ਤਾਜਾ ਖ਼ਬਰਾਂ


ਭਗੌੜੇ ਨੇ ਪਤਨੀ ਤੇ ਧੀ ਦੇ ਮਾਰੀਆਂ ਗੋਲੀਆਂ , ਧੀ ਦੀ ਮੌਤ, ਪਤਨੀ ਗੰਭੀਰ
. . .  1 day ago
ਗੜ੍ਹਸ਼ੰਕਰ, 21 ਮਾਰਚ (ਧਾਲੀਵਾਲ)- ਪੁਲਿਸ ਹਿਰਾਸਤ ਵਿਚੋਂ ਭਗੌੜੇ ਇੱਥੋਂ ਦੇ ਪਿੰਡ ਬਸਤੀ ਸੈਂਸੀਆਂ (ਦੇਨੋਵਾਲ ਖ਼ੁਰਦ) ਦੇ ਮੇਜਰ ਨਾਮੀ ਵਿਅਕਤੀ ਵੱਲੋਂ ਅੱਜ ਦੇਰ ਸ਼ਾਮ 7.15 ਕੁ ਵਜੇ ਆਪਣੇ ਘਰ ਵਿਚ ਰਿਵਾਲਵਰ ...
ਨਾਗਾਲੈਂਡ ਤੋਂ ਕੇ.ਐੱਲ ਚਿਸ਼ੀ ਹੋਣਗੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ
. . .  1 day ago
ਕੋਹਿਮਾ, 21 - ਨਾਗਾਲੈਂਡ ਕਾਂਗਰਸ ਦੇ ਪ੍ਰਧਾਨ ਕੇ ਥੈਰੀ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਕੇ.ਐੱਲ ਚਿਸ਼ੀ ਨਾਗਾਲੈਂਡ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹੋਣਗੇ।
ਪ੍ਰੇਸ਼ਾਨੀ ਕਾਰਨ ਸ਼ਾਦੀਸ਼ੁਦਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ
. . .  1 day ago
ਸੁਲਤਾਨਵਿੰਡ, 21 ਮਾਰਚ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ’ਚ ਘਰ ਪ੍ਰੇਸ਼ਾਨੀ ਤੇ ਚੱਲਦਿਆਂ ਇਕ ਸ਼ਾਦੀਸ਼ੁਦਾ ਨੋਜਵਾਨ ਵੱਲੋਂ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਦੀ ...
ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐੱਸ.ਜੀ.ਪੀ.ਸੀ ਨੇ ਸਜਾਇਆ ਮਹੱਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਸਿੱਖ ਪੰਥ ਦੇ ਨਿਆਰੇਪਣ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਸੰਪੂਰਨਤਾ 'ਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ...
ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਮਾਰਚ - ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ 182 ਉਮੀਦਵਾਰਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ...
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
15 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ 'ਚ ਏ.ਐੱਸ.ਆਈ ਗ੍ਰਿਫ਼ਤਾਰ
. . .  1 day ago
ਨਵਾਂਸ਼ਹਿਰ, 21 ਮਾਰਚ - ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਥਾਣਾ ਰਾਹੋਂ ਵਿਖੇ ਤਾਇਨਾਤ ਏ.ਐਸ.ਆਈ ਬਲਵਿੰਦਰ ਸਿੰਘ ਨੂੰ 15 ਹਾਜ਼ਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਚ...
ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਦੇਹਾਂਤ
. . .  1 day ago
ਚੰਡੀਗੜ੍ਹ, 21 ਮਾਰਚ - ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 92 ਸਾਲਾਂ ਬਲਵੰਤ ਸਿੰਘ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ...
ਸਕੂਲ ਪ੍ਰਿੰਸੀਪਲ ਦੀ ਹਿਰਾਸਤ 'ਚ ਹੋਈ ਮੌਤ ਖ਼ਿਲਾਫ਼ ਵਪਾਰੀਆਂ ਵੱਲੋਂ ਪ੍ਰਦਰਸ਼ਨ
. . .  1 day ago
ਸ੍ਰੀਨਗਰ, 21 ਮਾਰਚ - - ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦੇ ਵਿਰੋਧ ਵਿਚ ਸ੍ਰੀਨਗਰ ਵਿਖੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼...
ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  1 day ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਹੋਰ ਖ਼ਬਰਾਂ..

ਨਾਰੀ ਸੰਸਾਰ

ਔਰਤ ਮਾਂ, ਪਤਨੀ ਤੇ ਬੇਟੀ

ਔਰਤ ਦੀ ਜ਼ਿੰਦਗੀ ਵਿਚ ਉਸ ਉੱਤੇ ਤਿੰਨ ਪੱਪੇ ਹਮੇਸ਼ਾ ਹੀ ਭਾਰੂ ਰਹੇ ਹਨ, ਇਹ ਹਨ-ਪਿਤਾ, ਪਤੀ ਤੇ ਪੁੱਤਰ | ਜਦੋਂ ਜਨਮ ਲੈਂਦੀ ਹੈ ਤਾਂ ਉਸ ਉੱਤੇ ਪਿਤਾ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ, ਜਦੋਂ ਵਿਆਹੀ ਜਾਂਦੀ ਹੈ ਤਾਂ ਪਤੀ ਤੇ ਜਦੋਂ ਪੁੱਤਰ ਵੱਡਾ ਹੋ ਜਾਂਦਾ ਹੈ ਤਾਂ ਉਸ ਉੱਤੇ ਪੁੱਤਰ ਭਾਰੂ ਹੋ ਜਾਂਦਾ ਹੈ | ਭਾਵੇਂ ਇਹ ਕਥਨ ਸਾਰੇ ਪਰਿਵਾਰਾਂ 'ਤੇ ਢੁਕਵਾਂ ਨਹੀਂ ਹੋਵੇਗਾ |
ਸਾਡੇ ਸਮਾਜ ਵਿਚ ਔਰਤ ਨੂੰ ਕਹਿਣ ਨੂੰ ਤਾਂ ਭਾਵੇਂ ਬਰਾਬਰ ਦੇ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਮਰਦ ਦੀ ਨਜ਼ਰ ਵਿਚ ਔਰਤ ਨੂੰ ਹਮੇਸ਼ਾ ਹੀ ਨੀਵਾਂ ਸਮਝਿਆ ਜਾਂਦਾ ਹੈ | ਜਦੋਂ ਕੋਈ ਔਰਤ ਵੱਡਾ ਕੰਮ ਕਰਦੀ ਹੈ ਤਾਂ ਉਸ ਨੂੰ ਥੋੜ੍ਹੇ ਸਮੇਂ ਲਈ ਤਾਂ ਜ਼ਰੂਰ ਸਮਝਦਾਰ ਜਾਂ ਵਧੀਆ ਕੰਮ ਕਰਨ ਵਾਲੀ ਸਮਝ ਲਿਆ ਜਾਂਦਾ ਹੈ ਪਰ ਜਦੋਂ ਉਸ ਕੋਲੋਂ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਵੀ 'ਗੁੱਤ ਹੇਠਾਂ ਮੱਤ' ਵਾਲੀ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ |
ਹਰੇਕ ਔਰਤ ਨੂੰ ਆਪਣੇ ਵਜੂਦ ਨੂੰ ਪਹਿਚਾਨਣਾ ਚਾਹੀਦਾ ਹੈ ਕਿ ਉਸ ਦਾ ਵਜੂਦ ਕੀ ਹੈ? ਜੇਕਰ ਸਮਾਜ ਵਿਚ ਔਰਤ ਨਾ ਹੁੰਦੀ ਤਾਂ ਸਮਾਜ ਨਾ ਹੁੰਦਾ, ਕਿਉਂਕਿ ਪਰਮਾਤਮਾ ਨੇ ਔਰਤ ਨੂੰ ਹੀ ਸਭ ਤੋਂ ਵੱਡਾ ਗੁਣ 'ਮਾਂ ਬਣਨ ਦਾ' ਬਖਸ਼ਿਆ ਹੈ | ਇਸ ਲਈ ਉਸ ਨੂੰ ਪਰਿਵਾਰ ਵਿਚ ਰਹਿ ਕੇ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦੇ ਕੇ ਵਧੀਆ ਸਮਾਜ ਦੀ ਉਸਾਰੀ ਕਰਨੀ ਚਾਹੀਦੀ ਹੈ |
ਔਰਤ ਨੂੰ ਆਪਣੇ-ਆਪ ਨੂੰ ਸਮਾਜ ਵਿਚ ਰਹਿਣ ਦਾ ਵਧੀਆ ਤੌਰ-ਤਰੀਕਾ ਅਪਣਾਉਣਾ ਚਾਹੀਦਾ ਹੈ ਕਿ ਜੇਕਰ ਅਸੀਂ ਘਰੇਲੂ, ਨੌਕਰੀਪੇਸ਼ਾ ਜਾਂ ਵਿਦਿਆਰਥਣਾਂ ਹਾਂ ਤਾਂ ਅਸੀਂ ਆਪਣੇ ਪਹਿਰਾਵੇ ਦਾ ਖਾਸ ਧਿਆਨ ਰੱਖੀਏ ਕਿ ਸਾਡਾ ਪਹਿਰਾਵਾ ਕਿਸੇ ਨੂੰ ਬੁਰੀ ਨਿਗ੍ਹਾ ਨਾਲ ਦੇਖਣ ਦਾ ਨਿਉਂਦਾ ਤਾਂ ਨਹੀਂ ਦੇ ਰਿਹਾ | ਫਿਰ ਵੀ ਜੇਕਰ ਕੋਈ ਤੁਹਾਨੂੰ ਕੁਝ ਕਹਿੰਦਾ ਹੈ ਤਾਂ ਆਪਣੇ-ਆਪ ਵਿਚ ਮੁਕਾਬਲਾ ਕਰਨ ਦੀ ਹਿੰਮਤ ਪੈਦਾ ਕਰੋ | ਦੱਸੋ ਕਿ ਅਸੀਂ ਵੀ ਸਮਾਜ ਵਿਚ ਓਨੇ ਹੀ ਮਹੱਤਵਪੂਰਨ ਹਾਂ, ਜਿੰਨੇ ਕਿ ਮਰਦ ਹਨ, ਨਹੀਂ ਤਾਂ ਡਰਦਿਆਂ ਨੂੰ ਡਰਾਉਣਾ ਤਾਂ ਇਸ ਸਮਾਜ ਦਾ ਅਸੂਲ ਹੀ ਹੈ |
ਬੱਸ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਵਿਚ ਵੀ ਚੰਗੀ ਸੋਚ ਪੈਦਾ ਕਰੀਏ ਕਿ ਉਹ ਕੱਲ੍ਹ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ ਤੇ ਔਰਤ ਨੂੰ ਮਾਂ, ਭੈਣ ਵਾਲੀ ਇੱਜ਼ਤ ਦੀ ਨਿਗ੍ਹਾ ਨਾਲ ਦੇਖ ਸਕਣ |
-ਸ: ਸ: ਮਿਸਟ੍ਰੈੱਸ, ਸ: ਹਾ: ਸਕੂਲ, ਦਸਗਰਾਈਾ (ਰੋਪੜ) | ਮੋਬਾ: 94646-41141


ਖ਼ਬਰ ਸ਼ੇਅਰ ਕਰੋ

ਸਰਦੀਆਂ ਵਿਚ ਬਾਹਰ ਜਾਣ ਵੇਲੇ ਕੀ ਪਾਓ

• ਸਰਦ ਖੁਸ਼ਨੁਮਾ ਮੌਸਮ ਦਾ ਰੰਗ ਹੈ ਨੀਲਾ | ਕਰੇਵ, ਜਾਰਜਟ ਅਤੇ ਸ਼ਿਫਾਨ ਇਸ ਮੌਸਮ ਵਿਚ ਅਨੁਕੂਲ ਕੱਪੜੇ ਹਨ | ਇਨ੍ਹਾਂ ਕੱਪੜਿਆਂ ਵਿਚੋਂ ਕਿਸੇ ਇਕ ਕੱਪੜੇ ਨੂੰ ਨੀਲੇ ਰੰਗ ਵਿਚ ਚੁਣ ਕੇ ਘੇਰੇਦਾਰ ਸੂਟ ਸਿਲਵਾਓ ਅਤੇ ਗਲੇ 'ਤੇ ਆਕਰਸ਼ਕ ਕਢਾਈ ਕਰਵਾਓ |
• ਸਰਦੀਆਂ ਵਿਚ ਟਸਰ ਅਤੇ ਸਿਲਕ ਦੀ ਤਾਂ ਬਣ ਆਉਂਦੀ ਹੈ | ਮਨਭਾਉਂਦੇ ਰੰਗ ਦਾ ਸਟੱਫ ਲੈ ਕੇ ਗਲੇ, ਬਾਂਹ ਅਤੇ ਦਾਮਨ ਵਿਚ ਕੱਟਵਰਕ ਦੀ ਖੂਬਸੂਰਤ ਕਢਾਈ ਕਰਵਾਓ | ਇਸ ਸਟਾਈਲ ਦਾ ਸੂਟ ਬਣਾਉਣ ਦੇ ਲਈ ਕਰੀਬ 7 ਮੀਟਰ ਕੱਪੜੇ ਦੀ ਵਰਤੋਂ ਹੁੰਦੀ ਹੈ |
• ਸਪੱਨ ਕਾਟਨ ਦਾ ਵੈਲਵੈੱਟ ਵਿਚ ਮੈਰੂਨ ਰੰਗ ਸੈਲਫ ਫਿਟਡ ਸਟੱਫ ਵਿਚ ਖੂਬ ਆਕਰਸ਼ਤ ਲਗਦਾ ਹੈ | ਇਸ ਪੁਸ਼ਾਕ ਦੇ ਨਾਲ ਲਓ ਪਾਰਦਰਸ਼ੀ ਦੁਪੱਟਾ |
• ਕਾਲਾ ਰੰਗ ਹਰ ਥਾਂ ਫੱਬਦਾ ਹੈ | ਪਾਰਟੀਆਂ ਦੀ ਤਾਂ ਇਹ ਸ਼ਾਨ ਹੈ | ਪੂਰੀ ਬਾਂਹ ਦੇ ਟੌਪ ਦੇ ਨਾਲ ਚੁਸਤ ਕਾਲੀ ਲੈਦਰ ਪੈਂਟ, ਜਿਸ 'ਤੇ ਸਾਈਡ 'ਤੇ ਜਾਲੀਨੁਮਾ ਸਟਰਾਇਪਸ ਲਗਾਈ ਗਈ ਹੋਵੇ | ਬੋਲਡ ਤਾਂ ਲੱਗੇਗੀ ਹੀ | ਟਾਪ ਦੇ ਕਿਨਾਰਿਆਂ 'ਤੇ ਲੇਸ ਵਰਕ ਵੀ ਕਰਵਾਇਆ ਜਾ ਸਕਦਾ ਹੈ |
• ਗੋਡਿਆਂ ਤੋਂ ਜ਼ਰਾ ਉੱਚੀ ਕਮੀਜ਼, ਪੂਰੀ ਬਾਂਹ, ਸਾਹਮਣੇ ਗਲੇ 'ਤੇ ਨੈਟ ਦਾ ਡਿਜ਼ਾਈਨ, ਇਸ ਤੋਂ ਜ਼ਿਆਦਾ ਵਧੀਆ ਦਿੱਖ ਹੋਰ ਕਿਵੇਂ ਬਣੇਗੀ |
• ਲਾਲ ਵੀ ਮਨ ਭਾਉਂਦਾ ਪਾਰਟੀ ਰੰਗ ਹੈ | ਲੰਬਾ ਵੀ ਨੈੱਕ ਪਿੱਛੇ ਡੀਪ ਕੱਟ ਅਤੇ ਗੋਡਿਆਂ ਤੱਕ ਆਉਂਦੀ ਇਸ ਦੇ ਨਾਲ ਸਲਵਾਰ ਤੇ ਚੂੜੀਦਾਰ ਦੀ ਥਾਂ ਪੈਂਟ ਸਿਲਵਾਓ | ਇਕ ਹਲਕੀ ਚੈਨ ਦੇ ਇਲਾਵਾ ਹੋਰ ਗਹਿਣਿਆਂ ਦੀ ਲੋੜ ਨਹੀਂ |

ਬੱਚਿਆਂ ਦੀ ਸੋਸ਼ਲ ਨੈੱਟਵਰਕਿੰਗ ਸਾਈਟਸ ਨਾਲ ਮਿੱਤਰਤਾ ਨਾ ਵਧਣ ਦਿਓ

ਅੱਜ ਦੇ ਆਧੁਨਿਕ ਯੁੱਗ ਦੇ ਆਧੁਨਿਕ ਤਕਨੀਕ ਦੇ ਵਧਦੇ ਦਾਇਰਿਆਂ ਨੇ ਸਾਡੀ ਜ਼ਿੰਦਗੀ ਦੇ ਮਾਇਨੇ ਹੀ ਬਦਲ ਕੇ ਰੱਖ ਦਿੱਤੇ ਹਨ | ਸਾਡੇ ਕੋਲ ਅੱਜ ਗੱਲ ਕਰਨ ਲਈ, ਇਕ-ਦੂਜੇ ਨੂੰ ਦੂਰ-ਦੁਰਾਡੇ ਕੋਈ ਸੁਖ-ਸੁਨੇਹਾ ਭੇਜਣ ਲਈ ਮੋਬਾਈਲ ਫ਼ੋਨ ਤੇ ਇਸ ਤੋਂ ਵੀ ਕਿਤੇ ਵਧ ਕੇ ਇੰਟਰਨੈੱਟ ਦੀ ਸਹੂਲਤ ਹੈ | ਅਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਝਟਪਟ ਗੂਗਲ 'ਤੇ ਲੱਭ ਲੈਂਦੇ ਹਾਂ | ਇਸ ਦੇ ਸਾਨੂੰ ਚਾਹੇ ਬਹੁਤ ਹੀ ਫ਼ਾਇਦੇ ਹਨ ਪਰ ਇਸ ਦੇ ਨਾਲ-ਨਾਲ ਇੰਟਰਨੈੱਟ ਦੇ ਜ਼ਰੀਏ ਅੱਜ ਬਹੁਤੀਆਂ ਵਰਤੀਆਂ ਜਾਂਦੀਆਂ ਸੋਸ਼ਲ ਨੈੱਟਵਰਕਿੰਗ ਸਾਈਟਸ ਨੇ ਆਪਸੀ ਰਿਸ਼ਤਿਆਂ ਨੂੰ ਸਿਰਫ਼ ਇਕ ਸਕਰੀਨ ਤੱਕ ਹੀ ਸਮੇਟ ਕੇ ਰੱਖ ਦਿੱਤਾ ਹੈ | ਸਾਈਬਰ ਸੰਸਾਰ ਦੀ ਦੁਨੀਆ ਵਿਚ ਫੇਸਬੁੱਕ, ਟਵਿਟਰ, ਮਾਈਸਪੇਸ ਆਦਿ ਕੁਝ ਅਜਿਹੀਆਂ ਸੋਸ਼ਲ ਨੈਟਵਰਕਿੰਗ ਸਾਈਟਸ ਹਨ, ਜਿਨ੍ਹਾਂ ਦੀ ਵਰਤੋਂ ਅੱਜ ਛੋਟੇ ਤੋਂ ਛੋਟਾ ਬੱਚਾ ਵੀ ਕਰਨੀ ਜਾਣਦਾ ਹੈ | ਇਨ੍ਹਾਂ ਸਾਈਟਸ ਦਾ ਅਸਰ ਅੱਜ ਸਾਡੇ ਪਰਿਵਾਰਕ ਰਿਸ਼ਤਿਆਂ 'ਤੇ ਬਹੁਤ ਜ਼ਿਆਦਾ ਪੈ ਰਿਹਾ ਹੈ | ਸਾਡੇ ਵਿਚੋਂ ਬਹੁਤਿਆਂ ਦਾ ਬਹੁਤਾ ਸਮਾਂ ਇਨ੍ਹਾਂ ਸਾਈਟਸ 'ਤੇ ਬੈਠੇ ਹੀ ਲੰਘ ਜਾਂਦਾ ਹੈ | ਇਹ ਇਕ ਨਸ਼ੇ ਵਾਂਗ ਡੰੂਘੀ ਮਿੱਤਰਤਾ ਹੈ, ਜੋ ਸਾਡੇ ਬੱਚਿਆਂ ਤੇ ਵੱਡਿਆਂ ਨੂੰ ਲੱਗ ਰਹੀ ਹੈ |
ਇਨ੍ਹਾਂ ਸਾਈਟਸ ਦੇ ਨਾਲ ਸਾਡੇ ਬੱਚਿਆਂ 'ਤੇ ਸਰੀਰਕ ਤੇ ਮਾਨਸਿਕ ਪ੍ਰਭਾਵ ਬਹੁਤ ਪੈ ਰਿਹਾ ਹੈ | ਉਨ੍ਹਾਂ ਵਿਚ ਉਹ ਕਲਾਵਾਂ ਵਿਕਸਿਤ ਹੀ ਨਹੀਂ ਹੁੰਦੀਆਂ, ਜਿਨ੍ਹਾਂ ਨਾਲ ਉਹ ਸਮਾਜ ਵਿਚ ਵਿਚਰ ਸਕਣ | ਅੱਜ ਦੇ ਸਮਾਜ ਦੀ ਨੌਜਵਾਨ ਪੀੜ੍ਹੀ ਵਿਚ ਇਕੱਲਪੁਣੇ ਦੀ ਭਾਵਨਾ ਜ਼ਿਆਦਾ ਵਿਕਸਿਤ ਹੋ ਰਹੀ ਹੈ | ਉਹ ਆਪਣੇ-ਆਪ ਵਿਚ ਹੀ ਸਿਮਟ ਕੇ ਰਹਿਣਾ ਚਾਹੁੰਦੇ ਹਨ ਤੇ ਬਜਾਏ ਕਿਸੇ ਸਮਾਜਿਕ ਜਾਂ ਕਿਸੇ ਹੋਰ ਗਤੀਵਿਧੀ ਵਿਚ ਹਿੱਸਾ ਲੈਣ ਦੇ ਉਹ ਇਕ ਕੰਪਿਊਟਰ ਸਕਰੀਨ ਦੇ ਅੱਗੇ ਬੈਠੇ ਰਹਿਣਾ ਚਾਹੁੰਦੇ ਹਨ | ਇਹ ਸਭ ਇਨ੍ਹਾਂ ਸਾਈਟਸ ਦੇ ਨਤੀਜੇ ਹਨ | ਚਾਹੇ ਇਹ ਸਾਈਟਸ ਆਪਣੇ-ਆਪ ਵਿਚ ਮਾੜੀਆਂ ਨਹੀਂ ਹਨ ਪਰ ਇਨ੍ਹਾਂ ਦੀ ਅੰਧਾਧੁੰਦ ਤੇ ਬੇਧਿਆਨੀ ਨਾਲ ਵਰਤੋਂ ਕਰਨ ਨਾਲ ਆਪਸੀ ਰਿਸ਼ਤੇ ਟੁੱਟਦੇ ਜਾ ਰਹੇ ਹਨ |
ਨੌਜਵਾਨਾਂ ਤੇ ਬੱਚਿਆਂ ਵਿਚ ਛੋਟੀ ਉਮਰ ਵਿਚ ਹੀ ਦੋਸਤੀ ਇਕ ਸ਼ੌਕ ਤੇ ਰੁਝਾਨ ਬਣ ਚੁੱਕਾ ਹੈ | ਪੱਛਮੀ ਸੱਭਿਅਤਾ ਦੀ ਦੇਖਾ-ਦੇਖੀ ਲੜਕੀਆਂ-ਲੜਕੇ ਛੋਟੀ ਉਮਰ ਵਿਚ ਹੀ ਕਈ ਵਾਰੀ ਅਜਿਹੇ ਸਬੰਧ ਬਣਾ ਲੈਂਦੇ ਹਨ, ਜਿਸ ਨਾਲ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ ਤੇ ਕਈ ਵਾਰੀ ਸਾਡੇ ਲਈ ਮੁਸ਼ਕਿਲਾਂ ਦਾ ਕਾਰਨ ਬਣਦੇ ਹਨ | ਕੁਝ ਵੀ ਆਪਣੇ ਬਾਰੇ ਇਨ੍ਹਾਂ ਸਾਈਟਸ 'ਤੇ ਪਾਉਣ ਲੱਗਿਆਂ ਹਮੇਸ਼ਾ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ, ਕਿਉਂਕਿ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਇਹ ਕਿੰਨੀਆਂ ਕੁ ਸੁਰੱਖਿਅਤ ਹਨ | ਇਨ੍ਹਾਂ ਸਾਈਟਸ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਘੱਟ ਕਰਨ ਜਾਂ ਰੋਕਣ ਲਈ ਮਾਂ-ਬਾਪ ਨੂੰ ਇਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ | ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨੈੱਟ ਵਰਤਣ ਦਾ ਸਮਾਂ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਤੇ ਇਹ ਵੀ ਦੇਖਣਾ ਚਾਹੀਦਾ ਹੈ ਕਿ ਉਹ ਨੈੱਟ 'ਤੇ ਕਿਹੜੀਆਂ ਚੀਜ਼ਾਂ ਦੇਖ ਜਾਂ ਸੁਣ ਰਹੇ ਹਨ | ਇਸ ਬਾਰੇ ਜੇ ਮਾਪਿਆਂ ਨੂੰ ਪਤਾ ਲੱਗੇ ਤਾਂ ਉਹ ਆਪਣੇ ਬੱਚੇ ਨੂੰ ਪਿਆਰ ਨਾਲ ਇਨ੍ਹਾਂ ਦੀਆਂ ਮਾੜੀਆਂ ਕਮੀਆਂ ਬਾਰੇ ਜ਼ਰੂਰ ਸਮਝਾਉਣ | ਬੱਚਿਆਂ ਲਈ ਇਕ ਨਿਸ਼ਚਿਤ ਸਮਾਂ ਸੀਮਾ ਤੋਂ ਬਾਅਦ ਹੀ ਉਨ੍ਹਾਂ ਨੂੰ ਸੋਸ਼ਲ ਸਾਈਟਸ ਵਰਤਣ ਦੀ ਖੁੱਲ੍ਹ ਦਿੱਤੀ ਜਾਵੇ, ਤਾਂ ਹੀ ਠੀਕ ਹੈ | ਮਾਪਿਆਂ ਨੂੰ ਵੀ ਖੁਦ ਇਨ੍ਹਾਂ ਸਾਈਟਸ ਦੀ ਵਰਤੋਂ ਸੋਚ ਕੇ ਕਰਨੀ ਚਾਹੀਦੀ ਹੈ |
ਟੀ. ਵੀ., ਇੰਟਰਨੈੱਟ ਦਾ ਸਭ ਤੋਂ ਵੱਧ ਪ੍ਰਭਾਵ ਬੱਚਿਆਂ ਦੀਆਂ ਅੱਖਾਂ 'ਤੇ ਪੈ ਰਿਹਾ ਹੈ | ਟੀ. ਵੀ. ਅਤੇ ਕੰਪਿਊਟਰ 'ਚੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਦੇ ਕਾਰਨ ਬੱਚਿਆਂ ਨੂੰ ਕਈ ਹੋਰ ਬਿਮਾਰੀਆਂ ਨਾਲ ਵੀ ਜੂਝਣਾ ਪੈ ਰਿਹਾ ਹੈ | ਬਹੁਤਾ ਬੈਠਣ ਨਾਲ, ਲੇਟੇ-ਲੇਟੇ ਟੀ. ਵੀ. ਦੇਖਣ ਨਾਲ ਪਿੱਠਦਰਦ ਤੇ ਪੇਟ ਖ਼ਰਾਬ ਦੀ ਸਮੱਸਿਆ ਵੀ ਬਹੁਤ ਹੋ ਰਹੀ ਹੈ | ਬੱਚਿਆਂ ਨੂੰ ਆਪਸੀ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਜ਼ਰੂਰ ਜਾਣੂ ਕਰਵਾਉਂਦੇ ਰਹੋ | ਬੱਚਿਆਂ ਦੀ ਸਹੀ ਗੱਲ ਨੂੰ ਹਮੇਸ਼ਾ ਧਿਆਨ ਨਾਲ ਸੁਣੋ ਕਿ ਉਹ ਕੀ ਚਾਹੁੰਦੇ ਹਨ? ਬਾਹਰੀ ਸਮਾਜ ਵਿਚ ਜੋ ਕੁਝ ਵਾਪਰਦਾ ਹੈ ਜਾਂ ਵਾਪਰ ਰਿਹਾ ਹੈ, ਉਸ ਬਾਰੇ ਬੱਚਿਆਂ ਨਾਲ ਗੱਲ ਕਰਦੇ ਰਹੋ | ਇਸ ਤਰ੍ਹਾਂ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਨੈਟਵਰਕਿੰਗ ਸਾਈਟਸ ਦੇ ਜਾਲ ਵਿਚ ਫਸਣ ਤੋਂ ਕਾਫੀ ਹੱਦ ਤੱਕ ਬਚਾਅ ਸਕਦੇ ਹੋ | ਆਪਣੇ ਬੱਚਿਆਂ ਨਾਲ ਦੋਸਤੀ ਪਾ ਕੇ, ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸਹੀ ਸੇਧ ਦੇ ਸਕਦੇ ਹੋ | ਇਸ ਵਿਚ ਹੀ ਬੱਚਿਆਂ ਅਤੇ ਆਪਣੀ ਭਲਾਈ ਹੈ |
-ਪ੍ਰਕਾਸ਼ ਕੌਰ,
ਜਲੰਧਰ | ਮੋਬਾ: 98720-06386

ਸਰਦੀਆਂ ਵਿਚ ਪੂਰੇ ਸਰੀਰ ਦੀ ਦੇਖਭਾਲ

• ਚਿਹਰੇ 'ਤੇ ਰੌਣਕ ਲਿਆਉਣੀ ਹੋਵੇ ਤਾਂ ਕੱਚੇ ਆਲੂ ਨੂੰ ਪੀਸ ਕੇ ਇਸ ਵਿਚ ਗੁਲਾਬ ਜਲ ਅਤੇ ਚੰਦਨ ਦਾ ਚੂਰਾ ਮਿਲਾ ਕੇ ਲਗਾਓ |
• ਰੋਜ਼ ਨਹਾਉਣ ਵੇਲੇ ਪੈਰਾਂ ਦੀ ਨਿਯਮਿਤ ਸਫਾਈ ਕਰੋ | ਅੱਡੀਆਂ ਦੇ ਖੁਰਦਰੇਪਣ ਨੂੰ ਮਿਟਾਉਣ ਲਈ ਜੈਤੂਨ ਦੇ ਤੇਲ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਮਾਲਿਸ਼ ਕਰੋ |
• ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ ਵਿਚ ਪੀਸ ਕੇ ਸੌਣ ਤੋਂ ਪਹਿਲਾਂ ਹਰ ਰੋਜ਼ ਰਾਤ ਨੂੰ ਚਿਹਰੇ 'ਤੇ ਲਗਾਓ | ਦਾਗ-ਧੱਬਿਆਂ ਤੋਂ ਛੁਟਕਾਰਾ ਮਿਲੇਗਾ |
• ਨਹਾਉਣ ਤੋਂ ਪਹਿਲਾਂ ਸਰੀਰ 'ਤੇ ਦਹੀਂ ਮਲੋ | ਇਸ ਨਾਲ ਚਮੜੀ ਵਿਚ ਚਮਕ ਆਉਂਦੀ ਹੈ ਅਤੇ ਚਮੜੀ ਦਾ ਰੰਗ ਨਿਖਰਦਾ ਹੈ |
• ਮਲਾਈ ਵਿਚ ਹਲਦੀ ਮਿਲਾ ਕੇ ਸਰੀਰ 'ਤੇ ਮਲੋ | ਇਸ ਨਾਲ ਰੰਗ ਸਾਫ ਹੋਵੇਗਾ |
• ਨਹੁੰਆਂ ਦਾ ਪੀਲਾਪਣ ਦੂਰ ਕਰਨ ਲਈ ਨਹੁੰਆਂ 'ਤੇ ਨਿੰਬੂ ਰਗੜੋ |
• ਪਾਣੀ ਵਿਚ ਸ਼ਹਿਦ ਮਿਲਾ ਕੇ ਉਸ ਪਾਣੀ ਨਾਲ ਇਸ਼ਨਾਨ ਕਰੋ | ਚਮੜੀ ਦੀ ਖੁਸ਼ਕੀ ਘਟ ਜਾਵੇਗੀ ਅਤੇ ਚਮੜੀ ਨਰਮ-ਮੁਲਾਇਮ ਬਣ ਜਾਵੇਗੀ |
• ਹਥੇਲੀਆਂ ਮੁਲਾਇਮ ਬਣਾਉਣ ਲਈ ਨਿੰਬੂ ਦੇ ਰਸ ਵਿਚ ਚੀਨੀ ਮਿਲਾ ਕੇ ਪੰਜ ਮਿੰਟ ਤੱਕ ਰਗੜੋ |
• ਕਦੇ-ਕਦਾਈਾ ਚਿਹਰੇ 'ਤੇ ਲੱਸੀ ਲਗਾਓ | ਇਹ ਚਿਹਰੇ ਦਾ ਵਾਧੂ ਤੇਲ ਸੋਖ ਲਵੇਗੀ ਅਤੇ ਚਿਹਰਾ ਤੇਲੀਯ ਨਹੀਂ ਲੱਗੇਗਾ |
• ਸ਼ਹਿਦ ਅਤੇ ਦੁੱਧ ਦਾ ਮਿਸ਼ਰਣ ਚਿਹਰੇ 'ਤੇ ਲਗਾਉਣ ਨਾਲ ਉਸੇ ਸਮੇਂ ਚਿਹਰੇ 'ਤੇ ਚਮਕ ਆ ਜਾਂਦੀ ਹੈ |
• ਚਿਹਰੇ ਦੀ ਰੰਗਤ ਨਿਖਾਰਨ ਲਈ ਅੱਧਾ ਕੱਪ ਦਹੀਂ ਵਿਚ ਇਕ-ਚੌਥਾਈ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ | 15-20 ਮਿੰਟ ਬਾਅਦ ਚਿਹਰਾ ਧੋ ਲਵੋ |
• ਸਿਕਰੀ ਤੋਂ ਛੁਟਕਾਰਾ ਪਾਉਣ ਲਈ ਦਹੀਂ ਵਿਚ ਨਿੰਬੂ ਦੇ ਰਸ ਦੀਆਂ ਕੁਝ ਬੰੂਦਾਂ ਮਿਲਾਓ ਅਤੇ ਵਾਲਾਂ ਦੀਆਂ ਜੜ੍ਹਾਂ ਵਿਚ 15-20 ਮਿੰਟ ਤੱਕ ਲਗਾ ਕੇ ਰੱਖੋ |
• ਨਿੰਬੂ ਦੇ ਛਿਲਕਿਆਂ 'ਤੇ ਥੋੜ੍ਹੀ ਜਿਹੀ ਚੀਨੀ ਪਾ ਕੇ ਹੱਥਾਂ 'ਤੇ ਰਗੜੋ | ਇਸ ਨਾਲ ਕਾਲਾਪਣ ਦੂਰ ਹੋ ਜਾਵੇਗਾ |
• ਸਿਰਕਾ, ਨਮਕ ਅਤੇ ਸ਼ਹਿਦ ਮਿਲਾ ਕੇ ਹਰ ਰੋਜ਼ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ |
-ਪਿੰਡ ਤੇ ਡਾਕ: ਮਖੂ, ਤਹਿ: ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ-142044. ਮੋਬਾ: 87279-98207

ਹੁਣ ਘਰ 'ਚ ਹੀ ਲਵੋ ਪੀਜ਼ੇ ਦਾ ਸਵਾਦ

ਪਾਲਕ ਪਨੀਰ ਪੀਜ਼ਾ
ਸਮੱਗਰੀ : 1 ਪੀਜ਼ਾ ਬੇਸ (ਬਾਜ਼ਾਰ ਤੋਂ ਉਪਲਬਧ ਜਾਂ ਠੀਕ ਤਰ੍ਹਾਂ ਤਿਆਰ ਕੀਤਾ ਗਿਆ ਹੋਵੇ), 2 ਕਲੀਆਂ ਲਸਣ (ਪੀਸੀ ਹੋਈ), 100 ਗ੍ਰਾਮ ਤਾਜ਼ੇ ਪਾਲਕ ਦੇ ਪੱਤੇ (ਧੋ ਕੇ ਸਾਫ਼ ਕੀਤੇ ਹੋਏ), ਚੀਜ਼ ਸਾਸ, 100 ਗ੍ਰਾਮ ਪਨੀਰ (ਛੋਟੇ ਟੁਕੜੇ), 100 ਗ੍ਰਾਮ ਪਨੀਰ ਕੱਦੂਕਸ਼ ਕੀਤਾ ਹੋਇਆ, ਨਮਕ, ਲਾਲ ਮਿਰਚ, ਕਾਲੀ ਮਿਰਚ ਪਾਊਡਰ, ਟਮਾਟਰ, ਲਸਣ ਵਾਲੀ ਸਾਸ (ਟੋਮੈਟੋ ਗਾਰਲਿਕ ਸਾਸ) |
ਵਿਧੀ : ਪੀਜ਼ਾ ਬੇਸ ਉੱਪਰ ਟਮਾਟਰ-ਲਸਣ ਦੀ ਸਾਸ ਪਾਓ | ਇਸ ਦੇ ਉੱਪਰ ਪਕਾਇਆ ਹੋਇਆ ਪਾਲਕ ਪਾਓ | ਫਿਰ ਚੀਜ਼ ਸਾਸ ਪਾਓ | ਉਸ ਉੱਪਰ ਕੱਦੂਕਸ਼ ਕੀਤਾ ਪਨੀਰ ਪਾਓ | ਇਸ 'ਤੇ ਪਨੀਰ ਦੇ ਟੁਕੜੇ ਅਤੇ ਪਨੀਰ ਫੈਲਾਓ | ਸਭ ਤੋਂ ਉੱਪਰ ਨਮਕ, ਕਾਲੀ ਮਿਰਚ, ਲਾਲ ਮਿਰਚ ਫੈਲਾਓ | ਹੁਣ ਪਹਿਲਾਂ ਤੋਂ ਗਰਮ ਓਵਨ ਵਿਚ ਰੱਖ ਕੇ 15 ਮਿੰਟ ਤੱਕ ਬੇਕ ਕਰੋ | ਪਨੀਰ ਸੁਨਹਿਰਾ ਹੋਣ 'ਤੇ ਤਾਜ਼ੇ ਸਲਾਦ ਨਾਲ ਪਰੋਸੋ |
ਸ਼ਾਕਾਹਾਰੀ ਚਟਪਟਾ ਪੀਜ਼ਾ
ਸਮੱਗਰੀ : 1 ਪੀਜ਼ਾ ਬੇਸ (ਤਿਆਰ ਕੀਤਾ ਜਾਂ ਬਾਜ਼ਾਰ ਤੋਂ ਤਿਆਰ), 50 ਗ੍ਰਾਮ ਪਨੀਰ ਕੱਦੂਕਸ਼, ਟਮਾਟਰ ਸਾਸ, ਚੀਜ਼ ਸਾਸ ਜਾਂ ਚੀਜ਼ ਸਪਰੈੱਡ (ਬਾਜ਼ਾਰ ਵਿਚ ਉਪਲਬਧ), ਹਰਾ ਪਿਆਜ਼ (ਸਾਗ) ਧੋ ਕੇ ਕੱਟ ਲਓ, 50 ਗ੍ਰਾਮ ਮਟਰ ਉਬਲੇ ਹੋਏ, 75 ਗ੍ਰਾਮ ਮੱਕੀ ਦੇ ਦਾਣੇ, ਸਲਾਇਸਾਂ ਵਿਚ ਕੱਟਿਆ, ਪੀਸੀ ਕਾਲੀ ਮਿਰਚ, ਨਮਕ ਸਵਾਦ ਅਨੁਸਾਰ, ਇਸ ਤੋਂ ਬਿਨਾਂ ਆਪਣੀਆਂ ਮਨਪਸੰਦ ਸਬਜ਼ੀਆਂ |
ਵਿਧੀ : ਪੀਜ਼ਾ ਬੇਸ 'ਤੇ ਟਮਾਟਰ ਸਾਸ ਪਾਓ | ਉਸ ਦੇ ਉੱਪਰ ਚੀਜ਼ ਸਾਸ ਪਾਓ | ਤਿਆਰ ਕੀਤੀਆਂ ਗਈਆਂ ਸਬਜ਼ੀਆਂ ਪਾਓ | ਫਿਰ ਪਨੀਰ, ਨਮਕ, ਕਾਲੀ ਮਿਰਚ ਛਿੜਕੋ | ਇਸ ਨੂੰ ਪਹਿਲਾਂ ਤੋਂ ਗਰਮ ਓਵਨ ਵਿਚ 15 ਮਿੰਟ ਬੇਕ ਕਰੋ |
••

ਕੀ ਅਸਫ਼ਲ ਹੋਣ ਦੀ ਵਜ੍ਹਾ ਹੈ ਤੁਹਾਡੇ ਕੋਲ


1. ਦਫਤਰ ਵਿਚ ਮਹੱਤਵਪੂਰਨ ਪ੍ਰੋਜੈਕਟ ਤੁਹਾਨੂੰ ਸੌਾਪਿਆ ਗਿਆ ਹੈ ਪਰ ਨਿਸਚਿਤ ਸਮੇਂ 'ਤੇ ਪੂਰਾ ਨਹੀਂ ਹੋ ਸਕਿਆ | ਅਜਿਹੀ ਹਾਲਤ ਵਿਚ ਤੁਸੀਂ ਕਹੋਗੇ-
(ਕ) ਘਰ ਵਿਚ ਬਿਮਾਰੀ ਦੇ ਕਾਰਨ ਇਹ ਸੰਭਵ ਨਹੀਂ ਹੋ ਸਕਿਆ |
(ਖ) ਮੇਰੀਆਂ ਨਿੱਜੀ ਖਾਮੀਆਂ ਕਰਕੇ ਏਨੀ ਦੇਰ ਹੋ ਗਈ |
(ਗ) ਮੁਸ਼ਕਿਲ ਪ੍ਰੋਜੈਕਟ ਕਰਕੇ ਏਨੀ ਦੇਰ ਹੋਈ |
2. ਦਫਤਰ ਦੀ ਪ੍ਰਤੀਨਿਧਤਾ ਕਰਦੇ ਹੋਏ ਇਕ ਮੀਟਿੰਗ ਵਿਚ ਤੁਹਾਨੂੰ ਭੇਜਣ ਦਾ ਫੈਸਲਾ ਕੀਤਾ ਗਿਆ ਹੈ | ਅਜਿਹੀ ਹਾਲਤ ਵਿਚ ਤੁਸੀਂ-
(ਕ) ਇਸ ਵਿਚ ਸੋਚਣਾ ਕੀ ਹੈ? ਨਿਰੰਦੇਹ ਜਾਵਾਂਗਾ/ਜਾਵਾਂਗੀ |
(ਖ) ਮੈਂ ਅਜੇ ਮਹੱਤਵਪੂਰਨ ਮੀਟਿੰਗ ਲਈ ਤਿਆਰ ਨਹੀਂ ਹਾਂ |
(ਗ) ਮੇਰੇ ਨਾਲ ਕੋਈ ਸੀਨੀਅਰ ਜਾਵੇਗਾ ਤਾਂ ਵਿਸ਼ਵਾਸ ਵਧੇਗਾ |
3. ਤੁਹਾਨੂੰ ਅਹਿਮ ਦਸਤਾਵੇਜ਼ ਸੰਭਾਲ ਕੇ ਰੱਖਣ ਲਈ ਦਿੱਤੇ ਗਏ ਹਨ | ਅਜਿਹੀ ਹਾਲਤ ਵਿਚ-
(ਕ) ਮਜਬੂਰੀ ਵਿਚ ਲੈਣਾ ਹੀ ਪਵੇ ਤਾਂ ਠੀਕ ਹੈ, ਵਰਨਾ ਲੈਣ ਦੇ ਹੱਕ ਵਿਚ ਨਹੀਂ ਹੋ |
(ਖ) ਮੇਰੇ ਤੋਂ ਗੁਆਚ ਜਾਂਦੇ ਹਨ, ਇਸ ਲਈ ਮੈਂ ਨਹੀਂ ਲਵਾਂਗਾ/ਲਵਾਂਗੀ |
(ਗ) ਠੀਕ ਹੈ, ਇਸ ਨਾਲ ਮੇਰੀ ਭਰੋਸੇਯੋਗਤਾ ਵਧੇਗੀ |
4. ਬੌਸ ਨੇ ਬੋਰਡ ਮੀਟਿੰਗ ਵਿਚ ਡਿਟੇਲ ਦੇ ਨਾਲ ਤਿਆਰ ਹੋ ਕੇ ਆਉਣ ਲਈ ਕਿਹਾ ਹੈ, ਅਜਿਹੀ ਹਾਲਤ ਵਿਚ-
(ਕ) ਸਾਰੀ ਸਾਰੀ ਸੂਚਨਾ ਇਕੱਠੀ ਕਰਕੇ ਬਾਸ ਨੂੰ ਦੇਵਾਂਗਾ/ਦੇਵਾਂਗੀ ਅਤੇ ਕਹਾਂਗੇ ਕਿ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਸਹੀ ਹੋਵੇ, ਇਸ ਦੀ ਗਾਰੰਟੀ ਨਹੀਂ ਲਵਾਂਗਾ/ਲਵਾਂਗੀ |
(ਖ) ਠੀਕ ਹੈ, ਘਬਰਾਉਣ ਵਾਲੀ ਕਿਹੜੀ ਗੱਲ ਹੈ?
²(ਗ) ਬੌਸ ਨੂੰ ਸੂਚਨਾ ਮੇਲ ਕਰ ਦੇਵਾਂਗੇ ਅਤੇ ਕਹਿ ਦੇਵਾਂਗੇ ਕਿ ਬਿਮਾਰ ਹਾਂ |
5. ਤੁਹਾਨੂੰ ਦਫਤਰ ਵਿਚੋਂ ਕੱਢ ਦਿੱਤਾ ਗਿਆ ਹੈ | ਅਜਿਹੀ ਹਾਲਤ ਵਿਚ ਤੁਸੀਂ-
(ਕ) ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਅਜਿਹਾ ਕਿਉਂ ਹੋਇਆ?
(ਖ) ਕੱਢਣ ਦੀ ਗੱਲ ਸਵੀਕਾਰ ਕਰ ਲਓਗੇ ਪਰ ਗ਼ਲਤੀ ਬੌਸ ਦੀ ਹੈ, ਸਹਿਕਰਮੀਆਂ ਵਿਚ ਇਹ ਪ੍ਰਚੱਲਿਤ ਕਰ ਦਿਓਗੇ |
(ਗ) ਸੋਚਣ ਵਾਲੀ ਕਿਹੜੀ ਗੱਲ ਹੈ, ਬੌਸ ਨੇ ਆਪਣੀ ਨਿੱਜੀ ਕਿੜ ਕੱਢਣ ਲਈ ਇਹ ਕੀਤਾ |
ਨਤੀਜਾ
(ਕ) ਜੇਕਰ ਤੁਹਾਡੇ ਵੱਲੋਂ ਪ੍ਰਾਪਤ ਅੰਕ 20 ਤੋਂ 25 ਤੱਕ ਹਨ ਤਾਂ ਬਿਨਾਂ ਸ਼ੱਕ ਸਾਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਹਾਰ ਬਿਨਾਂ ਕਿਸੇ ਹਿਚਕਚਾਹਟ ਦੇ ਮੰਨਦੇ ਹੋ | ਇਹੀ ਕਾਰਨ ਹੈ ਕਿ ਸਫ਼ਲਤਾ ਤੁਹਾਡੀ ਰਾਹ ਦੇਖ ਰਹੀ ਹੈ | ਨਿਸਚਿੰਤ ਰਹੋ | ਅਸਫ਼ਲਤਾ ਵੀ ਸਫ਼ਲਤਾ ਦੀ ਰਾਹ ਵੱਲ ਲੈ ਜਾਵੇਗੀ | ਇਸ ਲਈ ਆਪਣੀ ਹਾਰ ਨੂੰ ਆਪਣੀ ਕਮਜ਼ੋਰੀ ਨਹੀਂ, ਤਾਕਤ ਬਣਾਉਂਦੇ ਹੋਏ ਚੱਲੋ | ਇਹੀ ਤੁਹਾਡੀ ਨੀਂਹ ਨੂੰ ਮਜ਼ਬੂਤ ਬਣਾਉਣਗੇ |
(ਖ) ਜੇਕਰ ਤੁਹਾਡੇ ਪ੍ਰਾਪਤ ਅੰਕ 10 ਤੋਂ 19 ਤੱਕ ਹਨ ਤਾਂ ਪਤਾ ਲਗਦਾ ਹੈ ਕਿ ਕੰਮ ਤੁਹਾਡੀ ਮਜਬੂਰੀ ਦਾ ਹਿੱਸਾ ਹੈ | ਕਹਿਣ ਦਾ ਮਤਲਬ ਹੈ ਕਿ ਸਿਰ 'ਤੇ ਡੰਡਾ ਰੱਖ ਕੇ ਕੋਈ ਕਹੇ ਕਿ ਕਰਨਾ ਹੈ ਅਤੇ ਕੋਈ ਬਹਾਨਾ ਨਹੀਂ ਚਾਹੀਦਾ, ਫਿਰ ਤਾਂ ਤੁਸੀਂ ਉਸ ਨੂੰ ਹਰ ਹਾਲਤ ਵਿਚ ਪੂਰਾ ਕਰਦੇ ਹੋ ਪਰ ਹਰ ਥਾਂ ਅਜਿਹਾ ਨਹੀਂ ਕਰਦੇ | ਜਿਥੇ ਸੰਭਵ ਹੋ ਸਕਦਾ ਹੈ ਉਥੇ ਬਹਾਨੇ ਲੱਭਣ ਤੋਂ ਨਹੀਂ ਹਟਦੇ | ਇਹ ਸਹੀ ਨਹੀਂ ਹੈ, ਕਿਉਂਕਿ ਇਸ ਤਰ੍ਹਾਂ ਸਫ਼ਲਤਾ ਮਿਲੇਗੀ ਜਾਂ ਨਹੀਂ, ਕਿਹਾ ਨਹੀਂ ਜਾ ਸਕਦਾ ਪਰ ਅਸਫ਼ਲਤਾ ਤੁਹਾਡੇ ਸਾਹਮਣੇ ਖੜ੍ਹੀ ਹੈ | ਕਦੇ ਵੀ ਦਸਤਕ ਦੇ ਸਕਦੀ ਹੈ |
(ਗ) ਜੇਕਰ ਤੁਸੀਂ ਮਹਿਜ 0-9 ਅੰਕ ਪ੍ਰਾਪਤ ਕੀਤੇ ਹਨ ਤਾਂ ਏਨਾ ਕਹਿਣਾ ਕਾਫੀ ਹੋਵੇਗਾ ਕਿ ਤੁਹਾਡੀ ਹਾਰ ਦਾ ਵੱਡਾ ਕਾਰਨ ਤੁਹਾਡੇ ਕੋਲ ਬਹਾਨਿਆਂ ਦੀ ਪਟਾਰੀ ਹੈ | ਬਿਹਤਰ ਹੈ ਇਸੇ ਨੂੰ ਕਿਸੇ ਡੰੂਘੀ ਖਾਈ ਵਿਚ ਸੁੱਟ ਦਿਓ, ਨਹੀਂ ਤਾਂ ਤੁਹਾਡੇ ਬਹਾਨੇ ਤੁਹਾਨੂੰ ਜ਼ਿੰਦਗੀ ਵਿਚ ਕਿਸੇ ਮੁਕਾਮ 'ਤੇ ਪਹੁੰਚਣ ਨਹੀਂ ਦੇਣਗੇ |
-ਬੇਬੋ ਆਰ.
ਫਿਊਚਰ ਮੀਡੀਆ ਨੈਟਵਰਕ |

ਏਹੁ ਹਮਾਰਾ ਜੀਵਣਾ

ਔਰਤ ਇਕ ਮਾਂ ਹੈ, ਔਰਤ ਇਕ ਭੈਣ ਹੈ, ਔਰਤ ਇਕ ਬੇਟੀ ਹੈ ਅਤੇ ਔਰਤ ਇਕ ਜੀਵਨ ਸਾਥਣ ਹੈ | ਹਰ ਔਰਤ ਦਾ ਰਿਸ਼ਤਾ ਹਰ ਜਗ੍ਹਾ ਸਨਮਾਨਯੋਗ ਹੈ | ਇਹ ਤੁਹਾਡੀ ਮਾਨਸਿਕ ਸਥਿਤੀ ਹੈ ਅਤੇ ਮਾਨਸਿਕਤਾ ਤੋਂ ਬਾਅਦ ਉਹੀ ਦੋ ਅੱਖਾਂ ਹਨ, ਜਿਹੜੀਆਂ ਦੇਖਦੀਆਂ ਹਨ ਕਿ ਇਹ ਮਾਂ ਹੈ, ਇਹ ਭੈਣ ਹੈ, ਇਹ ਬੇਟੀ ਹੈ ਅਤੇ ਇਹ ਮੇਰੀ ਧਰਮ ਪਤਨੀ ਹੈ | ਇਕੋ ਨਜ਼ਰ ਵੱਖ-ਵੱਖ ਰਿਸ਼ਤੇ ਕਬੂਲਦੀ ਆਪਣੀ ਸੋਚ ਨੂੰ ਕਿਸੇ ਹੋਰ ਔਰਤ ਸਬੰਧੀ ਘਟੀਆ ਕਿਉਂ ਬਣਾ ਲੈਂਦੀ ਹੈ?
ਹੇ ਮਰਦ, ਤੰੂ ਸੋਚ ਤੇਰੀ ਮਾਂ, ਤੇਰੀ ਭੈਣ, ਤੇਰੀ ਬੇਟੀ ਤੇ ਤੇਰੀ ਪਤਨੀ ਦੇ ਸਰੀਰ ਦੇ ਕਿਸੇ ਵੀ ਅੰਗ ਵਿਚ ਕੋਈ ਫਰਕ ਨਹੀਂ ਹੋਣਾ ਤਾਂ ਤੰੂ ਬੇਗਾਨੀਆਂ ਧੀਆਂ, ਭੈਣਾਂ ਨੂੰ ਗੰਦੀ ਨਜ਼ਰ ਨਾਲ ਕਿਉਂ ਦੇਖਦੈਂ? ਤੰੂ ਆਪਣੀ ਪਤਨੀ ਦੇ ਸਾਥ ਤੋਂ ਬਿਨਾਂ ਦੂਜੇ ਰਿਸ਼ਤਿਆਂ ਨੂੰ ਏਨੀ ਜ਼ਿਆਦਾ ਪਵਿੱਤਰਤਾ ਵਾਲੀ ਸੋਚ ਨਾਲ ਤੱਕ ਕਿ ਹਰ ਔਰਤ ਦਾ ਜਿਸਮ ਇਕ ਸਮਾਨ ਹੈ ਤੇ ਤੇਰੀ ਗੰਦੀ ਸੋਚ ਕਿਉਂ ਨਹੀਂ ਸਮਝਦੀ?
ਔਰਤਾਂ ਨੂੰ ਸਫਰ ਕਰਦੇ ਸਮੇਂ, ਦਫਤਰਾਂ ਵਿਚ ਨੌਕਰੀ ਕਰਦੇ ਸਮੇਂ ਅਤੇ ਸਕੂਲਾਂ-ਕਾਲਜਾਂ ਵਿਚ ਪੜ੍ਹਨ ਸਮੇਂ ਸਭ ਤੋਂ ਵੱਧ ਧਿਆਨ ਆਪਣੇ ਪਹਿਰਾਵੇ ਵੱਲ ਹੀ ਦੇਣਾ ਪਵੇਗਾ ਭਾਵ ਸਾਦਗੀ ਦਾ ਪਹਿਰਾਵਾ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਦੇਵੇਗਾ | ਦੂਜੀ ਗੱਲ, ਤੁਸੀਂ ਆਪਣੇ ਨਾਲ ਹੁੰਦੀ ਛੇੜਛਾੜ ਨੂੰ ਅੱਖੋਂ-ਪਰੋਖੇ ਨਾ ਕਰੋ | ਇਕ ਦਿਨ ਕੀਤੀ ਨਜ਼ਰਅੰਦਾਜ਼ਗੀ ਤੁਹਾਨੂੰ ਦੂਜੀ ਵਾਰ ਮਹਿੰਗੀ ਪੈ ਸਕਦੀ ਹੈ | ਮਾੜੀ ਸੋਚ ਦੇ ਮਾਲਕ ਲੋਕ ਛੇੜਛਾੜ ਕਰਨ ਲੱਗੇ ਲੜਕੀਆਂ ਦੀ ਉਮਰ ਨਹੀਂ ਦੇਖਦੇ, ਸਿਰਫ ਤੇ ਸਿਰਫ ਔਰਤ ਹੀ ਸਮਝਦੇ ਹਨ | ਲੜਕੀਆਂ ਨੂੰ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਨੂੰ ਲੋਕਾਂ ਦੀ ਮੌਜੂਦਗੀ ਵਿਚ ਸਤਿਕਾਰ ਨਾਲ ਆਖੋ ਕਿ 'ਵੀਰ ਜੀ, ਬਾਪੂ ਜੀ, ਭਾਈ ਸਾਹਿਬ, ਮੈਂ ਦੇਖਣਾ ਚਾਹੁੰਦੀ ਹਾਂ ਕਿ ਮੇਰੇ ਨਾਲ ਨੀਚ ਹਰਕਤ ਕਰਨ ਨਾਲ ਤੁਹਾਡੀ ਝੋਲੀ ਵਿਚ ਜੋ ਵੀ ਪੈ ਗਿਆ ਹੈ, ਤੁਸੀਂ ਇਨ੍ਹਾਂ ਸਾਰਿਆਂ ਨੂੰ ਦਿਖਾ ਦਿਓ, ਤਾਂ ਕਿ ਅਗਾਂਹ ਤੋਂ ਇਹ ਵੀ ਤੁਹਾਡੇ ਵਾਂਗ ਝੋਲੀਆਂ ਭਰ ਲੈਣ |' ਮੈਨੂੰ ਪੂਰੀ ਉਮੀਦ ਹੈ ਕਿ ਉਹ ਆਦਮੀ ਸ਼ਾਇਦ ਜ਼ਿੰਦਗੀ ਭਰ ਤੁਹਾਡੀ ਦਿੱਤੀ ਇਸ ਨਸੀਹਤ ਨੂੰ ਯਾਦ ਰੱਖੇਗਾ, ਅੱਗੇ ਤੋਂ ਕਿਸੇ ਨਾਲ ਘਟੀਆ ਹਰਕਤ ਨਹੀਂ ਕਰੇਗਾ |
ਜੇਕਰ ਔਰਤ ਆਪ ਦਿਖਾਵੇ ਦਾ ਪੀਸ ਬਣ ਕੇ ਸਮਾਜ ਵਿਚ ਵਿਚਰੇਗੀ ਤਾਂ ਮਰਦ ਦੇ ਕਾਮ-ਕ੍ਰੋਧ ਵਾਲੀਆਂ ਨਜ਼ਰਾਂ ਤੋਂ ਪਿੱਛਾ ਨਹੀਂ ਛੁਡਾ ਸਕੇਗੀ | ਇਸ ਤਰ੍ਹਾਂ ਅਣਹੋਣੀਆਂ ਵਾਪਰਦੀਆਂ ਰਹਿਣਗੀਆਂ |
ਤੁਹਾਡੇ ਵਿਚ ਸਾਦਗੀ ਹੋਵੇਗੀ ਤਾਂ ਹਿੰਮਤ ਵੀ ਹੋਵੇਗੀ, ਹਿੰਮਤ ਹੋਵੇ ਤਾਂ ਸਚਾਈ ਵੀ ਹੋਵੇਗੀ | ਤੁਹਾਡੇ ਚਿਹਰੇ 'ਤੇ ਹਿੰਮਤ, ਸਚਾਈ ਅਤੇ ਸਾਦਗੀ ਦਾ ਨੂਰ ਤੁਹਾਡੇ ਨੇੜੇ ਕਿਸੇ ਗ਼ਲਤ ਆਦਮੀ ਨੂੰ ਫੜਕਣ ਨਹੀਂ ਦੇਵੇਗਾ ਤੇ ਤੁਹਾਡੀ ਸੁਰੱਖਿਆ ਯਕੀਨੀ ਹੋਵੇਗੀ |

-ਮਨਜੀਤ ਕੌਰ (ਨੀਨਾ),
ਪਿੰਡ ਨੱਥੂਵਾਲਾ ਗਰਬੀ, ਜ਼ਿਲ੍ਹਾ ਮੋਗਾ |
ਮੋਬਾ: 97813-46558


ਸਾਰੀ ਦੁਨੀਆ ਵਿਚ ਹਰ ਇਕ ਮਨੁੱਖ ਨੂੰ ਦੁੱਖ ਹੈ, ਫਿਰ ਵੀ ਔਰਤ ਨੂੰ ਹੀ ਸਭ ਤੋਂ ਜ਼ਿਆਦਾ ਅਗਨੀ ਪ੍ਰੀਖਿਆਵਾਂ ਕਿਉਂ ਦੇਣੀਆਂ ਪੈਂਦੀਆਂ ਹਨ? ਇਕ ਔਰਤ ਭੈਣ ਦੇ ਰੂਪ ਵਿਚ ਆਪਣੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ | ਇਕ ਪਤਨੀ ਦੇ ਰੂਪ ਵਿਚ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀ ਹੈ | ਆਪਣੇ ਬੱਚਿਆਂ ਦੀ ਵੀ ਦਿਲੋਂ ਹਿਫਾਜ਼ਤ ਕਰਦੀ ਹੈ |
ਅੱਜ ਦੇ ਸਮੇਂ ਵਿਚ ਇਕ ਔਰਤ ਆਪਣੇ ਹੱਕਾਂ ਤੋਂ ਜਾਣੂ ਹੈ | ਜਾਣੂ ਤਾਂ ਹੈ ਪਰ ਉਨ੍ਹਾਂ ਨੂੰ ਹਾਸਲ ਕਰਨ ਦੀ ਕਦੇ ਦਿਲੋਂ ਕੋਸ਼ਿਸ਼ ਨਹੀਂ ਕਰਦੀ | 100 ਵਿਚੋਂ 50 ਔਰਤਾਂ ਹੀ ਆਪਣੇ ਹੱਕ ਲਈ ਲੜਦੀਆਂ ਹਨ | ਕੁਝ ਕੁ ਕੁੜੀਆਂ ਨਾਲ ਏਨੀ ਜ਼ਿਆਦਤੀ ਹੁੰਦੀ ਹੈ ਕਿ ਸੋਹਣੀਆਂ-ਸੁਨੱਖੀਆਂ ਹੋਣ ਦੇ ਬਾਵਜੂਦ ਉਨ੍ਹਾਂ ਦੇ ਘਰ ਦੇ ਉਨ੍ਹਾਂ ਨੂੰ ਵਿਆਹ ਕਰਨ ਵੇਲੇ ਪੁੱਛਦੇ ਤੱਕ ਨਹੀਂ, ਇਹੋ ਜਿਹੇ ਲੜਕੇ ਨਾਲ ਵਿਆਹ ਕਰ ਦਿੰਦੇ ਹਨ ਕਿ ਮਜਬੂਰ ਹੋ ਕੇ ਉਨ੍ਹਾਂ ਨੂੰ ਉਸ ਨਾਲ ਜ਼ਿੰਦਗੀ ਬਿਤਾਉਣੀ ਪੈਂਦੀ ਹੈ ਪਰ ਫਿਰ ਵੀ ਉਹ ਇਕ ਚੰਗੀ ਪਤਨੀ, ਚੰਗੀ ਮਾਂ ਬਣਨ ਦਾ ਯਤਨ ਕਰਦੀ ਹੈ ਅਤੇ ਆਪਣੇ ਮਾਪਿਆਂ ਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ | ਹੇਠ ਲਿਖੀਆਂ ਗੱਲਾਂ ਲੜਕੀਆਂ ਨੂੰ ਚੰਗਾ ਜੀਵਨ ਦਿਵਾਉਣ ਵਿਚ ਸਹਾਈ ਹੋ ਸਕਦੀਆਂ ਹਨ : (1) ਲੜਕੀਆਂ ਨੂੰ ਪਹਿਲੀ ਗੱਲ ਤਾਂ ਇਹ ਕਿ ਘਰਦਿਆਂ ਦੀ ਮਰਜ਼ੀ ਅਤੇ ਆਪਣੀ ਮਰਜ਼ੀ ਦੇ ਅਨੁਸਾਰ ਹੀ ਵਿਆਹ ਕਰਾਉਣਾ ਚਾਹੀਦਾ ਹੈ | (2) ਸਾਡੇ ਮੁਲਕ ਵਿਚ ਹੁਣ ਸਖਤ ਤੋਂ ਸਖਤ ਕਾਨੂੰਨ ਮੌਜੂਦ ਹਨ, ਜਿਨ੍ਹਾਂ ਤਹਿਤ ਇਕ ਔਰਤ ਨਾਲ ਕਿਸੇ ਕਿਸਮ ਦਾ ਜਬਰ-ਜਨਾਹ ਕਰਨ ਵਾਲੇ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ | (3) ਲੜਕੀਆਂ ਨੂੰ ਖੁਦ ਆਪਣੀ ਜ਼ਿੰਦਗੀ ਵਿਚ ਨਿਡਰ ਹੋ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | (4) ਬਹੁਤ ਸਾਰੇ ਲੋਕ ਇਸ ਕਰਕੇ ਕੁੜੀਆਂ ਨੂੰ ਕੁੱਖਾਂ ਵਿਚ ਹੀ ਮਾਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਮੰੁਡਾ ਚਾਹੀਦਾ ਹੈ | ਸਾਨੂੰ ਇਹੋ ਜਿਹੀ ਸੋਚ ਨੂੰ ਬਦਲਣ ਲਈ ਵੱਧ ਤੋਂ ਵੱਧ ਕਦਮ ਭਾਵ ਉਪਰਾਲੇ ਕਰਨੇ ਚਾਹੀਦੇ ਹਨ | (5) ਇਹੋ ਜਿਹੇ ਮੁਜਰਮਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ | ਅਸੀਂ ਸਾਰੇ ਰਲ-ਮਿਲ ਕੇ ਕਦਮ ਉਠਾਵਾਂਗੇ ਤਾਂ ਹੀ ਮੰੁਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਬਰਾਬਰ ਹੋਵੇਗੀ |

-ਨੇਹਾ ਜੱਸਲ,
ਗੁਰੂ ਨਾਨਕ ਨਗਰ, ਟਾਂਡਾ (ਹੁਸ਼ਿਆਰਪੁਰ) |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX