ਤਾਜਾ ਖ਼ਬਰਾਂ


ਪੰਜਾਬ ਦੇ ਕਿਸਾਨ ਗਰਮੀ ਤੇ ਠੰਢ ਦੌਰਾਨ ਦੇਸ਼ ਲਈ ਅੰਨ ਪੈਦਾ ਕਰਦੇ ਹਨ -ਕੈਪਟਨ
. . .  1 minute ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਈਵ ਹੋ ਕੇ ਖੇਤੀ ਬਿੱਲਾਂ ਸਬੰਧੀ ਕਰ ਰਹੇ ਹਨ ਗੱਲਬਾਤ
. . .  2 minutes ago
5 ਦਸੰਬਰ ਨੂੰ ਪੰਜਾਬ ਰੋਡਵੇਜ਼ /ਪਨਬਸਾਂ ਦੇ ਮੁਲਾਜ਼ਮਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਬੱਸਾਂ ਦਾ ਚੱਕਾ ਜਾਮ
. . .  7 minutes ago
ਲੁਧਿਆਣਾ, 4 ਦਸੰਬਰ {ਸਲੇਮਪੁਰੀ} - ਪੰਜਾਬ ਦੇ ਵੱਖ ਵੱਖ ਵਰਗਾਂ ਵਲੋਂ ਜਿਥੇ ਨਵੇਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸਮਰੱਥਨ ਕੀਤਾ ਜਾ ਰਿਹਾ ਹੈ, ਉਥੇ ਹੁਣ ਪੰਜਾਬ ਰੋਡਵੇਜ਼ /ਪਨਬਸ ਦੇ ਮੁਲਾਜ਼ਮਾਂ ਵਲੋਂ ਵੀ ...
ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਿਰ ਡਾਕਟਰਾਂ ਦੀ ਟੀਮ ਕਿਸਾਨਾਂ ਦੀ ਦੇਖਭਾਲ ਲਈ ਦਿੱਲੀ ਰਵਾਨਾ
. . .  32 minutes ago
ਤਪਾ ਮੰਡੀ, 04 ਦਸੰਬਰ (ਵਿਜੇ ਸ਼ਰਮਾ,ਪ੍ਰਵੀਨ ਗਰਗ)-ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮਾਹਿਰ ਡਾਕਟਰਾਂ ਦੀ ਇਕ ਵਿਸ਼ੇਸ਼ ...
ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਜਾਰੀ , 111 ਨਵੇਂ ਮਰੀਜ਼ ਸਾਹਮਣੇ ਆਏ , 7 ਨੇ ਦਮ ਤੋੜਿਆ
. . .  46 minutes ago
ਲੁਧਿਆਣਾ,4 ਦਸੰਬਰ {ਸਲੇਮਪੁਰੀ }- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ...
ਸਾਬਕਾ ਮੁੱਖ ਮੁੱਕੇਬਾਜ਼ੀ ਕੋਚ ਗੁਰਬਖਸ਼ ਸਿੰਘ ਸੰਧੂ, ਪਦਮ ਸ਼੍ਰੀ ਕੌਰ ਸਿੰਘ ਤੇ ਅਰਜੁਨਾ ਐਵਾਰਡੀ ਜੈਪਾਲ ਸਿੰਘ ਵੱਲੋਂ ਪੁਰਸਕਾਰ ਵਾਪਿਸ ਕਰਨ ਦੀ ਚੇਤਾਵਨੀ
. . .  52 minutes ago
ਪਟਿਆਲਾ ,4 ਨਵੰਬਰ (ਚਹਿਲ)- ਉਲੰਪਿਕ ਸਮੇਤ ਦੁਨੀਆ ਦੇ ਹਰੇਕ ਟੂਰਨਾਮੈਂਟ 'ਚ ਭਾਰਤ ਨੂੰ ਤਗਮਾ ਜਿਤਾਉਣ ਲਈ ਸੂਤਰਧਾਰ ਬਣੇ ਸਾਬਕਾ ਮੁੱਖ ਮੁੱਕੇਬਾਜ਼ੀ ਕੋਚ ਗੁਰਬਖਸ਼ ਸਿੰਘ ਸੰਧੂ ਦਰੋਣਾਚਾਰੀਆ ਐਵਾਰਡੀ, ਸਾਬਕਾ ...
ਕੈਪਟਨ ਨੇ ਮਾਨਸਾ ਅਤੇ ਮੁਹਾਲੀ 'ਚ ਦੋ 66 ਕੇ. ਵੀ. ਗਰਿੱਡ ਸਬ-ਸਟੇਸ਼ਨ ਨੂੰ ਕੀਤੇ ਸਮਰਪਿਤ
. . .  about 1 hour ago
ਚੰਡੀਗੜ੍ਹ, 4 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਾਨਸਾ ਅਤੇ ਮੁਹਾਲੀ ਜ਼ਿਲ੍ਹਿਆਂ 'ਚ ਦੋ 66 ਕੇ. ਵੀ. ਗਰਿੱਡ ਸਬ-ਸਟੇਸ਼ਨਾਂ...
ਵਿਧਾਇਕ ਰਾਜਾ ਵੜਿੰਗ ਟਰੈਕਟਰ ਚਲਾ ਕੇ ਕਿਸਾਨਾਂ ਦੇ ਕਾਫ਼ਲੇ ਨਾਲ ਦਿੱਲੀ ਰਵਾਨਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 4 ਦਸੰਬਰ (ਰਣਜੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਲਾਏ ਮੋਰਚੇ 'ਚ ਸ਼ਾਮਿਲ ਹੋਣ...
ਪੇਂਡੂ ਮਜ਼ਦੂਰਾਂ ਨੇ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਦਿੱਤਾ ਰੋਸ ਧਰਨਾ
. . .  about 1 hour ago
ਨਾਭਾ, 4 ਦਸੰਬਰ (ਕਰਮਜੀਤ ਸਿੰਘ)- ਨਾਭਾ ਬਲਾਕ ਦੇ ਪਿੰਡਾਂ 'ਚੋਂ ਅੱਜ ਸੈਂਕੜੇ ਮਜ਼ਦੂਰ ਐਸ. ਡੀ. ਐਮ. 'ਚ ਦਫ਼ਤਰ ਇਕੱਠੇ ਹੋਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ...
ਪਹਿਲੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 11 ਦੌੜਾਂ ਨਾਲ ਦਿੱਤੀ ਮਾਤ
. . .  about 1 hour ago
ਕੈਨਬਰਾ, 4 ਦਸੰਬਰ- ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਟੀ-20 ਲੜੀ ਦਾ ਆਗਾਜ਼ ਜਿੱਤ ਨਾਲ ਕੀਤਾ ਹੈ। ਕੈਨਬਰਾ ਦੇ ਮਨੁਕਾ ਓਵਲ ਮੈਦਾਨ 'ਚ ਖੇਡੇ ਗਏ ਪਹਿਲੇ ਟੀ-20 ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 11 ਦੌੜਾਂ...
ਕਿਸਾਨ ਜਥੇਬੰਦੀਆਂ ਨੇ 8 ਦਸੰਬਰ ਨੂੰ ਦਿੱਤਾ ਭਾਰਤ ਬੰਦ ਦਾ ਸੱਦਾ
. . .  about 1 hour ago
ਕੁੰਡਲੀ ਬਾਰਡਰ (ਦਿੱਲੀ), 4 ਦਸੰਬਰ (ਦਮਨਜੀਤ ਸਿੰਘ)- ਕਿਸਾਨ ਜਥੇਬੰਦੀਆਂ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਕੁੰਡਲੀ ਬਾਰਡਰ ਵਿਖੇ ਸ਼ੁਰੂ ਹੋ ਗਈ ਹੈ। ਪੈੱ੍ਰਸ ਕਾਨਫ਼ਰੰਸ ਦੀ ਪ੍ਰਧਾਨਗੀ ਹਰਿੰਦਰ ਸਿੰਘ...
ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਮੰਗ 'ਤੇ ਅੜੀਆਂ ਕਿਸਾਨ ਜਥੇਬੰਦੀਆਂ
. . .  about 1 hour ago
5 ਦਸੰਬਰ ਨੂੰ ਮੋਦੀ ਅਤੇ ਕਾਪਰੋਰੇਟ ਘਰਾਣਿਆਂ ਦੇ ਫੂਕੇ ਜਾਣਗੇ ਪੁਤਲੇ
. . .  about 1 hour ago
ਦਿੱਲੀ 'ਚ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 1 hour ago
ਮੋਗਾ 'ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਮੋਗਾ, 4 ਦਸੰਬਰ (ਗੁਰਤੇਜ ਸਿੰਘ)- ਜ਼ਿਲ੍ਹਾ 'ਚ ਕੋਰੋਨਾ ਦੇ ਮਾਮਲੇ ਮੁੜ ਇਕ ਵਾਰ ਵਧਣ ਲੱਗੇ ਹਨ। ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਅੱਜ ਜ਼ਿਲ੍ਹਾ ਮੋਗਾ 'ਚ ਕੋਰੋਨਾ ਦੇ...
ਰਾਜੋਆਣਾ ਦੀ ਸਜ਼ਾ ਮੁਆਫ਼ੀ ਬਾਰੇ ਤਜਵੀਜ਼ ਰਾਸ਼ਟਰਪਤੀ ਨੂੰ ਭੇਜਣ 'ਚ ਦੇਰੀ 'ਤੇ ਸੁਪਰੀਮ ਕੋਰਟ ਨੇ ਚੁੱਕੇ ਸਵਾਲ
. . .  about 2 hours ago
ਨਵੀਂ ਦਿੱਲੀ, 4 ਦਸੰਬਰ- ਸਾਲ 1995 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ਼ ਕਰਨ ਲਈ...
ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  about 2 hours ago
ਨਵੀਂ ਦਿੱਲੀ, 4 ਦਸੰਬਰ- ਕਿਸਾਨ ਅੰਦੋਲਨ ਦਾ ਮਾਮਲਾ ਹੁਣ ਸੁਪਰੀਮ ਕੋਰਟ 'ਚ ਪਹੁੰਚ ਗਿਆ ਹੈ। ਸਰਬਉੱਚ ਅਦਾਲਤ 'ਚ ਇਕ ਪਟੀਸ਼ਨ ਦਾਖ਼ਲ ਕੀਤੀ ਹੈ, ਜਿਸ 'ਚ ਦਿੱਲੀ-ਐਨ. ਸੀ. ਆਰ. ਦੇ ਸਰਹੱਦੀ...
ਚੈੱਕਅਪ ਤੋਂ ਬਾਅਦ ਡਾਕਟਰਾਂ ਨੇ ਰਾਜੇਵਾਲ ਨੂੰ ਦੱਸਿਆ ਸਿਹਤਮੰਦ
. . .  about 2 hours ago
ਨਵੀਂ ਦਿੱਲੀ, 4 ਦਸੰਬਰ- ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਅੰਦੋਲਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਸਿਹਤਮੰਦ ਦੱਸਿਆ...
ਕੈਪਟਨ ਨੇ ਜਾਰੀ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਲੋਗੋ
. . .  about 2 hours ago
ਚੰਡੀਗੜ੍ਹ, 4 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸੂਬਾ ਪੱਧਰੀ ਸਮਾਰੋਹ ਦਾ...
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 73ਵੇਂ ਦਿਨ ਵੀ ਜਾਰੀ
. . .  about 3 hours ago
ਜੰਡਿਆਲਾ ਗੁਰੂ, 4 ਦਸੰਬਰ (ਰਣਜੀਤ ਸਿੰਘ ਜੋਸਨ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ...
ਜੰਮੂ-ਕਸ਼ਮੀਰ ਡੀ. ਡੀ. ਸੀ. ਚੋਣਾਂ : ਦੁਪਹਿਰ 1 ਵਜੇ ਤੱਕ 43.03 ਫ਼ੀਸਦੀ ਵੋਟਿੰਗ
. . .  about 3 hours ago
ਵਰੁਣ ਧਵਨ, ਨੀਤੂ ਕਪੂਰ ਅਤੇ ਨਿਰਦੇਸ਼ਕ ਰਾਜ ਮਹਿਤਾ ਨੂੰ ਹੋਇਆ ਕੋਰੋਨਾ
. . .  about 2 hours ago
ਮੁੰਬਈ, 4 ਦਸੰਬਰ- ਬਾਲੀਵੁੱਡ ਅਦਾਕਾਰ ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਕਪੂਰ ਅਤੇ ਪ੍ਰਜਾਕਤਾ ਕੋਲੀ ਨੇ ਹਾਲ ਹੀ 'ਚ ਨਿਰਦੇਸ਼ਕ ਰਾਜ ਮਹਿਤਾ ਦੀ ਅਗਲੀ ਫ਼ਿਲਮ 'ਜੁਗ ਜੁਗ ਜੀਓ' ਦੀ ਸ਼ੂਟਿੰਗ ਸ਼ੁਰੂ ਕੀਤੀ...
ਬਾਬਾ ਸੇਵਾ ਸਿੰਘ ਵਲੋਂ ਪਦਮਸ਼੍ਰੀ ਐਵਾਰਡ ਵਾਪਸ ਕਰਨ ਦਾ ਐਲਾਨ
. . .  about 3 hours ago
ਬਟਾਲਾ, 4 ਦਸੰਬਰ (ਕਾਹਲੋਂ)- ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਨੇ ਆਪਣਾ ਪਦਮਸ਼੍ਰੀ ਐਵਾਰਡ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ 'ਚ ਇਕ ਪੱਤਰ...
ਭਾਰਤ-ਆਸਟ੍ਰੇਲੀਆ ਪਹਿਲਾ ਟੀ-20 : ਜਿੱਤ ਲਈ ਭਾਰਤ ਨੇ ਆਸਟ੍ਰੇਲੀਆ ਨੂੰ 162 ਦੌੜਾਂ ਦਾ ਟੀਚਾ
. . .  about 3 hours ago
ਸ਼੍ਰੋਮਣੀ ਕਮੇਟੀ ਵਲੋਂ ਦਿੱਲੀ ਧਰਨੇ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ
. . .  about 3 hours ago
ਅੰਮ੍ਰਿਤਸਰ 4 ਦਸੰਬਰ (ਜਸਵੰਤ ਸਿੰਘ ਜੱਸ, ਰਾਜੇਸ਼ ਕੁਮਾਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਕਾਰਜਕਾਰਨੀ ਕਮੇਟੀ ਦੀ ਇਕੱਤਰਤਾ 'ਚ ਕਿਸਾਨ ਸੰਘਰਸ਼ ਦੌਰਾਨ ਮੌਤ ਦੇ ਮੂੰਹ ਜਾ ਪਏ
ਹੋਰ ਖ਼ਬਰਾਂ..

ਖੇਡ ਜਗਤ

ਕਾਮਨਵੈਲਥ ਹਾਕੀ-2014

ਭਾਰਤੀ ਹਾਕੀ ਟੀਮ 'ਚ ਦਮਦਾਰ ਵਾਪਸੀ ਚਾਹੁੰਦੈ ਦਾਨਿਸ਼ ਮੁਜਤਬਾ

ਦਾਨਿਸ਼ ਮੁਜਤਬਾ ਭਾਵੇਂ ਐਤਕੀਂ ਵਿਸ਼ਵ ਕੱਪ ਹਾਕੀ ਨਹੀਂ ਖੇਡ ਸਕਿਆ ਪਰ 25 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਕਾਮਨਵੈਲਥ ਹਾਕੀ 'ਚ ਵੇਲਜ਼ ਦੇ ਖਿਲਾਫ ਪਹਿਲਾ ਮੈਚ ਖੇਡਣ ਲਈ ਉਹ ਉਤਸ਼ਾਹਿਤ ਹੈ। ਹਾਕੀ ਟੀਮ 'ਚ ਆਪਣੀ ਵਾਪਸੀ ਦੀ ਮੁਹਰ ਲਾਉਣੀ ਚਾਹੁੰਦੈ। ਜਿਨ੍ਹਾਂ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਆਪਣੇ ਖੇਡ ਹੁਨਰ ਲਈ ਜੋ ਖਿਡਾਰੀ ਸਾਡੀ ਦਾਦ ਦੇ ਹੱਕਦਾਰ ਹਨ, ਦਾਨਿਸ਼ ਮੁਜਤਬਾ ਉਨ੍ਹਾਂ 'ਚੋਂ ਇਕ ਹੈ। ਇਹ ਜੁਝਾਰੂ ਖਿਡਾਰੀ ਇਲਾਹਾਬਾਦ ਦੇ ਉਸ ਪਰਿਵਾਰ ਨਾਲ ਸਬੰਧਤ ਹੈ, ਜਿਸ ਦੀ ਨਸ-ਨਸ ਵਿਚ ਹਾਕੀ ਹੈ। ਸੱਚ ਤਾਂ ਇਹ ਹੈ ਕਿ ਉਸ ਦਾ ਸ਼ਹਿਰ ਵੀ ਹਾਕੀ ਦੇ ਵੱਡੇ ਕੇਂਦਰਾਂ ਵਿਚ ਵੀ ਇਕ ਮੰਨਿਆ ਜਾਂਦਾ ਹੈ। ਦਾਨਿਸ਼ ਨੂੰ ਹਾਕੀ ਖੇਡਣ ਦੀ ਜਿਥੇ ਪਰਿਵਾਰਕ ਪ੍ਰੇਰਨਾ ਮਿਲੀ, ਉਥੇ ਪਰਿਵਾਰਕ ਮਾਰਗ ਦਰਸ਼ਨ ਵੀ ਮਿਲਿਆ। ਉਸ ਦਾ ਪਰਿਵਾਰ ਪੀੜ੍ਹੀਆਂ ਤੱਕ ਇਸ ਖੇਡ ਵਿਰਾਸਤ ਨੂੰ ਕਾਇਮ-ਦਰ-ਕਾਇਮ ਰੱਖਣਾ ਚਾਹੁੰਦਾ ਹੈ। 20 ਦਸੰਬਰ 1988 ਨੂੰ ਇਲਾਹਾਬਾਦ ਦੀ ਧਰਤੀ 'ਤੇ ਜਨਮ ਲੈਣ ਵਾਲੇ ਇਸ ਉੱਤਰ ਪ੍ਰਦੇਸ਼ੀ ਹਾਕੀ ਸਟਾਰ ਨੂੰ ਉਸ ਦੇ ਮਾਮਾ ਆਤਿਫ ਇਡੋਰਿਸ ਨੇ ਹਾਕੀ ਦੇ ਲੜ ਲਾਇਆ, ਜੋ ਖੁਦ ਇੰਡੀਅਨ ਏਅਰਲਾਈਨਜ਼ ...

ਪੂਰਾ ਲੇਖ ਪੜ੍ਹੋ »

ਉਲਟਫੇਰਾਂ ਦੇ ਨਾਂਅ ਰਿਹਾ ਵਿੰਬਲਡਨ ਟੈਨਿਸ 2014

ਦੁਨੀਆ ਦੇ ਸਭ ਤੋਂ ਪੁਰਾਤਨ ਟੈਨਿਸ ਮੁਕਾਬਲੇ ਵਿੰਬਲਡਨ ਦੇ ਐਤਕੀਂ ਦੇ ਆਯੋਜਨ ਵਿਚ ਖੂਬ ਉਲਟਫੇਰ ਹੋਏ। ਚੋਟੀ ਦਰਜਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਸੰਘਰਸ਼, ਸਮਰੱਥਾ ਅਤੇ ਦਿੜ੍ਹਤਾ ਦਾ ਪ੍ਰਦਰਸ਼ਨ ਕਰਦੇ ਹੋਏ ਪੁਰਖਾਂ ਦਾ ਖਿਤਾਬ ਜਿੱਤਿਆ ਅਤੇ ਇਹੀ ਇਕ ਜਿੱਤ ਸੀ, ਜਿਸ ਨੂੰ ਉਲਟਫੇਰ ਨਹੀਂ ਕਿਹਾ ਜਾ ਸਕਦਾ। ਆਪਣੇ ਟੈਨਿਸ ਜੀਵਨ ਦਾ ਸੱਤਵਾਂ ਗ੍ਰੈਂਡ ਸਲੈਮ ਜਿੱਤਦੇ ਹੋਏ ਜੋਕੋਵਿਚ ਇਕ ਵਾਰ ਫਿਰ ਦੁਨੀਆ ਦਾ ਨੰਬਰ ਇਕ ਖਿਡਾਰੀ ਵੀ ਬਣ ਗਿਆ ਹੈ। 'ਗ੍ਰਾਸ ਕੋਰਟ' ਦੇ ਬਾਦਸ਼ਾਹ ਮੰਨੇ ਜਾਂਦੇ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਦਾ ਵਿੰਬਲਡਨ ਵਿਚ ਇਤਿਹਾਸ ਬਣਾਉਣ ਦਾ ਸੁਪਨਾ ਤੋੜ ਕੇ ਜੋਕੋਵਿਚ ਦੂਜੀ ਵਾਰ ਇਸ ਟੂਰਨਾਮੈਂਟ ਦਾ ਚੈਂਪੀਅਨ ਬਣਿਆ ਹੈ। ਟੈਨਿਸ ਦੇ ਇਨ੍ਹਾਂ ਦੋਵੇਂ ਧਾਕੜਾਂ ਨੇ 3 ਘੰਟੇ 56 ਮਿੰਟ ਤੱਕ ਚੱਲੇ ਖਿਤਾਬੀ ਮੁਕਾਬਲੇ ਵਿਚ ਉੱਚ ਪੱਧਰੀ ਟੈਨਿਸ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਦਰਸ਼ਕ ਰੋਮਾਂਚ ਨਾਲ ਕੀਲੇ ਗਏ। ਪੁਰਖਾਂ ਦੇ ਵਰਗ ਵਿਚ ਦੋ ਵੱਡੇ ਉਲਟਫੇਰ ਹੋਏ ਜਦੋਂ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫਾਏਲ ਨਡਾਲ ਅਤੇ ਸਾਬਕਾ ਵਿੰਬਲਡਨ ਚੈਂਪੀਅਨ ...

ਪੂਰਾ ਲੇਖ ਪੜ੍ਹੋ »

ਪੰਜਾਬ ਦੇ ਸਕੂਲਾਂ ਦੀ ਖੇਡ ਗੱਡੀ ਨੂੰ ਲੀਹ 'ਤੇ ਲਿਆਉਣ ਲਈ ਖੇਡਾਂ ਦਾ ਇੰਜਣ ਲੱਗੇ

ਭਾਰਤ ਵਿਚ ਫਸਟ ਡਵੀਜ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਾਇੰਸ ਵਿਚ ਦਾਖਲਾ ਮਿਲ ਜਾਂਦਾ ਹੈ ਤੇ ਉਹ ਡਾਕਟਰ ਜਾਂ ਇੰਜੀਨੀਅਰ ਬਣ ਜਾਂਦੇ ਹਨ। ਸੈਕਿੰਡ ਡਵੀਜ਼ਨ ਲੈਣ ਵਾਲੇ ਐਮ. ਬੀ. ਏ. 'ਚ ਦਾਖਲਾ ਲੈ ਕੇ ਦੇਸ਼ ਦਾ ਪ੍ਰਬੰਧਕੀ ਢਾਂਚਾ ਚਲਾਉਂਦੇ ਹਨ, ਫਸਟ ਡਵੀਜ਼ਨ ਲੈਣ ਵਾਲਿਆਂ ਨੂੰ ਹੈਂਡਲ ਕਰਦੇ ਹਨ ਤੇ ਥਰਡ ਡਵੀਜ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਤੇ ਵੀ ਦਾਖਲਾ ਨਹੀਂ ਮਿਲਦਾ ਤੇ ਉਹ ਰਾਜਨੀਤੀ 'ਚ ਘੁਸਪੈਠ ਕਰਕੇ ਉਪਰ ਵਾਲੀਆਂ ਡਵੀਜ਼ਨਾਂ ਲੈਣ ਵਾਲੀਆਂ ਤਾਕਤਾਂ ਨੂੰ ਕੰਟਰੋਲ ਕਰਦੇ ਹਨ ਤੇ ਜੋ ਫੇਲ੍ਹ ਹੋ ਜਾਂਦੇ ਹਨ, ਉਹ ਅੰਡਰਵਰਲਡ ਦਾ ਰੁਖ਼ ਕਰਦੇ ਹਨ ਤੇ ਉੱਪਰ ਵਾਲੀਆਂ ਸਾਰੀਆਂ ਡਵੀਜ਼ਨਾਂ 'ਤੇ ਕੰਟਰੋਲ ਕਰਦੇ ਹਨ। ਜਿਸ ਨੇ ਕਦੇ ਵੀ ਸਕੂਲ ਦਾ ਮੂੰਹ ਨਹੀਂ ਵੇਖਿਆ ਹੁੰਦਾ, ਉਹ ਸਵਾਮੀ ਤੇ ਸਾਧੂ ਬਣ ਜਾਂਦਾ ਹੈ ਤੇ ਉੱਪਰ ਵਾਲੀਆਂ ਸਾਰੀਆਂ ਪੋਸਟਾਂ ਵਾਲਿਆਂ ਨੂੰ ਆਪਣੇ ਪੈਰਾਂ 'ਤੇ ਝੁਕਣ ਲਈ ਮਜਬੂਰ ਕਰਦਾ ਹੈ। ਕਿਹਾ ਜਾਂਦਾ ਹੈ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਉਨ੍ਹਾਂ ਲੋਕਾਂ ਦੇ ਸਲਾਹ-ਮਸ਼ਵਰੇ ਨਾਲ ਨਾ ਲਵੋ, ਜਿਨ੍ਹਾਂ ਨੇ ਕਦੀ ਉਸ ਵਿਸ਼ੇ ਦੇ ਨਤੀਜੇ ਨਾ ਭੁਗਤੇ ਹੋਣ। ਇਹ ਹੈ ਸਾਡੇ ਭਾਰਤ ਦੀ ਅਸਲੀ ...

ਪੂਰਾ ਲੇਖ ਪੜ੍ਹੋ »

ਕਬੱਡੀ ਕੋਚ ਤਰਲੋਕ ਸਿੰਘ ਮੱਲ੍ਹੀ

ਚੰਗੇ ਕੋਚ ਦੀ ਪਹਿਚਾਣ ਉਸ ਦੁਆਰਾ ਤਿਆਰ ਕੀਤੇ ਖਿਡਾਰੀਆਂ ਦੀਆਂ ਹਾਸਲ ਕੀਤੀਆਂ ਸਫ਼ਲਤਾਵਾਂ ਨੂੰ ਵੇਖ ਕੇ ਹੁੰਦੀ ਹੈ। ਪੰਜਾਬ ਸਟਾਈਲ ਕਬੱਡੀ ਦੇ ਨਾਮਵਰ ਕੋਚਾਂ ਦੀ ਗੱਲ ਕਰੀਏ ਤਾਂ ਤਰਲੋਕ ਸਿੰਘ ਮੱਲ੍ਹੀ ਦਾ ਨਾਂਅ ਆਪਮੁਹਾਰੇ ਹੀ ਬੁੱਲ੍ਹਾਂ 'ਤੇ ਆ ਜਾਂਦਾ ਹੈ। ਮਾਰਚ 1956 ਵਿਚ ਪਿੰਡ ਨਾਨੋ ਮੱਲੀਆਂ ਜ਼ਿਲ੍ਹਾ ਕਪੂਰਥਲਾ ਵਿਚ ਪਿਤਾ ਸ: ਊਧਮ ਸਿੰਘ ਤੇ ਮਾਤਾ ਕਰਮ ਕੌਰ ਦੇ ਘਰ ਜਨਮੇ ਤਰਲੋਕ ਸਿੰਘ ਮੱਲ੍ਹੀ ਵਿਚ ਉਹ ਹਰ ਖੂਬੀ ਹੈ, ਜੋ ਇਕ ਸਿਆਣੇ ਤੇ ਮਾਡਰਨ ਕੋਚ ਵਿਚ ਹੋਣੀ ਚਾਹੀਦੀ ਹੈ। ਉਹ ਆਪ ਪੜ੍ਹਾਈ ਸਮੇਂ ਪੰਜਾਬ ਨੈਸ਼ਨਲ ਸਟਾਈਲ ਕਬੱਡੀ ਤੇ ਅਥਲੈਟਿਕਸ ਵਿਚ ਨੈਸ਼ਨਲ ਪੱਧਰ ਤੱਕ ਖੇਡਿਆ ਹੈ। ਪੜ੍ਹਾਈ ਪੂਰੀ ਕਰਨ ਉਪਰੰਤ ਮੱਲ੍ਹੀ ਬਤੌਰ ਸਰੀਰਕ ਸਿੱਖਿਆ ਅਧਿਆਪਕ ਸ: ਸੀ: ਸੈ: ਸਕੂਲ ਬਿਹਾਰੀਪੁਰ ਵਿਚ ਨਿਯੁਕਤ ਹੋ ਗਿਆ। ਬਸ ਫਿਰ ਕੀ ਸੀ, ਸ਼ੌਕ ਦੇ ਨਾਲ ਕਿੱਤਾ ਵੀ ਉਹੀ ਹੋ ਗਿਆ ਤੇ ਰੁਜ਼ਗਾਰ ਵੀ ਮਿਲ ਗਿਆ ਤੇ ਤਰਲੋਕ ਸਿੰਘ ਮੱਲ੍ਹੀ ਸਵੇਰੇ-ਸ਼ਾਮ ਖੇਡ ਮੈਦਾਨਾਂ ਵਿਚ ਨੌਜਵਾਨਾਂ ਨੂੰ ਖੇਡਾਂ ਦੇ ਗੁਰ ਸਿਖਾਉਣ ਲੱਗ ਪਿਆ। ਉਸ ਦੀ ਪਾਰਖੂ ਅੱਖ ਨੇ ਹੀਰੇ ਤਰਾਸ਼ਣੇ ਸ਼ੁਰੂ ਕਰ ਦਿੱਤੇ। ਉਸ ਦੁਆਰਾ ਤਿਆਰ ...

ਪੂਰਾ ਲੇਖ ਪੜ੍ਹੋ »

ਬਰੈਂਪਟਨ ਟੋਰਾਂਟੋ ਕਬੱਡੀ ਕਲੱਬ ਦੀ ਗੱਲ ਕਰਦਿਆਂ...

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਕੈਨੇਡਾ ਦੇ ਨਾਮਵਰ ਗੁਰੂ-ਘਰਾਂ 'ਚ ਸ਼ੁਮਾਰ ਡਿਕਸੀ ਗੁਰਦੁਆਰਾ ਸਾਹਿਬ ਦੀ ਪਵਿੱਤਰ ਹਦੂਦ ਵਿਚ ਸਥਾਪਿਤ ਸੀ੍ਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਨਾਮੀ ਕਬੱਡੀ ਕਲੱਬ 'ਯੰਗ ਸਪੋਰਟਸ ਕਲੱਬ' ਦੇ ਪ੍ਰਮੋਟਰ ਤੇ ਪ੍ਰਮੁੱਖ ਕਰਤਾ-ਧਰਤਾ ਜੱਸੀ ਸਰਾਏ ਤੇ ਸਾਥੀਆਂ ਵੱਲੋਂ ਬੀਤੇ ਦਿਨੀਂ ਕਰਵਾਇਆ ਗਿਆ ਕਬੱਡੀ ਕੱਪ ਓਂਟਾਰੀਓ 'ਚ ਕਬੱਡੀ ਦੇ ਅਮੀਰ ਰੰਗਾਂ ਦੀ ਗੁਲਜ਼ਾਰ ਦੀ ਸੁਗੰਧੀਆਂ ਭਰੀ ਮਹਿਕ ਬਿਖੇਰ ਗਿਆ। ਸਪੋਰਟਸ ਕਲਚਰਲ ਫੈਡਰੇਸ਼ਨ ਆਫ ਓਂਟਾਰੀਓ ਦੇ ਚਾਕਲੇਟੀ ਗੱਭਰੂ ਪ੍ਰਧਾਨ ਜਰਨੈਲ ਮੰਡ, ਗੁਰਮੁੱਖ ਅਟਵਾਲ ਗੋਖਾ, ਮੀਕਾ ਜੌਹਲ ਭਰੋਮਜਾਰਾ, ਹਰਸੇਵਕ ਦੁਲੇ, ਸੇਵਾ ਪ੍ਰਤਾਬਪੁਰਾ ਤੇ ਹੈਪੀ ਚਾਹਲ ਦੀ ਅੱਖ ਦੀ ਲਾਲੀ ਸਭ ਪ੍ਰਬੰਧਾਂ ਨੂੰ ਨੇੜਿਓਂ ਵਾਚ ਰਹੀ ਸੀ। ਕਬੱਡੀ ਖੇਡ ਪ੍ਰੇਮੀਆਂ ਦਾ ਇਕੱਠ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸੀ। ਕਬੱਡੀ ਦੇ ਕੈਨੇਡਾ ਵਸਦੇ ਕੁਮੈਂਟੇਟਰ ਇਕਬਾਲ ਗਿੱਲ ਗਾਲਿਬ ਤੇ ਸੁਖਚੈਨ ਬਰਾੜ ਮਲਵਈ ਅੰਦਾਜ਼ 'ਚ ਕਬੱਡੀ ਦੀ ਮਹਿਮਾ ਦਾ ਵਿਖਿਆਨ ਕਰ ਰਹੇ ਸਨ। ਮੇਜ਼ਬਾਨ ਯੰਗ ਤੇ ਮੈਟਰੋ ਦੀਆਂ ਟੀਮਾਂ ਵਿਚਕਾਰ ਪਹਿਲਾ ਮੈਚ ਖੇਡਿਆ ...

ਪੂਰਾ ਲੇਖ ਪੜ੍ਹੋ »

ਖੇਡ ਦਿਲਚਸਪੀਆਂ

ਸਟਾਰ ਫੁੱਟਬਾਲ ਗੋਲਕੀਪਰ ਪ੍ਰਤੀ ਦੀਵਾਨਗੀ ਇਸ ਵਿਸ਼ਵ ਕੱਪ ਫੁੱਟਬਾਲ 'ਚ ਅਮਰੀਕਾ ਨੇ ਕੁਝ ਮੈਚ ਬੜੇ ਵਧੀਆ ਖੇਡੇ ਹਨ। ਇਸ ਦੇ ਖਿਡਾਰੀ ਸਟਾਰ ਵਜੋਂ ਆਪਣੀ ਪਹਿਚਾਣ ਬਣਾਉਣ ਲੱਗ ਪਏ ਹਨ। ਅਮਰੀਕਾ ਦੇ ਗੋਲਕੀਪਰ ਟਿਮ ਹੋਵਾਰਡ ਨੇ ਫੁੱਟਬਾਲ ਪ੍ਰੇਮੀਆਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਉਹ ਕਈਆਂ ਦੇ ਦਿਲਾਂ ਅੰਦਰ ਆਪਣੀ ਛਾਪ ਛੱਡ ਗਿਆ। ਉਸ ਦੇ ਚਹੇਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਸ ਦੇ ਇਕ ਪ੍ਰੇਮੀ ਨੇ ਤਾਂ ਆਪਣੇ ਸਿਰ ਦੇ ਵਾਲ ਹੀ ਇਸ ਤਰ੍ਹਾਂ ਨਾਲ ਕਟਵਾ ਲਏ ਕਿ ਉਸ ਦੀ ਟਿੰਡ 'ਤੇ ਅਮਰੀਕਾ ਦੇ ਝੰਡੇ ਦੇ ਨਾਲ-ਨਾਲ ਹੋਵਾਰਡ ਦੀ ਸ਼ਕਲ ਵੀ ਉੱਭਰ ਕੇ ਸਾਹਮਣੇ ਆ ਗਈ। ਇਸ ਫੁੱਟਬਾਲ ਪ੍ਰੇਮੀ ਦੀ ਦੀਵਾਨਗੀ ਦੀ ਦਾਦ ਤਾਂ ਦੇਣੀ ਬਣਦੀ ਹੀ ਹੈ। ਦਰਿਆਦਿਲ ਮੁੱਕੇਬਾਜ਼ ਹੈ ਬਰੋਨਰ ਕੋਈ ਵੀ ਮੁੱਕੇਬਾਜ਼ ਜਦੋਂ ਰਿੰਗ ਅੰਦਰ ਆਪਣੇ ਵਿਰੋਧੀ ਉੱਤੇ ਖੂੰਖਾਰ ਢੰਗ ਨਾਲ ਮੁੱਕੇ ਮਾਰਦਾ ਹੈ ਤਾਂ ਉਸ ਦਾ ਅਕਸ ਅਕਸਰ ਗੁੱਸੇ ਵਾਲਾ ਹੀ ਬਣ ਜਾਂਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਆਪਣੀ ਅਸਲ ਜ਼ਿੰਦਗੀ ਵਿਚ ਵੀ ਉਹ ਏਨਾ ਹੀ ਜ਼ਾਲਮ ਹੋਵੇ। ਸੁਪਰ ਫੈਦਰਵੇਟ ਦਾ ਤਿੰਨ ਵਾਰ ਦਾ ਵਿਸ਼ਵ ਚੈਂਪੀਅਨ ਅਮਰੀਕਾ ਦਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX