ਤਾਜਾ ਖ਼ਬਰਾਂ


ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  11 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਰਾਜਧਾਨੀ ਕੋਲੰਬੋ 'ਚ ਰਾਤੀਂ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਸਭ ਤੋਂ ਵੱਧ ਧਮਾਕੇ ਕੋਲੰਬੋ 'ਚ ਹੋਏ ਸਨ ਅਤੇ ਅੱਜ ਵੀ...
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  22 minutes ago
ਸੰਗਰੂਰ, 22 ਅਪ੍ਰੈਲ (ਦਮਨਜੀਤ, ਬਿੱਟਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟਾਂ 'ਤੇ ਅਕਾਲੀ ਉਮੀਦਵਾਰਾਂ ਦਾ ਐਲਾਨ ਕੱਲ੍ਹ ਸਵੇਰੇ ਕਰ ਦਿੱਤਾ ਜਾਵੇਗਾ। ਸੰਗਰੂਰ ਦੇ ਅਕਲੀ ਵਰਕਰਾਂ ਨੂੰ ਮਿਲਣ ....
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  31 minutes ago
ਚੰਡੀਗੜ੍ਹ, 22 ਅਪ੍ਰੈਲ- ਚੰਡੀਗੜ੍ਹ ਦੇ ਸੈਕਟਰ 7-8 ਦੇ ਚੌਕ 'ਚ ਅੱਜ ਇੱਕ ਚੱਲਦੀ ਗੱਡੀ 'ਚ ਅਚਾਲਕ ਅੱਗ ਲੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਬਜ਼ੁਰਗ ਜੋੜਾ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚੋਂ ਪਹਿਲਾਂ ਅਚਾਨਕ ਧੂੰਆ ਨਿਕਲਣ...
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  37 minutes ago
ਪਟਿਆਲਾ, 22 ਅਪ੍ਰੈਲ (ਅਮਨ)- ਇੱਥੇ ਅੱਜ ਪਟਿਆਲਾ ਪੁਲਿਸ ਨੇ ਸ਼ਹਿਰ ਅੰਦਰੋਂ ਵਾਹਨ ਚੋਰੀ ਕਰ ਕੇ ਮਲੇਰਕੋਟਲਾ ਅਤੇ ਆਲੇ-ਦੁਆਲੇ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕਰ ਕੇ 52 ਵਾਹਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਦੀ ....
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  47 minutes ago
ਨਵੀਂ ਦਿੱਲੀ, 22 ਅਪ੍ਰੈਲ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਤਿੰਨ ਬਾਰ ਸੰਸਦ ਮੈਂਬਰ ਰਹੇ ਭਾਜਪਾ ਆਗੂ ਸੁਰੇਸ਼ ਚੰਦੇਲ ਦਿੱਲੀ 'ਚ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ....
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ - ਭਾਰਤ 'ਚ ਟਿਕ-ਟਾਕ ਐਪ 'ਤੇ ਬੈਨ ਦੇ ਮਾਮਲੇ 'ਚ ਕੰਪਨੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੋਮਵਾਰ ਨੂੰ ਇਸ ਮਾਮਲੇ 'ਤੇ ਹੋਈ ਸੁਣਵਾਈ ਦੇ ਦੌਰਾਨ ਕੰਪਨੀ ਨੇ ਕੋਰਟ 'ਚ ਕਿਹਾ ਹੈ ਕਿ ਮਦਰਾਸ ਹਾਈਕੋਰਟ ਨੇ ਬਿਨਾਂ ਸਾਡਾ ਪੱਖ ..../
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  53 minutes ago
ਜਲੰਧਰ, 22 ਅਪ੍ਰੈਲ (ਚਿਰਾਗ਼)- ਲੋਕ ਸਭਾ ਚੋਣਾਂ ਦੇ ਚੱਲਦਿਆਂ ਜਲੰਧਰ ਵਿਖੇ ਅੱਜ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਿੰਦਰ ਸਿੰਘ ....
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  about 1 hour ago
ਗੁਰੂਹਰਸਹਾਏ , 22 ਅਪ੍ਰੈਲ(ਹਰਚਰਨ ਸਿੰਘ ਸੰਧੂ)- ਫ਼ਿਰੋਜ਼ਪੁਰ ਜਲਾਲਾਬਾਦ ਸੜਕ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨੇੜੇ ਦੋ ਟਰੈਕਟਰ - ਟਰਾਲੀਆਂ ਦੇ ਅਚਾਨਕ ਪਲਟ ਜਾਣ ਕਾਰਨ ਆਵਾਜਾਈ ਠੱਪ ਹੋ ਗਈ। ਇਹ ਦੋਵੇਂ ਟਰੈਕਟਰ ਟਰਾਲੀ 'ਤੇ ਫ਼ਿਰੋਜ਼ਪੁਰ ਤੋਂ ਬਰਾਦਾ ....
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ- ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਵੱਲੋਂ ਦਿੱਲੀ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਅਦਾਕਾਰਾ ਸਪਨਾ ਚੌਧਰੀ ਵੀ ਮੌਜੂਦ.....
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  about 2 hours ago
ਮੋਗਾ, 22 ਅਪ੍ਰੈਲ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ ਆਫ਼ ਇੰਡੀਆ 'ਚੋਂ ਚੋਰਾਂ ਵੱਲੋਂ ਕੈਸ਼ ਵਾਲੀ ਸੇਫ਼ ਖੋਲ੍ਹ ਕੇ ਉਸ 'ਚੋਂ 17.65 ਹਜ਼ਾਰ ਰੁਪਏ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਦੇ ....
ਹੋਰ ਖ਼ਬਰਾਂ..

ਬਾਲ ਸੰਸਾਰ

ਇਮਤਿਹਾਨਾਂ ਨੂੰ ਆਪਣੇ 'ਤੇ ਕਦੇ ਵੀ ਭਾਰੂ ਨਾ ਹੋਣ ਦਿਓ

ਪਿਆਰੇ ਬੱਚਿਓ, ਫਰਵਰੀ ਤੇ ਮਾਰਚ ਦੋ ਅਜਿਹੇ ਮਹੀਨੇ ਹੁੰਦੇ ਹਨ ਜਿਨ੍ਹਾਂ ਵਿਚ ਇਕ ਪਾਸੇ ਆਉਣ ਵਾਲੀ ਪ੍ਰੀਖਿਆ ਤੇ ਫਿਰ ਨਤੀਜਿਆਂ ਦਾ ਡਰ ਹੁੰਦਾ ਹੈ ਤੇ ਦੂਜੇ ਪਾਸੇ ਪੜ੍ਹਾਈ ਤੋਂ ਕੁਝ ਸਮੇਂ ਲਈ ਬਿਲਕੁਲ ਹਟ ਕੇ ਦਿਲ ਖੋਲ੍ਹ ਕੇ ਖੇਡਣ ਦੀ ਖ਼ੁਸ਼ੀ। ਪਰ ਫਿਲਹਾਲ ਹੁਣ ਜੋ ਸਮਾਂ ਚੱਲ ਰਿਹਾ ਹੈ, ਉਹ ਪੂਰਾ ਸਮਾਂ ਤੁਹਾਡਾ ਆਪਣੀ ਪੜ੍ਹਾਈ 'ਤੇ ਧਿਆਨ ਦੇਣ ਵਾਲਾ ਹੈ। ਤੁਹਾਡੇ 'ਚੋਂ ਬਹੁਤੇ ਬੱਚਿਆਂ ਦੇ ਇਮਤਿਹਾਨ ਸ਼ੁਰੂ ਹੋ ਗਏ ਹੋਣਗੇ ਤੇ ਕੁਝ ਇਕ ਦੇ ਸ਼ੁਰੂ ਹੋਣ ਵਾਲੇ ਹੋਣਗੇ, ਜਿਨ੍ਹਾਂ ਦੀ ਤਿਆਰੀ ਤੁਹਾਨੂੰ ਪੂਰੀ ਜੀਅ-ਜਾਨ ਲਗਾ ਕੇ ਕਰਨੀ ਹੈ। ਬੱਚਿਓ, ਇਨ੍ਹਾਂ ਦਿਨਾਂ 'ਚ ਕੀਤੀ ਹੋਈ ਪੜ੍ਹਾਈ ਹੀ ਅੱਗੇ ਆਉਣ ਵਾਲੇ ਦਿਨਾਂ ਵਿਚ ਤੁਹਾਡੇ ਲਈ ਸਹਾਈ ਹੋਵੇਗੀ। ਤੁਹਾਡੇ 'ਚੋਂ ਬਹੁਤੇ ਬੱਚੇ ਪੇਪਰਾਂ ਵਾਲੇ ਦਿਨਾਂ ਵਿਚ ਹੀ ਪੜ੍ਹਾਈ ਸ਼ੁਰੂ ਕਰਦੇ ਹਨ ਜੋ ਕਿ ਗ਼ਲਤ ਹੈ। ਜਦੋਂ ਪੇਪਰ ਬਿਲਕੁਲ ਸਿਰ 'ਤੇ ਹੋਣ ਤੇ ਤੁਸੀਂ ਸੋਚੋ ਕਿ ਕੀ ਪੜ੍ਹਨਾ ਹੈ, ਕਿਵੇਂ ਪੜਨਾ ਹੈ? ਇਸ ਨਾਲ ਤੁਸੀਂ ਕਦੇ ਵੀ ਚੰਗੇ ਨੰਬਰ ਹਾਸਲ ਨਹੀਂ ਕਰ ਸਕਦੇ ਕਿਉਂਕਿ ਪੜ੍ਹਨ ਵਾਲਾ ਕੀਮਤੀ ਸਮਾਂ ਤਾਂ ਨੋਟਿਸ ਬਣਾਉਣ 'ਚ ਹੀ ਨਿਕਲ ਜਾਵੇਗਾ ਤੇ ਉਦੋਂ ਤੱਕ ਪ੍ਰੀਖਿਆ ਦਾ ਦਿਨ ਆ ਜਾਂਦਾ ਹੈ ਤੇ ਤੁਹਾਡੇ ਕੋਲ ਪੜ੍ਹਨ ਦਾ ਸਮਾਂ ਨਹੀਂ ਬਚਦਾ। ਇਸ ਲਈ ਜ਼ਰੂਰੀ ਨੋਟਸ ਹੁਣੇ ਤੋਂ ਹੀ ਬਣਾ ਕੇ ਰੱਖੋ ਤਾਂ ਕਿ ਆਖਰੀ ਦਿਨਾਂ 'ਚ ਤੁਹਾਨੂੰ ਕੋਈ ਮੁਸ਼ਕਿਲ ਨਾ ਆਵੇ।
ਜਦੋਂ ਤੁਹਾਡੇ ਸਾਥੀ ਤਿਆਰੀ ਸ਼ੁਰੂ ਕਰਨ ਤਾਂ ਤੁਹਾਡੀ ਇਹ ਕੋਸ਼ਿਸ਼ ਹੋਵੇ ਕਿ ਤੁਹਾਡੀ ਸਾਰੀ ਤਿਆਰੀ ਪਹਿਲਾਂ ਹੀ ਹੋ ਚੁੱਕੀ ਹੋਵੇ। ਬੱਚਿਓ, ਸਮੇਂ ਰਹਿੰਦੇ ਕੀਤਾ ਗਿਆ ਕੰਮ ਹੀ ਚੰਗੇ ਨਤੀਜੇ ਦਿੰਦਾ ਹੈ, ਜੇ ਤੁਸੀਂ ਇਹ ਸੋਚਦੇ ਰਹੋਗੇ ਕਿ ਕੱਲ੍ਹ ਕਰਾਂਗਾ ਤਾਂ ਤੁਸੀਂ ਬਾਕੀਆਂ ਦੇ ਮੁਕਾਬਲੇ 'ਚ ਹਮੇਸ਼ਾ ਪਛੜੇ ਹੀ ਰਹਿ ਜਾਵੋਗੇ। ਪੇਪਰਾਂ ਦੇ ਦਿਨਾਂ 'ਚ ਰਾਤ ਨੂੰ ਜਲਦੀ ਸੌਣ ਤੇ ਸਵੇਰੇ ਜਲਦੀ ਉੱਠਣ ਦੀ ਆਦਤ ਬਣਾਓ ਤੇ ਸਵੇਰੇ ਉੱਠ ਕੇ ਜ਼ਰੂਰ ਪੜ੍ਹੋ, ਕਿਉਂਕਿ ਸਵੇਰ ਦਾ ਪੜ੍ਹਿਆ ਹੋਇਆ ਹਮੇਸ਼ਾ ਯਾਦ ਰਹਿੰਦਾ ਹੈ।
ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਪੇਪਰਾਂ ਨੂੰ ਕਦੇ ਵੀ ਆਪਣੇ 'ਤੇ ਹਾਵੀ ਨਾ ਹੋਣ ਦਿਓ। ਆਪਣੇ ਦਿਲ 'ਚ ਕੋਈ ਡਰ ਪੈਦਾ ਨਾ ਕਰੋ, ਬਸ ਆਪਣੀ ਕੀਤੀ ਹੋਈ ਮਿਹਨਤ 'ਤੇ ਵਿਸ਼ਵਾਸ ਰੱਖੋ। ਇਕ ਗੱਲ ਹੋਰ ਇਨ੍ਹਾਂ ਦਿਨਾਂ ਵਿਚ ਬਿਲਕੁਲ ਹੀ ਕਿਤਾਬੀ ਕੀੜਾ ਵੀ ਨਾ ਬਣੋ। ਆਪਣੀ ਖੇਡ ਨੂੰ ਵੀ ਸਮਾਂ ਦਿਓ ਚਾਹੇ ਥੋੜ੍ਹਾ ਹੀ ਕਿਉਂ ਨਾ, ਕਿਉਂਕਿ ਇਸ ਨਾਲ ਦਿਮਾਗ਼ ਚੁਸਤ ਦਰੁੱਸਤ ਰਹਿੰਦਾ ਹੈ। ਜੇਕਰ ਤੁਸੀਂ ਹਮੇਸ਼ਾ ਪੜ੍ਹਦੇ ਹੀ ਰਹੋਗੇ ਤਾਂ ਇਸ ਨਾਲ ਤੁਹਾਡਾ ਮਨ ਵੀ ਭਰ ਜਾਵੇਗਾ। ਤੁਹਾਡੇ 'ਚੋਂ ਬਹੁਤੇ ਬੱਚੇ ਸਿਰਫ਼ ਟਿਊਸ਼ਨਾਂ ਦੇ ਸਿਰ 'ਤੇ ਹੀ ਬੈਠੇ ਰਹਿੰਦੇ ਹਨ ਜੋ ਕੁਝ ਉਥੇ ਪੜ੍ਹ ਲਿਖ ਲਿਆ, ਠੀਕ ਹੈ ਘਰ ਆ ਕੇ ਕਿਤਾਬਾਂ ਖੋਲ੍ਹਣਾ ਜ਼ਰੂਰੀ ਨਹੀਂ ਸਮਝਦੇ, ਜੋ ਕਿ ਗ਼ਲਤ ਆਦਤ ਹੈ। ਇਨ੍ਹਾਂ ਦਿਨਾਂ 'ਚ ਜਿੰਨਾ ਵੀ ਪੜ੍ਹਿਆ ਜਾਵੇ ਉਹ ਘੱਟ ਹੈ, ਕਿਉਂਕਿ ਹੁਣ ਦੀ ਪੜ੍ਹਾਈ ਹੀ ਤੁਹਾਡੀ ਅਗਲੀ ਸਫ਼ਲਤਾ ਦੀ ਚਾਬੀ ਹੈ।
ਸੋ, ਪਿਆਰੇ ਬੱਚਿਓ! ਇਨ੍ਹਾਂ ਦਿਨਾਂ ਨੂੰ ਆਲਤੂ-ਫਾਲਤੂ ਕੰਮਾਂ 'ਚ ਬਰਬਾਦ ਕਰਨ ਦੀ ਬਜਾਏ ਆਪਣੀ ਪੜ੍ਹਾਈ 'ਤੇ ਧਿਆਨ ਰੱਖੋ ਤਾਂ ਕਿ ਤੁਸੀਂ ਚੰਗੇ ਨੰਬਰ ਹਾਸਿਲ ਕਰ ਸਕੋ, ਨਹੀਂ ਤਾਂ ਬਾਅਦ 'ਚ ਸਿਵਾਏ ਪਛਤਾਉਣ ਦੇ ਤੁਹਾਡੇ ਪੱਲੇ ਕੁਝ ਨਹੀਂ ਰਹਿ ਜਾਵੇਗਾ। ਇਕ ਵਾਰ ਮਿਹਨਤ ਨਾਲ ਪੜ੍ਹ-ਲਿਖ ਕੇ ਆਪਣਾ ਤੇ ਆਪਣੇ ਮਾਂ-ਬਾਪ ਦਾ ਨਾਂਅ ਰੌਸ਼ਨ ਕਰੋ।


ਖ਼ਬਰ ਸ਼ੇਅਰ ਕਰੋ

ਖ਼ੂਬਸੂਰਤੀ ਦੀ ਮਿਸਾਲ ਬਰਲਿਨ ਸ਼ਹਿਰ

ਬਰਲਿਨ ਜਰਮਨੀ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਦੀ ਸੰਰਚਨਾ ਸੁਪ੍ਰਸਿੱਧ ਫਿਲਪਿਸ ਜੌਨਸਨ, ਰੇਨਜੋਪਿਆਨੋ ਅਤੇ ਨਾਰਮਨ ਫਾਸਟਰ ਨੇ ਕੀਤੀ ਹੈ। ਪੋਟਸਡੇਮਰ ਪਲਾਜ਼ਾ ਬਰਲਿਨ ਦਾ ਕੇਂਦਰੀ ਬਿੰਦੂ ਹੈ। ਇਹ ਆਧੁਨਿਕ ਸਹੂਲਤਾਂ ਨਾਲ ਭਰਪੂਰ ਹੈ। ਇਥੇ ਸੋਕੀ ਸੇਂਟਰ ਵੀ ਕਲਾ ਦੀ ਵਿਲੱਖਣ ਕਲਾਕਾਰੀ ਹੈ।
ਇਥੋਂ ਦੇ ਟਾਪਰ ਗਾਰਡਨ ਵਿਚ ਅਨੇਕ ਦੁਰਲੱਭ ਪਸ਼ੂ-ਪੰਛੀਆਂ ਨੂੰ ਦੇਖ ਕੇ ਇਥੇ ਆਉਣ ਵਾਲਿਆਂ ਦਾ ਮਨ ਖੁਸ਼ ਹੋ ਜਾਂਦਾ ਹੈ। ਟਵੇਲ ਨਦੀ ਦੇ ਕੰਢੇ ਸਥਿਤ ਗ੍ਰੇਨਵਾਲ ਦੇ ਰਾਜਪਥ 'ਤੇ ਉਲੰਪਿਕ ਸਟੇਡੀਅਮ ਹੈ, ਜੋ ਸਾਲ 1936 ਦੇ ਵਿਸ਼ਵ ਖੇਡ ਮੁਕਾਬਲਿਆਂ ਲਈ ਬਣਾਇਆ ਗਿਆ ਸੀ। ਇਸ ਸਟੇਡੀਅਮ ਵਿਚ ਹਜ਼ਾਰਾਂ ਨਹੀਂ, ਬਲਕਿ ਲੱਖਾਂ ਲੋਕਾਂ ਦੇ ਬੈਠਣ ਦੀ ਜਗ੍ਹਾ ਹੈ। ਇਸ ਵਿਚ ਰੇਸਤਰਾਂ, ਆਰਾਮ-ਘਰ, ਲਾਇਬ੍ਰੇਰੀ ਜਿਹੀਆਂ ਅਨੇਕਾਂ ਸਹੂਲਤਾਂ ਹਨ। ਰੇਚਸਟੈਂਗ ਕਿਸੇ ਵੀ ਸੈਲਾਨੀ ਦਾ ਕੇਂਦਰ ਬਿੰਦੂ ਹੈ।
ਇਥੇ ਆਉਣ ਵਾਲੇ ਯਾਤਰੀ ਜਰਮਨ ਸੰਸਦ ਨੂੰ ਹਰੇਕ ਕੋਨੇ ਤੋਂ ਦੇਖਣ ਲਈ ਆਪਣੀ ਥਾਂ ਸੁਰੱਖਿਅਤ ਕਰ ਲੈਂਦੇ ਹਨ। ਇਹ ਇਕ ਇਤਿਹਾਸਕ ਭਵਨ ਹੈ। ਇਸ ਦੇ ਗੁੰਬਦ ਦੀ ਬਣਾਵਟ ਦੇਖਣਯੋਗ ਹੈ। ਇਸ ਦੇ ਵਿਲੱਖਣ ਗੁੰਬਦ ਤੱਕ ਜਾਣ ਲਈ ਘੁੰਮਾਉਦਾਰ ਪੌੜੀਆਂ ਹਨ, ਜਿਥੋਂ ਯਾਤਰੀ ਥੱਲੇ ਸੰਸਦ ਦੇ ਮੈਂਬਰਾਂ ਨੂੰ ਦੇਖਦੇ ਹੋਏ ਸ਼ਹਿਰ ਦਾ ਨਜ਼ਾਰਾ ਵੀ ਮਾਣ ਸਕਦੇ ਹਨ। ਫਲੋ ਮਾਰਕੀਟ, ਬਾਂਡੇਨਬਰਗ ਗੇਟ ਵੀ ਦੇਖਣਯੋਗ ਹੈ। ਇਥੇ ਨਾਜ਼ੀ ਤਾਨਾਸ਼ਾਹ ਹਿਟਲਰ ਦੇ ਬੰਕਰ ਦੇ ਅਵਸ਼ੇਸ਼ ਵੀ ਆਸਾਨੀ ਨਾਲ ਦ੍ਰਿਸ਼ਟੀਗੋਚਰ ਹੁੰਦੇ ਹਨ। ਇਨ੍ਹਾਂ ਨੂੰ ਨਾਜ਼ੀ ਸਮਾਧੀ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਮਾਰਟਿਨ ਗੋਵਿਅਰਸ ਕਲਾ ਮਿਊਜ਼ੀਅਮ 'ਤੇ ਵੀ ਯਾਤਰੀਆਂ ਦੀ ਭੀੜ ਲੱਗੀ ਰਹਿੰਦੀ ਹੈ।
ਬਰਲਿਨ ਵਿਚ ਵੱਖ-ਵੱਖ ਪ੍ਰਕਾਰ ਦੇ ਮਿਊਜ਼ੀਅਮਾਂ ਦੀ ਭਰਮਾਰ ਹੈ। ਪੇਰਾਗਮਨ ਮਿਊਜ਼ੀਅਮ ਵਿਚ ਪੁਰਾਤਨ ਅਸਾਧਾਰਨ ਕਲਾਕ੍ਰਿਤੀ ਦੀਆਂ ਵਸਤੂਆਂ ਰੱਖੀਆਂ ਹੋਈਆਂ ਹਨ। ਇਹ ਇਥੋਂ ਦਾ ਮਸ਼ਹੂਰ ਮਿਊਜ਼ੀਅਮ ਹੈ, ਜਿਥੇ ਇਕ ਸਾਲ ਵਿਚ ਤਕਰੀਬਨ 6 ਲੱਖ ਯਾਤਰੀ ਇਥੇ ਆਉਂਦੇ ਹਨ। ਇਸ ਮਿਊਜ਼ੀਅਮ ਦੀ ਗਿਣਤੀ ਰਾਜ ਮਿਊਜ਼ੀਅਮ ਦੇ ਰੂਪ ਵਿਚ ਕੀਤੀ ਜਾਂਦੀ ਹੈ। ਇਸ ਮਿਊਜ਼ੀਅਮ ਵਿਚ ਹੀ ਇਸਲਾਮਿਕ ਕਲਾ ਅਤੇ ਪੂਰਵੀ ਕਲਾ ਦਾ ਵੀ ਅਦਭੁਤ ਸੰਗ੍ਰਹਿ ਹੈ। ਦਿਨ ਵਿਚ ਜਿਥੇ ਸ਼ਹਿਰ ਦਾ ਆਨੰਦ ਲਿਆ ਜਾ ਸਕਦਾ ਹੈ, ਉਥੇ ਰਾਤ ਵਿਚ ਮਧੁਰ-ਗੰਭੀਰ ਗੀਤ-ਸੰਗੀਤ ਦਾ ਰਸ ਵੀ ਮਾਣਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਿਸ਼ਵ ਪ੍ਰਸਿੱਧ ਆਰਕੈਸਟਰਾ ਦਾ ਆਨੰਦ ਵੀ ਲਿਆ ਜਾ ਸਕਦਾ ਹੈ।
ਵਰਤਮਾਨ ਵਿਚ ਬਰਲਿਨ ਵਿਚ ਪਾਕ-ਪ੍ਰਣਾਲੀ ਵਿਕਸਿਤ ਹੋ ਚੁੱਕੀ ਹੈ, ਇਸ ਲਈ ਇਸ ਨੂੰ ਪਾਕ ਵਿੱਦਿਆ ਦਾ ਸਵਰਗ ਵੀ ਕਿਹਾ ਜਾਂਦਾ ਹੈ। ਰਾਤ ਵੇਲੇ ਸੜਕਾਂ ਦੇ ਦੋਵੇਂ ਪਾਸੇ ਰੰਗ-ਬਰੰਗਾ ਪ੍ਰਕਾਸ਼ ਬੜਾ ਹੀ ਖੂਬਸੂਰਤ ਲਗਦਾ ਹੈ। ਆਉਣ ਵਾਲੇ ਯਾਤਰੀ ਆਪਣੀ ਮਸਤੀ ਵਿਚ ਸੜਕਾਂ 'ਤੇ ਆਪਣੀ ਇੱਛਾ ਨਾਲ ਘੁੰਮਦੇ ਰਹਿੰਦੇ ਹਨ। ਗੱਲ ਕੀ, ਬਰਲਿਨ ਬਹੁਤ ਹੀ ਖੂਬਸੂਰਤ ਦੇਖਣਯੋਗ ਸ਼ਹਿਰ ਹੈ।
-ਪਿੰਡ ਰਾਮਗੜ੍ਹ, ਡਾਕ: ਫਿਲੌਰ (ਜਲੰਧਰ)-144410. ਮੋਬਾ: 94631-61691

ਵਿਗਿਆਨਕ ਬੁਝਾਰਤਾਂ

1. ਗੈਸ ਸਾਹ ਰਾਹੀਂ ਲੈਂਦੇ ਹਾਂ,
ਉਸ ਨੂੰ ਆਕਸੀਜਨ ਕਹਿੰਦੇ ਹਾਂ।
ਅਣਗਿਣਤ ਦਰੱਖਤ ਛੱਡਦੇ ਰੋਜ਼,
ਦੱਸੋ ਕਿਸ ਨੇ ਕੀਤੀ ਇਸ ਦੀ ਖੋਜ?
2. ਦੋਵੇਂ ਕਾਰਬਨ ਦੇ ਕੁਦਰਤੀ ਰੂਪ,
ਇਕ ਬੜਾ ਸੋਹਣਾ, ਦੂਜਾ ਕਰੂਪ।
3. ਔਰਤ ਹੈ ਉਹ ਮਹਾਨ,
ਅਪਣਾਇਆ ਜਿਸ ਨੇ ਵਿਗਿਆਨ।
ਰੇਡੀਅਮ ਦੀ ਖੋਜ ਬਦਲੇ,
ਕਿਸ ਨੂੰ ਮਿਲਿਆ ਨੋਬੇਲ ਇਨਾਮ?
4. ਸੋਹਣੇ-ਸੋਹਣੇ ਕੱਪੜੇ ਪਾ ਕੇ,
ਫੋਟੋ ਕੈਮਰੇ ਅੱਗੇ ਖੜ੍ਹ ਜਾਓ।
ਕਿਸ ਨੇ ਕੀਤੀ ਇਸ ਦੀ ਖੋਜ,
ਪਹਿਲਾਂ ਜ਼ਰਾ ਇਹ ਬਤਾਓ?
5. ਸੂਰਜ ਸਾਡੀ ਜ਼ਿੰਦਗੀ ਨੂੰ ਗਤੀਸ਼ੀਲ ਬਣਾਵੇ,
ਕਿਹੜੀ ਪਰਤ ਜੋ ਖਤਰਨਾਕ ਕਿਰਨਾਂ ਤੋਂ ਬਚਾਵੇ?
ਉੱਤਰ : (1) ਜੇ. ਪੀ. ਪ੍ਰੀਸਟਲੇ, (2) ਹੀਰਾ, ਗ੍ਰੇਫਾਈਟ, (3) ਮੇਰੀ ਕਿਊਰੀ, (4) ਜੋਸੇਫ ਨਿਪਸੇ, (5) ਓਜ਼ੋਨ ਪਰਤ।
-ਕੁਲਵਿੰਦਰ ਕੌਸ਼ਲ,
ਪਿੰਡ ਤੇ ਡਾਕ: ਪੰਜਗਰਾਈਆਂ, ਤਹਿ: ਧੂਰੀ (ਸੰਗਰੂਰ)। ਫੋਨ : 94176-36255

ਬਾਲ ਬੋਲੀਆਂ

ੲ ਆਲੂ-ਆਲੂ-ਆਲੂ,
ੳ ਅ ਤੋਂ,
ਹੋਵੇ ਪੜ੍ਹਾਈ ਚਾਲੂ।
ੲ ਛੈਣਾ-ਛੈਣਾ-ਛੈਣਾ,
ਸਭ ਨੇ ਪਾਉਣਾ ਹੈ,
ਇਹ ਵਿੱਦਿਆ ਦਾ ਗਹਿਣਾ।
ੲ ਆਈਏ-ਆਈਏ-ਆਈਏ
ਆਪਾਂ ਮਿਲਜੁਲ ਕੇ,
ਪੌਦੇ ਹੋਰ ਲਗਾਈਏ।
ੲ ਪਾਰੋ-ਪਾਰੋ-ਪਾਰੋ,
ਆਪਣਾ ਆਪ ਕਰੋ,
ਨਕਲ ਕੋਈ ਨਾ ਮਾਰੋ।
ੲ ਟਾਈ-ਟਾਈ-ਟਾਈ,
ਆਪਣੇ ਅੰਗਾਂ ਦੀ,
ਰੱਖੀਏ ਖੂਬ ਸਫਾਈ।
-ਇਕਬਾਲ ਸੰਧੂ ਉੱਭਾ,
ਸ: ਪ੍ਰਾ: ਸਕੂਲ, ਰਾਮਦਿੱਤੇ ਵਾਲਾ (ਮਾਨਸਾ)। ਮੋਬਾ: 98723-45277

ਜਾਦੂਗਰਨੀ ਅੰਬਿਕਾ ਦਾ ਮਹਿਲ


ਬਾਲ ਕਹਾਣੀ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਰਾਜਕੁਮਾਰ ਨੇ ਉਸ ਜਿੰਨ ਕੋਲੋਂ ਜਾਦੂਗਰਨੀ ਦੀ ਮੌਤ ਦਾ ਰਾਜ਼ ਪੁੱਛਿਆ ਤਾਂ ਉਸ ਜਿੰਨ ਨੇ ਪਹਿਲਾਂ ਰਾਜਕੁਮਾਰ ਨੂੰ ਆਪਣੇ-ਆਪ ਨੂੰ ਆਜ਼ਾਦ ਕਰਵਾਉਣ ਲਈ ਕਿਹਾ। ਰਾਜਕੁਮਾਰ ਨੇ ਅੰਬਿਕਾ ਦੀ ਮੌਤ ਦਾ ਰਾਜ਼ ਜਾਣਨ ਲਈ ਆਪਣੀ ਤਲਵਾਰ ਦੀ ਸ਼ਕਤੀ ਨਾਲ ਜਾਦੂਈ ਪਿੰਜਰੇ ਵਿਚੋਂ ਜਿੰਨ ਨੂੰ ਆਜ਼ਾਦ ਕਰਵਾ ਦਿੱਤਾ। ਫਿਰ ਜਿੰਨ ਨੇ ਆਜ਼ਾਦ ਹੋ ਕੇ ਰਾਜਕੁਮਾਰ ਨੂੰ ਦੱਸਿਆ ਕਿ ਜਾਦੂਗਰਨੀ ਦੀ ਜਾਨ ਇਕ ਤੋਤੇ ਵਿਚ ਹੈ। ਰਾਜਕੁਮਾਰ ਨੇ ਜਿੰਨ ਕੋਲੋਂ ਉਸ ਤੋਤੇ ਦਾ ਪਤਾ ਪੁੱਛਿਆ। ਜਿੰਨ ਨੇ ਦੱਸਿਆ ਕਿ ਕਾਲੀ ਪਹਾੜੀ ਵਿਚ ਇਕ ਖੁਫੀਆ ਜਗ੍ਹਾ ਹੈ, ਜਿਥੇ ਉਹ ਤੋਤਾ ਬੰਦ ਹੈ, ਪਰ ਉਸ ਜਗ੍ਹਾ 'ਤੇ ਬਹੁਤ ਸਖਤ ਪਹਿਰਾ ਹੈ। ਉਥੇ ਜਾਦੂਗਰਨੀ ਤੋਂ ਬਿਨਾਂ ਕੋਈ ਨਹੀਂ ਜਾ ਸਕਦਾ, ਤਾਂ ਰਾਜਕੁਮਾਰ ਨੇ ਕਿਹਾ ਮੈਂ ਜਾਵਾਂਗਾ, ਮੇਰੇ ਕੋਲ ਵੀ ਜਾਦੂਈ ਤਾਕਤਾਂ ਦਾ ਮੁਕਾਬਲਾ ਕਰਨ ਦੀ ਤਾਕਤ ਹੈ। ਅਤੇ ਜਿੰਨ ਨੇ ਕਿਹਾ ਆਕਾ, ਅੱਜ ਤੋਂ ਮੈਂ ਤੁਹਾਡਾ ਗੁਲਾਮ ਹਾਂ। ਰਾਜਕੁਮਾਰ ਨੇ ਕਿਹਾ, ਨਹੀਂ, ਤੂੰ ਕੋਈ ਗੁਲਾਮ ਨਹੀਂ, ਆਜ਼ਾਦ ਹੈਂ। ਤੂੰ ਮੇਰੀ ਬਹੁਤ ਮਦਦ ਕੀਤੀ ਹੈ। ਤਾਂ ਜਿੰਨ ਨੇ ਕਿਹਾ, ਨਹੀਂ ਆਕਾ, ਜੋ ਵੀ ਸਾਨੂੰ ਆਜ਼ਾਦ ਕਰਵਾਉਂਦਾ ਹੈ, ਅਸੀਂ ਉਸ ਨੂੰ ਆਪਣਾ ਆਕਾ ਮੰਨਦੇ ਹਾਂ। ਤਾਂ ਰਾਜਕੁਮਾਰ ਨੇ ਕਿਹਾ, ਨਹੀਂ, ਅੱਜ ਤੋਂ ਤੂੰ ਮੇਰਾ ਗੁਲਾਮ ਨਹੀਂ, ਮੇਰਾ ਦੋਸਤ ਹੈਂ।
ਉਹ ਦੋਵੇਂ ਕਾਲੀ ਗੁਫਾ ਵੱਲ ਤੁਰ ਪਏ। ਜਿਉਂ ਹੀ ਉਹ ਗੁਫਾ ਦੇ ਨਜ਼ਦੀਕ ਗਏ ਤਾਂ ਜਾਦੂਗਰਨੀ ਨੂੰ ਆਪਣੀ ਜਾਨ 'ਤੇ ਖਤਰਾ ਮੰਡਰਾਉਂਦਾ ਨਜ਼ਰ ਆਇਆ ਤਾਂ ਜਾਦੂਗਰਨੀ ਨੇ ਰਾਜਕੁਮਾਰ 'ਤੇ ਜਾਦੂਈ ਵਾਰ ਕਰਨੇ ਸ਼ੁਰੂ ਕਰ ਦਿੱਤੇ। ਰਾਜਕੁਮਾਰ ਨੇ ਵੀ ਜਾਦੂਗਰਨੀ ਦਾ ਡਟ ਕੇ ਮੁਕਾਬਲਾ ਕੀਤਾ। ਅੰਤ ਵਿਚ ਜਾਦੂਗਰਨੀ ਰਾਜਕੁਮਾਰ ਸਾਹਮਣੇ ਕਮਜ਼ੋਰ ਪੈ ਗਈ। ਰਾਜਕੁਮਾਰ ਜਾਦੂਗਰਨੀ ਦਾ ਮੁਕਾਬਲਾ ਕਰਦਾ-ਕਰਦਾ ਉਸ ਤੋਤੇ ਕੋਲ ਪਹੁੰਚ ਗਿਆ। ਆਪਣੀ ਤਲਵਾਰ ਨਾਲ ਉਸ ਨੇ ਉਸ ਪਿੰਜਰੇ ਦਾ ਜਾਦੂ ਤੋੜ ਦਿੱਤਾ ਅਤੇ ਉਸ ਵਿਚ ਬੰਦ ਤੋਤੇ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਅਤੇ ਜਾਦੂਗਰਨੀ ਦੇ ਨਾਲ ਹੀ ਜਾਦੂ ਮਹਿਲ ਵੀ ਗਾਇਬ ਹੋ ਗਿਆ । ਇਸ ਤਰ੍ਹਾਂ ਅੱਛਾਈ ਨੇ ਬੁਰਾਈ 'ਤੇ ਜਿੱਤ ਪ੍ਰਾਪਤ ਕੀਤੀ। ਰਾਜਕੁਮਾਰ ਨੇ ਜਾਦੂਗਰਨੀ ਦੀ ਕੈਦ ਵਿਚੋਂ ਬੱਚਿਆਂ ਨੂੰ ਆਜ਼ਾਦ ਕਰਵਾ ਕੇ ਉਨ੍ਹਾਂ ਦੇ ਘਰ ਪਹੁੰਚਾਇਆ ਅਤੇ ਕਬੀਲੇ ਵਾਲਿਆਂ ਨੇ ਰਾਜਕੁਮਾਰ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਰਾਜਕੁਮਾਰ ਆਪਣੇ ਰਾਜ ਮਹਿਲ ਵਾਪਸ ਚਲੇ ਗਏ।
ਸੋ ਦੋਸਤੋ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੁਰਾਈ ਕਿੰਨੀ ਵੀ ਕਿਉਂ ਨਾ ਤਾਕਤਵਰ ਹੋਵੇ, ਬੁਰਾਈ ਚਾਹੇ ਕਿੰਨੇ ਵੀ ਜਨਮ ਲੈ ਲਵੇ ਪਰ ਉਸ ਦਾ ਅੰਤਮ ਸੰਸਕਾਰ ਅੱਛਾਈ ਹੀ ਕਰਦੀ ਹੈ। (ਸਮਾਪਤ(
-ਵੀਰਪਾਲ ਕੌਰ,
ਪਿੰਡ ਭਨੋਹੜ, ਮੁੱਲਾਂਪੁਰ ਦਾਖਾ (ਲੁਧਿਆਣਾ)-141102. ਮੋਬਾ: 97810-13953

ਅਨਮੋਲ ਬਚਨ


ੲ ਸੰਸਾਰ ਦੇ ਰੰਗਮੰਚ 'ਤੇ ਇਕ ਨਾਟਕ ਚੱਲ ਰਿਹਾ ਹੈ, ਜਿਸ ਵਿਚ ਹਰ ਇਕ ਇਨਸਾਨ ਦੀ ਜ਼ਿੰਦਗੀ ਆਪਣਾ ਰੋਲ ਅਦਾ ਕਰਦੀ ਹੈ। ਸਮਾਂ ਉਸ ਨੂੰ ਵੱਖ-ਵੱਖ ਰੋਲ ਅਦਾ ਕਰਨ ਲਈ ਮਜਬੂਰ ਕਰਦਾ ਹੈ।
ੲ ਜਿੰਨਾ ਅਸੀਂ ਕਿਸੇ ਕੰਮ ਦੇ ਪ੍ਰਤੀ ਗਹਿਰਾਈ ਵਿਚ ਜਾਂਦੇ ਜਾਵਾਂਗੇ, ਓਨਾ ਹੀ ਅਸੀਂ ਉੱਪਰ ਉਠਦੇ ਜਾਵਾਂਗੇ।
ੲ ਕਿਸੇ ਕੰਮ ਦੇ ਨਾ ਹੋਣ ਲਈ ਕਿਸਮਤ ਨੂੰ ਦੋਸ਼ ਦੇਣਾ ਫਜ਼ੂਲ ਹੈ। ਇਹ ਸੋਚੋ ਕਿ ਅਸਫਲਤਾ ਵਿਚ ਅਸੀਂ ਕਿਸਮਤ ਨੂੰ ਦੋਸ਼ ਦਿੰਦੇ ਹਾਂ ਪਰ ਸਫਲਤਾ ਵਿਚ ਵੀ ਤਾਂ ਉਹੀ ਕਿਸਮਤ ਸਾਡੇ ਨਾਲ ਹੁੰਦੀ ਹੈ।
ੲ ਸਿਆਣੇ ਵਿਅਕਤੀ ਪਵਿੱਤਰ ਰਸਤੇ 'ਤੇ ਨਹੀਂ ਚਲਦੇ, ਬਲਕਿ ਉਨ੍ਹਾਂ ਦੇ ਤੁਰਨ ਨਾਲ ਰਸਤੇ ਪਵਿੱਤਰ ਬਣਦੇ ਹਨ।
ੲ ਕੋਈ ਇਨਸਾਨ ਜਨਮ ਤੋਂ ਬੁਰਾ ਨਹੀਂ ਹੁੰਦਾ, ਸਮੇਂ ਦੀਆਂ ਤਬਦੀਲੀਆਂ ਦੇ ਨਾਲ ਇਨਸਾਨ ਵਿਚ ਬਦਲਾਓ ਆਉਂਦੇ ਰਹਿੰਦੇ ਹਨ।
ੲ ਜ਼ਿੰਦਗੀ ਦੀ ਹਰ ਨਵੀਂ ਚੁਣੌਤੀ ਲਈ ਮਨੁੱਖ ਨੂੰ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਹਰ ਘੜੀ ਮਨੁੱਖ ਨੂੰ ਜ਼ਿੰਦਗੀ ਜਿਊਣ ਦਾ ਇਕ ਨਵਾਂ ਸੰਦੇਸ਼ ਦੇ ਕੇ ਜਾਂਦੀ ਹੈ।
-ਕੁਲਦੀਪ ਕੌਰ ਛਾਜਲੀ,
ਪਿੰਡ ਤੇ ਡਾਕ: ਛਾਜਲੀ, ਜ਼ਿਲ੍ਹਾ ਸੰਗਰੂਰ।

ਲਿਆਕਤ ਕਰਕੇ ਓਬਾਮਾ ਵਾਂਗ ਇਕ ਸਾਧਾਰਨ ਮਨੁੱਖ ਫਿਲਮੋਰ ਵੀ ਬਣਿਆ ਸੀ ਅਮਰੀਕੀ ਰਾਸ਼ਟਰਪਤੀ

ਵਿਗਿਆਨ ਦੀ ਕੁੱਛੜ ਚੜ੍ਹੇ ਅਮਰੀਕੀ ਲੋਕ ਭਾਵੇਂ ਮੁਕੱਦਰਾਂ ਤੇ ਨਸੀਬਾਂ ਨੂੰ ਘੱਟ ਮੰਨਦੇ ਹਨ ਪਰ ਇਹ ਸੱਚ ਹੈ ਕਿ ਫਿਲਮੋਰ ਉਨ੍ਹਾਂ ਵਿਚੋਂ ਇਕ ਸੀ, ਜਿਸ ਨੂੰ ਕਿਸਮਤ ਨੇ ਸੱਚੀਂ-ਮੁੱਚੀਂ ਹੀ ਪੂਰਾ ਸਾਥ ਦਿੱਤਾ। 1807 ਵਿਚ ਨਿਊਯਾਰਕ ਦੀ ਕਾਉਂਟੀ ਫਿੰਗਰ ਲੇਕਸ ਵਿਚ ਜਨਮੇ ਫਿਲਮੋਰ ਨੇ ਇਕ ਨੌਜਵਾਨ ਵਜੋਂ ਸਰਹੱਦੀ ਇਲਾਕੇ ਦੀਆਂ ਤੰਗੀਆਂ ਦਾ ਸਾਹਮਣਾ ਕੀਤਾ। ਉਸ ਨੇ ਆਪਣੇ ਪਿਤਾ ਦੇ ਫਾਰਮ 'ਤੇ ਰੱਜ ਕੇ ਮਿਹਨਤ ਕੀਤੀ ਅਤੇ 15 ਸਾਲ ਦੀ ਉਮਰ ਵਿਚ ਕੱਪੜੇ ਦੀਆਂ ਡਰੈੱਸਾਂ ਵਾਲੇ ਇਕ ਸਟੋਰ 'ਤੇ ਟ੍ਰੇਨਿੰਗ ਲੈਣ ਲੱਗ ਗਿਆ। ਉਸ ਨੇ ਇਕ ਕਮਰੇ ਵਾਲੇ ਸਕੂਲ ਵਿਚ ਪੜ੍ਹਾਈ ਕੀਤੀ ਅਤੇ ਲਾਲ ਭੂਰੇ ਵਾਲਾਂ ਵਾਲੀ ਅਧਿਆਪਕਾ ਨਾਲ ਪਿਆਰ ਕਰ ਬੈਠਾ। ਇਹ ਅਧਿਆਪਕਾ ਅਬੀਗੇਲ ਪਾਵਰਜ਼ ਬਾਅਦ ਵਿਚ ਉਸ ਦੀ ਪਤਨੀ ਬਣੀ।
ਉਹ ਇਕ ਵਕੀਲ ਬਣਿਆ ਅਤੇ ਉਸ ਨੇ ਪਹਿਲੀ ਵਾਰ 1833 ਵਿਚ ਯੂ. ਐੱਸ. ਹਾਊਸ ਆਫ ਰੀਪਰਜ਼ੈਂਟੇਟਿਵਜ਼ ਦੀ ਚੋਣ ਜਿੱਤੀ। ਉਹਨੇ ਚਾਰ ਟਰਮਾਂ (ਅੱਠ ਸਾਲ) ਕਾਂਗਰਸ ਵਿਚ ਸੇਵਾ ਨਿਭਾਈ ਪਰ 1843 ਵਿਚ ਉਸ ਨੇ ਨਿਊਯਾਰਕ ਦੀ ਗਰਵਰਨਸ਼ਿਪ ਸਫਲਤਾ ਨਾਲ ਨਾ ਚਲਾਉਣ ਕਾਰਨ ਇਹ ਸੇਵਾ ਛੱਡ ਦਿੱਤੀ। ਟਾਇਲਰ ਦੀ ਅਚਾਨਕ 1850 ਦੇ ਅੱਧ ਵਿਚ ਮੌਤ ਹੋ ਗਈ ਅਤੇ ਫਿਲਮੋਰ ਨੂੰ ਕਾਮਯਾਬੀ ਮਿਲੀ ਅਤੇ ਉਹ ਅਮਰੀਕਾ ਦਾ ਤੇਰ੍ਹਵਾਂ ਰਾਸ਼ਟਰਪਤੀ ਬਣ ਗਿਆ।
ਜੁਲਾਈ 1850 ਵਿਚ ਫਿਲਮੋਰ ਦੇ ਅਚਾਨਕ ਹੀ ਰਾਸ਼ਟਰਪਤੀ ਦੇ ਪਦ 'ਤੇ ਪਹੁੰਚਣ ਨਾਲ ਰਾਜਨੀਤਕ ਪ੍ਰਸ਼ਾਸਨ ਵਿਚ ਅਣਕਿਆਸੇ ਬਦਲਾਅ ਆਏ। ਟਾਇਲਰ ਦੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ ਅਤੇ ਰਾਸ਼ਟਰਪਤੀ ਫਿਲਮੋਰ ਨੇ ਡੇਨੀਅਲ ਵੈਭਸਟਰ ਫੌਰਨ ਸੈਕਟਰੀ ਆਫ ਸਟੇਟ ਨਿਯੁਕਤ ਕਰ ਦਿੱਤਾ। ਇਸ ਤਰ੍ਹਾਂ ਸਮਝੌਤੇ ਦੀ ਹਮਾਇਤ ਕਰਨ ਵਾਲੇ ਸੰਜਮੀ ਵਿੱਗਾਂ ਨਾਲ ਗਠਜੋੜ ਬਣਾ ਲਿਆ।
ਕਾਂਗਰਸ ਵਿਚ ਦੋਗਲਸ ਦੀ ਅਸਰਦਾਰ ਰਣਨੀਤੀ ਅਤੇ ਵ੍ਹਾਈਟ ਹਾਊਸ ਤੋਂ ਫਿਲਮੋਰ ਦੇ ਦਬਾਅ ਨੂੰ ਮਿਲਾ ਕੇ ਸਮਝੌਤਾ ਮੁਹਿੰਮ ਨੂੰ ਬਲ ਮਿਲਿਆ। ਕਲੇਅ ਦੇ ਇਕਹਿਰੇ ਕਾਨੂੰਨੀ ਪੈਕੇਜ ਨੂੰ ਤੋੜਦਿਆਂ ਦੋਗਲਸ ਨੇ ਸੈਨੇਟ ਵਿਚ ਪੰਜ ਵੱਖਰੇ-ਵੱਖਰੇ ਬਿੱਲ ਪੇਸ਼ ਕੀਤੇ। ਇਨ੍ਹਾਂ ਵਿਚ ਸੀ ਕੈਲੇਫੋਰਨੀਆ ਨੂੰ ਇਕ ਸੁਤੰਤਰ ਪ੍ਰਾਂਤ ਵਜੋਂ ਸਵੀਕਾਰ ਕਰਨਾ, ਟੈਕਸਾਸ ਦੀ ਹੱਦਬੰਦੀ ਸੁਲਝਾਉਣੀ ਅਤੇ ਉਸ ਦੀ ਹਾਨੀ ਦੀ ਪੂਰਤੀ ਕਰਨਾ, ਨਿਊ ਮੈਕਸੀਕੋ ਨੂੰ ਟੈਰੀਟੋਰੀਅਲ ਰੁਤਬਾ ਦੇਣਾ, ਕਾਨੂੰਨਾਂ ਦੀ ਮੰਗ ਕਰਦੇ ਗੁਲਾਮਦਾਰਾਂ ਦੀ ਵਰਤੋਂ ਲਈ ਫੈਡਰਲ ਅਧਿਕਾਰੀ ਦੇਣੇ, ਕੋਲੰਬੀਆ ਜ਼ਿਲ੍ਹੇ ਵਿਚੋਂ ਗੁਲਾਮਾਂ ਦਾ ਵਪਾਰ ਸਮਾਪਤ ਕਰਨਾ।
ਹਰ ਇਕ ਬਿੱਲ ਨੂੰ ਬਹੁਮਤ ਮਿਲਿਆ ਅਤੇ 20 ਸਤੰਬਰ ਤੱਕ ਰਾਸ਼ਟਰਪਤੀ ਫਿਲਮੋਰ ਨੇ ਇਸ ਉਪਰ ਦਸਤਖਤ ਕਰ ਦਿੱਤੇ ਅਤੇ ਇਹ ਪੰਜੇ ਕਾਨੂੰਨ ਬਣ ਗਏ। ਵੈਬਸਟਰ ਨੇ ਲਿਖਿਆ, 'ਹੁਣ ਮੈਂ ਰਾਤਾਂ ਨੂੰ ਸੌਂ ਸਕਦਾ ਹਾਂ'।
ਜਿਵੇਂ ਹੀ 1850ਵਿਆਂ ਵਿਚ ਵਿੱਗ ਪਾਰਟੀ ਖਿੰਡ-ਪੁੰਡ ਗਈ, ਫਿਲਮੋਰ ਨੇ ਰਿਪਬਲਿਕਨ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ, ਪਰ ਇਸ ਦੇ ਇਲਾਵਾ 1858 ਵਿਚ ਉਸ ਨੇ ਨੋ ਨਥਿੰਗ ਔਰ ਅਮਰੀਕਨ ਪਾਰਟੀ ਦੀ ਰਾਸ਼ਟਰਪਤੀ ਲਈ ਨਾਮਜ਼ਦਗੀ ਪ੍ਰਵਾਨ ਕਰ ਲਈ। ਉਸ ਨੇ ਰਾਸ਼ਟਰਪਤੀ ਲਿੰਕਨ ਦਾ ਗ੍ਰਹਿ ਯੁੱਧ ਦੇ ਸਾਰੇ ਸਮੇਂ ਵਿਰੋਧ ਕੀਤਾ ਅਤੇ ਪੁਨਰ-ਉਸਾਰੀ ਦੌਰਾਨ ਰਾਸ਼ਟਰਪਤੀ ਜੌਹਨਸਨ ਦੀ ਹਮਾਇਤ ਕੀਤੀ। 1874 ਵਿਚ ਉਸ ਦੀ ਮੌਤ ਹੋ ਗਈ।
(ਅਗਲੇ ਐਤਵਾਰ ਰਾਸ਼ਟਰਪਤੀ ਫਰੈਂਕਲਿਨ ਪਾਈਰਸ ਬਾਰੇ ਪੜ੍ਹੋ)

ਬਾਲ ਸਾਹਿਤ
ਪੈਰਾਂ ਦਾ ਜਾਦੂ

(ਬਾਲ ਕਹਾਣੀ ਸੰਗ੍ਰਹਿ)
ਲੇਖਕ :
ਬਾਜ ਸਿੰਘ ਮਹਿਲੀਆ
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨਜ਼, ਬਾਲੀਆਂ (ਸੰਗਰੂਰ)।ੁੰ
ਮੁੱਲ : 50 ਰੁਪਏ, ਪੰਨੇ : 40
ਸੰਪਰਕ : 99154-73376
'ਪੈਰਾਂ ਦਾ ਜਾਦੂ' ਪ੍ਰਪੱਕ ਲੇਖਕ ਬਾਜ ਸਿੰਘ ਮਹਿਲੀਆ ਵੱਲੋਂ ਬਾਲਾਂ ਲਈ ਲਿਖਿਆ ਕਹਾਣੀ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਬਾਲ ਸਾਹਿਤ ਦੀ ਝੋਲੀ ਵਿਚ ਤਿੰਨ ਪੁਸਤਕਾਂ ਪਾ ਚੁੱਕੇ ਹਨ। ਇਸ ਕਹਾਣੀ-ਸੰਗ੍ਰਹਿ ਵਿਚ ਬੇਹੱਦ ਪ੍ਰੰਪਰਿਕ ਢੰਗ ਨਾਲ ਲਿਖੀਆਂ 8 ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਬਾਜ ਸਿੰਘ ਮਹਿਲੀਆ ਦੀ ਲਿਖਣ ਸ਼ੈਲੀ ਸਾਧਾਰਨ ਅਤੇ ਬੱਚਿਆਂ ਦੇ ਪੱਧਰ ਦੀ ਹੈ। ਬਿਨਾਂ ਸ਼ੱਕ ਅੱਜ ਬਾਲਾਂ ਲਈ ਚੰਗਾ ਸਾਹਿਤ ਰਚਣ ਵਾਲੇ ਬਹੁਤ ਥੋੜ੍ਹੇ ਲੇਖਕ ਹਨ। ਬੱਚਿਆਂ ਲਈ ਅਜੋਕੇ ਸਮੇਂ ਵਿਚ ਉਸਾਰੂ ਸਾਹਿਤ ਦੀ ਵੱਡੀ ਜ਼ਰੂਰਤ ਹੈ। ਲੇਖਕ ਵੱਲੋਂ ਇਸ ਕਹਾਣੀ-ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਸਾਰੀਆਂ ਕਹਾਣੀਆਂ ਰੌਚਿਕ ਅਤੇ ਸਿੱਖਿਆਦਾਇਕ ਹਨ, ਜੋ ਸਮੇਂ ਦੀ ਮੰਗ ਵੀ ਹਨ। 'ਪੈਰਾਂ ਦਾ ਜਾਦੂ', 'ਬੰਟੀ ਸੁਧਰ ਗਿਆ', 'ਭੈਣ ਮਿਲ ਗਈ' ਅਤੇ 'ਦਾਦਾ ਜੀ ਸੱਚ ਕਹਿੰਦੇ ਸੀ' ਵਾਰ-ਵਾਰ ਪੜ੍ਹਨਯੋਗ ਹਨ। ਲੇਖਕ ਦਾ ਇਹ ਯਤਨ ਸਵਾਗਤਯੋਗ ਹੈ।
-ਹਰਜਿੰਦਰ ਸਿੰਘ

ਬਾਲ ਕਹਾਣੀ
ਜਾਦੂਗਰਨੀ ਅੰਬਿਕਾ ਦਾ ਮਹਿਲ

ਇਕ ਨਗਰ ਵਿਚ ਰਾਜਕੁਮਾਰ ਅਸ਼ੋਕ ਰਹਿੰਦਾ ਸੀ | ਉਹ ਬਹੁਤ ਹੀ ਬਹਾਦਰ ਸੀ | ਉਸ ਦੀ ਬਹਾਦਰੀ ਦੇ ਬਹੁਤ ਚਰਚੇ ਸਨ | ਇਕ ਦਿਨ ਰਾਜ ਕੁਮਾਰ ਦੇ ਦਰਬਾਰ ਵਿਚ ਇਕ ਬਜ਼ੁਰਗ ਆਇਆ | ਉਸ ਨੇ ਰਾਜਕੁਮਾਰ ਨੂੰ ਸਲਾਮ ਕੀਤਾ | ਰਾਜਕੁਮਾਰ ਨੇ ਬਜ਼ੁਰਗ ਕੋਲੋਂ ਉਸ ਦਾ ਦੁੱਖ ਪੁੱਛਿਆ ਅਤੇ ਬਜ਼ੁਰਗ ਨੇ ਕਿਹਾ, 'ਮਹਾਰਾਜ, ਮੈਂ ਤੁਹਾਡੀ ਬਹਾਦਰੀ ਦੇ ਬਹੁਤ ਚਰਚੇ ਸੁਣੇ ਹਨ, ਕਿਰਪਾ ਕਰਕੇ ਸਾਡੇ ਕਬੀਲੇ ਦੇ ਬੱਚੇ ਅਤੇ ਨੌਜਵਾਨਾਂ ਨੂੰ ਬਚਾ ਲਓ, ਕਿਉਂਕਿ ਸਾਡੇ ਤੋਂ ਮੀਲਾਂ ਦੂਰ ਇਕ ਜੰਗਲ ਹੈ | ਉਸ ਜੰਗਲ ਵਿਚ ਕਾਲੀ ਪਹਾੜੀ ਦੇ ਪਿੱਛੇ ਜਾਦੂਗਰਨੀ ਅੰਬਿਕਾ ਆਪਣੇ ਜਾਦੂਈ ਮਹਿਲ ਵਿਚ ਰਹਿੰਦੀ ਹੈ | ਉਹ ਮਹਿਲ ਦਿਨ ਦੀ ਰੌਸ਼ਨੀ ਵਿਚ ਗਾਇਬ ਅਤੇ ਰਾਤ ਨੂੰ ਨਜ਼ਰ ਆਉਣ ਲੱਗ ਪੈਂਦਾ ਹੈ | ਜੋ ਲੋਕ ਉਸ ਦੇ ਜਾਦੂਈ ਮਹਿਲ ਬਾਰੇ ਜਾਣਦੇ ਹਨ, ਉਹ ਕਦੇ ਵੀ ਜੰਗਲ ਦੇ ਆਸ-ਪਾਸ ਨਹੀਂ ਜਾਂਦੇ ਪਰ ਜੋ ਲੋਕ ਇਸ ਗੱਲ ਤੋਂ ਅਣਜਾਣ ਹਨ, ਉਹ ਮਹਿਲ ਦੀ ਖੂਬਸੂਰਤੀ ਦੇਖ ਕੇ ਅੰਬਿਕਾ ਦੇ ਜਾਦੂਈ ਜਾਲ ਵਿਚ ਫਸ ਕੇ ਅੰਬਿਕਾ ਦੇ ਮਹਿਲ ਵਿਚ ਕੈਦ ਹੋ ਜਾਂਦੇ ਹਨ | ਉਹ ਆਪਣੀ ਸ਼ੈਤਾਨੀ ਤਾਕਤ ਵਧਾਉਣ ਲਈ ਹਰ ਕਾਲੀ ਰਾਤ ਨੂੰ ਮਾਸੂਮ ਬੱਚਿਆਂ ਦੀ ਬਲੀ ਸ਼ੈਤਾਨ ਦੇ ਅੱਗੇ ਦੇ ਦਿੰਦੀ ਹੈ | ਇਸ ਨਾਲ ਸਾਡੇ ਕਬੀਲੇ ਵਿਚ ਉਸ ਦਾ ਡਰ ਅਤੇ ਖੌਫ ਹਮੇਸ਼ਾ ਬਣਿਆ ਰਹਿੰਦਾ ਹੈ | ਮੈਂ ਉਸ ਕਬੀਲੇ ਦਾ ਮੁਖੀਆ ਹਾਂ | ਸਾਡੇ ਕਬੀਲੇ ਦੇ ਕਈ ਬੱਚੇ ਅੰਬਿਕਾ ਦੀ ਕੈਦ ਵਿਚ ਹਨ | ਕਾਲੀ ਰਾਤ ਵਿਚ ਸਿਰਫ ਚਾਰ ਦਿਨ ਬਾਕੀ ਹਨ | ਜੇਕਰ ਛੇਤੀ ਕੁਝ ਨਾ ਕੀਤਾ ਗਿਆ ਤਾਂ ਉਹ ਸਾਡੇ ਕਬੀਲੇ ਦੇ ਬੱਚਿਆਂ ਦੀ ਬਲੀ ਦੇ ਦੇਵੇਗੀ |
ਰਾਜਕੁਮਾਰ ਨੇ ਕਿਹਾ, 'ਤੁਸੀਂ ਚਿੰਤਾਮੁਕਤ ਹੋ ਕੇ ਆਪਣੇ ਕਬੀਲੇ ਵਾਪਸ ਚਲੇ ਜਾਓ |' ਰਾਜਕੁਮਾਰ ਕੋਲ ਸ਼ੈਤਾਨੀ ਤਾਕਤਾਂ, ਸ਼ਕਤੀਆਂ ਦਾ ਮੁਕਾਬਲਾ ਕਰਨ ਦੀ ਤਾਕਤ ਸੀ | ਰਾਜਕੁਮਾਰ ਆਪਣੇ ਕੁਝ ਸਿਪਾਹੀਆਂ ਨੂੰ ਨਾਲ ਲੈ ਕੇ ਜੰਗਲ ਵੱਲ ਤੁਰ ਪਿਆ | ਜਿਉਂ ਹੀ ਰਾਜਕੁਮਾਰ ਕਾਲੀ ਪਹਾੜੀ ਦੇ ਨਜ਼ਦੀਕ ਜਾਣ ਲੱਗਾ ਤਾਂ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਾਦੂਗਰਨੀ ਨੇ ਮਹਿਲ ਦੇ ਆਲੇ-ਦੁਆਲੇ ਆਪਣਾ ਜਾਦੂਈ ਜਾਲ ਵਿਛਾਇਆ ਹੋਇਆ ਸੀ | ਰਾਜਕੁਮਾਰ ਨੇ ਆਪਣੇ ਸਿਪਾਹੀਆਂ ਨੂੰ ਮਹਿਲ ਦੇ ਬਾਹਰ ਹੀ ਖੜ੍ਹੇ ਰਹਿਣ ਦਾ ਹੁਕਮ ਦਿੱਤਾ ਅਤੇ ਆਪ ਇਕੱਲਾ ਹੀ ਜਾਦੂਗਰਨੀ ਦਾ ਮੁਕਾਬਲਾ ਕਰਨ ਲਈ ਮਹਿਲ ਦੇ ਅੰਦਰ ਦਾਖਲ ਹੋ ਗਿਆ | ਉਸ ਨੇ ਮਹਿਲ ਵਿਚ ਜਾ ਕੇ ਦੇਖਿਆ ਕਿ ਜਾਦੂਗਰਨੀ ਬੱਚਿਆਂ ਦੀ ਬਲੀ ਦੇਣ ਵਾਸਤੇ ਸ਼ੈਤਾਨ ਦੀ ਪੂਜਾ ਕਰ ਰਹੀ ਸੀ | ਰਾਜਕੁਮਾਰ ਨੇ ਦੇਖਿਆ ਕਿ ਜਾਦੂਗਰਨੀ ਨੇ ਆਪਣੇ ਜਾਦੂਈ ਪਿੰਜਰੇ ਵਿਚ ਮਾਸੂਮ ਬੱਚਿਆਂ ਨੂੰ ਕੈਦ ਕੀਤਾ ਹੋਇਆ ਸੀ ਅਤੇ ਦੂਜੇ ਜਾਦੂਈ ਪਿੰਜਰੇ ਵਿਚ ਜਿੰਨ ਕੈਦ ਕੀਤਾ ਹੋਇਆ ਸੀ | ਉਸ ਜਿੰਨ ਕੋਲ ਜਾਦੂਗਰਨੀ ਅੰਬਿਕਾ ਦੀ ਮੌਤ ਦਾ ਰਾਜ਼ ਸੀ |
(ਬਾਕੀ ਅਗਲੇ ਐਤਵਾਰ)
-ਪਿੰਡ ਭਨੋਹੜ, ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾ: 97810-13953

ਫੌਜੀ ਸੁਭਾਅ ਵਾਲਾ ਕੱਟੜ ਸ਼ਾਸਕ ਸੀ
ਜੈਚਰੀ ਟਾਇਲਰ

ਮੈਕਸੀਕੋ ਕੋਲੋਂ ਖੋਹੀਆਂ ਗਈਆਂ ਥਾਵਾਂ ਵਿਚ ਅਮਰੀਕਨ ਸੁਭਾਅ ਵਰਗਾ ਮਹੌਲ ਪੈਦਾ ਕਰਨਾ ਅਤੇ ਇਸ ਨੂੰ ਅਮਰੀਕਾ ਦੇ ਹਿੱਸੇ ਵਰਗਾ ਬਣਾਉਣਾ ਜੈਚਰੀ ਟਾਇਲਰ ਨੂੰ ਹੀ ਆਉਂਦਾ ਸੀ, ਇਸੇ ਕਰਕੇ ਉਸ ਦੀ ਕਈ ਭੂਗੋਲਿਕ ਪ੍ਰਸਤਿਥੀਆਂ ਨੂੰ ਸਾਮਾਨ ਰੱਖਣ ਵਿਚ ਪ੍ਰੰਸਸਾ ਹੁੰਦੀ ਰਹੀ ਹੈ | ਅਮਰੀਕਾ ਦਾ ਉਹ ਬਾਰ੍ਹਵਾਂ ਰਾਸ਼ਟਰਪਤੀ ਸੱਚੀਂ-ਮੁੱਚੀ ਹੀ ਬਾਰ੍ਹਵੇਂ ਜਰਨੈਲ ਵਰਗਾ ਸੀ |
ਜੈਚਰੀ ਟਾਇਲਰ 24, ਨਵੰਬਰ 1784 ਨੂੰ ਵਰਜੀਨੀਆਂ ਦੀ ਔਰੇਂਜ ਕਾਊਾਟੀ ਵਿਚ ਪੈਦਾ ਹੋਇਆ | ਪਰ ਉਸ ਨੂੰ ਬਚਪਨ ਵਿਚ ਕਨੈਕਟੀਕੱਟ ਲਿਜਾਇਆ ਗਿਆ ਤੇ ਉਹ ਉਥੋਂ ਖੂਬਸੂਰਤ ਬਾਗਾਂ ਵਿਚ ਵੱਡਾ ਹੋ ਕੇ ਫੌਜ ਵਿਚ ਇਕ ਕੈਰੀਅਰ ਅਫਸਰ ਬਣਿਆ ਜਦੋਂ ਕਿ ਘਰ ਦੇ ਮਹੌਲ ਅਤੇ ਪਰਿਵਾਰਕ ਤਾਣੇ ਬਾਣੇ ਅਨੁਸਾਰ ਉਸ ਨੂੰ ਕਪਾਹ ਦਾ ਵਧੀਆ ਕਾਸ਼ਤਕਾਰ ਬਣਨ ਦਾ ਮਾਹੌਲ ਮਿਲ ਸਕਦਾ ਸੀ | ਉਸ ਦਾ ਘਰ ਬੇਟਨ ਰੋਗ, ਲੂਈਸੀਆਨਾ ਵਿਖੇ ਸੀ ਅਤੇ ਉਸ ਕੋਲੇ ਮਿਸੀਸਿਪੀ ਵਿਖੇ ਇਕ ਬਾਗ ਵੀ ਸੀ |
ਪ੍ਰੰਤੂ ਟਾਇਲਰ ਨੇ ਗ਼ੁਲਾਮੀ ਦੀ ਹਿਫਾਜ਼ਤ ਨਹੀਂ ਕੀਤੀ ਅਤੇ ਨਾ ਹੀ ਦੱਖਣੀ ਗੁੱਟਬੰਦੀ ਦੀ | ਉਸ ਨੇ ਇਕ ਚੌਥਾਈ ਸਦੀ ਇੰਡੀਆਨਾ ਵਿਰੁੱਧ ਸਰਹੱਦਾਂ 'ਤੇ ਪਹਿਰਾ ਦਿੰਦਿਆਂ ਗੁਜ਼ਾਰੀ ਸੀ | ਇਕ ਫੌਜੀ ਅਫਸਰ ਹੋਣ ਕਰਕੇ ਉਸ ਨੇ ਗੁਲਾਮੀ ਦੀ ਪ੍ਰਥਾ ਨੂੰ ਉੱਕਾ ਹੀ ਖਤਮ ਕੀਤਾ | ਇਸੇ ਕਰਕੇ ਉਸ ਦੇ ਸਾਸ਼ਨ ਵਿਚ ਗੁਟਬੰਦੀ ਸਭ ਤੋਂ ਘੱਟ ਪੈਦਾ ਹੋਈ | ਕਿਉਂਕਿ ਚਾਲੀ ਸਾਲ ਦੀ ਫੌਜੀ ਜ਼ਿੰਦਗੀ ਨੇ ਉਸ ਨੂੰ ਇਕ ਪੱਕਾ ਰਾਸ਼ਟਰਵਾਦੀ ਬਣਾ ਦਿੱਤਾ ਸੀ ਅਤੇ ਆਪਣੀ ਜ਼ਿੰਦਗੀ ਦੇ ਲਗਭਗ ਪੱਚੀ ਵਰ੍ਹੇ ਸਰਹੱਦਾਂ 'ਤੇ ਇਕ ਤਰ੍ਹਾਂ ਨਾਲ ਪਹਿਰਾ ਦਿੰਦਿਆਂ ਹੀ ਗੁਜ਼ਾਰੇ |
ਲੈਜਿਸਲੇਟਿਵ ਲੀਡਰਸ਼ਿਪ ਦੇ ਵਿੱਗ ਅਸੂਲਾਂ ਨੂੰ ਭਾਵੇਂ ਟਾਇਲਰ ਸਮਰਪਿਤ ਸੀ ਪਰ ਉਹ ਕਾਂਗਰਸ ਵਿਚ ਵਿੱਗ ਲੀਡਰਾਂ ਦੀ ਕਠਪੁਤਲੀ ਨਾ ਕਦੇ ਬਣਿਆ ਨਾ ਬਣਨ ਲਈ ਤਿਆਰ ਸੀ | ਹਾਂ! ਕਦੇ ਕਦੇ ਉਹ ਇਸ ਤਰ੍ਹਾਂ ਕੰਮ ਕਰਦਾ ਸੀ ਜਿਵੇਂ ਕਿ ਉਹ ਪਾਰਟੀਆਂ ਦੇ ਉੱਤੋਂ ਦੀ ਹੈ ਅਤੇ ਸਿਆਸਤ ਤੋਂ ਵੀ ਵੱਡਾ | ਪਰ ਉਸ ਦੀ ਇਕ ਗੱਲ ਨੂੰ ਵਿਰੋਧ ਵਿਚ ਵੀ ਅਤੇ ਹੱਕ ਵਿਚ ਵੀ ਮੰਨਿਆ ਜਾਂਦਾ ਹੈ ਕਿ ਆਪਣੇ ਵਿਅਕਤੀਤਵ ਨੂੰ ਖਿਲਾਰ ਕੇ ਜਾਂ ਪਸਾਰ ਕੇ ਟਾਇਲਰ ਨੇ ਸਾਸ਼ਨ ਨੂੰ ਉਸੇ ਕੱਟੜਪੰਥੀ ਵਿਚਾਰਧਾਰਾ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਉਹ ਇੰਡੀਆਨਾ ਵਿਰੁੱਧ ਲੜਿਆ ਸੀ |
ਦੱਖਣ ਵਾਲੇ ਬੇਹੱਦ ਗੁੱਸੇ ਵਿਚ ਸਨ ਕਿਉਂਕਿ ਕਿਸੇ ਵੀ ਪ੍ਰਾਂਤਕ ਸੰਵਿਧਾਨ ਨੇ ਗੁਲਾਮੀ ਦੀ ਇਜਾਜ਼ਤ ਨਹੀਂ ਸੀ ਦੇਣੀ | ਕਾਂਗਰਸ ਦੇ ਮੈਂਬਰ ਨਿਰਾਸ਼ ਸਨ ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਰਾਸ਼ਟਰਪਤੀ ਉਨ੍ਹਾਂ ਦੇ ਨੀਤੀਆਂ ਘੜਨ ਦੇ ਅਧਿਕਾਰ ਨੂੰ ਖੋਹ ਰਿਹਾ ਸੀ | ਇਸ ਦੇ ਇਲਾਵਾ ਟਾਇਲਰ ਦਾ ਸੋਚ ਦਾ ਸਿਧਾਂਤ ਕਈ ਭਖਦੇ ਮਸਲਿਆਂ ਦੀ ਅਣਦੇਖੀ ਕਰਦਾ ਸੀ ਜਿਵੇਂ ਕਿ ਕੋਲੰਬੀਆ ਵਿਖੇ ਉਤਰ ਵਾਲਿਆਂ ਦੀ ਗੁਲਾਮਦਾਰੀ ਪ੍ਰਤੀ ਘਿ੍ਣਾ ਅਤੇ ਦੱਖਣ ਵਾਲਿਆਂ ਦੀ ਗੁਲਾਮਾਂ ਵਾਸਤੇ ਬੇਹੱਦ ਕਠੋਰ ਕਾਨੂੰਨ ਬਣਾਉਣ ਦੀ ਮੰਗ |
ਫਰਵਰੀ 1850 ਵਿਚ ਰਾਸ਼ਟਰਪਤੀ ਟਾਇਲਰ ਨੇ ਦੱਖਣ ਦੇ ਲੀਡਰਾਂ ਨਾਲ ਇਕ ਤੂਫਾਨੀ ਕਾਨਫਰੰਸ ਕੀਤੀ ਜਿਸ ਵਿਚ ਦੱਖਣ ਵਾਲਿਆਂ ਨੇ ਸੰਘ ਨਾਲੋਂ ਅਲਹਿਦਾ ਹੋਣ ਦੀ ਧਮਕੀ ਦਿੱਤੀ | ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਜੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਲੋੜ ਪਈ ਤਾਂ ਉਹ ਖੁਦ ਆਪ ਫੌਜ ਦੀ ਅਗਵਾਈ ਕਰੇਗਾ | 'ਸੰਘ ਦੇ ਵਿਰੁੱਧ ਬਗਾਵਤ ਕਰਨ ਵਾਲੇ ਵਿਅਕਤੀਆਂ ਨੂੰ , ਉਹ ਫਾਂਸੀ 'ਤੇ ਲਟਕਾ ਦੇਵੇਗਾ... ਬਿਨਾਂ ਕਿਸੇ ਦੁਚਿੱਤੀ ਦੇ, ਜਿਵੇਂ ਕਿ ਉਸ ਨੇ ਮੈਕਸੀਕੋ ਵਿਚ ਜਾਸੂਸਾਂ ਅਤੇ ਸਾਥ ਨਾ ਦੇਣ ਵਾਲਿਆਂ ਨੂੰ ਲਟਕਾਇਆ ਸੀ |'
ਫੇਰ ਘਟਨਾਵਾਂ ਨੇ ਅਣਕਿਆਸਿਆ ਰੁਖ ਧਾਰਨ ਕੀਤਾ | 4 ਜੁਲਾਈ ਨੂੰ ਵਾਸ਼ਿੰਗਟਨ ਯਾਦਗਾਰ ਵਿਖੇ ਸਮਾਰੋਹਾਂ ਵਿਚ ਭਾਗ ਲੈਣ ਦੇ ਬਾਅਦ, ਟਾਇਲਰ ਬਿਮਾਰ ਹੋ ਗਿਆ ਅਤੇ ਪੰਜਾਂ ਦਿਨਾਂ ਵਿਚ ਹੀ ਉਸ ਦੀ ਮੌਤ ਹੋ ਗਈ, ਉਸ ਦੀ ਮੌਤ ਤੋਂ ਪਿੱਛੋਂ, ਸਮਝੌਤਾਪ੍ਰਸਤ ਤਾਕਤਾਂ ਜਿੱਤ ਗਈਆਂ ਅਤੇ ਜਿਸ ਯੁੱਧ ਦੀ ਟਾਇਲਰ ਉਮੀਦ ਕਰਦਾ ਸੀ ਉਹ ਯੁੱਧ 11 ਸਾਲ ਬਾਅਦ ਹੋਇਆ |
(ਅਗਲੀ ਵਾਰ ਰਾਸ਼ਟਰਪਤੀ ਮਿਲਾਰਡ ਫਿਲਮੌਰ ਬਾਰੇ ਪੜ੍ਹੋ)

ਬਾਲ ਸਾਹਿਤ

ਮਹਿਕਾਂ ਵੰਡਦੇ ਬੱਚੇ
(ਬਾਲ ਕਾਵਿ-ਸੰਗ੍ਰਹਿ)
ਲੇਖਿਕਾ : ਸੁਨੀਲਮ ਮੰਡ
ਪ੍ਰਕਾਸ਼ਕ : ਨਿੱਕੀਆਂ ਕਰੰੂਬਲਾਂ ਪ੍ਰਕਾਸ਼ਨ,
ਮਾਹਿਲਪੁਰ (ਹੁਸ਼ਿਆਰਪੁਰ) |
ਮੁੱਲ : 50 ਰੁਪਏ, ਪੰਨੇ : 32
ਸੰਪਰਕ : 95920-96546

ਪੁਸਤਕ 'ਮਹਿਕਾਂ ਵੰਡਦੇ ਬੱਚੇ' ਪ੍ਰਸਿੱਧ ਕਵਿੱਤਰੀ ਸੁਨੀਲਮ ਮੰਡ ਵੱਲੋਂ ਲਿਖਿਆ ਬੱਚਿਆਂ ਲਈ ਤਾਜ਼ਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ 28 ਕਵਿਤਾਵਾਂ ਦਰਜ ਕੀਤੀਆਂ ਗਈਆਂ ਹਨ | ਚਾਹੇ ਲੇਖਿਕਾ ਕੋਲ ਲਿਖਣ ਦਾ ਕਾਫੀ ਤਜਰਬਾ ਹੈ ਪਰ ਇਸ ਪੁਸਤਕ ਰਾਹੀਂ ਉਹ ਪਹਿਲੀ ਵਾਰ ਪਾਠਕਾਂ ਦੇ ਰੂ-ਬਰੂ ਹੋਈ ਹੈ |
ਲੇਖਿਕਾ ਨੇ ਆਪਣੀਆਂ ਰਚਨਾਵਾਂ ਵਿਚ ਬਾਲਾਂ ਲਈ ਹਰ ਰੰਗ ਦੇ ਵਿਸ਼ਿਆਂ ਨੂੰ ਛੋਹਣ ਦਾ ਯਤਨ ਕੀਤਾ ਹੈ | ਕੁਦਰਤ ਤੋਂ ਲੈ ਕੇ ਪ੍ਰਦੂਸ਼ਣ, ਪਾਣੀ ਦਾ ਸੰਕਟ, ਵਾਤਾਵਰਨ, ਸਿੱਖਿਆ ਵਿਚ ਕਦਰਾਂ-ਕੀਮਤਾਂ, ਰੁੱਤਾਂ ਅਤੇ ਪੰਛੀਆਂ ਬਾਰੇ ਦਿਲਚਸਪ ਅਤੇ ਸਾਦੇ ਢੰਗ ਨਾਲ ਕੀਤੀ ਕਵਿਤਾਵਾਂ ਦੀ ਸਿਰਜਣਾ ਪ੍ਰਸੰਸਾਜਨਕ ਹੈ | ਲੇਖਿਕਾ ਬਾਲ-ਮਨਾਂ ਦੀ ਪਸੰਦ ਨੂੰ ਬਾਖੂਬੀ ਸਮਝਦੀ ਹੈ | ਉਸ ਦੀ ਲਿਖਣ ਸ਼ੈਲੀ ਬੇਹੱਦ ਮਿੱਠੀ ਅਤੇ ਦਿਸ਼ਾ ਦੇਣ ਵਾਲੀ ਹੈ | ਉਹ ਆਪਣੀਆਂ ਰਚਨਾਵਾਂ ਰਾਹੀਂ ਸੁਚੱਜੇ ਸਮਾਜ ਦੀ ਸਿਰਜਣਾ ਕਰਨ ਦਾ ਸੁਨੇਹਾ ਦਿੰਦੀ ਹੈ | ਚਿੱਤਰਕਾਰ ਕੁਲਵਿੰਦਰ ਕੌਰ ਰੁਹਾਨੀ ਵੱਲੋਂ ਕਵਿਤਾਵਾਂ ਨਾਲ ਬਣਾਏ ਚਿੱਤਰ ਢੁਕਵੇਂ ਹਨ | ਉਮੀਦ ਕਰਦੇ ਹਾਂ ਕਿ ਭਵਿੱਖ ਵਿਚ ਸੁਨੀਲਮ ਮੰਡ ਆਪਣੀ ਸਾਹਿਤ ਸਿਰਜਣਾ ਦੀ ਕਲਮ ਨੂੰ ਇਸੇ ਤਰ੍ਹਾਂ ਤੇਜ਼ ਰੱਖਦਿਆਂ ਬਾਲਾਂ ਲਈ ਹੋਰ ਵਧੇਰੇ ਸਿੱਖਿਆਦਾਇਕ ਅਤੇ ਪ੍ਰੇਰਨਾਦਾਇਕ ਲਿਖਣਾ ਜਾਰੀ ਰੱਖਣਗੇ | ਇਸ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ |

ਪਨਾਮਾ ਨਹਿਰ ਬਾਰੇ ਜਾਣਕਾਰੀ

ਬੱਚਿਓ! ਪਨਾਮਾ ਨਹਿਰ ਕੇਂਦਰੀ ਅਮਰੀਕਾ ਵਿਚ ਸਥਿਤ ਹੈ | ਇਹ ਪੈਸੀਫਿਕ ਅਤੇ ਕੈਰੀਬੀਅਨ ਸਮੁੰਦਰ ਜੋ ਐਟਲਾਂਟਿਕ ਦਾ ਇਕ ਹਿੱਸਾ ਹੈ, ਨੂੰ ਮਿਲਾਉਂਦੀ ਹੈ | ਇਸ ਨਹਿਰ ਦੇ ਨਿਰਮਾਣ ਹੋਣ ਨਾਲ ਸਮੰੁਦਰੀ ਜਹਾਜ਼ਾਂ ਦਾ ਸਮਾਂ ਅਤੇ ਸਫਰ ਬਹੁਤ ਹੀ ਘਟ ਗਿਆ | ਅਮਰੀਕੀ ਫੌਜ ਨੇ 1903 ਵਿਚ ਇਸ ਨੂੰ ਕੋਲੰਬੀਆ ਤੋਂ ਆਜ਼ਾਦ ਕਰਵਾਇਆ ਅਤੇ ਅਮਰੀਕਨ ਇੰਜੀਨੀਅਰਾਂ ਨੇ 1914 ਵਿਚ ਇਸ ਨੂੰ ਤਿਆਰ ਕਰਕੇ ਲੋਕਾਂ ਲਈ ਖੋਲ੍ਹ ਦਿੱਤਾ | ਇਸ ਨਹਿਰ ਦੀ ਲੰਬਾਈ 65 ਕਿਲੋਮੀਟਰ ਹੈ ਅਤੇ ਇਹ ਬੰਨ੍ਹਾਂ ਦੇ ਤਿੰਨ ਸਮੂਹਾਂ ਵਿਚੋਂ ਲੰਘਦੀ ਹੈ |
ਇਹ ਨਹਿਰ ਵਪਾਰ ਦਾ ਇਕ ਬਹੁਤ ਹੀ ਵੱਡਾ ਸਾਧਨ ਹੈ | ਇਸ ਰਾਹੀਂ ਲਗਭਗ 11 ਫੀਸਦੀ ਕੇਕੜੇ ਅਤੇ 5 ਫੀਸਦੀ ਛੋਟੀਆਂ ਮੱਛੀਆਂ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਹਰੇਕ ਸਾਲ 14 ਹਜ਼ਾਰ ਤੋਂ ਵੱਧ ਸਮੰੁਦਰੀ ਜਹਾਜ਼ ਇਧਰ-ਉਧਰ ਜਾਂਦੇ ਹਨ, ਜਿਨ੍ਹਾਂ ਤੋਂ ਟੋਲ ਫੀਸ ਦੇ ਰੂਪ ਵਿਚ ਬਹੁਤ ਸਾਰਾ ਧਨ ਇਕੱਠਾ ਹੁੰਦਾ ਹੈ | ਇਸ ਨਹਿਰ ਦੇ ਆਸੇ-ਪਾਸੇ ਦੋ ਸ਼ਹਿਰ ਕੋਲੋਨ ਅਤੇ ਪਨਾਮਾ ਵਸੇ ਹੋਏ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਬੈਂਕ ਅਤੇ ਬੀਮਾ ਕੰਪਨੀਆਂ ਕੰਮ ਕਰਦੀਆਂ ਹਨ |
-ਲਖਵੀਰ ਸਿੰਘ ਭੱਟੀ,
8/29, ਨਿਊ ਕੁੰਦਨਪੁਰੀ, ਲੁਧਿਆਣਾ |

ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ?

ਪਿਆਰੇ ਬੱਚਿਓ! ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਦਾ ਸਮਾਂ ਆ ਗਿਆ ਹੈ | ਇਹ ਸਾਲ ਭਰ ਪੜ੍ਹੇ ਪਾਠਾਂ ਨੂੰ ਦੁਹਰਾਉਣ ਅਤੇ ਵਧੀਆ ਢੰਗ ਨਾਲ ਤਿਆਰੀ ਕਰਨ ਦਾ ਸਮਾਂ ਹੈ | ਪ੍ਰੀਖਿਆ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਵਿਚ ਜਿੰਨਾ ਮਰਜ਼ੀ ਖੇਡ-ਕੁੱਦ ਲੈਣਾ ਪਰ ਅਜੇ ਕੁਝ ਦਿਨਾਂ ਲਈ ਟੀ. ਵੀ. ਸੀਰੀਅਲਾਂ ਤੇ ਪਤੰਗਬਾਜ਼ੀ ਨੂੰ ਛੱਡ ਕੇ ਪ੍ਰੀਖਿਆ ਦੀਆਂ ਤਿਆਰੀਆਂ ਵਿਚ ਲੱਗ ਜਾਵੋ | ਸਾਨੂੰ ਉਮੀਦ ਹੈ ਕਿ ਤੁਸੀਂ ਪੂਰਾ ਦਿਲ ਲਗਾ ਕੇ ਪ੍ਰੀਖਿਆਵਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹੋਣਗੀਆਂ | ਕੁਝ ਗੱਲਾਂ ਤੁਹਾਨੂੰ ਦੱਸਣੀਆਂ ਤੁਹਾਡੇ ਲਈ ਲਾਭਦਾਇਕ ਰਹਿਣਗੀਆਂ-
• ਖੁਦ ਨੂੰ ਪ੍ਰੀਖਿਆ ਦੇ ਲਈ ਮਾਨਸਿਕ ਤੌਰ 'ਤੇ ਤਿਆਰ ਕਰੋ | ਇਹ ਕੋਈ ਹਊਆ ਨਹੀਂ, ਬਲਕਿ ਜੀਵਨ ਵਿਚ ਤਰੱਕੀ ਦੀ ਪੌੜੀ ਹੈ |
• ਅਗਲੀ-ਪਿਛਲੀ ਪ੍ਰੀਖਿਆ ਚੰਗੀ ਨਹੀਂ ਰਹੀ ਤਾਂ ਵੀ ਹਿੰਮਤ ਨਾ ਹਾਰੋ | ਖੁਦ ਨੂੰ ਵਿਸ਼ਵਾਸ ਦਿਵਾਓ ਕਿ 'ਹਾਂ, ਮੈਂ ਸਭ ਤੋਂ ਵਧੀਆ ਤਰੀਕੇ ਨਾਲ ਪ੍ਰੀਖਿਆ ਦੇ ਸਕਦਾ ਹਾਂ', ਪਰ ਜ਼ਿਆਦਾ ਆਤਮਵਿਸ਼ਵਾਸ ਤੋਂ ਬਚੋ |
• ਹਲਕਾ ਭੋਜਨ ਕਰੋ ਅਤੇ ਪੂਰੀ ਨੀਂਦ ਲਓ | ਸਵੇਰੇ ਪੜ੍ਹਨ ਤੋਂ ਪਹਿਲਾਂ ਥੋੜ੍ਹੀ ਜਿਹੀ ਚਹਿਲਕਦਮੀ ਅਤੇ ਹਲਕੀ ਕਸਰਤ ਤੁਹਾਨੂੰ ਦਿਮਾਗੀ ਤੌਰ 'ਤੇ ਸਰਗਰਮ ਰੱਖਣਗੇ | ਟਾਈਮ ਟੇਬਲ ਬਣਾ ਕੇ ਪੜ੍ਹੋ ਅਤੇ ਥੱਕ ਜਾਣ 'ਤੇ ਥੋੜ੍ਹਾ ਆਰਾਮ ਵੀ ਕਰੋ |
• ਆਪਣਾ ਉਦੇਸ਼ ਉੱਚਾ ਰੱਖੋ ਅਤੇ ਪੂਰਾ ਜ਼ੋਰ ਲਗਾ ਕੇ ਤਿਆਰੀ ਕਰੋ | ਹਰੇਕ ਪਾਠ ਦੁਹਰਾਓ ਅਤੇ ਜੇਕਰ ਕੋਈ ਮੁਸ਼ਕਿਲ ਪੇਸ਼ ਆਵੇ ਤਾਂ ਲਿਖ ਕੇ ਅਭਿਆਸ ਕਰੋ |
• ਸਵਾਲਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਸਮਝ ਵਿਚ ਨਾ ਆਵੇ ਤਾਂ ਕਿਸੇ ਵੱਡੇ ਨੂੰ ਪੁੱਛ ਲਵੋ |
• ਪਾਠ ਵਿਚ ਮਹੱਤਵਪੂਰਨ ਤੱਥਾਂ ਨੂੰ ਲੜੀਵਾਰ ਲਿਖੋ, ਜਿਸ ਨਾਲ ਦੁਹਰਾਉਂਦੇ ਸਮੇਂ ਮੁਸ਼ਕਿਲ ਪੇਸ਼ ਨਾ ਆਵੇ |
• ਸਾਫ਼-ਸੁਥਰੀ ਲਿਖਾਈ ਦਾ ਅਭਿਆਸ ਕਰੋ | ਇਸ ਦੇ ਨਾਲ ਤਿੰਨ ਘੰਟੇ ਤੱਕ ਲਈ ਬਿਨਾਂ ਪ੍ਰੇਸ਼ਾਨੀ ਬੈਠਣ ਦੀ ਸਮਰੱਥਾ ਬਣਾਉਣੀ ਪੈਂਦੀ ਹੈ |
• ਟਾਈਮ ਟੇਬਲ ਦਾ ਧਿਆਨ ਰੱਖੋ | ਪੁਰਾਣੇ ਪ੍ਰਸ਼ਨ-ਪੱਤਰਾਂ ਦੀ ਸਹਾਇਤਾ ਨਾਲ ਇਹ ਪਤਾ ਕਰੋ ਕਿ ਇਨ੍ਹਾਂ ਦੇ ਜਵਾਬ ਦੇਣ ਵਿਚ ਤੁਹਾਨੂੰ ਕਿੰਨਾ ਸਮਾਂ ਲਗਦਾ ਹੈ? ਇਹ ਧਿਆਨ ਰੱਖੋ ਕਿ ਸਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਬਾਅਦ 10 ਮਿੰਟ ਜ਼ਰੂਰ ਬਚਣੇ ਚਾਹੀਦੇ ਹਨ, ਜਿਸ ਨਾਲ ਤੁਸੀਂ ਆਪਣੀਆਂ ਗਲਤੀਆਂ ਠੀਕ ਕਰ ਸਕੋ | ਵਿਆਕਰਣ ਦੀਆਂ ਗ਼ਲਤੀਆਂ ਨਾ ਹੋਣ, ਇਸ ਲਈ ਭਾਸ਼ਾ ਗਿਆਨ ਸਹੀ ਰੱਖੋ |
• ਸਾਰੇ ਵਿਸ਼ਿਆਂ ਨੂੰ ਠੀਕ ਸਮਾਂ ਦੇ ਕੇ ਪੜ੍ਹੋ | ਕਿਹੜੇ ਵਿਸ਼ੇ 'ਤੇ ਕਿੰਨੀ ਮਿਹਨਤ ਦੀ ਜ਼ਰੂਰਤ ਹੈ, ਇਹ ਨਿਸਚਿਤ ਕਰੋ |
• ਆਪਣੇ ਪਾਠਕ੍ਰਮ ਦੀ ਪੂਰੀ ਜਾਣਕਾਰੀ ਲਵੋ | ਕਿਹੜੇ ਪਾਠ ਵਿਚੋਂ ਕਿੰਨੇ ਪ੍ਰਸ਼ਨ ਆਉਣਗੇ, ਇਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ | ਜਿਹੜੇ ਪਾਠਾਂ ਵਿਚੋਂ ਜ਼ਿਆਦਾ ਪ੍ਰਸ਼ਨ ਆਉਂਦੇ ਹਨ, ਉਨ੍ਹਾਂ ਦੀ ਤਿਆਰੀ ਵਿਸ਼ੇਸ਼ ਰੂਪ ਵਿਚ ਕਰੋ |
-ਪਿੰਡ ਤੇ ਡਾਕ: ਮੱਖੂ, ਤਹਿ: ਜ਼ੀਰਾ (ਫਿਰੋਜ਼ਪੁਰ)-142044

ਕੀ ਤੋਤੇ ਸੱਚਮੁੱਚ ਗੱਲਾਂ ਕਰਦੇ ਹਨ ?

ਤੋਤਿਆਂ ਦੀ ਯਾਦਦਾਸ਼ਤ ਬਹੁਤ ਚੰਗੀ ਹੁੰਦੀ ਹੈ ਅਤੇ ਉਹ ਨਕਲਚੀ ਬਹੁਤ ਚੰਗੇ ਹੁੰਦੇ ਹਨ | ਉਹ ਜੋ ਕੁਝ ਸੁਣਦੇ ਹਨ, ਉਹਨੂੰ ਯਾਦ ਕਰ ਲੈਂਦੇ ਹਨ ਤੇ ਉਹਨੂੰ ਦੁਹਰਾਉਂਦੇ ਰਹਿੰਦੇ ਹਨ ਪਰ ਉਹਦੇ ਅਰਥ ਉਨ੍ਹਾਂ ਨੂੰ ਪਤਾ ਨਹੀਂ ਹੁੰਦੇ | ਉਹ ਇਹ ਨਹੀਂ ਜਾਣਦੇ ਕਿ ਉਹ ਕੀ ਕਹਿ ਰਹੇ ਹਨ? ਕੇਵਲ ਆਵਾਜ਼ਾਂ ਤੇ ਸ਼ਬਦਾਂ ਦੀ ਨਕਲ ਕਰਦੇ ਹਨ |
ਤੁਸੀਂ ਥੋੜ੍ਹੀ ਜਿਹੀ ਮਿਹਨਤ ਕਰੋ ਤਾਂ ਆਪਣੇ ਤੋਤੇ ਨੂੰ ਕੁਝ ਸੌਖੇ ਤੇ ਸਾਦੇ ਸ਼ਬਦ ਰਟਵਾ ਸਕਦੇ ਹੋ | ਪਹਿਲਾਂ ਇਕ ਵਾਕ ਰਟਵਾਓ ਤੇ ਜਦੋਂ ਉਹ ਉਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣ ਤਾਂ ਫਿਰ ਦੂਜਾ ਵਾਕ ਰਟਵਾਓ |
-ਸੀ-34, ਸੁਦਰਸ਼ਨ ਪਾਰਕ, ਨਵੀਂ ਦਿੱਲੀ-110015. ਮੋਬਾ: 93121-24829

ਬਾਲ ਗੀਤ
ਦਿੱਤੀ ਐ ਪੜ੍ਹਾਈਦਿੱਤੀ ਐ ਪੜ੍ਹਾਈ 'ਚ ਤਵੱਜੋ ਅਸੀਂ ਦੱਬ ਕੇ,
ਵੇਖਿਆ ਨਾ ਕਦੇ ਵੀ ਸਕੂਲੋਂ ਅਸੀਂ ਭੱਜ ਕੇ |
ਆਖਦੇ ਸਿਆਣੇ ਜੀਵੇ ਸਦਾ ਆਸ ਸਾਥੀਓ,
ਚੰਗੇ ਨੰਬਰਾਂ 'ਤੇ ਹੋਣਾ ਅਸੀਂ ਪਾਸ ਸਾਥੀਓ |
ਚੰਗੇ ਨੰਬਰਾਂ 'ਤੇ ਹੋਣਾ...... |
ਹਰ ਇਕ ਸਰਾਂ ਵਾਲੀ ਮੰਨੀ ਅਸੀਂ ਗੱਲ ਬਈ,
ਨਵੀਂ ਕਲਾਸ ਤਾਹੀਓਾ ਲੈਣੀ ਹੁਣ ਮੱਲ ਬਈ |
ਹਿੰਮਤ ਦਾ ਹਮਾਇਤੀ ਸਦਾ ਹੁੰਦਾ ਰੱਬ,
ਉਹ ਕਦੇ ਵੀ ਨਾ ਹੁੰਦੇ ਨੇ ਨਿਰਾਸ਼ ਸਾਥੀਓ,
ਚੰਗੇ ਨੰਬਰਾਂ 'ਤੇ ਹੋਣਾ....... |
ਖੇਡ-ਖੇਡ ਵਿਚ ਜਿਨ੍ਹਾਂ ਸਮਾਂ ਕੀਮਤੀ ਗਵਾ ਲਿਆ,
ਜ਼ਿੰਦਗੀ ਨੂੰ ਸਮਝੋ ਉਨ੍ਹਾਂ ਬਿਰਥਾ ਬਣਾ ਲਿਆ |
ਸਮੇਂ ਦੀ ਨਜ਼ਾਕਤ ਪਹਿਚਾਣ ਲੈਂਦੇ ਜਿਹੜੇ,
ਉਹ ਕਦੇ ਵੀ ਹੁੰਦੇ ਨਾ ਉਦਾਸ ਸਾਥੀਓ |
ਚੰਗੇ ਨੰਬਰਾਂ 'ਤੇ ਹੋਣਾ ਅਸੀਂ ਪਾਸ ਸਾਥੀਓ |
-ਸੁਖਦੇਵ ਸਿੰਘ ਕੁੱਕੂ,
ਪਿੰਡ ਤੇ ਡਾਕ: ਘਲੋਟੀ (ਲੁਧਿਆਣਾ) | ਮੋਬਾ: 98143-81972

ਚੁਟਕਲੇ

• ਇਕ ਔਰਤ ਦੀ ਕਾਰ ਸਿਗਨਲ ਹਰਾ ਹੋਣ 'ਤੇ ਦੁਬਾਰਾ ਸਟਾਰਟ ਨਹੀਂ ਹੋਈ | ਲੋਕ ਹਾਰਨ 'ਤੇ ਹਾਰਨ ਵਜਾਉਣ ਲੱਗ ਪਏ | ਸਿਗਨਲ ਹਰੇ ਤੋਂ ਪੀਲਾ ਤੇ ਫਿਰ ਪੀਲੇ ਤੋਂ ਲਾਲ ਹੋ ਗਿਆ ਪਰ ਕਾਰ ਸਟਾਰਟ ਨਹੀਂ ਹੋਈ | ਲੋਕ ਰੌਲਾ ਪਾਉਣ ਲੱਗੇ | ਉਸੇ ਵਕਤ ਟ੍ਰੈਫਿਕ ਪੁਲਿਸ ਦਾ ਹੌਲਦਾਰ ਉਥੇ ਆਇਆ ਤੇ ਉਸ ਨੇ ਉਸ ਔਰਤ ਨੂੰ ਪੁੱਛਿਆ, 'ਮੈਡਮ ਕੀ ਗੱਲ ਹੋਈ? ਕੋਈ ਵੀ ਰੰਗ ਪਸੰਦ ਨਹੀਂ ਆਇਆ?'
• ਪਤੀ ਨੇ ਪੁੱਛਿਆ-'ਵਰਤ ਰੱਖਿਆ ਹੈ?'
ਪਤਨੀ-'ਹਾਂ ਜੀ |'
ਪਤੀ-'ਕੁਝ ਖਾਧਾ?'
ਪਤਨੀ-'ਹਾਂ ਜੀ |'
ਪਤੀ-'ਕੀ?'
ਪਤਨੀ-'ਕੇਲੇ, ਸੇਬ, ਅਨਾਰ, ਆਲੂ ਟਿੱਕੀ, ਖੀਰ, ਪੂੜੀ, ਕੜਾਹ, ਚਾਹ ਅਤੇ ਹੁਣ ਜੂਸ ਪੀ ਰਹੀ ਹਾਂ |'
ਪਤੀ-'ਬਹੁਤ ਸਖ਼ਤ ਵਰਤ ਰੱਖਿਆ ਹੈ | ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ | ਹੋਰ ਕੁਝ ਖਾਣ ਦੀ ਇੱਛਾ ਹੈ? ਦੇਖ ਲੈ ਕਿਤੇ ਕਮਜ਼ੋਰੀ ਨਾ ਆ ਜਾਵੇ |'
-ਹਰਜਿੰਦਰਪਾਲ ਸਿੰਘ ਬਾਜਵਾ,
ਮ: ਨੰ: 536, ਗਲੀ ਨੰ: 5-ਬੀ, ਵਿਜੈ ਨਗਰ, ਹੁਸ਼ਿਆਰਪੁਰ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX