ਤਾਜਾ ਖ਼ਬਰਾਂ


ਪ੍ਰਵਾਸੀ ਭਾਰਤੀ ਬਣ ਕੇ ਲੜਕੀ ਵੱਲੋਂ 40 ਲੱਖ ਦੀ ਠੱਗੀ
. . .  1 day ago
ਨਿਹਾਲ ਸਿੰਘ ਵਾਲਾ ,23 ਫ਼ਰਵਰੀ [ਪਲਵਿੰਦਰ ਸਿੰਘ ਟਿਵਾਣਾ ]- ਥਾਣਾ ਬੱਧਨੀ ਕਲਾਂ ਦੇ ਪਿੰਡ ਬੁੱਟਰ ਕਲਾਂ ਵਿਖੇ ਅੱਜ ਇਕ ਲੜਕੀ ਵੱਲੋਂ ਕਨੇਡੀਅਨ ਬਣ ਕੇ ਜਾਅਲੀ ਤਰੀਕੇ ਨਾਲ ਵਿਆਹ ...
16 ਰਾਜਾਂ ਦੀਆਂ 58 ਰਾਜ ਸਭਾ ਸੀਟਾਂ ਲਈ ਚੋਣਾਂ 23 ਮਾਰਚ ਨੂੰ
. . .  1 day ago
ਸੀਮਾ ਸੁਰੱਖਿਆ ਬਲ ਨੇ ਹੋਰ ਫੜੀ 10 ਕਰੋੜ ਦੀ ਹੈਰੋਇਨ
. . .  1 day ago
ਫ਼ਾਜ਼ਿਲਕਾ , 23 ਫਰਵਰੀ (ਪ੍ਰਦੀਪ ਕੁਮਾਰ) - ਸੀਮਾ ਸੁਰੱਖਿਆ ਬਲ ਦੀ 118 ਬਟਾਲੀਅਨ ਅਤੇ ਸਪੈਸ਼ਲ ਟਾਸਕ ਫੋਰਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ...
ਅਮਰੀਕਾ ਦੇ ਦੱਖਣ ਉਤਰੀ ਲੁਸੀਆਨਾ 'ਚ ਫਾਇਰਿੰਗ , ਕਈ ਜ਼ਖ਼ਮੀ
. . .  1 day ago
ਕਾਂਗਰਸੀਆਂ ਵੱਲੋਂ 'ਆਪ' ਉਮੀਦਵਾਰ ਦੇ ਦਫ਼ਤਰ 'ਤੇ ਕਬਜ਼ਾ
. . .  1 day ago
ਲੁਧਿਆਣਾ : ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਗ਼ੁਲਾਮ ਗੌਤਮ ਦੇ ਦਫ਼ਤਰ 'ਤੇ ਅੱਜ ਸ਼ਾਮ ਕੁੱਝ ਕਾਂਗਰਸੀ ਵਰਕਰਾਂ ਨੇ ਗੁੰਡਾਗਰਦੀ ਕਰਦਿਆਂ ਦਫ਼ਤਰ ਦੀ ਭੰਨਤੋੜ ਕਰ ਦਿੱਤੀ । ਇਸ ਮੌਕੇ ਉਨ੍ਹਾਂ ਨੇ ਗ਼ੁਲਾਮ ਗੌਤਮ...
ਸਬੰਧਿਤ ਵਾਰਡਾਂ ਦੇ ਵੋਟਰਾਂ ਨੂੰ ਹੀ ਹੋਵੇਗੀ 24 ਫਰਵਰੀ ਦੀ ਛੁੱਟੀ
. . .  1 day ago
ਗੁਰਦਾਸਪੁਰ, 24 ਫਰਵਰੀ (ਆਰਿਫ਼)-ਗੁਰਦਾਸਪੁਰ, ਦੀਨਾਨਗਰ, ਫ਼ਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕਿਆਂ ਅੰਦਰ ਹੋ ਰਹੀਆਂ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਅੱਜ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ...
ਬੀ.ਐੱਸ.ਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਇੱਕ ਕਿੱਲੋ ਹੈਰੋਇਨ ਬਰਾਮਦ
. . .  1 day ago
ਫ਼ਾਜ਼ਿਲਕਾ, 23 ਫ਼ਰਵਰੀ (ਪ੍ਰਦੀਪ ਕੁਮਾਰ) - ਪਾਕਿ ਨਸ਼ਾ ਤਸਕਰਾਂ ਦੇ ਮਨਸੂਬਿਆ ਨੂ ਫ਼ੇਲ ਕਰਦਿਆ ਬੀ.ਐੱਸ.ਐੱਫ ਦੀ 2 ਬਟਾਲੀਅਨ ਦੇ ਜਵਾਨਾ ਵਲੋ ਫ਼ਾਜ਼ਿਲਕਾ ਸੈਕਟਰ...
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ 'ਤੇ ਲਗਾਏ ਧਮਕੀ ਦੇਣ ਦੇ ਦੋਸ਼
. . .  1 day ago
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਾਂਗਰਸੀ ਵਿਧਾਇਕ ਭਾਰਤ ਭੂਸ਼ਨ ਆਸ਼ੂ ਉੱਪਰ ਉਨ੍ਹਾਂ ਨੂੰ ਧਮਕੀ ਦੇਣ...
ਕਾਂਗਰਸੀ ਸਮੱਰਥਕਾਂ ਦੇ ਹਮਲੇ 'ਚ ਕਈ ਲੋਕਾਂ ਦੇ ਲੱਗੀਆਂ ਸੱਟਾਂ
. . .  1 day ago
ਕਿਸਾਨਾਂ ਨੇ ਫੂਕੀ ਮੋਦੀ ਅਤੇ ਕੈਪਟਨ ਦੀ ਅਰਥੀ
. . .  1 day ago
ਹੋਰ ਖ਼ਬਰਾਂ..
  •     Confirm Target Language  

ਬਾਲ ਸੰਸਾਰ

ਆਓ ਧਰਤੀ ਬਾਰੇ ਕੁਝ ਜਾਣੀਏ

ਬੱਚਿਓ, ਧਰਤੀ ਇਕ ਵੱਡੇ ਆਕਾਰ ਦਾ ਗੋਲਾ ਹੈ ਜੋ ਸੂਰਜ ਦੁਆਲੇ 365.26 ਦਿਨਾਂ ਵਿਚ ਚੱਕਰ ਪੂਰਾ ਕਰਦੀ ਹੈ |
ਧਰਤੀ ਬਾਰੇ ਸਚਾਈਆਂ : ਇਸ ਦਾ ਵਿਆਸ ਭੂ-ਮੱਧ ਰੇਖਾ ਤੋਂ 12756 ਕਿਲੋਮੀਟਰ ਅਤੇ ਧਰੁਵਾਂ ਤੋਂ 12713 ਕਿਲੋਮੀਟਰ ਹੈ | ਇਸ ਦੀ ਉਮਰ 4.6 ਬਿਲੀਅਨ ਸਾਲ ਹੈ | ਧਰਤੀ ਦਾ ਪੰੁਜ 5854 ਬਿਲੀਅਨ ਟਨ ਹੈ ਅਤੇ ਖੇਤਰਫਲ 29.2 ਫੀਸਦੀ ਹੈ | ਇਹ ਸੂਰਜ ਦੁਆਲੇ ਚੱਕਰ ਕੱਟਣ ਸਮੇਂ 23.5 ਡਿਗਰੀ ਕੋਣ 'ਤੇ ਝੁਕੀ ਹੁੰਦੀ ਹੈ | ਜੇਕਰ ਅਜਿਹਾ ਨਾ ਹੁੰਦਾ ਤਾਂ ਦਿਨ-ਰਾਤ ਬਰਾਬਰ ਹੁੰਦੇ ਅਤੇ ਸਾਰਾ ਸਾਲ ਇਕ ਹੀ ਰੁੱਤ ਰਹਿੰਦੀ | ਸੂਰਜ ਦੁਆਲੇ ਇਹ 29.8 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਘੰੁਮਦੀ ਹੈ |
ਧਰਤੀ ਦੀ ਬਣਤਰ : ਭੂਮੀ ਵਿਗਿਆਨੀਆਂ ਨੇ ਧਰਤੀ ਵਿਚ ਪੈਦਾ ਹੋਈਆਂ ਭੁਚਾਲ ਦੀਆਂ ਤਰੰਗਾਂ ਤੋਂ ਇਹ ਖੋਜਿਆ ਹੈ ਕਿ ਧਰਤੀ ਦਾ ਆਕਾਰ ਇਕ ਅੰਡੇ ਵਾਂਗ ਹੈ | ਇਸ ਦੇ ਮੱਧ ਭਾਗ ਵਿਚ ਆਂਡੇ ਦੇ ਪੀਲੇ ਭਾਗ ਵਾਂਗ ਧਾਤਾਂ ਮੌਜੂਦ ਹਨ ਜੋ ਆਂਡੇ ਦੇ ਚਿੱਟੇ ਭਾਗ ਵਾਂਗ ਨਰਮ ਚਟਾਨਾਂ ਨਾਲ ਘਿਰਿਆ ਹੋਇਆ ਹੈ ਅਤੇ ਆਂਡੇ ਦੇ ਬਾਹਰੀ ਭਾਗ ਵਾਂਗ ਧਰਤੀ ਉੱਪਰ ਸਖਤ ਚਟਾਨਾਂ ਮੌਜੂਦ ਹਨ, ਜਿਸ ਨੂੰ ਕਰਸਟ ਕਹਿੰਦੇ ਹਨ |

-ਲਖਵੀਰ ਸਿੰਘ ਭੱਟੀ,
8/29, ਨਿਊ ਕੁੰਦਨਪੁਰੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਸੱਚ-ਝੂਠ ਦੀ ਪਛਾਣ

ਪਿਆਰੇ ਬੱਚਿਓ! ਚੰਦਰ ਕਾਂਤ ਨਾਂਅ ਦੇ ਰਾਜੇ ਦੇ ਰਾਜ ਵਿਚ ਦਿਲਦਾਰ ਭੱਟ ਨਾਂਅ ਦਾ ਇਕ ਵਪਾਰੀ ਰਿਹਾ ਕਰਦਾ ਸੀ | ਇਕ ਦਿਨ ਵਪਾਰ ਕਰਕੇ ਜਦੋਂ ਉਹ ਵਾਪਸ ਆਪਣੇ ਘਰ ਰਾਜੇ ਦੀ ਰਾਜਧਾਨੀ ਵੱਲ ਆ ਰਿਹਾ ਸੀ ਤਾਂ ਉਸ ਨੂੰ ਇਕ ਲੰਗੜਾ ਭਿਖਾਰੀ ਇਕ ਦਰੱਖਤ ਹੇਠਾਂ ਬੈਠਾ ਨਜ਼ਰ ਆਇਆ | ਉਸ ਨੇ ਘੋੜੇ 'ਤੇ ਚੜ੍ਹ ਕੇ ਜਾਂਦੇ ਵਪਾਰੀ ਦਿਲਦਾਰ ਭੱਟ ਕੋਲੋਂ ਰੱਬ ਦੇ ਨਾਂਅ 'ਤੇ ਕੁਝ ਮੰਗਿਆ | ਵਪਾਰੀ ਨੇ ਇਕ ਰੁਪਿਆ ਦੇ ਦਿੱਤਾ | ਭਿਖਾਰੀ ਨੇ ਅਸੀਸਾਂ ਦਿੰਦੇ ਹੋਏ ਕਿਹਾ, 'ਮੈਂ ਰਾਜਧਾਨੀ ਜਾਣਾ ਚਾਹੁੰਦਾ ਹਾਂ, ਕਿਉਂਕਿ ਇਸ ਜਗ੍ਹਾ 'ਤੇ ਪੇਟ ਭਰਨ ਲਈ ਮੈਨੂੰ ਭੀਖ ਨਹੀਂ ਮਿਲਦੀ | ਜੇ ਤੁਸੀਂ ਮੈਨੂੰ ਆਪਣੇ ਘੋੜੇ 'ਤੇ ਬਿਠਾ ਕੇ ਰਾਜਧਾਨੀ ਲੈ ਜਾਓਗੇ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ | ਪਰਮਾਤਮਾ ਤੁਹਾਡਾ ਭਲਾ ਕਰੇ |
ਵਪਾਰੀ ਨੇ ਭਿਖਾਰੀ ਨੂੰ ਘੋੜੇ ਉੱਤੇ ਆਪਣੇ ਪਿੱਛੇ ਬਿਠਾ ਲਿਆ | ਦੋਵੇਂ ਰਾਜਧਾਨੀ ਪਹੁੰਚ ਗਏ | ਦਿਲਦਾਰ ਭੱਟ ਨੇ ਸ਼ਹਿਰ ਦੇ ਇਕ ਚੌਕ ਵਿਚ ਜਦੋਂ ਭਿਖਾਰੀ ਨੂੰ ਉਤਾਰਨਾ ਚਾਹਿਆ ਤਾਂ ਉਹ ਅੜ ਗਿਆ ਅਤੇ ਕਹਿਣ ਲੱਗਾ, 'ਤੰੂ ਉੱਤਰ, ਮੈਂ ਕਿਉਂ ਉੱਤਰਾਂ? ਘੋੜਾ ਤਾਂ ਮੇਰਾ ਹੈ | ਮੈਂ ਤੈਨੂੰ ਆਪਣੇ ਇਸ ਘੋੜੇ ਉੱਤੇ ਬਿਠਾਇਆ ਹੈ |' ਦਿਲਦਾਰ ਭੱਟ ਹੱਕਾ-ਬੱਕਾ ਰਹਿ ਗਿਆ | ਉਸ ਨੇ ਭਿਖਾਰੀ ਨੂੰ ਕਿਹਾ, 'ਮੇਰਾ ਤੇ ਆਪਣਾ ਸਮਾਂ ਖਰਾਬ ਨਾ ਕਰ, ਘੋੜੇ ਤੋਂ ਜਲਦੀ ਉੱਤਰ ਜਾਓ |' ਭਿਖਾਰੀ ਅੜ ਗਿਆ ਅਤੇ ਚਲਾਕੀ ਨਾਲ ਰੌਲਾ ਪਾ ਕੇ ਲੋਕ ਇਕੱਠੇ ਕਰ ਲਏ | ਲੋਕ ਵੀ ਹੈਰਾਨ ਰਹਿ ਗਏ | ਭਿਖਾਰੀ ਦੀ ਹਾਲਤ ਦੱਸ ਰਹੀ ਸੀ ਕਿ ਉਹ ਚਲਾਕੀ ਕਰ ਰਿਹਾ ਹੈ | ਗੱਲ ਏਨੀ ਵਧੀ ਕਿ ਇਨਸਾਫ ਲਈ ਦੋਵੇਂ ਜਣੇ ਰਾਜੇ ਚੰਦਰ ਕਾਂਤ ਦੇ ਦਰਬਾਰ ਵਿਚ ਜਾ ਹਾਜ਼ਰ ਹੋਏ | ਚੰਦਰ ਕਾਂਤ ਬੜਾ ਇਨਸਾਫ ਪਸੰਦ ਰਾਜਾ ਸੀ | ਸੱਚਾ ਨਿਆਂ ਕਰਨ ਦਾ ਉਸ ਦਾ ਆਪਣਾ ਹੀ ਅੰਦਾਜ਼ ਸੀ, ਜਿਹਦੇ ਕਰਕੇ ਉਹਦੀ ਸੋਭਾ ਦੂਰ-ਦੂਰ ਤੱਕ ਫੈਲੀ ਹੋਈ ਸੀ | ਰਾਜੇ ਨੇ ਬੜੇ ਠਰ੍ਹੰਮੇ ਨਾਲ ਦੋਵਾਂ ਦੀ ਗੱਲ ਸੁਣੀ ਪਰ ਫੈਸਲਾ ਨਾ ਹੋ ਸਕਿਆ | ਦੋਵੇਂ ਪਰਮਾਤਮਾ ਦੀਆਂ ਕਸਮਾਂ ਖਾ ਰਹੇ ਸਨ | ਸੱਚ-ਝੂਠ ਦੀ ਪਛਾਣ ਕਰਨ ਲਈ ਰਾਜੇ ਨੂੰ ਇਕ ਜੁਗਤ ਸੁੱਝੀ |
ਰਾਜਾ ਚੰਦਰ ਕਾਂਤ ਭਿਖਾਰੀ ਅਤੇ ਵਪਾਰੀ ਦਿਲਦਾਰ ਭੱਟ ਨੂੰ ਘੋੜਿਆਂ ਦੇ ਤਬੇਲੇ ਦੇ ਦਰਵਾਜ਼ੇ 'ਤੇ ਲੈ ਪਹੁੰਚਿਆ | ਇਸ ਤੋਂ ਪਹਿਲਾਂ ਉਸ ਨੇ ਵਪਾਰੀ ਦਾ ਘੋੜਾ ਆਪਣੇ ਤਬੇਲੇ ਦੇ ਘੋੜਿਆਂ ਵਿਚ ਆਪਣੇ ਨੌਕਰਾਂ ਤੋਂ ਬੰਨ੍ਹਵਾ ਦਿੱਤਾ ਸੀ | ਸਭ ਤੋਂ ਪਹਿਲਾਂ ਉਹ ਭਿਖਾਰੀ ਨੂੰ ਤਬੇਲੇ ਅੰਦਰ ਲੈ ਗਿਆ | ਸਾਰੇ ਘੋੜੇ ਖੁਰਲੀਆਂ 'ਤੇ ਬੱਝੇ ਘਾਹ ਖਾ ਰਹੇ ਸਨ | ਉਨ੍ਹਾਂ ਦੋਵਾਂ ਦੀ ਹੋਂਦ ਮਹਿਸੂਸ ਕਰਕੇ ਕੋਈ ਘੋੜਾ ਨਾ ਬਿੜਕਿਆ | ਭਿਖਾਰੀ ਨੂੰ ਅਸਲ ਘੋੜੇ ਦੀ ਪਛਾਣ ਨਾ ਹੋਈ ਅਤੇ ਉਸ ਨੇ ਕਿਸੇ ਹੋਰ ਘੋੜੇ 'ਤੇ ਹੱਥ ਰੱਖ ਕੇ ਕਿਹਾ ਕਿ ਇਹ ਹੈ ਉਸ ਦਾ ਘੋੜਾ | ਰਾਜੇ ਨੇ ਫਿਰ ਵਪਾਰੀ ਨੂੰ ਅੰਦਰ ਸੱਦਿਆ ਅਤੇ ਆਪਣਾ ਘੋੜਾ ਪਛਾਨਣ ਲਈ ਇਸ਼ਾਰਾ ਕੀਤਾ | ਇਸ ਤੋਂ ਪਹਿਲਾਂ ਕਿ ਵਪਾਰੀ ਆਪਣੇ ਘੋੜੇ ਨੂੰ ਪਛਾਣਦਾ, ਇਸ ਤੋਂ ਪਹਿਲਾਂ ਹੀ ਉਸ ਦਾ ਘੋੜਾ ਆਪਣੇ ਮਾਲਕ ਦੇ ਆਉਣ 'ਤੇ ਘਾਹ ਖਾਣੋਂ ਹਟ ਗਿਆ ਅਤੇ ਉੱਚੀ-ਉੱਚੀ ਹਿਣਕਣ ਲੱਗਾ | ਰਾਜੇ ਨੂੰ ਪਤਾ ਲੱਗ ਗਿਆ ਕਿ ਘੋੜਾ ਵਪਾਰੀ ਦਾ ਹੀ ਹੈ, ਜਦਕਿ ਭਿਖਾਰੀ ਝੂਠ ਬੋਲਦਾ ਹੈ | ਰਾਜੇ ਨੇ ਘੋੜਾ ਵਪਾਰੀ ਦੇ ਹਵਾਲੇ ਕਰ ਦਿੱਤਾ ਅਤੇ ਭਿਖਾਰੀ ਨੂੰ ਆਪਣੇ ਸਿਪਾਹੀਆਂ ਕੋਲੋਂ ਫੜਵਾ ਕੇ ਜਦੋਂ ਵੀਹ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਤਾਂ ਭਿਖਾਰੀ ਕੰਬ ਉੱਠਿਆ | ਉਹ ਉੱਚੀ-ਉੱਚੀ ਰੋਂਦਾ ਹੋਇਆ ਮੁਆਫ਼ੀ ਮੰਗਣ ਲੱਗਾ | ਉਸ ਦੇ ਹਾੜੇ ਕੱਢਣ ਅਤੇ ਅੱਗੇ ਤੋਂ ਤੌਬਾ ਕਰਨ 'ਤੇ ਉਸ ਨੂੰ ਬਖਸ਼ ਦਿੱਤਾ ਗਿਆ | ਰਾਜਧਾਨੀ ਵਿਚ ਰਾਜੇ ਚੰਦਰ ਕਾਂਤ ਦੀ ਸੱਚੀ-ਸੁੱਚੀ ਨਿਆਂ ਕਰਨ ਦੀ ਤਰਕੀਬ ਅਤੇ ਸੱਚ-ਝੂਠ ਦੀ ਪਛਾਣ ਕਰਨ ਦੀ ਇਸ ਵਿਧੀ ਦੀ ਪਰਜਾ ਵੱਲੋਂ ਵਾਹ! ਵਾਹ! ਹੋ ਰਹੀ ਸੀ |

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾ: 98146-81444

ਨਵੀਆਂ ਜਮਾਤਾਂ ਨਵੇਂ ਸੰਕਲਪ

ਪਿਆਰੇ ਬੱਚਿਓ, ਤੁਸੀਂ ਸਾਰੇ ਹੀ ਹੁਣ ਨਵੀਆਂ ਜਮਾਤਾਂ ਵਿਚ ਪਹੁੰਚ ਗਏ ਹੋਵੋਗੇ | ਇਸ ਲਈ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ | ਨਵੀਂ ਜਮਾਤ ਵਿਚ ਜਾਣ ਦਾ ਆਪਣਾ ਹੀ ਵੱਖਰਾ ਚਾਅ ਤੇ ਖੁਸ਼ੀ ਹੁੰਦੀ ਹੈ ਅਤੇ ਹਰੇਕ ਬੱਚੇ ਦੇ ਮਨ ਵਿਚ ਨਵੀਂ ਜਮਾਤ ਦਾ ਮਤਲਬ ਨਵੀਆਂ ਕਿਤਾਬਾਂ, ਨਵੇਂ ਬੈਗ ਜਾਂ ਇਹ ਕਹਿ ਲਓ ਕਿ ਸਭ ਕੁਝ ਹੀ ਨਵਾਂ ਪਾਉਣ ਤੇ ਖਰੀਦਣ ਦੀ ਖੁਸ਼ੀ ਤੇ ਲਾਲਸਾ ਹੁੰਦੀ ਹੈ ਪਰ ਬੱਚਿਓ, ਜਿਵੇਂ-ਜਿਵੇਂ ਨਵੀਆਂ ਜਮਾਤਾਂ ਵੱਲ ਵਧਦੇ ਜਾਵੋਗੇ, ਉਵੇਂ-ਉਵੇਂ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਵਧਦੀਆਂ ਜਾਂਦੀਆਂ ਹਨ | ਤੁਹਾਡੇ ਵਿਚੋਂ ਕੁਝ ਬੱਚੇ ਅਜਿਹੇ ਹੋਣਗੇ, ਜੋ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੋ ਗਏ ਤੇ ਕੁਝ ਇਸ ਪੱਖੋਂ ਕੁਝ ਪਿੱਛੇ ਰਹਿ ਗਏ ਪਰ ਹੁਣ ਇਸ ਦਾ ਪਛਤਾਵਾ ਕਰਨਾ ਸਮਾਂ ਬਰਬਾਦ ਕਰਨਾ ਹੀ ਹੈ, ਕਿਉਂਕਿ ਜੋ ਸਮਾਂ ਮਿਹਨਤ ਕਰਨ ਦਾ ਸੀ, ਉਹ ਨਿਕਲ ਗਿਆ ਪਰ ਨਿਰਾਸ਼ ਹੋਣ ਦੀ ਵੀ ਲੋੜ ਨਹੀਂ | ਜੋ ਕੁਝ ਤੁਸੀਂ ਆਪਣੀ ਪਿਛਲੀ ਜਮਾਤ ਵਿਚ ਨਹੀਂ ਕਰ ਸਕੇ, ਉਹ ਤੁਸੀਂ ਇਸ ਸਾਲ ਪੂਰਾ ਕਰਨ ਦਾ ਪ੍ਰਣ ਲੈ ਲਓ ਅਤੇ ਆਪਣੇ ਮੁਕਾਮ ਨੂੰ ਹਾਸਲ ਕਰਨ ਵਿਚ ਜੁਟ ਜਾਓ | ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਕਿਤਾਬੀ ਕੀੜਾ ਬਣ ਕੇ ਹੀ ਬੈਠ ਜਾਓ | ਪੜ੍ਹਨ ਵੇਲੇ ਪੜ੍ਹੋ ਤੇ ਖੇਡਣ ਵੇਲੇ ਖੇਡੋ, ਇਹ ਦੋਵੇਂ ਹੀ ਕੰਮ ਜ਼ਰੂਰੀ ਹਨ |
ਬੱਚਿਓ, ਨਵੀਂ ਜਮਾਤ ਦਾ ਮਤਲਬ ਨਵੇਂ ਕੱਪੜੇ, ਕਿਤਾਬਾਂ ਜਾਂ ਸਿਰਫ ਪੜ੍ਹਨਾ ਹੀ ਨਹੀਂ ਹੁੰਦਾ, ਸਗੋਂ ਤੁਸੀਂ ਹੋਰ ਵੀ ਕਈ ਅਜਿਹੇ ਕੰਮ ਕਰ ਸਕਦੇ ਹੋ ਜੋ ਸ਼ਾਇਦ ਪਹਿਲਾਂ ਤੁਸੀਂ ਕਦੇ ਨਾ ਕੀਤੇ ਹੋਣ, ਜਿਵੇਂ ਤੁਹਾਡੇ ਵਿਚੋਂ ਬਹੁਤ ਸਾਰੇ ਬੱਚੇ ਆਪਣੀਆਂ ਪੁਰਾਣੀਆਂ ਕਿਤਾਬਾਂ ਤੇ ਹੋਰ ਸਮਾਨ ਬੇਕਾਰ ਸਮਝ ਕੇ ਕੂੜੇ ਜਾਂ ਰੱਦੀ ਵਿਚ ਸੁੱਟ ਦਿੰਦੇ ਹਨ, ਬਜਾਏ ਕਿ ਇੰਜ ਕਰਨ ਦੇ, ਤੁਸੀਂ ਆਪਣੀਆਂ ਪੁਰਾਣੀਆਂ ਕਿਤਾਬਾਂ, ਵਰਦੀ, ਬੂਟ ਤੇ ਹੋਰ ਸਕੂਲੀ ਸਮਾਨ ਜਿਸ ਦੀ ਤੁਹਾਨੂੰ ਹੁਣ ਕੋਈ ਲੋੜ ਨਹੀਂ, ਕਿਸੇ ਜ਼ਰੂਰਤਮੰਦ ਬੱਚੇ ਨੂੰ ਦੇ ਦਿਓ, ਤਾਂ ਕਿ ਉਹ ਵੀ ਤੁਹਾਡੇ ਵਾਂਗ ਪੜ੍ਹ ਸਕੇ ਅਤੇ ਜੇਕਰ ਤੁਹਾਡੇ ਮਾਪੇ ਵੀ ਤੁਹਾਨੂੰ ਕਿਸੇ ਕਾਰਨ ਨਵੀਆਂ ਕਿਤਾਬਾਂ ਲੈ ਕੇ ਨਹੀਂ ਦੇ ਸਕਦੇ ਤਾਂ ਇਸ ਲਈ ਜ਼ਿਦ ਕਰਨ ਦੀ ਬਜਾਏ ਤੁਸੀਂ ਵੀ ਕਿਸੇ ਤੋਂ ਪੁਰਾਣੀਆਂ ਕਿਤਾਬਾਂ ਲੈ ਲਓ, ਜੋ ਕਿ ਪੜ੍ਹਨਯੋਗ ਹਾਲਤ ਵਿਚ ਹੋਣ | ਤੁਹਾਡੇ ਜਿਹੜੇ ਸਾਥੀ ਪੇਪਰਾਂ ਵਿਚ ਚੰਗੇ ਨੰਬਰ ਹਾਸਲ ਨਹੀਂ ਕਰ ਸਕੇ, ਤੁਸੀਂ ਉਨ੍ਹਾਂ ਨੂੰ ਪੜ੍ਹਾ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹੋ, ਤਾਂ ਕਿ ਉਹ ਵੀ ਇਸ ਜਮਾਤ ਵਿਚ ਚੰਗੇ ਅੰਕ ਹਾਸਲ ਕਰਕੇ ਮਾਣ ਮਹਿਸੂਸ ਕਰ ਸਕਣ | ਨਵੇਂ ਸਾਲ ਦੇ ਸ਼ੁਰੂ ਵਿਚ ਹੀ ਇਹ ਗੱਲ ਪੂਰੀ ਤਰ੍ਹਾਂ ਆਪਣੇ ਮਨ ਵਿਚ ਬਿਠਾ ਲਓ ਕਿ ਤੁਸੀਂ ਪੂਰਾ ਸਾਲ ਮਿਹਨਤ ਕਰਨੀ ਹੈ, ਨਾ ਕਿ ਪੇਪਰਾਂ ਦੇ ਦਿਨਾਂ ਵਿਚ ਆ ਕੇ ਪੜ੍ਹਨਾ ਹੈ | ਇਸ ਨਾਲ ਇਕ ਤਾਂ ਤੁਹਾਡੀ ਪੇਪਰਾਂ ਲਈ ਪੂਰੀ ਤਿਆਰੀ ਨਾਲ ਦੀ ਨਾਲ ਹੁੰਦੀ ਰਹੇਗੀ ਤੇ ਦੂਜਾ ਆਖਰੀ ਸਮੇਂ ਤੁਹਾਡੇ 'ਤੇ ਪੜ੍ਹਾਈ ਦਾ ਕੋਈ ਬੋਝ ਨਹੀਂ ਪਵੇਗਾ |
ਆਪਣੀ ਕਲਾਸ ਵਿਚ ਪੜ੍ਹਾਏ ਜਾਂਦੇ ਪਾਠ ਨੂੰ ਚੰਗੀ ਤਰ੍ਹਾਂ ਸੁਣੋ ਤੇ ਸਮਝੋ | ਅਧਿਆਪਕਾਂ ਦੀਆਂ ਕਹੀਆਂ ਗੱਲਾਂ 'ਤੇ ਗੌਰ ਕਰੋ | ਇਹ ਨਹੀਂ ਕਿ ਤੁਸੀਂ ਉਨ੍ਹਾਂ ਨੂੰ ਅਣਸੁਣਾ ਕਰ ਦਿਓ | ਇਸ ਨਾਲ ਨੁਕਸਾਨ ਕਿਸੇ ਹੋਰ ਦਾ ਨਹੀਂ, ਸਗੋਂ ਤੁਹਾਡਾ ਹੀ ਹੈ | ਜੇਕਰ ਅਧਿਆਪਕ ਜਾਂ ਮਾਪੇ ਤੁਹਾਨੂੰ ਕਿਸੇ ਗੱਲ ਤੋਂ ਰੋਕਦੇ ਜਾਂ ਡਾਂਟਦੇ ਹਨ ਤਾਂ ਇਹ ਸਿਰਫ ਤੁਹਾਡੇ ਭਲੇ ਲਈ ਹੀ ਹੈ | ਬਜਾਏ ਉਨ੍ਹਾਂ ਨੂੰ ਗ਼ਲਤ ਕਹਿਣ ਦੇ, ਆਪਣੇ-ਆਪ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਜੋ ਤੁਸੀਂ ਅੱਜ ਪੜ੍ਹੋਗੇ ਜਾਂ ਸਿੱਖੋਗੇ, ਅੱਗੇ ਭਵਿੱਖ ਵਿਚ ਉਹ ਹੀ ਤੁਹਾਡੇ ਕੰਮ ਆਵੇਗਾ | ਆਪਣੇ ਵਿਚ ਆਤਮਵਿਸ਼ਵਾਸ ਹਮੇਸ਼ਾ ਬਣਾਈ ਰੱਖੋ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਤੁਹਾਨੂੰ ਹਰੇਕ ਚੀਜ਼ ਦੀ ਜਾਣਕਾਰੀ ਹੋਵੇਗੀ | ਇਸ ਲਈ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਣ ਲਈ ਉਤਸ਼ਾਹਤ ਰਹੋ | ਆਪਣੇ-ਆਪ ਨਾਲ ਇਹ ਵਾਅਦਾ ਕਰੋ ਕਿ ਜੋ ਕੁਝ ਘਾਟਾਂ-ਕਮੀਆਂ ਪਿਛਲੀ ਜਮਾਤ ਵਿਚ ਰਹਿ ਗਈਆਂ, ਉਨ੍ਹਾਂ ਨੂੰ ਇਸ ਵਾਰ ਨਹੀਂ ਆਉਣ ਦੇਣਾ ਤੇ ਪੂਰੀ ਮਿਹਨਤ ਕਰਦੇ ਹੋਏ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਾਂਗਾ | ਇਸ ਨਾਲ ਤੁਹਾਡੇ ਮਾਪਿਆਂ, ਰਿਸ਼ਤੇਦਾਰਾਂ, ਅਧਿਆਪਕਾਂ ਤੇ ਦੋਸਤਾਂ-ਮਿੱਤਰਾਂ ਨੂੰ ਵੀ ਤੁਹਾਡੇ 'ਤੇ ਮਾਣ ਹੋਵੇਗਾ |

ਚੁਟਕਲੇ

• ਇਕ ਵਾਰ ਇਕ ਆਦਮੀ ਡਾਕਟਰ ਕੋਲ ਗਿਆ ਅਤੇ ਕਿਹਾ, 'ਡਾਕਟਰ ਸਾਹਿਬ, ਮੈਂ ਸੁਣਿਆ ਹੈ ਕਿ ਤੁਸੀਂ ਮਰੀਜ਼ ਲਿਆਉਣ ਵਾਲੇ ਨੂੰ ਕਮਿਸ਼ਨ ਦਿੰਦੇ ਹੋ?'
ਡਾਕਟਰ ਨੇ ਪੁੱਛਿਆ, 'ਕਿੱਥੇ ਹੈ ਮਰੀਜ਼?'
ਆਦਮੀ ਨੇ ਜਵਾਬ ਦਿੱਤਾ, 'ਜੀ, ਮੈਂ ਹੀ ਹਾਂ |'
• ਜੈਪਾਲ (ਡਾਕਟਰ ਨੂੰ )-ਮੈਨੂੰ ਕੌੜੀ ਦਵਾਈ ਕਦੋਂ ਤੱਕ ਖਾਣੀ ਪਵੇਗੀ?
ਡਾਕਟਰ-ਜਦੋਂ ਤੱਕ ਮੇਰਾ ਬਿੱਲ ਨਾ ਦਿਓਗੇ |
• ਪਿਤਾ (ਬੰਟੀ ਨੂੰ )-ਬੇਟਾ, ਤੁਸੀਂ ਜੇਬ ਵਿਚ ਨਿੰਬੂ ਕਿਉਂ ਰੱਖੇ ਹੋਏ ਹਨ?
ਬੰਟੀ-ਜੀ, ਦੁਸ਼ਮਣਾਂ ਦੇ ਦੰਦ ਖੱਟੇ ਕਰਨ ਲਈ |
• ਇਕ ਵਾਰੀ ਇਕ ਔਰਤ ਬੱਚਿਆਂ ਸਮੇਤ ਬੱਸ ਵਿਚ ਬੈਠ ਗਈ | ਉਸ ਨੇ ਕੰਡਕਟਰ ਨੂੰ ਪੁੱਛਿਆ, 'ਕੀ ਬੱਸ ਵਿਚ ਬੱਚਿਆਂ ਦੀ ਅੱਧੀ ਟਿਕਟ ਲਗਦੀ ਹੈ?'
ਕੰਡਕਟਰ-ਜੀ ਹਾਂ, ਪਰ ਜੇ 11 ਤੋਂ ਘੱਟ ਹੋਣ |
ਔਰਤ-ਤਾਂ ਫਿਰ ਠੀਕ ਹੈ, ਮੇਰੇ ਤਾਂ ਸਿਰਫ 10 ਬੱਚੇ ਹੀ ਹਨ |

-ਗੋਬਿੰਦ ਸੁਖੀਜਾ,
ਢਿਲਵਾਂ (ਕਪੂਰਥਲਾ)
ਮੋਬਾਈਲ : 98786-05929

ਸੈਰ

ਮੈਂ ਤੇ ਮੇਰੀ ਦੀਦੀ,
ਰੋਜ਼ ਸੈਰ ਲਈ ਜਾਈਏ |
ਮੰਮੀ ਅਤੇ ਪਾਪਾ ਨੂੰ ਵੀ,
ਨਾਲ ਹੀ ਲਿਜਾਈਏ |
ਤਾਜ਼ੀ-ਤਾਜ਼ੀ ਹਵਾ ਅਤੇ
ਹਰੇ-ਭਰੇ ਖੇਤ |
ਮਨ ਖਿੜ ਜਾਂਦਾ ਹੈ,
ਨਜ਼ਾਰਾ ਵੇਖ-ਵੇਖ |
ਕੁਦਰਤ ਰਾਣੀ ਦੇ ਨਾਲ,
ਸਾਂਝ ਜਿਹੀ ਪਾਈਏ |
ਮੈਂ ਤੇ ਮੇਰੀ........ |
ਨਾ ਗੰਦਾ ਧੰੂਆਂ,
ਨਾ ਹੀ ਵਾਹਨਾਂ ਦਾ ਸ਼ੋਰ |
ਕਿਤੋਂ-ਕਿਤੋਂ ਪੰਛੀਆਂ ਦੇ,
ਸੁਣਦੇ ਨੇ ਬੋਲ |
ਚੋਗ ਲਈ ਉਨ੍ਹਾਂ ਨੂੰ ਵੀ,
ਪਤਾ ਦੱਸ ਆਈਏ |
ਮੈਂ ਤੇ ਮੇਰੀ...... |
ਚੰਗੀ ਗੱਲ ਸਿੱਖਣ ਤੋਂ,
ਕਦੇ ਵੀ ਨਾ ਟਲਦੇ |
ਹਰੀ-ਹਰੀ ਘਾਹ ਉੱਤੇ,
ਨੰਗੇ ਪੈਰੀਂ ਚੱਲਦੇ |
ਓਸ ਦੀਆਂ ਬੰੂਦਾਂ ਚੁੱਕ,
ਅੱਖਾਂ ਵਿਚ ਪਾਈਏ |
ਮੈਂ ਤੇ ਮੇਰੀ ਦੀਦੀ,
ਰੋਜ਼ ਸੈਰ ਲਈ ਜਾਈਏ |
ਮੰਮੀ ਅਤੇ ਪਾਪਾ ਨੂੰ ਵੀ,
ਨਾਲ ਹੀ ਲਿਜਾਈਏ |

-ਰਜਵੰਤ ਕੌਰ ਢੋਲਣਮਾਜਰਾ
ਮੋਬਾ: 99141-98516

ਕੀ ਤੁਸੀਂ ਜਾਣਦੇ ਹੋ?

• ਸੰਸਾਰ ਦਾ ਸਭ ਤੋਂ ਡੰੂਘਾ ਅਤੇ ਵੱਡਾ ਮਹਾਸਾਗਰ ਪ੍ਰਸ਼ਾਂਤ ਮਹਾਸਾਗਰ ਹੈ |
• ਸੰਸਾਰ ਵਿਚ ਸਭ ਤੋਂ ਵੱਡੀ ਲਾਇਬ੍ਰੇਰੀ ਸੰਯੁਕਤ ਰਾਜ ਅਮਰੀਕਾ ਵਿਚ ਹੈ |
• ਸੰਸਾਰ ਵਿਚ ਮਿੱਠੇ ਪਾਣੀ ਦੀ ਵੱਡੀ ਝੀਲ ਸੁਪਰੀਅਰ ਝੀਲ ਹੈ |
• ਸੰਸਾਰ ਦੀ ਸਭ ਤੋਂ ਲੰਬੀ ਫਿਲਮ 'ਦਿ ਲਾਂਮੇਸਟ ਮੋਸਟ ਮੀਨਿੰਗਲੇਸ ਮੂਵੀ ਇਨ ਦੀ ਵਰਲਡ' ਹੈ | ਇਸ ਫਿਲਮ ਦੀ ਲੰਬਾਈ 48 ਘੰਟੇ ਹੈ |
• ਸੰਸਾਰ ਵਿਚ ਸਭ ਤੋਂ ਜ਼ਹਿਰੀਲੀ ਮੱਛੀ ਸਟੋਨ ਮੱਛੀ ਹੈ |

-ਢਿੱਲਵਾਂ (ਕਪੂਰਥਲਾ) |
ਮੋਬਾ: 98786-05929

ਨਵੀਂ ਕਲਾਸ

ਨਵੀਆਂ-ਨਵੀਆਂ ਕਾਪੀਆਂ ਤੇ,
ਸੋਹਣੀ-ਸੋਹਣੀ ਕਰਨੀ ਲਿਖਾਈ ਬੱਚਿਓ |
ਮਾਪਿਆਂ ਭਰੇ ਦਾਖਲੇ-ਫੀਸਾਂ,
ਹਰ ਮੰਗ ਥੋਡੀ ਪੁਗਾਈ ਬੱਚਿਓ |
ਇਕ-ਇਕ ਮਿੰਟ ਬੜਾ ਕੀਮਤੀ,
ਸਮਾਂ ਨਾ ਗੁਆਉਣਾ ਅਜਾਈਾ ਬੱਚਿਓ |
ਪੜ੍ਹ-ਲਿਖ ਡਾਕਟਰ, ਇੰਜੀਨੀਅਰ ਬਣਨਾ,
ਸਭ ਦੀ ਕਰਨਾ ਭਲਾਈ ਬੱਚਿਓ |
ਵਿੱਦਿਆ ਤਾਂ ਹੈ ਐਸਾ ਚਾਨਣ,
ਜੋ ਜਾਵੇ ਰਾਹ ਰੁਸ਼ਨਾਈ ਬੱਚਿਓ |
ਹਰ ਵਿਸ਼ੇ 'ਤੇ ਦੇਣਾ ਧਿਆਨ ਪੂਰਾ,
ਅਧਿਆਪਕ ਨੂੰ ਹੋਣਾ ਸਹਾਈ ਬੱਚਿਓ |
ਨਵੀਂ ਕਲਾਸ ਵਿਚ ਹੋਣ 'ਤੇ,
'ਰਮਨ' ਦੇਵੇ ਵਧਾਈ ਬੱਚਿਓ |

-ਰਮਨਪ੍ਰੀਤ ਕੌਰ ਢੁੱਡੀਕੇ,
ਪਿੰਡ ਤੇ ਡਾਕ: ਢੁੱਡੀਕੇ (ਮੋਗਾ) |
ਮੋਬਾ: 99146-89690

ਬਾਲ ਨਾਵਲ-8 ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਾਂ ਨੇ ਉਸ ਨੂੰ ਹਰ ਤਰ੍ਹਾਂ ਦੇ ਤਰਲੇ-ਮਿੰਨਤਾਂ ਕਰਕੇ ਜਾਣ ਤੋਂ ਰੋਕ ਲਿਆ | ਹਰੀਸ਼ ਅੰਦਰ ਕਮਰੇ ਵਿਚ ਉਦਾਸ ਹੋ ਕੇ ਪਹਿਲਾਂ ਤਾਂ ਬੈਠਾ ਰਿਹਾ, ਫਿਰ ਉੱਠ ਕੇ ਗੋਲੀਆਂ-ਟਾਫੀਆਂ ਦੇ ਵੱਡੇ ਪੈਕੇਟਾਂ ਵਿਚੋਂ ਚਾਰ-ਚਾਰ ਗੋਲੀਆਂ ਅਤੇ ਦੋ-ਦੋ ਟਾਫੀਆਂ ਦੀ ਛੋਟੀ ਪੈਕਿੰਗ ਕਰਨ ਲੱਗਾ |
ਸ਼ੁਰੂ-ਸ਼ੁਰੂ ਵਿਚ ਹਰੀਸ਼ ਨੇ ਜਦੋਂ ਗੋਲੀਆਂ-ਟਾਫੀਆਂ ਵੇਚਣੀਆਂ ਸ਼ੁਰੂ ਕੀਤੀਆਂ ਤਾਂ ਉਸ ਨੇ ਸਿਵਲ ਲਾਈਨ ਵਾਲੇ ਪਾਸੇ ਵੱਡੀਆਂ-ਵੱਡੀਆਂ ਕੋਠੀਆਂ ਵਾਲੀਆਂ ਕਾਲੋਨੀਆਂ ਵਿਚ ਜਾਣਾ ਸ਼ੁਰੂ ਕੀਤਾ | ਉਸ ਦਾ ਖਿਆਲ ਸੀ ਕਿ ਅਮੀਰ ਇਲਾਕਿਆਂ ਵਿਚ ਉਸ ਦੇ ਗੋਲੀਆਂ-ਟਾਫੀਆਂ ਵਾਲੇ ਪੈਕੇਟ ਬਹੁਤ ਵਿਕਣਗੇ ਪਰ ਗੱਲ ਇਸ ਦੇ ਬਿਲਕੁਲ ਉਲਟ ਹੋਈ | ਉਨ੍ਹਾਂ ਵੱਡੀਆਂ ਕੋਠੀਆਂ ਦੀਆਂ ਉੱਚੀਆਂ-ਉੱਚੀਆਂ ਕੰਧਾਂ ਅੰਦਰ ਸੁੰਨ-ਮਸਾਣ ਪਈ ਸੀ | ਇਉਂ ਲਗਦਾ ਸੀ ਜਿਵੇਂ ਇਥੇ ਕੋਈ ਰਹਿੰਦਾ ਹੀ ਨਹੀਂ | ਕਿਸੇ-ਕਿਸੇ ਕੋਠੀ ਦੇ ਅੱਗੋਂ ਲੰਘਣ ਲੱਗਿਆਂ ਕੁੱਤੇ ਦੇ ਭੌਾਕਣ ਦੀ ਆਵਾਜ਼ ਜ਼ਰੂਰ ਆਉਂਦੀ ਸੀ | ਸਿਰਫ ਇਕ ਦਿਨ ਇਕ ਕੋਠੀ ਦੇ ਬਾਹਰ ਇਕ ਬੱਚਾ ਅਤੇ ਉਸ ਦੇ ਮੰਮੀ ਖੜ੍ਹੇ ਸਨ | ਉਹ ਸ਼ਾਇਦ ਕਿਤੇ ਜਾਣ ਲਈ ਕਿਸੇ ਦੀ ਉਡੀਕ ਕਰ ਰਹੇ ਸੀ | ਉਨ੍ਹਾਂ ਨੂੰ ਦੇਖ ਕੇ ਹਰੀਸ਼ ਨੇ ਹੋਕਾ ਲਗਾਇਆ, 'ਸੰਤਰੇ ਵਾਲੀਆਂ ਖੱਟੀਆਂ-ਮਿੱਠੀਆਂ ਗੋਲੀਆਂ ਲੈ ਲਓ, ਚਾਕਲੇਟ ਵਾਲੀਆਂ ਟਾਫੀਆਂ ਲੈ ਲਓ |'
'ਮੰਮੀ, ਚਾਕਲੇਟ ਲੈਣੀ ਏ', ਬੱਚੇ ਨੇ ਮੰਮੀ ਨੂੰ ਕਿਹਾ |
ਉਸ ਬੱਚੇ ਦੀ ਮਾਂ ਨੇ ਹਰੀਸ਼ ਨੂੰ ਬੁਲਾ ਕੇ ਚਾਕਲੇਟ ਦੇਣ ਲਈ ਕਿਹਾ |
ਹਰੀਸ਼ ਨੇ ਆਪਣੇ ਥੈਲੇ 'ਚੋਂ ਟਾਫੀਆਂ ਦੇ ਪੈਕੇਟ ਕੱਢ ਕੇ ਦਿੰਦਿਆਂ ਕਿਹਾ, 'ਮੇਰੇ ਕੋਲ ਐਹ ਚਾਕਲੇਟ ਵਾਲੀਆਂ ਟਾਫੀਆਂ ਹਨ ਜੀ ਜਾਂ ਸੰਤਰੇ ਵਾਲੀਆਂ ਗੋਲੀਆਂ |'
'ਛੀ, ਛੀ, ਛੀ, ਐਹ ਕੋਈ ਮੇਰੇ ਬੱਚੇ ਦੇ ਖਾਣ ਵਾਲੀਆਂ ਨੇ? ਕੋਈ ਫਾਈਵ ਸਟਾਰ ਚਾਕਲੇਟ ਜਾਂ ਡੇਅਰੀ ਮਿਲਕ ਨਹੀਂ ਹੈਗੀ?'
'ਨਹੀਂ ਜੀ, ਮੇਰੇ ਕੋਲ ਤਾਂ ਐਹ ਇਕ-ਇਕ ਰੁਪਏ ਦੇ ਪੈਕੇਟ ਵਾਲੀਆਂ ਹੀ ਹਨ', ਹਰੀਸ਼ ਨੇ ਡਰਦੇ-ਡਰਦੇ ਕਿਹਾ |
'ਮੰਮੀ, ਮੈਨੂੰ ਆਹ ਲੈ ਦਿਓ, ਇਹ ਵੀ ਸਵਾਦ ਹੁੰਦੀਆਂ ਨੇ', ਬੱਚੇ ਨੇ ਮੰਮੀ ਨੂੰ ਤਰਲੇ ਜਿਹੇ ਨਾਲ ਕਿਹਾ |
'ਖ਼ਬਰਦਾਰ! ਮੁੜ ਕੇ ਐਹੋ ਜਿਹੀ ਘਟੀਆ ਚੀਜ਼ ਲੈਣ ਲਈ ਕਿਹਾ | ਅਸੀਂ ਹੁਣੇ ਬਾਜ਼ਾਰ ਜਾਣੈ, ਮੈਂ ਤੈਨੂੰ ਵੱਡੇ ਸਟੋਰ ਤੋਂ ਚਾਕਲੇਟਾਂ ਦਾ ਡੱਬਾ ਲੈ ਦਿਆਂਗੀ', ਬੱਚੇ ਨੂੰ ਮਿੱਠੀ ਘੂਰੀ ਵੱਟਦਿਆਂ ਉਸ ਦੀ ਮੰਮੀ ਨੇ ਕਿਹਾ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX