ਤਾਜਾ ਖ਼ਬਰਾਂ


ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  21 minutes ago
ਨਵੀਂ ਦਿੱਲੀ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ, ਪ੍ਰਣਵ ਮੁਖਰਜੀ ਸਮੇਤ ਵੱਖ ਵੱਖ ਆਗੂਆਂ ਨੇ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਦੇ 130ਵੇਂ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ...
ਭਾਰਤ ਬੰਗਲਾਦੇਸ਼ ਇੰਦੌਰ ਟੈਸਟ : ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ, 12 ਦੌੜਾਂ 'ਤੇ 2 ਖਿਡਾਰੀ ਆਊਟ
. . .  39 minutes ago
ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ 'ਤੇ ਡਾਂਗਾਂ ਨਾਲ ਹਮਲਾ, ਇਕ ਮੁਲਾਜ਼ਮ ਜ਼ਖਮੀ
. . .  about 1 hour ago
ਬਠਿੰਡਾ, 14 ਨਵੰਬਰ (ਨਾਇਬ ਸਿੱਧੂ) - ਬਠਿੰਡਾ ਪੁਲਿਸ ਪਿੰਡ ਸਿਵੀਆਂ ਵਿਖੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ, ਤਾਂ ਦੋਸ਼ੀਆਂ ਨੇ ਪੁਲਿਸ 'ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਇਕ ਕਾਂਸਟੇਬਲ ਜ਼ਖ਼ਮੀ ਹੋ ਗਿਆ। ਪੁਲਿਸ ਨੇ ਤਕਰੀਬਨ ਇੱਕ ਦਰਜਨ ਲੋਕਾਂ 'ਤੇ ਮਾਮਲਾ ਦਰਜ ਕਰ...
ਬੰਗਲਾਦੇਸ਼ ਨੇ ਜਿੱਤੀ ਟਾਸ, ਭਾਰਤ ਕਰੇਗਾ ਪਹਿਲਾ ਗੇਂਦਬਾਜ਼ੀ
. . .  about 1 hour ago
ਇੰਦੌਰ, 14 ਨਵੰਬਰ - ਅੱਜ ਭਾਰਤ ਤੇ ਬੰਗਲਾਦੇਸ਼ ਵਿਚਾਲੇ ਲੜੀ ਦਾ ਪਹਿਲਾ ਟੈੱਸਟ ਮੈਚ ਇੰਦੌਰ ਵਿਖੇ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਦੀ ਟੀਮ ਵੱਲੋਂ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਗਿਆ...
ਅੱਜ ਵੱਡੇ ਮਾਮਲਿਆਂ 'ਤੇ ਸੁਪਰੀਮ ਕੋਰਟ ਸੁਣਾਏਗਾ ਫ਼ੈਸਲਾ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਅਯੁੱਧਿਆ ਵਿਵਾਦ ਤੇ ਕਰਨਾਟਕਾ ਦੇ 17 ਵਿਧਾਇਕਾਂ 'ਤੇ ਫ਼ੈਸਲੇ ਸੁਣਾਉਣ ਮਗਰੋਂ ਸੁਪਰੀਮ ਕੋਰਟ ਅੱਜ ਤਿੰਨ ਵੱਡੇ ਮਾਮਲਿਆਂ 'ਚ ਆਪਣੇ ਅਹਿਮ ਫ਼ੈਸਲੇ ਸੁਣਾਏਗਾ। ਉੱਥੇ ਹੀ, ਦਿੱਲੀ ਦੇ ਸਾਕੇਤ ਕੋਰਟ ਵਿਚ ਮੁਜੱਫਰਪੁਰ ਮਾਮਲੇ ਵਿਚ ਵੀ ਫ਼ੈਸਲਾ ਸੁਣਾਇਆ ਜਾਵੇਗਾ। ਜ਼ਿਕਰਯੋਗ...
ਦਿੱਲੀ 'ਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪੁੱਜਿਆ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਜਿਸ ਕਾਰਨ ਭਲਕੇ ਤੱਕ ਸਾਰੇ ਸਕੂਲ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਦਿੱਲੀ ਵਿਚ ਅੱਜ ਸਵੇਰੇ ਹਵਾ ਗੁਣਵੱਤਾ ਦਰਜਾ 453 ਪੀ.ਐਮ. ਪੱਧਰ 2.5 ਰਿਹਾ। ਇਸ ਤੋਂ ਇਲਾਵਾ ਨੋਇਡਾ ਵਿਚ 569...
ਅੱਜ ਦਾ ਵਿਚਾਰ
. . .  about 2 hours ago
ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ਆਏ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਬਾਲਿਆਂਵਾਲੀ, 13 ਨਵੰਬਰ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਦੌਲਤਪੁਰਾ ਵਿਖੇ ਨਵ ਵਿਆਹੇ ਨੌਜਵਾਨ ਅਮਨਪ੍ਰੀਤ ਸਿੰਘ ਉਰਫ਼ ਅਮਨ (21) ਪੁੱਤਰ ਮੇਜਰ ਸਿੰਘ ਦਾ ਟਰੈਕਟਰ ਤੋਂ ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ...
ਮੁਲਾਇਮ ਸਿੰਘ ਯਾਦਵ ਦੀ ਤਬੀਅਤ ਵਿਗੜੀ , ਹਸਪਤਾਲ ਭਰਤੀ
. . .  1 day ago
ਲਖਨਊ ,13 ਨਵੰਬਰ -ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਪੇਟ ਦਰਦ ਦੇ ਚੱਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ...
2 ਨਸ਼ਾ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਘਰ, ਸਾਮਾਨ, ਕਾਰ ਆਦਿ ਪੁਲਿਸ ਨੇ ਕੀਤਾ ਜ਼ਬਤ
. . .  1 day ago
ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਥਾਣਾ ਵਲਟੋਹਾ ਅਧੀਨ ਇਲਾਕੇ ਦੇ 2 ਨਾਮੀ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦੋ ਗ਼ਜ਼ਲਾਂ

• ਡਾ: ਸਰਬਜੀਤ ਕੌਰ ਸੰਧਾਵਾਲੀਆ •
ਮੈਂ ਤੇਰੇ ਗੀਤ ਗਾਉਂਦੀ ਫਿਰ ਰਹੀ ਵੀਰਾਨਿਆਂ ਵਿਚ
ਮੈਂ ਸ਼ਾਮਲ ਹੋ ਗਈ ਹਾਂ ਤੇਰਿਆਂ ਮਸਤਾਨਿਆਂ ਵਿਚ |

ਜਦੋਂ ਦੇ ਜਾਮ ਪੀਤੇ ਇਸ਼ਕ ਦੇ ਤੇਰੀ ਸੁਰਾਹੀਉਂ
ਨਸ਼ਾ ਹੈ ਭਰ ਗਿਆ ਨੈਣਾਂ ਦੇ ਦੋ ਪੈਮਾਨਿਆਂ ਵਿਚ |

ਚੜ੍ਹੀ ਰਹਿੰਦੀ ਖ਼ੁਮਾਰੀ ਰਾਤ ਦਿਨ ਮਦਹੋਸ਼ ਹਾਂ ਮੈਂ
ਹੈ ਹੁਣ ਮੇਰਾ ਬਸੇਰਾ ਤੇਰਿਆਂ ਮੈਖ਼ਾਨਿਆਂ ਵਿਚ |

ਇਹ ਦਿਲ ਉਪਰਾਮ ਹੋਇਆ ਮਹਿਫ਼ਲਾਂ ਤੇ ਬਸਤੀਆਂ ਤੋਂ
ਇਹ ਇਕਮਿਕ ਹੋ ਗਿਆ ਗਲੀਆਂ ਦੇ ਕੱਖਾਂ ਕਾਨਿਆਂ ਵਿਚ |

ਮੈਂ ਤੇਰੀ ਲਾਟ ਤੋਂ ਚਾਹੁੰਦੀ ਹਾਂ ਹੁਣ ਕੁਰਬਾਨ ਹੋਣਾ
ਮੇਰਾ ਵੀ ਜ਼ਿਕਰ ਹੋਵੇਗਾ ਤੇਰੇ ਪਰਵਾਨਿਆਂ ਵਿਚ |

ਮੇਰੀ ਹੈ ਦੋਸਤੀ ਹੁਣ ਬੁਲਬੁਲਾਂ ਤੇ ਕੋਇਲਾਂ ਸੰਗ
ਮੇਰਾ ਵੀ ਨਾਮ ਆਏਗਾ ਤੇਰੇ ਦੀਵਾਨਿਆਂ ਵਿਚ |

ਮੇਰੇ ਨੈਣਾਂ ਦਾ ਪਾਣੀ ਪਾ ਰਿਹਾ ਤੇਰੀ ਕਹਾਣੀ
ਮੇਰਾ ਵੀ ਤਜ਼ਕਰਾ ਹੋਣਾ ਤੇਰੇ ਅਫ਼ਸਾਨਿਆ ਵਿਚ |

ਮੁਹੱਬਤ ਨਾਲ ਮੇਰੀ ਆਤਮਾ ਪੁਰਨੂਰ ਹੋਈ
ਹਨੇਰਾ ਦੂਰ ਕਿਧਰੇ ਛੁਪ ਗਿਆ ਤਹਿਖ਼ਾਨਿਆਂ ਵਿਚ |
                           *****


ਇਕ ਰਿਸ਼ਤਾ ਖ਼ਾਮੋਸ਼ ਜਿਹਾ ਉਹਨੇ ਕਦੇ ਨਾ ਰੌਲ਼ਾ ਪਾਇਆ
ਇਹ ਰਿਸ਼ਤਾ ਡੰੂਘਾਣ 'ਚ ਵਸਦਾ, ਕਦੇ ਨਾ ਆਪ ਜਣਾਇਆ |

ਇਹ ਰਿਸ਼ਤਾ ਹੈ ਕੋਟਿ ਜਨਮ ਦਾ, ਇਹ ਹੈ ਧੁਰ ਤੋਂ ਆਇਆ
ਇਸ ਦਾ ਕੋਈ ਨਾਮ ਨਹੀਂ ਹੈ, ਇਹ ਮੇਰਾ ਹਮਸਾਇਆ |

ਇਸ ਰਿਸ਼ਤੇ ਨੂੰ ਵਣਜਣ ਖ਼ਾਤਰ, ਆਪਾ ਅਸੀਂ ਮਿਟਾਇਆ
ਇਸ ਰਿਸ਼ਤੇ ਦਾ ਮੁੱਲ ਅਸਾਥੋਂ, ਜਾਂਦਾ ਨਹੀਂ ਚੁਕਾਇਆ |

ਇਹ ਰਿਸ਼ਤਾ ਹੈ ਪਾਕ ਪਵਿੱਤਰ, ਇਹ ਚਾਨਣ ਦਾ ਜਾਇਆ
ਇਹ ਰਿਸ਼ਤਾ ਹੈ ਸੱਚਾ ਰਿਸ਼ਤਾ, ਰੱਬ ਨੇ ਆਪ ਬਣਾਇਆ |

ਦੁਨੀਆ ਦੇ ਸਨ ਰਿਸ਼ਤੇ ਕੂੜੇ, ਬਹੁਤ ਇਨ੍ਹਾਂ ਕਲਪਾਇਆ
ਫਿਰ ਦਿਲਬਰ ਨੇ ਰੰਗ ਮਜੀਠੀ, ਦਿਲ ਨੂੰ ਆਣ ਚੜ੍ਹਾਇਆ |

ਭਿੰਨੜੀ ਰਾਤ, ਪਹਿਰ ਦੇ ਤੜਕੇ, ਪ੍ਰੇਮ ਸੰਦੇਸ਼ ਸੁਣਾਇਆ
ਕਿਸੇ ਇਲਾਹੀ ਵੰਝਲੀ ਸਾਨੂੰ, ਟੰੁਬ ਟੰੁਬ ਆਣ ਜਗਾਇਆ |

ਲੰੂ ਲੰੂ ਵਿਚ ਥਰਕੰਬਣੀ ਛੇੜੀ, ਕਿਸ ਨੇ ਨਾਦ ਵਜਾਇਆ
ਇਉਂ ਜਾਪੇ ਕੋਈ ਸਾਜ਼ ਅਗੰਮੀ, ਧੁਰ ਅਰਸ਼ਾਂ ਤੋਂ ਆਇਆ |

ਸੱਦ ਮਾਹੀ ਦੇ ਦੇਸ ਤੋਂ ਆਈ, ਸਾਜਨੜਾ ਘਰ ਆਇਆ
ਸੂਰਜ ਚੰਦ ਨਜ਼ਰ ਵਿਚ ਆਏ, ਤਾਰਿਆਂ ਮੀਂਹ ਵਰਸਾਇਆ |

ਜਦ ਤੋਂ ਮਾਹੀ ਵਿਹੜੇ ਵੜਿਆ, ਸਭ ਕੁਝ ਹੈ ਰੁਸ਼ਨਾਇਆ
ਸਹੀਓ ਨੀ ਮੈਨੂੰ ਦਿਓ ਵਧਾਈਆਂ ਮੈਂ ਆਪਣਾ ਪਿਰ ਪਾਇਆ |
                          *****


ਖ਼ਬਰ ਸ਼ੇਅਰ ਕਰੋ

ਕਹਾਣੀ: ਸੀਖਾਂ ਵਾਲਾ ਅੰਦਰ

ਲਖਵੀਰ ਸਿੰਘ ਜਦੋਂ ਬੱਸ ਸਟੈਂਡ ਪੁੱਜਾ ਤਾਂ ਕਰੀਬ ਦੋ ਕੁ ਮਿੰਟ ਪਹਿਲਾਂ ਈ ਬੱਸ ਉਸ ਦੇ ਪਿੰਡ ਵੱਲ ਨੂੰ ਨਿਕਲ ਚੁੱਕੀ ਸੀ | ਹੁਣ ਅਗਲੀ ਬੱਸ ਦੋ ਘੰਟੇ ਬਾਅਦ ਸਟੈਂਡ 'ਤੇ ਲੱਗਣੀ ਸੀ | ਅੱਤ ਦੀ ਗਰਮੀ ਤੇ ਉਤੋਂ ਬੱਸ ਸਟੈਂਡ 'ਤੇ ਸਹੂਲਤਾਂ ਦੀ ਘਾਟ ਹੋਣ ਕਾਰਨ ਉਸ ਨੂੰ ਘਬਰਾ ਜਿਹਾ ਪੈਣ ਲੱਗ ਪਿਆ | ਉਸ ਦਾ ਦਿਲ ਕਿਤੇ ਬੈਠਣ ਨੂੰ ਕੀਤਾ | ਉਹਨੇ ਜਦੋਂ ਬੈਠਣ ਲਈ ਏਧਰ-ਉਧਰ ਨਿਗਾਹ ਮਾਰੀ ਤਾਂ ਮੁਸਾਫਿਰਾਂ ਦੇ ਬੈਠਣ ਲਈ ਪੱਥਰ ਦੇ ਥੜ੍ਹੇ ਤਾਂ ਬਣੇ ਸਨ, ਪਰ ਉਨ੍ਹਾਂ ਸਾਰਿਆਂ 'ਤੇ ਚੀਜ਼ਾਂ ਵੇਚਣ ਵਾਲਿਆਂ ਦਾ ਈ ਕਬਜ਼ਾ ਸੀ | ਥੱਕਿਆ-ਹੰਭਿਆ ਲਖਵੀਰ ਸਿੰਘ ਖਿੱਝ ਜਿਹਾ ਗਿਆ |
ਸਰਕਾਰ ਵੀ ਕੁਝ ਕਰਦੀ ਤਾਂ ਨੲੀਂ... ਇਨ੍ਹਾਂ ਫੜ੍ਹੀ ਵਾਲਿਆਂ ਨੇ ਬੈਠਣ ਵਾਲੀ ਥਾਂ ਨੂੰ ਦੁਕਾਨਾਂ ਬਣਾ ਛੱਡਿਆ ਏ... | ਪੱਕਾ ਈ ਸਭ ਰਲੇ ਹੋਏ ਨੇ... ਤੇ ਇਨ੍ਹਾਂ ਤੋਂ ਮਹੀਨਾ ਜਾਂ ਹਫ਼ਤਾ ਲੈਂਦੇ ਹੋਏ ਆਂ ਤਾਂ ਹੀ ਇਨ੍ਹਾਂ ਫੜ੍ਹੀ ਵਾਲਿਆਂ ਨੂੰ ਐਨੀ ਢਿੱਲ ਦਿੱਤੀ ਹੋਈ ਐ... | ਲਖਵੀਰ ਨੂੰ ਪਿਆਸ ਵੀ ਲੱਗੀ ਸੀ ਤੇ ਬੱਸ ਨਿਕਲ ਜਾਣ ਦੀ ਘਬਰਾਹਟ ਵੀ... | ਜੇਕਰ ਪਿਛਲੇ ਚੌਰਾਹੇ ਦੀ ਬੱਤੀ ਲਾਲ ਨਾ ਹੁੰਦੀ ਤਾਂ ਉਸ ਦਾ ਆਟੋ ਰਿਕਸ਼ਾ ਨਾ ਰੁਕਦਾ ਤੇ ਉਸ ਨੂੰ ਬੱਸ ਵੀ ਮਿਲ ਜਾਂਦੀ ਖ਼ੈਰ...! ਹੁਣ ਕੀ ਕੀਤਾ ਜਾ ਸਕਦਾ ਸੀ |
ਬੱਸ ਸਟੈਂਡ ਦੇ ਸਾਹਮਣੇ ਇਕ-ਦੋ ਠੰਢੇ ਤੇ ਸ਼ਿਕੰਜਵੀ ਦੀਆਂ ਦੁਕਾਨਾਂ ਸਨ | ਲਖਵੀਰ ਸਿੰਘ ਸ਼ਿਕੰਜਵੀ ਪੀਣ ਲਈ ਉਧਰ ਨੂੰ ਤੁਰ ਪਿਆ | ਸੋਚਿਆ ਠੰਢਾ ਪੀਣ ਦੇ ਨਾਲ-ਨਾਲ ਉਹ ਰਤਾ ਕੁ ਪੱਖੇ ਹੇਠਾਂ ਬੈਠ ਜਾਵੇਗਾ, ਜਿਸ ਨਾਲ ਉਸ ਨੂੰ ਰਾਹਤ ਮਿਲ ਜਾਵੇਗੀ | ਆਪਣੇ ਮੰੂਹ 'ਤੇ ਆਏ ਮੁੜਕੇ ਨੂੰ ਪਰਨੇ ਨਾਲ ਸਾਫ਼ ਕਰਦਾ ਹੋਇਆ ਤੇ ਪੱਗ ਨੂੰ ਸਹੀ ਕਰਦਾ ਹੋਇਆ ਲਖਵੀਰ ਸਿੰਘ ਬੱਸ ਸਟੈਂਡ ਦੇ ਬਾਹਰ ਆ ਗਿਆ ਤੇ ਸੜਕੋਂ ਪਾਰ ਜਾਣ ਲਈ ਅਜੇ ਵਾਹਨਾਂ ਦੇ ਲੰਘਣ ਦੀ ਉਡੀਕ ਕਰ ਈ ਰਿਹਾ ਸੀ ਕਿ ਇਕ ਚੌੜੇ ਟਾਇਰਾਂ ਵਾਲੀ ਜੀਪ ਉਸ ਦੇ ਲਾਗੇ ਆ ਕੇ ਰੁਕ ਗਈ |
'ਓਏ... ਚਾਚਾ... ਸਤਿ ਸ੍ਰੀ ਅਕਾਲ...', ਲਖਵੀਰ ਸਿੰਘ ਤ੍ਰਬਕ ਕੇ ਜਦੋਂ ਉਸ ਪਾਸੇ ਝਾਕਿਆ ਤਾਂ ਡਰਾਈਵਿੰਗ ਸੀਟ 'ਤੇ ਉਸ ਨੂੰ ਵਰਿਆਮ ਬੈਠਿਆ ਦਿਸਿਆ | ਉਸੇ ਦੇ ਪਿੰਡ ਦਾ ਮੰੁਡਾ ਸੀ, ਪਿਛਲੇ ਦੋ ਕੁ ਸਾਲ ਦੌਰਾਨ ਇਸ ਮੰੁਡੇ ਨੇ ਬੜੀ ਤਰੱਕੀ ਕੀਤੀ ਸੀ ਤੇ ਬੜੀ ਠਾਠ ਦੀ ਜ਼ਿੰਦਗੀ ਜਿਊਾਦਾ ਸੀ |
'ਸਤਿ ਸ੍ਰੀ ਅਕਾਲ...! ਪੁੱਤਰ... ਤਕੜਾ ਐਾ...?'
'ਆਹੋ ਚਾਚਾ! ਆ ਜਾਓ... ਪਿੰਡ ਨੂੰ ਜਾਣਾ ਐ...?'
'ਆਹੋ! ਬੱਸ ਈ ਨਿਕਲ ਗਈ... ਉਡੀਕਣ ਡਿਹਾ ਆਂ ਅਗਲੀ ਬੱਸ ਨੂੰ ... |' ਲਖਵੀਰ ਸਿੰਘ ਨੂੰ ਵੀ ਪਿੰਡ ਪੁੱਜਣ ਦੀ ਕਾਹਲੀ ਸੀ ਬੜੀ ਆਸ ਨਾਲ ਉਹ ਜੀਪ ਵਿਚ ਬੈਠ ਗਿਆ |
'ਅੱਜ... ਸ਼ਹਿਰ ਕਿਵੇਂ ਆਇਆ ਸੀ ਚਾਚਾ...?' ਵਰਿਆਮ ਨੇ ਗੱਡੀ ਅਗਾਂਹ ਨੂੰ ਤੋਰਦੇ ਹੋਏ ਪੁੱਛਿਆ |
ਲਖਵੀਰ ਦੀ ਇਸ ਸਮੇਂ ਸਾਰੀ ਥਕਾਵਟ, ਭੁੱਖ ਅਤੇ ਤ੍ਰੇਹ ਖ਼ਤਮ ਹੋ ਚੁੱਕੀ ਸੀ | ਆਸ ਨਾਲ ਭਰਪੂਰ ਬੰਦੇ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿੰਦੀ | 'ਵਰਿਆਮ ਸਿਹਾਂ, ਕਾਹਦਾ ਸ਼ਹਿਰ ਆਉਣਾ... ਮੰੁਡੇ ਰਣਬੀਰ ਦਾ ਸਟੱਡੀ ਵੀਜ਼ਾ ਲਗਵਾਉਣ ਵਾਲਿਆਂ ਕੋਲ ਕੇਸ ਲਗਵਾਇਆ ਹੋਇਆ ਐ... ਉਹਦੇ ਪਿੱਛੇ ਈ ਸ਼ਹਿਰ ਆਇਆ ਸਾਂ |'
'ਅੱਛਾ...! ਫੇਰ ਕੀ ਆਖਦੇ ਨੇ...? ਕਦੋਂ ਤੱਕ ਵੀਜ਼ਾ ਆਜੂਗਾ?'
'ਆਖਦੇ ਨੇ ਪਈ ਦੋ ਹਫ਼ਤਿਆਂ ਦੇ ਅੰਦਰ ਵੀਜ਼ਾ ਆ ਜਾਵੇਗਾ | ਮੈਂ ਚਾਹੁਣਾ ਆਂ ਕਿ ਮੰੁਡਾ ਛੇਤੀ ਤੋਂ ਛੇਤੀ ਬਾਹਰ ਜਾਵੇ |'
ਵਰਿਆਮ ਸਿੰਘ ਨੇ ਉਸ ਵੱਲ ਤੱਕਦੇ ਹੋਏ ਪੁੱਛਿਆ, 'ਚਾਚਾ! ਐਨਾ ਕਾਹਲਾ ਕਾਸਤੋਂ ਏਾ |'
ਵਰਿਆਮ! ਤੈਨੂੰ ਨੲੀਂ ਪਤਾ... ਪਿੰਡ ਦਾ ਕੀ ਹਾਲ ਹੋਇਆ ਪਿਆ, ਤਿੰਨ-ਚਾਰ ਮੰੁਡੇ ਰੋਜ਼ ਈ ਰਣਬੀਰ ਨੂੰ ਸੱਦ ਕੇ ਲੈ ਜਾਂਦੇ ਨੇ ਗੇੜੀ ਮਾਰਨ ਲਈ | ਲਖਵੀਰ ਸਿੰਘ ਨੇ ਆਪਣੇ ਹਿਰਦੇ ਦਾ ਭੈਅ ਉਜਾਗਰ ਕੀਤਾ | ਸੁਣ ਕੇ ਵਰਿਆਮ ਹੱਸ ਪਿਆ, 'ਓਏ ਚਾਚਾ! ਤੂੰ ਐਨਾ ਫਿਕਰ ਨਾ ਕਰਿਆ ਕਰ | ਇਹੋ ਤਾਂ ਜੁਆਕਾਂ ਦੇ ਚਾਰ ਦਿਨ ਹੱਸਣ-ਖੇਡਣ ਦੇ ਨੇ |' ਇਸ ਤੋਂ ਅੱਗੇ ਕਿ ਲਖਵੀਰ ਸਿੰਘ ਕੁਝ ਹੋਰ ਬੋਲਦਾ, ਪੁਲਿਸ ਦੀਆਂ ਦੋ ਜੀਪਾਂ ਨੇ ਆ ਕੇ ਉਨ੍ਹਾਂ ਦੀ ਜੀਪ ਨੂੰ ਘੇਰਾ ਪਾ ਲਿਆ | ਇਹ ਵੇਖ ਕੇ ਲਖਵੀਰ ਸਿੰਘ ਹੱਕਾ-ਬੱਕਾ ਰਹਿ ਗਿਆ, ਜਦੋਂ ਕਿ ਵਰਿਆਮੇ ਦੀ ਉਥੋਂ ਭੱਜਣ ਦੀ ਕੋਸ਼ਿਸ਼ ਨਾਕਾਮਯਾਬ ਰਹੀ |
'ਓਏ ਤਲਾਸ਼ੀ ਲਓ ਇਨ੍ਹਾਂ ਦੀ, ਬੜੇ ਦਿਨਾਂ ਬਾਅਦ ਕਾਬੂ ਆਏ ਨੇ... ਇਹ ਚਿੱਟੇ ਦੇ ਵਪਾਰੀ... |' ਵੱਡੇ ਪੁਲਿਸ ਅਧਿਕਾਰੀ ਦੇ ਰੋਹਬ ਭਰੇ ਹੁਕਮ 'ਤੇ ਜਦੋਂ ਕਾਂਸਟੇਬਲਾਂ ਵਲੋਂ ਤਲਾਸ਼ੀ ਲਈ ਗਈ ਤਾਂ ਚਿੱਟੇ ਦਾ ਲਿਫ਼ਾਫ਼ਾ ਵੇਖ ਕੇ ਲਖਵੀਰ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ |
'ਵੇਖਿਆ | ਫੜਿਆ ਗਿਆ ਨਾ... ਬੱਚੂ... ਹੁਣ ਨਹੀਂ ਬੱਚਦਾ ਤੂੰ... |'
ਪੁਲਿਸ ਅਫ਼ਸਰ ਦੀ ਘੁੜਕੀ ਸੁਣ ਕੇ ਵਰਿਆਮਾ ਗੰੁਮ-ਸੰੁਮ ਹੋ ਗਿਆ ਤੇ ਲਖਵੀਰ ਸਿੰਘ ਸੋਚੀ ਜਾ ਰਿਹਾ ਸੀ, 'ਅੱਛਾ... ਇਹ ਵਰਿਆਮ ਤਾਂ ਨਸ਼ੇ ਦਾ ਵਪਾਰੀ ਹੈ, ਮੈਂ ਵੀ ਸੋਚਾਂ ਕਿ ਇਸ ਕੋਲ ਐਨੀ ਵੱਡੀ ਕੋਠੀ, ਕਾਰਾਂ, ਜੀਪਾਂ ਤੇ ਠਾਠ-ਬਾਠ ਕਿਥੋਂ ਆਏ...ਇਹ ਤਾਂ ਸਾਡੀ ਕੌਮ ਦੀਆਂ ਨਸਲਾਂ ਖਰਾਬ ਕਰੀ ਜਾਂਦਾ ਹੈ | ਗੁੱਸੇ ਵਿਚ ਆਏ ਲਖਵੀਰ ਸਿੰਘ ਨੇ ਵਰਿਆਮ ਸਿੰਘ 'ਤੇ ûੱਕਦੇ ਹੋਏ ਕਿਹਾ, 'ਲੱਖ ਲਾਹਨਤਾਂ ਤੇਰੇ 'ਤੇ ਓਏ ਕੁੱਤਿਆ... ਓਏ ਤੁਹਾਡੇ ਵਰਗਿਆਂ ਤੋਂ ਡਰਦੇ ਅਸੀਂ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਆਪਣੇ ਮੰੁਡੇ ਬਾਹਰ ਭੇਜੀ ਜਾ ਰਹੇ ਹਾਂ... ਓਏ ਡਰੋ ਉਸ ਰੱਬ ਤੋਂ... |' ਫਿਰ ਪੁਲਿਸ ਅਫ਼ਸਰ ਅੱਗੇ ਹੱਥ ਬੰਨ੍ਹ ਕੇ ਕਹਿਣ ਲੱਗਿਆ, 'ਜਨਾਬ ਜੀ! ਮੇਰੀ ਤਾਂ ਪਿੰਡ ਨੂੰ ਜਾਣ ਵਾਲੀ ਬੱਸ ਲੰਘ ਗਈ ਸੀ, ਮੈਂ ਤਾਂ ਪਿੰਡ ਜਾਣ ਲਈ ਇਸ ਦੀ ਜੀਪ ਵਿਚ ਬੈਠ ਗਿਆ ਸੀ... ਮੈਨੂੰ ਨਹੀਂ ਸੀ ਪਤਾ ਕਿ ਇਹ ਨਸ਼ੇ ਦਾ ਵਪਾਰੀ ਹੈ |'
'ਓਏ ਚੁੱਪ ਕਰਕੇ ਬਹਿ ਜਾ ਗੱਡੀ ਵਿਚ | ਅਜੇ ਤਾਂ ਇਨਕੁਆਰੀ ਚੱਲੂਗੀ, ਫੇਰ ਵੇਖਾਂਗੇ ਤੂੰ ਕਿੰਨਾ ਕੁ ਗੁਨਾਹਗਾਹ ਹੈਾ | ਓਏ ਲੈ ਚਲੋ... ਇਨ੍ਹਾਂ ਨੂੰ ਸੀਖਾਂ ਵਾਲੇ ਅੰਦਰ ਸੱੁਟਣ ਲਈ | ਪੁਲਿਸ ਅਧਿਕਾਰੀ ਦੀ ਝਿੜਕ ਸੁਣ ਕੇ ਲਖਵੀਰ ਸਿੰਘ ਗੰੁਮਸੰੁਮ ਜਿਹਾ ਹੋ ਗਿਆ |

-ਪਿੰਡ ਤੇ ਡਾਕ: ਮੁੱਦਕੀ, ਜ਼ਿਲ੍ਹਾ ਫਿਰੋਜ਼ਪੁਰ |

ਮਿੰਨੀ ਕਹਾਣੀਆਂ

ਜਿੱਤ ਦੇ ਜਸ਼ਨ
ਪਿੰਡ ਦੇ ਜੰਮਪਲ ਦੇ ਕੈਨੇਡਾ ਵਿਖੇ ਐਮ.ਪੀ. ਬਣਨ 'ਤੇ ਪਿੰਡ ਵਾਸੀ ਜਸ਼ਨ ਮਨਾ ਰਹੇ ਸਨ | ਲੱਡੂ ਵੰਡ ਕੇ ਉਹ ਆਪਣੀ ਖੁਸ਼ੀ ਇਕ-ਦੂਜੇ ਨਾਲ ਸਾਂਝੀ ਕਰ ਰਹੇ ਸਨ | ਢੋਲ ਦੇ ਡਗੇ ਤੇ ਮੁੰਡਿਆਂ ਦੇ ਪੈਰ ਖੁਸ਼ੀ ਵਿਚ ਥਿਰਕ ਰਹੇ ਸਨ |
ਇੱਕ ਪਾਸੇ ਬੈਠਾ ਬਜ਼ੁਰਗ ਆਪਣੇ-ਆਪ ਨੂੰ ਮੁਖ਼ਾਤਿਬ ਸੀ, 'ਬਿਨ੍ਹਾਂ ਸ਼ੱਕ ਪਿੰਡ ਦੇ ਮੁੰਡੇ ਨੇ ਕੈਨੇਡਾ 'ਚ ਜਾ ਕੇ ਜਿੱਤ ਦਾ ਝੰਡਾ ਗੱਡਿਐ, ਸਾਡੇ ਲਈ ਮਾਣ ਵਾਲੀ ਗੱਲ ਹੈ | ਪਰ ਜਿਸ ਤਰ੍ਹਾਂ ਹਰ ਰੋਜ਼ ਪੰਜਾਬ ਦੇ ਮੁੰਡੇ ਧੜਾ- ਧੜ ਮਾਪਿਆਂ ਨੂੰ ਕੰਗਾਲ ਕਰਕੇ ਦੂਜੇ ਦੇਸ਼ਾਂ ਨੂੰ ਜਾ ਰਹੇ ਨੇ, ਇਹਦੇ ਨਾਲ ਤਾਂ ਪਿੰਡਾਂ ਦੇ ਪਿੰਡ ਖਾਲ੍ਹੀ ਹੋ ਜਾਣਗੇ | ਉਨ੍ਹਾਂ ਵਾਲਾ ਖੱਪਾ ਬਿਹਾਰ ਤੋਂ ਆਏ ਪੂਰਾ ਕਰਨਗੇ | ਫਿਰ ਇੱਥੇ ਤਾਂ ਮੇਰੇ ਵਰਗੇ ਬਜ਼ੁਰਗ ਜਾਂ ਫਿਰ ਨਸ਼ਈ ਮੁੰਡੇ ਹੀ ਬਚਣਗੇ | ਜਦੋਂ ਵੋਟਾਂ ਪਿਆ ਕਰਨਗੀਆਂ ਫਿਰ ਇਹ ਚੋਣਾਂ ਲੜਿਆ ਕਰਨਗੇ | ਜਿਵੇਂ ਹੁਣ ਕੈਨੇਡਾ ਵਿਚ ਪੰਜਾਬੀਆਂ ਦੇ ਚੋਣ ਜਿੱਤਣ 'ਤੇ ਅਸੀਂ ਉਨ੍ਹਾਂ ਨੂੰ ਵਧਾਈਆਂ ਭੇਜ ਰਹੇ ਹਾਂ ਇਉਂ ਹੀ ਪੰਜਾਬ ਵਿਚ ਬਿਹਾਰੀਆਂ ਦੇ ਚੋਣ ਜਿੱਤਣ 'ਤੇ ਬਿਹਾਰ ਵਿਚ ਜਸ਼ਨ ਮਨਾਏ ਜਾਣਗੇ | ਇਹ ਵੇਲਾ ਛੇਤੀ ਹੀ ਆਉਣ ਵਾਲੈ |' ਬਜ਼ੁਰਗ ਨੂੰ ਪੰਜਾਬ ਦਾ ਭਵਿੱਖ਼ ਧੁੰਦਲਾ ਲੱਗ ਰਿਹਾ ਸੀ |

-ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟਰ, ਨਸ਼ਾ ਛੁਡਾਊ ਹਸਪਤਾਲ, ਸੰਗਰੂਰ | ਮੋਬਾਈਲ : 94171-48866.

ਸਰਾਧ
ਸਰਾਧਾਂ ਦੇ ਦਿਨ ਸਨ | 13ਵੇਂ ਸਰਾਧ ਵਾਲੇ ਦਿਨ ਜਦੋਂ ਮੈਂ ਰਸੋਈ 'ਚ ਨਿਗ੍ਹਾ ਮਾਰੀ ਤਾਂ ਖੀਰ ਉੱਬਲੀ ਜਾਵੇ | ਚਲੋ ਸਰਾਧਾਂ ਦੇ ਬਹਾਨੇ ਖੀਰ ਤਾਂ ਮਿਲੂਗੀ, ਸੋਚਦਾ ਹੋਇਆ ਪੁਰਾਣਾ ਰਸਾਲਾ ਪੜ੍ਹਨ ਲੱਗ ਪਿਆ | ਕੁਝ ਚਿਰ ਬਾਅਦ ਮੇਰੀ ਪਤਨੀ ਨੇ ਧੁਖਦਾ ਗੋਹਾ ਚਿਮਟੇ ਨਾਲ ਫੜ ਕੇ ਬਾਹਰ ਵਿਹੜੇ 'ਚ ਰੱਖ ਦਿੱਤਾ | ਸਾਰੇ ਜਣੇ ਗਲੀਚਾ ਵਿਛਾ ਕੇ ਦੇਸੀ ਘਿਓ ਦੇ ਤੁਪਕੇ ਗੋਹੇ ਉੱਤੇ ਸੁੱਟੀ ਜਾਣ | ਕੁਝ ਚਿਰ ਬਾਅਦ ਮੇਰੀ ਵੱਡੀ ਕੁੜੀ ਮੇਰੇ ਕੋਲ ਆ ਕੇ ਕਹਿਣ ਲੱਗੀ, 'ਡੈਡੀ, ਤੁਸੀਂ ਵੀ ਪਰਨਾ ਬੰਨ੍ਹ ਲਵੋ |'
'ਕਿਉਂ ਕੀ ਗੱਲ ਹੋ ਗਈ?'
'ਤੁਸੀਂ ਬੰਨੋ੍ਹ ਤਾਂ ਸਹੀ, ਅੱਜ ਅਸੀਂ ਬਾਪੂ ਦਾ ਸਰਾਧ ਕੀਤਾ ਹੈ, ਤੁਸੀਂ ਵੀ ਮੱਥਾ ਟੇਕ ਦੇਵੋ |'
ਮੈਂ ਇਹੋ ਜਿਹੇ ਅੰਧ-ਵਿਸ਼ਵਾਸ 'ਚ ਯਕੀਨ ਨਹੀਂ ਕਰਦਾ | ਅਖ਼ਬਾਰਾਂ, ਰਸਾਲਿਆਂ 'ਚ ਇਹੋ ਜਿਹੀਆਂ ਬਹੁਤ ਕਹਾਣੀਆਂ ਪੜ੍ਹੀਆਂ ਹੋਈਆਂ ਸਨ | ਬਿਰਧ ਆਸ਼ਰਮ, ਜ਼ਮੀਨ, ਜਾਇਦਾਦ ਖਾਤਰ ਪਿਓ ਦੀ ਹੱਤਿਆ, ਮਰੇ ਹੋਏ ਮਾਂ-ਪਿਓ ਦੇ ਮੰੂਹ 'ਚ ਘਿਓ ਪਾਉਣਾ ਤਾਂ ਮੈਂ ਦੇਖਿਆ ਹੋਇਆ ਸੀ | ਮੇਰਾ ਧਿਆਨ ਝੱਟ ਸਾਹਮਣੇ ਕੰਧ ਉਤੇ ਲੱਗੀ ਬਾਪੂ ਦੀ ਫੋਟੋ ਵੱਲ ਚਲਿਆ ਗਿਆ | ਮੇਰੇ ਕੋਲੋਂ ਕਹਿਣ ਤੋਂ ਰਿਹਾ ਨਾ ਗਿਆ ਕਿ 'ਪੱਚੀਆਂ ਸਾਲਾਂ 'ਚ ਬਾਪੂ ਸਿਰਫ਼ ਇਕ ਵਾਰੀ ਦੋ ਦਿਨ ਰਹਿ ਕੇ ਗਿਆ ਸੀ ਤਾਂ ਉਦੋਂ ਤਾਂ ਕਹਿੰਦੇ ਸੀ ਕਿ ਬਾਪੂ ਸਾਡੀਆਂ ਰੋਟੀਆਂ ਖਾ ਗਿਆ, ਹੁਣ ਸਰਾਧ ਕਿਹੜੇ ਮੰੂਹ ਨਾਲ ਕਰਦੇ ਹੋ?'
ਮੇਰੇ ਗੱਲ ਸੁਣ ਕੇ ਸਾਰੇ ਸੁਸਰੀ ਵਾਂਗ ਸੌਾ ਗਏ |

-ਮਲਕੀਤ ਦਰਦੀ
ਟੀ-359, ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਡੀ ਟਾਊਨਸ਼ਿਪ-145029. ਪਠਾਨਕੋਟ |
ਮੋਬਾਈਲ : 98552-24834.

ਮਾੜਾ ਮੋਟਾ
ਉਹ ਗੱਡੀ ਤੋਂ ਉਤਰਿਆ, ਸਟੇਸ਼ਨ ਤੋਂ ਉਸ ਨੇ ਜਿਸ ਨੂੰ ਮਿਲਣਾ ਸੀ, ਉਸਦੇ ਘਰ ਦਾ ਫਾਸਲਾ ਕੁਝ ਦੂਰੀ 'ਤੇ ਸੀ | ਉਹ ਰਿਕਸ਼ਾ ਚਾਲਕ ਕੋਲ ਪੁੱਜਾ ਤੇ ਉਸ ਨੂੰ ਜਾ ਪੁੱਛਿਆ, 'ਕਿਉਂ ਭਾਈ ਚੱਲਣਾ ਐ?'
'ਸਾਹਿਬ, ਖੜ੍ਹੇ ਕਿਸ ਲਈ ਹਾਂ, ਕਿਹੜੀ ਜਗ੍ਹਾ ਜਾਣਾ ਐ |'
'ਸੌ ਫੁੱਟੀ ਸੜਕ ਦੇ ਕੋਲ, ਕੀ ਲਵੇਂਗਾ?'
'ਇਹੋ ਬਸ... |'
'ਬਾਈ ਤੂੰ ਬੜੇ ਪੈਸੇ ਮੰਗ ਰਿਹਾ ਐਾ?'
'ਸਾਹਬ ਕੀ ਕਰੀਏ? ਮਹਿੰਗਾਈ ਦਾ ਜ਼ਮਾਨਾ ਹੈ |'
ਇਹ ਸੁਣਦਾ ਹੋਇਆ ਉਹ ਅੱਗੇ ਵਧ ਗਿਆ | ਰਸਤੇ 'ਚ ਉਸ ਨੂੰ ਇਕ ਹੋਰ ਚਾਲਕ ਵਿਖਾਈ ਦਿੱਤਾ | ਉਸ ਨੇ ਉਸ ਕੋਲੋਂ ਉਸੇ ਤਰ੍ਹਾਂ ਪੈਸਿਆਂ ਦੀ ਮੰਗ ਕੀਤੀ | ਉਹ ਫੇਰ ਅਗਾਂਹ ਵਧਿਆ | ਥੋੜ੍ਹੇ ਜਿਹੇ ਫਾਸਲੇ 'ਤੇ ਉਸ ਨੂੰ ਇਕ ਦੂਜਾ ਚਾਲਕ ਮਿਲਿਆ, ਜਿਸ ਨੇ ਉਸ ਨੂੰ ਕੋਈ ਹੱਥ-ਪੈਰ ਨਾ ਦਿੱਤਾ | ਇਹ ਕਹਿ ਕੇ ਉਹ ਅੱਗੇ ਚਲਾ ਗਿਆ, ਰਿਕਸ਼ਾ ਖਾਲੀ ਨਹੀਂ ਐ ਜਨਾਬ | ਇਸ ਤਰ੍ਹਾਂ ਕਰਦਾ-ਕਰਦਾ ਉਹ ਹੌਲੀ-ਹੌਲੀ ਆਪਣੇ ਟਿਕਾਣੇ 'ਤੇ ਜਾ ਲੱਗਾ ਤੇ ਜਾ ਕੇ ਉਸ ਦੇ ਘਰ ਦਾ ਬੂਹਾ ਖੜਕਾਇਆ |
ਘਰ ਪਹੁੰਚ ਕੇ ਜਦ ਇਹ ਵਾਰਤਾ ਉਸ ਨੇ ਆਪਣੀ ਘਰ ਵਾਲੀ ਨੂੰ ਸੁਣਾਈ, ਉਹ ਅੱਗੋਂ ਹੱਸ ਕੇ ਬੋਲੀ, 'ਮਾਲਕੋ, ਮਾੜਾ ਮੋਟਾ ਜ਼ਿੰਦਗੀ 'ਚ ਇੰਜ ਚਲਦਾ ਹੀ ਰਹਿੰਦਾ ਹੈ, ਕੁਝ ਕਮਾ ਕੇ ਹੀ ਆਏ ਹੋ, ਗੁਆ ਕੇ ਤਾਂ ਨ੍ਹੀਂ |'

-ਡਾ: ਮਨੋਹਰ ਸਿੰਗਲ

ਸਾਂਝ
ਸਵੇਰ ਦੀ ਰੋਟੀ ਵੇਲ਼ੇ ਹੀ ਇਕ ਵੱਡਾ ਟਰੱਕ ਸੇਠ ਬਿਹਾਰੀ ਲਾਲ ਦੇ ਘਰ ਅੱਗੇ ਆਣ ਖੜ੍ਹਾ ਹੋਇਆ ਸੀ | ਘਰ ਦੇ ਸਾਰੇ ਜੀਅ ਪਿੰਡ ਵਿਚਲੇ ਪੁਰਾਣੇ ਹੋ ਚੁੱਕੇ ਘਰ 'ਚੋਂ ਪੇਟੀਆਂ, ਮੰਜੇ, ਭਾਂਡੇ ਸਮੇਤ ਹੋਰ ਜ਼ਰੂਰੀ ਸਾਮਾਨ ਇਕ-ਇਕ ਕਰਕੇ ਟਰੱਕ ਵਿਚ ਲੱਦ ਰਹੇ ਸਨ | ਪਿੰਡ ਦੇ ਦੋ ਮਜ਼ਦੂਰ ਇਹ ਸਾਮਾਨ ਨਾਲ ਲਦਾ ਰਹੇ ਸਨ | ਸੇਠ ਬਿਹਾਰੀ ਲਾਲ ਅਕਸਰ ਆਪਣੇ ਬੱਚਿਆਂ ਨੂੰ ਦੱਸਦਾ ਹੁੰਦਾ ਸੀ ਕਿ ਉਸ ਦੇ ਦਾਦੇ ਨੇ ਪਿੰਡ ਵਿਚ ਆਪਣੀ ਪਹਿਲੀ ਕਰਿਆਨੇ ਦੀ ਹੱਟੀ ਪਾਈ ਸੀ | ਉਦੋਂ ਤੋਂ ਹੀ ਪਿੰਡ ਦੇ ਸਾਰੇ ਵਰਗਾਂ ਦੇ ਲੋਕਾਂ ਨਾਲ ਨਿੱਘਾ ਰਿਸ਼ਤਾ ਬਣਿਆ ਹੋਇਆ ਸੀ | ਸੇਠ ਦੇ ਬੱਚਿਆਂ ਨੇ ਕਿਸੇ ਵੱਡੇ ਸ਼ਹਿਰ 'ਚ ਆਪਣਾ ਕਾਰੋਬਾਰ ਕੀਤਾ ਹੋਣ ਕਰਕੇ ਸਾਰੇ ਪਰਿਵਾਰ ਦਾ ਓਥੇ ਜਾਣਾ ਮਜਬੂਰੀ ਬਣ ਗਿਆ ਸੀ | ਗੱਡੀ ਵਿਚ ਸਾਮਾਨ ਲੱਦਣ ਦਾ ਕੰਮ ਜਾਰੀ ਸੀ | ਇਹ ਸਭ ਕੁਝ ਵੇਖ ਕੇ ਆਂਢ-ਗੁਆਂਢ ਦੀਆਂ ਕੁਝ ਔਰਤਾਂ ਘਰ ਕੋਲ ਆ ਗਈਆਂ | ਸੇਠ ਦੀ ਪਤਨੀ ਅਤੇ ਧੀਆਂ ਬੇਹੱਦ ਉਦਾਸ ਮੂਡ 'ਚ ਹੌਲੀ-ਹੌਲੀ ਸਾਮਾਨ ਚੁਕਵਾ ਰਹੀਆਂ ਸਨ | 'ਅਸੀਂ ਤਾਂ ਇਨ੍ਹਾਂ ਨੂੰ ਆਪਣੀਆਂ ਸਕੀਆਂ ਧੀਆਂ ਵਾਂਗ ਪਾਲਿਆ ਪਲੋਸਿਆ' ਕਹਿੰਦਿਆਂ ਤਾਈ ਬਲਵੀਰੋ ਨੇ ਸੇਠ ਦੀ ਵੱਡੀ ਧੀ ਰਾਣੀ ਨੂੰ ਆਪਣੀ ਬੁੱਕਲ ਵਿਚ ਲੈ ਲਿਆ | ਤੇ ਫ਼ਿਰ ਮੋਹ ਦੇ ਵਿਛੋੜੇ 'ਚ ਆਪਣੀਆਂ ਗਿੱਲੀਆਂ ਹੋਈਆਂ ਅੱਖਾਂ ਨੂੰ ਚੁੰਨੀ ਦੇ ਲੜ ਨਾਲ ਪੂੰਝਦਿਆਂ ਰਾਣੀ ਨੂੰ ਦਿਲਾਸਾ ਦੇਣ ਲੱਗ ਪਈ | ਇਹ ਸਭ ਕੁਝ ਵੇਖ ਸੇਠ ਬਿਹਾਰੀ ਲਾਲ ਵੀ ਬੋਲ ਪਿਆ, 'ਭਾਬੀ ਕੋਈ ਗੱਲ ਨਈਾ ਅਸੀਂ ਪਿੰਡ ਆਉਂਦੇ-ਜਾਂਦੇ ਰਿਹਾ ਕਰਾਂਗੇ' | ਓਧਰ ਸਵੇਰ ਦੇ ਚੜ੍ਹੇ ਸੂਰਜ ਦੀ ਰੌਸ਼ਨੀ ਮੱਠੀ ਪੈਣੀ ਸ਼ੁਰੂ ਹੋ ਗਈ ਸੀ | ਟਰੱਕ ਤੁਰਨ ਨੂੰ ਤਿਆਰ ਖੜ੍ਹਾ ਸੀ | ਸਭ ਕਾਰ ਵਿਚ ਬੈਠ ਗਏ ਸਨ | 'ਇਕ ਵਾਰ ਤੁਸੀਂ ਫ਼ਿਰ ਦੇਖ ਆਓ, ਕੁਸ਼ ਰਹਿ ਤਾਂ ਨੀਂ ਗਿਆ' ਸੇਠ ਦੀ ਪਤਨੀ ਜਾਨਕੀ ਦੇਵੀ ਨੇ ਬਾਹਰ ਖੜ੍ਹੇ ਬਿਹਾਰੀ ਲਾਲ ਨੂੰ ਆਖਿਆ | ਸੇਠ ਨੇ ਆਪਣੇ ਘਰ ਦੀਆਂ ਸੁੰਨੀਆਂ ਹੋਈਆਂ ਕੰਧਾਂ, ਖੂੰਝਾਂ ਨੂੰ ਪੂਰੀ ਗਹੁ ਨਾਲ ਤੱਕਿਆ ਤੇ ਆਖ਼ਰੀ ਦਿ੍ਸ਼ ਨੂੰ ਆਪਣੇ ਅੱਖਾਂ ਵਿਚ ਕੈਦ ਕਰ ਲਿਆ | 'ਨਈਾ ਨਈਾ ਕੁਸ਼ ਨੀਂ ਰਿਹਾ....' ਕਹਿੰਦਿਆਂ ਇਕ ਹੌਕਾ ਉਸਦੀ ਜ਼ੁਬਾਨ 'ਤੇ ਅਟਕ ਗਿਆ |

-ਮੋਹਰ ਗਿੱਲ ਸਿਰਸੜੀ
ਪਿੰਡ ਤੇ ਡਾਕ : ਸਿਰਸੜੀ, ਫ਼ਰੀਦਕੋਟ-151207,
ਮੋਬਾਈਲ : 98156-59110

ਚਾਹ ਵੇਲਾ
ਉਹ ਇਕਦਮ ਇਕੱਲਾ ਰਹਿ ਗਿਆ ਸੀ | ਸਾਰੀ ਜ਼ਮੀਨ ਜਾਇਦਾਦ ਉਸ ਆਪਣੇ ਪੁੱਤਾਂ ਵਿਚ ਬਰਾਬਰ ਵੰਡ ਦਿੱਤੀ ਤੇ ਆਪ ਨਿੱਕੇ ਪੁੱਤ ਕੋਲ ਰਹਿਣ ਲੱਗ ਪਿਆ | ਕਈ ਨਿਕਟਵਰਤੀ ਯਾਰਾਂ-ਦੋਸਤਾਂ ਨੇ ਉਸ ਨੂੰ ਬਥੇਰਾ ਸਮਝਾਇਆ ਵੀ ਕਿ ਬਚਿੱਤਰ ਸਿਹੰੁ ਕੁਝ ਆਪਣੇ ਕੋਲ ਵੀ ਰੱਖ ਲੲੀਂ | ਅੱਗੋਂ ਉਹ ਆਖ ਛੱਡਦਾ ਮੇਰੇ ਬੱਚੇ ਬਹੁਤ ਚੰਗੇ ਹਨ | ਉਨ੍ਹਾਂ ਕੋਲੋਂ ਭਲਾ ਓਹਲਾ ਕੀ ਰੱਖਣਾ ਹੋਇਆ | ਉਹ ਕਦੀ-ਕਦੀ ਖੂਹ ਪੈਲੀਆਂ ਵੱਲ ਵੀ ਗੇੜਾ ਮਾਰ ਆਉਂਦਾ | ਪਰ ਜ਼ਿਆਦਾ ਕਰਕੇ ਆਪਣੇ ਨਵੇਂ ਪਾਏ ਘਰ ਦੀ ਬਾਹਰਲੀ ਬੈਠਕ ਵਿਚ ਹੀ ਉਹ ਵਿਹਲਾ ਸਮਾਂ ਗੁਜ਼ਾਰਦਾ | ਇਸ ਤਰ੍ਹਾਂ ਬਾਪੂ ਬਚਿੱਤਰ ਸਿਹੰੁ ਦੀ ਬੜੀ ਠਾਠ ਸੀ | ਉਹ ਹਮੇਸ਼ਾ ਚਿੱਟੀ ਪੱਗ ਤੇ ਖੜਕਵਾਂ ਚਾਦਰਾ ਪਾ ਕੇ ਰੱਖਦਾ | ਉਸ ਦੇ ਆਪਣੇ ਹੱਥਾਂ ਵਿਚ ਇਕ ਦਿਨ ਸੰਮਾਂ ਵਾਲੀ ਡਾਗ ਹੁੰਦੀ | ਇਸ ਤਰ੍ਹਾਂ ਉਸ ਨੂੰ ਆਪਣੀ ਜਵਾਨੀ ਦਾ ਦਿਨ ਯਾਦ ਆ ਜਾਂਦੇ | ਘਰ ਦੇ ਮੂਹਰਿਉਂ ਲੰਘਦਾ ਹਰ ਕੋਈ ਉਸ ਨੂੰ ਫ਼ਤਹਿ ਬੁਲਾ ਕੇ ਜਾਂਦਾ | ਆਲੇ-ਦੁਆਲੇ ਪਿੰਡਾਂ ਵਿਚ ਦੂਰ-ਦੂਰ ਤੱਕ ਉਸ ਦੀ ਸ਼ੋਹਰਤ ਸੀ ਪਰ ਇਹ ਬਹੁਤਾ ਚਿਰ ਨਾ ਰਹਿ ਸਕੀ | ਇਕ ਦਿਨ ਉਸ ਦੀ ਨੂੰ ਹ ਉਸ ਨੂੰ ਕਹਿਣ ਲੱਗੀ, 'ਬਾਪੂ ਜੀ ਤੁਸੀਂ ਨਾਸ਼ਤਾ ਕਰ ਕੇ ਸਵੇਰੇ ਨੌਾ ਵਜੇ ਬਾਹਰ ਚਲੇ ਜਾਇਆ ਕਰੋ ਤੇ ਪੰਜ ਵਜੇ ਸ਼ਾਮ ਨੂੰ ਘਰ ਆਇਆ ਕਰੋ | ਇਹ ਸੁਣ ਕੇ ਉਹ ਬਹੁਤ ਹੈਰਾਨ ਹੋਇਆ ਤੇ ਦੁਖੀ ਵੀ | ਪਰ ਅੱਗੋਂ ਕੁਝ ਨਹੀਂ ਬੋਲਿਆ | ਐਵੇਂ ਵਾਧ ਘਾਟ ਬੋਲ ਕੇ ਆਪਣਾ ਚਿੱਤ ਹੀ ਖਰਾਬ ਹੋਣਾ ਸੀ | ਇਸ ਤੋਂ ਪਿਛੋਂ ਉਹ ਨਾਸ਼ਤਾ ਕਰਕੇ ਸਵੇਰੇ ਘਰੋਂ ਨਿਕਲ ਜਾਇਆ ਕਰਦਾ ਤੇ ਪਿੰਡ ਦੇ ਦਰਵਾਜ਼ੇ ਵਿਚ ਆਪਣੇ ਹਾਣੀਆਂ ਨਾਲ ਗੱਪਾਂ-ਸ਼ੱਪਾਂ ਮਾਰ ਕੇ ਸ਼ਾਮ ਦੇ ਚਾਹ ਵੇੇਲੇ ਨੂੰ ਉਡੀਕਦਾ ਘਰ ਨੂੰ ਪਰਤ ਜਾਂਦਾ |

-ਜੋਗਿੰਦਰ ਭਾਟੀਆ
56/9, ਮੁਹੱਲਾ ਉੱਚਾ ਵਿਹੜਾ, ਕੰਨਾ-141401, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 99885-90956.

ਸਿਆਣਪ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਔਕੜਾਂ, ਮੁਸ਼ਕਿਲਾਂ, ਮੁਸੀਬਤਾਂ ਆਦਿ ਸਾਨੂੰ ਬੁੱਧੀਮਾਨ ਬਣਾਉਂਦੀਆਂ ਹਨ, ਜਦੋਂ ਕਿ ਖ਼ੁਸ਼ਹਾਲੀ ਅਕਸਰ ਸਹੀ ਗ਼ਲਤ ਵਿਚ ਫਰਕ ਕਰ ਸਕਣ ਬਾਰੇ ਵੀ ਘੱਟ ਹੀ ਸਮਾਂ ਕੱਢਦੀ ਹੈ ਜਾਂ ਘੱਟ ਹੀ ਸੋਚਦੀ ਹੈ |
• ਜ਼ਿੰਮੇਵਾਰੀ ਨਾਲ ਬੁੱਧੀ, ਵਿਵੇਕ, ਗਿਆਨ ਅਤੇ ਅਨੁਭਵ ਦਾ ਵਿਸਥਾਰ ਹੁੰਦਾ ਹੈ |
• ਚੰਗੇ ਅਧਿਆਪਕ ਦੀ ਨਸੀਅਤ, ਮਾਂ-ਬਾਪ ਦੇ ਸੰਸਕਾਰ ਅਤੇ ਚੰਗੀ ਸੰਗਤ ਵੀ ਅਕਲਮੰਦੀ ਦੇ ਰਾਹ 'ਤੇ ਤੋਰਦੀ ਹੈ |
• ਅਕਲਮੰਦ/ਆਦਰਸ਼ ਮਨੁੱਖ ਉਹੀ ਹੈ, ਜੋ ਸੰਕਟ ਦੇ ਸਮੇਂ ਸਬਰ ਤੇ ਹੌਸਲੇ ਤੋਂ ਕੰਮ ਲਵੇ, ਭਰੋਸਾ ਬਣਾਈ ਰੱਖੇ ਅਤੇ ਨਿਰਾਸ਼ ਨਾ ਹੋਵੇ |
• ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਠੀਕ-ਰਾਹ 'ਤੇ ਲਿਆਓ | ਫਿਰ ਹੋਰਨਾਂ ਨੂੰ ਉਪਦੇਸ਼ ਦਿਓ | ਸਿਆਣੇ ਆਦਮੀ ਨੂੰ ਚਾਹੀਦਾ ਹੈ ਕਿ ਉਹ ਕੋਈ ਅਜਿਹਾ ਕੰਮ ਨਾ ਕਰੇ ਕਿ ਹੋਰ ਲੋਕ ਉਸ ਨੂੰ ਹੀ ਕੁਝ ਕਹਿ ਸਕਣ |
• ਮੁਸ਼ਕਿਲਾਂ ਅਤੇ ਹਾਨੀਆਂ ਨੂੰ ਸਹਿਣ ਕਰਨ ਦੇ ਬਾਅਦ ਮਨੁੱਖ ਵਿਨੀਤ ਅਤੇ ਬੁੱਧੀਮਾਨ ਹੋ ਜਾਂਦਾ ਹੈ |
• ਸਿਆਣਿਆਂ ਦਾ ਕਥਨ ਹੈ ਕਿ ਜੋ ਜ਼ਿੰਦਗੀ ਦੇ ਤਜਰਬਿਆਂ ਤੋਂ ਸਿੱਖਿਆ ਜਾਂਦਾ ਹੈ, ਉਹ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਵੀ ਨਹੀਂ ਸਿਖਿਆ ਜਾ ਸਕਦਾ |
• ਸਿਆਣਪ ਇਹ ਸਿੱਖਣ ਵਿਚ ਹੁੰਦੀ ਹੈ ਕਿ ਸਾਨੂੰ ਪਤਾ ਹੋਵੇ ਕਿ ਆਪਣੀ ਜ਼ਬਾਨ ਨੂੰ ਲਗਾਮ ਕਦੋਂ ਦੇਣੀ ਹੈ?
• ਚੰਗੇ ਚਾਲ-ਚੱਲਣ ਤੋਂ ਬਿਨਾਂ ਸਿਆਣਪ ਬਿਨਾਂ ਹੀਰੇ ਦੀ ਅੰਗੂਠੀ ਵਰਗੀ ਹੁੰਦੀ ਹੈ |
• ਬੁੱਧੀਮਾਨ ਬਣਨ ਦਾ ਤਰੀਕਾ, ਥੋੜ੍ਹਾ ਪੜ੍ਹਨਾ, ਜ਼ਿਆਦਾ ਸੋਚਣਾ, ਘੱਟ ਬੋਲਣਾ ਤੇ ਜ਼ਿਆਦਾ ਸੁਣਨਾ ਹੈ |
• ਸ਼ਰਮ ਵੀ ਮਨੁੱਖ ਨੂੰ ਸਿਆਣਾ ਬਣਾਉਂਦੀ ਹੈ | ਬੇਸ਼ਰਮ ਲਫ਼ਜ਼ ਇੱਜ਼ਤਦਾਰ ਬੰਦੇ ਵਾਸਤੇ ਕੱਢੀ ਹੋਈ ਗਾਲ ਵਰਗਾ ਹੁੰਦਾ ਹੈ |
• ਸਿਆਣਪ ਦੇ ਤਿੰਨ ਥੰਮ੍ਹ : ਤਜਰਬਾ, ਸਹਿਣਸ਼ੀਲਤਾ ਤੇ ਅਧਿਐਨ |
• ਅਨੁਭਵ ਸਾਡੀ ਸਿਆਣਪ ਨੂੰ ਵਧਾਉਂਦਾ ਹੈ | ਪਰ ਸਾਡੀਆਂ ਭੁੱਲਾਂ ਨੂੰ ਘੱਟ ਨਹੀਂ ਕਰ ਸਕਦਾ |
• ਲੜਾਈ-ਝਗੜਾ ਹੋਵੇ ਤਾਂ ਧੀਰਜ ਤੋਂ ਕੰਮ ਲੈਣਾ ਵੱਡੀ ਸਿਆਣਪ ਹੁੰਦੀ ਹੈ |
• ਬੇਵਕੂਫ਼ਾਂ ਦੀਆਂ ਬੇਵਕੂਫੀਆਂ ਤੋਂ ਜਿੰਨਾ ਦੂਰ ਹੁੰਦੇ ਜਾਈਏ ਓਨਾ ਹੀ ਅਕਲ ਦੇ ਨੇੜੇ ਹੋਈ ਜਾਈਦਾ ਹੈ |
• ਸਿਆਣੇ ਦੀ ਦੌਲਤ ਉਸ ਦੀ ਸਿਆਣਪ ਹੁੰਦੀ ਹੈ |
• ਪੈਸਾ ਵਰਤਣ ਨਾਲ ਘਟਦਾ ਹੈ ਪਰ ਸਿਆਣਪ ਵਰਤਣ ਨਾਲ ਵਧਦੀ ਹੈ |
• ਬੱਚੇ ਨੂੰ ਬਚਪਨ ਵਿਚ ਮਾਂ-ਬਾਪ ਕਹਿੰਦੇ ਹਨ ਕਿ ਤੈਨੂੰ ਕੁਝ ਸਮਝ ਨਹੀਂ ਆਉਂਦਾ | ਜਵਾਨੀ ਵਿਚ ਘਰਵਾਲੀ ਕਹਿੰਦੀ ਹੈ ਕਿ ਨਾਲਾਇਕ ਹੈਾ | ਬੁਢਾਪੇ ਵਿਚ ਬੱਚੇ ਕਹਿੰਦੇ ਹਨ ਕਿ ਤੇਰੀ ਮੱਤ ਮਾਰੀ ਗਈ ਹੈ | ਹੁਣ ਸਮਝ ਨਹੀਂ ਆਉਂਦੀ ਕਿ ਬੰਦੇ ਦੇ ਸਮਝ ਆਉਣ ਦੀ ਉਮਰ ਕਿਹੜੀ ਹੈ |
• ਜਿਸ ਮਨੁੱਖ ਨਾਲ ਈਰਖਾ ਹੋ ਜਾਵੇ, ਉਹ ਨਾ ਤਾਂ ਨੇਕ ਲਗਦਾ ਹੈ, ਨਾ ਵਿਦਵਾਨ ਤੇ ਨਾ ਹੀ ਸਿਆਣਾ |
• ਚੰਗੇ ਬਣੋ, ਸਿਆਣੇ ਬਣੋ ਪਰ ਬੁੱਧੂ ਕਦੇ ਨਾ ਬਣੋ |
• ਗਿਆਨ ਹਮੇਸ਼ਾ ਬੋਲਦਾ ਹੈ, ਅਕਲ ਸੁਣਦੀ ਹੈ ਅਤੇ ਸਿਆਣਪ ਸਮਝਦੀ ਹੈ |
• ਸਿਆਣਾ ਬੁੱਧੀ ਨਾਲ, ਆਮ ਆਦਮੀ ਅਨੁਭਵ ਨਾਲ, ਅਗਿਆਨੀ ਜ਼ਰੂਰਤ ਨਾਲ ਅਤੇ ਪਸ਼ੂ ਸੁਭਾਅ ਨਾਲ ਸਿੱਖਦੇ ਹਨ |
• ਇਕ ਬੁੱਧੀਮਾਨ ਪੁਰਸ਼ ਦੀ ਪ੍ਰਸੰਸਾ ਉਸ ਦੀ ਗ਼ੈਰ-ਹਾਜ਼ਰੀ ਵਿਚ ਕਰਨੀ ਚਾਹੀਦੀ ਹੈ, ਪੰ੍ਰਤੂ ਔਰਤ ਦੀ ਪ੍ਰਸੰਸਾ ਉਸ ਦੇ ਮੰੂਹ 'ਤੇ |
• ਅਸੀਂ ਸਮਝਦੇ ਘੱਟ, ਸਮਝਾਉਂਦੇ ਜ਼ਿਆਦਾ ਹਾਂ | ਇਸ ਲਈ ਸੁਲਝਦੇ ਘੱਟ, ਉਲਝਦੇ ਜ਼ਿਆਦਾ ਹਾਂ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਕਹਾਣੀ: ਬੇਬੋ

ਸਾਉਣ ਦੀ ਝੜੀ, ਭਾਦਰੋਂ ਦਾ ਹੁੰਮਸ ਮੈਨੂੰ ਗਰਮੀ ਹੋਣ ਕਰਕੇ ਤੰਗ ਨਹੀਂ ਕਰਦਾ | ਭਾਰਤ-ਪਾਕਿ ਦੀ ਵੰਡ ਲਈ 1947 'ਚ ਖਿੱਚੀ ਲਕੀਰ ਤੋਂ ਇਲਾਵਾ ਮੇਰੀਆਂ ਅੱਖਾਂ ਮੂਹਰੇ ਹੋਈ ਵੱਢ–ਟੁੱਕ ਭੁੱਲਦੀ ਨਹੀਂ | ਕਿੰਝ ਸੂਰਤਾਂ ਅਤੇ ਸੀਰਤਾਂ ਦੇ ਕਤਲ ਹੋਏ, ਜ਼ਮੀਨਾਂ 'ਤੇ ਲਾਸ਼ਾਂ ਦੇ ਪਏ ਢੇਰ, ਨਦੀ ਵਾਂਗ ਵਗਿਆ ਲਹੂ, ਮੈਨੂੰ ਕੱਲ੍ਹ ਦੀ ਗੱਲ ਜਾਪਦੈ | 72 ਸਾਲਾਂ 'ਚ ਇਹ ਪੀੜ ਨਾ ਘਟੀ ਹੈ ਨਾ ਵਿਸਰੀ ਹੈ | ਇਸ ਨੂੰ ਵਿਸਾਰਨ ਲਈ ਦਵਾਈਆਂ ਅਤੇ ਡਾਕਟਰਾਂ ਦੇ ਬਥੇਰੇ ਸਹਾਰੇ ਲਏ, ਪਰ ਇਹ ਪੀੜਾਂ ਦੀ ਪੰਡ ਹੋਰ ਭਾਰੀ ਹੁੰਦੀ ਗਈ ਹੈ | ਚਿੰਤਾ ਹੈ ਕਿ 72 ਵਰ੍ਹੇ ਬੀਤ ਜਾਣ 'ਤੇ ਮੇਰੀ ਬੇਬੋ ਵੀ ਪਤਾ ਨਹੀਂ ਸਰਹੱਦੋਂ ਪਾਰ ਕਿਸ ਹਾਲ 'ਚ ਹੋਵੇਗੀ ਜਾਂ ਹੋਵੇਗੀ ਵੀ ਕਿ ਨਹੀਂ | ਮੇਰੀ ਉਸ ਨੂੰ ਮਿਲਣ ਦੀ ਤਾਂਘ ਨਹੀਂ ਮਿਟੀ | 94ਵੇਂ ਵਰ੍ਹੇ 'ਚ ਵਿਚਰਦਿਆਂ ਜ਼ਿੰਦਗੀ ਮੁਕਣ ਕਿਨ੍ਹਾਰੇ ਖੜ੍ਹੀ ਹੈ | ਮੈਂ ਬਿਨਾਂ ਮੁਲਾਕਾਤ ਕੀਤਿਆਂ ਮਰਿਆ ਤਾਂ ਰੱਬ ਨੂੰ ਵੀ ਡਾਹਢੀ ਮੁਸੀਬਤ ਹੋਊ | ਮੈਂ ਜਾਂਦਿਆਂ ਰੱਬ ਨੂੰ ਵੀ ਪੁੱਛਣੈ, ਬੇਬੋ ਕਿੱਥੇ ਹੈ? ਮੈਨੂੰ ਮਿਲਾ ਦੇ! ਪਿੰਡ ਜੰਡਾਵਲੀ ਸਾਂਸੀਆਂ (ਰਾਜਸਥਾਨ) ਜਿੱਥੇ 36 ਜਾਤਾਂ ਦੇ ਲੋਕ ਵਸਦੇ ਹਨ | ਸੂਰਜ ਦੀ ਲੋਅ ਫੁੱਟਦਿਆਂ ਹੀ ਇਥੇ ਮੰਦਰਾਂ ਦੀਆਂ ਟੱਲੀਆਂ, ਗਿਰਜੇ ਦੀ ਆਵਾਜ਼ , ਮਸੀਤ ਦੀ ਬਾਂਗ , ਸਭ ਧਰਮਾਂ ਦੀਆਂ ਆਵਾਜ਼ਾਂ ਸੁਣਦਾਂ ਤਾਂ ਬੇਬੋ ਅੱਖਾਂ ਮੂਹਰੇ ਆਣ ਖੜ੍ਹਦੀ ਹੈ? ਕੀ ਸਾਡੀ ਮੁਹੱਬਤ 'ਚ ਧਰਮਾਂ ਦੀ ਜ਼ਿਦ ਵੀ ਇਸਾਨੀਅਤ ਤੋਂ ਹਾਰ ਗਈ ਸੀ | ਉਸ ਨੇ ਪੰਜ ਨਮਾਜ਼ਾਂ ਛੱਡ ਕੇ ਬਾਬੇ ਦੀ ਬਾਣੀ ਦਾ ਪੱਲਾ ਫੜ ਲਿਆ ਸੀੇ | ਮੈਨੂੰ ਮਸੀਤ ਜਾਣ ਦੀ ਆਦਤ ਹੋ ਗਈ ਸੀ | ਚੱਕ ਨੰਬਰ 136 ਡੀ ਪਾਕਿਸਤਾਨ 'ਚ ਉਸ ਦੀ ਵੱਸਣਗਾਹ ਸੀ | ਉਹ ਲਾਹੌਰ ਕਾਲਜ 'ਚ ਪੜ੍ਹਦੀ ਸੀ | ਕਿਹੜਾ ਰਿਸ਼ਤਾ, ਕਿਹੜੀ ਸਾਂਝ ਸੀ ਸਾਡੀ, ਅੱਜ ਤੱਕ ਵੀ ਪਤਾ ਨਹੀਂ ਕਿਉਂ ਚੀਸ ਉੱਠਦੀ ਹੈ | ਇਸ ਚੀਸ ਨੇ ਮੈਨੂੰ ਇਕੱਲ ਦਾ ਸੰਤਾਪ ਭੋਗਦਿਆਂ ਇੰਨਾ ਵੱਡਾ ਸਾਥ ਦਿੱਤਾ ਹੈ ਕਿ ਮੈਂ ਵੱਡੀ ਹਵੇਲੀ 'ਚ ਕਦੇ ਵੀ ਇਕੱਲਾ ਨਹੀਂ ਜਾਪਿਆ | ਬੇਬੋ ਦੀ ਯਾਦ ਹਮੇਸ਼ਾ ਮੇਰੇ ਜ਼ਿਹਨ 'ਚ ਹੁੰਦੀ ਹੈ | ਮੇਰੇ ਬੈੱਡਰੂਮ 'ਚ ਉਸ ਦੀ ਤਸਵੀਰ ਰੋਜ਼ ਮੇਰੇ ਨਾਲ ਗੱਲਾਂ ਕਰਦੀ ਹੈ ਤੇ ਉਹ ਹੁੰਗਾਰੇ ਭਰਦੀ ਹੈ | ਮੈਨੂੰ ਲਗਦਾ ਹੈ ਬਾਹਰੋਂ ਕਿਧਰੋਂ ਕੁਝ ਨਹੀਂ ਮਿਲਦਾ | ਬੰਦੇ ਨੂੰ ਜੋ ਮਿਲਦਾ ਹੈ ਉਹ ਅੰਦਰੋਂ ਹੀ ਮਿਲਦਾ ਹੈ | ਦਿਲ ਉਦਾਸ ਦਿਸਦਾ | ਜੇ ਦਿਲ ਨੂੰ ਪੱੁਛਦਾਂ ਕੀ ਖੱਟਿਆ ਤਾਂ ਹੁਣ ਆਖਦਾ ਇਸ਼ਕ 'ਚੋਂ ਹਜ਼ੂਰ ਦਿਸਦੈ | ਮੇਰੀ ਅਤੇ ਮੇਰੇ ਦਿਲ ਦੀ ਗੱਲਬਾਤ ਆਨੰਦਤ ਹੋ ਗਈ | ਮੈਂ ਉਹ ਮਨੁੱਖ ਹਾਂ ਜਿਸ ਨੇ ਹਨ੍ਹੇਰੇ ਗਲ ਨਾਲ ਲਾਏ ਹਨ | ਲੋਕ ਹਨੇ੍ਹਰਿਆਂ ਤੋਂ ਡਰਦੇ ਨੇ, ਮੈਂ ਹਨ੍ਹੇਰੀਆ ਯਾਦਾਂ ਸਾਂਭੀਆਂ ਹਨ | ਸੰਪੂਰਨ ਸਿੰਘ ਜੋ 1947 ਤੋਂ ਪਹਿਲਾਂ ਪੇਸ਼ੇ ਵਜੋਂ ਇੰਜੀਨੀਅਰ ਸੀ, ਉਹ ਆਪ ਮੁਹਾਰੇ ਕਹਾਣੀ ਸੁਣਾ ਰਹੇ ਸਨ | ਸੁਣਨ ਵਾਲਿਆਂ ਦੀਆਂ ਅੱਖਾਂ ਨਮ ਸਨ | ਦਿਲ 'ਤੇ ਹੱਥ ਤੇ ਲੰਬੇ ਹਉਕੇ ਭਰਦਿਆਂ ਉਸ ਦੀ ਪ੍ਰੇਮ ਕਹਾਣੀ ਨੂੰ ਜਾਣਨ ਲਈ ਉਤਸੁਕਤਾ ਵਧਾ ਰਹੇ ਸਨ |
ਅੱਗੇ ਦੱਸਦਿਆਂ ਉਹ ਕਹਿੰਦਾ ਅਸੀਂ ਜਦ ਕਦੇ ਮਿਲਦੇ ਤਾਂ ਸਾਡੀਆਂ ਗੱਲਾਂ ਮੁੱਕਦੀਆਂ ਹੀ ਨਾ | ਇਕ ਦੂਸਰੇ ਨੂੰ ਮਿਲਣ ਦੀ ਤੜਫ ਹਮੇਸ਼ਾਂ ਰਹਿੰਦੀ | ਕਾਲਜ ਦੇ ਹੋਸਟਲ 'ਚੋਂ ਬਾਹਰ ਨਿਕਲ ਕੇ ਸਾਰਾ-ਸਾਰਾ ਦਿਨ ਗੱਲਾਂ 'ਚ ਰੁੱਝੇ ਰਹਿਣਾ | ਆਪਣੇ-ਆਪ 'ਚ ਇਕ ਕਮਾਲ ਸੀ | ਜਦੋਂ ਦੋਹਾਂ ਨੇ ਮਿਲਣਾ ਤਾਂ ਵਿਚਕਾਰ ਬੇਬੋ ਨੇ ਇਕ ਚੁੰਨੀ ਰੱਖ ਦੇਣੀ , ਉਹ ਚੁੰਨੀ ਪਿਆਰ ਤੇ ਜਿਸਮ ਦੀ ਸਰਹੱਦ ਹੁੰਦੀ ਸੀ | ਸਰਹੱਦ ਬਾਰੇ ਸੋਚਦਿਆਂ-ਸੋਚਦਿਆਂ ਹੀ ਕੌਮਾਂਤਰੀ ਸਰਹੱਦ ਬਣ ਗਈ, ਜਿਸ ਨੇ ਸਾਨੂੰ ਵੰਡ ਦਿੱਤਾ | ਬੁੱਤ ਵੰਡੇ ਜਾ ਸਕਦੇ ਸੀ, ਵੰਡੇ ਗਏ | ਰੂਹਾਂ ਨੂੰ ਨਫ਼ਰਤ ਦੇ ਲਾਮ-ਲਸ਼ਕਰ ਕਦੇ ਵੀ ਅਲੱਗ ਨਹੀਂ ਕਰ ਸਕੇ | ਸਰਹੱਦੋਂ ਪਰੇ ਉਹਨੂੰ , ਉਰੇ ਮੈਨੂੰ ਤੜਫ਼ ਇੰਝ ਸਤਾਉਂਦੀ ਰਹੀ, ਜਿਸ ਦੀ ਕੋਈ ਇੰਤਹਾ ਨਹੀਂ ਸੀ | ਕੁਝ ਵਰ੍ਹੇ ਪਹਿਲਾਂ ਨਿਗੂਣਾ ਚਿੱਠੀ ਕਾਰਡ ਆ ਜਾਂਦਾ ਸੀ | ਪਰ ਹੁਣ ਕਈ ਵਰ੍ਹੇ ਹੋਏ ਸਰਹੱਦ ਪਾਰੋਂ ਕੋਈ ਚਿੱਠੀ ਪੱਤਰ ਨਹੀਂ ਆਇਆ | ਮੈਂ ਤੇ ਹੁਣ ਜਾਣ ਜੋਗਾ ਨਹੀਂ ਰਿਹਾ | ਉਸ ਨੂੰ ਮੈਂ ਰੂਹਾਨੀ ਪੂਜਾ ਦੇ ਕਾਬਿਲ ਮੰਨਦਾ ਹਾਂ | ਉਸ ਨੇ ਜਿੰਨਾ ਵਕਤ ਮੇਰੇ ਨਾਲ ਬਿਤਾਇਆ ਉਸਦੀ ਹਰ ਗੱਲ ਯਾਦ ਆਉਣ 'ਤੇ ਰੌਾਗਟੇ ਖੜ੍ਹੇ ਹੋ ਜਾਂਦੇ ਹਨ |
ਇਕ ਵਾਰ ਅਸੀਂ ਮਿੰਟਗੰੁਮਰੀ ਇਕੱਠਿਆਂ ਜਾਣਾ ਸੀ | ਉਦੋਂ ਮੋਟਰ ਗੱਡੀਆਂ ਜਾਂ ਕਾਰਾਂ ਨਹੀਂ ਹੁੰਦੀਆਂ ਸਨ | ਸਵੇਰੇ 7 ਵਜੇ ਰੇਲ ਗੱਡੀ ਜਾਂਦੀ ਸੀ, ਦੂਸਰੀ ਤਕਾਲੀਂ 4 ਵਜੇ | ਪਹਿਲੀ ਰੇਲ ਤੋਂ ਮੈਂ ਲੇਟ ਹੋ ਗਿਆ, ਸਟੇਸ਼ਨ 'ਤੇ ਲੌਢੇ ਵੇਲੇ 2:30 ਵਜੇ ਪੁੱਜਾ ਪਰ ਬੇਬੋ ਮੁਸਕਰਾਈ ਤੇ ਕਹਿਣ ਲੱਗੀ ਮੈਨੂੰ ਪਤਾ ਸੀ, ਤੂੰ ਆਉਣਾ ਜ਼ਰੂਰ ਆ | ਪਰ ਲੇਟ ਆਉਣਾ ਤੇਰੀ ਆਦਤ ਆ | ਮੈਂ ਤੈਨੂੰ ਇਹ ਕੁਝ ਘੰਟੇ ਤਾਂ ਕੀ ਸਾਰੀ ਜ਼ਿੰਦਗੀ ਵੀ ਉਡੀਕਣਾ ਪਿਆ ਤਾਂ ਉਡੀਕਾਂਗੀ | ਜਿਹੋ ਜਿਹੀ ਕੁੜੀ ਮੇਰੇ ਅੰਦਰ ਵੱਸਦੀ ਸੀ ਉਹ ਉਸ 'ਤੇ ਪੂਰੀ ਖਰੀ ਉੱਤਰਦੀ ਸੀ | ਉਹ ਦੱਸਦੀ ਸੀ | ਜਿਹੋ ਜਿਹਾ ਬੰਦਾ ਉਸ ਦੇ ਅੰਦਰ ਵੱਸਦਾ, ਉਸ ਨੂੰ ਮਿਲ ਪਿਆ ਸਾਰੀ ਜ਼ਿੰਦਗੀ ਦਾ ਉਹ ਸਾਥ ਉਡੀਕੇਗੀ | ਨਾ ਮਿਲਿਆ ਤਾਂ ਇਕੱਲਾਪਣ ਹੰਢਾਊਾਗੀ ਕਿਸੇ ਦੂਸਰੇ ਮਰਦ ਲਈ ਉਸ ਕੋਲ ਨਾ ਕੋਈ ਥਾਂ ਬਚੇਗੀ ਨਾ ਵਫਾ | ਸਾਰੀ ਵਫਾ ਉਹ ਝੋਕ ਚੁੱਕੀ ਹੈ |
ਇਕ ਵਾਰ ਉਸ ਨੂੰ ਮੈਂ ਫਿਰ ਲਾਹੌਰ ਬੁਲਾਇਆ | ਸਵੇਰੇ 8 ਵਾਲੀ ਗੱਡੀ ਆਉਣਾ ਸੀ | ਮੈਂ 12 ਵਜੇ ਪੁੱਜਿਆ | ਉਹ ਸਟੇਸ਼ਨ 'ਤੇ ਮੈਨੂੰ ਉਡੀਕ ਰਹੀ ਸੀ | ਲਾਅ ਕਾਲਜ ਦਾਖ਼ਲ ਹੋਣ ਲਈ ਫਾਰਮ ਭਰਨਾ ਸੀ ਅਸੀਂ | ਫਾਰਮ ਭਰਿਆ ਵਾਪਸ ਪਰਤਣ ਵੇਲੇ ਉਸ ਨੇ ਦੱਸਿਆ ਕਿ ਉਸਦੇ ਘਰ ਡਾਹਢੀ ਮੁਸੀਬਤ ਏ | ਉਸ ਦਾ ਵਾਲਦ ਘੋੜੀਓਾ ਡਿਗਾ 'ਤੇ ਸੱਟਾਂ ਬੜੀਆਂ ਲੱਗੀਆਂ ਸਨ | ਲਹੂ-ਲੁਹਾਣ ਹੋਇਆ ਸੀ | ਹਸਪਤਾਲ ਦਾਖਲ ਏ | ਮੈਂ ਪਤਾ ਲੈਣ ਗਿਆ ਕੋਲ ਰਹਿਣ ਲੱਗਾ | ਉਹ ਆਈ | ਮੈਂ ਕਿਹਾ ਤੂੰ ਕਾਹਨੂੰ ਆਉਣਾ ਸੀ | ਅੱਜ ਨਾ ਆਉਂਦੀ ਫਿਰ ਬਾਅਦ 'ਚ ਕਦੇ ਆ ਜਾਂਦੀਓਾ | ਕਹਿਣ ਲੱਗੀ ਨਹੀਂ ਮੈਂ ਤੈਨੂੰ ਦੁਖੀ ਨਹੀਂ ਕਰਨਾ ਹੁੰਦਾ | ਫਿਰ ਤੂੰ ਉਡੀਕਦੇ ਰਹਿਣਾ ਸੀ | ਮੈਨੂੰ ਸਾਥ ਨਿਭਾਉਣ ਦੀ ਦਲੀਲ ਦਿੰਦੀ ਕਹਾਣੀ ਸੁਣਾਈ ਤੇ ਮੈਨੂੰ ਚੁੱਪ ਕਰਵਾ ਦਿੱਤਾ | ਸਾਡੀ ਨੇੜਤਾ ਵਧਦੀ ਗਈ |
ਮੇਰੀ ਨੌਕਰੀ ਨਵੀਂ ਸੀ | ਪਿੰਡ ਬੜੀ ਦੂਰ ਸੀ | ਸਰਕਾਰੀ ਕੋਠੀ ਮਿਲੀ ਸੀ | ਕੁੱਕ ਦਾ ਖਾਣਾ ਸੁਆਦ ਦੇਣੋਂ ਹੱਟ ਗਿਆ ਸੀ | ਹਰ ਰੋਜ਼ ਟਿਫਨ ਬੇਬੋ ਦੇ ਹੱਥ ਦਾ ਆਉਂਦਾ ਸੀ | ਕਈ ਵਾਰ ਮੈਂ ਬਾਹਰ ਫੀਲਡ 'ਚ ਗਏ ਹੋਣਾ, ਉਸ ਨੇ ਵੀ ਖਾਣਾ ਨਾ ਖਾਣਾ | ਸਾਰਾ-ਸਾਰਾ ਦਿਨ ਭੁੱਖੇ ਰਹਿ ਜਾਣਾ | ਮੇਰੀ ਹਰ ਮਰਜ਼ ਦੀ ਦੁਆ ਬਣਦੀ ਰਹੀ ਬੇਬੇ |
ਉਸ ਦੇ ਭਰਾ ਨੂੰ ਸਾਡੀ ਨੇੜਤਾ 'ਤੇ ਬਹੁਤ ਇਤਰਾਜ਼ ਹੋਣ ਲੱਗਾ | ਉਸ ਨੇ ਕਹਿ ਦਿੱਤਾ ਕਿ ਧਰਮਾਂ ਦਾ ਫਰਕ ਏ! ਤੂੰ ਕਾਫ਼ਿਰ ਬਣ ਰਹੀ ਆਂ | ਤੂੰ ਅਜਿਹੀ ਦੋਸਤੀ ਛੱਡ ਦੇ | ਉਸ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਵੀ ਉਸ ਨੂੰ ਸਮਝਾਇਆ ਕਿ ਕਿਸੇ ਦੀਆਂ ਆਂਦਰਾਂ ਨੂੰ ਸੇਕ ਦੇਣ ਵਾਲੀ ਦੋਸਤੀ ਨਹੀਂ ਹੁੰਦੀ | ਤੂੰ ਮਾਂ ਜਾਏ ਭਰਾ ਦੀ ਗੱਲ ਮੰਨ ਕੇ ਦੂਰ ਹੋ ਜਾਹ | ਇਕ ਹਫ਼ਤਾ ਸਾਡੀ ਦੂਰੀ ਰਹੀ | ਮੈਂ ਵੀ ਮਨ ਸਮਝਾ ਲਿਆ ਕਿ ਪੜ੍ਹਾਈ ਤੇ ਮਿਸ਼ਨ 'ਚ ਨੇੜਤਾ ਰੁਕਾਵਟ ਨਾ ਬਣ ਜਾਵੇ | ਮੈਂ ਜਾਣਦਾ ਸੀ ਇਕ ਦਿਨ ਬੰਦੇ ਨਾਲੋਂ ਸਾਹਾਂ ਨੇ ਵੀ ਵੱਖ ਹੋਣੈ, ਦੋਸਤ ਅਲੱਗ ਹੋਏ ਤਾਂ ਕੀ ਹੋਇਆ | ਵਿਛੋੜਾ ਜਰਨਾ ਵੀ ਬੰਦੇ ਨੂੰ ਸਿੱਖਣਾ ਚਾਹੀਦਾ | ਵੈਰਾਗ ਉਪਜਦਾ ਹੈ ਤਾਂ ਜ਼ਿੰਦਗੀ ਨੂੰ ਚੰਗੇ ਪਾਸੇ ਤੋਰਦਾ ਹੈ |
ਇਕ ਦਿਨ ਮੈਨੂੰ ਸੁਨੇਹਾ ਮਿਲਿਆ ਉਹ ਬਿਮਾਰ ਹੈ ਬਹੁਤ | ਉਸ ਨੇ ਹਫ਼ਤੇ ਤੋਂ ਕੁਝ ਨਹੀਂ ਖਾਧਾ , ਇੱਥੋਂ ਤੱਕ ਕੇ ਪਾਣੀ ਵੀ ਨਹੀਂ ਪੀਂਦੀ | ਹਸਪਤਾਲ 'ਚ ਦਾਖ਼ਲ ਕਰਾਈ ਗਈ ਹੈ | ਉਹ ਮਰ ਜਾਣਾ ਚਾਹੁੰਦੀ ਹੈ | ਕੁਝ ਵੀ ਨਹੀਂ ਖਾ ਰਹੀ | ਉਸ ਦਾ ਕਹਿਣਾ ਸੰਪੂਰਨ ਸਿੰਘ ਆਊ ਤਾਂ ਮੈਂ ਕੁਝ ਖਾਊਾ | ਮਾਂ ਜਾਇਆ ਉਸ ਦੀ ਜ਼ਿਦ ਅੱਗੇ ਹਾਰ ਗਿਆ | ਮੈਨੂੰ ਆਖਣ ਲੱਗਾ ਤੁਸੀਂ ਆਓ ਉਸ ਨੂੰ ਬਚਾਓ | ਮਾਂ ਜਾਏ ਦੇ ਵਾਸਤੇ ਅੱਗੇ ਮੈਂ ਵੀ ਢੇਰ ਹੋ ਗਿਆ ਸੀ | ਮੈਂ ਜਿੱਤਿਆਂ ਨਹੀਂ ਸਗੋਂ ਬੁਰੀ ਤਰ੍ਹਾਂ ਹਾਰਿਆ ਸਾਂ | ਉਹ ਦਾ ਭੈਣ ਨਾਲ ਪਿਆਰ ਉਸ ਨੂੰ ਧਰਮ ਦੀ ਪੌੜੀ ਤੋਂ ਪਿੱਛੇ ਮੋੜ ਗਿਆ ਸੀ | ਕਾਫਿਰ ਨੂੰ ਉਹ ਖ਼ੁਦ ਸੱਦਾ ਦੇ ਰਿਹਾ ਸੀ | ਮੈਂ ਹਸਪਤਾਲ ਗਿਆ ਤਾਂ ਬੇਬੋ ਨੇ ਵੇਖਦਿਆਂ ਹੀ ਧਾਹਾਂ ਮਾਰੀਆਂ | ਦੋਸਤ ਮੈਂ ਦੂਰ ਨਹੀਂ ਰਹਿ ਸਕਦੀ, ਨਹੀਂ ਰਹਿ ਸਕਦੀ | ਤੇਰੀ ਫਿਲਾਸਫ਼ੀ ਮੇਰੇ ਜ਼ਿਹਨ 'ਚੋਂ ਨਹੀਂ ਨਿਕਲਦੀ | ਇਹ ਸਭ ਲੋਕ ਤੇਰੇ ਮੇਰੇ ਰਿਸ਼ਤੇ ਨੂੰ ਗਲਤ ਕਿਉਂ ਸਮਝਦੇ ਹਨ ? ਆਪਾਂ ਕੀ ਗ਼ਲਤ ਕਰ ਦਿੱਤਾ? ਇਨ੍ਹਾਂ ਨੂੰ ਕਲੇਜਾ ਪਾੜ ਕੇ ਦਿਖਾਓ | ਲੋਕੋ ਮੈਂ ਵਾਸਤਾ ਪਾਉਂਦੀ ਹਾਂ ਕਿ ਪਿਆਰ ਗ਼ਲਤ ਨਹੀਂ ਹੁੰਦਾ | ਇਹ ਵੱਖ-ਵੱਖ ਰਿਸ਼ਤਿਆਂ 'ਚ ਪਲਣ ਵਾਲਾ ਬੂਟਾ ਹੈ | ਇਹ ਬੂਟਾ ਕਦੇ ਮਰ ਮੁੱਕ ਨਹੀਂ ਸਕਦਾ | ਤੁਸੀਂ ਮੇਰੀ ਜ਼ਿੰਦਗੀ ਵਿਚ ਤਬਾਹੀ ਮਚਾਉਣ ਤੇ ਤੁਲੇ ਹੋ | ਹਸਪਤਾਲ ਦੇ ਡਾਕਟਰ ਨਰਸਾਂ ਸੁੰਨ੍ਹ ਹੋ ਕੇ ਖੜ੍ਹੇ ਸਨ | ਬੇਬੋ ਮੇਰੇ ਸੀਨੇ ਨਾਲ ਇੰਝ ਚਿੰਬੜ ਗਈ ਸੀ, ਜਿਵੇਂ ਛੋਟੇ ਹੁੰਦੇ ਸੁਣਦੇ ਸੀ ਕਿ ਚਾਮਚੜਿੱਕ ਵਾਲਾਂ ਨਾਲ ਚਿੰਬੜ ਜਾਂਦੀ ਹੈ | ਮਾਮਾ ਸੋਨੇ ਦਾ ਢੋਲ ਵਜਾਏ ਤੇ ਲੱਥਦੀ ਹੈ | ਹਿੰਦੀ ਦਾ ਸ਼ੇਅਰ ਬੋਲਣ ਲੱਗੀ
ਫਿਰ ਨਹੀਂ ਬਸਤੇ ਵੋ ਦਿਲ ਜੋ ਇਕ ਬਾਰ ਟੂਟ ਜਾਏਾ |
ਕਬਰੇਂ ਜਿਤਨੀ ਭੀ ਖੋਦੇਂ ਕੋਈ ਜ਼ਿੰਦਾ ਨਹੀਂ ਹੋਤਾ |
ਸਾਡੀ ਨੇੜਤਾ ਜਾਂ ਮੁਹੱਬਤ ਕੇਹੀ ਸੀ? ਜਾਂ ਕਿੰਨੀ ਅਲੱਗ ਸੀ? ਸਾਡੀ ਇਕ-ਦੂਸਰੇ ਨੂੰ ਪਾਉਣ ਦੀ ਕੋਈ ਇੱਛਾ ਨਹੀਂ ਸੀ | ਅਸੀਂ ਜਾਣਦੇ ਸੀ ਇਕ ਦਿਨ ਅਲੱਗ ਹੋਣਾ ਹੀ ਹੈ | ਪਰ ਅਲੱਗ ਹੋਣ ਵਾਲੇ ਹਾਲਾਤ ਹੀ ਕਿੰਨੇ ਖ਼ਤਰਨਾਕ ਜਿਹੇ ਬਣ ਗਏ ਸਨ | ਇਨ੍ਹਾਂ ਹਾਲਾਤਾਂ ਨੂੰ ਸਾਰੇ ਲੋਕ ਭੱਦੀ ਨਜ਼ਰੇ ਤੱਕਦੇ ਹਨ ਤੇ ਇਖਲਾਕ ਤੋਂ ਹੇਠਾਂ ਡਿਗ ਕੇ ਗੱਲਾਂ ਕਰਦੇ ਹਨ, ਕਿਉਂ? ਬੇਬੋ ਖਫ਼ਾ ਹੋਈ ਬੋਲੀ ਜਾ ਰਹੀ ਸੀ | ਜਿਹਦੀ ਮਾਂ ਵੇਸਵਾ ਏ ਉਹ ਵੀ ਮੇਰੇ ਲਈ ਹਲਕਾ ਕੁੱਤਾ ਬਣ ਗਿਆ ਹੈ | ਉਹ ਫਿਰ ਅੱਖਾਂ 'ਚੋਂ ਵਗ ਰਹੀ ਹੰਝੂਆਂ ਦੀ ਨਦੀ ਨਾਲ ਹੀ ਬੋਲਣ ਲੱਗੀ |
ਜੁਦਾ ਤੋ ਇਕ ਦਿਨ ਸਾਂਸੇ ਭੀ ਹੋ ਜਾਤੀ ਹੈਾ,
ਤੋ ਫਿਰ ਸ਼ਿਕਾਇਤ ਸਿਰਫ ਮੁਹੱਬਤ ਸੇ ਕਿਉਂ |
ਮੈਂ ਬੇਬੋ ਨੂੰ ਆਪਣੀ ਪਤਨੀ ਬਾਰੇ ਵੀ ਪੂਰਾ ਦੱਸਿਆ ਕਿ ਮੈਂ ਤਾਂ ਆਪਣੀ ਪਤਨੀ ਦਾ ਕਰਜ਼ਾਈ ਹਾਂ | ਅਸੀਂ ਵਿਆਹ ਵਾਲੇ ਰਿਸ਼ਤੇ 'ਚ ਪਰੋਏ ਹੋਏ ਹਾਂ | ਮੇਰੀ ਮਾਂ ਛੋਟੀ ਉਮਰ ਵਿਚ ਹੀ ਸਾਥ ਛੱਡ ਗਈ ਸੀ | ਪਰ ਮੇਰੀ ਪਤਨੀ ਨੇ ਮਾਂ ਵਰਗੇ ਰੂਪ ਵਿਚ ਸੰਵੇਦਨਾ ਨਾਲ ਮੈਨੂੰ ਬਹੁਤ ਸਿੱਖਿਅਤ ਕੀਤਾ ਅਤੇ ਸੰਭਾਲਿਆ ਹੈ | ਉਸ ਤੋਂ ਵੱਧ ਭਾਵੇਂ ਮੇਰੇ ਲਈ ਕੋਈ ਹੋਰ ਪਿਆਰ ਨਹੀਂ ਹੈ | ਕਿੰਨਾ ਭਾਗਾਂ ਵਾਲਾ ਹਾਂ ਮੈਂ | ਉਸ ਨੂੰ ਮੇਰੇ ਕਿਸੇ ਪਿਆਰ ਜਾਂ ਦੋਸਤ ਨਾਲ ਨਫ਼ਰਤ ਨਹੀਂ ਜੇਕਰ ਸਾਰਾ ਸਮਾਜ ਅਜਿਹਾ ਹੋਵੇ ਤਾਂ ਧਰਤੀ ਉੱਪਰ ਸਵਰਗ ਵਸ ਜਾਏਗਾ | ਧਰਤੀ 'ਤੇ ਸਵਰਗ ਵਸਾਉਣ ਲਈ ਕਿੰਨੇ ਲੋਕ ਅੱਗੇ ਆਉਣਗੇ ਕਿਉਂਕਿ ਨਫ਼ਰਤਾਂ ਦੀ ਕੰਧ ਢਾਹ ਕੇ ਸੁਗੰਧ ਨੂੰ ਪਾਲਣ ਵਾਲੇ ਲੋਕ ਹੀ ਚੰਗਾ ਸਮਾਜ ਸਿਰਜ ਸਕਦੇ ਹਨ |

-ਪਿੰਡ ਤੇ ਡਾਕ: ਜੰਡਾਂਵਾਲੀ, ਤਹਿ: ਜ਼ਿਲ੍ਹਾ ਹਨੂੰਮਾਨਗੜ੍ਹ | ਵੱਟਸਐਪ: 98556-87089





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX