ਤਾਜਾ ਖ਼ਬਰਾਂ


ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਦੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
. . .  16 minutes ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਬਬੀਰ ਅੱਤਵਾਦੀ ਫ਼ੰਡਾਂ ਨਾਲ ਸਬੰਧਿਤ 2007 ਦੇ ਮਨੀ ਲਾਂਡਰਿੰਗ ਮਾਮਲੇ ....
ਜੰਮੂ-ਕਸ਼ਮੀਰ ਤੋਂ ਤੇਲੰਗਾਨਾ ਜਾ ਰਿਹਾ ਸੀ.ਆਰ.ਪੀ.ਐਫ ਦਾ ਜਵਾਨ ਲਾਪਤਾ, ਜਾਂਚ ਜਾਰੀ
. . .  25 minutes ago
ਨਵੀਂ ਦਿੱਲੀ, 23 ਫਰਵਰੀ- ਜੰਮੂ ਕਸ਼ਮੀਰ ਤੋਂ ਤਬਾਦਲੇ ਕੀਤੇ ਜਾਣ ਤੋਂ ਬਾਅਦ ਆਪਣੀ ਡਿਊਟੀ ਕਰਨ ਤੇਲੰਗਾਨਾ ਜਾ ਰਹੇ ਸੀ.ਆਰ.ਪੀ.ਐਫ. ਦੇ ਇਕ ਜਵਾਨ ਦੇ ਲਾਪਤਾ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਜਵਾਨ .....
ਜੰਮੂ ਕਸ਼ਮੀਰ 'ਚ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
. . .  43 minutes ago
ਸ੍ਰੀਨਗਰ, 23 ਫਰਵਰੀ- ਜੰਮੂ ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦੇ ਨੌਸ਼ਹਿਰਾ ਅਤੇ ਸੁੰਦਰ ਬਨੀ ਖੇਤਰਾਂ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਥਾਨਕ ਲੋਕਾਂ ਨੂੰ....
ਅਸਮ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 66
. . .  50 minutes ago
ਗੁਹਾਟੀ, 23 ਫਰਵਰੀ- ਅਸਮ ਦੇ ਗੋਲ ਘਾਟ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 66 ਹੋ ਗਈ....
ਅੱਜ ਰਾਜਸਥਾਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦਾ ਦੌਰਾ ਕਰਨਗੇ। ਇੱਥੇ ਉਹ ਟੋਂਕ ਜ਼ਿਲ੍ਹੇ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦੇ ਰਾਜਸਥਾਨ 'ਚ ਅੱਜ ਦੁਪਹਿਰ ਤੱਕ ਪਹੁੰਚਣ...
ਤਾਮਿਲਨਾਡੂ : ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਕਾਰ ਹਾਦਸੇ 'ਚ ਮੌਤ
. . .  about 1 hour ago
ਚੇਨਈ, 23 ਫਰਵਰੀ- ਤਾਮਿਲਨਾਡੂ 'ਚ ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸਵੇਰੇ ਵਿਲੁੱਪੁਰਮ ਜ਼ਿਲ੍ਹੇ ਦੇ ਤਿੰਦਿਵਨਮ ਦੇ ਨਜ਼ਦੀਕ ਵਾਪਰਿਆ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ...
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਬੇਹੱਦ ਖ਼ਤਰਨਾਕ- ਟਰੰਪ
. . .  about 2 hours ago
ਵਾਸ਼ਿੰਗਟਨ, 23 ਫਰਵਰੀ- ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਹਾਲਾਤ 'ਤੇ ਅਮਰੀਕਾ ਨੇ ਆਪਣੀ ਚਿੰਤਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ...
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਵੱਖਵਾਦੀ ਨੇਤਾ ਯਾਸੀਨ ਮਲਿਕ
. . .  about 2 hours ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ 'ਚ ਵੱਖਵਾਦੀਆਂ 'ਤੇ ਕਾਰਵਾਈ ਦੇ ਸੰਕੇਤਾਂ ਵਿਚਾਲੇ ਬੀਤੀ ਦੇਰ ਰਾਤ 'ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ' (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ 'ਚ ਧਾਰਾ 35-ਏ 'ਤੇ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਦੇ ਚਾਰ ਟਰੇਨਰਾਂ ਛੱਡਿਆ ਪ੍ਰਾਜੈਕਟ
. . .  about 2 hours ago
ਸੰਗਰੂਰ, 23 ਫਰਵਰੀ (ਧੀਰਜ ਪਸ਼ੋਰੀਆ)- ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਜ਼ਿਲ੍ਹਾ ਸੰਗਰੂਰ 'ਚ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ, ਜਦੋਂ ਜ਼ਿਲ੍ਹੇ ਦੇ ਬਲਾਕ ਸੁਨਾਮ-1 ਦੀ ਪੂਰੀ ਟੀਮ, ਜਿਸ 'ਚ ਇੱਕ ਬਲਾਕ ਮਾਸਟਰ ਟਰੇਨਰ ਅਤੇ ਤਿੰਨ ਕਲਸਟਰ ਮਾਸਟਰ ਟਰੇਨਰ ਹਨ, ਨੇ...
ਅੱਜ ਦਾ ਵਿਚਾਰ
. . .  about 3 hours ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਅੰਤਿਮ ਦਿਨ

ਲੇਖਕ ਨੂੰ ਇਸ ਗੱਲ ਦਾ ਮਾਣ ਹੈ ਕਿ ਪ੍ਰੋ: ਹਜ਼ਾਰਾ ਸਿੰਘ ਉੱਘੇ ਆਜ਼ਾਦੀ ਘੁਲਾਟੀਏ, ਲੇਖਕ ਤੇ ਸਾਬਕਾ ਮੁਖੀ ਪੱਤਰਕਾਰੀ ਵਿਭਾਗ ਪੀ.ਏ.ਯੂ. ਨਾਲ ਲੰਬਾ ਸਮਾਂ ਨੌਕਰੀ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੇ ਰਾਹੀਂ ਲੇਖਕ ਨੂੰ ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਉਨ੍ਹਾਂ ਦੇ ਲੁਧਿਆਣਾ ਸਥਿਤ ਰਿਹਾਇਸ਼ 'ਤੇ ਕਈ ਵਾਰੀ ਜਾਣ ਦਾ ਅਵਸਰ ਪ੍ਰਾਪਤ ਹੋਇਆ ਅਤੇ ਭਗਤ ਸਿੰਘ ਦੇ ਅੰਤਿਮ ਦਿਨ ਬਾਰੇ ਪ੍ਰੋ: ਹਜ਼ਾਰਾ ਸਿੰਘ ਹੋਰਾਂ ਕੋਲੋਂ ਸਮੇਂ-ਸਮੇਂ ਸਿਰ ਜੋ ਜਾਣਕਾਰੀ ਮਿਲੀ, ਇਹ ਮੈਂ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ |
ਫਾਂਸੀ ਲਾਏ ਜਾਣ ਤੋਂ ਇਕ ਦਿਨ ਪਹਿਲਾਂ ਸੈਂਟਰਲ ਜੇਲ੍ਹ ਲਾਹੌਰ ਤੋਂ ਕ੍ਰਾਂਤੀਕਾਰੀ ਨੇਤਾ ਅਤੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਸਰਕਾਰ ਨੂੰ ਇਕ ਪੱਤਰ ਇਸ ਪ੍ਰਕਾਰ ਲਿਖਿਆ ਸੀ:
'ਅਸੀਂ ਤੁਹਾਡੇ ਕੋਲ ਕਿਸੇ ਕਿਸਮ ਦੇ ਰਹਿਮ ਦੀ ਪ੍ਰਾਰਥਨਾ ਨਹੀਂ ਕਰਨਾ ਚਾਹੁੰਦੇ | ਅਸੀਂ ਤੁਹਾਨੂੰ ਸਿਰਫ ਇਹੋ ਯਾਦ ਕਰਵਾ ਰਹੇ ਹਾਂ ਕਿ ਅਦਾਲਤ ਦੇ ਫ਼ੈਸਲੇ ਅਨੁਸਾਰ ਅਸੀਂ ਬਰਤਾਨਵੀ ਸਰਕਾਰ ਵਿਰੁੱਧ ਜੰਗ ਜਾਰੀ ਰੱਖਣ ਦੇ ਮੁਜਰਮ ਪਾਏ ਗਏ ਹਾਂ ਅਤੇ ਇਸ ਫ਼ੈਸਲੇ ਅਨੁਸਾਰ ਹੀ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਫਾਂਸੀ ਦੀ ਸਜ਼ਾ ਦੇਣ ਦੀ ਥਾਂ ਗੋਲੀ ਦਾ ਨਿਸ਼ਾਨਾ ਬਣਾਇਆ ਜਾਵੇ | ਉਚਿਤ ਇਹੋ ਹੋਵੇਗਾ ਕਿ ਸਰਕਾਰ ਫ਼ੌਜ ਨੂੰ ਆਦੇਸ਼ ਦੇਵੇ ਕਿ ਉਹ ਸਾਨੂੰ ਗੋਲੀ ਨਾਲ ਉਡਾਉਣ ਲਈ ਸੈਨਿਕ ਦਸਤਾ ਭੇਜੇ |'
ਸਰਕਾਰ ਨੇ ਇਸ ਪੱਤਰ 'ਤੇ ਕੋਈ ਗ਼ੌਰ ਨਾ ਕੀਤਾ | 23 ਮਾਰਚ, 1931 ਦੇ ਦਿਨ ਦੋ ਵਜੇ ਬਾਅਦ ਦੁਪਹਿਰ ਸੈਂਟਰਲ ਜੇਲ੍ਹ ਦੇ ਕਰਮਚਾਰੀਆਂ ਨੇ ਸਭ ਕੈਦੀਆਂ ਨੂੰ ਉਨ੍ਹਾਂ ਦੀਆਂ ਬੈਰਕਾਂ ਵਿਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਹਿਰੇ 'ਤੇ ਸਿਪਾਹੀ ਤਾਇਨਾਤ ਕਰ ਦਿੱਤੇ | ਵਾਰਡ ਨੰ: 14, ਜਿਸ ਵਿਚ ਸਾਰੇ ਕ੍ਰਾਂਤੀਕਾਰੀ ਬੰਦੀ ਰੱਖੇ ਹੋਏ ਸਨ, ਦੇ ਕੈਦੀਆਂ ਨੇ ਭਗਤ ਸਿੰਘ ਨੂੰ ਪੁੱਛਿਆ, 'ਇਹ ਕੀ ਹੋ ਰਿਹਾ ਹੈ? ਅੱਜ ਸਮੇਂ ਤੋਂ ਪਹਿਲਾਂ ਹੀ ਕੈਦੀਆਂ ਨੂੰ ਬੰਦ ਕਿਉਂ ਕੀਤਾ ਜਾ ਰਿਹਾ ਹੈ'? ਭਗਤ ਸਿੰਘ ਨੇ ਮੁਸਕਰਾਉਂਦੇ ਹੋਏ ਉੱਤਰ ਦਿੱਤਾ, 24 ਮਾਰਚ ਦੀ ਸਵੇਰ ਨਹੀਂ, ਬਲਕਿ 23 ਮਾਰਚ ਦੀ ਸ਼ਾਮ ਫਾਂਸੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ |
24 ਮਾਰਚ 1931 ਦੇ ਦਿਨ ਸਵੇਰੇ ਉਨ੍ਹਾਂ ਨੂੰ ਫਾਂਸੀ ਦੇਣਾ ਨਿਸਚਤ ਹੋਇਆ ਸੀ, ਪਰ ਸਰਕਾਰ ਨੇ ਅਚਾਨਕ ਇਰਾਦਾ ਬਦਲ ਲਿਆ ਅਤੇ 23 ਮਾਰਚ ਦੀ ਸ਼ਾਮ ਨੂੰ ਹੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇਣ ਦਾ ਆਦੇਸ਼ ਦੇ ਦਿੱਤਾ |
ਭਗਤ ਸਿੰਘ ਦੀ ਗੱਲ ਸੁਣਦੇ ਹੀ ਰਾਜਗੁਰੂ ਨੇ ਬੁਲੰਦ ਆਵਾਜ਼ ਵਿਚ ਕਿਹਾ, 'ਮੁਬਾਰਕ ਹੋਵੇ ਅਸੀਂ ਅੱਜ ਹੀ ਵਿਦਾ ਹੋਵਾਂਗੇ' |
ਭਗਤ ਸਿੰਘ ਨੇ ਲਲਕਾਰਿਆ, 'ਸੁਨਾ ਹੈ ਆਜ ਮਕਤਲ ਮੇਂ ਹਮਾਰਾ ਇਮਿਤਿਹਾਂ ਹੋਗਾ' | ਥੋੜ੍ਹੀ ਦੇਰ ਬਾਅਦ ਹੈੱਡ ਵਾਰਡਰ ਨੇ 14 ਨੰ: ਦੇ ਕੈਦੀਆਂ ਨੂੰ ਉਨ੍ਹਾਂ ਦੀਆਂ ਕੋਠੜੀਆਂ ਵਿਚ ਚਲੇ ਜਾਣ ਦਾ ਆਦੇਸ਼ ਦਿੱਤਾ | ਪ੍ਰੰਤੂ ਉਨ੍ਹਾਂ ਨੇ ਇਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪੁੱਛਿਆ, 'ਹਾਲੇ ਤਾਂ ਸ਼ਾਮ ਨਹੀਂ ਹੋਈ, ਫਿਰ ਕੀ ਕਾਰਨ ਹੈ ਕਿ ਅੱਜ ਸਾਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਹੋਣ ਲਈ ਕਿਹਾ ਜਾ ਰਿਹਾ ਹੈ'?
ਹੈੱਡ ਵਾਰਡਨ ਨੇ ਕੋਈ ਉੱਤਰ ਨਾ ਦਿੱਤਾ ਅਤੇ ਕੈਦੀਆਂ ਨੂੰ ਜ਼ਿਦ 'ਤੇ ਡਟੇ ਹੋਏ ਦੇਖ ਕੇ ਉਹ ਆਪਣੇ ਕਰਮਚਾਰੀਆਂ ਨਾਲ ਵਾਪਸ ਚਲਾ ਗਿਆ |
ਹੈੱਡ ਵਾਰਡਨ ਦੇ ਜਾਣ ਤੋਂ ਥੋੜ੍ਹੇ ਚਿਰ ਮਗਰੋਂ ਡਿਪਟੀ ਸੁਪਰਡੈਂਟ ਜੇਲ੍ਹ ਸ਼ੇਖ ਮੁਹੰਮਦ ਅਕਰਮ ਉਥੇ ਆ ਕੇ ਚੁੱਪ ਚਾਪ ਖੜ੍ਹਾ ਹੋ ਗਿਆ | ਉਹ ਜੋ ਕੁਝ ਕਹਿਣਾ ਚਾਹੁੰਦਾ ਸੀ, ਉਸ ਦੀ ਜ਼ਬਾਨ ਕਹਿ ਸਕਣ ਤੋਂ ਅਸਮ੍ਰਥ ਸੀ | ਉਸ ਦੇ ਸਾਹਮਣੇ ਖੜ੍ਹਾ ਭਗਤ ਸਿੰਘ ਵਚਿੱਤ੍ਰ ਵੀਰਤਾ ਨਾਲ ਮੁਸਕਰਾ ਰਿਹਾ ਸੀ | ਉਸ ਨੂੰ ਦੇਖਦੇ ਹੀ ਜਿਵੇਂ ਸ਼ੇਖ ਅਕਰਮ ਦੀ ਜ਼ਬਾਨ ਠਾਕੀ ਗਈ ਅਤੇ ਉਸ ਦੀਆਂ ਅੱਖਾਂ ਵਿਚੋਂ ਤਿ੍ਪ-ਤਿ੍ਪ ਹੰਝੂ ਕਿਰਨ ਲੱਗੇ | ਕ੍ਰਾਂਤੀਕਾਰੀ ਬੰਦੀ ਸ਼ੇਖ ਅਕਰਮ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਹੈਰਾਨ ਹੋ ਗਏ |
ਸ਼ੇਖ ਅਕਰਮ ਨੂੰ ਰਹਿ-ਰਹਿ ਕੇ ਭਗਤ ਸਿੰਘ ਦੇ ਇਨਕਲਾਬੀ ਕਾਰਨਾਮੇ ਯਾਦ ਆ ਰਹੇ ਸਨ | ਆਪਣੇ ਵਿਚਾਰਾਂ ਵਿਚ ਹੀ ਗਵਾਚਿਆ ਸ਼ੇਖ ਇਨਕਲਾਬੀਆਂ ਨੂੰ ਕੁਝ ਕਹੇ ਬਗੈਰ ਵਾਪਸ ਪਰਤਣ ਲੱਗਾ |
ਕਾਮਰੇਡ ਜਹਾਂਗੀਰੀ ਲਾਲ ਨੇ ਭਰੇ ਹੋਏ ਗਲੇ ਨਾਲ ਕਿਹਾ, 'ਸ਼ੇਖ ਸਾਹਿਬ, ਕੁਝ ਕਹੋ ਤਾਂ ਸਹੀ'?
ਸ਼ੇਖ ਮੁਹੰਮਦ ਚੌਾਕ ਪਏ ਤੇ ਟੁੱਟੇ ਫੁੱਟੇ ਸ਼ਬਦਾਂ ਵਿਚ ਕਹਿਣ ਲੱਗੇ, 'ਤੁਸੀਂ ਲੋਕ ਬੋਲ ਸਕਦੇ ਹੋ ਮੈਂ ਨਹੀਂ | ਇਸ ਆਖਰੀ ਘੜੀ ਵਿਚ ਵੀ... ਤੁਸੀਂ ਜਾਣ ਨਹੀਂ ਸਕਦੇ ਕਿ ਇਸ ਵੇਲੇ ਮੇਰੇ ਦਿਲ 'ਤੇ ਕੀ ਗੁਜ਼ਰ ਰਹੀ ਹੈ... | ਤੁਸੀਂ ਲੋਕ ਕੋਠੜੀਆਂ ਵਿਚ ਨਹੀਂ ਜਾਣਾ ਚਾਹੁੰਦੇ ਤਾਂ ਨਾ ਸਹੀ, ਪਰ ਭਗਤ ਸਿੰਘ ਅੰਦਾਜ਼ਾ ਨਹੀਂ ਲਗਾ ਸਕਦਾ... ਮੇਰੇ ਲਈ ਉਹ ਕੀ ਹੈ... ਜੇ ਕੋਈ ਜੇਲ੍ਹ ਤੋੜ ਕੇ ਉਸ ਨੂੰ ਬਚਾ ਵੀ ਲਵੇ ਤਾਂ ਵੀ ਮੈਂ ਕੋਈ ਰੁਕਾਵਟ ਨਹੀਂ ਪਾਵਾਂਗਾ | ਪਰ ਉਹਨੂੰ ਕੌਣ ਬਚਾ ਸਕਦਾ ਹੈ | ਉਹਨੂੰ ਹੁਣ ਕੋਈ ਨਹੀਂ ਬਚਾ ਸਕਦਾ.... ਫਿਰ ਕੀ ਲਾਭ? ਤੁਹਾਨੂੰ ਵੀ ਮੈਂ ਹੋਰ ਕੁਝ ਨਹੀਂ ਕਹਿ ਸਕਦਾ...ਜਿਵੇਂ ਤੁਹਾਡੀ ਮਰਜ਼ੀ? |
ਸ਼ੇਖ ਅਕਰਮ ਇਸ ਤਰ੍ਹਾਂ ਰੁਕ-ਰੁਕ ਕੇ ਆਪਣੇ ਭਾਵਾਂ ਨੂੰ ਪ੍ਰਗਟ ਕਰਕੇ ਆਉਣ ਵਾਲੀ ਮੌਤ ਦਾ ਸੁਨੇਹਾ ਦੇ ਕੇ ਚਲਾ ਗਿਆ | ਥੋੜ੍ਹੀ ਦੇਰ ਬਾਅਦ ਹੈੱਡ-ਵਾਰਡਨ ਫਿਰ ਆਇਆ | ਕ੍ਰਾਂਤੀਕਾਰੀ ਕੈਦੀਆਂ ਨੇ ਇਕ-ਦੂਸਰੇ ਵੱਲ ਦੇਖਿਆ, ਫਿਰ ਵਾਰਡਨ ਨੂੰ ਕਿਹਾ, 'ਸਾਨੂੰ ਬੰਦ ਕਰ ਦਿਉ' |
ਕੋਈ ਸੱਤ ਕੁ ਵਜੇ ਸ਼ਾਮ ਨੂੰ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਨੂੰ ਪੁੱਠੀਆਂ ਹੱਥ-ਕੜੀਆਂ ਪਹਿਨਾ ਕੇ ਕੋਠੜੀਆਂ ਤੋਂ ਬਾਹਰ ਕੱਢਿਆ ਗਿਆ | ਭਗਤ ਸਿੰਘ ਨੇ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਲਾਇਆ | ਦੋਵਾਂ ਸਾਥੀਆਂ ਨੇ 'ਸਾਮਰਾਜ ਮੁਰਦਾਬਾਦ' ਕਹਿ ਕੇ ਭਗਤ ਸਿੰਘ ਦੇ ਨਾਅਰੇ ਦਾ ਜਵਾਬ ਦਿੱਤਾ |
ਦੇਖਦੇ-ਦੇਖਦੇ ਸਾਰੀ ਜੇਲ੍ਹ 'ਇਨਕਲਾਬ ਜ਼ਿੰਦਾਬਾਦ', 'ਸਾਮਰਾਜ ਮੁਰਦਾਬਾਦ', 'ਬਰਤਾਨਵੀ ਸਰਕਾਰ ਮੁਰਦਾਬਾਦ', 'ਭਗਤ ਸਿੰਘ ਜ਼ਿੰਦਾਬਾਦ', 'ਰਾਜਗੁਰੂ ਜ਼ਿੰਦਾਬਾਦ, 'ਸੁਖਦੇਵ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਗੂੰਜ ਉੱਠੀ |
ਅੰਗਰੇਜ਼ ਹੋਮ-ਸੈਕਟਰੀ ਜੋ ਜੇਲ੍ਹ ਸੁਪਰਡੈਂਟ ਮੇਜਰ ਚੋਪੜਾ ਦੇ ਨਾਲ ਫਾਂਸੀ ਦੇ ਤਖ਼ਤੇ ਵੱਲ ਜਾ ਰਿਹਾ ਸੀ, ਨਾਅਰੇ ਸੁਣ ਕੇ ਭੜਕ ਉਠਿਆ ਅਤੇ ਉਸ ਨੇ ਇਨਕਲਾਬੀਆਂ ਦੇ ਮੂੰਹ ਬੰਨ੍ਹ ਦੇਣ ਦਾ ਆਦੇਸ਼ ਦਿੱਤਾ |
ਇਕ ਵਾਰਡਨ ਨੇ ਭਗਤ ਸਿੰਘ ਦੇ ਮੂੰਹ 'ਤੇ ਪੱਟੀ ਬੰਨ੍ਹੀ ਤਾਂ ਉਸ ਨੇ ਗਰਦਨ ਘੁਮਾ ਕੇ ਪੱਟੀ ਖੋਲ੍ਹ ਦਿੱਤੀ ਅਤੇ ਮੇਜਰ ਚੋਪੜਾ ਨੂੰ ਕਿਹਾ, 'ਇਸ ਅੰਤਿਮ ਵੇਲੇ ਮੈਨੂੰ ਤੁਹਾਥੋਂ ਇਹੋ ਜਿਹੇ ਸਲੂਕ ਦੀ ਉਮੀਦ ਸੀ | ਸਾਡਾ ਮੂੰਹ ਬੰਨ੍ਹ ਕੇ ਹੀ ਸਾਡੀ ਆਵਾਜ਼ ਨੂੰ ਨਹੀਂ ਰੋਕਿਆ ਜਾ ਸਕਦਾ ਹੈ |
ਮੇਜਰ ਚੋਪੜਾ ਨੇ ਵਾਰਡਨ ਨੂੰ ਕਿਹਾ, 'ਰਹਿਣ ਦਿਓ, ਇਨ੍ਹਾਂ ਦੇ ਮੂੰਹ ਨਾ ਬੰਨ੍ਹੋ' | ਹੋਮ ਸੈਕਟਰੀ ਕ੍ਰੋਧ ਨਾਲ ਪੀਲਾ ਹੋ ਕੇ ਚਿਲਾਉਣ ਲੱਗਾ, 'ਮੈਂ ਮੂੰਹ ਬੰਨ੍ਹਣ ਦਾ ਹੁਕਮ ਦਿੱਤਾ ਹੈ' | ਮੇਜਰ ਚੋਪੜਾ ਨੇ ਉੱਤਰ ਦਿੱਤਾ, 'ਜੇਲ੍ਹ ਸੁਪਰਡੈਂਟ ਮੈਂ ਹਾਂ ਅਤੇ ਮੈਂ ਆਪਣੀ ਜ਼ਿੰਮੇਵਾਰੀ 'ਤੇ ਮੂੰਹ ਨਾ ਬੰਨ੍ਹਣ ਦਾ ਆਦੇਸ਼ ਦਿੰਦਾ ਹਾਂ' | ਹੋਮ ਸੈਕਟਰੀ ਸਿਰ ਪਿੱਟ ਕੇ ਰਹਿ ਗਿਆ |
ਜੋ ਮੈਜਿਸਟਰੇਟ ਫਾਂਸੀ ਦੀ ਡਿਊਟੀ 'ਤੇ ਤਾਇਨਾਤ ਸੀ, ਉਸ ਨੂੰ ਭਗਤ ਸਿੰਘ ਨੇ ਕਿਹਾ, 'ਮੈਜਿਸਟਰੇਟ, ਤੁਸੀਂ ਖੁਸ਼ਨਸੀਬ ਹੋ, ਜੋ ਸਾਨੂੰ ਫਾਂਸੀ ਦੇਣ ਦੇ ਹੁਕਮ ਦੀ ਤਾਮੀਲ ਕਰਾਉਣ ਆਏ ਹੋ | ਅੱਜ ਤੁਹਾਨੂੰ ਦਿਖਾ ਦਿਆਂਗੇ ਕਿ ਦੇਸ਼ ਭਗਤੀ ਦੇ ਦੀਵਾਨੇ ਅਤੇ ਸੁਤੰਤਰਤਾ ਸੰਗਰਾਮ ਦੇ ਸੈਨਿਕ ਫਾਂਸੀ ਦੇ ਰੱਸੇ ਨੂੰ ਕਿਸ ਤਰ੍ਹਾਂ ਚੁੰਮਦੇ ਹਨ |
ਜਦ ਇਹ ਕ੍ਰਾਂਤੀਕਾਰੀ ਫਾਂਸੀ ਦੇ ਤਖ਼ਤੇ ਵੱਲ ਲਿਜਾਏ ਜਾ ਰਹੇ ਸਨ ਤਾਂ ਪੂਰੀ ਜੇਲ੍ਹ ਕੈਦੀਆਂ ਦੇ ਇਸ ਗੀਤ ਨਾਲ ਗੂੰਜ ਰਹੀ ਸੀ:
'ਭਾਰਤ ਨਾ ਰਹਿ ਸਕੇਗਾ ਹਰਗਿਜ਼ ਗੁਲਾਮਖਾਨਾ,
ਆਜ਼ਾਦ ਹੋਗਾ, ਹੋਗਾ, ਆਇਆ ਹੈ ਯਿਹ ਜਮਾਨਾ' |
ਤਿੰਨੇ ਸਾਥੀ ਉਛਲ ਕੇ ਫਾਂਸੀ ਦੇ ਤਖ਼ਤੇ 'ਤੇ ਜਾ ਖੜ੍ਹੇ | ਭਗਤ ਸਿੰਘ ਵਿਚਕਾਰ ਸੀ, ਰਾਜਗੁਰੂ ਉਨ੍ਹਾਂ ਦੇ ਸੱਜੇ ਅਤੇ ਸੁਖਦੇਵ ਖੱਬੇ ਸੀ | ਤਿੰਨਾਂ ਨੇ ਆਪਣੇ-ਆਪਣੇ ਰੱਸੇ ਨੂੰ ਚੁੰਮਿਆ ਅਤੇ ਮੁਸਕਰਾਉਂਦੇ ਹੋਏ ਇਕ ਦੂਸਰੇ ਵੱਲ ਦੇਖਿਆ | ਮੇਜਰ ਚੋਪੜਾ ਨੇ ਕਿਹਾ, 'ਭਗਤ ਸਿੰਘ ਕੋਈ ਗੱਲ ਕਹਿਣੀ ਹੈ ਤਾਂ ਕਹਿ' | ਭਗਤ ਸਿੰਘ ਨੇ ਕਿਹਾ, 'ਤਖ਼ਤਾ ਹਟਾਉਣ ਦੇ ਹੁਕਮ ਦੇਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਕਰਨਾ |
ਮੇਜਰ ਚੋਪੜਾ ਨੇ ਜਦ ਇਸ਼ਾਰਾ ਕੀਤਾ ਤਾਂ ਤਿੰਨੇ ਇਕ ਦੂਸਰੇ ਨੂੰ ਦੇਖ ਕੇ ਫਿਰ ਮੁਸਕਰਾਏ ਅਤੇ ਉਨ੍ਹਾਂ ਨੇ ਇਕ ਆਵਾਜ਼ ਵਿਚ 'ਇਨਕਲਾਬ ਜ਼ਿੰਦਾਬਾਦ' 'ਸਾਮਰਾਜ ਮੁਰਦਾਬਾਦ' ਦੇ ਨਾਅਰੇ ਬੁਲੰਦ ਕੀਤੇ | ਜੱਲਾਦ ਨੇ ਤਖ਼ਤੇ ਖਿੱਚ ਦਿੱਤੇ | ਨਾਅਰਿਆਂ ਦੀ ਗੂੰਜ ਨਾਲ ਹੀ ਤਿੰਨੇ ਇਨਕਲਾਬੀ ਦੂਸਰੀ ਦੁਨੀਆ ਵੱਲ ਕੂਚ ਕਰ ਗਏ |
15 ਮਿੰਟ ਤੱਕ ਲਟਕਦੇ ਰਹਿਣ ਤੋਂ ਬਾਅਦ ਉਨ੍ਹਾਂ ਦੇ ਨਿਰਜਿੰਦ ਸਰੀਰਾਂ ਨੂੰ ਹੇਠਾਂ ਉਤਾਰਿਆ ਗਿਆ | ਜੇਲ੍ਹ ਦੇ ਇਰਦ-ਗਿਰਦ ਸੈਨਾ ਤਾਇਨਾਤ ਸੀ | ਜੇਲ੍ਹ ਦੇ ਸਾਰੇ ਕੈਦੀਆਂ ਨੂੰ ਪਹਿਲਾਂ ਬੈਰਕਾਂ ਵਿਚ ਬੰਦ ਕਰ ਦਿੱਤਾ ਗਿਆ ਸੀ | ਕਿਸੇ ਵੀ ਵਾਰਡਨ ਨੂੰ ਜੇਲ੍ਹ ਦੇ ਅੰਦਰੋਂ ਬਾਹਰ ਜਾਣ ਜਾਂ ਬਾਹਰੋਂ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ | ਸੰਤਰੀ ਉਨ੍ਹਾਂ ਤਿੰਨਾਂ ਦੇ ਮਿ੍ਤਕ ਸਰੀਰਾਂ ਨੂੰ ਜੇਲ੍ਹ ਨਾਲ ਲਗਦੇ ਅਦਾਲਤ ਦੇ ਉਸ ਚੋਰ ਦਰਵਾਜ਼ੇ ਤੱਕ ਲੈ ਗਏ ਜਿਹੜਾ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੇਲ੍ਹ ਤੋਂ ਅਦਾਲਤ ਵਿਚ ਲਿਆਉਣ ਲਈ ਬਣਾਇਆ ਗਿਆ ਸੀ | ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਗੋਰੇ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ ਗਿਆ | ਗੋਰੇ ਫ਼ੌਜੀਆਂ ਨੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੀਆਂ ਲੱਤਾਂ ਫੜ ਕੇ ਘਸੀਟ ਕੇ ਲਾਰੀਆਂ ਵਿਚ ਸੁੱਟਿਆ | ਇਕ ਗੋਰੇ ਫ਼ੌਜੀ ਅਫਸਰ ਨੇ ਤਾਂ ਭਗਤ ਸਿੰਘ ਦੀ ਲਾਸ਼ ਨੂੰ ਬੂਟਾਂ ਨਾਲ ਠੁੱਡੇ ਮਾਰੇ ਅਤੇ ਗਾਲ੍ਹਾਂ ਦਿੰਦੇ ਹੋਏ ਚੀਕਿਆ (ਸ਼ੈਤਾਨਾ, ਆ ਹੁਣ ਗੋਲੀ ਮਾਰ) |
ਇਸ ਸ਼ਰਮਨਾਕ ਕਾਰਵਾਈ ਨੂੰ ਇਕ ਹਿੰਦੁਸਤਾਨੀ ਵਾਰਡਨ ਜੋ ਛੱਤ 'ਤੇ ਖੜ੍ਹਾ ਉਥੇ ਪਹਿਰਾ ਦੇ ਰਿਹਾ ਸੀ, ਅਤਿਅੰਤ ਬੇਬਸੀ ਦੀ ਹਾਲਤ ਵਿਚ ਦੇਖ ਰਿਹਾ ਸੀ | ਲਾਸ਼ਾਂ ਨੂੰ ਲਾਰੀਆਂ ਵਿਚ ਸੁੱਟ ਕੇ ਗੋਰਾ ਫ਼ੌਜੀ ਦਸਤਾ ਫਿਰੋਜ਼ਪੁਰ ਵੱਲ ਰਵਾਨਾ ਹੋਇਆ | ਜਦੋਂ ਉਹ ਕਸੂਰ ਪਹੁੰਚੇ ਤਾਂ ਉਥੋਂ ਇਕ ਗ੍ਰੰਥੀ ਅਤੇ ਇਕ ਪੰਡਿਤ ਨੂੰ ਵੀ ਇਕ ਅਲੱਗ ਲਾਰੀ ਵਿਚ ਬਿਠਾ ਲਿਆ ਗਿਆ | ਮਿੱਟੀ ਦੇ ਤੇਲ ਦੇ ਕੁਝ ਟੀਨ ਪਹਿਲਾਂ ਤੋਂ ਹੀ ਰੱਖੇ ਹੋਏ ਸਨ | ਸਤਲੁਜ ਦਰਿਆ ਦੇ ਨੇੜੇ ਨਵੀਂ ਸੜਕ 'ਤੇ ਪੁਰਾਣੀ ਸੜਕ ਦੇ ਸੰਗਮ 'ਤੇ ਇਕ ਰੇਲਵੇ ਫਾਟਕ ਸੀ, ਉਸ ਫਾਟਕ 'ਤੇ ਸੰਤਰੀ ਨੇ ਦੇਖਿਆ ਲਾਰੀਆਂ ਪੁਰਾਣੀ ਸੜਕ 'ਤੇ ਜਾ ਰਹੀਆਂ ਸਨ ਜੋ ਦਰਿਆ ਵਿਚ ਜਾ ਮਿਲਦੀ ਸੀ | ਉਸ ਨੂੰ ਇਹ ਸ਼ੱਕ ਅਤੇ ਭੈਅ ਸੀ ਕਿ ਰਾਤ ਦੇ ਹਨੇਰੇ ਵਿਚ ਕਿੱਧਰੇ ਉਹ ਲਾਰੀਆਂ ਦਰਿਆ ਵਿਚ ਨਾ ਡਿਗਣ | ਉਹ ਡਰਦਾ ਸੀ ਕਿ ਜੇ ਉਸ ਨੇ ਗੋਰੇ ਸਿਪਾਹੀਆਂ ਨੂੰ ਸਾਵਧਾਨ ਕੀਤਾ ਤਾਂ ਉਹ ਬਦ-ਦਿਮਾਗ ਕਿਤੇ ਉਸ ਨੂੰ ਹੀ ਗੋਲੀ ਨਾ ਮਾਰ ਦੇਣ |
ਪਰ ਦਰਿਆ ਤੋਂ ਥੋੜ੍ਹੀ ਉਰੇ ਹੀ ਲਾਰੀਆਂ ਰੁਕ ਗਈਆਂ | ਪੰਡਿਤ ਅਤੇ ਗ੍ਰੰਥੀ ਨੂੰ ਉਥੇ ਹੀ ਉਤਾਰਨ ਤੋਂ ਬਾਅਦ ਲਾਰੀਆਂ ਫਿਰ ਚੱਲ ਪਈਆਂ | ਪੁਰਾਣੇ ਪੁਲ ਦੇ ਉੱਤਰੀ ਸਿਰੇ ਦੇ ਨੇੜੇ ਲਾਰੀਆਂ ਫਿਰ ਰੁਕ ਗਈਆਂ | ਲਾਸ਼ਾਂ ਨੂੰ ਲਾਰੀਆਂ ਤੋਂ ਹੇਠਾਂ ਸੁੱਟ ਦਿੱਤਾ ਗਿਆ | ਫਿਰ ਉਥੇ ਹੀ ਬੰਨ੍ਹ ਦੀ ਓਟ ਵਿਚ ਇਕ ਖਾਈ ਪੁੱਟ ਕੇ, ਲਾਸ਼ਾਂ ਦੇ ਟੁਕੜੇ ਕਰ ਕੇ ਖਾਈ ਵਿਚ ਪਾ ਕੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਗਈ | ਅੱਗ ਦੀਆਂ ਲਾਟਾਂ ਦੇ ਇਰਦ-ਗਿਰਦ ਗੋਰੇ ਫ਼ੌਜੀਆਂ ਨੇ ਬੈਠ ਕੇ ਸ਼ਰਾਬ ਪੀਤੀ ਅਤੇ ਨੱਚਣਾ ਸ਼ੁਰੂ ਕਰ ਦਿੱਤਾ | ਅੱਗ ਦੀਆਂ ਲਾਟਾਂ ਬੁਲੰਦ ਹੋਈਆਂ ਅਤੇ ਦੂਰ ਦੂਰ ਤੱਕ ਦਿਖਾਈ ਦੇਣ ਲੱਗੀਆਂ | ਦਰਿਆ ਦੇ ਪਾਰੋਂ ਇਕ ਆਦਮੀ ਨੇ ਦੇਖਿਆ ਤਾਂ ਉਹ ਹੈਰਾਨ ਹੋ ਉਠਿਆ ਕਿ ਰਾਤ ਵੇਲੇ ਇਹ ਕੌਣ ਲੋਕ ਅੱਗ ਦੇ ਇਰਦ-ਗਿਰਦ ਇਸ ਤਰ੍ਹਾਂ ਨੱਚ ਰਹੇ ਸਨ | ਉਸ ਨੇ ਨੇੜੇ ਪਹੁੰਚ ਕੇ ਇਕ ਝਾੜੀ ਦੇ ਪਿੱਛੇ ਛੁਪ ਕੇ ਇਹ ਭਿਆਨਕ ਕਾਂਡ ਦੇਖਿਆ | ਕਾਫੀ ਦੇਰ ਬਾਅਦ ਅੱਗ ਦੀਆਂ ਲਾਟਾਂ ਉਤੇ ਗੋਰੇ ਫ਼ੌਜੀਆਂ ਨੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ | ਅੱਗ ਬੁਝ ਜਾਣ 'ਤੇ ਲਾਸ਼ਾਂ ਦੇ ਅੱਧ ਜਲੇ ਟੁਕੜੇ ਪੁਲ ਦੇ 24 ਨੰਬਰ ਵਾਲੇ ਕੌਲੇ ਦੇ ਨੇੜੇ ਦਰਿਆ ਵਿਚ ਸੁੱਟ ਦਿੱਤੇ | ਜਿਸ ਮਿੱਟੀ ਤੋਂ ਤੇਲ ਦੀ ਗੰਧ ਆ ਰਹੀ ਸੀ, ਉਸ ਨੂੰ ਪੁੱਟ ਕੇ ਪਾਣੀ ਵਿਚ ਰੋੜ੍ਹ ਦਿੱਤਾ ਅਤੇ ਖਾਈ ਪੱਧਰੀ ਕਰ ਦਿੱਤੀ |
ਰਾਤ ਦੇ ਬਾਰਾਂ ਵਜੇ ਪੰਜਾਬ ਸਰਕਾਰ ਨੇ ਇਹ ਘੋਸ਼ਣਾ ਕੀਤੀ ਕਿ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੇਣ ਤੋਂ ਬਾਅਦ ਧਾਰਮਿਕ ਰੀਤੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ | ਇਸ ਖ਼ਬਰ ਨੂੰ ਸੁਣਦੇ ਸਾਰ ਹੀ ਹਰ ਥਾਂ ਹਾਹਾਕਾਰ ਮੱਚ ਗਈ | ਸੈਂਟਰਲ ਜੇਲ੍ਹ ਲਾਹੌਰ ਦੇ ਕੈਦੀਆਂ ਨੇ ਤਿੰਨ ਦਿਨ ਖਾਣਾ ਨਾ ਖਾਧਾ |
ਸਵੇਰ ਹੋਣ 'ਤੇ ਸਭ ਨੂੰ ਇਹ ਪਤਾ ਲੱਗ ਗਿਆ ਕਿ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਸਤਲੁਜ ਦਰਿਆ ਦੇ ਪੁਰਾਣੇ ਪੁਲ ਦੇ ਨੇੜੇ ਜਲਾਇਆ ਗਿਆ ਸੀ | ਜਦ ਲੋਕ ਉਸ ਥਾਂ ਪਹੁੰਚੇ ਤਾਂ ਉਥੇ ਕਿੱਧਰੇ ਵੀ ਚਿਤਾ ਦਾ ਕੋਈ ਨਿਸ਼ਾਨ ਦਿਖਾਈ ਨਾ ਦਿੱਤਾ | ਅਚਾਨਕ ਇਕ ਆਦਮੀ ਦਾ ਪੈਰ ਐਸੀ ਥਾਂ 'ਤੇ ਪਿਆ ਜਿਥੇ ਜ਼ਮੀਨ ਪੋਲੀ ਸੀ | ਉਸ ਦੇ ਪੈਰ ਹੇਠਾਂ ਧਸ ਗਏ | ਜਦ ਉਸ ਥਾਂ ਨੂੰ ਖੋਦਿਆ ਤਾਂ ਮਿੱਟੀ ਦੇ ਤੇਲ ਤੇ ਜਲੇ ਹੋਏ ਮਾਸ ਦੀ ਗੰਧ ਆਉਣ ਲੱਗੀ | ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਉਥੇ ਪਹਿਲਾਂ ਪਹੁੰਚੇ ਲੋਕਾਂ ਵਿਚ ਸ਼ਾਮਿਲ ਸੀ | ਉਸ ਨੇ ਉਥੋਂ ਜੋ ਹੱਡੀਆਂ ਲੱਭੀਆਂ, ਉਹ ਅੱਜਕਲ੍ਹ ਖਟਕੜ ਕਲਾਂ ਦੇ ਅਜਾਇਬ ਘਰ ਵਿਚ ਰੱਖੀਆਂ ਹੋਈਆਂ ਹਨ | ਇਸੇ ਜਗ੍ਹਾ 'ਤੇ ਉਨ੍ਹਾਂ ਮਹਾਨ ਸ਼ਹੀਦਾਂ ਦੀ ਸਮਾਧ ਦਾ ਨਿਰਮਾਣ ਕੀਤਾ ਗਿਆ ਹੈ |
ਨਿਸਚਤ ਸਮੇਂ ਤੋਂ 12 ਘੰਟੇ ਪਹਿਲਾਂ ਹੀ ਇਨਕਲਾਬੀਆਂ ਨੂੰ ਫਾਂਸੀ ਕਿਉਂ ਦਿੱਤੀ ਗਈ? ਅੰਤ ਉਨ੍ਹਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਵਾਰਸਾਂ ਜਾਂ ਰਿਸ਼ਤੇਦਾਰਾਂ ਦੇ ਸਪੁਰਦ ਕਿਉਂ ਨਹੀਂ ਕੀਤਾ ਗਿਆ?
ਪੁਰਾਣੇ ਰਿਕਾਰਡ ਦੇਖਣ ਤੋਂ ਪਤਾ ਲਗਦਾ ਹੈ ਕਿ ਵਾਇਸਰਾਇ ਲਾਰਡ ਇਰਵਨ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦੇਣਾ ਚਾਹੁੰਦੇ ਸਨ | ਪਰ ਅੰਗਰੇਜ਼ ਉਚ-ਅਧਿਕਾਰੀ ਇਸ ਰਿਆਇਤ ਦੇ ਪੱਖ ਵਿਚ ਨਹੀਂ ਸਨ | ਵਾਇਸਰਾਇ ਦੇ ਹੋਮ ਮੈਂਬਰ ਸਰ ਹੈਨਰੀ ਕਰੇਕ ਨੇ ਕ੍ਰਾਂਤੀਕਾਰੀਆਂ ਨੂੰ ਕੋਈ ਰਿਆਇਤ ਦੇਣ 'ਤੇ ਤਿਆਗ ਪੱਤਰ ਦੇਣ ਦੀ ਧਮਕੀ ਵੀ ਦਿੱਤੀ ਸੀ | ਉਨ੍ਹਾਂ ਨੇ ਹੀ ਪੰਜਾਬ ਸਰਕਾਰ ਨੂੰ ਗੁਪਤ ਰੂਪ ਵਿਚ ਹਦਾਇਤ ਕੀਤੀ ਸੀ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ 23 ਮਾਰਚ ਦੀ ਸ਼ਾਮ ਨੂੰ ਹੀ ਫਾਂਸੀ ਦੇ ਦਿੱਤੀ ਜਾਵੇ ਤਾਂ ਜੋ ਵਾਇਸਰਾਇ ਨੂੰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਸਮਾਂ ਹੀ ਨਾ ਮਿਲੇ |

-ਸਾਬਕਾ ਮੀਡੀਆ ਅਡਵਾਇਜ਼ਰ, ਪੰਜਾਬ ਵਿਧਾਨ ਸਭਾ, ਚੰਡੀਗੜ੍ਹ |
ਮੋਬਾਈਲ : 98147-13679.


ਖ਼ਬਰ ਸ਼ੇਅਰ ਕਰੋ

ਫ਼ੌਜੀ ਹਮਲੇ ਤੋਂ ਬਾਅਦ ਸਿੱਖ ਰੈਫ਼ਰੈਂਸ ਲਾਇਬ੍ਰੇਰੀ

ਜੇਕਰ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸੰਸਾਰ ਵਿਚ ਇਤਿਹਾਸ ਅਤੇ ਪੁਰਾਤਨ ਇਤਿਹਾਸਕ ਖਰੜਿਆਂ ਦੀ ਸਾਂਭ-ਸੰਭਾਲ ਕਰਨ ਲਈ ਲਾਇਬ੍ਰੇਰੀਆਂ ਦੀ ਮੁੱਖ ਭੂਮਿਕਾ ਰਹੀ ਹੈ | ਪੁਰਾਣੇ ਸਮੇਂ ਵਿਚ ਸਿੱਖਿਆ ਦਾ ਪਸਾਰ ਗੁਰਦੁਆਰਿਆਂ, ਮਦਰੱਸਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਰਾਹੀਂ ਕੀਤਾ ਜਾਂਦਾ ਸੀ | ਇਨ੍ਹਾਂ ਪੁਰਾਤਨ ਸਿੱਖਿਆ ਸੰਸਥਾਵਾਂ ਵਿਚ ਛੋਟੀਆਂ-ਛੋਟੀਆਂ ਲਾਇਬ੍ਰੇਰੀਆਂ ਹੋਂਦ ਵਿਚ ਆਈਆਂ | ਜਦੋਂ ਤੋਂ ਸਮਾਜ ਵਿਚ ਇਤਿਹਾਸ ਲਿਖਣ ਅਤੇ ਇਤਿਹਾਸਕ ਗ੍ਰੰਥ ਹੋਂਦ ਵਿਚ ਆਏ ਹਨ, ਉਦੋਂ ਤੋਂ ਹੀ ਲਾਇਬ੍ਰੇਰੀਆਂ ਹੋਂਦ ਵਿਚ ਆਈਆਂ ਹਨ |
ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਹੋਂਦ ਵਿਚ ਲਿਆਉਣ ਲਈ ਸਿੱਖਾਂ ਨੂੰ ਵੱਡੀ ਮਿਹਨਤ ਕਰਨੀ ਪਈ | ਇਸ ਲਾਇਬ੍ਰੇਰੀ ਵਿਚ ਸਿੱਖ ਇਤਿਹਾਸ ਨਾਲ ਸਬੰਧਿਤ ਅਨਮੋਲ, ਦੁਰਲੱਭ ਪੁਸਤਕਾਂ ਦੀ ਗਿਣਤੀ ਕੋਈ 13 ਹਜ਼ਾਰ ਤੋਂ ਉੱਪਰ ਸੀ, ਜਦੋਂ ਇਸ ਨੂੰ 1984 ਈ: ਦੇ ਫ਼ੌਜੀ ਹਮਲੇ ਸਮੇਂ ਅੱਗ ਲਾ ਕੇ ਸਾੜ ਦਿੱਤਾ ਗਿਆ | (1984 ਈ: ਦੇ ਫ਼ੌਜੀ ਹਮਲੇ ਸਮੇਂ ਭਾਰਤੀ ਫ਼ੌਜ ਦੁਆਰਾ ਲਾਇਬ੍ਰੇਰੀ ਦੇ ਸਮੁੱਚੇ ਸਰਮਾਏ ਨੂੰ ਇੱਥੋਂ ਚੁੱਕ ਲਿਆ ਗਿਆ) ਵਰਿ੍ਹਆਂਬੱਧੀ ਕੌਮੀ ਵਿਦਵਾਨਾਂ ਵੱਲੋਂ ਕੀਤੀ ਗਈ ਮਿਹਨਤ ਸਾੜ ਕੇ ਕੁਝ ਘੰਟਿਆਂ ਵਿਚ ਰਾਖ ਕਰ ਦਿੱਤੀ ਗਈ | ਜੋ ਅੱਧ-ਪੁਚੱਧਾ ਸੜਨ ਤੋਂ ਬਚਿਆ ਉਹ ਸਰਕਾਰ ਚੁੱਕ ਕੇ ਲੈ ਗਈ ਜਿਸ ਵਿਚ 12,613 ਪੁਸਤਕਾਂ ਤੇ 512 ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਸਨ | ਸਿੱਖ ਵਿਰਸਾ ਆਪਣੇ ਦੇਸ਼ ਵਿਚ ਹੀ ਆਪਣਿਆਂ ਹੱਥੋਂ ਲੁੱਟਿਆ ਗਿਆ |
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਇਤਿਹਾਸ 1920-21 ਈ: ਵਿਚ ਰਚਿਆ ਜਾਣਾ ਹੀ ਸ਼ੁਰੂ ਹੋ ਗਿਆ ਸੀ ਜਦੋਂ ਵਿਦਵਾਨਾਂ ਦੁਆਰਾ ਸਿੱਖ ਸਾਹਿਤ ਨੂੰ ਕਿਸੇ ਕੇਂਦਰੀ ਜਗ੍ਹਾ 'ਤੇ ਇਕੱਠਾ ਕਰਨ ਬਾਰੇ ਵਿਚਾਰਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਪ੍ਰੰਤੂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਹੋਂਦ ਵਿਚ ਲਿਆਉਣ ਲਈ ਮਹਾਰਾਜਾ ਦਲੀਪ ਸਿੰਘ ਦੀ ਸਪੁੱਤਰੀ ਸ਼ਹਿਜ਼ਾਦੀ ਬੰਬਾ ਸਦਰਲੈਂਡ ਅਤੇ ਸਿੱਖ ਵਿਦਵਾਨਾਂ ਜਿਨ੍ਹਾਂ ਵਿਚ ਕਰਮ ਸਿੰਘ ਹਿਸਟੋਰੀਅਨ, ਬਾਵਾ ਬੁੱਧ ਸਿੰਘ, ਪਿ੍ੰ: ਤੇਜਾ ਸਿੰਘ, ਕਰਮ ਸਿੰਘ ਜ਼ਖਮੀ ਅਤੇ ਡਾ: ਗੰਡਾ ਸਿੰਘ ਦੀ ਮੁੱਖ ਭੂਮਿਕਾ ਰਹੀ ਹੈ |
ਸਿੱਖਾਂ ਵੱਲੋਂ ਆਪਣੇ ਇਤਿਹਾਸ ਨੂੰ ਵਿਧੀਬੱਧ ਤਰੀਕੇ ਨਾਲ ਸੰਭਾਲਣ ਲਈ ਪਹਿਲ ਕਦਮੀ ਸ: ਕਰਮ ਸਿੰਘ ਹਿਸਟੋਰੀਅਨ ਨੇ ਕੀਤੀ ਪਰ ਉਨ੍ਹਾਂ ਦੇ ਜਲਦ ਹੀ ਸਵਰਗਵਾਸ ਹੋ ਜਾਣ ਕਾਰਨ ਇਸ ਕਾਰਜ ਵਿਚ ਖੜੋਤ ਆ ਗਈ | ਮੁੜ ਬਾਵਾ ਬੁੱਧ ਸਿੰਘ ਨੇ ਹੌਸਲਾ ਕੀਤਾ ਅਤੇ ਲਾਹੌਰ ਵਿਚ ਸਿੱਖ ਇਤਿਹਾਸਕਾਰਾਂ ਦੀ ਸੁਸਾਇਟੀ ਬਣਾਈ ਪਰ ਇਹ ਸੁਸਾਇਟੀ ਅਜੇ ਜਥੇਬੰਦ ਹੀ ਹੋ ਰਹੀ ਸੀ ਕਿ ਬਾਵਾ ਬੁੱਧ ਸਿੰਘ ਦੀ ਮੌਤ ਹੋ ਗਈ ਅਤੇ ਇਹ ਸੰਸਥਾ ਖੇਰੂੰ-ਖੇਰੂੰ ਹੋ ਗਈ |
20 ਫਰਵਰੀ 1945 ਈ: ਨੂੰ ਖਾਲਸਾ ਕਾਲਜ ਅੰਮਿ੍ਤਸਰ ਵਿਚ ਮੁੜ ਸਿੱਖ ਇਤਿਹਾਸਕਾਰਾਂ ਦੀ ਇਕ ਬੈਠਕ ਹੋਈ ਜਿਸ ਦੀ ਪ੍ਰਧਾਨਗੀ ਮਹਾਰਾਜਾ ਦਲੀਪ ਸਿੰਘ ਦੀ ਸਪੁੱਤਰੀ ਸਹਿਜ਼ਾਦੀ ਬੰਬਾ ਸਦਰਲੈਂਡ ਨੇ ਕੀਤੀ | ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸਿੱਖ ਇਤਿਹਾਸਕਾਰਾਂ 'ਤੇ ਅਧਾਰਤ 'ਸਿੱਖ ਹਿਸਟਰੀ ਸੁਸਾਇਟੀ' ਕਾਇਮ ਕੀਤੀ ਜਾਵੇ ਜੋ ਸਿੱਖ ਇਤਿਹਾਸ ਨੂੰ ਲਿਖਣ ਲਈ ਨਿੱਗਰ ਕਦਮ ਚੁੱਕੇ | ਛੇਤੀ ਹੀ ਇਤਿਹਾਸ ਵਿਚ ਨਵੀਂ ਇਤਿਹਾਸਕਾਰੀ ਨੇ ਜਨਮ ਲਿਆ ਜਿਸ ਦੇ ਅੰਤਰਗਤ ਹਰ ਘਟਨਾ ਨੂੰ ਤਰਕ ਦੇ ਅਧਾਰ ਤੇ ਪਰਖਿਆ ਜਾਣ ਲੱਗਾ | ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਵਿਦਵਾਨਾਂ ਨੇ ਇਤਿਹਾਸ ਵਿੱਚੋਂ ਮਿਥਿਹਾਸ ਨੂੰ ਅਲੱਗ ਕਰਨਾ ਸ਼ੁਰੂ ਕੀਤਾ ਅਤੇ ਸਿੱਖੀ ਵਿਚਾਰਧਾਰਾ ਨੂੰ ਸਰਬ ਵਿਆਪੀ ਮੰਨਦੇ ਹੋਏ ਕਈ ਕਿਤਾਬਚੇ ਰਚੇ ਪਰ ਇਨ੍ਹਾਂ ਨੂੰ ਪ੍ਰਦਰਸ਼ਤ ਕਰਨ ਲਈ ਕੋਈ ਕੇਂਦਰ ਬਿੰਦੂ ਨਜ਼ਰ ਨਹੀਂ ਸੀ ਆ ਰਿਹਾ |
20 ਅਪ੍ਰੈਲ, 1945 ਈ: ਨੂੰ ਸਿੱਖ ਬੋਰਡ ਆਫ ਕੰਟਰੋਲ ਦੀ ਪਲੇਠੀ ਇਕੱਤਰਤਾ 'ਤੇਜਾ ਸਿੰਘ ਸਮੁੰਦਰੀ' ਹਾਲ ਵਿਚ ਹੋਈ | ਇਸ ਇਕੱਤਰਤਾ ਦਾ ਮੁੱਖ ਏਜੰਡਾ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੁੱਚਾ ਇਤਿਹਾਸ ਲਿਖਿਆ ਜਾਵੇ | ਇਸ ਸੁਸਾਇਟੀ ਵੱਲੋਂ ਇਸ ਕਾਰਜ ਲਈ ਡਾ: ਗੰਡਾ ਸਿੰਘ ਤੇ ਪਿ੍ੰਸੀਪਲ ਤੇਜਾ ਸਿੰਘ ਦੀਆਂ ਸੇਵਾਵਾਂ ਲਈਆਂ ਗਈਆਂ | ਵਿਧੀਬੱਧ ਤਰੀਕੇ ਨਾਲ ਪੰਥਕ ਡਾਇਰੀ ਤਿਆਰ ਕਰਨ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਇਆ-ਇਹ ਕੰਮ ਵੀ ਕੁਝ ਗਿਣੇ ਮਿਥੇ ਵਿਦਵਾਨਾਂ ਦੇ ਹਵਾਲੇ ਕੀਤਾ ਗਿਆ | ਇਸੇ ਦੌਰਾਨ ਹੀ ਸਿੱਖ ਵਿਦਵਾਨਾਂ ਨੇ ਮਹਿਸੂਸ ਕੀਤਾ ਕਿ ਸੈਂਟਰਲ ਸਿੱਖ ਲਾਇਬ੍ਰੇਰੀ ਕਾਇਮ ਕੀਤੀ ਜਾਵੇ, ਜਿਸ ਵਿਚ ਉਹ ਸਾਰੀ ਸਾਹਿਤ ਸਮੱਗਰੀ ਇਕੱਤਰ ਕੀਤੀ ਜਾਵੇ ਜਿਸ ਦਾ ਸਬੰਧ ਸਿੱਖ ਇਤਿਹਾਸ, ਧਰਮ, ਸਮਾਜ ਅਤੇ ਦਰਸ਼ਨ ਨਾਲ ਹੋਵੇ | ਸਿੱਖ ਹਿਸਟਰੀ ਸੁਸਾਇਟੀ ਦੀ ਸਲਾਹ ਦੇ ਕੇ ਉਪਰੋਕਤ ਕਾਰਜ ਦੀ ਪ੍ਰਾਪਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਨੇ ਆਪਣੇ ਮਤਾ ਨੰਬਰ 490, ਮਿਤੀ 20-04-45 ਰਾਹੀਂ ਸੈਂਟਰਲ ਸਿੱਖ ਲਾਇਬ੍ਰੇਰੀ ਸਥਾਪਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ | ਨਾਲ ਹੀ ਸੁਸਾਇਟੀ ਨੂੰ ਬੇਨਤੀ ਕੀਤੀ ਕਿ ਕੇਂਦਰੀ ਸਿੱਖ ਲਾਇਬ੍ਰੇਰੀ ਲਈ ਸਮੱਗਰੀ ਇਕੱਠੀ ਕੀਤੀ ਜਾਵੇ | ਹੋਣ ਵਾਲਾ ਸਾਰਾ ਖਰਚ ਸ਼੍ਰੋਮਣੀ ਕਮੇਟੀ ਆਪਣੇ ਸਿਰ ਲੈਂਦੀ ਹੈ, ਨਾਲ ਹੀ ਇਹ ਵੀ ਵਿਚਾਰ ਪੁਖਤਾ ਹੋਈ ਕਿ ਆਰਜ਼ੀ ਤੌਰ 'ਤੇ ਗੁਰੂ ਰਾਮਦਾਸ ਨਿਵਾਸ ਦੇ ਇਕ ਹਾਲ ਵਿਚ ਪੁਸਤਕਾਂ, ਦਸਤਾਵੇਜ਼ ਤੇ ਹੋਰ ਲੋੜੀਂਦੀ ਸਮੱਗਰੀ ਰੱਖ ਲਈ ਜਾਵੇ | ਇਸ ਦੀ ਦੇਖਭਾਲ ਲਈ ਲਾਇਬ੍ਰੇਰੀਅਨ ਅਤੇ ਵਿਦਵਾਨ ਪੱਕੇ ਤੌਰ 'ਤੇ ਨਿਯੁਕਤ ਕਰ ਲਏ ਜਾਣ |
ਮੁੜ ਛੇਤੀ ਹੀ ਆਮ ਲਾਇਬ੍ਰੇਰੀਆਂ ਨਾਲੋਂ ਇਸ ਲਾਇਬ੍ਰੇਰੀ ਨੂੰ ਨਿਖੇੜ ਕੇ 'ਸੈਂਟਰਲ ਸਿੱਖ ਲਾਇਬ੍ਰੇਰੀ' ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਆਟਾ ਮੰਡੀ ਬਾਹੀ (ਦੱਖਣੀ ਵੱਲ) ਪਰਕਰਮਾ ਵੱਲ ਮੁੱਖ ਦੁਆਰ ਉੱਪਰ ਬਣੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਹਾਲ ਵਿਖੇ ਤਬਦੀਲ ਕਰਨ ਉਪਰੰਤ ਇਸ ਦਾ ਨਾਮ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਰੱਖਿਆ ਗਿਆ ਤਾਂ ਜੋ ਇਸ ਲਾਇਬ੍ਰੇਰੀ ਦੀਆਂ ਪੁਸਤਕਾਂ ਬਾਹਰ ਨਾ ਜਾ ਸਕਣ | ਗੁਰੂ ਰਾਮਦਾਸ ਨਿਵਾਸ ਹਾਲ ਵਿਚ ਲਾਇਬ੍ਰੇਰੀ ਉਵੇਂ ਹੀ ਚੱਲਦੀ ਰਹੀ | ਸਿੱਖ ਰੈਫ਼ਰੈਂਸ ਲਾਇਬ੍ਰੇਰੀ ਲਈ ਸਪੱਸ਼ਟ ਕਰ ਦਿੱਤਾ ਗਿਆ ਕਿ ਇਹ ਰੈਫ਼ਰੈਂਸ ਲਈ ਹੀ ਹੋਵੇਗੀ | ਇੱਥੋਂ ਦੀਆਂ ਪੁਸਤਕਾਂ (ਹਵਾਲੇ ਨੋਟ ਕਰਨ) ਲਈ ਕੇਵਲ ਇਥੇ ਹੀ ਵਰਤੀਆਂ ਜਾ ਸਕਣਗੀਆਂ, ਲਾਇਬ੍ਰੇਰੀ ਤੋਂ ਬਾਹਰ ਨਹੀਂ ਲਿਜਾਈਆਂ ਜਾ ਸਕਦੀਆਂ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98148-98570.

ਸਫ਼ਲਤਾ ਦਾ ਨਵਾਂ ਇਤਿਹਾਸ ਰਚਦੀ ਫ਼ਿਲਮ ਬਾਹੂਬਲੀ-2

ਸਾਲ 2008 ਵਿਚ ਜਦੋਂ 'ਗਜ਼ਨੀ' ਨੂੰ ਸੌ ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਕਰਾਰ ਦਿੱਤਾ ਗਿਆ ਸੀ ਤਾਂ ਬਾਲੀਵੁੱਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਸੀ | ਵਪਾਰ ਪੰਡਿਤਾਂ ਨੇ ਰਾਇ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਜੇਕਰ ਢੰਗ ਦੀ ਫ਼ਿਲਮ ਬਣਾਈ ਜਾਵੇ, ਸਹੀ ਤਰ੍ਹਾਂ ਨਾਲ ਪ੍ਰਚਾਰ ਕੀਤਾ ਜਾਵੇ ਤੇ ਰਿਲੀਜ਼ ਕੀਤੀ ਜਾਵੇ ਤਾਂ ਫ਼ਿਲਮ ਸੌ ਕਰੋੜ ਦਾ ਅੰਕੜਾ ਛੂਹਣ ਵਿਚ ਕਾਮਯਾਬ ਹੋ ਸਕਦੀ ਹੈ | 'ਗਜ਼ਨੀ' ਦੀ ਬਦੌਲਤ ਬਾਲੀਵੁੱਡ ਨੂੰ 'ਸੌ ਕਰੋੜ ਕਲੱਬ' ਦੇ ਰੂਪ ਵਿਚ ਨਵਾਂ ਸ਼ਬਦ ਮਿਲਿਆ ਅਤੇ ਹਰ ਨਿਰਮਾਤਾ ਦਾ ਇਹੀ ਸੁਪਨਾ ਹੁੰਦਾ ਸੀ ਕਿ ਉਸ ਦੀ ਫ਼ਿਲਮ ਇਸ ਕਲੱਬ ਵਿਚ ਸ਼ਾਮਿਲ ਹੋ ਜਾਵੇ | ਸੌ ਕਰੋੜ ਕਲੱਬ ਵਿਚ ਫ਼ਿਲਮ ਦਾ ਸ਼ਾਮਿਲ ਹੋਣਾ ਫ਼ਿਲਮ ਦੀ ਸਫਲਤਾ ਦਾ ਪੈਮਾਨਾ ਮੰਨਿਆ ਜਾਣ ਲੱਗਿਆ ਸੀ | ਫਿਰ ਜਦੋਂ 'ਥ੍ਰੀ ਈਡੀਅਟਸ' ਨੇ ਦੋ ਸੌ ਕਰੋੜ ਦਾ ਅੰਕੜਾ ਪਾਰ ਕੀਤਾ ਤਾਂ ਬਾਲੀਵੁੱਡ ਨੂੰ ਸਫਲਤਾ ਦਾ ਨਵਾਂ ਪੱਧਰ ਮਿਲ ਗਿਆ ਅਤੇ ਜਦੋਂ 'ਪੀ ਕੇ', 'ਬਜਰੰਗੀ ਭਾਈਜਾਨ', 'ਸੁਲਤਾਨ' ਤੇ 'ਦੰਗਲ' ਨੇ ਤਿੰਨ ਸੌ ਕਰੋੜ ਦਾ ਅੰਕੜਾ ਛੂਹਿਆ ਤਾਂ ਲੱਗਿਆ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਕੋਈ ਫ਼ਿਲਮ ਪੰਜ ਸੌ ਕਰੋੜ ਦਾ ਕਾਰੋਬਾਰ ਕਰ ਲਵੇਗੀ | ਹਜ਼ਾਰ ਕਰੋੜ ਦੇ ਅੰਕੜੇ ਬਾਰੇ ਤਾਂ ਬਾਲੀਵੁੱਡ ਵਿਚ ਕਿਸੇ ਨੇ ਸੋਚਿਆ ਤੱਕ ਨਹੀਂ ਸੀ |
ਇਹੀ ਵਜ੍ਹਾ ਹੈ ਕਿ ਹੁਣ ਜਦੋਂ 'ਬਾਹੂਬਲੀ-2' ਵਰਗੀ ਡੱਬ ਫ਼ਿਲਮ ਨੇ 11 ਸੌ ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ ਤਾਂ ਫ਼ਿਲਮ ਦਾ ਏਨਾ ਵੱਡਾ ਕਾਰੋਬਾਰ ਦੇਖ ਕੇ ਹਰ ਕੋਈ ਆਪਣੇ ਦੰਦਾਂ ਹੇਠਾਂ ਉਂਗਲੀ ਦਬਾਉਣ ਲੱਗਿਆ ਹੈ | ਕਈ ਲੋਕ ਤਾਂ ਹਾਲੇ ਤੱਕ ਇਹ ਸਮਝਣ ਵਿਚ ਲੱਗੇ ਹੋਏ ਹਨ ਕਿ ਹਜ਼ਾਰ ਕਰੋੜ ਦੀ ਗਿਣਤੀ ਵਿਚ ਕਿੰਨੇ ਜ਼ੀਰੋ ਹੁੰਦੇ ਹਨ ਅਤੇ 'ਬਾਹੂਬਲੂ-2' ਦੀ ਮਹਾਸਫ਼ਲਤਾ ਨੇ ਇਸ ਗਿਣਤੀ ਨੂੰ ਹਕੀਕਤ ਵਿਚ ਤਬਦੀਲ ਕਰ ਦਿੱਤਾ ਹੈ | ਇਹ ਫ਼ਿਲਮ ਸਫਲ ਹੋਵੇਗੀ ਇਹ ਤਾਂ ਮੰਨਿਆ ਜਾ ਰਿਹਾ ਸੀ ਪਰ ਏਨਾ ਵੱਡਾ ਕਾਰੋਬਾਰ ਕਰੇਗੀ, ਇਹ ਸ਼ਾਇਦ ਹੀ ਕਿਸੇ ਨੇ ਸੋਚਿਆ ਸੀ |
ਉਂਝ ਜਦੋਂ 2015 ਵਿਚ 'ਬਾਹੂਬਲੀ' ਪ੍ਰਦਰਸ਼ਿਤ ਹੋਈ ਸੀ, ਉਦੋਂ ਫ਼ਿਲਮ ਦਾ ਅੰਤ ਦੇਖ ਕੇ ਇਹ ਤਾਂ ਸਾਫ ਹੋ ਗਿਆ ਸੀ ਕਿ ਜਲਦੀ ਹੀ ਇਸ ਦਾ ਦੂਜਾ ਭਾਗ ਆਵੇਗਾ | ਉਦੋਂ ਇਹ ਕੌਮਾਂਤਰੀ ਸਵਾਲ ਬਣ ਗਿਆ ਸੀ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ? ਦੋ ਸਾਲ ਬਾਅਦ ਹੁਣ 'ਬਾਹੂਬਲੀ-2' ਜ਼ਰੀਏ ਦੇਸ਼ ਨੂੰ ਜਵਾਬ ਮਿਲ ਗਿਆ ਹੈ ਕਿ ਕਟੱਪਾ ਵੱਲੋਂ ਬਾਹੂਬਲੀ ਨੂੰ ਮਾਰਨ ਦੀ ਕੀ ਵਜ੍ਹਾ ਸੀ | ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਬਾਹੂਬਲੀ ਨੂੰ ਮਾਰਨ ਦੀ ਵਜ੍ਹਾ ਜਾਣਨ ਲਈ ਲੋਕ ਸਿਨੇਮਾ ਘਰਾਂ 'ਚ ਟੁੱਟ ਪਏ | ਦਰਅਸਲ ਇਸ ਫ਼ਿਲਮ ਵਿਚ ਕਈ ਇਸ ਤਰ੍ਹਾਂ ਦੀਆਂ ਗੱਲਾਂ ਹਨ, ਜਿਸ ਦੀ ਵਜ੍ਹਾ ਕਰਕੇ ਇਹ ਦੇਸ਼ ਦੀ ਸਭ ਤੋਂ ਵੱਡੀ ਹਿੱੱਟ ਫ਼ਿਲਮ ਬਣਨ ਵਿਚ ਕਾਮਯਾਬ ਹੋ ਸਕੀ |
ਪਹਿਲੀ ਗੱਲ ਤਾਂ ਇਹ ਕਿ 'ਬਾਹੂਬਲੀ' ਦੇ ਦੋਵੇਂ ਵਰਸ਼ਨ ਪੂਰੀ ਤਰ੍ਹਾਂ ਨਾਲ ਭਾਰਤੀ ਹਨ | ਇਸ ਦੀ ਕਹਾਣੀ ਤੋਂ ਲੈ ਕੇ ਕਿਰਦਾਰਾਂ ਵਿਚ ਭਾਰਤੀ ਪਰੰਪਰਾ ਝਲਕਦੀ ਹੈ | ਅੱਜ ਜਿਥੇ ਹਰ ਦੂਜੀ ਹਿੰਦੀ ਫ਼ਿਲਮ ਹਾਲੀਵੁੱਡ ਦੀ ਨਕਲ ਵਰਗੀ ਲਗਦੀ ਹੈ, ਉਥੇ 'ਬਾਹੂਬਲੀ' ਨੇ ਦਿਖਾ ਦਿੱਤਾ ਹੈ ਕਿ ਭਾਰਤੀ ਸੰਸਕ੍ਰਿਤੀ ਨੂੰ ਕਹਾਣੀ ਵਿਚ ਪਿਰੋ ਕੇ ਸਫਲ ਫ਼ਿਲਮ ਬਣਾਈ ਜਾ ਸਕਦੀ ਹੈ | ਫ਼ਿਲਮ ਵਿਚ ਨਾ ਤਾਂ ਅਸ਼ਲੀਲ ਦਿ੍ਸ਼ ਹਨ ਤੇ ਨਾ ਹੀ ਅਸ਼ਲੀਲ ਗੀਤ ਜਾਂ ਕਾਮੇਡੀ ਦੀ ਗੱਲ ਕਹੀ ਗਈ ਹੈ ਪਰ ਜਿਥੇ ਮਾਂ ਦੀ ਮਮਤਾ, ਵਫ਼ਾਦਾਰੀ, ਬਹਾਦਰੀ, ਸੱਚਾਈ ਤੇ ਪਿਆਰ ਨੂੰ ਕਹਾਣੀ ਵਿਚ ਇਸ ਤਰ੍ਹਾਂ ਬੁਣਿਆ ਗਿਆ ਹੈ ਕਿ ਫ਼ਿਲਮ ਅਖੀਰ ਤੱਕ ਦਰਸ਼ਕ ਨੂੰ ਬੰਨ੍ਹੀ ਰੱਖਦੀ ਹੈ | ਫ਼ਿਲਮ ਦਾ ਸਭ ਤੋਂ ਮਜ਼ਬੂਤ ਪੱਖ ਇਸ ਦਾ ਤਕਨੀਕੀ ਤਾਮ-ਝਾਮ ਹੈ | ਫ਼ਿਲਮ ਦੇ ਭਾਵੀ ਸੈੱਟ ਤੇ ਦਿਲ ਧੜਕਾਊ ਐਕਸ਼ਨ ਦਿ੍ਸ਼ ਇਸ ਦਾ ਮੁੱਖ ਆਕਰਸ਼ਨ ਸਾਬਤ ਹੋਏ ਹਨ | ਨਿਰਦੇਸ਼ਕ ਐਸ. ਐਸ. ਰਾਜਮੌਲੀ ਨੇ ਵੀ. ਐਫ. ਐਕਸ. ਦੀ ਮਦਦ ਨਾਲ ਫ਼ਿਲਮ ਨੂੰ ਏਨੀ ਚੰਗੀ ਤਰ੍ਹਾਂ ਨਾਲ ਸਜਾਇਆ ਹੈ ਕਿ ਇਹ ਫ਼ਿਲਮ ਵਿਜ਼ੂਅਲ ਟ੍ਰੀਟ ਦਾ ਨਮੂਨਾ ਬਣ ਗਈ ਹੈ ਅਤੇ ਇਹੀ ਵਜ੍ਹਾ ਹੈ ਕਿ ਫ਼ਿਲਮ ਦੇਖ ਕੇ ਦਰਸ਼ਕ ਜਦੋਂ ਬਾਹਰ ਨਿਕਲਦਾ ਹੈ ਤਾਂ ਉਸ ਦੇ ਦਿਲੋ-ਦਿਮਾਗ 'ਤੇ ਫ਼ਿਲਮ ਦੇ ਦਿ੍ਸ਼ਾਂ ਦਾ ਅਸਰ ਛਾਇਆ ਰਹਿੰਦਾ ਹੈ |
ਪਹਿਲੀ 'ਬਾਹੂਬਲੀ' ਦਾ ਚੰਗਾ ਕਾਰੋਬਾਰ ਦੇਖ ਕੇ ਰਾਜਮੌਲੀ ਇਹ ਤਾਂ ਸਮਝ ਗਏ ਸਨ ਕਿ ਦਰਸ਼ਕ ਇਸ ਦਾ ਦੂਜਾ ਭਾਗ ਦੇਖਣ ਨੂੰ ਬੇਤਾਬ ਹੋਣਗੇ | ਨਾਲ ਹੀ ਉਹ ਇਹ ਵੀ ਚਾਹੁੰਦੇ ਸਨ ਕਿ ਉਹ ਇਸ ਨੂੰ ਦੇਖਣ ਸਿਨੇਮਾਘਰਾਂ ਵੱਲ ਆਉਣ ਨਾ ਕਿ ਲੈਪਟੋਪ ਜਾਂ ਮੋਬਾਈਲ ਫੋਨ ਦੀ ਸਕਰੀਨ 'ਤੇ ਇਸ ਨੂੰ ਦੇਖਣ | ਇਹੀ ਵਜ੍ਹਾ ਸੀ ਕਿ ਉਨ੍ਹਾਂ ਨੇ ਫ਼ਿਲਮ ਕੁਝ ਇਸ ਅੰਦਾਜ਼ ਵਿਚ ਬਣਾਈ ਕਿ ਇਸ ਦਾ ਮਜ਼ਾ ਵੱਡੇ ਪਰਦੇ 'ਤੇ ਹੀ ਲਿਆ ਜਾ ਸਕੇ | ਜਿਸ ਕਿਸੇ ਨੇ ਇਸ ਫ਼ਿਲਮ ਨੂੰ ਮੋਬਾਈਲ ਦੀ ਸਕਰੀਨ 'ਤੇ ਦੇਖਿਆ ਉਸ ਵਿਚ ਵੀ ਇਸ ਨੂੰ ਵੱਡੇ ਪਰਦੇ 'ਤੇ ਦੁਬਾਰਾ ਦੇਖਣ ਦੀ ਲਾਲਸਾ ਜਾਗ ਉੱਠੀ ਅਤੇ ਇਸ ਤਰ੍ਹਾਂ ਫ਼ਿਲਮ ਨੂੰ ਭਾਰੀ ਗਿਣਤੀ ਵਿਚ ਦਰਸ਼ਕ ਹਾਸਲ ਹੋ ਗਏ |
ਅੱਜ ਜਿਥੇ 'ਬਾਹੂਬਲੀ-2' ਦੇ ਭਾਰੀ ਕਾਰੋਬਾਰ ਤੋਂ ਇਸ ਦੇ ਨਿਰਮਾਤਾ ਤੇ ਵਿਤਰਕ ਖੁਸ਼ ਹਨ, ਉੁਥੇ ਸ੍ਰੀਦੇਵੀ ਦੇ ਦਿਲ ਵਿਚ ਇਸ ਫ਼ਿਲਮ ਦੀ ਸਫਲਤਾ ਨੂੰ ਦੇਖ ਕੇ ਟੀਸ ਜਿਹੀ ਉੱਠਦੀ ਹੋਵੇਗੀ | ਰਾਜਮੌਲੀ ਚਾਹੁੰਦੇ ਸਨ ਕਿ ਫ਼ਿਲਮ ਵਿਚ ਰਾਜਮਾਤਾ ਸ਼ਿਵਗਾਮੀ ਦੇਵੀ ਦੀ ਭੂਮਿਕਾ ਸ੍ਰੀਦੇਵੀ ਨਿਭਾਏ ਅਤੇ ਇਸ ਲਈ ਸ੍ਰੀਦੇਵੀ ਨਾਲ ਸੰਪਰਕ ਵੀ ਕੀਤਾ ਗਿਆ ਪਰ ਸ੍ਰੀਦੇਵੀ ਨੇ ਵੱਡੀ ਰਕਮ ਦੀ ਮੰਗ ਕੀਤੀ ਜੋ ਰਾਜਮੌਲੀ ਨੂੰ ਨਾਗਵਾਰਾ ਗੁਜ਼ਰੀ | ਸੋ, ਉਨ੍ਹਾਂ ਨੇ ਇਸ ਭੂਮਿਕਾ ਲਈ ਰਾਮਿਆ ਕ੍ਰਿਸ਼ਨਾ ਨੂੰ ਸਾਈਨ ਕਰ ਲਿਆ | ਦੂਜੇ ਪਾਸੇ ਸ੍ਰੀਦੇਵੀ ਨੇ 'ਪੁਲੀ' ਨਾਮੀ ਵੱਡੇ ਬੱਜਟ ਵਾਲੀ ਫ਼ਿਲਮ ਸਾਈਨ ਕੀਤੀ ਪਰ ਉਹ ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ | 'ਬਾਹੂਬਲੀ' ਦੇ ਦੋਵੇਂ ਵਰਸ਼ਨਾਂ ਦੀ ਬਦੌਲਤ ਅੱਜ ਇਸ ਦੇ ਨਾਇਕ ਪ੍ਰਭਾਸ ਦਾ ਨਾਂਅ ਘਰ-ਘਰ ਵਿਚ ਲੋਕਪਿ੍ਆ ਹੋ ਪਹੁੰਚ ਗਿਆ ਹੈ | ਪ੍ਰਭਾਸ ਨੇ ਆਪਣੀ ਜ਼ਿੰਦਗੀ ਦੇ ਪੰਜ ਸਾਲ ਇਨ੍ਹਾਂ ਦੋਵਾਂ ਵਰਸ਼ਨਾਂ ਨੂੰ ਦਿੱਤੇ ਅਤੇ ਫ਼ਿਲਮ ਲਈ ਆਪਣਾ ਵਜ਼ਨ 22 ਕਿਲੋ ਵਧਾਇਆ | ਸਾਲ 2010 ਵਿਚ ਮਿ. ਵਰਲਡ ਿਖ਼ਤਾਬ ਜਿੱਤਣ ਵਾਲੇ ਲਕਸ਼ਮਣ ਰੈਡੀ ਨੇ ਟ੍ਰੇਨਿੰਗ ਦੇ ਕੇ ਪ੍ਰਭਾਸ ਦੇ ਸਰੀਰ ਨੂੰ ਮਜ਼ਬੂਤ ਬਣਾਇਆ ਅਤੇ ਇਹੀ ਵਜ੍ਹਾ ਹੈ ਕਿ ਅਮਰਿੰਦਰ ਤੇ ਮਹਿੰਦਰ ਦੀ ਭੂਮਿਕਾ ਵਿਚ ਉਹ ਆਪਣਾ ਪ੍ਰਭਾਵ ਛੱਡਣ ਵਿਚ ਕਾਮਯਾਬ ਰਹੇ | ਅੱਜ ਦੇ ਤਕਨੀਕੀ ਯੁੱਗ ਵਿਚ ਕਿਸੇ ਫ਼ਿਲਮ ਦੇ ਦਿ੍ਸ਼ਾਂ ਦਾ ਲੀਕ ਹੋ ਜਾਣਾ ਆਮ ਗੱਲ ਹੈ | ਰਾਜਮੌਲੀ ਜਾਣਦੇ ਸਨ ਕਿ ਇਹ ਘਟਨਾ ਉਨ੍ਹਾਂ ਦੀ ਫ਼ਿਲਮ ਦੇ ਨਾਲ ਵੀ ਹੋ ਸਕਦੀ ਹੈ | ਇਸ ਲਈ ਸਾਵਧਾਨੀ ਵਰਤਦੇ ਹੋਏ ਉਨ੍ਹਾਂ ਨੇ ਫ਼ਿਲਮ ਦੇ ਚਾਰ ਕਲਾਈਮੈਕਸ ਸ਼ੂਟ ਕਰ ਰੱਖੇ ਸਨ ਤਾਂ ਕਿ ਇਕ ਕਲਾਈਮੈਕਸ ਲੀਕ ਹੋਣ 'ਤੇ ਦੂਜਾ ਕਲਾਈਮੈਕਸ ਰੱਖਿਆ ਜਾ ਸਕੇ | ਉਨ੍ਹਾਂ ਦੀ ਇਹ ਸਾਵਧਾਨੀ ਵੀ ਫ਼ਿਲਮ ਨੂੰ ਚੰਗਾ ਕਾਰੋਬਾਰ ਕਰਵਾਉਣ ਵਿਚ ਕਾਮਯਾਬ ਰਹੀ ਹੈ |
ਗੱਲ ਜਦੋਂ ਕਾਮਯਾਬੀ ਦੀ ਆਉਂਦੀ ਹੈ ਤਾਂ ਉਹ ਅੰਗਰੇਜ਼ੀ ਮੁਹਾਵਰਾ ਵੀ ਯਾਦ ਆ ਜਾਂਦਾ ਹੈ ਕਿ ਸਫ਼ਲਤਾ ਦੇ ਕਈ ਬਾਪ ਹੁੰਦੇ ਹਨ | ਭਾਵ ਸਫਲਤਾ ਦੇ ਕਈ ਦਾਅਵੇਦਾਰ ਹੁੰਦੇ ਹਨ | ਅੱਜ ਜਦੋਂ ਇਹ ਫ਼ਿਲਮ ਆਲ ਟਾਈਮ ਹਿੱਟ ਕਰਾਰ ਦਿੱਤੀ ਗਈ ਹੈ ਤਾਂ ਕੁਝ ਲੋਕ ਇਹ ਵੀ ਕਹਿਣ ਲੱਗੇ ਹਨ ਕਿ ਇਨ੍ਹੀਂ ਦਿਨੀਂ ਦੇਸ਼ ਵਿਚ ਚੱਲ ਰਹੀ ਹਿੰਦੂਵਾਦੀ ਹਵਾ ਦੀ ਵਜ੍ਹਾ ਕਰਕੇ ਇਹ ਫ਼ਿਲਮ ਏਨੀ ਵੱਡੀ ਹਿੱਟ ਹੋਈ ਹੈ | ਆਪਣੇ ਦਾਅਵੇ ਵਿਚ ਉਹ ਇਹ ਵੀ ਕਹਿੰਦੇ ਹਨ ਕਿ ਫ਼ਿਲਮ ਵਿਚ ਨਾ ਤਾਂ ਖਾਨ ਹੀਰੋ ਹਨ ਤੇ ਨਾ ਹੀ ਮੁਸਲਿਮ ਕਿਰਦਾਰ ਹਨ, ਇਸ ਲਈ ਹਿੰਦੂਵਾਦੀ ਲੋਕ ਫ਼ਿਲਮ ਨੂੰ ਹੱਥੋ-ਹੱਥ ਲੈ ਰਹੇ ਹਨ | ਇਸ ਤਰ੍ਹਾਂ ਲੋਕਾਂ ਦੀ ਸੋਚ 'ਤੇ ਹਾਸਾ ਆਉਂਦਾ ਹੈ ਕਿਉਂਕਿ ਦਰਸ਼ਕ ਜਦੋਂ ਸਿਨੇਮਾਘਰ ਵਿਚ ਜਾਂਦਾ ਹੈ ਤਾਂ ਉਹ ਮਨੋਰੰਜਨ ਪਾਉਣ ਦੇ ਇਰਾਦੇ ਨਾਲ ਜਾਂਦਾ ਹੈ | ਹਿੰਦੂ-ਮੁਸਲਮਾਨ ਦਾ ਭੇਦਭਾਵ ਉਸ ਦੇ ਦਿਮਾਗ ਵਿਚ ਨਹੀਂ ਹੁੰਦਾ | 'ਬਾਹੂਬਲੀ' ਦਰਸ਼ਕ ਨੂੰ ਮਨੋਰੰਜਨ ਪੇਸ਼ ਕਰਨ ਵਿਚ ਕਾਮਯਾਬ ਰਹੀ ਹੈ, ਇਸ ਲਈ ਇਹ ਸਫਲ ਵੀ ਹੋਈ ਹੈ |
ਇਕ ਗੱਲ ਤਾਂ ਸਾਫ਼ ਹੈ ਕਿ ਇਸ ਫ਼ਿਲਮ ਦੀ ਸਫ਼ਲਤਾ ਨੇ ਨਵੇਂ ਮਾਪਦੰਡ ਪੇਸ਼ ਕੀਤੇ ਹਨ ਅਤੇ ਇਸ ਤਰ੍ਹਾਂ ਦੇ ਮੁਸ਼ਕਿਲ ਮਾਪਦੰਡ 'ਤੇ ਖਰਾ ਉਤਰਨਾ ਹਰ ਫ਼ਿਲਮ ਦੇ ਵੱਸ ਦੀ ਗੱਲ ਨਹੀਂ ਹੈ | ਇਸ ਵਜ੍ਹਾ ਕਰਕੇ ਇਹ ਤਾਂ ਤੈਅ ਹੈ ਕਿ ਕਮਾਈ ਦੇ ਮਾਮਲੇ ਵਿਚ ਇਸ ਫ਼ਿਲਮ ਨੇ ਜੋ ਰਿਕਾਰਡ ਸਥਾਪਿਤ ਕੀਤੇ ਹਨ ਉਹ ਜਲਦੀ ਟੁੱਟਣਗੇ ਨਹੀਂ | ਇਸ ਫ਼ਿਲਮ ਦੀ ਕਮਾਈ ਦਾ ਰਿਕਾਰਡ ਕਿਹੜੀ ਫ਼ਿਲਮ ਤੋੜੇਗੀ, ਇਸ ਦਾ ਜਵਾਬ ਤਾਂ ਭਵਿੱਖ ਵਿਚ ਹੀ ਮਿਲੇਗਾ | ਉਦੋਂ ਤੱਕ ਇੰਤਜ਼ਾਰ ਕਰਨਾ ਹੀ ਬਿਹਤਰ ਹੈ |


ਪਹਿਲੀ ਸੰਸਾਰ ਜੰਗ ਦੀ ਸ਼ਤਾਬਦੀ ਮੌਕੇ ਬਰਤਾਨੀਆ ਵੱਲੋਂ ਲੜੇ ਭਾਰਤੀ ਸੈਨਿਕਾਂ ਨੂੰ ਕੀਤਾ ਗਿਆ ਯਾਦ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ਾਹੀ ਦਿ੍ਸ਼ਟੀ ਵਿਚ ਭਾਰਤੀ ਸੈਨਿਕ ਹਸਪਤਾਲ
ਜਦ ਅਸੀਂ ਰਾਇਲ ਪੈਵਿਲੀਅਨ ਪੈਲੇਸ, ਬ੍ਰਾਇਟਨ ਪਹੁੰਚੇ ਤਾਂ ਇਕ ਮਿੰਟ ਲਈ ਤਾਂ ਅਸੀਂ ਇਸ ਬਹੁਤ ਹੀ ਸ਼ਾਨਦਾਰ ਇਮਾਰਤ ਵੱਲ ਦੇਖਦੇ ਹੀ ਰਹਿ ਗਏ ਜੋ ਟਾਮਸ ਨਾਸ਼ ਨੇ ਉੱਨੀਵੀਂ ਸਦੀ ਵਿਚ ਇੰਡੋ-ਸਾਰਾਸੈਨਿਕ ਦੀ ਭਵਨ ਕਲਾ ਦੇ ਆਧਾਰ 'ਤ ਬਣਾਈ ਸੀ, ਜਿਸ ਵਿਚ ਬਹੁਤ ਸਾਰੇ ਗੁੰਬਦ ਸਨ, ਛੋਟੇ ਛੋਟੇ ਮੀਨਾਰ ਸਨ ਅਤੇ ਰਾਇਲ ਪੈਵਿਲੀਅਨ ਦੇ ਬੁਰਜ ਸਨ | ਦੋ ਘੰਟੇ ਤੱਕ ਅਸੀਂ ਰਾਜੇ ਅਤੇ ਰਾਣੀਆਂ ਦੇ ਸੰਸਾਰ ਵਿਚ ਗੁਆਚੇ ਰਹੇ ਕਿਉਂਕਿ ਮਹਿਲ ਦਾ ਹਰ ਇਕ ਕਮਰਾ ਸ਼ਾਨਾਮੱਤੀ ਸੁਨੇਹੇ ਦਾ ਸੂਚਕ ਸੀ ਜਿਹੜਾ ਸਾਨੂੰ ਮਹਿਲ ਦੇ ਹਰ ਕੋਨੇ ਅਤੇ ਨੁੱਕਰ ਨਾਲ ਜੁੜੀ ਕਿਸੇ ਕਹਾਣੀ ਦੇ ਅੰਗ-ਸੰਗ ਕਰ ਦਿੰਦਾ ਸੀ |
ਇਹ ਬਾਦਸ਼ਾਹ ਜਾਰਜ ਦੀ ਹੀ ਦਿ੍ਸ਼ਟੀ ਸੀ ਕਿ ਇਕ ਸਾਦੀ ਜਿਹੀ ਰਿਹਾਇਸ਼ ਇਕ ਆਧੁਨਿਕ ਵਿਲਾ ਮੈਰੀਨ ਪੈਵਿਲੀਅਨ ਵਿਚ ਬਦਲ ਗਈ ਸੀ ਤੇ ਅੰਤ ਵਿਚ ਇਹ ਰਾਇਲ ਪੈਵਿਲੀਅਨ ਪੈੈਲੇਸ ਦਾ ਰੂਪ ਧਾਰ ਗਈ ਸੀ | ਨਾਲ ਦੇ ਕਮਰੇ ਵਿਚ ਬ੍ਰਾਇਟਨ ਡੋਮ ਦੀ ਨੁਮਾਇਸ਼ ਦੇਖਣ ਮਗਰੋਂ, ਅਸੀਂ ਰਾਇਲ ਪੈਵਿਲੀਅਨ ਪੈਲੇਸ ਵੱਲ ਤੁਰ ਪਏ, ਜਿਸ ਨੂੰ ਹੁਣ ਇਕ ਭਾਰਤੀ ਮਿਲਟਰੀ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ |
ਅੱਠਭੁਜੀ ਦਾਖ਼ਲਾ ਹਾਲ
ਅਸੀਂ ਅੱਠਭੁਜੀ ਹਾਲ ਦਾ ਸਰਦਲ ਟੱਪੇ ਤੇ ਹਾਲ ਦੇ ਅੰਦਰ ਪੁੱਜ ਗਏ | ਅਸੀਂ ਇਕ ਟਾਹਲੀ ਦੇ ਗ੍ਰੈਂਡ ਪਿਆਨੋ ਕੋਲ ਦੀ ਲੰਘੇ ਜਦ ਅਸੀਂ ਬਹੁਤ ਹੀ ਸਜ-ਧਜ ਵਾਲੇ ਪਹਿਲੇ ਕਮਰੇ ਵਿਚ ਪ੍ਰਵੇਸ਼ ਕੀਤਾ ਜਿੱਥੇ ਬਹੁਤ ਲੰਬੀ ਗੈਲਰੀ ਸੀ | ਬਾਂਸ ਦੇ ਫ਼ਰਨੀਚਰ ਦੇ ਅਲਾਵਾ, ਲੋਹੇ ਦੀ ਪੌੜੀ ਅਤੇ ਕਮਰੇ ਦੀਆਂ ਹੋਰ ਵਿਸ਼ੇਸ਼ ਵਸਤਾਂ ਸਨ | ਪਿ੍ੰਸ ਰੀਜੈਟ ਦਾ 1880 ਦਾ ਡਰੱਮਰ ਬਾਏ ਕਲਾਕ ਅਤੇ ਅਠਾਰ੍ਹਵੀਂ ਸਦੀ ਦੇ ਚੀਨੀ ਦਰਬਾਰ ਦੇ ਅਹਿਲਕਾਰਾਂ ਦੀਆ ਚੀਨੀ ਮਿੱਟੀ ਦੀਆਂ ਮੂਰਤੀਆਂ ਜਿਨ੍ਹਾਂ ਨੂੰ ਅੱਗ ਵਿਚ ਤਾਇਆ ਨਹੀਂ ਸੀ ਗਿਆ |
ਬੈਂਕੁਇਟਿੰਗ ਹਾਲ
ਇਸ ਦੇ ਅੱਗੇ ਸਥਿਤ ਹੈ ਬਹੁਤ ਹੀ ਸੁੰਦਰ ਬੈਂਕੁਇਟਿੰਗ ਹਾਲ ਜੋ ਬਾਦਸ਼ਾਹ ਦੇ ਮਹਿਮਾਨਾਂ ਲਈ ਵਰਤਿਆ ਜਾਂਦਾ ਸੀ | ਹਾਲ ਦੀ ਵੱਡੀ ਖਿੱਚ ਸੀ 1820 ਵਿਚ ਬਣੀਆਂ 8-ਪੈਡੈਸਟਲ ਲੈਂਪਾਂ ਜਿਹੜੀਆਂ ਨੀਲੇ ਰੰਗ ਦੀਆਂ ਚੀਨੀ ਮਿੱਟੀ ਦੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਉੱਪਰ ਚੀਨੀ ਅਤੇ ਭਾਰਤੀ ਨਮੂਨੇ ਉੱਕਰੇ ਹੋਏ ਸਨ ਅਤੇ ਗਿਲਟ ਤੇ ਪਿੱਤਲ ਦੇ ਸਟੈਂਡ 'ਤੇ ਟਿਕਾਈਆਂ ਹੋਈਆਂ ਸਨ | ਇਕ ਪੂਰੇ ਟਨ ਦਾ 9 ਮੀਟਰ ਉੱਚਾ ਬੜਾ ਹੀ ਸ਼ਾਨਦਰ ਸ਼ੈਂਡਲੀਅਰ ਹਾਲ ਉੱਪਰ ਛਾਇਆ ਹੋਇਆ ਸੀ | ਰੀਜੈਂਸੀ ਸਿਲਵਰ-ਗਿਲਟ ਦੀ ਨੁਮਾਇਸ਼ ਨੂੰ ਦੇਖਦੇ ਅਸੀਂ ਵੱਡੇ ਕਿਚਨ (ਬਾਵਰਚੀਖਾਨੇ) ਵੱਲ ਵਧ ਗਏ | ਇਸ ਦੀਆਂ ਵੀ ਬਹੁਤ ਉੱਚੀਆਂ ਛੱਤਾਂ ਅਤੇ ਤਾਂਬੇ ਦੀਆਂ ਛਤਰੀਆਂ ਸਨ ਤਾਂ ਜੋ ਗਰਮਾਇਸ਼ ਅਤੇ ਭਾਫ ਦੀ ਗੰਧ ਨਾ ਪੈਦਾ ਹੋਵੇ | ਫਿਰ ਅਸੀ ਬੈਂਕੁਇਟਿੰਗ ਰੂਮ ਗੈਲਰੀ ਵਿਚ ਪ੍ਰਵੇਸ਼ ਕੀਤਾ ਜਿੱਥੇ ਰਾਤ ਦਾ ਖਾਣਾ ਖਾਣ ਮਗਰੋਂ ਮਹਿਮਾਨ ਆਰਾਮ ਕਰਦੇ ਸੀ, ਤਾਸ਼ ਖੇਲਦੇ ਸੀ ਤੇ ਪੀਣ ਦੀ ਖ਼ੁਸ਼ੀ ਵਿਚ ਰੁੱਝ ਜਾਂਦੇ ਸੀ | ਕਮਰੇ ਦੀ ਸੁਹਜ ਦੇ ਅਨੁਸਾਰ ਬਹੁਤ ਵਧੀਆ ਸੁਨਹਿਰੀ ਡੌਲਫ਼ਿਨ ਫ਼ਰਨੀਚਰ ਸਜਾਇਆ ਹੋਇਆ ਸੀ |
ਇੰਡੀਅਨ ਮਿਲਟਰੀ ਹਸਪਤਾਲ
ਫਿਰ ਅਸੀਂ ਰਾਇਲ ਪੈਵਿਲੀਅਨ ਦੇ ਪ੍ਰਾਚੀਨਤਮ ਹਿੱਸੇ ਵਿਚ ਪੁੱਜ ਗਏ, ਜਿਸ ਦੀਆਂ ਕੰਧਾਂ ਅਤੇ ਪੀਲਪਾਵਿਆਂ ਉੱਪਰ ਬਹੁਤ ਵਧੀਆ ਨਕਾਸ਼ੀ ਦਾ ਕੰਮ ਕੀਤਾ ਹੋਇਆ ਸੀ | ਇਹ ਸੈਲੂਨ ਸੀ | ਇਕ ਮਿਸਰੀ ਕਿਸ਼ਤੀਨੁਮਾ ਕਾਊਚ ਸਾਡੀ ਖਿੱਚ ਦਾ ਕਾਰਨ ਬਣਿਆ | ਹੋਰ ਆਲੇ ਦੁਆਲੇ ਪ੍ਰਾਚੀਨ ਕੰਮ ਨਾਲ ਠੀਕ ਢੁਕਦਾ ਵਾਲ ਪੇਪਰ ਲਗਾਉਣ ਦਾ ਕੰਮ ਚੱਲ ਰਿਹਾ ਸੀ |
ਇਸ ਕਮਰੇ ਨੂੰ ਆਲਮੀ ਜੰਗ ਦੌਰਾਨ 1914-16 ਵਿਚ ਇੰਡੀਅਨ ਮਿਲਟਰੀ ਹਸਪਤਾਲ ਦੇ ਵਾਰਡ ਨੰ: 2 ਵਿਚ ਬਦਲ ਦਿੱਤਾ ਗਿਆ ਸੀ | ਇਸ ਵਿਚ ਹਿੰਦੀ, ਉਰਦੂ ਅਤੇ ਗੁਰਮੁਖੀ ਵਿਚ ਲਿਖੀਆਂ ਫੱਟੀਆਂ ਲੱਗੀਆਂ ਹੋਈਆਂ ਸਨ | ਪਰ ਦੋ ਨਲਕੇ ਜਿਹੜੇ ਭਾਰਤੀ ਦੋ ਮਜ਼੍ਹਬਾਂ ਵਾਲੇ ਸਿਪਾਹੀਆਂ ਦੇ ਵਾਰਡ ਦੇ ਦੋਵਾਂ ਸਿਰਿਆਂ 'ਤੇ ਲੱਗੇ ਹੋਏ ਸਨ, ਦਿਲ ਦੁਖੀ ਕਰਨ ਵਾਲੇ ਸਨ | ਹਸਪਤਾਲ ਵਿਚ ਹਰ ਗੱਲ ਪਿੱਛੇ ਜਾਤ ਅਤੇ ਧਰਮ ਪ੍ਰਧਾਨ ਸੀ, ਚਾਹੇ ਹੋਵੇ ਖਾਣਾ, ਚਾਹੇ ਇਸ਼ਨਾਨ ਆਦਿ ਅਤੇ ਚਾਹੇ ਹੋਰ ਸੈਨੀਟੇਸ਼ਨ ਪ੍ਰਬੰਧ | ਪਹਿਲਾਂ ਅਸੀਂ ਇਕ ਕਾਲੀ-ਚਿੱਟੀ ਫ਼ੋਟੋਗ੍ਰਾਫ਼ ਦੇਖੀ ਸੀ, ਸਲੂਨ ਦੀ ਅਤੇ ਬ੍ਰਾਈਟਨ ਡੋਮ ਦੀ |
ਮਿਊਜ਼ਿਕ ਰੂਮ (ਸੰਗੀਤ ਕਮਰਾ)
ਅਸੀਂ ਮਿਊਜ਼ਿਕ ਰੂਮ ਗੈਲਰੀ ਵਿਚੋਂ ਦੀ ਲੰਘੇ ਜਿਸ ਦੀਆਂ ਸਫ਼ੈਦ ਕੰਧਾਂ ਉੱਪਰ ਗਿਲਟ ਦਾ ਸਜਾਵਟੀ ਕੰਮ ਕੀਤਾ ਹੋਇਆ ਸੀ | ਇਸ ਕਮਰੇ ਦਾ ਬਹੁਤ ਸਾਰਾ ਫ਼ਰਨੀਚਰ ਬਕਿੰਘਮ ਪੈੈਲੇਸ ਅਤੇ ਵਿੰਡਸਰ ਕੈਸਲ ਵਿਚ ਲਿਜਾਇਆ ਜਾ ਚੁੱਕਾ ਸੀ, ਜੋ ਹੁਣ ਸ਼ਾਹੀ ਰਿਹਾਇਸ਼ਗਾਹਾਂ ਦੇ ਤੌਰ 'ਤੇ ਵਰਤੇ ਜਾਂਦੇ ਹਨ | ਗੈਲਰੀ ਵਿਚੋਂ ਦੀ ਅਸੀਂ ਸ਼ਾਨਦਾਰ ਸੰਗੀਤ ਰੂਮ ਵਿਚ ਪ੍ਰਵੇਸ਼ ਕੀਤਾ, ਜਿਸ ਦੀ ਛੱਤ ਬਹੁਤ ਉੱਚੀ ਸੀ ਅਤੇ ਫ਼ਰਸ਼ 'ਤੇ ਸੰਗੀਤ ਦੇ ਸਾਜ਼ ਸਜਾਏ ਹੋਏ ਸਨ | ਬਹੁਤ ਹੀ ਕੀਮਤੀ ਸੁਨਹਿਰੀ ਕੰਧ ਚਿਤਰ ਤਾਂ ਅਸਲੀ ਹਨ ਪਰ ਸ਼ੀਸ਼ੇ ਦੇ ਫਰੇਮ, ਗ਼ਲੀਚੇ ਅਤੇ ਪਰਦੇ ਬਿਲਕੁੱਲ ਅਸਲੀ ਵਰਗੇ ਹੀ ਬਣਾਏ ਹੋਏ ਹਨ | ਇਸ ਦਾ ਨਾਂਅ ਸੀ ਵਾਰਡ 5. ਬਿਮਾਰੀ ਤੋਂ ਰਾਜ਼ੀ ਹੋਣ ਮਗਰੋਂ ਪੂਰੀ ਸਿਹਤਯਾਬੀ ਉਡੀਕਦੇ ਮਰੀਜ਼ ਇਥੇ ਸੰਗੀਤ ਦਾ ਅਨੰਦ ਮਾਨਣ ਲਈ ਲਿਆਏ ਜਾਂਦੇ ਸਨ | ਸੰਗੀਤ ਦੇ ਐਸੇ ਸਾਜ਼ ਸਨ ਜਿਹੜੇ ਉਨ੍ਹਾਂ ਨੇ ਕਦੇ ਪਹਿਲਾਂ ਦੇਖੇ-ਸੁਣੇ ਹੀ ਨਹੀਂ ਹੁੰਦੇ ਸਨ ਤੇ ਜਾਂ ਕਦੇ ਗਿਰਜੇ ਦੇ ਬਾਹਰ ਹੀ ਸੁਣੇ ਹੋਣਗੇ |
ਬਾਦਸ਼ਾਹ ਦੀ ਰਿਹਾਇਸ਼ਗਾਹ
ਭਾਰਤੀ ਸਿਪਾਹੀਆਂ ਅਤੇ ਬ੍ਰਾਈਟਨ ਪੈਵਿਲੀਅਨ ਦੇ ਸਬੰਧ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਅਸੀਂ ਬਾਦਸ਼ਾਹ ਦੇ ਰਿਹਾਇਸ਼ੀ ਕਮਰਿਆਂ ਵੱਲ ਰੁਚਿਤ ਹੋਏ ਜੋ ਹੇਠਲੀ ਮੰਜ਼ਿਲ 'ਤੇ ਹੀ ਸਨ | ਰੀਜੈਂਸੀ ਕਲੈਕਟਰ ਟਾਮਸ ਹੋਪ ਦਾ ਹਰਾ ਅਤੇ ਸੁਨਹਿਰੀ ਫ਼ਰਨੀਚਰ ਇਥੇ ਸਭ ਤੋਂ ਵਧੀਆ ਹੈ | ਪੌੜੀਆ ਚੜ੍ਹ ਕੇ ਜਦ ਉੱਪਰ ਗਏ ਤਾਂ ਅਸੀਂ ਰਾਇਲ ਪੈਵਿਲੀਅਨ ਪੈਲੇਸ ਦੀ ਰਾਇਲ ਗੈਲਰੀ ਵਿਚ ਪੁੱਜ ਗਏ ਜਿਥੇ ਇਸ ਦੀ ਪੁਨਰ-ਸਜਾਵਟ ਦਾ ਇਤਿਹਾਸ ਲਿਖਿਆ ਹੋਇਆ ਸੀ ਅਤੇ ਉਥੋਂ ਟੀ ਰੂਮ (ਚਾਹ ਦੇ ਕਮਰੇ) ਵੱਲ ਰਾਹ ਜਾਂਦਾ ਸੀ |
ਆਪਣੇ ਲਾਲਚ ਨੂੰ ਕਾਬੂ ਕਰਦੇ ਹੋਏ ਅਸੀਂ ਯੈਲੋ ਬੌ ਰੂੂਮਜ਼ ਵੱਲ ਵਧੇ ਜਿਸ ਦੀਆ ਕੰਧਾਂ 'ਤੇ ਪੀਲਾ ਵਾਲ ਪੇਪਰ ਲੱਗਾ ਹੋਇਆ ਸੀ | ਖਿੜਕੀਆਂ ਦੇ ਪਰਦੇ ਅਤੇ ਬਿਸਤਰੇ ਦੀ ਛੀਂਟ ਦੀਆਂ ਚਾਦਰਾਂ, ਜੋ ਨੀਲੀਆਂ ਅਤੇ ਹਰੀਆਂ ਸਨ, ਬਿਲੁਕੁਲ ਅਸਲੀ ਵਰਗੀਆਂ ਬਣਾਈਆਂ ਹੋਈਆਂ ਸਨ ਤਾਂ ਜੋ ਪੂਰਬਲਾ ਰੰਗ ਢੰਗ ਹੀ ਦਿਖਾਈ ਦੇਵੇ ਅਤੇ ਅਸਲੀ ਹੋਣ ਵਿਚ ਕੋਈ ਸ਼ੰਕਾ ਨਾ ਰਹੇ |
ਮਲਕਾ ਵਿਕਟੋਰੀਆ ਦੇ ਆਪਣੇ ਕਮਰੇ
ਇਸ ਦੇ ਕੋਲ ਹੀ ਹਨ ਮਲਕਾ ਵਿਕਟੋਰੀਆ ਦੇ ਆਪਣੇ ਰਿਹਾਇਸ਼ੀ ਕਮਰੇ ਸਨ ਜਿਨ੍ਹਾਂ ਵਿਚ ਉਹ 1837 ਤੋਂ 1845 ਤੱਕ ਰਹੀ ਸੀ | ਮਹਾਗਨੀ ਲੱਕੜੀ ਦੇ ਚਾਰ-ਪੋਸਟਰ ਬੈਡ, ਚਮਕੀਲਾ ਵਾਲ ਪੇਪਰ, ਰੇਸ਼ਮੀ ਪਰਦੇ ਸਟਰਾਅ-ਹੇਅਰ ਫ਼ੈਦਰ ਨਾਲ ਭਰੀਆਂ ਤਲਾਈਆਂ (ਮੈੈਟਰੈਸਿਸ) ਉਹ ਅਸਲੀ ਸਮਾਨ ਨਾਲ ਮਿਲਦੀ-ਜੁਲਦੀ ਕਾਰੀਗਰੀ ਦਾ ਨਮੂਨਾ ਹੈ ਜੋ ਮਲਕਾ ਨੇ ਖ਼ੁਦ ਵਰਤਿਆ ਸੀ | ਫਿਰ ਅਸੀਂ ਦੱਖਣ ਵੱਲ ਦੀ ਗੈਲਰੀ ਦੇਖਣ ਗਏ ਜਿਹੜੀ ਪਹਿਲਾਂ ਬਾਦਸ਼ਾਹ ਦਾ ਕਮਰਾ ਹੁੰਦੀ ਸੀ | ਬਾਦਸ਼ਾਹ ਦੇ ਕਮਰੇ ਹੇਠਲੀ ਮੰਜ਼ਿਲ 'ਤੇ ਬਣ ਗਏ ਸਨ ਬਾਦਸ਼ਾਹ ਦੇ ਭਾਰੀ ਭਰਕਮ ਸਰੀਰ ਦੇ ਕਾਰਨ | ਉਨ੍ਹਾਂ ਵਿਚੋਂ ਕਈ ਗੈਸਟ ਰੂਮ ਸਨ ਅਤੇ ਬ੍ਰੇਕਫ਼ਾਸਟ ਰੂਮ ਸਨ |
ਅੰਤ ਵਿਚ ਅਸੀਂ ਰਾਇਲ ਪੈਵਿਲੀਅਨ ਟੀ-ਰੂਮਜ਼ ਅਤੇ ਸ਼ਾਪ ਵੱਲ ਗਏ, ਜਿੱਥੇ ਸਾਨੂੰ ਅਤਿ ਜ਼ਰੂਰੀ ਵਿਹਲ ਦੀ ਲੋੜ ਸੀ |
ਇੰਡੀਅਨ ਮੈਮੋਰੀਅਲ ਗੇਟਵੇ
ਅਸੀਂ ਬਿਲਕੁਲ ਪੂਰੀ ਤਰ੍ਹਾਂ ਸਾਰਾ ਰਾਇਲ ਪੈਵਿਲੀਅਨ ਐਸਟੇਟ ਨਹੀਂ ਦੇਖ ਸਕੇ ਸਿਵਾਏ ਇੰਡੀਅਨ ਮੈਮੋਰੀਅਲ ਗੇਟਵੇ ਦੇ | 16ਵੀਂ ਸਦੀ ਦੇ ਕੋਨੋਪੀ (ਛਤਰੀ ਨੁਮਾ) ਗੇਟ ਦੇ ਜਿਸ ਦਾ ਉਦਘਾਟਨ ਮਹਾਰਾਜਾ ਪਟਿਆਲਾ ਭੂਪਿੰਦਰ ਸਿੰਘ ਨੇ 1921 ਵਿਚ ਕੀਤਾ ਸੀ | ਇਹ ਉਨ੍ਹਾਂ ਭਾਰਤੀ ਸੈਨਿਕਾਂ ਦੀ ਯਾਦ ਵਿਚ ਸੀ ਜਿਹੜੇ ਦੇਖ-ਭਾਲ ਦੀ ਖ਼ਾਤਰ ਬ੍ਰਾਈਟਨ ਹਸਪਤਾਲ ਵਿਚ ਪਹਿਲੀ ਆਲਮੀ ਜੰਗ ਦੌਰਾਨ ਲਿਆਂਦੇ ਗਏ ਸਨ | ਅਸੀਂ ਕੰਧ ਉੱਪਰ ਰਾਇਲ ਪੈਵਿਲੀਅਨ ਦਾ ਨਾਂਅ ਉਕਰਿਆ ਜਾਂ ਲਿਖਿਆ ਦੇਖਣਾ ਚਾਹੁੰਦੇ ਸਾਂ | ਇਕ ਸੋਨੇ ਦੀ ਚਾਬੀ ਨਾਲ ਤਾਲਾ ਖੋਲ੍ਹਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਪਟਿਆਲਾ ਸਟੇਟ ਤੋਂ ਹੀ 28000 ਸੈਨਿਕ ਭੇਜੇ ਗਏ ਸਨ | ਪਹਿਲਾਂ ਅਸੀ ਬ੍ਰਾਇਟਨ ਡੋਮ ਨੁਮਾਇਸ਼ ਦੇ ਉਦਘਾਟਨ ਦੀਆਂ ਤਸਵੀਰਾਂ ਦੇਖੀਆਂ ਸਨ ਜਿਥੋਂ ਭਾਰਤੀ ਰੈਜਮੈਂਟਾਂ ਦੇ ਪਹਿਲੀ ਆਲਮੀ ਜੰਗ ਵਿਚ ਬਹੁਤ ਉੱਚ ਪੱਧਰ ਦੀ ਬਹਾਦਰੀ ਦੇ ਦਿ੍ਸ਼ ਦਿਖਾਏ ਹੋਏ ਸਨ |
ਜਦ ਅਸੀਂ ਵਾਪਸ ਆਏ ਤਾਂ ਰਾਇਲ ਪੈਵਿਲੀਅਨ ਪੈਲੇਸ ਦੀ ਸਜ-ਧਜ ਅਤੇ ਜਲਾਲ ਸਾਡੇ ਮਨਾਂ ਵਿਚ ਭਾਰਤੀ ਸਿਪਹੀਆਂ ਦੀ ਬਹਾਦਰੀ ਦੇ ਸ਼ੋਭਾ, ਵਿਸ਼ੇਸ਼ ਕਰਕੇ ਉਨ੍ਹਾਂ ਦੀ ਜਿਨ੍ਹਾਂ ਨੇ ਕਦੇ ਘਰ ਮੁੜ ਕੇ ਨਹੀਂ ਜਾਣਾ ਸੀ, ਦੀ ਗ਼ਮਗੀਨ ਸੋਚ ਵਿਚ ਫਿੱਕੀ ਪੈਣੀ ਸ਼ੁਰੂ ਹੋ ਗਈ | (ਸਮਾਪਤ)

ਫ਼ੀਡਬੈਕ ਆਨ- ਅਗਸਤ 1-15, 2016,
ਦੀ ਡੇ ਆਫ਼ਟਰ
ਮੋਬਾਈਲ : 098140-97116.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-118 ਦਰਦ ਭੀ ਤੂ, ਚੈਨ ਭੀ ਤੂ ਲਕਸ਼ਮੀ ਕਾਂਤ-ਪਿਆਰੇ ਲਾਲ

ਜੁਹੂ ਬੀਚ 'ਤੇ ਸਮੰੁਦਰ ਦੇ ਨਾਲ ਜਾਂਦੀ 'ਗੁਰੂ ਨਾਨਕ ਲੇਨ' (7uru Nanak Lane) ਵਿਚ ਪਹਿਲਾ ਬੰਗਲਾ ਲਕਸ਼ਮੀ ਕਾਂਤ ਦਾ ਸੀ | ਉਸ ਦੀ ਮੌਤ ਤੋਂ ਬਾਅਦ ਇਹ ਬੰਗਲਾ ਵਿਕ ਚੁੱਕਿਆ ਹੈ ਅਤੇ ਅੱਜਕਲ੍ਹ ਇਥੇ ਟੀ. ਵੀ. ਸੀਰੀਅਲਾਂ ਦੀ ਸ਼ੂਟਿੰਗ ਹੀ ਹੁੰਦੀ ਹੈ | ਪਰ ਕੋਈ ਪਤਾ ਨਹੀਂ ਕਿ ਬਿਲਡਰਜ਼ ਦਾ ਹਥੌੜਾ ਕਦੋਂ ਇਸ 'ਤੇ ਚੱਲ ਜਾਵੇ |
ਜਦੋਂ ਲਕਸ਼ਮੀ ਕਾਂਤ ਇਥੇ ਆਪਣੇ ਪਰਿਵਾਰ ਨਾਲ ਰਹਿੰਦਾ ਹੁੰਦਾ ਸੀ ਤਾਂ ਮੈਂ ਉਸ ਨੂੰ ਕਈ ਵਾਰ ਮਿਲਣ ਲਈ ਆਇਆ | ਉਸ ਨੇ ਆਪਣੇ ਇਸ ਬੰਗਲੇ ਨੂੰ ਬੜੀ ਰੀਝ ਨਾਲ ਬਣਾਇਆ ਸੀ | ਆਮ ਆਦਮੀ ਨੂੰ ਤਾਂ ਇਸ ਦਿਆਂ ਕਮਰਿਆਂ ਦੀ ਸਥਿਤੀ ਦਾ ਵੀ ਪਤਾ ਨਹੀਂ ਲਗਦਾ ਸੀ | ਆਨੰਦ ਬਖਸ਼ੀ ਨੇ 'ਬੌਬੀ' ਦਾ ਰੁਮਾਂਟਿਕ ਗੀਤ 'ਹਮ ਤੁਮ ਇਕ ਕਮਰੇ ਮੇਂ ਬੰਦ ਹੋ' ਇਸ ਬੰਗਲੇ ਦੀ ਵਿਚਿਤ੍ਰ ਬਣਤਰ ਨੂੰ ਦੇਖ ਕੇ ਹੀ ਲਿਖਿਆ ਸੀ | ਲਕਸ਼ਮੀ ਦੇ ਬੰਗਲੇ ਦਾ ਇਤਿਹਾਸ ਦੱਸਣ ਦਾ ਇਥੇ ਮਤਲਬ ਸਿਰਫ਼ ਏਨਾ ਹੈ ਕਿ ਫ਼ਿਲਮ ਜਗਤ ਦਾ ਅਸਲੀ ਰੂਪ ਸਮਝਣਾ ਬੜਾ ਕਠਿਨ ਹੈ | ਕਦੋਂ ਕੋਈ ਫਰਸ਼ ਤੋਂ ਅਰਸ਼ 'ਤੇ ਆ ਜਾਵੇ ਜਾਂ ਅਰਸ਼ ਤੋਂ ਫਰਸ਼ 'ਤੇ ਡਿੱਗ ਪਵੇ, ਇਸ ਦੀ ਭਵਿੱਖਬਾਣੀ ਕੋਈ ਨਹੀਂ ਕਰ ਸਕਦਾ |
ਲਕਸ਼ਮੀ ਕਾਂਤ ਦਾ ਪੂਰਾ ਨਾਂਅ ਲਕਸ਼ਮੀ ਕਾਂਤ ਸ਼ਾਂਤਾਰਾਮ ਕੁਦਾਲਕਰ ਸੀ | ਉਸ ਦਾ ਜਨਮ 3 ਨਵੰਬਰ, 1937 ਨੂੰ ਵਿਲੇ ਪਾਰਲੇ (ਮੁੰਬਈ) ਦੇ ਸਲੱਮ ਏਰੀਏ 'ਚ ਹੋਇਆ ਸੀ | ਕਿਉਂਕਿ ਉਸ ਦਾ ਜਨਮ ਦੀਵਾਲੀ ਵਾਲੇ ਦਿਨ ਹੋਇਆ ਸੀ, ਇਸ ਲਈ ਘਰਦਿਆਂ ਨੇ ਉਸ ਦਾ ਨਾਂਅ ਲਕਸ਼ਮੀ ਕਾਂਤ ਰੱਖਿਆ ਸੀ | ਬਦਕਿਸਮਤੀ ਦੇ ਨਾਲ ਲਕਸ਼ਮੀ ਦੇ ਪਿਤਾ ਦਾ ਦਿਹਾਂਤ ਉਸ ਦੀ ਬਾਲ ਅਵਸਥਾ 'ਚ ਹੀ ਹੋ ਗਿਆ ਸੀ, ਇਸ ਲਈ ਉਹ ਆਪਣੀ ਪੜ੍ਹਾਈ ਵੀ ਮੁਕੰਮਲ ਨਹੀਂ ਕਰ ਸਕਿਆ ਸੀ |
ਹਾਂ, ਉਸ ਦੀ ਰੁਚੀ ਸੰਗੀਤ 'ਚ ਜ਼ਰੂਰ ਸੀ | ਸ਼ਾਇਦ ਉਸ ਦੀ ਮਜਬੂਰੀ ਵੀ ਸੀ ਕਿ ਹੋਰ ਕੋਈ ਕੰਮ ਉਸ ਨੂੰ ਆਉਂਦਾ ਹੀ ਨਹੀਂ ਸੀ | ਪਰ ਮੈਂਡੋਲਿਨ ਵਜਾਉਣ 'ਚ ਉਸ ਨੂੰ ਕਾਫ਼ੀ ਮੁਹਾਰਤ ਹਾਸਲ ਸੀ | ਉਸ ਨੇ ਇਹ ਸਾਜ਼ ਵਜਾਉਣਾ ਸੰਗੀਤਕਾਰ ਹੁਸਨ ਲਾਲ-ਭਗਤ ਰਾਮ ਦੀ ਜੋੜੀ ਤੋਂ ਸਿੱਖਿਆ ਸੀ | ਇਸ ਲਈ ਵਿਆਹ-ਸ਼ਾਦੀਆਂ ਅਤੇ ਹੋਰ ਉਤਸਵਾਂ ਦੇ ਸਮੇਂ ਲੋਕ ਉਸ ਨੂੰ ਮੈਂਡੋਲਿਨ ਵਜਾਉਣ ਲਈ ਸੱਦਦੇ ਸਨ | ਦੂਜੇ ਪਾਸੇ ਪਿਆਰੇ ਲਾਲ ਦਾ ਜਨਮ 3 ਸਤੰਬਰ, 1940 ਨੂੰ ਰਾਮ ਪ੍ਰਸ਼ਾਦ ਸ਼ਰਮਾ ਦੇ ਘਰ ਹੋਇਆ ਸੀ | ਰਾਮ ਪ੍ਰਸ਼ਾਦ ਟਰੰਪੈਟ ਵਜਾਉਣ ਲਈ ਸੰਗੀਤ ਅਦਾਰਿਆਂ 'ਚ ਚਰਚਿਤ ਸੀ | ਪਿਆਰੇ ਲਾਲ ਨੂੰ ਸੰਗੀਤ ਦੀ ਆਰੰਭਿਕ ਸਿੱਖਿਆ ਉਸ ਦੇ ਪਿਤਾ ਨੇ ਹੀ ਦਿੱਤੀ ਸੀ | ਕਿਹਾ ਜਾਂਦਾ ਹੈ ਕਿ ਉਹ ਅੱਠ ਤੋਂ ਬਾਰਾਂ ਘੰਟੇ ਤਬਲੇ ਅਤੇ ਟਰੰਪੈਟ ਨੂੰ ਵਜਾਉਣ ਦਾ ਅਭਿਆਸ ਕਰਦਾ ਹੁੰਦਾ ਸੀ | ਫਿਰ ਉਸ ਨੇ ਸੰਗੀਤ ਅਰੇਂਜਰ ਐਥਨੀ ਗਾਨਸਲਵੇਸ ਕੋਲੋਂ ਵਾਈਲਨ ਵਜਾਉਣਾ ਵੀ ਸਿੱਖਿਆ | ਇਥੇ ਐਾਥਨੀ ਨੂੰ ਸ਼ਰਧਾਂਜਲੀ ਦੇਣ ਲਈ ਬਾਅਦ 'ਚ ਲਕਸ਼ਮੀ ਕਾਂਤ ਅਤੇ ਪਿਆਰੇ ਲਾਲ ਨੇ 'ਮਾਈ ਨੇਮ ਇਜ਼ ਐਾਥਨੀ ਗਾਨਸਲਵੇਸ' (ਅਮਰ ਅਕਬਰ ਐਾਥਨੀ) ਵੀ ਆਨੰਦ ਬਖ਼ਸ਼ੀ ਕੋਲੋਂ ਲਿਖਵਾਇਆ ਸੀ |
ਪਿਆਰੇ ਲਾਲ ਦੀ ਘਰ ਦੀ ਮਾਲੀ ਹਾਲਤ ਵੀ ਬੜੀ ਪਤਲੀ ਸੀ | ਇਸ ਲਈ ਉਹ ਵੀ ਛੋਟੀ ਉਮਰ 'ਚ ਹੀ ਸੰਗੀਤ ਸੰਮੇਲਨਾਂ 'ਚ ਹਿੱਸਾ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਜਬੂਰ ਹੋ ਗਿਆ ਸੀ | ਇਕ ਅਜਿਹੇ ਹੀ ਸੰਮੇਲਨ 'ਚ ਉਸ ਦੀ ਮੁਲਾਕਾਤ ਲਕਸ਼ਮੀ ਕਾਂਤ ਨਾਲ ਜਦੋਂ ਹੋਈ ਤਾਂ ਹਮ-ਉਮਰ ਹੋਣ ਕਰਕੇ ਅਤੇ ਹਾਲਾਤਾਂ ਦੀ ਸਮਾਨਤਾ ਦੇ ਆਧਾਰ 'ਤੇ ਉਨ੍ਹਾਂ ਨੇ ਆਪਣੀ ਹੀ ਟੀਮ ਬਣਾ ਲਈ ਅਤੇ ਇਕੱਠਿਆਂ ਕੰਮ ਕਰਨ ਦਾ ਮਨ ਬਣਾ ਲਿਆ |
ਇਕ ਅਜਿਹੇ ਹੀ ਸੰਗੀਤ ਸਮਾਰੋਹ 'ਚ ਇਨ੍ਹਾਂ ਦੀ ਮੁਲਾਕਾਤ ਲਤਾ ਮੰਗੇਸ਼ਕਰ ਦੇ ਨਾਲ ਹੋਈ | ਲਤਾ ਨੇ ਜਦੋਂ ਉਨ੍ਹਾਂ ਦੇ ਹਾਲਾਤ ਸੁਣੇ ਤਾਂ ਉਸ ਨੇ ਉਨ੍ਹਾਂ ਨੂੰ ਪ੍ਰੋਤਸਾਹਨ ਦੇਣ ਲਈ ਦੋ ਤਰ੍ਹਾਂ ਨਾਲ ਮਦਦ ਕੀਤੀ | ਪਹਿਲਾਂ ਤਾਂ ਉਸ ਨੇ ਉਨ੍ਹਾਂ ਨੂੰ ਸੁਰੀਲਾ ਕਲਾ ਮੰਦਰ ਸੰਗੀਤ ਅਕਾਦਮੀ 'ਚ ਸਥਾਈ ਤੌਰ 'ਤੇ ਨੌਕਰੀ ਦੁਆ ਦਿੱਤੀ | ਇਸ ਸੰਗੀਤ ਅਕਾਦਮੀ ਨੂੰ ਲਤਾ ਦਾ ਭਰਾ ਹਿਰਦੇ ਨਾਥ ਮੰਗੇਸ਼ਕਰ ਚਲਾ ਰਿਹਾ ਸੀ | ਦੂਜਾ ਲਤਾ ਨੇ ਇਸ ਤਰ੍ਹਾਂ ਉਨ੍ਹਾਂ ਨੂੰ ਸਹਾਰਾ ਦਿੱਤਾ ਕਿ ਉਸ ਨੇ ਫ਼ਿਲਮ ਸੰਗੀਤਕਾਰਾਂ ਨੂੰ ਉਨ੍ਹਾਂ ਨੂੰ ਬਤੌਰ ਸਾਜ਼ਿੰਦੇ ਸੱਦਣ ਲਈ ਸਿਫਾਰਸ਼ ਕਰਨੀ ਸ਼ੁਰੂ ਕਰ ਦਿੱਤੀ ਸੀ | ਸਿੱਟੇ ਵਜੋਂ ਇਹ ਜੋੜੀ ਐਸ.ਡੀ. ਬਰਮਨ, ਕਲਿਆਣ ਜੀ-ਆਨੰਦ ਜੀ ਵਰਗਿਆਂ ਸੰਗੀਤਕਾਰਾਂ ਦੇ ਸੰਪਰਕ 'ਚ ਆਉਣਾ ਸ਼ੁਰੂ ਹੋ ਗਈ ਸੀ | ਆਰ.ਡੀ. ਬਰਮਮਨ ਦੇ ਨਾਲ ਵੀ ਇਨ੍ਹਾਂ ਦੀ ਕਾਫ਼ੀ ਨੇੜਤਾ ਸੀ ਕਿਉਂਕਿ ਉਹ ਵੀ ਇਨ੍ਹਾਂ ਦੀ ਉਮਰ ਦਾ ਹੀ ਸੀ |
ਫਿਰ ਵੀ ਲਕਸ਼ਮੀ ਕਾਂਤ-ਪਿਆਰੇ ਲਾਲ (ਐਲ. ਪੀ.) ਲਈ ਸਫ਼ਲਤਾ ਆਸਾਨ ਨਹੀਂ ਸੀ | ਉਨ੍ਹਾਂ ਨੂੰ ਮੁਆਵਜ਼ਾ ਬੜਾ ਘੱਟ ਮਿਲਦਾ ਸੀ, ਇਸ ਲਈ ਇਹ ਦੋਵੇਂ ਕੁਝ ਚਿਰ ਲਈ ਮਦਰਾਸ (ਚੇਨਈ) ਵੀ ਆਏ | ਪਰ ਮਦਰਾਸ ਵਿਚ ਵੀ ਛੋਟੇ ਕਲਾਕਾਰਾਂ ਦਾ ਸੋਸ਼ਣ ਮੰੁਬਈ ਦੀ ਤਰ੍ਹਾਂ ਹੀ ਸੀ | ਇਸ ਲਈ ਉਹ ਫਿਰ ਵਾਪਸ ਆ ਗਏ | ਉਨ੍ਹਾਂ ਨੇ ਵੀਆਨਾ ਜਾ ਕੇ ਜੁਬੈਨ ਮਹਿਤਾ ਦੀ ਤਰ੍ਹਾਂ ਸੁਤੰਤਰ ਰੂਪ 'ਚ ਵਾਇਲਨਿਸਟ ਬਣਨ ਦਾ ਫੈਸਲਾ ਵੀ ਕੀਤਾ |
ਇਸ ਦੌਰਾਨ ਉਨ੍ਹਾਂ ਨੂੰ ਨਿਰਦੇਸ਼ਕ ਬਾਬੂਭਾਈ ਮਿਸਟ੍ਰੀ ਮਿਲਿਆ | ਉਹ ਉਸ ਵੇਲੇ 'ਪਾਰਸਮਣੀ' (1963) ਨਾਂਅ ਦਾ ਇਕ ਕਾਸਟਿਊਮ ਡਰਾਮਾ ਬਣਾ ਰਿਹਾ ਸੀ | ਫ਼ਿਲਮ ਦਾ ਬਜਟ ਬੜਾ ਥੋੜ੍ਹਾ ਸੀ | ਸਟਾਰ ਕਾਸਟ ਵਿਚ ਵੀ ਮਹੀਪਾਲ ਵਰਗਾ ਸਟੰਟ ਫ਼ਿਲਮਾਂ ਦਾ ਨਾਇਕ ਹੀ ਆਕਰਸ਼ਣ ਦਾ ਕੇਂਦਰ ਸੀ | ਬਹੁਤੇ ਸੰਗੀਤਕਾਰਾਂ ਨੇ ਘੱਟ ਮੁਆਵਜ਼ਾ ਮਿਲਣ ਕਰਕੇ 'ਪਾਰਸਮਣੀ' ਤੋਂ ਮੰੂਹ ਫੇਰ ਲਿਆ ਸੀ | ਹਾਰ ਕੇ ਮਿਸਟ੍ਰੀ ਨੇ ਐਲ.ਪੀ. ਨੂੰ ਇਸ ਫ਼ਿਲਮ ਦਾ ਸੰਗੀਤ ਸੌਾਪਿਆ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 099154-93043.

ਸੋਕੇ ਮਾਰੀ ਲੈਂਡਸਕੇਪ

ਚੱਕ 93 ਬਾਰ, ਲਾਇਲਪੁਰ ਤੋਂ ਉੱਜੜ ਕੇ ਆਏ ਮੇਰੇ ਪਿਤਾ ਨੂੰ ਜਲੰਧਰ ਸ਼ਹਿਰ ਲਾਗਲੇ ਪਿੰਡ 'ਚ ਜ਼ਮੀਨ ਅਲਾਟ ਹੋ ਗਈ | ਪਿੰਡ ਵਡਾਲਾ 'ਚ ਧਨਾਢ ਮੁਸਲਮਾਨ ਦਾ ਘਰ ਜੋ ਅਲਾਟ ਹੋਇਆ, ਛੱਡ ਅਸੀਂ ਆਪਣੀ ਜ਼ਮੀਨ 'ਚ ਖੂਹ ਲਾਗੇ ਨਵਾਂ ਘਰ ਬਣਾ ਲਿਆ | ਦੁਆਲੇ ਘੱਟ ਦੇਖ-ਭਾਲ ਮੰਗਦੀ ਲੈਂਡਸਕੇਪ ਕੀਤੀ | ਪੋਰਚ ਲਾਗੇ ਲਾਇਆ ਚੀਲ ਦਾ ਰੁੱਖ ਸੁੱਕਣਾ ਸ਼ੁਰੂ ਹੋ ਗਿਆ | ਬੜਾ ਉਪਾਓ ਕੀਤਾ, ਪਰ ਮਰ ਹੀ ਗਿਆ | ਉਸ ਦਾ ਢਾਂਚਾ ਬੜੀ ਕਲਾਤਮਿਕ ਦਿਖ ਵਾਲਾ ਸੀ | ਇਸ ਲਈ ਮੈਂ ਪੁੱਟਿਆ ਨਾ ਸਗੋਂ ਤਣੇ ਦੇ ਨਾਲ ਬੋਗਨਵੇਲ ਦੀ ਮਹਾਰਾ ਕਿਸਮ ਲਗਾ ਦਿੱਤੀ ਅਤੇ ਉਸ ਦੀ ਕਾਂਟ-ਛਾਂਟ ਕਰ ਇਕੋ ਹੀ ਸ਼ਾਖ ਉੱਪਰ ਵੱਲ ਲਿਜਾਈ ਗਈ, ਜੋ ਕਿ ਹੁਣ ਗੂੜ੍ਹੇ ਲਾਲ ਫੁੱਲ ਦੇਣ ਲੱਗ ਪਈ ਹੈ |
ਕਲਾਤਮਿਕ ਦਿੱਖ ਵਾਲਾ ਚੀਲ ਦਾ 'ਢਾਂਚਾ' ਅਤੇ ਉੱਪਰ ਚੜ੍ਹੀ ਬੋਗਨਵੇਲ, ਫੁੱਲਾਂ ਦੀ ਲਾਲੀ, ਭਰਮਾਹਟ ਸਾਡੇ ਘਰ ਆਉਣ ਵਾਲੇ ਪ੍ਰਾਹੁਣਿਆਂ ਦਾ ਸਵਾਗਤ ਕਰਦੀ ਹੈ |
ਕੁਝ ਦੂਰੀ 'ਤੇ ਲਗਾਇਆ ਗਿਆ ਅਸ਼ੋਕ ਵੀ 'ਸੋਕੇ' ਨੇ ਮਾਰ ਲਿਆ, ਉਹ ਵੀ ਮੈਂ ਉਖਾੜਿਆ ਨਾ ਅਤੇ ਉਸ ਦੇ ਪੈਰਾਂ 'ਚ ਬੋਗਨਵੇਲ ਦੀ ਚਿੱਟੀ ਵਰਾਇਟੀ ਲਗਾ ਦਿੱਤੀ, ਜੋ ਸਦਾ ਚਾਨਣ ਬਿਖੇਰੇਗੀ, ਐਸੀ ਮੇਰੀ ਸੋਚ ਹੈ | ਇਹ ਪਾਣੀ ਵੀ ਘੱਟ ਮੰਗਦੀ ਹੈ |
ਇਸੇ ਲੇਖਣੀ ਨਾਲ ਮੈਂ ਇਕ ਹੋਰ ਪਹਿਲੂ ਤੁਹਾਡੇ ਨਾਲ ਵਿਚਾਰਨਾ ਚਾਹਾਂਗਾ : ਨਵਾਂ ਪਿੰਡ ਬਣਾਉਣ ਲਈ ਮੁਸਲਮਾਨ ਭਰਾ ਕੋਈ ਉੱਚੀ ਜਗ੍ਹਾ ਚੁਣਦੇ ਸਨ | 'ਵਡਾਲਾ' ਪਿੰਡ ਵੀ ਇਕ 'ਟਿੱਲੇ' ਉੱਪਰ ਵਸਾਇਆ ਗਿਆ, ਸਿਖਰ 'ਤੇ ਉਨ੍ਹਾਂ 'ਮਸੀਤ' ਬਣਾਈ ਹੋਈ ਸੀ, ਜਿਸ ਦੇ ਸੰੁਦਰ ਗੰੁਬਦ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੇ ਹਨ | ਆਂਗਣ 'ਚ ਖੂਹੀ ਸੀ, ਸ਼ਾਇਦ ਉਸ ਵਿਚੋਂ ਪਾਣੀ ਲੈ ਕੇ ਦੁਆਲੇ ਛਿੱਟੇ ਮਾਰ ਮੁਸਲਮਾਨ ਭਰਾ ਅੰਦਰ ਨਮਾਜ਼ ਪੜ੍ਹਨ ਜਾਇਆ ਕਰਦੇ ਸਨ | ਖੂਹ/ਖੂਹੀਆਂ ਤਾਂ ਹੁਣ ਸਾਰੇ ਹੀ ਸੁੱਕ ਗਏ ਹਨ ਪਰ ਜੇ ਉਨ੍ਹਾਂ ਵੱਲੋਂ ਬਣਾਈ ਅਤੇ ਸਾਡੇ ਬੰਦਿਆਂ ਢਾਹ ਦਿੱਤੀ ਮਸੀਤ ਦੀ ਇਮਾਰਤ ਜੇ ਅੱਜ ਸਾਂਭ-ਸੰਭਾਲ ਕਰਕੇ ਉਸੇ ਵਿਚ ਹੀ ਸਾਡਾ ਪਾਵਨ ਪਵਿੱਤਰ ਗੁਰਦੁਆਰਾ ਸਥਾਪਤ ਹੁੰਦਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਬੀਤੇ 'ਯੁੱਗ ਦੀ ਨਿਸ਼ਾਨੀ 'ਖੂਹੀ' ਤਾਂ ਵਿਖਾ ਹੀ ਸਕਦੇ ਸਾਂ', ਐਸੀ ਮੇਰੀ ਸੋਚ ਹੈ |

dosanjsps@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX