਾਜਸਥਾਨ)
ਸਭ ਤੋਂ ਵੱਡਾ ਡੈਲਟਾ (ਸੁੰਦਰਬਨ, ਪੱਛਮੀ ਬੰਗਾਲ)
ਸਭ ਤੋਂ ਲੰਮੀ ਸੁਰੰਗ (ਜਵਾਹਰ ਸੁਰੰਗ, ਬਨੀਹਾਲ ਪਾਸ ਜੰਮੂ-ਕਸ਼ਮੀਰ)
ਸਭ ਤੋਂ ਉੱਚਾ ਖਿਤਾਬ (ਭਾਰਤ ਰਤਨ)
ਜ਼ਿਆਦਾ ਆਬਾਦੀ ਵਾਲਾ ਸ਼ਹਿਰ (ਮੁੰਬਈ)
ਸਭ ਤੋਂ ਵੱਡਾ ਚਿੜੀਆਘਰ (ਜ਼ੂਲੋਜੀਕਲ ਬਾਗ਼, ਕੋਲਕਾਤਾ)
ਸਭ ਤੋਂ ਲੰਮਾ ਪਲੇਟਫਾਰਮ (ਗੋਰਖਪੁਰ, ਉੱਤਰ ਪ੍ਰਦੇਸ਼)
ਸਭ ਤੋਂ ਉੱਚਾ ਹਵਾਈ ਅੱਡ (ਲੇਹ-ਲੱਦਾਖ)

-ਸੰਜੀਵ ਸਿੰਘ ਸੈਣੀ, ਮੁਹਾਲੀ

ਬਾਲ ਨਾਵਲ-36-ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਨਾਨਾ ਜੀ ਦੇ ਬਾਹਰ ਜਾਣ ਤੋਂ ਬਾਅਦ ਬੱਚਿਆਂ ਨੇ ਨਹਾ ਧੋ ਕੇ ਨਾਸ਼ਤਾ ਕੀਤਾ ਅਤੇ ਚੁੱਪ-ਚਾਪ ਪੜ੍ਹਨ ਬੈਠ ਗਏ। ਪਹਿਲਾਂ ਉਨ੍ਹਾਂ ਨੇ ਇਕ ਘੰਟਾ ਪੜ੍ਹਾਈ ਕੀਤੀ ਅਤੇ ਫੇਰ ਦੋ ਘੰਟੇ ਛੁੱਟੀਆਂ ਦਾ ਕੰਮ ਕੀਤਾ। ਨਾਨੀ ਜੀ ਦੋ ਤਿੰਨ ਵਾਰੀ ਬੱਚਿਆਂ ਨੂੰ ਵੇਖਣ ਆਏ ਪਰ ਬੱਚਿਆਂ ਨੂੰ ਪੜ੍ਹਾਈ ਵਿਚ ਰੁੱਝਿਆ ਵੇਖ ਕੇ, ਕਮਰੇ ਦੇ ਬਾਹਰੋਂ ਹੀ ਵਾਪਸ ਆ ਜਾਂਦੇ ਰਹੇ।
ਤਿੰਨ ਘੰਟੇ ਲਗਾਤਾਰ ਪੜ੍ਹਾਈ ਕਰਨ ਦੇ ਬਾਅਦ ਬੱਚੇ ਨਾਨੀ ਜੀ ਕੋਲ ਗਏ, 'ਨਾਨੀ ਜੀ ਥੋੜ੍ਹੀ-ਥੋੜ੍ਹੀ ਭੁੱਖ ਲੱਗ ਰਹੀ ਐ, ਕੁਝ ਖਾਣ ਨੂੰ ਦਿਓ।'
'ਰੋਟੀ ਤਾਂ ਮੈਂ ਅਜੇ ਪਕਾਈ ਨਹੀਂ, ਤੁਸੀਂ ਐਸ ਤਰ੍ਹਾਂ ਕਰੋ ਕਿ ਦਹੀਂ ਵਿਚ ਖੰਡ ਜਾਂ ਸ਼ੱਕਰ ਪਾ ਕੇ ਖਾ ਲਓ ਜਾਂ ਚਾਟੀ ਦੀ ਲੱਸੀ ਰਿੜਕੀ ਪਈ ਐ, ਉਸ ਵਿਚ ਥੋੜ੍ਹਾ ਮੱਖਣ ਪਾ ਕੇ ਪੀ ਲਓ।'
'ਦਹੀਂ ਤਾਂ ਅਸੀਂ ਸ਼ਹਿਰ ਵੀ ਖਾਂਦੇ ਰਹਿੰਦੇ ਹਾਂ, ਤੁਸੀਂ ਸਾਨੂੰ ਮੱਖਣ ਤੋਂ ਬਿਨਾਂ ਲੱਸੀ ਵਿਚ ਖੰਡ ਪਾ ਕੇ ਦਿਓ', ਸੁਖਮਨੀ ਨੇ ਆਪਣੀ ਪਸੰਦ ਦੱਸੀ, ਜਿਹੜੀ ਸਾਰਿਆਂ ਨੂੰ ਪਸੰਦ ਆਈ।
ਨਾਨੀ ਜੀ ਨੇ ਜੱਗ ਵਿਚ ਲੱਸੀ ਪਾ ਕੇ ਖੰਡ ਪਾਈ ਅਤੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਰਲਾ ਦਿੱਤਾ। ਫੇਰ ਉਸ ਨੂੰ ਚਾਰ ਗਲਾਸਾਂ ਵਿਚ ਪਾ ਕੇ ਉੱਪਰ ਥੋੜ੍ਹਾ-ਥੋੜ੍ਹਾ ਮੱਖਣ ਵੀ ਪਾ ਦਿੱਤਾ। ਬੱਚੇ ਬਿਨਾਂ ਕਿਸੇ ਨਾਂਹ-ਨੁੱਕਰ ਦੇ ਬੜੇ ਸਵਾਦ ਨਾਲ ਮੱਖਣ ਵੀ ਖਾ ਗਏ ਅਤੇ ਲੱਸੀ ਵੀ ਪੀ ਗਏ।
ਲੱਸੀ ਪੀਣ ਤੋਂ ਬਾਅਦ ਉਹ ਨਾਨੀ ਜੀ ਨੂੰ ਪੁੱਛਣ ਲੱਗੇ, 'ਹੁਣ ਅਸੀਂ ਥੋੜ੍ਹੀ ਦੇਰ ਖੇਡ ਲਈਏ, ਨਾਨੀ ਜੀ? ਸਵੇਰ ਦੇ ਬੈਠੇ ਬੈਠੇ ਥੱਕ ਗਏ ਆਂ। ਰੋਟੀ ਖਾਣ ਤੋਂ ਬਾਅਦ ਅਸੀਂ ਹੋਰ ਪੜ੍ਹ ਲਵਾਂਗੇ।'
ਬੱਚਿਆਂ ਦੇ ਭੋਲੇ ਜਿਹੇ ਬਣਾਏ ਚਿਹਰਿਆਂ ਨੂੰ ਵੇਖ ਕੇ ਨਾਨੀ ਜੀ ਮੁਸਕਰਾਂਦੇ ਹੋਏ ਕਹਿਣ ਲੱਗੇ, 'ਹੁਣ ਤੁਸੀਂ ਜੇ ਖੇਡਣ ਦਾ ਮੂਡ ਬਣਾ ਹੀ ਲਿਆ ਐ ਤਾਂ ਥੋੜ੍ਹੀ ਦੇਰ ਖੇਡ ਲਓ, ਪਰ ਪੜ੍ਹਾਈ ਦਾ ਯਾਦ ਰੱਖਣਾ, ਖੇਡਾਂ ਵਿਚ ਕਿਤੇ ਭੁੱਲ ਨਾ ਜਾਣਾ।
'ਤੁਸੀਂ ਫ਼ਿਕਰ ਨਾ ਕਰੋ, ਅਸੀਂ ਥੋੜ੍ਹੀ ਦੇਰ ਤਕ ਆਪੇ ਹੀ ਪੜ੍ਹਾਈ ਸ਼ੁਰੂ ਕਰ ਦਿਆਂਗੇ', ਵਿਹੜੇ ਵਿਚ ਨੱਚਦੇ ਹੋਏ ਬੱਚਿਆਂ ਨੇ ਨਾਨੀ ਜੀ ਨੂੰ ਤਸੱਲੀ ਦਿਵਾਈ।'
ਕੁਝ ਦੇਰ ਖੇਡਣ ਤੋਂ ਬਾਅਦ ਅਤੇ ਨਾਨਾ ਜੀ ਦੇ ਘਰ ਆਉਣ ਤੋਂ ਪਹਿਲਾਂ ਸਾਰੇ ਬੱਚੇ ਚੁੱਪ-ਚਾਪ ਕਮਰੇ ਵਿਚ ਜਾ ਕੇ ਪੜ੍ਹਨ ਬੈਠ ਗਏ। ਬੱਚਿਆਂ ਨੂੰ ਅਜੇ ਦਸ-ਪੰਦਰਾਂ ਮਿੰਟ ਹੀ ਪੜ੍ਹਦਿਆਂ ਹੋਏ ਸਨ ਕਿ ਨਾਨੀ ਜੀ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, 'ਆਓ ਬੱਚਿਓ, ਖਾਣਾ ਤਿਆਰ ਐ।'
'ਆ ਰਹੇ ਹਾਂ, ਨਾਨੀ ਜੀ', ਸਾਰੇ ਬੱਚੇ ਇਕੱਠੇ ਬੋਲ ਪਏ।
'ਜਲਦੀ ਆ ਜਾਓ, ਨਹੀਂ ਤਾਂ ਦਾਲ-ਸਬਜ਼ੀ ਸਭ ਕੁਝ ਠੰਢਾ ਹੋ ਜਾਏਗਾ।'
ਬੱਚੇ ਉਥੇ ਹੀ ਕਿਤਾਬਾਂ-ਕਾਪੀਆਂ ਰੱਖ ਕੇ ਰਸੋਈ ਵੱਲ ਦੌੜ ਪਏ। ਨਾਨੀ ਜੀ ਚੁੱਲ੍ਹੇ 'ਤੇ ਗਰਮ-ਗਰਮ ਰੋਟੀਆਂ ਬਣਾ ਰਹੇ ਸਨ। ਬੱਚਿਆਂ ਨੂੰ ਵੇਖ ਕੇ ਨਾਨੀ ਜੀ ਨੇ ਕਿਹਾ, 'ਬੱਚਿਓ ਆਪੇ ਥਾਲੀਆਂ, ਕੌਲੀਆਂ ਚਮਚੇ ਫੜੋ, ਮੈਂ ਤੁਹਾਨੂੰ ਦਾਲ-ਸਬਜ਼ੀ ਪਾਈ ਜਾਵਾਂ। ਰੋਟੀ ਲੈ ਕੇ ਤੁਸੀਂ ਅੰਦਰ ਪੱਖੇ ਥੱਲੇ ਚਲੇ ਜਾਓ, ਅੱਜ ਰਸੋਈ ਵਿਚ ਗਰਮੀ ਕੁਝ ਜ਼ਿਆਦਾ ਹੀ ਐ। ਨਾਲੇ ਰੋਟੀ ਹਿਸਾਬ ਨਾਲ ਖਾਣੀ ਕਿਉਂਕਿ ਤੁਹਾਡੇ ਸਾਰਿਆਂ ਦੇ ਮਨ-ਪਸੰਦ ਗੁੜ ਵਾਲੇ ਚੌਲ ਵੀ ਬਣਾਏ ਹਨ।
'ਵਾਹ ਵੀ ਵਾਹ! ਅੱਜ ਤੇ ਅਸੀਂ ਗੁੜ ਵਾਲੇ ਚਾਵਲ ਹੀ ਖਾਵਾਂਗੇ, ਰੋਟੀ ਦੀ ਤੇ ਲੋੜ ਹੀ ਨਹੀਂ', ਸੁਖਮਨੀ ਤੇ ਜੀਤੀ ਨੇ ਕਿਹਾ।
'ਚੌਲ ਤੁਸੀਂ ਜਿੰਨੇ ਮਰਜ਼ੀ ਖਾ ਲੈਣੇ ਪਰ ਰੋਟੀ ਨਾਲ ਜ਼ਰੂਰ ਖਾਣੀ ਐ।'
'ਚਲੋ ਅਸੀਂ ਇਕ-ਇਕ ਫੁਲਕਾ ਖਾ ਲਵਾਂਗੇ, ਬਾਕੀ ਗੁੜ ਵਾਲੇ ਚਾਵਲ ਹੀ ਖਾਵਾਂਗੇ', ਐਦਕੀਂ ਪੰਮੀ ਤੇ ਨਵਰਾਜ ਬੋਲੇ।
'ਠੀਕ ਐ ਬਾਬਾ, ਤੁਸੀਂ ਜਿੰਨੀ ਰੋਟੀ ਖਾਣੀ ਐ ਖਾ ਲੈਣੀ। ਚੌਲ ਵੀ ਬਥੇਰੇ ਬਣੇ ਪਏ ਨੇ। ਜੇ ਤੁਸੀਂ ਹੁਣ ਰੋਟੀ ਘੱਟ ਖਾਧੀ ਤਾਂ ਤੁਹਾਨੂੰ ਰਾਤੀਂ ਵੀ ਐਹੋ ਦਾਲ-ਸਬਜ਼ੀ ਖਵਾਣੀ ਐ।' (ਚਲਦਾ)

-ਮੋਬਾਈਲ : 98889-24664

ਬਾਲ ਕਹਾਣੀ-ਸਬਕ

ਇਕ ਛੋਟੇ ਜਿਹੇ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਵਿਸ਼ਾਲ ਦਾ ਘਰ ਸੀ। ਵਿਸ਼ਾਲ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ। ਉਹ ਬਹੁਤ ਹੀ ਜ਼ਿੱਦੀ ਤੇ ਸ਼ਰਾਰਤੀ ਸੀ। ਇਸ ਦੇ ਨਾਲ ਉਹ ਰੋਜ਼ ਰੋਟੀ ਖਾਣ ਵੇਲੇ ਬਹੁਤ ਕਾਹਲੀ ਕਰਦਾ। ਉਸ ਦੀ ਦਾਦੀ ਉਸ ਨੂੰ ਰੋਜ਼ ਕਹਿੰਦੀ ਕਿ ਪੁੱਤ ਰੋਟੀ ਹੌਲੀ-ਹੌਲੀ, ਚਬਾ-ਚਬਾ ਕੇ ਤੇ ਛੋਟੀਆਂ ਬੁਰਕੀਆਂ ਕਰ ਕੇ ਖਾਈਦੀ ਹੈ। ਪਰ ਵਿਸ਼ਾਲ ਦਾਦੀ ਦੀਆਂ ਗੱਲਾਂ ਤੋਂ ਚਿੜ੍ਹਦਾ ਅਤੇ ਸਗੋਂ ਵੱਡੀਆਂ-ਵੱਡੀਆਂ ਬੁਰਕੀਆਂ ਕਰ ਕੇ ਜਲਦੀ-ਜਲਦੀ ਖਾਣਾ ਗਪਲ-ਗਪਲ ਖ਼ਤਮ ਕਰ ਦਿੰਦਾ। ਜਲਦੀ-ਜਲਦੀ ਅਤੇ ਵੱਡੀਆਂ-ਵੱਡੀਆਂ ਬੁਰਕੀਆਂ ਨਾਲ ਭੋਜਨ ਹਜ਼ਮ ਨਹੀਂ ਹੁੰਦਾ। ਉਲਟੀ ਆ ਸਕਦੀ ਹੈ ਅਤੇ ਢਿੱਡ ਪੀੜ ਵੀ ਹੋ ਸਕਦਾ ਹੈ।
ਇਕ ਰਾਤ ਇਸ ਤਰ੍ਹਾਂ ਹੀ ਹੋਇਆ। ਵਿਸ਼ਾਲ ਆਪਣੀ ਆਦਤ ਅਨੁਸਾਰ ਜਲਦੀ-ਜਲਦੀ ਭੋਜਨ ਖਾ ਕੇ ਸੌਂ ਗਿਆ। ਪਰ ਨੀਂਦ ਕਿੱਥੇ। ਅਜੇ ਉਸ ਨੂੰ ਸੁੱਤੇ ਨੂੰ ਘੰਟਾ ਕੁ ਹੀ ਹੋਇਆ ਸੀ ਕਿ ਉਸ ਦੇ ਪੇਟ ਵਿਚ ਦਰਦ ਹੋਣ ਲੱਗ ਗਿਆ। ਦਰਦ ਵੀ ਅਜਿਹਾ ਸ਼ੁਰੂ ਹੋਇਆ ਕਿ ਅਸਹਿ ਸੀ। ਘਰ ਵਿਚ ਕੋਈ ਦਵਾਈ ਨਹੀਂ ਸੀ। ਪਿੰਡ ਵਿਚ ਵੀ ਕੋਈ ਡਾਕਟਰ ਨਹੀਂ ਸੀ ਅਤੇ ਉਸ ਦਾ ਪਿੰਡ ਸ਼ਹਿਰ ਤੋਂ ਕਾਫੀ ਦੂਰ ਸੀ। ਉਸ ਦੇ ਮਾਤਾ ਪਿਤਾ ਘਰ ਵਿਚ ਮੌਜੂਦ ਚੀਜ਼ਾਂ, ਦੇਸੀ ਓਹੜ-ਪੋਹੜ ਕਰਦੇ ਰਹੇ ਪਰ ਵਿਸ਼ਾਲ ਨੂੰ ਰਤਾ ਫ਼ਰਕ ਨਾ ਪਿਆ। ਉਹ ਦਰਦ ਨਾਲ ਕਰਾਹ ਰਿਹਾ ਸੀ। ਹੁਣ ਉਸ ਨੂੰ ਆਪਣੀ ਦਾਦੀ ਦੀਆਂ ਗੱਲਾਂ ਯਾਦ ਆ ਰਹੀਆਂ ਸਨ। ਸਾਰੀ ਰਾਤ ਉਹ ਤੌਬਾ ਕਰ ਰਿਹਾ ਸੀ ਕਿ ਰੱਬ ਜੀ ਹੁਣ ਮੈਨੂੰ ਠੀਕ ਕਰ ਦਿਓ, ਅੱਗੇ ਤੋਂ ਮੈਂ ਰੋਟੀ ਚਬਾ-ਚਬਾ ਕੇ ਅਤੇ ਹੌਲੀ-ਹੌਲੀ ਖਾਵਾਂਗਾ।
ਸਵੇਰ ਹੋਣ 'ਤੇ ਡਾਕਟਰ ਨੇ ਜਦੋਂ ਦਵਾਈ ਦਿੱਤੀ ਤੇ ਠੀਕ ਹੋਣ ਉਪਰੰਤ ਵਿਸ਼ਾਲ ਨੇ ਸੁੱਖ ਦਾ ਸਾਹ ਲਿਆ। ਸੋ ਬੱਚਿਓ, ਸਾਨੂੰ ਖਾਣਾ ਖਾਣ ਵੇਲੇ ਕਦੇ ਕਾਹਲ ਨਹੀਂ ਕਰਨੀ ਚਾਹੀਦੀ। ਭੋਜਨ ਹਮੇਸ਼ਾ ਹੱਥ ਧੋ ਕੇ ਹੌਲੀ-ਹੌਲੀ ਚਬਾ ਕੇ ਖਾਣਾ ਚਾਹੀਦਾ ਹੈ।

-ਸ. ਐ. ਸਕੂਲ ਚੱਬਾ, ਬਲਾਕ ਅੰਮ੍ਰਿਤਸਰ-1, (ਅੰਮ੍ਰਿਤਸਰ)
ਮੋਬਾਈਲ : 88724-00194

ਬਾਲ ਗੀਤ-ਸਾਉਣ

ਸਾਉਣ ਕਾਲੀਆਂ ਘਟਾਵਾਂ ਲਿਆਇਆ।
ਠੰਢੀਆਂ ਮਿੱਠੀਆਂ ਹਵਾਵਾਂ ਲਿਆਇਆ।
ਖੇਤਾਂ ਤੋਂ ਉੱਡ ਗਈ ਸੀ ਹਰਿਆਲੀ।
ਮੁਰਝਾਏ ਸਨ, ਪੱਤੇ ਫੁੱਲ ਡਾਲੀ।
ਫ਼ਸਲਾਂ ਉੱਪਰੋਂ ਬੱਦਲ ਲੰਘ ਗਏ,
ਵਰੇ ਵੀ ਨਾ, ਆਏ ਸਨ ਖਾਲੀ।
ਕੋਇਲ ਨੇ ਵਰਖਾ ਦਾ ਗੀਤ ਗਾਇਆ।
ਸਾਉਣ ਕਾਲੀਆਂ ਘਟਾਵਾਂ ਲਿਆਇਆ।
ਪਹਾੜਾਂ ਨਾਲ ਟਕਰਾ, ਵਾਪਸ ਨਸਿਆ।
ਗੱਜਦਾ ਚਮਕਦਾ ਮੋਹਲੇਧਾਰ ਵਸਿਆ।
ਫ਼ਸਲਾਂ, ਛੱਪੜ, ਟੋਭੇ ਭਰ ਗਏ,
ਬਾਗਾਂ ਵਿਚ ਅੰਬ ਜਾਮਨੂੰ ਰਸਿਆ।
ਮੌਸਮ ਖੂਬਸੂਰਤ ਸੁਹਾਵਣਾ ਬਣਾਇਆ।
ਸਾਉਣ ਕਾਲੀਆਂ ਘਟਾਵਾਂ ਲਿਆਇਆ।

-ਮੁਖ਼ਤਾਰ ਗਿੱਲ
ਪ੍ਰੀਤ ਨਗਰ -143109 (ਅੰਮ੍ਰਿਤਸਰ)।
ਮੋਬਾਈਲ : 98140-82217

ਬਾਲ ਗੀਤ-ਪਿੰਡ ਵੇਖ ਕੇ ਆਵਾਂਗੇ

ਦਾਦਾ ਜੀ ਕੋਲ ਜਾਵਾਂਗੇ
ਸਭ ਪਿੰਡਾਂ ਤੋਂ ਸੋਹਣਾ ਆਪਣਾ
ਪਿੰਡ ਵੇਖ ਕੇ ਆਵਾਂਗੇ।
ਦਾਦਾ ਜੀ ਨੇ ਪਿੰਡ 'ਚ ਰਹਿੰਦੇ
ਸਾਰੇ ਪਿੰਡ ਨੂੰ ਸੋਹਣਾ ਕਹਿੰਦੇ
ਦਾਦਾ ਜੀ ਨੂੰ ਮਿਲਣ ਬਹਾਨੇ
ਪਿੰਡ ਦੇ ਦਰਸ਼ਨ ਪਾਵਾਂਗੇ
ਪਿੰਡ ਵੇਖ ਕੇ...।
ਛੱਪੜ ਸਾਰਾ ਸਾਫ਼ ਹੈ ਕਰਿਆ,
ਸਾਫ਼ ਪਾਣੀ ਦੇ ਨਾਲ ਹੈ ਭਰਿਆ
ਰੰਗ-ਬਿਰੰਗੀ ਕਿਸ਼ਤੀ ਤਾਈਂ
ਪਾਣੀ ਵਿਚ ਭਜਾਵਾਂਗੇ
ਪਿੰਡ ਵੇਖ ਕੇ....।
ਰਸਤੇ ਸਾਰੇ ਵਧੀਆ ਬਣਾਏ
ਕਈ ਕਿਸਮਾਂ ਦੇ ਰੁੱਖ ਨੇ ਲਾਏ
ਅਸੀਂ ਵੀ ਸੋਹਣੇ ਬੂਟੇ ਲਾ ਕੇ,
ਪਿੰਡ ਦੀ ਸ਼ਾਨ ਵਧਾਵਾਂਗੇ,
ਪਿੰਡ ਵੇਖਕੇ...।
ਵੱਡਾ ਸਕੂਲ ਸਮਾਰਟ ਬਣਾਇਆ
ਖੇਡ ਸਟੇਡੀਅਮ ਬਹੁਤ ਸਜਾਇਆ
'ਅਮਰਜੀਤ' ਅੰਕਲ ਦਾ ਸਾਈਕਲ,
ਵਿਚ ਗਰਾਊਂਡ ਭਜਾਵਾਂਗੇ।
ਪਿੰਡ ਵੇਖ ਕੇ ਆਵਾਂਗੇ।

-ਅਮਰਜੀਤ ਸਨ੍ਹੇਰਵੀ
ਮਖੂ ਰੋਡ, ਜ਼ੀਰਾ (ਫਿਰੋਜ਼ਪੁਰ)।
ਮੋਬਾਈਲ : 99142-16191.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX