ਤਾਜਾ ਖ਼ਬਰਾਂ


ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  42 minutes ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 1 hour ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 1 hour ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  about 2 hours ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  about 2 hours ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  about 2 hours ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  about 3 hours ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  about 3 hours ago
ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)- ਪਿੰਡ ਅੱਚਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਯਾਦਵਿੰਦਰ ਸਿੰਘ ਦੇ ਨਾਲ ਅੱਜ 50 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਉਕਤ ਪਰਿਵਾਰਾਂ ਨੇ ਬਲਵਿੰਦਰ ਬਿੱਟੂ ਢੀਗੀਂ...
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  about 3 hours ago
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਦਸਮੇਸ਼ ਵਿੱਦਿਅਕ ਤੇ ਸਿਹਤ ਸੰਸਥਾਵਾਂ ਦੇ ਬਾਨੀ ਕਰਨੈਲ ਸਿੰਘ ਡੋਡ ਦਾ ਅੱਜ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ...
ਹੋਰ ਖ਼ਬਰਾਂ..

ਸਾਡੀ ਸਿਹਤ

ਲਾਇਲਾਜ ਰੋਗਾਂ ਦਾ ਇਲਾਜ ਲਸਣ ਨਾਲ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
• ਮੋਟਾਪਾ-ਮੋਟਾਪਾ ਘੱਟ ਕਰਨ ਲਈ ਹਰ ਰੋਜ਼ ਲਸਣ ਵਾਲਾ ਜੈਮ ਜਾਂ ਮਠਿਆਈ ਖਾਣ ਦੇ ਨਾਲ ਖਾਣ-ਪੀਣ ਦਾ ਪ੍ਰਹੇਜ਼ ਵੀ ਬੜਾ ਜ਼ਰੂਰੀ ਹੈ | ਥੋੜ੍ਹਾ ਖਾਓ ਅਤੇ ਘੱਟ ਸੌਵੋਂ |
• ਦਰਦਾਂ-ਜੋੜਾਂ ਦੀਆਂ ਦਰਦਾਂ, ਦਰਦ ਰੀਹ ਅਤੇ ਲੱਕ ਪੀੜ |
• ਮਾਨਸਿਕ ਤਣਾਓ ਅਤੇ ਉਨੀਂਦਰਾ-ਅੱਜ ਬਹੁਤ ਲੋਕ ਮਾਨਸਿਕ ਤਣਾਓ ਵਿਚ ਹਨ, ਕਈਆਂ ਨੂੰ ਨੀਂਦ ਬੜੀ ਘੱਟ ਆਉਂਦੀ ਹੈ | ਹਰ ਰੋਜ਼ ਲਸਣ ਦੀ ਮਠਿਆਈ ਖਾਣ ਨਾਲ 4-5 ਮਹੀਨਿਆਂ ਵਿਚ ਰੋਗੀ ਠੀਕ ਹੋ ਜਾਂਦਾ ਹੈ | ਰੋਗੀ ਨੂੰ ਹਰ ਰੋਜ਼ ਇਕ ਦਿਨ ਵਿਚ 2-3 ਵਾਰੀ ਸੌਾਫ ਦੀ ਚਾਹ ਬਣਾ ਕੇ ਵੀ ਪੀਣੀ ਚਾਹੀਦੀ ਹੈ | ਇਸ ਚਾਹ ਵਿਚ ਦੁੱਧ ਦੀ ਥਾਂ ਥੋੜ੍ਹਾ ਨਿੰਬੂ ਨਿਚੋੜ ਕੇ ਸੇਵਨ ਕਰੋ |
• ਅਰੋਗ ਅਤੇ ਲੰਮੀ ਉਮਰ-ਇਸ ਮਠਿਆਈ ਦਾ ਹਰ ਰੋਜ਼ ਇਕ ਚਮਚ ਖਾਣ ਨਾਲ ਅਰੋਗ ਅਤੇ ਲੰਮੀ ਉਮਰ ਭੋਗੀ ਜਾ ਸਕਦੀ ਹੈ, ਕਿਸੇ ਉਮਰ ਵਿਚ ਵੀ ਖਾਣੀ ਸ਼ੁਰੂ ਕਰੋ ਅਤੇ ਸਾਰੀ ਉਮਰ ਖਾਈ ਜਾਓ |
3. ਪ੍ਰਹੇਜ਼ : ਜ਼ਰੂਰੀ ਨਹੀਂ ਕਿ ਜਿਸ ਸਮੇਂ ਰੋਗ ਲੱਗ ਜਾਵੇ, ਉਸ ਸਮੇਂ ਹੀ ਖਾਣ-ਪੀਣ ਦਾ ਪ੍ਰਹੇਜ਼ ਕੀਤਾ ਜਾਵੇ | ਪ੍ਰਹੇਜ਼ ਤਾਂ ਸਾਰੀ ਉਮਰ ਹੀ ਕਰਨਾ ਚਾਹੀਦਾ ਹੈ | ਇਲਾਜ ਨਾਲੋਂ ਪ੍ਰਹੇਜ਼ ਚੰਗਾ ਹੈ | ਪ੍ਰਹੇਜ਼ ਕਿਸੇ ਲਈ ਨਹੀਂ, ਆਪਣੇ ਲਈ ਹੀ ਕਰਨਾ ਹੈ | ਪ੍ਰਹੇਜ਼ ਨਾਲ ਖਾਧੀ ਰੋਟੀ ਸਸਤੀ ਵੀ ਹੈ ਅਤੇ ਸਿਹਤ ਲਈ ਲਾਭਦਾਇਕ ਵੀ | ਇਲਾਜ ਕਰਦੇ ਸਮੇਂ ਅਤੇ ਰਾਜ਼ੀ ਹੋ ਕੇ ਵੀ ਨਿਮਨਲਿਖਤ ਪ੍ਰਹੇਜ਼ ਬੜੇ ਹੀ ਜ਼ਰੂਰੀ ਹਨ-
• ਮਿਰਚ ਮਸਾਲਾ-ਦਾਲ, ਸਬਜ਼ੀ ਬਹੁਤੀ ਕਰਾਰੀ ਨਾ ਬਣਾਓ | ਲੂਣ, ਮਿਰਚ ਅਤੇ ਮਸਾਲਾ ਘੱਟ ਪਾਓ |
• ਸ਼ਰਾਬ ਅਤੇ ਹਰ ਪ੍ਰਕਾਰ ਦੇ ਨਸ਼ੇ-ਨਸ਼ੇ ਕਿਸੇ ਰੋਗ ਦਾ ਇਲਾਜ ਨਹੀਂ ਹਨ | ਘਰ ਦਾ ਉਜਾੜਾ, ਸਿਹਤ ਦੀ ਬਰਬਾਦੀ ਅਤੇ ਮੌਤ ਨੂੰ ਸੱਦਾ ਹਨ | ਸ਼ਰਾਬ ਦੀ ਹਰ ਬੋਤਲ ਉੱਤੇ 'ਸਿਹਤ ਲਈ ਹਾਨੀਕਾਰਕ ਹੈ' ਲਿਖਿਆ ਹੋਇਆ ਹੈ | ਠੰਢੇ-ਮਿੱਠੇ ਬੜੇ ਸਸਤੇ ਹਨ | ਕਿਸੇ ਉੱਤੇ ਕੋਈ ਚਿਤਾਵਨੀ ਨਹੀਂ ਲਿਖੀ | ਬਾਕੀ ਨਸ਼ਿਆਂ ਦੀ ਵਿਕਰੀ ਉੱਤੇ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ |
• ਮਾਸ, ਮੱਛੀ ਅਤੇ ਅੰਡੇ-ਕੁਦਰਤ ਨੇ ਮਨੁੱਖ ਜਾਤੀ ਨੂੰ ਸ਼ਾਕਾਹਾਰੀ ਬਣਾਇਆ ਹੈ | ਮਾਸ, ਮੱਛੀ ਅਤੇ ਆਂਡੇ ਸਾਡਾ ਭੋਜਨ ਹੀ ਨਹੀਂ ਹਨ | ਮਾਸ ਖਾਣ ਵਾਲਾ ਵਿਅਕਤੀ ਚੌਕੜੀ ਮਾਰ ਕੇ ਲੰਮੇ ਸਮੇਂ ਤੱਕ ਨਹੀਂ ਬੈਠ ਸਕਦਾ, ਆਸਰਾ ਭਾਲੇਗਾ | ਮਾਸ ਖਾਣ ਵਾਲੇ ਦੇ ਪੇਟ ਵਿਚ ਪੱਕੀ ਦਰਦ ਰਹਿੰਦੀ ਹੈ | ਆਪਣੀ ਮੁੱਠੀ ਬੰਦ ਕਰਕੇ ਆਪਣਾ ਅੰਗੂਠਾ ਆਪਣੀ ਧੁੰਨੀ ਉੱਪਰ ਮਾਰ ਕੇ ਦੇਖ ਸਕਦੇ ਹੋ | ਮਾਸ, ਮੱਛੀ ਕੁੱਤੇ-ਬਿੱਲਿਆਂ ਦਾ ਭੋਜਨ ਹੈ, ਆਦਮੀ ਦਾ ਨਹੀਂ | ਮਾਸ ਖਾਂਦੇ ਹੋ ਤਾਂ ਛੱਡ ਦਿਓ, ਜੀਵਨ ਹੀ ਬਦਲ ਜਾਵੇਗਾ | ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਮਾਸ ਅਤੇ ਨਸ਼ਿਆਂ ਦੇ ਬਰਖਿਲਾਫ 200 ਸ਼ਬਦ (ਸਲੋਕ) ਹਨ ਪਰ ਮਾਸ ਖਾਣ ਵਾਲੇ ਇਨ੍ਹਾਂ ਦਾ ਅਰਥ ਉਲਟਾ ਕਰਦੇ ਹਨ |
• ਚਾਹ-ਚਾਹ ਭਾਵੇਂ ਸਾਡਾ ਭੋਜਨ ਨਹੀਂ ਹੈ ਪਰ ਸਾਡੇ ਭੋਜਨ ਦਾ ਇਕ ਅੰਗ ਬਣ ਗਈ ਹੈ | ਤੰਬਾਕੂ ਵਿਚ ਨਿਕੋਟੀਨ ਨਾਮੀ ਜ਼ਹਿਰ ਹੈ ਅਤੇ ਚਾਹ ਵਿਚ ਵੀ ਨਿਕੋਟੀਨ ਹੈ | ਜੇਕਰ ਨਿਕੋਟੀਨ ਵਾਲਾ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਤਾਂ ਨਿਕੋਟੀਨ ਵਾਲੀ ਚਾਹ ਸਿਹਤ ਲਈ ਕਿਸ ਤਰ੍ਹਾਂ ਵਰਦਾਨ ਹੋ ਸਕਦੀ ਹੈ? ਜਿੰਨੇ ਵੀ ਲਾ-ਇਲਾਜ ਰੋਗ (ਸ਼ੂਗਰ, ਦਿਲ ਦੇ ਰੋਗ, ਜੋੜਾਂ ਦੀਆਂ ਦਰਦਾਂ, ਮਾਨਸਿਕ ਤਣਾਅ ਅਤੇ ਉਨੀਂਦਰਾ ਆਦਿ) ਚਾਹ ਦੀ ਹੀ ਦੇਣ ਹਨ | ਅੱਜ ਸਾਰੀ ਦੁਨੀਆ ਵਿਚ 41 ਲੱਖ, 8 ਤੋਂ 14 ਸਾਲ ਉਮਰ ਦੇ ਬੱਚੇ ਸ਼ੂਗਰ ਦੇ ਰੋਗੀ ਹਨ | ਇਨ੍ਹਾਂ ਦੀਆਂ ਮਾਵਾਂ ਬਚਪਨ ਤੋਂ ਹੀ ਇਨ੍ਹਾਂ ਬੱਚਿਆਂ ਨੂੰ ਚਾਹ ਪਿਆਉਂਦੀਆਂ ਹਨ | ਇਕਦਮ ਚਾਹ ਪੀਣੀ ਛੱਡਣ ਨਾਲ 6-7 ਦਿਨ ਸਿਰ ਪੀੜ ਹੁੰਦੀ ਹੈ | ਇਸ ਕਰਕੇ ਹੌਲੀ-ਹੌਲੀ ਘੱਟ ਕਰਕੇ ਚਾਹ ਛੱਡ ਦਿਓ | ਚਾਹ ਦਾ ਬਦਲ ਦੇਸੀ ਚਾਹ ਹੈ |
ਉੱਪਰ ਲਿਖੇ ਖਾਣ-ਪੀਣ ਦੇ ਪ੍ਰਹੇਜ਼ ਹਰ ਇਕ ਨੂੰ ਕਰਨੇ ਚਾਹੀਦੇ ਹਨ ਪਰ ਕੁਝ ਇਕ ਰੋਗਾਂ ਦੇ ਪ੍ਰਹੇਜ਼ ਰੋਗੀਆਂ ਲਈ ਬੜੇ ਜ਼ਰੂਰੀ ਹਨ |
• ਸਵਾਸ ਰੋਗ-ਠੰਢੇ ਪਾਣੀ, ਨਿੰਬੂ ਪਾਣੀ, ਖੱਟੇ ਫਲ, ਖੱਟੇ ਅਚਾਰ ਅਤੇ ਦਹੀਂ ਆਦਿ ਸੇਵਨ ਨਹੀਂ ਕਰਨੇ ਚਾਹੀਦੇ |
• ਸ਼ੂਗਰ-ਮਿੱਠੀਆਂ ਮਠਿਆਈਆਂ, ਮਿੱਠੇ ਫਲ ਸੇਵਨ ਨਹੀਂ ਕਰਨੇ ਚਾਹੀਦੇ | ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਅਤੇ ਕਰੇਲਿਆਂ ਦੀ ਸਬਜ਼ੀ ਖਾਣੀ ਚਾਹੀਦੀ ਹੈ | ਛੋਲੇ, ਮਸਰ ਅਤੇ ਮੰੂਗੀ ਦੀ ਦਾਲ ਖਾਣੀ ਚਾਹੀਦੀ ਹੈ |
• ਦਿਲ ਦੇ ਰੋਗ-ਦੁੱਧ, ਘਿਓ ਅਤੇ ਮੱਖਣ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ | (ਸਮਾਪਤ)
-ਨਿਰਮਲ ਸਿੰਘ ਕਾਹਲੋਂ,
ਪਿੰਡ ਹਯਾਤ ਨਗਰ
(ਗੁਰਦਾਸਪੁਰ) |


ਖ਼ਬਰ ਸ਼ੇਅਰ ਕਰੋ

ਗਜ਼ਬ ਹੈ ਗਾਜਰ

ਸਿਹਤ ਲਈ ਗਾਜਰ ਹਰ ਦਿ੍ਸ਼ਟੀ ਤੋਂ ਬਹੁਤ ਲਾਭਦਾਇਕ ਹੁੰਦੀ ਹੈ | ਵੈਸੇ ਤਾਂ ਜ਼ਿਆਦਾਤਰ ਥਾਵਾਂ 'ਤੇ ਲਾਲ ਗਾਜਰ ਮਿਲਦੀ ਹੈ ਪਰ ਇਸ ਦੇ ਇਲਾਵਾ ਕਾਲੀ, ਹਲਕੇ ਪੀਲੇ ਰੰਗ ਦੀ ਗਾਜਰ ਵੀ ਹੁੰਦੀ ਹੈ | ਕਾਲੀ ਗਾਜਰ ਲਾਲ ਦੇ ਮੁਕਾਬਲੇ ਗੁਣਕਾਰੀ ਤੇ ਫਾਇਦੇਮੰਦ ਹੁੰਦੀ ਹੈ | ਇਸ ਦੇ ਰਸ ਦਾ ਸੇਵਨ ਸਰੀਰ ਨੂੰ ਗਰਮੀ ਪਹੁੰਚਾਉਂਦਾ ਹੈ |
ਗਾਜਰ ਦਾ ਰਸ ਵਾਤਨਾਸ਼ਕ ਹੈ | ਇਸ ਦੇ ਰਸ ਵਿਚ ਸ਼ੱਕਰ ਭੁੰਨਿਆ ਜ਼ੀਰਾ ਅਤੇ ਕਾਲਾ ਨਮਕ ਮਿਲਾ ਕੇ ਪੀਣ ਨਾਲ ਇਹ ਦੋਸ਼ ਦੂਰ ਹੋ ਜਾਂਦੇ ਹਨ | ਗਾਜਰ ਦੇ ਰਸ ਵਿਚ ਵਿਟਾਮਿਨ 'ਏ', 'ਬੀ', 'ਸੀ' ਅਤੇ 'ਕੇ' ਕਾਫੀ ਮਾਤਰਾ ਵਿਚ ਹੋਣ ਨਾਲ ਇਹ ਖੂਨ ਵਧਾਉਂਦਾ ਵੀ ਹੈ |
ਗਾਜਰ ਵਿਚ ਵਿਟਾਮਿਨ 'ਏ' ਬਹੁਤ ਜ਼ਿਆਦਾ ਹੋਣ ਕਾਰਨ ਇਸ ਨੂੰ ਖਾਣ ਨਾਲ ਰਤੌਾਧੀ ਨਾਂਅ ਦੇ ਨੇਤਰ ਰੋਗ ਤੋਂ ਬਚਾਅ ਹੁੰਦਾ ਹੈ | ਗਾਜਰ ਵਿਚ ਅਹਿਮ ਖਣਿਜ, ਪੋਟਾਸ਼ੀਅਮ ਹੋਣ ਦੇ ਨਾਲ-ਨਾਲ ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਲੋਹਾ ਹੁੰਦਾ ਹੈ |
ਗਾਜਰ ਅੰਤੜੀਆਂ ਦੀ ਸੜਨ ਅਤੇ ਗੰਦਗੀ ਨੂੰ ਦੂਰ ਕਰਦੀ ਹੈ | ਇਸ ਤੋਂ ਇਲਾਵਾ ਅਤਿਸਾਰ ਆਦਿ ਵਿਚ ਇਹ ਕਾਫੀ ਫਾਇਦੇਮੰਦ ਹੈ | ਮੂਤਰ ਵਿਕਾਰਾਂ ਦੇ ਰੋਗਾਂ ਵਿਚ ਗਾਜਰ ਕਾਫੀ ਲਾਭਦਾਇਕ ਹੈ | ਗੁਰਦਿਆਂ ਵਿਚ ਪੱਥਰੀ ਦੇ ਨਿਰਮਾਣ ਨੂੰ ਵੀ ਗਾਜਰ ਰੋਕਦੀ ਹੈ | ਅੱਖ ਅਤੇ ਕੰਨ ਦੇ ਰੋਗਾਂ ਵਿਚ ਵੀ ਗਾਜਰ ਕਾਫੀ ਲਾਭਦਾਇਕ ਹੁੰਦੀ ਹੈ | ਕੰਨ ਦੇ ਅੰਦਰ ਦਰਦ ਹੋਣ 'ਤੇ ਗਾਜਰ ਦਾ ਰਸ ਕੋਸਾ ਕਰਕੇ ਪਾਉਣ ਨਾਲ ਰਾਹਤ ਮਿਲਦੀ ਹੈ | ਨੇਤਰ ਵਿਕਾਰਾਂ ਵਿਚ ਵੀ ਇਹ ਲਾਭਦਾਇਕ ਹੈ, ਕਿਉਂਕਿ ਵਿਟਾਮਿਨ 'ਏ' ਦੀ ਇਸ ਵਿਚ ਬਹੁਲਤਾ ਹੁੰਦੀ ਹੈ | ਗਾਜਰ ਦੇ ਨਿਯਮਤ ਸੇਵਨ ਨਾਲ ਕਈ ਚਮੜੀ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ | ਚਿਹਰੇ ਦੇ ਮੁਹਾਸੇ ਨਸ਼ਟ ਹੁੰਦੇ ਹਨ ਅਤੇ ਚਿਹਰੇ 'ਤੇ ਲਾਲੀ ਆਉਂਦੀ ਹੈ |
ਵਾਲ ਝੜਨ ਦੀ ਸ਼ਿਕਾਇਤ ਹੋਣ 'ਤੇ ਗਾਜਰ ਨੂੰ ਮਸਲ ਕੇ ਵਾਲਾਂ ਦੀ ਚਮੜੀ 'ਤੇ ਰਗੜ ਕੇ ਇਸ਼ਨਾਨ ਕਰਨ ਨਾਲ 15 ਦਿਨਾਂ ਵਿਚ ਵਾਲ ਝੜਨੇ ਬੰਦ ਹੋ ਜਾਂਦੇ ਹਨ | ਗਾਜਰ ਦਾ ਰਸ ਨਿਯਮਤ ਲੈਣ ਨਾਲ ਪੇਟ, ਮੂਤਰ ਰੋਗਾਂ ਵਿਚ ਵੀ ਲਾਭ ਹੁੰਦਾ ਹੈ | ਪੱਥਰ ਵਰਗੇ ਜਟਿਲ ਰੋਗ ਵੀ ਦੂਰ ਹੁੰਦੇ ਹਨ | ਪਿਸ਼ਾਬ ਸਾਫ ਹੁੰਦਾ ਹੈ |
ਵੀਰਜਵਰਧਕ ਹੋਣ ਨਾਲ ਵੀ ਗਾਜਰ ਨੂੰ ਬਹੁਤ ਉਪਯੋਗੀ ਮੰਨਿਆ ਗਿਆ ਹੈ | ਵਿਗਿਆਨੀਆਂ ਦੇ ਅਨੁਸਾਰ ਗਾਜਰ ਪੁਰਸ਼ਾਂ ਦੀ ਤਾਕਤ ਵਧਾਉਂਦੀ ਹੈ | ਗਾਜਰ ਦੇ ਰਸ ਨਾਲ ਪਾਲਕ ਦਾ ਰਸ ਮਿਲਾ ਕੇ ਪੀਣ ਨਾਲ ਸਾਹ 'ਚੋਂ ਦੁਰਗੰਧ ਦੂਰ ਹੁੰਦੀ ਹੈ ਅਤੇ ਸਿਰਦਰਦ, ਦਾਦ, ਦਮਾ, ਬੁਖਾਰ ਵਿਚ ਇਹ ਲਾਭਦਾਇਕ ਹੈ |
-ਮਨੋਜ ਕੁਮਾਰ

ਨਸ਼ਿਆਂ ਤੋਂ ਛੁਟਕਾਰੇ ਲਈ ਹੋਮਿਓਪੈਥਿਕ ਇਲਾਜ ਵਰਦਾਨ

ਦੇਖਣ ਵਿਚ ਆਉਂਦਾ ਹੈ ਕਿ ਅੱਜ ਦੇ ਯੁੱਗ ਵਿਚ ਨੌਜਵਾਨ ਲੜਕੇ-ਲੜਕੀਆਂ ਵਿਚ ਨਸ਼ਾ ਕਰਨ ਦੀ ਮਾੜੀ ਪ੍ਰਵਿਰਤੀ ਦਿਨ-ਬਦਿਨ ਵਧਦੀ ਜਾ ਰਹੀ ਹੈ | ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ, ਕਿਸੇ ਵੀ ਕਾਰਨ ਹੋਵੇ, ਦੇਸ਼, ਧਨ ਅਤੇ ਸਮਾਜ ਦੇ ਵਿਨਾਸ਼ ਦਾ ਸਭ ਤੋਂ ਵੱਡਾ ਕਾਰਨ ਬਣ ਸਕਦਾ ਹੈ | ਨਸ਼ਾ ਕਰਨ ਵਾਲਾ ਵਿਅਕਤੀ ਇਸ ਸੋਚ ਵਿਚ ਰਹਿੰਦਾ ਹੈ ਕਿ ਉਹ ਜਦੋਂ ਮਰਜ਼ੀ ਨਸ਼ਾ ਛੱਡ ਦੇਵੇਗਾ ਪਰ ਜ਼ਿਆਦਾਤਰ ਇਹ ਭੁਲੇਖਾ ਹੀ ਸਾਬਤ ਹੁੰਦਾ ਹੈ |
ਨਸ਼ੇ ਦੀ ਮਾਤਰਾ ਘਟ-ਵਧ ਸਕਦੀ ਹੈ ਜਾਂ ਨਸ਼ੇ ਵਿਚ ਤਬਦੀਲੀ ਹੋ ਸਕਦੀ ਹੈ, ਜਿਵੇਂ ਕਿ ਹੈਰੋਇਨ, ਟੀਕੇ, ਸ਼ੀਸ਼ੀਆਂ, ਸ਼ਰਾਬ, ਕੈਪਸੂਲ, ਗੋਲੀਆਂ, ਸਿਹਾਈ ਆਦਿ | ਨਸ਼ਿਆਂ ਦਾ ਸੇਵਨ ਕਰਨ ਵਾਲਾ ਵਿਅਕਤੀ ਇਕ ਨਸ਼ਾ ਨਾ ਮਿਲਣ 'ਤੇ ਦੂਜਾ ਨਸ਼ਾ ਕਰ ਲੈਂਦਾ ਹੈ ਪਰ ਉਸ ਨੂੰ ਨਸ਼ਾ ਛੱਡਣ ਦਾ ਖਿਆਲ ਵੀ ਉਸ ਨੂੰ ਝੰਜੋੜ ਦਿੰਦਾ ਹੈ | ਹੋਮਿਓਪੈਥਿਕ ਇਲਾਜ ਇਕ ਅਜਿਹਾ ਇਲਾਜ ਹੈ, ਜਿਸ ਰਾਹੀਂ ਨਸ਼ਾ ਛੁਡਾਇਆ ਜਾ ਸਕਦਾ ਹੈ | ਹੋਮਿਓਪੈਥਿਕ ਇਲਾਜ ਜ਼ਰੀਏ ਮਰੀਜ਼ ਨੂੰ ਨਸ਼ਾ ਛੁਡਾਊ ਕੇਂਦਰ ਜਾਂ ਹਸਪਤਾਲ ਵਿਚ ਦਾਖਲ ਹੋਣ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਮਹਿੰਗੇ ਟੈਸਟਾਂ ਦੀ ਲੋੜ ਪੈਂਦੀ ਹੈ |
ਹੋਮਿਓਪੈਥਿਕ ਦਵਾਈਆਂ ਦਾ ਆਪਣਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਜਦੋਂ ਕਿ ਇਹ ਦਵਾਈਆਂ ਨਸ਼ੇ ਦੇ ਸਾਈਡ ਇਫੈਕਟ ਦੂਰ ਕਰਦੀਆਂ ਹਨ | ਹੋਮਿਓਪੈਥਿਕ ਇਲਾਜ ਸਸਤਾ ਅਤੇ ਟਿਕਾਊ ਹੁੰਦਾ ਹੈ | ਇਥੇ ਇਹ ਲਿਖਣ ਵਿਚ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਹੋਮਿਓਪੈਥਿਕ ਦਵਾਈਆਂ ਪੱਕੀਆਂ ਨਹੀਂ ਲਗਦੀਆਂ | ਹੋਮਿਓਪੈਥਿਕ ਦਵਾਈਆਂ ਨਾਲ ਨਸ਼ਾ ਛੁਡਾਉਣ ਦੇ ਨਾਲ-ਨਾਲ ਸਰੀਰਕ, ਦਿਮਾਗੀ ਅਤੇ ਅੰਦਰੂਨੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ | ਬਸ਼ਰਤੇ ਕਿ ਮਰੀਜ਼ ਇਲਾਜ ਦਾ ਚਾਹਵਾਨ ਹੋਵੇ | ਡਾਕਟਰ ਨੂੰ ਮਰੀਜ਼ ਸਬੰਧੀ ਪੂਰੀ ਜਾਣਕਾਰੀ ਹੋਵੇ ਕਿ ਮਰੀਜ਼ ਕਿਹੜਾ-ਕਿਹੜਾ ਨਸ਼ਾ ਕਿੰਨੀ ਦੇਰ ਤੋਂ ਅਤੇ ਕਿਉਂ ਕਰ ਰਿਹਾ ਹੈ |
-ਡਾ: ਦਿਲਬਾਗ ਕਲੀਨਿਕ,
ਰਾਮ ਬਾਗ, ਅੰਮਿ੍ਤਸਰ |

ਕੈਂਸਰ ਦਾ ਇਲਾਜ ਸਮੇਂ ਸਿਰ ਕਰਵਾਉਣ ਵਿਚ ਹੀ ਭਲਾ

ਮੇਰੇ ਮਨ ਮਸਤਕ ਅੱਗੇ ਉਹ ਮਾਸੂਮ ਚਿਹਰਾ ਅੱਜ ਵੀ ਆ ਰਿਹਾ ਹੈ, ਜਦ ਮੈਂ ਆਪਣੇ ਹਸਪਤਾਲ ਬੈਠਾ ਮਰੀਜ਼ ਵੇਖ ਰਿਹਾ ਸਾਂ ਅਤੇ ਇਕ ਪਤੀ-ਪਤਨੀ ਮੇਰੇ ਕਮਰੇ ਵਿਚ ਆਏ | ਉਨ੍ਹਾਂ ਦੇ ਨਾਲ ਆਏ ਉਨ੍ਹਾਂ ਦੇ 12 ਕੁ ਵਰਿ੍ਹਆਂ ਦੇ ਪੁੱਤਰ ਨੇ ਮੈਨੂੰ ਤੇਜ਼ੀ ਨਾਲ ਸਵਾਲ ਕੀਤਾ, 'ਅੰਕਲ, ਮੈਂ ਬਚ ਜਾਵਾਂਗਾ?' ਮੈਂ ਉਸ ਬੱਚੇ ਨੂੰ ਆਪਣੀਆਂ ਬਾਂਹਾਂ ਵਿਚ ਲੈ ਕੇ ਪਿਆਰ ਦਿੱਤਾ ਅਤੇ ਉਸ ਦੇ ਮਾਤਾ-ਪਿਤਾ ਤੋਂ ਸਾਰੀ ਰਿਪੋਰਟ ਹਾਸਲ ਕੀਤੀ | ਉਹ ਬੱਚਾ ਕੈਂਸਰ ਤੋਂ ਪੀੜਤ ਸੀ ਅਤੇ ਉਸ ਦੇ ਮਾਪਿਆਂ ਨੂੰ ਪਹਿਲੀ ਸਟੇਜ ਉੱਤੇ ਹੀ ਇਸ ਰੋਗ ਦਾ ਪਤਾ ਚੱਲ ਚੁੱਕਾ ਸੀ | ਮੈਂ ਬੱਚੇ ਅਤੇ ਉਸ ਦੇ ਮਾਪਿਆਂ ਨੂੰ ਹੌਸਲਾ ਦਿੱਤਾ ਕਿ ਉਹ ਸਮੇਂ ਸਿਰ ਪਹੁੰਚ ਗਏ ਹਨ, ਇਸ ਲਈ ਘਬਰਾਉਣ ਦੀ ਲੋੜ ਨਹੀਂ | ਬੱਚੇ ਨੇ ਫਿਰ ਕਿਹਾ ਕਿ ਉਹ ਡਾਕਟਰ ਬਣਨਾ ਚਾਹੁੰਦਾ ਹੈ, ਇਸ ਲਈ ਉਸ ਦਾ ਬਚਣਾ ਜ਼ਰੂਰੀ ਹੈ | ਮੈਂ ਵੇਖਿਆ ਕਿ ਉਸ ਦੇ ਮਾਤਾ-ਪਿਤਾ ਮੇਰੇ ਪਾਸ ਪਹੁੰਚ ਕੇ ਪੂਰੇ ਹੌਸਲੇ ਵਿਚ ਸਨ ਪਰ ਬੱਚੇ ਦੀ ਮਾਨਸਿਕ ਹਾਲਤ ਡਾਵਾਂਡੋਲ ਹੋ ਚੁੱਕੀ ਸੀ | 8 ਕੁ ਦਿਨ ਮੈਂ ਉਸ ਬੱਚੇ ਨੂੰ ਆਪਣੇ ਪਾਸ ਰੱਖਿਆ ਅਤੇ ਰਿਪੋਰਟ ਕਰਵਾਈ ਤਾਂ ਪਤਾ ਲੱਗਿਆ ਕਿ ਬੱਚੇ ਦੀ ਹਾਲਤ ਵਿਚ ਸੁਧਾਰ ਸ਼ੁਰੂ ਹੋ ਚੁੱਕਾ ਹੈ | ਕੁਝ ਦਿਨ ਬਾਅਦ ਮੈਂ ਜਦ ਉਸ ਬੱਚੇ ਨੂੰ ਤੰਦਰੁਸਤੀ ਵੱਲ ਮੋੜ ਕੇ ਹਸਪਤਾਲ ਵਿਚੋਂ ਰੁਖ਼ਸਤ ਕੀਤਾ ਤਾਂ ਉਸ ਬੱਚੇ ਦੇ ਚਿਹਰੇ ਉੱਤੇ ਆਸ ਦੀ ਕਿਰਨ ਆ ਚੁੱਕੀ ਸੀ ਅਤੇ ਜਾਣ ਲੱਗਿਆਂ ਫਿਰ ਉਹੀ ਸ਼ਬਦ ਦੁਹਰਾਏ ਕਿ ਉਹ ਵੱਡਾ ਹੋ ਕੇ ਡਾਕਟਰ ਬਣੇਗਾ |
ਅਸਲ ਵਿਚ ਕੈਂਸਰ ਦਾ ਪਤਾ ਚਲਦਿਆਂ ਹੀ ਜੇਕਰ ਸਹੀ ਇਲਾਜ ਕਰਵਾਇਆ ਜਾਵੇ ਤਾਂ 90 ਫੀਸਦੀ ਮਰੀਜ਼ ਬਚ ਜਾਂਦੇ ਹਨ | ਦੂਸਰੀ ਸਟੇਜ ਦੇ ਮਰੀਜ਼ ਠੀਕ ਹੋਣ ਦੀ ਦਰ 80 ਫੀਸਦੀ ਹੈ ਅਤੇ ਤੀਸਰੀ ਸਟੇਜ ਉੱਤੇ ਪਹੁੰਚ ਕੇ ਇਹ ਦਰ ਘਟ ਕੇ 50 ਫੀਸਦੀ ਰਹਿ ਜਾਂਦੀ ਹੈ |
ਮੈਂ ਇਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੈਂਸਰ ਦਾ ਇਲਾਜ ਕੋਈ ਮਹਿੰਗਾ ਨਹੀਂ | 2006 ਵਿਚ ਮੈਂ ਪੰਜਾਬ ਦਾ ਪਹਿਲਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਤਾਂ ਮੇਰੇ ਪਾਸ ਸਵਾਲਾਂ ਦਾ ਢੇਰ ਲੱਗ ਗਿਆ ਕਿ ਅਜਿਹਾ ਕਿਵੇਂ ਸੰਭਵ ਹੋ ਸਕਿਆ ਹੈ?
ਦੇਸ਼ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਦੀ ਆਬਾਦੀ ਪਿੱਛੇ 80 ਬਣਦੀ ਹੈ, ਜਦਕਿ ਪੰਜਾਬ ਵਿਚ ਇਹ ਦਰ 90 ਹੋ ਗਈ ਹੈ | ਪੰਜਾਬ ਵਿਚ ਸਭ ਤੋਂ ਵੱਧ ਮਰੀਜ਼ ਮੁਕਤਸਰ ਜ਼ਿਲ੍ਹੇ ਵਿਚ ਹਨ | ਉਸ ਪਿੱਛੋਂ ਮਾਨਸਾ ਅਤੇ ਬਠਿੰਡਾ ਜ਼ਿਲਿ੍ਹਆਂ ਦਾ ਨੰਬਰ ਆਉਂਦਾ ਹੈ | ਇਸ ਦਾ ਇਕ ਕਾਰਨ ਮਾਲਵੇ ਵਿਚ ਜੀਰੀ ਅਤੇ ਕਪਾਹ ਦੀ ਪੈਦਾਵਾਰ ਸਮੇਂ ਵਰਤੀਆਂ ਜਾਂਦੀਆਂ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਬੇਲੋੜੀ ਵਰਤੋਂ ਵੀ ਹੈ | ਔਰਤਾਂ ਵਿਚ ਛਾਤੀਆਂ ਦਾ ਕੈਂਸਰ ਵੀ ਵਧ ਰਿਹਾ ਹੈ | ਇਸ ਦਾ ਮੁੱਖ ਕਾਰਨ ਮਾਵਾਂ ਵੱਲੋਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਨਾ ਦੇਣਾ ਹੈ | ਚੰਗੇਰੇ ਵਾਤਾਵਰਨ ਦੀ ਘਾਟ ਕਾਰਨ ਬਲੱਡ ਕੈਂਸਰ, ਬੋਨ ਕੈਂਸਰ, ਬ੍ਰੈਸਟ ਕੈਂਸਰ ਅਤੇ ਸਰੀਰ ਦੇ ਹੋਰ ਭਾਗਾਂ ਦਾ ਕੈਂਸਰ ਵਧ ਰਿਹਾ ਹੈ | ਕੈਂਸਰ ਦੀ ਰੋਕਥਾਮ ਲਈ ਆਮ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ |
-ਡਾ: ਦਵਿੰਦਰ ਸਿੰਘ ਸੰਧੂ,
ਐਮ. ਡੀ., ਡੀ. ਐਮ., ਸੰਧੂ ਕੈਂਸਰ ਸੈਂਟਰ, ਊਧਮ ਸਿੰਘ ਨਗਰ ਮਾਰਕੀਟ, ਸਿਵਲ ਲਾਇਨਜ਼, ਲੁਧਿਆਣਾ |

ਸਾਵਧਾਨ ਰਹੋ ਸਬਜ਼ੀਆਂ ਵਿਚ ਮੌਜੂਦ ਹਨ ਜ਼ਹਿਰ

ਉਂਝ ਤਾਂ ਫਲ ਅਤੇ ਸਬਜ਼ੀਆਂ ਸਿਹਤਮੰਦੀ ਲਈ ਜ਼ਿਆਦਾ ਲਾਭਕਾਰੀ ਹਨ ਪਰ ਜ਼ਿਆਦਾ ਫਸਲ ਉਪਜ ਲੈਣ ਦੇ ਲਾਲਚ ਵਿਚ ਕਿਸਾਨਾਂ ਵੱਲੋਂ ਰਸਾਇਣਕ ਖਾਦ ਦੀ ਵਰਤੋਂ, ਕੀਟਨਾਸ਼ਕਾਂ ਦਾ ਪ੍ਰਯੋਗ ਅਤੇ ਸਬਜ਼ੀਆਂ ਨੂੰ ਚਮਕਾਉਣ ਲਈ ਕੀਤੇ ਗਏ ਲੇਪ ਕਾਰਨ ਮਨੁੱਖ ਦੇ ਸਰੀਰ ਵਿਚ ਹਰ ਸਾਲ ਲਗਭਗ 100 ਮਿ. ਗ੍ਰਾ. ਜ਼ਹਿਰ ਪਹੁੰਚ ਜਾਂਦਾ ਹੈ ਜਿਸ ਨਾਲ ਅਨੇਕਾਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ | ਅਖੀਰ ਬਜ਼ਾਰ ਤੋਂ ਖਰੀਦੀ ਗਈ ਸਬਜ਼ੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਬਹੁਤ ਚੰਗੀ ਤਰ੍ਹਾਂ ਖੁੱਲ੍ਹੇ ਪਾਣੀ ਨਾਲ ਧੋਵੋ | ਜੇਕਰ ਸੰਭਵ ਹੋਵੇ ਅਤੇ ਜਗ੍ਹਾ ਉਪਲਬੱਧ ਹੋਵੇ ਤਾਂ ਆਪਣੇ ਘਰ ਵਿਚ ਹੀ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕਰੋ | ਘਰ ਦੀਆਂ ਉੱਗੀਆਂ ਸਬਜ਼ੀਆਂ ਨਾ ਕੇਵਲ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੋਣਗੀਆਂ ਬਲਕਿ ਸਵਾਦ ਵਿਚ ਵੀ ਚੰਗੀਆਂ ਹੋਣਗੀਆਂ |
-ਅਸ਼ੋਕ ਗੁਪਤਾ

ਸੁਡੌਲ ਸਰੀਰ ਲਈ ਕੁਝ ਖਾਸ ਕਸਰਤਾਂ

ਅੱਜ ਹਰੇਕ ਗ੍ਰਹਿਣੀ ਸੁੰਦਰ ਦਿਸਣ ਲਈ ਕਾਫੀ ਕੁਝ ਕਰਦੀ ਹੈ | ਕੁਝ ਆਪਣੇ ਘਰ ਵਿਚ ਹੀ ਰਹਿ ਕੇ ਆਪਣੇ ਸਰੀਰ ਨੂੰ ਸੁਡੌਲ ਤੇ ਸੁੰਦਰ ਬਣਾਉਣ ਲਈ ਘਰ ਦੇ ਕੰਮ-ਕਾਜ ਨੂੰ ਕਸਰਤ ਬਣਾਉਂਦੀਆਂ ਹਨ ਤੇ ਕੁਝ ਔਰਤਾਂ ਜਿਮ ਵਿਚ ਜਾ ਕੇ ਆਪਣੀ ਫਿਗਰ ਨੂੰ ਆਕਰਸ਼ਕ ਬਣਾਉਣ ਲਈ ਕਸਰਤ ਕਰਦੀਆਂ ਹਨ ਹਾਲਾਂਕਿ ਇਨ੍ਹਾਂ ਸਭ ਦੇ ਲਈ ਸਮੇਂ ਦੀ ਵੱਡੀ ਪਰੇਸ਼ਾਨੀ ਹੁੰਦੀ ਹੈ ਅਤੇ ਜਲਦੀ ਨਤੀਜਾ ਪਾਉਣਾ ਵੀ ਮੁਸ਼ਕਿਲ ਹੁੰਦਾ ਹੈ |
ਸਰੀਰ ਨੂੰ ਚੰਗਾ ਤੇ ਆਕਰਸ਼ਕ ਬਣਾਉਣ ਲਈ ਇਨ੍ਹਾਂ ਕਸਰਤਾਂ ਨੂੰ ਅਜ਼ਮਾ ਕੇ ਦੇਖੋ |
• ਕਮਰ ਤੇ ਪੇਟ ਨੂੰ ਸੁਡੌਲ ਬਣਾਉਣ ਲਈ ਸਿੱਧੇ ਲੇਟ ਜਾਓ | ਦੋਵਾਂ ਲੱਤਾਂ ਨੂੰ ਇਕਦਮ ਸਿੱਧਾ ਰੱਖੋ | ਗੋਢਿਆਂ ਨੂੰ ਪੇਟ ਵੱਲ ਅੰਦਰ ਮੋੜਦੇ ਹੋਏ ਦੋਵਾਂ ਹੱਥਾਂ ਨਾਲ ਫੜ ਲਵੋ | ਫਿਰ ਸਾਹ ਨੂੰ ਅੰਦਰ ਵੱਲ ਖਿੱਚ ਕੇ ਗਰਦਨ ਉੱਪਰ ਚੁੱਕੋ ਅਤੇ ਇਕ ਮਿੰਟ ਤੱਕ ਇਸੇ ਅਵਸਥਾ ਵਿਚ ਰਹੋ | ਸਾਹ ਛੱਡਦੇ ਹੋਏ ਗੋਡਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰੋ |
• ਗੋਡਿਆਂ ਅਤੇ ਜਾਂਘਾਂ ਲਈ ਕਸਰਤ ਕਰਦੇ ਹੋਏ ਦੋਵਾਂ ਪੈਰਾਂ ਨੂੰ ਕ੍ਰਾਸ ਦੇ ਆਕਾਰ ਵਿਚ ਕਰਕੇ ਬੈਠ ਜਾਓ | ਫਿਰ ਸਾਹ ਅੰਦਰ ਖਿੱਚਦੇ ਹੋਏ ਦੋਵਾਂ ਹੱਥਾਂ ਦੀਆਂ ਹਥੇਲੀਆਂ ਨੂੰ ਸਿਰ ਦੇ ਉੱਪਰ ਲੈ ਜਾਓ | ਹੌਲੀ-ਹੌਲੀ ਸਾਹ ਛੱਡਦੇ ਹੋਏ ਸੱਜੇ ਵੱਲ ਝੁਕੋ | ਦੁਬਾਰਾ ਸਾਹ ਛੱਡਦੇ ਹੋਏ ਆਮ ਅਵਸਥਾ ਵਿਚ ਆ ਜਾਓ | ਫਿਰ ਦੂਜੇ ਪਾਸੇ ਤੋਂ ਵੀ ਇਸੇ ਤਰ੍ਹਾਂ ਕਸਰਤ ਕਰੋ ਪਰ ਇਸ ਵਿਚ ਅੱਗੇ ਵੱਲ ਹੋਰ ਨਾ ਝੁਕੋ | ਇਸ ਨਾਲ ਜੰਮੀ ਹੋਈ ਚਰਬੀ ਘੱਟ ਹੋਵੇਗੀ |
• ਲੱਤਾਂ ਅਤੇ ਕਮਰ ਲਈ ਸੱਜੇ ਵੱਲ ਕਰਵਟ ਲੈ ਕੇ ਲੰਮੇ ਪੈ ਜਾਓ | ਸੱਜੇ ਹੱਥ ਨੂੰ ਸਿਰ ਦੇ ਉੱਪਰ ਇਸ ਤਰ੍ਹਾਂ ਨਾਲ ਰੱਖੋ ਕਿ ਕੋਹਣੀ ਫਰਸ਼ 'ਤੇ ਟਿਕੇ ਤੇ ਹਥੇਲੀ ਸਿਰ ਨੂੰ ਸਹਾਰਾ ਦੇਵੇ | ਖੱਬੇ ਹੱਥ ਨੂੰ ਫਰਸ਼ 'ਤੇ ਇਸ ਤਰ੍ਹਾਂ ਰੱਖੋ ਕਿ ਉਸ ਦੀਆਂ ਉਂਗਲੀਆਂ ਆਪਸ ਵਿਚ ਮਿਲੀਆਂ ਰਹਿਣ | ਹੱਥ ਢਿੱਲਾ ਰੱਖੋ | ਸੱਜੀ ਲੱਤ ਨੂੰ ਫਰਸ਼ 'ਤੇ ਟਿਕਾਓ ਅਤੇ ਖੱਬੀ ਲੱਤ ਨੂੰ ਜਿੰਨਾ ਚਾਹੋ ਉੱਪਰ ਲੈ ਜਾਓ | ਦੋਵਾਂ ਪੈਰਾਂ ਨੂੰ ਸਿੱਧਾ ਹੀ ਰੱਖੋ | ਖੱਬੀ ਲੱਤ ਨੂੰ ਛੇ ਸੱਤ ਵਾਰ ਉੱਪਰ-ਹੇਠਾਂ ਇਸੇ ਤਰ੍ਹਾਂ ਕਰਦੇ ਰਹੋ | ਫਿਰ ਦੂਜੀ ਲੱਤ ਨਾਲ ਇਹ ਕਸਰਤ ਦੋਹਰਾਓ |
• ਮਸਲਾਂ ਲਈ ਕਸਰਤ ਕਰਨ ਲਈ ਪਿੱਠ ਦੇ ਭਾਰ ਲੰਮੇ ਪੈ ਜਾਓ | ਗੋਡੇ ਮੋੜੋ ਅਤੇ ਸਿੱਧੇ ਕਰੋ | ਇਸ ਦੌਰਾਨ ਹੱਥਾਂ ਨੂੰ ਸਰੀਰ ਨਾਲ ਲਗਾਈ ਰੱਖੋ ਅਤੇ ਪੇਟ ਨੂੰ ਖਿੱਚ ਕੇ ਰੱਖੋ ਜਿਸ ਨਾਲ ਰੀੜ੍ਹ ਦੀ ਹੱਡੀ ਸਿੱਧੀ ਰਹੇ | ਫਿਰ ਪਿੱਠ ਦੇ ਉੱਪਰੀ ਹਿੱਸੇ ਅਤੇ ਹੱਥਾਂ ਨੂੰ ਜ਼ਮੀਨ ਨਾਲ ਲਗਾਈ ਰੱਖੋ ਅਤੇ ਧੜ ਦੇ ਹੇਠਲੇ ਹਿੱਸੇ ਨੂੰ ਹੌਲੀ-ਹੌਲੀ ਜ਼ਮੀਨ ਤੋਂ ਥੋੜ੍ਹਾ ਉੱਪਰ ਚੁੱਕਦੇ ਹੋਏ ਸਾਹ ਛੱਡੋ | ਫਿਰ ਸਾਹ ਲੈਂਦੇ ਹੋਏ ਪੁਰਾਣੀ ਅਵਸਥਾ ਵਿਚ ਆ ਜਾਓ |
ਇਨ੍ਹਾਂ ਕਸਰਤਾਂ ਨੂੰ ਥੋੜ੍ਹਾ-ਥੋੜ੍ਹਾ ਆਰਾਮ ਕਰਦੇ ਹੋਏ ਕਰੋ | ਕਸਰਤ ਹਮੇਸ਼ਾ ਸਵੇਰੇ ਜਾਂ ਸ਼ਾਮ ਸਮੇਂ ਹੀ ਕਰੋ | ਕਸਰਤ ਕਰਨ ਤੋਂ ਅੱਧਾ ਘੰਟਾ ਪਹਿਲਾਂ ਤੇ ਬਾਅਦ ਵਿਚ ਕੁਝ ਨਾ ਖਾਓ | ਕਸਰਤ ਕਰਦੇ ਹੋਏ ਜੇਕਰ ਕਿਸੇ ਵੀ ਭਾਗ ਵਿਚ ਦਰਦ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਕਸਰਤ ਬੰਦ ਕਰ ਦਿਉ | ਡਾਕਟਰ ਨਾਲ ਸਲਾਹ ਲੈ ਕੇ ਹੀ ਕਸਰਤ ਕਰੋ |
-ਸ਼ਿਖਾ ਚੌਧਰੀ

ਜ਼ਿਆਦਾ ਵਜ਼ਨ ਵਧਾਉਂਦਾ ਹੈ ਜੋੜਾਂ ਦਾ ਦਰਦ

ਜਿਨ੍ਹਾਂ ਲੋਕਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਜੋੜਾਂ ਦਾ ਦਰਦ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ | ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਸਾਬਕਾ ਹੱਡੀ ਰੋਗ ਸ਼ਲਿਆ ਚਿਕਿਤਸਕ ਡਾ. ਸੁਭਾਸ਼ ਸ਼ਲਿਆ ਅਨੁਸਾਰ ਜ਼ਿਆਦਾ ਵਜ਼ਨ ਹੋਣ ਕਾਰਨ ਗੋਡਿਆਂ, ਹੱਥਾਂ ਅਤੇ ਕੂਹਨੀਆਂ ਵਿਚ ਹੱਡੀ ਸੰਧੀਸ਼ੋਧ ਹੋਣ ਦਾ ਖ਼ਤਰਾ ਵਧ ਜਾਂਦਾ ਹੈ, ਅਖੀਰ ਮਾਹਿਰ ਅਨੁਸਾਰ ਉਮਰ ਵਧਦੇ ਸਮੇਂ ਵਜ਼ਨ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ | ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੋਵੇ ਤਾਂ ਕੁਦਰਤੀ ਤੇ ਕੱਚਾ ਭੋਜਨ ਜ਼ਿਆਦਾ ਖਾ ਕੇ ਹਲਕੀ ਨਿਯਮਤ ਕਸਰਤ ਕਰਕੇ ਆਪਣਾ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਜੋੜਾਂ ਦੇ ਦਰਦ ਤੋਂ ਬਚਿਆ ਜਾ ਸਕੇ |

ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ ਤ੍ਰਾਟਕ ਕਿਰਿਆ

ਯੋਗ ਵਿਚ 'ਸ਼ਟਕਰਮ' ਨਾਲ ਸਰੀਰ ਅਤੇ ਮਨ ਨੂੰ ਸ਼ੁੱਧ ਕੀਤਾ ਜਾਂਦਾ ਹੈ | ਸਰੀਰ ਨੂੰ ਸਾਫ਼-ਸੁੰਦਰ ਅਤੇ ਸਿਹਤਮੰਦ ਰੱਖਣ ਲਈ ਸ਼ਟਕਰਮ ਤੋਂ ਉੱਤਮ ਹੋਰ ਕੋਈ ਕਿਰਿਆ ਮੰਨੀ ਹੀ ਨਹੀਂ ਜਾਂਦੀ | ਉਨ੍ਹਾਂ 'ਸ਼ਟਕਰਮਾਂ ਵਿਚੋਂ ਇਕ ਕਿਰਿਆ 'ਤ੍ਰਾਟਕ' ਕਿਰਿਆ ਵੀ ਹੁੰਦੀ ਹੈ | ਤ੍ਰਾਟਕ ਦੇ ਮਾਧਿਅਮ ਨਾਲ ਅੱਖਾਂ ਦੀ ਜਿਯੋਤੀ., ਸੁੰਦਰਤਾ ਅਤੇ ਸਿਹਤਮੰਦਤਾ ਤਾਂ ਵਧਦੀ ਹੀ ਹੈ, ਨਾਲ ਹੀ ਇਸ ਕਿਰਿਆ ਨਾਲ ਅਨੇਕਾਂ ਤਰ੍ਹਾਂ ਦੀਆਂ ਮਨੋਕਾਮਨਵਾਂ ਦੀ ਪੂਰਤੀ ਹੁੰਦੀ ਹੈ |
ਤ੍ਰਾਟਕ ਕਿਰਿਆ ਉਹ ਇੱਛਾਸ਼ਕਤੀ ਹੈ ਜੋ ਨੇਤਰ ਸੋਧਣ ਦੇ ਨਾਲ-ਨਾਲ ਮਨ ਨੂੰ ਵੀ ਸ਼ੁੱਧ ਬਣਾਉਂਦੀ ਹੈ | ਤ੍ਰਾਟਕ ਦੇ ਅਭਿਆਸ ਨਾਲ ਗਹਿਰੀ ਨੀਂਦ ਦਾ ਆਨੰਦ ਲਿਆ ਜਾ ਸਕਦਾ ਹੈ | ਇਸ ਕਿਰਿਆ ਦੇ ਮਾਧਿਅਮ ਨਾਲ ਮਨ ਦੀ ਇਕਾਗਰਤਾ ਵਧਦੀ ਹੈ | ਤ੍ਰਾਟਕ ਕਰਨ ਦੇ ਅਨੇਕਾਂ ਢੰਗ ਹਨ | ਸਫਟਿਕਿਲੰਗ ਦੇ ਮਾਧਿਅਮ ਰਾਹੀਂ ਤ੍ਰਾਟਕ ਕਿਰਿਆ, ਸ਼ੀਸ਼ੇ ਦੇ ਮਾਧਿਅਮ ਰਾਹੀਂ ਤ੍ਰਾਟਕ ਕਿਰਿਆ, ਕਾਲੇ ਬਿੰਦੂ ਦੇ ਮਾਧਿਅਮ ਰਾਹੀਂ ਤ੍ਰਾਟਕ ਕਿਰਿਆ, ਆਪਣੇ ਪਰਛਾਵੇਂ ਰਾਹੀਂ ਤ੍ਰਾਟਕ ਕਿਰਿਆ, ਮੋਮਬੱਤੀ ਜਾਂ ਅਰਿੰਡ ਦੇ ਤੇਲ ਦੀ ਜੋਤੀ ਦੇ ਮਾਧਿਅਮ ਰਾਹੀਂ ਤ੍ਰਾਟਕ ਕਿਰਿਆ ਦਾ ਅਭਿਆਸ ਕੀਤਾ ਜਾਂਦਾ ਹੈ | ਤ੍ਰਾਟਕ ਦਾ ਅਰਥ ਹੁੰਦਾ ਹੈ ਕਿਸੇ ਇਕ ਵਸਤੂ 'ਤੇ ਧਿਆਨ ਕੇਂਦਰਿਤ ਕਰਨਾ |
ਤ੍ਰਾਟਕ ਦੇ ਮਾਧਿਅਮ ਨਾਲ ਜਦੋਂ ਆਤਮਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਉਸ ਨੂੰ ਸ਼ੀਸ਼ੇ ਰਾਹੀਂ ਕੀਤਾ ਜਾਂਦਾ ਹੈ | ਸ਼ੀਸ਼ੇ ਦੇ ਸਾਹਮਣੇ ਧਿਆਨ ਲਗਾ ਕੇ ਇਕ ਟਕ ਦੇਖਦੇ ਰਹਿਣ ਨਾਲ ਉਸ ਵਿਚ ਆਪਣਾ ਚਿਹਰਾ ਵੀ ਦਿਖਾਈ ਦਿੰਦਾ ਹੈ | ਚਿਹਰੇ ਵਿਚ ਹੋਣ ਵਾਲੇ ਬਦਲਾਅ ਨੂੰ ਸ਼ੀਸ਼ੇ ਵਿਚ ਦੇਖਿਆ ਜਾ ਸਕਦਾ ਹੈ | ਇਸ ਨਾਲ ਮਨ ਹਲਕਾ ਹੁੰਦਾ ਹੈ | ਯੋਗ ਸ਼ਾਸਤਰ ਵਿਚ ਸ਼ੀਸ਼ੇ ਨੂੰ ਦੇਖਣ ਦਾ ਦੋ ਤਰ੍ਹਾਂ ਨਾਲ ਵਰਣਨ ਕੀਤਾ ਗਿਆ ਹੈ |
ਸ਼ੀਸ਼ੇ ਵਿਚ ਆਪਣੇ ਸਥਿਰ ਚਿਹਰੇ ਨੂੰ ਇਕ ਟਕ ਲਗਾ ਕੇ ਦੇਖਣ ਦਾ ਅਭਿਆਸ ਕਰਨਾ ਪਹਿਲਾ ਤਰੀਕਾ ਹੈ | ਮੱਥੇ 'ਤੇ ਚੰਦਨ ਦਾ ਟਿੱਕਾ ਲਗਾ ਕੇ ਉਸ ਨੂੰ ਇਕ ਟਕ ਦੇਖਣਾ ਅਤੇ ਆਪਣੇ ਬਾਕੀ ਚਿਹਰੇ ਵੱਲ ਧਿਆਨ ਨਾ ਦੇਣਾ ਦੂਸਰਾ ਤਰੀਕਾ ਮੰਨਿਆ ਜਾਂਦਾ ਹੈ | ਤ੍ਰਾਟਕ ਦੀ ਇਹ ਵਿਧੀ ਅਤਿਅੰਤ ਮੁਸ਼ਕਿਲ ਮੰਨੀ ਜਾਂਦੀ ਹੈ | ਇਸ ਕਿਰਿਆ ਨਾਲ 'ਸ਼ੰਖ ਪ੍ਰਕਸ਼ਲਨ' ਭਾਵ ਆਪਣੇ ਅੰਦਰ ਦੇ ਸੰਸਕਾਰਾਂ ਨੂੰ ਸਪੱਸ਼ਟ ਦੇਖਣ ਦੀ ਸ਼ਕਤੀ ਆ ਜਾਂਦੀ ਹੈ |
ਜੋ ਆਦਮੀ ਆਪਣੇ ਮਨ ਨੂੰ ਦੁੱਖਾਂ ਨੂੰ ਆਪਣੇ ਅੰਦਰ ਬਹੁਤ ਦਬਾਉਂਦਾ ਰਹਿੰਦਾ ਹੈ, ਉਸ ਨੂੰ ਚਿੱਤ ਦਾ ਸ਼ੰਖ ਪ੍ਰਕਸ਼ਾਲਨ ਤ੍ਰਾਟਕ ਕਿਰਿਆ ਦੇ ਮਾਧਿਅਮ ਨਾਲ ਜ਼ਰੂਰ ਹੀ ਕਰਨਾ ਚਾਹੀਦਾ | ਅੱਖ ਦੀ ਰੌਸ਼ਨੀ ਦੇ ਸ਼ੀਸ਼ੇ 'ਤੇ ਜਾਂ ਉਪਰੋਕਤ ਕਿਸੇ ਵੀ ਵਸਤੂ 'ਤੇ ਜਾਣ ਲਈ ਕਾਲਾ ਬਿੰਦੂ ਬਹੁਤ ਹੀ ਲਾਭਦਾਇਕ ਹੁੰਦਾ ਹੈ | ਬਿੰਦੂ ਨੂੰ ਇਕ ਟਕ ਵਸਤੂ ਦੇ ਉੱਪਰ ਟਿਕਾ ਕੇ ਰੱਖਣਾ ਚਾਹੀਦਾ |
ਤ੍ਰਾਟਕ ਦੀ ਦੂਰੀ ਨੂੰ ਇਕ ਹੱਦ ਤੱਕ ਵਧਾਉਣਾ ਅਤੇ ਘਟਾਉਣਾ ਚਾਹੀਦਾ | ਪਲੱਸ ਅਤੇ ਮਾਈਨਸ ਲੈਂਸਾਂ ਵਾਲਾ ਚਸ਼ਮਾ ਪਹਿਨਣ ਵਾਲਿਆਂ ਦੇ ਲਈ ਤ੍ਰਾਟਕ ਦੀਆਂ ਵੱਖ-ਵੱਖ ਵਿਧੀਆਂ ਹਨ | ਇਕ ਵਿਚ ਦੂਰੀ ਨੂੰ ਵਧਾਉਣਾ ਪੈਂਦਾ ਹੈ ਅਤੇ ਦੂਜੇ ਵਿਚ ਦੂਰੀ ਨੂੰ ਘਟਾਉਣਾ ਹੁੰਦਾ ਹੈ | ਦੂਰੀ ਨੂੰ ਘਟਾਉਣ ਦਾ ਮਤਲਬ ਹੁੰਦਾ ਹੈ ਕਿ ਨੇੜੇ ਦੀਆਂ ਵਸਤੂਆਂ ਨੂੰ ਦੇਖਣ ਦੀ ਤਾਕਤ ਨੂੰ ਵਧਾ ਦੇਣਾ |
ਅੱਖ ਦੇ ਸਾਹਮਣੇ ਜੇਕਰ ਪੱਖਾ ਨਹੀਂ ਦਿਖਾਈ ਦਿੰਦਾ, ਧੁੰਧਲਾ ਦਿਖਾਈ ਦਿੰਦਾ ਹੈ ਤਾਂ ਇਕ-ਇਕ ਫੁੱਟ ਦੀ ਦੂਰੀ 'ਤੇ ਪ੍ਰੈਕਿਟਸ ਕਰੋ, ਫਿਰ ਤਿੰਨ ਫੁੱਟ ਦੀ ਦੂਰੀ 'ਤੇ ਕਰੋ | ਇਸੇ ਤਰ੍ਹਾਂ ਫੋਕਸਿੰਗ ਦੀ ਦੂਰੀ ਨੂੰ ਇਕ-ਇਕ ਫੁੱਟ ਦੀ ਦੂਰੀ 'ਤੇ ਵਧਾਉਂਦੇ ਜਾਣਾ ਚਾਹੀਦਾ ਹੈ | ਇਸ ਨਾਲ ਦੂਰਦਿ੍ਸ਼ਟੀ ਦੋਸ਼ ਠੀਕ ਹੁੰਦਾ ਹੈ | ਇਸੇ ਤਰ੍ਹਾਂ ਨੇੜੇ ਦਿ੍ਸ਼ਟੀ ਦੋਸ਼ ਵੀ ਹਟਾਏ ਜਾ ਸਕਦੇ ਹਨ |
ਮੋਮਬੱਤੀ ਦੀ ਰੌਸ਼ਨੀ ਵਿਚ ਤ੍ਰਾਟਕ ਦਾ ਅਭਿਆਸ ਕਰਨਾ ਸਹਿਜ ਹੁੰਦਾ ਹੈ | ਤ੍ਰਾਟਕ ਕਿਰਿਆ ਦੇ ਬਾਅਦ ਥੋੜ੍ਹੀ ਦੇਰ ਲਈ ਅੱਖਾਂ ਨੂੰ ਬੰਦ ਕਰ ਲੈਣਾ ਚਾਹੀਦਾ | ਅੱਖਾਂ ਨੂੰ ਬੰਦ ਕਰਕੇ ਦੋਵਾਂ ਭਰਵੱਟਿਆਂ ਵਿਚਾਲੇ ਦੇਖਣ ਨਾਲ ਇਕ ਬਿੰਦੂ ਦਿਖਾਈ ਦੇਵੇਗਾ |
ਇਸ ਤਰ੍ਹਾਂ ਤ੍ਰਾਟਕ ਦੀ ਕਿਰਿਆ ਧਿਆਨ-ਯੋਗੀਆਂ ਲਈ, ਨਿੰਦਰਾ ਚਾਹੁਣ ਵਾਲਿਆਂ ਲਈ, ਆਪਣੇ ਸੰਸਕਾਰਾਂ ਨੂੰ ਵਧਾਉਣ ਲਈ, ਆਪਣੀਆਂ ਅੱਖਾਂ ਦੀ ਰੌਸ਼ਨੀ ਸੁਧਾਰਨ ਲਈ, ਅੱਖਾਂ ਦੀ ਸੁੰਦਰਤਾ ਵਧਾਉਣ ਲਈ ਬਹੁਤ ਹੀ ਲਾਭਦਾਇਕ ਕਿਰਿਆ ਮੰਨੀ ਜਾਂਦੀ ਹੈ | ਇਸ ਕਿਰਿਆ ਦਾ ਅਭਿਆਸ ਕਰਦੇ ਰਹਿ ਕੇ ਅੱਖਾਂ ਨੂੰ ਸੁੰਦਰ ਅਤੇ ਜੋਤੀਪੂਰਨ ਬਣਾਈ ਰੱਖਿਆ ਜਾ ਸਕਦਾ ਹੈ |

ਸਿਹਤ ਸਾਹਿਤ

ਪ੍ਰਦੂਸ਼ਣ
ਲੇਖਕ : ਰਾਮਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ | ਫੋਨ : 94643-91902
ਮੁੱਲ : 140 ਰੁਪਏ, ਪੰਨੇ : 120

ਰਾਮਨਾਥ ਸ਼ੁਕਲਾ ਪੰਜਾਬੀ ਸਾਹਿਤ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ | ਉਸ ਦੀ ਕਲਮ ਤੋਂ ਹੁਣ ਤੱਕ 60 ਦੇ ਕਰੀਬ ਪੁਸਤਕਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿਚ ਕਵਿਤਾ, ਨਾਵਲ ਅਤੇ ਲੇਖ-ਸੰਗ੍ਰਹਿ ਸ਼ਾਮਿਲ ਹਨ | ਉਸ ਦੀਆਂ ਪੁਸਤਕਾਂ ਦੇ ਵਿਸ਼ੇ ਚਾਹੇ ਵੱਖ-ਵੱਖ ਹਨ ਪਰ ਇਕ ਗੱਲ ਜ਼ਰੂਰ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਕੌੜੇ-ਕੁਸੈਲੇ ਤਜਰਬੇ ਪਾਠਕਾਂ ਦੇ ਰੂਬਰੂ ਕਰਕੇ ਉਨ੍ਹਾਂ ਨੂੰ ਜੀਵਨ ਜਾਚ ਸਿਖਾਉਣ ਦਾ ਯਤਨ ਕਰਦੇ ਹਨ | ਅਜੋਕੇ ਸਮੇਂ ਵਿਚ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਦਾ ਮੁੱਖ ਕਾਰਨ ਪ੍ਰਦੂਸ਼ਣ ਹੈ |
ਹਥਲੀ ਪੁਸਤਕ 'ਪ੍ਰਦੂਸ਼ਣ' ਵਿਚ ਰਾਮਨਾਥ ਸ਼ੁਕਲਾ ਨੇ ਦੁਨੀਆ ਵਿਚ ਵੱਡੀ ਪੱਧਰ 'ਤੇ ਫੈਲੇ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਸਬੰਧੀ 21 ਲੇਖ ਲਿਖੇ ਹਨ | ਲੇਖਕ ਅਨੁਸਾਰ ਹਵਾ, ਪਾਣੀ, ਭੋਜਨ, ਆਵਾਜ਼, ਸਮਾਜਿਕ, ਰਾਜਨੀਤਕ, ਧਾਰਮਿਕ, ਚਕਿਤਸਾ, ਕੁਦਰਤ ਅਤੇ ਹੋਰ ਕਈ ਕਿਸਮ ਦੇ ਫੈਲੇ ਪ੍ਰਦੂਸ਼ਣ ਕਾਰਨ ਮਨੁੱਖੀ ਜੀਵਨ ਦੁੱਭਰ ਹੋ ਰਿਹਾ ਹੈ | ਆਪਣੇ ਲੇਖਾਂ ਵਿਚ ਲੇਖਕ ਨੇ ਸਮੱਸਿਆ ਦੇ ਕਾਰਨ ਅਤੇ ਬਚਾਓ ਬਾਰੇ ਵਿਚਾਰ ਸਾਂਝੇ ਕੀਤੇ ਹਨ |
ਮਨੁੱਖ ਨੇ ਪਰਮਾਤਮਾ ਦੀ ਦੇਣ ਸੁੰਦਰ ਧਰਤੀ ਨੂੰ ਮਲੀਨ ਕਰ ਦਿੱਤਾ ਹੈ ਅਤੇ ਹੁਣ ਇਸ ਪ੍ਰਦੂਸ਼ਣ ਦੀ ਗਿ੍ਫਤ ਤੋਂ ਬਚਣ ਲਈ ਦੂਜੇ ਗ੍ਰਹਿਆਂ ਦੀ ਭਾਲ ਕਰ ਰਿਹਾ ਹੈ | ਪਰ ਲਗਦਾ ਹੈ ਕਿ ਇਸ ਦੈਂਤ ਨੇ ਉਸ ਦਾ ਪਿੱਛਾ ਨਹੀਂ ਛੱਡਣਾ, ਚਾਹੇ ਉਹ ਕਿਤੇ ਵੀ ਚਲਾ ਜਾਵੇ | ਆਪਣੇ ਸੁਖ ਦੀ ਲਾਲਸਾ ਵਿਚ ਮਨੁੱਖ ਨੇ ਕੁਦਰਤ ਨਾਲ ਛੇੜ-ਛਾੜ ਕਰਕੇ ਮਾਨਵਤਾ ਦੇ ਖਾਤਮੇ ਨੂੰ ਹੀ ਸੱਦਾ ਦਿੱਤਾ ਹੈ |
ਲੇਖਕ ਨੇ 'ਪ੍ਰਦੂਸ਼ਣ' ਪੁਸਤਕ ਰਾਹੀਂ ਮਨੁੱਖਤਾ ਨੂੰ ਇਸ ਤੋਂ ਬਚਣ ਲਈ ਜਾਗਰੂਕ ਕੀਤਾ ਹੈ | ਇਹ ਉਸ ਦਾ ਵਧੀਆ ਉਪਰਾਲਾ ਹੈ | ਅੱਜ ਹਰ ਪਾਸੇ ਫੈਲ ਚੁੱਕਾ ਪ੍ਰਦੂਸ਼ਣ ਸ਼ੁੱਧਤਾ ਦੀ ਮੰਗ ਕਰਦਾ ਹੈ | ਇਹ ਤਦ ਹੀ ਸੰਭਵ ਹੋ ਸਕਦਾ ਹੈ, ਜੇ ਅਸੀਂ ਸਭ ਇਸ ਲਈ ਸਮੂਹਿਕ ਹੰਭਲਾ ਮਾਰੀਏ | ਲੇਖਕ ਦੀ ਲਿਖਣ ਸ਼ੈਲੀ ਬਹੁਤ ਸਾਦਾ ਅਤੇ ਸਰਲ ਹੈ | ਉਹ ਆਪਣੇ ਲੇਖਾਂ ਰਾਹੀਂ ਸਭ ਨੂੰ ਹਲੂਣਾ ਦੇ ਰਿਹਾ ਜਾਪਦਾ ਹੈ | 'ਪ੍ਰਦੂਸ਼ਣ' ਪੁਸਤਕ ਸਾਡੀ ਜਾਚੇ ਨਿਸਚੇ ਹੀ ਲੇਖਕ ਵੱਲੋਂ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਹੈ |

-ਹਰਜਿੰਦਰ ਸਿੰਘ
ਮੋਬਾਈਲ : 98726-60161


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX