ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਸਾਡੀ ਸਿਹਤ

ਵੱਖ-ਵੱਖ ਤੇਲ ਅਤੇ ਉਨ੍ਹਾਂ ਦੇ ਔਸ਼ਧੀ ਗੁਣ

ਆਪਣੇ ਔਸ਼ਧੀ ਗੁਣਾਂ ਦੇ ਕਾਰਨ ਹੀ ਤੇਲ ਭਾਰਤੀ ਪਰਿਵੇਸ਼ ਵਿਚ ਪ੍ਰਾਚੀਨ ਕਾਲ ਤੋਂ ਹੀ ਰਚਿਆ-ਵਸਿਆ ਹੈ ਪਰ ਅੱਜ ਕਾਸਮੈਟਿਕਸ ਦੀ ਦੁਨੀਆ ਵਿਚ ਤੇਲ ਦੀ ਵਰਤੋਂ ਪਛੜੇਪਨ ਦੀ ਨਿਸ਼ਾਨੀ ਮੰਨੀ ਜਾਂਦੀ ਹੈ | ਇਸ ਲਈ ਇਸ ਪਰਿਵੇਸ਼ ਵਿਚ ਤੇਲ ਦੇ ਸਿਹਤ ਰੱਖਿਅਕ ਗੁਣਾਂ ਦੀ ਚਰਚਾ ਕਰਨੀ ਜ਼ਰੂਰੀ ਹੈ-
ਬਦਾਮ ਦਾ ਤੇਲ
• ਦਿਮਾਗ ਨੂੰ ਤਾਕਤ ਦਿੰਦਾ ਹੈ |
• ਸਰੀਰ ਅਤੇ ਮਨ ਦੀ ਥਕਾਨ ਨੂੰ ਦੂਰ ਕਰਦਾ ਹੈ |
• ਸਰੀਰ ਵਿਚ ਸ਼ਕਤੀ ਦਾ ਸੰਚਾਰ ਕਰਦਾ ਹੈ |
• ਸਰੀਰ ਨੂੰ ਲੋੜੀਂਦੀ ਗਰਮੀ ਦਿੰਦਾ ਹੈ |
• ਤਣਾਅ, ਚਿੜਚਿੜੇਪਨ, ਗੁੱਸੇ ਤੋਂ ਮੁਕਤੀ ਦਿਵਾਉਂਦਾ ਹੈ |
ਸਰ੍ਹੋਂ ਦਾ ਤੇਲ
• ਨਿਯਮਤ ਰੂਪ ਨਾਲ ਇਸ ਦਾ ਸੇਵਨ ਕਰਨ ਵਾਲਿਆਂ ਨੂੰ ਦਿਲ ਦਾ ਰੋਗ ਬਹੁਤ ਘੱਟ ਹੁੰਦਾ ਹੈ |
• ਇਹ ਖੂਨ ਵਿਚ ਥੱਕੇ (ਕਲਾਟਿੰਗ) ਬਣਨ ਦੀ ਪ੍ਰਵਿਰਤੀ ਨੂੰ ਘੱਟ ਕਰਦਾ ਹੈ |
• ਇਸ ਤੇਲ ਵਿਚ ਕੋਲੈਸਟ੍ਰੋਲ ਨੂੰ ਘੱਟ ਕਰਨ ਵਾਲੇ ਤੱਤ ਵੀ ਮੌਜੂਦ ਰਹਿੰਦੇ ਹਨ |
• ਕਈ ਚਰਮ ਰੋਗਾਂ ਨੂੰ ਨਸ਼ਟ ਕਰ ਦੇਣ ਦੀ ਇਸ ਵਿਚ ਵਿਸ਼ੇਸ਼ ਸਮਰੱਥਾ ਹੁੰਦੀ ਹੈ | ਜ਼ੁਕਾਮ ਵਿਚ ਇਹ ਕਾਫੀ ਫਾਇਦੇਮੰਦ ਹੁੰਦਾ ਹੈ |
ਨਾਰੀਅਲ ਦਾ ਤੇਲ
• ਵਾਲਾਂ ਦਾ ਸਹੀ ਵਿਕਾਸ ਕਰਦਾ ਹੈ |
• ਸਰੀਰ ਦੀ ਦੁਰਬਲਤਾ ਨੂੰ ਦੂਰ ਕਰਦਾ ਹੈ |
• ਜਲੇ ਹੋਏ ਅੰਗ 'ਤੇ ਨਾਰੀਅਲ ਦਾ ਤੇਲ ਲਗਾਉਣ ਨਾਲ ਜਲਣ ਦਾ ਨਿਸ਼ਾਨ ਨਹੀਂ ਰਹਿੰਦਾ ਹੈ |
ਤਿਲ ਦਾ ਤੇਲ
• ਸਿਰ 'ਤੇ ਤਿਲਾਂ ਦੇ ਤੇਲ ਦੀ ਮਾਲਿਸ਼ ਕਰਨ ਅਤੇ ਤਿਲ ਤੋਂ ਬਣੇ ਹੋਏ ਖਾਧ ਪਦਾਰਥਾਂ ਗੱਚਕ, ਰਿਓੜੀ ਦਾ ਨਿਯਮਤ ਰੂਪ ਨਾਲ ਸੇਵਨ ਕਰਦੇ ਰਹਿਣ ਨਾਲ ਵਾਲਾਂ ਦਾ ਸਹੀ ਵਿਕਾਸ ਹੁੰਦਾ ਹੈ ਅਤੇ ਕੁਦਰਤੀ ਕਾਲਾਪਣ ਆਉਂਦਾ ਹੈ |
ਜੈਤੂਨ ਦਾ ਤੇਲ
• ਕਬਜ਼ ਦੂਰ ਕਰਦਾ ਹੈ |
• ਸਰੀਰ ਨੂੰ ਭਰਪੂਰ ਸ਼ਕਤੀ ਪ੍ਰਦਾਨ ਕਰਦਾ ਹੈ |
• ਤਾਂਤਿ੍ਕਾਵਾਂ ਨੂੰ ਸੰਬਲ ਬਣਾਉਂਦਾ ਹੈ |
• ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ |
• ਦੁੱਧ ਵਿਚ ਘੋਲ ਕੇ ਸੇਵਨ ਕਰਨ ਯੋਗ ਹੈ |
ਏਰੰਡ ਦਾ ਤੇਲ
• ਤਨ ਅਤੇ ਮਨ ਨੂੰ ਸ਼ਕਤੀ ਦਿੰਦਾ ਹੈ |
• ਸਰੀਰ ਵਿਚੋਂ ਵਿਸ਼ੈਲੇ ਅਤੇ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਦੇ ਹੋਏ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ |
• ਪੇਟ ਦੇ ਕੀੜਿਆਂ, ਵਾਯੂ-ਗੋਲਾ ਆਦਿ ਰੋਗਾਂ ਤੋਂ ਮੁਕਤੀ ਦਿਵਾਉਂਦਾ ਹੈ |
• ਆਮਵਾਤ, ਸੰਧਿ-ਸ਼ੋਧ ਆਸਟਿਓ, ਆਰਥਰਾਈਟਿਸ, ਨਾੜੀਆਂ ਦੀ ਦੁਰਬਲਤਾ, ਅਧਰੰਗ ਪੈਰਾਲਾਇਸਿਜ਼, ਕੰਪਵਾਤ ਪਾਰਕਿਸਨ, ਕਮਰ ਦਰਦ, ਵਾਯੂ ਰੋਗਾਂ ਦੀ ਅਚੁੱਕ ਔਸ਼ਧੀ ਹੈ |
ਮੱਛੀ ਦਾ ਤੇਲ
• ਵਿਟਾਮਿਨ 'ਬੀ' ਸਮੂਹ ਦਾ ਅਨੂਠਾ ਸਰੋਤ ਹੈ, ਨਾਲ ਹੀ ਇਹ ਲਿਵਰ ਲਈ ਫਾਇਦੇਮੰਦ ਹੁੰਦਾ ਹੈ |
• ਇਸ ਵਿਚ ਪਾਇਆ ਜਾਣ ਵਾਲਾ ਪੇਟੋਥੇਨਿਕ ਐਸਿਡ ਤਣਾਅ ਤੋਂ ਮੁਕਤੀ ਦਿਵਾਉਂਦਾ ਹੈ |
• ਮੈਨਿਕ-ਡਿਪ੍ਰੈਸ਼ਨ, ਸੀਜੋਫ੍ਰੇਨਿਆ ਅਤੇ ਆਤਮਹੱਤਿਆ ਦੀ ਮਾਨਸਿਕਤਾ ਤੋਂ ਪੀੜਤਾਂ ਦੇ ਲਈ ਇਹ ਤੇਲ ਅੰਮਿ੍ਤ ਦੇ ਬਰਾਬਰ ਹੈ |
ਮੰੂਗਫਲੀ ਦਾ ਤੇਲ
• ਸਰੀਰ ਨੂੰ ਭਰਪੂਰ ਸ਼ਕਤੀ ਪ੍ਰਦਾਨ ਕਰਦਾ ਹੈ | • ਇਹ ਸਰੀਰ ਦੇ ਲਈ ਹਾਨੀਕਾਰਕ ਕੋਲੈਸਟ੍ਰੋਲ ਐੱਲ. ਡੀ. ਐੱਲ. ਨੂੰ ਕਾਬੂ ਕਰ ਦਿੰਦਾ ਹੈ, ਇਸ ਲਈ ਦਿਲ ਦੇ ਰੋਗੀਆਂ ਦੇ ਲਈ ਇਹ ਵਿਸ਼ੇਸ਼ ਤੌਰ 'ਤੇ ਲਾਭਦਾਇਕ ਸਿੱਧ ਹੁੰਦਾ ਹੈ |
• ਮਾਸਪੇਸ਼ੀਆਂ ਨੂੰ ਮਜ਼ਬੂਤੀ ਦਿੰਦਾ ਹੈ |
• ਬੇਹੱਦ ਸੁਪਾਚਯ ਹੁੰਦਾ ਹੈ |
• ਇਸ ਵਿਚ ਵਿਟਾਮਿਨ ਬੀ-1, ਨਿਕੋਟਿਨਿਕ ਐਸਿਡ ਅਤੇ ਵਿਟਾਮਿਨ 'ਈ' ਪ੍ਰਚੁਰਤਾ ਕਾਫੀ ਮਾਤਰਾ ਵਿਚ ਹੁੰਦੇ ਹਨ |
-ਦੁਰਗਾ ਪ੍ਰਸਾਦ ਸ਼ੁਕਲ ਆਜ਼ਾਦ


ਖ਼ਬਰ ਸ਼ੇਅਰ ਕਰੋ

ਗੁੱਸੇ ਦਾ ਸਿਹਤ 'ਤੇ ਪ੍ਰਭਾਵ

ਗੁੱਸਾ ਇਕ ਸੁਭਾਵਿਕ ਮਾਨਸਿਕ ਕਿਰਿਆ ਹੈ, ਜੋ ਦਿਮਾਗ਼ ਵਿਚ 'ਐਾਗਰ ਸੈਂਟਰ' ਦੇ ਉਤੇਜਿਤ ਹੁੰਦੇ ਹੀ ਮਨੁੱਖ ਦੀ ਸੰਵੇਦਨਾ ਵਿਚ ਪਰਿਵਰਤਨ ਲੈ ਆਉਂਦੀ ਹੈ | ਇਸ ਨਾਲ ਖੂਨ ਦਾ ਸੰਚਾਰ ਵਧ ਜਾਂਦਾ ਹੈ, ਚਿਹਰਾ ਲਾਲ ਹੋ ਜਾਂਦਾ ਹੈ, ਮੁੱਠੀਆਂ ਭਿੱਜ ਜਾਂਦੀਆਂ ਹਨ ਅਤੇ ਗੁੱਸੇ ਨਾਲ ਸਰੀਰ ਦੀਆਂ ਦੂਜੀਆਂ ਸੰਵੇਦਨਾਵਾਂ ਮੱਧਮ ਪੈ ਜਾਂਦੀਆਂ ਹਨ |
ਇਸ ਨਾਲ ਵਿਵੇਕ ਖ਼ਤਮ ਹੋ ਜਾਂਦਾ ਹੈ | ਤਦੇ ਤਾਂ ਕਹਿੰਦੇ ਹਨ ਕਿ ਜੇਕਰ ਕਿਸੇ ਤੋਂ ਮੂਰਖਤਾਪੂਰਨ ਕੰਮ ਕਰਵਾਉਣਾ ਹੋਵੇ ਤਾਂ ਉਸ ਨੂੰ ਗੁੱਸਾ ਦਿਵਾ ਦਿਓ, ਉਸ ਦਾ ਵਿਵੇਕ ਘੱਟ ਹੋ ਜਾਵੇਗਾ |
ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਸੋਲ੍ਹਾਂ ਕਲਾ ਸੰਪੂਰਨ ਨਹੀਂ ਹੁੰਦਾ ਪਰ ਗੁੱਸਾ ਇਕ ਇਸ ਤਰ੍ਹਾਂ ਦੀ ਭਾਵਨਾ ਹੈ ਜੋ ਥੋੜ੍ਹੀ-ਬਹੁਤ ਸਭ ਵਿਚ ਹੁੰਦੀ ਹੈ | ਬੱਚੇ ਨੂੰ ਵੀ ਛੱਡੋ, ਉਹ ਵੀ ਤੁਹਾਡੇ ਨਾਲ ਨਰਾਜ਼ ਹੋ ਕੇ ਆਪਣਾ ਗੁੱਸਾ ਪ੍ਰਗਟ ਕਰੇਗਾ | ਗੁੱਸੇ ਨੂੰ ਇਕ ਰਿਣਾਤਮਕ ਭਾਵ ਮੰਨਿਆ ਜਾਂਦਾ ਹੈ ਜੋ ਸਰੀਰ ਅਤੇ ਮਾਨਸਿਕਤਾ ਲਈ ਹਾਨੀਕਾਰਕ ਹੈ | ਕਹਿੰਦੇ ਹਨ ਕਿ ਦਸ ਮਿੰਟ ਦੇ ਗੁੱਸੇ ਨਾਲ ਸਰੀਰ ਦੀ ਏਨੀ ਊਰਜਾ ਖਰਚ ਹੋ ਜਾਂਦੀ ਹੈ ਜਿੰਨੀ ਊਰਜਾ ਨਾਲ ਸਾਰੇ ਦਿਨ ਦਾ ਕੰਮ-ਕਾਜ ਚਲ ਸਕਦਾ ਹੈ | ਗੁੱਸੇ ਨਾਲ ਮੂੜਤਾ ਪੈਦਾ ਹੁੰਦੀ ਹੈ ਅਤੇ ਮੂੜਤਾ ਨਾਲ ਯਾਦਸ਼ਕਤੀ ਦਾ ਨਾਸ਼ ਹੁੰਦਾ ਹੈ | ਯਾਦਸ਼ਕਤੀ ਦਾ ਨਾਸ਼ ਹੋਣ ਨਾਲ ਬੁੱਧੀ ਦਾ ਨਾਸ਼ ਹੁੰਦਾ ਹੈ ਅਤੇ ਬੁੱਧੀ ਦੇ ਨਾਸ਼ ਹੋਣ ਨਾਲ ਪ੍ਰਾਣੀ ਖ਼ੁਦ ਨਸ਼ਟ ਹੋ ਜਾਂਦਾ ਹੈ | ਗੁੱਸਾ ਇਕ ਯਮਰਾਜ ਹੈ ਜੋ ਇਕ ਜਿਊਾਦੇ ਮਨੁੱਖ ਨੂੰ ਮਿ੍ਤ ਕਰ ਦਿੰਦਾ ਹੈ | ਸ਼ਕਤੀ ਦਾ ਨਾਸ਼ ਕਰ ਦਿੰਦਾ ਹੈ | ਗੁੱਸਾ ਇਕ ਪਾਗਲਪਨ ਹੈ ਜਿਸ ਨਾਲ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ |
ਜੋ ਮਨੁੱਖ ਦੂਜੇ 'ਤੇ ਗੁੱਸਾ ਨਹੀਂ ਕਰਦਾ, ਉਸ ਨੂੰ ਮੁਆਫ ਕਰ ਦਿੰਦਾ ਹੈ, ਉਹ ਗੁੱਸੇ ਦੇ 'ਮਹਾਸੰਕਟ' ਤੋਂ ਰੱਖਿਆ ਕਰਦਾ ਹੈ | ਉਹ ਆਪਣੇ ਨੂੰ ਅਤੇ ਦੂਜੇ ਨੂੰ ਕਈ ਮੁਸੀਬਤਾਂ ਤੋਂ ਬਚਾਅ ਲੈਂਦਾ ਹੈ | ਤਦੇ ਤਾਂ ਕਹਿੰਦੇ ਹਨ, ਗੁੱਸਾ ਬੁੱਧੀ ਦਾ ਦੁਸ਼ਮਣ ਹੈ, ਗੁੱਸੇ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ | ਗੁੱਸੇ ਨਾਲ ਵਿਅਕਤੀ ਦਾ ਚਿਹਰਾ ਮੁਰਝਾ ਜਾਂਦਾ ਹੈ |
ਸਵੇਰ ਤੋਂ ਸ਼ਾਮ ਤੱਕ ਆਦਮੀ ਕੰਮ ਕਰਨ ਨਾਲ ਨਹੀਂ ਥਕਦਾ ਜਿੰਨਾ ਗੁੱਸੇ ਨਾਲ ਇਕ ਘੰਟੇ ਵਿਚ ਥਕ ਜਾਂਦਾ ਹੈ | ਹਮੇਸ਼ਾ ਦੇਖਣ ਵਿਚ ਆਉਂਦਾ ਹੈ ਕਿ ਗੁੱਸੇ ਵਿਚ ਕਹੀ ਗਈ ਗੱਲ ਅਖੀਰ ਵਿਚ ਸ਼ਾਂਤੀ ਨਾਲ ਬੈਠ ਕੇ ਸੋਚਣ ਨਾਲ ਗ਼ਲਤ ਅਤੇ ਉਲਟੀ ਪਤਾ ਲੱਗਦੀ ਹੈ | ਅਖੀਰ ਰਿਸ਼ੀਆਂ-ਮੁਨੀਆਂ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਜੇਕਰ ਤੁਸੀਂ ਗੁੱਸੇ ਵਿਚ ਹੋ ਤਾਂ ਬੋਲਣ ਤੋਂ ਪਹਿਲਾਂ ਦਸ ਤਕ ਗਿਣੋ, ਜੇਕਰ ਤੁਸੀਂ ਬਹੁਤ ਗੁੱਸੇ ਵਿਚ ਹੋ ਤਾਂ ਤੁਸੀਂ ਸੌ ਤੱਕ ਗਿਣਤੀ ਗਿਣੋ | ਗੁੱਸਾ ਆਪਣੇ ਆਪ ਸ਼ਾਂਤ ਹੋ ਜਾਵੇਗਾ |
ਗੁੱਸੇ ਤੋਂ ਬਚਣ ਦਾ ਉਪਾਅ ਕੀ ਹੈ? ਲੋਕ ਤਪੱਸਿਆ ਕਰਦੇ ਹਨ, ਜਪ ਕਰਦੇ ਹਨ, ਤੀਰਥ ਜਾਂਦੇ ਹਨ ਕਿ ਗੁੱਸਾ, ਕਾਮ, ਲੋਭ, ਅਹੰਕਾਰ ਖਤਮ ਹੋ ਸਕੇ | ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ | ਇਸ ਦਾ ਇਕ-ਮਾਤਰ ਉਪਾਅ ਹੈ—'ਮੁਆਫੀ' | ਮੁਆਫ ਕਰ ਦੇਣ ਨਾਲ ਵਿਅਕਤੀ ਆਪਣੇ ਦੁਸ਼ਮਣ 'ਤੇ ਵੀ ਜਿੱਤ ਪਾ ਲੈਂਦਾ ਹੈ |
ਦੂਜੇ ਦਾ ਅਪਰਾਧ ਸਹਿਣ ਕਰਕੇ ਅਪਰਾਧੀ 'ਤੇ ਉਪਕਾਰ ਕਰਨਾ, ਇਹ ਮੁਆਫੀ ਦਾ ਗੁਣ ਸਭ ਤੋਂ ਵੱਡਾ ਗੁਣ ਹੈ | ਕਬੀਰ ਜੀ ਨੇ ਆਪਣੀ ਬਾਣੀ ਵਿਚ ਬਹੁਤ ਵਧੀਆ ਕਿਹਾ ਹੈ :
''ਜਹਾਂ ਦਯਾ ਤਹਾਂ ਧਰਮ, ਜਹਾਂ ਲੋਭ ਤਹਾਂ ਪਾਪ, ਜਹਾਂ ਕਰੋਧ ਤਹਾਂ ਕਾਲ, ਜਹਾਂ ਸ਼ਮਾ ਤਹਾਂ ਆਪ |
ਦਯਾ ਧਰਮ ਦਾ ਮੂਲ ਹੈ | ਲੋਭ ਦਾ ਅੰਤ ਪਾਪ ਹੈ | ਗੁੱਸਾ ਕਾਲ ਬਰਾਬਰ ਹੈ ਅਤੇ ਮੁਆਫੀ ਈਸ਼ਵਰੀ ਗੁਣ ਹੈ | ਤੁਸੀਂ ਦਰੱਖਤ ਬਣੋ ਜੋ ਆਪਣੇ ਕੱਟਣ ਵਾਲੇ ਨੂੰ ਵੀ ਛਾਂ ਪ੍ਰਦਾਨ ਕਰਦਾ ਹੈ | ਅਖੀਰ ਗੁੱਸੇ ਨੂੰ ਅਪਣਾਉਣਾ ਆਪਣੀ ਸਿਹਤ ਅਤੇ ਸਰੀਰ ਦਾ ਨੁਕਸਾਨ ਕਰਨਾ ਹੈ | ਗੁੱਸੇ ਨੂੰ ਤਿਆਗਣ ਨਾਲ ਅਨੇਕਾਂ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਹੈ |
-ਵਿਜੇੇਂਦਰ ਕੋਹਲੀ ਗੁਰਦਾਸਪੁਰੀ

ਔਰਤਾਂ ਦੀ ਤੰਦਰੁਸਤੀ ਲਈ ਦੋ ਬੱਚਿਆਂ ਵਿਚ 3 ਸਾਲ ਦਾ ਅੰਤਰ ਜ਼ਰੂਰੀ

ਯੂਨੀਸੇਫ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤੀ ਔਰਤਾਂ ਦੋ ਬੱਚਿਆਂ ਵਿਚ ਸਹੀ ਅੰਤਰ ਨਹੀਂ ਰੱਖ ਰਹੀਆਂ | ਔਸਤ ਭਾਰਤੀ ਔਰਤਾਂ ਪਹਿਲੇ ਪ੍ਰਸਵ ਤੋਂ ਬਾਅਦ ਛੇਤੀ ਦੂਜੇ ਬੱਚੇ ਦੀ ਮਾਂ ਬਣ ਜਾਂਦੀਆਂ ਹਨ, ਜਿਸ ਨਾਲ ਮਾਂ ਅਤੇ ਬੱਚਾ ਦੋਵਾਂ ਦੇ ਜੀਵਨ ਨੂੰ ਖ਼ਤਰਾ ਹੋ ਸਕਦਾ ਹੈ | ਪਿਛਲੇ 17 ਸਾਲ ਤੋਂ ਇਸ ਅੰਤਰ ਵਿਚ ਵਾਧਾ ਨਹੀਂ ਹੋਇਆ ਹੈ, ਜਦੋਂ ਕਿ ਯੂਨੀਸੇਫ ਦੇ ਅਨੁਸਾਰ ਦੋ ਬੱਚਿਆਂ ਦੇ ਜਨਮ ਵਿਚ ਘੱਟ ਤੋਂ ਘੱਟ 3 ਸਾਲ ਦਾ ਫਰਕ ਹੋਣਾ ਚਾਹੀਦਾ ਹੈ | ਇਸ ਤਰ੍ਹਾਂ ਘੱਟ ਫਰਕ ਹੋਣ 'ਤੇ ਨਾ ਸਿਰਫ ਗਰਭ ਵਿਚ ਬੱਚੇ ਦੀ ਸਿਹਤ 'ਤੇ ਅਸਰ ਪੈਂਦਾ ਹੈ, ਬਲਕਿ ਸਮੇਂ ਤੋਂ ਪਹਿਲਾਂ ਪ੍ਰਸਵ ਦਾ ਖ਼ਤਰਾ ਵੀ ਰਹਿੰਦਾ ਹੈ | ਦੋ ਪ੍ਰਸਵ ਵਿਚ ਜਿੰਨਾ ਫਰਕ ਘੱਟ ਹੁੰਦਾ ਹੈ, ਓਨਾ ਹੀ ਖ਼ਤਰਾ ਜ਼ਿਆਦਾ ਹੁੰਦਾ ਹੈ | ਮਾਹਿਰਾਂ ਅਨੁਸਾਰ ਪ੍ਰਸਵ ਤੋਂ ਬਾਅਦ ਔਰਤਾਂ ਦੇ ਸਰੀਰ ਨੂੰ ਪੂਰਨ ਸਿਹਤਮੰਦ ਹੋਣ ਵਿਚ ਲਗਪਗ ਦੋ ਸਾਲ ਦਾ ਸਮਾਂ ਲਗਦਾ ਹੈ | ਜਦੋਂ ਔਰਤਾਂ ਅਤੇ ਉਨ੍ਹਾਂ ਦੇ ਪਤੀ ਪਰਿਵਾਰ ਨਿਯੋਜਨ ਦੇ ਸਾਧਨਾਂ ਦਾ ਧਿਆਨ ਰੱਖਣ ਤਾਂ ਇਸ ਫਰਕ ਨੂੰ ਸਹੀ ਕੀਤਾ ਜਾ ਸਕਦਾ ਹੈ | ਔਰਤਾਂ ਯਾਦ ਰੱਖਣ ਕਿ ਪ੍ਰਥਮ ਪ੍ਰਸਵ ਦੇ ਤਿੰਨ ਸਾਲ ਪੂਰੇ ਹੋਣ ਤੋਂ ਪਹਿਲਾਂ ਦੂਜੇ ਪ੍ਰਸਵ ਉਨ੍ਹਾਂ ਦੀ ਅਤੇ ਬੱਚੇ ਦੀ ਸਿਹਤ ਲਈ ਖ਼ਤਰਨਾਕ ਹੋ ਸਕਦੇ ਹਨ |

ਛੋਟੀ ਸੌ ਾਫ ਦੇ ਵੱਡੇ ਗੁਣ

ਸੌਾਫ ਦੀ ਮਸਾਲਿਆਂ ਵਿਚ ਤਾਂ ਬਹੁਤ ਵਰਤੋਂ ਹੁੰਦੀ ਹੈ, ਇਸ ਦੇ ਨਾਲ-ਨਾਲ ਮੂੰਹ ਦੀ ਸ਼ੁੱਧੀ ਲਈ ਵੀ ਇਸ ਦੀ ਵਰਤੋਂ ਬਹੁਤ ਹੁੰਦੀ ਹੈ | ਅਕਸਰ ਲੋਕ ਖਾਣਾ ਖਾਣ ਤੋਂ ਬਾਅਦ ਖਾਣਾ ਹਜ਼ਮ ਕਰਨ ਅਤੇ ਖਾਣੇ ਦੀ ਬਦਬੂ ਨੂੰ ਦੂਰ ਕਰਨ ਲਈ ਇਸ ਦੀ ਵਰਤੋਂ ਕਰਦੇ ਹਨ |
ਸੌਾਫ ਵਿਚ ਕੈਲਸ਼ੀਅਮ, ਸੋਡੀਅਮ, ਆਇਰਨ ਅਤੇ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਦਾ ਲਾਭ ਸਰੀਰ ਨੂੰ ਵੱਖ-ਵੱਖ ਰੂਪ ਨਾਲ ਮਿਲਦਾ ਹੈ |
• ਸੌਾਫ, ਜ਼ੀਰਾ ਅਤੇ ਕਾਲਾ ਨਮਕ ਦੇ ਮਿਸ਼ਰਨ ਨੂੰ ਕੋਸੇ ਪਾਣੀ ਨਾਲ ਲੈਣ ਨਾਲ ਹਾਜ਼ਮਾ ਠੀਕ ਹੁੰਦਾ ਹੈ |
• ਕਬਜ਼ ਰਹਿਣ 'ਤੇ ਜਾਂ ਗੈਸ ਹੋਣ ਦੀ ਸਥਿਤੀ ਵਿਚ ਸੌਾਫ ਨੂੰ ਮਿਸ਼ਰੀ ਜਾਂ ਖੰਡ ਵਿਚ ਮਿਲਾ ਕੇ ਪੀਸ ਲਓ | ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਇਕ ਛੋਟਾ ਚਮਚ ਲਗਭਗ 5 ਗ੍ਰਾਮ ਲੈਣ ਨਾਲ ਰਾਹਤ ਮਿਲਦੀ ਹੈ |
• ਗਰਮੀ ਦਾ ਸਿਰ ਦਰਦ ਹੋਣ 'ਤੇ ਸੌਾਫ ਨੂੰ ਪੀਸ ਕੇ ਲੇਪ ਤਿਆਰ ਕਰਕੇ ਮੱਥੇ 'ਤੇ ਲਗਾਉਣ ਨਾਲ ਲਾਭ ਮਿਲਦਾ ਹੈ | ਚੱਕਰ ਆ ਰਹੇ ਹੋਣ ਤਾਂ ਵੀ ਇਸ ਲੇਪ ਨਾਲ ਰਾਹਤ ਮਿਲਦੀ ਹੈ | • ਸਿਗਰਟਨੋਸ਼ੀ ਕਰਨ ਵਾਲੇ ਜੇਕਰ ਆਪਣਾ ਮਨ ਬਣਾ ਲੈਣ ਕਿ ਸਿਗਰਟਨੋਸ਼ੀ ਦੀ ਆਦਤ ਤੋਂ ਛੁਟਕਾਰਾ ਪਾਉਣਾ ਹੈ ਤਾਂ ਸੌਾਫ ਨੂੰ ਘਿਓ ਵਿਚ ਗਰਮ ਕਰਕੇ ਰੱਖ ਲਓ | ਜਦੋਂ ਵੀ ਸਿਗਰਟ, ਬੀੜੀ ਪੀਣ ਦਾ ਮਨ ਕਰੇ ਤਾਂ ਇਸ ਨੂੰ ਚਬਾਓ | ਹੌਲੀ-ਹੌਲੀ ਸਿਗਰਟਨੋਸ਼ੀ ਕਰਨ ਦੀ ਆਦਤ ਤੋਂ ਲਾਭ ਮਿਲ ਸਕਦਾ ਹੈ |
• ਜੇਕਰ ਗਲੇ ਵਿਚ ਖਰਾਸ਼ ਹੋਵੇ ਤਾਂ ਸੌਾਫ ਚਬਾਓ, ਅਰਾਮ ਮਿਲੇਗਾ |
• ਮੋਤੀਆਬਿੰਦ ਨੂੰ ਕਾਬੂ ਵਿਚ ਰੱਖਣ ਲਈ ਹਰ ਰੋਜ਼ 2 ਤੋਂ 5 ਗ੍ਰਾਮ ਸੌਾਫ ਨਿਯਮਤ ਰੂਪ ਨਾਲ ਖਾਓ | ਅਰਾਮ ਮਿਲੇਗਾ |
• ਖਾਣਾ ਖਾਣ ਦੇ ਤੁਰੰਤ ਬਾਅਦ ਭੁੰਨੀ ਸੌਾਫ ਚਬਾਉਣ ਨਾਲ ਖਾਣੇ ਦੇ ਬਾਅਦ ਮਿੱਠਾ ਖਾਣ ਦੀ ਇੱਛਾ ਨਹੀਂ ਹੁੰਦੀ | ਖਾਣਾ ਵੀ ਹਜ਼ਮ ਹੁੰਦਾ ਹੈ |
-ਸਾਰਿਕਾ

ਤੰਦਰੁਸਤੀ ਲਈ ਸਵੇਰ ਦਾ ਨਾਸ਼ਤਾ ਜ਼ਰੂਰੀ

ਸਾਰਿਆਂ ਲਈ ਸਵੇਰ ਦੇ ਨਾਸ਼ਤੇ ਦਾ ਮਹੱਤਵ ਹੈ | ਡਾਕਟਰ ਵੀ ਇਹ ਚਾਹੁੰਦੇ ਹਨ ਕਿ ਸਾਰੇ ਸਵੇਰੇ ਪੌਸ਼ਟਿਕ ਨਾਸ਼ਤੇ ਦਾ ਸੇਵਨ ਜ਼ਰੂਰ ਕਰਨ, ਨਹੀਂ ਤਾਂ ਰਾਤ ਅਤੇ ਦਿਨ ਦੇ ਭੋਜਨ ਦੇ ਵਿਚ ਦਾ ਜ਼ਿਆਦਾ ਫਾਸਲਾ ਨਾਸ਼ਤਾ ਨਾ ਕਰਨ ਵਾਲਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਭਾਰ ਘਟਾਉਣ ਦੇ ਚੱਕਰ ਵਿਚ ਸਵੇਰ ਦਾ ਨਾਸ਼ਤਾ ਛੱਡਣਾ ਵੀ ਨੁਕਸਾਨਦਾਇਕ ਹੈ |
ਦੋ ਭੋਜਨ ਦੇ ਵਿਚ ਦਾ ਲੰਬਾ ਅੰਤਰਾਲ ਪੇਟ ਦੀ ਭੁੱਖ ਨੂੰ ਮਾਰ ਦਿੰਦਾ ਹੈ, ਜਿਸ ਨਾਲ ਦੂਜੇ ਭੋਜਨ ਤੋਂ ਪ੍ਰਾਪਤ ਊਰਜਾ ਅਤੇ ਚਰਬੀ ਬੱਚਤ ਦੇ ਰੂਪ ਵਿਚ ਜਮ੍ਹਾਂ ਹੋ ਕੇ ਭਾਰ ਨੂੰ ਵਧਾ ਦਿੰਦਾ ਹੈ | ਜੋ ਲੋਕ ਨਾਸ਼ਤਾ ਛੱਡ ਕੇ ਚਾਹ-ਕੌਫੀ ਦਾ ਸਹਾਰਾ ਲੈਂਦੇ ਹਨ, ਉਨ੍ਹਾਂ ਨੂੰ ਤਾਂ ਹੋਰ ਜ਼ਿਆਦਾ ਨੁਕਸਾਨ ਹੁੰਦਾ ਹੈ | ਨਾਸ਼ਤੇ ਦੇ ਬਿਨਾਂ ਆਪਣੇ ਕੰਮ ਵਿਚ ਲੱਗ ਜਾਣ ਵਾਲੇ ਬੱਚੇ ਸੁਸਤੀ ਅਤੇ ਨੀਂਦ ਦਾ ਅਨੁਭਵ ਕਰਦੇ ਹਨ |

ਸੂਪ ਪੀਓ, ਸਿਹਤ ਬਣਾਓ

ਸੂਪ ਦੇ ਲਾਭ
• ਸੂਪ ਸਬਜ਼ੀਆਂ ਦੇ ਉਪਯੋਗ ਦਾ ਬਹੁਤ ਵਧੀਆ ਤਰੀਕਾ ਹੈ, ਕਿਉਂਕਿ ਜੇਕਰ ਅਸੀਂ ਸਬਜ਼ੀਆਂ ਨੂੰ ਪਕਾ ਕੇ ਖਾਂਦੇ ਹਾਂ ਤਾਂ ਇਨ੍ਹਾਂ ਵਿਚੋਂ ਕਈ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਪਰ ਸੂਪ ਬਣਾਉਂਦੇ ਸਮੇਂ ਇਨ੍ਹਾਂ ਦੇ ਪੋਸ਼ਕ ਪਦਾਰਥ ਅਤੇ ਵਿਟਾਮਿਨ ਸੁਰੱਖਿਅਤ ਰਹਿੰਦੇ ਹਨ |
• ਇਹ ਅਸਥਮਾ, ਸ਼ੂਗਰ ਅਤੇ ਹੋਰ ਕਈ ਕਿਸਮ ਦੀਆਂ ਬਿਮਾਰੀਆਂ ਵਿਚ ਲਾਭਦਾਇਕ ਹੁੰਦੇ ਹਨ | ਇਹ ਸਿਰਫ ਸਬਜ਼ੀਆਂ ਦੇ ਕਾਰਨ ਹੀ ਲਾਭਦਾਇਕ ਨਹੀਂ ਹੁੰਦੇ, ਸਗੋਂ ਇਸ ਲਈ ਵੀ ਕਿਉਂਕਿ ਇਨ੍ਹਾਂ ਨੂੰ ਤਿਆਰ ਕਰਦੇ ਸਮੇਂ ਅਸੀਂ ਅਦਰਕ, ਲਸਣ, ਕਾਲੀ ਮਿਰਚ ਆਦਿ ਦੀ ਵਰਤੋਂ ਕਰਦੇ ਹਾਂ | ਇਹ ਪਦਾਰਥ ਕਫ ਅਤੇ ਬਲਗਮ ਨੂੰ ਘੱਟ ਕਰਨ ਵਿਚ ਸਹਾਇਕ ਹੁੰਦੇ ਹਨ | ਲਸਣ ਕੋਲੈਸਟ੍ਰੋਲ ਨੂੰ ਘੱਟ ਕਰਨ ਦਾ ਚੰਗਾ ਸਰੋਤ ਹੈ | ਨਾਲ ਹੀ ਇਨ੍ਹਾਂ ਸਬਜ਼ੀਆਂ ਵਿਚ ਐਾਟੀਆਕਸੀਡੈਂਟ ਤੱਤ ਪਾਏ ਜਾਂਦੇ ਹਨ |
• ਸੂਪ ਵਿਚ ਮੌਜੂਦ ਐਾਟੀਆਕਸੀਡੈਂਟ ਖੂਨ ਵਿਚ ਸ਼ਰਕਰਾ ਦੇ ਪੱਧਰ ਨੂੰ ਸੁਧਾਰਦੇ ਹਨ |
• ਇਹ ਭਾਰ ਨੂੰ ਘੱਟ ਕਰਨ ਵਿਚ ਵੀ ਸਹਾਇਕ ਹੁੰਦੇ ਹਨ, ਕਿਉਂਕਿ ਇਨ੍ਹਾਂ ਵਿਚ ਬਹੁਤ ਘੱਟ ਕੈਲੋਰੀ ਹੁੰਦੀ ਹੈ |
• ਸੂਪ ਚਾਹ ਜਾਂ ਕੌਫੀ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੁੰਦੇ ਹਨ | ਬੱਚੇ ਪੱਕੀਆਂ ਸਬਜ਼ੀਆਂ ਨਾਲੋਂ ਜ਼ਿਆਦਾ ਸੂਪ ਨੂੰ ਪਸੰਦ ਕਰਦੇ ਹਨ |
ਸੂਪ ਬਣਾਉਂਦੇ ਸਮੇਂ ਧਿਆਨ ਦਿਓ
• ਜਦੋਂ ਤੁਸੀਂ ਘਰ ਵਿਚ ਸਬਜ਼ੀਆਂ ਦਾ ਸੂਪ ਤਿਆਰ ਕਰੋ ਤਾਂ ਇਨ੍ਹਾਂ ਵਿਚ ਦੁੱਧ ਜਾਂ ਕਰੀਮ ਨਾ ਮਿਲਾਓ, ਕਿਉਂਕਿ ਇਹ ਸੂਪ ਵਿਚ ਸਿਰਫ ਕੈਲੋਰੀ ਹੀ ਨਹੀਂ ਵਧਾਉਂਦੇ, ਬਲਕਿ ਇਹ ਸੂਪ ਵਿਚ ਮੌਜੂਦ ਵਿਟਾਮਿਨਾਂ ਨੂੰ ਵੀ ਸਰੀਰ ਨੂੰ ਗ੍ਰਹਿਣ ਕਰਨ ਤੋਂ ਰੋਕਦੇ ਹਨ |
• ਇਨ੍ਹਾਂ ਵਿਚ ਕਾਰਨਫਲੋਰ ਅਤੇ ਮੈਦਾ ਮਿਲਾਉਣ ਤੋਂ ਬਚੋ, ਕਿਉਂਕਿ ਇਹ ਸੂਪ ਤੋਂ ਹੋਣ ਵਾਲੇ ਫਾਇਦਿਆਂ ਨੂੰ ਘਟਾਉਂਦੇ ਹਨ |
• ਬਾਜ਼ਾਰ ਵਿਚ ਮਿਲਣ ਵਾਲੇ ਪੈਕੇਟ ਬੰਦ ਸੂਪ ਦੀ ਵਰਤੋਂ ਨਾ ਕਰੋ | ਸਿਰਫ ਤਾਜ਼ਾ ਅਤੇ ਘਰ ਵਿਚ ਬਣੇ ਸੂਪ ਵਿਚ ਹੀ ਐਾਟੀਆਕਸੀਡੈਂਟ ਤੱਤ ਪਾਏ ਜਾਂਦੇ ਹਨ |
• ਇਸ ਵਿਚ ਰੋਗਨਿਵਾਰਕ ਪਦਾਰਥ ਜਿਵੇਂ ਧਨੀਆ, ਅਦਰਕ, ਲਸਣ ਆਦਿ ਮਿਲਾਓ | • ਸੂਪ ਨੂੰ ਸੰਪੂਰਨ ਭੋਜਨ ਬਣਾਉਣ ਲਈ ਇਸ ਵਿਚ ਚਿਕਨ ਜਾਂ ਟੋਫੂ ਮਿਲਾਓ ਜਾਂ ਉਬਲੀ ਹੋਈ ਮੰੂਗੀ ਦੀ ਦਾਲ ਜਾਂ ਛੋਲਿਆਂ ਦੀ ਦਾਲ ਮਿਲਾਓ |
ਕੁਝ ਮਹੱਤਵਪੂਰਨ ਸੂਪ
• ਪਿਆਜ਼ ਦਾ ਸੂਪ ਕਲਾਟਿੰਗ ਡਿਸਆਰਡਰ ਦੇ ਲਈ ਫਾਇਦੇਮੰਦ ਹੈ |
• ਬੰਦ ਗੋਭੀ ਦਾ ਸੂਪ ਭਾਰ ਨੂੰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ |
• ਮਿਲੀਆਂ-ਜੁਲੀਆਂ ਸਬਜ਼ੀਆਂ ਅਤੇ ਚਿਕਨ ਦਾ ਸੂਪ ਸੰਪੂਰਨ ਆਹਾਰ ਹੁੰਦਾ ਹੈ |
• ਪਾਲਕ ਦਾ ਸੂਪ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ |
• ਮਸੂਰ ਦਾ ਸੂਪ ਬੱਚਿਆਂ ਦੇ ਵਿਕਾਸ ਲਈ ਲਾਭਦਾਇਕ ਹੈ |
-ਭਾਸ਼ਣਾ ਬਾਂਸਲ

ਖੰਡ ਘੱਟ, ਸਿਹਤ ਬਿਹਤਰ

ਜ਼ਿਆਦਾ ਖੰਡ ਲੈਣ ਨਾਲ ਵਿਟਾਮਿਨ 'ਬੀ' ਦੀ ਕਮੀ ਹੋ ਜਾਂਦੀ ਹੈ
ਸਫੈਦ ਖੰਡ ਸਾਡੇ ਸਰੀਰ ਨੂੰ ਸਿਰਫ ਕੈਲੋਰੀਜ਼ ਤੋਂ ਇਲਾਵਾ ਹੋਰ ਕੁਝ ਨਹੀਂ ਦਿੰਦੀ | ਖੰਡ ਦੇ ਜ਼ਿਆਦਾ ਸੇਵਨ ਦਾ ਦਿਲ ਦੇ ਰੋਗਾਂ ਅਤੇ ਉਮਰ ਨਾਲੋਂ ਜ਼ਿਆਦਾ ਵੱਡਾ ਲੱਗਣ ਨਾਲ ਸਿੱਧਾ ਸਬੰਧ ਹੈ | ਖੰਡ ਦੇ ਜ਼ਿਆਦਾ ਸੇਵਨ ਨਾਲ ਮੋਟਾਪਾ ਅਤੇ ਸ਼ੂਗਰ ਦਾ ਵੀ ਖਤਰਾ ਰਹਿੰਦਾ ਹੈ |
ਖੰਡ ਦੇ ਸੇਵਨ ਦੇ ਨੁਕਸਾਨ
ਖੰਡ ਨੂੰ ਸਫੈਦ ਕਰਨ ਲਈ ਸਲਫਰ ਡਾਈਆਕਸਾਈਡ, ਫਾਸਫੋਰਿਕ ਐਸਿਡ, ਕੈਲਸ਼ੀਅਮ ਡਾਈਆਕਸਾਈਡ ਅਤੇ ਐਕਟੀਵੇਟਿਡ ਕਾਰਬਨ ਦੀ ਵਰਤੋਂ ਹੁੰਦੀ ਹੈ, ਤਾਂ ਹੀ ਚੀਨੀ ਸਫੈਦ ਹੁੰਦੀ ਹੈ | ਇਸ ਪ੍ਰਕਿਰਿਆ ਨਾਲ ਇਸ ਵਿਚ ਮੌਜੂਦ ਵਿਟਾਮਿਨ, ਮਿਨਰਲਸ, ਪ੍ਰੋਟੀਨ ਅਤੇ ਅੰਜਾਈਮਸ ਖਤਮ ਹੋ ਜਾਂਦੇ ਹਨ, ਕੇਵਲ ਸਕ੍ਰੋਜ ਬਚਦਾ ਹੈ, ਜਿਸ ਦਾ ਜ਼ਿਆਦਾ ਸੇਵਨ ਨੁਕਸਾਨਦੇਹ ਹੁੰਦਾ ਹੈ |
• ਜ਼ਿਆਦਾ ਖੰਡ ਲੈਣ ਨਾਲ ਵਿਟਾਮਿਨ 'ਬੀ' ਦੀ ਕਮੀ ਹੋ ਜਾਂਦੀ ਹੈ, ਜਿਸ ਦਾ ਅਸਰ ਨਰਵਸ ਸਿਸਟਮ 'ਤੇ ਪੈਂਦਾ ਹੈ |
• ਜ਼ਿਆਦਾ ਚੀਨੀ ਦੇ ਸੇਵਨ ਨਾਲ ਪੇਟ ਅਤੇ ਸਰੀਰ 'ਤੇ ਚਰਬੀ ਜੰਮਣ ਲਗਦੀ ਹੈ, ਜਿਸ ਨਾਲ ਮੋਟਾਪਾ, ਦੰਦ ਰੋਗ, ਸ਼ੂਗਰ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋਣ ਲਗਦੀ ਹੈ |
• ਖੰਡ ਜ਼ਿਆਦਾ ਲੈਣ ਨਾਲ ਮੈਟਾਬੋਲਿਜ਼ਮ ਨਾਲ ਜੁੜੇ ਰੋਗ, ਉੱਚ ਖੂਨ ਦਬਾਅ, ਉੱਚ ਕੋਲੈਸਟ੍ਰੋਲ ਅਤੇ ਇੰਸੁਲਿਨ ਰੇਜ਼ਿਸਟੇਂਸ ਹੋ ਸਕਦੇ ਹਨ |Œ
• ਰਿਫਾਇੰਡ ਚੀਨੀ ਦੇ ਸੇਵਨ ਨਾਲ ਥਕਾਨ, ਚਿੜਚਿੜਾਪਨ, ਅਵਸਾਦ ਹੋਣ ਲਗਦਾ ਹੈ |
• ਚੀਨੀ ਦੀ ਜ਼ਿਆਦਾ ਮਾਤਰਾ ਇੰਸੁਲਿਨ ਦੀ ਮਾਤਰਾ ਦਾ ਪੱਧਰ ਵਧਾਉਂਦੀ ਹੈ | • ਖੰਡ ਦਾ ਜ਼ਿਆਦਾ ਸੇਵਨ ਸਰੀਰ 'ਚੋਂ ਜ਼ਿਆਦਾ ਕੈਲਸ਼ੀਅਮ ਨੂੰ ਸੋਖਦਾ ਹੈ, ਜਿਸ ਦਾ ਅਸਰ ਵਾਲਾਂ, ਹੱਡੀਆਂ ਅਤੇ ਦੰਦਾਂ 'ਤੇ ਪੈਂਦਾ ਹੈ |
• ਪਾਚਣ ਪ੍ਰਣਾਲੀ 'ਤੇ ਵੀ ਪ੍ਰਭਾਵ ਪੈਂਦਾ ਹੈ |
ਕਿੰਨੀ ਮਾਤਰਾ ਦਾ ਸੇਵਨ ਕਰੀਏ
ਜੇਕਰ ਸ਼ੂਗਰ ਦੀ ਸਮੱਸਿਆ ਨਹੀਂ ਹੈ ਤਾਂ ਮਰਦ ਇਕ ਦਿਨ ਵਿਚ 37.5 ਗ੍ਰਾਮ ਚੀਨੀ ਦਾ ਸੇਵਨ ਕਰ ਸਕਦੇ ਹਨ ਅਤੇ ਔਰਤਾਂ 25 ਗ੍ਰਾਮ | ਅਜਿਹਾ ਅਮਰੀਕਨ ਹਾਰਟ ਐਸੋਸੀਏਸ਼ਨ ਦਾ ਕਹਿਣਾ ਹੈ |
ਚੀਨੀ ਦੇ ਬਦਲ
ਫਲਾਂ ਦਾ ਸੇਵਨ ਕਰੋ | ਉਨ੍ਹਾਂ ਵਿਚ ਕੁਦਰਤੀ ਮਿਠਾਸ ਹੁੰਦੀ ਹੈ | ਖੰਡ ਦੀ ਜਗ੍ਹਾ ਗੁੜ, ਸ਼ਹਿਦ ਜਾਂ ਖਜੂਰ ਲੈ ਸਕਦੇ ਹੋ ਪਰ ਸੀਮਤ ਮਾਤਰਾ ਵਿਚ | ਖੰਡ ਦੀ ਤੁਲਨਾ ਵਿਚ ਇਨ੍ਹਾਂ ਦੇ ਸੇਵਨ ਨਾਲ ਖੂਨ ਵਿਚ ਸ਼ੂਗਰ ਦਾ ਪੱਧਰ ਹੌਲੀ ਵਧਦਾ ਹੈ |
••

ਕਿੱਲ-ਮੁਹਾਸੇ ਦੇ ਘਰੇਲੂ ਇਲਾਜ

ਕਿੱਲ-ਮੁਹਾਸੇ ਚਿਹਰੇ ਦੀ ਸੁੰਦਰਤਾ ਦਾ ਉਹ ਗ੍ਰਹਿਣ ਹੈ ਜੋ ਛੁਪਾਇਆਂ ਨਹੀਂ ਛੁਪਦਾ। ਵੈਸੇ ਤਾਂ ਜਵਾਨੀ ਵਿਚ ਜ਼ਿਆਦਾਤਰ ਨੌਜਵਾਨ ਇਸ ਤੋਂ ਪ੍ਰੇਸ਼ਾਨ ਰਹਿੰਦੇ ਹਨ, ਕਿਉਂਕਿ ਇਹ ਹਾਰਮੋਨਸ ਵਿਚ ਬਦਲਾਓ ਕਰਕੇ ਹੁੰਦਾ ਹੈ ਅਤੇ ਜ਼ਿਆਦਾ ਮਸਾਲਿਆਂ ਵਾਲਾ ਭੋਜਨ ਵੀ ਇਸੇ ਉਮਰ ਵਿਚ ਚੰਗਾ ਲਗਦਾ ਹੈ।
ਲੜਕੀਆਂ ਇਸ ਉਮਰ ਵਿਚ ਕਾਸਮੈਟਿਕਸ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੰਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਚਮੜੀ ਵਿਗੜਨ ਲਗਦੀ ਹੈ। ਜਵਾਨੀ ਵਿਚ ਪੌਸ਼ਟਿਕ ਭੋਜਨ ਚੰਗਾ ਨਹੀਂ ਲਗਦਾ। ਹੁਣ ਤਾਂ ਪ੍ਰਦੂਸ਼ਣ ਦੀ ਮਾਰ ਵੀ ਇਕ ਕਾਰਨ ਹੈ। ਤਾਂ ਆਓ ਕੁਝ ਕੁਦਰਤੀ ਤਰੀਕੇ ਅਪਣਾ ਕੇ ਕਿੱਲ-ਮੁਹਾਸੇ ਦੀ ਪ੍ਰੇਸ਼ਾਨੀ ਨੂੰ ਘੱਟ ਕਰੀਏ-
ੲ ਆਪਣੇ ਚਿਹਰੇ ਨੂੰ ਵਾਰ-ਵਾਰ ਨਾ ਛੂਹਵੋ। ਵਾਰ-ਵਾਰ ਛੂਹਣ ਨਾਲ ਮੁਹਾਸਿਆਂ ਵਿਚ ਖਾਰਸ਼ ਹੁੰਦੀ ਹੈ ਅਤੇ ਇਸ ਨਾਲ ਤੁਹਾਡੇ ਚਿਹਰੇ ਦੀ ਚਮੜੀ 'ਤੇ ਪੱਕੇ ਦਾਗ ਪੈ ਸਕਦੇ ਹਨ।
ੲ ਪੱਕੇ ਟਮਾਟਰ ਦੇ ਗੁੱਦੇ ਨੂੰ ਆਪਣੇ ਮੁਹਾਸਿਆਂ 'ਤੇ ਲਗਾਓ ਅਤੇ ਸੁੱਕਣ ਤੱਕ ਲੱਗਾ ਰਹਿਣ ਦਿਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।
ੲ ਕੱਦੂਕਸ਼ ਕੀਤੇ ਹੋਏ ਖੀਰੇ ਦਾ ਪੇਸਟ ਮੁਹਾਸਿਆਂ 'ਤੇ ਲਗਾਓ ਅਤੇ ਸੁੱਕਣ ਤੱਕ ਛੱਡ ਦਿਓ। ਫਿਰ ਚਿਹਰਾ ਪਾਣੀ ਨਾਲ ਧੋ ਲਓ।
ੲ ਨਿੰਮ ਦੇ ਪੱਤਿਆਂ ਅਤੇ ਹਲਦੀ ਨੂੰ ਇਕੱਠਾ ਪੀਸ ਕੇ ਪੇਸਟ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ 'ਤੇ ਪਏ ਦਾਗ-ਧੱਬੇ ਵੀ ਦੂਰ ਹੋ ਜਾਣਗੇ ਅਤੇ ਮੁਹਾਸੇ ਵੀ ਠੀਕ ਹੋਣਗੇ।
ੲ ਡਾਕਟਰ ਤੋਂ ਪੁੱਛ ਕੇ ਮਲਟੀ ਵਿਟਾਮਿਨ ਕੁਝ ਸਮੇਂ ਤੱਕ ਲਓ ਤਾਂ ਕਿ ਤੁਹਾਡੀ ਪੌਸ਼ਟਿਕਤਾ ਦੀ ਕਮੀ ਪੂਰੀ ਹੋ ਸਕੇ।
ੲ ਸਰਦੀਆਂ ਵਿਚ ਗਾਜਰ ਖਾਓ। ਗਾਜਰ ਵਿਚ ਵਿਟਾਮਿਨ 'ਏ' ਅਤੇ ਬੀਟਾ ਕੋਰੋਟਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਾਡੀ ਚਮੜੀ ਦੇ ਟਿਸ਼ੂਆਂ ਨੂੰ ਮਜ਼ਬੂਤੀ ਦਿੰਦੀ ਹੈ ਅਤੇ ਕਿੱਲ-ਮੁਹਾਸੇ ਤੋਂ ਬਚਾਅ ਰੱਖਦੀ ਹੈ। ੲ ਦਿਨ ਵਿਚ ਚਿਹਰਾ ਤਿੰਨ ਤੋਂ ਚਾਰ ਵਾਰ ਪਾਣੀ ਨਾਲ ਧੋਵੋ। ਚਿਹਰੇ 'ਤੇ ਸਾਬਣ ਦੀ ਵਰਤੋਂ ਨਾ ਕਰੋ। ਦਿਨ ਵਿਚ ਇਕ ਵਾਰ ਫੇਸ ਵਾਸ਼ ਨਾਲ ਚਿਹਰਾ ਸਾਫ ਕਰੋ ਤਾਂ ਕਿ ਪ੍ਰਦੂਸ਼ਣ ਤੋਂ ਬਚਾਅ ਹੋ ਸਕੇ।
ੲ ਪੌਸ਼ਟਿਕ ਆਹਾਰ ਲਓ, ਜਿਸ ਵਿਚ ਫਲ, ਦੁੱਧ, ਦੁੱਧ ਤੋਂ ਬਣੇ ਪਦਾਰਥ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਨਿਯਮਤ ਰੂਪ ਨਾਲ ਕਰੋ।
ੲ ਤੇਜ਼ ਮਸਾਲੇਦਾਰ ਅਤੇ ਖੱਟੇ ਭੋਜਨ ਦਾ ਸੇਵਨ ਨਾ ਕਰੋ। ਤਲਿਆ ਹੋਇਆ ਭੋਜਨ ਵੀ ਕਿੱਲ-ਮੁਹਾਸਿਆਂ ਦੀ ਦਸ਼ਾ ਨੂੰ ਹੋਰ ਖਰਾਬ ਕਰਦਾ ਹੈ। ੲ ਕਾਸਮੈਟਿਕਸ ਦੀ ਵਰਤੋਂ ਘੱਟ ਤੋਂ ਘੱਟ ਕਰੋ।

-ਸਾਰਿਕਾ

ਸਭ ਉਮਰ ਵਰਗ ਦੇ ਲੋਕ ਪ੍ਰਭਾਵਿਤ ਹੁੰਦੇ ਹਨ ਗਰਦਨ ਦਰਦ ਤੋਂ

ਕੀ ਹੈ ਟੈਕਸਟ ਨੈੱਕ (ਗਰਦਨ ਦਰਦ)
ਡਾ: ਨਿਰਾਦ ਵੈਂਗਸਰਕਾਰ ਅਨੁਸਾਰ ਟੈਕਸਟ ਨੈੱਕ ਗਰਦਨ ਵਿਚ ਹੋਣ ਵਾਲੇ ਉਸ ਦਰਦ ਅਤੇ ਨੁਕਸਾਨ ਨੂੰ ਕਹਿੰਦੇ ਹਨ, ਜੋ ਲਗਾਤਾਰ ਅਤੇ ਲੰਬੇ ਸਮੇਂ ਤੱਕ ਮੋਬਾਈਲ ਫੋਨ 'ਤੇ ਦੇਖਦੇ ਰਹਿਣ ਜਾਂ ਦੂਜੇ ਤਾਰ ਰਹਿਤ ਗੈਜੇਟਸ ਦੀ ਵਰਤੋਂ ਕਾਰਨ ਹੁੰਦਾ ਹੈ। ਇਸ ਬਿਮਾਰੀ ਦੇ ਹੋਣ 'ਤੇ ਗਰਦਨ ਦਾ ਸਧਾਰਨ ਝੁਕਾਅ ਅੱਗੇ ਵੱਲ ਹੋਣ ਦੀ ਬਜਾਏ ਪਿੱਛੇ ਵਲ ਹੋ ਜਾਂਦਾ ਹੈ। ਇਸ ਤਰ੍ਹਾਂ ਗਰਦਨ ਦੀਆਂ ਹੱਡੀਆਂ ਦੀ ਬਨਾਵਟ ਵਿਚ ਬਦਲਾਅ ਆਉਣ ਨਾਲ ਹੱਡੀਆਂ ਦੇ ਭੁਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਹੱਡੀਆਂ ਭੁਰਨ ਦੀ ਵਜ੍ਹਾ ਨਾਲ ਰੋਗੀ ਨੂੰ ਹਮੇਸ਼ਾ ਸਿਰ ਦਰਦ, ਮੋਢੇ ਦਾ ਦਰਦ ਅਤੇ ਪਿੱਠ ਵਿਚ ਦਰਦ ਬਣਿਆ ਰਹਿੰਦਾ ਹੈ ਅਤੇ ਇਨ੍ਹਾਂ ਅੰਗਾਂ ਦੀਆਂ ਮਾਸਪੇਸ਼ੀਆਂ ਆਕੜ ਜਾਂਦੀਆਂ ਹਨ।
ਲੱਛਣ : ਇਸ ਬਿਮਾਰੀ ਦੇ ਹੋਣ 'ਤੇ ਅਚਾਨਕ ਹੀ ਰੋਗੀ ਦੇ ਪਿੱਠ ਦੇ ਉੱਪਰਲੇ ਹਿੱਸੇ ਵਿਚ ਭਿਆਨਕ ਦਰਦ ਹੋਣ ਲਗਦਾ ਹੈ ਅਤੇ ਉਥੋਂ ਦੀਆਂ ਮਾਸਪੇਸ਼ੀਆਂ ਵਿਚ ਤਣਾਅ ਆ ਜਾਂਦਾ ਹੈ। ਪਰ ਇਸ ਤਰ੍ਹਾਂ ਹੋਣ ਤੋਂ ਪਹਿਲਾਂ ਰੋਗੀ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੁੰਦਾ ਹੈ। ਉਹ ਇਹ ਜਾਣ ਹੀ ਨਹੀਂ ਪਾਉਂਦਾ ਹੈ ਕਿ ਮੈਸੇਜ ਭੇਜਣ ਜਾਂ ਚੈਟ ਕਰਨ ਦੌਰਾਨ ਲੰਬੇ ਸਮੇਂ ਤੱਕ ਗਰਦਨ ਨੂੰ ਹੇਠਾਂ ਝੁਕਾਈ ਰੱਖਣ ਨਾਲ ਉਸ ਦੀ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਉਹ ਆਕੜਦੀਆਂ ਜਾ ਰਹੀਆਂ ਹਨ। ਇਸ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਅਚਾਨਕ ਗਰਦਨ ਅਤੇ ਪਿੱਠ ਦੇ ਉੱਪਰਲੇ ਹਿੱਸੇ ਵਿਚ ਦਰਦ ਅਤੇ ਅਕੜਾਹਟ ਹੋਣ ਲੱਗਦੀ ਹੈ।
ਕਿਉਂ ਬੰਦ ਹੋ ਜਾਂਦਾ ਹੈਪੀ ਹਾਰਮੋਨ ਦਾ ਬਣਨਾ :
ਡਾ: ਨਿਰਾਦ ਵੈਂਗਸਰਕਾਰ ਦਾ ਕਹਿਣਾ ਹੈ ਕਿ ਫੋਨ 'ਤੇ ਦੇਖਦੇ ਸਮੇਂ ਆਪਣੀ ਠੋਢੀ ਨੂੰ ਆਪਣੀ ਛਾਤੀ 'ਤੇ ਰੱਖਣ ਨਾਲ ਸਾਡੀ ਰੀੜ ਦੀ ਹੱਡੀ ਅਤੇ ਬ੍ਰੇਨ ਸਟੈਮ ਖਿੱਚਦਾ ਹੈ। ਇਸ ਕਾਰਨ ਸਾਡਾ ਸਾਹ, ਦਿਲ ਦੀ ਧੜਕਨ ਅਤੇ ਖੂਨ ਪ੍ਰਣਾਲੀ ਪ੍ਰਭਾਵਿਤ ਹੁੰਦੇ ਹਨ। ਇਸ ਨਾਲ ਸਾਡੇ ਅੰਦਰ ਪੈਦਾ ਹੋਣ ਵਾਲੇ ਅੰਡਾਫਿਰਨ ਅਤੇ ਸੈਰੋਟੋਨਿਨ ਵਰਗੇ ਹੈਪੀ ਹਾਰਮੋਨ, ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ, ਦਾ ਰਿਸਾਵ ਬੰਦ ਹੋ ਸਕਦਾ ਹੈ ਅਤੇ ਅਸੀਂ ਹਮੇਸ਼ਾ ਚਿੰਤਾ ਅਤੇ ਤਣਾਅਗ੍ਰਸਤ ਰਹਿਣ ਲਈ ਮਜਬੂਰ ਹੋ ਸਕਦੇ ਹਾਂ।
ਬਚਾਅ ਦੇ ਉਪਾਅ :
ੲ ਆਪਣੇ ਮੋਬਾਈਲ ਨੂੰ ਜਿੰਨਾ ਹੋ ਸਕੇ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰੋ। ਇਸੇ ਤਰ੍ਹਾਂ ਹੀ ਲੈਪਟੋਪ ਅਤੇ ਟੈਬਲੇਟ ਵਰਤੋਂ ਕਰਦੇ ਸਮੇਂ ਕਰੋ।
ੲ ਜੇਕਰ ਇਨ੍ਹਾਂ ਗੈਜੇਟਸ ਦੀ ਵਰਤੋਂ ਕਰਦੇ ਹੋਏ ਤੁਹਾਨੂੰ ਆਪਣੇ ਜੋੜਾਂ ਅਤੇ ਮਾਸਪੇਸ਼ੀਆਂ ਵਿਚ ਤਣਾਅ ਮਹਿਸੂਸ ਹੋ ਰਿਹਾ ਹੈ ਤਾਂ ਆਪਣੀ ਸਰੀਰਕ ਸਥਿਤੀ ਵਿਚ ਬਦਲਾਅ ਲਿਆਓ।
ੲ ਮੋਬਾਈਲ ਦੀ ਵਰਤੋਂ ਕਰਦੇ ਹੋਏ ਆਪਣੇ ਸਿਰ ਨੂੰ ਹੇਠਾਂ ਵੱਲ ਨਾ ਝੁਕਾਓ, ਪੂਰੇ ਦਿਨ ਆਪਣੇ ਸਿਰ ਨੂੰ ਝੁਕਾਅ ਕੇ ਹੇਠਾਂ ਦੇਖਣ ਤੋਂ ਬਚੋ।
ੲ ਪੂਰੇ ਦਿਨ ਆਪਣੀ ਸਰੀਰਕ ਮੁਦਰਾ ਦਾ ਧਿਆਨ ਰੱਖੋ। ਧਿਆਨ ਰੱਖੋ ਕਿ ਡ੍ਰਾਈਵਿੰਗ ਕਰਦੇ ਹੋਏ ਤੁਹਾਡਾ ਸਿਰ ਅੱਗੇ ਵੱਲ ਝੁਕਿਆ ਰਹੇ ਜਾਂ ਲੈਪਟੋਪ 'ਤੇ ਕੰਮ ਕਰਦੇ ਹੋਏ ਤੁਹਾਡਾ ਸਿਰ ਹੇਠਾਂ ਨਾ ਝੁਕੇ। ਇਸ ਦੇ ਨਾਲ ਹੀ ਤੁਸੀਂ ਆਪਣੀਆਂ ਉਨ੍ਹਾਂ ਸਰਗਰਮੀਆਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕਰੋ ਜਦੋਂ ਸਿਰ ਹੇਠਾਂ ਝੁਕਾਅ ਕੇ ਕੰਮ ਕਰਦੇ ਹੋਏ ਤੁਹਾਡੀ ਗਰਦਨ ਵਿਚ ਬਹੁਤ ਜ਼ਿਆਦਾ ਤਣਾਅ ਵਧ ਗਿਆ ਸੀ। ਉਸ ਤਰ੍ਹਾਂ ਦੀ ਸਥਿਤੀ ਦੁਬਾਰਾ ਕਦੀ ਨਾ ਆਉਣ ਦਿਓ।
ੲ ਤੁਸੀਂ ਚਾਹੇ ਘਰ ਵਿਚ ਹੋਵੋ ਜਾਂ ਦਫਤਰ ਵਿਚ, ਕੰਪਿਊਟਰ 'ਤੇ ਕੰਮ ਕਰਦੇ ਹੋਏ ਥੋੜ੍ਹੇ-ਥੋੜ੍ਹੇ ਵਕਫੇ ਬਾਅਦ 10 ਤੋਂ 15 ਮਿੰਟ ਦੀ ਰੁਕਾਵਟ ਜ਼ਰੂਰ ਲਓ। ਲੰਬੇ ਸਮੇਂ ਤੱਕ ਲਗਾਤਾਰ ਕੰਪਿਊਟਰ 'ਤੇ ਕੰਮ ਕਰਨ ਤੋਂ ਬਚੋ।

-ਰਾਜੇਂਦਰ ਕੁਮਾਰ ਰਾਏ

ਅੱਡੀ ਦਾ ਦਰਦ-ਬਚਾਅ ਕਿਵੇਂ ਕਰੀਏ?

ਅੱਜਕਲ੍ਹ ਔਰਤਾਂ ਵਿਚ ਅੱਡੀ ਦੇ ਦਰਦ ਦੀ ਸ਼ਿਕਾਇਤ ਆਮ ਸੁਣਨ ਨੂੰ ਮਿਲਦੀ ਹੈ। ਡਾਕਟਰਾਂ ਅਨੁਸਾਰ ਇਸ ਦਾ ਮੁੱਖ ਕਾਰਨ ਭਾਰਤ ਦੇ ਲੋਕਾਂ ਵਿਚ ਵੱਡੀ ਮਾਤਰਾ ਵਿਚ ਅਰਥਰਾਇਟਸ ਪਾਇਆ ਜਾਂਦਾ ਹੈ। ਅੱਡੀ ਦੇ ਹੇਠਾਂ ਚਰਬੀ ਦੀ ਇਕ ਗੱਦੀ ਜਿਹੀ ਹੁੰਦੀ ਹੈ, ਜਿਸ ਵਿਚ ਕਠੋਰ ਫਾਇਬਰਸ ਤੰਤੂਆਂ ਵਿਚ ਲਚਕੀਲੀ ਚਰਬੀ ਹੁੰਦੀ ਹੈ।
ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਉਵੇਂ-ਉਵੇਂ ਹੀ ਇਨ੍ਹਾਂ ਤੰਤੂਆਂ ਦੇ ਨਾਲ ਚਰਬੀ ਦੀ ਗੱਦੀ ਕਮਜ਼ੋਰ ਹੁੰਦੀ ਜਾਂਦੀ ਹੈ। ਹੌਲੀ-ਹੌਲੀ ਤੰਤੂ ਫਟ ਜਾਂਦੇ ਹਨ ਅਤੇ ਚਰਬੀ ਨੂੰ ਮੁਕਤ ਕਰ ਦਿੰਦੇ ਹਨ, ਜਿਸ ਨਾਲ ਸਰੀਰ ਦਾ ਸੰਪੂਰਨ ਭਾਰ ਅੱਡੀ ਦੀ ਹੱਡੀ 'ਤੇ ਪੈਂਦਾ ਹੈ, ਜਿਸ ਕਾਰਨ ਅੱਡੀ ਵਿਚ ਦਰਦ ਹੁੰਦਾ ਹੈ।
ਇਸ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਅੱਜ ਦੀਆਂ ਔਰਤਾਂ ਉੱਚੀ ਅੱਡੀ ਦੀ ਜੁੱਤੀ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਮਰ ਵਧਣ ਦੇ ਨਾਲ-ਨਾਲ ਅਸਹਿ ਹੋ ਜਾਂਦਾ ਹੈ।
ਇਲਾਜ : ੲ ਅੱਡੀ ਵਿਚ ਦਰਦ ਹੋਣ 'ਤੇ ਦਰਦ ਨਿਵਾਰਕ ਕਰੀਮ ਜਾਂ ਮਰਹਮ ਦਾ ਇਸਤੇਮਾਲ ਕਰੋ।
ੲ ਦਿਨ ਵਿਚ ਤਿੰਨ ਜਾਂ ਚਾਰ ਵਾਰ ਗਰਮ ਪਾਣੀ ਨਾਲ ਅੱਡੀ ਨੂੰ ਸੇਕ ਦਿਓ।
ੲ ਸਾਧਾਰਨ ਤੇਲ ਨਾਲ ਮਾਲਿਸ਼ ਕਰਨਾ ਵੀ ਲਾਭਦਾਇਕ ਹੈ।
ੲ ਗਰਮ ਪਾਣੀ ਵਿਚ ਨਮਕ ਪਾ ਕੇ ਪੈਰਾਂ ਨੂੰ ਪਾਣੀ ਵਿਚ ਰੱਖ ਕੇ ਹਿਲਾਉਣ ਨਾਲ ਵੀ ਲਾਭ ਹੁੰਦਾ ਹੈ।
ੲ ਉੱਚੀ ਅੱਡੀ ਵਾਲੇ ਸੈਂਡਲ ਕਦੇ ਨਾ ਪਹਿਨੋ।
ੲ ਚਰਬੀ ਅਤੇ ਜ਼ਿਆਦਾ ਮਸਾਲੇਦਾਰ ਭੋਜਨ ਨਾ ਕਰੋ।
ੲ ਪੰਜੇ ਨੂੰ ਟੈਨਿਸ ਬਾਲ ਦੀ ਤਰ੍ਹਾਂ ਘੁਮਾਓ। ਇਸ ਨਾਲ ਜਿਥੇ ਦਰਦ ਤੋਂ ਰਾਹਤ ਮਿਲੇਗੀ, ਉਥੇ ਖੂਨ ਸੰਚਾਰ ਵੀ ਵਧੇਗਾ।
ੲ ਪੈਰ ਨੂੰ 20 ਮਿੰਟ ਤੱਕ ਚੁੱਕ ਕੇ ਰੱਖਣ ਨਾਲ ਵੀ ਲਾਭ ਹੁੰਦਾ ਹੈ।
ੲ ਬਹੁਤੀ ਦੇਰ ਤੱਕ ਲਗਾਤਾਰ ਪੈਦਲ ਨਾ ਚੱਲੋ।
ੲ ਨੰਗੇ ਪੈਰ ਚੱਲਣਾ ਹਾਨੀਕਾਰਕ ਹੈ।
ੲ ਜ਼ਿਆਦਾ ਦੇਰ ਤੱਕ ਖੜ੍ਹੇ ਨਾ ਰਹੋ।
ੲ ਉੱਛਲ-ਕੁੱਦ ਵਾਲੇ ਕੰਮ ਕਦੇ ਨਾ ਕਰੋ।
ੲ ਅੱਡੀ ਦੇ ਜੋੜਾਂ ਅਤੇ ਮਾਸਪੇਸ਼ੀਆਂ ਦੀ ਕਸਰਤ ਕਰੋ।
ੲ ਅੱਡੀ 'ਤੇ ਸੱਟ ਲੱਗੇ ਤਾਂ ਬਰਫ ਦਾ ਸੇਕ ਕਰਨਾ ਵੀ ਲਾਭਦਾਇਕ ਹੈ।
ੲ ਜੇਕਰ ਇਹ ਸਭ ਕੁਝ ਕਰਨ ਨਾਲ ਆਰਾਮ ਨਾ ਮਿਲੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।

-ਭਾਸ਼ਣਾ ਬਾਂਸਲ

ਹੋਮਿਓਪੈਥੀ ਦੇ ਝਰੋਖੇ 'ਚੋਂ ਗਠੀਆ (ਜੋੜਾਂ ਦੀਆਂ ਦਰਦਾਂ)

ਗਠੀਆ ਜੋੜਾਂ ਦੀ ਇਕ ਅਜਿਹੀ ਬਿਮਾਰੀ ਹੈ, ਜਿਸ ਵਿਚ ਸਰੀਰ ਦੇ ਆਪਣੇ ਸੈੱਲ ਹੀ ਉਸ ਦੇ ਖਿਲਾਫ ਹੋ ਜਾਂਦੇ ਹਨ ਅਤੇ ਸਰੀਰ ਨੂੰ ਬਾਹਰੀ ਹਮਲਿਆਂ ਤੋਂ ਬਚਾਉਣ ਦੀ ਜਗ੍ਹਾ ਆਪ ਹੀ ਸਾਡੇ ਸਰੀਰ ਦੇ ਜੋੜਾਂ 'ਤੇ ਹਮਲਾ ਕਰ ਦਿੰਦੇ ਹਨ। ਇਸੇ ਲਈ ਇਸ ਬਿਮਾਰੀ ਨੂੰ ਆਟੋਇਮਿਓਨ ਬਿਮਾਰੀ ਕਹਿੰਦੇ ਹਨ। ਜੋੜਾਂ ਦੀਆਂ ਦਰਦਾਂ ਕਿਸੇ ਵੀ ਉਮਰ ਵਿਚ ਸ਼ੁਰੂ ਹੋ ਸਕਦੀਆਂ ਹਨ। ਗਠੀਆ ਸਰੀਰ ਦੇ ਸਾਰੇ ਜੋੜਾਂ ਨੂੰ ਪ੍ਰਭਾਵਿਤ ਕਰਦਾ ਹੈ। ਜੋੜਾਂ ਵਿਚ ਦਰਦਾਂ ਦੇ ਨਾਲ ਸੋਜ ਅਤੇ ਅਕੜਾਅ ਵੀ ਰਹਿੰਦਾ ਹੈ। ਅਗਲੀਆਂ ਸਟੇਜਾਂ 'ਤੇ ਜਾ ਕੇ ਜੋੜ ਟੇਢੇ-ਮੇਢੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਰੀਜ਼ ਚੱਲਣ-ਫਿਰਨ ਅਤੇ ਘਰ ਦੇ ਅਤੇ ਰੋਜ਼ਮਰ੍ਹਾ ਦੇ ਕੰਮ ਕਰਨ ਤੋਂ ਔਖਾ ਹੋ ਜਾਂਦਾ ਹੈ।
ਜੋੜਾਂ ਦੀਆਂ ਦਰਦਾਂ ਹੋਣ ਦਾ ਇਕ ਹੋਰ ਪ੍ਰਮੁੱਖ ਕਾਰਨ ਯੂਰਿਕ ਐਸਿਡ ਦਾ ਵਧਣਾ ਹੁੰਦਾ ਹੈ। ਇਸ ਬਿਮਾਰੀ ਵਿਚ ਯੂਰਿਕ ਐਸਿਡ ਦੇ ਵਧਣ ਦੇ ਦੋ ਮੁੱਖ ਕਾਰਨ ਹੁੰਦੇ ਹਨ-1. ਯੂਰਿਕ ਐਸਿਡ ਦਾ ਨਿਕਾਸ ਨਾ ਹੋਣਾ, 2. ਯੂਰਿਕ ਐਸਿਡ ਦਾ ਸਰੀਰ ਵਿਚ ਲੋੜ ਤੋਂ ਜ਼ਿਆਦਾ ਬਣਨਾ। ਇਸ ਕਾਰਨ ਜੋੜਾਂ ਦੀਆਂ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਇਹ ਦਰਦਾਂ ਪਹਿਲਾਂ ਤਾਂ ਛੋਟੇ ਜੋੜਾਂ ਵਿਚ ਹੁੰਦੀਆਂ ਹਨ ਪਰ ਹੌਲੀ-ਹੌਲੀ ਵੱਡੇ ਜੋੜ ਵੀ ਇਸ ਦੀ ਜਕੜ ਵਿਚ ਆ ਜਾਂਦੇ ਹਨ। ਇਸ ਵਿਚ ਜੋੜਾਂ ਵਿਚ ਦਰਦ ਦੇ ਨਾਲ-ਨਾਲ ਜੋੜਾਂ ਦਾ ਸੁੱਜ ਜਾਣਾ ਅਤੇ ਜੋੜਾਂ ਦਾ ਲਾਲ ਹੋ ਜਾਣਾ ਹੁੰਦਾ ਹੈ। ਦੋਵੇਂ ਪ੍ਰਕਾਰ ਦੀਆਂ ਦਰਦਾਂ ਦਾ ਇਲਾਜ ਦਰਦ ਨਿਵਾਰਕ ਗੋਲੀਆਂ ਨਾਲ ਕੀਤਾ ਜਾਂਦਾ ਹੈ, ਜਿਸ ਵਿਚ ਕਿ ਮਰੀਜ਼ ਓਨਾ ਚਿਰ ਹੀ ਰਾਹਤ ਮਹਿਸੂਸ ਕਰਦਾ ਹੈ, ਜਿੰਨਾ ਸਮਾਂ ਉਹ ਦਰਦ ਦੀ ਗੋਲੀ ਖਾਂਦਾ ਰਹਿੰਦਾ ਹੈ। ਦਵਾਈ ਬੰਦ ਕਰਕੇ ਨਾਲ ਹੀ ਮਰੀਜ਼ ਦੀਆਂ ਦਰਦਾਂ ਪਹਿਲਾਂ ਤੋਂ ਵੀ ਜ਼ਿਆਦਾ ਵਧ ਜਾਂਦੀਆਂ ਹਨ।
ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿਚ ਇਨ੍ਹਾਂ ਦਰਦਾਂ ਦਾ ਇਲਾਜ ਕਰਦੇ ਹੋਏ ਕੋਈ ਵੀ ਦਰਦ ਨਿਵਾਰਕ ਗੋਲੀਆਂ ਜਾਂ ਟਿਊਬਾਂ ਨਹੀਂ ਦਿੱਤੀਆਂ ਜਾਂਦੀਆਂ, ਸਗੋਂ ਹੋਮਿਓਪੈਥੀ ਸਰੀਰ ਦੀ ਉਸ ਪ੍ਰਕਿਰਿਆ ਨੂੰ ਠੀਕ ਕਰਦੀ ਹੈ, ਜਿਸ ਕਾਰਨ ਬਿਮਾਰੀ ਸ਼ੁਰੂ ਹੋਈ ਸੀ। ਸਰੀਰ ਵਿਚ ਆਟੋਇਮਿਓਨ ਰਿਐਕਸ਼ਨ ਦੇ ਠੀਕ ਹੁੰਦਿਆਂ ਅਤੇ ਯੂਰਿਕ ਐਸਿਡ ਦੇ ਸੰਤੁਲਨ ਵਿਚ ਆਉਂਦਿਆਂ ਹੀ ਦਰਦਾਂ ਠੀਕ ਹੋ ਜਾਂਦੀਆਂ ਹਨ। ਇਸ ਲਈ ਇਲਾਜ ਦਰਦਾਂ ਨੂੰ ਦਬਾਉਣ ਲਈ ਨਹੀਂ ਹੋਣਾ ਚਾਹੀਦਾ, ਬਲਕਿ ਸਰੀਰ ਦੀ ਅੰਦਰੂਨੀ ਪ੍ਰਕਿਰਿਆ ਨੂੰ ਠੀਕ ਕਰਨ ਦਾ ਹੋਣਾ ਚਾਹੀਦਾ ਹੈ। ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿਚ ਦਵਾਈ ਦੇਣ ਲਈ ਸਭ ਤੋਂ ਪਹਿਲਾਂ ਮਰੀਜ਼ ਦਾ ਪੂਰਾ ਵੇਰਵਾ ਲਿਆ ਜਾਂਦਾ ਹੈ, ਜਿਸ ਵਿਚ ਮਰੀਜ਼ ਦੇ ਸਰੀਰਕ ਲੱਛਣਾਂ ਅਤੇ ਤਕਲੀਫਾਂ ਤੋਂ ਇਲਾਵਾ ਮਰੀਜ਼ ਦੇ ਸੁਭਾਅ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਮਰੀਜ਼ ਨੂੰ ਦਵਾਈ ਦਿੱਤੀ ਜਾਂਦੀ ਹੈ। ਪੂਰੀ ਪ੍ਰਕਿਰਿਆ ਦੇ ਠੀਕ ਹੁੰਦਿਆਂ ਹੀ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਂਦਾ ਹੈ।

-ਰਵਿੰਦਰ ਹੋਮਿਓਪੈਥਿਕ ਕਲੀਨਿਕ, ਮੋਤੀ ਨਗਰ, ਮਕਸੂਦਾਂ, ਜਲੰਧਰ।
Web : wwwravinderhomeopathy.com

ਅੱਖਾਂ ਦੀ ਤੰਦਰੁਸਤੀ ਦਾ ਧਿਆਨ ਰੱਖੋ

ੲ ਜੇ ਨੇੜਿਓਂ ਸਾਫ ਦਿਖਾਈ ਨਾ ਦੇਵੇ ਤਾਂ ਆਪਣੀਆਂ ਅੱਖਾਂ ਚੈੱਕ ਕਰਵਾਓ। ਜੇਕਰ ਐਨਕ ਦੀ ਲੋੜ ਹੋਵੇ ਤਾਂ ਦੱਸੇ ਗਏ ਨੰਬਰ ਦੀ ਐਨਕ ਬਣਵਾਓ ਅਤੇ ਪੜ੍ਹਦੇ ਸਮੇਂ ਜ਼ਰੂਰ ਲਗਾਓ।
ੲ ਅੱਖਾਂ ਨੂੰ ਤੰਦਰੁਸਤ ਬਣਾਈ ਰੱਖਣ ਲਈ ਅੱਖਾਂ ਦੀ ਕਸਰਤ ਕਰੋ।
ੲ ਕੰਪਿਊਟਰ ਯੁੱਗ ਦੇ ਕਾਰਨ ਨੌਜਵਾਨ ਪੀੜ੍ਹੀ ਨੂੰ ਕੰਪਿਊਟਰ 'ਤੇ ਜ਼ਿਆਦਾ ਸਮੇਂ ਲਈ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਕੰਪਿਊਟਰ ਵਿਜ਼ਨਸਿੰਡ੍ਰੋਮ ਦੀ ਪ੍ਰੇਸ਼ਾਨੀ ਹੋਣ ਲਗਦੀ ਹੈ। ਕੰਪਿਊਟਰ 'ਤੇ ਕੰਮ ਕਰਦੇ ਸਮੇਂ ਦੂਰੀ ਦਾ ਧਿਆਨ ਰੱਖੋ। 25 ਮਿੰਟ ਕੰਮ ਕਰਨ ਤੋਂ ਬਾਅਦ ਅੱਖਾਂ ਨੂੰ ਥੋੜ੍ਹਾ ਆਰਾਮ ਦਿਓ। ਕੰਪਿਊਟਰ ਸਕਰੀਨ ਤੋਂ ਨਜ਼ਰ ਹਟਾ ਕੇ ਪਲਕਾਂ ਬੰਦ ਕਰੋ।
ੲ ਸਵੇਰੇ 5 ਤੋਂ 10 ਮਿੰਟ ਅੱਖਾਂ ਦੀ ਸਿਹਤ ਦੇ ਲਈ ਰੱਖੋ। ਗਰਮੀਆਂ ਵਿਚ ਠੰਢੇ ਪਾਣੀ ਨਾਲ ਅੱਖਾਂ ਦਿਨ ਵਿਚ ਤਿੰਨ-ਚਾਰ ਵਾਰ ਧੋਵੋ, ਸਰਦੀਆਂ ਵਿਚ ਸਾਧਾਰਨ ਪਾਣੀ ਨਾਲ ਧੋਵੋ। 20 ਫੁੱਟ ਦੀ ਦੂਰੀ 'ਤੇ ਕਿਸੇ ਚੀਜ਼ 'ਤੇ ਫੋਕਸ 5 ਤੋਂ 10 ਸੈਕਿੰਡ ਤੱਕ ਕਰੋ। ਫਿਰ ਅੱਖਾਂ ਬੰਦ ਕਰ ਲਓ। ਤਿੰਨ ਤੋਂ ਚਾਰ ਵਾਰ ਇਸ ਕਿਰਿਆ ਨੂੰ ਕਰੋ।
ੲ ਟੀ. ਵੀ. ਵੀ ਲਗਾਤਾਰ ਨਾ ਦੇਖੋ। ਵਿਚ-ਵਿਚ ਬਰੇਕ ਲਓ। ਘੱਟ ਤੋਂ ਘੱਟ 15 ਫੁੱਟ ਦੀ ਦੂਰੀ ਤੋਂ ਟੀ. ਵੀ. ਦੇਖੋ। ਟੀ. ਵੀ. ਦੇ ਰੰਗ ਠੀਕ ਤਰ੍ਹਾਂ ਸੈੱਟ ਕਰਕੇ ਰੱਖੋ।
ੲ ਮੋਬਾਈਲ 'ਤੇ ਟੈਕਸਟ ਮੈਸੇਜ ਜ਼ਿਆਦਾ ਨਾ ਕਰੋ। ਇਸ ਨਾਲ ਅੱਖਾਂ 'ਤੇ ਦਬਾਅ ਪੈਂਦਾ ਹੈ।
ੲ ਪੜ੍ਹਨ ਵਾਲੇ ਬੱਚਿਆਂ ਦੇ ਕਮਰੇ ਵਿਚ ਰੌਸ਼ਨੀ ਦਾ ਸਹੀ ਪ੍ਰਬੰਧ ਰੱਖੋ, ਤਾਂ ਕਿ ਅੱਖਾਂ 'ਤੇ ਦਬਾਅ ਨਾ ਪਵੇ।

-ਸੁਨੀਤਾ ਗਾਬਾ

ਬਸੰਤ ਦੀ ਰੁੱਤ ਵਿਚ ਸਿਹਤ ਸੁਰੱਖਿਆ

ਕਿਹਾ ਜਾਂਦਾ ਹੈ ਕਿ ਸਿਹਤਮੰਦ ਸਰੀਰ ਵਿਚ ਸਿਹਤਮੰਦ ਦਿਮਾਗ ਦਾ ਨਿਵਾਸ ਹੁੰਦਾ ਹੈ। ਜੇਕਰ ਵਿਅਕਤੀ ਥੋੜ੍ਹਾ ਜਿਹਾ ਵੀ ਆਪਣੇ ਸਰੀਰ ਦਾ ਖਿਆਲ ਕਰੇ, ਮੌਸਮ ਅਨੁਸਾਰ ਉਚਿਤ ਆਹਾਰ ਵਿਹਾਰ ਦਾ ਧਿਆਨ ਰੱਖੇ ਤਾਂ ਉਹ ਹੋਣ ਵਾਲੇ ਰੋਗਾਂ ਤੋਂ ਬਚ ਸਕਦਾ ਹੈ। ਜਦੋਂ ਮੌਸਮ ਵਿਦਾ ਹੋ ਰਿਹਾ ਹੋਵੇ ਅਤੇ ਦੂਜੇ ਮੌਸਮ ਦਾ ਆਰੰਭ ਹੋ ਰਿਹਾ ਹੋਵੇ ਤਾਂ ਉਸ ਕਾਲ ਵਿਚ ਵਿਅਕਤੀ ਨੂੰ ਵਿਸ਼ੇਸ਼ ਤੌਰ 'ਤੇ ਆਪਣੇ ਆਹਾਰ-ਵਿਹਾਰ ਅਤੇ ਤੰਦਰੁਸਤੀ ਪ੍ਰਤੀ ਚੌਕੰਨਾ ਰਹਿਣਾ ਚਾਹੀਦਾ।
ਉਂਝ ਤਾਂ ਸਹੀ ਆਹਾਰ-ਵਿਹਾਰ ਲੈਣਾ ਹਰੇਕ ਮੌਸਮ ਵਿਚ ਜ਼ਰੂਰੀ ਹੁੰਦਾ ਹੈ ਪਰ ਬਸੰਤ ਦੀ ਰੁੱਤ ਦਾ ਸਮਾਂ ਇਸ ਤਰ੍ਹਾਂ ਦਾ ਹੁੰਦਾ ਹੈ ਜੋ ਸੰਧੀ ਕਾਲ ਵਾਲਾ ਸਮਾਂ ਹੁੰਦਾ ਹੈ। ਇਸ ਸਮੇਂ ਸਰਦੀ ਦੀ ਵਿਦਾਈ ਹੁੰਦੀ ਹੈ। ਇਸ ਦੇ ਬਾਅਦ ਗਰਮੀ ਦੀ ਸ਼ੁਰੂਆਤ ਹੁੰਦੀ ਹੈ।
ਹੇਮੰਤ ਮੌਸਮ ਵਿਚ ਸਾਡੇ ਸਰੀਰ ਵਿਚ ਜੋ ਰੇਸ਼ਾ ਇਕੱਠਾ ਹੋ ਜਾਂਦਾ ਹੈ ਉਹ ਬਸੰਤ ਦੀ ਰੁੱਤ ਤੋਂ ਪੈਦਾ ਹੁੰਦਾ ਹੈ। ਇਸ ਲਈ ਵਿਅਕਤੀ ਨੂੰ ਇਸ ਮੌਸਮ ਵਿਚ ਜ਼ਿਆਦਾ ਮਿੱਠੇ, ਖੱਟੇ, ਜ਼ਿਆਦਾ ਚੀਕਣੇ ਅਤੇ ਰੇਸ਼ਾ ਵਧਾਉਣ ਵਾਲੇ ਪਦਾਰਥਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਨਾਲ ਹੀ ਇਨ੍ਹਾਂ ਦਿਨਾਂ ਵਿਚ ਸੌਣਾ ਵੀ ਤੰਦਰੁਸਤੀ ਲਈ ਹਾਨੀਕਾਰਕ ਹੁੰਦਾ ਹੈ। ਇਸ ਰੁੱਤ ਵਿਚ ਮੌਸਮ ਬਹੁਤ ਹੀ ਮਨਭਾਵਨਾ ਅਤੇ ਸੁਹਾਵਣਾ ਹੁੰਦਾ ਹੈ। ਇਸ ਵਿਚ ਕਦੀ ਸਰਦੀ ਤੇ ਕਦੀ ਗਰਮੀ ਲਗਦੀ ਹੈ। ਇਸ ਰੁੱਤ ਨੂੰ ਰੁੱਤਾਂ ਦਾ 'ਰਾਜਾ' ਵੀ ਕਹਿੰਦੇ ਹਨ।
ਇਸ ਮੌਸਮ ਵਿਚ ਸਰੀਰ ਦੀ ਮਾਲਿਸ਼ ਕਰਨਾ, ਸਵੇਰੇ ਦੌੜ ਲਗਾਉਣਾ, ਕੋਸੇ ਪਾਣੀ ਨਾਲ ਇਸ਼ਨਾਨ ਕਰਨਾ, ਉਬਟਨ ਲਗਾਉਣਾ ਆਦਿ ਸਹੀ ਵਿਹਾਰ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਦਾ ਵਿਕਾਸ ਹੁੰਦਾ ਹੈ। ਇਨ੍ਹੀਂ ਦਿਨੀਂ ਪੱਤਝੜ ਦੇ ਬਾਅਦ ਨਿੰਮ ਦੇ ਦਰੱਖਤ ਵਿਚ ਨਵੀਆਂ-ਨਵੀਆਂ ਪੱਤੀਆਂ ਆ ਜਾਂਦੀਆਂ ਹਨ। ਵਿਅਕਤੀ ਨੂੰ ਪੂਰੇ ਚੇਤ ਮਹੀਨੇ ਵਿਚ ਹਰ ਰੋਜ਼ ਸਵੇਰ ਦੇ ਸਮੇਂ 10-12 ਨਰਮ ਕਰੂੰਬਲਾਂ ਨੂੰ ਬਹੁਤ ਚਬਾ ਚਬਾ ਕੇ ਥੋੜ੍ਹੀ ਦੇਰ ਮੂੰਹ ਵਿਚ ਰੱਖ ਕੇ ਚੂਸਦੇ ਰਹਿਣਾ ਚਾਹੀਦਾ ਅਤੇ ਫਿਰ ਅੰਦਰ ਲੰਘਾਅ ਲੈਣਾ ਚਾਹੀਦਾ। ਇਸ ਨਾਲ ਪੂਰਾ ਸਾਲ ਚਮੜੀ ਰੋਗ, ਖੂਨ ਅਤੇ ਬੁਖਾਰ ਆਦਿ ਵਿਚ ਸਰੀਰ ਦੀ ਰੱਖਿਆ ਕਰਨ ਵਿਚ ਸਹਾਇਤਾ ਮਿਲਦੀ ਹੈ।
ਇਨ੍ਹੀਂ ਦਿਨੀਂ ਬਬੂਲ ਜਾਂ ਨਿੰਮ ਦੀ ਦਾਤਣ ਜ਼ਰੂਰ ਹੀ ਕਰਨੀ ਚਾਹੀਦੀ ਹੈ। ਇਸ ਮੌਸਮ ਵਿਚ ਵੱਡੀ ਹਰੜ ਦਾ ਚੂਰਨ 3 ਤੋਂ 5 ਗ੍ਰਾਮ ਮਾਤਰਾ ਵਿਚ ਥੋੜ੍ਹੇ ਸ਼ਹਿਦ ਦੇ ਨਾਲ ਮਿਲਾ ਕੇ ਸਵੇਰੇ ਚੱਟ ਲੈਣਾ ਚਾਹੀਦਾ। ਮੌਸਮੀ ਫਲਾਂ ਦਾ ਸੇਵਨ ਕਰਨਾ ਵੀ ਜ਼ਰੂਰੀ ਹੈ।
ਇਸ ਮੌਸਮ ਵਿਚ ਕਦੀ ਠੰਢ ਲਗਦੀ ਹੈ ਤੇ ਕਦੀ ਗਰਮੀ ਦਾ ਅਹਿਸਾਸ ਹੁੰਦਾ ਹੈ। ਇਸ ਲਈ ਵਿਅਕਤੀ ਨੂੰ ਖਾਣ-ਪੀਣ ਅਤੇ ਰਹਿਣ ਸਹਿਣ ਦੇ ਮਾਮਲੇ ਵਿਚ ਸੰਜਮ ਬਣਾਈ ਰੱਖਣਾ ਚਾਹੀਦਾ। ਇਸ ਮੌਸਮ ਵਿਚ ਗਲੇ ਦੀ ਖਾਰਸ਼, ਟਾਂਸਿਲਸ ਦਾ ਦਰਦ ਅਤੇ ਰੇਸ਼ੇ ਦੀ ਸ਼ਿਕਾਇਤ ਆਦਿ ਰਹਿੰਦੀ ਹੈ। ਘਰੇਲੂ ਇਲਾਜ ਦੇ ਰੂਪ ਵਿਚ ਗਰਾਰੇ, ਗਲੇ ਨੂੰ ਠੰਢੀ ਹਵਾ ਤੋਂ ਬਚਾਉਣਾ, ਗਲੇ ਨੂੰ ਸੇਕਣਾ ਅਤੇ ਰਾਤ ਨੂੰ ਸੌਂਦੇ ਸਮੇਂ ਅੱਧਾ ਚਮਚ, ਪਿਸੀ ਹੋਈ ਹਲਦੀ ਦੁੱਧ ਵਿਚ ਘੋਲ ਕੇ 3-5 ਦਿਨ ਤੱਕ ਪੀਣਾ ਅਤੇ ਤੁਲਸੀ ਦਾ ਕਾੜਾ ਪੀਣ ਨਾਲ ਕਾਫੀ ਹੱਦ ਤੱਕ ਲਾਭ ਮਿਲਦਾ ਹੈ।

ਸਿਹਤ ਖ਼ਬਰਨਾਮਾ


ਘੱਟ ਉਮਰ ਦੀਆਂ ਕੁੜੀਆਂ ਵਿਚ ਮੋਟਾਪਾ ਖ਼ਤਰਨਾਕ
ਮੋਟਾਪਾ ਤਾਂ ਸਭ ਲਈ ਸਿਹਤ ਪੱਖੋਂ ਖ਼ਤਰੇ ਦਾ ਕਾਰਨ ਹੈ ਪਰ ਘੱਟ ਉਮਰ ਦੀਆਂ ਕੁੜੀਆਂ ਦਾ ਮੋਟਾਪਾ ਉਨ੍ਹਾਂ ਦੇ ਭਵਿੱਖ ਦਾ ਪੂਰਾ ਜੀਵਨ ਚੱਕਰ ਗੜਬੜਾ ਦਿੰਦਾ ਹੈ। ਮੋਟਾਪੇ ਦੇ ਕਾਰਨ ਉਨ੍ਹਾਂ ਦਾ ਸਰੀਰਕ ਵਿਕਾਸ ਵੀ ਤੇਜ਼ੀ ਨਾਲ ਹੁੰਦਾ ਹੈ ਪਰ ਤੁਲਨਾਤਮਿਕ ਦ੍ਰਿਸ਼ਟੀ ਤੋਂ ਉਹ ਮਾਨਸਿਕ ਤੌਰ 'ਤੇ ਓਨੀ ਛੇਤੀ ਵਿਕਸਿਤ ਨਹੀਂ ਹੋ ਪਾਉਂਦੀਆਂ। ਅਜਿਹੀਆਂ ਕੁੜੀਆਂ ਜਲਦੀ ਹੀ ਅੱਲ੍ਹੜ ਅਤੇ ਜਵਾਨ ਹੋ ਜਾਂਦੀਆਂ ਹਨ। ਪ੍ਰਪੱਕਤਾ ਦੇ ਸਰੀਰਕ ਲੱਛਣ ਜਲਦੀ ਆਉਣ ਦੇ ਕਾਰਨ ਉਹ ਜਲਦੀ ਜੋਬਨ ਅਵਸਥਾ ਵਿਚ ਪਹੁੰਚ ਜਾਂਦੀਆਂ ਹਨ। ਇਨ੍ਹਾਂ ਵਿਚ ਤਣਾਅ ਅਤੇ ਵਿਵਹਾਰ ਨਾਲ ਸਬੰਧਤ ਸਮੱਸਿਆਵਾਂ ਵੀ ਪੈਦਾ ਹੋਣ ਲਗਦੀਆਂ ਹਨ। ਮੋਟਾਪਾ ਅਜਿਹਾ ਵੱਡਾ ਕਾਰਨ ਹੈ ਜੋ ਕਈ ਰੋਗਾਂ ਨੂੰ ਪੈਦਾ ਕਰਦਾ ਹੈ। ਵੰਸ਼ਵਾਦੀ ਮੋਟਾਪੇ ਨੂੰ ਖਾਣ-ਪੀਣ ਦੀ ਪ੍ਰੰਪਰਾਗਤ ਵਿਧੀ ਨੂੰ ਬਦਲ ਕੇ ਅਤੇ ਥਾਇਰਾਇਡ ਦੀ ਜਾਂਚ ਕਰਾ ਕੇ ਵੀ ਦੂਰ ਕੀਤਾ ਜਾ ਸਕਦਾ ਹੈ। ਬਚਪਨ ਦਾ ਮੋਟਾਪਾ ਕਾਬੂ ਹੋਣਾ ਭਵਿੱਖ ਦੇ ਲਈ ਜ਼ਰੂਰੀ ਹੈ।
ਨੌਜਵਾਨ ਵੀ ਹੋ ਰਹੇ ਹਨ ਦਿਲ ਦੇ ਦੌਰੇ ਦੇ ਸ਼ਿਕਾਰ
ਆਪਣੇ ਦੇਸ਼ ਦੇ ਨੌਜਵਾਨਾਂ ਵਿਚ ਦਿਲ ਦੇ ਦੌਰੇ ਦੀਆਂ ਘਟਨਾਵਾਂ ਵਧ ਰਹੀਆਂ ਹਨ। 45 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵਿਚ ਦਿਲ ਦੇ ਦੌਰੇ ਦੀ ਸ਼ਿਕਾਇਤ ਆਮ ਹੋ ਰਹੀ ਹੈ। ਬਿਰਧ ਅਵਸਥਾ ਦਾ ਰੋਗ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਖਾਣ-ਪੀਣ ਦੀ ਮੌਜਮਸਤੀ ਅਤੇ ਸਿਗਰਟਨੋਸ਼ੀ ਇਸ ਦੇ ਪ੍ਰਮੁੱਖ ਕਾਰਨ ਹਨ। ਵੰਸ਼ਵਾਦੀ ਕਾਰਨਾਂ ਕਰਕੇ ਵੀ ਅਜਿਹਾ ਹੋ ਰਿਹਾ ਹੈ। ਹੁਣ 25 ਸਾਲ ਦੇ ਆਸ-ਪਾਸ ਖੂਨ ਦੀ ਜਾਂਚ ਜ਼ਰੂਰੀ ਹੈ, ਤਾਂ ਹੀ ਸਾਵਧਾਨ ਰਹਿ ਕੇ ਸੰਭਾਵੀ ਸੰਕਟ ਤੋਂ ਬਚਿਆ ਜਾ ਸਕਦਾ ਹੈ।
ਸਰੀਰਕ ਕਸਰਤ ਤੋਂ ਰਹਿਤ ਜ਼ਿੰਦਗੀ ਅਤੇ ਨਸ਼ੇ ਦੇ ਨਾਲ ਫਾਸਟ ਫੂਡ ਦਾ ਜ਼ਿਆਦਾ ਸੇਵਨ, ਮੁਕਾਬਲੇਬਾਜ਼ੀ ਅਤੇ ਤਣਾਅ ਵੀ ਇਸ ਦੇ ਵਾਧੇ ਦੇ ਕਾਰਨ ਹਨ। ਸਮਾਂ ਰਹਿੰਦੇ ਪਤਾ ਲੱਗਣ 'ਤੇ ਸਾਵਧਾਨ ਹੋ ਜਾਣ ਨਾਲ ਕੁਝ ਲਾਭ ਮਿਲ ਸਕਦਾ ਹੈ। ਵੈਸੇ ਵੀ ਭਾਰਤ ਵਿਚ ਦਿਲ ਦੇ ਰੋਗੀਆਂ ਦੀ ਗਿਣਤੀ ਵਧ ਰਹੀ ਹੈ। ਇਸ ਲਈ ਨਵੀਂ ਪੀੜ੍ਹੀ ਨੂੰ ਜਾਗਰੂਕ ਹੋ ਜਾਣ ਦੀ ਲੋੜ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX