ਤਾਜਾ ਖ਼ਬਰਾਂ


ਡੋਡਿਆਂ ਦੀ ਖੇਤੀ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ
. . .  5 minutes ago
ਮਲੋਟ, 23 ਮਾਰਚ (ਗੁਰਮੀਤ ਸਿੰਘ ਮੱਕੜ)- ਸਥਾਨਕ ਥਾਣਾ ਸਦਰ ਪੁਲਿਸ ਨੇ ਖੇਤ 'ਚ ਬੀਜੀ ਹੋਈ ਡੋਡਿਆਂ ਦੀ ਫ਼ਸਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਕਤ ਵਿਅਕਤੀ ਕੋਲੋਂ ਬੀਜੀ ਹੋਈ ਡੋਡਿਆਂ ਦੀ ਫ਼ਸਲ ਦੇ 2 ਕੁਇੰਟਲ, 30 ਕਿਲੋਗ੍ਰਾਮ ਪੌਦੇ...
ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਦਿੱਤੀ ਚੁਣੌਤੀ
. . .  13 minutes ago
ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ)- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਲੋਕ ਅਕਾਲੀ,ਭਾਜਪਾ ਅਤੇ ਕਾਂਗਰਸ ਪਾਰਟੀਆਂ ਕੋਲੋਂ ਬਦਲਾ ਲੈਣ ਲਈ ਉਤਾਵਲੇ ਹਨ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ...
ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸਿਜਦਾ
. . .  6 minutes ago
ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਵੱਖ-ਵੱਖ ਆਗੂਆਂ ਨੇ ਖਟਕੜ ਕਲਾਂ ਪਹੁੰਚ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇਨ੍ਹਾਂ 'ਚ ਆਗੂਆਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਅਕਾਲੀ ਆਗੂ ਅਤੇ ਸੰਸਦ...
ਝਾਰਖੰਡ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਤਿੰਨ ਦੀ ਮੌਤ, 18 ਜ਼ਖ਼ਮੀ
. . .  about 1 hour ago
ਰਾਂਚੀ, 23 ਮਾਰਚ- ਝਾਰਖੰਡ ਦੇ ਸਰਾਏਕੇਲਾ-ਖਰਸਬਾਨ ਜ਼ਿਲ੍ਹੇ 'ਚ ਅੱਜ ਇੱਕ ਵੈਨ ਦੇ ਖੱਡ 'ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 18 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਇੱਕ ਔਰਤ ਵੀ ਸ਼ਾਮਲ ਹੈ। ਹਾਦਸੇ ਸੰਬੰਧੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ...
ਅੰਮ੍ਰਿਤਸਰ 'ਚ ਨੌਜਵਾਨਾਂ ਨੇ ਨਿਵੇਕਲੇ ਢੰਗ ਨਾਲ ਮਨਾਇਆ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 1 hour ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ 'ਚ ਅੱਜ ਸ਼ਹੀਦ ਭਗਤ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਵੱਖ-ਵੱਖ ਜਥੇਬੰਦੀਆਂ ਵਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹੇ ਦੀ 'ਸ਼ਹੀਦ ਭਗਤ ਸਿੰਘ ਨੌਜਵਾਨ ਸਭਾ' ਨੇ ਨਿਵੇਕਲੇ ਢੰਗ ਨਾਲ...
ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  about 2 hours ago
ਨਵੀਂ ਦਿੱਲੀ, 23 ਮਾਰਚ - ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ...
3 ਪਿਸਤੌਲਾਂ, ਡਰੱਗ ਮਨੀ ਤੇ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫ਼ਤਾਰ
. . .  about 2 hours ago
ਜਲੰਧਰ, 23 ਮਾਰਚ - ਜਲੰਧਰ ਪੁਲਿਸ ਨੇ ਦੋ ਵੱਖ ਵੱਖ ਥਾਵਾਂ ਤੋਂ 3 ਪਿਸਤੌਲਾਂ, 13 ਜਿੰਦਾ ਕਾਰਤੂਸਾਂ, ਇੱਕ ਕਾਰ, 1 ਲੱਖ 5 ਹਜ਼ਾਰ ਦੀ ਡਰੱਗ ਮਨੀ ਅਤੇ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ...
ਕਰਮਬੀਰ ਸਿੰਘ ਹੋਣਗੇ ਦੇਸ਼ ਦੇ ਅਗਲੇ ਜਲ ਸੈਨਾ ਮੁਖੀ
. . .  about 2 hours ago
ਨਵੀਂ ਦਿੱਲੀ, 23 ਮਾਰਚ- ਭਾਰਤੀ ਜਲ ਸੈਨਾ ਲਈ ਸਰਕਾਰ ਨੇ ਅਗਲੇ ਮੁਖੀ ਦੇ ਨਾਂ ਐਲਾਨ ਕਰ ਦਿੱਤਾ ਹੈ। ਵਾਇਸ ਐਡਮਿਰਲ ਕਰਮਬੀਰ ਸਿੰਘ ਦੇਸ਼ ਦੇ ਅਗਲੇ ਜਲ ਸੈਨਾ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ 31 ਮਈ, 2019 ਨੂੰ ਸੇਵਾ...
ਸ੍ਰੀ ਦਰਬਾਰ ਵਿਖੇ ਸ਼ੁਰੂ ਹੋਈ ਸੋਨੇ ਦੀ ਧੁਆਈ ਦੀ ਕਾਰ ਸੇਵਾ
. . .  about 2 hours ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੇ ਮੁਖੀ ਭਾਈ ਮਹਿੰਦਰ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਦੀ ਆਰੰਭਤਾ ਮੌਕੇ...
ਅਫ਼ਗ਼ਾਨਿਸਤਾਨ 'ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ
. . .  about 3 hours ago
ਕਾਬੁਲ, 23 ਮਾਰਚ- ਅਫ਼ਗ਼ਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਡ 'ਚ ਅੱਜ ਹੋਏ ਦੋ ਜ਼ਬਰਦਸਤ ਧਮਾਕਿਆਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੇ ਲਸ਼ਕਰ ਗਾਹ ਸ਼ਹਿਰ ਦੇ ਇੱਕ ਸਟੇਡੀਅਮ 'ਚ...
ਹੋਰ ਖ਼ਬਰਾਂ..

ਸਾਡੀ ਸਿਹਤ

ਚਮੜੀ ਨੂੰ ਨਿਖਾਰਦੇ ਹਨ ਫ਼ਲ

ਹਰ ਕਿਸੇ ਨੂੰ ਖ਼ੂਬਸੂਰਤ ਚਮੜੀ ਦੀ ਚਾਹਤ ਹੁੰਦੀ ਹੈ | ਨਿਖਰੀ, ਮੁਲਾਇਮ ਚਮੜੀ ਪਾਉਣ ਲਈ ਲੋਕ ਕਈ ਉਪਾਅ ਕਰਦੇ ਹਨ | ਕੁਝ ਘਰੇਲੂ ਉਪਾਵਾਂ ਨੂੰ ਅਪਣਾ ਕੇ ਤੁਸੀਂ ਨਿਖਰੀ ਮੁਲਾਇਮ ਚਮੜੀ ਪਾ ਸਕਦੇ ਹੋ | ਨਿਯਮਤ ਰੂਪ ਨਾਲ ਫਲ ਖਾਣ ਅਤੇ ਚਮੜੀ 'ਤੇ ਲਗਾਉਣ ਨਾਲ ਚਮੜੀ ਦੀ ਸੁੰਦਰਤਾ ਵਿਚ ਬਹੁਤ ਨਿਖਾਰ ਆਵੇਗਾ |
ਪਪੀਤਾ : ਪਪੀਤਾ ਚਮੜੀ ਦੇ ਪੀ. ਐਚ. ਪੱਧਰ ਨੂੰ ਸੰਤੁਲਿਤ ਰੱਖਦਾ ਹੈ | ਪਪੀਤੇ ਦੀ ਵਰਤੋਂ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ | ਕੱਚਾ ਪਪੀਤਾ ਚਿਹਰੇ 'ਤੇ ਰਗੜਨ ਨਾਲ ਰੰਗਤ ਸਾਫ ਹੋਣ ਵਿਚ ਮਦਦ ਮਿਲਦੀ ਹੈ | ਹਫ਼ਤੇ ਵਿਚ ਦੋ ਵਾਰ ਪਪੀਤਾ ਚਿਹਰੇ 'ਤੇ ਰਗੜਨ ਨਾਲ ਚਿਹਰੇ ਦੀਆਂ ਝੁਰੜੀਆਂ ਅਤੇ ਨਿਸ਼ਾਨ ਦੂਰ ਹੁੰਦੇ ਹਨ, ਨਾਲ ਹੀ ਮੁਹਾਸੇ ਅਤੇ ਦਾਗ-ਧੱਬੇ ਦੂਰ ਹੋ ਕੇ ਰੰਗਤ ਵਿਚ ਨਿਖਾਰ ਆਉਂਦਾ ਹੈ | ਪਪੀਤੇ ਵਿਚ ਪੈਪੀਨ ਨਾਮੀ ਇੰਜਾਈਮ ਹੋਣ ਦੇ ਕਾਰਨ ਹਾਜ਼ਮਾ ਸ਼ਕਤੀ ਵਿਕਸਤ ਹੁੰਦੀ ਹੈ |
ਸੰਤਰਾ : ਚਮੜੀ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਸੰਤਰੇ ਦਾ ਨਿਯਮਤ ਰੂਪ ਨਾਲ ਸੇਵਨ ਚੰਗਾ ਹੁੰਦਾ ਹੈ | ਸੰਤਰੇ ਵਿਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਚਮੜੀ ਦੀ ਰੰਗਤ ਨਿਖਾਰਨ ਵਿਚ ਮਦਦ ਕਰਦਾ ਹੈ | ਸੰਤਰੇ ਦੇ ਜੂਸ ਦੇ ਸੇਵਨ ਨਾਲ ਚਮੜੀ ਵਿਚ ਨਿਖਾਰ ਅਤੇ ਤਾਜ਼ਗੀ ਬਣੀ ਰਹਿੰਦੀ ਹੈ | ਅੱਖਾਂ ਦੇ ਚਾਰੇ ਪਾਸੇ ਡੂੰਘੇ ਘੇਰੇ ਨੂੰ ਦੂਰ ਕਰਨ ਲਈ ਸੰਤਰੇ ਦਾ ਜੂਸ ਉਨ੍ਹਾਂ 'ਤੇ ਲਗਾਓ | ਸੰਤਰੇ ਦੇ ਛਿਲਕਿਆਂ ਦੇ ਵੀ ਅਨੇਕਾਂ ਲਾਭ ਹਨ | ਛਿਲਕਿਆਂ ਨੂੰ ਸੁਕਾ ਕੇ ਪੀਸ ਲਓ | ਇਸ ਪਾਊਡਰ ਨਾਲ ਤੁਸੀਂ ਚਮੜੀ ਸਕਰਬ ਤਿਆਰ ਕਰ ਸਕਦੇ ਹੋ |
ਕੇਲਾ : ਕੇਲਾ ਨਾ ਸਿਰਫ ਸਾਡੀ ਸਿਹਤ ਲਈ ਚੰਗਾ ਹੈ ਬਲਕਿ ਇਸ ਨਾਲ ਤੁਸੀਂ ਆਪਣੀ ਚਮੜੀ ਅਤੇ ਵਾਲਾਂ ਲਈ ਵੀ ਵਰਤੋਂ ਕਰ ਸਕਦੇ ਹੋ | ਕੇਲੇ ਵਿਚ ਵਿਟਾਮਿਨ ਸੀ, ਏ, ਪੋਟਾਸ਼ੀਅਮ, ਕੈਲਸ਼ੀਅਮ ਤੇ ਫਾਸਫੋਰਸ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਚਮੜੀ ਲਈ ਕਈ ਤਰ੍ਹਾਂ ਦੇ ਫਾਇਦੇਮੰਦ ਹੈ | ਕੇਲੇ ਦੀ ਵਰਤੋਂ ਚਮੜੀ ਅਤੇ ਵਾਲਾਂ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਂਦਾ ਹੈ |
ਸਟ੍ਰਾਬੇਰੀ : ਸਟ੍ਰਾਬੇਰੀ ਵਿਚ ਕਈ ਤਰ੍ਹਾਂ ਦੇ ਇਸ ਤਰ੍ਹਾਂ ਐਾਟੀਆਕਸੀਡੈਂਟ ਅਤੇ ਮਿਨਰਲਸ ਹੁੰਦੇ ਹਨ, ਜੋ ਚਮੜੀ ਦੀ ਰੰਗਤ ਨੂੰ ਨਿਖਾਰਨ ਵਿਚ ਮਦਦ ਕਰਦੇ ਹਨ | ਇਸ ਦੇ ਇਲਾਵਾ ਇਹ ਕਾਲੇ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਲਈ ਵੀ ਇਕ ਕਾਰਗਰ ਉਪਾਅ ਹੈ | ਸਟ੍ਰਾਬੇਰੀ ਦੀ ਵਰਤੋਂ ਨਾਲ ਮਿ੍ਤ ਚਮੜੀ ਸਾਫ ਹੋ ਜਾਂਦੀ ਹੈ ਅਤੇ ਕਿੱਲ-ਮੁਹਾਸੇ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ |
ਸੇਬ : ਸਰੀਰ ਨੂੰ ਸੁੰਦਰ ਤੇ ਸੁਡੌਲ ਬਣਾਈ ਰੱਖਣ ਲਈ ਨਿਯਮਤ ਰੂਪ ਨਾਲ ਸੇਬ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ | ਸੇਬ ਵਿਚ ਮੌਜੂਦ ਐਾਟੀਆਕਸੀਡੈਂਟ ਚਮੜੀ ਨੂੰ ਹਮੇਸ਼ਾ ਤਰੋਤਾਜ਼ਾ ਰੱਖਦੇ ਹਨ | ਤੈਲੀ ਚਮੜੀ ਲਈ ਸੇਬ ਦੀ ਵਰਤੋਂ ਜ਼ਿਆਦਾ ਲਾਭਕਾਰੀ ਹੁੰਦੀ ਹੈ | ਇਸ ਦੇ ਨਾਲ ਸੇਬ ਦੇ ਨਿਯਮਤ ਸੇਵਨ ਨਾਲ ਦੰਦ ਸਾਫ ਅਤੇ ਮਜ਼ਬੂਤ ਹੁੰਦੇ ਹਨ | ਵਾਲਾਂ ਦੀ ਸਿਕਰੀ ਘੱਟ ਕਰਨ ਲਈ ਤੁਸੀਂ ਸੇਬ ਦੇ ਰਸ ਨਾਲ ਸਿਰ ਦੀ ਮਸਾਜ ਕਰ ਸਕਦੇ ਹੋ |


ਖ਼ਬਰ ਸ਼ੇਅਰ ਕਰੋ

ਚੰਗੀ ਸਿਹਤ ਲਈ ਜ਼ਰੂਰੀ ਹੈ ਜੌਗਿੰਗ

ਜੌਗਿੰਗ ਕਰਨਾ ਜਾਂ ਦੌੜ ਲਗਾਉਣਾ ਇਕ ਸੰਪੂਰਨ ਕਸਰਤ ਹੈ, ਕਿਉਂਕਿ ਉਸ ਸਮੇਂ ਤੁਹਾਡਾ ਸੰਪੂਰਨ ਸਰੀਰ ਗਤੀਸ਼ੀਲ ਰਹਿੰਦਾ ਹੈ | ਵੈਸੇ ਦੌੜਨਾ, ਜੌਗਿੰਗ ਕਰਨਾ ਸ਼ਾਇਦ ਸਭ ਤੋਂ ਆਸਾਨ ਕਸਰਤ ਹੈ | ਇਸ ਕਸਰਤ ਨਾਲ ਸਰੀਰਕ ਅਤੇ ਮਾਨਸਿਕ ਸ਼ਕਤੀ ਵਧਦੀ ਹੈ, ਖੂਨ ਪ੍ਰਵਾਹ ਦਾ ਸੰਚਾਰ ਠੀਕ ਰਹਿੰਦਾ ਹੈ, ਪਸੀਨਾ ਆਉਂਦਾ ਹੈ, ਚਮੜੀ ਦੇ ਰੋਮ ਖੁੱਲ੍ਹਦੇ ਹਨ, ਫੇਫੜਿਆਂ ਨੂੰ ਪੂਰੀ ਆਕਸੀਜਨ ਮਿਲਦੀ ਹੈ ਅਤੇ ਦਿਲ ਤੰਦਰੁਸਤ ਰਹਿੰਦਾ ਹੈ | ਹੈ ਨਾ ਕਈ ਲਾਭ ਜੌਗਿੰਗ ਕਰਨ ਦੇ!
ਜੌਗਿੰਗ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਆਸਾਨੀ ਨਾਲ ਕਰ ਸਕਦੇ ਹਨ | ਬਸ ਜਿਨ੍ਹਾਂ ਦੇ ਗੋਡਿਆਂ ਵਿਚ ਦਰਦ ਰਹਿੰਦਾ ਹੋਵੇ, ਉਨ੍ਹਾਂ ਲਈ ਜੌਗਿੰਗ ਠੀਕ ਨਹੀਂ ਹੈ |
ਖੋਜ ਕਰਤਾਵਾਂ ਅਨੁਸਾਰ ਕਸਰਤ, ਵਿਸ਼ੇਸ਼ ਕਰਕੇ ਜੌਗਿੰਗ ਉਮਰ ਨੂੰ ਵਧਾਉਂਦੀ ਹੈ, ਕਿਉਂਕਿ ਇਸ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ | ਵੱਡੀ ਉਮਰ ਦੇ ਲੋਕ ਵੀ ਥੋੜ੍ਹਾ ਤੇਜ਼ ਬਿ੍ਸਕ ਵਾਕ ਚੱਲ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਵਿਚ ਕਮੀ ਆਵੇਗੀ |
ਖੋਜ ਕਰਤਾ ਤਾਂ ਇਹ ਕਹਿੰਦੇ ਹਨ ਕਿ ਨਿਯਮਤ ਲੰਬੀ ਸੈਰ, ਦੌੜ ਜਾਂ ਜੌਗਿੰਗ ਨਾਲ ਮੈਟਾਬਾਲਿਕ ਸਿੰਡ੍ਰੋਮ ਦੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ | ਇਸ ਨਾਲ ਅਸੀਂ ਉੱਚ ਖੂਨ ਦਬਾਅ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਠੀਕ ਰੱਖ ਸਕਦੇ ਹਾਂ, ਜਿਨ੍ਹਾਂ ਨਾਲ ਦਿਲ ਦੇ ਰੋਗ ਦਾ ਖਤਰਾ ਘੱਟ ਹੋ ਜਾਂਦਾ ਹੈ |
ਅਧਿਐਨ ਕਰਤਾਵਾਂ ਦੇ ਅਨੁਸਾਰ ਜੋ ਲੋਕ ਨਿਯਮਤ ਰੂਪ ਨਾਲ ਜੌਗਿੰਗ ਕਰਦੇ ਹਨ, ਉਨ੍ਹਾਂ ਦਾ ਆਤਮਵਿਸ਼ਵਾਸ ਦਾ ਪੱਧਰ ਨਾ ਕਰਨ ਵਾਲਿਆਂ ਨਾਲੋਂ ਜ਼ਿਆਦਾ ਹੁੰਦਾ ਹੈ | ਮਾਨਸਿਕ ਪ੍ਰੇਸ਼ਾਨੀਆਂ ਵੀ ਘੱਟ ਹੁੰਦੀਆਂ ਹਨ, ਕਿਉਂਕਿ ਤੁਸੀਂ ਕੁਦਰਤ ਦੇ ਜ਼ਿਆਦਾ ਨੇੜੇ ਹੁੰਦੇ ਹੋ ਅਤੇ ਪਾਰਕ ਵਿਚ ਹੋਰ ਲੋਕਾਂ ਨੂੰ ਦੇਖ ਕੇ ਮਨ ਖੁਸ਼ ਰਹਿੰਦਾ ਹੈ | ਮਾਨਸਿਕਤਾ 'ਤੇ ਸਾਕਾਰਾਤਮਿਕ ਪ੍ਰਭਾਵ ਪੈਂਦਾ ਹੈ | ਜੌਗਿੰਗ ਜਾਂ ਨਿਯਮਤ ਕਸਰਤ ਕਰਨ ਵਾਲਿਆਂ ਦੀ ਸਰੀਰਕ ਸਮਰੱਥਾ ਦਾ ਵਿਕਾਸ ਦੂਜੇ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਹੈ |
ਤਾਂ ਫਿਰ ਅੱਜ ਤੋਂ ਹੀ ਜੌਗਿੰਗ ਜਾਂ ਦੌੜ ਲਗਾਉਣੀ ਸ਼ੁਰੂ ਕਰੋ ਅਤੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹੋ |

ਫੂਡ ਪਾਇਜ਼ਨਿੰਗ ਕਾਰਨ ਅਤੇ ਇਲਾਜ

ਫੂਡ ਪਾਇਜ਼ਨਿੰਗ ਦੂਸ਼ਿਤ ਖਾਣਾ ਖਾਣ ਨਾਲ ਹੁੰਦੀ ਹੈ | ਇਹ ਢਾਬੇ ਦੇ ਹੀ ਨਹੀਂ, ਪੰਜ ਤਾਰਾ ਹੋਟਲ ਦੇ ਖਾਣੇ ਨਾਲ ਵੀ ਹੋ ਸਕਦੀ ਹੈ | ਚਾਹੇ ਖਾਣਾ ਘਰ ਬਣਿਆ ਹੋਵੇ ਜਾਂ ਕਿਸੇ ਢਾਬੇ-ਹੋਟਲ ਵਿਚ, ਉਸ ਦੀ ਸਵੱਛਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ | ਜੇਕਰ ਖਾਧ ਪਦਾਰਥਾਂ ਦੀ ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਉਨ੍ਹਾਂ ਵਿਚ ਹਾਨੀਕਾਰਕ ਬੈਕਟੀਰੀਆ ਪਹੁੰਚ ਜਾਂਦੇ ਹਨ | ਸਾਲਮੋਨੇਲਾ, ਈ ਕੋਲਾਈ ਜਾਂ ਵਿਬਿ੍ਓ ਕਾਲਰੀ ਵਰਗੇ ਬੈਕਟੀਰੀਆ ਦੀ ਮੌਜੂਦਗੀ ਜਿਥੇ ਵੀ ਹੋਵੇਗੀ, ਉਹ ਖਾਣੇ ਨੂੰ ਪ੍ਰਦੂਸ਼ਿਤ ਕਰਕੇ ਫੂਡ ਪਾਇਜ਼ਨਿੰਗ ਦੇ ਖਤਰੇ ਨੂੰ ਵਧਾ ਸਕਦੀ ਹੈ |
ਫੂਡ ਪਾਇਜ਼ਨਿੰਗ ਦੇ ਲੱਛਣ : ਫੂਡ ਪਾਇਜ਼ਨਿੰਗ ਦੇ ਲੱਛਣ ਸਰੀਰ ਵਿਚ ਕਈ ਤਰ੍ਹਾਂ ਨਾਲ ਦਿਸਣ ਲਗਦੇ ਹਨ, ਜਿਵੇਂ-
• ਪੇਟ ਵਿਚ ਤੇਜ਼ ਦਰਦ ਦਾ ਹੋਣਾ |
• ਹਰ 15 ਤੋਂ 30 ਮਿੰਟ ਬਾਅਦ ਉਲਟੀ ਜਾਂ ਦਸਤ ਦਾ ਲੱਗਣਾ |
• ਖਾਣੇ ਦਾ ਨਾ ਪਚਣਾ |
• ਬੁਖਾਰ ਹੋਣਾ ਜਾਂ ਪੇਟ ਵਿਚ ਕ੍ਰੈਂਪਸ ਪੈਣਾ |
• ਸਰੀਰ ਬਹੁਤ ਜ਼ਿਆਦਾ ਥੱਕਿਆ ਹੋਇਆ ਅਤੇ ਕਮਜ਼ੋਰੀ ਮਹਿਸੂਸ ਕਰਨਾ, ਜਿਸ ਨਾਲ ਸਰੀਰ ਬੇਜਾਨ ਜਿਹਾ ਲੱਗਣ ਲਗਦਾ ਹੈ |
• ਇਸ ਦਾ ਸਮੇਂ ਸਿਰ ਇਲਾਜ ਕਰਨਾ ਚਾਹੀਦਾ ਹੈ, ਨਹੀਂ ਤਾਂ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਡੀਹਾਈਡ੍ਰੇਸ਼ਨ ਅਤੇ ਨਰਵਸ ਸਿਸਟਮ 'ਤੇ ਪ੍ਰਭਾਵ ਪੈ ਸਕਦਾ ਹੈ |
• ਬੁੱਢੇ, ਬੱਚੇ, ਕਮਜ਼ੋਰ ਅਤੇ ਗਰਭਵਤੀ ਔਰਤਾਂ ਇਸ ਦੀ ਚਪੇਟ ਵਿਚ ਅਸਾਨੀ ਨਾਲ ਆ ਸਕਦੇ ਹਨ |
ਫੂਡ ਪਾਇਜ਼ਨਿੰਗ ਦੇ ਕਾਰਨ : ਫੂਡ ਪਾਇਜ਼ਨਿੰਗ ਕਈ ਤਰ੍ਹਾਂ ਨਾਲ ਹੋ ਸਕਦਾ ਹੈ-
• ਬੇਹਾ ਖਾਣਾ ਖਾਣ ਨਾਲ |
• ਸਬਜ਼ੀਆਂ ਚੰਗੀ ਤਰ੍ਹਾਂ ਨਾ ਧੋਤੀਆਂ ਅਤੇ ਪੱਕੀਆਂ ਹੋਣ ਨਾਲ ਵੀ |
• ਖਾਣੇ ਵਾਲੇ ਸਮਾਨ ਨੂੰ ਢਕ ਕੇ ਨਾ ਰੱਖਣ ਨਾਲ ਹਾਨੀਕਾਰਕ ਜੀਵਾਣੂ ਖਾਣੇ ਵਿਚ ਪਹੁੰਚ ਜਾਂਦੇ ਹਨ |
• ਸੜਕ 'ਤੇ ਖੁੱਲ੍ਹਾ ਖਾਣਾ ਖਾਣ ਨਾਲ |
• ਫੂਡ ਪਾਇਜ਼ਨਿੰਗ ਦੀ ਸਮੱਸਿਆ ਸਿਰਫ ਦੂਸ਼ਿਤ ਖਾਣੇ ਦੀ ਵਜ੍ਹਾ ਨਾਲ ਨਹੀਂ ਹੁੰਦੀ | ਕਈ ਵਾਰ ਇਹ ਸਾਡੇ ਗੰਦੇ ਹੱਥਾਂ ਨਾਲ ਖਾਣਾ ਖਾਣ ਨਾਲ ਵੀ ਹੋ ਸਕਦੀ ਹੈ |
ਫੂਡ ਪਾਇਜ਼ਨਿੰਗ ਤੋਂ ਰਾਹਤ ਪਾਉਣ ਲਈ ਉਪਾਅ : • ਓ. ਆਰ. ਐੱਸ. ਦਾ ਘੋਲ ਸਾਡੇ ਸਰੀਰ ਵਿਚ ਤੁਰੰਤ ਊਰਜਾ ਪਹੁੰਚਾਉਂਦਾ ਹੈ | ਨਾਲ ਹੀ ਸਰੀਰ ਵਿਚ ਹੋਣ ਵਾਲੇ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ |
• ਤੁਸੀਂ ਘਰ ਵਿਚ ਹੀ ਓ. ਆਰ. ਐੱਸ. ਦਾ ਘੋਲ ਬਣਾ ਸਕਦੇ ਹੋ, ਜਿਸ ਵਿਚ ਤੁਸੀਂ ਇਕ ਗਿਲਾਸ ਉਬਲੇ ਪਾਣੀ ਵਿਚ ਚੁਟਕੀ ਕੁ ਨਮਕ ਅਤੇ ਇਕ ਚਮਚ ਖੰਡ ਪਾ ਕੇ ਹਰ ਇਕ ਘੰਟੇ ਬਾਅਦ ਪੀਓ | ਤੁਸੀਂ ਸ਼ਿਕੰਜਵੀ ਵੀ ਪੀ ਸਕਦੇ ਹੋ |
• ਘਰ ਵਿਚ ਜਮਾਇਆ ਦਹੀਂ ਜਾਂ ਉਸ ਦੀ ਲੱਸੀ ਬਣਾ ਕੇ ਮਰੀਜ਼ ਨੂੰ ਦੇ ਸਕਦੇ ਹੋ |
• 10 ਤੋਂ 12 ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਠੰਢਾ ਕਰਕੇ ਪੀਣ ਨਾਲ ਵੀ ਆਰਾਮ ਮਿਲਦਾ ਹੈ |
• ਹਲਕਾ ਭੋਜਨ ਕਰਨਾ ਚਾਹੀਦਾ ਹੈ, ਜੋ ਅਸਾਨੀ ਨਾਲ ਪਚ ਸਕੇ, ਜਿਵੇਂ ਖਿਚੜੀ, ਸਬਜ਼ੀਆਂ ਦਾ ਸੂਪ ਆਦਿ |
• ਕੇਲੇ ਅਤੇ ਸੇਬ ਵਿਚ ਪਾਏ ਜਾਣ ਵਾਲੇ ਤੱਤ ਪੇਟ ਅਤੇ ਜਿਗਰ ਲਈ ਕਾਫੀ ਲਾਭਦਾਇਕ ਹੁੰਦੇ ਹਨ |
• ਦਰਦ ਤੋਂ ਆਰਾਮ ਪਾਉਣ ਲਈ ਪੇਟ 'ਤੇ ਗਰਮ ਪਾਣੀ ਦਾ ਬੈਗ ਰੱਖੋ |
• ਚੌਲਾਂ ਦਾ ਮਾਂਡ ਪਿਲਾਉਣਾ ਵੀ ਫਾਇਦੇਮੰਦ ਰਹੇਗਾ |
• ਜੇਕਰ ਇਸ ਸਭ ਕੁਝ ਤੋਂ ਬਾਅਦ ਵੀ ਤੁਹਾਨੂੰ ਕੋਈ ਸੁਧਾਰ ਨਾ ਲੱਗੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ |
-ਸ਼. ਝਾਂਬ

ਤੰਦਰੁਸਤੀ ਲਈ ਤੁਲਸੀ ਦੀ ਵਰਤੋਂ

• ਮਲੇਰੀਆ, ਟਾਈਫਾਈਡ ਅਤੇ ਠੰਢ ਨਾਲ ਹੋਣ ਵਾਲੇ ਬੁਖਾਰ ਵਿਚ ਤੁਲਸੀ ਦੇ 10 ਪੱਤਿਆਂ ਦਾ ਰਸ ਸ਼ਹਿਦ ਵਿਚ ਮਿਲਾ ਕੇ ਤਿੰਨ-ਚਾਰ ਦਿਨ ਤੱਕ ਸੇਵਨ ਕਰੋ |
• ਜੇ ਪੇਟ ਵਿਚ ਕੀੜੇ ਹੋ ਗਏ ਹੋਣ ਤਾਂ ਤੁਲਸੀ ਦੇ 5 ਜਾਂ 10 ਪੱਤੇ ਗੁੜ ਵਿਚ ਮਿਲਾ ਕੇ ਖਾਣੇ ਚਾਹੀਦੇ ਹਨ | ਇਸ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ |
• ਖਾਂਸੀ ਜਾਂ ਕਫ ਵਿਚ ਤੁਲਸੀ ਅਤੇ ਅਦਰਕ ਦਾ ਰਸ ਥੋੜ੍ਹੇ ਜਿਹੇ ਸ਼ਹਿਦ ਵਿਚ ਮਿਲਾ ਕੇ ਲਓ, ਰਾਹਤ ਮਿਲੇਗੀ |
• ਦਾਦ ਹੋਣ 'ਤੇ ਤੁਲਸੀ ਦਾ ਰਸ ਕੱਢ ਕੇ ਦਿਨ ਵਿਚ 2-3 ਵਾਰ ਲਗਾਓ | ਇਸ ਨਾਲ ਦਾਦ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ |
• ਕਿਸੇ ਨੂੰ ਜੇ ਜ਼ਿਆਦਾ ਉਲਟੀਆਂ ਆ ਰਹੀਆਂ ਹੋਣ ਤਾਂ ਤੁਲਸੀ ਦੇ ਰਸ ਵਿਚ ਪੁਦੀਨਾ ਅਤੇ ਸੌਾਫ ਦਾ ਅਰਕ ਮਿਲਾ ਕੇ ਪਿਲਾਉਣ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨ |
• ਰੋਜ਼ ਸਵੇਰੇ ਖਾਲੀ ਪੇਟ ਤੁਲਸੀ ਦੇ ਦੋ-ਚਾਰ ਪੱਤੇ ਖਾਣ ਨਾਲ ਸਰੀਰ ਬਿਮਾਰੀਆਂ ਤੋਂ ਮੁਕਤ, ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰਹੇਗਾ |
-ਸ਼ੈਲੀ ਮਾਥੁਰ

ਪੇਟ ਦੀਆਂ ਬਿਮਾਰੀਆਂ

ਭੁੱਖ ਕਿਉਂ ਮਰ ਜਾਂਦੀ ਹੈ?ਜਦੋਂ ਤੱਕ ਕਿਸੇ ਇਨਸਾਨ ਨੂੰ ਪੂਰੀ ਨੀਂਦ ਤੇ ਠੀਕ ਭੁੱਖ ਲਗਦੀ ਹੈ, ਉਦੋਂ ਤੱਕ ਅਸੀਂ ਉਸ ਨੂੰ ਤੰਦਰੁਸਤ ਕਹਿੰਦੇ ਹਾਂ | ਜਦੋਂ ਵੀ ਸਾਡੇ ਸਰੀਰ ਵਿਚ ਤਕਲੀਫ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਅਸਰ ਸਾਡੀ ਭੁੱਖ 'ਤੇ ਪੈਂਦਾ ਹੈ | ਤਕਲੀਫ, ਬਿਮਾਰੀ ਦੇ ਨਾਲ-ਨਾਲ ਭੁੱਖ ਨਾ ਲੱਗਣ ਕਰਕੇ ਸਾਡੇ ਸਰੀਰ 'ਤੇ ਕਾਫੀ ਅਸਰ ਪੈਂਦਾ ਹੈ ਅਤੇ ਸਰੀਰ ਸੁਸਤ ਤੇ ਕਮਜ਼ੋਰ ਹੋ ਜਾਂਦਾ ਹੈ | ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤੇ ਹਰ ਵੇਲੇ ਥਕਾਵਟ ਰਹਿੰਦੀ ਹੈ | ਅੱਜ ਅਸੀਂ ਭੁੱਖ ਨਾ ਲੱਗਣ ਦੇ ਕਾਰਨ ਤੇ ਉਹ ਕਿਹੜੀਆਂ ਬਿਮਾਰੀਆਂ ਹਨ, ਜਿਨ੍ਹਾਂ ਵਿਚ ਆਮ ਤੌਰ 'ਤੇ ਇਹ ਸ਼ਿਕਾਇਤ ਹੋ ਜਾਂਦੀ ਹੈ, ਬਾਰੇ ਵਿਚਾਰ ਕਰਾਂਗੇ |
ਬੁਖਾਰ : ਚਾਹੇ ਕਿਸੇ ਵੀ ਕਾਰਨ ਕਰਕੇ ਹੋਵੇ, ਉਸ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਮਰੀਜ਼ ਦੀ ਭੁੱਖ ਮਰ ਜਾਂਦੀ ਹੈ | ਕਈ ਵਾਰੀ ਤਾਂ ਮਰੀਜ਼ ਭੁੱਖ ਨਾ ਲੱਗਣਾ, ਮੰੂਹ ਦਾ ਸਵਾਦ ਖਰਾਬ ਹੋਣਾ, ਕੁਝ ਵੀ ਚੰਗਾ ਨਾ ਲੱਗਣਾ ਦੀ ਸ਼ਿਕਾਇਤ ਨਾਲ ਹੀ ਡਾਕਟਰ ਕੋਲ ਆਉਂਦਾ ਹੈ | ਦੇਖਣ 'ਤੇ ਉਸ ਨੂੰ ਬੁਖਾਰ ਦੀ ਬਿਮਾਰੀ ਦਾ ਪਤਾ ਲਗਦਾ ਹੈ |
ਟੀ. ਬੀ. : ਟੀ. ਬੀ. ਦੇ ਮਰੀਜ਼ ਨੂੰ ਸ਼ੁਰੂ ਵਿਚ ਹਲਕਾ-ਹਲਕਾ ਬੁਖਾਰ ਰਹਿੰਦਾ ਹੈ | ਭੁੱਖ ਘੱਟ ਲਗਦੀ ਹੈ ਤੇ ਹੌਲੀ-ਹੌਲੀ ਬੁਖਾਰ ਦੇ ਨਾਲ-ਨਾਲ ਸਰੀਰ ਦਾ ਭਾਰ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ | ਜਦੋਂ ਵੀ ਕਿਸੇ ਮਰੀਜ਼ ਨੂੰ ਲਗਾਤਾਰ ਖਾਂਸੀ-ਬੁਖਾਰ ਦੇ ਨਾਲ-ਨਾਲ ਭੁੱਖ ਘੱਟ ਲੱਗੇ ਤਾਂ ਇਕਦਮ ਐਕਸਰੇ ਕਰਵਾ ਲੈਣਾ ਚਾਹੀਦਾ ਹੈ | ਇਸ ਨਾਲ ਟੀ. ਬੀ. ਪਹਿਲੀ ਸਟੇਜ 'ਤੇ ਹੀ ਫੜੀ ਜਾਂਦੀ ਹੈ |
ਪੇਟ ਦਾ ਕੈਂਸਰ : ਪੇਟ ਜਾਂ ਅੰਤੜੀ ਦੇ ਕੈਂਸਰ ਵਿਚ ਮਰੀਜ਼ ਦਾ ਪੇਟ ਹਰ ਵੇਲੇ ਭਰਿਆ-ਭਰਿਆ ਰਹਿੰਦਾ ਹੈ | ਕੁਝ ਖਾਣ ਨੂੰ ਦਿਲ ਨਹੀਂ ਕਰਦਾ ਪਰ ਖਾਣਾ ਖਾਣ 'ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪੇਟ ਇਕਦਮ ਭਰ ਗਿਆ ਹੋਵੇ |
ਪੇਟ ਗੈਸ ਜਾਂ ਅਲਸਰ : ਪੇਟ ਗੈਸ ਵਿਚ ਭੁੱਖ ਨਾ ਲੱਗਣਾ ਇਕ ਲੱਛਣ ਹੈ ਤੇ ਪੋਪਟਿਕ ਅਲਸਰ ਵਿਚ ਖਾਣਾ ਖਾਣ ਨਾਲ ਦਰਦ ਵਧਣ ਦਾ ਡਰ ਹੁੰਦਾ ਹੈ ਤੇ ਮਰੀਜ਼ ਦੀ ਡਰ ਕਰਕੇ ਵੀ ਭੁੱਖ ਮਰ ਜਾਂਦੀ ਹੈ | ਹਰ ਵੇਲੇ ਮੰੂਹ ਵਿਚ ਪਾਣੀ ਭਰਿਆ ਲਗਦਾ ਹੈ |
ਪੀਲੀਆ : ਪੀਲੀਏ ਵਿਚ ਮਰੀਜ਼ ਦੀ ਭੁੱਖ ਇਕਦਮ ਮਰ ਜਾਂਦੀ ਹੈ | ਕੁਝ ਖਾਣ ਨੂੰ ਦਿਲ ਨਹੀਂ ਕਰਦਾ ਤੇ ਕਦੀ-ਕਦੀ ਤਾਂ ਰੋਟੀ ਨੂੰ ਦੇਖਣ ਨਾਲ ਹੀ ਮਰੀਜ਼ ਦਾ ਦਿਲ ਘਬਰਾਉਣਾ ਸ਼ੁਰੂ ਹੋ ਜਾਂਦਾ ਹੈ ਤੇ ਉਲਟੀ ਆ ਜਾਂਦੀ ਹੈ |
ਘਬਰਾਹਟ ਕਰਕੇ : ਜਦੋਂ ਵੀ ਮਰੀਜ਼ ਘਬਰਾਹਟ ਵਿਚ ਹੋਵੇ ਤਾਂ ਇਸ ਦਾ ਅਸਰ ਉਸ ਦੀ ਭੁੱਖ 'ਤੇ ਪੈਂਦਾ ਹੈ | ਪ੍ਰੇਸ਼ਾਨੀ ਵਿਚ ਮਰੀਜ਼ ਨੂੰ ਭੁੱਖ ਨਹੀਂ ਲਗਦੀ | ਥੋੜ੍ਹਾ ਜਿਹਾ ਖਾਣ ਨਾਲ ਪੇਟ ਭਰ ਜਾਂਦਾ ਹੈ ਤੇ ਹੌਲੀ-ਹੌਲੀ ਸਰੀਰ ਦਾ ਭਾਰ ਘਟ ਜਾਂਦਾ ਹੈ |
ਲੜਕੀਆਂ ਵਿਚ : 13 ਤੋਂ 18 ਸਾਲ ਦੀ ਉਮਰ ਤੱਕ ਦੀਆਂ ਲੜਕੀਆਂ ਵਿਚ ਮਾਹਵਾਰੀ ਆਉਣ ਵੇਲੇ ਦਰਦ ਹੋਣ ਕਰਕੇ ਨਿਰਾਸ਼ ਹੋਣ ਕਰਕੇ ਭੁੱਖ ਘੱਟ ਲਗਦੀ ਹੈ | ਹਰ ਵੇਲੇ ਹਲਕੀ-ਹਲਕੀ ਦਰਦ ਰਹਿੰਦੀ ਹੈ ਤੇ ਕਈ ਵਾਰ ਪ੍ਰੇਸ਼ਾਨੀ ਨਾਲ ਉਲਟੀ ਵੀ ਆ ਜਾਂਦੀ ਹੈ | ਜਦੋਂ ਸਾਡੇ ਦਿਮਾਗ 'ਤੇ ਥੋੜ੍ਹਾ ਜਿਹਾ ਵੀ ਬੋਝ ਹੁੰਦਾ ਹੈ ਤਾਂ ਉਸ ਦਾ ਸਿੱਧਾ ਅਸਰ ਸਾਡੀ ਭੁੱਖ 'ਤੇ ਪੈਂਦਾ ਹੈ ਤੇ ਭੁੱਖ ਇਕਦਮ ਮਰ ਜਾਂਦੀ ਹੈ |
ਨੋਟ : ਬੱਚਿਆਂ ਵਿਚ ਭੁੱਖ ਨਾ ਲੱਗਣਾ ਇਕ ਆਮ ਜਿਹੀ ਗੱਲ ਹੈ | ਕਈ ਬੱਚੇ ਸਕੂਲ ਜਾਣ ਲੱਗੇ ਕੁਝ ਨਹੀਂ ਖਾਂਦੇ | ਸਾਨੂੰ ਇਸ ਨੂੰ ਹਲਕੇ ਤੌਰ 'ਤੇ ਨਹੀਂ ਲੈਣਾ ਚਾਹੀਦਾ | ਬੱਚੇ ਦੇ ਪੇਟ ਵਿਚ ਕੀੜੇ ਜਾਂ ਅੰਤੜੀ ਵਿਚ ਹਲਕੀ ਸੋਜ ਕਾਰਨ ਸਵੇਰੇ-ਸਵੇਰੇ ਹਲਕੀ-ਹਲਕੀ ਦਰਦ ਰਹਿੰਦੀ ਹੈ | ਬੱਚਾ ਡਰ ਦੇ ਨਾਲ ਹੀ ਕੁਝ ਨਹੀਂ ਖਾਂਦਾ ਕਿ ਕਿਧਰੇ ਦਰਦ ਵਧ ਨਾ ਜਾਵੇ ਤੇ ਸਕੂਲ ਵਿਚ ਤਕਲੀਫ ਨਾ ਹੋਵੇ | ਇਸ ਹਾਲਤ ਵਿਚ ਜਲਦੀ ਹੀ ਪੇਟ ਦੇ ਮਾਹਿਰ ਡਾਕਟਰ ਦੀ ਸਲਾਹ ਲਓ |
-ਜਸਵੰਤ ਹਸਪਤਾਲ, ਅੱਡਾ ਬਸਤੀਆਂ,
ਨਾਲ ਪੈਟਰੋਲ ਪੰਪ, ਬਸਤੀ ਰੋਡ, ਜਲੰਧਰ |

ਪਾਓ ਛੁਟਕਾਰਾ ਧੌਣ ਦੇ ਦਰਦ ਤੋਂ

ਆਧੁਨਿਕ ਬਿਮਾਰੀਆਂ ਵਿਚ ਧੌਣ ਵਿਚ ਅਕੜਾਅ ਅਤੇ ਦਰਦ ਵੀ ਇਕ ਪ੍ਰਚੱਲਤ ਰੋਗ ਹੈ | ਜੋ ਲੋਕ ਮੇਜ਼-ਕੁਰਸੀ 'ਤੇ ਬੈਠ ਕੇ ਕੰਮ ਕਰਦੇ ਹਨ, ਜ਼ਿਆਦਾ ਲਿਖਦੇ-ਪੜ੍ਹਦੇ ਹਨ ਜਾਂ ਟੀ. ਵੀ. ਜ਼ਿਆਦਾ ਦੇਖਦੇ ਹਨ, ਅਜਿਹੇ ਲੋਕ ਇਸ ਰੋਗ ਦੀ ਪਕੜ ਵਿਚ ਛੇਤੀ ਆ ਜਾਂਦੇ ਹਨ | ਇਹ ਇਕ ਚਿਪਕੂ ਕਿਸਮ ਦਾ ਰੋਗ ਹੈ ਜੋ ਤੁਹਾਨੂੰ ਆਰਾਮ ਨਾਲ ਬੈਠਣ-ਸੌਣ ਨਹੀਂ ਦਿੰਦਾ | ਇਸ ਰੋਗ ਤੋਂ ਖਤਰਾ ਜ਼ਿਆਦਾ ਨਹੀਂ ਹੁੰਦਾ ਪਰ ਇਕ ਵਾਰ ਇਹ ਰੋਗ ਧੌਣ ਜਾਂ ਮੋਢੇ ਨੂੰ ਜਕੜ ਲਵੇ ਤਾਂ ਅਸਾਨੀ ਨਾਲ ਨਹੀਂ ਛੱਡਦਾ |
ਕੀ ਤੁਸੀਂ ਵੀ ਪ੍ਰੇਸ਼ਾਨ ਹੋ ਧੌਣ ਦੀ ਦਰਦ ਤੋਂ? ਅਜਿਹੇ ਵਿਚ ਕੁਝ ਵਿਸ਼ੇਸ਼ ਗੱਲਾਂ 'ਤੇ ਧਿਆਨ ਦਿਓ :
• ਲੰਬੇ ਸਮੇਂ ਤੱਕ ਲਗਾਤਾਰ ਗੱਡੀ ਨਾ ਚਲਾਓ |
• ਜੇ ਤੁਹਾਨੂੰ ਪੜ੍ਹਨ-ਲਿਖਣ ਦਾ ਸ਼ੌਕ ਹੈ ਤਾਂ ਵਿਚ-ਵਿਚ ਕੁਝ ਕੰਮ ਬਦਲ ਕੇ ਕਰੋ ਜਾਂ ਆਪਣੀ ਧੌਣ ਅਤੇ ਮੋਢਿਆਂ ਨੂੰ ਆਰਾਮ ਦਿਓ |
• ਜੇ ਤੁਸੀਂ ਬੈਠ ਕੇ ਕੰਮ ਕਰਦੇ ਹੋ ਤਾਂ ਅਜਿਹੇ ਵਿਚ ਹਰ 30 ਮਿੰਟ ਬਾਅਦ ਥੋੜ੍ਹਾ ਉੱਠ ਕੇ ਬਾਹਰ ਤੱਕ ਘੰੁਮ ਆਓ | ਆਪਣੀਆਂ ਮਾਸਪੇਸ਼ੀਆਂ ਨੂੰ ਢਿੱਲਾ ਛੱਡ ਦਿਓ | ਲਗਾਤਾਰ ਬੈਠ ਕੇ ਕੰਮ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਸਖਤ ਪੈ ਜਾਂਦੀਆਂ ਹਨ ਅਤੇ ਦਰਦ ਸ਼ੁਰੂ ਹੋ ਜਾਂਦੀ ਹੈ |
• ਟੀ. ਵੀ. ਲੰਮੇ ਪੈ ਕੇ ਨਾ ਦੇਖੋ | ਜੇ ਤੁਸੀਂ ਆਰਾਮ ਦੇ ਮੂਡ ਵਿਚ ਹੋ ਤਾਂ ਅਜਿਹੇ ਵਿਚ ਪਲੰਘ ਜਾਂ ਕੁਰਸੀ 'ਤੇ ਆਰਾਮ ਦੀ ਸਥਿਤੀ ਵਿਚ ਬੈਠੋ | ਜ਼ਿਆਦਾ ਸਮੇਂ ਤੱਕ ਟੀ. ਵੀ. ਦੇਖਣਾ ਹੋਵੇ ਤਾਂ ਵਿਚ-ਵਿਚ ਉੱਠਦੇ ਰਹੋ |
• ਢਿੱਡ ਦੇ ਭਾਰ ਸੌਣ ਨਾਲ ਵੀ ਤੁਹਾਡੀ ਧੌਣ ਅਤੇ ਮੋਢੇ ਜਕੜ ਜਾਂਦੇ ਹਨ | ਰਾਤ ਨੂੰ ਸਿੱਧੇ ਸੌਣ ਦੀ ਕੋਸ਼ਿਸ਼ ਕਰੋ | ਵਿਚ-ਵਿਚ ਵੱਖੀ ਭਾਰ ਵੀ ਥੋੜ੍ਹੇ ਸਮੇਂ ਲਈ ਸੌਾ ਸਕਦੇ ਹੋ |
• ਸਿਰਹਾਣਾ ਜ਼ਿਆਦਾ ਉੱਚਾ ਨਾ ਰੱਖੋ | ਨਰਮ ਅਤੇ ਪਤਲੇ ਸਿਰਹਾਣੇ ਦੀ ਵਰਤੋਂ ਕਰੋ |
• ਜ਼ਿਆਦਾ ਨਰਮ ਬਿਸਤਰ 'ਤੇ ਨਾ ਸੌਵੋਂ | ਨਾਲ ਨਾਲ ਵੀ ਮਾਸਪੇਸ਼ੀਆਂ ਵਿਚ ਸੁੰਗੜਨ ਆ ਜਾਂਦੀ ਹੈ |
• ਜ਼ਿਆਦਾ ਲਗਾਤਾਰ ਦਰਦ ਰਹਿਣ 'ਤੇ ਡਾਕਟਰ ਤੋਂ ਜਾਂਚ ਕਰਵਾਓ | ਆਪਣੀ ਮਰਜ਼ੀ ਨਾਲ ਦਰਦ ਨਿਵਾਰਕ ਗੋਲੀ ਨਾ ਲਓ | ਡਾਕਟਰੀ ਸਲਾਹ ਨਾਲ ਦਵਾਈਆਂ ਦੀ ਵਰਤੋਂ ਕਰੋ |
• ਕੰਪਿਊਟਰ 'ਤੇ ਲਗਾਤਾਰ ਕੰਮ ਕਰਨ ਵਾਲੇ ਜਾਂ ਜੋ ਲੋਕ ਫੋਨ 'ਤੇ ਜ਼ਿਆਦਾ ਸਮਾਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਵੀ ਵਿਚ ਥੋੜ੍ਹਾ ਉੱਠ ਕੇ ਧੌਣ ਦੀ ਕਸਰਤ ਕਰ ਲੈਣੀ ਚਾਹੀਦੀ ਹੈ | ਕਦੇ ਵੀ ਫੋਨ ਨੂੰ ਧੌਣ ਅਤੇ ਮੋਢੇ ਦੇ ਵਿਚਾਲੇ ਰੱਖ ਕੇ ਜ਼ਿਆਦਾ ਸਮੇਂ ਤੱਕ ਗੱਲਾਂ ਨਾ ਕਰੋ | ਜਾਂਚ ਕਰਵਾਉਣ ਤੋਂ ਬਾਅਦ ਲਾਭਦਾਇਕ ਕਸਰਤਾਂ ਦੀ ਜਾਣਕਾਰੀ ਫਿਜ਼ੀਓਥਰੈਪਿਸਟ ਤੋਂ ਲਓ | ਲੋਕਾਂ ਦੇ ਕਹੇ ਅਨੁਸਾਰ ਖੁਦ ਕੋਈ ਇਲਾਜ ਨਾ ਕਰੋ |
• ਧੌਣ ਅਤੇ ਮੋਢਿਆਂ ਦੀ ਮਾਲਿਸ਼ ਨਰਮ ਹੱਥਾਂ ਨਾਲ ਕਰਵਾਓ | ਮਾਲਿਸ਼ ਧੌਣ ਤੋਂ ਮੋਢੇ ਵੱਲ ਕਰੋ |
• ਤੌਲੀਏ ਦਾ ਕਾਲਰ ਬਣਾ ਕੇ ਚਾਰੇ ਪਾਸੇ ਕੁਝ ਸਮੇਂ ਲਈ ਲਪੇਟੋ, ਜਿਸ ਨਾਲ ਸਿਰ ਨੂੰ ਸਹਾਰਾ ਮਿਲ ਸਕੇ |
• ਗਰਮ ਪਾਣੀ ਦੀ ਬੋਤਲ ਨਾਲ ਵੀ ਧੌਣ ਦੇ ਪਿਛਲੇ ਹਿੱਸੇ 'ਤੇ ਟਕੋਰ ਕਰ ਸਕਦੇ ਹੋ | ਜ਼ਿਆਦਾ ਉੱਚੇ-ਨੀਵੇਂ ਸਥਾਨਾਂ 'ਤੇ ਨਾ ਜਾਓ, ਕਿਉਂਕਿ ਝਟਕਾ ਲੱਗਣ ਨਾਲ ਵੀ ਦਰਦ ਵਧ ਸਕਦਾ ਹੈ |
• ਆਟੋ, ਸਕੂਟਰ ਆਦਿ 'ਤੇ ਘੱਟ ਬੈਠੋ | • ਤੌਲੀਏ ਨੂੰ ਗਰਮ ਪਾਣੀ ਵਿਚ ਭਿਉਂ ਕੇ, ਨਿਚੋੜ ਕੇ ਧੌਣ ਦੇ ਪਿੱਛੇ ਗਰਮ ਸੇਕ ਕਰਨ ਨਾਲ ਵੀ ਆਰਾਮ ਮਿਲਦਾ ਹੈ | • ਉੱਠਦੇ ਸਮੇਂ ਆਰਾਮ ਨਾਲ ਉੱਠੋ | ਝਟਕਾ ਦੇ ਕੇ ਜਲਦੀ ਨਾ ਉੱਠੋ |
• ਧੌਣ ਨੂੰ ਸੱਜੇ ਤੋਂ ਖੱਬੇ ਵੱਲ ਆਰਾਮ ਨਾਲ ਘੰੁਮਾਓ, ਪਿੱਛੇ ਵੱਲ ਧੌਣ ਲੈ ਜਾਓ |
• ਕੁਝ ਕਸਰਤਾਂ ਲਗਾਤਾਰ ਕਰਦੇ ਰਹਿਣ ਨਾਲ ਤੁਸੀਂ ਧੌਣ ਦੇ ਦਰਦ ਤੋਂ ਕੁਝ ਹੱਦ ਤੱਕ ਛੁਟਕਾਰਾ ਪਾ ਸਕਦੇ ਹੋ |
-ਨੀਤੂ ਗੁਪਤਾ

ਸਿਹਤ ਖ਼ਬਰਨਾਮਾ

ਵਾਲਾਂ ਦੀ ਸਫੈਦ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ ਸੰਤੁਲਿਤ ਭੋਜਨ
ਜੇਕਰ ਤੁਸੀਂ ਸੰਤੁਲਿਤ ਭੋਜਨ ਨਹੀਂ ਲੈਂਦੇ ਤਾਂ ਉਸ ਦਾ ਪ੍ਰਭਾਵ ਤੁਹਾਡੇ ਵਾਲਾਂ 'ਤੇ ਪੈਂਦਾ ਹੈ | ਅਸੰਤੁਲਿਤ ਭੋਜਨ ਦੇ ਕਾਰਨ ਵਾਲਾਂ ਦਾ ਡਿਗਣਾ ਅਤੇ ਰੁੱਖਾਪਣ ਆਦਿ ਅਨੇਕ ਸਮੱਸਿਆਵਾਂ ਹੋ ਜਾਂਦੀਆਂ ਹਨ | ਇਹੀ ਨਹੀਂ, ਆਇਰਨ ਦੀ ਕਮੀ ਦੇ ਕਾਰਨ ਵਾਲ ਚਮਕਹੀਣ ਅਤੇ ਕਮਜ਼ੋਰ ਹੋ ਜਾਂਦੇ ਹਨ | ਇਸ ਲਈ ਵਾਲਾਂ ਦੀ ਤੰਦਰੁਸਤੀ ਲਈ ਵਿਟਾਮਿਨ 'ਬੀ' ਅਤੇ ਵਿਟਾਮਿਨ 'ਸੀ', ਮਿਨਰਲ ਅਤੇ ਫੈਟੀ ਅਮਲ ਬਹੁਤ ਜ਼ਰੂਰੀ ਹੈ | ਖੋਜਾਂ ਨਾਲ ਇਹ ਵੀ ਪਤਾ ਲੱਗਾ ਹੈ ਕਿ ਵਿਟਾਮਿਨ ਬੀ12 ਅਤੇ ਐਾਟੀ ਆਕਸੀਡੈਂਟ ਵਿਟਾਮਿਨ 'ਸੀ', 'ਈ' ਅਤੇ ਬੀਟਾ ਕੇਰੋਟਿਨ ਵਾਲਾਂ ਦੇ ਸਫੈਦ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰਦੇ ਹਨ |
ਜ਼ਿਆਦਾ ਪਾਣੀ ਪੀਓ ਅਤੇ ਅਲਰਜੀ ਤੋਂ ਬਚੋ
ਅਲਰਜੀ ਰਿਐਕਸ਼ਨ ਦੇ ਕਾਰਨ ਕਈ ਹੋਰ ਵੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | 'ਦ ਹੋਲ ਵੇ ਟੂ ਅਲਰਜੀ ਰਿਲੀਫ ਐਾਡ ਪ੍ਰੀਵੈਨਸ਼ਨ' ਦੇ ਸਹਿ-ਲੇਖਕ ਡਾ: ਫ੍ਰਾਂਸਿਸ ਟੇਲਰ ਅਨੁਸਾਰ ਅਲਰਜੀ ਨਾਲ ਨਿਪਟਣ ਲਈ ਸਭ ਤੋਂ ਸੌਖਾ ਅਤੇ ਸਸਤਾ ਉਪਾਅ ਹੈ ਜ਼ਿਆਦਾ ਪਾਣੀ ਪੀਓ | ਜ਼ਿਆਦਾ ਪਾਣੀ ਪੀਣ ਨਾਲ ਜ਼ਹਿਰੀਲੇ ਤੱਤ ਸਰੀਰ 'ਚੋਂ ਬਾਹਰ ਨਿਕਲ ਜਾਂਦੇ ਹਨ | ਅਲਰਜੀ ਜਿੰਨੀ ਜ਼ਿਆਦਾ ਹੋਵੇਗੀ, ਓਨੀ ਹੀ ਸਰੀਰ ਦੇ ਸੈੱਲਾਂ ਨੂੰ ਮੁਰੰਮਤ ਦੀ ਜ਼ਰੂਰਤ ਹੋਵੇਗੀ | ਪਾਣੀ ਜ਼ਿਆਦਾ ਪੀਣ ਨਾਲ ਸੈੱਲ ਜ਼ਿਹਰੀਲੇ ਪਦਾਰਥ ਦੇ ਵੀ ਬਾਹਰ ਨਿਕਲ ਜਾਣਗੇ |
ਧਾਰਮਿਕ ਅਤੇ ਅਧਿਆਤਮਕ ਭਾਵਨਾਵਾਂ ਦਰਦ ਘੱਟ ਕਰਦੀਆਂ ਹਨ
ਨਾਰਥ ਕੇਰੋਲਿਨਾ ਵਿਚ ਦਰਹਮ ਵਿਚ ਡਿਊਕ ਯੂਨੀਵਰਸਿਟੀ ਮੈਡੀਕਲ ਸਕੂਲ ਦੇ ਮਾਹਿਰ ਡਾ: ਫ੍ਰਾਂਸਿਸ ਜੇ. ਕੀਫੀ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ ਰੋਗੀਆਂ ਨੂੰ ਦਰਦ ਤੋਂ ਰਾਹਤ ਦਿਵਾਉਣ ਵਿਚ ਧਾਰਮਿਕ ਅਤੇ ਅਧਿਆਤਮਕ ਭਾਵਨਾਵਾਂ ਕਾਫੀ ਲਾਭ ਪਹੁੰਚਾਉਂਦੀਆਂ ਹਨ ਅਤੇ ਉਹ ਘੱਟ ਦਰਦ ਮਹਿਸੂਸ ਕਰਦੇ ਹਨ | ਇਸ ਖੋਜ ਵਿਚ ਗਠੀਏ ਦੇ 35 ਰੋਗੀਆਂ ਨਾਲ ਉਨ੍ਹਾਂ ਦੇ ਮੂਡ, ਧਾਰਮਿਕ ਅਤੇ ਅਧਿਆਤਮਿਕ ਅਨੁਭਵਾਂ ਅਤੇ ਦਰਦ ਤੋਂ ਰਾਹਤ ਦਿਵਾਉਣ ਵਿਚ ਪ੍ਰਯੋਗ ਕੀਤੀਆਂ ਗਈਆਂ ਵਿਧੀਆਂ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪਾਇਆ ਕਿ ਜੋ ਵਿਅਕਤੀ ਆਪਣੇ ਦਰਦ 'ਤੇ ਕਾਬੂ ਸਾਕਾਰਾਤਮਿਕ, ਧਾਰਮਿਕ ਅਤੇ ਅਧਿਆਤਮਿਕ ਵਿਸ਼ਵਾਸ ਦੁਆਰਾ ਪਾਉਂਦੇ ਹਨ, ਉਨ੍ਹਾਂ ਨੂੰ ਦਰਦ ਵਿਚ ਅਪੇਕਸ਼ਾਕ੍ਰਿਤ ਛੇਤੀ ਰਾਹਤ ਮਿਲਦੀ ਹੈ | ਉਨ੍ਹਾਂ ਦਾ ਮੂਡ ਵੀ ਚੰਗਾ ਰਹਿੰਦਾ ਹੈ |
ਉੱਚ ਖੂਨ ਦਬਾਅ ਅਤੇ ਕੋਲੈਸਟ੍ਰੋਲ ਦਾ ਜ਼ਿਆਦਾ ਹੋਣਾ ਵੀ ਸੰਭਾਵਨਾ ਵਧਾਉਂਦਾ ਹੈ ਅਲਜ਼ਾਈਮਰ ਰੋਗ ਦੀ
ਹਾਲ ਹੀ ਵਿਚ ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ ਉੱਚ ਖੂਨ ਦਬਾਅ ਅਤੇ ਜ਼ਿਆਦਾ ਕੋਲੈਸਟ੍ਰੋਲ ਦਾ ਹੋਣਾ ਵਿਅਕਤੀ ਨੂੰ ਬੁਢਾਪੇ ਵਿਚ ਅਲਜ਼ਾਈਮਰ ਰੋਗ ਹੋਣ ਦੀ ਸੰਭਾਵਨਾ ਨੂੰ ਵਧਾ ਦਿੰਦਾ ਹੈ | ਜੇਕਰ ਪ੍ਰੋੜ੍ਹ ਅਵਸਥਾ ਦੇ ਵਿਅਕਤੀ ਨੂੰ ਇਹ ਦੋਵੇਂ ਹਨ ਤਾਂ 65 ਤੋਂ 79 ਸਾਲ ਦੀ ਉਮਰ ਵਿਚ ਉਸ ਨੂੰ ਅਲਜ਼ਾਈਮਰ ਰੋਗ ਹੋਣ ਦਾ ਜ਼ੋਖਮ ਵਧ ਜਾਂਦਾ ਹੈ | ਇਸ ਲਈ ਅਲਜ਼ਾਈਮਰ ਰੋਗ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਦੋਵਾਂ 'ਤੇ ਕਾਬੂ ਬਹੁਤ ਜ਼ਰੂਰੀ ਹੈ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX