ਤਾਜਾ ਖ਼ਬਰਾਂ


ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  10 minutes ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  17 minutes ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  about 1 hour ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  about 1 hour ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  about 1 hour ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  about 1 hour ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  about 2 hours ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  about 2 hours ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  about 2 hours ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 2 hours ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਹੋਰ ਖ਼ਬਰਾਂ..

ਸਾਡੀ ਸਿਹਤ

ਨਸ਼ਟ ਨਾ ਹੋਣ ਦਿਓ ਖਾਧ ਪਦਾਰਥਾਂ ਦੀ ਪੋਸ਼ਟਿਕਤਾ

ਖਾਧ-ਪਦਾਰਥਾਂ ਵਿਚ ਕਈ ਪੌਸ਼ਟਿਕ ਤੱਤ ਹੁੰਦੇ ਹਨ। ਖਾਧ ਪਦਾਰਥਾਂ ਨੂੰ ਸਹੀ ਢੰਗ ਨਾਲ ਨਾ ਬਣਾਇਆ ਜਾਵੇ ਤਾਂ ਉਨ੍ਹਾਂ ਦੀ ਪੌਸ਼ਟਿਕਤਾ ਖਤਮ ਹੋ ਜਾਂਦੀ ਹੈ। ਖਾਧ-ਪਦਾਰਥਾਂ ਤੋਂ ਸਾਨੂੰ ਕਈ ਤਰ੍ਹਾਂ ਦੀ ਪੌਸ਼ਟਿਕਤਾ ਮਿਲਦੀ ਹੈ, ਵਿਟਾਮਿਨ, ਖਣਿਜ, ਚਰਬੀ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਦੇ ਰੂਪ ਵਿਚ। ਸਰੀਰ ਨੂੰ ਚੁਸਤ ਰੱਖਣ ਲਈ ਹਰ ਤਰ੍ਹਾਂ ਦੇ ਪੌਸ਼ਟਿਕ ਤੱਤ ਲੈਣਾ ਮਨੁੱਖ ਲਈ ਜ਼ਰੂਰੀ ਹੁੰਦਾ ਹੈ। ਖਾਣਾ ਬਣਾਉਂਦੇ ਸਮੇਂ ਅਸੀਂ ਜਾਣੇ-ਅਣਜਾਣੇ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਨੂੰ ਨਸ਼ਟ ਕਰ ਦਿੰਦੇ ਹਾਂ। ਆਓ ਧਿਆਨ ਦੇਈਏ ਕਿ ਖਾਧ-ਪਦਾਰਥਾਂ ਦੀ ਪੌਸ਼ਟਿਕਤਾ ਨੂੰ ਨਸ਼ਟ ਹੋਣ ਤੋਂ ਕਿਵੇਂ ਬਚਾਇਆ ਜਾਵੇ-
* ਸਬਜ਼ੀਆਂ ਤੇਲ ਜਾਂ ਘਿਓ ਵਿਚ ਤਲਣ ਦੀ ਬਜਾਏ ਉਨ੍ਹਾਂ ਨੂੰ ਉਬਾਲ ਕੇ ਖਾਧਾ ਜਾਵੇ ਤਾਂ ਪੌਸ਼ਟਿਕਤਾ ਨਸ਼ਟ ਨਹੀਂ ਹੋਵੇਗੀ। ਸਬਜ਼ੀਆਂ ਨੂੰ ਘੱਟ ਪਾਣੀ ਵਿਚ ਉਬਾਲਣਾ ਚਾਹੀਦਾ ਹੈ, ਜਿੰਨਾ ਜ਼ਰੂਰੀ ਹੋਵੇ। * ਕਦੇ ਭੁਲੇਖੇ ਨਾਲ ਦਾਲ, ਚੌਲ ਜਾਂ ਸਬਜ਼ੀ ਵਿਚ ਪਾਣੀ ਜ਼ਿਆਦਾ ਪੈ ਜਾਵੇ ਤਾਂ ਉਸ ਨੂੰ ਸੁੱਟੋ ਨਾ। ਅਲੱਗ ਭਾਂਡੇ ਵਿਚ ਪਾ ਕੇ ਖਿਚੜੀ ਬਣਾਉਂਦੇ ਸਮੇਂ ਵਰਤੋਂ ਵਿਚ ਲਿਆ ਸਕਦੇ ਹੋ ਜਾਂ ਸੂਪ ਦੇ ਰੂਪ ਵਿਚ ਉਸ ਨੂੰ ਪੀਤਾ ਜਾ ਸਕਦਾ ਹੈ।
* ਸਬਜ਼ੀਆਂ ਅਤੇ ਦਾਲਾਂ ਨੂੰ ਜ਼ਿਆਦਾ ਧੋਣਾ, ਭਿਉਣਾ ਅਤੇ ਛਿੱਲਣਾ ਨਹੀਂ ਚਾਹੀਦਾ। ਇਸ ਨਾਲ ਇਨ੍ਹਾਂ ਦੇ ਕਈ ਵਿਟਾਮਿਨ ਅਤੇ ਖਣਿਜ ਨਸ਼ਟ ਹੋ ਜਾਂਦੇ ਹਨ।
* ਖਾਧ-ਪਦਾਰਥਾਂ ਨੂੰ ਹਲਕੀ ਅੱਗ 'ਤੇ ਪਕਾਓ। ਖਾਣਾ ਬਣਾਉਂਦੇ ਸਮੇਂ ਭਾਂਡੇ ਨੂੰ ਢਕ ਕੇ ਰੱਖੋ ਤਾਂ ਕਿ ਉਸ ਦੀ ਪੌਸ਼ਟਿਕਤਾ ਭਾਫ ਦੇ ਰੂਪ ਵਿਚ ਨਸ਼ਟ ਨਾ ਹੋਵੇ।
* ਦਾਲਾਂ ਨੂੰ ਛਿਲਕੇ ਸਹਿਤ ਸਾਬਤ ਜਾਂ ਟੁੱਟੀ ਹੋਈ ਬਣਾਓ। ਦਾਲਾਂ ਦੇ ਛਿਲਕੇ ਲਾਹ ਕੇ ਨਾ ਬਣਾਓ। ਦਾਲਾਂ ਦੇ ਛਿਲਕਿਆਂ ਵਿਚ ਕਈ ਵਿਟਾਮਿਨ ਅਤੇ ਖਣਿਜ ਪਦਾਰਥ ਸਮਾਏ ਰਹਿੰਦੇ ਹਨ।
* ਜੋ ਫਲ ਅਤੇ ਕੱਚੀਆਂ ਸਬਜ਼ੀਆਂ ਛਿਲਕਿਆਂ ਸਮੇਤ ਖਾਧੀਆਂ ਜਾਣ, ਉਨ੍ਹਾਂ ਨੂੰ ਛਿਲਕਿਆਂ ਸਮੇਤ ਹੀ ਖਾਓ। -ਸਾਰਿਕਾ


ਖ਼ਬਰ ਸ਼ੇਅਰ ਕਰੋ

ਵਧਦੇ ਭਾਰ ਦਾ ਗੋਡਿਆਂ 'ਤੇ ਪ੍ਰਭਾਵ

ਸਰੀਰ ਦਾ ਬਹੁਤ ਜ਼ਿਆਦਾ ਭਾਰ ਗੋਡਿਆਂ 'ਤੇ ਵਾਧੂ ਦਬਾਅ ਪਾਉਂਦਾ ਹੈ, ਜੋ ਗੋਡਿਆਂ ਦੇ ਲਈ ਠੀਕ ਨਹੀਂ ਹੁੰਦਾ। ਇਹ ਠੀਕ ਉਸੇ ਤਰ੍ਹਾਂ ਹੈ ਕਿ 10 ਕਿਲੋ ਭਾਰ ਚੁੱਕਣ ਦੀ ਸਮਰੱਥਾ ਰੱਖਣ ਵਾਲੇ ਕਿਸੇ ਵਿਅਕਤੀ 'ਤੇ 20 ਕਿਲੋ ਦਾ ਭਾਰ ਲੱਦ ਦਿੱਤਾ ਜਾਵੇ।

ਜ਼ਿਆਦਾ ਭਾਰ ਵਾਲੇ ਵਿਅਕਤੀਆਂ ਵਿਚ ਆਸਟਿਓਆਰਥਰਾਈਟਿਸ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਉਨ੍ਹਾਂ ਦੇ ਗੋਡਿਆਂ ਦੇ ਜੋੜ ਲਗਾਤਾਰ ਘਸਦੇ ਰਹਿੰਦੇ ਹਨ। ਸਰੀਰ ਦਾ ਭਾਰ ਵਧਣ ਦੇ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਵਿਚ ਖੂਨ ਦਾ ਦਬਾਅ, ਸ਼ੂਗਰ ਅਤੇ ਕਾਰਡਿਓਵੈਸਕਯੂਲਰ ਸਬੰਧੀ ਬਿਮਾਰੀਆਂ ਪ੍ਰਮੁੱਖ ਹੁੰਦੀਆਂ ਹਨ ਪਰ ਮੋਟਾਪੇ ਦੇ ਕਾਰਨ ਤੁਹਾਡੇ ਗੋਡਿਆਂ ਨੂੰ ਜੋ ਨੁਕਸਾਨ ਪਹੁੰਚਦਾ ਹੈ, ਉਸ ਬਾਰੇ ਵਿਚ ਬਹੁਤ ਘੱਟ ਹੀ ਚਰਚਾ ਕੀਤੀ ਜਾਂਦੀ ਹੈ, ਜਦੋਂ ਕਿ ਇਹ ਤੁਹਾਡੇ ਸਰੀਰ ਦਾ ਇਕ ਮਹੱਤਵਪੂਰਨ ਜੋੜ ਹੈ ਜੋ ਸਾਰੇ ਸਰੀਰ ਦਾ ਭਾਰ ਢੋਂਅਦਾ ਹੈ ਅਤੇ ਸਰੀਰਕ ਸਰਗਰਮੀਆਂ ਨੂੰ ਸੰਭਵ ਅਤੇ ਆਸਾਨ ਬਣਾਉਂਦਾ ਹੈ।
ਆਸਟਿਓਪੋਰੋਸਿਸ ਜੋੜਾਂ ਨੂੰ ਕਮਜ਼ੋਰ ਕਰ ਦੇਣ ਵਾਲਾ ਰੋਗ ਹੈ, ਜਿਸ ਵਿਚ ਮੁੱਖ ਰੂਪ ਨਾਲ ਕਾਰਟਿਲੇਜ ਦੇ ਨੁਕਸਾਨੇ ਜਾਣ ਦੇ ਕਾਰਨ ਜੋੜਾਂ ਦੀ ਸਥਿਤੀ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਉਸ ਵਿਚ ਅਕੜਾਅ, ਜਾਮ ਜਾਂ ਦਰਦ ਵੀ ਉੱਭਰ ਸਕਦਾ ਹੈ। ਹੱਡੀ ਦੇ ਨੇੜੇ ਦਾ ਕਾਰਟਿਲੇਜ ਜਦੋਂ ਘਸ ਜਾਂਦਾ ਹੈ ਤਾਂ ਜੋੜ ਦੀ ਹੱਡੀ ਅਤਿਅੰਤ ਭੰਗੁਰ ਹੋ ਜਾਂਦੀ ਹੈ। ਇਸ ਲਈ ਗੋਡਾ ਬਦਲਾਉਣ ਦੀ ਸਖਤ ਲੋੜ ਵੀ ਪੈਦਾ ਹੋ ਸਕਦੀ ਹੈ। ਬਹੁਤ ਜ਼ਿਆਦਾ ਭਾਰ ਵਾਲੇ ਵਿਅਕਤੀ ਵਿਚ ਆਸਟਿਓਆਰਥਰਾਈਟਿਸ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਹਾਲਾਂਕਿ ਇਸ ਦਾ ਸਹੀ ਕਾਰਨ ਸਪੱਸ਼ਟ ਨਹੀਂ ਹੈ ਪਰ ਸਮਝਿਆ ਜਾਂਦਾ ਹੈ ਕਿ ਜ਼ਿਆਦਾ ਭਾਰ ਨਾਲ ਉਸ ਦੇ ਗੋਡਿਆਂ ਦੇ ਜੋੜਾਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਇਸ ਲਈ ਉਸ ਦੇ ਜੋੜਾਂ ਦੇ ਕਮਜ਼ੋਰ ਹੋਣ ਦੀ ਦਰ ਵੀ ਜ਼ਿਆਦਾ ਰਹਿੰਦੀ ਹੈ।
ਗੋਡੇ ਦੇ ਜੋੜ ਨੂੰ ਮੋਬਾਈਲ ਜੋੜ ਵੀ ਕਿਹਾ ਜਾਂਦਾ ਹੈ, ਜੋ ਪੈਰ ਨੂੰ ਪੱਟ ਨਾਲ ਜੋੜਦਾ ਹੈ ਅਤੇ ਵਿਅਕਤੀ ਨੂੰ ਚੱਲਣ-ਫਿਰਨ, ਦੌੜਨ, ਪੈਰ ਮੋੜਨ ਅਤੇ ਬੈਠਣ ਵਿਚ ਮਦਦ ਕਰਦਾ ਹੈ। ਗੋਡੇ ਦੇ ਜੋੜ ਦੀ ਹੱਡੀ ਨੂੰ ਕਾਰਟੀਲੇਜ ਅਤੇ ਲਿਗਾਮੇਂਟ (ਅਸਿਥਬੰਧ) ਨਾਲ ਮਜ਼ਬੂਤੀ ਮਿਲਦੀ ਹੈ। ਇਸ ਨਾਲ ਹੱਡੀ ਸੁਰੱਖਿਅਤ ਰਹਿੰਦੀ ਹੈ ਅਤੇ ਹੱਡੀਆਂ ਆਪਸ ਵਿਚ ਘਸਣ 'ਤੇ ਉਸ ਨਾਲ ਹੋਣ ਵਾਲੀ ਰਗੜ ਕਾਰਨ ਜ਼ਖਮ ਹੋਣ ਤੋਂ ਬਚੀ ਰਹਿੰਦੀ ਹੈ।
ਗੋਡਿਆਂ ਦਾ ਦਰਦ ਭਾਵ ਆਸਟਿਓਪੋਰੋਸਿਸ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਹੱਡੀਆਂ ਦਾ ਅਤਿਅੰਤ ਪਤਲੀਆਂ ਹੋਣਾ ਅਤੇ ਕਮਜ਼ੋਰ ਪੈਣ, ਸੱਟ ਲੱਗਣ, ਵਧਦੀ ਉਮਰ ਦੇ ਨਾਲ ਹੱਡੀਆਂ ਦਾ ਘਸਣਾ ਅਤੇ ਆਸਟਿਓਆਰਥਰਾਈਟਿਸ ਪ੍ਰਮੁੱਖ ਹਨ। ਵੈਸੇ ਤਾਂ ਜੋੜਾਂ ਦੇ ਦਰਦ ਦੇ ਜ਼ਿਆਦਾਤਰ ਮਾਮਲੇ ਢਲਦੀ ਉਮਰ ਦੇ ਡਿਸਆਰਡਰ ਨਾਲ ਜੁੜੇ ਹੁੰਦੇ ਹਨ ਪਰ ਅੱਜਕਲ੍ਹ ਨੌਜਵਾਨਾਂ ਵਿਚ ਆਸਟਿਓਆਰਥਰਾਈਟਿਸ ਦੇ ਵਧਦੇ ਮਾਮਲੇ ਇਸ ਗੱਲ ਦਾ ਸੰਕੇਤ ਹਨ ਕਿ ਸਾਡੀ ਨੌਜਵਾਨ ਪੀੜ੍ਹੀ ਨੇ ਜੀਵਨ ਦੀਆਂ ਕੁਝ ਮਹੱਤਵਪੂਰਨ ਗਤੀਵਿਧੀਆਂ ਨੂੰ ਦਰਕਿਨਾਰ ਕਰ ਦਿੱਤਾ ਹੈ, ਜਿਵੇਂ ਕਸਰਤ, ਖੇਡਣਾ-ਕੁੱਦਣਾ ਅਤੇ ਸਹੀ ਖਾਣ-ਪੀਣ ਆਦਿ।
ਦਰਅਸਲ ਕੰਮਕਾਜੀ ਨੌਜਵਾਨ ਗਤੀਹੀਣ ਜੀਵਨ ਸ਼ੈਲੀ ਅਪਣਾਉਣ ਲੱਗੇ ਹਨ। ਉਹ ਆਪਣੇ ਦਫਤਰ ਵਿਚ ਇਕ ਹੀ ਸਥਿਤੀ ਵਿਚ ਜ਼ਿਆਦਾਤਰ ਗ਼ਲਤ ਸਥਿਤੀ ਵਿਚ ਹੀ ਘੰਟਿਆਂਬੱਧੀ ਬੈਠੇ ਰਹਿੰਦੇ ਹਨ ਅਤੇ ਸਰੀਰ ਦੇ ਜੋੜਾਂ ਨੂੰ ਗਤੀਸ਼ੀਲ ਬਣਾਈ ਰੱਖਣ ਦਾ ਮਹੱਤਵ ਨਹੀਂ ਸਮਝਦੇ। ਹੁਣ ਟਹਿਲਣਾ ਜਾਂ ਸਾਈਕਲ ਚਲਾਉਣਾ ਉਨ੍ਹਾਂ ਦੇ ਚਲਣ ਵਿਚ ਨਹੀਂ ਰਹਿ ਗਿਆ ਹੈ ਅਤੇ ਦਫਤਰ ਤੋਂ ਘਰ ਮੁੜਨ ਦੇ ਬਾਅਦ ਕਾਫੀ ਸਮਾਂ ਉਹ ਟੈਲੀਵਿਜ਼ਨ ਦੇਖਣ ਵਿਚ ਗੁਜ਼ਾਰਦੇ ਹਨ। ਨਤੀਜੇ ਵਜੋਂ ਦੇਸ਼ ਦੇ ਸ਼ਹਿਰੀ ਹਿੱਸਿਆਂ ਵਿਚ ਮੋਟਾਪੇ ਦੀ ਸਮੱਸਿਆ ਮਹਾਂਮਾਰੀ ਦੀ ਤਰ੍ਹਾਂ ਫੈਲ ਰਹੀ ਹੈ। ਕਾਰਡਿਓਵੈਸਕਿਊਲਰ ਬਿਮਾਰੀਆਂ ਅਤੇ ਸ਼ੂਗਰ ਵਰਗੀਆਂ ਜੀਵਨਸ਼ੈਲੀ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਕਾਰਨ ਬਣਨ ਵਾਲੀ ਮੋਟਾਪੇ ਦੀ ਸਮੱਸਿਆ ਨਾਲ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਸਬੰਧੀ ਤਕਲੀਫ ਜਾਂ ਘੱਟ ਉਮਰ ਵਿਚ ਹੀ ਆਸਟਿਓਆਰਥਰਾਈਟਿਸ ਦੀ ਬਿਮਾਰੀ ਵੀ ਉੱਭਰ ਜਾਂਦੀ ਹੈ।
ਜਦੋਂ ਅਸੀਂ ਆਪਣੇ ਸਰੀਰ 'ਤੇ ਸਮਰੱਥਾ ਨਾਲੋਂ ਜ਼ਿਆਦਾ ਭਾਰ ਲੱਦ ਦਿੰਦੇ ਹਾਂ ਤਾਂ ਇਹ ਅੱਤਿਆਚਾਰ ਹੋਰ ਰੂਪਾਂ ਵਿਚ ਸਪੱਸ਼ਟ ਦਿਸਣ ਲਗਦਾ ਹੈ। ਸਭ ਤੋਂ ਪਹਿਲਾਂ ਗੋਡਿਆਂ ਵਿਚ ਦਰਦ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਤੁਸੀਂ ਆਪਣੇ ਗੋਡਿਆਂ ਦੇ ਨਾਲ ਠੀਕ ਵਰਤਾਓ ਨਹੀਂ ਕਰ ਰਹੇ ਹੋ। ਜੇ ਕਿਸੇ ਖਾਸ ਬਿੰਦੂ ਤੋਂ ਗੋਡੇ ਕਮਜ਼ੋਰ ਹੋਣ ਲੱਗਣ ਤਾਂ ਸਿਰਫ ਜੁਆਇੰਟ ਰਿਪਲੇਸਮੈਂਟ ਹੀ ਬਦਲ ਰਹਿ ਜਾਂਦਾ ਹੈ।

-ਨਰੇਂਦਰ ਦੇਵਾਂਗਨ

ਮਨੁੱਖੀ ਸਿਹਤ ਲਈ ਜ਼ਰੂਰੀ ਹੈ ਸ਼ੁੱਧ ਦੁੱਧ

ਕਿਸੇ ਵੀ ਪਿੰਡ ਵਿਚ ਕਿਸੇ ਦੀ ਸੰਪੰਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਕੋਲ ਕਿੰਨਾ ਪਸ਼ੂ ਧਨ ਹੈ। ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਅਤੇ ਸਾਡੀ ਪੇਂਡੂ ਅਰਥ ਵਿਵਸਥਾ ਨੂੰ ਮਜ਼ਬੂਤੀ ਦੇਣ ਵਿਚ ਡੇਅਰੀ ਫਾਰਮਿੰਗ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਪਰ ਸਵਾਲ ਹੈ ਲੋਕਾਂ ਤੱਕ ਕਿਵੇਂ ਸ਼ੁੱਧ ਦੁੱਧ ਨੂੰ ਪਹੁੰਚਾਇਆ ਜਾਵੇ? ਅਜਿਹੇ ਕਿਹੜੇ ਕਾਰਨ ਹਨ, ਜਿਨ੍ਹਾਂ ਨਾਲ ਦੁੱਧ ਅਸ਼ੁੱਧ ਹੋ ਸਕਦਾ ਹੈ। ਕਿਉਂਕਿ ਦੁੱਧ ਵੀ ਧੂੜ, ਮਿੱਟੀ, ਗੋਹਾ, ਪਸ਼ੂ ਦੇ ਵਾਲ ਜਾਂ ਮੱਖੀਆਂ ਦੇ ਕਾਰਨ ਅਸ਼ੁੱਧ ਹੋ ਸਕਦਾ ਹੈ। ਮਨੁੱਖੀ ਸਿਹਤ ਲਈ ਕਿਵੇਂ ਸੁਰੱਖਿਅਤ ਅਤੇ ਸ਼ੁੱਧ ਦੁੱਧ ਉਪਲਬਧ ਕਰਵਾਇਆ ਜਾਵੇ, ਇਹ ਵੀ ਛੋਟੀ ਚੁਣੌਤੀ ਨਹੀਂ ਹੈ।
ਦੁੱਧ ਨੂੰ ਸ਼ੁੱਧ ਉਤਪਾਦਤ ਕਰਨ ਲਈ ਕਈ ਮਹੱਤਵਪੂਰਨ ਕਾਰਕ ਹੁੰਦੇ ਹਨ, ਜਿਨ੍ਹਾਂ ਵਿਚ ਮੂਲ ਰੂਪ ਨਾਲ ਪਸ਼ੂਆਂ ਨੂੰ ਜਿਥੇ ਰੱਖਿਆ ਜਾਣਾ ਹੈ, ਉਨ੍ਹਾਂ ਦੇ ਆਲੇ-ਦੁਆਲੇ ਦੇ ਵਾਤਾਵਰਨ ਦੀ ਸ਼ੁੱਧਤਾ ਅਤੇ ਉਨ੍ਹਾਂ ਦੇ ਆਵਾਸ ਦੀ ਸਾਫ਼-ਸਫਾਈ, ਪਸ਼ੂਆਂ ਦੀ ਸਾਫ਼-ਸਫਾਈ, ਦੁੱਧ ਚੋਣ ਵਾਲੇ ਵਿਅਕਤੀ ਦੀ ਵਿਅਕਤੀਗਤ ਸਫਾਈ, ਦੁੱਧ ਚੋਣ ਦੀ ਸਹੀ ਤਕਨੀਕ ਅਤੇ ਦੁੱਧ ਲਈ ਵਰਤੇ ਜਾਣ ਵਾਲੇ ਭਾਂਡਿਆਂ ਦਾ ਸਾਫ਼-ਸੁਥਰਾ ਹੋਣਾ ਅਤੇ ਇਨ੍ਹਾਂ ਦਾ ਉਚਿਤ ਪ੍ਰਬੰਧ, ਇਹ ਬਹੁਤ ਸਾਰੀਆਂ ਗੱਲਾਂ ਇਸ ਵਿਚ ਸ਼ਾਮਿਲ ਹਨ।
ਜਿਸ ਜਗ੍ਹਾ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ, ਉਸ ਜਗ੍ਹਾ ਦੀ ਹਰ ਰੋਜ਼ ਸਫਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਵਾਤਾਵਰਨ ਵਿਚ ਗੋਹੇ ਅਤੇ ਮੂਤਰ ਦੀ ਬਦਬੂ ਨਾ ਬਣੀ ਰਹੇ। ਜਿਸ ਜਗ੍ਹਾ ਪਸ਼ੂ ਨੂੰ ਰੱਖਿਆ ਗਿਆ ਹੋਵੇ, ਉਥੇ ਦੀ ਜ਼ਮੀਨ ਸਮਤਲ ਹੋਣੀ ਚਾਹੀਦੀ ਹੈ ਤਾਂ ਕਿ ਉਥੋਂ ਦੀ ਸਾਫ਼-ਸਫ਼ਾਈ ਅਸਾਨੀ ਨਾਲ ਕੀਤੀ ਜਾ ਸਕੇ। ਪਸ਼ੂਆਂ ਨੂੰ ਰੱਖਣ ਵਾਲੀ ਜਗ੍ਹਾ 'ਤੇ ਮਲ-ਮੂਤਰ ਦੀ ਨਿਕਾਸੀ ਲਈ ਨਾਲੀਆਂ ਦੀ ਵਿਵਸਥਾ ਸਹੀ ਹੋਣੀ ਚਾਹੀਦੀ ਹੈ ਅਤੇ ਉਥੇ ਮੱਖੀਆਂ ਨੂੰ ਆਉਣ ਤੋਂ ਰੋਕਣ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ। ਉਹ ਜਗ੍ਹਾ ਗਰਮੀਆਂ ਵਿਚ ਹਵਾਦਾਰ ਅਤੇ ਸਰਦੀਆਂ ਵਿਚ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਵਿਚ ਸਹਾਇਕ ਹੋਣੀ ਚਾਹੀਦੀ ਹੈ।
ਤੰਦਰੁਸਤ ਹੋਣ ਪਸ਼ੂ : ਦੁੱਧ ਦੇਣ ਵਾਲੇ ਪਸ਼ੂ ਦੀ ਸਿਹਤ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸੰਕ੍ਰਾਮਕ ਰੋਗਾਂ ਤੋਂ ਬਚਾਉਣ ਲਈ ਰੋਗ ਪ੍ਰਤੀਰੋਧਕ ਟੀਕੇ ਲਗਵਾਉਣੇ ਚਾਹੀਦੇ ਹਨ, ਕਿਉਂਕਿ ਬਿਮਾਰ ਦੁਧਾਰੂ ਪਸ਼ੂ ਨਾਲ ਦੁੱਧ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ, ਜਿਸ ਦਾ ਸਾਡੀ ਸਿਹਤ 'ਤੇ ਬੁਰਾ ਅਸਰ ਹੁੰਦਾ ਹੈ। ਦੁੱਧ ਚੋਣ ਵਾਲੇ ਵਿਅਕਤੀ ਦੀ ਤੰਦਰੁਸਤੀ ਦਾ ਵੀ ਦੁੱਧ ਦੀ ਗੁਣਵੱਤਾ 'ਤੇ ਅਸਰ ਹੁੰਦਾ ਹੈ। ਇਸ ਲਈ ਦੁੱਧ ਚੋਣ ਵਾਲੇ ਵਿਅਕਤੀ ਦੇ ਹੱਥਾਂ ਦੀਆਂ ਉਂਗਲੀਆਂ 'ਤੇ ਕਿਸੇ ਤਰ੍ਹਾਂ ਦੇ ਜ਼ਖ਼ਮ ਨਹੀਂ ਹੋਣੇ ਚਾਹੀਦੇ। ਚੋਣ ਤੋਂ ਪਹਿਲਾਂ ਉਸ ਨੂੰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣਾ ਚਾਹੀਦਾ ਹੈ। ਦੁੱਧ ਚੋਂਦੇ ਸਮੇਂ ਉਸ ਨੂੰ ਆਪਣੇ ਸਿਰ ਅਤੇ ਮੂੰਹ ਨੂੰ ਵੀ ਢਕ ਕੇ ਰੱਖਣਾ ਚਾਹੀਦਾ ਹੈ।
ਤਾਂ ਕਿ ਦੁੱਧ ਰਹੇ ਸਾਫ਼-ਸੁਥਰਾ : ਦੁੱਧ ਚੋਣ ਤੋਂ ਪਹਿਲਾਂ ਪਸ਼ੂ ਦੇ ਥਣਾਂ ਦੀ ਸਾਫ਼-ਸਫਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਥਣਾਂ ਨੂੰ ਧੋਣ ਤੋਂ ਬਾਅਦ ਉਨ੍ਹਾਂ ਨੂੰ ਸਾਫ਼-ਸੁਥਰੇ ਕੱਪੜੇ ਨਾਲ ਪੂੰਝਣਾ ਚਾਹੀਦਾ ਹੈ। ਦੁੱਧ ਚੋਂਦੇ ਸਮੇਂ ਪੂਰੇ ਹੱਥਾਂ ਦੇ ਵਿਚ ਥਣ ਨੂੰ ਲੈ ਕੇ ਦੁੱਧ ਕੱਢਣਾ ਚਾਹੀਦਾ ਹੈ। ਦੁੱਧ ਕੱਢਣ ਤੋਂ ਬਾਅਦ ਦੁੱਧ ਨੂੰ ਸਾਫ਼-ਸੁਥਰੇ ਕੱਪੜੇ ਨਾਲ ਪੁਣ ਕੇ ਉਸ ਨੂੰ ਧੁੱਪ ਤੋਂ ਦੂਰ ਠੰਢੀ ਜਗ੍ਹਾ ਰੱਖਣਾ ਚਾਹੀਦਾ ਹੈ।
ਭਾਂਡੇ ਹੋਣ ਸਾਫ਼-ਸੁਥਰੇ : ਜਿਨ੍ਹਾਂ ਭਾਂਡਿਆਂ ਵਿਚ ਦੁੱਧ ਚੋਣਾ ਹੋਵੇ, ਉਨ੍ਹਾਂ ਦਾ ਸਾਫ-ਸੁਥਰਾ ਹੋਣਾ ਜ਼ਰੂਰੀ ਹੈ। ਐਲੂਮੀਨੀਅਮ ਜਾਂ ਸਟੇਨਲੈਸ ਸਟੀਲ ਦੇ ਭਾਂਡੇ ਦੀ ਵਰਤੋਂ ਹੋਣੀ ਚਾਹੀਦੀ ਹੈ। ਹਾਲਾਂਕਿ ਆਮ ਤੌਰ 'ਤੇ ਪਿੰਡਾਂ ਵਿਚ ਦੁੱਧ ਚੋਣ ਲਈ ਖੁੱਲ੍ਹੀਆਂ ਬਾਲਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਸ਼ੂ ਆਪਣੀ ਪੂਛ ਜਾਂ ਖੁਰ ਨਾਲ ਮਿੱਟੀ ਉਡਾਉਂਦੇ ਹਨ ਤਾਂ ਦੁੱਧ ਵਿਚ ਮਿੱਟੀ ਦੇ ਕਣ, ਵਾਲ, ਚਾਰੇ ਦੇ ਤਿਣਕੇ ਅਤੇ ਹੋਰ ਚੀਜ਼ਾਂ ਅਸਾਨੀ ਨਾਲ ਦੁੱਧ ਦੇ ਅੰਦਰ ਆ ਜਾਂਦੀਆਂ ਹਨ। ਇਸ ਲਈ ਦੁੱਧ ਚੋਣ ਲਈ ਖੁੱਲ੍ਹੇ ਭਾਂਡਿਆਂ ਦੀ ਬਜਾਏ ਉੱਪਰੋਂ ਘੱਟ ਚੌੜੇ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਵਧੀਆ ਸਿਹਤ ਦਾ ਸਾਧਨ ਹੈ ਮਿੱਠੀ ਮੁਸਕਾਨ

ਕਹਿੰਦੇ ਹਨ ਮਿੱਠੀ ਮੁਸਕਾਨ ਪ੍ਰੇਮ ਦੀ ਭਾਸ਼ਾ ਹੈ। ਇਕ ਹੱਸਦਾ ਮੁਸਕਰਾਉਂਦਾ ਹੋਇਆ ਬੱਚਾ ਮਨ ਨੂੰ ਲੁਭਾਅ ਜਾਂਦਾ ਹੈ। ਮੁਸਕਰਾਉਂਦਾ ਚਿਹਰਾ ਸਾਰਿਆਂ ਨੂੰ ਚੰਗਾ ਲੱਗਦਾ ਹੈ। ਰੋਂਦੇ ਚਿਹਰੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਮੁਸਕਾਨ ਅਤੇ ਕਿਲਕਾਰੀ ਬੱਚੇ ਦੇ ਬੌਧਿਕ ਅਤੇ ਸਰੀਰਕ ਵਿਕਾਸ ਵਿਚ ਸਹਾਇਕ ਹੁੰਦੀ ਹੈ।
ਹਾਸਾ ਮਨ ਦੀ ਨਫ਼ਰਤ ਨੂੰ ਖ਼ਤਮ ਕਰ ਦਿੰਦਾ ਹੈ। ਜੇਕਰ ਅਸੀਂ ਦੂਜਿਆਂ 'ਤੇ ਹੱਸਣ ਦੀ ਤੁਲਨਾ ਖ਼ੁਦ 'ਤੇ ਹੱਸੀਏ ਤਾਂ ਆਪਣੇ ਮਨ ਦਾ ਬੋਝ ਹਲਕਾ ਕਰ ਸਕਦੇ ਹਾਂ। ਓਸ਼ੋ ਕਹਿੰਦੇ ਹਨ ਕਿ ਹਰ ਰੋਜ਼ ਪੰਦਰਾਂ ਮਿੰਟ ਹੱਸਣ ਨਾਲ ਬਿਮਾਰੀ ਕੋਲ ਨਹੀਂ ਫਟਕਦੀ ਅਤੇ ਉਮਰ ਵਿਚ ਵਾਧਾ ਹੁੰਦਾ ਹੈ। ਬੁਢਾਪਾ ਕੋਲ ਨਹੀਂ ਆਉਂਦਾ। ਜਦੋਂ ਵੀ ਕੋਈ ਮੁਸਕਰਾਉਂਦਾ ਹੈ ਜਾਂ ਹੱਸਦਾ ਹੈ ਤਾਂ ਉਹ ਆਪਣੇ ਜੀਵਨ ਵਿਚ ਪ੍ਰਸੰਨਤਾ ਦਾ ਵਾਧਾ ਕਰਦਾ ਹੈ।
ਖੁਸ਼ੀ ਅਤੇ ਹਾਸੇ ਦਾ ਨਾਂਅ ਹੀ ਜੀਵਨ ਹੈ। ਇਕ ਹੱਸਦਾ, ਮੁਸਕਰਾਉਂਦਾ ਹੋਇਆ ਜੀਵਨ ਹੀ ਉਮੰਗ ਦੀ ਨਿਸ਼ਾਨੀ ਹੁੰਦਾ ਹੈ। ਹੱਸਦੇ ਹੋਏ ਵਿਅਕਤੀ ਦੇ ਕੋਲ ਦੁੱਖ, ਬਿਮਾਰੀ ਆਦਿ ਨਹੀਂ ਆਉਂਦੇ।
ਮੁਸਕਰਾਉਣ ਲਈ ਬੁੱਲ੍ਹਾਂ ਦਾ ਉੱਠਣਾ ਹੀ ਸਹੀ ਹੈ। ਇਕ ਹੱਸਮੁੱਖ ਵਿਅਕਤੀ ਇਕ ਫੁਵਾਰਾ ਹੁੰਦਾ ਹੈ ਜਿਸ ਦੇ ਸੀਤਲ ਛਿੱਟੇ ਮਨ ਨੂੰ ਪ੍ਰਫੁੱਲਿਤ ਕਰਦੇ ਹਨ। ਹੱਸਮੁੱਖ ਸੁਭਾਅ ਲੰਬੀ ਉਮਰ ਦਾ ਵਧੀਆ ਸਾਧਨ ਹੈ। ਜੇਕਰ ਤੁਸੀਂ ਦੁਖ ਵਿਚ ਵੀ ਸੁੱਖ ਦਾ ਅਨੁਭਵ ਚਾਹੁੰਦੇ ਹੋ ਤਾਂ ਹੱਸਮੁੱਖ ਬਣੋ। ਹੱਸਮੁੱਖ ਵਿਅਕਤੀ ਕਦੀ ਕਿਸੇ ਦੀ ਗੱਲ ਦਾ ਬੁਰਾ ਨਹੀਂ ਮੰਨਦਾ, ਹੱਸ ਕੇ ਗੰਭੀਰ ਤੋਂ ਵੀ ਗੰਭੀਰ ਗੱਲ ਅਤੇ ਸਮੱਸਿਆ ਨੂੰ ਟਾਲ ਜਾਂਦਾ ਹੈ ਅਤੇ ਮੁਸੀਬਤਾਂ ਨਾਲ ਡਟ ਕੇ ਮੁਕਾਬਲਾ ਕਰਦਾ ਹੈ।
ਕਿਸੇ ਨੇ ਕਿਹਾ ਹੈ ਕਿ ਚਿਹਰਾ ਕਿੰਨਾ ਵੀ ਸੁੰਦਰ ਹੋਵੇ, ਜੇਕਰ ਉਹ ਹੱਸਦਾ ਨਹੀਂ ਤਾਂ ਸਖ਼ਤ ਦਿਖਾਈ ਦਿੰਦਾ ਹੈ। ਮੁਸਕਾਨ ਦੀ ਭਾਸ਼ਾ ਸੰਗੀਤ ਵਾਂਗ ਅੰਤਰਰਾਸ਼ਟਰੀ ਹੈ। ਹਰ ਵਿਅਕਤੀ ਮੁਸਕਾਨ ਦਾ ਜਵਾਬ ਮੁਸਕਾਨ ਨਾਲ ਦਿੰਦਾ ਹੈ। ਇਹ ਭਾਸ਼ਾ, ਜਾਤ, ਧਰਮ, ਵਾਣੀ, ਰਾਸ਼ਟਰੀਅਤਾ ਅਤੇ ਭੇਦਭਾਵ ਤੋਂ ਦੂਰ ਹੈ। ਮੁਸਕਾਨ ਚਿਹਰੇ ਨੂੰ ਚਾਰ ਚੰਨ ਲਗਾਉਂਦੀ ਹੈ।
ਜੇਕਰ ਤੁਸੀਂ ਮੁਸਕਰਾਉਂਦੇ ਤੇ ਹੱਸਦੇ ਰਹਿੰਦੇ ਹੋ ਤਾਂ ਰੋਗ ਤੁਹਾਡੇ ਕੋਲ ਨਹੀਂ ਆਉਣਗੇ। ਮੁਸਕਾਨ ਇਕ ਦਵਾਈ ਹੈ ਜੋ ਕਈ ਰੋਗਾਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀ ਹੈ। ਮੁਸਕਰਾਉਂਦੀ ਜਵਾਨੀ ਸਦਾ ਸਿਹਤਮੰਦ ਅਤੇ ਉਤਸ਼ਾਹੀ ਹੁੰਦੀ ਹੈ। ਮੁਸਕਰਾਉਂਦੇ ਹੋਏ ਲੋਕ ਫੁੱਲਾਂ ਦੀ ਤਰ੍ਹਾਂ ਸੁਗੰਧ ਛੱਡਦੇ ਹਨ ਤੇ ਆਪਣੇ ਅਤੇ ਦੂਜਿਆਂ ਦੇ ਗਮ ਅਤੇ ਨਿਰਾਸ਼ਾ ਖ਼ਤਮ ਕਰਦੇ ਹਨ।
ਜਿਸ ਦੇਸ਼ ਦੇ ਬੱਚੇ ਮੁਸਕਰਾਉਂਦੇ ਹੋਏ ਜਵਾਨ ਹੁੰਦੇ ਹਨ, ਉਨ੍ਹਾਂ ਦਾ ਭਵਿੱਖ ਉੱਜਵਲ ਹੁੰਦਾ ਹੈ। ਵਿਗਿਆਨ ਦੀ ਨਵੀਂ ਖੋਜ ਹੈ ਹਾਸ-ਵਿਗਿਆਨ। ਬਿਮਾਰੀਆਂ ਦਾ ਇਲਾਜ ਹਾਸ-ਵਿਗਿਆਨ ਨਾਲ ਕੀਤਾ ਜਾ ਰਿਹਾ ਹੈ।
ਤੁਸੀਂ ਵੀ ਗ਼ਮ, ਦੁੱਖ, ਮੁਸੀਬਤ ਦਾ ਬੋਝ ਤਿਆਗੋ। ਖ਼ੁਦ ਵੀ ਖੁਸ਼ ਰਹੋ, ਪਰਿਵਾਰ ਅਤੇ ਮਿੱਤਰਾਂ ਨੂੰ ਵੀ ਖੁਸ਼ ਰੱਖੋ। ਜੀਵਨ ਵਿਚ ਹੱਸੋ, ਖੇਡੋ, ਮੁਸਕਰਾਓ ਅਤੇ ਤੰਦਰੁਸਤੀ ਪਾਓ।

 

ਦੰਦਾਂ ਦੇ ਇਲਾਜ

ਚਿਹਰੇ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ : ਬਰੇਸਜ਼

ਮਨੁੱਖੀ ਸਿਹਤ ਵਿਚ ਦੰਦਾਂ ਦਾ ਬਹੁਤ ਮਹੱਤਵ ਹੈ। ਤੰਦਰੁਸਤ ਅਤੇ ਮਜ਼ਬੂਤ ਦੰਦ ਚੰਗੀ ਸਿਹਤ ਦੀ ਨਿਸ਼ਾਨੀ ਹਨ। ਇਨ੍ਹਾਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਜਿਥੇ ਇਨ੍ਹਾਂ ਦੀ ਲਗਾਤਾਰ ਸਫ਼ਾਈ ਦੀ ਲੋੜ ਹੁੰਦੀ ਹੈ, ਉਥੇ ਸਮੇਂ-ਸਮੇਂ ਇਨ੍ਹਾਂ ਵਿਚ ਪੈਦਾ ਹੋਏ ਨੁਕਸ ਠੀਕ ਕਰਵਾਉਣ ਲਈ ਦੰਦਾਂ ਦੇ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈਂਦੇ ਰਹਿਣਾ ਚਾਹੀਦਾ ਹੈ। ਕਈ ਵਾਰ ਦੰਦ ਵਿੰਗੇ-ਟੇਢੇ ਹੁੰਦੇ ਹਨ, ਜੋ ਚਿਹਰੇ ਦੀ ਦਿੱਖ ਨੂੰ ਪ੍ਰਭਾਵਿਤ ਕਰਦੇ ਹਨ। ਇਥੇ ਅਜਿਹੀ ਸਮੱਸਿਆ ਸਬੰਧੀ ਹੀ ਦੱਸਿਆ ਜਾ ਰਿਹਾ ਹੈ। ਦੰਦਾਂ ਦੇ ਮਾਹਿਰ ਅਕਸਰ ਚਿਹਰੇ ਦੀ ਦਿੱਖ ਨੂੰ ਸੁਧਾਰਨ ਲਈ ਤਾਰ ਪਾਉਣ (ਬਰੇਸਜ਼) ਦੀ ਸਿਫਾਰਸ਼ ਕਰਦੇ ਹਨ। ਦੰਦਾਂ ਦੇ ਮਾਹਿਰ ਡਾਕਟਰ ਇਲਾਜ ਰਾਹੀਂ ਵਿੰਗੇ-ਟੇਢੇ, ਸੰਘਣੇ ਜਾਂ ਠੀਕ ਤਰ੍ਹਾਂ ਨਾ ਚਬਾ ਸਕਣ ਦੀ ਹਾਲਤ ਵਿਚ ਦੰਦਾਂ ਦਾ ਸੁਧਾਰ ਕਰਦੇ ਹਨ। ਇਸ ਇਲਾਜ ਦੁਆਰਾ ਜਬਾੜੇ ਦੀ ਗ਼ਲਤ ਹਾਲਤ ਜਾਂ ਇਸ ਵਿਚਲੇ ਜੋੜਾਂ ਦੀ ਗ਼ਲਤ ਸਥਿਤੀ ਨੂੰ ਠੀਕ ਕੀਤਾ ਜਾਂਦਾ ਹੈ। ਜੇਕਰ ਇਨ੍ਹਾਂ ਸਮੱਸਿਆਵਾਂ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਦੰਦ ਖਰਾਬ ਹੋ ਜਾਂਦੇ ਹਨ ਤੇ ਕਈ ਵਾਰ ਮਸੂੜਿਆਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਕਈ ਵਾਰ ਸਿਰ ਅਤੇ ਕੰਨ ਦਰਦ ਕਰਨ ਲਗਦੇ ਹਨ, ਜਿਸ ਨਾਲ ਬੋਲਣ ਵਿਚ ਜਾਂ ਖਾਣਾ ਖਾਣ ਵਿਚ ਮੁਸ਼ਕਿਲ ਹੁੰਦੀ ਹੈ।
ਸਮੇਂ ਸਿਰ ਕਰਵਾਇਆ ਇਲਾਜ ਠੀਕ ਰਹਿੰਦਾ ਹੈ। ਦੰਦਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ ਕਿਸੇ ਵੀ ਉਮਰ ਵਿਚ ਇਲਾਜ ਕਰਵਾ ਸਕਦੇ ਹਨ। ਬਰੇਸਜ਼ ਲਗਵਾਉਣ ਲਈ ਸਹੀ ਸਮਾਂ 10 ਤੋਂ 14 ਸਾਲ ਉਮਰ ਦਾ ਹੁੰਦਾ ਹੈ। ਇਸ ਉਮਰ ਵਿਚ ਸਿਰ ਅਤੇ ਮੂੰਹ ਦਾ ਆਕਾਰ ਵਧ ਰਿਹਾ ਹੁੰਦਾ ਹੈ ਅਤੇ ਦੰਦਾਂ ਦੀ ਮਜ਼ਬੂਤੀ ਲਈ ਆਸਾਨੀ ਨਾਲ ਯਤਨ ਕੀਤਾ ਜਾ ਸਕਦਾ ਹੈ। ਬਰੇਸਜ਼ ਇਲਾਜ ਸਿਰਫ ਛੋਟੇ ਬੱਚਿਆਂ ਲਈ ਹੀ ਨਹੀਂ ਹੁੰਦਾ, ਸਗੋਂ ਅਨੇਕਾਂ ਵੱਡੇ ਅਤੇ ਛੋਟੇ ਲੋਕ ਵੀ ਦੰਦਾਂ ਦੀਆਂ ਸਮੱਸਿਆਵਾਂ ਸਬੰਧੀ ਮੁਸ਼ਕਿਲਾਂ ਨੂੰ ਸੁਧਾਰਨ ਲਈ ਬਰੇਸਜ਼ ਪਹਿਨ ਰਹੇ ਹਨ। ਬਰੇਸਜ਼ ਨੂੰ ਓਨੀ ਦੇਰ ਤੱਕ ਪਹਿਨਣਾ ਪੈਂਦਾ ਹੈ, ਜਦੋਂ ਤੱਕ ਕਿ ਖਾਣ ਦੀ ਸਮੱਸਿਆ ਠੀਕ ਨਹੀਂ ਹੋ ਜਾਂਦੀ। ਵਡੇਰੀ ਉਮਰ ਵਿਚ ਇਲਾਜ ਕਰਵਾਉਣ ਲਈ ਵਧੇਰੇ ਸਮਾਂ ਲਗਦਾ ਹੈ। ਆਮ ਤੌਰ 'ਤੇ ਬਹੁਤੇ ਮਰੀਜ਼ਾਂ ਨੂੰ 12 ਤੋਂ 24 ਮਹੀਨੇ ਤੱਕ ਬਰੇਸਜ਼ ਪਹਿਨਣੇ ਪੈਂਦੇ ਹਨ। ਇਸ ਤੋਂ ਬਾਅਦ ਸਿਰਫ ਇਕ ਰੀਟੇਨਰ ਹੀ ਪਾਇਆ ਜਾਂਦਾ ਹੈ। ਹਰੇਕ ਵਾਰ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਬਰੇਸਜ਼ ਨੂੰ ਕੱਸਿਆ ਜਾਂਦਾ ਹੈ, ਜਿਸ ਨਾਲ ਬਰੇਸਜ਼ 'ਤੇ ਥੋੜ੍ਹਾ ਦਬਾਅ ਦਿੱਤਾ ਜਾਂਦਾ ਹੈ ਤਾਂ ਜੋ ਜਬਾੜਾ ਜਾਂ ਦੰਦ ਆਪਣੀ ਸਹੀ ਥਾਂ 'ਤੇ ਆ ਜਾਣ।
ਬਰੇਸਜ਼ (ਤਾਰ) ਪਹਿਨਣ ਤੋਂ ਬਾਅਦ ਓਰਲ ਸਿਹਤ ਦਾ ਠੀਕ ਹੋਣਾ ਜ਼ਰੂਰੀ ਹੈ। ਬਰੇਸਜ਼ ਵਿਚ ਮਾਮੂਲੀ ਵਿਰਲਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਭੋਜਨ ਦੇ ਕਣ ਫਸ ਜਾਂਦੇ ਹਨ, ਜੋ ਪਲੇਕ ਦਾ ਰੂਪ ਧਾਰਨ ਕਰ ਸਕਦੇ ਹਨ। ਇਸ ਲਈ ਹਰ ਵਾਰ ਖਾਣਾ ਖਾਣ ਤੋਂ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਅਤੇ ਸ਼ੀਸ਼ੇ ਵਿਚ ਦੇਖਣਾ ਚਾਹੀਦਾ ਹੈ ਕਿ ਕੀ ਤੁਹਾਡੇ ਦੰਦ ਚੰਗੀ ਤਰ੍ਹਾਂ ਸਾਫ਼ ਹੋ ਗਏ ਹਨ। ਇਹ ਸਾਰਾ ਇਲਾਜ ਦੰਦਾਂ ਦੇ ਮਾਹਿਰ ਡਾਕਟਰ ਕਰਦੇ ਹਨ, ਜੋ ਆਪਣੇ ਕੰਮ ਵਿਚ ਪੂਰੀ ਤਰ੍ਹਾਂ ਮਾਹਿਰ ਹੁੰਦੇ ਹਨ। ਇਨ੍ਹਾਂ ਦੀ ਮਦਦ ਜਾਂ ਇਲਾਜ ਨਾਲ ਤੁਸੀਂ ਆਪਣੇ ਦੰਦ ਅਤੇ ਜਬਾੜੇ ਨੂੰ ਸਹੀ ਕਰਵਾ ਕੇ ਮਨਮੋਹਕ ਮੁਸਕਾਨ ਦੇ ਮਾਲਕ ਬਣ ਸਕਦੇ ਹੋ।

-ਓਰਲ ਐਂਡ ਮੈਕਸਿੱਲੋਫੇਸ਼ੀਅਲ ਸਰਜਰੀ, ਐੱਸ.ਸੀ.ਐੱਫ. 11, ਫੇਜ਼ 5, ਸੈਕਟਰ 59, ਮੁਹਾਲੀ।

ਸਰੀਰ ਨੂੰ ਰਿਸ਼ਟ-ਪੁਸ਼ਟ ਬਣਾਉਂਦਾ ਹੈ ਕੇਲਾ

ਕੇਲਾ ਹਰ ਮੌਸਮ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ। ਕੱਚੇ ਅਤੇ ਪੱਕੇ ਦੋਵਾਂ ਤਰ੍ਹਾਂ ਦੇ ਕੇਲਿਆਂ ਦੀ ਵਰਤੋਂ ਭਰਪੂਰ ਮਾਤਰਾ ਵਿਚ ਕੀਤੀ ਜਾਂਦੀ ਹੈ। ਕੱਚੇ ਕੇਲਿਆਂ ਦੀ ਸਬਜ਼ੀ ਬਣਾਈ ਜਾਂਦੀ ਹੈ। ਪੱਕੇ ਕੇਲਿਆਂ ਨੂੰ ਫਲ ਦੇ ਰੂਪ ਵਿਚ ਖਾਣ ਦੇ ਨਾਲ-ਨਾਲ ਇਨ੍ਹਾਂ ਦਾ ਰਾਇਤਾ ਅਤੇ ਪਕੌੜੇ ਵੀ ਬਣਾਏ ਜਾਂਦੇ ਹਨ। ਕੇਲੇ ਵਿਚ ਗੁਲੂਕੋਜ਼ ਨਾਮੀ ਤੱਤ ਹੁੰਦਾ ਹੈ ਜੋ ਇਸ ਵਿਚ ਮਿਠਾਸ ਪੈਦਾ ਕਰਦਾ ਹੈ। ਗੁਲੂਕੋਜ਼ ਕੁਦਰਤੀ ਚੀਨੀ ਹੈ, ਜੋ ਮਿਠਾਸ ਦੇ ਨਾਲ-ਨਾਲ ਸਨਾਯੂਆਂ ਲਈ ਪੋਸ਼ਣ ਅਤੇ ਸ਼ਕਤੀ ਪ੍ਰਦਾਨ ਕਰਨ ਵਿਚ ਵੀ ਸਹਾਇਕ ਹੈ।
ਕੇਲੇ ਵਿਚ ਵਿਟਾਮਿਨ ਏ, ਬੀ, ਸੀ, ਡੀ, ਈ, ਜੀ ਅਤੇ ਐੱਚ ਕਾਫੀ ਮਾਤਰਾ ਵਿਚ ਹੁੰਦੇ ਹਨ। ਇਸ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ 20 ਤੋਂ 22 ਫੀਸਦੀ ਤੱਕ ਹੁੰਦੀ ਹੈ ਜਦੋਂ ਕਿ ਹੋਰ ਫਲਾਂ ਵਿਚ ਇਹ ਮਾਤਰਾ ਕਾਫੀ ਪਾਈ ਜਾਂਦੀ ਹੈ।
ਇਸ ਵਿਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਤਾਂਬਾ, ਲੋਹ ਆਦਿ ਖਣਿਜ ਲੂਣ ਕਾਫੀ ਮਾਤਰਾ ਵਿਚ ਪਾਏ ਜਾਂਦੇ
ਭੋਜਨ ਕਰਨ ਤੋਂ ਬਾਅਦ 2-3 ਪੱਕੇ ਕੇਲਿਆਂ ਦਾ ਕਈ ਮਹੀਨਿਆਂ ਤੱਕ ਨਿਯਮਤ ਸੇਵਨ ਕਰਨ ਨਾਲ ਸਰੀਰ ਦੀ ਦੁਲਬਲਤਾ ਦੂਰ ਹੋ ਕੇ ਸਰੀਰ ਪੁਸ਼ਟ ਬਣਦਾ ਹੈ। ਕੇਲਾ ਮਾਸਵਰਧਕ ਫਲ ਹੈ। ਦੋ ਕੇਲੇ ਖਾ ਕੇ ਉੱਪਰੋਂ ਦੀ ਇਕ ਗਿਲਾਸ ਦੁੱਧ ਪੀਓ। ਅਜਿਹਾ ਨਿਯਮਤ ਕਰਨ ਨਾਲ ਸਰੀਰ ਮੋਟਾ ਹੁੰਦਾ ਹੈ।
ਜੀਭ 'ਤੇ ਛਾਲੇ ਹੋਣ 'ਤੇ ਇਕ ਕੇਲਾ ਗਾਂ ਦੇ ਦੁੱਧ ਦੇ ਦਹੀਂ ਦੇ ਨਾਲ 6-7 ਦਿਨ ਨਿਯਮਤ ਸੇਵਨ ਕਰੋ। ਕੇਲੇ ਦੇ ਗੁੱਦੇ ਨੂੰ ਨਿੰਬੂ ਦੇ ਰਸ ਵਿਚ ਪੀਸ ਤੇ ਦਾਦ, ਖੁਜਲੀ ਹੋਣ 'ਤੇ ਤਕਲੀਫ਼ ਵਾਲੀ ਜਗ੍ਹਾ ਲਗਾਉਣ ਨਾਲ ਵਿਸ਼ੇਸ਼ ਲਾਭ ਹੁੰਦਾ ਹੈ। ਕਿਸੇ ਤਰ੍ਹਾਂ ਦੀ ਸੱਟ ਜਾਂ ਰਗੜ ਲੱਗਣ 'ਤੇ ਕੇਲੇ ਦੀ ਛਿੱਲ ਨੂੰ ਬੰਨ੍ਹਣ 'ਤੇ ਸੋਜ ਨਹੀਂ ਪੈਂਦੀ। ਕਣਕ ਦਾ ਆਟਾ ਅਤੇ ਪੱਕਿਆ ਹੋਇਆ ਕੇਲਾ ਪਾਣੀ ਵਿਚ ਗੁੰਨ੍ਹ ਕੇ ਗਰਮ ਕਰਕੇ ਲੇਪ ਦੀ ਤਰ੍ਹਾਂ ਲਗਾਓ। ਇਸ ਨਾਲ ਕਾਫੀ ਲਾਭ ਹੁੰਦਾ ਹੈ।
ਜੇ ਪਿਸ਼ਾਬ ਵਾਰ-ਵਾਰ ਆਉਂਦਾ ਹੋਵੇ ਤਾਂ ਇਸ ਨੂੰ ਘੱਟ ਕਰਨ ਲਈ ਇਕ ਕੇਲਾ ਖਾ ਕੇ ਅੱਧੀ ਕਟੋਰੀ ਔਲੇ ਦੇ ਰਸ ਵਿਚ ਸ਼ੱਕਰ ਮਿਲਾ ਕੇ ਪੀਓ। ਪਿਸ਼ਾਬ ਬੰਦ ਹੋਣ 'ਤੇ ਚਾਰ ਚਮਚ ਕੇਲੇ ਦੇ ਤਣੇ ਦਾ ਰਸ, ਇਸ ਵਿਚ ਦੋ ਚਮਚ ਘਿਓ ਮਿਲਾ ਕੇ ਪਿਲਾਉਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ।
ਬੱਚਿਆਂ ਲਈ ਕੇਲਾ ਇਕ ਪੌਸ਼ਟਿਕ ਆਹਾਰ ਤੋਂ ਘੱਟ ਨਹੀਂ ਹੈ, ਕਿਉਂਕਿ ਕੇਲੇ ਵਿਚ ਖੂਨ ਵਧਾਉਣ ਵਾਲੇ ਤੱਤ ਲੋਹ, ਤਾਂਬਾ ਅਤੇ ਮੈਂਗਨੀਜ ਹੁੰਦੇ ਹਨ। ਇਸ ਲਈ ਇਹ ਖੂਨ ਨੂੰ ਲਾਲ ਅਤੇ ਸਾਫ ਰੱਖਣ ਵਿਚ ਸਹਾਇਕ ਹੁੰਦਾ ਹੈ। ਦੁੱਧ ਦੇ ਨਾਲ ਕੇਲੇ ਦਾ ਸੇਵਨ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ।
ਸੋਕਾ ਰੋਗ ਹੋਣ 'ਤੇ ਕੇਲਾ ਇਲਾਜ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਕੇਲੇ ਵਿਚ ਵਿਟਾਮਿਨ ਏ, ਬੀ, ਸੀ, ਡੀ ਆਦਿ ਉਪਲਬਧ ਹੋਣ ਕਰਕੇ ਇਸ ਦਾ ਸੇਵਨ ਕਰਨ ਨਾਲ ਬੱਚਿਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਸਾਵਧਾਨੀਆਂ : ਪਾਚਣ ਸ਼ਕਤੀ ਖਰਾਬ ਹੋਵੇ ਤਾਂ ਕੇਲੇ ਦਾ ਸੇਵਨ ਕਰਨਾ ਠੀਕ ਨਹੀਂ। ਸਰਦੀ-ਜ਼ੁਕਾਮ ਵਿਚ ਕੇਲਾ ਨਾ ਖਾਓ। ਕੇਲਾ ਖਾ ਕੇ ਤੁਰੰਤ ਪਾਣੀ ਪੀਣਾ ਹਾਨੀਕਾਰਕ ਹੈ। ਇਸ ਸਮੇਂ ਵਿਚ 2-3 ਤੋਂ ਜ਼ਿਆਦਾ ਕੇਲਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਰਾਤ ਨੂੰ ਕੇਲਾ ਖਾਣ ਨਾਲ ਗੈਸ ਪੈਦਾ ਹੁੰਦੀ ਹੈ, ਇਸ ਲਈ ਰਾਤ ਨੂੰ ਇਸ ਦਾ ਸੇਵਨ ਕਰਨ ਤੋਂ ਬਚੋ। ਕੇਲਾ ਖਾਣ 'ਤੇ ਅਜੀਰਨ ਹੋ ਜਾਵੇ ਤਾਂ ਉੱਪਰੋਂ ਦੀ ਇਲਾਇਚੀ ਦਾ ਸੇਵਨ ਕਰੋ। ਪਿੱਤ ਵਿਕਾਰ ਹੋਣ 'ਤੇ ਕੇਲੇ ਨੂੰ ਦੁੱਧ ਵਿਚ ਮਿਲਾ ਕੇ ਹੀ ਖਾਓ।

-ਭਾਸ਼ਣਾ ਬਾਂਸਲ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX