ਤਾਜਾ ਖ਼ਬਰਾਂ


ਸਕੂਲ ਵੱਲੋਂ ਪੇਪਰ ਨਾ ਲਏ ਜਾਣ ਕਾਰਨ ਵਿਦਿਆਰਥਣ ਨੇ ਨਿਗਲ਼ੀ ਜ਼ਹਿਰੀਲੀ ਵਸਤੂ
. . .  7 minutes ago
ਪਟਿਆਲਾ, 19 ਮਾਰਚ (ਅਮਨ)- ਪਟਿਆਲਾ ਦੇ ਇੱਕ ਨਿੱਜੀ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲ ਵੱਲੋਂ ਪੇਪਰ ਨਾ ਲਏ ਜਾਣ ਕਾਰਨ ਜ਼ਹਿਰੀਲੀ ਵਸਤੂ ਨਿਗਲ ਲਈ। ਜਾਣਕਾਰੀ ਅਨੁਸਾਰ, ਸਕੂਲ 'ਚ ਬਾਕੀ ਰਹਿੰਦੀ ਫ਼ੀਸ ਨਾ ਦਿੱਤੇ ਜਾਣ ਕਾਰਨ ਸਕੂਲ .....
ਈ. ਡੀ. ਨੇ ਅਦਾਲਤ 'ਚ ਕਿਹਾ- ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਹਨ ਰਾਬਰਟ ਵਾਡਰਾ
. . .  10 minutes ago
ਨਵੀਂ ਦਿੱਲੀ, 19 ਮਾਰਚ- ਯੂ. ਪੀ. ਏ. ਦੀ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੂੰ ਕਿਹਾ ਹੈ ਕਿ...
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਹੁਦੇ ਤੋਂ ਅਸਤੀਫ਼ਾ
. . .  18 minutes ago
ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)- ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਰਾਕੇਸ਼ ਕੁਮਾਰ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਰਾਕੇਸ਼ ਕੁਮਾਰ ਮੁਤਾਬਿਕ ਉਨ੍ਹਾਂ ਕੋਲ ਕੰਮ ਦਾ ਬਹੁਤ ਜ਼ਿਆਦਾ ਬੋਝ ਸੀ ਤੇ ਨਾਭਾ ਵਿਖੇ ਕਾਰਜ .....
ਖੱਡ 'ਚ ਡਿੱਗੀ ਬੱਸ, 35 ਲੋਕ ਜ਼ਖ਼ਮੀ
. . .  39 minutes ago
ਜੈਪੁਰ, 19 ਮਾਰਚ- ਰਾਜਸਥਾਨ ਦੇ ਅਜਮੇਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਦੇ ਖੱਡ 'ਚ ਡਿੱਗਣ ਕਾਰਨ 35 ਲੋਕ ਜ਼ਖ਼ਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਬਡਗਾਓਂ ਨੇੜੇ ਉਸ ਸਮੇਂ ਵਾਪਰਿਆ, ਜਦੋਂ ਬੱਸ ਵਿਜੇ ਨਗਰ ਤੋਂ ਸਰਵਾੜ ਵੱਲ ਜਾ ਰਹੀ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  about 1 hour ago
ਰਾਏਪੁਰ, 19 ਮਾਰਚ- ਛੱਤੀਸਗੜ੍ਹ ਦੇ ਰਾਜਨੰਦਗਾਂਵ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਅੱਜ ਇੱਕ ਮਹਿਲਾ ਨਕਸਲੀ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ ਮਾਰੀ ਗਈ ਮਹਿਲਾ ਨਕਸਲੀ ਦੀ ਲਾਸ਼ ਨੂੰ ਵੀ ਬਰਾਮਦ ਕਰ ਲਿਆ ਹੈ। ਸੁਰੱਖਿਆ ਬਲਾਂ ਨੇ ਉਕਤ...
ਘਰ 'ਚ ਸੁੱਤੀ ਪਈ ਬਜ਼ੁਰਗ ਔਰਤ ਦਾ ਕਤਲ
. . .  about 1 hour ago
ਕਾਹਨੂੰਵਾਨ, 19 ਮਾਰਚ (ਹਰਜਿੰਦਰ ਸਿੰਘ ਜੱਜ)- ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਕੋਟਲੀ ਹਰਚੰਦਾਂ ਵਿਖੇ ਘਰ 'ਚ ਇੱਕ ਬਜ਼ੁਰਗ ਔਰਤ ਦੇ ਕਤਲ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਐੱਸ. ਪੀ. ਡੀ. ਹਰਵਿੰਦਰ...
ਮੋਗਾ ਪਹੁੰਚੇ 'ਆਰਟ ਆਫ਼ ਲਿਵਿੰਗ' ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ
. . .  about 1 hour ago
ਮੋਗਾ, 19 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- 'ਆਰਟ ਆਫ਼ ਲਿਵਿੰਗ' ਦੇ ਸੰਸਥਾਪਕ ਅਤੇ ਭਾਰਤ ਦੀਆਂ ਸਨਮਾਨਿਤ ਸ਼ਖ਼ਸੀਅਤਾਂ 'ਚ ਸ਼ਾਮਲ ਸ਼੍ਰੀ ਸ਼੍ਰੀ ਗੁਰਦੇਵ ਰਵੀਸ਼ੰਕਰ ਅੱਜ ਮੋਗਾ ਦੇ ਆਈ. ਐੱਸ. ਐੱਫ. ਕਾਲਜ ਵਿਖੇ ਹੋਏ ਡਿਗਰੀ ਸਮਾਗਮ 'ਚ ਵਿਸ਼ੇਸ਼ ਤੌਰ...
ਕਿਸਾਨ ਜਥੇਬੰਦੀਆਂ ਅਤੇ ਪਿੰਡ ਕੋਕਰੀਕਲਾਂ ਦੇ ਲੋਕਾਂ ਨੇ ਫ਼ਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ਕੀਤਾ ਜਾਮ
. . .  about 2 hours ago
ਅਜੀਤਵਾਲ, 19 ਮਾਰਚ- (ਸ਼ਮਸ਼ੇਰ ਸਿੰਘ ਗ਼ਾਲਿਬ)- ਚਾਰ ਦਿਨ ਪਹਿਲਾਂ ਸ਼ੱਕੀ ਹਾਲਾਤ 'ਚ ਰਾਜ ਕੁਮਾਰ ਨਾਮੀ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਕਥਿਤ ਦੋਸ਼ੀਆਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਨਾ ਕੀਤੇ ਜਾਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ, ਸਾਥੀ ਜਥੇਬੰਦੀਆਂ...
ਪੁਲਵਾਮਾ ਹਮਲੇ ਨੂੰ ਭਾਰਤ ਕਦੇ ਨਹੀਂ ਭੁਲਾ ਸਕਦਾ- ਡੋਭਾਲ
. . .  about 2 hours ago
ਨਵੀਂ ਦਿੱਲੀ, 19 ਮਾਰਚ- ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ 'ਚ ਸੀ. ਆਰ. ਪੀ. ਐੱਫ. ਦੀ 80ਵੀਂ ਵਰ੍ਹੇਗੰਢ ਦੇ ਸਮਾਰੋਹ 'ਚ ਭਾਗ ਲਿਆ ਅਤੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ...
ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਪੇਸ਼ੀ ਭੁਗਤਣ ਆਇਆ ਹਵਾਲਾਤੀ ਫ਼ਰਾਰ
. . .  about 2 hours ago
ਅੰਮ੍ਰਿਤਸਰ, 19 ਮਾਰਚ (ਅਵਤਾਰ ਸਿੰਘ ਖਹਿਰਾ)- ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਪੱਟੀ ਅਦਾਲਤ 'ਚ ਪੇਸ਼ੀ ਭੁਗਤਣ ਆਇਆ ਇੱਕ ਹਵਾਲਾਤੀ ਅੱਜ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਬਿਕਰਮਜੀਤ ਸਿੰਘ ਵਾਸੀ ਸੁਰ ਸਿੰਘ ਥਾਣਾ...
ਹੋਰ ਖ਼ਬਰਾਂ..

ਨਾਰੀ ਸੰਸਾਰ

15 ਅਗਸਤ 'ਤੇ ਵਿਸ਼ੇਸ਼

ਔਰਤ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ
ਸੁਤੰਤਰਤਾ! ਇਹ ਸ਼ਬਦ ਆਪਣੇ-ਆਪ ਵਿਚ ਹੀ ਭਾਵਪੂਰਨ ਅਤੇ ਮਹੱਤਤਾ ਵਾਲਾ ਸ਼ਬਦ ਹੈ, ਜਿਸ ਦਾ ਅਰਥ ਹੈ ਆਜ਼ਾਦੀ | ਅਸੀਂ ਅੱਜ ਵੀ ਇਹ ਸੋਚਣ ਲਈ ਮਜਬੂਰ ਹਾਂ ਕਿ ਆਖਰ ਸਾਡੇ ਹਿੱਸੇ ਦੀ ਆਜ਼ਾਦੀ ਕਿਥੇ ਗਈ? ਭਾਵ ਔਰਤ ਦੇ ਹਿੱਸੇ ਦੀ ਆਜ਼ਾਦੀ | ਅੱਜ ਸਾਡੇ ਸਮਾਜ ਵਿਚ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਨੇ ਆਪਣੀ ਲਗਨ ਸਦਕਾ ਬੁਲੰਦੀਆਂ ਨੂੰ ਛੂਹਿਆ ਹੈ | ਪਰ ਫਿਰ ਵੀ ਸਾਡੇ ਸਮਾਜ ਵਿਚ ਵਿਤਕਰੇ ਵਾਲੇ ਅੰਸ਼ ਅੱਜ ਵੀ ਮੌਜੂਦ ਹਨ, ਜਿਥੇ ਔਰਤ ਦੂਜੇ ਦੇ ਹੱਥਾਂ ਵਿਚ ਗੁਲਾਮ ਹੈ |
ਅੱਜ ਦੇ ਆਧੁਨਿਕੀਕਰਨ ਦੇ ਜ਼ਮਾਨੇ ਵਿਚ ਭਾਵੇਂ ਹਰ ਕੋਈ ਆਜ਼ਾਦੀ ਮਾਣ ਰਿਹਾ ਹੈ ਪਰ ਫਿਰ ਵੀ ਔਰਤ ਦੇ ਹਿੱਸੇ ਪੂਰੇ ਆਸਮਾਨ ਦੀ ਬਜਾਏ ਕੁਝ ਕੁ ਤਾਰੇ ਹੀ ਆਏ ਹਨ | ਅੱਜ ਇਕ ਮਾਂ ਆਪਣੀ ਹੀ ਬੇਟੀ ਨੂੰ ਆਪਣੀ ਹੀ ਕੁੱਖ ਵਿਚ ਮਾਰਨ ਲਈ ਮਜਬੂਰ ਹੈ | ਔਰਤ ਜਨਮ ਤੋਂ ਮਰਨ ਤੱਕ ਗੁਲਾਮ ਹੀ ਰਹਿੰਦੀ ਹੈ | ਸਿੱਖਿਆ ਪ੍ਰਤੀ ਉਸ ਨਾਲ ਵਿਤਕਰਾ ਰੱਖਿਆ ਜਾਂਦਾ ਹੈ | ਉਹ ਆਪਣੀ ਮਰਜ਼ੀ ਅਨੁਸਾਰ ਪੜ੍ਹ ਨਹੀਂ ਸਕਦੀ | ਜੇਕਰ ਪੜ੍ਹ ਜਾਂਦੀ ਹੈ ਤਾਂ ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੜਕੀ ਦਾ ਨੌਕਰੀ ਕਰਨਾ ਪਸੰਦ ਨਹੀਂ ਹੈ | ਜਦੋਂ ਜਵਾਨ ਹੁੰਦੀ ਹੈ ਤਾਂ ਮਾਂ-ਬਾਪ ਛੋਟੀ ਉਮਰੇ ਹੀ ਉਸ ਦੇ ਹੱਥ ਪੀਲੇ ਕਰ ਦਿੰਦੇ ਹਨ, ਉਹ ਵੀ ਉਸ ਨੂੰ ਬਿਨਾਂ ਪੁੱਛੇ | ਇਹ ਕਿਹੋ ਜਿਹੀ ਸੋਚ ਹੈ? ਸਾਡਾ ਸਮਾਜ ਧੀ ਨੂੰ ਬੋਝ ਸਮਝਦਾ ਹੈ | ਜੇਕਰ ਧੀ ਜਵਾਨ ਹੋਵੇ ਤਾਂ ਕਹਿਣਗੇ ਕਿ ਜਵਾਨ ਧੀ ਤਾਂ ਮਾਪਿਆਂ ਸਿਰ ਬੋਝ ਹੁੰਦੀ ਹੈ | ਇਹ ਗੱਲਾਂ ਹੀ ਬਸ ਨਹੀਂ ਹਨ | ਕੁਝ ਲੋਕ ਕਹਿਣਗੇ ਕਿ ਜ਼ਮਾਨੇ ਤੋਂ ਡਰਦੇ ਮਾਰੇ ਧੀ ਵਿਆਹ ਦਿੱਤੀ | ਗੱਲ ਸੋਚਣ ਵਾਲੀ ਹੈ ਕਿ ਜ਼ਮਾਨੇ ਦਾ ਫਿਕਰ ਤਾਂ ਸਾਨੂੰ ਪਹਿਲਾਂ ਲੱਗ ਜਾਂਦਾ ਹੈ ਤੇ ਆਪਣੀ ਬੇਟੀ ਦਾ ਕੋਈ ਫਿਕਰ ਨਹੀਂ, ਜਿਸ ਦੇ ਸੁਪਨਿਆਂ ਨੂੰ ਤੋੜ ਕੇ ਅਸੀਂ ਉਸ ਨੂੰ ਆਪਣੀ ਮਰਜ਼ੀ ਦੀ ਦੁਨੀਆ ਵਿਚ ਧੱਕਾ ਦੇ ਦਿੰਦੇ ਹਾਂ | ਵਿਆਹ ਤੋਂ ਬਾਅਦ ਜੇਕਰ ਉਹ ਦਾਜ ਨਹੀਂ ਲੈ ਕੇ ਆਉਂਦੀ ਤਾਂ ਇਹ ਸਮਾਜ ਉਸ ਨੂੰ ਬਲੀ ਦਾ ਬੱਕਰਾ ਬਣਾ ਦਿੰਦਾ ਹੈ | ਘਰੇਲੂ ਹਿੰਸਾ, ਨਿੱਤ ਦੀ ਮਾਰਕੁਟਾਈ ਉਸ ਲਈ ਸੰਤਾਪ ਬਣ ਜਾਂਦਾ ਹੈ | ਘਰ ਵਿਚ ਜੇਕਰ ਪਤੀ ਨਸ਼ਾ ਕਰਦਾ ਹੈ ਤਾਂ ਉਸ ਦੇ ਨਸ਼ੇ ਕਾਰਨ ਜੋ ਮਾਰਕੁਟਾਈ ਔਰਤ ਦੀ ਹੁੰਦੀ ਹੈ, ਉਹ ਕਿਸੇ ਨਰਕ ਤੋਂ ਘੱਟ ਨਹੀਂ | ਭਾਵ ਜੇਕਰ ਪਤੀ ਮਾਰਕੁਟਾਈ ਕਰਦਾ ਹੈ ਤਾਂ ਔਰਤ ਨੂੰ ਹੀ ਆਖਰ ਸਜ਼ਾ ਕਿਉਂ ਭੁਗਤਣੀ ਪੈਂਦੀ ਹੈ? ਜੇਕਰ ਉਹ ਮਾਂ-ਬਾਪ ਕੋਲ ਜਾਂਦੀ ਹੈ ਤਾਂ ਮਾਂ-ਬਾਪ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਧੀ ਤਾਂ ਆਪਣੇ ਘਰ ਹੀ ਚੰਗੀ ਲਗਦੀ ਹੈ | ਜੇਕਰ ਉਹ ਪਤੀ ਦੇ ਵਿਰੁੱਧ ਆਵਾਜ਼ ਉਠਾਉਂਦੀ ਹੈ ਤਾਂ ਵੀ ਸਾਡਾ ਸਮਾਜ ਉਸ ਨੂੰ ਦੁਰਕਾਰਦਾ ਹੈ | ਸਾਡੇ ਸਮਾਜ ਦਾ ਇਹ ਵੀ ਨਿਯਮ ਹੈ ਕਿ ਜਿਸ ਔਰਤ ਦੇ ਲੜਕਾ ਨਾ ਹੋਵੇ, ਉਸ ਨੂੰ ਲਾਹਣਤਾਂ ਜ਼ਰੂਰ ਮਿਲਦੀਆਂ ਹਨ, ਕਿਉਂਕਿ ਲੜਕਾ ਨਾ ਹੋਣ 'ਤੇ ਸਾਰਾ ਦੋਸ਼ ਉਸ ਦੇ ਮੱਥੇ ਮੜ੍ਹ ਦਿੱਤਾ ਜਾਂਦਾ ਹੈ |
ਅੱਜ ਦਾ ਯੁੱਗ ਪੜਿ੍ਹਆ-ਲਿਖਿਆ ਯੁੱਗ ਹੈ ਪਰ ਫਿਰ ਵੀ ਦਿਨੋ-ਦਿਨ ਸਾਡੇ ਮਰਦ ਪ੍ਰਧਾਨ ਸਮਾਜ ਦੀ ਸੋਚ ਗਿਰਦੀ ਜਾ ਰਹੀ ਹੈ | ਭਾਵੇਂ ਸਾਰੇ ਮਰਦ ਅਜਿਹੇ ਨਹੀਂ ਹਨ ਪਰ ਕੁਝ ਲੋਕ ਗੰਦੀ ਸੋਚ ਦੇ ਧਾਰਨੀ ਹਨ, ਭਾਵੇਂ ਉਨ੍ਹਾਂ ਦੇ ਘਰ ਮਾਂ, ਬੇਟੀ, ਧੀ, ਭੈਣ ਹੋਵੇ, ਪਰ ਬਾਹਰ ਜਾ ਕੇ ਉਹ ਕੋਝੀਆਂ ਹਰਕਤਾਂ ਕਰਨ ਤੋਂ ਬਾਝ ਨਹੀਂ ਆਉਂਦੇ | ਛੇੜਖਾਨੀ, ਤੇਜ਼ਾਬੀ ਹਮਲੇ ਅਤੇ ਜਬਰ-ਜਨਾਹ ਦੀਆਂ ਨਿੱਤ ਵਾਪਰਦੀਆਂ ਘਟਨਾਵਾਂ ਔਰਤ ਦੀ ਮਾਨਸਿਕਤਾ ਲਈ ਕਹਿਰ ਹਨ | ਛੇੜਖਾਨੀ ਜਾਂ ਜਬਰ-ਜਨਾਹ ਕੋਈ ਹੋਰ ਕਰਦਾ ਹੈ ਤੇ ਸਜ਼ਾ ਔਰਤ ਨੂੰ ਹੀ ਭੁਗਤਣੀ ਪੈਂਦੀ ਹੈ | ਜਬਰ-ਜਨਾਹ ਕਰਨ ਵਾਲੇ ਦਾ ਵਿਆਹ ਤਾਂ ਹੋ ਜਾਂਦਾ ਹੈ ਪਰ ਔਰਤ ਦੀ ਹਮਦਰਦੀ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ | ਕਈ ਵਾਰ ਤਾਂ ਖੁਦ ਦੇ ਮਾਂ-ਬਾਪ ਵੀ ਸਾਥ ਛੱਡ ਦਿੰਦੇ ਹਨ | ਸਾਡੇ ਦੇਸ਼ ਭਾਰਤ ਨੂੰ ਜਿਥੇ ਔਰਤ ਦੇ ਰੂਪ ਵਿਚ ਦਰਸਾਇਆ ਗਿਆ ਹੈ ਅਤੇ 'ਭਾਰਤ ਮਾਤਾ' ਕਹਿ ਕੇ ਪੁਕਾਰਿਆ ਜਾਂਦਾ ਹੈ, ਉਸ ਦੇਸ਼ ਵਿਚ ਕੁਝ ਧਾਰਮਿਕ ਸਥਾਨ ਅਜਿਹੇ ਹਨ, ਜਿਥੇ ਔਰਤ ਨੂੰ ਅੰਦਰ ਜਾਣ ਦੀ ਮਨਾਹੀ ਹੈ |
ਸੋਚਣ ਲਈ ਮਜਬੂਰ ਹਾਂ ਕਿ ਆਖਰ ਏਨੀਆਂ ਬੰਦਸ਼ਾਂ ਔਰਤ ਦੇ ਹੀ ਹਿੱਸੇ ਕਿਉਂ ਆਈਆਂ ਹਨ? ਵਖ਼ਤ ਹੈ ਬਦਲਣ ਦਾ | ਔਰਤ ਨੂੰ ਖੁਦ ਨੂੰ ਹੀ ਮਜ਼ਬੂਤ ਹੋਣਾ ਪਵੇਗਾ | ਅੱਜ ਔਰਤ ਭਾਵੇਂ ਆਪਣੇ ਪੈਰਾਂ 'ਤੇ ਖੜ੍ਹੀ ਹੈ ਪਰ ਫਿਰ ਵੀ ਉਹ ਆਜ਼ਾਦੀ ਮਹਿਸੂਸ ਨਹੀਂ ਕਰਦੀ | ਇਹ ਆਜ਼ਾਦੀ ਵੀ ਫਿਰ ਹੀ ਉਸ ਦੇ ਹਿੱਸੇ ਪੂਰਨ ਰੂਪ ਵਿਚ ਆ ਸਕਦੀ ਹੈ, ਜੇਕਰ ਉਹ ਭਰੂਣ ਵਿਚ ਪਲ ਰਹੀ ਨੰਨ੍ਹੀ ਕਲੀ ਨੂੰ ਖਿੜਨ ਦੇਵੇ, ਸਿੱਖਿਆ ਦੇ ਅਧਿਕਾਰ ਨੂੰ ਹਾਸਲ ਕਰੇ, ਆਪਣੇ ਸੁਪਨਿਆਂ ਦੀ ਮੰਜ਼ਿਲ ਨੂੰ ਸਾਕਾਰ ਕਰੇ, ਆਪਣੇ ਉੱਪਰ ਹੋਣ ਵਾਲੀ ਹਰ ਜ਼ਿਆਦਤੀ ਦਾ ਮੰੂਹ-ਤੋੜ ਜਵਾਬ ਦੇਵੇ | ਸਮਾਜ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰੇ |
-ਐੱਲ. ਬੀ. ਐੱਸ. ਕਾਲਜ, ਬਰਨਾਲਾ |


ਖ਼ਬਰ ਸ਼ੇਅਰ ਕਰੋ

ਅਪਣਾਓ ਕੁਝ ਸੁਰੱਖਿਆ ਕਦਮ ਰਸੋਈ ਘਰ ਵਿਚ• ਰਸੋਈ ਵਿਚ ਖਾਣਾ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਸੂਤੀ ਕੱਪੜੇ ਪਹਿਨ ਕੇ ਖਾਣਾ ਬਣਾਓ | ਏਪ੍ਰਨ ਸੂਤੀ ਕੱਪੜੇ ਦਾ ਬਣਿਆ ਹੀ ਪਹਿਨੋ | ਸਿੰਥੈਟਿਕ ਕੱਪੜਾ ਅੱਗ ਛੇਤੀ ਫੜਦਾ ਹੈ ਅਤੇ ਸਰੀਰ ਦੇ ਨਾਲ ਚਿਪਕ ਜਾਂਦਾ ਹੈ |
• ਗਰਮ ਪਤੀਲੇ, ਕੜਾਹੀ ਅਤੇ ਕੁੱਕਰ ਨੂੰ ਮੋਟੇ ਸੂਤੀ ਕੱਪੜੇ ਦੀ ਸਹਾਇਤਾ ਨਾਲ ਉਤਾਰੋ |
• ਗਰਮ ਭਾਂਡਿਆਂ ਨੂੰ ਕਦੇ ਸਾੜ੍ਹੀ ਦੇ ਪੱਲੇ ਨਾਲ ਜਾਂ ਚੁੰਨੀ ਨਾਲ ਨਾ ਚੁੱਕੋ | ਗਰਮ ਖਾਧ ਪਦਾਰਥ ਤੁਹਾਡੇ 'ਤੇ ਡਿਗ ਸਕਦਾ ਹੈ ਜਾਂ ਤੁਹਾਡੇ ਸਰੀਰ 'ਤੇ ਡਿਗ ਸਕਦਾ ਹੈ |
• ਗੈਸ 'ਤੇ ਭਾਂਡੇ ਰੱਖ ਕੇ ਗੈਸ ਨੂੰ ਚਾਲੂ ਕਰੋ | ਪਹਿਲਾਂ ਚਾਲੂ ਕਰਨ ਨਾਲ ਗੈਸ ਦਾ ਵੀ ਨੁਕਸਾਨ ਹੋਵੇਗਾ ਅਤੇ ਹੱਥ ਵਗੈਰਾ ਸੜਨ ਦਾ ਵੀ ਖ਼ਤਰਾ ਬਣਿਆ ਰਹੇਗਾ |
• ਜੇ ਤੁਸੀਂ ਸਾੜ੍ਹੀ ਪਹਿਨ ਕੇ ਰਸੋਈ ਵਿਚ ਕੰਮ ਕਰ ਰਹੇ ਹੋ ਤਾਂ ਪਹਿਲਾਂ ਆਪਣੇ ਪੱਲੇ ਨੂੰ ਬੰਨ੍ਹ ਲਓ | ਸੂਟ ਦੇ ਨਾਲ ਦੁਪੱਟਾ ਲਿਆ ਹੋਇਆ ਹੈ ਤਾਂ ਉਸ ਨੂੰ ਵੀ ਇਸ ਤਰ੍ਹਾਂ ਲਪੇਟੋ ਕਿ ਖਾਣਾ ਬਣਾਉਂਦੇ ਸਮੇਂ ਉਸ ਨਾਲ ਰੁਕਾਵਟ ਪੈਦਾ ਨਾ ਹੋਵੇ |
• ਅੱਗ ਲੱਗਣ 'ਤੇ ਗੈਸ ਤੁਰੰਤ ਬੰਦ ਕਰ ਦਿਓ | ਮੇਨ ਸਵਿੱਚ ਆਫ ਕਰ ਦਿਓ | • ਕਿਨਾਰਿਆਂ ਤੋਂ ਟੁੱਟੇ ਕੱਪ ਅਤੇ ਗਲਾਸ ਵਰਤੋਂ ਵਿਚ ਨਾ ਲਿਆਓ | ਉਨ੍ਹਾਂ ਨੂੰ ਤੁਰੰਤ ਰੱਦੀ ਦੀ ਟੋਕਰੀ ਵਿਚ ਸੁੱਟ ਦਿਓ | ਬੇਧਿਆਨੀ ਨਾਲ ਧੋਂਦੇ ਸਮੇਂ ਹੱਥ 'ਤੇ ਲੱਗ ਸਕਦਾ ਹੈ ਜਾਂ ਗਰਮ ਚਾਹ ਵਗੈਰਾ ਪਾਉਂਦੇ ਸਮੇਂ ਤਿੜਕ ਕੇ ਟੁੱਟ ਵੀ ਸਕਦਾ ਹੈ |
• ਰਸੋਈ ਘਰ ਵਿਚ ਮੋਮਬੱਤੀ ਆਦਿ ਨਾ ਜਲਾਓ | ਐਮਰਜੈਂਸੀ ਲਈ ਟਾਰਚ ਇਕ ਨਿਸਚਿਤ ਜਗ੍ਹਾ 'ਤੇ ਰੱਖੋ | ਰਸੋਈ ਘਰ ਵਿਚ ਪੂਜਾ ਦਾ ਦੀਵਾ ਬਾਲ ਕੇ ਨਾ ਰੱਖੋ | ਪੂਜਾ ਤੋਂ ਤੁਰੰਤ ਬਾਅਦ ਦੀਵੇ ਨੂੰ ਘਰ ਦੇ ਬਾਹਰ ਰੱਖੋ |
• ਚਾਕੂ, ਮਾਚਿਸ ਅਤੇ ਲਾਈਟਰ ਨੂੰ ਨਿਸਚਿਤ ਜਗ੍ਹਾ 'ਤੇ ਰੱਖੋ |
• ਰਸੋਈ ਘਰ ਨੂੰ ਸਾਫ਼ ਅਤੇ ਸੁੱਕਾ ਰੱਖੋ, ਨਹੀਂ ਤਾਂ ਮੱਖੀ ਅਤੇ ਕਾਕਰੋਚ ਖਾਣ ਵਾਲੀਆਂ ਚੀਜ਼ਾਂ ਨੂੰ ਖਾਣ ਦੇ ਯੋਗ ਨਹੀਂ ਰਹਿਣ ਦੇਣਗੇ | • ਰਸੋਈ ਘਰ ਵਿਚ ਐਗਜਾਸਟ ਫੈਨ ਜ਼ਰੂਰ ਲਵਾਓ ਤਾਂ ਕਿ ਧੰੂਆਂ ਬਾਹਰ ਨਿਕਲਦਾ ਰਹੇ ਜਾਂ ਚਿਮਨੀ ਲਗਵਾਓ |
• ਸਬਜ਼ੀ ਅਤੇ ਫਲ ਦੀਆਂ ਛਿੱਲਾਂ ਨੂੰ ਨਾਲ-ਨਾਲ ਡਸਟਬਿਨ ਵਿਚ ਪਾਉਂਦੇ ਰਹੋ ਤਾਂ ਕਿ ਰਸੋਈ ਸਾਫ਼-ਸੁਥਰੀ ਰਹਿ ਸਕੇ |
• ਰਸੋਈ ਵਿਚ ਚਿਕਨਾਈ ਡਿਗਣ 'ਤੇ ਟੈਲਕਮ ਪਾਊਡਰ ਨਾਲ ਸਾਫ਼ ਕਰਕੇ ਪੋਚਾ ਲਗਾਓ |
• ਰਸੋਈ ਗਿੱਲੀ ਹੋਣ 'ਤੇ ਤੁਰੰਤ ਵਾਈਪਰ ਨਾਲ ਸਾਫ਼ ਕਰੋ, ਨਹੀਂ ਤਾਂ ਡਿਗਣ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ |
• ਕੱਚ ਟੁੱਟ ਜਾਣ 'ਤੇ ਪੁਰਾਣੀ ਅਖ਼ਬਾਰ ਨਾਲ ਇਕੱਠਾ ਕਰਕੇ ਕੂੜੇਦਾਨ ਵਿਚ ਪਾਓ |

ਘਰ ਹੀ ਕਰੋ ਫੇਸ਼ੀਅਲ

ਕਰੋ ਕਲੀਨਿੰਗ : ਪਹਿਲਾ ਕਦਮ ਹੈ ਆਪਣੇ ਚਿਹਰੇ 'ਤੇ ਲੱਗੇ ਮੇਕਅੱਪ ਅਤੇ ਉਸ 'ਤੇ ਚਿਪਕੀ ਧੂੜ ਨੂੰ ਸਾਫ਼ ਕਰਨਾ | ਇਸ ਤੋਂ ਬਾਅਦ ਚਿਹਰੇ, ਗਲੇ ਅਤੇ ਕੰਨਾਂ ਨੂੰ ਕਲੀਂਜ਼ਰ ਨਾਲ ਸਾਫ਼ ਕਰ ਲਓ |
ਕਰੋ ਸਕ੍ਰਬਿੰਗ : ਸਕ੍ਰਬਿੰਗ ਰੁੱਖੀ ਚਮੜੀ ਦੀ ਸਫ਼ਾਈ ਦੇ ਨਾਲ ਬਲੱਡ ਸਰਕੂਲੇਸ਼ਨ ਵੀ ਵਧਾਉਂਦਾ ਹੈ | ਚਮੜੀ ਦੇ ਅਨੁਰੂਪ ਹੱਥਾਂ ਵਿਚ ਸਕ੍ਰੱਬ ਲਗਾ ਕੇ ਚਿਹਰੇ 'ਤੇ ਲਗਾਓ | ਸਕ੍ਰਬਿੰਗ ਲਈ ਹੱਥਾਂ ਵਿਚ ਸਕ੍ਰੱਬ ਲਗਾ ਕੇ ਚਿਹਰੇ 'ਤੇ ਲਗਾਓ | ਸਕ੍ਰਬਿੰਗ ਦੇ ਲਈ ਹੱਥਾਂ ਨੂੰ ਗੋਲ-ਗੋਲ ਕ੍ਰਮ ਵਿਚ ਘੁਮਾਓ, ਜਿਸ ਨਾਲ ਕਾਲੇ ਧੱਬੇ ਅਤੇ ਮਿ੍ਤ ਚਮੜੀ ਨਿਕਲ ਜਾਵੇ | ਇਸ ਤੋਂ ਬਾਅਦ ਚਿਹਰਾ ਗਿੱਲੇ ਕੱਪੜੇ ਨਾਲ ਸਾਫ਼ ਕਰ ਦਿਓ |
ਲਓ ਭਾਫ਼ : ਚਿਹਰੇ 'ਤੇ 4 ਤੋਂ 5 ਮਿੰਟ ਲਈ ਥੋੜ੍ਹੇ ਗਰਮ ਪਾਣੀ ਦੀ ਭਾਫ਼ ਲਓ | ਇਸ ਨਾਲ ਚਮੜੀ ਦੇ ਰੋਮ ਅਤੇ ਕੋਸ਼ਿਕਾਵਾਂ ਖੁੱਲ੍ਹ ਜਾਣਗੀਆਂ | ਸਟੀਮਿੰਗ ਲਈ ਗਰਮ ਪਾਣੀ ਵਿਚ ਤੌਲੀਆ ਭੇਵੋਂ, ਨਿਚੋੜ ਕੇ ਚਮੜੀ 'ਤੇ ਰੱਖੋ | ਖੁੱਲ੍ਹੇ ਭਾਂਡੇ ਵਿਚ ਪਾਣੀ ਗਰਮ ਕਰਕੇ ਚਿਹਰਾ ਥੋੜ੍ਹੀ ਦੂਰੀ 'ਤੇ ਰੱਖੋ ਅਤੇ ਤੌਲੀਏ ਨਾਲ ਢਕ ਲਓ, ਤਾਂ ਕਿ ਭਾਫ਼ ਬਾਹਰ ਨਾ ਜਾਏ | ਸਟੀਮਰ ਦੀ ਸਹਾਇਤਾ ਨਾਲ ਵੀ ਲੈ ਸਕਦੇ ਹੋ |
ਫੇਸ ਮਾਸਕ : ਇਹ ਫੇਸ਼ੀਅਲ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ | ਚਿਹਰੇ 'ਤੇ ਚਮੜੀ ਦੇ ਅਨੁਸਾਰ 10 ਤੋਂ 20 ਮਿੰਟ ਲਈ ਮਾਸਕ ਲਗਾਓ | ਚਿਹਰੇ 'ਤੇ ਮਾਸਕ ਲਗਾਉਣ ਤੋਂ ਬਾਅਦ ਆਪਣੀਆਂ ਅੱਖਾਂ 'ਤੇ ਖੀਰੇ ਦੇ ਟੁਕੜੇ ਰੱਖੋ ਅਤੇ ਰਿਲੈਕਸ ਹੋ ਜਾਓ | ਇਸ ਨਾਲ ਤੁਹਾਡੀ ਚਮੜੀ ਦੇ ਨਾਲ ਦਿਮਾਗ ਨੂੰ ਵੀ ਆਰਾਮ ਮਿਲੇਗਾ | ਫਿਰ ਚੰਗੀ ਤਰ੍ਹਾਂ ਚਿਹਰਾ ਧੋ ਲਓ | ਖੁਸ਼ਕ ਚਮੜੀ ਲਈ ਹਾਈਡ੍ਰੇਟਿੰਗ ਜੈੱਲ ਜਾਂ ਕ੍ਰੀਮ ਬੇਸਡ ਮਾਸਕ ਲਗਾਓ | ਤੇਲੀ ਚਮੜੀ 'ਤੇ ਮੁਲਤਾਨੀ ਮਿੱਟੀ ਵਾਲਾ ਮਾਸਕ ਲਗਾਓ |
ਲਗਾਓ ਮਾਇਸਚਰਾਈਜ਼ਰ : ਮਾਸਕ ਦੇ ਬਾਅਦ ਚਿਹਰੇ ਦੀ ਨਮੀ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਮਾਇਸਚਰਾਈਜ਼ਰ ਲਗਾਓ | ਚਿਹਰੇ ਦੀ ਚਮੜੀ ਵਿਚ ਨਿਖਾਰ ਆਵੇਗਾ ਅਤੇ ਚਿਹਰਾ ਖੂਬਸੂਰਤ ਦਿਸੇਗਾ | ••

ਜਾਗਰੂਕਤਾ ਵਿਚ ਹੀ ਹੈ ਤੁਹਾਡੀ ਸੁਰੱਖਿਆ

ਆਪਣੇ-ਆਪ ਪ੍ਰਤੀ ਅਤੇ ਆਪਣੇ ਆਲੇ-ਦੁਆਲੇ ਦੇ ਸਮਾਜ ਪ੍ਰਤੀ ਜਾਗਰੂਕ ਹੋਣ ਵਿਚ ਹੀ ਹੈ ਤੁਹਾਡੀ ਸੁਰੱਖਿਆ ਅਤੇ ਸਫ਼ਲਤਾ | ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਨਾ ਕੇਵਲ ਇਨਸਾਨੀਅਤ ਅਤੇ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ, ਬਲਕਿ ਇਹ ਸਾਡਾ ਕਾਨੂੰਨੀ ਅਧਿਕਾਰ ਵੀ ਹੈ | ਜਾਗਰੂਕਤਾ ਨਾ ਕੇਵਲ ਸਾਡੇ ਗਿਆਨਵਾਨ ਹੋਣ ਦੀ ਨਿਸ਼ਾਨੀ ਹੈ, ਬਲਕਿ ਇਸ ਨਾਲ ਸਾਡੇ ਵਿਚ ਦਲੇਰੀ ਵੀ ਆਉਂਦੀ ਹੈ | ਘਰੇਲੂ ਹਿੰਸਾ, ਜਬਰ-ਜਨਾਹ ਅਤੇ ਭਰੂਣ ਹੱਤਿਆ ਆਦਿ ਅਜਿਹੇ ਅਪਰਾਧ ਹਨ, ਜਿਨ੍ਹਾਂ ਵਿਚ ਕਾਨੂੰਨੀ ਤੌਰ 'ਤੇ ਸਜ਼ਾ ਕਤਲ ਕੇਸ ਤੋਂ ਵੀ ਵੱਧ ਹੈ |
ਬੁਰਾਈਆਂ ਵਿਚ ਨਾ ਫਸੋ ਅਤੇ ਲਾਲਚ ਤੋਂ ਬਚੋ | ਰਾਤ ਵੇਲੇ ਇਕੱਲੇ ਸਫ਼ਰ ਨਾ ਕਰੋ | ਵੂਮੈਨ ਹੈਲਪ ਨੰਬਰ ਆਪਣੇ ਮੋਬਾਈਲ ਵਿਚ ਸੰਭਾਲ ਕੇ ਰੱਖੋ | ਸਫ਼ਰ ਵੇਲੇ ਆਪਣੇ ਪਰਿਵਾਰ ਨੂੰ ਸਹੀ ਜਾਣਕਾਰੀ ਦਿਓ | ਕਿਸੇ ਨਾਲ ਰਿਸ਼ਤਾ ਉਸਾਰਨ ਦੀ ਕਾਹਲੀ ਨਾ ਕਰੋ | ਕਾਹਲੀ ਵਿਚ ਕੀਤਾ ਵਿਸ਼ਵਾਸ ਤੁਹਾਡੇ ਲਈ ਪ੍ਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ | ਕੱਚੀਆਂ ਨੀਂਹਾਂ ਉੱਪਰ ਉਸਾਰੇ ਸ਼ੀਸ਼ ਮਹਿਲ ਜ਼ਿਆਦਾ ਸਮਾਂ ਕਾਇਮ ਨਹੀਂ ਰਹਿ ਸਕਦੇ | ਆਪਣੀ ਸੁਰੱਖਿਆ ਪ੍ਰਤੀ ਲਾਪ੍ਰਵਾਹੀ ਕਦੇ ਨਾ ਕਰੋ | ਕੰਪਿਊਟਰ, ਮੋਬਾਈਲ, ਇੰਟਰਨੈੱਟ ਆਦਿ ਸੰਚਾਰ ਸਾਧਨਾਂ ਦੇ ਆਉਣ ਨਾਲ ਦੋਸਤੀਆਂ ਕਰਨੀਆਂ ਆਸਾਨ ਹੋ ਗਈਆਂ ਹਨ, ਜਿਸ ਨਾਲ ਧੋਖੇ ਕਰਨ ਦੀ ਗਿਣਤੀ ਵੀ ਵਧ ਗਈ ਹੈ | ਨਾਜਾਇਜ਼ ਧੰਦੇ ਅਤੇ ਨਾਜਾਇਜ਼ ਰਿਸ਼ਤੇ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ | ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖੋ | ਕੋਮਲਤਾ ਚੰਗੀ ਹੈ ਪਰ ਕਮਜ਼ੋਰ ਹਰਗਿਜ਼ ਨਾ ਬਣੋ | ਆਪਣੇ ਕੰਮ ਆਪ ਕਰਨ ਦੀ ਆਦਤ ਪਾਓ | ਕਿਸੇ ਗ਼ੈਰ-ਵਿਅਕਤੀ ਨੂੰ ਆਪਣਾ ਮੋਬਾਈਲ ਨੰਬਰ, ਬੈਂਕ ਖਾਤਾ ਨੰਬਰ ਅਤੇ ਘਰ ਦਾ ਪਤਾ ਨਾ ਦੱਸੋ |
ਆਪਣੇ ਦਿਮਾਗ ਨਾਲ ਸੋਚੋ ਅਤੇ ਆਪਣੀ ਸੋਚ ਆਪ ਰੱਖੋ | ਸੋਚਣ ਦੇ ਮਾਮਲੇ ਵਿਚ ਅਸੀਂ ਦੂਜੇ ਵਿਅਕਤੀ ਦੇ ਦਿਮਾਗ ਨਾਲ ਨਹੀਂ ਸੋਚ ਸਕਦੇ | ਇਹ ਸਭ ਤੋਂ ਵੱਡੀ ਗ਼ਲਤੀ ਹੈ, ਜਦੋਂ ਕਿ ਸਾਨੂੰ ਆਪਣੀਆਂ ਹੀ ਗ਼ਲਤੀਆਂ ਨਜ਼ਰ ਨਹੀਂ ਆਉਂਦੀਆਂ | ਗ਼ਲਤ ਅਤੇ ਸਹੀ ਦੀ ਪਛਾਣ ਹੀ ਸਭ ਤੋਂ ਵੱਡਾ ਗਿਆਨ ਹੈ | ਸਿੱਖਣ ਦੀ ਜਗਿਆਸਾ ਕਾਰਨ ਹੀ ਸਾਡੇ ਵਿਚ ਜਾਗਰੂਕਤਾ ਆਉਂਦੀ ਹੈ | ਅਕਸਰ ਅਸੀਂ ਗੁਆਂਢੀਆਂ ਦੇ ਵਿਹੜੇ ਵਿਚ ਖਿਲਰੇ ਸਮਾਨ ਦੀ ਚਰਚਾ ਜ਼ਿਆਦਾ ਕਰਦੇ ਹਾਂ ਪਰ ਆਪਣੀਆਂ ਪੌੜੀਆਂ 'ਤੇ ਪਿਆ ਕੂੜਾ ਸਾਨੂੰ ਨਜ਼ਰ ਹੀ ਨਹੀਂ ਆਉਂਦਾ | ਭੱਜਣ ਦੀਆਂ ਸਕੀਮਾਂ ਬਣਾਉਣ ਵਾਲੇ ਵਿਅਕਤੀ ਨਾਲੋਂ ਤੁਰ ਪੈਣ ਵਾਲਾ ਵਿਅਕਤੀ ਪਹਿਲਾਂ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ | ਜੋ ਭਟਕ ਗਿਆ, ਸੋ ਅਟਕ ਗਿਆ | ਆਪਣੇ ਆਲੇ-ਦੁਆਲੇ ਦੀ ਦੁਨੀਆ ਬਾਰੇ ਜਿੰਨੀ ਤੁਹਾਡੇ ਕੋਲ ਵੱਧ ਜਾਣਕਾਰੀ ਹੋਵੇਗੀ, ਓਨੇ ਹੀ ਤੁਹਾਡੇ ਦੂਜਿਆਂ ਨਾਲ ਸਬੰਧ ਚੰਗੇ ਹੋਣਗੇ | ਜਿੰਨੇ ਤੁਹਾਡੇ ਦੂਜਿਆਂ ਨਾਲ ਸਬੰਧ ਚੰਗੇ ਹੋਣਗੇ, ਓਨੇ ਹੀ ਸਫ਼ਲ ਹੋਣ ਦੇ ਮੌਕੇ ਤੁਹਾਡੇ ਕੋਲ ਵੱਧ ਹੋਣਗੇ | ਜਿੰਨਾ ਤੁਸੀਂ ਆਪਣੇ ਫਰਜ਼ਾਂ ਪ੍ਰਤੀ ਲਾਮਬੰਦ ਹੋਵੋਗੇ, ਓਨੇ ਹੀ ਤੁਹਾਡੇ ਹੱਕ ਸੁਰੱਖਿਅਤ ਹੋਣਗੇ |
-ਅਮਰਜੀਤ ਬਰਾੜ,
ਪਿੰਡ ਗੋਲੇਵਾਲਾ, ਫਰੀਦਕੋਟ |
ਮੋਬਾ: 94179-49079

ਅੱਜਕਲ੍ਹ ਦੀ ਨਵੀਂ ਪੀੜ੍ਹੀ ਦਾ ਪਹਿਰਾਵਾ

ਸਿਆਣਿਆਂ ਸੱਚ ਆਖਿਆ ਹੈ ਕਿ 'ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ |' ਇਹ ਗੱਲ ਬਿਲਕੁਲ ਠੀਕ ਹੈ, ਪਰ ਅੱਜਕਲ੍ਹ ਦੇ ਨੌਜਵਾਨਾਂ ਦੇ ਪਹਿਰਾਵੇ ਬਹੁਤ ਅਜੀਬ ਲਗਦੇ ਹਨ | ਕੁੜੀਆਂ-ਮੰੁਡਿਆਂ ਦੀ ਸੋਚ ਕਿੱਦਾਂ ਦੀ ਹੁੰਦੀ ਜਾਂਦੀ ਹੈ? ਅੱਜਕਲ੍ਹ ਦੇ ਲੜਕੇ-ਲੜਕੀਆਂ ਕਿੱਦਾਂ ਦੀਆਂ ਪੈਂਟਾਂ ਪਹਿਨਦੇ ਹਨ ਜੋ ਗੋਡਿਆਂ ਤੋਂ ਫਟੀਆਂ ਹੁੰਦੀਆਂ ਹਨ, ਪਰ ਉਹ ਉਸ ਨੂੰ ਫੈਸ਼ਨ ਦੱਸਦੇ ਹਨ | ਇਹ ਕਿਹੋ ਜਿਹਾ ਫੈਸ਼ਨ ਹੈ, ਜੋ ਫਟੇ ਹੋਏ ਕੱਪੜੇੇ ਪਾ ਕੇ ਦਿਖਾਇਆ ਜਾਂਦਾ ਹੈ ਜਾਂ ਫਿਰ ਬਹੁਤ ਛੋਟੀਆਂ ਪੈਂਟਾਂ ਜੋ ਕਿ ਪੈਰਾਂ ਤੋਂ ਗਿੱਠ-ਗਿੱਠ ਉੱਚੀਆਂ ਹੁੰਦੀਆਂ ਹਨ | ਇਕ ਸਮਝਦਾਰ ਇਨਸਾਨ ਤਾਂ ਸਮਝਾਉਂਦਾ ਹੈ ਕਿ ਇਸ ਦੀ ਪੈਂਟ ਏਨੀ ਉੱਚੀ ਕਿਉਂ ਹੈ ਤਾਂ ਉਹ ਕਹਿੰਦੇ ਨੇ ਕਿ ਇਹ ਵੀ ਫੈਸ਼ਨ ਹੁੰਦਾ ਹੈ | ਜੇਕਰ ਕੋਈ ਘਰ ਵਿਚ ਕਹੇ ਕਿ ਕੋਈ ਪੁਰਾਣੀ ਪੈਂਟ ਪਈ ਹੈ, ਉਸ ਨੂੰ ਪਾ ਲਓ ਤਾਂ ਉਹ ਕਹਿੰਦੇ ਹਨ ਕਿ ਇਹ ਪਿਛਲੇ ਸਾਲ ਦੀ ਹੈ, ਇਸ ਦਾ ਰਿਵਾਜ ਨਹੀਂ ਹੈ ਅਤੇ ਉੱਚੀ ਹੋ ਗਈ ਹੈ | ਦੂਜੇ ਪਾਸੇ ਉਹ ਉੱਚੀਆਂ ਅਤੇ ਫਟੀਆਂ ਹੋਈਆਂ ਪੈਂਟਾਂ 'ਤੇ ਹਜ਼ਾਰਾਂ ਰੁਪਏ ਖਰਚ ਕੇ ਖਰੀਦਦੇ ਹਨ | ਕੀ ਹੋ ਗਿਆ ਨੌਜਵਾਨ ਪੀੜ੍ਹੀ ਦੀ ਸੋਚ ਨੂੰ , ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ | ਵੱਡੀਆਂ-ਵੱਡੀਆਂ ਕੰਪਨੀਆਂ ਏਦਾਂ ਦੇ ਕੱਪੜਿਆਂ ਤੋਂ ਅਰਬਾਂ ਰੁਪਏ ਕਮਾਉਂਦੀਆਂ ਹਨ, ਜਿਨ੍ਹਾਂ ਵਿਚ ਫਟੀਆਂ, ਉੱਚੀਆਂ ਜਾਂ ਫਿਰ ਬਹੁਤ ਤਰ੍ਹਾਂ ਦੀਆਂ ਰੰਗ-ਬਰੰਗੀਆਂ ਹੁੰਦੀਆਂ ਹਨ | ਦੇਖਣ ਨੂੰ ਇਹ ਇਸ ਤਰ੍ਹਾਂ ਲਗਦਾ ਹੈ, ਜਿਸ ਤਰ੍ਹਾਂ ਅਲੱਗ-ਅਲੱਗ ਬਚੇ ਹੋਏ ਕੱਪੜੇ ਦੇ ਟੁਕੜਿਆਂ ਤੋਂ ਬਣਾਈਆਂ ਹੋਣ ਪਰ ਸਿਰਫ ਕੰਪਨੀ ਦਾ ਟੈਗ ਲਗਾ ਕੇ ਇਨ੍ਹਾਂ ਨੂੰ ਉੱਚੀਆਂ ਕੀਮਤਾਂ 'ਤੇ ਵੇਚਿਆ ਜਾਂਦਾ ਹੈ | ਫਿਰ ਸਾਡੇ ਨੌਜਵਾਨ ਲੜਕੇ-ਲੜਕੀਆਂ ਇਨ੍ਹਾਂ ਨੂੰ ਖਰੀਦਦੇ ਹਨ ਅਤੇ ਬੜੇ ਮਾਣ ਨਾਲ ਪਾਟੇ ਹੋਏ ਕੱਪੜਿਆਂ ਨੂੰ ਬ੍ਰਾਂਡਿਡ ਦੱਸਦੇ ਹਨ | ਇਹ ਕਿਹੋ ਜਿਹੀ ਸੋਚ ਹੁੰਦੀ ਜਾ ਰਹੀ ਹੈ | ਬ੍ਰਾਂਡਿਡ ਵੀ ਪਹਿਨੋਂ ਪਰ ਢੰਗ ਦੇ ਤਾਂ ਹੋਣੇ ਚਾਹੀਦੇ ਹਨ | ਸਾਨੂੰ ਬ੍ਰਾਂਡ ਜਾਂ ਫੈਸ਼ਨ ਦੇ ਮਗਰ ਨਹੀਂ ਦੌੜਨਾ ਚਾਹੀਦਾ, ਸਗੋਂ ਚੰਗਾ ਤੇ ਸਹੀ ਪਹਿਰਾਵਾ ਹੀ ਪਹਿਨਣਾ ਚਾਹੀਦਾ ਹੈ, ਜੋ ਸਾਨੂੰ ਖੁਦ ਵੀ ਅਤੇ ਦੂਜਿਆਂ ਨੂੰ ਵੀ ਚੰਗਾ ਲੱਗੇ, ਕਿਉਂਕਿ ਅੱਜਕਲ੍ਹ ਦੇ ਨੌਜਵਾਨ ਹੀ ਆਉਣ ਵਾਲੇ ਬੱਚਿਆਂ ਦਾ ਆਈਨਾ ਹਨ | ਜੋ ਅਸੀਂ ਕਰਾਂਗੇ, ਸਾਡੇ ਬੱਚੇ ਵੀ ਉਸੇ ਤਰ੍ਹਾਂ ਹੀ ਕਰਨਗੇ | ਇਸ ਲਈ ਬੱਚਿਆਂ ਨੂੰ ਇਕ ਚੰਗੀ ਸੇਧ ਦੇਣ ਲਈ ਪਹਿਲਾਂ ਸਾਨੂੰ ਖੁਦ ਚੰਗੇ ਬਣਨਾ ਪਵੇਗਾ, ਤਾਂ ਹੀ ਸਾਡੇ ਬੱਚੇ ਸਹੀ-ਗ਼ਲਤ ਦੀ ਪਹਿਚਾਣ ਕਰ ਸਕਣਗੇ | ਖੁਦ ਵੀ ਸਹੀ ਪਹਿਨੋ ਅਤੇ ਆਪਣੇ ਬੱਚਿਆਂ ਨੂੰ ਵੀ ਸਹੀ ਪਹਿਨਣ ਦੀ ਸਿੱਖਿਆ ਦਿਓ | ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਇਨਸਾਨ ਕੱਪੜਿਆਂ ਨੂੰ ਖੂਬਸੂਰਤ ਬਣਾਉਂਦਾ ਹੈ, ਕੱਪੜੇ ਇਨਸਾਨ ਨੂੰ ਨਹੀਂ | ਬ੍ਰਾਂਡਿਡ ਕੱਪੜੇ ਪਾਉਣ ਨਾਲ ਕੋਈ ਖਾਸ ਗੱਲ ਨਹੀਂ ਬਣਦੀ, ਗੱਲ ਤਾਂ ਬਣਦੀ ਹੈ ਜੇ ਖੁਸ਼ਬੂ ਤੁਹਾਡੇ ਕਿਰਦਾਰ ਵਿਚੋਂ ਆਵੇ |
-ਪਿੰਡ ਲਟੌਰ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ | ਮੋਬਾ: 94785-83003
ਈ-ਮੇਲਾ : dalvirsingh9280 gmail.com

ਨਿੱਕੇ ਬੱਚੇ, ਵੱਡੇ ਖ਼ਤਰੇ

ਮਾਪਿਆਂ ਲਈ ਉਦੋਂ ਖੁਸ਼ੀ ਸੰਭਾਲਣੀ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਉਨ੍ਹਾਂ ਦਾ ਛੋਟਾ ਜਿਹਾ ਲਾਲ ਆਪਣੇ ਨਿੱਕੇ-ਨਿੱਕੇ ਕਦਮਾਂ ਨਾਲ ਰੁੜ੍ਹਨਾ ਤੇ ਫਿਰ ਤੁਰਨਾ ਸਿੱਖ ਲੈਂਦਾ ਹੈ | ਇਕ ਪਾਸੇ ਮਾਪਿਆਂ ਲਈ ਉਹ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ, ਦੂਜੇ ਪਾਸੇ ਛੋਟੇ-ਛੋਟੇ ਬੱਚਿਆਂ ਕਾਰਨ ਕਈ ਵਾਰ ਵੱਡੇ-ਵੱਡੇ ਖਤਰੇ ਵੀ ਪੈਦਾ ਹੋ ਜਾਂਦੇ ਹਨ | ਕਈ ਵਾਰ ਬੱਚਾ ਬੈੱਡ ਜਾਂ ਪੰਘੂੜੇ ਵਿਚੋਂ ਨਿਕਲ ਕੇ ਗੁਸਲਖਾਨੇ ਵਿਚ ਚਲਿਆ ਜਾਂਦਾ ਹੈ | ਬਾਥਰੂਮ ਛੋਟੇ ਬੱਚਿਆਂ ਲਈ ਬਹੁਤ ਖ਼ਤਰਨਾਕ ਹਨ, ਬਾਲਟੀ ਜਾਂ ਟੱਬ ਵਿਚ ਡੁੱਬ ਕੇ ਛੋਟੇ ਬੱਚਿਆਂ ਦੇ ਮਰਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ |
ਕਈ ਵਾਰ ਛੋਟੇ ਬੱਚੇ ਮਾਪਿਆਂ ਦੀ ਅੱਖ ਬਚਾ ਕੇ ਫਰਿੱਜ ਖੋਲ੍ਹ ਲੈਂਦੇ ਹਨ ਤੇ ਕਈ ਵਾਰ ਉਨ੍ਹਾਂ ਨੂੰ ਫਰਿੱਜ ਦੇ ਪਿਛਲੇ ਪਾਸੇ ਹੱਥ ਪਾਉਣ ਕਰਕੇ ਕਰੰਟ ਲੱਗ ਜਾਂਦਾ ਹੈ | ਕਈ ਵਾਰ ਛੋਟੇ ਬੱਚੇ ਬਿਜਲੀ ਦੇ ਹੇਠਾਂ ਲੱਗੇ ਸਵਿੱਚਾਂ ਨੂੰ ਵੀ ਹੱਥ ਪਾ ਲੈਂਦੇ ਹਨ | ਅਕਸਰ ਹੀ ਅਸੀਂ ਦੇਖਦੇ ਹਾਂ ਕਿ ਸ਼ਾਪਿੰਗ ਕਰਨ ਲੱਗੇ ਮੀਆਂ-ਬੀਵੀ ਤਾਂ ਉੱਤਰ ਕੇ ਸਾਮਾਨ ਖਰੀਦਣ ਲੱਗ ਜਾਂਦੇ ਹਨ ਤੇ ਛੋਟਾ ਬੱਚਾ ਕਾਰ ਵਿਚ ਹੀ ਹੁੰਦਾ ਹੈ | ਇਹ ਬੱਚਾ ਕਈ ਵਾਰ ਸ਼ਰਾਰਤ ਕਰਦਾ ਕਾਰ ਨੂੰ ਗੇਅਰ ਵਿਚ ਪਾ ਦਿੰਦਾ ਹੈ ਜਾਂ ਨਿਊਟਲ ਕਰ ਦਿੰਦਾ ਹੈ ਤੇ ਕਾਲ ਚੱਲ ਪੈਂਦੀ ਹੈ | ਇਸੇ ਤਰ੍ਹਾਂ ਕਈ ਵਾਰ ਛੋਟੇ ਬੱਚੇ ਕੁਲਫੀ ਜਾਂ ਆਈਸਕ੍ਰੀਮ ਜ਼ਿਆਦਾ ਖਾਂਦੇ ਹਨ ਤੇ ਜ਼ਿਆਦਾ ਕੋਲਡ ਡਰਿੰਕ ਪੀ ਲੈਂਦੇ ਹਨ | ਮਾਪਿਆਂ ਨੂੰ ਇਸ ਪਾਸੇ ਵੀ ਧਿਆਨ ਰੱਖਣਾ ਚਾਹੀਦਾ ਹੈ |
ਛੋਟੇ ਬੱਚਿਆਂ ਨੂੰ ਆਦਤ ਹੁੰਦੀ ਹੈ ਕਿ ਜਿਹੜੀ ਵੀ ਚੀਜ਼ ਮਿਲਦੀ ਹੈ, ਉਹ ਉਸ ਨੂੰ ਮੰੂਹ ਵਿਚ ਪਾ ਲੈਂਦੇ ਹਨ | ਕਈ ਵਾਰ ਤਾਂ ਕੱਚ ਦੀਆਂ ਗੋਲੀਆਂ, ਬੰਟੇ ਵੀ ਉਹ ਮੰੂਹ ਵਿਚ ਪਾ ਲੈਂਦੇ ਹਨ | ਇਸੇ ਤਰ੍ਹਾਂ ਕਈ ਵਾਰ ਬੱਚੇ ਸਿੱਕੇ/ਪੈਸੇ ਵੀ ਮੰੂਹ ਵਿਚ ਪਾ ਲੈਂਦੇ ਹਨ | ਕਈ ਵਾਰ ਤਾਂ ਪੈਨਸਿਲ ਕਰਾਸ ਵੀ ਬੱਚੇ ਮੰੂਹ ਵਿਚ ਪਾ ਲੈਂਦੇ ਹਨ ਜੋ ਕਿ ਉਨ੍ਹਾਂ ਲਈ ਖਤਰਨਾਕ ਸਾਬਤ ਹੁੰਦਾ ਹੈ | ਇਹ ਚੀਜ਼ਾਂ ਜੇ ਬੱਚੇ ਦੇ ਪੇਟ ਵਿਚ ਚਲੀਆਂ ਜਾਣ ਤਾਂ ਫਿਰ ਆਪ੍ਰੇਸ਼ਨ ਰਾਹੀਂ ਹੀ ਬਾਹਰ ਨਿਕਲਦੀਆਂ ਹਨ |
ਕਈ ਲੋਕਾਂ ਨੂੰ ਘਰਾਂ ਵਿਚ ਕੁੱਤੇ ਰੱਖਣ ਦਾ ਸ਼ੌਕ ਹੁੰਦਾ ਹੈ | ਛੋਟੇ ਬੱਚੇ ਕੁੱਤੇ ਨਾਲ ਖੇਡਦੇ ਸਮੇਂ ਅਕਸਰ ਹੀ ਉਸ ਨੂੰ ਪਿਆਰ ਕਰਦੇ ਹਨ ਜਾਂ ਕੁੱਤਾ ਉਨ੍ਹਾਂ ਦੇ ਪੈਰ ਜਾਂ ਹੱਥ ਚੱਟਦਾ ਰਹਿੰਦਾ ਹੈ, ਜੋ ਕਿ ਬੱਚੇ ਲਈ ਖਤਰਨਾਕ ਹੁੰਦਾ ਹੈ |
ਇਸੇ ਤਰ੍ਹਾਂ ਕਈ ਵਾਰ ਮਾਪੇ ਆਪਣੇ ਬੱਚਿਆਂ ਸਾਹਮਣੇ ਹੀ ਲੜਨ ਲੱਗ ਪੈਂਦੇ ਹਨ | ਇਸ ਦਾ ਵੀ ਛੋਟੇ ਬੱਚਿਆਂ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ | ਮਾਪਿਆਂ ਨੂੰ ਲੜਦੇ ਦੇਖ ਕੇ ਛੋਟੇ ਬੱਚੇ ਵੀ ਝਗੜਾਲੂ ਬਣ ਜਾਂਦੇ ਹਨ ਜੋ ਕਿ ਬੱਚਿਆਂ ਲਈ ਨੁਕਸਾਨਦੇਹ ਹੁੰਦਾ ਹੈ | ਇਸੇ ਤਰ੍ਹਾਂ ਕਈ ਵਿਅਕਤੀ ਆਪਣੇ ਬੱਚਿਆਂ ਸਾਹਮਣੇ ਹੀ ਸ਼ਰਾਬ ਪੀਣ ਲੱਗ ਜਾਂਦੇ ਹਨ | ਕਈ ਪਿਤਾ ਤਾਂ ਸਿਰੇ ਦੀ ਅਣਗਹਿਲੀ ਵਰਤਦੇ ਹਨ, ਉਹ ਛੋਟੇ ਬੱਚਿਆਂ ਨੂੰ ਇਕ ਢੱਕਣ ਜਾਂ ਚਮਚਾ ਸ਼ਰਾਬ ਪਿਲਾਉਂਦੇ ਹਨ | ਇਹੀ ਚਮਚਾ ਬਾਅਦ ਵਿਚ ਬੋਤਲ ਬਣ ਜਾਂਦਾ ਹੈ | ਅਜਿਹੀ ਸਥਿਤੀ ਤੋਂ ਵੀ ਬਚਣ ਦੀ ਲੋੜ ਹੈ | ਕੀ ਬੱਚੇ ਸਕੂਲ ਵਿਚ ਦੂਜਿਆਂ ਦਾ ਖਾਣਾ ਖਾ ਜਾਂਦੇ ਹਨ ਜਾਂ ਫਿਰ ਪੈੱਨ, ਕਾਪੀ, ਕਿਤਾਬ ਚੋਰੀ ਕਰ ਲੈਂਦੇ ਹਨ | ਇਸ ਪਾਸੇ ਵੀ ਮਾਪਿਆਂ ਨੂੰ ਧਿਆਨ ਦੇਣ ਦੀ ਲੋੜ ਹੈ |
ਨੌਕਰੀ ਪੇਸ਼ਾ ਮਾਪਿਆਂ ਲਈ ਛੋਟੇ ਬੱਚੇ ਪਾਲਣਾ ਵੱਡੀ ਸਮੱਸਿਆ ਬਣ ਜਾਂਦਾ ਹੈ | ਅਕਸਰ ਹੀ ਅਸੀਂ ਦੇਖਦੇ ਹਾਂ ਕਿ ਸਰਦੀਆਂ ਵਿਚ ਮਾਵਾਂ ਛੱਤ ਉੱਪਰ ਧੁੱਪ ਸੇਕਦੀਆਂ ਸਾਹਮਣੇ ਵਾਲੀ ਜਾਂ ਨਾਲ ਵਾਲੀ ਭੈਣਜੀ ਨਾਲ ਅਜਿਹੀਆਂ ਗੱਲਾਂ ਮਾਰਨੀਆਂ ਸ਼ੁਰੂ ਕਰਦੀਆਂ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਉਨ੍ਹਾਂ ਦਾ ਛੋਟਾ ਬੱਚਾ ਰੁੜ੍ਹਦਾ ਹੋਇਆ ਜਾਂ ਨਿੱਕੇ ਕਦਮਾਂ ਨਾਲ ਤੁਰਦਾ ਹੋਇਆ ਪੌੜੀਆਂ ਤੱਕ ਪਹੁੰਚ ਗਿਆ ਹੈ ਤੇ ਫਿਰ ਪੌੜੀਆਂ ਵਿਚ ਰੁੜ੍ਹਦਾ ਹੋਇਆ ਹੇਠਾਂ ਪਹੁੰਚਦਾ ਹੈ ਤੇ ਸੱਟਾਂ ਖਾ ਲੈਂਦਾ ਹੈ |
ਕਈ ਵਾਰ ਛੋਟੇ ਬੱਚੇ ਟੀ. ਵੀ. ਉੱਪਰ ਹਿੰਸਕ ਫਿਲਮਾਂ ਦੇਖ ਕੇ ਡਰ ਜਾਂਦੇ ਹਨ ਜਾਂ ਦਹਿਲ ਜਾਂਦੇ ਹਨ | ਪਹਿਲਾਂ ਸਾਂਝੇ ਘਰ ਹੁੰਦੇ ਸਨ ਤੇ ਤਾਈਆਂ-ਤਾਏ, ਚਾਚੀਆਂ-ਚਾਚੇ ਤੇ ਦਾਦੀਆਂ-ਦਾਦੇ ਤੇ ਉਨ੍ਹਾਂ ਦੇ ਵੱਡੇ ਬੱਚੇ ਛੋਟੇ ਬੱਚਿਆਂ ਦਾ ਬਿਨਾਂ ਕਹੇ ਧਿਆਨ ਰੱਖਦੇ ਸਨ ਪਰ ਹੁਣ ਸਾਂਝੇ ਪਰਿਵਾਰਾਂ ਦਾ ਵਜੂਦ ਖਤਮ ਹੁੰਦਾ ਜਾ ਰਿਹਾ ਹੈ ਤੇ ਇਕੱਲੇ ਰਹਿਣ ਕਰਕੇ ਬੱਚੇ ਜਾਂ ਤਾਂ ਇਕ ਕਮਰੇ ਤੱਕ ਸੀਮਤ ਹੋ ਕੇ ਰਹਿ ਗਏ ਹਨ ਜਾਂ ਫਿਰ ਇਹ ਨਿੱਕੇ-ਨਿੱਕੇ ਬੱਚੇ ਵੱਡੇ-ਵੱਡੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ | ਇਸ ਲਈ ਛੋਟੇ ਬੱਚਿਆਂ ਦੇ ਪਾਲਣ-ਪੋਸ਼ਣ ਸਮੇਂ ਮਾਪਿਆਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ |
-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ | ਮੋਬਾ: 94638-19174


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX