ਤਾਜਾ ਖ਼ਬਰਾਂ


ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  38 minutes ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  58 minutes ago
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ 23 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਮ੍ਰਿਤਕ ਦੇਹ ਅੱਜ ਜਿਉਂ ਹੀ ਉਸ ਦੇ ਘਰ ਪੁੱਜੀ ਤਾਂ ਘਰ 'ਚ ...
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  about 1 hour ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਖ਼ੁਰਾਕ, ਸਿਵਲ ਤੇ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪੰਜਾਬ....
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  about 1 hour ago
ਸਮਾਧ ਭਾਈ, 24 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਘੋਲੀਆ ਖ਼ੁਰਦ ਦੀ ਦਾਣਾ ਮੰਡੀ 'ਚ ਨਸ਼ਾ ਮੁਕਤ ਕਰਨ ...
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  about 1 hour ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਕ ਪੱਤਰ...
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ...
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  about 1 hour ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ ਦਿੱਤੀ ਪਹੁੰਚ ਗਿਆ...
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  about 1 hour ago
ਸ੍ਰੀਨਗਰ, 24 ਅਗਸਤ- ਜੰਮੂ-ਕਸ਼ਮੀਰ ਦੇ ਪ੍ਰਮੁੱਖ ਯੋਜਨਾ ਸਕੱਤਰ ਰੋਹਿਤ ਕਾਂਸਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  about 2 hours ago
ਸ੍ਰੀਨਗਰ, 24 ਅਗਸਤ- ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਅੱਜ ਸ੍ਰੀਨਗਰ ਆਉਣ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ, ''ਹੁਣ ਉਨ੍ਹਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ, ਉਨ੍ਹਾਂ ਦੀ ਲੋੜ ਉਸ ਸਮੇਂ ਸੀ, ਜਦੋਂ ਉਨ੍ਹਾਂ ਦੇ ਸਹਿਯੋਗੀ ਸੰਸਦ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਮੈਚ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇਗੀ ਭਾਰਤੀ ਟੀਮ
. . .  about 2 hours ago
ਨਵੀਂ ਦਿੱਲੀ, 24 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਭਾਰਤੀ ਟੀਮ ਵੈਸਟ ਇੰਡੀਜ਼ ਦੇ ਖ਼ਿਲਾਫ਼ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕੰਮ

• ਕਿਸੇ ਵੀ ਜੀਵ ਨੂੰ , ਉਸ ਦੇ ਆਲ੍ਹਣੇ ਵਿਚ ਖਾਣ ਨੂੰ ਨਹੀਂ ਮਿਲਦਾ | ਸਭ ਨੂੰ ਆਪਣੇ ਆਲ੍ਹਣੇ ਤੋਂ ਬਾਹਰ ਆ ਕੇ ਖੁਰਾਕ ਦੀ ਭਾਲ ਕਰਨ ਲਈ, ਹੱਥਾਂ-ਪੈਰਾਂ ਨੂੰ ਹਰਕਤ ਵਿਚ ਲਿਆਉਣਾ ਹੀ ਪੈਂਦਾ ਹੈ | ਇਹ ਹਰਕਤ ਹੀ ਕੰਮ ਹੈ |
• ਬਿਨਾਂ ਕੋਸ਼ਿਸ਼ ਦੇ ਸਰੀਰਕ ਜਾਂ ਬੌਧਿਕ ਰੂਪ ਨਾਲ ਕੋਈ ਵਿਕਾਸ ਨਹੀਂ ਹੁੰਦਾ ਅਤੇ ਕੋਸ਼ਿਸ਼ ਦਾ ਅਰਥ ਹੈ ਕੰਮ |
• ਸਾਡਾ ਕੰਮ ਸਾਡੀਆਂ ਸਮਰੱਥਾਵਾਂ ਦਾ ਹੀ ਪ੍ਰਗਟਾਵਾ ਹੁੰਦਾ ਹੈ |
• ਕੰਮ ਉਹ ਵਸਤੂ ਨਹੀਂ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਹਾਰ ਹੁੰਦੀ ਹੈ | ਅਸਲ ਵਿਚ ਉਹ ਵਸਤੂ ਚਿੰਤਾ ਹੈ |
• ਸ਼ੁਭ ਸਮਾਂ ਸ਼ੁਰੂ ਹੋਣ ਨਾਲ ਕੰਮ ਸ਼ੁਭ ਨਹੀਂ ਹੁੰਦਾ ਸਗੋਂ ਕੰਮ ਸ਼ੁਰੂ ਹੋਣ ਨਾਲ ਸਮਾਂ ਸ਼ੁਭ ਹੋ ਜਾਂਦਾ ਹੈ | ਕੰਮ ਇਨਸਾਨ ਦੀ ਜ਼ਿੰਦਗੀ ਦਾ ਆਧਾਰ ਹੈ | ਕੰਮ ਤੋਂ ਬਿਨਾਂ ਜ਼ਿੰਦਗੀ ਜਿਊਣ ਯੋਗ ਨਹੀਂ ਰਹਿੰਦੀ |
• ਮਨੁੱਖ ਦੇ ਕਰਮ (ਕੰਮ) ਉਸ ਦੇ ਵਿਚਾਰਾਂ ਦੀ ਸਭ ਤੋਂ ਵੱਡੀ ਵਿਆਖਿਆ ਹੈ |
• ਕਰਮ ਉਹ ਸ਼ੀਸ਼ਾ ਹੈ ਜੋ ਸਾਡਾ ਸਰੂਪ ਸਾਨੂੰ ਦਿਖਾ ਦਿੰਦਾ ਹੈ | ਇਸ ਲਈ ਸਾਨੂੰ ਕਰਮ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ |
• ਇਨਐਕਸ਼ਨ ਤੋਂ ਸ਼ੱਕ ਅਤੇ ਡਰ ਪੈਦਾ ਹੁੰਦਾ ਹੈ | ਐਕਸ਼ਨ ਤੋਂ ਵਿਸ਼ਵਾਸ ਅਤੇ ਹੌਸਲਾ ਪੈਂਦਾ ਹੁੰਦਾ ਹੈ | ਜੇ ਤੁਸੀਂ ਡਰ ਤੇ ਜਿੱਤ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਇਸ ਬਾਰੇ ਘਰ ਬਹਿ ਕੇ ਨਾ ਸੋਚੋ, ਬਾਹਰ ਨਿਕਲੋ ਅਤੇ ਕੰਮ ਵਿਚ ਰੁਝ ਹੋ ਜਾਓ |
• ਕੰਮ ਦੀਆਂ ਕਿਸਮਾਂ : ਮਿਹਨਤ ਮਜ਼ਦੂਰੀ ਵਾਲਾ ਕੰਮ, ਕਿਸਾਨੀ ਕੰਮ, ਪੜ੍ਹਾਉਣ ਦਾ ਕੰਮ, ਕਲੈਰੀਕਲ ਕੰਮ, ਚੰਗਾ-ਮਾੜਾ ਕੰਮ, ਵੱਡਾ-ਛੋਟਾ ਕੰਮ, ਅਫਸਰੀ ਕੰਮ ਆਦਿ |
• ਵੇਖਿਆ ਗਿਆ ਹੈ ਕਿ ਜ਼ਿਆਦਾਤਰ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ | ਇਕ ਉਹ ਜੋ ਕੰਮ ਕਰਦੇ ਹਨ ਤੇ ਦੂਸਰੇ ਉਹ ਜੋ ਕੰਮ ਕਰਨ ਦਾ ਦਾਅਵਾ ਕਰਦੇ ਹਨ | ਮੇਰੇ ਖਿਆਲ ਵਿਚ ਪਹਿਲੀ ਕਿਸਮ ਦੇ ਲੋਕਾਂ 'ਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ |
• ਸਿਆਣਿਆਂ ਦਾ ਕਹਿਣਾ ਹੈ ਕਿ ਸੋਹਣਾ ਉਹ ਜੋ ਸੋਹਣੇ ਕੰਮ ਕਰੇ | ਸਾਡੇ ਸਮਾਜ ਵਿਚ ਚੰਮ ਕਰਕੇ ਸੋਹਣੇ ਤਾਂ ਬਹੁਤ ਮਿਲ ਜਾਂਦੇ ਹਨ ਪਰ ਕੰਮ ਕਰਕੇ ਸੋਹਣਿਆਂ ਦੀ ਗਿਣਤੀ ਘੱਟ ਹੁੰਦੀ ਹੈ |
• ਉਹੀ ਕੰਮ ਸ਼੍ਰੇਸ਼ਠ ਹੁੰਦਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਆਨੰਦ ਹਾਸਲ ਹੋਵੇ |
• ਜਿਹੜਾ ਕੰਮ ਤੁਹਾਨੂੰ ਸਾਰਿਆਂ ਤੋਂ ਲੁਕਾ ਕੇ ਕਰਨਾ ਪਵੇ, ਉਸ ਕੰਮ ਨੂੰ ਕਰਨਾ ਹੀ ਨਹੀਂ ਚਾਹੀਦਾ |
• ਉਹ ਕੰਮ ਜਿਹੜੇ ਸਾਨੂੰ ਮਜਬੂਰੀਵਸ, ਮਿਥੇ ਸਮੇਂ 'ਤੇ ਖਾਸ ਤਰੀਕੇ ਨਾਲ ਕਰਨੇ ਪੈਂਦੇ ਹਨ, ਉਨ੍ਹਾਂ ਵਿਚ ਸਾਨੂੰ ਥਕਾਵਟ ਦਾ ਅਹਿਸਾਸ ਹੁੰਦਾ ਹੈ |
• ਸਭ ਤੋਂ ਔਖਾ ਕੰਮ ਹੱਥ ਬਚਾ ਕੇ ਕੰਡਿਆਂ ਵਿਚੋਂ ਫੁੱਲ ਤੋੜਨਾ ਹੈ |
• ਅੱਠ ਘੰਟਿਆਂ ਤੋਂ ਵੱਧ ਸੌਣਾ/ਆਰਾਮ ਕਰਨਾ ਸਿਹਤ ਪੱਖੋਂ ਵੀ ਨੁਕਸਾਨਦੇਹ ਹੈ | ਇਸ ਲਈ 16 ਘੰਟੇ ਕੰਮ ਕਰਨਾ ਜ਼ਰੂਰੀ ਹੈ |
• ਕੰਮ ਕਰਨ ਦੀ ਸਿੱਖਿਆ ਕੀੜੀ ਤੋਂ ਲੈਣੀ ਚਾਹੀਦੀ ਹੈ | ਕੀੜੀ ਕੰਮ ਬਹੁਤ ਕਰਦੀ ਹੈ ਪਰ ਖਾਮੋਸ਼ ਰਹਿੰਦੀ ਹੈ |
• ਜੇਕਰ ਕੋਈ ਮਸ਼ੀਨ ਲਗਾਤਾਰ ਖੜ੍ਹੀ ਰਹੇ ਤਾਂ ਉਹ ਵੀ ਖਰਾਬ ਹੋ ਜਾਂਦੀ ਹੈ | ਹਰਕਤ ਵਿਚ ਹੀ ਬਰਕਤ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ ਗੰਡ ਗੰਡੋਏ

ਜਸਵੀਰ ਸਿੰਘ ਨੇ ਆਪਣੇ ਮਿੱਤਰ ਜਸਦੇਵ ਸਿੰਘ ਨੂੰ ਪੁੱਛਿਆ, 'ਤੁਹਾਡੇ ਪਿੰਡ ਵਿਚ ਅੱਜ ਸੁਰਜੀਤ ਸਿੰਘ ਦਾ ਭੋਗ ਸੀ | ਮੈਂ ਤੁਹਾਨੂੰ ਉਥੇ ਵੇਖਿਆ ਨਹੀਂ, ਕੀ ਗੱਲ ਪਤਾ ਹੀ ਨ੍ਹੀਂ ਲੱਗਾ'? 'ਦਰਅਸਲ ਮੈਂ ਗੰਡ ਗੰਡੋਇਆਂ ਦੇ ਭੋਗ 'ਤੇ ਨਹੀਂ ਜਾਂਦਾ' | ਜਸਦੇਵ ਸਿੰਘ ਨੇ ਜਵਾਬ ਦਿੱਤਾ | 'ਮੈਂ ਸਮਝਿਆ ਨਹੀਂ ਗੰਡ ਗੰਡੋਇਆਂ ਬਾਰੇ ਖੁੱਲ੍ਹ ਕੇ ਦੱਸੋ ਇਹ ਕੀ ਹੁੰਦੇ ਹਨ'? 'ਅਸਲ ਵਿਚ ਕੁਝ ਲੋਕ ਮਰਕੇ ਵੀ ਜਿਊਾਦੇ ਹਨ ਕੁੱਝ ਜਿਊਾਦੇ ਵੀ ਮਰੇ ਹੁੰਦੇ ਹਨ | ਜੋ ਲੋਕ ਮਰ ਕੇ ਜਿਊਾਦੇ ਹਨ ਮੈਂ ਉਹਨਾਂ ਦੇ ਇਕਲੇ ਭੋਗ ਤੇ ਹੀ ਨਹੀਂ ਜਾਂਦਾ ਬਲਕਿ ਸਸਕਾਰ ਅਤੇ ਫੁੱਲਾਂ ਤੇ ਵੀ ਜਾਂਦਾ ਹਾਂ, ਬਾਅਦ ਵਿਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਦੁਖ–ਸੁਖ ਵੀ ਉਸ ਪਰਿਵਾਰ ਦੇ ਕੰਮ ਆ ਸਕਾਂ | ਪਰ ਜੋ ਲੋਕ ਜਿਊਾਦੇ ਹੀ ਮਰੇ ਹੁੰਦੇ ਹਨ ਉਹਨਾਂ ਦਾ ਕਾਹਦਾ ਦੁੱਖ ਕਾਹਦਾ ਸਸਕਾਰ ਅਤੇ ਕਾਹਦਾ ਭੋਗ ਹੁੰਦਾ ਹੈ' |
ਜਸਵੀਰ ਸਿੰਘ ਨੇ ਜਸਦੇਵ ਸਿੰਘ ਨੂੰ ਆਖਿਆ, 'ਫਿਲਾਸਫੀ ਜਿਹੀ ਨਾ ਘੋਟ ਸਰਲ ਸ਼ਬਦਾਂ ਵਿਚ ਦੱਸ ਜਿਊਾਦੇ ਮਰੇ ਤੋਂ ਕੀ ਭਾਵ ਹੈ'? 'ਜਿਊਾਦੇ ਮਰੇ ਤੋਂ ਭਾਵ ਹੈ ਕਿ ਗੰਡ ਗੰਡੋਇਆਂ ਵਾਂਗਰ ਇਕ ਥਾਂ ਪੈਦਾ ਹੁੰਦੇ ਹਨ ਉਥੇ ਹੀ ਮਰ ਜਾਂਦੇ ਹਨ | ਯਾਨਿ ਕਿ ਸਮਾਜ, ਕੌਮ ਅਤੇ ਦੇਸ਼ ਨਾਲ ਉਹਨਾਂ ਦਾ ਕੋਈ ਵਾਹ-ਵਾਸਤਾ ਨਹੀਂ ਹੁੰਦਾ, ਕਿਸੇ ਗਰੀਬ ਗੁਰਬੇ ਦੇ ਉਹ ਕੰਮ ਨਹੀਂ ਆਉਂਦੇ, ਕੰਮ ਆਉਣਾ ਤਾਂ ਦੂਰ ਦੀ ਗੱਲ ਉਹ ਫੋਕੀ ਹਮਦਰਦੀ ਵੀ ਨਹੀਂ ਜਤਾ ਸਕਦੇ | ਹੱਕ, ਸੱਚ, ਨਿਆਂ 'ਤੇ ਉਹ ਖੜ੍ਹ ਨਹੀਂ ਸਕਦੇ ਬੋਲ ਨਹੀਂ ਸਕਦੇ ਲੜਨਾ ਮਰਨਾ ਤਾਂ ਦੂਰ ਦੀ ਗੱਲ ਹੈ | ਅਜਿਹੇ ਲੋਕਾਂ ਦੇ ਚਲੇ ਜਾਣ 'ਤੇ ਤਾਂ ਧਰਤੀ ਮਾਂ ਵੀ ਸ਼ੁਕਰ ਮਨਾਉਂਦੀ ਹੋਵੇਗੀ ਕਿ ਕਿਸੇ ਇਕ ਅਕਿ੍ਤਘਣ ਦਾ ਭਾਰ ਤਾਂ ਮੇਰੇ ਤੋਂ ਘਟਿਆ ਹੈ | ਸੋ ਏਸੇ ਕਰਕੇ ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਮੈਂ ਗੰਡ ਗੰਡੋਇਆਂ ਦੇ ਭੋਗ 'ਤੇ ਕਿਉਂ ਨਹੀਂ ਜਾਂਦਾ' | ਜਸਵੀਰ ਸਿੰਘ ਦੀ ਹੁਣ ਪੂਰੀ ਤਰ੍ਹਾਂ ਸੰਤੁਸ਼ਟੀ ਹੋ ਚੁੱਕੀ ਸੀ |

-ਗਿੱਲ ਨਗਰ, ਗਲੀ ਨੰ-13. ਮੁੱਲਾਂਪੁਰ ਦਾਖਾ (ਲੁਧਿਆਣਾ) ਮੋਬਾਈਲ : 9463542896.

ਕਹਾਣੀ ਦਰਾੜ

ਪੰਮੀ ਰਾਤ ਨੂੰ ਆਪਣੇ ਬਿਸਤਰੇ 'ਤੇ ਪਈ ਕੰਧ 'ਚ ਪਈ ਦਰਾੜ ਵੱਲ ਬੜੇ ਹੀ ਗਹੁ ਨਾਲ ਵੇਖ ਰਹੀ ਸੀ | ਉਸ ਨੂੰ ਵਾਰ-ਵਾਰ ਮਿਸਤਰੀ ਦੇ ਸ਼ਬਦ ਯਾਦ ਆ ਰਹੇ ਸਨ, ਇਹ ਦਰਾੜ ਤਾਂ ਸੀਮੈਂਟ ਦੀ ਉਪਰਲੀ ਤਹਿ 'ਤੇ ਹੀ ਹੈ, ਵੈਸੇ ਵਿਚੋਂ ਜੋੜ ਮਜ਼ਬੂਤ ਹੈ | ਕਈ ਵਾਰ ਬਾਹਰਲੀ ਗਰਮੀ-ਸਰਦੀ ਕਰਕੇ ਦੋ ਕੰਧਾਂ ਦੇ ਜੋੜ 'ਤੇ ਕੀਤੇ ਸੀਮੈਂਟ ਵਿਚ ਪਾੜ ਪੈ ਹੀ ਜਾਂਦਾ ਹੈ |
ਪੰਮੀ ਦੇ ਵਿਆਹ ਨੂੰ ਦੋ ਸਾਲ ਹੋ ਗਏ ਸਨ ਅਤੇ ਸਾਲ ਭਰ ਤੋਂ ਉਹ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ | ਉਸ ਦੀ ਜ਼ਿੰਦਗੀ ਵਿਚ ਚੱਲੀਆਂ ਗਰਮ-ਸਰਦ ਹਵਾਵਾਂ ਦੇ ਬੁੱਲਿ੍ਹਆਂ ਨਾਲ ਯਾਦਾਂ ਦੇ ਸਫ਼ੇ ਪਲਟਣ ਲੱਗੇ | ਉਸ ਦੇ ਵਿਆਹ ਤੋਂ ਕੋਈ 6 ਕੁ ਮਹੀਨਿਆਂ ਬਾਅਦ ਹੀ ਉਸ ਦੇ ਸਹੁਰੇ ਘਰ ਦਾ ਮਾਹੌਲ ਤਣਾਅ ਭਰਿਆ ਰਹਿਣ ਲੱਗਾ ਸੀ | ਇਸ ਦਾ ਕਾਰਨ ਸੀ ਕਿ ਉਸ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਕਿਵੇਂ ਨਾ ਕਿਵੇਂ ਉਹ ਦੋਵੇਂ ਵਿਦੇਸ਼ ਚਲੇ ਜਾਣ | ਉਨ੍ਹਾਂ ਨੇ ਹਰ ਸੰਭਵ-ਅਸੰਭਵ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਕੋਈ ਵੀ ਦਲੀਲ ਬੱਤਖ ਦੇ ਖੰਭਾਂ 'ਤੇ ਪਈ ਪਾਣੀ ਦੀ ਬੂੰਦ ਵਾਂਗ ਨਹੀਂ ਅਟਕ ਰਹੀ ਤਾਂ ਕਲੇਸ਼ ਹੋਰ ਵੱਧ ਗਿਆ | ਪੰਮੀ ਨੇ ਖਾਣਾ-ਪੀਣਾ, ਤਿਆਰ ਹੋਣਾ ਛੱਡ ਦਿੱਤਾ | ਇਸ ਗੱਲ ਤੋਂ ਸੱਸ-ਸਹੁਰਾ ਦੁਖੀ, ਪਤੀ ਦੁਖੀ ਅਤੇ ਨਾਲੇ ਪੰਮੀ ਆਪ ਦੁਖੀ | ਘਰ ਵਿਚ ਕਿਸੇ ਨਾ ਕਿਸੇ ਗੱਲ 'ਤੇ ਲੜਾਈ ਹੁੰਦੀ ਰਹਿੰਦੀ, ਤਾਅਨੇ-ਮਿਹਣੇ ਹੁੰਦੇ ਰਹਿੰਦੇ |
ਕਦੇ-ਕਦੇ ਪੰਮੀ ਦੀ ਸੱਸ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ, ਉਸ ਦੀ ਪਸੰਦ ਦਾ ਖਾਣ-ਪਾਣ ਮੰਗਵਾ ਕੇ ਦਿੰਦੀ ਤਾਂ ਪੰਮੀ ਨੂੰ ਆਪਣੀ ਦਾਦੀ ਸੱਸ ਦੀਆਂ ਗੱਲਾਂ ਯਾਦ ਆ ਜਾਂਦੀਆਂ | ਉਹ ਕਹਿੰਦੀ ਹੁੰਦੀ ਸੀ, 'ਤੇਰੀ ਸੱਸ ਮੂੰਹ ਦੀ ਮਿੱਠੀ ਹੈ ਪਰ ਦਿਲ ਦੀ ਬਹੁਤ ਖੋਟੀ ਹੈ, ਦਿਖਾਵੇ ਕਰਨੇ ਤਾਂ ਕੋਈ ਇਸ ਤੋਂ ਸਿੱਖੇ | ਉਹੋ ਜਿਹਾ ਹੀ ਪੁੱਤ ਹੈ |' ਉਹ ਟੱਸ ਤੋਂ ਮੱਸ ਨਾ ਹੁੰਦੀ | ਫੇਰ ਉਸ ਨੂੰ ਯਾਦ ਆਇਆ ਉਹ ਦਿਨ ਜਿਸ ਦਿਨ ਉਸ ਦਾ ਪਤੀ ਦਫ਼ਤਰੋਂ ਜਲਦੀ ਆ ਗਿਆ ਸੀ, ਕਿੰਨਾ ਉਦਾਸ ਸੀ ਉਹ ਭਰੀਆਂ ਅੱਖਾਂ ਨਾਲ ਤਰਲੇ ਭਰੀ ਆਵਾਜ਼ 'ਚ ਬੋਲਿਆ ਸੀ, 'ਪੰਮਾ ਮੈਂ ਤੈਨੂੰ ਖੁਸ਼ ਵੇਖਣਾ ਚਾਹੁੰਦਾ ਹਾਂ, ਸਾਲ ਭਰ ਹੋ ਗਿਆ ਵਿਆਹ ਨੂੰ ਛੱਡ ਇਹ ਕਲੇਸ਼-ਝਗੜੇ, ਜੇ ਤੂੰ ਕਹੇਂ ਤਾਂ ਆਪਾਂ ਅੱਡ ਰਹਿਣਾ ਸ਼ੁਰੂ ਕਰ ਦਿੰਦੇ ਹਾਂ....ਇੱਥੇ ਨਹੀਂ ਤਾਂ ਕਿਸੇ ਹੋਰ ਸ਼ਹਿਰ ਵਿਚ.... |' 'ਪਰ ਰਹਿਣਾ ਇੰਡੀਆ ਵਿਚ ਹੀ ਹੈ' ਉਸ ਨੇ ਵਿਅੰਗ ਕੀਤਾ ਸੀ | ਇਸ 'ਤੇ ਕਿੰਨਾ ਭੜਕਿਆ ਸੀ ਉਸ ਦਾ ਪਤੀ ਅਤੇ ਗੁੱਸੇ 'ਚ ਅੱਗ ਬਗੋਲਾ ਹੋ ਕੇ ਬੋਲਿਆ ਸੀ, 'ਹਾਂ-ਹਾਂ ਮੈਂ ਇੰਡੀਆ ਵਿਚ ਹੀ ਰਹਾਂਗਾ ਅਤੇ ਇੰਡੀਆ ਵਿਚ ਹੀ ਮਰਾਂਗਾ...... ਕੀ ਕਮੀ ਹੈ ਇੱਥੇ ? ਮੇਰੀ ਨੌਕਰੀ ਹੈ, ਜ਼ਮੀਨ-ਜਾਇਦਾਦ ਹੈ, ਮਾਂ-ਪਿਓ ਕਮਾਉਂਦੇ ਹਨ...ਤੂੰ ਵੀ ਲੱਗ ਸਕਦੀ ਏ.....ਹੋਰ ਤੈਨੂੰ ਕੀ ਚਾਹੀਦਾ ਹੈ ?.....ਬਹੁਤ ਹੋ ਗਿਆ ਬਸ....ਅੱਜ ਤੋਂ ਬਾਅਦ ਮੈਂ ਤੈਨੂੰ ਕੁਝ ਨਹੀਂ ਕਹਿਣਾ.....ਸਮਝੀ ਤੂੰ.... | ਹਮੇਸ਼ਾ ਦੀ ਤਰ੍ਹਾਂ ਪੰਮੀ ਨੇ ਸਾਰੀ ਗੱਲ ਫੋਨ 'ਤੇ ਆਪਣੇ ਮਾਂ-ਪਿਓ ਨੂੰ ਦੱਸ ਦਿੱਤੀ, ਦੋ ਕੁ ਦਿਨਾਂ ਬਾਅਦ ਉਹ ਆਏ ਅਤੇ ਸੌ ਉਲਾਂਭੇ ਦੇ ਕੇ ਪੰਮੀ ਨੂੰ ਆਪਣੇ ਨਾਲ ਲੈ ਕੇ ਚਲੇ ਗਏ |
ਪਿਛਲੇ ਸਾਲ ਵਿਚ ਪੰਮੀ ਨੂੰ ਕੈਨੇਡਾ ਭੇਜਣ ਲਈ ਫਾਇਲਾਂ ਤਿਆਰ ਕਰਵਾਈਆਂ ਗਈਆਂ, ਪਾਸਪੋਰਟ ਬਣਵਾਇਆ ਗਿਆ ਅਤੇ ਆਈਲੈਟਸ ਦਾ ਇਮਤਿਹਾਨ ਪਾਸ ਕਰਵਾਇਆ ਗਿਆ | ਪੰਮੀ ਦੇ ਸਹੁਰਿਆਂ ਵਲੋਂ ਕਈ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਗੱਲ ਕਰਨ ਆਏ ਪਰ ਉਸ ਦੇ ਮਾਂ-ਪਿਓ ਨੇ ਇਕ ਨਾ ਸੁਣੀ | ਫੇਰ ਇਕ ਦਿਨ ਉਸ ਦੀ ਸੱਸ ਅਤੇ ਉਸ ਦਾ ਪਤੀ ਆਏ ਤਾਂ ਵੀ ਉਨ੍ਹਾਂ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ | ਉਨਾਂ ਦੇ ਜਾਣ ਮਗਰੋਂ ਪੰਮੀ ਦਾ ਪਿਓ ਬਹੁਤ ਬੋਲਿਆ, 'ਮੈਂ ਤਾਂ ਦਹੇਜ ਦਾ ਕੇਸ ਕਰਕੇ ਮਾਂ-ਪੁੱਤ ਨੂੰ ਜੇਲ੍ਹ ਕਰਵਾ ਦਿੰਦਾ ਪਰ ਤੇਰੇ ਬਾਹਰ ਜਾਣ ਵਿਚ ਅੜਿੱਕਾ ਲਗਦੈ.....ਹੁਣ ਵੀ 25 ਲੱਖ ਲੈ ਕੇ ਖਹਿੜਾ ਛੱਡਾਂਗੇ....ਭੁੱਖੀ ਮਾਰਤੀ ਸਾਡੀ ਕੁੜੀ....ਨਾ ਕੋਈ ਸੁੱਖ ਨਾ ਆਰਾਮ....ਗੋਲ਼ੀ ਬਣਾ ਕੇ ਰੱਖੀ ਸੀ ਵਿਚਾਰੀ.... |'
ਪੰਮੀ ਸੋਚ ਰਹੀ ਸੀ ਕਿ ਉਹ ਪੇਕੇ ਘਰ ਕਿੰਨਾ ਕੰਮ ਕਰਦੀ ਹੈ, ਘਰ ਦੀ ਸਾਫ਼-ਸਫ਼ਾਈ, ਝਾੜੂ-ਪੋਚਾ ਸਾਰਾ ਉਸ ਦੇ ਜਿੰਮੇ ਹੀ ਹੈ, ਭਤੀਜੇ ਨੂੰ ਤਿਆਰ ਕਰਕੇ ਸਕੂਲ ਭੇਜਣਾ, ਕੱਪੜੇ ਸੰਭਾਲਣੇ ਅਤੇ ਪ੍ਰੈਸ ਕਰਨੇ ਆਦਿ ਜੇ ਕਿਸੇ ਦਿਨ ਉਹ ਕੰਮ ਨਾ ਕਰਦੀ ਤਾਂ ਉਸ ਦੀ ਭਾਬੀ ਸਿਰ ਬੰਨ੍ਹ ਕੇ ਪੈ ਜਾਂਦੀ, ਉਸ ਦਾ ਭਰਾ ਕਿਵੇਂ ਖਿੱਝ ਕੇ ਉਸ ਨੂੰ ਅਵਾਜ਼ਾਂ ਮਾਰ ਕੇ ਕਹਿੰਦਾ, 'ਤੈਨੂੰ ਪਤਾ ਨਹੀਂ ਲਗਦਾ ਤੇਰੀ ਭਾਬੀ ਦਾ ਸਿਰ ਦੁਖਦਾ ਹੈ....ਤੇ ਨਾਲ ਹੀ ਉਹ ਕਈ ਕੰਮ ਗਿਣਵਾ ਦਿੰਦਾ |' ਕਈ ਵਾਰ ਮਾਂ ਕਹਿੰਦੀ , 'ਤੇਰੇ ਪਿਓ ਨੇ ਇਹ ਸਬਜ਼ੀ ਨਹੀਂ ਖਾਣੀ....ਨਾਲ ਕੁਝ ਹੋਰ ਬਣਾ ਦੇਵੀਂ |' ਛੋਟਾ ਭਰਾ ਜਿਸ ਨੂੰ ਸੈੱਟ ਕਰਨ ਲਈ ਉਹ ਕੈਨੇਡਾ ਜਾ ਰਹੀ ਸੀ, ਸਾਰਾ ਦਿਨ ਵਿਹਲਾ ਆਵਾਰਾ ਫਿਰਦਾ ਰਹਿੰਦੈ ....ਘਰ ਸਾਰਿਆਂ 'ਤੇ ਰੋਹਬ ਮਾਰਦੈ.... ਬੁਲਾਇਆ ਨਹੀਂ ਸੀ ਬੋਲਦਾ | ਇਕ ਦਿਨ ਉਸ ਦੀ ਮਾਂ ਨੇ ਕਿਵੇਂ ਸਾਜਰੇ ਉਸ ਨੂੰ ਝੰਜੋੜ ਕੇ ਉਠਾ ਕੇ ਕਿਹਾ ਸੀ, 'ਨੀ ਪੰਮੀ! ਉਠ ਤੇਰੇ ਪਿਓ ਨੇ ਜਾਣਾ ਹੈ, ਕੱਪੜੇ ਪ੍ਰੈੱਸ ਕਰਦੇ...ਉਹ ਤਾਂ ਗਾਲ੍ਹਾਂ ਕੱਢੀ ਜਾਂਦਾ ਹੈ....' ਪੰਮੀ ਦੇ ਕੰਨਾਂ ਵਿਚ ਉਸ ਦੇ ਪਿਓ ਦੀ ਆਵਾਜ਼ ਪੈ ਰਹੀ ਸੀ, 'ਇੱਥੇ ਕੰਮ ਕਰਦਿਆਂ ਦੇ ਤਾਂ ਹੱਥ ਟੁੱਟਦੇ ਐ, ਖਾਣ ਨੂੰ ਸਾਰਿਆਂ ਨੂੰ ਚਾਹੀਦਾ |'
ਪੰਮੀ ਦੇ ਮਾਮਾ-ਮਾਮੀ ਕੈਨੇਡਾ ਰਹਿੰਦੇ ਸਨ | ਉਨ੍ਹਾਂ ਨਾਲ ਫੋਨ 'ਤੇ ਅਕਸਰ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਸਨ | ਪਰਸੋਂ ਉਸ ਦੀ ਮਾਂ ਮਾਮੀ ਨਾਲ ਗੱਲ ਕਰ ਰਹੀ ਸੀ, 'ਕੋਈ ਗੱਲ ਨੀ ਜੇ ਚਾਲੀ-ਪੰਤਾਲੀ ਸਾਲ ਦਾ ਹੈ, ਦੋ ਮੁੰਡੇ ਹਨ ਤਾਂ ਕੀ ਹੋਇਆ....ਆਪਾਂ ਨੂੰ ਤਾਂ ਇਕ ਵਾਰੀ ਇਹੀ ਹੈ ਕਿ ਕਿਵੇਂ ਨਾ ਕਿਵੇਂ ਪੰਮੀ ਕੈਨੇਡਾ ਪਹੁੰਚ ਜਾਵੇ |' ਇਹ ਗੱਲ ਪੰਮੀ ਦੇ ਪੁੱਛਣ 'ਤੇ ਉਸ ਦੀ ਮਾਂ ਨੇ ਇਸ ਨੂੰ ਇਕ ਆਮ ਜਿਹੀ ਗੱਲ ਬਣਾ ਕੇ ਕਿਹਾ ਸੀ, 'ਇਹ ਤਾਂ ਧੀਏ ਸਾਰੀਆਂ ਕਾਗਜ਼ੀ ਗੱਲਾਂ ਨੇ, ਨਾਲੇ ਤੇਰੀ ਉਮਰ ਹੀ ਕੀ ਹੈ , ਆ ਦੋ-ਤਿੰਨ ਸਾਲਾਂ ਨੂੰ ਤਲਾਕ ਦੇ ਦਿਆਂਗੇ...ਫੇਰ ਦੇਖੀਂ ਇੰਡੀਆ ਤੋਂ ਕਿਵੇਂ ਪੱਚੀ-ਪੱਚੀ ਕਿੱਲਿਆਂ ਵਾਲਿਆਂ ਦੇ ਰਿਸ਼ਤੇ ਤੇਰੇ ਪੈਰੀਂ ਡਿੱਗਣਗੇ |'
ਪੰਮੀ ਦੀ ਛਾਤੀ 'ਚ ਦੋ ਸਾਲਾਂ ਦਾ ਦੱਬਿਆ ਲਾਵਾ ਫੁੱਟ ਪਿਆ ਤੇ ਸਮੁੰਦਰ ਦੀਆਂ ਛੱਲਾਂ ਬਣ ਕੇ ਅੱਖਾਂ ਰਾਹੀਂ ਵਹਿ ਤੁਰਿਆ, ਕੋਈ ਛੱਲ ਗੁੱਸੇ ਦੀ ਆਈ , ਕੋਈ ਪਛਤਾਵੇ ਦੀ , ਕੋਈ ਆਪਣੇਪਨ ਦੀ ਤੇ ਕੋਈ ਛੱਲ ਆਈ ਪਿਆਰ ਦੀ | ਸਾਰੀ ਰਾਤ ਦਰਦ ਦਾ ਸੈਲਾਬ ਅੱਖਾਂ ਰਾਹੀਂ ਵਹਿੰਦਾ ਰਿਹਾ ਤੇ ਸਿਰਾਹਣਾ ਗੱਚ ਹੋਈ ਗਿਆ | ਤੂਫਾਨ ਆਉਣ ਤੋਂ ਬਾਅਦ ਜਿਵੇਂ ਸਮੁੰਦਰ ਸ਼ਾਂਤ ਹੋ ਜਾਂਦਾ ਹੈ, ਪੰਮੀ ਵੀ ਸਵੇਰੇ ਸ਼ਾਂਤ ਚਿੱਤ ਉੱਠੀ | ਉਸ ਨੇ ਆਪਣਾ ਮੋਬਾਈਲ ਚੁੱਕਿਆ, ਫੇਰ ਉਸ ਨੂੰ ਯਾਦ ਆਇਆ ਕਿ ਉਸ ਨੇ ਤਾਂ ਆਪਣੇ ਪਤੀ ਦਾ ਨੰਬਰ ਹੀ ਡਲੀਟ ਕਰ ਦਿੱਤਾ ਸੀ.....ਅਗਲੇ ਹੀ ਪਲ਼ ਉਸ ਦੇ ਬੁੱਲਾਂ 'ਤੇ ਨਿੰਮਾ ਜਿਹਾ ਹਾਸਾ ਆ ਗਿਆ..... ਸ਼ਾਇਦ ਇਹ ਸੋਚ ਕੇ ਕਿ ਇਕ ਇਹੀ ਤਾਂ ਨੰਬਰ ਹੈ ਜੋ ਦਿਲ ਅਤੇ ਦਿਮਾਗ ਤੋਂ ਡਲੀਟ ਨਹੀਂ ਸੀ ਹੋਇਆ.... |

-ਗਿੱਦੜਬਾਹਾ,
ਮੋਬਾਈਲ: 82888-42066.

ਨਹਿਲੇ 'ਤੇ ਦਹਿਲਾ ਮੌਲਾਨਾ ਝੂਠ ਨਹੀਂ ਬੋਲ ਰਹੇ

ਜਨਾਬ ਅਨਵਰ ਸਾਬਰੀ ਸਾਹਬ ਬਹੁਤ ਅੱਛੇ ਸ਼ਾਇਰ ਸਨ | ਉਨ੍ਹਾਂ ਦੀ ਸ਼ਾਇਰੀ ਸੁਣ ਕੇ ਸਰੋਤੇ ਦੇਰ ਤੱਕ ਵਾਹ-ਵਾਹ ਕਰ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਦੇ ਰਹਿੰਦੇ ਸਨ | ਉਨ੍ਹਾਂ ਦੀ ਇਸ਼ਕੀਆ ਸ਼ਾਇਰੀ ਨੌਜਵਾਨਾਂ ਲਈ ਖ਼ਾਸ ਤੌਰ 'ਤੇ ਪ੍ਰੇਰਨਾਦਾਇਕ ਹੁੰਦੀ ਸੀ | ਬੇਸ਼ੱਕ ਉਹ ਇਕ ਚੰਗੇ ਸ਼ਾਇਰ ਸਨ ਪਰ ਝੂਠ ਬੋਲਣਾ, ਆਪਣੇ-ਆਪ ਨੂੰ ਵੱਡੇ ਖਾਨਦਾਨ ਦਾ ਮੈਂਬਰ ਹੋਣਾ ਦੱਸ ਕੇ ਆਪਣੇ-ਆਪ ਨੂੰ ਵੱਡਾ ਸਾਬਤ ਕਰਨਾ ਉਨ੍ਹਾਂ ਦੀ ਆਦਤ ਸੀ | ਇਸ ਲਈ ਉਹ ਵੱਡੇ ਤੋਂ ਵੱਡਾ ਝੂਠ ਬੋਲ ਦਿੰਦੇ ਸਨ |
ਇਕ ਵਾਰੀ ਉਹ ਆਪਣੇ ਦੋਸਤਾਂ ਨਾਲ ਇਕ ਗੱਡੀ ਵਿਚ ਅਲੀਗੜ੍ਹ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਇਕ ਕਬਰਸਤਾਨ ਆ ਗਿਆ | ਉਨ੍ਹਾਂ ਨੇ ਇਕ ਕਬਰ ਨੂੰ ਸਲਾਮ ਕਰਦੇ ਹੋਏ ਵਾ ਅਲੈਕਮ ਸਲਾਮ ਆਖਿਆ | ਉਨ੍ਹਾਂ ਦੇ ਨਾਲ ਬੈਠੇ ਇਕ ਦੋਸਤ ਨੇ ਪੁੱਛਿਆ, 'ਤੁਸੀਂ ਕਿਸ ਦੇ ਸਲਾਮ ਦੇ ਜਵਾਬ ਵਿਚ ਵਾਅਲੈਕਮ ਸਲਾਮ ਆਖਿਆ?'
ਜਨਾਬ ਅਨਵਰ ਸਾਬਰੀ ਨੇ ਕਿਹਾ, 'ਸਾਡੇ ਪੁਰਖਿਆਂ ਵਿਚੋਂ ਕੋਈ ਇਸ ਕਬਰ ਵਿਚ ਦਫ਼ਨ ਹੈ | ਇਸ ਲਈ ਆਪਣੇ ਮਹਾਨ ਬਜ਼ੁਰਗਾਂ ਨੂੰ ਸਲਾਮ ਕੀਤਾ |' ਦਿੱਲੀ ਪਹੁੰਚਣ 'ਤੇ ਗੱਡੀ ਵਿਚ ਸਫ਼ਰ ਕਰ ਰਹੇ ਦੋਸਤਾਂ ਨੇ ਜਨਾਬ ਗੋਪਾਲ ਮਿੱਤਲ ਸਾਹਬ ਨੂੰ ਕਿਹਾ, 'ਵੇਖੋ ਅਨਵਰ ਸਾਬਰੀ ਸਾਹਬ ਕਿੰਨਾ ਝੂਠ ਬੋਲਦੇ ਹਨ | ਜਿਹੜੀ ਕਬਰ ਨੂੰ ਉਹ ਆਪਣੇ ਬਜ਼ੁਰਗ ਦੀ ਕਬਰ ਦੱਸਦੇ ਹਨ ਉਹ ਕਬਰ ਤਾਂ ਇਕ ਅੰਗਰੇਜ਼ ਅਫ਼ਸਰ ਦੇ ਪਾਲਤੂ ਕੁੱਤੇ ਦੀ ਕਬਰ ਹੈ |'
ਇਹ ਸੁਣ ਕੇ ਜਨਾਬ ਗੋਪਾਲ ਮਿੱਤਲ ਨੇ ਕਿਹਾ, 'ਤੁਸੀਂ ਜੋ ਦੱਸ ਰਹੇ ਹੋ ਉਹ ਬਿਲਕੁਲ ਠੀਕ ਹੈ, ਬਿਲਕੁਲ ਸੱਚ ਹੈ ਪਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਸਾਬਰੀ ਸਾਹਬ ਝੂਠ ਬੋਲ ਰਹੇ ਨੇ | ਉਹ ਝੂਠ ਨਹੀਂ ਬੋਲ ਰਹੇ ਆਪਣੇ ਪੁਰਖੇ ਬਾਰੇ ਸੱਚ ਹੀ ਦੱਸ ਰਹੇ ਨੇ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

...ਤਾਂ ਮੁਮਕਿਨ ਹੈ


ਮੇਰੇ ਘਰ ਇਕ ਛੋਟੀ ਜਿਹੀ ਪੇਂਟਿੰਗ ਲੱਗੀ ਹੋਈ ਹੈ, ਜਿਸ 'ਚ ਇਕ ਪੰਜਾਬਣ ਮੁਟਿਆਰ, ਪਰੰਪਰਾਗਤ ਚਰਖਾ ਕੱਤ ਰਹੀ ਹੈ, ਉਹਦੇ ਨੇੜੇ ਰੰੂ ਦੀਆਂ ਪੂਣੀਆਂ ਦੀ ਟੋਕਰੀ ਭਰੀ ਪਈ ਹੈ, ਕਿੰਨਾ ਸ਼ਾਨਦਾਰ ਪੋਜ਼ ਹੈ, ਉਸ ਦਾ | ਇਕ ਹੱਥ ਨਾਲ ਚਰਖਾ ਘੰੁਮਾ ਰਹੀ ਹੈ, ਦੂਜੇ ਨਾਲ ਤੱਕਲੇ ਤੋਂ ਸੂਤ ਦੀ ਤੰਦ ਖਿੱਚ ਰਹੀ ਹੈ | ਕਿੰਨਾ ਪੁਰਾਣਾ ਗੀਤ ਹੈ, ਜਿਹੜਾ ਸੂਤ ਕੱਤਦੀ ਦਾ ਇਹ ਦਿ੍ਸ਼ ਸਾਕਾਰ ਕਰ ਰਿਹਾ ਹੈ |
ਕੱਤਿਆ ਕਰੰੂ ਤੇਰਾ ਰੰੂ,
ਮੈਂ ਦਿਨੇ-ਰਾਤ ਕੱਤਿਆ ਕਰੰੂ... |
ਪਹਿਲਾਂ ਇਹ ਚਰਖਾ ਪੰਜਾਬੀ ਕੁੜੀਆਂ ਤੇ ਔਰਤਾਂ ਹੀ ਕੱਤਿਆ ਕਰਦੀਆਂ ਸਨ, ਕੋਈ ਐਸੀ ਮਿਸਾਲ ਨਹੀਂ ਹੈ ਕਿ ਇਹੋ ਰਾਂਗਲਾ ਚਰਖਾ, ਕੋਈ ਜਵਾਨ ਪੰਜਾਬੀ ਮੰੁਡੇ ਜਾਂ ਮਰਦ ਨੇ ਕੱਤਿਆ ਹੋਵੇ |
ਭਾਰਤ 'ਚ ਇਕੋ ਇਕ ਮਿਸਾਲ ਹੈ ਕਿ ਗੁਜਰਾਤ 'ਚ ਮਹਾਤਮਾ ਗਾਂਧੀ ਨੇ ਆਪਣੇ ਗੁਜਰਾਤੀ ਸਟਾਈਲ ਦਾ ਚਰਖਾ ਕੱਤਿਆ ਹੈ (ਕੱਤਿਆ ਉਹ ਵੀ ਰੰੂ ਹੀ ਕਰਦੇ ਸਨ, ਪਰ ਪੂਣੀ ਕੱਤਦਿਆਂ ਉਹ ਕੋਈ ਗੁਜਰਾਤੀ ਗੀਤ ਵੀ ਨਾਲ-ਨਾਲ ਗਾਉਂਦੇ ਸਨ, ਪਤਾ ਨਹੀਂ, ਸ਼ਾਇਦ ਇਹ ਗਾਉਂਦੇ ਹੋਣ-ਵੈਸ਼ਨਵ ਜਨ, ਤੇਤੇ ਹੀ ਕਹੀਏ, ਜੋ ਪੀੜ ਪਰਾਈ ਜਾਣੇ ਰੇ... |'
ਅੰਮਿ੍ਤਾ ਪ੍ਰੀਤਮ ਨੇ ਚਰਖੇ ਦੀ ਘੂਕਰ ਦਾ ਇਉਂ ਲਿਖ ਕੇ ਅੰਤ ਕਰ ਦਿੱਤਾ...
ਭਲਾ ਹੋਇਆ ਮੇਰਾ ਚਰਖਾ ਟੁੱਟਾ,
ਜਿੰਦ ਅਜਾਬੋਂ ਛੁੱਟੀ |
ਪੰਜਾਬੋਂ, ਪੰਜਾਬਣ ਸੁਆਣੀਆਂ ਦੀ ਜਿੰਦ ਇਸ ਅਜ਼ਾਬੋਂ ਛੁੱਟੀ ਹੈ, ਪਰ ਇਕ ਚਰਖਾ, ਪੰਡਿਤ ਨਹਿਰੂ ਜੀ, ਐਸਾ ਅਜ਼ਾਬ ਵਾਲਾ ਛੱਡ ਗਏ ਹਨ, ਜਿਹੜਾ ਕਲੇਸ਼ ਵਾਲੀਆਂ ਪੂਣੀਆਂ ਦਿਨੇ ਰਾਤੀਂ ਕੱਤਦਿਆਂ-ਕੱਤਦਿਆਂ ਸਾਰੇ ਭਾਰਤੀ ਜਨ ਤੇ ਜੰਮੂ-ਕਸ਼ਮੀਰ ਦੇ ਲੋਕੀਂ 70 ਸਾਲਾਂ ਤੋਂ ਤੰਗ ਆ ਚੁੱਕੇ ਹਨ... 'ਮਸਲਾ ਕਸ਼ਮੀਰ |'
ਮੋਦੀ ਵੀ, ਗਾਂਧੀ ਵਾਲਾ ਚਰਖਾ ਤਾਂ ਚਲਾ ਚੁੱਕਾ ਹੈ, ਚਲਾਉਂਦਾ ਵੀ ਹੈ, ਕਾਂਗਰਸੀ ਤਾਂ ਕੱਤ-ਕੱਤ ਨਿਹਾਲ ਹੋਏ ਪਰ ਕਸ਼ਮੀਰੀ ਪੂਣੀਆਂ ਧਾਰਾ 35-ਏ ਤੇ 370, ਕਦੇ ਤਕਲਾ ਤੋੜ ਦਿੰਦੀਆਂ, ਕਦੇ ਚਰਖਾ ਚੱਲਣੋਂ ਬੰਦ ਹੋ ਜਾਂਦਾ | ਚਰਖੇ ਦੀ ਘੂਕਰ ਨਹੀਂ, ਲੋਕਾਂ ਦੀਆਂ ਚੀਖਾਂ ਸੁਣਾਈ ਦਿੰਦੀਆਂ, ਕਿੰਨੀਆਂ ਮੌਤਾਂ ਸ਼ਹਿਰੀਆਂ ਦੀਆਂ ਸ਼ਹਾਦਤ ਦੇਣ ਵਾਲੇ ਫ਼ੌਜੀਆਂ ਦੀਆਂ... |
ਜਦ ਪਾਕਿਸਤਾਨ ਬਣਿਆ ਸੀ ਤਾਂ ਉਸ ਸਮੇਂ ਦੇ ਉਸਤਾਦ ਕਵੀ ਨੇ ਭਾਰਤ ਫੇਰੀ 'ਤੇ ਇਹ ਸੱਚਾਈ ਬਿਆਨ ਕਰਕੇ, ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਜਨਤਾ ਨੂੰ ਸੰਦੇਸ਼ ਦਿੱਤਾ ਸੀ...
ਮੋਏ ਅਸੀਂ ਵੀ ਹਾਂ
ਮੋਏ ਤੁਸੀਂ ਵੀ ਹੋ
ਰੋਏ ਅਸੀਂ ਵੀ ਹਾਂ,
ਰੋਏ ਤੁਸੀਂ ਵੀ ਹੋ |
ਮੈਨੂੰ ਯਾਦ ਹੈ, ਕਈ ਸਾਲ ਪਹਿਲਾਂ ਮੈਂ 'ਕੌਮੀ ਦਰਦ' ਪੰਜਾਬੀ ਅਖ਼ਬਾਰ 'ਚ ਇਹੋ ਹੀ ਕਾਲਮ ਆਤਿਸ਼ਬਾਜ਼ੀ ਲਿਖਿਆ ਕਰਦਾ ਸਾਂ-ਉਸ ਵੇਲੇ ਵੀ ਪਾਕਿਸਤਾਨ ਨੇ ਕਸ਼ਮੀਰ ਵਾਲਾ ਪੰਗਾ ਪਾਇਆ ਹੋਇਆ ਸੀ | ਪਾਕਿਸਤਾਨ ਦੀ ਇਕੋ-ਇਕ ਮੰਗ ਸੀ ਪਈ-ਕਸ਼ਮੀਰ ਦਾ ਮਸਲਾ ਹੱਲ ਕਰਨਾ, ਦੋਵਾਂ ਦੇਸ਼ਾਂ ਦੇ ਰਿਸ਼ਤੇ ਮੁੜ ਦੋਸਤਾਨਾ ਕਰਨ ਹਿਤ ਬਹੁਤ ਜ਼ਰੂਰੀ ਹੈ, ਉਸ ਸਮੇਂ ਦਿੱਲੀ ਸਰਕਾਰ 'ਤੇ ਅਕਾਲੀ ਦਲ ਵਿਚਾਲੇ ਚੰਡੀਗੜ੍ਹ ਵਾਲੇ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਚੱਲ ਰਹੀ ਸੀ, ਸੰਤ ਫਤਹਿ ਸਿੰਘ ਜਦ ਦਿੱਲੀ ਪੁੱਜੇ ਤਾਂ ਸੰਤ ਫਤਹਿ ਸਿੰਘ ਨੇ ਕਸ਼ਮੀਰ ਦਾ ਮਸਲਾ ਹੱਲ ਕਰਨ ਲਈ ਇਕ ਠੋਸ ਫਾਰਮੂਲਾ ਤਤਕਾਲੀ ਪ੍ਰਧਾਨ ਮੰਤਰੀ ਨੂੰ ਸੁਝਾਇਆ ਸੀ |
ਪਰ ਪ੍ਰਾਈਮ ਮਨਿਸਟਰ ਨੇ 35-ਏ ਤੇ ਸੰਵਿਧਾਨ ਦੀ ਧਾਰਾ 370 ਵਾਲੀ ਮਜਬੂਰੀ ਦੱਸਦਿਆਂ ਕਿਹਾ ਸੀ, ਮੁਮਕਿਨ ਨਹੀਂ ਹੈ, ਕਿਉਂਕਿ ਇਨ੍ਹਾਂ ਧਾਰਾਵਾਂ ਅਨੁਸਾਰ ਸਿਵਾਏ ਕਸ਼ਮੀਰ ਦੇ ਲੋਕਲ ਵਾਸੀਆਂ ਤੋਂ ਸਿਵਾ ਕੋਈ ਵੀ ਹੋਰ ਭਾਰਤੀ ਕੋਈ ਵੀ ਇਥੇ ਵਸ ਨਹੀਂ ਸਕਦਾ | ਮਜਬੂਰੀ ਦਾ ਨਾਂਅ ਸ਼ੁਕਰੀਆ | ਹੋਰ ਤਾਂ ਹੋਰ ਜੇਕਰ ਕਸ਼ਮੀਰੀ ਬਸ਼ਿੰਦੇ ਨੇ ਕਸ਼ਮੀਰ ਤੋਂ ਬਾਹਰ ਵਿਆਹ ਕਰ ਲਿਆ ਤਾਂ ਖਾਸ ਕਰਕੇ ਕਸ਼ਮੀਰੀ ਕੁੜੀਆਂ ਨੇ ਤਾਂ ਉਹ ਵੀ ਆਪਣੇ ਕਸ਼ਮੀਰ 'ਚ ਜ਼ਮੀਨ-ਜਾਇਦਾਦ ਨਹੀਂ ਖਰੀਦ ਸਕਦੀਆਂ ਹਾਂ, ਜੇਕਰ ਕਿਸੇ ਕਸ਼ਮੀਰੀ ਨੇ ਕਸ਼ਮੀਰ ਤੋਂ ਬਾਹਰ ਸ਼ਾਦੀ-ਵਿਆਹ ਰਚਾ ਲਿਆ ਤਾਂ ਉਸ ਨੂੰ ਤੇ ਉਸ ਦੀ ਔਲਾਦ ਨੂੰ ਜ਼ਮੀਨਾਂ ਖਰੀਦਣ ਦਾ ਹੱਕ ਪ੍ਰਾਪਤ ਹੈ |
ਉਧਰ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਕਬਜ਼ੇ 'ਚ ਹੈ, ਉਸੇ ਸਾਰੇ ਹਿੱਸੇ 'ਚ ਪਾਕਿਸਤਾਨ ਨੇ ਆਪਣੇ ਸਾਰੇ ਪੰਜਾਬੀ ਉੱਚ-ਅਧਿਕਾਰੀ ਵਸਾ ਰੱਖੇ ਹਨ | ਵਿਚਾਰੇ ਕਸ਼ਮੀਰੀ ਬਸ, ਉਨ੍ਹਾਂ ਦੇ ਗੁਲਾਮ ਹਨ, ਗਰੀਬੀ 'ਚ ਜਿਉਂ ਰਹੇ ਹਨ | ਇਧਰ ਭਾਰਤੀਆਂ ਨੇ ਵੀ ਖਾਸ ਸੁਣਾ ਦਿੱਤਾ ਹੈ, ਪਾਕਿਸਤਾਨ ਨੂੰ :
'ਦੂਧ ਮਾਂਗੋਗੇ ਤੋ ਖੀਰ ਦਿਆਂਗੇ,
ਕਸ਼ਮੀਰ ਮਾਂਗੋਗੇ ਤਾਂ ਚੀਰ ਦਿਆਂਗੇ |
ਬੜਾ ਪੈਸਾ ਭੇਜਿਆ ਹੈ, ਕਸ਼ਮੀਰੀ ਲੋਕਾਂ ਨੂੰ , ਪਰ ਉਥੇ ਦੇ ਕਹਿੰਦੇ-ਕਹਾਉਂਦੇ ਲੀਡਰਾਂ ਨੇ ਲੁੱਟ-ਲੁੱਟ ਆਪਣੇ ਆਲੀਸ਼ਾਨ ਘਰ ਬਣਾ ਲਏ ਹਨ, ਗ਼ਰੀਬਾਂ ਨੂੰ ਕੌਡੀ ਵੀ ਨਹੀਂ ਬਖ਼ਸ਼ੀ, ਮੂਲ ਨਿਵਾਸੀਆਂ 'ਚ |
ਉਹ ਉਸੇ ਗਰੀਬੀ 'ਚ ਦਿਨ ਕੱਟ ਰਹੇ ਹਨ, ਕਈ ਪਿੰਡਾਂ 'ਚ ਤਾਂ ਅਜੇ ਤਾੲੀਂ ਬਿਜਲੀ ਵੀ ਨਹੀਂ ਪਹੁੰਚੀ |
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ... ਮੋਦੀ ਅਚਿੰਤੇ ਹੀ ਬਾਜ਼ ਬਣ ਕੇ ਇਨ੍ਹਾਂ ਮੁਫ਼ਤਖੋਰਾਂ 'ਤੇ ਟੁੱਟ ਪਿਆ ਐਸ ਵੇਲੇ ਕਸ਼ਮੀਰ ਦੇ ਬਹੁਤੇ ਨੇਤਾ ਸਭੇ ਪੁਲਿਸ ਹਿਰਾਸਤ 'ਚ ਹਨ | ਹੁਰੀਅਤ ਨੇਤਾ ਦੀ ਪੁਛ ਹੀ ਨਹੀਂ ਰਹੀ | ਮਹਿਬੂਬਾ ਮੁਫ਼ਤੀ ਤੇ ਵੀ ਘੁਟਾਲਾ ਕਰਨ ਦੇ ਦੋਸ਼ 'ਚ ਸੀ.ਬੀ.ਆਈ. ਤੇ ਈ.ਡੀ. ਵਲੋਂ ਨੋਟਿਸ ਜਾਰੀ ਹੋ ਚੁੱਕੇ ਹਨ |
ਨਰਿੰਦਰ ਭਾਈ ਮੋਦੀ ਨੇ ਆਪਣੇ ਪਲਾਨ ਦੀ ਧੰੂ ਨਹੀਂ ਕੱਢਣ ਦਿੱਤੀ | ਉਰੀ ਵਾਲੀ ਸਰਜੀਕਲ ਸਟ੍ਰਾਈਕ ਵੀ ਇਸੇ ਤਰ੍ਹਾਂ ਕੀਤੀ ਸੀ, ਬਾਲਾਕੋਟ ਤੇ ਹਵਾਈ ਹੱਲਾ ਏਦਾਂ ਹੀ ਗੁਪਤ ਰੱਖ ਕੇ ਕੀਤਾ ਸੀ, ਹੁਣ ਕਸ਼ਮੀਰ 'ਚ ਵੀ ਚੁੱਪ-ਚਾਪ ਨਕਸ਼ਾ ਹੀ ਬਦਲ ਦਿੱਤਾ | ਲੋਕਾਂ ਨੇ ਇਕ-ਦੂਜੇ ਨੂੰ ਪੁੱਛਿਆ ਸੀ, 'ਕੀ ਮੋਦੀ ਕਸ਼ਮੀਰ 'ਚੋਂ ਧਾਰਾ 370 ਤੇ 35-ਏ ਹਟਾ ਸਕਦਾ ਹੈ, ਇਕੋ ਜਵਾਬ ਨਹੀਂ, ਵਿਸ਼ਵਾਸ ਸੀ ਸਭਨਾਂ ਦਾ, 'ਮੋਦੀ ਹੈ ਤਾਂ ਮੁਮਕਿਨ ਹੈ |'

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX