ਤਾਜਾ ਖ਼ਬਰਾਂ


ਅਸੀਂ ਗ਼ਰੀਬੀ ਨਾਲ ਲੜ ਰਹੇ ਤੇ ਸਾਡਾ ਗਵਾਂਢੀ ਪਾਕਿਸਤਾਨ ਸਾਡੇ ਨਾਲ -ਸੁਸ਼ਮਾ
. . .  3 minutes ago
ਨਿਊਯਾਰਕ ,23 ਸਤੰਬਰ -ਸੰਯੁਕਤ ਰਾਸ਼ਟਰ 'ਚ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ 'ਤੇ ਇਕ ਵਾਰ ਫਿਰ ਸ਼ਬਦੀ ਹਮਲਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਬੇਗੁਨਾਹਾਂ ਦਾ ਖ਼ੂਨ ਬਹਾਉਣ ਵਾਲਾ...
ਗੁਰੂ ਗ੍ਰਾਮ : ਰਿਆਨ ਸਕੂਲ 'ਚ ਜਾਂਚ ਦੇ ਲਈ ਗਈ ਫਾਰੈਂਸਕ ਟੀਮ ਵਾਪਸ ਆਈ
. . .  57 minutes ago
ਸ਼ਿਮਲਾ 'ਚ ਭਾਰੀ ਮੀਂਹ, ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦੀ ਸੰਭਾਵਨਾ
. . .  about 2 hours ago
ਸ਼ਿਮਲਾ, 23 ਸਤੰਬਰ- ਹਿਮਾਚਲ ਦੇ ਸ਼ਿਮਲਾ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਉੱਧਰ ਮੌਸਮ ਵਿਭਾਗ ਨੇ ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦਾ...
ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲਾ ਸਮਾਪਤ, ਨਵਜੋਤ ਸਿੱਧੂ ਅਤੇ ਪਰਮਜੀਤ ਸਿੰਘ ਸਨਮਾਨਿਤ
. . .  about 2 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲੇ ਦੇ ਆਖ਼ਰੀ ਦਿਨ ਵਿਸ਼ਾਲ ਨਗਰ ਕੀਰਤਨ ਤੋਂ ਬਾਅਦ ਸਜਾਏ ਧਾਰਮਿਕ ਸਮਾਗਮ ਦੌਰਾਨ ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਕੈਬਨਿਟ ਮੰਤਰੀ ਸਥਾਨਕ...
ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰਨ ਸੂਬੇ- ਕੁਸ਼ਵਾਹਾ
. . .  about 3 hours ago
ਪਟਨਾ, 23 ਸਤੰਬਰ- ਬਿਹਾਰ ਵਿਖੇ ਇੱਕ ਸਮਾਗਮ 'ਚ ਭਾਗ ਲੈਣ ਆਏ ਮਨੁੱਖੀ ਵਸੀਲੇ ਵਿਕਾਸ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਕਿਹਾ ਕਿ ਹਰੇਕ ਸੂਬਾ ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ...
25 ਨੂੰ ਵਪਾਰੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  about 3 hours ago
ਸ੍ਰੀਨਗਰ, 23 ਸਤੰਬਰ- ਐਨ ਆਈ.ਏ.ਵੱਲੋਂ ਕਸ਼ਮੀਰ ਇਕਨਾਮਿਕ ਅਲਾਇੰਸ ਦੇ ਚੇਅਰਮੈਨ ਮੁਹੰਮਦ ਯਾਸੀਨ ਖਾਨ ਨੂੰ ਸੰਮਨ ਭੇਜਣ 'ਤੇ 25 ਤਰੀਕ ਨੂੰ ਕਸ਼ਮੀਰ ਬੰਦ ਦਾ ਐਲਾਨ ਕੀਤਾ ਹੈ। ਐਨ.ਆਈ.ਏ...
ਨਹਾਉਣ ਗਏ ਤਿੰਨ ਨਬਾਲਗ ਨਹਿਰ 'ਚ ਡੁੱਬੇ
. . .  about 3 hours ago
ਦਰਭੰਗਾ, 23 ਸਤੰਬਰ- ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਨਹਿਰ 'ਚ ਨਹਾਉਣ ਗਏ ਤਿੰਨ ਨਬਾਲਗ ਡੁੱਬ ਗਏ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਗ੍ਰਾਂਟ ਦੇਣ ਦਾ...
ਕਵਿਤਾ ਖੰਨਾ ਦੇ ਘਰ ਪਹੁੰਚੇ ਜਾਖੜ
. . .  about 4 hours ago
ਪਠਾਨਕੋਟ, 23 ਸਤੰਬਰ- ਗੁਰਦਾਸਪੁਰ ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ। ਇੱਥੇ ਇਕ ਰੈਲੀ 'ਚ ਵੀ ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਦੇ ਉਹ ਪ੍ਰਸੰਸਕ ਸਨ ਜੇ ਭਾਜਪਾ...
ਬੀ.ਐੱਸ.ਐਫ.ਨੇ 3.6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  about 5 hours ago
ਪੱਤਰਕਾਰ ਤੇ ਉਨ੍ਹਾਂ ਦੀ ਮਾਂ ਦੀ ਹੱਤਿਆ ਦੇ ਮਾਮਲੇ 'ਚ ਐੱਸ.ਆਈ.ਟੀ. ਗਠਿਤ
. . .  about 5 hours ago
ਹੋਰ ਖ਼ਬਰਾਂ..
  •     Confirm Target Language  

ਨਾਰੀ ਸੰਸਾਰ

ਲੜਨਾ ਹੋਗਾ ਖੁਦ ਸੇ ਹਜ਼ਾਰੋਂ ਬਾਰ

ਅੱਜ ਜੋ ਵੀ ਦੁਨੀਆ ਵਿਚ ਹੋ ਰਿਹਾ, ਖ਼ਾਸ ਕਰਕੇ ਜੋ ਵੀ ਲੜਕੀਆਂ ਨਾਲ ਹੋ ਰਿਹਾ, ਇਸ ਦਾ ਕਾਰਨ ਲੱਭਣ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਵਿਚ ਹੀ ਇਕ ਝਾਤੀ ਮਾਰ ਲੈਂਦੇ ਹਾਂ। ਫਿਰ ਸਾਨੂੰ ਆਪਣੇ-ਆਪ ਹੀ ਪਤਾ ਲੱਗ ਜਾਵੇਗਾ ਕਿ ਇਹ ਸਭ ਕਿਉਂ ਹੋ ਰਿਹਾ ਹੈ ਤੇ ਇਸ ਦੇ ਕੀ ਕਾਰਨ ਹਨ।
ਸਭ ਤੋੋਂ ਪਹਿਲਾਂ ਅਸੀਂ ਆਪਣੇ ਸਮਾਜ ਵਿਚ ਰਹਿ ਰਹੇ ਪਰਿਵਾਰਾਂ 'ਤੇ ਝਾਤੀ ਮਾਰਦੇ ਹਾਂ। ਪਹਿਲਾਂ ਅਸੀਂ ਇਕ ਕੁੜੀ ਦੀ ਜ਼ਿੰਦਗੀ 'ਤੇ ਝਾਤੀ ਮਾਰਦੇ ਹਾਂ, ਜਿਸ ਦਾ ਸਭ ਤੋਂ ਪਹਿਲਾਂ ਕਿਵੇਂ ਨਾ ਕਿਵੇਂ ਜਨਮ ਹੁੰਦਾ ਹੈ ਤੇ ਆਪਣੀ ਮਾਂ ਦੀ ਗੋਦ ਵਿਚ ਨਿੱਘ ਮਾਣਦੀ ਵੱਡੀ ਹੋ ਜਾਂਦੀ ਹੈ। ਜਦੋਂ ਵੱਡੀ ਹੁੰਦੀ ਹੈ ਤਾਂ ਉਸ ਦੇ ਦੁੱਖ-ਤਕਲੀਫਾਂ ਵੀ ਨਾਲ-ਨਾਲ ਵੱਡੇ ਹੁੰਦੇ ਰਹਿੰਦੇ ਹਨ।
ਉਹ ਭਾਵੇਂ ਘਰ ਵਿਚ ਵੱਡੀ ਹੋਵੇ ਪਰ ਫਿਰ ਵੀ ਉਸ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ। ਜਦੋਂ ਉਹ ਵਿਆਹ ਕਰਕੇ ਦੂਸਰੇ ਘਰ ਜਾਂਦੀ ਹੈ ਤਾਂ ਉੱਥੇ ਉਸ ਦਾ ਸੁਆਗਤ ਵੀ ਕਈ ਤਰ੍ਹਾਂ ਦੀ ਨਕਾਰਤਮਕ ਸੋਚ ਨਾਲ ਹੁੰਦਾ ਹੈ। ਸਹੁਰੇ ਘਰ ਵੀ ਉਸ ਦੀ ਜੋ ਹਾਲਤ ਹੁੰਦੀ ਹੈ, ਉਸ ਦੇ ਜ਼ਿੰਮੇਵਾਰ ਕਾਰਨ ਕੀ ਹਨ? ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਸੱਸ ਉਸ 'ਤੇ ਅੱਤਿਆਚਾਰ ਕਰਦੀ ਹੈ, ਉਹ ਕਿਸੇ ਦੀ ਮਾਂ ਹੁੰਦੀ ਹੈ ਅਤੇ ਜੋ ਪਤੀ ਉਸ ਨੂੰ ਮਾਰਦਾ-ਕੁੱਟਦਾ ਹੈ, ਉਹ ਵੀ ਕਿਸੇ ਦਾ ਪੁੁੱਤਰ ਅਤੇ ਭਰਾ ਹੁੰਦਾ ਹੈ। ਪਤੀ ਜੋ ਉਸ 'ਤੇ ਅੱਤਿਆਚਾਰ ਕਰਦਾ ਹੈ, ਉਸ ਦਾ ਕਾਰਨ ਕੀ ਹੈ? ਸ਼ੁਰੂ ਤੋਂ ਹੀ ਜਦੋਂ ਉਹ ਛੋਟਾ ਹੁੰਦਾ ਹੈ, ਤਾਂ ਉਹ ਆਪਣੇ ਘਰ ਆਪਣਾ ਹੀ ਰੋਹਬ ਮਾਰਦਾ ਹੈ, ਭਾਵੇਂ ਉਹ ਛੋਟਾ ਹੀ ਕਿਉਂ ਨਾ ਹੋਵੇ।
ਉਸ ਨੂੰ ਕਿਉਂ ਨਹੀਂ ਸਿਖਾਇਆ ਜਾਂਦਾ ਕਿ ਉਸ ਨੂੰ ਕੁੱਟਮਾਰ ਨਹੀਂ ਕਰਨੀ ਚਾਹੀਦੀ ਪਰ ਕੁੜੀਆਂ ਨੂੰ ਹਰ ਇਕ ਬਰੀਕ ਤੋਂ ਬਰੀਕ ਚੀਜ਼ ਸਿਖਾਈ ਜਾਂਦੀ ਹੈ, ਕਿਉਂਕਿ ਉਨ੍ਹਾਂ ਨੇ ਦੂਜੇ ਘਰ ਜਾਣਾ ਹੁੰਦਾ ਹੈ। ਪਰ ਇਹ ਕਿਉਂ ਨਹੀਂ ਦੇਖਿਆ ਜਾਂਦਾ ਕਿ ਦੂਜੇ ਘਰ ਦੀ ਬੇਟੀ ਨੇ ਵੀ ਤਾਂ ਆਪਣੇ ਘਰ ਹੀ ਆਉਣਾ ਹੁੰਦਾ ਹੈ। ਉਸ ਦੇ ਪ੍ਰਤੀ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬੇਟੇ ਨੂੰ ਔਰਤ ਦੀ ਇੱਜ਼ਤ ਕਰਨੀ ਸਿਖਾਉਣ, ਨਾ ਕਿ ਉਸ 'ਤੇ ਰੋਹਬ ਪਾਉਣਾ ਜਾਂ ਉਸ ਦੀ ਮਾਰਕੁਟਾਈ ਕਰਨੀ। ਪਰ ਜੇ ਮਾਂ-ਬਾਪ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਉਨ੍ਹਾਂ (ਮਾਂ-ਬਾਪ) ਦੀ ਨਹੀਂ ਸੁਣਦਾ, ਕਿਉਂਕਿ ਉਸ ਨੇ ਤਾਂ ਬਚਪਨ ਤੋਂ ਕੁਝ ਹੋਰ ਹੀ ਸਿੱਖਿਆ ਹੁੰਦਾ ਹੈ। ਜੋ ਉਸ ਨੂੰ ਪਹਿਲਾਂ ਹੀ ਨਹੀਂ ਸਿਖਾਇਆ ਗਿਆ, ਫਿਰ ਵੱਡਾ ਹੋਣ 'ਤੇ ਉਸ ਤੋਂ ਮਾਂ-ਬਾਪ ਕਿਵੇਂ ਆਸ ਕਰਦੇ ਹਨ ਕਿ ਉਹ ਬਾਹਰੋਂ ਆਈ ਕੁੜੀ ਦੀ ਇੱਜ਼ਤ ਕਰੇ।
ਜਦੋਂ ਘਰ ਵਿਚ ਲੜਾਈ ਹੁੰਦੀ ਹੈ, ਪੁੱਤ ਤੇ ਨੂੰਹ ਵਿਚ ਰੋਜ਼ ਕਲੇਸ਼ ਚਲਦਾ ਰਹਿੰਦਾ ਹੈ ਤਾਂ ਮਾਂ-ਬਾਪ ਉਸ ਨਾਲ ਬਹੁਤ ਪ੍ਰੇਸ਼ਾਨ ਹੁੰਦੇ ਹਨ। ਇਹ ਕਲੇਸ਼ ਚਲਦਾ ਹੀ ਤਾਂ ਹੈ, ਕਿਉਂਕਿ ਮੁੰਡੇ ਨੂੰ ਹੱਥ ਚੁੱਕਣਾ ਸਿਖਾਇਆ ਜਾਂਦਾ ਹੈ ਤੇ ਲੜਕੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਹੁਤ ਚੰਗੀ, ਸਾਊ ਬਣ ਕੇ ਰਹੇ। ਹਾਂ, ਮਾਂ-ਬਾਪ ਧੀ ਲਈ ਵੀ ਚੰਗਾ ਘਰ-ਬਾਰ ਲੱਭਦੇ ਹਨ, ਪਰ ਕਾਸ਼! ਸਾਰੇ ਆਪਣੇ ਹੀ ਘਰ ਤੋਂ ਸ਼ੁਰੂ ਕਰ ਲੈਣ।
ਲੜਕੇ ਨੂੰ ਕਿਉਂ ਨਹੀਂ ਸਿਖਾਇਆ ਜਾਂਦਾ ਕਿ ਉਸ ਨੂੰ ਰਵਾਉਣਾ ਨਹੀਂ, ਹਸਾਉਣਾ ਚਾਹੀਦਾ ਹੈ। ਲੜਕੇ ਦੇ ਉਸ ਸਮੇਂ ਥੱਪੜ ਨਹੀਂ ਮਾਰਿਆ ਜਾਂਦਾ, ਜਦੋਂ ਉਸ ਨੇ ਆਪਣੀ ਭੈਣ ਦੇ ਮੂੰਹ 'ਤੇ ਮਾਰਿਆ ਸੀ। ਉਸ ਨੂੰ ਕਿਉਂ ਨਹੀਂ ਪੁੱਛਦੇ ਕਿ ਉਸ ਨੇ ਥੱਪੜ ਮੂੰਹ 'ਤੇ ਕਿਉਂ ਮਾਰਿਆ (ਕਿਉਂਕਿ ਮੂੰਹ 'ਤੇ ਥੱਪੜ ਤਾਂ ਕੋਈ ਵੀ ਨਹੀਂ ਝੱਲਦਾ)। ਉਸ ਨੂੰ ਪੁੱਛੋ ਕਿ ਉਹ ਮੂੰਹ 'ਤੇ ਥੱਪੜ ਝੱਲ ਲਵੇਗਾ? ਅਗਰ ਤਲਾਕ, ਕਲੇਸ਼ ਆਦਿ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਕਾਰਨ ਦੇਖੋ ਅਤੇ ਇਹ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਪਵੇਗੀ, ਉਹ ਵੀ ਬਚਪਨ ਤੋਂ ਹੀ, ਜੋ ਕਿ ਬਹੁਤ ਜ਼ਰੂਰੀ ਹੈ। ਜੇਕਰ ਕੁੜੀਆਂ ਚਾਹੁਣ ਤਾਂ ਸਭ ਕੁਝ ਕਰ ਸਕਦੀਆਂ ਹਨ।


ਖ਼ਬਰ ਸ਼ੇਅਰ ਕਰੋ

ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼-ਧਰਤੀ ਬਚਾਉਣ ਲਈ ਸਾਧਾਰਨ ਗੱਲਾਂ

* ਬੱਤੀਆਂ ਬੁਝਾ ਦਿਓ : ਤੁਸੀਂ ਆਪਣੇ ਕਮਰੇ 'ਚੋਂ ਭਾਵੇਂ ਕੁਝ ਮਿੰਟਾਂ ਲਈ ਹੀ ਬਾਹਰ ਜਾਂਦੇ ਹੋ, ਪਰ ਬੱਤੀਆਂ ਬੰਦ ਕਰਕੇ ਜਾਓ।
* ਨਾ ਵਰਤੋਂ ਵਿਚ ਆਉਣ ਵਾਲੇ ਬਿਜਲੀ ਉਪਕਰਨ ਦੇ ਪਲੱਗ ਕੱਢ ਦਿਓ : ਬੰਦ ਪਏ ਉਪਕਰਨ ਜਾਂ ਜਿਨ੍ਹਾਂ ਦੀ ਲੋੜ ਨਾ ਹੋਵੇ, ਉਨ੍ਹਾਂ ਦੇ ਪਲੱਗ ਉਤਾਰ ਦਿਓ, ਕਿਉਂਕਿ ਕਈ ਵਾਰ ਅਜਿਹੇ ਉਪਕਰਨ ਵੀ ਹੁੰਦੇ ਹਨ, ਜਿਨ੍ਹਾਂ ਦੇ ਟਾਈਮਰ ਜਾਂ ਫੀਚਰ ਬਿਜਲੀ ਲਗਾਤਾਰ ਖਪਤ ਕਰਦੇ ਰਹਿੰਦੇ ਹਨ।
* ਪਾਣੀ ਦੀ ਵਰਤੋਂ ਘੱਟ ਕਰੋ : ਸਾਡੇ ਟਾਇਲਟ ਟੈਂਕ ਵਿਚ ਵੀ ਬਰਿਕਸ ਹੁੰਦੀਆਂ ਹਨ ਪਰ ਪਾਣੀ ਬਚਾਉਣ ਦਾ ਇਹ ਸਾਧਾਰਨ ਤਰੀਕਾ ਹੈ ਕਿ ਹਰੇਕ ਵਾਰ ਫਲੱਸ਼ ਨਾ ਕਰੋ।
* ਮੁੜ ਵਰਤੋਂ ਵਿਚ ਆਉਣ ਵਾਲੇ ਥੈਲੇ ਨਾਲ ਹੀ ਖ਼ਰੀਦੋ-ਫਰੋਖਤ ਕਰੋ : ਤੁਸੀਂ ਸਟੋਰ ਤੱਕ ਪੈਦਲ ਜਾ ਕੇ ਖ਼ਰੀਦੋ-ਫਰੋਖਤ ਕਰੋ।
* ਬਾਈਕਾਟ ਕਰੋ : ਕੋਈ ਵੀ ਵਿਕਰੇਤਾ ਜੇ ਅਜਿਹੀਆਂ ਵਸਤੂਆਂ ਵੇਚੇ, ਜੋ ਪ੍ਰਦੂਸ਼ਣ ਪੈਦਾ ਕਰਨ ਜਾਂ ਫੈਲਾਉਣ ਤਾਂ ਉਸ ਦਾ ਬਾਈਕਾਟ ਕਰੋ।
* ਆਪਣੇ ਹੱਥੀਂ ਕੱਪੜੇ ਧੋਵੋ : ਆਪਣੇ ਹੱਥੀਂ ਕੱਪੜੇ ਧੋਣਾ ਸਸਤਾ ਪੈਂਦਾ ਹੈ। ਕੱਪੜੇ ਧੋ ਕੇ ਤਾਰ ਉੱਪਰ ਸੁੱਕਣੇ ਪਾਓ। ਇਸ ਤਰ੍ਹਾਂ ਊਰਜਾ ਦੀ ਬੱਚਤ ਹੋਵੇਗੀ।
* ਪੁਰਾਣੇ ਕੱਪੜੇ ਦਾਨ ਕਰੋ : ਤੁਹਾਡੇ ਵੱਲੋਂ ਪਹਿਨੇ ਜਾਂ ਘਰ ਵਿਚ ਪਏ ਥੋੜ੍ਹੇ ਖਰਾਬ ਕੱਪੜੇ ਲੋੜਵੰਦਾਂ ਦੇ ਕੰਮ ਆ ਸਕਦੇ ਹਨ। ਤੁਸੀਂ ਲੋੜਵੰਦਾਂ ਨੂੰ ਪੁਰਾਣੇ ਸਵੈਟਰ, ਜੈਕਟ ਜਾਂ ਪੁਰਾਣੀਆਂ ਜੁੱਤੀਆਂ ਦੇ ਸਕਦੇ ਹੋ।
* ਵਰਤੇ ਸਮਾਨ ਨੂੰ ਨਵਾਂ ਬਣਨ ਲਈ ਭੇਜੋ : ਕਈ ਵਸਤਾਂ ਹਨ, ਜਿਨ੍ਹਾਂ ਦੇ ਵਰਤੇ ਮੈਟੀਰੀਅਲ ਤੋਂ ਮੁੜ ਨਵਾਂ ਸਮਾਨ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਆਲਾ-ਦੁਆਲਾ ਤਾਂ ਸਾਫ਼ ਰਹੇਗਾ ਹੀ, ਇਹ ਧਰਤੀ ਵੀ ਸੁੰਦਰ ਬਣ ਜਾਵੇਗੀ, ਹਰ ਪੁਰਾਣੀ ਚੀਜ਼ ਮੁੜ ਨਵੀਂ ਬਣ ਸਕਦੀ ਹੈ।
* ਸੋਲਰ ਉਪਕਰਨਾਂ ਦੀ ਵਰਤੋਂ ਕਰੋ : ਥੋੜ੍ਹੀ ਜਿਹੀ ਪੂੰਜੀ ਨਾਲ ਤੁਸੀਂ ਹਜ਼ਾਰਾਂ ਬਚਾਅ ਸਕਦੇ ਹੋ। ਇਸ ਲਈ ਤੁਸੀਂ ਆਪਣੇ ਘਰ ਨੂੰ ਸੋਲਰ ਉਪਕਰਨਾਂ ਨਾਲ ਚਲਾਓ।
* ਬੈੱਡ (ਬਿਸਤਰੇ) ਤੋਂ ਛੁਟਕਾਰਾ ਪਾਓ : ਬਹੁਤ ਸਾਰੇ ਮਾਹਿਰਾਂ ਦਾ ਵਿਚਾਰ ਹੈ ਕਿ ਬਿਨਾਂ ਕਿਸੇ ਬਿਸਤਰ ਜਾਂ ਸਿਰਹਾਣੇ ਦੇ ਜ਼ਮੀਨ 'ਤੇ ਸੌਣਾ ਬਿਹਤਰ ਹੈ।
* ਬਾਹਰ ਨਿਕਲੋ ਤੇ ਆਰਗੇਨਾਈਜ਼ ਕਰੋ : ਆਪਣੇ ਘਰੋਂ ਬਾਹਰ ਨਿਕਲੋ ਅਤੇ ਭਾਈਚਾਰਕ ਸੰਸਥਾ ਬਣਾਓ। ਹੁਣ ਅਸੀਂ ਵੀ ਇਕ ਅਜਿਹੀ ਸੰਸਥਾ ਰਾਹੀਂ ਆਪਣੇ ਘਰ ਵਿਚ ਹਫਤੇ ਪਿੱਛੋਂ ਆਪਣੇ ਜਾਣਦੇ-ਪਛਾਣਦੇ ਲੋਕਾਂ ਨੂੰ ਮਿਲਦੇ ਹਾਂ।
* ਚੰਗੇ ਗੁਆਂਢੀ ਬਣੋ : ਛੋਟੇ-ਛੋਟੇ ਘਰਾਂ ਵਿਚ ਰਹਿੰਦਿਆਂ ਕਈ ਨਵੇਂ ਲੋਕਾਂ ਨਾਲ ਮਿਲਾਪ ਹੁੰਦਾ ਹੈ। ਉਨ੍ਹਾਂ ਨੂੰ ਜਾਣਨ ਦਾ ਯਤਨ ਕਰੋ। ਉਹ ਤੁਹਾਡੇ ਗੁਆਂਢੀ ਹਨ ਅਤੇ ਬਹੁਤ ਸਾਧਾਰਨ ਲੋਕ ਹਨ। ਉਹ ਤੁਹਾਡੇ ਜਿੰਦਾ ਰਹਿਣ ਦੀ ਕੁੰਜੀ ਹਨ।
* ਕਾਰ-ਪੂਲ ਕਰੋ : ਨਵੀਂ ਪਾਰਟ ਟਾਈਮ ਨੌਕਰੀ 'ਤੇ ਜਾਂਦਿਆਂ ਸਾਥੀਆਂ ਨਾਲ ਦਫ਼ਤਰ ਤੋਂ ਘਰ ਤੱਕ ਕਾਰ ਪੂਲ ਕਰਨ ਨਾਲ ਗੈਸ ਅਤੇ ਪੈਸਾ ਤਾਂ ਬਚੇਗਾ ਹੀ, ਨਾਲ ਹੀ ਇਸ ਤਰ੍ਹਾਂ ਤੁਸੀਂ ਦੂਜੇ ਲੋਕਾਂ ਬਾਰੇ ਚੰਗੀ ਤਰ੍ਹਾਂ ਜਾਣੋਗੇ ਵੀ।
* ਅਖ਼ਬਾਰਾਂ ਨੂੰ ਬੰਨ੍ਹ ਕੇ ਦਿਓ : ਆਪਣੇ ਸਾਰੇ ਪੁਰਾਣੇ ਅਖ਼ਬਾਰਾਂ ਨੂੰ ਬੰਨ੍ਹੋ ਅਤੇ ਰੱਦੀ ਦੀ ਦੁਕਾਨ 'ਤੇ ਦਿਓ ਤਾਂ ਜੋ ਉਸ ਦਾ ਮੁੜ ਪੇਪਰ ਬਣ ਸਕੇ।
* ਪਹਿਲਾਂ ਵਰਤੀ ਹੋਈ ਕਾਰ ਵੀ ਖ਼ਰੀਦ ਸਕਦੇ ਹੋ : ਕਈ ਵਾਰ ਪਹਿਲਾਂ ਵਰਤੀ ਹੋਈ ਚੰਗੀ ਕਾਰ ਵੀ ਮਿਲ ਜਾਂਦੀ ਹੈ, ਜੇਕਰ ਤੁਸੀਂ ਦੇਖੋ ਤਾਂ।
* ਜ਼ਿੰਦਗੀ ਚਲਦੀ ਰਹਿੰਦੀ ਹੈ : ਘਰ ਵਿਚ ਦੁੱਧ ਰੱਖਣ ਦੀ ਸਹੀ ਥਾਂ ਕੀ ਹੋਣੀ ਚਾਹੀਦੀ ਹੈ, ਟੂਟੀਆਂ ਵਿਚ ਪਾਣੀ ਦੀ ਅਸ਼ੁੱਧਤਾ ਤੋਂ ਕਿਵੇਂ ਬਚਿਆ ਜਾ ਸਕਦਾ, ਇਸ ਤੋਂ ਹੋਰ ਵੀ ਵੱਡੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ, ਪਰ ਜ਼ਿੰਦਗੀ ਫਿਰ ਵੀ ਚਲਦੀ ਰਹਿੰਦੀ ਹੈ।
* ਬੱਤੀਆਂ ਜਗਾਓ : ਟਾਇਲਟ ਫਲੱਸ਼ ਕਰੋ। ਧਰਤੀ ਨੂੰ ਬਚਾਉਣ ਬਾਰੇ ਭੁੱਲ ਜਾਓ। ਘੱਟੋ-ਘੱਟ ਹੁਣ ਇਸ ਸਮੇਂ। ਇਹ ਸਮਾਂ ਆਪਣੀ ਜ਼ਿੰਦਗੀ ਨੂੰ ਇਕ ਅਨੁਸ਼ਾਸਨ ਵਿਚ ਕਰਨ ਦਾ ਸਮਾਂ ਹੈ। ਇਕ ਚੀਜ਼ 'ਤੇ ਧਿਆਨ ਕੇਂਦਰਤ ਕਰੋ ਅਤੇ ਫਿਰ ਉਸ ਕੰਮ ਨੂੰ ਕਰੋ।

ਘਰ ਵਿਚ ਬਣੇ ਫੇਸਪੈਕ ਲਗਾਓ ਟੈਨਿੰਗ ਤੋਂ ਰਾਹਤ ਪਾਓ

ਖੀਰੇ ਨਾਲ ਬਣਿਆ ਫੇਸਪੈਕ : ਹਰੇ ਖੀਰੇ ਨੂੰ ਕੱਦੂਕਸ਼ ਕਰ ਲਓ ਅਤੇ ਉਸ ਵਿਚ ਥੋੜ੍ਹੀ ਜਿਹੀ ਖੰਡ ਪਾ ਕੇ ਇਸ ਨੂੰ ਫਰਿੱਜ ਵਿਚ ਥੋੜ੍ਹੀ ਦੇਰ ਲਈ ਰੱਖ ਦਿਓ। ਇਸ ਨੂੰ ਚਿਹਰੇ 'ਤੇ 10 ਮਿੰਟ ਤੱਕ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਧੋ ਲਓ। ਖੀਰੇ ਤੋਂ ਬਣਿਆ ਇਹ ਫੇਸਪੈਕ ਸਾਡੇ ਚਿਹਰੇ ਦੀ ਚਮੜੀ ਨੂੰ ਠੰਢਕ ਦਿੰਦਾ ਹੈ ਅਤੇ ਉਸ ਦੀ ਨਮੀ ਬਰਕਰਾਰ ਰੱਖਦਾ ਹੈ।
ਚੰਦਨ ਦਾ ਪੈਕ : ਗਰਮੀ ਦੇ ਦਿਨਾਂ ਵਿਚ ਸਰੀਰ ਵਿਚ ਪਾਣੀ ਦੀ ਕਮੀ ਹੋਣ ਨਾਲ ਚਮੜੀ ਡੀ-ਹਾਈਡ੍ਰੇਟ ਹੋ ਜਾਂਦੀ ਹੈ। ਚੰਦਨ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ। ਚੰਦਨ ਵਿਚ ਥੋੜ੍ਹਾ ਗੁਲਾਬ ਜਲ ਮਿਲਾ ਕੇ ਆਪਣੇ ਚਿਹਰੇ ਦੀ ਚਮੜੀ 'ਤੇ ਲਗਾਓ। ਇਹ ਚਮੜੀ ਨੂੰ ਮੁਲਾਇਮ ਬਣਾ ਕੇ ਉਸ ਦੀ ਟੇਨਿੰਗ ਨੂੰ ਘੱਟ ਕਰਦਾ ਹੈ।
ਦੁੱਧ ਦਾ ਪੈਕ : ਦੁੱਧ ਦਾ ਪੈਕ ਤਿਆਰ ਕਰਨ ਲਈ ਮਿਲਕ ਪਾਊਡਰ ਜਾਂ ਦੁੱਧ ਅਤੇ ਸ਼ਹਿਦ ਨੂੰ ਮਿਲਾ ਕੇ ਇਸ ਨੂੰ ਚਿਹਰੇ 'ਤੇ ਲਗਾਓ। ਇਸ ਨੂੰ 15 ਮਿੰਟ ਤੱਕ ਥੋੜ੍ਹੀ ਦੇਰ ਲਈ ਛੱਡ ਦਿਓ। ਧੋਣ ਤੋਂ ਬਾਅਦ ਦੇਖੋਗੇ ਕਿ ਚਮੜੀ ਦੀ ਗੁਆਚੀ ਹੋਈ ਨਮੀ ਦੁਬਾਰਾ ਆਈ ਹੈ।
ਕੇਲੇ ਦਾ ਪੈਕ : ਗਰਮੀ ਦੇ ਦਿਨਾਂ ਵਿਚ ਕੁਝ ਲੋਕਾਂ ਨੂੰ ਚਮੜੀ ਵਿਚੋਂ ਵਾਧੂ ਤੇਲ ਨਿਕਲਣ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਦੇ ਉਲਟ ਕੁਝ ਲੋਕਾਂ ਦੀ ਚਮੜੀ ਗਰਮੀ ਵਿਚ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ। ਇਕ ਪੱਕੇ ਹੋਏ ਕੇਲੇ ਨੂੰ ਲੈ ਕੇ ਉਸ ਵਿਚ ਥੋੜ੍ਹਾ ਸ਼ਹਿਦ ਅਤੇ ਕ੍ਰੀਮ ਮਿਲਾਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ। 10 ਮਿੰਟ ਤੋਂ ਬਾਅਦ ਹਲਕੇ ਗਰਮ ਪਾਣੀ ਨਾਲ ਆਪਣਾ ਚਿਹਰਾ ਧੋ ਲਓ।
ਦਹੀਂ ਅਤੇ ਵੇਸਣ ਦਾ ਪੈਕ : ਗਰਮੀ ਦੇ ਦਿਨਾਂ ਵਿਚ ਹੋਣ ਵਾਲੀ ਚਮੜੀ ਦੇ ਟੇਨਿੰਗ ਲਈ ਹੋਰ ਸਾਵਧਾਨੀ ਵਰਤਣੀ ਚਾਹੀਦੀ ਹੈ। ਦਹੀਂ ਵਿਚ ਥੋੜ੍ਹਾ ਜਿਹਾ ਵੇਸਣ ਮਿਲਾ ਕੇ ਆਪਣੀ ਚਮੜੀ 'ਤੇ ਲਗਾਓ। ਜੇ ਪੂਰੇ ਸਰੀਰ ਵਿਚ ਟੇਨਿੰਗ ਹੈ ਤਾਂ ਇਸ ਦਾ ਲੇਪ ਲਗਾਇਆ ਜਾ ਸਕਦਾ ਹੈ। ਸੁੱਕਣ ਤੋਂ ਬਾਅਦ ਇਸ ਨੂੰ ਹਲਕੇ ਗਰਮ ਪਾਣੀ ਨਾਲ ਧੋ ਦਿਓ। ਫਰਕ ਤੁਹਾਨੂੰ ਖੁਦ ਹੀ ਨਜ਼ਰ ਆ ਜਾਵੇਗਾ।
ਸਟ੍ਰਾਬੇਰੀ ਅਤੇ ਲੈਮਨ ਪੈਕ : ਥੋੜ੍ਹੀ ਜਿਹੀ ਸਟ੍ਰਾਬੇਰੀ ਵਿਚ ਦਹੀਂ, ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਉਸ ਦੇ ਸੁੱਕਣ ਤੋਂ ਬਾਅਦ ਧੋ ਦਿਓ। ਇਸ ਨਾਲ ਤੁਹਾਡਾ ਚਿਹਰਾ ਨਰਮ, ਤਰੋਤਾਜ਼ਾ ਅਤੇ ਸੁੰਦਰ ਦਿਖਾਈ ਦੇਣ ਲਗਦਾ ਹੈ।
ਪੁਦੀਨੇ ਦਾ ਪੈਕ : ਪੁਦੀਨੇ ਦੀ ਤਸੀਰ ਠੰਢੀ ਹੁੰਦੀ ਹੈ, ਗਰਮੀ ਦੇ ਮੌਸਮ ਵਿਚ ਆਪਣੀ ਚਮੜੀ ਨੂੰ ਠੰਢਕ ਪਹੁੰਚਾਉਣ ਲਈ ਪੁਦੀਨੇ ਦਾ ਫੇਸਪੈਕ ਤਿਆਰ ਕਰੋ। ਪੁਦੀਨੇ ਦੇ ਪੱਤਿਆਂ ਨੂੰ ਲੈ ਕੇ ਉਨ੍ਹਾਂ ਵਿਚ ਥੋੜ੍ਹੀ ਜਿਹੀ ਹਲਦੀ ਪਾਓ ਅਤੇ ਗਰਮ ਪਾਣੀ ਪਾ ਕੇ ਚਿਹਰੇ 'ਤੇ ਲਗਾਓ ਅਤੇ ਇਸ ਨੂੰ 15 ਮਿੰਟ ਤੋਂ ਬਾਅਦ ਧੋ ਲਓ।
ਨਿੰਬੂ ਦਾ ਪੈਕ : ਗਰਮੀ ਦੇ ਦਿਨਾਂ ਵਿਚ ਸਾਡੀ ਚਮੜੀ ਚਿਪਚਿਪੀ ਅਤੇ ਤੇਲੀ ਹੋ ਜਾਂਦੀ ਹੈ। ਇਕ ਚਮਚ ਨਿੰਬੂ ਦੇ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਅਤੇ ਆਂਡੇ ਦਾ ਪੀਲਾ ਹਿੱਸਾ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਇਸ ਪੈਕ ਨੂੰ 20 ਮਿੰਟ ਤੱਕ ਆਪਣੇ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਉਸ ਨੂੰ ਸਾਦੇ ਪਾਣੀ ਨਾਲ ਧੋ ਦਿਓ। ਤੁਹਾਡੀ ਚਮੜੀ ਦੀ ਖੋਈ ਹੋਈ ਚਮਕ ਵਾਪਸ ਲਿਆਉਣ ਵਿਚ ਨਿੰਬੂ ਸਭ ਤੋਂ ਕਾਰਗਰ ਸਾਬਤ ਹੁੰਦਾ ਹੈ।

-ਫਿਊਚਰ ਮੀਡੀਆ ਨੈੱਟਵਰਕ

ਜਦੋਂ ਨਿਕਲਣ ਬੱਚਿਆਂ ਦੇ ਦੰਦ

ਦੰਦ ਆਉਣ ਦੌਰਾਨ ਬੱਚਿਆਂ ਵਿਚ ਕਈ ਕਿਸਮ ਦੇ ਸਰੀਰਕ ਬਦਲਾਅ ਆਉਂਦੇ ਹਨ। ਏਨਾ ਹੀ ਨਹੀਂ, ਬੱਚਾ ਵੀ ਚਿੜਚਿੜਾ ਅਤੇ ਮੂਡੀ ਹੋ ਜਾਂਦਾ ਹੈ। ਬੱਚਿਆਂ ਦੀ ਇਸ ਪੀੜਾ ਨੂੰ ਸਮਝ ਪਾਉਣਾ ਆਸਾਨ ਨਹੀਂ ਹੈ। ਸਵਾਲ ਹੈ ਅਜਿਹੇ ਵਿਚ ਕੀ ਕੀਤਾ ਜਾਵੇ? ਧਿਆਨ ਰੱਖੋ ਕਿ ਅਜਿਹੇ ਵਿਚ ਮਾਵਾਂ ਦੀ ਜ਼ਿੰਮੇਵਾਰੀ ਉਨ੍ਹਾਂ ਲਈ ਹੋਰ ਵੀ ਵਧ ਜਾਂਦੀ ਹੈ। ਤੁਸੀਂ ਚਾਹੋ ਤਾਂ ਕੁਝ ਘਰੇਲੂ ਇਲਾਜ ਰਾਹੀਂ ਉਨ੍ਹਾਂ ਦੇ ਇਸ ਦਰਦ ਨੂੰ ਘੱਟ ਕਰ ਸਕਦੇ ਹੋ। ਆਓ, ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਦੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਬੱਚੇ ਦੇ ਦੰਦ ਨਿਕਲਣ ਦੌਰਾਨ ਉਸ ਨੂੰ ਹੋਣ ਵਾਲੀ ਤਕਲੀਫ ਤੋਂ ਉਸ ਨੂੰ ਕਾਫੀ ਹੱਦ ਤੱਕ ਬਚਾਅ ਸਕਦੇ ਹੋ।
ਮਸੂੜਿਆਂ ਦੀ ਮਸਾਜ : ਜਿਵੇਂ ਹੀ ਬੱਚੇ ਵਿਚ ਦੰਦ ਨਿਕਲਣ ਦੇ ਲੱਛਣ ਦਿਸਣ ਲੱਗਣ, ਬਿਹਤਰ ਹੋਵੇਗਾ ਕਿ ਉਸ ਦੇ ਮਸੂੜਿਆਂ ਦੀ ਮਸਾਜ ਸ਼ੁਰੂ ਕਰ ਕਰ ਦਿਓ। ਮਸੂੜਿਆਂ ਦੀ ਮਸਾਜ ਕਰਨ ਲਈ ਤੁਹਾਨੂੰ ਕਿਸੇ ਬਾਹਰੀ ਉਪਕਰਨ ਦੀ ਲੋੜ ਨਹੀਂ ਪਵੇਗੀ। ਸਿਰਫ ਕਰਨਾ ਇਹ ਹੈ ਕਿ ਆਪਣੀਆਂ ਉਂਗਲੀਆਂ ਨਾਲ ਉਸ ਦੇ ਮਸੂੜਿਆਂ ਨੂੰ ਹਲਕਾ-ਹਲਕਾ ਦਬਾਓ। ਇਸ ਨਾਲ ਬੱਚੇ ਨੂੰ ਬਹੁਤ ਆਰਾਮ ਮਿਲਦਾ ਹੈ।
ਠੰਢਾ ਭੋਜਨ ਦਿਓ : ਦੰਦ ਨਿਕਲਦੇ ਸਮੇਂ ਬੱਚਿਆਂ ਵਿਚ ਦਰਦ ਹੋਣਾ ਆਮ ਗੱਲ ਹੈ। ਅਜਿਹੇ ਵਿਚ ਜੇ ਉਨ੍ਹਾਂ ਨੂੰ ਗਰਮ ਭੋਜਨ ਦਿੱਤਾ ਜਾਵੇ ਤਾਂ ਸੰਭਵ ਹੈ ਕਿ ਦੰਦ ਦੀ ਤਕਲੀਫ ਹੋਰ ਵਧ ਜਾਵੇ। ਅਜਿਹੇ ਵਿਚ ਮਾਹਰਾਂ ਦੀ ਰਾਏ ਹੈ ਕਿ ਖਾਣਾ ਥੋੜ੍ਹਾ ਠੰਢਾ ਕਰਕੇ ਦਿਓ। ਇਸ ਨਾਲ ਬੱਚੇ ਨੂੰ ਖਾਣ ਵਿਚ ਆਰਾਮ ਰਹੇਗਾ ਅਤੇ ਦਰਦ ਦੇ ਅਹਿਸਾਸ ਵਿਚ ਕੁਝ ਕਮੀ ਆਵੇਗੀ।
ਕੁਤਰਨ ਲਈ ਭਿੱਜੇ ਕੱਪੜੇ ਦਿਓ : ਦੰਦ ਨਿਕਲਦੇ ਸਮੇਂ ਬੱਚਾ ਹਰ ਚੀਜ਼ ਮੂੰਹ ਵਿਚ ਲੈਣਾ ਚਾਹੁੰਦਾ ਹੈ। ਉਹ ਹਰ ਚੀਜ਼ ਕੁਤਰਨਾ ਚਾਹੁੰਦਾ ਹੈ, ਕਿਉਂਕਿ ਉਸ ਦੇ ਮਸੂੜਿਆਂ ਵਿਚ ਏਨੀ ਖੁਜਲੀ ਹੁੰਦੀ ਹੈ ਕਿ ਉਸ ਨੂੰ ਲਗਦਾ ਹੈ ਕਿ ਉਸ ਦੇ ਮੂੰਹ ਵਿਚ ਅਜਿਹਾ ਕੁਝ ਰਹੇ, ਜਿਸ ਨਾਲ ਉਸ ਨੂੰ ਆਰਾਮ ਮਿਲੇ। ਉਸ ਦੀ ਇਸੇ ਆਦਤ ਦਾ ਫਾਇਦਾ ਉਠਾਉਂਦੇ ਹੋਏ ਉਸ ਦੇ ਮੂੰਹ ਵਿਚ ਭਿੱਜੇ ਕੱਪੜੇ ਪਾਓ ਤਾਂ ਕਿ ਜਦੋਂ ਉਹ ਕੁਤਰੇ ਤਾਂ ਉਸ ਨੂੰ ਖੁਸ਼ੀ ਦਾ ਅਹਿਸਾਸ ਹੋਵੇ ਅਤੇ ਮਸੂੜੇ ਨਰਮ ਹੋਣ। ਇਸ ਨਾਲ ਦੰਦ ਨਿਕਲਣ ਦੌਰਾਨ ਦਰਦ ਵਿਚ ਕਮੀ ਆਉਂਦੀ ਹੈ।
ਰਸਭਰੀ ਟੀਥਰ : ਇਹ ਨਾ ਸਿਰਫ ਦਿਸਣ ਵਿਚ ਆਕਰਸ਼ਕ ਹੈ, ਸਗੋਂ ਛੋਟੇ ਬੱਚਿਆਂ ਨੂੰ ਅਸਾਨੀ ਨਾਲ ਪਸੰਦ ਵੀ ਆਉਂਦੇ ਹਨ। ਇਹ ਖੇਡਣ ਦਾ ਕੰਮ ਤਾਂ ਆਉਂਦਾ ਹੀ ਹੈ, ਨਾਲ ਹੀ ਚਬਾਉਣ ਦੇ ਕੰਮ ਵੀ ਆਉਂਦਾ ਹੈ। ਰਸਭਰੀ ਟੀਥਰ ਚਬਾਉਣ ਨਾਲ ਬੱਚਿਆਂ ਵਿਚ ਖੁਸ਼ੀ ਦਾ ਅਹਿਸਾਸ ਹੁੰਦਾ ਹੈ।
ਰਬੜ ਟੀਥਰ : ਆਮ ਤੌਰ 'ਤੇ ਮਾਵਾਂ ਆਪਣੇ ਬੱਚਿਆਂ ਲਈ ਰਬੜ ਟੀਥਰ ਹੀ ਲੈਂਦੀਆਂ ਹਨ। ਇਸ ਦੇ ਪਿੱਛੇ ਇਕ ਵਜ੍ਹਾ ਇਹ ਹੈ ਕਿ ਬੱਚੇ ਅਕਸਰ ਆਪਣੇ ਪਲਾਸਟਿਕ ਦੇ ਖਿਡੌਣੇ ਹੀ ਸਭ ਤੋਂ ਪਹਿਲਾਂ ਕੁਤਰਨੇ ਸ਼ੁਰੂ ਕਰਦੇ ਹਨ। ਅਜਿਹੇ ਵਿਚ ਰਬੜ ਟੀਥਰ ਉਨ੍ਹਾਂ ਲਈ ਜ਼ਿਆਦਾ ਉਪਯੋਗੀ ਹੁੰਦਾ ਹੈ, ਕਿਉਂਕਿ ਉਹ ਬੱਚਿਆਂ ਨੂੰ ਆਪਣੇ ਖਿਡੌਣਿਆਂ ਵਰਗਾ ਲਗਦਾ ਹੈ। ਰਬੜ ਟੀਥਰ ਦੀ ਵਰਤੋਂ ਸਮਝਦਾਰੀ ਨਾਲ ਕਰੋ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਸਕਦੀਆਂ ਹਨ।
ਚਿਨਾਰ ਦੀ ਲੱਕੜੀ ਦੀ ਟੀਥ ਰਿੰਗ : ਗ਼ੈਰ-ਵਿਸ਼ਾਕਤ ਹੋਣ ਦੇ ਕਾਰਨ ਇਸ ਦੀ ਵਰਤੋਂ ਬਤੌਰ ਟੀਥ ਰਿੰਗ ਕੀਤੀ ਜਾ ਸਕਦੀ ਹੈ। ਸਖ਼ਤ ਅਤੇ ਮਜ਼ਬੂਤ ਦੰਦ ਦੀ ਇੱਛਾ ਰੱਖਣ ਵਾਲੀ ਮਾਂ ਆਪਣੇ ਬੱਚੇ ਨੂੰ ਚਿਨਾਰ ਦੀ ਲੱਕੜੀ ਦੀ ਬਣੀ ਟੀਥ ਰਿੰਗ ਦੇ ਸਕਦੀ ਹੈ।
ਮੁਲਾਇਮ ਖਿਡੌਣੇ : ਦੰਦ ਨਿਕਲਦੇ ਸਮੇਂ ਬੱਚੇ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਨੂੰ ਕਈ ਕਿਸਮ ਦੀਆਂ ਸਰੀਰਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਉਨ੍ਹਾਂ ਨੂੰ ਬੁਖਾਰ ਵੀ ਹੋ ਜਾਂਦਾ ਹੈ। ਅਜਿਹੇ ਵਿਚ ਉਨ੍ਹਾਂ ਦੇ ਹੱਥ ਵਿਚ ਸਖ਼ਤ ਖਿਡੌਣੇ ਦੇਣ ਤੋਂ ਬਚੋ। ਜਿਹੜੇ ਮੁਲਾਇਮ ਖਿਡੌਣੇ ਹੋਣ, ਉਹੀ ਉਨ੍ਹਾਂ ਦੇ ਹੱਥਾਂ ਵਿਚ ਦਿਓ। ਮਖਮਲ ਤੋਂ ਬਣੇ ਖਿਡੌਣੇ ਚੰਗੇ ਬਦਲ ਹਨ।
ਨਬੀ ਨਿਬਲਰ : ਇਹ ਇਕ ਪੰਥ ਦੋ ਕਾਜ ਹੈ। ਜੀ ਹਾਂ! ਇਸ ਨੂੰ ਤੁਸੀਂ ਚਾਹੋ ਤਾਂ ਬਤੌਰ ਫੀਡਰ ਵੀ ਵਰਤੋਂ ਕਰ ਸਕਦੇ ਹੋ ਅਤੇ ਚਾਹੋ ਤਾਂ ਬਤੌਰ ਟੀਥਰ ਵੀ। ਦਰਅਸਲ ਇਸ ਵਿਚ ਇਕ ਸਿਰਾ ਕਵਰ ਹੁੰਦਾ ਹੈ, ਜਿਸ ਦੇ ਅੰਦਰ ਤੁਸੀਂ ਚਾਹੋ ਤਾਂ ਫਲ ਰੱਖ ਸਕਦੇ ਹੋ ਜਾਂ ਫਿਰ ਬਰਫ ਤਾਂ ਕਿ ਉਸ ਨੂੰ ਟੀਥਰ ਦੀ ਤਰ੍ਹਾਂ ਵਰਤ ਸਕੋ। ਇਸ ਨਾਲ ਬੱਚੇ ਨੂੰ ਚਬਾਉਣ ਵਿਚ ਆਰਾਮ ਵੀ ਮਿਲੇਗਾ ਅਤੇ ਖੇਡਣ ਵਿਚ ਮਜ਼ਾ ਵੀ ਆਵੇਗਾ।

-ਨੀਲਮ ਅਰੋੜਾ
ਇਮੇਜ ਰਿਫਲੈਕਸ਼ਨ ਸੈਂਟਰ

ਤੁਹਾਡਾ ਲਿਬਾਸ, ਤੁਹਾਡੀ ਪਹਿਚਾਣ

ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ 'ਮਨ ਭਾਉਂਦਾ ਖਾਈਏ, ਜੱਗ ਭਾਉਂਦਾ ਹੰਢਾਈਏ'। ਭਾਵ ਸਾਨੂੰ ਆਪਣੀ ਮਨਪਸੰਦ ਦਾ ਭੋਜਨ ਖਾਣਾ ਚਾਹੀਦਾ ਹੈ ਅਤੇ ਕੱਪੜੇ ਉਹ ਪਹਿਨਣੇ ਚਾਹੀਦੇ ਹਨ, ਜੋ ਲੋਕਾਂ ਨੂੰ ਚੰਗੇ ਲੱਗਣ। ਕੱਪੜਾ ਖ਼ਰੀਦਣ ਲੱਗੇ ਰਿਵਾਜ ਜਾਂ ਫੈਸ਼ਨ ਨੂੰ ਹੀ ਧਿਆਨ ਵਿਚ ਰੱਖਿਆ ਜਾਂਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਇਹ ਕੱਪੜਾ ਰਿਵਾਜ ਮੁਤਾਬਿਕ ਠੀਕ ਨਹੀਂ ਜਾਂ ਹੁਣ ਇਸ ਦਾ ਫੈਸ਼ਨ ਨਹੀਂ ਰਿਹਾ ਤਾਂ ਅਸੀਂ ਉਹ ਕੱਪੜਾ ਨਹੀਂ ਖ਼ਰੀਦਦੇ। ਕੱਪੜਾ ਖ਼ਰੀਦਣ ਲੱਗਿਆਂ ਸਾਨੂੰ ਆਪਣੇ ਰੰਗ ਅਤੇ ਕੱਦ-ਕਾਠ ਦਾ ਧਿਆਨ ਰੱਖਣਾ ਚਾਹੀਦਾ ਹੈ। ਦੁਕਾਨਦਾਰ ਤਾਂ ਕਹਿਣਗੇ ਕਿ ਇਹ ਕੱਪੜਾ ਤੁਹਾਨੂੰ ਬਹੁਤ ਜਚੇਗਾ ਪਰ ਖ਼ਰੀਦਣ ਤੋਂ ਪਹਿਲਾਂ ਤੁਹਾਨੂੰ ਬਹੁਤ ਸਿਆਣਪ ਤੋਂ ਕੰਮ ਲੈਣਾ ਪਵੇਗਾ। ਸਿਆਣੀ ਉਮਰ ਵਿਚ ਗੂੜ੍ਹੇ ਰੰਗ ਦਾ ਕੱਪੜਾ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਛੋਟੇ ਕੱਦ ਵਾਲਿਆਂ ਦਾ ਵੱਡੇ-ਵੱਡੇ ਫੁੱਲਾਂ ਵਾਲੇ ਪ੍ਰਿੰਟ ਕੱਦ ਹੋਰ ਵੀ ਛੋਟਾ ਕਰ ਦਿੰਦੇ ਹਨ। ਪਹਿਨੇ ਹੋਏ ਕੱਪੜਿਆਂ ਦਾ ਮਨੋਰਥ ਆਪਣੇ ਵਿਅਕਤੀਤਵ ਨੂੰ ਨਿਖਾਰਨਾ ਹੋਣਾ ਚਾਹੀਦਾ ਹੈ, ਨਾ ਕਿ ਦੇਖਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਣਨਾ। ਲੋੜ ਤੋਂ ਘੱਟ ਜਾਂ ਬਹੁਤ ਜ਼ਿਆਦਾ ਘੁੱਟਵੇਂ ਕੱਪੜੇ ਪਾਉਣੇ, ਜਿਨ੍ਹਾਂ ਨਾਲ ਤੁਰਨਾ-ਫਿਰਨਾ ਵੀ ਮੁਸ਼ਕਿਲ ਹੋ ਜਾਵੇ, ਇਹ ਬਹੁਤ ਹੀ ਬੇਕਾਰ ਦੀ ਆਦਤ ਹੈ। ਵਿਖਾਵਾ ਕਰਨ ਲਈ ਕੱਪੜੇ ਪਾਉਣੇ ਕਈ ਵਾਰ ਸਾਡੇ ਲਈ ਬਹੁਤ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ। ਹਰ ਦੇਖਣ ਵਾਲਾ ਸਾਡੇ ਬਾਰੇ ਗ਼ਲਤ ਅੰਦਾਜ਼ਾ ਲਗਾ ਸਕਦਾ ਹੈ।
ਸਾਡੇ ਲਿਬਾਸ ਤੋਂ ਸਾਡੀ ਸੂਝ-ਬੂਝ ਅਤੇ ਸਿਆਣਪ ਦਾ ਪਤਾ ਲਗਦਾ ਹੈ। ਕੱਪੜੇ ਬਹੁਤੇ ਮਹਿੰਗੇ ਵੀ ਖ਼ਰੀਦਣ ਦੀ ਲੋੜ ਨਹੀਂ, ਬਸ ਸਾਫ਼-ਸੁਥਰੇ ਅਤੇ ਸਲੀਕੇ ਨਾਲ ਸਿਲਾਈ ਕੀਤੇ ਹੋਣੇ ਚਾਹੀਦੇ ਹਨ। ਕੱਪੜਾ ਭਾਵੇਂ ਫੈਸ਼ਨ ਅਨੁਸਾਰ ਜਾਂ ਰਿਵਾਜ ਅਨੁਸਾਰ ਹੋਵੇ, ਪਟਿਆਲਾਸ਼ਾਹੀ ਜਾਂ ਨਾਭਾਸ਼ਾਹੀ ਹੋਵੇ, ਉਸ ਤੋਂ ਸਾਦਗੀ ਅਤੇ ਸੰਜੀਦਗੀ ਦੀ ਝਲਕ ਪੈਣੀ ਬਹੁਤ ਜ਼ਰੂਰੀ ਹੈ। ਚੰਗੇ ਭਲੇ ਮਜ਼ਬੂਤ ਕੱਪੜੇ ਨੂੰ ਥਾਂ-ਥਾਂ ਤੋਂ ਪਾੜ ਕੇ ਫੈਸ਼ਨ ਅਨੁਸਾਰ ਬਣਾਉਣਾ ਕੋਈ ਵਧੀਆ ਗੱਲ ਨਹੀਂ। ਅੱਜਕਲ੍ਹ ਜੀਨ ਸ਼ਰਟ ਲੜਕੀਆਂ ਵੱਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ ਪਰ ਘਰ ਦਾ ਕੰਮ ਕਰਦੇ ਸਮੇਂ ਜਾਂ ਸਫ਼ਰ ਕਰਦੇ ਸਮੇਂ ਕੁਝ ਔਖ ਜਿਹੀ ਮਹਿਸੂਸ ਹੁੰਦੀ ਹੈ। ਪਰ ਚੱਲ ਰਹੇ ਰਿਵਾਜ ਅਨੁਸਾਰ ਜੇਕਰ ਪਾਉਣੀ ਹੀ ਹੈ ਤਾਂ ਗੋਡਿਆਂ, ਗਿੱਟਿਆਂ ਤੋਂ ਇਸ ਦੀ ਪਾੜਨ ਵਾਲੀ ਗੱਲ ਕੁਝ ਜਚਦੀ ਨਹੀਂ, ਨਾ ਹੀ ਇਸ ਦੇ ਅਰਥ ਜਾਂ ਕਾਰਨ ਸਮਝ ਵਿਚ ਆਉਂਦੇ ਹਨ। ਪੰਜਾਬੀ ਪਹਿਰਾਵਾ ਸਲਵਾਰ-ਕਮੀਜ਼ ਦੀ ਤਾਂ ਰੀਸ ਹੀ ਕੋਈ ਨਹੀਂ। ਘਰ ਦਾ ਕੰਮ ਕਰਨਾ ਹੋਵੇ ਜਾਂ ਆਊਟਿੰਗ ਹੋਵੇ, ਇਸ ਪਹਿਰਾਵੇ ਦੀ ਤਾਂ ਰੀਸ ਹੀ ਨਹੀਂ। ਪਰ ਕੀ ਕੀਤਾ ਜਾਵੇ, ਜੇ ਇਸ ਨੂੰ ਜੀਨ ਅਤੇ ਸ਼ਰਟ ਨੇ ਆਊਟ ਆਫ ਫੈਸ਼ਨ ਹੀ ਕਰ ਦਿੱਤਾ ਹੋਵੇ। ਸਲਵਾਰ-ਕਮੀਜ਼ ਨੂੰ ਤਾਂ ਪੇਂਡੂ ਫੈਸ਼ਨ ਹੀ ਬਣਾ ਦਿੱਤਾ ਗਿਆ ਹੈ। ਕੁਝ ਵੀ ਹੋਵੇ, ਸਾਡੇ ਪਹਿਰਾਵੇ ਤੋਂ ਹੀ ਸਾਡੀ ਪਛਾਣ ਬਣਦੀ ਹੈ।

-ਮਹਿੰਦਰ ਸਿੰਘ ਬਾਜਵਾ,
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ। ਮੋਬਾ: 99157-31345

ਮੇਥੀ ਥੇਪਲਾ

* 1 ਕੱਪ ਮੇਥੀ ਦੇ ਪੱਤੇ-ਪੂਰੀ ਤਰ੍ਹਾਂ ਭਰਿਆ ਹੋਇਆ * 1 ਕੱਪ ਕਣਕ ਦਾ ਆਟਾ (120 ਗ੍ਰਾਮ) * 1/4 ਕੱਪ ਬੇਸਣ (40 ਗ੍ਰਾਮ) * 1/4 ਕੱਪ ਬਾਜਰਾ (40 ਗ੍ਰਾਮ ਬਾਜਰਾ ਆਟਾ) * 1/4 ਕੱਪ ਜਵਾਰ ਦਾ ਆਟਾ (40 ਗ੍ਰਾਮ ਜਵਾਰ ਦਾ ਆਟਾ) * 1/2 ਇੰਚ ਅਦਰਕ+1 ਜਾਂ ਦੋ ਹਰੀਆਂ ਮਿਰਚਾਂ (ਪੇਸਟ) * 1/2 ਚਮਚਾ ਲਾਲ ਮਿਰਚ ਪਾਊਡਰ * 1/2 ਚਮਚਾ ਹਲਦੀ ਪਾਊਡਰ * 1/2 ਚਮਚਾ ਜ਼ੀਰਾ ਪਾਊਡਰ * 1/2 ਚਮਚਾ ਧਨੀਆ ਪਾਊਡਰ * 1/4 ਚਮਚਾ ਨਮਕ (ਜਾਂ ਸਵਾਦ ਅਨੁਸਾਰ) * 1 ਚਮਚਾ ਤੇਲ
* 4 ਤੋਂ 5 ਚਮਚੇ ਦਹੀਂ ਜਾਂ ਆਟਾ ਗੁੰਨਣ ਲਈ ਲੋੜ ਅਨੁਸਾਰ ਪਾਣੀ * ਥੇਪਲਾ ਬਣਾਉਣ ਲਈ ਲੋੜ ਅਨੁਸਾਰ ਤੇਲ।
ਨੋਟ : ਸਮੱਗਰੀ ਦੀ 1 ਕੱਪ ਮਿਕਦਾਰ=250 ਮਿ: ਲੀ:
ਵਿਧੀ : 1 ਇਕ ਕੱਪ ਮੇਥੀ ਪੱਤਾ ਨੂੰ ਚੰਗਾ ਤਰ੍ਹਾਂ ਧੋ ਲਓ। ਸਾਫ਼ ਕਰਕੇ ਬਰੀਕ ਕੱਟ ਕੇ ਇਕ ਪਾਸੇ ਰੱਖ ਲਓ।
2. ਇਕ ਵੱਡੇ ਕੱਪ ਵਿਚ ਕਣਕ ਦਾ ਆਟਾ, ਬੇਸਣ, ਬਾਜਰੇ ਦਾ ਆਟਾ ਅਤੇ ਜਵਾਰ ਦਾ ਆਟਾ ਮਿਕਸ ਕਰ ਲਓ।
3. ਹੁਣ ਮਸਾਲਿਆਂ ਨੂੰ ਇਸ ਵਿਚ ਮਿਲਾਓ। 4. ਕੱਟੀ ਹੋਈ ਮੇਥੀ ਪਾਓ।
5. ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਲਾ ਲਓ। 6. ਦਹੀਂ ਮਿਲਾਓ।
7. ਇਸ ਨੂੰ ਮਿਕਸ ਕਰਕੇ ਬਿਨਾਂ ਪਾਣੀ ਪਾਇਆਂ ਆਟਾ ਗੁੰਨ ਲਓ (ਮੇਥੀ ਗਿੱਲੀ ਹੈ)। 8. ਸੋਹਣਾ ਆਟਾ ਬਣਾਓ। ਲੋੜ ਪੈਣ 'ਤੇ ਥੋੜ੍ਹਾ ਦਹੀਂ ਹੋਰ ਪਾ ਸਕਦੇ ਹੋ। 9. ਮੀਡੀਅਮ ਆਕਾਰ ਦੇ ਪੇੜੇ ਬਣਾਓ। 10. ਹੁਣ ਇਕ ਪੇੜਾ ਲਓ ਤੇ ਉਸ ਉੱਪਰ ਸੁੱਕਾ ਆਟਾ ਛਿੜਕੋ।
11. ਰੋਲਿੰਗ ਪਿੰਨ ਦੀ ਮਦਦ ਨਾਲ ਥੇਪਲਾ ਬਣਾਓ।
12. 5-6 ਇੰਚ ਘੇਰੇ ਦਾ ਥੇਪਲਾ ਬਣਾਓ।
13. ਗਰਮ ਤਵੇ ਉੱਪਰ ਥੇਪਲਾ ਪਾਓ, ਥੋੜ੍ਹਾ ਪੱਕਣ 'ਤੇ ਪਾਸਾ ਬਦਲੋ। 14. ਥੋੜ੍ਹਾ ਤੇਲ ਲਗਾਓ ਅਤੇ ਇਸ ਦਾ ਪਾਸਾ ਬਦਲੋ। 15. ਹੁਣ ਦੂਜੇ ਪਾਸੇ 'ਤੇ ਤੇਲ ਲਗਾਓ ਅਤੇ ਸੁਨਹਿਰੀ ਹੋਣ ਤੱਕ ਪਕਾਓ। ਇਸ ਤਰ੍ਹਾਂ ਮੇਥੀ ਥੇਪਲਾ ਤਿਆਰ ਹੋ ਜਾਵੇਗਾ। 16. ਥੇਪਲਾ ਬਣਾਉਂਦੇ ਸਮੇਂ ਸਪੇਟੁਲਾ (ਵਿਸ਼ੇਸ਼ ਚਮਚਾ) ਦੀ ਵਰਤੋਂ ਕਰ ਸਕਦੇ ਹੋ। 17. ਹੁਣ ਇਹ ਥੇਪਲਾ ਪੱਕਣ ਤੋਂ ਬਾਅਦ ਚਪਾਤੀ ਬਾਕਸ 'ਚ ਰੱਖੋ। ਤੇਲ ਲੱਗਾ ਹੋਣ ਕਾਰਨ ਇਹ ਕਾਫੀ ਦੇਰ ਤੱਕ ਨਰਮ ਰਹੇਗਾ। 18. ਮੇਥੀ ਥੇਪਲਾ ਨੂੰ ਪਲੇਨ ਦਹੀਂ ਨਾਲ ਜਾਂ ਨਿੰਬੂ ਜਾਂ ਅੰਬ ਦੇ ਅਚਾਰ ਨਾਲ ਪਰੋਸੋ।
**






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX