ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਮੈਚ : 31 ਓਵਰਾਂ ਤੋਂ ਬਾਅਦ ਭਾਰਤ 142/2
. . .  6 minutes ago
ਭਾਰਤ ਨੂੰ ਦੂਜਾ ਝਟਕਾ, ਕਪਤਾਨ ਵਿਰਾਟ ਕੋਹਲੀ 45 ਦੌੜਾਂ ਬਣਾ ਕੇ ਆਊਟ
. . .  16 minutes ago
ਪੱਛਮੀ ਬੰਗਾਲ : ਝਾਰਗ੍ਰਾਮ 'ਚ ਹੈਲੀਪੈਡ ਲਈ ਭਾਜਪਾ ਨੂੰ ਮਿਲੀ ਮਨਜ਼ੂਰੀ
. . .  20 minutes ago
ਕੋਲਕਾਤਾ, 23 ਜਨਵਰੀ - ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਹੈਲੀਪੈਡ ਲਈ ਪੁਲਿਸ ਵੱਲੋਂ ਮਨਜ਼ੂਰੀ ਮਿਲ ਗਈ...
ਭਾਰਤ-ਨਿਊਜ਼ੀਲੈਂਡ ਮੈਚ : 25 ਓਵਰਾਂ ਤੋਂ ਬਾਅਦ ਭਾਰਤ 117/1
. . .  31 minutes ago
ਪ੍ਰਿਅੰਕਾ ਗਾਂਧੀ ਵਾਡਰਾ ਯੂ.ਪੀ ਪੂਰਬੀ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ
. . .  32 minutes ago
ਨਵੀਂ ਦਿੱਲੀ, 23 ਜਨਵਰੀ - ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉੱਤਰ ਪ੍ਰਦੇਸ਼ ਪੂਰਬ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਜੋਤੀਰਾਦਿਤਿਆ ਸਿੰਧਿਆ...
ਅੰਮ੍ਰਿਤਸਰ 'ਚ ਬਣ ਰਹੇ ਨਾਜਾਇਜ਼ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ
. . .  36 minutes ago
ਅੰਮ੍ਰਿਤਸਰ, 23 ਜਨਵਰੀ (ਹਰਮਿੰਦਰ ਸਿੰਘ)- ਮਾਣਯੋਗ ਹਾਈਕੋਰਟ ਦੀਆਂ ਹਿਦਾਇਤਾਂ 'ਤੇ ਨਗਰ ਨਿਗਮ ਅੰਮ੍ਰਿਤਸਰ ਦੇ ਬਿਲਡਿੰਗ ਵਿਭਾਗ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਨਾਜਾਇਜ਼ ਤੌਰ 'ਤੇ ਬਣ ਰਹੇ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਅੱਜ ਦੂਜੇ ਵੀ...
ਭਾਰਤ-ਨਿਊਜ਼ੀਲੈਂਡ ਮੈਚ : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ
. . .  40 minutes ago
ਭਾਰਤ-ਨਿਊਜ਼ੀਲੈਂਡ ਮੈਚ : 21ਵੇਂ ਓਵਰ 'ਚ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  47 minutes ago
ਭਾਰਤ-ਨਿਊਜ਼ੀਲੈਂਡ ਮੈਚ : 20 ਓਵਰਾਂ ਤੋਂ ਬਾਅਦ ਭਾਰਤ 97/1
. . .  49 minutes ago
ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਨਾ 'ਤੇ ਕਿਸਾਨਾਂ ਨੇ ਰਾਏਕੋਟ-ਮਲੇਰਕੋਟਲਾ ਮੁੱਖ ਮਾਰਗ ਕੀਤਾ ਜਾਮ
. . .  35 minutes ago
ਸੰਦੌੜ, 23 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)- ਗੜੇਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਦਾ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਜਾਇਜ਼ਾ ਨਾ ਲੈਣ ਕਾਰਨ ਭੜਕੇ ਕਿਸਾਨਾਂ ਨੇ ਸੰਦੌੜ ਵਿਖੇ ਰਾਏਕੋਟ-ਮਾਲੇਰਕੋਟਲਾ ਮੁੱਖ ਸੜਕ 'ਤੇ ਧਰਨਾ ਲਗਾ ਕੇ...
ਹੋਰ ਖ਼ਬਰਾਂ..

ਸਾਡੀ ਸਿਹਤ

ਹਰ ਬਿਮਾਰੀ ਦਾ ਇਲਾਜ ਹੈ 'ਕਲੌ ਾਜੀ'

ਮੇਰਾ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਹੋਇਆ ਜੋ ਲੰਬੇ ਸਮੇਂ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਤੋਂ ਅੱਕ ਚੁੱਕੇ ਸਨ, ਪਰ ਜਦੋਂ ਉਨ੍ਹਾਂ ਕਲੌਾਜੀ ਦੇ ਅਮਲ ਨੂੰ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਯਕੀਨ ਆਇਆ ਕਿ ਸੱਚ ਹੀ ਇਹ ਸਸਤੇ ਪਰ ਵੱਡੇ ਗੁਣਾਂ ਵਾਲੇ ਕਾਲੇ ਦਾਣੇ ਸ਼ਿਫਾ ਭਰਪੂਰ ਹਨ | ਕਲੌਾਜੀ ਨੂੰ ਹੇਠ ਦਿੱਤੇ ਤਰੀਕੇ ਅਨੁਸਾਰ ਅਮਲ ਵਿਚ ਲਿਆਂਦਾ ਜਾ ਸਕਦਾ ਹੈ |
ਸ਼ੂਗਰ/ਯੂਰਿਕ ਐਸਿਡ ਦੇ ਮਰੀਜ਼: ਕਲੌਾਜੀ ਦੀ ਇਕ ਚੁਟਕੀ (ਸੱਜੇ ਹੱਥ ਦੇ ਅਗੂੰਠੇ ਅਤੇ ਛੋਟੀ ਉਂਗਲੀ ਵਿਚ ਜਿੰਨੀ ਆ ਜਾਵੇ) ਸਵੇਰੇ-ਸ਼ਾਮ ਸਾਦੇ ਪਾਣੀ ਨਾਲ ਲੈਣ ਨਾਲ ਮਰਜ਼ ਦੂਰ ਹੋ ਜਾਂਦੀ ਹੈ |
ਗੈਸ/ਕਬਜ਼/ਬਦ-ਹਜ਼ਮੀ: ਰੋਜ਼ਾਨਾ ਇਕ ਚੁਟਕੀ ਸਵੇਰੇ ਖਾਲੀ ਪੇਟ ਸਾਦੇ ਪਾਣੀ ਨਾਲ ਖਾਣ ਨਾਲ ਮਰਜ਼ ਦੂਰ ਹੋ ਜਾਂਦੀ ਹੈ |
ਖਾਂਸੀ/ਬਲਗਮ: ਕਲੌਾਜੀ ਦੇ ਤੇਲ ਦੀਆਂ 10 ਬੂੰਦਾਂ ਸ਼ਹਿਦ ਦੇ ਚੌਥਾਈ ਚਮਚ ਵਿਚ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ |
ਕਾਲਾ ਪੀਲੀਆ: ਇਕ ਚੁਟਕੀ ਸਵੇਰੇ-ਸ਼ਾਮ ਲੱਸੀ ਨਾਲ ਖਾਣ ਨਾਲ ਵਧੇਰੇ ਲਾਭ ਹੁੰਦਾ ਹੈ |
ਭੁੱਖ ਨਾ ਲੱਗਣਾ: ਰੋਜ਼ਾਨਾ ਇਕ ਚੁਟਕੀ ਸਵੇਰੇ ਖਾਲੀ ਪੇਟ ਸਾਦੇ ਪਾਣੀ ਨਾਲ ਖਾਣ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ |
ਨਜ਼ਲਾ/ਨਕਸੀਰ ਛੁੱਟਣਾ: ਇਸ ਹਾਲਤ ਵਿਚ ਕਲੌਾਜੀ ਦੇ ਤੇਲ ਦੀਆਂ ਬੂੰਦਾਂ ਨੱਕ ਵਿਚ ਪਾਉਣ ਨਾਲ ਲਾਭ ਮਿਲਦਾ ਹੈ |
ਦੰਦਾਂ ਦਾ ਦਰਦ: ਕਲੌਾਜੀ ਦਾ ਤੇਲ ਤੇ ਲੌਾਗ ਰਗੜ ਕੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ |
ਗਠੀਆ ਜਾਂ ਹੱਡਾਂ ਦਾ ਦਰਦ: ਇਕ ਚੁਟਕੀ ਕਲੌਾਜੀ ਸਵੇਰੇ-ਸ਼ਾਮ ਖਾਣ ਨਾਲ ਅਤੇ ਕਲੌਾਜੀ ਦਾ ਤੇਲ ਤੇ ਜੈਤੂਨ ਦੇ ਤੇਲ ਨੂੰ ਮਿਲਾ ਕੇ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰਨ ਨਾਲ ਰੋਗ ਦੂਰ ਹੋ ਜਾਂਦਾ ਹੈ |
ਦਿਲ ਦੀਆਂ ਬਿਮਾਰੀਆਂ: ਕਲੌਾਜੀ ਦੇ ਤੇਲ ਦੀਆਂ 10 ਬੂੰਦਾਂ ਚੌਥਾਈ ਚਮਚ ਸ਼ਹਿਦ ਵਿਚ ਮਿਲਾ ਕੇ ਸਵੇਰੇ-ਸ਼ਾਮ ਖਾਣ ਨਾਲ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ |
ਕਮਜ਼ੋਰੀ/ਮਰਦਾਨਾ ਤਾਕਤ/ਜਿਸਮ ਦੀ ਚੁਸਤੀ-ਫੁਰਤੀ ਲਈ: ਇਕ ਚੁਟਕੀ ਕਲੌਾਜੀ ਸਵੇਰੇ-ਸ਼ਾਮ ਦੁੱਧ ਨਾਲ ਖਾਣ ਨਾਲ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ |
ਚਿਹਰੇ ਦੀ ਖ਼ੂਬਸੂਰਤੀ: ਅੱਧਾ ਚਮਚ ਕਲੌਾਜੀ ਦਾ ਤੇਲ ਤੇ ਇਕ ਚਮਚ ਜੇਤੂਨ ਦਾ ਤੇਲ ਮਿਲਾ ਕੇ ਚਿਹਰੇ 'ਤੇ ਲਗਾਓ ਤੇ ਇਕ ਘੰਟੇ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ | ਅਜਿਹਾ ਹਫ਼ਤਾ ਕਰਨ ਨਾਲ ਚਿਹਰੇ ਦੀ ਚਮਕ ਵਧ ਜਾਂਦੀ ਹੈ |
ਕੈਂਸਰ: ਇਕ ਗਲਾਸ ਅੰਗੂਰ ਦੇ ਰਸ ਵਿਚ ਅੱਧਾ ਚਮਚ ਕਲੌਾਜੀ ਦਾ ਤੇਲ ਮਿਲਾ ਕੇ ਦਿਨ ਵਿਚ ਦੋ ਵਾਰ ਪੀਣ ਨਾਲ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ |
ਬਵਾਸੀਰ: ਇਕ ਗਿਲਾਸ ਤਾਜ਼ੇ ਪਾਣੀ ਵਿਚ 10 ਬੂੰਦਾਂ ਕਲੌਾਜੀ ਦੇ ਤੇਲ ਦੀਆਂ ਮਿਲਾ ਕੇ ਸਵੇਰੇ-ਸ਼ਾਮ ਪੀਣ ਨਾਲ ਬਿਮਾਰੀ ਨੂੰ ਦੂਰ ਹੋ ਜਾਂਦੀ ਹੈ |
ਮੋਟਾਪਾ: ਇਕ ਗਲਾਸ ਕੋਸੇ ਪਾਣੀ ਵਿਚ 10 ਬੂੰਦਾਂ ਕਲੌਾਜੀ ਦਾ ਤੇਲ ਤੇ ਅੱਧਾ ਚਮਚ ਸ਼ਹਿਦ ਮਿਲਾ ਕੇ ਖਾਲੀ ਪੇਟ ਪੀਣ ਨਾਲ ਮੋਟਾਪਾ ਘਟਾਇਆ ਜਾ ਸਕਦਾ ਹੈ |
ਇਸ ਤਰ੍ਹਾਂ ਉਪਰੋਕਤ ਤੋਂ ਇਲਾਵਾ ਗੁਰਦੇ ਦੀਆਂ ਬਿਮਾਰੀਆਂ, ਤੇਜ਼ਾਬ ਬਣਨਾ, ਖਾਜ-ਖੁਜਲੀ, ਕੰਨ ਦਾ ਦਰਦ, ਜਲਣ, ਕਿੱਲ, ਸਿਰ ਦਾ ਦਰਦ, ਔਰਤਾਂ ਦੀਆਂ ਬਿਮਾਰੀਆਂ, ਨੀਂਦ ਨਾ ਆਉਣਾ, ਸੋਜ਼, ਮੂੰਹ ਦੀ ਬਦਬੂ, ਪੇਟ ਦੇ ਕੀੜੇ, ਹਿਚਕੀ ਲਗਾਤਾਰ ਆਉਣਾ, ਮਿਰਗੀ, ਖਸਰਾ ਆਦਿ ਹਰ ਬਿਮਾਰੀ ਲਈ ਕਲੌਾਜੀ ਬੇਹੱਦ ਲਾਹੇਵੰਦ ਹੈ |
-ਮਾਸਟਰ ਮੁਹੰਮਦ ਅਕਬਰ
ਗੁਲਬਰਗ ਕਾਲੋਨੀ, ਭੂਮਸੀ ਰੋਡ, ਮਾਲੇਰਕੋਟਲਾ (ਸੰਗਰੂਰ)


ਖ਼ਬਰ ਸ਼ੇਅਰ ਕਰੋ

ਨਸ਼ੇ : ਸਮੱਸਿਆ, ਹੱਲ ਅਤੇ ਇਲਾਜ

ਜਿਵੇਂ ਕਿ ਅਸੀਂ ਰੋਜ਼ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਅਤੇ ਟੀ. ਵੀ., ਰੇਡੀਓ 'ਤੇ ਸੁਣਦੇ ਹਾਂ ਕਿ ਨਸ਼ਿਆਂ ਦਾ ਸੇਵਨ ਸਾਰੀ ਦੁਨੀਆ ਵਿਚ ਵਧ ਰਿਹਾ ਹੈ | ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ, ਪੰਜਾਬ ਅਤੇ ਇਸ ਦੇ ਆਸ-ਪਾਸ ਸੂਬਿਆਂ ਵਿਚ ਵਧ ਰਿਹਾ ਨਸ਼ਿਆਂ ਦਾ ਰੁਝਾਨ ਅਤੇ ਇਸ ਕਾਰਨ ਹੋ ਰਹੀਆਂ ਅਣਗਿਣਤ ਮੌਤਾਂ | ਸਰਕਾਰ ਨੇ ਨਸ਼ਿਆਂ ਦੀ ਰੋਕਥਾਮ ਅਤੇ ਇਲਾਜ ਵਾਸਤੇ ਕਈ ਉਪਰਾਲੇ ਕੀਤੇ ਹਨ ਜੋ ਸ਼ਲਾਘਾਯੋਗ ਹਨ | ਇਥੇ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਨਸ਼ਿਆਂ ਦੇ ਵਪਾਰ 'ਤੇ ਸ਼ਿਕੰਜਾ ਕੱਸਣ ਤੋਂ ਬਾਅਦ ਨਸ਼ਿਆਂ ਦੀ ਮਾਤਰਾ ਬਾਜ਼ਾਰ ਵਿਚ ਕਾਫ਼ੀ ਘਟ ਗਈ ਹੈ, ਪਰ ਇਸ ਦੇ ਨਾਲ-ਨਾਲ ਇਹ ਵੇਖਣ ਵਿਚ ਆਇਆ ਹੈ ਕਿ ਮਿਲ ਰਿਹਾ ਨਸ਼ਾ ਬਹੁਤ ਮਹਿੰਗਾ ਹੋ ਗਿਆ ਹੈ | ਨਸ਼ਈ ਹੁਣ ਥੋੜ੍ਹੀ ਮਾਤਰਾ ਵਿਚ ਹੈਰੋਇਨ ਜਾਂ ਕੋਕੀਨ ਖਰੀਦਦੇ ਹਨ | ਇਸ ਨੂੰ ਪੰਨੀ ਤੇ ਲੈਣ ਦੀ ਬਜਾਏ ਹੁਣ ਉਹ ਹੈਰੋਇਨ ਨੂੰ ਪਾਣੀ ਵਿਚ ਘੋਲ ਕੇ ਸਰਿੰਜ ਵਿਚ ਭਰ ਕੇ ਸਿੱਧਾ ਆਪਣੀ ਨਾੜ ਵਿਚ ਲਗਾਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਓਨਾ ਹੀ ਨਸ਼ਾ ਹੋ ਜਾਵੇ | ਬਹੁਤ ਸਾਰੇ ਨਸ਼ਈ ਇਕੋ ਹੀ ਸੂਈ ਨਾਲ ਵਾਰੀ-ਵਾਰੀ ਟੀਕਾ ਲਗਾਉਂਦੇ ਹਨ ਅਤੇ ਇਕ ਦੀ ਬਿਮਾਰੀ ਦੂਜੇ ਤੱਕ ਬਹੁਤ ਤੇਜ਼ੀ ਨਾਲ ਫੈਲ ਜਾਂਦੀ ਹੈ | ਇਨ੍ਹਾਂ ਮਰੀਜ਼ਾਂ ਦੇ ਵਿਚ ਤਕਰੀਬਨ 20 ਤੋਂ 30 ਫ਼ੀਸਦੀ ਮਰੀਜ਼ ਕਾਲਾ ਪੀਲੀਆ (83V) ਦਾ ਸ਼ਿਕਾਰ ਹੋ ਗਏ ਹਨ ਜੋ ਕਿ ਇਕ ਬਹੁਤ ਹੀ ਗੰਭੀਰ ਸਮੱਸਿਆ ਨਜ਼ਰ ਆਉਂਦੀ ਹੈ | ਜੇ ਇਸ ਦਾ ਇਲਾਜ ਨਾ ਕੀਤਾ ਗਿਆ ਤਾਂ ਬਹੁਤ ਸਾਰੇ ਮਰੀਜ਼ ਜਿਗਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਬੈਠਣਗੇ | ਇਹ ਵੀ ਵਰਨਣਯੋਗ ਹੈ ਕਿ ਕਾਲੇ ਪੀਲੀਏ ਦਾ ਇਲਾਜ ਕਾਫ਼ੀ ਮਹਿੰਗਾ ਹੈ | ਇਸ ਤੋਂ ਇਲਾਵਾ ਐਚ.ਆਈ.ਵੀ. (89V+V5) ਪਾਜ਼ੇਟਿਵ ਲੋਕਾਂ ਦੀ ਗਿਣਤੀ ਵੀ ਵਧ ਰਹੀ ਹੈ | ਬਹੁਤ ਸਾਰੇ ਮਰੀਜ਼ਾਂ ਦੇ ਵਿਚ ਉਨ੍ਹਾਂ ਦੀਆਂ ਬਾਹਾਂ ਅਤੇ ਹੱਥਾਂ 'ਤੇ ਅਤੇ ਹੋਰ ਜਗ੍ਹਾ 'ਤੇ ਜਿਥੇ ਉਹ ਟੀਕੇ ਲਗਾਉਂਦੇ ਹਨ, ਵੱਡੇ-ਵੱਡੇ ਜ਼ਖ਼ਮ ਬਣ ਜਾਂਦੇ ਹਨ ਅਤੇ ਕਈ ਵਾਰੀ ਇਹ ਨਾਸੂਰ ਵੀ ਬਣ ਜਾਂਦੇ ਹਨ |
ਅੱਜ ਦੀ ਲੋੜ ਹੈ ਕਿ ਨਸ਼ੇ ਛੁਡਾਉਣ ਦਾ ਇਲਾਜ ਬਿਨਾਂ ਤਕਲੀਫ਼ ਹੋਏ, ਥੋੜ੍ਹੇ ਅਰਸੇ ਵਿਚ ਹੋਏ ਅਤੇ ਮਰੀਜ਼ ਦੁਬਾਰਾ ਨਸ਼ਿਆਂ ਦਾ ਸੇਵਨ ਨਾ ਕਰ ਸਕੇ | ਇਹ ਸਾਰੀਆਂ ਗੱਲਾਂ ਮੁਮਕਿਨ ਹਨ ਇਕ ਅਤਿ-ਆਧੁਨਿਕ ਤਕਨੀਕ ਦੇ ਨਾਲ ਜਿਸ ਨੂੰ S1NR ਆਖਦੇ ਹਨ | ਇਸ ਤਕਨੀਕ ਵਿਚ ਹੈਰੋਇਨ ਜਾਂ ਕੋਈ ਹੋਰ ਨਸ਼ਾ ਲੈਣ ਵਾਸਤੇ ਮਰੀਜ਼ ਨੂੰ ਚਾਰ ਤੋਂ ਪੰਜ ਦਿਨਾਂ ਵਾਸਤੇ ਦਾਖਲ ਕੀਤਾ ਜਾਂਦਾ ਹੈ, ਅਤੇ ਉਸ ਦਾ ਮਨੋਬਲ ਵਧਾਇਆ ਜਾਂਦਾ ਹੈ | ਕਈ ਕਿਸਮ ਦੇ ਟੈਸਟ ਕੀਤੇ ਜਾਂਦੇ ਹਨ ਅਤੇ ਕਈ ਕਿਸਮ ਦੀਆਂ ਦਵਾਈਆਂ ਦੇ ਨਾਲ ਮਰੀਜ਼ ਦੇ ਸਰੀਰ ਨੂੰ ਇਸ ਇਲਾਜ ਵਾਸਤੇ ਤਿਆਰ ਕੀਤਾ ਜਾਂਦਾ ਹੈ | S1NR ਦਾਖਲੇ ਦੇ ਤੀਸਰੇ ਜਾਂ ਚੌਥੇ ਦਿਨ ਕੀਤਾ ਜਾਂਦਾ ਹੈ ਅਤੇ ਤਿੰਨ ਤੋਂ ਚਾਰ ਘੰਟਿਆਂ 'ਚ ਮੁਕੰਮਲ ਇਲਾਜ ਹੋ ਜਾਂਦਾ ਹੈ | ਮਰੀਜ਼ ਦੇ ਸਰੀਰ ਵਿਚ ਨਸ਼ੇ ਦੇ ਸਾਰੇ ਕੀਟਾਣੂ ਕੱਢ ਦਿੱਤੇ ਜਾਂਦੇ ਹਨ ਅਤੇ ਉਸ ਦੇ ਦਿਮਾਗ ਦੇ ਸੈੱਲ ਜੋ ਨਸ਼ਿਆਂ ਦੇ ਆਦੀ ਹੁੰਦੇ ਹਨ, ਦਵਾਈਆਂ ਅਤੇ ਮਸ਼ੀਨਾਂ ਦੇ ਨਾਲ ਠੀਕ ਕੀਤੇ ਜਾਂਦੇ ਹਨ, ਤਾਂ ਜੋ ਮਰੀਜ਼ ਨੂੰ ਦੁਬਾਰਾ ਨਸ਼ੇ ਦੀ ਤਾਂਘ ਨਾ ਲੱਗੇ | ਇਹ ਸਾਰਾ ਇਲਾਜ ਬਿਨਾਂ ਤਕਲੀਫ਼ ਦੇ ਹੁੰਦਾ ਹੈ | ਦਾਖਲੇ ਦੇ ਦੌਰਾਨ ਮਰੀਜ਼ ਦੀ ਕਾਊਾਸਿਲੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਦਿਮਾਗੀ ਤੌਰ 'ਤੇ ਵੀ ਨਸ਼ਿਆਂ ਤੋਂ ਮੁਕਤੀ ਪਾ ਸਕੇ | S1NR ਤੋਂ ਬਾਅਦ ਸ਼ੁਰੂ ਹੁੰਦਾ ਹੈ, ਕਦਮ-ਦਰ-ਕਦਮ ਜਿਸ ਵਿਚ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਮਰੀਜ਼ ਦੁਬਾਰਾ ਨਸ਼ਿਆਂ ਦਾ ਸੇਵਨ ਕਰਦਾ ਹੈ ਤਾਂ ਨਸ਼ੇ ਉਸ ਨੂੰ ਆਪਣਾ ਲੋੜੀਂਦਾ ਅਸਰ ਨਹੀਂ ਦਿੰਦੇ, ਬਲਕਿ ਕੁਝ ਹੀ ਅਰਸੇ ਵਿਚ ਉਸ ਦੇ ਸਰੀਰ ਵਿਚ ਤੋੜ ਲੱਗਣੀ ਸ਼ੁਰੂ ਹੋ ਜਾਂਦੀ ਹੈ | ਮਰੀਜ਼ ਨੂੰ ਉਲਟੀਆਂ, ਦਸਤ ਅਤੇ ਸਰੀਰ ਨੂੰ ਝਟਕੇ ਵੱਜਣੇ ਸ਼ੁਰੂ ਹੋ ਜਾਂਦੇ ਹਨ ਜੋ 5 ਤੋਂ 10 ਘੰਟੇ ਰਹਿੰਦੇ ਹਨ ਅਤੇ ਇਸ ਦਾ ਮਾਹਿਰ ਡਾਕਟਰ ਕੋਲੋਂ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ |
ਇਸ ਤੋਂ ਇਲਾਵਾ ਕੁਝ ਗੋਲੀਆਂ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ | ਪਰ ਉਨ੍ਹਾਂ ਦਾ ਅਸਰ ਟੀਕੇ ਜਾਂ ਚਿੱਪ ਤੋਂ ਘੱਟ ਹੁੰਦਾ ਹੈ | ਇਲਾਜ ਪੜਾਅਵਾਰ ਤਿੰਨ ਤੋਂ ਛੇ ਮਹੀਨਿਆਂ ਵਾਸਤੇ ਕੀਤਾ ਜਾਂਦਾ ਹੈ ਪਰ ਬਹੁਤ ਸਾਰੇ ਮਰੀਜ਼ ਆਪਣੇ ਘਰਦਿਆਂ ਨੂੰ ਫੁਸਲਾ ਕੇ ਇਕ ਤੋਂ ਦੋ ਮਹੀਨਿਆਂ ਵਿਚ ਹੀ ਪੜਾਅਵਾਰ ਨੂੰ ਚਲਾਉਂਦੇ ਹਨ ਅਤੇ ਫਿਰ ਨਸ਼ਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ | ਸੋ, ਇਹ ਘਰਦਿਆਂ ਵਾਸਤੇ ਚਿਤਾਵਨੀ ਹੈ ਕਿ ਜੇ ਹੋ ਸਕੇ ਤਾਂ ਛੇ ਮਹੀਨਿਆਂ ਤੱਕ ਇਲਾਜ ਜ਼ਰੂਰ ਚਲਾਇਆ ਜਾਏ ਅਤੇ ਮਰੀਜ਼ ਨੂੰ ਕਿਸੇ ਚੰਗੇ ਕੰਮ ਵਿਚ ਰੁਝਾਇਆ ਜਾਏ | ਤਕਰੀਬਨ 10 ਫ਼ੀਸਦੀ ਮਰੀਜ਼ਾਂ ਵਿਚ ਇਹ ਆਪਣਾ ਪੂਰਾ ਅਸਰ ਨਹੀਂ ਦਿਖਾਉਂਦਾ, ਜਿਸ ਦੇ ਕਈ ਕਾਰਨ ਹੋ ਸਕਦੇ ਹਨ |
ਨਸ਼ਾ ਇਕ ਬਿਮਾਰੀ ਹੈ ਅਤੇ ਇਸ ਬਿਮਾਰੀ ਦਾ ਮਿਲ-ਜੁਲ ਕੇ ਹੀ ਇਲਾਜ ਕੀਤਾ ਜਾ ਸਕਦਾ ਹੈ | ਆਓ, ਪੰਜਾਬ 'ਚੋਂ ਨਸ਼ਿਆਂ ਦਾ ਖ਼ਾਤਮਾ ਕਰੀਏ ਅਤੇ ਇਥੋਂ ਦੇ ਭੁੱਲੇ-ਭਟਕੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਈਏ, ਤਾਂ ਕਿ ਉਹ ਚੰਗੇ ਨਾਗਰਿਕ ਬਣ ਸਕਣ ਅਤੇ ਆਪਣੇ ਦੇਸ਼ ਦੀ ਸੇਵਾ ਕਰ ਸਕਣ |
-ਸੈਣੀ ਹਸਪਤਾਲ, 431, ਮਾਲ ਰੋਡ, ਮਾਡਲ ਟਾਊਨ, ਜਲੰਧਰ |
ਮੋਬਾਈਲ : 98140-52060.

ਕਿਉਂ ਘਟਦੀ ਹੈ ਊਰਜਾ (ਮੈਟਾਬੋਲਿਜ਼ਮ)

ਮਾਹਿਰਾਂ ਅਨੁਸਾਰ ਜੋ ਲੋਕ ਰਾਤ ਨੂੰ ਪੂਰੀ ਨੀਂਦ ਨਹੀਂ ਲੈਂਦੇ, ਅਗਲੇ ਸਵੇਰ ਉਨ੍ਹਾਂ ਦੇ ਸਰੀਰ ਵਿਚ ਊਰਜਾ ਘੱਟ ਹੁੰਦੀ ਹੈ | ਨੀਂਦ ਪੂਰੀ ਹੋਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਜਿਸ ਦੀ ਵਰਤੋਂ ਉਹ ਕੰਮਕਾਰ ਲਈ ਕਰਦੇ ਹਨ | ਜੇਕਰ ਨੀਂਦ ਪੂਰੀ ਨਾ ਹੋਵੇ ਤਾਂ ਤਾਕਤ ਘੱਟ ਮਿਲਦੀ ਹੈ | ਨੀਂਦ ਪੂਰੀ ਨਾ ਹੋਣ ਨਾਲ ਊਰਜਾ ਘੱਟ ਮਿਲਦੀ ਹੈ ਜਿਸ ਨੂੰ ਸਰੀਰ ਰਾਖਵੇਂ ਤੌਰ 'ਤੇ ਰੱਖਦਾ ਹੈ ਤਾਂ ਕਿ ਜ਼ਰੂਰਤ ਪੈਣ 'ਤੇ ਵਰਤੋਂ ਕਰ ਸਕੇ | ਇਹ ਐਨਰਜੀ ਫੈਟ ਦੇ ਰੂਪ ਵਿਚ ਜਮ੍ਹਾਂ ਹੋ ਜਾਂਦੀ ਹੈ |
ਸਰੀਰ ਵਿਚ ਜਦੋਂ ਹੁੰਦੀ ਹੈ ਆਇਰਨ ਦੀ ਘਾਟ
ਔਰਤਾਂ ਦੇ ਖੂਨ ਦਾ ਨੁਕਸਾਨ ਹਰ ਮਹੀਨੇ ਮਾਂਹਵਾਰੀ ਸਮੇਂ ਹੁੰਦਾ ਹੈ ਜਿਸ ਨਾਲ ਔਰਤਾਂ ਦੇ ਸਰੀਰ ਵਿਚ ਆਇਰਨ ਦੀ ਘਾਟ ਹੋ ਜਾਂਦੀ ਹੈ | ਆਇਰਨ ਮਾਸਪੇਸ਼ੀਆਂ ਵਿਚ ਆਕਸੀਜਨ ਨੂੰ ਲੈ ਕੇ ਜਾਂਦਾ ਹੈ | ਜੇਕਰ ਆਕਸੀਜਨ ਦੀ ਘਾਟ ਹੋਵੇ ਤਾਂ ਸਰੀਰ ਸੁਸਤ ਪੈ ਜਾਂਦਾ ਹੈ ਅਤੇ ਊਰਜਾ ਦੀ ਘਾਟ ਹੋ ਜਾਂਦੀ ਹੈ |
ਬੇਵਕਤ ਭੋਜਨ ਖਾਣਾ
ਇਕ ਅਧਿਐਨ ਅਨੁਸਾਰ ਜੋ ਲੋਕ ਹਰ ਰੋਜ਼ ਇਕ ਤੈਅ ਸਮੇਂ 'ਤੇ ਖਾਣਾ ਖਾਂਦੇ ਹਨ, ਉਨ੍ਹਾਂ ਦਾ ਵਜ਼ਨ ਘੱਟ ਵਧਦਾ ਹੈ ਅਤੇ ਜੋ ਲੋਕ ਬੇਵਕਤ ਖਾਣਾ ਖਾਂਦੇ ਰਹਿੰਦੇ ਹਨ, ਉਨ੍ਹਾਂ ਦਾ ਵਜ਼ਨ ਜ਼ਿਆਦਾ ਵਧਦਾ ਹੈ | ਇਕ ਹੀ ਸਮੇਂ 'ਤੇ ਖਾਣਾ ਖਾਣ ਨਾਲ ਦੋ ਖਾਣਿਆਂ ਵਿਚਾਲੇ ਜ਼ਿਆਦਾ ਕੈਲੋਰੀ ਬਰਨ ਹੋਣ ਦੀ ਆਦਤ ਬਣਦੀ ਹੈ | ਜੋ ਲੋਕ ਤੈਅ ਸਮੇਂ 'ਤੇ ਖਾਣਾ ਨਹੀਂ ਖਾਂਦੇ, ਉਨ੍ਹਾਂ ਦੀ ਕੈਲੋਰੀ ਘੱਟ ਬਰਨ ਹੁੰਦੀ ਹੈ | ਇਸ ਨਾਲ ਊਰਜਾ ਦਰ ਵਿਚ ਕਮੀ ਆਉਂਦੀ ਹੈ |

ਸਰੀਰ ਵਿਚ ਕੈਲਸ਼ੀਅਮ ਪੂਰਾ ਨਾ ਮਿਲਣ ਨਾਲ
ਦੁੱਧ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਂਦੀ ਹੈ | ਉਹ ਚੀਜ਼ਾਂ ਜਿਨ੍ਹਾਂ ਵਿਚ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ, ਉਹ ਸਰੀਰ ਦੇ ਫੈਟ ਨੂੰ ਬਰਨ ਕਰਨ ਵਿਚ ਮਦਦ ਕਰਦੇ ਹਨ | ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਦੇ ਨਾਲ ਸੋਇਆਬੀਨ ਅਤੇ ਪਾਲਕ ਵਿਚ ਵੀ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ | ਦੁੱਧ ਟੋਂਡ ਹੀ ਵਰਤੋਂ ਵਿਚ ਲਿਆਓ |
ਬੇਹਿਸਾਬਾ ਖਾਣਾ ਖਾਣ ਨਾਲ
ਜਿਹੜੇ ਲੋਕ ਬਹੁਤ ਘੱਟ ਮਾਤਰਾ ਵਿਚ ਖਾਣਾ ਖਾਂਦੇ ਹਨ, ਉਨ੍ਹਾਂ ਦੇ ਸਰੀਰ ਨੂੰ ਖ਼ੁਦ ਭੁੱਖਾ ਰਹਿਣ ਦੀ ਆਦਤ ਪੈ ਜਾਂਦੀ ਹੈ | ਇਸ ਨਾਲ ਉਨ੍ਹਾਂ ਦੇ ਸਰੀਰ ਦੀ ਊਰਜਾ ਹੌਲੀ ਹੋ ਜਾਂਦੀ ਹੈ ਤਾਂ ਕਿ ਉਹ ਸਰੀਰ ਵਿਚ ਜਮ੍ਹਾਂ ਐਨਰਜੀ ਨੂੰ ਜ਼ਰੂਰਤ ਦੇ ਸਮੇਂ ਲਈ ਬਚਾਅ ਕੇ ਰੱਖ ਸਕਣ | ਨਾਲ ਹੀ ਇਸ ਤੋਂ ਘੱਟ ਮਾਤਰਾ ਵਿਚ ਖਾਣੇ ਦੀ ਆਦਤ ਵੀ ਬਣ ਜਾਂਦੀ ਹੈ |
-ਮੇਘਾ

ਤੰਦਰੁਸਤ ਰਹਿਣ ਲਈ ਭੋਜਨ ਕਰੋ ਨਿਯਮਾਂ ਅਨੁਸਾਰ

ਸਿਹਤ ਚੰਗੀ ਹੋਵੇ ਤਾਂ ਹੀ ਅਸੀਂ ਸੁਖੀ ਜੀਵਨ ਜੀਅ ਸਕਦੇ ਹਾਂ | ਆਪਣੇ ਕੰਮਾਂ ਵਿਚ ਮਨ ਲਗਾ ਸਕਦੇ ਹਾਂ ਅਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਅ ਸਕਦੇ ਹਾਂ | ਜੇਕਰ ਸਿਹਤ ਠੀਕ ਨਹੀਂ ਤਾਂ ਕੁਝ ਵੀ ਚੰਗਾ ਨਹੀਂ ਲਗਦਾ | ਸਾਰੇ ਸੁਖ ਸਾਨੂੰ ਸੁਖ ਨਹੀਂ ਲਗਦੇ, ਖੁਸ਼ੀਆਂ ਫਿੱਕੀਆਂ ਲਗਦੀਆਂ ਹਨ | ਸਰੀਰ ਥੱਕਿਆ-ਹਾਰਿਆ ਲਗਦਾ ਹੈ ਅਤੇ ਕੰਮ ਵਿਚ ਮਨ ਨਹੀਂ ਲਗਦਾ |
ਚੰਗੀ ਸਿਹਤ ਲਈ ਚੰਗਾ ਭੋਜਨ ਖਾਣਾ ਜ਼ਰੂਰੀ ਹੈ | ਭੋਜਨ ਨਾਲ ਪੇਟ ਭਰ ਲੈਣਾ ਹੀ ਕਾਫ਼ੀ ਨਹੀਂ ਹੁੰਦਾ | ਭੋਜਨ ਵਿਚ ਪੌਸ਼ਟਿਕਤਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅਤੇ ਭੋਜਨ ਨੂੰ ਨਿਯਮ ਅਨੁਸਾਰ ਖਾਣ ਦਾ ਵੀ ਆਪਣਾ ਹੀ ਮਹੱਤਵ ਹੁੰਦਾ ਹੈ | ਇਥੇ ਅਸੀਂ ਵਿਚਾਰ ਕਰਦੇ ਹਾਂ ਕਿ ਦੋ ਭੋਜਨਾਂ ਵਿਚ ਕਿੰਨਾ ਅੰਤਰਾਲ ਹੋਵੇ, ਭੋਜਨ ਕਿਵੇਂ ਖਾਣਾ ਹੈ ਆਦਿ-ਆਦਿ |
• ਭੋਜਨ ਤਾਂ ਹੀ ਖਾਓ ਜੇਕਰ ਭੁੱਖ ਲੱਗੀ ਹੋਵੇ | ਭੋਜਨ ਦਾ ਸੇਵਨ ਬਿਨਾਂ ਭੁੱਖ ਦੇ ਨਾ ਕਰੋ | • ਹਰ ਵੇਲੇ ਕੁਝ ਨਾ ਕੁਝ ਖਾਂਦੇ ਰਹਿਣ ਦੀ ਆਦਤ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ | ਅਜਿਹੀ ਆਦਤ ਤੋਂ ਬਚੋ | • ਦੋ ਮੁੁੱਖ ਭੋਜਨਾਂ ਵਿਚ ਵਕਫ਼ਾ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਪਹਿਲੇ ਭੋਜਨ ਦੇ ਪਾਚਕ ਰਸ ਦਾ ਲਾਭ ਸਰੀਰ ਨੂੰ ਨਹੀਂ ਮਿਲ ਸਕੇਗਾ | • ਭੋਜਨ ਨਿਯਤ ਸਮੇਂ 'ਤੇ ਕਰੋ, ਓਨਾ ਹੀ ਕਰੋ ਜਿੰਨਾ ਪਚਾ ਸਕੋ | ਸਵਾਦ-ਸਵਾਦ ਵਿਚ ਵਧੇਰੇ ਭੋਜਨ ਨਾ ਕਰੋ | ਜੇਕਰ ਭੋਜਨ ਕਰਨ ਨੂੰ ਮਨ ਨਹੀਂ ਕਰਦਾ ਤਾਂ ਜ਼ਬਰਦਸਤੀ ਨਾ ਕਰੋ | • ਜਿਸ ਸਮੇਂ ਭੁੱਖ ਲੱਗੀ ਹੋਵੇ ਤਾਂ ਪੇਟ ਵਿਚ ਵਧੇਰੇ ਅੱਗ ਤੇਜ਼ ਹੁੰਦੀ ਹੈ | ਅਜਿਹੇ ਸਮੇਂ ਖਾਣਾ ਉੱਤਮ ਹੈ | ਜੇਕਰ ਭੁੱਖ ਲੱਗਣ 'ਤੇ ਅਸੀਂ ਕੁਝ ਨਹੀਂ ਖਾਵਾਂਗੇ ਤਾਂ ਸਿਹਤ ਖਰਾਬ ਹੋ ਜਾਵੇਗੀ ਅਤੇ ਪੇਟ ਅਗਨੀ ਪ੍ਰਭਾਵਿਤ ਹੋਵੇਗਾ | • ਭੋਜਨ ਕਰਨਾ ਮਨੁੱਖ ਦੀ ਪਰਮ ਲੋੜ ਹੈ, ਮਜਬੂਰੀ ਨਹੀਂ, ਇਸ ਗੱਲ ਦਾ ਧਿਆਨ ਰੱਖੋ | ਸ਼ਾਂਤ ਮਨ ਨਾਲ ਭੋਜਨ ਕਰੋ | ਭੋਜਨ ਨੂੰ ਬੇਕਾਰ ਕੰਮ ਨਾ ਸਮਝੋ | • ਰਾਤ ਦੇ ਭੋਜਨ ਅਤੇ ਸੌਣ ਦੇ ਸਮੇਂ ਵਿਚ ਦੋ-ਢਾਈ ਘੰਟੇ ਦਾ ਵਕਫ਼ਾ ਜ਼ਰੂਰ ਰੱਖੋ | ਦੋ ਮੁੱਖ ਭੋਜਨਾਂ ਵਿਚ ਹਲਕਾ ਫੁਲਕਾ ਖਾਓ | ਫਲ ਅਤੇ ਪੰੁਗਰਿਆ ਹੋਇਆ ਅਨਾਜ ਆਦਿ ਵੀ ਖਾ ਲਵੋ | • ਰਾਤ ਵੇਲੇ ਹਲਕਾ ਭੋਜਨ ਕਰੋ ਜੋ ਛੇਤੀ ਪਚ ਜਾਵੇ | • ਮੁੱਖ ਭੋਜਨ ਤੋਂ ਬਾਅਦ ਦੰਦਾਂ ਦੀ ਸਫਾਈ ਜ਼ਰੂਰ ਕਰੋ | ਘੱਟੋ-ਘੱਟ ਉਂਗਲ ਨਾਲ ਦੰਦਾਂ ਦੀ ਚੰਗੀ ਤਰ੍ਹਾਂ ਰਗੜ ਕੇ ਕੁਰਲੀ ਕਰੋ | • ਵਰਤ ਰੱਖਣ ਵੇਲੇ ਤਰਲ ਪਦਾਰਥ ਜ਼ਿਆਦਾ ਲਓ ਅਤੇ ਵਰਤ ਖੋਲ੍ਹਣ ਵੇਲੇ ਵੀ ਆਮ ਭੋਜਨ ਕਰੋ | • ਭੋਜਨ ਸਾਦਾ ਅਤੇ ਸੰਤੁਲਿਤ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਸਮੇਂ ਸਿਰ ਖਾਣਾ ਚਾਹੀਦਾ ਹੈ | • ਭੋਜਨ ਕਰਨ ਤੋਂ ਪਹਿਲਾਂ ਹੱਥ-ਪੈਰ ਸਾਫ਼ ਕਰ ਲਓ ਅਤੇ ਸਾਫ਼ ਥਾਂ 'ਤੇ ਬੈਠ ਕੇ ਕਰੋ | • ਭੋਜਨ ਸ਼ਾਂਤ ਮਨ ਨਾਲ ਚਿੱਥ-ਚਿੱਥ ਕੇ ਖਾਓ | ਦੰਦਾਂ ਤੋਂ ਭੋਜਨ ਚਬਾਉਣ ਦਾ ਕੰਮ ਲਓ, ਅੰਤੜੀਆਂ ਤੇ ਭੋਜਨ ਪਚਾਉਣ ਦਾ ਕੰਮ ਨਾ ਛੱਡੋ | • ਗੁੱਸੇ ਨਾਲ ਕੀਤਾ ਭੋਜਨ ਸਰੀਰ ਨੂੰ ਲਾਭ ਨਹੀਂ ਪਹੁੰਚਾਉਂਦਾ | • ਭੋਜਨ ਨਾ ਬੇਹਾ, ਨਾ ਹੀ ਵਧੇਰੇ ਮਸਾਲੇਦਾਰ ਅਤੇ ਨਾ ਸੜਿਆ ਹੋਵੇ | • ਭੋਜਨ ਖਾਂਦੇ ਸਮੇਂ ਪਾਣੀ ਪੀਣ ਦੀ ਆਦਤ ਛੱਡ ਦਿਓ, ਜੇਕਰ ਵਿਚ ਪਿਆਸ ਲੱਗੇ ਤਾਂ ਥੋੜ੍ਹਾ ਪਾਣੀ ਪੀ ਲਓ | ਚਿੱਥ ਕੇ ਖਾਧਾ ਭੋਜਨ ਲਾਰ ਦੀ ਮਦਦ ਨਾਲ ਆਪਣੇ-ਆਪ ਅੰਦਰ ਚਲਾ ਜਾਵੇਗਾ | ਭੋਜਨ ਤੋਂ ਬਾਅਦ ਇਕ ਘੰਟੇ ਬਾਅਦ ਪਾਣੀ ਪੀਓ | • ਸਲਾਦ ਭੋਜਨ ਤੋਂ ਪਹਿਲਾਂ ਖਾਓ, ਵਿਚ ਨਹੀਂ | • ਭੋਜਨ ਦੀ ਮਾਤਰਾ ਦੀ ਬਜਾਏ ਪੌਸ਼ਟਿਕਤਾ ਨੂੰ ਅਹਿਮੀਅਤ ਦਿਓ ਤਾਂ ਕਿ ਸਰੀਰ ਨੂੰ ਪੌਸ਼ਣ ਮਿਲੇ | • ਸ਼ਾਕਾਹਾਰੀ ਭੋਜਨ ਸਿਹਤ ਲਈ ਵਧੇਰੇ ਚੰਗਾ ਹੁੰਦਾ ਹੈ ਅਤੇ • ਭੋਜਨ ਉਮਰ, ਸ਼ਕਤੀ, ਸਰੀਰਕ ਅਤੇ ਮਨ ਦੇ ਅਨੁਸਾਰ ਕਰਨਾ ਚਾਹੀਦਾ ਹੈ |

ਸਿਹਤ ਖ਼ਬਰਨਾਮਾ

ਨੀਂਦ ਨਹੀਂ ਆਉਂਦੀ ਤਾਂ ਦੁੱਧ ਦਾ ਸੇਵਨ ਕਰੋ
ਜਿਨ੍ਹਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਉਨ੍ਹਾਂ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਪੀਣਾ ਚਾਹੀਦਾ ਹੈ | ਇਹ ਜਾਣਕਾਰੀ ਪ੍ਰਸਿੱਧ ਹਿਰਦੇ ਰੋਗ ਮਾਹਰ ਡਾ: (ਕਰਨਲ) ਕੇ. ਐੱਲ. ਚੋਪੜਾ ਨੇ ਦਿੱਤੀ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਗੱਲ ਵਿਗਿਆਨਕ ਤੌਰ 'ਤੇ ਸਿੱਧ ਹੋ ਚੁੱਕੀ ਹੈ ਕਿ ਨੀਂਦ ਲਿਆਉਣ ਵਿਚ ਦੁੱਧ ਮੁੱਖ ਭੂਮਿਕਾ ਨਿਭਾਉਂਦਾ ਹੈ | ਦੁੱਧ ਜਦੋਂ ਪੇਟ ਵਿਚ ਜਾਂਦਾ ਹੈ ਤਾਂ ਵਾਧੂ ਐਸਿਡ ਨੂੰ ਸਰੀਰ ਵਿਚੋਂ ਖਤਮ ਕਰਕੇ ਨੀਂਦ ਲਿਆਉਣ ਵਿਚ ਸਹਾਈ ਹੁੰਦਾ ਹੈ | ਡਾ: ਚੋਪੜਾ ਨੇ ਦੱਸਿਆ ਕਿ ਦੁੱਧ ਵਿਚ ਏਮੀਨੋ-ਐਸਿਡ ਲੇਬ੍ਰਪਟੋਫਾਨ ਹੁੰਦਾ ਹੈ, ਜੋ ਨੀਂਦ ਲਿਆਉਣ ਵਿਚ ਸਹਾਇਕ ਹੁੰਦਾ ਹੈ |
ਡਾ: ਚੋਪੜਾ ਨੇ ਸਲਾਹ ਦਿੱਤੀ ਹੈ ਕਿ ਨੀਂਦ ਲਈ ਗੋਲੀਆਂ ਦੀ ਵਰਤੋਂ ਹਾਨੀਕਾਰਕ ਹੁੰਦੀ ਹੈ | ਜੇ ਸਹੀ ਨੀਂਦ ਲੈਣੀ ਹੋਵੇ ਤਾਂ ਚਿੰਤਾ, ਪ੍ਰੇਸ਼ਾਨੀ ਨੂੰ ਤਿਆਗ ਦਿਓ, ਸਿਗਰਟ ਅਤੇ ਸ਼ਰਾਬ ਛੱਡ ਦਿਓ | ਚਾਹ, ਕੌਫੀ ਆਦਿ ਦਾ ਸੇਵਨ ਘੱਟ ਕਰ ਦਿਓ | ਇਹ ਸਾਰੇ ਪਦਾਰਥ ਉਨੀਂਦਰਾ ਪੈਦਾ ਕਰਦੇ ਹਨ | ਸਵੇਰੇ ਨਿਯਮਿਤ ਕਸਰਤ ਕਰਨੀ ਚਾਹੀਦੀ ਅਤੇ ਪ੍ਰਾਣਾਯਾਮ 'ਤੇ ਧਿਆਨ ਵੀ ਕਰਨਾ ਚਾਹੀਦਾ |
ਤੇਜ਼ ਤੁਰਨਾ ਦਿਲ ਲਈ ਲਾਭਦਾਇਕ ਹੈ
'ਨਿਊ ਇੰਗਲੈਂਡ ਜਰਨਲ ਆਫ ਮੈਡੀਸਨ' ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਰੋਜ਼ ਤੇਜ਼ ਚੱਲਣ ਵਾਲੀਆਂ ਔਰਤਾਂ ਨੂੰ ਦਿਲ ਦੀ ਬਿਮਾਰੀ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ | ਹਫਤੇ ਵਿਚ 3 ਘੰਟੇ ਜੰਮ ਕੇ ਤੇਜ਼ ਚੱਲਣ ਵਾਲੀਆਂ ਔਰਤਾਂ ਵਿਚ ਇਹ ਖਤਰਾ 30 ਤੋਂ 40 ਫੀਸਦੀ ਘੱਟ ਹੋ ਜਾਂਦਾ ਹੈ | ਇਸ ਖੋਜ ਟੀਮ ਦੀ ਮੁਖੀ ਜਾੱਨ ਨੱਨਸਨ ਅਨੁਸਾਰ ਟਹਿਲਣ ਦਾ ਸਮਾਂ ਵਧਾ ਕੇ ਅਤੇ ਨਿਯਮਿਤ ਕਸਰਤ ਕਰਕੇ ਖਤਰੇ ਨੂੰ ਟਾਲਿਆ ਜਾ ਸਕਦਾ ਹੈ | ਉਨ੍ਹਾਂ ਦੇ ਅਨੁਸਾਰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਉਨ੍ਹਾਂ ਨੂੰ ਹੀ ਹੁੰਦਾ ਹੈ, ਜੋ ਸਰੀਰਕ ਰੂਪ ਨਾਲ ਸਰਗਰਮ ਨਹੀਂ ਹੁੰਦੇ |

ਸਰਦੀਆਂ ਵਿਚ ਚਮੜੀ ਅਤੇ ਜੋੜਾਂ ਦੀਆਂ ਸਮੱਸਿਆਵਾਂ

ਸਰਦੀਆਂ ਵਿਚ ਚਮੜੀ ਦਾ ਰੁੱਖਾਪਣ ਵਧਣ ਨਾਲ ਚਮੜੀ ਸਬੰਧੀ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ, ਜਿਵੇਂ ਚਮੜੀ ਵਿਚ ਖਿਚਾਅ, ਖਾਰਸ਼, ਜਲਣ, ਵਾਲਾਂ ਵਿਚ ਸਿਕਰੀ, ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚ ਸੋਜ, ਅੱਡੀਆਂ ਦਾ ਫਟਣਾ, ਬੁੱਲ੍ਹਾਂ ਦਾ ਫਟਣਾ ਆਦਿ ਸਰਦੀਆਂ ਵਿਚ ਚਮੜੀ ਖਾਸ ਦੇਖ-ਭਾਲ ਮੰਗਦੀ ਹੈ | ਜੇਕਰ ਅਸੀਂ ਚਮੜੀ ਦਾ ਉਚਿਤ ਧਿਆਨ ਨਹੀਂ ਰੱਖਾਂਗੇ ਤਾਂ ਚਮੜੀ ਸਬੰਧੀ ਕਈ ਸਮੱਸਿਆਵਾਂ ਸਾਨੂੰ ਘੇਰ ਲੈਣਗੀਆਂ |
ਕਿਵੇਂ ਪਾਈਏ ਕਾਬੂ
• ਸਰੀਰ ਦੇ ਜਿਸ ਹਿੱਸੇ ਵਿਚ ਤਕਲੀਫ਼ ਹੋਵੇ, ਉਸ ਹਿੱਸੇ ਨੂੰ ਚੰਗੀ ਤਰ੍ਹਾਂ ਢਕ ਕੇ ਰੱਖੋ ਤਾਂ ਕਿ ਉਹ ਗਰਮ ਰਹੇ | • ਕੋਸੇ ਪਾਣੀ ਵਿਚ ਇਸ਼ਨਾਨ ਕਰੋ | ਜਿਸ ਥਾਂ 'ਤੇ ਦਰਦ ਹੋਵੇ ਉਸ ਨੂੰ ਸੇਕ ਕਰੋ | ਨਹਾਉਣ ਵੇਲੇ ਗਰਮ ਪਾਣੀ ਥੋੜ੍ਹਾ ਉਚਾਈ ਤੋਂ ਦਰਦ ਵਾਲੇ ਜੋੜ 'ਤੇ ਪਾਓ | ਗਰਮ ਪਾਣੀ ਵਿਚ ਤੌਲੀਆ ਭਿਊਾ ਕੇ ਨਿਚੋੜ ਕੇ 5-10 ਮਿੰਟ ਦੇ ਲਈ ਰੱਖੋ | • ਗੋਡਿਆਂ ਵਿਚ ਦਰਦ ਹੋਵੇ ਤਾਂ ਕੰਮ ਕਰਦੇ ਸਮੇਂ ਅਤੇ ਸੈਰ ਕਰਦੇ ਸਮੇਂ ਨੀਕੈਪ ਪਹਿਨੋ | ਨੀਕੈਪ ਦੀ ਵਰਤੋਂ 3 ਤੋਂ 7 ਘੰਟੇ ਤੱਕ ਹੀ ਕਰੋ | ਵਧੇਰੇ ਸਮਾਂ ਪਹਿਨਣ ਨਾਲ ਮਾਸ-ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ | • ਨੈੱਕ ਕਾਲਰ ਦੀ ਵਰਤੋਂ ਵੀ ਗਰਦਨ ਦਰਦ ਵਿਚ ਇਕ-ਦੋ ਘੰਟੇ ਤੱਕ ਹੀ ਕਰੋ | ਥੋੜ੍ਹਾ ਆਰਾਮ ਮਿਲਣ 'ਤੇ ਗਰਦਨ ਦੀ ਕਸਰਤ ਕਰੋ | • ਸਰਦੀਆਂ ਵਿਚ ਧੁੱਪ ਵਿਚ ਜ਼ਰੂਰ ਬੈਠੋ | ਘੱਟੋ-ਘੱਟ 20 ਮਿੰਟ ਤੱਕ ਧੁੱਪ ਵਿਚ ਬੈਠੋ | 10-12 ਵਜੇ ਦੀ ਧੁੱਪ ਚੰਗੀ ਗਰਮ ਹੁੰਦੀ ਹੈ | ਇਸੇ ਤਰ੍ਹਾਂ ਸ਼ਾਮ ਵੇਲੇ ਵੀ ਬੈਠ ਸਕਦੇ ਹੋ | ਚਿਹਰਾ ਧੁੱਪ ਵੱਲ ਨਾ ਰੱਖੋ | ਸ਼ਾਮ ਵੇਲੇ ਧੁੱਪ ਦੀਆਂ ਯੂ ਵੀ ਕਿਰਨਾਂ ਦਾ ਅਸਰ ਘੱਟ ਹੁੰਦਾ ਹੈ | • ਜਿਨ੍ਹਾਂ ਜੋੜਾਂ ਵਿਚ ਦਰਦ ਹੋਵੇ, ਉਨ੍ਹਾਂ ਜੋੜਾਂ 'ਤੇ ਕੋਸੇ ਤੇਲ ਨਾਲ ਹਰ ਰੋਜ਼ ਮਾਲਿਸ਼ ਕਰੋ | • ਯਾਦ ਰੱਖੋ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਕਰੋ | ਗਰਮ ਸੇਕ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਲਾਭਦਾਇਕ ਹੁੰਦੀ ਹੈ |
ਚਮੜੀ ਸਬੰਧੀ ਸਮੱਸਿਆਵਾਂ
ਚਮੜੀ 'ਤੇ ਖਾਰਿਸ਼ ਆਉਣਾ, ਖਿਚਾਅ ਹੋਣਾ, ਜਲਣ ਹੋਣਾ, ਸੋਜ ਹੋਣਾ ਆਦਿ |
ਕਿਵੇਂ ਕਾਬੂ ਪਾਈਏ? • ਕੋਸੇ ਪਾਣੀ ਨਾਲ ਹਰ ਰੋਜ਼ ਇਸ਼ਨਾਨ ਕਰੋ | ਚੰਗੀ ਤਰ੍ਹਾਂ ਸਰੀਰ ਨੂੰ ਪੂੰਝ ਕੇ ਨਮੀ ਯੁਕਤ ਕਰੀਮ ਜਾਂ ਜੈਲ ਲਗਾਓ | • ਸਿਰ ਧੋਣ ਤੋਂ ਪਹਿਲਾਂ ਇਕ ਘੰਟਾ ਪਹਿਲਾਂ ਕੋਸੇ ਤੇਲ ਨਾਲ ਹੱਥਾਂ ਦੀਆਂ ਉਂਗਲੀਆਂ ਦੀਆਂ ਪੋਰਾਂ (ਪੋਟਿਆਂ) ਨਾਲ ਮਾਲਸ਼ ਕਰੋ | • ਨਹਾਉਣ ਸਮੇਂ ਕਰੀਮ ਬੇਸਡ ਸਾਬਣ ਜਾਂ ਬਾਡੀ ਵਾਸ਼ ਦੀ ਵਰਤੋਂ ਕਰੋ | ਚਿਹਰੇ 'ਤੇ ਹਲਕੇ ਫੇਸ ਵਾਸ਼ ਦਾ ਪ੍ਰਯੋਗ ਕਰੋ | • ਨਹਾਉਣ ਤੋਂ ਪਹਿਲਾਂ ਹੋ ਸਕੇ ਤਾਂ ਸਰੀਰ ਦੀ ਤੇਲ ਨਾਲ ਮਾਲਸ਼ ਕਰੋ | • ਦਿਨ ਭਰ 8 ਤੋਂ 10 ਗਿਲਾਸ ਪਾਣੀ ਪੀਓ | • ਲਸਣ, ਡਰਾਈ ਫਰੂਟ, ਖਜੂਰ, ਫਿਸ਼ ਦਾ ਸੇਵਨ ਘੱਟ ਕਰੋ ਕਿਉਂਕਿ ਇਨ੍ਹਾਂ ਦਾ ਸੇਵਨ ਸਰੀਰ ਵਿਚ ਗਰਮੀ ਪੈਦਾ ਕਰ ਸਕਦਾ ਹੈ | • ਠੰਢੀ ਹਵਾ ਤੋਂ ਬਚੋ | • ਊਨੀ ਕੱਪੜਿਆਂ ਹੇਠ ਕਾਟਨ ਦਾ ਇਨਰ ਪਾਓ, ਵਧੇਰੇ ਮਿਰਚ ਮਸਾਲਿਆਂ ਵਾਲੇ ਭੋਜਨ ਤੋਂ ਬਚੋ ਅਤੇ ਕੈਫੀਨਯੁਕਤ ਪੇਸਟ ਤੋਂ ਬਚੋ | • ਵਾਲਾਂ 'ਤੇ ਨਾਰੀਅਲ ਤੇਲ ਵਿਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਸਿਕਰੀ ਦੂਰ ਹੁੰਦੀ ਹੈ | • ਨਿੰਮ ਦੀਆਂ ਪੱਤੀਆਂ ਜਾਂ ਮੇਥੀ ਦਾਣਾ ਦਾ ਪੇਸਟ ਬਣਾ ਕੇ ਵਾਲਾਂ 'ਤੇ ਲਗਾਓ |
-ਸੁਨੀਤਾ ਗਾਬਾ

ਆਰਾਮ ਨਾਲ ਵੀ ਵਧਦਾ ਹੈ ਤਣਾਅ

ਵੈਸੇ ਤਾਂ ਸਰੀਰ ਅਤੇ ਦਿਮਾਗੀ ਨੂੰ ਆਰਾਮ ਦੇਣ ਨਾਲ ਤਣਾਅ ਘੱਟ ਹੁੰਦਾ ਹੈ ਪਰ ਰਿਟਾਇਰਮੈਂਟ ਦੇ ਬਾਅਦ ਮਿਲਣ ਵਾਲਾ ਆਰਾਮ ਮਨੁੱਖ ਵਿਚ ਤਣਾਅ ਪੈਦਾ ਕਰ ਦਿੰਦਾ ਹੈ | ਕਾਰਗਿਲ ਵਿਸ਼ਵਵਿਦਿਆਲਾ ਦੇ ਮਨੋਵਿਗਿਆਨੀਆਂ ਅਨੁਸਾਰ ਸੇਵਾਮੁਕਤੀ ਤੋਂ ਬਾਅਦ ਵਿਆਹੁਤਾ ਜੀਵਨ ਵਿਚ ਵੀ ਤਣਾਅ ਪੈਦਾ ਹੁੰਦਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਵਿਚ ਜਿਨ੍ਹਾਂ ਦੀਆਂ ਪਤਨੀਆਂ ਵੀ ਨੌਕਰੀ ਕਰਦੀਆਂ ਹਨ | ਇਸੇ ਤਰ੍ਹਾਂ ਉਹ ਔਰਤਾਂ ਜੋ ਸੇਵਾਮੁਕਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਪਤੀ ਸੈਨਾ ਵਿਚ ਹਨ, ਜ਼ਿਆਦਾ ਤਣਾਅਗ੍ਰਸਤ ਹੋ ਜਾਂਦੀਆਂ ਹਨ | ਸਭ ਤੋਂ ਚੰਗੇ ਉਹ ਲੋਕ ਹਨ ਜੋ ਸੇਵਾਮੁਕਤੀ ਤੋਂ ਬਾਅਦ ਦੁਬਾਰਾ ਕੋਈ ਨੌਕਰੀ ਜਾਂ ਆਪਣਾ ਵਪਾਰ ਕਰਦੇ ਹਨ ਜਾਂ ਸਮਾਜ ਸੇਵਾ ਵਿਚ ਜੁਟ ਜਾਂਦੇ ਹਨ |

ਯੋਗ ਹੈ ਇਕ ਸੰਪੂਰਨ ਇਲਾਜ ਵਿਧੀ

ਜਦੋਂ ਅਸੀਂ ਸਾਧਨਾ ਕਰਦੇ ਹਾਂ ਜਾਂ ਯੋਗ ਸਾਧਨਾ ਕਰਦੇ ਹਾਂ ਤਾਂ ਕੋਈ ਨਾ ਕੋਈ ਭਾਵ ਤਾਂ ਸਾਡੇ ਮਨ ਵਿਚ ਫੈਲਿਆ ਹੁੰਦਾ ਹੀ ਹੈ | ਮਨ ਦੇ ਕਈ ਪੱਧਰ ਹਨ-ਚੇਤਨ ਜਾਂ ਜਾਗਿ੍ਤ ਅਵਸਥਾ ਵਿਚ ਵੀ ਭਾਵ ਤਾਂ ਹੁੰਦਾ ਹੀ ਹੈ ਪਰ ਉਹ ਅਸਲੀਅਤ ਵਿਚ ਤਬਦੀਲ ਨਹੀਂ ਹੁੰਦਾ |
ਯੋਗ ਇਕ ਸੰਪੂਰਨ ਇਲਾਜ ਵਿਧੀ ਹੈ, ਇਸ ਵਿਚ ਕੋਈ ਸ਼ੱਕ ਨਹੀਂ, ਪਰ ਸਿਰਫ ਕੁਝ ਆਸਣ ਜਾਂ ਸਵਾਸ ਪ੍ਰਕਿਰਿਆਵਾਂ ਸੰਪੂਰਨ ਯੋਗ ਨਹੀਂ ਹਨ | ਯੋਗ ਦੇ 8 ਅੰਗ ਹਨ : ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਅਤੇ ਸਮਾਧੀ |
ਸਵਾਲ ਉਠਦਾ ਹੈ ਕਿ ਸਰੀਰਕ ਅਭਿਆਸ ਕ੍ਰਮ ਮਹੱਤਵਪੂਰਨ ਹੈ ਜਾਂ ਮਾਨਸਿਕ ਅਭਿਆਸ ਕ੍ਰਮ? ਸਾਡਾ ਸਰੀਰ ਅਤੇ ਸਾਡੀ ਸ਼ਖ਼ਸੀਅਤ ਅਸਲ ਵਿਚ ਸਾਡੀ ਭਾਵ ਪ੍ਰਕਿਰਿਆ ਦੁਆਰਾ ਨਿਰਮਿਤ ਹੁੰਦੀ ਹੈ | ਜਿਹੋ ਜਿਹਾ ਅਸੀਂ ਲਗਾਤਾਰ ਚਿੰਤਨ ਕਰਦੇ ਹਾਂ ਜਾਂ ਸੋਚਦੇ ਹਾਂ, ਉਹੋ ਜਿਹੇ ਹੀ ਅਸੀਂ ਹੋ ਜਾਂਦੇ ਹਾਂ | ਇਸ ਲਈ ਸਾਡੀ ਸੋਚ ਦਾ ਸਿੱਧਾ ਅਸਰ ਸਾਡੀ ਸਿਹਤ ਜਾਂ ਰੋਗ 'ਤੇ ਵੀ ਪੈਂਦਾ ਹੈ | ਇਹੀ ਵਿਚਾਰ ਪ੍ਰਕਿਰਿਆ ਜਾਂ ਆਤਮ-ਸੰਸੂਚਨ ਜਾਂ ਸੂਚਨਾ ਰੋਗ ਦੇ ਇਲਾਜ ਵਿਚ ਵੀ ਸਭ ਤੋਂ ਮਹੱਤਵਪੂਰਨ ਪ੍ਰਕਿਰਿਆ ਹੈ ਅਰਥਾਤ ਆਪਣੇ ਮਨ ਵਿਚ ਉਠਣ ਵਾਲੇ ਭਾਵ ਜਾਂ ਵਿਚਾਰ ਨਾਲ ਦਿਮਾਗ ਨੂੰ ਪ੍ਰਭਾਵਿਤ ਕਰਨਾ ਹੈ | ਇਥੇ ਮਨ ਮਹੱਤਵਪੂਰਨ ਹੋ ਜਾਂਦਾ ਹੈ | ਜਿਹੋ ਜਿਹਾ ਅਸੀਂ ਚਾਹੁੰਦੇ ਹਾਂ ਜਾਂ ਉਮੀਦ ਕਰਦੇ ਹਾਂ, ਉਹ ਮਨ ਮਸਤਿਕ ਦੀ ਅਲਫਾ ਅਵਸਥਾ ਵਿਚ ਹੀ ਪੂਰਾ ਹੁੰਦਾ ਹੈ |
ਹੁਣ ਸਵਾਲ ਉਠਦਾ ਹੈ ਕਿ ਜੇਕਰ ਮਨ ਦਾ ਹੀ ਸਾਰਾ ਖੇਡ ਹੈ ਤਾਂ ਫਿਰ ਆਸਣ ਅਤੇ ਪ੍ਰਾਣਾਯਾਮ ਦੀ ਕੀ ਲੋੜ ਹੈ? ਸਰੀਰਕ ਕਿਰਿਆਵਾਂ ਅਤੇ ਸਾਹ ਦੇ ਅਭਿਆਸ, ਭੌਤਿਕ ਸਰੀਰ ਨੂੰ ਮਨ ਨਾਲ ਜੋੜਨ ਅਤੇ ਮਨ ਨੂੰ ਸਹੀ ਦਿਸ਼ਾ ਵਿਚ ਲਿਜਾਣ ਲਈ ਜ਼ਰੂਰੀ ਹਨ | ਜਿਵੇਂ ਰੋਟੀ ਬਣਦੀ ਤਾਂ ਆਟੇ ਨਾਲ ਹੀ ਹੈ ਪਰ ਰੋਟੀ ਬਣਾਉਣ ਤੋਂ ਪਹਿਲਾਂ ਆਟੇ ਵਿਚ ਉਚਿਤ ਮਾਤਰਾ ਵਿਚ ਪਾਣੀ ਪਾ ਕੇ ਉਸ ਨੂੰ ਗੁੰਨ੍ਹਣਾ ਅਤੇ ਉਸ ਨੂੰ ਤਿਆਰ ਕਰਨਾ, ਜਿਸ ਨਾਲ ਰੋਟੀ ਸਹੀ ਆਕਾਰ ਦੀ ਅਤੇ ਖਾਣ ਵਿਚ ਚੰਗੀ ਬਣੇ, ਉਸੇ ਹੀ ਤਰ੍ਹਾਂ ਮਨ ਨੂੰ ਅਲਫਾ ਅਵਸਥਾ ਵਿਚ ਲਿਜਾਣ ਦੇ ਲਈ ਯੋਗ ਆਸਣ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਨਾ ਜ਼ਰੂਰੀ ਹੈ |
ਜੇਕਰ ਵਿਅਕਤੀ ਦਾ ਮਨ ਬੇਹੱਦ ਚੰਚਲ ਨਹੀਂ ਹੈ ਅਤੇ ਆਸਾਨੀ ਨਾਲ ਇਕਾਗਰਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਦੇ ਲਈ ਆਸਣ ਅਤੇ ਪ੍ਰਾਣਾਯਾਮ ਦਾ ਵਧੇਰੇ ਅਭਿਆਸ ਜ਼ਰੂਰੀ ਨਾ ਵੀ ਹੋਵੇ, ਪਰ ਚੰਚਲ ਚਿੱਤ ਵਾਲਿਆਂ ਲਈ ਯੋਗ ਦਾ ਅਭਿਆਸ ਜ਼ਰੂਰੀ ਹੈ | ਜੇਕਰ ਤੁਹਾਡਾ ਮਨ ਘੱਟ ਚੰਚਲ ਹੈ ਜਾਂ ਤੁਸੀਂ ਪਹਿਲਾਂ ਹੀ ਉਚਿਤ ਅਭਿਆਸ ਕਰ ਚੁੱਕੇ ਹੋ ਤਾਂ ਸਰੀਰ ਨੂੰ ਸਹੀ ਆਸਣ ਵਿਚ ਰੱਖ ਕੇ 2-4 ਡੰੂਘੇ ਸਾਹ ਲੈਣ ਨਾਲ ਹੀ ਤੁਸੀਂ ਅਲਫਾ ਅਵਸਥਾ ਵਿਚ ਪਹੁੰਚ ਜਾਵੋਗੇ ਅਤੇ ਇਸ ਅਵਸਥਾ ਵਿਚ ਪਹੁੰਚ ਕੇ ਤੁਸੀਂ ਜੋ ਸੋਚੋਗੇ ਜਾਂ ਜੋ ਸੋਚ ਤੁਹਾਡੀ ਹੋਵੇਗੀ, ਉਹੀ ਭੌਤਿਕ ਜਗਤ ਵਿਚ ਅਸਲੀਅਤ ਗ੍ਰਹਿਣ ਕਰ ਲਵੇਗੀ |
ਜਦੋਂ ਅਸੀਂ ਸਾਧਨਾ ਕਰਦੇ ਹਾਂ ਜਾਂ ਯੋਗ ਸਾਧਨਾ ਕਰਦੇ ਹਾਂ ਤਾਂ ਕੋਈ ਨਾ ਕੋਈ ਭਾਵ ਤਾਂ ਸਾਡੇ ਮਨ ਵਿਚ ਫੈਲਿਆ ਹੁੰਦਾ ਹੀ ਹੈ | ਮਨ ਦੇ ਕਈ ਪੱਧਰ ਹਨ-ਚੇਤਨ ਜਾਂ ਜਾਗਿ੍ਤ ਅਵਸਥਾ ਵਿਚ ਵੀ ਭਾਵ ਤਾਂ ਹੁੰਦਾ ਹੀ ਹੈ ਪਰ ਉਹ ਅਸਲੀਅਤ ਵਿਚ ਤਬਦੀਲ ਨਹੀਂ ਹੁੰਦਾ | ਚੇਤਨ ਮਨ ਦੁਆਰਾ ਅਵਚੇਤਨ ਮਨ ਨੂੰ ਪ੍ਰਭਾਵਿਤ ਕਰਨਾ ਵੀ ਅਸਲ ਇਲਾਜ ਵਿਧੀ ਹੈ ਅਤੇ ਇਕਾਗਰਤਾ ਅਤੇ ਧਿਆਨ ਦੇ ਬਿਨਾਂ ਇਹ ਅਸੰਭਵ ਹੈ | ਇਕਾਗਰਤਾ ਅਤੇ ਧਿਆਨ ਨਾਲ ਅਸੀਂ ਅਲਫਾ ਲੈਵਲ ਵਿਚ ਪਹੁੰਚ ਜਾਂਦੇ ਹਾਂ ਜਾਂ ਕਹੋ ਅਲਫਾ ਲੈਵਲ ਵਿਚ ਪਹੁੰਚ ਕੇ ਹੀ ਇਕਾਗਰਤਾ ਅਤੇ ਧਿਆਨ ਦੀ ਪ੍ਰਾਪਤੀ ਹੋ ਸਕਦੀ ਹੈ | ਅਲਫਾ ਅਵਸਥਾ ਕਹੋ ਜਾਂ ਧਿਆਨ ਅਤੇ ਇਕਾਗਰਤਾ ਦੀ ਅਵਸਥਾ ਇਸੇ ਅਵਸਥਾ ਵਿਚ ਚੇਤਨ ਮਨ, ਅਵਚੇਤਨ ਮਨ ਨੂੰ ਪ੍ਰਭਾਵਿਤ ਕਰਦਾ ਹੈ | ਆਮ ਅਵਸਥਾ ਵਿਚ ਵੀ ਸੋਚੇ ਹੋਏ ਵਿਚਾਰ ਅਸਲੀਅਤ ਵਿਚ ਤਬਦੀਲ ਹੋ ਜਾਂਦੇ ਹਨ |
ਜੇਕਰ ਤੁਸੀਂ ਧਿਆਨ ਅਵਸਥਾ ਦੇ ਬਿਨਾਂ ਦੁਹਰਾਅ ਰਹੇ ਹੋ ਕਿ ਮੈਂ ਤੰਦਰੁਸਤ ਹੋ ਰਿਹਾ ਹਾਂ ਤਾਂ ਉਸ ਹਾਲਤ ਵਿਚ ਤੁਹਾਡੇ ਵਿਚਾਰ, ਸੰਕਲਪ ਦੇ ਵਿਰੋਧੀ ਵਿਚਾਰ ਵੀ ਪੈਦਾ ਹੋ ਜਾਂਦੇ ਹਨ | ਧਿਆਨ ਜਾਂ ਇਕਾਗਰਤਾ ਦੀ ਅਵਸਥਾ ਵਿਚ ਹੀ ਕਿਸੇ ਮਨਚਾਹੇ ਵਿਚਾਰ ਨੂੰ ਰੱਖਿਆ ਜਾ ਸਕਦਾ ਹੈ | ਇਸੇ ਹਾਲਤ ਵਿਚ ਹੀ ਦਵੰਦ ਤੋਂ ਮੁਕਤੀ ਸੰਭਵ ਹੈ | ਇਸ ਅਵਸਥਾ ਲਈ ਮਨ ਦੀ ਗਹਿਰਾਈ ਵਿਚ ਉਤਰਨਾ ਜਾਂ ਅਲਫਾ ਪੱਧਰ ਵਿਚ ਪਹੁੰਚਣਾ ਜ਼ਰੂਰੀ ਹੈ | ਇਹੀ ਉਹ ਅਵਸਥਾ ਹੈ, ਜਿਥੋਂ ਅਸੀਂ ਰੋਗ ਨੂੰ ਨਿਰਮੂਲ ਕਰ ਸਕਦੇ ਹਾਂ ਜਾਂ ਰੋਗ ਦੀ ਦਰਦ ਤੋਂ ਮੁਕਤ ਹੋ ਸਕਦੇ ਹਾਂ |
ਸੁੱਖ-ਦੁੱਖ, ਲਾਭ-ਹਾਨੀ, ਆਮਦਨ-ਖਰਚ, ਮਾਣ-ਅਪਮਾਨ ਤੋਂ ਉੱਪਰ ਉਠ ਕੇ ਸਮਤਾ ਵਿਚ ਸਥਿਤ ਹੋ ਜਾਣਾ ਹੀ ਅਸਲ ਵਿਚ ਇਲਾਜ ਹੈ | ਇਥੋਂ ਹੀ ਧਿਆਨ ਤੋਂ ਸਮਾਧੀ ਵੱਲ ਵਧਣ ਦਾ ਮਾਰਗ ਸ਼ੁਰੂ ਹੁੰਦਾ ਹੈ | ਇਹੀ ਯੋਗ ਦੀ ਸਿਖਰ ਅਵਸਥਾ ਹੈ | ਇਸੇ ਵਿਚ ਹੀ ਯੋਗ ਦੀ ਪੂਰਨਤਾ ਹੈ |
••

ਤੇਲ ਮਾਲਿਸ਼ ਹੈ ਫਾਇਦੇਮੰਦ

ਤੇਲ ਮਾਲਿਸ਼ ਚਮੜੀ ਦੀ ਖੂਬਸੂਰਤੀ ਦੇ ਨਾਲ-ਨਾਲ ਸਿਹਤ ਨੂੰ ਵੀ ਠੀਕ ਰੱਖਦੀ ਹੈ | ਮਾਲਿਸ਼ ਕਰਨ ਨਾਲ ਸਰੀਰ ਵਿਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਹੁੰਦਾ ਹੈ ਜਿਸ ਨਾਲ ਸਾਡੀ ਸਰੀਰਕ ਤਾਕਤ ਵਧਦੀ ਹੈ | ਮਾਲਿਸ਼ ਦਾ ਲਾਭ ਸਰਦੀਆਂ ਵਿਚ ਇਸ ਲਈ ਠੀਕ ਹੈ ਕਿਉਂਕਿ ਸਰਦੀਆਂ ਵਿਚ ਚਮੜੀ ਅਤੇ ਵਾਲ ਠੰਢੀਆਂ ਹਵਾਵਾਂ ਦੇ ਕਾਰਨ ਬੇਜਾਨ ਪੈ ਜਾਂਦੇ ਹਨ | ਮਾਲਿਸ਼ ਨਾਲ ਵਾਲਾਂ ਦੀ ਖੁਸ਼ਕੀ ਦੂਰ ਹੁੰਦੀ ਹੈ ਤੇ ਉਨ੍ਹਾਂ ਵਿਚ ਚਮਕ ਆਉਂਦੀ ਹੈ |
ਮਨ ਵਿਚ ਕਈ ਵਾਰ ਇਹ ਪ੍ਰਸ਼ਨ ਉੱਠਦਾ ਹੈ ਕਿ ਸਰਦੀਆਂ ਵਿਚ ਕਿਹੜੇ ਤੇਲਾਂ ਦੀ ਵਰਤੋਂ ਅਸੀਂ ਮਾਲਿਸ਼ ਲਈ ਕਰ ਸਕਦੇ ਹਾਂ ਜਿਸ ਨਾਲ ਚਮੜੀ ਚਮਕਦਾਰ ਬਣੀ ਰਹੇ ਤੇ ਸਰੀਰਕ ਤਾਕਤ ਵੀ ਬਣੀ ਰਹੇ |
ਨਿੰਮ ਦਾ ਤੇਲ : ਨਿੰਮ ਦਾ ਤੇਲ ਚਮੜੀ ਰੋਗਾਂ ਲਈ ਬਹੁਤ ਲਾਭਕਾਰੀ ਹੁੰਦਾ ਹੈ | ਇਸ ਵਿਚ ਐਾਟੀਸੈਪਟਿਕ ਤੱਤ ਹੁੰਦੇ ਹਨ | ਨਿੰਮ ਸਵਾਦ ਵਿਚ ਕੌੜਾ ਹੁੰਦਾ ਹੈ ਪਰ ਇਸ ਦੇ ਗੁਣ ਬਹੁਤ ਹਨ | ਸਰੀਰ 'ਤੇ ਖੁਰਕ, ਸਾੜ, ਛੋਟੇ-ਛੋਟੇ ਕਟ 'ਤੇ ਇਸ ਦਾ ਪ੍ਰਭਾਵ ਬਹੁਤ ਪੈਂਦਾ ਹੈ |
ਅਲਸੀ ਤੇਲ : ਅਲਸੀ ਦੇ ਬੀਜਾਂ ਵਿਚ ਵਿਟਾਮਿਨ ਈ ਦੀ ਮਾਤਰਾ ਕਾਫੀ ਹੁੰਦੀ ਹੈ | ਇਸ ਦਾ ਸੇਵਨ ਅਸੀਂ ਭੁੰਨ ਕੇ ਸਵੇਰੇ ਪਾਣੀ ਦੇ ਨਾਲ ਵੀ ਕਰ ਸਕਦੇ ਹਾਂ | ਅਲਸੀ ਦੇ ਬੀਜਾਂ ਵਿਚ ਬਹੁਤ ਸਾਰੇ ਦਵਾਈ ਵਾਲੇ ਗੁਣ ਹਨ, ਇਸੇ ਤਰ੍ਹਾਂ ਇਸ ਦਾ ਤੇਲ ਵੀ ਗੁਣਾਂ ਨਾਲ ਭਰਪੂਰ ਹੈ | ਚਮੜੀ ਦੇ ਸੜ ਜਾਣ 'ਤੇ ਅਲਸੀ ਤੇਲ ਲਗਾਇਆ ਜਾਵੇ ਤਾਂ ਸਾੜ ਅਤੇ ਦਰਦ ਦੋਵਾਂ ਵਿਚ ਲਾਭ ਮਿਲਦਾ ਹੈ |
ਜੈਤੂਨ ਤੇਲ : ਜੈਤੂਨ ਤੇਲ ਨਾਲ ਅਸੀਂ ਸਰੀਰ ਦੀ ਮਾਲਿਸ਼ ਕਰਨ ਦੇ ਨਾਲ-ਨਾਲ ਚਿਹਰੇ 'ਤੇ ਵੀ ਇਸ ਦੀ ਵਰਤੋਂ ਕਰ ਸਕਦੇ ਹਾਂ | ਇਸ ਨਾਲ ਚਮੜੀ ਸੁੰਦਰ, ਕੋਮਲ ਬਣਦੀ ਹੈ | ਖੁਸ਼ਕ ਚਮੜੀ ਵਾਲਿਆਂ ਨੂੰ ਇਸ ਦਾ ਵਿਸ਼ੇਸ਼ ਲਾਭ ਮਿਲਦਾ ਹੈ | ਜੈਤੂਨ ਦਾ ਤੇਲ ਸਰਦੀ ਵਿਚ ਠੰਢ ਦਾ ਅਹਿਸਾਸ ਵੀ ਘੱਟ ਕਰਦਾ ਹੈ | ਬਚਪਨ ਤੋਂ ਹੀ ਬੱਚਿਆਂ ਦੀ ਮਾਲਿਸ਼ ਜੈਤੂਨ ਦੇ ਤੇਲ ਨਾਲ ਕਰਨੀ ਚਾਹੀਦੀ ਤਾਂ ਕਿ ਉਨ੍ਹਾਂ ਦੀ ਚਮੜੀ ਨਰਮ ਅਤੇ ਕੋਮਲ ਬਣੀ ਰਹੇ |
ਸਰ੍ਹੋਂ ਦਾ ਤੇਲ : ਸਰ੍ਹੋਂ ਤੇਲ ਦੇ ਬਹੁਤ ਲਾਭ ਹਨ | ਇਸ ਦੀ ਮਾਲਿਸ਼ ਨਾਲ ਸਰੀਰ ਦਾ ਖੂਨ ਸੰਚਾਰ ਵਧਦਾ ਹੈ | ਥਕੇ ਹੋਣ 'ਤੇ ਪੈਰਾਂ ਤੇ ਤਲਿਆਂ ਅਤੇ ਪਿੰਡਲੀਆਂ 'ਤੇ ਸਰ੍ਹੋਂ ਤੇਲ ਨਾਲ ਮਾਲਿਸ਼ ਕੀਤੀ ਜਾਵੇ ਤਾਂ ਥਕਾਨ ਦੂਰ ਹੁੰਦੀ ਹੈ | ਜੋੜਾਂ ਦੇ ਦਰਦ 'ਤੇ ਅਜਵਾਇਨ ਜਾਂ ਲਸਣ ਸਰ੍ਹੋਂ ਦੇ ਤੇਲ ਵਿਚ ਪਕਾ ਕੇ ਕੋਸਾ ਕਰਕੇ ਲਗਾਉਣ ਨਾਲ ਲਾਭ ਮਿਲਦਾ ਹੈ | ਅਕਸਰ ਬੱਚਿਆਂ ਦੀ ਮਾਲਿਸ਼ ਸਰ੍ਹੋਂ ਦੇ ਤੇਲ ਨਾਲ ਕੀਤੀ ਜਾਂਦੀ ਹੈ | ਬੱਚਿਆਂ ਨੂੰ ਜ਼ੁਕਾਮ ਹੋਣ 'ਤੇ ਸਰ੍ਹੋਂ ਤੇਲ ਵਿਚ ਲਸਣ ਪਕਾ ਕੇ ਠੰਢਾ ਕਰਕੇ ਛਾਤੀ 'ਤੇ ਉਸ ਨਾਲ ਮਾਲਿਸ਼ ਕਰਨ ਨਾਲ ਲਾਭ ਮਿਲਦਾ ਹੈ | ਸਰਦੀਆਂ ਵਿਚ ਸਰ੍ਹੋਂ ਤੇਲ ਦੀ ਮਾਲਿਸ਼ ਜ਼ਿਆਦਾ ਲਾਭਕਾਰੀ ਹੈ |
ਤਿਲ ਦਾ ਤੇਲ : ਤਿਲ ਦਾ ਤੇਲ ਵਿਟਾਮਿਨ ਏ ਅਤੇ ਈ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨਾਲ ਮਾਲਿਸ਼ ਕਰਨ 'ਤੇ ਚਮੜੀ ਵਿਚ ਨਿਖਾਰ ਆਉਂਦਾ ਹੈ | ਸਰਦੀਆਂ ਵਿਚ ਤਿਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਠੰਢ ਘੱਟ ਲਗਦੀ ਹੈ | ਜੋੜਾਂ ਦੇ ਦਰਦ ਵਿਚ ਵੀ ਤਿਲ ਦਾ ਤੇਲ ਲਾਭ ਪਹੁੰਚਾਉਂਦਾ ਹੈ |
ਸਰਦੀਆਂ ਵਿਚ ਹਲਕਾ ਗਰਮ ਕਰਕੇ ਤੇਲ ਨਾਲ ਮਾਲਿਸ਼ ਕਰਨਾ ਚੰਗਾ ਹੁੰਦਾ ਹੈ | ਤੇਲ ਮਾਲਿਸ਼ ਨਾਲ ਸਰੀਰ ਦੇ ਨਾਲ ਦਿਮਾਗ ਵੀ ਤਰੋਤਾਜ਼ਾ ਰਹਿੰਦਾ ਹੈ | ਨੀਂਦ ਚੰਗੀ ਆਉਂਦੀ ਹੈ, ਹੱਡੀਆਂ ਮਜ਼ਬੂਤ ਰਹਿੰਦੀਆਂ ਹਨ |

ਸਰਦੀਆਂ ਵਿਚ ਦਮੇ ਦੇ ਰੋਗੀ ਰੱਖਣ ਵਿਸ਼ੇਸ਼ ਧਿਆਨ

ਸਰਦੀਆਂ ਵਿਚ ਜਿਨ੍ਹਾਂ ਲੋਕਾਂ ਨੂੰ ਦਮਾ ਹੋਵੇ ਜਾਂ ਜਿਨ੍ਹਾਂ ਦਾ ਸਰੀਰ ਕਮਜ਼ੋਰ ਹੋਵੇ, ਉਨ੍ਹਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ | ਸਰਦੀਆਂ ਵਿਚ ਸਾਹ ਦੀ ਨਲੀ ਸੁੰਗੜਨ ਨਾਲ ਦਮੇ ਦੇ ਰੋਗੀ ਨੂੰ ਹੋਰ ਮੁਸ਼ਕਿਲ ਆਉਂਦੀ ਹੈ | ਕਦੀ-ਕਦੀ ਨਿਮੋਨੀਆ ਅਤੇ ਛਾਤੀ ਇੰਫੈਕਸ਼ਨ ਦਾ ਖ਼ਤਰਾ ਵੀ ਵਧ ਜਾਂਦਾ ਹੈ |
ਇਸੇ ਤਰ੍ਹਾਂ ਜਿਨ੍ਹਾਂ ਦੀ ਰੋਗ ਨਿਰੋਧਕ ਤਾਕਤ ਕਮਜ਼ੋਰ ਹੁੰਦੀ ਹੈ, ਉਨ੍ਹਾਂ ਨੂੰ ਵਾਰ-ਵਾਰ ਖੰਘ ਜ਼ੁਕਾਮ ਹੋਣ ਲੱਗਦੀ ਹੈ | ਜੇਕਰ ਵਾਰ-ਵਾਰ ਖੰਘ ਜ਼ੁਕਾਮ ਨੂੰ ਸਧਾਰਨ ਸਮਝ ਲਿਆ ਜਾਵੇ ਤਾਂ ਇਹ ਫਲੂ ਬਣ ਸਕਦਾ ਹੈ | ਸਰਦੀਆਂ ਦਾ ਸੁਹਾਣਾ ਮੌਸਮ ਉਂਝ ਤਾਂ ਚੰਗਾ ਲਗਦਾ ਹੈ ਪਰ ਲਾਪ੍ਰਵਾਹੀ ਕਾਰਨ ਤਬੀਅਤ ਖਰਾਬ ਹੋਵੇ ਤਾਂ ਸਰਦੀ ਦਾ ਸਾਰਾ ਮਜ਼ਾ ਕਿਰਕਿਰਾ ਵੀ ਹੋ ਜਾਂਦਾ ਹੈ |
ਦਮਾ ਦੋ ਕਾਰਨਾਂ ਨਾਲ ਹੁੰਦਾ ਹੈ, ਇਕ ਐਲਰਜਿਕ, ਦੂਸਰਾ ਗ਼ੈਰ-ਐਲਰਜਿਕ | ਐਲਰਜਿਕ ਦਮੇ ਦਾ ਪ੍ਰਭਾਵ ਉਸ ਸਮੇਂ ਵਧ ਜਾਂਦਾ ਹੈ, ਜਦੋਂ ਆਦਮੀ ਉਸ ਚੀਜ਼ ਦੇ ਸੰਪਰਕ ਵਿਚ ਆਉਂਦਾ ਹੈ ਜਿਸ ਨਾਲ ਉਸ ਨੂੰ ਐਲਰਜੀ ਹੈ | ਗ਼ੈਰ-ਐਲਰਜਿਕ ਦਮੇ ਦਾ ਪ੍ਰਭਾਵ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਆਸਥਮੇਟਿਕ ਰੋਗੀ ਕਸਰਤ ਕਰਦਾ ਹੈ ਜਾਂ ਸਾਹ ਦੇ ਨਾਲ ਇੰਫੈਕਸ਼ਨ ਅੰਦਰ ਜਾਵੇ | ਠੰਢੀ ਹਵਾ ਵਿਚ ਬਾਹਰ ਰਹਿਣ ਨਾਲ ਵੀ ਪ੍ਰਭਾਵ ਵਧ ਜਾਂਦਾ ਹੈ |
ਲੱਛਣ : • ਦਮੇ ਵਾਲਾ ਰੋਗੀ ਜਲਦੀ-ਜਲਦੀ ਸਾਹ ਲੈਂਦਾ ਹੈ |
• ਇਨ੍ਹਾਂ ਦੀ ਛਾਤੀ ਵਿਚ ਜਕੜਨ ਜਾਂ ਕਸਾਅ ਮਹਿਸੂਸ ਹੁੰਦਾ ਹੈ |
• ਸਾਹ ਲੈਂਦੇ ਸਮੇਂ ਆਵਾਜ਼ ਆਉਂਦੀ ਹੈ |
ਬਚਾਅ : • ਇਨਹੇਲਰ ਹਮੇਸ਼ਾ ਨਾਲ ਰੱਖੋ |
• ਪਾਲਤੂ ਜਾਨਵਰਾਂ ਤੋਂ ਦੂਰ ਰਹੋ |
• ਧੂੜ ਮਿੱਟੀ, ਦੁੱਧ, ਠੰਢੀ ਹਵਾ ਤੋਂ ਦੂਰ ਰਹੋ |
• ਸਿਗਰਟਨੋਸ਼ੀ ਕਰਨ ਵਾਲਿਆਂ ਤੋਂ ਦੂਰ ਰਹੋ | ਖ਼ੁਦ ਸਿਗਰਟਨੋਸ਼ੀ ਨਾ ਕਰੋ |
• ਠੰਢੀਆਂ ਖੱਟੀਆਂ ਚੀਜ਼ਾਂ ਤੋਂ ਪਰਹੇਜ਼ ਕਰੋ | ਜ਼ਿਆਦਾ ਮਿਰਚ ਮਸਾਲੇ ਵਾਲਾ ਭੋਜਨ ਨਾ ਖਾਓ |
• ਖਾਣਾ ਗਰਮ ਖਾਓ |
• ਡੱਬਾ ਬੰਦ ਖਾਧ ਪਦਾਰਥਾਂ ਦਾ ਸੇਵਨ ਨਾ ਕਰੋ |
• ਇਕਦਮ ਨਾਲ ਠੰਢੇ ਜਾਂ ਠੰਢੇ ਤੋਂ ਗਰਮ ਤਾਪਮਾਨ ਵਿਚ ਨਾ ਜਾਓ |
• ਪੇਂਟਸ ਦੀ ਬਦਬੂ ਤੋਂ ਦੂਰ ਰਹੋ |
ਦਮੇ ਦਾ ਸਥਾਈ ਇਲਾਜ ਨਹੀਂ ਹੈ | ਅਟੈਕ ਹੋਣ 'ਤੇ ਡਾਕਟਰ ਨਾਲ ਸੰਪਰਕ ਕਰੋ | ਠੰਢ ਵਿਚ ਗਰਮ ਪਾਣੀ ਪੀਓ ਅਤੇ ਗਰਮੀ ਵਿਚ ਕਮਰੇ ਦੇ ਤਾਪਮਾਨ ਵਾਲਾ | ਦਿਨ ਵੇਲੇ ਅਦਰਕ ਤੁਲਸੀ ਵਾਲੀ ਚਾਹ ਲਉ | ਯੋਗ ਗੁਰੂ ਤੋਂ ਕੁਝ ਆਸਨ ਸਿੱਖੋ ਤਾਂ ਕਿ ਫੇਫੜਿਆਂ ਦੀ ਕੰਮ ਕਰਨ ਦੀ ਤਾਕਤ ਵਧ ਸਕੇ |
ਖੰਘ-ਜ਼ੁਕਾਮ ਨੂੰ ਕਿਵੇਂ ਕਰੀਏ ਕਾਬੂ :
• ਸਵੇਰੇ ਉੱਠਦੇ ਹੀ ਗਰਮ ਕੱਪੜੇ ਪਾਓ ਤਾਂ ਕਿ ਬਿਸਤਰ ਤੋਂ ਬਾਹਰ ਨਿਕਲਦੇ ਹੀ ਠੰਢ ਤੋਂ ਬਚਾਅ ਰਹੇ |
• ਸਵੇਰੇ ਉੱਠਦੇ ਹੀ ਨੰਗੇ ਪੈਰ ਫਰਸ਼ 'ਤੇ ਨਾ ਰੱਖੋ, ਜੁਰਾਬਾਂ ਪਾਓ |
• ਦਰਵਾਜ਼ੇ, ਖਿੜਕੀਆਂ ਬੰਦ ਕਰਕੇ ਸੌਾਵੋ | ਬਸ ਇਕ ਖਿੜਕੀ ਅੱਧੀ ਖੋਲ੍ਹੋ, ਅੱਗੇ ਮੋਟਾ ਪਰਦਾ ਲਗਾ ਦਿਉ ਜਿਸ ਨਾਲ ਕਮਰਾ ਜ਼ਿਆਦਾ ਠੰਢਾ ਨਾ ਹੋਵੇ | ਕਮਰੇ ਵਿਚ ਥੋੜ੍ਹੀ ਤਾਜ਼ੀ ਹਵਾ ਵੀ ਆਉਂਦੀ ਰਹੇ |
• ਠੰਢਾ ਖਾਣਾ ਨਾ ਖਾਓ |
• ਨਹਾਉਂਦੇ ਸਮੇਂ ਕੋਸਾ ਪਾਣੀ ਵਰਤੋ | ਬਾਥਰੂਮ ਤੋਂ ਬਾਹਰ ਪੂਰੇ ਕੱਪੜੇ ਪਾ ਕੇ ਨਿਕਲੋ |
• ਗਲਾ ਖਰਾਬ ਹੋਣ 'ਤੇ ਨਮਕ ਮਿਲੇ ਗਰਮ ਪਾਣੀ ਨਾਲ ਗਰਾਰੇ ਕਰੋ |
• ਨੱਕ ਬੰਦ ਹੋਣ 'ਤੇ ਭਾਫ ਲਓ |
• ਖੰਘ-ਜ਼ੁਕਾਮ ਵਾਲੇ ਰੋਗੀ ਤੋਂ ਦੂਰ ਰਹੋ, ਖ਼ੁਦ ਨੂੰ ਵੀ ਖੰਘ-ਜ਼ੁਕਾਮ ਹੋਣ 'ਤੇ ਮੂੰਹ ਅਤੇ ਨੱਕ 'ਤੇ ਰੁਮਾਲ ਰੱਖੋ |
• ਗਰਮ ਸਬਜ਼ੀਆਂ ਦਾ ਸੂਪ ਲਉ |
• ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ |
• 3-4 ਦਿਨ ਤੋਂ ਜ਼ਿਆਦਾ ਖੰਘ-ਜ਼ੁਕਾਮ ਰਹਿਣ 'ਤੇ ਡਾਕਟਰ ਨਾਲ ਸੰਪਰਕ ਕਰੋ |
• ਅਦਰਕ ਦਾ ਰਸ ਸ਼ਹਿਦ ਵਿਚ ਮਿਲਾ ਕੇ ਲਉ |
• ਬਨਕਸ਼ੇ ਦਾ ਕਾੜਾ ਗਰਮ-ਗਰਮ ਪੀਉ |
• ਮਿਰਚ ਮਸਾਲੇ ਵਾਲਾ ਖਾਣਾ ਇਨ੍ਹਾਂ ਦਿਨਾਂ ਵਿਚ ਨਾ ਖਾਓ |

ਕਿੰਨਾ ਗੁਣਕਾਰੀ ਹੈ ਰਸ ਭਰਿਆ ਸੰਤਰਾ

• ਸੰਤਰੇ ਵਿਚ ਪ੍ਰੋਟੀਨ, ਕੈਲਸ਼ੀਅਮ, ਕਾਰਬੋਜ, ਫਾਸਫੋਰਸ, ਲੋਹਾ ਅਤੇ ਤਾਂਬਾ ਹੁੰਦਾ ਹੈ, ਜਿਸ ਦਾ ਨਿਯਮਿਤ ਸੇਵਨ ਸਰੀਰ ਨੂੰ ਲਾਭ ਪਹੁੰਚਾਉਂਦਾ ਹੈ |
• ਸੰਤਰੇ ਦਾ ਰਸ ਕਮਜ਼ੋਰ ਵਿਅਕਤੀ ਨੂੰ ਵੀ ਦਿੱਤਾ ਜਾ ਸਕਦਾ ਹੈ | ਸੰਤਰੇ ਦੇ ਰਸ ਦੀ ਵਿਸ਼ੇਸ਼ਤਾ ਹੈ ਕਿ ਇਸ ਦਾ ਰਸ ਸਰੀਰ ਵਿਚ ਪਹੁੰਚਦੇ ਹੀ ਖੂਨ ਵਿਚ ਰੋਗ-ਨਿਵਾਰਨ ਦਾ ਕੰਮ ਸ਼ੁਰੂ ਕਰ ਦਿੰਦਾ ਹੈ | ਇਸ ਵਿਚ ਗੁਲੂਕੋਜ਼ ਅਤੇ ਡੈਕਸਟਰੋਜ਼ ਦੀ ਮਾਤਰਾ ਕਾਫੀ ਹੁੰਦੀ ਹੈ |
• ਸੰਤਰੇ ਵਿਚ ਕਾਫੀ ਉਪਯੋਗੀ ਤੱਤ ਹੋਣ ਦੇ ਕਾਰਨ ਸਰੀਰਕ ਰੋਗਾਂ ਨਾਲ ਲੜਨ ਦੀ ਸ਼ਕਤੀ ਕਾਫੀ ਹੁੰਦੀ ਹੈ |
• ਉਲਟੀ ਜਾਂ ਦਿਲ ਕੱਚਾ ਹੋਣ 'ਤੇ ਸੰਤਰੇ ਦੇ ਰਸ ਵਿਚ ਥੋੜ੍ਹੀ ਜਿਹੀ ਕਾਲੀ ਮਿਰਚ ਅਤੇ ਨਮਕ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ |
• ਮਾਨਸਿਕ ਤਣਾਅ ਅਤੇ ਦਿਮਾਗ ਦੀ ਗਰਮੀ ਤੋਂ ਵੀ ਰਾਹਤ ਦਿਵਾਉਂਦਾ ਹੈ ਸੰਤਰੇ ਦਾ ਨਿਯਮਿਤ ਸੇਵਨ |
• ਪਾਚਣ ਵਿਕਾਰ ਹੋਣ 'ਤੇ ਸੰਤਰੇ ਦੇ ਰਸ ਨੂੰ ਹਲਕਾ ਗਰਮ ਕਰਕੇ, ਉਸ ਵਿਚ ਕਾਲਾ ਨਮਕ ਅਤੇ ਸੁੰਢ ਦਾ ਚੂਰਨ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ |
• ਚਿਹਰੇ 'ਤੇ ਮੁਹਾਸੇ ਹੋਣ 'ਤੇ ਸੰਤਰੇ ਦਾ ਰਸ ਨਿਯਮਿਤ ਸੇਵਨ ਕਰਨ ਨਾਲ ਲਾਭ ਮਿਲਦਾ ਹੈ |
• ਸਰਦੀ-ਜ਼ੁਕਾਮ ਹੋਣ 'ਤੇ ਸੰਤਰੇ ਦਾ ਰਸ ਕੋਸਾ ਕਰਕੇ ਉਸ ਵਿਚ ਕਾਲੀ ਮਿਰਚ ਅਤੇ ਪਿਪਲੀ ਦਾ ਚੂਰਨ ਪਾ ਕੇ ਪੀਣ ਨਾਲ ਆਰਾਮ ਮਿਲਦਾ ਹੈ |

ਕੈਂਸਰ ਤੋਂ ਬਚਾਅ-ਕੁਝ ਆਸਾਨ ਟਿਪਸ

• ਕੈਂਸਰ ਤੋਂ ਬਚਾਅ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਅਸੀਂ ਆਪਣਾ ਨਿਯਮਿਤ ਚੈੱਕਅੱਪ ਕਰਵਾਉਂਦੇ ਰਹੀਏ |
• ਸਿਗਰਟਨੋਸ਼ੀ ਤੋਂ ਦੂਰ ਰਹੀਏ |
• ਤੰਬਾਕੂ ਅਤੇ ਪਾਨ-ਮਸਾਲਾ ਵੀ ਨਾ ਚਬਾਓ | ਇਸ ਦੀ ਬਜਾਏ ਨਿਯਮਿਤ ਕਸਰਤ ਕਰੋ, ਜਿਸ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ |
• ਕੁਝ ਅਜਿਹੇ ਖਾਧ ਪਦਾਰਥ ਖਾਣੇ ਵਿਚ ਖਾਓ, ਜੋ ਸਰੀਰ ਨੂੰ ਤਾਕਤ ਦਿੰਦੇ ਹਨ, ਵਧਦੀ ਉਮਰ ਵਿਚ ਸਾਡਾ ਸਾਥ ਦਿੰਦੇ ਹਨ ਅਤੇ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਕੇ ਰੱਖਦੇ ਹਨ, ਜਿਵੇਂ ਹਰੀਆਂ ਸਬਜ਼ੀਆਂ, ਫੁੱਲ ਗੋਭੀ, ਗਾਜਰ, ਦਹੀਂ ਆਦਿ |
• ਵਧੇਰੇ ਮਾਤਰਾ ਵਿਚ ਲਏ ਗਏ ਸੈਚੁਰੇਟਿਡ ਅਤੇ ਟਰਾਂਸ ਫੈਟਸ ਕੈਂਸਰ ਪੈਦਾ ਕਰਨ ਵਿਚ ਮਦਦ ਕਰਦੇ ਹਨ, ਇਸ ਲਈ ਅਨਸੈਚੁਰੇਟਿਡ ਫੈਟਸ ਕੈਂਸਰ ਤੋਂ ਸਾਡਾ ਬਚਾਅ ਕਰਦੇ ਹਨ |
• ਕਾਫੀ ਮਾਤਰਾ ਵਿਚ ਰੇਸ਼ੇਦਾਰ ਭੋਜਨ ਪਦਾਰਥਾਂ ਦਾ ਸੇਵਨ ਕਰਨਾ ਸਹੀ ਹੁੰਦਾ ਹੈ, ਕਿਉਂਕਿ ਸਾਡੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਵਿਚ ਰੇਸ਼ੇਦਾਰ ਭੋਜਨ ਮਦਦ ਕਰਦਾ ਹੈ | ਸਾਡੀ ਪਾਚਣ ਪ੍ਰਕਿਰਿਆ ਨੂੰ ਦਰੁਸਤ ਰੱਖਦਾ ਹੈ ਅਤੇ ਸਰੀਰ ਵਿਚ ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ |
-ਅ. ਬ.

ਸਿਹਤ ਸਾਹਿਤ

ਸੁੰਦਰਤਾ ਬਣਾਈ ਰੱਖਣ
ਦੇ ਘਰੇਲੂ ਢੰਗ
(ਵਾਰਤਕ)
ਸੰਗ੍ਰਹਿ ਕਰਤਾ :
ਸੁਰਜੀਤ ਤਲਵਾਰ
ਸਹਿਯੋਗੀ : ਜਹੀਨ ਨਾਜ਼,
ਸੰਪਾਦਕ : ਅਮਿਤ ਮਿਤਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ |
ਮੁੱਲ : 100 ਰੁਪਏ, ਪੰਨੇ : 145

ਹਰ ਇਨਸਾਨ ਚਾਹੇ ਜਿੰਨਾ ਮਰਜ਼ੀ ਖੂਬਸੂਰਤ ਕਿਉਂ ਨਾ ਹੋਵੇ, ਪਰ ਸਾਰੀ ਜ਼ਿੰਦਗੀ ਆਪਣੇ-ਆਪ ਨੂੰ ਹੋਰ ਸੁੰਦਰ ਬਣਾਈ ਰੱਖਣ ਦੀ ਹੋੜ ਵਿਚ ਰਹਿੰਦਾ ਹੈ | ਖਾਸ ਕਰਕੇ ਔਰਤਾਂ ਵਿਚ ਇਹ ਪ੍ਰਵਿਰਤੀ ਵਧੇਰੇ ਪ੍ਰਬਲ ਹੁੰਦੀ ਹੈ | ਸਜਣਾ-ਸੰਵਰਨਾ ਮੁੱਢ ਤੋਂ ਚਲਿਆ ਆ ਰਿਹਾ ਹੈ ਪਰ ਪੁਰਾਣੇ ਸਮੇਂ ਵਿਚ ਘਰੇਲੂ ਵਰਤੋਂ ਦੀਆਂ ਆਮ ਚੀਜ਼ਾਂ ਵਰਤ ਕੇ ਹੀ ਅਜਿਹਾ ਕਰ ਲਿਆ ਜਾਂਦਾ ਸੀ | ਇਸ ਪੁਸਤਕ ਵਿਚ ਵੀ ਸੰਗ੍ਰਹਿ-ਕਰਤਾ ਨੇ ਬੜੀ ਮਿਹਨਤ ਨਾਲ ਘਰੇਲੂ ਵਰਤੋਂ ਦੀਆਂ ਚੀਜ਼ਾਂ ਨਾਲ ਆਪਣੇ-ਆਪ ਨੂੰ ਸੁੰਦਰ ਬਣਾਈ ਰੱਖਣ ਦੇ ਨੁਸਖੇ ਦਿੱਤੇ ਹਨ |
'ਸੁੰਦਰਤਾ ਬਣਾਈ ਰੱਖਣ ਦੇ ਘਰੇਲੂ ਢੰਗ' ਪੁਸਤਕ ਦੀ ਸ਼ੁਰੂਆਤ 'ਸੋਲਾਂ ਸ਼ਿੰਗਾਰ' ਨਾਲ ਕੀਤੀ ਗਈ ਹੈ, ਜਿਸ ਵਿਚ 'ਬਿੰਦੀ', 'ਸੰਧੂਰ', 'ਮਾਂਗ ਟਿੱਕਾ', 'ਸੁਰਮਾ', 'ਨੱਥ', 'ਮੰਗਲਸੂਤਰ', 'ਕਰਣ ਫੂਲ ਜਾਂ ਕਾਂਟੇ', 'ਮਹਿੰਦੀ', 'ਕੰਗਣ', 'ਬਾਜੂਬੰਦ', 'ਆਰਸੀ', 'ਹੇਅਰ ਸਟਾਈਲ', 'ਕਮਰਬੰਦ', 'ਪਾਇਲ (ਪੰਜੇਬ)', 'ਬਿਛੂਆ', 'ਸ਼ਾਦੀ ਦਾ ਜੋੜਾ ਜਾਂ ਪੋਸ਼ਾਕ' ਅਤੇ 'ਵਟਣਾ ਮਲਣਾ/ਨਹਾਈ ਧੋਈ' ਬਾਰੇ ਬੜੇ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ |
ਪੁਸਤਕ ਵਿਚ ਮੁਹਾਂਸੇ, ਵਾਲਾਂ ਦਾ ਝੜਨਾ, ਪੈਰਾਂ ਦੀ ਦੇਖਭਾਲ, ਅੱਖਾਂ ਜਾਂ ਹੱਥਾਂ ਦੀ ਸੰਭਾਲ, ਚਮੜੀ ਦੀ ਸੰਭਾਲ ਕਿਵੇਂ ਕਰੀਏ ਆਦਿ ਵਿਸਥਾਰ ਵਿਚ ਗੱਲ ਕੀਤੀ ਗਈ ਹੈ | ਤਿੰਨ ਦਰਜਨ ਤੋਂ ਵੱਧ ਲੇਖਾਂ ਵਿਚ 'ਸੁੰਦਰਤਾ ਜਾਂ ਸੁਹੱਪਣ ਦਾ ਬੋਧ', 'ਨਾਰੀ ਸੁੰਦਰਤਾ ਦੇ ਅੰਗ', 'ਪੈਰਾਂ ਦੀ ਦੇਖਭਾਲ', 'ਅੱਖਾਂ ਦੀ ਦੇਖਭਾਲ', 'ਵਾਲਾਂ ਦੀ ਦੇਖਭਾਲ', 'ਬੁੱਲ੍ਹਾਂ ਦੀ ਦੇਖਭਾਲ', 'ਬਾਡੀ ਤੇ ਫੇਸ ਸਕਰਬ', 'ਦਾਗ ਧੱਬੇ ਤੇ ਝੁਰੜੀਆਂ ਦੂਰ ਕਰਨ ਦੇ ਨੁਸਖੇ', 'ਭੋਜਨ ਕਰਨ ਦੀਆਂ ਸਿਹਤਮੰਦ ਆਦਤਾਂ' ਆਦਿ ਲੇਖ ਸ਼ਾਮਿਲ ਕੀਤੇ ਗਏ ਹਨ | ਇਨ੍ਹਾਂ ਸਭ ਲਈ ਘਰੇਲੂ ਢੰਗ ਦੱਸੇ ਗਏ ਹਨ, ਜੋ ਸਸਤੇ ਅਤੇ ਆਸਾਨ ਹਨ | ਪੁਸਤਕ ਦੇ ਅਖੀਰ 'ਤੇ ਮਹਿੰਦੀ ਡਿਜ਼ਾਈਨ ਤਸਵੀਰਾਂ ਸਹਿਤ ਦਿੱਤੇ ਗਏ ਹਨ, ਜਿਨ੍ਹਾਂ ਨੂੰ ਦੇਖ ਕੇ ਹੱਥਾਂ-ਪੈਰਾਂ 'ਤੇ ਮਹਿੰਦੀ ਲਗਾਈ ਜਾ ਸਕਦੀ ਹੈ |
ਕੁੱਲ ਮਿਲਾ ਕੇ ਇਹ ਪੁਸਤਕ ਸਾਡੇ ਅਮੀਰ ਵਿਰਸੇ ਅਨੁਸਾਰ ਇਕ ਸੀਮਾ ਵਿਚ ਰਹਿੰਦਿਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਨਾਲ ਸੁੰਦਰਤਾ ਬਣਾਈ ਰੱਖਣ ਨੂੰ ਬਿਆਨ ਕਰਦੀ ਕ੍ਰਿਤ ਹੈ | ਘਰ ਵਿਚ ਬਣੇ ਸੁੰਦਰਤਾ ਪ੍ਰਸਾਧਨਾਂ ਦੇ ਸਰੀਰ 'ਤੇ ਕੋਈ ਗ਼ਲਤ ਪ੍ਰਭਾਵ ਨਹੀਂ ਹੁੰਦੇ | ਪ੍ਰਕਾਸ਼ਕ ਇਸ ਲਈ ਵਧਾਈ ਦੇ ਪਾਤਰ ਹਨ |
-ਹਰਜਿੰਦਰ ਸਿੰਘ,
ਮੋਬਾ: 98726-60161

ਕੀ ਤੁਸੀਂ ਸਿਰਦਰਦ ਤੋਂ ਪ੍ਰੇਸ਼ਾਨ ਹੋ?

ਆਮ ਤੌਰ 'ਤੇ ਹਰ ਉਮਰ ਦੇ ਲੋਕਾਂ ਨੂੰ ਸਿਰਦਰਦ ਅਕਸਰ ਸੁਣਨ ਨੂੰ ਮਿਲਦਾ ਹੈ | ਬਜ਼ੁਰਗ, ਜਵਾਨ, ਬੱਚੇ ਸਾਰੇ ਇਸ ਤੋਂ ਪਰੇਸ਼ਾਨ ਰਹਿੰਦੇ ਹਨ ਅਤੇ ਬਿਨਾਂ ਡਾਕਟਰੀ ਸਲਾਹ ਦੇ ਦਰਦ-ਨਿਵਾਰਕ ਗੋਲੀਆਂ ਖਾਂਦੇ ਰਹਿੰਦੇ ਹਨ | ਦਵਾਈਆਂ ਦੀ ਜਾਣਕਾਰੀ ਪੂਰੀ ਤਰ੍ਹਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਨਹੀਂ ਹੁੰਦੀ ਕਿ ਦਵਾਈ ਕਿਸ ਮਾਤਰਾ ਵਿਚ ਅਤੇ ਕਿੰਨੇ ਸਮੇਂ ਬਾਅਦ ਲੈਣੀ ਹੈ | ਬਸ ਖਾਂਦੇ ਚਲੇ ਜਾਂਦੇ ਹਨ |
ਜ਼ਿਆਦਾਤਰ ਲੋਕ ਤਾਂ ਸਿਰਦਰਦ ਦਾ ਕਾਰਨ ਜਾਣੇ ਬਿਨਾਂ ਕਾਫੀ ਸਮੇਂ ਤੱਕ ਦਰਦ ਨਿਵਾਰਕ ਗੋਲੀਆਂ ਹਮੇਸ਼ਾ ਆਪਣੇ ਨਾਲ ਰੱਖਦੇ ਹਨ ਜਿਵੇਂ ਹੀ ਜ਼ਰੂਰਤ ਹੋਈ, ਕੱਢੀ ਅਤੇ ਖਾ ਲਈ | ਕੁਝ ਲੋਕ ਸਿਰਦਰਦ ਦੀ ਹਲਕੀ ਸ਼ੁਰੂਆਤ ਹੁੰਦੇ ਹੀ ਦਵਾਈ ਲੈ ਲੈਂਦੇ ਹਨ ਤਾਂ ਕਿ ਬਾਅਦ ਵਿਚ ਤੇਜ਼ ਦਰਦ ਨੂੰ ਸਹਿਣ ਨਾ ਕਰਨਾ ਪਵੇ | ਸਿਰਦਰਦ ਤੁਹਾਨੂੰ ਵਾਰ-ਵਾਰ ਹੁੰਦਾ ਹੈ ਤਾਂ ਇਸ ਦਾ ਕਾਰਨ ਜ਼ਰੂਰ ਲੱਭੋ ਅਤੇ ਬਿਨਾਂ ਡਾਕਟਰ ਨਾਲ ਸਲਾਹ ਕੀਤੇ ਦਵਾਈ ਨਾ ਲਉ |
ਸਿਰਦਰਦ ਦੇ ਕਈ ਕਾਰਨ ਹਨ | ਇਸ ਤਣਾਅ ਭਰੇ ਅਤੇ ਪ੍ਰਦੂਸ਼ਿਤ ਵਾਤਾਵਰਨ ਤੋਂ ਕੋਈ ਬਚਿਆ ਨਹੀਂ ਹੈ | 50 ਫੀਸਦੀ ਲੋਕ ਇਸ ਸਮੱਸਿਆ ਤੋਂ ਪੀੜਤ ਹਨ | ਇਸ ਦੇ ਇਲਾਵਾ ਸਿਰਦਰਦ ਦੇ ਹੋਰ ਕਾਰਨ ਮਾਈਗ੍ਰੇਨ, ਕਬਜ਼ ਹੋਣਾ, ਨੀਂਦ ਪੂਰੀ ਨਾ ਹੋਣਾ, ਹੈਾਗਓਵਰ ਦਾ ਸਿਰਦਰਦ, ਅਸੰਤੁਲਿਤ ਅਤੇ ਬੇਵਕਤ ਭੋਜਨ ਲੈਣਾ, ਅੱਖਾਂ 'ਤੇ ਜ਼ਿਆਦਾ ਦਬਾਅ ਹੋਣਾ ਆਦਿ ਹਨ | ਕਾਰਨ ਨੂੰ ਜਾਣ ਲੈਣ ਦੇ ਬਾਅਦ ਉਸੇ ਅਨੁਸਾਰ ਦਵਾਈ ਲਈ ਜਾਵੇ ਤਾਂ ਸਮੱਸਿਆ 'ਤੇ ਕਾਬੂ ਪਾਉਣ ਵਿਚ ਸੌਖ ਹੋ ਜਾਂਦੀ ਹੈ |
ਤਣਾਅ ਵਾਲਾ ਸਿਰਦਰਦ ਹਮੇਸ਼ਾ ਜ਼ਿਆਦਾਤਰ ਲੋਕਾਂ ਦੀ ਸਮੱਸਿਆ ਰਿਹਾ ਹੈ | ਇਸ ਵਿਚ ਮਾਸਪੇਸ਼ੀਆਂ ਦਾ ਖਿਚਾਅ ਜ਼ਿਆਦਾ ਹੋ ਜਾਂਦਾ ਹੈ ਜੋ ਕਈ ਘੰਟਿਆਂ ਤੱਕ ਰਹਿੰਦਾ ਹੈ | ਤਣਾਅ ਖ਼ਤਮ ਹੋਣ 'ਤੇ ਸਿਰਦਰਦ ਵਿਚ ਕਮੀ ਆ ਜਾਂਦੀ ਹੈ | ਇਸ ਤਰ੍ਹਾਂ ਲੋਕਾਂ ਨੂੰ ਉਤੇਜਨਾ, ਬੇਚੈਨੀ ਅਤੇ ਮਾਨਸਿਕ ਦਬਾਅ ਤੋਂ ਦੂਰ ਰਹਿਣਾ ਚਾਹੀਦਾ ਹੈ | ਤਣਾਅ ਭਰੇ ਸਿਰਦਰਦ ਲਈ ਘਰੇਲੂ ਇਲਾਜ ਤੇਲ ਦੀ ਮਾਲਿਸ਼ ਹੈ | ਮੌਸਮ ਅਨੁਸਾਰ ਗਰਮ ਤੇਲ ਵੀ ਵਰਤੋਂ ਕੀਤੀ ਜਾ ਸਕਦੀ ਹੈ | ਮਾਲਿਸ਼ ਹਲਕੇ ਹੱਥਾਂ ਨਾਲ ਕਰਨੀ ਚਾਹੀਦੀ ਹੈ | ਮਾਲਿਸ਼ ਨਾਲ ਮਾਸਪੇਸ਼ੀਆਂ ਦਾ ਖਿਚਾਅ ਘੱਟ ਹੋ ਜਾਂਦਾ ਹੈ | ਇਸ ਤਰ੍ਹਾਂ ਨਾਲ ਹਲਕੀ ਦਵਾਈ ਜਿਵੇਂ ਪੈਰਾਸਿਟਾਮੋਲ, ਕ੍ਰੋਸੀਨ ਆਦਿ ਲਉ ਅਤੇ ਸੌਣ ਦੀ ਕੋਸ਼ਿਸ਼ ਕਰੋ |
ਵੱਡੇ ਸ਼ਹਿਰਾਂ ਵਿਚ ਦੇਰ ਰਾਤ ਤੱਕ ਚੱਲਣ ਵਾਲੀਆਂ ਪਾਰਟੀਆਂ ਅਤੇ ਸਮਾਰੋਹਾਂ ਦਾ ਰਿਵਾਜ ਹੈ ਜਿਸ ਨਾਲ ਲੋਕ ਮਸਤੀ ਵਿਚ ਸ਼ਰਾਬ ਅਤੇ ਸਿਗਰਟਨੋਸ਼ੀ ਦੀ ਵਰਤੋਂ ਕੁਝ ਜ਼ਿਆਦਾ ਕਰ ਲੈਂਦੇ ਹਨ | ਤੇਜ਼ ਸੰਗੀਤ 'ਤੇ ਨਾਚ ਗਾਣੇ ਵੀ ਨਾਲ-ਨਾਲ ਚਲਦੇ ਰਹਿੰਦੇ ਹਨ ਜਿਸ ਨਾਲ ਅਗਲੇ ਦਿਨ ਸਵੇਰੇ ਹੈਾਗਓਵਰ ਦਾ ਸਿਰਦਰਦ ਹੋ ਜਾਂਦਾ ਹੈ | ਇਸ ਤਰ੍ਹਾਂ ਦੇ ਦਰਦ ਵਿਚ ਉਲਟੀਆਂ, ਦਿਲ ਕੱਚਾ-ਕੱਚਾ ਹੋਣਾ ਹੁੰਦਾ ਹੈ, ਸਰੀਰ ਜ਼ਿਆਦਾ ਥਕਿਆ ਹੋਇਆ ਮਹਿਸੂਸ ਹੁੰਦਾ ਹੈ |
ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਦੇਰ ਰਾਤ ਦੀਆਂ ਪਾਰਟੀਆਂ ਤੋਂ ਬਚੋ | ਜਾਣਾ ਜ਼ਰੂਰੀ ਹੋਵੇ ਤਾਂ ਮੇਜ਼ਬਾਨ ਨੂੰ ਮਿਲ ਕੇ ਹੌਲੀ ਨਾਲ ਨਿਕਲ ਜਾਓ | ਜੇਕਰ ਰੁਕਣਾ ਜ਼ਰੂਰੀ ਹੋਵੇ ਤਾਂ ਆਪਣੇ 'ਤੇ ਕਾਬੂ ਰੱਖੋ | ਕੋਸ਼ਿਸ਼ ਕਰੋ ਕਿ ਨੀਂਦ ਪੂਰੀ ਹੋ ਜਾਵੇ | ਅੱਖਾਂ 'ਤੇ ਜ਼ਿਆਦਾ ਦਬਾਅ ਪੈਣ ਨਾਲ ਵੀ ਸਿਰਦਰਦ ਹੁੰਦਾ ਹੈ | ਅਕਸਰ ਇਸ ਤਰ੍ਹਾਂ ਦੀ ਸ਼ਿਕਾਇਤ ਬੱਚਿਆਂ ਨੂੰ ਜ਼ਿਆਦਾ ਹੰਦੀ ਹੈ | ਬੱਚਿਆਂ 'ਤੇ ਪੜ੍ਹਾਈ ਦਾ ਬੋਝ ਹੁੰਦਾ ਹੈ ਅਤੇ ਜ਼ਿਆਦਾਤਰ ਬੱਚੇ ਪੜ੍ਹਨ ਦੇ ਸਹੀ ਤਰੀਕਿਆਂ ਨੂੰ ਨਜ਼ਰਅੰਦਾਜ਼ ਕਰਦੇ ਹਨ | ਜ਼ਿਆਦਾ ਸਮਾਂ ਟੀ. ਵੀ. ਦੇਖਣ ਨਾਲ ਵੀ ਅੱਖਾਂ 'ਤੇ ਦਬਾਅ ਪੈਂਦਾ ਹੈ | ਜੇਕਰ ਬੱਚੇ ਅਕਸਰ ਸਿਰਦਰਦ ਦੀ ਸ਼ਿਕਾਇਤ ਕਰਨ ਤਾਂ ਅੱਖਾਂ ਦੇ ਡਾਕਟਰ ਨੂੰ ਦਿਖਾਓ | ਜ਼ਰੂਰਤ ਪੈਣ 'ਤੇ ਐਨਕ ਆਦਿ ਲਗਾਓ | ਬੱਚਿਆਂ ਨੂੰ ਅੱਖਾਂ ਦੀਆਂ ਕਸਰਤਾਂ ਅਤੇ ਪੜ੍ਹਾਈ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਇਸ ਦੀ ਜਾਣਕਾਰੀ ਅੱਖਾਂ ਦੇ ਡਾਕਟਰ ਤੋਂ ਦਿਵਾਉ | ਕੁਝ ਲੋਕਾਂ ਨੂੰ ਸਿਰਦਰਦ ਬੁਖਾਰ ਹੋਣ 'ਤੇ, ਜ਼ੁਕਾਮ ਹੋਣ 'ਤੇ, ਮਾਂਹਵਾਰੀ ਹੋਣ 'ਤੇ ਅਤੇ ਮੌਸਮ ਜ਼ਿਆਦਾ ਗਰਮ ਜਾਂ ਠੰਢਾ ਹੋਣ 'ਤੇ ਵੀ ਹੋ ਜਾਂਦਾ ਹੈ | ਇਸ ਤਰ੍ਹਾਂ ਦੇ ਲੋਕ ਜ਼ਰੂਰਤ ਪੈਣ 'ਤੇ ਦਰਦ-ਨਿਵਾਰਕ ਦਵਾਈ ਲੈ ਸਕਦੇ ਹਨ | ਬੇਵਕਤ ਭੋਜਨ ਕਰਨ ਨਾਲ ਅਤੇ ਸੰਤੁਲਿਤ ਭੋਜਨ ਨਾ ਲੈਣ ਨਾਲ ਵੀ ਸਿਰਦਰਦ ਹੁੰਦਾ ਹੈ | ਇਸ ਲਈ ਸਮੇਂ ਦੇ ਪਾਬੰਦ ਰਹੋ ਅਤੇ ਸੰਤੁਲਿਤ ਭੋਜਨ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਣਾਓ | ਜ਼ਿਆਦਾ ਕਬਜ਼ ਵਾਲੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰੋ ਕਿਉਂਕਿ ਕਬਜ਼ ਵੀ ਸਿਰਦਰਦ ਦਾ ਕਾਰਨ ਬਣ ਸਕਦੀ ਹੈ | ਮਾਈਗ੍ਰੇਨ ਦਾ ਸਿਰਦਰਦ ਸਭ ਤੋਂ ਜ਼ਿਆਦਾ ਕਸ਼ਟਦਾਈ ਹੁੰਦਾ ਹੈ | ਇਹ ਸਿਰਦਰਦ ਕਦੀ-ਕਦੀ ਕੁਝ ਘੰਟਿਆਂ ਤੋਂ ਲੈ ਕੇ ਦੋ-ਤਿੰਨ ਦਿਨ ਤੱਕ ਚਲਦਾ ਹੈ | ਇਸ ਨੂੰ ਅੱਧੇ ਸਿਰ ਦਾ ਦਰਦ ਵੀ ਕਹਿੰਦੇ ਹਨ | ਇਸ ਤਰ੍ਹਾਂ ਦੇ ਦਰਦ ਵਿਚ ਸਿਰ 'ਤੇ ਹਥੌੜੇ ਚਲਦੇ ਮਹਿਸੂਸ ਹੁੰਦੇ ਹਨ | ਵਾਰ-ਵਾਰ ਉਲਟੀ ਆਉਣ ਦਾ ਮਨ ਹੁੰਦਾ ਹੈ, ਅੱਖਾਂ ਦੇ ਅੱਗੇ ਤਾਰੇ ਘੁੰਮਣ ਲੱਗਦੇ ਹਨ | ਨੱਕ ਅਤੇ ਅੱਖਾਂ ਤੋਂ ਪਾਣੀ ਵਹਿਣ ਲੱਗਦਾ ਹੈ ਅਤੇ ਨਬਜ਼ ਕਾਫੀ ਤੇਜ਼ੀ ਨਾਲ ਚਲਦੀ ਹੈ |
ਇਹ ਸਿਰਦਰਦ ਇਨਸਾਨ ਨੂੰ ਬਹੁਤ ਚਿੜਚਿੜਾ ਬਣਾ ਦਿੰਦਾ ਹੈ | ਇਹ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ | ਕੁਝ ਲੋਕਾਂ ਨੂੰ ਤਾਂ ਇਹ ਦਰਦ ਪਰਿਵਾਰਕ ਵੀ ਹੁੰਦਾ ਹੈ | ਅਜਿਹੀ ਹਾਲਤ ਵਿਚ ਲਾਪ੍ਰਵਾਹੀ ਨਾ ਵਰਤੋ, ਤੁਰੰਤ ਡਾਕਟਰ ਤੋਂ ਸਲਾਹ ਲੈ ਕੇ ਠੀਕ ਇਲਾਜ ਕਰਵਾਓ | ਹੁਣ ਤਾਂ ਮਾਈਗ੍ਰੇਨ ਦੇ ਇਲਾਜ ਲਈ ਕਈ ਦਵਾਈਆਂ ਬਾਜ਼ਾਰ ਵਿਚ ਮਿਲਦੀਆਂ ਹਨ |
ਸਿਰਦਰਦ ਦਾ ਕਾਰਨ ਜਾਣੇ ਬਿਨਾਂ ਆਪਣੀ ਇੱਛਾ ਨਾਲ ਦਵਾਈਆਂ ਦੀ ਵਰਤੋਂ ਲੰਬੇ ਸਮੇਂ ਤੱਕ ਨਾ ਕਰੋ | ਇਨ੍ਹਾਂ ਦਵਾਈਆਂ ਦੇ ਕਈ ਤਰ੍ਹਾਂ ਦੇ ਗ਼ਲਤ ਪ੍ਰਭਾਵ ਸਰੀਰ ਦੇ ਹੋਰ ਹਿੱਸਿਆਂ 'ਤੇ ਪੈ ਸਕਦੇ ਹਨ | ਕਦੀ-ਕਦੀ ਸਿਰਦਰਦ ਦਾ ਕਾਰਨ ਗੰਭੀਰ ਸਮੱਸਿਆ ਵੀ ਹੁੰਦਾ ਹੈ ਜਿਵੇਂ ਬ੍ਰੇਨ ਟਿਊਮਰ, ਬ੍ਰੇਨ ਹੈਮਰੇਜ ਆਦਿ | ਇਸ ਸਭ ਕੁਝ ਦਾ ਹੱਲ ਠੀਕ ਸਮੇਂ 'ਤੇ ਠੀਕ ਇਲਾਜ ਕਰਵਾਉਣਾ ਹੀ ਲਾਭਕਾਰੀ ਹੋ ਸਕਦਾ ਹੈ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX