ਤਾਜਾ ਖ਼ਬਰਾਂ


ਸੋਸ਼ਲ ਮੀਡੀਆ ਤੇ ਫ਼ੋਟੋ ਅੱਪਲੋਡ ਮਾਮਲੇ ਵਿਚ ਚੱਲੀ ਗੋਲੀ, ਨੌਜਵਾਨ ਜ਼ਖ਼ਮੀ
. . .  about 1 hour ago
ਫ਼ਿਰੋਜ਼ਪੁਰ ,4 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਕੋਰੋਨਾ ਵਾਇਰਸ ਦੇ ਚਲਦੇ ਸੋਸ਼ਲ ਮੀਡੀਆ 'ਤੇ ਹੋਈ ਅੱਪਲੋਡ ਫ਼ੋਟੋ ਦੇ ਮਾਮਲੇ ਵਿਚ ਗੋਲੀ ਚੱਲਣ ਨਾਲ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਗੁੱਜਰ ਬਰਾਦਰੀ ਕੋਲੋਂ ਦੁੱਧ ਲੈਣ ਲਈ ਨਹੀਂ ਕੀਤਾ ਮਨਾ- ਡੀ. ਸੀ
. . .  about 1 hour ago
ਗੁਰਦਾਸਪੁਰ 4 ਅਪ੍ਰੈਲ (ਆਰਿਫ਼) ਸੋਸ਼ਲ ਮੀਡੀਆ ਤੇ ਗੁੱਜਰਾਂ ਕੋਲੋਂ ਦੁੱਧ ਲੈਣ ਵਾਲੇ ਤੇ ਕਾਰਵਾਈ ਕੀਤੇ ਜਾਣ ਦੀ ਖ਼ਬਰ ਨੂੰ ਡੀ. ਸੀ ਗੁਰਦਾਸਪੁਰ ਨੇ ਖ਼ਾਰਜ ਕੀਤਾ ਹੈ।ਉਨ੍ਹਾਂ ਨੇ ਕਿਹਾ ਹੈ ਕੇ ਅਜਿਹਾ ਕੋਈ ਵੀ ਹੁਕਮ ਓਹਨਾ ਨੇ ਜਾਰੀ ...
ਸਵਰਗੀ ਬਾਬਾ ਬਲਦੇਵ ਸਿੰਘ ਦੇ ਕੋਵਿਡ-19 ਪੀੜਤ ਇੱਕ ਪੁੱਤਰ ਦੀ ਰਿਪੋਰਟ ਆਈ ਨੈਗੇਟਿਵ
. . .  about 3 hours ago
ਨਵਾਂ ਸ਼ਹਿਰ, 4 ਅਪਰੈਲ (ਗੁਰਬਖ਼ਸ਼ ਸਿੰਘ ਮਹੇ)-ਜ਼ਿਲ੍ਹੇ ਦੇ ਪਹਿਲੇ ਕੋਵਿਡ-19 ਪੀੜਤ ਸਵਰਗੀ ਬਾਬਾ ਬਲਦੇਵ ਸਿੰਘ ਦੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਅਧੀਨ ਪਰਿਵਾਰਿਕ ਮੈਂਬਰਾਂ 'ਚੋਂ ਇੱਕ ਫ਼ਤਿਹ ਸਿੰਘ (35), ਬਲਦੇਵ ਸਿੰਘ ਦਾ ...
ਮੰਡਿਆਣੀ ਦੇ ਜੰਮ ਪਲ ਅਮਰੀਕ ਸਿੰਘ ਦਾ ਯੂ ਕੇ ਦਾ ਦਿਹਾਂਤ
. . .  about 3 hours ago
ਬਲਾਚੌਰ ,4 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ )- ਬਲਾਚੌਰ ਦੇ ਪਿੰਡ ਮੰਢਿਆਣੀ ਦੇ ਜੰਮਪਲ 69 ਸਾਲਾਂ ਅਮਰੀਕ ਸਿੰਘ ਪੁੱਤਰ ਸਵਰਗੀ ਊਧਮ ਸਿੰਘ ਦੇ ਇੰਗਲੈਂਡ ਵਿਚ ਅਚਾਨਕ ਮੌਤ ਹੋ ਗਈ। ਉਹ ਗਿਲਫੋਰਡ ਦੇ ਨਿਵਾਸੀ ਸਨ। ਅਮਰੀਕ ਸਿੰਘ ...
ਸੁਜਾਨਪੁਰ ਦੀ 75 ਸਾਲਾ ਔਰਤ ਪਾਈ ਗਈ ਕੋਰੋਨਾ ਪਾਜ਼ੀਟਿਵ
. . .  about 3 hours ago
ਗੁਰਦਾਸਪੁਰ / ਪਠਾਨਕੋਟ ,4 ਅਪ੍ਰੈਲ (ਆਰਿਫ਼/ਜਗਦੀਪ ਸਿੰਘ/ਵਿਨੋਦ ਮਹਿਰਾ) ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੀ 75 ਸਾਲਾ ਇਕ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ।ਜਿਸ ਦਾ ਨਾਮ ...
ਪਿਛਲੇ 24 ਘੰਟਿਆਂ ਦੌਰਾਨ ਯੂ.ਕੇ 'ਚ ਕੋਰੋਨਾ ਕਾਰਨ 708 ਹੋਈਆਂ ਮੌਤਾਂ
. . .  about 4 hours ago
ਲੰਡਨ, 4 ਅਪ੍ਰੈਲ(ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ ਹੁਣ ...
ਪੰਜਾਬ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, ਕੁੱਝ ਮਾਪਦੰਡ ਤੇ ਸਮਾਂ ਬੰਧ ਰਹਿ ਕੇ ਕਣਕ ਦੀ ਕਰ ਸਕਣਗੇ ਕਟਾਈ
. . .  about 4 hours ago
ਤਬਲੀਗ਼ੀ ਜਮਾਤ ਦੇ ਜ਼ਿਲ੍ਹਾ ਸੰਗਰੂਰ ਪੁੱਜੇ 38 ਮੈਂਬਰਾਂ ਦੇ ਜਾਂਚ ਲਈ ਭੇਜੇ ਗਏ ਨਮੂਨੇ
. . .  about 4 hours ago
ਗੇੜੀਆਂ ਮਾਰਨ ਵਾਲਿਆਂ ਖ਼ਿਲਾਫ਼ ਹਰੀਕੇ ਪੁਲਿਸ ਨੇ ਕੀਤੀ ਕਾਰਵਾਈ, 6 ਮੋਟਰਸਾਈਕਲ ਕੀਤੇ ਜ਼ਬਤ
. . .  about 4 hours ago
ਹਰੀਕੇ ਪੱਤਣ,4 ਅਪ੍ਰੈਲ (ਸੰਜੀਵ ਕੁੰਦਰਾ) -ਥਾਣਾ ਹਰੀਕੇ ਪੁਲਿਸ ਨੇ ਕਰਫ਼ਿਊ ਦੌਰਾਨ ਗੇੜੀਆਂ ਮਾਰਨ ਵਾਲਿਆਂ...
ਕੋਰੋਨਾ ਵਾਇਰਸ ਕਾਰਨ ਠੱਠੀ ਭਾਈ ਅਤੇ ਇਲਾਕੇ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  about 4 hours ago
ਠੱਠੀ ਭਾਈ, 4 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਆਪਣੇ ਆਪਣੇ ਪਿੰਡ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲਹੂ-ਰੰਗ ਅੱਖੀਆਂ ਦਾ ਮੰਜ਼ਰਨਾਮਾ

ਮੇਰਾ ਪੁੱਤਰ ਚਿੱਟਾ ਕਫ਼ਨ ਲਪੇਟ ਕੇ ਸੁੱਤਾ ਪਿਐ। ਉਹਦੀਆਂ ਘਣੀਆਂ ਪਲਕਾਂ ਪੱਖੇ ਦੀ ਹਵਾ ਨਾਲ ਹਿਲਦੀਆਂ ਨੇ ਤਾਂ ਲਗਦੈ ਹੁਣੇ ਅੱਖੀਆਂ ਖੋਲ੍ਹ ਕੇ ਹੱਸਦਾ-ਹੱਸਦਾ ਉੱਠ ਪਵੇਗਾ।
ਪੂਰੇ ਘਰ ਵਿਚ ਅਗਰਬੱਤੀਆਂ ਕਰਕੇ ਗੁਲਾਬ ਦੀ ਖ਼ੁਸ਼ਬੂ ਪਈ ਫਿਰਦੀ ਏ। ਮੇਰੇ ਪੁੱਤਰ ਦੇ ਮੁੱਖ ਦੁਆਲੇ ਗੁਲਾਬ ਦੇ ਫੁੱਲਾਂ ਦਾ ਘੇਰਾ ਏ ਤੇ ਏਸ ਘੇਰੇ ਵਿਚੋਂ ਉਹਦਾ ਮੁਹਾਂਦਰਾ ਵੀ ਕਿਸੇ ਫੁੱਲ ਵਰਗਾ ਜਾਪਦਾ ਏ। ਸੋਹਣੀ ਜਿਹੀ ਤਿੱਖੀ ਨੱਕ, ਠਲੀਆਂ-ਠਲੀਆਂ ਅੱਖੀਆਂ ਬੰਦ ਨੇ ਤੇ ਘਣੀਆਂ ਪਲਕਾਂ ਉਹਦੀਆਂ ਗੱਲਾਂ ਉਤੇ ਸਾਇਆ ਕੀਤਾ ਹੋਇਐ। ਸੋਹਣੇ ਘੜਵੇਂ ਬੁੱਲਾਂ ਉਤੇ ਨਿੰਮ੍ਹਾ ਜਿਹਾ ਹਾਸੇ ਦਾ ਪਰਛਾਵਾਂ ਰਹਿ ਗਿਆ ਏ। ਭੂਰੇ ਰੇਸ਼ਮ ਵਰਗੇ ਵਾਲਾਂ ਦੀ ਇਕ ਲਿਟ ਮੱਥੇ 'ਤੇ ਆ ਪਈ ਏ। ਹਮੇਸ਼ ਵਾਂਗੂੰ ਮੈਂ ਉਹਦੇ ਵਾਲ ਪਿੱਛੇ ਹਟਾਉਨੀ ਆਂ ਤਾਂ ਇਕ ਨਿੱਕਾ ਜਿਹਾ ਕੀੜਾ ਮੈਨੂੰ ਉਹਦੇ ਮੱਥੇ 'ਤੇ ਟੁਰਦਾ ਦਿਸਦਾ ਏ। ਮੈਂ ਤ੍ਰਬਕ ਕੇ ਉਹਨੂੰ ਪਰ੍ਹਾਂ ਛੰਡ ਦੇਨੀ ਆਂ ਤੇ ਇਹ ਸੋਚ ਕੇ ਮੇਰਾ ਸਰੀਰ ਕੰਬ ਜਾਂਦਾ ਏ, 'ਕਿਤੇ ਇਹ ਮੇਰੇ ਪੁੱਤਰ ਨੂੰ ਲੜ ਜਾਂਦਾ ਫੇਰ...।'
ਮੈਂ ਉਹਦੇ ਮੱਥੇ ਉਤੇ ਹੱਥ ਫੇਰਨੀ ਆਂ ਤੇ ਨਾਲ ਈ ਮੇਰੇ ਉਤੇ ਬਰਫ਼ ਦੀ ਤਰਾੜ ਡਿੱਗ ਪੈਂਦੀ ਏ। ਮੌਤ ਕਦੋਂ ਦੀ ਉਹਦੇ ਮੱਥੇ ਹੇਠਾਂ ਬਲਦੀ ਹਯਾਤੀ ਦੀ ਲਾਟ ਨੂੰ ਬੁਝਾ ਗਈ ਹੋਈ ਏ ਪਰ ਮੈਂ ਤਤੜੀ ਮੰਨਾਂ ਕਿਵੇਂ? ਮੇਰੇ ਤ੍ਰੇੜਾਂ ਪਏ ਵਜੂਦ ਦੇ ਇਕ-ਇਕ ਟੋਟੇ ਵਿਚ ਉਹ ਸਾਰੀਆਂ ਮਾਵਾਂ ਆਣ ਵਸੀਆਂ ਨੇ ਜਿਹੜੀਆਂ ਆਪਣਿਆਂ ਲਾਲਾਂ ਨੂੰ ਹਾਰ-ਫੁੱਲ ਪਾ ਕੇ ਨਾ ਟੋਰ ਸਕੀਆਂ। ਹਾਏ! ਉਹ ਸਾਰੇ ਮੇਰੇ ਪੁੱਤਰ ਸਨ, ਅਣਡਿੱਠੇ ਹੱਥਾਂ ਦਿਆਂ ਜ਼ੁਲਮਾਂ ਦਾ ਸ਼ਿਕਾਰ। ਮੈਂ ਇਕ ਇਕੱਲੀ ਆਂ, ਮੈਂ ਕੀਹਦਾ-ਕੀਹਦਾ ਸੋਗ ਮਨਾਵਾਂ? ਮੈਂ ਕੀਹਨੂੰ-ਕੀਹਨੂੰ ਰੋਵਾਂ? ਮੇਰੇ ਚ੍ਹੌਵੀਂ ਪਾਸੇ ਬਰੂਦ ਦੀ ਬੋ ਏ। ਮੇਰੇ ਜੁੱਸੇ ਵਿਚ ਧਮਾਕੇ। ਮੇਰੇ ਸਾਰਿਆਂ ਸ਼ਹਿਰਾਂ ਵਿਚ ਗਵਾਚੇ ਲਾਲ ਤੇ ਮੈਂ ਇਕੱਲੀ ਆਂ।
ਅੱਜ ਇਕ ਵਾਰੀ ਫੇਰ ਮੇਰਾ ਪੁੱਤਰ ਚਿੱਟਾ ਕਫ਼ਨ ਵਲ੍ਹੇਟ ਕੇ ਸੁੱਤਾ ਪਿਆ ਏ ਤੇ ਮੇਰੀਆਂ ਲਹੂ ਰੋਂਦੀਆਂ ਅੱਖੀਆਂ ਗਵਾਚੇ ਲਾਲਾਂ ਨੂੰ ਪਈਆਂ ਲੱਭਦੀਆਂ ਨੇ।
ਉਹ ਸਾਰੇ ਵੀ ਤਾਂ ਮੇਰੇ ਪੁੱਤਰ ਸਨ ਜਿਹੜੇ ਫੁੱਲਾਂ ਵਰਗੇ ਧੋਤੇ-ਧਾਤੇ ਯੂਨੀਫਾਰਮ ਪਾ ਕੇ ਚਾਈਂ ਚਾਈਂ ਸਕੂਲ ਵਲ ਟੁਰੇ। ਉਸ ਦਿਹਾੜੇ ਅੱਲ੍ਹਾ ਵਲੋਂ ਐਨੀ ਗਰਮੀ ਪੈ ਰਹੀ ਸੀ, ਜੋ ਕਾਵਾਂ ਦੀ ਅੱਖ ਨਿਕਲੇ ਪਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਸੀ। ਹੱਸਦੇ-ਖੇਡਦੇ ਸਕੂਲੇ ਅੱਪੜੇ। ਹਾਲੇ ਉਸਤਾਨੀਆਂ ਕਿਸੇ ਨੂੰ ਚੰਗਾ ਸ਼ਬਦ ਸੁਣਾਉਣ 'ਤੇ ਸ਼ਾਬਾਸ਼ ਦੇ ਰਹੀਆਂ ਸਨ ਤੇ ਕਿਸੇ ਨੂੰ ਸਕੂਲ ਦਾ ਕੰਮ ਨਾ ਕਰਨ ਪਾਰੋਂ ਆਖਿਆ ਜਾ ਰਿਹਾ ਸੀ, 'ਤੂੰ ਵੱਡਿਆਂ ਹੋ ਕੇ ਵੀ ਜੇ ਇੰਜ ਦੇ ਈ ਕੰਮ ਕੀਤੇ ਤਾਂ ਪਈਆਂ ਪੂਰੀਆਂ... ਏਨੇ ਜ਼ੋਰ ਦਾ ਧਮਾਕਾ ਹੋਇਆ ਜੀਹਨੇ ਸਕੂਲ ਦੀ ਸਾਰੀ ਬਿਲਡਿੰਗ ਨੂੰ ਨੀਹਾਂ ਤੋਂ ਲੈ ਕੇ ਛੱਤਾਂ ਤੀਕਰ ਚੀਨੇ-ਚੀਨੇ ਕਰ ਦਿੱਤਾ। ਤੱਤੀ ਹਵਾ ਵਿਚ ਬਾਰੂਦ ਤੇ ਮਾਸ ਸੜਨ ਦੀ ਬੋ ਰਲ ਗਈ।
ਉਸ ਦਿਹਾੜੇ ਮੈਂ ਡੇਢ ਸੌ ਘਰਾਂ ਵਿਚੋਂ ਆਪਣਿਆਂ ਬਾਲਾਂ ਲਈ ਠੰਢਾ ਪਾਣੀ ਲੈ ਕੇ ਬੈਠੀ ਰਹੀ। ਪਰ ਉਹ ਪਾਣੀ ਪੀਣ ਵਾਲੇ ਤ੍ਰਿਹਾਏ ਈ ਟੁਰ ਗਏ ਸਨ। ਮੈਂ ਸ਼ਹਿਰ ਦੀਆਂ ਗੁੱਠਾਂ ਵਿਚੋਂ ਵੈਣ ਪਾਉਂਦੀ ਪੈਰੋਂ ਵਾਹਣੀ ਤੇ ਸਿਰੋਂ ਨੰਗੀ ਦੌੜੀ ਪਰ ਉਥੇ ਕੀ ਪਿਆ ਸੀ... ਪਾਟੇ ਹੋਏ ਬਸਤੇ, ਲੀਰੋ-ਲੀਰ ਕਿਤਾਬਾਂ ਤੇ ਉਨ੍ਹਾਂ ਨਾਲ ਚਿੰਬੜਿਆ ਹੋਇਆ ਮਾਸ ਤੇ ਲਹੂ। ਉਹ ਸਾਰੇ ਟੋਟੇ-ਭੋਰੇ ਕੱਠੀ ਕਬਰ ਵਿਚ ਦੱਬ ਦਿੱਤੇ ਗਏ ਤੇ ਮੈਂ ਲੇਖਾਂ ਸੜੀ ਏਨਾ ਵੱਡਾ ਕਫ਼ਨ ਕਿਥੋਂ ਲਿਆਉਂਦੀ? ਕਿਥੋਂ ਫੁੱਲਾਂ ਦੇ ਹਾਰ ਪਵਾਉਂਦੀ। ਮੈਂ ਉਨ੍ਹਾਂ 'ਤੇ ਜ਼ੁਲਮ ਦੀ ਹਨ੍ਹੇਰੀ ਝੁਲਾਣ ਵਾਲੇ ਹੱਥ ਈ ਲੱਭਦੀ ਰਹਿ ਗਈ ਤੇ ਮੇਰੇ ਹੱਥ ਸੱਖਣੇ ਹੀ ਰਹੇ।
ਅੱਜ ਮੇਰਾ ਪੁੱਤਰ ਚਿੱਟਾ ਦੁੱਧ ਕਫ਼ਨ ਵਲ੍ਹੇਟ ਕੇ ਸੁੱਤਾ ਪਿਆ ਏ ਤੇ ਮੈਂ ਉਹਦੇ ਆਲੇ-ਦੁਆਲੇ ਉਨ੍ਹਾਂ ਪੁੱਤਰਾਂ ਦੇ ਹਿੱਸੇ ਦੇ ਫੁੱਲ ਵੀ ਖਿਲਾਰੀ ਜਾ ਰਹੀ ਆਂ ਜਿਹੜੇ ਖਿਡੌਣੇ ਲੈਣ ਗਏ ਸਨ। ਬਾਜ਼ਾਰ ਵਿਚ ਅੰਤਾਂ ਦੀ ਭੀੜ ਸੀ। ਖ਼ਲਕਤ ਇਕ ਦੂਜੇ ਨਾਲ ਖਹਿ ਰਹੀ ਸੀ। ਸਾਈਕਲਾਂ ਤੇ ਸਾਈਕਲਾਂ ਭੱਜਦੀਆਂ ਫਿਰਦੀਆਂ ਸਨ। ਦੁਕਾਨਦਾਰ ਇਹ ਰੌਣਕਾਂ ਵੇਖ-ਵੇਖ ਕੇ ਖੁਸ਼ ਹੋ ਰਹੇ ਸਨ। ਜਿੰਨੀ ਵਾਧੂ ਖਲਕਤ ਬਾਜ਼ਾਰ ਵਿਚ ਢੁੱਕੇਗੀ ਓਨੀ ਹੀ ਵਿਕਰੀ ਹੋਏਗੀ। ਖਿਡੌਣੇ ਖ਼ਰੀਦਣ ਲਈ ਆਏ ਬਾਲ ਅਜੇ ਗੱਡੀ ਵਿਚੋਂ ਲੱਥੇ ਨਹੀਂ ਸਨ ਜੋ ਧਾੜ ਕਰਕੇ ਤਿੰਨ ਚਾਰ ਗੱਡੀਆਂ ਖਿਡੌਣਿਆਂ ਵਾਂਗੂੰ ਵਾਅ ਵਿਚੋਂ ਉੱਛਲ ਪਈਆਂ। ਨਾਲ ਈ ਬਾਜ਼ਾਰ ਦੀਆਂ ਗਲੀਆਂ ਵਿਚ ਦੋ ਧਮਾਕੇ ਹੋਏ ਤੇ ਉਥੇ ਕਿਆਮਤ ਦਾ ਪਰਛਾਵਾਂ ਪੈ ਗਿਆ। ਗੱਡੀ ਵਿਚ ਬੈਠੇ ਬਾਲਾਂ ਦੇ ਬੂਹੇ ਵੱਲ ਵਧੇ ਹੱਥ ਉਥੇ ਈ ਰਹਿ ਗਏ। ਕਾਰ ਨੂੰ ਲੱਗੀ ਅੱਗ ਉਨ੍ਹਾਂ ਨੂੰ ਸਾੜ ਕੇ ਕੋਇਲਾ ਕਰ ਗਈ ਤੇ ਮੇਰਾ ਲੂੰ ਲੂੰ ਵਿੰਨ੍ਹਿਆ ਗਿਆ।
ਹਾਲੀ ਤਾਂ ਮੇਰੇ ਦਿਲ ਦੇ ਜ਼ਖ਼ਮ ਨਹੀਂ ਭਰੇ। ਹਾਲੀ ਤੇ ਮੈਂ ਉਨ੍ਹਾਂ ਪੁੱਤਰਾਂ ਨੂੰ ਈ ਪਈ ਰੋਂਦੀ ਸਾਂ ਜੋ ਅੱਜ ਫੇਰ...ਮੇਰਾ ਪੁੱਤਰ ਸੁੱਖ ਨਾਲ ਸੁੱਤਾ ਹੋਇਆ ਜਾਪਦਾ ਏ। ਇਹ ਸੁੱਖ ਏ? ਹੋਏਗਾ ਪਰ ਇਹ ਕਿਹੋ ਜਿਹਾ ਸੁੱਖ ਏ ਜੀਹਨੇ ਸੱਧਰਾਂ ਤੇ ਖ਼ਾਬਾਂ ਭਰੀਆਂ ਅੱਖੀਆਂ ਵਿਚ ਕਾਲੀ ਮੌਤ ਦਾ ਰੰਗ ਭਰ ਦਿੱਤਾ ਏ।
ਇਹ ਕਾਲਾ ਰੰਗ ਮੇਰਿਆਂ ਸ਼ਹਿਰਾਂ 'ਤੇ ਖਿੱਲਰ ਗਿਆ ਏ, ਮੇਰੀ ਸਾੜੀ 'ਤੇ ਡੁੱਲ੍ਹ ਗਿਆ ਏ। ਮੇਰੇ ਉਸ ਪੁੱਤਰ ਨੂੰ ਖੌਰੇ ਕੀ ਸ਼ੌਕ ਸੀ। ਟੇਸ਼ਨ 'ਤੇ ਆਉਂਦੀਆਂ-ਜਾਂਦੀਆਂ ਗੱਡੀਆਂ ਵੇਖਣ ਦਾ। ਉਹਦਾ ਜਿਸ ਵੇਲੇ ਦਾਅ ਲਗਦਾ ਟੇਸ਼ਨ 'ਤੇ ਜਾ ਖਲੋਂਦਾ...। ਉਸ ਦਿਹਾੜੇ ਵੀ ਟੇਸ਼ਨ 'ਤੇ ਖਲੋਤਾ ਖੁਸ਼ ਹੋ ਰਿਹਾ ਸੀ। ਉਹਦਿਆਂ ਹੋਠਾਂ 'ਤੇ ਗੁਲਾਬ ਖਿੜੇ ਸਨ ਤੇ ਅੱਖਾਂ ਵਿਚ ਮਸ਼ਾਲਾਂ ਪਈਆਂ ਬਲਦੀਆਂ ਸਨ। ਅਚਨਚੇਤ ਮੌਤ ਦੀ ਕਾਲੀ ਹਨ੍ਹੇਰੀ ਆਈ ਤੇ ਫੇਰ ਉਥੇ ਕੁਝ ਵੀ ਨਾ ਰਿਹਾ। ਮੈਂ ਆਪਣੇ ਲਾਲ ਨੂੰ ਲੱਭਦੀ ਈ ਰਹਿ ਗਈ। ਕਿੰਨੀਆਂ ਮਾਵਾਂ ਆਪਣਿਆਂ ਲਾਲਾਂ ਨੂੰ ਲੱਭਦੀਆਂ ਈ ਰਹਿ ਗਈਆਂ।
ਮੇਰੀਆਂ ਅੱਖਾਂ ਵਿਚੋਂ ਡੁਲ੍ਹਦਿਆਂ ਅੱਥਰੂਆਂ ਵਿਚ ਤੇ ਹਾਲੀ ਉਨ੍ਹਾਂ ਬਾਲਾਂ ਦੀਆਂ ਤਸਵੀਰਾਂ ਸਨ ਪਰ ਅੱਜ...'ਭੈਣੇ ਸਬਰ ਕਰ...ਹੋਣੀ ਕੀਹਦੇ ਆਖੇ ਮੁੜੀ ਏ।' ਅਚਨਚੇਤ ਕਿਸੇ ਮੇਰੇ ਮੋਢੇ 'ਤੇ ਹੱਥ ਰੱਖਦਿਆਂ ਆਖਿਆ ਏ। ਸਬਰ...ਤੇ ਹੋਣੀ...ਮੈਂ ਕਿਵੇਂ ਕਰਾਂ ਸਬਰ...ਮੈਂ ਹੋਣੀ ਕਿਉਂ ਹੋਣ ਦੇਵਾਂ...ਮੈਂ ਏਸ ਹੋਣੀ ਦਾ ਰਸਤਾ ਡੱਕਣ ਜੋਗੀ ਕਿਉਂ ਨਹੀਂ ਜੀਹਨੇ ਮੇਰਿਆਂ ਲਾਲਾਂ ਦੇ ਟੋਟੇ ਹਰ ਪਾਸੇ ਛੱਡੇ ਨੇ...ਇਹ ਖੇਹ...ਹਾਲੀ ਤੇ ਮੇਰਾ ਪੁੱਤਰ ਕਫ਼ਨ ਵਲ੍ਹੇਟ ਕੇ ਸੁੱਤਾ ਪਿਆ ਏ ਤੇ ਮੇਰੇ ਕਲੇਜੇ ਦੇ ਜ਼ਖਮ ਅੱਲੇ ਨੇ।


-ਸਟੇਟ ਐਵਾਰਡੀ ਅਤੇ ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।ਮੋਬਾਈਲ : 8567886223


Parse error: syntax error, unexpected '$text' (T_VARIABLE) in /home/ajitjala/public_html/beta/sharethis.php on line 12