ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਸਾਡੀ ਸਿਹਤ

ਅਧਰੰਗ ਜਾਂ ਲਕਵਾ ਤੁਰੰਤ ਇਲਾਜ ਕਰਾਓ

ਅਧਰੰਗ ਜਾਂ ਸਟ੍ਰੋਕ ਜਾਂ ਲਕਵਾ ਜਦੋਂ ਹੁੰਦਾ ਹੈ ਤਾਂ ਅਚਾਨਕ ਦਿਮਾਗ ਦੀ ਕੋਈ ਖੂਨ ਵਹਿਣੀ ਫਟ ਜਾਂਦੀ ਹੈ ਅਤੇ ਦਿਮਾਗ ਦੀਆਂ ਕੋਸ਼ਿਕਾਵਾਂ ਦੇ ਆਵਾਸ ਦੀ ਜਗ੍ਹਾ ਵਿਚ ਖੂਨ ਭਰ ਜਾਂਦਾ ਹੈ ਜਾਂ ਫਿਰ ਦਿਮਾਗ ਦੇ ਹਿੱਸੇ ਵਿਚ ਖੂਨ ਦਾ ਪਹੁੰਚਣਾ ਰੁਕ ਜਾਂਦਾ ਹੈ। ਜਿਵੇਂ ਕਿਸੇ ਵਿਅਕਤੀ ਦੇ ਦਿਲ ਵਿਚ ਜਦੋਂ ਖੂਨ ਪਹੁੰਚਣ ਦਾ ਅਭਾਵ ਹੋ ਜਾਂਦਾ ਹੈ ਭਾਵ ਕਿ ਦਿਲ ਦਾ ਦੌਰਾ ਪੈ ਗਿਆ ਹੈ, ਠੀਕ ਇਸੇ ਤਰ੍ਹਾਂ ਹੀ ਜਦੋਂ ਦਿਮਾਗ ਵਿਚ ਖੂਨ ਦਾ ਪ੍ਰਵਾਹ ਨਾ ਦੇ ਬਰਾਬਰ ਹੁੰਦਾ ਹੈ ਜਾਂ ਦਿਮਾਗ ਵਿਚ ਅਚਾਨਕ ਖੂਨ ਦਾ ਵਹਾਅ ਹੋਣ ਲਗਦਾ ਹੈ ਤਾਂ ਵਿਅਕਤੀ ਨੂੰ ਦਿਮਾਗ ਦਾ ਦੌਰਾ ਜਾਂ ਸਟ੍ਰੋਕ ਜਾਂ ਅਧਰੰਗ ਜਾਂ ਲਕਵਾ ਕਿਹਾ ਜਾਂਦਾ ਹੈ।
ਅਧਰੰਗ ਵਿਚ ਖਾਸ ਤੌਰ 'ਤੇ ਸਰੀਰ ਦਾ ਇਕ ਹਿੱਸਾ ਲਕਵਾਗ੍ਰਸਤ ਹੋ ਜਾਂਦਾ ਹੈ ਅਤੇ ਉਸ ਹਿੱਸੇ ਵਿਚ ਏਨੀ ਦੁਰਬਲਤਾ ਆ ਜਾਂਦੀ ਹੈ ਕਿ ਉਹ ਅੰਗ ਠੀਕ ਢੰਗ ਨਾਲ ਕੰਮ ਨਹੀਂ ਕਰ ਪਾਉਂਦਾ ਜਾਂ ਕਹਿ ਸਕਦੇ ਹਾਂ ਕਿ ਕੰਮ ਕਰਨ ਤੋਂ ਬਿਲਕੁਲ ਅਸਮਰੱਥ ਹੋ ਜਾਂਦਾ ਹੈ।
ਦਰਅਸਲ ਦਿਮਾਗ ਵਿਚ ਖੂਨ ਦੀ ਆਪੂਰਤੀ ਵਿਚ ਕਮੀ ਆ ਜਾਣ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਲਈ ਆਕਸੀਜਨ ਅਤੇ ਪੋਸ਼ਣ ਦੀ ਕਮੀ ਹੋ ਜਾਂਦੀ ਹੈ। ਇਸ ਸਥਿਤੀ ਨੂੰ ਇਸਚੀਮਿਆ ਕਹਿੰਦੇ ਹਨ, ਜਿਸ ਨਾਲ ਦਿਮਾਗ ਦੇ ਖੱਬੇ ਪਾਸੇ ਹਮਲਾ ਹੁੰਦਾ ਹੈ। ਇਸ ਨਾਲ ਉਸ ਦੇ ਬੋਲਣ ਅਤੇ ਦੂਜਿਆਂ ਵੱਲੋਂ ਕਹੀਆਂ ਗਈਆਂ ਗੱਲਾਂ ਸਮਝਣ ਦੀ ਸਮਰੱਥਾ ਖ਼ਤਮ ਜਿਹੀ ਹੋ ਜਾਂਦੀ ਹੈ। ਜਿਸ ਵਿਅਕਤੀ ਦੇ ਦਿਮਾਗ ਦੇ ਸੱਜੇ ਹਿੱਸੇ ਵਿਚ ਇਹ ਹਮਲਾ ਹੁੰਦਾ ਹੈ, ਉਸ ਦੇ ਸਰੀਰ ਦਾ ਖੱਬਾ ਹਿੱਸਾ ਲਕਵਾਗ੍ਰਸਤ ਹੋ ਜਾਂਦਾ ਹੈ।
ਜਦੋਂ ਕਿਸੇ ਵਿਅਕਤੀ ਨੂੰ ਦੌਰਾ ਪੈਂਦਾ ਹੈ ਤਾਂ ਉਸ ਦੇ ਦਿਮਾਗ ਵਿਚ ਖੂਨ ਪ੍ਰਵਾਹ ਸਬੰਧੀ ਮੁਸ਼ਕਿਲਾਂ ਆਉਂਦੀਆਂ ਹਨ। ਉਸ ਦੇ ਦਿਮਾਗ ਦੀਆਂ ਕੁਝ ਕੋਸ਼ਿਕਾਵਾਂ ਤਾਂ ਤੁਰੰਤ ਮਰ ਜਾਂਦੀਆਂ ਹਨ ਅਤੇ ਬਾਕੀ ਕੋਸ਼ਿਕਾਵਾਂ ਦੇ ਵੀ ਮ੍ਰਿਤਕ ਹੋਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ ਪਰ ਜੇ ਦੌਰਾ ਪੈਣ ਪਿੱਛੋਂ 3 ਘੰਟੇ ਦੇ ਅੰਦਰ-ਅੰਦਰ ਡਾਕਟਰੀ ਸਹਾਇਤਾ ਦੇ ਦਿੱਤੀ ਜਾਵੇ ਤਾਂ ਖੂਨ ਦੇ ਥੱਕਿਆਂ ਨੂੰ ਘੋਲਣ ਵਾਲੇ ਇਜੇਂਟ ਟਿਸ਼ੂ ਪਲਾਜਿਮਨੋਜੇਨ ਐਕਟੀਵੇਟਰ ਭਾਵ ਟੀ.ਪੀ.ਏ. ਦੀ ਮਦਦ ਨਾਲ ਕੋਸ਼ਿਕਾਵਾਂ ਵਿਚ ਫਿਰ ਤੋਂ ਖੂਨ ਦੀ ਪੂਰਤੀ ਕੀਤੀ ਜਾ ਸਕਦੀ ਹੈ, ਅਜਿਹਾ ਅਨੇਕਾਂ ਖੋਜਾਂ ਤੋਂ ਸਪੱਸ਼ਟ ਹੋ ਚੁੱਕਾ ਹੈ।
ਹਮੇਸ਼ਾ ਤੋਂ ਇਹੀ ਸਮਝਿਆ ਜਾਂਦਾ ਰਿਹਾ ਹੈ ਕਿ ਅਧਰੰਗ ਲਾਇਲਾਜ ਬਿਮਾਰੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੀ ਹੁੰਦੀ ਹੈ ਪਰ ਅਜਿਹਾ ਕੁਝ ਤੈਅ ਨਹੀਂ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਲਕਵਾਗ੍ਰਸਤ ਰੋਗੀ ਖੁਦ ਹੀ ਠੀਕ ਹੋ ਜਾਵੇਗਾ, ਜਿਸ ਕਾਰਨ ਉਸ ਨੂੰ ਡਾਕਟਰ ਦੇ ਕੋਲ ਨਹੀਂ ਲਿਜਾਇਆ ਜਾਂਦਾ। ਜੇ ਉਸ ਨੂੰ ਡਾਕਟਰ ਦੇ ਕੋਲ ਲਿਜਾਇਆ ਵੀ ਜਾਂਦਾ ਹੈ ਤਾਂ ਕਾਫੀ ਦੇਰ ਬਾਅਦ ਲਿਜਾਇਆ ਜਾਂਦਾ ਹੈ, ਜਿਸ ਕਰਕੇ ਡਾਕਟਰਾਂ ਦੀ ਮੁਸ਼ਕਿਲ ਵਧ ਜਾਂਦੀ ਹੈ।
ਅਧਰੰਗ ਦੇ ਲੱਛਣ ਤੁਸੀਂ ਅਸਾਨੀ ਨਾਲ ਪਹਿਚਾਣ ਸਕਦੇ ਹੋ। ਅਚਾਨਕ ਸ਼ਾਂਤ ਹੋ ਜਾਣਾ ਜਾਂ ਸਰੀਰ ਦੇ ਕਿਸੇ ਇਕ ਹਿੱਸੇ ਵਿਚ ਕਮਜ਼ੋਰੀ ਮਹਿਸੂਸ ਕਰਨਾ, ਕਿਸੇ ਵੀ ਗੱਲ ਨੂੰ ਬੋਲਣ ਜਾਂ ਸਮਝਣ ਵਿਚ ਪ੍ਰੇਸ਼ਾਨੀ ਮਹਿਸੂਸ ਕਰਨਾ, ਇਕ ਜਾਂ ਦੋਵੇਂ ਅੱਖਾਂ ਨਾਲ ਦੇਖਣ ਵਿਚ ਧੁੰਦਲਾਪਨ ਹੋਣਾ, ਬਿਨਾਂ ਕਿਸੇ ਗੱਲ ਦੇ ਸਿਰਦਰਦ ਜਾਂ ਚੱਕਰ ਆਉਣਾ ਆਦਿ ਅਧਰੰਗ ਦੇ ਲੱਛਣ ਹਨ। ਅਜਿਹਾ ਮਹਿਸੂਸ ਹੁੰਦੇ ਹੀ ਮਰੀਜ਼ ਨੂੰ ਤੁਰੰਤ ਡਾਕਟਰ ਦੇ ਕੋਲ ਲੈ ਜਾਓ।
ਅਕਸਰ ਅਧਰੰਗ ਉਨ੍ਹਾਂ ਨੂੰ ਹੁੰਦਾ ਹੈ ਜੋ ਉੱਚ ਖੂਨ ਦਬਾਅ, ਦਿਲ ਦੇ ਰੋਗੀ ਅਤੇ ਸ਼ੂਗਰ ਦੇ ਰੋਗੀ ਹੁੰਦੇ ਹਨ ਜਾਂ ਸਿਗਰਟਨੋਸ਼ੀ ਕਰਦੇ ਹਨ। ਇਸ ਤੋਂ ਇਲਾਵਾ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਅਤੇ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਨ ਵਾਲਿਆਂ ਨੂੰ ਇਸ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਹ ਖ਼ਾਨਦਾਨੀ ਜਾਂ ਜਨਮਜਾਤ ਪ੍ਰਸਥਿਤੀਆਂ ਨਾਲ ਵੀ ਹੋ ਸਕਦਾ ਹੈ।
ਅਧਰੰਗ ਦੇ ਮਰੀਜ਼ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਵਿਚ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ। ਅਜਿਹੇ ਵਿਚ ਉਸ ਨੂੰ ਠੀਕ ਅਤੇ ਪੂਰੀ ਦੇਖਭਾਲ ਦੀ ਲੋੜ ਹੁੰਦੀ ਹੈ।


ਖ਼ਬਰ ਸ਼ੇਅਰ ਕਰੋ

ਹੁਣ ਖ਼ਤਰੇ ਵਿਚ ਨੌਜਵਾਨ ਦਿਲ ਵੀ

ਆਧੁਨਿਕ ਜੀਵਨ ਸ਼ੈਲੀ ਕਈ ਹੋਰ ਕਾਰਨਾਂ ਦੇ ਨਾਲ ਮਿਲ ਕੇ ਨੌਜਵਾਨ ਦਿਲਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ ਅਤੇ ਦਿਲ ਦੇ ਦੌਰੇ ਦੀ ਸਥਿਤੀ ਪੈਦਾ ਕਰ ਰਹੀ ਹੈ, ਤਾਂ ਹੀ ਤਾਂ 20 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਆਧੁਨਿਕ ਜੀਵਨ ਸ਼ੈਲੀ ਦੇ ਨੌਜਵਾਨ ਮੋਟਾਪਾ, ਸ਼ੂਗਰ, ਤਣਾਅ ਅਵਸਾਦ, ਫਾਸਟ ਫੂਡ, ਤੇਲੀ ਖਾਣ-ਪੀਣ ਅਤੇ ਖਾਨਦਾਨੀ ਕਾਰਨਾਂ ਕਰਕੇ ਦਿਲ ਦੇ ਰੋਗੀ ਹੋ ਰਹੇ ਹਨ।
ਹਾਈਪਰਟੈਂਸ਼ਨ, ਖੂਨ ਦਾ ਦਬਾਅ, ਦਿਲ ਦਾ ਰੋਗ, ਦਿਲ ਦੇ ਦੌਰੇ ਦੇ ਸ਼ਿਕਾਰ ਪਹਿਲਾਂ 40 ਤੋਂ 50 ਸਾਲ ਦੀ ਉਮਰ ਦੇ ਲੋਕ ਹੋਇਆ ਕਰਦੇ ਸਨ ਪਰ ਹੁਣ ਇਹ ਰੋਗ 30 ਤੋਂ 40 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈਣ ਲੱਗ ਪਏ ਹਨ। ਇਹ ਬਦਲਾਅ ਪਿਛਲੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ ਹੋਇਆ ਹੈ।
ਨੌਜਵਾਨਾਂ ਨੂੰ ਦਿਲ ਦੇ ਦੌਰੇ ਦਾ ਤੇਜ਼ ਝਟਕਾ : ਨੌਜਵਾਨਾਂ ਨੂੰ ਦਿਲ ਦੇ ਦੌਰੇ ਦਾ ਜੋ ਝਟਕਾ ਲੱਗਦਾ ਹੈ, ਉਹ ਬਹੁਤ ਤੇਜ਼ ਰਹਿੰਦਾ ਹੈ। ਹੱਸਦੇ-ਖੇਡਦੇ ਨੌਜਵਾਨ ਦੇ ਅੰਦਰ ਖੂਨ ਵਹਿਣੀਆਂ ਵਿਚ ਛੁਪਿਆ ਕੋਲੈਸਟ੍ਰੋਲ, ਮੋਟਾਪਾ, ਸ਼ੂਗਰ, ਤਣਾਅ ਜਾਂ ਅਵਸਾਦ ਨਾਲ ਮਿਲ ਕੇ ਜ਼ਬਰਦਸਤ ਦਿਲ ਦੇ ਦੌਰੇ ਦੀ ਸਥਿਤੀ ਪੈਦਾ ਕਰਦਾ ਹੈ।
ਬਹੁਤ ਜ਼ਿਆਦਾ ਪੌਸ਼ਟਿਕ ਖਾਣ-ਪੀਣ, ਘੱਟ ਸਰੀਰਕ ਕੰਮ ਵਾਲੀ ਜ਼ਿੰਦਗੀ ਅਤੇ ਦਿਲ ਦੇ ਰੋਗ ਦਾ ਖਾਨਦਾਨੀ ਹੋਣਾ ਵੀ ਇਸ ਮੁਕਾਮ 'ਤੇ ਲੈ ਜਾਂਦਾ ਹੈ। ਇਸ ਉਮਰ ਅਤੇ ਇਸ ਸਥਿਤੀ ਦੇ ਉਹ ਨੌਜਵਾਨ ਵੀ ਦਿਲ ਦੇ ਦੌਰੇ ਦੇ ਸ਼ਿਕਾਰ ਹੁੰਦੇ ਹਨ ਜੋ ਘੱਟ ਜਾਂ ਵੱਧ ਸਿਗਰਟਨੋਸ਼ੀ ਕਰਦੇ ਹਨ, ਪਰ ਜੋ ਨੌਜਵਾਨ ਇਸ ਸਥਿਤੀ ਤੋਂ ਪਰੇ ਹਨ, ਉਹ ਬੇਗੁਨਾਹ (ਮਾਸੂਮ) ਹਨ। ਉਨ੍ਹਾਂ ਦੀ ਸਰੀਰਕ ਸਰਗਰਮੀ ਅਤੇ ਹਾਰਮੋਨਲ ਸਥਿਤੀ ਇਸ ਤੋਂ ਬਚਾਉਂਦੀ ਹੈ।
ਖਾਣ-ਪੀਣ ਅਤੇ ਖਾਨਦਾਨੀ ਇਤਿਹਾਸ : ਭਾਰਤੀਆਂ ਦਾ ਜ਼ਿਆਦਾ ਤੇਲੀ ਖਾਣ-ਪੀਣ, ਖਾਨਦਾਨੀ ਇਤਿਹਾਸ ਅਤੇ ਆਰਾਮ ਪਸੰਦ ਜ਼ਿੰਦਗੀ ਨੌਜਵਾਨਾਂ ਲਈ ਦਿਲ ਦੇ ਦੌਰੇ ਦਾ ਕਾਰਨ ਬਣ ਰਹੀ ਹੈ। ਵੈਸੇ ਵੀ ਪੱਛਮ ਦੇ ਮੁਕਾਬਲੇ ਭਾਰਤੀ ਪ੍ਰਾਦੀਪ ਜੈਨੇਟਿਕ ਰੂਪ ਨਾਲ ਦਿਲ ਰੋਗ ਲਈ ਸੰਵੇਦੀ ਹੈ। ਮਾਤਾ-ਪਿਤਾ ਨੂੰ ਜਿਸ ਉਮਰ ਵਿਚ ਦਿਲ ਦਾ ਦੌਰਾ ਪਿਆ ਹੋਵੇ, ਉਸ ਤੋਂ ਘੱਟ ਉਮਰ ਵਿਚ ਪੁੱਤਰ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ।
ਇਹ ਖਾਨਦਾਨੀ ਰੂਪ ਨਾਲ ਦਿਲ ਨੂੰ ਨਿਰਬਲ ਬਣਾ ਰਿਹਾ ਹੈ। ਭਾਰਤੀ ਭੋਜਨ ਦੂਜੇ ਦੇਸ਼ਾਂ ਦੇ ਮੁਕਾਬਲੇ ਵਿਚ ਜ਼ਿਆਦਾ ਪੌਸ਼ਟਿਕ ਹੈ, ਜਦੋਂ ਕਿ ਆਧੁਨਿਕ ਵਿਗਿਆਨਕ ਸੰਸਾਧਨ ਉਸ ਨੂੰ ਆਰਾਮ ਪਸੰਦ ਬਣਾ ਰਹੇ ਹਨ। ਖੇਡ ਦੀਆਂ ਬਾਹਰੀ-ਅੰਦਰੂਨੀ ਗਤੀਵਿਧੀਆਂ ਘੱਟ ਹੋ ਗਈਆਂ ਹਨ। ਉਹ ਮੇਜ਼ ਜਾਂ ਗੱਡੀ ਦੀ ਸੀਟ ਨਾਲ ਚਿਪਕ ਗਿਆ ਹੈ। ਇਹ ਕੋਲੈਸਟ੍ਰੋਲ ਅਤੇ ਦਿਲ ਦੇ ਅਵਰੋਧ ਨੂੰ ਵਧਾ ਰਿਹਾ ਹੈ।
ਥੋੜ੍ਹੀ ਜਿਹੀ ਸਾਵਧਾਨੀ ਨਾਲ ਵੱਡੀ ਜ਼ਿੰਦਗਾਨੀ : ਅੱਜ ਦੀ ਨੌਜਵਾਨ ਪੀੜ੍ਹੀ ਅਤੇ ਪਰਿਵਾਰ ਜੇ ਥੋੜ੍ਹੀ ਜਿਹੀ ਵੀ ਸਾਵਧਾਨੀ ਵਰਤਣ ਤਾਂ ਉਹ ਉਸ ਹਾਲਤ ਵਿਚੋਂ ਨਿਕਲ ਕੇ ਆਪਣੀ ਪੂਰੀ ਉਮਰ ਜੀਅ ਸਕਦੇ ਹਨ।
* ਜਿਨ੍ਹਾਂ ਦੇ ਮਾਤਾ-ਪਿਤਾ, ਮਾਮਾ-ਮਾਮੀ, ਨਾਨਾ-ਨਾਨੀ, ਦਾਦਾ-ਦਾਦੀ ਨੂੰ ਹਾਈਪਰਟੈਂਸ਼ਨ, ਉੱਚ ਖ਼ੂਨ ਦਬਾਅ, ਦਿਲ ਦੇ ਰੋਗ, ਸ਼ੂਗਰ ਅਤੇ ਦਿਲ ਦੇ ਦੌਰੇ ਦੀ ਸਮੱਸਿਆ ਰਹੀ ਹੋਵੇ, ਉਹ 20 ਸਾਲ ਬਾਅਦ ਨਿਯਮਤ ਰੂਪ ਨਾਲ ਸਰੀਰਕ ਜਾਂਚ ਕਰਵਾਉਣ।
* ਫਾਸਟ ਫੂਡ, ਜੰਕ ਫੂਡ, ਪ੍ਰੋਸੈੱਸਡ ਫੂਡ ਨਾ ਦੇ ਬਰਾਬਰ ਖਾਣ।
* ਕੋਲਡ ਡ੍ਰਿੰਕਸ, ਸਾਫ਼ਟ ਜਾਂ ਹਾਰਡ ਡ੍ਰਿੰਕਸ ਦਾ ਸੇਵਨ ਨਾ ਕਰਨ।
* ਸਿਗਰਟਨੋਸ਼ੀ, ਨਸ਼ਾ-ਪੱਤਾ ਨਾ ਕਰਨ।
* ਅਵਸਾਦ ਅਤੇ ਤਣਾਅ ਦੀ ਬਜਾਏ ਸਾਕਾਰਾਤਮਿਕ ਰੁਖ਼ ਅਪਣਾਉਣ।
* ਇਨਡੋਰ ਅਤੇ ਆਊਟਡੋਰ ਗੇਮ ਨੂੰ ਮਹੱਤਵ ਦੇਣ।
* ਘਰੇਲੂ ਕੰਮ ਅਤੇ ਆਪਣਾ ਕੰਮ ਖੁਦ ਕਰਨ।
* ਲਿਫ਼ਟ ਦੀ ਬਜਾਏ ਕੁਝ ਪੌੜੀਆਂ ਵੀ ਚੜ੍ਹਨੀਆਂ ਚਾਹੀਦੀਆਂ ਹਨ।
* ਸਾਈਕਲ ਚਲਾਉਣ ਦਾ ਮੌਕਾ ਮਿਲੇ ਤਾਂ ਜ਼ਰੂਰ ਚਲਾਉਣ।
* ਪ੍ਰਾਣਾਯਾਮ, ਯੋਗਾ ਅਤੇ ਧਿਆਨ ਨੂੰ ਵੀ ਆਪਣੇ ਜੀਵਨ ਵਿਚ ਮਹੱਤਵ ਦੇਣ।
* ਖਾਣ-ਪੀਣ ਵਿਚ ਸੂਪ, ਫਲ, ਸਬਜ਼ੀ, ਸਲਾਦ ਨੂੰ ਜਗ੍ਹਾ ਦੇਣ।
**

ਲਾਲ ਟਮਾਟਰ ਫਾਇਦੇਮੰਦ ਹੈ ਸਿਹਤ ਲਈ

ਕੈਂਸਰ ਤੋਂ ਬਚਾਉਂਦਾ ਹੈ ਟਮਾਟਰ : ਇਕ ਖੋਜ ਅਨੁਸਾਰ ਹਫਤੇ ਵਿਚ 10 ਟਮਾਟਰ ਖਾਣ ਨਾਲ ਕੈਂਸਰ ਦਾ ਖ਼ਤਰਾ 45 ਫ਼ੀਸਦੀ ਘੱਟ ਹੋ ਜਾਂਦਾ ਹੈ। ਸਲਾਦ ਵਿਚ ਨਿਯਮਤ ਲਾਲ ਟਮਾਟਰ ਦਾ ਸੇਵਨ ਕਰਨ ਨਾਲ ਪੇਟ ਦੇ ਕੈਂਸਰ ਦਾ ਖ਼ਤਰਾ 60 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ।
ਲਾਲ ਟਮਾਟਰ ਜ਼ਿਆਦਾ ਲਾਭਕਾਰੀ ਹੁੰਦਾ ਹੈ ਸਿਹਤ ਲਈ : ਮਾਹਿਰਾਂ ਅਨੁਸਾਰ ਲਾਲ ਟਮਾਟਰ ਹਰੇ ਟਮਾਟਰ ਦੇ ਮੁਕਾਬਲੇ ਸਰੀਰ ਲਈ ਜ਼ਿਆਦਾ ਲਾਭ ਦਿੰਦਾ ਹੈ। ਟਮਾਟਰ ਨੂੰ ਤੇਲ ਵਿਚ ਭੁੰਨਣ, ਤਲਣ ਨਾਲ ਉਸ ਦੀ ਪੌਸ਼ਟਿਕਤਾ ਘੱਟ ਨਹੀਂ ਹੁੰਦੀ। ਟਮਾਟਰ ਵਿਚ ਲਾਈਕੋਪੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਿਹਤ ਲਈ ਲਾਭਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਟਮਾਟਰ ਵਿਚ ਪੋਟਾਸ਼ੀਅਮ, ਨਿਯਾਸੀਨ, ਵਿਟਾਮਿਨ ਬੀ-6 ਅਤੇ ਫਾਲੇਟ ਹੁੰਦੇ ਹਨ ਜੋ ਸਾਡੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।
ਵਜ਼ਨ ਵੀ ਘੱਟ ਕਰਦਾ ਲਾਲ ਟਮਾਟਰ : ਟਮਾਟਰ ਵਿਚ ਬੀਟਾ ਕੈਰੋਟਿਨ ਅਤੇ ਆਈਕੋਪੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਾਡੇ ਵਜ਼ਨ ਨੂੰ ਕੰਟਰੋਲ ਰੱਖਣ ਵਿਚ ਸਹਾਇਕ ਹੁੰਦੇ ਹਨ। ਟਮਾਟਰ ਵਿਚ ਰੇਸ਼ੇ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਅਤੇ ਕੈਲਰੀਜ਼ ਘੱਟ ਇਸ ਲਈ ਇਸ ਦੇ ਸੇਵਨ ਨਾਲ ਵਜ਼ਨ ਘੱਟ ਹੁੰਦਾ ਹੈ। ਜਦੋਂ ਵੀ ਟਮਾਟਰ ਖਰੀਦੋ, ਲਾਲ ਟਮਾਟਰ ਹੀ ਚੁਣੋ ਅਤੇ ਉਸੇ ਦੀ ਵਰਤੋਂ ਕਰੋ।

-ਮੇਘਾ

ਫਲ-ਸਬਜ਼ੀਆਂ ਦੀਆਂ ਛਿੱਲਾਂ ਵੀ ਹਨ ਉਪਯੋਗੀ

ਛਿੱਲ ਦਾ ਅਰਥ ਹੈ ਛਿੱਲ ਕੇ ਵਿਅਰਥ ਮੰਨ ਕੇ ਸੁੱਟ ਦੇਣ ਵਾਲੀ ਵਸਤੂ। ਅੱਜ ਤੱਕ ਬਹੁਤੇ ਲੋਕ ਇਹੀ ਮੰਨਦੇ ਹਨ ਕਿ ਛਿੱਲਾਂ ਅਣਉਪਯੋਗੀ ਹੁੰਦੀਆਂ ਹਨ। ਉਹ ਛਿੱਲਾਂ ਦੇ ਗੁਣਾਂ ਤੋਂ ਅਣਜਾਣ ਹੁੰਦੇ ਹਨ। ਅਸਲ ਵਿਚ ਛਿੱਲਾਂ ਬਹੁਉਪਯੋਗੀ ਹੁੰਦੀਆਂ ਹਨ।
ਛਿੱਲਾਂ ਦੀ ਵਰਤੋਂ ਅਨੇਕਾਂ ਬਿਮਾਰੀਆਂ ਵਿਚ ਦਵਾਈ ਦੇ ਰੂਪ ਵਿਚ, ਸਰੀਰਕ ਸੁੰਦਰਤਾ ਰੱਖਿਆ ਵਿਚ, ਸਿਹਤ ਰੱਖਿਆ ਵਿਚ, ਸਵਾਦੀ ਖਾਧ ਸਮੱਗਰੀ ਤਿਆਰ ਕਰਨ ਵਿਚ, ਰਸੋਈ, ਕੱਪੜਿਆਂ ਆਦਿ ਦੇ ਰੱਖ-ਰਖਾਅ ਵਿਚ ਕੀਤੀ ਜਾ ਸਕਦੀ ਹੈ। ਆਓ ਰੱਦੀ ਸਮਝ ਕੇ ਸੁੱਟੀਆਂ ਜਾਣ ਵਾਲੀਆਂ ਕੁਝ ਫਲਾਂ ਅਤੇ ਸਬਜ਼ੀਆਂ ਦੀਆਂ ਛਿੱਲਾਂ ਦੇ ਗੁਣਾਂ ਬਾਰੇ ਜਾਣੀਏ-
ਫਲਾਂ ਦੀਆਂ ਛਿੱਲਾਂ : ਫਲਾਂ ਦਾ ਰਸ ਪੌਸ਼ਟਿਕ, ਗੁਣਕਾਰੀ ਅਤੇ ਸਿਹਤ ਲਈ ਲਾਭਦਾਇਕ ਤਾਂ ਹੁੰਦਾ ਹੀ ਹੈ, ਛਿੱਲਾਂ ਵੀ ਘੱਟ ਲਾਭਦਾਇਕ ਨਹੀਂ ਹੁੰਦੀਆਂ। ਬਹੁਉਪਯੋਗੀ ਛਿੱਲਾਂ ਵਾਲੇ ਪ੍ਰਮੁੱਖ ਫਲ ਹਨ-ਨਿੰਬੂ, ਸੰਤਰਾ, ਖ਼ਰਬੂਜ਼ਾ, ਖੀਰਾ, ਤਰ, ਪਪੀਤਾ, ਅਨਾਰ, ਕੇਲਾ, ਬਦਾਮ ਆਦਿ।
ਨਿੰਬੂ ਅਤੇ ਸੰਤਰੇ ਦੀਆਂ ਛਿੱਲਾਂ ਦਾ ਉਪਯੋਗ : ਨਿੰਬੂ ਅਤੇ ਸੰਤਰੇ ਦੀਆਂ ਛਿੱਲਾਂ ਦੇ ਉੱਬਲੇ ਪਾਣੀ ਨਾਲ ਮੂੰਹ ਧੋਣ 'ਤੇ ਚਮੜੀ ਸੁੰਦਰ ਅਤੇ ਮੁਲਾਇਮ ਬਣਦੀ ਹੈ। ਇਸੇ ਵਿਚ ਠੰਢਾ ਪਾਣੀ ਮਿਲਾ ਕੇ ਨਹਾਉਣ ਨਾਲ ਸਰੀਰ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ।
ਖੀਰਾ-ਤਰ ਦੀਆਂ ਛਿੱਲਾਂ ਦੀ ਵਰਤੋਂ ਘਰੇਲੂ ਰੱਖ-ਰਖਾਅ ਵਿਚ : ਖੀਰੇ, ਤਰ ਦੀਆਂ ਛਿੱਲਾਂ ਨੂੰ ਰੈਕ, ਅਲਮਾਰੀ, ਦਰਾਜ ਆਦਿ ਵਿਚ ਰੱਖਣ 'ਤੇ ਉਥੋਂ ਕਾਕਰੋਚ, ਝੀਂਗਰ ਆਦਿ ਕੀੜੇ ਦੌੜ ਜਾਂਦੇ ਹਨ।
ਪਪੀਤੇ ਦੀ ਛਿੱਲ ਦੇ ਫਾਇਦੇ : ਪੈਰਾਂ ਦੇ ਤਲਿਆਂ ਦੀਆਂ ਦਰਾੜਾਂ ਵਿਚੋਂ ਖੂਨ ਨਿਕਲਣ 'ਤੇ ਕੱਚੇ ਪਪੀਤੇ ਦੀਆਂ ਛਿੱਲਾਂ ਨੂੰ ਪੀਸ ਕੇ ਪੈਰਾਂ ਦੀਆਂ ਦਰਾੜਾਂ ਵਿਚ ਲਗਾਉਣ ਨਾਲ ਆਰਾਮ ਮਿਲੇਗਾ।
ਅਨਾਰ ਦੀਆਂ ਛਿੱਲਾਂ ਦੇ ਗੁਣ : * ਫੋੜੇ, ਫਿਨਸੀ, ਦਾਦ ਅਤੇ ਖਾਜ ਵਿਚ ਅਨਾਰ ਦੀਆਂ ਛਿੱਲਾਂ ਨੂੰ ਲਸਣ ਦੇ ਨਾਲ ਪੀਸ ਕੇ ਲਗਾਉਣ ਨਾਲ ਫਾਇਦਾ ਹੁੰਦਾ ਹੈ।
* ਖੰਘ ਵਿਚ ਅਨਾਰ ਦੀ ਛਿੱਲ ਮੂੰਹ ਵਿਚ ਰੱਖ ਕੇ ਚੂਸਣ ਨਾਲ ਆਰਾਮ ਮਿਲਦਾ ਹੈ।
* ਅਨਾਰ ਦੀਆਂ ਜਲੀਆਂ ਹੋਈਆਂ ਛਿੱਲਾਂ ਨੂੰ ਪੀਸ ਕੇ, ਉਨ੍ਹਾਂ ਵਿਚ ਹਲਦੀ ਮਿਲਾ ਮਿਲਾ ਕੇ ਬੰਨ੍ਹਣ ਨਾਲ ਪੁਰਾਣੀ ਸੱਟ ਦੀ ਪੀੜ ਤੋਂ ਛੁਟਕਾਰਾ ਮਿਲਦਾ ਹੈ।
* ਦਮਾ ਅਤੇ ਸਾਹ ਦੇ ਰੋਗ ਵਿਚ ਸ਼ਹਿਦ ਦੇ ਨਾਲ ਅਨਾਰ ਦੀਆਂ ਸੁੱਕੀਆਂ ਛਿੱਲਾਂ ਦਾ ਪੂਰਨ ਸੇਵਨ ਹਿਤਕਾਰੀ ਹੁੰਦਾ ਹੈ।
ਕੇਲੇ ਦੀਆਂ ਛਿੱਲਾਂ ਦਾ ਲਾਭ : * ਸੱਟ 'ਤੇ ਕੇਲੇ ਦੀ ਛਿੱਲ ਬੰਨ੍ਹਣ ਨਾਲ ਆਰਾਮ ਮਿਲਦਾ ਹੈ।
* ਜ਼ਖ਼ਮ ਵਿਚ ਕੇਲੇ ਦੀ ਛਿੱਲ ਦੀ ਅੰਦਰਲੀ ਪਤਲੀ ਜਿਹੀ ਪਰਤ ਲਗਾਉਣ 'ਤੇ ਹਰ ਤਰ੍ਹਾਂ ਦਾ ਜ਼ਖ਼ਮ ਭਰ ਜਾਂਦਾ ਹੈ।
* ਚਮੜੇ ਦੀ ਜੁੱਤੀ, ਚੱਪਲ ਜਾਂ ਹੋਰ ਵਸਤੂਆਂ ਨੂੰ ਕੇਲੇ ਦੀ ਛਿੱਲ ਦੇ ਅੰਦਰਲੇ ਗੁੱਦੇ ਨਾਲ ਰਗੜ ਕੇ ਸੁੱਕਣ ਤੋਂ ਬਾਅਦ ਕੱਪੜੇ ਨਾਲ ਪੂੰਝਣ 'ਤੇ ਚਮੜੇ ਵਿਚ ਚਮਕ ਆ ਜਾਂਦੀ ਹੈ।
ਬਦਾਮ ਦੀਆਂ ਛਿੱਲਾਂ ਦੇ ਫਾਇਦੇ : ਬਦਾਮ ਦੀਆਂ ਛਿੱਲਾਂ ਨੂੰ ਜਲਾਉਣ ਤੋਂ ਬਾਅਦ ਇਸ ਵਿਚ ਨਮਕ ਮਿਲਾ ਕੇ ਬਣਾਏ ਗਏ ਮੰਜਨ ਨਾਲ ਦੰਦ ਮਜ਼ਬੂਤ ਅਤੇ ਨਿਰੋਗੀ ਹੁੰਦੇ ਹਨ।
ਸਬਜ਼ੀਆਂ ਦੀਆਂ ਛਿੱਲਾਂ
ਕਰੇਲੇ ਦੀਆਂ ਛਿੱਲਾਂ : * ਕਰੇਲੇ ਦੀ ਸਬਜ਼ੀ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਇਸ ਦੀ ਛਿੱਲ ਵੀ ਘੱਟ ਗੁਣਕਾਰੀ ਨਹੀਂ। ਇਸ ਦੀ ਛਿੱਲ ਦੇ ਰਸ ਦਾ ਰੋਜ਼ ਸੇਵਨ ਕਰਨ 'ਤੇ ਸ਼ੂਗਰ 'ਤੇ ਕਾਬੂ ਪਾਇਆ ਜਾ ਸਕਦਾ ਹੈ।
* ਕਰੇਲੇ ਦੀ ਛਿੱਲ ਦੀ ਸਬਜ਼ੀ, ਪਿਆਜ਼ ਮਿਲਾ ਕੇ ਬਹੁਤ ਸਵਾਦੀ ਬਣਦੀ ਹੈ।
* ਕਰੇਲੇ ਦੀ ਛਿੱਲ ਦਾ ਪਰਾਉਂਠਾ ਵੀ ਸਵਾਦੀ ਲਗਦਾ ਹੈ।
* ਕਰੇਲੇ ਦੀ ਛਿੱਲ ਨੂੰ ਸੁਕਾ ਕੇ ਦਾਲ, ਚੌਲ, ਕਣਕ, ਵੇਸਮ, ਮੈਦਾ ਅਤੇ ਹੋਰ ਖਾਧ ਪਦਾਰਥਾਂ ਦੇ ਡੱਬੇ ਵਿਚ ਰੱਖਣ ਨਾਲ ਉਨ੍ਹਾਂ ਵਿਚ ਕੀੜੇ ਲੱਗਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

-ਸੁਰੇਂਦਰ ਸ੍ਰੇਸ਼ਠ

ਗੁਲਾਬ ਦੇ ਕੁਝ ਘਰੇਲੂ ਉਪਯੋਗ

* ਦਿਲ ਦੇ ਰੋਗ ਵਿਚ ਗੁਲਾਬ ਦੇ ਫੁੱਲਾਂ ਦੇ ਚੂਰਨ ਵਿਚ ਮਿਸ਼ਰੀ ਮਿਲਾ ਕੇ ਗਾਂ ਦੇ ਦੁੱਧ ਦੇ ਨਾਲ ਸੇਵਨ ਕਰਨ ਨਾਲ ਦਿਲ ਦੇ ਨੁਕਸ ਖਤਮ ਹੁੰਦੇ ਹਨ।
* ਸਫੈਦ ਚੰਦਨ, ਸ਼ੁੱਧ ਕਸਤੂਰੀ ਨੂੰ ਗੁਲਾਬ ਦੇ ਅਰਕ ਵਿਚ ਮਿਲਾ ਕੇ ਨੱਕ ਵਿਚ ਬੂੰਦ-ਬੂੰਦ ਪਾਉਣ ਨਾਲ ਹਿਰਦੇ ਦਾ ਦਰਦ ਖਤਮ ਹੁੰਦਾ ਹੈ।
* ਗੁਲਾਬ ਦੇ ਰਸ ਨੂੰ ਕੰਨ ਵਿਚ ਬੂੰਦ-ਬੂੰਦ ਪਾਉਣ ਨਾਲ ਕਰਣਸ਼ੂਲ ਤੁਰੰਤ ਖਤਮ ਹੁੰਦਾ ਹੈ।
* ਗੁਲਾਬ ਦੇ ਅਰਕ ਵਿਚ ਚੰਦਨ ਦਾ ਤੇਲ ਮਿਲਾ ਕੇ ਮਾਲਿਸ਼ ਕਰਨ ਨਾਲ ਸ਼ੀਤਪਿੱਤ ਖਤਮ ਹੁੰਦੀ ਹੈ।
* ਗੁਲਾਬ ਦੇ ਅਰਕ ਵਿਚ ਸ਼ੁੱਧ ਰਸੌਤ, ਫਟਕਰੀ ਦਾ ਫੁੱਲ, ਸੇਂਧਾ ਨਮਕ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ, ਬਰੀਕ ਕੱਪੜੇ ਵਿਚ ਛਾਣ ਕੇ, ਬੂੰਦ-ਬੂੰਦ ਅੱਖਾਂ ਵਿਚ ਪਾਉਣ ਨਾਲ ਅੱਖਾਂ ਦੇ ਰੋਗਾਂ ਵਿਚ ਬਹੁਤ ਲਾਭ ਹੁੰਦਾ ਹੈ।
* ਗੁਲਾਬ ਦੇ ਫੁੱਲਾਂ ਦੇ ਚੂਰਨ ਵਿਚ ਮਿਸ਼ਰੀ ਮਿਲਾ ਕੇ ਗਾਂ ਦੇ ਦੁੱਧ ਨਾਲ ਸੇਵਨ ਕਰਨ 'ਤੇ ਪ੍ਰਦਰ ਰੋਗ ਦੇ ਨਾਲ ਪਿਸ਼ਾਬ ਵਿਚ ਜਲਣ ਵੀ ਖਤਮ ਹੋ ਜਾਂਦੀ ਹੈ।
* ਊਸ਼ਣ ਜਲ ਵਿਚ ਗੁਲਾਬ ਦੇ ਸੁੱਕੇ ਫੁੱਲ ਪਾ ਕੇ 10-15 ਮਿੰਟ ਤੱਕ ਢਕ ਕੇ ਰੱਖੋ। ਫਿਰ ਛਾਣ ਕੇ ਸ਼ਹਿਦ ਦੇ ਨਾਲ ਸੇਵਨ ਕਰਨ ਨਾਲ ਕਬਜ਼ ਦੂਰ ਹੁੰਦੀ ਹੈ।
* ਗੁਲਾਬ ਦੇ ਜਲ ਵਿਚ ਇਲਾਇਚੀ, ਗੁਲਾਬ ਦੇ ਫੁੱਲ ਅਤੇ ਧਨੀਆ ਪੀਸ ਕੇ ਸੇਵਨ ਕਰਨ ਨਾਲ ਅਮਲਪਿਤ ਦੀ ਵਿਕ੍ਰਤੀ ਦੂਰ ਹੁੰਦੀ ਹੈ।

-ਪਰਸ਼ੂਰਾਮ ਸੰਬਲ

ਰੇਸ਼ੇਦਾਰ ਭੋਜਨ ਦੇ ਲਾਭ

* ਇਹ ਪੇਟ ਅਰਥਾਤ ਪੂਰੇ ਪਾਚਣ ਤੰਤਰ ਦੀ ਸਫ਼ਾਈ ਕਰਦਾ ਹੈ।
* ਕਬਜ਼, ਅਪਚ, ਬਦਹਜ਼ਮੀ ਖ਼ਤਮ ਕਰਦਾ ਹੈ।
* ਉੱਚ ਖੂਨ ਦਬਾਅ ਨੂੰ ਠੀਕ ਕਰਦਾ ਹੈ।
* ਕੋਲੈਸਟ੍ਰੋਲ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ।
* ਭਾਰ ਘਟਾਉਂਦਾ ਹੈ, ਮੋਟਾਪਾ ਘੱਟ ਕਰਦਾ ਹੈ।
* ਵਧੀ ਸ਼ੂਗਰ ਨੂੰ ਘੱਟ ਕਰਦਾ ਹੈ। * ਬਵਾਸੀਰ ਨਹੀਂ ਹੋਣ ਦਿੰਦਾ। * ਪੇਟ ਦੇ ਕੈਂਸਰ ਤੋਂ ਬਚਾਉਂਦਾ ਹੈ। * ਪੇਚਿਸ਼ ਤੋਂ ਬਚਾਉਂਦਾ ਹੈ। * ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ।
ਰੇਸ਼ੇਦਾਰ ਖਾਧ ਪਦਾਰਥ
ਅਨਾਜ : ਹੱਥ ਦਾ ਕੁੱਟਿਆ ਜਾਂ ਬਿਨਾਂ ਪਾਲਿਸ਼ ਚੌਲ, ਸਾਬਤ ਕਣਕ, ਦਲੀਆ, ਚੋਕਰ ਵਾਲਾ ਆਟਾ, ਸੂਜੀ (ਰਵਾ), ਮੱਕਾ, ਬਾਜਰਾ, ਜੌਂ ਆਦਿ।
ਦਾਲ : ਪੁੰਗਰੀਆਂ ਸਾਰੀਆਂ ਦਾਲਾਂ ਦੇ ਨਾਲ-ਨਾਲ ਛੋਲੇ, ਕਾਬਲੀ ਛੋਲੇ, ਰਾਜਮਾਂਹ, ਮੂੰਗੀ, ਮਾਂਹ, ਮਸਰ ਆਦਿ ਸਾਬਤ ਅਤੇ ਇਨ੍ਹਾਂ ਦੀ ਛਿਲਕੇ ਸਮੇਤ ਦਾਲ।
ਸਬਜ਼ੀਆਂ : ਮੂਲੀ, ਗਾਜਰ, ਗੋਭੀ (ਗੰਢ, ਪੱਤਾ, ਫੁੱਲ), ਸਾਰੇ ਸੇਮ, ਮਟਰ, ਕੱਦੂ, ਲੌਕੀ, ਪਪੀਤਾ, ਸ਼ਲਗਮ, ਚੁਕੰਦਰ, ਖੀਰਾ, ਤਰ, ਭਿੰਡੀ ਪਰਵਲ, ਸਾਰੇ ਕੰਦ (ਪਿਆਜ਼, ਆਲੂ, ਸ਼ਕਰਕੰਦੀ, ਜਿਮੀਕੰਦ, ਸੂਰਨ ਕੰਦ ਆਦਿ), ਸਾਰੀਆਂ ਭਾਜੀਆਂ ਟਮਾਟਰ ਆਦਿ।
ਫਲ : ਸੇਬ, ਸੰਤਰਾ, ਮੌਸਮੀ, ਪਪੀਤਾ, ਅੰਬ, ਕੇਲਾ, ਖਜੂਰ, ਨਾਸ਼ਪਾਤੀ, ਅਨਾਨਾਸ, ਆਲੂ, ਅਮਰੂਦ, ਅੰਗੂਰ, ਅੰਜੀਰ, ਬੇਰ ਆਦਿ। ਸਾਬਤ ਅਤੇ ਛਿਲਕੇ ਵਾਲੇ ਫਲਾਂ ਵਿਚ ਫਾਈਬਰ ਰਹਿੰਦਾ ਹੈ। ਉਨ੍ਹਾਂ ਦੇ ਜੂਸ ਵਿਚ ਨਹੀਂ ਰਹਿੰਦਾ।
ਜ਼ਿਆਦਾ ਫਾਈਬਰ ਦੇ ਨੁਕਸਾਨ : ਰੋਜ਼ਾਨਾ ਭੋਜਨ ਵਿਚ ਸਾਨੂੰ 25-30 ਗ੍ਰਾਮ ਫਾਈਬਰ ਪਦਾਰਥ ਦੀ ਲੋੜ ਰਹਿੰਦੀ ਹੈ। ਇਸ ਨੂੰ ਜ਼ਿਆਦਾ ਮਾਤਰਾ ਵਿਚ ਲੈਣ ਨਾਲ ਨੁਕਸਾਨ ਵੀ ਹੁੰਦਾ ਹੈ।
ਫਾਈਬਰ ਦੀ ਵਿਸ਼ੇਸ਼ਤਾ
ਫਾਈਬਰ ਘੁਲਣਸ਼ੀਲ ਅਤੇ ਅਘੁਲਣਸ਼ੀਲ, ਦੋ ਤਰ੍ਹਾਂ ਦਾ ਹੁੰਦਾ ਹੈ। ਜਿਸ ਪਦਾਰਥ ਵਿਚ ਰੇਸ਼ੇ ਦੀ ਲੋੜੀਂਦੀ ਮਾਤਰਾ ਹੁੰਦੀ ਹੈ, ਉਸ ਨੂੰ ਚਬਾ ਕੇ ਖਾਣਾ ਪੈਂਦਾ ਹੈ। ਚਬਾ-ਚਬਾ ਕੇ ਖਾਣ ਨਾਲ ਮੂੰਹ ਵਿਚੋਂ ਨਿਕਲਣ ਵਾਲਾ ਲਾਰ ਤੱਤ ਪਾਚਣ ਵਿਚ ਸਹਾਇਕ ਹੁੰਦਾ ਹੈ। ਪੇਟ ਭਰਿਆ-ਭਰਿਆ ਜਿਹਾ ਲਗਦਾ ਹੈ। ਭੁੱਖ ਘੱਟ ਲਗਦੀ ਹੈ, ਜਿਸ ਨਾਲ ਮੋਟਾਪਾ ਅਤੇ ਭਾਰ ਕਾਬੂ ਹੁੰਦਾ ਹੈ।
ਇਹ ਪੇਟ ਦੇ ਸਾਰੇ ਰੋਗਾਂ ਤੋਂ ਬਚਾਉਂਦਾ ਹੈ। ਖੂਨ ਦਬਾਅ, ਸ਼ੂਗਰ, ਕੋਲੈਸਟ੍ਰੋਲ, ਪੇਟ ਦਾ ਕੈਂਸਰ, ਪੇਚਿਸ਼ ਠੀਕ ਕਰਦਾ ਹੈ। ਰੋਗੀ ਬੱਚੇ ਅਤੇ ਬਜ਼ੁਰਗ ਨੂੰ ਰੋਜ਼ਾਨਾ 25 ਤੋਂ 30 ਗ੍ਰਾਮ ਰੇਸ਼ੇਦਾਰ ਭੋਜਨ ਲੈਣਾ ਚਾਹੀਦਾ ਹੈ, ਜਦੋਂ ਕਿ ਵੱਡਿਆਂ ਨੂੰ 40 ਗ੍ਰਾਮ ਰੇਸ਼ੇ ਵਾਲਾ ਭੋਜਨ ਲੈਣਾ ਚਾਹੀਦਾ ਹੈ।
ਇਹ ਫਲ, ਫੁੱਲ, ਸਬਜ਼ੀ, ਸਲਾਦ, ਦਾਲ, ਚੌਲ, ਰੋਟੀ ਰਾਹੀਂ ਮਿਲ ਸਕਦਾ ਹੈ, ਬਸ਼ਰਤੇ, ਚੌਲ ਹੱਥ ਦਾ ਕੁੱਟਿਆ ਜਾਂ ਬਿਨਾਂ ਪਾਲਿਸ਼ ਦਾ ਹੋਵੇ, ਕਣਕ ਦਰਦਰਾ ਹੋਵੇ, ਚੋਕਰ ਸਮੇਤ ਹੋਵੇ ਪਰ ਮੈਦਾ ਜਾਂ ਰਿਫਾਇੰਡ ਨਾ ਹੋਵੇ। ਕੋਈ ਵੀ ਖਾਧ ਪਦਾਰਥ ਬਹੁਤ ਜ਼ਿਆਦਾ ਪੱਕਿਆ, ਤਲਿਆ ਜਾਂ ਭੁੰਨਿਆ ਨਾ ਹੋਵੇ, ਆਮ ਤਾਪਮਾਨ 'ਤੇ ਆਮ ਪੱਕਿਆ ਹੋਵੇ, ਤਾਂ ਹੀ ਫਾਇਦੇਮੰਦ ਰਹਿੰਦਾ ਹੈ।
ਫਾਈਬਰ ਰਹਿਤ ਪਦਾਰਥ : ਸਾਰੇ ਤਰ੍ਹਾਂ ਦੇ ਤੇਲ ਅਤੇ ਘਿਓ, ਕੇਕ, ਬ੍ਰੈੱਡ, ਪੇਸਟਰੀ, ਆਲੂ, ਚਿਪਸ, ਸੂਪ, ਜੂਸ, ਨੂਡਲਸ, ਆਂਡਾ, ਪੀਜਾ, ਬਰਗਰ, ਮਠਿਆਈ, ਮੈਦਾ, ਪਾਲਿਸ਼ ਕੀਤੇ ਚੌਲ, ਖੰਡ, ਦੁੱਧ, ਆਈਸਕ੍ਰੀਮ, ਚਾਹ, ਕੌਫੀ, ਚਾਕਲੇਟ, ਬਿਸਕੁਟ ਆਦਿ ਵਿਚ ਫਾਈਬਰ ਨਹੀਂ ਹੁੰਦਾ।
ਧਿਆਨ ਦਿਓ : ਸੂਪ ਜਾਂ ਜੂਸ ਲੈਣ ਤੋਂ ਕੁਝ ਦੇਰ ਬਾਅਦ ਭੁੱਖ ਲਗਦੀ ਹੈ ਜਦੋਂ ਕਿ ਫਲ, ਸਬਜ਼ੀ ਨੂੰ ਸਾਬਤ ਰੂਪ ਵਿਚ ਖਾਣ 'ਤੇ ਉਸ ਵਿਚ ਮੌਜੂਦ ਫਾਈਬਰ ਨਾਲ ਪੇਟ ਭਰਦਾ ਹੈ, ਭੁੱਖ ਘੱਟ ਲਗਦੀ ਹੈ। ਪਾਚਣ ਤੰਤਰ ਸੁਧਰਦਾ ਹੈ ਅਤੇ ਕਬਜ਼, ਕੈਂਸਰ, ਖੂਨ ਦਬਾਅ, ਸ਼ੂਗਰ, ਕੋਲੈਸਟ੍ਰੋਲ, ਭਾਰ, ਮੋਟਾਪਾ, ਡਾਇਰੀਆ, ਪਾਣੀ ਦੀ ਕਮੀ ਆਦਿ ਦੀ ਸਥਿਤੀ ਵਿਚ ਲਾਭ ਮਿਲੇਗਾ।

ਸਿਹਤ ਖ਼ਬਰਨਾਮਾ

ਟੀ. ਵੀ. ਨਾਲ ਵਧਦਾ ਹੈ ਦਿਲ ਦਾ ਰੋਗ

ਦਿਲ ਦਾ ਰੋਗ ਮਹਾਂਮਾਰੀ ਜਾਂ ਸੰਕ੍ਰਾਮਕ ਰੋਗਾਂ ਦੀ ਕਿਸਮ ਵਿਚ ਨਹੀਂ ਆਉਂਦਾ ਹੈ। ਇਹ ਅੱਜ ਦਾ ਸਭ ਤੋਂ ਆਮ ਰੋਗ ਹੈ ਪਰ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਦਾ ਹੋਣਾ ਇਸ ਨੂੰ ਆਪਣੀ ਤਰ੍ਹਾਂ ਦੀ ਅਲੱਗ ਮਹਾਂਮਾਰੀ ਸਿੱਧ ਕਰਦਾ ਹੈ। ਇਸ ਰੋਗ ਨੂੰ ਦੇਣ ਵਾਲੇ ਅਨੇਕ ਪ੍ਰਾਚੀਨ ਅਤੇ ਆਧੁਨਿਕ ਕਾਰਨ ਹੈ। ਇਨ੍ਹਾਂ ਵਿਚ ਆਧੁਨਿਕ ਮਨੋਰੰਜਨ ਮਾਧਿਅਮ ਟੀ. ਵੀ. ਦੀ ਵੀ ਮਹੱਤਵਪੂਰਨ ਭੂਮਿਕਾ ਹੈ।
ਅਸੀਂ ਜਿੰਨੀ ਜ਼ਿਆਦਾ ਦੇਰ ਤੱਕ ਟੀ. ਵੀ. ਦੇਖਦੇ ਹਾਂ, ਸਾਡੇ 'ਤੇ ਦਿਲ ਦੇ ਰੋਗ ਦਾ ਖ਼ਤਰਾ ਓਨਾ ਹੀ ਵਧ ਜਾਂਦਾ ਹੈ। ਅਸਲ ਵਿਚ ਸਾਡਾ ਸਰੀਰ ਲੰਮੇ ਸਮੇਂ ਤੱਕ ਬੈਠਣ ਲਈ ਨਹੀਂ ਬਣਿਆ ਹੈ ਪਰ ਹਰਮਨ ਪਿਆਰੇ ਪ੍ਰੋਗਰਾਮਾਂ ਨੂੰ ਦੇਖਣ ਲਈ ਅਸੀਂ ਟੀ. ਵੀ. ਦੇ ਸਾਹਮਣੇ ਗਤੀਹੀਣ ਹੋ ਕੇ ਘੰਟੇ ਬਿਤਾ ਦਿੰਦੇ ਹਾਂ। ਸਾਡੀ ਇਹ ਗਤੀਹੀਣਤਾ ਦਿਲ ਦੋ ਰੋਗ, ਸ਼ੂਗਰ, ਮੋਟਾਪਾ ਅਤੇ ਕੋਲੈਸਟ੍ਰੋਲ ਨੂੰ ਵਧਾਉਂਦੀ ਹੈ। ਟੀ. ਵੀ. ਦੇ ਚਹੇਤੇ ਸੰਭਲ ਜਾਣ। ਕੁਝ ਚਿਰ ਸਰੀਰ, ਹੱਥ-ਪੈਰ ਵੀ ਚਲਾਉਣ।
ਉਚਾਈ ਘਟਦੀ ਹੈ ਪ੍ਰੋੜ੍ਹ ਅਵਸਥਾ ਵਿਚ
ਜਵਾਨੀ ਵਿਚ ਕਿਸੇ ਵੀ ਵਿਅਕਤੀ ਦੀ ਉਚਾਈ ਸਹੀ ਰਹਿੰਦੀ ਹੈ। ਉਸ ਉਮਰ ਵਿਚ ਉਸ ਦੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਜਦੋਂ ਕਿ 40-50 ਸਾਲ ਦੀ ਉਮਰ ਤੋਂ ਬਾਅਦ ਪਦਾਰਥਾਂ ਦਾ ਘਣਤਵ ਘੱਟ ਹੁੰਦਾ ਜਾਂਦਾ ਹੈ। ਉਮਰ ਵਧਣ ਦੇ ਨਾਲ ਹੱਡੀਆਂ ਲਗਾਤਾਰ ਭੁਰਭੁਰੀਆਂ ਅਤੇ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਜੋ ਦੁਰਘਟਨਾ ਨਾਲ ਛੇਤੀ ਟੁੱਟਦੀਆਂ ਹਨ ਅਤੇ ਜੁੜਨ 'ਤੇ ਪਹਿਲਾਂ ਵਰਗੀਆਂ ਮਜ਼ਬੂਤ ਨਹੀਂ ਹੁੰਦੀਆਂ। ਫਿਰ ਹੱਡੀਆਂ ਸਪੰਜ ਦੀ ਤਰ੍ਹਾਂ ਹੋ ਜਾਂਦੀਆਂ ਹਨ। ਪ੍ਰੌੜ੍ਹ ਅਵਸਥਾ ਵਿਚ ਕੂਲ੍ਹੇ ਦੀ ਅਤੇ ਉਧਰਵਾਧਰ ਆਧਾਰ ਦੀਆਂ ਹੱਡੀਆਂ ਦਾ ਘਣਤਵ ਘੱਟ ਹੁੰਦਾ ਜਾਂਦਾ ਹੈ, ਜਿਸ ਨਾਲ ਉਸ ਦੀ ਉਚਾਈ ਵਿਚ ਅੰਸ਼ਕ ਕਮੀ ਆਉਂਦੀ ਹੈ। ਇਸ ਉਮਰ ਵਿਚ ਹੱਡੀਆਂ ਦੇ ਟੁੱਟਣ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।
ਦਿਮਾਗ ਵਧੇ
ਸੰਗੀਤ ਦੇ ਨਾਲ

ਸੰਗੀਤ ਦੇ ਮਾਮਲੇ ਵਿਚ ਸਾਡਾ ਦੇਸ਼ ਧਨੀ ਹੈ। ਇਸ ਵਿਚ ਅਤੇ ਇਸ ਦੇ ਉਪਯੋਗ ਵਿਚ ਬੜੀ ਵਿਵਿਧਤਾ ਪਾਈ ਜਾਂਦੀ ਹੈ। ਸਾਡੇ ਇਥੇ ਸੰਗੀਤ ਨਾਲ ਵਰਖਾ ਕਰਨ, ਜੋਸ਼ ਪੈਦਾ ਕਰਨ ਵਰਗੇ ਕੰਮ ਹੋਏ ਹਨ। ਸੰਗੀਤ ਅਤੇ ਲੋਰੀ ਦੀ ਧੁਨ ਵਿਚ ਗਵਾਚ ਕੇ ਰੋਂਦਾ ਬੱਚਾ ਚੁੱਪ ਹੋ ਕੇ ਸੌਂ ਜਾਂਦਾ ਹੈ। ਵੱਡਿਆਂ ਨੂੰ ਵੀ ਹੌਲੀ ਗਤੀ ਦਾ ਸੰਗੀਤ ਸੁਣ ਕੇ ਨੀਂਦ ਆ ਜਾਂਦੀ ਹੈ। ਇਸ ਨਾਲ ਰੁੱਖ-ਬੂਟੇ ਛੇਤੀ ਵਧਦੇ ਹਨ। ਸੰਗੀਤ ਦੇ ਨਾਲ ਸਫ਼ਰ ਦੀ ਦੂਰੀ ਦਾ ਪਤਾ ਨਹੀਂ ਲਗਦਾ। ਸੰਗੀਤ ਵਜਾਉਣਾ ਅਤੇ ਸਿੱਖਣਾ ਦਿਮਾਗ ਨੂੰ ਤੇਜ਼ ਕਰਦਾ ਹੈ। ਹੁਣ ਇਹ ਵੀ ਸਿੱਧ ਹੋ ਗਿਆ ਹੈ। ਸੰਗੀਤ ਸੁਣ ਕੇ ਪੜ੍ਹਨ ਵਾਲੇ ਦਾ ਦਿਮਾਗ ਵਧਦਾ ਅਤੇ ਤੇਜ਼ ਹੁੰਦਾ ਹੈ। ਕਈ ਨਰਸਰੀ ਅਤੇ ਪ੍ਰਾਇਮਰੀ ਸਕੂਲ ਇਸ ਦਾ ਉਪਯੋਗ ਪ੍ਰਯੋਗ ਕਰਕੇ ਦੇਖ ਰਹੇ ਹਨ। ਇਹ ਥਕਾਨ ਅਤੇ ਤਣਾਅ ਵੀ ਮਿਟਾਉਂਦਾ ਹੈ।
ਬ੍ਰੇਨ ਸਟ੍ਰੋਕ ਪਹਿਲਾਂ ਦਿੰਦਾ ਹੈ ਸੰਕੇਤ
ਬ੍ਰੇਨ ਸਟ੍ਰੋਕ ਜਿਵੇਂ ਅਤੇ ਜਿਸ ਕਾਰਨ ਕਰਕੇ ਆਵੇ, ਉਹ ਪਹਿਲਾਂ ਸੰਕੇਤ ਦੇ ਕੇ ਸੁਚੇਤ ਕਰਦਾ ਹੈ। ਖੂਨ ਦਬਾਅ ਦੀ ਬਹੁਤਾਤ, ਕੋਲੈਸਟ੍ਰੋਲ ਦੇ ਵਧਣ ਨਾਲ ਬ੍ਰੇਨ ਸਟ੍ਰੋਕ ਹੋਣ 'ਤੇ ਦਿਮਾਗ ਦੀਆਂ ਨਸਾਂ ਵਿਚ ਰੁਕਾਵਟ ਆ ਜਾਂਦੀ ਹੈ ਪਰ ਇਸ ਸਥਿਤੀ ਦੇ ਆਉਣ ਤੋਂ ਪਹਿਲਾਂ ਉਹ ਕਈ ਸੰਕੇਤ ਦਿੰਦਾ ਹੈ ਅਤੇ ਸਾਨੂੰ ਸੁਚੇਤ ਕਰਦਾ ਹੈ। ਸਰੀਰ ਪਸੀਨਾ-ਪਸੀਨਾ ਹੋ ਜਾਂਦਾ ਹੈ। ਥਕਾਵਟ, ਬੇਚੈਨੀ ਹੁੰਦੀ ਹੈ। ਸੁਣਨ ਸ਼ਕਤੀ, ਯਾਦ ਸ਼ਕਤੀ ਅਤੇ ਇਕਾਗਰਤਾ ਵਿਚ ਕਮੀ ਆਉਂਦੀ ਹੈ। ਜ਼ਬਾਨ ਲੜਖੜਾਉਣ ਲਗਦੀ ਹੈ। ਉਸ ਦੀ ਬੋਲੀ ਅਸਪੱਸ਼ਟ ਹੋ ਜਾਂਦੀ ਹੈ। ਕਮਜ਼ੋਰੀ ਲਗਦੀ ਹੈ ਅਤੇ ਇਕ ਬਾਂਹ ਠੀਕ ਤਰ੍ਹਾਂ ਕੰਮ ਨਹੀਂ ਕਰਦੀ, ਦੇਖਣ ਵਿਚ ਪ੍ਰੇਸ਼ਾਨੀ ਹੋਣ ਲਗਦੀ ਹੈ। ਇਹ ਸਭ ਬ੍ਰੇਨ ਸਟ੍ਰੋਕ ਤੋਂ ਪਹਿਲਾਂ ਦੇ ਸੰਕੇਤ ਅਤੇ ਸੂਚਕ ਹਨ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX