ਤਾਜਾ ਖ਼ਬਰਾਂ


ਪੰਜਾਬ ਸਰਕਾਰ ਵੱਲੋਂ ਈਦ ਉੱਲ ਜੂਹਾ 'ਤੇ ਸਰਕਾਰੀ ਛੁੱਟੀ ਦਾ ਐਲਾਨ
. . .  21 minutes ago
ਲਹਿਰਾਗਾਗਾ ,21 ਅਗਸਤ (ਸੂਰਜ ਭਾਨ ਗੋਇਲ)- ਪੰਜਾਬ ਸਰਕਾਰ ਨੇ 22 ਅਗਸਤ ਬੁੱਧਵਾਰ ਨੂੰ ਈਦ ਉੱਲ ਜੂਹਾ (ਬਕਰੀਦ) ਦੇ ਮੌਕੇ ਗਜਿਟਡ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ 22 ਅਗਸਤ ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਚਾਹ ਤੱਕ ਇੰਗਲੈਂਡ ਦੂਜੀ ਪਾਰੀ 'ਚ 173/4
. . .  39 minutes ago
ਕਾਰ ਵਿਚੋਂ ਮਿਲੀ ਇਕ ਵਿਅਕਤੀ ਦੀ ਲਾਸ਼
. . .  about 1 hour ago
ਜੈਤੋ, 21 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਬਠਿੰਡਾ ਰੋਡ 'ਤੇ ਸਥਿਤ ਪੈਲੇਸ ਦੇ ਨੇੜੇ ਇਕ ਕਾਰ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ...
ਚੀਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 21 ਅਗਸਤ - ਚੀਨ ਦੇ ਰੱਖਿਆ ਮੰਤਰੀ ਤੇ ਸਟੇਟ ਕੌਂਸਲਰ ਵੇਈ ਫੇਂਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਕੈਪਟਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਕੀਤੀ ਸਮੀਖਿਆ
. . .  about 2 hours ago
ਚੰਡੀਗੜ੍ਹ, 21 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸਬੰਧੀ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਲਤਾਨਪੁਰ ਲੋਧੀ 'ਚ ਸਾਰੇ ਵਿਭਾਗਾਂ ਨੂੰ ...
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਐਸ.ਏ.ਐਸ. ਨਗਰ, 21 ਅਗਸਤ- ਪਿਛਲੇ ਦਿਨੀਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ: ਬਲਬੀਰ ਸਿੰਘ ਸਿੱਧੂ ਵੱਲੋਂ ਨਕਲੀ ਪਨੀਰ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲੇ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਦਿੱਤੇ ਗਏ ਸਖ਼ਤ ਆਦੇਸ਼ਾਂ ਅਨੁਸਾਰ ਅੱਜ ਡੇਅਰੀ...
ਜਲੰਧਰ ਦੇ ਅਬਾਦਪੁਰਾ 'ਚ ਮਾਮੂਲੀ ਵਿਵਾਦ 'ਤੇ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 3 hours ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ ਦੂਜੀ ਪਾਰੀ 'ਚ 84/4
. . .  about 3 hours ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
. . .  about 3 hours ago
ਮੋਟਰਸਾਈਕਲ -ਬੱਸ ਦੀ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 3 hours ago
ਸਮੁੰਦੜਾ, 21 ਅਗਸਤ(ਤੀਰਥ ਸਿੰਘ ਰੱਕੜ)- ਸਥਾਨਕ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪਿੰਡ ਪਨਾਮ ਨੇੜੇ ਮੋਟਰਸਾਈਕਲ ਰੇਹੜੀ 'ਤੇ ਬੱਸ ਦਰਮਿਆਨ ਹੋਈ ਟੱਕਰ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕਾਂ ਦੀ ਪਹਿਚਾਣ ਸ਼ਿਵ ...
ਹੋਰ ਖ਼ਬਰਾਂ..
  •     Confirm Target Language  

ਬਾਲ ਸੰਸਾਰ

ਵਣ-ਮਾਨਸ ਅਤੇ ਉਸ ਦੀਆਂ ਆਦਤਾਂ

ਬੱਚਿਓ, ਵਣ-ਮਾਨਸ (ਚਿਪਾਂਜੀ) ਨੂੰ ਆਦਮੀ ਦਾ ਨੇੜੇ ਦਾ ਰਿਸ਼ਤੇਦਾਰ ਮੰਨਿਆ ਜਾਂਦਾ ਹੈ। ਇਸ ਦੀਆਂ ਆਦਤਾਂ ਅਤੇ ਜੀਵਨ ਬਤੀਤ ਕਰਨ ਦਾ ਢੰਗ ਆਦਮੀ ਨਾਲ ਕਾਫੀ ਮਿਲਦਾ-ਜੁਲਦਾ ਹੈ। ਇਹ ਬਹੁਤ ਹੀ ਸਿਆਣਾ ਜਾਨਵਰ ਹੈ, ਜੋ ਅਫਰੀਕਾ, ਸੀਰੀਆ, ਲਿਓਨ ਤੋਂ ਪੱਛਮੀ ਯੂਗਾਂਡਾ ਤੱਕ ਪਾਇਆ ਜਾਂਦਾ ਹੈ। ਜ਼ਿਆਦਾ ਕਰਕੇ ਇਹ ਧਰਤੀ ਉੱਪਰ ਹੀ ਰਹਿੰਦਾ ਹੈ ਪਰ ਸੌਣ ਲਈ ਇਹ ਧਰਤੀ ਤੋਂ 30 ਮੀਟਰ ਉੱਪਰ ਆਪਣਾ ਰੈਣ ਬਸੇਰਾ ਬਣਾ ਲੈਂਦਾ ਹੈ। ਇਕ ਨਰ ਵਣ ਮਾਨਸ ਦਾ ਕੱਦ 120 ਤੋਂ 170 ਸੈਂਟਮੀਟਰ ਅਤੇ ਭਾਰ 55 ਕਿਲੋਗ੍ਰਾਮ ਤੱਕ ਹੁੰਦਾ ਹੈ। ਇਸ ਦੀ ਉਮਰ 50 ਸਾਲ ਤੱਕ ਹੁੰਦੀ ਹੈ। ਖਤਰੇ ਸਮੇਂ ਇਹ ਆਪਣੇ ਚਿਹਰੇ ਨੂੰ ਇਸ ਤਰ੍ਹਾਂ ਬਣਾ ਲੈਂਦਾ ਹੈ ਜਿਸ ਤੋਂ ਦੂਜੇ ਵਣ ਮਾਨਸ ਇਸ ਦੀ ਸਰੀਰਕ ਭਾਸ਼ਾ ਨੂੰ ਸਮਝ ਲੈਂਦੇ ਹਨ ਅਤੇ ਆਪਣੀ ਆਵਾਜ਼ ਨਾਲ ਦੂਰ-ਦੂਰ ਸੰਦੇਸ਼ ਪਹੁੰਚਾ ਦਿੰਦੇ ਹਨ।
ਖੇਡਣਾ : ਬੱਚਿਓ, ਤੁਹਾਡੇ ਵਾਂਗ ਵਣ ਮਾਨਸ ਦੇ ਬੱਚੇ ਆਪਸ ਵਿਚ ਖੇਡ ਕੇ ਸਮਾਂ ਬਤੀਤ ਕਰਦੇ ਹਨ। ਇਹ ਇਕ-ਦੂਜੇ ਦੇ ਪਿੱਛੇ ਦੌੜਦੇ ਹਨ, ਕੁਸ਼ਤੀ ਕਰਦੇ ਹਨ ਅਤੇ ਟਾਹਣੀਆਂ ਦੀ ਮਦਦ ਨਾਲ ਝੂਟੇ ਲੈਂਦੇ ਹਨ। ਇਨ੍ਹਾਂ ਕਿਰਿਆਵਾਂ ਰਾਹੀਂ ਉਹ ਦੁਸ਼ਮਣ ਤੋਂ ਬਚਣ ਦੇ ਢੰਗ ਵੀ ਸਿੱਖ ਲੈਂਦੇ ਹਨ।
ਇਕ ਸਮਾਜਿਕ ਜਾਨਵਰ : ਵਣ ਮਾਨਸ ਦੇ ਝੁੰਡ ਵਿਚ 60 ਵਣ ਮਾਨਸ ਹੁੰਦੇ ਹਨ, ਜੋ ਆਪਸ ਵਿਚ ਘੁਲ-ਮਿਲ ਕੇ ਰਹਿੰਦੇ ਹਨ। ਇਹ ਇਕ-ਦੂਜੇ ਦੇ ਵਾਲਾਂ ਵਿਚ ਆਪਣੀਆਂ ਉਂਗਲਾਂ ਨਾਲ ਕੰਘੀ ਕਰਦੇ ਰਹਿੰਦੇ ਹਨ, ਜਿਸ ਨਾਲ ਜੂੰਆਂ ਅਤੇ ਧੂੜ ਇਨ੍ਹਾਂ ਦੇ ਸਰੀਰ ਤੋਂ ਦੂਰ ਹੋ ਜਾਂਦੀ ਹੈ। ਇਸ ਨਾਲ ਉਨ੍ਹਾਂ ਵਿਚ ਆਪਸੀ ਪਿਆਰ ਅਤੇ ਦੋਸਤੀ ਮਜ਼ਬੂਤ ਹੁੰਦੀ ਹੈ।
ਭੋਜਨ ਅਤੇ ਹਥਿਆਰ ਬਣਾਉਣਾ : ਇਹ ਜ਼ਿਆਦਾ ਕਰਕੇ ਪੱਤੇ, ਫੁੱਲ ਤੇ ਫਲ ਖਾ ਕੇ ਹੀ ਗੁਜ਼ਾਰਾ ਕਰਦੇ ਹਨ ਪਰ ਕਦੇ-ਕਦੇ ਇਹ ਛੋਟੇ-ਛੋਟੇ ਹਿਰਨ ਅਤੇ ਸੂਰ ਨੂੰ ਮਾਰ ਕੇ ਵੀ ਖਾਂਦੇ ਹਨ। ਇਹ ਹਥਿਆਰ ਬਣਾਉਣ ਵਿਚ ਵੀ ਮਾਹਿਰ ਹੁੰਦੇ ਹਨ। ਇਹ ਲੰਬੀਆਂ-ਲੰਬੀਆਂ ਟਹਿਣੀਆਂ ਦੀ ਮਦਦ ਨਾਲ ਕੀੜਿਆਂ ਦੇ ਭੌਣ ਵਿਚੋਂ ਕੀੜੇ ਬਾਹਰ ਕੱਢ ਕੇ ਖਾ ਜਾਂਦੇ ਹਨ। ਸੁੱਕੇ ਘਾਹ ਦੀ ਇਹ ਇਕ ਛੋਟੀ ਜਿਹੀ ਗੱਠ ਬਣਾ ਲੈਂਦੇ ਹਨ, ਜਿਸ ਦੀ ਮਦਦ ਨਾਲ ਇਹ ਰੁੱਖਾਂ ਅਤੇ ਚਟਾਨਾਂ ਦੇ ਸੁਰਾਖਾਂ ਵਿਚੋਂ ਪਾਣੀ ਕੱਢ ਕੇ ਪੀਂਦੇ ਹਨ। ਆਪਣੇ ਦੁਸ਼ਮਣ ਨੂੰ ਇਹ ਦਰੱਖਤਾਂ ਦੀਆਂ ਛਿਟੀਆਂ ਅਤੇ ਪੱਥਰਾਂ ਦੀ ਮਦਦ ਨਾਲ ਦੂਰ ਭਜਾ ਦਿੰਦੇ ਹਨ।

-ਲਖਵੀਰ ਸਿੰਘ ਭੱਟੀ,
8/29, ਨਿਊ ਕੁੰਦਨਪੁਰੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ ਅਸਲੀ ਮਿੱਤਰ ਦੀ ਪਛਾਣ

ਪਿਆਰੇ ਬੱਚਿਓ! ਦੇਵਪੁਰ ਨਾਂਅ ਦੇ ਇਕ ਨਗਰ ਵਿਚ ਲੇਖ ਰਾਜ ਨਾਂਅ ਦਾ ਇਕ ਨਾਮੀ ਵਿਦਵਾਨ ਪਰਿਵਾਰ ਸਮੇਤ ਰਹਿੰਦਾ ਸੀ। ਉਸ ਦੀ ਵਿਦਵਤਾ ਤੇ ਸਿਆਣਪ ਦੀ ਪ੍ਰਸਿੱਧੀ ਚਾਰੇ ਪਾਸੇ ਫੈਲੀ ਹੋਈ ਸੀ। ਨਗਰ ਦੇ ਲੋਕ ਉਸ ਦਾ ਬੇਹੱਦ ਆਦਰ ਕਰਦੇ ਸਨ। ਉਸ ਦੀ ਪਤਨੀ ਸੱਤਿਆਵਤੀ ਦੇ ਕੋਈ ਔਲਾਦ ਨਾ ਹੋਈ। ਸਾਰੀ ਜ਼ਿੰਦਗੀ ਉਹ ਪਰਮਾਤਮਾ ਤੋਂ ਔਲਾਦ ਦੀ ਦਾਤ ਮੰਗਦੀ ਰਹੀ। ਅਖੀਰ ਬੁਢਾਪੇ ਵਿਚ ਪਰਮਾਤਮਾ ਨੇ ਉਨ੍ਹਾਂ ਨੂੰ ਇਕ ਪੁੱਤਰ ਬਖਸ਼ਿਆ। ਉਸ ਬੱਚੇ ਦੀ ਪਾਲਣਾ ਉਨ੍ਹਾਂ ਬੜੇ ਲਾਡਾਂ ਅਤੇ ਚਾਵਾਂ ਨਾਲ ਕੀਤੀ। ਨਾਂਅ ਰੱਖਿਆ ਸੰਜੇ ਕੁਮਾਰ। ਜਦੋਂ ਸੰਜੇ ਪੰਦਰਾਂ ਵਰ੍ਹਿਆਂ ਦਾ ਹੋਇਆ ਤਾਂ ਰਾਤ ਨੂੰ ਦੇਰ ਨਾਲ ਘਰ ਆਉਣ ਲੱਗਾ। ਲੇਖ ਰਾਜ ਅਤੇ ਸੱਤਿਆਵਤੀ ਨੂੰ ਪੁੱਤਰ ਦੀ ਇਸ ਆਦਤ 'ਤੇ ਚਿੰਤਾ ਹੋਈ। ਕਈ ਤਰ੍ਹਾਂ ਦੇ ਡਰ ਅਤੇ ਸੰਸੇ ਉਨ੍ਹਾਂ ਦੀ ਜਾਨ ਸੁਕਾਉਂਦੇ ਰਹਿੰਦੇ।
ਅੰਤ ਇਕ ਦਿਨ ਲੇਖ ਰਾਜ ਨੇ ਆਪਣੇ ਪੁੱਤਰ ਨੂੰ ਏਨੀ ਦੇਰ ਨਾਲ ਆਉਣ ਦਾ ਕਾਰਨ ਪੁੱਛਿਆ ਅਤੇ ਉਸ ਨੂੰ ਸਮਝਾਉਂਦਿਆਂ ਕਿਹਾ, 'ਪੁੱਤਰ! ਤੇਰੀ ਬੁੱਢੀ ਮਾਂ ਤੇਰੀ ਲੰਬੀ ਉਡੀਕ ਕਰਦੀ ਬਿਮਾਰ ਰਹਿਣ ਲੱਗੀ ਹੈ। ਉਸ ਨੂੰ ਬੜੀ ਖੇਚਲ ਝੱਲਣੀ ਪੈਂਦੀ ਹੈ।' ਅੱਗੋਂ ਪੁੱਤਰ ਸੰਜੇ ਕੁਮਾਰ ਕਹਿਣ ਲੱਗਾ, 'ਪਿਤਾ ਜੀ! ਮੇਰੇ ਬਹੁਤ ਸਾਰੇ ਮਿੱਤਰ ਹਨ। ਹਰੇਕ ਨੂੰ ਮਿਲ ਕੇ ਅਤੇ ਦੋ-ਦੋ, ਚਾਰ-ਚਾਰ ਮਿੰਟ ਗੱਲ ਕਰਕੇ ਦੇਰ ਹੋ ਜਾਂਦੀ ਹੈ।' ਲੇਖ ਰਾਜ ਆਪਣੀ ਵਿਦਵਤਾ ਨਾਲ ਪੁੱਤਰ ਨੂੰ ਰੋਕਣਾ ਚਾਹੁੰਦਾ ਸੀ। ਉਸ ਨੇ ਕੁਝ ਸੋਚ ਕੇ ਕਿਹਾ, 'ਦੇਖ ਪੁੱਤਰ! ਮੇਰੀ ਏਨੀ ਉਮਰ ਲੰਘ ਗਈ ਹੈ। ਮੇਰਾ ਤਾਂ ਮਸਾਂ ਇਕ-ਅੱਧਾ ਮਿੱਤਰ ਹੀ ਬਣ ਸਕਿਆ ਹੈ ਪਰ ਤੂੰ ਆਖਦਾ ਹੈਂ ਕਿ ਤੇਰੇ ਮਿੱਤਰ ਅਣਗਿਣਤ ਹਨ। ਜੇ ਤੈਨੂੰ ਮਨਜ਼ੂਰ ਹੋਵੇ ਤਾਂ ਕਿਸੇ ਦਿਨ ਮੈਂ ਵੀ ਤੇਰੇ ਮਿੱਤਰਾਂ ਨੂੰ ਮਿਲ ਲਵਾਂ?' ਅੱਗੋਂ ਪੁੱਤਰ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ। ਅਗਲੇ ਦਿਨ ਲੇਖ ਰਾਜ ਵੀ ਆਪਣੇ ਲੜਕੇ ਦੇ ਨਾਲ ਤੁਰ ਪਿਆ। ਨਗਰ ਦੇ ਇਕ ਮੁਹੱਲੇ ਵਿਚ ਜਾ ਕੇ ਸੰਜੇ ਕੁਮਾਰ ਨੇ ਪਹਿਲਾਂ ਇਕ ਅਮੀਰ ਮਿੱਤਰ ਦਾ ਦਰਵਾਜ਼ਾ ਖੜਕਾਇਆ। ਉਸ ਦਾ ਨੌਕਰ ਬਾਹਰ ਨਿਕਲਿਆ। ਇਸ ਤੋਂ ਪਹਿਲਾਂ ਕਿ ਨੌਕਰ ਨੂੰ ਸੰਜੇ ਕੁਝ ਕਹਿੰਦਾ, ਲੇਖ ਰਾਜ ਨੇ ਨੌਕਰ ਨੂੰ ਕਿਹਾ ਕਿ ਅੰਦਰ ਜਾ ਕੇ ਆਖ ਕਿ ਲੇਖ ਰਾਜ ਅਤੇ ਉਸ ਦਾ ਪੁੱਤਰ ਸੰਜੇ ਮਿਲਣ ਆਏ ਹਨ। ਨੌਕਰ ਅੰਦਰ ਚਲਾ ਗਿਆ ਤੇ ਕੁਝ ਦੇਰ ਬਾਅਦ ਬਾਹਰ ਆ ਕੇ ਪੁੱਛਣ ਲੱਗਾ ਕਿ ਤੁਹਾਨੂੰ ਕੀ ਕੰਮ ਹੈ?
ਲੇਖ ਰਾਜ ਬੋਲਿਆ ਕਿ 'ਸਾਨੂੰ ਇਕ ਹਜ਼ਾਰ ਰੁਪਏ ਦੀ ਲੋੜ ਹੈ, ਇਸ ਕਰਕੇ ਆਏ ਹਾਂ।' ਕੁਝ ਦੇਰ ਬਾਅਦ ਨੌਕਰ ਬਾਹਰ ਆਇਆ ਤੇ ਕਹਿਣ ਲੱਗਾ 'ਘਰ ਕੋਈ ਨਹੀਂ ਹੈ।' ਲੇਖ ਰਾਜ ਪੁੱਤਰ ਨੂੰ ਕਹਿਣ ਲੱਗਾ ਕਿ 'ਤੇਰਾ ਮਿੱਤਰ ਘਰ ਵਿਚ ਹੀ ਹੈ। ਇਕ ਹਜ਼ਾਰ ਰੁਪਏ ਦਾ ਸਵਾਲ ਸੁਣ ਕੇ ਉਹ ਝੂਠ ਬੋਲ ਬੈਠਾ ਹੈ। ਤੇਰਾ ਇਹ ਮਿੱਤਰ ਦਿਖਾਵੇ ਦਾ ਮਿੱਤਰ ਹੈ।'
ਲੜਕਾ ਆਪਣੇ ਮਿੱਤਰਾਂ ਦੀ ਹੇਠੀ ਕਦੋਂ ਸਹਾਰ ਸਕਦਾ ਸੀ। ਉਸ ਨੇ ਆਪਣੇ ਮਿੱਤਰਾਂ ਦੀ ਵਡਿਆਈ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਫਿਰ ਕਹਿਣ ਲੱਗਾ, 'ਪਿਤਾ ਜੀ! ਕਿਉਂ ਨਾ ਬਾਕੀ ਦੇ ਮਿੱਤਰ ਵੀ ਪਰਖ ਲਏ ਜਾਣ?' ਇਸ ਤਰ੍ਹਾਂ ਸਲਾਹ ਬਣਾ ਕੇ ਦੋਵੇਂ ਪਿਓ-ਪੁੱਤਰ ਸਾਰੇ ਮਿੱਤਰਾਂ ਕੋਲ ਵਾਰੋ-ਵਾਰੀ ਗਏ ਪਰ ਪੈਸਿਆਂ ਦੀ ਮੰਗ ਸੁਣ ਕੇ ਸਾਰਿਆਂ ਨੇ ਬਹਾਨੇ ਬਣਾ ਕੇ ਉਨ੍ਹਾਂ ਨੂੰ ਟਾਲ ਦਿੱਤਾ। ਇਹ ਸਭ ਦੇਖ ਕੇ ਸੰਜੇ ਬੇਹੱਦ ਨਿਰਾਸ਼ ਹੋ ਗਿਆ ਸੀ। ਲੇਖ ਰਾਜ ਹੁਣ ਪੁੱਤਰ ਨੂੰ ਲੈ ਕੇ ਘਰ ਤਾਂ ਮੁੜਨਾ ਚਾਹੁੰਦਾ ਸੀ, ਕਿਉਂਕਿ ਰਾਤ ਬਹੁਤ ਗੁਜ਼ਰ ਗਈ ਸੀ। ਪਰ ਉਹ ਆਪਣੇ ਪੁੱਤਰ ਨੂੰ ਸੱਚੇ ਮਿੱਤਰ ਦੀ ਪਛਾਣ ਕਰਾਉਣੀ ਚਾਹੁੰਦਾ ਸੀ। ਇਹ ਸੋਚ ਕੇ ਉਸ ਨੇ ਕਿਹਾ ਕਿ, 'ਪੁੱਤਰ, ਆ ਹੁਣ ਮੇਰੇ ਉਸ ਇਕ ਮਿੱਤਰ ਨੂੰ ਮਿਲ ਲਈਏ, ਜਿਹੜਾ ਮੈਂ ਪੂਰੀ ਜ਼ਿੰਦਗੀ 'ਚ ਖੱਟਿਆ ਹੈ।'
ਉਸ ਮਿੱਤਰ ਦਾ ਉਸ ਨੇ ਦਰਵਾਜ਼ਾ ਖੜਕਾਇਆ। ਅੰਦਰੋਂ ਕਿਸੇ ਨੇ ਪੁੱਛਿਆ ਕੌਣ? ਜਦੋਂ ਲੇਖ ਰਾਜ ਨੇ ਆਪਣਾ ਨਾਂਅ ਦੱਸਿਆ ਤਾਂ ਦਰਵਾਜ਼ਾ ਝੱਟ ਖੁੱਲ੍ਹ ਗਿਆ। ਲੇਖ ਰਾਜ ਦਾ ਮਿੱਤਰ ਪੂਰੇ ਆਦਰ-ਸਤਿਕਾਰ ਨਾਲ ਉਨ੍ਹਾਂ ਨੂੰ ਅੰਦਰ ਲੈ ਗਿਆ। ਆਓ ਭਗਤ ਕਰਦਿਆਂ ਅੱਧੀ ਰਾਤ ਨੂੰ ਕੁਵੇਲੇ ਬੂਹਾ ਖੜਕਾਉਣ ਦਾ ਕਾਰਨ ਪੁੱਛਿਆ। ਲੇਖ ਰਾਜ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਤੁਰੰਤ ਉਹ ਮਿੱਤਰ ਬੋਲਿਆ, 'ਪਿਆਰੇ ਮਿੱਤਰ ਲੇਖ ਰਾਜ! ਧੰਨ ਭਾਗ ਮੇਰੇ ਕਿ ਤੂੰ ਮੈਨੂੰ ਇਸ ਯੋਗ ਸਮਝਿਆ।' ਏਨੇ ਨੂੰ ਉਸ ਮਿੱਤਰ ਦਾ ਸਾਰਾ ਪਰਿਵਾਰ ਵੀ ਜਾਗ ਪਿਆ। ਸਾਰੇ ਪਰਿਵਾਰਕ ਮੈਂਬਰ ਬਹੁਤ ਇੱਜ਼ਤ-ਸਤਿਕਾਰ ਨਾਲ ਮਿਲੇ। ਮਿੱਤਰ ਇਕ ਹਜ਼ਾਰ ਦੀ ਥਾਂ ਪੰਜ ਹਜ਼ਾਰ ਰੁਪਏ ਲੈ ਕੇ ਹਾਜ਼ਰ ਹੋਇਆ ਅਤੇ ਦੇਣ ਦੀ ਪੇਸ਼ਕਸ਼ ਕੀਤੀ ਪਰ ਲੇਖ ਰਾਜ ਨੇ ਕੇਵਲ ਇਕ ਹਜ਼ਾਰ ਰੁਪਏ ਹੀ ਸਵੀਕਾਰ ਕੀਤੇ। ਫਿਰ ਆਗਿਆ ਲੈ ਕੇ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਘਰ ਵਾਪਸ ਆ ਗਿਆ। ਘਰ ਆ ਕੇ ਪੁੱਤਰ ਨੇ ਕਿਹਾ, 'ਪਿਤਾ ਜੀ! ਸੱਚਮੁੱਚ ਬਹੁਤੇ ਮਿੱਤਰਾਂ 'ਚੋਂ ਕਿਸੇ ਇਕ ਸੱਚੇ ਮਿੱਤਰ ਦੀ ਪਛਾਣ ਕਰਨੀ ਜ਼ਰੂਰੀ ਹੈ, ਜਿਹੜਾ ਔਖੇ ਸਮੇਂ 'ਚ ਤੁਹਾਡੇ ਨਾਲ ਖੜ੍ਹ ਸਕੇ। ਫ਼ਸਲੀ ਅਤੇ ਮਤਲਬੀ ਮਿੱਤਰਾਂ ਨਾਲ ਮਿਲਵਰਤਣ ਕਰਕੇ ਸਮਾਂ ਖਰਾਬ ਕਰਨਾ ਸਿਆਣਪ ਨਹੀਂ ਹੈ।' ਲੇਖ ਰਾਜ ਬੜਾ ਖੁਸ਼ ਹੋਇਆ। ਪੁੱਤਰ ਨੂੰ ਉਸ ਦੀ ਗੱਲ ਸਮਝ ਆ ਗਈ ਸੀ।

-ਸੁਰਿੰਦਰ ਸਿੰਘ ਕਰਮ ਲਧਾਣਾ,
ਮੋਬਾ: 98146-81444

ਹਵਾ ਦੀ ਰਫ਼ਤਾਰ ਕਿਵੇਂ ਮਾਪੀ ਜਾਂਦੀ ਹੈ?

ਆਮ ਤੌਰ 'ਤੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਅੱਜ ਹਵਾ ਬਹੁਤ ਤੇਜ਼ ਚੱਲ ਰਹੀ ਹੈ ਜਾਂ ਹਵਾ ਅੱਜ ਹੌਲੀ ਚੱਲ ਰਹੀ ਹੈ। ਜਦ ਕਦੇ ਹਨੇਰੀ ਆਵੇ ਤਾਂ ਅਖ਼ਬਾਰਾਂ, ਟੀ. ਵੀ. ਜਾਂ ਰੇਡੀਓ 'ਤੇ ਸੁਣੀਦਾ ਹੈ ਕਿ ਅੱਜ ਹਨੇਰੀ 100 ਤੋਂ 150 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀ। ਕੀ ਤੁਸੀਂ ਜਾਣਦੇ ਹੋ ਕਿ ਇਹ ਹਵਾ ਦੀ ਰਫ਼ਤਾਰ ਜਾਂ ਵੇਗ ਕਿਵੇਂ ਮਾਪਿਆ ਜਾਂਦਾ ਹੈ? ਇਸ ਰਫ਼ਤਾਰ ਨੂੰ ਮਾਪਣ ਲਈ ਇਕ ਯੰਤਰ ਹੁੰਦਾ ਹੈ, ਜਿਸ ਨੂੰ ਵਾਯੂਵੇਗਮਾਪੀ ਯੰਤਰ ਕਿਹਾ ਜਾਂਦਾ ਹੈ। ਇਸ ਯੰਤਰ ਦੀ ਖੋਜ ਇੰਗਲੈਂਡ ਦੇ ਵਿਗਿਆਨੀ ਰਾਬਰਟ ਹੁਕ ਨੇ 1667 ਵਿਚ ਕੀਤੀ ਸੀ। ਉਂਜ ਤਾਂ ਇਹ ਕਈ ਕਿਸਮਾਂ ਦੇ ਹੁੰਦੇ ਹਨ ਪਰ ਅੱਜਕਲ੍ਹ ਜ਼ਿਆਦਾਤਰ ਇਸ ਯੰਤਰ ਦੀ ਵਰਤੋਂ ਹੁੰਦੀ ਹੈ, ਜਿਸ ਵਿਚ ਐਲੂਮੀਨੀਅਮ ਦੇ ਛੋਟੇ-ਛੋਟੇ ਪਿਆਲੇ ਲੱਗੇ ਹੁੰਦੇ ਹਨ ਤੇ ਇਹ ਇਕ ਧੁਰੀ ਨਾਲ ਜੁੜੇ ਹੁੰਦੇ ਹਨ। ਪਿਆਲੇ ਹਵਾ ਦੇ ਟਾਕਰੇ ਨਾਲ ਘੁੰਮਦੇ ਹਨ ਤੇ ਨਾਲ ਹੀ ਘੁੰਮਦੀ ਹੈ ਧੁਰੀ, ਜੋ ਇਕ ਮੀਟਰ ਨਾਲ ਜੁੜੀ ਹੁੰਦੀ ਹੈ, ਜਿਸ ਵਿਚ ਲੱਗੀ ਸੂਈ ਹਵਾ ਦਾ ਵੇਗ ਦਰਸਾਉਂਦੀ ਹੈ।
ਅੱਜ ਦੇ ਯੁੱਗ 'ਚ ਹੋਰ ਵੀ ਕਮਾਲ ਦੇ ਯੰਤਰ ਬਣ ਗਏ ਹਨ, ਜੋ ਹਵਾਈ ਜਹਾਜ਼ਾਂ 'ਚ ਇਸਤੇਮਾਲ ਹੁੰਦੇ ਹਨ ਤੇ ਅੱਜ ਵਿਗਿਆਨੀਆਂ ਨੇ 4-5 ਇੰਚ ਦੇ ਯੰਤਰ ਤਿਆਰ ਕਰ ਲਏ ਹਨ ਤੇ ਇਨ੍ਹਾਂ ਦੀ ਵਰਤੋਂ ਕਿਸ਼ਤੀਆਂ ਤੇ ਸਮੁੰਦਰੀ ਜਹਾਜ਼ਾਂ ਵਿਚ ਵੀ ਹੁੰਦੀ ਹੈ। ਨਾਲੇ ਇਹ ਯੰਤਰ ਪਹਿਲਾਂ ਹੀ ਦੱਸ ਦਿੰਦੇ ਹਨ ਕਿ ਅੱਜ ਹਨੇਰੀ ਆਵੇਗੀ ਜਾਂ ਤੇਜ਼ ਹਵਾ ਚੱਲੇਗੀ।

-ਅਵਿਨਾਸ਼ ਭੰਡਾਰੀ,
ਬੱਸ ਸਟੈਂਡ ਰੋਡ, ਹੁਸ਼ਿਆਰਪੁਰ। ਮੋਬਾ: 98142-21564

ਬਾਲ ਨਾਵਲ-4: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਕੀ ਹੋਇਐ ਗੋਲੀਆਂ-ਟਾਫੀਆਂ ਵਾਲੇ ਵੀਰ ਜੀ?' ਛੋਟੇ ਬੱਚੇ ਨੇ ਬੜੇ ਪਿਆਰ ਨਾਲ ਹਰੀਸ਼ ਦੇ ਚਿਹਰੇ ਵੱਲ ਦੇਖਦਿਆਂ ਪੁੱਛਿਆ, ਕਿਉਂਕਿ ਉਸ ਦਾ ਚਿਹਰਾ ਬਿਲਕੁਲ ਉਤਰਿਆ ਹੋਇਆ ਅਤੇ ਨਿਢਾਲ ਜਿਹਾ ਲੱਗ ਰਿਹਾ ਸੀ।
ਹਰੀਸ਼ ਨੇ ਆਪਣੇ ਥੈਲੇ ਵਿਚੋਂ ਇਕ ਪੈਕੇਟ ਗੋਲੀਆਂ ਦਾ ਕੱਢ ਕੇ ਉਸ ਨੂੰ ਫੜਾਉਂਦਿਆਂ ਕਿਹਾ, 'ਅੱਜ ਉਹ ਅੰਕਲ ਨਹੀਂ ਦਿਸ ਰਹੇ, ਇਸ ਕਰਕੇ ਇਹ ਗੋਲੀਆਂ ਮੇਰੇ ਵੱਲੋਂ ਲੈ ਲੈ।'
ਉਸ ਪ੍ਰੇਸ਼ਾਨ ਬੱਚੇ ਨੇ ਗੋਲੀਆਂ ਦਾ ਪੈਕੇਟ ਨਾ ਫੜਿਆ ਅਤੇ ਦੁਬਾਰਾ ਪੁੱਛਿਆ, 'ਤੁਹਾਨੂੰ ਕੀ ਹੋਇਐ, ਵੀਰ ਜੀ?' ਪਰ ਐਨੀ ਦੇਰ ਤੱਕ ਹਰੀਸ਼ ਨੀਮ ਬੇਹੋਸ਼ੀ ਦੀ ਹਾਲਤ ਤੱਕ ਪਹੁੰਚ ਗਿਆ ਸੀ। ਉਸ ਨੇ ਬੱਚੇ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਅਤੇ ਉਹ ਥੜ੍ਹੇ ਉੱਤੇ ਹੀ ਲੇਟ ਗਿਆ।
ਛੋਟਾ ਬੱਚਾ ਦੌੜ ਕੇ ਅੰਦਰੋਂ ਆਪਣੀ ਮੰਮੀ ਨੂੰ ਬੁਲਾ ਲਿਆਇਆ, 'ਵੇਖੋ ਮੰਮੀ, ਗੋਲੀਆਂ-ਟਾਫੀਆਂ ਵਾਲੇ ਵੀਰ ਜੀ ਨੂੰ ਕੀ ਹੋ ਗਿਐ?
ਛੋਟੇ ਬੱਚੇ ਦੀ ਮੰਮੀ ਦੇ ਬਾਹਰ ਆਉਣ ਤੱਕ ਹਰੀਸ਼ ਤਕਰੀਬਨ ਬੇਹੋਸ਼ੀ ਦੀ ਹਾਲਤ ਤੱਕ ਪਹੁੰਚ ਗਿਆ ਸੀ। ਬੱਚੇ ਦੀ ਮੰਮੀ ਨੇ ਜਦੋਂ ਹਰੀਸ਼ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ ਤਾਂ ਉਹ ਦੌੜ ਕੇ ਅੰਦਰੋਂ ਠੰਢੇ ਪਾਣੀ ਦਾ ਿਿਗਲਾਸ ਲੈ ਆਈ। ਉਸ ਨੇ ਠੰਢੇ ਪਾਣੀ ਦਾ ਛਿੱਟਾ ਉਸ ਦੇ ਮੂੰਹ ਉੱਤੇ ਮਾਰਿਆ ਅਤੇ ਚਮਚੇ ਨਾਲ ਉਸ ਦੇ ਮੂੰਹ ਵਿਚ ਪਾਣੀ ਪਾਇਆ। ਮੂੰਹ ਉੱਤੇ ਠੰਢੇ ਪਾਣੀ ਦੇ ਛਿੱਟੇ ਮਾਰਨ ਨਾਲ ਅਤੇ ਤਿੰਨ-ਚਾਰ ਚਮਚੇ ਪਾਣੀ ਦੇ ਅੰਦਰ ਜਾਣ ਨਾਲ ਹਰੀਸ਼ ਨੇ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹੀਆਂ। ਬੱਚੇ ਦੀ ਮੰਮੀ ਨੇ ਉਸ ਨੂੰ ਹੋਰ ਪਾਣੀ ਪਿਆਇਆ ਤਾਂ ਉਹ ਕੁਝ ਹੋਸ਼ ਵਿਚ ਆਇਆ। ਬੱਚੇ ਦੀ ਮੰਮੀ ਨੇ ਉਸ ਨੂੰ ਥੜ੍ਹੇ ਤੋਂ ਉਠਾਇਆ ਅਤੇ ਪੂਰਾ ਆਸਰਾ ਦੇ ਕੇ ਘਰ ਦੇ ਅੰਦਰ ਲਿਜਾ ਕੇ ਮੰਜੇ ਉੱਪਰ ਲਿਟਾ ਦਿੱਤਾ ਅਤੇ ਫੁੱਲ ਸਪੀਡ ਉੱਪਰ ਪੱਖਾ ਚਲਾ ਦਿੱਤਾ। ਉਸ ਨੂੰ ਥੋੜ੍ਹਾ ਅੰਦਾਜ਼ਾ ਹੋ ਗਿਆ ਸੀ ਕਿ ਹਰੀਸ਼ ਜ਼ਿਆਦਾ ਹੁੰਮਸ ਅਤੇ ਗਰਮੀ ਕਰਕੇ ਬੇਹੋਸ਼ ਹੋਇਐ।
ਅੰਦਰ ਆ ਕੇ ਬੱਚੇ ਦੀ ਮੰਮੀ ਨੇ ਹਰੀਸ਼ ਨੂੰ ਦੋ-ਤਿੰਨ ਘੁੱਟ ਠੰਢਾ ਪਾਣੀ ਹੋਰ ਪਿਆਇਆ। ਪਾਣੀ ਪੀਣ ਅਤੇ ਪੱਖੇ ਦੀ ਹਵਾ ਨਾਲ ਉਸ ਦੀ ਥੋੜ੍ਹੀ ਹੋਸ਼ ਪਰਤ ਆਈ। ਹਰੀਸ਼ ਨੂੰ ਕੁਝ ਠੀਕ ਹੁੰਦਿਆਂ ਦੇਖ ਕੇ ਬੱਚੇ ਦੀ ਮੰਮੀ ਰਸੋਈ ਵਿਚ ਚਲੀ ਗਈ ਅਤੇ ਇਕ ਗਿਲਾਸ ਠੰਢੇ ਦੁੱਧ ਵਿਚ ਬਹੁਤੀ ਖੰਡ ਅਤੇ ਬਰਫ ਪਾ ਕੇ ਲੈ ਆਈ। ਹਰੀਸ਼ ਨੇ ਦੁੱਧ ਪੀਣ ਤੋਂ ਬੜੀ ਨਾਂਹ-ਨੁੱਕਰ ਕੀਤੀ ਪਰ ਬੱਚੇ ਦੀ ਮੰਮੀ ਨੇ ਜ਼ਬਰਦਸਤੀ ਉਸ ਨੂੰ ਘੁੱਟ-ਘੁੱਟ ਕਰਕੇ ਦੁੱਧ ਦਾ ਸਾਰਾ ਗਿਲਾਸ ਪਿਆ ਦਿੱਤਾ।
ਮਿੱਠਾ ਅਤੇ ਠੰਢਾ ਦੁੱਧ ਹੌਲੀ-ਹੌਲੀ ਪੀਣ ਨਾਲ ਹਰੀਸ਼ ਨੇ ਆਪਣੇ ਅੰਦਰ ਥੋੜ੍ਹੀ ਤਾਕਤ ਆਉਂਦੀ ਮਹਿਸੂਸ ਕੀਤੀ। ਥੋੜ੍ਹੀ ਦੇਰ ਵਿਚ ਹੀ ਉਹ ਆਪਣੇ-ਆਪ ਨੂੰ ਪੂਰਾ ਤੰਦਰੁਸਤ ਮਹਿਸੂਸ ਕਰਨ ਲੱਗਾ। ਹਰੀਸ਼ ਨੇ ਵਾਪਸ ਘਰ ਜਾਣ ਦੀ ਇਜਾਜ਼ਤ ਮੰਗੀ। ਬੱਚੇ ਦੀ ਮੰਮੀ ਨੇ ਉਸ ਨੂੰ ਥੋੜ੍ਹੀ ਦੇਰ ਹੋਰ ਆਰਾਮ ਕਰਨ ਲਈ ਅਤੇ ਰੋਟੀ ਖਾਣ ਲਈ ਕਿਹਾ ਪਰ ਹਰੀਸ਼ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਅਤੇ ਉਹ ਦੋਵੇਂ ਮਾਂ-ਪੁੱਤਰ ਦਾ ਧੰਨਵਾਦ ਕਰਕੇ ਘਰ ਜਾਣ ਲੱਗਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਚੁਟਕਲੇ

* ਇਕ ਬੱਚਾ ਸਕੂਲ ਵਿਚ ਕਲਾਸ ਦੇ ਬਾਹਰ ਝਾਤੀਆਂ ਮਾਰ ਰਿਹਾ ਸੀ ਅਤੇ ਅਧਿਆਪਕ ਨੇ ਉਸ ਨੂੰ ਡਾਂਟਦਿਆਂ ਕਿਹਾ, 'ਜੈਪਾਲ, ਤੁਸੀਂ ਸਕੂਲ ਕਿਸ ਲਈ ਆਉਂਦੇ ਹੋ?'
ਜੈਪਾਲ-'ਵਿੱਦਿਆ ਦੇ ਲਈ।?'
ਅਧਿਆਪਕ-'ਫਿਰ ਤੁਹਾਡਾ ਮਨ ਕਲਾਸ ਵਿਚ ਕਿਉਂ ਨਹੀਂ ਲੱਗਦਾ, ਬਾਹਰ ਕਿਉਂ ਝਾਕ ਰਹੇ ਹੋ?'
ਜੈਪਾਲ-'ਸਰ ਵਿੱਦਿਆ ਅੱਜ ਆਈ ਨਹੀਂ, ਇਸ ਲਈ ਬਾਹਰ ਝਾਕ ਰਿਹਾ ਹਾਂ।'
* ਵਿਆਹ ਦੀ ਗੱਲ ਚੱਲ ਰਹੀ ਸੀ। ਲੜਕੇ ਵਾਲਿਆਂ ਨੇ ਮੁੰਡੇ ਦੀ ਤਾਰੀਫ ਕਰਦੇ ਹੋਏ ਕਿਹਾ ਕਿ 'ਸਾਡਾ ਲੜਕਾ ਨਿਆਂ ਪਸੰਦ ਹੈ ਅਤੇ ਸਾਰਿਆਂ ਨੂੰ ਬਰਾਬਰ ਦੇਖਦਾ ਹੈ।' ਲੜਕੀ ਵਾਲਿਆਂ ਨੇ ਕਿਹਾ ਕਿ 'ਸਾਡੀ ਲੜਕੀ ਵੀ ਬਹੁਤ ਕੰਮ-ਕਾਜ ਵਾਲੀ ਹੈ, ਸਾਰਾ ਦਿਨ ਇਕ ਲੱਤ 'ਤੇ ਖੜ੍ਹੀ ਰਹਿੰਦੀ ਹੈ।' ਵਿਆਹ ਤੋਂ ਬਾਅਦ ਪਤਾ ਲੱਗਾ ਕਿ ਲੜਕਾ ਇਕ ਅੱਖ ਤੋਂ ਕਾਣਾ ਹੈ ਅਤੇ ਲੜਕੀ ਲੰਗੜੀ ਸੀ।
* ਇਕ ਪਾਗਲ-ਕੱਲ੍ਹ ਮੈਂ ਕੁਤਬ ਮੀਨਾਰ ਨੂੰ ਧੱਕਾ ਦਿੱਤਾ ਪਰ ਉਹ ਹਿੱਲੀ ਨਹੀਂ।
ਦੂਜਾ ਪਾਗਲ-ਹਿੱਲਦੀ ਕਿੱਦਾਂ? ਮੈਂ ਉਸ ਨੂੰ ਪਿੱਛਿਓਂ ਫੜ ਕੇ ਰੱਖਿਆ ਹੋਇਆ ਸੀ।


-ਗੋਬਿੰਦ ਸੁਖੀਜਾ,
ਢਿਲਵਾਂ (ਕਪੂਰਥਲਾ)।
ਮੋਬਾ: 98786-05929

ਕਵਿਤਾ ਪੜ੍ਹਨਾ-ਲਿਖਣਾ

ਪੜ੍ਹਨਾ-ਲਿਖਣਾ ਬਹੁਤ ਜ਼ਰੂਰੀ,
ਨਾ ਸਮਝੋ ਇਹਨੂੰ ਮਜਬੂਰੀ।
ਮਿਹਨਤ ਕਰਕੇ ਹੀ ਮਿਲਦੀ,
ਦੁਨੀਆ ਦੇ ਵਿਚ ਮਸ਼ਹੂਰੀ।
ਸਿੱਖਣਾ ਕਦੇ ਮੁੱਕਦਾ ਨਾਹੀਂ,
ਇਹ ਤੇ ਚਲਦਾ ਜ਼ਿੰਦਗੀ ਪੂਰੀ।
ਗਿਆਨ ਸਦਾ ਹੀ ਵੰਡੀਏ,
ਨਾ ਕਦੇ ਬਣੀਏ ਮਗਰੂਰੀ।
ਸਦਾ ਮੰਜ਼ਿਲ ਦੇ ਬਾਰੇ ਸੋਚੋ,
ਇਹ ਨਾ ਸੋਚੋ ਕਿੰਨੀ ਦੂਰੀ।
ਕੰਮ ਤੋਂ ਪਹਿਲਾਂ ਲੈ ਲਈਏ,
ਮਾਂ-ਬਾਪ ਦੀ ਮਨਜ਼ੂਰੀ।
'ਰਾਜੇ' ਉਨ੍ਹਾਂ ਪੱਲੇ ਕੀ ਪੈਣਾ,
ਜਿਹੜੇ ਸੁਣਦੇ ਗੱਲ ਅਧੂਰੀ।

-ਰਾਜਾ ਬੜੈਚ,
ਪਿੰਡ ਬੜੈਚ, ਡਾਕ: ਦਾਖਾ (ਲੁਧਿਆਣਾ)। ਮੋਬਾ: 99144-88265

ਮਾਂ-ਪਿਓ ਨੂੰ ਕਰੋ ਪਿਆਰ

ਇਕ ਦੋ ਤਿੰਨ ਚਾਰ,
ਮਾਂ-ਪਿਓ ਨੂੰ ਕਰੋ ਪਿਆਰ।
ਪੇਪਰਾਂ 'ਚ ਕਰੋ ਮਿਹਨਤਾਂ,
ਪੜ੍ਹਾਈ 'ਚ ਰਹੋ ਹੁਸ਼ਿਆਰ।
ਨੰਬਰ ਚੰਗੇ ਆਉਣਗੇ,
ਤਾਂ ਸਮਾਜ ਕਰੂ ਸਤਿਕਾਰ।
ਜੇ ਬੱਚੇ ਹੋਣ ਮਿਹਨਤੀ,
ਮਿਹਰਬਾਨ ਹੋਵੇ ਕਰਤਾਰ।
ਤੜਕੇ ਉੱਠ ਕੇ ਕਰੋ ਮਿਹਨਤ,
ਟੁੱਟਣ ਨਾ ਦਿਓ ਰਫ਼ਤਾਰ।
ਪਹਿਲੇ ਦਿਨ ਤੋਂ ਕਰੋ ਮਿਹਨਤਾਂ,
ਫਸਟ ਆਓਗੇ ਹਰ ਵਾਰ।
ਸਵੇਰੇ ਨਹਾ-ਧੋ ਕੇ,
ਜਲਦੀ ਹੋ ਜਾਓ ਤਿਆਰ।
'ਦੋਸਤ' ਮਾਂ-ਪਿਓ ਨੂੰ ਮੱਥਾ ਟੇਕੋ,
ਅਧਿਆਪਕਾਂ ਦਾ ਕਰੋ ਸਤਿਕਾਰ।

-ਸਮਿੱਤਰ ਸਿੰਘ 'ਦੋਸਤ',
142-ਦਸਮੇਸ਼ ਨਗਰ, ਖਰੜ। ਮੋਬਾ: 92562-92764

ਬਾਲ ਕਵਿਤਾ ਪਿੰਡ ਦੀ ਸੈਰ

ਆਓ ਬੱਚਿਓ ਤੁਹਾਨੂੰ ਪਿੰਡ ਘੁਮਾਵਾਂ,
ਧਰਤੀ ਉੱਤੇ ਸਵਰਗ ਦਿਖਾਵਾਂ।
ਚਾਰੇ ਪਾਸੇ ਦਿਸੇ ਹਰਿਆਲੀ,
ਫ਼ਸਲਾਂ ਸਾਰੀ ਧਰਤ ਸੰਭਾਲੀ।
ਕਿਧਰੇ ਗੰਨੇ ਲੰਮ-ਸਲੰਮੇ,
ਕਿਧਰੇ ਸਰ੍ਹੋਂ ਦੇ ਭਰੇ ਨੇ ਬੰਨੇ।
ਸਾਗ ਸਰ੍ਹੋਂ ਦਾ ਗਦ-ਗਦ ਕਰਦਾ,
ਦੇਖ-ਦੇਖ ਕੇ ਦਿਲ ਨਹੀਂ ਭਰਦਾ।
ਕਣਕਾਂ ਖੜ੍ਹੀਆਂ ਲਿਆਉਣ ਬਹਾਰਾਂ,
ਕਿਧਰੇ ਮੱਕੀ ਦੀਆਂ ਕਤਾਰਾਂ।
ਕਿਸਾਨ ਸਾਡੇ ਬੜੀ ਮਿਹਨਤ ਕਰਦੇ,
ਗੋਦਾਮ ਦੇਸ਼ ਦੇ ਤਾਹੀਓਂ ਭਰਦੇ।
'ਬਸਰੇ' ਪਿੰਡ 'ਚ ਰੱਬ ਹੈ ਵੱਸਦਾ,
ਬਾਪੂ ਸੀ ਸਾਨੂੰ ਬਚਪਨ 'ਚ ਦੱਸਦਾ।

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 81461-87521

ਬਾਲ ਗੀਤ ਨਤੀਜਾ

ਕੀਤੀ ਦੱਬ ਕੇ ਪੜ੍ਹਾਈ ਆਈ ਰਾਸ ਦੋਸਤੋ,
ਚੰਗੇ ਨੰਬਰਾਂ 'ਤੇ ਹੋ ਗਏ ਅਸੀਂ ਪਾਸ ਦੋਸਤੋ।
ਪੜ੍ਹਾਈ ਤੋਂ ਰਹੇ ਜਿਹੜੇ ਕੰਨੀ ਕਤਰਾਉਂਦੇ,
ਵੇਖੇ ਅੱਜ ਅਸੀਂ ਉਹ ਬੜਾ ਪਛਤਾਉਂਦੇ।
ਸੁਣ ਕੇ ਨਤੀਜਾ ਪਰਤੇ ਘਰਾਂ ਨੂੰ ਨਿਰਾਸ਼ ਦੋਸਤੋ,
ਚੰਗੇ ਨੰਬਰਾਂ 'ਤੇ...........।
ਸਾਲ ਭਰ ਸਰਾਂ ਸਾਨੂੰ ਜੋ ਵੀ ਪੜ੍ਹਾਇਆ ਸੀ,
ਉਸ ਵਿਚੋਂ ਹੀ ਸਾਰਾ ਪੇਪਰ ਆਇਆ ਸੀ।
ਉਹੀ ਕੀਤਾ ਯਾਦ ਅਸੀਂ ਨਾਲ ਵਿਸ਼ਵਾਸ ਦੋਸਤੋ,
ਚੰਗੇ ਨੰਬਰਾਂ 'ਤੇ...........।
ਨਵੀਆਂ ਕਿਤਾਬਾਂ ਲੈ ਕਲਾਸ ਨਵੀਂ ਲੈਣੀ ਮੱਲ,
ਮਾਪੇ-ਅਧਿਆਪਕਾਂ ਦੀ ਰਹੇ ਮੰਨਦੇ ਅਸੀਂ ਗੱਲ।
ਆਖਦੇ ਸਿਆਣੇ ਜੀਵੇ ਸਦਾ ਆਸ ਦੋਸਤੋ,

-ਸੁਖਦੇਵ ਸਿੰਘ ਕੁੱਕੂ,
ਪਿੰਡ ਤੇ ਡਾਕ: ਘਲੋਟੀ (ਲੁਧਿਆਣਾ)। ਮੋਬਾ: 98143-81972

ਬੁਝਾਰਤਾਂ

1. ਉਹ ਕਿਹੜਾ ਸਮੁੰਦਰ ਹੈ, ਜੋ ਅਸੀਂ ਰੋਜ਼ ਪੀਂਦੇ ਹਾਂ?
2. ਇਕ ਜਿੰਦਾ ਬੂਹੇ ਨੂੰ ਲਾਇਆ ਜਾਂਦਾ ਹੈ, ਹੋਰ ਜਿੰਦਾ ਜਾਂ ਜਿੰਦਰਾ ਕਿਸ ਨੂੰ ਕਹਿੰਦੇ ਹਨ?
3. ਛੱਤ ਤੋਂ ਬਿਨਾਂ ਡਿੱਗੀਆਂ ਕੰਧਾਂ ਵਾਲੀ ਥਾਂ ਨੂੰ ਕੀ ਕਹਿੰਦੇ ਹਨ?
4. ਜ਼ਮੀਨ ਦੀ ਹੱਦ 'ਤੇ ਬਣੀ ਵੱਟ ਨੂੰ ਕੀ ਕਹਿੰਦੇ ਹਨ?
5. ਦੂਜੀ ਵਾਰ ਵਿਆਹੇ ਗਏ ਨੂੰ ਕੀ ਕਹਿੰਦੇ ਹਨ?
6. ਪੰਜ ਨਦੀਆਂ ਦੇਸ਼ ਪੰਜਾਬ ਦਾ ਪਹਿਲਾ ਨਾਂਅ ਕੀ ਸੀ?
7. ਛੱਤ ਹੇਠਾਂ ਬਣਾਈ ਛੋਟੀ ਛੱਤ ਨੂੰ ਕੀ ਕਹਿੰਦੇ ਹਨ?
8. ਪਸ਼ੂਆਂ ਦੇ ਕੀਤੇ ਗੋਹੇ ਨੂੰ ਕਿਸ ਸੰਦ ਨਾਲ ਇਕੱਠਾ ਕੀਤਾ ਜਾਂਦਾ ਹੈ?
ਉੱਤਰ : (1) ਨਿਹੰਗਾਂ ਦੀ ਬੋਲੀ ਵਿਚ ਦੁੱਧ, (2) ਖੇਤਾਂ 'ਚ ਵੱਟਾਂ ਪਾਉਣ ਵਾਲਾ, (3) ਖੋਲਾ, (4) ਡੌਲ, (5) ਦੁਹਾਜੂ, (6) ਪੰਚਨਦ, (7) ਪੜਛੱਤੀ, (8) ਫੌੜ੍ਹਾ।

-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027. ਮੋਬਾ: 94636-00252






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX