ਤਾਜਾ ਖ਼ਬਰਾਂ


ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  12 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਰਾਜਧਾਨੀ ਕੋਲੰਬੋ 'ਚ ਰਾਤੀਂ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਸਭ ਤੋਂ ਵੱਧ ਧਮਾਕੇ ਕੋਲੰਬੋ 'ਚ ਹੋਏ ਸਨ ਅਤੇ ਅੱਜ ਵੀ...
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  23 minutes ago
ਸੰਗਰੂਰ, 22 ਅਪ੍ਰੈਲ (ਦਮਨਜੀਤ, ਬਿੱਟਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟਾਂ 'ਤੇ ਅਕਾਲੀ ਉਮੀਦਵਾਰਾਂ ਦਾ ਐਲਾਨ ਕੱਲ੍ਹ ਸਵੇਰੇ ਕਰ ਦਿੱਤਾ ਜਾਵੇਗਾ। ਸੰਗਰੂਰ ਦੇ ਅਕਲੀ ਵਰਕਰਾਂ ਨੂੰ ਮਿਲਣ ....
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  32 minutes ago
ਚੰਡੀਗੜ੍ਹ, 22 ਅਪ੍ਰੈਲ- ਚੰਡੀਗੜ੍ਹ ਦੇ ਸੈਕਟਰ 7-8 ਦੇ ਚੌਕ 'ਚ ਅੱਜ ਇੱਕ ਚੱਲਦੀ ਗੱਡੀ 'ਚ ਅਚਾਲਕ ਅੱਗ ਲੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਬਜ਼ੁਰਗ ਜੋੜਾ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚੋਂ ਪਹਿਲਾਂ ਅਚਾਨਕ ਧੂੰਆ ਨਿਕਲਣ...
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  38 minutes ago
ਪਟਿਆਲਾ, 22 ਅਪ੍ਰੈਲ (ਅਮਨ)- ਇੱਥੇ ਅੱਜ ਪਟਿਆਲਾ ਪੁਲਿਸ ਨੇ ਸ਼ਹਿਰ ਅੰਦਰੋਂ ਵਾਹਨ ਚੋਰੀ ਕਰ ਕੇ ਮਲੇਰਕੋਟਲਾ ਅਤੇ ਆਲੇ-ਦੁਆਲੇ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕਰ ਕੇ 52 ਵਾਹਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਦੀ ....
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  48 minutes ago
ਨਵੀਂ ਦਿੱਲੀ, 22 ਅਪ੍ਰੈਲ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਤਿੰਨ ਬਾਰ ਸੰਸਦ ਮੈਂਬਰ ਰਹੇ ਭਾਜਪਾ ਆਗੂ ਸੁਰੇਸ਼ ਚੰਦੇਲ ਦਿੱਲੀ 'ਚ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ....
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ - ਭਾਰਤ 'ਚ ਟਿਕ-ਟਾਕ ਐਪ 'ਤੇ ਬੈਨ ਦੇ ਮਾਮਲੇ 'ਚ ਕੰਪਨੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੋਮਵਾਰ ਨੂੰ ਇਸ ਮਾਮਲੇ 'ਤੇ ਹੋਈ ਸੁਣਵਾਈ ਦੇ ਦੌਰਾਨ ਕੰਪਨੀ ਨੇ ਕੋਰਟ 'ਚ ਕਿਹਾ ਹੈ ਕਿ ਮਦਰਾਸ ਹਾਈਕੋਰਟ ਨੇ ਬਿਨਾਂ ਸਾਡਾ ਪੱਖ ..../
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  54 minutes ago
ਜਲੰਧਰ, 22 ਅਪ੍ਰੈਲ (ਚਿਰਾਗ਼)- ਲੋਕ ਸਭਾ ਚੋਣਾਂ ਦੇ ਚੱਲਦਿਆਂ ਜਲੰਧਰ ਵਿਖੇ ਅੱਜ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਿੰਦਰ ਸਿੰਘ ....
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  about 1 hour ago
ਗੁਰੂਹਰਸਹਾਏ , 22 ਅਪ੍ਰੈਲ(ਹਰਚਰਨ ਸਿੰਘ ਸੰਧੂ)- ਫ਼ਿਰੋਜ਼ਪੁਰ ਜਲਾਲਾਬਾਦ ਸੜਕ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨੇੜੇ ਦੋ ਟਰੈਕਟਰ - ਟਰਾਲੀਆਂ ਦੇ ਅਚਾਨਕ ਪਲਟ ਜਾਣ ਕਾਰਨ ਆਵਾਜਾਈ ਠੱਪ ਹੋ ਗਈ। ਇਹ ਦੋਵੇਂ ਟਰੈਕਟਰ ਟਰਾਲੀ 'ਤੇ ਫ਼ਿਰੋਜ਼ਪੁਰ ਤੋਂ ਬਰਾਦਾ ....
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ- ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਵੱਲੋਂ ਦਿੱਲੀ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਅਦਾਕਾਰਾ ਸਪਨਾ ਚੌਧਰੀ ਵੀ ਮੌਜੂਦ.....
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  about 2 hours ago
ਮੋਗਾ, 22 ਅਪ੍ਰੈਲ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ ਆਫ਼ ਇੰਡੀਆ 'ਚੋਂ ਚੋਰਾਂ ਵੱਲੋਂ ਕੈਸ਼ ਵਾਲੀ ਸੇਫ਼ ਖੋਲ੍ਹ ਕੇ ਉਸ 'ਚੋਂ 17.65 ਹਜ਼ਾਰ ਰੁਪਏ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਦੇ ....
ਹੋਰ ਖ਼ਬਰਾਂ..

ਲੋਕ ਮੰਚ

ਪੁਲਿਸ ਭਰਤੀ ਵੇਲੇ ਹੁੰਦੇ ਡੋਪ ਟੈਸਟ ਦੀ ਸਾਰਥਕਤਾ

ਇਥੇ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਕਿਉਂਕਿ ਦੇਸ਼ ਦਾ ਭਵਿੱਖ ਸਮਝਿਆ ਜਾਂਦਾ ਨੌਜਵਾਨ ਵਰਗ ਨਸ਼ਿਆਂ ਵਿਚ ਗਲਤਾਨ ਹੋ ਰਿਹਾ ਹੈ, ਜਿਸ ਕਰਕੇ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਅਸਲ ਵਿਚ ਨਸ਼ਿਆਂ ਬਾਰੇ ਰੌਲਾ ਪਾਉਣ ਦੀ ਬਜਾਏ ਇਸ ਸਮੱਸਿਆ ਤੋਂ ਪੰਜਾਬ ਨੂੰ ਛੁਟਕਾਰਾ ਦਿਵਾਉਣ ਦੀ ਜ਼ਰੂਰਤ ਹੈ। ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਹੁਣ ਪੁਲਿਸ ਮਹਿਕਮੇ ਵਿਚ ਸਿਪਾਹੀਆਂ ਦੀ ਭਰਤੀ ਮੌਕੇ ਨਸ਼ਿਆਂ ਦਾ ਡੋਪ ਟੈਸਟ ਕੀਤਾ ਜਾਣ ਲੱਗਾ ਹੈ। ਡੋਪ ਟੈਸਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਚੰਗਾ ਯੋਗਦਾਨ ਪਾ ਰਿਹਾ ਹੈ। ਹੁਣ ਪੰਜਾਬ ਪੁਲਿਸ ਵਿਚ ਭਰਤੀ ਲਈ ਟਰਾਇਲ ਹੋ ਰਹੇ ਹਨ। ਨੌਜਵਾਨਾਂ ਅੰਦਰ ਡੋਪ ਟੈਸਟ ਕਰਕੇ ਕਿਸੇ ਪ੍ਰਕਾਰ ਦਾ ਨਸ਼ਾ ਜਾਂ ਕੋਈ ਮੈਡੀਕਲ ਦਵਾਈ ਲੈਣ ਸਬੰਧੀ ਡਰ ਦੇਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 'ਜੇਕਰ ਕਿਸੇ ਪ੍ਰਕਾਰ ਦੀ ਦਵਾਈ ਆਦਿ ਲਈ ਤਾਂ ਕਿਤੇ ਡੋਪ ਟੈਸਟ ਵਿਚ ਭਰਤੀ ਤੋਂ ਬਾਹਰ ਨਾ ਹੋ ਜਾਈਏ।' ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਜੇਕਰ ਅਜਿਹੇ ਉਪਰਾਲੇ ਹੋਰ ਕੀਤੇ ਜਾਣ ਤਾਂ ਨੌਜਵਾਨ ਵਰਗ ਅੰਦਰ ਨਸ਼ਿਆਂ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਸਕਦੀ ਹੈ, ਜਿਸ ਨਾਲ ਸਾਡਾ ਬਰਬਾਦੀ ਵੱਲ ਜਾਂਦਾ ਭਵਿੱਖ ਬਚ ਜਾਵੇਗਾ।
ਪੁਲਿਸ ਭਰਤੀ ਮੌਕੇ ਕੀਤੇ ਜਾ ਰਹੇ ਨੌਜਵਾਨਾਂ ਦੇ ਡੋਪ ਟੈਸਟ ਵਿਚ ਬਹੁਤ ਨੌਜਵਾਨ ਪਾਜ਼ੇਵਿਟ ਵੀ ਪਾਏ ਜਾ ਰਹੇ ਹਨ। ਇਸ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਇਥੇ ਨੌਜਵਾਨ ਨਸ਼ਿਆਂ ਦੇ ਪ੍ਰਭਾਵ ਹੇਠ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੋ ਹੁਣ ਪੁਲਿਸ ਭਰਤੀ ਮੌਕੇ ਡੋਪ ਟੈਸਟ ਕੀਤਾ ਜਾ ਰਿਹਾ ਹੈ, ਇਹ ਪੰਜਾਬੀਆਂ ਲਈ ਬਹੁਤ ਦੁੱਖ ਵਾਲੀ ਗੱਲ ਹੈ, ਕਿਉਂਕਿ ਕਦੇ ਉਹ ਸਮਾਂ ਹੁੰਦਾ ਸੀ ਜਦੋਂ ਪੰਜਾਬੀਆਂ ਦੀ ਚੰਗੀ ਸਿਹਤ ਬਾਰੇ ਹਰ ਕੋਈ ਭਲੀਭਾਂਤ ਜਾਣੂ ਸੀ ਅਤੇ ਹਰ ਕੋਈ ਪੰਜਾਬੀਆਂ ਦੀਆਂ ਭਰਵੇਂ ਜੁੱਸੇ ਵਾਲੀਆਂ ਸਿਹਤਾਂ ਦੀ ਗੱਲ ਕਰਦਾ ਹੁੰਦਾ ਸੀ। ਪੁਲਿਸ ਅਤੇ ਫ਼ੌਜ ਦੀ ਭਰਤੀ ਮੌਕੇ ਲਏ ਜਾਂਦੇ ਟਰਾਇਲਾਂ ਵਿਚ ਪੰਜਾਬੀਆਂ ਨੂੰ ਉਡੀਕਿਆ ਜਾਂਦਾ ਸੀ, ਪਰ ਹੁਣ ਪੰਜਾਬੀਆਂ ਦੇ ਨਸ਼ਿਆਂ ਦੇ ਪ੍ਰਭਾਵ ਹੇਠ ਆਉਣ ਕਰਕੇ ਡੋਪ ਟੈਸਟ ਵਰਗੇ ਟੈਸਟ ਕਰਨ ਦੀ ਲੋੜ ਪੈ ਗਈ ਹੈ। ਜੇਕਰ ਕੋਈ ਨਸ਼ਿਆਂ ਦਾ ਸੇਵਨ ਨਾ ਕਰਦਾ ਹੁੰਦਾ ਤਾਂ ਅਜਿਹੇ ਟੈਸਟਾਂ ਦੀ ਕਦੇ ਲੋੜ ਨਾ ਪੈਂਦੀ। ਜਿਹੜੇ ਪੰਜਾਬੀ ਚੰਗੀਆਂ ਸਿਹਤਾਂ ਕਰਕੇ ਪ੍ਰਸਿੱਧ ਸੀ, ਹੁਣ ਉਹ ਨਸ਼ਿਆਂ ਕਾਰਨ ਪ੍ਰਸਿੱਧ ਹਨ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਅੱਜਕਲ੍ਹ ਬਹੁਤ ਨੌਜਵਾਨ ਟਰਾਇਲਾਂ ਵਿਚੋਂ ਪਾਸ ਨਹੀਂ ਹੁੰਦੇ, ਜਿਸ ਕਰਕੇ ਭਰਤੀ ਵਿਚੋਂ ਬਾਹਰ ਹੋ ਰਹੇ ਹਨ।
ਸੋ, ਹੁਣ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ੍ਹਣ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਇਸ ਮੁੱਦੇ ਨੂੰ ਸਿਆਸੀ ਰੂਪ ਦੇਣ ਦੀ ਬਜਾਏ ਇਸ ਨੂੰ ਰੋਕਣ ਲਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਘੋਖ ਕਰਨੀ ਚਾਹੀਦੀ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਇਸ ਬਾਰੇ ਜਾਗਰੂਕ ਕੀਤਾ ਜਾਣਾ ਸਭ ਤੋਂ ਫਾਇਦੇਮੰਦ ਸਿੱਧ ਹੋਵੇਗਾ। ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦੀ ਲੋੜ ਹੈ, ਤਾਂ ਕਿ ਬੇਰੁਜ਼ਗਾਰੀ ਨੂੰ ਨੱਥ ਪਾਈ ਜਾਵੇ ਅਤੇ ਨਸ਼ਿਆਂ ਵਰਗੀਆਂ ਅਨੇਕਾਂ ਸਮੱਸਿਆਵਾਂ ਨੂੰ ਜਨਮ ਨਾ ਮਿਲੇ।


-ਧਨੌਲਾ (ਬਰਨਾਲਾ)-148105.
ਮੋਬਾ: 97810-48055


ਖ਼ਬਰ ਸ਼ੇਅਰ ਕਰੋ

ਵਿਦਿਆਰਥੀ ਵਰਗ ਲਈ ਸਰਾਪ ਨਾ ਬਣ ਜਾਵੇ ਸੋਸ਼ਲ ਮੀਡੀਆ!

ਮੋਬਾਈਲ ਫੋਨ ਦੇ ਰੂਪ ਵਿਚ ਅੱਜ ਹਰ ਕੋਈ ਆਪਣੀ ਜੇਬ ਵਿਚ ਪੂਰੀ ਦੁਨੀਆ ਪਾਈ ਘੁੰਮ ਰਿਹਾ ਹੈ। ਸੋਸ਼ਲ ਮੀਡੀਆ ਸਮਾਜ ਲਈ ਬਹੁਤ ਲਾਹੇਵੰਦ ਵੀ ਸਿੱਧ ਹੋ ਰਿਹਾ ਹੈ। ਇਥੇ ਹਰ ਕੋਈ ਆਪਣਾ ਚੰਗਾ ਸੁਨੇਹਾ ਬੜੀ ਅਸਾਨੀ ਅਤੇ ਬੜੀ ਜਲਦੀ ਦੂਸਰਿਆਂ ਤੱਕ ਪਹੁੰਚਾ ਸਕਦਾ ਹੈ ਅਤੇ ਸਮਾਜ ਦੇ ਭਲੇ ਅਤੇ ਕਿਸੇ ਪ੍ਰਕਾਰ ਦੀ ਜਾਣਕਾਰੀ ਜਾਂ ਕਿਸੇ ਖ਼ਤਰੇ ਤੋਂ ਸੁਚੇਤ ਕਰਨ ਲਈ ਅਤੇ ਸਮਾਜ ਵਿਚ ਫੈਲੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਲੋਕ ਕਚਹਿਰੀ ਵਿਚ ਨੰਗਾ ਕਰਕੇ ਸਜ਼ਾ ਦਿਵਾਉਣ ਵਿਚ ਵੀ ਸੋਸ਼ਲ ਮੀਡੀਆ ਦੀ ਵੱਡੀ ਭੂਮਿਕਾ ਹੈ ਅਤੇ ਬਹੁਤ ਸਾਰੇ ਕੇਸਾਂ ਵਿਚ ਅਜਿਹਾ ਰੋਲ ਸੋਸ਼ਲ ਮੀਡੀਆ ਨੇ ਅਦਾ ਵੀ ਕੀਤਾ ਹੈ। ਪਰ ਸੋਸ਼ਲ ਮੀਡੀਆ 'ਤੇ ਅੱਜਕਲ੍ਹ ਬਹੁਤ ਕੁਝ ਅਜਿਹਾ ਵੀ ਆ ਰਿਹਾ ਹੈ, ਜੋ ਨਾ ਤਾਂ ਕਿਸੇ ਸਮਾਜ ਦੇ ਹਿੱਤ ਵਿਚ ਹੈ ਅਤੇ ਨਾ ਹੀ ਉਸ ਦੇ ਨਾਲ ਕਿਸੇ ਅਸੰਵਿਧਾਨਕ ਕਾਰਜ ਨੂੰ ਨੱਥ ਪਾਈ ਜਾ ਸਕਦੀ ਹੈ।
ਸਮਾਜ ਵਿਰੋਧੀ, ਇਨਸਾਨੀਅਤ ਵਿਰੋਧੀ, ਅਸ਼ਲੀਲਤਾ ਦਾ ਤਾਂ ਬੋਲਬਾਲਾ ਇਨ੍ਹਾਂ ਸਾਈਟਾਂ 'ਤੇ ਹੈ ਹੀ, ਹੁਣ ਤਾਂ ਨਿਆ ਵਿਰੋਧੀ ਵੀ ਬਹੁਤ ਕੁਝ ਸੋਸ਼ਲ ਮੀਡੀਆ ਰਾਹੀਂ ਅੱਗੇ ਦੀ ਅੱਗੇ ਭੇਜਿਆ ਜਾ ਰਿਹਾ ਹੈ। ਬਿਨਾਂ ਸੋਚੇ-ਸਮਝੇ ਹਰ ਕੋਈ ਕਿਹੋ ਜਿਹੀ ਫੋਟੋ ਜਾਂ ਵੀਡੀਓ ਸੋਸ਼ਲ ਸਾਈਟ 'ਤੇ ਪਾ ਦਿੰਦਾ ਹੈ, ਕਿਉਂਕਿ ਹੁਣ ਹਰ ਇਕ ਦੀ ਜੇਬ ਵਿਚ ਮੋਬਾਈਲ ਰੂਪੀ ਕੈਮਰਾ ਹੈ ਅਤੇ ਪਤਾ ਵੀ ਨਹੀਂ ਚਲਦਾ ਕਿ ਕਦੋਂ ਕੋਈ ਤੁਹਾਡੀ ਵੀਡੀਓ ਬਣਾਈ ਜਾ ਰਿਹਾ ਹੋਵੇ। ਜੇਕਰ ਇਹ ਵੀ ਕਹਿ ਲਿਆ ਜਾਵੇ ਕਿ ਅਸ਼ਲੀਲਤਾ ਦਾ ਅੱਡਾ ਬਣ ਚੁੱਕੀਆਂ ਹਨ ਬਹੁਤੀਆਂ ਸੋਸ਼ਲ ਸਾਈਟਾਂ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਖਾਸ ਕਰਕੇ ਅਜਿਹੇ ਰੁਝਾਨ ਦਾ ਨੌਜਵਾਨ ਪੀੜ੍ਹੀ ਅਤੇ ਬੱਚਿਆਂ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਹੁਣ ਛੋਟੇ ਬੱਚਿਆਂ ਕੋਲ ਵੀ ਮੋਬਾਈਲ ਫੋਨ ਹਨ ਅਤੇ ਬਹੁਤ ਛੋਟੇ ਬੱਚੇ ਵੱਡਿਆਂ ਤੋਂ ਫੋਨ ਫੜ ਕੇ ਖੇਡਣ ਲੱਗਦੇ ਹਨ। ਅਜਿਹੇ ਵਿਚ ਕਦੇ ਵੀ ਕੋਈ ਅਜਿਹਾ ਗ਼ਲਤ ਮੈਸੇਜ ਆ ਸਕਦਾ ਹੈ, ਜੋ ਬੱਚਿਆਂ ਲਈ ਬਹੁਤ ਨੁਕਸਾਨਦਾਇਕ ਸਿੱਧ ਹੋਵੇਗਾ। ਮੋਬਾਈਲ ਇੰਟਰਨੈੱਟ ਦੀ ਵਰਤੋਂ ਵਪਾਰਕ ਨਜ਼ਰੀਏ ਜਾਂ ਗਿਆਨ ਵਧਾਉਣ ਦੇ ਲਈ ਸੀਮਤ ਸਮੇਂ ਵਿਚ ਹੀ ਕਰਨੀ ਚਾਹੀਦੀ ਹੈ।
ਵਿਦਿਆਰਥੀ ਵਰਗ ਨੂੰ ਇਸ ਦੀ ਆਦਤ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਬੱਚੇ ਆਪਣਾ ਵਧੇਰੇ ਸਮਾਂ ਹੁਣ ਮੋਬਾਈਲ ਫੋਨਾਂ 'ਤੇ ਹੀ ਬਿਤਾਉਣ ਲੱਗ ਪਏ ਹਨ, ਜਦਕਿ ਇਹ ਸਮਾਂ ਉਨ੍ਹਾਂ ਨੂੰ ਆਪਣੇ ਮਾਪਿਆਂ ਦੇ ਨਾਲ ਅਤੇ ਚੰਗੀਆਂ ਕਿਤਾਬਾਂ ਵਿਚ ਬਿਤਾਉਣਾ ਚਾਹੀਦਾ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਜਿਥੋਂ ਤੱਕ ਹੋ ਸਕੇ, ਉਹ ਬੱਚਿਆਂ ਨੂੰ ਮੋਬਾਈਲ ਫੋਨ ਲੈ ਕੇ ਦੇਣ ਤੋਂ ਗੁਰੇਜ਼ ਕਰਨ। ਜੇਕਰ ਜ਼ਰੂਰਤ ਵੀ ਹੈ ਕਿ ਬੱਚਾ ਇਕੱਲਾ ਘਰ ਤੋਂ ਬਾਹਰ ਕਿਤੇ ਜਾਂ ਟਿਊਸ਼ਨ ਜਾਂਦਾ ਹੈ, ਫਿਰ ਉਸ ਨੂੰ ਸਧਾਰਨ ਮੋਬਾਈਲ ਫੋਨ ਵੀ ਲੈ ਕੇ ਦਿੱਤਾ ਜਾ ਸਕਦਾ ਹੈ, ਜੋ ਘਰ ਆਉਣ 'ਤੇ ਵਾਪਸ ਰੱਖਿਆ ਜਾ ਸਕਦਾ ਹੈ। ਬਹੁਤੇ ਮਾਪੇ ਇਸ ਪ੍ਰਸ਼ਨ ਦਾ ਸਹੀ ਉੱਤਰ ਹੀ ਨਹੀਂ ਦੇ ਪਾਉਂਦੇ ਕਿ ਤੁਹਾਡੇ ਬੱਚੇ ਕੋਲ ਮੋਬਾਈਲ ਫੋਨ ਕਿਉਂ ਹੈ?
ਅੱਜ ਜਿਸ ਕਦਰ ਸਾਡਾ ਸੋਸ਼ਲ ਮੀਡੀਆ ਬੇਲਗਾਮ ਹੁੰਦਾ ਜਾ ਰਿਹਾ ਹੈ ਅਤੇ ਛੋਟੀ ਉਮਰ ਤੋਂ ਹੀ ਵਿਦਿਆਰਥੀ ਮੋਬਾਈਲ ਸੰਗ ਜੁੜਦੇ ਜਾ ਰਹੇ ਹਨ, ਇਸ ਤੋਂ ਸਾਡਾ ਭਵਿੱਖ ਚੰਗਾ ਨਜ਼ਰ ਨਹੀਂ ਆ ਰਿਹਾ। ਸੋਸ਼ਲ ਮੀਡੀਆ ਦੇ ਨਾਲ ਜਿੰਨਾ ਵਿਦਿਆਰਥੀਆਂ ਦਾ ਪਿਆਰ ਵਧਦਾ ਜਾਵੇਗਾ, ਓਨਾ ਹੀ ਉਹ ਸਾਡੀਆਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਤੋਂ ਦੂਰ ਹੁੰਦੇ ਜਾਣਗੇ ਅਤੇ ਓਨੀਆਂ ਹੀ ਗ਼ਲਤ ਰਸਤੇ ਪੈਣ ਦੀਆਂ ਸੰਭਾਵਨਾਵਾਂ ਵਧਦੀਆਂ ਜਾਣਗੀਆਂ, ਕਿਉਂਕਿ ਵਿਦਿਆਰਥੀ ਜੀਵਨ ਅਜਿਹੀ ਉਮਰ ਹੁੰਦੀ ਹੈ, ਜਦੋਂ ਬੱਚੇ ਨੂੰ ਬਹੁਤ ਸਮਾਜਿਕ ਗਿਆਨ ਨਹੀਂ ਹੁੰਦਾ, ਉਸ ਨੂੰ ਜ਼ਿੰਦਗੀ ਬੜੀ ਅਸਾਨ ਤੇ ਸਿੱਧੀ ਨਜ਼ਰ ਆਉਂਦੀ ਹੈ ਅਤੇ ਹਰ ਕਿਸੇ ਦੇ ਇਰਾਦਿਆਂ ਨੂੰ ਸਮਝਣਾ ਉਸ ਲਈ ਅਸਾਨ ਨਹੀਂ ਹੁੰਦਾ। ਅਜਿਹੀ ਉਮਰ ਵਿਚ ਬੱਚੇ ਦਾ ਵੱਧ ਤੋਂ ਵੱਧ ਮਾਪਿਆਂ ਦੇ ਨਜ਼ਦੀਕ ਹੋਣਾ ਜ਼ਰੂਰੀ ਹੁੰਦਾ ਹੈ। ਪਰ ਅੱਜ ਜਿਹੜਾ ਰੁਝਾਨ ਚੱਲ ਰਿਹਾ ਹੈ, ਉਸ ਵਿਚ ਬੱਚਾ ਮਾਪਿਆਂ ਤੋਂ ਦੂਰ ਅਤੇ ਮੋਬਾਈਲ ਦੇ ਵੱਧ ਨੇੜੇ ਨਜ਼ਰ ਆ ਰਿਹਾ ਹੈ, ਜਿਸ ਦੇ ਨਤੀਜੇ ਘਾਤਕ ਆ ਸਕਦੇ ਹਨ। ਇਸ ਲਈ ਮਾਪਿਆਂ ਨੂੰ ਇਸ ਸਥਿਤੀ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਕਿਤੇ ਵਿਦਿਆਰਥੀ ਵਰਗ ਲਈ ਮੱਕੜੀ ਦਾ ਜਾਲ ਨਾ ਬਣ ਜਾਵੇ ਸੋਸ਼ਲ ਮੀਡੀਆ।


ਪਿੰਡ ਤੇ ਡਾਕ: ਫਤਹਿਗੜ੍ਹ ਪੰਜਗਰਾਈਆਂ, ਤਹਿ: ਧੂਰੀ (ਸੰਗਰੂਰ)। ਮੋਬਾ: 93565-52000

ਹਰ ਬੁਰਾਈ ਦੀ ਜਣਨੀ ਹੈ ਅਨਪੜ੍ਹਤਾ

ਸਮਾਜ ਦੇ ਹਰ ਵਰਗ ਲਈ ਅਨਪੜ੍ਹਤਾ ਇਕ ਬਹੁਤ ਵੱਡਾ ਸਰਾਪ ਹੈ। 21ਵੀਂ ਸਦੀ ਵਿਚ ਵੀ ਅਨਪੜ੍ਹਤਾ ਦੀ ਹੋਂਦ ਸਮਾਜ ਦੇ ਹਰ ਵਰਗ ਨੂੰ ਜ਼ਹਿਰੀਲੇ ਨਾਗ ਵਾਂਗ ਕਿਸੇ ਨਾ ਕਿਸੇ ਤਰੀਕੇ ਡੰਗ ਰਹੀ ਹੈ। ਇਕ ਮਨੁੱਖ ਨੂੰ ਇਨਸਾਨ ਬਣਨ ਲਈ ਪੜ੍ਹਾਈ, ਤਾਲੀਮ ਆਉਣੀ ਹੀ ਜ਼ਰੂਰੀ ਹੈ, ਜਿਵੇਂ ਕਿ ਇਕ ਮਨੁੱਖ ਨੂੰ ਜ਼ਿੰਦਾ ਰਹਿਣ ਲਈ ਹਵਾ, ਪਾਣੀ ਅਤੇ ਭੋਜਨ ਦੀ ਲੋੜ ਹੈ। ਅੱਜ ਸਮਾਜ 'ਚ ਜੋ ਵੀ ਜੁਰਮ, ਭ੍ਰਿਸ਼ਟਾਚਾਰ, ਨਸ਼ਾਖੋਰੀ, ਚੋਰੀਆਂ, ਡਕੈਤੀਆਂ, ਕਤਲ ਅਤੇ ਬਲਾਤਕਾਰ ਵਰਗੇ ਜੁਰਮ ਹੋ ਰਹੇ ਹਨ, ਦੇਖਿਆ ਜਾਵੇ ਤਾਂ ਇਸ ਸਭ ਦੀ ਜੜ੍ਹ ਅਨਪੜ੍ਹਤਾ ਹੀ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ, ਉਹ ਇਕ ਕੋਰੇ ਕਾਗਜ਼ ਵਾਂਗ ਹੁੰਦਾ ਹੈ, ਜਿਸ ਉੱਪਰ ਸਿਆਹੀ ਡੁੱਲ੍ਹਣੀ ਸ਼ੁਰੂ ਹੁੰਦੀ ਹੈ। ਜਿਵੇਂ-ਜਿਵੇਂ ਉਹ ਵੱਡਾ ਹੋਣਾ ਸ਼ੁਰੂ ਹੁੰਦਾ, ਪਹਿਲੀ ਸਿਆਹੀ ਮਾਂ ਵੱਲੋਂ, ਫਿਰ ਉਸ ਦੇ ਪਿਤਾ ਵੱਲੋਂ, ਜਦ 3-4 ਸਾਲ ਦੀ ਉਮਰ 'ਚ ਉਹ ਸੰਸਾਰ ਦੇ ਰੰਗਾਂ ਨੂੰ ਦੇਖਣ ਦੇ ਸਮਰੱਥ ਹੁੰਦਾ ਹੈ ਤਾਂ ਉਥੇ ਉਸ ਨੂੰ ਇਕ ਗੁਰੂ ਦੀ ਜ਼ਰੂਰਤ ਹੁੰਦੀ ਹੈ ਜੋ ਉਸ ਨੂੰ ਭਿੰਨ-ਭਿੰਨ ਰੰਗਾਂ ਤੋਂ ਜਾਣੂ ਕਰਵਾਉਂਦਾ ਹੈ ਕਿ ਕਿਹੜਾ ਰੰਗ ਚੰਗਾ, ਕਿਹੜਾ ਮਾੜਾ, ਕਿਹੜੇ ਰੰਗ ਨੂੰ ਕਿਥੇ ਇਸਤੇਮਾਲ ਕਰਨਾ ਹੈ ਅਤੇ ਕਿਵੇਂ ਕਰਨਾ ਹੈ। ਉਸ ਸਮੇਂ ਉਸ ਦਾ ਦਿਮਾਗ ਖਾਲੀ ਰਿਹਾ। ਇਹ ਕਥਨ 'ਖਾਲੀ ਦਿਮਾਗ ਸ਼ੈਤਾਨ ਦਾ ਘਰ'। ਜਿਵੇਂ ਖਾਲੀ ਪਏ ਘਰ ਵਿਚ ਧੂੜ-ਮਿੱਟੀ ਜੰਮ ਜਾਂਦੀ ਹੈ, ਇਸੇ ਤਰ੍ਹਾਂ ਖਾਲੀ ਦਿਮਾਗ 'ਚ ਫਿਰ ਕੁਕਰਮਾਂ ਦੀ ਧੂੜ-ਮਿੱਟੀ ਚੜ੍ਹ ਜਾਂਦੀ ਹੈ। ਫਿਰ ਸ਼ੁਰੂ ਹੁੰਦਾ ਹੈ ਸ਼ੈਤਾਨ ਬਣੇ ਦਿਮਾਗ ਦਾ ਖੇਡ।
ਅਜਿਹੇ ਬਹੁਤ ਸਾਰੇ ਜੁਰਮ ਹਨ, ਜਿਨ੍ਹਾਂ ਦੀ ਹੋਂਦ ਅਨਪੜ੍ਹਤਾ ਅਤੇ ਬੁਰੀ ਸੰਗਤ ਦਾ ਨਤੀਜਾ ਹੈ। ਜ਼ਿੰਦਗੀ ਵਿਚ ਸੁਚੱਜੇਪਣ ਨਾਲ ਵਿਚਰਨ ਦਾ ਪਹਿਲਾ ਪਾਠ ਅਸੀਂ ਸਕੂਲ 'ਚ ਹੀ ਸਿੱਖਦੇ ਹਾਂ। ਜੇ ਇਹ ਪੜਾਅ ਅਸੀਂ ਖੁੰਝਾਅ ਦਿੱਤਾ ਤਾਂ ਸ਼ਾਇਦ ਕੁਸੰਗਤ ਦੇ ਅਸਰ ਨਾਲ ਅਸੀਂ ਜ਼ਿੰਦਗੀ ਦੀ ਦੌੜ 'ਚ ਪਿੱਛੇ ਰਹਿ ਜਾਈਏ ਜਾਂ ਫਿਰ ਭਟਕ ਕੇ ਕਿਸੇ ਗ਼ਲਤ ਰਸਤੇ ਵੱਲ ਜਾਂ ਸਾਨੂੰ ਸਾਡੇ ਪਤਨ ਵੱਲ ਨਾ ਲੈ ਜਾਵੇ। ਸਕੂਲ ਇਕ ਐਸਾ ਮੰਦਿਰ ਹੈ, ਜਿਸ ਵਿਚ ਸਾਨੂੰ ਹਰੇਕ ਚੰਗਿਆਈਆਂ ਅਤੇ ਬੁਰਾਈਆਂ ਦੀ ਪਛਾਣ ਹੁੰਦੀ ਹੈ। ਕੀ ਕੰਮ ਕਰਨੇ ਚਾਹੀਦੇ ਹਨ, ਇਨ੍ਹਾਂ ਦੇ ਕੀ ਨਤੀਜੇ ਹੋ ਸਕਦੇ ਹਨ? ਬਹੁਤ ਸਾਰੀਆਂ ਬੇਨਿਯਮੀਆਂ ਦੇ ਪਿੱਛੇ ਅਨਪੜ੍ਹਤਾ ਦਾ ਹੀ ਹੱਥ ਹੁੰਦਾ ਹੈ। ਪੜ੍ਹਾਈ ਸਾਡੀਆਂ ਜੜ੍ਹਾਂ ਮਜ਼ਬੂਤ ਕਰਦੀ ਹੈ ਅਤੇ ਜੇਕਰ ਜੜ੍ਹ ਹੀ ਮਜ਼ਬੂਤ ਨਹੀਂ ਹੋਵੇਗੀ ਤਾਂ ਦਰੱਖਤ ਦਾ ਹਨੇਰੀ, ਤੂਫਾਨ 'ਚ ਹਮੇਸ਼ਾ ਹੀ ਡਿਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਆਓ, ਰਲ ਕੇ ਸਾਰੇ ਪ੍ਰਣ ਕਰੀਏ ਕਿ ਜੇ ਸਾਡੇ ਆਲੇ-ਦੁਆਲੇ ਅਜਿਹੇ ਬੱਚੇ ਘੁੰਮ ਰਹੇ ਹਨ ਜੋ ਕਿ ਸਕੂਲ ਨਹੀਂ ਜਾ ਰਹੇ, ਅਸੀਂ ਉਨ੍ਹਾਂ ਨੂੰ ਸਮਝਾ ਕੇ ਸਕੂਲ ਜ਼ਰੂਰ ਭੇਜੀਏ, ਤਾਂ ਜੋ ਸਾਡਾ ਭਵਿੱਖ ਜੋ ਕਿ ਸਾਡੇ ਬੱਚੇ ਹਨ, ਉਹ ਉੱਜਵਲ ਹੋਵੇ।


-ਸਾਬਕਾ ਸਰਪੰਚ, ਜੰਡਿਆਲੀ।


ਗ਼ਰੀਬਾਂ ਦੀ ਪਹੁੰਚ 'ਚ ਹੋਣ ਸਿਹਤ ਸਹੂਲਤਾਂ

ਪੰਜਾਬ 'ਚ ਇਸ ਸਮੇਂ ਮਜ਼ਦੂਰ ਵਰਗ ਬਹੁਤ ਹੀ ਨਾਜ਼ੁਕ ਸਥਿਤੀ 'ਚੋਂ ਗੁਜ਼ਰ ਰਿਹਾ ਹੈ। ਜਿਥੇ ਹਰ ਦਿਨ ਹੱਡ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਉਹ ਦੋ ਡੰਗ ਦੀ ਰੋਟੀ ਤੋਂ ਵੀ ਮੁਹਥਾਜ ਹੁੰਦਾ ਜਾ ਰਿਹਾ ਹੈ, ਉਥੇ ਪੰਜਾਬ ਵਿਚ ਦਿਨੋ-ਦਿਨ ਗੰਧਲੇ ਹੋ ਰਹੇ ਪਾਣੀ, ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ ਦੇ ਕਾਰਨ ਮਜ਼ਦੂਰ ਵਰਗ ਦੇ ਪਰਿਵਾਰ ਦੇ ਜੀਅ ਬੁਰੀ ਤਰ੍ਹਾਂ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰਨ ਲਈ ਮਜਬੂਰ ਹਨ। ਹਰ ਘਰ ਵਿਚ ਮਜ਼ਦੂਰ ਦੇ ਪਰਿਵਾਰਕ ਮੈਂਬਰ ਕਿਸੇ ਨਾ ਕਿਸੇ ਬਿਮਾਰੀ ਦੀ ਜਕੜ ਵਿਚ ਆ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ, ਇਸ ਪਾਸੇ ਵੀ ਸਮੇਂ ਦੀਆਂ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ। ਭਾਵੇਂ ਕਿ ਭਾਰਤ ਵਿਚ ਹਰ ਬਿਮਾਰੀ ਦਾ ਇਲਾਜ ਲੱਭ ਲਏ ਜਾਣ ਦੇ ਬਿਆਨ ਆ ਰਹੇ ਹਨ ਪਰ ਗਰੀਬ ਬਿਨਾਂ ਇਲਾਜ ਹੀ ਮਰਨ ਲਈ ਮਜਬੂਰ ਹਨ। ਭਾਵੇਂ ਕਿ ਸਰਕਾਰੀ ਹਸਪਤਾਲਾਂ ਵਿਚ ਗਰੀਬ ਦੇ ਇਲਾਜ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਸਪਤਾਲਾਂ ਵਿਚ ਗਰੀਬ ਮਜ਼ਦੂਰਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਹਸਪਤਾਲ ਵਿਚ ਇਲਾਜ ਲਈ ਕੱਟੀ ਜਾਂਦੀ ਪਰਚੀ ਲਈ ਵੀ ਲੰਮੀਆਂ-ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ, ਜਿਥੇ ਕਿ ਬਿਮਾਰ ਮਜ਼ਦੂਰ ਨੂੰ ਪਰਚੀ ਮਿਲਣ ਤੱਕ ਹੀ ਦੁਪਹਿਰ ਹੋ ਜਾਂਦੀ ਹੈ।
ਹਸਪਤਾਲ ਵਿਚ ਮਿਲਣ ਵਾਲੀ ਪਰਚੀ ਕਟਾਉਣ ਲਈ ਚੰਗੇ ਸੁਧਾਰਾਂ ਦੀ ਲੋੜ ਹੈ, ਤਾਂ ਜੋ ਮਜ਼ਦੂਰ ਸਮੇਂ ਸਿਰ ਪਰਚੀ ਲੈ ਕੇ ਇਲਾਜ ਸ਼ੁਰੂ ਕਰ ਸਕੇ। ਪੰਜਾਬ ਵਿਚ ਖੁੱਲ੍ਹੇ ਵੱਡੇ-ਵੱਡੇ ਹਸਪਤਾਲਾਂ ਵਿਚ ਰੱਜੇ-ਪੁੱਜੇ ਲੋਕ ਤਾਂ ਆਪਣਾ ਇਲਾਜ ਕਰਾ ਲੈਂਦੇ ਹਨ ਪਰ ਗਰੀਬ ਮਜ਼ਦੂਰ ਲਈ ਇਲਾਜ ਕਰਾਉਣਾ ਬਹੁਤ ਹੀ ਔਖਾ ਹੋ ਗਿਆ, ਜਿਸ ਕਰਕੇ ਮਜ਼ਦੂਰ ਲੋਕ ਲਾਇਲਾਜ ਹੀ ਮਰਨ ਲਈ ਮਜਬੂਰ ਹਨ। ਸਰਕਾਰ ਵੱਲੋਂ ਭਾਵੇਂ ਕਿ ਮਜ਼ਦੂਰਾਂ ਲਈ ਇਲਾਜ ਸਬੰਧੀ ਸਕੀਮਾਂ ਹੋਂਦ ਵਿਚ ਲਿਆਂਦੀਆਂ ਗਈਆਂ ਹਨ ਪਰ ਉਨ੍ਹਾਂ ਸਕੀਮਾਂ ਵਿਚ ਵੀ ਗਰੀਬ ਪਰਿਵਾਰਾਂ ਦੇ ਜੀਆਂ ਦਾ ਇਲਾਜ ਨਹੀਂ ਹੋ ਰਿਹਾ, ਕਿਉਂਕਿ ਇਲਾਜ ਲਈ ਕੀਤੀ ਜਾਂਦੀ ਕਾਗਜ਼ੀ ਕਾਰਵਾਈ ਹੀ ਮਜ਼ਦੂਰ ਦਾ ਲੱਕ ਤੋੜ ਦਿੰਦੀ ਹੈ। ਸਰਕਾਰੀ ਹਸਪਤਾਲਾਂ ਵਿਚ ਹੋਣ ਵਾਲੇ ਇਲਾਜ ਵਿਚ ਵੱਡੇ ਸੁਧਾਰਾਂ ਦੀ ਲੋੜ ਹੈ, ਤਾਂ ਜੋ ਮਜ਼ਦੂਰ ਨੂੰ ਹਸਪਤਾਲ ਵਿਚ ਜਾਂਦਿਆਂ ਹੀ ਮੁੱਢਲਾ ਇਲਾਜ ਮੁਹੱਈਆ ਕਰਵਾ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਇਲਾਜ ਦੇ ਯੋਗ ਪ੍ਰਬੰਧ ਕੀਤੇ ਜਾਣ, ਘਰ-ਘਰ ਜਾ ਕੇ ਘਰਾਂ ਵਿਚ ਫੈਲੀਆਂ ਬਿਮਾਰੀਆਂ ਦੀ ਜਾਂਚ ਕਰਕੇ ਇਲਾਜ ਕੀਤਾ ਜਾਵੇ।


-ਵਜੀਦਕੇ ਖੁਰਦ।
ਮੋਬਾ: 98142-74369ਦਮ ਤੋੜ ਰਹੇ ਨੇ ਪਿਤਾ-ਪੁਰਖੀ ਧੰਦੇ

ਅੱਜ ਤਰੱਕੀ ਦੀ ਅੰਨ੍ਹੀ ਦੌੜ ਵਿਚ ਅਸੀਂ ਬਹੁਤ ਕੁਝ ਪਿਛਾਂਹ ਛੱਡ ਆਏ ਹਾਂ, ਖ਼ਾਸ ਕਰ ਵਿਰਸੇ ਨਾਲ ਜੁੜੀਆਂ ਉਹ ਪਰੰਪਰਾਵਾਂ ਜਿਨ੍ਹਾਂ ਨਾਲ ਸਾਡੀ ਪੁਖਤਾ ਪਛਾਣ ਜੁੜੀ ਹੋਈ ਸੀ। ਉਦਾਹਰਨ ਦੇ ਤੌਰ 'ਤੇ ਪਿਤਾ-ਪੁਰਖੀ ਧੰਦਾ ਵੀ ਇਕ ਅਜਿਹੀ ਪਰੰਪਰਾ ਸੀ, ਜੋ ਕਾਫੀ ਲੰਮਾ ਸਮਾਂ ਪੀੜ੍ਹੀ-ਦਰ-ਪੀੜ੍ਹੀ ਚਲਦੀ ਰਹੀ। ਪਰ ਅੱਜ ਮਸ਼ੀਨੀ ਯੁੱਗ ਕਾਰਨ ਆਖਰੀ ਸਾਹਾਂ 'ਤੇ ਪਈ ਹੈ।
ਸਾਡੀ ਅਜੋਕੀ ਪੀੜ੍ਹੀ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ ਕਿ ਪਿਤਾ-ਪੁਰਖੀ ਧੰਦਾ ਹੁੰਦਾ ਕੀ ਹੈ? ਮੈਂ ਦੱਸਣਾ ਚਾਹਾਂਗਾ ਕਿ ਜੋ ਧੰਦਾ ਕਿਸੇ ਪਰਿਵਾਰ ਨੂੰ ਉਸ ਦੀ ਵਿਰਾਸਤ ਵਿਚੋਂ ਮਿਲਦਾ ਹੈ ਤੇ ਪੀੜ੍ਹੀ-ਦਰ-ਪੀੜ੍ਹੀ ਚਲਦਾ ਹੈ, ਉਸ ਨੂੰ ਹੀ ਪਿਤਾ-ਪੁਰਖੀ ਧੰਦਾ ਆਖਿਆ ਜਾਂਦਾ ਹੈ, ਜਿਵੇਂ ਲਲਾਰੀ ਚੁੰਨੀਆਂ ਰੰਗਣ ਦਾ, ਘੁਮਿਆਰ ਮਿੱਟੀ ਦੇ ਭਾਂਡੇ ਬਣਾਉਣ ਦਾ ਅਤੇ ਤਰਖਾਣਾਂ ਦੁਆਰਾ ਲੱਕੜੀ ਦਾ ਪਿਤਾ-ਪੁਰਖੀ ਧੰਦਾ ਪੀੜ੍ਹੀ-ਦਰ-ਪੀੜ੍ਹੀ ਤੋਰਿਆ ਜਾਂਦਾ ਹੈ।
ਜੇਕਰ ਦੇਖਿਆ ਜਾਵੇ ਤਾਂ ਪਹਿਲਾਂ ਸਾਰੇ ਹੀ ਪਿਤਾ-ਪੁਰਖੀ ਧੰਦੇ ਚੰਗੀ ਕਮਾਈ ਦੇ ਨਾਲ-ਨਾਲ ਭਾਈਚਾਰਕ ਸਾਂਝ ਵਧਾਉਣ ਦਾ ਵੀ ਚੰਗਾ ਜ਼ਰੀਆ ਸਨ, ਕਿਉਂਕਿ ਮਿਸਤਰੀਆਂ ਦਾ ਗਾਹਕਾਂ ਦੇ ਘਰ ਜਾਣਾ ਤੇ ਗਾਹਕਾਂ ਦਾ ਮਿਸਤਰੀਆਂ ਕੋਲ ਆਉਣਾ ਰਿਸ਼ਤਿਆਂ ਦੀ ਸਾਂਝ ਨੂੰ ਹੋਰ ਵੀ ਪੱਕਿਆਂ ਕਰਦਾ ਸੀ। ਪਰ ਅੱਜ ਤਕਨੀਕੀ ਯੁੱਗ ਕਾਰਨ ਇਹ ਧੰਦੇ ਖ਼ਤਮ ਹੋਣ ਦੀ ਕਗਾਰ 'ਤੇ ਹਨ।
ਅੱਜਕਲ੍ਹ ਘੁੰਗਰੂਆਂ ਵਾਲੀਆਂ ਲੱਕੜ ਦੀਆਂ ਪੱਖੀਆਂ, ਰੰਗਲੇ ਪਲੰਘ, ਸੁਨਹਿਰੀ ਕੋਕਿਆਂ ਵਾਲੇ ਡਿਜ਼ਾਈਨਦਾਰ ਚਰਖੇ, ਸੰਦੂਕ, ਹਲ-ਪੰਜਾਲੀਆਂ, ਲੱਕੜੀ ਦੇ ਖਿਡੌਣੇ ਅਤੇ ਲੱਕੜ ਦੀਆਂ ਪੀੜ੍ਹੀਆਂ ਤਾਂ ਅਜਾਇਬ ਘਰਾਂ ਤੇ ਯੂਥ ਫੈਸਟੀਵਲਾਂ ਵਿਚ ਹੀ ਦੇਖਣ ਨੂੰ ਮਿਲਦੀਆਂ ਹਨ ਅਤੇ ਵਾਟਰ ਕੂਲਰਾਂ ਤੇ ਫਰਿੱਜਾਂ ਨੇ ਮਿੱਟੀ ਦੇ ਘੜਿਆਂ ਦੀ ਹੋਂਦ ਨੂੰ ਭੰਨਣ ਲੱਗਿਆਂ ਰਤਾ ਜਿੰਨੀ ਦੇਰ ਨਹੀਂ ਲਾਈ। ਖਾਣ-ਪੀਣ ਤੇ ਪਹਿਨਣ ਤੋਂ ਲੈ ਕੇ ਰੋਜ਼ਮਰ੍ਹਾ ਦਾ ਸਾਜ਼ੋ-ਸਮਾਨ ਰੈਡੀਮੇਡ ਹੋਣ ਕਾਰਨ ਕਾਰੀਗਰਾਂ ਕੋਲ ਇਨ੍ਹਾਂ ਧੰਦਿਆਂ ਨੂੰ ਛੱਡਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਿਆ।
ਜੇਕਰ ਇਨ੍ਹਾਂ ਧੰਦਿਆਂ ਦੇ ਅਲੋਪ ਹੋਣ ਦੇ ਕਾਰਨਾਂ 'ਤੇ ਝਾਤ ਮਾਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕੀਂ ਰਵਾਇਤੀ ਚੀਜ਼ਾਂ ਨਾਲੋਂ ਰੈਡੀਮੇਡ ਵਸਤੂਆਂ ਨੂੰ ਜ਼ਿਆਦਾ ਤਰਜੀਹ ਦੇਣ ਲੱਗੇ ਹਨ ਅਤੇ ਮਹਿੰਗਾਈ ਕਾਰਨ ਇਨ੍ਹਾਂ ਧੰਦਿਆਂ ਉੱਪਰ ਖਰਚ ਵੱਧ ਪਰ ਆਮਦਨ ਘੱਟ ਹੁੰਦੀ ਹੈ। ਨੌਜਵਾਨ ਪੀੜ੍ਹੀ ਵੀ ਅਜਿਹੇ ਧੰਦਿਆਂ ਵਿਚ ਕੋਈ ਵੀ ਦਿਲਚਸਪੀ ਨਹੀਂ ਦਿਖਾ ਰਹੀ। ਕੁੱਲ ਮਿਲਾ ਕੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਆਧੁਨਿਕ ਯੁੱਗ ਨੇ ਇਨ੍ਹਾਂ ਧੰਦਿਆਂ ਨੂੰ ਖੂੰਜੇ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ।


-ਪਿੰਡ ਤੇ ਡਾਕ: ਧੂਰਕੋਟ, ਤਹਿ: ਤਪਾ (ਬਰਨਾਲਾ)-148107. ਮੋਬਾ: 98156-07290
ਵਧਦੀ ਆਬਾਦੀ ਦੇਸ਼ ਲਈ ਗੰਭੀਰ ਚੁਣੌਤੀ

ਵਧਦੀ ਹੋਈ ਆਬਾਦੀ ਨੇ ਸਾਨੂੰ ਏਨੀ ਬੁਰੀ ਤਰ੍ਹਾਂ ਜਕੜ ਰੱਖਿਆ ਹੈ ਕਿ ਜੇ ਇਸ ਸਮੱਸਿਆ 'ਤੇ ਸਮਾਂ ਰਹਿੰਦੇ ਕਾਬੂ ਨਾ ਪਾਇਆ ਗਿਆ ਤਾਂ ਸਾਡੇ ਦੇਸ਼ ਨੂੰ ਇਕ ਵਿਸਫੋਟਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਧਰ ਵੀ ਨਜ਼ਰ ਮਾਰੋ, ਹਰ ਪਾਸੇ ਭੀੜ ਹੀ ਭੀੜ ਦਿਖਾਈ ਦਿੰਦੀ ਹੈ। ਇੰਜ ਲੱਗਦਾ ਹੈ ਕਿ ਜਿਵੇਂ ਲੋਕਾਂ ਦਾ ਸਮੁੰਦਰ ਵਗ ਰਿਹਾ ਹੋਵੇ। ਕਿਸੇ ਵੀ ਦਫ਼ਤਰ ਕੰਮ ਲਈ ਚਲੇ ਜਾਵੋ, ਤਾਂ ਸਾਰਾ-ਸਾਰਾ ਦਿਨ ਕਤਾਰ 'ਚ ਖੜ੍ਹਨਾ ਪੈਂਦਾ ਹੈ। ਵਧਦੀ ਹੋਈ ਜਨ ਸੰਖਿਆ ਕਾਰਨ ਅਸੀਂ ਆਮ ਸਾਧਾਰਨ ਕੰਮ ਨੂੰ ਵੀ ਆਸਾਨੀ ਨਾਲ ਨਹੀਂ ਕਰ ਸਕਦੇ।
ਬੱਸ ਸਟੈਂਡ, ਰੇਲਵੇ ਸਟੇਸ਼ਨ, ਸਿੱਖਿਆ ਸੰਸਥਾਵਾਂ ਤੇ ਹੋਰ ਵੀ ਜਨਤਕ ਸਥਾਨਾਂ 'ਤੇ ਲੋਕਾਂ ਦੀ ਭੀੜ ਕਾਰਨ ਸਾਨੂੰ ਸਭ ਨੂੰ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਆਬਾਦੀ 'ਚ ਹੋ ਰਿਹਾ ਬੇਹਤਾਸ਼ਾ ਵਾਧਾ ਬੇਰੁਜ਼ਗਾਰੀ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਢੁਕਵੀਆਂ ਨੌਕਰੀਆਂ ਨਹੀਂ ਮਿਲ ਰਹੀਆਂ। ਰੁਜ਼ਗਾਰ ਨਾ ਮਿਲਣ ਕਾਰਨ ਉਹ ਗਲਤ ਰਸਤੇ ਵੱਲ ਜਾ ਰਹੇ ਹਨ। ਬਹੁਤ ਸਾਰੇ ਨੌਜਵਾਨ ਇਸੇ ਕਾਰਨ ਨਸ਼ਿਆਂ ਦੀ ਦਲਦਲ 'ਚ ਫਸਦੇ ਜਾ ਰਹੇ ਹਨ, ਜਿਹੜਾ ਅੰਤ ਉਨ੍ਹਾਂ ਦੀ ਮੌਤ ਦਾ ਹੀ ਕਾਰਨ ਬਣਦਾ ਜਾ ਰਿਹਾ ਹੈ।
ਆਬਾਦੀ 'ਚ ਵਿਸਫੋਟਕ ਵਾਧੇ ਨੂੰ ਕਾਬੂ ਕਰਨ ਲਈ ਢੁਕਵੇਂ ਉਪਾਅ ਅਤਿ ਜ਼ਰੂਰੀ ਹਨ। ਪਰਿਵਾਰ ਨਿਯੋਜਨ ਸਕੀਮਾਂ ਸਹੀ ਤਰੀਕੇ ਨਾਲ ਲਾਗੂ ਕੀਤੀਆਂ ਜਾਣ, ਸਾਖ਼ਰਤਾ 'ਤੇ ਵਧੇਰੇ ਜ਼ੋਰ ਦਿੱਤਾ ਜਾਵੇ, ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਲੋੜੀਂਦੇ ਸਾਧਨ ਮੁਹੱਈਆ ਕਰਵਾਏ ਜਾਣ। ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਵਾਂਝਿਆਂ ਕੀਤਾ ਜਾਵੇ। ਰਾਜਨੀਤੀ ਵਿਚ ਵੀ ਕੁਝ ਇਸੇ ਤਰ੍ਹਾਂ ਦਾ ਹੀ ਨਿਯਮ ਲਾਗੂ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਨੇਤਾਵਾਂ ਨੂੰ ਚੋਣ ਆਯੋਗ ਦੁਆਰਾ ਦੇਸ਼ ਅੰਦਰ ਕਿਸੇ ਵੀ ਤਰ੍ਹਾਂ ਦੀ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਵੇ। ਆਦਿਵਾਸੀ ਲੋਕਾਂ ਤੇ ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਇਸ ਸਮੱਸਿਆ ਦੇ ਸਬੰਧ ਵਿਚ ਸਿੱਖਿਅਤ ਕਰਨਾ ਅਤੀ ਜ਼ਰੂਰੀ ਹੈ।
ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਜੇ ਅਸੀਂ ਆਪਣਾ, ਆਪਣੇ ਪਰਿਵਾਰ, ਸਮਾਜ ਅਤੇ ਰਾਸ਼ਟਰ ਦਾ ਭਲਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਇਸ ਗੰਭੀਰ ਚੁਣੌਤੀ ਵੱਲ ਸਮਾਂ ਰਹਿੰਦੇ ਧਿਆਨ ਦੇਈਏ।


ਮੁਹੱਲਾ ਪੱਬੀਆਂ, ਧਰਮਕੋਟ-142042.
ਮੋਬਾ: 94172-80333

...ਤਾਂ ਕਿ ਬਣਿਆ ਰਹੇ ਪਰਿਵਾਰਕ ਮੋਹ-ਪਿਆਰ

ਅੱਜ ਦੌੜ-ਭੱਜ ਦੀ ਜ਼ਿੰਦਗੀ ਵਿਚ ਕਿਸੇ ਕੋਲ ਏਨੀ ਵਿਹਲ ਕਿੱਥੇ ਕਿ ਉਹ ਕਿਸੇ ਦੂਜੇ ਦੀ ਖੁਸ਼ੀ ਦੀ ਪ੍ਰਵਾਹ ਕਰ ਸਕੇ। ਅੱਜ ਤਾਂ ਪਦਾਰਥਵਾਦੀ ਯੁੱਗ ਵਿਚ ਹਰ ਕੋਈ ਆਪਣੀਆਂ ਭੌਤਿਕ ਸਹੂਲਤਾਂ ਦੀ ਪੂਰਤੀ ਲਈ ਸੁਆਰਥੀ ਹੋਇਆ ਜਿਵੇਂ ਉਧਾਰ ਦੀ ਜ਼ਿੰਦਗੀ ਜੀਅ ਰਿਹਾ ਹੈ। ਮਾਂ-ਬਾਪ, ਭੈਣ-ਭਰਾ ਅਤੇ ਰਿਸ਼ਤੇਦਾਰਾਂ ਲਈ ਸਮਾਂ ਕੱਢਣਾ ਤਾਂ ਦੂਰ ਦੀ ਗੱਲ, ਆਪਣੇ ਜਾਏ ਵੀ ਨੌਕਰਾਂ ਦੇ ਆਸਰੇ ਛੱਡ ਕੇ ਅੱਜ ਦੇ ਮਾਂ-ਬਾਪ ਆਪੋ-ਆਪਣੇ ਕੰਮਾਂਕਾਰਾਂ ਨੂੰ ਭੱਜੇ ਜਾਂਦੇ ਹਨ। ਫਲਸਰੂਪ ਬੱਚੇ ਮਾਂ-ਬਾਪ ਦੇ ਕਹਿਣੇ ਤੋਂ ਬਾਹਰ ਹੋ ਗਏ ਹਨ। ਬੱਚਿਆਂ ਲਈ ਮਾਂ-ਬਾਪ ਇਕ ਏ. ਟੀ. ਐੱਮ. ਤੋਂ ਵੱਧ ਕੁਝ ਵੀ ਨਹੀਂ ਰਹਿ ਗਏ। ਜਦੋਂ ਲੋੜ ਪਈ, ਆਪਣੀਆਂ ਮੰਗਾਂ ਰੂਪੀ ਕੋਡ ਲਗਾਇਆ ਅਤੇ ਪੈਸੇ ਲੈ ਕੇ ਚਲਦੇ ਬਣੇ। ਬਜ਼ੁਰਗ ਮਾਂ-ਬਾਪ ਜੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਹੱਥੀਂ ਪਾਲੇ ਕੁਝ ਘੜੀਆਂ ਉਨ੍ਹਾਂ ਦੇ ਨਾਲ ਸਾਂਝੀਆਂ ਕਰਨ ਤਾਂ ਬੁੱਢੇ ਮਾਂ-ਬਾਪ ਦੀਆਂ ਦਵਾਈਆਂ ਦੇ ਬਿੱਲ ਦੀ ਦੁਹਾਈ ਦਿੰਦੇ ਕੰਮਾਂਕਾਰਾਂ ਵਿਚ ਰੁੱਝੇ ਰਹਿਣ ਦੀ ਮਜਬੂਰੀ ਦੱਸਦੇ ਹੋਏ ਇਸ ਤੋਂ ਪੱਲਾ ਝਾੜ ਲੈਂਦੇ ਹਨ।
ਜੇ ਦੇਖੀਏ ਤਾਂ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਹਰ ਕੋਈ ਨੂੰਹਾਂ-ਪੁੱਤਾਂ ਨੂੰ ਪਦਾਰਥਵਾਦ ਵਿਚ ਗ੍ਰੱਸੇ ਹੋਣ ਦਾ ਤਾਅਨਾ ਦਿੰਦਾ ਹੈ ਅਤੇ ਆਪਣੇ-ਆਪ ਨੂੰ ਦੁਖੀ ਸਮਝਦਾ ਹੈ। ਕੀ ਕਦੇ ਕਿਸੇ ਨੇ ਪਦਾਰਥਵਾਦ ਦਾ ਸ਼ਿਕਾਰ ਹੋਏ ਵਿਅਕਤੀ ਬਾਰੇ ਸੋਚਿਆ ਹੈ? ਕੀ ਕਦੇ ਉਸ ਪੁੱਤਰ ਬਾਰੇ ਸੋਚਿਆ ਹੈ, ਜਿਹੜਾ ਮੂੰਹ ਹਨੇਰੇ, ਦੇਰ-ਸਵੇਰ ਦੂਰ-ਦੁਰਾਡੇ ਦੇਸ਼ਾਂ-ਦੇਸ਼ਾਂਤਰਾਂ ਤੱਕ ਕਮਾਈ ਕਰਨ ਜਾਂਦਾ ਹੈ? ਇਹ ਸੋਚ ਬਗਾਵਤੀ ਜ਼ਰੂਰ ਲਗਦੀ ਹੈ ਪਰ ਜ਼ਰਾ ਧਿਆਨ ਦਿੱਤਿਆਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ। ਅੱਜ ਪੈਸੇ ਪਿੱਛੇ ਭੱਜਦੇ ਪੁੱਤਰਾਂ ਦੇ ਦਿਲਾਂ ਵਿਚੋਂ ਆਪਣਿਆਂ ਲਈ ਪਿਆਰ ਖ਼ਤਮ ਹੀ ਨਹੀਂ ਹੋਇਆ, ਸਗੋਂ ਆਪਣਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਮਾਊ ਪੁੱਤਰ ਆਪਾ ਕੁਰਬਾਨ ਕਰਕੇ ਹਰ ਸੰਭਵ ਸੁਖ ਆਪਣਿਆਂ ਲਈ ਖ਼ਰੀਦ ਲੈਣਾ ਚਾਹੁੰਦੇ ਹਨ। ਇਥੇ ਸੋਚ ਦਾ ਅੰਤਰ ਤਾਂ ਹੋ ਸਕਦਾ ਹੈ ਪਰ ਇਸ ਪਿੱਛੇ ਭਾਵਨਾ ਸੱਚੀ ਅਤੇ ਪਿਆਰ ਭਰੀ ਹੀ ਹੈ। ਬਜ਼ੁਰਗ ਮਾਂ-ਬਾਪ ਅਤੇ ਭੈਣ-ਭਰਾ ਜੇ ਆਪਣੀ ਸੋਚ ਬਦਲ ਲੈਣ ਅਤੇ ਇਹ ਸੋਚ ਲੈਣ ਕਿ ਸਾਡਾ ਪੁੱਤਰ ਜਾਂ ਵੀਰ ਸਾਡੀ ਅਣਦੇਖੀ ਨਹੀਂ ਕਰਦਾ, ਸਗੋਂ ਸਾਡਾ ਖਿਆਲ ਕਰਦਾ ਹੈ, ਸਾਡੀਆਂ ਖੁਸ਼ੀਆਂ ਦੀ ਪੂਰਤੀ ਲਈ ਹੀ ਉਹ ਭੱਜਿਆ ਫਿਰਦਾ ਹੈ ਤਾਂ ਸ਼ਾਇਦ ਉਨ੍ਹਾਂ ਵਿਚ ਇਕ ਨਵੀਂ ਸਾਂਝ ਉਤਪੰਨ ਹੋ ਸਕੇ। ਔਲਾਦ ਵੀ ਆਪਣੇ ਸਾਰੇ ਫ਼ਰਜ਼ ਪਛਾਣੇ।
ਸੋ, ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਆਪਣੀ ਸੋਚ ਸਕਾਰਾਤਮਿਕ ਬਣਾਓ। ਇਕ ਨਾ ਇਕ ਦਿਨ ਮਜਬੂਰੀਆਂ ਵੱਸ ਪਦਾਰਥਵਾਦ ਵਿਚ ਖੁੱਭ ਕੇ ਮਾਵਾਂ ਤੋਂ ਦੂਰ ਹੋਏ ਪੁੱਤਰ ਆਪਣੀਆਂ ਮਾਵਾਂ ਦੀ ਬੁੱਕਲ ਦਾ ਨਿੱਘ ਮਾਣਨ ਲਈ ਜ਼ਰੂਰ ਪਰਤ ਕੇ ਆਉਣਗੇ।


-ਲੱਖਣ ਕੇ ਪੱਡੇ।
paddalakhwinderkaur@gmail.com
ਅਪਰਾਧ ਰੋਕਣ ਲਈ ਲੋਕ ਵੀ ਫ਼ਰਜ਼ ਪਛਾਣਨ

ਦਿਨ-ਬ-ਦਿਨ ਜੁਰਮ 'ਚ ਵਾਧਾ ਹੋ ਰਿਹਾ ਹੈ। ਇਸ ਵਿਚ ਅਸੀਂ ਸਮਾਜਿਕ ਲੋਕ ਵੀ ਦੋਸ਼ੀ ਬਣਦੇ ਹਾਂ, ਜਦੋਂ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਜੁਰਮ, ਅੱਤਿਆਚਾਰ, ਦੁਰਘਟਨਾ ਹੁੰਦੀ ਹੈ ਤਾਂ ਅਸੀਂ ਮੂਕ ਦਰਸ਼ਕ ਬਣਦੇ ਹਾਂ, ਆਪਣੇ ਮੁੱਢਲੇ ਫਰਜ਼ਾਂ ਦੀ ਵਰਤੋਂ ਨਹੀਂ ਕਰਦੇ ਅਤੇ ਕਈ ਇਨਸਾਨ ਚੰਗੇ ਮਨੁੱਖ ਹੋਣ ਦਾ ਸਬੂਤ ਦਿੰਦੇ ਹਨ। ਜੁਰਮ ਕਰਨ ਵਾਲਾ ਤਾਂ ਦੋਸ਼ੀ ਹੈ, ਉਸ ਨੂੰ ਦੇਖ ਕੇ ਚੁੱਪ ਰਹਿਣ, ਸਚਾਈ ਨੂੰ ਛੁਪਾਉਣ, ਆਪਣੀ ਹਿੰਮਤ ਨੂੰ ਨਾ ਦਿਖਾਉਣ ਵਾਲਾ ਇਨਸਾਨ ਬੁਜ਼ਦਿਲ ਹੋ ਸਕਦਾ ਹੈ।
ਜੇਕਰ ਅਸੀਂ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਕਿਤੇ ਸਹੀ ਸਮੇਂ 'ਤੇ ਸਬੰਧਤ ਅਧਿਕਾਰੀ ਨੂੰ ਮੁਢਲੀ ਸਹਾਇਤਾ ਲਈ ਆਖੀਏ ਅਤੇ ਜ਼ਿੰਮੇਵਾਰ ਅਧਿਕਾਰੀ ਆਪਣੇ ਫਰਜ਼ਾਂ ਤੋਂ ਭੱਜਦਾ, ਟਾਲ-ਮਟੋਲ ਕਰਦਾ, ਉਹ ਸਭ ਤੋਂ ਵੱਡਾ ਅਸਲੀ ਗੁਨਾਹਕਾਰ ਹੈ। ਜੁਰਮ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੂੰ ਜਨਤਾ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਜੇਕਰ ਆਮ ਲੋਕ ਹਿੰਮਤ ਦਿਖਾਉਣ ਤਾਂ ਜੁਰਮ ਨੂੰ ਠੱਲ੍ਹ ਪੈਣੀ ਸੰਭਵ ਹੈ। ਸੱਚ ਬੋਲਣਾ, ਕਹਿਣਾ, ਸਹਿਣਾ ਥੋੜ੍ਹਾ ਔਖਾ ਤਾਂ ਹੁੰਦਾ ਹੈ ਪਰ ਇਸ ਦਾ ਨਤੀਜਾ ਹਮੇਸ਼ਾ ਦੇਰੀ ਨਾਲ ਅਤੇ ਵਧੀਆ ਹੁੰਦਾ ਹੈ। ਸੱਚਾਈ ਨੂੰ ਸਮਝਣ ਅਤੇ ਸੁਣਨ ਦੀ ਖਾਸੀਅਤ ਅਧਿਕਾਰੀ 'ਚ ਵੀ ਜ਼ਰੂਰੀ ਹੋਣੀ ਚਾਹੀਦੀ ਹੈ। ਜੇਕਰ ਸਾਡੇ ਆਸ-ਪਾਸ ਕੋਈ ਘਟਨਾ ਵਾਪਰਦੀ ਹੈ ਤਾਂ ਆਪਣੇ ਮੁੱਢਲੇ ਫਰਜ਼ਾਂ ਨੂੰ ਪਛਾਣਦੇ ਹੋਏ ਇਕ ਚੰਗੇ ਨਾਗਰਿਕ ਹੋਣ ਦੇ ਨਾਤੇ ਸਹੀ ਜਾਣਕਾਰੀ ਤੁਰੰਤ ਨੇੜਲੇ ਸਬੰਧਤ ਅਧਿਕਾਰੀ ਨੂੰ ਦੇਣੀ ਚਾਹੀਦੀ ਹੈ। ਪੁਲਿਸ ਲੋਕਾਂ ਪ੍ਰਤੀ ਨਰਮਦਿਲੀ ਦਿਖਾਵੇ। ਕਈ ਵਾਰ ਆਮ ਜਨਤਾ ਨੂੰ ਸੱਚਾਈ ਦਾ ਪਤਾ ਹੋਣ ਦੇ ਬਾਵਜੂਦ ਆਪਣਾ ਮੂੰਹ ਨਹੀਂ ਖੋਲ੍ਹਦੇ ਤਾਂ ਇਸ ਕਰਕੇ ਜੁਰਮ 'ਤੇ ਪਰਦਾ ਪੈਣ ਦੇ ਅਸਾਰ ਪੈਦਾ ਹੋ ਜਾਂਦੇ ਹਨ, ਜਿਸ ਕਾਰਨ ਦੋਸ਼ੀ ਬਚ ਜਾਂਦਾ ਹੈ ਜਾਂ ਫਿਰ ਨਿਰਦੋਸ਼ ਦੋਸ਼ੀ ਬਣ ਜਾਂਦਾ ਹੈ। ਕਿਤੇ ਦੁਰਘਟਨਾ ਵਾਪਰਨ 'ਤੇ ਲੋਕ ਕੰਨੀ ਕਤਰਾਉਣ ਦੀ ਬਜਾਏ ਸਹਾਇਤਾ ਕਰਨ, ਸੜਕਾਂ 'ਤੇ ਕੀਮਤੀ ਜ਼ਿੰਦਗੀਆਂ ਦਾ ਘਾਣ ਨਾ ਹੋਵੇ, ਪੁਲਿਸ-ਜਨਤਾ ਦੀ ਸਾਂਝ ਜੁਰਮ ਨੂੰ ਕਿਸੇ ਹੱਦ ਤੱਕ ਠੱਲ੍ਹ ਪਾ ਸਕਦੀ ਹੈ। ਦਫਤਰਾਂ, ਥਾਣਿਆਂ, ਚੌਕੀਆਂ 'ਚ 'ਜੀ ਕਹੋ, ਜੀ ਕਹਾਓ' 'ਤੇ ਅਮਲ ਹੋਵੇ। ਹਰ ਮਨੁੱਖ ਨੂੰ ਆਪਣੇ ਫਰਜ਼ਾਂ ਪ੍ਰਤੀ ਆਪਣੇ-ਆਪ ਨੂੰ ਸੁਧਾਰਨ ਦੀ ਖਾਸ ਲੋੜ ਹੈ।


-ਪਿੰਡ ਤੇ ਡਾਕ: ਜਲਾਲਦੀਵਾਲ (ਲੁਧਿਆਣਾ)। ਮੋਬਾ: 98141-11305


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX