ਤਾਜਾ ਖ਼ਬਰਾਂ


ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  42 minutes ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 1 hour ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 1 hour ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  about 2 hours ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  about 2 hours ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  about 2 hours ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  about 3 hours ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  about 3 hours ago
ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)- ਪਿੰਡ ਅੱਚਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਯਾਦਵਿੰਦਰ ਸਿੰਘ ਦੇ ਨਾਲ ਅੱਜ 50 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਉਕਤ ਪਰਿਵਾਰਾਂ ਨੇ ਬਲਵਿੰਦਰ ਬਿੱਟੂ ਢੀਗੀਂ...
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  about 3 hours ago
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਦਸਮੇਸ਼ ਵਿੱਦਿਅਕ ਤੇ ਸਿਹਤ ਸੰਸਥਾਵਾਂ ਦੇ ਬਾਨੀ ਕਰਨੈਲ ਸਿੰਘ ਡੋਡ ਦਾ ਅੱਜ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ...
ਹੋਰ ਖ਼ਬਰਾਂ..

ਫ਼ਿਲਮ ਅੰਕ

ਕਰੀਨਾ ਬਦਤਮੀਜ਼ ਦਿਲ

ਸ੍ਰੀਮਤੀ ਸੈਫ਼ ਅਲੀ ਖਾਨ ਨੰਬਰ ਇਕ ਦੀ ਕੁਰਸੀ 'ਤੇ ਬਿਰਾਜਮਾਨ ਤੇ ਕਰੀਨਾ ਕਪੂਰ ਨੇ ਕਈ ਅਜਿਹੀਆਂ ਫ਼ਿਲਮਾਂ ਛੱਡੀਆਂ ਹਨ, ਜਿਨ੍ਹਾਂ ਦੇ ਬੇਹੱਦ ਕਾਮਯਾਬ ਹੋਣ ਦੀ ਪੂਰੀ ਸੰਭਾਵਨਾ ਸੀ | ਭੰਸਾਲੀ ਦੀ 'ਰਾਮ ਲੀਲਾ' ਵੀ ਇਨ੍ਹਾਂ 'ਚੋਂ ਇਕ ਹੈ | ਬੇਬੋ ਕਹਿ ਰਹੀ ਹੈ ਕਿ ਮੈਂ ਉਹ ਕਰਦੀ ਹਾਂ ਜਿਸ 'ਚ ਮੇਰਾ ਵਿਸ਼ਵਾਸ ਹੁੰਦਾ ਹੈ | ਦਸ ਸਾਲ ਪਹਿਲਾਂ ਵੀ ਉਸ ਨੇ ਇਸ ਤਰ੍ਹਾਂ ਹੀ ਕੀਤਾ ਸੀ | ਹਾਲਾਂ ਕਿ ਬਾਕੀ ਹੀਰੋਇਨਾਂ ਅਜਿਹਾ ਨਹੀਂ ਕਰਦੀਆਂ | ਚਾਹੇ ਉਸ ਨੂੰ ਮੂਰਖ ਹੀ ਕਹਿ ਲਓ ਪਰ ਉਹ ਉਹੀ ਕਰੇਗੀ ਜੋ ਉਸ ਦਾ ਦਿਲ ਕਰੇਗਾ | 'ਗੋਰੀ ਤੇਰੇ ਪਿਆਰ ਮੇਂ', 'ਸ਼ੁੱਧੀ' ਜਿਹੀਆਂ ਫ਼ਿਲਮਾਂ ਉਸ ਨੇ ਹੱਸ ਕੇ ਕੀਤੀਆਂ ਹਨ | ਜੇ ਨਹੀਂ ਫ਼ਿਲਮ ਕਰਨੀ ਤਾਂ ਉਹ ਘਰ ਬੈਠ ਕੇ ਖੁਸ਼ ਹੈ | ਪਾਰਟੀਆਂ 'ਚ ਜਾਂਦੀ ਹੈ ਤਾਂ ਘੰੁਮਦੀ-ਫਿਰਦੀ ਹੈ | ਪੰਜਾਬੀ ਪਿਓ ਤੇ ਸਿੰਧੀ ਮਾਂ ਦੀ ਇਸ ਧੀ ਨੇ 'ਚੇਨੇਈ ਐਕਸਪ੍ਰੈੱਸ', 'ਫੈਸ਼ਨ', 'ਪੇਜ-3', 'ਕੱਲ੍ਹ ਹੋ ਨਾ ਹੋ', 'ਰਾਮ ਲੀਲਾ' ਝੋਲੀ ਆਈਆਂ ਫ਼ਿਲਮਾਂ ਨੂੰ ਠੋਕਰ ਮਾਰੀ ਹੈ | ਫਿਰ ਵੀ ਉਸ ਨੂੰ ਰੱਤੀ ਭਰ ਵੀ ਪਛਤਾਵਾ ਨਹੀਂ ਹੈ | ਰਿਤਿਕ ਰੌਸ਼ਨ ਨਾਲ 'ਸ਼ੁੱਧੀ' 'ਚ ਕਮਾਲ ਕੰਮ ਕਰਨ ਵਾਲੀ ਕਰੀਨਾ ਹੁਣ ਸੈਫ਼ ਅਲੀ ਦੀ 'ਹੈਪੀ ਐਾਡਿੰਗ' ਤੇ ਅਕਸ਼ੈ ਕੁਮਾਰ ਦੀ 'ਗੱਬਰ' ਕਰ ਰਹੀ ਹੈ | 13 ਸਾਲ ਤੋਂ ਇਸ ਰੰਗੀਨ ਦੁਨੀਆ ਦਾ ਹਿੱਸਾ ਕਰੀਨਾ 'ਰਫਿਊਜ਼ੀ' ਤੋਂ ਲੈ ਕੇ 'ਬਾਡੀਗਾਰਡ', 'ਹੀਰੋਇਨ', 'ਸੱਤਿਆਗ੍ਰਹਿ' ਜਿਹੀਆਂ ਵੱਖਰੀਆਂ-ਵੱਖਰੀਆਂ ਫ਼ਿਲਮਾਂ ਕਰ ਚੁੱਕੀ ਹੈ | ਦੇਵ ਬੈਨੇਗਲ ਦੀ ਫ਼ਿਲਮ 'ਬੰਬੇ ਸਮਰਾਏ' ਉਹ ਫਰਹਾਨ ਅਖ਼ਤਰ ਨਾਲ ਕਰੇਗੀ | ਕਰੀਨਾ 'ਭਾਗ ਮਿਲਖਾ ਭਾਗ' ਤੋਂ ਬਾਅਦ ਫਰਹਾਨ ਦੀ ਪ੍ਰਸੰਸਕਾ ਬਣੀ ਹੈ | ਇਕ ਹੋਰ ਫ਼ਿਲਮ 'ਬਦਤਮੀਜ਼ ਦਿਲ' ਵੀ ਉਸ ਕੋਲ ਹੈ | ਫ਼ਿਲਮਾਂ ਠੁਕਰਾਉਣ ਦੇ ਮਾਮਲੇ 'ਚ ਕੋਈ ਉਸ ਨੂੰ ਮੂਰਖ ਜਾਂ 'ਬਦਤਮੀਜ਼ ਦਿਲ' ਵਾਲੀ ਕਹੇ ਪ੍ਰਵਾਹ ਨਹੀਂ | ਹਾਂ, ਉਹ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਸਵਿਟਜ਼ਰਲੈਂਡ ਮਨਾਏਗੀ ਤੇ ਉੇਥੇ ਹੀ 'ਬੰਬੇ ਸਮਰਾਏ' ਦੀ ਸ਼ੂਟਿੰਗ ਵੀ ਕਰੇਗੀ |


ਖ਼ਬਰ ਸ਼ੇਅਰ ਕਰੋ

ਰਿਤਿਕ ਰੌਸ਼ਨ 'ਕ੍ਰਿਸ਼-4' ਦੀ ਤਿਆਰੀ 'ਚ

ਰਿਤਿਕ ਰੌਸ਼ਨ ਦੀ ਨਵੀਂ ਰਿਲੀਜ਼ ਫ਼ਿਲਮ 'ਕ੍ਰਿਸ਼-3' ਦੀ ਸਫ਼ਲਤਾ ਦੇ ਬਾਅਦ ਪਾਪਾ ਰਾਕੇਸ਼ ਰੌਸ਼ਨ ਤੇ ਚਾਚਾ ਰਾਜੇਸ਼ ਰੌਸ਼ਨ 'ਕ੍ਰਿਸ਼-4' ਦੀ ਤਿਆਰੀ 'ਚ ਵੀ ਲੱਗਗਏ ਹਨ | ਇਸ ਫ਼ਿਲਮ ਨੇ 250 ਕਰੋੜ ਤੋਂ ਵੱਧ ਦਾ ਵਪਾਰ ਕੀਤਾ ਹੈ | ਇਸੇ ਤਰ੍ਹਾਂ 'ਕ੍ਰਿਸ਼-4' ਵਿਚ ਵੀ ਰਿਤਿਕ ਦਾ ਡਬਲਰੋਲ ਹੋਵੇਗਾ | ਪਿਤਾ-ਪੁੱਤਰ ਦੇ ਕਿਰਦਾਰ ਨੂੰ ਮੁੱਖ ਰੱਖ ਕੇ ਹੀ ਇਹ ਫ਼ਿਲਮ ਬਣਾਈ ਜਾਵੇਗੀ, ਜਿਸ ਵਿਚ ਕੰਪਿਊਟਰ ਗ੍ਰਾਫ਼ ਦਾ ਜ਼ਿਆਦਾ ਸਹਾਰਾ ਲਿਆ ਜਾਵੇਗਾ | 'ਫ਼ਿਲਮ ਫੇਅਰ ਐਵਾਰਡ' ਜਿੱਤਣ ਵਾਲਾ ਰਿਤਿਕ ਰੌਸ਼ਨ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਲੱਗਾ ਰਹਿੰਦਾਹੈ | ਕੁਝ ਮਹੀਨੇ ਪਹਿਲਾਂ ਬੰਗਲੌਰ ਦੀ ਇਕ ਲੜਕੀ ਦੇ ਹਸਪਤਾਲ ਦਾ ਖਰਚਾ ਰਿਤਿਕ ਨੇ ਕੀਤਾ ਕਿਉਂਕਿ ਇਹ ਲੜਕੀ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਸੀ ਤੇ ਕਾਲਜ ਦੀ ਵਿਦਿਆਰਥਣ ਹੈ | ਹੋਰ ਵੀ ਕਈ ਸਮਾਜਿਕ ਸੰਸਥਾਵਾਂ ਹਨ, ਜਿਨ੍ਹਾਂ ਲਈ ਰਿਤਿਕ ਰੌਸ਼ਨ ਆਪਣਾ ਯੋਗਦਾਨ ਪਾ ਰਿਹਾ ਹੈ | 'ਕ੍ਰਿਸ਼-3' 'ਚ ਵਿਵੇਕ ਉਬਰਾਏ ਦਾ ਨੈਗੇਟਿਵ ਕਿਰਦਾਰ ਦੇਖ ਕੇ ਰਿਤਿਕ ਨੇ ਇਕ ਚੈਨਲ 'ਤੇ ਕਿਹਾ ਕਿ ਉਹ ਨੈਗੇਟਿਵ ਕਿਰਦਾਰ ਕਰਨਾ ਚਾਹੁੰਦਾ ਹੈ ਖਾਸ ਕਰਕੇ ਵਿਵੇਕ ਵਰਗਾ | 'ਕ੍ਰਿਸ਼-3' 'ਚ ਵਿਵੇਕ ਦੇ ਕਿਰਦਾਰ ਨੂੰ ਹਰੇਕ ਨੇ ਪਸੰਦ ਕੀਤਾ ਹੈ | ਨਵੀਆਂ ਫ਼ਿਲਮਾਂ 'ਚ ਰਿਤਿਕ-ਰਜਨੀਕਾਂਤ ਨਾਲ ਇਕ ਫ਼ਿਲਮ ਕਰ ਰਿਹਾ ਹੈ | ਕੁਝ ਸਮਾਂ ਮਦਰਾਸ 'ਚ ਦੋਵਾਂ ਦੀ ਮੀਟਿੰਗ ਵੀ ਹੋਈ ਸੀ | ਇਹ ਫ਼ਿਲਮ 'ਰੋਬੋਟ' ਵਾਂਗ ਹੋਵੇਗੀ, ਜਿਸਦੇ ਤਕਨੀਕੀ ਪੱਖਾਂ ਦਾ ਸਾਰਾ ਕੰਮ ਰਜਨੀਕਾਂਤ ਦੀ ਬੇਟੀ ਸੌਾਦਰਿਆ ਕਰੇਗੀ, ਜੋ ਅਭਿਨੇਤਾ ਧਨੁੱਸ਼ ਦੀ ਪਤਨੀ ਹੈ | ਰਿਤਿਕ ਦੇ ਪਾਪਾ ਰਾਕੇਸ਼ ਰੌਸ਼ਨ ਤੇ ਰਜਨੀਕਾਂਤ ਚੰਗੇ ਦੋਸਤ ਵੀ ਹਨ | ਰਿਤਿਕ ਆਪਣੇ ਪਾਪਾ ਦੀ ਕੰਪਨੀ ਨਾਲ ਮਿਲ ਕੇ ਕਈ ਵਿਦੇਸ਼ੀ ਫ਼ਿਲਮਾਂ, ਟੀ. ਵੀ. ਸ਼ੋਆਂ 'ਤੇ ਵੀ ਕੰਮ ਕਰ ਰਹੇ ਹਨ | ਰਿਤਿਕ ਰੌਸ਼ਨ ਇਸ ਸਮੇਂ 'ਬੈਂਗ ਬੈਂਗ' ਤੇ 'ਸ਼ੁੱਧੀ' ਫ਼ਿਲਮਾਂ ਹੀ ਕਰ ਰਿਹਾ ਹੈ | ਪਤਨੀ ਸੁਜ਼ਾਨ ਖਾਨ ਨਾਲ ਮਤਭੇਦਾਂ ਬਾਰੇ ਉਸ ਨੇ ਕਿਹਾ ਕਿ, 'ਇਹ ਸਭ ਝੂਠ ਹੈ ਕਿ ਮੇਰਾ ਆਪਣੀ ਪਤਨੀ ਨਾਲ ਝਗੜਾ ਹੈ |'
-ਤਰਸੇਮ ਬੱਧਣ

ਜੈਕਲਿਨ ਫਰਨਾਂਡਿਜ਼ : ਕਾਕਟੇਲ ਗਰਲ

'ਜਾਦੂ ਕੀ ਝੱਪੀ' ਜੈਕਲਿਨ ਫਰਨਾਂਡਿਜ਼ ਨੂੰ ਲਿਖਣਾ ਬਹੁਤ ਹੀ ਚੰਗਾ ਲਗਦਾ ਹੈ | ਚਲੰਤ ਮਾਮਲਿਆਂ ਤੇ ਉਹ ਅਭਿਨੇਤਰੀ ਹੋ ਕੇ ਵੀ ਉਹ ਪੂਰੀ ਜਾਣਕਾਰੀ ਰੱਖਦੀ ਹੈ | 'ਡੇਲੀ ਮਿਰਰ' ਲਈ ਜੈਕੀ ਹਫ਼ਤਾਵਾਰੀ ਕਾਲਮ ਲਿਖਦੀ ਰਹੀ ਹੈ | ਹੁਣ ਫਿਰ ਸ੍ਰੀਲੰਕਾ ਦੇ ਇਕ ਅਖ਼ਬਾਰ ਤੇ ਚੈਨਲ ਨੇ ਉਸ ਨੂੰ ਸਮਾਂ ਕੱਢਣ ਲਈ ਕਿਹਾ ਹੈ ਪਰ ਰੁਝੇਵੇਂ ਉਸ ਦੀ ਵਾਹ ਨਹੀਂ ਜਾਣ ਦੇ ਰਹੇ | ਰੁਝੇਵਿਆਂ ਕਾਰਨ ਹੀ 'ਜ਼ੰਜੀਰ', 'ਕ੍ਰਿਸ਼-3' ਉਸ ਨੂੰ ਛੱਡਣੀਆਂ ਪਈਆਂ ਸਨ | ਤਾਂ ਹੀ 'ਕ੍ਰਿਸ਼-3' ਸੁਪਰ ਹੋਣ 'ਤੇ ਜੈਕਲਿਨ ਨੂੰ ਬਹੁਤ ਅਫ਼ਸੋਸ ਹੋ ਰਿਹਾ ਹੈ ਕਿ ਇਹ ਫ਼ਿਲਮ ਉਹ ਕਰ ਹੀ ਲੈਂਦੀ | ਸ੍ਰੀਲੰਕਨ ਸੁੰਦਰੀ ਜੈਕੀ ਆਪਣੇ-ਆਪ ਨੂੰ ਕਾਕਟੇਲ ਕੁੜੀ ਕਹਿੰਦੀ ਹੈ ਕਿ ਬਾਪ ਵਲੈਤੀ ਦੇ ਨਾਲ ਲੰਕਾ ਦਾ ਜੰਮਪਲ ਤੇ ਮਾਂ ਮਲੇਸ਼ੀਆ ਦੀ ਜਦ ਕਿ ਉਹ ਬਹਿਰੀਨ, ਜਰਮਨ ਤੇ ਆਸਟ੍ਰੇਲੀਆ ਵਿਖੇ ਘੰੁਮੀ-ਫਿਰੀ ਹੈ | ਹਰ ਸੱਭਿਆਚਾਰ ਤੋਂ ਜਾਣੂ ਤੇ ਉਸ 'ਚ ਰਚੀ-ਮਿਚੀ 'ਕਾਕਟੇਲ' ਗਰਲ ਜੈਕਲਿਨ ਹੁਣ ਸਲਮਾਨ ਨਾਲ 'ਕਿੱਕ' 'ਚ ਨਜ਼ਰ ਆਏਗੀ, ਜੋ ਉਸ ਲਈ ਵੱਡੀ ਫ਼ਿਲਮ ਹੈ | 'ਅਲਾਦੀਨ' ਤੋਂ 'ਰੇਸ-2' ਤੱਕ ਉਸ ਦਾ ਸਫ਼ਰ ਵਧੀਆ ਰਿਹਾ ਹੈ | ਪੇਟਾ ਦੀ ਮੈਂਬਰ ਜੈਕਲਿਨ ਇਕ ਹੋਰ ਵੱਡੀ ਫ਼ਿਲਮ 'ਰਾਏ' ਵੀ ਕਰ ਰਹੀ ਹੈ | ਇਸ ਤੋਂ ਇਲਾਵਾ ਮੈਗੀ ਦੀ ਉਹ ਬਰਾਂਡ ਰਾਜਦੂਤ ਹੈ | ਹਾਲੇ ਵੀ 90 ਫ਼ੀਸਦੀ ਦੇ ਕਰੀਬ ਉਸ ਦੀ ਤੱਕਣੀ ਫ਼ਿਲਮੀ ਮਾਹਿਰ ਚੰਗੇ ਮੰਨਦੇ ਹਨ | 'ਰਮੱਈਆ ਵਸਤਾ ਵਈਆ' ਨੇ ਜੈਕੀ ਨੂੰ ਜਾਦੂ ਕੀ ਝੱਪੀ ਬਣਾ ਦਿੱਤਾ ਹੈ | ਉਸ ਨੇ ਸੰਘਰਸ਼ ਹੱਦੋਂ ਵੱਧ ਕੀਤਾ ਹੈ | ਉਹ ਕਦੇ ਵੀ ਡੋਲੀ ਨਹੀਂ, ਚਾਹੇ ਰਿਤੇਸ਼ ਨਾਲ ਖਤਮ ਹੋਏ ਸਬੰਧ ਹੋਣ ਜਾਂ 'ਕ੍ਰਿਸ਼-3' ਜਿਹੀ ਫ਼ਿਲਮ ਹੱਥੋਂ ਨਿਕਲ ਗਈ ਹੋਵੇ | ਸਬਰ ਤੇ ਸੰਤੋਖ ਦੇ ਨਾਲ ਕੰਮ ਪ੍ਰਤੀ ਸਮਰਪਣ ਦੀ ਭਾਵਨਾ ਨੇ ਕਾਕਟੇਲ ਗਰਲ ਜੈਕਲਿਨ ਫਰਨਾਡਿਜ਼ ਨੂੰ ਲੋਕਪਿ੍ਅਤਾ ਦੀ ਸ਼੍ਰੇਣੀ 'ਚ ਬਰਕਰਾਰ ਰੱਖਿਆ ਹੈ |

ਅਦਿੱਤੀ ਰਾਓ ਹੈਦਰੀ : ਨਿੱਕੇ ਪਿੰਡ ਦੀ ਕੁੜੀ

7 ਸਾਲ ਤੋਂ ਹੈਦਰਾਬਾਦਣ ਅਦਿੱਤੀ ਰਾਓ ਹੈਦਰੀ ਫ਼ਿਲਮੀ ਦੁਨੀਆ 'ਚ ਸਰਗਰਮ ਹੈ | ਨੇਹਾ ਧੂਪੀਆ ਦੇ ਨਾਲ ਗਿਲਿਟ ਤੇ ਮਕਲਰੇਨ ਦੇ ਬਰਤਾਨਵੀ ਫਾਰਮੂਲੇ ਵਾਲੀ ਟੀਮ ਲਈ ਅਦਿੱਤੀ ਨੇ ਖਾਸ ਸਮਾਂ ਪਿਛਲੇ ਦਿਨੀਂ ਦੇ ਕੇ ਦਰਸਾਇਆ ਕਿ ਵੱਡੇ ਕੰਮ 'ਚ ਵੀ ਉਸ ਦੀ ਹਿੱਸੇਦਾਰੀ ਦਾ ਅਰਥ ਹੈ ਕਿ ਉਸ ਕੋਲ ਵੀ ਸੁਪਰ ਸਿਤਾਰਿਆਂ ਵਾਲੀ ਸ਼ਕਤੀ ਹੈ | ਸੁਧੀਰ ਮਿਸ਼ਰਾ ਦੀ 'ਯੇਹ ਸਾਲੀ ਜ਼ਿੰਦਗੀ' ਤੇ ਅਲੀ ਜ਼ਫਰ ਨਾਲ 'ਲੰਦਨ, ਪੈਰਿਸ, ਨਿਊਯਾਰਕ' ਫ਼ਿਲਮਾਂ ਕਰਕੇ ਨਵਾਬ ਖਾਨਦਾਨ ਤੇ ਆਸਾਮ ਦੇ ਸਾਬਕਾ ਰਾਜਪਾਲ ਮੁਹੰਮਦ ਸਲੇਅ ਅਕਬਰ ਹੈਦਰੀ ਦੀ ਇਸ ਭਾਣਜੀ ਨੇ ਤਾਮਿਲ ਤੇ ਮਲਿਆਲਮ ਫ਼ਿਲਮਾਂ ਵੀ ਕੀਤੀਆਂ ਹਨ | ਮਹੇਸ਼ ਭੱਟ ਦੀ 'ਮਰਡਰ-3' ਨੇ ਅਦਿੱਤੀ ਨੂੰ ਕਾਫ਼ੀ ਅੱਗੇ ਵਧਣ ਲਈ ਮੌਕਾ ਦਿੱਤਾ | ਦਿੱਲੀ ਤੋਂ ਗਰੈਜੂਏਸ਼ਨ ਕਰਨ ਵਾਲੀ ਅਦਿੱਤੀ ਨੂੰ ਕਿਤਾਬਾਂ ਨਾਲ ਕਾਫ਼ੀ ਮੋਹ ਹੈ | ਹਰ ਨਵੀਂ ਕਿਤਾਬ ਉਹ ਪੜ੍ਹਨਾ ਪਸੰਦ ਕਰਦੀ ਹੈ | ਕਾਰਨ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦਾ ਆਪਣਾ ਬਲੈਕ ਸਵੈਨ ਪ੍ਰਕਾਸ਼ਨ ਘਰ ਹੈ | ਪੁਰਾਤਨ ਤੇ ਸੰਸਕ੍ਰਿਤੀ ਨਾਚਾਂ 'ਚ ਉਸ ਦੀ ਮੁਹਾਰਤ ਕਿਸੇ ਤੋਂ ਛਿਪੀ ਨਹੀਂ ਹੈ | ਛੇ ਸਾਲ ਦੀ ਉਮਰ 'ਚ ਹੀ ਲੀਲਾ ਸੈਮਸੰਨ ਤੋਂ ਉਸ ਨੇ ਕਲਾਸੀਕਲ ਭਰਤ ਨਾਟੀਅਮ ਸਿੱਖਿਆ ਸੀ | 'ਰੌਕ ਸਟਾਰ' ਦੀ 'ਛੀਨਾ' ਅਦਿੱਤੀ ਨੇ 'ਦਿੱਲੀ-6' 'ਚ ਨਿੱਕਾ ਕਿਰਦਾਰ ਨਿਭਾਅ ਕੇ ਵੀ 'ਏਅਰਟੈੱਲ-3' ਜ਼ੀ. ਦੀ ਵੱਡੀ ਮਸ਼ਹੂਰੀ ਆਪਣੀ ਝੋਲੀ ਪੁਆ ਲਈ ਸੀ | ਸਮੀਖਿਅਕ ਉਸ ਨੂੰ ਅਭਿਨੈ ਦਾ ਥੰਮ੍ਹ ਕਹਿੰਦੇ ਹਨ | 'ਬੌਸ' ਨਾਲ ਫਿਰ ਪ੍ਰਭਾਵਿਤ ਕਰ ਚੁੱਕੀ ਅਦਿੱਤੀ ਹੁਣ ਨਿੱਕੇ ਪਿੰਡ ਦੀ ਕੁੜੀ ਬਣ ਮਨੀਸ਼ ਝਾਅ ਦੀ ਨਵੀਂ ਫ਼ਿਲਮ 'ਚ ਨਜ਼ਰ ਆਏਗੀ | ਮਨੀਸ਼ 'ਮਾਤਰ ਭੂਮੀ', 'ਅਨਵਰ' ਫ਼ਿਲਮਾਂ ਬਣਾ ਚੁੱਕਾ ਹੈ | ਅਦਿੱਤੀ ਨੇ ਵੀ ਨਿੱਕੇ ਪਿੰਡ ਦੀ ਦੇਸੀ ਕੁੜੀ ਦਾ ਕਿਰਦਾਰ ਹਾਲੇ ਤੱਕ ਨਹੀਂ ਨਿਭਾਇਆ ਸੀ | ਇਸ ਲਈ ਅਦਿੱਤੀ ਰਾਓ ਹੁਣ ਆਪਣੇ ਕੈਰੀਅਰ ਦੀ ਵਧੀਆ ਫ਼ਿਲਮ ਵਜੋਂ ਮਨੀਸ਼ ਝਾਅ ਦੀ ਇਸ ਫ਼ਿਲਮ ਨੂੰ ਲੈ ਰਹੀ ਹੈ |

ਹਿੰਦੀ ਫ਼ਿਲਮ ਨੈਨਾ 'ਚ ਅੰਮਿ੍ਤ ਸੰਧੂ ਨਿਭਾਅ ਰਿਹੈ ਮੁੱਖ ਭੂਮਿਕਾ

ਐਸ. ਐਸ. ਫ਼ਿਲਮਜ਼ ਅਤੇ ਚਿਰਾਗ ਫ਼ਿਲਮਜ਼ ਇੰਟਰਟੇਨਮੈਂਟ ਦੇ ਬੈਨਰ ਥੱਲੇ ਬਣ ਰਹੀ ਫ਼ਿਲਮ 'ਨੈਨਾ ਦ ਸਮਾਰਟ ਗਰਲ ਆਫ਼ ਇੰਡੀਆ' ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ | ਫ਼ਿਲਮ ਦੇ ਨਿਰਮਾਤਾ ਬਲਵੰਤ ਰੰਧਾਵਾ ਅਤੇ ਸੰਜੈ ਛਾਬੜਾ ਹਨ ਤੇ ਨਿਰਦੇਸ਼ਨ ਕੁਲਦੀਪ ਭਾਟੀਆ ਦਾ ਹੈ | ਇਸ ਦਸਤਾਵੇਜ਼ੀ ਫ਼ਿਲਮ ਦੀ ਕਹਾਣੀ ਇਕ 14 ਸਾਲਾ ਕੁੜੀ 'ਤੇ ਆਧਾਰਿਤ ਹੈ ਜੋ ਅਜੋਕੇ ਮਾਹੌਲ ਜਿਸ ਵਿਚ ਕੁੜੀਆਂ ਪ੍ਰਤੀ ਵਧ ਰਹੇ ਛੇੜਛਾੜ ਅਤੇ ਬਲਾਤਕਾਰ ਜਿਹੇ ਜੁਰਮਾਂ ਦੀਆਂ ਘਟਨਾਵਾਂ ਦਾ ਵਰਣਨ ਹੈ, ਨੈਨਾ ਨੂੰ ਮੁੱਖ ਭੂਮਿਕਾ 'ਚ ਵਿਖਾਇਆ ਗਿਆ ਹੈ | ਸਮਾਜ ਦੀਆਂ ਭੁੱਖੀਆਂ ਤੇ ਗੰਦੀਆਂ ਨਜ਼ਰਾਂ ਤੋਂ ਉਹ ਬਹਾਦਰੀ ਨਾਲ ਆਪਣਾ ਬਚਾਅ ਕਰਦੀ ਹੈ | ਨੈਨਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ | ਰੰਧਾਵਾ ਅਨੁਸਾਰ ਸਮਾਜਕ ਵਿਸ਼ੇ 'ਤੇ ਬਣੀ ਉਨ੍ਹਾਂ ਦੀ ਇਹ ਫ਼ਿਲਮ ਲੋਕ ਕਾਫ਼ੀ ਪਸੰਦ ਕਰਨਗੇ | ਫ਼ਿਲਮ ਦੀ ਮੁੱਖ ਭੂਮਿਕਾ ਵਿਚ ਬੱਸੀ ਪਠਾਣਾਂ ਦਾ ਅੰਮਿ੍ਤ ਸੰਧੂ, ਨੈਨਾ ਅਤੇ ਸਨੋਵਰ ਆਜ਼ਾਦ ਹਨ | ਸਨੋਵਰ ਆਜ਼ਾਦ ਟੀ. ਵੀ. ਸੀਰੀਅਲ 'ਸਾਜਨ ਕਾ ਆਂਗਨ' ਵਿਚ ਮੁੱਖ ਭੂਮਿਕਾ ਨਿਭਾਅ ਕੇ ਆਪਣੀ ਪਛਾਣ ਦਰਸ਼ਕਾਂ ਵਿਚ ਬਣਾ ਚੁੱਕਾ ਹੈ | ਨਿਰਦੇਸ਼ਕ ਭਾਟੀਆ ਦੀ ਇਹ ਪਹਿਲੀ ਹਿੰਦੀ ਦਸਤਾਵੇਜ਼ੀ ਫ਼ਿਲਮ ਹੈ ਜੋ ਛੇਤੀ ਹੀ ਛੋਟੀ ਸਕਰੀਨ ਦਾ ਸ਼ਿੰਗਾਰ ਬਣੇਗੀ | ਭਾਟੀਆ ਦਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਵੇਗੀ | ਰੰਧਾਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਇਕ ਪੰਜਾਬੀ ਟੈਲੀ ਫਿਲਮ 'ਮੌਜਾਂ ਪੰਜਾਬ ਦੀਆਂ' ਦਾ ਨਿਰਮਾਣ ਕਰ ਚੁੱਕੇ ਹਨ, ਅੰਮਿ੍ਤ ਸੰਧੂ ਬੱਸੀ ਪਠਾਣਾਂ ਦੇ ਮਰਹੂਮ ਫ਼ੌਜੀ ਜੀਤ ਸਿੰਘ ਦਾ ਪੁੱਤਰ ਹੈ | ਉਸ ਤੋਂ ਦਰਸ਼ਕਾਂ ਨੂੰ ਬਹੁਤ ਆਸਾਂ ਹਨ | ਇਸ ਤੋਂ ਪਹਿਲਾਂ ਸੰਧੂ ਸਟੇਜਾਂ ਤੋਂ ਵੀ ਕਾਫ਼ੀ ਪ੍ਰੋਗਰਾਮ ਦੇ ਚੁੱਕਾ ਹੈ | ਸੰਧੂ 'ਨੈਨਾ' ਵਿਚ ਅਭੀ ਦਾ ਰੋਲ ਕਰ ਰਿਹਾ ਹੈ |
-ਡਾ: ਗੁਰਬਚਨ ਸਿੰਘ ਰੁਪਾਲ

ਗੁਰਦੀਪ ਸੰਧੂ ਨੂੰ 'ਰਾਤੀਂ ਬੰਦੇ ਪੈਣ ਲੱਗ ਪਏ'

ਦੂਰਦਰਸ਼ਨ ਜਲੰਧਰ ਦੇ ਲੜੀਵਾਰ 'ਚ ਸਫ਼ਲ ਨਾਇਕ, ਡੀ. ਡੀ. ਪੰਜਾਬੀ ਦੇ ਪ੍ਰੋਗਰਾਮਾਂ ਦੇ ਨਾਮਵਰ ਐਾਕਰ, ਵੀਡੀਓ ਮਾਡਲ ਤੇ ਫ਼ਿਲਮ 'ਮੈਂ ਤੇਰਾ ਤੂੰ ਮੇਰੀ' ਦੇ ਨਾਇਕ ਗੁਰਦੀਪ ਸੰਧੂ ਦੇ ਪਹਿਲੇ ਵੀਡੀਓ ਗੀਤ ਜੋ ਉਸ ਦਾ ਹੀ ਲਿਖਿਆ ਤੇ ਗਾਇਆ ਹੈ 'ਰਾਤੀਂ ਬੰਦੇ ਪੈਣ ਲੱਗ ਪਏ' ਨੇ ਯੂ. ਟਿਊਬ 'ਤੇ ਬੇਹੱਦ ਕਾਮਯਾਬੀ ਪ੍ਰਾਪਤ ਕੀਤੀ ਹੈ | ਅਸ਼ੋਕ ਮਲਹੋਤਰਾ ਨੇ ਮੰੁਬਈ ਦੀ ਬਾਲੀਵੁੱਡ ਕੰਪਨੀ ਦਿਸ਼ਾ ਮਿਊਜ਼ਿਕ 'ਚੋਂ ਗਾਇਕ ਦੇ ਤੌਰ 'ਤੇ ਕਾਮੇਡੀ ਤੇ ਸਮੇਂ ਅਨੁਕੂਲ ਰੁਮਾਂਟਿਕ ਡਿਊਟ 'ਰਾਤੀਂ ਬੰਦੇ ਪੈਣ ਲੱਗ ਪਏ' ਦੀ ਵੀ. ਸੀ. ਡੀ. ਦੁਨੀਆ ਭਰ 'ਚ ਰਿਲੀਜ਼ ਕੀਤੀ | ਦਲੇਰ ਸਿੰਘ ਦੀ ਤਰਜ਼ 'ਚ ਮਿਠਾਸ ਨੇ ਇਸ ਗੀਤ ਨੂੰ ਬੇਹੱਦ ਸੁਰੀਲਾ ਬਣਾਇਆ ਹੈ | ਗੁਰਦੀਪ ਸੰਧੂ ਦਾ ਕਹਿਣਾ ਹੈ ਕਿ ਗਾਇਕ ਤੌਰ 'ਤੇ ਉਸ ਨੂੰ ਮਿਲੀ ਇਸ ਪਹਿਲੀ ਵੱਡੀ ਸਫ਼ਲਤਾ ਨੇ ਪਾਲੀਵੁੱਡ 'ਚ ਉਸ ਨੂੰ ਪਹਿਲੀ ਫ਼ਿਲਮ 'ਮੈਂ ਤੇਰਾ ਤੂੰ ਮੇਰੀ' ਦਿਵਾਈ ਹੈ |
-ਅ.ਬ.

ਸਥਾਪਿਤ ਗੀਤਕਾਰ ਜੱਗਾ ਨਿੱਕੂਵਾਲ

ਇਤਿਹਾਸਕ ਨਗਰੀ ਅਨੰਦਪੁਰ ਸਾਹਿਬ ਦੀ ਜੂਹ 'ਚ ਪੈਂਦੇ ਪਿੰਡ ਨਿੱਕੂਵਾਲ ਦੇ ਜੰਮਪਲ ਗੀਤਕਾਰ ਜੱਗਾ ਨਿੱਕੂਵਾਲ ਦਾ ਨਾਂਅ ਅੱਜਕਲ੍ਹ ਸਥਾਪਤ ਗੀਤਕਾਰਾਂ 'ਚ ਸ਼ੁਮਾਰ ਹੋ ਚੁੱਕਾ ਹੈ | ਜੱਗਾ ਨਿੱਕੂਵਾਲ ਦੇ ਹੁਣ ਤੱਕ 300 ਗੀਤ ਰਿਕਾਰਡ ਹੋ ਚੁੱਕੇ ਹਨ | ਜਿਹੜੇ ਜ਼ਿਆਦਾਤਰ ਹਾਈ ਪਿੱਚ ਦੇ ਗਾਇਕ ਆਲਮ ਜਸਦੀਪ ਸਿੰਘ ਨੇ ਗਾਏ ਹਨ | ਜਿਨ੍ਹਾਂ ਦਾ ਸੰਗੀਤ ਯੂਰਪ ਦੇ ਪੰਜਾਬੀ ਸੰਗੀਤਕਾਰਾਂ ਨੇ ਦਿੱਤਾ ਹੈ ਜਿਵੇਂ ਅਨੀਲ ਕੈਂਥ ਕੈਨੇਡਾ, ਜਤਿੰਦਰ ਸੌਧ ਕਨੈਡਾ, ਰੈਵੀ ਸੰਧੂ ਯੂ. ਐਸ. ਏ., ਯੂ. ਕੇ. ਤੋਂ ਜੀ.ਗਰੇਵਾਲ, ਹਰਬ ਰੰਧਾਵਾ, ਸਿੱਧ ਨਾਹਲ, ਬੀ. ਕੇ. ਸਿੰਘ ਆਦਿ ਪ੍ਰੱਮੁਖ ਹਨ | ਯੂ. ਕੇ. ਤੋਂ ਜੀ. ਐਸ. ਚੱਗਰ ਦਾ ਗੀਤਕਾਰ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ 'ਚ ਬਹੁਤ ਯੋਗਦਾਨ ਹੈ | ਨਿੱਕੂਵਾਲ ਦੇ ਗੀਤਾਂ ਨੂੰ ਹੁਣ ਤੱਕ 20 ਦੇ ਕਰੀਬ ਗਾਇਕ ਗਾ ਚੁੱਕੇ ਹਨ ਜਿਨ੍ਹਾਂ 'ਚ ਆਲਮ ਜਸਦੀਪ, ਯੁਗਰਾਜ ਬਾਵਾ, ਸਾਹੇਬ ਜੀਤ ਅਟਵਾਲ, ਪੰਮੀ ਸਿੰਘ, ਕੰਚਨ ਅਟਵਾਲ, ਅਸ਼ੋਕ ਗਿੱਲ, ਸੁੱਖ਼ੀ ਸਿੰਘ, ਜਸਪਾਲ ਰਾਣਾ ਅਮਰੀਕਾ ਤੋਂ ਹੈਰੀ ਸਿੰਘ, ਯੂ. ਕੇ. ਤੋਂ ਇੰਦਰਜੀਤ ਸੈਣੀ, ਕਨੈਡਾ ਤੋਂ ਪ੍ਰੀਤ ਮਣੀ ਆਦਿ ਪ੍ਰਮੁੱਖ਼ ਗਾਇਕ ਹਨ | ਗੀਤਕਾਰੀ ਤੇ ਆਪਣੇ ਗਾਇਕਾਂ ਦੀ ਗਾਇਕੀ ਪ੍ਰਫ਼ੁਲਿਤ ਕਰਨ ਲਈ ਨਿੱਕੂਵਾਲ ਨੇ ਇਕ ਵੈਬ ਸਾਈਟ ਭੰਗੜਾ ਬਾਕਸ ਡਾਟ ਕੌਮ ਵੀ ਬਣਾਈ ਹੋਈ ਹੈ ਜਿਸ ਨੂੰ ਇੰਟਰਨੈਟ 'ਤੇ ਵੇਿਖ਼ਆ ਜਾ ਸਕਦਾ ਹੈ | ਜੱਗਾ ਅੱਜ ਕੱਲ ਆਪਣੇ ਗਾਇਕਾਂ ਜਿਨ੍ਹਾਂ ਵਿਚ ਆਲਮ ਜਸਦੀਪ, ਬਾਵਾ ਸਾਹਬ, ਜੀਤ ਅਟਵਾਲ, ਕੰਚਨ ਅਟਵਾਲ ਸ਼ਾਮਲ ਹਨ, ਨੂੰ ਵੱਡੀ ਪੱਧਰ 'ਤੇ ਲਾਂਚ ਕਰ ਰਿਹਾ ਹੈ ਜਿਨ੍ਹਾਂ ਤੋਂ ਜੱਗੇ ਨੂੰ ਬਹੁਤ ਉਮੀਦਾਂ ਹਨ ਗੀਤਕਾਰ ਜੱਗਾ ਨਿੱਕੂਵਾਲ ਦੀ ਲਿਖ਼ੀ ਪਹਿਲੀ ਕਿਤਾਬ ਵੀ ਜਲਦੀ ਹੀ ਪਾਠਕਾਂ ਦੇ ਹੱਥਾਂ ਵਿਚ ਹੋਵੇਗੀ ਜਿਸ ਦੀ ਉਹ ਤਿਆਰੀ ਕਰ ਰਿਹਾ ਹੈ | ਜੱਗਾ ਨਿੱਕੂਵਾਲ ਪਤਨੀ ਊਸ਼ਾ ਸੈਣੀ ਪੁੱਤਰ ਗਗਨਦੀਪ ਸਿੰਘ ਨਿੱਕੂਵਾਲ ਤੇ ਹਰਸ਼ਦੀਪ ਸਿੰਘ ਨਿੱਕੂਵਾਲ ਨਾਲ ਪਿੰਡ ਨਿੱਕੂਵਾਲ ਵਿਖੇ ਸੁੱਖ਼ਮਈ ਜ਼ਿੰਦਗੀ ਬਤੀਤ ਕਰ ਰਿਹਾ ਹੈ | ਰੱਬ ਕਰਕੇ ਜੱਗਾ ਆਪਣੇ ਕਿਆਸੇ ਹੋਏ ਨਿਸ਼ਾਨੇ 'ਤੇ ਜਲਦੀ ਪੁੱਜੇ |
-ਗੁਰਪ੍ਰੀਤ ਸਿੰਘ,
886, ਆਦਮਪੁਰ (ਦੋਆਬਾ), ਜ਼ਿਲ੍ਹਾ ਜਲੰਧਰ |

'ਕਰਨਲ ਸਾਹਬ' ਨੇ ਦਿਵਾਈਆਂ ਮੁੱਖ ਭੂਮਿਕਾਵਾਂ-ਅਸ਼ੋਕ ਪੁਰੀ

ਟੈਲੀਫ਼ਿਲਮਾਂ, ਟੀ. ਵੀ. ਪਰਦੇ ਤੇ ਅਸ਼ੋਕ ਪੁਰੀ ਦੀ ਪਹਿਲਾਂ ਹੀ ਚੰਗੀ ਪਛਾਣ ਹੈ ਤੇ ਰੰਗਮੰਚ ਦੇ ਤਜਰਬੇ ਨੇ ਉਸਨੂੰ ਅਭਿਨੈ ਦਾ ਮਾਸਟਰ ਬਣਾਇਆ ਹੈ | ਹੁਣ 'ਦਿਲ ਪ੍ਰਦੇਸੀ ਹੋ ਗਿਆ', 'ਦਿਲ ਸਾਡਾ ਲੁੱਟਿਆ ਗਿਆ' ਪੰਜਾਬੀ ਫ਼ਿਲਮਾਂ 'ਚ ਉਸ ਦਾ ਦਮਦਾਰ ਕੰਮ ਦੇਖ ਕੇ ਉਸ ਨੂੰ ਵੱਡੇ ਚੈਨਲਾਂ ਦਾ ਹਿੰਦੀ ਲੜੀਵਾਰ 'ਕਰਨਲ ਸਾਹਬ' ਮੁੱਖ ਭੂਮਿਕਾ ਵਜੋਂ ਮਿਲਿਆ ਹੈ | ਫ਼ੌਜੀ ਜੀਵਨ 'ਤੇ ਆਧਾਰਤ ਕਰਨਲ ਦੀ ਕਹਾਣੀ ਵਾਲੇ ਇਸ ਲੜੀਵਾਰ ਦੀ ਸ਼ੂਟਿੰਗ ਦੀਆਂ ਝਲਕਾਂ ਵੇਖ ਕੇ ਐਸ. ਕੇ. ਬਹਿਲ ਨੇ ਆਪਣੀ ਨਵੀਂ ਪੰਜਾਬੀ ਫ਼ਿਲਮ 'ਚ 'ਵਿਗੜੈਲ ਪਿਓ' ਦੀ ਮੁੱਖ ਭੂਮਿਕਾ ਉਸ ਨੂੰ ਦਿੱਤੀ ਹੈ | ਅਸ਼ੋਕ ਪੁਰੀ ਨੂੰ ਰਾਣਾ ਦੀ ਫ਼ਿਲਮ 'ਚ ਮੁੱਖ ਖਲਨਾਇਕ, ਠਾਕੁਰ ਤਪੱਸਵੀ ਦੀ ਫ਼ਿਲਮ 'ਚ ਕੇਂਦਰੀ ਭੂਮਿਕਾ ਤੇ ਦਿਲਦਾਰ ਦੁਆਬਾ ਦੀ ਬਾਲੀਵੁੱਡ ਫ਼ਿਲਮ 'ਚ ਲੜਕੇ ਦੇ ਪਿਤਾ ਦੀ ਕਾਮੇਡੀ ਭੂਮਿਕਾ ਮਿਲੀ ਹੈ | ਇਕ ਫ਼ਿਲਮ ਕ੍ਰਾਂਤੀ ਦੂਤ 'ਚ ਉਹ ਆਜ਼ਾਦੀ ਨਾਇਕ ਹੈ ਤੇ ਇੰਟਰਨੈੱਟ ਦੇ ਨਸ਼ਿਆਂ ਉੱਪਰ ਜਸ ਸੰਧੂ ਦੇ ਚਰਚਿਤ ਵੀਡੀਓ ਗੁਲਾਮੀ ਨੂੰ ਵੀ ਉਹ ਅਹਿਮ ਦਸਦਾ ਹੈ ਜਿਸ 'ਚ ਉਸ ਦੀ ਖਾਸ ਭੂਮਿਕਾ ਹੈ | ਅਸ਼ੋਕ ਪੁਰੀ ਦਾ ਕਹਿਣਾ ਹੈ ਕਿ ਨਿੱਕੇ ਪਰਦੇ 'ਤੇ ਉਸਦੀ ਬਣੀ ਪਛਾਣ ਉਪਰੰਤ ਲੜੀਵਾਰ 'ਕਰਨਲ ਸਾਹਬ' ਉਸ ਲਈ 'ਟਰਨਿੰਗ ਪੁਆਇੰਟ' ਸਾਬਤ ਹੋਇਆ ਹੈ, ਜਿਸ ਨੇ ਉਸ ਨੂੰ ਕੇਂਦਰੀ ਤੇ ਮੁੱਖ ਕਿਰਦਾਰਾਂ 'ਚ ਫਿੱਟ ਕਰਵਾ ਦਿੱਤਾ ਹੈ | ਹੁਣ ਆ ਰਹੇ ਸਾਲ 'ਚ ਉਹ ਪਾਲੀਵੁੱਡ ਤੇ ਟੈਲੀਵੁੱਡ 'ਚ ਮੁੱਖ ਭੂਮਿਕਾਵਾਂ ਨਿਭਾਅ ਕੇ ਦਰਸ਼ਕਾਂ ਦਾ ਚਹੇਤਾ ਅਭਿਨੇਤਾ ਬਣ ਦਿਖਾਏਗਾ | ਇਸ ਦੌਰਾਨ ਸ਼ਾਰਟ ਫ਼ਿਲਮ 'ਜਸ਼ਨ' ਨੇ ਕੌਮਾਂਤਰੀ ਪੱਧਰ 'ਤੇ ਅਸ਼ੋਕ ਪੁਰੀ ਦੀ ਚਰਚਾ ਕਰਵਾਈ ਹੈ |

ਸੁੱਖਾ ਦਿੱਲੀ ਵਾਲਾ ਫ਼ਿਲਮਾਂ ਵੱਲ

'ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ...', 'ਮਿੱਤਰਾਂ ਨੇ ਲੈ ਲਿਆ ਠੇਕਾ ਤੇਰੇ ਕਾਲਜ ਦੀ ਕੰਟੀਨ ਦਾ...' ਸਮੇਤ ਕਈ ਹੋਰ ਗੀਤਾਂ ਰਾਹੀਂ ਪੰਜਾਬੀ ਸੰਗੀਤ ਉਦਯੋਗ 'ਚ ਆਪਣੀ ਸ਼ਾਨਦਾਰ ਸਥਿਤੀ ਬਣਾਉਣ ਵਾਲਾ ਗਾਇਕ ਸੁੱਖਾ ਦਿੱਲੀ ਵਾਲਾ ਵੀ ਜਲਦ ਹੀ ਆਪਣੇ ਚਹੇਤਿਆਂ ਨੂੰ ਫ਼ਿਲਮਾਂ 'ਚ ਵਿਖਾਈ ਦੇਵੇਗਾ | ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਮੰੁਬਈ ਦੀ ਇਕ ਵੱਡੀ ਕੰਪਨੀ ਵੱਲੋਂ ਬਣਾਈ ਜਾ ਰਹੀ 'ਭਾਈਓਾ ਕਾ ਭਾਈ ਸੁੱਖਾ' ਨਾਮਕ ਹਿੰਦੀ ਫ਼ਿਲਮ 'ਚ ਉਹ ਇਕ ਮਹੱਤਵਪੂਰਨ ਕਿਰਦਾਰ ਨਿਭਾਅ ਰਿਹਾ ਹੈ, ਜਿਸ ਵਿਚ ਬਾਲੀਵੁੱਡ ਤੇ ਪਾਲੀਵੁੱਡ ਦੇ ਚਰਚਿਤ ਚਿਹਰੇ ਵੀ ਨਜ਼ਰ ਆਉਣਗੇ | ਉਸ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋਣ ਜਾ ਰਹੀ ਹੈ | ਇਸ ਤੋਂ ਇਲਾਵਾ ਉਹ ਆਪਣੀ ਰਿਲੀਜ਼ ਕਈ ਤਿਆਰ ਐਲਬਮ 'ਰੀ ਬਰਥ ਇਨ ਤਿਹਾੜ ਜੇਲ੍ਹ' ਦੀ ਪ੍ਰਮੋਸ਼ਨ ਲਈ ਵਿਉਂਤਬੰਦੀ ਕਰਨ 'ਚ ਮਸ਼ਰੂਫ਼ ਹੈ | ਸੁੱਖੇ ਮੁਤਾਬਿਕ ਉਹ ਪੰਜਾਬੀ ਫ਼ਿਲਮਾਂ 'ਚ ਵੀ ਅਭਿਨੈ ਕਰਨ ਦਾ ਇਛੁੱਕ ਹੈ | ਕਿਹੋ ਜਿਹੋ ਫ਼ਿਲਮਾਂ ਨਾਲ ਉਹ ਜੁੜਨਾ ਚਾਹੁੰਦੈ? ਦੇ ਜਵਾਬ 'ਚ ਉਸ ਦਾ ਕਹਿਣਾ ਹੈ ਕਿ ਪੰਜਾਬੀ ਵਿਰਸੇ ਨੂੰ ਬਿਆਨਦੀਆਂ ਤੇ ਪੰਜਾਬੀਆਂ ਦੇ ਸੁਭਾਅ ਨੂੰ ਦਰਸਾਉਂਦੀਆਂ ਫ਼ਿਲਮਾਂ 'ਚ ਜਿਥੇ ਉਹ ਕੰਮ ਕਰਨ ਦੀ ਚਾਹਨਾ ਰੱਖਦਾ ਹੈ, ਉਥੇ ਹੀ ਉਹ ਇਹੋ ਜਿਹੀਆਂ ਫ਼ਿਲਮਾਂ ਲਈ ਗੀਤ ਰਿਕਾਰਡ ਕਰਵਾਉਣ ਦਾ ਵੀ ਚਾਹਵਾਨ ਹੈ | ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਉਸ ਨੇ ਆਖਿਆ ਕਿ ਉਹ ਇਕ ਬੱਚੀ ਗੋਦ ਲੈਣੀ ਚਾਹੁੰਦੀ ਹੈ, ਜਿਸ ਨੂੰ ਉਹ ਬਿਹਤਰ ਢੰਗ ਨਾਲ ਪੜ੍ਹਾ-ਲਿਖਾ ਕੇ ਵੱਡੀ ਅਫਸਰ ਬਣੀ ਵੇਖ ਸਕੇ | ਉਸ ਅਨੁਸਾਰ ਉਹ ਉਸ ਲੜਕੀ ਦੇ ਜਿਗਰੇ ਨੂੰ ਝਾਂਸੀ ਦੇ ਰਾਣੀ ਵਰਗਾ, ਵਿਚਾਰਾਂ ਦੇ ਮਾਮਲੇ 'ਚ ਮਦਰ ਟਰੇਸਾ ਵਾਂਗ ਤੇ ਕਲਪਨਾ ਚਾਵਲਾ ਵਰਗੀ ਅਗਾਂਹਵਧੂ ਸੋਚ ਵਾਲੀ ਔਰਤ ਬਣਾਉਣ ਦੀ ਕੋਸ਼ਿਸ਼ ਕਰੇਗਾ |
-ਨਰਿੰਦਰ ਲਾਗੂ

ਆਪਣੀ ਪਰਵਾਹ ਖ਼ੁਦ ਕਰਨੀ ਚਾਹੀਦੀ ਹੈ-ਬਿਪਾਸ਼ਾ

• ਕਿਸੇ ਔਰਤ ਲਈ ਫਿਟਨੈੱਸ ਅਤੇ ਸਿਹਤਮੰਦੀ ਦੀ ਕਿੰਨੀ ਅਹਿਮੀਅਤ ਹੈ?
-ਇਹ ਬਹੁਤ ਮਹੱਤਵਪੂਰਨ ਹੈ | ਜ਼ਿੰਦਗੀ ਬੇਸ਼ਕੀਮਤੀ ਹੈ | ਅਸੀਂ ਚਾਹੇ ਮਾਂ ਹੋਈਏ, ਬੀਵੀ ਹੋਈਏ ਜਾਂ ਬੇਟੀ ਹੋਈਏ | ਅਸੀਂ ਘਰ ਨੂੰ ਇਕ ਸੂਤਰ ਵਿਚ ਬੰਨ੍ਹਦੇ ਹਾਂ | ਆਪਣੇ ਆਪ ਨਾਲ ਮੁਹੱਬਤ ਕਰਨਾ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ | ਇਹ ਇਕ ਇਸ ਤਰ੍ਹਾਂ ਦਾ ਫਲਸਫਾ ਹੈ ਜਿਸ ਨੂੰ ਮੈਂ ਆਪਣੀ ਮਾਂ ਤੋਂ ਸਿੱਖਿਆ ਹੈ | ਮੰਨਿਆ ਜਾਂਦਾ ਹੈ ਕਿ ਅਸੀਂ ਤਾਂ ਦਾਤਾ ਹਾਂ, ਦੇਣੇ ਵਾਲੀਆਂ | ਪਰ ਮੈਂ ਮਹਿਸੂਸ ਕਰਦੀ ਹਾਂ ਕਿ ਔਰਤਾਂ ਨੂੰ ਖੁਦ ਆਪਣੀ ਵੀ ਪ੍ਰਵਾਹ ਕਰਨੀ ਚਾਹੀਦੀ ਹੈ, ਖਾਸ ਤੌਰ 'ਤੇ ਸਿਹਤ ਦੇ ਮਾਮਲੇ ਵਿਚ |
• ਆਪਣੇ ਪਰਿਵਾਰ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਫਿੱਟ ਰਹਿਣ ਦੇ ਫਾਇਦਿਆਂ ਤੋਂ ਜਾਣੂ ਕਰਵਾਉਂਦੇ ਹੋ?
-'ਆਪਣੇ ਆਪ ਨਾਲ ਪਿਆਰ ਕਰੋ' ਇਹ ਫਲਸਫਾ ਹੈ ਜਿਸ ਦਾ ਮੈਂ ਪ੍ਰਚਾਰ ਕਰਦੀ ਹਾਂ ਅਤੇ ਖੁਦ ਵੀ ਇਸ ਦਾ ਪਾਲਨ ਕਰਦੀ ਹਾਂ ਅਤੇ ਇਹ ਫਲਸਫਾ ਮੈਨੂੰ ਮੇਰੀ ਮਾਂ ਤੋਂ ਮਿਲਿਆ ਹੈ | ਉਨ੍ਹਾਂ ਨੇ ਆਪਣੀਆਂ ਤਿੰਨ ਬੇਟੀਆਂ ਨੂੰ ਵੱਡਾ ਕੀਤਾ ਹੈ | ਉਹ ਇਕ ਹੋਮਮੇਕਰ ਹਨ ਅਤੇ ਉਨ੍ਹਾਂ ਨੇ ਸਾਨੂੰ ਪਾਲਿਆ-ਪੋਸਿਆ ਹੈ ਪਰ ਉਹ ਆਪਣੀ ਸਿਹਤ ਦੀ ਵੀ ਪੂਰੀ ਦੇਖਭਾਲ ਕਰਦੇ ਹਨ | ਮੇਰੀ ਵੱਡੀ ਭੈਣ ਨੂੰ ਰੂਮਟਾਈਡ ਆਰਥਾਰਾਈਟਸ ਹੈ ਅਤੇ ਮੈਨੂੰ ਆਸਟਿਓਆਰਥ੍ਰਾਈਟਸ ਹੈ ਅਤੇ ਇਹ ਬਹੁਤ ਸਹਿਜ ਗੱਲ ਨਹੀਂ ਹੈ ਕਿ ਏਨੀ ਘੱਟ ਉਮਰ ਵਿਚ ਤੁਹਾਨੂੰ ਇਹ ਰੋਗ ਹੋਵੇ ਅਤੇ ਫਿਰ ਵੀ ਤੁਸੀਂ ਫਿੱਟ ਹੋਵੇ | -ਅਨੀਤਾ ਬਿ੍ਟੋ

ਜਦੋਂ ਨਸੀਰੂਦੀਨ ਸਾਹਮਣੇ ਮਾਧੁਰੀ ਨੂੰ ਆਈ ਸੰਗ

ਆਪਣੀ ਆਖਰੀ ਫ਼ਿਲਮ 'ਆਜਾ ਨੱਚ ਲੈ' ਦੇ ਸੱਤ ਸਾਲ ਬਾਅਦ ਮਾਧੁਰੀ ਦੀਕਸ਼ਤ ਦੀ ਵਾਪਸੀ ਹੋਣ ਜਾ ਰਹੀ ਹੈ ਅਤੇ ਇਸੇ ਵਾਪਸੀ ਨੇ ਉਸ ਦੇ ਪ੍ਰਸੰਸਕਾਂ ਨੂੰ ਉਲਝਣਾਂ ਵਿਚ ਪਾ ਰੱਖਿਆ ਹੈ | ਉਨ੍ਹਾਂ ਦੀਆਂ ਦੋ ਫ਼ਿਲਮਾਂ 10 ਜਨਵਰੀ 2014 ਨੂੰ ਰਿਲੀਜ਼ ਹੋਣ ਵਾਲੀਆਂ ਸਨ ਪਰ ਹੁਣ 'ਗੁਲਾਬ ਗੈਂਗ' ਮਾਰਚ ਤੱਕ ਖਿਸਕਾ ਦਿੱਤੀ ਗਈ ਹੈ | ਧੱਕ-ਧੱਕ ਗਰਲ ਦਾ ਕਹਿਣਾ ਹੈ ਕਿ 'ਇਸ ਟਕਰਾਹਟ ਨੂੰ ਟਾਲਣ ਵਿਚ ਮੇਰਾ ਕੋਈ ਰੋਲ ਨਹੀਂ ਹੈ |' ਤੇ ਹੁਣ 'ਡੇਢ ਇਸ਼ਕੀਆ' ਨੂੰ ਮਾਧੁਰੀ ਦੀ ਸੱਤ ਸਾਲ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਦਾ ਮਾਣ ਮਿਲਣ ਜਾ ਰਿਹਾ ਹੈ | ਇਕ ਹੋਰ ਗੱਲ ਜੋ ਪਹਿਲੀ ਵਾਰ ਹੋਣ ਜਾ ਰਹੀ ਹੈ, ਉਹ ਇਹ ਹੈ ਕਿ ਇਸ ਫ਼ਿਲਮ ਵਿਚ ਮਾਧੁਰੀ ਨਸੂਰੀਦੀਨ ਸ਼ਾਹ ਦੇ ਨਾਲ ਆ ਰਹੀ ਹੈ | ਉਂਝ ਇਹ ਦੋਵੇਂ ਮੰਨੇ-ਪ੍ਰਮੰਨੇ ਅਦਾਕਾਰ 'ਤਿ੍ਦੇਵ' ਵਿਚ ਕੋ-ਸਟਾਰ ਰਹਿ ਚੁੱਕੇ ਹਨ ਅਤੇ 'ਰਾਜਕੁਮਾਰ' ਵਿਚ ਹੀਰੋਇਨ-ਖਲਨਾਇਕ ਦੇ ਰੂਪ ਵਿਚ ਆ ਚੁੱਕੇ ਹਨ, ਪਰ 'ਡੇਢ ਇਸ਼ਕੀਆ' ਵਿਚ ਉਨ੍ਹਾਂ ਦੀ ਰੋਮਾਂਟਿਕ ਜੋੜੀ ਹੋਵੇਗੀ ਅਤੇ ਇਹ ਕੁਝ ਇਨਟੈਂਸ ਦਿ੍ਸ਼ ਵੀ ਕਰਨਗੇ | ਮਾਧੁਰੀ ਸ਼ਰਮਾਉਂਦੇ ਹੋਏ ਕਹਿੰਦੀ ਹੈ, 'ਨਸੀਰ ਜੀ ਦੀਆਂ ਅੱਖਾਂ ਮੈਨੂੰ ਹਮੇਸ਼ਾ ਤੋਂ ਬਹੁਤ ਇਨਟੈਂਸ ਲਗਦੀਆਂ ਹਨ | ਅਸੀਂ ਜਦੋਂ ਵੀ ਕੋਈ ਇਨਟੈਂਸ ਦਿ੍ਸ਼ ਕੀਤਾ, ਮੈਨੂੰ ਸ਼ਰਮ ਆਉਣ ਲਗਦੀ ਸੀ... | ਇਹ ਪਹਿਲੀ ਵਾਰ ਹੋਇਆ ਕਿ ਮੈਂ ਖੁਦ ਨੂੰ ਇਸ ਤਰ੍ਹਾਂ ਦੇ ਮਾਹੌਲ ਵਿਚ ਪਾਇਆ |'
ਪਰ ਇਕ ਪਰਪੱਕ ਅਦਾਕਾਰਾ ਹੋਣ ਦੇ ਕਾਰਨ ਉਨ੍ਹਾਂ ਨੇ ਬਹੁਤ ਜਲਦੀ ਸਥਿਤੀ ਨੂੰ ਕਾਬੂ ਵਿਚ ਕਰ ਲਿਆ | ਆਪਣੇ ਆਤਮ-ਵਿਸ਼ਵਾਸ ਦੇ ਨਾਲ ਉਨ੍ਹਾਂ ਨੇ ਕਿਹਾ, 'ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਮੈਂ ਸਹਿਜ ਸੀ, ਘਬਰਾਈ ਨਹੀਂ |
-ਇਤੀ ਸ਼ਰਮਾ

ਜ਼ਿੰਦਗੀ ਜਸ਼ਨ ਮੰਨ ਕੇ ਜੀਓ-ਸਾਰਿਕਾ

• ਕੀ ਤੁਸੀਂ 'ਕਲੱਬ 60' ਵਿਚ 60 ਸਾਲਾ ਔਰਤ ਦਾ ਕਿਰਦਾਰ ਕਰ ਰਹੇ ਹੋ.. ਜਦੋਂ ਕਿ ਉਮਰ ਦੇ ਇਸ ਮੁਕਾਮ 'ਤੇ ਪਹੁੰਚਣ ਵਿਚ ਹਾਲੇ ਤੁਹਾਡੇ ਕਈ ਸਾਲ ਬਾਕੀ ਹਨ?
-ਨਹੀਂ! ਦਰਅਸਲ, ਫ਼ਿਲਮ ਦੋ ਟ੍ਰੈਕ 'ਤੇ ਚਲਦੀ ਹੈ | ਫਾਰੂਖ ਸ਼ੇਖ ਅਤੇ ਮੈਂ ਇਕ ਇਸ ਤਰ੍ਹਾਂ ਦੇ ਜੋੜੇ ਦੀ ਭੂਮਿਕਾ ਵਿਚ ਹਾਂ, ਜਿਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਜਵਾਨ ਬੇਟੇ ਦੀ ਅਚਾਨਕ ਮੌਤ ਤੋਂ ਬਾਅਦ ਬਿਖਰ ਗਈ ਹੈ ਕਿਉਂਕਿ ਫਾਰੂਖ ਖੁਦ ਨੂੰ ਸੰਭਾਲ ਨਹੀਂ ਪਾ ਰਹੇ ਹਨ, ਜਦੋਂ ਕਿ ਮੈਂ ਉਹ ਕਰ ਰਹੀ ਹਾਂ | ਦੂਸਰਾ ਟ੍ਰੈਕ 'ਕਲੱਬ 60' ਦੇ ਉਨ੍ਹਾਂ ਜ਼ਿੰਦਾਦਿਲ ਬਜ਼ੁਰਗਾਂ ਦਾ ਹੈ ਜੋ ਫਾਰੂਖ ਨੂੰ ਇਸ ਭਾਵਨਾਤਮਿਕ ਟੁੱਟਣ ਦੇ ਦੌਰ ਵਿਚ ਕੱਢਣ ਵਿਚ ਮਦਦਗਾਰ ਬਣਦੇ ਹਨ | ਇਹ ਇਕ ਖੁਸ਼ੀ ਦੇਣ ਵਾਲੀ ਫ਼ਿਲਮ ਹੈ ਜਿਸ ਦਾ ਸੰਦੇਸ਼ ਹੈ, ਜ਼ਿੰਦਗੀ ਨੂੰ ਹਰ ਹਾਲ ਵਿਚ ਜਸ਼ਨ ਮੰਨ ਕੇ ਜੀਣਾ ਚਾਹੀਦਾ ਹੈ |
• ਭਾਵਨਾਤਮਕ ਸੰਕਟ ਤੋਂ ਉੱਭਰਨ ਲਈ ਕੀ ਅਸਲ ਜ਼ਿੰਦਗੀ ਵਿਚ ਵੀ ਤੁਸੀਂ ਇਸ ਤਰ੍ਹਾਂ ਦੇ ਕਿਸੇ ਕਲੱਬ ਦੀ ਸ਼ਰਨ ਲਓਗੇ?
-ਨਹੀਂ | ਮੇਰੇ ਕੋਲ ਮੇਰੇ ਦੋਸਤ ਹਨ, ਜੋ ਇਕ ਪੈਸਾ ਲਏ ਬਿਨਾਂ ਮੇਰੇ ਲਈ ਚਿਕਿਤਸਾ ਦਾ ਕੰਮ ਕਰਦੇ ਹਨ |
-ਦਿਨੇਸ਼ ਰਹੇਜਾ,
ਬਾਲੀਵੁੱਡ ਨਿਊਜ਼ ਸਰਵਿਸ |

ਹਰਫਨ ਮੌਲਾ ਕਲਾਕਾਰ ਧਰਮਿੰਦਰ ਦਿਓਲ

ਧਰਮਿੰਦਰ ਦਾ ਸਾਹਨੇਵਾਲ ਤੋਂ ਮੰੁਬਈ ਤੱਕ ਦਾ ਰਸਤਾ ਕਾਫ਼ੀ ਸੰਘਰਸ਼ਪੂਰਨ ਰਿਹਾ | 1954 ਵਿਚ 19 ਸਾਲ ਦੀ ਉਮਰ ਵਿਚ ਉਸ ਦੀ ਪਹਿਲੀ ਸ਼ਾਦੀ ਪ੍ਰਕਾਸ਼ ਕੌਰ ਨਾਲ ਹੋਈ | ਧਰਮਿੰਦਰ ਦੀਆਂ ਫ਼ਿਲਮਾਂ ਦੀ ਲਿਸਟ ਬਹੁਤ ਲੰਬੀ ਹੈ ਪਰ ਕੁਝ ਕੁ ਦਾ ਵੇਰਵਾ ਇਸ ਤਰ੍ਹਾਂ ਹੈ : 'ਦਿਲ ਭੀ ਤੇਰਾ ਹਮ ਭੀ ਤੇਰੇ', 'ਸ਼ੋਲਾ ਔਰ ਸ਼ਬਨਮ', 'ਸੂਰਤ ਔਰ ਸੀਰਤ', 'ਬੇਗਾਨਾ', 'ਪੂਜਾ ਕੇ ਫੂਲ', 'ਨੀਲਾ ਆਕਾਸ਼', 'ਫੂਲ ਔਰ ਪੱਥਰ', 'ਘਰ ਕਾ ਚਿਰਾਗ', 'ਮੇਰੇ ਹਮਦਮ ਮੇਰੇ ਦੋਸਤ', 'ਸੱਤਿਅਮ', 'ਸ਼ਰਾਫ਼ਤ', 'ਮੇਰਾ ਗਾਉਂ ਮੇਰਾ ਦੇਸ਼', 'ਸੀਤਾ ਔਰ ਗੀਤਾ' ਤੇ 'ਸਮਾਧੀ', 'ਯਾਦੋਂ ਕੀ ਬਰਾਤ' ਤੇ 'ਲੋਫਰ', 'ਪੱਥਰ ਔਰ ਪਾਇਲ' ਤੇ 'ਰੇਸ਼ਮ ਕੀ ਡੋਰੀ', 'ਚੁਪਕੇ ਚੁਪਕੇ' ਤੇ ਸੁਪਰ-ਡੁਪਰ ਹਿੱਟ ਫ਼ਿਲਮ 'ਸ਼ੋਅਲੇ', 'ਸੰਤੋ ਬੰਤੋ', 'ਚਰਸ', 'ਡਰੀਮ ਗਰਲ', 'ਧਰਮਵੀਰ', 'ਚਾਚਾ ਭਤੀਜਾ, 'ਦਿਲਲਗੀ', 'ਆਜ਼ਾਦ', 'ਰਾਮ ਬਲਰਾਮ', 'ਕਾਤਿਲੋਂ ਕੇ ਕਾਤਿਲ', 'ਗਜ਼ਬ', 'ਤੀਸਰੀ ਆਂਖ', 'ਨੌਕਰ ਬੀਵੀ ਕਾ', 'ਕਿਆਮਤ', 'ਇਨਸਾਫ਼ ਕੌਨ ਕਰੇਗਾ', 'ਜੀਨੇ ਨਹੀਂ ਦੰੂਗਾ', 'ਗੁਲਾਮੀ', 'ਬੇਗਾਨਾ', ਵਤਨ ਕੇ ਰਖਵਾਲੇ' ਆਦਿ ਅਤੇ ਹਾਲ ਹੀ ਵਿਚ 'ਯਮਲਾ ਪਗਲਾ ਦੀਵਾਨਾ-2' ਤੇ 'ਸਿੰਘ ਸਾਹਬ ਦੀ ਗ੍ਰੇਟ' | ਧਰਮਿੰਦਰ ਨੇ ਪੰਜਾਬੀ ਹੋਣ ਦੇ ਨਾਤੇ ਕਈ ਪੰਜਾਬੀ ਫ਼ਿਲਮਾਂ ਵਿਚ ਬਗੈਰ ਮਿਹਨਤਾਨਾ ਲਏ ਕੰਮ ਕੀਤਾ | 'ਕਣਕਾਂ ਦੇ ਓਹਲੇ' (1970), 'ਦੋ ਸ਼ੇਰ' (1974), 'ਦੁੱਖ ਭੰਜਨ ਤੇਰਾ ਨਾਮ' (1974), 'ਤੇਰੀ ਮੇਰੀ ਇਕ ਜਿੰਦੜੀ' (1975), 'ਪੁੱਤ ਜੱਟਾਂ ਦੇ' (1982) ਤੇ 'ਕੁਰਬਾਨੀ ਜੱਟ ਦੀ' (1990) ਤੇ ਹੁਣ 2013 ਵਿਚ 'ਭਾਜੀ ਇਨ ਪ੍ਰੌਬਲਮ' ਕਹੀਆਂ ਜਾ ਸਕਦੀਆਂ ਹਨ | ਜਿਨ੍ਹਾਂ ਡਾਇਰੈਕਟਰਾਂ ਨਾਲ ਕੰਮ ਕੀਤਾ ਬਿਮਲ ਰਾਏ, ਯਸ਼ ਚੋਪੜਾ, ਰਾਜ ਖੋਸਲਾ, ਰਮੇਸ਼ ਸਿੱਪੀ, ਅਨਿਲ ਸ਼ਰਮਾ, ਰਾਜ ਕੁਮਾਰ ਸੰਤੋਸ਼ੀ, ਬਾਸੂ ਚੈਟਰਜੀ ਤੇ ਰਾਜ ਕੁਮਾਰ ਕੋਹਲੀ ਪ੍ਰਮੁੱਖ ਹਨ | ਆਪਣੀਆਂ ਜ਼ਿੰਦਗੀ ਭਰ ਦੀਆਂ ਸਫ਼ਲਤਾਵਾਂ ਲਈ ਧਰਮਿੰਦਰ ਨੇ ਕਈ ਮਾਣ-ਸਨਮਾਨ ਵੀ ਹਾਸਲ ਕੀਤੇ | ਉਹ 'ਆਈ ਮਿਲਨ ਕੀ ਬੇਲਾ' ਲਈ ਫ਼ਿਲਮ ਫੇਅਰ ਬੈਸਟ ਸਪੋਰਟਿੰਗ ਐਕਟਰ ਐਵਾਰਡ, 'ਫੂਲ ਔਰ ਪੱਥਰ' ਲਈ ਫ਼ਿਲਮ ਫੇਅਰ ਬੈਸਟ ਐਕਟਰ, 'ਮੇਰਾ ਗਾਉਂ ਮੇਰਾ ਦੇਸ਼' ਲਈ ਫ਼ਿਲਮ ਫੇਅਰ ਬੈਸਟ ਐਕਟਰ, 'ਯਾਦੋਂ ਕੀ ਬਾਰਾਤ' ਫ਼ਿਲਮ ਫੇਅਰ ਐਵਾਰਡ ਬੈਸਟ ਐਕਟਰ, 'ਰੇਸ਼ਮ ਕੀ ਡੋਰੀ' ਫ਼ਿਲਮ ਫੇਅਰ ਐਵਾਰਡ ਬੈਸਟ ਐਕਟਰ, 'ਨੌਕਰ ਬੀਵੀ ਕਾ' ਫ਼ਿਲਮ ਫੇਅਰ ਬੈਸਟ ਕਾਮੇਡੀਅਨ ਐਵਾਰਡ ਜਿਨ੍ਹਾਂ ਲਈ ਉਹ ਨਾਮਜਦ ਹੋਏ | ਉਨ੍ਹਾਂ ਨੂੰ 1997 ਵਿਚ ਫ਼ਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਤੇ 2012 ਵਿਚ ਪਦਮ ਭੂਸ਼ਨ ਗੌਰਮਿੰਟ ਆਫ਼ ਇੰਡੀਆ ਵੱਲੋਂ ਮਿਲਿਆ | ਉਨ੍ਹਾਂ ਨੇ ਆਪਣੇ ਵਿਜੇਤਾ ਬੈਨਰ ਹੇਠ ਵੀ ਕਈ ਫ਼ਿਲਮਾਂ ਪ੍ਰੋਡਿਊਸ ਕੀਤੀਆਂ | ਸੰਨੀ ਦਿਓਲ ਦੀ 'ਬੇਤਾਬ' ਤੇ ਬੌਬੀ ਦਿਓਲ ਦੀ 'ਬਰਸਾਤ' ਅਭੈ ਦਿਓਲ ਦੀ 'ਸੋਚਾ ਨਾ ਥਾ' ਪਹਿਲੀ ਫ਼ਿਲਮ ਆਪ ਬਣਾਈ | ਧਰਮਿੰਦਰ ਨੇ ਟੀ. ਵੀ. ਦਾ ਵੀ ਰੁਖ਼ ਕੀਤਾ | ਸਾਜਿਦ ਖਾਨ ਨਾਲ 2011 ਵਿਚ ਕਲਰ ਚੈਨਲ ਤੇ 'ਇੰਡੀਆਜ਼ ਗੋਟ ਟੈਲੇਂਟ' ਵਿਚ ਹਾਜ਼ਰੀ ਲਵਾਈ ਜੋ ਕਾਫ਼ੀ ਕਾਬਲੇ ਤਾਰੀਫ਼ ਸੀ | ਧਰਮਿੰਦਰ ਨੇ ਰਾਜਨੀਤੀ ਦਾ ਵੀ ਰੁਖ਼ ਕੀਤਾ | 2004 ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਬੀਕਾਨੇਰ ਤੋਂ ਚੋਣ ਲੜੀ ਤੇ ਜਿੱਤ ਹਾਸਲ ਕੀਤੀ ਪਰ ਰਾਜਨੀਤੀ ਉਸ ਨੂੰ ਰਾਸ ਨਹੀਂ ਆਈ ਕਿਉਂਕਿ ਰਾਜਨੀਤੀ ਦਾ ਖੇਲ ਬਹੁਤ ਪੇਚੀਦਾ ਖੇਲ ਹੈ | ਧਰਮਿੰਦਰ ਇਕ ਨੇਕ ਦਿਲ ਤੇ ਨਰਮ ਦਿਲ ਇਨਸਾਨ ਹੈ |
-ਧਰਮਿੰਦਰ ਸਿੰਘ (ਚੱਬਾ)
ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ,
ਅੰਮਿ੍ਤਸਰ-143022.

ਕੰਗਨਾ ਵਾਅਦਿਆਂ ਦੀ ਪੱਕੀ

ਕੰਗਨਾ ਰਾਣਾਵਤ ਨੂੰ ਹਰ ਤਰਫ਼ੋਂ 'ਕ੍ਰਿਸ਼-3' ਦੀਆਂ ਵਧਾਈਆਂ ਮਿਲ ਰਹੀਆਂ ਹਨ | ਇਥੋਂ ਤੱਕ ਕਿ ਰਾਕੇਸ਼ ਰੌਸ਼ਨ ਨੇ ਵੀ ਕਹਿ ਦਿੱਤਾ ਹੈ ਕਿ ਵਾਅਦਾ ਨਿਭਾਉਣ 'ਚ ਉਸ ਦੀ ਰੀਸ ਕੋਈ ਹੀ ਕਰ ਸਕਦੀ ਹੈ | ਵੱਖਰੀ ਗੱਲ ਹੈ ਕਿ 'ਕਾਈਟਸ' ਫ਼ਿਲਮ ਸਮੇਂ ਕੰਗਨਾ ਦੀ ਤੇ ਅਨੁਰਾਗ ਬਸੂ ਦੀ ਝੜਪ ਹੋ ਗਈ ਸੀ | ਕੰਗਨਾ ਨੇ ਵੀ ਕਿਹਾ ਸੀ ਕਿ ਰਾਕੇਸ਼ ਜੀ ਦੇ ਨਾਲ ਉਸ ਦੀ ਕੋਈ ਅਣਬਣ ਨਹੀਂ ਹੈ ਉਸ ਨੂੰ ਤਾਂ ਬਸੂ ਹੀ ਰੜਕਦਾ ਹੈ, ਜਿਸ ਨੇ 'ਸੁਣਾਇਆ' ਕੁਝ ਹੋਰ ਸੀ ਤੇ ਕਰਨ ਲਈ ਕੁਝ ਹੋਰ ਕਹਿ ਰਿਹਾ ਹੈ | ਕੰਗਨਾ ਨੇ ਰਾਕੇਸ਼ ਰੌਸ਼ਨ ਨੂੰ ਲਫ਼ਜ਼ਾਂ 'ਤੇ ਪਹਿਰਾ ਦੇਣ ਵਾਲਾ ਇਨਸਾਨ ਕਿਹਾ ਹੈ | ਉਹ ਜਾਣਦੀ ਹੈਕਿ 'ਬਸੂ' ਨਾਲੋਂ 'ਰੌਸ਼ਨ ਪਰਿਵਾਰ' ਉਸ ਦੇ ਜ਼ਿਆਦਾ ਕੰਮ ਆਉਣਾ ਹੈ | ਦੂਸਰੀ ਵਿਗਿਆਨਿਕ ਤਕਨੀਕ ਦੀ ਫ਼ਿਲਮ ਕਰਨੀ ਉਸ ਲਈ ਖਾਸ ਅਨੁਭਵ ਰਿਹਾ ਹੈ | 'ਨੈਸ਼ਨਲ ਐਵਾਰਡ ਵਿਨਰ ਐਕਟਰੈੱਸ' ਦਾ ਤਗਮਾ ਪਹਿਲਾਂ ਹੀ ਕੰਗਨਾ ਦੇ ਕੋਲ ਹੈ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX