ਤਾਜਾ ਖ਼ਬਰਾਂ


ਬਦਨਾਮ ਮਹਿਲਾ ਤਸਕਰ ਹੈਰੋਇਨ ਤੇ 10 ਲੱਖ ਦੀ ਨਗਦੀ ਸਮੇਤ ਕਾਬੂ
. . .  28 minutes ago
ਮਾਹਿਲਪੁਰ (ਹੁਸ਼ਿਆਰਪੁਰ), 24 ਅਕਤੂਬਰ (ਦੀਪਕ ਅਗਨੀਹੋਤਰੀ) - ਮਾਹਿਲਪੁਰ ਸ਼ਹਿਰ 'ਚ ਲੰਗੇਰੀ ਰੋਡ ਦੀ ਮਸ਼ਹੂਰ ਮਹਿਲਾ ਤਸਕਰ ਜਸਵੀਰ ਕੌਰ ਉਰਫ ਫੌਜਣ ਨੂੰ 300 ਗ੍ਰਾਮ ਹੈਰੋਇਨ ਅਤੇ 10 ਲੱਖ ਰੁਪਏ ਦੀ ਕਰੰਸੀ ਸਮੇਤ ਕਾਬੂ ਕੀਤਾ ਹੈ। ਜ਼ਿਲ੍ਹਾ...
ਅੱਜ ਦਾ ਵਿਚਾਰ
. . .  41 minutes ago
ਆਈ ਪੀ ਐੱਲ 2020 :ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 10 ਵਿਕਟਾਂ ਨਾਲ ਹਰਾਇਆ
. . .  1 day ago
ਸੰਗਰੂਰ ' ਚ ਡੋਲੀ ਵਾਲੀ ਕਾਰ ਹੋਈ ਹਾਦਸਾਗ੍ਰਸਤ , ਲਾੜੀ ਸਮੇਤ ਤਿੰਨ ਗੰਭੀਰ ਜ਼ਖ਼ਮੀ
. . .  1 day ago
ਸੰਗਰੂਰ, 23 ਅਕਤੂਬਰ ( ਦਮਨਜੀਤ ਸਿੰਘ)- ਸੰਗਰੂਰ ਦੇ ਧੂਰੀ ਫਲਾਈ ਓਵਰ ਉੱਤੇ ਇੱਕ ਡੋਲੀ ਵਾਲੀ ਕਾਰ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ...
ਆਈ ਪੀ ਐੱਲ 2020 : ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 115 ਦੌੜਾਂ ਦਾ ਟੀਚਾ
. . .  1 day ago
ਚੰਡੀਗੜ੍ਹ : ਕੈਪਟਨ ਦੇ ਬੇਟੇ ਰਨਿੰਦਰ ਸਿੰਘ ਨੂੰ ਫੇਮਾ ਦੀ ਉਲੰਘਨਾ 'ਚ ਈ ਡੀ ਨੇ ਭੇਜਿਆ ਸੰਮਨ
. . .  1 day ago
ਚੰਡੀਗੜ੍ਹ : ਆਈ.ਏ.ਐਸ 15 ਪੀ.ਸੀ.ਐਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਨਵੀਂ ਦਿੱਲੀ : ਐਫ ਏ ਟੀ ਐਫ ਦਾ ਪਾਕਿਸਤਾਨ ਨੂੰ ਝਟਕਾ, ਬਣਿਆ ਰਹੇਗਾ 'ਗ੍ਰੇ ਲਿਸਟ' 'ਚ
. . .  1 day ago
ਸਾਬਕਾ, ਐਸ,ਡੀ,ਓ,ਜੋਗਿੰਦਰ ਸਿੰਘ ਸੇਖੋਂ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ { ਸੰਗਰੂਰ},23 ਅਕਤੂਬਰ (ਸ.ਸ.ਖੰਨਾ,ਵਿਨੋਦ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੰਡਲ ਡਵੀਜ਼ਨ ਸੰਗਰੂਰ ਵਿਚ ਬਤੌਰ ਐਸ,ਡੀ,ਓ,ਗੁਰਪ੍ਰੀਤ ਸਿੰਘ ਸੇਖੋਂ ਨੂੰ ਉਦੋਂ ਭਾਰੀ ਸਦਮਾ ਪੁੱਜਾ ...
ਪੰਜਾਬ ਪੁਲਿਸ ਦੇ 8 ਡੀ.ਐਸ.ਪੀਜ਼ ਦੇ ਤਬਾਦਲੇ
. . .  1 day ago
ਅਜਨਾਲਾ , 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ 8 ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ I
ਆਈ ਪੀ ਐੱਲ 2020 : ਮੁੰਬਈ ਨੇ ਚੇਨਈ ਖ਼ਿਲਾਫ਼ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ
. . .  1 day ago
ਮੁੰਬਈ : ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਹਲਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ 
. . .  1 day ago
ਪੰਜਾਬ ਸਰਕਾਰ ਵੱਲੋਂ ਮਿਲਾਵਟੀ ਭੋਜਨ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ , 23 ਅਕਤੂਬਰ - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖੁਰਕ ਤੇ ਡਰੱਗ ਪ੍ਰਬੰਧਨ ਵਿਭਾਗ ਵੱਲੋਂ ਮਿਲਾਵਟੀ ਖਾਧ ਪਦਾਰਥਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ...
ਕਿਸਾਨਾਂ ਨੇ ਰੇਲਵੇ ਸਟੇਸ਼ਨ 'ਤੇ ਸਵਾਰੀਆਂ ਵਾਲੀ ਗੱਡੀ ਦੇ ਪਹੁੰਚਣ ਉਪਰੰਤ ਬੈਰਿੰਗ ਵਾਪਸ ਫ਼ਿਰੋਜ਼ਪੁਰ ਨੂੰ ਮੋੜੀ
. . .  1 day ago
ਜੈਤੋ, 23 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨਾਂ ਨੇ ਅੱਜ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ 'ਤੇ ਅਚਾਨਕ ਸਵਾਰੀਆਂ...
ਵਿਜੈ ਇੰਦਰ ਸਿੰਗਲਾ ਨੇ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਕਿਸਾਨ ਬਿੱਲਾਂ 'ਤੇ ਸਥਿਤੀ ਸਪਸ਼ਟ ਕਰਨ ਲਈ ਵੰਗਾਰਿਆ
. . .  1 day ago
ਸੰਗਰੂਰ, 23 ਅਕਤੂਬਰ (ਧੀਰਜ ਪਸ਼ੋਰੀਆ)- ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੀ ਵਿਧਾਨ ਸਭਾ 'ਚ ਕਾਂਗਰਸ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਪੱਖੀ ਬਿੱਲਾਂ 'ਤੇ ਪੰਜਾਬ ਨਾਲ...
ਅੰਮ੍ਰਿਤਸਰ 'ਚ ਕੋਰੋਨਾ ਦੇ 44 ਨਵੇਂ ਮਾਮਲੇ ਆਏ ਸਾਹਮਣੇ, 1 ਹੋਰ ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 44 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ...
25 ਅਕਤੂਬਰ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ ਕੈਪਟਨ
. . .  1 day ago
ਚੰਡੀਗੜ੍ਹ, 23 ਅਕਤੂਬਰ- ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ 500 ਕਰੋੜ ਰੁਪਏ ਦੀ...
ਹੁਸ਼ਿਆਰਪੁਰ 'ਚ ਕੋਰੋਨਾ ਦੇ 34 ਮਾਮਲੇ ਆਏ ਸਾਹਮਣੇ, 4 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 34 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ 5950 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ...
ਜਲੰਧਰ 'ਚ ਅਫ਼ੀਮ ਅਤੇ ਡਰੱਗ ਮਨੀ ਸਣੇ 5 ਕਾਬੂ
. . .  1 day ago
ਜਲੰਧਰ, 23 ਅਕਤੂਬਰ- ਜਲੰਧਰ ਦੇ ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਕਿਲੋ ਅਫ਼ੀਮ ਅਤੇ 80 ਹਜ਼ਾਰ ਰੁਪਏ...
ਕਾਂਗਰਸੀ ਆਗੂ ਨੇ ਦਿਨ-ਦਿਹਾੜੇ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕੀਤਾ ਕਤਲ, ਇਕ ਜ਼ਖ਼ਮੀ
. . .  1 day ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੱਤਾ ਦੇ ਨਸ਼ੇ 'ਚ ਅੰਨੇ ਹੋਏ ਇਕ ਕਾਂਗਰਸੀ ਆਗੂ ਨੇ ਪੁਰਾਣੀ ਰਜ਼ਿੰਸ਼ ਕਾਰਨ ਅੱਜ ਇੱਥੇ ਗਿਲਵਾਲੀ ਗੇਟ ਵਿਖੇ ਸਿੱਧੀਆਂ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕਤਲ ਕਰ...
ਪਠਾਨਕੋਟ 'ਚ ਕੋਰੋਨਾ ਦੇ 11 ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 23 ਅਕਤੂਬਰ (ਆਰ. ਸਿੰਘ)- ਸਿਹਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪਠਾਨਕੋਟ 'ਚ ਅੱਜ 11 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਪਠਾਨਕੋਟ ਸਿਵਲ ਹਸਪਤਾਲ ਦੇ...
ਮਲੋਟ 'ਚ ਕੋਰੋਨਾ ਕਾਰਨ 55 ਸਾਲਾ ਔਰਤ ਦੀ ਮੌਤ
. . .  1 day ago
ਮਲੋਟ, 23 ਅਕਤੂਬਰ (ਪਾਟਿਲ)- ਕੋਰੋਨਾ ਮਹਾਂਮਾਰੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ 'ਚ ਕੋਰੋਨਾ ਕਾਰਨ 55 ਸਾਲਾ ਇਕ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਉਕਤ...
ਜਾਤਾਂ ਦੇ ਆਧਾਰ 'ਤੇ ਪੰਜਾਬ ਦੇ ਲੋਕਾਂ ਨੂੰ ਵੰਡਣ ਸੰਬੰਧੀ ਭਾਜਪਾ ਨੂੰ ਉਸ ਦੇ ਭ੍ਰਿਸ਼ਟ ਏਜੰਡੇ 'ਚ ਸਫਲ ਨਹੀਂ ਹੋਣ ਦੇਵਾਂਗੇ- ਕੈਪਟਨ
. . .  1 day ago
ਚੰਡੀਗੜ੍ਹ, 23 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਜਪਾ 'ਤੇ ਆਪਣੇ ਸਿਆਸੀ ਹਿੱਤਾਂ ਨੂੰ ਉਤਸ਼ਾਹਿਤ ਕਰਨ ਲਈ ਜਾਤੀਆਂ 'ਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਨਾਲ...
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ 6 ਨਵੰਬਰ ਨੂੰ
. . .  1 day ago
ਸੰਗਰੂਰ, 23 ਅਕਤੂਬਰ (ਧੀਰਜ ਪਸ਼ੋਰੀਆ)- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ 6 ਨਵੰਬਰ ਨੂੰ ਕਰਾਈਆਂ ਜਾਣਗੀਆਂ। ਪੰਜਾਬ-ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ...
ਲੁਧਿਆਣਾ 'ਚ ਕੋਰੋਨਾ ਕਾਰਨ 5 ਮਰੀਜ਼ਾਂ ਦੀ ਮੌਤ, 62 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 23 ਅਕਤੂਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 5 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ ਲੁਧਿਆਣਾ ਜ਼ਿਲ੍ਹੇ ਨਾਲ...
ਹੋਰ ਖ਼ਬਰਾਂ..

ਲੋਕ ਮੰਚ

ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ

ਜਿੱਥੇ ਹੋਰ ਵੱਡੀਆਂ ਸਮੱਸਿਆਵਾਂ ਨੇ ਇਨਸਾਨ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਉੱਥੇ ਹੀ ਅੱਜਕਲ੍ਹ ਜੋ ਬਹੁਤ ਹੀ ਖ਼ਤਰਨਾਕ ਸਮੱਸਿਆ ਹੈ, ਉਹ ਹੈ ਲੁੱਟਾਂ-ਖੋਹਾਂ ਅਤੇ ਚੋਰੀਆਂ ਦੀ ਸਮੱਸਿਆ | ਅੱਜ ਕੋਈ ਵੀ ਇਨਸਾਨ ਬਾਹਰ ਤਾਂ ਕੀ, ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ ਜਾਪਦਾ | ਨਿੱਤ ਹੀ ਅਜਿਹੀਆਂ ਖ਼ਬਰਾਂ ਸੁਣਨ-ਪੜ੍ਹਨ ਨੂੰ ਮਿਲ ਜਾਂਦੀਆਂ ਹਨ ਕਿ ਰਾਹ ਜਾਂਦੇ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਲੁੱਟ-ਖਸੁੱਟ ਹੋਈ ਹੈ | ਕਈ ਵਾਰ ਤਾਂ ਅਜਿਹੀਆਂ ਵਾਰਦਾਤਾਂ ਸਮੇਂ ਕਤਲ ਤੱਕ ਵੀ ਹੋ ਜਾਂਦੇ ਹਨ | ਘਰਾਂ ਵਿਚ ਚੋਰੀਆਂ ਦਾ ਵੀ ਬਹੁਤ ਚਲਨ ਵਧ ਗਿਆ ਹੈ | ਕੁਝ ਲੋਕ ਬਹੁਤ ਦਿਨਾਂ ਤੋਂ ਕਿਸੇ ਘਰ 'ਤੇ ਆਪਣੀ ਅੱਖ ਰੱਖੀ ਰੱਖਦੇ ਹਨ ਤੇ ਮੌਕਾ ਮਿਲਣ 'ਤੇ ਜਦੋਂ ਉਸ ਘਰ ਦੇ ਸਾਰੇ ਹੀ ਮੈਂਬਰ ਕਿਸੇ ਕੰਮ ਗਏ ਹੁੰਦੇ ਹਨ ਤਾਂ ਮੌਕਾ ਪਾ ਕੇ ਉਸ ਘਰ ਵਿਚ ਚੋਰੀ ਦੀ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਦਿੰਦੇ ਹਨ | ਕਾਨੂੰਨ ਅਤੇ ਪ੍ਰਸ਼ਾਸਨ ਭਾਵੇਂ ਨਿਰੰਤਰ ਅਜਿਹੇ ਅਪਰਾਧੀਆਂ ਅਤੇ ਗੁੱਟਾਂ ਨੂੰ ਆਪਣੇ ਸ਼ਿਕੰਜੇ ਵਿਚ ਲੈ ਰਿਹਾ ਹੈ ਪਰ ਕਿਤੇ ਨਾ ਕਿਤੇ ਅਸਲ ਵਿਚ ਦੋਸ਼ੀ ਲੋਕ ਅਜੇ ਵੀ ਪੁਲਿਸ ਦੀ ਗਿ੍ਫ਼ਤ 'ਚੋਂ ਬਾਹਰ ...

ਪੂਰਾ ਲੇਖ ਪੜ੍ਹੋ »

ਵਾਹਨਾਂ ਦੀ ਵਧਦੀ ਗਿਣਤੀ ਸਮੱਸਿਆ ਬਣੀ

ਪਿਛਲੇ ਕੁਝ ਸਾਲਾਂ ਵਿਚ ਮਸ਼ੀਨਰੀ ਦੇ ਵਧਣ ਦੀ ਰਫਤਾਰ ਉੱਪਰ ਕੋਈ ਰੋਕ ਨਹੀਂ ਹੈ, ਜਦੋਂ ਕਿ ਮਸ਼ੀਨਰੀ ਆਵਾਜਾਈ ਦੇ ਰਾਹਾਂ ਦੀ ਸਮਰੱਥਾ ਅਨੁਸਾਰ ਵਧਣ ਦੇਣੀ ਚਾਹੀਦੀ ਹੈ, ਪਰ ਸੜਕਾਂ ਬਣਾਉਣ ਦੀ ਰਫਤਾਰ ਬਹੁਤ ਹੀ ਘੱਟ ਹੈ ਜਦਕਿ ਆਵਾਜਾਈ ਸਾਧਨ ਅੰਨ੍ਹੀ ਗਿਣਤੀ ਵਿਚ ਵਧ ਰਹੇ ਹਨ | ਆਮ ਲੋਕ ਵਿਗਿਆਨ ਦੇ ਵਿਕਾਸ ਅਤੇ ਨਵੀਆਂ ਲੋੜਾਂ ਦੇ ਕਾਰਨ ਪਾਗਲਾਂ ਵਰਗੇ ਹੋਈ ਜਾ ਰਹੇ ਹਨ, ਜੋ ਸੜਕਾਂ 'ਤੇ ਡਰਾਈਵਿੰਗ ਕਰਦਿਆਂ ਵੀ ਸੋਚਾਂ ਵਿਚ ਗਲਤਾਨ ਹੋਏ ਹਾਦਸਿਆਂ ਨੂੰ ਜਨਮ ਦਿੰਦੇ ਹਨ | ਹਰ ਘਰ ਵਿਚ ਲੋੜ ਤੋਂ ਵੱਧ ਆਵਾਜਾਈ ਦੇ ਸਾਧਨ ਹੋਈ ਜਾ ਰਹੇ ਹਨ, ਜਿਨਾਂ ਲਈ ਪਾਰਕਿੰਗ ਦਾ ਵੀ ਲੋੜੀਂਦਾ ਪ੍ਰਬੰਧ ਨਹੀਂ ਹੈ | ਸ਼ਹਿਰਾਂ ਵਿਚ ਸਾਂਝੀਆਂ ਥਾਵਾਂ ਅਤੇ ਸੜਕਾਂ ਕਿਨਾਰੇ ਜਾਂ ਗਲੀਆਂ ਨੂੰ ਵੀ ਪਾਰਕਿੰਗਾਂ ਹੀ ਬਣਾ ਦਿੱਤਾ ਗਿਆ ਹੈ | ਗਲੀਆਂ ਅਤੇ ਸੜਕਾਂ 'ਤੇ ਇਨ੍ਹਾਂ ਪਾਰਕਿੰਗ ਕੀਤੇ ਵਾਹਨਾਂ ਕਾਰਨ ਲੰਘਣਾ ਵੀ ਮੁਸ਼ਕਿਲ ਹੋਈ ਜਾ ਰਿਹਾ ਹੈ | ਇਹ ਕਿਹੋ ਜਿਹਾ ਵਿਕਾਸ ਹੈ? ਇਸ ਹਨੇਰਗਰਦੀ ਨਾਲ ਜਿੱਥੇ ਦੇਸ਼ ਦਾ ਵਾਤਵਰਨ ਗੰਧਲਾ ਹੋ ਰਿਹਾ ਹੈ, ਉੱਥੇ ਦੇਸ਼ ਦੀ ਵਿਦੇਸ਼ੀ ਕਰੰਸੀ ਦਾ ਭੰਡਾਰ ਵੀ ਖਤਰੇ ਵਿਚ ਹੀ ...

ਪੂਰਾ ਲੇਖ ਪੜ੍ਹੋ »

ਬਿਨਾਂ ਪਾਰਕਿੰਗ ਦੀ ਸਹੂਲਤ ਵਾਲੇ ਮੈਰਿਜ ਪੈਲੇਸਾਂ ਖਿਲਾਫ਼ ਕਾਰਵਾਈ ਹੋਵੇ

ਅਸੀਂ ਆਪਣੇ ਸੱਭਿਆਚਾਰ ਦਾ ਮੂੰਹ-ਮੁਹਾਂਦਰਾ ਵਿਗਾੜ ਕੇ ਹੀ ਨਹੀਂ, ਸਗੋਂ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ | ਜੇ ਗੱਲ ਕਰੀਏ ਵਿਆਹ ਸੱਭਿਆਚਾਰ ਦੀ ਤਾਂ ਅਸੀ ਘਰਾਂ ਵਿਚੋਂ, ਪਿੰਡਾਂ ਵਿਚੋਂ ਨਿਕਲ ਕੇ ਫੋਕੀ ਟੌਹਰ ਸ਼ੌਕੀਨੀ ਲਈ ਰਿਸ਼ਤੇਦਾਰੀ ਤੇ ਭਾਈਚਾਰੇ ਵਿਚ ਬੱਲੇ-ਬੱਲੇ ਕਰਵਾਉਣ ਦੇ ਮਨਸੂਬੇ ਨਾਲ ਮੈਰਿਜ ਪੈਲੇਸਾਂ ਦਾ ਰੁਖ਼ ਕੀਤਾ ਹੈ | ਇਸ ਨਾਲ ਜ਼ਿਲ੍ਹੇ ਵਿਚ ਹਜ਼ਾਰਾਂ ਤੇ ਪੂਰੇ ਪੰਜਾਬ ਦੇ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਲੱਖਾਂ ਦੀ ਗਿਣਤੀ ਵਿਚ ਛੋਟੇ-ਵੱਡੇ ਮੈਰਿਜ ਪੈਲੇਸ ਹੋਂਦ ਵਿਚ ਆਏ ਹਨ | ਅਸੀਂ ਲੱਖਾਂ ਰੁਪਏ ਇਨ੍ਹਾਂ ਮੈਰਿਜ ਪੈਲੇਸਾਂ ਦੀ ਬੁਕਿੰਗ, ਬਰਾਤ ਦੀ ਰੋਟੀ, ਡੀ.ਜੇ. ਤੇ ਹੋਰ ਅਨੇਕਾਂ ਕਾਰਜਾਂ 'ਤੇ ਬਰਬਾਦ ਕਰ ਦਿੰਦੇ ਹਾਂ, ਪਰ ਇਹ ਭੀੜ-ਭਾੜ ਵਾਲੇ ਇਲਾਕਿਆਂ ਵਿਚ ਥੋੜ੍ਹੀ ਥਾਂ ਵਿਚ ਬਣੇ ਮੈਰਿਜ ਪੈਲੇਸ ਕਾਨੂੰਨੀ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ ਹੁੰਦੇ | ਕਈ ਮੈਰਿਜ ਪੈਲੇਸਾਂ ਕੋਲ ਤਾਂ ਪਾਰਕਿੰਗ ਲਈ ਵੀ ਆਪਣੀ ਜਗ੍ਹਾ ਨਹੀਂ ਹੁੰਦੀ | ਬਰਾਤ ਵਿਚ ਗਏ ਲੋਕ ਆਪਣੀਆਂ ਛੋਟੀਆਂ-ਵੱਡੀਆਂ ਗੱਡੀਆਂ ਸੜਕ 'ਤੇ ਹੀ ਖੜ੍ਹੀਆਂ ਕਰ ਦਿੰਦੇ ਹਨ | ਅੱਜਕਲ੍ਹ ਹਰ ਘਰ ਵਿਚ ...

ਪੂਰਾ ਲੇਖ ਪੜ੍ਹੋ »

ਅਲਟਰਾਸਾਊਾਡ ਸਕੈਨ ਸੈਂਟਰਾਂ 'ਤੇ ਹੁੰਦੀ ਮਰੀਜ਼ਾਂ ਦੀ ਲੁੱਟ

ਮਰੀਜ਼ਾਂ ਲਈ ਰੱਬ ਸਮਝੇ ਜਾਂਦੇ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਅੰਨ੍ਹੀ-ਕਾਲੀ ਕਮਾਈ ਨਾਲ ਆਪਣੀਆਂ ਜੇਬਾਂ ਭਰਨ ਖਾਤਰ ਆਮ ਦਵਾਈਆਂ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀਆਂ ਬਿਮਾਰੀਆਂ ਲਈ ਕਰਵਾਏ ਜਾਂਦੇ ਟੈਸਟਾਂ, ਅਲਟਰਾਸਾਊਾਡਾਂ ਅਤੇ ਬੇਲੋੜੀਆਂ ਦਵਾਈਆਂ ਲਿਖਣ ਵਿਚੋਂ ਮੋਟਾ ਕਮਿਸ਼ਨ ਖਾਣ ਦੀਆਂ ਬੁਰਾਈਆਂ ਦਿਨੋ-ਦਿਨ ਵਧ ਰਹੀਆਂ ਹਨ | ਕੁਝ ਡਾਕਟਰਾਂ ਅਤੇ ਸਕੈਨ ਸੈਂਟਰਾਂ ਦੀ ਮਿਲੀਭੁਗਤ ਕਾਰਨ ਮਰੀਜ਼ਾਂ ਦੇ ਨੱਕ ਵਿਚ ਦਮ ਕਰ ਦੇਣ ਦੀਆਂ ਸੁਰਖੀਆਂ ਨੇ ਸਭ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ | ਸਮੁੱਚੇ ਪੰਜਾਬ 'ਚ ਮੱਚੀ ਹਾਹਾਕਾਰ ਅਤੇ ਮਰੀਜ਼ਾਂ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਲੈ ਕੇ ਸੂਬਾ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ | ਭਾਵੇਂ ਸਾਰੇ ਡਾਕਟਰ ਜਾਂ ਅਲਟਰਾਸਾਊਾਡ ਸਕੈਨ ਕੇਂਦਰਾਂ ਵਾਲੇ ਮਾੜੇ ਨਹੀਂ, ਪਰ ਲਾਲਚੀਆਂ ਦੀ ਵਧੀ ਗਿਣਤੀ ਨੇ ਮਰੀਜ਼ਾਂ ਦੇ ਭਰੋਸੇ ਨੂੰ ਸੱਟ ਮਾਰੀ ਹੈ | ਇਹ ਵੀ ਪਤਾ ਲੱਗਾ ਹੈ ਕਿ ਕੁਝ ਡਾਕਟਰਾਂ ਵੱਲੋਂ ਆਪਣੇ ਕਮਿਸ਼ਨ ਦੇ ਲਾਲਚ ਵਜੋਂ ਮਰੀਜ਼ਾਂ ਖਾਸ ਤੌਰ 'ਤੇ ਗਰਭਵਤੀ ਔਰਤਾਂ ...

ਪੂਰਾ ਲੇਖ ਪੜ੍ਹੋ »

ਕਿਉਂ ਵਧ ਰਹੇ ਹਨ ਭਿਖਾਰੀ?

ਭਾਰਤ ਵਿਚ ਭਿਖਾਰੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ | ਹਰ ਪਿੰਡ, ਸ਼ਹਿਰ, ਬੱਸ ਸਟੈਂਡ, ਰੇਲਵੇ ਸਟੇਸ਼ਨ, ਬਾਜ਼ਾਰ ਅਤੇ ਗਲੀ-ਮੁਹੱਲੇ ਵਿਚ ਕਿਸੇ ਨਾ ਕਿਸੇ ਰੂਪ ਵਿਚ ਭਿਖਾਰੀ ਮਿਲ ਹੀ ਜਾਂਦਾ ਹੈ | ਸਾਡੀ ਸੋਚ ਤੋਂ ਉਲਟ ਰੋਟੀ-ਰੋਜ਼ੀ ਕਮਾਉਣ ਤੋਂ ਅਸਮਰੱਥ ਅਤੇ ਲਾਚਾਰ ਭਿਖਾਰੀਆਂ ਦੀ ਗਿਣਤੀ ਤਾਂ ਆਟੇ 'ਚ ਲੂਣ ਬਰਾਬਰ ਹੀ ਹੈ | ਵੱਡੀ ਗਿਣਤੀ ਭਿਖਾਰੀ ਸਿਹਤ ਪੱਖੋਂ ਸਮਰੱਥ ਹਨ, ਜੋ ਆਦਤ ਵੱਸ, ਕੰਮ-ਚੋਰ, ਦੂਜਿਆਂ ਵੱਲੋਂ ਮਜਬੂਰ ਕਰਨ ਕਰਕੇ ਭਿਖਾਰੀ ਬਣੇ ਹੁੰਦੇ ਹਨ | ਅਸੀਂ ਅਨਜਾਣੇ ਵਿਚ ਭਿਖਾਰੀਆਂ ਦੀ ਫੌਜ ਵਧਾਉਣ ਵਿਚ ਮਦਦ ਕਰ ਰਹੇ ਹਾਂ | ਅਸੀਂ ਆਪਣੇ ਪਰਉਪਕਾਰੀ ਸੁਭਾਅ ਕਰਕੇ, ਸਮਾਜਿਕ ਲਾਜ ਲਈ, ਪ੍ਰਲੋਕ ਸੁਧਾਰਨ ਅਤੇ ਲਾਚਾਰਾਂ ਲਈ ਆਪਣੀ ਤਰਸ ਭਾਵਨਾ ਕਰਕੇ ਭਿਖਾਰੀਆਂ ਨੂੰ ਦਾਨ ਦਿੰਦੇ ਹਾਂ | ਸਾਡੀਆਂ ਇਨ੍ਹਾਂ ਕਮਜ਼ੋਰੀਆਂ ਦਾ ਫਾਇਦਾ ਉਠਾਇਆ ਜਾਂਦਾ ਹੈ | ਭਿਖਾਰੀ ਕਿਉਂ ਬਣਦੇ ਹਨ? ਅਸੀਂ ਦਿਲ ਖੋਲ੍ਹ ਕੇ ਦਾਨ ਦਿੰਦੇ ਹਾਂ, ਭਿਖਾਰੀਆਂ ਨੂੰ ਚੰਗੀ ਆਮਦਨ ਹੁੰਦੀ ਹੈ | ਇਸ ਕਰਕੇ ਦਿਨੋਂ-ਦਿਨ ਮੰਗਤਿਆਂ ਦੀ ਭੀੜ ਵਧਦੀ ਜਾਂਦੀ ਹੈ | ਇਸ ਚੰਗੀ ਆਮਦਨ ਦੇ ਲਾਲਚ ਨੇ ਜੁਰਮ ਪੇਸ਼ਾ ...

ਪੂਰਾ ਲੇਖ ਪੜ੍ਹੋ »

ਆਪਣੀ ਕਿਸਾਨ ਮੰਡੀ

ਪਿਛਲੇ ਦਿਨੀਂ 'ਅਜੀਤ' ਅਤੇ ਹੋਰਨਾਂ ਅਖ਼ਬਾਰਾਂ ਵਿਚ ਮੰਡੀਆਂ ਵਿਚ ਆਲੂਆਂ ਦੀ ਬੇਕਦਰੀ ਦੀ ਛਪੀ ਖ਼ਬਰ ਨੇ ਹਰੇਕ ਨੇਕ ਹਿਰਦੇ ਨੂੰ ਝੰਜੋੜਿਆ ਹੈ | ਹਰ ਵੇਲੇ ਸਰਕਾਰ ਵੱਲ ਦੇਖੀ ਜਾਣ ਨਾਲੋਂ ਕਿਸਾਨਾਂ ਨੂੰ ਆਪਣੀ ਉਪਜ ਸਿੱਧੇ ਆਮ ਲੋਕਾਂ ਤੱਕ ਪਹੁੰਚਾਉਣ ਤੇ ਸਾਰਾ ਮੁਨਾਫਾ ਖੁਦ ਲੈਣ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ | ਕਿਸਾਨਾਂ ਕੋਲੋਂ 2 ਰੁਪਏ ਕਿਲੋ ਆਲੂ ਖਰੀਦ ਕੇ 15 ਰੁਪਏ ਕਿਲੋ ਵੇਚਣ ਪਿੱਛੇ ਕਿੰਨੀ ਵੱਡੀ ਲੁੱਟ ਛੁਪੀ ਹੋਈ ਹੈ | ਆੜ੍ਹਤੀਆਂ ਦੇ ਚੁੰਗਲ ਵਿਚੋਂ ਨਿਕਲਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਉੱਤੇ ਦਬਾਅ ਪਾਉਣ ਕਿ ਪੰਜਾਬ ਦੇ ਹਰੇਕ ਸ਼ਹਿਰ ਵਿਚ 'ਚੰਡੀਗੜ੍ਹ ਦੀ ਆਪਣੀ ਕਿਸਾਨ ਮੰਡੀ' ਦੀ ਤਰਜ਼ 'ਤੇ 'ਆਪਣੀ ਕਿਸਾਨ ਮੰਡੀ' ਖੋਲ੍ਹਣ ਦਾ ਪ੍ਰਬੰਧ ਕਰੇ | ਵੱਡੇ ਸ਼ਹਿਰਾਂ ਵਿਚ ਇਕ ਤੋਂ ਵੱਧ ਆਪਣੀਆਂ ਕਿਸਾਨ ਮੰਡੀਆਂ ਖੋਲ੍ਹਣੀਆਂ ਚਾਹੀਦੀਆਂ ਹਨ | ਵੱਧ ਮੁਨਾਫਾ ਲੈਣ ਲਈ ਕਿਸਾਨਾਂ ਨੂੰ ਜ਼ਹਿਰੀਲੀਆਂ ਕੀੜੇਮਾਰ ਦਵਾਈਆਂ ਤੋਂ ਬਿਨਾਂ ਦੇਸੀ ਖਾਦ ਨਾਲ ਤਿਆਰ ਕੀਤੀਆਂ ਸਬਜ਼ੀਆਂ ਵੇਚਣੀਆਂ ਜ਼ਰੂਰੀ ਹਨ | ਕਿਸਾਨਾਂ ਅਤੇ ਖਰੀਦਦਾਰਾਂ ਵਿਚ ਸਿੱਧੀ ...

ਪੂਰਾ ਲੇਖ ਪੜ੍ਹੋ »

ਮਨੁੱਖ ਤੇ ਇੰਟਰਨੈੱਟ

ਇੰਟਰਨੈੱਟ ਮਨੁੱਖ ਦੀਆਂ ਮਹਾਨ ਖੋਜਾਂ ਵਿਚੋਂ ਇਕ ਹੈ | ਇੰਟਰਨੈੱਟ ਸਦਕਾ ਮਨੁੱਖੀ ਜੀਵਨ ਸੁਖਾਲਾ ਹੋ ਗਿਆ ਹੈ | ਰੇਲਵੇ, ਹਵਾਈ ਜਹਾਜ਼, ਬੱਸਾਂ ਵਿਚ ਸੀਟ ਬੁਕਿੰਗ, ਬੈਂਕ ਵਿਚ ਪੈਸੇ ਜਮ੍ਹਾਂ ਕਰਨੇ ਤੇ ਕਢਾਉਣੇ, ਬਿੱਲਾਂ ਦਾ ਭੁਗਤਾਨ, ਹੋਟਲਾਂ ਵਿਚ ਬੁਕਿੰਗ ਆਦਿ ਇੰਟਰਨੈੱਟ ਸਦਕਾ ਘਰ ਬੈਠੇ ਕੀਤੇ ਜਾ ਸਕਦੇ ਹਨ | ਪਹਿਲਾਂ ਇਨ੍ਹਾਂ ਕੰਮਾਂ ਲਈ ਘੰਟਿਆਂਬੱਧੀ ਕਤਾਰਾਂ ਵਿਚ ਖੜ੍ਹੇ ਹੋਣਾ ਪੈਂਦਾ ਸੀ | ਵਿਦਿਆਰਥੀ ਜੀਵਨ ਵਿਚ ਵੀ ਇੰਟਰਨੈੱਟ ਦਾ ਡੰੂਘਾ ਪ੍ਰਭਾਵ ਪੈ ਰਿਹਾ ਹੈ | ਵਿਦਿਆਰਥੀ ਨੂੰ ਹਰ ਵਿਸ਼ੇ ਨਾਲ ਸਬੰਧਤ ਜਾਣਕਾਰੀ ਇੰਟਰਨੈੱਟ ਤੋਂ ਮਿਲ ਜਾਂਦੀ ਹੈ | ਹੁਣ ਉਸ ਨੂੰ ਵਾਧੂ ਵਿਸ਼ੇ ਦੀਆਂ ਕਲਾਸਾਂ ਲਗਾਉਣ ਲਈ ਘਰੋਂ ਬਾਹਰ ਨਹੀਂ ਜਾਣਾ ਪੈਂਦਾ, ਸਗੋਂ ਜਦੋਂ ਵੀ ਵਿਹਲਾ ਸਮਾਂ ਮਿਲੇ, ਉਹ ਘਰ ਹੀ ਕਲਾਸਾਂ ਲਗਾ ਸਕਦਾ ਹੈ | ਹਰ ਮਨੁੱਖ ਵਿਦੇਸ਼ਾਂ ਵਿਚ ਹੁੰਦੇ ਸੈਮੀਨਾਰ ਨਹੀਂ ਲਗਾ ਸਕਦਾ, ਪਰ ਹੁਣ ਇੰਟਰਨੈੱਟ ਆਉਣ ਨਾਲ ਆਪਣੇ ਦੇਸ਼ ਵਿਚ ਬੈਠ ਕੇ ਹੀ ਵਿਦੇਸ਼ੀ ਸੈਮੀਨਾਰ ਲਗਾਏ ਜਾ ਸਕਦੇ ਹਨ | ਰੋਜ਼ੀ-ਰੋਟੀ ਦੀ ਤਲਾਸ਼ ਮਨੁੱਖ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਲੈ ਜਾਂਦੀ ਹੈ | ਪਹਿਲਾਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX