ਤਾਜਾ ਖ਼ਬਰਾਂ


ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  16 minutes ago
ਨਵੀਂ ਦਿੱਲੀ, 23 ਮਾਰਚ - ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ...
3 ਪਿਸਤੌਲਾਂ, ਡਰੱਗ ਮਨੀ ਤੇ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫ਼ਤਾਰ
. . .  12 minutes ago
ਜਲੰਧਰ, 23 ਮਾਰਚ - ਜਲੰਧਰ ਪੁਲਿਸ ਨੇ ਦੋ ਵੱਖ ਵੱਖ ਥਾਵਾਂ ਤੋਂ 3 ਪਿਸਤੌਲਾਂ, 13 ਜਿੰਦਾ ਕਾਰਤੂਸਾਂ, ਇੱਕ ਕਾਰ, 1 ਲੱਖ 5 ਹਜ਼ਾਰ ਦੀ ਡਰੱਗ ਮਨੀ ਅਤੇ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ...
ਕਰਮਬੀਰ ਸਿੰਘ ਹੋਣਗੇ ਦੇਸ਼ ਦੇ ਅਗਲੇ ਜਲ ਸੈਨਾ ਮੁਖੀ
. . .  31 minutes ago
ਨਵੀਂ ਦਿੱਲੀ, 23 ਮਾਰਚ- ਭਾਰਤੀ ਜਲ ਸੈਨਾ ਲਈ ਸਰਕਾਰ ਨੇ ਅਗਲੇ ਮੁਖੀ ਦੇ ਨਾਂ ਐਲਾਨ ਕਰ ਦਿੱਤਾ ਹੈ। ਵਾਇਸ ਐਡਮਿਰਲ ਕਰਮਬੀਰ ਸਿੰਘ ਦੇਸ਼ ਦੇ ਅਗਲੇ ਜਲ ਸੈਨਾ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ 31 ਮਈ, 2019 ਨੂੰ ਸੇਵਾ...
ਸ੍ਰੀ ਦਰਬਾਰ ਵਿਖੇ ਸ਼ੁਰੂ ਹੋਈ ਸੋਨੇ ਦੀ ਧੁਆਈ ਦੀ ਕਾਰ ਸੇਵਾ
. . .  40 minutes ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੇ ਮੁਖੀ ਭਾਈ ਮਹਿੰਦਰ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਦੀ ਆਰੰਭਤਾ ਮੌਕੇ...
ਅਫ਼ਗ਼ਾਨਿਸਤਾਨ 'ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ
. . .  about 1 hour ago
ਕਾਬੁਲ, 23 ਮਾਰਚ- ਅਫ਼ਗ਼ਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਡ 'ਚ ਅੱਜ ਹੋਏ ਦੋ ਜ਼ਬਰਦਸਤ ਧਮਾਕਿਆਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੇ ਲਸ਼ਕਰ ਗਾਹ ਸ਼ਹਿਰ ਦੇ ਇੱਕ ਸਟੇਡੀਅਮ 'ਚ...
ਬਿਹਾਰ 'ਚ ਐੱਨ. ਡੀ. ਏ. ਵਲੋਂ ਉਮੀਦਵਾਰਾਂ ਦਾ ਐਲਾਨ, ਪਟਨਾ ਸਾਹਿਬ ਤੋਂ ਕੱਟਿਆ ਗਿਆ ਸ਼ਤਰੂਘਨ ਸਿਨਹਾ ਦਾ ਪੱਤਾ
. . .  about 1 hour ago
ਪਟਨਾ, 23 ਮਾਰਚ- ਬਿਹਾਰ 'ਚ ਐੱਨ. ਡੀ. ਏ. ਨੇ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬੇ 'ਚ ਭਾਜਪਾ ਇੰਚਾਰਜ ਭੁਪਿੰਦਰ ਯਾਦਵ ਨੇ ਭਾਜਪਾ, ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਅਤੇ ਲੋਕ ਜਨਸ਼ਕਤੀ ਪਾਰਟੀ (ਐੱਲ. ਜੇ. ਪੀ.) ਦੇ 39...
ਪੰਜਾਬ 'ਚ ਥਾਂ-ਥਾਂ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 2 hours ago
ਸੰਗਰੂਰ, 23 ਮਾਰਚ (ਧੀਰਜ ਪਸ਼ੋਰੀਆ)- ਪੰਜਾਬ 'ਚ ਅੱਜ ਥਾਂ-ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਲੋਕਾਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀਆਂ...
ਪਠਾਨਕੋਟ 'ਚ ਪੁਲਿਸ ਨੇ ਹਿਰਾਸਤ 'ਚ ਲਏ ਪੰਜ ਕਸ਼ਮੀਰੀ
. . .  about 2 hours ago
ਪਠਾਨਕੋਟ, 23 ਮਾਰਚ (ਚੌਹਾਨ)- ਪਠਾਨਕੋਟ ਦੇ ਮਮੂੰਨ 'ਚ ਪੁਲਿਸ ਨੇ ਅੱਜ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਹ ਪੰਜੇ ਸ਼ੱਕੀ...
ਦੁਬਈ ਤੋਂ ਪਰਤੇ ਨੌਜਵਾਨ ਦਾ ਕਤਲ, ਘਰ ਦੇ ਕੋਲੋਂ ਮਿਲੀ ਲਾਸ਼
. . .  about 2 hours ago
ਮੋਗਾ, 23 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਦੇ ਮੁਹੱਲਾ ਸੰਧੂਆਂ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਸਵੇਰੇ ਘਰਾਂ ਕੋਲ ਲੱਗੀਆਂ ਰੂੜ੍ਹੀਆਂ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਦੇਖੀ। ਮ੍ਰਿਤਕ ਦੀ ਪਹਿਚਾਣ 33 ਸਾਲਾ...
ਜੰਮੂ-ਕਸ਼ਮੀਰ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
. . .  about 2 hours ago
ਸ੍ਰੀਨਗਰ, 23 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਸੰਬੰਧੀ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਜ਼ਿਲ੍ਹੇ ਦੇ ਗਨਡੋਹ ਇਲਾਕੇ ਦੇ ਥਾਥਰੀ ਰੋਡ 'ਤੇ ਜਾ ਰਿਹਾ ਇੱਕ ਟਰੱਕ ਪਹਾੜੀ ਤੋਂ ਚਟਾਨਾਂ ਡਿੱਗਣ...
ਹੋਰ ਖ਼ਬਰਾਂ..

ਸਾਡੀ ਸਿਹਤ

ਚੰਗੀ ਸਿਹਤ ਲਈ ਸੈਰ ਦੀ ਆਦਤ ਪਾਓ

ਸੈਰ ਕਰਨਾ ਸਭ ਤੋਂ ਚੰਗੀ ਕਸਰਤ ਹੈ | ਇਸ ਦੇ ਲਈ ਨਾ ਤਾਂ ਕਿਸੇ ਗੁਰੂ ਦੀ ਜ਼ਰੂਰਤ ਹੈ, ਨਾ ਇਸ ਵਿਚ ਕੁਝ ਖਰਚ ਹੀ ਹੁੰਦਾ ਹੈ | ਜੋ ਸਵੇਰ ਸਮੇਂ ਖੁੱਲ੍ਹੀ ਹਵਾ ਵਿਚ ਸੈਰ ਕਰੇਗਾ, ਉਹ ਹਮੇਸ਼ਾ ਤੰਦਰੁਸਤ ਰਹੇਗਾ | ਉਸ ਨੂੰ ਕਿਸੇ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ | ਬੱਚੇ, ਬੁੱਢੇ, ਜਵਾਨ ਅਤੇ ਇਸਤਰੀਆਂ ਸਭ ਲਈ ਸੈਰ ਕਰਨਾ ਸੁਲਭ ਹੈ | ਜੋ ਦਿਮਾਗੀ ਕੰਮ ਕਰਦੇ ਹਨ ਜਾਂ ਜਿਨ੍ਹਾਂ ਨੂੰ ਬੈਠ ਕੇ ਦਿਨ ਭਰ ਦੁਕਾਨ 'ਤੇ ਕੰਮ ਕਰਨਾ ਪੈਂਦਾ ਹੈ, ਉਨ੍ਹਾਂ ਲਈ ਤਾਂ ਸੈਰ ਕਰਨਾ ਬਹੁਤ ਹੀ ਜ਼ਰੂਰੀ ਹੈ |
ਇਕ ਕੁਦਰਤੀ ਇਲਾਜ ਅਨੁਸਾਰ ਸੈਰ ਕਰਨਾ ਪੈਰਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸਾਰੇ ਸਰੀਰ ਨੂੰ ਮਜ਼ਬੂਤ ਅਤੇ ਤੁਹਾਨੂੰ ਅੰਦਰੋਂ ਅਤੇ ਬਾਹਰੋਂ ਤੰਦਰੁਸਤ ਬਣਾ ਦੇਵੇਗਾ | ਮਨੁੱਖ ਦਾ ਦਿਲ ਇਕ ਮਿੰਟ ਵਿਚ ਸਾਧਾਰਨ ਹਾਲਤ ਵਿਚ 72 ਵਾਰ ਧੜਕਦਾ ਹੈ ਪਰ ਤੇਜ਼ੀ ਨਾਲ ਸੈਰ ਕਰਦੇ ਸਮੇਂ ਦਿਲ ਦੀ ਧੜਕਣ ਪ੍ਰਤੀ ਮਿੰਟ ਲਗਭਗ 10 ਵਾਰ ਜ਼ਿਆਦਾ ਹੋ ਜਾਂਦੀ ਹੈ | ਹਰੇਕ ਧੜਕਣ ਵਿਚ ਦਿਲ ਲਗਭਗ 5 ਗ੍ਰਾਮ ਖੂਨ ਸੁੱਟਦਾ ਹੈ | ਇਸ ਲਈ ਤੇਜ਼ੀ ਨਾਲ ਸੈਰ ਕਰਨ ਸਮੇਂ ਪ੍ਰਤੀ ਮਿੰਟ ਵਿਚ 50 ਗ੍ਰਾਮ ਜ਼ਿਆਦਾ ਖੂਨ ਦਿਲ ਸੁੱਟ ਜਾਂਦਾ ਹੈ |
ਇਸ ਹਿਸਾਬ ਨਾਲ ਘੰਟਾ ਭਰ ਸੈਰ ਕਰਨ ਵਿਚ ਸਰੀਰ ਦਾ ਖੂਨ ਸੰਚਾਰ 3 ਲਿਟਰ ਤੋਂ ਜ਼ਿਆਦਾ ਹੋ ਜਾਂਦਾ ਹੈ | ਫਿਰ ਸੈਰ ਕਰਦੇ ਸਮੇਂ ਜ਼ਿਆਦਾ ਹਵਾ ਨੱਕ ਦੁਆਰਾ ਫੇਫੜਿਆਂ ਵਿਚ ਜਾਂਦੀ ਹੈ, ਜਿਸ ਨਾਲ ਜ਼ਿਆਦਾ ਆਕਸੀਜਨ ਪ੍ਰਾਪਤ ਹੋਣ ਦੇ ਕਾਰਨ ਖੂਨ ਦੇ ਸ਼ੁੱਧ ਹੋਣ ਦਾ ਜ਼ਿਆਦਾ ਮੌਕਾ ਮਿਲਦਾ ਹੈ | ਖੂਨ ਦਾ ਸਾਫ ਹੋਣਾ ਅਤੇ ਤੇਜ਼ੀ ਨਾਲ ਉਸ ਦਾ ਸਰੀਰ ਵਿਚ ਦੌੜਨਾ ਇਕੋ ਸਮੇਂ ਹੁੰਦੇ ਹਨ |
ਇਸ ਤੋਂ ਇਲਾਵਾ ਤੇਜ਼ੀ ਨਾਲ ਸੈਰ ਕਰਦੇ ਸਮੇਂ ਕਾਫੀ ਪਸੀਨਾ ਨਿਕਲਦਾ ਹੈ ਅਤੇ ਪਸੀਨੇ ਨਾਲ ਸਰੀਰ ਦੇ ਅੰਦਰ ਦੀ ਬਹੁਤ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ | ਇਸ ਤਰ੍ਹਾਂ ਸੈਰ ਕਰਨ ਨਾਲ ਖੂਨ ਸਾਫ ਅਤੇ ਤਾਜ਼ਾ ਹੋ ਜਾਂਦਾ ਹੈ, ਉਸ ਦਾ ਸੰਚਾਰ ਵਧ ਜਾਂਦਾ ਹੈ | ਫੇਫੜਿਆਂ ਦੀ ਬਿਨਾਂ ਜ਼ਿਆਦਾ ਜ਼ੋਰ ਨਾਲ ਕਸਰਤ ਹੁੰਦੀ ਹੈ | ਦੂਜੀਆਂ ਕਸਰਤਾਂ ਵਿਚ ਦਿਲ 'ਤੇ ਜ਼ਿਆਦਾ ਜ਼ੋਰ ਪੈਂਦਾ ਹੈ ਅਤੇ ਸੈਰ ਕਰਨ ਨਾਲ ਅਜਿਹਾ ਨਹੀਂ ਹੁੰਦਾ | ਸੈਰ ਕਰਨਾ ਸਵੇਰ ਸਮੇਂ ਹੀ ਵਧੇਰੇ ਲਾਭਦਾਇਕ ਹੁੰਦਾ ਹੈ ਅਤੇ ਨਿਯਮ ਨਾਲ ਚੱਲ ਸਕਦਾ ਹੈ | ਸ਼ਾਮ ਨੂੰ ਕੋਈ ਨਾ ਕੋਈ ਕੰਮ ਆ ਪੈਂਦਾ ਹੈ, ਜਿਸ ਨਾਲ ਨਿਯਮਿਤ ਸੈਰ ਕਰਨਾ ਸੰਭਵ ਨਹੀਂ |
-ਐੱਸ. ਐੱਮ. ਇਮਾਮ


ਖ਼ਬਰ ਸ਼ੇਅਰ ਕਰੋ

ਤੰਦਰੁਸਤੀ ਲਈ ਪੀਓ ਜੂਸ

ਅੱਜ ਦੀ ਦੌੜ-ਭੱਜ ਅਤੇ ਤਣਾਅ ਭਰਪੂਰ ਜ਼ਿੰਦਗੀ ਵਿਚ ਜੂਸ ਮਨੁੱਖ ਨੂੰ ਕਾਫੀ ਰਾਹਤ ਦੇ ਸਕਦੇ ਹਨ | ਡਾਕਟਰ ਵੀ ਫਲਾਂ ਅਤੇ ਸਬਜ਼ੀਆਂ ਦੇ ਤਾਜ਼ੇ ਜੂਸ ਦੀ ਸਿਫਾਰਸ਼ ਕਰਦੇ ਹਨ | ਜੂਸ ਸਰੀਰ ਅੰਦਰ ਪੈਦਾ ਹੋਏ ਜ਼ਹਿਰਾਂ ਨੂੰ ਖਤਮ ਕਰਕੇ ਨਵੇਂ ਖੂਨ ਦਾ ਸੰਚਾਰ ਕਰਦਾ ਹੈ | ਸੰਤਰਾ, ਸੇਬ, ਗੰਨੇ ਦੇ ਰਸ ਦੇ ਅਨੇਕਾਂ ਫਾਇਦੇ ਹਨ | ਇਸੇ ਤਰ੍ਹਾਂ ਤਾਜ਼ੀਆਂ ਸਬਜ਼ੀਆਂ, ਗਾਜਰ, ਪਾਲਕ ਤੋਂ ਇਲਾਵਾ ਆਯੁਰਵੈਦ ਅਨੁਸਾਰ ਕਾਲੀ ਤੁਲਸੀ ਅਤੇ ਹਲਦੀ ਦਾ ਜੂਸ ਮਨੁੱਖੀ ਸਰੀਰ ਵਿਚ ਆਏ ਵਿਕਾਰਾਂ ਦਾ ਸਸਤਾ ਇਲਾਜ ਹੈ | ਕੱਚੀਆਂ ਸਬਜ਼ੀਆਂ ਦਾ ਜੂਸ, ਵਿਟਾਮਿਨ ਅਤੇ ਖਣਿਜ ਕਾਫੀ ਹੱਦ ਤੱਕ ਮੁਹੱਈਆ ਕਰਦਾ ਹੈ, ਜੋ ਸਾਡੇ ਸਰੀਰ ਲਈ ਅਤੀ ਜ਼ਰੂਰੀ ਹੁੰਦੇ ਹਨ | ਇਸ ਤੋਂ ਇਲਾਵਾ ਜੂਸ ਰਾਹੀਂ ਕਾਫੀ ਮਿਕਦਾਰ ਵਿਚ ਕੱਚਾ ਭੋਜਨ ਖਾਣ ਲਈ ਮਿਲਦਾ ਹੈ | ਮਿਸਾਲ ਵਜੋਂ, ਸ਼ਾਇਦ ਤੁਹਾਡੇ ਕੋਲ ਏਨਾ ਵਕਤ ਨਾ ਹੋਵੇ ਕਿ ਤੁਸੀਂ ਹਰ ਰੋਜ਼ ਇਕ ਕਿਲੋ ਕੱਚੀਆਂ ਸਬਜ਼ੀਆਂ ਖਾ ਸਕੋ ਪਰ ਤੁਸੀਂ ਵੱਖ-ਵੱਖ ਸਬਜ਼ੀਆਂ ਦਾ ਜੂਸ ਪੀ ਕੇ ਸਿਹਤ ਲਈ ਆਨੰਦ ਮਾਣ ਸਕਦੇ ਹੋ | ਇਹ ਤੁਹਾਡੇ ਸਰੀਰ 'ਚੋਂ ਵਿਸ਼ੈਲੇ ਪਦਾਰਥਾਂ ਨੂੰ ਖਤਮ ਕਰਨ ਲਈ ਵਾਧੂ ਪੌਸ਼ਿਕ ਤੱਤ ਮੁਹੱਈਆ ਕਰਦਾ ਹੈ | ਪਕਾਉਣ ਨਾਲ ਸਬਜ਼ੀਆਂ 'ਚ ਪਾਏ ਜਾਣ ਵਾਲੇ ਇਹ ਤੱਤ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ | ਇਸ ਲਈ ਜੂਸ ਰੁਝੇਵਿਆਂ ਭਰੀ ਜੀਵਨ ਤਰਜ਼ ਲਈ ਬੇਹੱਦ ਜ਼ਰੂਰੀ ਹੈ | ਅੱਜ ਇਥੇ ਅਸੀਂ ਵਿਸਥਾਰ ਵਿਚ ਕੁਝ ਜੂਸਾਂ ਬਾਰੇ ਚਰਚਾ ਕਰਾਂਗੇ |
ਔਲਾ ਅਤੇ ਹਲਦੀ ਜੂਸ : ਤਾਜ਼ਾ ਔਲਾ ਅਤੇ ਤਾਜ਼ਾ ਹਲਦੀ ਜੂਸ ਦੇ ਬਹੁਤ ਸਾਰੇ ਫਾਇਦੇ ਹਨ | ਔਲਾ ਸਭ ਤੋਂ ਵੱਧ ਵਿਟਾਮਿਨ 'ਸੀ' ਦਾ ਸਰੋਤ ਹੈ | ਇਹ ਸਰੀਰ ਵਿਚ ਸੁਰੱਖਿਆ ਤੰਤਰ ਨੂੰ ਵਧਾਉਂਦਾ ਹੈ ਅਤੇ ਵਿਸ਼ੈਲੇ ਤੱਤ ਖਤਮ ਕਰਕੇ ਲੰਬੇ ਸਮੇਂ ਲਈ ਸਿਹਤ ਨੂੰ ਤੰਦਰੁਸਤ ਬਣਾਉਂਦਾ ਹੈ | ਅੱਧਾ ਕੱਪ ਔਲਾ ਅਤੇ ਹਲਦੀ ਜੂਸ, ਇਕ ਚਮਚਾ ਸ਼ਹਿਦ ਨੂੰ ਲਗਾਤਾਰ ਸਵੇਰ ਵੇਲੇ ਲੈ ਕੇ ਤੁਸੀਂ ਆਪਣੀ ਸਰੀਰਕ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰ ਸਕਦੇ ਹੋ |
ਸੇਬ ਦਾ ਰਸ : ਇਹ ਬਾਜ਼ਾਰ ਵਿਚੋਂ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ | ਇਸ ਵਿਚ ਵਿਟਾਮਿਨ 'ਸੀ' ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ | ਇਸ ਦੇ 230 ਗ੍ਰਾਮ ਵਿਚ 130 ਕੈਲੋਰੀਜ਼ ਹੁੰਦੀ ਹੈ | ਫਾਈਬਰ ਯੁਕਤ ਜੂਸ ਬੋਤਲ ਵਾਲੇ ਜੂਸ ਦੇ ਮੁਕਾਬਲੇ ਵਧੇਰੇ ਲਾਭਦਾਇਕ ਹੁੰਦਾ ਹੈ | ਸੇਬ ਦਾ ਜੂਸ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਅਤੇ ਕੈਂਸਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ |
ਮਿਕਸ ਜੂਸ : ਗਾਜਰ, ਟਮਾਟਰ ਤੇ ਚੁਕੰਦਰ ਦਾ ਜੂਸ ਬੜਾ ਲਾਭਦਾਇਕ ਹੈ | ਇਹ ਜੂਸ ਲਿਵਰ ਦੇ ਵਿਸ਼ੈਲੇ ਤੱਤਾਂ ਨੂੰ ਖਤਮ ਕਰਦਾ ਹੈ ਅਤੇ ਚਮੜੀ ਵਿਚ ਚਮਕ ਪੈਦਾ ਕਰਦਾ ਹੈ | ਇਸ ਵਿਚ ਬੀਟਾ ਕੈਰੋਟੀਨ, ਵਿਟਾਮਿਨ 'ਸੀ', ਪੋਟਾਸ਼ੀਅਮ, ਕੈਲਸ਼ੀਅਮ, ਲੋਹ ਤੱਤ, ਫਾਸਫੋਰਸ, ਖਣਿਜ ਆਦਿ ਤੱਤ ਹੁੰਦੇ ਹਨ | ਇਸ ਤੋਂ ਬਿਨਾਂ ਤਾਂਬਾ, ਆਇਓਡੀਨ ਅਤੇ ਉੱਚ ਪਚਣਸ਼ੀਲ ਕਾਰਬੋਹਾਈਡਰੇਟਸ ਹੁੰਦੇ ਹਨ | ਚੁਕੰਦਰ ਦਾ ਜੂਸ ਲਿਵਰ ਲਈ ਟਾਨਿਕ ਹੁੰਦਾ ਹੈ | ਇਹ ਗੈਸ ਨੂੰ ਖਤਮ ਕਰਦਾ ਹੈ |
ਸੰਤਰੇ ਦਾ ਰਸ : ਸੰਤਰੇ ਵਿਚੋਂ ਕੱਢਿਆ ਤਾਜ਼ਾ ਰਸ ਵਿਟਾਮਿਨ 'ਸੀ' ਨਾਲ ਭਰਪੂਰ ਹੁੰਦਾ ਹੈ | ਇਹ ਵੀ ਘਰ ਵਿਚ ਕੱਢਿਆ ਤੇ ਫਾਇਬਰ ਯੁਕਤ ਵਧੇਰੇ ਲਾਭਕਾਰੀ ਸਿੱਧ ਹੁੰਦਾ ਹੈ | ਸਰੀਰ ਦੀ ਪਾਚਣ ਪ੍ਰਣਾਲੀ ਨਾਲ ਜੁੜੇ ਅੰਗਾਂ ਦੀ ਮੁਰੰਮਤ ਲਈ ਇਹ ਜੂਸ ਵਧੀਆ ਮੰਨਿਆ ਗਿਆ ਹੈ | ਇਸ ਦੇ ਅਨੇਕਾਂ ਫਾਇਦੇ ਹਨ | ਜਿਥੇ ਇਹ ਭੁੱਖ ਲੱਗਣ ਵਿਚ ਸਹਾਈ ਹੁੰਦਾ ਹੈ, ਉਥੇ ਪੇਟ ਦੀ ਵਾਧੂ ਚਰਬੀ ਨੂੰ ਢਾਲਣ ਵਿਚ ਵੀ ਮਦਦ ਕਰਦਾ ਹੈ | ਸਿਟਰਿਕ ਐਸਿਡ ਦੇ ਗੁਣਾਂ ਕਰਕੇ ਸੰਤਰੇ ਦਾ ਜੂਸ ਐਸਡਿਕ ਹੁੰਦਾ ਹੈ | ਸੋ, ਐਾਟੀਆਕਸੀਡੈਂਟ ਹੋਣ ਕਰਕੇ ਇਹ ਸਿਹਤ ਲਈ ਜ਼ਰੂਰੀ ਹੈ |
ਤੁਲਸੀ ਦਾ ਰਸ : ਤੁਲਸੀ ਦੇ ਪੱਤਿਆਂ ਦਾ ਰਸ ਦਮਾ, ਬਰਾੋਕਿਟਸ, ਸਰਦੀ, ਖਾਂਸੀ, ਸਿਨੁਅਸ ਸਮੱਸਿਆ, ਗੈਸ, ਕਬਜ਼ ਅਤੇ ਬੁਖਾਰ ਆਦਿ ਲਈ ਬੇਹੱਦ ਵਧੀਆ ਇਲਾਜ ਹੈ | ਕਾਲੀ ਤੁਲਸੀ ਦੇ ਪੱਤਿਆਂ ਦੇ ਡਾਕਟਰੀ ਗੁਣ ਹਰੀ ਤੁਲਸੀ ਨਾਲੋਂ ਵਧੇਰੇ ਹੁੰਦੇ ਹਨ | ਵਧੇਰੇ ਲਾਭ ਲਈ 25 ਤੋਂ 30 ਪੱਤੇ ਕੁੱਟ ਕੇ ਪੇਸਟ ਬਣਾ ਲਓ | ਪਾਣੀ, ਨਿੰਬੂ ਅਤੇ ਨਮਕ ਪਾ ਕੇ ਦਿਨ ਵਿਚ ਦੋ ਵਾਰ ਪੀਓ |
ਗੰਨੇ ਦਾ ਰਸ : ਗੰਨੇ ਨੂੰ ਪੀੜ ਕੇ ਕੱਢਿਆ ਗਿਆ ਰਸ ਮਿੱਠਾ ਅਤੇ ਗੁਣਕਾਰੀ ਹੁੰਦਾ ਹੈ | ਇਹ ਮਿਹਦੇ ਨਾਲ ਸਬੰਧਤ ਕਈ ਬਿਮਾਰੀਆਂ ਵਿਚ ਲਾਭਕਾਰੀ ਹੈ | ਜਿਨ੍ਹਾਂ ਇਲਾਕਿਆਂ ਵਿਚ ਗੰਨੇ ਦੀ ਖੇਤੀ ਹੁੰਦੀ ਹੈ, ਉਥੇ ਇਹ ਆਸਾਨੀ ਨਾਲ ਉਪਲਬਧ ਹੁੰਦਾ ਹੈ | ਇਸ ਦਾ ਰਸ ਪੀਲੀਏ ਦੀ ਬਿਮਾਰੀ ਵਿਚ ਨਿਯਮਤ ਰੂਪ ਨਾਲ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ | ਸਾਫ਼-ਸੁਥਰੇ, ਧੋਤੇ ਹੋਏ ਗੰਨੇ ਦਾ ਰਸ ਹੀ ਪੀਣਾ ਚਾਹੀਦਾ ਹੈ, ਨਹੀਂ ਤਾਂ ਖੇਤ ਦੀ ਮਿੱਟੀ ਜਾਂ ਕੋਈ ਕੀੜਾ ਆਦਿ ਜਾਂ ਹੋਰ ਕੁਝ ਵੀ ਨਾਲ ਹੀ ਪੀੜਿਆ ਜਾ ਸਕਦਾ ਹੈ | ਤਾਜ਼ਾ ਰਸ ਵਿਚ ਨਿੰਬੂ, ਅਦਰਕ, ਪੁਦੀਨਾ ਅਤੇ ਨਮਕ ਮਿਲਾ ਕੇ ਪੀਣ ਨਾਲ ਅੱਤ ਦੀ ਗਰਮੀ ਤੋਂ ਵੀ ਰਾਹਤ ਮਿਲਦੀ ਹੈ |
ਗਾਜਰ ਦਾ ਜੂਸ : ਗਾਜਰ ਦਾ ਜੂਸ ਅਨੇਕਾਂ ਫਾਇਦੇ ਦਿੰਦਾ ਹੈ | ਇਹ ਇਕ ਕ੍ਰਿਸ਼ਮਈ ਜੂਸ ਹੈ | ਕੈਲਸ਼ੀਅਮ, ਵਿਟਾਮਿਨ 'ਏ', ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਭਰਪੂਰ ਹੈ | ਇਸ ਵਿਚ ਵਿਟਾਮਿਨ 'ਬੀ', 'ਸੀ', 'ਡੀ', 'ਈ' ਅਤੇ 'ਕੇ' ਵੀ ਕਾਫੀ ਹੁੰਦੇ ਹਨ | ਕੈਲਸ਼ੀਅਮ ਇਕ ਵੱਖਰੇਪਣ ਵਾਲਾ ਖਣਿਜ ਹੈ | ਇਸ ਨੂੰ ਜਜ਼ਬ ਕਰਨ ਲਈ ਕਈ ਹੋਰ ਖਣਿਜਾਂ ਦੀ ਲੋੜ ਹੁੰਦੀ ਹੈ | ਗਾਜਰ ਦਾ ਜੂਸ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਕਮੀਆਂ ਦੂਰ ਕਰਦਾ ਹੈ | ਵਧੇਰੇ ਫਾਇਦੇ ਲਈ ਦਿਨ ਵਿਚ ਦੋ ਵਾਰ ਲਓ | ਜਿਨ੍ਹਾਂ ਲੋਕਾਂ ਨੇ ਦੁੱਧ ਪੀਣਾ ਛੱਡ ਦਿੱਤਾ ਹੋਵੇ, ਉਨ੍ਹਾਂ ਲਈ ਗਾਜਰ ਦਾ ਜੂਸ ਵਧੀਆ ਬਦਲ ਹੈ | ਇਸ ਨਾਲ ਚਮੜੀ, ਵਾਲ ਅਤੇ ਨਹੁੰ ਠੀਕ ਹੁੰਦੇ ਹਨ, ਖੂਨ ਸਾਫ਼ ਹੁੰਦਾ ਹੈ | ਤੁਸੀਂ ਪਾਲਕ ਦੇ ਰਸ ਨਾਲ ਵੀ ਗਾਜਰ ਜੂਸ ਲੈ ਸਕਦੇ ਹੋ |
ਅਕਸਰ ਗ਼ਲਤ ਭੋਜਨ ਦੀ ਚੋਣ ਕਈ ਬਿਮਾਰੀਆਂ ਪੈਦਾ ਕਰਦੀ ਹੈ, ਪਰ ਇਸ ਦੇ ਉਲਟ ਸਾਫ-ਸੁਥਰਾ ਭੋਜਨ ਅਤੇ ਜੂਸਾਂ ਦੀ ਵਰਤੋਂ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ | ਇਨ੍ਹਾਂ ਜੂਸਾਂ ਨੂੰ ਘਰ ਵਿਚ ਹੀ ਬਣਾਉਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਵਿਚ ਸਿਹਤ ਨੂੰ ਤੰਦਰੁਸਤ ਕਰਨ ਲਈ ਸੰਭਾਵਨਾਵਾਂ ਹਨ |
-ਅਜੀਤ ਬਿਊਰੋ

ਦਵਾਈ ਵਰਤਣ ਤੋਂ ਪਹਿਲਾਂ

ਥੋੜ੍ਹਾ ਜਿਹਾ ਸਿਰਦਰਦ ਹੋਵੇ ਜਾਂ ਮਾਮੂਲੀ ਬੁਖਾਰ, ਲੋਕ ਬਿਨਾਂ ਡਾਕਟਰ ਦੀ ਸਲਾਹ ਲਏ ਹੀ ਮੈਡੀਕਲ ਸਟੋਰ ਤੋਂ ਦਵਾਈ ਲੈ ਲੈਂਦੇ ਹਨ ਅਤੇ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਦਵਾਈ ਉਲਟਾ ਅਸਰ ਸ਼ੁਰੂ ਕਰ ਦਿੰਦੀ ਹੈ ਅਤੇ ਲੈਣੇ ਦੇ ਦੇਣੇ ਪੈ ਜਾਂਦੇ ਹਨ | ਇਸ ਲਈ ਦਵਾਈ ਲੈਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ :
• ਦਵਾਈ ਡਾਕਟਰ ਦੀ ਸਲਾਹ ਨਾਲ ਹੀ ਲਓ |
• ਦਵਾਈ ਖਰੀਦਦੇ ਸਮੇਂ ਉਸ ਦੀ ਮਿਆਦ ਮਿਤੀ ਜ਼ਰੂਰ ਦੇਖ ਲਓ |
• ਦਵਾਈ ਦੀ ਉਚਿਤ ਮਾਤਰਾ ਹੀ ਖਾਓ | ਆਰਾਮ ਨਾ ਮਿਲਣ 'ਤੇ ਡਾਕਟਰ ਦੀ ਸਲਾਹ 'ਤੇ ਹੀ ਦਵਾਈ ਦੀ ਮਾਤਰਾ ਵਿਚ ਵਾਧਾ ਕਰਨਾ ਚਾਹੀਦਾ ਹੈ |
• ਇਹ ਦੇਖ ਲਓ ਕਿ ਦਵਾਈ ਦੁੱਧ, ਪਾਣੀ, ਚਾਹ ਜਾਂ ਹੋਰ ਕਿਸ ਚੀਜ਼ ਦੇ ਨਾਲ ਖਾਣੀ ਹੈ |
• ਇਹ ਵੀ ਧਿਆਨ ਰੱਖੋ ਕਿ ਦਵਾਈ ਨੂੰ ਨਿਰਾਹਾਰ ਖਾਧਾ ਜਾ ਸਕਦਾ ਹੈ ਜਾਂ ਨਹੀਂ |
• ਧਿਆਨ ਨਾਲ ਦੇਖ ਲਓ ਕਿ ਤਰਲ ਦਵਾਈ ਜਾਂ ਸਿਰਪ ਵਿਚ ਕੋਈ ਕੀੜਾ ਜਾਂ ਤਿਨਕਾ ਤਾਂ ਨਹੀਂ ਡਿਗ ਪਿਆ ਹੈ |
• ਜੋ ਦਵਾਈ ਪੀਸ ਕੇ ਬੱਚਿਆਂ ਨੂੰ ਖਿਲਾਉਣੀ ਹੋਵੇ, ਉਸ ਨੂੰ ਸਾਵਧਾਨੀ ਨਾਲ ਸਾਫ਼ ਪੀਸਣਾ ਚਾਹੀਦਾ ਹੈ |
• ਡਾਕਟਰ ਬਦਲਣ 'ਤੇ ਦੂਜੇ ਡਾਕਟਰ ਨੂੰ ਪਹਿਲੇ ਡਾਕਟਰ ਦੀ ਦਿੱਤੀ ਹੋਈ ਦਵਾਈ ਦੇ ਬਾਰੇ ਵਿਚ ਜ਼ਰੂਰ ਦੱਸ ਦੇਣਾ ਚਾਹੀਦਾ ਹੈ |
• ਜੋ ਦਵਾਈ ਖਾਣੇ ਵਾਲੀ ਹੋਵੇ, ਉਸ ਨੂੰ ਸਰੀਰ 'ਤੇ ਕਦੇ ਨਹੀਂ ਲਗਾਉਣਾ ਚਾਹੀਦਾ ਅਤੇ ਲਗਾਉਣ ਵਾਲੀ ਦਵਾਈ ਨੂੰ ਕਦੇ ਵੀ ਖਾਣਾ ਨਹੀਂ ਚਾਹੀਦਾ |
-ਸ਼ਿਆਮ ਮੌਰੀਆ

ਅਨੇਕਾਂ ਲਾਭ ਹਨ ਦਾਲਚੀਨੀ ਦੇ

ਦਾਲਚੀਨੀ ਬੜੀ ਹੀ ਲਾਭਦਾਇਕ ਹੁੰਦੀ ਹੈ | ਇਸ ਨੂੰ ਭਾਰਤ ਵਿਚ ਮਸਾਲਿਆਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ | ਇਸ ਦੀ ਵਰਤੋਂ ਨਾਲ ਖਾਣਾ ਖ਼ੁਸ਼ਬੂਦਾਰ ਅਤੇ ਸਵਾਦੀ ਬਣ ਜਾਂਦਾ ਹੈ | ਇਸ ਦੇ ਪਾਊਡਰ ਜਾਂ ਇਕ ਛੋਟੇ ਜਿਹੇ ਟੁਕੜੇ ਨੂੰ ਮੂੰਹ ਵਿਚ ਰੱਖਣ ਨਾਲ ਮੂੰਹ ਦਾ ਸਵਾਦ ਵਧੀਆ ਹੋ ਜਾਂਦਾ ਹੈ | ਸ਼ੌਕ ਨਾਲ ਭੋਜਨ ਤਿਆਰ ਕਰਨ ਵਾਲੇ ਆਪਣੇ ਮਸਾਲਿਆਂ ਵਿਚ ਇਸ ਨੂੰ ਜ਼ਰੂਰ ਰੱਖਦੇ ਹਨ ਕਿਉਂਕਿ ਇਹ ਕਿਸੇ ਵੀ ਖਾਣੇ ਦਾ ਸਵਾਦ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦੀ ਹੈ |
ਦਾਲਚੀਨੀ ਪੌਦੇ ਦੀ ਟਹਿਣੀ ਨੂੰ ਕੱਟ ਕੇ ਜਾਂ ਛਿਲ ਨੂੰ ਉਤਾਰ ਕੇ ਤਿਆਰ ਕੀਤੀ ਜਾਂਦੀ ਹੈ | ਦਾਲ ਚੀਨੀ ਦੱਖਣੀ ਭਾਰਤ ਵਿਚ ਕੇਰਲ, ਬੰਗਲਾਦੇਸ਼, ਜਾਵਾ ਸਮੁਾਦਰਾ ਤੋਂ ਇਲਾਵਾ ਦੁਨੀਆ ਦੇ ਅਨੇਕਾਂ ਮੁਲਕਾਂ ਵਿਚ ਤਿਆਰ ਹੁੰਦੀ ਹੈ | ਸ੍ਰੀਲੰਕਾ ਵਿਚ ਦਾਲਚੀਨੀ ਬੜੀ ਪਤਲੀ ਅਤੇ ਇਕ ਹਲਕੇ-ਭੂਰੇ ਰੰਗ ਦੀ ਬੇਹੱਦ ਤੇਜ਼ ਸੁਗੰਧ ਵਾਲੀ ਹੁੰਦੀ ਹੈ | 2006 ਦੇ ਇਕ ਸਰਵੇ ਅਨੁਸਾਰ ਸ੍ਰੀਲੰਕਾ ਦੁਨੀਆ ਭਰ ਵਿਚ 90 ਫੀਸਦੀ ਦਾਲਚੀਨੀ ਨੂੰ ਬਾਹਰ ਭੇਜਦਾ ਹੈ | ਦਾਲਚੀਨੀ ਦੀ ਛਿਲ ਮਸਾਲੇ ਦੇ ਰੂਪ ਵਿਚ ਵਿਆਪਕ ਪੱਧਰ 'ਤੇ ਦੁਨੀਆ ਭਰ ਵਿਚ ਵਰਤੋਂ ਕੀਤੀ ਜਾਂਦੀ ਹੈ | ਇਹ ਭੋਜਨ ਨੂੰ ਸਵਾਦੀ ਬਣਾਉਣ ਲਈ ਰਸੋਈ ਵਿਚ ਇਕ ਪ੍ਰਮੁੱਖ ਮਸਾਲਾ ਹੈ |
ਸਿਹਤ ਲਈ ਲਾਭ :
• ਸਰਦੀ-ਜ਼ੁਕਾਮ ਹੋਣ 'ਤੇ ਦਾਲਚੀਨੀ ਦੀ ਵਰਤੋਂ ਕਰਨੀ ਚਾਹੀਦੀ ਹੈ | ਇਕ ਚਮਚ ਸ਼ਹਿਦ ਵਿਚ ਥੋੜ੍ਹਾ ਜਿਹਾ ਦਾਲਚੀਨੀ ਪਾਊਡਰ ਮਿਲਾ ਕੇ ਸਵੇਰੇ-ਸ਼ਾਮ ਲੈਣ ਨਾਲ ਸਰਦੀ-ਜ਼ੁਕਾਮ ਵਿਚ ਲਾਭ ਹੁੰਦਾ ਹੈ | ਹਲਕੇ ਗਰਮ ਪਾਣੀ ਨਾਲ ਇਕ ਚੁਟਕੀ ਦਾਲਚੀਨੀ ਪਾਊਡਰ ਅਤੇ ਇਕ ਚੁਟਕੀ ਪੀਸੀ ਕਾਲੀ ਮਿਰਚ ਸ਼ਹਿਦ ਨਾਲ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ |
• ਜੋੜਾਂ ਦਾ ਦਰਦ ਹੋਣ 'ਤੇ ਦਾਲਚੀਨੀ ਪਾਊਡਰ ਨੂੰ ਸ਼ਹਿਦ ਵਿਚ ਮਿਲਾ ਕੇ ਦਰਦ ਵਾਲੀ ਥਾਂ 'ਤੇ ਹਲਕੇ ਰੂਪ ਵਿਚ ਮਲਣ ਨਾਲ ਆਰਾਮ ਮਿਲਦਾ ਹੈ |
• ਚਮੜੀ ਰੋਗਾਂ ਵਿਚ : ਖਾਜ-ਖੁਜਲੀ ਹੋਣ 'ਤੇ ਦਾਲਚੀਨੀ ਪਾਊਡਰ ਅਤੇ ਸ਼ਹਿਦ ਬਰਾਬਰ ਮਾਤਰਾ ਵਿਚ ਲੈ ਕੇ ਪੇਸਟ ਬਣਾ ਲਉ | ਇਸ ਪੇਸਟ ਨੂੰ ਲਗਾਉਣ ਨਾਲ ਚਮੜੀ ਸਮੱਸਿਆ ਦੂਰ ਹੁੰਦੀ ਹੈ | ਦਾਲਚੀਨੀ ਪਾਊਡਰ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਦੇ ਕਿੱਲ-ਮੁਹਾਸਿਆਂ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ |
• ਪੇਟ ਦੀ ਸਮੱਸਿਆ : ਬਦਹਜ਼ਮੀ ਦੀ ਸਮੱਸਿਆ ਵਿਚ ਦਾਲਚੀਨੀ ਵਰਤੋਂ ਨਾਲ ਆਰਾਮ ਮਿਲਦਾ ਹੈ | ਉਲਟੀ, ਗੈਸ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਵਿਚ ਦਾਲਚੀਨੀ ਲਾਭ ਦਿੰਦੀ ਹੈ |
• ਮੋਟਾਪੇ ਲਈ : ਇਕ ਚਮਚਾ ਦਾਲਚੀਨੀ ਪਾਊਡਰ ਇਕ ਗਲਾਸ ਪਾਣੀ ਵਿਚ ਉਬਾਲੋ, ਫਿਰ ਇਸ ਨੂੰ ਉਤਾਰ ਕੇ ਇਸ ਵਿਚ ਦੋ ਵੱਡੇ ਚਮਚ ਸ਼ਹਿਦ ਮਿਲਾ ਕੇ ਸਵੇਰੇ ਨਾਸ਼ਤੇ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਪੀਉ | ਅਜਿਹਾ ਰਾਤ ਨੂੰ ਸੌਣ ਤੋਂ ਪਹਿਲਾਂ ਨਿਯਮਤ ਰੂਪ ਨਾਲ ਕਰਨ ਨਾਲ ਸਰੀਰ ਦੀ ਗ਼ੈਰ-ਜ਼ਰੂਰੀ ਚਰਬੀ ਖ਼ਤਮ ਹੁੰਦੀ ਹੈ ਅਤੇ ਵਾਧੂ ਕੈਲੋਰੀ ਨਹੀਂ ਬਣਦੀ ਅਤੇ ਭਾਰ ਘੱਟ ਹੁੰਦਾ ਹੈ |
• ਦਿਲ ਦੇ ਮਰੀਜ਼ਾਂ ਲਈ : ਸ਼ਹਿਦ ਅਤੇ ਦਾਲਚੀਨੀ ਦੇ ਪਾਊਡਰ ਦਾ ਪੇਸਟ ਬਣਾ ਕੇ ਰੋਟੀ ਨਾਲ ਖਾਣ ਨਾਲ ਧਮਣੀਆਂ ਵਿਚ ਕੋਲੈਸਟਰੋਲ ਜਮ੍ਹਾਂ ਨਹੀਂ ਹੋਵੇਗਾ ਅਤੇ ਦਿਲ ਦੇ ਦੌਰਿਆਂ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ | ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪੈ ਚੁੱਕਾ ਹੈ ਉਹ ਜੇਕਰ ਇਸ ਇਲਾਜ ਨੂੰ ਕਰਨਗੇ ਤਾਂ ਭਵਿੱਖ ਵਿਚ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰ ਸਕਣਗੇ |
• ਹੋਰਨਾਂ ਬਿਮਾਰੀਆਂ ਲਈ : ਇਕ ਚਮਚਾ ਸ਼ਹਿਦ ਵਿਚ ਥੋੜ੍ਹਾ ਜਿਹਾ ਦਾਲਚੀਨੀ ਪਾਊਡਰ ਮਿਲਾ ਕੇ ਦੰਦਾਂ 'ਤੇ ਨਿਯਮਤ ਰੂਪ ਨਾਲ ਦੋ-ਤਿੰਨ ਵਾਰ ਮਲਣ ਨਾਲ ਦੰਦਾਂ ਦੀ ਤਕਲੀਫ਼ ਤੋਂ ਆਰਾਮ ਮਿਲਦਾ ਹੈ | ਤਣਾਅ ਹੋਣ 'ਤੇ ਸ਼ਹਿਦ ਦੇ ਨਾਲ ਥੋੜ੍ਹਾ ਜਿਹਾ ਦਾਲਚੀਨੀ ਪਾਊਡਰ ਮਿਲਾ ਕੇ ਲੈਂਦੇ ਰਹਿਣ ਨਾਲ ਆਰਾਮ ਮਿਲਦਾ ਹੈ, ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ | ਇਹ ਦਮਾ ਅਤੇ ਅਧਰੰਗ ਵਿਚ ਵੀ ਬਹੁਤ ਫਾਇਦੇਮੰਦ ਹੈ |
• ਬੋਲਾਪਨ ਦੂਰ ਕਰੋ : ਸ਼ਹਿਦ ਅਤੇ ਦਾਲਚੀਨੀ ਪਾਊਡਰ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਇਕ ਚਮਚਾ ਸਵੇਰੇ ਅਤੇ ਇਕ ਚਮਚਾ ਰਾਤ ਨੂੰ ਲੈ ਲੈਣ ਨਾਲ ਸੁਣਨ ਸ਼ਕਤੀ ਵਧਦੀ ਹੈ | ਕੰਨਾਂ ਤੋਂ ਘੱਟ ਸੁਣਾਈ ਦੇਣ ਦੀ ਸਥਿਤੀ ਵਿਚ ਕੰਨਾਂ ਵਿਚ ਦਾਲਚੀਨੀ ਦੇ ਤੇਲ ਦੀਆਂ ਕੁਝ ਬੂੰਦਾਂ ਪਾਉਣ ਨਾਲ ਆਰਾਮ ਮਿਲਦਾ ਹੈ | ••

ਸਿਹਤ ਖ਼ਬਰਨਾਮਾ

ਤਣਾਅ ਘੱਟ ਕਰਨ ਨਾਲ ਕਾਬੂ 'ਚ ਰਹਿੰਦੀ ਹੈ ਸ਼ੂਗਰ
ਡਿਊਕ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਖੋਜਕਰਤਾਵਾਂ ਨੇ ਪਾਇਆ ਹੈ ਕਿ ਤਣਾਅ ਘੱਟ ਕਰਨ ਦੀ ਤਕਨੀਕ ਅਤੇ ਪ੍ਰਾਣਾਯਾਮ ਸ਼ੂਗਰ ਨੂੰ ਕਾਬੂ ਕਰਨ ਵਿਚ ਕੁਝ ਦਵਾਈਆਂ ਜਿੰਨਾ ਹੀ ਪ੍ਰਭਾਵਸ਼ਾਲੀ ਹੈ | ਇਸ ਖੋਜ ਵਿਚ 108 ਮਰੀਜ਼ਾਂ ਨੂੰ ਸ਼ੂਗਰ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਗਈ ਅਤੇ ਤਣਾਅ ਘੱਟ ਕਰਨ ਦੀਆਂ ਤਕਨੀਕਾਂ ਦਿਖਾਈਆਂ ਗਈਆਂ ਅਤੇ ਇਕ ਸਾਲ ਬਾਅਦ 32 ਫੀਸਦੀ ਮਰੀਜ਼ਾਂ ਦੇ ਗੁਲੂਕੋਜ਼ ਪੱਧਰ ਵਿਚ ਕਮੀ ਪਾਈ ਗਈ | ਖੋਜ ਅਨੁਸਾਰ ਤਣਾਅ ਦੇ ਕਾਰਨ ਸਾਡੇ ਸਰੀਰ ਵਿਚ ਕੁਝ ਅਜਿਹੇ ਹਾਰਮੋਨ ਪੈਦਾ ਹੁੰਦੇ ਹਨ, ਜੋ ਤਣਾਅ ਦੇ ਕਾਰਨ ਖੂਨ ਵਿਚ ਸ਼ੱਕਰ ਦੀ ਮਾਤਰਾ ਵਧਾ ਦਿੰਦੇ ਹਨ, ਜੋ ਸ਼ੂਗਰ ਰੋਗੀਆਂ ਲਈ ਹਾਨੀਕਾਰਕ ਹੋ ਸਕਦੇ ਹਨ |
ਥੋੜ੍ਹਾ ਜੌ ਾ, ਥੋੜ੍ਹੀ ਕਸਰਤ ਦਿਲ ਦੇ ਰੋਗਾਂ ਤੋਂ ਦੂਰ ਰੱਖਦੇ ਹਨ
ਰੋਜ਼ਾਨਾ ਦੇ ਭੋਜਨ ਵਿਚ ਜੌਾ ਨੂੰ ਸ਼ਾਮਿਲ ਕਰਨ ਅਤੇ ਥੋੜ੍ਹੀ ਜਿਹੀ ਕਸਰਤ ਕਰਨ ਨਾਲ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ | ਕੁਨਿੰਘਮ ਦੇ ਕਾਰਡਿਓ ਵੈਸਕੁਲਰ ਇੰਸਟੀਚਿਊਟ ਦੇ ਨਿਰਦੇਸ਼ਕ ਡਾ: ਵਿਲੀਅਮ ਕਾਸਟੇਲੀ ਨੇ ਫਲੋਰਿਡਾ ਦੇ ਆਰਲੈਂਡੋ ਵਿਚ ਪਿਛਲੇ ਦਿਨੀਂ ਇਹ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਪੌਸ਼ਟਿਕ ਭੋਜਨ ਅਤੇ ਜੀਵਨ ਸ਼ੈਲੀ ਵਿਚ ਥੋੜ੍ਹੇ ਜਿਹੇ ਬਦਲਾਅ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ 75 ਫੀਸਦੀ ਤੱਕ ਘੱਟ ਕੀਤੀ ਜਾ ਸਕਦੀ ਹੈ |

ਕੁਦਰਤ ਦਾ ਤੋਹਫ਼ਾ ਹੰਝੂ

ਹੰਝੂਆਂ ਦਾ ਨਾਂਅ ਲੈਂਦੇ ਹੀ ਸਾਡੇ ਸਾਹਮਣੇ ਭਾਵਨਾਤਮਕ ਦਿਲ ਦਾ ਚਿੱਤਰ ਆ ਜਾਂਦਾ ਹੈ | ਹੰਝੂ ਬਿਰਹਾ ਅਤੇ ਮਿਲਣ, ਦੋਵਾਂ ਦਾ ਪ੍ਰਤੀਕ ਹੈ | ਇਕ ਵਿਚ ਮਨ ਅਸ਼ੰਕਿਤ ਰਹਿੰਦਾ ਹੈ ਤਾਂ ਦੂਜੇ ਵਿਚ ਪ੍ਰਫੁੱਲਤ | ਹੰਝੂ ਸਾਡੀਆਂ ਭਾਵਨਾਵਾਂ ਨੂੰ ਬਾਣੀ ਦਿੰਦੇ ਹਨ |
ਅੱਖਾਂ ਵਿਚੋਂ ਹੰਝੂਆਂ ਦਾ ਨਿਕਲਣਾ ਇਕ ਸੁਭਾਵਿਕ ਪ੍ਰਕਿਰਿਆ ਹੈ ਪਰ ਹੰਝੂ ਹਰ ਸਮੇਂ ਨਹੀਂ ਨਿਕਲਦੇ | ਜਦੋਂ ਬਹੁਤ ਜ਼ਿਆਦਾ ਖੁਸ਼ੀ ਜਾਂ ਗਮੀ ਦੇ ਮੌਕੇ 'ਤੇ ਅਸੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਤੋਂ ਅਸਮਰੱਥ ਹੋ ਜਾਂਦੇ ਹਾਂ ਤਾਂ ਹੰਝੂਆਂ ਦਾ ਜਨਮ ਹੁੰਦਾ ਹੈ |
ਹੰਝੂ 'ਲੈਕ੍ਰੇਮੇਲ ਸੈਕ' ਨਾਂਅ ਦੀ ਥੈਲੀ ਵਿਚੋਂ ਨਿਕਲਦੇ ਹਨ | ਲੈਕ੍ਰੇਮੇਲ ਸੈਕ ਦਾ ਵਹਾਅ ਨੱਕ ਦੇ ਰਾਹੀਂ ਹੁੰਦਾ ਹੈ | ਭਾਵਨਾਵਾਂ ਦੇ ਵਹਿਣ ਸਮੇਂ ਅੱਖਾਂ ਦੇ ਕੋਨਿਆਂ ਵਿਚ ਇਕ ਤਿੱਖਾ ਵਾਸ਼ਪੀ ਪਦਾਰਥ ਪੈਦਾ ਹੋਣ ਲੱਗਦਾ ਹੈ | ਇਸ ਤਿੱਖੇ ਵਾਸ਼ਪ ਨਾਲ ਲੈਕ੍ਰੇਮੇਲ ਸੈਕ ਵਿਚ ਵਹਾਅ ਹੋਣ ਦੇ ਕਾਰਨ ਹੰਝੂ ਨਿਕਲਣ ਲੱਗਦੇ ਹਨ |
ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਇਕ ਚਮਚ ਹੰਝੂਆਂ ਨੂੰ ਸੌ ਗੈਲਨ ਪਾਣੀ ਵਿਚ ਪਾ ਦਿੱਤਾ ਜਾਵੇ ਤਾਂ ਉਸ ਪਾਣੀ ਵਿਚਲੇ ਸਾਰੇ ਕੀਟਾਣੂ ਮਰ ਜਾਣਗੇ | ਹੰਝੂਆਂ ਵਿਚ ਏਨੀ ਜ਼ਿਆਦਾ ਕੀਟਾਣੂਨਾਸ਼ਕ ਸ਼ਕਤੀ ਹੈ ਕਿ 6 ਹਜ਼ਾਰ ਗੁਣਾ ਆਇਤਨ ਜਲ ਵਿਚ ਵੀ ਇਸ ਦਾ ਪ੍ਰਭਾਵ ਬਣਿਆ ਰਹਿੰਦਾ ਹੈ |
ਹੰਝੂਆਂ ਦੇ ਰਸਾਇਣਕ ਪ੍ਰੀਖਣ ਨਾਲ ਸਪੱਸ਼ਟ ਹੋਇਆ ਹੈ ਕਿ ਇਨ੍ਹਾਂ ਵਿਚ 94 ਫੀਸਦੀ ਪਾਣੀ ਅਤੇ 6 ਫੀਸਦੀ ਰਸਾਇਣਕ ਤੱਤ ਹੁੰਦੇ ਹਨ, ਜਿਨ੍ਹਾਂ ਵਿਚ ਕੁਝ ਖਾਰ ਅਤੇ ਲਾਈਸੋਜ਼ਾਈਮ ਨਾਮਕ ਰਸਾਇਣਕ ਯੋਗਿਕ ਹੁੰਦਾ ਹੈ | ਲਾਈਸੋਜ਼ਾਈਮ ਵਿਚ ਹੀ ਹੰਝੂਆਂ ਦੀ ਕੀਟਨਾਸ਼ਕ ਸਮਰੱਥਾ ਹੁੰਦੀ ਹੈ | ਸਾਡੇ ਖੂਨ ਨੂੰ ਵੀ ਕੀਟਾਣੂਰਹਿਤ ਰੱਖਣ ਲਈ ਇਹ ਕਿਸੇ ਨਾ ਕਿਸੇ ਰੂਪ ਵਿਚ ਤਿਆਰ ਰਹਿੰਦਾ ਹੈ |
ਲਾਈਸੋਜ਼ਾਈਮ ਕੀਟਾਣੂਆਂ ਨੂੰ ਨਸ਼ਟ ਕਰਨ ਲਈ ਉਨ੍ਹਾਂ ਨਾਲ ਕਾਫੀ ਸਮੇਂ ਤੱਕ ਸੰਘਰਸ਼ ਕਰਦਾ ਹੈ | ਜਦੋਂ ਤੱਕ ਕੀਟਾਣੂ ਜੀਵਤ ਰਹਿੰਦੇ ਹਨ, ਉਦੋਂ ਤੱਕ ਉਹ ਉਨ੍ਹਾਂ ਨੂੰ ਨਸ਼ਟ ਕਰਨ ਦੇ ਆਪਣੇ ਯਤਨ ਵਿਚ ਲੱਗਾ ਰਹਿੰਦਾ ਹੈ | ਹੋਰ ਕੀਟਾਣੂਨਾਸ਼ਕਾਂ ਨਾਲੋਂ ਇਸ ਦੀ ਇਹੀ ਵਿਸ਼ੇਸ਼ਤਾ ਹੈ | ਅੱਖਾਂ ਸਾਡੇ ਸਰੀਰ ਦਾ ਸਭ ਤੋਂ ਨਾਜ਼ੁਕ ਅੰਗ ਹਨ | ਇਸ ਲਈ ਕੁਦਰਤ ਨੇ ਹੰਝੂਆਂ ਦੇ ਰੂਪ ਵਿਚ ਸਾਡੀ ਅੱਖਾਂ ਦੀ ਸੁਰੱਖਿਆ ਦਾ ਇਕ ਮਹੱਤਵਪੂਰਨ ਉਪਾਅ ਦਿੱਤਾ ਹੈ |
ਮਨੋਵਿਗਿਆਨੀਆਂ ਅਨੁਸਾਰ ਹੰਝੂ ਹਿਰਦੇ ਦੇ ਦਰਦ ਨੂੰ ਬਾਹਰ ਕੱਢ ਕੇ ਮਨੁੱਖ ਨੂੰ ਸਾਫ਼ ਅਤੇ ਤੰਦਰੁਸਤ ਬਣਾਉਂਦੇ ਹਨ | ਜੋ ਵਿਅਕਤੀ ਹੰਝੂਆਂ ਦੀ ਮਦਦ ਨਾਲ ਆਪਣੇ ਦੁੱਖ ਜਾਂ ਖੁਸ਼ੀ ਨੂੰ ਪ੍ਰਗਟ ਨਹੀਂ ਕਰਦਾ, ਉਸ ਦਾ ਮਨ ਰੋਗੀ ਹੋ ਜਾਂਦਾ ਹੈ | ਕਦੇ ਨਾ ਰੋਣ ਵਾਲੇ ਵਿਅਕਤੀ ਅਸਾਧਾਰਨ ਹੁੰਦੇ ਹਨ ਅਤੇ ਉਨ੍ਹਾਂ ਦੇ ਕੰਮ ਵੀ ਅਸਾਧਾਰਨ ਹੁੰਦੇ ਹਨ | ਅਜਿਹੇ ਵਿਅਕਤੀਆਂ ਨੂੰ ਮਨੋਵਿਗਿਆਨਕ ਵੀ ਰੱਜ ਕੇ ਰੋਣ ਦੀ ਸਲਾਹ ਦਿੰਦੇ ਹਨ |
-ਨਰੇਂਦਰ ਦੇਵਗਨ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX