ਤਾਜਾ ਖ਼ਬਰਾਂ


ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਬਿਹਾਰ ਥਾਣਾ ਖੇਤਰ ਦੇ ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਸਾਬਕਾ ਸੈਨਿਕ ਦੀ ਸੜਕ ਹਾਦਸੇ 'ਚ ਮੌਤ
. . .  1 day ago
ਲੌਂਗੋਵਾਲ, 5 ਦਸੰਬਰ (ਸ.ਸ.ਖੰਨਾ) - ਦੋ ਸਾਲ ਪਹਿਲਾ ਫ਼ੌਜ ਵਿਚੋਂ ਸੇਵਾ ਮੁਕਤਾ ਹੋਏ ਕੁਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨਹਿਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ...
ਪਿਆਜ਼ ਨੇ ਮੋਦੀ ਸਰਕਾਰ ਨੂੰ ਉੱਚ ਪੱਧਰੀ ਮੀਟਿੰਗ ਬੁਲਾਉਣ ਲਈ ਕੀਤਾ ਮਜਬੂਰ
. . .  1 day ago
ਨਵੀਂ ਦਿੱਲੀ, 5 ਦਸੰਬਰ - ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਬੇਹੱਦ ਵਾਧੇ ਨਾਲ ਮੋਦੀ ਸਰਕਾਰ ਦੇ ਮੱਥੇ 'ਤੇ ਤਰੇਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੰਦਰਭ ਵਿਚ ਅੱਜ ਸ਼ਾਮ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉੱਚ ਪੱਧਰੀ ਬੈਠਕ ਹੋ...
ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਸਬੰਧੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 5 ਦਸੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਸੰਬਰ 2020 ਵਿਚ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਜਾਣ ਤੇ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਪਾਰਟੀ ਦੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ...
ਪ੍ਰਮੱਖ ਉੁਦਯੋਗਾਂ, ਐਮ.ਐਸ.ਐਮ.ਈਜ਼ ਅਤੇ ਸਟਾਰਟਅਪਜ਼ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਾਲ ਸ਼ੁਰੂ ਹੋਇਆ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ
. . .  1 day ago
ਐਸ.ਏ.ਐਸ ਨਗਰ (ਮੁਹਾਲੀ), 5 ਦਸੰਬਰ - ਸਥਾਨਕ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ 2 ਦਿਨਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੀ ਸ਼ੁਰੂਆਤ ਕਰਦੇ ਹੋਏ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਜਿੱਥੇ ਸਿਖਰਲੇ ਘਰੇਲੂ ਤੇ ਅੰਤਰਰਾਸ਼ਟਰੀ ਉਦਯੋਗਾਂ ਵੱਲੋਂ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਨਵੀਂ ਸਹੇਲੀ ਜ਼ਿੰਦਾਬਾਦ

'ਸਾਹੋ' ਫ਼ਿਲਮ 'ਚ ਸਕਿੰਟਾਂ ਦੇ ਕੰਮ ਬਦਲੇ ਕਰੋੜਾਂ ਰੁਪਏ ਲੈਣ ਵਾਲੀ ਜੈਕਲਿਨ ਫਰਨਾਂਡਿਜ਼ ਨੇ ਨਖਰੇ ਤੋਂ ਕਰੋੜ ਵਾਰਨ ਵਾਲੀ ਗੱਲ ਸਿੱਧ ਕਰ ਦਿਖਾਈ ਹੈ। ਕਦੇ ਟਿਕ-ਟੌਕ 'ਤੇ ਮਸਤੀ ਵਾਲੇ ਵੀਡੀਓ ਉਹ ਬਣਾਉਂਦੀ ਹੈ ਤੇ ਕਦੇ ਪਾਣੀ 'ਚ ਯੋਗਾ ਕਰਨ ਵਾਲੀ ਜੈਕੀ ਨੇ ਆਪਣਾ ਹੈਸ਼ਟੈਗ 'ਟਕਟਕ' ਚਲਾ ਕੇ ਅਨੇਕਾਂ ਇੰਸਟਾਗ੍ਰਾਮ ਚਹੇਤੇ ਆਪਣੇ ਨਾਲ ਜੋੜ ਲਏ ਹਨ। ਪਹਿਲੀ ਵਾਰ ਟੈਟੂ ਬਣਵਾ ਕੇ ਵੀਡੀਓ ਪਾਉਣ ਦੀ ਖ਼ੁਸ਼ੀ ਉਸ ਤੋਂ ਸਾਂਭੀ ਨਹੀਂ ਜਾ ਰਹੀ। ਸੁਸ਼ਾਂਤ ਸਿੰਘ ਰਾਜਪੂਤ ਨਾਲ 'ਡਰਾਈਵ' ਦਾ ਭਵਿੱਖ ਸਾਰੇ ਹੀ ਜਾਣਦੇ ਹਨ ਤੇ ਜੈਕੀ ਲੋਕਾਂ ਦਾ ਧਿਆਨ ਆਪਣੇ ਖਿੱਚਣ ਲਈ ਕਦੇ ਨੇਤਾ ਲੋਕਾਂ ਦੇ ਕਰੀਬ ਜਾਂਦੀ ਹੈ, ਕਦੇ ਉਹ ਫਿਟਨੈੱਸ ਦੇ ਵੀਡੀਓ ਬਣਾਉਂਦੀ ਹੈ ਤੇ ਕਦੇ ਸ੍ਰੀਲੰਕਾ ਦੇ ਟੀ.ਵੀ. ਚੈਨਲ 'ਤੇ ਝਲਕ ਦਿਖਾ ਕੇ ਉਥੇ ਦੇ ਵਾਸੀਆਂ ਦਾ ਸਨੇਹ ਪ੍ਰਾਪਤ ਕਰਦੀ ਹੈ। ਇਕ ਗੱਲ ਹੈ ਕਿ ਜੈਕੀ ਤੋਂ ਕੈਟੀ ਪੇਰੀ ਬਹੁਤ ਪ੍ਰਭਾਵਿਤ ਹੋਈ ਹੈ। ਪੌਪ ਗਾਇਕਾ ਕੈਟੀ ਅੱਜਕਲ੍ਹ ਇੰਡੀਆ ਦੌਰੇ 'ਤੇ ਹੈ। ਜੈਕਲਿਨ ਨਾਲ ਕੈਟੀ ਦੀ ਨਵੀਂ ਦੋਸਤੀ ਪਈ ਹੈ। ਕੈਟੀ ਪੈਰੀ ਦੇ ਮੁੰਬਈ 'ਚ 'ਵੋਕ ਪਲੱਸ ਮਿਊਜ਼ਿਕ ਫੈਸਟੀਵਲ' ਸਮਾਰੋਹ ਲਈ ਸੋਸ਼ਲ ਮੀਡੀਆ 'ਤੇ ਜੈਕੀ ਨੇ ਧੂੰਆਂਧਾਰ ਪ੍ਰਚਾਰ ਕੀਤਾ ਹੈ। ਜੈਕਲਿਨ ਨੇ 'ਮਿਸਿਜ਼ ਸੀਰੀਅਲ ਕਿਲਰ' ਵੈੱਬ ਸੀਰੀਜ਼ ਵੀ ਕੈਟੀ ਨੂੰ ਦਿਖਾਈ ਹੈ। ਕੈਟੀ ਪੈਰੀ ਨੇ ਵੀ ਕਿਹਾ ਕਿ ਉਹ ਅਮਰੀਕਾ 'ਚ ਜੈਕਲਿਨ ਦਾ ਖ਼ੂਬ ਪ੍ਰਚਾਰ ਕਰੇਗੀ। 'ਡਰਾਈਵ' ਨੇ ਚਾਹੇ ਉਸ ਨੂੰ ਨਾ ਲਾਭ-ਨਾ ਹਾਨੀ ਪਹੁੰਚਾਈ ਹੈ ਪਰ ਕੈਟੀ ਪੈਰੀ ਨਾਲ ਹੋਈ ਦੋਸਤੀ ਉਸ ਲਈ ਰੁਪਈਆਂ ਤੋਂ ਵੀ ਪਿਆਰੀ ਹੈ। ਅਮਰੀਕਾ ਤੇ ਹਾਲੀਵੁੱਡ 'ਚ ਆਪਣੀ ਥਾਂ ਬਣਾਉਣ ਲਈ ਜੈਕਲਿਨ ਨੇ ਕੈਟੀ ਪੈਰੀ ਨੂੰ ਸਹਾਰੇ ਵਜੋਂ ਦੇਖਿਆ ਹੈ।


ਖ਼ਬਰ ਸ਼ੇਅਰ ਕਰੋ

ਸਵਰਾ ਭਾਸਕਰ

ਜ਼ਰਾ ਬਚ ਕੇ ਰਹਿ ਮੁਟਿਆਰੇ


ਇਕ ਖਾਸ ਧਰਮ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੀ ਨਜ਼ਰ 'ਚ ਬੁਰੀ ਤਰ੍ਹਾਂ ਰੜਕਦੀ ਹੈ ਸਵਰਾ ਭਾਸਕਰ ਕਿਉਂਕਿ ਸਵਰਾ ਦੀਆਂ ਗੱਲਾਂ ਤਾਂ ਧਰਮ-ਨਿਰਪੱਖ ਹੁੰਦੀਆਂ ਹਨ ਅਤੇ ਉਹ ਸਭ ਨੂੰ ਆਪਣੀ ਗੱਲ ਕਹਿਣ ਦਾ ਹੱਕ ਸਮਝਦੀ ਹੈ ਪਰ ਬਹੁਗਿਣਤੀ ਲੋਕ ਇਸ ਨੂੰ 'ਦੇਸ਼ ਵਿਰੋਧ' 'ਚ ਲੈ ਜਾਂਦੇ ਹਨ, ਘਾਟਾ ਸਵਰਾ ਨੂੰ ਪੈਂਦਾ ਹੈ, ਕਈ ਫ਼ਿਲਮਾਂ ਹੱਥੋਂ ਸਵਰਾ ਭਾਸਕਰ ਦੀ 'ਸੋਚ' ਦੇ ਹੀ ਕੁਰਬਾਨ ਹੋ ਗਈਆਂ। ਹੁਣ ਦਿਵਿਆ ਦੱਤਾ ਨਾਲ ਉਹ 'ਸੀਰ ਕੋਰਮਾ' ਫ਼ਿਲਮ ਕਰ ਰਹੀ ਹੈ, ਜੋ ਸਮਲਿੰਗੀ ਸਬੰਧਾਂ 'ਤੇ ਹੈ, ਪਰ ਇਸ ਫ਼ਿਲਮ ਦਾ ਪੋਸਟਰ ਦੇਖ ਕੇ 'ਬਹੁਗਿਣਤੀ' ਲੋਕ ਸਵਰਾ ਦੇ ਦੁਆਲੇ ਸ਼ਬਦਾਂ ਦੇ ਤਿੱਖੇ ਕੁਹਾੜੇ ਲੈ ਕੇ ਘੁੰਮ ਰਹੇ ਹਨ ਕਿ ਆਖਿਰ ਸਵਰਾ ਇਹੋ ਜਿਹੇ 'ਮੁਸਲਿਮ ਕਿਰਦਾਰ' ਕਰ ਰਹੀ ਹੈ ਤਾਂ ਕਿਰਪਾ ਕਰਕੇ ਉਹ ਧਰਮ ਹੀ ਬਦਲ ਲਏ ਜਾਂ ਫਿਰ 'ਮੁਸਲਿਮ' ਫਿਰਕੇ 'ਤੇ ਫ਼ਿਲਮਾਂ ਕਿਉਂ ਬਣ ਰਹੀਆਂ ਹਨ, ਨੇ ਤੇ ਉਹ ਵੀ ਸਵਰਾ ਦੀਆਂ। ਵਿਚਾਰੀ ਸਵਰਾ ਪਹਿਲਾਂ 'ਆਪ' ਤੇ 'ਘਨੱਈਆ' ਲਈ ਚੋਣ ਪ੍ਰਚਾਰ ਕਰ ਕੇ ਲੋਕਾਂ ਦੇ ਮਿਹਣਿਆਂ ਨਾਲ ਵਿੰਨੀ ਗਈ ਸੀ ਤੇ ਹੁਣ 'ਸੀਰ ਕੋਰਮਾ' ਮਿਠਾਸ ਦੀ ਥਾਂ ਕੌੜੀ ਬਣ ਗਈ। ਪਹਿਲਾਂ ਸਵਰਾ ਨੇ ਇਕ ਬੱਚਿਆਂ ਦੇ ਸ਼ੋਅ 'ਚ ਇਕ 'ਬੱਚੇ' ਨੂੰ 'ਕਮੀਨਾ' ਕਹਿ ਦਿੱਤਾ ਸੀ, ਜਦ ਆਲੋਚਨਾ ਹੋਈ ਤਾਂ ਜਵਾਬ ਦਿੱਤਾ ਕਿ ਇਹ ਮਜ਼ਾਕ ਸੀ। ਕਾਮੇਡੀ ਸੀ ਪਰ ਇਹ ਤਾਂ ਮੰਨ ਲਵੋ ਮਜ਼ਾਕ ਜਾਂ ਕਾਮੇਡੀ ਪਰ ਜਦ ਇਕ ਬੱਚੇ ਨੇ ਸਵਰਾ ਨੂੰ 'ਆਂਟੀ' ਕਿਹਾ ਤਾਂ ਫਿਰ ਕਿਉਂ ਉਹ ਭੜਕੀ? ਕੀ ਬੱਚਾ ਉਸ ਨੂੰ 'ਦੀਦੀ' ਕਹਿੰਦਾ। ਕੋਈ ਸ਼ੱਕ ਨਹੀਂ ਕਿ ਸਵਰਾ ਭਾਸਕਰ ਚੰਗੀ ਅਭਿਨੇਤਰੀ ਹੈ, ਚੰਗੇ ਵਿਚਾਰਾਂ ਵਾਲੀ ਹੈ ਪਰ ਇਥੇ ਸੱਚ ਤੇ 'ਬਹੁਗਿਣਤੀ' ਦੇ ਉਲਟ ਚੱਲਣ ਦਾ ਸਮਾਂ ਨਹੀਂ ਹੈ। ਇਥੇ ਤਾਂ ਇਕ ਚੁੱਪ ਸੌ ਸੁੱਖ ਵਾਲੀ ਗੱਲ ਹੈ। ਸਵਰਾ ਭਾਸਕਰ 'ਸ਼ੀਰ ਕੋਰਮਾ' ਦੇ ਨਾਲ ਆਪਣੇ ਫ਼ਿਲਮੀ ਕੈਰੀਅਰ 'ਤੇ ਧਿਆਨ ਦੇਵੇ, ਕਲਾਕਾਰ ਵੈਸੇ ਵੀ ਸਭ ਦੇ ਸਾਂਝੇ ਹੁੰਦੇ ਹਨ ਤੇ ਰਾਜਨੀਤੀ ਤੋਂ ਪਰਾਂ ਹੀ ਰਹਿਣ ਤਾਂ ਚੰਗੀ ਗੱਲ ਹੈ।

ਤਾਪਸੀ ਪੰਨੂੰ

ਖ਼ਾਨਦਾਨੀ ਮੁਟਿਆਰ

'ਵੋਮੈਨ ਇਨ ਲੀਡ ਸੈਸ਼ਨ' ਇਸ ਸੈਮੀਨਾਰ 'ਚ ਮੁੱਖ ਵਕਤਾ ਤਾਪਸੀ ਪੰਨੂ ਸੀ ਤੇ ਇਹ ਆਯੋਜਨ ਜਾਂ ਪ੍ਰਬੰਧ ਅੰਤਰਰਾਸ਼ਟਰੀ ਫ਼ਿਲਮ ਮੇਲਾ ਭਾਰਤ ਨਾਂਅ ਦੀ ਸੰਸਥਾ ਦਾ ਸੀ। ਤਾਪਸੀ ਨੇ ਸ਼ੁੱਧ ਅੰਗਰੇਜ਼ੀ ਵਿਚ ਆਪਣੇ ਵਿਚਾਰ ਰੱਖੇ। ਇਹ ਸਭ ਕੁਝ ਉਥੇ ਮੌਜੂਦ ਇਕ ਭੱਦਰਪੁਰਸ਼ ਨੂੰ ਠੀਕ ਨਹੀਂ ਲੱਗਿਆ ਤੇ ਉਸ ਨੇ ਤਾਪਸੀ ਨੂੰ ਕਿਹਾ ਕਿ ਉਹ ਹਿੰਦੀ ਫ਼ਿਲਮਾਂ ਦੀ ਰੋਟੀ ਖਾਂਦੀ ਹੈ, ਇਹ ਅੰਗਰੇਜ਼ੀ ਦੀ ਥਾਂ ਉਹ ਲੈਕਚਰ ਹਿੰਦੀ 'ਚ ਹੀ ਕਰੇ ਤਾਂ ਠੀਕ ਰਹੇਗਾ। ਤਾਪਸੀ ਪੂਰੀ ਚਲਾਕ, ਉਸ ਨੇ ਕਿਹਾ ਕਿ ਗੱਲ ਉਹ ਹਿੰਦੀ 'ਚ ਕਰੇਗੀ ਪਰ ਇਥੇ ਅੰਗਰੇਜ਼ੀ ਭਾਸ਼ਾਈ ਲੋਕਾਂ 'ਚ ਉਸ ਦੀ ਹਿੰਦੀ ਕੌਣ ਸਮਝੇਗਾ, ਉਹ ਤਾਮਿਲ-ਤੇਲਗੂ ਫ਼ਿਲਮਾਂ ਵੀ ਕਰਦੀ ਹੈ, ਫਿਰ ਉਨ੍ਹਾਂ ਭਾਸ਼ਾਵਾਂ 'ਚ ਬੋਲਣ ਲਈ ਕਿਹਾ ਜਾਏਗਾ। ਇਹ ਕਹਿ ਕੇ ਤਾਪਸੀ ਪੰਨੂੰ ਨੇ ਹਰਦੀ ਹੋਈ ਬਾਜ਼ੀ ਤੁਰੰਤ ਜਿੱਤ ਕੇ ਆਪਣੀ ਝੋਲੀ ਪੁਆ ਲਈ। 'ਸਾਂਡ ਕੀ ਆਂਖ' ਤਾਂ ਉਸ ਦੀ ਫ਼ਿਲਮ ਰਹਿ ਗਈ ਤਾਰੀਫਾਂ ਜੋਗੀ ਤਾਂ ਹੁਣ ਉਸ ਨੂੰ ਨਵੀਂ ਫ਼ਿਲਮ 'ਥੱਪੜ' ਤੋਂ ਭਰਵੀਂ ਆਸ ਹੈ। 'ਕ੍ਰਿਸ਼-3' 'ਚ 'ਸੁਪਰ ਔਰਤ' ਸੀ ਕੰਗਨਾ ਰਣੌਤ ਤੇ ਹੁਣ ਰਿਤਿਕ ਰੌਸ਼ਨ ਦੇ ਨਾਲ 'ਕ੍ਰਿਸ਼-4' 'ਚ 'ਸੁਪਰ ਔਰਤ' ਬਣਨ ਲਈ ਤਾਪਸੀ ਤਿਆਰ ਹੈ। ਤਾਪਸੀ ਪੰਨੂੰ ਬਾਲੀਵੁੱਡ ਨੂੰ ਪੂਰੀ ਤਰ੍ਹਾਂ ਜਾਣ ਚੁੱਕੀ ਹੈ। ਤਾਂ ਹੀ ਜੈਕਲਿਨ ਤੇ ਵਿੱਕੀ ਕੌਸ਼ਲ ਨੂੰ ਉਹ ਮਤਲਬੀ ਦੋਸਤ ਕਹਿ ਦਿੰਦੀ ਹੈ ਤੇ ਨਾਲ ਹੀ ਆਖਦੀ ਹੈ ਕਿ ਅਜਿਹਾ ਹੋਣਾ ਜ਼ਰੂਰੀ ਹੈ। ਉਹ ਇਨਸਾਨ ਹੀ ਕੀ ਜੋ ਬਿਨ ਸਵਾਰਥ ਦੇ ਤੁਰਦਾ ਰਹੇ, ਆਖਿਰ ਇਹ ਕਿੱਤਾ ਹੈ। ਰਹੀ ਗੱਲ ਹੋਰ ਗੱਲਾਂ ਦੀ ਤਾਂ ਤਾਪਸੀ ਵਿਦੇਸ਼ ਜਾ ਕੇ ਹੀ ਆਪਣੇ ਪਹਿਰਾਵੇ ਖਰੀਦ ਲੈਂਦੀ ਹੈ ਕਿਉਂਕਿ ਉਥੇ ਜ਼ਿਆਦਾ ਬਰਾਂਡ ਹਨ, ਇਥੇ ਘੱਟ ਬਾਕੀ ਕੰਗਨਾ ਰਣੌਤ ਤੇ ਉਸਦੀ ਭੈਣ ਰੰਗੋਲੀ ਤਾਂ ਸ਼ੌਂਕਣਾਂ ਦੀ ਤਰ੍ਹਾਂ ਤਾਪਸੀ ਦੇ ਮਗਰ ਪਈਆਂ ਹਨ ਪਰ ਤਾਪਸੀ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀ ਤਰ੍ਹਾਂ ਘਟੀਆ ਸ਼ਬਦ ਨਹੀਂ ਬੋਲ ਸਕਦੀ। ਤਾਪਸੀ ਖਾਨਦਾਨੀ ਕੁੜੀ ਹੈ... ਬਜ਼ਾਰੂ... ਨਹੀਂ।


-ਸੁਖਜੀਤ ਕੌਰ

ਸੂਰਜ ਪੰਚੋਲੀ

ਦੁੱਖ ਇਹੀਓ ਮਾਰਦਾ

ਬਹੁਤ ਗੁੱਸਾ ਹੈ ਸੂਰਜ ਪੰਚੋਲੀ ਨੂੰ ਰਾਧਿਕਾ ਆਪਟੇ ਤੇ ਪਰ ਨਿਆਣਪੁਣੇ ਦੀ ਆਦਤ ਕਾਰਨ ਉਹ ਰਾਧਿਕਾ ਨਾਲ ਵਿਵਾਦ ਛੇੜਨ ਤੋਂ ਬਚ ਹੀ ਰਿਹਾ ਹੈ। ਸੂਰਜ ਨੂੰ ਸਲਮਾਨ ਖ਼ਾਨ ਦੀ ਖੋਜ ਕਿਹਾ ਜਾਂਦਾ ਹੈ ਤੇ ਰਾਧਿਕਾ ਨੇ ਤਾਂ ਟੀ.ਵੀ. ਤੇ ਐਲਾਨ ਕਰ ਦਿੱਤਾ ਕਿ ਅਭਿਨੈ ਦੇ ਮਾਮਲੇ 'ਚ ਕੱਚਾ ਖਿਡਾਰੀ ਹੈ ਸੂਰਜ ਪੰਚੋਲੀ। ਸੂਰਜ ਅੰਦਰੋ-ਅੰਦਰੀ ਦੁਖੀ ਦੱਸਿਆ ਜਾਂਦਾ ਹੈ ਕਿਉਂਕਿ ਉਸ ਦੇ ਪਿਤਾ ਆਦਿਤਯ ਪੰਚੋਲੀ ਦਾ ਰਿਕਾਰਡ ਹੀ ਖਰਾਬ ਹੈ, ਕੰਗਨਾ ਰਣੌਤ ਨੇ ਤਾਂ 'ਸ਼ੈਤਾਨ' ਤੱਕ ਸੂਰਜ ਦੇ ਬਾਪ ਨੂੰ ਕਿਹਾ ਤੇ ਸੂਰਜ ਜਦ ਆਪਣੀ ਮਾਂ ਜ਼ਰੀਨਾ ਵਹਾਬ ਜੋ 1970 ਦੇ ਸਮੇਂ ਦੀ ਮਸ਼ਹੂਰ ਫ਼ਿਲਮ ਹੀਰੋਇਨ ਸੀ, ਨੂੰ ਚੁਫੇਰਿਉਂ ਦੁੱਖ ਮਿਲਣ ਕਾਰਨ ਚੁੱਪ ਹੈ, ਖਾਮੋਸ਼ ਹੈ ਤੇ ਦੁਖੀ ਹੈ। ਜ਼ੀਆ ਖ਼ਾਨ ਹੱਤਿਆ ਕੇਸ 'ਚ ਪਹਿਲਾਂ ਹੀ 7 ਸਾਲ ਤੋਂ ਤਰੀਕਾਂ ਭੁਗਤ ਰਹੇ ਸੂਰਜ ਪੰਚੋਲੀ ਨੂੰ ਗਿਲਾ ਹੈ ਕਿ ਅਦਾਲਤੀ ਨਿਆਂ ਤੋਂ ਪਹਿਲਾਂ ਹੀ ਉਸ ਨੂੰ 'ਹਤਿਆਰਾ' ਕਹਿ ਕੇ ਉਸ ਦੇ ਦਿਲ 'ਤੇ ਵੱਡੀ ਸੱਟ ਮੀਡੀਆ ਤੇ ਕਈ ਲੋਕ ਮਾਰ ਰਹੇ ਹਨ। ਦੁੱਖਾਂ ਦੀ ਪੰਡ ਲੱਗਦਾ ਹੈ ਸੂਰਜ ਪੰਚੋਲੀ ਦੇ ਸਿਰ ਤੋਂ ਸਹਿਣ ਨਹੀਂ ਹੋ ਰਹੀ ਤੇ ਇਹ ਡੱਕੋ-ਡੌਲੇ ਖਾ ਰਹੀ ਹੈ। 'ਹੀਰੋ' ਫ਼ਿਲਮ ਨਾਲ ਹੀਰੋ ਬਣੇ ਸੂਰਜ ਪੰਚੋਲੀ 28 ਸਾਲ ਪਾਰ ਕਰ ਗਏ ਹਨ। 'ਸੈਟੇਲਾਈਟ ਸ਼ੰਕਰ' ਇਸ ਫ਼ਿਲਮ ਨੇ ਸੂਰਜ ਨੂੰ ਥੋੜ੍ਹੀ ਰਾਹਤ ਦਿੱਤੀ ਹੈ ਤੇ ਦੇਰ ਨਾਲ ਹੀ ਸਹੀ ਉਸ ਦੀ ਚਰਚਾ ਫ਼ਿਲਮ 'ਸੈਟੇਲਾਈਟ ਸ਼ੰਕਰ' ਕਾਰਨ ਹੋ ਰਹੀ ਹੈ। ਲਾਹਿਸਾ ਤੇ ਸੂਰਜ ਦੀ ਜੋੜੀ ਵਾਲੀ 'ਸੈਟੇਲਾਈਟ ਸ਼ੰਕਰ' ਇਰਫਾਨ ਕਮਲ ਨੇ ਡਾਇਰੈਕਟ ਕੀਤੀ ਹੈ। ਸੂਰਜ ਨੂੰ ਇਕੋ ਹੀ ਦੁੱਖ ਹੈ ਕਿ ਜ਼ਿਆ ਖ਼ਾਨ ਦੀ ਮੌਤ ਦਾ ਉਸ ਨੂੰ ਦੋਸ਼ੀ ਕਿਉਂ ਬਣਾਇਆ ਗਿਆ ਹੈ ਤੇ ਇਸ ਹੱਤਿਆ ਕਾਂਡ ਨੇ ਉਸ ਨੂੰ ਬਹੁਤ ਬਦਨਾਮ ਕੀਤਾ ਹੈ। ਸੂਰਜ ਚਾਹੁੰਦਾ ਹੈ ਕਿ ਕੇਸ ਜਲਦੀ ਸਮਾਪਤ ਹੋਵੇ ਤੇ ਜੇ ਉਹ ਦੋਸ਼ੀ ਹੈ ਤਾਂ ਸਜ਼ਾ ਮਿਲੇ, ਵਰਨਾ 'ਸ਼ੰਕਰ' ਸਜ਼ਾ ਨਾਲੋਂ ਵੀ ਵੱਧ ਮਾੜੇ ਦਿਨ ਦੇਖ ਰਿਹਾ ਹੈ।

ਸੰਯੋਗਿਤਾ ਦੀ ਭੂਮਿਕਾ ਨਿਭਾਏਗੀ ਮਾਨੁਸ਼ੀ ਛਿੱਲਰ

ਸੁੰਦਰਤਾ ਪ੍ਰਤੀਯੋਗਤਾਵਾਂ ਦੀ ਜੇਤੂ ਸੁੰਦਰੀਆਂ ਦੀ ਤਰਜ 'ਤੇ ਹੁਣ ਮਾਨੁਸ਼ੀ ਛਿੱਲਰ ਨੇ ਵੀ ਬਾਲੀਵੁੱਡ ਵਿਚ ਆਪਣਾ ਆਗਮਨ ਕਰ ਲਿਆ ਹੈ। ਸੁੰਦਰਤਾ ਪ੍ਰਤੀਯੋਗਤਾ ਦੇ ਆਯੋਜਕਾਂ ਨਾਲ ਹੋਏ ਕਰਾਰਨਾਮੇ ਤੋਂ ਮੁਕਤ ਹੋਣ ਤੋਂ ਬਾਅਦ ਮਾਨੁਸ਼ੀ ਨੇ ਅਭਿਨੈ ਦੀ ਦੁਨੀਆ ਵਿਚ ਆਪਣੀ ਕਿਸਮਤ ਅਜ਼ਮਾਉਣਾ ਚੰਗਾ ਸਮਝਿਆ ਕਿਉਂਕਿ ਸਾਲ 2017 ਵਿਚ ਮਿਸ ਵਰਲਡ ਦੀ ਤਾਜਪੋਸ਼ੀ ਦੇ ਨਾਲ ਹੀ ਬਾਲੀਵੁੱਡ ਤੋਂ ਪੇਸ਼ਕਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਆਪਣੀ ਸਮਝਦਾਰੀ ਦਿਖਾਉਂਦੇ ਹੋਏ ਮਾਨੁਸ਼ੀ ਨੇ ਉਸ ਬੈਨਰ ਨੂੰ ਤਵੱਜੋ ਦੇਣਾ ਸਹੀ ਸਮਝਿਆ ਜਿਸ ਦਾ ਅੱਜ ਬਾਲੀਵੁੱਡ ਵਿਚ ਵੱਡਾ ਨਾਂਅ ਹੈ ਅਤੇ ਇਹ ਬੈਨਰ ਹੈ ਯਸ਼ਰਾਜ ਫ਼ਿਲਮਜ਼।
ਇਸ ਬੈਨਰ ਵਲੋਂ ਵੀਰ ਯੋਧਾ ਪ੍ਰਿਥਵੀ ਰਾਜ ਚੌਹਾਨ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪ੍ਰਿਥਵੀਰਾਜ ਦੀ ਭੂਮਿਕਾ ਵਿਚ ਅਕਸ਼ੈ ਕੁਮਾਰ ਹੋਣਗੇ ਅਤੇ ਸੰਯੋਗਿਤਾ ਦੀ ਭੂਮਿਕਾ ਲਈ ਮਾਨੁਸ਼ੀ ਦੀ ਚੋਣ ਕੀਤੀ ਗਈ ਹੈ। ਫ਼ਿਲਮ ਦਾ ਟਾਈਟਲ 'ਪ੍ਰਿਥਵੀਰਾਜ' ਰੱਖਿਆ ਗਿਆ ਹੈ ਅਤੇ ਇਸ ਨੂੰ ਡਾ: ਚੰਦਰਪ੍ਰਕਾਸ਼ ਦਿਵੇਦੀ ਨਿਰਦੇਸ਼ਿਤ ਕਰਨਗੇ ਜੋ ਕਿ ਇਤਿਹਾਸਕ ਕਿਰਦਾਰਾਂ ਨੂੰ ਪਰਦੇ 'ਤੇ ਸੰਜੀਦਗੀਪੂਰਨ ਢੰਗ ਨਾਲ ਪੇਸ਼ ਕਰਨ ਲਈ ਜਾਣੇ ਜਾਂਦੇ ਰਹੇ ਹਨ। ਪਿਛਲੀ 18 ਨਵੰਬਰ ਨੂੰ ਪੂਜਾ ਵਿਧੀ ਕਰ ਕੇ ਇਸ ਫ਼ਿਲਮ ਦੀ ਸ਼ੁਰੂਆਤ ਕੀਤੀ ਗਈ ਅਤੇ ਸੰਯੋਗ ਦੀ ਗੱਲ ਇਹ ਹੈ ਕਿ 18 ਨਵੰਬਰ 2017 ਵਾਲੇ ਦਿਨ ਮਾਨੁਸ਼ੀ ਮਿਸ ਵਰਲਡ ਦਾ ਤਾਜ਼ ਜਿੱਤਣ ਵਿਚ ਕਾਮਯਾਬ ਰਹੀ ਸੀ। ਭਾਵ ਫ਼ਿਲਮੀ ਸੰਯੋਗਿਤਾ ਨਾਲ ਹੁਣੇ ਤੋਂ ਸੰਯੋਗਾਂ ਨੇ ਆਪਣਾ ਕਮਾਲ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਸ਼ੋਮੂ ਮਿਤਰਾ

ਨੇ ਬਣਾਈਆਂ ਦੋ ਲਘੂ ਫ਼ਿਲਮਾਂ

ਕਈ ਹਿੰਦੀ ਤੇ ਬੰਗਲਾ ਫ਼ਿਲਮਾਂ ਅਤੇ ਲੜੀਵਾਰਾਂ ਵਿਚ ਅਭਿਨੈ ਕਰਨ ਵਾਲੀ ਸ਼ੋਮੂ ਮਿੱਤਰਾ ਨੇ ਹੁਣ ਨਿਰਮਾਤਰੀ ਤੇ ਨਿਰਦੇਸ਼ਕਾ ਦੇ ਤੌਰ 'ਤੇ ਦੋ ਲਘੂ ਫ਼ਿਲਮਾਂ ਬਣਾਈਆਂ ਹਨ ਅਤੇ ਇਹ ਹਨ 'ਪਾਕੇਟਮਾਰ' ਤੇ 'ਚੋਰ'। ਇਨ੍ਹਾਂ ਲਘੂ ਫ਼ਿਲਮਾਂ ਦੇ ਨਾਂਅ ਤੋਂ ਪਹਿਲਾਂ ਖਿਆਲ ਇਹ ਆਉਣਾ ਸੁਭਾਵਿਕ ਹੀ ਹੈ ਕਿ ਦੋਵਾਂ ਦਾ ਵਿਸ਼ਾ ਕ੍ਰਾਈਮ 'ਤੇ ਆਧਾਰਿਤ ਹੋਵੇਗਾ ਪਰ ਸੱਚ ਇਹ ਹੈ ਕਿ ਦੋਵਾਂ ਵਿਚ ਮਾਨਵੀ ਸੰਵੇਦਨਾਵਾਂ ਪੇਸ਼ ਕੀਤੀਆਂ ਗਈਆਂ ਹਨ।
'ਚੋਰ' ਵਿਚ ਇਕ ਨੰਨ੍ਹੀ ਬੱਚੀ ਨੂੰ ਲੈ ਕੇ ਕਹਾਣੀ ਬੁਣੀ ਗਈ ਹੈ ਤੇ 'ਪਾਕੇਟਮਾਰ' ਵਿਚ ਇਹ ਦਿਖਾਇਆ ਗਿਆ ਹੈ ਕਿ ਜਦੋਂ ਇਕ ਜੇਬ ਕਤਰਾ ਸੁਧਰ ਜਾਂਦਾ ਹੈ ਅਤੇ ਮਿਹਨਤ ਕਰ ਕੇ ਕਮਾਈ ਕਰਨ ਲੱਗਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਕੀ ਕੁਝ ਵਾਪਰ ਜਾਂਦਾ ਹੈ। ਦੋਵਾਂ ਫ਼ਿਲਮਾਂ ਦੀ ਕਹਾਣੀ ਸ਼ੋਮੂ ਨੇ ਹੀ ਲਿਖੀ ਹੈ ਅਤੇ ਦੋਵਾਂ ਦੀ ਸ਼ੂਟਿੰਗ ਕੋਲਕਾਤਾ ਵਿਚ ਕੀਤੀ ਗਈ ਹੈ।
ਜਦੋਂ ਸ਼ੋਮੂ 'ਚੋਰ' ਨੂੰ ਨਿਰਦੇਸ਼ਿਤ ਕਰ ਰਹੀ ਸੀ ਉਦੋਂ ਇਕ ਸੰਵੇਦਨਸ਼ੀਲ ਘਟਨਾ ਵਾਪਰ ਗਈ ਸੀ। ਹੋਇਆ ਇਹ ਕਿ ਸ਼ੂਟਿੰਗ ਲਈ ਨੰਨ੍ਹੀ ਬੱਚੀ ਦੀ ਜ਼ਰੂਰਤ ਸੀ ਅਤੇ ਪ੍ਰੋਡਕਸ਼ਨ ਵਾਲਿਆਂ ਨੂੰ ਇਕ ਬਾਲ ਕਲਾਕਾਰ ਦਾ ਬੰਦੋਬਸਤ ਕਰਨ ਨੂੰ ਕਿਹਾ ਗਿਆ ਸੀ। ਪ੍ਰੋਡਕਸ਼ਨ ਦੇ ਆਦਮੀ ਨੇ ਇਕ ਬਾਲ ਕਲਾਕਾਰ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਅਤੇ ਮਿਹਨਤਾਨਾ ਵੀ ਤੈਅ ਕਰ ਦਿੱਤਾ। ਪਰ ਅਗਲੇ ਦਿਨ ਸੈੱਟ 'ਤੇ ਨਾ ਤਾਂ ਮਾਂ-ਬਾਪ ਆਏ ਨਾ ਹੀ ਉਨ੍ਹਾਂ ਦੀ ਬੇਟੀ ਆਈ। ਜਾਏ ਸੇਨਗੁਪਤਾ ਸਮੇਤ ਸਾਰੇ ਕਲਾਕਾਰ ਸੈੱਟ 'ਤੇ ਹਾਜ਼ਰ ਸਨ ਪਰ ਨੰਨ੍ਹੇ ਕਲਾਕਾਰ ਦਾ ਕਿਤੇ ਕੋਈ ਪਤਾ ਨਹੀਂ ਸੀ। ਸ਼ੂਟਿੰਗ ਰੱਦ ਕਰ ਦਿੱਤੇ ਜਾਣ ਦੇ ਡਰ ਤੋਂ ਹੜਬੜੀ ਹੋਈ ਸ਼ੋਮੂ ਦੀ ਨਜ਼ਰ ਸੈੱਟ 'ਤੇ ਮੌਜੂਦ ਇਕ ਨੰਨ੍ਹੀ ਬੱਚੀ 'ਤੇ ਪਈ ਅਤੇ ਸੋਚਿਆ ਕਿ ਉਸੇ ਦੇ ਕਲੋਜ਼ਅੱਪ ਲੈ ਕੇ ਕੰਮ ਚਲਾਇਆ ਜਾਵੇ। ਉਹ ਬੱਚੀ ਸਾਂਵਲੀ ਸੀ ਅਤੇ ਸ਼ਕਲ ਤੋਂ ਗ਼ਰੀਬ ਸੀ। ਕਿਤੋਂ ਵੀ ਉਹ ਅਮੀਰ ਮਾਂ-ਬਾਪ ਦੀ ਔਲਾਦ ਨਹੀਂ ਲਗ ਰਹੀ ਸੀ। ਪਰ ਸ਼ੋਮੂ ਨੇ ਸੋਚਿਆ ਕਿ ਹੁਣ ਜਦੋਂ ਮਜਬੂਰੀ ਆ ਪਈ ਹੈ ਤਾਂ ਉਸੇ ਨੂੰ ਕੈਮਰੇ ਸਾਹਮਣੇ ਲਿਆਂਦਾ ਜਾਵੇ। ਜਦੋਂ ਸ਼ੋਮੂ ਨੂੰ ਦੱਸਿਆ ਗਿਆ ਕਿ ਦੋ ਦਿਨ ਪਹਿਲਾਂ ਹੀ ਇਸ ਬੱਚੀ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਖਾਣ ਦੇ ਪੈਸੇ ਤੱਕ ਨਹੀਂ ਹਨ ਤੇ ਸ਼ੋਮੂ ਨੇ ਸੋਚਿਆ ਕਿ ਹੁਣ ਤਾਂ ਇਹੀ ਬੱਚੀ ਕੰਮ ਕਰੇਗੀ ਤਾਂ ਕਿ ਇਸ ਬਹਾਨੇ ਇਸ ਦੀ ਪੈਸੇ ਦੀ ਮਦਦ ਹੋ ਜਾਵੇ ਅਤੇ ਉਸ ਬੱਚੀ 'ਤੇ ਕੁਝ ਦ੍ਰਿਸ਼ ਫ਼ਿਲਮਾ ਲਏ ਗਏ।
ਸ਼ੋਮੂ ਦੀ ਇਹ ਲਘੂ ਫ਼ਿਲਮ ਕਈ ਅੰਤਰਰਾਸ਼ਟਰੀ ਫ਼ਿਲਮ ਸਮਾਰੋਹਾਂ ਵਿਚ ਦਿਖਾਈ ਗਈ ਹੈ ਅਤੇ ਇਹ ਵਾਹਵਾਹੀ ਖੱਟਣ ਵਿਚ ਵੀ ਕਾਮਯਾਬ ਰਹੀ ਹੈ। ਸ਼ੋਮੂ ਇਸ ਦਾ ਸਿਹਰਾ ਆਪਣੀ ਕਾਬਲੀਅਤ ਨੂੰ ਨਹੀਂ ਪਰ ਉਸ ਬੱਚੀ ਦੇ ਲੱਕੀ ਟਚ ਨੂੰ ਦੇਣਾ ਪਸੰਦ ਕਰਦੀ ਹੈ।
ਹੁਣ ਸ਼ੋਮੂ ਦੇ ਇਸ ਬੜੱਪਨ ਨੂੰ ਦੇਖ ਕੇ ਕਹਿਣਾ ਹੋਵੇਗਾ ਕਿ ਇਸ 'ਤੇ ਵੀ ਇਕ ਲਘੂ ਫ਼ਿਲਮ ਬਣਾਈ ਜਾ ਸਕਦੀ ਹੈ।

ਇਲੀਆਨਾ ਡੀਕਰੂਜ਼ ਸਿਫ਼ਤਾਂ ਫਿਜ਼ੀ ਦੀਆਂ

ਸਮਝ ਕੋਈ ਇਲੀਆਨਾ ਨੂੰ ਵੀ ਨਹੀਂ ਸਕਦਾ। ਪਹਿਲਾਂ ਹਰ ਪਲ ਮੀਡੀਆ ਨੂੰ ਆਪਣਾ ਵਧੀਆ ਸਾਥੀ ਦੱਸਣ ਵਾਲੀ ਇਲੀ ਹੁਣ ਕਹਿ ਰਹੀ ਹੈ ਕਿ ਆਲੀਆ ਭੱਟ ਨੂੰ ਮੀਡੀਆ 'ਚ ਰਹਿਣ ਦਾ ਮਜ਼ਾ ਆਉਂਦਾ ਹੋਏਗਾ ਪਰ ਉਹ ਬਿਨ ਗੱਲ ਦੇ ਕਦਮ-ਕਦਮ 'ਤੇ ਸਿਤਾਰਿਆਂ ਦੇ ਜੀਵਨ 'ਚ ਮੀਡੀਆ ਦੀ ਦਖ਼ਲਅੰਦਾਜ਼ੀ ਤੋਂ ਨਾਰਾਜ਼ ਹੈ, ਬਹੁਤ ਨਾਰਾਜ਼ ਹੈ। ਅਭਿਨੈ ਉਸ ਦੀ ਜ਼ਿੰਦਗੀ ਦਾ ਹਿੱਸਾ ਹੈ ਪਰ ਇਹ ਜ਼ਿੰਦਗੀ ਨਹੀਂ, ਉਹ ਕਹਿ ਰਹੀ ਹੈ। ਭਾਰਤੀ ਬਾਜ਼ਾਰ 'ਚ ਫ਼ਿਜੀ ਦੇਸ਼ ਦੀ 'ਬਰਾਂਡ ਅੰਬੈਸਡਰ' ਉਹ ਬਣੀ ਹੈ। 'ਬਰਫ਼ੀ', 'ਰੁਸਤਮ' ਵਾਲੀ ਇਲੀ ਫਿਜ਼ੀ ਦੇਸ਼ ਦੇ ਲੋਕਾਂ ਵਲੋਂ ਦਿੱਤੇ ਜਾ ਰਹੇ ਸਤਿਕਾਰ ਦੀ ਰਿਣੀ ਹੈ। ਫ਼ਿਜੀ ਉਸ ਦੀ ਨਜ਼ਰ 'ਚ ਸਵਰਗ ਹੈ। ਹਾਂ, ਇਲੀ ਦੇ ਵਿਚਾਰ ਜ਼ਿਆਦਾ ਆਧੁਨਿਕ ਹਨ ਜੋ ਭਾਰਤ ਦੀ ਸੰਸਕ੍ਰਿਤੀ 'ਚ ਪਚ ਸਕਣੇ ਮੁਸ਼ਕਿਲ ਹਨ। ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਇਲੀਆਨਾ ਡੀਕਰੂਜ਼ ਦਾ ਕੈਰੀਅਰ ਤਕਰੀਬਨ ਖ਼ਤਮ ਹੋ ਚੁੱਕਿਆ ਹੈ ਤਾਂ ਹੀ ਉਹ ਫ਼ਿਜ਼ੀ ਦੇਸ਼ ਦੀਆਂ ਤਾਰੀਫ਼ਾਂ ਕਰਕੇ, ਉਥੇ ਆਪਣੀ ਰੋਟੀ-ਰੋਜ਼ੀ ਚਲਾਉਣਾ ਚਾਹੁੰਦੀ ਹੈ।

ਵਿਵਾਦਾਂ ਤੋਂ ਕੋਈ ਫਾਇਦਾ ਨਹੀਂ ਹੋਇਆ ਵਰਸ਼ਾ ਭਾਗਵਾਨੀ

ਲਖਨਊ ਦੇ ਭਾਜਪਾ ਨੇਤਾ ਦੀ ਬੇਟੀ ਵਰਸ਼ਾ 'ਤੇ ਅਭਿਨੈ ਦਾ ਰੰਗ ਉਦੋਂ ਚੜ੍ਹਿਆ ਜਦੋਂ ਉਸ 'ਤੇ ਸ਼ਾਹਰੁਖ ਖਾਨ ਦੀ ਦੀਵਾਨਗੀ ਛਾ ਜਾਣ ਲੱਗੀ। ਪੜ੍ਹਾਈ ਦੌਰਾਨ ਹੀ ਵਰਸ਼ਾ ਨੇ ਸੋਚ ਲਿਆ ਸੀ ਕਿ ਉਹ ਫ਼ਿਲਮਾਂ ਵਿਚ ਆਪਣਾ ਕੈਰੀਅਰ ਬਣਾਏਗੀ। ਉਥੋਂ ਮੁੰਬਈ ਆਉਣ ਲਈ ਪਹਿਲਾਂ ਤਾਂ ਉਸ ਨੇ ਜੈ ਹਿੰਦ ਕਾਲਜ ਵਿਚ ਦਾਖਲਾ ਲਿਆ ਅਤੇ ਇਥੇ ਆ ਕੇ ਅਭਿਨੈ ਦੀ ਦੁਨੀਆ ਵਿਚ ਕੰਮ ਹਾਸਲ ਕਰਨ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਤਕਰੀਬਨ 12 ਲੜੀਵਾਰਾਂ ਵਿਚ ਛੋਟੀਆਂ-ਮੋਟੀਆਂ ਭੂਮਿਕਾਵਾਂ ਕੀਤੀਆਂ। ਕੁਝ ਐਡ ਫ਼ਿਲਮਾਂ ਵੀ। ਸ਼ੋਹਰਤ ਪਾਉਣ ਦੇ ਇਰਾਦੇ ਨਾਲ ਮਾਇਆਨਗਰੀ ਵਿਚ ਆਈ ਵਰਸ਼ਾ ਚਰਚਾ ਵਿਚ ਉਦੋਂ ਆਈ ਜਦੋਂ ਅਭਿਨੇਤਰੀ ਰਸ਼ਿਮ ਦੇਸਾਈ ਦੇ ਮੂੰਹਬੋਲੇ ਭਰਾ ਮ੍ਰਿਣਾਲ ਜੈਨ ਦੇ ਨਾਲ ਉਸ ਦਾ ਅਫੇਅਰ ਸ਼ੁਰੂ ਹੋਇਆ। ਵਰਸ਼ਾ ਜਾਣਦੀ ਸੀ ਕਿ ਮ੍ਰਿਣਾਲ ਵਿਆਹੁਤਾ ਹੈ ਪਰ ਫਿਰ ਵੀ ਉਹ ਬੇਪ੍ਰਵਾਹ ਹੋ ਕੇ ਇਸ਼ਕ ਵਿਚ ਅੱਗੇ ਵਧਦੀ ਰਹੀ। ਮ੍ਰਿਣਾਲ ਵੀ ਅਭਿਨੇਤਾ ਹੈ ਅਤੇ ਉਸ ਦੀ ਇਸ ਇੱਸ਼ਕਬਾਜ਼ੀ ਨੂੰ ਮੀਡੀਆ ਵਲੋਂ ਕਾਫੀ ਉਛਾਲਿਆ ਗਿਆ। ਨਤੀਜਾ ਵਰਸ਼ਾ ਵਿਵਾਦਾਂ ਵਿਚ ਆ ਗਈ।
ਅੱਜ ਜਦੋਂ ਵਰਸ਼ਾ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਉਸ ਨੂੰ ਲਗਦਾ ਹੈ ਕਿ ਇਕ ਵਿਆਹੁਤਾ ਆਦਮੀ ਨਾਲ ਇਸ਼ਕ ਕਰਨਾ ਉਸ ਵੱਡੀ ਗ਼ਲਤੀ ਸੀ। ਉਹ ਕਹਿੰਦੀ ਹੈ, 'ਮੈਂ ਮ੍ਰਿਣਾਲ 'ਤੇ ਇਸ ਲਈ ਭਰੋਸਾ ਕੀਤਾ ਕਿਉਂਕਿ ਉਹ ਮੈਨੂੰ ਕਹਿੰਦਾ ਰਹਿੰਦਾ ਸੀ ਕਿ ਉਹ ਆਪਣੀ ਪਤਨੀ ਸਵੀਟੀ ਨੂੰ ਤਲਾਕ ਦੇ ਕੇ ਮੇਰੇ ਨਾਲ ਵਿਆਹ ਕਰੇਗਾ। ਬਾਅਦ ਵਿਚ ਪਤਾ ਲੱਗਿਆ ਕਿ ਮੇਰੀ ਹਮਦਰਦੀ ਪਾਉਣ ਲਈ ਉਸ ਨੇ ਝੂਠ ਬੋਲਿਆ ਸੀ। ਉਦੋਂ ਮੈਂ ਭਾਵਨਾ ਦੇ ਬਹਾਅ ਵਿਚ ਬਹਿ ਗਈ ਸੀ। ਇਮੋਸ਼ਨਲੀ ਕਮਜ਼ੋਰ ਸੀ ਇਸ ਲਈ ਸਹੀ-ਗ਼ਲਤ ਦਾ ਨਿਰਣਾ ਨਹੀਂ ਲੈ ਸਕੀ ਸੀ। ਮ੍ਰਿਣਾਲ ਨਾਲ ਅਫੇਅਰ ਦੀ ਵਜ੍ਹਾ ਨਾਲ ਪਬਲੀਸਿਟੀ ਤਾਂ ਮਿਲੀ ਪਰ ਮੇਰੇ ਕੈਰੀਅਰ ਨੂੰ ਵਿਵਾਦਾਂ ਤੋਂ ਕੋਈ ਫਾਇਦਾ ਨਹੀਂ ਹੋਇਆ। ਸੱਚ ਤਾਂ ਇਹ ਹੈ ਕਿ ਬਾਲੀਵੁੱਡ ਵਿਚ ਵਿਵਾਦ ਦੀ ਵਜ੍ਹਾ ਨਾਲ ਬਣੇ ਕੰਮ ਵੀ ਵਿਗੜ ਜਾਂਦੇ ਹਨ। ਰਾਖੀ ਸਾਵੰਤ, ਰਾਹੁਲ ਰਾਜ, ਏਜਾਜ਼ ਖਾਨ ਆਦਿ ਵਿਵਾਦਾਂ ਵਿਚ ਬਹੁਤ ਰਹੇ ਪਰ ਉਨ੍ਹਾਂ ਦਾ ਕੈਰੀਅਰ ਸੰਵਰ ਨਹੀਂ ਸਕਿਆ। ਹੁਣ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਮੈਂ ਤੈਅ ਕੀਤਾ ਹੈ ਕਿ ਮੈਂ ਆਪਣੇ ਕੰਮ 'ਤੇ ਹੀ ਧਿਆਨ ਦੇਵਾਂਗੀ। ਮੈਨੂੰ ਦੋ-ਤਿੰਨ ਵੈੱਬ ਸੀਰੀਜ਼ ਦੀਆਂ ਪੇਸ਼ਕਸ਼ਾਂ ਆਈਆਂ ਸਨ ਪਰ ਮੈਂ ਨਾਂਹ ਕਹਿ ਦਿੱਤੀ ਕਿਉਂਕਿ ਉਸ ਵਿਚ ਬੋਲਡ ਦ੍ਰਿਸ਼ ਸਨ ਅਤੇ ਪਾਪਾ ਦੀ ਇਮੇਜ ਦਾ ਖਿਆਲ ਕਰਦੇ ਹੋਏ ਮੈਂ ਨਾਂਹ ਕਹਿ ਦਿੱਤੀ। ਭਾਵ ਇਨ੍ਹਾਂ ਵਿਚ ਕੰਮ ਕਰਦੀ ਤਾਂ ਨਵਾਂ ਪੰਗਾ ਪੈ ਜਾਂਦਾ। ਮੈਂ ਰਿਆਲਿਟੀ ਸ਼ੋਅ ਵਿਚ ਵੀ ਹਿੱਸਾ ਲੈਣਾ ਚਾਹੁੰਦੀ ਹਾਂ। ਇਸ ਸਿਲਸਿਲੇ ਵਿਚ ਕੁਝ ਵੱਡੇ ਲੋਕਾਂ ਨਾਲ ਗੱਲ ਕਰ ਰੱਖੀ ਹੈ। ਦੇਖੋ, ਕਦੋਂ ਪੇਸ਼ਕਸ਼ ਆਉਂਦੀ ਹੈ। ਉਮੀਦ ਹੈ ਕਿ ਹੁਣ ਵਰਸ਼ਾ ਦੇ ਨਾਂਅ ਦੀ ਚਰਚਾ ਉਸ ਦੇ ਅਭਿਨੈ ਦੀ ਵਜ੍ਹਾ ਨਾਲ ਹੋਵੇਗੀ ਨਾ ਕਿ ਵਿਵਾਦਾਂ ਦੀ ਵਜ੍ਹਾ ਨਾਲ।

ਇਕੱਠੇ ਨੱਚਣਗੇ ਗੁਰਮੀਤ-ਦੇਬੀਨਾ

ਹਾਲਾਂਕਿ 31 ਦਸੰਬਰ ਨੂੰ ਆਉਣ ਵਿਚ ਹਾਲੇ ਕਾਫ਼ੀ ਸਮਾਂ ਬਾਕੀ ਹੈ ਪਰ ਇਸ ਦਿਨ ਦੀ ਸ਼ਾਮ ਮਨਾਏ ਜਾਣ ਵਾਲੇ ਜਸ਼ਨ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਤਿਆਰੀਆਂ ਹੇਠ ਕੰਟਰੀ ਕਲੱਬ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਾਲ 2019 ਦੀ ਆਖਰੀ ਸ਼ਾਮ ਨੂੰ ਰੰਗਾਰੰਗ ਬਣਾਉਣ ਲਈ ਗੁਰਮੀਤ ਤੇ ਉਨ੍ਹਾਂ ਦੀ ਪਤਨੀ ਦੇਬੀਨਾ ਨੂੰ ਕਰਾਰਬੱਧ ਕਰ ਲਿਆ ਗਿਆ ਹੈ। ਭਾਰਤ ਸਮੇਤ ਹੋਰ ਕਈ ਦੇਸ਼ਾਂ ਵਿਚ ਵੀ ਕੰਟਰੀ ਕਲੱਬ ਦੀਆਂ ਬ੍ਰਾਂਚਾਂ ਹਨ ਪਰ ਇਹ ਜੋੜਾ ਮੁੰਬਈ ਦੇ ਅੰਧੇਰੀ ਇਲਾਕੇ ਵਿਚ ਸਥਿਤ ਕੰਟਰੀ ਕਲੱਬ ਦੀ ਬ੍ਰਾਂਚ ਵਿਚ ਆਪਣੀ ਨ੍ਰਿਤ ਕਲਾ ਦੇ ਜਲਵੇ ਪੇਸ਼ ਕਰੇਗਾ।
ਆਪਣੇ ਇਸ ਸ਼ੋਅ ਨੂੰ ਲੈ ਕੇ ਗੁਰਮੀਤ ਬਹੁਤ ਉਤਸ਼ਾਹੀ ਹਨ। ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਉਹ ਕਹਿੰਦੇ ਹਨ, 'ਆਮ ਤੌਰ 'ਤੇ 31 ਦਸੰਬਰ ਦੀ ਸ਼ਾਮ ਦਾ ਜਸ਼ਨ ਮਨਾਉਣ ਲਈ ਵੱਡੇ ਹੋਟਲਾਂ ਵਿਚ ਪੈਸੇ ਖਰਚ ਕਰ ਲੋਕ ਜਾਂਦੇ ਹਨ। ਉਸ ਸ਼ਾਮ ਆਯੋਜਿਤ ਕੀਤੇ ਜਾਂਦੇ ਪ੍ਰੋਗਰਾਮਾਂ ਲਈ ਮੋਟੀ ਫੀਸ ਵਸੂਲੀ ਜਾਂਦੀ ਹੈ ਪਰ ਮੈਨੂੰ ਤੇ ਮੇਰੀ ਪਤਨੀ ਨੂੰ ਉਸ ਸ਼ਾਮ ਨੱਚਣ ਲਈ ਚੰਗੇ ਪੈਸੇ ਦਿੱਤੇ ਗਏ ਹਨ। ਭਾਵ ਨੱਚਾਂਗੇ ਵੀ ਅਤੇ ਪੈਸੇ ਵੀ ਕਮਾਵਾਂਗੇ।
ਪਤਨੀ ਨਾਲ ਨੱਚਣ ਦਾ ਮੌਕਾ ਮਿਲੇ ਤਾਂ ਮਜ਼ਾ ਦੁੱਗਣਾ ਹੋ ਜਾਂਦਾ ਹੈ। ਅੱਜ ਮੈਨੂੰ ਉਹ ਦਿਨ ਯਾਦ ਆ ਰਿਹਾ ਹੈ ਜਦੋਂ ਮੈਂ ਅਤੇ ਦੇਬੀਨਾ ਬਾਲੀਵੁੱਡ ਵਿਚ ਸੰਘਰਸ਼ ਕਰ ਰਹੇ ਸੀ। ਉਦੋਂ 31 ਦਸੰਬਰ ਦੀ ਸ਼ਾਮ ਅਸੀਂ ਇਧਰ-ਉਧਰ ਟਹਿਲ ਕੇ ਬਿਤਾਇਆ ਕਰਦੇ ਸੀ ਕਿਉਂਕਿ ਹੋਟਲ ਵਿਚ ਜਾਣ ਲਈ ਦੋਵਾਂ ਕੋਲ ਪੈਸੇ ਨਹੀਂ ਹੁੰਦੇ ਸਨ। ਉਦੋਂ ਖਾਲੀ ਜੇਬ ਲੈ ਕੇ ਘੁੰਮਣ ਦਾ ਆਪਣਾ ਹੀ ਮਜ਼ਾ ਸੀ। ਹਾਂ, ਵਿਆਹ ਤੋਂ ਪਹਿਲਾਂ ਮੈਨੂੰ ਨੱਚਣਾ ਨਹੀਂ ਆਉਂਦਾ ਸੀ ਪਰ ਵਿਆਹ ਤੋਂ ਬਾਅਦ ਦੇਬੀਨਾ ਨੇ ਆਪਣੀਆਂ ਉਂਗਲੀਆਂ 'ਤੇ ਮੈਨੂੰ ਏਨਾ ਨਚਾਇਆ ਹੈ ਕਿ ਮੈਂ ਅਨਾਰਕਲੀ ਬਣ ਗਿਆ ਹਾਂ ਅਤੇ ਉਹ 'ਮੁਗਲੇ ਆਜ਼ਮ' ਉਹ ਹੱਸਦੇ ਹੋਏ ਕਹਿੰਦੇ ਹਨ।
ਗੁਰਮੀਤ ਅਨੁਸਾਰ ਉਹ 15 ਦਸੰਬਰ ਤੋਂ ਡਾਂਸ ਰੀਹਰਸਲ ਸ਼ੁਰੂ ਕਰ ਦੇਣਗੇ ਅਤੇ ਕਿਉਂਕਿ ਉਹ ਅਕਸ਼ੈ ਕੁਮਾਰ ਦੇ ਪ੍ਰਸੰਸਕ ਹਨ। ਸੋ, 'ਹਾਊਸ ਫੁੱਲ-4' ਦੇ ਗੀਤ 'ਬਾਲਾ ਓ ਬਾਲਾ...' 'ਤੇ ਜ਼ਰੂਰ ਨੱਚਣਗੇ।
**

ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜ਼ਿੰਦਗੀ ਦੇ ਤੱਥਾਂ ਨੂੰ ਪੇਸ਼ ਕਰਦੀ ਫ਼ਿਲਮ

'ਦੀਨਦਿਆਲ - ਏਕ ਯੁੱਗ ਪੁਰੁਸ਼'

ਕ੍ਰਾਈਮ ਸ਼ੋਅ 'ਸਾਵਧਾਨ ਇੰਡੀਆ' ਤੇ 'ਕ੍ਰਾਈਮ ਪੈਟਰੋਲ' ਲਈ ਢਾਈ ਸੌ ਤੋਂ ਜ਼ਿਆਦਾ ਐਪੀਸੋਡ ਨਿਰਦੇਸ਼ਿਤ ਕਰਨ ਵਾਲੇ ਮਨੋਜ ਗਿਰੀ ਹੁਣ ਪੰਡਿਤ ਦੀਨਦਿਆਲ ਉਪਾਧਿਆਏ ਦੀ ਜ਼ਿੰਦਗੀ 'ਤੇ ਆਧਾਰਿਤ ਫ਼ਿਲਮ 'ਦੀਨਦਿਆਲ-ਏਕ ਯੁੱਗ ਪੁਰੁਸ਼' ਲੈ ਕੇ ਪੇਸ਼ ਹੋਏ ਹਨ। ਉਂਝ ਪਹਿਲਾਂ ਉਹ ਖੁਦੀਰਾਮ ਬੋਸ 'ਤੇ ਵੀ ਫ਼ਿਲਮ ਬਣਾ ਚੁੱਕੇ ਹਨ। ਉਹ ਫ਼ਿਲਮ ਬਾਇਓਪਿਕ ਸੀ ਜਦ ਕਿ ਪੰਡਿਤ ਦੀਨਦਿਆਲ 'ਤੇ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ ਕਾਲਪਨਿਕ ਦ੍ਰਿਸ਼ਾਂ ਦਾ ਵੀ ਸਹਾਰਾ ਲੈਣਾ ਪਿਆ ਹੈ। ਉਹ ਇਸ ਲਈ ਕਿਉਂਕਿ ਪੰਡਿਤ ਦੀਨ ਦਿਆਲ ਮੁਗਲ ਸਰਾਏ ਸੇਟਸ਼ਨ ਦੇ ਕੋਲ ਰਹੱਸਮਈ ਸੰਯੋਗਾਂ ਨਾਲ ਮ੍ਰਿਤ ਹਾਲਤ ਵਿਚ ਮਿਲੇ ਸਨ ਅਤੇ ਉਨ੍ਹਾਂ ਦੀ ਮੌਤ ਦੀ ਵਜ੍ਹਾ ਦੀ ਸੱਚਾਈ ਹੁਣ ਵੀ ਰੌਸ਼ਨੀ ਵਿਚ ਨਹੀਂ ਆ ਸਕੀ ਹੈ।
ਸੌ ਮਿੰਟ ਦੇ ਸਮੇਂ ਵਾਲੀ ਇਸ ਫ਼ਿਲਮ ਵਿਚ ਇਮਰਾਨ ਹਸਨੀ ਵਲੋਂ ਦੀਨ ਦਿਆਲ ਦੀ ਭੂਮਿਕਾ ਨਿਭਾਈ ਗਈ ਹੈ ਅਤੇ ਉਨ੍ਹਾਂ ਦੀ ਮੂੰਹਬੋਲੀ ਭੈਣ ਲਤਾ ਖੰਨਾ ਦੀ ਭੂਮਿਕਾ ਵਿਚ ਅਨੀਤਾ ਰਾਜ ਹੈ। ਦੀਨਦਿਆਲ ਬਾਰੇ ਜ਼ਿਆਦਾ ਸਮੱਗਰੀ ਉਪਲੱਬਧ ਨਹੀਂ ਹੈ। ਇਸ ਲਈ ਮਨੋਜ ਤੇ ਉਨ੍ਹਾਂ ਦੀ ਟੀਮ ਨੂੰ ਕੁਝ ਜ਼ਿਆਦਾ ਹੀ ਮਿਹਨਤ ਕਰਨੀ ਪਈ। ਮਥੁਰਾ ਵਿਚ ਪੰਡਿਤ ਜੀ ਦਾ ਯਾਦਗਾਰ ਸਮਾਰਕ ਹੈ। ਸੋ, ਉਥੋਂ ਕਾਫੀ ਜਾਣਕਾਰੀ ਹਾਸਲ ਕਰਾਈ ਗਈ।
ਨਿਰਦੇਸ਼ਕ ਦਾ ਇਹ ਵੀ ਕਹਿਣਾ ਹੈ ਕਿ ਪੰਡਿਤ ਜੀ ਕਾਂਗਰਸ ਦੇ ਵਿਰੋਧੀ ਸਨ, ਇਸ ਵਜ੍ਹਾ ਕਰਕੇ ਉਨ੍ਹਾਂ ਬਾਰੇ ਜ਼ਿਆਦਾ ਕੁਝ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ ਅਤੇ ਲੋਕ ਉਨ੍ਹਾਂ ਦੇ ਕੰਮ ਤੋਂ ਅਣਜਾਣ ਹਨ। ਇਸ ਫ਼ਿਲਮ ਨਾਲ ਉਹ ਇਸ ਯੁੱਗ ਪੁਰੁਸ਼ ਤੋਂ ਜਾਣੂ ਹੋਣਗੇ ਅਤੇ ਲੋਕਾਂ ਨੂੰ ਪਤਾ ਲੱਗੇਗਾ ਕਿ ਉਹ ਕਿਸ ਵੱਡੇ ਕੱਦ ਦੇ ਨੇਤਾ ਸਨ।


-ਮੁੰਬਈ ਪ੍ਰਤੀਨਿਧ

ਅਮਰੀਸ਼ ਪੁਰੀ ਦੀ ਵਿਗ ਪਾ ਕੇ ਐਕਟਿੰਗ ਕਰਿਆ ਕਰਦਾ ਸੀ

ਵਰਧਨ ਪੁਰੀ

ਸਵਰਗੀ ਅਭਿਨੇਤਾ ਅਮਰੀਸ਼ ਪੁਰੀ ਦੀ ਪਤਨੀ ਉਰਮਿਲਾ ਨੇ ਫ਼ਿਲਮੀ ਮਾਹੌਲ ਤੋਂ ਦੂਰੀ ਬਣਾਈ ਰੱਖੀ ਸੀ। ਮਾਂ ਦੀ ਤਰ੍ਹਾਂ ਬੇਟੇ ਰਾਜੀਵ ਨੂੰ ਵੀ ਫ਼ਿਲਮੀ ਚਕਾਚੌਂਧ ਪਸੰਦ ਨਹੀਂ ਹੈ। ਰਾਜੀਵ ਵੀ ਬਾਲੀਵੁੱਡ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਹਾਂ, ਰਾਜੀਵ ਦੇ ਬੇਟੇ ਤੇ ਅਮਰੀਸ਼ ਪੁਰੀ ਦੇ ਪੋਤੇ ਵਰਧਨ ਨੇ ਬਾਲੀਵੁੱਡ ਵਿਚ ਆਪਣੇ ਕਦਮ ਰੱਖ ਲਏ ਹਨ। ਉਨ੍ਹਾਂ ਨੂੰ ਬਤੌਰ ਹੀਰੋ ਪੇਸ਼ ਕਰਦੀ ਫ਼ਿਲਮ ਦਾ ਨਾਂਅ ਹੈ 'ਯੇ ਸਾਲੀ ਆਸ਼ਿਕੀ' ਅਤੇ ਖ਼ੁਦ ਵਰਧਨ ਇਸ ਦੇ ਇਕ ਨਿਰਮਾਤਾ ਹਨ ਅਤੇ ਆਪਣੇ ਬੈਨਰ ਦਾ ਨਾਂਅ ਉਨ੍ਹਾਂ ਨੇ ਅਮਰੀਸ਼ ਪੁਰੀ ਫ਼ਿਲਮ ਰੱਖਿਆ ਹੈ।
ਵਰਧਨ ਦੀ ਮਾਂ ਡਾਕਟਰ ਹੈ ਅਤੇ ਇੱਛਾ ਸੀ ਕਿ ਬੇਟਾ ਵੀ ਡਾਕਟਰ ਬਣੇ ਪਰ ਵਰਧਨ ਨੇ ਤਾਂ ਬਚਪਨ ਤੋਂ ਹੀ ਅਭਿਨੇਤਾ ਬਣਨ ਦੇ ਗੁਰ ਦਰਸਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਬਾਰੇ ਉਹ ਕਹਿੰਦੇ ਹਨ, 'ਬਚਪਨ ਵਿਚ ਮੇਰੇ 'ਤੇ ਦੋ ਕਲਾਕਾਰਾਂ ਨੇ ਵੱਡਾ ਪ੍ਰਭਾਵ ਛੱਡਿਆ ਸੀ। ਇਕ ਸੀ ਮੇਰੇ ਦਾਦਾ ਜੀ ਅਤੇ ਦੂਜੇ ਚਾਰਲੀ ਚੈਪਲਿਨ। ਸ਼ਾਇਦ ਇਸ ਪ੍ਰਭਾਵ ਦਾ ਹੀ ਅਸਰ ਸੀ ਕਿ ਮੈਂ ਐਕਟਰ ਬਣਨਾ ਤੈਅ ਕਰ ਲਿਆ ਸੀ ਪਰ ਇਹ ਨਹੀਂ ਸੋਚਿਆ ਸੀ ਕਿ ਹੀਰੋ ਬਣਾਂਗਾ ਜਾਂ ਖ਼ਲਨਾਇਕ। ਕੈਮਰੇ ਸਾਹਮਣੇ ਹੋਵਾਂਗਾ ਜਾਂ ਰੰਗਮੰਚ 'ਤੇ। ਬਸ ਇਹੀ ਤੈਅ ਸੀ ਕਿ ਐਕਟਰ ਬਣਨਾ ਹੈ। ਮੈਨੂੰ ਯਾਦ ਹੈ ਕਿ ਮੈਂ ਆਪਣੇ ਦਾਦਾ ਜੀ ਦੇ ਕਮਰੇ ਵਿਚ ਜਾਂਦਾ ਅਤੇ ਉਨ੍ਹਾਂ ਦੀ ਵਿਗ ਪਾ ਕੇ ਐਕਟਿੰਗ ਕਰਿਆ ਕਰਦਾ ਸੀ। ਮੇਰੀਆਂ ਹਰਕਤਾਂ ਦੇਖ ਕੇ ਦਾਦਾ ਜੀ ਨੇ ਵੀ ਮੇਰੀ ਰੁਚੀ ਨੂੰ ਭਾਂਪ ਲਿਆ ਅਤੇ ਪਾਪਾ ਨੂੰ ਸਲਾਹ ਦਿੱਤੀ ਕਿ ਇਸ ਨੂੰ ਨਾਟਕਰਮੀ ਸਤਿਆਦੇਵ ਦੂਬੇ ਕੋਲੋਂ ਸਿੱਖਿਆ ਦਿਵਾਈ ਜਾਵੇ। 14 ਸਾਲ ਦੀ ਉਮਰ ਤੱਕ ਮੈਂ ਸਟੇਜ 'ਤੇ ਛੋਟੇ ਵੱਡੇ ਕੰਮ ਕਰਦਾ ਰਿਹਾ ਅਤੇ ਫਿਰ ਜਾ ਕੇ ਮੈਨੂੰ ਮੁੱਖ ਭੂਮਿਕਾ ਦੀ ਪੇਸ਼ਕਸ਼ ਹੋਈ। ਰੰਗਮੰਚ ਦਾ ਅਨੁਭਵ ਹਾਸਲ ਕਰ ਲੈਣ ਤੋਂ ਬਾਅਦ ਮੈਂ ਫ਼ਿਲਮਾਂ ਵਲ ਮੁੜਿਆ ਅਤੇ ਬਤੌਰ ਸਹਾਇਕ ਨਿਰਦੇਸ਼ਕ ਯਸ਼ਰਾਜ ਬੈਨਰ ਦੇ ਨਾਲ ਜੁੜ ਗਿਆ। 'ਇਸ਼ਕਜ਼ਾਦੇ', 'ਦਾਵਤ-ਏ-ਇਸ਼ਕ' ਤੇ 'ਸ਼ੁੱਧ ਦੇਸੀ ਰੋਮਾਂਸ' ਵਿਚ ਮੈਂ ਸਹਾਇਕ ਨਿਰਦੇਸ਼ਕ ਸੀ ਅਤੇ ਫਿਰ ਲੱਗਿਆ ਕਿ ਹੁਣ ਫ਼ਿਲਮਾਂ ਲਈ ਕੋਸ਼ਿਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ। ਦਾਦਾ ਜੀ ਸਾਲ 2005 ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੇ ਨਾਂਅ ਨੂੰ ਭੁਨਾਉਣ ਤੋਂ ਵਗੈਰ ਮੈਂ ਸੰਘਰਸ਼ ਕਰਦਾ ਰਿਹਾ। ਇਕ ਵੱਡੀ ਫ਼ਿਲਮ ਮਿਲੀ ਪਰ ਬਾਅਦ ਵਿਚ ਮੈਨੂੰ ਬਦਲ ਦਿੱਤਾ ਗਿਆ। ਫਿਰ ਮਹੇਸ਼ ਭੱਟ ਨੇ ਮੈਨੂੰ ਸਾਈਨ ਕੀਤਾ। ਉਹ ਸੁਲਤਾਨਾ ਡਾਕੂ 'ਤੇ ਫ਼ਿਲਮ ਬਣਾਉਣ ਵਾਲੇ ਸਨ ਪਰ ਇਹ ਫ਼ਿਲਮ ਵੀ ਸ਼ੁਰੂ ਨਹੀਂ ਹੋ ਸਕੀ। ਉਦੋਂ ਸੋਚਿਆ ਸੀ ਕਿ ਖ਼ੁਦ ਨੂੰ ਲੈ ਕੇ ਹੀ ਫ਼ਿਲਮ ਬਣਾਉਣਾ ਸਹੀ ਰਹੇਗਾ ਅਤੇ ਨਤੀਜੇ ਵਜੋਂ 'ਯੇ ਸਾਲੀ ਆਸ਼ਿਕੀ' ਬਣਾਈ ਗਈ। ਵਰਧਨ ਅਨੁਸਾਰ ਇਹ ਰੋਮਾਂਟਿਕ ਫ਼ਿਲਮ ਨਹੀਂ ਹੈ। ਇਸ ਦੀ ਕਹਾਣੀ ਵਿਚ ਕਈ ਮੋੜ ਹਨ ਤੇ ਨਾਲ ਹੀ ਨੌਜਵਾਨਾਂ ਲਈ ਸੰਦੇਸ਼ ਵੀ ਹੈ। ਫ਼ਿਲਮ ਦੀ ਕਹਾਣੀ ਉਨ੍ਹਾਂ ਨੇ ਖ਼ੁਦ ਲਿਖੀ ਹੈ।
ਉਮੀਦ ਹੈ ਕਿ ਉਨ੍ਹਾਂ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਆਏਗੀ ਅਤੇ ਵੱਡੀ ਗੱਲ ਇਹ ਕਿ ਜੇਕਰ ਅਮਰੀਸ਼ ਪੁਰੀ ਅੱਜ ਜ਼ਿੰਦਾ ਹੁੰਦੇ ਤਾਂ ਪੋਤੇ ਦੀ ਫ਼ਿਲਮ ਦੇਖ ਕੇ ਸ਼ਾਇਦ ਇਹੀ ਕਹਿੰਦੇ ਕਿ 'ਮੋਗੈਂਬੋ ਖੁਸ਼ ਹੂਆ'।


-ਮੁੰਬਈ ਪ੍ਰਤੀਨਿਧ

ਆਰਤੀ ਨਾਗਪਾਲ ਨੇ ਮਨਾਇਆ ਜਨਮ ਦਿਨ

ਜਨਮ ਦਿਨ ਸ਼ਬਦ ਸੁਣਦਿਆਂ ਹੀ ਬਾਲੀਵੁੱਡ ਵਿਚ ਪਹਿਲਾ ਸਵਾਲ ਇਹੀ ਪੁੱਛਿਆ ਜਾਂਦਾ ਹੈ ਕਿ 'ਬਰਥਡੇ ਪਾਰਟੀ ਕਿੱਥੇ ਹੋਵੇਗੀ?' ਆਮ ਤੌਰ 'ਤੇ ਇਸ ਤਰ੍ਹਾਂ ਦੀਆਂ ਪਾਰਟੀਆਂ ਕਿਸੇ ਹੋਟਲ ਜਾਂ ਬਾਰ ਵਿਚ ਦੇਣ ਦਾ ਰਿਵਾਜ ਇਥੇ ਹੈ। ਪਰ ਇਸ ਮਾਮਲੇ ਵਿਚ ਅਭਿਨੇਤਰੀ ਆਰਤੀ ਨਾਗਪਾਲ ਦੀ ਕਰਨੀ ਵੱਖਰੀ ਹੀ ਰਹੀ। ਆਰਤੀ ਨੇ ਆਪਣਾ ਜਨਮ ਦਿਨ ਮੁੰਬਈ ਦੇ ਚਾਰ ਬੰਗਲਾ ਇਲਾਕੇ ਵਿਚ ਸਥਿਤ ਗੁਰਦੁਆਰਾ ਸਾਹਿਬ 'ਚ ਮਨਾਇਆ ਅਤੇ ਉਥੇ ਲੰਗਰ ਦਾ ਆਯੋਜਨ ਵੀ ਕੀਤਾ।
ਗੁਰਦੁਆਰਾ ਸਾਹਿਬ ਵਿਚ ਆਪਣਾ ਜਨਮ ਦਿਨ ਮਨਾਉਣ ਬਾਰੇ ਉਹ ਕਹਿੰਦੀ ਹੈ, 'ਪਰਮ ਪਿਤਾ ਰੱਬ ਦੇ ਆਸ਼ੀਰਵਾਦ ਨਾਲ ਨਵੀਂ ਸ਼ੁਰੂਆਤ ਕਰਨ ਤੋਂ ਹੋਰ ਚੰਗਾ ਤਰੀਕਾ ਕੀ ਹੋ ਸਕਦਾ ਹੈ। ਇਥੇ ਮੱਥਾ ਟੇਕ ਕੇ ਮੈਂ ਆਸ਼ੀਰਵਾਦ ਲਿਆ ਅਤੇ ਨਾਲ ਹੀ ਇਕ ਚੰਗੀ ਜ਼ਿੰਦਗੀ ਦੇਣ ਲਈ ਰੱਬ ਦਾ ਸ਼ੁਕਰੀਆ ਵੀ ਅਦਾ ਕੀਤਾ। ਮੈਂ ਜਦੋਂ ਕਦੀ ਗੁਰਦੁਆਰੇ ਜਾਂਦੀ ਹਾਂ ਤਾਂ ਮਨ ਨੂੰ ਅਸੀਮ ਸ਼ਾਂਤੀ ਮਿਲਦੀ ਹੈ। ਉਥੋਂ ਬਾਹਰ ਨਿਕਲ ਕੇ ਖ਼ੁਦ ਨੂੰ ਚਿੰਤਾਮੁਕਤ ਪਾਉਂਦੀ ਹਾਂ। ਆਪਣਾ ਜਨਮ ਦਿਨ ਮਨਾਉਣ ਲਈ ਇਸ ਤੋਂ ਪਵਿੱਤਰ ਥਾਂ ਹੋਰ ਕਿਥੇ ਹੋਵੇਗਾ।'
ਆਰਤੀ ਅਨੁਸਾਰ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਗਈ ਸੀ ਤਾਂ ਉਥੇ ਉਸ ਨੇ ਭਾਂਡੇ ਅਤੇ ਜੋੜਿਆਂ ਦੀ ਸੇਵਾ ਕੀਤੀ ਸੀ। ਆਪਣੇ ਇਸ ਅਨੁਭਵ ਦਾ ਜ਼ਿਕਰ ਕਰਕੇ ਉਹ ਕਹਿੰਦੀ ਹੈ, 'ਜਦੋਂ ਮੈਂ ਸ੍ਰੀ ਹਰਿਮੰਦਰ ਸਾਹਿਬ ਵਿਚ ਭਾਂਡਿਆਂ ਦੀ ਸੇਵਾ ਕਰ ਰਹੀ ਸੀ ਤਾਂ ਉਥੇ ਮਹਿਸੂਸ ਕਰ ਰਹੀ ਸੀ ਕਿ ਮੈਂ ਆਪਣੇ ਮਨ ਦੀ ਮੈਲ ਸਾਫ਼ ਕਰ ਰਹੀ ਹਾਂ। ਦੁਨੀਆਦਾਰੀ ਦੀ ਵਜ੍ਹਾ ਕਰਕੇ ਕਈ ਵਾਰ ਜਾਣੇ-ਅਣਜਾਣੇ ਗ਼ਲਤੀ ਹੋ ਜਾਂਦੀ ਹੈ। ਉਥੇ ਮੈਂ ਆਪਣੀਆਂ ਗ਼ਲਤੀਆਂ ਲਈ ਮਾਫ਼ੀ ਮੰਗੀ ਅਤੇ ਸੇਵਾ ਕਰ ਕੇ ਖ਼ੁਦ ਨੂੰ ਅਪਰਾਧ ਬੋਝ ਤੋਂ ਮੁਕਤ ਕੀਤਾ। ਮੈਂ ਬਹੁਤ ਜ਼ਿਆਦਾ ਧਾਰਮਿਕ ਕਿਸਮ ਦੀ ਨਹੀਂ ਹਾਂ ਪਰ ਇਹ ਸੱਚ ਹੈ ਕਿ ਜਦੋਂ ਕਦੀ ਖ਼ੁਦ ਨੂੰ ਪਰੇਸ਼ਾਨ ਮਹਿਸੂਸ ਕਰਦੀ ਹਾਂ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੀ ਜਾਂਦੀ ਹਾਂ ਅਤੇ ਖ਼ੁਦ ਨੂੰ ਪਰੇਸ਼ਾਨੀ ਤੋਂ ਮੁਕਤ ਮਹਿਸੂਸ ਕਰਦੀ ਹਾਂ।'
ਆਰਤੀ ਅਨੁਸਾਰ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵੀ ਜਾਣਾ ਚਾਹੁੰਦੀ ਹਾਂ ਅਤੇ ਉਸ ਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਉਥੋਂ ਵੀ ਬੁਲਾਵਾ ਆ ਜਾਵੇਗਾ।


-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX